
ਇੱਕ ਵਿਅਕਤੀ ਦਾ ਸਰੀਰ 12-13 ਸਾਲ ਦੀ ਉਮਰ ਤੋਂ ਬਾਅਦ ਸਰੀਰਕ ਤੇ ਮਾਨਸਿਕ ਤੌਰ ਤੇ ਸੈਕਸ (Sex )ਲਈ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ । ਹਰ ਵਿਅਕਤੀ ਲਈ ਪੂਰਨ ਵਿਕਸਿਤ ਹੋਣ ਦਾ ਸਮਾਂ ਅਲੱਗ ਹੁੰਦਾ ਹੈ । ਤੇ ਉਸਤੋਂ ਵੀ ਵੱਧ ਬੱਚੇ ਦੀ ਸੰਭਾਲ ਲਈ ਉਮਰ ਥੋੜੀ ਦੇਰ ਬਾਅਦ ਚ ਸਮਝ ਆਉਂਦੀ ਹੈ । ( ਹੋਰ ਲੇਖਾਂ ਲਈ ਕਲਿੱਕ ਕਰੋ #HarjotDiKalam )
ਪਹਿਲ਼ਾਂ ਪਹਿਲ ਵਿਆਹ ਮਗਰੋਂ ਮੁਕਲਾਵੇ ਦੀ ਉਮਰ ਆਮ ਕਰਕੇ 15 ਕੁ ਸਾਲ ਹੁੰਦੀ ਸੀ । ਨਾ ਪੜ੍ਹਾਈ ਨਾ ਕੁਝ ਹੋਰ ਸਿਰਫ ਵਿਆਹ ਹੀ ਹੋਣਾ ਹੁੰਦਾ ਸੀ । ਇਸ ਲਈ ਆਮ ਕਰਕੇ ਸੈਕਸ ਪੂਰਤੀ ਦੀ ਸਮੱਸਿਆ ਦਾ ਉਮਰ ਨਾਲ ਘੱਟ ਹੀ ਸਬੰਧ ਸੀ ।
ਪਰ ਬੇਜੋੜ ਵਿਆਹ ਦੀ ਸਮੱਸਿਆ ਉਦੋਂ ਵੀ ਸੀ । ਹੁਣ ਪੜ੍ਹਾਈ ਕੈਰੀਅਰ ਤੇ ਕਾਨੂੰਨ ਕਰਕੇ ਵਿਆਹ ਦੀ ਉਮਰ ਖਿਸਕ ਕੇ 18 ਤੇ 21 ਸਾਲ ਹੋ ਗਈ ਹੈ । ਇਹ ਕਾਨੂੰਨੀ ਵਿਆਹ ਦੀ ਉਮਰ ਹੈ ।
ਵੱਖ ਵੱਖ ਸਰਵੇ ਚ ਇਹ ਗੱਲ ਆਮ ਹੈ ਤੇ ਹਰ ਕੋਈ ਜਾਣਦਾ ਹੈ ਕਿ 90% ਨੌਂਜਵਾਨਾ ਦੀ ਪਹਿਲੇ ਸੈਕਸ ਦੀ ਉਮਰ 16 ਦੇ ਆਸ ਪਾਸ ਹੈ । ਤੇ ਕਿਤੇ ਕਿਤੇ ਇਸਤੋਂ ਵੀ ਘੱਟ ਹੈ ।
ਇੰਝ ਸੈਕਸ ਦੇ ਅਧਾਰ ਤੇ ਵਿਆਹ ਤੇ ਪਿਆਰ ਦੀਆਂ ਪੀਂਘਾਂ ਪਾਈਆਂ ਜਾਂਦੀਆਂ ਹਨ ।ਭਾਵੇਂ ਕੋਈ ਕਿੰਨਾ ਵੀ ਇਨਕਾਰ ਕਰੇ ਇਹ ਸੱਚ ਹੈ ।
ਇਸਦੇ ਚ ਇਨਕਾਰ ਦਾ ਕਾਰਨ ਇੱਕੋ ਹੈ ਕਿ ਚੜਦੀ ਜਵਾਨੀ ਚ ਹੀ ਵਿਅਕਤੀ ਦੇ ਮਨ ਚ ਭਰ ਦੇਣਾ ਕਿ ਸੈਕਸ ਗੰਦਾ( dirty ) ਬੁਰਾ ਤੇ ਹੋਰ ਕੀ ਕੀ ਹੈ । ਪਰ ਜਿਉਂ ਹੀ ਉਹ ਇਸ ਦੇ ਆਨੰਦ ਚ ਆਉਂਦਾ ਹੈ ਤਾਂ ਜਾਂ ਤਾਂ ਸਭ ਕੁਝ ਲੂਕਾ ਕੇ ਮਾਨਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕਰਨ ਮਗਰੋਂ ਆਪਣੇ ਮਨ ਨੂੰ ਕੋਸਦਾ ਰਹਿੰਦਾ ਹੈ ।
ਇਥੋਂ ਤੱਕ ਕੇ ਬਹੁਤ ਲੋਕ ਆਪਣੇ ਪਾਰਟਨਰ ਕੋਲੋ ਹੀ ਡਰਨ ਲੱਗ ਜਾਂਦੇ ਹਨ ।ਜਿਸ ਕਰਕੇ ਬਣੇ ਬਣਾਏ ਰਿਸ਼ਤੇ ਟੁੱਟਣ ਲਗਦੇ ਹਨ । ਕਈ ਵਾਰ ਪਾਰਟਨਰ ਬੱਚਾ ਹੋਣ ਮਗਰੋਂ ਇਸ ਤੋਂ ਭੱਜਦਾ ਹੈ ਕੋਈ ਉਸ ਤੋਂ ਪਹਿਲ਼ਾਂ ਭੱਜਦਾ ਹੈ । ਤੇ ਇੰਝ ਇੱਕ ਦੂਸਰੇ ਤੋਂ ਹੁੰਦੇ ਇੱਕ ਦੂਜੇ ਨੂੰ ਦੀ ਲੋੜ ਨੂੰ ਛੱਡ ਕੇ ਕਿਸੇ ਹੋਰ ਵੱਲ ਭਜਦੇ ਹਨ । ਜਿੱਥੇ ਵੀ ਪਹਿਲੀ ਮੰਗ ਸਹਿਜੇ ਹੀ ਸੈਕਸ ਹੁੰਦੀ ਹੈ । ਭਾਵੇਂ ਇਸਨੂੰ ਕੋਈ ਨਾਮ ਵੀ ਕਿਉਂ ਨਾ ਦਿੱਤਾ ਜਾਏ। ( ਹੋਰ ਲੇਖਾਂ ਲਈ ਕਲਿੱਕ ਕਰੋ #HarjotDiKalam )
ਇੰਝ ਹੀ ਪਿਆਰ ਦੇ ਰਿਸ਼ਤੇ ਚ ਵੀ ਸੈਕਸ ਇੱਕ ਮੁੱਖ ਲੋੜ ਹੈ ਇਸ ਲਈ ਜਿਸ ਵਿਅਕਤੀ ਨਾਲ ਪਿਆਰ ਹੋਵੇ ਤਾਂ ਉਸ ਨਾਲ ਨਾਰਮਲ ਗੱਲ ਕਰਦੇ ਵੀ ਸਰੀਰ ਚ ਇੱਕ ਉਤੇਜਨਾ ਮਹਿਸੂਸ ਹੁੰਦੀ ਹੈ ।
ਪਰ ਸਮਾਜ ਦੇ ਡਰ ਵਜੋਂ ਗਲਤ ਸਮਝੇ ਜਾਣ ਕਰਕੇ ਫਾਇਦਾ ਚੁੱਕੇ ਜਾਣ ਕਰਕੇ ਕੋਈ ਦੱਸਦਾ ਨਹੀਂ ਜਾਂ ਇਸ਼ਾਰੇ ਚ ਦੱਸਦਾ ਹੈ । ਤੇ ਜਦੋਂ ਇਹ ਗੱਲਾਂ ਸ਼ਿਖਰ ਤੇ ਪਹੁੰਚ ਜਾਂਦੀਆਂ ਹਨ । ਤਾਂ ਸਰੀਰਕ ਜੁੜਾਅ ਕਰਕੇ ਕਿਸੇ ਨੂੰ ਛੱਡਣਾ ਮੁਸ਼ਕਿਲ ਹੋ ਜਾਂਦਾ ।
ਇੰਝ ਹੀ ਵਿਆਹ ਮਗਰੋਂ ਵੀ ਜੇਕਰ ਪਤੀ ਪਤਨੀ ਦੋਂਵੇਂ ਹੀ ਇਸਦੀ ਜਰੂਰਤ ਨੂੰ ਸਮਝਣ ਤੇ ਇਸਦੇ ਚ ਇੱਕ ਦੂਸਰੇ ਦੀ ਸੰਤੁਸ਼ਟੀ ਵੱਲ ਤੇ ਖੁਸ਼ ਕਰਨ ਵੱਲ ਧਿਆਨ ਦੇਣ ਤਾਂ ਹੋਰ ਬਹੁਤ ਤਰਾਂ ਦੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ । ਇਸ ਲਈ ਇਸ ਕਿਰਿਆ ਚ ਕੁਝ ਨਵਾਂਪਣ ਕੁਝ ਇੱਕ ਦੂਜੇ ਨੂੰ ਖ਼ੁਸ਼ ਕਰਨ ਲਈ ਅੱਲਗ ਕਰਨ ਦੀ ਲੋੜ ਹੈ । ਇੱਕ ਦੂਸਰੇ ਦੀ ਖੁਸ਼ੀ ਵੇਖਣ ਦੀ ਲੋੜ ਹੈ । ( ਹੋਰ ਲੇਖਾਂ ਲਈ ਕਲਿੱਕ ਕਰੋ #HarjotDiKalam )
ਨਾ ਕਿ ਗੰਦਾ ,ਗਲਤ ਬੱਚਿਆਂ ਚ ਗੁੰਮਕੇ ਜਾਂ ਕੁਝ ਮਿੰਟਾਂ ਚ ਸਭ ਖਤਮ ਕਰਕੇ ਭੁੱਲ ਜਾਣ ਦਾ ।
ਕਿਉਂਕਿ ਜਿਥੇ ਸੈਕਸ ਅੱਤ ਤੋਂ ਵੱਧ ਵੀ ਬੁਰਾ ਹੈ ਓਥੇ ਘਾਟ ਵੀ ਬੁਰੀ ਹੈ ਇਸੇ ਲਈ ਪੰਜ ਵਿਕਾਰਾਂ ਵਿੱਚੋ ਪਹਿਲ਼ਾ ਤੇ ਵੱਡਾ ਵਿਕਾਰ ਇਹ ਮੰਨਿਆ ਗਿਆ । ਖਾਸ ਕਰਕੇ ਭਾਰਤ ਚ ਜਿੱਥੇ ਸਮਾਜ ਇਸਨੂੰ ਗਲਤ ਮੰਨਦਾ ਹੈ
ਪਰ ਓਥੇ ਹੀ ਚਾਰ ਹਮਉਮਰ ਜਦੋਂ ਜੁੜਦੇ ਹਨ ਤਾਂ ਗੱਲ sexy ਹੀ ਹੁੰਦੀਆਂ ਹਨ ਸੈਕਸੀ ਕਹਾਣੀਆਂ( sex stories ) ਜਾਂ ਕਿੱਸੇ ਹੋਣ ਚੁਟਕਲੇ ਜਾਂ ਜੋਕਸ( jokes ) porn videos ਹੋਣ ਗੱਲ ਇਸਦੀ ਹੀ ਹੁੰਦੀ ਹੈ ਜੇ ਨਹੀਂ ਹੁੰਦੀ ਤਾਂ ਦਸੋ ?
ਪਰ ਹਰ ਕੋਈ ਸੱਚਾ ਹੋਣ ਲਈ ਦੂਸਰੇ ਤੇ ਦੂਸ਼ਣ ਲਾ ਕੇ ਬਚਣਾ ਚਾਹੁੰਦਾ ।
ਗੱਲਾਂ ਬਹੁਤ ਹਨ ਬਾਕੀ ਫੇਰ 🙂