Osho and Sex Guru in Punjabi why people follow him

ਨੈੱਟ ਤੇ ਤੁਸੀਂ ਦੇਖੋਗੇ ਹਰ ਦੂਜੀ ਤੀਜੀ ਪੋਸਟ ਓਸ਼ੋ ਦੀ ਹੈ । ਖਾਸ ਕਰਕੇ ਜਿੱਥੇ ਵੀ ਇਸਤਰੀ ਮਰਦ ਦੇ ਸੰਬੰਧ ਦੀ ਗੱਲ ਆਉਂਦੀ ਹੈ ਉਹ ਪੋਸਟਾਂ ਓਸ਼ੋ ਦੀਆਂ ਹੀ ਮਿਲਣਗੀਆਂ ।
ਮੈਨੂੰ ਹੈਰਾਨੀ ਦੀ ਗੱਲ ਇਹ ਲਗਦੀ ਹੈ ਕਿ ਜਿਸ ਦੇਸ਼ ਚ ਸਵੇਰ ਤੋਂ ਰਾਤ ਤੱਕ ,ਜਨਮ ਤੋਂ ਮੌਤ ਤੱਕ ,ਇੱਕਲੇ ਤੋਂ ਸਮਾਜ ਤੱਕ ਸਿਰਫ ਤੇ ਸਿਰਫ ਧਰਮ ਦਾ ਬੋਲਬਾਲਾ ਹੈ । ਜੋ ਲੋਕ ਅਧਿਆਤਮਕਤਾ ਦਾ ਪੂਰੀ ਦੁਨੀਆਂ ਨੂੰ ਰਾਹ ਦਿਖਾਉਣ ਦੀ ਗੱਲ ਕਰਦੇ ਹਨ । ਉਹੀ ਓਸ਼ੋ ਦੀਆਂ ਸਭ ਅਧਿਆਤਮਕ ਗੱਲਾ ਛੱਡ ਕੇ ਸਿਰਫ ਤੇ ਸਿਰਫ ਉਸਦੀ ਸੰਭੋਗ ਤੋਂ ਸਮਾਧੀ ਤੇ ਸੀਮਿਤ ਹੋ ਜਾਂਦੇ ਹਨ । ਓਸ਼ੋ ਨੂੰ ਇੱਕ ਸੈਕਸ ਗੁਰੂ ਤੋਂ ਅੱਗੇ ਦੇਖ ਹੀ ਨਹੀਂ ਪਾਉਂਦੇ ।
ਜਦਕਿ ਓਸ਼ੋ ਨੇ ਦੁਨੀਆਂ ਦੇ ਹਰ ਧਰਮ ਦੀ ਵਿਆਖਿਆ ਕੀਤੀ ਹੈ । ਤੇ ਉਹਨਾਂ ਦੀਆਂ ਕਹਾਣੀਆਂ, ਗ੍ਰੰਥਾਂ ਤੇ ਮਾਨਤਾਵਾਂ ਤੇ ਆਪਣੇ ਵਿੱਚਾਰ ਰੱਖੇ ਹਨ । ਬੇਹੱਦ ਤਰਕਪੂਰਨ ਤਰੀਕੇ ਨਾਲ ਪਰ ਫਿਰ ਵੀ ਓਸ਼ੋ ਨੂੰ ਅਸੀਂ ਲੋਕ ਅੱਜ ਦੇ ਸਮੇਂ ਚ ਸਿਰਫ ਤੇ ਸਿਰਫ ਇੱਕ ਸੈਕਸ ਗੁਰੂ ਕਿਉਂ ਵੇਖਦੇ ਹਾਂ ?
ਇਸਦਾ ਉੱਤਰ ਅਸਲ ਚ ਇਸੇ ਗੱਲ ਚ ਲੁਕਿਆ ਹੋਇਆ ਕਿ ਓਸ਼ੋ ਦਾ ਸੱਠਵੇਂ ਤੇ ਸੱਤਰਵੇ ਦਹਾਕੇ ਚ ਇੱਕਦਮ ਛਾ ਜਾਣ ਦਾ ਕਾਰਨ ਕੀ ਸੀ ।
ਓਸ਼ੋ ਵਿਚਾਰਾਂ ਦੀ ਦੁਨੀਆਂ ਵਿੱਚ ਉਸ ਵੇਲੇ ਆਇਆ ਜਦੋੰ ਅਮਰੀਕੀ ਤੇ ਯੂਰਪੀ ਸਮਾਜ ਵਿਕਟੋਰੀਆ ਕਾਲ ਦੀਆਂ ਬੰਦਿਸ਼ਾਂ ਚੋਂ ਮੁਕਤ ਹੋ ਰਿਹਾ ਸੀ ।
ਅਸਲ ਚ ਸੱਠਵੇਂ ਦਹਾਕੇ ਤੱਕ ਅਮਰੀਕਾ ਤੇ ਯੂਰਪ ਵਿੱਚ ਇਸਤਰੀ ਮਰਦ ਦਾ ਸਬੰਧ ਸਿਰਫ ਬੱਚੇ ਪੈਦਾ ਕਰਨ ਤੱਕ ਹੀ ਸੀਮਿਤ ਸੀ । ਇਸ ਲਈ ਵਿਆਹ ,ਵਿਆਹ ਤੋਂ ਪਹਿਲਾਂ ਸਬੰਧ ਚ ਉਹ ਸਮਾਜ ਵੀ ਕੱਟੜ ਸੀ । ਜਿੱਥੇ ਓਵਰ ਐਕਟਿਵ ਮਰਦਾਂ ਲਈ ਤਾਂ ਚਕਲੇਘਰ ਸ਼ਰੇਆਮ ਸਨ । ਘਰੇਲੂ ਔਰਤ ਦੀ ਤੇ ਬਾਕੀ ਮਰਦਾਂ ਦੀ ਸੈਕਸੁਲ ਜਿੰਦਗੀ ਮਹਜ਼ ਬੱਚੇ ਪੈਦਾ ਕਰਨ ਤੱਕ ਸੀਮਿਤ ਸੀ ।
ਇਥੋਂ ਤੱਕ ਕਿ ਪਤੀ ਪਤਨੀ ਦੇ ਬਿਸਤਰ ਵੀ ਅਲਗ ਅਲਗ ਹੁੰਦੇ ਸਨ । ਉਦੋਂ ਤੱਕ ਅਜੇ ਬੱਚਾ ਕੰਟਰੋਲ ਕਰਨ ਦਾ ਕੋਈ ਵੀ ਸਾਧਨ ਵਿਕਸਿਤ ਨਹੀਂ ਸੀ । ਤੇ ਉਹ ਸਮਾਜ ਬੱਚੇ ਪੈਦਾ ਕਰਕੇ ਆਬਾਦੀ ਵੀ ਨਹੀਂ ਸੀ ਵਧਾਉਣਾ ਚਾਹੁੰਦਾ ਇਸ ਲਈ ਸਿਰਫ ਤੇ ਸਿਰਫ ਥੋੜੇ ਬਹੁਤ ਘਰੇਲੂ ਤਰੀਕੇ ਵਰਤ ਕੇ ਅਤੇ ਦਿਨਾਂ ਨੂੰ ਧਿਆਨ ਚ ਰੱਖਕੇ ਕੋਸ਼ਿਸ਼ ਹੁੰਦੀ ਪ੍ਰੈਗਨੈਂਸੀ ਤੋਂ ਬਚਣ ਦੀ ।
ਫਿਰ ਮੁੰਡੇ ਕੁੜੀਆਂ ਨੂੰ ਆਪਸ ਚ ਮਿਲਣ ਦੇ ਸਾਧਨ ਵੀ ਸੀਮਿਤ ਸੀ ਜੇ ਮਿਲਣਾ ਹੁੰਦਾ ਤਾਂ ਉਹ ਵੀ ਘਰ ਹੀ ਮਿਲਦੇ । ਤੇ ਤੀਸਰਾ ਵਿਆਹ ਐਨੀ ਜਲਦੀ ਹੋ ਜਾਂਦੇ ਸੀ ਲੰਮੇ ਪਿਆਰ ਤੇ ਬਾਕੀ ਚੀਜ਼ਾਂ ਤੋਂ ਛੁਟਕਾਰਾ ਸੀ ।
ਪਰ ਫਿਰ ਉਸੇ ਦਹਾਕੇ ਚ ਕੁਝ ਐਸਾ ਹੋਇਆ ਜ਼ਿਸਨੂੰ “ਸੇਕਸੂਲ ਇਨਕਲਾਬ” ਤੇ “ਅਮੈਰੀਕਨ ਡ੍ਰੀਮ” ਕਿਹਾ ਜਾਂਦਾ ਹੈ ।
ਇਸਨੂੰ ਨਾ ਸਿਰਫ ਅਮਰੀਕਾ ਨੇ ਉਦੋਂ ਇੱਕ ਲੋਕਤੰਤਰ ਰਾਜ ਵਿੱਚ ਲੋਕਾਂ ਦੀ ਆਜ਼ਾਦੀ ਵੱਜੋ ਪੇਸ਼ ਕੀਤਾ ਸਗੋਂ ਰੂਸ ਦੇ ਬੰਦਸ਼ਾਂ ਨਾਲ ਭਰਪੂਰ ਸਮਾਜਵਾਦੀ ਰਾਜ ਦੇ ਖਿਲਾਫ ਵੀ ਪੇਸ਼ ਕੀਤਾ ।ਰੂਸ ਤੇ ਉਸਦੇ ਢਾਂਚੇ ਤੇ ਚੱਲਣ ਵਾਲੇ ਦੇਸ਼ਾਂ ਚ ਨਗਰ ਤੇ ਸਖਤ ਪਾਬੰਦੀਆਂ ਸਨ ।
ਪਰ ਇਹ ਇਨਕਲਾਬ ਰੇਵੋਲਿਊਸਨ ਆਇਆ ਕਿਥੋਂ ?
1. ਪ੍ਰੈਗਨੈਂਸੀ ਤੋਂ ਬਚਣ ਲਈ ਆਏ ਗਰਭ ਨਿਰੋਧਕ ਗੋਲੀ ਤੇ ਕੰਡੋਮ ।
2. ਆਉਣ ਜਾਣ ਤੇ ਬਾਹਰ ਘੁੰਮਣ ਜਾਣ ਲਈ ਕਾਰ ।
3. ਸੰਚਾਰ ਚ ਟੈਲੀਫੋਨ ਤੇ ਬਾਅਦ ਟੈਲੀਵਿਜ਼ਨ
4. ਤੇ ਸਿਨੇਮਾ ਤੇ ਵੀ ਸੀ ਆਰ
ਸਭ ਤੋਂ ਪਹਿਲਾ ਕਾਰਨ ਤਾਂ ਪ੍ਰੈਗਨੈਂਸੀ ਤੋਂ ਛੁਟਕਾਰਾ ਸੀ ਜਿਸ ਕਾਰਨ ਲੋਕਾਂ ਦੀ ਜਿੰਦਗੀ ਚ ਸੈਕਸ ਪਹਿਲੀ ਵਾਰ ਸਿਰਫ ਤੇ ਸਿਰਫ ਬੱਚੇ ਪੈਦਾ ਕਰਨ ਤੋਂ ਅਗਾਂਹ ਇੱਕ ਮੰਨਣ ਵਾਲੀ ਵਸਤ ਬਣਿਆ ।
ਫਿਰ ਆਮ ਅਮਰੀਕੀ ਦੀ ਪਹੁੰਚ ਚ ਆਉਣ ਕਰਕੇ ਕਾਰ ਇੱਕ ਨੌਜਵਾਨ ਜੋੜੇ ਦੇ ਘੁੰਮਣ ,ਮਿਲਣ ਤੇ ਕੱਲੇ ਚ ਪਲ ਬਿਤਾਉਣ ਲਈ ਸਭ ਤੋਂ ਵਧੀਆ ਜਗ੍ਹਾ ਬਣ ਗਈ ।
ਟੈਲੀਫੋਨ ਇਸ ਮਿਲਣ ਨੂੰ ਫਿਕਸ ਕਰਨ ਲਈ ।
ਤੇ ਅਖੀਰ ਚ ਸਿਨੇਮਾ ਉਸ ਵੇਲੇ ਸਿਨੇਮੇ ਵਾਲਿਆ ਨੇ ਪੋਰਨ ਫ਼ਿਲਮਾਂ ਦਾ ਨਿਰਮਾਣ ਕੀਤਾ ।
ਤੇ ਇਹ ਫ਼ਿਲਮਾਂ ਆਮ ਫ਼ਿਲਮਾਂ ਨਾਲੋਂ ਵੱਖਰੀ ਤਰਾਂ ਦੇ ਪਰਦੇ ਤੇ ਫਿਲਮਾਈਆਂ ਜਾਂਦੀਆਂ ਸਨ । ਨੀਲੇ ਰੰਗ ਦੇ ਪਰਦੇ ਤੇ ।
ਇਥੋਂ ਤੱਕ ਕਿ ਪਹਿਲੀ ਫਿਲਮ ਦਾ ਨਾਮ ਹੀ “ਬਲਿਯੂ ” (blue movies )ਸੀ ।
ਅਜ ਵੀ ਭਾਰਤ ਚ ਬਹੁਤੀ ਜਗ੍ਹਾ ਪੋਰਨ ਫ਼ਿਲਮਾਂ ਨੂੰ ਲੋਕੀ ਬਲਿਯੂ ਜਾਂ ਨੀਲੀ ਫਿਲਮ ਹੀ ਆਖਦੇ ਹਨ ।
ਪਰ ਇੱਜਤਦਾਰ ਲੋਕ ਐਸੀਆਂ ਫ਼ਿਲਮ ਸਿਨਮੇ ਚ ਦੇਖਣ ਜਾਣ ਤਾਂ ਇੱਜਤ ਤੇ ਦਾਗ ਲੱਗ ਸਕਦਾ ਸੀ । ਤੇ ਘਰਵਾਲੀ ਜਾਂ ਪ੍ਰੇਮਿਕਾ ਨਾਲ ਦੇਖਣੀ ਤਾਂ ਮੁਸ਼ਕਿਲ ਹੀ ਸੀ ।
ਇਸ ਲਈ ਵੀ ਸੀ ਆਰ ਦੀ ਖੋਜ ਨੇ ਅਮਰੀਕੀ ਤੇ ਯੂਰਪੀ ਸਮਾਜ ਦੀ ਇਸ ਮੁਸ਼ਕਿਲ ਦਾ ਹੱਲ ਕਰ ਦਿੱਤਾ ।
ਇੰਝ ਇਹ ਖੋਜਾਂ ਅਮਰੀਕੀ ਸਮਾਜ ਨੂੰ ਵਿਕਟੋਰੀਆ ਸਮਾਜ ਤੋਂ ਕੱਢਕੇ ਅਲਗ ਸਮੱਜ ਚ ਲੈ ਆਇਆ ।
ਉਹਨਾਂ ਲਈ ਵਿਆਹ ਕਰਵਾ ਕੇ ਬੱਚੇ ਪੈਦਾ ਕਰਨ ਨਾਲੋਂ ਆਪਣੀ ਜਿੰਦਗੀ ਚ ਪੜ੍ਹਾਈ ਕੈਰੀਅਰ ਤੇ ਖੋਜਾਂ ਤੇ ਹੋਰ ਪਾਸੇ ਜ਼ਿਆਦਾ ਧਿਆਨ ਦੇਣ ਲੱਗੇ ।
ਪਰ ਇਸ ਬਦਲਾਅ ਦੇ ਸਮੇਂ ਚ ਸਮਾਜ ਦੁਚਿੱਤੀ ਚ ਫੱਸ ਜਾਂਦਾ ਉਸਨੂੰ ਸਮਝ ਨਹੀਂ ਆਉਂਦੀ ਕਿ ਸਹੀ ਕੀ ਹੈ ਤੇ ਗਲਤ ਕੀ ਹੈ ?
ਐਸੇ ਵਕਤ ਉਸਨੂੰ ਕੋਈ ਰਾਹ ਦਸੇਰਾ ਚਾਹੀਦਾ ।
ਤੇ ਪੱਛਮ ਨੂੰ ਉਹ ਰਾਹ ਦਸੇਰਾ ਮਿਲਿਆ ਓਸ਼ੋ ਦੇ ਰੂਪ ਵਿੱਚ । ਓਸ਼ੋ ਨੇ ਇਸਤਰੀ ਮਰਦ ਦੇ ਸਬੰਧਾਂ ਦੀ ਉਹ ਵਿਆਖਿਆ ਕੀਤੀ ਜੋ ਅਸਲ ਵਿੱਚ ਉਦੋਂ ਦੀ ਪੀੜੀ ਚਾਹੁੰਦੀ ਸੀ । ਉਸਨੇ ਕੱਟਡ਼ਤਾ ਨੂੰ ਤਿਆਗ ਕੇ ਸੈਕਸ ਦੇ ਆਨੰਦ ਨੂੰ ਮਾਨਣ ਦੀ ਗੱਲ ਕੀਤੀ । ਤੇ ਇਥੋਂ ਤੱਕ ਆਖ ਦਿੱਤਾ ਕਿ ਜੇ ਤੁਸੀਂ ਇੱਛਾ ਤਿਆਗ ਕੇ ਰੱਬ ਪਾਉਣ ਦੀ ਗੱਲ ਕਰਦੇ ਹੋ ਉਹ ਨਹੀਂ ਹੋਣਾ ।
ਇਹ ਤਾਂ ਉਸ ਨੌਜਵਾਨ ਪੀੜੀ ਦੀ ਸੋਚ ਸੀ । ਤੇ ਇਹੀ ਉਹ ਲੋਕ ਸੁਣਨਾ ਚਾਹੁੰਦੇ ਸੀ । ਇਸ ਲਈ ਓਸ਼ੋ ਨੇ ਆਪਣੇ ਹੀ ਇਹਨਾਂ ਵਿਚਾਰਾਂ ਨੂੰ ਚਾਸ਼ਨੀ ਚ ਘੋਲ ਕੇ ਆਮ ਲੋਕਾਂ ਲਈ ਪੇਸ਼ ਕੀਤਾ ।ਉਸਦੀ ਗੱਲ ਚ ਲਾਜਿਕ ਵੀ ਸੀ ਤੇ ਜਜ਼ਬਾਤ ਵੀ ਤੇ ਮੂਲ ਪ੍ਰਵਿਰਤੀ ।
ਇਸ ਲਈ ਅਮਰੀਕਾ ਤੋਂ ਲੈ ਕੇ ਪੂਰੇ ਯੂਰਪ ਚ ਓਸ਼ੋ ਓਸ਼ੋ ਹੋ ਗਈ ।
ਤੇ ਭਾਰਤ ?
ਭਾਰਤ ਵਿਚ ਓਸ਼ੋ ਉਦੋਂ ਉਹਨਾਂ ਲੋਕਾਂ ਤੱਕ ਪਹੁੰਚਿਆ ਜੋ ਅਮਰੀਕੀ ਸਮਾਜ ਦੀਆਂ ਤਬਦੀਲੀਆਂ ਨੂੰ ਜਾਣਦੇ ਸਨ ।
ਜਿਵੇਂ ਉੱਚ ਸ੍ਰੇਣੀ ਦੇ ਅਮੀਰ , ਪੜੇ ਲਿਖੇ ਵਿਦਵਾਨ ਤੇ ਫ਼ਿਲਮੀ ਕਲਾਕਰ ਤੇ ਸਿਆਸਤਦਾਨ ।
ਬਾਕੀ ਭਾਰਤੀ ਗਰੀਬ ,ਅਨਪੜ ਤੇ ਭੋਲੇ ਲੋਕ ਸੀ ਜਿਹਨਾਂ ਨੂੰ 77 ਤੋਂ ਐਮਰਜੈਂਸੀ ਚ ਜਨਸੰਖਿਆ ਕਟ੍ਰੋਲ ਤੋਂ ਬਾਅਦ ਵੀ ਸਮਝ ਨਾ ਆਈ ਤੇ ਉਹਨਾਂ ਲਈ ਬੱਚੇ ਪੈਦਾ ਕਰਨਾ ਮਜਬੂਰੀ ਕਹਿ ਲਵੋ ਜਾਂ ਅਗਿਆਨਤਾ ਕੁਝ ਵੀ ਸੀ ਉਹਨਾਂ ਨੂੰ ਇਸ ਗੱਲ ਤੱਕ ਮਤਲਬ ਨਹੀਂ ਸੀ ।
ਇਸ ਲਈ ਉਦੋਂ ਸਿਰਫ ਤੇ ਸਿਰਫ ਉਹ ਵਰਗ ਜੋ ਅੰਗਰੇਜ਼ੀ ਬੋਲਦਾ ਸੀ ਪੜਦਾ ਸੀ ਅਮਰੀਕੀ ਅਖਬਾਰ ਮੈਗਜ਼ੀਨ ਫਿਲਮਾਂ ਵੇਖਦਾ ਸੀ ਉਹ ਵੀ ਓਸ਼ੋ ਤੋਂ ਪ੍ਰਭਾਵਿਤ ਹੋ ਉਹਦੇ ਚਰਣੀ ਜਾ ਬੈਠੇ । ਕਾਰਨ ਉਹੀ “ਕਾਮ “.
ਤੇ ਹੁਣ ਅਚਾਨਕ ਓਸ਼ੋ ਦਾ ਇੰਜ ਆ ਜਾਣਾ ?
ਹੁਣ ਧਿਆਨ ਨਾਲ ਜੇ ਆਪਾਂ ਅਮਰੀਕਾ ਦੇ ਹਾਲਤਾਂ ਨੂੰ ਪੜੀਏ ਜੋ ਓਥੋਂ ਦੇ ਸਮਾਜ ਚ ਸੇਕਸੂਲ ਰੇਵੋਲਿਊਸਨ ਦੇ ਕਾਰਨ ਬਣੇ । ਉਹ ਲਗਭੱਗ ਐਥੇ ਵੀ ਹਨ ।
ਜਿਵੇਂ ਅਜੇ ਕੁਝ ਸਾਲਾਂ ਤੱਕ ਭਾਰਤ ਚ ਵਿਆਹ ਕਰਵਾ ਕੇ ਸਿਰਫ ਬੱਚੇ ਪੈਦਾ ਕਰਨਾ ਇੱਕ ਮਕਸਦ ਸੀ । ਹੁਣ ਲੋਕ ਇਸਤੋਂ ਅੱਗੇ ਪਹੁੰਚ ਗਏ । ਗਰਭ ਰੋਕੂ ਤਰੀਕੇ ਆਪਣਾ ਕੇ ।
ਫਿਰ ਮੁੰਡੇ ਕੁੜੀਆਂ ਨੂੰ ਮਿਲਣ ਲਈ ਇੱਕ ਰੋਕ ਸੀ ਸਮਾਜ ਹਰ ਜਗ੍ਹਾ ਨਿਗਾਹ ਰੱਖੀ ਖੜਾ ਸੀ ।
ਪਰ ਇੰਟਰਨੈੱਟ ਨੇ ਸਭ ਬੰਦਿਸ਼ਾਂ ਤੋੜ ਦਿੱਤੀਆਂ ਤੇ ਹੁਣ ਗੱਲ ਕਰਨੀ ਐਨੀ ਕੁ ਆਸਾਨ ਹੋਗੀ ਕਿ ਪੱਛੋਂ ਨਾ ।
ਤੇ ਘਰੋਂ ਨਿੱਕਲ ਕੇ ਬਾਹਰਲੇ ਮੁਲਕਾਂ ਚ ਫਿਰ ਕੇ ਵੱਡੇ ਸ਼ਹਿਰਾਂ ਚ ਰਹਿ ਕੇ ਉਹੀ ਸੋਚ ਜੋ ਪੱਛਮ ਦੀ ਹੈ ਜਾਂ ਮਨੁੱਖ ਦੇ ਮੂਲ ਦੀ ਹੈ ਉਹ ਹਰ ਨੌਜਵਾਨ ਦੇ ਮਨ ਚ ਏਕ ਗਈ ਹੈ ।
ਵਿਆਹ ਦੀ ਉਮਰ ਚ ਹੋਏ ਵਾਧੇ ਕਰਕੇ ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਡਾ ਸਰੀਰ ਸੈਕਸ ਲਈ ਵੇਟ ਕਰੇਗਾ । ਉਹਦੇ ਲਈ ਜੋ ਜਰੂਰਤ 18 ਸਾਲ ਚ ਹੈ 30 ਦੀ ਉਮਰ ਤੱਕ ਰੋਂਕੁ ਤਾਂ ਦਿਮਾਗ਼ ਚ ਗੰਢ ਬਣ ਜਾਵੇਗੀ ਤੇ ਹੋਣ ਵਾਲੇ ਬਾਕੀ ਨੁਕਸਾਨ ।
ਮਿਲਣ ਗਿਲਣ ਲਈ ਵੀ ਹੁਣ ਕੋਈ ਛੋਟ ਰੋਕ ਨਹੀਂ ।
ਪਰ ਇਹ ਵੀ ਬਦਲਾਅ ਹੈ ਇੱਕ ਐਥੇ ਵੀ ਪੀੜੀਆਂ ਦੀ ਸੋਚ ,ਲੋੜ ਚ ਜੋ ਫਰਕ ਹੈ ਉਹ ਵਿਚਾਰਾਂ ਚ ਇੱਕ ਟਕਰਾਅ ਪੈਦਾ ਕਰਦਾ ਹੈ । ਤਾਂ ਨੌਜਵਾਨ ਤੇ ਬਾਕੀ ਦੁਨੀਆਂ ਇੱਕ ਸਹਾਰੇ ਨੂੰ ਲੱਭਦੀ ਹੈ ।
ਜੋ ਉਸਨੂੰ ਜਸਟੀਫਾਈ ਕਰ ਸਕੇ ।
ਤੇ ਓਸ਼ੋ ਉਹ ਸਹਾਰਾ ਬਣਦਾ ਹੈ । ਤੇ ਉਹ ਅੰਗਰੇਜ਼ੀ ਤੋਂ ਹਿੰਦੀ ਪੰਜਾਬੀ ਤੇ ਬਾਕੀ ਸਾਰੀਆਂ ਭਾਸ਼ਾ ਚ ਅਨੁਵਾਦ ਹੁੰਦਾ ਹੈ ।
ਪਰ ਪੜਿਆ ਉਹੀ ਜਾਂਦਾ ਉਸਦਾ ਜੋ ਕਾਮ ਬਾਰੇ ਹੈ ਜੋ ਇਸਤਰੀ ਪੁਰਖ ਦੇ ਸਬੰਧ ਬਾਰੇ ਹੈ ।
ਕਿਉਕਿ ਅੱਜ ਦਾ ਨੌਜਵਾਨ ਆਪਣੇ ਕਦਮਾਂ ਨੂੰ ਲੈ ਕੇ ਕੰਫੁਇਜ ਹੈ । ਸਮਾਜ ਜੋ ਕਾਮ ਨੂੰ ਗੰਦਾ ਕਹਿੰਦਾ ਹੈ ਤੇ ਪਰ ਜੋ ਕਿਸੇ ਨੌਜਵਾਨ ਸਭ ਤੋਂ ਆਨੰਦ ਦੇਣ ਦੀ ਵਸਤ ਹੈ ।
ਤੇ ਓਸ਼ੋ ਉਹਨਾਂ ਨੂੰ ਜਦੋਂ ਇਹ ਕਹਿੰਦਾ ਕਿ ਜੋ ਚੀਜ਼ ਤੁਹਾਨੂੰ ਆਨੰਦ ਦਿੰਦੀ ਹੈ ਸ਼ਾਂਤੀ ਦਿੰਦੀ ਹੈ ਉਹ ਉਸ ਤੋਂ ਖੂਬਸੂਰਤ ਕੁਝ ਵੀ ਨਹੀਂ ਤਾਂ ਉਹਨਾਂ ਨੂੰ ਲਗਦਾ ਓਸ਼ੋ ਠੀਕ ਹੈ ।
ਇਸ ਲਈ ਉਹ ਓਸ਼ੋ ਨੂੰ ਪੜਦੇ ਹਨ ।
ਓਸ਼ੋ ਦੇ ਸਾਹਨਣੇ ਹੋਰ ਕੋਈ ਨਹੀਂ ਜੋ ਉਹਨਾਂ ਦੇ ਇਹਨਾਂ ਸਵਾਲਾਂ ਦੇ ਜਵਾਬ ਦੇ ਸਕੇ । ਭਾਵੇਂ ਪੱਛਮ ਨੇ ਓਸ਼ੋ ਦੇ ਮਗਰੋਂ ਨਵੇਂ ਵਿਚਾਰਕ ਲਿਆ ਕੇ ਕਾਮ ਬਾਰੇ ਆਪਣੇ ਵਿਚਾਰ ਪਰਪੱਕ ਕਰ ਲੈ ਹਨ ।ਪਰ ਭਾਰਤ ਚ ਅਜੇ ਓਸ਼ੋ ਹੀ ਚੱਲੇਗਾ ਤੇ ਵਿਕੇਗਾ । ਪੜਿਆ ਜਾਏਗਾ ।
ਸ਼ਾਇਦ ਉਦੋਂ ਤੱਕ ਜਦੋਂ ਤੱਕ ਇਹ ਸਮਾਜ ਵੀ ਆਪਣੇ ਬੱਚਿਆਂ ਨੂੰ ਕਾਮ ਪ੍ਰਤੀ ਸਮਝ ਖੁਦ ਦੋਸਤਾਂ ਵਾਂਗ ਬਹਿ ਕੇ ਨਹੀਂ ਸਮਝੇਗਾ ਜਾਂ ਸਮਝੇਗਾ ਜਿਵੇਂ ਅੱਜ ਪੱਛਮ ਚ ਹੈ ।
ਉਦੋਂ ਤੱਕ ਲੋਕੀ ਓਸ਼ੋ ਦੇ ਅਧਿਆਤਮਕ ਨੂੰ ਛੱਡਕੇ ਸਿਰਫ ਕਾਮ ਨੂੰ ਪੜਣਗੇ । ਲੁਕ ਕੇ ਛੁਪ ਕੇ ਇਸਦੇ ਬਾਵਜੂਦ ਕਿ ਉਹਨਾਂ ਦਾ ਅਧਿਆਤਮ ਕਾਮ ਨੂੰ ਅਜੇ ਵੀ ਗੰਦਾ ਮੰਨਦਾ ਹੈ ।
#HarjotDiKalam
(ਕੋਈ ਪੋਸਟ ਸ਼ੇਅਰ ਕਰਦੇ ਤਾਂ ਕੋਸ਼ਿਸ਼ ਕਰੋ ਮੇਰੀ ਪ੍ਰੋਫਾਈਲ ਤੋਂ ਕਰੋ ਇਸ ਨਾਲ ਉਹ ਵਧੇਰੇ ਲੋਕਾਂ ਤੱਕ ਪਹੁੰਚਦੀ ਹੈ )
(ਮੇਰੀਆਂ ਬਾਕੀ ਪੋਸਟਾਂ ਤੁਸੀਂ ਉੱਪਰ ਦਿੱਤੇ hashTag ਤੇ ਕਲਿੱਕ ਕਰ ਕੇ ਜਾਂ ਮੇਰੀ ਪ੍ਰੋਫ਼ਾਈਲ ਜਾਂ ਪੇਜ਼ Harjot Di Kalam ਤੇ ਵੀ ਪੜ ਸਕਦੇ ਹੋ ਤੇ ਮੈਨੂੰ follow /add ਵੀ ਕਰ ਸਕਦੇ ਹੋ)

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s