ਇੰਸਟਾ ਤੇ ਇੱਕ ਪੇਜ਼ ਸੀ” ਸੈਕਸ ਐਜੂਕੇਸ਼ਨ ਇਨ ਪੰਜਾਬੀ ” ਮੇਰੀਆਂ ਕਈ ਪੋਸਟਾਂ ਉਹਨਾਂ ਕਾਪੀ ਪੇਸਟ ਕਰਕੇ ਪਾਈਆਂ ਸੀ । ਮੈਂ ਲਾਇਕ ਕਰਕੇ ਕਿਹਾ ਇਹ ਮੇਰੀ ਪੋਸਟ ਹੈ ਨਾਮ ਦੱਸਿਆ ਕਰੋ ਕਿਸਦੀ ਲਿਖੀ ਹੋਈ ਖੈਰ ਕੋਈ ਰਿਪਲਾਈ ਨਹੀਂ ਆਇਆ । ਮਗਰੋਂ ਕਈ ਪੋਸਟਾਂ ਨਿਊਜ਼ ਫੀਡ ਚ ਆਈਆਂ । ਪੂਰੀ ਤਰ੍ਹਾਂ ਕੱਚੀ ਜਾਣਕਾਰੀ । ਇਧਰੋਂ ਓਧਰੋਂ ਕਾਪੀ ਪੇਸਟ ਤੇ ਅਨੁਵਾਦ । ਕਈ ਵਾਰ ਸੋਚਿਆ ਜਵਾਬ ਲਿਖਾਂ ਕਿਸੇ ਪੋਸਟ ਵਿੱਚ ।ਪਰ ਟੈਮ ਨਹੀਂ ਸੀ ।
ਫਿਰ ਇੱਕ ਦਿਨ ਪੋਸਟ ਪਈ ਓਥੇ ਕਿ ਔਰਤਾਂ ਸੈਕਸ ਦੌਰਾਨ ਕਿਹੜੀਆਂ ਪੰਜ ਪੁਜੀਸ਼ਨਾਂ ਪਸੰਦ ਨਹੀਂ ਕਰਦੀਆਂ । ਪੜ੍ਹ ਕੇ ਮੇਰੇ ਤੋਂ ਰਿਹਾ ਨਹੀਂ ਗਿਆ । ਮੈਂ ਕਮੈਂਟ ਕਰ ਦਿੱਤਾ ਕਿ ਜਾਣਕਾਰੀ ਕੱਚੀ ਏ ਤੇ ਨਾਲ ਕੱਲੇ ਕੱਲੇ ਤਰੀਕੇ ਦਾ ਉੱਤਰ ਵੀ ਦੇ ਦਿੱਤਾ । ਬੱਸ ਕੁਝ ਦਿਨਾਂ ਤੋਂ ਕੋਈ ਪੋਸਟ ਨਹੀਂ ਦਿਖੀ ਤਾਂ ਅੱਜ ਪੇਜ਼ ਲੱਭਿਆ ਨਹੀਂ ਮਿਲਿਆ । ਮਤਲਬ ਕਮੈਂਟ ਪੜ੍ਹ ਕੇ ਐਡਮਿਨ ਨੇ ਸ਼ਾਇਦ ਬਲੌਕ ਹੀ ਕਰ ਦਿੱਤਾ । ਜਾਂ ਹੋ ਸਕਦਾ ਪੇਜ਼ ਨਾ ਬੰਦ ਹੋ ਗਿਆ ਹੋਵੇ ।
ਇਹ ਗੱਲ ਲਿਖਣ ਦਾ ਮਕਸਦ ਸਿਰਫ ਐਨਾ ਕੁ ਹੈ ਕਿ ਸੈਕਸ ਐਜੂਕੇਸ਼ਨ ਦੇ ਨਾਮ ਤੇ ਕੱਚੀ ਤੇ ਅਧੂਰੀ ਜਾਣਕਾਰੀ ਤੋਂ ਬਿਨਾਂ ਕੁਝ ਨਹੀਂ ਏ । ਕੁਝ ਤਾਂ ਅੰਗਰੇਜ਼ੀ ਚ ਹੱਥ ਤੰਗ ਹੋਣ ਕਰਕੇ ਬੁਰਾ ਹਾਲ ਹੈ ।ਪੰਜਾਬੀ ਚ ਕਿਤਾਬਾਂ ਦੀ ਜਾਣਕਾਰੀ ਦੀ ਕਮੀ ਏ । ਤੇ ਨੀਮ ਹਕੀਮ ਬਹੁਤੇ ਹਨ ਡਾਕਟਰ ਘੱਟ । ਉੱਪਰੋਂ ਮਰਦਾਨਗੀ ਤੇ ਗੰਦਾ ਗਲਤ ਦੀ ਧਾਰਨਾ ਡਾਕਟਰ ਕੋਲ ਜਾਣ ਨਹੀਂ ਦਿੰਦੀ ਤੇ ਅੱਗਿਓ ਡਾਕਟਰ ਦੋਂਵੇਂ ਹੱਥੋਂ ਲੁੱਟ ਵੀ ਰਹੇ ਹਨ ।
ਸੈਕਸ ਦੇ ਮੂਲ ਚ ਜੋ ਚੀਜ਼ ਹੈ ਉਹ ਦੋ ਲੋਕਾਂ ਦੀ ਆਪਸੀ ਸਹਿਮਤੀ ਸਹਿਯੋਗ ਤੇਪ ਪਿਆਰ ਹੈ । ਜਿੱਥੇ ਦੋਂਨੋ ਪਾਰਟਨਰ ਇੱਕ ਦੂਜੇ ਨੂੰ ਬਰਾਬਰ ਸਮਝਕੇ ,ਇੱਕੋ ਜਿੰਨਾਂ ਮੌਕਾ ਸਮਾਂ ਦੇਣਗੇ ਕਦੇ ਕੋਈ ਸਮੱਸਿਆ ਨਹੀਂ ਆਏਗੀ । ਇੱਕ ਦੂਜੇ ਦੇ ਭਾਵਾਂ ਨੂੰ ਸਮਝਣਾ ਉਹਨਾਂ ਪਲਾਂ ਚ ਇਹੋ ਹੀ ਰਾਜ਼ ਹੈ ।ਇਸਤੋਂ ਵੱਧ ਬਾਕੀ ਸਭ ਭੁਲੇਖੇ ਹਨ । ਕਈ ਵਾਰ ਇਹ ਇੱਕ ਦੂਸਰੇ ਦੀ ਚੁੱਪ ਚ ਸਮਝਣਾ ਪੈਂਦਾ ਕਈ ਵਾਰ ਬੋਲਕੇ ਦੱਸਣਾ ਕਹਿਣਾ ਤੇ ਸੁਣਨਾ ਪੈਂਦਾ । ਜਿਥੇ ਇਸਦੇ ਦੌਰਾਨ ਦੋਵਾਂ ਚ ਉਹ ਗੱਲਬਾਤ ਬੰਦ ਹੋਗੀ ਉਸੇ ਦਿਨ ਤੋਂ ਸਮੱਸਿਆ ਸ਼ੁਰੂ ਹੋ ਜਾਂਦੀ ਹੈ ।ਤੇ ਜਦੋਂ ਸਮਝ ਹੋ ਗਈ ਫਿਰ ਨਾ ਥੋਨੂੰ ਕਦੇ ਇਹ ਪਤਾ ਲੱਗੇਗਾ ਕਿ ਕੀ ਪੁਜੀਸ਼ਨ ਸੀ ਕਿਸ ਜਗ੍ਹਾ ਤੇ ਸੀ ਉਹ ਆਪੇ ਸਮਝਦੇ ਜਾਓਗੇ । ਗੱਲ ਸਿਰਫ ਆਪਣੇ ਪਾਰਟਨਰ ਨੂੰ ਸਮਝਣ ਦੀ ਹੈ ।ਇੱਕ ਦੂਸਰੇ ਦੀ ਮਜ਼ਬੂਤੀ ਤੇ ਕਮਜ਼ੋਰੀ ਨੂੰ ਜਾਨਣ ਦੀ ਹੈ ।
ਔਰਤਾਂ ਵੱਲ ਮਰਦ ਪਾਰਟਨਰ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿਉਕਿ ਬਚਪਨ ਤੋਂ ਹੀ ਉਹਨਾਂ ਦੇ ਮਨ ਚ ਇਸ ਸਭ ਦੇ ਗੰਦੇ ਹੋਣ ਦੀ ਧਾਰਨਾ ਬਣਾ ਦਿੱਤੀ ਜਾਂਦੀ ਹੈ ।ਇਥੋਂ ਤੱਕ ਕਿ ਉਹ ਆਪਣੇ ਆਪ ਨੂੰ ਪ੍ਰਾਈਵੇਟ ਪਾਰਟਸ ਤੇ ਬਹੁਤ ਵਾਰ ਛੂਹਣਾ ਵੀ ਪਸੰਦ ਨਹੀਂ ਕਰਦੀਆਂ ।ਇਸ ਚੋਂ ਕੱਢਣ ਲਈ ਪਾਰਟਨਰ ਨੂੰ ਕੋਸ਼ਿਸ਼ ਕਰਨੀ ਪੈਂਦੀ ਹੈ ।ਬਾਕੀ ਸਭ ਸਮੱਸਿਆਵਾਂ ਸਿਰਫ ਇਸੇ ਇੱਕ ਦੂਜੇ ਦੀ ਸਮਝ ਨਾਲ ਨਿਪਟ ਜਾਂਦੀਆਂ ਹਨ । ਜਦੋਂ ਦੋ ਸਰੀਰ ਮਨ ਤੋਂ ਇੱਕ ਦੂਜੇ ਨਾਲ ਜੁੜਨ ਲਈ ਤਿਆਰ ਹਨ ਤਾਂ ਬਾਕੀ ਹਰ ਇੱਕ ਸੱਮਸਿਆਂ ਨਜੀਠੀ ਜਾ ਸਕਦੀ ਹੈ ਚਾਹੇ ਕਿਸੇ ਦਾ ਲੋੜ ਤੋਂ ਵੱਧ ਕਾਮੂਕ ਹੋਣਾ ਹੋਵੇ ਜਾਂ ਘੱਟ ਜਾਂ ਕੁਝ ਹੋਰ । ਇਸ ਲਈ ਬਹੁਤੀਆਂ ਗੱਲਾ ਵਿੱਚ ਵਕਤ ਨਾ ਗੁਆ ਕੇ ਮੂਲ ਗੱਲ ਤੇ ਪਹੁੰਚੋ ਇੱਕ ਦੂਸਰੇ ਨੂੰ ਤਨੋ ਮਨੋ ਸਮਝੋ ਤੇ ਇਸਨੂੰ ਖਾਨਾਪੂਰਤੀ ਜਾਂ ਖੇਡ ਵਾਂਗ ਨਾ ਕਰੋ । ਸਗੋਂ ਸਹੀ ਸਮਾਂ ਦੇ ਕੇ ਬੜੇ ਹੀ ਧਿਆਨ ਨਾਲ ਕਰੋ । ਜਦੋਂ ਤੁਹਾਡੇ ਸਰੀਰਾਂ ਚ ਉਹ ਟਿਊਨਇੰਗ ਇੱਕ ਵਾਰ ਬਣ ਗਈ ਸਾਰੀ ਜਿੰਦਗੀ ਕਾਇਮ ਰਹੇਗੀ । ਹਾਂ ਕਿਸੇ ਵੇਲੇ ਹੋ ਸਕਦਾ ਇਸਨੂੰ ਅਗਲੇ ਲੈਵਲ ਤੇ ਲੈਕੇ ਜਾਣ ਲਈ ਕੁਝ ਐਕਸਟਰਾ ਕਰਨਾ ਪਵੇ । ਪਰ ਜੇ ਮੁੱਢਲੀ ਸਮਝ ਹੋਈ ਤਾਂ ਹਰ ਲੈਵਲ ਆਸਾਨ ਹੀ ਹੈ ।
…..ਸਵਾਲ ਹੋਵੇ ਮੈਸੇਜ ਕਰ ਸਕਦੇ ਹੋ ……..
