Category Archives: Uncategorized

ਕਾਮਦੇਵ ਦੇ ਪੰਜ ਬਾਣ

ਕਾਮਦੇਵ ਦੇ 5 ਕਾਮ ਬਾਣ ( Kaamdev de Panj Baan)
ਭਾਰਤੀ ਪਰੰਪਰਾ ਵਿੱਚ ਕਾਮ ਵੀ ਇੱਕ ਦੇਵ ਹੈ , ਕਾਮਦੇਵ। ਕੋਕ ਸ਼ਾਸ਼ਤਰ ਦਾ ਲਿਖਾਰੀ ਕਾਮ ਦੇਵ ਦੇ ਕੁੱਲ ਪੰਜ ਬਾਣ ਦਸਦਾ ਹੈ। ਕਾਮ ਬਾਣ ਅਸਲ ਚ ਔਰਤ ਤੇ ਮਰਦ ਵਿਚਲੀ ਖਿੱਚ ਦਾ ਕਾਰਨ ਹਨ। ਇਹਨਾਂ ਦੀ ਸੁਯੋਗ ਵਰਤੋਂ ਨਾ ਕਰਕੇ ਬਹੁਤ ਵਾਰ ਲੋਕੀ ਅੰਨ੍ਹੇਵਾਹ ਵਰਤਦੇ ਹੋਏ ਅੰਨ੍ਹੇ ਹੋਕੇ ਆਪਣੀ ਜਿੰਦਗੀ ਵੀ ਗਵਾ ਬੈਠਦੇ ਹਨ।

ਇਹ ਪੰਜ ਬਾਣ ਹਨ, ਸ਼ਬਦ ਬਾਣ, ਸਪਰਸ਼ ( ਛੂਹ ਜਾਂ ਟੱਚ ), ਰੂਪ ਅਰਥਾਤ ਖੂਬਸੂਰਤੀ , ਗੰਧ ਅਰਥਾਤ ਖੁਸ਼ਬੂ, ਤੇ ਰਸ ।
ਸ਼ਬਦ ਬਾਣ ਕੰਨਾਂ ਰਾਂਹੀ ਅਸਰ ਕਰਦਾ ਹੈ, ਸਪਰਸ਼ ਰਸ ਸਕਿਨ ਜਾਂ ਚਮੜੀ ਰਾਂਹੀ, ਰੂਪ ਜਾਂ ਖੂਬਸੂਰਤੀ ਅੱਖਾਂ ਰਾਂਹੀ ਰਸ ਜੀਭ ਰਾਂਹੀ ਤੇ ਗੰਧ ਜਾਂ ਖੁਸ਼ਬੂ ਨੱਕ ਰਾਂਹੀ।

ਸ਼ਬਦ ਬਾਣ: ਗੁੱਸੇ ਚ ਆਖੇ ਸ਼ਬਦ ਬੋਲੇ ਹੋਏ ਬੋਲ ਜਿੱਥੇ ਲੜਾਈ ਦਾ ਕਾਰਨ ਬਣਦੇ ਹਨ ਓਥੇ ਪਿਆਰ ਨਾਲ ਬੋਲੇ ਹੋਏ ਬੋਲ ਕਿਸੇ ਨੂੰ ਵੀ ਪਿਘਲਾ ਦੇਣ ਦਾ ਜਜ਼ਬਾ ਰੱਖਦੇ ਹਨ। ਸ਼ਾਇਰ ਤੇ ਕਵੀ ਆਪਣੇ ਸ਼ਬਦਾਂ ਰਾਂਹੀ ਹੀ ਸਰੋਤਿਆਂ ਨੂੰ ਕੀਲ ਕੇ ਪ੍ਰੇਮੀ ਬਣਾ ਲੈਂਦੇ ਹਨ। ਸ਼ਬਦਾਂ ਦੀ ਚੋਣ ਤੇ ਸ਼ਬਦਾਂ ਦੀ ਸੁਯੋਗ ਵਰਤੋਂ ਨਾਲ ਤੁਸੀਂ ਸਿਰਫ ਪ੍ਰੇਮ ਹੀ ਹਾਸਿਲ ਨਹੀਂ ਕਰ ਸਕਦੇ ਸਗੋਂ ਦੋਸਤ ਨੂੰ ਮਿੱਤ ਬਣਾ ਸਕਦੇ ਹੋ ਜੇਕਰ ਤੁਹਾਡੀ ਬੋਲ ਬਾਣੀ ਇਸ ਯੋਗ ਨਹੀਂ ਕਿ ਤੁਸੀਂ ਕਿਸੇ ਨੂੰ ਕੀਲ ਸਕੋਂ ਤਾਂ ਤੁਹਾਡੇ ਤੇ ਗੂੰਗੇ ਆਦਮੀ ਵਿੱਚ ਕੋਈ ਫ਼ਰਕ ਨਹੀਂ।
ਜੰਗਲੀ ਹਿਰਨ ਨੂੰ ਫੜ੍ਹਨ ਲਈ ਜਦੋਂ ਸ਼ਿਕਾਰੀ ਜੰਗਲ ਵਿੱਚ ਜਾਂਦੇ ਸਨ ਤਾਂ ਉਹ ਇੱਕ ਜਗ੍ਹਾ ਜਾਲ਼ ਵਿਛਾ ਕੇ ਕੋਈ ਮਿੱਠੇ ਸੰਗੀਤ ਵਾਲਾ ਜਿਸਦੀ ਧੁਨੀ ਹਿਰਨਾਂ ਦੀ ਅਵਾਜ਼ ਵਰਗੀ ਹੋਏ ਵਜਾਉਂਦੇ ਹਨ। ਹਿਰਨਾਂ ਦਾ ਝੁੰਡ ਇਸ ਖੂਬਸੂਰਤ ਆਵਾਜ਼ ਨੂੰ ਸੁਣਕੇ ਖਾਣਾ ਪੀਣਾ ਛੱਡਕੇ ਉਹਨਾਂ ਦੇ ਪਿੱਛੇ ਪਿੱਛੇ ਤੁਰ ਪੈਂਦਾ ਹੈ। ਕਾਫੀ ਮਿਲ ਤੁਰਨ ਮਗਰੋ ਉਹ ਜਾਲ ਦੇ ਬਿਲਕੁਲ ਥੱਲੇ ਲਿਆ ਕੇ ਝੁੰਡ ਨੂੰ ਖੜਾ ਕਰ ਲੈਂਦਾ ਹੈ ਤੇ ਜਾਲ ਸੁੱਟ ਕੇ ਫੜ੍ਹ ਲੈਂਦਾ ਹੈ।
ਇਵੇਂ ਸ਼ਬਦ ਬਾਣ ਜਾਨਵਰਾਂ ਤੇ ਵੀ ਕੰਮ ਕਰਦਾ ਹੈ ਜਿਹਨਾਂ ਕੋਈ ਸ਼ਬਦ ਸੀਮਤ ਹੁੰਦੇ ਹਨ ਫਿਰ ਇਨਸਾਨਾਂ ਕੋਲ ਤਾਂ ਅਸੀਮਤ ਹਨ, ਪੰਜਾਬੀ ਚ ਹੀ ਕਿੰਨੀਆਂ ਉਦਾਹਰਣਾਂ ਹਨ ਜਿੱਥੇ ਕਿਸੇ ਲੇਖਕ ਜਾਂ ਲੇਖਕਾ ਦੇ ਸ਼ਬਦਾਂ ਦੇ ਪ੍ਰਸੰਸਕ ਹੀ ਹਮੇਸ਼ਾਂ ਲਈ ਪ੍ਰੇਮੀ ਹੋ ਗਏ ਤੇ ਬਹੁਤ ਵਾਰ ਜੀਵਨ ਸਾਥੀ ਵੀ। ਇਸੇ ਲਈ ਬਰਹਮਚਾਰੀ ਨੂੰ ਇਸ਼ਕੀਆ ਸੰਗੀਤ ਸੁਨਣਾ ਮਨ੍ਹਾ ਹੈ। ਪਰ ਕੋਈ ਕਿੱਥੋਂ ਤੱਕ ਬਚ ਸਕਦਾ।
#HarjotDiKalam
ਸਪਰਸ਼ ਜਾਂ ਛੂਹ : ਛੂਹ ਵੀ ਇੱਕ ਕਲਾ ਹੈ, ਮੈਂ ਪਹਿਲਾਂ ਵੀ ਲਿਖਿਆ ਸੀ ਕੋਮਲ ਚਮੜੀ ਨੂੰ ਛੂਹਣਾ ਤੇ ਕੋਮਲ ਤੇ ਕਠੋਰ ਚਮੜੀ ਦਾ ਮੇਲ , ਔਰਤ ਮਰਦ ਦੇ ਰੋਮਾਂ ਦੀ ਆਪਸੀ ਛੋਹ ਤਰੰਗਾਂ ਛੇੜਦੀ ਹੈ, ਬਿਜਲੀ ਦੌੜਦੀ। ਖਾਸ ਕਰਕੇ ਉਦੋਂ ਜਦੋਂ ਉਹ ਔਰਤ ਮਰਦ ਤੁਹਾਡੇ ਪਸੰਦ ਦੇ ਹੋਣ।
ਮਦਮਸਤ ਹਾਥੀ ਨੂੰ ਵਸ਼ ਵਿੱਚ ਕਰਨ ਲਈ ਹਥਣੀ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਉਹਦੀ ਛੋਹ ਨਾਲ ਹੀ ਹਾਥੀ ਇੱਕ ਦਮ ਸ਼ਾਂਤ ਹੋ ਕੇ ਸਥਿਰ ਹੋ ਜਾਂਦਾ ਹੈ।
ਜੰਗਲੀ ਹਾਥੀ ਨੂੰ ਫੜ੍ਹਨ ਲਈ ਇੱਕ ਟੋਆ ਪੁੱਟ ਕੇ ਉਹਦੇ ਤੇ ਹਲਕੀ ਲਕੜੀਆਂ ਦੇ ਨਾਲ ਢੱਕ ਕੇ ਮਿੱਟੀ ਵਿਛਾ ਕੇ , ਘਾਹ ਰੱਖ ਦਿੱਤਾ ਜਾਂਦਾ। ਹਾਥੀ ਉਸ ਟੋਏ ਵਿੱਚ ਡਿੱਗ ਜਾਂਦਾ ਹੈ। ਫਿਰ ਭੁੱਖ ਪਿਆਸ ਨਾਲ ਵਿਆਕੁਲ ਹੋਕੇ ਤੇ ਚੀਕਣ ਲਗਦਾ ਹੈ ਤਾਂ ਸਿਖਾਈਆਂ ਹੋਈਆਂ ਹਥਣੀਆਂ ਦੀ ਸੁੰਡ ਦੀ ਮਦਦ ਨਾਲ ਬਾਹਰ ਕਢਿਆ ਜਾਂਦਾ ਹੈ। ਭੁੱਖ ਪਿਆਸ ਚ ਵਿਆਕੁਲ ਹੋਕੇ ਵੀ ਉਹ ਸਪਰਸ਼ ਨਾਲ ਸ਼ਾਂਤ ਹੋ ਜਾਂਦਾ ਹੈ। ਗੁੱਸਾ ਤੇ ਦੁੱਖ ਭੁੱਲ ਜਾਂਦਾ ਹੈ। ਆਦਮੀ ਵੀ ਇਵੇਂ ਹੀ ਸਪਰਸ਼ ਜਾਂ ਛੋਹ ਨਾਲ ਇੱਕ ਦਮ ਸ਼ਾਂਤ ਹੋ ਜਾਂਦਾ ਹੈ। ਉਹਦੇ ਬਾਅਦ ਉਸਨੂੰ ਸਿਰਫ ਕਾਮ ਨਜ਼ਰ ਆਉਂਦਾ ਹੈਂ। ਔਰਤ ਵੀ ਛੂਹ ਨਾਲ ਪਿਘਲ ਕੇ ਆਪਣੇ ਪ੍ਰੇਮੀ ਵਿੱਚ ਖੋਹ ਜਾਣ ਲਈ ਉਤਾਵਲੀ ਹੁੰਦੀ ਹੈ। ਇਸ ਲਈ ਜਿਸ ਮਰਦ ਜਾਂ ਔਰਤ ਨੂੰ ਛੋਹ ਦਾ ਤਰੀਕਾ ਪਤਾ ਹੈ ਉਹ ਹਮੇਸ਼ਾਂ ਹੀ ਆਪਣੇ ਸਾਥੀ ਨੂੰ ਸੰਤੁਸ਼ਟ ਕੇ ਸਕਦਾ ਹੈ।

ਰੂਮ ਬਾਣ :

ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ,
ਤੇਲ ਭੁਲੇਖੇ ਬਾਣੀਏ, ਦਿੱਤਾ ਸ਼ਹਿਦ ਉਲੱਟ।

ਜਾਂ

ਰਾਂਝੇ ਉੱਠ ਕੇ ਆਖਿਆ ਵਾਹ ਸੱਜਣ ਤੇ ਹੀਰ ਹੱਸ ਕੇ ਤੇ ਮਿਹਰਬਾਨ ਹੋ।

ਸਾਹਿਤ ਵਿੱਚ ਜਿਸ ਬਾਣ ਦਾ ਸਭ ਤੋਂ ਵੱਧ ਪ੍ਰਯੋਗ ਹੋਇਆ ਹੈ ਉਹ ਰੂਪ ਬਾਣ ਹੀ ਹੈ। ਇਸੇ ਲਈ ਵਾਰਿਸ ਸ਼ਾਹ ਹੋਵੇ ਜਾਂ ਪੀਲੂ ਭਾਵੇਂ ਕੋਈ ਹੋਰ ਹੀਰ ਤੇ ਸਾਹਿਬਾ ਦੇ ਰੂਪ ਦਾ ਵਰਣਨ ਇੱਕ ਇੱਕ ਅੰਗ ਦਾ ਵਿਸਥਾਰ ਸਹਿਤ ਕੀਤਾ ਹੈ। ਇਸਤਰੀ ਦੇ ਲੁਕੇ ਰੂਪ ਦੇ ਵਰਣਨ ਕਰਕੇ ਇਸਤਰੀ ਵਿਹੂਣੇ ਮਰਦਾਂ ਦੇ ਦਿਲਾਂ ਚ ਹੂਕ ਪੈਦਾ ਕਰਨ ਦਾ ਯਤਨ ਰਿਹਾ ਹੈ। ਇਹੀ ਚੀਜ਼ ਫਿਲਮਾਂ ਤੇ ਅੱਗੇ ਟੀਵੀ ਚ ਵੀ ਆਈ। ਖ਼ੈਰ ਰੂਪ ਹਮੇਸ਼ਾਂ ਹੀ ਖਿੱਚ ਦਾ ਪਹਿਲਾ ਬਿੰਦੂ ਰਿਹਾ ਹੈ।
ਰੂਪ ਦੀ ਖਿੱਚ ਨਾ ਹੁੰਦੀ ਤਾਂ ਮਿਰਜ਼ਾ ਨਾ ਮਾਰਿਆ ਜਾਂਦਾ, ਸੱਸੀ ਥਲਾਂ ਵਿੱਚ ਨਾ ਰੁਲਦੀ ਤੇ ਰਾਂਝਾ ਜੋਗੀ ਨਾ ਹੁੰਦਾ।
ਰੂਪ ਦਾ ਪਿਆਸਾ ਪਤੰਗਾ ਅੱਗ ਦੇ ਚਮਕਦੇ ਰੂਪ ਨੂੰ ਦੇਖਦਾ ਹੋਇਆ ਉਹਦੇ ਦੁਆਲੇ ਚੱਕਰ ਕੱਟਣ ਲਗਦਾ ਹੈ। ਖੰਭ ਸੜ੍ਹ ਜਾਣ ਮਗਰੋਂ ਵੀ ਉਹ ਉਸੇ ਰੂਪ ਰੂਪੀ ਅੱਗ ਵਿੱਚ ਭਸਮ ਹੋ ਜਾਂਦਾ ਹੈ।
ਇਸੇ ਲਈ ਰੂਪ ਦੇ ਪੱਟੇ ਨੌਜਵਾਨ ਸਾਧ ਹੋ ਜਾਂਦੇ ਹਨ ਜਾਂ ਫਿਰ ਮਾੜੇ ਟਾਈਮ ਮਾਰੇ ਜਾਂਦੇ ਹਨ।

ਰਸ ਬਾਣ: ਜੀਭ ਰਸ ਪ੍ਰਮੁੱਖ ਰਸ ਹੈ, ਹੀਰ ਦਾ ਰਾਂਝੇ ਨੂੰ ਚੂਰੀ ਖਵਾਉਣਾ ਜੀਭ ਰਸ ਦੀ ਪੂਰਤੀ ਦਾ ਪਹਿਲਾਂ ਸਾਧਨ ਹੈ, ਹਰ ਔਰਤ ਆਪਣੇ ਪਸੰਦੀਦਾ ਮਰਦ ਨੂੰ ਸੁਆਦਲਾ ਤੇ ਪਸੰਦ ਦਾ ਭੋਜਨ ਖਵਾ ਕੇ ਖੁਸ਼ ਹੁੰਦੀ ਹੈ। ਮਰਦ ਵੀ ਇਸ ਰਸ ਨੂੰ ਮਾਣ ਕੇ ਖੁਸ਼ ਹੁੰਦਾ ਹੈ ਉਹ ਵੀ ਬਾਹਰੋਂ ਵੱਖਰੇ ਪਦਾਰਥ ਲਿਆ ਕੇ ਇਸਤਰੀ ਨੂੰ ਖਵਾਉਂਦਾ ਹੈ, ਜਿਵੇਂ ਦੀ ਔਰਤ ਨੂੰ ਕਾਮ ਇੱਛਾ ਜਗਾਉਣ ਲਈ ਲੋੜ ਹੁੰਦੀ ਹੈ ਚਾਹੇ ਉਹ ਖੱਟੇ ਫਲ ਹੋਣ ਜਾਂ ਅੱਜ ਦੇ ਸਮੇਂ ਚ ਚਾਕਲੇਟ ਤੇ ਸਟਰਾਬੇਰੀ। ( ਕੁਰਕੁਰੇ ਕੋਲ ਤੇ ਲੇਜ਼ ਨਹੀਂ ਬਈ ਜਿਹੜੇ ਅੰਦਰ ਫੂਕਦੇ ਹਨ। ) ਇਸ ਲਈ ਮੇਲਿਆਂ ਤੇ ਹੱਟਾਂ ਚ ਨਜਰ ਬਚਾ ਕੇ ਖਾਧੀਆਂ ਜਲੇਬੀਆਂ ਤੇ ਮਿਠਾਈਆ ਯਾਦ ਬਣ ਜਾਂਦੀਆਂ ਹਨ। ਕਿੰਨੇ ਹੀ ਤਰ੍ਹਾਂ ਦੇ ਭੋਜਨ ਪਦਾਰਥ ਹਨ ਜਿਹੜੇ ਮਨ ਦੇ ਅੰਦਰ ਚੰਚਲ ਤੇ ਮਿੱਠੇ ਸੁਪਨੇ ਸਿਰਜਣ ਚ ਮਦਦ ਕਰਦੇ ਹਨ। ਇਸਤੋਂ ਬਿਨ੍ਹਾਂ ਸੰਗੀਤ ਵੀ ਇੱਕ ਰਸ ਹੈ ਚਾਹੇ ਉਹ ਸ਼ਬਦਾਂ ਤੋਂ ਬਿਨ੍ਹਾਂ ਹੋਏ ਉਹ ਵੀ ਇਸੇ ਤਰ੍ਹਾਂ ਰਸ ਪੈਦਾ ਕਰਦਾ ਹੈ। ਤੇ ਪ੍ਰੇਮ ਵਿੱਚ ਸੁਣਾਈ ਦਿੰਦੇ ਸਵਰ ਸ਼ੀਤਕਾਰਾ ਆਪਣੇ ਆਪ ਵਿਚ ਰਸ ਦੇ ਪੈਦਾ ਹੋਣ ਦਾ ਉੱਚਤਮ ਪ੍ਰਮਾਣ ਹਨ।

ਸੁੰਗਧ ਰਸ : ਦੇਹ ਵਿੱਚੋ ਪੈਦਾ ਹੁੰਦੀ ਸੁਗੰਧ ਖਿੱਚ ਦਾ ਪ੍ਰਮੁੱਖ ਕਾਰਨ ਹੈ, ਜਵਾਨੀ ਵਿੱਚ ਦੇਹ ਵਿੱਚੋ ਕੁਦਰਤੀ ਸੁਗੰਧ ਪੈਦਾ ਹੁੰਦੀ ਹੈ, ਜਿਹੜੀ ਔਰਤ ਮਰਦ ਨੂੰ ਜੋੜ ਕੇ ਰੱਖਦੀ ਹੈ, ਕੁਝ ਲੋਕ ਨਾ ਨਹਾ ਕੇ ਇਸਨੂੰ ਪੈਦਾ ਹੋਣ ਤੋਂ ਪਹਿਲਾਂ ਭਾਵੇਂ ਮਾਰ ਦਿੰਦੇ ਹਨ। ਬੁਢਾਪੇ ਵਿਚ ਵੀ ਇਸਨੂੰ ਕਾਇਮ ਰੱਖਣ ਲਈ ਰਾਜੇ ਮਹਾਰਾਜੇ ਤਰ੍ਹਾਂ ਤਰ੍ਹਾਂ ਦੇ ਇਤਰ ਫੁਲੇਲ ਵਰਤਦੇ ਸੀ। ਅੱਜ ਵੀ ਸੈਂਟਾ ਤੇ ਇਤਰਾਂ ਦਾ ਧੰਦਾ ਅਰਬਾਂ ਰੁਪਏ ਦਾ ਹੈ ਦੋ ਰੁਪਏ ਦਾ ਸੈਂਪੂ , 10 ਰੁਪਏ ਦੇ ਲਕਸ਼ , 100 ਰੁਪਏ ਦੇ Fox ਤੋਂ ਕਰੋੜਾਂ ਰੁਪਏ ਦੇ Shumkuh ਦਾ ਧੰਦਾ ਇਸੇ ਤੋਂ ਚਲਦਾ ਹੈ। ਪਰ ਦੇਹ ਦੀ ਅਸਲ ਖੁਸਬੂ ਦਾ ਤੋੜ ਕੋਈ ਨਹੀਂ ਕੱਢ ਸਕਦਾ ਖ਼ਾਸ ਕਰਕੇ ਜਿਸਦੀ ਆਦਤ ਹੋ ਜਾਏ। ਰਾਮ ਸਰੂਪ ਅਣਖੀ ਦੇ ਨਾਵਲ ਗੇਲੋ ਵਿੱਚ ਗੇਲੋ ਆਪਣੇ ਪ੍ਰੇਮੀ ਦੀ ਇੱਕ ਸ਼ਰਟ ਨੂੰ ਆਟਾ ਚੱਕੀ ਤੋਂ ਲੱਭ ਕੇ ਲਿਆਉਂਦੀ ਹੈ ਤਾਂ ਜੋ ਉਹਦੇ ਪਿੰਡੇ ਵਿੱਚੋ ਆਉਂਦੀ ਖ਼ੁਸ਼ਬੋ ਨੂੰ ਮੁੜ ਮਹਿਸੂਸ ਕਰ ਸਕੇ। ਇਸ ਲਈ ਬਹੁਤੀ ਵਾਰ ਲੋਕੀਂ ਕਿਸੇ ਖਾਸ ਸਕਸ਼ ਨੂੰ ਮਿਸ ਨਹੀਂ ਕਰ ਰਹੇ ਹੁੰਦੇ ਸਗੋਂ ਉਹਦੀ ਦੇਹ ਦੀ ਮਹਿਕ ਨੂੰ ਲੱਭ ਰਹੇ ਹੁੰਦੇ ਹਨ । ਖਾਸ ਕਰਕੇ ਉਹਨਾਂ ਅਖੀਰਲੇ ਪਲਾਂ ਵਿੱਚ।
ਇਸੇ ਲਈ ਸੁਗੰਧ ਚ ਬਨ੍ਹਿਆ ਹੋਇਆ ਭੌਰਾ ਰਾਤ ਵੇਲੇ ਆਪਣੇ ਆਪ ਨੂੰ ਕਮਲ ਦੇ ਫੁੱਲ ਦੀ ਖੁਸਬੂ ਚ ਗੁਆਚ ਕੇ ਉਹਦੀਆਂ ਪੱਤੀਆਂ ਵਿਚ ਰਾਤੀਂ ਛਿਪ ਜਾਂਦਾ ਹੈ। ਸੁਗੰਧ ਨੂੰ ਮਾਣਦਾ ਹੋਇਆ ਸੋਚਦਾ ਹੈ ਕਿ ਸਵੇਰੇ ਪੱਤੀਆਂ ਦੇ ਖੁਲਦੇ ਹੋਏ ਹੀ ਉੱਡ ਜਾਵਗਾਂ ਤੇ ਕੱਟਣ ਦੇ ਸਮਰਥ ਹੋਣ ਦੇ ਬਾਵਜ਼ੂਦ ਉਹਨਾਂ ਵਿੱਚੋ ਖੋਲ੍ਹ ਬਣਾ ਕੇ ਉੱਡਦਾ ਨਹੀਂ।
ਸਵੇਰ ਤੋਂ ਪਹਿਲਾਂ ਨਦੀ ਚ ਨਹਾਉਣ ਆਏ ਹਾਥੀ ਮਸਤੀ ਕਰਦੇ ਹੋਏ ਕਮਲ ਦੇ ਫੁੱਲਾਂ ਨੂੰ ਉਖਾੜ ਕੇ ਫੁੱਲ ਸਮੇਤ ਖ਼ਾ ਜਾਂਦੇ ਹਨ ਤੇ ਭੌਰਾ ਵੀ ਇਸੇ ਕਰਕੇ ਮਾਰਿਆ ਜਾਂਦਾ।
ਇਸੇ ਲਈ ਕਾਮ ਚ ਬਿਹਬਲ ਹੋਏ ਮਰਦ ਔਰਤ ਵੀ ਆਖਰੀ ਵਾਰ ਆਖਰੀ ਵਾਰ ਕਰਦੇ ਹੋਏ ਬਹੁਤ ਵਾਰ ਗ਼ੈਰ ਸਬੰਧਾਂ ਚ ਮਾਰੇ ਜਾਂਦੇ ਹਨ, ਹਰ ਵਾਰ ਸੋਚਦੇ ਹੋਏ ਕਿ ਹੁਣ ਛੇਤੀ ਹੀ ਖਤਮ। ਪਰ ਸੁਗੰਧ ਬਾਣ ਜਾਂ ਹੋਰ ਬਾਣਾਂ ਦੇ ਸਾਹਮਣੇ ਉਹਨਾਂ ਦਾ ਵੱਸ ਨਹੀਂ ਚਲਦਾ।
ਖਾਸ ਕਰਕੇ ਕਾਮੀ ਮਰਦਾਂ ਬਾਰੇ ਲਿਖਿਆ ਗਿਆ ਹੈ ਕਿ

न जातु कामः कामानां उपभोगेन शाम्यति ।
हविषा कृष्णवर्त्मेव भूय एवाभिवर्धते ।

ਕਾਮ ਭੋਗ ਨਾਲ ਸ਼ਾਂਤ ਨਹੀਂ ਹੁੰਦਾ ਪਰ ਭੋਗਣ ਨਾਲ ਹੋਰ ਵਧਦਾ ਹੈ, ਜਿਵੇਂ ਅੱਗ ਵਿੱਚ ਘਿਓ ਪਾਉਣ ਨਾਲ ਵਧੇਰੇ ਭਟਕਦਾ ਹੈ।
( ਬਾਅਦ ਦੀਆਂ ਖੋਜਾਂ ਇਹ ਦੱਸਦੀ ਹੈ ਕਿ ਸਮੇਂ ਤੇ ਉਮਰ ਮੁਤਾਬਕ ਕਾਮ ਪੂਰਤੀ ਨਾ ਹੋਣ ਕਰਕੇ ਕਾਮੁਕਤਾ ਵਧਦੀ ਹੈ, ਫਰਾਈਡ ਤੇ ਹੋਰ ਮਨੋਵਿਗਿਆਨੀ ਇਸ ਗੱਲ ਨਾਲ ਹੀ ਸਹਿਮਤ ਹਨ, ਓਸ਼ੋ ਦਾ ਦਰਸ਼ਨ ਇਸ ਉੱਤੇ ਅਧਾਰਤ ਹੈ , ਨਵੀਂ ਸਦੀ ਦਾ ਸਾਹਿਤ ਇਸ ਗੱਲ ਨੂੰ ਵਾਰ ਵਾਰ ਆਖਣ ਦਾ ਯਤਨ ਵੀ ਹੈ)

(ਕੋਕ ਸ਼ਾਸਤਰ ਤੇ ਅਧਾਰਿਤ ਤੇ ਮੇਰੇ ਹੋਰ ਗਿਆਨ ਸਰੋਤਾਂ ਦੀ ਵਰਤੋਂ ਨਾਲ ਮੁੜ ਲਿਖਣ ਦਾ ਇੱਕ ਯਤਨ, ਜਿਵੇਂ ਕਿ ਆਖਰੀ ਗਲ ਚ ਦੱਸਿਆ ਹੈ ਕੋਕ ਸਾਸ਼ਤਰ ਦਾ ਕਾਫੀ ਗਿਆਨ ਪੁਰਾਣਾ ਤੇ ਰੂੜੀਵਾਦੀ ਹੋ ਚੁੱਕਾ ਹੈ, ਭਾਵੇਂ ਉਸ ਵਿੱਚ ਕਾਫੀ ਕੁਝ ਇਸਤਰੀ ਮਰਦ ਦੇ ਰਿਸ਼ਤੇ ਨੂੰ ਸਮਝਣ ਦਾ ਵੀ ਯਤਨ ਹੈ ਪਰ ਬਹੁਤ ਕੁਝ ਗਲਤ ਧਾਰਨਾਵਾਂ ਵੀ ਹਨ ਜਿਹੜੀਆਂ ਅਜੋਕੇ ਮਨੋਵਿਗਿਆਨ ਤੇ ਸਰੀਰਕ ਵਿਗਿਆਨ ਨੇ ਰੱਦ ਕਰ ਦਿੱਤੀਆਂ ਹਨ। )

ਤਸਵੀਰ : (ਖੁਜਰਾਹੋ ਦੇ ਮੰਦਰ ਤੇ ਰਤਿ ਤੇ ਕਾਮਦੇਵ ਦੀ ਤਸਵੀਰ )

ਹਰਜੋਤ ਸਿੰਘ
70094 52602

History and Knowledge of Sexuality , Sex Erotica Eroticism and Stories and article related to it. Kok Sashtra is one among such thing.

For more you may contact on above

ਬੰਦੇ ਖਾਣੀ 42 ਤੋਂ 46

ਨਵਕਿਰਨ ਲਾਲ ਜੋੜੇ ਵਿੱਚ ਬੈਠੀ ,ਆਪਣੇ ਹੁਸਨ ਨੂੰ ਸਹੇਜੀ, ਜੀਵਨ ਨੂੰ ਉਡੀਕ ਰਹੀ ਸੀ। ਕਿੰਨੀਆਂ ਰਾਤਾਂ ਦਾ ਸਫ਼ਰ ਅੱਜ ਇਸ ਪੜਾਅ ਉੱਤੇ ਆਣ ਕੇ ਮੁੱਕਣ ਵਾਲਾ ਸੀ। ਜੀਵਨ ਜਦੋਂ ਕਮਰੇ ਵਿੱਚ ਦਾਖਿਲ ਹੋਇਆ ਤਾਂ ਆਪਣੇ ਨਾਲ ਹੀ ਕਿੰਨੀਆਂ ਖੁਸਬੂਆਂ ਤੇ ਕਿੰਨੇ ਹੀ ਅਰਮਾਨਾਂ ਨੂੰ ਲੈਕੇ ਆਇਆ।
ਉਹਦੇ ਖੁਦ ਦੇ ਚਾਅ ਪਰਬਤ ਵਾਂਗ ਅਸਮਾਨ ਤੇ ਚੜ੍ਹੇ ਹੋਏ ਸੀ। ਉਹਨੇ ਜਦੋਂ ਕਿਰਨ ਦਾ ਚਿਹਰਾ ਘੁੰਡ ਚੁੱਕਕੇ ਵੇਖਿਆ ਤਾਂ ਉਹਦੇ ਚਿਹਰੇ ਦੀ ਰੌਣਕ ਹੀ ਵਖਰੀ ਸੀ। ਉਹਦੇ ਮੱਥੇ ਤੇ ਆਈ ਲਟ ਨੂੰ ਪਾਸੇ ਹਟਾ ਕੇ ਠੋਡੀ ਦੇ ਕੋਲੋ ਉਹਨੇ ਚਿਹਰੇ ਨੂੰ ਉਤਾਂਹ ਕੀਤਾ। ਕਿਰਨ ਦੀਆਂ ਅੱਖਾਂ ਵਿਚ ਸਿੱਧਾ ਝਾਕਿਆ। ਕਿਰਨ ਦੀਆਂ ਅੱਖਾਂ ਨੇ ਵੀ ਭੋਰਾ ਵਿਰੋਧ ਨਹੀਂ ਕੀਤਾ। ਇੱਕ ਨਸ਼ੇ ਵਿੱਚ ਗੜੁੱਚ ਉਸਦੀਆਂ ਅੱਖਾਂ ਨੇ ਜੀਵਨ ਨੂੰ ਪੂਰਾ ਅਹਿਸਾਸ ਦਿੱਤਾ ਕਿ ਉਹਦੇ ਤਨ ਮਨ ਤੱਕ ਉਹਦੀ ਪੂਰੀ ਉਡੀਕ ਹੈ।
ਜੀਵਨ ਕੁਝ ਵੀ ਬੋਲਣਾ ਨਹੀਂ ਸੀ ਚਾਹੁੰਦਾ।
ਉਸਨੇ ਨਵਕਿਰਨ ਦੇ ਮੱਥੇ ਨੂੰ ਚੁੰਮਿਆ ਉਸਦੀ ਮੱਥੇ ਦੀ ਤੇ ਡਿੱਗਦੀ ਲਟ ਨੂੰ ਹਟਾਇਆ, ਉਸਦੀ ਗਰਦਨ ਉੱਤੋਂ ਘੁੰਮਦੇ ਹੋਏ ਹੱਥ ਨੇ ਕਿਰਨ ਦੇ ਚਿਹਰੇ ਨੂੰ ਆਪਣੇ ਚਿਹਰੇ ਕੋਲ ਖਿਸਕਾ ਲਿਆ, ਉਹਦੇ ਸਾਹਾਂ ਦੀ ਗਰਮੀ ਨੂੰ ਮਹਿਸੂਸ ਕੀਤਾ। ਉਹਦੇ ਬੁੱਲ੍ਹਾਂ ਨੇ ਕਿਰਨ ਦੇ ਬੁੱਲਾਂ ਨੂੰ ਛੋਹਿਆ ਤਾਂ ਕਾਂਬੇ ਨਾਲ ਸਰੀਰ ਦੇ ਹਰ ਹਿੱਸੇ ਵਿੱਚ ਸੁਆਦ ਫੈਲ ਗਿਆ। ਕਿਰਨ ਦੇ ਨਰਮ ਬੁੱਲ੍ਹਾਂ ਨੂੰ ਚੁੰਮਦੇ ਹੋਏ ਉਹਨੂੰ ਕਾਰ ਵਾਲਾ ਚੁੰਮਣ ਬਿਜਲੀ ਵਾਂਗ ਔੜ ਗਿਆ। ਉਸਦੇ ਹੱਥਾਂ ਦੀ ਪਕੜ ਕਿਰਨ ਦੀ ਗਰਦਨ ਤੇ ਸਖ਼ਤ ਹੋ ਗਈ।ਦੂਸਰਾ ਹੱਥ ਉਸਦੀ ਪਿੱਠ ਉੱਤੋਂ ਦੀ ਘੁੰਮਣ ਲੱਗਾ। ਗਹਿਣਿਆਂ ਨਾਲ ਲੱਦੀ ਤੇ ਲਹਿੰਗੇ ਵਿੱਚ ਜਕੜੀ ਹੋਈ ਕਿਰਨ ਲਈ ਪਿਆਰ ਦੇ ਇਹਨਾਂ ਅਹਿਸਾਸਾਂ ਨੂੰ ਸੰਭਾਲ ਸਕਣਾ ਮੁਸ਼ਕਿਲ ਹੋ ਰਿਹਾ ਸੀ।
ਹਰ ਲੰਘਦੇ ਪਲ ਨਾਲ ਉਹਨੂੰ ਸਾਹ ਚੜ੍ਹਨ ਲੱਗਾ ਸੀ। ਉਹਨੂੰ ਆਪਣੇ ਕੱਪੜੇ ਤੰਗ ਹੁੰਦੇ ਜਾਪ ਰਹੇ ਸੀ, ਆਪਣੇ ਗਹਿਣਿਆਂ ਦੀ ਖਣਕ ਉਹਦੇ ਕੰਨਾਂ ਵਿੱਚ ਰਸ ਘੋਲਣ ਲੱਗੀ ਸੀ। ਜਦੋਂ ਜੀਵਨ ਦੇ ਹੱਥਾਂ ਨੇ ਲਹਿੰਗੇ ਦੀ ਚੋਲੀ ਦੇ ਬਟਨ ਨੂੰ ਖੋਲ੍ਹਿਆ ਤਾਂ ਉਸਨੂੰ ਰਾਹਤ ਮਹਿਸੂਸ ਹੋਈ। ਉਸਦੇ ਮੋਢਿਆ ਤੋਂ ਲਹਿੰਗੇ ਦੀਆਂ ਲੜੀਆਂ ਉੱਤਰੀਆਂ ਤੇ ਲਾਲ ਲਹਿੰਗੇ ਦੇ ਅੰਦਰੋ ਉਹਦਾ ਅੱਧ ਕੱਜਿਆ ਹੁਸਨ ਚਮਕਣ ਲੱਗਾ। ਕਿਰਨ ਨੂੰ ਸੰਗਦੀ ਨੇ ਆਪਣੇ ਦੋਵਾਂ ਹੱਥਾਂ ਨਾਲ ਖੁਦ ਨੂੰ ਢੱਕਣ ਦੀ ਕੋਸ਼ਿਸ਼ ਕੀਤੀ। ਇੱਕੋ ਇੱਕ ਬੇਨਤੀ ਉਸਨੇ ਜੀਵਨ ਨੂੰ ਕੀਤੀ ਉਹ ਸੀ ਬੱਤੀ ਬੁਝਾ ਦੇਣ ਦੀ। ਪਰ ਉਸਦੀ ਇਹ ਬੇਨਤੀ ਅਸਵੀਕਾਰ ਹੋ ਗਈ।ਜੀਵਨ ਨੇ ਉਹਦੇ ਹੱਥਾਂ ਨੂੰ ਹੱਥਾਂ ਦੇ ਜ਼ੋਰ ਨਾਲ ਪਾਸੇ ਕੀਤਾ ਉਹਨੂੰ ਬੇਡ ਤੇ ਲਿਟਾ ਕੇ ਖੁਦ ਨੂੰ ਵੀ ਉਸਦੇ ਉੱਪਰ ਹੀ ਲਿਟਾ ਲਿਆ। ਉਹਦੇ ਦੋਵੇਂ ਹੱਥ ਉਸਦੇ ਹੱਥਾਂ ਵਿੱਚ ਵੀਣੀ ਕੋਲੋ ਫੜ੍ਹ ਕੇ ਘੁੱਟ ਲਏ ਤੇ ਉਹਦੇ ਪੈਰਾਂ ਤੇ ਪੈਰ ਟਿਕਾ ਕੇ ਪੂਰੀ ਤਰ੍ਹਾਂ ਉਸਨੂੰ ਜਕੜ ਲਿਆ। ਕਿਰਨ ਦਾ ਸੋਹਲ ਸਰੀਰ ਜੀਵਨ ਦੇ ਤਕੜੇ ਜੁੱਸੇ ਸਾਹਮਣੇ ਮਾਮੂਲੀ ਸੀ। ਉਸਦਾ ਜ਼ੋਰ ਸਿਰਫ ਉਸਨੂੰ ਖੁਦ ਨੂੰ ਸਾਹ ਚੜ੍ਹਾ ਰਿਹਾ ਸੀ। ਹਾਰਕੇ ਉਸਨੇ ਵਿਰੋਧ ਕਰਨਾ ਛੱਡ ਦਿੱਤਾ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਜੀਵਨ ਦੇ ਹਵਾਲੇ ਕਰ ਦਿੱਤਾ।
ਅੱਖਾਂ ਨੂੰ ਮੀਟ ਕੇ ਉਹ ਜੀਵਨ ਦੇ ਬੁੱਲਾਂ ਦੀ ਹਰਕਤ, ਜਿਸਮ ਦੀ ਤਾਕਤ, ਉਸਦੇ ਭਾਰ ਉਸਦੀ ਰਗੜ ਨੂੰ ਆਪਣੇ ਸਰੀਰ ਉੱਤੇ ਮਹਿਸੂਸ ਕਰਨ ਲੱਗੀ। ਜਦੋਂ ਜੀਵਨ ਦੇ ਬੁੱਲਾਂ ਨੇ ਉਸਦੀ ਧੌਣ ਨੂੰ ਚੁੰਮਿਆ ਆਪਣੇ ਸਾਹਾਂ ਨਾਲ ਗਰਮਾਇਆ ਤਾਂ ਉਹਦੇ ਮੂੰਹੋਂ ਸਿਰਫ ਆਹ ਨਿੱਕਲੀ, ਜਿਹੜੀ ਆਹ ਮੁੜਕੇ ਬੰਦ ਨਾ ਹੋਈ। ਇੱਕ ਪਲ ਤੋਂ ਵਧੇਰੇ ਸਮੇਂ ਲਈ ਉਹਦੇ ਬੁੱਲ੍ਹ ਬੰਦ ਨਾ ਹੋਏ, ਇੱਕ ਪਲ ਤੋਂ ਵੱਧ ਸਮੇਂ ਲਈ ਉਹਦੀਆਂ ਅੱਖਾਂ ਨਾ ਖੁੱਲ੍ਹੀਆਂ। ਉਹਦੇ ਛਾਤੀ ਦੇ ਉੱਪਰਲੇ ਹਿੱਸੇ ਨੂੰ ਚੁੰਮਦੇ ਹੋਏ ਉਹਦੀਆਂ ਅੱਖਾਂ ਜਿਵੇਂ ਚਿੰਗਾਆੜੀਆਂ ਨਿਕਲਣ ਲੱਗੀ।
ਉਹਦੇ ਪੂਰੇ ਹੁਸਨ ਨੂੰ ਨਜ਼ਰਾਂ ਵਿੱਚੋ ਉਤਾਰਨ ਲਈ ਕਿਰਨ ਨੂੰ ਉਲਟਾ ਲਿਟਾਇਆ। ਪਰ ਉਸਦੀ ਛਰਹਰੀ ਪਿੱਠ ਉੱਤੇ ਕਾਲੇ ਵਾਲ ਤੇ ਇੱਕ ਕਾਲੀ ਡੋਰੀ ਤੋਂ ਬਿਨ੍ਹਾਂ ਕੁਝ ਵੀ ਨਹੀਂ ਉਸਦੇ ਪਤਲੇ ਲੱਕ ਤੀਕ ਉਸਦੇ ਸਪੰਜ ਵਰਗੇ ਜਿਸਮ ਨੂੰ ਆਪਣੀਆਂ ਪੱਥਰ ਵਰਗੀਆਂ ਉਂਗਲਾਂ ਨਾਲ ਛੋਹਿਆ ਤਾਂ ਉਹਦਾ ਆਪਣਾ ਜਿਸਮ ਸੁਆਦ ਨਾਲ ਭਰ ਗਿਆ।
ਜੀਵਨ ਉਸ ਉੱਤੇ ਲੇਟ ਗਿਆ ਤੇ ਉਸਦੇ ਵਾਲਾਂ ਨੂੰ ਹਟਾ ਕੇ ਉਸਦੀ ਗਰਦਨ ਤੋਂ ਪਿੱਛੋਂ ਚੁੰਮਣ ਲੱਗਾ। ਉਸਦੇ ਚੁੰਮਣ ਦੇ ਨਾਲ ਨਾਲ ਉਸਦੇ ਹੱਥ ਕਿਰਨ ਦੇ ਲੱਕ ਉੱਪਰੋਂ ਉੱਪਰ ਤੇ ਹੇਠਾਂ ਵੱਲ ਘੁੰਮਣ ਲੱਗੇ। ਜਿਉਂ ਜਿਉਂ ਉਸਦੇ ਬੁੱਲ੍ਹ ਜਿਸਮ ਦੇ ਹੇਠਾਂ ਵੱਲ ਨੂੰ ਜਾ ਰਹੇ ਸੀ ਤਿਉਂ ਤਿਉਂ ਕਿਰਨ ਦੀਆਂ ਸਰਗੋਸ਼ੀਆ ਕਮਰੇ ਵਿੱਚ ਗੂੰਜਣ ਲੱਗੀਆਂ। ਦੰਦਾਂ ਨਾਲ ਹੀ ਖਿੱਚ ਕੇ ਜੀਵਨ ਨੇ ਉਹਦੀ ਪਿੱਠ ਤੋਂ ਕੱਪੜੇ ਦੇ ਆਖ਼ਰੀ ਡੋਰੀ ਨੂੰ ਵੀ ਖੋਲ ਦਿੱਤਾ। ਹੁਣ ਉਸਦੀ ਸਫੇਦ ਪੱਟੀ ਵਰਗੀ ਪਿੱਠ ਪੂਰਨ ਤੌਰ ਤੇ ਪਰਦੇ ਤੋਂ ਬਿਨ੍ਹਾਂ ਸੀ। ਜਿੱਥੇ ਉਸਦੇ ਹੱਥਾਂ ਦਾ ਉਸਦੇ ਬੁੱਲ੍ਹਾਂ ਦਾ ਉਸਦੀ ਜੀਭ ਦਾ ਤੇ ਸਾਹਾਂ ਦਾ ਇੱਕਮੁੱਠ ਰਾਜ ਸੀ। ਉਸਦਾ ਹਰ ਚੁੰਮਣ ਕਿਰਨ ਦੇ ਅੰਦਰ ਪਿਆਸ ਜਗ੍ਹਾ ਰਿਹਾ ਸੀ। ਉਸਦਾ ਹਰ ਸਾਹ ਕਿਰਨ ਨੂੰ ਕਿਸੇ ਨਵੇਂ ਜਹਾਨ ਵਿਚ ਪਹੁੰਚ ਜਾਣ ਦਾ ਅਹਿਸਾਸ ਕਰਵਾ ਰਿਹਾ ਸੀ।
ਉਸਦੀ ਪਿੱਠ ਉੱਤੇ ਕੋਈ ਐਸਾ ਹਿੱਸਾ ਨਹੀਂ ਸੀ ਬਚਿਆ ਜਿੱਥੇ ਜੀਵਨ ਨੇ ਨਾ ਚੁੰਮਿਆ ਹੋਇਆ।ਜੀਵਨ ਦੇ ਹੱਥ ਲਹਿੰਗੇ ਦੇ ਉੱਪਰੋ ਹੀ ਰੂਬੀ ਦੇ ਪੱਟਾਂ ਉੱਤੇ ਵੀ ਘੁੰਮਣ ਲੱਗੇ ਸੀ। ਫਿਰ ਉਹ ਇੱਕ ਪਲ ਲਈ ਰੁਕਿਆ ਤੇ ਉਸਨੇ ਇੱਕੋ ਵਾਰ ਚ ਹੀ ਉਸਦੇ ਲਹਿੰਗੇ ਨੂੰ ਉਹਦੇ ਜਿਸਮ ਤੋਂ ਅੱਲਗ ਕਰ ਦਿੱਤਾ। ਉਸਦੇ ਸਾਹਮਣੇ ਇੱਕ ਵਾਨ ਗਾਗ ਦੀ ਬਣਾਈ ਕਿਸੇ ਮੂਰਤ ਵਾਂਗ ਸਫੇਦ ਸੱਪਣੀ ਦੀ ਪਤਲੀ ਤੇ ਤਿਲਕਵੀ ਕਾਇਆ ਵਰਗੀ ਕਿਰਨ ਲੇਟੀ ਹੋਈ ਸੀ। ਜਿਸਦਾ ਅਪਣਾ ਚਿਹਰਾ ਸਿਰਹਾਣੇ ਵਿੱਚ ਲੁਕਿਆ ਹੋਇਆ ਸੀ। ਜਿਸਦੀਆਂ ਲੱਤਾਂ ਆਪਸ ਵਿੱਚ ਕਿਸੇ ਅਣਜਾਣ ਸੁਆਦ ਵਿੱਚ ਗ੍ਰਸਤ ਹੋਕੇ ਜੁੜੀਆਂ ਹੋਈਆਂ ਸੀ।ਆਪਣੇ ਪੂਰੇ ਕੱਪੜੇ ਉਤਾਰ ਕੇ ਜਦੋਂ ਉਹ ਕਿਰਨ ਦੇ ਉੱਪਰ ਲੇਟਿਆ ਤਾਂ ਪਹਿਲੀ ਵਾਰ ਉਸਦੀ ਨਗਨ ਛੋਹ ਨੂੰ ਉਸਦੀ ਸਰੀਰ ਦੀ ਸਖਤੀ ਨੂੰ ਮਹਿਸੂਸ ਕਰਕੇ ਕਿਰਨ ਦੀਆਂ ਲੱਤਾਂ ਕੰਬੀਆਂ ਆਪਸ ਵਿੱਚ ਜੁੜੀਆਂ ਤੇ ਬੈਡ ਨਾਲ ਜੁੜ ਗਈਆਂ। ਉਸਨੂੰ ਲੱਗਾ ਜਿਵੇਂ ਉਹਦੇ ਜਿਸਮ ਵਿੱਚੋ ਇੱਕ ਪੂਰਾ ਲਾਵਾ ਫੁਟਿਆ ਹੋਏ। ਪਰ ਉਹ ਪੱਟਾਂ ਵਿੱਚ ਹੀ ਦੱਬਿਆ ਗਿਆ ਹੋਵੇ।
ਉਹ ਕੁਝ ਪਲ ਲਈ ਹੋਸ਼ ਵਿਚ ਆ ਕੇ ਰੁਕਣਾ ਚਾਹੁੰਦੀ ਸੀ, ਪਰ ਜੀਵਨ ਰੁਕਣ ਵਾਲਿਆਂ ਵਿੱਚੋ ਨਹੀਂ ਸੀ। ਉਸਨੇ ਉਹਨੂੰ ਮੁੜ ਤੋਂ ਸਿੱਧਾ ਕਰਕੇ ਪਿੱਠ ਭਾਰ ਲਿਟਾ ਦਿੱਤਾ। ਇੱਕ ਨਜ਼ਰ ਭਰਕੇ ਉਹਨੂੰ ਤੱਕਿਆ ਉਹਦੇ ਜਿਸਮ ਦੇ ਹੁਸਨ ਦਾ ਸਾਹਮਣੇ ਤੋਂ ਨਜ਼ਾਰਾ ਤੱਕਿਆ। ਇਸ ਵੇਲੇ ਕਿਰਨ ਨੇ ਆਪਣੇ ਹੱਥਾਂ ਨਾਲ ਆਪਣੇ ਚਿਹਰੇ ਨੂੰ ਢੱਕ ਲਿਆ ਸੀ। ਉਸਦੇ ਹੱਥਾਂ ਨੂੰ ਪਕੜ ਕੇ ਉਹਦੇ ਚਿਹਰੇ ਨੂੰ ਜੀਵਨ ਨੇ ਮੁੜ ਤੋਂ ਚੁੰਮਿਆ ਉਹਦੀ ਗਰਦਨ ਤੇ ਮਗਰੋਂ ਉਹਦੇ ਦੁੱਧ ਚਿੱਟੇ ਅੰਗਾਂ ਨੂੰ ਆਪਣੇ ਹੱਥਾਂ ਨਾਲ ਸਹਿਲਾਉਣ ਲੱਗਾ। ਉਹਦੇ ਚੁੰਮਣ ਨੇ ਉਹਦੇ ਗਰਮ ਸਾਹਾਂ ਨੇ ਕਿਰਨ ਦੇ ਜਿਸਮ ਦੀ ਘਟਦੀ ਗਰਮਾਹਟ ਨੂੰ ਫਿਰ ਤੋਂ ਮਘਾ ਦਿੱਤਾ ਸੀ।
ਜਿਵੇਂ ਹੀ ਜੀਵਨ ਦੇ ਹੱਥ ਉਸਦੇ ਪੱਟਾਂ ਵਿੱਚ ਘੁੰਮਣ ਲੱਗੇ ਤਾਂ ਲੋਹੇ ਨੂੰ  ਚੁੰਬਕ ਵਾਂਗ ਓਥੇ ਹੀ ਚਿਪਕ ਗਏ। ਉਸਦੀਆਂ ਉਂਗਲਾਂ ਦੀਆਂ ਸ਼ਰਾਰਤਾਂ ਨੇ ਉਸਦੇ ਬੁੱਲਾਂ ਦੀ ਹਰਕਤ ਨੇ ਕਿਰਨ ਦੇ ਪੂਰੇ ਸਰੀਰ ਨੂੰ ਪੱਥਰ ਵਾਂਗ ਸਖ਼ਤ ਕਰ ਦਿੱਤਾ ਸੀ। ਜਿਸ ਵਿੱਚੋ ਸਿਰਫ ਤੇ ਸਿਰਫ ਬਲਦੇ ਕੋਲੇ ਵਾਂਗ ਲਾਟ ਹੀ ਨਿੱਕਲ ਰਹੀ ਸੀ। ਕਿੰਨੇ ਹੀ ਸਮੇਂ ਤੱਕ ਜੀਵਨ ਦੀ ਇਹ ਖੇਡ ਜਾਰੀ ਰਹੀ। ਕਿਰਨ ਨੂੰ ਹਰ ਬੀਤਦੇ ਪਲ ਨਾਲ ਇੰਝ ਲਗਦਾ ਸੀ ਕਿ ਉਸਦੀ ਜਾਨ ਹੁਣ ਨਿਕਲੀ ਜਾਂ ਉਹ ਹੁਣ ਬੇਹੋਸ਼ ਹੋਈ ਕਿ ਹੋਈ। ਪਰ ਉਹ ਹੋਸ਼ ਚ ਰਹੀ। ਉਹ ਆਪਣੇ ਜ਼ਿੰਦਗੀ ਦੇ ਇਹਨਾਂ ਪਲਾਂ ਨੂੰ ਪੂਰੇ ਹੋਸ਼ੋ ਹਵਾਸ ਵਿੱਚ ਮਾਣਨਾ ਚਾਹੁੰਦੀ ਸੀ।
ਫਿਰ ਉਹ ਪਲ ਵੀ ਆਇਆ ਜਿਸਦਾ ਉਸ ਵਾਂਗ ਹਰ ਕੁੜੀ ਨੂੰ ਚਿਰਾਂ ਤੋਂ ਉਡੀਕ ਹੁੰਦੀ ਹੈ, ਜਿੱਥੇ ਉਹ ਆਪਣੇ ਆਪ ਨੂੰ , ਆਪਣੀ ਸਾਂਭ ਸਾਂਭ ਕੇ ਰੱਖੇ ਰਹੱਸ ਨੂੰ, ਪਵਿੱਤਰਤਾ ਦੀ ਨਿਸ਼ਾਨੀ ਨੂੰ ਤੇ ਮਿਲਣ ਦੀ ਪਹਿਲੀ ਮੰਜ਼ਿਲ ਦਰਦ ਭਰੇ ਅਹਿਸਾਸ ਨੂੰ ਜੀਵਨ ਦੇ ਹਵਾਲੇ ਕੀਤਾ। ਕੁੱਝ ਪਲਾਂ ਲਈ ਉਹਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਦਰਦ ਨਾਲ ਉਸਦੀ ਜੀਭ ਘੁੱਟੀ ਗਈ। ਪਰ ਜੀਵਨ ਦੀਆਂ ਅੱਖਾਂ ਚ ਦਿਸਦੇ ਪਿਆਰ ਉਸਦੇ ਮੁਹੱਬਤ ਭਰੇ ਇੱਕ ਇੱਕ ਬੋਲ ਚੁੰਮਣ ਤੇ ਤਰੀਕੇ ਨਾਲ ਉਹ ਹੌੀਵੁੱਡ ਹੌਲੀ ਉਸਨੂੰ ਜਰਦੀ ਗਈ। ਹੁਣ ਤੱਕ ਦੇ ਮਜ਼ੇ ਦੇ ਸਾਹਮਣੇ ਉਹਨੂੰ ਇਹ ਦਰਦ ਨੇ ਤਕਲੀਫ਼ ਤਾਂ ਦਿੱਤੀ ਪਰ ਉਹ ਜੀਵਨ ਦੀ ਹਾਂ ਚ ਹਾਂ ਮਿਲਾਉਂਦੀ ਇੱਕ ਪਲ ਲਈ ਵੀ ਪਿੱਛੇ ਨ ਹਟੀ। ਜੀਵਨ ਦੇ ਜਿਸਮ ਦੇ ਹਰ ਹਰਕਤ ਨਾਲ ਉਸਦੇ ਅੰਦਰ ਸਮਾਉਣ ਨਾਲ ਜਿਹੜਾ ਵੀ ਦਰਦ ਉਸਨੂੰ ਮਹਿਸੂਸ ਹੁੰਦਾ ਸੀ ਉਹ ਪਿਆਰ ਭਰੇ ਚੁੰਮਣ ਨਾਲ ਘੱਟ ਜਾਂਦਾ। ਉਸਦੀ ਉਂਗਲਾਂ ਦੀ ਹਰਕਤ ਨਾਲ ਜਿਵੇਂ ਉਸ ਦਰਦ ਵਿੱਚੋ ਵੀ ਉਹਨੂੰ ਆਨੰਦ ਮਿਲਣ ਲਗਦਾ। ਇੱਕ ਪਲ ਅਜਿਹਾ ਆਇਆ ਜਿੱਥੇ ਉਸਦੀਆਂ ਅੱਖਾਂ ਪੂਰੀ ਤਰ੍ਹਾਂ ਮੂੰਦੀਆਂ ਗਈਆਂ। ਉਹ ਇੱਕ ਦਮ ਨੀਮ ਬੇਹੋਸ਼ੀ ਵਿੱਚ ਚਲੇ ਗਈ।
*******
ਜੀਵਨ ਨੂੰ ਵੀ ਇਹ ਗੱਲ ਉਦੋਂ ਹੀ ਪਤਾ ਲੱਗੀ ਜਦੋਂ ਉਹ ਪੂਰੀ ਤਰ੍ਹਾਂ ਨਿਢਾਲ ਹੋਕੇ ਉਸ ਉੱਪਰ ਡਿੱਗ ਗਿਆ। ਉਸਨੇ ਕਿਰਨ ਨੂੰ ਚੁੰਮਿਆ ਤੇ ਉਸਨੂੰ ਬੁਲਾਇਆ। ਪਰ ਉਹਦੇ ਬੁਲਾਏ ਤੇ ਉਹ ਨਾਲ ਬੋਲੀ। ਉਸਦੇ ਹਿਲਾਏ ਤੇ ਵੀ ਨ ਬੋਲੀ । ਉਹਨੇ ਉਹਦੀ ਠੋਡੀ ਨੂੰ ਪਕੜ ਕੇ ਹਿਲਾਉਣਾ ਚਾਹਿਆ। ਫਿਰ ਉਸਦੇ ਦਿਲ ਦੀ ਧੜਕਨ ਵੇਖੀ। ਦਿਲ ਤਾਂ ਧੜਕ ਰਿਹਾ ਸੀ ਪਰ ਰਫ਼ਤਾਰ ਬਹੁਤ ਧੀਮੀ ਸੀ।
ਇੱਕ ਦਮ ਆਨੰਦ ਦੀਆਂ ਗਹਿਰਾਈਆਂ ਵਿਚੋਂ ਨਿੱਕਲ ਕੇ ਇਹ ਵੇਖ ਕੇ ਜੀਵਨ ਇੱਕ ਦਮ ਡਰ ਗਿਆ। ਉਸਦੇ ਜਿਸਮ ਵਿੱਚੋ ਪਸੀਨਾ ਚੋਣ ਲੱਗਾ ਤੇ ਦਿਲ ਦੀ ਧੜਕਨ ਇਸ ਵਾਰ ਐਡਰਲਾਈਨ ਰਸ ਨਾਲ , ਡਰ ਦੇ ਸਾਏ ਹੇਠ ਵਧੀ ਸੀ।
ਜ਼ਿੰਦਗੀ ਵਿੱਚ ਅਜਿਹੇ ਮੌਕੇ ਬਹੁਤ ਘੱਟ ਹੁੰਦੇ ਹਨ ਜਦੋਂ ਇਨਸਾਨ ਆਨੰਦ ਤੋਂ ਡਰ ਜਾਂ ਡਰ ਤੋਂ ਆਨੰਦ ਦੇ ਖੂਹ ਵਿਚ ਡਿਗਦਾ ਹੈ। ਇਹੋ ਹੁਣ ਜੀਵਨ ਨਾਲ ਹੋਇਆ ਸੀ। ਭਾਵੇਂ ਉਹ ਸਰਕਾਰ ਵੱਲੋਂ ਅਜਿਹੇ ਕਿਸੇ ਵੀ ਐਮਰਜੈਂਸੀ ਹਾਲਤ ਨਾਲ ਨਿਪਟਣ ਲਈ ਟ੍ਰੇਨ ਕੀਤਾ ਗਿਆ ਸੀ ਪਰ ਫਿਰ ਵੀ ਇੱਕ ਪਲ ਲਈ ਉਹਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਸੀ ਤੇ ਉਹਨੂੰ ਸਮਝ ਨਹੀਂ ਸੀ ਆ ਰਹੀ ਉਹ ਕਿ ਕਰੇ….

ਜੀਵਨ ਨੇ ਜਲਦੀ ਨੇ ਪਾਣੀ ਦੇ ਮੱਗ ਵਿੱਚੋਂ ਗਿਲਾਸ ਪਾਣੀ ਦਾ ਭਰਿਆ ਤੇ ਕਿਰਨ ਦੇ ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ। ਉਹਦੀਆਂ ਅੱਖਾਂ ਨੂੰ ਖੋਲ੍ਹ ਕੇ ਵੇਖਣ ਦਾ ਯਤਨ ਕੀਤਾ।
ਫਿਰ ਉਹਦੇ ਹੱਥਾਂ ਨੂੰ ਪਕੜ ਕੇ ਹਥੇਲੀਆਂ ਨੂੰ ਰਗੜਿਆ ਤੇ ਫਿਰ ਉਸਦੇ ਪੈਰਾਂ ਦੀਆਂ ਤਲੀਆਂ ਨੂੰ। ਜਦੋਂ ਉਹ ਹਥੇਲੀਆਂ ਨੂੰ ਰਗੜ ਰਿਹਾ ਸੀ ਉਦੋਂ ਹੀ ਕਿਰਨ ਦੀਆਂ ਉਂਗਲਾਂ ਚ ਕੁਝ ਹਰਕਤ ਹੋਈ ਸੀ। ਫਿਰ ਉਹ ਲਗਾਤਾਰ ਉਹਦੇ ਜਿਸਮ ਨੂੰ ਰਗੜਦਾ ਰਿਹਾ ਤੇ ਵਿੱਚ ਵਿੱਚ ਪਾਣੀ ਦੇ ਛਿੱਟੇ ਵੀ ਮਾਰਦਾ ਰਿਹਾ।
ਇੰਝ ਕਰਦਿਆਂ ਉਸਨੇ ਕਿਰਨ ਦੀ ਨਬਜ਼ ਕਈ ਵਾਰ ਟੋਹੀ, ਹੌਲੀ ਹੌਲੀ ਧੜਕਨ ਦੀ ਰਫਤਾਰ ਵੱਧ ਰਹੀ ਸੀ, ਕਰੀਬ ਦਸਾਂ ਮਿੰਟਾਂ ਮਗਰੋਂ ਕਿਰਨ ਨੇ ਅੱਖ ਪੁੱਟੀ, ਜਿਵੇਂ ਉਹ ਕਿਸੇ ਸੁਪਨੇ ਵਿੱਚੋ ਜਾਗੀ ਹੋਵੇ। ਹੋਸ਼ ਹਵਾਸ਼ ਗਵਾਚੇ ਹੋਏ , ਜੀਵਨ ਵੱਲ ਤੱਕਦੇ ਹੋਏ ਉਸਨੇ ਉਸਨੇ ਜੀਵਨ ਤੋਂ ਪੁੱਛਿਆ ਕਿ ਕੀ ਹੋਇਆ ਸੀ ?
ਜੀਵਨ ਸਮਝ ਗਿਆ ਸੀ ਕਿ ਕਿਰਨ ਨੂੰ ਇਸਦਾ ਭੋਰਾ ਵੀ ਅਹਿਸਾਸ ਨਹੀਂ ਸੀ ਕਿ ਉਸ ਨਾਲ ਕੀ ਵਾਪਰਿਆ। ਇਸ ਲਈ ਉਹਨੇ ਚੁੱਪ ਰਹਿਣਾ ਹੀ ਸਹੀ ਸਮਝਿਆ ਤੇ ਕਿਰਨ ਨੂੰ। ਆਪਣੇ ਮੋਢੇ ਨਾਲ ਲਗਾ ਕੇ ਗਿਲਾਸ ਪਾਣੀ ਪੀਣ ਲਈ ਦਿੱਤਾ।
ਫਿਰ ਵੀ ਕਿਰਨ ਪੁੱਛਦੀ ਰਹੀ ਕਿ ਉਸਨੂੰ ਆਖਿਰ ਹੋਇਆ ਕੀ ਸੀ।
ਪਰ ਇਸਦੇ ਉਲਟ ਜੀਵਨ ਉਹਦੇ ਵਾਲਾਂ ਤੇ ਉਸਦੀ ਪਿੱਠ ਤੇ ਹੱਥ ਫੇਰਨ ਲੱਗਾ। ਤੇ ਗੱਲਾਂ ਗੱਲਾਂ ਵਿੱਚ ਹੀ ਉਸਨੂੰ ਪੁੱਛਣ ਲੱਗਾ ਕਿ ਉਸਨੇ   ਪਿਛਲੇ ਕੁਝ ਦਿਨਾਂ ਵਿੱਚ ਖਾਣਾ ਸਹੀ ਸਮੇਂ ਤੇ ਖਾਧਾ ਸੀ ਜਾਂ ਨਹੀਂ ? ,ਉਸਦਾ ਪਾਣੀ ਪੀਣ ਦਾ ਕੀ ਰੁਟੀਨ ਹੈ ? ਕਿਰਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਸਵਾਲਾਂ ਦਾ ਇਥੇ ਹੁਣ ਕੀ ਮਤਲਬ ਹੈ ?
ਫਿਰ ਵੀ ਉਹ ਦੱਸਦੀ ਰਹੀ… ਉਸਦਾ ਖਾਣ ਪੀਣ ਆਮ ਵਾਂਗ ਨਾਰਮਲ ਹੀ ਸੀ ਇਸ ਲਈ ਇਹਦੇ ਵਿੱਚ ਕੋਈ ਅਬਨਾਰਮਲ ਗੱਲ ਨਹੀਂ ਸੀ।
ਫਿਰ ਵੀ ਜੀਵਨ ਨੇ ਉਸਨੂੰ ਦਸਿਆ ਕਿ ਉਹ ਆਖ਼ਰੀ ਬਿੰਦੂ ਤੇ ਜਾਣ ਮਗਰੋਂ ਅਚਾਨਕ ਹੋਸ਼ ਖੋ ਬੈਠੀ ਸੀ, ਅਜਿਹਾ ਨਾਰਮਲ ਤੌਰ ਤੇ ਹੋ ਜਾਂਦਾ ਹੈ ਜਦੋਂ ਕੋਈ ਭੁੱਖੇ ਢਿੱਡ ਜਾਂ ਪਿਆਸੇ ਰਹੀ ਕੇ ( ਡੀਹਾਇਡਰੇਟ) ਹੋਕੇ ਪਿਆਰ ਕਰਦਾ ਹੈ। ਇਹ ਮੁੰਡੇ ਕੁੜੀਆਂ ਦੋਵਾਂ ਨਾਲ ਵਾਪਰ ਸਕਦਾ ਹੈ। ਇਸਤੋਂ ਬਿਨ੍ਹਾਂ ਜਦੋਂ ਸਰੀਰ ਨੂੰ ਅਜੇ ਸੈਕਸ ਦੇ ਸੁਆਦ ( sex pleasure)  ਦੀ ਆਦਤ ਨਾ ਪਈ ਹੋਵੇ ਹੋ ਸਕਦਾ ਹੈ ਅਜਿਹਾ ਉਸ ਨਾਲ ਵੀ ਹੋਇਆ ਹੋਵੇ। ਉਦੋਂ ਅਚਾਨਕ ਹਾਰਮੋਨ ਦੇ ਹੜ੍ਹ ਕਰਕੇ ( hormonal rush ) ਕਰਕੇ ਵੀ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਜਿਸਤੋਂ ਬਾਅਦ ਕਿਸੇ ਵੀ ਪਾਰਟਨਰ ਨੀਮ ਬੇਹੋਸ਼ੀ, ਸਿਰ ਘੁੰਮਣਾ ਜਾਂ ਬੇਹੋਸ਼ੀ ਹੋ ਸਕਦੀ ਹੈ।ਸ਼ਾਇਦ  ਉਸ ਨਾਲ ਵੀ ਅਜਿਹਾ ਹੀ ਹੋਇਆ ਹੈ।
ਕਿਰਨ ਬੇਹੋਸ਼ੀ ਦੀ ਗੱਲ ਸੁਣਕੇ ਇੱਕ ਦਮ ਉਸ ਨਾਲ ਚਿਪਕ ਗਈ।ਉਹਨੇ ਆਪਣੇ ਹੱਥਾਂ ਨਾਲ ਜੀਵਨ ਦੇ ਮੋਢਿਆ ਨੂੰ ਘੁੱਟ ਲਿਆ ਸੀ। ਫਿਰ ਕੁਝ ਦੇਰ ਲਈ ਚੁੱਪ ਹੋ ਗਈ। ਕੁੱਝ। ਦੇਰ ਹੋਰ ਸੋਚਣ ਲੱਗੀ। ਫਿਰ ਅਚਾਨਕ ਉਹਨੂੰ ਕੁਝ ਯਾਦ ਆਇਆ ਤੇ ਉਸਨੇ ਜੀਵਨ ਨੂੰ ਕਿਹਾ, ” ਮੈਂ ਤੁਹਾਨੂੰ, ਇੱਕ ਗੱਲ ਦੱਸਾਂ ?”
“ਇਹ ਤਾਂ ਤੁਹਾਨੂੰ ਪੱਕਾ ਹੋ ਹੀ ਗਿਆ ਹੈ ਕਿ ਮੈਂ ਅੱਜ ਦੀ ਰਾਤ ਤੱਕ ਕੁਆਰੀ ਸੀ, ਤੇ ਤੁਸੀਂ ਪਹਿਲੇ ਮਰਦ ਹੋ ਜਿਸਨੇ ਮੇਰੇ ਜਿਸਮ ਨੂੰ ਪਿਆਰ ਕੀਤਾ ਹੈ, ਪਰ ਇੱਕ ਚੀਜ਼ ਹੋਰ ਵੀ ਹੈ….” ਕਿਰਨ ਬੋਲਣ ਲੱਗੀ।
” ਜੇਕਰ ਕੋਈ ਲਵ ਅਫੇਅਰ ਰਿਹਾ ਹੈ ਤਾਂ ਮੈ ਚਾਹਾਂਗਾ ਕਿ ਅਜਿਹਾ ਕੁਝ ਆਪਾਂ ਇੱਕ ਦੂਸਰੇ ਨਾਲ ਸਾਂਝਾ ਨਾ ਹੀ ਕਰੀਏ..।” ਜੀਵਨ ਨੇ ਕਿਹਾ।
“ਨਹੀਂ , ਮੇਰੀ ਜ਼ਿੰਦਗੀ ਵਿਚ ਐਸਾ ਕੋਈ ਪਲ ਨਹੀਂ ਰਿਹਾ ਜਿਸਨੂੰ ਜਾਣ ਕੇ ਤੁਹਾਨੂੰ ਬੁਰਾ ਲੱਗੇਗਾ…?ਕਿਰਨ ਬੋਲੀ।
“ਫਿਰ ਕੀ ਹੈ ?” ਜੀਵਨ ਨੇ ਪੁੱਛਿਆ।
“ਮੇਰੀਆਂ ਕੁਝ ਸਹੇਲੀਆਂ ਸਨ ਜਿਹਨਾਂ ਦੇ ਲਵ ਅਫੇਅਰ ਸਨ, ਕਈਆਂ ਦੇ ਫਿਜ਼ੀਕਲ ਰਿਲੇਸ਼ਨ ਵੀ ਸੀ, ਉਹਨਾਂ ਵਿੱਚੋ ਕੁਝ ਇੱਕ ਲੋੜ ਵਿੱਚ ਆ ਕੇ ਸੈਕਸ ਗੁਰੂ ਹੋਣ ਦੇ ਨਾਤੇ ਗਿਆਨ ਵੀ ਦਿੰਦੀਆਂ ਸੀ ਤੇ ਸਭ ਕੁਝ ਦੱਸ ਵੀ ਦਿੰਦੀਆਂ ਸੀ। ਮੇਰੇ ਵਰਗੀਆਂ ਕੁੜੀਆਂ ਜਿਹਨਾਂ ਨੇ ਅਜਿਹਾ ਕੁਝ ਨਹੀਂ ਸੀ ਕੀਤਾ ਹੁੰਦਾ ਤਾਂ ਉਹਨਾਂ ਲਈ ਇਹ ਅਜ਼ੀਬ ਜਿਹੀਆਂ ਗੱਲਾਂ ਲਗਦੀਆਂ ਸੀ, ਜਿਹੜੀਆਂ ਸੁਣਨ ਵਿੱਚ ਸ਼ਰਮ ਵੀ ਮਹਿਸੂਸ ਹੁੰਦੀ ਸੀ, ਪਰ ਅਣਸੁਣਿਆਂ ਕਰਦੇ ਹੋਏ ਵੀ ਅਸੀਂ ਸੁਣ ਲੈਂਦੀਆਂ ਸੀ। ਪ੍ਰੰਤੂ ਇਹ ਸਭ ਸੁਣ ਕੇ ਤੇ ਉਸ ਮਗਰੋਂ ਸਰੀਰ ਵਿੱਚੋ ਇੱਕ ਅਜੀਬ ਜਿਹੀ ਬੈਚੇਨੀ ਫੈਲ ਜਾਂਦੀ ਸੀ। ਤੁਸੀ ਸਮਝ ਸਕਦੇ ਹੋ ਕਿ ਅਪਣਾ ਸਰੀਰ ਭਾਰਾ ਭਾਰਾ ਤੇ ਸਿਲ੍ਹਾ ਸਿਲ੍ਹਾ ਜਿਹਾ ਜਾਪਣ ਲੱਗਾ , ਜਿਹੋ ਜਿਹਾ ਮੈਨੂੰ ਫੋਨ ਤੇ ਤੁਹਾਡੀ ਆਵਾਜ਼ ਸੁਣ ਕੇ ਹੁੰਦਾ ਸੀ। ਜਾਂ ਹੁਣ ਤੁਹਾਡੇ ਛੋਹਣ ਨਾਲ ਹੋਇਆ, ਪਰ ਉਦੋਂ ਇਹ ਅਜੀਬ ਲਗਦਾ ਸੀ , ਕਈ ਵਾਰ ਤਾਂ ਪੂਰੀ ਪੂਰੀ ਰਾਤ ਹੀ ਨੀਂਦ ਨਾ ਆਉਂਦੀ, ਤੇ ਅੱਖਾਂ ਵਿੱਚ ਹੀ ਰਾਤ ਨਿੱਕਲ ਜਾਂਦੀ ਸੀ। ਮੇਰੀਆਂ ਅੱਖਾਂ ਲਾਲ ਹੁੰਦੀਆਂ ਉਹਨਾਂ ਕੁੜੀਆਂ ਨੂੰ ਨਾਲੋ ਵੀ ਵੱਧ ਜਿਹੜੀਆਂ ਰਾਤ ਭਰ ਆਪਣੇ ਬੁਆਏਫਰੈਂਡ ਨਾਲ ਗੱਲਾਂ ਕਰਦੀਆਂ ਸੀ। ਪਰ ਇਹਦਾ ਕਾਰਨ ਨਹੀਂ ਸੀ ਪਤਾ ਲਗਦਾ,ਐਨੀ ਸਮਝ ਜਰੂਰ ਸੀ ਕਿ ਸ਼ਾਇਦ ਸੈਕਸ ਦੀਆਂ ਗੱਲਾਂ ਸੁਣਕੇ ਅਜਿਹਾ ਸਭ ਕਰਨ ਦਾ ਮਨ ਕਰਦਾ ਹੈ, ਪਰ ਫਿਰ ਇਹ ਗੱਲ ਪੱਲੇ ਨਾ ਪੈਂਦੀ ਕਿ ਜਦੋਂ ਮੈਂ ਅਜਿਹਾ ਕੁਝ ਕਦੇ ਕੀਤਾ ਹੀ ਨਹੀਂ ਫਿਰ ਸਰੀਰ ਨੂੰ ਉਸ ਅਨੁਭਵ ਬਾਰੇ ਕਿਵੇਂ ਪਤਾ ਹੈ ? ਇੱਕ ਵਾਰ ਜਦੋਂ ਬਹੁਤ ਬੈਚੇਨ ਰਹੀ , ਕਈ ਦਿਨ ਪ੍ਰੇਸ਼ਾਨ ਤੇ ਉਲਝੀ ਉਲਝੀ ਤੇ ਖਿਝੀ ਖਿਝੀ ਰਹੀ ਤਾਂ ਆਪਣੀ ਇੱਕ ਦੋਸਤ ਨੂੰ ਸਭ ਸੱਚ ਸੱਚ ਦੱਸ ਦਿੱਤਾ। ਉਸਦਾ ਵੀ ਬੁਆਏਫ੍ਰੇਂਡ ਸੀ ਪਰ ਉਹ ਹੋਰਾਂ ਕੁੜੀਆਂ ਵਾਂਗ ਰੌਲਾ ਪਾਊ ਨਹੀਂ ਸੀ, ਮੀਸਣੀ ਸੀ, ਕਦੇ ਕਿਸੇ ਨੂੰ ਕੁਝ ਨਹੀਂ ਸੀ ਦਸਦੀ। ਪਰ ਮੇਰੀ ਹਾਲਤ ਦੇਖ ਕੇ ਉਹਨੇ ਮੈਨੂੰ ਇਸਦੀ ਸਮਝ ਦਿੱਤੀ ਤੇ ਸਮਝਾਇਆ ਵੀ ਕਿ ਅਜਿਹਾ ਕਿਉਂ ਹੁੰਦਾ ਹੈ। ਪਰ ਮੈਨੂੰ ਤੇ ਇਲਾਜ਼ ਦੀ ਲੋੜ ਸੀ , ਤਾਂ ਉਸਨੇ ਮੈਨੂੰ ਅਜਿਹੀ ਗੱਲ ਕਹੀ ਜਿਹੜੀ ਸੁਣਕੇ ਮੈਨੂੰ ਇੱਕ ਦਮ ਗੰਦਾ ਜਿਹਾ ਮਹਿਸੂਸ ਹੋਇਆ ….” ਆਖ ਕੇ ਕਿਰਨ ਜੀਵਨ ਵੱਲ ਦੇਖਣ ਲੱਗੀ, ਜਿਵੇਂ ਉਹਦਾ ਚਿਹਰਾ ਪੜ੍ਹ ਰਹੀ ਹੋਵੇ।
“ਕੀ ਕਿਹਾ” ਜੀਵਨ ਸਮਝ ਤਾਂ ਗਿਆ ਸੀ ਪਰ ਉਹ ਉਸਦੇ ਮੂੰਹੋਂ ਸੁਣਨਾ ਚਾਹੁੰਦਾ ਸੀ ਮਤੇ ਉਸਦਾ ਆਪਣਾ ਅੰਦਾਜ਼ਾ ਗਲਤ ਨਾ ਹੋਵੇ।
“ਉਸਨੇ ਕਿਹਾ ਕਿ ਜਿਹੜੀਆਂ ਕੁੜੀਆਂ ਜਾਂ ਮੁੰਡਿਆਂ ਦੇ ਫਿਜ਼ੀਕਲ ਰਿਲੇਸ਼ਨ ਨਹੀਂ ਹੁੰਦੇ ਉਹ ਇਹ ਸਭ ਆਪਣੇ ਹੱਥ ਨਾਲ ਹੀ ਕਰ ਲੈਂਦੇ ਹਨ.., ਮੈਨੂੰ ਉਹਦੀ ਗੱਲ ਸੁਣਕੇ ਇੱਕਦਮ ਬੁਰਾ ਮਹਿਸੂਸ ਹੋਇਆ, ਪਰ ਫਿਰ ਉਹਨੇ ਆਪ ਹੀ ਦੱਸਿਆ ਕਿ ਉਹ ਵੀ ਜਦੋਂ ਆਪਣੇ ਬੁਆਫਰੈਂਡ ਨੂੰ ਨਹੀਂ ਮਿਲਦੀ ਤਾਂ ਇੰਝ ਕਰਦੀ ਹੈ ਤੇ ਉਹਦਾ ਬੁਆਏਫ੍ਰੇਂਡ ਵੀ ਤੇ ਸ਼ਾਇਦ ਹੀ ਕੋਈ ਮੁੰਡਾ ਕੁੜੀ ਹੋਏ ਜਿਹੜਾ ਅਜਿਹਾ ਨਾ ਕਰਦਾ ਹੋਵੇ….ਮੇਰੇ ਲਈ ਇਹ ਬਿਲਕੁੱਲ ਨਵੀਂ ਜਾਣਕਾਰੀ ਸੀ। ਉਸਦੇ ਦੱਸਣ ਨਾਲ ਮੈਂ ਠੀਕ ਤਾਂ ਕੀ ਹੋਣਾ ਸੀ ਉਲਟਾ ਮੇਰੇ ਦਿਮਾਗ ਵਿਚ ਅਜੀਬ ਤਰ੍ਹਾਂ ਦੀ ਗੰਦੀ ਫੀਲਿੰਗ ਭਰ ਗਈ। ਹੁਣ ਮੇਰਾ ਕਿਸੇ ਵੀ ਕਲਾਸਮੇਟ ਨਾਲ ਹੈਂਡਸ਼ੇਕ ਕਰਨ ਦਾ ਮਨ ਨਾ ਕਰਦਾ। ਕਿਸੇ ਕੁੜੀ ਦੀ ਕਿਤਾਬ ਕਾਪੀ ਫੜਨ ਤੋਂ ਜਾਂ ਕੋਈ ਚੀਜ਼ ਉਧਾਰੀ ਮੰਗਣ ਨੂੰ ਦਿਲ ਨਾ ਕਰਦਾ। ਇਹ ਚੀਜ਼ ਮੇਰੇ ਹਮੇਸ਼ਾ ਹੀ ਦਿਮਾਗ ਚ ਬੈਠ ਗਈ ਤੇ ਬਹੁਤ ਬੁਰਾ ਮਹਿਸੂਸ ਹੋਣ ਲੱਗਾ। ਪਰ ਇਹਦਾ ਇੱਕ ਫ਼ਾਇਦਾ ਇਹ ਹੋਇਆ ਕਿ ਮੇਰਾ ਧਿਆਨ ਪੂਰੇ ਹੀ ਸੈਕਸ ਵੱਲੋਂ ਦੂਰ ਹੋ ਗਿਆ। ਇਹ ਚੀਜ਼ ਮੈਨੂੰ ਗੰਦੀ ਜਿਹੀ ਜਾਪਣ ਲੱਗੀ ਤੇ ਮੈਂ ਇਸਤੋਂ ਦੂਰ ਹੁੰਦੀ ਗਈ। ਐਨੀ ਦੂਰ ਕਿ ਕੋਈ ਇਹਦੇ ਬਾਰੇ ਗੱਲ ਕਰਦਾ ਜਾਂ ਮਜਾਕ ਕਰਦਾ ਮੈਂ ਅਣਸੁਣਿਆ ਕਰਕੇ ਦੂਰ ਜਾ ਬੈਠਦੀ। ਇੰਝ ਵੱਖ ਰਹਿਣ ਕਰਕੇ ਕਾਫੀ ਸਮਾਂ ਸਹੀ ਲੰਘ ਗਿਆ। ਕਰੀਬ ਸਾਲ ਤੋਂ ਵੱਧ ਹੀ … ਇੱਕ ਤਰੀਕੇ ਨਾਲ ਮੈਨੂੰ ਸੈਕਸ ਸ਼ਬਦ ਸੁਣਕੇ ਹੀ ਗੰਦਾ ਫੀਲ ਹੁੰਦਾ ਸੀ। ਰੁਮਾਂਟਿਕ ਮੂਵੀ ਵੇਖ ਕੇ ਪਹਿਲਾਂ ਵਾਂਗ ਮੇਰਾ ਭੋਰਾ ਵੀ ਰੁਮਾਂਸ ਕਰਨ ਨੂੰ ਦਿਲ ਨਾ ਕਰਦਾ। ਉਹਨਾਂ ਦਿਨਾਂ ਵਿਚ ਮੈਂ ਇਥੋਂ ਤੱਕ ਸੋਚ ਲਿਆ ਸੀ ਕਿ ਮੈਂ ਕਦੇ ਵਿਆਹ ਨਹੀਂ ਕਰਵਾਉਣਾ। ਪਰ ਫਿਰ ਇੱਕ ਘਟਨਾ ਹੋਈ ਤੇ ਕਾਫੀ ਕੁਝ ਬਦਲ ਗਿਆ।”
” ਇਹ ਕੀ ਸੀ ? ” ਜੀਵਨ ਨੇ ਪੁੱਛਿਆ।
“ਮੈ ਸਾਡੇ ਕਿਸੇ ਰਿਸ਼ਤੇਦਾਰ ਦੇ ਮੋਬਾਇਲ ਉੱਤੇ ਗੇਮ ਖੇਡ ਰਹੀ ਸੀ, ਫਿਰ ਖੇਡਦੀ ਖੇਡਦੀ ਤਸਵੀਰਾਂ ਵੇਖਣ ਲੱਗੀ, ਫਿਰ ਉਦੋਂ ਅਚਾਨਕ ਇੱਕ ਵੀਡਿਓ ਮੇਰੇ ਸਾਹਮਣੇ ਆ ਗਈ। ਇੱਕ ਪਲ ਲਈ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਹੀ ਆ ਗਿਆ। ਇਹ ਅਜਿਹੀ ਚੀਜ਼ ਸੀ ਜਿਹੜੀ ਮੈਂ ਕਦੇ ਸੋਚੀ ਵੀ ਨਹੀਂ ਸੀ ਉਹ ਵੀ ਉਸ ਰਿਸ਼ਤੇਦਾਰ ਦੇ ਮੋਬਾਇਲ ਵਿੱਚ ਜਿਸਦੀ ਸ਼ਰਾਫਤ ਦੀ ਸਾਡੇ ਘਰ ਵਿੱਚ ਮਿਸਾਲ ਦਿੱਤੀ ਜਾਂਦੀ ਸੀ।ਜਦੋਂ ਤੱਕ ਮੈਂ ਉਸ ਵੀਡਿਓ ਨੂੰ ਬੰਦ ਕਰਦੀ ਉਦੋਂ ਤੱਕ ਉਸਦਾ ਕਾਫੀ ਹਿੱਸਾ ਮੇਰੀਆਂ ਅੱਖਾਂ ਸਾਹਮਣੇ ਤੋਂ ਗੁਜ਼ਰ ਗਿਆ ਸੀ। ਗਨੀਮਤ ਇਹ ਸੀ ਕਿ ਉਸ ਵਕਤ ਮੈਂ ਆਪਣੇ ਕਮਰੇ ਚ ਇੱਕਲੀ ਪੜ੍ਹਦੀ ਪੜ੍ਹਦੀ , ਮੋਬਾਇਲ ਮੰਗ ਕੇ ਗੇਮ ਖੇਡਣ ਲੱਗੀ ਸੀ। ਮੈਂ ਫਟਾਫਟ ਮੋਬਾਇਲ ਨੂੰ ਬੰਦ ਕੀਤਾ ਤੇ ਪਾਸੇ ਰੱਖ ਕੇ ਲੇਟ ਗਈ ਤੇ ਮਨ ਨੂੰ ਚੈਨ ਨਹੀਂ ਸੀ, ਫਿਰ ਮੈਂ ਮੋਬਾਇਲ ਉੱਠ ਕੇ ਉਸ ਰਿਸ਼ਤੇਦਾਰ ਨੂੰ ਦੇ ਆਈ ਤੇ ਮੇਰਾ ਉਸ ਵੱਲ ਦੇਖਣ ਨੂੰ ਵੀ ਦਿਲ ਨਹੀਂ ਸੀ ਕਰ ਰਿਹਾ। ਪਰ ਮੈਂ ਪੂਰੀ ਤਰ੍ਹਾਂ ਉਖੜ ਗਈ ਸੀ, ਨਾ ਮੇਰਾ ਪੜ੍ਹਾਈ ਚ ਮਨ ਲੱਗਾ, ਉਸ ਰਾਤ ਤੇ ਨਾ ਹੀ ਮੈਂ ਰੋਟੀ ਖਾਧੀ, ਨਾ ਹੀ ਮੇਰਾ ਮਨ ਟੀਵੀ ਦੇਖਣ ਨੂੰ ਕੀਤਾ। ਉਪਰੋ ਦੁਬਾਰਾ ਉਸ ਰਿਸ਼ਤੇਦਾਰ ਨੇ ਉਹ ਫੋਨ ਮੇਰੇ ਕਮਰੇ ਦੇ ਸਾਹਮਣੇ ਹੀ ਵਰਾਂਡੇ ਵਿੱਚ ਚਾਰਜ ਲਗਾ ਦਿੱਤਾ। ਮੇਰਾ ਮਨ ਕਈ ਤਰ੍ਹਾਂ ਦੀਆਂ ਉਲਝਣਾਂ ਵਿੱਚ ਫਸ ਗਿਆ। ਕਦੇ ਮੈਨੂੰ ਆਪਣੇ ਦੋਸਤ ਦੀਆਂ ਦੱਸੀਆਂ ਗੱਲਾਂ ਯਾਦ ਆਉਂਦੀਆਂ ਤੇ ਕਦੀ ਵੀਡਿਓ ਦੇ ਦ੍ਰਿਸ਼ ਤੇ ਕਦੀ ਉਹ ਸਭ ਜਿਹੜਾ ਕੁੜੀਆਂ ਪਾਸੋਂ ਸੁਣਿਆ ਸੀ। ਮੇਰਾ ਜਿਸਮ ਮੁੜ ਉਵੇਂ ਹੀ ਪਹਿਲਾਂ ਵਾਂਗ ਭਾਰਾ ਭਾਰਾ ਮਹਿਸੂਸ ਕਰਨ ਲੱਗਾ।ਅੱਧੀ ਰਾਤ ਮਗਰੋਂ ਪਤਾ ਨਹੀਂ ਮੇਰੇ ਮਨ ਚ ਕੀ ਭੂਤ ਸਵਾਰ ਹੋਇਆ, ਕਹਿੰਦੇ ਹੁੰਦੇ ਕਿ ਰਾਤੀ 12 ਵਜੇ ਮਗਰੋਂ ਸਾਡੇ ਦਿਮਾਗ ਉੱਤੇ ਸ਼ੈਤਾਨ ਹਾਵੀ ਹੁੰਦਾ ਹੈ,ਬਿਲਕੁੱਲ ਉਵੇਂ ਹੀ ਹੋਇਆ।  ਮੈਂ ਚੁਪਕੇ ਜਿਹੇ ਮੋਬਾਇਲ ਫੋਨ ਚੁੱਕ ਲਿਆਈ ਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਮੁੜ ਲੱਭ ਕੇ ਵੀਡਿਓ ਦੇਖਣ ਲੱਗੀ। ਪਰ ਉਹ ਇੱਕ ਵੀਡਿਓ ਨਹੀਂ ਸੀ ਪਤਾ ਨਹੀਂ ਕਿੰਨੀਆਂ ਹੀ ਸਨ ਕੋਈ ਗਿਣਤੀ ਨਹੀਂ ਸੀ ,ਫਿਰ ਉਹ ਦੇਖਦੇ ਹੋਏ ਹੀ ਮੈਂ ਉਵੇਂ ਕਰਨਾ ਸ਼ੁਰੂ ਕੀਤਾ ਜਿਵੇਂ ਮੈਨੂੰ ਮੇਰੀ ਦੋਸਤ ਨੇ ਦੱਸਿਆ ਸੀ। ਪਹਿਲਾਂ ਪਹਿਲਾਂ ਕਾਫੀ ਚੰਗਾ ਲੱਗਦਾ ਰਿਹਾ। ਪਰ ਜਿਉਂ ਜੀਉ ਸਮਾਂ ਲੰਘਦਾ ਗਿਆ ਤਾਂ ਇੰਝ ਲਗਦਾ ਗਿਆ ਕਿ ਮੈਂ ਹੁਣੇ ਚੀਕ ਉਠਾਗੀ । ਫਿਰ ਕੁਝ ਸਮੇਂ ਬਾਅਦ ਮੈਂ ਮੋਬਾਇਲ ਵੀ ਪਾਸੇ ਰੱਖ ਦਿੱਤਾ। ਮੇਰਾ ਹੱਥ ਥੱਕ ਗਿਆ ਪਰ ਮੈਂ ਅਜਿਹੇ ਕਿਸੇ ਵੀ ਬਿੰਦੂ ਤੋਂ ਦੂਰ ਸੀ ਜਿਸਦੀ ਸਮਝ ਮੇਰੀ ਦੋਸਤ ਨੇ ਦਿੱਤੀ ਸੀ । ਅਚਾਨਕ ਮੈਨੂੰ ਲੱਗਾ ਜਿਵੇਂ ਮੇਰਾ ਸਾਹ ਬੰਦ ਹੋ ਗਿਆ ਹੋਵੇ। ਫਿਰ ਮੈਂਨੂੰ ਨਹੀਂ ਪਤਾ ਕਿ ਕਦੋਂ ਮੈਂ ਚੀਕ ਉੱਠੀ। ਤੇ ਬੇਹੋਸ਼ ਹੋ ਗਈ। ਜਦੋਂ ਮੈਂ ਜਾਗੀ ਉਦੋਂ ਮੇਰੇ ਸਾਹਮਣੇ ਪੂਰੇ ਪਰਿਵਾਰ ਨੂੰ ਪਾਇਆ। ਮੈਨੂੰ ਹੋਸ਼ ਚ ਆਈ ਵੇਖ ਕੇ ਪਰਿਵਾਰ ਦੇ ਪ੍ਰੇਸ਼ਾਨ ਚਿਹਰੇ ਉੱਤੇ ਇੱਕ ਦਮ ਖ਼ੁਸ਼ੀ ਆ ਗਈ। ਉਦੋਂ ਤੱਕ ਮੁਹੱਲੇ ਦੇ ਡਾਕਟਰ ਨੂੰ ਵੀ ਬੁਲਾ ਲਿਆ ਗਿਆ ਸੀ। ਜਾਗ ਆਉਂਦੇ ਹੀ ਸਭ ਤੋਂ ਪਹਿਲਾਂ ਮੈਨੂੰ ਸਭ ਤੋਂ ਪਹਿਲਾਂ ਆਪਣੇ ਅਸਤ ਵਿਅਸਤ ਕੱਪੜਿਆਂ ਦੀ ਫ਼ਿਕਰ ਸੀ, ਉਹ ਮੇਰੀ ਮਾਂ ਨੇ ਸਭ ਤੋਂ ਪਹਿਲਾਂ ਸਾਂਭੇ ਸੀ ਦੂਸਰਾ ਫ਼ਿਕਰ ਮੋਬਾਇਲ ਦਾ ਸੀ , ,ਜਿਹੜਾ ਰਿਸ਼ਤੇਦਾਰ ਦੇ ਹੱਥ ਵਿੱਚ ਸੀ ਤੇ ਉਹ ਆਪਣੇ ਘਰ ਮੇਰੀ ਤਬੀਅਤ ਦੀ ਖ਼ਬਰ ਦੇ ਰਿਹਾ ਸੀ। ਮੇਰੇ ਨਾਲ ਕੀ ਹੋਇਆ ਦੀ ਸਭ ਇਹੋ ਪੁੱਛਣ ਲੱਗੇ ਸੀ।  ਕੋਈ ਕਹਿ ਰਿਹਾ ਸੀ ਬੁਰਾ ਸੁਪਨਾ ਦੇਖਿਆ ਕੋਈ ਪ੍ਰੇਤ ਦਾ ਸਾਇਆ ਆਖ ਰਿਹਾ ਸੀ ਕੋਈ ਜਿੰਨ ਦਾ …ਮੈਂ ਨਿੱਕੇ ਹੁੰਦੇ ਪਿੰਡ ਰਹਿੰਦੀ ਸੀ ਤਾਂ ਉਦੋਂ ਇਹ ਬਹੁਤ ਜਗ੍ਹਾ ਸੁਣਿਆ ਸੀ ਕਿ ਜਿੰਨ ਦੇ ਸਾਇਆ ਆਉਣ ਤੇ ਔਰਤਾਂ ਬੇਹੋਸ਼ ਹੋ ਜਾਂਦੀਆਂ ਹਨ। ਇਸ ਲਈ ਜਦੋਂ ਜਿੰਨ ਦਾ ਜਿਕਰ ਹੋਇਆ ਤਾਂ ਮੈ ਹਾਂ ਦਾ ਸਿਰ ਹਿਲਾ ਦਿੱਤਾ।
ਉਸਤੋਂ ਪਹਿਲਾਂ ਹੀ ਧੂਫ਼ਬੱਤੀ ਸ਼ੁਰੂ ਹੋ ਗਈ ਸੀ। ਬੜੀ ਮੁਸ਼ਕਿਲ ਨਾਲ ਉਸ ਰਾਤ ਸੁੱਤੀ। ਪਰ ਉਸ ਦਿਨ ਮਗਰੋ ਮੇਰਾ ਮਨ ਕਾਫੀ ਉਦਾਸ ਰਹਿਣ ਲੱਗਾ। ਨਾ ਭੁੱਖ ਲਗਦੀ ਨਾ ਪਿਆਸ ਨਾ ਕਿਸੇ ਪਾਸੇ ਜੀਅ ਲਗਦਾ, ਆਪਣੇ ਆਪ ਤੋਂ ਬੁਰਾ ਜਿਹਾ ਮਹਿਸੂਸ ਹੁੰਦਾ। ਮੇਰੀ ਹਾਲਤ ਦੇਖ ਕੇ ਘਰਦਿਆਂ ਨੇ ਕਈ ਥਾਵੀਂ ਪਾਪੜ ਵੇਲੇ, ਸੁਖ਼ਨ ਸੁੱਖੀਆਂ ਮੱਥੇ ਸੁੱਖੇ , ਚੜ੍ਹਾਵਾ ਸੁੱਖਿਆ ਤੇ ਹੋਰ ਵੀ ਬਹੁਤ ਕੁਝ.. ਪਰ ਹਾਲਤ ਨਾ ਸੁਧਰੇ ਉਦੋਂ ਹੀ ਮੇਰੀ ਇੱਕ ਟੀਚਰ ਸੀ ਜਿਸ ਨਾਲ ਮੇਰੀ ਵਧੀਆ ਬਣਦੀ ਸੀ, ਉਸਨੇ ਹੀ ਇੱਕ ਮਨੋਵਿਗਿਆਨਕ ਕੋਲ ਲੈਕੇ ਜਾਣ ਦੀ ਸਲਾਹ ਦਿੱਤੀ। ਸ਼ੁਰੂ ਵਿੱਚ ਤਾਂ ਮੈਨੂੰ ਚੰਗਾ ਨਾ ਲੱਗਾ। ਪਰ ਫਿਰ ਉਹ ਡਾਕਟਰ ਬੜੇ ਚੰਗੇ ਤਰੀਕੇ ਨਾਲ ਸੁਣਦੀ ਤੇ ਗੱਲਾਂ ਕਰਦੀ। ਉਸ ਨਾਲ ਹੌਲੀ ਹੌਲੀ ਮੇਰਾ ਰਿਸ਼ਤਾ ਦੋਸਤ ਵਰਗਾ ਹੋ ਗਿਆ। ਉਸਨੂੰ ਮੈਂ ਸਭ ਕੁਝ ਦੱਸ ਦਿੱਤਾ ਸੀ। ਉਸਨੇ ਫਿਰ ਮੈਨੂੰ  ਸ਼ੈਲਫ਼ ਟਰੀਟਮੇਂਟ ਲਈ ਬਹੁਤ ਕੁਝ ਦੱਸਿਆ। ਮੈਡੀਟੇਸ਼ਨ , ਸੈਰ , ਚੰਗੀਆਂ ਕਿਤਾਬਾਂ , ਉਸਦੇ ਕਹਿਣ ਤੇ ਮੈਂ ਦੁਬਾਰਾ ਵੀ ਕੋਸਿਸ਼ ਕੀਤੀ ਪਰ ਹਮੇਸ਼ਾਂ ਇਹੋ ਲਗਦਾ ਕਿ ਮੈਂ ਬੇਹੋਸ਼ ਹੋ ਜਾਵਾਂਗੀ। ਇਸ ਬਿੰਦੂ ਤੇ ਉਹਨੇ ਮੈਨੂੰ ਕਿਹਾ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਚ ਕਿਸੇ ਪਾਰਟਨਰ ਦੇ ਆਉਣ ਤੱਕ ਉਡੀਕ ਕਰਨੀ ਚਾਹੀਦੀ ਹੈ। ਉਸਨੇ ਇਹੋ ਕਿਹਾ ਸੀ ਕਿ ਤੇਰੇ ਸਰੀਰ ਵਿੱਚ ਹੌਰਮੋਨਲ ਰਸ਼ ਬਹੁਤ ਜ਼ਿਆਦਾ ਹੈ ਜਿਹੜਾ ਆਖਰੀ ਪਲਾਂ ਚ ਸਰੀਰ ਦੀਆਂ ਬਾਕੀ ਕਿਰਿਆਵਾਂ ਨੂੰ ਵੀ ਰੋਕ ਦਿੰਦਾ ਹੈ, ਪਰ ਵਿਆਹ ਮਗਰੋਂ ਇਹ ਸਹੀ ਹੋ ਜਾਏਗਾ। ਉਸਦੀਆਂ ਗੱਲਾਂ ਤੋਂ ਹੋਰ ਨਹੀਂ ਮੈਂ ਇਹ ਜ਼ਰੂਰ ਸਿੱਖ ਲਿਆ ਸੀ ਕਿ ਆਪਣੇ ਸਰੀਰ ਨੂੰ ਕਿੱਥੇ ਤੇ ਕਿਵੇਂ ਕੰਟਰੋਲ ਕਰਨਾ। ਇਸ ਨਾਲ ਮੇਰੀ ਅਪਣੀ ਸੋਚ ਤੇ ਵੀ ਬਹੁਤ ਕੰਟਰੋਲ ਹੋ ਗਿਆ। ਫਿਰ ਮੈਂ ਇਹ ਵੀ ਵਾਅਦਾ ਕੀਤਾ ਕਿ ਜਿਹੜਾ ਕੁਝ ਵੀ ਹੋਏਗਾ ਮੇਰਾ ਨਾਲ ਸਿਰਫ ਵਿਆਹ ਮਗਰੋ ਹੋਏਗਾ, ਇਸ ਲਈ ਮੈਂਨੂੰ ਲਗਦਾ ਸੀ ਕਿ ਸ਼ਾਇਦ ਇਹ ਰਾਤ ਮੇਰੇ ਹੁਣ ਤੱਕ ਦੇ ਸਾਰੇ ਬੁਰੇ ਸੁਪਨਿਆ ਨੂੰ ਮੇਟ ਦੇਵੇਗਾ ਪਰ ਇਸਦਾ ਅੰਤ ਵੀ ਉਵੇਂ ਹੀ ਹੋਇਆ… ਸ਼ਾਇਦ ਮੇਰਾ ਸਰੀਰ ਇਸ ਸਭ ਦੇ ਯੋਗ ਨਹੀਂ ਹੈ….।”  ਆਖ ਕੇ ਕਿਰਨ ਰੋਣ ਲੱਗੀ ।
ਜੀਵਨ ਦੇ ਮੋਢੇ ਤੇ ਉਸਨੂੰ ਹੰਝੂ ਗਰਮ ਗਰਮ ਡੁੱਲਣ ਲੱਗੇ। ਜੀਵਨ ਨੂੰ ਆਪਣੀ ਗਲਤੀ ਦਾ ਜਿਵੇਂ ਅਹਿਸਾਸ ਹੋਇਆ ਉਹ ਬਿਨ੍ਹਾਂ ਕਿਰਨ ਨੂੰ ਸਮਝੇ ਹੀ ਆਪਣਾ ਸਭ ਕੁਝ ਉਸਤੇ ਥੋਪਦਾ ਚਲੇ ਗਿਆ ਸੀ। ਸ਼ਾਇਦ ਉਹ ਥੋੜ੍ਹੀ ਸਮਝ ਤੋਂ ਕੰਮ ਲੈਂਦਾ ਤਾਂ ਅਜਿਹਾ ਸ਼ਾਇਦ ਨਾ ਹੁੰਦਾ।
ਉਹ ਕਿਰਨ ਨੂੰ ਵਰ੍ਹਾਉਣ ਲੱਗਾ। ਤੇ ਉਸ ਨਾਲ ਵਾਅਦਾ ਕਰਨ ਲੱਗਾ ਕਿ ਅਜਿਹਾ ਮੁੜ ਕੇ ਨਹੀਂ ਹੋਏਗਾ। ਜਿੱਥੇ ਵੀ ਤੈਨੂੰ ਸਹੀ ਮਹਿਸੂਸ ਨਹੀਂ ਹੋਏਗਾ ਆਪਾਂ ਉਸਤੋਂ ਅੱਗੇ ਨਹੀਂ ਵਧਾਗੇ।
ਤੇ ਇਹ ਵੀ ਪੱਕੀ ਗੱਲ ਹੈ ਕਿ ਕੁਝ ਦਿਨ ਚ ਹੀ ਜਿਹੜੀ ਵੀ ਸਮੱਸਿਆ ਹੈ ਦੂਰ ਹੋ ਜਾਏਗੀ। ਇਹ ਨਾਰਮਲ ਹੈ ਸ਼ੁਰੂ ਵਿੱਚ ਮੁੰਡਿਆਂ ਨਾਲ ਵੀ ਹੋ ਸਕਦਾ ਹੈ। ਤੇ ਉਸਨੇ ਕਿਰਨ ਦੇ ਮੱਥੇ ਨੂੰ ਚੁੰਮਿਆ ….
ਕਿਰਨ ਕੁਝ ਦੇਰ ਲਈ ਚੁੱਪ ਹੋ ਗਈ। ਦੋਵੇਂ ਘੁੱਟ ਕੇ ਜੱਫ਼ੀ ਪਾ ਕੇ ਲੇਟ ਗਏ…
ਫਿਰ ਕੁਝ ਦੇਰ ਮਗਰੋਂ ਕਿਰਨ ਨੂੰ ਅਚਾਨਕ ਕੁੱਝ ਸੁਝਿਆ ਉਹ ਬੋਲੀ,” ਪਰ ਤੁਸੀ ਕਿਹਾ ਇਹ ਕਿਉਂ ਕਿਹਾ ਕਿ ਵਿਆਹ ਤੋਂ ਪਹਿਲਾਂ ਜਿਹੜਾ ਕੁਝ ਸੀ ਉਹ ਨਹੀਂ ਦੱਸਣਾ… ਕੀ ਤੁਹਾਡੀ ਜ਼ਿੰਦਗੀ ਦਾ ਐਸਾ ਕੋਈ ਰਾਜ਼ ਹੈ ਜਿਹੜਾ ਮੇਰੇ ਤੋਂ ਲੁਕੋ ਕੇ ਰੱਖਣਾ ਚਾਹੁੰਦੇ ਹੋ… ਬਿਨ੍ਹਾਂ ਇਮਾਨਦਾਰ ਹੋਏ ਕੀ ਸਾਡਾ ਰਿਸ਼ਤਾ ਅੱਗੇ ਵਿਸ਼ਵਾਸ਼ਯੋਗ ਰਹਿ ਸਕਦਾ ਹੈ ? “
ਕਿਰਨ ਉਹਦੇ ਮੂੰਹ ਵੱਲ ਵੇਖ ਰਹੀ ਸੀ ਤਾਂ ਜੀਵਨ ਨੇ ਅੱਖਾਂ ਚੁਰਾ ਲਈਆਂ, ਉਹ ਇਸ ਵਕਤ ਐਸੀ ਜਜ਼ਬਾਤੀ ਘੁੰਮਣਘੇਰੀ ਚ ਫ਼ਸ ਗਿਆ ਸੀ ਕਿ ਸੋਚ ਰਿਹਾ ਸੀ ਕਿ ਕਿਰਨ ਨੂੰ ਕੀ ਦੱਸੇ ਕੀ ਨਾ ਦੱਸੇ….

” ਨਹੀਂ ਮੈਨੂੰ ਜਾਪਦਾ, ਆਪਾਂ ਨੂੰ ਅਜਿਹਾ ਕੁਝ ਵੀ ਇੱਕ ਦੂਸਰੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ, ਨਵੇਂ ਨਵੇਂ ਰਿਸ਼ਤੇ ਦੇ ਚਾਅ ਵਿੱਚ ਕਿੰਨਾ ਕੁਝ ਆਪਸ ਚ ਸਾਂਝਾ ਕਰ ਲਿਆ ਜਾਂਦਾ, ਫ਼ਿਰ ਥੋੜ੍ਹੀ ਖ਼ਰਾਬੀ ਆਈ ਨਹੀਂ ਕਿ ਉਹੀ ਗੱਲ ਤਾਅਨੇ ਤੇ ਮੇਹਣਿਆਂ ਵਿੱਚ ਬਦਲ ਜਾਂਦੀ ਹੈ, ਮੈਂ ਨਹੀਂ ਚਾਹੁੰਦਾ ਕਿ ਸਾਡੇ ਬੀਤੇ ਦਾ ਪਰਛਾਵਾਂ ਸਾਡੀ ਆਉਣ ਵਾਲੀ ਜ਼ਿੰਦਗੀ ਉੱਤੇ ਭੋਰਾ ਵੀ ਪਵੇ।” ਜੀਵਨ ਨੇ ਕਿਹਾ। ਆਖਦੇ ਹੋਏ ਰੂਬੀ ਦਾ ਚਿਹਰਾ ਉਹਦੇ ਨਾਲ ਬੀਤੇ ਹੋਏ ਪਲ ਉਹਦੀਆਂ ਅੱਖਾਂ ਵਿੱਚੋ ਗੁਜ਼ਰ ਗਏ। ਪਲ ਭਰ ਲਈ ਜੀਵਨ ਆਪਣੀ ਬੁੱਕਲ ਵਿਚ ਕਿਰਨ ਦੀ ਹੋਂਦ ਨੂੰ ਵੀ ਭੁੱਲ ਗਿਆ। ਉਹਦੀਆਂ ਅੱਖਾਂ ਵਿੱਚ ਪਾਣੀ ਨਾਲ ਧੁੰਦਲਾਪਨ ਆ ਗਿਆ।
ਕਿਰਨ ਉਸਦੀ ਗੱਲ ਸੁਣਕੇ ਚੁੱਪ ਕਰ ਗਈ, ਉਸਨੂੰ ਆਪਣੀ ਬੀਤੀ ਹੋਈ ਤੇ ਆਖੀ ਹੋਈ ਗੱਲ ਭੁੱਲ ਗਈ ਸੀ।
“ਪਰ ਮੇਰੇ ਕੋਲ ਹਾਲੇ ‘ ਅਪਣਾ ‘ ਬਹੁਤ ਕੁਝ ਹੈ , ਜਿਹੜਾ ਮੈਂ ਦੱਸਣਾ ਹੈ, ਜਿਵੇਂ ਜਦੋਂ ਅਪਾਂ ਪਹਿਲੀ ਵਾਰ ਮਿਲੇ ਸੀ ਉਦੋਂ ਮੈਂ ਕਿਹਾ ਸੀ ਕਿ ਇਹ ਰਾਜ਼ ਬਾਅਦ ਵਿੱਚ ਦੱਸਾਗੀ, ਉਹ ਵੀ ਹਲੇ ਦੱਸਣਾ ਹੈ, ਸੱਚ ਕਹਾਂ ਤਾਂ ਤੁਹਾਡੇ ਨਾਲ ਮਿਲ ਕੇ ਗੱਲ ਕਰਕੇ, ਐਨਾ ਸਕੂਨ ਮਿਲਿਆ ਕਿ ਮੈ ਭੁੱਲ ਹੀ ਗਈ ਸੀ ਕਿ ਮੇਰੇ ਨਾਲ ਇਹ ਸਮੱਸਿਆ ਵੀ ਹੈ, ਮੈਂ ਤੁਹਾਡੇ ਨਾਲ ਜਿੰਨੀ ਵੀ ਖੁੱਲ੍ਹ ਮਾਣੀ ਬੇਵਕੂਫੀਆਂ ਕੀਤੀਆਂ, ਤੁਸੀਂ ਹਮੇਸ਼ਾਂ ਇੱਕ ਸਮਝਦਾਰ ਇਨਸਾਨ ਵਾਂਗ ਉਹਨਾਂ ਨੂੰ ਸਮਝਿਆ ਤੇ ਮੇਰੇ ਦਿਲ ਚ ਤੁਹਾਡੇ ਪਿਆਰ ਤੇ ਸਨੇਹ ਨੇ ਉਹ ਸਾਰੇ ਡਰ ਕੱਢ ਦਿੱਤੇ ਜਿਹੜੇ ਐਨੇ ਸਮੇਂ ਤੋਂ ਭਰੇ ਹੋਏ ਸੀ, ਕਿਸੇ ਵਕਤ ਮੈਂ ਵਿਆਹ ਬਾਰੇ ਸੋਚਕੇ ਵੀ ਡਰਦੀ ਸੀ ਫਿਰ ਉਹ ਵਕਤ ਵੀ ਆਇਆ ਜਦੋਂ ਮੈਂ ਇਸ ਰਾਤ ਦੀ ਬੇਸਬਰੀ ਨਾਲ ਉਡੀਕ ਵੀ ਕਰਦੀ ਰਹੀ, ਇਹ ਸਿਰਫ ਤੁਹਾਡੇ ਨਿੱਘ ਭਰੇ ਸੁਭਾਅ ਕਰਕੇ ਹੋਇਆ, ਤੁਸੀ ਜਰਾ ਵੀ ਖੜੂਸ ਹੁੰਦੇ, ਪਤਾ ਨਹੀਂ ਮੈਂ ਅੱਜ ਦੀ ਇਹ ਰਾਤ ਕਿੰਨੇ ਡਰ ਤੇ ਫ਼ਿਕਰ ਵਿੱਚ ਕਟਦੀ, ਫਿਰ ਐਨੇ ਬੁਰੇ ਸਮੇਂ ਵਿੱਚੋ ਲੰਘ ਕੇ ਵੀ ਮੈਂ ਹੌਲੀ ਫੁੱਲ ਮਹਿਸੂਸ ਕਰ ਰਹੀ ਹੈ, ਦਰਦ ਨਾਲ ਭਰੀ ਹੋਈ ਵੀ ਮੇਰਾ ਸਰੀਰ ਸੁਆਦ ਨਾਲ ਭਰਿਆ ਹੋਇਆ ਹੈ, ਤੁਸੀ ਚਾਹੋ ਤਾਂ ਦੁਬਾਰਾ ਪਿਆਰ ਕਰ ਸਕਦੇ ਹੋ”  ਕਿਰਨ ਨੇ ਕਿਹਾ।
“ਨਹੀਂ, ਆਪਣੇ ਕੋਲ ਬਹੁਤ ਸਮਾਂ , ਹਾਲੇ ਪੂਰਾ ਹਨੀਮੂਨ ਬਾਕੀ ਹੈ, ਕੋਈ ਕਸਰ ਨਹੀਂ ਛੱਡਾਂਗਾ, ਪਰ ਹਾਲੇ ਤੈਨੂੰ ਆਰਾਮ ਦੀ ਲੋੜ ਹੈ। “ਜੀਵਨ ਨੇ ਉਸਦੇ ਨਗਨ ਜਿਸਮ ਨੂੰ ਆਪਣੇ। ਜਿਸਮ ਨਾਲ ਕੱਸ ਲਿਆ ਸੀ ਤੇ ਉਹਦੇ ਮੱਥੇ ਨੂੰ ਚੁੰਮ ਲਿਆ।
ਫ਼ਿਰ ਸਮੇਂ ਵਿਚ ਵਾਪਿਸ ਪਰਤਦੇ ਹੀ ਉਹਨੇ ਕਿਰਨ ਨੂੰ ਆਪਣੀ ਬੁੱਕਲ ਵਿੱਚ ਘੁੱਟ ਲਿਆ ਤੇ ਕੰਬਲ ਨੂੰ ਆਪਣੇ ਦੋਵਾਂ ਦੇ ਜਿਸਮ ਤੇ ਲਪੇਟ ਲਿਆ। ਸੱਜੇ ਹੱਥ ਨਾਲ ਉਹਨੇ ਲਾਈਟ ਔਫ ਕਰ ਦਿੱਤੀ। ਦੋਵੇਂ ਇੱਕ ਦੂਸਰੇ ਨੂੰ ਬਾਂਹਾਂ ਵਿੱਚ ਘੁੱਟ ਕੇ ਉਂਝ ਹੀ ਸੌਂ ਗਏ।

************

ਵਿਆਹ ਹੋਏ ਨੂੰ ਕਈ ਦਿਨ ਬੀਤ ਗਏ ਸੀ, ਹਨੀਮੂਨ ਤੋਂ ਵੀ ਜੀਵਨ ਨੂੰ ਪਰਤੇ ਹੋਏ ਕਈ ਦਿਨ ਬੀਤ ਗਏ ਸੀ। ਪਰ ਐਨੇ ਦਿਨ ਮਗਰੋਂ ਵੀ ਰੂਬੀ ਨੂੰ ਜੀਵਨ ਦਾ ਇੱਕ ਫੋਨ ਵੀ ਨਹੀਂ ਆਇਆ ਸੀ। ਨਾ ਉਹਦਾ ਹਾਲ ਪੁੱਛਿਆ ਸੀ ਨਾ ਇਹ ਹੀ ਪੁੱਛਿਆ ਕਿ ਉਹ ਵਿਆਹ ਤੋਂ ਛੇਤੀ ਕਿਉਂ ਪਰਤ ਆਈ ਨਾ ਹੀ ਅਪਣਾ ਹਾਲ ਦੱਸਿਆ। ਉਹ ਤਾਂ ਜਿਵੇਂ ਇੱਕ ਦਮ ਹੀ ਕਿਧਰੇ ਗੁਆਚ ਹੀ ਗਿਆ ਸੀ। ਨਵੇਂ ਨਵੇਂ ਖਿਡੌਣੇ ਨਾਲ ਖੇਡਦੇ ਹੋਏ ਬੱਚੇ ਵੀ ਇੰਝ ਹੀ ਗੁਆਚ ਜਾਂਦੇ ਹਨ।
ਪਰ ਰੂਬੀ ਜਿਸ ਦਿਨ ਦੀ ਵਿਆਹ ਤੋਂ ਪਰਤੀ ਸੀ ਉਹਨੂੰ ਉਮੀਦ ਸੀ ਜੀਵਨ ਹੋਰ ਨਾਲ ਤਾਂ ਉਹਦਾ ਹਾਲ ਤਾਂ ਜਰੂਰ ਪੁੱਛੇਗਾ, ਘੱਟੋ ਘੱਟ ਇਹ ਤਾਂ ਆਖੇਗਾ ਕਿ ਜਿੰਨੀ ਬੀਤੀ ਚੰਗੀ ਬੀਤੀ ਹੁਣ ਮੈਨੂੰ ਭੁੱਲ ਜਾਵੀਂ। ਫਿਰ ਦੂਸਰੇ ਪਾਸੇ ਉਹ ਸੋਚਦੀ ਕਿ ਉਹ ਕਿੰਨੀ ਸੁਆਰਥੀ ਹੈ, ਉਹ ਇਹ ਕਿਉਂ ਸੋਚਦੀ ਹੈ ਆਖ਼ਿਰ, ਇਸ ਰਿਸ਼ਤੇ ਵਿੱਚ ਉਹ ਉਮਰੋਂ , ਲਿਹਾਜੋ ਤੇ ਅਕਲੋਂ ਜੀਵਨ ਤੋਂ ਵੱਡੀ ਸੀ, ਕਿਧਰੇ ਕੋਈ ਗੱਲ ਨਿੱਕਲ ਗਈ, ਲੋਕ ਉਹਨੂੰ ਮਾੜਾ ਆਖਣਗੇ ਕਿਸੇ ਗੱਲੋਂ ਜੀਵਨ ਤੇ ਕਿਰਨ ਵਿੱਚ ਕੋਈ ਲੜਾਈ ਹੋਈ ਤਾਂ ਵੀ । ਇਹ ਸੋਚਕੇ ਉਹ ਸੋਚਦੀ , ਚੰਗਾ ਹੀ ਹੈ ਨਾ ਹੀ ਕਦੇ ਫੋਨ ਜਾਂ ਮੇਸਜ, ਹੁਣ ਇਸਤੋਂ ਵੱਧ ਇਸ ਸਭ ਵਿੱਚ ਕੀ ਰੱਖਿਆ ਹੈ, ਦੋ ਬੱਚਿਆਂ ਦੀ ਉਹ ਮਾਂ ਹੈ, ਉਹਨਾਂ ਦੀ ਦੇਖਭਾਲ ਕਰੇ।
ਪਰ ਰੂਬੀ ਫਿਰ ਆਪਣੀ ਕਿਸਮਤ ਨੂੰ ਕੋਸਦੀ, ਕਿੰਨੇ ਚਾਵਾਂ ਨਾਲ ਉਹ ਵਿਆਹੀ ਗਈ ਸੀ , ਤੇ ਕਿੰਝ ਉਹ ਚਾਅ ਉਗਸਣ ਤੋਂ ਪਹਿਲਾਂ ਹੀ ਮੁੱਕ ਗਏ ਸੀ। ਕਿਵੇਂ ਉਹਦੀ ਸੁਹਾਗਰਾਤ ਇੱਕ ਸਪਨਾ ਬਣ ਕੇ ਰਹਿ ਗਈ ਸੀ। ਉਹਨੂੰ ਪੂਰੀ ਉਮੀਦ ਸੀ ਕਿ ਜਿਸ ਹਿਸਾਬ ਨਾਲ ਕਿਰਨ ਨਾਲ ਜੀਵਨ ਦਾ ਜੁੜਾਅ ਹੋਇਆ ਉਸ ਹਿਸਾਬ ਨਾਲ ਜਰੂਰ ਉਹਨਾਂ ਵਿੱਚ ਸਭ ਕਿਸੇ ਰੁਮਾਂਟਿਕ ਨਾਵਲ ਵਰਗਾ ਗੁਜ਼ਰ ਰਿਹਾ ਹੋਵੇਗਾ।
ਹੁਣ ਵੀ ਫੋਨ ਉੱਤੇ ਕਾਲ ਆਉਂਦੀ ਜਾਂ ਮੈਸੇਜ ਆਉਂਦਾ ਤਾਂ ਉਹਨੂੰ ਲਗਦਾ ਕੀ ਜੀਵਨ ਦਾ ਹੀ ਹੋਏਗਾ। ਪਰ ਅਗਲੇ ਹੀ ਪਲ ਸਭ ਕੁਝ ਗੁਆਚ ਜਿਹਾ ਜਾਂਦਾ ਜਦੋਂ ਕਿਸੇ ਹੋਰ ਦਾ ਨਾਮ ਫਲੈਸ਼ ਹੁੰਦਾ ਦੇਖਦੀ।
ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਉਹ ਕਿੰਨਾ ਕੁਝ ਕਰਦੀ, ਧਾਰਮਿਕ ਕਰਮ ਕਾਂਡ ਕਰਦੀ, ਬਾਬਿਆਂ ਦੇ ਪ੍ਰਵਚਨ ਸੁਣਦੀ, ਬੱਚਿਆਂ ਨਾਲ ਵਕਤ ਬਿਤਾਉਂਦੀ। ਇਸ ਵਾਰ ਆਉਂਦੀ ਦੀਵਾਲੀ ਤੇ ਉਹਨੇ ਬੱਚਿਆ ਨਾਲ ਖ਼ੂਬ ਖਰੀਦਾਰੀ ਕੀਤੀ।ਫਿਰ ਬੱਚਿਆਂ ਨੂੰ ਕੁਝ ਜਿਆਦਾ ਛੁੱਟੀਆਂ ਸੀ ਤਾਂ ਉਹ ਦੀਵਾਲੀ ਤੇ ਬੱਚਿਆਂ ਨੂੰ ਆਪਣੇ ਨਾਲ ਹੀ ਲੈ ਆਈ ਤਾਂ ਜੋਕਿ ਉਹਨਾਂ ਸ਼ਹਿਰ ਘੁਮਾ ਸਕੇ ਤੇ ਮੂਵੀ ਵਗੈਰਾ ਦਿਖਾਏ। ਤਾਂ ਜੋਕਿ ਉਹਨਾਂ ਨਾਲ ਵਕਤ ਬਿਤਾ ਸਕੇ। ਦਿਲ ਤਾਂ ਉਹਦਾ ਕਰਦਾ ਸੀ ਕਿ ਉਹਨਾਂ ਨੂੰ ਲੈਕੇ ਮਨਾਲੀ ਨਿੱਕਲ ਜਾਏ ਪਰ ਹਲੇ ਵੀ ਐਨੀ ਹਿੰਮਤ ਨਹੀਂ ਸੀ ਆਈ ਕਿ ਸਿੰਗਲ ਮਦਰ ਵਾਂਗ ਐਨਾ ਖੁੱਲ੍ਹ ਕੇ ਵਿਚਰ ਸਕੇ।
******
ਦੀਵਾਲੀ ਤੋਂ ਇਹ ਦੂਸਰਾ ਦਿਨ ਸੀ, ਜਿਸ ਦਿਨ ਉਹ ਹਲੇ ਉੱਠੀ ਹੀ ਦੀ ਕਿ ਉਹਦਾ ਫੋਨ ਲਗਾਤਾਰ ਵੱਜਣ ਲੱਗਾ। ਉਹਨੇ ਧਿਆਨ ਨਾਲ ਵੇਖਿਆ ਤਾਂ ਜੀਵਨ ਦੀ ਕਾਲ ਸੀ। ਉਹਦਾ ਮੱਥਾ ਠਣਕਿਆ, ਸਭ ਸੁੱਖ ਸਾਂਦ ਹੋਏ ਉਹਨੇ ਸੋਚਿਆ। ਰੱਬ ਰੱਬ ਕਰਦੀ ਨੇ ਉਹਨੇ ਫੋਨ ਚੁੱਕਿਆ।
ਅੱਗਿਓਂ ਜੀਵਨ ਦੀ ਆਵਾਜ਼ ਸੀ, ਬੇਹੱਦ ਉਦਾਸ ਸੀ,”ਰੂਬੀ ਕਿੱਥੇ ਹੋ ? ਮੈਂ ਮਿਲਣਾ ਚਾਹੁੰਦਾ ਹਾਂ,”।
“ਅਚਾਨਕ, ਸਭ ਸੁੱਖ ਹੈ, ਘਰ ਪਰਿਵਾਰ ਸਭ ?” ,ਰੂਬੀ ਨੇ ਪੁੱਛਿਆ ਅਸਲ ਚ ਉਹ ਪੁੱਛਣਾ ਤਾਂ ਕਿਰਨ ਦਾ ਹਾਲ ਚਾਲ ਚਾਹੁੰਦੀ ਸੀ।
“,ਬੱਸ ਠੀਕ ਹੀ ਹੈ, ਸਭ ਘਰ ਵੀ ਠੀਕ ਹੈ, ਪਰ ਮੈਨੂੰ ਲਗਦਾ ਮੈਂ ਫੱਸ ਗਿਆ ਹਾਂ ਵਿਆਹ ਕਰਵਾ ਕੇ… ਬਾਕੀ ਗੱਲਾਂ ਮਿਲ ਕੇ ਕਰਾਗਾਂ, ਪਹਿਲਾਂ ਦੱਸ ਤੂੰ ਸ਼ਹਿਰ ਹੀ ਹੈਂ ?”
ਰੂਬੀ ਕੁਝ ਪੁੱਛਣਾ ਤਾਂ ਚਾਹੁੰਦੀ ਸੀ ਪਰ ਪੁੱਛ ਨਾ ਸਕੀ ।
ਫਿਰ ਵੀ ਉਹਨੇ ਕਿਹਾ, ” ਹਾਂ ਓਥੇ ਹੀ ਹਾਂ, ਬੱਚੇ ਵੀ ਹਨ। ਮੈਂ ਨਾਲ ਹੀ ਹੀ ਲੈਕੇ ਆਈ ਸੀ।”
“ਠੀਕ ਹੈ, ਮੈਂ ਆ ਰਿਹਾ ਹਾਂ”। ਜੀਵਨ ਨੇ ਕਹਿ ਕੇ ਫੋਨ ਕੱਟ ਦਿੱਤਾ।
ਆਖਿਰ ਅਚਾਨਕ ਅਜਿਹਾ ਕੀ ਹੋਇਆ ਜਿਹੜਾ ਉਹ ਇੱਕ ਦਮ ਦੌੜ ਕੇ ਇਧਰ ਨੂੰ ਆ ਰਿਹਾ ਹੈ। ਉੱਪਰੋ ਹਲੇ ਹੁਣ ਹੀ ਦੀਵਾਲੀ ਲੰਘੀ ਹੈ, ਆਖਿਰ ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਉਹ ਦੱਸ ਨਹੀਂ ਸੀ ਪਾ ਰਿਹਾ।
ਰੂਬੀ ਦਾ ਦਿਲ ਕਿਸੇ ਅਣਜਾਣ ਜਿਹੇ ਡਰ ਨਾਲ ਧੜਕਨ ਲੱਗਾ। ਜਿਵੇਂ ਉਹਨੂੰ ਇੱਕ ਅਣ ਹੋਣੀ ਦਾ ਅਹਿਸਾਸ ਪਹਿਲਾਂ ਤੋਂ ਹੋ ਰਿਹਾ ਹੋਵੇ। ਉਹ ਚਾਹੁੰਦੀ ਸੀ ਕਿ ਸਭ ਠੀਕ ਹੀ ਹੋਏ। ਜੀਵਨ ਇਸ ਗੱਲੋਂ ਮਜ਼ਾਕ ਹੀ ਕਰਦਾ ਹੋਏ। ਫਿਰ ਵੀ ਉਹਨੇ ਬੜੇ ਚਾਅ ਨਾਲ ਬੱਚਿਆਂ ਨੂੰ ਦੱਸਿਆ ਕਿ ‘ ਜੀਵਨ ‘ ਅੰਕਲ ਆ ਰਹੇ ਹਨ। ਬੱਚਿਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਸੀ । ਜਿੰਨੀ ਕੁ ਵਾਰ ਉਹ ਮਿਲੇ ਸੀ ਜੀਵਨ ਨਾਲ ਉਹਨਾਂ ਨੇ ਬਹੁਤ ਹੱਸ ਖੇਡ ਕੇ ਪਲ ਬਿਤਾਏ ਸੀ।
ਹੁਣ ਉਹ ਛੁੱਟੀ ਚ ਉਹਨਾਂ ਨਾਲ ਆਏ ਸੀ ਤਾਂ ਜਰੂਰ ਉਹਨਾਂ ਨਾਲ ਹੀ ਘੁੰਮਣ ਫਿਰਨਗੇ। ਇਸ ਖੁਸ਼ੀ ਚ ਬੱਚੇ ਚਾਂਬਲ ਕੇ ਸੋਫ਼ੇ ਉੱਤੇ ਹੀ ਟੱਪਣ ਲੱਗੇ।
ਰੂਬੀ ਉਹਨਾਂ ਦੀ ਇਹ ਖ਼ੁਸ਼ੀ ਵੇਖ ਕੇ ਕੁਝ ਪਲੈਨ ਲਈ ਆਪਣੇ ਮਨ ਦੇ ਦੇ ਨੂੰ ਭੁੱਲ ਗਈ। ਉਹ ਕਿਚਨ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ। ਉਹਦੇ ਮਨ ਚ ਧੁੜਕੁ ਲੱਗਾ ਹੋਇਆ ਸੀ । ਹਰ ਪਲ ਨਾਲ ਉਹ ਉਡੀਕ ਰਹੀ ਸੀ ਕਿ ਕਦੋਂ ਸਮਾਂ ਗੁਜਰੇ ਡੋਰ ਬੈਲ ਵੱਜੇ ਤੇ ਜੀਵਨ ਸੁੱਖੀ ਸਾਂਦੀ ਤੇ ਹੱਸਦਾ ਖੇਡਦਾ ਹੋਇਆ ਉਹਦੇ ਸਾਹਮਣੇ ਆ ਖੜ੍ਹਾ ਹੋਵੇ।

ਕਾਲ ਬੈੱਲ ਵੱਜੀ, ਸਾਹਮਣੇ ਜੀਵਨ ਸੀ, ਰੂਬੀ ਦੇ ਸਾਹ ਵਿੱਚ ਸਾਹ ਆਇਆ, ਇੱਕ ਸੁੱਖ ਦਾ ਸਾਹ, ਇੱਕ ਮੁੜਕੇ ਉਹਨੂੰ ਵੇਖਣ ਦਾ ਜਿਹਨੂੰ ਵੇਖ ਸਕਣ ਦੀ ਉਮੀਦ ਉਹ ਛੱਡ ਚੁੱਕੀ ਸੀ।
ਜੀਵਨ ਦਾ ਚਿਹਰਾ ਲਟਕਿਆ ਹੋਇਆ ਸੀ, ਬੁਝਿਆ ਬੁਝਿਆ ਜਿਹਾ ਜਿਵੇਂ ਹੁਣੇ ਕਿਧਰੇ ਲੰਮੀ ਦੌੜ ਤੋਂ ਵਾਪਿਸ ਪਰਤਿਆ ਜਿਵੇਂ। ਥਕਾਵਟ ਉਹਦੀਆਂ ਅੱਖਾਂ ਵਿਚ ਦਿਸ ਰਹੀ ਸੀ, ਉਦਾਸੀ ਨੇ ਉਹਦੀਆਂ ਅੱਖਾਂ ਹੇਠ ਘੇਰੇ ਬਣਾ ਲਏ ਸੀ। ਉਹਦੇ ਬੁੱਲ੍ਹਾਂ ਵਿੱਚੋ ਹਾਸੀ ਗਾਇਬ ਸੀ, ਉਹਨਾਂ ਉੱਤੋਂ ਰਸ ਗਾਇਬ ਸੀ , ਇੰਝ ਸੁੱਕੇ ਸੀ ਜਿਵੇਂ ਮਾਰੂ ਰੇਤ ਦੇ ਥਪੇੜੇ ਸਹਿ ਕੇ ਆਇਆ ਹੋਵੇ।
ਉਹ ਆ ਕੇ ਸੋਫ਼ੇ ਤੇ ਬੈਠਿਆ, ਰੂਬੀ ਉਹਦੇ ਲਈ ਪਹਿਲਾਂ ਪਾਣੀ ਤੇ ਫਿਰ ਚਾਹ ਲੈਕੇ ਆਈ। ਬਾਹਰ ਠੰਡ ਸੀ, ਪਰ ਮਿਲਣ ਦੇ ਇਸ ਅਹਿਸਾਸ ਨੇ ਰੂਬੀ ਦੇ ਜਿਸਮ ਨੂੰ ਕੋਸਾ ਕਰ ਦਿੱਤਾ ਸੀ , ਪਰ ਜੀਵਨ ਤਾਂ ਜਿਵੇਂ ਠੰਡ ਵਿੱਚ ਕੰਬ ਰਿਹਾ ਹੋਵੇ।
ਉਹਨੇ ਉਸਨੂੰ ਸੋਫ਼ੇ ਤੇ ਹੀ ਨਿੱਘੇ ਹੋਕੇ ਬੈਠਣ ਲਈ ਕੰਬਲ ਦਿੱਤਾ ਤਾਂ ਜੋਕਿ ਰਤਾ ਠੰਡਾ ਹੋ ਜਾਵੇ, ਹੋਰ ਕੋਈ ਮੌਕਾ ਹੁੰਦਾ ਤਾਂ ਉਹ ਵੀ ਕੰਬਲ ਦੀ ਉਸ ਬੁੱਕਲ ਵਿੱਚ ਉਹਦੇ ਨਾਲ ਬੈਠ ਜਾਂਦੀ।
ਪਰ ਪੁਲਾਂ ਦੇ ਹੇਠੋ ਕਿੰਨਾ ਹੀ ਪਾਣੀ ਵਗ ਗਿਆ ਸੀ। ਇਹ ਉਹ ਜਾਣਦੀ ਸੀ। ਪਰ। ਜਾਨਣਾ ਚਾਹੁੰਦੀ ਸੀ ਕਿ ਆਖਿਰ ਵਾਪਰਿਆ ਕੀ ਹੈ ਅਜਿਹਾ ਕਿ ਉਸ ਇੰਝ ਅਪਣਾ ਹਾਲ ਬਣਾ ਲਿਆ ਸੀ।
ਉਹ ਜੀਵਨ ਦੇ ਸਾਹਮਣੇ ਬੈਠੀ, ਉਹਦੇ ਕੋਲੋਂ ਪੁੱਛਣ ਲੱਗੀ। “ਆਖਿਰ ਹੋਇਆ ਕੀ ਹੈ, “ਜਿਹੜਾ ਇੰਝ ਕੁਮਲਾ ਗਿਆ ਏਂ ?, ਇਹ ਉਹ ਜੀਵਨ ਤਾਂ ਨਹੀਂ ਹੈ ਜਿਸਨੂੰ ਮੈਂ ਵਿਆਹ ਵੇਲੇ ਮਹਿਕਦਾ ਛੱਡ ਕੇ ਆਈ ਸੀ ?”
“ਕੀ ਦੱਸਾਂ , ਵਿਆਹ ਤੋਂ ਬਾਅਦ ਦਾ ਇੱਕ ਦਿਨ ਵੀ ਅਜਿਹਾ ਨਹੀਂ ਬੀਤਿਆ ਕਿ ਕੋਈ ਨਵੀਂ ਪ੍ਰੇਸ਼ਾਨੀ ਨਾ ਆਈ ਹੋਵੇ, ਜਿੰਨਾ ਮੈਂ ਤੇ ਕਿਰਨ ਇੱਕ ਦੂਸਰੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਓਨਾ ਹੀ ਦੂਰੀ ਵੱਧ ਰਹੀ ਹੈ, ਹੁਣ ਤਾਂ ਹਾਲਤ ਇਹ ਹੋ ਗਈ ਹੈ ਕਿ ਕਿਰਨ ਨੂੰ ਛੂਹਣ ਤੋਂ ਹੀ ਮੈਂਨੂੰ ਕੋਫਤ ਮਹਿਸੂਸ ਹੋਣ ਲੱਗੀ ਹੈ…” ਜੀਵਨ ਨੇ ਕਿਹਾ ਤੇ ਉਸਨੇ ਇਸਦੇ ਨਾਲ ਹੀ ਉਸਨੇ ਪਹਿਲੀ ਰਾਤ ਦਾ ਕਿੱਸਾ ਰੂਬੀ ਨੂੰ ਸੁਣਾ ਦਿੱਤਾ ਤੇ ਸੁਣਾ ਕੇ ਆਖਿਆ, “ਹੁਣ, ਕਦੇ ਕਦੇ ਲਗਦਾ ਕਿ ਮੈਂ ਤੇਰੇ ਨਾਲ ਵਿਆਹ ਦਾ ਫ਼ੈਸਲਾ ਨਾ ਕਰਨ ਦੀ ਸਜਾ ਭੁਗਤ ਰਿਹਾਂ…
“,ਪਰ ਪਹਿਲੀ ਰਾਤ ਨੂੰ ਸਭ ਸਹੀ ਹੋਏ ਜਰੂਰ ਤਾਂ ਨਹੀਂ ਹੁੰਦਾ, ਵਕਤ ਦੇ ਬੀਤਣ ਨਾਲ , ਮਨ ਨਾਲ ਮਨ ਤੇ ਤਨ ਨਾਲ ਤਨ ਅਭਿਅਸਤ ਹੋ ਜਾਂਦੇ ਹਨ, ਕੁਝ ਜੋੜ ਬਣਨ ਨੂੰ ਵਕਤ ਲਗਦਾ ਹੈ, ਜਿਉਂ ਜਿਉਂ ਤੁਹਾਡੀ ਸਮਝ ਬਣੇਗੀ , ਇਹ ਸਭ ਸਮੱਸਿਆਵਾਂ ਖਤਮ ਹੋ ਜਾਣਗੀਆਂ।” ਰੂਬੀ ਨੇ ਕਿਹਾ।
“ਮੈਂ ਵੀ ਇਹੋ ਸੋਚਦਾ ਸੀ, ਪਰ ਅਜਿਹਾ ਤਾਂ ਕੁਝ ਵੀ ਨਾ ਵਾਪਰਿਆ ਹੁਣ ਤੱਕ ਜਿਹੜਾ ਸਹੀ ਹੋਵੇ, ਜਿਹੜਾ ਇਹ ਦੱਸ ਸਕੇ ਕਿ ਆਉਣ ਵਾਲਾ ਵਕਤ ਕੁਝ ਵਖਰਾ ਹੋਏਗਾ, ਮੇਰੀਆਂ ਛੁੱਟੀਆਂ ਖਤਮ ਹੋਣ ਦੇ ਨੇੜੇ ਹਨ, ਜਲਦ ਹੀ ਮੈਂ ਵਾਪਸ ਜਾ ਰਿਹਾ, ਤੇ ਐਨੀ ਨਮੋਸ਼ੀ ਤੇ ਬੋਝ ਮੇਰੇ ਮਨ ਉੱਤੇ ਹੈ ਕਿ ਦਿਲ ਕਰਦਾ , ਕਿਧਰੇ ਦੌੜ ਜਾਵਾਂ, ਕੋਈ ਹੋਰ ਰਾਹ ਨਹੀਂ ਮਿਲਿਆ ਤਾਂ ਮੈਂ ਤੇਰੇ ਵੱਲ ਨੂੰ ਦੌੜ ਆਇਆ ਹਾਂ, ਸ਼ਾਇਦ ਸਿਰਫ ਤੂੰ ਹੀ ਹੈਂ ਇਸ ਜਹਾਨ ਵਿੱਚ ਜਿਹੜੀ ਮੇਰੀ ਹਰ ਰਗ ਨੂੰ ਜਾਣਦੀ ਤੇ ਮੇਰੇ ਦਿਲ ਤੀਕ ਆਤਮਾ ਤੀਕ ਧਰਵਾਸ ਦੇ ਸਕਦੀਂ ਏਂ, ਓਥੋਂ ਤਾਂ ਮੈਨੂੰ ਦੂਰ ਦੂਰ ਤੱਕ ਕੋਈ ਉਮੀਦ ਨਹੀਂ ਨਜ਼ਰ ਨਹੀਂ ਆਉਂਦੀ।”
ਜੀਵਨ ਦੀ ਗੱਲ ਸੱਚ ਹੀ ਸੀ, ਪਹਿਲੀ ਰਾਤ ਤੇ ਉਸ ਦੇ ਮਗਰੋਂ ਵੀ ਕੋਈ ਪਲ ਜੀਵਨ ਤੇ ਕਿਰਨ ਵਿੱਚ ਸਹੀ ਨਹੀਂ ਸੀ ਗੁਜ਼ਰਿਆ। ਜੀਵਨ ਨੇ ਸੋਚਿਆ ਸੀ ਕਿ ਜਰੂਰ ਹੀ ਹਨੀਮੂਨ ਉੱਤੇ ਪਹੁੰਚ ਕੇ ਦੋਵੇਂ ਕਾਫੀ ਨੇੜੇ ਹੋ ਜਾਣਗੇ। 
ਪਰ ਉਸਨੇ ਮਹਿਸੂਸ ਕੀਤਾ ਕਿ ਓਥੇ ਪਹੁੰਚ ਕੇ ਕਿਰਨ ਉਸਦੀ ਛੋਹ ਤੋਂ ਡਰਨ ਲੱਗੀ ਸੀ, ਉਹ ਜਿੰਨਾ ਨਜਦੀਕ ਹੁੰਦਾ ਉਹ ਓਨਾ ਦੂਰ ਹੋਣ ਦੀ ਕੋਸ਼ਿਸ਼ ਕਰਦੀ। ਖੁਦ ਉਸਦੇ ਮਨ ਚ ਵੀ ਇੱਕ ਡਰ ਬਣਿਆ ਰਹਿੰਦਾ ਸੀ। ਉਸਨੂੰ ਉਹ ਬਹੁਤ ਡਰ ਡਰ ਕੇ ਛੋਂਹਦਾ। ਉਸਨੂੰ ਜਾਪਦਾ ਜਿਵੇਂ ਉਹ ਕਿਸੇ ਬਰਫ਼ ਦੀ ਸਿੱਲੀ ਨਾਲ ਖੇਡ ਰਿਹਾ ਹੋਵੇ।  ਉਸਨੂੰ ਮੁੜਕੇ ਕਦੇ ਵੀ ਉਸਦੇ ਅੰਗਾਂ ਚ ਉਹ ਬੈਚੇਨੀ ਜਾਂ ਗਰਮੀ ਨਾ ਮਿਲੀ ਜਿਹੜੀ ਪਹਿਲੀ ਰਾਤ ਮਿਲੀ ਸੀ।  ਇਹ ਨਹੀਂ ਸੀ ਕਿ ਕਿਰਨ ਕੋਸ਼ਿਸ਼ ਨਹੀਂ ਸੀ ਕਿ ਕਿਰਨ ਕੋਸਿਸ਼ ਨਹੀਂ ਸੀ ਕਰ ਰਹੀ , ਉਸਨੇ ਉਸਦੇ ਅਨੁਸਾਰ ਚੱਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਜਿਵੇਂ ਦੀਆਂ ਵੀ ਕੱਪੜੇ ਜਾਂ ਖ਼ਾਸ ਕਿਸਮ ਦੇ ਨਾਇਟ ਸੂਟ ਉਹਨੇ ਕਿਰਨ ਨੂੰ ਪਵਾਏ ਉਹਨੇ ਸਭ ਉਵੇਂ ਹੀ ਕੀਤਾ। ਆਪਣੇ ਜਿਸਮ ਨੂੰ ਬਿਲਕੁਲ ਉਵੇਂ ਹੀ ਸਜਾਇਆ , ਮਟਕਾਇਆ, ਤੇ ਉਚਕਾਇਆ ਜਿੱਦਾਂ ਉਹ ਆਖਦਾ ਸੀ। ਸੋਫ਼ੇ ਤੋਂ ਸ਼ਾਵਰ ਤੱਕ ਉਹਨਾਂ ਹਰ ਸੰਭਵ ਕੋਸ਼ਿਸ਼ ਕੀਤੀ।
ਹੁੰਦਾ ਇਵੇਂ ਹੀ ਕਿ ਸ਼ੁਰੂਆਤ ਬਹੁਤ ਚੰਗੀ ਹੁੰਦੀ, ਪਰ ਅਖੀਰ ਆ ਕੇ ਕਿਰਨ ਜਿਵੇਂ ਇੱਕ ਪੱਥਰ ਦਾ ਬੁੱਤ ਬਣ ਜਾਂਦੀ, ਉਹ ਵੀ ਅਜਿਹੇ ਵਕਤ ਉੱਤੇ ਜਿੱਥੇ ਜਾ ਕੇ ਜੀਵਨ ਦਾ ਖੁਦ ਦੇ ਉੱਤੇ ਕਾਬੂ ਰੱਖ ਪਾਉਣਾ ਮੁਸ਼ਕਿਲ ਹੋ ਜਾਂਦਾ। ਉਹ ਉਦੋਂ ਉਹਦੀਆਂ ਅੱਖਾਂ ਵਿੱਚ ਜੋਸ਼ ਵੇਖ ਕੇ ਜਿਵੇਂ ਇੱਕ ਦਮ ਡਰ ਜਾਂਦੀ। ਇਸਦਾ ਹੱਲ ਉਹਨਾਂ ਲਾਈਟ ਆਫ਼ ਕਰਕੇ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਇਹ ਵੀ ਨਾ ਹੋ ਸਕਿਆ। ਉਹਦੇ ਜਿਸਮ ਨੂੰ ਜਿਉਂ ਹੀ ਉਸਦਾ ਜਿਸਮ ਛੋਹ ਲੈਂਦਾ ਤਿਉਂ ਹੀ ਉਹ ਇੱਕ ਦਮ ਪੱਥਰ ਬਣ ਜਾਂਦੀ। ਜਰਾ ਜਿੰਨੇ ਨਾਲ ਹੀ ਉਹ ਦਰਦ ਨਾਲ ਕਰੀਬ ਰੋਣ ਹੱਕੀ ਹੋ ਜਾਂਦੀ। ਉਦੋਂ ਹੀ ਜੀਵਨ ਪਿਛਾਂਹ ਹੱਟ ਜਾਂਦਾ। ਉਹਦੇ ਅੰਦਰਲੇ ਕੋਮਲ ਭਾਵੀ ਬੰਦੇ ਤੋਂ ਕਿਰਨ ਦੀ ਚੀਕ ਬਰਦਾਸ਼ਤ ਨਾ ਹੁੰਦੀ, ਉਪਰੋ ਉਹਦੇ ਕੋਲੋਂ ਡਰ ਹੁੰਦਾ ਕਿ ਕਿਧਰੇ ਫਿਰ ਤੋਂ ਬੇਹੋਸ਼ ਨਾ ਹੋ ਜਾਏ।
ਇੰਝ ਹੀ ਉਹ ਹਨੀਮੂਨ ਤੋਂ ਵਾਪਿਸ ਪਰਤ ਆਏ ਸੀ। ਰੁੱਖਾ ਸੁਭਾਅ ਤਾਂ ਉਸਦਾ ਉਸ ਦਿਨ ਤੋਂ ਹੀ ਹੋ ਗਿਆ ਸੀ। ਭਾਵੇਂ ਕਿਰਨ ਉਹਨੂੰ ਕਿੰਨਾ ਹੀ ਆਪਣੇ ਕੇਅਰ ਨਾਲ ਨਿੱਘ ਦੇਣ ਦੀ ਕੋਸਿਸ਼ ਕਰਦੀ, ਉਸ ਨਾਲ ਵਾਅਦਾ ਕਰਦੀ ਕਿ ਉਹ ਅੱਜ ਇਸ ਪਾਸੇ ਕੋਸਿਸ਼ ਕਰੇਗੀ ਕਿ ਮੁੜ ਕੇ ਇੰਝ ਉਹਦੇ ਨਾਲ ਨਾ ਹੋਵੇ ਤੇ ਨਾ ਹੀ ਦਰਦ ਸੋਅ ਹੀ ਕਰੇਗੀ।
ਪਰ ਹਰ ਵਾਰ ਇੰਝ ਹੀ ਵਾਪਰਦਾ, ਸਿਵਾਏ ਇੱਕ ਰਾਤ ਦੇ ਜਿਸ ਰਾਤ ਉਹ ਹੋ ਗਿਆ ਜਿਹੜਾ ਜੀਵਨ ਨੇ ਸੋਚਿਆ ਵੀ ਨਹੀਂ ਸੀ। ਦੋਵੇਂ ਹੀ ਹਮੇਸ਼ਾ ਦੀ ਤਰ੍ਹਾਂ ਕੋਸਿਸ਼ ਕਰ ਰਹੇ ਸੀ, ਠੰਡ ਦੀ ਅਜੇ ਸ਼ੁਰੂਆਤ ਸੀ, ਜਦੋਂ ਜਿਸਮਾਂ ਦੇ ਨਿੱਘ ਨੇ ਜੀਵਨ ਨੂੰ ਕਾਫੀ ਹੱਦ ਤੀਕ ਜੋਸ਼ ਵਿਚ ਲਿਆ ਦਿੱਤਾ ਸੀ। ਹਰੇਕ ਲੰਘਦੇ ਪਲ ਨਾਲ ਉਹਦੇ ਦਿਲੋ ਦਿਮਾਗ ਉੱਤੇ ਇਸਦਾ ਨਸ਼ਾ ਹਾਵੀ ਹੋ ਰਿਹਾ ਸੀ। ਐਨੇ ਸਮੇਂ ਤੋਂ ਸਿਰਫ਼ ਇਸ ਜਿਸਮ ਨੂੰ ਛੂਹ ਕੇ ਤੇ ਸੁੰਘ ਕੇ ਹੀ ਉਹਨੇ ਵਕਤ ਕੱਢਿਆ ਸੀ , ਜਿਹੜਾ ਉਹਦੇ ਪਾਸੋਂ ਹੁਣ ਕੱਢਣਾ ਔਖਾ ਹੋ ਰਿਹਾ ਸੀ।
ਇਸ ਵਾਰ ਜਿਉਂ ਹੀ ਉਹਨੇ ਕਿਰਨ ਨੂੰ ਆਪਣੇ ਜਿਸਮ ਨਾਲ ਜੋੜਿਆ ਤਾਂ ਹਮੇਸ਼ਾਂ ਸੀ ਤਰ੍ਹਾਂ ਲੱਗਾ ਜਿਵੇਂ ਉਹ ਅਚਾਨਕ ਪਥਰ ਹੋ ਗਈ ਹੋਏ, ਉਹਦੇ ਜਿਸਮ ਚ ਸਮਾ ਜਾਣ ਦਾ ਹਰ ਰਾਹ ਬੰਦ ਹੋ ਗਿਆ ਹੋਏ, ਜਿਵੇਂ ਕਿਸੇ ਨੇ ਤਪਦੀ ਭੱਠੀ ਨੂੰ ਅਚਾਨਕ ਠੰਡੀ ਰੇਤ ਨਾਲ ਬੰਦ ਕਰ ਦਿੱਤਾ ਹੋਏ। 
ਪਰ ਜੀਵਨ ਉੱਤੇ ਉਸ ਵਕਤ ਜੋਸ਼ ਐਨਾ ਜ਼ਿਆਦਾ ਸੀ ਕਿ ਉਹ ਸਮਝ ਹੀ ਨਾ ਸਕਿਆ ਕਿ ਉਹਨੂੰ ਹੁਣ ਕੀ ਕਰਨਾ ਚਾਹੀਦਾ ਹੈ। ਉਸ ਜੋਸ਼ ਵਿੱਚ ਉਹਨੇ ਕਿਰਨ ਦੇ ਮੂੰਹ ਉੱਤੇ ਆਪਣੀ ਹਥੇਲੀ ਨੂੰ ਧਰਿਆ ਗਏ ਉਸਦੀ ਚੀਖ ਦੀ ਅਵਾਜ਼ ਨੂੰ ਰੋਕਿਆ। ਉਹਦੇ ਹੱਥ ਤੇ ਵੱਢੀ ਦੰਦੀ ਨੂੰ ਰੋਕਿਆ ਤੇ ਜਦੋਂ ਨਾ ਰੁਕੀ ਤਾਂ ਮੂੰਹ ਨੂੰ ਚੁੰਨੀ ਨਾਲ ਭਰ ਦਿੱਤਾ। ਕਿਸੇ ਜਾਨਵਰ ਵਾਂਗ ਆਪਣੀ ਇੱਛਾ ਨੂੰ ਪੂਰੀ ਕਰਕੇ ਉਹ ਇੱਕ ਪਾਸੇ  ਲੇਟ ਗਿਆ।
ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਜੰਗ ਜਿੱਤਿਆ ਹੈ ਕਿ ਹਾਰਿਆ। ਪਰ ਜੀਉ ਜਿਉਂ ਉਸਦੀ ਹੋਸ਼ ਕਾਇਮ ਹੋਈ ਉਹਨੂੰ ਇਹ ਸਮਝ ਲੱਗਾ ਕਿ ਉਹ ਕੀ ਕਰਕੇ ਹਟਿਆ ਹੈ। ਸ਼ਾਇਦ ਆਪਣੀ ਹੀ ਪਤਨੀ ਦਾ ਰੇਪ ! ਜਿਹੜੀ ਸਭ ਹੋ ਜਾਣ ਮਗਰੋਂ ਵੀ ਹਲੇ ਰੋ ਰਹੀ ਸੀ।
ਉਹਦੇ ਕੋਲ ਐਨਾ ਦਮ ਨਹੀਂ ਸੀ ਕਿ ਉਹ ਮੁੜ ਕੇ ਕਿਰਨ ਨਾਲ ਅੱਖ ਵੀ ਮਿਲਾ ਸਕੇ।
ਉਸ ਦਿਨ ਮਗਰੋਂ ਉਹ ਇੱਕ ਦੂਸਰੇ ਨਾਲ ਨਾ ਬੋਲੇ, ਹਨ ਇੱਕ ਦੂਸਰੇ ਤੋਂ ਦੂਰ ਹੀ ਸੋ ਰਹੇ ਸੀ।  ਇਸ ਘਟਨਾ ਨੇ ਦੋਵਾਂ ਵਿਚਕਾਰ ਇੱਕ ਦੂਰੀ ਪੈਦਾ ਕਰ ਦਿੱਤੀ ਸੀ। ਐਸੀ ਦੂਰੀ ਜਿਸਨੂੰ ਪਾਰ ਕਰ ਸਕਣਾ ਸ਼ਾਇਦ ਮੁਮਕਿਨ ਨਹੀਂ ਸੀ। ਦੋਵਾਂ ਦੇ ਮਨ ਚ ਇੱਕ ਅਜੀਬ ਤਰ੍ਹਾਂ ਦੀ ਖਿਝ ਵੱਧ ਗਈ ਸੀ। ਕਿਰਨ ਨੂੰ ਕਈ ਵਾਰ ਉਹਨੇ ਰੋਂਦੇ ਹੋਏ ਵੇਖਿਆ ਪਰ ਉਹ ਚੁੱਪ ਕਰਵਾਉਣ ਦਾ ਵੀ ਹਿਆ ਨਾ ਕਰ ਸਕਿਆ।
ਇਸੇ ਗੱਲ ਨੇ ਉਹਨੂੰ ਭੋਰ ਭੋਰ ਕੇ ਖ਼ਾ ਲਿਆ ਸੀ। ਜਦੋਂ ਉਹਨੂੰ ਅਪਣਾ ਰਿਸ਼ਤਾ ਕੰਡਿਆਂ ਦੀ ਸੇਜ਼ ਵਰਗਾ ਜਾਪਣ ਲੱਗਾ ਤਾਂ ਉਹਨੂੰ ਜਾਪਿਆ ਇਸ ਵਕਤ ਇੱਕੋ ਸਖ਼ਸ਼ ਹੈ ਜਿਹੜਾ ਉਹਨੂੰ ਇਸ ਹਾਲਤ ਵਿੱਚ ਸਾਂਭ ਸਕਦਾ ਹੈ।
ਉਹ ਸਖ਼ਸ਼ ਰੂਬੀ ਹੀ ਸੀ। ਇਸੇ ਲਈ ਉਹ ਸਭ ਕੁਝ ਛੱਡ ਕੇ ਦੌੜ ਕੇ ਰੂਬੀ ਪਾਸ ਆ ਗਿਆ ਸੀ। ਹੁਣ ਜਿਵੇਂ ਆਪਣੀ ਗੱਲ ਆਖ ਕੇ ਉਹ ਕੁਝ ਹੌਲਾ ਹੋ ਗਿਆ, ਜਿਵੇਂ ਰੂਬੀ ਦੀਆਂ ਅੱਖਾਂ ਵਿਚਲਾ ਦਰਦ ਉਹਨੇ ਪੜ੍ਹ ਲਿਆ ਹੋਏ, ਇੱਕ ਔਰਤ ਹੀ ਦੂਸਰੀ ਔਰਤ ਨਾਲ ਵਾਪਰੇ ਜਬਰ ਜਿਨਾਹ ਜਾਂ ਰੇਪ ਦਾ ਦੁੱਖ ਜਾਣ ਸਕਦੀ ਹੈ, ਮਰਦ ਕਦੇ ਵੀ ਇਸ ਦੁੱਖ ਦੀ ਉਹ ਪੀੜਾ ਮਹਿਸੂਸ ਨਹੀਂ ਕਰ ਸਕਦਾ ਜਿਹੜੀ ਰੂਹ ਨੂੰ ਜਖਮੀ ਕਰਦੀ ਹੈ ਜਿਸਦੇ ਸਾਹਮਣੇ ਜਿਸਮਾਨੀ ਪੀੜ੍ਹ ਤਾਂ ਕੁਝ ਵੀ ਨਹੀਂ ਹੁੰਦੀ।
ਰੂਬੀ ਨੂੰ ਜਾਪਿਆ ਜਿਵੇਂ ਇਸ ਸਭ ਵਿੱਚ ਉਹ ਵੀ ਭਾਗੀਦਾਰ ਹੋਏ। ਇੱਕ ਅੱਲ੍ਹੜ ਉਮਰ ਦੇ ਮੁੰਡੇ ਨੂੰ ਵਕਤ ਤੋਂ ਪਹਿਲਾਂ ਜੁਆਨ ਕਰ ਦੇਣ ਦਾ ਇਹ ਵੀ ਸਿੱਟਾ ਨਿੱਕਲ ਸਕਦਾ ਹੈ ਕਿ ਉਹ ਆਪਣੀ ਘਰਵਾਲੀ ਤੋਂ ਪਹਿਲੇ ਦਿਨ ਹੀ ਕਿਸੇ ਹੰਢੀ ਹੰਢਾਈ ਔਰਤ ਵਰਗਾ ਵਿਵਹਾਰ ਉਮੀਦ ਕਰ ਬੈਠੇ ਤੇ ਉਂਝ ਨਾ ਹੋਣ ਤੇ ਉਸ ਨਾਲ ਜ਼ੋਰ ਜ਼ਬਰਦਸਤੀ ਤੇ ਉਤਰ ਆਏ। ਉਹਨੂੰ ਹੁਣ ਤੱਕ ਇਹੋ ਜਾਪਦਾ ਸੀ ਕਿ ਸੈਕਸ ਦੀ ਘਾਟ, ਸੈਕਸ ਦੀ ਘੱਟ ਜਾਣਕਾਰੀ , ਪੋਰਨ ਤੇ ਦੋਸਤਾਂ ਵੱਲੋ ਦਿੱਤੀ ਗਲਤ ਸਿੱਖਿਆ ਹੀ ਘਰਵਾਲੀ ਨਾਲ ਪਹਿਲੀਆਂ  ਜਾਨਵਰਾਂ ਵਰਗਾ ਵਰਤਾਅ ਕਰਨਾ ਅਜਿਹੇ ਆਦਮੀਆਂ ਨੂੰ ਸਿਖਾ ਦਿੰਦੀ ਹੈ। ਪਰ ਇਥੇ ਤਾਂ ਉਲਟ ਹੋਇਆ ਸੀ , ਸਭ ਕੁੱਝ ਜਾਣਦੇ ਹੋਏ ਵੀ ਜੀਵਨ ਦੀ ਉਮੀਦ ਕੁਝ ਜ਼ਿਆਦਾ ਹੋ ਗਈ ਐਨੀ ਕਿ ਉਸਨੇ ਕਿਰਨ ਦੇ ਡਰ ਨੂੰ ਖਤਮ ਕਰਨ ਦੀ ਥਾਵੇਂ ਉਸ ਨਾਲ ਅਜਿਹਾ ਧੱਕਾ ਕੀਤਾ ਕਿ ਹੁਣ ਉਹਨਾਂ ਦੋਵਾਂ ਵਿਚ ਇੱਕ ਐਡੀ ਖਾਈ ਪਾਟ ਗਈ ਸੀ ਜਿਸਨੂੰ ਭਰਨ ਲਈ ਸ਼ਾਇਦ ਵਰ੍ਹੇ ਲੱਗ ਜਾਣ ਪਰ ਟੀਸ ਜਰੂਰ ਰਹੇਗੀ।
ਉਸਦੀ ਗੱਲ ਪੂਰੀ ਸੁਣਕੇ ਰੂਬੀ ਕੁਝ ਆਖ ਨਾ ਸਕੀ। ਆਪਣੇ ਮਨ ਦੀ ਖਟਾਸ ਨੂੰ ਲੁਕੋਂਦੀ ਹੋਈ ਉਸਨੇ ਜੀਵਨ ਨੂੰ ਆਰਾਮ ਕਰਨ ਲਈ ਕਿਹਾ ਤੇ ਖੁਦ ਕਿਚਨ ਵਿੱਚ ਖਾਣੇ ਦਾ ਇੰਤਜ਼ਾਮ ਕਰਨ ਲੱਗੀ।

ਰੂਬੀ ਦੇ ਦਿਲ ਵਿੱਚੋ ਜੀਵਨ ਨੂੰ ਮਿਲਣ ਦਾ ਚਾਅ, ਸਸਪੈਂਸ਼ ਸਭ ਜਿਵੇਂ ਉੱਤਰ ਗਿਆ ਹੋਏ। ਉਹਨੇ ਬੜੇ ਬੇਮਨ ਨਾਲ ਹੀ ਦੁਪਹਿਰ ਦਾ ਖਾਣਾ ਤਿਆਰ ਕੀਤਾ। ਓਨਾ ਸਮਾਂ ਜੀਵਨ ਬੱਚਿਆਂ ਨਾਲ ਖੇਡਦਾ ਰਿਹਾ।
ਬੱਚਿਆਂ ਨਾਲ ਹੱਸਦੇ ਖੇਡਦੇ ਹੋਏ ਜੀਵਨ ਨੂੰ ਆਪਣੇ ਸਾਰੇ ਪਲ ਦੀ ਪਲ ਬਹੁਤੀਆਂ ਤਕਲੀਫ਼ਾਂ ਭੁੱਲ ਗਈਆਂ ਸੀ।
ਇਸ ਮਗਰੋਂ ਉਹਨਾਂ ਨੇ ਰੋਟੀ ਖਾਧੀ ਤੇ ਮੁੜ ਟੀਵੀ ਵੇਖਣ ਲੱਗ ਗਏ। ਰੂਬੀ ਕਿਚਨ ਚ ਸਫਾਈਆਂ ਕਰਨ ਲੱਗ ਗਈ। ਉਸਨੂੰ ਨਹੀਂ ਸੀ ਪਤਾ ਕਿ ਜੀਵਨ ਦਾ ਅੱਗੇ ਦਾ ਪਲੈਨ ਕੀ ਹੈ ? ਉਹਦੇ ਮਨ ਵਿੱਚ ਐਸੀ ਕੋਈ ਇੱਛਾ ਨਹੀਂ ਕਿ ਉਹ ਇਥੇ ਰੁਕੇ ਜਾਂ ਜਾਏ। ਇਸ ਵਕਤ ਉਸਦਾ ਮਨ ਪਛਤਾਵੇ ਨਾਲ ਭਰਿਆ ਹੋਇਆ ਸੀ।
ਜੀਵਨ ਬੱਚਿਆਂ ਨਾਲ ਟੀਵੀ ਦੇਖਦਾ ਰਿਹਾ। ਫਿਰ ਉਹਨਾਂ ਦੀ ਜਿੱਦ ਕਰਨ ਤੇ ਕਾਰ ਵਿੱਚ ਬਾਹਰ ਘੁਮਾਉਣ ਲਈ ਲੈਕੇ ਚਲਾ ਗਿਆ। ਰੂਬੀ ਓਨਾ ਸਮਾਂ ਆਪਣੇ ਕੰਮ ਕਾਰ ਮੁਕਾ ਕੇ ਆਰਾਮ ਕਰਨ ਲਈ ਲੇਟ ਗਈ।
ਕਰੀਬ ਦੋ ਘੰਟੇ ਮਗਰੋਂ ਜਦੋਂ ਉਹ ਵਾਪਿਸ ਆ ਤਾਂ ਉਹ ਹਲੇ ਸੌਂ ਹੀ ਰਹੀ ਸੀ। ਵਾਪਸੀ ਤੱਕ ਦੋਵੇਂ ਬੱਚੇ ਜੀਵਨ ਨਾਲ ਪੂਰੀ ਤਰ੍ਹਾਂ ਘੁਲ ਮਿਲ ਗਏ ਸੀ। ਜਿਵੇਂ ਵਰ੍ਹਿਆਂ ਤੋਂ ਜਾਣਦੇ ਹੋਣ। ਆਪਣੇ ਖੂਨ ਦੀ ਖਿੱਚ ਹਮੇਸ਼ਾ ਹੀ ਅਨੋਖੀ ਹੁੰਦੀ ਹੈ। ਬੜੀ ਛੇਤੀ ਕੀਤਿਆਂ ਮੋਹ ਬੱਝ ਜਾਂਦਾ ਹੈ। ਜੀਵਨ ਨੂੰ ਇਸ ਮੋਹ ਦਾ ਅਹਿਸਾਸ ਹੁਣ ਹੋਰ ਵੀ ਪੀਡਾ ਹੋ ਗਿਆ ਸੀ। ਜਦੋਂ ਉਹਨੇ ਵਾਪਿਸ ਆ ਕੇ ਰੂਬੀ ਨਾਲ ਨਜ਼ਰ ਮਿਲਾਈ ਤਾਂ ਉਹਦੀਆਂ ਅੱਖਾਂ ਵਿੱਚ ਇੱਕ ਸੰਤੁਸ਼ਟੀ ਦਾ ਭਾਵ ਸੀ । ਜਿਵੇਂ ਇਥੇ ਆ ਕੇ ਉਹਨੂੰ ਆਤਮ ਗਿਲਾਨੀ ਤੋਂ ਇੱਕ ਰਾਹਤ ਮਿਲੀ ਹੋਏ।
ਚਾਹ ਪੀਂਦੇ ਹੋਏ ਉਸਨੇ ਰੂਬੀ ਨੂੰ ਕਿਹਾ,” ਸ਼ਾਇਦ ਮੇਰੇ ਤੇ ਕਿਰਨ ਵਿੱਚ ਵੀ ਬੱਚੇ ਆਉਣ ਮਗਰੋਂ ਕੁਝ ਵਧੇਰੇ ਸੁਧਰ ਜਾਏ, ਹੋ ਸਕਦਾ ਕਿ ਸਮੇਂ ਨਾਲ ਅਸੀਂ ਇੱਕ ਦੂਸਰੇ ਨੂੰ ਵਧੇਰੇ ਸਮਝਣ ਦੇ ਯੋਗ ਹੋ ਜਾਈਏ…” ਰੂਬੀ ਨੇ ਕੁਝ ਨਾ ਕਿਹਾ ਉਹ ਉਹਨਾਂ ਦੋਵਾਂ ਵਿੱਚ ਆਪਣੇ ਆਪ ਨੂੰ ਵਾਧੂ ਸਮਝਣ ਲੱਗੀ ਸੀ, ਪਰ ਇਹ ਵੀ ਉਹਨੂੰ ਅਹਿਸਾਸ ਹੋਣ ਲੱਗਾ ਸੀ ਕਿ ਇਸਦੇ ਪਿੱਛੇ ਕਿਧਰੇ ਉਹ ਤਾਂ ਦੋਸ਼ੀ ਨਹੀਂ ਹੈ।

ਜਿਉਂ ਜਿਉਂ ਦਿਨ ਢਲਣ ਲੱਗਾ ਤਾਂ ਜਿਵੇਂ ਸਵੇਰ ਦੀਆਂ ਗੱਲਾਂ ਦੇ ਅਹਿਸਾਸ ਢਿੱਲੇ ਪੈਣ ਲੱਗੇ ਸੀ, ਸਰਦੀ ਦੀ ਸ਼ੁਰੂਆਤ ਦੇ ਦਿਨ ਉਹ ਵੀ ਕੱਤਕ ਦੇ ਮਹੀਨੇ ਵਿੱਚ , ਸ਼ਾਮ ਵਿੱਚ ਇੱਕ ਵਖਰੇ ਅਹਿਸਾਸ ਘੁਲੇ ਹੁੰਦੇ ਹਨ, ਇਹਨੀ ਦਿਨੀ ਹੀ ਢਲਦਾ ਸੂਰਜ ਨਾਲ ਮਿਲਦੀ ਠੰਡਕ ਮਿੱਠੇ ਜਿਹੇ ਅਹਿਸਾਸ ਘੋਲਣ ਲਗਦੀ ਹੈ। ਰਹਿ ਰਹਿ ਕੇ ਰੂਬੀ ਨੂੰ ਬੀਤਿਆ ਹੋਇਆ ਵਕਤ ਸਤਾਉਣ ਲੱਗਾ ਸੀ । ਉਹਦੇ ਸਰੀਰ ਚ ਅਜੀਬ ਜਿਹੀ ਬੈਚੇਨੀ ਛਿੜਨ ਲੱਗੀ ਸੀ।
ਉਸਨੇ ਹੁਣ ਜੀਵਨ ਤੋਂ ਇਹ ਨਾ ਪੁੱਛਿਆ ਕਿ ਉਹ ਰਹੇਗਾ ਕਿ ਜਾਏਗਾ, ਸਿਰਫ਼ ਤੇ ਸਿਰਫ਼ ਉਹਦੇ ਲਈ ਖਾਣਾ ਬਣਾਉਣ ਲੱਗੀ। ਉਹਦਾ ਮਨ ਮੱਲੋ ਮੱਲੀ ਸਭ ਕੁਝ ਜੀਵਨ ਦੀ ਪਸੰਦ ਦਾ ਬਣਾਉਣ ਨੂੰ ਕਰਨ ਲੱਗਾ। ਉਹ ਚਾਹੁੰਦੀ ਸੀ ਕਿ ਜੇਕਰ ਉਹਦੇ ਕਰਕੇ ਸਭ ਵਿਗੜਿਆ ਹੈ ਤਾਂ ਖੌਰੇ ਉਹਦੇ ਸਮਝਾਉਣ ਨਾਲ, ਉਹਦੇ ਨੇੜੇ ਰਹਿਣ ਨਾਲ ਦੋਨਾਂ ਵਿੱਚ ਕੁਝ ਸੁਧਰ ਵੀ ਜਾਏ….ਉਹ ਜਰੂਰ ਹੀ ਕਿਰਨ ਨਾਲ ਵੀ ਇਸ ਬਾਰੇ ਓਥੇ ਜਾ ਕੇ ਕਿਰਨ ਨਾਲ ਗੱਲ ਕਰੇਗੀ।
ਜੀਵਨ ਬੱਚਿਆਂ ਨਾਲ ਸਾਹਮਣੇ ਪਾਰਕ ਵਿੱਚ ਕ੍ਰਿਕਟ ਖੇਡਦਾ ਰਿਹਾ। ਉਹ ਰਸੋਈ ਚ ਕੰਮ ਕਰਦੀ ਹੋਈ ਉਹਨਾਂ ਨੂੰ ਵੇਖਦੀ ਰਹੀ। ਇਸ ਦੌਰਾਨ ਉਹਦੀਆਂ ਤੇ ਜੀਵਨ ਦੀਆਂ ਅੱਖਾਂ ਕਈ ਵਾਰ ਆਪਸ ਵਿੱਚ ਟਕਰਾਈਆਂ। ਤੱਕਣੀ ਵਿੱਚ ਕੁਝ ਨਹੀਂ ਸੀ, ਬੱਸ ਇੱਕ ਖਿੱਚ ਜਿਹੀ ਸੀ। ਉਹਨਾਂ ਵਿਚਲੀ ਚੁੱਪ ਇੱਕ ਤਰੰਗ ਵਿੱਚ ਬਦਲ ਗਈ ਸੀ। ਇਹ ਤਰੰਗ ਜਿਸਮ ਵਿੱਚ ਲਹਿਰ ਬਣਕੇ ਦੌੜਨ ਲੱਗੀ ਸੀ।
ਖੇਡਣ ਮਗਰੋਂ ਉਹ ਵਾਪਿਸ ਆ ਕੇ ਟੀਵੀ ਦੇਖਣ ਲੱਗੇ। ਪਹਿਲਾਂ ਬੱਚਿਆਂ ਨੇ ਪਾਣੀ ਪੀਤਾ, ਤੇ ਉਹ ਦੁਬਾਰਾ ਟੀਵੀ ਦੇਖਣ ਲੱਗੇ। ਇਸ ਮਗਰੋਂ ਜੀਵਨ ਪਾਣੀ ਪੀਣ ਲਈ ਰਸੋਈ ਵਿੱਚ ਆਇਆ। ਰੂਬੀ ਨੇ ਸਿਰਫ ਉਸਦੀ ਕਦਮ ਤਾਲ ਨੂੰ ਸੁਣਿਆ। ਫਿਰ ਤਿਰਛੀ ਅੱਖ ਨਾਲ ਹੀ ਉਸਨੂੰ ਫਿਲਟਰ ਵਿਚੋ ਪਾਣੀ ਦਾ ਗਲਾਸ ਭਰਦੇ ਹੋਏ ਤੇ ਸ਼ੈਲਫ਼ ਨਾਲ ਪਿੱਠ ਟਿਕਾ ਕੇ ਪਾਣੀ ਪੀਂਦੇ ਹੋਏ ਤੱਕਿਆ। ਪਤਾ ਨਹੀਂ ਕਿਉਂ ਉਹ ਨਜ਼ਰਾਂ ਮਿਲਾਉਣ ਤੋਂ ਬਚ ਰਹੀ ਸੀ।
ਜੀਵਨ ਉਸਦੇ ਵੱਲ ਇੱਕ ਟੱਕ ਤੱਕ ਰਿਹਾ ਸੀ। ਉਹ ਪੋਲੇ ਕਦਮਾਂ ਨਾਲ ਉਹਦੇ ਵੱਲ ਵਧਿਆ ,ਕੜਾਹੀ ਚ ਘੁੰਮਦੇ ਰੂਬੀ ਦੇ ਹੱਥ ਕੁਝ ਪਲਾਂ ਲਈ ਹੌਲੀ ਹੋ ਗਏ। ਜੀਵਨ ਉਸਦੇ ਬਿਲਕੁਲ ਕਰੀਬ ਆ ਖੜ੍ਹਾ ਹੋਇਆ। ਉਸਦੇ ਪਸੀਨੇ ਦੀ ਮਹਿਕ ਰੂਬੀ ਨੂੰ ਸਾਹਾਂ ਵਿੱਚ ਮਹਿਸੂਸ ਹੋਣ ਲੱਗੀ। ਖਾਣੇ ਦੀ ਖੁਸ਼ਬੂ ਨੂੰ ਬਾਈਪਾਸ ਕਰਕੇ ਜੀਵਨ ਦੇ ਜਿਸਮ ਦੀ ਮਹਿਕ ਉਹਦੇ ਅੰਦਰ ਤਰਥਲੀ ਮਚਾਉਣ ਲੱਗੀ ਸੀ। ਉਹ ਉਡੀਕ ਰਹੀ ਸੀ ਕਿ ਹੁਣੇ ਜੀਵਨ ਉਸਨੂੰ ਅਪਣੀਆਂ ਬਾਹਾਂ ਵਿੱਚ ਘੁੱਟ ਲਵੇਗਾ ਤੇ …..
ਅੱਗੇ ਬਾਰੇ ਸੋਚਕੇ ਉਹਦਾ ਜਿਸਮ ਇੱਕ ਪਲ ਲਈ ਕੰਬ ਉੱਠਿਆ।
ਜੀਵਨ ਬਿਲਕੁਲ ਉਸਦੇ ਕੋਲ ਆਇਆ, ਕੜਾਹੀ ਦੇ ਕੋਲ ਆ ਕੇ ਉਸਨੇ ਪੁੱਛਿਆ ,”ਕੀ ਬਣ ਰਿਹਾ ਹੈ ?,”। ਜੀਵਨ ਦੇ ਕੋਸੇ ਸਾਹ ਉਹਦੀ ਗਰਦਨ ਨਾਲ ਟਕਰਾਏ ਤੇ ਸ਼ਬਦ ਮਿਸਰੀ ਬਣਕੇ ਕੰਨਾਂ ਵਿੱਚ ਘੁਲ ਗਏ।
ਰੂਬੀ ਕਿਸੇ ਵੱਖਰੀ ਦੁਨੀਆਂ ਵਿੱਚ ਗੁਆਚੀ ਹੋਈ ਸੀ।ਬੜੀ ਮਸ਼ੱਕਤ ਨਾਲ ਉਸਨੇ ਆਪਣੇ ਸਾਹਾਂ ਨੂੰ ਦਰੁਸਤ ਕੀਤਾ ਤੇ ਉਹ ਬੋਲੀ, ” ਤੇਰੀ ਫੇਵਰੇਟ” ਉਸਨੇ ਕੜਾਹੀ ਵਿਚਲੀ ਕੜਛੀ ਨੂੰ ਵਿਖਾਉਂਦੇ ਹੋਏ ਕਿਹਾ।
“ਮੇਰੀ ਫੇਵਰੇਟ, ਸਿਰਫ਼ ਤੂੰ ਹੈਂ” ਉਹਨੇ ਰੂਬੀ ਦੇ ਕੰਨ ਕੋਲ ਜਾ ਕੇ ਹੌਲੀ ਨਾਲ ਕਿਹਾ।
ਇੱਕ ਦਮ ਰੂਬੀ ਦਾ ਹੱਥ ਰੁਕ ਗਿਆ, ਉਹਦਾ ਦਿਲ ਜ਼ੋਰ ਨਾਲ ਧੜਕਿਆ। ਇੱਕ ਹੂਕ ਉਹਦੇ ਅੰਦਰੋ ਨਿੱਕਲੀ, ਜਿਸ ਵਿੱਚ ਇੱਕੋ ਅਹਿਸਾਸ ਸੀ।
“ਕਾਸ਼ ! ਸਾਡਾ ਵਿਆਹ ਹੋਇਆ ਹੁੰਦਾ ।” ਉਹਦੀ ਅੱਖ ਤੋਂ ਇੱਕ ਅੱਥਰੂ ਚੋਇਆ ਤੇ ਗੱਲ੍ਹ ਉੱਤੇ ਫੈਲ ਗਿਆ। ਉਸਦਾ ਦਿਲ ਕੀਤਾ ਕਿ ਜੇਕਰ ਜੀਵਨ ਉਸਨੂੰ ਜੱਫੀ ਨਹੀਂ ਪਾਉਂਦਾ ਤਾਂ ਉਹ ਖੁਦ ਪਹਿਲ ਕਰੇ ਤੇ ਉਹਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ।
ਉਹ ਘੁੰਮੀ, ਪਰ ਉਸਤੋਂ ਪਹਿਲਾਂ ਹੀ ਜੀਵਨ ਪਲਟ ਚੁੱਕਾ ਸੀ ਤੇ ਰਸੋਈ ਵਿੱਚੋ ਬਾਹਰ ਜਾਂਦੇ ਦੀ ਉਸਨੂੰ ਕੇਵਲ ਪਿੱਠ ਹੀ ਦਿਖਾਈ ਦਿੱਤੀ।
ਰਾਤ ਦਾ ਖਾਣਾ ਸਭ ਨੇ ਬਹੁਤ ਚਾਅ ਨਾਲ ਖਾਧਾ, ਬੱਚਿਆਂ ਨੂੰ ਐਨਾ ਖੁਸ਼ ਉਹਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ। ਖਾਣੇ ਦੇ ਮਗਰੋ ਵੀ ਉਹਨਾਂ ਨੇ ਇਕੱਠਿਆਂ ਫਿਲਮ ਵੇਖਣ ਦਾ ਪਲੈਨ ਕਰ ਲਿਆ ਸੀ।
ਉਹ ਜੀਵਨ ਨਾਲ ਹਰ ਇੱਕ ਪਲ ਨੂੰ ਜਿਊਣਾ ਲੋਚਦੇ ਸੀ।
ਰੂਬੀ ਜਦੋਂ ਤੱਕ ਰਸੋਈ ਦਾ ਕੰਮ ਖਤਮ ਕਰਕੇ ਤੇ ਨਹਾ ਕੇ ਆਈ ਤਾਂ ਉਦੋਂ ਤੱਕ ਦੋਵੇਂ ਬੱਚੇ ਸੌਂ ਚੁੱਕੇ ਸੀ। ਦੋਵੇਂ ਦਿਨ ਭਰ ਦੀ ਖੇਡ ਮਗਰੋਂ ਤੇ ਘੁੰਮਣ ਮਗਰੋਂ ਥੱਕ ਗਏ ਸੀ, ਇਸ ਲਈ ਫਿਲਮ ਅਧੂਰੀ ਛੱਡਕੇ ਹੀ ਜੀਵਨ ਨਾਲ ਚਿੰਬੜੇ ਹੋਏ ਸੌਂ ਗਏ ਸੀ, ਰੂਬੀ ਤੇ ਜੀਵਨ ਦੋਵਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਇੱਕ ਇੱਕ ਬੱਚੇ ਨੂੰ ਗੋਦੀ ਵਿੱਚ ਚੁੱਕਿਆ ਤੇ ਰੂਬੀ ਦੇ ਬੈਡਰੂਮ ਵਿੱਚ ਬੈਡ ਤੇ ਲਿਟਾ ਦਿੱਤਾ।
ਜੀਵਨ ਵਾਪਿਸ ਆ ਕੇ ਡਰਾਇੰਗ ਰੂਮ ਦਾ ਟੀਵੀ ਬੰਦ ਕਰਕੇ ਆਪਣੇ ਰੂਮ ਵਿੱਚ ਲੇਟ ਗਿਆ। ਉਹਦੀਆਂ ਅੱਖਾਂ ਵਿੱਚੋ ਨੀਂਦ ਗਾਇਬ ਸੀ, ਰੂਬੀ ਦਾ ਉਸ ਕੋਲ ਹੋਣ ਦਾ ਮਿੱਠਾ ਅਹਿਸਾਸ ਉਸਨੂੰ ਸੌਣ ਨਹੀਂ ਸੀ ਦੇ ਰਿਹਾ। ਰਸੋਈ ਵਿੱਚੋ ਅਜੇ ਵੀ ਖੜਕਾ ਹੀ ਰਿਹਾ ਸੀ। ਉਹ ਸਮਝ ਰਿਹਾ ਸੀ ਕਿ ਜਰੂਰ ਹੀ ਰੂਬੀ ਉਸ ਲਈ ਦੁੱਧ ਲੈ ਕੇ ਆ ਰਹੀ ਹੋਵੇਗੀ।

ਸੱਚਮੁੱਚ ਉਹ ਹੀ ਆਈ, ਆਪਣੇ ਕਮਰੇ ਵਿੱਚ ਅਰਧ ਹਨੇਰੇ ਵਿੱਚ ਬਾਹਰੋਂ ਆਉਂਦੇ ਥੋੜ੍ਹੇ ਚਾਨਣ ਨਾਲ ਉਹਨੇ ਰੂਬੀ ਨੂੰ ਅੰਦਰ ਆਉਂਦੇ ਹੋਏ ਤੱਕਿਆ। ਉਹ ਆਪਣੇ ਬੈਡ ਤੋਂ ਲੱਤਾਂ ਲਮਕਾ ਕੇ ਥੱਲੇ ਵੱਲ ਬੈਠ ਗਿਆ। ਇਸ ਵਕਤ ਉਹਨੇ ਉਹਨੂੰ ਦਿਲ ਭਰ ਕੇ ਉੱਪਰੋ ਥੱਲੇ ਤੀਕ ਨੀਝ ਭਰਕੇ ਤੱਕਿਆ। ਜਿਉਂ ਜਿਉਂ ਉਹ ਕਰੀਬ ਆਉਂਦੀ ਗਈ ਤਾਂ ਉਹ ਉਹਦੇ ਜਿਸਮ ਦੇ ਉਤਰਾਅ ਚੜ੍ਹਾਅ ਨੂੰ ਅੱਖਾਂ ਨਾਲ ਮਹਿਸੂਸ ਕਰ ਪਾ ਰਿਹਾ ਸੀ। ਦੁੱਧ ਰੱਖਕੇ, ਸਿਰਫ ਹੌਲੀ ਗਰਦਨ ਘੁਮਾ ਕੇ ਰੂਬੀ ਨੇ ਉਹਨੂੰ ਸਿਰਫ ਗੁੱਡ ਨਾਈਟ ਕਿਹਾ, ਇਹ ਸਵੇਰ ਦੀ ਗੱਲ ਬਾਤ ਮਗਰੋਂ ਦੂਸਰਾ ਮੌਕਾ ਸੀ ਜਦੋਂ ਉਹਨਾਂ ਦੀ ਜ਼ੁਬਾਨ ਸਾਂਝੀ ਹੋਈ ਸੀ। ਰੂਬੀ ਵਾਪਸ ਪਰਤ ਰਹੀ ਸੀ, ਸੋਚ ਰਹੀ ਸੀ ਕਿ ਜੀਵਨ ਉਸਨੂੰ ਬਾਂਹ ਤੋਂ ਫੜ੍ਹਕੇ ਹੁਣੇ ਰੋਕ ਲਵੇਗਾ। ਪਰ ਉਸਨੇ ਇੰਝ ਨਾ ਕੀਤਾ।
ਕਮਰੇ ਦੀ ਬਾਹਰ ਵਾਲੀ ਇੱਕ ਖਿੜਕੀ ਖੁੱਲ੍ਹੀ ਸੀ , ਜਿਸ ਵਿੱਚੋ ਚਾਨਣ ਤੇ ਹਵਾ ਆ ਰਹੀ ਸੀ। ਰੂਬੀ ਖਿੜਕੀ ਨੂੰ ਬੰਦ ਕਰਨ ਲਈ ਓਧਰ ਨੂੰ ਮੁੜੀ,ਉਸਨੂੰ ਜਾਪ ਰਿਹਾ ਸੀ ਜਿਵੇਂ ਸਮਾਂ ਕੁਝ ਦੇਰ ਲਈ ਰੁਕ ਗਿਆ ਹੋਏ। ਉਹਨੇ ਕੰਬਦੇ ਹੱਥਾਂ ਨਾਲ ਖਿੜਕੀ ਨੂੰ ਬੰਦ ਕੀਤਾ ਤੇ ਫਿਰ ਪਰਦੇ ਨੂੰ ਖਿਸਕਾ ਦਿੱਤਾ।
ਟੇਬਲ ਲੈਪਾਂ ਤੋਂ ਬਿਨ੍ਹਾਂ ਹੁਣ ਕਮਰੇ ਵਿੱਚ ਕੋਈ ਰੌਸ਼ਨੀ ਨਹੀਂ ਸੀ। ਇਸ ਰੌਸ਼ਨੀ ਦੇ ਵਿੱਚ ਕਮਰੇ ਚ ਤੁਰਦੀ ਰੂਬੀ ਦੇ ਜਿਸਮ ਦੇ ਉਤਰਾਅ ਚੜ੍ਹਾਅ ਜਿਵੇਂ ਜੀਵਨ ਨੂੰ ਸੱਦਾ ਦੇ ਰਹੇ ਹੋਣ। ਉਸਦੀ ਨਾਈਟੀ ਵਿੱਚੋ ਉਸਦੇ ਭਰੇ ਭਰੇ ਡੋਲਦੇ ਹੋਏ ਅੰਗ ਜਿੱਦਾਂ ਜੀਵਨ ਨੂੰ ਲਲਚਾ ਰਹੇ ਹੋਣ।
ਜਿਵੇਂ ਹੀ ਰੂਬੀ ਕਮਰੇ ਦੇ ਦਰਵਾਜੇ ਤੋਂ ਬਾਹਰ ਜਾਣ ਵੱਲ ਵਧੀ ਤਾਂ ਜੀਵਨ ਨੇ ਚੀਤੇ ਵਾਂਗ ਚਪਟ ਕੇ ਹਿਰਨੀ ਵਰਗੀ ਉਸ ਚਾਲ ਥਾਏਂ ਹੀ ਜਮਾ ਦਿੱਤਾ। ਰੂਬੀ ਉਸੇ ਇੱਕ ਝਪਟੇ ਵਿੱਚ ਚਿੱਤ ਹੋ ਗਈ ਤੇ ਜੀਵਨ ਦੀਆਂ ਬਾਹਾਂ ਵਿੱਚ ਝੂਲ ਗਈ। ਜੀਵਨ ਦੇ ਹੱਥ ਉਸਦੇ ਮੋਢਿਆ ਤੋਂ ਖਿਸਕਦੇ ਹੋਏ ਉਹਦੇ ਪੇਟ ਤੱਕ ਗਏ ਫਿਰ ਛਾਤੀਆਂ ਦੇ ਉੱਪਰੋਂ ਉਹਨੂੰ ਆਪਣੇ ਨਾਲ ਘੁੱਟ ਲਿਆ। ਇੱਕ ਹੱਥ ਨਾਲ ਉਸਨੇ ਦਰਵਾਜੇ ਨੂੰ ਖਿਸਕਾ ਦਿੱਤਾ ਤੇ ਰੂਬੀ ਨੂੰ ਉਂਝ ਹੀ ਆਪਣੇ ਭਾਰ ਦੇ ਥੱਲੇ ਦੱਬ ਕੇ ਦੀਵਾਰ ਨਾਲ ਸਟਾ ਲਿਆ। ਉਸਦੇ ਵਾਲਾਂ ਨੂੰ ਹਟਾ ਕੇ ਉਹਦੇ ਜੀਵਨ ਡੇਅ ਬੁੱਲਾਂ ਨੇ ਜਿਵੇਂ ਹੀ ਰੂਬੀ ਦੀ ਗਰਦਨ ਨੂੰ ਚੁੰਮਿਆ ਤਾਂ ਰੂਬੀ ਦੇ ਬੁੱਲਾਂ ਵਿੱਚੋ ਇੱਕ ਸਰਗੋਸ਼ੀ ਨਿੱਕਲੀ, ਉਸਦੇ ਜਿਸਮ ਦੀ ਹਰ ਤਮੰਨਾ ਜਿਵੇਂ ਇਸ ਸਰਗੋਸ਼ੀ ਵਿੱਚ ਘੁਲੀ ਹੋਈ ਸੀ। ਜੀਵਨ ਦੇ ਹੱਥਾਂ ਨੇ ਉਸਦੇ ਮੋਢਿਆਂ ਨੂੰ ਸਹਿਲਾਉਣਾ ਸ਼ੁਰੂ ਕੀਤਾ ਤੇ ਉਹਦੇ ਬੁੱਲ੍ਹ ਤੇ ਜੀਭ ਨੇ ਉਸਦੀ ਗਰਦਨ ਤੋਂ ਪਿੱਠ ਤੱਕ ਦੇ ਨਗਨ ਹਿੱਸੇ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਉਸਦੇ ਬੁੱਲ੍ਹ ਜਿਵੇਂ ਹੀ ਨਾਇਟੀ ਦੀ ਡੋਰ ਤੱਕ ਪਹੁੰਚੇ ਤਾਂ ਦੰਦਾਂ ਨਾਲ ਹੀ ਉਸਨੇ ਡੋਰੀ ਨੂੰ ਖੋਲ੍ਹ ਦਿੱਤਾ। ਇੱਕ ਹੀ ਝੱਟਕੇ ਵਿੱਚ ਜਰਾ ਜਿੰਨੀ ਸਪੇਸ ਦੇਣ ਨਾਲ ਰੂਬੀ ਦੇ ਜਿਸਮ ਤੋਂ ਅੱਲਗ ਹੋ ਕੇ ਨਾਇਟੀ ਪੈਰਾਂ ਵਿੱਚ ਜਾ ਡਿੱਗੀ ਤੇ ਰੂਬੀ ਦਾ ਪੂਰਾ ਜਿਸਮ ਉਹਦੇ ਸਾਹਮਣੇ ਤਪਦੇ ਤੰਦੂਰ ਵਾਂਗ ਨਗਨ ਹੋ ਗਿਆ। ਜਿਸਦਾ ਸੇਕ ਉਹ ਆਪਣੇ ਅੰਗ ਅੰਗ ਤੇ ਮਹਿਸੂਸ ਕਰ ਸਕਦਾ ਸੀ। ਉਸਦੇ ਹੱਥਾਂ ਨੇ ਰੂਬੀ ਦੇ ਨਗਨ ਹੋਏ ਜਿਸਮ ਨਾਲ ਖੇਡਣਾ ਜਾਰੀ ਰਖਿਆ ਉਸਦੇ ਬੁੱਲ੍ਹ ਰੂਬੀ ਦੀ ਪਿੱਠ ਤੇ ਆਖਰੀ ਹਿੱਸੇ ਤੱਕ ਜਿੱਥੇ ਤੱਕ ਛੂਹ ਸਕਦੇ ਸੀ ਛੂਹ ਕੇ ਚੁੰਮ ਲੈਣ ਦਾ ਯਤਨ ਕਰ ਰਹੇ ਸੀ। ਉਹਦੀਆਂ ਅੱਖਾਂ ਕੰਧ ਨਾਲ ਝੁਕੀ ਹੋਈ ਉਸ ਖੂਬਸੂਰਤ ਮੂਰਤ ਦੇ ਖੂਬਸੂਰਤ ਪਲ ਨੂੰ ਦਿਮਾਗ ਵਿੱਚ ਸਮਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀ।
ਰੂਬੀ ਇਸ ਵਕਤ ਰੁਮਾਂਚ ਦੇ ਸ਼ਿਖਰ ਤੇ ਦੌੜ ਰਹੀ ਸੀ, ਵਰ੍ਹਿਆ ਬਾਅਦ ਆਈ ਇਸ ਘੜੀ ਵਿੱਚ ਉਸਦੇ ਜਿਸਮ ਵਿੱਚੋ ਗਰਮੀ ਤੇ ਸੁਆਦ ਬਿੱਜਲੀ ਦੀ ਤੇਜ਼ੀ ਨਾਲ ਦੌੜ ਰਿਹਾ ਸੀ। ਉਹ ਇਸ ਵਕਤ ਇਹ ਬਿਲਕੁਲ ਮਾਅਨੇ ਨਹੀਂ ਸੀ ਰੱਖ ਰਿਹਾ ਕਿ ਜੀਵਨ ਉਸਨੂੰ ਕਿੱਥੇ ਚੁੰਮ ਰਿਹਾ ਜਾਂ ਛੇੜ ਰਿਹਾ। ਬੱਸ ਉਸਦਾ ਨਾਲ ਜੁੜੇ ਹੋਣ ਦਾ ਅਹਿਸਾਸ ਉਸਦੇ ਜਿਸਮ ਦੀ ਖੁਸ਼ਬੋ ਹੀ ਉਹਨੂੰ ਮਦਹੋਸ਼ ਕਰ ਰਹੀ ਸੀ।
ਜੀਵਨ ਦੇ ਹੱਥਾਂ ਨੇ ਉਸਦੇ ਜਿਸਮ ਦੇ ਪੋਟੇ ਪੋਟੇ ਨੂੰ ਛੋਹਿਆ। ਉਹਦੇ ਅੰਗਾਂ ਦੀ ਸਖਤੀ , ਨਰਮੀ, ਗਰਮੀ, ਉਤਰਾਅ ਚੜ੍ਹਾਅ ਤੇ ਨਿਵਾਣ ਨੂੰ ਮਾਪਿਆ। ਹੈ ਬੀਤਦੇ ਪਲ ਨਾਲ ਇੱਕ ਦੂਸਰੇ ਵਿੱਚ ਸਮਾ ਜਾਣ ਦੀ ਇੱਛਾ ਰੂਬੀ ਵਿੱਚ ਵਧਦੀ ਜਾ ਰਹੀ ਸੀ। ਉਸਨੂੰ ਇਹ ਵੀ ਪਤਾ ਸੀ ਕਿ ਇਹ ਗੱਲ ਅੱਜ ਤੱਕ ਕਦੇ ਵੀ ਜੀਵਨ ਨੂੰ ਉਹਨੂੰ ਆਖਣੀ ਨਹੀਂ ਸੀ ਪਈ। ਹੁਣ ਤੱਕ ਇੱਕ ਵੀ ਪਲ ਲਈ ਉਹਨਾਂ ਨੇ ਇੱਕ ਦੂਸਰੇ ਵੱਲ ਨਹੀਂ ਤੱਕਿਆ, ਇੱਕ ਸ਼ਬਦ ਵੀ ਨਹੀਂ ਸੀ ਬੋਲਿਆ। ਜ਼ਰਾ ਜਿੰਨਾ ਵੀ ਉਹ ਇਧਰ ਓਧਰ ਨਹੀਂ ਸੀ ਘੁੰਮੇ, ਫਿਰ ਵੀ ਜੀਵਨ ਉਸਦੀ ਪੂਰੀ ਇੱਛਾ ਨੂੰ ਸਮਝ ਗਿਆ ਸੀ। ਰੂਬੀ ਨੂੰ ਮਹਿਸੂਸ ਹੋਇਆ ਜਦੋਂ ਉਸਦੇ ਜਿਸਮ ਤੋਂ ਪਕੜ ਢਿੱਲੀ ਹੋਈ ਤੇ ਜੀਵਨ ਨੇ ਆਪਣੇ ਜਿਸਮ ਤੋਂ ਕੱਪੜਿਆਂ ਨੂੰ ਅਲੱਗ ਕੀਤਾ ਤੇ ਉਸਨੂੰ ਜੀਵਨ ਦੇ ਨੰਗੇ ਜਿਸਮ ਦੀ ਛੋਹ ਆਪਣੇ ਜਿਸਮ ਤੇ ਮਹਿਸੂਸ ਹੋਈ, ਉਸਦੀ ਸਖ਼ਤੀ ਨੇ ਜਿਵੇਂ ਰੂਬੀ ਦੇ ਜਿਸਮ ਨੂੰ ਅਗਲੇ ਪਲਾਂ ਲਈ ਤਿਆਰ ਕਰ ਦਿੱਤਾ ਹੋਏ। ਜੀਵਨ ਨੇ ਰੂਬੀ ਨੂੰ ਲੱਕ ਕੋਲੋਂ ਫੜਕੇ ਆਪਣੇ ਆਪ ਨੂੰ ਉਸਦੇ ਬਰਾਬਰ ਕੀਤਾ ਤੇ ਉਸਦੇ ਮੋਢਿਆ ਤੇ ਪਕੜ ਮਜ਼ਬੂਤ ਕਰ ਦਿੱਤੀ। ਜਿਵੇਂ ਜਿਵੇਂ ਉਸਦੇ ਪੰਜਿਆਂ ਦੀ ਪਕੜ ਮੋਢਿਆ ਤੇ ਮਜ਼ਬੂਤ ਹੁੰਦੀ ਗਈ ਤਿਉਂ ਤਿਉਂ ਦੋਵੇਂ ਹੀ ਨਵੀਂ ਦੁਨੀਆਂ ਵਿੱਚ ਗੁਆਚਦੇ ਚਲੇ ਗਏ। ਇੱਕ ਪਲ ਲਈ ਕਮਰੇ ਵਿਚ ਜਿਵੇਂ ਸਮਾਂ ਰੁਕ ਗਿਆ ਹੋਏ ਸਿਰਫ ਦੋਵਾਂ ਦੇ ਉਖੜੇ ਹੋਏ ਸਾਹ ਹੀ ਸੁਣਾਈ ਦੇ ਰਹੇ ਸੀ। ਫਿਰ ਬੀਤਦੇ ਹੋਏ ਪਲ ਨਾਲ ਦੋਵਾਂ ਦੇ ਜਿਸਮ ਦਾ ਟਕਰਾਅ ਵਧਦਾ ਚਲਾ ਗਿਆ। ਕਿਸੇ ਡਰ ਤੋਂ ਵਗੈਰ ਦੋਹਾਂ ਦੀਆਂ ਅਵਾਜਾਂ ਦੀ ਗੂੰਜ਼ ਪੂਰੇ ਕਮਰੇ ਚ ਫੈਲ ਗਈ ਸੀ। ਆਨੰਦ ਦੀ ਇਸ ਕਿਸ਼ਤੀ ਤੇ ਸਵਾਰ ਦੋਵੇਂ ਇੱਕ ਦੂਸਰੇ ਦੇ ਜਿਸਮ ਨਾਲ ਚਿਪਕ ਚੁੱਕੇ ਸੀ। ਰਫਤਾਰ ਇੱਕ ਮਿੱਕ ਹੋ ਗਈ ਸੀ। ਜਿਸਮਾਂ ਵਿਚਲਾ ਸੇਕ ਹੁਣ ਕੁਝ ਇੱਕ ਅੰਗਾਂ ਵਿੱਚੋ ਨਿਕਲਦਾ ਹੋਇਆ ਮਹਿਸੂਸ ਹੋ ਰਿਹਾ ਸੀ। ਇੱਕ ਦੂਸਰੇ ਵਿੱਚ ਸਮਾਏ ਹੋਏ ਉਹ ਉਦੋਂ ਤੱਕ ਇਸ ਰੇਸ ਨੂੰ ਦੌੜਦੇ ਰਹੇ ਜਦੋਂ ਤੱਕ ਇਹ ਸੇਕ ਵਹਿ ਕੇ ਬਾਹਰ ਨਾ ਨਿਕਲ ਗਿਆ।
ਥੱਕੇ ਟੁੱਟੇ ਹੋਏ ਦੋਵਾਂ ਨੇ ਇੱਕ ਦੂਸਰੇ ਨੂੰ ਬਾਹਾਂ ਵਿੱਚ ਘੁੱਟ ਲਿਆ। ਰੂਬੀ ਨੇ ਪਲਟ ਕੇ ਜੀਵਨ ਦੇ ਬੁੱਲਾਂ ਨੂੰ ਬੁੱਲਾਂ ਵਿੱਚ ਕੱਸ ਕੇ ਜਕੜ ਲਿਆ। ਇਸ ਵੇਲੇ ਉਹਨਾਂ ਨੂੰ ਪਹਿਲੀ ਵਾਰ ਫ਼ਰਸ਼ ਤੇ ਦੀਵਾਰ ਦੀ ਠੰਡਕ ਦਾ ਅਹਿਸਾਸ ਹੋਇਆ। ਇੰਝ ਇਹ ਇੱਕ ਦੂਸਰੇ ਨੂੰ ਬਾਹਾਂ ਵਿੱਚ ਜਕੜਦੇ ਹੋਏ ਉਹ ਬੈਡ ਉੱਤੇ ਢੇਰੀ ਹੋ ਗਏ। ਇਸ ਵਕਤ ਰੂਬੀ ਨੇ ਜੀਵਨ ਨੂੰ ਜੱਫੀ ਚ ਘੁੱਟਕੇ ਉਹਦੇ ਨੰਗੀ ਛਾਤੀ ਤੇ ਸਿਰ ਟਿਕਾ ਕੰਬਲ ਵਿੱਚ ਲੁਕਾ ਲਿਆ। ਦੋਵੇਂ ਹਲੇ ਚੁੱਪ ਸੀ।
ਪਤਾ ਨਹੀਂ ਕਿਉਂ ਉਹਨਾਂ ਨੂੰ ਜਾਪ ਰਿਹਾ ਸੀ ਜਿਵੇਂ ਹਾਲੇ ਪੂਰੀ ਰਾਤ ਉਹਨਾਂ ਸਾਹਮਣੇ ਪਈ ਸੀ…ਕਿੰਨੇ ਹੀ ਸਾਲਾਂ ਮਗਰੋਂ ਮਿਲਣ ਦੀ ਇੱਕ ਪੂਰੀ ਰਾਤ ਉਹਨਾਂ ਸਾਹਮਣੇ ਆਈ ਸੀ….

ਸਮੇਂ ਦੀ ਤੱਕੜੀ

Image may contain: text

ਸਮੇਂ ਦੀ ਤੱਕੜੀ 
(ਥੋੜੀ ਥੋੜੀ ਭਾਸ਼ਾ ਕਿਤੇ ਕਿਤੇ ਮੁੰਡਿਆ ਵਾਲੀ ਹੈ ਕਿਸੇ ਨੂੰ ਪਸੰਦ ਨ ਆਈ ਤਾਂ ਮੈਂ ਪਹਿਲਾਂ ਹੀ ਮਾਫ਼ੀ ਮੰਗਣ ਤੋਂ ਇਨਕਾਰ ਕਰਦਾਂ ਹਾਂ )ਆਫ਼ਿਸ ਚ ਅੱਜ ਚਪੜਾਸੀ ਨਹੀਂ ਸੀ ਤਾਂ ਵਰਿੰਦਰ ਖੁਦ ਹੀ ਆਪਣੇ ਖਾਤੇ ਚੋਂ ਪੈਸੇ ਕਢਵਾਉਣ ਲਈ ਆਉਣਾ ਪਿਆ । ਅਜੇ ਵਾਪਿਸ ਮੁੜਿਆ ਹੀ ਸੀ ਕਿ ਅਚਾਨਕ ਸਾਹਮਣੇ ਆ ਕੇ ਜੱਗੀ ਨੇ ਜੱਫੀ ਪਾ ਲਈ । ਇੱਕ ਦਮ ਆਪਣੇ ਸਕੂਲ ਦੇ ਬੇਲੀ ਨੂੰ ਇੰਝ ਮਿਲਕੇ ਡਾਢਾ ਖੁਸ਼ ਹੋਇਆ ।
ਜੱਗੀ ਤੇ ਵਰਿੰਦਰ ਇੱਕੋ ਸਕੂਲ ਚ ਬਾਰਵੀਂ ਕਲਾਸ ਕੱਠੇ ਪੜ੍ਹੇ ਸੀ । ਪਰ ਜੱਗੀ ਦੀਆਂ ਗੱਲਾਂ ਤੇ ਉਹਦੇ ਕਾਰਨਾਮੇ ਐਨੇ ਕੁ ਜਬਰਦਸਤ ਸੀ ਕਿ ਸਾਲ ਕੁ ਚ ਉਹਦੀਆਂ ਗੱਲਾਂ ਸੁਣਨ ਦਾ ਇੱਕ ਅੱਡ ਹੀ ਚਸਕਾ ਲੱਗ ਗਿਆ ਸੀ । 
ਅੱਜ ਅਚਾਨਕ ਬਹੁਤ ਸਾਲਾਂ ਮਗਰੋਂ ਮਿਲਿਆ ਸੀ । ਪਰ ਉਹਦੇ ਚਿਹਰੇ ਤੇ ਉਹ ਰੌਣਕ ਉਹ ਹਾਸਾ ਤੇ ਉਹ ਟੇਢੀ ਝਾਕਣੀ ਖਤਮ ਹੋ ਗਈ ਸੀ । ਮੁੰਡਾ ਵਾਹਵਾ ਸੋਹਣਾ ਸੁਨੱਖਾ ਸੀ । ਇੱਕੋ ਵੱਡਾ ਭਰਾ ਸੀ ਡੈਡੀ ਵੱਲੋਂ ਵੀ ਖਾਸ ਕਮੀ ਨਹੀਂ ਸੀ । ਪਰ ਅੱਜ ਉਹਦਾ ਚਿਹਰਾ ਲੱਗਪੱਗ ਉੱਡਿਆ ਹੋਇਆ ਸੀ । ਦੋਂਵੇਂ ਗੱਲਾਂ ਕਰਦੇ ਰਹੇ । 
ਜੱਗੀ ਨੇ ਦੱਸਿਆ ਕਿ ਉਹ ਸ਼ਹਿਰ ਦੀ ਇੱਕ ਫੈਕਟਰੀ ਚ 8000 ਕੁ ਹਜ਼ਾਰ ਮਹੀਨੇ ਤੇ ਵਰਕਰ ਹੈ । ਵਰਿੰਦਰ ਨੂੰ ਐਨਾ ਕੁ ਪਤਾ ਸੀ ਬਾਰਵੀਂ ਕਰਨ ਮਗਰੋਂ ਊਹਨੇ ਪੜ੍ਹਨ ਦੀ ਗੱਲ ਦਿਲੋਂ ਕੱਢ ਦਿੱਤੀ ਸੀ ਫਿਰ ਵੀ ਉਹਦੇ ਘਰਦਿਆਂ ਨੇ ਇੱਕ ਆਈ ਟੀ ਆਈ ਚ ਕੋਰਸ ਕਰਵਾ ਕੇ ਦੋਹਾ ਕਤਰ ਭੇਜ ਦਿੱਤਾ ਸੀ । 
ਇੱਧਰ ਕਈ ਸਾਲ ਮਿਹਨਤ ਕਰਕੇ ਵਰਿੰਦਰ ਨੇ ਪਹਿਲ਼ਾਂ ਸਿਵਿਲ ਇੰਜੀਨੀਅਰਗ ਕੀਤੀ ਫਿਰ ਟੈਸਟ ਪਾਸ ਕਰਕੇ ਨਹਿਰੀ ਵਿਭਾਗ ਚ ਇੰਜੀਨੀਅਰ ਲੱਗ ਗਿਆ । ਜੱਗੀ ਨੂੰ ਇਹ ਪਤਾ ਸੀ ਕਿ ਉਹ ਇੰਜੀਨੀਅਰ ਪਰ ਮੇਲ ਅੱਜ ਹੀ ਹੋ ਸਕਿਆ । ਜੱਗੀ ਤੇ ਵਰਿੰਦਰ ਦੋਂਵੇਂ ਵਿਹਲੇ ਹੋਏ ਤਾਂ ਚਾਹ ਦੀ ਸੁਲਾਹ ਮਾਰਕੇ ਵਰਿੰਦਰ ਜੱਗੀ ਨੂੰ ਆਪਣੇ ਨਾਲ ਹੀ ਦਫਤਰ ਲੈ ਆਇਆ । ਅਸਲ ਚ ਉਹ ਜੱਗੀ ਦੇ ਹਸਮੁੱਖ ਚਿਹਰੇ ਤੇ ਉੱਡੇ ਨੂਰ ਬਾਰੇ ਜਾਨਣਾ ਚਾਹੁੰਦਾ ਸੀ । ਮਹਿਫਲ ਚ ਜਾਨ ਪਾ ਦੇਣ ਵਾਲੇ ਉਸ ਇਨਸਾਨ ਦਾ ਰੰਗ ਇੰਝ ਕਿਵੇਂ ਉੱਡ ਗਿਆ ? 
ਜੱਗੀ ਜਦੋਂ ਉਸਦੇ ਸਕੂਲ ਆਇਆ ਸੀ ਤਾਂ ਪੂਰੀ ਆਈਟਮ ਸੀ । ਪਿਛਲੇ ਸਕੂਲੋਂ ਉਹਨੂੰ ਕੱਢ ਦਿੱਤਾ ਸੀ । ਕਾਰਨ ਸੀ ਕੁਡ਼ੀਆਂ । ਉਹ ਸਮਾਰਟ ਐਨਾ ਕੁ ਸੀ ਕਿ ਕਿਸੇ ਵੀ ਕੁੜੀ ਨੂੰ ਆਪਣੇ ਨਾਲ ਗੱਲ ਕਰਨ ਲਈ ਆਖਦਾ ਮਜਾਲ ਸੀ ਕੋਈ ਕੁੜੀ ਮਨਾ ਕਰ ਜਾਏ । ਇੱਕ ਤਾਂ ਉਹ ਉਮਰ ਹੀ ਉੱਡ ਉੱਡ ਕਰਦੀ ਹੁੰਦੀ ਉੱਪਰੋਂ ਐਨੇ ਸੋਹਣੇ ਮੁੰਡੇ ਦਾ ਪਰੋਪੋਜ਼ ਕੋਈ ਵੀ ਚੰਗੀ ਭਲੀ ਕੁੜੀ ਵੀ ਰਿਜੈਕਟ ਨਾ ਕਰੇ ਪਰ ਉਹਦਾ ਟਾਰਗੇਟ ਉਹ ਕੁੜੀਆਂ ਹੀ ਹੁੰਦੀਆਂ ਜਿਹਨਾਂ ਨੂੰ ਉਹ ਵਿਗੜੀਆਂ ਹੋਈਆਂ ਸਮਝਦਾ ਸੀ । ਊਹਨੇ ਆਖਣਾ ,”ਦੇਖ ਯਰ, ਜਿਹੜੀ ਸਾਊ ਜਹੀ ਕੁੜੀ ਉਹਦੇ ਸੌ ਨਖਰੇ ,ਮੈਂ ਆਹ ਨਹੀਂ ਕਰਨਾ ਮੈਂ ਐਵੇਂ ਨਹੀਂ ਮਿਲਣਾ ਉਵੇਂ ਨਹੀਂ ਮਿਲਣਾ ਫਿਰ ਵਿਆਹ ਦੇ ਲਾਰੇ ਤੇ ਨਖਰੇ ਆਪਾਂ ਇਸ ਸਭ ਲੁਈ ਨਹੀਂ ਬਣੇ । ਓਧਰੋਂ ਕੁੜੀ ਜਿਹੜੀ ਆਪ ਆਖਦੀ ਏ ਮੈਂ ਉਹਨੂੰ ਮਨਾ ਨਹੀਂ ਕਰਦਾ ।ਅੱਖਾਂ ਹੀ ਪੜ੍ਹ ਲੈਂਦੇ ਹਾਂ ਆਪਾਂ “।
ਸੱਚੀ ਉਹ ਮਾਹਿਰ ਸੀ ਤਾਂਹੀ ਤਾਂ ਉਹ ਸਕੂਲੋਂ ਕੱਢਿਆ ਗਿਆ ਤੇ ਉਸਦੇ ਸਕੂਲ ਆ ਗਿਆ ਸੀ । 
ਊਹਨੇ ਆਪ ਹੀ ਦੱਸਿਆ ਸੀ ,” ਪਤਾ ਨਹੀਂ ਕਿਸਨੇ ਯਾਰ ਮਾਰ ਕੀਤੀ । ਸਵੇਰ ਦੇ ਵੇਲੇ ਸਕੂਲ ਬੁਲਾਈ ਸੀ ਕੁੜੀ । ਠੰਡ ਸੀ ਤੇ ਧੁੰਦ ਵੀ ਵਾਹਵਾ ਸੀ । ਅਜੇ ਸਕੂਲ ਲੱਗਣ ਚ ਘੰਟੇ ਤੋਂ ਵੱਧ ਸੀ । ਮੈਂ ਤੇ ਉਹ ਦੋਹਵੇਂ ਕੁੜੀਆਂ ਵਾਲੇ ਵਾਸ਼ਰੂਮ ਦੇ ਪਿਛਲੇ ਪਾਸੇ ਖੇਤ ਦੇ ਉਹਲੇ ਲੱਗੇ ਹੋਏ ਸੀ । ਪਿੰਡ ਦਾ ਸਕੂਲ ਸੀ ਕਿਸੇ ਨੂੰ ਕੀ ਪਤਾ ਖੇਤਾਂ ਦੀਆਂ ਵੱਟਾਂ ਤੇ ਬਣੇ ਇਹਨਾਂ ਕਮਰਿਆਂ ਉਹਲੇ ਕੀ ਹੁੰਦਾ ,ਅੱਗੇ ਵੀ ਕਿੰਨੀ ਵਾਰ ਅਸੀਂ ਓਥੇ ਹੀ ਇਹ ਸਭ ਕੀਤਾ ਸੀ । ਬੱਸ ਮੈਂ ਲੱਗਿਆ ਹੋਇਆ ਸੀ ।ਮੈਂ ਤਾਂ ਚਾਮਲ ਕੇ ਪੂਰੇ ਕੱਪੜੇ ਖੋਲ ਰੱਖੇ ਸੀ । ਕੁੜੀ ਫਿਰ ਵੀ ਡਰਦੀ ਸੀ ਊਹਨੇ ਓੰਨੇ ਕੁ ਉਤਾਰੇ ਜਿੰਨੀ ਕੁ ਲੋੜ ਸੀ । ਪਰ ਫਿਰ ਵੀ ਮੈਂ ਕੱਪੜਿਆਂ ਦੇ ਉਪਰੋਂ ਹੀ ਨਾਸ਼ ਮਾਰ ਦਿੱਤਾ ਸੀ ਉਸਦਾ । ਅਜੇ ਜੁਗਾੜ ਲਾਉਣਾ ਮਸੀਂ ਸ਼ੁਰੂ ਹੀ ਕੀਤਾ ਸੀ ਕਿ ਪ੍ਰਿੰਸੀਪਲ ਨੇ ਆਣਕੇ ਛਾਪਾ ਮਾਰ ਦਿੱਤਾ । ਕਿਸੇ ਨੇ ਯਾਰ ਮਾਰ ਕਰਕੇ ਭੇਤ ਖੋਲ੍ਹਿਆ ਸੀ । ਪਤਾ ਉਦੋਂ ਹੀ ਲੱਗਾ ਜਦੋਂ ਊਹਨੇ ਸਿਰ ਤੇ ਆਕੇ ਖੰਗੂਰਾ ਮਾਰਿਆ ।ਮੈਂਨੂੰ ਕੱਛੇ ਚ ਹੀ ਖੇਤੋਂ ਖੇਤੀ ਭਜਣਾ ਪੈ ਗਿਆ । ਪ੍ਰਿੰਸੀਪਲ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹੱਥ ਛੁਡਾ ਲਿਆ । 
ਮੁੰਡੇ ਨੂੰ ਕੱਛੇ ਚ ਫਿਰਦਾ ਦੇਖ ਕੇ ਪਿੰਡ ਚ ਇੱਕ ਅੱਧ ਨੇ ਪੁਛਿਆ ਤਾਂ ਆਖ ਦਿੱਤਾ ਕਿ ਦੌੜ ਲਾਉਣ ਗਿਆ ਸੀ ਸਵੇਰੇ ਸਵੇਰੇ । ਮੁੰਡਿਆ ਨੂੰ ਐਨੀ ਕੁ ਛੋਟ ਤਾਂ ਹੈ ਹੀ ਕਿ ਕੱਪੜਿਆਂ ਨੂੰ ਵੇਖ ਕਿਸੇ ਨੂੰ ਅਸ਼ਲੀਲ ਨਹੀਂ ਲਗਦਾ ਭਾਵੇਂ ਕੱਲਾ ਕੱਛਾ ਹੀ ਹੋਵੇ ।ਘਰ ਆਕੇ ਦੂਜੀ ਵਰਦੀ ਪਾ ਲਈ । 
ਪਰ ਨਾਲ ਹੀ ਸਕੂਲੋਂ ਪ੍ਰਿੰਸੀਪਲ ਦਾ ਬੁਲਾਵਾ ਆ ਗਿਆ । ਵੱਡੇ ਭਰਾ ਨਾਲ ਉਹਦੀ ਬਣਦੀ ਸੀ ਇਸ ਲਈ ਡੈਡੀ ਦੇ ਬਜਾਏ ਉਹਨੂੰ ਲੈ ਗਿਆ । ਉਮਰੋਂ ਭਾਵੇਂ ਉਹ ਵੱਡਾ ਸੀ ਪਰ ਅਜੇ ਉਹਦੀ ਗੱਲ ਸੁਣ ਲੈਂਦਾ ਸੀ । ਰਾਹ ਜਾਂਦੇ ਊਹਨੇ ਸਾਰੀ ਗੱਲ ਦੱਸ ਦਿਤੀ ਸੀ । 
ਅੱਗਿਓ ਪ੍ਰਿੰਸੀਪਲ ਨੇ ਨਾਮ ਕੱਟ ਕੇ ਸਰਟੀਫਿਕੇਟ ਹੱਥ ਚ ਦੇਤਾ ਕਹਿੰਦਾ ਜੇ ਮੈਂ ਇੱਕ ਕਰੈਕਟਰ ਸਰਟੀਫਿਕੇਟ ਤੇ ਲਾਲ ਲਾਈਨ ਮਾਰ ਦਿੱਤੀ ਸਾਰੀ ਉਮਰ ਪੜ੍ਹਾਈ ਜੋਗਾ ਨਹੀਂ ਰਹਿਣਾ ਇਹਨੇ । ਪਰ ਫੇਰ ਵੀ ਕਿਊ ਕੈਰੀਅਰ ਖਰਾਬ ਕਰਨਾ ਇਸਨੂੰ ਕਿਸੇ ਹੋਰ ਸਕੂਲ ਲਾ ਦਵੋ ਮੇਰੇ ਸਕੂਲ ਦਾ ਮਾਹੌਲ ਨਾ ਖਰਾਬ ਕਰੋ ।
ਪ੍ਰਿੰਸੀਪਲ ਉਂਝ ਖੁਦ ਡਰਦਾ ਸੀ ਕਿਸੇ ਮੁੰਡੇ ਨੂੰ ਇੱਕ ਅਧਿਅਪਕ ਨੇ ਘੂਰ ਦਿੱਤਾ ਤਾਂ ਅੱਗਿਓ 15-20 ਮੁੰਡਿਆ ਨੇ ਰਾਹ ਜਾਂਦੇ ਨੂੰ ਕੁੱਟ ਧਰਿਆ ਇਹ ਤਾਂ ਅੱਜ ਦੇ ਹਲਾਤ ਹੋ ਗਏ ਸੀ । 
ਖੈਰ ਉਹ ਵਰਿੰਦਰ ਦੇ ਸਕੂਲ ਆ ਲੱਗਾ । ਪਰ ਹਰਕਤਾਂ ਨਾ ਛੱਡੀਆਂ ਤੇ ਗੱਲਾਂ ਉਹਦੀਆਂ ਬੇਹੱਦ ਸੁਆਦਲੀਆਂ ਸੀ । ਵਰਿੰਦਰ ਨੂੰ ਇਹਨਾਂ ਕੰਮਾਂ ਦਾ ਅੱਧ ਤੋਂ ਵੱਧ ਗਿਆਨ ਉਹਦੇ ਤੋਂ ਹੋਇਆ ਸੀ ।
ਊਹਨੇ ਅੱਧੀ ਛੁੱਟੀ ਰੋਟੀ ਖਾਂਦੇ ਜਾਂ ਵਿਹਲੇ ਪੀਰੀਅਡ ਚ ਕੋਲ ਆ ਬੈਠਣਾ ਤੇ ਬੱਸ ਗੱਲਾਂ ਸ਼ੁਰੂ । 
” ਦੇਖ, ਮੇਰੇ ਕਿੱਸੇ ਏਥੇ ਵੀ ਸਭ ਨੂੰ ਪਤਾ ਨੇ ਅਹੁ ਜਿਹੜੀ ਹਿਸਾਬ ਆਲੀ ਮੈਡਮ ਹੈ ਪਹਿਲਾਂ ਉਸੇ ਸਕੂਲ ਚ ਸੀ ਉਸਨੇ ਸਭ ਨੂੰ ਦੱਸਤਾ ਕਿ ਮੈਂ ਕਿਹੋ ਜਿਹਾਂ । ਕੁੜੀਆਂ ਦੇ ਮਾਮਲੇ ਚ ਹੀ ਛਿੱਤਰ ਪੈ ਨੇ ਮੇਰੇ । ਇਹ ਮੈਡਮ ਕੋਲ ਇੱਕੋ ਗੱਲ ਕਿ ਜੱਗੀ ਤੂੰ ਵਧੀਆ ਇੰਟੈਲੀਜੈਂਟ ਏ ਪੜ੍ਹ ਲੈ ਕਿਸੇ ਚੰਗੇ ਪਾਸੇ ਪਹੁੰਚ ਜਾ ਲੱਗੇਗਾਂ ।ਇੱਕ ਦਿਨ ਮੈਂ ਮਲਕੜੇ ਕਹਿ ਦਿੱਤਾ ਕਿ ਫਿਰ ਕਿਹੜਾ ਆਪਣੀ ਕੁੜੀ ਦਾ ਰਿਸ਼ਤਾ ਕਰ ਦਵੋਗੇ ਮੇਰੇ ਨਾਲ ।ਮੁੜਕੇ ਕਦੀ ਨਹੀਂ ਬੋਲੀ। “
ਸਾਰੀ ਢਾਣੀ ਚ ਹਾਸੀ ਮੱਚ ਜਾਂਦੀ । 
ਇੱਕ ਦਿਨ ਅੱਧੀ ਛੁੱਟੀ ਵੇਲੇ ਕਲਾਸ ਚੋਂ ਬਾਹਰ ਆਇਆ ਤਾਂ ਕੱਲਾ ਹੀ ਹੱਸੀ ਜਾਏ । ਵਰਿੰਦਰ ਨੇ ਪੁੱਛਿਆ ਕੀ ਹੋਇਆ ਕਹਿੰਦਾ ਉਹ ‘ਚਾਹ ਪੱਤੀ’ ਨਹੀਂ . ਉਹਨਾਂ ਤੋਂ ਕਈ ਕਲਾਸ ਹੇਠਾਂ ਥੋੜੀ ਕੁ ਪੱਕੇ ਰੰਗ ਦੀ ਕੁੜੀ ਪੜ੍ਹਦੀ ਸੀ ਉਹਦਾ ਨਾਮ ਚਾਹ ਪੱਤੀ ਰੱਖਿਆ ਹੋਇਆ ਸੀ । ਉਹ ਪਰੋਪੋਜਲ ਲੈ ਕੇ ਆਈ ਕਹਿੰਦੀ ਮੈਂ ਤੇਰੇ ਨਾਲ ਫਰੈਂਡਸ਼ਿਪ ਕਰਨੀ ਏ ?”
ਵਰਿੰਦਰ ਹੈਰਾਨ ਸੀ ਕਿ ਅੱਜ ਛੋਟੀ ਉਮਰੇ ਹੀ ਇਹਨਾਂ ਮੁੰਡੇ ਕੁੜੀਆਂ ਨੂੰ ਕੀ ਹੋ ਗਿਆ । ਊਹਨੇ ਪੁੱਛਿਆ ਫਿਰ ਤੂੰ ਕੀ ਕਿਹਾ .ਉਹ ਅੱਗਿਓ ਹੱਸ ਕੇ ਬੋਲਿਆ ਕਹਿੰਦਾ ਮੈਂ ਕਿਹਾ ਕੂੜੀਏ ਤੇਰੀ ਉਮਰ ਹਲੇ ਛੋਟੀ ਏ ਤੇ ਮੇਰਾ ਸਮਾਨ ਭਾਰਾ ਤੈਥੋਂ ਸਹਿ ਨਹੀਂ ਹੋਣਾ . ਪਤਾ ਕੀ ਕਹਿੰਦੀ ? ਊਹਨੇ ਵਰਿੰਦਰ ਵੱਲ ਦੇਖਦੇ ਹੋਏ ਕਿਹਾ . ਤੇ ਬਿਨਾਂ ਹੁੰਗਾਰਾ ਉਡੀਕੇ ਦੱਸ ਦਿੱਤਾ ਕਹਿੰਦੀ ਕੋਈ ਨਾ ਮੈਂ ਸਹਿ ਲਾਊਗੀ ਤੂੰ ਬੱਸ ਹਾਂ ਕਰਦੇ । ਮੈਂ ਹੱਥ ਬੰਨ੍ਹ ਕੇ ਬਾਹਰ ਆ ਗਿਆ । ਫਿਰ ਤੇਰੇ ਵਰਗੇ ਵੀ ਮੈਨੂੰ ਆਖ ਦਿੰਦੇ ਕਿ ਮੈਂ ਕੁੜੀਆਂ ਵਿਗਾੜ ਦਿਨਾ । 
ਹੋ ਸਕਦਾ ਉਹਨੂੰ ਤੇਰੇ ਨਾਲ ਪਿਆਰ ਹੋਵੇ ? ਵਰਿੰਦਰ ਨੇ ਪੁਛਿਆ ।”ਆਹੋ ਪਿਆਰ ਏ ਮੇਰਾ ਢੈਣਾ ,ਇਹ ਤਾਂ ਕੋਈ ਹੋਰ ਅੱਗ ਏ ਤੁਸੀਂ ਨਹੀਂ ਸਮਝ ਸਕਦੇ ਸੰਤ ਜੀ ।” ਉਹ ਵਰਿੰਦਰ ਨੂੰ ਇਹਨਾਂ ਕੰਮਾਂ ਤੋਂ ਦੂਰ ਦੇਖ ਸੰਤ ਹੀ ਆਖਦਾ ਸੀ । 
“ਤੈਨੂੰ ਕਦੇ ਨਹੀਂ ਹੋਇਆ ਪਿਆਰ ?” ਵਰਿੰਦਰ ਨੇ ਇੱਕ ਦਿਨ ਸਹਿਜ ਸੁਭਾਅ ਪੁੱਛਿਆ ।
“ਹੋਇਆ ਸੀ ਮੈਥੋਂ ਉਮਰੋਂ ਵੱਡੀ ਸੀ ਕੁੜੀ , ਉਹਦਾ ਪਹਿਲ਼ਾਂ ਹੀ ਚੱਕਰ ਸੀ । ਮੈਨੂੰ ਉਹਨਾਂ ਦੇ ਮਿਲਣ ਦੇ ਟਿਕਾਣੇ ਤੇ ਸਮਾਂ ਸਭ ਪਤਾ ਸੀ । ਮੈਂ ਹੀ ਕਦੇ ਕਦੇ ਸੁਨੇਹੇ ਦੇ ਕੇ ਆਉਂਦਾ ਸੀ । ਮੁੰਡਾ ਉਮਰੋਂ ਵੱਡਾ ਸੀ ਪਰ ਸਿਹਤ ਮੇਰੇ ਜਿੰਨੀ ਹੀ ਸੀ । ਕੁੜੀ ਨੂੰ ਇੱਕ ਦਿਨ ਮੈਂ ਦੱਸ ਦਿੱਤਾ ਸੀ । ਉਹ ਕੁਝ ਨਾ ਬੋਲੀ । ਕੋਈ ਉੱਤਰ ਨਾ ਦਿੱਤਾ । ਮੇਰੇ ਵੱਲ ਇੰਝ ਵੇਖਿਆ ਜਿਵੇਂ ਕਹਿ ਰਹੀ ਹੋਵੇ ਤੂੰ ਮੇਰੇ ਹਾਣ ਦਾ ਹੁੰਦਾ ਤਾਂ ਪੱਕਾ ਆਪਣਾ ਮੇਲ ਹੁੰਦਾ । ਤੇ ਇੱਕ ਰਾਤ ਜਦੋਂ ਉਸ ਮੁੰਡੇ ਨੂੰ ਮਿਲਕੇ ਵਾਪਿਸ ਜਾ ਰਹੀ ਸੀ ਤਾਂ ਮੈਂ ਓਥੇ ਬਾਹਰ ਬੈਠਾ ਉਹਨਾਂ ਦੇ ਫਰੀ ਹੋਣ ਦੀ ਵੇਟ ਕਰ ਰਿਹਾ ਸੀ । ਉਹ ਜਾਣ ਲੱਗੀ ਮੈਨੂੰ ਨਾਲ ਹੀ ਤੋਰ ਲਿਆ ਕਹਿੰਦੀ ਅੱਗੇ ਅੱਗੇ ਦੇਖ ਤਾਂ ਕਿਤੇ ਕੋਈ ਆਉਂਦਾ ਜਾਂਦਾ ਤਾਂ ਨਹੀਂ । ਮੈਂ ਉਹਦੇ ਘਰ ਤੱਕ ਉਹਨੂੰ ਰਾਹ ਦਸਦਾ ਚਲਾ ਗਿਆ । ਘਰ ਤੋਂ ਪਹਿਲਾ ਇੱਕ ਹਨੇਰੇ ਜਿਹੇ ਮੋੜ ਤੇ ਊਹਨੇ ਮੇਰੀ ਬਾਂਹ ਫੜ ਲਈ ਤੇ ਆਪਣੇ ਨਾਲ ਘੁੱਟ ਕੇ ਕਿੱਸ ਕੀਤੀ । ਉਹ ਕਿੱਸ ਤੇ ਉਹ ਜੋਸ਼ ਮੈਨੂੰ ਕਦੇ ਮੁੜ ਕਿਸੇ ਕੁੜੀ ਚ ਨਹੀਂ ਮਿਲਿਆ । ਪਤਾ ਨਹੀਂ ਸ਼ਾਇਦ ਉਹ ਪਹਿਲੀ ਕੁੜੀ ਸੀ ਜਿਸਦੇ ਸਰੀਰ ਦੇ ਉਹਨਾਂ ਹਿੱਸਿਆਂ ਨੂੰ ਮੈਂ ਛੋਹ ਸਕਿਆ ਜਿਹਨਾਂ ਲਈ ਚੜਦੀ ਜਵਾਨੀ ਹਰ ਕੋਈ ਸੁਪਨੇ ਦੇਖਦਾ ਹੈ । ਤੇ ਮੈਨੂੰ ਵੀ ਛੋਹਣ ਵਾਲੀ ਉਹ ਪਹਿਲੀ ਕੁੜੀ ਸੀ । ਤੂੰ ਸਮਝ ਰਿਹਾਂ ਨਾ ਕਿਥੋਂ ਛੋਹਣ ਦੀ ਗੱਲ ਕਰ ਰਿਹਾਂ ? 
ਵਰਿੰਦਰ ਨੇ ਹਾਂ ਚ ਸਿਰ ਹਿਲਾ ਦਿੱਤਾ । ਬੱਸ ਉਹ 5-7 ਮਿੰਟ ਦਾ ਸਾਹੋ ਸਾਹੀ ਹੋਇਆ ਕੰਮ ਅੱਜ ਤੱਕ ਨਹੀਂ ਭੁੱਲਿਆ । ਭਲਾ ਕਿੱਸ ਤੇ ਸਿਰਫ ਛੋਹ ਲੈਣ ਨਾਲ ਵੀ ਇੰਝ ਕੋਈ ਨਿਸ਼ਾਨ ਬਣ ਜਾਂਦੇ । ਮੁੜ ਉਹਦਾ ਉਸ ਮੁੰਡੇ ਨਾਲ ਰੌਲਾ ਪਿਆ ਤਾਂ ਘਰਦਿਆਂ ਨੇ ਡਰਦੇ ਵਿਆਹ ਕਰ ਦਿੱਤਾ । ਮੈਨੂੰ ਤਾਂ ਉਸ ਮਗਰੋਂ ਬੇਅੰਤ ਕੁੜੀਆਂ ਮਿਲੀਆਂ “।
ਤੇ ਇਹ ਸੱਚ ਵੀ ਸੀ ਜੱਗੀ ਨੂੰ ਕੁੜੀਆਂ ਸੱਚੀਂ ਬੇਅੰਤ ਮਿਲੀਆਂ । ਕਈ ਵਾਰ ਤੇ ਐਵੇਂ ਵੀ ਹੁੰਦਾ ਕਿ ਕੁੜੀ ਬਾਰੇ ਪਤਾ ਵੀ ਨਾ ਲਗਦਾ ਜੋ ਉਸਦੇ ਵੱਲ ਖਿਸਕ ਜਾਂਦੀ ।
ਉਹੀ ਇੱਕ ਕੁੜੀ ਅਰਸ਼ਪ੍ਰੀਤ ਸੀ । ਉਹ ਕੁੜੀ ਵਰਿੰਦਰ ਨਾਲ ਛੇਵੀਂ ਤੋਂ ਇਸ ਕਲਾਸ ਤੱਕ ਪੜੀ ਸੀ ਸਭ ਤੋਂ ਸਾਊ ਕੁੜੀ ਸੀ ਕਦੇ ਵੀ ਕਿਸੇ ਵੱਲ ਅੱਖ ਵੀ ਚੱਕ ਕੇ ਨਹੀਂ ਸੀ ਦੇਖਦੀ । ਵਰਿੰਦਰ ਨੂੰ ਉਦੋਂ ਪਤਾ ਲੱਗਾ ਜਦੋਂ ਬਾਰਵੀਂ ਦੇ ਰਿਜ਼ਲਟ ਲੈਣ ਸਕੂਲ ਗਿਆ ਤਾਂ ਪਤਾ ਲੱਗਾ ਕਿ ਉਹ ਤਾਂ ਰਿ ਅਪੀਅਰ ਲਈ ਬੈਠੀ ਆ । ਐਨੀ ਪੜ੍ਹਨ ਵਾਲੀ ਹੁਸ਼ਿਆਰ ਕੁੜੀ ਇੰਝ ਕਿਵੇਂ ਹੋਗੀ ਉਹਨੂੰ ਹੈਰਾਨੀ ਹੀ ਸੀ ।
ਗੱਲ ਫਿਰ ਸਾਰੀ ਜੱਗੀ ਨੇ ਦੱਸੀ । ਕਹਿੰਦਾ ,” ਤੈਨੂੰ ਦੱਸਿਆ ਨਹੀਂ ਸੀ ਮੈਨੂੰ ਲਗਦਾ ਸੀ ਤੇਰਾ ਕ੍ਰਸ਼ ਹੈ । ਪਰ ਏਥੇ ਆਇਆ ਤਾਂ ਦੋ ਕੁ ਮਹੀਨਿਆਂ ਚ ਉਹਦੇ ਵੱਲੋਂ ਪਰੋਪੋਜ਼ ਆ ਗਿਆ ਸੀ । ਪਤਾ ਨਹੀਂ ਖੁਦ ਕੀਤਾ ਕਿ ਸਹੇਲੀਆਂ ਦੇ ਕਹਿਣ ਤੇ । ਮੈਂ ਕਿਹਾ ਵੀ ਕਿ ਵਰਿੰਦਰ ਤੈਨੂੰ ਪਿਆਰ ਕਰਦਾ । ਕਹਿੰਦੀ ਪਰ ਮੈਂ ਤਾਂ ਤੈਨੂੰ ਕਰਦੀਂ ਆਂ । ਫਿਰ ਮੈਂ ਕਿਹਾ ਬਈ ਚਲੋ ਮਛਲੀ ਆਪ ਕਹਿੰਦੀ ਏ ਕਿ ਮੈਨੂੰ ਖਾਓ ਆਪਾਂ ਕਿਉ ਐਵੇਂ ਕੰਡਾ ਫਸਾਈਏ । ਫਿਰ ਆਪਾਂ ਨੇ ਖਾਲੀ । ਬਾਕੀ ਤੂੰ ਹੈਂ ਸੰਤ ਬੰਦਾ ਤੈਨੂੰ ਮੈਂ ਪਹਿਲ਼ਾਂ ਵੀ ਦੱਸਿਆ ਕਿ ਇਹ ਸਾਊਪੁਣਾ ਸਭ ਉੱਪਰੋਂ ਹੁੰਦਾ । ਕੁੜੀ ਜਿੰਨੀ ਮਰਜ਼ੀ ਸਾਊ ਹੋਵੇ ਕੇਰਾਂ ਪੱਟਾਂ ਤੇ ਹੱਥ ਫਿਰ ਗਿਆ ਆਪੇ ਚਾਮਲ ਜਾਂਦੀਆਂ ਨੇ । ਨਾਲੇ ਇਸ ਅਰਸ਼ ਨਾਲੋਂ ਤਾਂ ਇਹਦੀ ਭਾਬੀ ਜਿਆਦਾ ਵਿਗੜੀ ਹੋਈ ਏ । ਮੇਰੇ ਨਾਲ ਫੋਨ ਤੇ ਗੱਲ ਕਰਦੀ ਹੁੰਦੀ ਸੀ । ਮੈਨੂੰ ਕਹਿੰਦੀ ਦੇਖ ਸਾਡੀ ਕੁੜੀ ਤੇਰੇ ਨਾਲੋਂ ਸਿਹਤ ਅੱਧੀ ਏ । ਧੱਕਾ ਨਾ ਕਰੀਂ ਇਹਦੇ ਨਾਲ ਕੋਈ । ਫਿਰ ਤੇਰੇ ਯਾਰ ਨਾਲ ਵੀ ਅੱਗਿਓਂ ਠੋਕ ਕੇ ਜਵਾਬ ਦੇਤਾ ਕਿ ਨਨਾਣ ਦਾ ਐਨਾ ਖਿਆਲ ਏ ਫਿਰ ਭਾਬੀ ਨੂੰ ਬਣਦੀ ਮਦਦ ਕਰਨੀ ਚਾਹੀਦੀ । ਕਹਿੰਦੀ ਉਹ ਟੈਮ ਆਇਆ ਤਾਂ ਕੋਈ ਜਵਾਬ ਨਹੀਂ । ਹੁਣ ਦੇਖ ਯਰ ਅਰਸ਼ ਦਾ ਭਰਾ ਕਰਦਾ ਡਿਊਟੀ । ਰਾਤੀਂ ਆਉਂਦਾ ਸਾਜਰੇ ਨਿੱਕਲ ਜਾਂਦਾ ਤਾਂ ਫਿਰ ਊਹਨੇ ਆਪਣੇ ਆਪ ਨੂੰ ਇਵੇਂ ਹੀ ਠਾਰਨਾ ਹੋਇਆ ” ।
ਵਰਿੰਦਰ ਉਹਦੀ ਗੱਲ ਸੁਣਦਾ ਰਿਹਾ । ਅਰਸ਼ ਬਾਰੇ ਸੁਣਕੇ ਉਹਦਾ ਮਨ ਵੈਸੇ ਹੀ ਉਦਾਸ ਸੀ ਉਹ ਹੋਰ ਗੱਲ ਦਾ ਹੁੰਗਾਰਾ ਭਰਕੇ ਕੀ ਕਰਦਾ । ਉਹ ਇਹਨਾਂ ਦੋਵਾਂ ਦੀ ਆਖ਼ਿਰੀ ਮੁਲਾਕਾਤ ਸੀ ।
ਫਿਰ ਵਰਿੰਦਰ ਬੱਸ ਸੁਣਦਾ ਰਿਹਾ ਕਿ ਕਿਹੜੇ ਦੋਸਤ ਨੇ ਕੀ ਕੀਤਾ । ਜੱਗੀ ਬਾਰੇ ਵੀ ਉਹਦੇ ਬਾਹਰ ਜਾਣ ਤੇ ਵਿਆਹ ਹੋਣ ਬਾਰੇ ਉਹਨੂੰ ਪਤਾ ਸੀ । 
ਤੇ ਅੱਜ ਉਹ ਅਚਾਨਕ ਮਿਲਿਆ ਉਹ ਵੀ ਬੈਂਕ ਵਿੱਚ । ਐਨੇ ਨੂੰ ਸੋਚਦਾ ਸੋਚਦਾ ਉਹ ਦਫਤਰ ਪਹੁੰਚ ਗਿਆ ਸੀ । ਗੱਡੀ ਚੋਂ ਉੱਤਰ ਉਹਨੂੰ ਆਪਣੇ ਰੂਮ ਚ ਲੈ ਆਇਆ । 
ਬੈਠੇ ਪਾਣੀ ਪੀਤਾ ਤੇ ਚਾਹ ਮੰਗਵਾ ਲਈ । ਵਰਿੰਦਰ ਨੇ ਸਰਸਰੀ ਪੁੱਛਿਆ ਫਿਰ ਵਿਆਹ ਬੜੀ ਛੇਤੀ ਕਰਵਾ ਲਿਆ ? ਵਰਿੰਦਰ ਅਜੇ ਵੀ ਕੁਆਰਾ ਸੀ । ਜੱਗੀ ਨੇ ਆਪਣੀ ਕਥਾ ਛੋਹ ਲਈ । 
“ਬਾਰਵੀਂ ਕੀਤੀ ਤਾਂ ਬੀ ਏ ਕਰਨ ਲੱਗਾ । ਪਰ ਸਕੂਲ ਵਾਲੇ ਲੱਛਣ ਓਥੇ ਵੀ ਹੋ ਗਏ । ਘਰਦਿਆਂ ਨੂੰ ਲੱਗਾ ਇਹਨੇ ਪੜ੍ਹਨਾ ਹੈ ਨਹੀਂ । ਇੱਕ ਪ੍ਰਾਈਵੇਟ ਆਈ ਟੀ ਆਈ ਕਰਵਾ ਕੇ ਦੋਹਾ ਕਤਰ ਭੇਜ ਦਿੱਤਾ । ਹੁਣ ਜਿਹੜੇ ਬੰਦੇ ਨੇ ਫੁੱਟਦੀ ਮੁੱਛ ਤੋਂ ਕੁੜੀਆਂ ਨਾਲ ਰਾਤਾਂ ਦੁਪਹਿਰੇ ਕੱਟੇ ਹੋਣ ਉਹਨੂੰ ਉਹ ਕਿੱਥੇ ਰਾਸ ਆਉ ਓਥੇ ਕੁੜੀਆਂ ਬੁਰਕਿਆ ਚ ਤੇ ਕਿਸੇ ਵੱਲ ਦੇਖਿਆ ਨਹੀਂ ਤੇ ਥੋਡੀਆਂ ਅੱਖਾਂ ਬਾਹਰ । ਬੱਸ ਮਨ ਮਾਰ ਕੇ ਰਹਿ ਰਿਹਾ ਸੀ । ਹਾਰਕੇ ਘਰਦਿਆਂ ਨੂੰ ਕਿਹਾ ਕਿ ਵਿਆਹ ਹੀ ਕਰ ਦਵੋ ਹੋਰ ਨਹੀਂ ਤਾਂ ਸਾਲ ਚ ਦੋ ਗੇੜੇ ਇੰਡੀਆ ਲੱਗ ਜਾਣਗੇ ਕੁਝ ਤੇ ਠੰਡ ਪਊ ।ਫਿਰ ਘਰਦਿਆਂ ਨੇ ਕਈ ਰਿਸ਼ਤੇ ਦੇਖੇ ਮੈਂ ਵੀ ਇੱਧਰ ਹੀ ਸੀ । ਸੋਹਣਾ ਮੈਂ ਹੈਗਾ ਹੀ ਸੀ ਉੱਪਰੋਂ ਬਾਹਰ ਦਾ ਤਗਮਾ ਲੱਗ ਗਿਆ ਸੀ । ਭਾਵੇਂ ਦੋਹਾ ਕਤਰ ਸੀ ਪਰ ਕਿਸੇ ਨੂੰ ਕੀ ਪਤਾ ।ਮੈਂ ਖੁਦ ਹਰ ਰਿਸ਼ਤੇ ਨੂੰ ਪਰਖਦਾ । ਕੁੜੀ ਦੀ ਦੂਰ ਦੂਰ ਜਿੱਥੇ ਤੱਕ ਹੋ ਸਕਦਾ ਖੋਜ ਕਰਦਾ । ਮੈਂ ਖੁਦ ਕੁੜੀਆਂ ਨਾਲ ਹੀ ਰਿਹਾ ਸੀ । ਮੈਂਨੂੰ ਪਤਾ ਸੀ ਕਿ ਕਰੈਕਟਰਲੈੱਸ ਕੁੜੀਆਂ ਕਿਵੇਂ ਦੀਆਂ ਹੁੰਦੀਆਂ ਹਨ । ਤੈਨੂੰ ਪਤਾ ਜ਼ਮਾਨਾ ਖਰਾਬ ਏ ਮੈਂ ਤਾਂ ਸਾਲ ਚ ਦੋ ਮਹੀਨੇ ਹੀ ਇੰਡੀਆ ਆਉਣਾ ਸੀ । ਇਸ ਲਈ ਕਿਤੇ ਕੋਈ ਅਰਸ਼ ਦੀ ਭਾਬੀ ਵਰਗੀ ਮਿਲ ਜਾਂਦੀ ਤਾਂ ਟੱਬਰ ਨੂੰ ਤਾਰ ਦਿੰਦੀ ਨਾਲ ਆਪਣੇ ਵੀ ਘਰ ਕੁੜੀਆਂ ਨੇ ਐਵੇਂ ਕਿਸੇ ਨੂੰ ਖਰਾਬ ਕਰਦੀ । ਫਿਰ ਇਹ ਨੀਲਮ ਮੈਨੂੰ ਮਿਲੀ । ਜਿਵੇਂ ਆਪਣੇ ਪੰਜਾਬ ਚ ਹੁੰਦਾ ਕੁਝ ਕੁੜੀਆਂ ਪਰਿਵਾਰ ਵਾਲੇ ਬਾਹਰ ਆਲੇ ਮੁੰਡਿਆ ਲਈ ਸਾਂਭ ਕੇ ਰੱਖਦੇ ਹਨ । ਕੋਈ ਉਹਦਾ ਪਾਸਟ ਪੜ੍ਹਾਈ ਕੁਝ ਵੀ ਮੈਂਟਰ ਨਹੀਂ ਕਰਦਾ ਕਿਤੇ ਕਿਤੇ ਤਾਂ ਉਮਰ ਵੀ ਨਹੀਂ । ਬਸ ਬਾਹਰੋਂ ਹੋਵੇ ਤਾਂ ਲੁਕੋ ਕੇ ਰੱਖੀ ਕੁੜੀ ਮੁੰਡੇ ਅੱਗੇ ਧਰ ਦਿੰਦੇ ਹਨ । ਨੀਲਮ ਉਹਨਾਂ ਕੁੜੀਆਂ ਚੋਂ ਹੀ ਸੀ ਘਰਦਿਆਂ ਦੇ ਡਰ ਹੇਠ ਊਹਨੇ ਆਪਣੀ ਜਵਾਨੀ ਤੇ ਆਪਣੇ ਸਾਰੇ ਅਹਿਸਾਸ ਸਾਂਭ ਰੱਖੇ ਸੀ । ਮੈਨੂੰ ਭਾਵੇਂ ਡਰ ਸੀ ਪਰ ਪਹਿਲੀ ਰਾਤ ਹੀ ਮੈਂ ਆਪਣੇ ਆਪ ਨੂੰ ਯਕੀਨ ਦਵਾ ਲਿਆ ਸੀ ਕਿ ਮੈਨੂੰ ਜਿਵੇਂ ਦੀ ਸਾਊ ਕੁੜੀ ਚਾਹੀਦੀ ਸੀ ਉਵੇਂ ਦੀ ਮਿਲ ਗਈ ।”
” ਸਾਰੇ ਪਾਪ ਕਰਕੇ ਫਿਰ ਕੁੜੀ ਸਾਊ ਲੱਭਦਾ ਫਿਰਦਾ ਸੀ ?” ਵਰਿੰਦਰ ਨੇ ਸਹਿਜ ਸੁਭਾਅ ਕਿਹਾ । ਜੱਗੀ ਉਵੇਂ ਹੀ ਦਸਦਾ ਰਿਹਾ ।
“ਦੇਖ,ਮੈਂ ਇਹਨਾਂ ਕੰਮਾ ਚ ਰਿਹਾ ਮੈਨੂੰ ਪਤਾ ਲੱਗ ਗਿਆ ਕਿ ਸਾਊ ਕੁੜੀ ਤੇ ਖਰਾਬ ਚ ਕੀ ਫਰਕ ਹੁੰਦਾ । ਹੁਣ ਖਰਾਬ ਕੁੜੀ ਲਿਆ ਕੇ ਘਰ ਥੋੜੀ ਪੱਟਣਾ ।” 
“ਫਿਰ ਵਾਪਿਸ ਕਿਉ ਆ ਗਿਆ,ਦੋਹਾ ਕਤਰ ਤੋਂ ਤੇ ਏਥੇ ਇਹ ਨੌਕਰੀ ਕਰਦਾਂ ਪੀਆਂ ? ਉਹਦੇ ਨਾਲੋਂ ਤਾਂ ਚੌਥਾ ਹਿੱਸਾ ਵੀ ਕਮਾਈ ਨਹੀਂ ਹੋਣੀ ।” ਜੱਗੀ ਨੇ ਦੁਬਾਰਾ ਬੋਲਣਾ ਸ਼ੁਰੂ ਕਰ ਦਿੱਤਾ .
“ਜਦੋਂ ਓਧਰ ਜਾਂਦਾ ਤਾਂ ਮੁੜ ਮੁੜ ਇੰਡੀਆ ਯਾਦ ਆਉਂਦਾ । ਨੀਲਮ ਯਾਦ ਆਉਂਦੀ । ਮੇਰੇ ਲਈ ਤਾਂ ਇਹਦੇ ਬਿਨਾਂ ਇੱਕ ਦਿਨ ਕੱਟਣਾ ਮੁਸ਼ਕਿਲ ਲਗਦਾ । ਉੱਪਰੋਂ ਇਹ ਫੋਨ ਤੇ ਰੋਂਦੀ ਤਾਂ ਰੋਂਦੀ ਰਹਿੰਦੀ । ਇਹ ਵੀ ਦੱਸਦੀ ਕਿ ਰਾਤਾਂ ਇਹਦੀਆਂ ਵੀ ਉਝ ਹੀ ਕਾਲੀਆਂ ਲੰਘਦੀਆਂ ਜਿਵੇਂ ਓਧਰ ਮੇਰੀਆਂ । ਮੈਨੂੰ ਲਗਦਾ ਜਿਵੇਂ ਮੇਂ ਕਿਸੇ ਸੁੱਕੇ ਬਾਲਣ ਨੂੰ ਤੀਲੀ ਲਾ ਕੇ ਦੂਰ ਜਾ ਬੈਠਾ ਹੋਵਾਂ ਜਿਹੜਾ ਆਪਣੇ ਆਪ ਬਲ ਰਿਹਾ ਹੋਵੇ ਹੁਣ । ਫਿਰ ਮੈਨੂੰ ਅਰਸ਼ ਦੀ ਭਾਬੀ ਯਾਦ ਆ ਜਾਂਦੀ । ਕਿਤੇ ਮੇਰੇ ਨਾਲ ਵੀ ਉਹਦੇ ਵਰਗੀ ਨਾ ਹੋ ਜਾਏ । ਮੈਂ ਮਾਂ ਤੇ ਭਾਬੀ ਨੂੰ ਆਖਦਾ ਤੁਸੀਂ ਨੀਲਮ ਦੇ ਕੋਲ ਹੀ ਸੋਇਆ ਕਰੋ । ਕਦੇ ਕੱਲੀ ਨੂੰ ਪੇਕੇ ਨਾ ਭੇਜੋ । ਪਰ ਮਨ ਕਿਥੇ ਟਿਕਦਾ ਰਾਤ ਰਾਤ ਭਰ ਜਾਗਦੇ ਵੀ ਨਿੱਕਲ ਜਾਂਦੀ ।ਗੱਲ ਕੀ ਸਰੀਰ ਮਨ ਦੋਂਵੇਂ ਪ੍ਰੇਸ਼ਾਨ । ਫਿਰ ਸੋਚਿਆ ਮਨਾ ਅੱਧੀ ਰੋਟੀ ਖਾ ਲਵਾਂਗੇ ਪਰ ਆਪਾਂ ਤੋਂ ਆਹ ਸਭ ਨਹੀਂ ਝੱਲਿਆ ਜਾਣਾ । ਫਿਰ ਏਥੇ ਆ ਗਏ ਬੱਸ ।”
“ਤੇ ਹੁਣ ?” ਵਰਿੰਦਰ ਨੇ ਪੁੱਛਿਆ ।
“ਹੁਣ ਮੁੰਡਾ ਹੋ ਗਿਆ ਸਾਲ ਦਾ ਘਰ ਆਪਣੇ ਘਰ ਵਰਗੀ ਮੌਜ ਨਹੀਂ ਏ ।ਰੋਜ ਰਾਤੀ ਘਰ ਚਲੇ ਜਾਈਦਾ । ਪਰ ਹੁਣ ਥੋੜਾ ਖਰਚੇ ਵੱਲੋਂ ਔਖੇ ਹਾਂ । ਘਰਦਿਆਂ ਨੇ ਅੱਡ ਕਰ ਦਿੱਤਾ । ਹੁਣ ਸੋਚਦੇ ਆਂ ਹਿਸਾਬ ਆਲੀ ਮੈਡਮ ਦੀ ਗੱਲ ਮੰਨਦੇ ਤਾਂ ਕਿਤੇ ਲੱਗਣ ਜੋਗੇ ਹੋ ਜਾਂਦੇ । “
“ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਮਗਰੋਂ ਹੀ ਯਾਦ ਆਉਂਦਾ ਹੁੰਦਾ”
ਵਰਿੰਦਰ ਨੇ ਸਹਿਜ ਸੁਭਾਅ ਕਿਹਾ ।
“ਚੱਲ ਦੇਖੀ ਜੇ ਕਦੇ ਕੋਈ ਠੇਕੇ ਤੇ ਕੋਈ ਬੰਦਾ ਰੱਖਿਆ ਤਾਂ ਮੈਨੂੰ ਦੱਸ ਦਵੀਂ । ਫੈਕਟਰੀ ਵਾਲੇ ਤਾਂ ਜਾਨ ਕੱਢਕੇ ਵੀ 8000 ਦਿੰਦੇ ਨੇ ਜੇ ਕਦੇ ਓਵਰ ਟਾਈਮ ਕਰੀਏ ਤਾਂ 12 ਹੋ ਜਾਂਦਾ ਐਨੇ ਚ ਕੁਝ ਨਹੀਂ ਬਣਦਾ ।” 
“ਸਾਡੇ ਇਥੇ ਸਟਾਫ ਸਾਰਾ ਟੈਕਨੀਕਲ ਹੈ ਫਿਰ ਵੀ ਜੇ ਕਦੇ ਮੌਕਾ ਬਣਿਆ ਤਾਂ ਦੱਸੂ “ਵਰਿੰਦਰ ਨੇ ਮਾਯੂਸ ਨਾ ਕਰਨ ਲਈ ਉਸਨੂੰ ਜਵਾਬ ਦਿੱਤਾ । 
ਬੱਸ ਯਰ ਹੁਣ ਤਾਂ ਮੁੰਡੇ ਨੂੰ ਇਹੋ ਸਮਝਾਉਣਾ ਵਾ ਆਪਣੇ ਨੂੰ ਕਿ ਪੁੱਤ ਪੜ੍ਹ ਲੈ ਅਸ਼ੀ ਤਾਂ ਲਫੰਡਰ ਗਿਰੀ ਕਰਕੇ ਕਾਸੇ ਫੈਕਟਰੀਆਂ ਜੋਗੇ ਰਹਿ ਗਏ ਉਹ ਕਿਤੇ ਤੇਰੇ ਵਰਗਾ ਸਾਬ ਲੱਗ ਜਾਏ । ਤਾਂ ਜਿੰਦਗੀ ਬਣ ਜਾਊ ।
ਐਨੀ ਉਮਰ ਤੱਕ ਕੁੜੀਆਂ ਦੀ ਗਿਣਤੀ ਕਰਦਿਆਂ ਜੱਗੀ ਨੂੰ ਲਗਦਾ ਸੀ ਕਿ ਉਹ ਵਰਿੰਦਰ ਨਾਲੋਂ ਕਿਤੇ ਵਧੀਆ ਸੀ । ਪਰ ਪਿਛਲੇ ਕੁਝ ਸਾਲਾਂ ਚ ਐਸੀ ਸੂਰਤ ਉਸਦੀ ਕਬੀਲਦਾਰੀ ਚ ਘੁੰਮੀ ਸੀ ਕਿ ਉਹਨੂੰ ਨੀਲਮ ਨਾਲ ਸੌਣ ਦਾ ਚੇਤਾ ਵੀ ਭੁੱਲ ਜਾਂਦਾ ਸੀ । ਪਤਾ ਨਹੀਂ ਸਮੇਂ ਦੀ ਤੱਕੜੀ ਕਿੰਝ ਤੇ ਕਦੋਂ ਸਭ ਸਮਤੋਲ ਕਰ ਦਿੰਦੀ ਹੈ । 
ਅਚਾਨਕ ਨੀਲਮ ਦਾ ਖਿਆਲ ਆਉਂਦੇ ਹੀ ਉਸਨੇ ਘਰ ਫੋਨ ਲਾਇਆ । ਹਾਲ ਪੁੱਛਣ ਲਈ ਜਾਂ ਨੀਲਮ ਘਰ ਹੀ ਹੈ ਇਹ ਦੇਖਣ ਲਈ ਇਹ ਨਹੀਂ ਪਤਾ । 

ਨਿਆਈਆਂ ਵਾਲਾ ਖੂਹ

“ਨਿਆਈਆਂ ਵਾਲਾ ਖੂਹ “

 

ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ ਆਸ ਪਾਸ ਕਿੰਨੇ ਹੀ ਘਰ ਉੱਸਰ ਗਏ ਹਨ । ਮੈਨੂੰ ਢੱਕ ਦਿੱਤਾ ਗਿਆ । ਪਰ ਹਲੇ ਵੀ ਆਸ ਪਾਸ ਖੜੇ ਰੁੱਖਾਂ ਦੀ ਛਾਂ ਹੇਠ ਹਰ ਵੇਲੇ ਕੋਈ ਨਾ ਕੋਈ ਬੈਠਾ ਹੀ ਰਹਿੰਦਾ । ਕਿੰਨੇ ਹੀ ਮੁੰਡੇ ਖੂੰਡੇ ਖੜੇ ਰਹਿੰਦੇ ਹਨ ।ਭਾਵੇਂ ਮੇਰੀ ਜਵਾਨੀ ਦੇ ਦਿਨ ਨਿੱਕਲਾ ਗਏ । ਪਰ ਅੱਜ ਵੀ ਆਪਣੀ ਅੱਖੀਂ ਤੱਕੇ ਨੌਜਵਾਨਾਂ ਆਪਣੀ ਪਾਣੀ ਚ ਧੋਤੇ ਕਿੰਨੇ ਜਵਾਨ ਜਿਸਮਾਂ ਦੇ ਦ੍ਰਿਸ਼ ਕਾਇਮ ਹਨ । ਪਰ ਤੁਸੀਂ ਸੋਚ ਰਹੇ ਹੋਵੋਗੇ । ਕਿ ਅੱਜ ਮੈਂ ਤੁਹਾਨੂੰ ਇਹ ਕਿਉਂ ਦੱਸ ਰਿਹਾ ਹਾਂ ।
ਇੱਕ ਗੱਲ ਬੜੇ ਚਿਰਾਂ ਚੋਂ ਮੇਰੇ ਮਨ ਚ ਅਟਕੀ ਹੋਈ ਸੀ । ਅੱਜ ਵੀ ਕੋਈ ਬਜ਼ੁਰਗ ਐਥੇ ਬੈਠੇ ਨੌਜਵਾਨਾਂ ਨੂੰ ਪਿੰਡ ਛੱਡ ਪਿੰਡੋਂ ਬਾਹਰ ਵੱਸ ਗਏ ਟੱਬਰ ਦੀ ਗੱਲ ਸੁਣਾ ਰਿਹਾ । ਪਰ ਉਹ ਕਿਉ ਚਲੇ ਗਏ । ਇੱਕ ਕੁੜੀ ਦੀ ਕਰਕੇ । ਤੇ ਜਦੋਂ ਵੀ ਮੈਨੂੰ ਉਹ ਕੁੜੀ ਦੀ ਗੱਲ ਯਾਦ ਆਉਂਦੀ ਹੈ ਤਾਂ ਉਹ ਪੂਰੀ ਕਹਾਣੀ ਮੇਰੇ ਅੱਖਾਂ ਸਾਹਵੇਂ ਘੁੰਮ ਜਾਂਦੀ ਹੈ।
ਸਾਰੀ ਕਹਾਣੀ ਤੇ ਸਾਰਾ ਕੁਝ ਮੇਰੇ ਆਸ ਪਾਸ ਮੇਰੇ ਪਾਣੀ ਤੇ ਮੇਰੀਆਂ ਅੱਖਾਂ ਸਾਹਵੇਂ ਹੀ ਘਟਿਆ ਸੀ । ਉਦੋਂ ਮੈਂ ਵੀ ਅਜੇ ਜੁਆਨ ਸੀ । ਇਸ ਪਿੰਡ ਦੀਆਂ ਨਿਆਈਆਂ ਚ ਇਕੱਲਾ ਖੂਹ ਸੀ । ਅਜੇ ਪਿੰਡ ਨਵਾਂ ਨਵਾਂ ਬੰਨਿਆ ਸੀ ।25 -30 ਘਰ ਸੀ ਕੁੱਲ । ਉਹਨਾਂ ਵਿਚੋਂ ਜਿਹੜੇ ਖੇਤੀ ਕਰਦੇ ਸੀ ਵਾਰੀ ਵਾਰੀ ਪਾਣੀ ਵਰਤ ਲੈਂਦੇ ਸੀ । ਇਹ ਕਰੀਬ 50-60 ਸਾਲ ਪੁਰਾਣੀ ਗੱਲ ਹੈ । ਹਲੇ ਉਦੋਂ ਸਾਲ ਚ ਇੱਕ ਵਾਰ ਕੋਈ ਫ਼ਸਲ ਬੀਜਦਾ ਸੀ ।
ਮੈਨੂੰ ਉਹ ਕੁੜੀ ਯਾਦ ਆਉਂਦੀ ਹੈ ।ਮੈਂ ਸੁਣਿਆ ਜਿੱਦਣ ਉਹ ਜੰਮੀ ਸੀ ਪੂਰਨਮਾਸ਼ੀ ਸੀ । ਤੇ ਉਹਦਾ ਰੰਗ ਉਸ ਚਮਕਦੇ ਚੰਨ ਤੋਂ ਵੀ ਵੱਧ ਗੋਰਾ ਸੀ । ਦੇਖਦਿਆਂ ਹੀ ਦਾਈ ਨੇ ਉਸਦਾ ਨਾਮ ਸੋਹਣੀ ਰੱਖ ਦਿੱਤਾ ਸੀ । ਤੇ ਹਰ ਕੋਈ ਉਹਨੂੰ ਸੋਹਣੀ ਹੀ ਆਖਦਾ ਸੀ । ਨਾਮ ਤੇ ਕੰਮ ਦੋਂਵੇਂ ਸੋਹਣੇ ਕਰਦੀ ਸੀ । ਹੱਥਾਂ ਪੈਰਾਂ ਦੀ ਐਡੀ ਖੁੱਲ੍ਹੀ ਕਿ ਮੇਰੇ ਪਾਣੀ ਚ ਕਣਕ ਧੋ ਆਪੇ ਟੋਕਰੀ ਭਰ ਕੇ ਚੁੱਕ ਲੈਂਦੀ ਸੀ। ਜਿਉਂ ਜਿਉਂ ਉਹ ਵੱਡੀ ਹੁੰਦੀ ਗਈ ।ਉਸਦੇ ਹੱਡਾਂ ਚ ਤਾਕਤ ਵਧਦੀ ਗਈ । ਉਸਦਾ ਆਪਣਾ ਆਪ ਜਿਵੇਂ ਕੱਪੜਿਆਂ ਤੋਂ ਬਾਹਰ ਹੁੰਦਾ ਗਿਆ । ਜਿੰਨਾਂ ਉਹ ਕੱਜਣ ਦੀ ਕੋਸ਼ਿਸ਼ ਕਰਦੀ ਓਨਾ ਹੀ ਵੱਧ ਦਿਸਦਾ । ਉਸਦੀਆਂ ਹਾਣ ਦੀਆਂ ਹੀ ਨਹੀਂ ਸਗੋਂ ਚਾਚੀਆਂ ਤਾਈਆਂ ਵੀ ਮਖੌਲ ਕਰਦੀਆਂ ਜਿਸ ਗੱਭਰੂ ਦੇ ਲੜ ਲੱਗੇਗੀ ਉਸਦੇ ਭਾਵੇਂ ਚੰਨ ਤੇ ਸੂਰਜ ਇੱਕੋ ਵੇਲੇ ਬਾਹਾਂ ਚ ਸਮਾ ਗਿਆ । ਉਹ ਇਹਨਾਂ ਗੱਲਾਂ ਤੇ ਸ਼ਰਮਾ ਜਾਂਦੀ । ਉਸਨੂੰ ਆਪਣਾ ਹੁਸਨ ਸੱਚੀ ਚੰਨ ਵਰਗਾ ਤੇ ਪਿੰਡੇ ਦਾ ਸੇਕ ਸੂਰਜ ਵਰਗਾ ਹੀ ਲਗਦਾ ਸੀ । ਬਾਹਰੋਂ ਛਾਂਤ ਤੇ ਅੰਦਰ ਕਿੰਨੇ ਹੀ ਤੂਫ਼ਾਨ । ਆਪਣੇ ਵਗਦੇ ਪਾਣੀ ਵਿੱਚ ਮੈਂ ਉਹਨੂੰ ਕਿੰਨੀ ਵਾਰ ਨਹਾਉਂਦੇ ਹੋਏ ਤੱਕਿਆ ਸੀ । ਕੱਪੜਿਆਂ ਸਣੀ ਉਹ ਨਹਾਉਂਦੀ ਤੇ ਉਸ ਮਗਰੋਂ ਜੋ ਉਸਦੇ ਹੁਸਨ ਲਾਟ ਵਾਂਗ ਚਮਕਦਾ ਤਾਂ ਮੈਨੂੰ ਇੱਕ ਰਮਤੇ ਸਾਧੂ ਕੋਲੋ ਸਣੀ ਹੀਰ ਦੀ ਖੂਬਸੂਰਤੀ ਚੇਤੇ ਆ ਜਾਂਦੀ । ਇਹ ਜਰੂਰ ਹੀਰ ਹੀ ਏ ਸਿਰਫ ਨਾਮ ਬਦਲ ਕੇ ਸੋਹਣੀ ਰੱਖ ਏਥੇ ਜਨਮ ਲਿਆ ਹੈ । ਪਰ ਇਸਦਾ ਰਾਂਝਾ ?
ਇਸਦੇ ਰਾਂਝੇ ਨੂੰ ਪਹਿਲੇ ਦਿਨ ਜਦੋਂ ਮੈਂ ਤੱਕਿਆ ਸੀ ਤਾਂ ਅਸੀਂ ਕੱਠੇ ਹੀ ਵੇਖਿਆ ਸੀ । ਉਸ ਦਿਨ ਵੀ ਇਥੇ ਹੀ ਵਗਦੇ ਖਾਲ ਚ ਕੱਪੜੇ ਧੋਂਦੀ ਪਈ ਸੀ । ਉੱਚਾ ਲੰਮਾ ਗੱਭਰੂ ਸੀ ਕੁੜਤਾ ਚਾਦਰਾ ਪਾਈ ਤੇ ਗਲ ਚ ਕੈਂਠਾ ਸੀ । ਬੜੀ ਸੋਹਣੀ ਪੋਚਵੀਂ ਪੱਗ ਬੰਨੀ ਹੋਈ ਸੀ । ਐਸੀ ਪੱਗ ਏਧਰ ਦੇ ਮੁੰਡੇ ਅਜੇ ਘੱਟ ਹੀ ਬੰਨ੍ਹਦੇ ਸੀ । ਮੋਟੀਆਂ ਅੱਖਾਂ ਤੇ ਕੁੰਡਵੀ ਮੁਚ ਤੇ ਕਣਕਵਾਨਾ ਰੰਗ ਸੀ ਉਸਦਾ । ਪਤਾ ਨਹੀਂ ਨਿਆਈਆਂ ਚ ਇੱਕ ਪਰੀ ਵਰਗੀ ਕੁੜੀ ਨੂੰ ਕਪੜੇ ਧੋਂਦੇ ਵੇਖ ਐਧਰ ਆਇਆ ਸੀ ਜਾਂ ਸੱਚੀ ਲੰਮੇ ਸਫ਼ਰ ਚ ਸੱਚੀ ਪਾਣੀ ਦੀ ਪਿਆਸ ਸੀ ।
ਉਦੋਂ ਤੱਕ ਉਹ ਕੱਪੜੇ ਧੋ ਕੇ ਕੱਪੜੇ ਬੰਨ੍ਹ ਚੁੱਕੀ ਸੀ । ਉਸ ਗੱਬਰੂ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੱਤਾ । ਫਿਰ ਵੀ ਉਸਦੀ ਅੱਖ ਚੋਰੀ ਚੋਰੀ ਵਾਰ ਵਾਰ ਵੇਖਣ ਦਾ ਯਤਨ ਕਰ ਰਹੀ ਸੀ ।
ਗੱਭਰੂ ਨੇ ਉਸ ਵੱਲ ਸਿੱਧਾ ਤੱਕਦੇ ਪੁੱਛਿਆ ,”ਮੈਂ ਪਾਣੀ ਪੀ ਸਕਦਾ ਹਾਂ ?”
“ਬਿਲਕੁਲ ਜੀ ,ਸਾਂਝਾ ਖੂਹ ਹੈ ਕੋਈ ਵੀ ਪੀ ਸਕਦਾ “। ਉਹ ਰੁੱਖੇ ਸੁਭਾਅ ਚ ਆਪਣੇ ਮਨ ਦੀ ਚੋਰੀ ਨੂੰ ਛੁਪਾਉਂਦੇ ਹੋਏ ਬੋਲੀ ।
ਗੱਭਰੂ ਨੂੰ ਐਨੇ ਸੋਹਣੇ ਚਿਹਰੇ ਤੋਂ ਸ਼ਾਇਦ ਐਨੇ ਰੁੱਖੇ ਜਵਾਬ ਦੀ ਆਸ ਨਹੀਂ ਸੀ ।
“ਕੀ ਤੁਹਾਡੇ ਪਿੰਡ ਚ ਸਾਰੇ ਹੀ ਐਨੇ ਰੁੱਖੇ ਸੁਭਾਅ ਦੇ ਹਨ ਕਿ ਆਏ ਮਹਿਮਾਨ ਨੂੰ ਇੰਝ ਬੋਲਦੇ ਹਨ ? ਗੱਭਰੂ ਨੇ ਫਿਰ ਤੋਂ ਪੁਛਿਆ । ਇਸ ਵਾਰ ਉਹ ਚੁੱਪ ਕਰ ਗਈ । ਉਸਦੇ ਸਵਾਲ ਦਾ ਜਵਾਬ ਦੇ ਨਾ ਸਕੀ ਸ਼ਾਇਦ ਆਪਣੇ ਆਪ ਤੇ ਜ਼ਬਤ ਨਹੀਂ ਰੱਖ ਪਾ ਰਹੀ ਸੀ । ਗੱਭਰੂ ਨੇ ਪਾਣੀ ਪੀਤਾ ਤੇ ਓਥੋਂ ਉਸ ਵੱਲ ਬਿਨਾਂ ਦੇਖੇ ਜਾਣ ਲੱਗਾ ।
ਸੋਹਣੀ ਨੇ ਜਾਂਦੇ ਨੂੰ ਰੋਕਦੇ ਕਿਹਾ ,ਆਹ ਕੱਪੜਿਆਂ ਦੀ ਪੰਡ ਸਿਰ ਤੇ ਰਖਵਾ ਦੇ ।” ਇਸਤੋਂ ਕਈ ਗੁਣਾ ਭਾਰੀ ਪੰਡ ਖੁਦ ਚੱਕ ਲੈਂਦੀ ਸੀ ।ਪਰ ਸ਼ਾਇਦ ਉਸਦੇ ਮਨ ਚ ਉਸਨੂੰ ਨਿਹਾਰ ਕੇ ਵੇਖਣ ਦੀ ਇੱਛਾ ਨੇ ਉਸ ਕੋਲੋ ਇਹ ਬੁਲਵਾ ਦਿੱਤਾ ।
ਗੱਭਰੂ ਰੁੱਕ ਗਿਆ ਉਸਨੇ ਉਸਦੀ ਕੱਪੜਿਆਂ ਦੀ ਬੱਧੀ ਪੰਡ ਨੂੰ ਹੱਥ ਲਵਾ ਕੇ ਸਿਰ ਤੇ ਰਖਵਾਉਣ ਲੱਗਾ । ਸੋਹਣੀ ਦੀ ਚੁੰਨੀ ਖਿਸਕ ਗਲ ਚ ਪੈ ਗਈ ਸੀ । ਉਹ ਚੁੰਨੀ ਵੱਲੋਂ ਬੇਧਿਆਨ ਸੀ ਜਾਂ ਜਾਣ ਬੁੱਝ ਕੇ ਪਤਾ ਨਹੀਂ । ਪਰ ਉਸ ਗੱਭਰੂ ਦੀ ਨਿਗ੍ਹਾ ਉਸਦੇ ਹੁਸਨ ਨੂੰ ਐਨਾ ਕੁ ਬੇਪਰਦ ਤੱਕਿਆ ਸੀ ਸ਼ਾਇਦ ਸੋਹਣੀ ਤੋਂ ਬਿਨਾਂ ਕਿਸੇ ਹੋਰ ਨੇ ਨਾ ਦੇਖਿਆ ਹੋਵੇ । ਉਸਦੀ ਨਿਗ੍ਹਾ ਇੱਕ ਥਾਂ ਟਿਕੀ ਨਾ ਰਹਿ ਸਕੀ । ਕੁਝ 10 ਕੁ ਸਕਿੰਟ ਚ ਇਹ ਸਭ ਉਸਦੇ ਜ਼ਿੰਦਗ਼ੀ ਦੇ ਸਭ ਤੋਂ  ਰੰਗੀਨ ਪਲ ਸੀ ।
ਸੋਹਣੀ ਨੇ ਪੁੱਛਿਆ ਕਿ ਕਿਸ ਘਰ ਆਇਆ ? ਮੁੰਡਾ ਆਪਣੇ ਭੂਆ ਫੁੱਫੜ ਕੋਲ ਆਇਆ ਸੀ । ਪਹਿਲੀ ਵਾਰ ਇਸ ਪਿੰਡ ਚ ਆਇਆ ਸੀ । ਉਸਦੀ ਮਾਂ ਨੇ ਆਉਂਦੇ ਹੋਏ ਰੋਕਿਆ ਸੀ ਕਿ ਦੁਪਹਿਰ ਵੇਲੇ ਸਫ਼ਰ ਨਾ ਕਰੀਂ ਚੁੜੇਲਾਂ ਟੱਕਰ ਜਾਂਦੀਆਂ ਹਨ ਪਰ ਉਸਨੂੰ ਤਾਂ ਪਰੀ ਲੱਭ ਗਈ ਸੀ । ਉਸਦਾ ਨਾਮ ਜੁਗਿੰਦਰ ਸੀ  ਸਾਰੇ ਹੀ ਜੱਗਾ ਹੀ ਕਹਿੰਦੇ ਸੀ ।
ਉਹ ਪਿੰਡ ਚ ਵੜਦੇ ਤੱਕ ਉਸਦੇ ਨਾਲ ਨਾਲ ਤੁਰਿਆ ਤੇ ਫਿਰ ਪਿੰਡ ਵੜਨੋਂ ਪਹਿਲਾਂ ਨਿਖੜ ਗਏ । ਜਿੱਥੇ ਤੱਕ ਮੇਰੀ ਨਜਰ ਜਾਂਦੀ ਸੀ ਮੈਂ ਵੇਖ ਸਕਦਾ ਸੀ ਕਿ ਉਹਨਾਂ ਦੀ ਚਾਲ ਆਮ ਨਾਲੋਂ ਧੀਮੀ ਸੀ ਜਿਵੇਂ ਕਿੰਨਾ ਹੀ ਵਕਤ ਬਿਤਾਉਣਾ ਚਾਹੁੰਦੇ ਸੀ ।
ਫਿਰ ਨਿੱਤ ਹੀ ਜਦੋਂ ਵੀ ਸੋਹਣੀ ਏਥੇ ਨੇੜੇ ਆਉਂਦੀ ਜੱਗਾ ਇੰਝ ਹੀ ਉਸ ਦੇ ਆਸ ਪਾਸ ਮੰਡਰਾਉਂਦੇ ਹੋਏ ਨਿੱਕਲ ਆਉਂਦਾ । ਉਹ ਉਸਨੂੰ ਕਿੰਨੀਆਂ ਗੱਲਾਂ ਦੱਸਦਾ ।ਸ਼ਹਿਰ ਦੀਆਂ ਆਪਣੇ ਘਰ ਦੀਆਂ ਹੋਰ ਪਿੰਡਾਂ ਦੀਆਂ ਮੇਲਿਆਂ ਦੀਆਂ ਤੇ ਆਪਣੇ ਦਿਲ ਦੀਆਂ ਵੀ ।
ਸੋਹਣੀ ਨੂੰ ਉਸਦੀਆਂ ਗੱਲਾਂ ਸੱਚੀ ਚ ਅਲੋਕਾਰ ਲਗਦੀਆਂ । ਉਹ ਕਦੇ ਆਪਣੇ ਨਾਨਕੇ ਤੇ ਮਾਸੀ ਤੋਂ ਦੂਰ ਨਹੀਂ ਗਈ ਸੀ ।ਇੱਕ ਅੱਧ ਛੋਟੇ ਸ਼ਹਿਰ ਨੂੰ ਛੱਡ ਕਿਤੇ ਨਹੀਂ ਗਈ ਸੀ ।ਉਹ ਉਸ ਕੋਲੋ ਲੁਧਿਆਣੇ ਜਲੰਧਰ ਤੇ ਅਮ੍ਰਿਤਸਰ ਬਾਰੇ ਸੁਣਦੀ ਰਹਿੰਦੀ । ਉਸਨੂੰ ਸੁਣ ਸੁਣ ਕੇ ਅਸਚਰਜ ਹੁੰਦਾ । ਫਿਰ ਜਦੋਂ ਉਹ ਆਪਣੇ ਦਿਲ ਦੀ ਗੱਲ ਆਖਦਾ ਤਾਂ ਸੋਹਣੀ ਕੋਲ ਕੋਈ ਜਵਾਬੁ ਨਾ ਹੁੰਦਾ ਇੱਕ ਚੁੱਪ ਤੋਂ ਬਿਨਾਂ ਤੇ ਇੱਕ ਟਕ ਅੱਖੀਆਂ ਵੇਖਣ ਤੋਂ ਸਿਵਾ । ਤੇ ਇੰਝ ਜੱਗੇ ਦੀਆਂ ਮੋਟੀਆਂ ਮੋਟੀਆਂ ਅੱਖਾਂ ਚ ਉਹ ਗੁਆਚ ਜਾਂਦੀ ਤੇ ਕਈ ਵਾਰ ਡਰ ਵੀ ਜਾਂਦੀ । ਮਹੀਨੇ ਤੋਂ ਵੱਧ ਇੰਝ ਹੀ ਗੁਜਰਿਆ । ਸੋਹਣੀ ਨੂੰ ਲੱਗ  ਰਿਹਾ ਸੀ ਉਸਦੀਆਂ ਤੀਆਂ ਚੱਲ ਰਹੀਆਂ ਹੋਣ ।
ਤੇ ਇਕ ਦਿਨ ਜਦੋਂ ਜੱਗੇ ਨੇ ਕਿਹਾ ਕਿ ਉਹ ਕੱਲ੍ਹ ਤੋਂ ਬਾਅਦ ਚਲੇ ਜਾਏਗਾ । ਸੋਹਣੀ ਦੇ ਦਿਲ ਚ ਜਿਵੇਂ ਪੱਥਰ ਵੱਜਾ ਹੋਵੇ । ਤੇ ਜੱਗੇ ਨੇ ਤਰਲਾ ਕੀਤਾ  “ਅੱਜ ਰਾਤ ਫੁੱਫੜ ਦੀ ਵਾਰੀ ਹੈ ਪਾਣੀ ਦੀ ਉਹਨੂੰ ਆਖ ਮੈਂ ਹੀ ਏਥੇ ਬੈਠ ਜਾਵਾਂਗਾ । ਤੂੰ ਆਏਗੀ ਮਿਲਣ ? ਫਿਰ ਖਬਰੇ ਕਦੋਂ ਮਿਲੀਏ  ,ਮੈਂ ਰੱਜ ਕੇ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ।”
ਨਾ ,ਮੈਂ ਨਹੀਂ ਆ ਸਕਦੀ ਬੇਬੇ ਆਖਦੀ ਹੈ ਰਾਤ ਵੇਲੇ ਘਰ ਦੀ ਦੇਹਲੀ ਟੱਪਦੀ ਜੁਆਨ ਕੁੜੀ ਤੇ ਜਿੰਨ ਸਵਾਰ ਹੋ ਜਾਂਦਾ ।” “ਉਸਨੇ ਆਪਣੀ ਮਾਂ ਦੀ ਦਿੱਤੀ ਸਿਖਿਆ ਸੁਣਾਈ ਸੀ ।
“ਤੈਨੂੰ ਲਗਦਾ ਮੇਰੇ ਹੁੰਦੇ ਕੋਈ ਮਾੜੀ ਸ਼ੈਅ ਤੇਰੇ ਨੇੜੇ ਵੀ ਫਟਕ ਸਕਦੀ ਏ ?” ਜੱਗੇ ਨੇ ਉਸ ਵੱਲ ਤੱਕਦੇ ਯਕੀਨ ਨਾਲ ਬੋਲਦੇ ਹੋਏ ਕਿਹਾ।  ਉਸਦਾ ਯਕੀਨ ਦੇਖ ਜਿਵੇਂ ਉਸਦੇ ਮਨ ਦੇ ਫਿਕਰ ਦੂਰ ਹੋ ਗਏ ਹਨ।
ਫਿਰ ਰਾਤ ਦਾ ਦੂਸਰਾ ਪਹਿਰ ਨਿੱਕਲਦੇ ਹੀ ,ਸੋਹਣੀ ਘਰੋਂ ਨਿੱਕਲ ਤੁਰੀ । ਇਹੋ ਕਣਕਾਂ ਨੂੰ ਦੂਸਰਾ ਤੀਸਰਾ ਪਾਣੀ ਲੱਗ ਰਿਹਾ ਸੀ ਓਨੀ ਦਿਨੀਂ । ਠੰਡ ਉੱਤਰ ਆਈ ਸੀ । ਲੋਕੀਂ ਰਜਾਈਆਂ ਚ ਦੁਬਕ ਜਾਂਦੇ ਸੀ ।ਜਦੋੰ ਉਹ ਠਰਦੀ ਹੋਈ ।ਇਥੇ ਹੀ ਮੇਰੇ ਸਾਹਮਣੇ ਵਾਲੇ ਬਰੋਟੇ ਦੀ ਓਟ ਚ ਆ ਖੜੀ ।
ਜੱਗਾ ਅਜੇ ਕਿਆਰੇ ਨੂੰ ਬੰਨ੍ਹ ਲਾ ਕੇ ਹੀ ਆਇਆ ਸੀ ।ਦੋਂਵੇਂ ਹੀ ਉਸੇ ਬਰੋਟੇ ਦੀ ਓਟ ਵਿੱਚ ਬੈਠ ਗਏ । ਕਿੰਨੀਆਂ ਹੀ ਨਿੱਕੀਆਂ ਨਿੱਕੀਆ ਗੱਲਾਂ ਕਰਦੇ ਰਹੇ ਸੀ । ਪਹਿਲੇ ਦਿਨ ਤੋਂ ਮਿਲਣ ਦੀਆਂ ਅੱਜ ਤੱਕ ਤੇ ਇੱਕ ਦੂਸਰੇ ਤੋਂ ਦੂਰ ਹੋ ਜਾਣ ਦੀ ਇੱਕ ਕਸਕ ਸੀ । ਜੋ ਦੋਂਵੇਂ ਹੀ ਮਹਿਸੂਸ ਸਕਦੇ ਸੀ । ਠੰਡ ਦੀ ਸ਼ਾਮ ਤੇ ਦੋ ਠੰਡੇ ਹੋਏ ਸਰੀਰ ਪਰ ਅੰਦਰੋਂ ਸਿੰਮਦੇ ਸੇਕ ਨੇ ਗੱਲਾਂ ਘਟਾ ਦਿੱਤੀਆਂ ਸੀ । ਗਰਮੀ ਨੂੰ ਗਰਮੀ ਦੀ ਖਿੱਚ ਸੀ । ਜੱਗੇ ਦੇ ਪਾਣੀ ਨਾਲ ਭਿੱਜੇ ਕੱਪੜੇ ਸਰੀਰ ਨਾਲ ਲੱਗ ਕੇ ਕੋਸੇ ਹੋ ਗਏ ਸੀ । ਬਿਲਕੁੱਲ ਸੋਹਣੀ ਦੇ ਬੁੱਲਾਂ ਵਾਂਗ । ਜੋ ਉਸਦੇ ਬੁੱਲਾਂ ਨਾਲ ਜੁੜ ਜਾਣ ਲਈ ਤਰਸ ਗਏ ਸੀ । ਉਸਦੇ ਚੰਨ ਵਰਗੇ ਮੱਥੇ ਤੋਂ ਸ਼ੁਰੂ ਹੋਕੇ ਉਸਨੇ ਸੋਹਣੀ ਦੇ ਚਿਹਰੇ ਦੇ ਹਰ ਹਿੱਸੇ ਨੂੰ ਚੁੰਮਿਆ ਸੀ । ਸੋਹਣੀ ਦੀ ਗੁੱਤ ਖੁੱਲ ਕੇ ਵਾਲ ਜਿਵੇਂ ਖਿਲਰ ਗਏ ਹੋਣ । ਕੰਨਾਂ ਤੇ ਉਂਗਲਾ ਚ ਸੇਕ ਸੀ । ਜੱਗਾ ਵੀ ਖੁਦ ਆਪਣੇ ਆਪ ਚੋ ਬਾਹਰ ਸੀ । ਸ਼ਾਇਦ ਉਸ ਦਿਨ ਤੋਂ ਹੀ ਜਿਸ ਦਿਨ ਤੋਂ ਉਸਨੇ ਸੋਹਣੀ ਨੂੰ ਪੰਡ ਚੁਕਾਈ ਸੀ ਤੇ ਕਿੰਨੀ ਵਾਰ ਹੀ ਤੁਰਦੇ ਹੋਏ ਉਸਦੇ ਲੱਕ ਨੂੰ ਵੇਖਿਆ ਸੀ । ਤੇ ਅੱਜ ਉਹ ਸਭ ਆਪਣੇ ਸਾਹਮਣੇ ਬਿਨਾਂ ਕਿਸੇ ਪਰਦੇ ਤੋਂ ਵੇਖਣ ਦਾ ਦਿਨ ਸੀ । ਬੇਪਰਦ ਹੁੰਦੇ ਹੀ ਹੁਸਨ ਦੀ ਚਮਕ ਹੋਰ ਵੀ ਵੱਧ ਗਈ ਸੀ । ਇੰਝ ਲੱਗ ਰਿਹਾ ਸੀ ਜਿਵੇਂ ਅਚਾਨਕ ਚੰਨ ਦਾ ਆਕਾਰ ਵੱਧ ਗਿਆ ਹੋਵੇ ਤੇ ਕੋਲਿਆਂ ਦੀ ਧੂਣੀ ਚ ਕਿਸੇ ਨੇ ਆਗ ਦਾ ਝੋਕਾ ਲਗਾ ਕੇ ਅੱਗ ਬਾਲ ਦਿੱਤੀ ਹੋਵੇ । ਦੁਨੀਆਂ ਤੋਂ ਬੇਖਬਰ ਦੋ ਬਿਲਕੁੱਲ ਅਣਜਾਣ ਨੌਜਵਾਨ ਇੱਕ ਦੂਸਰੇ ਚ ਗਵਾਚਿਆ ਹੋਇਆ ਕੁਝ ਲੱਭ ਰਹੇ ਸੀ । ਜਿਉਂ ਜਿਉਂ ਉਹ ਅੱਗੇ ਵਧਦੇ ਗਏ । ਆਪਣੇ ਆਪ ਚ ਹੋਸ਼ ਗਵਾਉਂਦੇ ਗਏ । ਬਾਹਾਂ ਦੀ ਤੜਪ ਸਾਹਾਂ ਦੀ ਆਵਾਜ਼ ਤੇ ਮਿੱਠੀਆਂ ਅਵਾਜ਼ਾਂ ਤੋਂ ਬਿਨਾਂ ਸਿਰਫ ਦੂਰ ਬੋਲ ਰਹੇ ਕਿਸੇ ਉੱਲੂ ਦੀ ਆਵਾਜ ਸੁਣ ਰਹੀ ਸੀ । ਪਰ ਜੱਗੇ ਤੇ ਸੋਹਣੀ ਨੂੰ ਸਿਰਫ ਇੱਕ ਦੂਸਰੇ ਦੀ ਧੜਕਣ ਸੁਣ ਰਹੀ ਸੀ ।ਹੱਥਾਂ ਦੀ ਛੋਹ ਮਹਿਸੂਸ ਹੋ ਰਹੀ ਸੀ ਜਾਂ ਨਵੇਂ ਲੱਭੇ ਅਨੰਦ ਦੇ ਰਸਤਿਆਂ ਦੀ ਬੇਸਬਰੀ । ਇੱਕ ਦੂਸਰੇ ਚ ਸਮਾ ਕੇ ਹੀ ਉਹਨਾਂ ਨੂੰ ਸੁਣੀਆਂ ਗੱਲਾਂ ਦੀ ਸਮਝ ਆਈ ਕਿ ਮਿਲਣ ਦੀ ਰਾਤ ਦਾ ਇਹ ਅਨੰਦ ਕੀ ਹੁੰਦਾ । ਜਦੋਂ ਅੰਦਰੋਂ ਫੁੱਟਦੇ ਇੱਕ ਲਾਵੇ ਨੇ ਉਹਨਾਂ ਦੇ ਜਿਸਮ ਚੋਂ ਜਾਨ ਹੀ ਕੱਢ ਲਈ ਹੋਵੇ । ਹੁਣ ਉਹਨਾਂ ਨੂੰ ਯਾਦ ਸੀ ਬੱਸ ਇਹ ਮਿਲਣ ਉਹ ਵੀ ਖੁੱਲੇ ਵਿੱਚ ਕੁਦਰਤ ਦੀ ਗੋਦ ਅੰਦਰ  ਠੰਡੀ ਰਾਤ ਜਿੱਥੇ ਜਿਸਮਾਂ ਦੀ ਗਰਮੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ।ਕਿੰਨਾ ਹੀ ਸਮਾਂ ਉਹ ਇੰਝ ਹੀ ਇੱਕ ਦੂਸਰੇ ਦੀਆਂ ਬਾਹਾਂ ਦੇ ਨਿੱਘ ਚ ਸਮਾਏ ਰਹੇ । ਤੇ ਆਖਰੀ ਵਾਰ ਮੂੰਹ ਚੁੰਮ ਮੁੜ ਛੇਤੀ ਮਿਲਣ ਦਾ ਵਾਅਦਾ ਕਰਕੇ ਦੋਂਵੇਂ ਵਿੱਛੜ ਗਏ।
ਅਗਲੀ ਸਵੇਰ ਸੋਹਣੀ ਨੇ ਵੇਖਿਆ ਕੁਝ ਬੱਚੇ ਉਸੇ ਬਰੋਟੇ ਹੇਠੋ ਕੁਝ ਵੰਗਾਂ ਦੇ ਟੋਟੇ ਚੁੱਕ ਕੇ ਖੇਡ ਰਹੇ ਸੀ । ਇਹ ਤਾਂ ਉਸਦੀਆਂ ਵੰਗਾਂ ਦੇ ਟੋਟੇ ਸੀ ਉਸਨੇ ਫਟਾਫਟ ਫੜ ਕੇ ਉਹਨਾਂ ਨੂੰ ਦੂਰ ਪੈਲੀ ਚ ਸੁੱਟ ਦਿੱਤਾ ।ਸੋਹਣੀ ਰੋਜ ਹੀ ਐਥੇ ਆਉਂਦੀ ਕੱਪੜੇ ਧੋਕੇ ਜਾਂ ਹੋਰ ਕਿੰਨੇ ਕੰਮ ਕਰਦੀ ਮੁੜ ਜਾਂਦੀ ਕਿੰਨੀ ਵਾਰ ਐਥੇ ਹੀ ਬੈਠ ਕੇ ਜੱਗੇ ਨੂੰ ਯਾਦ ਕਰਦੀ । ਕਦੀ ਕਦੀ ਮੈਂ ਦੇਖਦਾ ਕਿ ਉਸਦੀਆਂ ਅੱਖਾਂ ਚ ਹੰਝੂ ਵੀ ਹੁੰਦੇ ।
ਤੇ ਕਈ ਮਹੀਨਿਆਂ ਮਗਰੋਂ ਇੱਕ ਦਿਨ ਸ਼ਾਮ ਵੇਲੇ ਸੋਹਣੀ ਭੱਜੀ ਆਈ ਤੇ ਉਸਨੇ ਏਥੇ ਹੀ ਮੇਰੇ ਅੰਦਰ ਵਗਦੇ ਵੇਲੇ ਹੀ ਛਾਲ ਮਾਰ ਦਿੱਤੀ । ਕੁਝ ਭੱਜੇ ਆਏ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਤੋਂ ਪਹਿਲ਼ਾਂ ਹੀ ਉਹ ਖਤਮ ਹੋ ਗਈ ।
ਮੈਂ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ  ਕਿ ਉਸਦੇ ਅਚਾਨਕ ਵੱਧ ਗਏ ਪੇਟ ਨੂੰ ਵੇਖ ਉਸਦੀ ਦਾਦੀ ਨੂੰ ਸ਼ੱਕ ਹੋਇਆ । ਉਸਨੇ ਪੇਟ ਨੂੰ ਟੋਹ ਕੇ ਵੇਖਿਆ ਸ਼ੱਕ ਯਕੀਨ ਚ ਬਦਲ ਗਿਆ । ਦਾਦੀ ਨੂੰ ਪਿੱਟਣਾ ਪੈ ਗਿਆ,” ਕਿਉਂ ਸਾਡੇ ਸਿਰ ਚ ਸੁਆਹ ਪਾ ਦਿੱਤੀ ਜਾ ਕਿਸੇ ਖੂਹ ਟੋਭੇ ਨੂੰ ਗੰਦਾ ਕਰਦੇ”.।
ਤੇ ਉਸਨੇ ਮੈਨੂੰ ਹੀ ਗੰਦਾ ਕਰ ਦਿੱਤਾ । ਮੈਂ ਹੀ ਤਾਂ ਉਸਦੇ ਇਸ਼ਕ ਦੇ ਸ਼ੁਰੂ ਤੇ ਪ੍ਰਵਾਨ ਚੜ੍ਹਨ ਦਾ ਸਾਕਸ਼ੀ ਸੀ । ਤੇ ਮੈਂ ਦੇਖਿਆ ਕਿ ਉਸਨੂੰ ਜਦੋਂ ਸੰਸਕਾਰ ਕਰਨ ਲਈ ਅਗਨ ਭੇਟ ਕੀਤਾ । ਕੁਝ ਹੀ ਮਿੰਟਾਂ ਚ ਇੱਕ ਧਮਾਕਾ ਹੋਇਆ ਤੇ ਉਸਦੇ ਪੇਟ ਚੋ ਬੱਚਾ ਨਿੱਕਲ ਬਾਹਰ ਆ ਡਿੱਗਿਆ । ਲੋਕਾਂ ਦੇ ਬੁੱਲ੍ਹ ਜੁੜ ਗਏ ਜੋ ਗੱਲਾਂ ਲੁਕਵੀਆਂ ਸੀ ਸੱਚ ਤੇ ਪ੍ਰਤੱਖ ਹੋ ਗਈਆਂ ।
ਨਮੋਸ਼ੀ ਨਾਲ ਕਿ ਕੱਲ੍ਹ ਨੂੰ ਕੋਈ ਪਿੰਡੋਂ ਉੱਠ ਮਿਹਣਾ ਨਾ ਮਾਰ ਦਵੇ ਪਿੰਡ ਦਾ ਘਰ ਵੇਚ ਪਰਿਵਾਰ ਪਿੰਡੋਂ ਬਾਹਰ ਜਾ ਵੱਸਿਆ । ਇਸਦੀ ਸਜ਼ਾ ਮੈਨੂੰ ਵੀ ਮਿਲੀ ਗੰਦਲਾ ਜੋ ਹੋ ਗਿਆ ਸਾਂ ।ਅੱਧ ਕੁ ਪੂਰ ਕੇ ਮੈਂਨੂੰ ਸਦਾ ਲਈ ਢੱਕ ਦਿੱਤਾ ਗਿਆ ।
ਉਸ ਤੋਂ ਮਗਰੋਂ ਵੀ ਕਿੰਨੀਆਂ ਹੀ ਇਸ਼ਕ ਕਹਾਣੀਆਂ ਇਸ ਬਰੋਟੇ ਥੱਲੇ ਮੇਰੇ ਹੀ ਆਸ ਪਾਸ ਬੁਣੀਆਂ ਗਈਆਂ । ਜਿਹਨਾਂ ਨੂੰ ਮੈਂ ਸਿਰਫ ਸੁਣ ਸਕਿਆ ਦੇਖ ਨਾ ਸਕਿਆ । ਪਰ ਅਹਿਸਾਸਾਂ ਨੂੰ ਬਿਨਾਂ ਦੇਖੇ ਸਿਆਣਿਆਂ ਜਾ ਸਕਦਾ ਹੈ ।
ਹੁਣ ਵੀ ਅੱਧੀ ਰਾਤ ਹੋਣ ਵਾਲ਼ੀ ਹੈ । ਤੇ ਮੈਨੂੰ ਇੰਹ ਝਾਂਜਰਾਂ ਦੀ ਅਵਾਜ ਆਪਣੇ ਵੱਲ ਹੀ ਆਉਂਦੀ ਲਗਦੀ ਹੈ । ਕੁਝ ਦੇਰ ਵੰਗਾਂ ਤੇ ਕੜੇ ਦਾ ਆਪਸ ਚ ਟਕਰਾਉਣ ਦਾ ਸ਼ੋਰ ਤੇ ਦੋ ਨੌਜਵਾਨਾਂ ਦੀਆਂ ਸਰਗੋਸ਼ਈਆਂ ਗੁੰਜ ਜਾਣਗੀਆਂ । ਟੁੱਟੀਆਂ ਵੰਗਾ ਨੂੰ ਮੇਰੇ ਅੰਦਰ ਸੁੱਟ ਉਹ ਘਰ ਤੁਰ ਜਾਣਗੇ । ਮੈਨੂੰ ਮੁੜ ਉਹੀ ਹੀਰ ਸੁਣਾਉਣ ਵਾਲਾ ਰਮਤਾ ਸਾਧੂ ਚੇਤੇ ਆ ਜਾਂਦਾ ਹੈ । ਜੋ ਗਾਉਂਦਾ ਸੀ ।
”  ਖੂਹਾਂ ਨੇ ਸਦਾ ਹੀ ਗਿੜਦੇ ਹੀ ਰਹਿਣੇ ,
ਅਟੱਲ ਨੇ ਸੱਚ ਜੋ ਚਲਦੇ ਹੀ ਰਹਿਣੇ “
( ਇਹ ਕਹਾਣੀ ਇੱਕ ਸੁਪਨੇ ਵਾਂਗ ਅਮਨ ਨੂੰ ਨਾਵਲ ਧੱਕ ਧੱਕ ਸੀਨਾ ਧੜਕੇ ਚ ਦਿਸਦੀ ਹੈ ,ਪਰ ਉਹ ਸਣੀ ਹੋਈ ਸੱਚੀ ਕਹਾਣੀ ਮਨ ਤੇ ਐਨੀ ਭਾਰੀ ਸੀ ਅਲੱਗ ਤੋਂ ਕਹਾਣੀ ਲਿਖੇ ਬਿਨਾਂ ਰਹਿ ਨਹੀਂ ਹੋਇਆ )

  ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਦੇਣ ਲਈ ਕਲਿੱਕ ਕਰੋ
ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ ।
Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ ।

Dhak Dhak Seena Dhadke ( Seven Parts )

ਹਾੜ ਮਹੀਨੇ ਦੀਆਂ ਭਰਪੂਰ ਗਰਮੀਆਂ ਦੇ ਦਿਨ ਸਨ । ਲਾਗੇ ਦਾ ਸ਼ਹਿਰ ਛੋਟਾ ਹੋਣ ਕਰਕੇ ਉਹਨਾਂ ਦਾ ਕਿਸੇ ਹੋਟਲ ਚ ਮਿਲਣ ਦਾ ਸਵਾਲ ਹੀ ਨਹੀਂ ਸੀ ।ਰਾਤੀ  ਪਿੰਡ ਕਿਸੇ ਦੇ ਘਰ ਮਿਲਣ ਚ ਮੁਸ਼ਕਿਲ ਤਾਂ ਨਹੀਂ ਸੀ ਪਰ ਫੜੇ ਜਾਣ ਦਾ ਡਰ ਜਰੂਰ ਸੀ । ਕਿਉਕਿ ਅਜੇ ਵੀ ਬਹੁਤੇ ਲੋਕੀ ਪਿੰਡਾਂ ਚ ਕੋਠਿਆ ਤੇ ਵਿਹੜਿਆਂ ਚ ਸੌਂਦੇ ਸਨ । ਸਾਰਾ ਪਿੰਡ ਅਜੇ ਏ ਸੀ ਜੋਗਾ ਨਹੀਂ ਹੋਇਆ ਸੀ ।
ਅਖੀਰ ਪਰਮ ਨੇ ਆਪਣੇ ਦੋਸਤ ਦੇ ਡੰਗਰਾਂ ਵਾਲੇ ਘਰ ਰਾਤੀ ਮਿਲਣ  ਦਾ ਪਲੈਨ ਕੀਤਾ । ਡੰਗਰਾਂ ਤੇ ਤੂੜੀ ਤੇ ਦੇਖ ਰੇਖ ਲਈ ਨਿੱਕੀ ਬੈਠਕ  ਵੀ ਸੀ ਓਥੇ । ਇਹ ਅਮਨ ਦੇ ਘਰ ਤੋਂ ਵੀ ਜ਼ਿਆਦਾ ਦੂਰ ਵੀ ਨਹੀਂ ਸੀ ।
ਜਿਵੇਂ ਹੀ ਅਸਮਾਨ ਚ ਸਪਤਰਿਸ਼ੀ ਤਾਰੇ ਪੂਰਬ ਤੋਂ ਬਦਲ ਕੇ ਅੱਧ ਅਸਮਾਨੇ ਚ ਪੁੱਜੇ । ਅਮਨ ਚੁੱਪ ਚੁਪੀਤੇ ਘਰ ਤੋਂ ਨਿੱਕਲੀ ਧੱਕ ਧੱਕ ਕਰਦੇ ਦਿਲ ਨਾਲ ਘਰ ਤੋਂ ਨਿੱਕਲੀ । ਘਰ ਤੋਂ ਨਿਕਲਦੇ ਹੀ ਉਸਦੇ ਇੱਕ ਕੰਨ ਨੂੰ ਈਅਰ ਫੋਨ ਤੇ ਦੂਜੇ ਨਾਲ ਆਸ ਪਾਸ ਦੀ ਨਿੱਕੀ ਆਵਾਜ਼ ਨੂੰ ਸੁਣਨ ਲਈ ਉਹ ਤਿਆਰ ਸੀ । ਦੋ ਗਲੀਆਂ ਦੇ ਮੋੜ ਕੱਟਕੇ ਪਿੰਡ ਦੀ ਫਿਰਨੀ ਦੇ ਪਹਿਲੇ ਹੀ ਘਰ ਦਾ ਦਰਵਾਜ਼ਾ ਨੂੰ ਹਲਕਾ ਧੱਕਾ ਦਿੱਤਾ ।
ਅੱਗਿਓ ਪਰਮ ਉਸਦੀ ਪੈਡਚਾਲ ,ਤੇ ਫੋਨ ਤੇ ਉਸਦੇ ਸਾਹਾਂ ਦੀ ਆਵਾਜ ਨੂੰ ਸੁਣਦਾ ।ਉਸਦੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਉਸਨੂੰ ਆਪਣੀਆਂ ਬਾਹਾਂ ਚ ਘੁੱਟਣ ਲਈ ਤਿਆਰ ਸੀ ।
ਦਰਵਾਜੇ ਨੂੰ ਹਲਕਾ ਬੰਦ ਕਰਕੇ ਉਸਨੇ ਅਮਨ ਨੂੰ ਆਪਣੀਆਂ ਬਾਹਾਂ ਚ ਘੁੱਟਿਆ । ਪਿਆਰ ਦੇ ਦੋ ਪੰਛੀਆਂ ਦੀ ਇਹ ਪਹਿਲੀ ਮੁਲਾਕਾਤ ਸੀ । ਪਰ ਦੋਵਾਂ ਨੂੰ ਇੰਝ ਲੱਗ ਰਿਹਾ ਸੀ ਪਤਾ ਨਹੀਂ ਕਿੰਨੇ ਜਨਮਾਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਹੋਣ । ਦੋਵਾਂ ਦੇ ਦਿਲ ਇੰਝ ਧੜਕ ਰਹੇ ਸੀ ਜਿਵੇਂ ਸੀਨੇ ਦੇ ਅੰਦਰ ਨਹੀਂ ਸਗੋਂ ਬਾਹਰ ਹੀ ਹੋਣ ।ਦੋਵਾਂ ਦੇ ਜਿਸਮਾਂ ਦੀ ਗਰਮੀ ਹਾੜ ਦੀ ਦੁਪਹਿਰੇ ਤਪਦੇ ਟਿੱਬੇ ਦੀ ਗਰਮਾਹਟ ਨੂੰ ਮਾਤ ਪਾ ਰਹੀ ਸੀ ।
ਆਪਣੇ ਬਾਹਾਂ ਚ ਘੁੱਟਦਿਆ ਤੇ ਉਸਦੇ ਬੁੱਲਾਂ ਨੂੰ ਚੁੰਮਦਿਆ ਹੀ ਦੋਂਵੇਂ ਬੈਠਕ ਚ ਪਏ ਪਏ  ਇੱਕੋ ਇੱਕ ਪਏ ਢਿੱਲੇ ਵਾਣ ਦੇ ਮੰਜੇ ਤੇ ਡਿੱਗ ਪਏ । ਪਰ ਦੋਵਾਂ ਲਈ ਪਿਆਸ ਬੁਝਾਉਣ ਲਈ ਐਨੀ ਕੁ ਜਗਾਹ ਬਥੇਰੇ ਸੀ ।ਪਰਮ ਦੇ ਹੱਥਾਂ ਨੇ ਅਮਨ ਦੇ ਸਰੀਰ ਦੇ ਮਹਿਕ ਰਹੇ ਹਰ ਅੰਗ ਦਾ ਜਾਇਜ਼ਾ ਹੱਥਾਂ ਨਾਲ ਲਿਆ। ਉਸਦੀ ਪਿੱਠ ਤੇ ਘੁੰਮਦੇ ਹੱਥ ਗਰਦਨ ਤੋਂ ਥੱਲੇ ਤੱਕ ਬੇਰੋਕ ਜਾ ਰਹੇ ਸੀ।  ਬੁੱਲਾਂ ਤੋਂ ਫਿਸਲਦੇ ਬੁੱਲ੍ਹ ਗਰਦਨ ਦੀ ਗਰਮੀ ਨੂੰ ਚੂਸਣ ਲੱਗੇ ਸੀ। 
ਐਨੇ ਟਾਈਮ ਚ ਇੱਕ ਸ਼ਬਦ ਵੀ ਜ਼ੁਬਾਨੋ ਸਾਂਝਾ ਨਹੀਂ ਸੀ ਹੋਇਆ । ਜਦੋਂ ਭਾਵਨਾਵਾਂ ਦਾ ਵੇਗ ਇਨਸਾਨ ਤੇ ਸਵਾਰ ਹੁੰਦਾ ਤਾਂ ਜੀਭ ਨਾਲੋਂ ਬਾਕੀ ਸਰੀਰ ਵਧੇਰੇ ਵਧੀਆ ਨਾਲ ਇਜਹਾਰ ਪਿਆਰ ਦਾ ਇਜ਼ਹਾਰ ਕਰਦੇ ਹਨ ।
ਪਰਮ ਦੇ ਹੱਥ ਉਸਦੇ ਸੀਨੇ ਸੀਨੇ ਤੇ ਘੁੰਮਣ ਲੱਗੇ ਤੇ ਫਿਰ ਪੱਟਾਂ ਤੱਕ ਪਹੁੰਚ ਗਏ। ਇਸੇ ਵੇਗ ਵਿੱਚ ਕਦੋਂ ਦੋਂਵੇਂ ਕਪੜਿਆਂ ਤੋਂ ਬਿਨਾਂ ਹੋ ਗਏ ਪਤਾ ਵੀ ਨਹੀਂ ਲੱਗਾ ।ਦੋਂਵੇਂ ਹੀ ਸਮਝਦਾਰ ਖਿਲਾੜੀ ਸੀ ।ਅਮਨ  ਨੇ ਉਪਰਲੇ ਨਾਈਟ ਸੂਟ ਤੋਂ ਬਿਨਾਂ ਥੱਲੇ ਕੁਝ ਵੀ ਨਹੀਂ ਸੀ ਪਾਇਆ । ਪੂਰਾ ਮੈਦਾਨ ਪਰਮ ਲਈ ਖੁੱਲ੍ਹਾ ਸੀ। ਇਸ ਲਈ ਪਿਆਰ ਭਿੱਜੇ ਅੰਗਾਂ ਨੂੰ ਜਿਉਂ ਹੀ ਪਰਮ ਦੀਆਂ ਉਂਗਲਾਂ ਛੋਹੰਦੀਆਂ ਅਮਨ ਤੜਪ ਕੇ ਖੁਦ ਨੂੰ ਉਸ ਨਾਲ ਘੁੱਟ ਲੈਂਦੀ। ਪਿਆਰ ਕਹੋ ਜਾਂ ਹਵਸ ਜਾਂ ਕੋਈ ਹੋਰ ਨਾਮ ਦਵੋ ਉਹਨਾਂ ਨੂੰ ਇਸ ਗੱਲ ਤੱਕ ਕੋਈ ਵੀ ਮਤਲਬ ਨਹੀਂ ਸੀ । ਬੱਸ ਉਹ ਤੇ ਉਹੀ ਕਿਰਿਆ ਦੂਹਰਾ ਰਹੇ ਸਨ ਜੋ ਇਸ ਧਰਤੀ ਤੇ ਜੰਮਿਆ ਹਰ ਜੀਵ ਮੁੱਢ-ਕਦੀਮ ਤੋਂ ਕਰ ਰਿਹਾ ਹੈ। ਪਰਮ ਨੂੰ ਯਾਦ ਆਇਆ ਕਿ ਉਸਨੇ ਜਦੋ ਉਸ ਦਿਨ ਮੋੜ ਤੇ ਪਹਿਲੇ ਦਿਨ ਅਮਨ ਨੂੰ ਸਾਲਾਂ ਬਾਅਦ ਤੱਕਿਆ ਸੀ ਸਿਰਫ ਤੇ ਸਿਰਫ ਉਸਦੀ ਤੋਰ ਤੇ ਹਿਲਦੇ ਲੱਕ ਕਰਕੇ ਹੀ ਮਗਰ ਗਿਆ ਸੀ । ਤੇ ਜਿਸ ਨੂੰ ਵੇਖ ਕੇ ਸਿਰਫ ਉਹ ਜਾਂ ਹੀ ਭਰਦਾ ਸੀ ਉਹ ਮੁਟਿਆਰ ਅੱਜ ਉਸਦੀਆਂ ਬਾਹਾਂ ਵਿੱਚ ਸੀ ਉਹ ਵੀ ਬਿਨਾਂ ਪਰਦੇ ਤੋਂ । ਉਸਦੇ ਹੱਥਾਂ ਨੇ ਲੱਕ ਨੂੰ ਛੂਹ ਕੇ ਵੇਖਿਆ।  ਉਸਦੇ ਭਰੇ ਭਰੇ ਮਾਸ ਨੂੰ ਆਪਣੀਆਂ ਹਥੇਲੀਆਂ ਚ ਘੁੱਟ ਕੇ ਮਸਲਿਆਂ। ਫਿਰ ਉਸੇ ਮੰਜੇ ਤੇ ਉਸ ਹਿੱਲਦੇ ਲੱਕ ਨੂੰ ਤੇ ਬਾਕੀ ਅੰਗਾਂ ਨੂੰ ਆਪਣੇ ਜਿਸਮ ਤੇ ਹੱਥਾਂ ਨਾਲ ਮਹਿਸੂਸ ਕਰਦਾ ਰਿਹਾ।  ਤੇ ਪਲ ਪਲ ਉਸਦੇ ਤਨ ਚ ਹੀ ਨਹੀਂ ਸਗੋਂ ਮਨ ਚ ਵੀ ਸਮਾਉਂਦਾ ਗਿਆ।  ਅਮਨ ਦੇ ਦਿਮਾਗ ਚ ਜੋ ਸੀ ਉਹ ਇਹ ਕਿ ਉਸਦੀਆਂ ਬਾਹਾਂ ਚ ਜੋ ਸਕਸ਼ ਹੈ ਨਾ ਸਿਰਫ ਉਸਦੇ ਜਜ਼ਬਾਤ ਸਮਝਦਾ ਹੈ ਸਗੋਂ ਹਰ ਪੱਖੋਂ ਉਸਦੇ ਜੀਵਨ ਸਾਥੀ ਬਣਨ ਦੇ ਲਾਇਕ ਹੈ । ਦੋਹਾਂ ਦੇ ਇਸ ਮਿਲਣ ਗੜੀ ਦੇ ਸ਼ੁਰੂ ਦੇ ਪਲਾਂ ਦੇ ਪਿਆਰ ਨੇ ਉਸਦੇ ਮਨ ਚ ਇਹ ਖਿਆਲ ਵੀ ਮਚਾ ਦਿੱਤਾ ਸੀ ਕਿ ਸਿਰਫ ਉਸਦੇ ਜਜ਼ਬਾਤ ਹੀ ਨਹੀਂ ਸਗੋਂ ਉਸਦੇ ਸਰੀਰ ਦੀ ਲੋੜ ਨੂੰ ਵੀ ਓੰਨੇ ਹੀ ਸਮਝਦਾ ਹੈ ।
ਚਿਰਾਂ ਤੋਂ ਜਿਸਮ ਦੀ ਛੋਹ ਨੂੰ ਤਰਸੇ ਦੋ ਜਿਸਮਾਂ ਦੇ ਇਸ ਪਿਆਰ ਨੂੰ ਇੰਝ ਵੀ ਸਮਝਿਆ ਜਾ ਸਕਦਾ ਜਿਵੇਂ ਪਿਆਸ ਨਾਲ ਬੇਹਾਲ ਹੋਕੇ ਅਸੀਂ ਰੱਜ ਕੇ ਪਾਣੀ ਪੀਂਦੇ ਹਾਂ ਤੇ ਕਈ ਵਾਰ ਅਫਰੇਵਾ ਵੀ ਹੋ ਜਾਂਦਾ । ਕਈ ਘੰਟੇ ਇੱਕ ਦੂਜੇ ਨਾਲ ਗੁਜ਼ਰ ਕੇ ,ਇੱਕੋ ਕਿਰਿਆ ਵਾਰ ਵਾਰ ਦੂਹਰਾ ਕੇ ਵੀ ਦੋਵਾਂ ਨੂੰ ਰੱਜ ਨਾ ਆ ਰਿਹਾ ਸੀ । ਭਾਦੋਂ ਦੇ ਮੀਂਹ ਵਾਂਗ ਬੱਦਲ ਜਿੰਨੀ ਵਾਰ ਵੀ ਵਰਸਦਾ ਮੀਂਹ ਲਈ ਖਿੱਚ ਪਹਿਲਾਂ ਤੋਂ ਵੀ ਵੱਧ ਜਾਂਦੀ ਹੈ । ਪਿਆਰ ਦੀਆਂ ਪਹਿਲੀਆਂ ਮਿਲਣੀਆਂ ਕੁਝ ਇੰਝ ਦੀਆਂ ਹੀ ਹੁੰਦੀਆਂ ਹਨ । ਜਿੱਥੇ ਹੁੰਮਸ ਤੋਂ ਬਚਦਾ ਬੰਦਾ ਤੇ ਧਰਤੀ ਵੀ ਸੋਚਦਾ ਕਿ ਬੱਸ ਮੀਂਹ ਵਰਦਾ ਰਹੇ । ਪਰ ਬੱਦਲ ਆਪਣੀ ਤੋਰੇ ਚਲਦਾ ਹੈ ਥੋੜ੍ਹਾ ਥੋੜ੍ਹਾ ਤੇ ਘੜੀ ਮੁੜੀ ਤੇ ਹਰ ਵਾਰ ਧਰਤੀ ਦੀ ਪਿਆਸ ਨੂੰ ਹੋਰ ਵੀ ਵਧਾਉਂਦੇ ਹੋਏ । ਤੇ ਵਿਛੋੜੇ ਤੱਕ ਇੰਝ ਹੀ ਚਲਦਾ ਹੈ ।

ਪਰ ਵਸਲ ਦਾ ਹਰ ਪਲ ਵਿਛੋੜੇ ਦਾ ਸਮਾਂ ਆਪਣੇ ਨਾਲ ਲੈ ਕੇ ਜ਼ਰੂਰ ਆਉਂਦਾ । ਤੇ ਅੰਤ ਅਮਨ ਨੇ ਪਰਮ ਦੀਆਂ ਬਾਹਾਂ ਚੋ ਨਿਕਲਦਿਆਂ ਆਪਣੇ ਕਪੜੇ ਫਟਾਫਟ ਪਾਏ ਤੇ ਕਿੱਸ ਦੇਕੇ ਓਥੋਂ ਮਲਕੜੇ ਬਾਹਰ ਨਿੱਕਲ ਗਈ । ਪਹਿਲਾਂ ਵਾਂਗ ਹੀ ਇੱਕ ਈਅਰਫੋਨ ਕੰਨ ਨੂੰ ਲਾ ਕੇ ਪਰਮ ਨੂੰ ਕਾਲ ਲਾ ਕੇ । ਕਦਮ ਹੌਲੀ ਹੌਲੀ ਪੁੱਟਦੀ ਉਹ ਆਪਣੇ ਘਰ ਪਹੁੰਚੀ ।ਇਸ ਗੱਲੋਂ ਸ਼ਕੁਰ ਕਰਦੀ ਕਿ ਕਿਸੇ ਨੇ ਨਹੀਂ ਦੇਖਿਆ ।
ਦੋਂਵੇਂ ਉਸ ਰਾਤ ਇੰਝ ਸੁੱਤੇ ਜਿਵੇਂ ਮੁੜ ਕਦੇ ਉੱਠਣਾ ਨਾ ਹੋਵੇ ।ਪਿਆਰ ਦੀ ਥਕਾਵਟ ਤੇ ਨਾ ਪਹਿਲੀ ਮੁਲਾਕਾਤ ਦੇ ਜੋਸ਼ ਢਲਣ ਮਗਰੋਂ ਨੀਂਦ ਇੰਝ ਹੀ ਆਉਂਦੀ ਹੈ ।
ਪਰ ਗੁੜ ਤੇ ਇਸ਼ਕ ਦੀ ਮਹਿਕ ਕਦੋਂ ਛੁਪੀ ਹੈ ।ਦੋ ਅੱਖਾਂ ਨੇ ਅਮਨ ਦੇ ਘਰੋਂ ਬਾਹਰ ਨਿੱਕਲਣ ਤੋਂ ਵਾਪਿਸ ਆਉਣ ਤੱਕ ਦਾ ਸਾਰਾ ਸਮਾਂ ਆਪਣੇ ਅੱਖੀਂ ਤੱਕਿਆ ਸੀ । ਬੱਸ ਉਸਨੂੰ ਇਹ ਸਮਝ ਨਹੀਂ ਲੱਗੀ ਸੀ ਹਨੇਰੇ ਚ ਕਿ ਉਹ ਕੌਣ ਸੀ ਅਮਨ ਜਾਂ ਉਸਦੀ ਭਾਬੀ । ” ਯਾਰੀ ਲੱਗੀ ਦਾ ਢੋਲ ਬੱਸ ਹੁਣ ਵੱਜਣ ਵਾਲਾ ਹੀ ਸੀ ” .

ਵਾਰਿਸ਼ ਸ਼ਾਹ ਆਖਦਾ ਹੈ ਕਿ ” ਵਾਰਿਸ਼ ਸ਼ਾਹ ਛੁਪਾਈਏ ਜੱਗ ਕੋਲੋਂ ਭਾਂਵੇ ਆਪਣਾ ਹੀ ਗੁੜ ਖਾਈਏ ਜੀ। ਤਾਂ ਉਹ ਇਸ਼ਕ ਦੀ ਰਾਹ ਤੇ ਤੁਰੇ ਜਾਂਦੇ ਪਾਂਧੀਆਂ ਨੂੰ ਸਪਸ਼ਟ ਸੰਦੇਸ਼ ਦੇ ਦਿੰਦਾ ਹੈ। ਜਿੱਥੇ ਦਿਨ ਦੇ ਦੁਪਹਿਰੇ ਰਾਹ ਖੜੇ ਮਿਲਦੇ ਮੁੰਡੇ ਦੀ ਗੱਲ ਖੰਬਾਂ ਤੋਂ ਡਰ ਬਣ ਜਾਵੇ ਓਥੇ ਰਾਤ ਦੇ ਸਮੇਂ ਕਿਸੇ ਦਾ ਇੱਕ ਘਰੋਂ ਨਿੱਕਲ ਦੂਜੇ ਘਰ ਵੜਨ ਦੀ ਗੱਲ ਤਾਂ ਉੱਡਣੀ ਹੀ ਸੀ।

ਅਗਲੇ ਦਿਨ ਸ਼ਾਮ ਦੀ ਗੱਲ ਸੀ। ਸੱਤਾ ਖੇਤੋਂ ਕੱਲ ਦੀ ਪੂਰੀ ਰਾਤ ਤੇ ਅੱਜ ਦਾ ਪੂਰਾ ਦਿਨ ਵਾਹੀ ਕਰਕੇ ਖੇਤ ਦੀ ਨੁੱਕਰੇ ਟਰੈਕਟਰ ਖੜਾ ਕਰਕੇ ਆਪਣੇ ਸਾਂਝੀ ਨਾਲ ਗੱਲ ਕਰ ਰਿਹਾ ਸੀ। ਸ਼ਰੀਕਾਂ ਵਿੱਚੋਂ ਉਹਦੇ ਚਾਚੇ ਦਾ ਮੁੰਡਾ ਉੱਚੀ ਦੇਣੇ ਉਸਦੇ ਕੋਲੋਂ ਬੋਲਦਾ ਲੰਘਿਆ ” ਮੈਂ ਤਾਂ ਭਾਈ ਰਾਤ ਨੂੰ ਕਦੇ ਹਲ ਨੀ ਜੋੜਦਾ ,ਮਖੇ ਮੈਂ ਇਥੇ ਵਾਹੀ ਜਾਵਾਂ ਤੇ ਘਰ ਦੀ “ਜਮੀਨ ” ਕੋਈ ਹੋਰ ਵਾਹੀ ਜਾਵੇ। ਕਹਿਣ ਮਗਰੋਂ ਉਸਨੇ ਸੱਤੇ ਵੱਲ ਕਾਣੀ ਅੱਖ ਨਾਲ ਤੱਕਿਆ ਜਿਵੇਂ ਉਸਨੂੰ ਜਤਾ ਰਿਹਾ ਹੋਵੇ ਕਿ ਉਸਨੂੰ ਹੀ ਸੁਣਾ ਰਿਹਾ ਹੈ। ਸੱਤਾ ਤਾਂ ਅੱਗ ਬਬੂਲਾ ਹੋ ਗਿਆ. ਤੁਰੰਤ ਟਰੈਕਟਰ ਦੀ ਚਾਬੀ ਲੈ ਕੇ ਉਹ ਘਰ ਨੂੰ ਤੁਰ ਪਿਆ। ਰਹੇ ਜਾਂਦੇ ਉਸਨੂੰ ਲੱਗ ਰਿਹਾ ਸੀ ਜਿਵੇਂ ਸਾਰੇ ਪਿੰਡ ਦੇ ਲੋਕਾਂ ਦੀਆਂ ਨਜਰਾਂ ਉਸਨੂੰ ਹੀ ਦੇਖ ਰਹੀਆਂ ਹੋਣ। ਸਾਰੀਆਂ ਗੱਲਾਂ ਉਸ ਬਾਰੇ ਜਾਂ ਉਸਦੇ ਪਰਿਵਾਰ ਬਾਰੇ ਹੋਣ।

ਸ਼ਰੀਕ ਪੇਂਡੂ ਸਮਾਜ ਦਾ ਅਜਿਹਾ ਅੰਗ ਹੈ ਜਿਹੜਾ ਇੱਕੋ ਖੂਨ ਵਿਚੋਂ ਪੈਦਾ ਹੋਕੇ ਆਪਣੇ ਹੀ ਖੂਨ ਚੋਣ ਸੁਆਦ ਲੈਂਦਾ ਹੈ। ਸੱਤੇ ਦੇ ਚਾਚੇ ਦੇ ਮੁੰਡੇ ਬੀਰੇ ਨੇ ਵੀ ਇੰਝ ਹੀ ਕੀਤਾ ਸੀ। ਉਸਨੇ ਰਾਤ ਦੀ ਅੱਖੀਂ ਦੇਖੀ ਇੰਝ ਉਦੈ ਸੀ ਪਿੰਡ ਚ ਜਿਵੇਂ ਇਹ ਕਈ ਮਹੀਨਿਆਂ ਤੋਂ ਚੱਲ ਰਿਹਾ ਹੋਵੇ।

ਸੱਤਾ ਘਰ ਆਉਂਦਿਆਂ ਹੀ ਆਪਣੀ ਘਰਵਾਲੀ ਵਿੰਨੀ ਤੇ ਵਰ ਪਿਆ। ਘਰ ਉਸ ਵੇਲੇ ਉਹੀ ਸੀ। ਗੁੱਸੇ ਚ ਉੱਚੀ ਅਵਾਜ ਤੋਂ ਸ਼ੁਰੂ ਹੋਕੇ ਮਾਰ ਕੁੱਟ ਤੱਕ ਪੁੱਜ ਗਈ। ਤੇ ਅਖੀਰ ਉਸਨੂੰ ਛੱਡ ਦੇਣ ਤੇ ਤਲਾਕ ਦੇਣ ਦੀ ਗੱਲ।

ਤੇ ਇਥੇ ਵਿੰਨੀ ਫਿੱਸ ਗਈ। ਸਾਰਾ ਕੁਝ ਖੋਲ ਕੇ ਦੱਸ ਦਿੱਤਾ। ਅਮਨ ਦੀ ਆਪਣੇ ਘਰ ਚ ਹੀ ਅਖੀਰ ਸੱਚਾਈ ਖੁੱਲ ਗਈ। ਪੂਰੀ ਗੱਲ ਸੁਣਕੇ ਸੱਤਾ ਤਿਲਮਿਲਾ ਉੱਠਿਆ ” ਉਸ ਕੁੱਤੀ ਨੂੰ ਥੱਲੇ ਪੈਣ ਨੂੰ ਬੱਸ ਆਹੀ ਜਾਤ ਮਿਲੀ ਸੀ “. ਉਸਦਾ ਪਾਰਾ ਬੇਕਾਬੂ ਸੀ। ਉਸਨੂੰ ਲੱਗ ਰਿਹਾ ਸੀ ਜਿਵੇਂ ਸਾਰੇ ਸ਼ਰੀਕ ਉਸਤੇ ਹੱਸ ਹੱਸ ਰਹੇ ਹੋਣ। ਘਰ ਘਰ ਉਸਦੀਆਂ ਹੀ ਗੱਲਾਂ ਚੱਲ ਰਹੀਆਂ ਹੋਣ।

ਉਸਨੇ ਕੇਰਾਂ ਤਾਂ ਅਮਨ ਨੂੰ ਹੀ ਮਾਰਨ ਦਾ ਨਿਸ਼ਚਾ ਕਰ ਲਿਆ ਸੀ ਪਰ ਮਗਰੋਂ ਖੁਦ ਨੂੰ ਸੰਭਾਲ ਲਿਆ। ਪਰ ਇੱਕ ਗੱਲ ਉਸਨੇ ਮਨ ਚ ਧਾਰ ਲਈ ਸੀ ਉਹ ਸੀ ਪਰਮ ਨੂੰ ਸਬਕ ਸਿਖਾਣ ਦੀ।

ਦਿਵਾਲੀ ਨੂੰ ਲੰਘਿਆ ਅਜੇ ਕੁਝ ਹੀ ਦਿਨ ਹੋਏ ਸੀ । ਚੰਨ ਆਪਣੇ ਆਕਾਰ ਚ ਵਧਦਾ ਵਧਦਾ ਥਾਲੀ ਦੇ ਅੱਧ ਤੱਕ ਪਹੁੰਚ ਗਿਆ ਸੀ ।ਪੂਰਾ ਪਿੰਡ ਹੀ ਘੂਕ ਸੁੱਤਾ ਪਿਆ ਸੀ । ਅਮਨ ਵੀ ਆਪਣੇ ਕਮਰੇ ਚ ਸੋਚ ਰਹੀ ਸੀ ਕਿ ਸੱਚੀਂ ਸੁੱਤਾ ਪਿਆ ਏ । ਜਾਂ ਐਵੇਂ ਰਾਤ ਦਾ ਪਰਦਾ ਹੀ ਹੈ ।ਖੌਰੇ ਕਿੰਨੇ ਹੀ ਜਣੇ ਉਹਦੇ ਵਾਂਗ ਆਪਣੇ ਸੱਜਣ ਨੂੰ ਮਿਲਣ ਲਈ ਜਾਗ ਰਹੇ ਹੋਣਗੇ ? ਤੇ ਸੱਚ ਵਿਆਹਾਂ ਦਾ ਵੀ ਤਾਂ ਕਿੰਨਾ ਜੋਰ ਏ ਅੱਜਕੱਲ੍ਹ ! ਨਵੇਂ ਵਿਆਹਿਆ ਜੋੜੀਆ ਦੀਆਂ ਰਾਤਾਂ ਬਿਨਾਂ ਸੁੱਤਿਆ ਹੀ ਲੰਘ ਜਾਂਦੀਆਂ ਹੋਣੀਆਂ ਨੇ .ਇਹ ਸੋਚਦਿਆਂ ਉਹਦਾ ਮਨ ਹੋਰ ਵੀ ਰੁਮਾਂਚ ਨਾਲ ਭਰ ਗਿਆ । ਪਰਮ ਦੀ ਉਡੀਕ ਉਸਨੂੰ ਹੋਰ ਵੀ ਭਾਰੀ ਲੱਗਣ ਲੱਗ ਗਈ ।ਉਹ ਬੱਸ ਸੋਚ ਰਹੀ ਸੀ ਕਦੋਂ ਉਸਦਾ ਤੇ ਪਰਮ ਦਾ ਵਿਆਹ ਹੋਏਗਾ ਕਦੋਂ ਇਹ ਰਾਤਾਂ ਨੂੰ ਜਾਂ ਦਿਨ ਚ ਲੁਕ ਲੁਕ ਕੇ ਮਿਲਣ ਝੰਜਟ ਤੋਂ ਛੁਟਕਾਰਾ ਮਿਲੁ ।ਮਿਲਣ ਤੋਂ ਪਹਿਲਾਂ ਤੇ ਮੇਲ ਦੇ ਸਮੇਂ ਉਹਦਾ ਸੀਨਾ ਧੱਕ ਧੱਕ ਵੱਜਦਾ ਰਹਿੰਦਾ ਸੀ ।ਡਰ ਤੇ ਚਾਅ ਦੇ ਮਾਰੇ ਕਿਸੇ ਦਿਨ ਦਿਲ ਹੀ ਨਾ ਬਾਹਰ ਜਾ ਡਿੱਗੇ ।ਪਰ ਵਿਆਹ ਚ ਕਿਹੜਾ ਮਸਲੇ ਅਜੇ ਘੱਟ ਨੇ । ਪਿੰਡ ਭਾਵੇਂ ਵੱਖਰੇ ਸੀ ਪਰ ਜਾਤ ਵੀ ਅੱਡ ਸੀ ।ਜੇ ਦੋਨੋ ਆਪਣੇ ਮਿਥੇ ਟੀਚੇ ਪੁੱਜ ਜਾਣ ਫਿਰ ਤਾਂ ਹਰ ਹੀਲੇ ਘਰਦੇ ਮਨ ਹੀ ਜਾਣਗੇ ।ਉਸਦੇ ਮਨ ਨੂੰ ਇਸ ਗੱਲ ਦੀ ਤਸੱਲੀ ਸੀ ।ਉਸਨੂੰ ਦੂਰ ਕਿਤੇ ਮੋਟਰ ਸਾਈਕਲ ਦੀ ਆਵਾਜ਼ ਸੁਣੀ । ਜਾਪਿਆ ਪਰਮ ਹੀ ਹੋਊ ।ਨਾਲ ਹੀ ਫੋਨ ਚ ਮੈਸੇਜ ਦੀ ਵਾਈਬਰੇਸ਼ਨ ਹੋਈ ।ਪਰਮ ਦਾ ਹੀ ਸੀ ।ਫੋਨ ਦੀ ਕੰਬਣੀ ਨਾਲੋਂ ਉਹਦਾ ਸਰੀਰ ਵਧੇਰੇ ਕੰਬ ਰਿਹਾ ਸੀ ।ਠੰਡ ਦੇ ਬਾਵਜੂਦ ਤਰੇਲੀਆਂ ਆ ਗਈਆਂ ਸੀ ਉਸਨੂੰ । ਪੈੜਾਂ ਦੀ ਅਵਾਜ ਜਿਉਂ ਜਿਉਂ ਨਜ਼ਦੀਕ ਆਉਂਦਾ ਉਹਦੇ ਸਰੀਰ ਜਿਵੇਂ ਹੋਰ ਵੀ ਭਾਰਾ ਹੋ ਰਿਹਾ ਸੀ । । ਉਸਨੇ ਉੱਠਕੇ ਮਲਕੜੇ ਜਿਹੇ ਬਾਕੀ ਕਮਰਿਆਂ ਦੀ ਸ਼ਾਂਤੀ ਤੱਕੀ ਵਿਹੜੇ ਤੇ ਬਾਥਰੂਮ ਚ ਦੇਖਿਆ ਕਿ ਕੋਈ ਉਠਿਆ ਤਾਂ ਨੀ ਮਿਸ ਕਾਲ ਕਰਕੇ ਮਲਕੜੇ ਦਰਵਾਜ਼ੇ ਖੋਲ ਦਿੱਤਾ । ਪਰਮ ਪਹਿਲਾਂ ਹੀ ਤਿਆਰ ਸੀ ਉਹ ਫਟਾਫਟ ਅੰਦਰ ਵੜਿਆ ਤੇ ਅਮਨ ਨੇ ਉਸੇ ਤੇਜੀ ਨਾਲ ਘਰਲਾ ਲਾ ਦਿੱਤਾ ।ਦੱਬੇ ਪੈਰੀਂ ਦੋਨੋ ਕਮਰੇ ਚ ਘੁਸ ਗਏ ।ਅਮਨ ਉਸਦੇ ਅੱਗੇ ਅੱਗੇ ਸੀ ਤੇ ਪਰਮ ਪਿੱਛੇ ਪਿੱਛੇ ।ਘੁੱਪ ਹਨੇਰੇ ਚ ਅਮਨ ਪੈਰ ਰੱਖਦੀ ਜਿਉਂ ਹੀ ਬੈੱਡ ਕੋਲ ਪੁੱਜੀ ਪਰਮ ਨੇ ਉਸਨੂੰ ਪਿੱਛੇ ਤੋਂ ਆਪਣੇ ਕਲਾਵੇ ਚ ਭਰ ਲਿਆ ।ਇੱਕੋ ਸਮੇਂ ਦੋਂਵੇਂ ਬੈੱਡ ਤੇ ਡਿੱਗ ਗਏ ।ਪਰਮ ਦੇ ਸਰੀਰ ਦੀ ਠੰਡਕ ਨੂੰ ਅਮਨ ਦੇ ਸਰੀਰ ਦੀ ਗਰਮੀ ਨੇ ਰਾਹਤ ਜਿਵੇਂ ਰਾਹਤ ਦਿੱਤੀ ।ਪਰਮ ਦੇ ਠੰਡੇ ਹੱਥਾਂ ਨੂੰ ਆਪਣੇ ਅਧਨੰਗੇ ਮੋਢਿਆਂ ਤੋਂ ਹਟਾਉਣ ਦੀ ਅਮਨ ਨੇ ਹਟਾਉਣ ਦੀ ਅਸਫਲ ਤੇ ਬੇਮਨ ਢੰਗ ਨਾਲ ਕੋਸ਼ਿਸ਼ ਕੀਤੀ ।ਪਰ ਅਮਨ ਦੀ ਮਜਬੂਤ ਪਕੜ ਚੋਂ ਨਿੱਕਲ ਨਾ ਸਕੀ ।ਹਾਰ ਕੇ ਮਲਕੜੇ ਜਿਹੇ ਅਮਨ ਨੇ ਕਿਹਾ ,” ਪਹਿਲਾਂ ਰਜਾਈ ਦੁਆਲੇ ਲੈ ਲਾ ,ਠੰਡ ਚੋ ਆਈਐ ,ਕੁਝ ਸਰੀਰ ਭਖ ਜਾਊ ।”@ਤੇਰੇ ਹੁੰਦਿਆਂ ਗਰਮੀ ਲਈ ਰਜਾਈ ਦੀ ਕੀ ਲੋੜ ” ਆਖਦਿਆਂ ਪਰਮ ਨੇ ਹੋਰ ਵੀ ਜੋਰ ਨਾਲ ਉਸਨੂੰ ਆਪਣੇ ਨਾਲ ਘੁੱਟਿਆ ।ਅਮਨ ਨੂੰ ਪਰਮ ਦੇ ਸਰੀਰ ਢੇ ਹਰ ਅੰਗ ਦੀ ਸਖਤੀ ਆਪਣੇ ਸਰੀਰ ਤੇ ਮਹਿਸੂਸ ਹੋਈ ।ਥੋੜੀ ਮੇਹਨਤ ਨਾਲ ਤੇ ਹਿੰਮਤ ਨਾਲ ਉਸਨੇ ਬੈੱਡ ਤੇ ਸਿੱਧੀ ਹੋਕੇ ਅਮਨ ਨੂੰ ਆਪਣੇ ਉੱਪਰ ਖਿੱਚ ਲਿਆ ਤੇ ਉਪਰੋਂ ਰਜਾਈ ਪਾ ਲਈ ।ਪਰਮ ਦੀ ਗਰਦਨ ਨੂੰ ਹੱਥਾਂ ਚ ਲੈ ਕੇ ਇੱਕ ਉਸਦੇ ਮੱਥੇ ,ਗੱਲਾ ਤੇ ਕਿੱਸ ਕਰਦਿਆਂ ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਕੱਸ ਲਿਆ ।ਦੋਂਵੇਂ ਦੇ ਸਰੀਰ ਚ ਜਿਵੇ ਬਿਜਲੀ ਦਾ ਕਰੰਟ ਦੌੜ ਗਿਆ ਹੋਵੇ ।ਇੱਕ ਦੂਸਰੇ ਹੱਥਾਂ ਦੀ ਕੋਈ ਸੂਰਤ ਨਹੀਂ ਸੀ ਕਿ ਕਿਥੇ ਸਨ ।ਕਿੰਨਾ ਸਮਾਂ ਉਹ ਇਵੇਂ ਰਹੇ ਉਹਨਾਂ ਨੂੰ ਵੀ ਨਹੀਂ ਸੀ ਪਤਾ ।ਅਜੇ ਪਰਮ ਬੁੱਲ੍ਹਾ ਤੋਂ ਹੇਠਾਂ ਉਸਦੀ ਗਰਦਨ ਤੱਕ ਹੀ ਪਹੁੰਚਿਆ ਹੀ ਸੀ ਕਿ ਕਮਰੇ ਦਾ ਦਰਵਾਜ਼ਾ ਤੜਾਕ ਕਰਕੇ ਖੁੱਲਿਆ ।ਲਾਈਟ ਜਗੀ ।ਦੋਂਵੇਂ ਡੌਰ ਭੌਰ ਹੋ ਗਏ ।ਕਮਰੇ ਚ ਅਮਨ ਦਾ ਭਰਾ,ਪਿਤਾ ਤੇ ਚਾਚੇ ਦੇ ਦੋਂਵੇਂ ਮੁੰਡੇ ਦਾਖਿਲ ਹੋਏ ।ਮਗਰੇ ਹੀ ਉਸਦੀ ਭਾਬੀ ਤੇ ਮਾਂ ਵੀ ਇਸਤੋਂ ਪਹਿਲਾਂ ਕਿ ਦੋਂਵੇਂ ਕੁਝ ਸਮਝ ਪਾਉਂਦੇ ਅਮਨ ਦੇ ਭਰਾ ਤੇ ਚਾਚੇ ਦੇ ਮੁੰਡਿਆ ਨੇ ਰਜਾਈ ਚ ਖਿੱਚਕੇ ਪਰਮ ਨੂੰ ਬਾਹਰ ਕੱਢ ਲਿਆ ।ਅਮਨ ਨੇ ਬੋਲਣ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਉਹਦੇ ਭਰਾ ਨੇ ਆਪਣੇ ਮੂੰਹ ਤੇ ਉਂਗਲੀ ਰੱਖਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ,” ਜੇ ਬੋਲੀ ,ਚੀਕੀ ਜਾਂ ਰੋਈ ,ਦੋਵਾਂ ਨੂੰ ਏਥੇ ਹੀ ਮਾਰ ਕੇ ਗੱਡ ਦਿਆਂਗਾ ।” “ਤੈਨੂੰ ਥੱਲੇ ਪੈਣ ਨੂੰ ਇਹ ਸਾਲੀ ਕੁੱਤੀ ਜਾਤ ਮਿਲੀ ਸੀ “ਪਰਮ ਨੇ ਛੁੱਟਣ ਦੀ ਅਸਫ਼ਲ ਕੋਸ਼ਿਸ਼ਾਂ ਬਥੇਰੀਆਂ ਕੀਤੀਆਂ ਪਰ ਤਿੰਨ ਜਣਿਆਂ ਅੱਗੇ ਉਹਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ । ਤਿੰਨਾਂ ਨੇ ਥੱਪੜਾਂ ਨਾਲ ਹੀ ਉਸਨੂੰ ਮਾਰ ਮਾਰ ਬੌਂਦਲਾ ਦਿੱਤਾ ਸੀ ।ਇੱਕ ਜਣਾ ਭੱਜ ਕੇ ਪਤਾ ਨੀ ਕਦੋਂ ਲੋਹੇ ਦੀ ਰਾਡ ਬਾਹਰੋਂ ਚੱਕ ਲਿਆਇਆ ਸੀ ।ਉਦੋਂ ਹੀ ਪਤਾ ਲੱਗਾ ਜਦੋ ਰਾਡ ਉਸਦੀ ਪਿੱਠ ਤੇ ਤਾੜ ਦੇਣੇ ਵੱਜੀ ।ਉਸਦੀ ਚੀਕ ਨੂੰ ਉਸਦੇ ਮੂੰਹ ਚ ਕੱਪੜਾ ਥੁਨ ਕੇ ਘੁੱਟ ਦਿੱਤਾ ।ਚੀਕਣ ਦੀ ਕੋਸ਼ਿਸ ਅਮਨ ਨੇ ਵੀ ਕੀਤੀ ਪਰ ਉਸਦੀ ਮਾਂ ਤੇ ਭਾਬੀ ਨੇ ਉਸਨੂੰ ਪਕੜ ਕੇ ਉਸਦੇ ਮੂੰਹ ਤੇ ਵੀ ਪੱਟੀ ਬੰਨ ਦਿਤੀ ਤੇ ਬਾਹਾਂ ਤੋਂ ਪਕੜ ਕੇ ਬੰਦੀ ਹੀ ਬਣਾ ਲਿਆ ਸੀ ।ਅਮਨ ਨੂੰ ਇਹ ਵੀ ਨਹੀਂ ਸੁਰਤ ਸੀ ਕਿ ਉਹ ਅਜੇ ਵੀ ਉਹਨਾਂ ਸਾਹਮਣੇ ਅਲਫ਼ ਨੰਗੀ ਹੀ ਸੀ ਉਸਦੇ ਕੱਪੜੇ ਉਸਦੇ ਸਰੀਰ ਨੂੰ ਢਕਣ ਤੋਂ ਵੀ ਅਸਮਰਥ ਸੀ ।
ਐਸੀ ਕਾਵਾਂਰੌਲੀ ਚ ਕਿਸਨੂੰ ਇਸ ਸਭ ਦੀ ਪਈ ਸੀ ।ਜੋ ਸੀ ਉਹ ਸੀ ਪਰਮ ਨੂੰ ਕੁੱਟਣ ਦੀ ।ਪਿਛਲੇ ਪੰਦਰਾਂ ਵੀਹ ਮਿੰਟਾਂ ਚ ਇੱਕ ਪਲ ਵੀ ਐਸਾ ਨਹੀਂ ਸੀ ਜਦੋਂ ਪਰਮ ਦੇ ਪਏ ਰਹੀ ਕੁਟਾਈ ਬੰਦ ਹੋਈ ਹੋਵੇ ।ਉਸਦਾ ਬਾਪੂ ਬਾਹਰ ਕਿਸੇ ਦੇ ਆ ਜਾਣ ਦੀ ਖਬਰ ਵੀ ਰੱਖ ਰਿਹਾ ਸੀ ।ਨਾਲੇ ਸਮਝਾਈ ਜਾ ਰਿਹਾ ਸੀ ਕਿ ਕੀਤੇ ਕਸੂਤੀ ਥਾਂ ਨਾ ਮਾਰ ਦਿਓ ਐਵੇਂ ਗਲ ਪੈਜੁ । ਅਮਨ ਦੀ ਭਾਬੀ ਵੀ ਵਾਰ ਵਾਰ ਘਰਵਾਲੇ ਨੂੰ ਟੋਕਦੀ ਬੱਸ ਕਰੋ ਹੁਣ ਬਥੇਰੀ ਹੋਗੀ ,ਛੱਡ ਦਵੋ ।ਮਾਂ ਵੀ ਰੋਣ ਹੱਕੀ ਰੋਕ ਰਹੀ ਸੀ ਨਾ ਮਾਰ ਮਰਜ਼ੂ ਸਾਰੀ ਉਮਰ ਲਈ ਬੰਨੇ ਜਾਵਾਂਗੇ । ਪਰ ਸੱਤੇ ਦੇ ਦਿਲ ਦੀ ਨਫਰਤ ਉਸਨੂੰ ਕਿੱਥੇ ਰੁਕਣ ਦੇ ਰਹੀ ਸੀ ।ਐਨੇ ਜਣਿਆ ਦੇ ਸਮਝਾਉਣ ਦੇ ਬਾਵਜੂਦ ਤਿੰਨੋ ਕੁੱਟਣ ਤੋਂ ਹੱਟ ਨਹੀਂ ਰਹੇ ਸੀ । ਕਹਿੰਦੇ ਹੋਣੀ ਕਿੱਥੇ ਟਲਦੀ ਹੈ ,ਸ਼ਾਇਦ ਹੋਣੀ ਹੀ ਉਹਨਾਂ ਦੇ ਅੰਦਰ ਗੁੱਸੇ ਦੇ ਲਾਵੇ ਨੂੰ ਵਾਰ ਵਾਰ ਕੱਢ ਰਹੀ ਸੀ ।
ਅਮਨ ਦੇ ਚਾਚੇ ਦੇ ਮੁੰਡੇ ਨੇ ਉਸਦੇ ਵਾਲਾਂ ਤੋਂ ਪਕੜ ਕੇ ਪੁੱਛਿਆ ,”ਦੱਸ ,ਅੱਜ ਤੋਂ ਬਾਅਦ ਮਿਲੇਗਾ ਅਮਨ ਨੂੰ ? ਪਰਮ ਨੇ ਬੇਸੁਰਤੀ ਚ ਹੀ ਹਾਂ ਚ ਸਿਰ ਹਿਲਾ ਦਿੱਤਾ ।”
“ਸਾਲ ਕੁੱਤਾ ਅਜੇ ਵੀ ਜਾਤ ਨੀ ਛਡਦਾ”ਕਹਿੰਦਿਆਂ ਹੀ ਸੱਤੇ ਨੇ ਜੋਰ ਨਾਲ ਲੋਹੇ ਦੀ ਰਾਡ ਉਸਦੇ ਸਿਰ ਚ ਮਾਰ ਦਿੱਤੀ ।ਖੂਨ ਦਾ ਫੁਹਾਰਾ ਛੁਟਿਆ ਤੇ ਪਰਮ ਓਥੇ ਹੀ ਡਿੱਗ ਗਿਆ ।ਚੀਖ ਵੀ ਉਸਦੇ ਗਲੇ ਤੱਕ ਨਾ ਆਈ ।ਅਮਨ ਦੇਖਦਿਆਂ ਹੀ ਗਸ਼ ਪੈ ਗਈ ।
ਕੁਝ ਮਿੰਟਾਂ ਮਗਰੋਂ ਜਿਵੇਂ ਉਸਨੂੰ ਸੂਰਤ ਆਈ ਕਮਰੇ ਦੀ ਸ਼ਾਂਤੀ ਤਾਜੇ ਖੂਨ ਦੀ ਵਾਸ਼ਨਾ ਤੇ ਪਾਣੀ ਦੀ ਠੰਡਕ ਦੇਖਕੇ ਉਸਨੂੰ ਅਹਿਸਾਸ ਹੋਇਆ ਕਿ ਭਾਣਾ ਵਰਤ ਚੁੱਕਾ ਹੈ ।
ਸੱਤਾ ਤੇ ਉਸਦੇ ਚਾਚੇ ਦੇ ਮੁੰਡੇ ਪਰਮ ਨੂੰ ਬੋਰੀ ਚ ਬੰਨ੍ਹ ਰਹੇ ਸੀ ।ਅਮਨ ਦੀਆਂ ਅੱਖਾਂ ਜਿਵੇਂ ਉਸੇ ਦ੍ਰਿਸ਼ ਤੇ ਪਥਰਾ ਗਈਆਂ ।ਨਾ ਉਹ ਰੋ ਰਹੀ ਸੀ ਨਾ ਹੱਸ ਰਹੀ ਸੀ ਮੂੰਹ ਤੇ ਬੰਨੀ ਪੱਟੀ ਨੇ ਬੋਲਣ ਦੀ ਅਜਾਦੀ ਜਿਵੇ ਖੋ ਹੀ ਲਈ ਸੀ ।ਅਜੇ ਵੀ ਮਾਂ ਤੇ ਭਾਬੀ ਨੇ ਉਹਨੂੰ ਜਕੜਿਆ ਹੋਇਆ ਸੀ ।ਸਾਰਾ ਕੁਝ ਐਨਾ ਸ਼ਾਂਤ ਸੀ ਕਿ ਉਸਨੂੰ ਆਪਣੇ ਦਿਲ ਦੀ ਧੜਕਣ ਵੀ ਸੁਣ ਰਹੀ ਸੀ ।
ਘੰਟੇ ਕੁ ਦੇ ਵਿੱਚ ਇਹ ਭਾਣਾ ਵਰਤ ਗਿਆ ਉਸਨੂੰ ਪਤਾ ਵੀ ਨੀ ਲੱਗਾ ਇਹ ਸੋਚਕੇ ਕਿ ਹੁਣ ਉਸਦਾ ਪਰਮ ਉਸ ਕੋਲ ਕਦੇ ਵਾਪਿਸ ਨਹੀਂ ਆਏਗਾ ਉਸਦੀ ਇੱਕ ਵਾਰ ਫੇਰ ਗਸ਼ੀ ਪੈ ਗਈ ।ਉਵੇਂ ਹੀ ਦੁਬਾਰਾ ਉਹ ਡਿੱਗ ਗਈ ।
ਜਦੋ ਉਹ ਉੱਠੀ ਉਦੋਂ ਸਵੇਰਾ ਹੋ ਚੁੱਕਾ ਸੀ ।ਉਹਦੀ ਮਾਂ ਉਸਦੇ ਵੱਲ ਹੀ ਝਾਕ ਰਹੀ ਸੀ।ਪਰ ਅਮਨ ਲਈ ਤਾਂ ਜਿਵੇਂ ਸਭ ਜ਼ੀਰੋ ਹੋ ਚੁੱਕਾ ਸੀ ।ਦਿਨ ਚੜਦੇ ਹੀ ਖ਼ਬਰ ਫੈਲ ਗਈ ,ਪਿੰਡ ਰੌਣੇ ਦੇ ਸੂਏ ਦੇ ਪੁੱਲ ਕੋਲ ਕਿਸੇ ਮੁੰਡੇ ਦੀ ਲਾਸ਼ ਪਈ ਹੈ । ਇਹ ਪੁਲ ਤਿੰਨ ਪਿੰਡਾਂ ਰੌਣਾ , ਸਹੇੜੀ ਤੇ ਪੱਕੇ ਕਲਾਂ ਦੇ ਅੱਧ ਵਿਚਕਾਰ ਸੀ । ਇਹੋ ਰਾਹ ਅੱਗੇ ਖੇੜੀ ਸ਼ਹਿਰ ਨੂੰ ਲਗਦਾ ਸੀ ਪਿੰਡ ਦੇ ਇੱਕ ਪਾਸੇ ਸਨ ਤੇ ਸ਼ਹਿਰ ਦੂਜੇ ਪਾਸੇ ਤਿੰਨੇ ਪਿੰਡ ਵਾਲੇ ਸ਼ਹਿਰ ਨੂੰ ਜਾਣ ਲਈ ਇਸੇ ਸੂਏ ਦੇ ਪੁੱਲ ਤੋਂ ਲੰਗਦੇ ਸੀ ।
ਅੱਜ ਉਸੇ ਸੂਏ ਦੀ ਪੁੱਲ ਦੀ ਜੂਹ ਤੇ ਉਸ ਅਧਨੰਗੇ ਨੌਜਵਾਨ ਦੀ ਲਾਸ਼ ਪਈ ਸੀ ।ਪਲਾਂ ਛਿਣਾਂ ਚ ਪਹਿਚਾਣ ਹੋ ਗਈ । ਮੁੰਡੇ ਦਾ ਨਾਮ ਪਰਮਵੀਰ ਸਿੰਘ ਸੀ ਤੇ ਪਿੰਡੋਂ ਚੰਗੇ ਘਰ ਪਰ ਸਮਾਜਿਕ ਤੌਰ ਤੇ ਨੀਵੀਂ ਜਾਤ ਮੰਨੀ ਜਾਂਦੀ ਦੇ ਸਰਦਾਰ ਹਰਜਿੰਦਰ ਸਿੰਘ ਦਾ ਮੁੰਡਾ ਸੀ ।
ਯਾਰ ਦੋਸਤ ਕੋਲ ਅੱਗੇ ਵੀ ਉਹ ਘਰ ਦੱਸਕੇ ਰੁਕ ਜਾਂਦਾ ਸੀ । ਪਰ ਸਵਖਤੇ ਘਰ ਆ ਜਾਂਦਾ ਸੀ ।ਉਸਦੀ ਮਾਂ ਬਚਨ ਕੌਰ ਦੇ ਮਨ ਨੂੰ ਅੱਜ ਸਵੇਰ ਦਾ ਹੀ ਧੂੜਕੂ ਲੱਗਾ ਹੋਇਆ ਸੀ ਮਨ ਨੂੰ । ਇਸ ਲਈ ਕਿਸੇ ਮੁੰਡੇ ਦੀ ਲਾਸ਼ ਦੀ ਗੱਲ ਸੁਣਕੇ ਵੀ ਉਹ ਅੰਦਰ ਹੀ ਬੈਠੀ ਰਹੀ ਉਸਦੀ ਹੀਆ ਜਿਹਾ ਨਹੀਂ ਪਿਆ ਬਾਹਰ ਨਿੱਕਲ ਕੇ ਪੁੱਛਣ ਦਾ ।
ਪਤਾ ਉਦੋਂ ਲੱਗਾ ਜਦੋਂ ਗੁਆਂਢੀਆਂ ਦੀ ਬੇਬੇ ਨਾ ਆਕੇ ਪਿੱਟਣਾ ਸ਼ੁਰੂ ਕਰ ਦਿੱਤਾ । ਪਰਮ ਦਾ ਉਸ ਬੇਬੇ ਨਾਲ ਵਾਹਲਾ ਮੋਹ ਸੀ ।
ਬਚਨੀ ਨੂੰ ਯਕੀਨ ਹੀ ਨਹੀਂ ਸੀ । ਉਹ ਬਿਨਾਂ ਆਪਣੇ ਕਪੜੇ ਲੱਤੇ ਦੀ ਸੂਰਤ ਕੇ ਸੂਏ ਦੇ ਪੁੱਲ ਵੱਲ ਭੱਜ ਦੌੜੀ ।ਮਗਰੇ ਹੋਰ ਬੁੜੀਆਂ ਕੁੜੀਆਂ ਦੌੜ ਪਈਆਂ ।ਰਾਹ ਚ ਆਉਂਦੇ ਜਾਂਦੇ ਕਈਆਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਛੁਡਾ ਕੇ ਫਿਰ ਭੱਜ ਤੁਰਦੀ । ਉਹਨੂੰ ਲਗਦਾ ਕਿ ਇਹ ਸਭ ਲੋਕ ਝੂਠ ਬੋਲ ਰਹੇ ਹਨ। ਇਹ ਉਸਦਾ ਮੁੰਡਾ ਕਿਵੇ ਹੋ ਸਕਦਾ ਉਹ ਤਾਂ ਅਜੇ ਰਾਤੀ ਉਸ ਕੋਲੇ ਚੰਗੀ ਭਲੀ ਰੋਟੀ ਖਾ ਕਿ ਗਿਆ ।
ਸੂਏ ਤੇ ਜਦ ਤੱਕ ਉਹ ਪਹੁੰਚੀ । ਪੁਲਿਸ ਵੀ ਪਹੁੰਚ ਚੁੱਕੀ ਸੀ ।ਉਸਨੂੰ ਆਪਣਾ ਘਰਵਾਲਾ ਦੂਰ ਸਿਰ ਸੁੱਟੀ ਪੱਗ ਹੱਥ ਚ ਫੜੀ ਦਿਖ ਰਿਹਾ ਸੀ
। ਉਸਦੀਆਂ ਅੱਖਾਂ ਚ ਹੰਝੂ ਵੀ ।ਪੁਲਿਸ ਦੇ ਲਾਏ ਘੇਰੇ ਨੂੰ ਉਹ ਤੋੜ ਕੇ ਅੱਗੇ ਲੰਘ ਜਾਣਾ ਚਾਹੁੰਦੀ ਸੀ । ਪਰ ਪਰਮ ਦੇ ਪੱਕੇ ਦੋਸਤ ਨਿੰਮੇ ਨੇ ਉਹਨੂੰ ਪਹਿਲਾਂ ਹੀ ਰੋਕ ਲਿਆ ।
“ਨਿੰਮੇ ਇਹ ਕਿਵੇ ਹੋ ਗਿਆ ,ਹਾਏ ਮੈਂ ਪੱਟੀ ਗਈ !! ਉਹ ਤਾਂ ਰਾਤ ਤੇਰੇ ਕੋਲ ਰੁਕਿਆ ਸੀ ਮੋਟਰ ਤੇ । ਵੇ ਮੇਰੇ ਤਾਂ ਕਰਮ ਫੁੱਟ ਗਏ । ਮੈਂ ਤਾਂ ਔਤਰਿਆ ਚ ਹੋਗੀ ।”
ਉਸਦੇ ਵੈਣ ਸੁਣਕੇ ਹਰ ਇੱਕ ਦਾ ਦਿੱਲ ਡੁੱਲਣ ਲੱਗਾ ਅੱਖਾਂ ਚ ਹੰਝੂ ਪਰਲ ਪਰਲ ਡਿੱਗਣ ਲੱਗੇ । ਜਿੰਦਰ ਨੇ ਕੋਲ ਆਕੇ ਉਸਨੂੰ ਆਪਣੇ ਮੋਢੇ ਦਾ ਸਹਾਰਾ ਦਿੱਤਾ ।ਦੋਂਵੇਂ ਗਲ ਲੱਗ ਕੇ ਰੌਣ ਲੱਗੇ । ਤੇ ਬਚਨੀ ਓਥੇ ਹੀ ਬੇਹੋਸ਼ ਹੋਕੇ ਡਿੱਗ ਗਈ ।
ਔਰਤਾਂ ਨੇ ਆਕੇ ਉਸਨੂੰ ਮਸੀਂ ਮਸੀਂ ਸੰਭਾਲਿਆ । ਪਾਣੀ ਦੇ ਛੱਟੇ ਮਾਰੇ ।ਹੱਥ ਪੈਰ ਮਲੇ ।ਹੋਸ਼ ਚ ਆਈ ਤੇ ਜਿਵੇਂ ਉਸਦੇ ਹੰਝੂ ਮੁੱਕ ਗਏ ਹੋਣ ਬੱਸ ਇੱਕ ਟੱਕ ਝਾਕ ਰਹੀ ਸੀ ।
ਉਹ ਇੱਕ ਪਲ ਆਪਣੇ ਪੁੱਤ ਨੂੰ ਵੇਖਣਾ ਚਾਹੁੰਦੀ ਸੀ ।
ਪਰ ਦੇਖਣ ਵਾਲਿਆਂ ਨੂੰ ਪਤਾ ਸੀ ਉਹ ਬਿਲਕੁਲ ਵੇਖਣ ਯੋਗ ਨਹੀਂ ਸੀ ।ਮਾਰਨ ਵਾਲਿਆਂ ਨੇ ਨਾ ਸਿਰਫ ਮਾਰਿਆ ।ਸਗੋਂ ਸਾਰੇ ਨੈਣ ਨਕਸ਼ ਕੁਚਲ ਦਿੱਤੇ ਸੀ । ਉਸਦੇ ਗੁਪਤ ਅੰਗ ਨੂੰ ਵੀ ਕੱਟ ਕੇ ਅਲੱਗ ਸੁੱਟ ਦਿੱਤਾ ਸੀ ।ਥਾਣੇਦਾਰ ਨੇ ਐਨੀ ਬੇਰਹਿਮੀ ਪਹਿਲੀ ਵਾਰ ਵੇਖੀ ਸੀ ਆਪਣੀ ਜ਼ਿੰਦਗੀ ਚ।
ਉਸਨੇ ਜਿੰਦਰ ਨੂੰ ਨੇੜੇ ਹੋਕੇ ਪੁੱਛਿਆ” ਸਰਦਾਰ ਸੀ ,ਕਿਸੇ ਨਾਲ ਪਿੰਡ ਚ ਲਾਗ ਡਾਟ ਸੀ ?”
ਜਿੰਦਰ ਨੇ ਹੱਥ ਜੋੜਕੇ ਆਖਿਆ “ਥਾਣੇਦਾਰ ਸਾਬ, ਮੇਰਾ ਤੇ ਮੇਰੇ ਮੁੰਡੇ ਦਾ ਸੁਭਾ ਐਦਾਂ ਸੀ ਸਭ ਨੂੰ ਹੱਸ ਕੇ ਬੁਲਾਂਦੇ ਸੀ ।” ਸ਼ਹਿਰ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਕਿਸੇ ਸਰਕਾਰੀ ਦੀ ਤਿਆਰੀ । ਪਤਾ ਨਹੀਂ ਕਿਹੜੀਆਂ ਨਜਰਾਂ ਨੇ ਖਾ ਲਿਆ ।”
ਥਾਣੇਦਾਰ ਨੂੰ ਗੱਲ ਸਮਝ ਆਗੀ ।ਪਰ ਬਿਨਾਂ ਗੁਝੀ ਦੁਸ਼ਮਣੀ ਦੇ ਐਵੇਂ ਦਾ ਬੇਰਹਿਮ ਕਤਲ ਕੌਣ ਕਰੇਗਾ ।ਉਹਨੂੰ ਵੀ ਪਤਾ ਸੀ ।ਉਹ ਇਸਤੋਂ ਪਹਿਲਾ ਕਿ ਕੁਝ ਹੋਰ ਪੁੱਛਦਾ ।ਨਿੰਮੇ ਨੇ ਮਲੜਕੇ ਸੈਨਤ ਮਾਰਕੇ ਇੱਕ ਪਾਸੇ ਕਰ ਲਿਆ । ਥਾਣੇਦਾਰ ਦੇ ਕੰਨ ਵਿੱਚ ਕੁਝ ਕਿਹਾ ।ਸੁਣਦਿਆਂ ਹੀ ਉਸਦੀਆਂ ਅੱਖਾਂ ਚ ਚਮਕ ਆ ਗਈ ।
ਹੌਲੀ ਹੌਲੀ ਗੱਲ ਪਿੰਡ ਚ ਫੈਲ ਗਈ । ਜ਼ੁਬਾਨ ਦੇ ਸਭ ਦੇ ਸੀ । ਪਰ ਕੋਈ ਬੋਲਦਾ ਨਹੀਂ ਸੀ ।
ਅੰਦਰੋਂ ਅੰਦਰੀ ਸਭ ਕਹਿ ਰਹੇ ਸੀ ” ਕੱਲੇ ਮੁੰਡੇ ਨੂੰ ਕਿਉਂ ਮਾਰਿਆ ਆਪਣੀ ਕੁੜੀ ਨੂੰ ਵੀ ਨਾਲ ਮਾਰਦੇ ।”
ਦੁਪਹਿਰ ਤੋਂ ਫਿਲਣ ਹੀ ਪੋਸਟ ਮਾਰਟਮ ਰਿਪੋਰਟ ਕਰਕੇ ਲਾਸ਼ ਵਾਪਿਸ ਆਈ । ਘਰ ਲਿਆਉਣ ਜੋਗਾ ਉਹ ਹੈ ਵੀ ਨਹੀਂ ਸੀ ਕੋਈ ਅੰਤਿਮ ਇਸ਼ਨਾਨ ਕਰਵਾਉਣ ਦੀ ਹਾਲਤ ਹੀ ਨਹੀਂ ਸੀ । ਸਿੱਧਾ ਮੜੀਆਂ ਚ ਲਿਜਾਇਆ ਗਿਆ । ਓਥੇ ਹੀ ਉਸਦਾ ਟੁੱਟਿਆ ਭੱਜਿਆ ਮੂੰਹ ਮਾਂ ਨੂੰ ਤੇ ਬਾਕੀ ਰਿਸ਼ਤੇਦਾਰਾਂ ਨੂੰ ਦਿਖਾ ਦਿੱਤਾ ਗਿਆ।
ਤੇ ਅਖੀਰ ਅਗਨ ਭੇਂਟ ਹੋ ਗਿਆ ।ਉਸਦੇ ਮਾਂ ਬਾਪ ਤੇ ਆਂਢ ਗੁਆਂਢ ਲਈ ਅਜੇ ਹੀ ਸਭ ਸਪਨੇ ਜਿਹਾ ਹੀ ਸੀ । ਇੱਕ ਅਜੀਬ ਸ਼ਾਂਤੀ ਤੇ ਚੁੱਪ ਪਿੰਡ ਚ ਛਾਈ ਹੋਈ ਸੀ।

LGBTQ :ਭਖਦਾ ਮਸਲਾ

#LGBTQ

Image may contain: text


ਪੋਰਨ ਤੇ ਲਿਖਣ ਤੋਂ ਮਗਰੋਂ ਬਹੁਤ ਦੋਸਤਾਂ ਨੇ ਮੰਗ ਕੀਤੀ ਸੀ ਕਿ ਮੈਂ LGBTQ ਤੇ ਜਰੂਰ ਲਿਖਾਂ ਤੇ ਆਪਣੇ ਵਿਚਾਰ ਦਵਾਂ। ਮੇਰੇ ਵਿਚਾਰ ਇਸ ਚ ਮਾਅਨੇ ਨਹੀਂ ਰੱਖਦੇ ਕਿਉਂਕਿ ਬਹੁਤ ਕੁਝ ਸਾਡੇ ਵਿਚਾਰਾਂ ਤੋਂ ਬਿਨਾਂ ਵੀ ਸਮਾਜ ਚ ਮੌਜੂਦ ਹੁੰਦਾ ਲੁਕਵੇਂ ਰੂਪ ਵਿੱਚ ਵੀ ਤੇ ਸਪਸ਼ੱਟ ਵੀ ।

ਇਸ ਵਿਸ਼ੇ ਤੇ ਪਹਿਲੀ ਜੋ ਚੀਜ਼ ਲਿਖਾਗਾਂ ਉਹ ਹੈ ਕਿ ਆਖਿਰ ਇਹ ਸ਼ਬਦ #LGBTQ ਹੈ ਕੀ ?
L ਦਾ ਮਤਲਬ ਲੇਸਬੀਅਨ ਭਾਵ ਅਜਿਹੀ ਔਰਤ ਜੋ ਕਿਸੇ ਔਰਤ ਨਾਲ ਹੀ ਭਾਵਨਾਤਮਕ ਤੇ ਸਰੀਰਕ ਤੌਰ ਤੇ ਜੁੜੀ ਹੋਵੇ । ਤੇ ਉਸਨੂੰ ਕਿਸੇ ਵੀ ਮਰਦ ਚ ਕੋਈ ਇੰਟਰਸਟ ਨਾ ਹੋਵੇ । ਸਰੀਰਕ ਤੌਰ ਤੇ ਭਾਵਨਾਤਮਕ ਲੋੜਾਂ ਦੀ ਪੂਰਤੀ ਲਈ ਸਿਰਫ ਔਰਤ ਦੀ ਜਰੂਰਤ ਹੋਵੇ ।
G ਦਾ ਭਾਵ ਗੇ ਇਹ ਸ਼ਬਦ ਭਾਵੇਂ ਅਜਿਹੇ ਮਰਦਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਆਪਣੀਆਂ ਸਰੀਰਕ ਤੌਰ ਤੇ ਭਾਵਨਾਮਕ ਤੌਰ ਮਰਦ ਨਾਲ ਜੁੜੇ ਹੋਣ । ਪਰ ਹੁਣ ਇਸ ਨੂੰ ਔਰਤਾਂ ਵੀ ਸੇਮ ਸੈਕਸ ਸ਼ਬਦ ਲਈ ਵਰਤਦੀਆਂ ਹਨ । ਭਾਵ ਲੇਸਬੀਅਨ ਔਰਤਾਂ ਵੀ ਗੇ ਕਹਾਉਣਾ ਪਸੰਦ ਕਰਦੀਆਂ ਹਨ ।
B ਬਾਈ ਸੈਕਸੂਲ ਉਹ ਮਰਦ ਜਾਂ ਔਰਤਾਂ ਜੋ ਮਰਦ ਤੇ ਔਰਤ ਦੋਵਾਂ ਨਾਲ ਲੱਗਪੱਗ ਇੱਕੋ ਜਿਹੇ ਤੌਰ ਨਾਲ ਆਪਣੇ ਆਪ ਨੂੰ ਸੰਤੁਸ਼ਟ ਕਰ ਸਕਣ । ਭਾਵ ਆਪਣੀ ਸੰਤੁਸ਼ਟੀ ਲਈ ਸਿਰਫ ਵਿਰੋਧੀ ਲਿੰਗ ਤੇ ਨਿਰਭਰ ਨਹੀਂ । ਭਾਵ ਮਰਦ ਜਾਂ ਔਰਤ ਕਿਸੇ ਨਾਲ ਵੀ ਸਰੀਰਕ ਸਬੰਧ ਬਣਾ ਸਕਦੇ ਹਨ ।
T ਟ੍ਰਾਂਸਜੈਨਡਰ ਦਾ ਭਾਵ ਹਿਜੜੇ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਜਿਹੜੇ ਨਾ ਪੂਰੇ ਮਰਦ ਹੁੰਦੇ ਹਨ ਨਾ ਪੂਰੇ ਤੌਰ ਤੇ ਔਰਤਾਂ । ਮਰਦ ਤੇ ਔਰਤ ਦੇ ਵਿਚਕਾਰ ਕੁਝ ਹੁੰਦੇ ਹਨ । ਜਿਸ ਕਰਕੇ ਉਹਨਾਂ ਵਿੱਚ ਮਰਦ ਔਰਤ ਦੇ ਅਨਵਿਕਸਤ ਦੋਂਵੇਂ ਤਰ੍ਹਾਂ ਦੇ ਅੰਗ ਹੋ ਸਕਦੇ ਹਨ । ਜੋ ਅਧੂਰੇ ਹੁੰਦੇ ਹਨ । ਜਾਂ ਕੋਈ ਇੱਕ ਮਰਦ ਦਾ ਇੱਕ ਔਰਤ ਦਾ ਇੰਝ ਹੋ ਸਕਦਾ ਹੈ । ਵਿਗਿਆਨ ਦੀ ਅਜੋਕੀ ਤਰੱਕੀ ਨੇ ਇਸ ਕਾਬਿਲ ਕਰ ਦਿੱਤਾ ਹੈ ਕਿ ਇੱਕ ਟ੍ਰਾਂਸਜੈਂਡਰ ਖੁਦ ਨੂੰ ਆਪਣੀ ਸੋਚ ਮੁਤਾਬਿਕ ਮਰਦ ਜਾਂ ਔਰਤ ਚ ਬਦਲ ਸਕਦਾ ਭਾਵੇਂ ਇਹ ਮਹਿੰਗਾ ਹੈ ਪਰ ਵਿਦੇਸ਼ ਚ ਆਮ ਹੈ ।
Q Queer /Questining ਭਾਵ ਸਵਾਲ ਕਰਨਾ ਹੈ ਉੱਪਰ ਵੀ ਵਾਲੇ ਸਭ ਲੋਕਾਂ ਨੂੰ ਆਪਣੀ ਕਾਮੁਕਤਾ ਬਾਰੇ ਬਹੁਤ ਵਾਰ ਸ਼ੱਕ ਹੁੰਦਾ ਕਿ ਉਹ ਆਮ ਭਾਵ ਸਟਰੇਟ ਹਨ ਕਿ ਨਹੀਂ ਜੇ ਨਹੀਂ ਤਾਂ ਕੀ ਹੈ ਇਸ ਲਈ ਪੂਰੇ ਗਰੁੱਪ ਨੂੰ ਕੁਈਰ ਕਿਹਾ ਜਾਂਦਾ ਹੈ । ਤੇ ਉਹ ਜਦੋਂ ਤੱਕ ਇਹ ਸਮਝ ਨਹੀਂ ਲੈਂਦੇ ਕਿ ਕੀ ਹਨ ਇਸ ਗਰੁੱਪ ਚ ਰਹਿੰਦੇ ਹਨ ਫਿਰ ਉੱਪਰਲੇ ਕਿਸੇ ਗਰੁੱਪ ਚ ਚਲੇ ਜਾਂਦੇ ਹਨ ।
ਭਾਰਤ ਦੇ ਪੁਰਾਤਨ ਸਮੇਂ ਤੋਂ ਹੀ ਇਹ ਰਿਸ਼ਤਿਆਂ ਦੀ ਹੋਂਦ ਸੀ । ਬਹੁਤ ਸਾਰੇ ਇਮਾਰਤਾਂ ਚਿੱਤਰਕਾਰੀ ਕਿਤਾਬਾਂ ਚ ਇਸਦਾ ਬਿਆਨ ਕਾਫੀ ਖੁੱਲ੍ਹਾ ਤੇ ਸਪਸ਼ੱਟ ਹੈ । ਪਰ ਜਿਉਂ ਜਿਉਂ ਬਾਹਰਲੇ ਲੋਕ ਆਏ ਤੇ ਸੈਕਸ ਵਰਜਿਤ ਹੁੰਦਾ ਗਿਆ ਇਸ ਬਾਰੇ ਗੱਲ ਘੱਟਦੀ ਗਈ ਭਾਵੇਂ ਉੱਪਰਲੀ ਕਲਾਸ ਚ ਇਹ ਫਿਰ ਵੀ ਰਿਹਾ । ਪਰ ਹੇਠਲੀ ਕਲਾਸ ਚ ਹੋਣ ਦੇ ਬਾਵਜੂਦ ਮੁਗਲਾਂ ਮਗਰੋਂ ਇਸਦਾ ਬਹੁਤ ਇਤਿਹਾਸ ਨਹੀਂ ਮਿਲਦਾ ।
ਖਿਲਜ਼ੀ ਤੇ ਉਸਦੇ ਗੁਲਾਮ ਦਾ ਆਪਸੀ ਰਿਸ਼ਤਾ ਬਹੁਤ ਖੁੱਲ ਕੇ ਹੈ ਇਸੇ ਤਰਾਂ ਬਹੁਤ ਸਾਰੀਆਂ ਰਾਣੀਆਂ ਤੇ ਰਾਜਕੁਮਾਰੀਆਂ ਰਾਜਿਆਂ ਦੇ ਕਿੱਸੇ ਵੀ ਹਨ ।
ਇਸ ਲਈ ਸਮਾਜ ਚ ਇਹ ਖੁਲਮਖ਼ੁੱਲ੍ਹਾ ਨਹੀਂ ਸੀ ਪਰ ਸੀ ਤੇ ਇੱਕ ਹੱਦ ਤੱਕ ਮਾਨਤਾ ਵੀ ਸੀ ।
ਪਰ ਅੰਗਰੇਜ਼ਾਂ ਦੇ ਆਉਂਦੀਆਂ ਹੀ ਸਭ ਬਦਲ ਗਿਆ । ਅਸਲ ਚ ਬਾਈਬਲ ਦੇ ਅਨੁਸਾਰ ਮਰਦ ਦੇ ਔਰਤ ਦੇ ਸਬੰਧ ਤੋਂ ਬਿਨਾਂ ਬਾਕੀ ਸਭ ਸਬੰਧ ਗੈਰ ਕੁਦਰਤੀ ਤੇ ਰੱਬ ਦੇ ਉਲਟ ਹਨ ।
ਉਸ ਵੇਲੇ ਅੰਗਰੇਜ਼ ਬਾਈਬਲ ਨੂੰ ਕਾਨੂੰਨ ਮੰਨ ਕੇ ਸਭ ਕਾਨੂੰਨ ਬਣਾਉਂਦੇ ਸੀ ।
ਇਸ ਲਈ ਉਹਨਾਂ ਨੇ ਇੰਗਲੈਂਡ ਤੇ ਆਪਣੀਆਂ ਕਾਲੋਨੀਆਂ ਭਾਰਤ ਸਮੇਤ ਇਹ ਕਾਨੂੰਨ ਬਣਾਏ ।
ਭਾਰਤ ਚ ਇਸਨੂੰ ਧਾਰਾ ਆਈ ਪੀ ਸੀ 377 ਕਿਹਾ ਗਿਆ । ਜਿਸ ਅਨੁਸਾਰ ਗੈਰ ਕੁਦਰਤੀ ਸੈਕਸ ਨੂੰ ਕ੍ਰਾਈਮ ਮੰਨਿਆ ਗਿਆ । ਇਸ ਚ ਔਰਤ ਮਰਦ ਦੇ ਸੰਤਾਨ ਪ੍ਰਾਪਤੀ ਵਾਲੇ ਸੈਕਸ ਤੋਂ ਬਿਨਾਂ ਬਾਕੀ ਸਭ ਗੈਰ ਕੁਦਰਤੀ ਸੀ । ਇਥੋਂ ਤੱਕ ਕਿ ਉਹਨਾਂ ਅੰਗਾਂ ਨੂੰ ਕਿੱਸ ਕਰਨ ਤੋਂ ਲੈ ਕੇ ਕੁਝ ਵੀ ਹੋਰ ਕਰਨਾ ਵੀ ਗੈਰ ਕੁਦਰਤੀ ਸੀ । ਮਰਦ ਮਰਦ ਤੇ ਔਰਤ ਔਰਤ ਦਾ ਵੀ । ਇਸ ਕਰਕੇ ਹੀ ਹਿਜੜੇ ਲੋਕਾਂ ਦੀ ਬੇਕਦਰੀ ਪਹਿਲ਼ਾਂ ਤੋਂ ਵੀ ਵੱਧ ਗਈ ਕਿਉਕਿ ਉਹ ਇਸ ਪਾਸੇ ਨਹੀਂ ਆਉਂਦੇ ਸੀ ।
ਅੰਗਰੇਜ਼ ਜਦੋਂ ਵਿਕਟੋਰੀਆ ਰਾਜ਼ ਤੋਂ ਬਾਹਰ ਆਏ ਤਾਂ ਇਹ ਕਾਨੂੰਨ ਉਹਨਾਂ ਨੇ ਖਤਮ ਕਰ ਦਿੱਤਾ ਬਾਕੀ ਕਾਲੋਨੀਆਂ ਚ ਵੀ ਖਤਮ ਹੋ ਗਿਆ । ਪਰ ਭਾਰਤ ਚ ਕਾਇਮ ਰਿਹਾ ਕਿਉਂਕਿ ਬਹੁਤ ਪੁਰਾਣੇ ਖਿਆਲੀ ਇਸਦੇ ਹੱਕ ਚ ਸੀ ।
ਪਰ ਦਿੱਲੀ ਹਾਈਕੋਰਟ ਨੇ ਇਸ 377 ਨੂੰ 2008 ਚ ਖਤਮ ਕਰ ਦਿੱਤਾ ।
ਦਲੀਲਾਂ ਕਈ ਸੀ ਜਿਸ ਚ ਮੁੱਖ ਇਹ ਸੀ ਕਿ ਸੈਕਸ ਦੋ ਐਡਲਟ ਲੋਕਾਂ ਦਾ ਨਿੱਜ ਦਾ ਤੇ ਸਹਿਮਤੀ ਦਾ ਮਸਲਾ ਜੋ ਉਹ ਇੱਕ ਕਮਰੇ ਚ ਆਪਣੇ ਤਰੀਕੇ ਕਰਦੇ ਹਨ । ਕਾਨੂੰਨ ਜਦੋਂ ਤੱਕ ਸਹਿਮਤੀ ਹੈ ਉਦੋ ਤੱਕ ਦਾਖਿਲ ਨਹੀਂ ਦੇ ਸਕਦਾ ।
ਇੱਕ ਪੇਚੀਦਾ ਮਸਲਾ ਹੋਰ ਸੀ ਕਿ ਉਸ ਤੋਂ ਪਹਿਲਾਂ ਸੈਕਸ ਸਿਰਫ ਉਸਨੂੰ ਮੰਨਿਆ ਜਾਂਦਾ ਸੀ ਜੋ ਫਰੰਟ ਹੋਲ ਪੇਂਟਰੇਸ਼ਨ ਹੋਵੇ ਭਾਵ ਬੈਕ ਹੋਲ ਪੇਂਟਰੇਸ਼ਨ ਨੂੰ ਕਾਨੂੰਨੀ ਤੌਰ ਤੇ ਸੈਕਸ ਨਹੀਂ ਮੰਨਦੇ ਸੀ । ਜਿਸ ਕਰਕੇ ਰੇਪ ਦੇ ਕੇਸਾਂ ਵਿੱਚ ਜੇਕਰ ਕਿਸੇ ਔਰਤ ਨਾਲ ਰੇਪ ਪਿੱਛੇ ਕੀਤਾ ਜਾਂਦਾ ਸੀ ਤਾਂ ਉਹ 377 ਦੇ ਅਧੀਨ ਜੁਰਮ ਸੀ ਨਾ ਕਿ ਰੇਪ ਦੇ ਕਾਨੂੰਨ ਦੇ ਅਧੀਨ । ਅਜਿਹੇ ਕੇਸ ਚ ਜੋ ਮੁੰਡੇ ਇਸ ਦੇ ਸ਼ਿਕਾਰ ਹੁੰਦੇ ਸੀ ਉਹਨਾਂ ਨਾਲ ਅਜਿਹਾ ਕਰਨ ਵਾਲੇ ਖਿਲ਼ਾਫ ਵੀ ਬਦਫੈਲੀ ਜਾਂ ਗੈਰ ਕੁਦਰਤੀ ਦਾ ਮੁਕੱਦਮਾ ਲਗਦਾ ਸੀ । ਸਜ਼ਾ ਵੀ ਘੱਟ ਸੀ ਤੇ ਜ਼ਮਾਨਤ ਵੀ ਸੀ ।
ਇਸ ਤਰਾਂ ਸੈਕਸ ਤੇ ਸੈਕਸ ਚ ਫਰਕ ਨੂੰ ਖਤਮ ਕੀਤਾ ਗਿਆ।
ਤੀਸਰਾ ਮਸਲਾ ਸੀ ਕਿ ਅਜਿਹੇ ਲੋਕਾਂ ਨੂੰ ਪੁਲਿਸ ਵੱਲੋਂ ਤੰਗ ਕੀਤਾ ਜਾਂਦਾ ਸੀ ਖਾਸ ਕਰਕੇ ਹਿਜੜਿਆ ਨੂੰ ਪੁਲਿਸ ਕਦੇ ਵੀ ਪਕੜ ਕੇ ਅੰਦਰ ਕਰ ਦਿੰਦੀ ਸੀ ਤੇ 377 ਬਣਾ ਦਿੰਦੀ ਸੀ । ਤੇ ਗਲਤੀ ਨਾਲ ਕਿਸੇ ਦੇ ਗੇ ਜਾਂ ਲੇਸਬੀਅਨ ਹੋਣ ਦਾ ਪਤਾ ਲਗਦਾਂ ਸੀ
ਤਾਂ “ਅਲੀਗੜ੍ਹ” ਫਿਲਮ ਵਾਂਗ ਹੁੰਦਾ ਸੀ .
ਇੱਕ ਹੋਰ ਮਸਲਾ ਏਡਜ਼ ਦਾ ਸੀ । ਔਰਤ ਮਰਦ ਦੇ ਸਬੰਧ ਤੋਂ ਜਿੰਨਾ ਏਡਜ਼ ਫੈਲਣ ਦਾ ਖਤਰਾ ਹੁੰਦਾ ਉਸ ਤੋਂ ਵੱਧ ਖ਼ਤਰਾ ਮਰਦ ਮਰਦ ਦੇ ਸਬੰਧ ਤੋਂ ਹੈ ਜਾਂ ਉਹੀ ਔਰਤ ਨਾਲ ਬਣਾਉਣ ਨਾਲ । ਤੇ ਇਸ ਲਈ ਗੇ ਲੋਕਾਂ ਦੀ ਪਛਾਣ ਜਰੂਰੀ ਸੀ ਨਹੀਂ ਅਣਜਾਣ ਚ ਹੀ ਇਹ ਬਿਮਾਰੀ ਇੱਕ ਗੇ ਤੋਂ ਦੂਜੇ ਤੇ ਉਸ ਮਗਰੋਂ ਉਸਦੀ ਪਤਨੀ ਤੋਂ ਅੱਗੇ ਕਿਉਂਕਿ ਗੇ ਮਰਦ ਵੀ ਸਮਾਜਿਕ ਦਬਾਅ ਥੱਲੇ ਵਿਆਹ ਕਰਵਾ ਲੈਂਦੇ ਹਨ ਤੇ ਕਾਨੂੰਨ ਰਾਹੀਂ ਕਰਕੇ ਦੱਸਦੇ ਵੀ ਨਹੀਂ ਸੀ ।
ਇਸ ਕਰਕੇ ਏਡਜ਼ ਦੇ ਲੁਕਵੇਂ ਰੂਪ ਚ ਫੈਲਣ ਦਾ ਖਤਰਾ ਸੀ ਕਿਉਕਿ ਜਦੋੰ ਤੱਕ ਕੋਈ ਖੁਦ ਨਹੀਂ ਦੱਸੇਗਾ ਉਦੋਂ ਤੱਕ ਕੋਈ ਨਹੀਂ ਜਾਣ ਸਕਦਾ ਕਿ ਸੈਕਸੁਆਲੀ ਤੁਸੀਂ ਕੀ ਹੋ । ਤੇ ਇੰਝ ਲੁਕਵੇਂ ਰੂਪ ਚ ਬਿਮਾਰੀ ਵਧਦੀ ਹੈ। ਖਾਸ ਕਰਕੇ ਜੇਲਾਂ ਵਿੱਚ ਜਿੱਥੇ ਇਹ ਸਬੰਧ ਬਹੁਤ ਆਮ ਹੋ ਜਾਂਦੇ ਹਨ । ਤੇ ਬਿਮਾਰੀ ਵੱਧ ਜਾਂਦੀ ਹੈ। ਕਿਉਕਿ ਕਿਸੇ ਇੱਕ ਨੂੰ ਵੀ ਹੋਣ ਤੇ ਇਸਦਾ ਅਸਰ ਦੂਰ ਤੱਕ ਹੁੰਦਾ ਇਸ ਕਰਕੇ ਜੋ ਜਥੇਬੰਦੀਆਂ ਇਸ ਪਾਸੇ ਕੰਮ ਕਰਕੇ ਰੋਕਥਾਮ ਲਈ ਕੰਮ ਕਰਦੀਆਂ ਸ਼ਨ ਉਹ ਕਦੇ ਵੀ ਕਮਾਯਾਬ ਨਹੀਂ ਹੋਣਗੀਆਂ ਕਿਉਂਕਿ ਕੋਈ ਨਹੀਂ ਦੱਸੇਗਾ ਕਿ ਉਹ ਗ਼ੈਰ ਕਾਨੂੰਨੀ ਕੰਮ ਕਰਦਾ ਹੈ।
ਇਸ ਤਰਾਂ ਦਿਲੀ ਹਾਈਕੋਰਟ ਨੇ 377 ਨੂੰ ਖਤਮ ਕਰ ਦਿੱਤਾ ।
ਇਸਦੇ ਖਿਲ਼ਾਫ ਅਪੀਲ ਹੋਈ ਤਾਂ 2 ਜੱਜਾਂ ਦੀ ਸੁਪਰੀਮ ਕੋਰਟ ਦੀ ਬੇਂਚ ਨੇ 2013 ਚ ਉਸ ਫੈਸਲੇ ਨੂੰ ਪਲਟ ਦਿੱਤਾ ।
ਫਿਰ ਨਾਗਰਿਕਾਂ ਦੇ ਮੂਲ ਅਧਿਕਾਰਾਂ ਦੇ ਤਹਿਤ ਫੈਸਲਾ ਕਰਦੇ ਹੋਏ 2018 ਵਿੱਚ 5 ਜਜਾਂ ਦੀ ਸੰਵਿਧਾਨਕ ਬੈਂਚ ਨੇ ਮੁੜ ਵਿਆਖਿਆ ਕਰਦੇ ਹੋਏ ਸੈਕਸ ਨੂੰ ਨਾਗਰਿਕ ਦੇ ਬੁਣਿਆਦੀ ਅਧਿਕਾਰ ਦਾ ਹਿੱਸਾ ਮੰਨਿਆ । ਤੇ ਕੋਈ ਕਾਨੂੰਨ ਜੋ ਬੁਨਿਆਦੀ ਅਧਿਕਾਰ ਦੇ ਉਲਟ ਹੋਵੇ ਉਸਨੂੰ ਖਤਮ ਕਰ ਦਿਤੱਤਾ ਜਾਂਦਾ ਇਸ ਤਰ੍ਹਾਂ 377 ਅੱਧਾ ਖਤਮ ਕਰ ਦਿੱਤਾ ਪਰ ਬੱਚੇ ਨਾਲ ਜਾਂ ਪਸ਼ੂ ਨਾਲ ਐਵੇ ਦਾ ਕੁਝ ਵੀ ਕਰਨ ਨੂੰ ਜੁਰਮ ਹੀ ਮੰਨਿਆ ਗਿਆ ਹੈ ।
…..
ਉਸ ਫੈਸਲੇ ਚ ਨਾ ਸਿਰਫ ਗੈਰ ਕੁਦਰਤੀ ਗੱਲ ਨੂੰ ਝੂਠ ਸਾਬਿਤ ਕੀਤਾ ਗਿਆ ਸਗੋਂ ਕੁਦਰਤ ਵਿਚੋਂ ਵੀ ਉਹਨਾਂ ਜਾਨਵਰਾਂ ਦੀਆਂ ਉਧਾਹਰਣ ਦਿਤੀਆਂ ਗਈਆਂ ਜਿਹੜੇ ਸੇਮ ਸੈਕਸ ਰਿਸ਼ਤੇ ਬਣਾਉਂਦੇ ਹਨ।
ਫਿਰ ਭਾਰਤ ਦੇ ਪੁਰਾਤਨ ਸਮੇਂ ਦੇ ਸਭ ਇਤਿਹਾਸ ਮਿਥਿਹਾਸ ਚ ਇਹਨਾਂ ਸਭੰਧ ਦੀ ਮਾਨਤਾ ।
ਵਿਗਿਆਨਕ ਖੋਜ ਦੇ ਹਵਾਲੇ ਜੋ ਸੇਮ ਸੈਕਸ ਨੂੰ ਦਿਮਾਗੀ ਵਿਕਾਰ ਨਾ ਮੰਨਕੇ ਇੱਕ ਕੁਦਰਤੀ ਉਪਜ ਜੋ ਜਨਮ ਨਾਲ ਪੈਦਾ ਹੁੰਦੀ ਤੇ ਗੈਰ ਕੁਦਰਤੀਂ ਨਹੀਂ ਹੈ ।
ਤੇ ਸਭ ਦੇਸ਼ਾਂ ਦੇ ਕਾਨੂੰਨ ਜਿੱਥੇ ਸੇਮ ਸੈਕਸ ਨੂੰ ਹੀ ਨਹੀਂ ਸਗੋਂ ਸੇਮ ਸੈਕਸ ਵਿਆਹ ਨੂੰ ਮਾਨਤਾ ਦੇ ਦਿਤੀ ਗਈ ।
ਇੰਝ ਹੀ ਬਹੁਤ ਕੁਝ ਤੇ ਇੰਝ ਭਾਰਤ ਚ ਇੱਕ ਤਰੀਕੇ ਇਸ ਸਭ ਨੂੰ ਮਾਨਤਾ ਮਿਲ ਗਈ ।
ਇਹਨਾ ਲੋਕਾਂ ਦਾ ਸੋਸ਼ਣ ਕਿਵੇ ਹੁੰਦਾ ਇਸ ਲਈ ਆਮਿਰ ਖਾਨ ਦਾ ਸਤਿਆਮੇਵ ਜਯਤੇ ਸ਼ੋ ਵੇਖ ਸਕਦੇ ਹੋ ।
……
ਪੌਪਲੂਰ ਸਾਹਿਤ ਵਿੱਚ ਖਾਸ ਕਰਕੇ ਪੰਜਾਬੀ ਸਾਹਿਤ ਚ ਰਚਨਾਵਾਂ ਬਹੁਤ ਘੱਟ ਹਨ । ਗੇ ਰਿਸ਼ਤਿਆਂ ਤੇ ਕਹਾਣੀਆਂ ਹਨ ਪਰ ਉਹ ਜ਼ਿਆਦਾਤਰ ਅਸਾਹਮਤੀ ਵਾਲਿਆਂ ਹਨ ਧੱਕੇ ਵਾਲੀਆਂ ਹਨ । ਉਰਦੂ ਚ ਕਈ ਕਹਾਣੀਆਂ ਹਨ ਖਾਸ ਕਰਕੇ ਉਰਦੂ ਦੀ ਮਸ਼ਹੂਰ ਇਸਤਰੀ ਕਹਾਣੀਕਾਰ ਇਸਮਤ ਚੁਗਤਾਈ ਦੀ ਕਹਾਣੀ ‘ਲਿਹਾਫ’ ਹੈ ਜਿਸ ਬਾਰੇ ਮੰਟੋ ਉਸ ਕਹਾਣੀ ਨੂੰ ਅਧੂਰੀ ਆਖਦਾ ਕਿਉਕਿ ਕਹਾਣੀ ਚ ਔਰਤਾਂ ਦਾ ਸੰਬੰਧ ਲੁਕਵੇਂ ਚ ਦਿਖਾਇਆ ਗਿਆ ।
ਬੌਲੀਵੁੱਡ ਚ ਬਹੁਤ ਫ਼ਿਲਮਾਂ ਬਣੀਆਂ ਹਨ ਇਸ ਵਿਸ਼ੇ ਉੱਤੇ ਗਰਲਫ੍ਰੈਂਡ , ਪੂਜਾ ਭੱਟ ਦੀ ਵੀ ਇੱਕ ਫਿਲਮ ਸੀ । ਵਿਦੇਸ਼ ਚ ਆਰਟ ਫ਼ਿਲਮਾਂ ਵੀ ਬਣੀਆਂ ਹਨ ।
ਪੋਰਨ ਚ ਲੇਸਬੀਅਨ ਪੋਰਨ ਦੀ ਡਿਮਾਂਡ ਬਹੁਤ ਹੈ । ਪਰ ਉਹਨਾਂ ਸਾਈਟ ਦੇ ਅਨੁਸਾਰ ਲੇਸਬੀਅਨ ਪੋਰਨ ਵੀ ਔਰਤਾਂ ਨਾਲੋਂ ਵੱਧ ਮਰਦਾ ਵੱਲੋਂ ਦੇਖਿਆ ਜਾਂਦਾ । ਬਾਕਮਾਲ ਗੱਲ ਹੈ ਕੀ ਮਰਦ ਜਿਸ ਗੱਲ ਨੂੰ ਗਲਤ ਸਮਝਦਾ ਸਭ ਤੋਂ ਵੱਧ ਦੇਖਦਾ ਵੀ ਹੈ ਜੋ ਉਸਦੇ ਦੇਖਣ ਵਾਲੀ ਗੱਲ ਵੀ ਨਹੀਂ ।
…..
ਸੇਮ ਸੈਕਸ ਚ ਔਰਤਾਂ ਦਾ ਸੰਬੰਧ ਲੁਕਵਾਂ ਰਹਿ ਜਾਂਦਾ ਕਿਉਂਕਿ ਔਰਤਾਂ ਸਿਕਰੇਟ ਰੱਖਣ ਚ ਮਾਹਿਰ ਹੁੰਦੀਆਂ ਹਨ ਇਸ ਲਈ ਦੋਂਵੇਂ ਆਪਣੀ ਗੱਲ ਨੂੰ ਦੋਂਵੇਂ ਤੱਕ ਸੀਮਿਤ ਰੱਖਦੀਆਂ ਹਨ । ਦੋਵੇਂ ਕਿਉਂਕਿ ਐਕਟ ਚ ਬਰਾਬਰ ਹੂੰਦੀਆਂ ਹਨ ਇਸ ਲਈ ਬਰਾਬਰ ਦੇ ਪਾਰਟਨਰ ਵਾਂਗ ਚਲਦੀਆਂ ਹਨ ।ਇਥੇ ਮਰਦ ਵਾਂਗ ਹਾਵੀ ਹੋਣਾ ਸ਼ਾਮਿਲ ਨਹੀਂ ਹੁੰਦਾ । ਤੇ ਇੱਕ ਦੂਸਰੇ ਦੀ ਸਮਝ ਵੀ ਵਧੇਰੇ ਹੁੰਦੀ ਕਿਉਂਕਿ ਔਰਤ ਨਾਲੋਂ ਬੇਹਤਰ ਔਰਤ ਦੇ ਜਿਸਮ ਨੂੰ ਕੌਣ ਸਮਝ ਸਕਦਾ ।ਇਸ ਲਈ ਇਹ ਸਿਲਸਿਲਾ ਲੁੱਕਕੇ ਚਲਦਾ ਤੇ ਚੁੱਪ ਚੁਪੀਤੇ ਵੀ । ਪਰ ਇਸ ਲਈ ਔਰਤਾਂ ਵਿਆਹ ਦਾ ਵਿਰੋਧ ਵੀ ਨਹੀਂ ਕਰ ਪਾਉਂਦੀਆਂ ਜੋ ਕਰਦੀਆਂ ਹਸ਼ਰ ਮਾੜਾ ਹੁੰਦਾ ।
…….
ਮਰਦਾਂ ਚ ਇਸ ਦਾ ਉਲਟ ਹੁੰਦਾ ਇਥੇ ਟੌਪ ਤੇ ਬੋਟਮ ਦੋ ਕਨਸੈਪਟ ਹੁੰਦੇ ਹਨ । ਜਿਥੇ ਔਰਤ ਦਾ ਰੋਲ ਕਰਨ ਵਾਲੇ ਨੂੰ ਬੋਟਮ ਤੇ ਮਰਦ ਦਾ ਰੋਲ ਕਰਨ ਵਾਲੇ ਨੂੰ ਬੋਟਮ ਆਖਦੇ ਹਨ । ਸਮੱਸਿਆ ਇਹੋ ਹੈ ਕਿ ਬੋਟਮ ਆਮ ਕਰਕੇ ਔਰਤ ਵਾਂਗ ਸੋਚਦਾ ਹੈ ਤੇ ਟੌਪ ਮਰਦ ਵਾਂਗ ਇਸ ਲਈ ਸਭ ਕੁਝ ਹੋਣ ਮਗਰੋਂ ਆਮ ਕਰਕੇ ਇਹ ਭੇਦ ਗੁਪਤ ਨਹੀਂ ਰਹਿੰਦੇ ਤੇ ਗੱਲ ਅੱਗੇ ਤੋਂ ਅੱਗੇ ਫੈਲ ਜਾਂਦੀ ਹੈ । ਲਗਪਗ ਇਹ ਗੱਲ ਜਨਤਕ ਹੋ ਜਾਂਦੀ ਹੈ ਕਿ ਕੋਈ ਮੁੰਡਾ ਇੰਝ ਦਾ ਹੈ । ਤੇ ਉਸਨੂੰ ਦੁਰਕਾਰ ਕੇ ਗਲਤ ਸ਼ਬਦ ਜਿਵੇੰ ਕਿ ਟੈਂਪੂ ਆਖ ਕੇ ਦੁਰਕਾਰ ਦਿੱਤਾ ਜਾਂਦਾ ।
ਬਹੁਤ ਮੁੰਡੇ ਫਿਰ ਇਸ ਗੱਲ ਤੋਂ ਉੱਪਰ ਉੱਠਕੇ ਵੀ ਆਪਣੇ ਆਪ ਨੂੰ ਸਪਸ਼ਟ ਕਰ ਦਿੰਦੇ ਹਨ । ਬਹੁਤ ਜਨਤਕ ਥਾਵਾਂ ਤੇ ਮਿਲ ਵੀ ਜਾਂਦੇ ਹਨ । ਪਰ ਕੋਈ ਪੱਕਾ ਪਾਰਟਨਰ ਮਿਲਣਾ ਔਖਾ ਹੋ ਜਾਂਦਾ ।
ਜਿਸ ਕਰਕੇ ਅਲੀਗੜ੍ਹ ਤੇ ਹੁਣੇ ਇਸਰੋ ਵਿਗਿਆਨੀ ਦੀ ਹੱਤਿਆ ਵਰਗਿਆ ਗੱਲਾਂ ਹੂੰਦੀਆਂ ਹਨ ਸੋਸ਼ਣ ਤਾਂ ਨੋਰਮਲ ਹੋ ਜਾਂਦਾ।
……
ਹਿਜੜਿਆ ਦਾ ਸੋਸ਼ਣ ਆਮ ਗੱਲ ਹੈ ਜਿਸ ਚ ਤੁਸੀਂ ਕਿਸੇ ਵੀ ਬੱਸ ਅੱਡੇ ਰੇਲਵੇ ਸਟੇਸ਼ਨ ਚਲੇ ਜਾਓ ਮਿਲ ਜਣਗੇ । ਇਥੋਂ ਤੱਕ ਕੋਈ ਹਿਜੜਾ ਸਭ ਛੱਡ ਕੇ ਨੌਕਰੀ ਦੀ ਕੋਸ਼ਿਸ ਕਰਦਾ ਉਸ ਨਾਲ ਵੀ ਲੋਕੀ ਇੰਝ ਹੀ ਕਰਦੇ ਹਨ ।
………
ਇਹ ਸਭ ਕਥਾ ਹੈ #LGBTQ ਦੀ ਇਹਨਾ ਪੰਜਾਂ ਤਰ੍ਹਾਂ ਨੂੰ ਸਮਝਾਉਣ ਤੇ ਇਹਨਾਂ ਦੇ ਸੋਸ਼ਣ ਨੂੰ ਸਮਝਾਉਣ ਲਈ ਪੰਜ ਨਿੱਕੀਆਂ ਕਹਾਣੀਆਂ ਲਿਖਾਗਾਂ ।
ਬਾਕੀ ਮੇਰੇ ਕੀ ਵਿਚਾਰ ਹਨ ਉਹੀ ਹਨ ਜੋ ਭਾਰਤੀ ਸੁਪਰੀਮ ਕੋਰਟ ਦੇ ਹਨ ਕਿ ਦੋ ਐਡਲਟ ਆਪਣੀ ਨਿੱਜੀ ਜਿੰਦਗ਼ੀ ਚ ਨਿੱਜੀ ਕਮਰੇ ਚ ਕੀ ਕਰ ਰਹੇ ਹਨ ਇਹ ਉਹਨਾਂ ਦੀ ਮਰਜ਼ੀ ਹੈ ਤੇ ਉਹਨਾ ਦੀ ਆਜ਼ਾਦੀ ।
ਪਰ ਜਿਸ ਸਮਾਜ ਚ ਕੁਦਰਤੀ ਮੰਨਿਆ ਜਾਂਦਾ ਸੈਕਸ ਵੀ ਇੱਕ ਵਰਜਿਤ ਹੋਵੇ ਤੇ ਉਸਦੀ ਗੱਲ ਕਰਨਾ ਲੱਚਰਤਾ ਤੇ ਅਸ਼ਲੀਲਤਾ ਹੋਵੇ । ਭਾਵੇਂ ਲੁਕ ਲੁਕ ਕੇ ਇਹ ਲੋਕ ਖੁਦ ਕਿੰਨਾ ਗੰਦ ਪਾਉਂਦੇ ਹੋਣ ਸੋਸ਼ਣ ਕਰਦੇ ਹੋਣ ।
ਓਥੇ ਇਸ ਗੱਲ ਨੂੰ ਸਮਝਣ ਲਈ ਇੱਕ ਪੀੜੀ ਹੋਰ ਲੱਗੇਗੀ ।
ਪਹਿਲ਼ਾਂ ਤਾਂ ਇਹ ਐਕਸਪਟ ਹੋਊ ਕਿ ਸੈਕਸ ਇੱਕ ਬੁਨਿਆਦੀ ਲੋੜ ਹੈ ਇਸਦੀ ਗੱਲ ਕਰਨੀ ਗੰਦ ਨਹੀਂ ਓਨੀ ਹੀ ਜਰੂਰੀ ਹੈ ਜਿੰਨੀ ਹੋਰ ਮਸਲਿਆਂ ਤੇ ਜਿਵੇੰ ਕਿਸੇ ਗਾਣੇ ਬਾਰੇ ਖਾਣੇ ਬਾਰੇ ਰਾਜਨੀਤੀ ਬਾਰੇ ਉਵੇਂ ਹੀ । ਇਸ ਲਈ ਹੌਲੀ ਹੌਲੀ ਹੀ ਇਹ ਬਾਹਰ ਆਏਗਾ ।
ਦੂਸਰਾ ਮਰਦ ਦਾ ਸੈਕਸ ਤੇ ਜੋ ਵਿਸ਼ੇਸ਼ਧੀਕਾਰ ਹੈ ਉਹ ਖਤਮ ਹੋਏਗਾ ਤੇ ਇਹ ਮੰਨਿਆ ਜਾਣ ਲੱਗੂ ਕਿ ਇਹ ਸਿਰਫ ਮਰਦ ਲਈ ਨਹ ਔਰਤ ਲਈ ਵੀ ਜ਼ਰੂਰੀ ਹੈ ਤੇ ਮਰਦ ਹੀ ਇਨਜੂਆਏ ਨਹੀਂ ਕਰਦਾ ਔਰਤ ਵੀ ਕਰਦੀਂ ਹੈ । ਤੇ ਅਜਿਹਾ ਕਰਕੇ ਉਹ ਗਸ਼ਤੀ ਜਾਂ ਕੁਝ ਹੋਰ ਨਹੀਂ ਬਣ ਜਾਂਦੀ । ਸਗੋਂ ਉਹੀ ਰਹਿੰਦੀ ਹੈ ਕੁਦਰਤੀ ਤੌਰ ਤੇ ।
ਬਾਕੀ ਜੋ ਜਿਸਨੂੰ ਕੁਦਰਤ ਨੇ ਜੋ ਬਣਾਇਆ ਤੇ ਜੋ ਉਹਨੂੰ ਉਹਦੀ ਸੋਚ ਮੁਤਾਬਿਕ ਵਧੀਆ ਲਗਦਾ ਤੇ ਜਿਸਦੀ ਇਜਾਜ਼ਤ ਕਾਨੂੰਨ ਦੀ ਦਿੰਦਾ ਕਰਨ ਦਵੋ ।
ਤੁਸੀਂ ਕੌਣ ਹੋ ਰੋਕਣ ਵਾਲੇ । ਸਮਾਜ ਦੀ ਠੇਕੇਦਾਰੀ ਕਰਨ ਨਾਲ਼ੋਂ ਆਪਣੀ ਖੁਦ ਦੀ ਨਿੱਜੀ ਜ਼ਿੰਦਗੀ ਨੂੰ ਸੰਭਾਲੋ ਬਾਕੀ ਆਪਣਾ ਰਸਤਾ ਖੁਦ ਬਣਾ ਲੈਣਗੇ ।
ਇਸ ਲਈ ਜਿਉਂ ਤੇ ਜਿਉਣ ਦਵੋ । ਸਭ ਨੂੰ ਆਜ਼ਾਦੀ ਹੈ ਮਾਣੋ ਤੇ ਮਾਨਣ ਦਵੋ ।

ਡੇਰਾ ਬਾਬਾ ਮੌਜ਼ੀ ਨੂੰ ਇੱਕੋ pdf ਚ download ਕਰੋ।

ਡੇਰਾ ਬਾਬਾ ਮੌਜ਼ੀ ਨੂੰ ਇੱਕੋ pdf ਚ download ਕਰੋ। ਇਸ pdf ਦੇ ਅੰਤ ਵਿੱਚ ਸਾਰੇ ਹੀ ਪਾਠਕਾਂ ਲਈ ਇੱਕ surprise ਵੀ ਹੈ। ਦੇਖਦੇ ਹਾਂ ਕੌਣ ਕੌਣ ਇਸ surprise ਨੂੰ ਖੋਲ੍ਹ ਕੇ ਵੇਖਦਾ ਤੇ ਪੜਦਾ ਹੈ

ਡੇਰਾ ਬਾਬਾ ਮੌਜ਼ੀ ਦੇ ਪੂਰਾ ਨਾਵਲ Full Novel Dera Baba Mauji pdf ਤੇ epub ਫਾਰਮੇਟ ਚ download ਕਰੋ .

PDF Punjabi Novel story of a Dera book download for free

EPUB or KINDLE

ਇਸ ਨਾਵਲ ਦੇ ਵਿਸ਼ੇ ਤੇ ,ਸਿਆਸਤ , ਧਰਮ ਤੇ ਰੁਮਾਂਸ ਤੇ ਕਾਮ ਤੇ ਤੁਹਾਡੇ ਵਿਚਾਰ ਇਥੇ ਦਿੱਤੇ ਜਾ ਸਕਦੇ ਹਨ। ਬਿਨਾਂ ਪਛਾਣ ਦੱਸੇ ਵੀ ,…

https://harjotdikalam.wordpress.com/2019/08/23/tuhade-baare/

ਡੇਰਾ ਬਾਬਾ ਮੌਜ਼ੀ ਦੇ ਪੂਰਾ ਨਾਵਲ Full Novel Dera Baba Mauji

ਡੇਰਾ ਬਾਬਾ ਮੌਜ਼ੀ ਦੇ ਪੂਰਾ ਨਾਵਲ Full Novel Dera Baba Mauji pdf ਤੇ epub ਫਾਰਮੇਟ ਚ download ਕਰੋ .

PDF Punjabi Novel story of a Dera book download for free

EPUB or KINDLE

ਇਸ ਨਾਵਲ ਦੇ ਵਿਸ਼ੇ ਤੇ ,ਸਿਆਸਤ , ਧਰਮ ਤੇ ਰੁਮਾਂਸ ਤੇ ਕਾਮ ਤੇ ਤੁਹਾਡੇ ਵਿਚਾਰ ਇਥੇ ਦਿੱਤੇ ਜਾ ਸਕਦੇ ਹਨ। ਬਿਨਾਂ ਪਛਾਣ ਦੱਸੇ ਵੀ ,…

https://harjotdikalam.wordpress.com/2019/08/23/tuhade-baare/

ਲਫ਼ਜਾਂ ਦੀ ਓਟ ਤੇ ਜਜਬਾਤਾਂ ਦੇ ਓਹਲੇ download ਪੰਜਾਬੀ ਕਵਿਤਾ ਹਰਜੋਤ ਦੀ ਕਲਮ

Download ਕਰਨ ਲਈ Click ਕਰੋ ਪੰਜਾਬੀ ਕਵਿਤਾ , ਤੇ ਕਹਾਣੀ ,ਦੋ ਨਿੱਕੇ ਨਾਵਲ ਤੁਸੀਂ ਇਥੋਂ download ਕਰ ਸਕਦੇ ਹੋ .

Download

ਜਜਬਾਤਾਂ ਦੇ ਓਹਲੇ ਡਾਉਨਲੋਡ ਕਰਨ ਲਈ

Download