Author Archives: harjotdikalam

. ਜ਼ਿੰਦਗੀ ਦਾ ਘੋਲ ਵੀ ਅਜ਼ੀਬ ਹੈ ……

ਵਹਿਮ ਜਿਹਾ ਲਗਦਾ ਕਿ ਕੋਈ ਪੰਜਾਬ ਦੀ ਧਰਤੀ ਤੇ ਜੰਮਿਆ ਵੀ ਖ਼ੁਦਕੁਸ਼ੀ ਦੀ ਗੱਲ ਕਰ ਸਕਦਾ! ਇਥੇ ਵੀ ਅਜਿਹਾ ਸਮਾਂ ਆ ਸਕਦਾ ਕਿ ਲੋਕ ਨਿਰਾਸ਼ਾ ਚ ਘੁਲਦੇ ਹੋਏ ਆਪਣੇ ਆਪ ਨੂੰ ਖ਼ਤਮ ਕਰਨ ਦੀ ਸੋਚਣ ਲੱਗਣ।

ਉਹ ਵੀ ਉਹ ਜਿਹਨਾਂ ਦਾ ਜਿਊਣ ਮੰਤਰ ਹੀ ” ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦਸ਼ਾਹੇ ਦਾ” ਸੀ ਭਾਵ ਰੱਜ ਕੇ ਜਿਉਂ ਲਵੋ ਇਸਤੋਂ ਪਹਿਲਾਂ ਕਿ ਤੁਹਾਨੂੰ ਕੋਈ ਲੁੱਟ ਕੇ ਲੈ ਜਾਏ।

ਜਿਸ ਇਨਸਾਨ ਦੇ ਲਹੂ ਚ ਪੰਜਾਂ ਦਰਿਆਵਾਂ ਦਾ ਪਾਣੀ ਘੁਲਿਆ ਹੋਏ,ਜਿਸਦੇ ਜਿਸਮ ਨੂੰ ਇਸ ਜਰਖੇਜ਼ ਮਿੱਟੀ ਨੇ ਘੜਿਆ ਹੋਏ ਢਾਹੂ ਖਿਆਲ ਤਾਂ ਉਹਦੇ ਨੇੜੇ ਵੀ ਨਹੀਂ ਢੁੱਕਣੇ ਚਾਹੀਦੇ।

ਇਸ ਧਰਤੀ ਦੇ ਲੋਕਾਂ ਨੇ 2000 ਸਾਲ ਤੋਂ ਵੱਧ ਸਮਾਂ ਭਾਵ 100 ਪੀੜ੍ਹੀਆਂ ਸਿਰਫ਼ ਤੇ ਸਿਰਫ ਜਿਉਂਦੇ ਰਹਿਣ ਲਈ ਲੜਦਿਆਂ ਕੱਢਿਆ ਹੈ, ਕਿਸੇ ਵੀ ਤਰੀਕੇ ਜਿਊਣਾ ,ਕਿਸੇ ਵੀ ਹਾਲਾਤ ਚ ਜਿਉਣਾ।

ਇਸ ਲਈ ਤੁਹਾਡੇ ਸਭ ਅੰਦਰ ਉਹ ਜਜ਼ਬਾ ਮੌਜੂਦ ਹੈ ਜੋ 100 ਤੋਂ ਵੱਧ ਪੀੜਿਆਂ ਦੇ ਕੇ ਗਈਆਂ ਹਨ। ਜਰੂਰਤ ਸਿਰਫ਼ ਪਛਾਣਨ ਦੀ ਹੈ। #harjotdikalam

ਜਿੰਦਗ਼ੀ ਦੇ ਘੋਲ ਚ ਦੋਵੇਂ ਹੱਥੀ ਲੜਨਾ, ਹਿੱਕ ਤਾਣ ਕੇ ਲੜਨਾ,ਨਿਰਾਸ਼ ਨਾ ਹੋਣਾ ਇਹ ਜਜ਼ਬਾ ਬਹੁਤ ਜਰੂਰੀ ਹੈ।

ਸਿਕੰਦਰ ਤੇ ਪੋਰਸ ਦੀ ਜੋ ਕਥਾ ਹੈ ਉਹ ਯੂਨਾਨੀ ਇਤਿਹਾਸਕਾਰਾਂ ਨੇ ਲਿਖੀ ਹੋਈ ਹੈ,ਉਸ ਚ ਪੋਰਸ ਦੀ ਬਹਾਦਰੀ ਹੈ ਪਰ ਸਿਕੰਦਰ ਨੂੰ ਮਹਾਨ ਬਣਾਉਣ ਤੇ ਜ਼ੋਰ ਹੈ। ਦਰਬਾਰੀ ਲੇਖਕ ਇਵੇਂ ਹੀ ਲਿਖਿਆ ਕਰਦੇ ਹਨ।

ਇਸ ਲਈ ਮੈਨੂੰ ਉਹ ਕਹਾਣੀ ਪੜ੍ਹਦੇ ਹੋਏ ਕਦੇ ਇਹ ਨਹੀਂ ਲਗਦਾ ਕਿ ਪੋਰਸ ਕਹਿ ਰਿਹਾ ਹੋਵੇ ਕਿ ਮੇਰੇ ਨਾਲ ਉਵੇਂ ਦਾ ਸਲੂਕ ਕਰ ਜਿਵੇ ਰਾਜਾ ਰਾਜੇ ਨਾਲ ਕਰਦਾ ਹੈ।

ਮੈਨੂੰ ਲਗਦਾ ਹੈ ਪੋਰਸ ਨੇ ਜਰੂਰ ਕਿਹਾ ਹੋਣਾ ਕਿ ਮੇਰੀ ਪਿੱਠ ਤੇ ਨਹੀਂ ਸਗੋਂ ਛਾਤੀ ਤੇ ਵਾਰ ਕਰੀਂ ਐਵੇਂ ਕੋਈ ਆਖੇ ਕਿ ਪੰਜ ਪਾਣੀਆਂ ਦੀ ਧਰਤੀ ਦਾ ਸਪੂਤ ਪਿੱਠ ਦਿਖਾ ਕੇ ਦੌਡ਼ ਰਿਹਾ ਸੀ।

ਹੁਣ ਤੁਸੀਂ ਖੁਦ ਦੇਖੋ ਤੁਸੀਂ ਤਾਂ ਪਿੱਠ ਵਿਖਾ ਕੇ ਨਹੀਂ ਦੌਡ਼ ਰਹੇ, ਜਿੰਦਗ਼ੀ ਦੀਆਂ ਆਮ ਮੁਸ਼ਕਲਾਂ ਨੂੰ ?

ਤੁਹਾਨੂੰ ਇਸ ਧਰਤੀ ਦੀ ਭਾਸ਼ਾ, ਕਲਚਰ ਦਾ, ਲੋਕਾਂ ਦਾ, ਇਤਿਹਾਸ ਦਾ ,ਧਰਮਾਂ ਦਾ,ਵਿਸ਼ਵਾਸ਼ ਦਾ ਜਾਂ ਕਿਸੇ ਵੀ ਹੋਰ ਚੀਜ਼ ਦਾ ਮਾਣ ਹੋਵੇ ਭਾਵੇਂ ਨਾ ਹੋਵੇ।

ਪਰ ਇੱਕ ਚੀਜ਼ ਦਾ ਮਾਣ ਜ਼ਰੂਰ ਕਰਨਾ ਇਸ ਧਰਤੀ ਤੇ ਜਨਮ ਲੈਣ ਦਾ,ਸ਼ਾਇਦ ਹੀ ਧਰਤੀ ਦੇ ਕਿਸੇ ਹੋਰ ਕੋਨੇ ਚ ਕਿਸੇ ਧਰਤ ਦੇ ਬਾਸ਼ਿੰਦਿਆਂ ਨੇ ਜਿਊਣ ਲਈ ਇੰਝ ਸੰਗਰਸ਼ ਕੀਤਾ ਹੋਏ। ਇਹ ਤੁਹਾਡੇ ਲਈ ਮਾਣ ਵਾਲ਼ੀ ਗੱਲ ਹੈ।

. ਜ਼ਿੰਦਗੀ ਦਾ ਘੋਲ ਵੀ ਅਜ਼ੀਬ ਹੈ …… ਸਦਾ ਵੀ ਸ਼ਰੀਫ ਜਾਵੇ ਹਾਰਦਾ , ਪਰ ਚਿੱਤ ਨਾ ਡੁਲਾਇਓ ਤੁਸੀਂ ਸੂਰਿਓ , ਦੇਖਿਓ ਨਜ਼ਾਰਾ ਜਾਂਦੀ ਵਾਰ ਦਾ।

ਹਰਜੋਤ ਸਿੰਘ

70094-52602

ਮਾਇਆ ਦੀ ਗੱਲ

ਬਹੁਤ ਸਾਰੇ ਪਾਠਕ ਇਹ ਗੱਲ ਪੁੱਛਦੇ ਹਨ ਕਿ ਉਹ ਮੇਰੀਆਂ ਲਿਖਤਾਂ ਪੜ੍ਹਨ ਬਦਲੇ ਕੁਝ ਨਾ ਕੁਝ ਕੀਮਤ ਅਦਾ ਕਰਨਾ ਚਾਹੁੰਦੇ ਹਨ। ਮੈਂ ਭਾਵੇ ਕੋਈ ਕਿਤਾਬ ਨਹੀਂ ਛਪਵਾਈ ਤੇ ਨਾ ਹੀ ਕਿਸੇ ਐਪ ਉੱਤੇ ਕੋਈ ਰਚਨਾ ਪੇਡ ਕਰਕੇ ਲਿਖੀ ਹੈ।  

ਫਿਰ ਵੀ ਕੋਈ ਆਰਥਿਕ ਤੌਰ ਤੇ ਮਦਦ ਕਰਨਾ ਚਾਹੁੰਦਾ ਹੈ ਤੇ ਕਰਦੇ ਰਹਿਣਾ ਚਾਹੁੰਦਾ ਹੈ ਤਾਂ ਇਸ ਵਾਲੇ ਲਿੰਕ ਤੇ ਕਰ ਸਕਦਾ ਹੈ। ਸਾਹਮਣੇ ਦਿੱਤੇ ਆਪਸ਼ਨ ਭਰਕੇ ਤੁਸੀਂ ਕੋਈ ਵੀ ਰਕਮ ਭੇਜ ਸਕਦੇ ਹੋ। 

ਧੰਨਵਾਦ

 ਤੁਹਾਡਾ ਹਰਜੋਤ 

https://rzp.io/l/o548I3eA

ਵਨ ਇੰਡੀਅਨ ਗਰਲ ਰੁਮਾਂਸ ਸੀਨ ਅਨੁਵਾਦ

(ਇਹ ਚੇਤਨ ਭਗਤ ਦੇ ਨਾਵਲ ” ਵਨ ਇੰਡਿਅਨ ਗਰਲ” ਦੇ ਇੱਕ ਰੁਮਾਂਟਿਕ ਸੀਨ ਦਾ ਅੱਖੀਂ ਡਿੱਠਾ ਅਨੁਵਾਦ ਹੈ। ਭਾਵ ਹੂਬਹੂ ਕਹਾਣੀ ਨੂੰ ਇੱਕ ਦਰਸ਼ਕ ਵਜੋਂ ਨਾ ਕਿ ਨਾਵਲ ਵਿੱਚ ਕਹਾਣੀ ਸੁਣਾ ਰਹੀ ਕੁੜੀ ਵਾਂਗ… ਤੇ ਨਾਵਲ ਵਿਚਲੇ ਦੋਂਵੇਂ ਨਾਮ ਮੈਂ ਬਦਲ ਦਿੱਤੇ ਹਨ । ਮੁੰਡੇ ਦਾ ਤੇ ਕੁੜੀ ਦਾ ਵੀ …. ਥੋੜ੍ਹਾ ਵਿਸਥਾਰ ਨੂੰ ਠੀਕ ਵੀ ਕੀਤਾ ਕਿਉਂਕਿ ਪੂਰੀ ਤਰ੍ਹਾਂ ਅਨੁਵਾਦ ਕੁਝ ਸ਼ਬਦ ਕੁਝ ਲੋਕਾਂ ਨੂੰ ਅਸ਼ਲੀਲ ਜਾਪਦੇ ਉਸਨੂੰ ਧਿਆਨ ਵਿੱਚ ਰੱਖਦੇ ਹੋਏ। ਨਵੇਂ ਢੰਗ ਨਾਲ ਅਨੁਵਾਦ ਕੀਤਾ ਹੈ। ਉਮੀਦ ਹੈ ਪਸੰਦ ਆਏਗਾ। ਫਿਰ ਅਗਲਾ ਵੀ ਕੋਈ ਕਰਾਂਗੇ….)

ਵਨੀਤ ਅੱਗੇ ਵਧਿਆ ਤੇ ਉਸਨੇ ਆਪਣੇ ਬੁੱਲ੍ਹ ਰੁਚੀ ਦੇ ਬੁੱਲਾਂ ਤੇ ਰੱਖ ਦਿੱਤੇ। ਰੁਚੀ ਨੂੰ ਬੁੱਲ੍ਹ ਦੀ ਛੋਹ ਗਿੱਟਿਆ ਤੇ ਛੋਹ ਰਹੇ ਸਮੁੰਦਰ ਦੇ ਗਰਮ ਤੇ ਨਰਮ ਜਿਹੇ ਪਾਣੀ ਵਰਗੀ ਜਾਪੀ।
ਉਸਦੇ ਹੱਥ ਅਧਮਨੇ ਜਿਹੇ ਵਨੀਤ ਨੂੰ ਰੋਕਣ ਲਈ ਅੱਗੇ ਵਧਦੇ ਹੋਏ ਅਚਾਨਕ ਰੁਕ ਗਏ ਕਿਉਂਕਿ ਚੁੰਮਣ ਬਹੁਤ ਜਬਰਦਸਤ ਮਹਿਸੂਸ ਹੋ ਰਿਹਾ ਸੀ। ਉਸਨੇ ਲੰਮੇ ਸਮੇਂ ਤੱਕ ਤੇ ਪੂਰਾ ਡੂੰਘਾਈ ਤੱਕ ਰੁਚੀ ਨੂੰ ਚੁੰਮਿਆ ਜਦੋਂ ਤੱਕ ਦਰਜਨਾਂ ਵਾਰੀ ਸਮੁੰਦਰ ਦਾ ਪਾਣੀ ਉਸਦੇ ਪੈਰਾਂ ਤਲੇ ਨੂੰ ਛੋਹ ਕੇ ਜਾ ਰਿਹਾ ਸੀ।ਵਨੀਤ ਗੁਪਤਾ ਨੇ ਆਪਣੀ ਬਾਂਹ ਚੁੱਕੀ ਤੇ ਉਸਦੇ ਹੋਰ ਵੀ ਨੇੜੇ ਆ ਗਿਆ। ਰੁਚੀ ਨੇ ਸੈਂਕੜੇ ਵਾਰ ਉਸਦਾ ਚਿਹਰਾ ਵੇਖਿਆ ਸੀ। ਪਰ ਚੁੰਮਣ ਦਾ ਕਦੇ ਖਿਆਲ ਨਹੀਂ ਸੀ ਆਇਆ ਸੀ। ਉਹਨੂੰ ਜਾਪਿਆ ਜਿਵੇੰ ਇਹ ਆਈਲੈਂਡ ਹੀ ਉਹਨਾਂ ਲਈ ਬਣਿਆ ਸੀ। ਸਿਰਫ ਉਹਨਾਂ ਦੇ ਇਸ ਖਾਸ ਚੁੰਮਣ ਲਈ। ਪਾਣੀ ਦੀ ਇੱਕ ਹੋਰ ਲਹਿਰ ਆਈ ਜਿਸਨੇ ਦੋਵਾਂ ਨੂੰ ਲੱਕ ਤੱਕ ਪੂਰਾ ਹੀ ਭਿਉਂ ਦਿੱਤਾ। ਵਨੀਤ ਨੇ ਚੁੰਮਣ ਜਾਰੀ ਰੱਖਿਆ ਜਿਸਦਾ ਜੋਸ਼ ਹਰ ਲੰਘਦੇ ਸਕਿੰਟ ਨਾਲ ਵੱਧ ਰਿਹਾ ਸੀ। ਵਨੀਤ ਦੀਆਂ ਉਂਗਲਾਂ ਉਹਦੀ ਗਰਦਨ ਤੋਂ ਥੱਲੇ ਵੱਲ ਫਿਸਲਣ ਲੱਗਿਆਂ, ਰੁਚੀ ਦਾ ਰੋਮ ਰੋਮ ਭੜਕ ਉੱਠਿਆ। ਕਾਸ਼ ਉਹ ਇਵੇਂ ਹੀ ਚੁੰਮ ਸਕੇ…. ਉਹ ਮਨ ਹੀ ਮਨ ਸੋਚਣ ਲੱਗੀ।
ਵਨੀਤ ਦਾ ਦੂਸਰਾ ਹੱਥ ਉਹਦੇ ਪੱਟਾਂ ਤੱਕ ਖਿਸਕ ਗਿਆ। ਰੁਚੀ ਦਾ ਦਿਲ ਜੋਰ ਨਾਲ ਧੜਕਣ ਲੱਗਾ।
ਕ਼ੀ ਉਸਨੂੰ ਰੋਕਣਾ ਚਾਹੀਦਾ ਹੈ ? ਉਹ ਸੋਚਣ ਲੱਗੀ । ਰੁਚੀ ਨੇ ਵਨੀਤ ਦੇ ਗੁੱਟ ਨੂੰ ਪਕੜ ਲਿਆ ਪਰ ਰੋਕਿਆ ਨਾ। ਪਾਣੀ ਦੀ ਇੱਕ ਹੋਰ ਤੇਜ਼ ਲਹਿਰ ਆਈ ਤੇ ਉਹਨਾਂ ਨੂੰ ਪੂਰਾ ਗਿੱਲਾ ਕਰ ਗਈ। ਵਨੀਤ ਦੀਆਂ ਉਂਗਲਾਂ ਰੁਚੀ ਦੇ ਪੱਟਾਂ ਨੂੰ ਟਟੋਲਣ ਲੱਗੀਆਂ। ਰੁਚੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਸੱਚੀ ਇਹ ਕਰ ਰਹੀ ਹੈ ? ਇਹ ਸੋਚਦੇ ਹੋਏ ਉਸਦੇ ਮੂੰਹੋਂ ਇੱਕ ਸਿਸਕਾਰੀ ਨਿੱਕਲੀ । ਉਸਨੂੰ ਇਸ ਵਕਤ ਹੁਣ ਕਿਸੇ ਵੀ ਸੋਚ ਦੀ ਕੋਈ ਪਰਵਾਹ ਨਹੀਂ ਸੀ। ਉਸਦਾ ਹੱਥ ਵਨੀਤ ਦੀ ਧਾਰੀਦਾਰ ਟੀਸ਼ਰਟ ਦੇ ਅੰਦਰ ਸੀ ਜਿਹੜੀ ਕਿ ਪਾਣੀ ਨਾਲ ਗੜੁੱਚ ਸੀ। . ਉਹਨੇ ਉਹਦੀ ਛਾਤੀ ਨੂੰ ਛੋਹਿਆ ਤੇ ਆਪਣੇ ਵਿਚਕਾਰਲੀ ਉਂਗਲ ਨਾਲ ਖੱਬੇ ਪਾਸੇ ਸਖਤ ਹੋਏ ਹਿੱਸੇ ਨੂੰ ਗੋਲਾਈ ਬਣਾ ਕੇ ਰਗੜਿਆ। ਵਨੀਤ ਨੇ ਉਤੇਜਿਤ ਹੋਕੇ ਉਹਦੇ ਹੇਠਲੇ ਬੁੱਲ੍ਹ ਨੂੰ ਦੰਦਾਂ ਨਾਲ ਕੱਟ ਦਿੱਤਾ।
ਦੋਂਵੇਂ ਬੈਠ ਗਏ, ਵਨੀਤ ਨੇ ਆਪਣੀ ਸ਼ਰਟ ਉਤਾਰ ਦਿੱਤੀ ਤੇ ਰੁਚੀ ਦੀ ਡਰੈੱਸ ਨੂੰ ਵੀ ਅਲੱਗ ਕਰ ਦਿੱਤਾ। ਦੋਂਵੇਂ ਦੁਬਾਰਾ ਠੰਡੀ ਰੇਤ ਉੱਪਰ ਲੇਟ ਗਏ। ਵਨੀਤ ਨੇ ਉਸਦੀ ਧੁੰਨੀ ਨੂੰ ਚੁੰਮਿਆ। ਆਪਣੀ ਜੀਭ ਨਾਲ ਸਹਿਲਾ ਕੇ। ਰੁਚੀ ਦੇ ਗੋਡੇ ਆਪਣੇ ਆਪ ਹਵਾ ਵਿੱਚ ਉੱਠ ਗਏ।ਉਹਨੇ ਵਨੀਤ ਦੇ ਸਿਰ ਨੂੰ ਜ਼ੋਰ ਨਾਲ ਘੁੱਟ ਲਿਆ । ਤੇ ਉਸਦਾ ਨਾਮ ਬੁੱਲਾਂ ਵਿੱਚ ਉਚਾਰਿਆ। ਪਰ ਉਹ ਕੁਝ ਨਾ ਬੋਲਿਆ। ਉਹਦਾ ਮੂੰਹ ਤੇ ਬੁੱਲ੍ਹ ਲਗਾਤਾਰ ਉਹਦੇ ਅੰਦਰੋਂ ਕੁਝ ਲੱਭਦੇ ਰਹੇ। ਉਹਨੇ ਉਂਗਲ ਨਾਲ ਉਸਦੇ ਪਿੱਠ ਤੇ ਬੰਨ੍ਹੀ ਆਖਿਰੀ ਡੋਰੀ ਨੂੰ ਖੋਲ੍ਹਿਆ। ਤੇ ਇੱਕ ਝਟਕੇ ਨਾਲ ਗੰਢ ਖੁੱਲ੍ਹ ਕੇ ਉਸਦੀਆਂ ਛਾਤੀਆਂ ਨੂੰ ਸਮੁੰਦਰ ਦੀ ਠੰਡੀ ਹਵਾ ਨੇ ਸਹਿਲਾਇਆ।ਵਨੀਤ ਨੇ ਪੂਰਾ ਸਮਾਂ ਬੰਨ੍ਹਿਆ ਕਿ ਆਈਲੈਂਡ ਦੀ ਤੋਰ ਨਾਲ ਸਭ ਕੁਝ ਤੁਰਨ ਲੱਗਾ।ਕੁਝ ਦੇਰ ਲਈ ਉਹ ਚੰਨ ਦੀ ਰੋਸ਼ਨੀ ਵਿੱਚ ਜਿੰਨਾ ਕੁ ਵੇਖ ਸਕਦਾ ਸੀ ਉਹਦੇ ਉਭਰੇ ਹੋਏ ਸੀਨੇ ਤੇ ਦੋ ਚੋਟੀਆਂ ਨੂੰ ਵੇਖਦਾ ਰਿਹਾ। ਫਿਰ ਇੱਕ ਉਂਗਲ ਨਾਲ ਸਖ਼ਤੀ ਤੇ ਜੋਸ਼ ਚ ਕੰਬ ਰਹੇ ਬੰਟਿਆਂ ਦੀ ਗੋਲਾਈ ਜਿਹੇ ਹਿੱਸੇ ਨੂੰ ਉਂਗਲਾਂ ਨਾਲ ਮਸਲਿਆ। ਤੇ ਦੂਸਰੇ ਹੱਥ ਨਾਲ ਦੂਸਰੇ ਪਾਸੇ ਨੂੰ ਛੂਹਣ ਲੱਗਾ। ਰੁਚੀ ਪੂਰੇ ਜਿਸਮ ਨੂੰ ਪਿਘਲਿਆ ਹੋਇਆ ਮਹਿਸੂਸ ਕਰ ਰਹੀ ਸੀ।ਜਦੋਂ ਰੁਚੀ ਦਾ ਹੱਥ ਵਨੀਤ ਦੇ ਸ਼ਾਰਟ ਦੇ ਉੱਪਰੋ ਘੁੰਮਿਆ ਤਾਂ ਜਿਵੇੰ ਉਹਨੂੰ ਸਮਝ ਆ ਗਈ ਹੋਏ ਕਿ ਉਹ ਦੋਂਵੇਂ ਹੀ ਬੇਕਾਬੂ ਹੋ ਚੁੱਕੇ ਹਨ।ਉਹਨੇ ਆਪਣੇ ਲੱਕ ਨੂੰ ਉੱਪਰ ਕੀਤਾ ਤਾਂ ਵਨੀਤ ਨੇ ਉਸਦੇ ਸਰੀਰ ਉੱਤੇ ਮੌਜੂਦ ਆਖਿਰੀ ਕੱਪੜੇ ਨੂੰ ਵੀ ਉਤਾਰ ਦਿੱਤਾ। ਹੁਣ ਉਹ ਰੇਤੀਲੇ ਬੀਚ ਉੱਤੇ ਪੂਰੀ ਤਰ੍ਹਾਂ ਨਗਨ ਸੀ। ਵਨੀਤ ਝੁਕਿਆ ਤੇ ਉਸਨੇ ਰੁਚੀ ਦੇ ਪੱਟਾਂ ਦੇ ਅੰਦਰਲੇ ਪਾਸੇ ਚੁੰਮਣ ਸ਼ੁਰੂ ਕਰ ਦਿੱਤਾ। ਵਨੀਤ ਦੀ ਜੀਭ ਓਥੇ ਪਹੁੰਚੀ ਤੇ ਨਾਜੁਕਤਾ ਤੇ ਜੋਸ਼ ਨਾਲ ਚੁੰਮਣ ਲੱਗੀ। ਰੁਚੀ ਦਾ ਲੱਕ ਹੀ ਨਹੀਂ ਸਗੋਂ ਪੂਰਾ ਸਰੀਰ ਉਛਲਣ ਲੱਗਾ।
ਬਾਕੀ ਚੁੰਮਣ ਵਾਂਗ ਵਨੀਤ ਦਾ ਇਹ ਚੁੰਮਣ ਵੀ ਬੇਹੱਦ ਹਲਕੇ ਸੀ ਕਿਸੇ ਹਲਕੇ ਸੰਗੀਤ ਦੀ ਧੁਨ ਵਾਂਗ , ਉਹ ਇਵੇਂ ਹੀ ਕਰਦਾ ਰਿਹਾ ਜਦੋਂ ਤੱਕ ਕਿ ਰੁਚੀ ਅੰਦਰੋਂ ਬਾਹਰੋਂ ਕੰਬਣ ਨਾ ਲੱਗੀ। ਉਸਦੀ ਜੀਭ ਦੀ ਰਫ਼ਤਾਰ ਵਧਣ ਲੱਗੀ। ਇਸ ਆਨੰਦ ਦੀ ਕੋਈ ਸੀਮਾ ਨਹੀਂ ਸੀ। ਰੁਚੀ ਤੀਰ ਕਮਾਨ ਵਾਂਗ ਬੈਠ ਹੀ ਗਈ।ਵਨੀਤ ਨੇ ਆਪਣਾ ਕੰਮ ਜਾਰੀ ਰੱਖਿਆ ਜਦੋਂ ਤੱਕ ਕਿ ਰੁਚੀ ਨੇ ਊਹਦੇ ਵਾਲਾਂ ਵਿੱਚ ਆਪਣੀਆਂ ਉਂਗਲਾਂ ਨੂੰ ਧਸਾ ਨਾ ਦਿੱਤਾ।
“ਸਭ ਠੀਕ ? ” ਉਸਨੇ ਪੁੱਛਿਆ।
ਰੁਚੀ ਕੁਝ ਨਾ ਬੋਲੀ , ਸਿਰਫ ਸਿਰ ਹਿਲਾ ਦਿੱਤਾ। ਇਹ ਸਿਰਫ ਚੰਗਾ ਨਹੀਂ ਸੀ। ਇਹ ਅਦਭੁਤ ਸੀ, ਜੋ ਬਿਆਨ ਨਹੀਂ ਸੀ ਕੀਤਾ ਜਾ ਸਕਦਾ, ਫਿਲਿਪੀਨ ਦੇ ਕਿਸੇ ਟਾਪੂ ਵਰਗਾ। ਰੁਚੀ ਦੇ ਅੰਦਰੋਂ ਤੂਫ਼ਾਨ ਉੱਠਿਆ। ਜਿਸਨੂੰ ਵਨੀਤ ਨੇ ਵੀ ਮਹਿਸੂਸ ਕੀਤਾ। ਰੁਚੀ ਨੇ ਵਨੀਤ ਦੇ ਚਿਹਰੇ ਨੂੰ ਪੱਟਾਂ ਵਿੱਚ ਘੁੱਟਿਆ ਤੇ ਤੂਫ਼ਾਨ ਇੱਕੋ ਝਟਕੇ ਗੁਜ਼ਰ ਗਿਆ।
ਵਨੀਤ ਉਠਿਆ ਤੇ ਉਸਦੇ ਚਿਹਰੇ ਕੋਲ ਚਿਹਰਾ ਲੈ ਆਇਆ ਉਹਨੇ ਆਪਣੀ ਬਾਂਹ ਨਾਲ ਦੋਂਵੇਂ ਲੱਤਾਂ ਨੂੰ ਖੋਲ੍ਹਿਆ। ਤੇ ਉਸਦੇ ਅੰਦਰ ਸਮਾ ਗਿਆ। ਬਹੁਤ ਹੀ ਹੌਲੇ ਜਿਹੇ ਉਹ ਆਪਣੀ ਤੋਰ ਤੁਰਨ ਲੱਗਾ । ਉਸਦੀ ਰਫ਼ਤਾਰ ਹੌਲੀ ਸੀ ਪਰ ਜੋਸ਼ ਭਾਰੀ। ਰੁਚੀ ਦੇ ਅੰਦਰੋਂ ਮੁੜ ਤੂਫਾਨ ਉੱਠਣ ਲੱਗਾ। ਦੂਸਰੀ ਵਾਰ । ਪਹਿਲਾਂ ਤੋਂ ਵੀ ਵੱਧ ਭਿਆਨਕ ਉਸਦਾ ਜਿਸਮ ਕੰਬਿਆ। ਇਹ ਪਹਿਲਾਂ ਤੋਂ ਵੀ ਦਸ ਗੁਣਾ ਜ਼ਿਆਦਾ ਜੋਸ਼ੀਲਾ ਸੀ। ਕਰੀਬ ਤੀਹ ਸਕਿੰਟਾਂ ਲਈ ਰੁਚੀ ਲਈ ਜਿਵੇੰ ਦੁਨੀਆਂ ਰੁਕ ਗਈ ਹੋਵੇ ਉਹਦੀਆਂ ਅੱਖਾਂ ਅੱਗੇ ਹਨੇਰਾ ਛਾਹ ਗਿਆ। ਵਨੀਤ ਰੁਕਿਆ। ਆਪਣੇ ਆਪ ਨੂੰ ਅਲੱਗ ਕੀਤਾ। ਤੇ ਉਹਦੇ ਚਿਹਰੇ ਕੋਲ ਚਿਹਰਾ ਲਿਜਾ ਕੇ ਪਿਆਰ ਨਾਲ ਪੁੱਛਿਆ ਤੂੰ ਠੀਕ ਏਂ ?
“ਇਹ ਬਿਲਕੁੱਲ ਅਲੱਗ ਸੀ, ਤੂੰ ਇਹ ਕਰਨਾ ਕਿਥੋ ਸਿੱਖਿਆ ? ਰੁਚੀ ਨੇ ਕਿਹਾ ਤੇ ਸ਼ਰਮਾਉਂਦੇ ਹੋਏ ਆਪਣਾ ਚਿਹਰਾ ਹੱਥਾਂ ਨਾਲ ਢੱਕ ਲ਼ਿਆ।ਉਹ ਸਿਰਫ ਮੁਸਕਰਾਇਆ।ਤੇ ਚਿਹਰੇ ਤੋਂ ਹੱਥ ਹਟਾਉਂਦੇ ਹੋਏ ਰੁਚੀ ਦੀਆਂ ਅੱਖਾਂ ਵਿੱਚ ਦੇਖਿਆ।
ਤੇ ਦੁਬਾਰਾ ਉਸ ਅੰਦਰ ਸਮਾ ਗਿਆ। ਉਸਦਾ ਜੋਸ਼ ਉਹਦਾ ਆਕਾਰ ਉਹਦੀ ਤਾਕਤ ਪਹਿਲਾਂ ਨਾਲੋਂ ਵੀ ਵੱਧ ਗਈ ਸੀ। ਰੁਚੀ ਨੇ ਊਹਦੇ ਮੋਢਿਆਂ ਨੂੰ ਜਕੜ ਲ਼ਿਆਂ।ਊਹਦੇ ਮੋਢੇ ਉਹਦੀ ਪਿੱਠ ਉੱਤੇ ਜਕੜੇ ਗਏ। ਤੇ ਉਹਦੇ ਸਾਹ ਉਖੜਨ ਲੱਗੇ। ਉਹਨਾਂ ਦੇ ਆਪਸ ਵਿੱਚ ਟਕਰਾਉਂਦੇ ਹੋਏ ਪਾਣੀ ਕਿੰਨੀ ਵਾਰ ਉਹਨਾਂ ਨਾਲ ਟਕਰਾਇਆ ਸੀ।
ਵਨੀਤ ਉਹਦੀਆਂ ਅੱਖਾਂ ਵਿੱਚ ਤੱਕਣ ਲੱਗਾ। ਤੇ ਉਸ ਉੱਪਰ ਡਿੱਗ ਕੇ ਬਾਹਾਂ ਵਿੱਚ ਅੱਧਾ ਭਰਨ ਮਗਰੋਂ ਇੱਕ ਦੂਸਰੇ ਦੇ ਨਾਲ ਨਾਲ ਲੇਟ ਗਏ । ਤੇ ਉਹ ਬੋਲਿਆ ਇਹ ਅਦਭੁਤ ਸੀ ….
ਰੁਚੀ ਵੀ ਜਾਣਦੀ ਸੀ।
ਤਾਰੇ ਚਮਕ ਰਹੇ ਸੀ । ਦੋਂਵੇਂ ਥਕਾਨ ਨਾਲ ਚੂਰ ਉਂਝ ਹੀ ਅੱਖਾਂ ਬੰਦ ਕਰਕੇ ਸੌਂ ਗਏ।

ਹਰਜੋਤ ਸਿੰਘ
70094 52602

(ਹੋਰ ਪੋਸਟਾਂ ਲਈ ਵੱਟਸਐਪ ਕਰਦੇ ਰਹੋ ਤੇ ਇਥੇ ਵੀ ਫ਼ੌਲੋ ਕਰਦੇ ਰਹੋ Harjot Di Kalam ਨੂੰ ਪ੍ਰਤੀਲਿਪੀ ਫੇਸਬੁੱਕ ਤੇ ਇੰਸਟਾਗ੍ਰਾਮ ਉੱਪਰ )

ਵਿਚਾਰ ਭੇਜੋ ਅਣਜਾਣ ਬਣਕੇ …. ਇੱਥੇ Link Click

ਨੋਟਬੰਦੀ ਦੀ ਵੱਡੀ ਗਲਤੀ

ਨੋਟਬੰਦੀ ਵਿੱਚ ਹੋਈ ਇੱਕ ਵੱਡੀ ਗ਼ਲਤੀ …

ਨੋਟਬੰਦੀ ਇੱਕ ਵਿਵਾਦਿਤ ਫ਼ੈਸਲਾ ਰਿਹਾ ਹੈ। ਇਸ ਫ਼ੈਸਲੇ ਵਿੱਚ ਕਈ ਖ਼ਾਮੀਆਂ ਸਨ। ਪਰ ਸਭ ਤੋਂ ਵੱਡੀ ਖ਼ਾਮੀ ਜੋ ਪਲੈਨਿੰਗ ਵਿੱਚ ਕਿਸੇ ਨੇ ਨਾ ਸੋਚੀ ਉਹ ਸੀ। ਨਵੇਂ ਨੋਟ ਲੋਕਾਂ ਤੱਕ ਕਿਵੇਂ ਪਹੁੰਚਣਗੇ।
ਬੈਂਕਾਂ ਤੋਂ ਇਲਾਵਾ ਭਾਰਤ ਵਿੱਚ ਲੱਖਾਂ ਏਟੀਐਮ ਰਾਂਹੀ 500 ਤੇ 2000 ਦੇ ਨਵੇਂ ਨੋਟਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਸੀ। ਪਰ ਪਲੈਨਿੰਗ ਕਰਨ ਵਾਲੇ ਇਹ ਸੋਚਣਾ ਭੁੱਲ ਗਏ ਕਿ ਏਟੀਐਮ ਵਿੱਚ ਜੋ “ਨੋਟਾਂ ਦੀ ਕੈਸਿਟ” ਹੁੰਦੀ ਹੈ ਉਹ ਸਾਈਜ਼ ਮੁਤਾਬਿਕ ਹੁੰਦੀ ਹੈ। ਏਟੀਐੱਮ ਸਿਰਫ ਇਹ ਜਾਣਦਾ ਹੈ ਕਿ ਉਸਨੂੰ ਕਿਸ ਕੈਸਿਟ ਵਿਚੋਂ ਕਿੰਨੇ ਨੋਟ ਕੱਢਣੇ ਹਨ ਉਹਨੂੰ ਇਸਤੋਂ ਵੱਧ ਕੋਈ ਪਛਾਣ ਨਹੀਂ ਹੈ। ਹਰ ਕੈਸਿਟ ਦਾ ਸਾਈਜ਼ ਨੋਟ ਦੇ ਸਾਈਜ਼ ਮੁਤਾਬਿਕ ਹੁੰਦਾ ਹੈ।
ਦੋਨੋਂ ਨਵੇਂ ਜ਼ਾਰੀ ਕੀਤੇ ਨੋਟ ਪੁਰਾਣੇ ਨੋਟਾਂ ਨਾਲੋਂ ਵੱਖਰੇ ਸਾਈਜ਼ ਦੇ ਸਨ। 2000 ਛੱਡੋ ਏਟੀਐਮ 500 ਦੇ ਨੋਟ ਵੀ ਨਹੀਂ ਕੱਢ ਸਕਦੇ ਸੀ। ਇਹਨਾਂ ਕੈਸਟਾਂ ਨੂੰ ਬਦਲਣ ਤੇ ਏਟੀਐੱਮ ਨੂੰ ਉਸ ਅਨੁਸਾਰ ਕੈਲੀਬ੍ਰੇਟ ਕਰਨ ਵਿੱਚ ਹੀ ਸਰਕਾਰ ਨੂੰ ਬਹੁਤ ਮਹੀਨੇ ਲੱਗ ਗਏ। ਜਿਸਦਾ ਨਤੀਜ਼ਾ ਬੈਂਕਾਂ ਅੱਗੇ ਲੰਮੀਆਂ ਕਤਾਰਾਂ ਦੇ ਰੂਪ ਵਿੱਚ ਨਿੱਕਲਿਆ। ਕਿਉਕਿ ਪੂਰੇ ਭਾਰਤ ਦੇ ਏਟੀਐਮ ਵਿੱਚ 500 ਤੇ 2000 ਦੇ ਹਿਸਾਬ ਨਾਲ ਬਦਲਣ ਲਈ ਕਈ ਮਹੀਨੇ ਲੱਗ ਗਏ। #HarjotDiKalam
ਇੱਕੋ ਝਟਕੇ ਵਿੱਚ ਕਰੀਬ 2 ਲੱਖ ਏਟੀਐੱਮ ਕਰੀਬ ਕਰੀਬ ਕਬਾੜ ਵਿੱਚ ਬਦਲ ਗਏ।
ਇਸਦੇ ਦੋ ਹੀ ਹੱਲ ਹੋ ਸਕਦੇ ਸੀ ਜਾਂ ਤਾਂ ਨਵੇਂ ਨੋਟ ਪੁਰਾਣੇ ਨੋਟਾਂ ਦੇ ਸਾਈਜ਼ ਦੇ ਹੁੰਦੇ ਜਾਂ ਜਦੋਂ ਤੋਂ ਇਹ ਪਲੈਨ ਕੀਤਾ ਸੀ ਉਸ ਸਾਈਜ਼ ਦੀਆਂ ਕੈਸਿਟਾਂ ਨੂੰ ਪਹਿਲਾਂ ਹੀ ਰਿਇੰਜੀਨੀਅਰ ਕੀਤਾ ਜਾ ਸਕਦਾ ਸੀ। ਕਾਫੀ ਵੱਡਾ ਕੰਮ ਸੀ ਕਿਉਂਕਿ ਏਟੀਐੱਮ ਬਣਾਉਣ ਵਾਲੀ ਕੰਪਨੀ ਦਾ ਇੰਜੀਨੀਅਰ ਤੇ ਚਲਾਉਣ ਵਾਲੀ ਕੰਪਨੀ ਤੇ ਸਪਾਂਸਰ ਬੈਂਕ ਤਿੰਨਾਂ ਦਾ ਘੱਟੋ ਘੱਟ ਇੱਕ ਇੱਕ ਆਦਮੀ ਮੌਜੂਦ ਹੋਣਾ ਜਰੂਰੀ ਸੀ।
ਇਹ ਇੱਕ ਐਸੀ ਗੱਲ ਸੀ ਜੋ ਨਿੱਤ ਨੋਟ ਬਦਲਦੇ ਹਜਾਰਾਂ ਹੀ ਕਰਮਚਾਰੀਆਂ ਨੂੰ ਪਤਾ ਹੁੰਦਾ ਹੈ , ਪਰ ਪਲੈਨਿੰਗ ਉਹਨਾਂ ਕੋਲੋਂ ਪੁੱਛਕੇ ਨਹੀਂ ਹੁੰਦੀ , ਇਹ ਤਾਂ ਦਿਮਾਗੀ ਖਿਆਲਾਂ ਨਾਲ ਫੈਸਲੇ ਲੈਣ ਵਾਲੇ ਲੋਕ ਕਰਦੇ ਹਨ ਜਿਹਨਾਂ ਕੋਲ ਜ਼ਮੀਨੀਂ ਅਨੁਭਵ ਨਹੀਂ ਹੁੰਦਾ।
ਇਸੇ ਕਰਕੇ ਭਾਰਤ ਵਿੱਚ ਬਹੁਤੀਆਂ ਸਕੀਮਾਂ ਹਵਾ ਵਿੱਚ ਹੀ ਫੇਲ੍ਹ ਹੋ ਜਾਂਦੀਆਂ ਹਨ।
ਵਪਾਰ ਵਿੱਚ ਵੀ ਬਹੁਤ ਵਾਰ ਇਹ ਨਿੱਕੀਆਂ ਗੱਲਾਂ ਫੇਲ੍ਹ ਹੋਣ ਦਾ ਕਾਰਨ ਬਣਦੀਆਂ ਹਨ।
ਹਰਜੋਤ ਸਿੰਘ
70094 52602

(ਹੋਰ ਪੋਸਟਾਂ ਲਈ Harjot Di Kalam ਨੂੰ ਫੌਲੋ ਕਰ ਸਕਦੇ ਹੋ )

notbandhi #demonstration #demo

The Art of Touch ਛੋਹਣ ਦੀ ਕਲਾ

the art of touch ਛੋਹ ਦੀ ਕਲਾ

ਔਰਤ ਨੂੰ ਛੋਹਣ ਵੀ ਇੱਕ ਕਲਾ ਹੈ, ਔਰਤ ਛੋਹ ਵਿੱਚ ਫ਼ਰਕ ਕਰਨਾ ਜਾਣਦੀ ਹੈ। ਉਹ ਜਾਣਦੀ ਹੈ ਕਿ ਉਸਨੂੰ ਪਿਆਰ ਨਾਲ ਛੋਹਿਆ ਗਿਆ ਅਹਿਸਾਸ ਨਾਲ ਛੋਹਿਆ ਗਿਆ ਹਵਸ਼ ਨਾਲ ਛੋਹਿਆ ਗਿਆ। ਕਿਸੇ ਵੀ ਛੋਹ ਨੂੰ ਔਰਤ ਭੁੱਲਦੀ ਨਹੀਂ। ਹਨੇਰੇ ਵਿੱਚ ਛੋਹੇ ਜਿਸਮ ਨੂੰ ਬੱਸ ਚ ਧੱਕੇ ਨਾਲ ਛੋਹੇ ਅੰਗਾਂ ਨੂੰ। ਜਿਸ ਤਰ੍ਹਾਂ ਦੀ ਛੋਹ ਹੋਏਗੀ। ਔਰਤ ਦੇ ਉਸ ਤਰ੍ਹਾਂ ਦੇ ਅਹਿਸਾਸ ਹੀ ਜਾਗਦੇ ਹਨ। ਜਿਸ ਵੀ ਮਰਦ ਨੂੰ ਇਸ ਤਰੀਕੇ ਛੋਹਿਆ ਕਿ ਉਹਦੇ ਸੁੱਤੇ ਅਹਿਸਾਸ ਜਾਗ ਜਾਣ ਕਿ ਜਿਸਮ ਵਿੱਚੋ ਵਿਰੋਧ ਕਰਨ ਦੀ ਤਾਕਤ ਖ਼ਤਮ ਹੋ ਜਾਏ ਸਗੋਂ ਉਹਨਾਂ ਅਹਿਸਾਸ ਨੂੰ ਹੋਰ ਬੇਹਤਰ ਢੰਗ ਨਾਲ ਜਗਾਉਣ ਲਈ ਖੁਦ ਸਾਥ ਮਿਲਣ ਲੱਗੇ। ਉਹ ਅਹਿਸਾਸ ਉਹ ਪਲ ਹਮੇਸ਼ਾ ਔਰਤ ਦੇ ਨਾਲ ਰਹਿੰਦੇ ਹਨ। ਉਹ ਭੁੱਲ ਹੀ ਨਹੀਂ ਸਕਦੇ। ਵਰ੍ਹਿਆਂ ਮਗਰੋਂ ਕੋਈ ਹੋਰ ਵੀ ਛੋਹੇਗਾ ਤਾਂ ਵੀ ਉਹ ਛੋਹ ਮੁੜ ਦਿਮਾਗ ਵਿੱਚ ਬਿਜਲੀ ਵਾਂਗ ਦੌਡ਼ ਜਾਏਗੀ।ਛੋਹ ਕੋਈ ਹੋਰ ਹੋਏਗੀ। ਚਿਹਰਾ ਕੋਈ ਹੋਰ ਦਿਮਾਗ ਵਿੱਚ ਦੌੜੇਗਾ।ਇਸ ਲਈ ਮੈ ਆਖਦਾ ਹਾਂ ਕਿ ਔਰਤ ਮਰਦ ਦਾ ਮੇਲ ਮਹਿਜ਼ ਜਿਸਮਾਂ ਦਾ ਮੇਲ ਨਹੀਂ ਹੈ, ਸਗੋਂ ਸਾਡੇ ਪੁਰਾਣੇ ਅਨੁਭਵਾਂ , ਸਾਡੇ ਪੁਰਾਣੇ ਰਿਸ਼ਤਿਆਂ ਦਾ ਉਹਨਾਂ ਵਿੱਚੋਂ ਨਿੱਕਲੇ ਕੱਚੇ ਅਹਿਸਾਸਾਂ ਦਾ ਮੁੜ ਮੁੜ ਜਗਣ ਵਾਲਾ ਮੇਲ ਹੈ। ਇਸ ਲਈ ਇਹ ਅਹਿਸਾਸ ਕੁਝ ਪਲਾਂ ਜਾਂ ਮਿੰਟਾਂ ਦੇ ਨਹੀਂ ਹਨ।ਸਗੋਂ ਲੰਮੇ ਸਮੇਂ ਲਈ ਜਿਉਣ ਵਾਲੇ ਹਨ। ਇੱਕ ਲੰਮੀ ਖੇਡ, ਇੱਕ ਰਾਤ , ਸਿਆਲਾਂ ਦੀ। #HarjotDiKalam
ਔਰਤ ਨਾਲ ਇਹ ਵੀ ਵਾਪਰਦਾ ਕਿ ਜਦੋਂ ਉਹ ਤੀਹਵੇਂ ਵਰ੍ਹੇ ਤੋਂ ਅਗਾਂਹ ਨਿਕਲਦੀ ਹੈ, ਬੱਚੇ ਹੋ ਜਾਂਦੇ ਹਨ, ਜਿੰਮੇਵਾਰੀ ਬਦਲ ਜਾਂਦੀ ਹੈ ਪਤੀ ਤੋਂ ਬੱਚਿਆਂ ਵੱਲ। ਅਜਿਹੇ ਸਮੇਂ ਜ਼ਿਆਦਾ ਲੋਕੀ ਇਹੋ ਸੋਚਦੇ ਹਨ ਕਿ ਹੁਣ ਬੱਚੇ ਹੋ ਗਏ ਹੁਣ ਉਹ ਜੋ ਵਿਆਹ ਦੇ ਪਹਿਲੇ ਸਾਲਾਂ ਵਾਲਾ ਪਿਆਰ, ਮਿਲਣ ਸੀ ਉਹਦੀ ਲੋੜ ਨਹੀਂ ਰਹੀ। ਉਹ ਸ਼ਰਾਰਤਾਂ, ਉਹ ਬਚਾ ਬਚਾ ਕੇ ਇੱਕ ਦੂਸਰੇ ਲਈ ਕੱਢਿਆ ਟਾਈਮ ਹੁਣ ਲੋੜ ਨਹੀਂ ਰਹੀ। ਇਹ ਵੀ ਲਗਦਾ ਹੈ ਕਿ ਘਰਵਾਲੀ ਤਾਂ ਬੱਚੇ ਚ ਹੀ ਬਿਜ਼ੀ ਰਹਿੰਦੀ। ਸ਼ਾਇਦ ਉਸ ਸਭ ਦੀ ਹੁਣ ਲੋੜ ਬਾਕੀ ਨਹੀਂ।ਜਿਸ ਕਰਕੇ ਪਤੀ ਪਤਨੀ ਚ ਮਿਲਣ ਖ਼ਾਨਾਪੂਰਤੀ ਹੀ ਰਹਿ ਜਾਂਦਾ ਹੈ। ਪਰ ਅਜਿਹਾ ਹੁੰਦਾ ਨਹੀਂ। ਅਸਲ ਚ ਤੀਹ ਤੋਂ ਪਾਰ ਜਾ ਕੇ ਜਿਉਂ ਜਿਉਂ ਔਰਤ ਨਵੀ ਉਮਰ ਵਿੱਚ ਜਾਂਦੀ ਹੈ ਤਾਂ ਉਹਦੇ ਅੰਦਰੋਂ ਉਹ ਸ਼ੁਰੂ ਵਾਲੀ ਕਾਹਲ, ਝਿਜਕ ਘਟਣ ਲਗਦੀ ਹੈ। ਉਹਦੇ ਅਹਿਸਾਸ ਜਗਾਉਣ ਲਈ ਹੁਣ ਜ਼ਿਆਦਾ ਸਮੇਂ ਦੀ ਜਰੂਰਤ ਹੈ। ਬੱਚਿਆਂ ਤੇ ਕੰਮ ਵਿੱਚ ਹੱਥ ਵਟਾ ਕੇ ਜਰੂਰੀ ਹੈ ਕਿ ਉਹਦੇ ਲਈ ਵੀ ਵਕਤ ਬਣਾਇਆ ਜਾਏ। ਲੰਮੇ ਪਲ ਕੱਢੇ ਜਾਣ ਜਿਥੇ ਦੋਵਾਂ ਲਈ ਵਕਤ ਹੋਵੇ। ਇਹੋ ਸਮਾਂ ਨਵੀਆਂ ਛੋਹ ਨੂੰ ਮਾਣਨ ਤੇ ਨਵੇਂ ਰਾਹ ਲੱਭਣ ਦਾ ਹੁੰਦਾ। ਇਸ ਲਈ ਬੱਚੇ ਹੋਣ ਮਗਰੋਂ ਜਾਂ ਜੁਆਨੀ ਨਹੀਂ ਰਹੀ ਇਹ ਸੋਚਕੇ ਕਦੇ ਵੀ ਆਪਣੇ ਸਾਥੀ ਨੂੰ ਦੂਰ ਕਰਨ ਦੀ ਭੁੱਲ ਨਾ ਕਰੋ। ਜਿੰਨੇ ਵੀ ਵਿਆਹੋ ਬਾਹਰ ਸਬੰਧ ਬਣਦੇ ਹਨ ਉਹਨਾਂ ਵਿੱਚ ਇਹ ਇੱਕ ਮੁੱਖ ਵਜ੍ਹਾ ਹੁੰਦੀ ਹੈ।
ਇਹ ਸਮਾਂ ਅਸਲ ਚ ਬੁਢਾਪੇ ਤੋਂ ਪਹਿਲਾਂ ਜਦੋਂ ਸਭ ਕੁਝ ਇੰਦ੍ਰੀਆਂ ਤੋਂ ਬਾਹਰ ਹੋ ਜਾਏਗਾ ਉਦੋਂ ਜਿਉਂ ਲੈਣ ਦਾ ਸਮਾਂ ਹੁੰਦਾ ਹੈ। ਇਸ ਲਈ ਇਹ ਅਹਿਸਾਸ ਕਦੇ ਖ਼ਤਮ ਨਹੀਂ ਹੋਣੇ ਚਾਹੀਦੇ। ਨਾ ਹੀ ਕਦੇ ਐਨੇ ਘੱਟ ਸਮੇਂ ਵਿੱਚ ਖਤਮ ਹੋਣ ਕੇ ਸਾਹਮਣੇ ਵਾਲੇ ਨੂੰ ਪਤਾ ਹੀ ਨਾ ਲੱਗੇ। ਜਾਂ ਇੰਝ ਲੱਗੇ ਕਿ ਬੱਸ ਸ਼ੁਰੂ ਹੋਇਆ ਤੇ ਖਤਮ ਹੋਇਆ। ਜੁਆਨੀ ਵੇਲੇ ਸੁਨਹਿਰੀ ਸੁਪਨੇ ਵਾਲੀ ਔਰਤ ਨੂੰ ਇਸ ਉਮਰ ਚ ਕਬੀਲਦਾਰੀ ਝੁੰਜਲਾ ਦਿੰਦੀ ਹੈ।ਜਿੰਦਗ਼ੀ ਨੀਰਸ ਲਗਦੀ ਹੈ। ਇਹੋ ਪਲ ਹਨ ਜਦੋਂ ਉਹ ਇਸ ਨੀਰਸਤਾ ਨੂੰ ਛੱਡ ਸਕਦੀ ਹੈ। ਜਿੰਨੇ ਲੰਮੇ ਇਹ ਪਲ ਗੁਜ਼ਰਣਗੇ ਓਨਾ ਹੀ ਉਹਦਾ ਮਨ ਸ਼ਾਂਤ ਰਹੇਗਾ। ਨਹੀਂ ਤਾਂ ਲੜਾਈਆਂ ਟੈਂਸ਼ਨਾਂ ਤੇ ਹੋਰ ਬਹੁਤ ਕੁਝ। ਇਸ ਨੂੰ ਮਹਿਜ਼ ਕੁਝ ਮਿੰਟਾਂ ਦੀ ਖੇਡ ਤੱਕ ਸਮੇਟ ਦੇਣਾ ਗਲਤ ਹੈ।
ਜਿਵੇਂ ਮੈਂ ਉਪਰ ਹੀ ਕਿਹਾ ਕਿ ਇਹ ਛੋਹ ਇਹ ਪਲ ਕਿਸ ਅਹਿਸਾਸ ਨਾਲ ਬੀਤ ਰਹੇ ਹਨ। ਔਰਤ ਇਸ ਗੱਲ ਨੂੰ ਜਾਣਦੀ ਹੈ । ਸਮਝਦੀ ਹੈ। ਇਸ ਲਈ ਇਹ ਸੱਚ ਮੁੱਚ ਪ੍ਰੇਮ ਨਾਲ ਭਰੇ ਹੋਣੇ ਚਾਹੀਦੇ। ਇਹ ਅਸਲ ਚ ਇੱਕ ਜੀਵਨਸਾਥੀ ਦੀ ਦੂਸਰੇ ਨਾਲ ਸਮਝ ਨੂੰ ਦੱਸਦਾ ਹੈ ਜੋ ਵਧਦੀ ਹੈ ਸਮੇਂ ਨਾਲ।ਨਾ ਕਿ ਸਿਰਫ਼ ਖਾਨਾਪੂਰਤੀ।
{((( ਇਹਨਾਂ ਵਿਸ਼ਿਆਂ ਤੇ ਕੁਝ ਕਵਿਤਾਵਾਂ ਜਿਵੇਂ ਹਵਸ਼ ਤੇ ਮੁਹੱਬਤ ਵਿਚਲਾ ਫ਼ਰਕ ਤੇ ਕੁਝ ਕਹਾਣੀਆਂ ਵੀ ਹਨ ))}
ਹਰਜੋਤ ਸਿੰਘ
70094 : 52602
( ਹੋਰ ਪੋਸਟਾਂ ਲਈ Harjot Di Kalam ਨੂੰ ਫੌਲੋ ਕਰ ਸਕਦੇ ਹੋ )
( ਪ੍ਰਤੀਲਿਪੀ , ਫੇਸਬੁੱਕ, ਇੰਸਟਾ, ਸਨੈਪਚੈਟ, ਟੈਲੀਗ੍ਰਾਮ )

ਹੰਸ ਬਗਲਾ ਤੇ ਮੈਂ – 1-4

ਨਾਵਲ :ਹੰਸ ਬਗਲਾ ਤੇ ਮੈਂ
ਭਾਗ : ਇੱਕ

…..ਤੇ ਮੈਂ ਸਸਪੈਂਡ ਹੋ ਗਿਆ। ਹੋਣਾ ਹੀ ਸੀ, ਮੇਰੇ ਚਿਹਰੇ ਤੋਂ ਹੰਸ ਵਾਲਾ ਮਖੌਟਾ ਉੱਤਰ ਕੇ ਬਗਲ਼ੇ ਦਾ ਚਿਹਰਾ ਜੱਗ ਜ਼ਾਹਿਰ ਹੋ ਗਿਆ ਸੀ। ਅਖਬਾਰਾਂ ਵਿੱਚ ਇਹ ਛੱਪ ਗਿਆ ਸੀ। ਟੀਵੀ ਉੱਤੇ ਬਹਿਸਾਂ ਹੋ ਗਈਆਂ ਸੀ। ਸੋਸ਼ਲ ਮੀਡੀਆ ਤੇ ਵਿਲੇਨ ਬਣ ਗਿਆ ਸੀ। ਨਾਰੀਵਾਦੀ ਤੇ ਪੁਰਸ਼ਵਾਦੀ ਇਸ ਉੱਤੇ ਬਹਿਸੋ ਬਹਿਸੀ ਹੋ ਰਹੇ ਸੀ। ਮੇਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਲੱਭ ਕੇ ਜ਼ਹਿਰ ਉਗਲਿਆ ਜਾ ਰਿਹਾ ਸੀ, ਗਾਲਾਂ ਦਿੱਤੀਆਂ ਜਾ ਰਹੀਆਂ ਸੀ।
ਇਹ ਤਾਂ ਹੁੰਦਾ ਹੀ ਹੈ,ਜਦੋਂ ਵੀ ਆਦਮੀ ਦੇ ਬਗਲ਼ੇ ਵਰਗਾ ਚਿਹਰਾ ਸਾਹਮਣੇ ਆਉਂਦਾ ਹੈ, ਲੋਕਾਂ ਨੂੰ ਆਪਣੇ ਅੰਦਰਲੇ ਚੋਰ ਨੂੰ ਲੁਕੋਣ ਲਈ ਤੇ ਦੂਸਰੇ ਸਿਰ ਇਲਜ਼ਾਮ ਮੜ੍ਹਨ ਲਈ ਕੁਝ ਮਿਲ ਜਾਂਦਾ ਹੈ।
ਰਾਜ ਕੁੰਦਰਾ ਨਾਲ ਵੀ ਇਹੋ ਹੋਇਆ ਸੀ, ਮਸੀਂ ਹੀ ਖ਼ਬਰਾਂ ਬਹਾਨੇ ਅੱਧ ਨੰਗੀਆਂ ਤਸਵੀਰਾਂ ਛਾਪ ਕੇ ਵਿਊਜ਼ ਹਾਸਿਲ ਕਰਦੇ ਖਬਰੀਆ ਚੈਨਲ ਰਾਤੋਂ ਰਾਤ ਧਾਰਮਿਕ ਚੈਨਲ ਵਾਂਗ ਪ੍ਰਵਚਨ ਕਰਨ ਲੱਗ ਗਏ।
ਮੈਂ ਰਾਜ ਕੁੰਦਰਾ ਵਾਂਗ ਮਸ਼ਹੂਰ ਤਾਂ ਨਹੀਂ ਸੀ ਪਰ ਸ਼ੂਟਿੰਗ ਵਿੱਚ ਨੈਸ਼ਨਲ ਜੇਤੂ ਸੀ, ਦੇਸ਼ ਵੱਲੋਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਚੁੱਕਾ ਸੀ।
ਕੁਝ ਦਿਨ ਪਹਿਲਾਂ ਤੱਕ ਇੱਕ ਕੁੜੀਆਂ ਦੇ ਮਸ਼ਹੂਰ ਕਾਲਜ਼ ਵਿੱਚ ਕੋਚ ਸੀ, ਕਾਲਜ਼ ਇਸ ਲਈ ਮਸ਼ਹੂਰ ਸੀ ਕਿ ਇਸ ਵਿੱਚ ਅਮੀਰ ਘਰਾਂ ਦੀਆਂ ਕੁੜੀਆਂ ਪੜ੍ਹਦੀਆਂ ਸੀ, ਇਸਦੀ ਫ਼ੀਸ ਹੀ ਐਨੀਂ ਸੀ ਕਿ ਆਮ ਨਾਗਰਿਕ ਬੱਸ ਵਿੱਚੋ ਸਿਰਫ਼ ਇੱਕ ਨਿਗ੍ਹਾ ਭਰਕੇ ਤੱਕਦੇ ਸੀ, ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਇਸ ਕਾਲਜ਼ ਚ ਸਿਰਫ਼ ਇੱਕ ਕਦਮ ਰੱਖਣ ਲਈ ਤਰਸਦੀਆਂ ਹੋਣਗੀਆਂ।
ਹੁਣ ਮੈਂ ਇਸ ਕਾਲਜ਼ ਵਿੱਚੋ ਸਸਪੈਂਡ ਹੋ ਗਿਆ ਹਾਂ। ਕਰੀਬ ਡੇਢ ਸਾਲ ਦੀ ਸਰਵਿਸ ਮਗਰੋਂ। ਸਵੇਰ ਤੋਂ ਮੇਰਾ ਫੋਨ ਵੱਜ ਵੱਜ ਕੇ ਬੇਹੋਸ਼ ਹੋ ਗਿਆ ਹੈ, ਬੈਟਰੀ ਡਾਊਨ ਹੋਣ ਕਰਕੇ। ਮੈੰ ਕਿਸੇ ਦਾ ਉੱਤਰ ਨਹੀਂ ਦੇ ਰਿਹਾ। ਕਿਸੇ ਵੀ ਪਲ ਪੁਲਿਸ ਮੇਰੇ ਦਰਵਾਜ਼ੇ ਤੇ ਦਸਤਕ ਦੇ ਸਕਦੀ ਹੈ। ਮੇਰੇ ਮਨ ਦਾ ਧੂੜਕੂ ਤੁਸੀਂ ਸਮਝ ਸਕਦੇ ਹੋਵੋਗੇ। ਆਖਿਰਕਾਰ ਤੁਸੀਂ ਵੀ ਇੱਕ ਆਮ ਇਨਸਾਨ ਵਰਗੇ ਹੋ।
ਇੱਕ ਆਮ ਇਨਸਾਨ ਜਿਵੇਂ ਕਿ ਮੈਂ ਹਾਂ , ਤੁਸੀਂ ਹੋ ਤੁਹਾਡੇ ਆਸ ਪਾਸ ਹੋਰ ਲੋਕ ਹਨ। ਅਸੀਂ ਤਿਹਰੇ ਚਿਹਰਿਆਂ ਦੇ ਮਾਲਿਕ ਹਾਂ। ਇਹ ਹਰ ਇਨਸਾਨ ਨੂੰ ਪਤਾ ਹੈ। ਸਾਡੇ ਤਿੰਨ ਚਿਹਰੇ ਹੁੰਦੇ ਹਨ। ਮੈਂ ਇਹਨਾਂ ਵਿੱਚੋਂ ਇੱਕ ਨੂੰ ਹੰਸ ਆਖਦਾ ਹਾਂ ,ਇੱਕ ਨੂੰ ਬਗਲਾ ਤੇ ਇੱਕ ਨੂੰ ਮੈਂ।
‘ਮੈਂ’ ਇਨਸਾਨ ਦਾ ਉਹ ਚਿਹਰਾ ਹੈ ਜੋ ਉਹ ਅਸਲ ਵਿੱਚ ਹੈ। ‘ਹੰਸ’ ਉਹ ਚਿਹਰਾ ਜੋ ਉਹ ਸਮਾਜ ਮੂਹਰੇ ਬਣ ਕੇ ਦਿਖਾਉਂਦਾ ਹੈ। ‘ਬਗਲਾ’ ਉਹ ਜੋ ਅਸਲ ਚ ਕਰਨਾ ਚਾਹੁੰਦਾ ਹੈ। ਇਹ ਚਿਹਰਾ ਐਨਾ ਲੁਕੋ ਕੇ ਰੱਖਿਆ ਜਾਂਦਾ ਕਿ ਬੇਹੱਦ ਇਕੱਲਤਾ ਵਿੱਚ ਬਾਹਰ ਨਿਕਲਦਾ ਹੈ। ਇਹ ਪੱਕਾ ਕਰਨ ਮਗਰੋਂ ਕਿ ਕੋਈ ਇਹਨੂੰ ਪਛਾਣ ਨਹੀਂ ਸਕੇਗਾ, ਇਹ ਗੁਪਤ ਰਹੇਗਾ।
‘ਮੈਂ’ ਅਸਲ ਚ ਹੰਸ ਤੇ ਬਗਲ਼ੇ ਨੂੰ ਮਿਲਕੇ ਹੀ ਬਣਦਾ ਹੈ। ਕਿਸੇ ਚ ਹੰਸ ਵਾਧੂ ਹੁੰਦਾ ਕਿਸੇ ਚ ਬਗਲਾ ਪਰ ਸਮਾਜ ਨੂੰ ਦਿਖਾਉਣ ਵੇਲੇ ਹੰਸ ਵਾਲਾ ਪਾਸਾ ਹੀ ਵਿਖਾਇਆ ਜਾਂਦਾ ਬਗਲ਼ੇ ਵਾਲਾ ਲੁਕੋ ਲਿਆ ਜਾਂਦਾ। ਹਰ ਵਿਅਕਤੀ ਆਖਦਾ ਹੈ ਬਗਲ਼ੇ ਇਨਸਾਨਾਂ ਤੋਂ ਸਾਵਧਾਨ। ਇਹ ਆਖ ਕੇ ਉਹ ਖੁਦ ਨੂੰ ਕੁਝ ਪਲਾਂ ਲਈ ਬਗਲਿਆਂ ਤੋਂ ਅਲੱਗ ਕਰ ਲੈਂਦਾ ਹੈ।
ਮੈਂ ਵੀ ਕਰਦਾਂ ਸਾਂ।
ਮੇਰਾ ਹੰਸ ਵਾਲਾ ਚਿਹਰਾ ਵਧੇਰੇ ਉੱਘੜਵਾ ਸੀ। ਇਸ ਲਈ ਤਾਂ ਮੈਂ ਇੱਕ ਮਰਦ ਹੋਕੇ ਵੀ ਕੁੜੀਆਂ ਵਾਲੇ ਕਾਲਜ਼ ਚ ਕੋਚ ਬਣ ਗਿਆ ਸੀ। ਬੇਸ਼ਕ ਨੈਸ਼ਨਲ ਮੈਡਲਿਸਟ ਹੋਣ ਦਾ ਫ਼ਾਇਦਾ ਸੀ। ਪਰ ਉਸ ਤੋਂ ਵੱਧ ਫਾਇਦਾ ਤਾਂ ਮੇਰੇ ਹੰਸ ਨੁਮਾ ਚਿਹਰੇ ਦਾ ਸੀ। ਨਹੀਂ ਹਰ ਸਾਲ ਗੋਲ੍ਡ ਮੈਡਲਿਸਟ ਨਿਕਲਦੇ ਹਨ। ਕਈ ਤਾਂ ਮਗਰੋਂ ਰੋਜ਼ੀ ਰੋਟੀ ਲਈ ਮਜ਼ਦੂਰੀ ਵੀ ਕਰਦੇ ਹਨ। ਮੈਂ ਵੀ ਵਿਆਹ ਕਰਵਾ ਕੇ ਪਿੰਡ ਸੈੱਟਲ ਹੋ ਗਿਆ ਸੀ।
ਮੈਡਲਾਂ ਨੂੰ ਅੱਧ ਪੱਕੀ ਇੱਟਾਂ ਬਾਲਿਆਂ ਦੀ ਬੈਠਕ ਵਿੱਚ ਟੰਗ ਕੇ ਟਰੈਕਟਰ ਨਾਲ ਖੇਤ ਵਾਹੁੰਦਾ, ਏਸ਼ੀਆਈ ਖੇਡਾਂ ਦੀ ਰੰਗੀਨੀਆਂ ਨੂੰ ਯਾਦ ਕਰਿਆ ਕਰਦਾ ਸੀ।
ਪਰ ਮੇਰੇ ਮਖੌਟੇ ਦਾ ਫ਼ਾਇਦਾ ਹੋਇਆ, ਸਰਕਾਰੀ ਨੌਕਰੀ, ਜਿਸਦੇ ਲਾਰੇ ਸਰਕਾਰਾਂ ਹਰ ਪੰਜ ਸਾਲ ਮਗਰੋਂ ਲਾਉਣਾ ਨਹੀਂ ਭੁੱਲਦੀਆਂ ਮੇਰੇ ਲਈ ਦੂਰ ਦੀ ਕੌਡੀ ਹੋ ਚੁੱਕੀ ਸੀ। ਉਦੋਂ ਹੀ ਇਸ ਕਾਲਜ਼ ਵਿੱਚੋ ਕੋਚਿੰਗ ਦਾ ਆਫ਼ਰ ਆਇਆ।ਸਿਰਫ਼ ਇਸ ਲਈ ਕਿ ਕਾਲਜ਼ ਪ੍ਰਿੰਸੀਪਲ ਮੇਰੀ ਜਾਣਕਾਰ ਸੀ। ਜਾਂ ਕਹਿ ਲਵੋ ਉਹ ਮੇਰੇ ਮਖੌਟੇ ਨੂੰ ਸੱਚ ਸਮਝੀ ਬੈਠੀ ਸੀ।
ਮੈੰ ਵੀ ਜਿਸ ਦਿਨ ਇਸ ਕਾਲਜ਼ ਚ ਪੈਰ ਧਰਿਆ ਸੀ ਇਹੋ ਸੋਚਿਆ ਸੀ ਕਿ ਇਸ ਚਿਹਰੇ ਨੂੰ ਕਾਇਮ ਰੱਖਾਂਗਾ। ਪਰ ਇਹ ਹੋ ਨਾ ਸਕਿਆ। ਜਾਂ ਕਹਿ ਲਵੋ ਹੋਣ ਨਾ ਦਿੱਤਾ ਗਿਆ। ਕੁਝ ਸਾਜਿਸ਼ਾਂ ਸੀ ਕੁਝ ਗ਼ਲਤੀਆਂ ਕਿ ਅੱਜ ਮੈਨੂੰ ਖਿੜਕੀ ਦੇ ਪਰਦੇ ਦੇ ਖਿਸਕਣ ਤੋਂ ਵੀ ਡਰ ਲੱਗ ਰਿਹਾ। ਕਿਧਰੇ ਖੜਕਾ ਹੋ ਰਿਹਾ ਮੈਨੂੰ ਲੱਗ ਰਿਹਾ ਹੁਣੇ ਕੋਈ ਮੈਨੂੰ ਫੜਨ ਆ ਜਾਏਗਾ।
ਕਿਤੇ ਵੀ ਕੋਈ ਵੀ ਮੈਨੂੰ ਆ ਕੇ ਕੁੱਟ ਧਰੇਗਾ।ਅੰਦਰੋਂ ਭਰੇ,ਘਰੋਂ ਲੜੇ, ਮੇਰੇ ਜਿਹੇ ਮੁਖੌਟੇ ਵਾਲੇ ਲੋਕਾਂ ਨੂੰ ਮਸੀਂ ਤਾਂ ਮੌਕਾ ਮਿਲਦਾ ਹੈ ਹੱਥ ਖੋਲ੍ਹ ਲੈਣ ਦਾ। ਇੰਝ ਖ਼ੁਦ ਨੂੰ ਸੱਚੇ ਸਵਿੱਤਰੇ ਸਾਬਿਤ ਕਰ ਲੈਣ ਦਾ।
ਪਰ ਮੈਂ ਚਾਹੁੰਦਾ ਹਾਂ ਕਿ ਇਸਤੋਂ ਪਹਿਲਾਂ ਅਜਿਹਾ ਕੁਝ ਹੋਵੇ। ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾ ਦੇਵਾਂ। ਇਸਤੋਂ ਪਹਿਲਾਂ ਕਿ ਭੀੜ ਮੈਨੂੰ ਦੋਸ਼ੀ ਗਰਦਾਨ ਕੇ ਸੂਲੀ ਟੰਗ ਦੇਵੇ, ਮੇਰੇ ਥੋੜ੍ਹੇ ਬਹੁਤ ਚਰਿੱਤਰ ਨੂੰ ਵੀ ਮਲੀਆਮੇਟ ਕਰ ਦੇਵੇ। ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾ ਹੀ ਦੇਵਾਂ।
ਅੱਜਕਲ੍ਹ ਸੱਚ ਨਹੀਂ ਲੋਕ ਸਿਰਫ਼ ਵਾਇਰਲ ਫੋਟੋਆਂ, ਵੀਡੀਓਜ਼ , ਤੇ ਪੋਸਟਾਂ ਨੂੰ ਸੱਚ ਮੰਨਣ ਲੱਗੇ ਹਨ।ਜਿਸ ਵਿੱਚ ਦੋਸ਼ੀ ਦਾ ਕੋਈ ਪੱਖ ਨਹੀਂ ਹੁੰਦਾ।
ਇਹ ਸੇਕ ਹੁਣ ਮੇਰੇ ਤੱਕ ਵੀ ਪਹੁੰਚ ਰਿਹਾ ਹੈ। ਪਰ ਇਸ ਅੱਗ ਚ ਝੁਲਸਣ ਤੋਂ ਪਹਿਲਾਂ ਤੁਹਾਡੇ ਅੱਗੇ ਪੂਰੀ ਕਹਾਣੀ ਦੱਸ ਦੇਣਾ ਚਾਹੁੰਦਾ ਹਾਂ। ਕਹਾਣੀ ਦੱਸਣ ਲੱਗਿਆਂ ਮੈਂ ਨਾ ਹੰਸ ਹਾਂ ਨਾ ਬਗਲਾ ਮੈਂ ਸਿਰਫ਼ ਮੈਂ ਹਾਂ। ਆਪਣੇ ਹਰ ਰੂਪ ਨੂੰ ਸੱਚੋ ਸੱਚ ਪੇਸ਼ ਕਰਾਗਾਂ।
ਕੀ ਤੁਸੀਂ ਇਹ ਕਹਾਣੀ ਸੁਣਨਾ ਪਸੰਦ ਕਰੋਗੇ ?ਫ਼ਿਰ ਅਗਲਾ ਹਿੱਸਾ ਜਰੂਰ ਪੜ੍ਹਨਾ।

( ਇਹ ਮੇਰੀ ਪਹਿਲੀ ਕਹਾਣੀ ਹੋਏਗੀ ਜਿਸ ਨੂੰ ਮੈਂ ‘ਮੈਂ ‘ ਕਿਰਦਾਰ ਵਜੋਂ ਲਿਖਾਗਾਂ, ਇਹ ਕਹਾਣੀ ਪੂਰੀ ਤਰ੍ਹਾਂ ਕਾਲਪਨਿਕ ਹੈ, ਇਸਦਾ ਕਿਸੇ ਸਥਾਨ, ਵਿਅਕਤੀ, ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਸੰਯੋਗਵੱਸ ਕਿਸੇ ਨਾਲ ਕਹਾਣੀ ਰਲਦੀ ਮਿਲਦੀ ਹੋ ਸਕਦੀ ਹੈ। )

ਹਰਜੋਤ ਸਿੰਘ
70094-52602

ਹੰਸ ਬਗਲਾ ਤੇ ਮੈਂ
ਭਾਗ : 2

“ਤੂੰ ਬੂਟਾ ਸਿੰਘ ਸ਼ਾਦ ਨੂੰ ਪੜ੍ਹਿਆ ਹੀ ਹੋਣਾ ?”1 ਇਹ ਪਹਿਲਾ ਸਵਾਲ ਸੀ ਜੋ ਇੰਟਰਵਿਊ ਪੈਨਲ ਵਿੱਚ ਪ੍ਰਿੰਸੀਪਲ ਰਜਵੰਤ ਕੌਰ ਨੇ ਮੈਨੂੰ ਕੀਤਾ ਸੀ।
ਪ੍ਰਿੰਸੀਪਲ ਮੇਰੀ ਜਾਣਕਾਰ ਸੀ, ਮੈਂ ਕਰੀਬ 15 ਸਾਲ ਪਹਿਲਾਂ ਉਸ ਕੋਲੋਂ ਕਾਲਜ਼ ਚ ਪੰਜਾਬੀ ਪੜ੍ਹਿਆ ਸੀ।
ਸ਼ੂਟਿੰਗ ਵਿੱਚ ਕਾਲਜ਼ ਵੱਲੋਂ ਖੇਡਦੇ ਹੋਏ ਵੀ ਮੇਰਾ ਸਾਹਿਤ ਨਾਲ ਮੋਹ ਸੀ, ਜਿਸ ਕਰਕੇ ਮੈਡਮ ਨਾਲ ਜਾਣ ਪਹਿਚਾਣ ਕਾਲਜ਼ ਮਗਰੋਂ ਵੀ ਬਣੀ ਰਹੀ। ਮੈਡਮ ਨੂੰ ਇੱਕ ਬੇਹਤਰੀਨ ਵਿਦਿਆਰਥੀ ਹੋਣ ਤੇ ਮੇਰੇ ਤੇ ਮਾਣ ਵੀ ਸੀ। ਇਸ ਲਈ ਜਦੋਂ ਇਸ ਕਾਲਜ਼ ਚ ਸ਼ੂਟਿੰਗ ਰੇਂਜ ਸਥਾਪਿਤ ਹੋਈ ਤਾਂ ਇੱਕ ਕੋਚ ਵਜੋਂ ਮੇਰਾ ਨਾਮ ਸਭ ਤੋਂ ਪਹਿਲਾਂ ਉਸਦੇ ਦਿਮਾਗ ਵਿੱਚ ਆਇਆ ਸੀ। ਸਮੱਸਿਆਵਾਂ ਕਈ ਸਨ। ਸਭ ਤੋਂ ਪਹਿਲੀ ਸਮੱਸਿਆ ਇਹੋ ਸੀ ਕਿ ਕਾਲਜ਼ ਕਮੇਟੀ ਨੂੰ ਕੁੜੀਆਂ ਦੇ ਕਾਲਜ਼ ਲਈ ਇੱਕ ਮਰਦ ਕੋਚ ਦੀ ਨਿਯੁਕਤੀ ਲਈ ਮਨਾਉਣਾ।
ਪਹਿਲਾ ਸਵਾਲ ਇਸੇ ਤੇ ਕੇਂਦਰਿਤ ਸੀ।
“ਹਾਂ ਪੜ੍ਹਿਆ ਹੈ” ਮੇਰਾ ਉੱਤਰ ਸੀ।
“ਫ਼ਿਰ ਕੁੱਤਿਆਂ ਵਾਲੇ ਸਰਦਾਰ ਵੀ ਪੜ੍ਹਿਆ ਹੋਣਾ” ਅਗਲਾ ਸਵਾਲ ਸੀ।
“ਜੀ ਬਿਲਕੁੱਲ ਪੜ੍ਹਿਆ ਹੈ।”
“ਬੱਸ ਉਸ ਨਾਵਲ ਵਰਗਾ ਇਸ ਕਾਲਜ਼ ਵਿੱਚ ਕੁਝ ਨਹੀਂ ਹੋਣਾ ਚਾਹੀਦਾ,ਇਸ ਕਾਲਜ਼ ਦੀ ਰੇਪੋਟੇਸ਼ਨ ਸਿਰਫ਼ ਸਿਰਫ਼ ਇਸੇ ਕਰਕੇ ਹੈ, ਤੇ ਡਿਮਾਂਡ ਵੀ, ਮਾਪਿਆਂ ਨੂੰ ਤਸੱਲੀ ਹੁੰਦੀ ਹੈ ਕਿ ਇਥੇ ਕੁੜੀਆਂ ਨੂੰ ਛੱਡ ਕੇ ਉਹ ਬੇਫ਼ਿਕਰੀ ਨਾਲ ਪੜ੍ਹਾ ਸਕਦਾ ਹਨ, ਬਿਨਾਂ ਵਿਗੜੇ, ਨਹੀਂ ਬਾਹਰ ਤਾਂ ਹਾਲ ਤੁਹਾਨੂੰ ਪਤਾ ਹੀ ਹੈ।”
“ਜੀ ,ਮੇਰੀ ਉਹ ਉਮਰ ਗੁਜ਼ਰ ਗਈ ਹੈ, ਮੈਂ ਚੜ੍ਹਦੀ ਜਵਾਨੀ ਵਿੱਚ ਇਸ ਸਭ ਤੋਂ ਦੂਰ ਰਿਹਾ ,ਹੁਣ ਢਹਿੰਦੀ ਵਿੱਚ ਕਿਉਂ ਸਹੇੜਨ ਲੱਗਾ, ਹੁਣ ਤਾਂ ਮੈਂ 35 ਸਾਲਾਂ ਦਾ ਅੱਧਖੜ ਉਮਰ ਦਾ ਵਿਆਹਿਆ ਹੋਇਆ ਦੋ ਬੱਚਿਆਂ ਦਾ ਪਿਤਾ ਹਾਂ। ਇਸ ਪੱਖੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ।”
“ਹੂੰ ” ਕੋਲ ਬੈਠਾ ਕਾਲਜ਼ ਦੀ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਚਨ ਸਿੰਘ ਨੇ ਖੰਘੂਰਾ ਮਾਰਿਆ। ਆਪਣੀ ਨਿਗ੍ਹਾ ਨਾਲ ਮੇਰੇ ਵੱਲ ਇੰਝ ਤੱਕ ਰਿਹਾ ਸੀ ਜਿਵੇਂ ਬੋਲਦੇ ਹੋਏ ਮੇਰੇ ਮਨ ਨੂੰ ਪੜ੍ਹ ਰਿਹਾ ਹੋਵੇ।
“ਦੇਖੋ, ਮਿਸਟਰ ਪ੍ਰਭਜੋਤ, ਤੁਹਾਡੀਆਂ ਪ੍ਰਾਪਤੀਆਂ ਬਹੁਤ ਮੁੱਲਵਾਨ ਹਨ, ਪਰ ਇਹ ਅਦਾਰਾ ਹੈ ਜੋ ਤੁਹਾਡੀਆਂ ਪ੍ਰਾਪਤੀਆਂ ਦਾ ਮੁੱਲ ਪਾ ਰਿਹਾ ਹੈ। ਇਸ ਲਈ ਇਸਦੇ ਨਮਕ ਨੂੰ ਹਲਾਲ ਹੀ ਰੱਖਣਾ। ਜਰ੍ਹਾਂ ਜਿਹੀ ਉਂਗਲ ਤੁਹਾਡੇ ਕਿਰਦਾਰ ਤੇ ਉਠੀ ਤਾਂ ਅਸੀਂ ਐਕਸ਼ਨ ਲੈਣ ਲਈ ਪਲ ਨਹੀਂ ਲਗਾਵਾਗੇਂ।”
“ਜੀ ਤੁਹਾਨੂੰ ਕਦੇ ਇੱਕ ਵੀ ਐਸਾ ਮੌਕਾ ਨਹੀਂ ਮਿਲੇਗਾ, ਇਸ ਅਦਾਰੇ ਦੀ ਇੱਜਤ ਮੇਰੀ ਇੱਜਤ ਹੈ, ਜਿਸਨੇ ਮਿੱਟੀ ਚ ਰੁਲਦੇ ਮੇਰੇ ਖੇਡ ਸਰਟੀਫਿਕੇਟਾਂ ਨੂੰ ਫੀਤੀਆਂ ਵਾਲੀ ਫਾਈਲ ਚ ਲੱਗਣ ਦੇ ਯੋਗ ਬਣਾਇਆ।”
ਤੇ ਮੈਂ ਕੋਚ ਬਣ ਗਿਆ। ਪੰਤਾਲੀ ਹਜ਼ਾਰ ਉੱਕਾ ਪੁੱਕਾ ਤਨਖਾਹ ਤੇ 10% ਸਲਾਨਾ ਇੰਕਰੀਮੈਂਟ ਦੇ ਨਾਲ।ਕਾਲਜ਼ ਨੇੜੇ ਘਰ ਮਿਲਣ ਤੱਕ, ਰਹਿਣ ਲਈ ਗੈਸਟ ਹਾਊਸ ਚ ਪੱਕਾ ਰੂਮ ਸੈੱਟ ਮਿਲ ਗਿਆ।
ਮੇਰੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ। ਖੇਡ ਚ ਨੰਬਰ ਇੱਕ ਹੋਣ ਦੇ ਬਾਵਜ਼ੂਦ ਕੋਈ ਜੌਬ ਨਾ ਮਿਲਣ ਕਰਕੇ ਹੀਣਤਾ ਮੇਰੇ ਅੰਦਰ ਘਰ ਕਰ ਚੁੱਕੀ ਸੀ।
ਇੰਟਰਵਿਊ ਤੋਂ ਇੱਕ ਦੀਨ ਪਹਿਲਾਂ ਦੀ ਗੱਲ ਹੈ। ਡੇਅਰੀ ਵਿੱਚ ਦੁੱਧ ਪਾ ਕੇ ਵਾਪਿਸ ਪਰਤ ਰਿਹਾ ਸੀ। ਸੂਰਜ਼ ਢਲ ਰਿਹਾ ਸੀ।ਪਿੰਡ ਦੇ ਛੱਪੜ ਵਿੱਚ ਲਾਲ ਰੰਗ ਦਾ ਸੂਰਜ ਦਾ ਦੁੱਗਣਾ ਆਕਾਰ ਦਿਸ ਰਿਹਾ ਸੀ। ਸਾਹਮਣੇ ਮੁਰਗਾਬੀਆਂ ਉੱਡ ਰਹੀਆਂ ਸੀ ਤਰ ਰਹੀਆਂ ਸੀ। ਪਿੰਡ ਦੇ ਸਰਪੰਚ ਮੱਖਣ ਸਿੰਘ ਦਾ ਮੁੰਡਾ ਸ਼ਿਕਾਰ ਕਰ ਰਿਹਾ ਸੀ। ਮੇਰੇ ਕੋਲ ਪਹੁੰਚਦੇ ਪਹੁੰਚਦੇ ਉਹ 15 ਫ਼ਾਇਰ ਕਰ ਚੁੱਕਾ ਸੀ। ਇੱਕ ਵੀ ਸਹੀ ਟਿਕਾਣੇ ਨਹੀਂ ਸੀ।
ਮੇਰੇ ਪਹੁੰਚਦੇ ਹੀ ਗੱਲ ਛਿੜ ਗਈ। “ਲੈ ਬਈ ਆ ਆਇਆ ਨੈਸ਼ਨਲ ਚੈਂਪੀਅਨ ਇਹਨੂੰ ਦਵੋ ਬੰਦੂਕ ਇਹ ਲਾਵੇ ਨਿਸ਼ਾਨਾ, ਵੇਖੀਏ ਹਲੇ ਵੀ ਅੱਖ ਚ ਮਾਰ ਹੈਗੀ ਕਿ ਨਹੀਂ।” ਕੋਈ ਇੱਕ ਬੋਲਿਆ।
ਮੈਂ ਪੰਛੀਆਂ ਦੇ ਸ਼ਿਕਾਰ ਕਰਨੇ ਕਦੋੰ ਦੇ ਛੱਡ ਚੁੱਕਾ ਸੀ, ਮੈਨੂੰ ਇਸ ਵਿੱਚੋ ਪਾਪ ਦੀ ਬੋਅ ਆਉਂਦੀ ਸੀ। ਸ਼ੁਰੂਆਤ ਵਿੱਚ ਕਿੰਨੇ ਹੀ ਪੰਛੀਆਂ ਨੂੰ ਨਿਸ਼ਾਨਾ ਬਣਾਇਆ ਸੀ, ਜੰਗਲਾਂ ਚ ਸ਼ਿਕਾਰ ਕੀਤੇ ਸੀ। ਪਰ ਹੁਣ ਕਈ ਸਾਲਾਂ ਤੋਂ ਛੱਡ ਗਿਆ ਸਾਂ।
ਮੈਂ ਇਨਕਾਰ ਕੀਤਾ,ਨਹੀਂ ਨਹੀਂ “ਹੁਣ ਆਪਾਂ ਛੱਡਿਆ ਹੋਇਆ ਇਹ ਕੰਮ”ਹੱਥ ਜੋੜਦੇ ਹੋਏ ਆਖਿਆ।
“ਵਿਆਹ ਮਗਰੋਂ ਤਾਂ ਭਾਈ ਬੰਦਾ ਘਰੇ ਹੀ ਸਿਧੇ ਨਿਸ਼ਾਨੇ ਲਾ ਲਵੇ, ਉਹੀ ਬਥੇਰਾ ਹੁੰਦਾ, ਇਹ ਜਨਾਨੀ ਨਹੀਂ ਬੰਦੇ ਨੂੰ ਕਾਸੇ ਜੋਗਾ ਛੱਡਦੀ, ਦੇਖਲਾ ਨੈਸ਼ਨਲ ਚੈਂਪੀਅਨ ਵੀ ਮੱਝਾਂ ਦਾ ਗੋਹਾ ਹੂੰਝਦਾ ਫਿਰਦਾ” ਸਰਪੰਚ ਦੇ ਮੁੰਡੇ ਨੇ ਦੋਹਰੀ ਤੀਹਰੀ ਟਕੋਰ ਮਾਰੀ।
“ਲੈ ਬਈ ਚੈਂਪੀਅਨ ਅੱਜ ਤਾਂ ਦਿਖਾ ਦੇ ਛੋਟੇ ਸਰਪੰਚ ਨੂੰ ਬਈ ਹਲੇ ਵੀ ਨਿਸ਼ਾਨਾ ਕਾਇਮ ਐ, ਘਰੇ ਵੀ ਤੇ ਬਾਹਰ ਵੀ ,ਨਹੀਂ ਤਾਂ ਕਿਤੇ ਤੇਰੀ ਅੱਲ੍ਹ ਹੀ ਨਾ ਬਣਜੇ, ਅੰਨ੍ਹਾ ਨਿਸ਼ਾਨਚੀ ‘ਗੋਹੇ’ ਚ ਲੱਤਾਂ ।” ਕਿਸੇ ਹੋਰ ਨੇ ਹੱਲਾਸ਼ੇਰੀ ਦਿੱਤੀ।
ਮੇਰੇ ਮਨ ਦਾ ਸਬਰ ਡੋਲ ਰਿਹਾ ਸੀ। ਕਈ ਸਾਲਾਂ ਤੋਂ ਨੈਸ਼ਨਲ ਚੈਂਪੀਅਨ ਦੀ ਟਕੋਰ ਸੁਣਕੇ ਮਨ ਬਰਿਆ ਪਿਆ ਸੀ । ਬੰਦੂਕ ਨੂੰ ਹੱਥ ਲਾਇਆ ਵੀ ਮਹੀਨੇ ਲੰਘ ਜਾਂਦੇ ਸੀ। ਮੈਡਲਾਂ ਟ੍ਰਾਫ਼ੀਆਂ ਨੂੰ ਤੱਕਣ ਦਾ ਮਨ ਨਹੀਂ ਸੀ ਕਰਦਾ।
ਅੱਜ ਸਬਰ ਟੁੱਟ ਗਿਆ ਸੀ।
“ਲਿਆ ਫੜ੍ਹਾ ਤਾਂ ਬੰਦੂਕ ” ਕੇਨੀ ਨੂੰ ਬੀਂਡਲ ਤੇ ਧਰ ਕੇ ਮੈਂ ਬੰਦੂਕ ਨੂੰ ਫੜ੍ਹਿਆ। ਸੂਰਜ ਦੀ ਸਾਹਮਣੀ ਲਿਸ਼ਕੋਰ ਤੇ ਸੱਜਿਓ ਵਗਦੀ ਹਵਾ ਨਾਲ ਤਾਲ ਕਰਕੇ ਤਿੰਨ ਉੱਡਦਿਆਂ ਮੁਰਗਾਬੀਆਂ ਨੂੰ ਚੁਣਿਆ ਤੇ ਇੱਕ ਇੱਕ ਕਰਕੇ 10 ਸਕਿੰਟ ਦੇ ਫ਼ਰਕ ਮਗਰੋਂ ਟਣ ਫ਼ਾਇਰ ਕੀਤੇ।
ਛੜਾਪ ਛੜਾਪ ਕਰਦੀਆਂ ਤਿੰਨ ਮੁਰਗਾਬੀਆਂ ਛੱਪੜ ਵਿੱਚ ਜ਼ਾ ਡਿੱਗੀਆਂ। ਦਰੱਖਤਾਂ ਤੇ ਬੈਠੇ ਪੰਛੀਆਂ ਚ ਚੀਕ ਚਿਹਾੜਾ ਮੱਚ ਗਿਆ ਛੱਪੜ ਵਿੱਚੋ ਬਾਕੀ ਪੰਛੀ ਵੀ ਉੱਡ ਗਏ। ਛੱਪੜ ਕਿਨਾਰੇ ਖੜ੍ਹੇ ਤੇ ਪੰਚਾਇਤੀ ਬੇਂਚ ਉੱਤੇ ਬੈਠੇ ਬੰਦਿਆ ਨੇ ਖੁਸ਼ੀ ਚ ਕੂਕਾਂ ਤੇ ਸੀਟੀਆਂ ਮਾਰੀਆਂ।
ਨੈਸ਼ਨਲ ਚੈਂਪੀਅਨ ਬਣਨ ਸਮੇਂ ਮੇਰੀਆਂ ਅੱਖਾਂ ਵਿਚੋਂ ਜੋ ਹੰਝੂ ਡਿੱਗੇ ਸੀ ਉਵੇਂ ਹੀ ਮੁੜ ਮੇਰੀਆਂ ਅੱਖਾਂ ਚ ਰੜਕਣ ਲੱਗੇ। ਬੰਦੂਕ ਨੂੰ ਫੜ੍ਹਾ ਕੇ ਬਿਨਾਂ ਕਿਸੇ ਵੱਲ ਤੱਕੇ ,ਕੇਨੀ ਚੁੱਕ ਮੈਂ ਘਰ ਵੱਲ ਆ ਗਿਆ। ਗਲੀ ਦਾ ਮੋੜ ਮੁੜਦੇ ਹੋਏ ਹੀ ਮੈਂ ਅੱਖਾਂ ਪੂੰਝੀਆਂ ਸੀ।
ਉਸ ਰਾਤ ਮੈਂ ਕੱਲ੍ਹੇ ਕੱਲ੍ਹੇ ਮੈਡਲ ਨੂੰ,ਟ੍ਰਾਫ਼ੀ ਨੂੰ ਮੁੜ ਝਾੜਿਆ ਸਾਫ਼ ਕੀਤਾ, ਬੱਚੇ ਵਾਂਗ ਪੁਚਕਾਰ ਕੀਤੀ। ਕੱਲੀ ਕੱਲੀ ਫੋਟੋ ਨੂੰ ਸਰਟੀਫਿਕੇਟ ਨੂੰ ਦੇਖ ਕੇ ਯਾਦਾਂ ਨੂੰ ਤਾਜ਼ਾ ਕੀਤਾ।
ਕਕੋ ਗੱਲ ਦੀ ਤਸੱਲੀ ਸੀ ਕਿ 10 ਸਾਲਾਂ ਦੀ ਉਮਰ ਤੋਂ ਜਿਸ ਹੁਨਰ ਨੂੰ 20 ਵਰ੍ਹੇ ਤਰਾਸ਼ਿਆ ਸੀ ਪੰਜ ਸਾਲ ਊਹਨੂੰ ਭੁੱਲ ਕੇ ਵੀ ਨਹੀਂ ਸੀ ਭੁਲਿਆ। ਹੱਥਾਂ ਵਿੱਚ ,ਦਿਮਾਗ ਚ , ਇਕਾਗਰਤਾ ਵਿੱਚ ਹਾਲੇ ਵੀ ਉਹੀ  ਚੈਂਪੀਅਨ ਵਾਲੀ ਤਾਕਤ ਸੀ।
ਤੇ ਉਸੇ ਰਾਤ ਹੀ ਪ੍ਰਿੰਸੀਪਲ ਦੀ ਕਾਲ ਆਈ ਸੀ, ਤੇ ਅਗਲ਼ੇ ਹੀ ਦਿਨ ਇੰਟਰਵਿਊ ਸੀ। ਤੜਕਿਓ ਚਾਰ ਵਜੇ ਵਾਲੀ ਪੱਟੀ ਡਿਪੂ ਦੀ ਬੱਸ ਚੜ੍ਹ ਕੇ ਮੈਂ ਦੁਪਹਿਰੇ 12 ਵਜੇ ਕਾਲਜ਼ ਪਹੁੰਚਿਆ ਸੀ।
ਘਰੋਂ ਲਿਆਂਦੇ ਪਰੌਂਠੇ ਰੋਪੜ ਤੋਂ ਪਹਿਲਾਂ ਖਾ ਕੇ, ਰੋਪੜ ਤੋਂ ਹਿਮਾਚਲ ਦੀ ਲੋਕਲ ਬੱਸ ਫੜ੍ਹੀ। ਜਿਹੜੀ ਕਾਲਜ਼ ਦੇ ਗੇਟ ਅੱਗੇ ਉਤਾਰ ਗਈ ਸੀ।
ਉਸੇ ਕੱਪੜਿਆਂ ਵਿੱਚ ਇੰਟਰਵਿਊ ਦਿੱਤੀ ਸੀ। ਸਿਲੈਕਸ਼ਨ ਮਗਰੋਂ ਫਾਰਮੇਲਿਟੀ ਕਰਦਿਆਂ ਕਰਦਿਆਂ ਹੀ ਸ਼ਾਮ ਹੋ ਗਈ ਸੀ। ਵੀਰਵਾਰ ਦਾ ਦਿਨ ਸੀ। ਅੱਜ ਦੀ ਜੁਅਨਿੰਗ ਪਾ ਕੇ ਤੇ ਕੱਲ੍ਹ ਦੀ ਹਾਜ਼ਰੀ ਲਗਾ ਕੇ ਘਰੋਂ ਜਰੂਰੀ ਸਮਾਨ ਲਿਆ ਸਕਦਾ ਸੀ। ਇਸ ਲਈ ਪਹਿਲੀ ਰਾਤ ਗੈਸਟ ਹਾਊਸ ਚ ਕੱਟਣ ਦਾ ਮਨ ਬਣਾਇਆ।
ਕਈਆਂ ਸਾਲਾਂ ਮਗਰੋਂ ਸੁੱਖ ਤੇ ਸੁਪਨਮਈ ਰਾਤ ਆਉਣ ਵਾਲੀ ਸੀ। ਸਫ਼ਰ ਦਾ ਥੱਕਿਆ 5 ਕੁ ਵਜੇ ਹੀ ਗੈਸਟ ਰੂਮ ਛਾਗ ਗਿਆ ਤਾਂ ਦੋ ਕੁ ਘੰਟੇ ਜੁਅਨਿੰਗ ਲੈਟਰ ਤੇ ਸਰਟੀਫਿਕੇਟਾਂ ਨੂੰ ਗਲ ਨਾਲ ਲਗਾ ਕੇ ਸੁੱਤਾ ਰਿਹਾ।
ਸੋਚ ਤਾਂ ਇਹੋ ਸੀ ਮਸੀ ਮਸੀਂ ਪਾਏ ਇੰਸ ਮੁਕਾਮ ਨੂੰ ਭਲਾਂ ਮੈਂ ਕਿਉਂ ਠੋਕਰ ਮਾਰਨ ਲੱਗਾ , ਜਿਸ ਨਾਲ ਪਤਾ ਨਹੀਂ ਕਿੰਨਿਆ ਦੇ ਹੋ ਮੂੰਹ ਬੰਦ ਹੋਣ ਵਾਲੇ ਸੀ। ਟਿੱਚਰਾਂ ਕਰਨ ਵਾਲੇ ਹੁਣ ਕੋਚ ਸਾਬ ਕੋਚ ਸਾਬ ਆਖਿਆ ਕਰਨਗੇ!!!
(ਚਲਦਾ )

ਹਰਜੋਤ ਸਿੰਘ
70094-52602

ਹੋਰ ਪੋਸਟਾਂ ਲਈ Harjot Di Kalam ਨੂੰ Instagram ਤੇ Facebook ਉੱਤੇ ਪੜ੍ਹਦੇ ਰਹੋ ।

ਨਾਵਲ : ਹੰਸ ਬਗਲਾ ਤੇ ਮੈਂ
ਭਾਗ ਤਿੰਨ

ਸ਼ਾਮ ਦੀ ਕੱਚੀ ਨੀਂਦ ਵਿੱਚੋ ਜਦੋਂ ਉਠਿਆ ਤਾਂ 7 ਵੱਜ ਰਹੇ ਸੀ। ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਇਹ ਭਰਵੀਂ ਗਰਮੀ ਦੇ ਦਿਨ ਸੀ। ਪਰ ਉਭੜ ਖ਼ਾਬੜ ਪਹਾੜੀਆਂ ਤੇ ਵਸਿਆ ਇਸ ਕਾਲਜ਼ ਵਿੱਚ ਮੌਸਮ ਸੁਹਾਵਣਾ ਸੀ। ਪਰ ਪਹਾੜੀ ਦੇ ਪਰਛਾਵੇਂ ਹੇਠ ਸੂਰਜ਼ ਛੇਤੀ ਛੁਪ ਗਿਆ ਸੀ।
ਮੂੰਹ ਹੱਥ ਧੋ ਕੇ ਫਰੈੱਸ ਹੋਇਆ, ਇੱਕੋ ਇੱਕ ਨਾਈਟ ਸੂਟ ਸੀ, ਕੱਪੜੇ ਪਹਿਲਾਂ ਹੀ ਬਦਲ ਲਏ ਸੀ, ਪੈਂਟ ਸ਼ਰਟ ਨੂੰ ਸੰਭਾਲ ਕੁ ਰੱਖਿਆ ਕੱਲ੍ਹ ਸੀਏ ਪਹਿਨਣਾ ਸੀ, ਤੇ ਟੀਵੀ ਵੇਖਣ ਲੱਗਾ। ਕੰਟੀਨ ਇੰਟਰਕਾਮ ਤੇ ਕਾਲ ਕਰਕੇ ਚਾਹ ਲਈ ਆਖ ਦਿੱਤਾ।
ਰੋਟੀ ਲਈ ਮੈੱਸ ਵਿੱਚ ਟਾਈਮ ਸਾਢੇ ਅੱਠ ਵਜੇ ਸੀ, ਇਹ ਪਤਾ ਲੱਗ ਗਿਆ ਸੀ ਕਿ ਬਾਕੀ ਸਭ ਲੇਡੀ ਟੀਚਰ ਹਨ। ਹਲੇ ਕਿਸੇ ਨਾਲ ਜਾਣ ਪਹਿਚਾਣ ਵੀ ਨਹੀਂ ਸੀ ।
ਇਸ ਲਈ ਸੋਚਿਆ ਕਿ ਥੋੜ੍ਹਾ ਜਲਦੀ ਖਾ ਕੇ ਕਿਸੇ ਹੋਰ ਦੇ ਆਉਣ ਤੋਂ ਪਹਿਲਾਂ ਹੀ ਮੁੜ ਆਵਾਗਾਂ। ਅਗਲ਼ੇ ਦਿਨ ਤਾਂ ਇੰਟਰੋ ਸਭ ਨਾਲ ਹੋਏਗੀ ਹੀ।
ਵਾਰ ਵਾਰ ਘੜੀ ਦੀਆਂ ਸੂਈਆਂ ਤੱਕਦੇ ਰਹੋ ਤਾਂ ਸਮਾਂ ਵੀ ਹੌਲੀ ਗੁਜਰਨ ਲੱਗ ਜਾਂਦਾ ਹੈ। ਬੜੀ ਮੁਸ਼ਕਿਲ ਨਾਲ ਹੀ ਸਵਾ ਅੱਠ ਹੋਏ।
ਕੰਟੀਨ ਸਟਾਫ ਦੀਆਂ ਨਜ਼ਰਾਂ ਮੇਰੇ ਤੇ ਹੀ ਸਨ। ਅਜ਼ੀਬ ਜਿਹੀ ਤੱਕਣੀ ਸੀ । ਖਾਣੇ ਦਾ ਆਰਡਰ ਦਿੰਦੇ ਹੋਏ, ਆਪਣੇ ਲਈ ਮਿਲਦੀ ਤਵੱਜੋ ਤੇ ਇੱਜਤ ਨੂੰ ਮਹਿਸੂਸ ਕਰਕੇ ਵਧੀਆ ਮਹਿਸੂਸ ਹੋ ਰਿਹਾ ਸੀ। ਇਹੋ ਜਿਹਾ ਸਿਰਫ਼ ਹੁਣ ਤੱਕ ਖੇਡਾਂ ਵਿੱਚ ਸਾਡੇ ਨਾਲ ਗਏ ਅਫਸਰਾਂ ਨਾਲ ਹੁੰਦੇ ਹੀ ਵੇਖਿਆ ਸੀ।
ਉਡੀਕ ਕਰਦਿਆਂ ਮੈਂ ਮੋਬਾਈਲ ਫਰੋਲਣ ਲੱਗਾ। ਉਦੋਂ ਹੀ ਮੈੱਸ ਚ ਇੱਕ ਹੋਰ ਐਂਟਰੀ ਹੋਈ। ਇੱਕੋ ਵਕਤ ਤੇ ਨਜ਼ਰਾਂ ਟਕਰਾਈਆਂ ਤੇ ਘੁੰਮ ਗਈਆਂ। ਪਰ ਚਿਹਰਾ ਜੁੱਸਾ ਦਿਮਾਗ ਚ ਛਪ ਗਿਆ ਸੀ। ਕੋਈ ਮੇਰੀ ਹੀ ਉਮਰ ਦੀ ਔਰਤ ਜਾਪਦੀ ਸੀ। ਜਾਪਦਾ ਸੀ ਜਿਵੇਂ ਜਵਾਨੀ ਨੂੰ ਅੱਧਖੜ ਚ ਬਦਲਣ ਲਈ ਰੋਕਣ ਲਈ ਕਾਫ਼ੀ ਜ਼ੋਰ ਲਗਾ ਰਹੀ ਹੋਵੇ।ਤੇ ਉਮਰ ਦਾ ਭੁਲੇਖਾ ਪਾ ਸਕੇ ਕੁਝ ਇਵੇਂ ਹੀ ਪਹਿਰਾਵਾ ਸੀ।
ਮੇਰੇ ਮਨ ਦਾ ਹੰਸ ਵੇਖਣਾ ਨਹੀਂ ਸੀ ਚਾਹੁੰਦਾ ਪਰ ਬਗ਼ਲਾ ਚੋਰ ਤੱਕਣੀ ਨਾਲ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਵੀ ਕਿਸੇ ਆਨੀ ਬਹਾਨੀ ਇਧਰ ਹੀ ਤੱਕ ਰਹੀ ਸੀ। ਫ਼ਿਰ ਦੇਖਿਆ ਕਿ ਉਹ ਮੇਰੇ ਵੱਲ ਹੀ ਆ ਰਹੀ ਹੈ। ਇੱਕ ਸ਼ਰੀਫ ਆਦਮੀ ਦੀ ਤਰ੍ਹਾਂ ਮੇਰਾ ਧਿਆਨ ਮੋਬਾਈਲ ਵਿੱਚ ਹੋ ਗਿਆ। ਦੂਰੋਂ ਆਉਂਦੀ ਇਤਰ ਦੀ ਖੁਸ਼ਬੂ ਨੇੜੇ ਆਉਂਦੀ ਮੇਰੀਆਂ ਨਾਸਾਂ ਚ ਵੱਜਣ ਲੱਗੀ। ਇਤਰ ਜਿਹੜਾ ਮੈਨੂੰ ਐਲਰਜ਼ੀ ਕਰ ਹੀ ਦਿੰਦਾ। ਉਹਨੂੰ ਨਾਸਾਂ ਚ ਘੁਸ ਜਾਣ ਤੋਂ ਰੋਕਣ ਲਈ ਮੈਂ ਅੱਧਾ ਕੁ ਸਾਹ ਰੋਕ ਰਿਹਾ ਸੀ। ਹਵਾ ਨੂੰ ਫਿਲਟਰ ਕਰਨ ਲਈ ਦੋ ਉਂਗਲਾਂ ਵੀ ਨਾਸਾਂ ਤੇ ਰੱਖ ਲਈਆਂ। ਆਪਣੀ ਮਨ ਦੀ ਪੂਰੀ ਤਾਕਤ ਨਾਲ ਮੈਂ ਨਿੱਛ ਨੂੰ ਆਉਣ ਤੋਂ ਰੋਕਣ ਲਈ ਦਿਮਾਗੀ ਤੌਰ ਤੇ ਖੁਦ ਨੂੰ ਤਿਆਰ ਕਰ ਰਿਹਾ ਸੀ।ਤੇਜ਼ ਕਦਮ ਮੇਰੇ ਟੇਬਲ ਕੋਲ ਆਣ ਕੇ ਰੁਕੇ।
“ਐਕਸਿਉਜ ਮੀ ,ਤੁਸੀਂ ,ਸ਼ੂਟਿੰਗ ਕੋਚ, ਪ੍ਰਭਜੋਤ ਹੋ ?” ਪਹਿਲਾ ਸਵਾਲ ਦਾਗਿਆ ਗਿਆ। ਉਮਰ ਨਾਲੋਂ ਕਿਤੇ ਮਿੱਠੀ ਆਵਾਜ਼ ਸੀ। ਜਿਵੇਂ ਕੰਨਾਂ ਵਿੱਚ ਮਿਸਰੀ ਘੁਲ ਗਈ ਹੋਵੇ। ਜਰੂਰ ਹੀ ਮਿਊਜਿਕ ਟੀਚਰ ਹੋਏਗੀ! ਮਨ ਨੇ ਬੁੱਝਣ ਦੀ ਕੋਸ਼ਿਸ਼ ਕੀਤੀ।
“ਜੀ, ਮੈਂ ਹੀ ਹਾਂ, ਪਰ ਤੁਸੀਂ ਕਿਵੇਂ ਜਾਣਦੇ ਹੋ ” ਮੇਰੇ ਮਨ ਚ ਹੈਰਾਨੀ ਸੀ, ਕਿ ਕੋਈ ਬਿਨ੍ਹਾਂ ਜਾਣ ਪਛਾਣ ਤੋਂ ਕਿਵੇਂ ਜਾਣ ਸਕਦਾ।
ਉਹ ਮੁਸਕਰਾਉਣ ਲੱਗੀ ਤੇ ਮਿੱਠੀ ਆਵਾਜ਼ ਵਿੱਚ ਥੋੜ੍ਹਾ ਸੁਰ ਵਿੱਚ ਬੋਲੀ ,ਵਾਰਿਸ਼ ਸ਼ਾਹ ਨੇ ਕਿਹਾ ,” ਰਹੇ ਹੀਰ ਨਾ ਗੁੱਝੀ ਹਜ਼ਾਰ ਵਿੱਚੋ, ਤੁਸੀਂ ਪਹਿਲੇ ਮੇਲ ਫੈਕਲਟੀ ਹੋ ਇਸ ਕਾਲਜ਼ ਦੀ, ਤੁਹਾਡੀ ਸਿਲੈਕਸ਼ਨ ਮਗਰੋਂ ਇਸ ਕਾਲਜ਼ ਦੀ ਇੱਕ ਇੱਕ ਇੱਟ ਤੁਹਾਡੇ ਨਾਮ ਤੋਂ ਜਾਣੂ ਹੋ ਚੁੱਕੀ ਹੈ, ਕੱਲ੍ਹ ਸ਼ਕਲ ਤੋਂ ਵੀ ਹੋ ਜਾਏਗੀ, ਤੁਹਾਡੇ ਲਈ ਪਤਾ ਨਹੀਂ ਪਰ ਇਸ ਕਾਲਜ਼ ਦੇ ਲਈ ਇਹ ਬਹੁਤ ਵੱਡੀ ਘਟਨਾ ਹੈ।”.
ਉਦੋਂ ਮਹਿਸੂਸ ਹੋਇਆ ਕਿ ਮੈੱਸ ਚ ਜਿਥੇ ਮੈਂ ਬੈਠਾ ਹਾਂ ਓਥੇ ਹਲਕਾ ਹਲਕਾ ਮਿਊਜ਼ਿਕ ਵੀ ਚੱਲ ਰਿਹਾ ਹੈ। ਮਸਾਲਿਆਂ ਦੀ ਸਮੇਲ ਤੋਂ ਬਿਨ੍ਹਾਂ ਕਮਰਾ ਰੈਫਰੇਸ਼ਰ ਦੀ ਸਮੇਲ ਵੀ ਸੀ।
ਸਭ ਸੁਪਨਮਈ ਸੀ, ਜਿਵੇਂ ਕਿਸੇ ਨੇ ਜਾਦੂ ਕਰਕੇ ਇੱਕੋ ਰਾਤ ਚ ਸਭ ਬਦਲ ਦਿੱਤਾ ਹੋਏ।
“ਨਹੀਂ ਮੇਰੇ ਲਈ ਵੀ ਵੱਡੀ ਪ੍ਰਾਪਤੀ ਹੈ, ਇਹ ਮੇਰੀ ਪਹਿਲੀ ਜੌਬ ਹੈ।” ਮੈਂ ਬੋਲਿਆ।
“ਓਹ ਗ੍ਰੇਟ, ਚੰਗੀ ਗੱਲ ਏ, ਇਹ ਕਾਲਜ਼ ਟ੍ਰਸਟ ਅੰਡਰ ਹੋਣ ਕਰਕੇ ਪੇ ਵੀ ਵਧੀਆ ਕਰਦੇ ਹਨ, ਨਾਲੇ ਸਭ ਅਮੀਰ ਪੜ੍ਹੀਆਂ ਲਿਖੀਆਂ ਫੈਮਲੀ ਦੇ ਬੱਚੇ ਬਹੁਤੀ ਮਗ਼ਜ਼ ਖਪਾਈ ਨਹੀਂ ਕਰਨੀ ਹੁੰਦੀ।” ਉਹ ਬੋਲ ਰਹੀ ਸੀ।
“ਮਾਫ਼ ਕਰਨਾ ਤੁਹਾਡੀ ਤਾਰੀਫ਼ ?” ਮੈਂ ਪੁੱਛਿਆ।
“ਉਹ ਸੌਰੀ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਹੀ ਭੁੱਲ ਗਈ,ਮੇਰਾ ਨਾਮ ਹਰਪ੍ਰੀਤ ਹੈ ਤੇ ਮੈਂ ਸੋਸੌਲਜੀ ਪੜ੍ਹਾਉਂਦੀ ਹਾਂ”। ਉਹ ਬੋਲੀ।
ਮੇਰੇ ਅਨੁਮਾਨਾਂ ਦਾ ਕੋਈ ਵੀ ਤੀਰ ਸਿੱਧਾ ਨਹੀਂ ਸੀ ਲੱਗਿਆ। ਬੱਸ ਮੇਰੀਆਂ ਨਜ਼ਰਾਂ ਦੇ ਤੀਰ ਉਸਨੂੰ ਘੋਖ ਰਹੇ ਸੀ। 
ਵਾਲਾਂ ਵਿੱਚ ਆਏ ਕਿਸੇ ਕਿਸੇ ਚਿੱਟੇ ਧੌਲੇ ਨੂੰ ਉਸਨੇ ਡਾਈ ਨਾਲ ਲੁਕੋ ਲੈਣ ਦਾ ਯਤਨ ਕੀਤਾ ਹੋਇਆ ਸੀ। ਅੱਖਾਂ ਦੇ ਥੱਲੇ ਬਣੇ ਕਾਲੇ ਧੱਬਿਆਂ ਨੂੰ ਕੱਜਲ਼ ਤੇ ਮਸ਼ਕਾਰੇ ਨਾਲ ਲੁਕੋ ਲੈਣ ਦੀ ਕੋਸ਼ਿਸ ਸੀ। ਉਮਰ ਨਾਲ ਬੇਰੰਗ ਹੁੰਦੇ ਬੁੱਲ੍ਹ ਬੇਹੱਦ ਫਿੱਕੀ ਪਰ ਨੋਟਿਸ ਹੋ ਸਕਣ ਵਾਲੀ ਲਿਪਸਟਿਕ ਨਾਲ ਸਜਾਏ ਹੋਏ ਸੀ। ਕੰਨ ਕਈ ਥਾਵਾਂ ਤੋਂ ਵਿੰਨ੍ਹੇ ਹੋਏ ਜਾਪਦੇ ਸੀ ਪਰ ਕੁਝ ਪਾਇਆ ਨਹੀਂ ਸੀ ਹੋਇਆ।
ਕੱਪੜੇ ਇੰਝ ਪਾਏ ਹੋਏ ਸੀ ਜਿਵੇਂ ਬੁਝਦਾ ਦੀਵਾ ਆਪਣੀ ਆਖ਼ਿਰੀ ਲਾਟ ਬਾਲ ਕੇ ਵਧੇਰੇ ਚਾਨਣ ਕਰਨ ਦੀ ਕੋਸ਼ਿਸ ਕਰ ਰਿਹਾ ਹੋਵੇ। ਪਰ ਰੁਕੋ! ਇਹ ਵੀ ਮੇਰੇ ਅਨੁਮਾਨ ਹੀ ਸਨ ਹੋ ਸਕਦਾ ਸੀ ਕਿ ਇਹ ਵੀ ਪਹਿਲੇ ਅਨੁਮਾਨਾਂ ਵਾਂਗ ਫੇਲ੍ਹ ਹੋ ਜਾਣ। ਮੈਂ ਉਹਦੇ ਚਿਹਰੇ ਨੂੰ ਪੜ੍ਹਦਾ ਹੋਇਆ। ਚੋਰੀ ਚੋਰੀ ਉਸਦੇ ਪੂਰੇ ਹੀ ਜੁੱਸੇ ਨੂੰ ਆਪਣੀ ਦਿਮਾਗ ਚ ਸਕੈਨ ਕਰ ਰਿਹਾ ਸੀ। ਖਬਰੇ ਉਹ ਅਣਜਾਣ ਸੀ ਜਾਂ ਅਣਜਾਣ ਬਣ ਰਹੀ ਸੀ। ਮੈਨੂੰ ਨਹੀਂ ਪਤਾ!
ਤਦੇ ਹੀ ਮੈੱਸ ਦਾ ਕਾਰਿੰਦਾ ਮੇਰੇ ਲਈ ਖਾਣਾ ਲੈ ਆਇਆ। ਮੈਂ ਹਰਪ੍ਰੀਤ ਨੂੰ ਵੀ ਆਫ਼ਰ ਕੀਤਾ, ਪਰ ਉਹਨੇ ਆਪਣੇ ਹਿਸਾਬ ਨਾਲ ਖਾਣਾ ਆਰਡਰ ਕਰ ਹੀ ਲਿਆ ਸੀ। ਉਹ ਬੋਲਦੀ ਰਹੀ ਤੇ ਮੈਂ ਸੁਣਦਾ ਰਿਹਾ। ਉਹ ਜਰੂਰਤ ਦੀਆਂ ਚੀਜ਼ਾਂ ਲਈ ਮਾਰਕੀਟ , ਰਹਿਣ ਲਈ ਮਕਾਨ , ਘੁੰਮਣ ਲਈ ਥਾਂ ਬਾਰੇ ਦੱਸਦੀ ਰਹੀ ।
ਉਦੋਂ ਹੀ ਇੱਕ ਸਾਥ ਹਾਸੇ ਠਠਿਆਂ ਦੀਆਂ ਹੋਰ ਅਵਾਜ਼ਾਂ ਨਾਲ ਕਮਰਾ ਭਰ ਗਿਆ ਸੀ। ਮੇਰੀ ਨਜ਼ਰ ਘੁੰਮੀ ਤੇ ਮੈਂ ਓਧਰ ਘੁੰਮ ਕੇ ਤੱਕਿਆ। ਇੱਕ ਪਲ ਲਈ ਸ਼ਾਂਤੀ ਹੋ ਗਈ। ਅੱਖਾਂ ਮੇਰੇ ਤੇ ਸੀ।
ਹਰਪ੍ਰੀਤ ਮੈਨੂੰ ਐਕਸਿਉਜਮੀ ਕਹਿਕੇ ਉਹਨਾਂ ਕੋਲ ਚਲੀ ਗਈ। ਫ਼ਿਰ ਸਭ ਦੀਆਂ ਧੀਮੀਆਂ ਅਵਾਜ਼ਾਂ ਨਿੱਕੇ ਹਾਸੇ , ਮੈਨੂੰ ਸੁਣਦੇ ਰਹੇ।
ਖਾਣਾ ਖਾ ਕੇ ਮੈਂ ਬਿਨਾਂ ਉਹਨਾਂ ਵੱਲ ਵੇਖੇ ਬਾਹਰ ਵੱਲ ਚੱਲ ਪਿਆ।  ਅਚਾਨਕ ਪਿੱਛੋਂ ਇੱਕ ਸੀਟੀ ਵੱਜੀ, ਤੇ ਹਾਸਾ ਮੱਚ ਗਿਆ। ਮੈਂ ਚਾਹ ਕੇ ਗਰਦਨ ਘੁਮਾ ਕੇ ਪਿੱਛੇ ਨਾ ਵੇਖ ਸਕਿਆ। ਇਸ ਇੱਕ ਘਟਨਾ ਨੇ ਆਉਣ ਵਾਲੇ ਦਿਨਾਂ ਲਈ ਮੇਰੇ ਮਨ ਚ ਕਈ ਤਰ੍ਹਾਂ ਦੇ ਮਿੱਠੇ ਜਿਹੇ ਖ਼ੁਆਬ ਜਗਾ ਦਿੱਤੇ।
ਇੰਝ ਲੱਗ ਰਿਹਾ ਸੀ ਜਿਵੇਂ ਮੈਂ ਮੁੜ ਕਾਲਜ਼ ਦੇ ਦਿਨਾਂ ਵਿੱਚ ਪਹੁੰਚ ਗਿਆਂ ਹੋਵਾਂ। ਪੂਰੀ ਰਾਤ ਮੇਰੀ ਨੀਂਦ ਕਾਲਜ਼ ਤੇ ਨਵੀਂ ਨੌਕਰੀ ਦੇ ਮਿਲੇ ਜੁਲੇ ਸੁਪਨਿਆਂ ਨਾਲ ਭਰਿਆ ਰਿਹਾ।
ਨੀਂਦ ਚ ਵੀ ਉਡੀਕ ਸੀ ਤਾਂ ਆਉਣ ਵਾਲੀ ਨਵੀਂ ਕੱਲ੍ਹ ਦੀ!!!!
(ਚਲਦਾ )

ਹੰਸ ਬਗਲਾ ਤੇ ਮੈਂ
ਭਾਗ : ਚਾਰ

ਜਦੋਂ ਸਵੇਰੇ ਤਿਆਰ ਹੋਕੇ ਕਾਲਜ਼ ਪਹੁੰਚਿਆ ਤਾਂ ਪ੍ਰਿੰਸੀਪਲ ਮੈਡਮ ਸਮੇਤ ਪੂਰਾ ਕਾਲਜ਼ ਸਟਾਫ਼ ਮੇਰਾ ਹੀ ਇੰਤਜ਼ਾਰ ਕਰ ਰਿਹਾ ਸੀ। ਕਾਲਜ਼ ਪ੍ਰਧਾਨ ਅੱਜ ਗ਼ੈਰ ਹਾਜ਼ਿਰ ਸੀ, ਉਸਦੀਆਂ ਨਜ਼ਰਾਂ ਤੋਂ ਬਚ ਨਿਕਲਣ ਦਾ ਵਧੀਆ ਮੌਕਾ ਸੀ, ਮੇਰੇ ਤੋਂ ਬਿਨਾਂ ਓਥੇ ਇੱਕ ਹੋਰ ਮਰਦ ਸਿਰਫ਼ ਇੱਕ ਬੁੱਢਾ ਕਲਰਕ ਸੀ, ਜਿਸਨੇ ਮੋਟੀਆਂ ਮੋਟੀਆਂ ਐਨਕਾਂ ਲਗਾ ਰੱਖੀਆਂ ਸੀ।
ਬਾਕੀ ਸਭ ਸਟਾਫ਼ ਲੇਡੀ ਸਟਾਫ਼ ਸੀ, ਮੇਰੇ ਜਾਂਦਿਆਂ ਹੀ ਘੁਸਰ ਮੁਸਰ ਸ਼ੁਰੂ ਹੋ ਗਈ ਸੀ। ਮੈੰ ਰਜਿਸਟਰ ਅੱਗੇ ਆਪਣੇ ਨਾਮ ਹਾਜ਼ਰੀ ਲਗਾਈ। ਤਾਂ ਪ੍ਰਿੰਸੀਪਲ ਸਭ ਨਾਲ ਮੇਰੀ ਜਾਣ ਪਹਿਚਾਣ ਕਰਵਾਉਣ ਲੱਗੀ। ਪਰ ਉਹਦੇ ਬੋਲਣ ਤੋਂ ਪਹਿਲਾਂ ਹੀ ਹਰਪ੍ਰੀਤ ਨੇ ਮੋਰਚਾ ਸਾਂਭ ਲਿਆ ਤੇ ਇੰਝ ਸਭ ਦੇ ਬਾਰੇ ਦੱਸਣ ਲੱਗੀ ਜਿਵੇਂ ਮੈਨੂੰ ਚਿਰਾਂ ਤੋਂ ਜਾਣਦੀ ਹੋਵੇ।
ਮਿਸ ਨੀਲਮ: ਅੰਗਰੇਜ਼ੀ
ਨਵਰੀਤ : ਪੰਜਾਬੀ
ਵਿਮਲਾ :ਹਿੰਦੀ
ਅਮਨ: ਕੰਪਿਊਟਰ ….ਇੰਝ ਕਮਿਸਟਰੀ ..,ਫਿਜਿਕਸ , ਮਿਊਜ਼ਿਕ ਤੇ ਹੋਰ ਵੀ ਸਭ ਦੇ ਨਾਮ ਤੇ ਸਬਜੈਕਟ ਮੈਨੂੰ ਉਦੋਂ ਹੀ ਭੁੱਲ ਗਏ। ਮੈੰ ਨੈਣ ਨਕਸ਼ਾਂ ਉਮਰ ਦੇ ਹਿਸਾਬ ਨਾਲ ਚਿਹਰੇ ਯਾਦ ਕਰਕੇ ਸਬਜੈਕਟ ਨਾਮ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗਾ।
ਸਭ ਚ ਇੱਕ ਗੱਲ ਸਾਂਝੀ ਸੀ ਕਿ ਇੱਕੋ ਜਿਹੇ ਕੱਪੜੇ ਪਾਏ ਹੋਏ ਸੀ। ਕੋਈ ਮੇਕਅੱਪ ਨਹੀਂ ਸੀ। ਕਾਲਜ਼ ਚ ਸਭ ਬੈਨ ਸੀ। ਡਿਊਟੀ ਵੇਲੇ ਕਿਸੇ ਵੀ ਭੜਕੀਲੇ ਪਹਿਰਾਵੇ ਮੇਕਅੱਪ ਤੋਂ ਦੂਰ ਰਹਿਣ ਦੀ ਪੱਕੀ ਹਦਾਇਤ ਸੀ।
ਇਸਤੋਂ ਅਗਲੀਂ ਗੱਲ ਕਲਾਸਾਂ ਨਾਲ ਇੰਟਰੋ ਕਰਵਾਉਣ ਤੇ ਸ਼ੂਟਿੰਗ ਤੇ ਬਾਕੀ ਸਪੋਟਸ ਕੰਪਲੈਕਸ ਵਿਖਾਉਣ ਦਾ ਇਰਾਦਾ ਸੀ। ਇਥੇ ਵੀ ਹਰਪ੍ਰੀਤ ਸਭ ਤੋਂ ਮੂਹਰੇ ਸੀ, ਇੰਝ ਲਗਦਾ ਸੀ ਜਿਵੇਂ ਉਹ ਮੈਨੂੰ ਵਿਹਲਾ ਛੱਡ ਕੇ ਕਿਸੇ ਨੂੰ ਕੋਈ ਹੋਰ ਮੌਕਾ ਹੀ ਨਾ ਦੇਣਾ ਚਾਹੁੰਦੀ ਹੋਵੇ।
ਅਸੀਂ ਦੋਂਵੇਂ ਹਰ ਕਲਾਸ ਚ ਜਾਂਦੇ ਤੇ ਇੰਟਰੋ ਹੁੰਦੀ ਗਈ,ਉਸ ਕਲਾਸ ਦੀ ਟੀਚਰ ਓਥੇ ਹੀ ਰੁਕ ਜਾਂਦੀ ਤੇ ਅਸੀਂ ਅਗਲੀ ਕਲਾਸ ਵਿੱਚ।
ਹਰ ਇੰਟਰੋ ਵਿੱਚੋ ਮੈਨੂੰ ਬੀਏ ਫਾਈਨਲ ਵਿਚਲੀ ਸਿਰਫ਼ ਇੱਕ ਕੁੜੀ ਯਾਦ ਰਹੀ…. ਨੀਰੂ ..ਜਿਸਨੇ ਸਵਾਲ ਪੁੱਛਿਆ ਸੀ ਉਹ ਵੀ ਹਰਪ੍ਰੀਤ ਨੂੰ ਇਗਨੋਰ ਕਰਕੇ ਸਿੱਧਾ ਮੇਰੇ ਮੁਖ਼ਾਤਿਬ ਹੁੰਦੇ ਹੋਏ,” ਗੁੱਡ ਮਾਰਨਿੰਗ ਸਰ, ਮਾਈ ਨੇਮ ਇਜ ਨੀਰੂ ,ਅੱਜ ਸਾਡਾ ਸਪੋਰਟਸ ਦਾ ਪੀਰੀਅਡ ਹੈ ਸਰ ਅੱਜ ਲਗਾਓਂਗੇ।”
ਉਹਦਾ ਸਵਾਲ ਸੁਣਕੇ ,ਬੋਲਣ ਦਾ ਢੰਗ, ਆਵਾਜ ਚ ਲਟਕਾਅ , ਪਤਲੀ ਤਿੱਖੀ ਅਵਾਜ਼ ਤੇ ਸਿੱਧਾ ਅੱਖਾਂ ਚ ਝਾਕ ਕੇ ਬੋਲਣ ਲਈ ਦੇ ਅੰਦਾਜ਼ ਨਾਲ ਕੁਝ ਪਲ ਲਈ ਮੈਂ ਸਕਪਕਾ ਗਿਆ।
ਕੁਝ ਲੋਕ ਹਜ਼ਾਰਾਂ ਵਿੱਚੋ ਨਿੱਕਲ ਕੇ ਵੀ ਤੁਹਾਡੇ ਅੱਗੇ ਇੰਝ ਆ ਖੜ੍ਹਦੇ ਹਨ ਕਿ ਪਹਿਲੀ ਤੱਕਣੀ ਚ ਹੀ ਲਗਦਾ ਹੈ ਕਿ ਇਹ ਜਲਦੀ ਹੀ ਤੁਹਾਡੇ ਨਾਲ ਜਿੰਦਗ਼ੀ ਚ ਜੁੜਨ ਵਾਲਾ ਹੈ।
ਮੈ ਉਹਦੇ ਨਜ਼ਰਾਂ ਹਟਾ ਕੇ ਆਪਣੇ ਹੱਥ ਚ ਫੜੇ ਟਾਈਮ ਟੇਬਲ ਵੱਲ ਝਾਕਿਆ ,ਸਮਾਂ ਵੇਖਿਆ।
ਗਲੇ ਨੂੰ ਸਾਫ਼ ਕਰਕੇ ਬੋਲਿਆ,” ਅੱਜ ਤਾਂ ਨਹੀਂ ਅੱਜ ਮੈੰਜ ਥੋੜ੍ਹਾ ਜਲਦੀ ਜਾਣਾ ਹੈ, ਮੰਡੇ ਤੋਂ ਰੈਗੂਲਰ ਕਲਾਸ ਤੇ ਸਪੋਰਟਸ ਪੀਰੀਅਡ ਕਰਾਂਗੇ, ਉਸ ਦਿਨ ਵੀ ਤੁਹਾਡੀ ਕਲਾਸ ਹੀ ਹੈ।”
“ਓਕੇ ਸਰ, ਧੰਨਵਾਦ ਸਰ ਐਂਡ ਵੈਲਕਮ ਟੂ ਕਾਲਜ਼ ਸਰ” ਉਹ ਇੱਕੋ ਵਾਰ ਚ ਕਈ ਸ਼ਬਦ ਬੋਲੀ।ਉਸ ਮਗਰੋਂ ਅਸੀਂ ਸਪੋਰਟਸ ਕੰਪਲੈਕਸ ਚ ਪਹੁੰਚੇ। ਜਿਥੇ ਪੂਰੀ ਸ਼ੂਟਿੰਗ ਰੇਂਜ ਸੀ।
ਓਥੇ ਪਹੁੰਚ ਕੇ ਹਰਪ੍ਰੀਤ ਬੋਲੀ ,” ਇਹ ਲਓ ਤੁਹਾਡਾ ਰਾਜ ਮਹਿਲ ਜਿਥੇ ਤੁਹਾਡੇ ਅਧੀਨ ਸੋਹਣੀਆਂ ਸੋਹਣੀਆਂ ਕੁੜੀਆਂ ਪਰਜਾ ਬਣ ਕੇ ਘੁੱਗੀਆਂ ਵਾਂਗ ਤੁਹਾਡੇ ਅੱਗੇ ਪਿੱਛੇ ਮੰਡਰਾਊਂਗੀਆਂ।”
,ਬੋਲ ਕੇ ਉਹ ਮੇਰੇ ਵੱਲ ਝਾਕੀ ਜਿਵੇਂ ਮੇਰੇ ਚਿਹਰੇ ਦਾ ਰੀਐਕਸ਼ਨ ਜਾਣਨਾ ਚਾਹੁੰਦੀ ਹੋਵੇ। ਪਰ ਮੈਂ ਆਪਣੇ ਚਿਹਰੇ ਤੇ ਮਨ ਨੂੰ ਜਜਬਾਤਾਂ ਤੋਂ ਮੁਕਤ ਰੱਖਣ ਦਾ ਪ੍ਰਣ ਕਰਕੇ ਆਇਆ ਸੀ। ਇਸ ਲਈ ਮੈਂ ਉਸਦੀ ਗੱਲ ਵੱਲ ਧਿਆਨ ਨਾ ਦਿੱਤਾ।
ਕੁਝ ਦੇਰ ਰੁਕ ਕੇ ਵਾਪਿਸ ਆਏ, ਚਾਹ ਪੀ ਕੇ ਮੈਂ ਬੱਸ ਅੱਡੇ ਪਹੁੰਚਿਆ ਤੇ ਜਿਸ ਤਰ੍ਹਾਂ ਬਸਸੰਚ ਲਟਕਦੇ ਹੋਏ ਆਇਆ ਸੀ ਵਾਪਿਸ ਗਿਆ। ਪਰ ਇਸ ਵਾਰ ਮਨ ਚ ਖੁਸ਼ੀ ਸੀ ਤੇ ਨੌਕਰੀ ਦਾ ਚਾਅ ਵੀ।
ਘਰ ਜਾ ਕੇ ਸਭ ਸੇਲਿਬਰੇਟ ਕਰਨ ਦਾ ਮੌਕਾ ਸੀ, ਬੱਸ ਇੱਕੋ ਦੁੱਖ ਸੀ ਕਿ ਜਿੰਨਾ ਚਿਰ ਓਥੇ ਪੱਕਾ ਇੰਤਜ਼ਾਮ ਨਹੀਂ ਹੁੰਦਾ ਤੇ ਫੈਮਲੀ ਨੂੰ ਸ਼ਿਫਟ ਕਰਨਾ ਮੁਸ਼ਕਿਲ ਸੀ।
……..
ਸੋਮਵਾਰ ਆ ਕੇ ਦੁਬਾਰਾ ਜੁਆਈਨ ਕੀਤਾ। ਜਿੰਨੀ ਲੋੜ ਸੀ ਸਮਾਨ ਚੁੱਕ ਲਿਆਇਆ ਸੀ,ਗੈਸਟ ਹਾਊਸ ਨੂੰ ਘਰ ਲੱਭਣ ਤੱਕ ਬੁੱਕ ਕਰ ਲਿਆ ਸੀ।
ਸਪੋਰਟਸ ਕੰਪਲੈਕਸ ਵਿੱਚ ਪਹਿਲੀ ਕਲਾਸ ਬੀਏ ਫਾਈਨਲ ਹੀ ਲਈ ਸੀ। ਸਭ ਕੁੜੀਆਂ ਨੂੰ ਚਾਅ ਤਾਂ ਸੀ ਪਰ ਜਦੋਂ ਪਹਿਲੇ ਦਿਨ ਤੋਂ ਹੀ ਸ਼ੂਟਿੰਗ ਦੀਆਂ ਕੰਪਲੈਕਸ ਬਾਰੀਕੀਆਂ ਪਤਾ ਲੱਗੀਆਂ ਤਾਂ ਸਭ ਹੌਲੀ ਹੌਲੀ ਦੂਰ ਹੋ ਗਈਆਂ। ਉਹ ਜਾਂ ਤਾਂ ਉਸੇ ਕੰਪਲੈਕਸ ਟੇਬਲ ਟੈਨਿਸ ਸਿੱਖਣ ਦੀ ਕੋਸ਼ਿਸ਼ ਕਰਦੀਆਂ, ਕੁਝ ਸਪੋਰਟਸ ਦੇ ਨਾਮ ਤੇ ਸ਼ਤਰੰਜ ਜਾਂ ਕੈਰਮ ਖੇਡਦੀਆਂ। ਸ਼ੂਟਿੰਗ ਵਿੱਚ ਜਿਹਨਾਂ ਕੁੜੀਆਂ ਚ ਕੁਝ ਕੁਝ ਸੰਭਾਵਨਾ ਸੀ ਉਹ ਸਨ ਕਾਜਲ, ਨੀਰੂ, ਸੋਨਮ, ਤੇ ਗਗਨ । ਉਹ ਪਹਿਲਾਂ ਵੀ ਥੋੜ੍ਹਾ ਬਹੁਤ ਖੇਡਦੀਆਂ ਸੀ, ਸਕੂਲ ਵੇਲੇ ਕਿਸੇ ਪ੍ਰਾਈਵੇਟ ਸ਼ੂਟਿੰਗ ਰੇਂਜ ਤੋਂ ਕੁਝ ਸਿਖੀਆ ਸੀ।
ਇਹਨਾਂ ਵਿਚੋਂ ਗਗਨ ਸਭ ਤੋਂ ਬੇਹਤਰ ਪਲੇਅਰ ਸੀ, ਤੇ ਨੀਰੂ ਸਭ ਤੋਂ ਹੁੰਦਲਹੇੜ, ਪਹਿਲੇ ਦਿਨ ਹੀ ਮੈਨੂੰ ਸਮਝ ਲੱਗ ਗਈ ਸੀ ਕਿ ਗਗਨ ਤੋਂ ਹੇਠਲੇ ਦਰਜ਼ੇ ਉੱਤੇ ਹੋਣ ਕਰਕੇ ਨੀਰੂ ਨੂੰ ਆਪਣੀ ਹੇਠੀ ਜਾਪਦੀ ਸੀ।
ਉਹਨਾਂ ਦੇ ਪਰਿਵਾਰਾਂ ਬਾਰੇ ਗੱਲ ਕਰਦੇ ਹੋਏ ਪਤਾ ਲੱਗਾ ਸੀ ਕਿ ਨੀਰੂ ਕਿਸੇ ਸਰਕਾਰੀ ਅਫ਼ਸਰ ਦੀ ਕੁੜੀ ਸੀ ਤੇ ਗਗਨ ਬਿਜਨਸਮੈਨ ਦੀ। ਇਸ ਲਈ ਫਾਲਤੂ ਰੋਅਬ , ਆਕੜ ਤੇ ਦਮਨ ਭਰਿਆ ਵਿਹਾਰ ਉਹਦੇ ਗੱਲ ਕਰਨ ਦੇ ਢੰਗ ਦਾ ਹਿਸਾ ਸੀ ਜਦਕਿ ਗਗਨ ਦਾ ਵਿਹਾਰ ਨਾਰਮਲ ਰਹਿੰਦਾ ਸੀ।
ਫਿਰ ਵੀ ਪ੍ਰੈਕਟਿਸ ਦੌਰਾਨ ਪਹਿਲੇ ਦਿਨ ਹੀ ਕਈ ਪਲ ਆਏ ਜਿਥੇ ਦੋਂਵੇਂ ਇੱਕ ਦੂਸਰੇ ਨਾਲ ਉਲਝਦੇ ਹੋਈਆਂ ਬਚੀਆਂ ਸੀ। ਕੁੜੀਆਂ ਦੀ ਲੜਾਈ ਤਕਰਾਰ ਤੇ ਆਪਸੀ ਈਰਖਾ ਸਿਰਫ਼ ਸੁਣੀ ਪੜ੍ਹੀ ਸੀ ,ਹੁਣ ਵੇਖ ਰਿਹਾ ਸੀ। ਸੋਚ ਰਿਹਾ ਸੀ ਚੱਕ ਦੇ ਇੰਡੀਆ ਵਰਗੇ ਸ਼ਾਹਰੁਖ਼ ਖ਼ਾਨ ਵਾਂਗ ਇਹਨਾਂ ਨੂੰ ਟੀਮ ਵਰਕ ਲਈ ਕਿਵੇਂ ਕੱਠੀਆਂ ਕਰਾਗਾਂ ?  ਮੇਰੇ ਕੋਲ ਵਿਵਾਦ ਨਿਪਟਾਰਨ ਦਾ ਖਾਸ ਕਰ ਕੁੜੀਆਂ ਦਾ ਅਨੁਭਵ ਜ਼ੀਰੋ ਸੀ।
ਉਦੋਂ ਤਾਂ ਲੱਗਿਆ ਸੀ, ਕਿ ਸ਼ਾਇਦ ਇਹਨਾਂ ਦੀ ਵਿਵਾਦ ਦੀ ਜੜ੍ਹ ਸ਼ੂਟਿੰਗ ਚ ਸੁਪਰਮੇਸੀ ਹਾਸਿਲ ਕਰਨਾ ਸੀ, ਪਰ ਮਗਰੋਂ ਸਮਝ ਲੱਗਾ ਕਿ ਇਹ ਕੇਂਦਰ ਬਿੰਦੂ ਕਿਧਰੇ ਹੋਰ ਸ਼ਿਫਟ ਹੋਣਾ ਸੀ ਉਹ ਤਾਂ ਸਿਰਫ਼ ਗਹਿਗੱਚ ਮੁਕਾਬਲੇ ਤੋਂ ਪਹਿਲਾਂ ਵਾਰਮ ਅੱਪ ਸੀ …..
…….
ਕਲਾਸਾਂ ਚਲਦੀਆਂ ਪਰ ਮੈਂ ਫਰੀ ਪੀਰੀਅਡ ਚ ਪ੍ਰੇਸ਼ਾਨ ਹੋ ਜਾਂਦਾ। ਸਟਾਫ਼ ਰੂਮ ਬਾਕੀ ਸਟਾਫ ਨਾਲ ਸਾਂਝਾ ਹੋਣ ਕਰਕੇ ਮੈਨੂੰ ਮੈਡਮਾਂ ਕੋਲ ਹੀ ਬੈਠਣਾ ਪੈਂਦਾ। ਅਜਿਹੇ ਵੇਲੇ ਜੇ ਉਹ ਆਪਣੀਆਂ ਗੱਲਾਂ ਕਰਦੀਆਂ ਹੁੰਦੀਆਂ ਤਾਂ ਮੇਰੇ ਕੋਲ ਇਧਰ ਉਧਰ ਜਾਣ ਤੋਂ ਬਿਨ੍ਹਾਂ ਕੋਈ ਚਾਰਾ ਨਾ ਹੁੰਦਾ। ਜੇ ਮੇਰੇ ਨਾਲ ਗੱਲਾਂ ਕਰਦੀਆਂ ਤਾਂ ਬੜੀ ਛੇਤੀ ਉਹ ਵੀ ਮੁੱਕ ਜਾਂਦੀਆਂ। ਉਹਨਾਂ ਦੇ ਪੁੱਠੇ ਸਿਧੇ ਜਿਹੇ ਸਵਾਲ, ਝਾਕਣੀ ਮੈਨੂੰ ਵਧੀਆ ਨਾ ਲਗਦੀ, ਦੂਸਰਾ ਅਣਜਾਣ ਸਨ , ਹਰ ਇੱਕ ਨੂੰ ਜਾਨਣ ਦੀ ਇੱਛਾ ਰੱਖਕੇ ਮੈੰ ਬਹੁਤਾ ਇਹ ਨਹੀਂ ਸੀ ਦਿਖਾਉਣਾ ਚਾਹੁੰਦਾ ਕਿ ਮੈਂ ਕਿਸੇ ਨਾਲ ਇੰਟਰਸਟਡ ਹਾਂ।
ਅਸਲ ਚ ਪਹਿਲੇ ਦਿਨ ਦੇ ਹਰਪ੍ਰੀਤ ਨਾਲ ਮੇਲਜੋਲ ਮਗਰੋਂ ਹੀ ਪ੍ਰਿੰਸੀਪਲ ਨੇ ਟੋਕ ਦਿੱਤਾ, ਇਥੇ ਜਿਸਨੂੰ ਵੀ ਮੂੰਹ ਲਾਏਗਾ ਉਹਨੇ ਹੱਥ ਧੋ ਮਗਰ ਪੈ ਜਾਣਾ ਤੇ ਦੂਜੀਆਂ ਨੇ ਖਫ਼ਾ ਹੋ ਕਰ ਦੇਣੀ ਸ਼ਿਕਾਇਤ ਤੇ ਤੂੰ ਹਲੇ ਕੱਲ੍ਹ ਆਇਆਂ ਐਨੀਂ ਛੇਤੀ ਕੋਈ ਸ਼ਿਕਾਇਤ ਜਾਉ ਤਾਂ ਮੈਨਜ਼ਮੈਂਟ ਕੋਲ ਗਲਤ ਫੀਡਬੈਕ ਜਾਉ , ਸੋ ਕਿਸੇ ਨਾਲ ਬਹੁਤ ਮੇਲਜੋਲ ਤੋਂ ਬਚੋ।ਪ੍ਰਿੰਸੀਪਲ ਦੀ ਗੱਲ ਮੰਨਕੇ ਮੈਂ ਹਰਪ੍ਰੀਤ ਤੋਂ ਕੰਨੀ ਕੱਟਣ ਲੱਗਾ। ਉਹਦਾ ਪੀਰੀਅਡ ਖਾਲੀ ਹੁੰਦਾ ਤਾਂ ਮੈਂ ਕਲਰਕ ਕੋਲ ਜਾ ਬੈਠ ਜਾਂਦਾ ਜਾਂ ਲਾਇਬਰੇਰੀ ਚਲਾ ਜਾਂਦਾ ਨਹੀਂ ਤਾਂ ਟਾਈਮ ਤੋਂ ਪਹਿਲਾਂ ਹੀ ਸ਼ੂਟਿੰਗ ਰੇਂਜ ਚਲਾ ਜਾਂਦਾ।
ਹਰਪ੍ਰੀਤ ਨਾਲ ਸਿਰਫ਼ ਹੇਲੋ ਹੀ ਬਾਕੀ ਬਚੀ ਸੀ, ਉਹ ਫਰੈਂਕ ਹੋਣ ਦੀ ਕੋਸ਼ਿਸ਼ ਕਰਦੀ ਪਰ ਮੈਂ ਮੌਕਾ ਨਾ ਦਿੰਦਾ।ਇੰਝ ਟੱਕਰਾਂ ਲੜਾਈਆਂ ਬਚਦੇ ਬਚਾਉਂਦੇ ਤੇ ਮਾਹੌਲ ਨੂੰ ਸਮਝਦੇ ਹੋ ਫ਼ਿਲ ਹਫਤਾ ਲੰਘ ਗਿਆ।
ਮੈਂ ਤਾਂ ਨਹੀਂ ਸਮਝਿਆ ਪਰ ਹਰਪ੍ਰੀਤ ਜਰੂਰ ਸਮਝ ਗਈ ਸੀ ਤੇ ਪਤਾ ਨਹੀਂ ਅੰਦਰੋਂ ਅੰਦਰ ਕਿੰਨਾ ਵਿਸ਼ ਘੋਲ ਰਹੀ ਸੀ…. ਪਤਾ ਉਦੋਂ ਹੀ ਲੱਗਾ ਜਦੋਂ ਉਹ ਫੁੰਕਾਰਾ ਮਾਰਨ ਲਈ ਤਿਆਰ ਹੋ ਗਈ……

(ਚਲਦਾ )

ਅਗਲਾ ਹਿੱਸਾ ਫੇਸਬੁੱਕ/ ਪ੍ਰਤੀਲਿਪੀ ਉੱਤੇ ਪੜ੍ਹੋ ਨਹੀਂ ਤਾਂ ਵੱਟਸਐਪ ਕਰੋ 70094 52602@harjotdikalam

ਆਪਣੇ ਵਿਚਾਰ ਭੇਜੋ ਇਸ ਲਿੰਕ ਤੇ ਬਿਨਾਂ ਪਛਾਣ ਤੋਂ http://harjotdikalm.com

ਪਾਠਕਾਂ ਦੇ ਨਾਮ ਚਿੱਠੀ

ਇਹ ਚਿੱਠੀ ਕੁਝ ਸਮਾਂ ਪਹਿਲਾਂ ਪ੍ਰਤੀਲਿਪੀ ਤੇ ਮੁਕਾਬਲੇ ਲਈ ਲਿਖੀ ਸੀ।

ਮੇਰੇ ਪਿਆਰੇ ਪਾਠਕੋ ,

ਉਮੀਦ ਹੈ ਮੇਰੀਆਂ ਸਾਰੀਆਂ ਰਚਨਾਵਾਂ ਤੁਹਾਡੇ ਦਿਲਾਂ ਤੱਕ ਪਹੁੰਚ ਬਣਾ ਰਹੀਆਂ ਹਨ। ਜਦੋਂ ਮੈਂ ਲਿਖਣ ਲੱਗਾ ਸੀ ਮੈਨੂੰ ਇਸ ਗੱਲ ਦਾ ਭੋਰਾ ਵੀ ਖਿਆਲ ਨਹੀਂ ਸੀ ਕਿ ਕਦੇ ਮੈਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਹਜਾਰਾਂ ਵਿੱਚ ਹੋਵੇਗੀ। ਪਰ ਸਾਥ ਜੁੜਦਾ ਰਿਹਾ ਤੇ ਕਾਫ਼ਲਾ ਬਣਦਾ ਰਿਹਾ। 

ਇਸ ਪੱਤਰ ਰਾਹੀਂ ਮੈਂ ਤੁਹਾਡੇ ਵਿੱਚੋਂ ਕੁਝ ਪਾਠਕਾਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦਾ ਹਾਂ।  ਮੇਰੀਆਂ ਲਿਖਤਾਂ ਬਾਰੇ ਅਕਸਰ ਕੁਝ ਪਾਠਕ ਆਖਦੇ ਹਨ ਕਿ ਇਹਨਾਂ ਨੂੰ ਸਿਰਫ ਚੋਰੀ ਛੁਪੇ ਪੜ੍ਹਿਆ ਜਾ ਸਕਦਾ ,ਕਿਸੇ ਨਾਲ ਸਾਂਝਾ ਕਰਨਾ ਮੁਸ਼ਕਿਲ ਹੈ ਕਿਸੇ ਦੇ ਨਾਲ ਬੈਠਕੇ ਬਾਕੀ ਕਿਤਾਬਾਂ ਜਾਂ ਪੋਸਟਾਂ ਵਾਂਗ ਨਹੀਂ ਪੜ੍ਹਿਆ ਜਾ ਸਕਦਾ। ਮੈਂ ਸੋਚਦਾ ਹਾਂ ਇਹ ਮੇਰੀ ਆਲੋਚਨਾ ਨਹੀਂ ਸਗੋਂ ਤਾਰੀਫ਼ ਹੈ ਕਿਉਕਿ ਤੁਸੀਂ ਉਦੋਂ ਮੇਰੀਆਂ ਲਿਖਤਾਂ ਪੜ੍ਹਦੇ ਹੋਂ ਜਦੋਂ ਤੁਸੀਂ ਆਪਣੇ ਆਪ ਨਾਲ ਹੁੰਦੇ ਹੋ। ਇਸ ਤੇਜ਼ੀ ਨਾਲ ਭਰੀ ਜ਼ਿੰਦਗ਼ੀ ਵਿੱਚ ਅੱਜ ਮਨੁੱਖ ਕੋਲ ਬਹੁਤ ਥੋੜੇ ਪਲ ਹੁੰਦੇ ਹਨ ਜਦੋਂ ਉਹ ਆਪਣੇ ਆਪ ਨਾਲ ਹੁੰਦਾ ਹੈ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੇਰੀਆਂ ਲਿਖਤਾਂ ਉਸ ਇਕੱਲਤਾ ਦੇ ਵੇਲੇ ਤੁਹਾਡੀਆਂ ਸਾਥੀ ਹਨ। 

ਇਹ ਲਿਖਤਾਂ ਵੀ ਉਸ ਸੱਚ ਵਾਂਗ ਹਨ ਜੋ ਤੁਹਾਡੇ ਅੰਦਰ ਲੁਕੇ ਹੋਏ ਹਨ, ਜੋ ਤੁਸੀਂ ਅੱਜ ਤੱਕ ਕਿਸੇ ਨੂੰ ਨਹੀਂ ਦੱਸੇ। ਅਸੀਂ ਕਿੰਨਾ ਕੁਝ ਹੀ ਜਿੰਦਗੀ ਵਿੱਚ ਸਿਰਫ ਆਪਣੇ ਮਨ ਦੇ ਅੰਦਰ ਲੈ ਕੇ ਮਰ ਜਾਂਦੇ ਹਾਂ।  ਕਿੰਨੀਆਂ ਹੀ ਰੀਝਾਂ ,ਸੁਪਨੇ, ਜ਼ਜਬਾਤ, ਕਲਪਨਾਵਾਂ ਤੇ ਹੋਰ ਕਿੰਨਾ ਕੁਝ। ਮੈਨੂੰ ਉਮੀਦ ਹੈ ਕਿ ਕਿਤੇ ਨਾ ਕਿਤੇ ਮੇਰੀ ਕੋਈ ਨਾ ਕੋਈ ਰਚਨਾ ਤੁਹਾਡੇ ਕਿਸੇ ਨਾ ਕਿਸੇ ਸੱਚ ਦੀ ਤਾਰ ਨੂੰ ਟੁਣਕਾਰ ਦਿੰਦੀ ਹੋਏਗੀ। ਤੁਹਾਨੂੰ ਲਗਦਾ ਹੋਏਗਾ ਕਿ ਹਾਂ ਇਹੋ ਤਾਂ ਸੀ ਜੋ ਮੈਂ ਕਹਿਣਾ ਜਾਂ ਜਿਊਣਾ ਚਾਹੁੰਦਾ/ਚਾਹੁੰਦੀ ਸੀ ਚਲੋ ਹਕੀਕਤ ਵਿੱਚ ਨਹੀਂ ਖਿਆਲਾਂ ਵਿੱਚ ਹੀ ਸਹੀ।  

ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਮੈਂ ਵਾਰ ਵਾਰ ਇੱਕੋ ਵਿਸ਼ੇ ਤੇ ਕਿਉਂ ਲਿਖਦਾਂ ਹਾਂ ? ਕੀ ਮੇਰੇ ਕੋਲ ਹੋਰ ਵਿਸ਼ੇ ਨਹੀਂ ਹਨ ਕੀ ਦੁਨੀਆਂ ਵਿੱਚ ਸਿਰਫ ਇਹੋ ਸਮੱਸਿਆ ਹੈ ?ਮੇਰਾ ਉੱਤਰ ਇਹ ਹੈ ਕਿ ਜੇਕਰ ਹੋਰ ਸਮੱਸਿਆਵਾਂ ਹਨ ਉਹਨਾਂ ਤੇ ਲਿਖਣ ਵਾਲੇ ਵੀ ਹਜਾਰਾਂ ਹਨ। ਮੈਂ ਉਹੀ ਲਿਖਦਾਂ ਜੋ ਮੈਨੂੰ ਲਗਦਾ ਹੈ ਕਿ ਹੋਰ ਨਹੀਂ ਲਿਖ ਰਿਹਾ ਲਿਖਣਾ ਨਹੀਂ ਚਾਹੁੰਦਾ ਜੋ ਨਿਗ੍ਹਾ ਹੋਣ ਦੇ ਬਾਵਜੂਦ ਧ੍ਰਿਤਰਾਸ਼ਟਰ ਬਣ ਗਏ ਹਨ।  ਜਿਹਨਾਂ ਨੇ ਉੱਠਦੀ ਜਵਾਨੀ ਨੂੰ ਧਰਮ ,ਜਾਤ, ਨਸਲ ਭਾਸ਼ਾ ,ਰੰਗ ,ਭਾਸ਼ਾ ਤੇ ਪਤਾ ਨਹੀਂ ਕਿੰਨੀ ਤਰ੍ਹਾਂ ਦੀ ਊਚ -ਨੀਚ ਨਾਲ ਪਿਆਰ ਕਰਨ ਤੋਂ ਵਰਜਿਆ ਹੈ। ਜਵਾਨੀ ਦੇ ਫੁੱਲਾਂ ਨੂੰ ਖਿੜਨ ਤੋਂ ਰੋਕਿਆ ਹੈ ਜੋ ਫਿਰ ਦਿਮਾਗ ਨੂੰ ਚੜ੍ਹ ਕੇ ਸਮਾਜ ਵਿੱਚ ਉਲਾਰ ਰਿਸ਼ਤਿਆਂ ਤੋਂ ਬਿਨਾਂ ਕੁਝ ਨਹੀਂ ਸਿਰਜਦੇ। ਫਿਰ ਉਹ ਇਸੇ ਸਮਾਜ ਦੇ ਬੇੜੀਆਂ ਬਣੇ ਰਿਸ਼ਤਿਆਂ ਨੂੰ ਸਮਾਜਿਕ ਆਖਕੇ ਵਡਿਆ ਵਡਿਆ ਕੇ ਲਿਖਦੇ ਹਨ। ਪਰ ਕੂੜ ਨੂੰ ਜਿੰਨਾਂ ਮਰਜ਼ੀ ਲੁਕੋ ਲਈਏ ਉਹਦੀ ਗੰਧ ਨਹੀਂ ਛੁਪ ਸਕਦੀ। ਉਸ ਕੂੜ ਨੂੰ ਲਿਖਣਾ ਜਰੂਰੀ ਹੈ ਤਾਂ ਜੋ ਸਾਫ ਹੋ ਸਕੇ ਜਾਂ ਉਸ ਕਿੱਚੜ ਵਿਚੋਂ ਖਿਲੇ ਕਮਲਾਂ ਨੂੰ ਵਡਿਆਉਣਾ ਜਰੂਰੀ ਹੈ ਤਾਂ ਜੋ ਬਰਾਬਰਤਾ ਭਰਿਆ ਸਮਾਜ ਸਿਰਜ ਸਕੀਏ ਜਿੱਥੇ ਸਭ ਨੂੰ ਆਪਣਾ ਇੱਕੋ ਜਿਹੀ ਅਜਾਦੀ ਨਾਲ ਬਿਨਾਂ ਭੇਦਭਾਵ ਤੋਂ ਜਿਉਣਾ ਨਸੀਬ ਹੋਵੇ।  ਜਿਥੇ ਕੋਈ ਆਪਣੀ ਕਿਸੇ ਕਮੀ ਜਾਂ ਗਲਤੀ ਨੂੰ ਸਮਾਜਿਕ ਨਜਰੀਏ ਤੋਂ ਦੇਖ ਕੇ ਹੀਣਤਾ ਨਾਲ ਨਾਲ ਭਰੇ ਸਗੋਂ ਮੁੜ ਮੁੜ ਉੱਠ ਕੇ ਜਿਊਣ ਦੀ ਹਿੰਮਤ ਕਰ ਸਕੇ। 

ਇਸਤੋਂ ਅਗਲਾ ਮਸਲਾ ਮੇਰੇ ਪਾਠਕੋ ਮੇਰੀ ਤਸਵੀਰ ਦਾ ਹੈ ਹਰ ਦੂਸਰਾ ਸਖਸ਼ ਜੋ ਮੇਰੇ ਨਾਲ ਜੁੜਿਆ ਉਸਨੇ ਇੱਕ ਵਾਰ ਵੇਖਣ ਦੀ ਇੱਛਾ ਜ਼ਾਹਿਰ ਜਰੂਰ ਕੀਤੀ ਹੈ। ਪਰ ਕਿਸੇ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੋਇਆ। ਮੇਰੇ ਲਿਖਣ ਦੇ ਵਿਸ਼ੇ ਐਸੇ ਹਨ ਕਿ ਬਹੁਤਿਆਂ ਨੂੰ ਮੈਨੂੰ ਜਾਨਣ ਦੀ ਜਾਂ ਮਿਲਣ ਦੀ ਇੱਛਾ ਹੈ।  ਬਾਰ ਬਾਰ ਇੱਛਾ ਦੱਸੀ ਜਾਂਦੀ ਹੈ। ਜਿਸ ਦਿਨ ਤੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਉਸ ਦਿਨ ਤੋਂ ਹੀ ਮੈਂ ਖੁਦ ਨਾਲ ਵਾਅਦਾ ਕੀਤਾ ਸੀ ਇੱਕ ਮੁਕਾਮ ਤੋਂ ਪਹਿਲਾਂ ਮੈਂ ਕਿਸੇ ਅੱਗੇ ਜ਼ਾਹਿਰ ਨਹੀਂ ਹੋਵਾਗਾਂ। ਇਸਦਾ ਵੀ ਇੱਕ ਕਾਰਨ ਹੈ ਤੁਸੀਂ ਅੰਧਾਧੁਨ ਫਿਲਮ ਵੇਖੀ ਹੋਵੇਗੀ। ਉਸਦਾ ਮੁਖ ਕਿਰਦਾਰ ( ਅੰਸ਼ੁਮਾਨ ਖੁਰਾਣਾ) ਖੁਦ ਨੂੰ ਅੰਨ੍ਹਾ ਮੰਨ ਕੇ ਹੀ ਆਪਣੀ ਕਲਾ ਨੂੰ ਸਮਰਪਿਤ ਹੈ ਇੰਝ ਕਰਨ ਨਾਲ ਪ੍ਰੇਰਨਾ ਵੱਧ ਮਿਲਦੀ ਹੈ ਮਨ ਦੀ ਭਟਕਣਾ ਘਟਦੀ ਹੈ। ਮੈਂ ਲਿਖਿਆ ਵੀ ਸੀ ਕਿ 

“ਜੇਕਰ ਮੇਰੇ ਸ਼ਬਦ ਜਾਦੂ ਹਨ ਤਾਂ 

ਚਿਹਰਾ ਵੀ ਜਾਦੂਗਰ ਹੋਵੇਗਾ। “

ਫਿਰ ਵੀ ਇਹ ਜਰੂਰੀ ਨਹੀਂ ਕਿ ਤੁਹਾਡੀ ਸੋਚ ਤੇ ਤੁਹਾਡੇ ਚਿਹਰੇ ਆਪਸ ਚ ਇੱਕੋ ਜਿਹੇ ਹੋ ਸਕਣ। ਖੈਰ ਇਹ ਮੇਰਾ ਵਿਸ਼ਾ ਨਹੀਂ ਨਾ ਹੀ ਮੈਨੂੰ ਆਪਣੇ ਆਪ ਨੂੰ ਦਿਖਾਉਣ ਚ ਕੋਈ ਹਿਚਕ ਹੈ ਇੱਕ ਸਮਾਂ ਆਏਗਾ ਜਦੋਂ ਰੂ ਬ ਰੂ ਹੋਇਆ ਜਾਏਗਾ। ਫਿਲਹਾਲ ਉਹ ਸਮਾਂ ਨਹੀਂ ਆਇਆ।  ਇਹ ਵੀ ਸੱਚ ਹੈ ਕਿ ਸਿਰਫ ਇੱਕ ਤਸਵੀਰ ਨਾ ਦਿਖਾਉਣ ਕਰਕੇ ਮੈਂ ਹਜਾਰਾਂ ਨਹੀਂ ਤਾਂ ਸੈਕੜੇਂ ਫੋਲੋਅਰ ਜਾਂ ਦੋਸਤੀਆਂ ਨੂੰ ਖੋਹਿਆ ਹੈ। ਦੂਸਰੇ ਪਾਸੇ ਹੋਰ ਸੈਂਕੜੇ ਬੇਝਿਜਕ ਆਪਣੇ ਜੀਵਨ ਬਾਰੇ ਮੇਰੇ ਕੋਲ ਫਰੋਲ ਗਏ।  ਇਸ ਲਈ ਜ਼ਿੰਦਗੀ ਇੱਕ ਸਮਤੋਲ ਹੈ ਤਾਂ ਹੀ ਮੈਂ ਜੋ ਮਿਲਿਆ ਹੀ ਨਹੀਂ ਉਸਦਾ ਬਹੁਤਾ ਸ਼ੋਕ ਨਹੀਂ ਕਰਦਾ ਜੋ ਮੇਰਾ ਹੈ ਹੀ ਨਹੀਂ ਸੀ ਉਸਦੇ ਨਾ ਮਿਲਣ ਤੇ ਗਿਲਾ ਵੀ ਕਾਹਦਾ ਤੇ ਕਿਸ ਨਾਲ ?

ਤੁਹਾਡੀ ਸਭ ਦੀ ਖੈਰ ਮੰਗਦਾ ਹੋਇਆ ਮੈਂ ਇਹਨਾਂ ਤਿੰਨ ਸਵਾਲਾਂ ਬਾਰੇ ਤੁਹਾਡੇ ਜਵਾਬ ਕਲਮਬੱਧ ਕੀਤੇ ਹਨ ,ਹੋਰ ਸਵਾਲਾਂ ਦੇ ਜਵਾਬ ਸਵਾਲ ਮਿਲਣ ਤੇ। 

ਸ਼ੁਭ ਇੱਛਾਵਾਂ ਨਾਲ ,

ਤੁਹਾਡਾ ਆਪਣਾ ,

 ਹਰਜੋਤ ਸਿੰਘ 

ਪਤਾ :ਵੱਟਸਐਪ 70094-52602

ਗੱਲਬਾਤ ਆਪਣੀ ਰਾਏ ਵੱਟਸਐਪ ਤੋਂ ਬਿਨਾਂ ਇਸ ਲਿੰਕ ਤੇ ਕਲਿੱਕ ਕਰਕੇ ਵੀ ਭੇਜ ਸਕਦੇ ਹੋ ਬਿਨਾਂ ਨਾਮ ਤੋਂ ਵੀ ।ਮਨ ਦੀ ਕੈਦ

ਇੱਕ ਪੁਰਾਣੀ ਪੋਸਟ

ਜੇ ਤੁਹਾਡੇ ਮਨ ਚ ਸੈਕਸ ਨੂੰ ਲੈ ਕੇ ਗ਼ਲਤ ਧਾਰਨਾਵਾਂ ਹਨ, ਗੰਦਾ, ਘਟੀਆ ਹੋਣ ਦਾ ਅਹਿਸਾਸ ਹੈ ਇਹ ਤੁਹਾਡੀ ਗਲਤੀ ਹੈ।ਤੁਹਾਡੀ ਸੋਚ ਹੈ। ਬਾਹਰ ਦੀ ਨਹੀਂ ਹੈ।ਓਥੇ ਫਿਫਟੀ ਸ਼ੇਡਜ ਆਫ਼ ਗ੍ਰੇ ਵਰਗੀਆਂ ਕਿਤਾਬਾਂ ਤੇ ਫ਼ਿਲਮਾਂ ਤੋਂ ਦੁਨੀਆਂ ਅੱਗੇ ਨਿੱਕਲ ਗਈ ਹੈ। ਉਹਨਾਂ ਲਈ ਕਾਮੁਕਤਾ ਇੱਕ ਆਮ ਗੱਲ ਹੈ ।ਰੁਮਾਂਸ ਭਰਪੂਰ ਫ਼ਿਲਮਾਂ ਉਹ ਆਰਾਮ ਨਾਲ ਦੇਖਦੇ ਹਨ। ਉਹਨਾਂ ਨੂੰ ਸਹਿਮਤੀ ਤੇ ਰੇਪ ਦਾ ਫਰਕ ਪਤਾ।ਤੁਹਾਡੀ ਗਲਤੀ ਇਹ ਹੈ ਕਿ ਤੁਸੀਂ ਸੈਕਸ ਨੂੰ ਨਾਰਮਲ ਨਹੀਂ ਮੰਨਦੇ। ਔਰਤ ਮਰਦ ਦੇ ਮਿਲਣ ਦੀ ਗੱਲ ਹੀ ਤੁਹਾਨੂੰ ਅਸਹਿਜ ਕਰ ਦਿੰਦੀ ਹੈ। ਤੁਸੀਂ ਇਹ ਵੀ ਚਾਹੁੰਦੇ ਹੋ ਕਿ ਜੋ ਕੁਝ ਹੋ ਰਿਹਾ ਉਹ ਲੁਕੋ ਕੇ ਰੱਖੋ ਸਾਫ਼ ਸਾਫ਼ ਲਿਖੋ। ਪਰ ਮੈਂ ਕਿਥੋਂ ਪੁਣ ਪੁਣ ਲਿਖਾਂ ? ਸੱਚ ਨੂੰ ਨਿਤਾਰ ਨਹੀਂ ਸਕਦੇ। ਜੋ ਹੈ ਸੋ ਹੈ। ਜਿਵੇਂ ਹੈ ਉਵੇਂ ਹੈ। ਜਿਹੜੇ ਅਹਿਸਾਸ ਮੁੰਡੇ ਕੁੜੀਆਂ ਹੰਢਾਉਂਦੇ ਹਨ ਉਹੀ ਹਨ।ਹੁਣ ਜੋ ਬਾਹਰ ਜਾ ਕੇ ਹੋ ਰਿਹਾ ਜਾਂ ਮੁੰਡੇ ਕੁੜੀਆਂ ਕਰਦੇ ਹਨ ਮੈਂ ਉਹ ਨਾ ਲਿਖਾਂ ਫਿਰ ਕੀ ਉਹ ਹਟ ਜਾਣਗੇ ? ਜਾਂ ਮੇਰੇ ਲਿਖਣ ਤੋਂ ਪਹਿਲਾਂ ਉਹ ਨਹੀਂ ਸੀ ਕਰਦੇ ?ਨਾ ਲਿਖ ਕੇ ਲੁਕੋ ਕੇ ਇਹ ਸਾਬਿਤ ਕਿਉ ਕਰਨਾ ਚਾਹੁੰਦੇ ਹੋ ਕਿ ਅਜਿਹਾ ਕੁਝ ਹੁੰਦਾ ਹੀ ਨਹੀਂ ? ਕੀ ਕੀ ਤੇ ਕਿਥੋ ਕਿਥੋ ਲੁਕੋ ਕੇ ਰੱਖੋਗੇ ? ਜਾਂ ਤਾਂ ਇਹ ਕਹੋ ਜੋ ਮੈਂ ਕਿਸੇ ਵੀ ਕਹਾਣੀ ਵਿੱਚ ਲਿਖਦਾਂ ਉਹ ਸੱਚ ਨਹੀਂ ਹਰੇਕ ਪੜ੍ਹਨ ਲਿਖਣ ਵਾਲਾ ਕਹਿੰਦਾ ਇਹ ਮੈਂ ਕਹਾਣੀ ਆਪਣੀ ਅੱਖੀਂ ਵੇਖੀ ਏ।ਇਸ ਲਈ ਭਰਾਵੋ ਤੇ ਭੈਣੋ ਮੈਨੂੰ ਪਤਾ ਤੁਹਾਡੇ ਵਿਚੋਂ ਕਈ ਮੇਰੀਆਂ ਡਿਪ੍ਰੈਸ਼ਨ ਵਾਲੀਆਂ ਕਈ ਮੇਰੀਆਂ ਵਿਗਿਆਨਕ ਕਈ ਤਕਨੀਕੀ ਪੋਸਟਾਂ ਪੜ੍ਹਕੇ ਜੁੜੇ ਹਨ। ਪਰ ਮੈਂ ਹਰ ਪੋਸਟ ਏਵੇਂ ਹੀ ਲਿਖਦਾਂ। ਕੋਈ ਝੂਠ ਮੈਂ ਨਹੀਂ ਲਿਖਦਾ। ਝੂਠ ਲਿਖ ਲਿਖ ਕੇ ਇਨਾਮ ਲੈਣ ਵਾਲੇ ਬਥੇਰੇ ਲੇਖਕ ਹਨ ਫਿਰ ਉਹ ਅੰਦਰੋਂ ਅੰਦਰੀ ਕੀ ਕਰਦੇ ਹਨ ਤੁਸੀਂ ਜਸਬੀਰ ਭੁੱਲਰ ਦਾ ਨਾਵਲ ਖਿਦੋ ਪੜ੍ਹ ਲਵੋ। ਜਿੰਨਾ ਸੁੱਚਾ ਵੱਡੇ ਲੇਖਕ ਤੇ ਪੀਐਚਡੀ ਵਾਲ਼ੇ ਲਿਖਦੇ ਹਨ ਉਹ ਦੇਖ ਲਵੋ। phd ਕਰਨ ਵਾਲਿਆਂ ਕੁੜੀਆਂ ਨਾਲ ਵਿਦਵਾਨ ਕੀ ਖੇਡ ਖੇਡਦੇ ਹਨ ਉਹ ਦੇਖੇ। ਮੇਰੇ ਲਈ ਕਾਮ ਕੋਈ ਸਮੱਸਿਆ ਨਹੀਂ ਆ ਤੁਹਾਡੇ ਲਈ ਹੋ ਸਕਦੀ ਹੈ। ਮੈਂ ਕੋਈ ਹੱਥ ਦੀ ਉਂਗਲ ਫੜ੍ਹਾ ਕੇ ਜਿੰਦਗ਼ੀ ਨੂੰ ਸਹੀ ਗਲਤ ਸਾਬਤ ਨਹੀਂ ਕਰ ਸਕਦਾ। ਮੈਂ ਸ਼ੀਸ਼ਾ ਦਿਖਾ ਸਕਦਾਂ ਕਿ ਇਹ ਤੁਸੀਂ ਕਰਦੇ ਹੋ। ਇਹਨੂੰ ਬੇਹਤਰ ਕਰਨ ਦੀ ਲੋੜ ਹੈ ਤੇ ਇੰਝ ਕਰਨ ਨਾਲ ਖੁਸ਼ ਰਹਿ ਸਕਦੇ।ਬਾਕੀ ਤੁਹਾਡੀ ਮਰਜ਼ੀ ਐ। ਬਹਿਸ ਮੈਂ ਕਰਦਾ ਨਹੀਂ ਹਾਂ । ਅਗਰ ਤੁਸੀਂ ਸਹਿਮਤ ਨਹੀਂ ਪੋਸਟ ਇਗਨੋਰ ਕਰੋ। ਨਹੀਂ ਪੜ੍ਹਨੀ ਪੇਜ਼ ਨੂੰ ਅਨਲਾਇਕ ਕਰ ਲਵੋ। ਮੈਂ ਸ਼ੁਕਰ ਮੰਨਦਾ ਕਿ ਕਿਸੇ ਨੇ ਇਹ ਨਹੀਂ ਕਿਹਾ ਕਿ ਸ਼ਿਲਪਾ ਦਾ ਘਰਵਾਲਾ ਰਾਜ ਕੁੰਦਰਾ ਵੀ ਮੇਰੀਆਂ ਪੋਸਟਾਂ ਪੜ੍ਹਕੇ ਫ਼ਿਲਮਾਂ ਬਣਵਾਉਣ ਲੱਗਾ ਸੀ।ਤੁਹਾਡਾ ਆਪਣਾਹਰਜੋਤ ਸਿੰਘ 70094-52602

ਤੁਹਾਡੇ ਵਿਚਾਰ ਭੇਜੋ ਇਥੇ ਕਲਿੱਕ ਕਰਕੇ