ਰਿਸ਼ਤਿਆਂ ਵਿੱਚ ਸੋਸ਼ਣ ਦਾ ਨਾਮ incest ਦੀ ਬਿਮਾਰੀ :
incest ਤੋਂ ਭਾਵ ਉਹ ਰਿਸ਼ਤੇ ਹੁੰਦੇ ਹਨ ਜਿਸ ਵਿੱਚ ਲਹੂ ਦੇ ਰਿਸ਼ਤਿਆਂ ਵਿੱਚ ਆਪਸੀ ਸ਼ਰੀਰਕ ਸੰਬੰਧ ਹੋਣ.ਦੁਨੀਆਂ ਭਰ ਵਿੱਚ ਕਈ ਧਰਮਾਂ ਕਬੀਲਿਆਂ ਤੇ ਵਰਗਾਂ ਵਿੱਚ incest ਵਿਆਹ ਹੁੰਦੇ ਹਨ। ਜ਼ਿਆਦਾਤਰ ਕੇਸਾਂ ਵਿੱਚ ਇਹ ਵਿਆਹ ਫਿਰ ਵੀ ਮਾਤਾ ਪਿਤਾ ਤੇ ਭੈਣ ਭਰਾ ਨੂੰ ਛੱਡ ਦਿੰਦੇ ਹਨ ਪ੍ਰੰਤੂ ਭੂਆ ,ਚਾਚਾ ,ਮਾਮਾ ,ਮਾਸੀ ਆਦਿ ਦੇ ਪਰਿਵਾਰਾਂ ਵਿੱਚ ਵਿਆਹ ਕਰਵਾ ਲੈਂਦੇ।
(ਇਸਤੋਂ ਬਿਨਾਂ incest ਦਾ ਅਸਲ ਮਤਲਬ ਸਕੇ ਪਰਿਵਾਰ ਵਿੱਚ ਹੀ ਬਣੇ “ਸ਼ਰੀਰਕ’ ਸਬੰਧ ਜਿਵੇਂ ਸਕੇ ਭੈਣ ਭਰਾ ਬੇਟਾ ਮਾਂ ਤੇ ਪਿਉ ਧੀ )
ਇਹਨਾਂ ਵਿਆਹਾਂ ਵਿੱਚ ਸਭ ਤੋਂ ਵੱਡਾ ਨੁਕਸਾਨ ਜੋ ਵਿਗਿਆਨਕ ਤੌਰ ਤੇ ਹੁੰਦਾ ਉਹ ਇਹੋ ਹੁੰਦਾ ਕਿ ਬੱਚਿਆਂ ਵਿੱਚ ਕੁਦਰਤੀ ਤੌਰ ਤੇ ਹੀ ਕਿਸੇ ਪੱਖੋਂ ਕੋਈ ਘਾਟ ਰਹਿ ਜਾਂਦੀ ਹੈ ਤੇ ਉਸਦਾ ਸਿਹਤਮੰਦ ਹੋਣਾ ਪੀੜੀ ਦਰ ਪੀੜ੍ਹੀ ਬਿਮਾਰੀਆਂ ਵਧਣ ਲਗਦੀਆਂ ਹਨ। #HarjotDiKalam
ਪਰ ਜੋ ਮੈਂ ਗੱਲ ਕਰ ਰਿਹਾਂ ਹਾਂ ਉਹ ਇਸ ਤੋਂ ਵੀ ਅੱਗੇ ਦੀ ਹੈ। ਕਰੀਬ ਛੇ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਅਚਾਨਕ ਪੇਜ਼ ਉੱਤੇ ਇੱਕ ਮੈਸੇਜ ਆਇਆ ਕਿ “ਉਹ ਗੱਲ ਕਰਨਾ ਚਾਹੁੰਦਾ ਜਾਂ ਚਾਹੁੰਦੀ ਹੈ ” ਉਸਨੇ ਦੱਸਿਆ ਕਿ ਉਹ incest ਹੈ ਤੇ ਆਪਣੀ ਭੈਣ ਤੇ ਮੰਮੀ ਬਾਰੇ “ਗੰਦੀਆਂ” ਗੱਲਾਂ ਕਰਨਾ ਚਾਹੁੰਦਾ ਹੈ।
ਜਰੂਰ ਇਹ ਸੁਣਕੇ ਇੱਕ ਵਾਰੀ ਆਮ ਸੋਚ ਰੱਖਦੇ ਲੋਕਾਂ ਲਈ ਕਚਿਆਣ ਨਾਲ ਮਨ ਭਰ ਜਾਏਗਾ, ਜਿਵੇਂ ਮੇਰੇ ਨਾਲ ਹੋਇਆ। ਇਸ ਮੁੱਦੇ ਉੱਤੇ ਹਾਲਾਂਕਿ ਮੇਰੀ ਬੁਨਿਆਦੀ ਜਾਣਕਾਰੀ ਪਹਿਲਾਂ ਤੋਂ ਠੀਕ ਠਾਕ ਸੀ , ਪਰ ਮੇਰੀ ਸਮਝ ਵਿੱਚ ਇੱਕ ਗੱਲ ਸੀ ਕਿ ਘੱਟੋ ਘੱਟ ਘਰ ਵਿੱਚ ਔਰਤ ਤੇ ਮਰਦ ਵਿੱਚ ਐਨਾ ਕੁ ਸਪੇਸ ਅਲੱਗ ਹੁੰਦਾ ਕਿ ਐਦਾਂ ਦੀ ਸੋਚ ਘੱਟ ਹੁੰਦੀ ਹੈ।
ਹਾਲਾਂਕਿ 90% ਰੇਪ ਕੇਸਾਂ ਵਿੱਚ ਰੇਪ ਕਰਨ ਵਾਲਾ ਨੇੜਲੇ ਪਰਿਵਾਰਿਕ ਮੈਂਬਰਾਂ / ਜਾਣਕਾਰ ਵਿੱਚੋ ਹੀ ਕੋਈ ਨਾ ਕੋਈ ਹੁੰਦਾ ਹੈ ਪਰ ਸਕੇ ਬਾਪ, ਬੇਟੇ ਜਾਂ ਭਰਾ ਵਾਲੇ ਕੇਸਾਂ ਦੀ ਗਿਣਤੀ ਬੇਹੱਦ ਨਿਗੂਣੀ ਹੈ। ਜਿਆਦਾਤਰ ਕੇਸਾਂ ਵਿੱਚ ਇਹ ਸੋਸ਼ਣ ਚਾਚੇ ,ਤਾਏ ,ਮਾਮੇ ,ਮਾਸੜ ,ਫੁੱਫੜ ਤੇ ਉਹਨਾਂ ਦੇ ਪਰਿਵਾਰਾਂ ਵਿਚੋਂ ਹੀ ਕੋਈ ਹੁੰਦਾ ਹੈ।
ਪਰੰਤੂ ਇੰਟਰਨੇਟ ਨੇ ਜੋ ਪੋਰਨ , ਤਸਵੀਰਾਂ ਤੇ ਸੈਕਸ ਕਹਾਣੀਆਂ ਪ੍ਰੋਸੀਆਂ ਹਨ ਜੋ ਸ਼ੁਰੂ ਵਿੱਚ ਅੰਗਰੇਜ਼ੀ ਵਿੱਚ ਹੀ ਸਨ ਉਹਨਾਂ ਵਿੱਚ incest ਇੱਕ ਬਕਾਦਿਆਂ ਕੈਟਾਗਰੀ ਹੈ।
ਇਹੋ ਚੀਜ਼ ਮਗਰੋਂ ਹਿੰਦੀ ਤੇ ਪੰਜਾਬੀ ਵਿੱਚ ਵੀ ਆਈ। “ਭਾਬੀ ” ਵਾਲੇ ਪੋਰਨ ਤੇ ਕਹਾਣੀ ਕਾਮਿਕਸ ਤੋਂ ਅੱਗੇ ਵੱਧ ਕੇ incest ਪ੍ਰਕਾਰ ਦਾ ਵੀਡੀਓ ਕਹਾਣੀਆਂ ਅਗਲਾ ਸਭ ਤੋਂ ਵੱਧ ਦੇਖਿਆ ਜਾਂ ਪੜ੍ਹਿਆ ਜਾਨ ਵਾਲਾ ਬਣ ਚੁੱਕਾ ਹੈ।
ਗੂਗਲ ਤੇ ਲੋਕ ਜੋ ਸਰਚ ਕਰਦੇ ਹਨ ਉਹਨਾਂ ਤੋਂ ਕਾਫੀ ਹੱਦ ਤੱਕ ਲੋਕਾਂ ਦੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ ਹੈ। ਗੂਗਲ ਦੀਆਂ ਸਰਚ ਟਰਮ ਦੀ ਮੇਰੇ ਵੱਲੋਂ ਕੀਤੀ ਰਿਸਰਚ ਇਹ ਦੱਸਦੀ ਹੈ ਕਿ ਦਿਓਰ ਭਾਬੀ ਤੇ ਜੀਜਾ ਸਾਲੀ ਮਗਰੋਂ ਜੋ ਟਰਮ ਸਭ ਤੋਂ ਵੱਧ ਸਰਚ ਹੋ ਰਹੀ ਹੈ ਤੇ ਸੈਕਸ ਕਹਾਣੀ ਸਰਚ ਕਰਨ ਮਗਰੋਂ ਗੂਗਲ ਖੁਦ ਤੁਹਾਨੂੰ suggestion ਦਿਖਾਉਂਦੀ ਹੈ। ਜਿਸਦਾ ਭਾਵ ਇਹੋ ਹੈ ਕਿ ਕਿੰਝ ਇਸ ਚੀਜ਼ ਨੂੰ ਵਧਾਇਆ ਜਾ ਰਿਹਾ ਹੈ।
ਲਭਦੇ ਲਭਦੇ ਮੈਂ ਫੇਸਬੁੱਕ ਇੰਸਟਾ ਵਗੈਰਾ ਉੱਤੇ ਹਜਾਰਾਂ ਹੀ ਆਈਡੀ , ਪੇਜਾਂ ਤੱਕ ਪਹੁੰਚਿਆ। ਜੋ ਬਕਾਇਦਾ incest ਕਿਸਮ ਦੇ ਲੋਕਾਂ ਵੱਲੋਂ ਬਣਾਏ ਗਏ ਹਨ ਤੇ ਉਸੇ ਪ੍ਰਕਾਰ ਦੀਆਂ ਫੋਟੋਆਂ ਜਾਂ ਉਹਨਾਂ ਤੇ ਟੈਕਸਟ ਲਿਖ ਕੇ ਆਪਣੀ ਸੋਚ ਨੂੰ ਕੱਠਾ ਕਰ ਰਹੇ ਹਨ।
ਇਸੇ ਟੌਪਿਕ ਤੇ ਲਿਖੀਆਂ ਕਹਾਣੀਆਂ ਨੂੰ ਹਜਾਰਾਂ ਲੋਕਾਂ ਵੱਲੋਂ ਪੜ੍ਹਿਆ ਵੀ ਜਾ ਰਿਹਾ ਸੋਸ਼ਲ ਮੀਡੀਆ ਉੱਤੇ। ਰਿਸਰਚ ਵਿੱਚ ਤੇ ਕੁਝ ਦੋਸਤਾਂ ਨਾਲ ਗੱਲ ਕਰਨ ਮਗਰੋਂ ਇਹ ਵੀ ਪਤਾ ਲੱਗਾ ਕਿ ਕੁਝ ਸਾਲ ਪਹਿਲਾਂ ਇੱਕ incest ਪੰਜਾਬੀ ਕਹਾਣੀ ਨੂੰ ਰੋਜਾਨਾ ਪੜ੍ਹਨ ਵਾਲਿਆਂ ਦੀ ਗਿਣਤੀ ਹਜਾਰਾਂ ਵਿੱਚ ਸੀ। ਮਗਰੋਂ ਉਹ ਸਾਈਟ ਬੰਦ ਹੋ ਗਈ ਪਰ ਅਜੇ ਵੀ ਉਹ ਕਹਾਣੀ ਟੁਕੜਿਆਂ ਵਿੱਚ ਇਧਰ ਓਧਰ ਘੁੰਮਦੇ ਮਿਲ ਜਾਂਦੀ ਹੈ।
ਉਸ ਕਹਾਣੀ ਵਿੱਚ ਬਕਾਇਦਾ ਕਹਾਣੀਕਾਰ ਵੱਲੋਂ ਭਰਾ ਭੈਣ ਦਾ ਵਿਆਹ ਕਰਵਾ ਕੇ ਸੀਨ ਬਣਾਏ ਗਏ ਤੇ ਹੋਰ ਰਿਸ਼ਤਿਆਂ ਵਿੱਚ , ਕਮਾਲ ਦੀ ਗੱਲ ਇਹ ਸੀ ਸੈਕੜੇ ਕਮੈਂਟ ਕਰਨ ਵਾਲੇ ਲੋਕ ਇਸ ਗੱਲ ਤੇ ਵਾਹ ਵਾਹ ਕਰਦੇ ਸੀ। ਸ਼ਿਕਾਇਤ ਮਗਰੋਂ ਹੀ ਉਹ ਲੋਕ ਪਿੱਛੇ ਹਟੇ।
ਪੁਰਾਣੇ ਵੇਲਿਆਂ ਚ ਲੋਕ ਕਹਿੰਦੇ ਹੁੰਦੇ ਸੀ ਕਿ ਜੁਆਨ ਭੈਣ ਭਰਾ ਕਦੇ ਵੀ ਇੱਕ ਛੱਤ ਥੱਲੇ ਨਹੀਂ ” ਲਟੈਣ :” ਡਿੱਗ ਜਾਂਦੀ ਹੈ।
ਮੈਨੂੰ ਇਹੋ ਲਗਦਾ ਹੈ ਕਿ ਅਜਿਹਾ ਕੁਝ ਵੀ ਪੜ੍ਹਨ ਲਿਖਣ ਤੇ ਗੱਲ ਕਰਨ ਵਾਲੇ ਇੱਕ ਤਰ੍ਹਾਂ ਨਾਲ ਮਾਨਸਿਕ ਤੌਰ ਤੇ ਸੈਕਸ ਨੂੰ ਲੈ ਕੇ ਬਿਮਾਰ ਹਨ। ਖਾਸ ਕਰਕੇ ਉਹ ਜਿਹਨਾਂ ਮੁੰਡਿਆਂ ਨੂੰ ਘਰ ਤੋਂ ਬਾਹਰ ਸ਼ਾਇਦ ਕਿਸੇ ” ਕੁੜੀ ” ਨੂੰ ਬੁਲਾ ਸਕਣ ਦੀ ਹਿੰਮਤ ਨਾ ਹੋਵੇ , ਜਾਂ ਬਾਲ ਸੋਸ਼ਣ ਜਾਂ ਹੋਰ ਪਬੰਦੀਆਂ ਕਰਕੇ ਉਹ ਕਿਸੇ ਕੁੜੀ ਨੂੰ ਦੋਸਤ ਬਣਾਉਣ ਤੋਂ ਝਿਜਕਦੇ ਹੋਣ। ਸੈਕਸ ਦੀ ਅਧੂਰੀ ਘੱਟ ਤੇ ਗਲਤ ਜਾਣਕਾਰੀ ਹੋਣ ਕਰਕੇ ਪਰਫਾਰਮੈਂਸ ਜਾਂ ਆਤਮ ਵਿਸਵਹਾਸ਼ ਦੀ ਕਮੀ ਹੋਵੇ।
ਬਾਲ ਸੋਸ਼ਣ ,ਬਹੁਤ ਛੋਟੀ ਉਮਰ ਵਿੱਚ ਪੋਰਨ ਤੱਕ ਜਾਂ ਇੱਦਾਂ ਦੀ ਸਮਗਰੀ ਤੱਕ ਪਹੁੰਚ ਜਰੂਰ ਹੀ ਇਵੇਂ ਦੇ ਕੇਸਾਂ ਨੂੰ ਵਧਾ ਰਹੀ ਹੈ।
ਜਿਵੇਂ ਜਿਵੇਂ ਪਰਿਵਾਰਾਂ ਵਿੱਚ ਇੱਕਲਤਾ ਤੇ ਅਵਸਾਦ ਵਧੇਗਾ ,ਤਣਾਅ ਤੇ ਹੋਰ ਚੀਜ਼ਾਂ ਸਾਨੂੰ ਘੇਰਣਗੀਆਂ ਇੰਝ ਦੇ ਕੇਸ ਵਧਣਗੇ। ਤੇ ਨਤੀਜੇ ਵਜੋਂ ਅਸੀਂ ਇੱਕ ਖਾਸ ਮਨੋਰੋਗੀ ਪੀੜ੍ਹੀ ਪੈਦਾ ਕਰਾਗੇਂ।
ਇਸ ਲਈ ਹਰ ਪੜ੍ਹਨ ਵਾਲੇ ਨੂੰ ਬੇਨਤੀ ਹੈ ਕਿ ਘੱਟੋ ਘੱਟ ਇੰਝ ਜਰੂਰ ਕਰੋ ਕਿ :
ਤੁਹਾਡੇ ਬੱਚੇ ਬਾਲ ਸੋਸ਼ਣ ਦਾ ਸ਼ਿਕਾਰ ਨਾ ਹੋਣ।
ਉਹਨਾਂ ਨੂੰ ਰਿਸ਼ਤਿਆਂ ਦੀ ਸਮਝ ਹੋਵੇ।
ਉਹਨਾਂ ਨੂੰ ਸੈਕਸ ਨੂੰ ਲੈ ਕੇ ਅਗਿਆਨਤਾ ਡਰ ਆਦਿ ਨਾ ਹੋਵੇ।
incest ਦੀ ਸਮਗਰੀ ਨੂੰ ਇੰਟਰਨੈੱਟ ਗੂਗਲ ਤੇ ਫੇਸਬੁੱਕ ਤੇ ਹੋਰ ਮੀਡੀਅਮ ਤੋਂ ਹਟਾਉਣ ਦੀ ਕੋਸ਼ਿਸ਼ ਹੋਵੇ।
incest ਦੀ ਸਮਝ ਹੀ ਮਨੁੱਖੀ ਕਾਮ ਨੂੰ ਜਾਨਵਰਾਂ ਤੋਂ ਵੱਖ ਕਰਦੀ ਹੈ।
ਆਪਣੇ ਬੱਚਿਆਂ ਤੇ ਨਿਗ੍ਹਾ ਰੱਖਣ ਦੀ ਜਰੂਰਤ ਤੇ ਇੱਕ ਉਮਰ ਮਗਰੋਂ ਤੁਹਾਨੂੰ ਉਹਨਾਂ ਦੀ ਨਜ਼ਰ ਨੂੰ ਫੜ੍ਹਨਾ ਆਉਣਾ ਚਾਹੀਦਾ ਹੈ।
ਅੱਠਵੀ ਨੌਵੀਂ ਕਲਾਸ ਵਿੱਚ ਲਾਇਬ੍ਰੇਰੀ ਵਿੱਚੋਂ ਇੱਕ ਨਾਟਕ ਪੜ੍ਹਿਆ ਸੀ। ਜਿਸ ਚ ਇੱਕ ਲੇਖਕ ਦਾ ਨਾਮ ਯਾਦ ਨਹੀਂ :
ਪਰ ਨਾਟਕ ਚ ਮੁੱਖ ਪਾਤਰ ਸਾਹਮਣੇ ਘਰ ਦੀ ਜੁਆਨ ਕੁੜੀ ਨੂੰ ਅਚਾਨਕ ਨੰਗਿਆਂ ਨਹਾਉਂਦੇ ਵੇਖ ਲੈਂਦਾ ਹੈ। ਇਸ ਗੱਲ ਕਰਕੇ ਉਸਦੇ ਮਨ ਵਿੱਚ ਖੁਦ ਲਈ ਘਿਰਣਾ ਨਾਲ ਭਰ ਜਾਂਦਾ ਹੈ। ਦੁੱਖ ਚ ਸੜਦਾ ਉਹ ਬਹੁਤ ਮੁਸ਼ਕਿਲ ਨਾਲ ਆਪਣੀ ਘਰਵਾਲੀ ਨੂੰ ਇਹ ਗੱਲ ਦੱਸ ਪਾਉਂਦਾ ਹੈ।
ਉਸਦੀ ਘਰਵਾਲੀ ਆਖਦੀ ਹੈ ਕਿ ” ਘਰ ਵਿੱਚ ਕਈ ਵਾਰ ਹੋ ਜਾਂਦਾ ਕਿ ਗਲਤੀ ਨਾਲ ਧੀ -ਭੈਣ ਤੋਂ ਪਰਦਾ ਚੁੱਕਿਆ ਜਾਂਦਾ “
ਮੁੱਖ ਪਾਤਰ ਆਖਦਾ ਹੈ ਕਿ ਇਹੋ ਤਾਂ ਗੱਲ ਹੈ ਕਿ ਮੇਰੀ ਧੀ ਨਹੀਂ ਹੈ ਇਸ ਲਈ ਜਿਆਦਾ ਦੁਖੀ ਹਾਂ।
ਇਸ ਮਾਨਸਿਕ ਪੀੜ੍ਹਾ ਵਿਚੋਂ ਨਿਕਲਣ ਲਈ ਫਿਰ ਦੋਨੋ ਪਤੀ ਪਤਨੀ ਇਹ ਹੱਲ ਕੱਢਦੇ ਹਨ ਕਿ ਉਹ ਉਸ ਜੁਆਨ ਕੁੜੀ ਨੂੰ ਆਪਣੀ ਧੀ ਮੰਨ ਕੇ ਉਸਦਾ ਵਿਆਹ ਦਾ ਕਾਰਜ ਖੁਦ ਕਰਦੇ ਹਨ। ਇੰਝ ਉਹ ਉਸ ਪਾਪ ਤੋਂ ਕੁਝ ਹੱਦ ਤੱਕ ਮੁਕਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਰਿਸ਼ਤਿਆਂ ਦੀ ਇਹ ਸਮਝ ਸਮੇਂ ਦੀ ਲੋੜ ਹੈ।।।।
ਜੇਕਰ ਅਸੀਂ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਨਹੀਂ ਰੋਕਦੇ ਤਾਂ ਹੋ ਘਰ ਪਰਿਵਾਰ ਵਿੱਚ ਬੱਚਿਆਂ ਤੇ ਔਰਤਾਂ ਦਾ ਸੋਸ਼ਣ ਹੋਰ ਵਧੇਗਾ। ਮਾਨਸਿਕ ਸੈਕਸ ਰੋਗੀਆਂ ਚ ਵਾਧਾ ਹੋਏਗਾ ……
ਪਛਾਣ ਦੱਸੇ ਬਿਨਾਂ ਇਸ ਵਿਸ਼ੇ ਤੇ ਕੁਝ ਵੀ ਇਥੇ ਸ਼ੇਅਰ ਓ ਲਿੰਕ
ਲੇਖਕ ਹਰਜੋਤ ਸਿੰਘ
Facebook Page Harjot Di Kalam