ਕਹਾਣੀ ਸੰਧੂਰੀ ਅੰਬੀਆਂ

ਸੰਧੂਰੀ ਅੰਬੀਆਂ
ਗਰਮੀਆਂ ਆਉਂਦੇ ਹੀ ਜਦੋਂ ਕਦੇ ਗੁਰਜੀਤ ਦੀ ਘਰਵਾਲੀ ਉਸਨੂੰ ਅਚਾਰ ਲਈ ਅੰਬੀਆਂ ਲੈ ਕੇ ਆਉਣ ਲਈ ਆਖਦੀ ਉਹਨੂੰ ਚੜਦੀ ਜਵਾਨੀ ਨਾਨਕਿਆਂ ਦੀ ਉਹ ਦੁਪਹਿਰ ਯਾਦ ਆ ਜਾਂਦੀ ।
ਉਦੋਂ ਵਾਢੀ ਵਿਸਾਖ ਤੋਂ ਸ਼ੁਰੂ ਹੋਕੇ ਕਣਕ ਸਾਂਭਦੇ ਜੇਠ ਵੀ ਟੱਪ ਜਾਂਦੀ ਸੀ । ਉਹਦੇ ਮਾਮਿਆਂ ਦੇ ਖੇਤ ਚ ਅੰਬ ਦੇ ਬੂਟੇ ਸੀ ਤੇ ਨਵੀ ਨਵੀ ਮੋਟਰ ਲਾ ਕੇ ਵੱਡਾ ਔਲੂ ਵੀ ਬਣਾਇਆ ਸੀ ।
ਖੇਤ ਦੀ ਰੋਟੀ ਲੈ ਕੇ ਜਾਂਦਾ ਤਾਂ ਉਹਨੂੰ ਅੰਬੀਆਂ ਤੇ ਮੋਟਰ ਤੇ ਨਹਾਉਣ ਦਾ ਚਾਅ ਹੀ ਰਹਿੰਦਾ । ਨਾਨਕੇ ਆਇਆ ਸਮਝ ਕੇ ਉਹਨੂੰ ਕੋਈ ਕੁਝ ਕਹਿੰਦਾ ਵੀ ਹੀ ਸੀ । ਉਸ ਦਿਨ ਮਾਮੀ ਨੇ ਆਚਾਰ ਲਈ ਅੰਬੀਆਂ ਲਿਆਉਣ ਲਈ ਆਖ ਦਿੱਤਾ ਸੀ । ਉਦੋਂ ਵਾਢੀ ਚ ਪਰਿਵਾਰ ਇੱਕ ਦੂਜੇ ਨਾਲ ਸਾਂਝਾ ਕੰਮ ਕਰਵਾ ਦਿੰਦਾ ਸੀ । ਉਹਨਾਂ ਦੇ ਮਾਮਿਆਂ ਦੇ ਘਰਾਂ ਚੋਂ ਵੀ ਇੱਕ ਪਰਿਵਾਰ ਨਾਲ ਲੱਗਾ ਹੋਇਆ ਸੀ । ਜਿਹਨਾਂ ਚ ਇੱਕ ਕੁੜੀ ਨੀਤੂ ਸੀ ਉਹ ਵੀ ਆਪਣੇ ਨਾਨਕੇ ਹੀ ਆਈ ਹੋਈ ਸੀ ।
ਰੋਟੀ ਖਾ ਹਟਣ ਮਗਰੋਂ ਉਹਨੇ ਮਾਮੀ ਦੀ ਕਹੀ ਗੱਲ ਯਾਦ ਕਰਵਾਈ ਤਾਂ ਮਾਮੇ ਨੇ ਨੀਤੂ ਨੂੰ ਅੰਬੀਆਂ ਤੋੜ ਕੇ ਦੇਣ ਲਈ ਕਹਿ ਕੇ ਬਾਕੀ ਸਾਰੇ ਦੂਰ ਖੇਤ ਕੰਮ ਜਾ ਲੱਗੇ । ਜਾਂਦੇ ਜਾਂਦੇ ਮੋਟਰ ਦੀ ਬਿਜ਼ਲੀ ਚਲਾ ਗਏ ਗੁਰਜੀਤ ਦੇ ਨਹਾਉਣ ਦੀ ਇੱਛਾ ਦੇਖ ਕੇ ਨੀਤੂ ਨੂੰ ਉਮਰੋਂ ਵੱਡੀ ਜਾਣ ਕੇ ਉਹ ਤਾਕੀਦ ਕਰ ਗਏ ਕਿ ਇਹਦੇ ਨਹਾਉਣ ਮਗਰੋਂ ਅੰਬੀਆਂ ਤੇ ਭਾਂਡੇ ਦੇ ਕੇ ਤੋਰ ਕੇ ਆ ਜਾਵੀਂ । ਦੋਵੇਂ ਟੱਬਰ ਆਪਣੇ ਕੰਮ ਜਾ ਲੱਗੇ ।
ਨੀਤੂ ਅੰਬੀਆਂ ਤੋੜਨ ਲੱਗੀ ਤੇ ਗੁਰਜੀਤ ਇੱਕ ਦੋ ਮਿੱਠੀਆਂ ਅੰਬੀਆਂ ਲੱਭ ਆਖ਼ਿਰੀ ਕੱਪੜੇ ਨੂੰ ਛੱਡ ਸਾਰੇ ਕੱਪੜੇ ਉਤਾਰ ਕੇ ਔਲੂ ਚ ਜਾ ਵੜਿਆ ।
ਕੁਝ ਦੇਰ ਚ ਹੀ ਨੀਤੂ ਅੰਬੀਆਂ ਦਾ ਝੋਲਾ ਭਰਕੇ ਹੌਜ਼ੀ ਕੋਲ ਆ ਖਲੋਤੀ । ਗੁਰਜੀਤ ਨੂੰ ਠੰਡੇ ਪਾਣੀ ਚ ਥਰ ਥਰ ਕੰਬਦੇ ਦੇਖ ਹੱਸਣ ਲੱਗੀ ।
” ਐਨਾ ਠੰਡਾ ਤੇ ਬੱਸ ਕਰ ਆਜਾ ਬਾਹਰ ਤੇ ਲੈਜਾ ਅੰਬੀਆਂ । “
“ਮੈਂ ਅਜੇ ਹੋਰ ਨਹਾਉਣਾ ,ਤੂੰ ਜਾ ਮੈਂ ਲੈਜੂ ਆਪੇ ।”
ਪਰ ਉਹ ਰੁਕੀ ਰਹੀ ਗੁਰਜੀਤ ਦੇ ਮਾਮੇ ਦੇ ਸੁਭਾਅ ਦਾ ਉਹਨੂੰ ਪਤਾ ਸੀ । ਜਦੋਂ ਕੁਝ ਦੇਰ ਫੇਰ ਵੀ ਗੁਰਜੀਤ ਬਾਹਰ ਨਾ ਨਿਕਲਿਆ ਤਾਂ ਨੀਤੂ ਦੇ ਮਨ ਚ ਪਤਾ ਨਹੀਂ ਕਿ ਆਇਆ ਉਹ ਵੀ ਉਵੇਂ ਕੱਪੜਿਆਂ ਸਮੇਤ ਹੌਜ਼ੀ ਚ ਨਹਾਉਣ ਲਈ ਵੜ ਗਈ ।
ਹੌਜ਼ੀ ਵੱਡੀ ਤਾਂ ਸੀ ਪਰ ਸੀ ਤਿਲਕਵੀ । ਤਿਲਕਦੀ ਨੂੰ ਗੁਰਜੀਤ ਨੇ ਡਿੱਗਣ ਤੋਂ ਮਸਾ ਬਚਾਇਆ ।ਪਹਿਲੇ ਡੋਬੇ ਨਾਲ ਹੀ ਉਸਨੂੰ ਠੰਡਕ ਦਾ ਅਹਿਸਾਸ ਹੋਇਆ । ਡੋਬੇ ਮਗਰੋਂ ਜਿਵੇਂ ਹੀ ਉਹ ਬਾਹਰ ਨਿੱਕਲੀ ਗੁਰਜੀਤ ਨੇ ਵੇਖਿਆ ਕਿ ਉਸਦਾ ਹਲਕੇ ਰੰਗ ਦਾ ਸੂਟ ਉਸਦੇ ਪੂਰੇ ਸਰੀਰ ਨਾਲ ਚਿਪਕ ਗਿਆ ਸੀ । ਵਾਲ ਗਿੱਲੇ ਹੋਕੇ ਸਿਰ ਨਾਲ ਚਿਪਕ ਗਏ ਤੇ ਚੁੰਨੀ ਮਹਿਜ਼ ਗਲੇ ਚ ਰਹਿ ਗਈ । ਉਸਨੂੰ ਨੀਤੂ ਦੇ ਅੰਦਰ ਪਾਈ ਬ੍ਰਾ ਦਾ ਰੰਗ ਸਪਸ਼ਟ ਦਿਖ ਰਿਹਾ ਸੀ । ਉਸਦਾ ਧਿਆਨ ਮੁੜ ਮੁੜ ਉਸਦੀ ਛਾਤੀ ਤੇ ਟਿਕ ਜਾਂਦਾ । ਨੀਤੂ ਉਸਦੀਆਂ ਨਜਰਾਂ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਤੇ ਇੰਝ ਇੱਕ ਟਕ ਉਸ ਵੱਲ ਦੇਖਣ ਕਰਕੇ ਉਸਨੂੰ ਝਿੜਕ ਵੀ ਦਿੱਤਾ ।

ਪੇਟ ਤੇ ਚਿਪਕੇ ਕਮੀਜ਼ ਨੇ ਓਥੋਂ ਦਾ ਰੰਗ ਤੇ ਧੁੰਨੀ ਨੂੰ ਦਿਖਿਆ ਦਿੱਤਾ ਸੀ । ਆਪਣੇ ਵੱਲ ਇੰਝ ਤੱਕਦੇ ਵੇਖ ਨੀਤੂ ਇੱਕ ਵਾਰ ਤ੍ਰਬਕ ਗਈ । ਉਹ ਗੁਰਜੀਤ ਵਲ ਦੇਖ ਸ਼ਾਇਦ ਉਸਦੇ ਜਵਾਨ ਹੁੰਦੇ ਸਰੀਰ ਦੀ ਜਰੂਰਤ ਉਸਦੀਆਂ ਅੱਖਾਂ ਚ ਪੜ ਰਹੀ ਸੀ ।
ਉਸਨੂੰ ਤਿਲਕਦੀ ਨੂੰ ਬਚਾਉਂਦੇ ਹੋਏ ਉਸਦੇ ਜਿਸਮ ਤੇ ਪਈ ਗੁਰਜੀਤ ਦੇ ਹੱਥਾਂ ਦੀ ਛੂਹ ਐਨੇ ਠੰਡੇ ਪਾਣੀ ਨਾਲ ਵੀ ਨਹੀਂ ਸੀ ਉੱਤਰੀ । ਤੇ ਕਿਸੇ ਮਰਦ ਦਾ ਉਸਦੇ ਇਸ ਤਰਾਂ ਜਿਸਮ ਨੂੰ ਉਸਦੀ ਵੀ ਪਹਿਲੀ ਹੀ ਛੂਹ ਸੀ ।
ਉਹ ਹੌਜ਼ੀ ਚ ਬਿਲਕੁਲ ਬੈਠ ਕੇ ਨਹਾ ਰਹੀ ਸੀ ਮਤੇ ਕੋਈ ਵੇਖ ਨਾ ਲਵੇ । ਤੇ ਖੰਭਾਂ ਤੋਂ ਡਾਰਾਂ ਬਣਦੀ ਕੋਈ ਗੱਲ ਉੱਡ ਜਾਵੇ।
ਦੋਂਵੇਂ ਕਿੰਨਾ ਸਮਾਂ ਨਹਾਉਂਦੇ ਰਹੇ । ਪਰ ਬਿਲਕੁਲ ਚੁੱਪ ਕੋਈ ਹਰਕਤ ਨਹੀਂ ਕੋਈ ਛੂਹ ਨਹੀਂ ।
ਨੀਤੂ ਬਾਹਰ ਨਿੱਕਲੀ ਤੇ ਉਸਨੂੰ ਵੀ ਬਾਹਰ ਨਿੱਕਲਣ ਲਈ ਆਖ ਕੇ ਮੋਟਰ ਦੇ ਕਮਰੇ ਚ ਜਾ ਵੜੀ । ਉਹ ਜਦੋ ਬਾਹਰ ਨਿੱਕਲੀ ਤਾਂ ਉਸਦੇ ਜਿਸਮ ਤੇ ਚਿਪਕੇ ਕੱਪੜਿਆਂ ਨੇ ਉਸਦਾ ਚੜਦਾ ਹੁਸਨ ਹੋਰ ਵੀ ਜਾਹਿਰ ਕਰ ਦਿੱਤਾ ਸੀ । ਉਸਦੀ ਕਮੀਜ਼ ਲੱਕ ਨਾਲ ਚਿੰਮੜੀ ਸੀ । ਜਿਸ ਨਾਲ ਉਸਦੇ ਪੱਟਾਂ ਚ ਝਲਕਦਾ ਆਕਾਰ ਸਾਫ ਸਾਹਮਣੇ ਸੀ ਚਿੱਟੇ ਸੰਗਮਰਰ ਚ ਜਿਵੇਂ ਕਿਸੇ ਨੇ ਲਾਲੀ ਲਗਾ ਦਿੱਤੀ ਹੋਵੇ। ਗੁਰਜੀਤ ਦੇ ਆਪਣੇ ਜਿਸਮ ਚ ਇੱਕ ਅਜੀਬ ਜਿਹਾ ਤਣਾਅ ਸੀ ਇੱਕ ਬੇਚੈਨੀ ਸੀ । ਜ਼ਿਸਨੂੰ ਲੁਕੋ ਕੇ ਹੀ ਉਹ ਬਾਹਰ ਨਿੱਕਲਿਆ ਤੇ ਮੋਟਰ ਵਾਲੇ ਕਮਰੇ ਚ ਵੜਨ ਲੱਗਾ।
ਦਰਵਾਜੇ ਨੂੰ ਹਲਕਾ ਧੱਕਾ ਦੇਣ ਤੋਂ ਪਹਿਲ਼ਾਂ ਉਸਨੇ ਅੰਦਰ ਦੇਖਿਆ ,ਕੁਝ ਪਲਾਂ ਚ ਹੀ ਸੀ ਉਸਦੀ ਅੱਖਾਂ ਹਨੇਰੇ ਕਮਰੇ ਚ ਘੱਟ ਚਾਨਣ ਚ ਜਦੋਂ ਤੱਕ ਦੇਖਣ ਯੋਗ ਹੋ ਗਈਆਂ ।
ਉਸਨੇ ਦੇਖਿਆ ਕਿ ਨੀਤੂ ਮੰਜੇ ਤੇ ਬੈਠੀ ਸੀ ਸ਼ਾਇਦ ਕੱਪੜੇ ਸੁੱਕਣ ਲਈ ਉਹ ਬਾਹਰੋਂ ਹੀ ਨਿਚੋੜ ਰਹੀ ਕਪੜੇ ਉਵੇਂ ਬੇਧਿਆਨੀ ਸੀ ਉਸਦਾ ਸਰੀਰ ਉੱਪਰੋਂ ਪੂਰਾ ਨਗਨ ਸੀ ਨੀਤੂ ਦੇ ਜਿਸਮ ਤੇ ਢਲਦੇ ਪਾਣੀ ਦੀਆਂ ਬੂੰਦਾਂ ਤੇ ਉਸਦੇ ਗਿੱਲੇ ਵਾਲਾਂ ਨੇ ਉਸਦੇ ਸਭ ਤੋਂ ਉੱਭਰੇ ਹਿੱਸੇ ਨੂੰ ਢੱਕਿਆ ਹੋਇਆ ਸੀ । ਉਸਦੀ ਨਜ਼ਰ ਨਾ ਚਾਹੁੰਦੇ ਹੋਏ ਵੀ ਕਿਉਂ ਓਥੇ ਹੂ ਟਿਕੀ ਹੋਈ ਸੀ। ਨੀਤੂ ਨੇ ਆਪਣੇ ਵਾਲਾਂ ਨੂੰ ਝਟਕਿਆ ਤੇ ਉਸਦੇ ਵਾਲ ਪਿੱਠ ਤੇ ਆ ਗਏ । ਅਧਖੁੱਲ੍ਹੇ ਭੇਦ ਗੁਰਜੀਤ ਦੇ ਸਾਹਮਣੇ ਪ੍ਰਤੱਖ ਹੋ ਗਏ ਉਸਨੂੰ ਆਕਾਰ ਰੰਗ ਸਭ ਅੰਬੀਆਂ ਵਰਗਾ ਲੱਗ ਰਹੀਆਂ ਸੀ ਸਿਰਫ ਰੰਗ ਹੀ ਉਹਨਾਂ ਦਾ ਸੰਦੂਰੀ ਸੀ ।
ਉਸਦੀ ਜੀਭ ਜਿਵੇਂ ਕੱਚੀ ਅੰਬੀ ਦੇ ਸੁਆਦ ਨਾਲ ਭਰ ਗਈ ਹੋਵੇ । ਭਾਵੇਂ ਕੱਚੀ ਅੰਬੀਆਂ ਦੇ ਦੁੱਧ ਬੁੱਲਾਂ ਤੇ ਲੱਗ ਜਾਣ ਕਰਕੇ ਕਿੰਨੀ ਵਾਰ ਉਸਦੇ ਬੁੱਲ ਫਟੇ ਸੀ ਤੇ ਮੂੰਹ ਚ ਛਾਲੇ ਹੋ ਗਏ ਸੀ ਪਰ ਫਿਰ ਵੀ ਉਸਦੇ ਮਨ ਚ ਉਹਨਾਂ ਨੂੰ ਛੂਹਣ ਚੂਸਣ ਦਾ ਖਿਆਲ ਕਦੇ ਨਹੀਂ ਸੀ ਗਿਆ ।
ਤੇ ਅੱਜ ਇਸ ਦ੍ਰਿਸ਼ ਨੇ ਉਸਦੇ ਪੂਰੇ ਅੰਗ ਅੰਗ ਚ ਜੋ ਸੁਆਦ ਭਰਿਆ ਸੀ ਸ਼ਾਇਦ ਉਹ ਉਹਨਾਂ ਅੰਬੀਆਂ ਤੋਂ ਵੱਧ ਸੀ ।
ਨੀਤੂ ਦੀ ਨਜਰ ਪਈ ਤਾਂ ਉਹ ਦਰਵਾਜ਼ੇ ਵੱਲ ਦੌੜੀ ,
ਤੇ ਪਟਾਕ ਨਾਲ ਦਰਵਾਜ਼ਾ ਬੰਦ ਕੀਤਾ । ਸਿਰਫ ਇੰਨ੍ਹਾਂ ਹੀ ਉਹ ਸੁਣ ਸਕਿਆ ਕਿ ਕੁਆਰੀਆਂ ਕੁੜੀਆਂ ਨੂੰ ਇੰਝ ਨਹੀਂ ਤੱਕੀਦਾ ।
ਉਸਨੂੰ ਲਗਾ ਜਿਵੇ ਉਸਦੇ ਬਾਪੂ ਵਾਂਗ ਕਹਿ ਰਹੀ ਹੋਵੇ ਕਿ ਕੱਚੀਆਂ ਅੰਬੀਆਂ ਨਹੀਂ ਤੋੜੀਦੀਆਂ ਪੱਕਣ ਦਾ ਇੰਤਜ਼ਾਰ ਕਰੋ ਵਧੇਰੇ ਮਿੱਠੀਆਂ ਹੋਣਗੀਆਂ ।
ਉਹ ਬਿਨਾਂ ਕਪੜੇ ਸੁੱਕਣ ਦਾ ਇੰਤਜ਼ਾਰ ਕੀਤੇ ਡੋਲੂ ਭਰਕੇ ਅੰਬੀਆਂ ਘਰ ਲੈ ਆਇਆ । ਪਰ ਉਸਦੇ ਮਨ ਤੇ ਤਨ ਚ ਜੋ ਤਣਾਅ ਸੀ ਉਹ ਉਸ ਦਿਨ ਮਗਰੋਂ ਵੀ ਕਾਇਮ ਰਿਹਾ ।
ਉਸ ਰਾਤ ਉਸਦੀ ਮਾਮੀ ਨੇ ਜਦੋਂ ਕਿਹਾ ਕਿ ਅੱਜ ਅੰਬੀਆਂ ਦੀ ਚਟਣੀ ਬਹੁਤ ਸਵਾਦ ਬਣੀ ਹੈ ਫਿਰ ਵੀ ਉਸਨੂੰ ਉਹ ਸਵਾਦ ਅਜੇ ਵੀ ਕੁਝ ਨਹੀਂ ਲੱਗਾ ਸ਼ਾਇਦ ਉਸਦੇ ਮਨ ਚ ਸੰਦੂਰੀ ਅੰਬੀਆਂ ਲਈ ਇੱਕ ਝਾਕ ਅਜੇ ਵੀ ਬਾਕੀ ਸੀ …..
ਤੇ ਐਸੀਆਂ ਕਿੰਨੀਆ ਝਾਕਾਂ ਕਿੰਨੇ ਹੀ ਲੋਕ ਉਮਰ ਭਰ ਆਪਣੇ ਮਨ ਚ ਲੁਕੋ ਕੇ ਰੱਖ ਲੈਂਦੇ ਹਨ ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s