Orgasm issue in indian men and women in punjabi

orgasm ਔਰਗਿਜਮ ਭਾਵ ਚਰਮ-ਸੁੱਖ ਦੇ ਭਰਮ ਭੁਲੇਖੇ

ਅੱਜ ਦੇ ਸਮੇਂ ਚ ਬਹੁਤੇ ਮਰਦ ਤੇ ਔਰਤ ਦੋਂਵੇਂ ਹੀ ਜਿਸ ਸਮੱਸਿਆ ਤੋਂ ਦੁਖੀ ਹਨ ਉਹ ਔਰਗਿਜਮ ਦੀ ਸਮੱਸਿਆ ਹੈ । ਪਰ ਦੋਂਵੇਂ ਹੀ ਵੱਖਰੇ ਵੱਖਰੇ ਢੰਗ ਨਾਲ ਇਸਤੋਂ ਪ੍ਰੇਸ਼ਾਨ ਹਨ ।
ਆਦਮੀ ਨੂੰ ਸਮੱਸਿਆ ਹੈ ਕਿ ਉਹ ਬਹੁਤ ਜਲਦੀ ਚਰਮ ਸੁੱਖ (orgasm )ਤੇ ਪਹੁੰਚ ਜਾਂਦਾ ਹੈ । #HarjotDiKalam
ਔਰਤ ਨੂੰ ਸਮੱਸਿਆ ਹੈ ਕਿ ਉਹ ਇਸ ਸਥਿਤੀ ਤੱਕ ਪਹੁੰਚ ਹੀ ਨਹੀਂ ਪਾਉਂਦੀ ਜਾਂ ਉਸਨੂੰ ਇਸਦਾ ਕਦੇ ਨਾ ਅਹਿਸਾਸ ਨਹੀਂ ਹੋਇਆ ਜਾਂ ਹੋ ਸਕਿਆ ਇਥੋਂ ਤੱਕ ਕਿ ਉਸ ਨਾਲ ਵੀ ਜਿੱਥੇ ਉਸਦੇ ਅਹਿਸਾਸ ਬਹੁਤ ਡੂੰਘੇ ਜੁੜੇ ਹੋਣ ਓਥੇ ਵੀ ਨਹੀਂ ।
ਦੋਵਾਂ ਚ ਇਸ ਸਮੱਸਿਆ ਦਾ ਕਾਰਨ ਹਨ :
ਸੈਕਸ ਬਾਰੇ ਅਗਿਆਨਤਾ ,
ਸਰੀਰ ਦੀ ਬੇਸਿਕ ਸਮਝ ਨਾ ਹੋਣਾ ,
ਡਰ ਤੇ ਸੰਗ ਦਾ ਭਾਵ ,
ਸੈਕਸ ਨੂੰ ਗੰਦਾ ਕੰਮ ਚਲਾਊ ਸਮਝਣਾ ,
ਨੀਮ ਹਕੀਮਾਂ ਤੇ ਪੋਰਨ(PORN) ਦੇ ਫੈਲਾਏ ਹੋਏ ਭਰਮ ।
ਮਰਦਾਂ ਚ ਸਮੱਸਿਆ ਹੋਣ ਦੇ ਕਾਰਨ ਕੀ ਹਨ ?
1. ਜਲਦੀ ਜਾਂ ਕਾਹਲੀ ਚ ਸਭ ਕਰਨਾ ।
2. ਮਨ ਤੇ ਕੰਟਰੋਲ ਖੋ ਕੇ ਦਿਮਾਗ ਤੇ ਬੋਝ ਖਾਸ ਕਰਕੇ ਪਰਫਾਰਮੈਂਸ ਦਾ ।
3. ਬਹੁਤ ਜਿਆਦਾ ਪੋਰਨ ਦੇਖਣ ਨਾਲ ।
4. ਸਰੀਰਕ ਕਸਰਤ ਨਾ ਕਰਨਾ ਜਾਂ ਇਸ ਤਰ੍ਹਾਂ ਦੇ ਕੰਮਾਂ ਤੋਂ ਵੀ ਦੂਰ ਰਹਿਣਾ । ਜਿਸ ਕਾਰਨ ਲਹੂ ਦੇ ਵਹਾਅ ਤੇ ਸੈਕਸ ਹਾਰਮੋਨ ਟੇਸਟਸਪੋਨ ਦਾ ਲੈਵਲ ਘੱਟ ਜਾਂਦਾ ਹੈ ।
5. ਮਾਨਸਿਕ ਪ੍ਰੇਸ਼ਾਨੀ ,ਮੋਟਾਪਾ , ਵਰਗੇ ਹੋਰ ਰੋਗ ।
6. ਨਸ਼ੇ, ਖਾਸ ਕਰਕੇ ਸ਼ਰਾਬ ਜਾਂ ਪਰਫਾਰਮੈਂਸ ਵਧਾਉਣ ਲਈ ਵਰਤੇ ਜਾਂਦੇ ਹੋਰ ਨਸ਼ੇ । ਜੋ ਕਿ ਕੁਝ ਸਮੇਂ ਲਈ ਭਾਵੇਂ ਤੁਹਾਡੇ ਚ ਕੁਝ ਸਮੇਂ ਦਾ ਬਦਲਾਅ ਕਰ ਦਿੰਦੇ ਹਨ ਪਰ ਮਗਰੋਂ ਇਸਨੂੰ ਆਮ ਤੋਂ ਵੀ ਘਟਾ ਦਿੰਦੇ ਹਨ ।( ਡੇਰਾ ਬਾਬਾ ਮੌਜ਼ੀ ਚ ਬਲਦੀਪ ਤੇ ਪ੍ਰੀਤੋ ਦੇ ਨਸ਼ਾ ਕਰਨ ਤੋਂ ਪਹਿਲ਼ਾਂ ਤੇ ਮਗਰੋਂ ਮਿਲਣ ਦੀ ਗੱਲ ਯਾਦ ਕਰੋ )
7. ਜਰੂਰੀ ਖੁਰਾਕ ਪ੍ਰੋਟੀਨ ਭਰਪੂਰ ,ਖਾਸ ਕਰਕੇ ਚਿਕਨ ,ਮੱਛੀ ਵਰਗੀ ਨਾਨਵੈੱਜ ਤੋਂ ਦੂਰੀ ।
ਇਲਾਜ :-
ਸਮੱਸਿਆ ਦਾ ਇਲਾਜ ਹੈ ਨਸ਼ੇ ਤੋਂ ਦੂਰੀ , ਵਰਜਿਸ਼ ਕਰਕੇ ਸਵੇਰ ਦੀ ਸੈਰ ਜਾਂ ਦੌੜ ਸਪ੍ਰਿੰਟ ਨਾਲ ।
ਜਿੰਮ ਚ ਉਹ ਕਸਰਤਾਂ ਜੋ ਤੁਹਾਡੇ ਪੱਟਾਂ ਨੂੰ ਮਜਬੂਤ ਕਰਨ ।
ਪੱਟਾਂ ਦੀ ਮਜ਼ਬੂਤੀ ਮਤਲਬ ਲਹੂ ਦਾ ਬੇਹਤਰ ਵਹਾਅ ।
ਪਾਰਟਨਰ ਨਾਲ ਸਮਝ ਵਿਕਸਤ ਕਰੋ ਉਸਨਾਲ ਸਮੱਸਿਆ ਨੂੰ ਡਿਸਕਸ ਕਰਕੇ ਮਨ ਤੇ ਬੋਝ ਨੂੰ ਖਤਮ ਕਰਕੇ ਕਾਫੀ ਹੱਦ ਤੱਕ ਇਸਤੇ ਕਾਬੂ ਪਾਇਆ ਜਾ ਸਕਦਾ ਹੈ ।
ਤੇ ਬੇਹਤਰ ਖੁਰਾਕ ਜੇ ਨਾਨ ਵੈੱਜ ਨਹੀਂ ਖਾ ਸਕਦੇ ਤਾਂ ਪ੍ਰੋਟੀਨ ਦੇ ਬਨਸਪਤੀ ਸੋਰਸ ਵਰਤੋਂ ।
ਚਿੱਲ ਕਰੋ ਜਿੰਦਗ਼ੀ ਦੀ ਜਿਹੜੀ ਚਿੰਤਾ ਤੁਹਾਡੀ ਸਕਸ਼ ਲਾਈਫ ਨੂੰ ਖਤਮ ਕਰ ਦੇਵੇ ਉਸਨੂੰ ਖਤਮ ਕਰੋ । ਕਿਉਂਕਿ ਇਸਦੇ ਖਤਮ ਹੁੰਦੇ ਹੀ ਜਿੰਦਗੀ ਹੋਰ ਵੀ ਕੌੜੀ ਹੋ ਜਾਂਦੀ ਹੈ ।
ਚਿੰਤਾ ਵਧਦੇ ਹੀ ਟੇਸਟਸਪੋਨ ਘਟਣ ਲਗਦਾ ਹੈ ਜੋ ਕਿ ਸੈਕਸ ਲਾਈਫ ਨੂੰ ਘਟਾਉਂਦਾ ਹੈ ਤੇ ਇੰਝ ਇਸਦਾ ਘਟਨਾ ਹੋਰ ਵੀ ਚਿੰਤਾ ਖਤਮ ਕਰਨ ਵਾਲੇ ਹਾਰਮੋਨ ਖਤਮ ਹੋਣ ਲੱਗ ਜਾਂਦੇ ਹਨ । ਜਿਸ ਨਾਲ ਸਰੀਰ ਇੱਕ ਘਟੀਆ ਚੱਕਰ ਚ ਫੱਸ ਜਾਂਦਾ ਹੈ । ਤੇ ਦਿਨੋ ਦਿਨੋ ਜਿੰਦਗ਼ੀ ਨਰਕ ਹੋਣ ਲਗਦੀ ਹੈ ।
ਔਰਤਾਂ ਦੀ ਸਮੱਸਿਆ : —-
ਔਰਤਾਂ ਦੀ ਆਰਗੀਜਮ ਦੀ ਸਮੱਸਿਆ ਹੀ ਅਲੱਗ ਹੈ । ਜਿੱਥੇ ਮਰਦ ਇਸ ਸਟੇਜ ਤੇ ਜਲਦੀ ਪਹੁੰਚਣ ਕਰਕੇ ਦੁਖੀ ਹਨ ।
ਓਥੇ ਬਹੁਤ ਸਾਰੇ ਮਰਦਾ ਨੂੰ ਹੀ ਨਹੀਂ ਸਗੋਂ ਔਰਤਾਂ ਨੂੰ ਇਹ ਨਹੀਂ ਪਤਾ ਕਿ ਔਰਤਾਂ ਚ ਚਰਮ ਸੁੱਖ ਵਰਗਾ ਕੁਝ ਹੁੰਦਾ ਹੈ । ਜੇ ਹੁੰਦਾ ਹੈ ਤਾਂ ਕਿਵੇਂ ਤੇ ਕਿਥੋਂ ਹੁੰਦਾ ਹੈ । #HarjotDiKalam
ਇਸਦਾ ਸਿੱਧਾ ਕਾਰਨ ਇਹ ਸੀ ਸੈਕਸ ਬਾਰੇ ਹੁਣ ਤੱਕ ਦੀ ਜਿਆਦਾਤਰ ਖੋਜ ਸਿਰਫ ਮਰਦ ਦੇ ਸੁੱਖ ਨੂੰ ਵਧਾਉਣ ਲਈ ਹੋਈ ਹੈ । ਕਿਉਕਿ ਸੈਕਸ ਸਿਰਫ ਮਰਦ ਢੈ ਵਿਸ਼ੇਸ਼ਧੀਕਾਰ ਰਿਹਾ ਤੇ ਉਸਦੀ ਖੁਸ਼ੀ ਦੀ ਪੂਰਤੀ ਹੀ ਔਰਤ ਦਾ ਮਕਸਦ ਦੱਸਿਆ ਗਿਆ ।
ਤੇ ਜਦੋਂ ਇਸ ਵਿਸ਼ੇ ਤੇ ਲਿਖਿਆ ਗਿਆ ਤਾਂ ਉਹ ਵੀ ਮਰਦਾਂ ਵੱਲੋਂ ਹੀ ਲਿਖਿਆ ਗਿਆ । ਇਸ ਲਈ ਔਰਤ ਦੇ ਆਰਗੀਜਮ ਬਾਰੇ 20 ਵੀ ਸਦੀ ਦੇ ਅੱਧ ਤੱਕ ਜੋ ਵੀ ਖੋਜ ਹੋਈ ਉਹ ਮਰਦਾਂ ਵੱਲੋਂ ਸੀ ।
ਕੁਝ ਸ਼ੁਰੂ ਦੇ ਲਿਖਾਰੀਆਂ ਨੇ ਜੀ ਸਪਾਟ ਨਾਮ ਦੀ ਇੱਕ ਧਾਰਨਾ ਵੀ ਦਿੱਤੀ । ਪਰ ਮਗਰੋਂ ਇਹ ਕੁਝ ਵੀ ਨਾ ਨਿੱਕਲਿਆ ।
ਔਰਤ ਚ ਆਰਗੀਜਮ ਦੀ ਸਮੱਸਿਆ ਇਸ ਤਰ੍ਹਾਂ ਹਾਵੀ ਹੈ ਕਿ
ਅਮਰੀਕਾ ਵਰਗੇ ਦੇਸ਼ ਵਿੱਚ ਵੀ 60 % ਔਰਤਾਂ ਇਸ ਤੱਕ ਨਾ ਪਹੁੰਚਣ ਦਾ ਦਾਅਵਾ ਕਰਦੀਆਂ ਹਨ ਖਾਸ ਕਰਕੇ ਆਪਣੇ ਪਹਿਲੇ ਪਾਰਟਨਰ ਨਾਲ । ਮਗਰੋਂ ਉਹਨਾਂ ਨੂੰ ਜਦੋਂ ਸਮਝ ਆਉਂਦੀ ਹੈ ਇਹ ਪ੍ਰਤੀਸ਼ਤ ਘੱਟਦਾ ਹੈ ।ਜਿਥੇ ਮਰਦ ਭਾਰਤ ਨਾਲੋਂ ਜਿਆਦਾ ਸਮਝਦਾਰ ਹਨ ।ਤੇ ਔਰਤ ਮਰਦ ਨੂੰ ਸਿੱਧਾ ਮੂੰਹ ਤੇ ਆਖ ਸਕਦੀ ਹੈ ।
ਭਾਰਤ ਚ ਇਹ ਸਮੱਸਿਆ ਹੋਰ ਵੀ ਗੰਭੀਰ ਹੈ ਕਿਉਕਿ ਮਰਦ ਔਰਤ ਬਹੁਤੇ ਖੁੱਲ੍ਹ ਵੀ ਖੁੱਲ੍ਹ ਕੇ ਆਪਸ ਚ ਗੱਲ ਨਹੀਂ ਕਰਦੇ । ਔਰਤ ਇਸ ਲਈ ਨਹੀਂ ਕਹਿਂਦੀ ਕਿਉਂਕਿ ਉਸਨੂੰ ਲਗਦਾ ਕਿ ਇੰਝ ਕਹਿਣ ਦਾ ਮਤਲਬ ਹੋਏਗਾ ਮਰਦ ਦੀ ਮਰਦਾਨਗੀ ਤੇ ਪ੍ਰਸ਼ਨ ਜਾਂ ਖੁਦ ਦੇ ਜਿਆਦਾ ਅੱਗ ਲੱਗੀ ਹੋਣ ਦਾ ਮਿਹਣਾ ।
ਇਸਤੋਂ ਬਿਨਾਂ ਕੁਝ ਹੋਰ ਧਾਰਨਾਵਾਂ ਜੋ ਆਮ ਕਰਕੇ ਮਨ ਚ ਰਹਿ ਜਾਂਦੀਆਂ ਹਨ ਕਿ ਆਰਗੀਜਮ ਹਮੇਸ਼ਾ ਹੀ pentaration ( insertation of penis in vagina )ਨਾਲ ਹੋ ਸਕਦੀ ਹੈ । ਪਰ ਅਜਿਹਾ ਨਹੀਂ ਹੁੰਦਾ ।
ਜਿੰਨੀ ਕੁ ਖੋਜ ਅੱਜ ਇਸ ਵਿਸ਼ੇ ਤੇ ਹੋਈ ਹੈ ਉਸ ਦੇ ਰਿਜ਼ਲਟ ਅਲੱਗ ਹਨ ।
jਜਿਵੇਂ ਕਿ ਇਹ ਔਰਤ ਤੋਂ ਔਰਤ ਤੇ ਵੱਖਰਾ ਹੁੰਦਾ ਕਿ ਉਸਨੂੰ ਕਿਵੇਂ ਚਰਮ ਸੁਖ ਮਿਲਦਾ ਹੈ । ਤੇ ਉਸ ਪੁਆਇੰਟ ਉੱਤੇ ਇੱਕੋ ਵੇਲੇ ਇੱਕ ਵਾਰ ਜਾਂ ਬਹੁਤੀ ਵਾਰ ਮਿਲਦਾ ਹੈ । #HarjotDiKalam
ਦੂਸਰਾ ਇਹ ਕਾਫੀ ਹੱਦ ਤੱਕ ਸਾਬਿਤ ਹੋ ਚੁੱਕਾ ਕਿ 80% ਤੱਕ ਔਰਤਾਂ ਨੂੰ ਚਰਮ ਸੁੱਖ ਲਈ ਪੇਂਟਰੇਸ਼ਨ ਦੀ ਲੋੜ ਨਹੀਂ ਹੁੰਦੀ ਸਿਰਫ ਸਹੀ ਤਰੀਕੇ ਛੋਹਕੇ ਤੇ ਕੁਝ ਸਮੇਂ ਲਈ ਰਗੜ ਕੇ ਉਸ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ । ਪਰ ਸਮਾਂ ਤੇ ਤਰੀਕਾ ਹਰ ਔਰਤ ਲਈ ਅਲੱਗ ਹੋ ਸਕਦਾ ਹੈ ।( even masterbutation can help )
ਪਰ ਮਰਦ ਤੇ ਔਰਤ ਦੀ ਸਮੱਸਿਆ ਹੈ ਕਿ ਉਹ ਇਸ ਵਿਸ਼ੇ ਤੇ ਗੱਲ ਕਰਨਾ ਨਹੀਂ ਚਾਹੁੰਦੇ । ਕਿਹੜਾ ਟੱਚ ਕਿਹੜੀ ਚੀਜ਼ ਵਧੀਆ ਲਗਦੀ ਹੈ ਨਹੀਂ ਪਤਾ । ਨਸ਼ਾ ਲੜਾਈ ਸ਼ਰਮ ਗੰਦਾ ਕੰਮ ਆਦਿ ਇਸਨੂੰ ਹੋਰ ਵੀ ਔਖਾ ਕਰ ਦਿੰਦੇ ਹਨ ।
ਫਿਰ ਹੁੰਦਾ ਕੀ ਹੈ ।
ਇਸ ਨਾਲ ਫਿਰ ਦਿਲਚਸਪੀ ਖਤਮ ਹੋ ਜਾਂਦੀ ਹੈ ਕਿਸੇ ਇੱਕ ਦੀ ਜਾਂ ਦੋਵਾਂ ਦੀ ।
ਕਈ ਵਾਰ ਮਰਦ ਨੂੰ ਖੁਦ ਤੇ ਭਰੋਸਾ ਖਤਮ ਹੋ ਜਾਂਦਾ ਉਹ ਫਿਰ ਨਸ਼ੇ ਚ ਖੁਸੀ ਲੱਭਦਾ ਤੇ ਔਰਤ ਲੜਨ ਚ ।
ਪਰ ਇਸਤੋਂ ਖਤਰਨਾਕ ਹੋਰ ਚੀਜ਼ ਹੁੰਦੀ ਹੈ ।
ਰਿਸ਼ਤੇ ਚ ਕਿਸੇ ਹੋਰ ਦਾ ਆ ਜਾਣਾ :—-
ਅਕਸਰ ਦੇਖਿਓ ਕਿ ਜਿਸ ਬਾਹਰੀ ਮਰਦ /ਔਰਤ ਨਾ ਜੋੜੇ ਵਿੱਚੋ ਕਿਸੇ ਦੇ ਸਬੰਧ ਜੁੜਦੇ ਹਨ ਉਸ ਔਰਤ ਜਾਂ ਮਰਦ ਬਾਰੇ ਇਹੋ ਮਸ਼ਹੂਰ ਹੁੰਦਾ ਕਿ ਉਹਦੇ ਚ ਪਤਾ ਨਹੀਂ ਇਵੇਂ ਦਾ ਕੀ ਹੈ ਕਿਸੇ ਨੂੰ ਮਗਰ ਲਾ ਲੈਂਦਾ ਜਾਂ ਲੈਂਦੀ ਹੈ ।
ਬੇਸ਼ਕ ਇਸਦਾ ਸਭ ਤੋਂ ਵੱਡਾ ਕਾਰਨ ਇਹੋ ਹੁੰਦਾ ਬਿਸਤਰ ਤੇ ਸੋਲਾਂ ਕਲਾਂ ਸੰਪੁਰਨ ਹੋਣਾ ।
ਅਜਿਹੇ ਮਰਦ ਨੂੰ ਜਾਂ ਔਰਤ ਨੂੰ ਇਹ ਬੜਾ ਚੰਗੀ ਤਰਾਂ ਪਤਾ ਹੁੰਦਾ ਕਿ ਆਪਣੇ ਪਾਰਟਨਰ ਨੂੰ ਕਿਵੇਂ ਸੰਤੁਸਟ ਕਰਨਾ ਤੇ ਉਸਦੀ ਸਮੱਸਿਆ ਦਾ ਜੇ ਹੱਲ ਹੈ ਤਾਂ ਕਿਵੇਂ ਕਰਨਾ ।
ਇਸ ਲਈ ਬੜੀ ਚੰਗੀ ਤਰੀਕੇ ਵਿਆਹੀਆਂ ਔਰਤਾਂ ਵੀ ਅਜਿਹੇ ਰਿਸ਼ਤੇ ਚ ਖੁਭ ਜਾਂਦੀਆਂ ਹਨ ਬੱਚੇ ਛੱਡ ਕੇ ਭੱਜ ਜਾਂਦੀਆਂ ਹਨ ।
ਇਹ ਮਰਦਾਂ ਨਾਲ ਵੀ ਹੁੰਦਾ ਹੈ ਪਰ ਵਿਆਹੇ ਮਰਦ ਅਕਸਰ ਭੱਜਦੇ ਨਹੀਂ ਕਿਉਕਿ ਉਹਨਾਂ ਦਾ ਇੰਝ ਹੋਣਾ ਵੀ ਸਮਾਜ ਸਵੀਕਾਰ ਲੈਂਦਾ ।

ਇਸ ਲਈ ਸੈਕਸ ਦੀ ਇਹ ਸੱਮਸਿਆ ਗੰਭੀਰ ਹੈ । ਪਰ ਅਸ਼ਲੀਲ ਗੰਦੀ ਤੇ ਘਟੀਆ ਗੱਲ ਸੋਚਕੇ ਕੋਈ ਇਸਤੇ ਗੱਲ ਨਹੀਂ ਕਰਦਾ ਜਦੋਂ ਕਿ ਬਹੁਤ ਵੱਡੀ ਗਿਣਤੀ ਚ ਲੋਕੀ ਇਸਦੇ ਸ਼ਿਕਾਰ ਹਨ ।
ਭੱਜਦੌੜ ਦੀ ਜਿੰਦਗ਼ੀ ਤੇ ਘਟੀਆ ਹੋ ਰਹੀ ਖੁਰਾਕ ਚ ਇਹ ਹੋਰ ਵੀ ਗੰਭੀਰ ਹੋ ਰਹੀ ।
ਲੋਕੀ ਡਾਕਟਰ ਕੋਲ ਜਾਂ ਜਾਣ ਦੀ ਬਜਾਏ ਨੀਮ ਹਕੀਮ ਕੋਲ ਜਾਂਦੇ ਹਨ । ਪਰ ਔਰਤ ਕਿਤੇ ਵੀ ਨਹੀਂ ਜਾ ਸਕਦੀ । ਖੈਰ ਹੋਰ ਵੀ ਇਸਦੇ ਪਹਿਲੂ ਹਨ ।
ਪਰ ਮੁੱਖ ਇਹੋ ਹੈ ਤੇ ਔਰਤ ਲਈ ਸਭ ਤੋਂ ਜਰੂਰੀ ਉਸ ਪੁਆਇੰਟ ਨੂੰ ਲੱਭਣਾ ਹੈ ਜਿਥੇ ਉਸ ਲਈ ਇਸ ਸੁਖ ਨੂੰ ਹਾਸਿਲ ਹੋ ਸਕੇ ਪਰ ਜਨਮ ਤੋਂ ਹੀ ਔਰਤ ਨੂੰ ਖੁਦ ਦੇ ਸ਼ਰੀਰ ਨੂੰ ਵੀ ਛੋਹ ਲੈਣਾ ਗੰਦਾ ਜਾਂ ਗਲਤ ਦੱਸਕੇ ਮਨ ਚ ਇੱਕ ਡਰ ਤੇ ਗਲਤਾਨ ਭਰ ਦਿਤੀ ਜਾਂਦੀ ਹੈ ਜੋ ਸ਼ਾਇਦ ਮਰਨ ਤੱਕ ਉਸਦੇ ਨਾਲ ਰਹਿੰਦੀ ਹੈ । #HarjotDiKalam
ਤੇ ਮਰਦ ਚ ਇਹ ਸੋਚ ਕੇ ਉਸਨੇ ਔਰਤ ਦੇ ਸਾਹਮਣੇ ਕਮਜ਼ੋਰ ਨਹੀਂ ਦਿਸਣਾ ਹਮੇਸ਼ਾਂ ਉਸਦੀਆਂ ਬਾਹਾਂ ਖੜੀਆਂ ਕਰਵਾਉਣੀਆਂ ਹਨ ਵਗੈਰਾ ਵਗੈਰਾ । ਜੋ ਕਿ ਅੱਗਿਓ ਪੋਰਨ ਤੇ ਆਮ ਦੋਸਤਾਂ ਚ ਵੀ ਇਹੋ ਗੱਲ ਸਿੱਖੀ ਜਾਂਦੀ ਹੈ ਜਿਸ ਕਰਕੇ ਉਹ ਬਹੁਤ ਵਾਰ ਨਸ਼ੇ ਤੇ ਮੈਡੀਕਲ ਕੈਪਸੂਲ ਵੱਲ ਚਲਾ ਜਾਂਦਾ ਹੈ ।
ਇਸ ਲਈ ਉਹਨਾਂ ਚੱਕਰਾਂ ਚੋਂ ਬਚੋ ।
ਬਿਸਤਰ ਤੇ ਆਪਣੇ ਪਾਰਟਨਰ ਨਾਲ ਸਮਝ ਵਿਕਸਿਤ ਕਰੋ ।
ਬਾਕੀ ਸਭ ਹੌਲੀ ਹੌਲੀ ਸਹੀ ਹੁੰਦਾ ਜਾਵੇਗਾ ।

ਹੋਰ ਗੱਲਾਂ ਦੱਸੋ ਤੇ ਪੁੱਛੋ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s