ਦੂਜਾ ਪਾਸਾ :-ਬ੍ਰੇਨਵਾਸ਼ ਤੇ ਲਿਖੀ ਇੱਕ ਪੁਰਾਣੀ ਪੋਸਟ :-

ਅਮ੍ਰਿਤਸਰ ਦੀ ਇੱਕ ਨਾਬਾਲਿਗ ਕੁੜੀ ਦਾ ਨੋਇਡਾ ਦੇ ਇੱਕ ਪੜ੍ਹੇ ਲਿਖੇ ਆਧੁਨਿਕ ਬਾਬੇ ਦੇ ਚੇਲਿਆਂ ਵੱਲੋਂ ਬ੍ਰੇਨਵਾਸ਼ ਨੇ ਆਮ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ।
ਇਹ ਬ੍ਰੇਨਵਾਸ਼ ਕਰਕੇ ਉਸ ਬੱਚੀ ਨੂੰ ਓਪਨ ਸੈਕਸ ( Open Sex ),ਪੜ੍ਹਾਈ ਦਾ ਤਿਆਗ ਵਾਂਗ ਕਰ ਦਿੱਤਾ ਤੇ ਜਿੱਥੇ ਉਹ ਜਾਂ ਤਾਂ ਆਸ਼ਰਮ ਚ ਜਾ ਕੇ ਝਾੜੂ ਮਾਰਨ ਦੀ ਗੱਲ ਕਰ ਰਹੀ ਹੈ ਜਾਂ ਮਰਨ ਦੀ । ਆਖਿਰ ਇਹ ਸਮੱਸਿਆ ਕਿਵੇਂ ਤੇ ਕਿਉਂ ਇਸ ਲੈਵਲ ਤੇ ਪਹੁੰਚ ਜਾਂਦੀ ਹੈ ।
ਅਜਿਹਾ ਬ੍ਰੇਨਵਾਸ਼ ਕਿਸੇ ਵੀ ਉਮਰ ਚ ਕਿਸੇ ਵੀ ਵਿਅਕਤੀ ਦਾ ਹੋ ਸਕਦਾ ਹੈ ਮਰਦ ਤੇ ਔਰਤ ਕਿਸੇ ਦਾ ਵੀ ।
ਪਰ ਚੜ੍ਹਦੀ ਉਮਰ ਦੇ ਬੱਚੇ ਅਜਿਹੇ ਦੀ ਭੇਂਟ ਚੜ ਜਾਂਦੇ ਹਨ । ਤੇ ਇਹ ਬ੍ਰੇਨਵਾਸ਼ ਸਿਰਫ ਸੈਕਸ ਨੂੰ ਲੈ ਕੇ ਨਹੀਂ ਹੋ ਸਕਦਾ ਸਗੋਂ ਕਿਸੇ ਧਰਮ ਜਾਂ ਵਿਚਾਰਧਾਰਾ ਦੀ ਕੱਟੜਤਾ ਲਈ ਵੀ ਹੋ ਸਕਦਾ । ਦੁਨੀਆਂ ਭਰ ਚ ਫੈਲਿਆ ਆਤੰਕਵਾਦ ਇਸ ਦੀ ਉਧਾਹਰਣ ਹੈ । ਜਿਸਨੂੰ ਪੜ੍ਹੇ ਲਿਖੇ ਔਰਤ ਮਰਦ ਵੀ ਜੁਆਇਨ ਕਰਦੇ ਹਨ ।
ਔਰਤਾਂ ਅਜਿਹੇ ਪ੍ਰਬੰਧ ਚ ਔਰਤਾਂ ਸਮੂਹਿਕ ਰੇਪ ਦਾ ਸ਼ਿਕਾਰ ਹੂੰਦੀਆਂ ਹਨ ।ਉਹਨਾਂ ਨੂੰ ਸੈਕਸ ਸਲੇਵ ਬਣਾ ਕੇ ਰਖਿਆ ਜਾਂਦਾ ਹੈ ।
ਅਜਿਹਾ ਹੋਣ ਦਾ ਕਾਰਨ ਕੀ ਹੈ ?
ਇਸਦਾ ਇੱਕੋ ਇੱਕ ਕਾਰਨ ਕਿਸੇ ਇੱਕ ਖਾਸ ਵਿਚਾਰ ਨੂੰ ਲਗਾਤਾਰ ਕਿਸੇ ਸਾਹਮਣੇ ਰੱਖਣਾ ਹੈ ,ਇੱਕੋ ਗੱਲ ਬਾਰ ਬਾਰ ਦੁਹਰਾਈ ਜਾਂਦੀ ਹੈ । ਤੇ ਉਸ ਨੂੰ ਅਧੂਰੇ ਗਿਆਨ ਸਾਇੰਸ ਧਰਮ ਦੀ ਵਿਆਖਿਆ ਨਾਲ ਸਹੀ ਕੀਤਾ ਜਾਂਦਾ ਹੈ । ਅਜਿਹੇ ਕਿਸੇ ਵੀ ਸਮੂਹ ਚ ਚਾਹੇ ਬੰਦਾ ਆਨਲਾਈਨ ਰਹੇ ਜਾਂ ਆਫਲਾਈਨ ਉਹ ਉਸਦੇ ਅਸਰ ਚ ਆ ਜਾਏਗਾ ।
ਇਹ ਉਸਦੀ ਉਮਰ, ਕੱਲੇਪਨ ਤੇ ਮਾਨਸਿਕ ਹੈਲਥ ਤੇ ਡੀਪੈਂਡ ਕਰੇਗਾ ਕਿ ਇਸਦਾ ਅਸਰ ਕਿੰਨਾ ਡੂੰਗਾ ਹੈ । ਤੇ ਉਸ ਲਈ ਕੋਈ ਕਿੰਨੇ ਦੂਰ ਤੱਕ ਜਾ ਸਕਦਾ ਹੈ ।
ਇੱਕ ਕ੍ਰਿਸਮਾਈ ਲੀਡਰ ਸਾਹਮਣੇ ਧਰਕੇ ਉਸ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀ ਨੂੰ ਉਸਦੀ ਹਰ ਗੱਲ ਮੰਨਣ ਲਈ ਕਿਹਾ ਜਾਂਦਾ ਹੈ ਤੇ ਉਸਤੋਂ ਅੱਗੇ ਬਾਕੀ ਸਭ ਨੂੰ ਖ਼ਤਮ ਦੱਸਿਆ ਜਾਂਦਾ ਹੈ ।
ਇਸ ਲਈ ਬਾਬੇ ਦੇ ਡੇਰੇ ਚ ਸੋਸ਼ਣ ਦੇ ਖਿਲ਼ਾਫ ਕੋਈ ਨਹੀਂ ਬੋਲਦਾ । ਬਹੁਤੀ ਵਾਰ ਇਸਨੂੰ ਇੱਕ ਪ੍ਰਸ਼ਾਦ ਵੀ ਮੰਨ ਲਿਆ ਜਾਂਦਾ ਹੈ ।
ਇਸ ਦਾ ਇਲਾਜ ਇੱਕੋ ਹੈ ਜਿਵੇੰ ਜ਼ਹਿਰ ਦਾ ਇਲਾਜ ਉਸਦਾ ਐਂਟੀਡਾਟ ਹੈ ।
ਕਹਿਣ ਦਾ ਭਾਵ ਜਦੋਂ ਕੋਈ ਵਿਅਕਤੀ ਕਿਸੇ ਇੱਕ ਪਾਸੇ ਨੂੰ ਬਹੁਤ ਜ਼ਿਆਦਾ ਜਾ ਰਿਹਾ ਤਾਂ ਜਰੂਰੀ ਹੈ ਕਿ ਉਸਨੂੰ ਉਸਦੇ ਵਿਰੋਧੀ ਵਿਚਾਰ ਜਰੂਰ ਦੱਸੇ ਜਾਣ ਤਾਂ ਉਸਨੂੰ ਦੋਵਾਂ ਦੇ ਟਕਰਾਅ ਵਿੱਚੋ ਸਹੀ ਨਤੀਜਾ ਪਤਾ ਲੱਗ ਸਕੇ ।
ਜਿਵੇੰ ਇਸ ਬੱਚੀ ਦੇ ਕੇਸ ਵਿੱਚ ਮੈਂ ਇੱਕ ਫਿਲਮ ਦੀ ਉਧਾਹਰਣ ਦਵਾਗਾਂ ਸ਼ਾਇਦ ਕੋਈ ਆਇਰਿਸ਼ ਫਿਲਮ ਹੈ । ਉਸ ਫਿਲਮ ਚ ਇੱਕ ਨਾਬਾਲਿਗ ਬੱਚੀ ਨਾਲ ਉਸਦੇ ਬਾਪ ਦਾ ਦੋਸਤ ਉਸ ਕੁੜੀ ਦਾ ਸੋਸ਼ਣ ਕਰਦਾ ਹੈ ਕੁੜੀ ਹਾਲਾਂਕਿ ਸਰੀਰਕ ਤੌਰ ਤੇ ਤਿਆਰ ਹੈ ਪਰ ਮਨ ਕਮਜ਼ੋਰ ਹੋਣ ਕਰਕੇ ਉਹ ਉਸ ਆਪਣੇ ਬਾਪ ਦੇ ਉਮਰ ਦੇ ਬੰਦੇ ਨੂੰ ਇਹ ਸਮਝਦੀ ਹੈ ਕਿ ਉਹ ਉਸ ਨਾਲ ਪਿਆਰ ਕਰਦਾ ਹੈ ।
ਫੜੇ ਜਾਣ ਤੇ ਵੀ ਉਹ ਕੁੜੀ ਉਸ ਬੰਦੇ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੀ ਤੇ ਇਹ ਅਦਾਲਤ ਚ ਵੀ ਇਹ ਕਹਿੰਦੀ ਹੈ ਕਿ ਉਹ ਉਸ ਨਾਲ ਪਿਆਰ ਕਰਦੀਂ ਹੈ ।
ਪਰ ਅਸਲ ਚ ਪਿਆਰ ਵਰਗਾ ਕੁਝ ਨਹੀਂ ਸੀ ਉਸ ਬੰਦੇ ਦਾ ਇੰਝ ਸੋਸ਼ਣ ਕਰਨ ਦਾ ਇੱਕੋ ਇੱਕ ਕਾਰਨ ਬੱਚਿਆਂ ਵੱਲ ਐਸੀ ਭਾਵਨਾ ਦਾ ਹੋਣਾ ਸੀ । ਤੇ ਵਰ੍ਹਿਆਂ ਮਗਰੋਂ ਉਸ ਦੀ ਸਜ਼ਾ ਖਤਮ ਹੋਣ ਮਗਰੋਂ ਜਦੋਂ ਉਹ ਮੁੜ ਉਸ ਬੰਦੇ ਨੂੰ ਮਿਲਣ ਜਾਂਦੀ ਹੈ । ਓਦੋਂ ਜਾ ਕੇ ਉਸਨੂੰ ਆਪਣੇ ਨਾਲ ਹੋਏ ਜੁਰਮ ਦੀ ਸਮਝ ਆਉਂਦੀ ਹੈ ।
ਪਰ ਉਦੋਂ ਦੇਰ ਹੋ ਚੁੱਕੀ ਹੁੰਦੀ ਹੈ ਇੱਕ ਪੂਰਾ ਜੀਵਨ ਤੇ ਉਸਦਾ ਵੱਡਾ ਹਿੱਸਾ ਖਤਮ ਹੋ ਚੁੱਕਿਆ ਹੁੰਦਾ । #HarjotDiKalam
ਕਹਿਣ ਦਾ ਭਾਵ ਇਸ ਕੁਚੱਕਰ ਦਾ ਕਾਰਨ ਬੱਚਿਆਂ ਚ ਉਸ ਵਿਚਾਰ ਦੀ ਕਮੀ ਹੈ ਜਿਸ ਨਾਲ ਇਸਦਾ ਸ਼ਿਕਾਰ ਹੁੰਦੇ ਹਨ ।
ਜਿੰਨੀ ਬੱਚੇ ਦੀ ਸਮਝ ਘੱਟ ਹੋਏਗੀ । ਓਨਾ ਸੌਖਾ ਉਸਦਾ ਫਾਇਦਾ ਚੁੱਕਣਾ ਆਸਾਨ ਹੋਏਗਾ ।
ਇਸ ਬੱਚੀ ਨਾਲ ਜੋ ਸਮੱਜ ਚ ਆ ਰਿਹਾ ਉਹ ਹੈ ਕਿ ਉਸ ਦੀ ਉਮਰ ਚ ਸੈਕਸ ਬਾਰੇ ਜਿੰਦਗ਼ੀ ਬਾਰੇ ਵਿਆਹ ਬਾਰੇ ਕੈਰੀਅਰ ਬਾਰੇ ਇੱਕ ਪਾਸੜ ਸਮਝ ਉਸਦੇ ਮਨ ਚ ਭਰੀ ਗਈ ਉਹਦੇ ਉਲਟਾ ਉਸ ਕੋਲ ਕੁਝ ਨਹੀਂ ਸੀ ।
ਅਜਿਹੇ ਚ ਬੱਚਿਆਂ ਨੂੰ ਸੈਕਸ ਬਾਰੇ ਸਹੀ ਜਾਣਕਰੀ ਦੇਣਾ ਸਾਡੇ ਸਮਾਜ ਦਾ ਮੁੱਖ ਕੰਮ ਹੈ ਕਿਉਂਕਿ ਅੱਲ੍ਹੜ ਉਮਰ ਚ ਸ਼ਾਇਦ ਸੈਕਸ ਤੋਂ ਵੱਧ ਇੰਟਰਸਟ ਵਾਲੀ ਕੋਈ ਚੀਜ਼ ਨਹੀਂ ਹੈ । ਖਾਸ ਕਰਕੇ ਜਿੰਨਾਂ ਇਸ ਨੂੰ ਛੁਪਾ ਕੇ ਤੇ ਲੂਕਾ ਕੇ ਰਖਿਆ ਜਾਂਦਾ ਹੈ ਓਥੇ ਇਸ ਚ ਇੰਟਰਸਟ ਹੋਰ ਵੱਧਦਾ ਹੈ । ਤੇ ਓਥੇ ਫਿਰ ਆਪੋਂ ਬਣੇ ਅਧਕਚਰੇ ਗਿਆਨ ਨਾਲ ਜਿਸਦਾ ਕੋਈ ਬੇਸ ਨਹੀਂ ਹੁੰਦਾ ਤਾਂ ਭਰਮਾ ਲਿਆ ਜਾਂਦਾ ਹੈ ।
ਬੱਚੇ ਇਸਦਾ ਬਹੁਤ ਛੇਤੀ ਸ਼ਿਕਾਰ ਹੁੰਦੇ ਹਨ ਤੁਸੀਂ ਭਾਵੇਂ ਮੰਨੋ ਨਾ ਮੰਨੋ ਇੰਟਰਨੈੱਟ ਤੇ ਸਭ ਤੋਂ ਵੱਧ ਸਰਚ ਕੀਤੀ ਜਾਂਦੀ ਗੱਲ ਸੈਕਸ ਹੀ ਹੈ । ਇਸਦੇ ਉੱਤਰ ਚ ਮਿਲਦਾ ਹੈ ਜਾਂ ਤਾਂ ਪੋਰਨ ਜਾਂ ਫਿਰ ਬਾਬਿਆਂ ਦੇ ਵਿਚਾਰ ।
ਪੋਰਨ ਜਿੱਥੇ ਇਸ ਦੁਨੀਆਂ ਦਾ ਹੋਕੇ ਰਿਐਲਟੀ ਤੋਂ ਪਰਾਂ ਹੈ ਓਥੇ ਸੈਕਸ ਰਾਹੀਂ ਮੋਕਸ਼ ਤੇ ਰੱਬ ਦੀ ਪ੍ਰਾਪਤੀ ਸਭ ਸਮੱਸਿਆ ਦਾ ਹੱਲ ਵੀ ਓਨਾ ਹੀ ਦੂਰ ਹੈ । ਇਹ ਸਿਰਫ ਇੱਕ ਬਹਾਨਾ ਹੈ ਸੈਕਸ ਵੀ ਬਾਕੀ ਬਾਇਓਲਾਇਜਲ ਐਕਟ ਵਾਂਗ ਸੀਮਿਤ ਹੈ । ਬੇਸ਼ਕ ਇਹ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜਰੂਰੀ ਹੈ । ਪਰ ਸਿਰਫ ਉਦੋਂ ਤੱਕ ਜਦੋਂ ਤੱਕ ਇਹ ਉਸ ਅੱਤਿ ਨੂੰ ਪਾਰ ਨਹੀਂ ਕਰਦਾ । ਜਿਵੇੰ ਨਸ਼ਾ ਦੇਣ ਵਾਲੀਆਂ ਦਵਾਈਆਂ ਹਨ ਅਫੀਮ ਵਰਗੀਆਂ ਜੋ ਇੱਕ ਸੀਮਿਤ ਮਾਤਰਾ ਤੱਕ ਸਰੀਰ ਨੂੰ ਤੰਦਰੁਸਤ ਕਰਨ ਦੇ ਕੰਮ ਆ ਸਕਦੀਆਂ ਹਨ ਪਰ ਵੱਧ ਵਰਤੋਂ ਜਾਨਲੇਵਾ ਤੇ ਨੁਕਸਾਨਦੇਹ ਹੈ। ਇਵੇਂ ਹੀ ਸੈਕਸ ਨੂੰ ਹੀ ਸਭ ਕਾਸੇ ਦਾ ਉੱਤਰ ਮਨ ਲੈਣਾ ਵੀ ਉਵੇਂ ਹੀ ਹੈ ।
ਪਰ ਕੱਲਾਪਣ ,ਕਿਸੇ ਨਾਲ ਗੱਲ ਨਾ ਕਰ ਸਕਣਾ ਕਿਸੇ ਨਾਲ ਵਿਚਾਰ ਨਾ ਕਰ ਸਕਣਾ ਕਿਸੇ ਵਰਤਾਰੇ ਬਾਰੇ ਉਸਦੀ ਸਹੀ ਮਾਤਰਾ ਬਾਰੇ ਨਾ ਪਤਾ ਹੋਣਾ ਨੁਕਸਾਨ ਕਰਦਾ ਹੈ ।
ਤੇ ਬੱਚਿਆਂ ਨੂੰ ਤਾਂ ਇਹ ਬਿਲਕੁਲ ਵੀ ਸਮਝ ਨਹੀਂ । ਕੈਰੀਅਰ ਦਾ ਬੋਝ ਹੈ ਕਿਸੇ ਹੋਰ ਸਮੱਸਿਆ ਦਾ ਸਮਾਧਾਨ ਸਭ ਛੱਡ ਕੇ ਕਿਸੇ ਇੱਕ ਦੇ ਹਵਾਲੇ ਹੋ ਜਾਣਾ ਹੈ । ਇਹੋ ਦੱਸਿਆ ਜਾਂਦਾ ਹੈ ।
ਉਸ ਬੱਚੇ ਨਾਲ ਵੀ ਅਜਿਹਾ ਹੋਇਆ ਹੈ । ਹੋਰ ਵੀ ਬੱਚਿਆਂ ਤੇ ਵੱਡਿਆਂ ਨਾਲ ਹੋ ਰਿਹਾ ਸਿਰਫ ਉਹ ਬੱਚਾ ਐਨਾ ਅਣਭੋਲ ਹੈ ਕਿ ਉਸਦੇ ਮਾਂ ਬਾਪ ਨੂੰ ਪਤਾ ਲੱਗ ਗਿਆ ਤੇ ਸਭ ਸਾਹਮਣੇ ਆ ਗਿਆ ।
ਉਸ ਗਰੁੱਪ ਚ ਜੁੜੇ ਬਹੁਤੇ ਲੋਕ ਕਿਸੇ ਹੱਦ ਤੱਕ ਇਸੇ ਮਾਨਸਿਕਤਾ ਦੇ ਸ਼ਿਕਾਰ ਹਨ । ਕਿਉਂਕਿ ਇੱਕੋ ਚੀਜ਼ ਨੂੰ ਉਹ ਸੁਣ ਤੇ ਪੜ੍ਹ ਰਹੇ ਹਨ ।
ਜਿਸਦਾ ਇੱਕੋ ਇਲਾਜ ਬਾਬੇ ਦਾ ਆਸ਼ਰਮ ਤੇ ਉਸਦਾ ਸਾਥ ਤੇ ਓਪਨ ਸੈਕਸ ਦੱਸਿਆ ਗਿਆ ਹੈ ।
ਅੰਤ ਚ ਅਜਿਹੇ ਚੱਕਰ ਚ ਨਿਰਾਸ਼ਾ ਤੋਂ ਬਿਨਾਂ ਕੁਝ ਨਹੀਂ । ਤੇ ਇਹ ਕੋਈ ਪਹਿਲ਼ਾਂ ਮਾਮਲਾ ਨਹੀਂ ।
ਕਈ ਦਹਾਕੇ ਪਹਿਲ਼ਾਂ ਅਮਰੀਕਾ ਦੇ ਇੱਕ ਆਸ਼ਰਮ ਚ ਕਿਸੇ ਬਾਬੇ ਦੇ ਕਹਿਣ ਤੇ ਇੱਕੋ ਸਮੇਂ ਹਜਾਰਾਂ ਹੀ ਲੋਕਾਂ ਨੇ ਖ਼ੁਦਕੁਸ਼ੀ ਕੀਤੀ ਸੀ !!!!!!
ਹਜਾਰਾਂ ਲੋਕ ਦੁਨੀਆਂ ਭਰ ਚ ਬੇਦੋਸ਼ੇ ਲੋਕਾਂ ਨੂੰ ਜਹਾਦ ਨਾਮ ਤੇ ਕਤਲ ਕਰ ਰਹੇ ਹਨ।
ਲੱਖਾਂ ਇੱਕ ਵਿਅਕਤੀ ਦੀ ਸੁਪੋਰਟ ਲਈ ਨੈੱਟ ਤੇ ਹੋਰਾਂ ਨੂੰ ਗਾਲਾਂ ਕੱਢ ਰਹੇ ਹਨ ।
ਇਸ ਸਭ ਤੋਂ ਬਚਣ ਦਾ ਤਰੀਕਾ ਇਹੋ ਹੈ ਕਿ ਅਸੀਂ ਦੂਸਰਾ ਪਾਸਾ ਇਹਨਾਂ ਨੂੰ ਦਿਖਾਈਏ । ਖਾਸ ਕਰਕੇ ਬੱਚਿਆਂ ਨੂੰ ਉਹਨਾਂ ਨੂੰ ਸੈਕਸ ਵਿਚਾਰਧਾਰਾ ਧਰਮ ਤੇ ਪੁਰਾਣੇ ਖਿਆਲਾਂ ( ਔਰਤਾਂ ਖਿਲ਼ਾਫ ,ਜਾਂ ਕਿਸੇ ਹੋਰ ਭਾਸ਼ਾ ਦੇ ਲੋਕਾਂ ਬਾਰੇ ) ਹਰ ਤਰਾਂ ਦੇ ਵਿਚਾਰ ਦੱਸਣੇ ਜਰੂਰੀ ਹਨ ।
ਇਸਦਾ ਹੱਲ ਗਿਆਨ ਹਨ । ਇੰਟਰਨੈੱਟ ਗਿਆਨ ਦਾ ਸਰੋਤ ਹੈ ਪਰ ਤੁਹਾਡੀ ਵਰਤੋਂ ਮਹਿਜ਼ ਫੇਸਬੁਕ ਟਿਕਟੌਕ ਇੰਸਟਾ ਵਟਸਐਪ ਵਰਗੀਆਂ ਚਾਰ ਪੰਜ ਸਾਈਟ ਤਕ ਹੈ । ਜਦਕਿ ਇੰਟਰਨੈੱਟ ਤੇ ਕਰੋੜਾਂ ਸਾਈਟ ਹਨ । ਸੋਸ਼ਲ ਸਾਈਟ ਤੇ ਜੋ ਤੁਸੀਂ ਪੜ੍ਹਦੇ ਹੋ ਉਹ ਸਾਰਾ ਇੱਕੋ ਜਿਹਾ ਹੈ ਸਾਰਾ ਦਿਨ ਇੱਕੋ ਖ਼ਬਰ ਇੱਕੋ ਪੋਸਟ ਵੱਖ ਵੱਖ ਬੰਦਿਆ ਵੱਲੋਂ ਲਿਖੀ ਮਿਲਦੀ ਹੈ । ਅਲੱਗ ਗੱਲ ਬਹੁਤ ਘੱਟ ਹੈ ।
ਇਸ ਲਈ ਕੋਸ਼ਿਸ ਕਰੋ ਬੱਚਿਆਂ ਨੂੰ ਹੋਰ ਸਾਈਟ ਤੇ ਪੜ੍ਹਨ ਦੀ ਆਦਤ ਪਾਓ । ਕਿਤਾਬਾਂ ਪੜ੍ਹਨ ਦੀ ਆਦਤ ਪਾਓ ਘਰ ਚ ਹਰ ਵੇਲੇ ਪੰਜਾਬੀ ਅੰਗਰੇਜ਼ੀ ਹਿੰਦੀ ਦਿਆਂ ਚਾਰ ਚਾਰ ਪੰਜ ਕਿਤਾਬਾ ਜਰੂਰ ਰੱਖੋ ।
ਉਮਰ ਦੇ ਹਿਸਾਬ ਨਾਲ ਵਿਸ਼ੇ ਰੱਖੋ । ਹਰ ਵਿਸ਼ੇ ਤੇ ਬੱਚੇ ਨਾਲ ਗੱਲ ਕਰੋ । ਬੱਚੇ ਨੂੰ ਕਿਸੇ ਵੀ ਇੱਕ ਵਿਸ਼ੇ ਤੇ ਕੱਟੜ ਨਾ ਬਣਨ ਦਵੋ । ਜਿਵੇੰ ਫਲਾਣੇ ਧਰਮ ਦੇ ਲੋਕ ਖਰਾਬ ਹਨ ਜਾਂ ਫਲਾਣੀ ਵਿਚਾਰਧਾਰਾ ਦੇ ।
ਇੰਝ ਹੀ ਬੱਚਿਆਂ ਦੇ ਮਨ ਚ ਸੈਕਸ ਬਾਰੇ ਖਿਆਲ ਨਾ ਭਰੋ ਇਹ ਬੁਰਾ ਹੈ ਗੰਦਾ ਹੈ ਕਿਉਕਿ ਜਿਸ ਦਿਨ ਉਸਨੇ ਖੁਦ ਇਸਨੂ ਕਿਤੋਂ ਪਤਾ ਕੀਤਾ ਉਹ ਜਿੰਦਗ਼ੀ ਭਰ ਇਸ ਵਿਸ਼ੇ ਤੇ ਤੁਹਾਡੇ ਤੋਂ ਨਹੀਂ ਪੁੱਛੇਗਾ ।
ਇਸੇ ਤਰਾਂ ਦੀਆਂ ਗੱਲਾਂ ਕੁੜੀਆਂ ਬਾਰੇ ਮੁੰਡਿਆ ਦੇ ਮਨ ਚ ਕਿ ਬਾਹਰ ਘੁੰਮਦੀ ਫਲਾਣੇ ਦੀ ਗਲਤ ਹੈ ਇਹ ਹੈ ਉਹ ਹੈ ।
ਇੰਝ ਕਰਕੇ ਜੋ ਸੈਂਸ ਵਾਲੀ ਹਾਲਤ ਖਤਮ ਹੋ ਜਾਏਗੀ । ਤੇ ਜੋ ਵੀ ਬੱਚਾ ਅਚਾਨਕ ਚੁੱਪ ਕੱਲਾ ਰਹਿਣ ਲੱਗਾ ਉਸ ਵੱਲ ਵੱਧ ਧਿਆਨ ਦੀ ਲੋੜ ਹੈ । ਉਹ ਕਿਸੇ ਨਾ ਕਿਸੇ ਪਾਸੇ ਜਰੂਰ ਝੁਕ ਗਿਆ ਹੈ ਚਾਹੇ ਉਹ ਸੈਕਸ ਹੈ ਨਸ਼ਾ ਹੈ ਪਿਆਰ ਹੈ ਜਾਂ ਕੁਝ ਹੋਰ । ਅਜਿਹੇ ਵੇਲੇ ਦੀ ਸ਼ੁਰੁਆਤ ਚ ਹੀ ਜੇਕਰ ਉਸਨੂੰ ਇਸ ਵਿਸ਼ੇ ਤੇ ਸਹੀ ਸੇਧ ਦੇਕੇ ਉਸ ਦੇ ਬਾਕੀ ਪਹਿਲੂ ਦੱਸੇ ਜਾਣ ਤਾਂ ਜਰੂਰ ਕੁਝ ਸਹੀ ਹੋਏਗਾ ।
ਹਰ ਮਾਂ ਬਾਪ ਐਨਾ ਹੁਸ਼ਿਆਰ ਨਹੀਂ ਕਿ ਹਰ ਵਿਸ਼ੇ ਲਈ ਸਹੀ ਸੇਧ ਦੇ ਸਕੇ ਤਾਂ ਕਿਤਾਬਾਂ ਦਾ ਸਹਾਰਾ ਲਿਆ ਜਾ ਸਕਦਾ । ਉਸ ਵਿਸ਼ੇ ਤੇ ਕਿਸੇ ਵਧੀਆ ਕਾਉਂਸਲਰ ਦੀ ਮਦਦ ਲਈ ਜਾ ਸਕਦੀ ਹੈ । ਸਭ ਤੋਂ ਵੱਡੀ ਗੱਲ ਬੱਚੇ ਨਾਲ ਓਪਨ ਟੌਕ ਕੀਤੀ ਜਾਵੇ ਤਾਂ ਜੋ ਉਸਦੇ ਮਨ ਚ ਜੋ ਗੁੰਝਲ ਹੈ ਉਹ ਹੈ ਕੀ ਉਸ ਨੂੰ ਸਮਝਿਆ ਜਾ ਸਕੇ ।
ਇਹ ਮਸਲੇ ਚੜਦੀ ਉਮਰ ਚ ਵੱਧ ਹੁੰਦੇ ਹਨ ਕਿਉਕੁ ਉਹ ਸਮਾਂ ਜਦੋਂ ਸਰੀਰ ਚ ਸਭ ਤੋਂ ਵੱਧ ਬਦਲਾਅ ਆਉਂਦੇ ਹਨ । ਜਿਸ ਕਰਕੇ ਮਾਨਸਿਕ ਤੌਰ ਤੇ ਵਲਨਰਬਿਲਿਟੀ ਵੱਧ ਜਾਂਦੀ ਹੈ ।
ਇੱਕ ਉਮਰ ਮਗਰੋਂ ਕਿਸੇ ਗੱਲ ਲਈ ਕੱਟੜ ਹੋਣਾ ਘੱਟ ਜਾਂਦਾ ਹੈ ਕਿਉਕਿ ਜੋ ਤੁਸੀਂ ਉਸ ਉਮਰ ਚ ਸਿੱਖ ਲਿਆ ਉਹ ਜਿਆਦਾ ਕਰਕੇ ਕਾਇਮ ਰਹਿੰਦਾ ਹੈ ਬਸ਼ਰਤੇ ਤੁਸੀ ਪੜ੍ਹਨਾ ਛੱਡ ਦਿੱਤਾ ਹੋਵੇ ।
ਇਹ ਕੱਟੜਤਾ ਬੱਚੇ ਦੇ ਮਨ ਚ ਧਰਮ ਨੂੰ ਲੈ ਕੇ ਵੀ ਹੋ ਸਕਦੀ ਹੈ ਫਿਰ ਉਹ ਧਰਮ ਤੋਂ ਬਿਨਾਂ ਕੁਝ ਹੋਏ ਸੋਚਣਾ ਹੀ ਨਾ ਚਾਹੇ ਜਾਂ ਉਸਨੂੰ ਗੰਦਾ ਲੱਗੇ ।
ਕੁੱਲ ਮਿਲਾ ਕੇ ਮੈਂ ਇਹੋ ਕਹਾਗਾਂ ਕੋਸ਼ਿਸ ਕਰੋ ਆਪਣੇ ਮਨ ਚ ਦੂਜਾ ਪਾਸਾ ਦੇਖਣ ਦੀ ਆਪਣੇ ਬੱਚਿਆਂ ਨੂੰ ਦਿਖਾਉਣ । ਖੁਦ ਵੀ ਇੱਕੋ ਵਿਸ਼ੇ ਤੇ ਦੂਹਰੇ ਤਿਹਰੇ ਵਿਚਾਰ ਰੱਖੋ ਬੱਚੇ ਨੂੰ ਵੀ ਇਹੋ ਸਿਖਾਓ ਜਦੋਂ ਉਹ ਖੁਦ ਹਰ ਗੱਲ ਨੂੰ ਕਈ ਤਰਕਾਂ ਤੇ ਦੇਖਣਯੋਗ ਹੋ ਗਿਆ ਖੁਦ ਸਹੀ ਹੋ ਜਾਏਗਾ ।
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਜਿਹੀ ਕਿਸੇ ਵੀ ਚੀਜ਼ ਚ ਕੋਈ ਵੀ ਇਨਸਾਨ ਉਦੋਂ ਫ਼ਸਦਾ ਹੈ ਜਦੋਂ ਉਹ ਕਿਸੇ ਮਾਨਸਿਕ ਧੱਕੇ ਚੋਂ ਨਿਕਲਣ ਦੀ ਕੋਸ਼ਿਸ ਕਰਦਾ ਹੈ ਜਿਵੇੰ ਕਿਸੇ ਨਜ਼ਦੀਕੀ ਦੀ ਮੌਤ ,ਕੋਈ ਧੋਖਾ ,ਕੋਈ ਸ਼ੌਕ ,ਕੋਈ ਹਾਰ , ਕੋਈ ਬਿਮਾਰੀ ,ਕੋਈ ਡਰ ।
ਉਸ ਵੇਲੇ ਉਹ ਵਿਅਕਤੀ ਕੁਝ ਵੀ ਸਹਾਰਾ ਲਭਦਾ ਹੈ ਉਦੋਂ ਇੰਝ ਦੇ ਬ੍ਰੇਨਵਾਸ਼ ਵਾਲੇ ਸਹਾਰੇ ਮਿਲਦੇ ਹਨ ਪਹਿਲੀ ਡੋਜ ਸਹੀ ਮਹਿਸੂਸ ਕਰਵਾਉਂਦੀ ਹੈ । ਚਾਹੇ ਨਸ਼ਾ ਹੋਵੇ ਜਾਂ ਬਾਬੇ ਦਾ ਪ੍ਰਵਚਨ ।
ਫਿਰ ਉਹਦੀ ਆਦਤ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਹਾਸਿਲ ਕਰਨ ਲਈ ਬਰਕਰਾਰ ਰੱਖਣ ਲਈ ਕੁਝ ਵੀ ਵਾਰ ਦੇਣ ਦੀ ਇੱਛਾ ।
ਇਸ ਲਈ ਮਾਨਸਿਕ ਧੱਕੇ ਚੋਂ ਲੰਘ ਰਹੇ ਵਿਅਕਤੀ ਨੂੰ ਖਾਸ ਕਰਕੇ ਬੱਚੇ ਨੂੰ ਨਿਗਾ ਹੇਠ ਰੱਖੋ । ਉਸਦੀ ਪ੍ਰਸਨਲ ਸਪੇਸ ਨੂੰ ਨਾ ਉਲੰਘੋ ਪਰ ਨਿਗ੍ਹਾ ਰੱਖੋ ਕਿ ਕਿਸੇ ਪਾਸੇ ਭਾਰੂ ਨਾ ਹੋਏ । ਇੰਝ ਉਸਦਾ ਬਚਾਅ ਹੋਊ ।
ਕਿਸੇ ਇੱਕ ਤਰਾਂ ਦੀ ਡੋਜ ਨਾਲੋਂ ਮਾਨਸਿਕ ਮਜ਼ਬੂਤੀ ਦੇ ਬਾਕੀ ਤਰੀਕੇ ਲਭੋ ਜੇ ਉਹ ਪਹਿਲ਼ਾਂ ਤੋਂ ਹੀ ਕਿਤਾਬਾਂ ਨਾਲ ਜੁੜਿਆ ਤਾਂ ਹੱਲ ਵੀ ਲੱਭ ਲਵੇਗਾ ।
ਜੇ ਨਹੀਂ ਤਾਂ ਜੋੜਨਾ ਪਵੇਗਾ ।
ਇਸ ਲਈ ਅੱਜ ਹੀ ਆਪਣੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੋ । ਨਿੱਕੀ ਉਮਰੋਂ ਹੀ ਭਾਵੇਂ ਤੁਸੀਂ ਨਹੀਂ ਪੜ੍ਹਦੇ ਫਿਰ ਵੀ ਹਰ ਵਿਸ਼ੇ ਹਰ ਵਿਚਾਰਧਾਰਾ ਨਾਲ ਜੁੜੀਆਂ । ਤੇ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਕੱਲੇਪਨ ਅਧੂਰੇਪਣ ਤੋਂ ਬਚਾਓ ।
ਧੰਨਵਾਦ
( ਮੇਰੀ ਇਸ ਪੋਸਟ ਤੇ ਸਿਰਫ ਸਹਿਮਤ ਹੋਣ ਦੀ ਲੋੜ ਨਹੀਂ ਆਪਣੇ ਦਿਮਾਗ ਨੂੰ ਇਸਤੇ ਵਰਤੋ ,ਤੇ ਇਸ ਦੇ ਦੂਜੇ ਪਾਸੇ ਨੂੰ ਵੇਖੋ ਤੇ ਆਪਨੇ ਵਿਚਾਰ ਸੋਚੋ ।)