ਕਹਾਣੀ : ਰੇਵ ਪਾਰਟੀ


ਜਿਵੇੰ ਹਰ ਬੰਦੇ ਅੰਦਰ ਕਈ ਬੰਦੇ ਹੁੰਦੇ ਹਨ ਉਵੇਂ ਹੀ ਹਰ ਸ਼ਹਿਰ ਅੰਦਰ ਕਈ ਸ਼ਹਿਰ ਹੁੰਦੇ ਹਨ।ਇਹ ਸ਼ਹਿਰ ਵੀ ਬੰਦੇ ਵਾਂਗ ਨਾਲੋਂ ਨਾਲ ਚੱਲਦੇ ਹੋਏ ਵੀ ਅਲੱਗ ਅਲੱਗ ਚਲਦੇ ਹਨ।ਬਹੁਤ ਥੋੜੇ ਲੋਕਾਂ ਨੂੰ ਪਤਾ ਹੁੰਦਾ ਕਿ ਕਿਸ ਸ਼ਹਿਰ ਵਿੱਚ ਕੀ ਹੋ ਰਿਹਾ ਹੈ,ਬਹੁਤਾ ਕੰਮ ਅਫਵਾਹਾਂ ਤੇ ਚਲਦਾ ਹੈ। ਬੱਸ ਕਦੇ ਕਦੇ ਕੋਈ ਵੱਡਾ ਕਾਂਡ ਵਾਪਰ ਜਾਏ ਫਿਰ ਹੀ ਅਖਬਾਰਾਂ ਦੀਆਂ ਸੁਰਖੀਆਂ ਤੇ ਮੀਡੀਆ ਦੇ ਕੈਮਰੇ ਭੱਜੇ ਫਿਰਦੇ ਹਨ।ਕੁਝ ਦਿਨਾਂ ਲਈ ਸ਼ਹਿਰ ਅੰਦਰ ਜੋ ਸ਼ਹਿਰ ਹੁੰਦੇ ਹਨ ਇੱਕੋ ਜਿਹਾ ਸੋਚਦੇ ਹਨ ਫਿਰ ਚੁੱਪ ਚਾਪ ਆਪਣੇ ਆਪਣੇ ਰਸਤਿਆਂ ਤੇ ਚੱਲਣ ਲਗਦੇ ਹਨ।
ਮਨਿੰਦਰ ਸੈਕਟਰ 34 ਚ ਆਪਣੀ ਕਲਾਸ ਲਗਾ ਕੇ ਨਿੱਕਲੀ ਸੀ,ਸ਼ਾਮ ਢਲ ਰਹੀ ਸੀ।ਸਰਦੀਆਂ ਦੀ ਕੋਸੀ ਕੋਸੀ ਧੁੱਪ ਵੱਡੀਆਂ ਬਿਲਡਿੰਗਾਂ ਉਹਲੇ ਛੇਤੀ ਛੁਪ ਗਈ ਸੀ।ਕਲਾਸਾਂ ਇੱਕੋ ਵੇਲੇ ਖ਼ਤਮ ਹੋਣ ਕਰਕੇ ਭੀੜ ਇੱਕੋ ਵੇਲੇ ਕਾਰਾਂ ਤੇ ਮੋਟਰਸਾਈਕਲ ਲੈ ਕੇ ਦੌਡ਼ ਰਹੀ ਸੀ। ਜਦੋੰ ਤੱਕ ਉਹ ਪਿਕਾਡਲੀ ਕਰਾਸ ਕਰਕੇ ਅੱਗੇ ਪਹੁੰਚੀ ਕਾਫੀ ਹੱਦ ਤੱਕ ਭੀੜ ਘੱਟ ਗਈ ਸੀ।ਓਥੋਂ ਖੱਬੇ ਮੁੜ ਕੇ ਉਹ ਪਾਰਕ ਚ ਬੈਠ ਗਈ ਸੀ।
ਉਸਦੀ ਸੋਚਾਂ ਦੀ ਲੜੀ ਜਾਰੀ ਸੀ…
ਇੱਕ ਸ਼ਹਿਰ ਤੋਂ ਦੂਸਰੇ ਚ ਦਾਖ਼ਿਲਾ ਬਹੁਤ ਮੁਸ਼ਕਿਲ ਹੈ ਕਦੇ ਕਦੇ ਬੱਸ ਅਚਾਨਕ ਹੁੰਦਾ ਹੈ,ਕਦੇ ਕਦੇ ਬੇਹੱਦ ਧਿਆਨ ਨਾਲ ਚੁਣਕੇ ਲਿਆਂਦਾ ਜਾਂਦਾ ਹੈ।ਕਦੇ ਕਦੇ ਕੋਈ ਫੱਸ ਜਾਂਦਾ ਹੈ। ਦਾਖਿਲ ਭਾਵੇਂ ਕੋਈ ਕਿਵੇਂ ਵੀ ਹੋਵੇ। ਬਾਹਰ ਨਿਕਲਣਾ ਬਹੁਤ ਔਖਾ ਹੈ।
ਵੈਸੇ ਔਖਾ ਤਾਂ ਪਿੰਡੋ ਆ ਕੇ ਚੰਡੀਗੜ੍ਹ ਵਰਗੇ ਸ਼ਹਿਰ ਨਾਲ ਤਾਲ ਮਨਾਉਣਾ ਵੀ ਹੈ।ਛੇਤੀ ਕੀਤਿਆਂ ਇਹ ਸਮਝ ਨਹੀਂ ਆਉਂਦਾ।ਸੈਕਟਰਾਂ ਦੀ ਸਮਝ ਨਹੀਂ ਪੈਂਦੀ,ਚੌਂਕਾਂ ਚ ਭੁਲੇਖੇ ਪੈਂਦੇ ਹਨ। ਲੋਕਾਂ ਨੂੰ ਸਮਝਣਾ ਹੋਰ ਵੀ ਔਖਾ।ਬੇਪ੍ਰਵਾਹ ਹੋਏ ਫਿਰਦੇ ਮੁੰਡੇ ਕੁੜੀਆਂ ਵੈਸੇ ਹੀ ਇੰਝ ਲਗਦਾ ਜਿਵੇੰ ਫਿਲਮ ਦੇ ਸੈੱਟ ਤੇ ਆ ਗਏ ਹੋਈਏ। ਹੌਲੀ ਹੌਲੀ ਸਭ ਪਕੜ ਚ ਆਉਣ ਲੱਗ ਜਾਂਦਾ ਹੈ।
ਉਸਦੇ ਪਕੜ ਚ ਵੀ ਸਭ ਹੌਲੀ ਹੌਲੀ ਆਇਆ ਸੀ।ਪਿੰਡ ਦੇ ਮੇਡ ਤੋੰ ਵੂਮੈਨ ਕਾਲਜ਼ ਤੋਂ ਪੜ੍ਹੀ ਸੀ ,ਜਿਥੇ ਪੜ੍ਹਨ ਦਾ ਮਤਲਬ ਸੀ ਵੈਨ ਰਾਹੀਂ ਆਉਣਾ ਊਸ ਰਾਹੀਂ ਵਪਿਸ ਮੁੜਨਾ।ਕੁੜੀਆਂ ਦੀਆਂ ਗੱਲਾਂ ਉਹਨਾਂ ਦੇ ਕਿੱਸਿਆਂ ਰਾਹੀਂ ਸਭ ਕੁਝ ਉਸ ਕੋਲ ਪਹੁੰਚ ਗਿਆ ਸੀ ਜਿਸਤੋਂ ਬਚਾਉਣ ਦੀ ਕੋਸ਼ਿਸ ਚ ਮਾਪੇ ਕੁੜੀਆਂ ਨੂੰ ਵੂਮੈਨ ਕਾਲਜ ਚ ਧੱਕ ਦਿੰਦੇ ਹਨ।ਫਿਰ ਵੀ ਉਸਦੀਆਂ ਆਦਤਾਂ ਵਿਗੜ ਨਾ ਸਕੀਆਂ।ਕਾਰਨ ਕੀ ਸੀ ਉਸਨੂੰ ਨਹੀਂ ਪਤਾ ਸੀ। ਸ਼ਾਇਦ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣ ਜਾਣਾ ਜਾਂ ਕਿਤਾਬਾਂ ਚ ਖੁੱਭ ਜਾਣਾ।ਪੜ੍ਹਾਈ ਚ ਅਵੱਲ ਆਉਣ ਦੀ ਰੇਸ ਜਾਂ ਪੀਸੀਐੱਸ ਦਾ ਇੱਕ ਖਵਾਬ ਜੋ ਇੱਕ ਕਾਲਜ ਆਈ ਕੁੜੀ ਦੇ ਇੰਟਰਵਿਊ ਮਗਰੋਂ ਉਸਦੇ ਦਿਲ ਵਿੱਚ ਬੁਣਿਆ ਗਿਆ ਸੀ। ਇਸ ਲਈ ਸਹੇਲੀਆਂ ਵੱਲੋਂ ਦਿੱਤੇ ਆਪਣੇ ਬੀਐੱਫ ਦੇ ਦੋਸਤਾਂ ਦੇ ਆਫ਼ਰ। ਰਿਸ਼ਤੇਦਾਰਾਂ ਵਿਚੋਂ ਭਾਬੀਆਂ ਕਜਨਜ ਪਿੰਡ ਚ ਕਜਨ ਤੇ ਭਾਬੀਆਂ ਰਾਹੀਂ ਆਏ ਆਫ਼ਰ ਸਭ ਉਸਨੇ ਠੁਕਰਾ ਦਿੱਤੇ ਸੀ।ਇੱਕੋ ਜਗ੍ਹਾ ਧੱਕੇ ਨਾਲ ਉਹ ਅਚਾਨਕ ਫੱਸ ਗਈ ਸੀ,ਬੜੀ ਮੁਸ਼ਕਿਲ ਨਾਲ ਕਈ ਮਹੀਨੇ ਖਰਾਬ ਕਰਕੇ ਛੁਟਕਾਰਾ ਹੋਇਆ।
ਖ਼ੈਰ ਐਨੀ ਸੋਹਣੀ ਸ਼ਾਮ ਚ ਉਹ ਉਸ ਇਨਸਾਨ ਬਾਰੇ ਸੋਚਕੇ ਖਰਾਬ ਨਹੀਂ ਸੀ ਕਰਨਾ ਚਾਹੁੰਦੀ ਸੀ।ਉਹ ਪਾਰਕ ਦੇ ਇੱਕ ਸਾਈਡ ਤੇ ਬੈਂਚ ਤੇ ਬੈਠ ਗਈ।ਜਿਥੇ ਉਹ ਕੱਲੀ ਜਾਂ ਸਹੇਲੀਆਂ ਜਾਂ ਪਰਦੀਪ ਨਾਲ ਹਮੇਸ਼ਾ ਬੈਠਦੀ ਸੀ।
ਹੁਣ ਵੀ ਉਹ ਉਡੀਕ ਪਰਦੀਪ ਦੀ ਹੀ ਕਰ ਰਹੀ ਸੀ। ਉਹ ਅੱਜ ਇੱਕ ਇੰਟਰਵਿਊ ਦੇਣ ਲਈ ਦਿੱਲੀ ਜਾ ਰਿਹਾ ਸੀ ।ਸ਼ਾਮ ਦੀ ਟ੍ਰੇਨ ਸੀ ਪਰ ਫਿਰ ਵੀ ਕਲਾਸ ਲਗਾ ਕੇ ਗਿਆ ਸੀ। ਜਿੱਥੇ ਉਹ ਪੜ੍ਹ ਰਹੀ ਸੀ ਓਥੇ ਹੀ ਪਰਦੀਪ ਪੜ੍ਹਾਉਂਦਾ ਸੀ। ਨਾਲ ਨਾਲ ਖੁਦ ਵੀ ਸਿਵਿਲ ਸਰਵਿਸ ਦੇ ਇਮਤਿਹਾਨ ਦੀ ਤਿਆਰੀ ਕਰਦਾ ਸੀ,ਇੱਕ ਦੋ ਵਾਰ ਇੰਟਰਵਿਊ ਤੱਕ ਪਹੁੰਚਿਆ ਸੀ ਪਰ ਅੱਗੇ ਨਾ ਜਾ ਸਕਿਆ।
ਮਨਿੰਦਰ ਸੋਚਦੀ ਜੇ ਚਲਿਆ ਜਾਂਦਾ ਤਾਂ ਹੁਣ ਤੱਕ ਕਿਤੇ ਐਸੀ ਡੀ ਐੱਮ ਜਾਂ ਡੀਐੱਸਪੀ ਹੁੰਦਾ ਉਸਨੂੰ ਨਾ ਮਿਲਦਾ,ਕੁਝ ਮਿਲਣ ਚ ਦੇਰੀ ਹੋਈ ਉਸਦਾ ਕੋਈ ਨਾ ਕੋਈ ਕਾਰਨ ਹੁੰਦਾ….
ਇਸ ਲਈ ਹੁਣ ਉਹ ਖ਼ੁਦ ਘੱਟ ਪੜ੍ਹਦਾ ਸਗੋਂ ਪੜ੍ਹਾਉਂਦਾ ਸੀ..ਇਸ ਬਹਾਨੇ ਉਸਦੀ ਤਿਆਰੀ ਹੋ ਜਾਂਦੀ ਸੀ। ਪੈਸੇ ਤੇ ਇੱਜਤ ਅਲੱਗ ਸੀ।
ਉਹ ਸੋਚ ਹੀ ਰਹੀ ਸੀ ਕਿ ਕੇਹੀ ਚੰਗੀ ਕਿਸਮਤ ਏ ਕਿ ਪਰਦੀਪ ਵਰਗਾ ਮੁੰਡਾ ਮਿਲਿਆ …..ਸਾਹਮਣੇ ਤੋਂ ਆ ਹੀ ਗਿਆ।
ਉਸਦੇ ਕੋਲ ਆ ਕੇ ਬੈਠ ਕੇ ਇੱਕ ਬਾਂਹ ਮੋਢੇ ਤੋਂ ਲਪੇਟ ਕੇ ਆਪਣੇ ਵੱਲ ਖਿੱਚ ਲਿਆ।
“ਮੈਂ ਤੁਹਾਡੇ ਨਾਲ ਪੈਕਿੰਗ ਕਰਵਾ ਦਿੰਦੀ,ਨਾਲ ਹੀ ਚਲਦੀ ਆ ਰੂਮ ਤੇ ਫਿਰ ਦਿਲਜੀਤ ਮੈਨੂੰ ਛੱਡ ਜਾਊ”.ਉਹਨੇ ਫੋਨ ਤੇ ਕੀਤੀ ਗੱਲ ਦੁਹਰਾਈ।
“ਨਹੀਂ ,ਮਨਿੰਦਰ ਪੈਕਿੰਗ ਮੈਂ ਕਰ ਲਈ ਸੀ,ਮੇਰੇ ਕਜਨ ਆਏ ਹੋਏ ਨੇ ਐਵੇਂ ਤੈਨੂੰ ਘਰ ਵੇਖ ਕੇ ਸਾਰੇ ਰਿਸ਼ਤੇਦਾਰਾਂ ਚ ਢੰਡੋਰਾ ਪਿੱਟ ਦੇਣਗੇ । ਫਿਰ ਮੇਰੇ ਇੰਟਰਵਿਊ ਤੋਂ ਪਹਿਲ਼ਾਂ ਹੀ ਉਹਨਾਂ ਦੇ ਸਵਾਲ ਜਵਾਬ ਸ਼ੁਰੂ ਹੋ ਜਾਣਗੇ।ਇਸ ਲਈ ਇਥੇ ਹੀ ਕੁਝ ਮਿੰਟ ਬੈਠਦੇ ਆ ਫਿਰ ਤੂੰ ਆਪਣੇ ਪੀਜੀ ਮੈਂ ਆਪਣੇ।”
ਮਨਿੰਦਰ ਉਦਾਸ ਹੋ ਗਈ।
“ਠੀਕ ਏ,ਰਿਸ਼ਤੇਦਾਰਾਂ ਦੀ ਹੀ ਪਰਵਾਹ ਮੇਰੀ ਤਾਂ ਕਿਸੇ ਨੂੰ ਹੈ ਹੀ ਨਹੀਂ.”
ਪਰਦੀਪ ਨੇ ਉਸਦੇ ਮੋਢੇ ਨੂੰ ਪਕੜ ਕੇ ਆਪਣੇ ਵੱਲ ਘੜੀਸਦੇ ਹੋਏ ਆਪਣੇ ਸਿਰ ਨੂੰ ਉਸਦੇ ਸਿਰ ਤੇ ਰੱਖ ਦਿੱਤਾ।ਬੇਹੱਦ ਹਲਕੀ ਆਵਾਜ਼ ਚ ਪਿਆਰ ਨਾਲ ਬੋਲਿਆ
“ਤੇਰੀ ਹੀ ਪਰਵਾਹ ਏ ,ਤਾਂਹੀ ਤਾਂ ਚਾਹੁੰਦਾ ਹਾਂ ਕਿ ਆਪਾਂ ਛੇਤੀ ਕੱਠੇ ਹੋ ਜਾਈਏ।”
ਉਹ ਉਸਦੇ ਮੋਢੇ ਨੂੰ ਜੈਕਟ ਉੱਪਰੋਂ ਹੀ ਸਹਿਲਾਉਂਦੇ ਹੋਏ ਹੱਥ ਨੂੰ ਹੱਥ ਦੇ ਉੱਪਰ ਤੱਕ ਲੈ ਕੇ ਉਸਦੇ ਹੱਥ ਨੂੰ ਜਕੜ ਲਿਆ। ਉਸਦੇ ਇੰਝ ਬੋਲਣ ਤੇ ਹੱਥਾਂ ਚ ਹੱਥ ਘੁੱਟਣ ਨੂੰ ਲੈ ਕੇ ਉਹ ਹਮੇਸ਼ਾ ਹੀ ਗੁੱਸਾ ਭੁੱਲ ਜਾਂਦੀ ਸੀ।
ਹੁਣ ਵੀ ਉਹ ਬੋਲੀ,”ਪਤਾ ਨਹੀਂ ਕਿਉਂ ਇੰਝ ਹੁੰਦਾ,ਜਦੋਂ ਵੀ ਪੀਰੀਅਡਜ ਖ਼ਤਮ ਹੁੰਦੇ ਅਗਲੇ ਦਿਨ ਬਦੋਬਦੀ ਮਿਲਣ ਨੂੰ ਚਿੱਤ ਕਰੀ ਜਾਂਦਾ ,ਪਤਾ ਨਹੀਂ ਤੂੰ ਮੈਨੂੰ ਕਿੱਦਾਂ ਦਾ ਚਸਕਾ ਲਾ ਦਿੱਤਾ ਹੈ “।ਉਂਗਲਾ ਨੂੰ ਜੋਰ ਨਾਲ ਹੱਥਾਂ ਚ ਘੁੱਟਦੇ ਹੋਏ ਉਸਨੇ ਕਿਹਾ।
“ਓ ,ਅੱਛਾ ਇਹ ਗੱਲ ਏ,ਪਹਿਲ਼ਾਂ ਦੱਸਦੀ ਆਪਾਂ ਅੱਜ ਕਲਾਸ ਬੰਕ ਕਰ ਲੈਂਦੇ “ਪਰਦੀਪ ਨੇ ਉਂਝ ਹੀ ਆਪਣੇ ਨਾਲ ਘੁੱਟਦੇ ਹੋਏ ਕਿਹਾ। ਸਰਦ ਸ਼ਾਮ ਵੀ ਨਿੱਘੀ ਹੋਣ ਲੱਗੀ ਸੀ।
“ਆਹੋ ਮੈਂ ਕਲਾਸਾਂ ਬੰਕ ਕਰਾਂ,ਤੁਸੀਂ ਰਿਸ਼ਤੇਦਾਰਾਂ ਨੂੰ ਮਿਲੋ ਆਹੀ ਕੰਮ ਰਹਿ ਗਿਆ।”ਮਨਿੰਦਰ ਨਕਲੀ ਗੁੱਸਾ ਦਿਖਾਉਂਦੇ ਹੋਏ ਬੋਲੀ ਤੇ ਖੁਦ ਨੂੰ ਦੂਰ ਹਟਾਉਣ ਦੀ ਕੋਸ਼ਿਸ਼ ਕਰਨ ਲੱਗੀ।
ਪਰਦੀਪ ਉਸਨੂੰ ਆਪਣੇ ਵੱਲ ਖਿੱਚਣ ਲੱਗਾ। ਉਸਦੇ ਚਿਹਰੇ ਨੂੰ ਪਕੜ ਕੇ ਆਪਣੇ ਚਿਹਰੇ ਕੋਲ ਕਰ ਲਿਆ। ਪਲਾਂ ਚ ਹੀ ਦੋਵਾਂ ਦੇ ਬੁੱਲ ਆਪਸ ਚ ਜਕੜੇ ਗਏ।ਉਂਗਲਾ ਹੋਰ ਵੀ ਜੋਰ ਨਾਲ ਉਂਗਲਾ ਚ ਕੱਸੀਆਂ ਗਈਆਂ। ਪਲਾਂ ਚ ਹੀ ਗੁੱਸਾ ਝੜ ਗਿਆ ਸੀ।ਮਨਿੰਦਰ ਉੱਪਰਲੇ ਮਨੋ ਨਾ ਚਾਹੁੰਦੇ ਹੋਏ ਵੀ ਉਸਦੀਆਂ ਬਾਹਾਂ ਚ ਘੁੱਟੀ ਗਈ ਸੀ। ਉਸਦੇ ਹੱਥ ਪਰਦੀਪ ਦੀ ਗਰਦਨ ਦੇ ਨੰਗੇ ਹਿੱਸਿਆਂ ਤੇ ਫਿਰ ਰਹੇ ਸੀ।
ਢਲੀ ਹੋਈ ਸ਼ਾਮ ਤੇ ਅੱਧ ਹਨੇਰੇ ਚ ਪਾਰਕ ਚ ਕੋਈ ਕੋਈ ਹੀ ਸੀ। ਦੂਰੋਂ ਦੇਖਦਿਆਂ ਕਿਸੇ ਨੂੰ ਦੋ ਬੈਠੇ ਪਰਛਾਵਿਆਂ ਤੋਂ ਬਿਨਾਂ ਸ਼ਾਇਦ ਹੀ ਕੁਝ ਦਿਸਦਾ ਹੋਏ। ਇਸੇ ਹਨੇਰੇ ਤੇ ਪਾਰਕ ਦੇ ਕੋਨੇ ਦਾ ਉਹ ਕਿੰਨੀ ਵਾਰੀ ਲਾਹਾ ਖੱਟ ਚੁੱਕੇ ਸੀ।
ਇੱਕ ਦੂਸਰੇ ਨੂੰ ਚੁੰਮਦੇ ਹੋਏ ਉਹ ਅਣਜਾਣ ਹੋ ਗਏ ਸੀ ਕਿ ਉਹ ਕਿੱਥੇ ਹਨ। ਕੋਈ ਨੇੜੇ ਅਉਂਦੀ ਪੈੜ ਚਾਲ ਸੁਣਕੇ ਦੋਨੋ ਕੁਝ ਹੌਲੀ ਹੋ ਜਾਂਦੇ ਸੀ।ਦੂਰ ਜਾਂਦੇ ਹੀ ਫਿਰ ਉਵੇਂ ਹੀ ਕਰਦੇ ।ਕਿੱਸ ਕਰਦੇ ਹੋਏ ਮਨਿੰਦਰ ਉਸ ਉੱਪਰ ਪੂਰੀ ਤਰ੍ਹਾਂ ਝੁਕ ਗਈ ਸੀ।ਉਸਦਾ ਇੱਕ ਪੱਟ ਅੱਧ ਤੋਂ ਵੱਧ ਹਵਾ ਚ ਸੀ।ਪਰਦੀਪ ਨੇ ਹੱਥ ਨਾਲ ਉਸਦੇ ਪੱਟ ਨੂੰ ਪਿੱਛੇ ਤੋਂ ਸਹਾਰਾ ਦਿੱਤਾ ਤੇ ਆਪਣਾ ਹੱਥ ਉੱਪਰ ਥੱਲੇ ਤੱਕ ਫੇਰਨ ਲੱਗਾ। ਦੂਸਰਾ ਹੱਥ ਅੱਗਿਓ ਹੀ ਪੱਟਾਂ ਉੱਪਰ ਫੇਰਨ ਲੱਗਾ ਸੀ।
ਮਨਿੰਦਰ ਹਰ ਛੋਹ ਨਾਲ ਮਦਹੋਸ਼ ਹੋ ਰਹੀ ਸੀ। ਉਸਦੇ ਖੁਦ ਦੇ ਹੱਥ ਮਜ਼ਬੂਤੀ ਨਾਲ ਪਰਦੀਪ ਦੀ ਗਰਦਨ ਨਾਲ ਲਿਪਟੇ ਹੋਏ ਸੀ।
ਦੋਨੋਂ ਜੋਸ਼ ਚ ਵਹਿ ਰਹੇ ਸੀ। ਇਸ ਵਾਰ ਪੈੜ ਚਾਲ ਨੇੜੇ ਆਈ ਉਹ ਸਲੋ ਹੋ ਗਏ ਪਰ ਜਿਵੇੰ ਉਹਨਾਂ ਦੇ ਕੋਲ ਹੀ ਰੁਕ ਗਈ ਹੋਏ। ਉਹ ਅਲੱਗ ਹੋ ਗਏ ,ਕੋਲ ਕੋਲ ਬੈਠੇ ਰਹੇ।
ਇੱਕ ਬਜ਼ੁਰਗ ਜੋੜਾ ਉਹਨਾਂ ਦੇ ਨੇੜੇ ਵਾਲੇ ਬੇਂਚ ਤੇ ਬੈਠ ਗਿਆ। ਉਹ ਦਿਲ ਤੇ ਪੱਥਰ ਰੱਖਕੇ ਹੱਥਾਂ ਚ ਹੱਥ ਘੁੱਟੀ ਉਹਨਾਂ ਦੇ ਜਾਣ ਦੀ ਉਡੀਕ ਕਰਨ ਲੱਗੇ।ਨਾਲ ਪੜ੍ਹਾਈ ਤੇ ਇੰਟਰਵਿਊ ਦੀਆਂ ਗੱਲਾਂ ਚੱਲ ਪਈਆਂ।ਪਰ ਜੋੜੇ ਦੇ ਜਾਣ ਤੋਂ ਪਹਿਲ਼ਾਂ ਹੀ ਪਰਦੀਪ ਦਾ ਫੋਨ ਵੱਜ ਗਿਆ।
ਦੋਨਾਂ ਨੂੰ ਆਪਣੇ ਆਪਣੇ ਰਸਤੇ ਜਾਣਾ ਪਿਆ।
ਪਾਰਕ ਦੇ ਗੇਟ ਤੋਂ ਥੋੜਾ ਪਹਿਲ਼ਾਂ ਇੱਕ ਘੁੱਟ ਕੇ ਜੱਫੀ ਪਾ ਕੇ ਮਨਿੰਦਰ ਨੇ ਪਰਦੀਪ ਨੂੰ ਆਲ ਦੀ ਬੈਸਟ ਕਿਹਾ। ਬਦਲੇ ਚ ਪਰਦੀਪ ਨੇ ਉਸਦੇ ਮੱਥੇ ਨੂੰ ਚੁੰਮਿਆ।ਦੋਂਵੇਂ ਆਪੋ ਆਪਣੇ ਟਿਕਾਣੇ ਵੱਲ ਤੁਰ ਪਏ ।

ਸੜਕ ਕਰਾਸ ਕਰਕੇ 44 ਸੈਕਟਰ ਚ ਦੂਸਰੀ ਗਲੀ ਸੀ ਹੀ ਮਨਿੰਦਰ ਦਾ ਪੀਜੀ ਸੀ।ਬੁੱਢੇ ਕੇਅਰਟੇਕਰ ਨੇ ਉਹਨੂੰ ਆਉਂਦੀ ਦੇਖਦੇ ਹੀ ਘੜੀ ਵੱਲ ਦੇਖਿਆ ਤੇ ਪੁੱਛਿਆ ,”ਕੁੜੀਏ ਤੇਰੀ ਕਲਾਸ ਤਾਂ ਸਾਢੇ ਪੰਜ ਖਤਮ ਹੋ ਜਾਂਦੀ ਹੁਣ 7 ਵੱਜਣ ਵਾਲੇ ਐਨੀ ਲੇਟ ਕਿਉਂ ?
“ਮੈਂ ਲਾਇਬਰੇਰੀ ਬੁੱਕ ਵਪਿਸ ਕਰਨ ਚਲੀ ਗਈ ਸੀ “ਉਸਨੇ ਬਹਾਨਾ ਲਾਇਆ।
ਅੱਗੇ ਰੂਮ ਚ ਪਹੁੰਚੀ ਤਦੇ ਰੁਪਿੰਦਰ ਉਰਫ ਰੂਪੀ ਉਸਦੇ ਕੋਲ ਆਈ।
“ਚੱਲ ਅੱਜ ਤੈਨੂੰ ਪਾਰਟੀ ਵਿਖਾ ਕੇ ਲਿਆਵਾਂ ,ਮੇਰੀ ਦੋਸਤ ਜਾ ਨਹੀਂ ਰਹੀ,ਜੇ ਤੁੰ ਫਰੀ ਏ ਤਾਂ ਦੱਸ “।
“ਹੈ ਤਾਂ ਅੱਜ ਫਰੀ ਹੀ ,ਪਰ ਐਸ ਬੁੱਢੇ ਨੇ ਘਰ ਦੱਸ ਦੇਣਾ”। ਮਨਿੰਦਰ ਨੇ ਕਿਹਾ।
“ਤੁੰ ਅੰਕਲ ਦੀ ਫਿਕਰ ਨਾ ਕਰ ਮੈਂ ਆਪੇ ਸਾਂਭ ਲੂਗੀ,ਮੈਂ ਵੀ ਤਾਂ ਜਾਂਦੀ ਆ”,ਤੁੰ ਚੱਲਣਾ ਤਾਂ ਦੱਸ”।
“ਠੀਕ ਹੈ, ਮੈਂ ਅੱਧਾ ਕੁ ਘੰਟਾ ਰੇਸਟ ਕਰ ਲਵਾਂ ਫਿਰ ਚਲਦੇ ।”
“ਐਨੀ ਛੇਤੀ ਨਹੀਂ ਰਾਤੀਂ 10 ਵਜੇ ਜਾਣਾ,ਤੇ ਡ੍ਰੇਸ ਵੈਸਟਰਨ ਪਾਉਣੀ ਹੈ”.
“ਹਾਏ,ਮੈਨੂੰ ਤਾਂ ਵੈਕਸ ਕੀਤੀ ਨੂੰ ਵੀ ਕਿੰਨੇ ਦਿਨ ਹੋਗੇ”
“ਕੁਝ ਨਹੀਂ ਹੁੰਦੇ ,ਹਨੇਰੇ ਚ ਕੁਝ ਨਹੀਂ ਦਿਸਦਾ “
“ਚੱਲ ਓਕੇ,10 ਵਜੇ ਚਲਦੇ ਆ”.
ਰੂਪੀ ਚਲੀ ਗਈ ,ਉਸਨੇ ਅਜੇ ਤੱਕ ਰੂਪੀ ਤੋਂ ਪਾਰਟੀਆਂ ਬਾਰੇ ਸੁਣਿਆ ਹੀ ਸੀ ।ਗੱਲਾਂ ਸੁਣਕੇ ਉਹ ਹੈਰਾਨ ਹੋ ਜਾਂਦੀ ।ਕਈ ਵਾਰ ਕਿਹਾ ਸੀ ਕਿ ਇੱਕ ਵਾਰ ਜਰੂਰ ਜਾਣਾ । ਅੱਜ ਉਹ ਆਪਣੇ ਆਪ ਲਿਜਾਣ ਲਈ ਮਿਣਨ ਗਈ ਸੀ।
ਪਹਿਲੀ ਵਾਰ ਉਹ ਇੱਕ ਨਵੇਂ ਸ਼ਹਿਰ ਚ ਜਾ ਰਹੀ ਸੀ ਸ਼ਹਿਰ ਦੇ ਅੰਦਰ ਸ਼ਹਿਰ ,ਅਲੱਗ ਕਿਸਮ ਤੇ ਸ਼ੌਂਕ ਵਾਲੇ ਲੋਕ …ਪਾਰਟੀ ਦਾ ਨਾਮ ਵੀ ਅਲੱਗ ਸੀ ….
ਰੇਵ ਪਾਰਟੀ ………

ਲੇਖਕ ਹਰਜੋਤ ਸਿੰਘ ਹਰਜੋਤ ਦੀ ਕਲਾਮ 70094-52602 FACEBOOK PAGE HARJOT DI KALAM
ਆਪਣੇ ਕਮਰੇ ਚ ਗਈ ਤਾਂ ਮਨਿੰਦਰ ਕੁਝ ਦੇਰ ਲੇਟ ਕੇ ਆਰਾਮ ਕਰਨ ਦੀ ਕੋਸ਼ਿਸ ਕਰਨ ਲੱਗੀ। ਪਰ ਕੁਝ ਪਲਾਂ ਪਹਿਲ਼ਾਂ ਪਰਦੀਪ ਨਾਲ ਬੀਤਿਆ ਸਮਾਂ ਤੇ ਹੁਣ ਰੂਪੀ ਦੇ ਨਾਲ ਪਾਰਟੀ ਤੇ ਜਾਣ ਦੇ ਖਿਆਲਾਂ ਨੇ ਉਸਨੂੰ ਸੌਣ ਨਾ ਦਿੱਤਾ।
ਉਸ ਨੂੰ ਜਦੋਂ ਉਸਦੇ ਘਰਦੇ ਇਸ ਪੀਜੀ ਚ ਛੱਡ ਕੇ ਗਏ ਸੀ, ਉਦੋਂ ਸ਼ਰਤ ਇਹੋ ਸੀ ਕਿ ਕਲਾਸ ਤੋਂ ਬਿਨਾਂ ਕਦੇ ਵੀ ਬਾਹਰ ਨਹੀਂ ਰਹਿਣ ਦੇਣਾ ਤੇ ਆਉਣ ਜਾਣ ਦਾ ਸਾਰਾ ਸਮਾਂ ਨੋਟ ਕਰਨਾ। ਇਹੋ ਸਭ ਕੁੜੀਆਂ ,ਜੋ ਉਹਨਾਂ ਨਾਲ ਸੀ ਨਿਯਮ ਸੀ। ਕੋਈ ਮੁੰਡਾ ਦੋਸਤ ਅਲਾਓ ਨਹੀਂ ਸੀ।
ਪਰ ਫ਼ਿਰ ਵੀ ਕੁੜੀਆਂ ਨੇ ਬਾਹਰ ਨਿੱਕਲਣ ਦੇ ਢੰਗ ਤਰੀਕੇ ਲੱਭ ਲਏ ਸੀ।ਕਦੇ ਕੁਝ ਪੈਸੇ ਦੇ ਕੇ ਕਦੇ ਬੇਨਤੀ ਕਰਕੇ ਕਦੇ ਕੇਅਰਟੇਕਰ ਨੂੰ ਵਧੀਆ ਸ਼ਰਾਬ ਲਿਆ ਕੇ।
ਸਭ ਤੋਂ ਵੱਧ ਜੋ ਰਾਤ ਰਾਤ ਭਰ ਬਾਹਰ ਰਹਿੰਦੀ ਸੀ ਉਹ ਰੂਪੀ ਸੀ।ਜਦੋੰ ਉਹ ਜਾਗਦੇ ਸੀ ਰੂਪੀ ਕਈ ਵਾਰ ਉਦੋਂ ਮੁੜਦੀ ਸੀ। ਕਹਿਣ ਨੂੰ ਉਹ ਰੇਵ ਪਾਰਟੀ ਤੋਂ ਆਉਂਦੀ ਸੀ। ਪਰ ਕਦੇ ਕਿਸੇ ਨੂੰ ਉਹਦਾ ਕੋਈ ਨਸ਼ਾ ਕੀਤਾ ਨਹੀਂ ਸੀ ਲੱਗਿਆ।ਆ ਕੇ ਉਹ ਸੌਂ ਜਾਂਦੀ ਫਿਰ ਦੁਪਹਿਰ ਹੋਣ ਮਗਰੋਂ ਉੱਠਦੀ ਤੇ ਫਰੈਸ਼ ਹੋਕੇ ਪਹਿਲ਼ਾਂ ਜ਼ਿਮ ਜਾਂਦੀ ਫਿਰ ਮਾਲਜ਼ ਚ ਘੁੰਮਦੀ। ਕੋਈ ਨਾ ਕੋਈ ਨਵਾਂ ਦੋਸਤ ਹੀ ਉਸਨੂੰ ਲੈਣ ਆਉਂਦਾ।
ਬਹੁਤੀਆਂ ਕੁੜੀਆਂ ਉਹਨੂੰ ਗਲਤ ਬੋਲਦੀਆਂ ,ਉਹਦੇ ਚਰਿਤ੍ਰ ਬਾਰੇ ਕਿੰਨੀਆਂ ਹੀ ਗੱਲਾਂ ਕਰਦੀਆਂ ਪਰ ਉਹਨੂੰ ਕਿਸੇ ਦੀ ਪਰਵਾਹ ਨਹੀਂ ਸੀ। ਜਦੋੰ ਕਦੇ ਕਿਸੇ ਕੁਡ਼ੀ ਨੇ ਰਾਤ ਆਪਣੇ ਬੁਆਏਫਰੈਂਡ ਕੋਲ ਰਾਤ ਕੱਟਣ ਜਾਣਾ ਹੁੰਦਾ ਉਹ ਰੂਪੀ ਕੋਲ ਹੀ ਸਿਫਾਰਸ਼ ਲਗਾਉਂਦੀਆਂ ਸੀ।
ਅੰਕਲ ਕਦੇ ਵੀ ਉਸਨੂੰ ਨਾ ਨਹੀਂ ਸੀ ਕਰਦੇ …ਜਿਵੇੰ ਹਰ ਇੱਕ ਨੂੰ ਪਲਾਂ ਚ ਕੀਲ ਲੈਣ ਦਾ ਅੰਦਾਜ਼ ਹੋਵੇ।
ਕਦੇ ਬਾਜ਼ਾਰ ਚ ਸ਼ਾਪਿੰਗ ਕਰਨ ਗਏ ਹੋਏ ਉਹ ਚੰਗੀ ਭਲੀ ਤੁਰੀ ਜਾਂਦੀ ਜੋੜੀ ਵਿੱਚੋ ਵੀ ਮੁੰਡੇ ਨੂੰ ਆਪਣੇ ਮਗਰ ਲਗਾ ਲੈਂਦੀ ਸੀ। ਐਦਾਂ ਮਗਰ ਲਾ ਕੇ ਫਿਰ ਮੁੰਡੇ ਦੀ ਕੁੱਤੇ ਜਿਹੀ ਫਿਤਰਤ ਨੂੰ ਲਾਹਨਤ ਪਾਉਣ ਚ ਉਹਨੂੰ ਪਤਾ ਨਹੀਂ ਕੀ ਸਵਾਦ ਆਉਂਦਾ ਸੀ …ਮਨ ਚ ਕੋਈ ਨਫਰਤ ਸੀ ਜਾਂ ਮਰਦਾਂ ਦੀ ਫਿਤਰਤ ਨੂੰ ਪਰਖਣ ਦਾ ਸ਼ੌਂਕ …ਉਹੀ ਜਾਣਦੀ ਸੀ।
ਰੂਪੀ ਨੇ ਆਪਣੀ ਕਹਾਣੀ ਕਦੇ ਪੂਰੀ ਨਹੀਂ ਸੀ ਦੱਸੀ … ਟੋਟਿਆ ਵਿੱਚ ਹੀ ਸੁਣੀ ਸੀ…ਉਹ ਵੀ ਕਿਸੇ ਵੇਲੇ ਇਥੇ ਪੇਪਰਾਂ ਦੀ ਤਿਆਰੀ ਲਈ ਆਈ ਸੀ,ਉਸਨੂੰ ਨਾਲ ਤਿਆਰੀ ਕਰਦੇ ਮੁੰਡੇ ਨਾਲ ਪਿਆਰ ਹੋਇਆ,ਜੋ ਅੱਜਕਲ੍ਹ ਬਾਹਰ ਸੀ ਕਨੇਡਾ । ਮੁੰਡਾ ਅਮੀਰ ਘਰੋਂ ਸੀ ਘਰਦਿਆਂ ਨੂੰ ਜਾਂ ਪੀਸੀਐੱਸ ਲੱਗਿਆ ਚਾਹੀਦਾ ਸੀ ਜਾਂ ਕਨੇਡਾ ਉਹਦੇ ਤੋਂ ਘੱਟ ਉਹਦੇ ਨੱਕ ਥੱਲੇ ਕੁਝ ਨਹੀਂ ਸੀ।
ਕਈ ਸਾਲ ਦੋਵਾਂ ਨੇ ਇਕੱਠੇ ਕੱਟੇ…ਮੁੰਡਾ ਅੱਕ ਗਿਆ ਤੇ ਕਨੇਡਾ ਵਗ ਗਿਆ। ਇਹ ਹਲੇ ਵੀ ਘਰਦਿਆਂ ਨੂੰ ਬਹਾਨਾ ਲਾ ਕੇ ਪੜ੍ਹਾਈ ਦਾ ਉਸਦੇ ਭੇਜੇ ਵੀਜ਼ੇ ਨੂੰ ਉਡੀਕ ਰਹੀ ਸੀ। ਬਾਕੀ ਮੁੰਡੇ ਦੇ ਫਾਰਮ ਹਾਉਸ ਤੇ ਪਾਰਟੀਆਂ ਕਰਵਾ ਕੇ ਹਿਸਾਬ ਕਿਤਾਬ ਕਰਦੀ ਸੀ। ਇਹ ਉਹ ਦੱਸਦੀ ਸੀ। ਨਾ ਕਦੇ ਮੁੰਡਾ ਵੇਖਿਆ ਸੀ ਨਾ ਕਦੇ ਗੱਲ ਕਰਦੇ ਵੇਖਿਆ ਸੀ। ਵਿਚੋਂ ਵਿਚੋਂ ਕੁੜੀਆਂ ਉਹਦੇ ਨਾਲ ਜੁੜਦੇ ਗਲਤ ਕੰਮਾਂ ਵੱਲ ਇਸ਼ਾਰੇ ਵੀ ਕਰਦੀਆਂ ਸੀ ।
ਪਰ ਕੁਝ ਵੀ ਸੀ ਉਹ ਇੱਕ ਦੋਸਤ ਦੇ ਤੌਰ ਤੇ ਹਮੇਸ਼ਾ ਨਾਲ ਸੀ ,ਕਦੇ ਉਹਨੂੰ ਗਲਤ ਸਲਾਹ ਨਹੀਂ ਦਿੱਤੀ ਸੀ ਕਦੇ ਕੁਝ ਗਲਤ ਗੱਲ ਨਹੀਂ ਸੀ ਆਖੀ ਸਗੋਂ ਵੇਲੇ ਕੁਵੇਲੇ ਇੱਕ ਵੱਡੀ ਭੈਣ ਵਾਂਗ ਸਾਥ ਦਿੱਤਾ ਸੀ।
ਮਨਿੰਦਰ ਨੂੰ ਆਰਾਮ ਨਾ ਮਿਲਿਆ ਤਾਂ ਉੱਠ ਕੇ ਕਮਰੇ ਚ ਬਾਹਰ ਆ ਗਈ। ਨਾਲਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ।ਉਸਨੇ ਵੇਖਿਆ ਕਿ ਹਮੇਸ਼ਾ ਦੀ ਤਰ੍ਹਾਂ ਮਨਜੋਤ ਆਪਣਾ ਰਿਆਜ਼ ਕਰ ਰਹੀ ਸੀ। ਉਹ ਉਸਦੇ ਕਮਰੇ ਚ ਗਈ ਆਪਣੀ ਚਿੱਟੀ ਡਰੈੱਸ ਪਾਈ ਅੱਖਾਂ ਮੀਟੀ ਉਹ ਕੋਈ ਨਵਾਂ ਸਿੱਖਿਆ ਸਬਕ ਦੁਹਰਾ ਰਹੀ ਸੀ।
ਮਨਜੋਤ ਬਾਰਵੀਂ ਮਗਰੋਂ ਇੱਕ ਸਾਲ ਛੱਡਕੇ ਡਾਕਟਰੀ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ।ਜਿਸ ਬਾਬੇ ਦੇ ਡੇਰੇ ਨੂੰ ਉਹ ਮੰਨਦੇ ਸੀ ਉਹਨਾਂ ਦਾ ਮੰਨਣਾ ਸੀ ਕਿ ਆਮ ਸਿਖਿਆ ਨਾਲ ਕਲਾ ਵੀ ਸਿੱਖਣੀ ਚਾਹੀਦੀ। ਸ਼ੁਰੂ ਤੋਂ ਹੀ ਮਨਜੋਤ ਨੂੰ ਸੰਗੀਤ ਦਾ ਸ਼ੌਂਕ ਸੀ। ਇਸ ਲਈ ਘਰਦਿਆਂ ਨੇ ਡਾਕਟਰੀ ਦੀ ਪ੍ਰਵੇਸ਼ ਪ੍ਰੀਖਿਆ ਦੇ ਨਾਲ ਨਾਲ ਇੱਕ ਸੰਗੀਤ ਅਧਿਆਪਕ ਵੀ ਉਸਨੂੰ ਲਗਾ ਦਿੱਤਾ ਸੀ। ਜੋ ਹਰ ਰੋਜ ਉਸਨੂੰ ਓਥੇ ਹੀ ਸੰਗੀਤ ਸਿਖਾ ਕੇ ਜਾਂਦਾ ਸੀ।
ਮਨਜੋਤ ਨੇ ਹੀ ਦੱਸਿਆ ਸੀ ਕਿ ਸੰਗੀਤ ਟੀਚਰ ,ਬਲਦੇਵ,ਜੋ ਇਸੇ ਸੈਕਟਰ ਵਿੱਚ ਰਹਿੰਦਾ ਸੀ ਡੇਰੇ ਦਾ ਵੱਡਾ ਪ੍ਰਚਾਰਕ ਤੇ ਰਾਗੀ ਸੀ। ਇਥੇ ਵੀ ਇਸ ਸੈਕਟਰ ਚ ਵੀ ਉਸਨੇ ਡੇਰੇ ਦਾ ਇੱਕ ਸੈਂਟਰ ਖੋਲ੍ਹ ਰਖਿਆ ਸੀ। ਸਭ ਨਾਲ ਮਿੱਠਾ ਬੋਲਣ ਵਾਲਾ ਤੇ ਦਰਵੇਸ਼ ਕਿਸਮ ਦਾ ਬੰਦਾ ਸੀ। ਇਸ ਲਈ ਅੰਕਲ ਨਾਲ ਵੀ ਬਹੁਤ ਬਣਦੀ ਸੀ ਤੇ ਸਿਰਫ ਬਾਹਰੋਂ ਉਹੀ ਇੱਕ ਵਿਅਕਤੀ ਦੇ ਆਉਣ ਦੀ ਇਜਾਜ਼ਤ ਸੀ।
ਮਨਜੋਤ ਉਸਤੋਂ ਸਿੱਖੀ ਹਰ ਗੱਲ ਹਰ ਨਵਾਂ ਰਾਗ ਮਨਿੰਦਰ ਨੂੰ ਜਰੂਰ ਸੁਣਾਉਂਦੀ ਸੀ। ਹੁਣ ਵੀ ਉਹ ਕੁਝ ਦੁਹਰਾਉਣ ਸੀ ਰੁਝੀ ਸੀ।
ਉਹਨੂੰ ਦੇਖ ਮਨਜੋਤ ਕੁਝ ਦੇਰ ਲਈ ਰੁੱਕ ਗਈ।ਬੋਲੀ
“ਕਿਵੇਂ ਹੋ ਦੀਦੀ ,ਥੋਡੇ ਆਉਣ ਦਾ ਪਤਾ ਹੀ ਨਹੀਂ ਲੱਗਾ”
“ਤੂੰ ਰੁੱਝੀ ਹੀ ਐਨਾ ਹੋਈ ਸੀ ,ਬਹੁਤ ਮਨ ਲਗਾ ਕੇ ਸਿੱਖ ਰਹੀ ਏ”
“ਪਤਾ ਨਹੀਂ ਸੰਗੀਤ ਸਿਖਦੇ ਹੋਏ ਦੁਹਰਾਉਂਦੇ ਹੋਏ ,ਮਨ ਨੂੰ ਅਜੀਬ ਸ਼ਾਂਤੀ ਮਿਲਦੀ ਹੈ, ਨਹੀਂ ਸਾਰਾ ਦਿਨ ਬਾਇਓ ਪੜ੍ਹਦੇ ਪੜ੍ਹਦੇ ,ਕੁੜੀਆਂ ਦੀਆਂ ਸਮੱਸਿਆਵਾਂ ਸੁਣ ਕੇ ਮਨ ਹੋਰ ਹੀ ਰਹਿੰਦਾ । ਪਰ ਜਿਉਂ ਹੀ ਹਰਮੋਨੀਅਮ ਤੇ ਬੈਠਦੀ ਹਾਂ ਤੇ ਸੇਵਾਦਾਰ ਜੀ ਕੋਲੋ ਸਿੱਖਦੀ ਹਾਂ ਬੱਸ ਰੂਹ ਨੂੰ ਸ਼ਾਂਤੀ ਆ ਜਾਂਦੀ ਹੈ । ਜਿਵੇੰ ਤਨ ਮਨ ਇੱਕ ਸੁਰ ਹੋਕੇ ਸ਼ਾਂਤੀ ਮਿਲਦੀ ਹੈ।”
ਉਹ ਬਲਦੇਵ ਨੂੰ ਹੋਰਾਂ ਡੇਰੇ ਵਾਲਿਆਂ ਵਾਂਗ ਸੇਵਾਦਾਰ ਹੀ ਕਹਿੰਦੀ ਸੀ।
“ਮੈਨੂੰ ਐਵੇਂ ਲਗਦਾ ਕਿਤੇ ਤੂੰ ਇਸੇ ਉਮਰੇ ਡਾਕਟਰ ਬਣਦੀ ਬਣਦੀ ਬਾਬੇ ਦੀ ਭਗਤਣੀ ਨਾ ਬਣ ਜਾਏ ,ਉਂਝ ਵੀ ਤੇਰੇ ਚ ਅੱਜਕਲ੍ਹ ਦੀਆਂ ਕੁੜੀਆਂ ਵਾਲੀ ਕੋਈ ਗੱਲ ਨਹੀਂ “
“ਕਾਸ਼,ਇੰਝ ਹੋ ਜਾਏ ਬਾਬਾ ਜੀ ਕਹਿੰਦੇ ਹੁੰਦੇ ਕਿ ਵਿਕਾਰਾਂ ਨੂੰ ਤਿਆਗ ਕੇ ਹੀ ਮਨੁੱਖ ਭਗਤ ਜਾਂ ਭਗਤਣੀ ਬਣ ਸਕਦਾ ਤੇ ਰੱਬ ਉਹਨੂੰ ਨੇੜਿਓਂ ਹੋਕੇ ਮਿਲਦਾ।ਕਾਸ਼ ਰੱਬ ਮੇਰੇ ਵੀ ਬੁਰੇ ਕਰਮ ਤੇ ਵਿਚਾਰਾਂ ਨੂੰ ਤੋੜ ਸਕੇ।”
“ਓ ਹੈਲੋ,ਤੂੰ ਕੀ ਬੁਰੇ ਕਰਮ ਲਈ ਮਸੀਂ ਠਾਰਵਾਂ ਤੈਨੂੰ ਲੱਗਿਆ ਤੇ ਤੂੰ ਘਰੋ ਨਿੱਕਲੀ ਏ,ਜਨਮ ਤੋਂ ਹੁਣ ਤੱਕ ਕੋਈ ਐਸਾ ਦਿਨ ਨਹੀਂ ਹੋਣਾ ਜਿੱਦਣ ਤੂੰ ਸਵੇਰ ਤੇ ਸ਼ਾਮ ਆਪਣੇ ਬਾਬੇ ਜੀ ਨੂੰ ਨਾ ਧਿਆਇਆ ਹੋਵੇ। ਅੱਜ ਤੱਕ ਆਹ ਇੱਕੋ ਡ੍ਰੇਸ ਭਾਂਵੇਂ ਸਵੇਰ ਹੋਏ ਜਾਂ ਸ਼ਾਮ ਗਮ ਹੋਵੇ ਜਾਂ ਖੁਸ਼ੀ ਇਸਤੋਂ ਬਿਨਾਂ ਕੁਝ ਪਾਇਆ ਨਹੀਂ । ਪਾਪ ਕਿਹੜੇ ਵੇਲੇ ਕਰ ਲਏ”।ਮਨਿੰਦਰ ਬੋਲੀ ,ਉਹਨੂੰ ਮਨਿੰਦਰ ਦੀ ਰਹਿਣੀ ਉਹਦੇ ਘਰਦਿਆਂ ਤੇ ਹੈਰਾਨੀ ਹੁੰਦੀ ਜੋ ਇਸ ਉਮਰ ਚ ਕਿੰਨਾ ਕੁਝ ਉਸਦੇ ਅੰਦਰ ਭਰ ਚੁੱਕੇ ਸੀ ਕਿ ਉਹਨੂੰ ਆਪਣੇ ਆਪ ਚ ਉਲਝ ਕੇ ਤੇ ਦੁਨਿਆਵੀ ਗੱਲਾਂ ਤੋਂ ਦੂਰ ਦੀਆਂ ਗੱਲਾਂ ਹੀ ਆਉਂਦੀਆਂ ਸੀ।
“ਤੁਸੀਂ ਨਹੀਂ ਸਮਝੋਗੇ ….ਤੁਸੀਂ ਮੇਰੇ ਨਾਲ ਡੇਰੇ ਚੱਲਿਓ ਕਿਸੇ ਦਿਨ ਦੇਖਿਓ ਤੁਹਾਡੀ ਸੋਚ ਹੀ ਬਦਲ ਜਾਏਗੀ।”ਮਨਜੋਤ ਨੇ ਕਿਹਾ।
“ਡੇਰੇ ਜਾਊਗੀ ,ਪਹਿਲ਼ਾਂ ਡੇਰੇ ਜਾਣ ਜੋਗੇ ਪਾਪ ਤਾਂ ਕਮਾ ਲਈਏ,ਅੱਜ ਮੈਂ ਰੂਪੀ ਨਾਲ ਜਾ ਰਹੀ ਆ ,ਰੇਵ ਪਾਰਟੀ ਤੇ ਤੂੰ ਚੱਲਣਾ ਤਾਂ ਚੱਲ ।
“ਨਾ ਨਾ ਮੈਂ ਨਹੀਂ ਜਾਂਦੀ ,ਮੇਰਾ ਤਾਂ ਜੀਵਨ ਭ੍ਰਿਸ਼ਟ ਹੋ ਜਾਏਗਾ।”
ਮਨਜੋਤ ਕੰਨਾਂ ਨੂੰ ਹੱਥ ਲਾ ਕੇ ਬਾਬੇ ਦੀ ਫੋਟੋ ਵੱਲ ਮੱਥਾ ਟੈਕਦੀ ਹੋਈ ਬੋਲੀ।
ਉਹਨੂੰ ਇੰਝ ਕਰਦੇ ਹੋਏ ਮਨਿੰਦਰ ਦਾ ਹਾਸਾ ਨਿੱਕਲ ਗਿਆ ।
ਐਨੇ ਨੂੰ ਰੂਪੀ ਦੀ ਆਵਾਜ਼ ਉਹਦੇ ਕੰਨੀ ਪਈ ਕਿ ਮਨਿੰਦਰ ਹੋਗੀ ਤਿਆਰ ਕਿ ਨਹੀਂ ?
ਮਨਿੰਦਰ ਨੇ ਟਾਈਮ ਵੇਖਿਆ ਨੌ ਵੱਜਣ ਵਾਲੇ ਸੀ।
ਉਹ ਫਟਾਫਟ ਉੱਠਕੇ ਨਹਾਉਣ ਲਈ ਗਈ।
…….
ਜਦੋੰ ਉਹ ਤਿਆਰ ਹੋ ਕੇ ਨਿੱਕਲੀ ਤੇ ਰੂਪੀ ਉਹਦੇ ਵੱਲ ਵੇਖ ਕੇ ਇੱਕ ਵਾਰ ਹੈਰਾਨ ਹੋ ਗਈ ਸੀ।
ਕਾਲੇ ਰੰਗ ਦੀ ਵਨ ਪੀਸ ਡ੍ਰੇਸ ਵਿੱਚ ਮਨਿੰਦਰ ਦਾ ਰੂਪ ਪੂਰਾ ਉੱਘੜ ਆਇਆ ਸੀ। ਪਹਿਲੀ ਵਾਰ ਉਸਨੇ ਇਹ ਡ੍ਰੇਸ ਉਹਨਾਂ ਸਾਹਮਣੇ ਪਾਈ ਸੀ। ਇਸ ਜਨਮਦਿਨ ਤੇ ਪਰਦੀਪ ਨਾਲ ਮਸੂਰੀ ਘੁੰਮਣ ਗਏ ਵੇਲੇ ਉਸਨੇ ਪਾਈ ਸੀ। ਅੱਜ ਉਸਦੀ ਵਾਰੀ ਆਈ ਸੀ।
“ਹਾਏ ,ਅੱਜ ਤਾਂ ਲਗਦਾ ਕਿਸੇ ਤੇ ਕਹਿਰ ਢਾਏਗੀ ਪਾਰਟੀ ਤੇ “
ਰੂਪੀ ਉਹਦੀ ਡ੍ਰੇਸ ਸੇਂਸ ਤੋਂ ਵਾਰੇ ਜਾ ਰਹੀ ਸੀ। ਉਹ ਚੁੱਪ ਰਹੀ ।
“ਠੰਡ ਲੱਗੂ ਯਾਰ ਬਾਹਰ ਜਾ ਕੇ”
“ਕੋਈ ਨਾ ਮੇਰਾ ਦੋਸਤ ਆ ਗਿਆ ਗੱਡੀ ਲੈ ਕੇ ਉਹ ਲੈ ਕੇ ਜਾਊ ,ਆਪਾਂ ਨੂੰ ,ਤੇਰੀ ਹਰ ਤਰਾਂ ਦੀ ਠੰਡ ਦਾ ਇੰਤਜ਼ਾਮ ਕਰ ਦਿਆਗੀ ਤੂੰ ਟੈਨਸ਼ਨ ਨਾ ਲੈ।”
ਦੋਂਵੇਂ ਥੱਲੇ ਉਤਰੀਆਂ । ਅੰਕਲ ਉਹਨਾਂ ਦੋਵਾਂ ਵੱਲ ਹੀ ਵੇਖ ਰਿਹਾ ਸੀ। ਅੰਕਲ ਨੇ ਦੋਂਵੇਂ ਨੂੰ ਉੱਪਰ ਤੋਂ ਥੱਲੇ ਤੱਕ ਵੇਖਿਆ । ਮਨਿੰਦਰ ਤੇ ਤਾਂ ਜਿਵੇੰ ਉਹਦੀ ਨਿਗ੍ਹਾ ਹੀ ਰੁਕ ਗਈ।
“ਅੰਕਲ ਮੈਂ ਤੇ ਮਨਿੰਦਰ ਜਾ ਰਹੀਆਂ ਸਵੇਰ ਤੱਕ ਆਵਾਂਗੀਆਂ “
ਅੰਕਲ ਨੇ ਕੁਝ ਨਹੀਂ ਕਿਹਾ। ਉਹ ਚੁੱਪ ਚਾਪ ਤੱਕਦਾ ਰਿਹਾ। ਮਨਿੰਦਰ ਨੇ ਪਿੱਛੇ ਮੁੜਕੇ ਵੇਖਿਆ ਉਹਦੀ ਨਿਗ੍ਹਾ ਉਸਦੀ ਪਿੱਠ ਤੇ ਹੀ ਸੀ।
ਦੀਪਕ,ਗੱਡੀ ਲਿਆ ਕੇ ਖੜ੍ਹਾ ਸੀ।ਰੂਪੀ ਮੂਹਰਲੀ ਸੀਟ ਤੇ ਬੈਠੀ ਤੇ ਮਨਿੰਦਰ ਪਿਛਲੀ ਤੇ ਬੈਠਣ ਲੱਗੀ। ਦੀਪਕ ਸ਼ੀਸ਼ੇ ਰਾਹੀਂ ਦੇਖਦਾ ਦੇਖਦਾ ਪਿੱਛੇ ਮੁੜਕੇ ਵੇਖਣ ਲੱਗਾ। ਜਿਵੇੰ ਉਹ ਅੰਦਰ ਵੜਨ ਲਈ ਥੋੜਾ ਕੁ ਝੁਕੀ ਸੀ ਤਾਂ ਵਨ ਪੀਸ ਦੇ ਕਸੇ ਹੋਣ ਤੇ ਬਾਵਜੂਦ ਕਾਫੀ ਅੰਦਰ ਤੱਕ ਝਲਕ ਦੀਪਕ ਨੂੰ ਦਿਸੀ ਸੀ। ਚੰਗੀ ਤਰ੍ਹਾਂ ਤਾੜਨ ਮਗਰੋਂ ਉਹਨੇ ਊਹਦੇ ਚਿਹਰੇ ਵੱਲ ਕਈ ਵਾਰ ਤੱਕਿਆ।
ਜਦੋਂ ਤੱਕ ਰੂਪੀ ਨੇ ਦੋਵਾਂ ਦੀ ਇੱਕ ਦੂਜੇ ਨਾਲ ਜਾਣ ਪਛਾਣ ਨਾ ਕਰਵਾਈ।
ਦੀਪਕ ਨੇ ਸਿਰਫ ਇਹ ਕਿਹਾ,”ਤੁਹਾਡੇ ਤੇ ਡ੍ਰੇਸ ਬਹੁਤ ਜੱਚ ਰਹੀ ਆ “।
ਮਨਿੰਦਰ ਉਦੋਂ ਹੀ ਸਮਝ ਗਈ ਸੀ ਕਿ ਅੱਜ ਦੀ ਪਾਰਟੀ ਚ ਆਕਰਸ਼ਣ ਦਾ ਕੇਂਦਰ ਉਹੀ ਬਣਨ ਵਾਲੀ ਹੈ।
ਕਾਰ ਸਟਾਰਟ ਹੁੰਦੇ ਹੀ ਡੀਜੇ ਗਾਣਿਆਂ ਨੇ ਇੱਕ ਦੂਜੇ ਨੂੰ ਚੁੱਪ ਕਰਵਾ ਦਿੱਤਾ ਤੇ ।ਚੰਡੀਗੜ੍ਹ ਮੋਹਾਲੀ ਦੀਆਂ ਸੜਕਾਂ ਨੂੰ ਚੀਰਦੇ ਹੋਏ ਕਾਰ ਫਾਰਮ ਹਾਉਸ ਵੱਲ ਦੌੜਨ ਲੱਗੀ ……
ਲੇਖਕ ਹਰਜੋਤ ਸਿੰਘ ਹਰਜੋਤ ਦੀ ਕਲਾਮ 70094-52602 FACEBOOK PAGE HARJOT DI KALAM
ਦੀਪਕ ਗੱਡੀ ਚਲਾ ਰਿਹਾ ਸੀ ਪਰ ਧਿਆਨ ਉਸਦਾ ਸ਼ੀਸ਼ੇ ਰਾਹੀਂ ਮੁੜ ਮੁੜ ਪਿੱਛੇ ਜਾ ਰਿਹਾ ਸੀ।ਆਪਣੇ ਸੁਭਾਅ ਅਨੁਸਾਰ ਚਲਦੇ ਗੀਤਾਂ ਦੀ ਬੀਟ ਤੇ ਉਹ ਹੱਥ ਆਪਣੇ ਪੂਰੇ ਜਿਸਮ ਨੂੰ ਨਚਾ ਰਹੀ ਸੀ।
ਮਨਿੰਦਰ ਬਾਹਰ ਵੱਲ ਤੱਕਣ ਲੱਗੀ । ਪਲੈਨਿੰਗ ਨਾਲ ਬਣੀਆਂ ਸੜਕਾਂ ਤੋਂ ਹੁਣ ਆਪ ਮੁਹਾਰੇ ਬਣੇ ਅੱਧ ਕੱਚੇ ਪੱਕੇ ਰਾਹ ਆ ਗਏ ਸੀ। ਗੱਡੀ ਦੀ ਰਫਤਾਰ ਧੀਮੀ ਹੋ ਗਈ ਸੀ।ਗੱਡੀ ਚ ਮਿਊਜ਼ਿਕ ਵੀ ਹੌਲੀ ਹੋ ਗਿਆ ਸੀ। ਦੀਪਕ ਤੇ ਰੂਪੀ ਆਪਸ ਚ ਗੱਲਾਂ ਕਰਨ ਲੱਗ ਗਏ ਸੀ।ਮਨਿੰਦਰ ਬੇਧਿਆਨੇ ਸੁਣ ਰਹੀ ਸੀ। ਉਹਨਾਂ ਦੀਆਂ ਗੱਲਾਂ ,ਪੈਸੇ,ਮਾਲ,ਰਸ਼ੀਅਨ ਆਦਿ ਨੂੰ ਲੈ ਕੇ ਚੱਲ ਰਹੀਆਂ ਸੀ। ਸ਼ਾਇਦ ਕੋਈ ਹਿਸਾਬ ਕਿਤਾਬ ਕਰ ਰਹੇ ਸੀ। ਮਨਿੰਦਰ ਬੇਧਿਆਨੇ ਸੁਣ ਰਹੀ ਸੀ। ਕੁਝ ਚੰਗੀ ਤਰ੍ਹਾਂ ਉਸਨੂੰ ਨਾ ਹੀ ਸਮਝ ਆਇਆ ਨਾ ਉਸਨੇ ਧਿਆਨ ਦਿੱਤਾ।
ਗੱਡੀ ਇੱਕ ਵੱਡੇ ਗੇਟ ਦੇ ਅੱਗੇ ਰੁਕੀ,ਬੰਦੇ ਤੋਂ ਦੁੱਗਣੀ ਉਚਾਈ ਦੀਆਂ ਕੰਧਾਂ ,ਉੱਪਰ ਵੇਲ੍ਹ ਵਰਗਾ ਕੁਝ ਸੀ ਅੰਦਰ ਤੇ ਬਾਹਰ ਜਾਪ ਰਿਹਾ ਸੀ ਜਿਵੇੰ ਦਰਖਤ ਹੀ ਦਰਖਤ ਹੋਣ ਜਿਹਨਾਂ ਵਿਚੋਂ ਰੋਸ਼ਨੀ ਬੜੀ ਮੁਸ਼ਕਿਲ ਨਾਲ ਆ ਰਹੀ ਸੀ।ਕੁਝ ਕੁ ਕਾਰਾਂ ਅੱਗੇ ਸੀ ਤੇ ਕੁਝ ਪਿੱਛੇ ਵੀ , ਸਿਕੁਰਿਟੀ ਵਾਲਾ ਹਰ ਕਾਰ ਦੇ ਅੰਦਰ ਝਾਤੀ ਮਾਰਦਾ ,ਕੁਝ ਚੈੱਕ ਕਰਦਾ ਫਿਰ ਅੱਗੇ ਭੇਜਦਾ ਸੀ।
ਉਹਨਾਂ ਦੀ ਵਾਰੀ ਸਿਰਫ ਰੂਪੀ ਤੇ ਦੀਪਕ ਨੂੰ ਵੇਖ ਕੇ ਸਲਾਮ ਕੀਤੀ ਤੇ ਕਾਰ ਨੂੰ ਜਾਣ ਲਈ ਆਖ ਦਿੱਤਾ। ਗੇਟ ਖੁੱਲ੍ਹਦੇ ਹੀ ਕਾਰ ਹੌਲੀ ਗਤੀ ਨਾਲ ਅੱਗੇ ਵਧੀ।ਬਾਹਰੋਂ ਹਟ ਕੇ ਉਸਦਾ ਧਿਆਨ ਮੁੜ ਕਾਰ ਚ ਆਇਆ। ਅਚਾਨਕ ਉਸਨੇ ਵੇਖਿਆ ਕਿ ਦੀਪਕ ਦਾ ਇੱਕ ਹੱਥ ਗੇਅਰ ਨੂੰ ਛੱਡ ਕੇ ਰੂਪੀ ਦੇ ਗੋਡੇ ਤੇ ਸੀ।ਓਥੋਂ ਪਿੰਜਣੀ ਤੱਕ ਤੇ ਫਿਰ ਉੱਪਰ ਨੂੰ ਪੱਟ ਜਿੰਨੇ ਕੁ ਨੰਗੇ ਸੀ ਓਥੇ ਤੱਕ ਉਂਗਲਾ ਫਿਰ ਰਹੀਆਂ ਸੀ।
ਮਨਿੰਦਰ ਨੂੰ ਇੱਕ ਦਮ ਅਚੰਭਾ ਹੋਇਆ !
ਉਹ ਸੋਚਣ ਲੱਗੀ ਕਿ ਕੀ ਪੂਰੇ ਰਾਹ ਤੋਂ ਇਹ ਚੱਲ ਰਿਹਾ ਜਾਂ ਹੁਣੇ ਸ਼ੁਰੂ ਹੋਇਆ ।ਰੂਪੀ ਹੱਥ ਨੂੰ ਰੋਕਣ ਦੀ ਭੋਰਾ ਕੋਸ਼ਿਸ਼ ਨਹੀਂ ਸੀ ਕਰ ਰਹੀ। ਉਹ ਬਾਹਰ ਵੱਲ ਝਾਕ ਰਹੀ ਸੀ ਪੂਰੀ ਬੇਧਿਆਨੀ।
ਗੱਡੀ ਨੂੰ ਪਾਰਕਿੰਗ ਚ ਲਾਉਣ ਤੱਕ ਇੰਝ ਹੀ ਚੱਲਿਆ।
ਪਾਰਕਿੰਗ ਚ ਉੱਤਰ ਕੇ ਤਿੰਨੋਂ ਅੰਦਰ ਤੁਰ ਪਏ।ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਕਿਹੋ ਜਿਹੀ ਜਗ੍ਹਾ ਸੀ ਵਿਆਹ ਵਾਲੇ ਵੱਡੇ ਪੈਲੇਸ ਵਰਗਾ ਲਗਦਾ ਸੀ। ਮਿਊਜ਼ਿਕ ਦੀ ਧਮਕ ਸੁਣਾਈ ਦੇਣ ਲੱਗੀ ਸੀ। ਇੰਝ ਲਗਦਾ ਸੀ ਕਿਸੇ ਵਿਆਹ ਤੇ ਆਏ ਹੋਣ। ਵਿੱਚ ਹੀ ਅਚਾਨਕ ਚੀਕਾਂ ਜਿਹੀਆਂ ਸੁਣਦੀਆਂ ਇੱਕੋ ਵੇਲੇ ਬਹੁਤ ਲੋਕ ਚੀਕਦੇ।
ਤਿੰਨੋਂ ਤੁਰ ਕੇ ਅੰਦਰ ਪਹੁੰਚੇ ਤਾਂ ਰੂਪੀ ਉਸਨੂੰ ਦੱਸਦੀ ਜਾ ਰਹੀ ਸੀ ਕਿ ਕਿਥੇ ਕੀ ਹੈ।
ਸਭ ਤੋਂ ਸਾਹਮਣੇ ਇੱਕ ਵੱਡੀ ਸਟੇਜ ਜਿਹੀ ਲਗਾ ਰੱਖੀ ਸੀ ਸ਼ਾਇਦ ਪੱਕੀ ਹੀ ਊਹਦੇ ਤੇ ਡੀਜੇ ਚੱਲ ਰਹੇ ਸੀ ਉੱਪਰ ਕੋਈ ਪ੍ਰਫਾਰਮ ਕਰ ਰਿਹਾ ਸੀ ਥੱਲੇ ਕਿੰਨੇ ਹੀ ਮੁੰਡੇ ਕੁੜੀਆਂ ਨੱਚ ਰਹੇ ਸੀ । ਲਾਈਟਾਂ ਜਗਮਗ ਕਰਦੀਆਂ ਉਹਨਾਂ ਦੇ ਚਿਹਰਿਆਂ ਤੇ ਜਿਸਮ ਤੇ ਟਕਰਾਉਂਦੀਆਂ ਸੀ। ਪਰ ਸਭ ਜਿਵੇੰ ਹੋਸ਼ਹਵਾਸ ਤੋਂ ਮੁਕਤ ਜਿਵੇੰ ਵੀ ਚਾਹ ਰਹੇ ਸੀ ਨੱਚ ਰਹੇ ਸੀ। ਬਹੁਤਿਆਂ ਦੇ ਕੱਪੜੇ ਅਸਤ ਵਿਅਸਤ ਸੀ ।ਮੁੰਡਿਆਂ ਦੇ ਸਿਰਫ ਗੋਡਿਆਂ ਤੱਕ ਦੇ ਕੈਪਰੀ ਤੋਂ ਬਿਨਾਂ ਕੁਝ ਵੀ ਨਹੀਂ ਸੀ ਪਾਇਆ ਹੋਇਆ।
ਉਸੇ ਸਟੇਜ ਦੇ ਇੱਕ ਪਾਸੇ ਸ਼ਰਾਬ ਦੀ ਦੁਕਾਨ ਲੱਗੀ ਹੋਈ ਸੀ । ਕਈ ਬੇਹੱਦ ਚਿੱਟੀਆਂ ਕੁੜੀਆਂ ਜੋ ਵਿਦੇਸ਼ੀ ਜਾਪਦੀਆਂ ਸੀ ਸ਼ਰਾਬ ਭਰ ਭਰ ਕੇ ਪੈੱਗ ਦੇ ਰਹੀਆਂ ਸੀ ।
ਲਾਈਨਾਂ ਚ ਲੱਗੇ ਨੱਚਦੇ ਟੱਪਦੇ ਮੁੰਡੇ ਕੁੜੀਆਂ ਆਉਂਦੇ ਤੇ ਪੈੱਗ ਲਗਾਉਂਦੇ ਚਲੇ ਜਾਂਦੇ।
ਰੂਪੀ ਨੇ ਊਹਦੇ ਕੰਨ ਚ ਦੱਸਿਆ ਕਿ ਇਹ ਕੁੜੀਆਂ ਰਸ਼ੀਅਨ ਹਨ ਸਿਰਫ ਸ਼ਰਾਬ ਪਿਆਉਣ ਦਾ ਇੱਕ ਰਾਤ ਦਾ ਦਸ ਹਜ਼ਾਰ ਤੱਕ ਲੈਂਦੀਆਂ ਹਨ!
ਐਨੇ ਨੂੰ ਰੂਪੀ ਨੂੰ ਕੋਈ ਮੋਟਾ ਤੇ ਉਮਰ ਦਰਾਜ ਅੰਕਲ ਵਰਗਾ ਬੰਦਾ ਬੁਲਾਉਣ ਆ ਗਿਆ। ਸ਼ਾਇਦ ਉਹੀ ਕੱਲਾ ਇਥੇ ਉਸ ਉਮਰ ਦਾ ਸੀ।
ਦੀਪਕ ਨੂੰ ਬਾਕੀ ਰੰਗ ਵਿਖਾਉਣ ਲਈ ਕਹਿ ਕੇ ਉਹ ਆਪ ਉਸ ਨਾਲ ਚਲੇ ਗਈ।
ਉਹ ਫਾਰਮ ਹਾਉਸ ਚ ਅੱਗੇ ਗਏ ,ਤਾਂ ਮਨਿੰਦਰ ਨੂੰ ਪੁੱਛਣ ਲਈ ਕੁਝ ਵੀ ਸੁੱਝ ਨਹੀਂ ਸੀ ਰਿਹਾ . ਗੱਲ ਤੋਰਨ ਲਈ ਉਸਨੇ ਕਿਹਾ,”ਬੱਸ ਇਹੋ ਹੁੰਦੀ ਪਾਰਟੀ ਇਹ ਤਾਂ ਕਾਫੀ ਨਾਰਮਲ ਏ “।
“ਹਲੇ ਤੂੰ ਕੁਝ ਵੇਖਿਆ ਨਹੀਂ ,ਇਥੇ ਆਉਣ ਲਈ ਨਿਯਮ ਹਨ,ਪਹਿਲ਼ਾਂ ਫੀਸ ਹੀ ਹਜਾਰਾਂ ਵਿੱਚ ਹੈ,ਫਿਰ ਉਮਰ ਵੀ 30 ਤੋਂ ਉੱਪਰ ਨਹੀਂ ਹੋਣੀ ਚਾਹੀਦੀ।ਫਿਰ ਰੋਜ ਦਾ ਅਲੱਗ ਡ੍ਰੇਸ ਕੋਡ ਰਹਿੰਦਾ। ਤੇ ਬਿਨਾਂ ਕਿਸੇ ਰੈਫਰਰੇਂਸ ਦੇ ਇਸ ਪਾਰਟੀ ਚ ਨਹੀਂ ਆਇਆ ਜਾ ਸਕਦਾ । ਬਕਾਇਦਾ ਗਰੰਟੀ ਲੈਣੀ ਪੈਂਦੀ।ਅਹੁ ਵੇਖ ਪਾਰਟੀ ਵਾਲਾ ਅਸਲ ਨਜ਼ਾਰਾ।”
ਸਾਹਮਣੇ ਪੂਲ ਸੀ ,ਪੂਲ ਦੇ ਆਸ ਪਾਸ ਕੁਰਸੀਆਂ ਤੇ ਲੋਕ ਬੈਠੇ ਸੀ ਅੰਦਰ ਕਿੰਨੇ ਹੀ ਲੋਕ ਕੋਨਿਆਂ ਤੇ ਸੀ ਸ਼ਾਇਦ ਕੋਈ ਗੇਮ ਖੇਡ ਰਹੇ ਸੀ।
ਪੂਲ ਦੇ ਵਿੱਚ ਦੋ ਬਿਲਕੁੱਲ ਨਗਨ ਵਿਦੇਸ਼ੀ ਕੁੜੀਆਂ ਖੜ੍ਹੀਆਂ ਸੀ। ਅਚਾਨਕ ਕਿਸੇ ਦੇ ਜਿੱਤਣ ਤੇ ਇੱਕ ਦਮ ਸਭ ਲੋਕ ਚੀਕਦੇ ਤੇ ਕੁੜੀਆਂ ਊਸ ਬੰਦੇ ਦੇ ਕੋਲ ਚਲੀਆਂ ਜਾਂਦੀਆਂ । ਜਿਸਮਾਂ ਨੂੰ ਛੇੜਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ।
ਹਾਰਨ ਵਾਲਾ ਬਾਹਰ ਹੋ ਜਾਂਦਾ ਤੇ ਨਵਾਂ ਕੋਈ ਅੰਦਰ …ਤੇ ਨਵੇਂ ਬੰਦੇ ਦੇ ਜਿੱਤਣ ਤੱਕ ਕੁੜੀਆ ਉਸੇ ਬੰਦੇ ਦੀ ਗੋਦ ਚ ਬੈਠੀਆਂ ਜਾਂ ਉਸਨੂੰ ਜੱਫੀ ਪਾਈ ਤਰ੍ਹਾਂ ਤਰ੍ਹਾਂ ਦੀਆਂ ਹਰਕਤਾਂ ਕਰਦੀਆਂ ।
ਐਨਾ ਕੁਝ ਅਸ਼ਲੀਲ ਜਿਹਾ ਮਨਿੰਦਰ ਨੇ ਪਹਿਲੀ ਵਾਰ ਵੇਖਿਆ ਸੀ। ਉਹ ਓਥੋਂ ਦੇਖ ਕੇ ਪਿੱਛੇ ਮੁੜ ਆਈ। ਦੀਪਕ ਵੀ ਨਾਲ ਹੀ ਆ ਗਿਆ।
“ਬੱਸ ਐਨੇ ਨਾਲ ਹੀ ਦਿਲ ਉਭ ਗਿਆ ?ਹਲੇ ਤਾਂ ਅਸਲ ਨਜ਼ਾਰਾ ਅੰਦਰ ਹੈ “ਦੀਪਕ ਬੋਲਿਆ।
ਉਹ ਜਾਣਾ ਨਹੀਂ ਸੀ ਚਾਹੁੰਦੀ ਪਰ ਇੱਕ ਵਾਰ ਵੇਖਣ ਚ ਹਰਜ ਵੀ ਕੀ ਏ ?
ਸੋਚਕੇ ਉਹ ਤੁਰ ਪਈ ।
ਪਹਿਲ਼ਾਂ ਉਹ ਇੱਕ ਵੱਡੇ ਹਾਲ ਚ ਵੜੇ । ਬੜਾ ਸਾਫਟ ਮਿਊਜ਼ਿਕ ਚਲ ਰਿਹਾ ਸੀ। ਪੂਰਾ ਕਮਰਾ ਧੂੰਏ ਨਾਲ ਭਰਿਆ ਹੋਇਆ ਸੀ। ਧੂੰਏ ਚ ਉਸਦੀਆਂ ਅੱਖਾਂ ਦੇਖਣ ਯੋਗ ਹੋਈਆਂ ਤਾਂ ਵੇਖਿਆ ਕਈ ਹੁੱਕੇ ਪਏ ਸੀ ਆਸ ਪਾਸ ਸੋਫ਼ੇਇਆ ਤੇ ਕਿੰਨੇ ਹੀ ਮੁੰਡੇ ਕੁੜੀਆਂ ਬੈਠੇ ਸੀ। ਜਿਹੜੇ ਵਾਰੀ ਵਾਰੀ ਹੁੱਕਾ ਪੀ ਰਹੇ ਸੀ। ਕੋਈ ਕਿਸੇ ਨਾਲ ਚਿਪਕ ਕੇ ਬੈਠਾ ਸੀ ਕੋਈ ਕੁੜੀ ਨੂੰ ਗੋਦੀ ਚ ਬਿਠਾਈ । ਕਿਸੇ ਨੂੰ ਧਿਆਨ ਨਹੀਂ ਸੀ ਕਿਸਦੇ ਕੱਪੜੇ ਪਾਏ ਹੋਏ ਸੀ ਤੇ ਕਿਸਦੇ ਉੱਤਰੇ ਹੋਏ। ਸਭ ਫਿਕਰਾਂ ਸ਼ਰਮਾਂ ਧੂੰਏ ਚ ਉੱਡ ਰਹੀਆਂ ਸੀ !!!
ਇੱਕ ਤੋਂ ਬਾਅਦ ਦੂਜੇ ਹਾਲ ਚ ਇਹੋ ਕੁਝ ਸੀ । ਸਭ ਕੁਝ ਵੇਖਦੇ ਹੋਏ ਉਹ ਅੱਗੇ ਹੀ ਅੱਗੇ ਗਏ ।ਦੂਸਰੇ ਫਲੋਰ ਉੱਤੇ ਅਲੱਗ ਹੀ ਨਜ਼ਾਰਾ ਸੀ।
ਇਥੇ ਇੱਕ ਇੱਕ ਮੇਜ਼ ਉੱਪਰ ਲੋਕੀ ਪਲਾਸਟਿਕ ਪੇਪਰ ਤੇ ਕੁਝ ਪਾਊਡਰ ਜਿਹਾ ਪਾ ਕੇ ਸੁੰਘ ਰਹੇ ਸੀ।
ਉਸਨੂੰ ਸਮਝ ਆ ਗਈ ਕਿ ਇਹੋ ਤਾਂ “”ਚਿੱਟਾ “” ਹੈ ।ਸਭ ਮੁੰਡੇ ਕੁੜੀਆਂ ਕੋਨੇ ਤੇ ਜਾਂਦੇ ਤੇ ਸ਼ੀਸ਼ੇ ਲੱਗੇ ਕਾਊਂਟਰ ਤੇ ਪੈਸੇ ਦਿੰਦੇ ਤੇ ਚਿੱਟਾ ਲੈ ਕੇ ਜਾਂ ਓਥੇ ਪੀ ਲੈਂਦੇ ਜਾਂ ਪੌੜੀਆਂ ਚੜ੍ਹ ਕੇ ਉੱਪਰ ਚਲੇ ਜਾਂਦੇ।
“ਉੱਪਰ ਕੀ ਏ “ਮਨਿੰਦਰ ਨੇ ਪੁੱਛਿਆ ।
“ਕਮਰੇ,ਕੁਝ ਇਕਾਂਤ ਚ ਆਪਣੇ ਪਾਰਟਨਰ ਨਾਲ ਜਾਂ ਰਸ਼ੀਅਨ ਜਾਂ ਕਿਸੇ ਹੋਰ ਕੁੜੀ ਨਾਲ ਖਰੀਦ ਕੇ ਪੀਂਦੇ ਹਨ।”
“ਕਿੰਨਾ ਪੈਸਾ ਉਡਾ ਦਿੰਦੇ ਹਨ ? ਮੈਂ ਤਾਂ ਸੋਚਦੀ ਸੀ ਕਿ ਪਿੰਡਾਂ ਦੇ ਲੋਕ ਹੀ ਨਸ਼ੇ ਨਾਲ ਬਰਬਾਦ ਹੋ ਰਹੇ ਹਨ ਇਥੇ ਤਾਂ ਸਭ ਇੱਕੋ ਜਿਹੇ ਨੇ !”
” ਨਾ ਨਾ ਪਿੰਡਾਂ ਆਲੇ ਮਸੀਂ ਇੱਕ ਵਾਰ ਚ ਹਜ਼ਾਰ ਨੂੰ ਹੱਥ ਲਾਉਂਦੇ ਹਨ ,ਇਹ ਇੱਕ ਇੱਕ ਰਾਤ ਚ ਲੱਖਾਂ ਉਡਾ ਦਿੰਦੇ ਹਨ ,ਨਸ਼ਾ ਹੋਏ ਜਾਂ ਕੋਈ ਹੋਰ ਗੈਰ ਸਮਾਜਿਕ ਕੰਮ ਪਹਿਲ਼ਾਂ ਅੱਪਰ ਕਲਾਸ ਸੋਸਾਇਟੀ ਹੀ ਕਰਦੀ ਹੈ ,ਫਿਰ ਮਿਡਲ ਕਲਾਸ ਫਿਰ ਲੋਅਰ ਕਲਾਸ..ਬੱਸ ਗਿਣਤੀ ਜਿਆਦਾ ਹੋਣ ਕਰਕੇ ਪਤਾ ਲੱਗ ਜਾਂਦਾ ਅਫੀਮ ਹੀ ਦੇਖ ਜਾਂ ਕਾਲ ਗਰਲਜ਼ ਮਤਲਬ ਔਰਤ ਦੀ ਖਰੀਦ ਫਰੋਖਤ …ਪਹਿਲ਼ਾਂ ਰਾਜੇ ਕਰਦੇ ਸੀ ,ਫਿਰ ਮੰਤਰੀ ਫਿਰ ਅਹਿਲਕਾਰ ,ਫਿਰ ਵਪਾਰੀ ਫਿਰ ਆਮ ਜਨਤਾ। ਸਭ ਗਲਤ ਆਦਤ ਉੱਪਰੋਂ ਚਲਦੀ ਏ…ਫਰਕ ਸਿਰਫ ਐਨਾ ਕੁ ਕਿ ਇਹ ਲੋਕ ਸ਼ੌਂਕ ਲਈ ਕਰਦੇ ਹਨ ਤੇ ਗਰੀਬ ਜਨਤਾ ਉਸੇ ਚ ਫੱਸ ਜਾਂਦੀ ਹੈ । ਇਹਨਾਂ ਕੋਲ ਪੈਸੇ ਖਤਮ ਨਹੀਂ ਹੁੰਦੇ ਉਹ ਖੁਦ ਨੂੰ ਵੀ ਵੇਚ ਦਿੰਦੇ ਹਨ …”
“ਤੈਨੂੰ ਬੜੀ ਨਾਲੇਜ ਏ ਸਭ ਦੀ ,ਤੂੰ ਨਹੀ ਟਰਾਈ ਕੀਤਾ ਕਦੀ ?”ਮਨਿੰਦਰ ਨੇ ਕਿਹਾ ।
“ਕੁਝ ਵਾਰ ,ਪਰ ਇਥੇ ਨਹੀਂ ,ਬਾਹਰ ਜਾ ਕੇ ,ਇਥੇ ਇਹ ਮੇਰੀ ਕਮਾਈ ਦਾ ਸਾਧਨ ਏ …..।”
“ਕਮਾਈ ਦਾ ਸਾਧਨ ਉਹ ਕਿਵੇਂ ?”ਮਨਿੰਦਰ ਨੇ ਪੁੱਛਿਆ ਤਾਂ ਦੀਪਕ ਨੂੰ ਲੱਗਾ ਕਿ ਉਹ ਕੁਝ ਜਿਆਦਾ ਬੋਲ ਗਿਆ।
“ਕੁਝ ਨਹੀਂ,ਆਜਾ ਤੈਨੂੰ ਕਿਸੇ ਨਾਲ ਮਿਲਾਵਾ ਲਾਈਵ ਐਗਜੇਂਮਪਲ ਦਵਾਂ ਅਮੀਰ ਗਰੀਬ ਦੇ ਫਰਕ ਦੀ “.
ਸਾਹਮਣੇ ਕੁੜੀ ਆ ਰਹੀ ਸੀ ਉੱਪਰੋਂ ਪੌੜੀ ਤੋਂ ਉੱਤਰ ਕੇ ।
ਕਸਵੇਂ ਮਸੀਂ ਹੀ ਟੱਕਦੇ ਕੱਪੜਿਆਂ ਨੂੰ ਪਾਏ ਵੇਖ ਕੇ ਇੱਕ ਵਾਰ ਮਨਿੰਦਰ ਨੂੰ ਲੱਗਾ ਕਿ ਇਹ ਵੀ ਪਾਉਣ ਦੀ ਕੀ ਲੋੜ ਸੀ ।
“ਹਾਏ ਟੀਨਾ ! ਦੀਪਕ ਨੇ ਬੁਲਾਇਆ।
“ਉਹ ਮਿਸਟਰ ਦੀਪਕ ..ਹਾਉ ਆਰ ਯੂ …ਵਟ ਆ ਬਿਊਟੀਫੁੱਲ ਪਾਰਟਨਰ ਟੂਡੇ ,ਵੇਅਰ ਇਜ਼ ਰੂਪੀ”
“ਪੇਂਡੂ ਬੰਦਿਆ ਨਾਲ ਪੰਜਾਬੀ ਬੋਲਿਆ ਕਰੋ ਇਹ ਅੰਗਰੇਜ਼ੀ ਕਿਸੇ ਅਮ੍ਰਿਰਜਾਦੇ ਲਈ ਬਚਾ ਕੇ ਰਖਿਆ ਕਰੋ “ਦੀਪਕ ਨੇ ਮੋੜਵੇਂ ਉੱਤਰ ਚ ਕਿਹਾ ।”ਵੈਸੇ ਹੀ ਰੂਪੀ ਦੀ ਹੋ ਦੋਸਤ ਹੈ ਸਿਰਫ ਮਾਹੌਲ ਵੇਖਣ ਆਈ ਏ “.
ਟੀਨਾ ਦੀਆਂ ਅੱਖਾਂ ਪੂਰੀਆਂ ਨਹੀਂ ਸੀ ਖੁੱਲ੍ਹ ਰਹੀਆਂ । ਮਨਿੰਦਰ ਨੇ ਇੰਟਰੋ ਦਿੱਤੀ ਊਹਨੇ ਹੱਥ ਮਿਲਾਇਆ ।
“ਸਾਰਾ ਕੁਝ ਇੱਕ ਵਾਰ ਟ੍ਰਾਈ ਜਰੂਰ ਕਰਿ ,ਮਨਿੰਦਰ ,ਸਿਰਫ ਦੀਪਕ ਨੂੰ ਛੱਡ ਕੇ,ਯੂ ਨੋ ਲਾਈਫ ਸਿਰਫ ਇੱਕ ਵਾਰ ਮਿਲਦੀ ਹੈ ,ਸੋ ਇੰਜੁਆਏ।”
ਮਨਿੰਦਰ ਊਹਦੇ ਵੱਲ ਵੇਖਣ ਲੱਗੀ ਕਿ ਕਹਿ ਕੀ ਰਹੀ ਏ। ਐਨੇ ਨੂੰ ਕੋਈ ਪਿਛੋਂ ਆਇਆ ਤੇ ਟੀਨਾ ਦੀ ਨੰਗੀ ਪਿੱਠ ਤੇ ਪੱਟਾਂ ਤੱਕ ਹੱਥ ਫੇਰ ਕੇ ਕਿਹਾ ,”ਵੁੱਡ ਯੂ ਲਾਇਕ ਟੁ ਜੁਆਇਨ ਮੀ ਇੰਨ ਰੂਮ ਟੀਨਾ!।
“ਅਫਕੋਰਸ ਮਿਸਟਰ …..” ਮਾਫ਼ ਕਰਨਾ ਕਹਿ ਕੇ ਟੀਨਾ ਉਸ ਨਾਲ ਤੁਰ ਪਈ ।
“ਇਹ ਟੀਨਾ ,ਮੋਹਾਲੀ ਜੌਬ ਕਰਨ ਆਈ ਸੀ,ਸੋਹਣੀ ਸੀ ,ਕਿਸੇ ਅਮੀਰਜ਼ਾਦੇ ਦੇ ਨਾਲ ਅੱਖਾਂ ਲੜੀਆਂ ..ਉਹ ਸ਼ੌਕੀਨ ਸੀ ਇਥੇ ਹਰ ਹਫਤੇ ਹੀ ਆਉਂਦਾ ਸੀ ,ਇਸਨੂੰ ਵੀ ਆਪਣੇ ਨਾਲ ਲਗਾ ਲਿਆ …ਦੋਂਵੇਂ ਬੱਸ ਡਰੱਗਜ਼ ਚ ਟੁੰਨ ਹਰ ਵਕਤ …ਊਹਦੇ ਘਰਦਿਆਂ ਨੂੰ ਹਾਲਾਤ ਵਿਗੜਦੇ ਲੱਗੇ ।ਮੁੰਡੇ ਨੂੰ ਅਮਰੀਕਾ ਘੱਲ ਦਿੱਤਾ ਇਲਾਜ਼ ਲਈ,ਤੇ ਇਹਨੂੰ ਉਸ ਅਮੀਰ ਪਰਿਵਾਰ ਨੇ ਛਿੱਤਰ ਮਾਰਕੇ ਭਜਾ ਦਿੱਤਾ,ਕਿ ਤੇਰੇ ਵਰਗੀਆਂ ਟਕੇ ਟਕੇ ਤੇ ਵਿਕਣ ਵਾਲੀਆਂ ਨੇ ਸਾਡਾ ਮੁੰਡਾ ਵਿਗਾੜ ਦਿੱਤਾ ,ਤੇ ਉਸ ਅਮੀਰਜ਼ਾਦੇ ਦੀ ਵਿਗਾੜੀ ਹੋਈ ਇਹ ਹੁਣ ਨਸ਼ੇ ਦੀ ਤੋਟ ਚ ਇਥੇ ਇੰਝ ਹੀ ਕਿਸੇ ਨਾਲ ਵੀ ਤੁਰਨ ਨੂੰ ਤਿਆਰ ਹੈ …ਐਨੀ ਕੁ ਭੈੜੀ ਆਦਤ ਏ ਕਿ ਭਾਵੇਂ ਨਸ਼ਾ ਵੇਚਕੇ ਪੈਸੇ ਕਮਾਏ ਜਾਂ ਆਪਣੇ ਆਪ ਨੂੰ …ਇਸਤੋਂ ਬਿਨਾਂ ਇਸਦਾ ਗੁਜ਼ਾਰਾ ਨਹੀਂ ..,ਭਲਾ ਦੱਸ ਹਜਾਰ ਦੀ ਨੌਕਰੀ ਚ ਕੀ ਕਰਦੀ !!!”
ਮਨਿੰਦਰ ਨੂੰ ਇੱਕ ਦਮ ਉਸਦੀ ਗੱਲ ਸੁਣਕੇ ਧੱਕਾ ਜਿਹਾ ਲੱਗਾ ।ਉਹ ਓਥੋਂ ਉੱਤਰ ਕੇ ਹੇਠਾਂ ਤੁਰ ਪਈ ।
“ਤੂੰ ਇੱਕ ਵਾਰ ਟ੍ਰਾਈ ਕਰਨਾ ? ਵੇਖ ਲੈ “ਦੀਪਕ ਨੇ ਪੁੱਛਿਆ ਪਰ ਉਸਨੇ ਮਨਾ ਕਰ ਦਿੱਤਾ ।
ਥੱਲੇ ਉੱਤਰ ਕੇ ਉਹ ਡੀਜੇ ਵਾਲੀ ਥਾਂ ਆ ਗਈ ।ਦੀਪਕ ਉਸ ਕੋਲ ਆਇਆ ,”ਡਰਿੰਕ ਤਾਂ ਕਰੇਂਗੀ ਹੀ ?” ਦੀਪਕ ਨੇ ਪੁੱਛਿਆ ।
“ਹਾਂ ,ਵਿਸਕੀ ਲਵਾਂਗੀ ” ਮਨਿੰਦਰ ਨੇ ਕਿਹਾ।
ਦੀਪਕ ਵੇਟਰ ਨੂੰ ਵਿਸਕੀ ਦਾ ਕਹਿ ਕੇ ਕੁਝ ਦੇਰ ਲਈ ਕਿਧਰੇ ਜਾਣ ਦੀ ਇਜਾਜ਼ਤ ਲੈ ਕੇ ਚਲਾ ਗਿਆ।
ਮਨਿੰਦਰ ਨੇ ਫੋਨ ਵੇਖਿਆ ਤਾਂ ਪਰਦੀਪ ਦਾ ਕੋਈ ਕਾਲ ਜਾਂ ਮੈਸੇਜ ਨਹੀਂ ਸੀ । ਇਸ ਵੇਲੇ ਤੱਕ ਤਾਂ ਉਹ ਟ੍ਰੇਨ ਚ ਬੈਠ ਚੁੱਕਾ ਹੋਏਗਾ। ਫਿਰ ਵੀ ਕੋਈ ਮੈਸੇਜ ਨਹੀਂ। ਉਸਨੂੰ ਗੁੱਸਾ ਆ ਰਿਹਾ ਸੀ । ਆਪਣੀ ਕਜਨ ਨਾਲ ਜਾ ਕੇ ,ਘਰ ਜਾ ਕੇ ਉਹ ਹਮੇਸ਼ਾਂ ਹੀ ਉਸਨੂੰ ਇੰਝ ਹੀ ਭੁੱਲ ਜਾਂਦਾ ਸੀ।
ਗੁੱਸੇ ਚ ਉਹ ਵਿਸਕੀ ਦੇ ਕਈ ਰਾਉਂਡ ਲਗਾ ਚੁੱਕੀ ਸੀ।
ਉਸਨੂੰ ਕੱਲੇ ਬੈਠੀ ਵੇਖ ਕੇ ਕਿੰਨੇ ਹੀ ਉਸਨੂੰ ਨਾਲ ਬੈਠਣ ,ਨੱਚਣ, ਪੀਣ ਲਈ ਆਫ਼ਰ ਕਰ ਚੁੱਕੇ ਸੀ। ਪਹਿਲ਼ਾਂ ਉਸਨੂੰ ਲੱਗਾ ਕਿ ਸ਼ਾਇਦ ਸੋਹਣੀ ਲੱਗਣ ਕਰਕੇ ਉਸਨੂੰ ਪੁੱਛ ਰਹੇ ਹਨ।
ਫਿਰ ਅਚਾਨਕ ਅਹਿਸਾਸ ਹੋਇਆ ….ਉਹ ਨੋ,ਇਕੱਲੀ ਵੇਖ ਕੇ ਕੀ ਉਸਨੂੰ ਵੀ ਇਹ ਸਾਰੇ ਟੀਨਾ ਵਰਗੀ ਪੇਡ ਕੁੜੀ ਸਮਝ ਰਹੇ ਹਨ!!
ਉਸਦੇ ਆਸ ਪਾਸ ਕਿੰਨੀਆਂ ਹੀ ਕੁੜੀਆਂ ਭੜਕੀਲੇ ਕੱਪੜੇ ਪਾਈ ਮੁੰਡਿਆਂ ਨੂੰ ਖਿਚਣ ਦੀ ਕੋਸ਼ਿਸ਼ ਕਰ ਰਹੀਆਂ ਸੀ।
ਵਿਸਕੀ ਦਾ ਅਸਰ ਸੀ ਜਾਂ ਟੀਨਾ ਦੀ ਕਹਾਣੀ ਦਾ ਉਹ ਹਰ ਕੁੜੀ ਉਸਨੂੰ ਟੀਨਾ ਵਰਗੀ ਹੀ ਲੱਗ ਰਹੀ ਸੀ।

ਰਾਤ ਹੌਲੀ ਹੌਲੀ ਖਿਸਕਣ ਲੱਗੀ ਸੀ,ਪਰ ਪਾਰਟੀ ਆਪਣੇ ਜੋਬਨ ਤੇ ਭਖ ਰਹੀ ਸੀ,ਇੱਕ ਇੱਕ ਕਰਕੇ ਉਸਦੇ ਆਸ ਪਾਸ ਦੀਆਂ ਸਭ ਕੁੜੀਆਂ ਖਿਸਕ ਗਈਆਂ ਸੀ ਕਿਸੇ ਨਾ ਕਿਸੇ ਨਾਲ ਨੱਚਣ ,ਪੀਣ ,ਜਾਂ ਅੰਦਰ ਕਮਰੇ ਵੱਲ….
ਮਨਿੰਦਰ ਬੈਠੀ ਬੈਠੀ ਵਿਸਕੀ ਦੇ ਕਿੰਨੇ ਹੀ ਪੈੱਗ ਖਿੱਚ ਗਈ ਸੀ।ਉਸਨੂੰ ਠੰਡ ਲੱਗ ਰਹੀ ਸੀ ਉਂਝ ਉਸਦਾ ਵੀ ਮਨ ਕਰ ਰਿਹਾ ਸੀ ਕਿ ਉਹ ਵੀ ਝੂਮੇ …ਹੋਰਾਂ ਵਾਂਗ ਜਿਵੇੰ ਬਾਕੀ ਝੂਮ ਰਹੇ ਸੀ…ਬਿਨਾਂ ਕਿਸੇ ਸੰਗ ਜਾਂ ਸ਼ਰਮ ਤੋਂ ਰੇਵ ਭਾਵ ਜੰਗਲੀ ਤਰੀਕੇ ਵਾਂਗ …..
ਸ਼ਾਇਦ ਇਸੇ ਲਈ ਇਹਨਾਂ ਪਾਰਟੀਆਂ ਨੂੰ ਰੇਵ ਪਾਰਟੀ ਆਖਦੇ ਹਨ। ਉਸਦੇ ਪੈਰ ਮੱਲੋ ਮੱਲੀ ਵਜਦੀ ਧੁਨ ਤੇ ਥਿੜਕ ਰਹੇ ਸੀ। ਉਹ ਫੋਨ ਨੂੰ ਚੈੱਕ ਕਰਨਾ ਭੁੱਲ ਚੁੱਕੀ ਸੀ। ਤਨ ਮਨ ਪੂਰਨ ਤੌਰ ਤੇ ਪਾਰਟੀ ਦੇ ਰੰਗ ਵਿੱਚ ਰੰਗਿਆ ਗਿਆ ਸੀ।
ਨਸ਼ਾ ਕੋਈ ਵੀ ਹੋਏ ਬੰਦੇ ਦੇ ਅੰਦਰੋਂ ਬਹੁਤ ਕੁਝ ਬਾਹਰ ਕੱਢ ਦਿੰਦਾ ਹੈ,ਛੁਪੀਆਂ ਹੋਈਆਂ ਗੱਲਾਂ,ਛੁਪੇ ਹੋਏ ਜਜ਼ਬਾਤ,ਛੁਪੀਆਂ ਹੋਈਆਂ ਇੱਛਾਵਾਂ ……
ਇਸ ਚ ਬੰਦਾ ਪਛਾਣ ਖੋ ਦਿੰਦਾ ਹੈ ,ਸਹੀ ਕੀ ਏ ਤੇ ਗ਼ਲਤ ਕੀ…ਜਰੂਰੀ ਨਹੀਂ ਨਸ਼ਾ ਨਸ਼ੀਲੀ ਵਸਤ ਦਾ ਹੋਏ …ਕਿਸੇ ਨੂੰ ਪੈਸੇ ਦਾ ਹੋ ਸਕਦਾ ,ਕਿਸੇ ਨੂੰ ਸੱਤਾ ਦਾ ਹੋ ਸਕਦਾ,ਕਿਸੇ ਨੂੰ ਧਰਮ ਦਾ,ਕਿਸੇ ਨੂੰ ਪਦਵੀ ਦਾ ,ਕਿਸੇ ਨੂੰ ਗਿਆਨ ਦਾ .ਕਿਸੇ ਨੂੰ ਹੁਸਨ ਦਾ…ਕਿਸੇ ਨੂੰ ਤਾਕਤ ਦਾ …..
ਬੰਦਾ ਥਿੜਕਦਾ ਜਾਂਦਾ ਹੈ .. ਹੋਸ਼ ਟਿਕਾਣੇ ਉੱਤਰਨ ਮਗਰੋਂ ਹੀ ਆਉਂਦੇ ਹਨ।
ਇਸ ਵੇਲੇ ਮਨਿੰਦਰ ਤੇ ਵਿਸਕੀ ਦਾ ਨਸ਼ਾ ਸੀ,ਪਰਦੀਪ ਦੇ ਐਟੀਟਿਊਡ ਕਰਕੇ ਉਹ ਲੋੜੋਂ ਵੱਧ ਪੀ ਚੁੱਕੀ ਸੀ…ਉਹਦਾ ਦਿਲ ਵੀ ਹੁਣ ਸਾਹਮਣੇ ਨੱਚਦੀਆਂ ਕੁੜੀਆਂ ਵਾਂਗ ਨੱਚਣ ਨੂੰ ਕਰਦਾ ਸੀ….
ਉਸਦਾ ਮਨ ਸੀ ਕਿ ਕੋਈ ਹੁਣ ਉਸਨੂੰ ਪੁੱਛੇ ਤਾਂ ਉਹ ਨਾ ਨਹੀਂ ਕਰੇਗੀ।
ਅਚਾਨਕ ਉਸਦੇ ਮੋਢੇ ਤੇ ਹੱਥ ਮਹਿਸੂਸ ਹੋਇਆ ….
ਦੀਪਕ ਸੀ ਪੁੱਛਿਆ …..”ਕਿਵੇਂ ਲੱਗ ਰਹੀ ਪਾਰਟੀ ,ਮਜ਼ਾ ਆ ਰਿਹਾ ਨਾ ?”
“ਬਹੁਤ ਸੋਚ ਰਹੀ ਸੀ ਮੈਂ ਵੀ ਉਹਨਾਂ ਵਾਂਗ ਨੱਚਾਂ …..” ਊਹਨੇ ਮਸਤ ਹੋਏ ਹਾਥੀਆਂ ਵਾਂਗ ਝੂਮਦੇ ਲੋਕਾਂ ਨੂੰ ਵੇਖਕੇ ਕਿਹਾ।
“ਐਜ ਯੂ ਵਿਸ਼,ਪਹਿਲ਼ਾਂ ਦੱਸ ਮਨ ਏ ….ਵਾਈਟ ਸ਼ੂਗਰ ਟ੍ਰਾਈ ਕਰਨੀ ,ਇੱਕ ਵਾਰ ਟ੍ਰਾਈ ਕਰਨ ਚ ਕੁਝ ਨਹੀਂ ਜਾਂਦਾ…”.ਦੀਪਕ ਨੇ ਪੁੱਛਿਆ ਨਾਲ ਤਸੱਲੀ ਵੀ ਦਿੱਤੀ ।
ਦੀਪਕ ਨੇ ਦੂਸਰੀ ਵਾਰ ਪੁੱਛਿਆ ਸੀ।
ਮਨਿੰਦਰ ਝਟਕੇ ਚ ਹੀ ਉੱਠ ਖੜੀ ਹੋਈ। ਪਰ ਇੱਕ ਦਮ ਲੜਖੜਾ ਗਈ।ਡਿੱਗਦੀ ਨੂੰ ਇੱਕ ਦਮ ਦੀਪਕ ਨੇ ਬੋਚ ਲਿਆ।
ਬਚਦੇ ਬਚਾਉਂਦੇ ਹੋਏ ਵੀ ਊਹਦੇ ਹੱਥ ਮਨਿੰਦਰ ਦੀ ਛਾਤੀ ਤੇ ਖਹਿ ਗਏ ਸੀ।
ਮਨਿੰਦਰ ਨੇ ਮੋਢੇ ਤੇ ਹੱਥ ਰੱਖ ਲਏ ਦੀਪਕ ਨੇ ਹੱਥ ਉਸਦੇ ਲੱਕ ਤੇ ਲਪੇਟ ਲਿਆ ।ਠੰਡੀ ਹਵਾ ਲਗਦੇ ਜਿਸਮ ਨੇ ਵਿਸਕੀ ਦਾ ਨਸ਼ਾ ਖਿੰਡਾ ਦਿੱਤਾ ਸੀ।
ਆਪਣੀ ਰਫ਼ਤਾਰ ਤੁਰਦੇ ਹੋਏ ਦੋਂਵੇਂ ਹੁੱਕੇ ਵਾਲੇ ਹਾਲ ਵਿੱਚੋ ਅੱਗੇ ਲੰਘ ਗਏ।ਹਲੇ ਵੀ ਲੋਕੀ ਉਂਝ ਹੀ ਬੈਠੇ ਸੀ। ਜਿਉਂ ਜਿਉਂ ਨਸ਼ਾ ਵੱਧ ਰਿਹਾ ਸੀ ਕੱਪੜਿਆਂ ਦਾ ਅਤਾ ਪਤਾ ਖੋ ਰਿਹਾ ਸੀ।
ਬਚਦੇ ਬਚਾਉਂਦੇ ਦੋਂਵੇਂ ਪਹਿਲੇ ਫਲੋਰ ਤੇ ਗਏ ,ਦੀਪਕ ਨੇ ਜੋ ਮੰਗਿਆ ਉਸਨੂੰ ਮਿਲ ਗਿਆ।
“ਉੱਪਰ ਰੂਮ ਚ ਚਲਦੇ ਆਂ ਤੇਰੇ ਤੋਂ ਖੜਿਆ ਵੀ ਨਹੀਂ ਜਾ ਰਿਹਾ। “ਦੀਪਕ ਨੇ ਕਿਹਾ।
ਅਗਲੇ ਫਲੋਰ ਤੇ ਜਾ ਕੇ ਦੀਪਕ ਨੇ ਇੱਕ ਦਰਵਾਜ਼ੇ ਨੂੰ ਖੋਲ੍ਹ ਕੇ ਉਸਨੂੰ ਬੈੱਡ ਤੇ ਬਿਠਾ ਦਿੱਤਾ ।ਸਾਰਾ ਸਮਾਨ ਕੱਢ ਕੇ ਫੜ੍ਹਾ ਦਿੱਤਾ।
“ਤੁੰ ਕਰਕੇ ਹੇਠਾਂ ਆ ਜਾਵੀਂ “ਦੀਪਕ ਜਾਣ ਲੱਗਾ।
“ਰੁਕ,ਮੈਂ ਕਦੇ ਨਹੀਂ ਕੀਤਾ ,ਤੂੰ ਮੈਨੂੰ ਦੱਸ ਜਾਂ ਕਿਵੇਂ ਕਰਨਾ। “ਮਨਿੰਦਰ ਨੇ ਕਿਹਾ।
ਉਸ ਕੋਲੋ ਚਾਂਦੀ ਦਾ ਵਰਕ ਫੜ੍ਹ ਕੇ ਉਸਨੇ ਪਾਉਡਰ ਨੂੰ ਉੱਪਰ ਭੁਕਿਆਂ ਤੇ ਲਾਈਟਰ ਨਾਲ ਅੱਗ ਜਗਾ ਕੇ ਤਰੀਕਾ ਦੱਸਿਆ।
ਮਨਿੰਦਰ ਦੇ ਹੱਥ ਕੰਬ ਰਹੇ ਸੀ ….ਚਾਹ ਕੇ ਵੀ ਉਹਦੇ ਕੋਲੋ ਲਾਈਟਰ ਨਹੀਂ ਸੀ ਜਗਾ ਹੋ ਰਿਹਾ …ਵਰਕ ਵੀ ਹਿੱਲ ਰਿਹਾ ਸੀ।
ਉਸਦੀ ਸਹਾਇਤਾ ਲਈ ਆਪਣਾ ਇੱਕ ਹੱਥ ਘੁਮਾ ਕੇ ਦੀਪਕ ਨੇ ਉਸਦੇ ਹੱਥ ਨੂੰ ਸਹਾਰਾ ਦਿੱਤਾ।
ਪਹਿਲੇ ਹੀ ਸਾਹ ਨਾਲ ਉਸਨੂੰ ਖੰਘ ਛਿੜ ਗਈ ਸੀ।ਸਾਰੇ ਸਮਾਨ ਨੂੰ ਇੱਕ ਪਾਸੇ ਟਿਕਾਅ ਕੇ ਦੀਪਕ ਉਸਦੀ ਪਿੱਠ ਨੂੰ ਪਲੋਸਣ ਲੱਗਾ।ਗਰਦਨ ਤੋਂ ਲੈ ਕੇ ਜਿਥੋਂ ਤੱਕ ਉਸਦਾ ਹੱਥ ਫਿਰ ਸਕਦਾ ਸੀ ਉਸਨੇ ਫੇਰਿਆ ।ਪਹਿਲ਼ਾਂ ਉਸਨੂੰ ਸੀ ਕਿ ਖੰਘ ਹਟ ਜਾਏ। ਫਿਰ ਪਤਾ ਨਹੀਂ ਨਿੱਘੇ ਤੇ ਨਰਮ ਪਿੰਡੇ ਨੂੰ ਪਲੋਸਦੇ ਹੋਏ ਉਸਨੂੰ ਰੇਸ਼ਮ ਜਿਹੀ ਤਿਲਕਣ ਮਹਿਸੂਸ ਹੋ ਰਹੀ ਸੀ। ਹੱਥ ਹੌਲੀ ਹੋ ਗਿਆ ਪਿੱਠ ਦੀ ਹਰ ਸਖਤੀ ਹਰ ਉਚਾਣ ਨਿਵਾਣ ਨੂੰ ਮਹਿਸੂਸ ਕਰਨ ਲੱਗਾ।
ਮਨਿੰਦਰ ਦੀ ਖੰਘ ਹਟੀ ।ਹੱਥ ਨੇ ਮੁੜ ਊਸਦੀ ਸਹਾਇਤਾ ਕੀਤੀ। ਮੋਢੇ ਤੇ ਆਏ ਵਾਲਾਂ ਨੂੰ ਦੂਸਰੇ ਹੱਥ ਨਾਲ ਪਿੱਛੇ ਕਰਕੇ ਬੰਨ੍ਹ ਦਿੱਤਾ ਸੀ। ਹੁਣ ਹੌਲੇ ਹੌਲੇ ਇੱਕ ਇੱਕ ਕਰਕੇ ਮਨਿੰਦਰ ਕਸ਼ ਮਾਰ ਰਹੀ ਸੀ।
ਅੱਗੇ ਨੂੰ ਝੁਕੀ ਹੋਈ…ਕਾਰ ਚ ਵੜਦੇ ਹੋਏ ਜਿਸ ਹੁਸਨ ਦੀ ਝਲਕ ਦੀਪਕ ਨੇ ਤੱਕੀ ਸੀ ਉਹ ਮੁੜ ਉਸਦੀਆਂ ਅੱਖਾਂ ਸਾਹਮਣੇ ਸੀ। ਵਨ ਪੀਸ ਦੇ ਗਲਮੇ ਚੋਂ ਝਾਕਦੀ ਡੂੰਗਾਈ ਨੂੰ ਉਹ ਅੱਖਾਂ ਨਾਲ ਸਹਿਜੇ ਹੀ ਮਾਪ ਰਿਹਾ ਸੀ। ਕਾਲੇ ਰੰਗ ਦੇ ਦੋਂਵੇਂ ਵਸਤਰਾਂ ਵਿੱਚ ਸਫੇਦ ਬਰਫ਼ ਜਿਹੀ ਝਲਕ ਤੇ ਉਚਾਈ ਉਸਨੂੰ ਬੇਚੈਨ ਕਰਨ ਲੱਗੀ। ਆਪਣੇ ਵਿਹਲੇ ਹੱਥ ਨੂੰ ਉਹ ਮਨਿੰਦਰ ਦੇ ਗੋਡੇ ਤੇ ਰਗੜਨ ਲੱਗਾ। ਮਨਿੰਦਰ ਨੂੰ ਕੋਈ ਹੋਸ਼ ਨਹੀਂ ਸੀ ਨਾ ਪਿੱਠ ਤੇ ਛੂਹ ਉਸਨੂੰ ਅਜੀਬ ਲੱਗੀ ਸੀ ਨਾ ਹੀ ਗੋਡੇ ਤੇ ਫਿਰਦਾ ਹੋਇਆ ਹੱਥ । ਉਸਦਾ ਪੂਰਾ ਧਿਆਨ ਸਿਰਫ਼ ਨਸ਼ੇ ਵਿੱਚ ਸੀ।
ਕਸ਼ ਭਰ ਕੇ ਉਹ ਆਪਣਾ ਸਿਰ ਦੀਪਕ ਦੇ ਮੋਢੇ ਟਿਕਾ ਕੇ ਕੁਝ ਦੇਰ ਰੁਕ ਜਾਂਦੀ।ਦੀਪਕ ਦਾ ਹੱਥ ਉਸਦੇ ਮੋਢੇ ਨੂੰ ਸਹਿਲਾਉਂਦੇ ਹੋਏ ਊਸਦੀ ਵੱਖੀ ਤੇ ਖਿਸਕ ਗਿਆ ਸੀ।ਦੂਸਰਾ ਹੱਥ ਗੋਡੇ ਤੋਂ ਪੱਟ ਤੇ ਫਿਰਦਾ ਹੋਇਆ ਅੰਦਰ ਵੱਲ ਚਲਾ ਗਿਆ।
ਇੱਕ ਰੋਕ ਦੇਣ ਦਾ ਡਰ ਸੀ ਜਾਂ ਭੈਅ ਉਹ ਆਪਣਾ ਆਪ ਹੌਲੀ ਹੌਲੀ ਉਸ ਉੱਪਰ ਬੋਝ ਪਾ ਰਿਹਾ ਸੀ।ਹੱਥ ਨੇ ਗੋਡੇ ਤੋਂ ਲੈ ਕੇ ਜਿਥੋਂ ਤੱਕ ਪੱਟ ਅੰਦਰੋਂ ਨੰਗੇ ਸੀ ਓਥੇ ਤੱਕ ਹੱਥ ਘੁਮਾਉਣ ਲੱਗਾ। ਨਸ਼ਾ ,ਬਦ ਹਵਾਸ਼ੀ ਮਾਹੌਲ ਸਭ ਮਨਿੰਦਰ ਨੂੰ ਇੱਕ ਖਿਡੌਣੇ ਵਾਂਗ ਦੀਪਕ ਦੇ ਹੱਥਾਂ ਵਿੱਚ ਖੇਡਣ ਲਾ ਦਿੱਤਾ ਸੀ।
ਦੂਸਰਾ ਹੱਥ ਵੀ ਮਨਿੰਦਰ ਦੇ ਸਫੇਦ ਬਰਫ਼ ਜਿਹੇ ਲੁਕਵੇਂ ਹਿੱਸੇ ਨੂੰ ਘੁੱਟਣ ਲੱਗਾ ਸੀ।ਦੂਰ ਹੋਣ ਦੀ ਬਜਾਏ ਉਹ ਦੀਪਕ ਦੀਆਂ ਬਾਹਾਂ ਚ ਸੁੰਗੜਦੀ ਜਾ ਰਹੀ ਸੀ।
ਜਿਉਂ ਹੀ ਦੀਪਕ ਦਾ ਹੱਥ ਉਸਦੇ ਪੱਟਾਂ ਵਿਚਕਾਰ ਅੰਤਿਮ ਲਕਸ਼ ਨੂੰ ਛੋਹਿਆ। ਬਿਜਲੀ ਦੇ ਝਟਕੇ ਨਾਲ ਉਸਦੇ ਪੱਟ ਆਪਸ ਚ ਘੁੱਟੇ ਗਏ। ਉਂਝ ਹੀ ਉਹ ਪੱਟ ਘੁੱਟ ਕੇ ਲੇਟ ਗਈ।
ਦੀਪਕ ਵੀ ਨਾਲ ਹੀ ਬੈੱਡ ਤੇ ਟੇਢਾ ਹੋ ਗਿਆ। ਉਸਨੇ ਆਪਣੇ ਹੱਥ ਦੀ ਹਰਕਤ ਨੂੰ ਜ਼ਾਰੀ ਰੱਖਿਆ।ਮਨਿੰਦਰ ਦੇ ਮੂੰਹ ਵਿੱਚੋ ਸਿਸਕਾਰੀਆਂ ਨਿੱਕਲਣ ਲੱਗੀਆਂ।ਇੰਝ ਉਸਨੂੰ ਸਿਸਕਦੇ ਦੇਖ ਦੀਪਕ ਦਾ ਮੂਡ ਸੱਤਵੇਂ ਅਸਮਾਨ ਤੇ ਸੀ। ਦੂਸਰੇ ਹੱਥ ਨਾਲ ਉਸਨੇ ਮੋਢਿਆਂ ਤੋਂ ਉਸਦੇ ਵਨ ਪੀਸ ਨੂੰ ਖਿਸਕਾ ਦਿੱਤਾ ।ਥੱਲੀਓਂ ਤਾਂ ਖੁਦ ਖਿਸਕ ਕੇ ਮਹਿਜ਼ ਉਸਦੇ ਹੱਥ ਨੂੰ ਲੁਕੋਣ ਜੋਗਾ ਬਾਕੀ ਸੀ। ਉਸਦੇ ਹੱਥ ਨੇ ਹੁਣ ਅੱਧ ਖੁਲ੍ਹੇ ਜਿਸਮ ਨੂੰ ਸਹਿਲਾਉਣਾ ਸ਼ੁਰੂ ਕਰ ਦਿੱਤਾ। ਪੱਟਾਂ ਨੂੰ ਖੋਲ੍ਹ ਕੇ ਹੱਥ ਨੂੰ ਬਾਹਰ ਕੱਢ ਉਹ ਉੱਪਰ ਆ ਗਿਆ।
ਹੱਥਾਂ ਦੀ ਜਗ੍ਹਾ ਹੁਣ ਬੁੱਲਾਂ ਨੇ ਸੰਭਾਲ ਲਈ ਸੀ। ਦੀਪਕ ਉਸਦੇ ਹਰ ਹਿੱਸੇ ਨੂੰ ਚੁੰਮ ਕੇ ਹੁਸਨ ਦਾ ਨਸ਼ਾ ਵੇਖਣਾ ਚਾਹੁੰਦਾ ਸੀ।ਵਕਤ ਦੀ ਕਮੀ ਸੀ ਉਸਨੂੰ ਬਾਹਰੋਂ ਵੀ ਕਦੇ ਵੀ ਹਾਕ ਪੈ ਸਕਦੀ ਸੀ। ਰੂਪੀ ਦੀ ਕਾਲ ਵੀ ਆ ਸਕਦੀ ਸੀ।ਆਪਣੀ ਪੈਂਟ ਨੂੰ ਮਹਿਜ਼ ਗੋਡਿਆਂ ਤੱਕ ਖਿਸਕਾ ਕੇ ਉਸਨੇ ਮਨਿੰਦਰ ਦੀਆਂ ਦੇ ਵਨ ਪੀਸ ਤੇ ਫਿਰ ਆਖਰੀ ਵਸਤਰ ਨੂੰ ਵੀ ਹੇਠਾਂ ਖਿਸਕਾ ਕੇ ਆਪਣੇ ਜੋਗੀ ਰਾਹ ਬਣਾਈ।
ਨਸ਼ੇ ਤੇ ਉਸਦੀਆਂ ਉਂਗਲਾ ਦੀ ਹਰਕਤ ਕਰਕੇ ਮਨਿੰਦਰ ਪਹਿਲ਼ਾਂ ਹੀ ਤਿਆਰ ਸੀ।ਬੜੀ ਆਸਾਨੀ ਨਾਲ ਉਹ ਅੰਦਰ ਸਮਾ ਗਿਆ ਸੀ। ਮਨਿੰਦਰ ਦੀਆਂ ਲੱਤਾਂ ਉਸਦੀ ਪਿੱਠ ਤੇ ਕਸੀਆਂ ਜਾਂਦੀਆਂ ਪਰ ਨਸ਼ੇ ਚ ਹੋਣ ਕਰਕੇ ਮੁੜ ਡਿੱਗ ਜਾਂਦੀਆਂ। ਫਿਰ ਲੱਤਾਂ ਨੂੰ ਵੀ ਹੱਥਾਂ ਚ ਪਕੜ ਕੇ ਦੀਪਕ ਮਨਿੰਦਰ ਦੀਆਂ ਸਿਸਕਾਰੀਆਂ ਨਾਲ ਟੋਨ ਮਿਲਾਉਂਦਾ ਹੋਇਆ ਆਪਣੇ ਆਪ ਨੂੰ ਕਿਸੇ ਸਵਰਗ ਚ ਮਹਿਸੂਸ ਕਰ ਰਿਹਾ।
ਹਰ ਗੁਜ਼ਰਦੇ ਪਲ ਨਾਲ ਤੂਫ਼ਾਨ ਦਾ ਵੇਗ ਵੱਧਦਾ ਗਿਆ। ਜਦੋਂ ਤੱਕ ਕਿ ਉਹ ਪੂਰਨ ਤੌਰ ਤੇ ਚਰਮ ਤੇ ਪਹੁੰਚ ਕੇ ਉਸ ਉੱਪਰ ਡਿੱਗ ਨਾ ਗਿਆ।
ਮਨਿੰਦਰ ਦੇ ਉੱਪਰ ਵਿਛੇ ਨੂੰ ਉਹਨੂੰ ਦਰਵਾਜੇ ਦੀ ਠੱਕ ਠੱਕ ਸੁਣੀ ।
ਫਟਾਫਟ ਉਠ ਕੇ ਉਸਨੇ ਕੱਪੜੇ ਸਹੀ ਕੀਤੇ ਤੇ ਮਨਿੰਦਰ ਦੇ ਵੀ ਕੱਪੜੇ ਸਹੀ ਕਰਕੇ ਉਸਨੂੰ ਬਿਠਾਇਆ ਜਾ ਕੇ ਦਰਵਾਜ਼ਾ ਖੋਲ੍ਹਿਆ…. ਰੂਪੀ ਸੀ। ਅੰਦਰ ਵੜਦੇ ਹੀ ਸਵਾਲ ਸੀ ਰੂਪੀ ਦਾ “ਕੀ ਕਰ ਰਿਹਾ ਸੀ “
ਸਵਾਲ ਪੂਰਾ ਹੋਣ ਤੋਂ ਪਹਿਲ਼ਾਂ ਹੀ ਅੰਦਰ ਦੀ ਹਾਲਤ ਵੇਖਕੇ ਇੱਕ ਦਮ ਤ੍ਰਬਕ ਗਈ ਰੂਪੀ।
“ਉਹ ਮਨਿੰਦਰ ਨੂੰ ਪਾਊਡਰ ਟੇਸਟ ਕਰਵਾ ਰਿਹਾ ਸੀ …..” ਉਹ ਬੋਲਿਆ ….
“ਸਿਰਫ ਪਾਊਡਰ ਜਾਂ ਕੁਝ ਹੋਰ …”ਰੂਪੀ ਨੇ ਸਵਾਲੀਆ ਨਜਰਾਂ ਨਾਲ ਦੇਖਿਆ ….ਬਿਸਤਰੇ ਦੀ ਹਾਲਤ ਤੇ ਕਮਰੇ ਦੀ ਖੁਸ਼ਬੂ ਕੁਝ ਹੋਰ ਹੀ ਭੇਤ ਦੱਸ ਰਹੀ ਸੀ .
ਇਸਤੋਂ ਮਗਰੋਂ ਗਰਮਾ ਗਰਮ ਬਹਿਸ ਛਿੜ ਗਈ।ਦੋਂਵੇਂ ਉੱਚੀ ਉੱਚੀ ਲੜ੍ਹ ਰਹੇ ਸੀ। ਮਨਿੰਦਰ ਨੂੰ ਕੋਈ ਹੋਸ਼ ਨਹੀਂ ਸੀ ।ਕਦੋੰ ਉਹ ਬਿਸਤਰ ਤੇ ਲੁੜਕ ਗਈ ।
ਉਸਨੂੰ ਸਿਰਫ ਹੋਸ਼ ਸੀ ਕਿ ਉਹ ਕਿਸੇ ਦੇ ਜਦੋੰ ਉਹ ਤੁਰਨ ਜੋਗੀ ਹੋਈ ਤਾਂ ਵੀ ਮੋਢਿਆਂ ਤੇ ਲੱਗ ਕੇ ਤੋਰਕੇ ਕਾਰ ਦੀ ਪਿਛਲੀ ਸੀਟ ਤੇ ਲਿਟਾਈ ਗਈ ਸੀ। ਵਪਿਸ ਆਉਂਦੀ ਕਾਰ ਚ ਦੀਪਕ ਤੇ ਰੂਪੀ ਉੱਚੀ ਉੱਚੀ ਗੱਲ ਤੇ ਲੜ੍ਹ ਰਹੇ ਸੀ। ਉਸਨੂੰ ਸਿਰਫ ਕੁਝ ਇੱਕ ਗੱਲਾਂ ਹੀ ਸੁਣਾਈ ਦੇ ਰਹੀਆਂ ਸੀ।
ਰੂਪੀ ਸ਼ਾਇਦ ਦੀਪਕ ਨੂੰ ‘ ਧੋਖੇਬਾਜ਼’ ਕਹਿ ਰਹੀ ਸੀ। ਦੋਂਵੇਂ ਇੱਕ ਦੂਸਰੇ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਵੀ ਕੱਢ ਰਹੇ ਸੀ।
ਅਖੀਰ ਜਦੋੰ ਪੀਜੀ ਚ ਜਾਣ ਲਈ ਉੱਤਰੀ ਸੀ …ਤਾਂ ਉਹਦੇ ਅੱਧੇ ਕੁ ਹੋਸ਼ ਚ ਦੀਪਕ ਨੇ ਰੂਪੀ ਨੂੰ ਧਮਕੀ ਦਿੱਤੀ ਸੀ…ਜੇ ਮੇਰੀ ਨੌਕਰੀ ਗਈ ਤਾਂ ਤੂੰ ਵੀ ਆਪਣਾ ਪੜ੍ਹਿਆ ਲਿਖਿਆ ਵਿਚਾਰ ਲਵੀਂ ….ਮੇਰੇ ਹੱਥੋਂ ਸੁੱਕੀ ਨਹੀਂ ਜਾਏਗੀ। ਤੇਰੇ ਸਾਰੇ ਕਿੱਸੇ ਮੇਰੇ ਕੋਲ ਹਨ ਜੇ ਕੱਲੇ ਕੱਲੇ ਤੇਰੇ ਖ਼ਸਮ ਨੂੰ ਨਾ ਭੇਜ ਕੇ ਤੇਰੀ ਅਸਲੀਅਤ ਦੱਸੀ ਫਿਰ ਕਹੀਂ।….
ਉਹ ਉੰਝ ਹੀ ਮੋਢੇ ਲੱਗ ਕੇ ਆਪਣੇ ਕਮਰੇ ਤੱਕ ਰੂਪੀ ਨਾਲ ਆਈ ਸੀ।
ਸਵੇਰ ਦੇ ਚਾਰ ਵੱਜ ਚੁੱਕੇ ਸੀ …. ਨਾਲ ਦੇ ਕਮਰੇ ਵਿਚੋਂ ਮਨਜੋਤ ਦੇ ਡੇਰੇ ਵਾਲੇ ਬਾਬੇ ਦੇ ਪ੍ਰਵਚਨਾਂ ਤੇ ਗਾਇਨ ਦੀ ਆਵਾਜ਼ ਹਵਾ ਚ ਖਿੰਡ ਰਹੀ ਸੀ।
ਜਦੋੰ ਉਹ ਸੁੱਤੀ ਕੁਝ ਘੰਟਿਆਂ ਲਈ ਜਿਵੇੰ ਪੂਰਾ ਹਨੇਰਾ ਹੋ ਗਿਆ ਹੋਵੇ … ਪਰ ਅੱਜ ਦੀ ਇਹ ਰਾਤ ਭਵਿੱਖ ਵਿੱਚ ਹੋਣ ਵਾਲੇ ਕਿੰਨੇ ਕੁਝ ਦਾ ਮੁੱਢ ਬੰਨ੍ਹ ਗਈ ਸੀ …ਉਸਨੂੰ ਸ਼ਾਇਦ ਸੁਪਨੇ ਵਿੱਚ ਵੀ ਨਹੀਂ ਪਤਾ ਸੀ …..
【ਚਲਦਾ 】
ਰੇਵ ਪਾਰਟੀ – 5
ਜਦੋੰ ਮਨਿੰਦਰ ਉੱਠੀ ਉਸਨੂੰ ਵੀ ਨਹੀਂ ਸੀ ਪਤਾ ਕਿ ਕਿੰਨੇ ਘੰਟੇ ਸੌਂ ਚੁੱਕੀ ਸੀ,ਸਿਰ ਚ ਜ਼ੋਰਦਾਰ ਦਰਦ ਸੀ। ਕਿੰਨਾ ਚਿਰ ਉਂਝ ਹੀ ਲੇਟੀ ਆਪਣੇ ਦਿਮਾਗ ਤੇ ਜ਼ੋਰ ਪਾਉਂਦੀ ਇੱਥੇ ਪਹੁੰਚਣ ਤੱਕ ਦੇ ਸਫ਼ਰ ਨੂੰ ਯਾਦ ਕਰਨ ਦੀ ਕੋਸ਼ਿਸ ਕਰਨ ਲੱਗੀ ….
ਇੱਕ ਇੱਕ ਕਰਕੇ ਲੰਘੀ ਰਾਤ ਅੱਖਾਂ ਸਾਹਮਣੇ ਘੁੰਮਣ ਲੱਗੀ …ਕਾਰ ਚ ਬੈਠਣ ਲੱਗੇ ਦੀਪਕ ਦੀਆਂ ਅੱਖਾਂ ਦੀ ਹੈਰਾਨੀ ..ਉਸਦੀਆਂ ਹਰਕਤਾਂ …ਪਾਰਟੀ…ਡੀਜੇ…ਪੂਲ…ਹੁੱਕਾ ….ਟੀਨਾ …ਵਿਸਕੀ….ਦੀਪਕ….ਚਿੱਟਾ…..ਤੇ ਉਸਦੇ ਜਿਸਮ ਤੇ…ਫਿਸਲਦੇ ਹੱਥ ….ਫਿਰ ਸਭ ਕੁਝ ….ਰੂਪੀ….ਝਗੜਾ …..ਧਮਕੀ ……।
ਸਰਦੀ ਚ ਵੀ ਉਸਦੇ ਜਿਸਮ ਤੇ ਤਰੇਲੀਆਂ ਆ ਗਈਆਂ…ਨਸ਼ੇ ਦੀ ਉਸ ਡੋਜ਼ ਚ ਉਹ ਕਿੰਨੀ ਕਮਜ਼ੋਰ ਹੋ ਗਈ ਸੀ ….ਕਿ ਉਹ ਦੀਪਕ ਦੀ ਕਿਸੇ ਹਰਕਤ ਦਾ ਵਿਰੋਧ ਤੱਕ ਨਾ ਕਰ ਸਕੀ …ਉਸਨੂੰ ਖ਼ੁਦ ਤੇ ਸ਼ਰਮ ਮਹਿਸੂਸ ਹੋਣ ਲੱਗੀ …ਇੰਝ ਲੱਗਣ ਲੱਗਾ ਜਿਵੇੰ ਜਿਸਮ ਚ ਗੰਦਗੀ ਭਰੀ ਹੋਵੇ ….ਤੇ ਰੂਪੀ ?
ਕੀ ਉਹ ਵੀ ਉਸ ਨਾਲ ਨਾਰਾਜ਼ ਹੈ ? ਜਾਂ ਦੀਪਕ ਨਾਲ ਇਸ ਲਈ ਨਾਰਾਜ਼ ਸੀ ਕਿ ਉਸਨੇ ਮੇਰੇ ਨਸ਼ੇ ਚ ਹੋਣ ਦਾ ਫਾਇਦਾ ਚੁੱਕਿਆ ?
ਤੇ ਜੇ ਸਭ ਪ੍ਰਦੀਪ ਨੂੰ ਪਤਾ ਲੱਗਾ ਫਿਰ ? ਮੇਰੇ ਤਾਂ ਸਭ ਸੁਪਨੇ ਚਕਣਾਚੂਰ ਹੋ ਜਾਣਗੇ …ਸਾਡਾ ਵਿਆਹ !!!
ਹਾਏ ਮੇਰਿਆ ਰੱਬਾ ਮੈਂ ਇਹ ਕੀ ਕਰ ਲਿਆ !!!!!
ਉਸਦੀਆਂ ਅੱਖਾਂ ਚ ਹੰਝੂ ਵਗਣ ਲੱਗੇ …ਪਰ ਚਿੜੀਆਂ ਦੇ ਚੁਗ ਜਾਣ ਮਗਰੋਂ ਪਛਤਾਉਣ ਦਾ ਵੀ ਕੀ ਫ਼ਾਇਦਾ ?
ਪ੍ਰਦੀਪ ਦਾ ਖਿਆਲ ਆਉਂਦੇ ਹੀ ਉਸਨੇ ਤੁਰੰਤ ਫੋਨ ਚੁੱਕਿਆ ।ਫੋਨ ਦੀ ਬੈਟਰੀ ਡੈੱਡ ਹੋ ਚੁੱਕੀ ਸੀ ….ਉਸਨੇ ਚਾਰਜ਼ ਤੇ ਲਗਾ ਕੇ ਫੋਨ ਔਨ ਕੀਤਾ ।ਟਾਈਮ ਵੇਖਿਆ ….ਸ਼ਾਮ ਦੇ ਚਾਰ ਵੱਜਣ ਵਾਲੇ ਸੀ ..।
ਕਿੰਨੀਆਂ ਹੀ ਮਿਸ ਕਾਲਜ ਆਈਆਂ ਹੋਈਆਂ ਸੀ …..ਪ੍ਰਦੀਪ ਦੀਆਂ ….ਪਿਛਲੇ ਕਰੀਬ 12 ਘੰਟੇ ਤੋਂ ਉਹ ਸੁੱਤੀ ਪਈ ਸੀ ਬੇਖ਼ਬਰ। ਉਸਨੇ ਬੈਕ ਕਾਲ ਕੀਤੀ …ਕਿਸੇ ਨੇ ਨਾ ਚੁੱਕਿਆ ….।ਉਸਦੇ ਮਨ ਚ ਭੈੜੇ ਭੈੜੇ ਖਿਆਲ ਆ ਰਹੇ ਸੀ …ਰੂਪੀ ਕੋਲ ਵੀ ਪ੍ਰਦੀਪ ਦਾ ਨੰਬਰ ਸੀ ਕਿਤੇ ਉਸਨੇ ਕੁਝ ਦੱਸ ਤਾਂ ਨਹੀਂ ਦਿੱਤਾ ….
ਚਾਰਜ਼ ਹੋਣ ਲਈ ਰੱਖ ਕੇ ਉਸਨੇ ਸੋਚਿਆ ਕਿ ਓਦੋਂ ਤੱਕ ਰੂਪੀ ਨਾਲ ਗੱਲ ਕਰ ਲਵੇ …ਉਹ ਬਿਨਾਂ ਮੂੰਹ ਧੋਤੇ …ਉਹਨਾਂ ਹੀ ਕੱਪੜਿਆਂ ਵਿੱਚ ਜੋ ਕੱਲ ਰਾਤ ਦੇ ਪਾਏ ਸੀ …ਸਹੀ ਕਰਕੇ ਸਿੱਧਾ ਰੂਪੀ ਦੇ ਕਮਰੇ ਵੱਲ ਗਈ।
ਕਮਰਾ ਲੌਕ ਸੀ ….ਉਸਨੂੰ ਯਾਦ ਆਇਆ ਕਿ ਇਹ ਟਾਈਮ ਤਾਂ ਰੂਪੀ ਦੇ ਜਿੰਮ ਦਾ ਹੈ। ਉਸਦਾ ਸਿਰ ਦਰਦ ਕਰ ਰਿਹਾ ਸੀ।ਉਹ ਵਾਪਿਸ ਆਪਣੇ ਕਮਰੇ ਵਿੱਚ ਆਉਣ ਲੱਗੀ ….ਮਨਜੋਤ ਦੇ ਕਮਰੇ ਦੇ ਅੱਗਿਓ ਲੰਘਦੇ ਹੋਏ ਅਚਾਨਕ ਉਸਨੂੰ ਲੱਗਾ ਜਿਵੇੰ ਉਸਨੇ ਢਿਲਕੇ ਹੋਏ ਪਰਦੇ ਦੇ ਪਿੱਛੇ ਕੁਝ ਅਜੀਬ ਵੇਖਿਆ ਹੋਏ …ਉਸਨੇ ਅੱਖਾਂ ਬੰਦ ਕਰਕੇ ਸਿਰ ਨੂੰ ਝਟਕਿਆ …ਸ਼ਾਇਦ ਉਸਦਾ ਵਹਿਮ ਹੈ…
ਵਹਿਮ ਦੂਰ ਕਰਨ ਲਈ ਉਸਨੇ ਪਿੱਛੇ ਮੁੜਕੇ ਵਪਿਸ ਖਿੜਕੀ ਚ ਹਟੇ ਪਰਦੇ ਰਾਹੀਂ ਝਾਕਣ ਦੀ ਕੋਸ਼ਿਸ਼ ਕੀਤੀ …
ਹਾਲ ਚ ਪੂਰਾ ਹਨੇਰਾ ਸੀ….ਅੰਦਰੋਂ ਸੰਗੀਤ ਦੀ ਆਵਾਜ਼ ਆ ਰਹੀ ਸੀ ….ਕਮਰੇ ਚ ਮੱਧਮ ਰੋਸ਼ਨੀ ਸੀ …ਐਨੀ ਕੁ ਸੀ ਕਿ ਅੰਦਰਲਾ ਪੂਰਾ ਨਜ਼ਾਰਾ ਦਿਸ ਸਕਦਾ ਸੀ ….
ਉਸਦੀਆਂ ਅੱਖਾਂ ਇੰਝ ਖੁੱਲ੍ਹੀਆਂ ਰਹਿ ਗਈਆਂ ਜਿਵੇਂ ਸਾਹ ਬੰਦ ਹੋ ਗਿਆ ਹੋਏ ….
ਮਨਜੋਤ ਆਪਣੇ ਪੂਰੇ ਕੱਪੜੇ ਉਤਾਰੀ …..ਸੇਵਾਦਾਰ ਦੀ ਗੋਦੀ ਚ ਬੈਠੀ ਸੀ….ਉਹ ਕੁਡ਼ੀ ਜੋ ਕੁਡ਼ੀਆਂ ਚ ਵੀ ਆਪਣੇ ਜਿਸਮ ਦੇ ਕਿਸੇ ਹਿੱਸੇ ਨੂੰ ਨੰਗਿਆ ਹੋਣ ਤੇ ਵੀ ਸ਼ਰਮ ਮਹਿਸੂਸ ਕਰਦੀਂ ਸੀ …ਆਪਣੇ ਬਾਪ ਦੀ ਉਮਰ ਦੀ ਬੰਦੇ ਦੀ ਗੋਦ ਚ ਇੰਝ ਬੈਠੀ ਸਾਜ਼ ਵਜਾ ਰਹੀ ਸੀ ਜਿਵੇੰ ਕੋਈ ਆਪਣੇ ਆਪ ਨੂੰ ਭੁੱਲ ਕੇ ਕਿਸੇ ਅਦ੍ਰਿਸ਼ ਤਾਕਤ ਦੇ ਹਵਾਲੇ ਹੋ ਚੁੱਕਾ ਹੋਵੇ। ਜਿਵੇੰ ਕੋਈ ਅਫ਼ੀਮੀ ਸੁਰਤ ਭੁਲਾ ਬੈਠਾ ਹੋਵੇ ……
ਉਸਨੇ ਆਪਣੀਆਂ ਅੱਖਾਂ ਨੂੰ ਕਈ ਵਾਰ ਖੋਲ੍ਹਿਆ ਤੇ ਬੰਦ ਕੀਤਾ …ਆਪਣੇ ਸੁਪਨੇ ਦੇ ਭਰਮ ਨੂੰ ਤੋੜਨ ਲਈ ਉਂਗਲ ਤੇ ਦੰਦੀ ਵੱਢਣ ਦੀ ਕੋਸ਼ਿਸ਼ ਕੀਤੀ …ਪਰ ਇਹ ਸੱਚ ਸੀ ….
ਪਰ ਸੱਚ ਨੂੰ ਵੇਖਣ ਦੀ ਹਿੰਮਤ ਉਹ ਗਵਾ ਚੁੱਕੀ ਸੀ …ਪਹਿਲ਼ਾਂ ਹੀ ਖੁਦ ਦੇ ਸੱਚ ਨਾਲ ਜੂਝ ਰਹੀ ਸੀ ….ਹੁਣ ਉੱਪਰੋਂ ਇਹ ਹਕੀਕਤ …ਸਾਰੀ ਦੁਨੀਆਂ ਉਸਨੂੰ ਹਿੱਲ ਗਈ ਜਾਪਦੀ ਸੀ …।
ਉਹਨੂੰ ਲੱਗਾ ਇਹ ਪਰਦੇ ਹੀ ਰਹਿੰਦੇ ਚੰਗਾ ਸੀ …ਨਾ ਰੇਵ ਪਾਰਟੀ ਦਾ ਪਰਦਾ ਉੱਠਦਾ ਨਾ ਇਹ ਪਰਦਾ ਖਿਸਕਿਆ ਹੁੰਦਾ …
ਉਸਦੇ ਕਦਮ ਲੜਖੜਾ ਰਹੇ ਸੀ …ਖੁਦ ਨੂੰ ਸਹਾਰਾ ਦੇਕੇ ਬੜੀ ਮੁਸ਼ਕਿਲ ਨਾਲ ਕਮਰੇ ਤੱਕ ਪਹੁੰਚੀ ।
ਮੂਧੇ ਮੂੰਹ ਖੁਦ ਨੂੰ ਬੈੱਡ ਤੇ ਸੁੱਟ ਲਿਆ ….ਸੋਚਦੀ ਰਹੀ …ਸੋਚਦੀ ਰਹੀ ..ਵਾਰ ਵਾਰ ਕੁਝ ਚਿਹਰੇ ,ਦ੍ਰਿਸ਼ ਅੱਖਾਂ ਸਾਹਮਣੇ ਘੁੰਮਦੇ ਰਹੇ ।ਰੂਪੀ ਦੀਪਕ ਪਰਦੀਪ,।ਮਨਜੋਤ ਸੇਵਾਦਾਰ …
ਉਹ ਕਰੇ ਕੀ ਕਰੇ ਕਿਸ ਉਲਝਣ ਨੂੰ ਪਹਿਲ਼ਾਂ ਸੁਲਝਾਵੇ …
ਫੋਨ ਰਿੰਗ ਹੋਇਆ ….
ਉਸਨੇ ਉੱਛਲ ਕੇ ਚੁੱਕਿਆ …ਪਰਦੀਪ ਦਾ ਸੀ …ਮਨੋ ਮਨੀ ਰੱਬ ਨੂੰ ਧਿਆ ਕੇ ਕਾਲ ਅਟੈਂਡ ਕੀਤੀ ….
ਪ੍ਰਦੀਪ ਦੀ ਆਵਾਜ਼ ਚ ਫਿਕਰ ਸੀ ….ਸਵਾਲ ਸੀ।
“ਕਿੱਥੇ ਸੀ ਸਾਰਾ ਦਿਨ ?”
ਇੱਕ ਪਲ ਲਈ ਸੋਚਿਆ ….
“ਓਹ ,ਮੈੰ ਅੱਜ ਫੋਨ ਘਰ ਭੁੱਲ ਗਈ ਸੀ ” ਉਸਨੇ ਝੂਠ ਬੋਲਿਆ ।
“ਮੈਨੂੰ ਫਿਕਰ ਹੋ ਰਹੀ ਸੀ ,ਰੂਪੀ ਨੂੰ ਵੀ ਫੋਨ ਕੀਤਾ ਸੀ…ਉਹਨੇ ਵੀ ਨਹੀਂ ਚੁੱਕਿਆ …” ।
“ਉਹ ਤਾਂ ਥੋਨੂੰ ਪਤਾ ਹੀ ਆ ਪਾਰਟੀ ਤੋਂ ਆ ਕੇ ਸੁੱਤੀ ਹੁੰਦੀ ..ਹੁਣ ਸ਼ਾਇਦ ਜ਼ਿਮ ਆ “.
“ਅੱਛਾ ਕਦੋੰ ਆਈ ਕਲਾਸ ਤੋਂ “
“ਬੱਸ ਹੁਣੀ “,ਅਜੇ ਫਰੈੱਸ ਵੀ ਨਹੀਂ ਹੋਈ .
ਚੱਲ ਮੈਂ ਵੀ ਥੋੜਾ ਬਾਹਰ ਆਇਆ ਸੀ..ਰਾਤੀ ਕਰਾਂਗਾ ਕਾਲ …ਆਈ ਮਿਸ ਯੂ ….ਲਵ ਯੂ ….
ਮਨਿੰਦਰ ਨੇ ਬੜੀ ਮੁਸ਼ਕਿਲ ਨਾਲ ਮਿਸ ਯੂ ਤੇ ਲਵ ਯੂ ਦਾ ਜਵਾਬ ਦਿੱਤਾ ।
ਫੋਨ ਕੱਟਿਆ ਗਿਆ ..ਉਸਦੀਆਂ ਅੱਖਾਂ ਚੋਂ ਮੁੜ ਰਾਤ ਹੋਈ ਗੱਲ ਕਰਕੇ ਹੰਝੂ ਵਗਣ ਲੱਗੇ …ਕਿੰਨਾ ਸਮਾਂ ਲੇਟੀ ਰਹੀ ….
ਫਿਰ ਅਚਾਨਕ ਖਿਆਲ ਆਇਆ ਕਿਤੇ ਰੂਪੀ ਕਾਲ ਬੈਕ ਕਰਕੇ ਕੁਝ ਉਲਟਾ ਨਾ ਆਖ ਦੇਵੇ ਪ੍ਰਦੀਪ ਨੂੰ।
ਫਟਾਫਟ ਰੂਪੀ ਨੂੰ ਕਾਲ ਲਗਾਈ …ਉਸਨੇ ਪਿਕ ਵੀ ਕਰਲੀ …
“ਖੁੱਲ੍ਹ ਗਈ ਜਾਗ ਮਹਾਰਾਣੀ ਦੀ” …ਰੂਪੀ ਦੀ ਆਵਾਜ਼ ਚ ਭੋਰਾ ਵੀ ਸ਼ਿਕਵਾ ਨਹੀਂ ਸੀ …।
ਉਸਨੇ ਸੁੱਖ ਦਾ ਸਾਹ ਲਿਆ …ਸਮਝਾਇਆ ਕਿ ਪ੍ਰਦੀਪ ਦੇ ਫੋਨ / ਮੈਸੇਜ ਦਾ ਕੀ ਰਿਪਲਾਈ ਕਰਨਾ ਹੈ।
ਥੋੜ੍ਹਾ ਸੁੱਖ ਦਾ ਸਾਹ ਆਇਆ …ਪਰ ਰਾਤ ਮੁੜ ਮੁੜ ਅੱਖਾਂ ਸਾਹਮਣੇ ਆ ਰਹੀ ਸੀ ।
ਬੜੀ ਹਿੰਮਤ ਕਰਕੇ ਉਹ ਨਹਾਉਣ ਲਈ ਗਈ …ਕੱਪੜੇ ਉਤਾਰੇ ਤੇ ਜਿਸਮ ਨੂੰ ਮਲ ਮਲ ਕੇ ਨਹਾਉਣ ਲੱਗੀ …ਉਸਨੂੰ ਖੁਦ ਦੇ ਜਿਸਮ ਨੂੰ ਛੂਹੰਦੇ ਹੋਏ ਵੀ ਅਜ਼ੀਬ ਜਿਹੀ ਘਿਣ ਹੋ ਰਹੀ ਸੀ ….ਬਾਰ ਬਾਰ ਸਾਬਣ ਨੂੰ ਮਲ ਕੇ ਅੰਗ ਅੰਗ ਨੂੰ ਧੋ ਧੋ ਕੇ ਉਹ ਗੰਦਗੀ ਨੂੰ ਸਾਫ ਕਰਨਾ ਚਾਹੁੰਦੀ ਸੀ ।
ਪਰ ਜੋ ਵੀ ਸੀ ਜਿਸਮ ਤੋਂ ਉੱਤਰ ਗਿਆ ਸੀ …ਜੋ ਕੁਝ ਭਰਿਆ ਹੋਇਆ ਸੀ ਹੁਣ ਦਿਮਾਗ ਚ ਸੀ …ਮਨ ਤੇ ਉੱਕਰਿਆ ਹੋਇਆ ਸੀ ….ਜਿਸਮ ਧੋਤਾ ਤੇ ਸਾਫ਼ ਹੋ ਗਿਆ ….
ਮਨ ਤੇ ਦਿਮਾਗ ਤੇ ਉਕਰੀਆਂ ਯਾਦਾਂ ਨੂੰ ਕਿੰਝ ਸਾਫ ਕਰੇ ?
ਅਖੀਰ ਉਹ ਬਾਹਰ ਨਿੱਕਲੀ …ਕੱਪੜੇ ਬਦਲੇ …ਕੁਝ ਭੁੱਖ ਵੀ ਲੱਗ ਰਹੀ ਸੀ ….ਕੱਲ ਦੁਪਹਿਰ ਮਗਰੋਂ ਕੁਝ ਵੀ ਨਹੀਂ ਸੀ ਖਾਧਾ ….
ਉਹ ਬਾਹਰ ਨਿੱਕਲੀ …
ਮਨਜੋਤ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ …ਸ਼ਾਇਦ ਸੇਵਾਦਾਰ ਜਾ ਚੁੱਕਾ ਸੀ …
ਮਨਜੋਤ ਦੇ ਕਮਰੇ ਚ ਗਈ …ਉਹ ਆਪਣੇ ਡੇਰੇ ਆਲੇ ਬਾਬੇ ਦੇ ਪ੍ਰਵਚਨ ਸੁਣ ਰਹੀ ਸੀ ….ਹਮੇਸ਼ਾਂ ਦੀ ਤਰ੍ਹਾਂ ਖੁਦ ਨੂੰ ਪੂਰਾ ਢੱਕ ਕੇ ।
ਉਸਨੂੰ ਹੱਥ ਜੋੜਕੇ ਨਮਸਤੇ ਕੀਤੀ ….।
ਮਨਿੰਦਰ ਜਵਾਬ ਦੋ ਵਾਰ ਸੁਣਨ ਮਗਰੋਂ ਹੀ ਦੇ ਸਕੀ … ਉਹ ਅਜ਼ੀਬ ਜਿਹੀਆਂ ਨਜਰਾਂ ਨਾਲ ਉਹਨੂੰ ਵੇਖ ਰਹੀ ਸੀ ….
ਬੜੀ ਮੁਸ਼ਕਿਲ ਨਾਲ ਉਹਨੇ ਮਨਜੋਤ ਦੇ ਪਾਰਟੀ…ਬਾਰੇ ਸਵਾਲਾਂ ਦੇ ਜਵਾਬ ਦਿੱਤੇ ..ਇੰਝ ਬੋਲ ਰਹੀ ਸੀ ਜਿਵੇੰ …ਕਿਤੇ ਖੋਈ ਹੋਵੇ ….।
ਸ਼ਾਮ ਦੀ ਚਾਹ ਲਈ ਹਾਕ ਪਈ ਸੀ …ਅੰਕਲ ਵੱਲੋਂ …ਉਹ ਚਾਹ ਨਾਲ ਕੁਝ ਸਨੈਕਸ ਖਾਣ ਲਈ ਚਲੇ ਗਈਆਂ ।ਮਨਜੋਤ ਦੀਆਂ ਹਮੇਸ਼ਾ ਦੀ ਤਰ੍ਹਾਂ ਗੱਲਾਂ ਨੂੰ ਉਹ ਸੁਣਦੀ ਰਹੀ …ਜੋ ਗੱਲਾਂ ਸੁਣ ਕੇ ਉਸਨੂੰ ਲਗਦਾ ਸੀ ਕਿ ਕਿੱਡੀ ਸਿਆਣੀ ਕੁਡ਼ੀ ਅਚਾਨਕ ਉਸਨੂੰ ਹੋਰ ਹੀ ਲੱਗਣ ਲੱਗਾ ..
ਉਹਦਾ ਧਿਆਨ ਕਿਤੇ ਹੋਰ ਸੀ …ਸਭ ਕੁਝ ਸਿਰ ਉੱਪਰੋਂ ਲੰਘ ਰਿਹਾ ਸੀ …ਮਨ ਕਰਦਾ ਸੀ ਕਿ ਮਨਜੋਤ ਤੋਂ ਸਭ ਕੁਝ ਪੁੱਛ ਲਵੇ …
ਡਰ ਵੀ ਸੀ ਜੇ ਨਾ ਮੰਨੀ ਤੇ ਮੁੱਕਰ ਗਈ ਜਾਂ ਇੰਝ ਹੀ ਸ਼ਿਕਾਇਤ ਕਰ ਦਿੱਤੀ ਫਿਰ …।
ਉਹ ਫੈਸਲਾ ਨਾ ਲੈ ਸਕੀ ….।
ਤਦੇ ਰੂਪੀ ਦੀ ਆਵਾਜ਼ ਕੰਨਾਂ ਚ ਪਈ …।ਉਸਨੂੰ ਲੱਗਾ ਪਹਿਲ਼ਾਂ ਰੂਪੀ ਨਾਲ ਆਪਣੀ ਸਮੱਸਿਆ ਬਾਰੇ ਗੱਲ ਕਰੇ ਫਿਰ ਮਨਜੋਤ ਵਾਲੀ ਦੱਸੇ …
ਆਮ ਗੱਲਾਂ ਕਰਦੇ ਉਹ ਰੂਪੀ ਦੇ ਮਗਰ ਮਗਰ ਹੀ ਉਸਦੇ ਕਮਰੇ ਵਿੱਚ ਚਲੇ ਗਈ …..
【ਚਲਦਾ 】

ਰੇਵ ਪਾਰਟੀ -6
ਕਮਰੇ ਵਿੱਚ ਪਹੁੰਚਦੇ ਹੀ ਦੋਵਾਂ ਦੀਆਂ ਅੱਖਾਂ ਪਹਿਲੀ ਵਾਰ ਚਾਰ ਹੋਈਆਂ ….ਜਿਵੇੰ ਦੋਂਵੇਂ ਇੱਕ ਦੂਸਰੇ ਕੋਲ਼ੋਂ ਕੱਲ ਰਾਤ ਤੋਂ ਹੁਣ ਤੱਕ ਦੇ ਭੇਦ ਜਾਣ ਲੈਣਾ ਚਾਹੁੰਦੀਆਂ ਹੋਣ …..
ਰੂਪੀ ਬੋਲੀ,” ਆਈ ਐੱਮ ਸੌਰੀ,ਮੈਨੂੰ ਨਹੀਂ ਸੀ ਪਤਾ ਕਿ ਦੀਪਕ ਤੇਰੇ ਨਾਲ ਇੰਝ ਕਰੇਗਾ ….ਪਰ ਉਹ ਕਹਿ ਰਿਹਾ ਸੀ ਕਿ ਇੰਝ ਦਾ ਚਮਕਦਾ ਹੁਸਨ ਵੇਖ ਕੰਟਰੋਲ ਨਹੀਂ ਹੋਇਆ …ਮੈਨੂੰ ਨਹੀਂ ਪਤਾ ਤੇਰੀ ਸਹਿਮਤੀ ਸੀ ਜਾਂ ਨਹੀਂ …ਪਰ ਜੋ ਵੀ ਹੋਇਆ ਸੋ ਗ਼ਲਤ ਹੋਇਆ ….।
ਉਸਦੁ ਗੱਲ ਸੁਣਕੇ ਮਨਿੰਦਰ ਲੱਗਪੱਗ ਰੋਣ ਦੇ ਕੰਢੇ ਪਹੁੰਚ ਗਈ ਸੀ।ਬੋਲੀ ।
“ਮੈਨੂੰ ਨਸ਼ੇ ਦੀ ਲੋਰ ਚ ਭੋਰਾ ਵੀ ਪਤਾ ਨਾ ਲੱਗਾ ,ਕੀ ਹੋਇਆ ਜਾਂ ਕੀ ਨਹੀਂ ..ਮੈਂ ਰੋਕਣਾ ਚਾਹੁੰਦੀ ਸੀ ….,ਪਰ ਮੇਰੇ ਅੰਗ ਮੇਰਾ ਸਾਥ ਹੀ ਛੱਡ ਗਏ ਸੀ ..ਮੈਨੂੰ ਇਹੋ ਡਰ ਹੁਣ ਤੱਕ ਵੱਢ ਵੱਢ ਖਾਈ ਜਾ ਰਿਹਾ ਸੀ ਕਿ ਪਰਦੀਪ ਨੂੰ ਪਤਾ ਲੱਗ ਗਿਆ ….ਉਹ ਮੇਰੇ ਤੋਂ ਹਮੇਸ਼ਾ ਲਈ ਦੂਰ ਹੋ ਜਾਏਗਾ …..”
“ਦੇਖ ਕੁਝ ਨਹੀਂ ਹੁੰਦਾ …ਇਸ ਗੱਲ ਨੂੰ ਤੂੰ ਮੈਂ ਤੇ ਦੀਪਕ ਤੋਂ ਬਿਨਾਂ ਕੋਈ ਨਹੀਂ ਜਾਣਦਾ….ਨਾ ਮੈਂ ਦੱਸਣ ਲੱਗੀ ਆਂ ਨਾ ਤੂੰ …ਤੇ ਨਾ ਦੀਪਕ …ਕਿਉਂਕਿ ਉਹ ਵੀ ਰੇਵ ਪਾਰਟੀ ਦੇ ਅਸੂਲ ਨਾਲ ਬੰਨ੍ਹਿਆ ਹੋਇਆ ਕਿ ਉਸ ਚਾਰਦੀਵਾਰੀ ਦੇ ਅੰਦਰ ਜੋ ਹੁੰਦਾ ਉਹ ਕਦੇ ਵੀ ਬਾਹਰ ਨਹੀਂ ਦੱਸਿਆ ਜਾ ਸਕਦਾ ,ਉਲੰਘਣਾ ਕਰਨ ਵਾਲੇ ਦੀ ਸਜ਼ਾ ਬਹੁਤ ਭਿਆਨਕ ਹੁੰਦੀ ਹੈ ……ਦੀਪਕ ਉਸਦਾ ਹਿੱਸਾ ਹੈ ਤੇ ਸਭ ਜਾਣਦਾ ਹੈ ।”
ਰੂਪੀ ਨੇ ਉਸਨੂੰ ਧਰਵਾਸ ਦਿੱਤਾ …
“ਪਰ ਦੀਪਕ ਤੈਨੂੰ ਵੀ ਸ਼ਾਇਦ ਦੇਖ ਲੈਣ ਦੀ ਧਮਕੀ ਦੇ ਰਿਹਾ ਸੀ …? ਉਸਦਾ ਕੀ ” ?
ਮਨਿੰਦਰ ਦੇ ਮਨ ਚ ਕਿੰਨੇ ਹੀ ਖਦਸ਼ੇ ਸੀ ।
“ਐਸੀਆਂ ਧਮਕੀਆਂ ਉਹ ਕਿੰਨੀਆਂ ਹੀ ਦੇ ਚੁੱਕਾ …ਕੱਲ੍ਹ ਵਾਲੀ ਗਲਤੀ ਉਸਦੀ ਆਖ਼ਿਰੀ ਗ਼ਲਤੀ ਸੀ …ਇੱਕ ਵੀ ਅਗਲੀ ਗ਼ਲਤੀ ..ਉਸਦੇ ਲਈ ਸਦਾ ਲਈ ਦੂਰ ਹੋ ਸਕਦਾ …ਬਾਕੀ ਰਹੀ ਮੇਰੀ ਗੱਲ …ਮੈਨੂੰ ਉਂਗਲ ਲਾਉਣ ਲਈ ਸੋਚਣ ਵਾਲੇ ਨੂੰ ਦਸ ਵਾਰ ਸੋਚਣਾ ਪਵੇਗਾ ….”
….ਜੋ ਰੂਪੀ ਇਸ ਸ਼ਹਿਰ ਦੇ ਸਭ ਤੋਂ ਅਮੀਰ ਤੇ ਪਹੁੰਚ ਵਾਲੀਆਂ ਹਸਤੀਆਂ ਨੂੰ ਕਾਬੂ ਕਰਨ ਦਾ ਗੁਰ ਜਾਣਦੀ ਹੋਏ …ਉਸ ਨੂੰ ਹਵਾ ਵੀ ਮਰਜ਼ੀ ਤੋਂ ਬਿਨਾਂ ਛੋਹ ਨਹੀਂ ਸਕਦੀ …ਦੀਪਕ ਤਾਂ ਕਿਹੜੇ ਬਾਗ਼ ਦੀ ਮੂਲੀ ਏ ,”।ਰੂਪੀ ਦੀਆਂ ਅੱਖਾਂ ਚ ਅਜ਼ੀਬ ਵਿਸ਼ਵਾਸ ਸੀ ਐਸਾ ਕੁਝ ਮਨਿੰਦਰ ਨੇ ਪਹਿਲੀ ਵਾਰ ਅੱਖਾਂ ਚ ਤੱਕਿਆ ਸੀ।
ਫਿਰ ਵੀ ਉਸਨੂੰ ਕੁਝ ਪਲਾਂ ਲਈ ਵਿਸ਼ਵਾਸ਼ ਹੋਇਆ ਕਿ ਉਸਦਾ ਕੱਲ੍ਹ ਦਾ ਰਾਜ਼ ਹੀ ਰਹੇਗਾ …ਤੇ ਉਹ ਕਦੇ ਵੀ ਪਰਦੀਪ ਅੱਗੇ ਸ਼ਰਮਿੰਦਾ ਹੋਣੋ ਬਚ ਜਾਏਗੀ।
“ਇੱਕ ਹੋਰ ਗੱਲ ਹੈ ….? ਮਨਿੰਦਰ ਨੇ ਕਿਹਾ ।
“ਕੀ”? ਰੂਪੀ ਨੇ ਪੁੱਛਿਆ ।
ਮਨਿੰਦਰ ਨੇ ਪੂਰੀ ਗੱਲ ਜੋ ਉਸਨੇ ਵੇਖਿਆ ਸੀ ….ਸਭ ਰੂਪੀ ਨੂੰ ਦੱਸ ਦਿੱਤਾ ।ਸੁਣਕੇ ਰੂਪੀ ਦੀਆਂ ਅੱਖਾਂ ਚ ਲਾਲੀ ਉੱਤਰ ਆਈ।
“ਸਾਲਾ ਦੱਲਾ,ਮੈਨੂੰ ਪਹਿਲ਼ਾਂ ਹੀ ਉਸ ਤੇ ਸ਼ੱਕ ਸੀ, ਜਿੱਡੀਆ ਵੱਡੀਆਂ ਗੱਲਾਂ ਇਹ ਦੋਗਲੇ ਲੋਕ ਕਰਦੇ ਹਨ ਕੋਈ ਨਹੀਂ ਕਰ ਸਕਦਾ …ਉਸ ਕੁਡ਼ੀ ਦੀ ਉਮਰ ਹੀ ਕੀ ਏ …ਜੋ ਕਿਸੇ ਮੁੰਡੇ ਦੇ ਕੋਲ ਖੜੇ ਤੇ ਵੀ ਕੰਬ ਜਾਂਦੀ ਏ..ਉਹਦੇ ਬਾਪ ਦੀ ਉਮਰ ਦਾ ਹੋਕੇ ਇਹ ਕਾਰਾ …ਐਸੇ ਬੰਦਿਆ ਨੂੰ ਗੋਲੀ ਕਿਉਂ ਨਹੀਂ ਮਾਰ ਦਿੱਤੀ ਜਾਂਦੀ ….ਸਾਲੇ ਲੁੱਚੇ ਪਖੰਡੀ ..ਜੇ ਇਹੋ ਗੰਦ ਪਾਉਣੇ ਘੱਟੋ ਘੱਟ ਇਹ ਦੋਗਲਾਪਣ ਤਾਂ ਛੱਡ ਦੇਵੋ …ਵੱਡੇ ਆਏ ਸੇਵਾਦਾਰ ” । ਰੂਪੀ ਇੱਕੋ ਸਾਹੇ ਬੋਲਦੀ ਬੋਲਦੀ ਗਾਲ੍ਹਾਂ ਕੱਢਣ ਲੱਗੀ ਸੀ ।
ਦੋਵਾਂ ਨੂੰ ਆਪਣਾ ਦੁੱਖ ਭੁੱਲਣ ਲੱਗਾ ਸੀ । ਪਰ ਇਸ ਵਿੱਚੋ ਮਨਜੋਤ ਨੂੰ ਕੱਢਿਆ ਕਿਵੇਂ ਜਾਏ …ਉਹ ਨਾ ਮੰਨੀ …ਫਿਰ …ਸੇਵਾਦਾਰ ਖਿਲ਼ਾਫ ਭੜਕਾਉਣ ਦਾ ਇਲਜ਼ਾਮ ਵੀ ਲੱਗ ਸਕਦਾ ….ਉਸ ਕੋਲੋ ਸੱਚ ਪੁੱਛਣਾ ਵੀ ਮੁਸ਼ਕਿਲ ਹੈ …
ਦੋਨੋ ਇਸੇ ਗੱਲ ਤੇ ਮਾਥਾਪੱਚੀ ਕਰ ਰਹੀਆਂ ਸੀ …ਕੀ ਉਸਦੇ ਘਰਦੇ ਸੁਣਨਗੇ ਕਿ ਉਹਨਾਂ ਵੱਲੋਂ ਪਿਤਾ ਦੇ ਤੌਰ ਤੇ ਨਿਯੁਕਤ ਸੇਵਾਦਾਰ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਇਹ ਕੁਕਰਮ ਕਰ ਰਿਹਾ ਹੈ ?
ਸਵਾਲ ਬਹੁਤ ਸੀ …ਸਮੱਸਿਆ ਮੁਸ਼ਕਿਲ ਸੀ ..।
“ਅੱਜ ਰਾਤ ਸੋਚਦੇ ਤੇ ਕੱਲ੍ਹ ਤੱਕ ਵੇਖਦੇ ਕੀ ਕਰ ਸਕਦੇ …” ਮਨਿੰਦਰ ਨੇ ਕਿਹਾ ।
ਰੂਪੀ ਨੇ ਹਾਂ ਚ ਹਾਂ ਮਿਲਾਈ ।
ਮਨਿੰਦਰ ਨੂੰ ਸੋਚ ਵੱਢ ਵੱਢ ਖਾ ਰਹੀ ਸੀ । ਉੰਝ ਹੀ ਲੇਟੀ ਲੇਟੀ ਉਸਨੂੰ ਮੁੜ ਨੀਂਦ ਜਿਹੀ ਆ ਗਈ ।ਟੈਨਸ਼ਨ ਸੀ ਜਾਂ ਕੁਝ ਹੋਰ ਪਤਾ ਨਹੀਂ ।
ਪਰ ਇਹ ਅਜਿਹਾ ਪਲ ਸੀ ਜਦੋੰ ਉਹ ਪਰਦੀਪ ਕੋਲ ਉੱਡ ਜਾਣਾ ਲੋਚਦੀ ਸੀ। ਸ਼ਾਇਦ ਉਸਦੇ ਭੱਜਦੇ ਮਨ ਨੂੰ ਤੇ ਬਿਖਰਦੇ ਵਿਚਾਰਾਂ ਨੂੰ ਸਿਰਫ ਉਹੀ ਸੰਭਾਲ ਸਕਦਾ ਸੀ। ਪਰ ਅਜੇ ਤੱਕ ਉਸਦਾ ਮੁੜ ਫੋਨ ਨਹੀਂ ਸੀ ਆਇਆ ।
ਇਸ ਅੱਧ ਸੁੱਤੀ ਨੀਂਦਰ ਵਿੱਚੋ ਉਹ ਅਭੜਬਾਹੇ ਉੱਠੀ ਸੀ ,ਜਦੋਂ ਮਨਜੋਤ ਨੇ ਉਸਨੂੰ ਬੁਲਾਇਆ ਸੀ ਰਾਤ ਦੀ ਰੋਟੀ ਲਈ ।
ਰੋਟੀ ਖਾਂਦੇ ਹੋਏ ਵੀ ਉਹ ਗੱਲਾਂ ਕਰਦੇ ਰਹੇ …ਮਨਜੋਤ ਹਮੇਸ਼ਾ ਦੀ ਤਰ੍ਹਾਂ ਬੋਲਦੀ ਰਹੀ …ਪਰ ਹੁਣ ਉਸਨੂੰ ਲਗਦਾ ਕਿ ਉਹਦੀਆਂ ਗੱਲਾਂ ਚ ਵੀ ਦੋਹਰਾਪਣ ਹੈ ।
ਜੋ ਕਹਿ ਕੁਝ ਰਹੀ ਏ …ਕਰ ਕੁਝ ਰਹੀ ਏ …।
ਅੰਦਰਲੇ ਸੱਚ ਲੁਕੋਣ ਲਈ ਬੰਦੇ ਨੂੰ ਜ਼ਿਆਦਾ ਬੋਲਣਾ ਪੈਂਦਾ ਹੈ। ਇਹੋ ਉਹ ਕਰ ਰਹੀ ਸੀ।
ਹਮੇਸ਼ਾਂ ਦੀ ਤਰ੍ਹਾਂ ਉਹ ਰੋਟੀ ਖਾਣ ਮਗਰੋਂ ਤਿਨੋਂ ਛੱਤ ਤੇ ਟਹਿਲਣ ਵੀ ਲੱਗੀਆਂ। ਆਪੋਂ ਆਪਣੀਆਂ ਗੱਲਾਂ ਦੱਸਦੇ ਹੋਏ …।
ਗੱਲਾਂ ਗੱਲਾਂ ਵਿੱਚ ਹੀ ਰੂਪੀ ਨੇ ਅਚਾਨਕ ਹੀ ਮਨਜੋਤ ਨੂੰ ਕਿਹਾ ,” ਦੇਖ ਇਹਦਾ ਪਰਦੀਪ ਬਿਨਾਂ ਭੋਰਾ ਦਿਲ ਨਹੀਂ ਲਗਦਾ ਪਿਆ, ਤੇਰੀ ਜਿੰਦਗ਼ੀ ਚ ਨਹੀਂ ਕੋਈ ਜਿਸ ਬਿਨਾਂ ਦਿਲ ਨਾ ਹੋਏ ….।”
ਇੱਕ ਪਲ ਲਈ ਮਨਜੋਤ ਝੇਂਪ ਗਈ …ਪਰ ਸੰਭਲ ਕੇ ਬੋਲੀ ,”
“ਨਹੀਂ,ਕਦੇ ਲੋੜ ਹੀ ਨਹੀਂ ਲੱਗੀ, ਮੈਨੂੰ ਲਗਦਾ ਜਿਸਨੂੰ ਰੱਬ ਦੀ ਲਗਨ ਲੱਗ ਜਾਏ ,ਉਹਨੂੰ ਹੋਰ ਕਾਸੇ ਦੀ ਵੀ ਲੋੜ ਨਹੀਂ…,ਮੈਂ ਐਸੇ ਮਾਹੌਲ ਚ ਪੈਦਾ ਹੋਈ ਆ ਜਿੱਥੇ ਹੋਸ਼ ਸੰਭਲਣ ਤੋਂ ਹੁਣ ਤੱਕ ਸਿਰਫ ਮਾਪਿਆਂ ਨੇ ਸਿਰਫ ਇਹੋ ਚੀਜ਼ ਸਿਖਾਈ ਏ ..ਤੇ ਓਥੇ ਧਿਆਨ ਧਰਕੇ ਕਦੇ ਮਨ ਨਹੀਂ ਭਟਕਿਆ …”
ਪਰ ਰੂਪੀ ਹਾਰ ਮੰਨਣ ਵਾਲਿਆਂ ਚੋਂ ਨਹੀਂ ਸੀ । ਫਿਰ ਬੋਲੀ ,
“ਪਰ ਤੂੰ ਸਾਇੰਸ ਪੜ੍ਹ ਰਹੀ ਏ ,ਬਾਇਓ ਵੀ ਪੜ੍ਹੀ ਏ …ਮਨ ਦੀਆਂ ਲੋੜਾਂ ਤੋਂ ਬਿਨਾਂ …ਹਰ ਜੀਵ ਦੇ ਸਰੀਰ ਦੀਆਂ ਲੋੜਾਂ ਵੀ ਹੁੰਦੀਆਂ ਹਨ …ਹਰ ਮਰਦ ਔਰਤ ਇੱਕ ਉਮਰ ਮਗਰੋਂ ਇਹ ਚਾਹੁੰਦਾ ਹੈ ਕਿ ਉਸਨੂੰ ਵੀ ਪਿਆਰ ਕਰਨ ਵਾਲਾ ਕੋਈ ਹੋਵੇ …ਪਹਿਲ਼ਾਂ ਤਾਂ ਚਲੋ ਘਰ ਸੀ …ਪੜ੍ਹਾਈ ਵੀ ਕੁੜੀਆ ਦੇ ਸਕੂਲ ਕਾਲਜ਼ ਵਿੱਚ ਸੀ …ਹੁਣ ਤਾਂ ਐਨੇ ਮੁੰਡੇ ਹਾਣ ਪਰਵਾਨ ਦੇ ਕੋਈ ਕਦੇ ਪਸੰਦ ਨਹੀਂ ਆਇਆ ?”
ਮਨਜੋਤ ਨੇ ਫਿਰ ਉੱਤਰ ਦਿੱਤਾ ,” ਨਹੀਂ ਮੈਨੂੰ ਲੱਗਿਆ ਹੀ ਨਹੀਂ …ਨਾ ਹੀ ਮੈਂ ਕਦੇ ਦੇਰ ਨਾਲ ਰੁਕਦੀ ਆਂ,ਸੇਵਾਦਾਰ ਜੀ ਕੋਲੋ ਸੰਗੀਤ ਵੀ ਸਿੱਖਣਾ ਹੁੰਦਾ …ਤੇ ਨਾਲੇ ਜੇ ਇੰਝ ਦਾ ਕੁਝ ਕੀਤਾ ਤਾਂ ਘਰ ਪਤਾ ਲੱਗ ਜਾਏਗਾ …ਮੇਰੇ ਘਰਦੇ ਇਹ ਸਭ ਨਹੀਂ ਝੱਲਣਗੇ ।”
ਰੂਪੀ ਬੋਲਣਾ ਤਾਂ ਨਹੀਂ ਚਾਹੁੰਦੀ ਸੀ …ਪਰ ਉਸਦੇ ਮੂੰਹੋ ਅਚਾਨਕ ਨਿੱਕਲ ਗਿਆ ….
“…….ਤੇ ਜੇ ਸੇਵਾਦਾਰ ਜੀ ਬਾਰੇ ਪਤਾ ਲੱਗ ਗਿਆ ਫਿਰ ? ”
ਟਿਊਬ ਲਾਈਟ ਦੀ ਥੋੜੀ ਰੋਸ਼ਨੀ ਚ ਵੀ ਮਨਜੋਤ ਦਾ ਚਿਹਰਾ ਫ਼ੱਕ ਹੋ ਗਿਆ ।
ਜਿਵੇੰ ਇੱਕ ਦਮ ਸਭ ਕੁਝ ਦਾ ਭਾਂਡਾ ਭੰਨਿਆ ਗਿਆ ਹੋਵੇ ….
ਉਸਦੇ ਹੱਥ ਕੰਬਣ ਲੱਗੇ ਤੇ ਬੈਠਣ ਲਈ ਸਹਾਰਾ ਲੱਭਣ ਲੱਗੀ ਸੀ ….
ਰੇਵ ਪਾਰਟੀ 7-8

ਮਨਜੋਤ ਬੜੀ ਮੁਸ਼ਕਿਲ ਨਾਲ ਸੰਭਲੀ ਸੀ ….
ਉਹਦੇ ਬੋਲ ਕੰਬ ਉੱਠੇ ਸੀ …..
“ਉਹ ਮੈਨੂੰ ਪਿਆਰ ਕਰਦੇ ਹਨ …..”ਸਿਰਫ ਇਹੋ ਬੋਲੀ ,ਮਨਿੰਦਰ ਨੇ ਟੋਕਿਆ , “,ਤੇ ਤੂੰ ?”
ਉਸਦੇ ਸਵਾਲ ਨੇ ਮਨਜੋਤ ਨੂੰ ਸੋਚੀਂ ਪਾ ਦਿੱਤਾ । ਸ਼ਾਇਦ ਉਸਨੂੰ ਹਲੇ ਤੱਕ ਅਹਿਸਾਸ ਨਹੀਂ ਸੀ ਕਿ ਜੋ ਉਹ ਕਰ ਰਹੀ ਏ ਉਹ ਪਿਆਰ ਵੀ ਹੈ ਜਾਂ ਨਹੀਂ …ਫਿਰ ਵੀ ਉਹ ਬੋਲੀ .।
“ਹਾਂ ਮੈਂ ਵੀ ਪਿਆਰ ਕਰਦੀਂ ਹਾਂ “।
“ਤੂੰ ਪਾਗਲ ਏ ਕਿ ਪਾਗਲ ਮੂਰਖ, ਤੈਨੂੰ ਪਤਾ ਮਨਜੋਤ ਉਹ ਤੇਰੇ ਡੈਡੀ ਦੀ ਉਮਰ ਦਾ ਹੈ ? ਉਹਦੇ ਲੱਗਪੱਗ ਤੇਰੇ ਹੀ ਹਾਣ ਦੇ ਬੱਚੇ ਹਨ .. ਉਸ ਸਖਸ਼ ਨਾਲ ਐਸੇ ਰਿਸ਼ਤੇ ਚ ਪੈਣ ਦਾ ਅਰਥ ਸਮਝਦੀ ਏ ਤੂੰ ? “ਰੂਪੀ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ।
“ਇਹ ਕਿਤੇ ਵੀ ਨਹੀਂ ਲਿਖਿਆ ਕਿ ਪਿਆਰ ਸਿਰਫ ਹਮਉਮਰ ਚ ਹੋ ਸਕਦਾ …ਜਾਂ ਵਿਆਹੇ ਨਾਲ ਨਹੀਂ ਹੋ ਸਕਦਾ …ਇਹ ਤਾਂ ਮਹਿਜ਼ ਸਮਰਪਣ ਹੈ ਜਿਸ ਚ ਕੋਈ ਵੀ ਬੰਧਨ ਜਾਂ ਊਂਚ ਨੀਚ ਮਾਅਨੇ ਨਹੀਂ ਰੱਖਦੀ “।ਉਹ ਇੰਝ ਬੋਲ ਰਹੀ ਸੀ ਜਿਵੇੰ ਹਰ ਤਰਕ ਦੀ ਕਾਟ ਉਸਨੂੰ ਘੋਲ ਕੇ ਪਿਲਾ ਦਿੱਤੀ ਹੋਵੇ ।
“ਪਰ ਤੇਰੇ ਇਸ ਰਿਸ਼ਤੇ ਦਾ ਕੋਈ ਮੁਕਾਮ ਨਹੀਂ …ਤੂੰ ਉਸ ਲਈ ਆਪਣੇ ਕੁਆਰੇਪਣ ਨੂੰ ਦਾਗ ਕਿਉਂ ਲਗਵਾ ਰਹੀਂ ਏ ,ਤੇਰਾ ਤੇ ਉਸਦਾ ਵਿਆਹ ਵੀ ਨਹੀਂ ਹੋ ਸਕਦਾ ਤੈਨੂੰ ਪਤਾ” ?ਰੂਪੀ ਹਲੇ ਵੀ ਸਮਝਾਉਣ ਲਈ ਜ਼ੋਰ ਲਾ ਰਹੀ ਸੀ ।
“ਵਿਆਹ ਤੇ ਰਾਧਾ ਤੇ ਕ੍ਰਿਸ਼ਨ ਦਾ ਵੀ ਨਹੀਂ ਸੀ ਹੋਇਆ ….ਸਾਡਾ ਪਿਆਰ ਵੀ ਉਸੇ ਵਰਗਾ ਹੈ….”। ,ਉਹ ਬੋਲ ਹੀ ਰਹੀ ਸੀ। ਕਿ ਰੂਪੀ ਨੇ ਵਿੱਚੋ ਹੀ ਟੋਕ ਦਿੱਤਾ ।
“ਵਿਆਹੇ ਹੋਏ ਸਭ ਮਰਦ ਜੋ ਵਿਆਹ ਮਗਰੋਂ ਵੀ ਇੰਝ ਹੀ ਮੂੰਹ ਮਾਰਦੇ ਰਹਿੰਦੇ ਹਨ ਸਭ ਇਹੋ ਤਰਕ ਦਿੰਦੇ ਹਨ …ਖੁਦ ਦੀ ਜਿੰਮੇਵਾਰੀ ਤੋਂ ਮੁਕਤ ਹੋਣ ਲਈ ਗੱਲ ਰਾਧਾ ਕ੍ਰਿਸ਼ਨ ਤੇ ਲੈ ਆਉਂਦੇ ਹਨ …ਪਰ ਇਹ ਕਿਉਂ ਨਹੀਂ ਦੱਸਦੇ ਕਿ ਉਹ ਵਿਆਹ ਤੋਂ ਪਹਿਲ਼ਾਂ ਦਾ ਪਿਆਰ ਸੀ …ਵਿਆਹ ਮਗਰੋਂ ਖੇਹ ਉਡਾਉਣ ਨੂੰ ਪਿਆਰ ਨਹੀਂ ਕਹਿੰਦੇ …ਹਾਂ ਜੇ ਸ਼ੌਂਕ ਹੈ ਫਿਰ ਹਿੱਕ ਥਾਪੜ ਕੇ ਕਹੋ …ਧਰਮ ਪਿੱਛੇ,ਰਾਧਾ ਕ੍ਰਿਸ਼ਨ ਪਿੱਛੇ ਕਿਉਂ ਲੁਕਦੇ ਹੋ ….” ਰੂਪੀ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ।
ਮਨਿੰਦਰ ਨੇ ਕੁਝ ਪਲਾਂ ਲਈ ਉਸਦੇ ਮੋਢੇ ਤੇ ਹੱਥ ਰਖਿਆ ਉਹ ਸ਼ਾਂਤ ਹੋਈ। ਦੋਨੋਂ ਮਨਜੋਤ ਦੇ ਨਜ਼ਦੀਕ ਹੋਈਆਂ।
ਤੇ ਉਸਨੂੰ ਫੜ੍ਹ ਕੇ ਇੱਕ ਪਾਸੇ ਰੱਖੇ ਬੈਂਚ ਤੇ ਬੈਠ ਗਈਆਂ। ਬੜੇ ਪਿਆਰ ਨਾਲ ਉਸਨੂੰ ਸਮਝਾਉਣ ਲੱਗੀਆਂ । ਰੂਪੀ ਐਸੇ ਬਹੁਤ ਕੇਸ ਦੇਖ ਚੁੱਕੀ ਸੀ ..ਪਿਛਲੇ ਕੁਝ ਸਾਲਾਂ ਚ ਹਜਾਰਾਂ ਹੀ ਮੁੰਡੇ ਕੁੜੀਆਂ ਜਿਹਨਾਂ ਦੇ ਕਿਸੇ ਨਾ ਕਿਸੇ ਗੱਲੋਂ ਬ੍ਰੇਨਵਾਸ਼ ਹੋ ਚੁੱਕੇ ਸੀ ਉਹਨੇ ਵੇਖੇ ਸੀ ..ਕਿੰਨਿਆ ਨੂੰ ਲੁੱਟਦੇ ਤੇ ਉੱਜੜਦੇ ਵੇਖਿਆ ਸੀ…ਤੇ ਟੀਨਾ …..ਊਸਦੀ ਕਹਾਣੀ ਦੁਖਦਾਈ ਸੀ।
ਜਦੋਂ ਕੁੜੀਆਂ ਧਰਮ ਲਈ ਬਿਨਾਂ ਸੋਚੇ ਸਮਝੇ ਆਈ ਐੱਸ ਆਈ ਵਰਗੇ ਸੰਗਠਨ ਚ ਮਰਜ਼ੀ ਨਾਲ “ਲੜਾਕਿਆਂ” ਦੀਆਂ ਸੇਵਾ ਕਰਨ ਚਲੇ ਜਾਂਦੀਆਂ ਹਨ …ਆਸ਼ਰਮਾਂ ਵਿੱਚ ਚੌਂਕੀਆਂ ਭਰਨ ਗਈਆਂ ਆਪਣੇ ਨਾਲ ਹੋਏ ਵਰਤਾਰੇ ਨੂੰ ਪਰਮ ਸ਼ਕਤੀ ਦਾ ਪ੍ਰਸਾਦ ਸਮਝ ਕੇ ਝੱਲ ਲੈਂਦੀਆਂ ਹਨ। ਇਹ ਤਾਂ ਕੁਝ ਵੀ ਨਹੀਂ ।
ਇਸ ਲਈ ਮਨਜੋਤ ਦੀ ਕਹਾਣੀ ਨੂੰ ਸੁਣੇ ਵਗੈਰ ਉਸਨੂੰ ਸਿੱਧੇ ਰਾਹ ਨਹੀਂ ਸੀ ਪਾਇਆ ਜਾ ਸਕਦਾ …..
……..
ਮਨਜੋਤ ਐਸੇ ਪਰਿਵਾਰ ਚ ਜੰਮੀ ਸੀ ਜਿਸਨੇ ਇੱਕ ਡੇਰੇ ਤੋਂ ਨਾਮ ਲੈ ਰੱਖਿਆ ਸੀ। ਉਹ ਇਕੱਲਾ ਪਰਿਵਾਰ ਨਹੀਂ ਸੀ …ਜਦੋਂ ਵੀ ਡੇਰੇ ਜਾਂਦੇ ਸੀ ਤਾਂ ਹਜਾਰਾਂ ਹੀ ਪਰਿਵਾਰ ਉਸ ਵਰਗੇ ਸੀ ਲੱਖਾਂ ਹੀ ਭਗਤ ਤੇ ਸੇਵਾਦਾਰ ਸੀ। ਇੰਝ ਜਨਮ ਤੋਂ ਹੀ ਤੋਤੇ ਦੀ ਤਰ੍ਹਾਂ ਬਾਬੇ ਦੇ ਦਿੱਤੇ ਵਾਕ ਉਸਨੂੰ ਰਟਾ ਦਿੱਤੇ ਗਏ ਸੀ। ਸਵੇਰ ਤੋਂ ਲੈ ਕੇ ਰਾਤ ਦੇ ਸੌਣ ਤੱਕ ਦਾ ਹਰ ਕੰਮ ਦੱਸੀ ਹੋਈ ਵਿਧੀ ਨਾਲ ਹੁੰਦਾ ਸੀ । ਹਰ ਗਮੀ ਖੁਸ਼ੀ ਉਵੇਂ ਹੀ ਮਨਾਈ ਜਾਂਦੀ ਸੀ। ਦੱਸੇ ਹੋਏ ਤਰੀਕੇ ਨਾਲ ਹੀ ਕੱਪੜੇ ਪਾਏ ਜਾਂਦੇ ਸੀ ਵਾਲ ਬੰਨ੍ਹੇ ਜਾਂਦੇ ਸੀ।
ਸਵੇਰ ਤੇ ਰਾਤ ਦੀ ਪ੍ਰਾਥਨਾ ਲਈ ਸਕੂਲ ਦੀ ਪੀਟੀ ਨਾਲੋਂ ਵੀ ਵੱਧ ਬੰਦਿਸ਼ ਨਾਲ ਲਾਗੂ ਕੀਤਾ ਜਾਂਦਾ ਸੀ। ਮੀਂਹ ਹਨੇਰੀ ,ਗਰਮੀ ਸ਼ਸਰਦੀ ਬਿਮਾਰੀ ਕੁਝ ਕਦੇ ਨਹੀਂ ਸੀ ਵੇਖਿਆ ਗਿਆ। ਇੱਕ ਅੱਧ ਵਾਰ ਦੀ ਲੇਟ ਲਤੀਫੀ ਮਗਰੋਂ ਐਸੀ ਆਦਤ ਪਈ ਕਿ ਮੁੜ ਕਦੇ ਇੰਝ ਨਾ ਹੋਇਆ।
ਉਮਰ ਵਧਦੀ ਗਈ …ਪਰ ਰੁਟੀਨ ਉਹੀ ਰਿਹਾ।
ਜਦੋੰ ਕੋਈ ਹੋਰ ਰਾਹ ਪਤਾ ਨਾ ਹੋਏ ਤਾਂ ਇਨਸਾਨ ਉਸੇ ਹਾਲਾਤ ਨੂੰ ਸੱਚ ਮੰਨਣ ਲੱਗ ਜਾਂਦਾ ਹੈ। ਇਵੇਂ ਹੀ ਇਹ ਕਰਮ ਕਾਂਡ ਕਰਕੇ ਮਨਜੋਤ ਦੇ ਪਰਿਵਾਰ ਨੂੰ ਵੀ ਲੱਗਣ ਲੱਗਾ ਸੀ ਕਿ ਬਾਬੇ ਦੇ ਵਧੇਰੇ ਨੇੜੇ ਹਨ। ਬਾਬੇ ਦੇ ਨੇੜੇ ਹੋਣ ਦਾ ਮਤਲਬ ਸੀ ਰੱਬ ਦੇ ਨੇੜੇ ਹੋਣਾ ।
“ਤੇ ਰੱਬ ਦੇ ਨੇਡ਼ੇ ਹੋਣ ਦਾ ਮਤਲਬ ਇਸ ਦੁੱਖਾਂ ਭਰੀ ਜਿੰਦਗ਼ੀ ਤੋਂ ਮੁਕਤੀ ਹਾਸਿਲ ਕਰਕੇ ਮੌਤ ਮਗਰੋਂ ਰੱਬ ਦੇ ਪੈਰੀਂ ਜਾ ਬਹਿਣਾ , ਇਹੋ ਸਾਰ ਹੈ ਸਭ ਧਰਮਾਂ ਦਾ ..ਮਨ ਦੇ ਵਿਕਾਰਾਂ ਨੂੰ ਮਾਰਨਾ ਪੈਂਦਾ …ਤਨ ਨੂੰ ਨਹੀਂ ਰੂਹ ਨੂੰ ਧੋਣਾ ਪੈਂਦਾ “।
ਡੇਰੇ ਚ ਕਿੰਨੀ ਵਾਰ ਬਾਬੇ ਨੇ ਪ੍ਰਵਚਨਾਂ ਚ ਕਿਹਾ ਸੀ। ਪਰ ਮਨਜੋਤ ਨੂੰ ਫਿਰ ਵੀ ਕਦੇ ਸਮਝ ਨਹੀਂ ਸੀ ਆਈ ਕਿ ਜੇ ਅਜਿਹਾ ਹੈ ਤਾਂ ਠੰਡ ਚ ਸਵੇਰੇ ਠੰਡੇ ਪਾਣੀ ਨਾਲ ਕਿਉਂ ਨਹਾਉਣਾ ?
ਬਚਪਨ ਚ ਇੱਕ ਵਾਰ ਉਸਨੇ ਇਹ ਸਵਾਲ ਪੁੱਛ ਲਿਆ ਸੀ …ਐਸਾ ਤਾੜ ਕਰਦਾ ਥੱਪੜ ਵੱਜਾ ,ਮੁੜ ਕਦੀ ਕੋਈ ਹੋਰ ਸਵਾਲ ਨਾ ਕੀਤਾ … ਬੱਸ ਉੱਤਰ ਇਹੋ ਸੀ ਜੋ ਹੋ ਰਿਹਾ ਰੱਬ ਨੂੰ ਪਾਉਣ ਲਈ ਹੋ ਰਿਹਾ।
ਬਚਪਨ ਤੋਂ ਜਵਾਨੀ ਚ ਪੈਰ ਧਰਿਆ ਤਾਂ ‘ਸੇਵਾਦਾਰ ਦਾ ਉਦੋਂ ਤੋਂ ਹੀ ਘਰ ਆਉਣਾ ਜਾਣਾ ਸੀ। ਬਹੁਤ ਇੱਜਤ ਸੀ ਸੇਵਾਦਾਰ ਦੀ ਡੇਰੇ ਵੀ ਤੇ ਘਰ ਵੀ । ਮਨਜੋਤ ਨੇ ਜਦੋਂ ਆਪਣੀਆਂ ਸਹੇਲੀਆਂ ਦੀ ਦੇਖਾ ਦੇਖੀ ਪਹਿਲ਼ਾਂ ਮੈਡੀਕਲ ਲਿਆ ਫਿਰ ਡਾਕਟਰੀ ਦੀ ਪ੍ਰੀਖਿਆ ਲਈ ਗੱਲ ਕੀਤੀ ਤਾਂ ਸੇਵਾਦਾਰ ਨੇ ਹੀ ਇਹ ਚੰਡੀਗੜ੍ਹ ਵਾਲੀ ਗੱਲ ਕੀਤੀ ਸੀ। ਵੈਸੇ ਵੀ ਡੇਰੇ ਦੇ ਪੈਰੋਕਾਰਾਂ ਦੇ ਬੱਚਿਆਂ ਦਾ ਇੰਝ ਦੀਆਂ ਸੇਵਾ ਚ ਜਾਣਾ ਸ਼ੋਭਾ ਦੀ ਗੱਲ ਸੀ ਇਸ ਲਈ ਮਨਜੋਤ ਦਾ ਸਭ ਖਰਚਾ ਵੀ ਡੇਰੇ ਵੱਲੋਂ ਦੇਣ ਦੀ ਗੱਲ ਹੋਈ ਸੀ।
ਇਸ ਲਈ ਉਸਨੂੰ ਪੀਜੀ ਲੈ ਦਿੱਤਾ ਗਿਆ। ਕਿਉਂਕਿ ਸੇਵਾਦਾਰ ਦੇ ਘਰ ਕਿੰਨੇ ਹੀ ਲੋਕਾਂ ਦੇ ਆਉਂਦੇ ਰਹਿਣ ਕਰਕੇ ਪੜ੍ਹਾਈ ਡਿਸਟਰਬ ਹੋ ਸਕਦੀ ਸੀ। ਪ੍ਰੰਤੂ ਉਹ ਖੁਦ ਡੇਰੇ ਚ ਗਾਇਨ ਤੇ ਕਥਾ ਕਰਦਾ ਸੀ ਇਸ ਲਈ ਉਸਨੇ ਹੀ ਮਨਜੋਤ ਨੂੰ ਸੰਗੀਤ ਸਿਖਾਉਣ ਦੀ ਪਹਿਲ ਕੀਤੀ ਸੀ। ਬਾਬੇ ਦਾ ਆਦੇਸ਼ ਹੀ ਸੀ ਕਿ ਹਰ ਪੈਰੋਕਾਰ ਦਾ ਬੱਚਾ ਕੋਈ ਨਾ ਕੋਈ ਕਲਾ ਜਰੂਰ ਸਿੱਖੇ ….
ਮਨਜੋਤ ਜਿੰਨੀ ਵੀ ਪਲੀ ਸੀ ਹੁਣ ਤੱਕ ਕੁੜੀਆਂ ਚ ਹੀ ਪਲੀ ਸੀ ,ਮੁੰਡਿਆਂ ਤੋਂ ਇੱਕ ਦੂਰੀ ਸੀ …ਕੋਈ ਐਸਾ ਮੁੰਡਾ ਨਹੀਂ ਸਯਿ ਜਿਸਨੂੰ ਵੀਰਜੀ ਕਹਿ ਕੇ ਨਾ ਬੁਲਾਇਆ ਹੋਵੇ ।
ਨੌਂਵੀ ਦੱਸਵੀ ਤੱਕ ਉਹ ਕੁੜੀਆਂ ਦੀਆਂ ਅਜੀਬ ਜਿਹੀਆਂ ਘੁਸਰ ਮੁਸਰ ਸੁਣਦੀ ਰਹਿੰਦੀ ਸੀ ..ਉਹ ਇਗਨੋਰ ਕਰਦੀ ਸੀ …ਹਰ ਗੱਲ ਘਰ ਆ ਕੇ ਉਹ ਆਪਣੇ ਡੈਡੀ ਨਾਲ ਜਰੂਰ ਸ਼ੇਅਰ ਕਰਦੀ । ਜਿਥੋਂ ਉਸਨੂੰ ਇਹੋ ਸਬਕ ਮਿਲਿਆ ਕਿ ਐਸੀਆਂ ਕੁੜੀਆਂ ਤੋਂ ਵੀ ਦੂਰ ਰਹਿਣਾ।
ਬਾਇਓ ਪੜ੍ਹਦੇ ਵਕਤ ਉਸਨੂੰ ਪਹਿੱਲੀ ਵਾਰ ਔਰਤ ਮਰਦ ਦੇ ਸਬੰਧ ਬਾਰੇ ਪਤਾ ਲੱਗਾ ਸੀ ..ਜੋ ਮੈਡੀਕਲ ਕਰਦੇ ਸਮੇਂ ਹੋਰ ਵੀ ਚੰਗੀ ਤਰਾਂ ਪਤਾ ਲੱਗਾ। ਪਹਿਲੀ ਵਾਰ ਪੜ੍ਹਕੇ ਉਸਨੂੰ ਅਜੀਬ ਜਿਹਾ ਲੱਗਾ ਸੀ। ਉਸਨੂੰ ਇਹੋ ਦੱਸਿਆ ਗਿਆ ਸੀ ਕਿ ਇਹ ਜੋ ਵਿਕਾਰ ਹਨ ਇਹਨਾਂ ਵਿੱਚ ਹੀ ਇੱਕ ਹੈ ਔਰਤ ਮਰਦ ਦਾ ਸਬੰਧ …
ਇਸ ਲਈ ਮਹਿਜ਼ ਸੰਤਾਨ ਉਤਪਤੀ ਤੋਂ ਬਾਅਦ ਸਭ ਵਿਕਾਰ ਭਰਿਆ ਹੈ। ਜੁਆਨ ਹੂੰਦੀਆਂ ਕੁੜੀਆਂ ਨੂੰ ਡੇਰੇ ਚ ,ਘਰ ਚ,ਵੱਡੀਆਂ ਦੀਦੀਆਂ ਵੱਲੋਂ ਇਹੋ ਸਿਖਾਇਆ ਜਾਂਦਾ ਸੀ ।
ਉਸਨੇ ਖੁਦ ਵੀ ਸੁਣਿਆ ਤੇ ਵੇਖਿਆ ਸੀ ਕਈ ਕੁੜੀਆਂ ਵਿਕਾਰਾਂ ਚ ਪੈ ਕੇ ਡੇਰੇ ਦੀ ਮਰਿਆਦਾ ਭੰਗ ਕਰ ਚੁੱਕੀਆਂ ਸੀ …ਡੇਰੇ ਵੱਲੋਂ ਪ੍ਰਵਾਨ ਵਸਤਰ ਤਿਆਗ ਦਿੱਤੇ ਸੀ ..ਵੈਸਟਰਨ ਡ੍ਰੇਸ ਪਾ ਲਈ ਸੀ ..ਵਾਲ ਕਟਵਾ ਲੈ ਸੀ ਰੰਗਵਾ ਲੈ ਸੀ ਤੇ ਹੋਰ ਕਿੰਨਾਂ ਕੁਝ …
ਡੇਰੇ ਵਿਚੋਂ ਐਸੇ ਲੋਕਾਂ ਨੂੰ ਛੇਕ ਦਿੱਤਾ ਗਿਆ ਸੀ ।
ਇਹ ਉਸਦੇ ਲਈ ਪਹਿਲਾ ਮੌਕਾ ਸੀ ਜਦੋਂ ਆਪਣੇ ਭਰਾ ਜਾਂ ਪਿਤਾ ਤੋਂ ਬਿਨਾਂ ਇਸ ਉਮਰੇ ਉਹ ਕਿਸੇ ਮਰਦ ਨਾਲ ਉਹ ਇਕੱਲੇ ਹੀ ਸਮਾਂ ਕੱਟਦੀ ਸੀ।
ਉਸ ਲਈ ਸੇਵਾਦਾਰ ਬਾਬਾ ਜੀ ਜਿੰਨਾ ਹੀ ਪੂਜਨੀਕ ਸੀ … ਰਿਸ਼ਤੇ ਚ ਪਿਤਾ ਜਿਹਾ ਹੀ ਸਨੇਹ ਵੀ ਸੀ । ਜੋ ਆਦਤ ਸਕੂਲੋਂ ਜਾਂ ਬਾਹਰੋਂ ਆ ਕੇ ਪਿਤਾ ਨੂੰ ਦੱਸਣ ਦੀ ਸੀ ਉਹੋ ਹੀ ਸੇਵਾਦਾਰ ਨੂੰ ਉਹ ਉਂਝ ਹੀ ਦੱਸ ਦਿੰਦੀ ਸੀ।
ਉਸਨੂੰ ਸਿਖਾਉਂਦੇ ਹੋਏ ਕਈ ਬਹੁਤ ਵਾਰ ਉਸਦੇ ਹੱਥ ਸੇਵਾਦਾਰ ਦੇ ਹੱਥਾਂ ਚ ਹੁੰਦੇ ਜਾਂ ਸੇਵਾਦਾਰ ਦੇ ਹੱਥ ਉਸਦੇ ਮੋਢਿਆਂ ਤੇ ਕਦੇ ਵੀ ਉਸਦੇ ਮਨ ਚ ਕੋਈ ਐਸਾ ਖਿਆਲ ਨਹੀਂ ਸੀ ਆਇਆ।
ਗੱਲਾਂ ਹੂੰਦੀਆਂ ਸੀ ਗੱਲਾਂ ਵਿੱਚੋ ਗੱਲਾਂ ਨਿੱਕਲ ਜਾਂਦੀਆਂ ਸੀ ।
ਪਹਿਲੇ ਹਫਤੇ ਦੀ ਹੀ ਸ਼ਾਇਦ ਗੱਲ ਸੀ …ਜਦੋਂ ਕਿਸੇ ਕੁੜੀ ਹੱਥ ਕਲਾਸ ਦੇ ਇੱਕ ਮੁੰਡੇ ਨੇ ਉਸ ਲਈ ਦੋਸਤੀ ਦਾ ਸੁਨੇਹਾ ਘੱਲਿਆ ਸੀ।ਸੁਣ ਕੇ ਉਹ ਸੁੰਨ ਹੋ ਗਈ ਸੀ …ਇੱਕੋ ਪਲ ਚ ਗੁੱਸੇ ਚ ਆ ਕੇ ਮਨਾ ਕਰ ਦਿੱਤਾ।
ਸ਼ਾਮੀ ਸੇਵਾਦਾਰ ਆਇਆ ਉਹਦਾ ਮੂਡ ਇਸੇ ਗੱਲੋਂ ਵਿਗੜਿਆ ਹੋਇਆ ਸੀ …ਸਾਰੀ ਗੱਲ ਦੱਸੀ। ਸੇਵਾਦਾਰ ਨੇ ਸੁਣੀ ਵੀ ।
ਫਿਰ ਪੁੱਛਿਆ ,”ਕਦੇ ਕੋਈ ਲੜਕਾ ਦੋਸਤ ਨਹੀਂ ਬਣਿਆ ਅਜੇ ਤੱਕ “।
ਅਜ਼ੀਬ ਸਵਾਲ ਸੀ ….ਮਨਜੋਤ ਸਵਾਲ ਤੇ ਇੱਕ ਵਾਰ ਸੁੰਨ ਹੋ ਗਈ ਸੀ,ਸਮਝ ਨਹੀਂ ਸੀ ਆ ਰਿਹਾ ਕੀ ਉੱਤਰ ਦੇਵੇ ….
ਰੇਵ ਪਾਰਟੀ -8
“ਨਹੀਂ, ਇਹ ਸਭ ਕਦੇ ਸੋਚਿਆ ਹੀ ਨਹੀਂ, ਮੁੰਡਿਆਂ ਬਾਰੇ ਬੱਸ ਅਜ਼ੀਬ ਜਿਹੀਆਂ ਗੱਲਾਂ ਹੀ ਸੁਣੀਆਂ ਨੇ ਜੋ ਕਦੇ ਸਮਝ ਨਹੀਂ ਆਈਆਂ .ਇੱਕ ਡਰ ਜਿਹਾ ਹਮੇਸ਼ਾਂ ਬਣਿਆ ਰਿਹਾ।”
ਉਹਦੇ ਦੱਸਣ ਚ ਇੱਕ ਸ਼ਰਮ ਸੀ ।
ਇਹ ਚਲਦਾ ਰਿਹਾ, ਨਜ਼ਦੀਕੀ ਤਾਂ ਸੀ ਹੀ ਸੇਵਾਦਾਰ ਉਸਦੇ ਇੱਕ ਦੋਸਤ ਵਰਗਾ ਹੋ ਗਿਆ ਸੀ। ਇਸ ਉਮਰ ਚ ਜੁਆਨ ਜਿਸਮ ਚ ਬਹੁਤ ਗੱਲਾਂ ਹੁੰਦੀਆਂ ਹਨ। ਜੋ ਉਹ ਕਿਸੇ ਨਾਲ ਕਰਨਾ ਚਾਹੁੰਦੇ ਹਨ। ਹਰ ਗੱਲ ਕਿਸੇ ਨੂੰ ਸੁਣਾ ਕੇ ਹੀ ਚੈਨ ਮਿਲਦਾ ਹੈ । ਕਿੰਨੇ ਹੀ ਸਵਾਲ ਹੁੰਦੇ ਹਨ। ਜਿਹਨਾਂ ਦੇ ਜਵਾਬ ਮੰਗੇ ਜਾਂਦੇ ਹਨ। ਇਸ ਲਈ ਸੰਗੀਤ ਤੋਂ ਉਰਾਂ ਪਰਾਂ ਹਰ ਵਿਸ਼ੇ ਤੇ ਗੱਲ ਹੁੰਦੀ। ਸੇਵਾਦਾਰ ਨੂੰ ਗੱਲਾਂ ਆਉਂਦੀਆਂ ਸੀ ਤਾਂਹੀ ਇਥੋਂ ਤੱਕ ਆਇਆ ਸੀ। ਉਸ ਕੋਲ ਹਰ ਸਵਾਲ ਦਾ ਜਵਾਬ ਹੁੰਦਾ। ਹਾਣ ਤੋਂ ਬਿਨਾਂ ਵੀ ਇੱਕ ਖਿੱਚ ਜਿਹੀ ਬਣ ਗਈ ਸੀ। ਖਿੱਚ ਇੱਕ ਆਦਤ ਕਰਕੇ ਵੀ ਸੀ ,ਕੋਈ ਹੋਰ ਨਾ ਹੋਣ ਕਰਕੇ ਵੀ,ਜਦੋਂ ਬਲਦ ਕੋਲ ਕੁਝ ਹੋਰ ਨਾ ਹੋਏ ਉਹ ਰੱਸਾ ਹੀ ਚੱਬਣ ਲੱਗ ਜਾਂਦਾ ਹੈ।ਪਰ ਇੱਕ ਸਰੀਰਕ ਖਿੱਚ ਵੀ ਸੀ …ਜੋ ਹੌਲੀ ਹੌਲੀ ਵਧੀ ਸੀ …ਜੋ ਪੂਰਨ ਤੌਰ ਤੇ ਅਧਿਆਤਮਕਤਾ ਦੇ ਚੋਲੇ ਚ ਲਿਪਟੀ ਹੋਈ ਸੀ।
ਸਿਖਦੇ ਸਮੇਂ ਚੁੰਨੀ /ਦੁਪੱਟਾ ਵਾਰ ਵਾਰ ਡਿੱਗਦਾ ਸੀ ਤਾਂ ਅਕਸਰ ਹੀ ਉਹ ਇਸਨੂੰ ਬੰਨ੍ਹ ਲੈਂਦੀ ਜਾਂ ਪਰ੍ਹਾਂ ਰੱਖ ਦਿੰਦੀ ਸੀ। ਹਰ ਵੇਲੇ ਇੰਝ ਹੀ ਲੁਕਾ ਕੇ ਰੱਖੀ ਖੂਬਸੂਰਤੀ ਸਾਹਮਣੇ ਝਲਕਣ ਲੱਗੀ ਸੀ।ਕਿੰਨੀ ਵਾਰੀ ਉਸਨੂੰ ਉੱਠਣਾ ਬੈਠਣਾ ਜਾਂ ਝੁਕਣਾ ਪੈਂਦਾ। ਉਸਨੇ ਕਦੇ ਸੇਵਾਦਾਰ ਦੀ ਤੱਕਣੀ ਨੂੰ ਗੌਲਿਆ ਨਹੀਂ ਸੀ ਮਨ ਚ ਆਦਰ ਤੇ ਸਤਿਕਾਰ ਹੀ ਐਨਾ ਸੀ। ਸੇਵਾਦਾਰ ਦੀਆਂ ਨਜਰਾਂ ਚ ਹਰ ਬੀਤਦੇ ਦਿਨ ਨਾਲ ਨਵਾਂ ਰੰਗ ਉੱਤਰਦਾ ਚਲੇ ਗਿਆ ਸੀ।
ਸਿਖਾਉਂਦੇ ਹੋਏ ਕਿੰਨੀ ਵਾਰ ਉਂਗਲਾਂ ਨਾਲ ਉਂਗਲਾਂ ਖਹਿ ਜਾਂਦੀਆਂ ਸੀ,ਹੱਥਾਂ ਚ ਹੱਥ ਘੁੱਟੇ ਜਾਂਦੇ ਸੀ।ਫਿਰ ਇਹਨਾਂ ਦਾ ਵਕਫਾ ਵਧਦਾ ਚਲਾ ਗਿਆ।
ਹੌਲੀ ਹੌਲੀ ਸੇਵਾਦਾਰ ਉਸਦੇ ਜਿਸਮ ਨੂੰ ਛੋਹਣ ਦਾ ਕੋਈ ਮੌਕਾ ਨਹੀਂ ਸੀ ਗਵਾਉਂਦਾ।ਜਿਵੇੰ ਸ਼ਿਕਾਰੀ ਸ਼ਿਕਾਰ ਤੋਂ ਪਹਿਲਾਂ ਦੂਰ ਤਾਈਂ ਚੋਗ ਖਿਲਾਰ ਕੇ ਸ਼ਿਕਾਰ ਨੂੰ ਭਰਮਾਉਂਦਾ ਹੈ ..ਇੰਝ ਹੀ …
ਇੱਕ ਦਿਨ ਸੇਵਾਦਾਰ ਦਾ ਸਿਰ ਦਰਦ ਕਰ ਰਿਹਾ ਸੀ। ਸਿਖਾਉਂਦੇ ਸਿਖਾਉਂਦੇ ਹੋਰ ਵੀ ਦੁਖਣ ਲੱਗਾ . ਮਨਜੋਤ ਚਾਹ ਬਣਾਉਣ ਲਈ ਚਲੇ ਗਈ ਤਾਂ ਉਹ ਉੰਝ ਹੀ ਥੱਲੇ ਵਿਛਾਏ ਗੱਦੇ ਤੇ ਲੇਟ ਗਿਆ। ਚਾਹ ਬਣਾ ਕੇ ਜਿਆਦਾ ਸਿਰ ਦਰਦ ਨਾ ਹੋਏ ਇਸ ਗੱਲੋਂ ਸਿਰ ਨੂੰ ਘੁੱਟਣ ਲੱਗੀ।
ਬੰਨੇ ਪਰਨੇ ਨੂੰ ਉਤਾਰ ਦਿੱਤਾ ….ਉਸਦੇ ਨਰਮ ਹੱਥਾਂ ਦੇ ਫਿਰਦੇ ਹੀ ਸੇਵਾਦਾਰ ਦਾ ਸਿਰ ਦਰਦ ਤਾਂ ਘੱਟ ਗਿਆ ਪਰ ਦੱਬੀਆਂ ਹੋਈਆਂ ਹੋਰ ਇੱਛਾਵਾਂ ਉੱਠਣ ਲੱਗੀਆਂ।
“ਜੋਤ ਤੇਰੇ ਹੱਥਾਂ ਚ ਜਾਦੂ ਏ …ਪਲਾਂ ਚ ਹੀ ਮੇਰੇ ਸਿਰ ਦਰਦ ਨੂੰ ਭਜਾ ਦਿੱਤਾ…ਪਰ ਤੇਰੇ ਹੱਥਾਂ ,ਤੇਰੇ ਬੋਲਾਂ ਚ ਇੱਕ ਮਹਿਕ ਏ..ਜੋ ਕਿਸੇ ਵੀ ਮਰਦ ਦੇ ਪੂਰਨ ਤਨ ਮਨ ਦੀਆਂ ਸ਼ਕਤੀਆਂ ਨੂੰ ਜਗਾ ਸਕਦੀ ਏ..ਬਹੁਤ ਘੱਟ ਇਨਸਾਨਾਂ ਨੂੰ ਰੱਬ ਐਸੀ ਕਾਬਲੀਅਤ ਦਿੰਦਾ ਹੈ।” ਸੇਵਾਦਾਰ ਨੇ ਕਿਹਾ।
ਮਨਜੋਤ ਗੱਲਾਂ ਦਾ ਕੁਝ ਕੁਝ ਅਰਥ ਹੀ ਸਮਝੀ ਸੀ।
“ਪਰ ਬਾਬਾ ਜੀ ਆਖਦੇ ਸੀ ਕਿ ਇਹ ਇਛਾਵਾਂ ਹਰ ਇੱਕ ਲਈ ਨਹੀਂ ਜਾਗਣੀਆਂ ਚਾਹੀਦੀਆਂ ਤੇ ਸਿਰਫ ਖਾਸ ਮੌਕੇ ਤੇ ਖਾਸ ਇਨਸਾਨ ਲਈ ਹੋਣ।”
-“ਹਾਂ ਬਾਬਾ ਜੀ ਸਹੀ ਕਹਿੰਦੇ ਹਨ ਪਰ ਇਸ ਵੇਲੇ ਸਾਡੇ ਦੋਹਾਂ ਤੋਂ ਸਿਵਾ ਕੋਈ ਹੋਰ ਨਹੀਂ ਹੈ …ਇਸ ਲਈ ਇਹ ਘੜੀ ਇਹ ਪਲ ਇਹ ਹੀ ਖਾਸ ਹੈ…ਮੇਰੇ ਲਈ ਇਹ ਦਿਨੋਂ ਦਿਨ ਖਾਸ ਹੁੰਦਾ ਜਾ ਰਿਹਾ ਹੈ।”
-“ਪਰ ਸੇਵਾਦਾਰ ਜੀ ,ਤੁਸੀਂ ਵਿਆਹੇ ਹੋ ਤੇ ਮੈਂ ਕੁਆਰੀ…ਐਦਾਂ ਦੀ ਕੋਈ ਵੀ ਇੱਛਾ ਵਿਕਾਰ ਹੁੰਦੀ ਹੈ ……”
-“ਵਿਕਾਰ ਉਦੋਂ ਬਣਦੀ ਹੈ ਜਦੋੰ ਉਸਦੀ ਪੂਰਤੀ ਨਾ ਹੋਵੇ “
-“ਗੱਲ ਪੂਰਤੀ ਦੀ ਨਹੀਂ ਏ ਗੱਲ ਰਿਸ਼ਤੇ ਦੀ ਹੈ ….ਜਾਇਜ਼ ਜਾਂ ਨਜਾਇਜ਼ ਹੋਣ ਦੀ ਏ “।
-“ਜਦੋੰ ਦੋਂਵੇਂ ਪਾਸੇ ਤੋਂ ਇੱਛਾ ਹੋਏ ਤਾਂ ਰਿਸ਼ਤੇ ਜਾਇਜ਼ ਜਾਂ ਨਜਾਇਜ਼ ਕਿੱਦਾਂ ਹੋ ਸਕਦੇ ,ਰਿਸ਼ਤੇ ਨਾਮ ਦੇ ਅਧਾਰ ਤੇ ਹੋਣੇ ਚਾਹੀਦੇ ਜਾਂ ਇੱਛਾ ਦੇ “
-“ਪਰ ਸਾਡੇ ਬਾਬਾ ਜੀ ਤਾਂ ਇਹੋ ਸਿਖਾਉਂਦੇ ਕੋਈ ਵੀ ਐਸਾ ਰਿਸ਼ਤਾ ਜੋ ਸਮਾਜ ਨੂੰ ਪਰਿਵਾਰ ਨੂੰ ਪ੍ਰਵਾਨ ਨਾ ਹੋਏ ਉਸ ਚ ਨਹੀਂ ਪੈਣਾ ਚਾਹੀਦਾ “।
-“ਜੇ ਇਹੋ ਗੱਲ ਹੁੰਦੀ ਤਾਂ ਕੀ ਰਾਧਾ ਕ੍ਰਿਸ਼ਨ ਦੇ ਰਿਸ਼ਤੇ ਨੂੰ ਲੋਕ ਕਿਉਂ ਪੂਜਦੇ ? ਉਹ ਇੱਕ ਅਮਰ ਪ੍ਰੇਮ ਹੈ ਜਿਸਨੂੰ ਪੂਜਿਆ ਜਾਂਦਾ ਹੈ “।
-“ਪਰ ਇਸਨੂੰ ਸਮਾਜ ਪ੍ਰਵਾਨ ਨਹੀਂ ਕਰੇਗਾ , ਔਰਤ ਨੂੰ ਉਸੇ ਮਰਦ ਦਾ ਸਾਥ ਸਵੀਕਾਰਨਾ ਚਾਹੀਦਾ ਹੈ ਜਿਹੜਾ ਉਸਨੂੰ ਸਮਾਜ ਅੱਗੇ ਵੀ ਪ੍ਰਵਾਨ ਕਰ ਸਕੇ।”
-“ਸਮਾਜ ਤੋਂ ਬਿਨਾਂ ਇੱਕ ਬੰਦੇ ਦਾ ਅੰਤਰ ਮਨ ਹੁੰਦਾ ਹੈ …ਇੱਕ ਅਦ੍ਰਿਸ਼ ਸ਼ਕਤੀ ਜਿਸਨੂੰ ਅਸੀਂ ਦੋਂਵੇਂ ਮੰਨਦੇ ਹਾਂ …ਮੈਂ ਤੈਨੂੰ ਉਸਦੇ ਸਾਹਮਣੇ ਪ੍ਰਵਾਨ ਕਰਨ ਲਈ ਤਿਆਰ ਹਾਂ …ਜਿੱਥੇ ਸਿਰਫ ਸਾਡੇ ਦੋਹਾਂ ਦੀ ਹਾਜ਼ਰੀ ਹੋਏਗੀ …ਕੀ ਤੈਨੂੰ ਪ੍ਰਵਾਨ ਹੈ?”
ਮਨਜੋਤ ਕੁਝ ਨਾ ਬੋਲ ਸਕੀ…
“ਜੇਕਰ ਤੈਨੂੰ ਪ੍ਰਵਾਨ ਹੈ ਤੂੰ ਮੇਰੇ ਕੋਲ ਲੇਟ ਸਕਦੀਂ ਏ ….” ਉਸਦੇ ਹੱਥਾਂ ਨੂੰ ਹੱਥਾਂ ਚ ਘੁੱਟਦੇ ਹੋਏ ਆਪਣੀ ਛਾਤੀ ਨਾਲ ਲਗਾ ਲਿਆ।
ਦੁਚਿਤੀ ਚ ਹੁੰਦੇ ਹੋਏ ਵੀ ਮਨਜੋਤ ਲੇਟ ਗਈ।
ਆਪਣੀਆਂ ਬਾਹਾਂ ਚ ਘੁੱਟ ਕੇ ਉਹ ਕੁਝ ਸਤਰਾਂ ਦੁਹਰਾਉਂਦਾ ਰਿਹਾ ਤੇ ਮਨਜੋਤ ਨੂੰ ਵੀ ਉੰਝ ਹੀ ਕਰਨ ਲਈ ਆਖਦਾ ਰਿਹਾ। ਜਿਵੇੰ ਜਿਵੇੰ ਉਹ ਆਖੀ ਗਿਆ ਉਹ ਉਵੇਂ ਹੀ ਕਰਦੀ ਚਲੀ ਗਈ। ਹਰ ਲੰਘਦੇ ਪਲ ਨਾਲ ਕੁਝ ਕੁਝ ਉਸਤੇ ਹਾਵੀ ਹੋ ਰਿਹਾ ਸੀ।
ਜਿਵੇੰ ਸੇਵਾਦਾਰ ਦੇ ਜਿਸਮ ਦਾ ਸੇਕ ਉਸਦੇ ਜਿਸਮ ਵਿੱਚੋ ਕਈ ਗੁਣਾ ਵੱਧਕੇ ਨਿਕਲਣ ਲੱਗਾ ਸੀ।ਇਸਦਾ ਕਾਰਨ ਉਹਨਾਂ ਦੀ ਪ੍ਰਾਥਨਾ ਸੀ ਜਾਂ ਕੁਝ ਹੋਰ ਪਤਾ ਨਹੀਂ …
ਸੇਵਾਦਾਰ ਦੇ ਉਸਦੇ ਢਿੱਡ ਕੋਲੋ ਪਾਈ ਜੱਫੀ ਵਿੱਚੋ ਹੱਥ ਲਗਾਤਾਰ ਇੱਧਰ ਉਧਰ ਖਿਸਕ ਰਹੇ ਸੀ।ਪ੍ਰੰਤੂ ਕਮੀਜ਼ ਬਹੁਤ ਹੀ ਭੀੜੀ ਹੋਣ ਕਰਕੇ ਅੰਦਰ ਨਹੀਂ ਸੀ ਜਾ ਪਾ ਰਹੇ। ਇਸ ਲਈ ਉੱਪਰੋਂ ਹੀ ਉਸਦੇ ਜਿਸਮ ਨੂੰ ਟੋਹਣ ਲੱਗੇ ਸੀ। ਸੇਵਾਦਾਰ ਦੇ ਗਰਮ ਸਾਹ ਗਰਦਨ ਤੇ ਸਨ। ਇੰਝ ਉਸਦਾ ਜਿਸਮ ਖੁਦ ਦੀ ਮੁਖਤਿਆਰੀ ਚ ਨਿੱਕਲ ਕੇ ਸੇਵਾਦਾਰ ਦੇ ਹੱਥਾਂ ਚ ਆ ਗਿਆ ਸੀ। ਸਾਲਾਂ ਦੇ ਲੱਗੇ ਬੰਨ੍ਹ ਅਚਾਨਕ ਹੀ ਟੁੱਟਣ ਲੱਗੇ ਸੀ।ਸਭ ਧਰਮ ਕਰਮ ਸਿੱਖਿਆ ਜਜਬਾਤਾਂ ਚ ਵਹਿ ਗਈ ਸੀ।
ਜਿਸਮ ਚ ਖਿੱਚ ਤੇ ਬੇਚੈਨੀ ਸੀ…ਸੇਵਾਦਾਰ ਇਸ ਗੱਲ ਨੂੰ ਸਮਝਦਾ ਸੀ।ਹੁਣ ਮਨਜੋਤ ਉਸਦੀਆਂ ਬਾਹਾਂ ਚ ਨਿਕਲਣ ਦੀ ਨਹੀਂ ਸਗੋਂ ਸਮਾਉਣ ਦੀ ਕੋਸ਼ਿਸ਼ ਕਰ ਰਹੀ ਸੀ.
ਇੱਛਾ ਬਦਲ ਜਾਣ ਤੋਂ ਪਹਿਲਾ ਉਹ ਚਾਹੁੰਦਾ ਸੀ ਕਿ ਜਿੰਨਾ ਛੇਤੀ ਉਹ ਊਸ ਨਾਲ ਸਮਾਵੇ ਵਧੀਆ ਰਹੇਗਾ ।ਇਸ ਲਈ ਸਿਰਫ ਓਨੇ ਕੁ ਕੱਪੜਿਆਂ ਨੂੰ ਉਤਾਰ ਕੇ ਸਾਰਿਆ ਜਿੰਨੇ ਜਰੂਰਤ ਸੀ …….
……….
ਇੰਝ ਇਹ ਸਿਲਸਿਲਾ ਚੱਲ ਨਿਕਲਿਆ। ਮਨਜੋਤ ਨੂੰ ਉਸਦੇ ਜਾਣ ਮਗਰੋਂ ਇੰਝ ਲਗਦਾ ਸੀ ਕਿ ਇਹ ਸਭ ਗਲਤ ਹੈ …ਹੋਰਾਂ ਨੂੰ ਉਹ ਕੀ ਕੀ ਆਖਦੀ ਏ ਤੇ ਖੁਦ …
ਪਰ ਜਿਉਂ ਜਿਉਂ ਸੇਵਾਦਾਰ ਦੇ ਆਉਣ ਦਾ ਸਮਾਂ ਆਉਂਦਾ ਇੱਕ ਬੇਚੈਨੀ ਹੁੰਦੀ ।
ਜਿਵੇੰ ਹਰ ਸ਼ਰਾਬੀ ਸਵੇਰੇ ਉੱਠ ਕੇ ਸ਼ਰਾਬ ਨੂੰ ਗਲਤ ਆਖਦਾ ਰਾਤੀਂ ਪੀ ਕੇ ਜੋ ਕੁਝ ਹੋਇਆ ਉਸਨੂੰ ਝੂਰਦਾ ਤੇ ਕਹਿੰਦਾ ਅੱਜ ਤੋਂ ਬਾਅਦ ਨਹੀਂ ਪੀਣੀ ਪਰ ਸ਼ਾਮ ਹੁੰਦੇ ਹੀ ….. ਮੁੜ ਉਹੀ।
ਇਹੋ ਹਾਲ ਮਨਜੋਤ ਦਾ ਸੀ …ਉਹ ਆਪਣੀ ਸਮਝ ਨਾਲ ਸਭ ਕੁਝ ਗਲਤ ਕਰਾਰ ਦਿੰਦੀ ..ਪਰ ਸੇਵਾਦਾਰ ਸਭ ਕੁਝ ਉਲਟਾ ਸਮਝਾ ਦਿੰਦਾ। ਕਦੇ ਦੱਸਦਾ ਕਿ ਪਰਮਾਤਮਾ ਦੀ ਨਜ਼ਰ ਚ ਉਹ ਪਤੀ ਪਤਨੀ ਹਨ … ਇਹ ਜਰੂਰੀ ਨਹੀਂ ਕਿ ਦੁਨੀਆਂ ਸਾਹਮਣੇ ਹੀ ਹੋਣ …
ਫਿਰ ਜਦੋਂ ਵਿਆਹ ਦੀ ਗੱਲ ਹੁੰਦੀ ਤਾਂ ਉਹ ਗ੍ਰੰਥਾਂ ਦਾ ਹਵਾਲਾ ਦੇਕੇ ਆਖਦਾ ਕਿ ਆਤਮਿਕ ਤੌਰ ਤੇ ਵਿਆਹ ਹੋਣਾ ਹੀ ਵਿਆਹ ਬਾਕੀ ਦੁਨਿਆਵੀ ਰਿਸ਼ਤੇ ਇਥੇ ਹੀ ਰਹਿ ਜਾਣੇ ਸਿਰਫ ਆਤਮਾ ਦੇ ਰਿਸ਼ਤੇ ਨਾਲ ਜਾਣਗੇ।
“ਫਿਰ ਇਸ ਲਈ ਜਿਸਮਾਨੀ ਰਿਸ਼ਤਿਆਂ ਦੀ ਕੀ ਲੋੜ ?”ਮਨਜੋਤ ਪੁੱਛਦੀ ।
“ਜਿਸਮਾਂ ਦੀ ਪੌੜੀ ਹੀ ਆਤਮਿਕ ਰਿਸ਼ਤਿਆਂ ਦਾ ਰਸਤਾ ਹੈ ” ਸੇਵਾਦਾਰ ਆਖਦਾ ।
“ਪਰ ਉਹ ਤੇ ਤੁਹਾਡੇ ਪਤਨੀ ਨਾਲ ਹਨ ਤੇ ਊਸ ਨਾਲ ਬੱਚੇ ਵੀ ਹਨ” ਮਨਜੋਤ ਆਖਦੀ ।
“ਮੇਰਾ ਪਤਨੀ ਨਾਲ ਰਿਸ਼ਤਾ ਮਜ਼ਬੂਰੀ ਦਾ ਰਿਸ਼ਤਾ, ਕਦੇ ਵੀ ਮਨ ਨਹੀਂ ਜੁੜਿਆ ..ਸਿਰਫ ਤੇਰੇ ਨਾਲ ਮੈਂ ਉੱਚਤਾ ਦੀ ਉਹ ਮੰਜਿਲ ਛੂਹੰਦੇ ਹਾਂ ਕਿ ਐਨੇ ਸਾਲਾਂ ਚ ਕਦੇ ਨਹੀਂ ਛੂਹੀ…ਤੂੰ ਹੀ ਮੇਰੀ ਮੁਕਤੀ ਦਾ ਮਾਰਗ ਹੈਂ।”
“ਪਰ ਇਹ ਰਿਸ਼ਤਾ ਕਦੋੰ ਤੱਕ ਜੁੜਿਆ ਰਹੇਗਾ ,ਅੱਜ ਨਹੀਂ ਤਾਂ ਕੱਲ੍ਹ ਇਹ ਖਤਮ ਹੋਏਗਾ …ਫਿਰ ਆਪਾਂ ਵਿਆਹ ਕਿਉਂ ਨਾ ਕਰਵਾ ਲਈਏ”।
“ਵਿਆਹ ਸਿਰਫ ਇਸ ਦੁਨੀਆਂ ਦੀ ਮੰਜਿਲ ਹੈ..ਅਸੀਂ ਇਸ ਦੁਨੀਆਂ ਤੋਂ ਪਾਰ ਦੇ ਹਾਂ…ਤੇਰੇ ਡਾਕਟਰ ਬਣਦੇ ਹੀ ਤੈਨੂੰ ਡੇਰੇ ਚ ਪੱਕੇ ਤੌਰ ਤੇ ਹੀ ਰਖਵਾ ਦੇਣਾ। ਮੈ ਵੀ ਪੱਕਾ ਸ਼ਿਫਟ ਹੋ ਜਾਵਾਗਾਂ ਤੇ ਆਪਾਂ ਹਮੇਸ਼ਾ ਸਾਥ ਰਹਾਂਗੇ। ਗੁਰੂ ਤੇ ਸਿਸ਼ ਦਾ ਇਹ ਮੇਲ ਹਮੇਸ਼ਾਂ ਇੰਝ ਹੀ ਉਚਾਈ ਛੂਹੇਗਾ।”
ਮਨਜੋਤ ਮੰਨ ਗਈ ਸੀ ਜਾਂ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਦਿਨ ਭਰ ਚ ਸੇਵਾਦਾਰ ਨਾਲ ਬਿਤਾਏ ਪਲ ਹੀ ਉਸਦੇ ਸਭ ਤੋਂ ਖਾਸ ਪਲ ਸੀ ਜਿਹਨਾਂ ਬਾਰੇ ਸੋਚਕੇ ਤਨ ਮਨ ਚ ਕੁਝ ਮਹਿਸੂਸ ਹੁੰਦਾ ਸੀ। ਇਸ ਲਈ ਉਹਨੇ ਹਰ ਇੱਕ ਗੱਲ ਲਈ ਖੁਦ ਕੋਲ ਜਵਾਬ ਘੜ ਲਏ ਸੀ। ਹੋਰ ਕੋਈ ਜਵਾਬ ਵਾਲਾ ਨਹੀਂ ਸੀ ।
ਸਭ ਤੋਂ ਵੱਡਾ ਜਵਾਬ ਇਹੋ ਸੀ ਕਿ ਜੇ ਰੱਬ ਨਾ ਇਹ ਚਾਹੁੰਦਾ ਹੁੰਦਾ ਤਾਂ ਕਦੇ ਵੀ ਸੇਵਾਦਾਰ ਨਾਲ ਨਾ ਮਿਲਾਉਂਦਾ ।
ਪਰ ਜੇ ਸ਼ੇਰ ਨੂੰ ਤੱਕ ਕੇ ਜੇ ਹਿਰਨ ਵੀ ਇੰਝ ਅੱਖਾਂ ਬੰਦ ਕਰਕੇ ਖੜ੍ਹਾ ਹੋ ਜਾਏ ਕਿ ਰੱਬ ਇਹੋ ਚਾਹੁੰਦਾ ਸੀ ਤਾਂ ਸ਼ਾਇਦ ਰੱਬ ਬਾਰੇ ਉਸਨੇ ਜਰੂਰ ਕੋਈ ਗਲਤ ਕਿਤਾਬ ਪੜ੍ਹ ਲਈ ਹੋਏਗੀ।
ਦਿਨੋਂ ਦਿਨ ਸੇਵਾਦਾਰ ਦੀਆਂ ਮੰਗਾਂ ਵਧਣ ਲੱਗੀਆਂ ਸੀ। ਉਹ ਹੌਲੀ ਹੌਲੀ ਸੰਗੀਤ ਚੋਂ ਅਧਿਆਤਮਿਕਤਾ ਲੱਭਣ ਲੱਗੇ .. ਐਸੇ ਵੇਲੇ ਬਿਲਕੁੱਲ ਨੰਗੇ ਹੋਕੇ ਸੰਗੀਤ ਨੂੰ ਸਿਖਾਉਣ ਦੀ ਕੋਸ਼ਿਸ ਕਰਦਾ । ਹੌਲੀ ਹੌਲੀ ਉਸਨੂੰ ਪੋਰਨ ਵੀ ਵਿਖਾਣ ਲੱਗਾ ਤਾਂ ਜੋ ਉਹ ਬੇਹਤਰ ਸਿੱਖ ਸਕੇ ਕਿਉਂਕਿ ਹੁਣ ਤੱਕ ਉਸਦੀ ਸਮਝ ਬੇਹੱਦ ਘੱਟ ਸੀ ਜੋ ਸੀ ਸੇਵਾਦਾਰ ਨੇ ਹੀ ਸਿਖਾਇਆ ਸੀ।
ਜਦੋੰ ਉਸਨੇ ਜਿਸਮ ਤੋਂ ਵਾਲਾਂ ਦੀ ਸਫ਼ਾਈ ਲਈ ਕਿਹਾ ਤਾਂ ਇੱਕ ਵਾਰ ਮਨਜੋਤ ਹੈਰਾਨ ਹੋ ਗਈ ਸੀ …. ਡੇਰੇ ਦੇ ਸੰਦੇਸ਼ ਨੂੰ ਪਹੁੰਚਾਉਣ ਵਾਲੇ
ਸੇਵਾਦਾਰ ਮੂੰਹੋ ਇਹ ਸੁਣਕੇ ਉਹ ਹੈਰਾਨ ਸੀ …ਜੋ ਕਹਿੰਦੇ ਸੀ ਰੱਬ ਨੇ ਜੋ ਸ਼ਰੀਰ ਦਿੱਤਾ ਉਸਨੂੰ ਉਵੇਂ ਹੀ ਰੱਖਣ ਉਸਤੋਂ ਬਿਨਾਂ ਰੱਬ ਤੇ ਡੇਰੇ ਦੀ ਬੇਅਦਬੀ ਮੰਨੀ ਜਾਏਗੀ ।ਉਸਨੇ ਇੰਝ ਨਾ ਕਰਨ ਤੋਂ ਇਨਕਾਰ ਕੀਤਾ।
ਸੇਵਾਦਾਰ ਕੋਲ ਇਸਦਾ ਵੀ ਉੱਤਰ ਸੀ।
“ਜਦੋੰ ਤੁਸੀਂ ਕਿਸੇ ਨੂੰ ਗੁਰੂ/ਰੱਬ ਧਾਰ ਲਿਆ ਤਾਂ ਉਸਦੀ ਇੱਛਾ ਜਾਂ ਖੁਸ਼ੀ ਹੀ ਰੱਬ ਦੀ ਖੁਸ਼ੀ ਹੈ ਉਸਦਾ ਹੁਕਮ ਰੱਬ ਦਾ ਹੁਕਮ ਹੈ..ਇਸ ਲਈ ਜਦੋਂ ਆਪਾ ਇਸ ਹੱਦ ਤੱਕ ਜੁੜ ਗਏ ਹਾਂ ਤਾਂ ਮੇਰੀ ਹਰ ਗੱਲ ਹੀ ਰੱਬ ਦੀ ਇੱਛਾ ਹੈ ..ਬਾਬਾ ਜੀ ਇਹੋ ਆਖਦੇ ਹਨ ਤੁਹਾਡਾ ਅਧਿਆਤਕਮ ਪਤੀ ਤੁਹਾਡਾ ਸੁਆਮੀ ਹੈ ..ਉਸਦੀ ਖੁਸ਼ੀ ਹੀ ਪਰਮਾਤਮਾ ਦੀ ਖੁਸ਼ੀ ਹੈ ….”
ਮਨਜੋਤ ਮੰਨਦੀ ਗਈ …ਇਹ ਸਿਰਫ ਇਥੇ ਨਹੀਂ ਸੀ ਰੁਕਿਆ …ਅਧਿਆਤਕਮਤਾ ਤੇ ਨਵੇਂ ਧਰਮ ਦੀ ਸਿਖਿਆ ਦੱਸਦੇ ਹੋਏ .. ਬੀਅਰ ਵਿਸਕੀ ਤੱਕ ਉਹ ਸਭ ਮੰਨਦੀ ਗਈ ।
ਹੋਰ ਪਤਾ ਨਹੀਂ ਕੀ ਕੁਝ ਮੰਨਦੀ ਜੇ ਇੰਝ ਮਨਿੰਦਰ ਤੇ ਰੂਪੀ ਨੂੰ ਸਭ ਪਤਾ ਨਾ ਲਗਦਾ ।
……
ਦੋਵਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਮਨਜੋਤ ਨੂੰ ਸਮਝਾਉਣ ਜਾਂ ਗੁੱਸਾ ਹੋਣ …ਉਸਦੇ ਘਰ ਦੱਸਣ ਜਾਂ ਸੇਵਾਦਾਰ ਦੀ ਅਧਿਆਮਕਤਾ ਦੇ ਢੋਂਗ ਨੂੰ ਖਿਲਾਰ ਦੇਣ।
ਭਟਕਣ ਦੇ ਇਹ ਮਸਲੇ ਬਹੁਤ ਨਾਜ਼ੁਕ ਹੁੰਦੇ ਹਨ। ਜਦੋਂ ਗਲਤ ਰਾਹ ਤੇ ਤੁਰਦੇ ਨੂੰ ਪਤਾ ਹੀ ਨਾ ਹੋਏ ਕਿ ਉਸਦੇ ਸੋਚਣ ਸ਼ਕਤੀ ਨੂੰ ਗ਼ੈਬੀ ਸ਼ਕਤੀ ਦੇ ਭਰਮ ਹੇਠ ਕੀਲਕੇ ਉਸਦੀ ਜਿਸਮ ਦੀ ਲੋੜ ਨੂੰ ਉਸੇ ਦੇ ਖਿਲ਼ਾਫ ਵਰਤ ਲਿਆ ਗਿਆ ਹੈ।
ਮਨਿੰਦਰ ਇਸ ਗੱਲ ਨੂੰ ਬੇਹਤਰ ਸਮਝ ਸਕਦੀ ਸੀ . ਮਨਜੋਤ ਵੀ ਤਾਂ ਉਸ ਵਾਂਗ ਇੱਕ ਨਸ਼ੇ ਹੇਠ ਸੀ ..ਜਿੱਥੇ ਦੋਵਾਂ ਨਾਲ ਇੱਕੋ ਜਿਹਾ ਵਰਤਾਅ ਹੋਇਆ …ਫਰਕ ਇਹ ਸੀ ਮਨਜੋਤ ਨੂੰ ਉਹ ਨਸ਼ਾ ਬਚਪਨ ਤੋਂ ਦਿੱਤਾ ਜਾ ਰਿਹਾ ਸੀ ……
……………………
【ਚਲਦਾ】

ਲੇਖਕ ਹਰਜੋਤ ਸਿੰਘ ਹਰਜੋਤ ਦੀ ਕਲਾਮ 70094-52602 FACEBOOK PAGE HARJOT DI KALAM

” ਜਿਥੇ ਪੜ੍ਹੇ ਲਿਖੇ ਦਾ ਇਹ ਹਾਲ ਹੋਵੇ ,ਓਥੇ ਅਨਪੜ੍ਹ ਨੂੰ ਕੀ ਦੋਸ਼ “, ਮਨਜੋਤ ਪੂਰੀ ਗੱਲ ਦੱਸ ਦੇਣ ਮਗਰੋਂ ਵੀ ਆਪਣੀ ਗੱਲ ਤੇ ਕਾਇਮ ਸੀ। ਪਰ ਉਹ ਇਹ ਨਹੀਂ ਸੀ ਚਾਹੁੰਦੀ ਕਿ ਇਸ ਬਾਰੇ ਉਸਦੇ ਘਰ ਪਤਾ ਲੱਗੇ। ਉਸਦੀ ਜਿੰਦਗ਼ੀ ਚ ਜੋ ਕੁਝ ਵੀ ਹੈ ਉਸਦੀ ਆਪਣੀ ਸਮਝ ਮੁਤਾਬਿਕ ਹੈ। ਜੇਕਰ ਉਹਦੇ ਘਰ ਕੁਝ ਵੀ ਦੱਸਣ ਮਗਰੋਂ ਉਸਦੀ ਕਿਸੇ ਵੀ ਤਰ੍ਹਾਂ ਦੀ ਬੇਇਜਤੀ ਹੋਈ ਤਾਂ ਉਹ ਦੋਵਾਂ ਨੂੰ ਦੋਸ਼ੀ ਕਰਾਰ ਦੇਵੇਗੀ।
ਰੂਪੀ ਤੇ ਮਨਿੰਦਰ ਦੋਂਵੇਂ ਹੀ ਹੀ ਹੱਕੀਆਂ ਬੱਕੀਆਂ ਸੀ,ਪਰ ਕਰਨ ਕੀ ਸਮਝਾਉਣ ਦਾ ਜ਼ਮਾਨਾ ਨਹੀਂ ਸੀ ,ਘਰ ਦੱਸਣ ਤੇ ਘਰਦੇ ਵੀ ਪੜ੍ਹਨੋ ਹਟਾ ਸਕਦੇ ਸੀ।
ਹੱਲ ਕੀ ਹੋਵੇ?
ਇਹੋ ਸੋਚਦੇ ਦੋਂਵੇਂ ਮਨਿੰਦਰ ਆਪਣੇ ਬਿਸਤਰੇ ਤੇ ਸੌਂਣ ਚਲੀ ਗਈ। ਜਰੂਰ ਹੀ ਕੁਝ ਪਰਦੀਪ ਇਸ ਚੋਂ ਨਿੱਕਲਣ ਦਾ ਰਾਹ ਦੱਸ ਸਕਦਾ। ਪਰ ਫੋਨ ਤੇ ਉਹ ਇਹ ਸਭ ਨਹੀਂ ਸੀ ਡਿਸਕਸ ਕੀਤਾ ਨਾ ਹੀ ਉਸ ਕੋਲ ਸਮਾਂ ਸੀ ਨਾ ਹੀ ਧਿਆਨ ਨਾਲ ਉਹ ਸੁਣ ਸਕਦਾ ਸੀ।
ਰੂਪੀ ਆਪਣੀ ਪਾਰਟੀ ਵਿੱਚ ,ਅੱਜ ਉਸਨੂੰ ਦੀਪਕ ਨਹੀਂ ਕੋਈ ਹੋਰ ਹੀ ਲੈਣ ਆਇਆ ਸੀ।
ਮਨਿੰਦਰ ਨੂੰ ਸੁੱਤਿਆ ਕਾਫੀ ਦੇਰ ਹੋ ਗਈ ਸੀ…ਪਤਾ ਨਹੀਂ ਕਿਸ ਮਿੱਠੇ ਸੁਪਨੇ ਚ ਗਵਾਚੀ ਹੋਈ ਸੀ। ਅਚਾਨਕ ਹੀ ਉਸਨੂੰ ਮਹਿਸੂਸ ਹੋਇਆ ਜਿਵੇੰ ਕੋਈ ਹੱਥ ਉਸਦੇ ਜਿਸਮ ਤੇ ਘੁੰਮ ਰਿਹਾ ਹੋਵੇ। ਅੱਖਾਂ ਖੁੱਲੀਆਂ ਤਾਂ ਇੱਕਦਮ ਦੀਪਕ ਨੂੰ ਬੈੱਡ ਉੱਪਰ ਵੇਖ ਕੇ ਉਹ ਤ੍ਰਬਕ ਗਈ।ਉਸਦਾ ਇੱਕ ਹੱਥ ਉਸਦੇ ਪਜਾਮੇ ਅੰਦਰ ਸੀ ਤੇ ਦੂਸਰਾ ਢਿੱਡ ਤੋਂ ਉੱਪਰ ਵੱਲ ਖਿਸਕ ਰਿਹਾ ਸੀ ।ਜਿੰਨੇ ਜ਼ੋਰ ਨਾਲ ਉਹ ਹੱਥ ਹਟਾਉਣ ਦੀ ਕੋਸ਼ਿਸ ਕਰਦੀ ਓਨੇ ਹੀ ਜ਼ੋਰ ਨਾਲ ਦੀਪਕ ਉਸਤੇ ਹਾਵੀ ਹੋ ਰਿਹਾ ਸੀ। ਦੀਪਕ ਦੀ ਪਕੜ ਉਸਦੇ ਜਿਸਮ ਤੇ ਮਜਬੂਤ ਹੁੰਦੀ ਗਈ ਤੇ ਉਹ ਜ਼ੋਰ ਲਗਾਉਣ ਦੇ ਬਾਵਜੂਦ ਵਿੱਛਦੀ ਚਲੀ ਗਈ।ਸਭ ਕੁਝ ਉਸਦੇ ਹੱਥਾਂ ਚੋਂ ਕਿਰਦਾ ਜਾ ਰਿਹਾ ਸੀ।ਉਸਦੇ ਪੱਟ ਦੀਪਕ ਦੇ ਹੱਥਾਂ ਦੀ ਹਰਕਤਾਂ ਨੂੰ ਉਹਨਾਂ ਦੀ ਲੈਅ ਮੁਤਾਬਕ ਰਿਸਪਾਂਸ ਦੇਣ ਲੱਗੇ।
ਜਿਸਮ ਢਿੱਲਾ ਹੋਕੇ ਬੈੱਡ ਤੇ ਵਿਛ ਰਿਹਾ ਸੀ। ਅਚਾਨਕ ਉਸਨੂੰ ਕਮਰੇ ਵਿੱਚ ਰੂਪੀ ਅੰਦਰ ਆਉਂਦੀ ਦਿਸੀ। ਤੇ ਉਸਦੇ ਮਗਰ ਪਰਦੀਪ !!!
ਰੂਪੀ ਦੇ ਬੁੱਲਾਂ ਤੇ ਅਜ਼ੀਬ ਹਾਸਾ ਸੀ ਤੇ ਪਰਦੀਪ ਦੀਆਂ ਅੱਖਾਂ ਚ ਗੁੱਸਾ …
“ਉਹ ਪਰਦੀਪ ਵੱਲ ਵੇਖਦੀ ਬੋਲੀ ,”ਤੈਨੂੰ ਕਿਹਾ ਸੀ ਨਾ ਮੁੰਡਾ ਹੋਏ ਜਾਂ ਕੁੜੀ ਮੌਕਾ ਮਿਲਣਾ ਚਾਹੀਦਾ, ਵਫ਼ਾਦਾਰੀ ਦੀ ਉਮਰ ਬੇਹੱਦ ਨਿੱਕੀ ਹੁੰਦੀ ਹੈ।”
ਪੂਰਾ ਜ਼ੋਰ ਲਗਾਕੇ ਉਸਨੇ ਦੀਪਕ ਨੂੰ ਪਰਾਂ ਸੁੱਟਣ ਦੀ ਕੋਸ਼ਿਸ ਕੀਤੀ।
ਤੇ ਝਟਕੇ ਨਾਲ ਉੱਠ ਬੈਠੀ ।
ਡਰ ਨਾਲ ਉਸਦਾ ਚਿਹਰਾ ਪਸੀਨੋ ਪਸੀਨੀ ਸੀ….ਕਮਰੇ ਵਿੱਚ ਥੋੜ੍ਹਾ ਚਾਨਣ ਸੀ …ਤੇ ਕੋਈ ਵੀ ਨਹੀਂ ਸੀ ।
ਕਿੱਡਾ ਭੈੜਾ ਸੁਪਨਾ ਵੇਖਿਆ ਸੀ !!
ਪਰ ਸੁਪਨੇ ਚ ਇੱਕ ਗੱਲ ਉਸਦੇ ਦਿਲ ਚ ਅਟਕ ਗਈ ਸੀ।
ਕਿਤੇ ਜੋ ਕੁਝ ਉਸ ਨਾਲ ਹੋਇਆ ਉਸ ਪਿੱਛੇ ਰੂਪੀ ਦੀ ਕੋਈ ਸਾਜਿਸ਼ ਤਾਂ ਨਹੀਂ ਸੀ ??
ਇੱਕ ਵਾਰ ਦੀਪਕ ਕੋਲ ਛੱਡਕੇ ਮੁੜ ਉਸ ਕੋਲ ਉਦੋਂ ਹੀ ਆਈ ਜਦੋਂ ਸਭ ਕੁਝ ਹੋ ਗਿਆ !!!
ਕਿਤੇ ਉਹ ਪਰਦੀਪ ਕੋਲ ਆਪਣੀ ਕੋਈ ਗੱਲ ਪੁਗਾਉਣਾ ਤਾਂ ਨਹੀਂ ਚਾਹੁੰਦੀ ??
ਸਵੇਰੇ ਉੱਠਦੇ ਹੀ ਕਿੰਨੇ ਸਵਾਲਾਂ ਨੇ ਉਸਨੂੰ ਘੇਰ ਲਿਆ ਸੀ। ਉੱਠ ਕੇ ਕਿਚਨ ਤੱਕ ਗਈ ਤੇ ਗਰਮ ਕਰਕੇ ਪਾਣੀ ਪੀਣ ਲੱਗੀ ਤਾਂ ਸੁਣਿਆ ਮਨਜੋਤ ਦੇ ਕਮਰੇ ਚੋਂ ਧਾਰਮਿਕ ਕੀਰਤਨ ਦੀ ਆਵਾਜ਼ ਆ ਰਹੀ ਸੀ।
ਕਿੱਡੇ ਪਾਖੰਡੀ ਲੋਕ !! ਉਹ ਸੋਚ ਰਹੀ ਸੀ। ਪਰ ਇਹ ਰਸਭਿੰਨੀ ਆਵਾਜ਼ ਨੇ ਕੁਝ ਪਲਾਂ ਲਈ ਉਸਦੇ ਮਨ ਨੂੰ ਵੀ ਸ਼ਾਂਤੀ ਦਿੱਤੀ ।
“ਸੰਗੀਤ ਵੀ ਸ਼ਾਇਦ ਅਸਰ ਕਰਦਾ ਹੈ,ਸਾਡੇ ਮਨ ਤੇ ਭਾਵੇਂ ਕੋਈ ਕਹੀ ਗੱਲ ਤੇ ਵਿਸ਼ਵਾਸ ਕਰੇ ਜਾਂ ਨਾ ,ਪਰ ਇਹ ਸਭ ਕਰਕੇ ਵੀ ਕਰਨਾ ਜੇ ਉਸਦੇ ਉਲਟ ਹੈ ਤਾਂ ਕੀ ਫ਼ਾਇਦਾ ?”
ਕੁਝ ਪਲਾਂ ਲਈ ਰੂਪੀ ਦੀ ਸਾਜਿਸ਼ ਵਾਲੀ ਗੱਲ ਉਸਦੇ ਮਨੋਂ ਉੱਤਰੀ ਤੇ ਹੁਣ ਮਨਜੋਤ ਵੱਲ ਧਿਆਨ ਚਲਾ ਗਿਆ।
ਮੁੜ ਕਮਰੇ ਚ ਆ ਕੇ ਉਹ ਲੇਟ ਗਈ। ਫਿਰ ਬ੍ਰੇਕਫ਼ਾਸਟ ਕਰਕੇ ਕਲਾਸ ਲਗਾਉਣ ਗਈ ਤੇ ਰੂਪੀ ਨੇ ਅੱਧੇ ਕੁ ਦਿਨ ਤੋਂ ਹੀ ਵਾਪਿਸ ਬੁਲਾ ਲਿਆ ਸੀ।
ਫਿਰ ਵੀ ਆਉਂਦੇ ਆਉਂਦੇ ਕਾਫ਼ੀ ਲੇਟ ਹੋ ਗਈ ਸੀ। ਉਸ ਕੋਲ ਉਹੀ ਸਮੱਸਿਆ ਸੀ ਜੋ ਰਾਤੀ ਸੀ। ਜਦੋ ਆਈ ਮਨਜੋਤ ਦਾ ਕਮਰਾ ਬੰਦ ਸੀ ਸ਼ਾਇਦ ਸੇਵਾਦਾਰ ਆ ਚੁੱਕਾ ਸੀ
ਉਹ ਰੂਪੀ ਦੇ ਕਮਰੇ ਚ ਗਈ ਤਾਂ ਗੱਲ ਕਰਨ ਦਾ ਵਿਸ਼ਾ ਇੱਕੋ ਸੀ ,ਮਨਜੋਤ ਨੂੰ ਇਸ ਸਭ ਵਿੱਚੋ ਕਿਵੇਂ ਕੱਢਿਆ ਜਾਏ।
“ਮੈੰ ਸੋਚਦੀ ਆਂ ਪਰਦੀਪ ਨੂੰ ਆ ਲੈਣ ਦੇਵੋ, ਫਿਰ ਉਸ ਕੋਲੋਂ ਕੁਝ ਸਲਾਹ ਲੈ ਲਵਾਂਗੇ ,ਕੁਝ ਵੀ ਹੋਏ ਕਿਸੇ ਵੀ ਤਰੀਕੇ ਇਸਦੇ ਘਰ ਦੱਸਣਾ ਪੈਣਾ ਤੇ ਇਸਨੂੰ ਸਮਝਾਉਣਾ ਹੀ ਪੈਣਾ”।
“ਬਿਨਾਂ ਸਬੁਤੋਂ ਘਰਦੇ ਨਹੀਂ ਮੰਨਣਗੇ , ਉਹਨਾਂ ਨੂੰ ਸੇਵਾਦਾਰ ਤੇ ਅੰਨ੍ਹਾ ਵਿਸ਼ਵਾਸ ਏ ਉਲਟਾ ਸਵਾਲ ਸਾਡੇ ਤੇ ਹੋਏਗਾ।”
“ਫਿਰ ਕੀ ਕਰੀਏ ? ਇਹ ਤਾਂ ਪਰਦੀਪ ਹੀ ਦੱਸੇਗਾ ਕੁਝ ਇਸ ਹਫਤੇ ਆ ਹੀ ਜਾਏਗਾ ਉਹ …..”
“….ਮੈਂ ਆਪਣੇ ਬੀਐੱਫ (ਵਿਕਾਸ) ਨਾਲ ਸ਼ੇਅਰ ਕੀਤੀ ਸੀ ….ਗੱਲ “
“ਫਿਰ ਕੀ ਕਹਿੰਦਾ”।
“ਉਹ ਕਹਿੰਦਾ ਕਿ ਇਸ ਦਾ ਕੋਈ ਮੁੰਡਾ ਦੋਸਤ ਨਾ ਹੋਣ ਕਰਕੇ ਇਸਨੂੰ ਕਾਸੇ ਬਾਰੇ ਨਹੀਂ ਸੀ ਪਤਾ …ਇਸ ਲਈ ਉਹ ਬੁੱਢ ਬੜੋਚ ਇਹਦਾ ਫਾਇਦਾ ਚੁੱਕ ਰਿਹਾ, ਜੇ ਕੋਈ ਇਹਦਾ ਹਮਉਮਰ ਇਸਦਾ ਦੋਸਤ ਜਾਂ ਬੀਐੱਫ ਬਣ ਜਾਏ ਤਾਂ ਇਹ ਆਪੇ ਇਸਨੂੰ ਭੁੱਲ ਜਾਏਗੀ ……”
“ਪਰ ਉਹ ਕਿਵੇਂ ਬਣੂ,ਇਹ ਤਾਂ ਕਿਸੇ ਨਾਲ ਗੱਲ ਵੀ ਨਹੀਂ ਕਰਦੀ ?”
“ਆਪਾਂ ਨੂੰ ਇਸਨੂੰ ਥੋੜ੍ਹਾ ਇੱਧਰ ਲੈ ਕੇ ਜਾਣਾ ਪਊ ……ਕੋਸ਼ਿਸ ਕਰਕੇ ਕਿਸੇ ਮੁੰਡੇ ਨਾਲ ਇਸਨੂੰ ਮਿਲਾ ਦਈਏ ਜਾਂ ਇਸਨੂੰ ਇੱਕ ਵਾਰ ਰੇਵ ਪਾਰਟੀ ਚ ਹੀ ਲੈ ਚੱਲੀਏ ….ਹੋ ਸਕਦਾ ਨਸ਼ੇ ਦੀ ਲੋਰ ਚ ਇਹ ਉਹ ਕੁਝ ਕਰ ਬੈਠੇ ਕਿ ਸੇਵਾਦਾਰ ਦੀ “ਸੇਵਾ” ਨੂੰ ਭੁੱਲ ਜਾਏ ।
ਮਨਿੰਦਰ ਇੱਕ ਦਮ ਚੁੱਪ ਕਰ ਗਈ …ਉਸਨੂੰ ਲੱਗਾ ਜਿਵੇੰ ਉਸਦੀ ਕਹਾਣੀ ਨੂੰ ਹੀ ਦੁਹਰਾਉਣ ਦੀ ਸਾਜਿਸ਼ ਹੋ ਰਹੀ ਹੋਵੇ । ਪਰ ਫਿਰ ਵੀ ਪਤਾ ਨਹੀਂ ਉਹ ਕਿਉਂ ਚੁੱਪ ਰਹੀ ।
“ਮੈਨੂੰ ਨਹੀਂ ਲਗਦਾ ਕਿ ਇਹ ਉਸ ਨਾਲ ਸਭ ਕੁਝ ਸਿਰਫ ਜਿਸਮ ਦੀ ਲੋੜ ਲਈ ਕਰ ਰਹੀ ਏ …ਸ਼ਾਇਦ ਇਸਨੂੰ ਸੈਕਸ ਦੇ ਸੁਆਦ ਦਾ ਵੀ ਨਹੀਂ ਪਤਾ ਹੋਣਾ …ਇਹ ਤਾਂ ਮਹਿਜ਼ ਧਰਮ ਅਧਿਆਤਮ ਤੇ ਰੂਹਾਂ ਦੇ ਭੁਲੇਖੇ ਸਭ ਕਰ ਰਹੀ ਏ “
” ਹਾਂ ਬਿਲਕੁੱਲ ਇਹ ਹੋ ਸਕਦਾ …ਇੱਕ ਵਾਰ ਇਸਨੂੰ ਉਸ ਸੁਆਦ ਦਾ ਪਤਾ ਲੱਗਾ ਇਹ ਸੇਵਾਦਾਰ ਡੇਰੇ ਧਰਮ ਨੂੰ ਸਭ ਕੁਝ ਖ਼ੁਦ ਉਡਾ ਸੁੱਟੇਗੀ”।
“ਪਰ ਮੈੰ ਇਸਦੇ ਹੱਕ ਚ ਨਹੀਂ ਕਿ ਕੋਈ ਇਸਨੂੰ ਨਸ਼ੇ ਚ ਭਰਮਾ ਕੇ ਭੋਗੇ … ਉਹ ਸੈਕਸ ਨਹੀਂ ਰੇਪ ਹੁੰਦਾ …..” ਆਖਦੇ ਹੋਏ ਮਨਿੰਦਰ ਦੀਆਂ ਅੱਖਾਂ ਵਿੱਚੋ ਹੰਝੂ ਡਿੱਗਣ ਲੱਗੇ।
ਰੂਪੀ ਨੂੰ ਲੱਗਾ ਜਿਵੇੰ ਉਸਨੇ ਦੁਖਦੀ ਰਗ ਤੇ ਹੱਥ ਧਰ ਦਿੱਤਾ ਹੋਵੇ।
ਉਸਦੇ ਮੋਢੇ ਤੇ ਹੱਥ ਰੱਖਿਆ …ਜਿਵੇੰ ਉਸਦਾ ਦੁੱਖ ਤੇ ਆਪਣੀ ਕਹੀ ਗੱਲ ਦੀ ਗਲਤੀ ਸਮਝਦੀ ਹੋਵੇ।
ਕੁਝ ਪਲਾਂ ਲਈ ਦੋਹਾਂ ਵਿੱਚ ਚੁੱਪ ਛਾ ਗਈ ।
ਮਨਜੋਤ ਦੇ ਕਮਰੇ ਚੋਂ ਆਉਂਦਾ ਸੰਗੀਤ ਬੰਦ ਹੋਇਆ। ਦੋਂਵੇਂ ਹਾਲ ਵਿੱਚ ਹੀ ਆ ਗਈਆਂ । ਕੁਝ ਮਿੰਟਾਂ ਮਗਰੋਂ ਸੇਵਾਦਾਰ ਮਨਜੋਤ ਦੇ ਕਮਰੇ ਵਿੱਚੋ ਬਾਹਰ ਨਿੱਕਲਿਆ।
ਉਹਨਾਂ ਦੋਵਾਂ ਵੱਲ ਦੇਖਦੇ ਹੋਏ ਕੌੜ ਮੱਝ ਵਾਂਗੂ ਝਾਕਿਆ। ਹਮੇਸ਼ਾਂ ਮੁਸਕਰਾ ਕੇ ਲੰਘਣ ਵਾਲੇ ਸੇਵਾਦਾਰ ਦੇ ਮੱਥੇ ਤੇ ਪਈਆਂ ਤਿਉੜੀਆਂ ਪਈਆਂ ਵੇਖ ਇੱਕ ਦਮ ਝੇਂਪ ਗਈਆਂ।
ਸੇਵਾਦਾਰ ਦੇ ਦੂਰ ਜਾਂਦੇ ਹੀ ਮਨਜੋਤ ਕਮਰੇ ਵਿੱਚੋ ਬਾਹਰ ਨਿੱਕਲੀ ।
ਦੋਵਾਂ ਨੂੰ ਕੱਠਿਆਂ ਵੇਖ ਨਜਰਾਂ ਚੁਰਾ ਕੇ ਛੱਤ ਵੱਲ ਜਾਣ ਲੱਗੀ, ਚਾਹ ਲੱਗ ਚੁੱਕੀ ਸੀ । ਮਗਰ ਮਗਰ ਹੀ ਉਹ ਤੁਰ ਪਈਆਂ।
ਮਨਜੋਤ ਜਿੰਨਾ ਕਰ ਸਕਦੀ ਸੀ ਇਗਨੋਰ ਕਰ ਰਹੀ ਸੀ।
ਚਾਹ ਲੈ ਕੇ ਵਾਪਿਸ ਕਮਰੇ ਵੱਲ ਚੱਲ ਪਈ …ਦੋਂਵੇਂ ਬਿਨਾਂ ਖੁਦ ਲਈ ਚਾਹ ਲਏ ਉਸਦੇ ਮਗਰ ਮਗਰ ਤੁਰ ਪਈਆਂ।
ਉਹ ਸਮਝ ਤਾਂ ਗਈਆਂ ਸੀ ਕਿ ਮਨਜੋਤ ਨੇ ਸੇਵਾਦਾਰ ਨੂੰ ਸਭ ਦੱਸ ਦਿੱਤਾ ਹੈ ਤਾਂ ਸੇਵਾਦਾਰ ਨੇ ਉਹਨਾਂ ਖਿਲ਼ਾਫ ਕੁਝ ਕਿਹਾ ਹੋਏਗਾ।
ਪਰ ਕੀ !!
ਮਨਜੋਤ ਕਮਰੇ ਚ ਜਾ ਕੇ ਦਰਵਾਜ਼ਾ ਬੰਦ ਕਰਨ ਲੱਗੀ …
ਮਨਿੰਦਰ ਨੇ ਪਹਿਲ਼ਾਂ ਹੀ ਦਰਵਾਜ਼ੇ ਨੂੰ ਰੋਕ ਲਿਆ।
“ਕੀ ਹੋਇਆ ਮਨਜੋਤ ,ਗੱਲ ਕਿਉਂ ਨਹੀਂ ਕਰ ਰਹੀ”?
“ਕੁਝ ਨਹੀਂ ਦੀਦੀ ,ਮੈਂ ਸਭ ਸੇਵਾਦਾਰ ਜੀ ਨੂੰ ਦੱਸਿਆ ਸੀ ,ਉਹ ਕਹਿੰਦੇ ਇਹ ਕੁੜੀਆਂ ਸਹੀ ਨਹੀਂ ,ਤੈਨੂੰ ਧਰਮ ਤੋਂ ਭੜਕਾ ਰਹੀਆਂ ਨੇ,ਅਗਿਆਨ ਤੇ ਭਟਕੀਆਂ ਹੋਈਆਂ..।ਉਹਨਾਂ ਨੂੰ ਅਧਿਆਤਕਮ ਇਸ਼ਕ ਦਾ ਮਤਲਬ ਨਹੀਂ ਪਤਾ ..ਉਹਨਾਂ ਨੇ ਸਿਰਫ ਜਿਸਮਾਂ ਦੇ ਮਿਲਣ ਨੂੰ ਪਿਆਰ ਸਮਝਿਆ …ਇਸ ਲਈ ਉਹ ਸਾਡੇ ਇਸ਼ਕ ਨੂੰ ਨਹੀਂ ਸਮਝ ਸਕਦੀਆਂ, ਤੇਰੇ ਮਨ ਚ ਸ਼ੰਕਾ ਭਰਦੀਆਂ ਰਹਿਣਗੀਆਂ ਤੇ ਤੂੰ ਇਸ ਪ੍ਰਭ ਮਿਲਣ ਦੇ ਰਾਹ ਤੋਂ ਭਟਕ ਜਾਏਂਗੀ,ਇਸ ਲਈ ਇਹਨਾਂ ਨਾਲ ਦੋਸਤੀ ਨਾ ਰੱਖ ,ਦੋਸਤੀ ਹਮੇਸ਼ਾਂ ਇੱਕੋ ਤਰ੍ਹਾਂ ਦੇ ਪ੍ਰਾਣੀਆਂ ਚ ਹੋਣੀ ਚਾਹੀਦੀ ਜੋ ਦੁਨਿਆਵੀ ਇਸ਼ਕ ਚ ਖੋਏ ਹੋਏ ਹਨ ਉਹਨਾਂ ਨੂੰ ਛੱਡ ਦੇਵੋ ….ਤੇ ਇਹ ਕੁੜੀ ਜੋ ਰੁਪਿੰਦਰ ਹੈ ….” ਆਖਦੇ ਆਖਦੇ ਉਹ ਚੁੱਪ ਹੋ ਗਈ।
“ਕੀ ਰੁਪਿੰਦਰ ਮੇਰੇ ਬਾਰੇ ਕੀ ਕਹਿੰਦਾ ਸੀ ਸਾਲਾ ….ਭੈਣ ……ਗਾ…….”ਰੂਪੀ ਗੁੱਸੇ ਚ ਗੰਦੀਆਂ ਗਾਲਾਂ ਕੱਢਣ ਲੱਗੀ ।
“ਕੁਝ ਵੀ ਗਲਤ ਨਹੀਂ …ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਰੇਵ ਪਾਰਟੀ ਤੇ ਨਸ਼ਾ ਵੇਚਣ ਦਾ ਕੰਮ ਵੀ ਕਰਦੇ ਹੋ ਤੇ ਮੁੰਡੇ ਕੁੜੀਆਂ ਨੂੰ ਨਸ਼ੇ ਤੇ ਲਾਉਂਦੇ ਹੋ ਤੇ ਤੇ ……ਕੁੜੀਆਂ ਨੂੰ ਕਾਲ ਗਰਲ ਬਣਾਉਂਦੇ ਹੋ ….ਪਰ ਸੇਵਾਦਾਰ ਨੂੰ ਸਭ ਪਤਾ ….ਇਸ ਲਈ ਮਾਫ ਕਰੋ ਮੈੰ ਤੁਹਾਡੇ ਨਾਲ ਦੋਸਤ ਨਹੀਂ ਰਹਿ ਸਕਦੀ “.।
ਉਸਨੇ ਧੜਾਮ ਕਰਕੇ ਦਰਵਾਜ਼ਾ ਬੰਦ ਕਰ ਦਿੱਤਾ।
ਸੇਵਾਦਾਰ ਦੇ ਮੂੰਹੋ ਇਹ ਸਭ ਸੁਣ ਕੇ ਇੱਕ ਵਾਰ ਤਾਂ ਉਸਦਾ ਮੂੰਹ ਫ਼ੱਕ ਹੋ ਗਿਆ ਸੀ। ਉਹ ਉੱਚੀ ਉੱਚੀ ਬੋਲਣਾ ਚਾਹੁੰਦੀ ਸੀ ,ਪਰ ਮਨਿੰਦਰ ਉਸਦੇ ਮੂੰਹ ਤੇ ਹੱਥ ਧਰਕੇ ਉਸਨੂੰ ਬੜੀ ਮੁਸ਼ਕਿਲ ਨਾਲ ਕਮਰੇ ਚ ਲੈ ਕੇ ਆਈ ਸੀ ।
ਰੂਪੀ ਗੁੱਸੇ ਨਾਲ ਤਪਤਪਾ ਰਹੀ ਸੀ …ਮਨਿੰਦਰ ਸੋਚ ਰਹੀ ਸੀ ਕਿਤੇ ਸੇਵਾਦਾਰ ਦੀ ਕਹੀ ਗੱਲ ਸਹੀ ਤਾਂ ਨਹੀਂ ??? ਉਸਨੂੰ ਰੂਪੀ ਦੀ ਬੋਲਣ ਦੀ ਆਵਾਜ਼ ਆ ਰਹੀ ਸੀ ਪਰ ਉਹ ਖੁਦ ਆਪਣੀ ਸੋਚ ਚ ਗੁੰਮ ਸੀ ।
【ਚਲਦਾ 】ਰੇਵ ਪਾਰਟੀ -10

“ਇਸ ਰਿਸ਼ਤੇ ਨੂੰ ਤੋੜਨ ਦਾ ਇੱਕੋ ਇੱਕ ਤਰੀਕਾ ਹੈ ….”ਪਰਦੀਪ ਨੇ ਸਾਰੀ ਗੱਲ ਸੁਣਕੇ ਆਖਿਆ।
“ਕੀ ?” ਮਨਿੰਦਰ ਹਰ ਹੀਲੇ ਮਨਜੋਤ ਨੂੰ ਇਸ ਵਿੱਚੋ ਕੱਢਣਾ ਚਾਹੁੰਦੀ ਸੀ।
“ਸੇਵਾਦਾਰ ਦਾ ਅਸਲ ਚਿਹਰਾ ਸਾਹਮਣੇ ਲਿਆਂਦਾ ਜਾਏ ….”ਪਰਦੀਪ ਨੇ ਕਿਹਾ।
“ਉਹ ਕਿਵੇਂ ” ?
“ਜਦੋੰ ਤੱਕ ਇਸਦੀ ਹਾਂ ਚ ਹਾਂ ਮਿਲਾ ਰਹੀ ਹੈ ਮਨਜੋਤ ਉਦੋਂ ਤੱਕ ਉਹ ਇੰਝ ਹੀ ਵਿਵਹਾਰ ਕਰੇਗਾ। ਜਿਉਂ ਹੀ ਸ਼ੱਕ ਦੇ ਬੀਜ਼ ਬੀਜੇ ਜਾਣਗੇ, ਤੇ ਦੋਹਾਂ ਚ ਕਿਸੇ ਗੱਲ ਤੇ ਗੁੱਸਾ ਹੋਏਗਾ ਉਦੋਂ ….ਅਸਲ ਚਿਹਰਾ ਸਾਹਮਣੇ ਆਏਗਾ …..ਫਿਰ ਇਸ ਰਿਸ਼ਤੇ ਦੀ ਉਮਰ ਥੋੜੀ ਹੋਏਗੀ। ਝੂਠ ਤੇ ਫੋਕੀਆਂ ਗੱਲਾਂ ਤੇ ਕੁਝ ਕਦੇ ਵੀ ਨਹੀਂ ਟਿਕਦਾ ਹੁੰਦਾ।”
“ਤਾਂ ਕੀ ਕੀਤਾ ਜਾਏ …..।”
“ਮਨਜੋਤ ਦਾ ਵਿਸ਼ਵਾਸ਼ ਜਿੱਤ ਕੇ ਉਹ ਕੁਝ ਕਰਵਾਓ ਜੋ ਉਹ ਨਹੀਂ ਚਾਹੁੰਦਾ ……ਤੇ ਉਸਨੂੰ ਸਬੂਤ ਦੇ ਦਿਓ ਬਾਕੀ ਸਭ ਆਪਣੇ ਆਪ ਯੋ ਜਾਏਗਾ।”
“ਮੈਨੂੰ ਲਗਦਾ ਜੇ ਮੈੰ ਉਸਨੂੰ ਇੱਕ ਵਾਰੀ ਕਿਸੇ ਹੋਰ ਨਾਲ ਉਸਦੀ ਗੱਲਬਾਤ ਹੋਣ ਦੇ ਬਾਰੇ ਅਫ਼ਵਾਹ ਵੀ ਹੋ ਜਾਏ ਤੇ ਤਾਂ ਸਭ ਕੁਝ ਬਦਲ ਸਕਦਾ ਹੈ ….।”
“ਬਿਲਕੁੱਲ “। ਪਰਦੀਪ ਨੇ ਆਖ਼ਿਰੀ ਗੱਲ ਆਖੀ।
ਮਨਿੰਦਰ ਕਈ ਆਪਸ਼ਨ ਸੋਚਣ ਲੱਗੀ।
ਮਨਿੰਦਰ ਤੇ ਰੂਪੀ ਦੋਂਵੇਂ ਇਸ ਲਈ ਮਨਜੋਤ ਦਾ ਵਿਸ਼ਵਾਸ ਜਿੱਤਣ ਲੱਗੀਆਂ ਸੀ । ਮਨਜੋਤ ਹੌਲੀ ਹੌਲ਼ੀ ਮੁੜ ਉਹਨਾਂ ਚ ਰਚ ਗਈ ਸੀ।
………………….
ਪਰ ਉਸਤੋਂ ਪਹਿਲ਼ਾਂ ਹੀ ਰੂਪੀ ਨੇ ਉਹ ਕਰ ਦਿੱਤਾ ਜੋ ਮਨਿੰਦਰ ਦੇ ਚਿੱਤ ਚੇਤੇ ਵੀ ਨਹੀਂ ਸੀ।
ਜਦੋੰ ਇੱਕ ਰਾਤ ਸ਼ਾਮ ਧਮਾਕੇਦਾਰ ਖ਼ਬਰ ਸੁਣਾਈ ….
“ਸੇਵਾਦਾਰ ਦਾ ਕੰਡਾ ਕੱਢਿਆ ਗਿਆ……”।
ਹੈਂ ਕਿਵੇਂ !!!!
ਮਨਿੰਦਰ ਹੈਰਾਨ ਹੋ ਗਈ ।
“ਖੁਫੀਆਂ ਕੈਮਰੇ ਨਾਲ ਫੋਟੋਆਂ ਖਿੱਚ ਕੇ ਤੇ ਵੀਡੀਓ ਬਣਾ ਕੇ ਉਹਦੀ ਘਰਵਾਲੀ ਨੂੰ ਭੇਜ ਦਿੱਤੀਆਂ। ਨਾਲ ਹੀ ਇੱਕ ਚੇਤਾਵਨੀ ਕਿ ਜੇ ਇਹ ਨਾ ਹਟਿਆ ਤਾਂ ਮੀਡੀਆ ਚ ਲੀਕ ਕਰਕੇ ਡੇਰੇ ਆਲੀ ਸੰਗਤ ਤੇ ਬਾਬੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ “।
“ਉਹ ਮੰਨ ਗਈ ?”
“ਮੰਨਦੀ ਕਿਉਂ ਨਾ ……..? ਡੇਰੇ ਦੇ ਮੁੱਖ ਅਹੁਦੇਦਾਰਾਂ ਚੋਂ ਹੈ ਮਲਾਈ ਛੱਡਕੇ ਸੁੱਕੀ ਰੋਟੀ ਖਾਣੀ ਪਊ …..ਇਸ ਲਈ ਹੁਣ ਕਦੇ ਨਹੀਂ ਆਏਗਾ। ਅੱਜ ਵੀ ਨਹੀਂ ਆਇਆ ….?”
“ਪਰ ਉਸ ਨਾਲ ਦੁਸ਼ਮਣੀ ਮੁੱਲ ਕਿਉਂ ਲੈ ਲਈ,ਉਹਨੇ ਕੁਝ ਨਹੀਂ ਕਿਹਾ ? “
“ਰੁਪਿੰਦਰ ਦੇ ਹੋਰ ਬਥੇਰੇ ਦੁਸ਼ਮਣ ਇੱਕ ਹੋਰ ਸਹੀ …ਪਰ ਕੇਰਾਂ ਉਹਦੀ ਔਕਾਤ ਦਿਖਾ ਦਿੱਤੀ …..। ਉਮਰ ਭਰ ਆਪਣੀ ਤੀਂਵੀ ਅੱਗੇ ਬੋਲਣ ਜੋਗਾ ਨਹੀਂ ਰਿਹਾ ……ਉਹਦਾ ਵੀ ਫੋਨ ਆਇਆ ਸੀ ਕਹਿੰਦਾ ਅੰਜਾਮ ਭੁਗਤੇਗੀ …ਮੈਂ ਕਿਹਾ ਜੇ ਮੈਨੂੰ ਕੁਝ ਹੋਇਆ ਬਚਦਾ ਤੂੰ ਵੀ ਨਹੀਂ ਐਸਾ ਇੰਤਜ਼ਾਮ ਕਰਕੇ ਜਾਊਗੀ ਕਿ ਅੱਖਾਂ ਚ ਘਸੁੰਨ ਦੇਕੇ ਰੋਏਗਾ “।
“ਤੇ ਮਨਜੋਤ ….ਉਸਨੂੰ ਨਹੀਂ ਦੱਸਿਆ …..ਜੇ ਦੱਸਣ ਦੀ ਕੋਸ਼ਿਸ ਕੀਤੀ ਤਾਂ ਅਗਲੀ ਵੀਡੀਓ ਮਨਜੋਤ ਦੇ ਘਰ ਜਾਊ ,ਮਨਜੋਤ ਨੂੰ ਮੁੜ ਮਿਲਣ ਦੀ ਕੋਸ਼ਿਸ਼ ਵੀ ਕੀਤੀ ਤਾਂ …..”
“ਪਰ ਚੋਰ ਚੋਰੀ ਤੋਂ ਜਾਂਦਾ …ਹੇਰਾਫੇਰੀ ਤੋਂ ਨਹੀਂ ਜਾਂਦਾ ……”
“ਅੱਗੇ ਦੇਖਦੇ ਕੀ ਹੁੰਦਾ ……।”
…………..
ਅਚਾਨਕ ਸੇਵਾਦਾਰ ਦਾ ਆਉਣ ਲਈ ਮਨਾ ਕਰਨਾ ਮਨਜੋਤ ਨੂੰ ਚੰਗਾ ਨਹੀਂ ਸੀ ਲੱਗਾ । ਫਿਰ ਉਸਦੀ ਆਵਾਜ਼ ਵੀ ਐਵੇਂ ਸੀ ਜਿਵੇੰ ਕੁਝ ਹੋਰ ਕਹਿਣਾ ਚਾਹ ਰਿਹਾ ਹੋਵੇ ਪਰ ਕਹਿ ਨਾ ਸਕਿਆ ਹੋਵੇ।
ਪਹਿਲੀ ਵਾਰ ਉਸਦਾ ਮਨ ਅੱਜ ਉਦਾਸ ਹੋਇਆ ਸੀ। ਨਾ ਹੀ ਉਸਨੇ ਰਿਆਜ਼ ਕੀਤਾ ਤੇ ਨਾ ਹੀ ਸ਼ਾਮ ਦੀ ਪ੍ਰਾਥਨਾ ਕੀਤੀ ਸੀ।
ਰੋਟੀ ਖਾਣ ਨੂੰ ਦਿਲ ਵੀ ਨਹੀਂ ਕਰ ਰਿਹਾ ਸੀ। ਅਗਲੇ ਦਿਨ ਕਲਾਸ ਲਗਾਉਣ ਵੀ ਨਾ ਗਈ । ਮੁੜ ਮੁੜ ਮਨ ਸੇਵਾਦਾਰ ਵੱਲ ਹੀ ਜਾ ਰਿਹਾ ਸੀ। ਉਹ ਕਾਲ ਕਰਦੀ ਤਾਂ ਉਹ ਕੱਟ ਦਿੰਦਾ ਜਾਂ ਉਸਦੀ ਘਰਵਾਲੀ ਚੁੱਕਦੀ । ਹਰ ਵਾਰ ਕੋਈ ਬਹਾਨਾ ਲਗਾ ਦਿੰਦੀ।
ਅਖੀਰ ਜਦੋੰ ਉਹ ਕਾਲ ਕਰਨੋਂ ਨਾ ਹੀ ਹਟੀ ਤਾਂ ਉਸਦੀ ਘਰਵਾਲੀ ਨੇ ਉਸਨੂੰ ਕਾਫੀ ਕੁਝ ਸੁਣਾ ਦਿੱਤਾ…ਜਿਸ ਚ ਕੁਝ ਧਮਕੀ ਸੀ ਕੁਝ ਮੇਹਣਾ ਸੀ ਤੇ ਇਸ ਗੱਲ ਦਾ ਅਹਿਸਾਸ ਵੀ ਕਰਵਾ ਦਿੱਤਾ ਕੇ ਉਹਨਾਂ ਦੀਆਂ ਰੰਗਰਲੀਆਂ ਦਾ ਓਹਨੂੰ ਪਤਾ ਲੱਗ ਗਿਆ ਹੈ। ਉਸਨੂੰ ਧਮਕੀ ਮਿਲੀ ਕੇ ਜੇ ਮੁੜ ਕਾਲ ਕੀਤੀ ਤਾਂ ਉਸਦੇ ਘਰ ਸਭ ਦੱਸ ਦਵੇਗੀ।
ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਰੇ ਤਾਂ ਕੀ ਕਰੇ? ਇਸ ਮਗਰੋਂ ਸੇਵਾਦਾਰ ਦੇ ਬੋਲ ਅਚਾਨਕ ਹੀ ਬਦਲ ਗਏ ਸੀ। ਉਸਨੂੰ ਉਸ ਨਾਲੋਂ ਆਪਣੇ ਪਰਿਵਾਰ ਤੇ ਇੱਜਤ ਵੱਧ ਪਿਆਰੀ ਹੋ ਗਈ ਸੀ। ਰੱਬੀ ਇਸ਼ਕ ਰਾਧਾ ਕ੍ਰਿਸ਼ਨ ਅਚਾਨਕ ਹੀ ਉੱਡ ਗਏ ਸੀ।
ਚਾਹ ਕੇ ਵੀ ਉਹ ਕਿਸੇ ਨਾਲ ਕੁਝ ਨਹੀਂ ਸੀ ਸ਼ੇਅਰ ਕਰ ਪਾ ਰਹੀ ..ਰੂਪੀ ਤੇ ਮਨਿੰਦਰ ਨਾਲ ਤਾਂ ਬਿਲਕੁੱਲ ਵੀ ਨਹੀਂ ਮਨ ਸੀ।
ਓਧਰੋਂ ਰੂਪੀ ਤੇ ਮਨਿੰਦਰ ਨੇ ਇੰਝ ਸੇਵਾਦਾਰ ਦੇ ਇੰਝ ਅਚਾਨਕ ਬੰਦ ਹੋਣ ਤੇ ਹੈਰਾਨੀ ਤਾਂ ਪ੍ਰਗਟ ਕੀਤੀ ਪਰ ਸਿਰਫ਼ ਉਸਦਾ ਮੂਡ ਚੀਅਰ ਕਰਨ ਤੋਂ ਬਿਨਾਂ ਕੁਝ ਨਾ ਕਰਦੀਆਂ ।
ਹਰ ਲੰਘਦੇ ਦਿਨ ਨਾਲ ਮਨਜੋਤ ਦੀ ਹਾਲਾਤ ਵਿਗੜਨ ਲੱਗੀ ਸੀ …ਉੱਪਰੋਂ ਕੁਝ ਨਾ ਖਾਣ ਪੀਣ ਕਰਕੇ ਬਾਹਰ ਨਾ ਨਿਕਲਣ ਕਰਕੇ ਹਾਲਾਤ ਹੋਰ ਵੀ ਘਟੀਆ ਹੋਣ ਲੱਗੇ।
ਰੂਪੀ ਦੇ ਕਹਿਣ ਤੇ ਮਨਿੰਦਰ ਨੇ ਫਿਰ ਵੀ ਇੱਕ ਦਿਨ ਉਸਨੂੰ ਸ਼ਾਪਿੰਗ ਜਾਣ ਲਈ ਮਨਾ ਹੀ ਲਿਆ । ਇਸ ਬਹਾਨੇ ਘੁੰਮਿਆ ਵੀ ਜਾ ਸਕਦਾ ਸੀ।
ਰੂਪੀ ਖ਼ੁਦ ਤਾਂ ਨਹੀਂ ਗਈ ਐਨ ਵਕਤ ਤੇ ਸਿਰਫ ਉਹ ਤਿੰਨ ਜਣੇ ਹੀ ਰਹਿ ਗਏ ਸੀ। ਪਰਦੀਪ, ਮਨਿੰਦਰ ਤੇ ਮਨਜੋਤ ।
ਤਿੰਨਾਂ ਨੇ ਪਹਿਲ਼ਾਂ ਐਂਲਾਟੇ ਮਾਲ ਵਿੱਚ ਸ਼ਾਪਿੰਗ ਕੀਤੀ ਫਿਰ ਕੁਝ ਸਮਾਂ ਲੇਕ ਤੇ ਘੁੰਮੇ।
ਮੌਸਮ ਠੰਡਾ ਸੀ ,ਪਰਦੀਪ ਦਾ ਮਨ ਸੀ ਕਿ ਕੁਝ ਚਿੱਤ ਕਰਾਰਾ ਕੀਤਾ ਜਾਏ । ਮਨਿੰਦਰ ਖੁਦ ਵੀ ਡ੍ਰਿੰਕ ਕਰਨਾ ਚਾਹੁੰਦੀ ਸੀ । ਰੇਵ ਪਾਰਟੀ ਤੋਂ ਬਿਨਾਂ ਕਿੰਨੇ ਹੀ ਦਿਨ ਹੋ ਗਏ ਸੀ ਬਿਨਾਂ ਡ੍ਰਿੰਕ ਤੋਂ …
ਮਨਜੋਤ ਨੂੰ ਵੀ ਉਸਨੇ ਮਨਾ ਹੀ ਲਿਆ । ਲੇਕ ਤੋਂ ਤਿੰਨੋਂ ਪਰਦੀਪ ਦੇ ਫਲੈਟ ਤੇ ਆ ਗਏ ।
ਪਰਦੀਪ ਤੇ ਉਸਦਾ ਦੋਸਤ ਨਰਿੰਦਰ ਇਕੱਠੇ ਹੀ ਰਹਿੰਦੇ ਸੀ। ਸਟਾਕ ਤਾਂ ਪਰਦੀਪ ਜਮ੍ਹਾਂ ਰਖਦਾ ਸੀ। ਨਰਿੰਦਰ ਨਹੀਂ ਪੀਂਦਾ ਸੀ ਇਸ ਲਈ ਉਹ ਪਹਿਲ਼ਾਂ ਵੀ ਮਨਿੰਦਰ ਨੂੰ ਛੱਡਕੇ ਆਉਂਦਾ ਸੀ ਕਿਉਂਕਿ ਪੀਣ ਮਗਰੋਂ ਡਰਾਈਵ ਕਰਨੀ ਚੰਡੀਗੜ੍ਹ ਚ ਚਲਾਨ ਕਟਵਾ ਦਿੰਦੀ ਹੈ।
ਨਰਿੰਦਰ ਸੋਫ਼ੇ ਤੇ ਬੈਠਾ ਟੀਵੀ ਵੇਖ ਰਿਹਾ ਸੀ ਤੇ ਤਿੰਨਾਂ ਨੂੰ ਪੀਂਦੇ ਹੋਏ।
ਪਹਿਲੀ ਵਾਰ ਐਸੇ ਧਾਰਮਿਕ ਪਹਿਰਾਵੇ ਚ ਖ਼ੁਦ ਨੂੰ ਬੰਨੀ ਬੈਠੀ ਕੁੜੀ ਨੂੰ ਪੀਂਦੇ ਹੋਏ ਵੇਖ ਕੇ ਉਹ ਹੈਰਾਨ ਸੀ।
ਤੇ ਇੱਧਰ ਜਿਉਂ ਜਿਉਂ ਵਿਸਕੀ ਦੇ ਪੈੱਗ ਨਮਕੀਨ ਸਹਿਤ ਖਿੱਚਦੇ ਗਏ,ਪਰਦੀਪ ਤੇ ਮਨਿੰਦਰ ਆਪਣੇ ਹੋਸ਼ ਗਵਾ ਰਹੇ ਸੀ। ਹਮੇਸ਼ਾ ਦੀ ਤਰ੍ਹਾਂ ਹੀ …..ਅੱਗੇ ਵੀ ਉਹ ਇੰਝ ਹੀ ਕਦੋੰ ਇੱਕ ਦੂਸਰੇ ਚ ਗਵਾਚ ਕੇ ਹੱਥਾਂ ਤੋਂ ਬੁੱਲਾਂ ਤੇ ਬੁੱਲਾਂ ਤੇ ਅੱਗੇ ਪਹੁੰਚ ਜਾਂਦੇ ਸੀ ਅੱਜ ਵੀ ਐਸਾ ਹੀ ਹੋਇਆ ਸੀ।
ਉਹਨਾਂ ਦੀਆਂ ਹਰਕਤਾਂ ਜਿਵੇੰ ਮਨਜੋਤ ਦੇ ਅੰਦਰ ਕੋਈ ਚਿੰਗ ਲਗਾ ਰਹੀਆਂ ਹੋਣ। ਉਸਦੇ ਬਰਦਾਸ਼ਤ ਤੋਂ ਇਹ ਸਭ ਬਾਹਰ ਸੀ। ਉਹ ਉੱਠ ਕੇ ਬਾਲਕੋਨੀ ਚ ਚਲੇ ਗਈ।
ਨਰਿੰਦਰ ਵੀ ਪਰਦੀਪ ਤੇ ਮਨਿੰਦਰ ਨੂੰ ਓਥੇ ਹੀ ਛੱਡ ਬਾਹਰ ਚਲਾ ਗਿਆ।
ਇੱਕ ਵਾਰੀ ਉਹ ਹੈਰਾਨ ਸੀ ਮਨਜੋਤ ਨੂੰ ਵਿਸਕੀ ਪੀਂਦੇ ਹੋਏ ਤੇ ਹੁਣ ਬਾਹਰ ਨਿੱਕਲ ਕੇ ਰੋਂਦੇ ਹੋਏ।
ਉਸਨੂੰ ਕੁਝ ਪਲਾਂ ਲਈ ਸਮਝ ਨਾ ਆਈ ਕਿ ਅੰਦਰ ਮਨਿੰਦਰ ਨੂੰ ਜਾ ਕੇ ਦੱਸੇ ਜਾਂ ਇਸਨੂੰ ਚੁੱਪ ਕਰਵਾਏ।
ਬੜੀ ਮੁਸ਼ਕਿਲ ਨਾਲ ਹੋ ਉਹ ਮਨਜੋਤ ਨੂੰ ਚੁੱਪ ਹੋਣ ਲਈ ਕਹਿ ਸਕਿਆ।ਤੇ ਇੰਝ ਰੋਣ ਦਾ ਕਾਰਨ ਉਸਨੂੰ ਕੁਝ ਕੁਝ ਪਤਾ ਸੀ ਫਿਰ ਵੀ ਉਸਨੇ ਪੁੱਛਿਆ । ਉਸਦੇ ਮੋਢੇ ਤੇ ਇੱਕ ਦੋਸਤ ਵਾਂਗ ਹੱਥ ਰੱਖਿਆ।
ਲੋਰ ਚ ਜਾਂ ਹਮਦਰਦੀ ਦੀ ਭੁੱਖ ਚ ਮਨਜੋਤ ਨੇ ਆਪਣਾ ਸਿਰ ਉਸਦੇ ਮੋਢੇ ਤੇ ਹੀ ਟਿਕਾ ਦਿੱਤਾ। ਠੰਡੀ ਹਵਾ ਨਾਲ ਨਸ਼ਾ ਹੋਰ ਵੀ ਵੱਧ ਗਿਆ ਸੀ।
ਉਸ ਲੋਰ ਚ ਉਹ ਪਤਾ ਨਹੀਂ ਕੀ ਕੁਝ ਬੋਲਦੀ ਗਈ ਤੇ ਨਰਿੰਦਰ ਸੁਣਦਾ ਰਿਹਾ।ਜੋ ਵੀ ਸੀ ਪੂਰੇ ਮਨ ਦਾ ਗੁਬਾਰ ਬਾਹਰ ਫੁੱਟ ਗਿਆ ਸੀ।
ਪੂਰੀ ਗੱਲ ਚ ਇੱਕ ਵੀ ਵਾਰ ਨਰਿੰਦਰ ਕੁਝ ਨਾ ਬੋਲਿਆ।
ਉਸੇ ਲੋਰ ਚ ਉਹ ਵੀ ਸੁਣਦਾ ਰਿਹਾ।
ਜਦੋੰ ਤੱਕ ਮਨਿੰਦਰ ਨੇ ਆ ਕੇ ਦੋਵਾਂ ਨੂੰ ਬੁਲਾਇਆ ਨਹੀਂ ।
ਸਭ ਕੁਝ ਸੁਣਾ ਕੇ ਸ਼ਾਇਦ ਮਨਜੋਤ ਦਾ ਦਿਲ ਇੱਕ ਦਮ ਹਲਕਾ ਹੋ ਗਿਆ ਸੀ।
ਨਰਿੰਦਰ ਨੂੰ ਦੋਵਾਂ ਨੂੰ ਛੱਡ ਕੇ ਆਇਆ ਤਾਂ ਮਨਜੋਤ ਨੇ ਕਈ ਵਾਰ ਮੁੜ ਕੇ ਉਸ ਵੱਲ ਵੇਖਿਆ ਸੀ ਜਿਵੇੰ ਧੰਨਵਾਦ ਕਰ ਰਹੀ ਹੋਵੇ ….
ਅਗਲੀ ਸਵੇਰ ਜਦੋੰ ਮਨਿੰਦਰ ਉੱਠੀ ਤਾਂ ਮਨਜੋਤ ਦੇ ਕਮਰੇ ਵਿੱਚੋ ਕੋਈ ਆਵਾਜ਼ ਨਹੀਂ ਸੀ ਆ ਰਹੀ। ਉਸਨੇ ਮਲਕੜੇ ਦਰਵਾਜ਼ੇ ਨੂੰ ਧੱਕਾ ਦਿੱਤਾ ਤੇ ਦਰਵਾਜ਼ਾ ਪੂਰਾ ਖੁੱਲ੍ਹ ਗਿਆ।
ਅੰਦਰ ਦਾ ਨਜ਼ਾਰਾ ਵੇਖ ਕੇ ਮਨਿੰਦਰ ਦੀਆਂ ਅੱਧ ਨਸ਼ੇ ਵਾਲੀਆਂ ਅੱਖਾਂ ਟੱਡੀਆਂ ਗਈਆਂ।


ਮਨਜੋਤ ਦੇ ਕਮਰੇ ਵਿੱਚ ਹਮੇਸ਼ਾ ਵਿਛਾ ਕੇ ਰੱਖੇ ਗਦੇਲੇ ,ਡੇਰੇ ਆਲੇ ਬਾਬੇ ਦੀਆਂ ਤਸਵੀਰਾਂ ,ਧੂਫ਼, ਅਗਰਵਤੀਆਂ ਵਾਲੇ ਬਣੇ ਹੋਏ ਖਾਨੇ ….ਸਭ ਇੱਕ ਸਾਫ ਕਰਕੇ ਰੱਖੇ ਹੋਏ ਸੀ।
ਕੂੜੇ ਵਾਂਗ ਕੱਠੇ ਕੀਤੇ ਡੇਰੇ ਦੀਆਂ ਕਿਤਾਬਾਂ ਹੋਰ ਲਟਰਮ ਪਟਰਮ ਦੇ ਨਾਲ ਸਭ ਧਾਗੇ ਤਵੀਤਾਂ ਮਾਲਾ ਸਭ ਕੁਝ ਦਾ ਢੇਰ ਲਗਾ ਕੇ ਇੱਕ ਪਾਸੇ ਸੁੱਟ ਦਿੱਤਾ ਸੀ।
ਕਮਰੇ ਚ ਮਨਜੋਤ ਨਹੀਂ ਸੀ … ਮਨਿੰਦਰ ਹੱਕੀ ਬੱਕੀ ਹੋਈ ਕੁਝ ਸਮਝਣ ਦੀ ਕੋਸ਼ਿਸ ਕਰ ਤਾਂ ਰਹੀ ਸੀ ਪਰ ਉਸਤੋਂ ਪਹਿਲ਼ਾਂ ਹੀ ਮਨਜੋਤ ਕਮਰੇ ਚ ਦਾਖਿਲ ਹੋਈ।
ਖੁੱਲੇ ਛੱਡੇ ਹੋਏ ਵਾਲ ਤੇ ਹਲਕੇ ਗੁਲਾਬੀ ਰੰਗ ਦਾ ਟਰੈਕ ਸੂਟ ਜੋ ਉਸਦੇ ਪੂਰੇ ਸਰੀਰ ਦੀ ਸ਼ੇਪ ਨੂੰ ਉਘਾੜ ਰਿਹਾ ਸੀ ਪਾਈ ਹੋਈ ਉਹ ਅੰਦਰ ਆਈ। ਉਹ ਹੈਰਾਨ ਹੋਈ ਉਸ ਵੱਲ ਦੇਖਦੀ ਰਹੀ।
ਮਨਜੋਤ ਕੇਵਲ ਐਨਾ ਹੀ ਬੋਲੀ , ” ਬੱਸ, ਹੋਰ ਨਹੀਂ ਝੱਲਿਆ ਜਾਂਦਾ ਇਹ ਪਖੰਡ ।”
ਮਨਿੰਦਰ ਸਭ ਸਮਝ ਗਈ …ਕਿੰਨਾ ਕੁਝ ਲੁਟਾ ਕੇ ਹੀ ਸਹੀ ਮਨਜੋਤ ਪਖੰਡ ਦੀ ਇਸ ਖੇਡ ਨੂੰ ਸਮਝ ਗਈ ਸੀ।
……….
ਇਸ ਚ ਸਭ ਤੋਂ ਵੱਧ ਹੱਥ ਜੇ ਕਿਸੇ ਦਾ ਸੀ ਤਾਂ ਰੂਪੀ ਦਾ ਸੀ। ਜਿਸਨੇ ਦੁਸ਼ਮਣੀ ਦੀ ਪਰਵਾਹ ਨਾ ਕੀਤੇ ਬਿਨਾਂ ਉਸਨੂੰ ਬਾਹਰ ਕੱਢਿਆ ਸੀ।
ਹੁਣ ਤਿੰਨੋਂ ਆਪਸ ਚ ਘੁਲ਼ ਮਿਲ ਗਈਆਂ ਸੀ। ਗੱਲਾਂ ਗੱਲਾਂ ਚ ਹੀ “ਰੇਵ ਪਾਰਟੀ ” ਦੇ ਬਾਰੇ ਵੀ ਗੱਲ ਹੁੰਦੀ।
“ਸਾਰਾ ਕੁਝ ਨਹੀਂ ਦੱਸਿਆ ਜਾ ਸਕਦਾ …ਕੁਝ ਗੱਲਾਂ ਓਥੇ ਜਾ ਕੇ ਹੀ ਅੱਖੀਂ ਹੀ ਦੇਖੀਆਂ ਜਾ ਸਕਦੀਆਂ….ਦੋਂਵੇਂ ਚਲੋ ਇੱਕ ਦਿਨ ..”ਰੂਪੀ ਕਿੰਨੀ ਵਾਰ ਸੁਲਾਹ ਮਾਰ ਚੁੱਕੀ ਸੀ।
ਮਨਿੰਦਰ ਜਾਣਾ ਨਹੀਂ ਸੀ ਚਾਹੁੰਦੀ …ਪਰ ਮਨਜੋਤ ਦੀ ਜ਼ਿੱਦ ਅੱਗੇ ਇੱਕ ਦਿਨ ਜਾਣ ਲਈ ਤਿਆਰ ਹੋਣਾ ਹੀ ਪਿਆ। ਉਹ ਨਹੀਂ ਸੀ ਚਾਹੁੰਦੀ ਕਿ ਮਨਜੋਤ ਇਕੱਲੀ ਜਾਏ ਤੇ ਉਸ ਨਾਲ ਊਸ ਵਰਗਾ ਕੁਝ ਹੋਵੇ ।
ਇੱਕ ਸ਼ਨੀਵਾਰ ਤਿੰਨਾਂ ਨੇ ਪਲੈਨ ਕਰ ਹੀ ਲਿਆ। ਤਿੰਨਾਂ ਨੇ ਉਂਝ ਦੀ ਹੀ ਵੈਸਟਰਨ ਡਰੈੱਸ ਪਾਈ ਹੋਈ ਸੀ।
ਮਨਜੋਤ ਨੇ ਪਹਿਲੀ ਵਾਰ ਇੰਝ ਦਾ ਕੁਝ ਪਾਇਆ ਸੀ।ਸਪੈਸ਼ਲ ਡ੍ਰੇਸ ਖਰੀਦੀ ਸੀ। ਮਨਜੋਤ ਦੇ ਸਾਹਮਣੇ ਮਨਿੰਦਰ ਦੀ ਖੂਬਸੂਰਤੀ ਅੱਧੀ ਹੀ ਰਹਿ ਗਈ ਸੀ। ਦੁਧੀਆ ਰੋਸ਼ਨੀ ਚ ਉਸਦਾ ਜਿਸਮ ਸੰਗਮਰਮਰ ਵਾਂਗ ਚਮਕ ਰਿਹਾ ਸੀ ,ਜਿਸ ਉੱਤੇ ਪਾਏ ਕਸਵੇਂ ਟੌਪ ਤੇ ਸ਼ਾਰਟ ਹਰ ਹਿੱਸੇ ਨੂੰ ਵਧੇਰੇ ਉਭਾਰ ਕੇ ਜਵਾਨੀ ਦੀਆਂ ਨਿਖੜਵੀਆਂ ਰੇਖਾਵਾਂ ਨੂੰ ਸਪਸ਼ਟ ਕਰ ਰਹੇ ਸੀ।
ਕਿਸੇ ਦਾ ਵੀ ਦਿਲ ਪਿਘਲ ਸਕਦਾ ਸੀ।
“ਲੈਣ ਕੌਣ ਆ ਰਿਹਾ ?” ਸਹਿਜ ਸੁਭਾਅ ਹੀ ਮਨਿੰਦਰ ਨੇ ਪੁੱਛਿਆ।
“ਦੀਪਕ, ਹਰਮਨ ਦੇ ਕਹਿਣ ਤੇ ਉਹਨੂੰ ਰੱਖਣਾ ਪਿਆ ਉਹ ਸਾਰੇ ਕੰਮਕਾਰ ਦੇ ਭੇਤ ਤੇ ਤਰੀਕੇ ਜਾਣਦਾ,ਪਰ ਸ਼ਰਤ ਰੱਖੀ ਏ ਕਿ ਉਹ ਕਿਸੇ ਕੁੜੀ ਦੇ ਨੇੜੇ ਨਹੀਂ ਲੱਗੇਗਾ।”ਉਸਦੇ ਉੱਤਰ ਤੋਂ ਹੈਰਾਨ ਤਾਂ ਸੀ ਪਰ ਚੁੱਪ ਹੀ ਰਹੀ ਮਨਿੰਦਰ।
ਦੀਪਕ ਆਇਆ ਤਾਂ ਚੁੱਪ ਕਰਕੇ ਹੀ ਤਿੰਨੋ ਬੈਠ ਗਈਆਂ ਸੀ। ਦੀਪਕ ਦੀ ਨਜ਼ਰ ਮਿਲੀ ਤਾਂ ਤਾਂ ਮਨਿੰਦਰ ਨੇ ਮੂੰਹ ਘੁਮਾ ਲਿਆ । ਉਸ ਵੱਲ ਉਸਦਾ ਵੇਖਣ ਦਾ ਵੀ ਮੂਡ ਨਹੀਂ ਸੀ।
ਪੂਰੇ ਰਸਤੇ ਮਿਊਜ਼ਿਕ ਚਲਦਾ ਰਿਹਾ। ਪਰ ਤਿੰਨੋ ਚੁੱਪ ਸੀ। ਪਹਿਲ਼ਾਂ ਵਾਂਗ ਹੀ ਸ਼ਹਿਰ ਤੋਂ ਬਾਹਰ ਨਿੱਕਲਾ ਕੇ ਖੇਤਾਂ ਦੇ ਸੁੰਨਸਾਨ ਰਾਹ ਤੇ ਚਲਦੀ ਗੱਡੀ ਫਾਰਮ ਹਾਊਸ ਤੇ ਪਹੁੰਚੀ।
ਸ਼ਨਿਚਰਵਾਰ ਹੋਣ ਕਰਕੇ ਅੱਜ ਸ਼ਾਇਦ ਵੱਧ ਭੀੜ ਸੀ।ਗੱਡੀ ਅੱਗੇ ਲੰਘੀ ਤਾਂ ਤਿੰਨੋ ਉੱਤਰ ਗਏ। ਦੀਪਕ ਗੱਡੀ ਪਾਰਕ ਕਰਨ ਚਲਾ ਗਿਆ।
ਨਾਲੋਂ ਨਾਲ ਚਲਦੇ ਪਹਿਲਾਂ ਵਾਂਗ ਹੀ ਡੀਜੇ ਤੱਕ ਪਹੁੰਚੇ। ਉਹੀ ਸਿਆਣੀ ਉਮਰ ਦਾ ਬੰਦਾ ਆਇਆ। ਇਸ ਵਾਰ ਧਿਆਨ ਨਾਲ ਵੇਖਿਆ ਤਾਂ ਉਹਨੇ ਰੂਪੀ ਨੂੰ ਨਮਸਕਾਰ ਵੀ ਕੀਤਾ ਸੀ।
ਕਾਫ਼ੀ ਪਹੁੰਚ ਸੀ ਰੂਪੀ ਦੀ !!
“ਚਲੋ ਮਨਿੰਦਰ ਨੇ ਸਭ ਦੇਖਿਆ ਹੋਇਆ ਇਹ ਸਭ ਦਿਖਾ ਦੇਵੇਗੀ….ਕੋਈ ਵੀ ਲੋੜ ਹੋਈ ਇਹ ਸਾਵੰਤ ਜੀ ਇਥੇ ਹੀ ਮਿਲਨਗੇ ਤੁਸੀਂ ਦੱਸ ਸਕਦੇ ਹੋ ਨਹੀਂ ਮੈਨੂੰ ਕਾਲ ਕਰ ਲਿਓ…ਹਾਂ ਜੋ ਵੀ ਕਰਨਾ ਲਿਮਿਟ ਚ ਰਹਿ ਕੇ ਕਰਿਓ ਹੋਸ਼ ਨਾ ਖੋਇਓ ….ਬਿਨਾਂ ਸਹਿਮਤੀ ਦੇ ਇਥੇ ਕੋਈ ਕੁਝ ਨਹੀਂ ਕਰਦਾ ” ਰੂਪੀ ਦੇ ਕਹਿਣ ਚ ਚੇਤਾਵਨੀ ਵੀ ਸੀ।
ਰੂਪੀ ਓਥੋਂ ਤੁਰ ਗਈ ,ਇਸ ਵਾਰ ਮਨਿੰਦਰ ਓਧਰ ਵੇਖਦੀ ਰਹੀ …ਉਸਦੇ ਅੱਖੋਂ ਓਝਲ ਹੋਣ ਤੱਕ ਤਾਂ ਜੋ ਉਹਨੂੰ ਪਤਾ ਲੱਗ ਸਕੇ ਕਿ ਕਿੱਧਰ ਗਈ ਉਹ ਵੇਖਦੀ ਰਹੀ।
ਡੀਜੇ ਤੇ ਨੱਚਦੇ ਲੋਕਾਂ ਨੂੰ ਵੇਖ ਵੇਖ ਕੇ ਮਨਜੋਤ ਦਾ ਮਨ ਵੀ ਨੱਚਣ ਨੂੰ ਕਰ ਰਿਹਾ ਸੀ। ਇੰਝ ਖੁਲੇਆਮ ਨੱਚਦੇ ਹੋਏ ਛੇੜਖਾਨੀਆਂ ,ਅਜ਼ੀਬ ਹਰਕਤਾਂ ਦੇਖ ਕੇ ਉਸਨੂੰ ਲੱਗ ਰਿਹਾ ਸੀ ਜਿਵੇੰ ਉਹ ਹੋਰ ਹੀ ਦੁਨੀਆਂ ਚ ਆ ਗਈ ਹੋਵੇ।
ਉਸਨੂੰ ਹੈਰਾਨ ਹੁੰਦੇ ਦੇਖ ਕੇ ਉਹਨੂੰ ਮੋਢੇ ਤੋਂ ਫੜ੍ਹ ਕੇ ਪੂਲ ਵੱਲ ਲੈ ਗਈ। ਓਥੋਂ ਦੇ ਨਜ਼ਾਰੇ ਹੋਰ ਵੀ ਅੱਗੇ ਸੀ । ਪੂਲ ਦੇ ਅੰਦਰ ਬਾਹਰ ਲਗਪਗ ਹਰ ਕੁੜੀ ਮੁੰਡਾ ਨੰਗਾ ਸੀ। ਨਸ਼ੇ ਦੀ ਲੋਰ ਚ ਸਭ ਕੁਝ ਭੁੱਲਿਆ ਹੋਇਆ ਸੀ ,ਯਾਦ ਸੀ ਤਾਂ ਬੱਸ ਸਿਰ ਨੂੰ ਚੜ੍ਹਿਆ ਹੋਇਆ ਕਾਮ ਡਰੱਗਜ਼ ਤੇ ਸ਼ਰਾਬ …….
ਇੰਝ ਹੀ ਪਹਿਲ਼ਾਂ ਹਾਲ ਚ ਗਈਆਂ ਜਿੱਥੇ ਹੁੱਕਾ ਚੱਲ ਰਿਹਾ ਸੀ। ਪਰ ਅੱਜ ਟੀਵੀ ਤੇ ਆਈ ਪੀ ਐੱਲ ਦਾ ਮੈਚ ਚੱਲ ਰਿਹਾ ਸੀ। ਹੁੱਕਾ, ਸ਼ਰਾਬ ,ਤੇ ਹਰ ਇੱਕ ਸ਼ੌਟ ਤੇ ਪੈਸਾ ਲੱਗ ਰਿਹਾ ਸੀ। ਮੇਜ਼ ਨੋਟਾਂ ਦੀਆਂ ਗੱਡੀਆਂ ਨਾਲ ਭਰੇ ਹੋਏ ਸੀ। ਨੰਗ ਧੜੰਗ ਮੁੰਡੇ ਉਹਨਾਂ ਦੀ ਗੋਦੀ ਚ ਬੈਠੀਆਂ ਕੁੜੀਆਂ ਹਰ ਬਾਲ ਉੱਪਰ ਉੱਛਲ ਜਾਂਦੀਆਂ ਸੀ। ਕੋਈ ਜਿੱਤਦਾ ਕੋਈ ਹਾਰਦਾ …ਪਰ ਨਸ਼ਾ ਤੇ ਹੁੱਕਾ ਮਘ ਰਿਹਾ ਸੀ।
ਫਿਰ ਸਭ ਤੋਂ ਸ਼ਾਂਤ ਹਾਲ ਜਿੱਥੇ ਕੋਈ ਕੋਈ ਆਉਂਦਾ ਸੀ ਆਪਣੀ ਮਨਪਸੰਦ ਡਰੱਗ ਲੈ ਕੇ ਚਲਦਾ ਹੁੰਦਾ । ਕੋਈ ਉੱਪਰ ਕਮਰੇ ਚ ਚਲੇ ਜਾਂਦਾ । ਕੋਈ ਥੱਲੇ ਗੁਜ਼ਰ ਜਾਂਦਾ।
ਮਨਿੰਦਰ ਨੇ ਸਭ ਸਮਝਾ ਦਿੱਤਾ ਸੀ …।
“ਮੈਂ ਇੱਕ ਵਾਰ ਟੇਸਟ ਕਰਨਾ …।” ਮਨਜੋਤ ਨੇ ਕਿਹਾ।
ਦਿਲ ਤਾਂ ਮਨਿੰਦਰ ਦਾ ਵੀ ਕਰ ਰਿਹਾ ਸੀ …ਪਰ ਡਰ ਸੀ ਉਸਨੂੰ ਕਈ ਦਿਨ ਪਹਿਲ਼ਾਂ ਨਸ਼ੇ ਦੀ ਖੋਹ ਪੈਂਦੀ ਰਹੀ ਸੀ ।
ਪਰ ਇੱਕ ਵਾਰ ਨਾਲ ਕੀ ਹੁੰਦਾ ਉਸਨੇ ਮੁੜ ਸੋਚਿਆ। …ਭਾਵੇਂ ਇੱਕ ਇੱਕ ਕਦਮ ਹੀ ਬੰਦੇ ਨੂੰ ਬਰਬਾਦੀ ਦੇ ਕੰਢੇ ਲੈ ਕੇ ਜਾਂਦਾ ਹੈ।
ਉਸਨੇ ਜਾ ਕੇ ਰੇਟ ਪੁੱਛਿਆ,ਐਨੇ ਤਾਂ ਪੈਸੇ ਹੀ ਲੈਕੇ ਨਹੀਂ ਸੀ ਆਈ। ਉਹਨੇ ਰੂਪੀ ਦਾ ਨਾਮ ਲਿਆ ।
ਤਾਂ ਵੇਚਣ ਵਾਲੇ ਨੇ ਕਿਹਾ ਕਿ ਰੂਪੀ ਨੂੰ ਹਰ ਕੋਈ ਹੀ ਜਾਣਦਾ ਹੈ। ਫਿਰ ਉਹ ਫੋਨ ਕੱਢਕੇ ਕਾਲ ਕਰਨ ਹੀ ਲੱਗੀ ਸੀ ਕਿ ਪਿਛੈ ਮੁੜਕੇ ਦੇਖਿਆ।
ਮਨਜੋਤ ਕੋਲ ਦੀਪਕ ਖੜ੍ਹਾ ਗੱਲਾਂ ਕਰ ਰਿਹਾ ਸੀ। ਇੰਝ ਜਿਵੇੰ ਕਿੰਨੇ ਹੀ ਸਮੇਂ ਤੋਂ ਜਾਣਦਾ ਹੋਏ।
ਉਹ ਭੱਜਦੀ ਹੋਈ ਉਹਨਾਂ ਕੋਲ ਗਈ ਦੀਪਕ ਵੱਲ ਬਿਨਾਂ ਦੇਖੇ ਉਹ ਮਨਜੋਤ ਨੂੰ ਬੋਲੀ “ਰੂਪੀ ਨੂੰ ਕਾਲ ਕਰਨੀ ਪੈਣੀ ਇੰਝ ਨਹੀਂ ਦੇ ਰਹੇ ਤੇ ਮੇਰੇ ਕੋਲ ਪੈਸੇ ਨਹੀਂ ਹਨ “।
“ਪੈਸੇ ਦੀ ਜਾਂ ਰੂਪੀ ਨੂੰ ਕਾਲ ਕਰਨ ਦੀ ਲੋੜ ਨਹੀਂ ਮੈ ਦਵਾ ਦਿੰਨਾ “।
ਆਖ ਦੀਪਕ ਬਿਨਾਂ ਉਸਦਾ ਜਵਾਬ ਸੁਣੇ ਖਿੜਕੀ ਤੋਂ ਸਭ ਕੁਝ ਖਰੀਦ ਕੇ ਲੈ ਆਇਆ।
“ਚਲੋ ਉੱਪਰ ਰੂਮ ਖੁਲਵਾ ਦਿੰਨਾ ਇਥੇ ਓਪਨ ਚ ਬੰਦ ਕਰਤਾ ਕੱਠ ਹੋ ਜਾਂਦਾ ਖਿੜਕੀ ਅੱਗੇ।”
ਨਾ ਚਾਹੁੰਦੇ ਹੋਏ ਵੀ ਉਹ ਦੀਪਕ ਦੇ ਨਾਲ ਤੁਰਨ ਲਈ ਮਜਬੂਰ ਸੀ । ਮਨਜੋਤ ਨੂੰ ਦੱਸਦੀ ਵੀ ਕੀ ਤੇ ਕਿਵੇਂ ???
ਤਿੰਨੋ ਰੂਮ ਚ ਐਂਟਰ ਹੋਏ ….
ਸਭ ਕਹਾਣੀ ਪਹਿਲ਼ਾਂ ਵਾਲੀ ਦੁਹਰਾਈ ਗਈ।
ਮਨਜੋਤ ਨੂੰ ਕਿਵੇਂ ਨਸ਼ਾ ਕਰਨਾ ਇਹ ਨਹੀਂ ਸੀ ਆਉਂਦਾ ਮਨਿੰਦਰ ਨੂੰ ਵੀ ਚੰਗੀ ਤਰਾਂ ਨਹੀਂ ਸੀ ਆਉਂਦਾ।
ਪਰ ਇਸ ਵਾਰ ਦੀਪਕ ਮਨਜੋਤ ਨੂੰ ਸਿਖਾਉਣ ਲਈ ਨਾਲ ਨਹੀਂ ਬੈਠਿਆ ਸਗੋਂ ਉਸਨੂੰ ਬੈੱਡ ਤੇ ਬਿਠਾ ਖੁਦ ਹੇਠਾਂ ਪੈਰਾਂ ਭਾਰ ਬੈਠ ਕੇ ਹੌਲੇ ਹੌਲੇ ਡੋਜ ਦਿੰਦਾ ਰਿਹਾ।
ਮਨਿੰਦਰ ਵੀ ਉਹਨੂੰ ਵੇਖ ਵੇਖ ਕਸ਼ ਖਿੱਚਦੀ ਰਹੀ।
ਜਦੋਂ ਤੱਕ ਦੋਂਵੇਂ ਸਿਰ ਭਾਰਾ ਹੋਣ ਕਰਕੇ ਪਸਰ ਨਾ ਗਈਆਂ।
ਦੀਪਕ ਅੱਜ ਕੁਝ ਸਹੀ ਲੱਗਾ ਸੀ ਮਨਿੰਦਰ ਨੂੰ ,ਹੁਣ ਤੱਕ ਇੱਕ ਵੀ ਗਲਤ ਹਰਕਤ ਨਹੀਂ ਸੀ ਕੀਤੀ ਉਸਨੇ । ਮਨਜੋਤ ਦੇ ਮਸੀਂ ਢਕੇ ਜਿਸਮ ਦੇ ਕਿਸੇ ਕੋਨੇ ਦੀ ਛੂਹ ਤੋਂ ਵੀ ਬਚ ਰਿਹਾ ਸੀ।
ਖਤਮ ਕਰਕੇ ਤਿਨੋਂ ਘੁੰਮਦੇ ਘੁੰਮਦੇ ਥੱਲੇ ਆ ਗਏ । ਇਸ ਸਭ ਚ ਪਾਰਟੀ ਚ ਆਏ ਹੋਏ ਦੋ ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਸੀ।
ਅਚਾਨਕ ਪੌੜੀਆਂ ਤੋਂ ਉੱਤਰਨ ਤੋਂ ਕੁਝ ਪਹਿਲ਼ਾਂ ਉਹਨੂੰ ਭੁਲੇਖਾ ਲੱਗਾ ਜਿਵੇੰ ਕੋਈ ਜਾਣੀ ਪਛਾਣੀ ਸ਼ਕਲ ਵੇਖੀ ਹੋਏ…ਮੁੜ ਕੇ ਵੇਖਿਆ ਤਾਂ ਵੇਖਦੀ ਰਹੀ ਕੌਣ ਏ ….
“ਇਹਨੂੰ ਕਿਤੇ ਵੇਖਿਆ ਮੈਂ …..”ਉਹ ਹਲਕਾ ਜਿਹਾ ਬੋਲੀ ।
ਦੀਪਕ ਨੇ ਵੇਖਿਆ ,”ਪੰਜਾਬੀ ਗੀਤਾਂ ਚ ਆਉਂਦੀ ਏ ਨਾ ਮਾਡਲ …”ਪੀਆ” ਉਹ ਹੈ …ਇਹ ਪਾਰਟੀ ਸੈਲੀਬ੍ਰਿਟੀ ਦੀਆਂ ਪਾਰਟੀਆਂ ਤੱਕ ਪਹੁੰਚਣ ਲਈ ਪਹਿਲੀ ਪੌੜੀ ਹੈ ਇਥੇ ਬਣੇ ਕੰਟੈਕਸ ਅੱਗੇ ਤੱਕ ਲੈ ਕੇ ਜਾਂਦੇ ਹਨ ….ਜਿੱਥੇ ਇੱਕ ਰਾਤ ਦਾ ਪੈਸਾ ਤੇ ਹਰ ਗਲੈਮਰਸ ਕੰਮ ਦੀ ਡੀਲ ਵਧੀਆ ਰੇਟ ਤੇ ਮਿਲਦਾ ….ਦੁਬਈ ਦੇ ਸ਼ੇਖ ਤੱਕ ਆਉਂਦੇ ਹਨ …..”
ਉਹਦੀ ਗੱਲ ਸੁਣਕੇ ਇੱਕ ਵਾਰ ਤਾਂ ਮਨਿੰਦਰ ਧੁਰ ਤੱਕ ਹਿੱਲ ਗਈ ।
ਮੁੜ ਡੀਜੇ ਵਾਲੀ ਜਗ੍ਹਾ ਆਏ ਤਾਂ ਸ਼ਰਾਬ ਦਾ ਦੌਰ ਸ਼ੁਰੂ ਹੋ ਗਿਆ। ਦੀਪਕ ਖੁਦ ਤਾਂ ਪੀਂਦਾ ਨਹੀਂ ਸੀ ਪਰ ਦੋਵਾਂ ਨੇ ਕੁਝ ਪੈੱਗ ਖਿੱਚੇ ।
ਦੀਪਕ ਨੇ ਮਨਜੋਤ ਨੂੰ ਡਾਂਸ ਲਈ ਕਿਹਾ ਤਾਂ ਉਹ ਇੱਕਦਮ ਰੈਡੀ ਹੋ ਗਈ।
ਮਨਿੰਦਰ ਇੱਕ ਇੱਕ ਹਰਕਤ ਨੋਟ ਕਰਦੀਂ ਰਹੀ । ਮਨਜੋਤ ਆਪਣੇ ਆਪ ਨੂੰ ਭੁੱਲ ਚੁੱਕੀ ਸੀ। ਨਸ਼ਾ ਤੇ ਆਪਣੇ ਆਸ ਪਾਸ ਦੇ ਜੁਆਨ ਜਿਸਮਾਂ ਦੀਆਂ ਹਰਕਤਾਂ ਨੇ ਉਹੀ ਕੁਝ ਕਰਨ ਦੀ ਚਿੰਗਾੜੀ ਉਸ ਅੰਦਰ ਛੇੜ ਦਿੱਤੀ ਸੀ।
ਉਹ ਪਲ ਪਲ ਉਸ ਪਾਰਟੀ ਦੀ ਮਸਤੀ ਚ ਗੁੰਮ ਹੋ ਰਹੀ ਸੀ । ਅਚਾਨਕ ਉਸਨੇ ਵੇਖਿਆ ਤਾਂ ਮਨਜੋਤ ਨੇ ਕੁਝ ਦੀਪਕ ਦੇ ਕੰਨ ਚ ਕਿਹਾ । ਦੀਪਕ ਉਸਦਾ ਹੱਥ ਪਕੜ ਕੇ ਬਾਹਰ ਵੱਲ ਜਾਣ ਲੱਗਾ। ਡੀਜੇ ਦੇ ਇੱਕ ਕੋਨੇ ਚ ਦੀਪਕ ਉਸਨੂੰ ਲੈ ਕੇ ਬਾਹਰ ਵੱਲ ਗਿਆ।
ਉਸਨੂੰ ਸਮਝ ਨਹੀਂ ਆਈ ਕਿ ਕੀ ਕਰੇ ….ਉਹਨੇ ਓਥੇ ਖੜੇ ਅੰਕਲ ਵੱਲ ਵੇਖਿਆ ਉਹ ਓਥੇ ਨਹੀਂ ਸੀ ।
ਫਟਾਫਟ ਆਪਣੇ ਪਰਸ ਚੋਂ ਫੋਨ ਕੱਢਿਆ ਤੇ ਰੂਪੀ ਨੂੰ ਮਿਲਾਉਣ ਲੱਗੀ।
ਰੂਪੀ ਨੇ ਫੋਨ ਨਾ ਚੁੱਕਿਆ। ਉਹ ਮਗਰ ਮਗਰ ਹੋ ਤੁਰੀ। ਡੀਜੇ ਨੂੰ ਪਾਰ ਕਰਕੇ ਦੁਰਸਤਾ ਸੀ। ਇੱਕ ਪਾਸੇ ਪਾਰਕਿੰਗ ਸੀ ਦੂਸਰੇ ਪਾਸੇ ਬਿਲਡਿੰਗ ਸੀ।
ਉਸਨੂੰ ਸਮਝ ਨਾ ਆਈ ਕਿ ਕਿੱਧਰ ਜਾਏ।
ਕੁਝ ਕਾਰਾਂ ਚ ਲਾਈਟਾਂ ਜਗ ਰਹੀਆਂ ਸੀ । ਉਹ ਇੱਕ ਇੱਕ ਕਰਕੇ ਕਾਰਾਂ ਵੱਲ ਵੇਖਣ ਲੱਗੀ । ਐਨੀਆਂ ਕਾਰਾਂ ਚ ਕਿਤੇ ਵੀ ਕਿਸੇ ਨੂੰ ਲੱਭਣਾ ਸੌਖਾ ਨਹੀਂ ਸੀ। ਜਿਸ ਵੀ ਕਾਰ ਚ ਵੇਖਦੀ ਮੁੰਡਾ ਕੁੜੀ ਇੱਕ ਦੂਸਰੇ ਚ ਜਾਂ ਨਸ਼ਾ ਕਰਨ ਚ ਖੁੱਭੇ ਪਏ ਸੀ। 15-16 ਕਾਰਾਂ ਚ ਵੇਖ ਕੇ ਉਹ ਵਪਿਸ ਪਰਤ ਆਈ।
ਦੁਬਾਰਾ ਕਾਲ਼ ਲਗਾਈ ਤਾਂ ਰੂਪੀ ਨੇ ਕਾਲ ਕੱਟ ਦਿੱਤੀ।
ਉਹ ਮੁੜ ਬਿਲਡਿੰਗ ਵੱਲ ਆਈ। ਸੁੰਨਸਾਨ ਬਿਲਡਿੰਗ ਵੱਲ ਚਲਦੀ ਹੋਈ ਜਿਵੇੰ ਉਹ ਕੁਝ ਗਵਾਚਿਆ ਲੱਭ ਰਹੀ ਹੋਵੇ।
ਹਲੇ ਕੁਝ ਹੀ ਪੈਰ ਅੱਗੇ ਪੁੱਟੇ ਸੀ ਕਿ ਅਚਾਨਕ ਇੱਕ ਗੋਲੀ ਦੀ ਆਵਾਜ਼ ਨਾਲ ਆਸਮਾਨ ਤੇ ਬਿਲਡਿੰਗ ਗੂੰਜ ਉੱਠੇ ।ਦੂਸਰੇ ਤੀਸਰੇ ਫਾਇਰ ਮਗਰੋਂ ਸ਼ਾਂਤੀ ਹੋ ਗਈ।
ਉਹ ਇੱਕ ਦਮ ਤ੍ਰਬਕ ਗਈ । ਉਹ ਜਿਧਰੋਂ ਆਵਾਜ਼ ਆਈ ਸੀ ਓਧਰ ਦੌੜੀ।
ਹੋਰ ਵੀ ਕਿੰਨੇ ਹੀ ਲੋਕ ਓਧਰ ਦੌੜੇ ।ਡੀਜੇ ਇੱਕ ਦਮ ਬੰਦ ਹੋ ਗਿਆ ਸੀ। ਗੱਡੀਆਂ ਦੀ ਪਾਰਕਿੰਗ ਤੇ ਬਿਲਡਿੰਗ ਵਿਚਾਲੇ ਨਿੱਕਾ ਜਿਹਾ ਪਾਰਕ ਸੀ।
ਜਿਥੋਂ ਆਵਾਜ ਆਈ ਸੀ ਸਭ ਓਧਰ ਭੱਜ ਰਹੇ ਸੀ,ਇੱਥੋਂ ਤੱਕ ਕਿ ਸਿਕੁਰਿਟੀ ਵਾਲੇ ਵੀ।
ਜਦੋਂ ਤੱਕ ਉਹ ਪਹੁੰਚੀ ਕਾਫ਼ੀ ਭੀੜ ਸੀ।
ਲੋਕਾਂ ਨੂੰ ਪਿੱਛੇ ਧਕਦੀ ਹੋਈ ਅਣਹੋਣੀ ਦੇ ਡਰੋਂ ਉਹ ਕੋਲ ਪੁੱਜੀ …
ਖੂਨ ਨਾਲ ਲਥਪਥ ਹੋਏ ਲਾਸ਼ ਬਣ ਚੁੱਕੇ ਸਰੀਰ ਨੂੰ ਵੇਖ ਉਸਦੀ ਚੀਕ ਨਿੱਕਲ ਗਈ …………


ਕੁਝ ਘੰਟੇ ਪਹਿਲ਼ਾਂ ਹਰ ਨਜ਼ਰ ਚ ਛਾਈ ਹੋਈ ਰੂਪੀ ਇੰਝ ਡਿੱਗੀ ਪਈ ਸੀ ਜਿਵੇੰ ਮੁੜ ਉੱਠਣਾ ਹੀ ਨਾ ਹੋਏ। ਬੜੀ ਨਜ਼ਦੀਕ ਤੋਂ ਪਹਿਲ਼ਾਂ ਢਿੱਡ ਤੇ ਫਿਰ ਮੱਥੇ ਤੇ ਗੋਲੀਆਂ ਮਾਰੀਆਂ ਗਈਆਂ ਸੀ।
ਨਬਜ਼ ਰੁੱਕ ਚੁੱਕੀ ਸੀ। ਮਾਰਨ ਵਾਲਾ ਕੌਣ ਸੀ ਕਿਸੇ ਨੂੰ ਨਹੀਂ ਸੀ ਪਤਾ। ਸੈਂਕੜੇ ਲੋਕਾਂ ਦੀ ਭੀੜ ਚ ਸਭ ਕੁਝ ਰਚਮਿਚ ਗਿਆ ਸੀ। ਹਸਪਤਾਲ ਲਿਜਾਣ ਦੀ ਕੋਸ਼ਿਸ ਵੀ ਨਾ ਹੋਈ।
ਮਨਿੰਦਰ ਡੌਰ ਭੌਰ ਸੀ ,ਅਚਾਨਕ ਮਨਜੋਤ ਦਾ ਖਿਆਲ ਆਇਆ। ਇੱਕ ਪਾਸੇ ਖੜ੍ਹੀ ਉਹ ਵੀ ਬਦਹਵਾਸ ਹੋਈ ਰੋ ਰਹੀ ਸੀ।
ਭੀੜ ਨੂੰ ਹਟਾਇਆ ਗਿਆ ਇੱਕ ਇੱਕ ਕਰਕੇ ਸਿਰਫ਼ ਉਹੀ ਚਾਰ ਪੰਜ ਜਣੇ ਕੋਲ ਸੀ।
“ਪੁਲਿਸ ਨੂੰ ਰਿਪੋਰਟ ਕੀਤੀ ਨਹੀਂ”।ਮਨਿੰਦਰ ਨੂੰ ਅਚਾਨਕ ਯਾਦ ਆਇਆ।
“ਨਹੀਂ ਇਸ ਪਾਰਟੀ ਚ ਜੋ ਕੁਝ ਹੁੰਦਾ ਗੁਪਤ ਰਹਿੰਦਾ ,ਇਸ ਲਈ ਇੱਥੇ ਚੱਲੀ ਗੋਲੀ ਦੀ ਖ਼ਬਰ ਜਾਂ ਕੁਝ ਵੀ ਹੋਰ ਬਾਹਰ ਨਹੀਂ ਨਿਕਲਣਾ ਚਾਹੀਦਾ,ਨਹੀਂ ਅਸੀਂ ਸਾਰੇ ਮਾਰੇ ਜਾਵਾਂਗੇ।
“ਫਿਰ ਇਹਦੇ ਕਾਤਲ ਦਾ ਕਿਵੇਂ ਪਤਾ ਲੱਗੂ ,ਉਹਨੂੰ ਸਜ਼ਾ ਕਿਵੇਂ ਮਿਲੇਗੀ”।ਮਨਿੰਦਰ ਹੈਰਾਨ ਸੀ
“ਉਹ ਇਥੇ ਹੀ ਇਸ ਪਾਰਟੀ ਚ ਲੱਭਿਆ ਜਾਏਗਾ। ਹਰ ਆਉਣ ਜਾਣ ਵਾਲੇ ਦਾ ਰਿਕਾਰਡ ਹੈ ਉਹ ਬਚੇਗਾ ਨਹੀਂ ਇਹੋ ਸਜ਼ਾ ਉਸਨੂੰ ਮਿਲੇਗੀ ਪਰ ਪੁਲਿਸ ਨਹੀਂ ਸਗੋਂ ਸਾਡੇ ਲੋਕ ਦੇਣਗੇ। ਇਸ ਲਈ ਤੁਸੀਂ ਐਸੀ ਕੋਈ ਗੱਲ ਬਾਹਰ ਨਹੀਂ ਕੱਢਣੀ ਜੋ ਇਸ ਪਾਰਟੀ ਬਾਰੇ ਜਮਾਂ ਵੀ ਪਤਾ ਲੱਗਣ ਦੇਵੇ।”
“ਤੇ ਇਸਦਾ ਅੰਤਿਮ ਸਸਕਾਰ ਤੇ ਘਰ ਖ਼ਬਰ ?” ਮਨਿੰਦਰ ਹਲੇ ਵੀ ਦੁਚਿੱਤੀ ਸੀ।
“ਤੁਸੀਂ ਦੋਂਵੇਂ ਵਾਪਿਸ ਜਾਓ ,ਕੱਲ੍ਹ ਸਵੇਰੇ ਪੁਲਿਸ ਨੂੰ ਚੰਡੀਗੜ੍ਹ ਲੇਕ ਵਾਲੇ ਪਾਰਕ ਕੋਲ ਲਾਸ਼ ਮਿਲੇਗੀ, ਫਿਰ ਉਹ ਆਪੇ ਅੱਗੇ ਘਰ ਪਹੁੰਚਾ ਦੇਣਗੇ, ਤੁਸੀਂ ਸਿਰਫ ਇਹੋ ਬਿਆਨ ਦੇਣਾ ਕਿ ਲੇਕ ਤੇ ਘੁੰਮਣ ਮਗਰੋਂ ਉਹ ਇਕੱਲੀ ਕਾਰ ਲੈ ਕੇ ਘੁੰਮਣ ਚਲੀ ਗਈ ਸੀ ਤੇ ਤੁਸੀਂ ਵਪਿਸ ਅਪਾਰਟਮੈਂਟ ਆ ਗਈਆਂ ਸੀ,ਬਾਕੀ ਸਾਰੀ ਜਾਂਚ ਨੂੰ ਆਪੇ ਹੀ ਸਾਂਭ ਲਿਆ ਜਾਏਗਾ। “
ਇਹੀ ਕੀਤਾ ਗਿਆ,ਨਾ ਚਾਹੁੰਦੇ ਹੋਏ ਵੀ ਦੋਵਾਂ ਨੂੰ ਪੀਜੀ ਵਾਪਿਸ ਆਉਣਾ ਪਿਆ । ਇਸ ਤਰ੍ਹਾਂ ਦਿਖਾਇਆ ਕਿ ਕਿਸੇ ਨੂੰ ਕੁਝ ਵੀ ਗਲਤ ਹੋਣ ਤੇ ਸ਼ੱਕ ਤੱਕ ਨਾ ਹੋਵੇ।
ਦੀਪਕ ਨੇ ਅਲੱਗ ਅਲੱਗ ਸੌਣ ਤੇ ਆਪਣੀ ਆਮ ਰੁਟੀਨ ਨੂੰ ਨਾ ਬਦਲਣ ਲਈ ਵੀ ਕਿਹਾ ਸੀ ਤਾਂ ਜੋ ਕਿਸੇ ਨੂੰ ਸ਼ੱਕ ਵੀ ਨਾ ਹੋਵੇ।
ਉਹੀ ਸਵੇਰ ਤੱਕ ਇੰਝ ਹੀ ਹੋਇਆ …..ਸਾਰੀ ਰਾਤ ਤੇ ਤੜਕੇ ਸਵੇਰ ਤੱਕ ਬੱਸ ਇਹੋ ਉਡੀਕ ਸੀ ਕਿ ਕਦੋੰ ਖ਼ਬਰ ਮਿਲੇ…..
ਸਵੇਰ ਦੇ 10 ਵੱਜੇ ਸੀ ਜਦੋੰ ਘਬਰਾਏ ਹੋਏ ਅੰਕਲ ਨੇ ਆਕੇ ਖ਼ਬਰ ਦਿੱਤੀ। ਕਿ ਰੂਪੀ ਨਾਲ ਕੋਈ ਦੁਰਘਟਨਾ ਹੋਈ ਹੈ। ਲਗਪਗ ਨਾਟਕ ਕਰਦੇ ਹੋਏ ਓਥੋਂ ਉਹ ਹਸਪਤਾਲ ਵੱਲ ਗਏ।
ਹੁਣ ਘੱਟੋ ਘੱਟ ਉਹ ਖੁੱਲ੍ਹ ਕੇ ਰੋ ਸਕਦੀਆਂ ਸੀ, ਤੇ ਰੋਈਆਂ ਵੀ ,ਹੋਰ ਕੋਈ ਰੋਣ ਵਾਲਾ ਸੀ ਵੀ ਨਹੀਂ।
ਉਹ ਕਿੰਨੇ ਸਾਲ ਤੋਂ ਕੱਲੀ ਰਹਿ ਰਹੀ ਸੀ ਕੋਈ ਉਸਦੇ ਪਰਿਵਾਰ ਬਾਰੇ ਨਹੀਂ ਸੀ ਜਾਣਦਾ। ਨਾ ਹੀ ਕੋਈ ਪਤਾ ਲੱਭਿਆ ਜੋ ਕੰਟੈਕਟ ਲੱਭੇ ਉਹਨਾਂ ਨੇ ਆਉਣ ਤੋਂ ਇਨਕਾਰ ਹੀ ਕਰ ਦਿੱਤਾ।ਸ਼ਾਇਦ ਹਰ ਕੋਈ ਹੀ ਉਸਤੋਂ ਤ੍ਰਸਤ ਸੀ।ਇਸ ਲਈ ਸ਼ਾਮ ਤੱਕ ਕੁਝ ਇੱਕ ਲੋਕਾਂ ਦੀ ਮੌਜੂਦਗੀ ਚ ਉਸਦਾ ਸੰਸਕਾਰ ਹੋ ਗਿਆ।
ਪੁਲਿਸ ਨੇ ਸਭ ਦੇ ਬਿਆਨ ਕਲਮਬੰਦ ਕਰ ਲਏ।ਪਤਾ ਨਹੀਂ ਕਿਉਂ ਮਨਿੰਦਰ ਨੂੰ ਕਾਰਵਾਈ ਸਿਰਫ ਖਾਨਾਪੂਰਤੀ ਹੀ ਲੱਗ ਰਹੀ ਸੀ। ਜਿਵੇੰ ਦੀਪਕ ਨੇ ਕਿਹਾ ਸੀ।
ਚਾਹ ਕੇ ਵੀ ਮਨਿੰਦਰ ਤੇ ਮਨਜੋਤ ਕੁਝ ਨਾ ਦੱਸ ਸਕੀਆਂ।
ਇੱਕ ਦੋਸਤ ਦੀ ਮੌਤ ਤੇ ਇੰਝ ਉਸਦਾ ਚੁੱਪ ਚੁਪੀਤੇ ਬਿਨਾਂ ਪਤਾ ਲੱਗੇ ਬਿਨਾ ਰਫ਼ਾ ਦਫ਼ਾ ਹੋ ਗਿਆ।
ਉਹ ਵੀ ਉਸ ਕੁੜੀ ਦਾ ਜਿਸਨੂੰ ਲਗਦਾ ਸੀ ਕਿ ਇਸ ਸ਼ਹਿਰ ਦਾ ਇੱਕ ਵੱਡਾ ਹਿੱਸਾ ਉਸਦੀਆਂ ਉਂਗਲੀਆਂ ਤੇ ਨੱਚਦਾ ਹੈ, ਇਨਸਾਨ ਵੀ ਕਿੱਡੇ ਕਿੱਡੇ ਭਰਮ ਪਾਲ ਲੈਂਦਾ ਹੈ !!!!
…………
ਮਨਿੰਦਰ ਤੇ ਮਨਜੋਤ ਦੋਂਵੇਂ ਉਦਾਸ ਸੀ। ਮਨਿੰਦਰ, ਪਰਦੀਪ ਨੂੰ ਵੀ ਕੁਝ ਨਹੀਂ ਸੀ ਦੱਸ ਸਕਦੀ। ਕਲਾਸ ਵਿੱਚ ਵੀ ਮਨ ਨਾ ਲਗਦਾ। ਕਿਸੇ ਨੂੰ ਮਿਲਣ ਦਾ ਦਿਲ ਨਾ ਕਰਦਾ। ਇਹੋ ਹਾਲ ਮਨਜੋਤ ਦਾ ਸੀ। ਦਿਨ ਇੱਕ ਇੱਕ ਕਰਕੇ ਬੀਤ ਰਹੇ ਸੀ। ਪੁਲਿਸ ਨੇ ਹੌਲੀ ਹੌਲੀ ਕੇਸ ਬੰਦ ਕਰ ਦਿੱਤਾ ਸੀ।ਮੀਡੀਆ ਚ ਵੀ ਖਬਰ ਮਿਟਦੀ ਮਿਟਦੀ ਮਿਟ ਗਈ ਸੀ। ਉਵੇਂ ਦੀ ਕਵਰੇਜ ਵੀ ਨਹੀਂ ਸੀ।
ਸਭ ਕੁਝ ਰਫ਼ਾ ਦਫ਼ਾ ਹੋ ਗਿਆ , ਰੇਵ ਪਾਰਟੀ ਤੋਂ ਵੀ ਦੂਰੀ ਹੋ ਗਈ ਸੀ ਤੇ ਦੀਪਕ ਵੀ ਜਿਵੇੰ ਇਸ ਸਭ ਨੂੰ ਭੁੱਲ ਗਿਆ ਸੀ। ਸਭ ਕੁਝ ਸ਼ਾਂਤ ਸੀ,ਪਰ ਇਹ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ।
……….
ਤੂਫ਼ਾਨ ਉਦੋਂ ਉੱਠਿਆ ਜਦੋਂ ਇੰਟਰਨੈੱਟ ਤੇ ਇੱਕ ਵੀਡੀਓ ਵਾਇਰਲ ਹੋ ਗਈ।ਵੀਡੀਓ ਵਿੱਚ ਰੂਪੀ ਦੇ ਡਿੱਗੇ ਹੋਣ ਤੇ ਆਸ ਪਾਸ ਖੜ੍ਹੇ ਲੋਕ ਹੀ ਲੋਕ ਸੀ। ਤੇ ਨਾਲ ਹੀ ਰੂਪੀ ਦਾ ਨਾਮ ਤੇ ਘਟਨਾ ਬਾਰੇ ਦੱਸਿਆ ਗਿਆ ਸੀ। ਤੇ ਨਾਲ ਸੀ ਹਜਾਰਾਂ ਹੀ ਲੋਕਾਂ ਦੇ ਰੇਵ ਪਾਰਟੀ ਚ ਮਸਤੀ ਕਰਦਿਆਂ ਦੀ ਵੀਡੀਓ ਤੇ ਫੋਟੋਆਂ ………..
ਸਨਸਨੀ ਵਾਂਗ ਇੱਕ ਤਰਥੱਲੀ ਮੱਚ ਗਈ । ਪਹਿਲੀ ਵਾਰ ਆਮ ਲੋਕਾਂ ਅੱਗੇ ਇੰਝ ਦਾ ਭੇਦ ਸ਼ਰੇਆਮ ਖੁੱਲਿਆ ਸੀ। ਕਿਸੇ ਨੇ ਬੇਹੱਦ ਚਲਾਕੀ ਨਾਲ ਸਭ ਵੀਡੀਓ ਤੇ ਤਸਵੀਰਾਂ ਲਈਆਂ ਸੀ ਬਿਲਕੁਲ ਪ੍ਰੋਫੈਸ਼ਨਲ ਜਾਸੂਸ ਵਾਂਗ …….
ਕੁਝ ਹੀ ਪਲਾਂ ਚ ਵੀਡੀਓ ਸੋਸ਼ਲ ਮੀਡੀਆ ਤੇ ਮਗਰੋਂ ਪੂਰੇ ਟੀਵੀ ਤੇ ਫੈਲ ਗਈ। ਠੰਡੇ ਬਸਤੇ ਚ ਪਿਆ ਕੇਸ ਮੁੜ ਖੁੱਲਿਆ ਤੇ ਪੁਲਿਸ ਤੇ ਸਵਾਲ ਖੜ੍ਹੇ ਹੋਣ ਲੱਗੇ। ਸੋਸ਼ਲ ਮੀਡੀਆ ਤੇ ਵਾਇਰਲ ਨੂੰ ਟੀਵੀ ਚੈਨਲਾਂ ਨੂੰ ਵੀ ਦਿਖਾਉਣਾ ਪਿਆ।
ਸ਼ਾਮ ਤੱਕ ਬਕਾਇਦਾ ਪੁਲਿਸ ਕਮਿਸ਼ਨਰ ਨੇ ਡੀ ਐੱਸ ਪੀ ਰਜਿੰਦਰ ਦੀ ਅਗਵਾਈ ਚ ਟੀਮ ਬਣਾ ਕੇ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ।
ਅਗਲੇ ਦਿਨ ਵੱਡੇ ਅਖ਼ਬਾਰਾਂ ਨੇ ਖ਼ਬਰ ਛੋਟੀ ਰੱਖੀ ਸੀ,ਪਰ ਇੱਕ ਛੋਟੇ ਨਵੇਂ ਸ਼ੁਰੂ ਹੋਏ ਅਖਬਾਰ ਜਿਸਦਾ ਸੰਪਾਦਕ ਪੰਜਾਬ ਚ ਹੋਏ ਨਸ਼ੇ ਦੇ ਵਾਧੇ ਨੂੰ ਪੁਲਿਸ ਤੇ ਵੱਡੇ ਅਫਸਰਾਂ ਰਾਜਨੇਤਾ ਤੇ ਵਪਾਰੀਆਂ ਦੀ ਮਿਲਭੁਗਤ ਮੰਨਦਾ ਸੀ। ਉਸਦੀ ਇੱਕ ਖੁਫੀਆਂ ਰਿਪੋਰਟ ਕਿ ਪੁਲਿਸ ਉੱਤੇ ਦਬਾਅ ਸੀ ਕਿ ਮਾਮਲੇ ਦੀ ਜਾਂਚ ਅੱਗੇ ਨਾ ਕੀਤੀ ਜਾਏ ਇਸ ਲਈ ਹਫੜਾ ਦਫੜੀ ਚ ਜਾਂਚ ਕਰ ਰਹੇ ਡੀ ਐੱਸ ਪੀ ਰਜਿੰਦਰ ਦੀ ਵਿਰੋਧ ਦੇ ਬਾਵਜੂਦ ਬੰਦ ਕੀਤਾ ਗਿਆ, ਪੂਰੇ ਸਿਸਟਮ ਤੇ ਸਵਾਲ ਚੁੱਕੇ ਗਏ।ਸਰਕਾਰ ਤੇ ਪੁਲਿਸ ਦੀ ਥੂਹ ਥੂਹ ਹੁੰਦੇ ਵੇਖ ਪੁਲਿਸ ਨੂੰ ਮੁੜ ਤੋਂ ਮਾਮਲਾ ਖੋਲ੍ਹਣਾ ਹੀ ਪਿਆ।
ਸਭ ਤੋਂ ਪਹਿਲਾਂ ਰੂਪੀ ਦੇ ਫੋਨ ਦੀ ਲਾਸਟ ਲੋਕੇਸ਼ਨ ਲੱਭੀ ਗਈ ….ਫਿਰ ਆਖ਼ਿਰੀ ਵਾਰ ਜੋ ਉਸ ਨਾਲ ਸੀ ਉਹਨਾਂ ਸਭ ਦੀ ਲੋਕੇਸ਼ਨ ਵੀ ਵੇਖੀ ਗਈ …ਬਿਆਨਾਂ ਨਾਲ ਮਿਲਾਇਆ ਗਿਆ।
ਸਭ ਕੁਝ ਝੂਠ ਹੀ ਬੋਲਿਆ ਗਿਆ ਸੀ।
ਤੇ ਲੋਕੇਸ਼ਨ ਸੀ ਹੀ ਫਾਰਮ ਹਾਉਸ ਦੀ ਲੱਗਪੱਗ ਇੱਕੋ ਵੇਲੇ ਇੱਕੋ ਫ਼ਾਰਮ ਹਾਉਸ ਚ ਹੋਣ ਦੇ ਬਾਵਜੂਦ ਮਨਜੋਤ ਤੇ ਮਨਿੰਦਰ ਨੇ ਝੂਠ ਕਿਉਂ ਬੋਲਿਆ ਜਦਕਿ ਆਖ਼ਿਰੀ ਵੇਲੇ ਉਹੀ ਦੋਨੋ ਸੀ ਜਿਹਨਾਂ ਨੇ ਦੇਖਣ ਦਾ ਦਾਅਵਾ ਕੀਤਾ ਸੀ …ਬਿਆਨ ਅਧੂਰੇ ਹੀ ਨਹੀਂ ਝੂਠੇ ਵੀ ਸੀ।
ਡੀ ਐੱਸ ਪੀ ਰਜਿੰਦਰ ਦੇ ਸਾਹਮਣੇ ਸਵਾਲ ਬਹੁਤ ਸੀ । ਸਭ ਦੇ ਜਵਾਬ ਇੱਕ ਇੱਕ ਕਰਕੇ ਲੱਭੇ ਜਾਣੇ ਸੀ।
ਸਭ ਤੋਂ ਪਹਿਲ਼ਾਂ ਫਾਰਮ ਹਾਊਸ ਤੇ ਰੇਡ ਹੋਈ …ਬੰਦਾ ਤਾਂ ਕਿ ਜਾਨਵਰ ਵੀ ਨਹੀਂ ਸੀ ਓਥੇ ….ਪਰ ਪਾਰਟੀ ਹੋਣ ਦੇ ਸਬੂਤ ਜਰੂਰ ਸੀ। ਕਾਫੀ ਕੁਝ ਐਸਾ ਮਿਲਿਆ ਜੋ ਸਾਬਿਤ ਕਰਦਾ ਸੀ ਕਿ ਇਹ ਆਮ ਫਾਰਮ ਹਾਊਸ ਨਹੀਂ ਸੀ ਸਗੋਂ ਸਪੈਸ਼ਲ ਪਾਰਟੀ ਲਈ ਸੀ।
ਫੋਨ ਦੀਆਂ ਫੋਟੋਆਂ ਤੇ ਵੀਡੀਓ ਨੇ ਵੀ ਸਾਬਿਤ ਕਰ ਹੀ ਦਿੱਤਾ ਸੀ ਕਿ ਇਸੇ ਫਾਰਮ ਹਾਊਸ ਚ ਰੂਪੀ ਦਾ ਕਤਲ ਹੋਇਆ ਸੀ।
ਰਜਿੰਦਰ ਨੇ ਫਾਰਮ ਹਾਊਸ ਦੇ ਮਾਲਿਕ ਦੀਆਂ ਡਿਟੇਲ ਕਢਵਾਉਣ ਲਈ ਹੁਕਮ ਚਾੜ੍ਹ ਦਿੱਤਾ ਤੇ ਮਨਿੰਦਰ ਤੇ ਮਨਜੋਤ ਸਮੇਤ ਅੰਤਿਮ ਸੰਸਕਾਰ ਚ ਸ਼ਾਮਿਲ ਹੋਣ ਵਾਲੇ ਹਰ ਸਖਸ਼ ਨੂੰ।
ਉਸਦੇ ਮਨ ਚ ਸਵਾਲ ਸੀ ਕਿ ਕਿਤੇ ਇਹ ਕੁੜੀਆਂ ਹੀ ਕਤਲ ਚ ਸ਼ਾਮਿਲ ਤਾਂ ਨਹੀਂ ਜਾਂ ਡਰੱਗ ਜਾਂ ਕਾਲ ਗਰਲਜ਼ ਹੋਣ ਕਰਕੇ ਕਿਸੇ ਰੌਲੇ ਕਰਕੇ ਝਗੜਾ ਹੋ ਗਿਆ ਹੋਏ !!!!!
ਕੇਸ ਨੂੰ ਛੇਤੀ ਸਾਲਵ ਕਰਨ ਦਾ ਦਬਾਅ ਸੀ ,ਭਾਵੇਂ ਕਿਸੇ ਨੂੰ ਵੀ ਪਕੜੋ ਪਰ ਲੋਕਾਂ ਤੇ ਮੀਡੀਆ ਨੂੰ ਸ਼ਾਂਤ ਕਰੋ …ਉੱਪਰੋਂ ਹੁਕਮ ਸਪਸ਼ਟ ਸੀ …..
ਉਸਦੇ ਠਾਣੇ ਪਹੁੰਚਣ ਤੋਂ ਪਹਿਲ਼ਾਂ ਹੀ ਮਨਜੋਤ ਤੇ ਮਨਿੰਦਰ ਓਥੇ ਪਹੁੰਚ ਗਈਆਂ ਸੀ।।।ਠਾਣੇ ਦੇ ਬਾਹਰ ਲੱਗੇ ਬੈਂਚਾਂ ਤੇ ਰਜਿੰਦਰ ਨਜ਼ਰ ਇੱਕ ਨੌਜਵਾਨ ਤੇ ਠਹਿਰ ਗਈ।
“ਪਰਦੀਪ ! ਤੂੰ ਇਥੇ ,ਕਿਵੇਂ ਹੈਂ ,ਬੜੀ ਦੇਰ ਮਗਰੋਂ ਦਿਸਿਆ ?”
“ਬੱਸ ਤੂੰ ਤਾਂ ਯਾਰਾਂ ਦੋਸਤਾਂ ਨੂੰ ਡੀ ਐੱਸ ਪੀ ਬਣਦੇ ਹੀ ਭੁੱਲ ਗਿਆ ਸੀ ,ਲਗਦਾ ਦੋ ਸਾਲ ਹੀ ਹੋਗੇ ਗੱਲ ਕੀਤਿਆਂ ਹੀ “। ਪਰਦੀਪ ਤੇ ਰਜਿੰਦਰ ਨੇ ਕੱਠੇ ਸਾਲ ਕੁ ਪੜ੍ਹਾਈ ਕੀਤੀ ਸੀ ਥਾਪਰ ਕਾਲਜ ਪਟਿਆਲਾ ਵਿੱਚ ,ਉਸਦਾ ਸੀਨੀਅਰ ਸੀ ਕਾਲਜ਼ ਵਿੱਚ ਤੇ ਇੱਕ ਵਧੀਆ ਦੋਸਤ ਵਰਗੀ ਉਠਕ ਬੈਠਕ ਸੀ ,ਕੱਠਿਆਂ ਨੇ ਬਾਰਾਂਦਰੀ ਵਿੱਚ ਕਿੰਨੇ ਹੀ ਗੇੜੇ ਦਿੱਤੇ ਸੀ ਤੇ ਬਰਜਿੰਦਰਾ ਕਾਲਜ਼ ਵਿੱਚ ਤੇ ਪੰਜਾਬੀ ਯੂਨੀਵਰਸਿਟੀ ਵਿੱਚ ਕਿੰਨੇ ਹੀ ਗੇੜੇ ਦਿਤੇ ਸੀ। ਸੀ ਦੋ ਵਾਰ ਇੰਟਰਵਿਊ ਚ ਫੇਲ੍ਹ ਹੋਕੇ ਤੀਜੀ ਵਾਰ ਪੀਸੀਐੱਸ ਪਾਸ ਕਰਕੇ ਡੀਐੱਸਪੀ ਲੱਗਾ ਸੀ। ਇਹ ਕਰੀਬ ਪੰਜ ਸਾਲ ਪਹਿਲ਼ਾਂ ਦੀ ਗੱਲ ਸੀ ।
“ਹਾਂ ਜਦੋੰ ਤੇਰੀ ਅਕਾਦਮੀ ਚ ਸਨਮਾਨ ਸਮਾਰੋਹ ਚ ਆਇਆ ਸੀ ਓਦੋਂ ਹੀ ਗੱਲ ਹੋਈ ਸੀ, ਫਿਰ ਤੈਨੂੰ ਪਤਾ ਪੁਲਿਸ ਡਿਪਾਰਟਮੈਂਟ ਦਾ ,ਦਾ ਪਹਿਲ਼ਾਂ ਟ੍ਰੇਨਿੰਗ ਨਹੀਂ ਮੁੱਕੀ ਫਿਰ ਨਵੇਂ ਹੋਣ ਕਰਕੇ ਪੁਰਾਣੇ ਅਫਸਰਾਂ ਨੇ ਕਿਤੇ ਪੈਰ ਨਹੀਂ ਲੱਗਣ ਦਿੱਤੇ, ਹੁਣ ਬੈਂਕ ਡਕੈਤੀ ਮਾਮਲੇ ਚ ਕੇਸ ਹੱਲ ਕਰਨ ਮਗਰੋਂ ਉੱਪਰਲੇ ਅਫਸਰਾਂ ਦੇ ਨਜ਼ਰੀਂ ਚੜ੍ਹੇ ਸੀ ਤਾਂ ਇਥੇ ਪੋਸਟਿੰਗ ਮਿਲੀ ਹੈ। ਤੇ ਇਹ ਕੇਸ ਇੱਕਦਮ ਲਾਈਮ ਲਾਈਟ ਚ ਆਇਆ। ਪਰ ਤੂੰ ਕਿੱਥੇ ਇਥੇ ਇਸ ਰਾਤ ? ਕੋਈ ਕੇਸ ਫਸਿਆ ਦੱਸ ……”
“ਹਾਂ ਕੇਸ ਹੀ ਸਮਝ ਆਹੀ ਰੇਵ ਪਾਰਟੀ ਚ ਕਤਲ ਵਾਲਾ , ਉਹ ਜਿਹੜੀ ਕੁੜੀ ਨੂੰ ਪੁੱਛਤਾਸ਼ ਲਈ ਬੁਲਾਇਆ ਉਹ ਗਰਲਫਰੈਂਡ ਆ ਮੇਰੀ ,ਬੜੀ ਚੰਗੀ ਕੁੜੀ ਏ ਪਤਾ ਨਹੀਂ ਇੱਕ ਵਾਰ ਬਿਆਨ ਦੇਣ ਮਗਰੋਂ ਕਿਉਂ ਬੁਲਾ ਰਹੀ ਆ ਪੁਲਿਸ।”
ਰਜਿੰਦਰ ਕੁਝ ਦੱਸਣਾ ਚਾਹੁੰਦਾ ਸੀ ਪਰ ਫਿਰ ਵੀ ਗੱਲ ਗੋਲ ਕਰ ਗਿਆ।
“ਚੱਲ, ਤੂੰ ਫਿਕਰ ਨਾ ਕਰ ਯਾਰ ਦੀ ਗਰਲਫ੍ਰੈਂਡ ਆਪਣੀ ਭਾਬੀ, ਬੱਸ ਕੇਸ ਚ ਕੁਝ ਸਬੂਤ ਹੀ ਐਸੇ ਮਿਲੇ ਜਿਹਨਾਂ ਤੋਂ ਲਗਦਾ ਕਿ ਉਹ ਬਿਆਨ ਕੁੜੀਆਂ ਨੇ ਗਲਤ ਦਿੱਤੇ ਸੀ । ਪੂਰੀ ਗੱਲ ਤਾਂ ਹੁਣ ਮੁੜਕੇ ਗੱਲ ਬਾਤ ਕਰਕੇ ਹੀ ਦੱਸ ਸਕਦਾ ।” ਰਜਿੰਦਰ ਸੱਚ ਦੱਸ ਕੇ ਉਸਦਾ ਦਿਲ ਨਹੀਂ ਸੀ ਤੋੜਨਾ ਚਾਹੁੰਦਾ, ਭਰਾ ਵਰਗੀ ਯਾਰੀ ਰਹੀ ਸੀ ਦੋਵਾਂ ਦੀ ਤੇ ਉਮੀਦ ਵੀ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਉਹ ਵੀ ਉਸ ਵਾਂਗ ਕਿਸੇ ਕੁਰਸੀ ਤੇ ਬੈਠ ਹੀ ਜਾਏਗਾ।
“ਚੱਲ ਬੈਠ ਤੂੰ ,ਮੈਂ ਬਿਆਨ ਲੈ ਲਵਾਂ ਫਿਰ ਤੂੰ ਭਾਵੇਂ ਨਾਲ ਹੀ ਲੈ ਜਾਵੀਂ ”
ਆਖ ਕੇ ਊਹਨੇ ਹੌਲਦਾਰ ਨੂੰ ਕਹਿਕੇ ਪਰਦੀਪ ਲਈ ਚਾਹ ਪਾਣੀ ਪੁੱਛਣ ਲਈ ਕਿਹਾ।
ਇਨਕੁਆਰੀ ਰੂਮ ਚ ਪਹੁੰਚਿਆ ਤਾਂ ,ਦੀਪਕ, ਮਨਜੋਤ , ਤੇ ਮਨਿੰਦਰ ਬੈਠੇ ਸੀ।
ਰਜਿੰਦਰ ਨੇ ਸਾਫ ਕਰ ਦਿੱਤਾ ਸੀ ਕਿ ਪੁਲਿਸ ਨੂੰ ਗੁੰਮਰਾਹ ਕਰਨ ਦੇ ਜ਼ੁਰਮ ਚ ਪਹਿਲਾਂ ਵਾਲੇ ਬਿਆਨ ਹੀ ਉਹਨਾਂ ਨੂੰ ਸਥਿਤੀ ਅਨੁਸਾਰ ਕ੍ਰਾਈਮ ਚ ਸ਼ਾਮਿਲ ਹੋਣ ਦੇ ਦੋਸ਼ੀ ਸਿੱਧ ਕਰਨ ਲਈ ਕਾਫ਼ੀ ਹਨ ਕਿਉਂਕਿ ਜੋ ਕੁਝ ਪਿਛਲੇ ਬਿਆਨਾਂ ਚ ਸੀ ਉਹ ਝੂਠ ਸੀ ਇਹ ਵੀ ਝੂਠ ਸੀ ਕਿ ਤੁਸੀਂ ਲੇਕ ਤੇ ਘੁੰਮ ਰਹੀਆਂ ਸੀ ਤੁਹਾਡੀ ਸਭ ਦੀ ਲੋਕੇਸ਼ਨ ਇਹੋ ਦੱਸਦੀ ਹੈ ਕਿ ਤੁਸੀਂ ਉਸ ਵੇਲੇ ਜਦੋੰ ਪੋਸਟਰਮਾਰਟਮ ਦੀ ਰਿਪੋਰਟ ਮੁਤਾਬਿਕ ਰੂਪੀ ਦੀ ਮੌਤ ਜਿਸ ਵੇਲੇ ਹੋਈ ਉਸੇ ਫਾਰਮ ਹਾਊਸ ਚ ਸੀ ਜਿੱਥੇ ਇਹ ਕਤਲ ਹੋਇਆ।
ਇਸ ਲਈ ਜੇ ਹੁਣ ਕੋਈ ਝੂਠ ਬੋਲਿਆ ਤਾਂ ਉਹ ਲਪੇਟਿਆ ਜਾਏਗਾ।
ਸਭ ਦੇ ਚਿਹਰੇ ਦਾ ਰੰਗ ਉੱਡ ਚੁੱਕਾ ਸੀ ,ਦੀਪਕ ਨੂੰ ਲਗਦਾ ਸੀ ਕਿ ਜੋ ਲੋਕ ਉਸਦੀ ਮਦਦ ਕਰਨਗੇ ਉਹ ਮੀਡੀਆ ਚ ਕੇਸ ਹਾਈਲਾਈਟ ਹੁੰਦੇ ਹੀ ਪਿੱਛੇ ਹੱਥ ਖਿੱਚ ਗਏ ਸੀ।
ਉਹਨੇ ਤਿੰਨਾਂ ਤੋਂ ਇੰਟਰੋ ਲਈ ਤੇ ਕੱਲੇ ਕੱਲੇ ਨੂੰ ਪੁੱਛਣ ਲਈ ਅੰਦਰ ਬੁਲਾਉਣਾ ਸ਼ੁਰੂ ਕਰ ਕੀਤਾ।
ਪਹਿਲ਼ਾ ਬਿਆਨ ਮਨਜੋਤ ਦਾ ਰਿਕਾਰਡ ਕੀਤਾ।
ਮਨਜੋਤ ਨੂੰ ਜੋ ਪੁੱਛਿਆ ਗਿਆ ਉਸਨੇ ਸਭ ਦੱਸ ਦਿੱਤਾ,ਸਿਵਾਏ ਸੇਵਾਦਾਰ ਦੇ ਦੱਸਣ ਤੋਂ ਕਿਉਕਿ ਉਹ ਗੱਲ ਉਸਨੂੰ ਕਿਸੇ ਹੀਲੇ ਇਸ ਸਭ ਨਾਲ ਜੁੜਦੀ ਨਹੀਂ ਲੱਗੀ।
ਪਹਿਲਾ ਸਵਾਲ ਰੇਵ ਪਾਰਟੀ ਚ ਸੀ ਤੇ ਕਦੋੰ ਤੋਂ ਜਾ ਰਹੀ ਸੀ ?
“ਮੈਂ ਪਹਿਲੀ ਵਾਰ ਹੀ ਗਈ ਸੀ, ਉਹ ਵੀ ਰੂਪੀ ਤੇ ਮਨਿੰਦਰ ਦੀ ਜਿੱਦ ਨਾਲ,ਰੂਪੀ ਇਸ ਕੰਮ ਚ ਰੈਗੂਲਰ ਜਾਂਦੀ ਸੀ ,ਮੈਂ ਸੁਣਿਆ ਸੀ ਕਿ ਉਹ ਇਹ ਮਾੜੇ ਕੰਮ ਕਰਦੀ ਏ ਉਸ ਬਾਰੇ ਕਾਫੀ ਰੌਲਾ ਸੀ ਕੁੜੀਆਂ ਡਰੱਗ ਤੇ ਹੋਰ ਐਸੇ ਲੋਕਾਂ ਨਾਲ ਰਿਸ਼ਤਿਆਂ ਬਾਰੇ। ਪਰ ਮੈੰ ਸਿਰਫ ਇੱਕ ਵਾਰੀ ਵੇਖਣਾ ਚਾਹੁੰਦੀ ਸੀ ਕਿ ਪਾਰਟੀ ਚ ਕੀ ਕੁਝ ਹੁੰਦਾ ਇਸ ਲਈ ਮੈ ਪਹਿਲੀ ਵਾਰ ਹੀ ਗਈ ਸੀ ਤੇ ਇਹ ਸਭ ਹੋ ਗਿਆ ” ਮਨਜੋਤ ਗੱਲ ਕਹਿੰਦੇ ਹੀ ਰੋਣ ਲੱਗੀ।
ਅਗਲਾ ਸਵਾਲ :ਜਦੋਂ ਪਤਾ ਸੀ ਰੂਪੀ ਦਾ ਕਤਲ ਓਥੇ ਹੋਇਆ ਫਿਰ ਬਿਆਨ ਕਿਉ ਝੂਠੇ ਦਿੱਤੇ ?
“ਦੀਪਕ ਨੇ ਕਿਹਾ ਸੀ ਕਿ ਪਾਰਟੀ ਦੇ ਨਿਯਮ ਹਨ ਕੁਝ ਵੀ ਗਲਤ ਹੋਏ ਬਾਹਰ ਨਹੀਂ ਜਾਏਗਾ, ਇਸ ਲਈ ਇਸ ਮਾਮਲੇ ਨੂੰ ਰਫ਼ਾ ਦਫ਼ਾ ਹੀ ਕਰਨਾ ਹੈ ਤੇ ਰੇਵ ਪਾਰਟੀ ਨੂੰ ਚਲਾਉਣ ਵਾਲੇ ਹੀ ਕਾਤਲ ਨੂੰ ਲੱਭ ਕੇ ਸਜ਼ਾ ਦੇਣਗੇ ਕਿਉਂਕਿ ਜੇ ਕਤਲ ਦੀ ਗੱਲ ਬਾਹਰ ਗਈ ਤਾਂ ਬਹੁਤ ਸਫੇਦਪੋਸ਼ਾ ਦੇ ਕਾਰਨਾਮੇ ਬਾਹਰ ਆਉਣਗੇ, ਇਸ ਲਈ ਊਹਨੇ ਇਹ ਬਿਆਨ ਘੜਨ ਲਈ ਕਿਹਾ ਉਸਨੇ ਕਿਹਾ ਸੀ ਪੁਲਿਸ ਚ ਉੱਚਲੇ ਪੱਧਰ ਤੱਕ ਪੈਸਾ ਦੇ ਕੇ ਉਹ ਮਾਮਲਾ ਰਫ਼ਾ ਦਫ਼ਾ ਕਰਵਾ ਦੇਣਗੇ।”
ਸਵਾਲ: ਰੇਵ ਪਾਰਟੀ ਦੇ ਮਾਲਿਕ ਕੌਣ ਹਨ ?
“ਇਹ ਨਹੀਂ ਪਤਾ, ਮੈਂ ਪਹਿੱਲੀ ਵਾਰ ਗਈ ਸੀ ਜੋ ਵੀ ਸੀ ਰੂਪੀ ਸਭ ਕੰਟਰੋਲ ਕਰਦੀ ਸੀ”।
ਸਵਾਲ :ਜਦੋਂ ਰੂਪੀ ਨੂੰ ਗੋਲੀ ਵੱਜੀ ਓਦੋਂ ਤੂੰ ਕਿੱਥੇ ਸੀ ।
“ਮੈੰ ਉਦੋਂ ਵਾਸ਼ਰੂਮ ਗਈ ਸੀ “
ਸਵਾਲ: ਦੀਪਕ ਤੇ ਮਨਿੰਦਰ ?
ਦੀਪਕ ਮੇਰੇ ਨਾਲ ਡਾਂਸ ਕਰ ਰਿਹਾ ਸੀ ਮੈੰ ਨਵੀਂ ਸੀ ਮੈਨੂੰ ਵਾਸ਼ਰੂਮ ਦਾ ਪਤਾ ਨਹੀਂ ਸੀ ਤੇ ਦੀਪਕ ਹੀ ਮੈਨੂੰ ਵਾਸ਼ਰੂਮ ਤੱਕ ਲੈ ਕੇ ਗਿਆ ਸੀ।ਮਨਿੰਦਰ ਡਾਂਸ ਫਲੋਰ ਦੇ ਸਾਹਮਣੇ ਹੀ ਬੈਠੀ ਸੀ ਉਸ ਕੋਲੋ ਉੱਠਕੇ ਹੀ ਅਸੀਂ ਡਾਂਸ ਕਰਨ ਗਏ ਸੀ।
ਸਵਾਲ : ਰੂਪੀ ਨੂੰ ਆਖਰੀ ਵਾਰ ਕਦੋੰ ਤੇ ਕਿਸ ਨਾਲ ਵੇਖਿਆ ਸੀ ?
” ਜਦੋੰ ਕਾਰ ਚ ਉੱਤਰ ਕੇ ਰੇਵ ਪਾਰਟੀ ਚ ਪਹੁੰਚੇ ਹੀ ਸੀ,ਫਿਰ ਮੈਨੂੰ ਮਨਿੰਦਰ ਨਾਲ ਛੱਡਕੇ ਉਹ ਇੱਕ ਅੰਕਲ ਨਾਲ ਸ਼ਾਇਦ ਉਹ ਮੈਨੇਜਰ ਸੀ ਉਸ ਨਾਲ ਚਲੀ ਗਈ ਸੀ ।”
ਸਵਾਲ :ਹੋਰ ਕੁਝ ਜਾਣਕਾਰੀ ਜੋ ਦੱਸਣਾ ਚਾਹੋ?
“ਬੱਸ ਮੈਨੂੰ ਐਨਾ ਹੀ ਪਤਾ ਸੀ,ਪਤਾ ਨਹੀਂ ਮੇਰੀ ਅਕਲ ਨੂੰ ਕੀ ਜੰਦਰਾ ਵੱਜਾ ਸੀ ਜੋ ਮੈਂ ਓਥੇ ਗਈ ,ਪਲੀਜ ਤੁਸੀਂ ਮੇਰੇ ਘਰ ਨਾ ਪਤਾ ਲੱਗਣ ਦਿਓ ਤੇ ਮੈਨੂੰ ਇਸ ਸਭ ਤੋਂ ਬਚਾ ਲੋ ਨਹੀਂ ਮੇਰਾ ਡਾਕਟਰ ਬਣਨ ਦਾ ਸੁਪਨਾ ਅਧੂਰਾ ਰਹਿ ਜਾਊ।” ਉਹ ਫੁੱਟ ਫੁੱਟ ਕੇ ਰੋਣ ਲੱਗੀ।
ਰਜਿੰਦਰ ਨੇ ਉਸਨੂੰ ਚੁੱਪ ਕਰਵਾ ਕੇ ਆਸ਼ਵਾਸ਼ਨ ਦਿੱਤਾ ਕਿ ਫਿਲਹਾਲ ਜਾਂਚ ਸਿਰਫ ਕਤਲ ਕੇਸ ਦੀ ਹੈ ਜੇ ਕੁਝ ਨਹੀਂ ਕੀਤਾ ਤਾਂ ਕੁਝ ਨਹੀਂ ਹੋਏਗਾ,ਬੱਸ ਸਾਥ ਦੇਣਾ ਜਰੂਰੀ ਹੈ।
ਅਗਲਾ ਨੰਬਰ ਮਨਿੰਦਰ ਦਾ ਸੀ ।
ਸਵਾਲ : “ਰੇਵ ਪਾਰਟੀ ਚ ਕਿਉਂ ਤੇ ਕਿਸ ਨਾਲ ਗਈ ਸੀ “
“ਮੈੰ ਦੂਸਰੀ ਵਾਰ ਗਈ ਸੀ ਸਿਰਫ ਇਸ ਲਈ ਕਿ ਮਨਜੋਤ ਵੇਖਣਾ ਚਾਹੁੰਦੀ ਸੀ ਕੀ ਓਥੇ ਕੀ ਹੁੰਦਾ ਇਸ ਲਈ ਮੈਂ ਦੂਸਰੀ ਵਾਰ ਗਈ ਸੀ ਮੈਨੂੰ ਲਗਦਾ ਸੀ ਕਿ ਕਿਧਰੇ ਰੂਪੀ ਨਾਲ ਕੁਝ ਗਲਤ ਨਾ ਹੋ ਜਾਏ ਪਾਰਟੀ ਵਿੱਚ ਇਹ ਬੱਚੀ ਹੈ ..ਮੈਨੂੰ ਰੂਪੀ ਤੇ ਕਿਤੇ ਕਿਤੇ ਸ਼ੱਕ ਹੁੰਦਾ ਸੀ ….
ਸਵਾਲ :ਸ਼ੱਕ ਕਿਉਂ ਕੁਝ ਐਸਾ ਵੇਖਿਆ ਸੁਣਿਆ ਪਾਰਟੀ ਚ ਜੋ ਲਗਦਾ ਹੋਏ ਕਿ ਰੂਪੀ ਕਿਸੇ ਕੁੜੀ ਨਾਲ ਗਲਤ ਕਰ ਸਕਦੀ ਹੈ ?”
ਜੋ ਜੋ ਕੁਝ ਪਾਰਟੀ ਚ ਹੁੰਦਾ ਸੀ ਮਨਿੰਦਰ ਨੇ ਸਭ ਕੁਝ ਦੱਸ ਦਿੱਤਾ।
ਸਵਾਲ :”ਪਰ ਇਹ ਤਾਂ ਹਰ ਪਾਰਟੀ ਚ ਹੁੰਦਾ ,ਇਹੋ ਸਭ ਕੁਝ ਕਰਨ ਲਈ ਤਾਂ ਲੋਕੀਂ ਜਾਂਦੇ ਹਨ ਪਾਰਟੀ ਵਿੱਚ ਫਿਰ ਗਲਤ ਹੋਣ ਦਾ ਸਵਾਲ ਫਿਰ ਸ਼ੱਕ ਕਾਹਦਾ ?”
” ਜਦੋਂ ਮੈੰ ਪਹਿਲੀ ਵਾਰ ਗਈ ਸੀ ਤਾਂ ਮੇਰੇ ਨਸ਼ੇ ਚ ਹੋਣ ਕਰਕੇ ਦੀਪਕ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ….ਕਹਿੰਦੇ ਕਹਿੰਦੇ ਉਹ ਰੋਣ ਲੱਗੀ ਮੈੰਨੂੰ ਲਗਦਾ ਸੀ ਕਿ ਰੂਪੀ ਦਾ ਇਸ ਚ ਹੱਥ ਹੈ ਇਸ ਲਈ ਮੈ ਨਾਲ ਗਈ ਸੀ ,ਰੂਪੀ ਨੂੰ ਇਸ ਬਾਰੇ ਪਤਾ ਸੀ ਭਾਵੇਂ ਉਸਨੇ ਕਿਹਾ ਸੀ ਕਿ ਦੀਪਕ ਨੂੰ ਉਸਨੇ ਹਟਾ ਦਿੱਤਾ ਤੇ ਦੋਵਾਂ ਚ ਧਮਕੀ ਤੱਕ ਕੰਮ ਗਿਆ ਫਿਰ ਵੀ ਉਸ ਦਿਨ ਦੀਪਕ ਨਾਲ ਸੀ,ਇਸ ਲਈ ਮੇਰੀ ਨਜ਼ਰ ਹਰ ਪਲ ਇਹਨਾਂ ਉੱਪਰ ਸੀ ” ਤੇ ਉਸਨੇ ਪੂਰੀ ਕਤਲ ਹੋਣ ਮਗਰੋਂ ਸਾਰੀ ਕਹਾਣੀ ਦੱਸ ਦਿੱਤੀ।
ਸਵਾਲ :”ਇਸਦਾ ਮਤਲਬ ਜਦੋਂ ਕਤਲ ਹੋਇਆ ਤਾਂ ਮਨਜੋਤ ਤੇ ਦੀਪਕ ਵੀ ਉਸੇ ਪਾਸੇ ਸੀ ਜਿਸ ਪਾਸੇ ਰੂਪੀ ਸੀ ਤਾਂ ਤੈਨੂੰ ਲਗਦਾ ਕਿ ਇਹ ਕਤਲ ਦੋਵਾਂ ਚੋ ਕੋਈ ਇੱਕ ਕਰ ਸਕਦਾ “
“ਦੀਪਕ ਉਸਤੇ ਕਾਫੀ ਗੁੱਸੇ ਸੀ ਤੇ ਰੂਪੀ ਨੇ ਦੀਪਕ ਨੂੰ ਮੇਰੇ ਤੇ ਮਨਜੋਤ ਤੋਂ ਦੂਰ ਰਹਿਣ ਲਈ ਵੀ ਕਿਹਾ ਸੀ ਹੋ ਸਕਦਾ ਉਹਨਾਂ ਨੂੰ ਨਾਲ ਵੇਖਕੇ ਰੂਪੀ ਗੁੱਸੇ ਹੋਈ ਹੋਵੇ ਤੇ ਇਸ ਗੁੱਸੇ ਚ ਆ ਕੇ ਇਹ ਹੋ ਗਿਆ ਹੋਏ ਕਿਉਂਕਿ ਉਸ ਪਾਸੇ ਹੋਰ ਕੋਈ ਨਹੀਂ ਸੀ ……””
ਸਵਾਲ : ਦੀਪਕ ਤੋਂ ਬਿਨਾਂ ਕਿਸੇ ਹੋਰ ਤੇ ਸ਼ੱਕ ਕੋਈ ਧਮਕੀ ਕੋਈ ਦੁਸ਼ਮਨ ਰੂਪੀ ਦਾ ?
“ਬਹੁਤ ਦੁਸ਼ਮਣ ਸੀ , ਉਹ ਅਕਸਰ ਕਹਿੰਦੀ ਸੀ ਪਰ ਹੁਣੇ ਹੁਣੇ ਉਸਦਾ ਝਗੜਾ ਇੱਕ ਸੇਵਾਦਾਰ ਨਾਲ ਹੋਇਆ ਇਸ ਮਨਜੋਤ ਕਰਕੇ …..ਤੇ ਉਸਨੇ ਮਨਜੋਤ ਵਾਲੀ ਸਾਰੀ ਗੱਲ ਦੱਸ ਦਿੱਤੀ ।
ਸਵਾਲ : ਕੀ ਮਨਜੋਤ ਨੂੰ ਇਹ ਸਭ ਪਤਾ ਸੀ …
“ਨਹੀਂ ਮੈਨੂੰ ਲਗਦਾ ਕਿ ਸਭ ਲੁਕੋ ਕੇ ਕੀਤਾ ਤੇ ਉਸਨੂੰ ਭੋਰਾ ਨਹੀਂ ਪਤਾ ਪਰ ਕਤਲ ਹੋ ਜਾਣ ਮਗਰੋਂ ਮੈਨੂੰ ਕਿਸੇ ਤੇ ਯਕੀਨ ਨਹੀਂ ਰਿਹਾ।”
ਸਵਾਲ : ਕਿਸੇ ਹੋਰ ਤੇ ਕੋਈ ਸ਼ੱਕ ਕੋਈ ਐਸਾ ਸਖਸ਼ ਜੋ ਪਾਰਟੀ ਦੇ ਭੇਦ ਜਾਣਦਾ ਹੋਏ ਮੈਨਜ਼ਰ ਤੋਂ ਬਿਨਾਂ ?
“ਨਹੀਂ ਹੋਰ ਮੈ ਕਿਸੇ ਨੂੰ ਨਹੀਂ ਜਾਣਦੀ ,ਹਾਂ ਪਹਿਲੀ ਵਾਰ ਗਈ ਸੀ ਤਾਂ ਟੀਨਾ ਨਾਮ ਦੀ ਕੁੜੀ ਮਿਲੀ ਸੀ ਦੀਪਕ ਕਹਿੰਦਾ ਸੀ ਉਹ ਰੈਗੂਲਰ ਕਸਟਮਰ ਹੈ,ਉਹ ਬਹੁਤ ਲੋਕਾਂ ਨੂੰ ਜਾਣਦੀ ਸਭ ਆਉਣ ਜਾਣ ਵਾਲਿਆਂ ਨੂੰ “.
ਅਗਲਾ ਦੀਪਕ ਸੀ …..
ਸਵਾਲ : ਬਿਆਨ ਕਿਉਂ ਝੂਠੇ ਦਵਾਏ ?
“ਮੈਨੂੰ ਜੋ ਪਾਰਟੀ ਆਰਗਨਾਇਜ਼ ਕਰਨ ਵਾਲਿਆਂ ਵੱਲੋਂ ਹੁਕਮ ਸੀ ਉਹੀ ਕੀਤਾ ਇਹੋ ਪਾਰਟੀ ਦੇ ਰੂਲ ਸੀ “
ਸਵਾਲ : ਜਦੋੰ ਕਤਲ ਹੋਇਆ ਉਦੋਂ ਕਿੱਥੇ ਸੀ ?
ਉੱਤਰ ” ਮੈੰ ਮਨਜੋਤ ਨੂੰ ਵਾਸ਼ਰੂਮ ਲੈ ਕੇ ਗਿਆ ਸੀ ਤੇ ਉਸਨੂੰ ਉਡੀਕ ਰਿਹਾ ਸੀ …ਉਦੋਂ ਹੀ ਗੋਲੀਆਂ ਦੀ ਆਵਾਜ਼ ਸੁਣਕੇ ਓਧਰ ਦੌੜਿਆ ਸੀ।
ਸਵਾਲ : ਰੂਪੀ ਨਾਲ ਜੋ ਝਗੜਾ ਹੋਇਆ ਸੀ ਉਸ ਮਗਰੋਂ ਧਮਕੀ ਦਿੱਤੀ ਸੀ ਫਿਰ ਦੁਬਾਰਾ ਨੌਕਰੀ ਤੇ ਬਹਾਲ ਕਿਵੇਂ ਹੋਇਆ ?
ਉੱਤਰ : ” ਉਸ ਝਗੜੇ ਚ ਮੇਰੀ ਗਲਤੀ ਨਹੀਂ ਸੀ ,ਮਨਿੰਦਰ ਨਾਲ ਜੋ ਕੁਝ ਹੋਇਆ ਮੇਰੀ ਗਲਤੀ ਨਹੀਂ ਸੀ,ਉਸਨੇ ਇੱਕ ਪਲ ਲਈ ਵੀ ਮੈਨੂੰ ਮਨਾ ਨਹੀਂ ਸੀ ਕੀਤਾ ਫਿਰ ਇਹੋ ਗੱਲ ਮੈੰ ਹਰਮਨ,ਇੱਕੋ ਇੱਕ ਬੰਦਾ ਜਿਸਨੂੰ ਰੂਪੀ ਤੇ ਮੈੰ ਦੋਂਵੇਂ ਰਿਪੋਰਟ ਕਰਦੇ ਸੀ ਉਸਨੂੰ ਸਮਝਾਈ ਤੇ ਰੂਪੀ ਦੀਆਂ ਹੋਰ ਅਯਾਸੀਆ ਬਾਰੇ ਦੱਸਿਆ ਤੇ ਪਰੂਫ ਭੇਜੇ ਊਸ ਮਗਰੋਂ ਹੀ ਮੈਨੂੰ ਦੁਬਾਰਾ ਰਖਿਆ ਗਿਆ ਤੇ ਰੂਪੀ ਦੇ ਉੱਪਰ ਨਿਗ੍ਹਾ ਰੱਖਣ ਲਈ “
ਸਵਾਲ : ਜੇ ਤੂੰ ਕਤਲ ਨਹੀਂ ਕੀਤਾ ਤਾਂ ਕਿਸੇ ਹੋਰ ਤੇ ਸ਼ੱਕ ?
“ਅਯਾਸੀਆ ਬਾਰੇ ਦੱਸਣ ਮਗਰੋਂ ਹਰਮਨ ਊਸ ਤੇ ਬਹੁਤ ਨਾਰਾਜ਼ ਸੀ, ਉਸਨੇ ਅੱਗਿਓਂ ਕੁਝ ਵੀ ਐਸਾ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ,ਪਰ ਇੱਕ ਰਾਤ ਪਹਿਲ਼ਾਂ ਹੀ ਟੀਨਾ ਨੇ ਕੁਝ ਐਸਾ ਹਰਮਨ ਨੂੰ ਭੇਜਿਆ ਸੀ ਜਿਸ ਕਰਕੇ ਉਹ ਬਹੁਤ ਨਾਰਾਜ਼ ਸੀ ਤੇ ਦੋਵਾਂ ਚ ਕਾਫੀ ਲੜਾਈ ਵੀ ਹੋਈ ਸੀ ਧਮਕੀ ਗਾਲੀ ਗਲੌਜ ਤੇ ਬਹੁਤ ਕੁਝ ,ਹਰਮਨ ਸ਼ਾਇਦ ਬਹੁਤ ਤਾਕਤਵਰ ਆਦਮੀ ਹੈ, ਅੱਜਕਲ੍ਹ ਕਿਤੇ ਬਾਹਰ ਹੈ ,ਪਰ ਇਹ ਰੇਵ ਪਾਰਟੀ ਸ਼ੁਰੂ ਕਰਨ ਚ ਮੋਹਰੀਆਂ ਵਿੱਚੋ ਹੈ ਇਸਦੇ ਪਰਾਫਿਟ ਚ ਸਭ ਤੋਂ ਵੱਧ ਹਿੱਸਾ ਉਸੇ ਦਾ ਹੈ ਸ਼ਾਇਦ ,ਹੋ ਸਕਦਾ ਉਸਨੇ ਮਰਵਾ ਦਿੱਤਾ ਹੋਏ ਕਿਉਂਕਿ ਸ਼ਾਇਦ ਉਹ ਇਸਨੂੰ ਬਹੁਤ ਪਿਆਰ ਕਰਦਾ ਸੀ ,ਆਪਣੀ ਮਸ਼ੂਕ ਨੂੰ ਕਿਸੇ ਹੋਰ ਦੀਆਂ ਬਾਹਾਂ ਚ ਕੌਣ ਵੇਖ ਸਕਦਾ ?”
ਸਵਾਲ : ਮੈਨੇਜਰ ,ਟੀਨਾ ਤੋਂ ਬਿਨਾਂ ਹੋਰ ਕੋਈ ਆਦਮੀ ਜੋ ਇਸ ਘੇਰੇ ਚ ਹੋਏ ?
“ਓਥੇ ਸੈਂਕੜੇ ਲੋਕ ਕੰਮ ਕਰਦੇ ਸੀ ਸਭ ਮੇਰੇ ਵਰਗੇ ਤਨਖਾਹ ਤੇ ਕੰਮ ਕਰਨ ਵਾਲੇ, ਕਿਸੇ ਤੋਂ ਮਰਵਾਇਆ ਜਾ ਸਕਦਾ “
ਸਵਾਲ : ਉਹ ਸਭ ਕੌਣ ਸੀ ਕਿਥੇ ਮਿਲਨਗੇ ਕੋਈ ਪਤਾ ਕੋਈ ਪਰੂਫ
“ਸਿਰਫ ਜੋ ਦੱਸੇ ਉਹਨਾਂ ਤੋਂ ਬਿਨਾ ਕੋਈ ਵੀ ਨਹੀਂ ਮਿਲ ਸਕਦਾ,ਓਥੋਂ ਸਾਰਾ ਸਮਾਨ ਰਿਕਾਰਡ ਪੈਸਾ ਅਗਲੇ ਦਿਨ ਹੀ ਕਿਤੇ ਹੋਰ ਸ਼ਿਫਟ ਹੋ ਗਿਆ ਸੀ,ਮੈਨੂੰ ਵੀ ਮੁੜ ਕਾਲ ਨਹੀਂ ਆਈ …ਕਿਸੇ ਨੂੰ ਪ੍ਰਸਨਲੀ ਕੋਈ ਨਹੀਂ ਸੀ ਜਾਣਦਾ ਨਾ ਹੀ ਪ੍ਰਸਨਲੀ ਜਾਣ ਪਛਾਣ ਦੀ ਇਜਾਜ਼ਤ ਸੀ ,ਹੁਣ ਤੱਕ ਦਾ ਬਚਿਆ ਰਿਕਾਰਡ ਵੀ ਸਰਹਿੰਦ ਨਹਿਰ ਚ ਵਹਾਅ ਦਿੱਤਾ ਗਿਆ ਹੋਣਾ “।
……….
ਤਿੰਨਾਂ ਦੇ ਨਾਲ ਸਵਾਲ ਜਵਾਬ ਖਤਮ ਹੋਏ ….ਮਾਮਲਾ ਹੋਰ ਵੀ ਗੁੰਝਲਦਾਰ ਹੁੰਦਾ ਜਾਪਿਆ । ਤਿੰਨ ਲੋਕਾਂ ਦੀ ਪੁੱਛਤਾਛ ਵਿਚੋਂ ਤਿੰਨ ਹੋਰ ਨਾਂਵ ਨਿੱਕਲ ਆਏ।
ਸਿਪਾਹੀ ਨੇ ਆ ਕੇ ਪੁੱਛਿਆ ,”ਸਰ ਕੀ ਕਰੀਏ ,ਗ੍ਰਿਫਤਾਰ ਕਰਕੇ ਮੈਜਿਸਟਰੇਟ ਤੋਂ ਰਿਮਾਂਡ ਲੈਣ ਲਈ ਫਾਇਲ ਬਣਾਈਏ “।
ਅਜੇ ਮੈਜਿਸਟਰੇਟ ਅੱਗੇ ਰਿਮਾਂਡ ਲਣ ਜੋਗੇ ਸਬੂਤ ਉਹਨਾਂ ਕੋਲ ਨਹੀਂ ਸੀ ਪਿਛਲੇ ਬਿਆਨ ਸੀ ਵੀ ਅਧੂਰੇ ਤੇ ਮੋਬਾਈਲ ਲੋਕਸ਼ੇਨਾਂ ਦੀ ਰਿਪੋਰਟ ਹਲੇ ਨਹੀਂ ਸੀ ਆਈ। ਪੁਲਿਸ ਕਸਟੜੀ ਚ ਦਿੱਤੇ ਬਿਆਨ ਨੂੰ ਕੋਰਟ ਮੰਨਦੀ ਨਹੀਂ, ਉਹ ਹਲੇ ਹੋਰ ਡੂੰਗਾਈ ਚ ਜਾਣ ਮਗਰੋਂ ਹੀ ਕੁਝ ਕਰਨਾ ਚਾਹੁੰਦਾ ਸੀ। ਇਸ ਲਈ ਤਿੰਨਾਂ ਨੂੰ ਟਰੈਕ ਕਰਨ ਤੇ ਪੁਲਿਸ ਦਾ ਸਾਥ ਦੇਣ ਲਈ ਕਹਿਕੇ
ਬਾਹਰ ਨਿੱਕਲਿਆ ਤੇ ਪਰਦੀਪ ਨੂੰ ਮਿਲਿਆ। ਦੀਪਕ ਜਾ ਚੁੱਕਾ ਸੀ ,ਜਦੋ ਉਹਨੂੰ ਮਿਲਿਆ ਤੇ ਮਨਿੰਦਰ ਨੂੰ ਪਤਾ ਲੱਗਾ ਕਿ ਉਹ ਇੱਕ ਦੂਸਰੇ ਨੂੰ ਜਾਣਦੇ ਹਨ ਤਾਂ ਉਸਦਾ ਰੰਗ ਉੱਡ ਗਿਆ … ਕੀ ਪਰਦੀਪ ਨੂੰ ਉਸ ਬਾਰੇ ਸਭ ਪਤਾ ਲੱਗ ਜਾਏਗਾ ?
ਪਰਦੀਪ ਨੂੰ ਕਿਸੇ ਦਿਨ ਡਿਨਰ ਤੇ ਮਿਲਣ ਦੀ ਸੁਲਾਹ ਮਾਰਕੇ ਉਹ ਵਾਪਿਸ ਆ ਗਿਆ ।
ਪ੍ਰਸਨਲ ਤੇ ਪ੍ਰੋਫੈਸ਼ਨਲ ਜਿੰਦਗ਼ੀ ਨੂੰ ਇਸ ਤਰ੍ਹਾਂ ਦੀ ਨੌਕਰੀ ਚ ਅੱਲਗ ਕਰਕੇ ਰੱਖਣਾ ਮੁਸ਼ਕਿਲ ਹੋ ਜਾਂਦਾ।
ਜਦੋੰ ਆਪਣੇ ਆਫਿਸ ਚ ਪਹੁੰਚਿਆ ਤਾਂ ਥੋੜ੍ਹਾ ਬੇਚੈਨ ਸੀ ਪਰ ਕੁਝ ਚੰਗੀਆਂ ਖਬਰਾਂ ਮਿਲ ਗਈਆਂ।
ਇੰਟਰਨੈੱਟ ਤੇ ਜੋ ਵੀਡੀਓ ਵਾਇਰਲ ਹੋਈ ਸੀ ਉਸਨੂੰ ਸਭ ਤੋਂ ਪਹਿਲ਼ਾਂ ਆਨਲਾਈਨ ਚਾੜ੍ਹਨ ਵਾਲੇ ਸਖਸ਼ ਦੀ ਲੋਕੇਸ਼ਨ ਤੇ ਪਤਾ ਟਰੇਸ ਹੋ ਗਿਆ ਸੀ ।ਰੂਪੀ ਦਾ ਆਈ ਫੋਨ ਤੇ ਲੈਪਟਾਪ ਮਿਲ ਗਏ ਸੀ ਜਿਸ ਵਿੱਚੋ ਕਾਫੀ ਕੁਝ ਪਤਾ ਲੱਗਣ ਦੀ ਸੰਭਾਵਨਾ ਸੀ ….ਬੱਸ ਅਨਲੌਕ ਕਿਵੇਂ ਹੋਣ ਲਈ ਪਾਸਵਰਡ ਲੱਭਣ ਦੀ ਲੋੜ ਸੀ …….
ਤੇ ਇਹ ਵੀ ਸੂਚਨਾ ਮਿਲ ਗਈ ਸੀ ਕਿ ਫਾਰਮ ਹਾਊਸ ਦਾ ਮਾਲਿਕ ਹਰਮਨ ਹੀ ਸੀ …….
ਰਜਿੰਦਰ ਨੂੰ ਸਮਝ ਨਹੀਂ ਸੀ ਆ ਰਹੀ ਕੇਸ ਖੁੱਲ੍ਹ ਰਿਹਾ ਸੀ ਗੁੰਝਲਦਾਰ ਹੋ ਰਿਹਾ ਸੀ ….ਸ਼ਾਇਦ ਵੀਡੀਓ ਅਪਲੋਡ ਕਰਨ ਵਾਲੇ ਤੋਂ ਬਣਾਉਣ ਵਾਲੇ ਤੱਕ ਪਹੁੰਚ ਕੇ ਹੀ ਕੁਝ ਪਤਾ ਲੱਗ ਸਕਦਾ ਸੀ ।

【ਚਲਦਾ 】

ਰੇਵ ਪਾਰਟੀ 14 -15
ਰੇਵ ਪਾਰਟੀ -14

ਆਪਣੇ ‘ਖ਼ਾਸ’ ਰੂਮ ਚ ਕੰਧ ਤੇ ਲੱਗੇ ਬੋਰਡ ਉੱਤੇ ਰਜਿੰਦਰ ਨੇ ਸਭ ਤਸਵੀਰਾਂ / ਖਾਲੀ ਖਾਨੇ ਬਣਾ ਲਏ ਸੀ, ਇੱਕ ਇੱਕ ਕਰਕੇ ਜੋ ਜੋ ਕੇਸ ਵਿੱਚ ਸ਼ਾਮਿਲ ਸੀ ਉਹਨਾਂ ਬਾਰੇ ਹਰ ਨਿੱਕੀ ਡਿਟੇਲ ਲਿਖ ਦਿੱਤੀ ਸੀ। ਉੱਪਰੋਂ ਜ਼ੁਬਾਨੀ ਹੁਕਮ ਸੀ ਕਿ ਸਿਰਫ ਕਾਤਲ ਨੂੰ ਫੜ੍ਹ ਕੇ ਕੇਸ ਨੂੰ ਰਫ਼ਾ ਦਫ਼ਾ ਕਰਨ ਦੀ ਜਲਦੀ ਕਰੋ। ਰੇਵ ਪਾਰਟੀ ਬਾਰੇ ਖੋਜ਼ ਜ਼ਿਆਦਾ ਨਾ ਕੀਤੀ ਜਾਏ।
ਇਸਦਾ ਕਾਰਨ ਹੋ ਸਮਝਦਾ ਸੀ ਜੇ ਰੇਵ ਪਾਰਟੀ ਤੇ ਜਾਂਚ ਬੈਠਦੀ ਪਤਾ ਨਹੀਂ ਕਿੰਨੇ ਹੀ ਅਫਸਰਾਂ ਨੇ ,ਸਿਆਸਤਦਾਨਾਂ ਨੇ ਜਾਂ ਉਹਨਾਂ ਦੇ ਪਰਿਵਾਰਾਂ ਨੇ ਨੰਗਿਆਂ ਹੋ ਜਾਣਾ ਸੀ। ਪਰ ਪਰਤਾਂ ਖੋਲ੍ਹਣ ਲਈ ਪਤਾ ਨਹੀਂ ਕਿੱਥੇ ਤੱਕ ਅੰਦਰ ਘੁਸਣਾ ਪੈਣਾ ਸੀ।
ਕੇਸ ਚ ਕੁੱਲ ਛੇ ਅਹਿਮ ਲੋਕਾਂ ਦਾ ਜ਼ਿਕਰ ਸੀ, ਜਿਸ ਵਿੱਚ ਕਿਸੇ ਦੇ ਕਾਤਿਲ ਹੋਣ ਜਾਂ ਕਾਤਲ ਬਾਰੇ ਪਤਾ ਹੋਣ ਦਾ ਪੂਰਾ ਪਤਾ ਹੋ ਸਕਦਾ ਸੀ। ਤਿੰਨ ਨਾਲ ਉਹ ਪੁੱਛਤਾਛ ਕਰ ਚੁੱਕਾ ਸੀ ਬਾਕੀ ਤਿੰਨਾਂ ਦੀ ਵਾਰੀ ਆਉਣ ਵਾਲੀ ਸੀ।
ਕਿਸੇ ਇੱਕ ਦੇ ਵੀ ਕਾਤਿਲ ਨਾ ਹੋਣ ਦੀ ਸੰਭਾਵਨਾ ਉਹ ਹਲੇ ਤੱਕ ਖ਼ਾਰਿਜ ਨਾ ਕਰ ਸਕਿਆ ।
ਸਭ ਤੋਂ ਪਹਿਲ਼ਾਂ ਉਸਦੇ ਸਾਹਮਣੇ ਇੱਕੋ ਸਮੱਸਿਆ ਸੀ ਕਿਵੇਂ ਰੂਪੀ ਦੇ ਐਪਲ ਡਿਵਾਈਸ ਵਿੱਚ ਸੰਨ ਲਗਾਈ ਜਾਵੇ।
ਸ਼ਾਇਦ ਦੋ ਜਣੀਆਂ ਸੀ ਜੋ ਪਾਸਵਰਡ ਦੇ ਆਸ ਪਾਸ ਪਹੁੰਚਾ ਸਕਦੀਆਂ ਸੀ। ਮਨਜੋਤ ਤੇ ਮਨਿੰਦਰ !!! ਕੋਲ ਰਹਿੰਦਿਆਂ ਕਾਫੀ ਵਾਰ ਇੱਕ ਦੂਸਰੇ ਨੂੰ ਦੱਸ ਹੀ ਸਕਦੀਆਂ ਸੀ।ਅਗਲੇ ਦਿਨ ਉਸਨੇ ਮੁਡ਼ ਮਨਿੰਦਰ ਤੇ ਮਨਜੋਤ ਨੂੰ ਮਿਲਣ ਦਾ ਫੈਸਲਾ ਕੀਤਾ।
…………
ਮਨਿੰਦਰ ਪੂਰੇ ਰਸਤੇ ਇਹੋ ਸੋਚ ਰਹੀ ਸੀ ਕਿ ਪਰਦੀਪ ਨੂੰ ਕੀ ਦੱਸੇ ਕੀ ਨਾ ਦੱਸੇ। ਅੱਜ ਨਹੀਂ ਤਾਂ ਕੱਲ੍ਹ ਉਸਨੂੰ ਸੱਚਾਈ ਪਤਾ ਲੱਗਣੀ ਹੀ ਸੀ,ਉਹ ਵੀ ਉਦੋਂ ਜਦੋੰ ਰਜਿੰਦਰ ਉਸਦਾ ਦੋਸਤ ਸੀ। ਰੂਪੀ ਦਾ ਕਾਤਿਲ ਕੌਣ ਇਸ ਨਾਲੋਂ ਵੱਧ ਫ਼ਿਕਰ ਉਸਨੂੰ ਹੁਣ ਖੁਦ ਦੀ ਜਿੰਦਗ਼ੀ ਦਾ ਵੱਢ ਵੱਢ ਖਾ ਰਿਹਾ ਸੀ।
ਇਹੀ ਫ਼ਿਕਰ ਲੈ ਕੇ ਉਹ ਆਪਣੇ ਪੀਜੀ ਅੱਗੇ ਉੱਤਰੀ ਸੀ,ਬਿਨਾਂ ਕੁਝ ਖਾਧੇ ਹੀ ਕਮਰੇ ਚ ਖ਼ੁਦ ਨੂੰ ਸਮੇਟ ਲਿਆ।
………….
ਕੇਸ ਚ ਪਹਿਲੀ ਵਾਰ ਰੋਸ਼ਨੀ ਦੀ ਚਿਣਗ ਦਿਖਾਈ ਦਿੱਤੀ …ਜਦੋੰ ਰਜਿੰਦਰ ਨੇ ਵੀਡੀਓ ਅਪਲੋਡ ਕਰਨ ਵਾਲੇ ਨੂੰ ਦਬੋਚਿਆ। ਜਿਸਨੂੰ ਉਸਦੇ ਦੋਸਤ ਨੇ ਗਰੁੱਪ ਵਿੱਚ ਭੇਜੀ ਸੀ ਤੇ ਅੱਗਿਓਂ ਉਹਨੇ ਇੱਕ ਖੁਫੀਆ ਏਜੰਸੀ ਚ ਕੰਮ ਕਰਦੇ ਦੋਸਤ ਨੇ ਵੇਖ ਕੇ ਡਿਲੀਟ ਕਰਨ ਲਈ ਕਿਹਾ ਸੀ।
ਰਜਿੰਦਰ ਨੇ ਏਜੰਸੀ ਦੇ ਕਰਤਾ ਧਰਤਾ ਨੂੰ ਧਰ ਦਬੋਚਿਆ… ਵੀਡੀਓ ਦੀ ਰਾਅ ਸਕ੍ਰਿਪਟ ਵੀ ਬਰਾਮਦ ਹੋ ਗਈ। ਤੇ ਉਹ ਬੰਦੇ ਦਾ ਫੋਨ ਨੰਬਰ ਤੇ ਜਿਸ ਅਕਾਊਂਟ ਵਿੱਚੋ ਪੈਸੇ ਅਡਵਾਂਸ ਦਿੱਤੇ ਸੀ ਉਹ ਵੀ ਪਤਾ ਲੱਗ ਗਿਆ।
ਵੀਡੀਓ ਬਣਾਉਣ ਕਹਿਣ ਵਾਲਾ ਆਦਮੀ ਜੋ ਵੀ ਸੀ ਉਹਦੀ ਸਿਰਫ ਆਵਾਜ਼ ਨਾਲ ਪਛਾਣ ਸੀ ,ਇਸਤੋਂ ਵੱਧਕੇ ਕੁਝ ਵੀ ਨਹੀਂ।ਸਿਰਫ ਇੱਕੋ ਟਾਰਗੇਟ ਸੀ ਉਹ ਸੀ ਰੂਪੀ ਤੇ ਉਸਦੇ ਕੰਮਾਂ ਦੀ ਰਿਕਾਰਡ ਕਰਕੇ ਦੇਣਾ।
ਰਾਅ ਫੁਟੇਜ਼ ਲੱਭੀ ਤਾਂ ਉਹ ਹੈਰਾਨ ਸੀ।
ਲੱਗਪੱਗ ਉਹੋ ਹੀ ਸਭ ਜੋ ਮਨਿੰਦਰ ,ਦੀਪਕ,ਮਨਜੋਤ ਨੇ ਦੱਸਿਆ ਸੀ। ਵੀਡੀਓ ਬਣਾਉਣ ਵਾਲਾ ਸਖਸ਼ ਹਰ ਪਲ ਉਹਨਾਂ ਦੇ ਆਸ ਪਾਸ ਸੀ। ਜਦੋੰ ਉਹ ਨੱਚ ਰਹੇ ਸੀ, ਜਦੋਂ ਮਨਿੰਦਰ ਦੀਪਕ ਤੇ ਮਨਜੋਤ ਦੇ ਪਿੱਛੇ ਪਿੱਛੇ ਗਈ ਸੀ ਉਹ ਸਖਸ਼ ਵੀ ਉਸਦੇ ਪਿੱਛੇ ਹੀ ਗਿਆ ਸੀ।
ਤੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਸਭ ਦੇ ਨਾਲ ਨਾਲ ਉਹ ਵੀ ਓਧਰ ਹੀ ਦੌੜਿਆ ਸੀ।
ਵੀਡੀਓ ਚ ਘੱਟੋ ਘੱਟ ਇੱਕ ਗੱਲ ਸਾਫ ਸੀ ਕਿ ਮਨਿੰਦਰ ਨੇ ਜੋ ਦੱਸਿਆ ਸੱਚ ਸੀ ਉਹ ਸੱਚਮੁੱਚ ਗੋਲੀ ਲੱਗਣ ਵੇਲੇ ਰੂਪੀ ਦੇ ਆਸ ਪਾਸ ਨਹੀਂ ਸੀ, ਕਾਫੀ ਹੱਦ ਤੱਕ ਉਸਨੂੰ ਯਕੀਨ ਹੋ ਗਿਆ ਸੀ ਕਿ ਮਨਿੰਦਰ ਇਸ ਸਭ ਤੋਂ ਘੱਟੋ ਘੱਟ ਇਸ ਵਿੱਚ ਸ਼ਾਮਿਲ ਨਹੀਂ ਹੈ।
ਉਸਦੇ ਫੋਨ ਕਾਲ ਰਿਕਾਰਡ ਵੀ ਕਿਸੇ ਨਵੇਂ ਨੰਬਰ ਨਾਲ ਹੋਈ ਗਲਬਾਤ ਨਹੀਂ ਦਰਸਾ ਰਹੇ ਸੀ। ਜਦਕਿ ਮਨਜੋਤ ਪਿਛਲੇ ਹੀ ਹਫਤੇ ਤੋਂ ਕਿਸੇ ਨਵੇਂ ਨੰਬਰ ਤੇ ਕਾਲ ਕਰ ਰਹੀ ਜਿਸ ਨਾਲ ਉਸਨੇ ਪਹਿਲ਼ਾਂ ਕਦੇ ਗੱਲ ਨਹੀਂ ਸੀ ਕੀਤੀ…..
ਨੰਬਰ ਦੀ ਡਿਟੇਲ ਕਢਵਾਈ ਜਾ ਰਹੀ ਸੀ। ਤੇ ਇਧਰ ਉਸ ਬੈਂਕ ਅਕਾਊਂਟ ਤੇ ਫੋਨ ਨੰਬਰ ਦਾ ਪਤਾ ਲੱਗ ਹੀ ਗਿਆ।
ਦੋਂਵੇਂ ਇੱਕ ਹੀ ਸਖਸ਼ ਦੇ ਸੀ, ਜਿਸਦਾ ਜ਼ਿਕਰ ਹੋ ਚੁੱਕਾ ਸੀ …. ,ਉਹ ਬੰਦਾ ਸੀ ਸੇਵਾਦਾਰ !!!!
………
ਪਹਿਲੀ ਵਾਰ ਕੋਈ ਤੰਦ ਜੁੜੀ ਸੀ ਹੁਣ ਤੱਕ ਨਹੀਂ ਤਾਂ ਸਭ ਉਲਝ ਹੀ ਰਿਹਾ ਸੀ।
ਸਪੈਸ਼ਲ ਟੀਮਾਂ ਨੇ ਲੋਕੇਸ਼ਨ ਟਰੇਸ ਕਰਕੇ ਸੇਵਾਦਾਰ ਨੂੰ ਲੱਭ ਕੇ ਦਬੋਚ ਲਿਆ। ਜਦੋੰ ਉਸਨੂੰ ਪਤਾ ਹੀ ਨਹੀਂ ਸੀ ਕਿ ਖੁਦ ਨੂੰ ਸ਼ਿਕਾਰੀ ਸਮਝਣ ਵਾਲਾ ਉਹ ਖ਼ੁਦ ਸ਼ਿਕਾਰ ਹੋ ਗਿਆ। ਟੀਮ ਉਸਨੂੰ ਲੈ ਕੇ ਠਾਣੇ ਪਹੁੰਚ ਰਹੀ ਸੀ ਇੱਧਰ ਰਜਿੰਦਰ ਨੇ ਮਨਿੰਦਰ ਤੇ ਪਰਦੀਪ ਦੋਵਾਂ ਨੂੰ ਸੀਸੀਡੀ ਚ ਬੁਲਾ ਲਿਆ ,ਮਨਜੋਤ ਸਾਹਮਣੇ ਨਾ ਪੁਛਕੇ ਤੇ ਠਾਣੇ ਬੁਲਾ ਕੇ ਵਾਰ ਵਾਰ ਉਹ ਤੰਗ ਨਹੀਂ ਸੀ ਕਰਨਾ ਚਾਹੁੰਦਾ।
ਉਸਨੂੰ ਘੱਟੋ ਘੱਟ ਮਨਿੰਦਰ ਦੀ ਸਾਰੀ ਕਹਾਣੀ ਸੁਣਨ ਮਗਰੋਂ ਤੇ ਹੋਰ ਗੱਲਾਂ ਵੇਰੀਫਾਈ ਕਰਕੇ ਇੱਕ ਯਕੀਨ ਬੱਝ ਗਿਆ ਸੀ।
ਸਭ ਤੋਂ ਜਰੂਰੀ ਚੀਜ਼ ਜੋ ਜਾਨਣ ਦੀ ਇੱਛਾ ਸੀ ਉਹ ਸੀ ਰੂਪੀ ਦੇ ਡਿਵਾਈਸਜ ਦਾ ਪਾਸਵਰਡ। ਐਪਲ ਦੇ ਸਕਿਓਰਟੀ ਫ਼ੀਚਰ ਕੁਝ ਕੁ ਵਾਰੀ ਮਗਰੋਂ ਫੋਨ ਜਾਂ ਲੈਪਟਾਪ ਨੂੰ ਹਮੇਸ਼ਾ ਲਈ ਲੌਕ ਕਰ ਦਿੰਦੇ ਹਨ ਨਾਲ ਹੀ ਡਾਟਾ ਵੀ। ਕਿੱਡਾ ਵੀ ਹੈਕਰ ਹੋਏ ਫਿਰ ਉਸ ਡਾਟੇ ਨੂੰ ਐਕਸੈੱਸ ਨਹੀਂ ਕਰ ਸਕਦੇ।
ਮਨਿੰਦਰ ਨੇ ਕਦੇ ਉਸਦਾ ਮੋਬਾਈਲ ਫੋਨ ਤਾਂ ਨਹੀਂ ਸੀ ਫੜ੍ਹਿਆ ਪਰ ਉਸਦੇ ਮੈਕਬੁੱਕ ਨੂੰ ਕਈ ਵਾਰ ਵਰਤਿਆ ਸੀ।
ਪਹਿਲੀ ਵਾਰ ਚ ਲਗਾਉਂਦੇ ਹੀ ਪਾਸਵਰਡ ਲੱਗ ਗਿਆ। ਰਜਿੰਦਰ ਨੂੰ ਜਿਵੇੰ ਸੁੱਖ ਦਾ ਸਾਹ ਆਇਆ। ਕੁਝ ਨਾ ਕੁਝ ਹੁਣ ਪਤਾ ਲੱਗਣ ਹੀ ਵਾਲਾ ਸੀ। ਪਤਾ ਨਹੀਂ ਕਿੰਨੇ ਕੁ ਰਾਜ਼ ਇਸ ਮੈਕਬੁੱਕ ਵਿੱਚੋ ਖੁੱਲਣੇ ਸੀ !!!
……….
“ਰੇਵ ਪਾਰਟੀ ਚ ਜਾਣ ਤੋਂ ਪਹਿਲ਼ਾਂ ਵੀ ਮਨਜੋਤ ਕਿਸੇ ਨਾਲ ਗੱਲ ਕਰ ਰਹੀ ਸੀ, ਇੱਕ ਐਸੇ ਨੰਬਰ ਤੇ ਜਿਸਤੇ ਪਹਿਲ਼ਾਂ ਕਦੇ ਗੱਲ ਨਹੀਂ ਹੋਈ , ਕੋਈ ਆਈਡਿਆ ਹੈ ਕਿ ਕੌਣ ਹੋ ਸਕਦਾ ,ਸੇਵਾਦਾਰ ਦਾ ਨੰਬਰ ਤਾਂ ਇਹ ਨਹੀਂ ਹੈ “। ਰਜਿੰਦਰ ਨੇ ਨੰਬਰ ਬੋਲਦੇ ਹੋਏ ਦੱਸਿਆ ।
“ਰੇਵ ਪਾਰਟੀ ਤੇ ਕੌਣ ਕੌਣ ਗਿਆ ਸੀ ?” ਪਰਦੀਪ ਹਲੇ ਤੱਕ ਹਨੇਰੇ ਚ ਸੀ।
“ਰੂਪੀ ਦਾ ਕਤਲ ਰੇਵ ਪਾਰਟੀ ਚ ਹੀ ਹੋਇਆ ਸੀ, ਉਦੋਂ ਮਨਜੋਤ,ਮਨਿੰਦਰ ਤੇ ਦੀਪਕ ਓਥੇ ਹੀ ਸੀ ” ।ਰਜਿੰਦਰ ਨੇ ਸਹਿਜ ਸੁਭਾਅ ਹੀ ਦੱਸਿਆ।
ਪਰਦੀਪ ਦਾ ਮੂੰਹ ਇੱਕ ਵਾਰੀ ਅੱਡਿਆ ਰਹੀ ਗਿਆ !!!
ਮਨਿੰਦਰ ਤੇ ਉਹ ਵੀ ਰੇਵ ਪਾਰਟੀ ਤੇ ਐਡਾ ਵੱਡਾ ਲੁਕੋ ਤੇ ਧੋਖਾ ਉਸ ਨਾਲ,ਉਸਨੂੰ ਇਸਦਾ ਰੱਤੀ ਭਰ ਯਕੀਨ ਨਹੀਂ ਸੀ ,ਉਹ ਇੱਕ ਟੱਕ ਮਨਿੰਦਰ ਵੱਲ ਦੇਖਣ ਲੱਗਾ ਜਿਵੇੰ ਕਹਿ ਰਿਹਾ ਹੋਏ ਕਿ ਉਹ ਆਖ ਦੇਵੇ ਇਹ ਸਭ ਝੂਠ ਹੈ।
ਪਰ ਮਨਿੰਦਰ ਮੂੰਹ ਚੁਰਾਈ ਨੰਬਰ ਆਪਣੇ ਫੋਨ ਚ ਸਰਚ ਕਰ ਰਹੀ ਸੀ ਕਿ ਕਿਤੇ ਇਹ ਉਸਦੇ ਕਿਸੇ ਜਾਣ ਪਹਿਚਾਣ ਤੋਂ ਨਹੀਂ ਸੀ।
ਨੰਬਰ ਸੱਚਮੁੱਚ ਜਾਣ ਪਹਿਚਾਣ ਦਾ ਸੀ।
ਇਹ ਨੰਬਰ ਨਰਿੰਦਰ ਦਾ ਸੀ, ਪਰਦੀਪ ਦੇ ਰੂਮਮੇਟ ਦਾ ,ਜਿਸ ਨਾਲ ਕੁਝ ਦਿਨ ਪਹਿਲ਼ਾਂ ਹੀ ਉਹ ਪਹਿਲੀ ਵਾਰ ਮਿਲੀ ਸੀ। ਉਸ ਮਗਰੋਂ ਇਸ ਹੱਦ ਤੱਕ ਗੱਲ ਹੋਣ ਲੱਗੀ ਸੀ ਇਸਦਾ ਅੰਦਾਜ਼ਾ ਨਾ ਹੀ ਪਰਦੀਪ ਨੂੰ ਹੋਇਆ ਸੀ ਤੇ ਨਾ ਹੀ ਮਨਿੰਦਰ ਨੂੰ …….
【ਚਲਦਾ 】

ਰੇਵ ਪਾਰਟੀ : 15

ਰਜਿੰਦਰ ਪਰਦੀਪ ਦੇ ਚਿਹਰੇ ਦੇ ਬਦਲੇ ਰੰਗ ਤੋਂ ਭਾਂਪ ਗਿਆ ਸੀ ਕਿ ਉਸਨੂੰ ਰੇਵ ਪਾਰਟੀ ਦੀ ਸੱਚਾਈ ਹੁਣ ਪਤਾ ਲੱਗੀ ਏ। ਇੱਕ ਵਾਰ ਉਸਨੂੰ ਅਫ਼ਸੋਸ ਹੋਇਆ,ਪਰ ਇਹ ਸੱਚ ਕਦੇ ਲੁਕਦੇ ਨਹੀਂ ਹੁੰਦੇ ਕਦੇ ਤਾਂ ਕਦੇ ਸਾਹਮਣੇ ਆਉਣੇ ਹੀ ਸੀ।
ਲੰਮੀ ਗੱਲ ਬਾਤ ਕਰਨ ਦਾ ਮੂਡ ਬਦਲ ਹੀ ਗਿਆ ਸੀ।ਐਨੇ ਨੂੰ ਠਾਣੇ ਤੋਂ ਕਾਲ ਆ ਗਈ ਸੀ। ਸੇਵਾਦਾਰ ਪਹੁੰਚ ਗਿਆ ਸੀ। ਟੀਨਾ ਤੇ ਮੈਨੇਜ਼ਰ ਦੀ ਲੋਕੇਸ਼ਨ ਟਰੇਸ ਹੋ ਗਈ ਸੀ ਕਿਸੇ ਵੀ ਪਲ ਉਹਨਾਂ ਤੱਕ ਪਹੁੰਚਿਆ ਜਾ ਸਕਦਾ ਸੀ ।
ਇਹ ਕ੍ਰਾਈਮ ਹੀ ਐਸਾ ਸੀ ਕਿ ਭਾਵੇਂ ਕਤਲ ਕਿਸੇ ਨੇ ਕੀਤਾ ਹੋਏ ਜਾਂ ਨਾ ਪਰ ਰੇਵ ਪਾਰਟੀ ਚ ਸ਼ਾਮਿਲ ਹੋਣ ਦੇ ਜ਼ੁਰਮ ਤੋਂ ਸਭ ਬਚਦੇ ਫਿਰਦੇ ਸੀ।
ਰਜਿੰਦਰ ਦੀ ਡਾਇਰੀ ਚ ਨਰਿੰਦਰ ਦਾ ਨਾਮ ਵੀ ਜੁੜ ਗਿਆ ਸੀ, ਜੋ ਇੱਕ ਨਵੇਂ ਸ਼ੱਕ ਨੂੰ ਜਨਮ ਦੇ ਰਿਹਾ ਸੀ । ਨਰਿੰਦਰ ਤੇ ਮਨਜੋਤ ਦੀ ਕੈਮਿਸਟਰੀ ਪੜ੍ਹਨੀ ਹੀ ਪੈਣੀ ਸੀ।
“ਨਰਿੰਦਰ ਨੂੰ ਮੈੰ ਜਿੰਨਾ ਜਾਣਦਾ ,ਉਹ ਪਿਛਲੇ ਹਫਤੇ ਤੋਂ ਹੀ ਮਨਜੋਤ ਨਾਲ ਗੱਲ ਕਰਨ ਲੱਗਾ ਸੀ, ਨਵੀਂ ਨਵੀਂ ਦੋਸਤੀ ਚ ਐਨੀ ਕੁ ਗੱਲ ਹੁੰਦੀ ਹੈ ਮੈਨੂੰ ਨਹੀਂ ਲਗਦਾ ਕਿ ਇਸ ਚ ਉਹਨਾਂ ਉੱਤੇ ਸ਼ੱਕ ਕਰਨ ਦੀ ਤੁਕ ਬਣਦੀ ਹੈ।” ਪਰਦੀਪ ਨਰਿੰਦਰ ਦੀ ਗਾਰੰਟੀ ਲੈਣ ਨੂੰ ਤਿਆਰ ਸੀ ਉਹਦੇ ਨਾਲ ਉਹ ਕਿੰਨੇ ਸਮੇਂ ਤੋਂ ਰਹਿ ਰਿਹਾ ਸੀ। ਉਸ ਚ ਕੋਈ ਬੁਰੀ ਆਦਤ ਨਹੀਂ ਸੀ ਸ਼ਰਾਬ ਵੀ ਨਹੀਂ ਸੀ ਛੂੰਹਦਾ ।
“ਸ਼ਾਇਦ ਸੇਵਾਦਾਰ ਨਾਲ ਟੁੱਟੇ ਰਿਸ਼ਤੇ ਲਈ ਇੱਕ ਨਿੱਘ ਭਾਲਦੀ ਉਹ ਨਰਿੰਦਰ ਨਾਲ ਜੁੜੀ ਸੀ, ਕੁੜੀਆਂ ਦੇ ਦਿਲ ਵਿੱਚ ਬਹੁਤ ਕੁਝ ਐਸਾ ਹੁੰਦਾ ਜੋ ਉਹ ਕੁੜੀਆਂ ਨਾਲ ਨਹੀਂ ਫਰੋਲ ਸਕਦੀਆਂ । ਕੁਦਰਤੀ ਉਹ ਮਨ ਕਿਸੇ ਮਰਦ ਨਾਲ ਹੀ ਖੁੱਲ੍ਹਦਾ । ਤੇ ਨਰਿੰਦਰ ਹਰ ਪੱਖੋਂ ਐਸਾ ਸਖਸ਼ ਹੈ ਜੋ ਉਸ ਖਾਲੀਪਣ ਨੂੰ ਭਰ ਸਕਦਾ, ਮਨੁੱਖੀ ਜਜਬਾਤਾਂ ਨੂੰ ਬੜੀ ਬਰੀਕੀ ਨਾਲ ਸਮਝਣ ਵਾਲਾ,ਉਹ ਤੇ ਕਾਤਲ ਦੇ ਮਨ ਨੂੰ ਬਦਲ ਸਕਦੈ,ਇਸ ਲਈ ਇਸ ਸ਼ਾਮਿਲ ਨਹੀਂ ਹੋ ਸਕਦਾ ।”
ਪਰਦੀਪ ਗਰੰਟੀ ਲੈਣ ਨੂੰ ਤਿਆਰ ਸੀ। ਪਿਛਲੇ ਹਫਤੇ ਚ ਉਸਨੇ ਕੋਈ ਐਸੀ ਗੱਲ ਨਾ ਨੋਟ ਕੀਤੀ ਸੀ ਤੇ ਜਿਸ ਰਾਤ ਕਤਲ ਹੋਇਆ ਉਹ ਦੋਂਵੇਂ ਕੱਠੇ ਹੀ ਸੀ।
ਆਪਸੀ ਸਰਕਲ ਵਿੱਚੋ ਹੀ ਨੰਬਰ ਨਿੱਕਲ ਆਉਣ ਕਰਕੇ ਰਜਿੰਦਰ ਦਾ ਭਾੜੇ ਦੇ ਕਾਤਲ ਦਾ ਸ਼ੱਕ ਦੂਰ ਹੋ ਗਿਆ ਸੀ।
ਇੱਕ ਰਾਹ ਬੰਦ ਹੋਇਆ ਸੀ, ਅਗਲੇ ਰਾਹ ਸੇਵਾਦਾਰ ਤੇ ਰੂਪੀ ਦਾ ਲੈਪਟਾਪ/ਫੋਨ ਹੀ ਖੋਲ੍ਹ ਸਕਦੇ ਸੀ।
ਮਨਿੰਦਰ ਪਰਦੀਪ ਨੂੰ ਸਭ ਦੱਸਣਾ ਚਾਹੁੰਦੀ ਸੀ ,ਪਰ ਉਸਨੇ ਕੁਝ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ । ਵਾਪਿਸ ਪੀਜੀ ਉਤਾਰਨ ਤੱਕ ਉਹ ਕੁਝ ਵੀ ਬੋਲਣ ਦੀ ਕੋਸ਼ਿਸ਼ ਕਰਦੀ ਤਾਂ ਉਹ ਓਥੇ ਹੀ ਰੋਕ ਦਿੰਦਾ।
ਉਹ ਵਾਰ ਵਾਰ ਇੱਕੋ ਹੀ ਗੱਲ ਆਖ ਰਹੀ ਸੀ ਕਿ ਉਹ ਸਿਰਫ ਦੋ ਵਾਰ ਗਈ ਸੀ।
“ਪਰ ਗੱਲ ਜਾਣ ਦੀ ਨਹੀਂ ਏ,ਮੈੰ ਤੈਨੂੰ ਅੱਜ ਤੱਕ ਇੱਕ ਵੀ ਗੱਲ ਲਈ ਮਨਾ ਨਹੀ ਕੀਤਾ …ਗੱਲ ਵਿਸ਼ਵਾਸ ਦੀ ਏ …ਤੂੰ ਮੈਨੂੰ ਦੱਸਦੀ ਜਾਂ ਪੁੱਛਦੀ ਠੀਕ ਸੀ ਤੇ ਅੱਜ ਮੈਨੂੰ ਕਿਸੇ ਹੋਰ ਤੋਂ ਪਤਾ ਲੱਗ ਰਿਹਾ , ਜੇ ਰੂਪੀ ਦਾ ਕਤਲ ਨਾ ਹੁੰਦਾ ਤਾਂ ਕਦੇ ਵੀ ਪਤਾ ਨਾ ਲਗਦਾ “
“ਮੈੰ ਤੇਰੇ ਤੋਂ ਪੁੱਛਣਾ ਵੀ ਸੀ ਤੇ ਦੱਸਣਾ ਵੀ, ਪਰ ਉਸ ਰਾਤ ਤੁਸੀਂ ਦਿੱਲੀ ਸੀ ਤੇ ਮੈਂਨੂੰ ਕਾਲ ਨਹੀਂ ਆਈ ਤੇ ਮੈਂ ਦੱਸ ਨਾ ਸਕੀ “।
“ਮੈਂ ਵਾਪਿਸ ਆਇਆ ਸੀ ਉਦੋਂ ਵੀ ਦੱਸਿਆ ਜਾ ਸਕਦਾ ਸੀ ,ਦੂਸਰੀ ਵਾਰ ਜਾਣ ਤੋਂ ਪਹਿਲ਼ਾਂ ਵੀ ਪੁੱਛਿਆ ਜਾ ਸਕਦਾ ਸੀ”
“ਦੱਸ ਸਕਦੀ ਸੀ ਪਰ ਪਹਿਲੀ ਵਾਰ ਚ ਹੀ ਕੁਝ ਐਵੇਂ ਦਾ ਹੋ ਗਿਆ ਕਿ ਮੈਂ ਕੁਝ ਵੀ ਦੱਸ ਨਾ ਸਕੀ ..ਇੱਕਦਮ ਹੀ ਕਿੰਨਾ ਕੁਝ ਵਾਪਰ ਗਿਆ “।
“ਉਸ ਰਾਤ ਵੀ ਕੋਈ ਕਤਲ ਹੋਇਆ ਹੋਣਾ ….!”
“ਹਾਂ ,ਮੇਰੇ ਵਿਸ਼ਵਾਸ ਦਾ …..”
ਆਖਦੇ ਹੋਏ ਮਨਿੰਦਰ ਨੇ ਪ੍ਰਦੀਪ ਨੂੰ ਪੂਰੀ ਕਹਾਣੀ ਸੁਣਾ ਦਿੱਤੀ …
ਪਰਦੀਪ ਦੇ ਸਿਰ ਤੇ ਜਿਵੇੰ ਸੌ ਘੜੇ ਪਾਣੀ ਪੈ ਗਿਆ ਹੋਏ। ਪੀਜੀ ਪਹੁੰਚਣ ਤੱਕ ਉਹ ਚੁੱਪ ਰਿਹਾ ਮਨਿੰਦਰ ਰੋਂਦੀ ਰਹੀ।
ਬਿਨਾਂ ਕੋਈ ਧਰਵਾਸ ਦਿੱਤੇ ਉਹ ਓਥੋਂ ਚਲਾ ਗਿਆ। ਪਤਾ ਨਹੀਂ ਕਿਸ ਚੀਜ਼ ਨੇ ਉਸਨੂੰ ਪੱਥਰ ਦਿਲ ਬਣਾ ਦਿੱਤਾ ਸੀ। ਇਨਸਾਨ ਐਸੇ ਪਲਾਂ ਚ ਪਥਰਾ ਕਿਉਂ ਜਾਂਦਾ ਇਹ ਖੋਜ਼ ਦਾ ਵਿਸ਼ਾ ਹੈ ਨਹੀਂ ਤਾਂ ਜਿਸਦਾ ਇੱਕ ਹੰਝੂ ਵੀ ਪਹਿਲ਼ਾਂ ਦਿਲ ਨੂੰ ਧੂਹ ਪਾਉਂਦਾ ਕਦੇ ਉਸਦੇ ਵੈਣਾਂ ਵਰਗਾ ਰੋਣਾ ਵੀ ਦਿਲ ਨੂੰ ਪਸੀਜ ਨਹੀਂ ਪਾਉਂਦਾ। ਰੋਣ ਵਾਲਾ ਸੋਚਦਾ ਖ਼ਬਰੇ ਹੰਝੂ ਹੀ ਦਿਲ ਦਿਆਂ ਤ੍ਰੇੜਾਂ ਨੂੰ ਭਰ ਦੇਣ। ਪਰ ਉਮਰਾਂ ਦੇ ਰੋਣੇ ਵੀ ਇਹਨਾ ਤ੍ਰੇੜਾਂ ਨੂੰ ਭਰ ਨਹੀਂ ਪਾਉਂਦੇ ਜਿਹੜੇ ਯਾਰ ਦੀ ਇੱਕ ਗਲਵੱਕੜੀ ਨਾਲ ਭਰੀਆਂ ਜਾ ਸਕਦੀਆਂ ਹਨ।
……..
ਰਜਿੰਦਰ ਵਾਪਿਸ ਥਾਣੇ ਪਹੁੰਚਿਆ…….
ਲੈਪਟਾਪ ਤੇ ਪਾਸਵਰਡ ਲਗਾ ਕੇ ਡਾਟਾ ਜਾਂਚਣ ਲਈ ਆਈ ਟੀ ਟੀਮ ਨੂੰ ਦੇਕੇ ਉਹ ਸੇਵਾਦਾਰ ਨੂੰ ਪੁੱਛ ਗਿੱਛ ਕਰਨ ਲੱਗਾ।
ਸਵਾਲ “ਮਨਜੋਤ ਨੂੰ ਕਦੋੰ ਤੋਂ ਜਾਣਦੇ ਹੋ “?
ਸਵਾਲ ਸੁਣਦਿਆਂ ਹੀ ਸੇਵਾਦਾਰ ਦਾ ਦਿਲ ਕੰਬ ਗਿਆ,ਉਹ ਜੋ ਹਲੇ ਤੱਕ ਪੁਲਿਸ ਵੱਲੋਂ ਇੰਝ ਲੈ ਕੇ ਕਾਰਨ ਪੁੱਛ ਰਿਹਾ ਸੀ ਉਸਨੂੰ ਕਹਾਣੀ ਸਮਝ ਚ ਆ ਗਈ ਸੀ।
ਉਹਨੇ ਸਾਰੀ ਕਹਾਣੀ ਖੋਲ੍ਹ ਕੇ ਦੱਸ ਦਿੱਤੀ ਸਿਵਾਏ ਆਪਣੇ ਪਾਖੰਡ ਦੇ ।
“ਰੁਪਿੰਦਰ ਉਰਫ ਰੂਪੀ ਨਾਲ ਲੜਾਈ ਦੀ ਵਜ੍ਹਾ ?”
“ਉਹਨੂੰ ਸ਼ੱਕ ਸੀ ਕਿ ਮੇਰੇ ਤੇ ਮਨਜੋਤ ਚ ਕੁਝ ਗਲਤ ਰਿਸ਼ਤਾ ਇਸ ਉਸਨੇ ਮੇਰੀ ਪਤਨੀ ਨੂੰ ਭੜਕਾਇਆ ….ਤੇ ਇਸ ਗੱਲੋਂ ਸਾਡੀ ਕਹਾ ਸੁਣੀ ਹੋਈ ਸੀ ਪਰ ਇਸਤੋਂ ਵੱਧ ਸਾਡਾ ਹੋਰ ਕੋਈ ਵਾਸਤਾ ਨਹੀਂ ਸੀ।”
ਸਵਾਲ “ਫਿਰ ਉਸਦੀ ਜਾਸੂਸੀ ਕਰਵਾਉਣ ਦੀ ਲੋੜ ਕਿਉਂ ਪਈ ਤੇ ਜੇ ਜਾਸੂਸੀ ਕਰਵਾਈ ਜਾ ਸਕਦੀ ਤਾਂ ਕਤਲ ਵੀ ਕਰਵਾਇਆ ਜਾ ਸਕਦਾ.
…..”
ਸੇਵਾਦਾਰ ਦੇ ਚਿਹਰੇ ਦਾ ਰੰਗ ਉੱਡ ਗਿਆ। ਉਸਨੂੰ ਜਾਪਦਾ ਸੀ ਕਿ ਇਹ ਰਾਜ਼ ਉਸਤੋਂ ਬਿਨਾਂ ਕੋਈ ਨਹੀਂ ਜਾਣਦਾ।
“ਮੈੰ ਉਸਤੋਂ ਆਪਣੀ ਬਦਨਾਮੀ ਦਾ ਬਦਲਾ ਲੈਣਾ ਚਾਹੁੰਦਾ ਸੀ, ਇਸ ਲਈ ਉਸਦੀ ਹਰ ਕਾਲੀ ਕਰਤੂਤ ਨੂੰ ਇੰਟਰਨੈੱਟ ਤੇ ਚਾੜ੍ਹ ਦੇਣਾ ਚਾਹੁੰਦਾ ਸੀ, ਪਰ ਉਸਤੋਂ ਪਹਿਲ਼ਾਂ ਹੀ ਉਸਦਾ ਕਤਲ ਹੋ ਗਿਆ,ਮੇਰੀ ਪਵਿੱਤਰਤਾ ਤੇ ਚਿੱਕੜ ਸੁੱਟਣ ਦੀ ਸਜ਼ਾ ਉਸਨੂੰ ਮਿਲੀ ਏ ,ਪਰ ਇਹ ਮੈਂ ਨਹੀਂ ਕੀਤਾ ਮੇਰਾ ਇਸ ਨਾਲ ਦੂਰ ਦੂਰ ਦਾ ਕੋਈ ਰਿਸ਼ਤਾ ਨਹੀਂ ।”
“ਤੇਰੀ ਕਾਲੀ ਕਰਤੂਤ ਨਾਲੋਂ ਉਂਦੀਆਂ ਕਰਤੂਤਾਂ ਦਾ ਰੰਗ ਵਧੇਰੇ ਚਿੱਟਾ ਸੀ ਸਿਰਫ ਚਿੱਟੇ ਕੱਪੜੇ ਪਾ ਲੈਣ ਨਾਲ ਕੋਈ ਮਹਾਤਮਾ ਨਹੀਂ ਹੋ ਜਾਂਦਾ,ਨਾ ਗੱਲਾਂ ਕਰਨ ਨਾਲ “।
ਸਵਾਲ “ਕਤਲ ਦੀ ਰਾਤ ਕਿੱਥੇ ਸੀ “?
“ਮੈ ਡੇਰੇ ਗਿਆ ਹੋਇਆ ਸੀ ਤੁਸੀਂ ਚਾਹੋ ਡੇਰੇ ਚ ਮੇਰੀ ਐਂਟਰੀ ਵੇਖ ਸਕਦੇ ਹੋ …ਉਹਨੇ ਡੇਰੇ ਦਾ ਪਤਾ ਲਿਖਵਾ ਦਿੱਤਾ।”
ਜਾਂਚ ਨੂੰ ਹੋਰ ਵਧੇਰੇ ਡੂੰਘਾ ਕਰਨ ਦੀ ਲੋੜ ਸੀ ।
“ਓਕੇ ਬਿਨਾਂ ਇਜਾਜ਼ਤ ਤੋਂ ਤੂੰ ਸ਼ਹਿਰ ਨਹੀਂ ਛੱਡੇਗਾ ,ਜਦੋੰ ਵੀ ਤਫ਼ਤੀਸ਼ ਲਈ ਲੋੜ ਪਈ ਆਉਣਾ ਪਵੇਗਾ।
……..
ਰਜਿੰਦਰ ਬਾਹਰ ਨਿੱਕਲਿਆ ।
ਆਈ ਟੀ ਵਾਲਾ ਮੁੰਡਾ ਬੋਲਿਆ ,” ਸਰ ਬਹੁਤ ਇੰਟੈਲੀਜੈਂਟ ਕੁੜੀ ਸੀ, ਹਰ ਵਾਰ ਡਾਟਾ ਵਰਤਣ ਮਗਰੋਂ ਫਾਈਲਜ਼ ਨੂੰ ਡਿਲੀਟ ਕੀਤਾ ਗਿਆ ਹੈ। ਤੇ ਸਭ ਕੁਝ ਡਾਰਕ ਵੈੱਬ ਦੇ ਰਾਹੀਂ ਹੋ ਰਿਹਾ ਸੀ। ਵਿਪੀਐੱਨ ਰਾਹੀਂ ਸ਼ਾਇਦ ਸਭ ਕੁਝ ਹੀ ਆਨਲਾਈਨ ਬਿਨਾਂ ਪਛਾਣ ਤੋਂ ਕਰਦੀ ਸੀ। ਇਸ ਵਿੱਚੋ ਤਾਂ ਭੋਰਾ ਵੀ ਇਨਫਰਮੇਸ਼ਨ ਮਿਲਣ ਦਾ ਚਾਂਸ ਨਹੀਂ …….ਬਹੁਤ ਸ਼ਾਤਿਰ ਕੁੜੀ ਸੀ ਕਈਆਂ ਨੂੰ ਮੁੱਲ ਵੇਚ ਕੇ ਸ਼ਾਮੀ ਖਾ ਸਕਦੀ ਸੀ…”
“ਇੰਟੈਲੀਜੈਂਟ ਤਾਂ ਐਨੀ ਸੀ ਕਿ ਜੇ ਸਿੱਧੇ ਪਾਸੇ ਲੱਗੀ ਹੁੰਦੀ ਅੱਜ ਡਿਪਟੀ ਕਮਿਸ਼ਨਰ ਲੱਗੀ ਹੁੰਦੀ …….ਰਜਿੰਦਰ ਨੇ ਕੁਝ ਸੋਚਦੇ ਨੇ ਵਾਕ ਅਧੂਰਾ ਛੱਡ ਦਿੱਤਾ,ਸੋਚ ਪੰਜ ਵਰ੍ਹੇ ਪਹਿਲ਼ਾਂ ਤੋਂ ਹੁਣ ਚ ਯਕਦਮ ਵਾਪਿਸ ਆ ਗਈ।
“ਸਰ ਤੁਸੀਂ ਜਾਣਦੇ ਸੀ ਇਸਨੂੰ ? ਐੱਸ ਆਈ ਨੇ ਪੁੱਛਿਆ ….
“ਹਾਂ ….ਨਹੀਂ ….” ਰਜਿੰਦਰ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਜਵਾਬ ਦੇਵੇ।
ਉਸਦਾ ਧਿਆਨ ਮੁੜ ਮੋਬਾਈਲ ਤੇ ਲੈਪਟਾਪ ਤੇ ਗਿਆ।
ਕਿਸੇ ਨਾ ਕਿਸੇ ਇੰਟਰਨਲ ਇਨਫਰਮੇਸ਼ਨ ਤੱਕ ਪਹੁੰਚਣਾ ਪਵੇਗਾ,ਜੋ ਉਸਦੇ ਕਤਲ ਹੋਣ ਤੱਕ ਦੇ ਸਫ਼ਰ ਨੂੰ ਸਮਝਿਆ ਜਾ ਸਕੇ ਫਿਰ ਹੀ ਕਾਤਲ ਤੱਕ ਪਹੁੰਚਿਆ ਜਾ ਸਕਦਾ ਹੈ।
“ਆਈ ਕਲਾਉਡ ਤੇ ਕਿੰਨਾ ਡਾਟਾ ਪਿਆ ? “
“ਕਾਫ਼ੀ ਏ ਪਰ ਪਾਸਵਰਡ ਨਹੀਂ ਪਤਾ …”
“ਪਾਸਵਰਡ ਰੀਸੈਟ ਕਰਨ ਲਈ ਜਾਓ …”
ਇੰਝ ਹੀ ਕੀਤਾ ….ਤੇ ਫੋਨ ਤੇ ਤੁਰੰਤ ਫਲੈਸ਼ ਹੋਈ।
“ਇਹੋ ਫੋਨ ਨੰਬਰ ਜੁੜਿਆ ਹੋਇਆ ….” ।
ਉਸਨੇ ਸਿਮ ਬਾਹਰ ਕੱਢਿਆ ਤੇ ਮੋਬਾਈਲ ਬਦਲਿਆ ..।
ਪਰ ਅੱਗੇ ਸਿਮ ਲੌਕ ਕੀਤਾ ਹੋਇਆ ਸੀ।
” ਵਾਹ,ਕਿੰਨੀ ਤੇਜ਼ ਕੁੜੀ ਏ ਕਿਸੇ ਪਾਸਿਓਂ ਵੀ ਰਾਹ ਨਹੀਂ ਦੇ ਰਹੀ …..”
ਪਰ ਸਿਮ ਕੋਡ ਪਤਾ ਕਰਨਾ ਵੱਡੀ ਗੱਲ ਨਹੀਂ ਸੀ …..ਤੁਰੰਤ ਕੰਪਨੀ ਨੂੰ ਕਾਲ ਲਗਾਈ ਸਿਮ ਦਾ ਕੋਡ ਪਤਾ ਕੀਤਾ ……ਗਿਆ ।
ਦੁਬਾਰਾ ਮੈਸਜ ਆਇਆ ਤੇ ਪੂਰਾ ਆਈ ਕਲਾਉਡ ਸਾਹਮਣੇ ਸੀ ……
“ਸਰ, ਇੱਕ ਗੱਲ ਹੋਰ ਏ ਐਪਲ ਆਈਡੀ ਲਈ ਜੀਮੇਲ ਦੀ ਆਈਡੀ ਵਰਤੀ ਹੋਈ ਹੈ” ।
” ਓਕੇ ਉਸਦਾ ਵੀ ਪਾਸਵਰਡ ਰਿਸੈੱਟ ਕਰੋ “.
ਹੁਣ ਕੁਝ ਹੱਦ ਤੱਕ ਉਹਨਾਂ ਕੋਲ ਡਾਟਾ ਸੀ । ਜਿਸਨੂੰ ਉਹ ਦੇਖ ਸਕਦੇ ਸੀ।
ਗੂਗਲ ਤੇ ਆਈ ਕਲਾਉਡ ਚੁਪਕੇ ਚੁਪਕੇ ਕਿੰਨਾ ਕੁਝ ਸਟੋਰ ਕਰ ਰਿਹਾ ਸੀ ਤੇ ਬਾਕੀ ਸਭ ਤੋਂ ਸੇਫ ਗੁਫ਼ਾ ਚ ਸੇਂਧ ਮਾਰੀ ਸੀ …ਜਿਥੋਂ ਹੁਣ ਰੂਪੀ ਦੀ ਪੂਰੀ ਜਿੰਦਗ਼ੀ ਦੀ ਕਿਤਾਬ ਖੁਲ੍ਹਣ ਵਾਲੀ ਸੀ।
ਜਿਸਦੇ ਚੰਡੀਗੜ੍ਹ ਦੇ ਸਫ਼ਰ ਦੇ ਸ਼ੁਰੂ ਦੇ ਸਾਲਾਂ ਦਾ ਰਜਿੰਦਰ ਖ਼ੁਦ ਗਵਾਹ ਸੀ ………
【ਚਲਦਾ 】ਰੇਵ ਪਾਰਟੀ 16-19

ਕਹਾਣੀ : ਰੇਵ ਪਾਰਟੀ
ਭਾਗ : ਸੋਲਾਂ

ਰੁਪਿੰਦਰ ਉਰਫ਼ ਰੂਪੀ ਹੋਰਾਂ ਦੇ ਵਾਂਗ ਖ਼ੁਦ ਵੀ ਪੀਸੀਐੱਸ ਦੀ ਤਿਆਰੀ ਲਈ ਚੰਡੀਗੜ੍ਹ ਆਈ ਸੀ। ਦੋ ਸਾਲ ਘਰੋਂ ਤਿਆਰੀ ਕਰਕੇ ਅਸਫ਼ਲ ਰਹਿਣ ਮਗਰੋਂ ਰਜਿੰਦਰ ਨੂੰ ਲੱਗਾ ਸੀ ਕਿ ਕਿਤੇ ਕਮੀ ਤਿਆਰੀ ਚ ਹੈ ਇਸ ਲਈ ਉਹ ਵੀ ਉਸੇ ਸਾਲ ਚੰਡੀਗੜ੍ਹ ਕੋਚਿੰਗ ਲਈ ਆਇਆ ਸੀ।
ਰੂਪੀ ਐਸੀ ਕੁੜੀ ਸੀ ਜੋ ਹਰ ਇੱਕ ਦਾ ਧਿਆਨ ਖਿੱਚਦੀ ਸੀ।ਹਰ ਸਵਾਲ ਦਾ ਉੱਤਰ ਆਪਣੀ ਦਿਲਕਸ਼ ਮੁਸਕਾਨ ਨਾਲ ਦੇਣ ਦਾ ਉਹਦਾ ਵੱਖਰਾ ਹੀ ਅੰਦਾਜ਼ ਸੀ। ਕਿਸੇ ਕਿਸੇ ਪੁਆਇੰਟ ਤੇ ਬਹਿਸ ਕਰਦੀ ਹੋਈ ਉਹ ਅੰਤਿਮ ਸਿਰੇ ਤੱਕ ਖਿੱਚ ਕੇ ਲੈ ਜਾਂਦੀ ਸੀ।
ਸੋਹਣੀ , ਇੰਟੈਲੀਜੈਂਟ, ਹਸਮੁੱਖ ਕੁੜੀ ਹਰ ਮੁੰਡੇ ਦੀ ਅੱਖ ਤੇ ਚੜ੍ਹੀ ਹੋਈ ਸੀ। ਹੋਰ ਤਾਂ ਹੋਰ ਕਈ ਟੀਚਰ ਵੀ ਲਾਈਨ ਮਾਰਨ ਦਾ ਤੇ ਕੁਝ ਪਲ ਨਾਲ ਬਿਤਾਉਣ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਕੱਢਿਆ ਕਰਦੇ ਸੀ।
ਸਭ ਨਾਲ ਹੱਸਦੀ ਸਭ ਨੂੰ ਬੁਲਾਉਂਦੀ ਕਿਸੇ ਦਾ ਬੁਲਾਵਾ ਠੁਕਰਾ ਕੇ ਵੀ ਦਿਲ ਰੱਖ ਲੈਣ ਦੀ ਕਲਾ ਚ ਉਹ ਹਮੇਸ਼ਾ ਮਾਹਿਰ ਸੀ।
ਹੌਲੀ ਹੌਲੀ ਗੱਲਾਂ ਖੁਲ੍ਹਦੀਆਂ ਗਈਆਂ ,ਪਿੱਛੋਂ ਬੜੇ ਗਰੀਬ ਘਰੋਂ ਸੀ, ਪਰ ਸਭ ਨੂੰ ਇਹੋ ਸੀ ਕਿ ਇਹਨੇ ਕੁਝ ਨਾ ਕੁਝ ਬਣ ਹੀ ਜਾਣਾ ਤੇ ਸਭ ਗਰੀਬੀ ਚੱਕ ਦੇਵੇਗੀ।
ਵੱਡੇ ਲੈਵਲ ਦੇ ਪੇਪਰਾਂ ਚ ਧੂੜ ਚ ਟੱਟੂ ਭਜਾਉਣ ਵਾਲੇ ਵੀ ਬਹੁਤ ਮਿਲਦੇ ਹਨ।ਅਮੀਰ ਕਿਸਮ ਦੇ ਲੋਕਾਂ ਨੂੰ ਵਹਿਮ ਹੁੰਦਾ ਕਿ ਉਹਨਾਂ ਦਾ ਬੱਚਾ ਸਿਰਫ ਪੇਪਰ ਦੇ ਦੇਵੇ ਬਾਕੀ ਡੀਸੀ ਉਹ ਖੁਦ ਲਵਾ ਲੈਣਗੇ।
ਹਰਮਨ ਦੇ ਘਰਦਿਆਂ ਨੂੰ ਵੀ ਇਹੋ ਲਗਦਾ ਸੀ, ਇਸ ਲਈ ਬੇਹੱਦ ਜ਼ਿੱਦੀ ਤੇ ਖਰਚੀਲੇ ਹਰਮਨ ਨੂੰ ਵੀ ਘਰਦਿਆਂ ਨੇ ਕੋਚਿੰਗ ਲਈ ਲਾਇਆ ਸੀ।
ਕਾਹਦੀ ਪੜ੍ਹਾਈ ,ਗੱਡੀ ਛੱਡ ਕੇ ਜਾਂਦੀ ,ਗੱਡੀ ਲੈ ਕੇ ਜਾਂਦੀ ।ਫਿਰ ਕੁਝ ਦਿਨ ਬਾਅਦ ਉਹ ਆਪਣੀ ਕਾਰ ਤੇ ਆਉਣ ਲੱਗਾ।
ਉਹਦੀ ਨਿਗ੍ਹਾ ਨੇ ਪਹਿਲੇ ਦਿਨ ਹੀ ਰੂਪੀ ਨੂੰ ਮਿਣ ਲਿਆ ਸੀ। ਹਰ ਪੱਖੋਂ ਉਹਦੇ ਤੋਂ ਕਈ ਦਰਜ਼ੇ ਉੱਪਰ ਸੀ। ਉਸ ਕੋਲ ਪੈਸਾ ਤੇ ਟੌਹਰ ਸੀ ਜਿਸ ਨਾਲ ਉਹ ਆਪਣੇ ਪੰਜੇ ਚ ਫਸਾਉਣਾ ਚਾਹੁੰਦਾ ਸੀ।
ਉਹ ਜਿਸ ਨਾਲ ਵੀ ਗੱਲ ਕਰਦਾ ਸੀ ਮੁੰਡੇ ਜਾਂ ਕੁੜੀ ਨਾਲ ਹਰ ਕੋਈ ਵਿਛ ਵਿਛ ਜਾਂਦਾ ਸੀ। ਪੜ੍ਹਨ ਵਾਲੇ ਪੜ੍ਹਾਈ ਦਾ ਪ੍ਰੋਗਰਾਮ ਬਣਾਉਂਦੇ ਉਹ ਕਿਸੇ ਆਉਟਿੰਗ ਦਾ ਕਦੇ ਫ਼ਿਲਮ ਦਾ ਕਦੇ ਕੁਝ ਕਦੇ ਕੁਝ।
ਰੂਪੀ ਤੇ ਰਜਿੰਦਰ ਤੋਂ ਬਿਨਾਂ ਕੋਈ ਕੋਈ ਹੀ ਐਸਾ ਹੁੰਦਾ ਜੋ ਇਨਕਾਰ ਕਰਦਾ। ਜਿਉਂ ਜਿਉਂ ਮੁਫ਼ਤ ਦੀਆਂ ਸੈਰਾਂ ਤੇ ਫ਼ਿਲਮਾਂ ਮੁੰਡੇ ਕੁੜੀਆਂ ਨੂੰ ਦੋਸਤੀ ਚ ਮਿਲਣ ਲੱਗੀਆਂ ਤਿਆਂ ਉਹ ਮਸ਼ਹੂਰ ਹੁੰਦਾ ਚਲਾ ਗਿਆ।
ਐਸੇ ਵੇਲੇ ਉਹੀ ਦੋ ਜਣੇ ਬਚਦੇ ਸੀ ਜੋ ਉਸਦੇ ਆਖੇ ਨਾ ਲਗਦੇ …ਤੇ ਕਲਾਸ ਨਾ ਹੋਣ ਤੇ ਲਾਇਬ੍ਰੇਰੀ ਜਾ ਕੇ ਪੜ੍ਹਨ ਲਗਦੇ।
ਇੰਝ ਨਾਰਮਲ ਹਾਏ ਹੈਲੋ ਤੇ ਕੱਠੇ ਚਾਹ ਪੀਣ ਦਾ ਸਫ਼ਰ ਸ਼ੁਰੂ ਹੋਇਆ ਤੇ ਫਿਰ ਚੱਲ ਸੋ ਚੱਲ …ਕਿਸੇ ਵੀ ਵਿਸ਼ੇ ਤੇ ਡਿਸਕਸ਼ਨ ਤੋਂ ਲੈ ਕੇ ਸਮਝਾਉਣ ਤੱਕ ਹਰ ਇੱਕ ਚ ਉਸਦਾ ਕੋਈ ਸਾਨੀ ਨਹੀਂ ਸੀ।
ਇੰਝ ਇਹ ਸਭ ਇੱਕ ਦੋਸਤੀ ਚ ਬਦਲ ਗਿਆ।
ਹਰਮਨ ਨੂੰ ਸਮਝ ਆਉਣ ਲੱਗਾ ਕਿ ਜਿਸ ਤਰੀਕੇ ਉਹ ਰੂਪੀ ਦੇ ਨੇੜੇ ਜਾਣਾ ਚਾਹੁੰਦਾ ਉਹ ਫੇਲ੍ਹ ਹੋ ਰਿਹਾ,ਤਾਂ ਉਹਨੇ ਤਰੀਕਾ ਬਦਲ ਦਿੱਤਾ । ਹੁਣ ਉਹ ਵੀ ਲਾਇਬਰੇਰੀ ਬੈਠਣ ਲੱਗਾ। ਸਮਝਣ ਤੋਂ ਲੈ ਕੇ ਡਿਸਕਸ ਕਰਨ ਦੇ ਬਹਾਨੇ ਤੱਕ ਰਜਿੰਦਰ ਤੇ ਰੂਪੀ ਦੇ ਆਸੇ ਪਾਸੇ ਮੰਡਰਾਉਣ ਲੱਗਾ,ਤੇ ਹੌਲੀ ਹੌਲੀ ਉਹਨਾਂ ਦੇ ਗਰੁੱਪ ਚ ਘੁਸ ਹੀ ਗਿਆ।
ਪੜ੍ਹਾਈ ਚ ਤਾਂ ਨਹੀਂ ਗੱਲਾਂ ਚ ਉਹ ਮਾਸਟਰ ਸੀ,ਬੜਾ ਹੀ ਨਾਟਕੀ ਬੜਾ ਹੀ ਅਜ਼ੀਬ ਜਿਹਾ ਕਰੈਕਟਰ । ਹੁਣੇ ਹੱਸ ਰਿਹਾ ,ਹੁਣੇ ਉਦਾਸ ,ਹੁਣੇ ਗੁੱਸੇ ਹੁਣੇ ਸਹੀ।
ਪਰ ਨਾਲ ਪੜ੍ਹਦੇ ਪੜ੍ਹਦੇ ਪੜ੍ਹਦੇ ਇੱਕ ਬਦਲਾਅ ਆਇਆ ਸੀ ਜੋ ਘਰਦਿਆਂ ਨੇ ਨੋਟ ਕੀਤਾ ਪਹਿਲ਼ਾਂ ਨਾਲੋਂ ਵਧੀਆ ਹੋ ਗਿਆ ਸੀ ਹਰ ਪੱਖੋਂ।ਪਤਾ ਲੱਗਾ ਕੇ ਕੁਝ ਵਧੀਆ ਦੋਸਤ ਮਿਲੇ ਹਨ ਜਿਹਨਾਂ ਨਾਲ ਉਠਦਾ ਬੈਠਦਾ ।
ਇੱਕ ਦਿਨ ਉਚੇਚ ਕਰਕੇ ਉਹਦੇ ਡੈਡੀ ਮਿਲਣ ਆਏ ,ਦੋਵਾਂ ਨੂੰ ਆਉਂਦੇ ਐਤਵਾਰ ਘਰ ਆਉਣ ਦਾ ਸੱਦਾ ਦਿੱਤਾ। ਮਨਾਂ ਵੀ ਨਾ ਹੋਇਆ ….ਜਾਣਾ ਪਿਆ। ਅੱਗਿਓਂ ਜਦੋੰ ਉਹਦੀ ਮਾਂ ਨੇ ਆਖਿਆ ਕਿ ਸਾਰਾ ਦਿਨ ਘਰ ਰੂਪੀ ਰੂਪੀ ਕਰੀਂ ਜਾਂਦਾ ਉਦੋਂ ਮੱਥਾ ਠਣਕਿਆ ਕਿ ਇਹ ਬੰਦਾ ਸਿਰਫ ਕੁੜੀ ਦੇ ਚੱਕਰ ਚ ਇਹ ਕਰ ਰਿਹਾ।
ਇੱਕ ਦਿਨ ਰਜਿੰਦਰ ਨੂੰ ਕਹਿ ਵੀ ਦਿੱਤਾ ,” ਇੱਥੇ ਪੜ੍ਹਕੇ ਬੰਦਾ ਵੱਧ ਤੋਂ ਵੱਧ ਐੱਸ ਡੀ ਐੱਮ ਲੱਗ ਜਾਊ,ਮੈੰ ਤਾਂ ਐਸਾ ਬਿਜ਼ਨਸ ਕਰਨਾ ਕਿ ਸੈਕਟਰੀ ਤੱਕ ਮੇਰਾ ਪਾਣੀ ਭਰਨਗੇ “।
ਰਜਿੰਦਰ ਲਈ ਇਹ ਗੱਲਾਂ ਨਵੀਆਂ ਸੀ ,ਪਰ ਉਹ ਗੋਆ ਦਿੱਲੀ ਤੱਕ ਜਾ ਆਇਆ ਸੀ, ਥਾਈਲੈਂਡ ਤੱਕ ਦੇ ਗੇੜੇ ਮਾਰ ਆਇਆ ਸੀ। ਕੁੜੀਆਂ ,ਨਸ਼ਿਆਂ , ਪਾਰਟੀਆਂ , ਸ਼ਰਾਬਾਂ ,ਸੈਕਸ ਬਾਰੇ ਉਹਨੂੰ ਜਿੰਨੀ ਜਾਣਕਾਰੀ ਉਸ ਉਮਰ ਚ ਸੀ ਬਹੁਤਿਆਂ ਨੂੰ ਪੂਰੀ ਜਿੰਦਗ਼ੀ ਕੱਢ ਕੇ ਵੀ ਨਾ ਆਵੇ।
ਰਜਿੰਦਰ ਗੱਲਾਂ ਸੁਣਦਾ ਇੱਕ ਕੰਨ ਤੋਂ ਦੂਜੇ ਚ ਕੱਢ ਦਿੰਦਾ। ਰੂਪੀ ਨੂੰ ਉਹ ਸਾਹਮਣੇ ਦੋ ਵਾਰ ਤੇ ਉਂਝ ਕਿੰਨੀ ਵਾਰ ਪਰੋਪੋਜ਼ ਕਰ ਚੁੱਕਾ ਸੀ। ਹਰ ਵਾਰ ਨਾਂਹ ਸੁਣਕੇ ਵੀ ਪਿੱਛੇ ਨਾ ਹੱਟਦਾ ।
ਹਰ ਸੰਭਵ ਕੋਸ਼ਿਸ ਕਰਦਾ …ਉਸਦੀ ਹਰ ਗੱਲ ਚ ਹਾਂ ਭਰਦਾ … ਹਰ ਨਿੱਕੀ ਵੱਡੀ ਮਦਦ ਲਈ ਤਿਆਰ ਰਹਿੰਦਾ, ਹਰ ਬਹਿਸ ਹਰ ਗੱਲ ਚ ਉਸਦਾ ਸਾਥ ਦਿੰਦਾ। ਕੋਈ ਉਹਨੂੰ ਕਿਸੇ ਗੱਲੋਂ ਤੰਗ ਕਰਨ ਦੀ ਕੋਸ਼ਿਸ ਕਰਦਾ ਲੜ੍ਹਨ ਤੱਕ ਜਾਂਦਾ।
ਭਾਵੇਂ ਰੂਪੀ ਨੂੰ ਪਤਾ ਸੀ ਕਿ ਕਿੰਝ ਕਿਸੇ ਨੂੰ ਕਿਸ ਹੱਦ ਤੱਕ ਰੱਖਣਾ ਫਿਰ ਵੀ ਐਦਾਂ ਕੋਸ਼ਿਸ਼ ਕਰਦੇ ਮੁੰਡੇ ਲਈ ਕੁੜੀ ਦੇ ਦਿਲ ਚ ਇੱਕ ਸਾਫਟ ਕਾਰਨਰ ਬਣ ਹੀ ਜਾਂਦਾ ਹੈ।ਇਸ ਲਈ ਉਹ ਬਾਕੀਆਂ ਨਾਲੋਂ ਜ਼ਿਆਦਾ ਨਹੀਂ ਤਾਂ ਥੋੜ੍ਹਾ ਸਪੈਸ਼ਲ ਹੋ ਹੀ ਗਿਆ ਸੀ।
ਫਿਰ ਆਇਆ ਰੂਪੀ ਦਾ ਜਨਮਦਿਨ, ਪਾਰਟੀ ਹੋਈ। ਨਾ ਨਾ ਕਰਦੇ ਹੋਏ ਵੀ ਸਾਰਾ ਪ੍ਰਬੰਧ ਹਰਮਨ ਨੇ ਕੀਤਾ। ਬੜੇ ਚੁਣਵੇਂ ਦੋਸਤ ਸੀ ਦੋਨੋਂ ਪਾਸੇ ਤੋਂ।
ਕੇਕ ਕੱਟਿਆ ਗਿਆ….ਓਥੇ ਹੀ ਸਭ ਭਾਣਾ ਵਰਤਿਆ…ਕੇਕ ਮੂੰਹ ਚ ਪਾਉਣ ਮਗਰੋਂ ਸ਼ਾਇਦ ਥੋੜੀ ਬੀਅਰ ਦਾ ਅਸਰ ਸੀ ਜਾਂ ਹਮੇਸ਼ਾਂ ਦੀ ਤਰ੍ਹਾਂ ਹਰਮਨ ਦਾ ਨਾਟਕ , ਉਸਨੇ ਰੂਪੀ ਦੀ ਗੱਲ੍ਹ ਤੇ ਲੱਗੇ ਕੇਕ ਨੂੰ ਸਾਫ਼ ਕਰਨ ਬਹਾਨੇ ਕਿੱਸ ਕਰਨ ਦੀ ਕੋਸ਼ਿਸ਼ ਕੀਤੀ।
ਤਾੜ ਕਰਦਾ ਥੱਪੜ ਹਰਮਨ ਦੇ ਮੂੰਹ ਤੇ ਵੱਜਾ।
ਕੇਕ ਖਿੰਡ ਗਿਆ ….. ਪਾਰਟੀ ਵੀ ਖਿੰਡ ਗਈ।
ਰਜਿੰਦਰ ਘਰ ਆਇਆ ਤਾਂ ਰਾਤ ਦਸ ਵਜੇ ਦੇ ਕਰੀਬ ਰੂਪੀ ਦਾ ਕਾਲ ਆਇਆ ਕਿ” ਹਰਮਨ ਤੇਰੇ ਕੋਲ ਤਾਂ ਨਹੀਂ ਆਇਆ ” ।ਹੋਵੇ ਤਾਂ ਦਸਦਾ .. ਘਰਦਿਆਂ ਦੀ ਕਾਲ ਉਹ ਚੁੱਕ ਨਹੀਂ ਸੀ ਰਿਹਾ ..ਕਿਸੇ ਦੋਸਤ ਨੇ ਵੀ ਹਾਂ ਨਾ ਭਰੀ।
ਘਰਦੇ ਪ੍ਰੇਸ਼ਾਨ ਸੀ ਉਹਨਾਂ ਨੂੰ ਰੂਪੀ ਦੇ ਜਨਮਦਿਨ ਦਾ ਪਤਾ ਸੀ ਇਸ ਲਈ ਉਸਨੂੰ ਹੀ ਪੁੱਛ ਰਹੇ ਸੀ। ਐਡਾ ਵੱਡਾ ਖਾਨਦਾਨ ਤੇ ਇੰਝ ਕਿਸੇ ਕੁੜੀ ਨੂੰ ਕਾਲ ਰੂਪੀ ਖ਼ੁਦ ਪ੍ਰੇਸ਼ਾਨ ਸੀ। ਉਹਨੇ ਰੂਪੀ ਨੂੰ ਸਲਾਹ ਦਿੱਤੀ ਕਿ ਸੌਂ ਜਾ ਆਪੇ ਆ ਜਾਊ ਕਿਤੇ ਨਹੀਂ ਜਾਂਦਾ ।ਅਮੀਰਾਂ ਦੇ ਚੋਚਲੇ ਆ।
ਰਜਿੰਦਰ ਵੀ ਕੁਝ ਜ਼ਿਆਦਾ ਪੀ ਗਿਆ ਸੀ ਫ਼ਿਕਰ ਭੁੱਲ ਕੇ ਉਹ ਵੀ ਇੱਕ ਦਮ ਸੌਂ ਗਿਆ।ਉੱਪਰੋਂ ਬਾਰਿਸ਼ ਸੀ ਬੜੀ ਜ਼ੋਰ ਨਾਲ ਬੱਦਲ ਗਰਜ਼ ਰਿਹਾ ਸੀ
ਅਗਲੇ ਦਿਨ ਕਲਾਸ ਲਈ ਗਿਆ।
ਬੋਰਡ ਤੇ ਬੜੇ ਵੱਡੇ ਅੱਖਰਾਂ ਚ ਲਿਖਿਆ ਹੋਇਆ ਸੀ।
” ਰੁਪਿੰਦਰ ਲਵਜ਼ ਹਰਮਨ “
ਇੱਕ ਵਾਰੀ ਉਹਨੂੰ ਸ਼ਰਾਰਤ ਲੱਗੀ। ਪਰ ਸਭ ਤੋਂ ਮੂਹਰਲੀ ਕਤਾਰ ਚ ਬੈਠੀ ਰੂਪੀ ਨੂੰ ਹਰ ਕੋਈ ਵਧਾਈ ਦੇ ਰਿਹਾ ਸੀ ,ਉਹ ਹੱਸ ਹੱਸ ਸਵੀਕਾਰ ਕਰ ਰਹੀ ਸੀ। ਹਰਮਨ ਕਿਸੇ ਜੇਤੂ ਵਾਂਗ ਆਪਣੀ ਸੀਟ ਤੇ ਬੈਠਾ ਮੁੱਛਾਂ ਨੂੰ ਵੱਟ ਚਾੜ੍ਹ ਰਿਹਾ ਸੀ।
ਰਜਿੰਦਰ ਦਾ ਸੁਣਕੇ ਦੇਖਕੇ ਹੀ ਦਿਲ ਕੱਚਾ ਹੋ ਗਿਆ ਪਤਾ ਨਹੀਂ ਕਿਉਂ ਇੱਕ ਚੀਸ ਜਿਹੀ ਦਿਲ ਚ ਉੱਠੀ।ਰੂਪੀ ਪਹਿਲੀ ਕੁੜੀ ਉਸਨੂੰ ਲੱਗੀ ਸੀ ਜੋ ਉਹਨੂੰ ਹਰ ਪੱਖੋਂ ਆਪਣੇ ਹਾਣ ਦੀ ਲੱਗੀ ਸੀ। ਜਿਸ ਚ ਕੋਈ ਕਾਹਲ ਨਹੀਂ ਸੀ ਕੋਈ ਊਣਤਾਈ ਨਹੀਂ ਸੀ ਆਤਮ ਵਿਸ਼ਵਾਸ਼ ਭਰਪੂਰ।
ਪਰ ਇੱਕ ਦਮ ਉਹ ਇੰਝ ਆਪਣੇ ਤੋਂ ਬਿਲਕੁੱਲ ਉਲਟ ਵਿਅਕਤੀ ਦੀ ਝੋਲੀ ਚ ਜਾ ਡਿੱਗੀ ਸੀ ਉਹਨੂੰ ਯਕੀਨ ਨਹੀਂ ਸੀ ਹੋਇਆ।ਉਸਨੂੰ ਪਹਿਲੀ ਵਾਰ ਸਮਝ ਲੱਗੀ ਸੀ ਕਿ ਸਿਆਣਾ ਆਦਮੀ ਚਲਾਕ ਬੰਦੇ ਹੱਥੋਂ ਇਸ ਲਈ ਹਾਰ ਜਾਂਦਾ ਕਿ ਚਲਾਕ ਹਮੇਸ਼ਾਂ ਕਮਜ਼ੋਰ ਰਗ ਤੇ ਵਾਰ ਕਰਦਾ ਤੇ ਸਿਆਣਾ ਅਸੂਲਾਂ ਦੀ ਲੜਾਈ ਲੜਦਾ ਹੀ ਰਹਿ ਜਾਂਦਾ।
ਉਹ ਕਲਾਸ ਛੱਡ ਕੇ ਲਾਇਬਰੇਰੀ ਆ ਗਿਆ,ਉਹਦਾ ਮਨ ਉਚਾਟ ਹੋ ਗਿਆ ਸੀ।
ਅੱਧੇ ਦਿਨ ਮਗਰੋਂ ਚਾਹ ਪੀਣ ਨਿੱਕਲਿਆ , ਹਰਮਨ ਟੱਕਰ ਗਿਆ।
ਰੂਪੀ ਨਾਲ ਨਹੀਂ ਸੀ।
ਉਸਨੇ ਸਹਿਜ ਸੁਭਾਅ ਪੁੱਛ ਲਿਆ ….
“ਕਿੱਥੇ ਚਲਾ ਗਿਆ ਸੀ ਰਾਤ …..ਕੁਝ ਜ਼ਿਆਦਾ ਪੀ ਲਈ ਸੀ ਲਗਦਾ …ਹੋਰ ਹਰਕਤ ਕਰਨ ਲੱਗ ਗਿਆ ਸੀ ….ਮਗਰੋਂ ਰੂਪੀ ਦੀ ਕਾਲ ਆਈ ਸੀ” ਉਹ ਇੰਝ ਦਿਖਾਉਣਾ ਚਾਹੁੰਦਾ ਸੀ ਜਿਵੇੰ ਉਹਨੂੰ ਪਤਾ ਨਾ ਹੋਏ ਕੀ ਹੋ ਚੁੱਕਾ । ਜਿਵੇੰ ਕਈ ਵਾਰ ਅਸੀਂ ਸੱਚ ਨੂੰ ਖ਼ੁਦ ਤੋਂ ਲੁਕੋ ਕੇ ਆਰਾਮ ਕਰਨਾ ਚਾਹੁੰਦੇ ਹੋਈਏ।
” ਬੱਸ ਗੁੱਸਾ ਆ ਗਿਆ ਸੀ…ਪਿਆਰ ਚ ਇਹ ਸਭ ਹੁੰਦਾ ਹੀ ਰਹਿੰਦਾ…”
ਫਿਰ ਉਹ ਆਪ ਹੀ ਦੱਸਣ ਲੱਗਾ ,” ਮੈਂ ਰੂਪੀ ਨੂੰ ਆਖ ਦਿੱਤਾ ਸੀ ਜੇ ਉਹ ਨਾ ਆਈ ਤਾਂ ਮੈਂ ਘਰ ਨਹੀਂ ਜਾਣਾ ਨਾ ਹੀ ਉਹਨਾਂ ਨੂੰ ਦੱਸਣਾ ਕਿ ਕਿੱਥੇ ਆਂ …ਫਿਰ ਮੇਰੀ ਦਿੱਤੀ ਲੋਕੇਸ਼ਨ ਤੇ ਉਹ ਆਪ ਆਈ ਮੈਨੂੰ ਮਨਾਉਣ, ਮੀਂਹ ਪੈ ਰਿਹਾ ਸੀ ,ਬਿਜਲੀ ਕੜਕ ਰਹੀ ਸੀ…..ਜਦੋੰ ਆਈ ਤੇ ਮੀਂਹ ਚ ਭਿੱਜੀ ਹੋਈ ਕੱਪੜੇ ਪੂਰੇ ਜਿਸਮ ਨਾਲ ਚਿਪਕੇ ਹੋਏ ……..
ਫਿਰ ਉਹ ਇੱਕ ਇੱਕ ਗੱਲ ਡਿਟੇਲ ਚ ਸੁਣਾਉਣ ਲੱਗਾ ਬਿਲਕੁੱਲ ਉਵੇਂ ਜਿਵੇੰ ਉਹ ਗੋਆ ਦੇ ਥਾਈਲੈਂਡ ਦੇ ਕਿੱਸੇ ਸੁਣਾਇਆ ਕਰਦਾ ਸੀ ।ਪਰ ਰਜਿੰਦਰ ਦੇ ਕੰਨ ਉਸਤੋਂ ਪਹਿਲ਼ਾਂ ਹੀ ਸੁੰਨ ਹੋ ਗਏ ਸੀ। ਉਸਨੂੰ ਕੁਝ ਨਾ ਸੁਣਿਆ ਸਿਰਫ ਰਾਤ ਭਰ ਕੜਕਦੀ ਬਿਜਲੀ ਦੀ ਆਵਾਜ਼ ਉਸਦੇ ਕੰਨਾਂ ਚ ਗੂੰਜ ਰਹੀ ਸੀ।
ਅਖੀਰਲੀ ਗੱਲ ਜੋ ਸੁਣੀ ਉਹ ਹੁਣ ਉਸਦੇ ਕੰਨਾਂ ਚ ਮੁੜ ਮੁੜ ਗੂੰਜ ਰਹੀ ਸੀ “ਸਿਰਫ ਬਰਥਡੇ ਕੇਕ ਨਹੀਂ ਕੱਟਿਆ ਗਿਆ ਕੱਲ੍ਹ ਸਗੋਂ ਰੂਪੀ ਦਾ ਕੇਕ ਵੀ ਕੱਟਿਆ ਗਿਆ …..”
ਉਹਦਾ ਮਨ ਕਚਿਆਣ ਨਾਲ ਭਰ ਗਿਆ। ਬਹਾਨਾ ਲਾ ਕੇ ਮੁੜ ਲਾਇਬਰੇਰੀ ਚਲਾ ਗਿਆ।
ਉਸ ਮਗਰੋਂ ਰੂਪੀ ਨਾਲ ਸਿਰਫ ਇੱਕ-ਦੋ ਵਾਰ ਉਸਦੀ ਚੱਜ ਨਾਲ ਗੱਲ ਹੋਈ …ਉਹ ਖੁਸ਼ ਦਿਸ ਰਹੀ ਸੀ ਜਾਂ ਦਿਸਣ ਦੀ ਕੋਸ਼ਿਸ ਕਰ ਰਹੀ ਸੀ। “ਅੱਜ ਨਹੀਂ ਤਾਂ ਕੱਲ੍ਹ ਮੁੰਡਾ ਲੱਭਣਾ ਹੀ ਸੀ, ਹਰਮਨ ਹਰ ਪੱਖੋਂ ਸਹੀ ਆ ਘਰਦੇ ਵੀ ਸਹੀ ਲੱਗਦੇ ਆ, ਉਹ ਕਹਿੰਦਾ ਘਰਦਿਆਂ ਨੂੰ ਵਿਆਹ ਲਈ ਮਨਾ ਲਵੇਗਾ …ਹਾਂ ਉਹ ਸੀਰੀਅਸ ਨਹੀਂ ਮੈੰ ਤਾਂ ਜੌਬ ਕਰ ਹੀ ਲਵਾਂਗੀ… ਹੋਰ ਉਸਦੀ ਫੈਮਲੀ ਨੂੰ ਕੀ ਚਾਹੀਦਾ ਹੋਊ …..”।
ਉਸ ਕੋਲ ਹੁਣ ਸਭ ਉੱਤਰ ਸੀ ,ਜਦੋਂ ਜਜਬਾਤਾਂ ਚ ਬੰਦਾ ਫੈਸਲਾ ਲੈ ਲੈਂਦਾ ਫਿਰ ਉਸਦੇ ਉੱਤਰ ਵੀ ਘੜ੍ਹ ਹੀ ਲੈਂਦਾ।
ਪਰ ਉਸਦੇ ਉੱਤਰ ਬੜੇ ਕੱਚੇ ਲੱਗੇ ਸੀ ਪਰ ਸ਼ਾਇਦ ਮੇਰੇ ਦਿਲ ਚ ਉਹਦੇ ਲਈ ਜੋ ਹੈ ਉਸ ਕਰਕੇ ਲਗਦੇ ਹਨ ਰਜਿੰਦਰ ਸੋਚ ਰਿਹਾ ਸੀ।
“ਤੂੰ ਜਿਥੇ ਵੀ ਰਹਿ ਰਾਜ਼ੀ ਰਹਿ ,ਜਾ ਤੇਰੀ ਸੱਜਣਾ ਖ਼ੈਰ ਹੋਵੇ “
ਇਹੋ ਮਨ ਚ ਆਖ ਉਹ ਦੂਰ ਹੁੰਦਾ ਚਲਾ ਗਿਆ।
ਇਹ ਕਲਾਸਾਂ ਖਤਮ ਹੋਣ ਦਾ ਵੇਲਾ ਸੀ । ਪੇਪਰ ਨੇੜੇ ਸੀ,ਉਹ ਰਿਸਕ ਨਹੀਂ ਸੀ ਲੈਣਾ ਚਾਹੁੰਦਾ ਚਾਰ ਵਿਚੋਂ ਇਹ ਉਸ ਕੋਲ ਤੀਸਰਾ ਮੌਕਾ ਸੀ ਇਸ ਲਈ ਹੁਣ ਅਗਲੀ ਤਿਆਰੀ ਲਈ ਉਸਨੇ ਲਾਇਬਰੇਰੀ ਹੀ ਬਦਲ ਲਈ।ਬਾਕੀ ਕਲਾਸਾਂ ਦੇ ਨੋਟਸ ਹੀ ਮੰਗ ਲਏ ਰਹਿਣ ਲਈ ਪੀਜੀ ਵੀ ਬਦਲ ਲਿਆ। ਫੋਨ ਸੋਸ਼ਲ ਨੈੱਟਵਰਕ ਤੋਂ ਦੂਰ ਹੋ ਗਿਆ। ਕਿੰਨੀਂ ਮੁਸ਼ਕਿਲ ਨਾਲ ਮਨ ਨੂੰ ਸਾਧਿਆ ।
ਕਦੇ ਕਦੇ ਦਿਲ ਵਿੱਚੋ ਕੁਝ ਕੱਢਣ ਲਈ ਬਹੁਤ ਕੁਝ ਤੋਂ ਟੁੱਟਣਾ ਪੈਂਦਾ ਉਹਨੂੰ ਬਹੁਤ ਛੇਤੀ ਸਬਕ ਯਾਦ ਹੋਇਆ ਸੀ।
ਮਿਹਨਤ ਰੰਗ ਲਿਆਈ, ਇੰਟਰਵਿਊ ਚ ਗਿਆ। ਜਦੋੰ ਇੰਟਰਵਿਉ ਚ ਗਿਆ ਉਦੋਂ ਅਕੈਡਮੀ ਦਾ ਸਰ ਮਿਲ ਗਿਆ ਉਦੋਂ ਉਹਨੇ ਇੱਕ ਵਾਰ ਰੂਪੀ ਦਾ ਜ਼ਿਕਰ ਸੁਣਿਆ ਸੀ ਗੱਲਾਂ ਗੱਲਾਂ ਚ
,ਬੜੀ ਤੇਜ਼ ਤਰਾਰ ਕੁੜੀ ਸੀ, ਪਰ ਹਰਮਨ ਪਿੱਛੇ ਲੱਗ ਹੁਣ ਪਾਰਟੀਆਂ , ਘੁੰਮਣ ਤੇ ਮੌਜ ਪ੍ਰਸਤੀ ਜੋਗੀ ਰਹਿ ਗਈ,ਪਤਾ ਨਹੀਂ ਕੀ ਫੂਕ ਭਰੀ ਏ ਹੁਣ ਕਨੇਡਾ ਤੋਂ ਉਰੇ ਦੀ ਗੱਲ ਨਹੀਂ ਕਰਦੀ। ਕਹਿੰਦੀ ਜਦੋੰ ਹਰਮਨ ਨਾਲ ਜਾਣਾ ਹੀ ਕਨੇਡਾ ਫਿਰ ਇਹ ਕਿਤਾਬਾਂ ਨਾਲ ਮੱਥੇ ਮਾਰ ਕੇ ਕੀ ਫਾਇਦਾ।”
ਉਦੋਂ ਉਸਨੂੰ ਸਮਝ ਆਈ ਸੀ ਕਿ ਬ੍ਰੇਨਵਾਸ਼ ਇੰਟੈਲੀਜੈਂਟ ਤੋਂ ਇੰਟੈਲੀਜੈਂਟ ਬੰਦੇ ਦਾ ਹੋ ਸਕਦਾ …ਸਿਰਫ ਨਬਜ਼ ਪਛਾਣ ਚ ਆਉਣੀ ਚਾਹੀਦੀ।
………
ਫਿਰ ਰਜਿੰਦਰ ਸਲੈਕਟ ਹੋ ਗਿਆ, ਟ੍ਰੇਨਿੰਗ ਵਗੈਰਾ ਚ ਰਿਹਾ ..ਆਪਣੇ ਹੀ ਬੈਚ ਵਿੱਚੋ ਕਿਸੇ ਕੁੜੀ ਨਾਲ ਦੋਸਤੀ ਹੋਈ ਫਿਰ ਇਸ਼ਕ ਹੋਇਆ …ਮਨ ਦਾ ਖਲਾਅ ਹੌਲੀ ਹੌਲੀ ਭਰਿਆ …ਰੂਪੀ ਜਿੰਦਗ਼ੀ ਚ ਆਏ ਹੋਰ ਇਨਸਾਨਾਂ ਵਰਗੀ ਹੀ ਬਣਗੀ।
ਜਦੋੰ ਦੋ ਸਾਲ ਮਗਰੋਂ ਅਕੈਡਮੀ ਚ ਗਿਆ ਉਦੋਂ ਰੂਪੀ ਬਾਰੇ ਪਤਾ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਉਦੋਂ ਤੱਕ ਕਿੰਨਾ ਪਾਣੀ ਲੰਘ ਚੁੱਕਾ ਸੀ ਕਿੰਨੀਆਂ ਰੂਪੀਆਂ ਹਰਮਨ ਤੇ ਰਜਿੰਦਰ ਵਰਗੇ ਦੀਆਂ ਕਹਾਣੀਆਂ ਨਿੱਕਲ ਗਈਆਂ ।ਫਿਰ ਊਸਦੀ ਪੋਸਟਿੰਗ ਚੰਡੀਗੜ੍ਹ ਤੋੰ ਦੂਰ ਹੀ ਰਹੀ।
ਹੁਣ ਹੀ ਉਹ ਵਾਪਿਸ ਆਇਆ ਸੀ। ਤੇ ਪਹਿਲੇ ਕੇਸ ਚ ਹੀ ਉਹਦਾ ਪਿਛੋਕੜ ਉਹਦੇ ਸਾਹਮਣੇ ਆ ਖੜ੍ਹਾ ਹੋਇਆ ਸੀ।
ਰੂਪੀ ਦਾ ਕਤਲ ਤਾਂ ਸ਼ਾਇਦ ਅੱਜ ਹੋਇਆ ਸੀ ਪਰ ਉਸਦੀ ਇਬਾਦਤ ਬਹੁਤ ਸਾਲ ਪਹਿਲ਼ਾਂ ਹੀ ਲਿਖੀ ਜਾ ਚੁੱਕੀ ਸੀ।

【ਚਲਦਾ】

ਕਹਾਣੀ : ਰੇਵ ਪਾਰਟੀ
ਭਾਗ : 17

ਪਿਛਲੀ ਕਹਾਣੀ ਅੱਗੇ ਆ ਖੜ੍ਹੀ ਸੀ,ਸੋਚਦੇ ਸੋਚਦੇ ਹੀ ਕਦੋੰ ਨੀਂਦ ਆ ਗਈ ਪਤਾ ਨਹੀਂ ਚੱਲਾ। ਪਰ ਸੌਣ ਤੋਂ ਪਹਿਲ਼ਾਂ ਅਚਾਨਕ ਹੀ ਮਨਿੰਦਰ ਦੀ ਯਾਦ ਆਈ ਉਸਨੂੰ ਲੱਗਾ ਕਿ ਅਚਾਨਕ ਹੀ ਸਭ ਕੁਝ ਦੱਸਕੇ ਉਸਨੇ ਦੋਵਾਂ ਵਿਚਕਾਰ ਇੱਕ ਦੀਵਾਰ ਖੜ੍ਹੀ ਕਰ ਦਿੱਤੀ ਹੈ …. ਉਸ ਲਈ ਉਸਨੇ ਮਾਫ਼ੀ ਮੰਗੀ।
ਰਜਿੰਦਰ ਸਵੇਰੇ ਉੱਠਿਆ ਹੀ ਸੀ ਕਿ ਮੋਬਾਈਲ ਦੀ ਤੇ ਮੈਸੇਜ ਫਲੈਸ਼ ਹੋਇਆ।
“ਮੈਨੇਜਰ ਤੇ ਟੀਨਾ ਗ੍ਰਿਫਤ ਚ ਆ ਚੁੱਕੇ ਸੀ,ਤੇ ਪੁੱਛਤਾਛ ਲਈ ਤਿਆਰ ਸੀ।”
ਦੂਸਰਾ ਮੈਸਜ ਮਨਿੰਦਰ ਦਾ ਸੀ ,” ਕਿੱਥੇ ਤੱਕ ਪਹੁੰਚਿਆ ਮਾਮਲਾ?,ਤੇ ਮੈਨੂੰ ਰੂਪੀ ਬਾਰੇ ਕੁਝ ਯਾਦ ਆਇਆ ਮੈੰ ਦੱਸਣਾ ਚਾਹੁੰਦੀ ਹਾਂ। ਕਦੋੰ ਆ ਸਕਦੀਂ ਹਾਂ,ਪਰ ਇਹ ਸਭ ਆਫ ਦਾ ਰਿਕਾਰਡ ਰਹੇ …..”
“ਫ਼ਰੀ ਹੋਕੇ ਮੈਂ ਫੋਨ ਕਰਾਂਗਾ ,ਫਿਰ ਮਿਲਦੇ ਆਂ ” ਉਸਨੇ ਮੈਸੇਜ ਦਾ ਰਿਪਲਾਈ ਕੀਤਾ।
ਬ੍ਰੇਕਫ਼ਾਸਟ ਕੀਤੇ ਬਿਨ੍ਹਾਂ ਉਹ ਤਿਆਰ ਹੋਕੇ ਉਹ ਥਾਣੇ ਪਹੁੰਚਿਆ, ਇੰਝ ਜਾਪ ਰਿਹਾ ਸੀ ਜਿਵੇੰ ਰਾਤ ਕੋਈ ਫ਼ਿਲਮ ਅੱਧ ਵਿਚਕਾਰ ਛੱਡ ਕੇ ਸੁੱਤਾ ਹੋਵੇ,ਤੇ ਸਵੇਰੇ ਉੱਠ ਕੇ ਛੇਤੀ ਤੋਂ ਛੇਤੀ ਉਹ ਇਹ ਕਹਾਣੀ ਪਤਾ ਕਰਨਾ ਚਾਹੁੰਦਾ ਸੀ।
ਪਹੁੰਚਦੇ ਹੀ ਅਜੇ ਆਹਮੋ ਸਾਹਮਣੇ ਹੋਣ ਲੱਗਾ ਸੀ, ਕਿ ਲੈਂਡਲਾਇਨ ਫ਼ੋਨ ਖੜਕਿਆ। ਉੱਪਰਲੇ ਅਫ਼ਸਰ ਦਾ ਫੋਨ ਸੀ,ਸਿੱਧਾ ਹੁਕਮ ਦੁਹਰਾ ਦਿੱਤਾ ,”ਸਿਰਫ਼ ਕਤਲ ਦਾ ਕੇਸ ਸੁਲਝਾਓ। ਰੇਵ ਪਾਰਟੀ ਦੇ ਰਹੱਸਾਂ ਨੂੰ ਲੱਭਣ ਨਾ ਜਾਓ। ਨਾਲ ਸਵਾਲ ਸੀ ਮੈਨੇਜ਼ਰ ਨੂੰ ਫੜ੍ਹਨ ਦੀ ਕੀ ਲੋੜ ਸੀ? ਇਸ ਕੇਸ ਨੂੰ ਲੈ ਕੇ ਬਹੁਤ ਦਬਾਅ ਆ ਜਲਦੀ ਕਿਸੇ ਨੂੰ ਲਤਕਾਓ ਤੇ ਖ਼ਤਮ ਕਰੋ ਤੇ ਹਾਂ ਮੈਨੇਜ਼ਰ ਤੋਂ ਕੋਈ ਐਸੀ ਜਾਣਕਾਰੀ ਨਾ ਪੁੱਛੀ ਜਾਏ ਜਿਸਦਾ ਕੇਸ ਨਾਲ ਸਬੰਧ ਨਹੀਂ।”
ਰਜਿੰਦਰ ਵੱਡੇ ਅਫਸਰਾਂ ਤੋਂ ਹੈਰਾਨ ਸੀ,ਜਿਹੜੇ ਸਿੱਧਾ ਹੁਕਮ ਦੇਣ ਲਈ ਰਿਕਾਰਡਿੰਗ ਦੇ ਡਰੋਂ ਮੋਬਾਈਲ ਤੇ ਕਾਲ ਕਰਨ ਨਾਲੋਂ ਲੈਂਡਲਾਇਨ ਵਰਤਦੇ ਸੀ।
ਉਹ ਇੱਕ ਕੰਨੋਂ ਸੁਣ ਕੇ ਦੂਸਰੇ ਕੰਨ ਵਿੱਚੋ ਗੱਲ ਕੱਢਕੇ ਕੇ ਪੁੱਛਤਾਛ ਵਾਲੇ ਕਮਰੇ ਵਿੱਚ ਆਇਆ।
ਪਹਿਲਾਂ ਮੈਨੇਜ਼ਰ ਨੂੰ ਹੀ ਬੁਲਾਇਆ ਗਿਆ।
ਇੱਕ ਇੱਕ ਕਰਕੇ ਉਹ ਸਵਾਲ ਪੁੱਛਣ ਲੱਗਾ।
ਸਵਾਲ :”ਰੂਪੀ ਲਈ ਕਦੋੰ ਤੋਂ ਕੰਮ ਕਰ ਰਹੇ ਹੋ ?”
“ਮੈਂ ਸਿਰਫ ਰੂਪੀ ਲਈ ਨਹੀਂ ਸਗੋਂ ਹਰਮਨ ਤੇ ਰੂਪੀ ਲਈ ਕੰਮ ਕਰਦਾ ਸੀ, ਤੇ ਉਦੋਂ ਤੋਂ ਜਦੋੰ ਤੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀ।
ਸਵਾਲ,” ਕੀ ਕੰਮ ਕਰਦੇ ਹੋ ?”
“ਜੋ ਵੀ ਕਿਹਾ ਜਾਂਦਾ ਉਹ “
ਸਵਾਲ “ਕਤਲ ਵੀ ? “
“ਇਸ ਕਤਲ ਦਾ ਰੇਵ ਪਾਰਟੀ ਨਾਲ ਕੋਈ ਰਿਲੇਸ਼ਨ ਨਹੀਂ ,ਦੋਂਵੇਂ ਵੱਖਰੇ ਮੁੱਦੇ ਹਨ , ਇਹ ਜਰੂਰ ਰੂਪੀ ਦੇ ਕਿਸੇ ਦੁਸ਼ਮਣ ਨੇ ਕੀਤਾ ਹੈ “.
ਸਵਾਲ ” ਦੁਸ਼ਮਣ ਕੌਣ ਹੋ ਸਕਦੇ ਹਨ “
“ਉਸਦੇ ਪੁਰਾਣੇ ਦੋਸਤ, ਕਈ ਆਸ਼ਿਕ ਜਿਵੇੰ ਦੀਪਕ ,ਕੋਈ ਦੋਸਤ ਉਹ ਬਹੁਤ ਹੱਠੀ ਹੋ ਗਈ ਸੀ ….. ਜਰੂਰ ਕਿਸੇ ਨੇ ਬਦਲਾ ਲਿਆ”
ਸਵਾਲ “ਰੇਵ ਪਾਰਟੀ ਲਈ ਪੈਸੇ ਕੌਣ ਲਗਾਉਂਦਾ ਤੇ ਕੌਣ ਕਮਾਈ ਕਰ ਰਿਹਾ ?”
“ਇਹ ਦੱਸਣਾ ਮੇਰੇ ਲਈ ਮੁਸ਼ਕਿਲ ਹੈ ਪਰ ਐਨੇ ਕੁ ਸਾਫ਼ ਸੁਥਰੇ ਢੰਗ ਨਾਲ ਸਭ ਹਿੱਸਾ ਪੱਤੀ ਨਾਲ ਕੰਮ ਹੁੰਦਾ ਕਿ ਸੀਬੀਆਈ ਛੱਡੋ ਈਡੀ ਵੀ ਨਾ ਫੜ੍ਹ ਸਕੇ ,ਤੁਸੀਂ ਕਤਲ ਕੇਸ ਬਾਰੇ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਦੱਸੋ ?
ਸਵਾਲ ,”ਹਰਮਨ ਤੇ ਰੂਪੀ ਨੇ ਇਹ ਧੰਦਾ ਕਿਵੇਂ ਸ਼ੁਰੂ ਕੀਤਾ”.
” ਇਹ ਮਾਲਿਕਾਂ ਦੀ ਨਿੱਜੀ ਜਿੰਦਗ਼ੀ ਚ ਦਖ਼ਲ ਹੋਏਗਾ ਮੈਂ ਨਹੀਂ ਦੱਸ ਸਕਦਾ,ਹਾਂ ਹਰਮਨ ਨੇ ਤੁਹਾਡੇ ਲਈ ਸੁਨੇਹਾ ਭੇਜਿਆ ਸੀ ਕਿ ਕੁਝ ਵੀ ਨਿੱਜੀ ਪੁੱਛਣਾ ਹੋਏ ਤਾਂ ਰਜਿੰਦਰ ਨੂੰ ਕਹੇ ਦੋਸਤ ਵਾਂਗ ਕਦੇ ਵੀ ਫੋਨ ਕਰ ਸਕਦਾ !!!!”
ਸਵਾਲ,” ਜਦੋੰ ਰੂਪੀ ਦਾ ਕਤਲ ਹੋਇਆ ਉਦੋਂ ਤੂੰ ਕਿੱਥੇ ਸੀ”
” ਕਾਤਿਲ ਤੋਂ ਬਿਨਾਂ ਸ਼ਾਇਦ ਮੈੰ ਆਖ਼ਿਰੀ ਬੰਦਾ ਸੀ ਜਿਸਨੇ ਰੂਪੀ ਨੂੰ ਜਿਉਂਦਾ ਵੇਖਿਆ ਸੀ, ਅਸੀਂ ਆਫ਼ਿਸ ਚ ਬੈਠੇ ਹਿਸਾਬ ਕਿਤਾਬ ਨਿਪਟਾ ਰਹੇ ਸੀ ਜਦੋਂ ਉਹ ਪੰਜ ਮਿੰਟ ਬਾਹਰ ਗਈ ਸੀ,ਬੱਸ ਫਿਰ ਕੁਝ ਵੀ ਵਾਪਿਸ ਨਹੀਂ ਆ ਸਕੀ”
ਸਵਾਲ,”ਉਸਦਾ ਕੋਈ ਹਰਮਨ ਤੋਂ ਬਿਨਾਂ ਰਿਸ਼ਤਾ ਕਿਸੇ ਨਾਲ “।
“ਮੈਂ ਨਿੱਜੀ ਸਵਾਲਾਂ ਦੇ ਉੱਤਰ ਨਹੀਂ ਦੇ ਸਕਦਾ ,ਪਰ ਦੀਪਕ ਨਾਲ ਉਸਦੀ ਨੇੜਤਾ ਕਾਫੀ ਸੀ ……”
ਅਗਲਾ ਨੰਬਰ ਟੀਨਾ ਦਾ ਸੀ।
ਸਵਾਲ ,”ਕਦੋੰ ਤੋਂ ਜਾਣਦੇ ਹੋ ਰੂਪੀ ਨੂੰ।”
“ਮੈੰ ਤੇ ਰੂਪੀ ਕੱਠੇ ਫਲੈਟ ਮੇਟ ਸੀ, ਫਿਰ ਉਸਨੇ ਹੀ ਮੈਨੂੰ ਇਹ ਦੁਨੀਆਂ ਦਿਖਾਈ ਸੀ,ਮੇਰੀ ਗਰੀਬ ਕਿਸਮ ਦੀ ਨੌਕਰੀ ਤੋਂ ਵੱਧ ਕੀਮਤ ਦੇਣ ਵਾਲੀ! ਬੱਸ ਉਦੋਂ ਤੋਂ ਹੀ ਜਾਣਦੀ ਹਾਂ।”
ਸਵਾਲ “ਜਦੋੰ ਕਤਲ ਹੋਇਆ ਉਦੋਂ ਕਿੱਥੇ ਸੀ “
“ਮੈੰ ਕਿਸੇ ਦੋਸਤ ਨਾਲ ਕਿਸੇ ਰੂਮ ਵਿੱਚ ਸੀ ਤੇ ਗੋਲੀਆਂ ਦੀ ਆਵਾਜ਼ ਸੁਣਕੇ ਹੀ ਕੱਪੜੇ ਪਾ ਕੇ ਥੱਲੇ ਆਏ ਸੀ।”
ਸਵਾਲ ,” ਕਿਸੇ ਤੇ ਸ਼ੱਕ ਕੌਣ ਕਤਲ ਕਰ ਸਕਦਾ,”.
“ਕੋਈ ਵੀ ਹੋ ਸਕਦਾ,ਦੀਪਕ ਨਾਲ ਉਸਦੀ ਕਾਫ਼ੀ ਦਿਨਾਂ ਤੋਂ ਅਣਬਣ ਸੀ,ਮੈੰ ਕਈ ਗੌਸਿਪ ਵਾਲਿਆਂ ਤੋਂ ਸੁਣਿਆ ਸੀ, ਹਰਮਨ ਨਾਲ ਵੀ ਕੁਝ ਦਿਨ ਪਹਿਲ਼ਾਂ ਬੜੀ ਜ਼ੋਰਦਾਰ ਲੜਾਈ ਹੋਈ ਸੀ। ਸ਼ਾਇਦ ਦੀਪਕ ਨੂੰ ਲਈ ਕੇ ਜਾਂ ਕਿਸੇ ਡੇਰੇ ਵਾਲੇ ਦੀ ਸ਼ਿਕਾਇਤ ਨੂੰ ਲੈ ਕੇ ਜਿਸਦੀ ਕਾਫੀ ਵੱਡੀ ਪਹੁੰਚ ਏ ……”
ਸਵਾਲ ,” ਡੇਰੇ ਵਾਲੇ ਦਾ ਕੀ ਕਿੱਸਾ ” ?
,” ਡੇਰੇ ਵਾਲੇ ਕਿੱਸੇ ਦਾ ਨਹੀਂ ਪਤਾ ,ਪਰ ਦੀਪਕ ਨਾਲ ਨੇੜਤਾ ਕਰਕੇ ਪਹਿਲ਼ਾਂ ਵੀ ਲੜਾਈ ਹੋ ਚੁੱਕੀ ਸੀ, ਇਹ ਤਾਂ ਇਸ ਚੇਨ ਚ ਮੌਜੂਦ ਹਰ ਬੰਦੇ ਨੂੰ ਪਤੈ …..ਹੋ ਸਕਦਾ ਇਸੇ ਲਈ ਗੁੱਸੇ ਹੋਕੇ ਕੁਝ ਕਰਵਾ ਦਿੱਤਾ ਹੋਏ …ਕਿਉਂਕਿ ਮਰਦ ਭਾਵੇਂ ਆਪ ਕਿੱਡਾ ਵੀ ਕੰਜ਼ਰ ਹੋਵੇ, ਆਪਣੀ ਮੰਨੀ ਹੋਈ ਔਰਤ ਨੂੰ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ””
ਸਵਾਲ ,”ਕੋਈ ਹੋਰ ਜਾਣਕਾਰੀ,”
” ਨਹੀ, ਇਸਤੋਂ ਵੱਧ ਕੁਝ ਨਹੀਂ ,ਸਾਡੇ ਚ ਦੋਸਤੀ ਵਰਗਾ ਕੁਝ ਨਹੀਂ ਸੀ ,ਇਹ ਜੋ ਵੀ ਦੱਸਿਆ ਸਭ ਰੋਜ ਦੀਆਂ ਸੁਣੀਆਂ ਹੋਈਆਂ ਗੱਲਾਂ ਨੇ।”
………….
ਪੁੱਛਤਾਛ ਖਤਮ ਹੋਈ …..
ਆਈ ਟੀ ਰੂਮ ਚ ਪਹੁੰਚਿਆ ।
ਐੱਸ ਆਈ ਪਹਿਲ਼ਾਂ ਹੀ ਤਿਆਰ ਸੀ।
ਕਾਫ਼ੀ ਇਨਫਰਮੇਸ਼ਨ ਮਿਲੀ ਸੀ।
ਰੂਪੀ ਨੂੰ ਨਿੱਜੀ ਪਲਾਂ ਦੀਆਂ ਫੋਟੋਆਂ ਸਾਂਭਣ ਦਾ ਸ਼ਾਇਦ ਬਹੁਤ ਸ਼ੋਂਕ ਸੀ। ਉਸਦੀ ਡਰਾਈਵ ਫੋਟੋਆਂ ਵੀਡੀਓਜ਼ ਨਾਲ ਭਰੀ ਪਈ ਸੀ। ਜਿਸ ਚ ਟ੍ਰਿਪ, ਸੈਲਫ਼ੀ, ਗਰੁੱਪ ਫੋਟੋ , ਹਰਮਨ ਤੇ ਦੀਪਕ ਨਾਲ ਵੀ ਫੋਟੋਆਂ ਸਭ ਸੀ…ਪਿਛਲੇ ਕਈ ਸਾਲਾਂ ਤੋਂ ਹਰ ਇੱਕ ਫੋਟੋ ਗੂਗਲ ਫੋਟੋਜ਼ ਤੇ ਸ਼ਾਇਦ ਮਗਰੋਂ ਐਪਲ ਕਲਾਉਡ ਤੇ ਸੇਵ ਸੀ। ਇਸਤੋਂ ਸਿਵਾਏ ਹੋਰ ਕੋਈ ਕੰਮ ਦੀ ਜਾਣਕਾਰੀ ਨਹੀਂ ਸੀ। ਸਿਰਫ ਫੋਟੋਆਂ ਤੇ ਲੋਕਸ਼ੇਨਾਂ ਨੂੰ ਹੀ ਖੰਗਾਲਿਆ ਜਾ ਸਕਦਾ ਸੀ।
ਰਜਿੰਦਰ ਨੇ ਰੂਪੀ ਦੇ ਮੈਸਜਜ ਦੀ ਡਿਟੇਲ ਦੇਖੀ, ਜੋ ਨੈੱਟਵਰਕ ਕੰਪਨੀ ਕੋਲੋ ਕਢਵਾਈ ਸੀ।
ਕਤਲ ਤੋਂ ਕਈ ਘੰਟੇ ਪਹਿਲਾਂ ਤੱਕ ਕਿਸੇ ਵਿਅਕਤੀ ਦਾ ਮੈਸੇਜ ਨਹੀਂ ਸੀ।
ਆਖਰੀ ਮੈਸੇਜ ਫੋਨ ਕੰਪਨੀ ਦਾ ਸੀ, “ਤੁਸੀਂ ਆਪਣੀ ਰੋਜ਼ਾਨਾ 2ਜ਼ੀਬੀ ਡਾਟਾ ਲਿਮਟ ਵਿੱਚੋ 50 % ਉਪਯੋਗ ਕਰ ਚੁੱਕੇ ਹੋ।”
ਸਾਰੀ ਕਾਲ ਡਿਟੇਲ ਨੂੰ ਦੁਬਾਰਾ ਖੰਗਾਲਿਆ। ਕੋਈ ਵੀ ਅਜ਼ੀਬ ਜਿਹੀ ਕਾਲ ਨਹੀਂ ਸੀ ਸਭ ਜਾਣ ਪਹਿਚਾਣ ਦੇ ਨੰਬਰ ਸੀ। ਸ਼ਾਇਦ ਇਹ ਨੰਬਰ ਹੀ ਜਾਣ ਪਹਿਚਾਣ ਵਾਲਿਆਂ ਲਈ ਸੀ।
ਬਾਕੀ ਸਭ ਗੱਲ ਬਾਤ ਗੁਪਤ ਤਰੀਕੇ ਹੀ ਹੁੰਦੀ ਸੀ।
ਹੁਣ ਦੁਪਹਿਰ ਹੋ ਚੁੱਕੀ ਸੀ, ਸੋਚ ਰਿਹਾ ਸੀ ਪਹਿਲ਼ਾਂ ਮਨਿੰਦਰ ਨੂੰ ਮਿਲੇ ਜਾਂ ਹਰਮਨ ਨਾਲ ਗੱਲ ਕਰੇ ……
ਕੁਝ ਸੋਚਕੇ ਤੇ ਕਨੇਡਾ ਦੇ ਹਿਸਾਬ ਨਾਲ ਟਾਈਮ ਦੇਖਕੇ ਉਸਨੇ ਸੋਚਿਆ ਕਿ ਸ਼ਾਮੀ ਹੀ ਗੱਲ ਕੀਤੀ ਜਾਏ। ਉਹ ਮਨਿੰਦਰ ਨੂੰ ਮਿਲਣ ਲਈ ਨਿੱਕਲ ਗਿਆ ।
…………

【ਚਲਦਾ 】

【 ਅਗਲਾ ਹਿੱਸਾ ਸ਼ਾਮੀ 8 ਵਜੇ ਤੱਕ 】ਰੇਵ ਪਾਰਟੀ -18

ਰਜਿੰਦਰ ਜਦੋੰ ਸੀਸੀਡੀ ਪਹੁੰਚਿਆ ਤਾਂ ਮਨਿੰਦਰ ਪਹਿਲ਼ਾਂ ਹੀ ਪਹੁੰਚ ਗਈ ਸੀ। ਇੱਧਰ ਓਧਰ ਦੀਆਂ ਗੱਲਾਂ ਕਰਦੇ ਹੋਏ ਕਾਫ਼ੀ ਕੁਝ ਸਾਂਝਾ ਹੋਇਆ। ਮਨਿੰਦਰ ਬਾਰੇ ਪਤਾ ਲੱਗਾ ਕਿਵੇਂ ਉਹ ਪੜ੍ਹਨ ਲਈ ਆਈ ਸੀ ਤੇ ਕਿੰਝ ਉਹ ਤੇ ਪਰਦੀਪ ਰਿਸ਼ਤੇ ਚ ਆਏ ਸੀ ਤੇ ਹੁਣ ਇਹ ਇੱਕ ਘੜੀ ਚ ਸਾਰਾ ਰਿਸ਼ਤਾ ਬਿਖਰ ਰਿਹਾ ਸੀ।
ਸ਼ਾਇਦ ਉਹਦੀ ਆਪਣੀ ਗਲਤੀ ਸੀ ਜਾਂ ਕਿਸੇ ਤੇ ਹੱਦ ਦਰਜੇ ਤੋਂ ਵੱਧ ਯਕੀਨ ਪਤਾ ਨਹੀਂ ਕੀ ਕੁਝ ….ਪ੍ਰਦੀਪ ਹਲੇ ਵੀ ਨਾਰਾਜ਼ ਸੀ। ਬਿਲਕੁੱਲ ਵੀ ਗੱਲ ਨਹੀਂ ਸੀ ਕਰ ਰਿਹਾ।
“ਰੂਹਾਂ ਦੀ ਇਸ਼ਕ ਦੀ ਗੱਲ ਕਰਦੇ ਲੋਕ ਜਿਸਮਾਂ ਦੇ ਜੂਠੇ ਹੋਣ ਤੇ ਛੱਡ ਕਿਊ ਜਾਂਦੇ ਹਨ ? ਇਹ ਵੀ ਇੱਕ ਬੁਝਾਰਤ ਹੀ ਹੈ, ਖ਼ੈਰ ਸ਼ਾਇਦ ਮੈਂ ਪਹਿਲਾਂ ਦੱਸਣਾ ਭੁੱਲ ਗਈ ਤੇ ਮੈਨੂੰ ਯਾਦ ਵੀ ਨਹੀਂ ਸੀ, ਦੀਪਕ ਜਦੋੰ ਉਸ ਰਾਤ ਸਾਨੂੰ ਲੈ ਕੇ ਜਾ ਰਿਹਾ ਸੀ ਤਾਂ ਜਾਂਦੇ ਹੋਏ ਦੀਪਕ ਸ਼ਾਇਦ ਪੂਰੇ ਰਾਹ ਹੀ ਰੂਪੀ ਦੇ ਗੋਡੇ ਤੋਂ ਪੱਟ ਤੱਕ ਹੱਥ ਫੇਰਦਾ ਰਿਹਾ …ਮੈਨੂੰ ਇੱਕ ਪਲ ਲਈ ਹੈਰਾਨੀ ਵੀ ਹੋਈ ਸੀ ਕਿ ਜਦੋਂ ਵੀ ਗੱਲ ਕਰੋ ਰੂਪੀ ਇਹੋ ਆਖਦੀ ਏ ਕਿ ਉਸਦਾ ਬੁਆਏਫ੍ਰੈਂਡ ਕਨੇਡਾ ਹੈ ਤੇ ਉਹ ਜਲਦ ਹੀ ਓਥੇ ਜਾ ਰਹੀ ਏ …ਤੇ ਕਾਰ ਚ ਇਹ ਸਭ ….ਪਰ ਮੈੰ ਸੁਣਿਆ ਸੀ ਕਿ ਕੁੜੀਆਂ ਇੰਝ ਕਰਦੀਆਂ ਹਨ ਬੁਆਏਫਰੈਂਡ /ਹਸਬੈਂਡ ਬਾਹਰ ਹੋਣ ਤੇ …ਰੂਪੀ ਵੀ ਅਕਸਰ ਕਹਿੰਦੀ ਸੀ ਕਿ ਉਹ ਵੀ ਮਰਦਾਂ ਵਾਂਗ ਜਿਉਣਾ ਚਾਹੁੰਦੀ ਹੈ …ਇੱਕ ਰਾਤ ਦਾ ਸਫ਼ਰ ਫਿਰ ਟਾਟਾ ਬਾਏ ਬਾਏ …ਜਦੋੰ ਬੰਦੇ ਕਰ ਸਕਦੇ ਨੇ ,ਅਸੀਂ ਕਿਉਂ ਨਹੀਂ ?
ਪਰ ਫਿਰ ਉਹੀ ਰੂਪੀ ਆਉਂਦੇ ਹੋਏ ਮੇਰੇ ਤੇ ਦੀਪਕ ਦੀ ਉਸ ਗੱਲ ਮਗਰੋਂ ਦੀਪਕ ਨੂੰ ਧੋਖੇਬਾਜ਼ ਕਹਿ ਰਹੀ ਸੀ…..ਇੰਝ ਲੜ੍ਹ ਰਹੀ ਸੀ ਜਿਵੇੰ ਉਸਦਾ ਬੁਆਏਫ੍ਰੈਂਡ ਹਰਮਨ ਨਹੀਂ ਸਗੋਂ ਦੀਪਕ ਹੋਵੇ ….ਮੈਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਕਿ ਹਰਮਨ ਨਾਮ ਦਾ ਕੋਈ ਸਖਸ਼ ਹੈ ਵੀ ਜਾਂ ਸਿਰਫ ਡਰਾਮਾ ਤੇ ਇਹ ਦੋਨੋ ਹੀ ਰਲ ਕੇ ਇਹ ਸਭ ਕਰ ਰਹੇ ਸੀ “
ਮਨਿੰਦਰ ਨੇ ਗੱਲ ਪੂਰੀ ਕਰਦੇ ਹੋਏ ਕਿਹਾ।
“ਹਰਮਨ ਸੱਚਮੁੱਚ ਹੈ, ਮੈਂ ਰੂਪੀ ਤੇ ਹਰਮਨ ਨੂੰ ਛੇ ਸਾਲ ਆਪਣੇ ਸਾਹਮਣੇ ਹੀ ਰਿਲੇਸ਼ਨ ਚ ਆਉਂਦੇ ਵੇਖਿਆ …ਬੱਸ ਉਦੋਂ ਇੱਕ ਤੇਰੇ ਵਾਂਗ ਹੀ ਇਸ ਸ਼ਹਿਰ ਚ ਆਈ ਇੱਕ ਇੰਟੈਲੀਜੈਂਟ ਕੁੜੀ ਇੱਕ ਅਮੀਰ ਘਰ ਦੇ ਮੁੰਡੇ ਦੇ ਚੁੰਗਲ ਵਿੱਚ ਆਈ ਤੇ ਇੰਝ ਇਹ ਨੈਟਵਰਕ ਬਣ ਗਿਆ। ਜੋ ਅੱਜ ਸਾਡੇ ਸਾਹਮਣੇ ਹੈ। ਬਾਕੀ ਕਹਾਣੀ ਛੇਤੀ ਹੀ ਸਾਹਮਣੇ ਹੀ ਆਏਗੀ।”
“ਫਿਰ ਹੋ ਸਕਦਾ ਦੀਪਕ ਤੇ ਰੂਪੀ ਦੇ ਰਿਸ਼ਤੇ ਬਾਰੇ ਹਰਮਨ ਨੂੰ ਪਤਾ ਲੱਗਾ ਹੋਏ … ਤੇ ਉਸਨੇ ਕਤਲ ਕਰਵਾ ਦਿੱਤਾ ਹੋਏ …..”।
“ਨਹੀਂ ਐਸਾ ਹੁੰਦਾ ਤਾਂ ਕਤਲ ਸਿਰਫ ਰੂਪੀ ਨਾ ਹੁੰਦੀ ….ਸਗੋਂ ਦੀਪਕ ਵੀ ਹੁੰਦਾ ……ਕਤਲ ਦੀ ਵਜ੍ਹਾ ਕੁਝ ਹੋਰ ਹੈ ਤੇ ਸ਼ਾਇਦ ਕਾਤਲ ਵੀ… ਰੇਵ ਪਾਰਟੀ ਨਾਲ ਸ਼ਾਇਦ ਇਹ ਉਸ ਤਰੀਕੇ ਨਹੀਂ ਜੁੜਿਆ ਹੋਇਆ ਜਿਵੇੰ ਅਸੀਂ ਸੋਚ ਰਹੇ ਆ……”
“ਖ਼ੈਰ , ਪਤਾ ਨਹੀਂ ਕੌਣ ਸੀ ,ਪਰ ਮੇਰੀ ਜਿੰਦਗ਼ੀ ਚ ਸਾਰਾ ਰਾਹ ਬਦਲ ਦਿੱਤਾ “।
“ਕੋਈ ਰਾਹ ਨਹੀਂ ਬਦਲਿਆ ,ਤੁਹਾਡੇ ਪੇਪਰ ਦੀ ਤਰੀਕ ਨੇੜੇ ਆ ਰਹੀ ਤੁਸੀਂ ਤਿਆਰੀ ਕਰੋ…ਪ੍ਰਦੀਪ ਮੇਰਾ ਦੋਸਤ ਹੈ …ਮੈ ਉਸਨੂੰ ਸਮਝਾਵਾਂਗਾ। ਸਭ ਸਹੀ ਹੋ ਜਾਏਗਾ ।”
ਆਖ ਕੇ ਉਸਨੇ ਓਥੋਂ ਵਿਦਾ ਲਈ।
……….
ਉਸੇ ਰਾਤ ਹਰਮਨ ਨੂੰ ਕਾਲ ਕੀਤੀ ।
ਚੁੱਕਦੇ ਹੀ ਹਰਮਨ ਦੀ ਆਵਾਜ਼ ਚ ਉਹੀ ਪੁਰਾਣਾ ਅਮੀਰਪੁਣਾ ਦਿਖ਼ ਰਿਹਾ ਸੀ।
“ਹੋਰ ਬਈ ਡੀਐੱਸਪੀਪੀ ਬਣਕੇ ਯਾਰਾਂ ਨੂੰ ਭੁੱਲ ਹੀ ਗਿਆ” ਉਸਦੀ ਆਵਾਜ਼ ਚ ਭੋਰਾ ਵੀ ਦੁੱਖ ਨਹੀਂ ਸੀ ਝਲਕ ਰਿਹਾ।
“ਭੁੱਲਿਆ ਨਹੀਂ ਤੂੰ ਯਾਦ ਰੱਖਣ ਆਲਾ ਕੋਈ ਕੰਮ ਨਹੀਂ ਕੀਤਾ “
ਰਜਿੰਦਰ ਨੇ ਮੋੜਵਾ ਉੱਤਰ ਦਿੱਤਾ।
“ਹੁਣ ਤਾਂ ਦਿਖ ਹੀ ਗਿਆ ਹੋਣਾ ਕਿ ਮੇਰੇ ਕੰਮ ਦੀ ਪੁੱਛ ਤੇਰੀ ਅਫ਼ਸਰੀ ਨਾਲੋਂ ਵੱਧ ਏ,ਤੈਨੂੰ ਕਿਹਾ ਸੀ ਨਾ ਯਾਰ ਹੋਣੀ ਕੁਝ ਐਸਾ ਕਰਨਗੇ ਕਿ ਅਫਸਰ ਵੀ ਪਾਣੀ ਭਰਨਗੇ ….ਦੱਸੀ ਕਦੇ ਕਿਸੇ ਪੋਸਟਿੰਗ ਦੀ ਲੋੜ ਪਈ ਓਥੇ ਕਰਵਾ ਦਿਆਂਗਾ।”
“ਮੈਂ ਤੇਰੇ ਨਾਲ ਇੱਕ ਦੋਸਤ ਵਜੋਂ ਨਹੀਂ ਇੱਕ ਪੁਲਿਸ ਅਫ਼ਸਰ ਵਜੋਂ ਗੱਲ ਕਰ ਰਿਹਾਂ ਤੇ ਮੈਂ ਰੂਪੀ ਦੇ ਕਤਲ ਬਾਰੇ ਗੱਲ ਕਰਨੀ ਹੈ, ਤੇ ਮੇਰੇ ਕੋਲ ਜੋ ਬਿਆਨ ਹਨ ਉਹਨਾਂ ਅਨੁਸਾਰ ਉਹਦੇ ਵਿੱਚ ਸ਼ੱਕ ਦੀ ਇੱਕ ਸੂਈ ਤੇਰੇ ਵੱਲ …..” ਉਹ ਬੋਲ ਰਿਹਾ ਸੀ ਕਿ ਹਰਮਨ ਨੇ ਵਿੱਚ ਹੀ ਗੱਲ ਕੱਟ ਦਿੱਤੀ।
“ਓਏ ਓਏ …..ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਡੀਐੱਸਪੀ ਕਿਹਨੇ ਲਗਾ ਦਿੱਤਾ …ਕੋਈ ਬੰਦਾ ਜਿੱਡਾ ਮਰਜ਼ੀ ਮੂਰਖ ਹੋਏ ਉਹ ਇੰਝ ਗੈਰ ਕਾਨੂੰਨੀ ਧੰਦੇ ਵਿੱਚ ਕਤਲ ਉਸਦੇ ਮੋਢੀ ਨੂੰ ਕਤਲ ਨਹੀਂ ਕਰੇਗਾ….ਮੈਨੂੰ ਉਸਦੇ ਹਰ ਪੁੱਠੇ ਕੰਮ ਦੀ ਸੂਹ ਸੀ….. ਮੇਰਾ ਇਰਾਦਾ ਸੀ ਕਿ ਉਸਨੂੰ ਇੰਝ ਖ਼ੁਰਦ ਬੁਰਦ ਕਰਾਂ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ …ਜਿਵੇੰ ਰੇਵ ਪਾਰਟੀ ਵਿੱਚ ਹੁੰਦਾ …..ਪਰ ਉਹ ਵਕਤ ਆਉਣ ਤੋਂ ਪਹਿਲ਼ਾਂ ਹੀ ਕਿਸੇ ਨੇ ਇੰਝ ਕਰ ਦਿੱਤਾ …ਇੱਕ ਦੋਸਤ ਦੇ ਤੌਰ ਤੇ ਸਮਝ ਲੈ ਜਾਂ ਪੁਲਿਸ ਅਫਸਰ ਦੇ ਤੌਰ ਤੇ ਮੈੰ ਉਸਨੂੰ ਕਤਲ ਨਹੀਂ ਕਰਵਾਇਆ। “
“ਰੂਪੀ ਨਾਲ ਤੇਰੀ ਕੀ ਸਾਂਝ ਸੀ ਹੁਣ ਤੱਕ”
“ਜਿਥੋਂ ਤੱਕ ਮੈਨੂੰ ਤੇਰੇ ਦਿਮਾਗ ਦਾ ਪਤਾ ਤੂੰ ਹੁਣ ਤੱਕ ਉਸਦੇ ਕਾਫੀ ਨਿੱਜੀ ਤਸਵੀਰਾਂ ਵੀਡੀਓਜ਼ ਤੱਕ ਪਹੁੰਚ ਗਿਆ ਹੋਏਗਾ…..ਤੇ ਸਾਡੀ ਕਿਸ ਹੱਦ ਤੱਕ ਦੀ ਸਾਂਝ ਸੀ ਤੂੰ ਵੇਖ ਵੀ ਲਈ ਹੋਣੀ ਪਰ ਮੈਨੂੰ ਲਗਦਾ ਤੂੰ ਪੁੱਛਣਾ ਚਾਹੁੰਦਾ ਕਿ ਇਸ ਕਹਾਣੀ ਵਿੱਚੋ ਤੇਰੇ ਜਾਣ ਪਿੱਛੋਂ ਤੋਂ ਹੁਣ ਤੱਕ ਸਾਡੀ ਲਾਈਫ ਚ ਕੀ ਹੋਇਆ ….ਤੈਨੂੰ ਮੈੰ ਦੱਸ ਹੀ ਦਿੰਨਾ ……”
……………………
ਰੂਪੀ ਤੇ ਹਰਮਨ ਦੀ ਜੋੜੀ ਬਣਦੇ ਹੀ ਜਿਵੇੰ ਭੂਚਾਲ ਆ ਗਿਆ ਹੋਏ, ਪੜ੍ਹਨ ਬਹਾਨੇ ਹਰਮਨ ਨੇ ਦੋਸਤ ਦੀ ਕੋਠੀ ਚ ਰਹਿਣ ਲਈ ਘਰਦਿਆਂ ਨੂੰ ਮਨਾ ਲਿਆ । ਰੂਪੀ ਹੀ ਓਥੇ ਹੀ ਮੂਵ ਕਰ ਗਈ। ਹਰਮਨ ਨੇ ਖੁਦ ਤਾਂ ਪੜ੍ਹਨਾ ਹੀ ਕੀ ਹੁੰਦਾ ਰੂਪੀ ਲਈ ਵੀ ਪੜ੍ਹਾਈ ਦੂਰ ਹੁੰਦੀ ਗਈ।ਨਵੇਂ ਨਵੇਂ ਛਿੜੇ ਪਿਆਰ ਤੇ ਮਿਲੀ ਖੁੱਲ੍ਹ ਵਿੱਚ ਦੋਵਾਂ ਦਾ ਇੱਕ ਦੂਸਰੇ ਤੋਂ ਹੀ ਦਿਲ ਨਹੀਂ ਸੀ ਭਰਦਾ।
ਸਵੇਰ ਹੁੰਦੀ ਜਾਂ ਸ਼ਾਮ ,ਬੈੱਡ ਹੁੰਦਾ ਜਾਂ ਵਾਸ਼ਰੂਮ ,ਲੌਬੀ ਹੁੰਦੀ ਜਾਂ ਕਿਚਨ ਛੱਤ ਹੁੰਦੀ ਜਾਂ ਪੌੜੀਆਂ ਕਦੇ ਵੀ ਕਿਤੇ ਵੀ ਸ਼ੁਰੂ ਹੋ ਜਾਂਦੇ। ਫਿਰ ਕਦੇ ਸ਼ੌਪਿੰਗ, ਕਦੇ ਕੋਈ ਦੋਸਤ ਆ ਗਿਆ ਤੇ ਕੋਈ ਦੋਸਤ …ਹਰਮਨ ਦੇ ਫਰੈਂਡ ਹੀ ਨਾ ਖਤਮ ਹੁੰਦੇ ।
ਫਿਰ ਕਦੇ ਰਾਤ ਨੂੰ ਪਾਰਟੀ ਹੀ ਨਾ ਖ਼ਤਮ ਹੁੰਦੀ …ਬੀਅਰ ਤੋਂ ਸ਼ੁਰੂ ਹੋਕੇ ਰੂਪੀ ਦਾ ਸਫ਼ਰ ਵਾਇਨ ,ਵਿਸਕੀ , ਟਕੀਲਾ ਤੇ ਪਤਾ ਨਹੀਂ ਕਿਥੇ ਕਿਥੇ ਤੱਕ ਪਹੁੰਚਿਆ ਤੇ ਫਿਰ ਅੱਗੇ ….ਸਿਗਰਟ, ਤੋਂ ਹੁੰਦਾ ਹੋਇਆ ਇੱਕ ਦੋ ਵਾਰ ਚਿੱਟੇ ਤੱਕ ਪਹੁੰਚਿਆ ….
ਪਰ ਇਸਦੀ ਲਤ ਤੋਂ ਬੱਚ ਗਈ …..ਹਾਲਾਂਕਿ ਵਾਇਨ ਤੇ ਵਿਸਕੀ ਸਫ਼ਰ ਬਣੀ ਰਹੀ ਤੇ ਸਿਗਰਟ ਹਮੇਸ਼ਾਂ ਦੀ ਸਾਥੀ ।
ਨਤੀਜ਼ਾ ਉਹੀ ਹੋਇਆ ਜੋ ਹੋਣਾ ਸੀ……
ਇੰਟੈਲੀਜੈਂਟ ਹੋਣ ਦੇ ਬਾਵਜੂਦ ਆਖ਼ਿਰੀ ਪਲਾਂ ਦੀ ਗੈਰ ਤਿਆਰੀ ਤੇ ਨਸ਼ੇ ਦੀ ਮਾਰੀ ਮੱਤ ਨਾਲ ਦੋ ਕੁ ਨੰਬਰਾਂ ਪਿੱਛੇ ਅਗਲੇ ਮੁੱਖ ਪ੍ਰੀਖਿਆ ਲਈ ਮੈਰਿਟ ਵਿੱਚੋ ਬਾਹਰ ਹੋ ਗਈ।
ਹਰਮਨ ਨੇ ਤਾਂ ਹੋਣਾ ਹੀ ਸੀ। ਊਹਦੇ ਘਰਦਿਆਂ ਨੇ ਮੁੜ ਘਰ ਸੱਦ ਲਿਆ ਤੇ ਰੂਪੀ ਮੁੜ ਪੀਜੀ ਸ਼ਿਫਟ ਹੋ ਗਈ।
ਭੂਤ ਸਿਰ ਤੋਂ ਉੱਤਰਿਆ ਤਾਂ ਸਾਹਮਣੇ ਖਾਣ ਪੀਣ ਦਾ ਸੰਕਟ ਆ ਗਿਆ। ਜਿੰਨ੍ਹੇ ਕੁ ਪੈਸੇ ਜੋੜ ਕੇ ਪਿੰਡੋ ਆਈ ਸੀ ਸਭ ਖਤਮ ਹੋ ਗਏ ਸੀ। ਹੁਣ ਸੰਕਟ ਸਾਹਮਣੇ ਸੀ। ਖਾਣ ਤੇ ਰਹਿਣ ਦਾ ਸੰਕਟ ….ਤਿਆਰੀ ਤੇ ਸੁਪਨੇ ਦਾ ਸੰਕਟ …..
ਹਰਮਨ ਅੱਗੇ ਦੁਖੜਾ ਰੋਇਆ …..
ਵਿਆਹ ਲਈ ਵੀ ਕਹਿਣਾ ਸ਼ੁਰੂ ਕਰ ਦਿੱਤਾ। ਪਰ ਹਰਮਨ ਘਰ ਜਾ ਕੇ ਹੋਰ ਹੋ ਗਿਆ ਸੀ…
ਵਿਆਹ ਲਈ ਘਰਦਿਆਂ ਨੂੰ ਜਾਂ ਤਾਂ ਅਮੀਰ ਘਰ ਦੀ ਕੁੜੀ ਚਾਹੀਦੀ ਸੀ ਜਾਂ ਕੋਈ ਵੱਡੀ ਸਰਕਾਰੀ ਨੌਕਰੀ ਵਾਲੀ ।
ਰੂਪੀ ਕੋਲ ਦੋਵੇਂ ਨਹੀਂ ਸੀ।
ਫਿਰ ਹਰਮਨ ਨੇ ਆਪਣਾ ਪਲੈਨ ਦੱਸਿਆ ,” ਆਪਾਂ ਦੋਂਵੇਂ ਜੇ ਬਹੁਤ ਸਾਰਾ ਪੈਸੇ ਕਮਾ ਲਈਏ ਤਾਂ ਇਥੋਂ ਕਿਤੇ ਹੋਰ ਜਾ ਕੇ ਵਿਆਹ ਕਰਵਾ ਕੇ ਰਹਿ ਸਕਦੇ ਆਂ ,ਜਿਥੇ ਤੁੰ ਤੇ ਸਿਰਫ ਮੈੰ ਹੋਈਏ …ਪੈਸਾ ਸ਼ੋ ਕਰਕੇ ਕਿਤੇ ਵੀ ਬਿਜ਼ਨਸ ਕਰਨ ਲਈ ਲਈ ਜਾਇਆ ਜਾ ਸਕਦਾ …. ਇਥੋਂ ਤੱਕ ਕਿ ਕਨੇਡਾ ਵੀ ……”
ਪਰ ਪੈਸਾ ਕਮਾਈਏ ਕਿਵੇਂ ……..
ਆਪਣੇ ਅਨੁਭਵ ਤੋਂ ਉਹਨੇ ਦੱਸਿਆ ਕਿ ਕਿੰਝ ਪੰਜਾਬ ਚੰਡੀਗੜ੍ਹ ਹਰਿਆਣਾ ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਲੋਕ ਸਿਰਫ ਰਾਤ ਭਰ ਦੇ ਇੰਜੁਆਏ ਲਈ ਦਿੱਲੀ ਮੁੰਬਈ ਜਾਂ ਗੋਆ ਜਾਂਦੇ ਹਨ। ਜੇ ਇਹੋ ਆਪਾ ਇਥੇ ਦਵਾ ਸਕੀਏ ….ਸਿਰਫ ਜਗ੍ਹਾ ਸਾਡੀ ਹੋਏਗੀ ਤੇ ਪੈਸਾ ਹੀ ਪੈਸੇ …..
“ਪਰ ਪੁਲਿਸ ,ਨਰਕੋਟਿਕਸ ਵਗੈਰਾ “
“ਸਭ ਨੂੰ ਅਰੇਂਜ ਕਰਾਂਗੇ ,ਜਦੋਂ ਸਪਲਾਈ ਹੀ ਸਰਕਾਰੀ ਬੰਦਿਆ ਰਾਹੀਂ ਹੋਊ ਸਭ ਨੂੰ ਹਿੱਸਾ ਮਿਲੁ ਤਾਂ ਕਿਸੇ ਨੇ ਕੁਸਕਣਾ ਨਹੀਂ ,ਨਾਲੇ ਚਿੱਟੇ ਰੰਗ ਦੀ ਲਤ ਜਿਸਨੂੰ ਲੱਗੇ ਉਹਦੇ ਤੋਂ ਜੋ ਮਰਜ਼ੀ ਮਨਵਾ ਲਵੋ “.
ਇੰਝ ਇਹ ਸਫ਼ਰ ਸ਼ੁਰੂ ਹੋਇਆ ….
ਆਪਣੇ ਨਾਮ ਤੇ ਖਰੀਦੀ ਇੱਕ ਪ੍ਰਾਪਰਟੀ ਵਿੱਚ ਕੰਮ ਸ਼ੁਰ ਕੀਤਾ …ਸਿਰਫ ਸ਼ੁਰੁਆਤੀ ਇੰਤਜ਼ਾਮ ਪੈਸਾ ਉਸਨੇ ਲਗਾਇਆ ਇੱਕ ਗੁਪਤ ਨੈੱਟਵਰਕ ਬਠਾਇਆ। ਫਿਰ ਵੱਡਿਆਂ ਘਰਾਂ ਦੇ ਕਾਕੇ ਕਾਕੀਆਂ ਤੱਕ ਹੌਲੀ ਹੌਲੀ ਸਭ ਪਹੁੰਚਦਾ ਗਿਆ। ਸ਼ਹਿਰ ਚ ਪੜ੍ਹਨ ਆਉਂਦੀਆਂ ਸੋਹਣੀਆਂ ਕੁੜੀਆਂ ਨੂੰ ਇਹ ਰਾਹ ਦਿਖਾਇਆ …ਨਸ਼ੇ ਦੇ ਚੱਕਰ ਚ ਐਸ਼ਪ੍ਰਸਤੀ ਚ ਕੁਡ਼ੀਆਂ ਡੁੱਬਦੀਆਂ ਗਈਆਂ ਮਾਹੌਲ ਰੰਗੀਨ ਹੁੰਦਾ ਗਿਆ।
ਪੈਸਾ ਪਾਣੀ ਵਾਂਗ ਬਰਸਣ ਲੱਗਾ।
ਪੈਸੇ ਦੀ ਲਤ ਤੇ ਹੁਸਨ ਦੀ ਲਤ ਹਰਮਨ ਨੂੰ ਪਹਿਲ਼ਾਂ ਹੀ ਸੀ ਫਿਰ ਚਿੱਟੇ ਦੀ ਵੀ ਲੱਗ ਗਈ। ਇੱਕ ਵਾਰ ਮੌਤ ਤੇ ਬਣ ਆਈ ਸੀ।
ਮਾਪਿਆਂ ਨੂੰ ਪਤਾ ਲੱਗਾ ਕਿੰਨੇ ਮਹੀਨੇ ਨਸ਼ਾ ਛੁਡਾਊ ਕੇਂਦਰ ਚ ਰਿਹਾ ਹਰ ਪਲ ਨਿਗਰਾਨੀ।
ਪਰ ਉਸ ਮਗਰੋਂ ਸਭ ਕੰਮ ਰੂਪੀ ਦੇਖਦੀ ਰਹੀ। ਘਰਦਿਆਂ ਨੂੰ ਲੱਗਾ ਕਿ ਇਥੇ ਰਹਿ ਕੇ ਮੁੜ ਚਿੱਟੇ ਤੇ ਨਾ ਹੋ ਜਾਏ ਤਾਂ ਉਹਨੂੰ ਕਨੇਡਾ ਉਡਾ ਦਿੱਤਾ…..
ਪੈਸੇ ਦੇ ਜ਼ੋਰ ਤੇ ਬੰਦਾ ਕਿਤੇ ਵੀ ਜਾ ਸਕਦਾ ….।
ਰੂਪੀ ਨੂੰ ਕੁਝ ਦੇਰ ਉਡੀਕਣ ਤੇ ਹੋਰ ਬਿਜ਼ਨਸ ਨੂੰ ਹੋਰ ਸੈੱਟ ਕਰਕੇ ਤੇ ਓਧਰ ਵਰਕ ਪਰਮਿਟ ਤੋਂ ਪੀ ਆਰ ਤੱਕ ਦਾ ਵੇਟ ਕਰਨ ਲਈ ਕਿਹਾ ਤੇ ਉਸ ਮਗਰੋਂ ਸਿਰਫ ਲਟਕਾ ਰਿਹਾ ਸੀ।
ਇਸ ਵਿੱਚ ਹੀ ਉਹਨੂੰ ਦੀਪਕ ਨਾਲ ਵਧਦੀ ਨੇਡ਼ਤਾ ਦਾ ਪਤਾ ਲੱਗਾ ਤੇ ਲੜਾਈ ਹੋਣ ਲੱਗੀ ਹੌਲੀ ਹੌਲੀ ਦੋਂਵੇਂ ਬਿਜ਼ਨਸ ਪਾਰਟਨਰ ਵਰਗੇ ਹੀ ਰਹਿ ਗਏ ਸੀ ….
ਲੜਾਈਆਂ ਤੇ ਇੱਕ ਦੂਸਰੇ ਦੇ ਅਸਲ ਰੂਪ ਨੂੰ ਦੇਖਕੇ ਦੋਂਵੇਂ ਪਤਾ ਨਹੀਂ ਕਿਥੇ ਕਿਥੇ ਧੋਖਾ ਦੇ ਰਹੇ ਸੀ ਸਿਰਫ ਉਹੀ ਜਾਣਦੇ ਸੀ ।
………………….
“ਇਹਦਾ ਮਤਲਬ ਦੀਪਕ ਦੇ ਆਉਣ ਨਾਲ ਤੁਹਾਡੇ ਚ ਸਭ ਕੁਝ ਖਰਾਬ ਹੋਇਆ “।
“ਕੋਈ ਕੀ ਕਹਿ ਸਕਦਾ ….”
“ਤੈਨੂੰ ਦੁੱਖ ਨਹੀਂ ਲਗਦਾ, ਕਿ ਤੂੰ ਕਿਸੇ ਚੰਗੀ ਭਲੀ ਕੁੜੀ ਨੂੰ ਇੰਝ ਵਿਗਾੜ ਕੇ ਇਸ ਹਾਲ ਤੱਕ ਪਹੁੰਚਾਇਆ ?”
“ਕੁੜੀ ਕੋਈ ਨਿਆਣੀ ਨਹੀਂ ਸੀ,ਉਹਨੂੰ ਸਭ ਪਤਾ ਸੀ “।
“ਉਹਨੂੰ ਇਹ ਨਹੀਂ ਸੀ ਪਤਾ ਕਿ ਤੂੰ ਪਿਆਰ ਦੇ ਦਮ ਭਰਕੇ ਉਸ ਨੂੰ ਇਸ ਹੱਦ ਤੱਕ ਵਰਤ ਬਾਪ ਦੀ ਪੂੰਛ ਤੇ ਪੈਰ ਰੱਖਕੇ ਕਨੇਡਾ ਉੱਡ ਜਾਏਗਾ ,ਰੂਪੀ ਦਾ ਕਾਤਲ ਕੋਈ ਵੀ ਹੋਵੇ ਹਰਮਨ ਤੂੰ ਇਸ ਕਤਲ ਦਾ ਸਭ ਤੋਂ ਵੱਡਾ ਦੋਸ਼ੀ ਏ”.
“ਮੈਨੂੰ ਨੈਤਿਕਤਾ ਦਾ ਪਾਠ ਨਾ ਪੜ੍ਹਾ ,ਜਾਕੇ ਲੱਭ ਕਿ ਕੌਣ ਕਾਤਲ ਹੈ”.
ਆਖ ਕੇ ਹਰਮਨ ਨੇ ਫੋਨ ਕੱਟ ਦਿੱਤਾ ।
ਰਜਿੰਦਰ ਲਈ ਕੇਸ ਥੋੜ੍ਹਾ ਉਲਝ ਗਿਆ ਸੀ ਤੇ ਥੋੜ੍ਹਾ ਸੁਲਝ ਗਿਆ ਸੀ।
…………..
ਕੇਸ ਨੂੰ ਮੁੜ ਸਿਰੇ ਤੋਂ ਖੋਜਣ ਲਈ ਮੁੜ ਆਪਣੇ ਕਮਰੇ ਚ ਬੰਦ ਕਰ ਲਿਆ। ਇੱਕ ਇੱਕ ਕਰਕੇ ਸਭ ਤਸਵੀਰਾਂ ਉਹਦੇ ਸਾਹਮਣੇ ਸੀ। ਕੁਝ ਲੋਕਾਂ ਤੇ ਉਸਦਾ ਸ਼ੱਕ ਉੱਕਾ ਹੀ ਗਾਇਬ ਸੀ …ਮਨਿੰਦਰ ਤੇ ਮਨਜੋਤ ਉੱਤੇ ।
ਪਰ ਦੀਪਕ,ਸੇਵਾਦਾਰ , ਹਰਮਨ ਨੂੰ ਉਹ ਕਿਸੇ ਵੀ ਪੱਖੋਂ ਬਰੀ ਨਹੀਂ ਸੀ ਕਰਨਾ ਚਾਹੁੰਦਾ।
ਅਗਲਾ ਇੱਕ ਹਫਤਾ ਉਸਨੇ ਮੁੜ ਸਾਰੇ ਬਿਆਨ ਘੋਖੇ …ਪੋਸਟ ਮਾਰਟਮ ਦੀ ਰਿਪੋਰਟ ਪੜ੍ਹੀ ।ਉਸ ਪਿਸਟਲ ਦੀ ਵਿਕਰੀ ਦੀ ਡਿਟੇਲ ਕਢਵਾਈ ਜਿਸ ਨਾਲ ਕਤਲ ਹੋਇਆ।ਪਿਸਟਲ ਜੋ ਵਰਤੀ ਗਈ ਸੀ ਬੇਹੱਦ ਛੋਟੇ ਆਕਾਰ ਦੀ ਸੀ।
ਸੁਰੱਖਿਆ ਬਾਰੇ ਜੋ ਉਸਨੂੰ ਪਤਾ ਸੀ ਬਹੁਤ ਮੁਸ਼ਕਿਲ ਸੀ ਬਿਨਾਂ ਭੇਤੀ ਤੋਂ ਅੰਦਰ ਲੈ ਕੇ ਆਉਣਾ।
ਮੁੜ ਕਤਲ ਹੋਣ ਦੇ ਸੀਨ ਨੂੰ ਰਿ ਕਰੀਏਟ ਕੀਤਾ …. ਹਰ ਵਿਅਕਤੀ ਜਿਸ ਦਾ ਬਿਆਨ ਲਿਆ ਗਿਆ ਸੀ ਸਭ ਦੀ ਲੋਕੇਸ਼ਨ ਚੈੱਕ ਕੀਤੀ।
ਪਰ ਨਤੀਜਾ ਹਲੇ ਵੀ ਜੀਰੋ ਸੀ।
ਇੰਝ ਪੰਦਰਾਂ ਦਿਨ ਗੁਜ਼ਰ ਗਏ । ਜਿਸ ਜਿਸ ਲਈ ਲੋੜ ਪਈ ਦੁਬਾਰਾ ਬਿਆਨ ਵੀ ਲਏ । ਹਰਮਨ ਮਗਰੋਂ ਗੱਲ ਹੋਣ ਮਗਰੋਂ ਦੀਪਕ ਦੀਆਂ ਗਤੀਵਿਧੀਆਂ ਕੁਝ ਸ਼ੱਕੀ ਹੋ ਗਈਆਂ ਸੀ।
ਬਿਨਾਂ ਮਨਜ਼ੂਰੀ ਤੋਂ ਰਜਿੰਦਰ ਨੇ ਊਸਦੀ ਲੋਕਸ਼ੇਨਾਂ ਤੇ ਫੋਨ ਨੂੰ ਟਰੈਕ ਕਰਵਾਉਣਾ ਸ਼ੁਰੂ ਕੀਤਾ ਸੀ।
ਫਿਰ ਉਸਨੂੰ ਮਨਿੰਦਰ ਦੀ ਸਮੱਸਿਆ ਵੀ ਯਾਦ ਆਈ …ਤੇ ਇੱਕ ਦਿਨ ਪਰਦੀਪ ਨੂੰ ਮਿਲਣ ਲਈ ਉਸਦੇ ਫਲੈਟ ਤੇ ਚਲਾ ਗਿਆ। ਪੇਪਰ ਹੋਣ ਮਗਰੋਂ ਹੁਣ ਰਿਜ਼ਲਟ ਤੱਕ ਉਹ ਵਿਹਲੇ ਸੀ …..
………….

【ਚਲਦਾ 】ਕਹਾਣੀ : ਰੇਵ ਪਾਰਟੀ
ਭਾਗ : 19

ਪ੍ਰਦੀਪ ਦੇ ਫਲੈਟ ਤੇ ਗਿਆ ਤਾਂ ਪ੍ਰਦੀਪ ਉਸਦੀ ਉਡੀਕ ਹੀ ਕਰ ਰਿਹਾ ਸੀ। ਸ਼ਾਮ ਦਾ ਵਕਤ ਸੀ ਦੋਵੇਂ ਲਾਅਨ ਚ ਬੈਠ ਕੇ ਗੱਲਾਂ ਕਰਨ ਲੱਗੇ।
“ਨਰਿੰਦਰ ਕਿਧਰੇ ਨਜ਼ਰ ਨਹੀਂ ਆ ਰਿਹਾ ” ਉਸਨੇ ਸਹਿਜ ਸੁਭਾਅ ਪੁੱਛਿਆ।
” ਉਹ ਤੇ ਮਨਜੋਤ ਨਾਲ ਕਿਧਰੇ ਅਲੱਗ ਸ਼ਿਫਟ ਹੋ ਗਿਆ, ਹਲੇ ਉਸਦੇ ਘਰਦਿਆਂ ਨੂੰ ਨਹੀਂ ਪਤਾ , ਪਰ ਸੇਵਾਦਾਰ ਨੂੰ ਜਦੋਂ ਪਤਾ ਲੱਗਾ ਤਾਂ ਚੰਗਾ ਹੰਗਾਮਾ ਹੋਊ, ਹਾਲ ਦੀ ਘੜੀ ਤਾਂ ਸਭ ਗੁਪਤ ਏ। “ਪ੍ਰਦੀਪ ਨੇ ਕਿਹਾ।
“ਕੋਈ ਲੋੜ ਹੋਈ ਤਾਂ ਦੱਸਿਓ , ਸੇਵਾਦਾਰ ਚਾਹ ਕੇ ਵੀ ਕੁਝ ਨਹੀਂ ਵਿਗਾੜ ਸਕਦਾ , ਉਹਨੇ ਤਾਂ ਹਰ ਹੀਲੇ ਹੀ ਇਸ ਕੁੜੀ ਦੀ ਜ਼ਿੰਦਗੀ ਚ ਜ਼ਹਿਰ ਘੋਲ ਹੀ ਦਿੱਤਾ ਸੀ , ਜੇ ਚੰਗੇ ਵੇਲੇ ਰੂਪੀ ਨਾ ਆਉਂਦੀ ਤੇ ਹੁਣ ਨਰਿੰਦਰ. …. “
” ਪਰ ਮੇਰੀ ਜ਼ਿੰਦਗੀ ਚ ਤਾਂ ਉਸਨੇ ਇੰਝ ਉਹ ਤੂਫ਼ਾਨ ਖੜਾ ਕਰ ਹੀ ਗਈ ਨਾ. ……”
” ਦੇਖ ਮੈਂ ਸੋਚਦਾ ਮਨਿੰਦਰ ਤੋਂ ਜੋ ਗ਼ਲਤੀ ਹੋਈ ਉਹ ਮਹਿਜ਼ ਨਸ਼ੇ ਚ ਫ਼ਾਇਦਾ ਉਠਾ ਲੈਣ ਕਰਕੇ ਹੋਈ ,ਇਹ ਸਭ ਜੇ ਉਸਨੇ ਤੈਨੂੰ ਮਿਲਣ ਤੋਂ ਪਹਿਲਾਂ ਕੀਤਾ ਹੁੰਦਾ ਕੀ ਫਿਰ ਵੀ ਤੂੰ ਇਸਨੂੰ ਨਾ ਸਵੀਕਾਰ ਕਰਦਾ , ਸ਼ਾਇਦ ਇਸਨੂੰ ਤੂੰ ਗੌਲਦਾ ਵੀ ਨਾ ….. ਇਸ ਗੱਲ ਚ ਗਲਤੀ ਮਹਿਜ਼ ਉਸਦੀ ਐਨੀ ਕੁ ਹੈ ਕਿ ਉਸਨੇ ਜਾਣ ਤੋਂ ਪਹਿਲਾਂ ਜਾਂ ਵਾਪਿਸ ਆਉਣ ਮਗਰੋਂ ਦੱਸਿਆ ਨਹੀਂ ਤੈਨੂੰ ….. ਪਰ ਮੈਂ ਜੋ ਉਸਦੇ ਬਿਆਨ ਸੁਣੇ ਹਨ ਇੱਕ ਪਲ ਵੀ ਐਸਾ ਨਹੀਂ ਸੀ ਜਿਥੇ ਉਹ ਤੈਨੂੰ ਦੱਸ ਸਕੇ …… ਇੱਕ ਤੋਂ ਬਾਅਦ ਇੱਕ ਕੁਝ ਨਵਾਂ ਹੀ ਉਸਦੀ ਜ਼ਿੰਦਗੀ ਚ ਖੁੱਲ੍ਹਦਾ ਰਿਹਾ, ਤੇ ਉਸ ਕੁੜੀ ਦੀ ਸੋਚ ਇਹ ਵੀ ਦੇਖ ਕੇ ਉਹ ਕਿਸੇ ਹੋਰ ਨੂੰ ਬਚਾ ਕੇ ਰੱਖਣ ਲਈ ਦੁਬਾਰਾ ਉਸੇ ਰਾਹ ਤੇ ਗਈ। ਤੈਨੂੰ ਇੱਕ ਮੌਕਾ ਉਸਨੂੰ ਦੇਣਾ ਚਾਹੀਦਾ ਹੈ। “
“ਨਹੀਂ ਯਾਰ , ਸਾਡੇ ਪਰਿਵਾਰ ਨੇ ਕਦੇ ਵੀ ਐਸੀ ਕਿਸੇ ਲੜਕੀ ਨੂੰ ਸਵੀਕਾਰ ਨਹੀਂ ਕਰਨਾ , ਜੋ ਨਸ਼ਾ ਕਰਦੀ ਹੋਵੇ. … ਤੇ ਇੰਝ ਵਿਵਹਾਰ ਕਰੇ ….. ਮੈਂ ਆਪਣੇ ਪਰਿਵਾਰ ਨੂੰ ਝੂਠ ਨਹੀਂ ਬੋਲ ਸਕਦਾ , ਇਸ ਲਈ ਮੈਂ ਆਪਣਾ ਫੈਸਲਾ ਮਨਿੰਦਰ ਨੂੰ ਸੁਣਾ ਚੁੱਕਾ ਕਿ ਆਪਣੀ ਗੱਲਬਾਤ ਦਾ ਇਹ ਅੰਤ ਹੈ ……”
“ਦੇਖ ਤੂੰ ਇਹ ਬਾਅਦ ਵਿੱਚ ਵੀ ਕਰ ਸਕਦਾ ,ਇਹ ਵਕਤ ਸ਼ਾਇਦ ਉਸਨੂੰ ਇੱਕ ਦੋਸਤ ਦੀ ਬਹੁਤ ਲੋੜ ਹੈ, ਜਿਸ ਤਰ੍ਹਾਂ ਦੇ ਮਾਹੌਲ ਚ ਉਸਨੇ ਇੱਕ ਕਤਲ ਵੇਖਿਆ ਹੈ ਮਨ ਤੇ ਇੱਕ ਬੋਝ ਹੋਏਗਾ …. ਨਰਿੰਦਰ ਵੀ ਸ਼ਾਇਦ ਇਸੇ ਲਈ ਮਨਜੋਤ ਦੇ ਨਾਲ ਸ਼ਿਫਟ ਹੋਇਆ ਹੈ। “
“ਐਵੇਂ ਦਾ ਕੁਝ ਨਹੀਂ ਏ , ਇਹਨਾਂ ਦੋਵਾਂ ਨੂੰ ਨਵਾਂ ਨਵਾਂ ਸੈਕਸ ਦਾ ਸੁਆਦ ਲੱਭਾ ਏ , ਇੱਕ ਵਾਰ ਉਹ ਨਸ਼ਾ ਉੱਤਰੇਗਾ ਇਹ ਇੰਝ ਖਿੰਡਣਗੇ , ਮੁੜਕੇ ਇੱਕ ਦੂਸਰੇ ਦੀ ਸ਼ਕਲ ਵੀ ਪਸੰਦ ਨਹੀਂ ਆਉਣੀ। “
“ਚਲੋ ਕੁਝ ਵੀ ਏ , ਪਰ ਕੁਝ ਤਾਂ ਇਸ ਭੈੜੇ ਵਕਤ ਚ ਇੱਕ ਦੂਸਰੇ ਨੂੰ ਜੋੜ ਕੇ ਰੱਖ ਰਿਹਾ ਹੈ, ਆ ਗੂੱਡ ਸੈਕਸ ਇਜ ਬੈਸਟ ਥੈਰੇਪੀ ਫਾਰ ਹੈਪੀ ਲਾਈਫ ,ਕੌਂਫੀਡੈਂਸ ਬੂਸਟ “
“ਪਰ ਕੁਝ ਵੀ ਕਹਿ ਮੇਰਾ ਦਿਲ ਨਹੀਂ ਮੰਨ ਰਿਹਾ , ਮੈਂ ਵੀ ਬਸ ਅਗਲੇ ਹਫ਼ਤੇ ਦਿੱਲੀ ਸ਼ਿਫਟ ਹੋ ਰਿਹਾਂ , ਮੇਰਾ ਪੇਪਰ ਕੁਝ ਖ਼ਾਸ ਨਹੀਂ ਹੋਇਆ ਸੋ ਅਗਲੇ ਦੀ ਤਿਆਰੀ ਕਰਾਂਗਾ। ਪੜਾਉਣਾ ਛੱਡ ਰਿਹਾ। “
ਆਪਣੀ ਪੂਰੀ ਵਾਹ ਲਾ ਕੇ ਵੀ ਰਜਿੰਦਰ ਪ੍ਰਦੀਪ ਨੂੰ ਸਮਝਾ ਨਾ ਸਕਿਆ।
ਅੰਤ ਉਸਨੇ ਇਹੋ ਕਿਹਾ ,” ਜ਼ਿੰਦਗੀ ਚ ਪਲ ਛਿਣੇ ਜਜਬਾਤਾਂ ਅਧੀਨ ਲੈ ਫ਼ੈਸਲੇ ਉਮਰ ਦੇ ਨਾਜ਼ੁਕ ਮੋੜਾਂ ਤੇ ਸਾਹਮਣੇ ਆਕੇ ਬਹੁਤ ਦੁੱਖ ਦਿੰਦੇ ਹਨ , ਇਸ ਲਈ ਇੱਕ ਵਾਰੀ ਮੁੜ ਸੋਚ ਕੇ ਵੇਖ ਲੈ। ਮੇਰੀ ਤਾਂ ਇਹੋ ਸਲਾਹ ਹੈ। “
ਅਖ਼ੀਰ ਉਸਨੂੰ ਜਾਣਾ ਹੀ ਪਿਆ।
……………………………
ਇਮੋਸ਼ਨਲ ਗੱਲਾਂ ਚ ਉਲਝਣਾ ਉਹ ਚਿਰਾਂ ਤੋਂ ਛੱਡ ਚੁੱਕਾ ਸੀ , ਪਰ ਉਸਦੇ ਕਰਕੇ ਕਿਸੇ ਦੀ ਲਵ ਲਾਈਫ ਖਰਾਬ ਹੋਏ ਉਹ ਇਹ ਨਹੀਂ ਸੀ ਚਾਹੁੰਦਾ।
ਉਸਦਾ ਧਿਆਨ ਮੁੜ ਕੇਸ ਵੱਲ ਸੀ।
ਦੀਪਕ ਕੋਲੋਂ ਉਹ ਕਈ ਵਾਰ ਪੁਛਤਾਛ ਕਰ ਚੁੱਕਾ ਸੀ। ਮੈਨੇਜਰ ਕੋਲੋਂ ਵੀ ਤੇ ਮਨਿੰਦਰ ਪਾਸੋਂ ਵੀ ਉਹ ਇੱਕ ਦੂਸਰੇ ਵੱਲੋਂ ਦਿੱਤੀ ਕਹਾਣੀ ਕਰਾਸ ਚੈੱਕ ਕਰਕੇ ਲਿੰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਕੋਈ ਨਾ ਕੋਈ ਐਸਾ ਲਿੰਕ ਸੀ ਜੋ ਜੁੜ ਨਹੀਂ ਸੀ ਰਿਹਾ।
ਕੋਈ ਇੱਕ ਕੜੀ ਇਨਫਰਮੇਸ਼ਨ ਦੀ ਗਾਇਬ ਸੀ ,ਸ਼ਾਇਦ ਉਸ ਵਿੱਚ ਹੀ ਕਾਤਿਲ ਤੱਕ ਪਹੁੰਚਣ ਰਾਹ ਸੀ। ਜਾਂ ਤਾਂ ਉਹ ਪੂਰੀ ਤਰ੍ਹਾਂ ਟਰੈਕ ਤੋਂ ਬਾਹਰ ਸੀ ਜਾਂ ਇਹਨਾਂ ਵਿੱਚੋ ਹੀ ਕੋਈ ਕਾਤਿਲ ਸੀ।
ਦੀਪਕ ਨੇ ਰੂਪੀ ਨਾਲ ਆਪਣੇ ਰਿਸ਼ਤੇ ਦੀ ਗੱਲ ਸਵੀਕਾਰ ਲਈ ਸੀ।
ਇਹ ਉਹ ਵਕਤ ਸੀ ਜਦੋਂ ਹਰਮਨ ਦੇ ਕਨੇਡਾ ਜਾਣ ਮਗਰੋਂ ਰੂਪੀ ਬਿਲਕੁਲ ਇੱਕਲੀ ਸੀ , ਉਹ ਪਹਿਲਾਂ ਹੀ ਹਰਮਨ ਦੀ ਬੇਰੁਖੀ ਤੇ ਕੁੜੀਆਂ ਨਾਲ ਰਿਲੇਸ਼ਨ ਤੋਂ ਦੁਖੀ ਸੀ ਤੇ ਉਸਦੇ ਕਨੇਡਾ ਜਾਣ ਮਗਰੋਂ ਤਾਂ ਨਿੱਕੀਆਂ ਗੱਲਾਂ ਵੀ ਵੱਡੀਆਂ ਲੜਾਈਆਂ ਵਿੱਚ ਬਦਲ ਗਈਆਂ ਸੀ।
ਅੰਤ ਹਰਮਨ ਦੀ ਥਾਵੇਂ ਸਾਰਾ ਕੰਮ ਦੀਪਕ ਨੇ ਸਾਂਭ ਲਿਆ ਸੀ। ਰੂਪੀ ਦੇ ਹਰ ਕੰਮ ਨੂੰ ਪਲਕ ਝਪਕਦੇ ਹੀ ਕਰਦਾ ,ਕਦੇ ਕਿਸੇ ਗੱਲ ਲਈ ਮਨਾ ਵੀ ਨਾ ਕੀਤਾ , ਨਾ ਹੋਰ ਲੋਕਾਂ ਦੀ ਪ੍ਰਵਾਹ ਹੀ ਕੀਤੀ ਸੀ। ਹੌਲੀ ਹੌਲੀ ਰਿਸ਼ਤਾ ਘੁੰਮਣ ਤੋਂ ਦੋਸਤੀ ਤੇ ਅੱਗਿਓ ਪਿਆਰ ਵਿੱਚ ਬਦਲ ਗਿਆ।
ਹਰਮਨ ਦੇ ਪਾਰਟਨਰ ਵਾਲੇ ਹਿੱਸੇ ਨੂੰ ਮੰਨ ਕੇ ਰੂਪੀ ਸ਼ਾਂਤ ਰਹੀ।
ਪਰ ਮਨਿੰਦਰ ਵਾਲੀ ਘਟਨਾ ਤੋਂ ਉਹ ਤ੍ਰਸਤ ਹੋ ਗਈ ਸੀ , ਇੱਕ ਵਾਰੀ ਉਹਨੇ ਸਭ ਜਗ੍ਹਾ ਤੋਂ ਕੱਢ ਕੇ ਮਾਰਿਆ ਪਰ ਫਿਰ ਉਸਦੀਆਂ ਮਿੰਨਤਾਂ ਤਰਲੇ ਪਿਆਰ ਦੇ ਵਾਸਤੇ ਅੱਗੇ ਉਹ ਝੁਕ ਗਈ।
ਦੋਵਾਂ ਦਾ ਇਸ ਭੈੜੇ ਕੰਮ ਵਿਚੋਂ ਨਿੱਕਲ ਅਲੱਗ ਰਹਿਣ ਦੇ ਸਾਰੇ ਸੁਪਨੇ ਬੁਣੇ ਹੋਏ ਸੀ। ਰੂਪੀ ਇਸ ਵਾਰ ਇਹ ਨਹੀਂ ਚਾਹੁੰਦੀ ਸੀ ਕਿ ਉਸਦੇ ਰਿਸ਼ਤੇ ਦੀ ਭਾਫ਼ ਵੀ ਨਿੱਕਲੇ।
ਪਰ ਕੁਝ ਵੀ ਲੁਕਵਾਂ ਨਹੀਂ ਸੀ ਹਰਮਨ ਨੂੰ ਇਸਦਾ ਪਤਾ ਲੱਗ ਹੀ ਗਿਆ ਸੀ। ਕੋਈ ਤੁਹਾਡੇ ਅੱਗੇ ਪਿੱਛੇ ਹਰ ਵੇਲੇ ਮੰਡਰਾ ਰਿਹਾ ਹੋਏ ਤੇ ਕੱਲੇ ਚ ਵੀ ਥੋਡੇ ਨਾਲ ਹੋਏ ਤਾਂ ਕਿਤੇ ਨਾ ਕਿਤੇ ਕਿਸੇ ਹਾਲਤ ਚ ਫੜ੍ਹਿਆ ਹੀ ਜਾਂਦਾ।
ਹਰਮਨ ਨੂੰ ਰੂਪੀ ਦੇ ਜਾਣ ਦਾ ਕੋਈ ਗਮ ਨਹੀਂ ਸੀ , ਬੱਸ ਇੱਕੋ ਸ਼ੱਕ ਸੀ ਕਿਤੇ ਹਿਸਾਬ ਚ ਕੋਈ ਗੜਬੜੀ ਨਾ ਹੋਏ , ਘਟਦੀ ਆਮਦਨ ਤੇ ਪੈਸੇ ਦੇ ਇਧਰ ਓਧਰ ਹੁੰਦੇ ਟਰਾਂਸਫਰ ਪਿੱਛੇ ਉਹਨੂੰ ਯਕੀਨ ਨਹੀਂ ਸੀ। ਉਸਨੂੰ ਪਤਾ ਸੀ ਕਿ ਰੂਪੀ ਇਸ ਮਾਮਲੇ ਵਿੱਚ ਉਸਤੋਂ ਕਿਤੇ ਵੱਧ ਚਲਾਕ ਹੈ ਇਸ ਲਈ ਜੋ ਵੀ ਲੜਾਈਆਂ ਸੀ ਉਹਨਾਂ ਦੀਆਂ ਇਸੇ ਨੂੰ ਲੈ ਕੇ ਸੀ ਤੇ ਗੱਲ ਹੁਣ ਧਮਕੀ ਤੇ ਗਾਲਾਂ ਤੱਕ ਪਹੁੰਚ ਰਹੀ ਸੀ।
ਦੀਪਕ ਤੇ ਦਬਾਅ ਸੀ ਕਿ ਉਹ ਛੇਤੀ ਕੋਈ ਫੈਸਲਾ ਕਰੇ ਤੇ ਦੋਵੇਂ ਇਥੋਂ ਕਿਧਰੇ ਉੱਡ ਜਾਣ ……..
ਪਰ ਦੀਪਕ ਅਜੇ ਲਾਰੇ ਹੀ ਲਾ ਰਿਹਾ ਸੀ। ……
” ਮੇਰੇ ਘਰ ਹਲੇ ਸਮੱਸਿਆ ਸੀ , ਜੇਕਰ ਮੈਂ ਉਹਦੇ ਨਾਲ ਇੰਝ ਗੜਵੜ੍ਹ ਕਰਕੇ ਦੌੜਦਾ ਤਾਂ ਹਰਮਨ ਜਰੂਰ ਮੇਰੇ ਪਰਿਵਾਰ ਨੂੰ ਤੰਗ ਕਰਦਾ , ਰੂਪੀ ਦਾ ਕੀ ਸੀ ਉਸਦੇ ਤਾਂ ਕੋਈ ਅੱਗੇ ਪਿੱਛੇ ਹੁਣ ਵੀ ਰੋਣ ਵਾਲਾ ਨਹੀਂ ਏ “
ਸਵਾਲ ” ਫਿਰ ਤੂੰ ਕੀ ਕੀਤਾ ?
“ਮੈਂ ਸਭ ਕੁਝ ਹਰਮਨ ਨੂੰ ਦੱਸ ਦਿੱਤਾ ਸੀ , ਉਸਨੇ ਕਿਹਾ ਸੀ ਕਿ ਵਕਤ ਆਉਣ ਤੇ ਇਸਦਾ ਹਿਸਾਬ ਲਿਆ ਜਾਏਗਾ ,ਸ਼ਾਇਦ ਉਹ ਉਡੀਕ ਵਿੱਚ ਸੀ ਕਿ ਇਸ ਸਾਲ ਦਾ ਪੂਰਾ ਪ੍ਰਾਫਿਟ ਬੁੱਕ ਹੋ ਜਾਏ ਉਸ ਮਗਰੋਂ ਕੁਝ ਕਰਾਗਾਂ “
ਸਵਾਲ ,” ਇਸਦਾ ਮਤਲਬ ਉਹ ਅੱਜ ਨਹੀਂ ਤਾਂ ਕੱਲ ਮਰਨ ਵਾਲੀ ਸੀ ,”
“ਸ਼ਾਇਦ “
………………………
ਉਹ ਮੁੜ ਆਪਣੇ ਪੀਸੀ ਤੇ ਕਲਾਊਡ ਤੋਂ ਉਤਾਰੀਆਂ ਫੋਟੋਆਂ ਵੇਖਣ ਲੱਗਾ। … ਇੱਕ ਇੱਕ ਕਰਕੇ ਸਭ ਫੋਟੋਆਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਸਦੀਆਂ ਅੱਖਾਂ ਅੱਗੇ ਤੁਰਨ ਲੱਗੀਆਂ।
ਕਿੰਨਾ ਕੁਝ ਹੀ ਸੀ ਇੱਕਠੇ ਨਹਾਉਂਦੇ ਤੋਂ ਖਾਂਦੇ ,ਪੀਂਦੇ ਲੜਦਿਆਂ ਦੀਆਂ ਫੋਟੋਆਂ ,ਜਿਸਮ ਦੇ ਉਭਰਵੇਂ ਹਿੱਸਿਆਂ ਨੂੰ ਉਭਾਰ ਕੇ ਸੁਆਰ ਕੇ ਥੋੜਾ ਨੰਗਾ ਥੋੜਾ ਢੱਕ ਕੇ ਕੀਤੀਆਂ ਫੋਟੋਆਂ।
ਦੋਸਤਾਂ ਮਿੱਤਰਾਂ ਨਾਲ ਪਾਰਟੀਆਂ ਦੀਆਂ , ਫਿਰ ਹਰਮਨ ਨਾਲ ਦੀਪਕ ਨਾਲ ਹੋਰ ਦੋਸਤਾਂ ਨਾਲ।
ਹਜਾਰਾਂ ਹੀ ਫੋਟੋਆਂ ਵੀਡੀਓਜ਼ ਨਾਲ ਭਰਿਆ ਹੋਇਆ ਸੀ ਸਭ।
ਤੇ ਫਿਰ ਅਚਾਨਕ ਇੱਕ ਫੋਟੋ ਤੇ ਉਸਦੀ ਨਜ਼ਰ ਅਟਕ ਗਈ।
ਇਹ ਫੋਟੋ ਇੱਥੇ ਕਿਉਂ …….. ਇਸ ਗੱਲ ਦਾ ਤਾਂ ਹੁਣ ਤੱਕ ਕਿਸੇ ਵੀ ਬਿਆਨ ਚ ਕੋਈ ਜ਼ਿਕਰ ਨਹੀਂ ਸੀ।
ਉਸਦਾ ਮੱਥਾ ਠਣਕਿਆ ਤੇ ਤੁਰੰਤ ਉਸਨੇ ਫੋਨ ਘੁਮਾਇਆ ਤੁਰੰਤ ਕੁਝ ਜਰੂਰੀ ਇਨਫਰਮੇਸ਼ਨ ਤੇ ਕੁਝ ਹੋਰ ਆਦੇਸ਼ ਦਿੱਤੇ।
ਤਦੇ ਉਸਦੇ ਫੋਨ ਤੇ ਮਨਿੰਦਰ ਦਾ ਨੰਬਰ ਫਲੈਸ਼ ਹੋਇਆ।
ਰਾਤ ਦੇ 9 ਵੱਜ ਰਹੇ ਸੀ ……… ਉਹ ਕਾਲ ਡਿਕੁਨੈਕਟ ਕਰਨਾ ਚਾਹੁੰਦਾ ਸੀ ਪਰ ਫਿਰ ਕੁਝ ਸੋਚ ਕੇ ਚੱਕ ਹੀ ਲਈ।
“ਮੈਂ ਪ੍ਰਦੀਪ ਬਾਰੇ ਕੁਝ ਗੱਲ ਕਰਨੀ ਹੈ , ਕੀ ਤੁਸੀਂ ਮਿਲ ਸਕਦੇ ਹੋ ?”
“ਠੀਕ ,ਆਪਾਂ ਅਰੋਮਾ ਚ ਮਿਲ ਲੈਂਦੇ ਆਂ ,ਤੁਸੀਂ ਓਥੇ ਤੱਕ ਆ ਜਾਓ , ਅੱਧੇ ਘੰਟੇ ਤੱਕ। “ਰੇਵ ਪਾਰਟੀ 20 ਤੇ 21 ਆਖ਼ਿਰੀ ਦੋ ਹਿੱਸੇ

ਕਹਾਣੀ : ਰੇਵ ਪਾਰਟੀ
ਭਾਗ -20

ਰਜਿੰਦਰ ਅਰੋਮਾ ਪਹੁੰਚਿਆ ਉਸ ਤੋਂ ਪਹਿਲ਼ਾਂ ਹੀ ਮਨਿੰਦਰ ਉਸਨੂੰ ਉਡੀਕ ਰਹੀ ਸੀ। ਚਿੱਟੇ ਰੰਗ ਦੀ ਟਾਈਟ ਸ਼ਰਟ ਤੇ ਨੀਲੇ ਰੰਗ ਦੀ ਕਸਵੀਂ ਜੀਨ ਵਿਚੋਂ ਉਸਦਾ ਹੁਸਨ ਗੁਲਾਬ ਵਾਂਗ ਖਿੜ ਰਿਹਾ ਸੀ,ਪਹਿਲੀ ਵਾਰ ਉਸਨੇ ਮਨਿੰਦਰ ਨੂੰ ਹੁਸਨ ਦੀ ਤੱਕੜੀ ਵਿੱਚ ਤੋਲਿਆ ਸੀ,ਪਲ ਭਰ ਲਈ ਉਸਨੂੰ ਪਰਦੀਪ ਦੀ ਸੋਚ ਤੇ ਤਰਸ ਆਇਆ।ਐਸੇ ਹੁਸਨ ਨੂੰ ਤਾਂ ਰਾਜੇ ਵੀ ਹਜ਼ਾਰ ਗਲਤੀਆਂ ਮਾਫ਼ ਕਰ ਸਕਦੇ ਸੀ। ਇਥੇ ਤਾਂ ਉਸਦੀ ਗ਼ਲਤੀ ਵੀ ਨਹੀਂ ਸੀ ਤੇ ਉੱਪਰੋਂ ਪਿਆਰ ਵੀ ਕਿੰਨਾ ਹੀ ਕਰਦੀ ਸੀ।
ਖ਼ੈਰ ਦੋਵਾਂ ਦੀਆਂ ਨਜ਼ਰਾਂ ਟਿਕਾਈਆਂ ਤੇ ਇੱਕ ਦੂਸਰੇ ਦੇ ਸਾਹਮਣੇ ਆ ਬੈਠੈ ।ਕੈਪੀਚੀਨੋ ਆਰਡਰ ਹੋਈ।ਦੋਂਵੇਂ ਇੱਧਰ ਓਧਰ ਦੀਆਂ ਗੱਲਾਂ ਕਰਨ ਲੱਗੇ। ਮਨਜੋਤ ਆਪਣੀ ਜ਼ਿੰਦਗੀ ਵਿੱਚ ਖ਼ੁਸ਼ ਸੀ ਨਰਿੰਦਰ ਨਾਲ ਸ਼ਿਫਟ ਹੋਣ ਮਗਰੋਂ ਬਦਲਾਅ ਆ ਗਿਆ ਸੀ। ਇਕੱਲੀ ਸੀ ਤਾਂ ਸਿਰਫ ਮਨਿੰਦਰ ਤੇ ਇਹ ਕੱਲਾਪਨ ਵੱਢ ਵੱਢ ਖਾਂਦਾ ਸੀ ।
“ਪਰਦੀਪ ਨੇ ਮੈਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ, ਮੇਰੀ ਇੱਕ ਗ਼ਲਤੀ ਦੀ ਐਨੀ ਵੱਡੀ ਸਜ਼ਾ ਮਿਲੇਗੀ ਮੈਨੂੰ ਨਹੀਂ ਪਤਾ ਸੀ।”
ਕਹਿੰਦੇ ਹੋਏ ਉਹ ਲਗਪਗ ਰੋ ਰਹੀ ਸੀ।
“ਇਸ ਬਾਰੇ ਮੈੰ ਸਮਝਾਇਆ ਸੀ,ਪਰ ਉਸਨੇ ਕੋਈ ਨਾ ਸੁਣੀ।”
ਆਸ ਪਾਸ ਦੇਖਦੇ ਹੋਏ ਟਿਸ਼ੂ ਪੇਪਰ ਦਿੰਦੇ ਹੋਏ, ਉਸਨੇ ਕਿਹਾ।
“ਦੀਪਕ ਨੇ ਮੇਰੀ ਜਿੰਦਗ਼ੀ ਬਰਬਾਦ ਕਰ ਦਿੱਤੀ ,ਕਾਸ਼ ਮੈੰ ਵੀ ਉਸਨੂੰ ਸਜ਼ਾ ਦੇ ਸਕਾਂ ….” ।
“ਉਸਨੂੰ ਸਜ਼ਾ ਮਿਲ ਚੁੱਕੀ ਏ,ਰੂਪੀ ਨਾਲ ਬਣਾਏ ਪਲੈਨ ਤੇ ਪੈਸੇ ਦੇ ਸਭ ਹੇਰਫ਼ੇਰ ਮਰਨ ਤੋਂ ਪਹਿਲ਼ਾਂ ਸਾਰਾ ਪੈਸਾ ਕਿਸੇ ਚੈਰਿਟੀ ਨੂੰ ਭੇਜ ਚੁੱਕੀ ਏ,ਨਾ ਉਸਦਾ ਰੂਪੀ ਨਾਲ ਮੁਹੱਬਤ ਦਾ ਨਾਟਕ ਕੰਮ ਆਇਆ ਨਾ ਧੋਖਾ ਦੇਣ ਦਾ ਪਲੈਨ”.
“ਇਸੇ ਲਈ ਤਾਂ ਉਸਨੇ ਰੂਪੀ ਦਾ ਕਤਲ ਨਹੀਂ ਕੀਤਾ ਜਾਂ ਕਰਵਾਇਆ ?”
“ਨਹੀਂ ਉਸਨੂੰ ਵੀ ਇਸਦਾ ਪਤਾ ਉਸਦੇ ਮਰਨ ਮਗਰੋਂ ਲੱਗਾ।”
“ਰੂਪੀ ਸਹੀ ਕਹਿ ਰਹੀ ਸੀ ਇਹ ਵੀ ਹਰਮਨ ਵਰਗਾ ਹੀ ਨਿੱਕਲਿਆ , ਟੀਨਾ ਬਾਰੇ ਦੱਸਦੇ ਹੋਏ ਕਿੰਨਾ ਭੋਲਾ ਬਣ ਰਿਹਾ ਸੀ ……..”.।
“ਟੀਨਾ ਬਾਰੇ ? ਕੀ ਦੱਸ ਰਿਹਾ ਸੀ ?”
“ਦੱਸ ਰਿਹਾ ਸੀ ਕਿ ਕਿਸੇ ਅਮੀਰਜ਼ਾਦੇ ਨੇ ਉਸਨੂੰ ਆਪਣੇ ਪ੍ਰੇਮ ਜਾਲ਼ ਚ ਫਸਾਇਆ ਤੇ ਡਰੱਗ ਦੀ ਲਤ ਲਗਾ ਕੇ ਵਿਚਾਰੀ ਨੂੰ ਮਰਦਾ ਨਾਲ ਰਾਤ ਬਿਤਾਉਣ ਲਈ ਛੱਡਕੇ ਖ਼ੁਦ ਬਾਹਰ ਚਲਾ ਗਿਆ।”
“ਉਹ ਅਮੀਰਜ਼ਾਦਾ ਕੌਣ ਸੀ ?”
“ਇਹ ਨਹੀਂ ਦੱਸਿਆ ਸੀ ਉਸਨੇ …….”
“ਕਿਤੇ ਹਰਮਨ ਤਾਂ ਨਹੀਂ ਸੀ ?ਇਹ ਗੱਲ ਖ਼ੁਦ ਟੀਨਾ ਨੇ ਵੀ ਬਿਆਨ ਵਿੱਚ ਨਹੀਂ ਦੱਸੀ …….।”
“ਸ਼ਾਇਦ ਟੀਨਾ ਨੂੰ ਲੱਗਾ ਕਿ ਇਹ ਦੱਸਣਯੋਗ ਗੱਲ ਨਹੀਂ ਹੈ”
” ਸੀ,ਕਿਉਂਕਿ ਮੈੰਨੂੰ ਅੱਜ ਹੀ ਟੀਨਾ ਤੇ ਰੂਪੀ ਦੀ ਇੱਕ ਕਰੀਬ ਚਾਰ ਸਾਲ ਪੁਰਾਣੀ ਫੋਟੋ ਮਿਲੀ ਹੈ ,ਦੋਂਵੇਂ ਇੱਕ ਦੂਸਰੇ ਨੂੰ ਬਹੁਤ ਸਮੇਂ ਤੋਂ ਜਾਣਦੀਆਂ ਸੀ,ਇਹ ਹੋ ਨਹੀਂ ਸਕਦਾ ਕਿ ਉਹ ਹਰਮਨ ਨੂੰ ਨਾ ਜਾਣਦੀ ਹੋਵੇ।”
ਰਜਿੰਦਰ ਨੇ ਤੁਰੰਤ ਦੀਪਕ ਨੂੰ ਫ਼ੋਨ ਘੁਮਾਇਆ ।
ਰਜਿੰਦਰ ਦੀ ਗੱਲ ਸਹੀ ਨਿੱਕਲੀ ….ਇਹ ਲੜਕਾ ਹਰਮਨ ਹੀ ਸੀ।ਟੀਨਾ ਨਾਲ ਹੋਏ ਕਲੇਸ਼ ਮਗਰੋਂ ਹਰਮਨ ਦੇ ਘਰਦਿਆਂ ਨੇ ਉਸਨੂੰ ਬਾਹਰ ਭੇਜਿਆ ਸੀ।
“ਪਰ ਇਸ ਨਾਲ ਇਸ ਗੱਲ ਦਾ ਕੋਈ ਲਿੰਕ ਨਹੀਂ ਕਿ ਟੀਨਾ ਤੇ ਹਰਮਨ ਨੇ ਮਿਲ ਕੇ ਇਹ ਕਤਲ ਕੀਤਾ ਹੋਏ ।”
“ਪਰ ਇਸ ਹਿੱਸੇ ਨੂੰ ਹਰਮਨ ,ਟੀਨਾ ,ਮੈਨੇਜਰ ,ਦੀਪਕ ਸਭ ਵੱਲੋਂ ਨਹੀਂ ਦੱਸਿਆ ਗਿਆ ,ਬਾਕੀ ਹਰ ਗੱਲ ਨੂੰ ਦੱਸਿਆ ਗਿਆ।”
ਰਜਿੰਦਰ ਨੂੰ ਮੁੜ ਆਫ਼ਿਸ ਜਾਣ ਦੀ ਕਾਹਲੀ ਹੋਈ।
ਫਟਾਫਟ ਕਾਫ਼ੀ ਪੀਣ ਮਗਰੋਂ ਉਹ ਜਾਣ ਲੱਗਾ।
“ਤੁਸੀਂ ਕਿਵੇਂ ਆਏ ਸੀ”
“ਉਬੇਰ “
“ਓਹ ਸੌਰੀ ਮੈਨੂੰ ਯਾਦ ਨਹੀਂ ਸੀ,ਚਲੋ ਮੈੰ ਡ੍ਰੌਪ ਕਰ ਦਿੰਨਾ,ਅੱਜ ਦੀ ਸ਼ੌਰਟ ਕਾਫੀ ਦੀ ਭਰਪਾਈ ਫਿਰ ਕਦੇ ਕਰ ਲਵਾਂਗੇ “.
ਰਜਿੰਦਰ ਮਨਿੰਦਰ ਨੂੰ ਛੱਡਣ ਲਈ ਘਰ ਪੀਜੀ ਤੱਕ ਗਿਆ।
“ਵੈਸੇ ,ਤੂਸੀਂ ਬਹੁਤ ਸੁੰਦਰ ਲੱਗ ਰਹੇ ਹੋ “।ਕਾਰ ਤੋਂ ਉੱਤਰਦੇ ਹੋਈ ਮਨਿੰਦਰ ਨੂੰ ਰਜਿੰਦਰ ਨੇ ਕਿਹਾ।
“ਥੈਂਕਸ ” ਮਨਿੰਦਰ ਨੇ ਮੁਸਕਰਾ ਕੇ ਉੱਤਰ ਦਿੱਤਾ।
………
ਵਾਪਿਸ ਆ ਕੇ ਉਹ ਮੁੜ ਸਭ ਸਬੂਤ ਘੋਖਣ ਲੱਗਾ।
ਕਮਰਿਆਂ ਦੀ ਗੋਲੀ ਲੱਗਣ ਵਾਲ਼ੀ ਥਾਂ ਤੋਂ ਦੂਰੀ ਵੇਖੀ ….ਫਿਰ ਮਿਊਜ਼ਿਕ ਦੀ ਆਵਾਜ਼ …..ਟੀਨਾ ਦਾ ਕਮਰੇ ਵਿੱਚੋ ਗੋਲੀ ਦੀ ਆਵਾਜ ਸੁਣਨ ਦਾ ਦਾਅਵਾ ਝੂਠਾ ਸੀ !!!!
ਇਹੋ ਸਭ ਤੋਂ ਜਰੂਰੀ ਸੀ ਸਬੂਤ ਸੀ।
ਤੁਰੰਤ ਟੀਨਾ ਦੀ ਪਿਛਲੇ ਦਿਨਾਂ ਦੇ ਰਿਕਾਰਡ ਚੈੱਕ ਕੀਤੇ …..
ਕਤਲ ਤੋਂ ਮਹੀਨਾ ਪਹਿਲਾਂ “easy to hide gun ” ਉਸਦੀ ਸਰਚ ਹਿਸਟਰੀ ਵਿੱਚ ਸੀ !!!
ਹਰ ਸਬੂਤ ਹਰ ਸਥਿਤੀ ਇਸ਼ਾਰਾ ਕਰ ਰਹੀ ਸੀ ਕਿ ਕਾਤਿਲ ਟੀਨਾ ਹੀ ਹੈ।
ਪਰ ਕਿਉਂ ਇਸਦਾ ਉੱਤਰ ਸਿਰਫ ਟੀਨਾ ਹੀ ਦੇ ਸਕਦੀ ਸੀ।
ਰਜਿੰਦਰ ਸੋਚ ਰਿਹਾ ਸੀ ਕਿ ਰਾਤ ਭਰ ਉਡੀਕ ਕੀਤੀ ਜਾਏ ਕਿ ਹੁਣੇ ਹੀ ਟੀਮ ਨੂੰ ਜਗਾਇਆ ਜਾਏ।
ਦੀਪਕ ਨੂੰ ਕਾਲ ਕਰਕੇ ਕਿਤੇ ਉਸਨੇ ਭੁੱਲ ਤਾਂ ਨਹੀਂ ਕਰ ਲਈ ?
ਜੇ ਸਵੇਰੇ ਉਸਦੇ ਪਹੁੰਚਣ ਤੋਂ ਪਹਿਲ਼ਾਂ ਟੀਨਾ ਦੀ ਲਾਸ਼ ਹੀ ਮਿਲੇ !!
ਤੁਰੰਤ ਹੀ ਟੀਨਾ ਦੀ ਲੋਕਸ਼ੇਨ ਟਰੇਸ ਕੀਤੀ ਗਈ। ਚੰਡੀਗੜ੍ਹ ਤੋਂ ਬਾਹਰ ਕਿਸੇ ਫ਼ਾਰਮ ਹਾਊਸ ਦੀ ਲੋਕੇਸ਼ਨ ਦਿਖਾ ਰਿਹਾ ਸੀ।
“ਇੱਕ ਹੋਰ ਰੇਵ ਪਾਰਟੀ !!!”
ਉਸਦੇ ਮੂੰਹੋ ਨਿੱਕਲਿਆ ।
ਉਹ ਕੋਈ ਰਿਸਕ ਨਹੀਂ ਸੀ ਲੈਣਾ ਚਾਹੁੰਦਾ।
ਤੁਰੰਤ ਉਸਨੇ ਟੀਮ ਤਿਆਰ ਕੀਤੀ।ਸੀਨੀਅਰ ਕੋਲੋ ਗ੍ਰਿਫਤਾਰੀ ਦੇ ਆਰਡਰ ਸਾਈਨ ਕਰਵਾਏ।
ਕਰੀਬ ਪੌਣੇ ਘੰਟੇ ਵਿੱਚ ਉਹ ਫ਼ਾਰਮ ਹਾਊਸ ਦੇ ਬਾਹਰ ਸੀ।
ਬਾਹਰ ਐਨੀ ਸ਼ਾਂਤੀ ਸੀ ਕਿ ਭੋਰਾ ਪਤਾ ਨਹੀਂ ਸੀ ਚੱਲ ਰਿਹਾ ਕਿ ਅੰਦਰ ਕੀ ਚੱਲ ਰਿਹਾ।
ਸਿਕੁਰਿਟੀ ਵਾਲਿਆਂ ਨੇ ਆਰਗਨਾਇਜਰ ਨੂੰ ਬੁਲਾਇਆ।ਉਸਨੇ ਅੰਦਰ ਨਾ ਲੈ ਕੇ ਜਾਣ ਲਈ ਇਨਕਾਰ ਕੀਤਾ। ਕਿੰਨੀਆਂ ਹੀ ਫੋਨ ਕਾਲਜ਼ ਉੱਪਰਲੇ ਅਫਸਰਾਂ ਨਾਲ ਗੱਲਬਾਤ ਮਗਰੋਂ ਸਿਰਫ ਤਿੰਨ ਜਣਿਆ ਨੂੰ ਅੰਦਰ ਜਾਣ ਲਈ ਇਜ਼ਾਜਤ ਮਿਲੀ।
ਉਸਦੇ ਅੰਦਰ ਜਾਣ ਤੋਂ ਪਹਿਲ਼ਾਂ ਅੰਦਰ ਲਾਈਟਸ ਆਫ ਸੀ। ਆਰਗਨਾਇਜ਼ਰ ਅੱਗੇ ਹੋਕੇ ਟੀਨਾ ਨੂੰ ਲੱਭਦਾ ਗਿਆ।
ਜਿਵੇੰ ਕਿ ਅੰਦਾਜ਼ਾ ਸੀ ਇੱਕ ਕਮਰੇ ਚ ਨਸ਼ੇ ਨਾਲ ਟੱਲੀ ਹੋਈ ਟੀਨਾ ਇੱਕ ਬਿਸਤਰ ਚ ਕਿਸੇ ਨਾਲ ਚਿੰਬੜੀ ਹੋਈ ਮਿਲੀ।
ਰਜਿੰਦਰ ਨੂੰ ਇਹੋ ਤਸੱਲੀ ਸੀ ਕਿ ਜਿਉਂਦੀ ਮਿਲੀ।
ਸਿੱਧਾ ਹਸਪਤਾਲ ਲਿਜਾ ਕੇ ਪਹਿਲ਼ਾਂ ਉਸਦਾ ਮੈਡੀਕਲ ਕਰਵਾਇਆ ਗਿਆ। ਮਗਰੋਂ ਹੋਸ਼ ਚ ਆਉਣ ਲਈ ਕੁਝ ਦੇਰ ਰੈਸਟ ਕਰਵਾਈ।
ਰਜਿੰਦਰ ਕੁਝ ਘੰਟੇ ਕਾਰ ਵਿੱਚ ਹੀ ਸੌਂ ਲਿਆ।
ਸਵੇਰ ਹੁੰਦੇ ਹੀ ਹੋਸ਼ੋ ਹਵਾਸ ਚ ਟੀਨਾ ਨੂੰ ਨਾਲ ਲੈ ਕੇ ਠਾਣੇ ਆ ਗਿਆ।
“ਮੈੰ ਜਾਣ ਸਕਦੀਂ ਆ ਮੈਨੂੰ ਇੰਝ ਕਿਉ ਗ੍ਰਿਫਤਾਰ ਕੀਤਾ ਗਿਆ ?”
“ਬਿਲਕੁੱਲ ,ਰੂਪੀ ਦੇ ਕਤਲ ਦੇ ਇਲਜ਼ਾਮ ਵਿੱਚ “.
“ਇਹ ਕੀ ਸਾਜਿਸ਼ ਹੈ,ਮੈੰ ਰੂਪੀ ਨੂੰ ਕਿਉਂ ਕਤਲ ਕਰਾਂਗੀ ,ਵੱਡੀਆਂ ਮੱਛੀਆਂ ਨੂੰ ਬਚਾਉਣ ਲਈ ਮੇਰੀ ਬਲੀ ਦੇਣ ਲਈ ਕਿੰਨੇ ਪੈਸੇ ਮਿਲੇ ਹਨ ਡੀ ਐੱਸ ਪੀ ਸਾਹਿਬ ” ਉਹ ਲੱਗਪੱਗ ਚੀਕ ਕੇ ਬੋਲੀ ।
“ਸ਼ੱਟ ਅੱਪ, ਸਾਨੂੰ ਉਸ ਸੀਸੀਟੀਵੀ ਦੀ ਫੁਟੇਜ਼ ਮਿਲ ਚੁੱਕੀ ਹੈ ਜਿਸ ਚ ਤੇਰੇ ਹੱਥ ਚ ਪਿਸਟਲ ਹੈ ਜਦਕਿ ਤੂੰ ਝੂਠ ਬੋਲਿਆ ਸੀ ਤੂੰ ਕਮਰੇ ਵਿੱਚ ਸੀ ਤੇ ਓਥੋਂ ਆਵਾਜ਼ ਸੁਣਕੇ ਦੌਡ਼ ਕੇ ਆਈ ਸੀ ਜਿਹਨਾਂ ਕਮਰਿਆਂ ਤੋਂ ਪਹਿਲ਼ਾਂ ਹੀ ਆਵਾਜ਼ ਦਮ ਤੋੜ ਦਿੰਦੀ ਹੈ,ਝੂਠ ਦੇ ਪੈਰ ਨਹੀਂ ਹੁੰਦੇ ਮਿਸ ਟੀਨਾ !!” ਰਜਿੰਦਰ ਨੇ ਅੱਧ ਸੱਚ ਤੇ ਅੱਧ ਝੂਠ ਨੂੰ ਬੜੇ ਜ਼ੋਰ ਨਾਲ ਮੇਜ਼ ਤੇ ਮੁੱਕਾ ਮਾਰ ਕੇ ਆਪਣਾ ਦਾਅ ਚੱਲਿਆ।
ਇੱਕ ਪਲ ਲਈ ਟੀਨਾ ਖਾਮੋਸ਼ ਹੋ ਗਈ,ਅਗਲੇ ਹੀ ਪਲ ਫੁੱਟ ਫੁੱਟ ਕੇ ਰੋਣ ਲੱਗੀ।ਤੇ ਫਿਰ ਲੱਗਪੱਗ ਚੀਕਦੇ ਹੋਏ ਬੋਲੀ ।
“ਹਾਂ ਮੈੰ ਹੀ ਮਾਰਿਆ ਹੈ ਰੂਪੀ ਨੂੰ ,ਹਾਂ ਬਿੱਲਕੁੱਲ ਨੇੜੇ ਤੋਂ ਅੱਖਾਂ ਚ ਅੱਖਾਂ ਪਾ ਕੇ ਗੋਲੀ ਮਾਰੀ ਸੀ,ਜਦੋੰ ਉਹ ਮੇਰੇ ਵੱਲ ਮਜ਼ਾਕ ਚ ਹੱਸ ਕੇ ਵੇਖ ਰਹੀ ਸੀ, ਪਾਗਲ ਹਾਥੀ ਦੇ ਘਮੰਡ ਨੂੰ ਚੂਰ ਕਰਕੇ ਮੇਰੇ ਦਿਲ ਨੂੰ ਸਕੂਨ ਮਿਲਿਆ……”

“ਪਰ ਕਿਉਂ ???”
ਇਹ ਇੱਕ ਐਸਾ ਸਵਾਲ ਸੀ ਜਿਸ ਪਿੱਛੇ ਇੱਕ ਹੋਰ ਕਹਾਣੀ ਸੀ।
【ਚਲਦਾ 】

ਕਹਾਣੀ : ਰੇਵ ਪਾਰਟੀ
ਭਾਗ : 21

ਕਹਾਣੀ ਦੀਆਂ ਪਰਤਾਂ ਟੀਨਾ ਦੇ ਬਿਆਨ ਨਾਲ ਯਕਦਮ ਖੁਲ੍ਹਦੀਆਂ ਗਈਆਂ।
ਰੂਪੀ ਜਦੋੰ ਕੋਠੀ ਤੋਂ ਦੁਬਾਰਾ ਪੀਜੀ ਚ ਆਈ ਸੀ ਉਦੋਂ ਜੋ ਉਸਦੀ ਕੋ ਕੁੜੀ ਦੋਸਤ ਬਣੀ ਸੀ ਉਹ ਟੀਨਾ ਹੀ ਸੀ।ਟੀਨਾ ਕਿਸੇ ਮਾਲ ਵਿੱਚ ਕੁਝ ਹਜ਼ਾਰ ਲਈ ਜੌਬ ਕਰ ਰਹੀ ਸੀ।
ਖੂਬਸੂਰਤ ਤਾਂ ਸੀ ਹੀ, ਇਸ ਲਈ ਹਰ ਰੋਜ ਪ੍ਰਪੋਜ਼ ਆਉਂਦੇ ਹੀ ਰਹਿੰਦੇ ਸੀ।ਪੈਸੇ ਦਾ ਲਾਲਚ ,ਐਸ਼ ਦੀ ਜਿੰਦਗ਼ੀ ਸਭ ਕੁਝ ਲਈ ਮੁੰਡੇ ਲਾਈਨਾਂ ਲਗਾ ਕੇ ਉਸਦੇ ਅੱਗੇ ਪਿੱਛੇ ਘੁੰਮਦੇ ਸੀ।
ਪਰ ਇਸ ਤੋਂ ਦੂਰ ਟੀਨਾ ਕਿਸੇ ਹੋਰ ਹੀ ਜਿੰਦਗ਼ੀ ਵਿੱਚ ਜੀਅ ਰਹੀ ਸੀ। ਆਪਣੇ ਕੰਮ ਨਾਲ ਮਤਲਬ ਰੱਖਣ ਵਾਲੀ।
ਰੂਪੀ ਦਾ ਅਚਾਨਕ ਆਉਣਾ ਉਸਦੀ ਜਿੰਦਗ਼ੀ ਵਿੱਚ ਇੱਕ ਨਵੀਂ ਲਹਿਰ ਛੱਡ ਗਿਆ। ਹਰ ਵੇਲੇ ਸਜੀ ਧਜੀ ਰਹਿਣ ਵਾਲੀ ਰੂਪੀ। ਕਾਰ ਤੋਂ ਹੇਠਾਂ ਕਦੇ ਹੀ ਪੈਰ ਲਾਉਂਦੀ ਸੀ। ਉਦੋਂ ਅਜੇ ਹਰਮਨ ਉਸਦੇ ਖਰਚੇ ਉਠਾ ਰਿਹਾ ਸੀ।
ਫਿਰ ਜਿਉਂ ਜਿਉਂ ਫਾਰਮ ਹਾਊਸ ਸੈੱਟ ਹੋ ਗਿਆ। ਰੂਪੀ ਕੋਲ ਵੀ ਅੰਨ੍ਹਾ ਪੈਸਾ ਆਉਣ ਲੱਗਾ ਫਿਰ ਕਦੇ ਟੂਰ ਕਦੇ ਕੁਝ ਕਦੇ ਕੁਝ।
ਦੋਸਤੀ ਹੋਈ ਤਾਂ ਇੱਕ ਦੋ ਵਾਰ ਰੂਪੀ ਨਾਲ ਸ਼ਾਪਿੰਗ ਵੀ ਗਈ ਮੂਵੀਜ ਵੀ ਦੇਖੀਆਂ। ਕਦੇ ਰੂਪੀ ਨੇ ਪੈਸੇ ਦਾ ਹਿਸਾਬ ਨਹੀਂ ਸੀ ਕੀਤਾ। ਕਈ ਵਾਰ ਰੂਪੀ ਤੋਂ ਉਸਦੀ ਜੌਬ ਬਾਰੇ ਪੁੱਛਿਆ। ਪਰ ਉਹਨੇ ਕਦੇ ਨਾ ਦੇਖਿਆ।
ਇਸੇ ਕਿਸੇ ਟਾਈਮ ਹਰਮਨ ਨੇ ਪਹਿਲੀ ਵਾਰ ਟੀਨਾ ਨੂੰ ਵੇਖਿਆ ਸੀ।ਹੁਸਨ ਦੀ ਪਰਖ ਤੇ ਭੁੱਖ ਪਹਿਲ਼ਾਂ ਹੀ ਸੀ,ਪੈਸੇ ਨਾਲ ਹੋਰ ਵੀ ਵੱਧ ਗਈ ਸੀ।ਰੂਪੀ ਉਸਦੇ ਜੁੜਦੇ ਹਰ ਕੁੜੀ ਨਾਲ ਨਾਮ ਤੋਂ ਪਹਿਲ਼ਾਂ ਹੀ ਪ੍ਰੇਸ਼ਾਨ ਸੀ।
ਹਰ ਹੀਲੇ ਉਹ ਵਿਆਹ ਲਈ ਦਬਾਅ ਬਣਾ ਰਹੀ ਸੀ। ਪਰ ਬਿਜ਼ਨਸ ਨੂੰ ਅੱਗੇ ਵਧਾਉਣ ਦਾ ਲਾਰਾ ਉਹ ਲਗਾ ਰਿਹਾ ਸੀ।
ਟੀਨਾ ਨੂੰ ਵੇਖ ਉਸਦੇ ਅੱਖਾਂ ਚ ਨਵਾਂ ਖਿਆਲ ਆਇਆ। ਜੇ ਇੰਝ ਦੇ ਹੁਸਨ ਨੂੰ ਪਾਰਟੀ ਚ ਉਤਾਰਿਆ ਜਾਏ। ਆਉਣ ਵਾਲ਼ੇ ਲੋਕ ਮੁੜ ਮੁੜ ਆਉਣਗੇ।
ਉਸਨੇ ਰੂਪੀ ਨੂੰ ਕਿਹਾ । ਰੂਪੀ ਉਸਦੀ ਭੁੱਖ ਨੂੰ ਸਮਝਦੀ ਸੀ,ਇਸ ਲਈ ਮਨਾਂ ਕਰ ਦਿੱਤਾ। ਫਿਰ ਉਸਨੇ ਪਿਆਰ ਦੇ ਯਕੀਨ ਦੇ ਨਾਮ ਤੇ ਟੀਨਾ ਦੀ ਜਿੰਦਗ਼ੀ ਸੁਧਾਰਨ ਦੇ ਨਾਮ ਤੇ ਇਮੋਸ਼ਨਲੀ ਮਨਾਉਣਾ ਸ਼ੁਰੂ ਕੀਤਾ।
“ਜਿੰਨੀ ਛੇਤੀ ਆਪਣਾ ਬਿਜ਼ਨਸ ਉੱਪਰ ਉੱਠੇਗਾ ਓਨੀ ਛੇਤੀ ਵਿਆਹ ਹੋਏਗਾ। ਤੇ ਬਿਜ਼ਨਸ ਲਈ ਚਿੱਟੇ ਪਾਊਡਰ ਤੇ ਚਿੱਟੀ ਚਮੜੀ ਦੀ ਲੋੜ ਹੈ “.
ਪਰ ਟੀਨਾ ਇੰਝ ਫਸਣ ਵਾਲਿਆਂ ਚੋਂ ਨਹੀਂ ਸੀ।ਇਸਦਾ ਬਕਾਇਦਾ ਇੱਕ ਪਲੈਨ ਬਣਾਇਆ ਗਿਆ। ਸਭ ਤੋਂ ਪਹਿਲ਼ਾਂ ਟੀਨਾ ਨੂੰ ਹਰਮਨ ਨਾਲ ਮੁਲਾਕਾਤ ਕਰਵਾਈ ਗਈ।
ਇੱਕ ਤੋਂ ਬਾਅਦ ਇੱਕ ਕਦੇ ਲੰਚ ,ਕਦੇ ਮੂਵੀ ਕਦੇ ਕੁਝ, ਇੰਝ ਦੋਸਤੀ ਬਣੀ। ਇੱਕ ਵਿਸ਼ਵਾਸ਼ ਬਣਿਆ। ਫਿਰ ਹਰਮਨ ਨੇ ਦੋਸਤੀ ਤੋਂ ਚੁਪਕੇ ਅੱਗੇ ਵਧਣਾ ਸ਼ੁਰੂ ਕੀਤਾ। ਟੀਨਾ ਨਾਲ ਦਿਲਫੇੰਕ ਗੱਲਾਂ ਸ਼ੁਰੂ ਕੀਤੀਆਂ।
ਰੂਪੀ ਨਾਲ ਲੜਾਈਆਂ ਦੀ ਗੱਲ ਦੱਸੀ।
ਦੋਸਤੀ ਦੇ ਨਾਤੇ ਇੱਕ ਦੋ ਵਾਰ ਇਕੱਲੇ ਵੀ ਮਿਲੇ।
ਫਿਰ ਰੂਪੀ ਹੀ ਉਸਨੂੰ ਪਹਿਲੀ ਵਾਰ ਪਾਰਟੀ ਤੇ ਲੈ ਕੇ ਗਈ।
ਹਰਮਨ ਦੀਆਂ ਗੱਲਾਂ ਤੋਂ ਟੀਨਾ ਡ੍ਰਿੰਕ ਤੋਂ ਸ਼ੁਰੂ ਹੋਕੇ ਚਿੱਟੇ ਤੱਕ ਪਹੁੰਚੀ। ਤੇ ਫਿਰ ਹਰਮਨ ਦੇ ਬੈੱਡ ਤੱਕ।
ਨਸ਼ੇ ਤੇ ਹਰਮਨ ਦੀ ਐਸੀ ਆਦਤ ਪਈ ਕਿ ਉਹ ਸਿਰਫ ਉੱਠਦੀ ਬੈਠਦੀ ਦੋ ਹੀ ਚੀਜ਼ਾਂ ਮੰਗਦੀ ਸੀ ਹਰਮਨ ਜਾਂ ਨਸ਼ਾ।
ਸਭ ਜਾਣਦੇ ਹੋਏ ਵੀ ਰੂਪੀ ਚੁੱਪ ਰਹੀ। ਉਡੀਕਦੀ ਰਹੀ ਕਿ ਕਦੋਂ ਹਰਮਨ ਉਸਨੂੰ ਗਲੋਂ ਲਾਹ ਕੇ ਮੁੜ ਉਸ ਵੱਲ ਮੁੜੇਗਾ।
ਪਰ ਹੌਲੀ ਹੌਲੀ ਉਸਨੂੰ ਅਹਿਸਾਸ ਹੋਇਆ ਕਿ ਟੀਨਾ ਉਸਨੂੰ ਰਿਪਲੇਸ ਕਰ ਰਹੀ ਹੈ।ਹਰਮਨ ਉਸ ਨਾਲੋਂ ਟੀਨਾ ਨੂੰ ਵਕਤ ਵੱਧ ਦੇ ਰਿਹਾ ਹੈ।ਉਸ ਨਾਲ ਵਕਤ ਗੁਜ਼ਾਰ ਰਿਹਾ ਹੈ।
ਹਰਮਨ ਦੇ ਪਿਆਰ ਚ ਤੇ ਨਸ਼ੇ ਦੇ ਸ਼ੌਂਕ ਵਿੱਚ ਟੀਨਾ ਉਸ ਹੱਦ ਨੂੰ ਵੀ ਪਾਰ ਕਰ ਗਈ ਜੋ ਰੂਪੀ ਕਦੇ ਨਾ ਕਰਦੀ।
ਨਸ਼ੇ ਦੀ ਤੋੜ ਜਾਂ ਪਿਆਰ ਦੇ ਨਾਮ ਤੇ ਸੈਕਸ ਚ ਐਡਵੇਨੱਚਰ ਦੇ ਨਾਮ ਤੇ ਹਰਮਨ ਨੇ ਆਪਣੇ ਖ਼ਾਸ ਦੋਸਤਾਂ ਅੱਗੇ ਟੀਨਾ ਨੂੰ ਪ੍ਰੋਸਣਾ ਸ਼ੁਰੂ ਕਰ ਦਿੱਤਾ।
ਇਹ ਉਸੇ ਪਾਰਟੀ ਚ ਹੁੰਦਾ।
ਰੂਪੀ ਪਾਰਟੀ ਨੂੰ ਮੈਨੇਜ ਕਰ ਰਹੀ ਹੁੰਦੀ ,ਹਰਮਨ ਇੰਝ ਇੰਜੁਆਏ ਕਰ ਰਿਹਾ ਹੁੰਦਾ।
ਬਹੁਤ ਵਾਰ ਲੜਾਈ ਹੁੰਦੀ,ਹੱਦ ਤੋਂ ਵੱਧ ਤੱਕ । ਕਈ ਵਾਰ ਟੀਨਾ ਦੇ ਸਾਹਮਣੇ ਵੀ ।
ਫਿਰ ਟੀਨਾ ਨੇ ਵੀ ਵਿਆਹ ਦਾ ਰੌਲਾ ਸ਼ੁਰੂ ਕਰ ਦਿੱਤਾ। ਇੱਧਰ ਰੂਪੀ ਦਾ ਵੀ ਇਹੋ ਰੌਲਾ ਸੀ।
ਲੜਾਈ ਝਗੜੇ ਸਭ ਕੁਝ ਹਰਮਨ ਦੇ ਪਰਿਵਾਰ ਤੱਕ ਪਹੁੰਚ ਗਿਆ। ਦੋਂਵੇਂ ਕੁੜੀਆਂ ਇੱਕੋ ਜਿਹੀਆਂ ਨਸ਼ਈ ਹਰਮਨ ਦਾ ਇੱਜਤਦਾਰ ਪਰਿਵਾਰ ਕਿਵੇਂ ਸਵੀਕਾਰ ਕਰ ਲੈਂਦਾ। ਇਸ ਲਈ ਪਹਿਲ਼ਾਂ ਉਸਨੂੰ ਨਸ਼ਾ ਛੁਡਾਊ ਚ ਰਖਿਆ ਤੇ ਫਿਰ ਬਿਜ਼ਨਸ ਬਹਾਨੇ ਕਨੇਡਾ ਭੇਜ ਦਿੱਤਾ।
ਰੂਪੀ ਨੂੰ ਸਮਝ ਆ ਗਈ ਸੀ ਕਿ ਉਸਦਾ ਮੁੜ ਆਉਣਾ ਮੁਸ਼ਕਿਲ ਹੈ। ਟੀਨਾ ਨੂੰ ਪਿਆਰ ਨਾਲੋਂ ਹੁਣ ਕਿਸੇ ਚੀਜ਼ ਦੀ ਲੋੜ ਸੀ ਉਹ ਨਸ਼ਾ ਸੀ,
ਉਸ ਲਈ ਪੈਸਾ ਚਾਹੀਦਾ ਸੀ।
ਜੋ ਕੰਮ ਪਹਿਲਾਂ ਹਰਮਨ ਦੇ ਕਹਿਣ ਤੇ ਉਹ ਸ਼ੌਕ ਲਈ ਕਰਦੀ ਸੀ ਹੁਣ ਮਜਬੂਰੀ ਲਈ ਕਰਨ ਲੱਗੀ।
ਰੂਪੀ ਨੇ ਮੁੜ ਕਦੇ ਉਸਨੂੰ ਕੁਝ ਨਾ ਆਖਿਆ ,ਟੀਨਾ ਨੂੰ ਇਸ ਹਾਲਾਤ ਤੱਕ ਲੈ ਕੇ ਆਉਣ ਚ ਉਹ ਆਪਣਾ ਦੋਸ਼ ਮੰਨਦੀ ਸੀ। ਕਿੰਨੀ ਹੀ ਵਾਰ ਉਸ ਅੱਗੇ ਸਵੀਕਾਰ ਵੀ ਚੁੱਕੀ ਸੀ।
ਪਰ ਟੀਨਾ ਨੂੰ ਜਿਉਂ ਜਿਉਂ ਸੱਚਾਈ ਪਤਾ ਚਲਦੀ ਗਈ ਉਸਦੇ ਦਿਲ ਚ ਨਫ਼ਰਤ ਵੱਧਦੀ ਗਈ। ਹਰ ਬੀਤ ਰਹੇ ਦਿਨ ਤੋਂ ਮਗਰੋਂ ਆਪਣੀ ਬਰਬਾਦੀ ਉਸਨੂੰ ਸਿਰਫ ਤੇ ਸਿਰਫ ਰੂਪੀ ਚ ਨਜ਼ਰ ਆਉਂਦੀ।
ਇਸੇ ਲਈ ਉਸਨੇ ਫ਼ੈਸਲਾ ਕੀਤਾ ਕਿ ਇਸਦਾ ਬਦਲਾ ਉਹ ਜਰੂਰ ਲਵੇਗੀ।
ਜਿਵੇੰ ਜਿਵੇੰ ਹਰਮਨ ਤੇ ਉਸ ਮਗਰੋਂ ਦੀਪਕ ਨਾਲ ਲੜਾਈ ਬਾਰੇ ਉਸਨੂੰ ਪਤਾ ਲੱਗਾ ਉਸਨੇ ਪਲੈਨ ਬਣਾਉਣਾ ਸ਼ੁਰੂ ਕਰ ਦਿੱਤਾ।
********
ਸਭ ਤੋਂ ਪਹਿਲ਼ਾਂ ਜਰੂਰੀ ਚੀਜ਼ ਸੀ ਕਿ ਹਾਈ ਸਿਕੁਰਿਟੀ ਨੂੰ ਬਾਏ ਪਾਸ ਕਰਕੇ ਪਿਸਟਲ ਅੰਦਰ ਕਿਵੇਂ ਲਿਜਾਈ ਜਾਏ। ਜ਼ਰਾ ਜਿੰਨੀ ਵੀ ਮੇਟਲ ਨੂੰ ਤੁਰੰਤ ਡਿਟੈਕਟ ਕੀਤਾ ਜਾ ਸਕਦਾ ਸੀ।
ਪੂਰੇ ਫ਼ਾਰਮ ਹਾਊਸ ਦਾ ਉਸਨੇ ਜਾਇਜ਼ਾ ਲਿਆ ਪਰ ਫਿਰ ਵੀ ਉਸਨੂੰ ਸਮਝ ਨਹੀਂ ਸੀ ਆਈ।ਇਸਦਾ ਹੱਲ ਕੋਈ ਸਕਿਉਰਟੀ ਵਾਲਾ ਹੀ ਲੱਭ ਸਕਦਾ ਸੀ।
ਸਭ ਤੋਂ ਪਹਿਲਾਂ ਉਸਨੇ ਇੱਕ ਸਕਿਉਰਟੀ ਵਾਲੇ ਤੋਂ ਹੀ ਉਹ ਭੇਦ ਕੱਢਿਆ ਕਿ ਫ਼ਾਰਮ ਹਾਊਸ ਦੇ ਕਿਸ ਪਾਸੇ ਤੋਂ ਇੰਝ ਅੰਦਰ ਕੁਝ ਪਹੁੰਚਾਇਆ ਜਾ ਸਕਦਾ ਸੀ।
ਫ਼ਾਰਮ ਹਾਊਸ ਦੇ ਇੱਕ ਪਾਸੇ ਕੰਧ ਆਮ ਨਾਲ ਘੱਟ ਉੱਚੀ ਸੀ। ਜੋ ਪਿੱਛੇ ਖੇਤਾਂ ਵੱਲ ਦੀ ਕੰਧ ਸੀ। ਇਸੇ ਪਾਸੇ ਦਿਨ ਚ ਕੋਈ ਨਹੀਂ ਸੀ ਹੁੰਦਾ।ਇੱਕ ਫਟੀ ਪੁਰਾਣੀ ਕਿਤਾਬ ਵਿੱਚ ਪਿਸਟਲ ਫਿੱਟ ਕਰਕੇ ਪੂਰੀ ਪਲੈਨਿਗ ਨਾਲ ਉਸਨੇ ਕੰਧ ਨਾਲ ਲਗਦੀਆਂ ਝਾੜੀਆਂ ਵਿੱਚ ਸੁੱਟ ਦਿੱਤੀ ਤੇ ਉਸੇ ਰਾਤ ਲੱਭ ਕੇ ਕਿਸੇ ਹੋਰ ਜਗ੍ਹਾ ਦਬਾ ਦਿੱਤੀ ਸਹੀ ਮੌਕੇ ਦੇ ਇੰਤਜ਼ਾਰ ਵਿੱਚ।
ਦੀਪਕ ਜਿਸ ਦਿਨ ਮੁੜਕੇ ਆਉਣ ਲੱਗਾ ਤੇ ਉਹ ਮਨਿੰਦਰ ਤੇ ਮਨਜੋਤ ਚ ਬਿਜ਼ੀ ਹੋ ਗਿਆ ਉਹ ਦਿਨ ਉਸਨੂੰ ਸਭ ਤੋਂ ਸਹੀ ਲੱਗਾ।
ਆਫਿਸ ਅੱਗਿਓ ਇੱਕ ਸਾਈਡ ਤੇ ਲੁਕਵੇਂ ਚ ਕਾਰ ਚ ਬੈਠੀ ਉਹ ਰੂਪੀ ਨੂੰ ਇੱਕਲੀ ਬਾਹਰ ਆਉਣ ਲਈ ਉਡੀਕ ਰਹੀ ਸੀ।
ਮਨਿੰਦਰ ਨੇ ਜਦੋਂ ਕਾਲ਼ ਕੀਤੀ ਸੀ ਓਦੋਂ ਕਾਲ ਪਿੱਕ ਕਰਨ ਉਹ ਬਾਹਰ ਹੀ ਆਈ ਸੀ,ਟੀਨਾ ਤੁਰੰਤ ਉਸਦੇ ਸਾਹਮਣੇ ਆ ਗਈ। ਉਸਨੂੰ ਦੇਖਦਿਆਂ ਹੀ ਕਾਲ਼ ਕੱਟਕੇ ਹਾਲ ਚਾਲ ਪੁੱਛਣ ਲੱਗੀ।
ਹਾਲ ਚਾਲ ਪੁੱਛਦੇ ਹੀ ਬਿਨਾਂ ਕੁਝ ਕਹੇ ਪਿਸਟਲ ਤਾਣ ਕੇ ਤਿੰਨ ਗੋਲੀਆਂ ਦਾਗ ਦਿੱਤੀਆਂ।ਉਸੇ ਸਪੀਡ ਚ ਹਨੇਰੇ ਚ ਗਾਇਬ ਹੋ ਗਈ।
ਲੋਕ ਗੋਲੀਆਂ ਵਾਲ਼ੀ ਸਾਈਡ ਭੱਜ ਰਹੇ ਸੀ ਉਹ ਵਾਪਿਸ ਪਿੱਛੇ ਵੱਲ …ਤੇ ਪਿਸਟਲ ਨੂੰ ਦਲਦਲ ਚ ਪਏ ਕੂੜੇ ਦੇ ਪਏ ਢੇਰਾਂ ਚ ਵਗਾਹ ਮਾਰਿਆ। ਜਿਥੋਂ ਮੁੜ ਲੱਭਣਾ ਸੌਖਾ ਨਹੀਂ ਸੀ।
ਜਦੋੰ ਤੱਕ ਵਾਪਿਸ ਆਈ ਸਭ ਸ਼ਾਂਤ ਹੋ ਗਿਆ ਸੀ।
ਉਸਦਾ ਦਿਲ ਵੀ ਸ਼ਾਂਤ ਹੋ ਗਿਆ ਸੀ।
ਟੀਨਾ ਨੂੰ ਬਿਆਨਾਂ ਤੇ ਸਬੂਤਾਂ ਦੇ ਅਧਾਰ ਤੇ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਤੇ ਰੂਪੀ ਦੇ ਕਤਲ ਕੇਸ ਦੀ ਫਾਇਲ ਬੰਦ ਹੋ ਗਈ।
****************
“ਰੂਪੀ ਤੋਂ ਵੱਧ ਰੋਲ ਕਿਤੇ ਹਰਮਨ ਦਾ ਸੀ,ਉਹ ਐਨੀਆਂ ਜਿੰਦਗੀਆਂ ਬਰਬਾਦ ਕਰਕੇ ਵੀ ਇੰਝ ਐਸ਼ ਹੀ ਕਰੇਗਾ ?”
ਮਨਿੰਦਰ ਦਾ ਸਵਾਲ ਸੀ।
“ਇੱਥੇ ਹਰ ਕੋਈ ਉਸਦੇ ਨਾਲ ਰਲਿਆ ਹੋਇਆ,ਇਥੇ ਇਨਸਾਫ਼ ਮੁਸ਼ਕਿਲ ਏ ।”
ਰਜਿੰਦਰ ਨੇ ਮਨ ਦੀ ਗੱਲ ਕਹੀ।
“ਮੇਰਾ ਵੱਸ ਚੱਲਿਆ ਇੱਕ ਦਿਨ ਉਸਨੂੰ ਸਜ਼ਾ ਜਰੂਰ ਦਵਾਵਾਵਗੀ, ਮਜਲੂਮਾਂ ਦੀ ਜਿੰਦਗ਼ੀ ਬਰਬਾਦ ਕਰਨ ਵਾਲਿਆਂ ਨੂੰ ਸਜ਼ਾ ਦੇਣਾ ਹੀ ਮੇਰਾ ਲਕਸ਼ ਹੈ।
ਰਜਿੰਦਰ ਨੂੰ ਮਨਿੰਦਰ ਵਿੱਚੋ ਇੱਕ ਉਮੀਦ ਦੀ ਕਿਰਨ ਨਜ਼ਰ ਆ ਰਹੀ ਸੀ।
【ਸਮਾਪਤ】
।।ਰੇਵ ਪਾਰਟੀ ਸੀਜ਼ਨ 1 ਇਥੇ ਸਮਾਪਤ ਹੁੰਦਾ ਹੈ।।।
(ਇਹਨਾਂ ਪਾਤਰਾਂ ਦੇ ਨਾਲ ਕੁਝ ਨਵੇਂ ਪਾਤਰ ਜੋੜਕੇ ਜਨਵਰੀ ਵਿੱਚ ਸੀਜ਼ਨ 2 ਲਿਖਾਂਗੇ ,ਸਟੋਰੀ ਘਟਨਾਵਾਂ ਤੇ ਬਾਕੀ ਚੀਜਾਂ ਲਈ ਸੁਝਾਅ ਦੇ ਸਕਦੇ ਹੋ )
ਪਿਆਰ ਕਰਨ ਵਾਲਿਆਂ ਦਾ ਧੰਨਵਾਦ।
(ਨਵੇਂ ਜੁੜੇ ਪਾਠਕ ਮੇਰੀਆਂ ਪੁਰਾਣੀਆਂ ਕਹਾਣੀਆਂ ਪੜ੍ਹਦੇ ਰਿਹੋ। pdf ਹਾਸਿਲ ਕਰਨ ਲਈ 70094 52602 ਤੇ ਮੈਸੇਜ ਕਰ ਦਿਓ )

1 thought on “ਕਹਾਣੀ : ਰੇਵ ਪਾਰਟੀ

 1. Ahmed Ali Khan

  Pls send in hindi

  On Sun, 18 Oct 2020, 3:25 pm Harjot Di Kalam ਹਰਜੋਤ ਦੀ ਕਲਮ, wrote:

  > harjotdikalam posted: ” ਜਿਵੇੰ ਹਰ ਬੰਦੇ ਅੰਦਰ ਕਈ ਬੰਦੇ ਹੁੰਦੇ ਹਨ ਉਵੇਂ ਹੀ ਹਰ
  > ਸ਼ਹਿਰ ਅੰਦਰ ਕਈ ਸ਼ਹਿਰ ਹੁੰਦੇ ਹਨ।ਇਹ ਸ਼ਹਿਰ ਵੀ ਬੰਦੇ ਵਾਂਗ ਨਾਲੋਂ ਨਾਲ ਚੱਲਦੇ ਹੋਏ ਵੀ ਅਲੱਗ
  > ਅਲੱਗ ਚਲਦੇ ਹਨ।ਬਹੁਤ ਥੋੜੇ ਲੋਕਾਂ ਨੂੰ ਪਤਾ ਹੁੰਦਾ ਕਿ ਕਿਸ ਸ਼ਹਿਰ ਵਿੱਚ ਕੀ ਹੋ ਰਿਹਾ
  > ਹੈ,ਬਹੁਤਾ ਕੰਮ ਅਫਵਾਹਾਂ ਤੇ ਚਲਦਾ ਹੈ। ਬੱਸ ਕਦੇ ਕਦੇ ਕੋਈ”
  >

  Like

  Reply

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s