Mohini (Punjabi Story of a transgender )

……….ਕੁੜੀ ਇੱਕ ਆਪਣੇ ਘਰ ਫੋਨ ਲਗਾਉਂਦੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਮੈਨੂੰ ਐਵੇਂ ਕਹਿੰਦੇ ਸੀ ਕਿ ਮੁੰਡਾ ਹੋਕੇ ਕੁੜੀਆਂ ਆਲਾ ਮੇਕਅੱਪ ਤੇ ਕੱਪੜੇ ਨਾ ਪਾਇਆ ਕਰ , ਇਹ ਸੁਣਕੇ ਉਸ ਦੇ ਬੌਸ ਨੇ ਪੰਜਵੀ ਮੰਜਿਲ ਤੋਂ ਛਾਲ ਮਾਰ ਦਿੱਤੀ। ਹੋਣੀ ਇੱਕ ਦਿਨ ਦਮਨ ਨਾਲ ਵੀ ਇਵੇਂ ਹੀ ਹੈ ।”
ਦਮਨ ਨੇ ਆਫ਼ਿਸ ਦੇ ਚ ਕਦਮ ਹੀ ਰੱਖਿਆ ਸੀ ਕਿ ਠਹਾਕੇ ਦੀ ਗੂੰਜ ਉਸਦੇ ਕੰਨਾਂ ਚ ਪਈ । ਪ੍ਰਵੀਨ ਨੇ ਸ਼ਾਇਦ ਕੋਈ ਮੋਹਿਨੀ ਉੱਤੇ ਢੁੱਕਦਾ ਅਸ਼ਲੀਲ ਟੋਟਕਾ ਛੱਡਿਆ ਸੀ ,ਉਸਤੋਂ ਪਹਿਲ਼ਾਂ ਮੋਹਿਨੀ ਲੰਘੀ ਸੀ । ਮੋਹਿਨੀ ਨੂੰ ਉਹ ਹੀ ਆਪਣੇ ਨਾਲ ਕਾਰ ਚ ਬਿਠਾ ਕੇ ਆਫਿਸ ਤੱਕ ਲੈ ਕੇ ਆਇਆ ਸੀ ।
ਉਸਦੇ ਤੇ ਮੋਹਿਨੀ ਤੇ ਹੀ ਨਹੀਂ ਲੱਗਪੱਗ ਹਰ ਕਿਸੇ ਕੁੜੀ ਤੇ ਹੀ ਅਸ਼ਲੀਲ ਫੱਬਤੀਆਂ ਕੱਸੀਆਂ ਜਾਣ ਲੱਗ ਜਾਂਦੀਆਂ ਸੀ ,ਜਿਉਂ ਹੀ ਕਿਸੇ ਆਫ਼ਿਸ ਦੇ ਮਰਦ ਨਾਲ ਉਸਦਾ ਉੱਠਣਾ ਬੈਠਣਾ ਸ਼ੁਰੂ ਹੁੰਦਾ ਸੀ । ਪਰ ਮੋਹਿਨੀ ਤੇ ਕੁਝ ਵਧੇਰੇ ਤਿੱਖੇ ਕਮੈਂਟ ਹੁੰਦੇ ਸੀ ।
ਮੋਹਿਨੀ ਨੂੰ ਕੁਦਰਤ ਨੇ ਜਰੂਰਤ ਤੋਂ ਵੱਧ ਦਿੱਤਾ ਸੀ ਜੋ ਹੁਸਨ ਕਿਸੇ ਔਰਤ ਨੂੰ ਮਿਲ ਸਕਦਾ ਸੀ । ਉਸਦੇ ਪਤਲੇ ਤੇ ਗੜਵੇ ਵਰਗੇ ਲੱਕ ਦੀ ਤੋਰ ਕਿਸੇ ਨੂੰ ਵੀ ਉਸ ਵੱਲ ਤੱਕਣ ਲਾ ਦਿੰਦੀ ਸੀ । ਸਾਹਮਣੇ ਤੁਰੇ ਆਉਂਦੇ ਤੇ ਸ਼ਾਇਦ ਹੀ ਕਿਸੇ ਦੀ ਨਿਗ੍ਹਾ ਸੀਨੇ ਤੇ ਟਿੱਕ ਜਾਣ ਤੋਂ ਰੁਕਦੀ ਹੋਵੇ । ਪਤਲੀ ਤੇ ਲੰਮੀ ਗਰਦਨ ਗੋਲ ਜਿਹਾ ਚਿਹਰਾ ਮੋਟੀਆਂ ਅੱਖਾਂ ਤੇ ਚੌੜਾ ਮੱਥਾ ਹਰ ਇੱਕ ਨੂੰ ਵੇਖਣ ਲਈ ਮਜ਼ਬੂਰ ਕਰ ਦਿੰਦਾ ਸੀ । ਪਰ ਅਗਲੇ ਹੀ ਪਲ ਥੋੜ੍ਹਾ ਚਿਹਰੇ ਨੂੰ ਧਿਆਨ ਨਾਲ ਦੇਖਣ ਤੇ ਉਹਦੇ ਚਿਹਰੇ ਤੇ ਥੋੜਾ ਥੋੜਾ ਵਾਲਾਂ ਦੀ ਬਹੁਤਾਤ ਦਿਖਦੀ ਤੇ ਕਿਤੇ ਕਿਤੇ ਚਿਹਰੇ ਦੇ ਨਕਸ਼ ਬੰਦਿਆ ਵਰਗੇ ਜਾਪਦੇ ।
ਜਦੋਂ ਬੋਲਦੀ ਉਦੋਂ ਤਾਂ ਸੱਚਮੁੱਚ ਹੀ ਊਸਦੀ ਭਾਰੀ ਆਵਾਜ਼ ਮਰਦਾਂ ਵਰਗੀ ਲਗਦੀ । ਪਰ ਕਦੇ ਕਦੇ ਵੇਖਣ ਤੇ ਪਿੱਛਾ ਕਰਨ ਵਾਲਿਆਂ ਨੂੰ ਤਾਂ ਉਸਦਾ ਮੱਛੀ ਵਾਂਗ ਤੈਰਦਾ ਸਰੀਰ ਦਿਖਦਾ ਜਿਸਦੀ ਲਚਕ ਦਿਲਾਂ ਚ ਖਲਾਅ ਪੈਦਾ ਕਰ ਦਿੰਦਾ ਤੇ ਲਹੂ ਦੇ ਦੌਰੇ ਨੂੰ ਵਧਾ ਦਿੰਦਾ ।
ਆਫਿਸ ਚ ਨਿੱਤ ਰਹਿਣ ਕਰਕੇ ਤਾਂ ਹਰ ਕੋਈ ਉਸਤੇ ਕਿਸੇ ਗੱਲੋਂ ਤੰਜ ਕੱਸ ਦਿੰਦਾ । ਕਿਸੇ ਨਾ ਕਿਸੇ ਬਹਾਨੇ ਛੇੜਨ ਤੇ ਉਸਦੇ ਜਰਾ ਕੁ ਝੁਕਣ ਤੇ ਅੱਖਾਂ ਗੱਡ ਲੈਣ ਵਾਲੇ ਮਰਦਾਂ ਨੂੰ ਜਦੋਂ ਉਹਨੇ ਕੋਈ ਭਾਅ ਨਾ ਦਿੱਤਾ ਚੁਟਕਲੇ ਮਜ਼ਾਕ ਉਸਤੇ ਵੱਧਣ ਲੱਗੇ ।
ਜਿਹੜੀਆਂ ਬਾਕੀ ਕੁੜੀਆਂ ਵੀ ਉਸ ਨਾਲ ਕੰਮ ਕਰਦੀਆਂ ਉਸਦੇ ਆਮ ਤੋਂ ਵਾਧੂ ਹੁਸਨ ਕਰਕੇ ਸਭ ਉਸ ਨਾਲ ਈਰਖਾ ਕਰਨ ਲੱਗੀਆਂ ਸੀ ।ਐਸੇ ਵੇਲੇ ਜੋ ਸਕਸ਼ ਉਸਦੇ ਨਾਲ ਖੜ੍ਹਾ ਹੋਇਆ ਸੀ ਉਹ ਸੀ ਸਿਰਫ ਦਮਨ ।
ਦਮਨ ਦੇ ਨਾਲ ਹੀ ਉੱਠਦੀ ਬੈਠਦੀ ਉਸ ਨਾਲ ਹੀ ਘਰ ਚਲੇ ਜਾਂਦੀ ਤੇ ਆਫ਼ਿਸ ਆ ਜਾਂਦੀ ।ਪਰ ਚੁਟਕਲੇ ਕਦੇ ਬੰਦ ਨਾ ਹੋਏ । ਹੌਲੀ ਹੌਲੀ ਉਹ ਦੋਂਵੇਂ ਇਸ ਤੋਂ ਅਵਾਜ਼ਾਰ ਹੁੰਦੇ ਗਏ । ਫਿਰ ਦੋਵਾਂ ਤੇ ਕਠਿਆਂ ਤੇ ਵੀ ਜ਼ੋਕ ਬਣਨ ਲੱਗੇ ।ਪਰ ਦਮਨ ਨੂੰ ਕੋਈ ਪਰਵਾਹ ਨਹੀਂ ਸੀ । ਜਿਹੜੀ ਆਵਾਜ਼ ਤੇ ਚਿਹਰਾ ਹੋਰਾਂ ਲਈ ਮਰਦਾਵਾਂ ਸੀ ਉਹੀ ਦਮਨ ਨੂੰ ਹੁਣ ਖਿੱਚ ਪਾਉਣ ਲੱਗਾ ਸੀ । ਉਸ ਨਾਲ ਵਕਤ ਬਿਤਾਉਣਾ ਉਸਨੂੰ ਚੰਗਾ ਲਗਦਾ ਸੀ । ਇਸ ਲਈ ਸਵੇਰ ਤੋਂ ਲੈ ਕੇ ਸ਼ਾਮੀ ਉਸਨੂੰ ਡਰਾਉਪ ਕਰਨ ਤੱਕ ਉਹ ਉਸਦੇ ਨਾਲ ਛਾਏ ਦੀ ਤਰ੍ਹਾਂ ਰਹਿੰਦਾ ਸੀ । ਸਵੇਰ ਦੀ ਗੁੱਡ ਮਾਰਨਿੰਗ ਤੋਂ ਲੈ ਕੇ ਗੁੱਡ ਨਾਈਟ ਤੱਕ ਉਸਦੇ ਨਾਲ ਹੁੰਦੀ ਸੀ । ਲੋਕਾਂ ਦੀਆਂ ਗੱਲਾਂ ਝੱਲਦਾ ਹੋਇਆ ਵੀ ਉਹ ਪਲ ਪਲ ਉਸ ਨਾਲ ਜੀਅ ਲੈਣਾ ਚਾਹੁੰਦਾ ਸੀ ।
ਆਫਿਸ ਦੇ ਮਜ਼ਾਕ ਤੋਂ ਬਿਨਾਂ ਵੀ ਮੋਹਿਨੀ ਦੇ ਅੱਗੇ ਪਿੱਛੇ ਭਟਕਣ ਵਾਲੇ ਬਹੁਤ ਸੀ ,ਬਹੁਤਿਆਂ ਤੋਂ ਉਹ ਤੰਗ ਵੀ ਆ ਜਾਂਦੀ ਸੀ ਕਈ ਵਾਰ ਸਨੂੰ ਚੰਗਾ ਵੀ ਲਗਦਾ ।ਕੁਦਰਤ ਨੇ ਉਸ ਨਾਲ ਜਿਆਦਤੀ ਤਾਂ ਕੀਤੀ ਸੀ ਪਰ ਉਸਦੇ ਬਦਲੇ ਚ ਲੋਕਾਂ ਦੀਆਂ ਨਜ਼ਰਾਂ ਖਿੱਚ ਲੈਣ ਲਈ ਹੋਰ ਬਹੁਤ ਕੁਝ ਦਿੱਤਾ ਵੀ ਸੀ ।ਦਮਨ ਦੇ ਉਸ ਵੱਲ ਵੱਧਦੇ ਝੁਕਾਅ ਨੂੰ ਜਾਣਦੀ ਵੀ ਸੀ ਤੇ ਸਮਝਦੀ ਵੀ ਸੀ । ਪਰ ਇਹ ਊਸਦੀ ਜਿੰਦਗ਼ੀ ਚ ਕੋਈ ਪਹਿਲਾ ਮੌਕਾ ਨਹੀਂ ਸੀ । ਦਮਨ ਤੋਂ ਪਹਿਲਾਂ ਵੀ ਉਸ ਦੀ ਜਿੰਦਗ਼ੀ ਚ ਜੋ ਕੋਈ ਆਇਆ ਜਿਵੇੰ ਉਸਨੂੰ ਛੂਹ ਕੇ ਮੁੜ ਗਿਆ ਹੋਵੇ । ਸਭ ਨੇ ਇਸ਼ਕ ਕੀਤਾ ਇੱਕ ਪ੍ਰੇਮ ਦਾ ਭਰਮ ਵੀ ਸਿਰਜਿਆ ਪਰ ਜਿਉਂ ਹੀ ਰਿਸ਼ਤੇ ਨੂੰ ਮੁਕਾਮ ਦੇਣ ਦਾ ਸਮਾਂ ਆਇਆ ਸਭ ਇਸ਼ਕ ਪਿਆਰ ਤੇ ਬਾਕੀ ਸਭ ਗੱਲਾਂ ਗਾਇਬ ਹੋ ਜਾਂਦੀਆਂ ਤੇ ਸਮਾਜਿਕ ਵਿਸ਼ੇਸ਼ਣ ਹਾਵੀ ਹੋ ਜਾਂਦੇ । ਇਸ ਲਈ ਉਹ ਦਮਨ ਤੋਂ ਜਿੰਨ੍ਹਾਂ ਵੀ ਕੋਸ਼ਿਸ਼ ਕਰਦੀ ਦੂਰ ਰਹਿੰਦੀ । ਮੁੜ ਮੁੜ ਉਹ ਦੁਖੀ ਨਹੀਂ ਸੀ ਹੋਣਾ ਚਾਹੁੰਦੀ ਸੀ । ਕਦੇ ਕਦੇ ਉਹ ਇਗਨੋਰ ਵੀ ਕਰ ਦਿੰਦੀ । ਹੌਲੀ ਹੌਲੀ ਉਸਨੇ ਦਮਨ ਤੋਂ ਲਿਫਟ ਨਾ ਲੈ ਕੇ ਖੁਦ ਦੀ ਸਕੂਟੀ ਤੇ ਆਫਿਸ ਆਉਣਾ ਸ਼ੁਰੂ ਕਰ ਦਿੱਤਾ ।ਆਫਿਸ ਚ ਭਾਵੇਂ ਉਸਨੂੰ ਫਿਰ ਵੀ ਦਮਨ ਨਾਲ ਹੀ ਬੈਠਣਾ ਪੈਂਦਾ । ਇਹ ਉਸਦੇ ਹੱਥੋਂ ਬਾਹਰ ਸੀ। ਕਿਸੇ ਹੋਰ ਨਾਲ ਉਸਨੂੰ ਬੈਠਣਾ ਪਸੰਦ ਨਹੀਂ ਸੀ । ਦਮਨ ਉਸ ਕੋਲੋਂ ਵਾਰ ਵਾਰ ਉਸਦੇ ਬਦਲੇ ਵਿਵਹਾਰ ਦਾ ਕਾਰਨ ਪੁੱਛਦਾ ਤਾਂ ਵੀ ਉਹ ਕਦੇ ਨਾ ਦੱਸਦੀ । ਦਮਨ ਸਮਝਦਾ ਸੀ ਕਿ ਉਹ ਉਸ ਕੋਲੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੀ ਏ। ਜਦੋਂ ਉਹ ਪੁੱਛਦਾ ਕਿ ਕੀ ਕੋਈ ਹੋਰ ਉਸਦੀ ਜਿੰਦਗ਼ੀ ਚ ਹੈ ਉਹ ਫਿਰ ਵੀ ਨਾਂਹ ਚ ਸਿਰ ਹਿਲਾ ਦਿੰਦੀ । ਕਦੇ ਕਦੇ ਆਖ ਵੀ ਦਿੰਦੀ ਕਿ ਉਸਤੋਂ ਵੱਧ ਕੇ ਕਰੀਬ ਕੋਈ ਨਹੀਂ ਹੈ ।
ਜਿੰਨ੍ਹਾਂ ਉਹ ਡੋਰ ਹੋਣ ਦੀ ਕੋਸ਼ਿਸ਼ ਕਰਦੀ ਓਨਾ ਹੀ ਦਮਨ ਉਸਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ । ਪੂਰੇ ਸਟਾਫ ਅੱਗੇ ਮਜ਼ਾਕ ਦਾ ਪਾਤਰ ਬਣਕੇ ਵੀ ਉਸ ਨਾਲ ਜੁੜਨ ਦੀ ਇੱਛਾ ਰੱਖਣ ਵਾਲਾ ਦਮਨ ਊਸਦੀ ਜਿੱਦ ਅੱਗੇ ਹਾਰ ਜਾਂਦਾ ਕਈ ਵਾਰ ਗੁੱਸੇ ਹੋ ਰੋਣਹਾਕਾ ਹੋ ਜਾਂਦਾ । ਉਸਦੀ ਹਾਲਤ ਵੇਖ ਕੇ ਮੋਹਿਨੀ ਵੀ ਉਸਦੇ ਇਸ ਪਿਆਰ ਚ ਪਿਘਲ ਜਾਂਦੀ । ਐਸੇ ਵੇਲੇ ਉਹ ਜੋ ਕਹਿੰਦਾ ਮੰਨ ਲੈਂਦੀ । ਉਸ ਨਾਲ ਆਫਿਸ ਕਾਰ ਚ ਚਲੇ ਜਾਂਦੀ। ਆਫਿਸ ਮਗਰੋਂ ਮਾਰਕੀਟ ਘੁੰਮਣ ਚਲੇ ਜਾਂਦੀ ਜਾਂ ਫਿਰ ਸ਼ਾਮੀ ਝੀਲ ਦੇ ਕੰਢੇ ਕੁਝ ਘੰਟੇ ਕੱਠੇ ਵਕਤ ਬਿਤਾਉਣ ਲਈ ਵੀ । ਉਸ ਦਿਨ ਵੀ ਇੰਝ ਹੀ ਝੀਲ ਦੀ ਸੈਰ ਕਰਕੇ ਤੇ ਕਿੰਨਾ ਟਾਈਮ ਇੱਕ ਦੂਸਰੇ ਦੇ ਹੱਥ ਪਕੜ ਕੇ ਬੈਠੇ ਰਹੇ । ਦਮਨ ਦੇ ਉਸ ਨਾਲ ਜਿੰਦਗ਼ੀ ਬਿਤਾ ਲੈਣ ਦੇ ਕਿੱਸੇ ਸੀ ਤੇ ਪਰ ਮੋਹਿਨੀ ਮੁੜ ਮੁੜ ਉਸਨੂੰ ਇੱਕੋ ਗੱਲ ਚੇਤਾ ਰਹੀ ਸੀ । ਕਿ ਉਹ ਸਿਰਫ ਦੋਸਤ ਹਨ ਇਸਤੋਂ ਵੱਧਕੇ ਕੁਝ ਨਹੀਂ । ਪਰ ਆਪਣੀ ਹੀ ਲੋਰ ਚ ਮਸਤ ਦਮਨ ਮੂੰਹ ਹਨੇਰੇ ਤੇ ਸੁੰਨਸ਼ਾਨ ਦਾ ਫਾਇਦਾ ਚੁੱਕ ਉਸਨੂੰ ਕਿੱਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਮੋਹਿਨੀ ਉਸਨੂੰ ਰੋਕਦੀ ਤੇ ਉਸਤੋਂ ਪਰਾ ਹਟਣ ਦੀ ਕੋਸ਼ਿਸ਼ ਕਰ ਰਹੀ ਸੀ । ਜਦੋਂ ਉਹ ਨਹੀਂ ਸੀ ਛੱਡ ਰਿਹਾ ਪੂਰੇ ਜ਼ੋਰ ਨਾਲ ਝਟਕਾ ਦੇਕੇ ਉੱਠਣ ਲੱਗੀ ਤੇ ਅਚਾਨਕ ਉੱਠ ਕਿਸੇ ਦੌੜ ਰਹੇ ਸਕਸ਼ ਚ ਜਾ ਟਕਰਾਈ ਉਹ ਡਿੱਗਦਾ ਡਿੱਗਦਾ ਸੰਭਲ ਗਿਆ ਪਰ ਮੋਹਿਨੀ ਕੰਕਰੀਟ ਦੇ ਫ਼ਰਸ ਤੇ ਫਿਸਲ ਗਈ । ਪੈਰ ਚ ਤਾਂ ਕੋਈ ਮੋਚ ਆਈ ਹੀ ਸੀ । ਸਗੋਂ ਕੂਹਣੀਆਂ ਤੇ ਗੋਡਿਆਂ ਤੇ ਵਕ ਰਗੜਾਂ ਵੱਜ ਗਈਆਂ ਸੀ । ਦਮਨ ਨੇ ਉਠਾਇਆ ਸੀ ਤਾਂ ਚੱਲਣ ਚ ਮੁਸ਼ਕਿਲ ਹੋ ਰਹੀ ਸੀ ।ਸਹਾਰਾ ਦੇ ਕੇ ਦਮਨ ਉਸਨੂੰ ਗੱਡੀ ਤੱਕ ਲੈ ਕੇ ਆਇਆ ਸੀ । ਜੋ ਹੁਣ ਅਜੇ ਖੁਦ ਨੂੰ ਛੂਹਣ ਵੀ ਦੇ ਨਹੀਂ ਰਹੀ ਸੀ ਉਸਦਾ ਪੂਰਾ ਸਰੀਰ ਦਮਨ ਦੀਆਂ ਬਾਹਾਂ ਚ ਢਿੱਲਾ ਸੀ । ਦਮਨ ਉਸਨੂੰ ਤੋਰ ਕੇ ਲਿਜਾ ਵੀ ਰਿਹਾ ਸੀ ਤੇ ਪੋਲੀਆਂ ਪੋਲੀਆਂ ਚੂੰਢੀਆਂ ਵੀ ਭਰਦਾ ਜਾ ਰਿਹਾ ਸੀ ।
ਮੋਹਿਨੀ ਨਹੀਂ ਚਾਹੁੰਦੀ ਸੀ ਕਿ ਉਹ ਉਸਦੇ ਨਾਲ ਉਸਦੇ ਰੂਮ ਤੱਕ ਜਾਵੇ । ਪਰ ਹੋਰ ਕੋਈ ਆਪਸ਼ਨ ਵੀ ਨਹੀਂ ਸੀ ।ਉਸਨੂੰ ਉਸਦੇ ਰੂਮ ਤੇ ਬੈੱਡ ਤੱਕ ਉਸਨੇ ਬਿਠਾਇਆ ।ਫਿਰ ਉਸਦੇ ਪੈਰ ਤੇ ਆਈ ਮੋਚ ਤੇ ਗੋਡਿਆਂ ਤੇ ਕੂਹਣੀਆਂ ਤੇ ਆਈਆਂ ਰਗੜਾਂ ਤੇ ਮਰਹਮ ਲਾਉਣ ਦੀ ਜਿੱਦ ਵੀ ਕਰਨ ਲੱਗਾ । ਮੋਹਿਨੀ ਸਭ ਸਮਝਦੀ ਸੀ ਇਹ ਸਭ ਬਹਾਨਾ ਸੀ ਅਸਲ ਮਕਸਦ ਕੁਝ ਹੋਰ ਸੀ ਤੇ ਜਿਸ ਲਈ ਕੁਦਰਤੀ ਹੀ ਦਮਨ ਨੂੰ ਮੌਕਾ ਮਿਲ ਗਿਆ ਸੀ । ਦਮਨ ਦੇ ਮਨ ਚ ਜੋ ਖਿਆਲ ਸੀ ਉਹਨਾਂ ਨੂੰ ਮੋਹਿਨੀ ਹਰ ਹਾਲ ਪੁੰਗਰਨ ਤੋਂ ਰੋਕਣਾ ਚਾਹੁੰਦੀ ਸੀ ।
ਸ਼ਿਕਾਰ ਤੇ ਸ਼ਿਕਾਰੀ ਦੀ ਖੇਡ ਜਿਹਾ ਕੁਝ ਉਹਨਾਂ ਚ ਲਗਾਤਾਰ ਘੱਟ ਰਿਹਾ ਸੀ । ਉਹ ਰੋਕਦੀ ਤਾਂ ਦਮਨ ਜਿੱਦ ਕਰਦਾ । ਦਮਨ ਦੇ ਹੱਥ ਉਸਦੇ ਗਿੱਟੇ ਦੀ ਮਾਲਿਸ਼ ਨਹੀਂ ਸੀ ਕਰ ਰਹੇ ਸਗੋਂ ਇੰਝ ਛੇੜ ਰਹੇ ਸੀ ਕਿ ਤਰੰਗਾਂ ਜਿਹੀਆਂ ਛਿੜਨ ਦਾ ਅਹਿਸਾਸ ਬਣ ਜਾਏ । ਉਸਦੇ ਗੋਡਿਆਂ ਤੱਕ ਮੂਹਰੀਆਂ ਉਤਾਂਹ ਕਰਕੇ ਉਹ ਮੁੜ ਆਪਣੇ ਹੱਥਾਂ ਨੂੰ ਕਿਸੇ ਐਕਸਪਰਟ ਵਾਂਗ ਘੁਮਾਉਣ ਲੱਗਾ । ਮੋਹਿਨੀ ਦੀਆਂ ਭਾਰੀਆਂ ਪਰ ਨਰਮ ਪਿੰਡਲੀਆਂ ਨੂੰ ਹੱਥ ਨਾਲ ਛੂਹ ਲੈਣ ਦੇ ਅਹਿਸਾਸ ਨੇ ਹੀ ਉਸਦੀਆਂ ਗੱਲਾਂ ਚ ਤੇਜ਼ੀ ਤੇ ਸਾਹ ਚ ਬੇਅਰਾਮੀ ਲਿਆ ਦਿੱਤੀ ਸੀ । ਗੋਡਿਆਂ ਤੋਂ ਵੀ ਉਤਾਂਹ ਉਸਦੇ ਹੱਥ ਹਰ ਵਾਰ ਕੋਸ਼ਿਸ ਕਰਦੇ ਸੀ ਕਿ ਕੁਝ ਵਧੇਰੇ ਥਾਂ ਤੱਕ ਫਿਰ ਸਕਣ । ਇਹੋ ਜਿਹਾ ਕੁਝ ਉਸਨੇ ਕੂਹਣੀਆਂ ਤੇ ਮਰਹਮ ਲਗਾਉਣ ਵੇਲੇ ਕੀਤਾ ਸੀ । ਮਿਣਨ ਤਨੋਂ ਆਪਣੇ ਸਰੀਰ ਤੇ ਮੋਹਿਨੀ ਦੇ ਸਰੀਰ ਦੀ ਗਰਮੀ ਨਾਲ ਪਸੀਨਾ ਉਸਦੇ ਮੱਥੇ ਤੇ ਚਮਕਣ ਲੱਗਾ ਸੀ । ਪਰ ਇਥੇ ਤੱਕ ਪਹੁੰਚ ਕੇ ਵੀ ਮੋਹਿਨੀ ਆਪਣੇ ਪੂਰੇ ਜਾਬਤੇ ਚ ਸੀ । ਤੇ ਉਹ ਉਸਦੇ ਮਰਹਮ ਲਗਾਉਣ ਦੇ ਡਰਾਮੇ ਨੂੰ ਖਤਮ ਹੋਣ ਮਗਰੋ ਉਸਨੂੰ ਆਪਣੇ ਤੋਂ ਦੂਰ ਹਟਾ ਰਹੀ ਸੀ ਪਰ ਦਮਨ ਪਿੱਛੇ ਹੋਣ ਲਈ ਤਿਆਰ ਨਹੀਂ ਸੀ ਸ਼ਿਕਾਰ ਤੇ ਸ਼ਿਕਾਰੀ ਦਾ ਉਹ ਖੇਲ੍ਹ ਫਿਰ ਸ਼ੁਰੂ ਹੋ ਗਿਆ ਸੀ । ਪਰ ਇੱਥੇ ਮੋਹਿਨੀ ਕੋਲ ਬੱਚ ਜਾਣ ਦੇ ਮੌਕੇ ਘੱਟ ਹੀ ਸੀ ।

ਮੋਹਿਨੀ ਚਾਹੁਣ ਦੇ ਬਾਵਜੂਦ ਉਸ ਕੋਲੋ ਦੂਰ ਨਹੀਂ ਹਟ ਪਾ ਰਹੀ ਸੀ। ਉਸਦੇ ਜਿਸਮ ਦੇ ਅਧੂਰੇ ਜਿਹੇ ਜਜਬਾਤਾਂ ਚ ਵੀ ਛੱਲਾਂ ਵੱਜਣ ਲੱਗੀਆਂ ਸੀ । ਦਮਨ ਦਾ ਇੱਕ ਖਿਸਕਦਾ ਹੋਇਆ ਹੱਥ ਊਸਦੀ ਕੂਹਣੀ ਤੋਂ ਮੋਢੇ ਤੋਂ ਜਕੜਨ ਲੱਗਾ । ਦੂਸਰਾ ਹੱਥ ਉਸਦੇ ਅਣਕੱਜੇ ਗੋਡੇ ਤੋਂ ਪੱਟਾਂ ਦੇ ਉਪੱਰ ਫਿਰਨ ਲੱਗਾ । ਉਸਦੇ ਸਫੇਦ ਪੱਟ ਉਸਨੂੰ ਚਿੱਟੀ ਬਰਫ ਦੀ ਗੇਲੀ ਦਾ ਭੁਲੇਖਾ ਪਾ ਰਹੇ ਸੀ । ਜਿਉਂ ਜਿਉਂ ਉਸਦੇ ਹੱਥ ਖਿਸਕਦੇ ਹੋਏ ਰਹੱਸਮਈ ਕੋਨਿਆਂ ਤੱਕ ਪਹੁੰਚਣ ਲਈ ਯਤਨਸ਼ੀਲ ਸੀ ਤਿਉਂ ਤਿਉਂ ਮੋਹਿਨੀ ਬਰਾਬਰ ਦਾ ਜ਼ੋਰ ਲਗਾ ਕੇ ਤੇ ਪੂਰੇ ਪਿਆਰ ਨਾਲ ਉਸਨੂੰ ਰੁਕ ਜਾਣ ਲਈ ਆਖ ਰਹੀ ਸੀ । ਪਰ ਦਮਨ ਦੇ ਉੱਤੇ ਤਾਂ ਇੱਛਾਵਾਂ ਦਾ ਕਬਜਾ ਇੰਝ ਸੀ ਕਿ ਉਹ ਉਸਨੂੰ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ । ਉਦੋਂ ਤੱਕ ਜਦੋਂ ਤੱਕ ਮੋਹਿਨੀ ਨੇ ਧੱਕਾ ਦੇ ਕੇ ਉਸਨੂੰ ਪਾਸੇ ਨਹੀਂ ਕਰ ਦਿੱਤਾ । ਤੇ ਫੁੱਟ ਫੁੱਟ ਕੇ ਰੋਣ ਲੱਗੀ । ਅਚਾਨਕ ਉਸਦੇ ਰੋਣ ਨੂੰ ਦਮਨ ਸਮਝਿਆ ਨਹੀਂ ।
-“ਮੈਂ ਤੈਨੂੰ ਪਿਆਰ ਕਰਦਾਂ ਹਾਂ , ਤੇ ਸਦਾ ਕਰਦਾ ਰਹਾਗਾਂ । “ਦਮਨ ਨੇ ਮੋਹਿਨੀ ਨੂੰ ਰੋਂਦੀ ਦੇ ਹੱਥਾਂ ਨੂੰ ਚਿਹਰੇ ਤੋਂ ਹਟਾਉਂਦੇ ਹੋਏ ਕਿਹਾ ।
-ਮੈਨੂੰ ਕੋਈ ਪਿਆਰ ਨਹੀਂ ਕਰ ਸਕਦਾ ,ਹਰ ਇੱਕ ਦਾ ਪਿਆਰ ਸਿਰਫ ਦਿਖਾਵਾ ਸੀ ,ਜਦੋਂ ਜਨਮ ਦੇਣ ਵਾਲੇ ਹੀ ਪਿਆਰ ਨਾ ਕਰ ਸਕੇ ਹੋਰ ਕੌਣ ਕਰਦਾ ? ਮੋਹਿਨੀ ਦਾ ਉੱਤਰ ਸੀ ।
-ਪਰ ਮੈਂਨ ਕਰਦਾਂ ਹਾਂ ਤੇ ਇਹ ਜੁਅਰਤ ਰੱਖਦਾ ਹਾਂ ਕਿ ਤੇਰੇ ਨਾਲ ਨਿਭਾ ਸਕਾਂ ,ਮੈਨੂੰ ਤੇਰੀ ਹਰ ਤਰ੍ਹਾਂ ਦੀ ਕਮੀ ਸਵੀਕਾਰ ਹੈ । ਦਮਨ ਦਾ ਉੱਤਰ ਸੀ ।
-ਮੇਰੀ ਕਮੀ ! ਸ਼ਾਇਦ ਤੈਨੂੰ ਇਸਦਾ ਅਹਿਸਾਸ ਨਹੀਂ ਹੈ । ਕੁਦਰਤ ਨੇ ਮੇਰੇ ਨਾਲ ਕਿੱਡੀ ਬੇਇਨਸਾਫੀ ਕੀਤੀ ਹੈ । ਗੁਲਾਬ ਵਰਗਾ ਹੁਸਨ ਦੇ ਕੇ ਮੈਨੂੰ ਅਧੂਰਾ ਬਣਾ ਦਿੱਤਾ । ਸ਼ਾਇਦ ਤੈਨੂੰ ਇਹ ਅਧੂਰਾਪਣ ਸਿਰਫ ਬਾਹਰੋਂ ਦਿਸਦਾ ਹੈ । ਤੈਨੂੰ ਪਤਾ ਨਹੀਂ ਹੈ ਕਿ ਮੈੰ ਇਹਨਾਂ ਕੱਪੜਿਆਂ ਦੇ ਅੰਦਰੋਂ ਇਸਤੋਂ ਵੀ ਵੱਧ ਅਧੂਰੀ ਹਾਂ ।
-“ਮਤਲਬ “ਦਮਨ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ।
-ਹਾਂ ਦਮਨ ਮੈਂ ਔਰਤ ਨਹੀਂ ਹਾਂ ,ਨਾ ਹੀ ਮੈਂ ਮਰਦ ਹਾਂ । ਕੁਦਰਤ ਨੇ ਮੈਨੂੰ ਬਣਾਉਣ ਲੱਗੇ ਕੁਝ ਅੱਧ ਜਿਹੇ ਚ ਛੱਡ ਦਿੱਤਾ । ਤੇ ਮੇਰੇ ਸ਼ਰੀਰ ਨੂੰ “ਹਿਜੜਾ” ਕਹਿਣ ਜੋਗਾ ਹੀ ਬਣਾ ਛੱਡਿਆ ।
ਇੱਕ ਪਲ ਲਈ ਦਮਨ ਦਾ ਸਾਹ ਰੁੱਕ ਗਿਆ ਸੀ । ਅੱਖਾਂ ਅੱਗੇ ਭੰਬੂਤਾਰੇ ਛਾ ਗਏ । ਉਸਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ । ਕੀ ਸੱਚ ਹੈ ਕੀ ਝੂਠ ਹੈ । ਉਹ ਅਵਿਸ਼ਵਾਸ ਨਾਲ ਮੋਹਿਨੀ ਦੀਆਂ ਅੱਖਾਂ ਚ ਤੱਕਣ ਲੱਗਾ । ਜਿਵੇੰ ਉਸਨੂੰ ਲੱਗ ਰਿਹਾ ਸੀ ਉਹ ਸ਼ਾਇਦ ਰਿਸ਼ਤੇ ਤੋਂ ਬਚਣ ਲਈ ਝੂਠ ਬੋਲ ਰਹੀ ਹੋਵੇ ।ਉਸਦੇ ਅੱਖਾਂ ਚ ਆਏ ਅਵਿਸ਼ਵਾਸ ਨੂੰ ਤੱਕ ਮੋਹਿਨੀ ਨੇ ਆਪਣੇ ਕਮਰਬੰਦ ਨੂੰ ਇੱਕ ਝਟਕੇ ਨਾਲ ਖੋਲ੍ਹਕੇ ਬਰਫ਼ ਦੀਆਂ ਗੇਲੀਆ ਵਰਗੇ ਆਪਣੇ ਪੱਟ ਉਸਦੀਆਂ ਅੱਖਾਂ ਦੇ ਸਾਹਮਣੇ ਕਰ ਦਿੱਤੇ ।
ਕੁਝ ਸਕਿੰਟ ਤੋਂ ਪਹਿਲ਼ਾਂ ਹੀ ਉਸਦੀਆਂ ਅੱਖਾਂ ਨੇ ਖੁਦ ਨੂੰ ਸੱਚ ਤੋਂ ਬਚਣ ਲਈ ਬੰਦ ਕਰ ਲਿਆ । ਸੱਚਾਈ ਕੋਲੋਂ ਉਹ ਦੂਰ ਹੋ ਜਾਣਾ ਚਾਹੁੰਦਾ ਸੀ । ਉਸਦੇ ਅੱਖਾਂ ਦੇ ਸਭ ਰੰਗੀਨ ਜਿਹੇ ਸੁਪਨੇ ਇੱਕੋ ਝਲਕ ਚ ਖੋ ਗਏ ਸੀ । ਉਹ ਖੁਦ ਨੂੰ ਧਰਵਾਸ ਦਵੇ ਜਾਂ ਮੋਹਿਨੀ ਨੂੰ ਉਸ ਕੋਲ਼ੋਂ ਬੋਲ ਸਕਣਾ ਸੰਭਵ ਨਹੀਂ ਸੀ ਹੋ ਰਿਹਾ। ਉਹ ਇੱਕ ਦਮ ਉੱਠਿਆ ਤੇ ਲਦਖੜਾਉਂਦੇ ਹੋਏ ਕਦਮਾਂ ਨੂੰ ਸੰਭਾਲਦਾ ਕਾਰ ਚਲਾ ਕੇ ਮੁਸ਼ਕਿਲ ਨਾਲ ਅਪਾਰਟਮੈਂਟ ਪਹੁੰਚਿਆ ਸੀ ।
ਉਹ ਕਿਸੇ ਨਾਲ ਗੱਲ ਨਹੀਂ ਸੀ ਕਰਨਾ ਚਾਹੁੰਦਾ ਪਰ ਉਹ ਉਦਾਸ ਸੀ । ਆਪਣੀ ਉਦਾਸੀ ਨੂੰ ਸਹੀ ਕਰਦੇ ਕਰਦੇ ਪੂਰੀ ਦੀ ਪੂਰੀ ਗੱਲ ਆਪਣੇ ਰੂਮਮੇਟ ਨੂੰ ਕਹਿ ਹੋ ਗਈ । ਉਸਦੇ ਦੁੱਖ ਨੂੰ ਤੇ ਮੋਹਿਨੀ ਦੇ ਸੱਚ ਨੂੰ ਹੁਣ ਤੱਕ ਸਿਰਫ ਉਹ ਦੋਂਵੇਂ ਜਾਣਦੇ ਸੀ ।ਪਰ ਗੱਲ ਉੱਡਦੀ ਉੱਡਦੀ ਸਭ ਕਿਤੇ ਪਹੁੰਚ ਗਈ ।
ਮੋਹਿਨੀ ਰਾਤ ਦੇ ਲੰਘੇ ਤੂਫ਼ਾਨ ਮਗਰੋਂ ਘੱਟੋ ਘੱਟ ਇਹ ਉਮੀਦ ਕਰ ਰਹੀ ਸੀ ਕਿ ਹੁਣ ਦਮਨ ਦੇ ਮਨ ਚ ਉਸ ਲਈ ਕੋਈ ਭੁਲੇਖਾ ਨਹੀਂ ਤੇ ਉਸ ਕੋਲੋ ਹੁਣ ਕੋਈ ਇੰਝ ਪਿਆਰ ਦੇ ਚੱਕਰ ਦਾ ਖ਼ਤਰਾ ਨਹੀਂ । ਸੱਚ ਭਾਵੇਂ ਕੌੜਾ ਸੀ ਪਰ ਸੀ ਦੋਵਾਂ ਲਈ ਲਾਹੇਵੰਦ । ਪਰ ਉਸਤੋਂ ਵੀ ਵੱਡੀ ਘਟਨਾ ਜੋ ਹੋ ਗਈ ਸੀ ਉਹ ਅਗਲੇ ਦਿਨ ਮੁਸ਼ਕੜੀ ਤੇ ਉੱਚੀ ਉੱਚੀ ਹਸਦੇ ਸਾਰੇ ਸਟਾਫ ਤੋਂ ਪਤਾ ਲਗਦੀ ਸੀ ।
“ਮੈਂ ਤਾਂ ਪਹਿਲ਼ਾਂ ਹੀ ਕਹਿੰਦਾ ਸੀ ਸਲਿਓ ਕਿ ਕੱਪੜੇ ਉੱਤਰੇ ਤਾਂ ਅੰਦਰੋ ਕੁਝ ਹੋਰ ਹੀ ਨਿਕਲਣਾ ।” ਕਿਸੇ ਨੇ ਉਸਦੇ ਅੰਦਰ ਆਉਂਦੇ ਹੀ ਤਾਨਾ ਮਾਰਿਆ ਸੀ ।
ਉਸਨੂੰ ਦਮਨ ਦੇ ਨਾਰਾਜ਼ ਹੋ ਜਾਣ ਦਾ ਡਰ ਤਾਂ ਸੀ ਪਰ ਇਹ ਉਮੀਦ ਨਹੀਂ ਸੀ ਕਿ ਇੰਝ ਉਸਦੇ ਬਾਰੇ ਪੂਰੇ ਆਫਿਸ ਚ ਉਡਾ ਦੇਵੇਗਾ । ਤੇ ਉਸਦਾ ਜਿਉਣਾ ਮੁਸ਼ਕਿਲ ਹੋ ਜਾਏਗਾ । ਉਸਨੇ ਦਮਨ ਵੱਲ ਕੀ ਵਾਰ ਤੱਕਣ ਦੀ ਤੇ ਬੁਲਾਉਣ ਦੀ ਕੋਸ਼ਿਸ਼ ਕੀਤੀ । ਪਰ ਉਹ ਖੁਦ ਵੀ ਨਹੀਂ ਸੀ ਬੁਲਾਉਣਾ ਚਾਹੁੰਦਾ ।
ਫਿਰ ਇਹ ਰੋਜ਼ ਦਾ ਡਰਾਮਾ ਹੋਣ ਲੱਗਾ । ਉਸਨੂੰ ਹਿਜੜਾ ਆਖ ਆਖ ਕੇ ਚਿੜਾਇਆ ਜਾਣ ਲੱਗਾ । ਉਸਨੂੰ ਕਿਹਾ ਜਾਂਦਾ ਫਲਾਣੇ ਦੇ ਘਰ ਵਿਆਹ ਹੋਇਆ ਜਾਂ ਮੁੰਡਾ ਹੋਇਆ ਵਧਾਈ ਮੰਗ ਲਿਆਓ । ਜਾਂ ਕੋਈ ਮਲਕੜੇ ਜਿਹੇ ਪੁੱਛਦਾ ਇੱਕ ਰਾਤ ਦਾ ਦੱਸ ਕਿ ਲਵੋਗੇ ਭਾਜੀ.
ਉਸਦਾ ਦਮ ਘੁੱਟਣ ਲੱਗਾ ,ਤੇ ਇੱਕ ਰਾਤ ਉਸਨੇ ਨੌਕਰੀ ਛੱਡ ਕੇ ਕਿਸੇ ਹੋਰ ਸ਼ਹਿਰ ਨੱਠ ਜਾਣ ਦੀ ਪਲੈਨਿੰਗ ਕਰ ਲਈ । ਇੰਝ ਹੀ ਭਟਕਦੇ ਹੋਏ ਉਸਨੇ ਹੁਣ ਤੱਕ ਜਿੰਦਗ਼ੀ ਕੱਢੀ ਸੀ ।
ਜਦੋਂ ਤੋਂ ਉਹ ਜੰਮੀ ਸੀ । ਉਸਦੇ ਡੇਰੇ ਦੇ ਗੁਰੂ ਨੇ ਉਸਨੂੰ ਦੱਸਿਆ ਸੀ ,ਕਿ ਮੂੰਹ ਹਨੇਰੇ ਹੀ ਕੋਈ ਉਸਨੂੰ ਡੇਰੇ ਦੇ ਦਰਵਾਜ਼ੇ ਤੇ ਛੱਡ ਗਿਆ । ਇਹਨਾਂ ਸੋਹਣਾ ਰੰਗ ਤੇ ਆਮ ਬੱਚਿਆਂ ਨਾਲੋਂ ਵੱਧ ਤਕੜਾ ਸਰੀਰ ਤੇ ਉੱਪਰੋਂ ਉਸ ਸ਼ੀਤ ਸਵੇਰ ਚ ਵੀ ਉਹ ਬਿਲਕੁਲ ਨਹੀਂ ਰੋ ਰਹੀ ਸੀ । ਤੇ ਜਦੋਂ ਉਸਨੇ ਪਹਿਲੀ ਵਾਰ ਉਸਨੂੰ ਬਾਹਾਂ ਚ ਭਰਕੇ ਨਿੱਘ ਦਿੱਤਾ ਸੀ । ਤਾਂ ਉਸਦੇ ਚਿਹਰੇ ਤੇ ਅੰਗੂਠੇ ਨੂੰ ਚੁੰਘਦੇ ਹੋਏ ਮੁਸਕਰਾਹਟ ਸੀ ਦਿਲ ਨੂੰ ਭਹੁੰਦੀ । ਇਸੇ ਲਈ ਉਸਦੇ ਗੁਰੂ ਨੇ ਉਸੇ ਦਿਨ ਉਸਦਾ ਨਾਮ ਮੋਹਿਨੀ ਰੱਖ ਦਿੱਤਾ ਸੀ । ਉਸਦਾ ਵਚਨ ਸੀ ਕਿ ਇਹ ਡੇਰੇ ਦੇ ਸਭ ਦੀ ਸਭ ਤੋਂ ਆਕਰਸ਼ਿਤ ਸੁੰਦਰੀ ਹੋਏਗੀ ।
ਤੇ ਉਸਦਾ ਵਚਨ ਸੱਚ ਹੋਇਆ ਸੀ । ਊਹ ਸੱਚਮੁੱਚ ਬਹੁਤ ਸੁੰਦਰ ਸੀ । ਇਹ ਉਦੋਂ ਸੀ ਜਦੋਂ ਉਸਨੂੰ ਔਰਤ ਮਰਦ ਤੇ ਹਿਜੜਾ ਹੋਣ ਦਾ ਫ਼ਰਕ ਨਹੀਂ ਸੀ ਪਤਾ । ਪਤਾ ਨਹੀਂ ਵਧਾਈਆਂ ਮੰਗਦੇ ਮੰਗਦੇ ਕਦੋੰ ਉਸਦੇ ਮਨ ਚ ਪੜ੍ਹਨ ਦਾ ਸ਼ੌਂਕ ਜਾਗ ਗਿਆ ਸੀ ।ਡੇਰੇ ਦੇ ਗੁਰੂ ਨੇ ਉਸਨੂੰ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ । ਜਿਉਂ ਜਿਉਂ ਵੱਡੀ ਹੁੰਦੀ ਗਈ ਉਸਨੂੰ ਬਹੁਤ ਗੱਲਾਂ ਸਮਝ ਆਉਣ ਲੱਗੀਆਂ । ਕਿਵੇਂ ਸਕੂਲ ਚ ਉਸ ਨਾਲ ਵਿਤਕਰਾ ਹੁੰਦਾ ਸੀ । ਕੁੜੀਆਂ ਉਸਦੀ ਸੱਚਾਈ ਜਾਣ ਕੇ ਆਪਣੇ ਨਾਲ ਬਿਠਾਉਣਾ ਨਾ ਚਾਹੁੰਦੀਆਂ ਤੇ ਮੁੰਡੇ ਉਸ ਨਾਲ ਵਾਹ ਲਗਦੀ ਛੇੜਖਾਨੀਆਂ ਕਰਦੇ । ਬਹੁਤੀ ਵਾਰ ਉਸਨੂੰ ਅਲਗ ਹੀ ਬੈਠਣਾ ਪੈਂਦਾ ।ਉਸਦੇ ਹਿਜੜਾ ਹੋਣ ਤੇ ਫਿਕਰੇ ਕੱਸੇ ਜਾਂਦੇ । ਕੱਲਿਆਂ ਘੇਰ ਕੇ ਉਸਨੂੰ ਸਕੂਲੋਂ ਬਾਹਰ ਕੱਲੇ ਮਿਲਣ ਦੀ ਪੇਸ਼ਕਸ਼ ਹੁੰਦੀ ।
ਹਰ ਤਰ੍ਹਾਂ ਦੇ ਸੋਸ਼ਣ ਨੂੰ ਝਲਦੀ ਉਹ ਪੜਦੀ ਰਹੀ । ਤੇ ਕਦੇ ਕਦੇ ਕਦੇ ਵਧਾਈਆਂ ਵੇਲੇ ਡੇਰੇ ਦੇ ਕਿਸੇ ਟੋਲੇ ਦੇ ਨਾਲ ਵੀ ਜਾਂਦੀ । ਜੋ ਲੋਕ ਬਾਹਰ ਉਸਤੇ ਫਿਕਰੇ ਕੱਸਦੇ ਸੀ,ਮਜ਼ਾਕ ਉਡਾਉਂਦੇ ਸੀ ।ਉਹੋ ਹੀ ਵਧਾਈਆਂ ਵੇਲੇ ਉਹਨਾਂ ਕੋਲ਼ੋਂ ਅਸ਼ਰੀਵਾਦ ਮੰਗਦੇ ,ਕੋਈ ਮੁੰਡੇ ਦੇ ਵਿਆਹ ਦਾ ਕੋਈ ਮੁੰਡਾ ਜੰਮਣ ਦਾ । ਪੈਰੀਂ ਹੱਥ ਲਾ ਕੇ ਇੱਜਤ ਦਿੰਦਾ ਇਹ ਸਮਾਜ ਉਸਨੂੰ ਉਸ ਦਿਨ ਤੋਂ ਹੀ ਦੋਗਲਾ ਲੱਗਣ ਲੱਗ ਗਿਆ ਸੀ । ਆਪਣੀ ਜਿੰਦਗ਼ੀ ਤੋਂ ਤੇ ਆਪਣੇ ਆਪ ਤੋਂ ਇੱਕ ਘਿਰਣਾ ਜਹੀ ਹੋ ਗਈ ।
ਜਵਾਨੀ ਦੀਆਂ ਪੌੜੀਆਂ ਚੜਦੀ ਜਦੋਂ ਉਸਨੇ ਆਪਣੇ ਆਸੇ ਪਾਸੇ ਇਸ਼ਕ ਵਿਖਰਦਾ ਦੇਖਿਆ ਤੇ ਉਸ ਦੀ ਲੋੜ ਤੇ ਔਰਤ ਮਰਦ ਦੇ ਲੁਕਵੇਂ ਰਿਸ਼ਤੇ ਬਾਰੇ ਪੜ੍ਹਿਆ ਸੁਣਿਆ ਤਾਂ ਆਪਣੀ ਬੇਲੋੜੀ ਜਿੰਦਗ਼ੀ ਤੋਂ ਰਹਿੰਦਾ ਖੂੰਹਦਾ ਪਿਆਰ ਘੱਟ ਗਿਆ । ਭਲਾ ਉਸ ਜਿੰਦਗ਼ੀ ਦਾ ਕੀ ਫਾਇਦਾ ਜਿਸਨੂੰ ਨਾ ਮਾਂ ਬਾਪ ਦਾ ਪਿਆਰ ਮਿਲਿਆ ਨਾ ਭੈਣ ਭਰਾ ਦਾ ਤੇ ਨਾ ਹੀ ਜਿਸਨੂੰ ਕੋਈ ਮਰਦ ਹੀ ਅਪਣਾਏਗਾ । ਸਭ ਨੂੰ ਖੁਸ਼ੀਆਂ ਵੰਡਣ ਵਾਲਿਆਂ ਦੀ ਆਪਣੀ ਵਾਰੀ ਝੋਲੀ ਖਾਲੀ ਸੀ । ਇਸ ਲਈ ਉਸਨੇ ਸਕੂਲ ਮਗਰੋਂ ਪੜ੍ਹਾਈ ਵੀ ਬੰਦ ਕਰ ਦਿੱਤੀ ਅੱਗੇ ਪੜ੍ਹਨ ਦਾ ਮਨ ਤਿਆਗ ਦਿੱਤਾ ਸੀ । ਫਿਰ ਇੱਕ ਦਿਨ ਗੁਰੂ ਨਾਲ ਉਸਨੇ ਉਸ ਅਨੁਸ਼ਠਾਨ ਚ ਜਾਣ ਦਾ ਮੌਕਾ ਮਿਲਿਆ ਜਿਸ ਬਾਰੇ ਉਸਨੇ ਸਿਰਫ ਸੁਣਿਆ ਸੀ । ਹੁਣ ਉਹ ਇਸ ਲਾਇਕ ਹੋ ਗਈ ਸੀ ਕਿ ਉਸ ਭਰਵੇਂ ਕੱਠ ਚ ਜਾ ਸਕੇ।

ਮੋਹਿਨੀ ਤਮਿਲਨਾਡੂ ਦੇ ਵਿਲੁਪੁਰਮ ਜਿਲ੍ਹੇ ਦੇ ਕੂਵਾਗਾਮ ਪਿੰਡ ਚ ਹਰ ਸਾਲ ਅਪ੍ਰੈਲ ਦੇ ਮਹੀਨੇ ਚਲਦੇ 18 ਦਿਨ ਲੰਮੇ ਇਸ ਅਰਾਵਨੀ ਅਨੁਸ਼ਠਾਨ ਬਾਰੇ ਸਾਲਾਂ ਤੋਂ ਸੁਣਦੀ ਆ ਰਹੀ ਸੀ । ਤੇ ਇਸਦੀ ਕਹਾਣੀ ਉਸਦੇ ਸੁਪਨਿਆਂ ਦਾ ਇੱਕ ਹਿੱਸਾ ਬਣ ਗਈ ਸੀ ।
ਕਹਾਣੀ ਇਹ ਸੀ ਕਿ ਮਹਾਂਭਾਰਤ ਚ ਅਰਜੁਨ ਤੇ ਊਸਦੀ ਨਾਗਾ ਰਾਣੀ ਊਲੂਪੀ ਦਾ ਪੁੱਤਰ ਅਰਾਵਨ ਪਾਂਡਵਾਂ ਦੀ ਜਿੱਤ ਲਈ ਖੁਦ ਦਾ ਬਲੀਦਾਨ ਦੇਣ ਦਾ ਪ੍ਰਣ ਕਰਦਾ ਹੈ । ਜਿਸਤੋਂ ਖੁਸ਼ ਹੋਕੇ ਭਗਵਾਨ ਕ੍ਰਿਸ਼ਨ ਉਸਨੂੰ ਤਿੰਨ ਵਰਦਾਨ ਦਿੰਦੇ ਹਨ । ਪਹਿਲਾ ਪੂਰੀ ਮਹਾਂਭਾਰਤ ਨੂੰ ਅੰਤ ਤੱਕ ਵੇਖਣ ਦਾ ,ਦੂਸਰਾ ਯੁੱਧ ਚ ਇੱਕ ਹੀਰੋ ਦੀ ਤਰ੍ਹਾਂ ਕਿਸੇ ਮਹਾਨ ਯੋਧੇ ਹੱਥੋਂ ਮੌਤ ,ਤੇ ਤੀਸਰਾ ਮਰਨ ਤੋਂ ਪਹਿਲਾਂ ਵਿਆਹ ਤਾਂ ਜੋ ਉਸਦਾ ਸੰਸਕਾਰ ਹੋ ਸਕੇ ( ਕਿਉਕਿ ਕੁਆਰਿਆਂ ਨੂੰ ਦੱਬਿਆ ਜਾਂਦਾ ਸੀ ) .ਪ੍ਰੰਤੂ ਉਸਦੀ ਮੌਤ ਦੇ ਪੱਕਿਆਂ ਹੋਣ ਕਰਕੇ ਕੋਈ ਵੀ ਇਸਤਰੀ ਵਿਧਵਾ ਹੋ ਜਾਣ ਦੇ ਡਰੋਂ ਉਸ ਨਾਲ ਵਿਆਹ ਲਈ ਰਾਜ਼ੀ ਨਹੀਂ ਸੀ । ਤਾਂ ਸ਼੍ਰੀ ਕ੍ਰਿਸ਼ਨ “ਮੋਹਿਨੀ” ਦਾ ਰੂਪ ਧਾਰਕੇ ਉਸਦੇ ਨਾਲ ਇੱਕ ਰਾਤ ਲਈ ਵਿਆਹ ਕਰਕੇ ਉਸਦੀ ਇਸ ਆਖ਼ਿਰੀ ਇੱਛਾ ਨੂੰ ਪੂਰਾ ਕਰਦੇ ਹਨ । ਤੇ ਅਗਲੇ ਦਿਨ ਉਸਦੇ ਬਲੀਦਾਨ ਮਗਰੋਂ ਵਿਰਲਾਪ ਹੁੰਦਾ ਹੈ । ਇਸ ਪੂਰੀ ਕਹਾਣੀ ਨੂੰ ਇਸ ਉਤਸਵ ਚ ਦੁਹਰਾਇਆ ਜਾਂਦਾ ਹੈ ਜਿੱਥੇ 18 ਦਿਨ ਇਸ ਉਤਸਵ ਦੇ 16ਵੇਂ ਦਿਨ ਪੂਰਨਮਾਸ਼ੀ ਵਾਲੇ ਦਿਨ ਸਾਰੇ ਹੀ ਹਿਜੜੇ ਭਗਵਾਨ ਦੀ ਮੂਰਤੀ ਨਾਲ ਇੱਕ ਇੱਕ ਕਰਕੇ ਵਿਆਹ ਰਚਾਉਂਦੇ ਹਨ । ਤੇ ਵਿਆਹ ਤੋਂ ਅਗਲੇ ਦਿਨ ਵਿਧਵਾ ਹੋਣ ਤੇ ਵਿਰਲਾਪ ਕਰਦੇ ਹਨ ।
ਮੋਹਿਨੀ ਨੂੰ ਜਦੋਂ ਆਪਣੇ ਨਾਮ ਦਾ ਵਿਸ਼ਨੂੰ ਦੇ ਅਵਤਾਰ ਨਾਲ ਜੁੜਨ ਬਾਰੇ ਪਤਾ ਲੱਗਾ ਸੀ । ਉਸਦੇ ਮਨ ਚ ਢਹਿੰਦਾ ਹੋਇਆ ਆਤਮ ਵਿਸ਼ਵਾਸ ਮੁੜ ਜਾਗਿਆ ਸੀ । ਜਦੋਂ ਸਮਾਜਕ ਤੌਰ ਤੇ ਕਿਸੇ ਇੱਛਾ ਨੂੰ ਪੂਰਾ ਨਾ ਕੀਤਾ ਜਾ ਸਕੇ ਉਸਨੂੰ ਇੰਝ ਇੱਕ ਭਰਮ ਸਿਰਜ ਕੇ ਪੂਰਾ ਕਰ ਲੈਣ ਦੀ ਤਮੰਨਾ ਉਸਦੇ ਮਨ ਚ ਉੱਛਲ ਰਹੀ ਸੀ ।
ਅਪ੍ਰੈਲ ਦੇ ਮਹੀਨੇ ਚ ਸ਼ਹਿਰ ਤੇ ਪਿੰਡ ਉੱਤਰ ਭਾਰਤ ਨਾਲੋਂ ਵੱਧ ਗਰਮ ਸੀ । ਉੱਪਰੋਂ ਭਾਂਤ ਭਾਂਤ ਦੀਆਂ ਬੋਲ਼ੀਆਂ ਬੋਲਦੇ ਆਪਣੇ ਵਰਗੇ ਹਜਾਰਾਂ ਹੀ ਅਧੂਰੇ ਜਾਪਦੇ ਲੋਕਾਂ ਚ ਵਿਚਰ ਕੇ ਪਹਿਲੀ ਵਾਰ ਬਰਾਬਰ ਦੇ ਲੋਕਾਂ ਵਰਗੇ ਅਹਿਸਾਸ ਉਸ ਦੇ ਦਿਲ ਚ ਪਨਪੇ ਸੀ । ਹਰ ਦਿਨ ਅਲੱਗ ਤਰ੍ਹਾਂ ਦੇ ਉਤਸਵ ਸੀ ,ਕਿੰਨੇ ਹੀ ਤਰ੍ਹਾਂ ਦੇ ਲੋਕ ਸੀ ,ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਸਭ ਦੇ ਭਲੇ ਲਈ ਜੋ ਕੁਝ ਸੀ ਸਭ ਬਾਰੇ ਦਸ ਰਹੇ । ਸਭ ਤੋਂ ਮਹੱਤਵਪੂਰਨ ਜੋ ਸੀ ਉਹ ਹਿਜੜਿਆ ਦੇ ਅਧਿਕਾਰਾਂ ਬਾਰੇ ,ਉਹਨਾਂ ਲਈ ਸਰਕਾਰ ਦੀਆਂ ਯੋਜਨਾਵਾਂ ,ਸਿੱਖਿਆ ਸਿਹਤ ਨੌਕਰੀ ਤੇ ਸਕਿੱਲ ਦੀ ਟ੍ਰੇਨਿੰਗ ਤੇ ਸਿਹਤ ਸੰਭਾਲ ਖਾਸ ਕਰਕੇ ਏਡਜ਼ ਤੇ ਹੋਰ ਸੈਕਸੂਲ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ।
ਤੇ ਉਤਸਵ ਤਾਂ ਜਾਰੀ ਹੀ ਸੀ । ਰੋਜ਼ ਹੀ ਅਰਾਵਨ ਦੇ ਬਿਨਾਂ ਧੜ ਤੋਂ ਮੂਰਤੀ ਅੱਗੇ ਮਹਾਂਭਾਰਤ ਦੀਆਂ ਘਟਨਾਵਾਂ ਹੂੰਦੀਆਂ ਸੀ ।ਉਸ ਮਗਰੋਂ ਕਿੰਨੇ ਹੀ ਹੋਰ ਪ੍ਰੋਗਰਾਮ ਤੇ ਆਪਸੀ ਗਾਉਣ ਬਿਊਟੀ ਵਰਗੇ ਮੁਕਾਬਲੇ । ਪਰ ਮੋਹਿਨੀ ਲਈ ਸਭ ਤੋਂ ਵੱਧ ਉਡੀਕ ਵਾਲੀ ਜੋ ਘਟਨਾ ਸੀ ਉਹ ਵਿਆਹ ਹੀ ਸੀ । ਉਸ ਦਿਨ ਆਮ ਨਾਲੋਂ ਚਹਿਲ ਪਹਿਲ ਕੁਝ ਜ਼ਿਆਦਾ ਸੀ । ਹਰ ਕੋਈ ਆਪਣੇ ਕੋਲ ਮੌਜੂਦ ਸਭ ਤੋਂ ਸੋਹਣੇ ਕੱਪੜਿਆਂ ਵਿੱਚ ਸੀ। ਮੇਕਅੱਪ ,ਚੂੜੀਆਂ ਗਹਿਣੇ ਨਾਲ ਭਰੇ ਹੋਏ ਸ਼ਰੀਰ । ਹਰ ਕੋਈ ਵੱਧ ਤੋਂ ਵੱਧ ਸੋਹਣਾ ਦਿਸਣ ਦਾ ਚਾਹਵਾਨ ਸੀ । ਹਜਾਰਾਂ ਹੀ ਤਰ੍ਹਾਂ ਦੇ ਸੈਂਟ ਤੇ ਸਰੀਰ ਦੀਆਂ ਮਹਿਕਾਂ ਆਪਸ ਚ ਰਲਗੱਡ ਹੋ ਗਈਆਂ ਸੀ । ਮੋਹਿਨੀ ਤਾਂ ਵੈਸੇ ਹੀ ਸਰੀਰ ਪੱਖੋਂ ਸੁੰਦਰਤਾ ਚ ਸਭ ਤੋਂ ਮੋਹਰੀ ਸੀ ।ਜਿਉਂ ਜਿਉਂ ਗਹਿਣਿਆਂ ,ਕੱਪੜਿਆਂ ਤੇ ਮੇਕਅੱਪ ਦਾ ਰੰਗ ਉਸਤੇ ਚੜ੍ਹਿਆ ਤਾਂ ਸਮਝੋ ਸੂਰਜ ਦੀ ਲਾਲੀ ਵੀ ਉਸਦੇ ਅੱਗੇ ਸ਼ਰਮਾ ਗਈ ਸੀ । ਤੇ ਸਭ ਇੱਕ ਲਾਈਨ ਚ ਖੜ ਵਾਰੀ ਵਾਰੀ ਅਰਾਵਨ ਦੀ ਮੂਰਤ ਨਾਲ ਵਾਰੀ ਵਾਰੀ ਵਿਆਹ ਰਚਾਉਂਦੇ ਗਏ । ਪੁਜਾਰੀ ਸਭ ਦੇ ਮੱਥੇ ਚ ਅਰਾਵਨ ਦੇ ਨਾਮ ਦਾ ਸੰਧੂਰ ਭਰਦਾ ਗਿਆ । ਆਪਣੇ ਮੱਥੇ ਤੇ ਪੁਜਾਰੀ ਦੀਆਂ ਉਂਗਲਾ ਦੀ ਛੋਹ ਤੇ ਭਰੇ ਸੰਧੂਰ ਨੂੰ ਮਹਿਸੂਸ ਕਰ ਕੁਝ ਪਲਾਂ ਲਈ ਇੱਕ ਪੂਰੇ ਇਨਸਾਨ ਹੋਣ ਦਾ ਅਹਿਸਾਸ ਉਸਦੇ ਦਿਲ ਚ ਬਣਿਆ ਸੀ ।
ਇਹ ਅਹਿਸਾਸ ਉਸ ਇੱਕ ਰਾਤ ਲਈ ਉਹਨਾਂ ਸਭ ਚ ਇੱਕੋ ਵਾਰ ਜਾਗਦਾ । ਜਿਥੇ ਉਹ ਆਪਣੇ ਮਨ ਤੇ ਤਨ ਦੀਆਂ ਇੱਛਾਵਾਂ ਨੂੰ ਦਬਾਉਂਦੇ ਨਹੀਂ ਸਗੋਂ ਉਭਾਰਦੇ ਹਨ । ਜਦੋਂ ਸਭ ਕੁਝ ਖੁੱਲ੍ਹ ਕੇ ਕਰ ਸਕਦੇ ਸੀ ਬਿਨਾਂ ਕਿਸੇ ਸ਼ਰਮ ਤੋਂ ਇੱਕ ਪੂਰਨ ਔਰਤ ਦੇ ਵਾਂਗ । ਅਧੂਰੇ ਹੋਣ ਦਾ ਅਹਿਸਾਸ ਕਿੰਨਾ ਬੁਰਾ ਹੁੰਦਾ ਹੈ ਜਿਸਤੋਂ ਬਚਣ ਲਈ ਇਨਸਾਨ ਹਜਾਰਾਂ ਹੀ ਭਰਮ ਰਚਦਾ ਹੈ । ਇਸ ਭਰਮ ਨੂੰ ਮੋਹਿਨੀ ਵੀ ਜਿਉਣਾ ਚਾਹੁੰਦੀ ਸੀ ।
ਉਸ ਰਾਤ ਦੇ ਜਸ਼ਨ ਚ ਜਦੋਂ ਸਭ ਖੁਸ਼ੀਆਂ ਮਨਾ ਰਹੇ ਸੀ । ਉਦੋਂ ਉਸ ਉਤਸਵ ਚ ਕਿੰਨੇ ਹੀ ਨੌਜਵਾਨ ਵੀ ਦਾਖਿਲ ਹੋ ਚੁੱਕੇ ਸੀ । ਹਰ ਨਵੀ ਵਿਆਹੀ ਆਪਣੀ ਪਸੰਦ ਦੇ ਨੌਂਜਵਾਨ ਨਾਲ ਮਸਤੀ ਕਰ ਰਹੀ ਸੀ ਤੇ ਇੱਕ ਇੱਕ ਕਰਕੇ ਸਭ ਪੰਡਾਲ ਵਿਚੋਂ ਗਾਇਬ ਹੁੰਦੇ ਗਏ । ਮੋਹਿਨੀ ਦੀਆਂ ਨਜ਼ਰਾਂ ਕਈਆਂ ਨਾਲ ਮਿਲੀਆਂ ਤੇ ਫਿਰ ਅਖੀਰ ਇੱਕ ਨਾਲ ਇੰਝ ਖੁੱਭੀਆਂ ਕਿ ਉਸਦਾ ਨੱਚਣਾ ਗਾਉਣਾ ਤੇ ਮਸਤੀ ਉਸ ਨਾਲ ਸ਼ੁਰੂ ਹੋ ਗਈ। ਹੋਰਾਂ ਵਾਂਗ ਕਦੋੰ ਉਹਵੀ ਹੱਥ ਪਕੜ ਕਿਸੇ ਕਮਰੇ ਦੇ ਹਨੇਰੇ ਕੋਨੇ ਚ ਦੁਬਕ ਗਈ ਉਸਨੂੰ ਨਹੀਂ ਪਤਾ ਲੱਗਾ ।ਵਿਆਹ ਦੀ ਮਸਤੀ ਜਸ਼ਨ ਤੇ ਸਰੂਰ ਉਸਤੇ ਪੂਰਾ ਭਾਰੂ ਸੀ । ਆਪਣੇ ਆਪ ਨੂੰ ਭਗਵਾਨ ਦੇ ਹਵਾਲੇ ਕਰਨ ਮਗਰੋਂ ਕਾਹਦਾ ਡਰ ? ਇਸ ਲਈ ਉਸਦੇ ਮਨ ਚ ਇਹ ਡਰ ਨਿੱਕਲ ਚੁੱਕਿਆ ਸੀ । ਇੱਕ ਅਣਜਾਣ ਸਕਸ਼ ਨਾਲ ਰਭ ਬਿਤਾ ਲੈਣ ਦਾ ਹੌਂਸਲਾ ਕਦੋੰ ਉਸਦੇ ਅੰਦਰ ਆ ਗਿਆ ਸੀ ਉਸਨੂੰ ਵੀ ਸਮਝ ਨਹੀਂ ਸੀ । ਉਸ ਸਖਸ਼ ਦੀਆਂ ਬਾਹਾਂ ਚ ਜਾਣ ਮਗਰੋਂ ਉਸਦਾ ਪਹਿਨਿਆ ਇੱਕ ਇੱਕ ਗਹਿਣਾ ਉੱਤਰਦਾ ਗਿਆ ।ਤੇ ਉਸ ਮਗਰੋਂ ਉਸਦੇ ਜਿਸਮ ਤੇ ਸੱਜੇ ਇੱਕ ਇੱਕ ਕੱਪੜੇ ਦੇ ਉੱਤਰਨ ਦੀ ਵਾਰੀ ਸੀ । ਪਸੀਨੇ ਨਾਲ ਭਿੱਜੇ ਤੇ ਮੇਕਅੱਪ ਰਚੇ ਕੱਪੜਿਆਂ ਵਿਚੋਂ ਆਉਂਦੀ ਖੁਸ਼ਬੋ ਅਲੱਗ ਹੀ ਸੀ । ਪਹਿਲੀ ਵਾਰ ਉਸਨੂੰ ਆਪਣੇ ਸਰੀਰ ਵਿਚ ਸਮਾਈ ਕਿਸੇ ਅਗਨ ਦਾ ਅਹਿਸਾਸ ਐਨਾ ਪ੍ਰਤੱਖ ਮਹਿਸੂਸ ਹੋਇਆ ਸੀ ।ਮਰਦ ਦੀ ਛੂਹ ਔਰਤ ਦੇ ਜਿਸਮ ਨੂੰ ਬਰਫ਼ ਵਾਂਗ ਪਿਘਲਾ ਦਿੰਦੀ ਹੈ ਬਸ਼ਰਤੇ ਇੱਛਾ ਹੋਵੇ। ਮੋਹਿਨੀ ਦੇ ਜਿਸਮ ਦੇ ਧੁਰ ਤੱਕ ਇੱਕ ਔਰਤ ਹੀ ਸੀ।ਉਸ ਸਖਸ਼ ਦੀ ਛੂਹ ਨਾਲ ਉਹ ਜਜ਼ਬਾਤ ਭੜਕ ਉੱਠੇ ਸੀ।
ਇੱਛਾ ਜਾਗਦੇ ਹੀ ਉਸਦਾ ਜਿਸਮ ਤਵੇ ਵਾਂਗ ਤਪਣ ਲੱਗਾ ਸੀ.ਲੂੰ ਕੰਢਿਆਂ ਦੇ ਖੜੇ ਹੋਣ ਵਰਗਾ ਕੁਝ ਮਹਿਸੂਸ ਹੋ ਰਿਹਾ ਤੇ ਸਾਹਾਂ ਚ ਤੇਜੀ ਤੇ ਗਰਮਾਹਟ ਸੀ।ਬੁੱਲ੍ਹਾ ਤੇ ਪਹਿਲੇ ਸਪਰਸ਼ ਨਾਲ ਹੀ ਉਸਦੇ ਸਾਹ ਗਲੇ ਚ ਅਟਕ ਗਏ.ਲਚਕ ਨਾਲ ਭਰੇ ਉਸਦੇ ਰੂੰ ਤੋਂ ਵੀ ਵੱਧ ਨਰਮ ਪਿੰਡੇ ਤੇ ਜਿਉਂ ਜਿਉਂ ਹੱਥ ਘੁੰਮ ਰਹੇ ਸੀ.ਉਸ ਦੀ ਲਚਕ ਵੱਧ ਰਹੀ ਸੀ ਤੇ ਜਿਸਮ ਪਥਰਾ ਰਿਹਾ ਸੀ.ਖੁੱਲ੍ਹੇ ਕੱਪੜਿਆਂ ਚ ਵੀ ਉਸਨੂੰ ਆਪਣੇ ਜਿਸਮ ਨੂੰ ਬਿਨਾਂ ਛੋਹੇ ਸਖ਼ਤੀ ਤੇ ਉਭਾਰਾਂ ਦੇ ਫੈਲ ਅਹਿਸਾਸ ਹੋਇਆ ਸੀ।ਹੱਥਾਂ ਮੱਖਣ ਤੋਂ ਤਿਲਕਵੇ ਢਿੱਡ ਉਪਰੋਂ ਖਿਸਕ ਕੇ ਪੱਟਾਂ ਤੇ ਫਿਰਨ ਲੱਗੇ,ਤੇ ਫਿਰ ਹੋਰ ਵੀ ਅੰਦਰ ਵੱਲ ਖਿਸਕਣ ਦੀ ਕੋਸ਼ਿਸ਼ ਕੀਤੀ।ਉਸਦੇ ਅੰਦਰ ਦਮਨ ਦਾ ਚਿਹਰਾ ਆ ਗਿਆ ਜੋ ਉਸਨੂੰ ਪੱਟਾਂ ਤੋਂ ਨਗਨ ਵੇਖ ਛੱਡ ਗਿਆ ਸੀ.ਇਸ ਲਈ ਇੱਕ ਪਲ ਲਈ ਪੱਟਾਂ ਨੂੰ ਘੁੱਟ ਲਿਆ ਪਰ ਹੱਥਾਂ ਨੇ ਉਸ ਬਦਸ਼ਗਨੀ ਮੰਨੇ ਜਾਂਦੇ ਹਿੱਸੇ ਨੂੰ ਇੰਝ ਪਿਆਰ ਨਾਲ ਛੋਹਿਆ ਕੇ ਉਸਨੇ ਉਸ ਛੂਹ ਨੂੰ ਮਹਿਸੂਸ ਕਰਨ ਲਈ ਆਪਣੇ ਪੱਟਾਂ ਨੂੰ ਹੋਰ ਵੀ ਖੋਲ੍ਹ ਦਿੱਤਾ।ਊਸ ਸ਼ਖ਼ਸ ਨੇ ਬਿਨਾਂ ਦੇਰੀ ਆਪਣੇ ਚਿਹਰੇ ਨੂੰ ਉਸਦੇ ਪੱਟਾਂ ਤੇ ਟਿਕਾ ਦਿੱਤਾ.ਪਹਿਲੇ ਚੁੰਮਣ ਨਾਲ ਹੀ ਇੱਕ ਪਲ ਲਈ ਉਸਦੇ ਮਨ ਚ ਪੂਰਨ ਔਰਤ ਨਾ ਹੋਣ ਦਾ ਅਹਿਸਾਸ ਜਾਗਿਆ.ਉੱਪਰ ਉਸਦੇ ਹੱਥ ਨਹੀਂ ਸੀ ਰੁਕੇ ਤੇ ਹੇਠਾਂ ਜੀਭ.ਉਸਨੇ ਜਿਵੇੰ ਵੀ ਉਹ ਸੀ ਉਸਨੂੰ ਉਂਵੇ ਹੀ ਸਵੀਕਾਰ ਕੀਤਾ ਸੀ ਤੇ ਉਵੇਂ ਹੀ ਪਿਆਰ ਕੀਤਾ ਸੀ।ਦਮਨ ਵਾਂਗ ਨਹੀਂ ਕਿ ਬਾਹਰੋਂ ਤੱਕ ਅੰਦਰੋਂ ਸਵੀਕਾਰ ਨਾ ਕਰ ਸਕਿਆ।ਉਸਦੇ ਹੱਥਾਂ ਦੀ ਹਰਕਤ ਕਿਤੇ ਵੀ ਘੱਟ ਨਹੀਂ ਸੀ ਹੋਈ ਬੁੱਲਾਂ ਨੂੰ ਕੋਈ ਰੁਕਾਵਟ ਨਹੀਂ ਸੀ ਲੱਗੀ.ਨਿੱਕੀਆ ਨਿੱਕੀਆ ਗੱਲਾਂ ਕਰਦੇ ਊਸਦੀ ਖੂਬਸੂਰਤੀ ਦੀ ਤਾਰੀਫ ਕਰਦੇ ਉਸਨੇ ਪਿਆਰ ਦੀ ਇਸ ਰਾਤ ਨੂੰ ਜਗਾਏ ਰਖਿਆ।ਮੋਹਿਨੀ ਨੇ ਵੀ ਪਹਿਲੀ ਵਾਰ ਮਰਦ ਦੇ ਉਸ ਹਿੱਸੇ ਨੂੰ ਛੋਹ ਕੇ ਵੇਖਿਆ ਜਿਸਨੂੰ ਛੋਹ ਕੇ ਵੇਖਣਾ ਅੱਜ ਦੀ ਰਾਤ ਤੋਂ ਬਿਨਾਂ ਪਾਪ ਸੀ।ਉਹ ਸਖਸ਼ ਚਾਹੁੰਦਾ ਸੀ ਕਿ ਉਹ ਉਸਨੂੰ ਆਪਣੇ ਬੁੱਲਾਂ ਨਾਲ ਪਿਆਰ ਕਰੇ ਪਰ ਮੋਹਿਨੀ ਨੇ ਮਨਾ ਕਰ ਦਿੱਤਾ।ਕਿੰਨਾ ਸਮਝਦਾਰ ਸੀ!ਜਦੋਂ ਮੋਹਿਨੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਇਹ ਸਭ ਕਰ ਰਹੀ ਹੈ ਤਾਂ ਉਸਦੇ ਹੱਥਾਂ ਦੀ ਸਖਤੀ ਵੱਧ ਗਈ ਸੀ.ਮੋਹਿਨੀ ਨੂੰ ਉਲਟਾ ਕਰਕੇ ਜਦੋਂ ਉਹ ਉਸ ਆਖ਼ਿਰੀ ਨਿਸ਼ਾਨੇ ਲਈ ਤਿਆਰ ਹੋਇਆ ਤਾਂ ਪਤਾ ਸੀ ਇਹ ਮੰਜ਼ਿਲ ਬੇਸ਼ੱਕ ਮੋਹਿਨੀ ਲਈ ਦਰਦਭਰੀ ਸੀ.ਪਰ ਉਹ ਤਨ ਮਨ ਤੋਂ ਤਿਆਰ ਸੀ।ਉਸਨੂੰ ਘੱਟ ਤੋਂ ਘੱਟ ਤਕਲੀਫ ਲਈ ਪੂਰਾ ਇੰਤਜ਼ਾਮ ਕੀਤਾ ਸੀ।ਪਰ ਫਿਰ ਵੀ ਉਹ ਪਲ ਦਰਦ ਭਰੇ ਤਾਂ ਸੀ ਹੀ ਉਸ ਸਖਸ਼ ਦੇ ਅਨੁਭਵ ਪਿਆਰ ਤੇ ਛੇੜਛਾੜ ਨੇ ਬੜੀ ਛੇਤੀ ਹੀ ਉਸ ਦਰਦ ਨੂੰ ਘੱਟ ਕਰਦੇ ਹੋਏ ਆਪਣੇ ਲਈ ਰਾਹ ਬਣਾ ਹੀ ਲਿਆ ਸੀ।ਨਾਲ ਨਾਲ ਉਸਦੇ ਹੱਥਾਂ ਨੂੰ ਪੱਟਾਂ ਵਿਚਕਾਰ ਤੇ ਸੀਨੇ ਤੱਕ ਫਿਰਦੇ ਹੋਏ ਉਹ ਉਸ ਦਰਦ ਵਿੱਚੋਂ ਵੀ ਅੰਦਰ ਮਹਿਸੂਸ ਕਰਨ ਲੱਗੀ ਹਰ ਬੀਤਦੇ ਪਲ ਨਾਲ ਉਹ ਸਖਸ਼ ਦੀ ਰਫਤਾਰ ਵੱਧਦੀ ਗਈ ਤੇ ਉਸਨੂੰ ਆਪਣੇ ਜਿਸਮ ਦੇ ਅੰਦਰ ਤੱਕ ਕੁਝ ਮਹਿਸੂਸ ਹੁੰਦਾ ਰਿਹਾ। ਜਦੋਂ ਤੱਕ ਉਹ ਊਸ ਉੱਪਰ ਡਿੱਗ ਨਾ ਗਿਆ ਇੰਝ ਉਸਦੇ ਪੁੱਠੇ ਪਏ ਹੀ ਊਸ ਉੱਪਰ ਲੇਟ ਗਿਆ.
ਰਾਤੀ ਕਈ ਵਾਰ ਇਹ ਦਰਦ ਤੇ ਆਨੰਦ ਦੀ ਰੇਸ ਚੱਲੀ ਹਰ ਵਾਰ ਹੀ ਇਥੇ ਹੀ ਖਤਮ ਹੋਈ । ਪਹਿਲੀ ਵਾਰ ਦਾ ਥੋੜਾ ਦਰਦ ਸੀ ਪਰ ਬਾਕੀ ਅਹਿਸਾਸਾਂ ਅੱਗੇ ਉਹ ਦਰਦ ਉਸਨੂੰ ਨਿਗੂਣਾ ਲੱਗਿਆ ਸੀ । ਤੇ ਉਸ ਦਰਦ ਤੋਂ ਘੱਟ ਹੀ ਸੀ ਜੋ ਅਗਲੇ ਦਿਨ ਆਉਣਾ ਸੀ ।
ਉਸ ਦਿਨ ਪਿਛਲੇ ਦਿਨ ਤੋਂ ਉਲਟ ਸੀ ਸਭ ।ਚਿੱਟੇ ਕੱਪੜਿਆਂ ਚ ਆਏ ਸਭ ਸਿਰਫ ਪਤੀ ਦੀ ਮੌਤ ਦਾ ਵਿਰਲਾਪ ਕਰਨ ਲੱਗੇ ਸੀ । ਸੱਚਮੁੱਚ ਲੱਗਪੱਗ ਹਰ ਕੋਈ ਰੋ ਰਿਹਾ ਸੀ । ਇਹ ਬਿਨਾਂ ਸੋਚੇ ਕਿ ਕਿਸ ਲਈ ਰੋ ਰਹੇ ਸੀ । ਉਸ ਇੱਕ ਰਾਤ ਦੇ ਗੁਜ਼ਰ ਜਾਣ ਕਰਕੇ ਜਿਸਨੂੰ ਉਹ ਇੱਕ ਔਰਤ ਦੇ ਅਹਿਸਾਸ ਨਾਲ ਜਿਉਂਦੇ ਹਨ ਜਾਂ ਆਪਣੀ ਉਸ ਅਧੂਰੀ ਕਹਾਣੀ ਤੇ ਜਿਸਨੇ ਇਸ ਸਰੀਰ ਚ ਜਨਮ ਲੈ ਕੇ ਹਰ ਚਾਅ ਨੂੰ ਅਧੂਰਾ ਛੱਡ ਜਾਣ ਤੇ ਜਾਂ ਇਸ ਉਤਸਵ ਦੇ ਖਤਮ ਹੋਣ ਮਗਰੋਂ ਮੁੜ ਉਸ ਦੁਨੀਆਂ ਚ ਜਾਣ ਤੇ ਜੋ ਉਹਨਾਂ ਨੂੰ ਨੀਵਾਂ ,ਮੰਗ ਕੇ ਖਾਣ ਵਾਲਾ ਜਾਂ ਹਿਜੜਾ ਆਖ ਦੁਰਕਾਰ ਦਿੰਦਾ ਸੀ । ਤੇ ਬਰਾਬਰੀ ਬਖਸ਼ਦਾ ਇਹ ਉਤਸਵ ਸਮਾਪਤ ਹੋ ਰਿਹਾ ਸੀ । ਮੋਹਿਨੀ ਵੀ ਰੋਣ ਵਾਲਿਆਂ ਵਿੱਚੋ ਸੀ ਪਰ ਕਿਸ ਕਰਕੇ ਇਹ ਉਸਨੂੰ ਵੀ ਨਹੀਂ ਸੀ ਪਤਾ ।
ਪਰ ਇਸ ਉਤਸਵ ਚ ਉਸਦੇ ਢਹਿੰਦੇ ਹਰ ਖਿਆਲ ਨੂੰ ਬਲ ਮਿਲਿਆ ।ਉਸਨੂੰ ਸਮਝ ਆਈ ਕਿ ਪੜ੍ਹੇ ਲਿਖੇ ਹਿਜੜਿਆ ਚ ਉਹ ਇੱਕਲੀ ਨਹੀਂ । ਸਗੋਂ ਹੋਰ ਵੀ ਹਨ ਜੋ ਪੜ੍ਹਕੇ ਇਸ ਦੁਰਕਾਰੇ ਸਮਾਜ ਲਈ ਬਰਾਬਰੀ ਲਈ ਤੇ ਸੋਸ਼ਣ ਤੋਂ ਬਚਾਉਣ ਲਈ ਕਿੰਨਾ ਕੁਝ ਕਰ ਰਹੇ ਹਨ । ਇਸ ਹੌਂਸਲੇ ਤੇ ਕੁਝ ਆਪਣੇ ਵਰਗੇ ਅਧੂਰੇ ਲੋਕਾਂ ਲਈ ਕੁਝ ਕਰਨ ਲਈ ਉਸਨੇ ਕਾਲਜ਼ ਚ ਦਾਖਿਲਾ ਲੈ ਹੀ ਲਿਆ ਸੀ।
ਇੱਛਾ ਜਾਗਦੇ ਹੀ ਉਸਦਾ ਜਿਸਮ ਤਵੇ ਵਾਂਗਤਪਣ ਲੱਗਾ ਸੀ ।ਲੂੰ ਕੰਢਿਆਂ ਦੇ ਖੜੇ ਹੋਣ ਵਰਗਾ ਕੁਝ ਮਹਿਸੂਸ ਹੋ ਰਿਹਾ ਤੇ ਸਾਹਾਂ ਚ ਤੇਜੀ ਤੇ ਗਰਮਾਹਟ ਸੀ। ਬੁੱਲ੍ਹਾ ਤੇ ਪਹਿਲੇ ਸਪਰਸ਼ ਨਾਲ ਹੀ ਉਸਦੇ ਸਾਹ ਗਲੇ ਚ ਅਟਕ ਗਏ । ਲਚਕ ਨਾਲ ਭਰੇ ਉਸਦੇ ਰੂੰ ਤੋਂ ਵੀ ਵੱਧ ਨਰਮ ਪਿੰਡੇ ਤੇ ਜਿਉਂ ਜਿਉਂ ਹੱਥ ਘੁੰਮ ਰਹੇ ਸੀ। ਉਸ ਦੀ ਲਚਕ ਵੱਧ ਰਹੀ ਸੀ ਤੇ ਜਿਸਮ ਪਥਰਾ ਰਿਹਾ ਸੀ। ਖੁੱਲ੍ਹੇ ਕੱਪੜਿਆਂ ਚ ਵੀ ਉਸਨੂੰ ਆਪਣੇ ਜਿਸਮ ਨੂੰ ਬਿਨਾਂ ਛੋਹੇ ਸਖ਼ਤੀ ਤੇ ਉਭਾਰਾਂ ਦੇ ਫੈਲ ਅਹਿਸਾਸ ਹੋਇਆ ਸੀ।ਹੱਥਾਂ ਮੱਖਣ ਤੋਂ ਤਿਲਕਵੇ ਢਿੱਡ ਉਪਰੋਂ ਖਿਸਕ ਕੇ ਪੱਟਾਂ ਤੇ ਫਿਰਨ ਲੱਗੇ,ਤੇ ਫਿਰ ਹੋਰ ਵੀ ਅੰਦਰ ਵੱਲ ਖਿਸਕਣ ਦੀ ਕੋਸ਼ਿਸ਼ ਕੀਤੀ। ਉਸਦੇ ਅੰਦਰ ਦਮਨ ਦਾ ਚਿਹਰਾ ਆ ਗਿਆ ਜੋ ਉਸਨੂੰ ਪੱਟਾਂ ਤੋਂ ਨਗਨ ਵੇਖ ਛੱਡ ਗਿਆ ਸੀ। ਇਸ ਲਈ ਇੱਕ ਪਲ ਲਈ ਪੱਟਾਂ ਨੂੰ ਘੁੱਟ ਲਿਆ ਪਰ ਹੱਥਾਂ ਨੇ ਉਸ ਬਦਸ਼ਗਨੀ ਮੰਨੇ ਜਾਂਦੇ ਹਿੱਸੇ ਨੂੰ ਇੰਝ ਪਿਆਰ ਨਾਲ ਛੋਹਿਆ ਕੇ ਉਸਨੇ ਉਸ ਛੂਹ ਨੂੰ ਮਹਿਸੂਸ ਕਰਨ ਲਈ ਆਪਣੇ ਪੱਟਾਂ ਨੂੰ ਹੋਰ ਵੀ ਖੋਲ੍ਹ ਦਿੱਤਾ। ਊਸ ਸ਼ਖ਼ਸ ਨੇ ਬਿਨਾਂ ਦੇਰੀ ਆਪਣੇ ਚਿਹਰੇ ਨੂੰ ਉਸਦੇ ਪੱਟਾਂ ਤੇ ਟਿਕਾ ਦਿੱਤਾ ।ਪਹਿਲੇ ਚੁੰਮਣ ਨਾਲ ਹੀ ਇੱਕ ਪਲ ਲਈ ਉਸਦੇ ਮਨ ਚ ਪੂਰਨ ਔਰਤ ਨਾ ਹੋਣ ਦਾ ਅਹਿਸਾਸ ਜਾਗਿਆ । ਉੱਪਰ ਉਸ ਸਖਸ਼ ਦੇ ਹੱਥ ਨਹੀਂ ਸੀ ਰੁਕੇ ਤੇ ਹੇਠਾਂ ਜੀਭ । ਉਸਨੇ ਜਿਵੇੰ ਵੀ ਉਹ ਸੀ ਉਸਨੂੰ ਉਂਵੇ ਹੀ ਸਵੀਕਾਰ ਕੀਤਾ ਸੀ ਤੇ ਉਵੇਂ ਹੀ ਪਿਆਰ ਕੀਤਾ ਸੀ।ਦਮਨ ਵਾਂਗ ਨਹੀਂ ਕਿ ਬਾਹਰੋਂ ਤੱਕ ਅੰਦਰੋਂ ਸਵੀਕਾਰ ਨਾ ਕਰ ਸਕਿਆ। ਉਸਦੇ ਹੱਥਾਂ ਦੀ ਹਰਕਤ ਕਿਤੇ ਵੀ ਘੱਟ ਨਹੀਂ ਸੀ ਹੋਈ ਬੁੱਲਾਂ ਨੂੰ ਕੋਈ ਰੁਕਾਵਟ ਨਹੀਂ ਸੀ ਲੱਗੀ । ਨਿੱਕੀਆ ਨਿੱਕੀਆ ਗੱਲਾਂ ਕਰਦੇ ਊਸਦੀ ਖੂਬਸੂਰਤੀ ਦੀ ਤਾਰੀਫ ਕਰਦੇ ਉਸਨੇ ਪਿਆਰ ਦੀ ਇਸ ਰਾਤ ਨੂੰ ਜਗਾਏ ਰਖਿਆ।
ਮੋਹਿਨੀ ਨੇ ਵੀ ਪਹਿਲੀ ਵਾਰ ਮਰਦ ਦੇ ਉਸ ਹਿੱਸੇ ਨੂੰ ਛੋਹ ਕੇ ਵੇਖਿਆ ਜਿਸਨੂੰ ਛੋਹ ਕੇ ਵੇਖਣਾ ਅੱਜ ਦੀ ਰਾਤ ਤੋਂ ਬਿਨਾਂ ਪਾਪ ਸੀ। ਉਹ ਸਖਸ਼ ਚਾਹੁੰਦਾ ਸੀ ਕਿ ਉਹ ਉਸਨੂੰ ਆਪਣੇ ਬੁੱਲਾਂ ਨਾਲ ਪਿਆਰ ਕਰੇ ਪਰ ਮੋਹਿਨੀ ਨੇ ਮਨਾ ਕਰ ਦਿੱਤਾ।ਕਿੰਨਾ ਸਮਝਦਾਰ ਸੀ!ਜਦੋਂ ਮੋਹਿਨੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਇਹ ਸਭ ਕਰ ਰਹੀ ਹੈ ਤਾਂ ਉਸਦੇ ਹੱਥਾਂ ਦੀ ਸਖਤੀ ਵੱਧ ਗਈ ਸੀ ।ਮੋਹਿਨੀ ਨੂੰ ਉਲਟਾ ਕਰਕੇ ਜਦੋਂ ਉਹ ਉਸ ਆਖ਼ਿਰੀ ਨਿਸ਼ਾਨੇ ਲਈ ਤਿਆਰ ਹੋਇਆ ਤਾਂ ਪਤਾ ਸੀ ਇਹ ਮੰਜ਼ਿਲ ਬੇਸ਼ੱਕ ਮੋਹਿਨੀ ਲਈ ਦਰਦਭਰੀ ਸੀ । ਪਰ ਉਹ ਤਨ ਮਨ ਤੋਂ ਤਿਆਰ ਸੀ।ਉਸਨੂੰ ਘੱਟ ਤੋਂ ਘੱਟ ਤਕਲੀਫ ਲਈ ਪੂਰਾ ਇੰਤਜ਼ਾਮ ਕੀਤਾ ਸੀ।ਪਰ ਫਿਰ ਵੀ ਉਹ ਪਲ ਦਰਦ ਭਰੇ ਤਾਂ ਸੀ ਹੀ ਉਸ ਸਖਸ਼ ਦੇ ਅਨੁਭਵ ਪਿਆਰ ਤੇ ਛੇੜਛਾੜ ਨੇ ਬੜੀ ਛੇਤੀ ਹੀ ਉਸ ਦਰਦ ਨੂੰ ਘੱਟ ਕਰਦੇ ਹੋਏ ਆਪਣੇ ਲਈ ਰਾਹ ਬਣਾ ਹੀ ਲਿਆ ਸੀ। ਨਾਲ ਨਾਲ ਉਸਦੇ ਹੱਥਾਂ ਨੂੰ ਪੱਟਾਂ ਵਿਚਕਾਰ ਤੇ ਸੀਨੇ ਤੱਕ ਫਿਰਦੇ ਹੋਏ ਉਹ ਉਸ ਦਰਦ ਵਿੱਚੋਂ ਵੀ ਅੰਦੇ ਮਹਿਸੂਸ ਕਰਨ ਲੱਗੀ ਸ਼ਾਇਦ ਕੁਦਰਤ ਨੇ ਇਸੇ ਤਰੀਕੇ ਇੱਛਾ ਪੂਰਤੀ ਲਈ ਉਹਨਾਂ ਨੂੰ ਬਣਾਇਆ ਸੀ।
ਹਰ ਬੀਤਦੇ ਪਲ ਨਾਲ ਉਹ ਸਖਸ਼ ਦੀ ਰਫਤਾਰ ਵੱਧਦੀ ਗਈ ਤੇ ਉਸਨੂੰ ਆਪਣੇ ਜਿਸਮ ਦੇ ਅੰਦਰ ਤੱਕ ਕੁਝ ਮਹਿਸੂਸ ਹੁੰਦਾ ਰਿਹਾ। ਜਦੋਂ ਤੱਕ ਉਹ ਊਸ ਉੱਪਰ ਡਿੱਗ ਨਾ ਗਿਆ ਇੰਝ ਉਸਦੇ ਪੁੱਠੇ ਪਏ ਹੀ ਊਸ ਉੱਪਰ ਲੇਟ ਗਿਆ ।

ਇਹ ਮੰਜ਼ਿਲ ਬੇਸ਼ੱਕ ਮੋਹਿਨੀ ਲਈ ਦਰਦਭਰੀ ਸੀ ਪਰ ਬਾਕੀ ਅਹਿਸਾਸਾਂ ਅੱਗੇ ਉਹ ਦਰਦ ਉਸਨੂੰ ਨਿਗੂਣਾ ਲੱਗਿਆ ਸੀ । ਤੇ ਉਸ ਦਰਦ ਤੋਂ ਘੱਟ ਹੀ ਸੀ ਜੋ ਅਗਲੇ ਦਿਨ ਆਉਣਾ ਸੀ ।
ਉਸ ਦਿਨ ਪਿਛਲੇ ਦਿਨ ਤੋਂ ਉਲਟ ਸੀ ਸਭ ।ਚਿੱਟੇ ਕੱਪੜਿਆਂ ਚ ਆਏ ਸਭ ਸਿਰਫ ਪਤੀ ਦੀ ਮੌਤ ਦਾ ਵਿਰਲਾਪ ਕਰਨ ਲੱਗੇ ਸੀ । ਸੱਚਮੁੱਚ ਲੱਗਪੱਗ ਹਰ ਕੋਈ ਰੋ ਰਿਹਾ ਸੀ । ਇਹ ਬਿਨਾਂ ਸੋਚੇ ਕਿ ਕਿਸ ਲਈ ਰੋ ਰਹੇ ਸੀ । ਉਸ ਇੱਕ ਰਾਤ ਦੇ ਗੁਜ਼ਰ ਜਾਣ ਕਰਕੇ ਜਿਸਨੂੰ ਉਹ ਇੱਕ ਔਰਤ ਦੇ ਅਹਿਸਾਸ ਨਾਲ ਜਿਉਂਦੇ ਹਨ ਜਾਂ ਆਪਣੀ ਉਸ ਅਧੂਰੀ ਕਹਾਣੀ ਤੇ ਜਿਸਨੇ ਇਸ ਸਰੀਰ ਚ ਜਨਮ ਲੈ ਕੇ ਹਰ ਚਾਅ ਨੂੰ ਅਧੂਰਾ ਛੱਡ ਜਾਣ ਤੇ ਜਾਂ ਇਸ ਉਤਸਵ ਦੇ ਖਤਮ ਹੋਣ ਮਗਰੋਂ ਮੁੜ ਉਸ ਦੁਨੀਆਂ ਚ ਜਾਣ ਤੇ ਜੋ ਉਹਨਾਂ ਨੂੰ ਨੀਵਾਂ ,ਮੰਗ ਕੇ ਖਾਣ ਵਾਲਾ ਜਾਂ ਹਿਜੜਾ ਆਖ ਦੁਰਕਾਰ ਦਿੰਦਾ ਸੀ । ਤੇ ਬਰਾਬਰੀ ਬਖਸ਼ਦਾ ਇਹ ਉਤਸਵ ਸਮਾਪਤ ਹੋ ਰਿਹਾ ਸੀ । ਮੋਹਿਨੀ ਵੀ ਰੋਣ ਵਾਲਿਆਂ ਵਿੱਚੋ ਸੀ ਪਰ ਕਿਸ ਕਰਕੇ ਇਹ ਉਸਨੂੰ ਵੀ ਨਹੀਂ ਸੀ ਪਤਾ ।
ਪਰ ਇਸ ਉਤਸਵ ਚ ਉਸਦੇ ਢਹਿੰਦੇ ਹਰ ਖਿਆਲ ਨੂੰ ਬਲ ਮਿਲਿਆ ।ਉਸਨੂੰ ਸਮਝ ਆਈ ਕਿ ਪੜ੍ਹੇ ਲਿਖੇ ਹਿਜੜਿਆ ਚ ਉਹ ਇੱਕਲੀ ਨਹੀਂ । ਸਗੋਂ ਹੋਰ ਵੀ ਹਨ ਜੋ ਪੜ੍ਹਕੇ ਇਸ ਦੁਰਕਾਰੇ ਸਮਾਜ ਲਈ ਬਰਾਬਰੀ ਲਈ ਤੇ ਸੋਸ਼ਣ ਤੋਂ ਬਚਾਉਣ ਲਈ ਕਿੰਨਾ ਕੁਝ ਕਰ ਰਹੇ ਹਨ । ਇਸ ਹੌਂਸਲੇ ਤੇ ਕੁਝ ਆਪਣੇ ਵਰਗੇ ਅਧੂਰੇ ਲੋਕਾਂ ਲਈ ਕੁਝ ਕਰਨ ਲਈ ਉਸਨੇ ਕਾਲਜ਼ ਚ ਦਾਖਿਲਾ ਲੈ ਹੀ ਲਿਆ ਸੀ ।

ਕਾਲਜ਼ ਦੇ ਦਾਖਲੇ ਮਗਰੋਂ, ਲੋਕਾਂ ਦਾ ਉਸ ਵੱਲ ਨਜ਼ਰੀਆ ਕੁਝ ਖਾਸ ਨਹੀਂ ਸੀ ਬਦਲਿਆ । ਬਦਲਿਆ ਸੀ ਤਾਂ ਸਿਰਫ ਤੇ ਸਿਰਫ ਉਸਦਾ ਖੁਦ ਨੂੰ ਲੈ ਕੇ ਨਜ਼ਰੀਆ । ਹੁਣ ਉਸਨੂੰ ਤਾਅਨੇ ਮਿਹਣੇ ਤੇ ਫੱਬਤੀਆਂ ਜ਼ਿਆਦਾ ਤੰਗ ਨਾ ਕਰਦੀਆਂ । ਉਸ ਦਾ ਧਿਆਨ ਮਹਿਜ਼ ਖੁਦ ਦੀ ਪੜ੍ਹਾਈ ਵੱਲ ਸੀ । ਜੋ ਚੀਜ਼ ਉਸਨੂੰ ਤੰਗ ਕਰਦੀ ਦੀ ਉਹ ਸੀ ਸਿਰਫ ਇਸ਼ਕ ਤੇ ਪਿਆਰ ਦੀਆਂ ਗੱਲਾਂ। ਜਦੋਂ ਉਹ ਆਪਣੇ ਆਸ ਪਾਸ ਮੁੰਡੇ ਕੁੜੀਆਂ ਨੂੰ ਪਿਆਰ ਦੀਆਂ ਪੀਂਘਾਂ ਝੂਟਦੇ ਦੇਖਦੀ ਸੀ ਤਾਂ ਉਸਦਾ ਬਹੁਤੀ ਵਾਰ ਮਨ ਭਰ ਆਉਂਦਾ । ਕੁਦਰਤ ਦੀ ਬੇਇਨਸਾਫੀ ਤੇ ਉਹ ਚਿੜ ਜਾਂਦੀ ਸੀ ।
ਜਦੋਂ ਕੋਈ ਹੀਣ ਭਾਵਨਾ ਚ ਗ੍ਰਸਤ ਹੋ ਜਾਂਦਾ ਹੈ ਉਹ ਉਸ ਵਿਚੋਂ ਖੁਦ ਨੂੰ ਕੱਢਣ ਲਈ ਜਾਂ ਤਾਂ ਆਪਣੇ ਆਪ ਨੂੰ ਹੋਰਾਂ ਵਰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਖੁਦ ਦੀਆਂ ਜੜ੍ਹਾਂ ਫਰੋਲਣ ਦੀ ਕੋਸ਼ਿਸ਼ ਕਰਦਾ ਹੈ । ਇਥੋਂ ਹੀ ਉਸਦੀ ਇੱਕ ਅਮੁੱਕ ਯਾਤਰਾ ਸ਼ੁਰੂ ਹੋਈ । ਆਪਣੇ ਪਿਛੋਕਡ਼ ਨੂੰ ਜਾਨਣ ਦੀ ਮਿਥਿਹਾਸਕ ,ਇਤਿਹਾਸਕ , ਵਿਗਿਆਨਕ ਤੇ ਸਮਾਜਿਕ ਸਭ ਪਰਤਾਂ ਨੂੰ ਫਰੋਲਣ ਦੀ ।
ਮਿਥਿਹਾਸ ਚ ਸਭ ਤੋਂ ਪਹਿਲਾ ਜ਼ਿਕਰ ਸ੍ਰਿਸ਼ਟੀ ਦੀ ਸਿਰਜਣਾ ਵਿਚੋਂ ਉਸਨੂੰ ਲੱਭਾ । ਜਦੋਂ ਬ੍ਰਹਮਾ ਨੇ ਸ੍ਰਿਸ਼ਟੀ ਸਾਜੀ ਤਾਂ ਸ਼ਿਵ ਜੀ ਉਦੋਂ ਤਿੰਨ ਦਿਨ ਲਈ ਅਲੋਪ ਸੀ । ਤੇ ਜਦੋਂ ਤੱਕ ਉਹ ਵਾਪਿਸ ਆਏ ਉਦੋਂ ਤੱਕ ਇਹ ਕੰਮ ਖਤਮ ਹੋ ਚੁੱਕਾ ਸੀ । ਜਿਸਤੋਂ ਗੁੱਸੇ ਹੋ ਸ਼ਿਵ ਜੀ ਨੇ ਆਪਣੇ ਜਣਨ ਅੰਗਾਂ ਨੂੰ ਤੋੜ ਕੇ ਸੁੱਟ ਦਿੱਤਾ ਸੀ । ਇੰਝ ਉਸਦਾ ਸੰਬੰਧ ਸਿੱਧਾ ਸ਼ਿਵ ਨਾਲ ਜੁੜਦਾ ਹੈ । ਫਿਰ ਸ਼ਿਵ ਦਾ ਅਰਧ-ਨਾਰਿਸ਼ਵਰ ਸਰੂਪ ਤਾਂ ਉਸਨੂੰ ਇੰਝ ਲਗਦਾ ਜਿਵੇ ਸਿਰਜਣ ਹਾਰੇ ਨੇ ਸਿਰਫ ਉਹਨਾਂ ਲਈ ਘੜਿਆ ਸੀ ।
ਜਿਉਂ ਜਿਉਂ ਉਹ ਇਤਿਹਾਸ ਚ ਖੁੱਬਦੀ ਜਾਂਦੀ ਤਾਂ ਦੁਨੀਆਂ ਦਾ ਸਾਰਾ ਅਛੂਤਾਂ ਵਾਲਾ ਵਿਵਹਾਰ ਊਹਦੇ ਸਾਹਮਣੇ ਆ ਜਾਂਦਾ । ਸਭ ਤੋਂ ਭੈੜਾ ਤਾਂ ਅੰਗਰੇਜ਼ਾਂ ਨੇ ਆ ਕੇ ਕੀਤਾ ਜਦੋਂ ਹਿਜੜਿਆ ਨੂੰ ਕ੍ਰਿਮੀਨਲ ਜਾਤੀਆਂ ਚ ਸ਼ਾਮਿਲ ਕਰਕੇ ਆਮ ਸਮਾਜ ਤੋਂ ਵੱਖ ਕਰ ਦਿੱਤਾ ਗਿਆ। ਤੇ ਇਸਦੇ ਕਰਕੇ ਦੋ ਸਦੀਆਂ ਦੇ ਕਰੀਬ ਜ਼ੁਲਮ ਤੋਂ ਬਿਨਾਂ ਕੁਝ ਨਹੀਂ ਸੀ ਤੱਕਿਆ । ਮਗਰੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਕ੍ਰਿਮੀਨਲ ਵਾਲਾ ਟੈਗ ਭਾਵੇਂ ਹਟ ਗਿਆ ਪਰ ਇਸਤਰੀ ਤੇ ਪੁਰਸ਼ ਦੇ ਬਰਾਬਰ ਤੀਸਰਾ ਜੈਂਡਰ ਹੋਣ ਦਾ ਦਾਅਵਾ ਕਰਨ ਲਈ 70 ਸਾਲ ਲੱਗੇ । ਤੇ ਕਿੰਨੇ ਹੀ ਲੋਕਾਂ ਨੇ ਇਸ ਲਈ ਲੜਿਆ ਫਿਰ ਕਿਤੇ ਜਾ ਕੇ ਪਹਿਲ਼ਾਂ ਸਿੱਖਿਆ ਤੇ ਫਿਰ ਨੌਕਰੀ ਦਾ ਅਧਿਕਾਰ ਮਿਲਿਆ ਸੀ । ਪਰ ਫਿਰ ਵੀ ਸ਼ਰਮ ਐਨੀ ਸੀ ਕਿ ਹਲੇ ਵੀ ਟ੍ਰਾਂਸਜੈਂਡਰ ਲਿਖਵਾਉਣ ਚ ਸ਼ਰਮ ਮਹਿਸੂਸ ਹੁੰਦੀ ਸੀ ।
ਕੁਦਰਤ ਤੇ ਸਮਾਜ ਦੀ ਦੋਹਰੀ ਮਾਰ ਦੇ ਬਾਵਜੂਦ ਇਹ ਲੋਕ ਜੀਅ ਰਹੇ ਸੀ । ਤੇ ਹਰ ਜਜਮਾਨ ਲਈ ਖੁਸ਼ੀਆਂ ਮੰਗ ਰਹੇ ਸੀ । ਫਿਰ ਇੱਕ ਪਲ ਉਸਦੇ ਹਿੱਸੇ ਵੀ ਖ਼ੁਸ਼ੀ ਆਈ ਸੀ । ਇਹ ਸ਼ਾਇਦ ਤੀਸਰਾ ਜਾਂ ਚੌਥਾ ਵਰ੍ਹਾ ਸੀ ਜਦੋਂ ਉਸਨੂੰ ਆਪਣੇ ਵਰਗੇ ਕਿਸੇ ਸਰੀਰ ਵਾਲੇ ਸਖਸ਼ ਨੂੰ ਮਿਲ ਕੇ ਉਸ ਨਾਲ ਹੋਰ ਵਕਤ ਬਿਤਾ ਲੈਣ ਦਾ ਮਨ ਹੋਇਆ ਸੀ । ਇਸ ਲਈ ਜਦੋਂ ਆਪਣੇ ਡੇਰੇ ਨੂੰ ਛੱਡ ਉਸ ਨਾਲ ਰਹਿ ਕੇ ਕੰਮ ਕਰਨ ਲਈ ਦਿੱਲੀ ਜਾਣ ਦਾ ਮੌਕਾ ਮਿਲਿਆ ਸੀ ਤਾਂ ਉਸਨੇ ਝਟਪਟ ਹਾਂ ਕਰ ਦਿੱਤੀ ਸੀ । ਉਸਦਾ ਨਾਮ ਅੰਜਲੀ ਸੀ । ਕਿਸੇ ਡੇਰੇ ਚ ਕੰਮ ਨਾ ਕਰਕੇ ਖੁਦ ਆਪਣੀ ਜਿੰਦਗ਼ੀ ਨੂੰ ਇੱਕਲਿਆ ਜਿਉਂਦੀ ਸੀ । ਉਸ ਮੇਲੇ ਤੋਂ ਬਾਅਦ ਉਸਦਾ ਰਹਿਣ ਸਹਿਣ ਕਿਸੇ ਅਮੀਰ ਕੁਡ਼ੀ ਵਰਗਾ ਸੀ ।ਆਪਣਾ ਘਰ ਆਪਣੀ ਗੱਡੀ ਤੇ ਨੌਕਰੀ ਉਸ ਕੋਲ ਸਭ ਸੀ । ਇਸ ਲਈ ਉਹ ਵੀ ਡੇਰੇ ਨੂੰ ਛੱਡ ਆਪਣਾ ਉਸ ਕੋਲ ਜਾਣਾ ਲੋਚਦੀ ਸੀ । ਪਰ ਡੇਰੇ ਚ ਆਉਣ ਨਾਲੋਂ ਛੱਡਣਾ ਮੁਸ਼ਕਿਲ ਸੀ । ਇੱਕ ਵਾਰ ਕਮਾਈ ਦਾ ਕੋਈ ਵੀ ਹੋਰ ਸਾਧਨ ਫੜ ਲੈਣ ਮਗਰੋਂ ਉਹ ਮੁੜ ਕਿਸੇ ਡੇਰੇ ਨਾਲ ਜੁੜਕੇ ਵਧਾਈ ਤੇ ਖੁਸ਼ੀਆਂ ਮੰਗਣ ਵਾਲਾ ਕੰਮ ਨਹੀਂ ਸੀ ਕਰ ਸਕਦੀ । ਉਹ ਗੱਦੀਦਾਰ ਦੀ ਲਾਡਲੀ ਸੀ ਸਭ ਤੋਂ ਸੋਹਣੀ ਵੀ । ਤੇ ਇੰਝ ਸੋਹਣੇ ਜਿਸਮ ਨੂੰ ਬਾਹਰ ਹਰ ਕੋਈ ਨੋਚ ਹੀ ਲੈਣਾ ਚਾਹੁੰਦਾ ਸੀ । ਤੇ ਉਸਦੇ ਨੋਚ ਲੈਣ ਨੂੰ ਨਾ ਕੋਈ ਜੁਰਮ ਮੰਨਦਾ ਸੀ ਨਾ ਸੋਸ਼ਣ । ਉਸ ਲਈ ਇਥੋਂ ਨਿੱਕਲ ਕੇ ਖਤਰੇ ਪਲ ਪਲ ਸੀ । ਪਰ ਜਦੋਂ ਉਸਨੇ ਮਨ ਚ ਠਾਣ ਹੀ ਲਈ ਤਾਂ ਪਿਛਾਹ ਨਹੀਂ ਤੱਕਿਆ ।
ਤੇ ਉਸ ਮਗਰੋਂ ਕਦੇ ਉਹ ਮੁੜ ਡੇਰੇ ਨਹੀਂ ਸੀ ਗਈ । ਪਹਿਲ਼ਾਂ ਕੁਝ ਸਮਾਂ ਅੰਜਲੀ ਕੋਲ ਹੀ ਰਹੀ । ਮੁਫ਼ਤ ਦੀ ਸੇਵਾ ਨਾ ਉਹ ਕਰਵਾਉਣਾ ਚਾਹੁੰਦੀ ਸੀ ਤੇ ਨਾ ਹੀ ਅੰਜਲੀ ਕਰ ਸਕਦੀ ਸੀ । ਉਸਦੇ ਤੌਰ ਤਰੀਕੇ ਵੇਖ ਕੁਝ ਹੀ ਦਿਨਾਂ ਚ ਉਹ ਉਸਦੇ ਅਸਲ ਧੰਦੇ ਨੂੰ ਸਮਝ ਗਈ ਸੀ । ਮਹਿਜ਼ ਦੇਹ ਵਪਾਰ ਤੋਂ ਵੱਧਕੇ ਕੁਝ ਵੀ ਨਹੀਂ ਸੀ । ਉਸਦੇ ਇਸ ਸੱਚ ਦੇ ਸਾਹਮਣੇ ਆਉਂਦੇ ਹੀ ਉਸਤੋਂ ਦੂਰ ਹੀ ਰਹਿਣਾ ਉਸਨੂੰ ਭਲੇ ਚ ਲੱਗਾ । ਇਸ ਲਈ ਕੁਝ ਵਕਤ ਬਿਤਾਕੇ ਉਸਨੇ ਅੰਜਲੀ ਨੂੰ ਅਲਵਿਦਾ ਕਹਿ ਦਿੱਤਾ । ਫਿਰ ਨੌਕਰੀਆਂ ਲੱਭਣ ਦਾ ਇੱਕ ਸਿਲਸਿਲਾ ਚੱਲ ਪਿਆ । ਜਿੱਥੇ ਵੀ ਜਾਂਦੀ ਉਸਦੇ ਸੋਹਣੇ ਕੱਪੜੇ ਤੇ ਡੁੱਲਦੇ ਹੁਸਨ ਨੂੰ ਵੇਖ ਹਰ ਕੋਈ ਜੌਬ ਲਈ ਰਾਜੀ ਹੋ ਜਾਂਦਾ ।ਪਰ ਜਿਉਂ ਹੀ ਉਸਦੇ ਜੈਂਡਰ ਬਾਰੇ ਪਤਾ ਚਲਦਾ ਤਾਂ ਚਪੜਾਸੀ ਨੂੰ ਕਹਿ ਕੇ ਬਾਹਰ ਸੁੱਟਵਾ ਦਿੰਦਾ ਸੀ ।ਜੇ ਕਿਤੇ ਕੁਝ ਦਿਨਾਂ ਲਈ ਨੌਕਰੀ ਮਿਲੀ ਵੀ ਤਾਂ ਮਾਲਿਕ ਜਾਂ ਨਾਲ ਦੇ ਸਾਥੀ ਹਰ ਵੇਲੇ ਉਸ ਨਾਲ ਕੁਝ ਪਲ ਬਿਤਾਉਣ ਲਈ ਉਸਨੂੰ ਇਸ਼ਾਰੇ ਕਰਦੇ । ਤੇ ਜਦੋਂ ਉਹ ਕੋਈ ਹੱਥ ਪੱਲਾ ਨਾ ਫੜਾਉਂਦੀ ਤਾਂ ਉਸਨੂੰ ਵਾਰ ਵਾਰ ਹਿਜੜਾ ਕਹਿ ਕੇ ਖਿਝਾਇਆ ਜਾਂਦਾ । ਗਾਲਾਂ ਅਸ਼ਲੀਲ ਗੱਲਾਂ ਨਾਲ ਵਾਰ ਵਾਰ ਤੰਗ ਕੀਤਾ ਜਾਂਦਾ । ਬਹੁਤੇ ਮੁੰਡੇ ਕੁੜੀਆਂ ਨੂੰ ਸਿਰਫ ਇਸ ਗੱਲ ਚ ਦਿਲਚਸਪੀ ਹੁੰਦੀ ਕਿ ਉਸਦਾ ਸਰੀਰ ਅੰਦਰੋਂ ਕਿਹੋ ਜਿਹਾ ਹੈ । ਕੁਝ ਦੋਸਤ ਬਣਦੇ ਵੀ ਪਰ ਮਕਸਦ ਸਿਰਫ ਕੁਝ ਦਿਨ ਭੋਗਕੇ ਆਪਣੀ ਹਵਸ਼ ਤੋਂ ਵੱਧ ਕੁਝ ਨਹੀਂ ਸੀ ਹੁੰਦਾ । ਇਸ ਲਈ ਉਹਦੀ ਕੋਈ ਨੌਕਰੀ ਜਾਂ ਦੋਸਤੀ ਬਹੁਤੀ ਦੇਰ ਨਾ ਚਲਦੀ । ਇਸ ਲਈ ਉਹ ਬਦਲਦੀ ਰਹੀ।
ਇਹ ਨੌਕਰੀ ਜਿੱਥੇ ਉਹ ਦਮਨ ਨਾਲ ਸੀ ਓਥੇ ਉਸਨੇ ਆਪਣੇ ਜੈਂਡਰ ਬਾਰੇ ਝੂਠ ਬੋਲਿਆ ਸੀ । ਪਰ ਓਥੇ ਵੀ ਅਖੀਰ ਉਸਨੂੰ ਨੌਕਰੀ ਛੱਡਣੀ ਪਈ ਸੀ । ਉਸਨੂੰ ਦਮਨ ਬਾਕੀ ਦੁਨੀਆਂ ਵਰਗਾ ਨਹੀਂ ਸੀ ਲਗਦਾ । ਪਰ ਪਤਾ ਨਹੀਂ ਕਿਉ ਉਸਨੇ ਵੀ ਜ਼ਲੀਲ ਕਰਨ ਚ ਕੋਈ ਕਸਰ ਨਹੀਂ ਸੀ ਛੱਡੀ । ਦੁਨੀਆਂ ਦੇ ਹਰ ਸਖਸ਼ ਨਾਲ ਉਸਦਾ ਮਨ ਨਫਰਤ ਨਾਲ ਭਰ ਗਿਆ ਸੀ । ਉਹ ਨਿਰਾਸ਼ ਸੀ ਪਰ ਫਿਰ ਵੀ ਜਿਉਣਾ ਚਾਹੁੰਦੀ । ਪਤਾ ਨਹੀਂ ਕਿਉਂ !!!!

ਪਰ ਦੁਨੀਆਂ ਬੜੀ ਅਜ਼ਬ ਏ ਜਦੋਂ ਕੋਈ ਜਿਊਣਾ ਚਾਹੁੰਦਾ ਹੈ ਤਾਂ ਹਰ ਕੋਈ ਸਾਥ ਛੱਡ ਜਾਂਦਾ ਹੈ ਤੇ ਜਦੋਂ ਕੋਈ ਜਿੰਦਗ਼ੀ ਦਾ ਮੋਹ ਤਿਆਗ ਦਿੰਦਾ ਉਦੋਂ ਹਰ ਮੁੜ ਲੀਹੇ ਪਾਉਣ ਦੀ ਗੱਲ ਕਰਦਾ ਹੈ ਬਹੁਤੀ ਵਾਰ ਲੀਹ ਤੇ ਮੁੜਨ ਤੋਂ ਪਹਿਲ਼ਾਂ ਦੇਰ ਹੋ ਜਾਂਦੀ ਹੈ ।
ਮੋਹਿਨੀ ਇੱਕ ਵਾਰ ਫਿਰ ਨਿਰਾਸ਼ਾ ਦੇ ਆਲਮ ਚ ਸੀ ,ਇੱਕ ਆਮ ਇਨਸਾਨ ਵਾਂਗ ਜਿਊਣ ਦੀ ਉਸਦੀ ਹਰ ਕੋਸ਼ਿਸ ਬੇਕਾਰ ਗਈ ਸੀ । ਉਸ ਕੋਲ ਮੁੜ ਕੋਈ ਰਾਹ ਨਹੀਂ ਦਿਸ ਰਿਹਾ ਸੀ । ਉਸਨੇ ਡੇਰੇ ਮੁੜ ਜਾਣ ਦੀ ਸੋਚੀ । ਉਸਦੇ ਪੱਲੇ ਨਿਰਾਸ਼ਾ ਤੋਂ ਬਿਨਾਂ ਕੁਝ ਨਹੀਂ ਪਿਆ । ਡੇਰੇ ਦੀ ਮੁਖੀ ਨੂੰ ਉਸ ਨਾਲ ਅੱਜ ਵੀ ਪਿਆਰ ਸੀ । ਪਰ ਆਪਣੀ ਜਮਾਤ ਦੇII ਸਦੀਆਂ ਦੇ ਅਸੂਲ ਉਹ ਤੋੜ ਨਹੀਂ ਸਕਦੇ ਸੀ । ਦੁਨੀਆਂ ਦਾ ਕੋਈ ਵੀ ਹੋਰ ਧੰਦਾ ਕਰ ਲੈਣ ਮਗਰੋਂ ਮੁੜ ਡੇਰੇ ਚ ਜੁੜਨਾ ਮਹਾਂ ਪਾਪ ਸੀ ।ਅਜਿਹਾ ਕਰਨ ਨਾਲ ਉਹਨਾਂ ਦਾ ਡੇਰਾ ਸ਼ਰਾਪਿਤ ਹੋ ਸਕਦਾ ਸੀ ਤੇ ਖੁਸ਼ੀਆਂ ਵੰਡਣ ਦੀ ਜਗ੍ਹਾ ਲੋਕਾਂ ਲਈ ਬੁਰੀ ਨੀਅਤ ਬਣ ਸਕਦੇ ਸੀ ।
ਮੁੜ ਉਸਨੂੰ ਜਵਾਬ ਹੀ ਮਿਲਿਆ । ਇੱਕ ਤੋਂ ਬਾਅਦ ਇੱਕ ਨਿਰਾਸ਼ਾ ਨੇ ਉਸਨੂੰ ਢੇਰੀ ਕਰ ਦਿੱਤਾ ਸੀ ।
ਪਹਿਲ਼ਾਂ ਪਹਿਲ ਬੱਚਤ ਦੇ ਪੈਸਿਆਂ ਨਾਲ ਹੋਟਲ ਚ ਰੁਕਦੀ ਰਹੀ ,ਫਿਰ ਸਰਾਂ ਚ ਆ ਗਈ ਤੇ ਫਿਰ ਧਰਮ ਸਥਾਨਾਂ ਤੇ । ਉਸਨੇ ਹਰ ਇੱਕ ਜਗ੍ਹਾ ਬਦਲੀ ਜੋ ਨਹੀਂ ਬਦਲਿਆ ਉਹ ਲੋਕਾਂ ਦੀਆਂ ਉਸ ਵੱਲ ਅੱਖਾਂ ਉਸ ਨੂੰ ਆਪਣੇ ਬਿਸਤਰ ਤੱਕ ਖਿੱਚਣ ਦੀ ਕੋਸ਼ਿਸ਼ । ਕੋਈ ਉਮਰ ਧਰਮ ਜਾਤ ਕਿੱਤੇ ਦਾ ਬੰਦਾ ਨਹੀਂ ਸੀ ਮਿਲਿਆ ਜਿਹੜਾ ਉਸਨੂੰ ਨਾ ਭੋਗਣਾ ਚਾਹੁੰਦਾ ਹੋਵੇ । ਹਰ ਇੱਕ ਦੀ ਸੋਚ ਤੇ ਗੱਲ ਇੱਕੋ ਥਾਂ ਮੁੱਕਦੀ ਸੀ । ਆਪਣੇ ਆਪ ਨੂੰ ਮਰਦ ਕਹਿੰਦੀ ਇਹ ਦੁਨੀਆਂ ਕਿਸ ਹੱਦ ਤੱਕ ਡਿੱਗ ਸਕਦੀ ਹੈ ।ਉਸਨੂੰ ਅੰਦਾਜ਼ਾ ਨਹੀਂ ਸੀ ।
ਅਖੀਰ ਜਦੋਂ ਖਾਣੇ ਦੇ ਵੀ ਲਾਲੇ ਪੜ੍ਹ ਗਏ ਫਿਰ ਉਸਨੂੰ ਆਪਣੇ ਸਭ ਅਸੂਲ ਗੱਲਾਂ ਛਿੱਕੇ ਟੰਗਣੀਆ ਪਈਆਂ । ਮੁੜ ਉਸਨੂੰ ਇਕੋ ਸਹਾਰਾ ਮਿਲਿਆ ਅੰਜਲੀ । ਉਸਦੇ ਮਨ ਚ ਆਇਆ ਕਿ ਜਦੋਂ ਹਰ ਕੋਈ ਉਸਦੀ ਕਿਸੇ ਹੋਰ ਕਾਬਲੀਅਤ ਨਾਲੋਂ ਜਿਸਮ ਦੀ ਕੀਮਤ ਵੱਧ ਲਗਾ ਰਿਹਾ ਹੈ ਤਾਂ ਇਸਨੂੰ ਵਸੂਲਣ ਚ ਭਲਾਂ ਹਰਜ ਕੀ ?
ਉਸ ਨੇ ਮੁੜ ਅੰਜਲੀ ਦਾ ਰਾਹ ਅਪਣਾ ਲਿਆ । ਪਹਿਲੀ ਵਾਰ ਤੁਰਨ ਲੱਗਿਆ ਉਸਦੇ ਦਿਲ ਨੂੰ ਇੱਕ ਧੱਕਾ ਜਿਹਾ ਲੱਗਾ ਮਨ ਕਚਿਆਣ ਜਹੀ ਨਾਲ ਭਰ ਗਿਆ । ਉਸ ਅਨੁਸ਼ਠਾਨ ਚ ਬਿਤਾਏ ਪਲ ਜਿੱਥੇ ਉਸਨੂੰ ਰੱਬ ਦੀ ਭਗਤੀ ਵਰਗੇ ਲਗਦੇ ਸੀ ਜੋ ਅੱਜ ਵੀ ਉਸਨੂੰ ਅਪਵਿੱਤਰ ਨਾ ਹੋਕੇ ਕਿਸੇ ਪੂਜਾ ਵਰਗੇ ਜਾਪਦੇ ਸੀ । ਓਥੇ ਅੱਜ ਉਸ ਤੋਂ ਬਿਨਾਂ ਇਸ ਵੱਲ ਜਾਣਾ ਵੀ ਉਸਦੇ ਦਿਲ ਨੂੰ ਤੋੜ ਰਿਹਾ ਸੀ । ਪਰ ਦੁਨੀਆਂ ਦੇ ਉਸ ਬੋਝ ਦੇ ਥੱਲੇ ਦੱਬੀ ਉਸਨੂੰ ਇਸ ਰਸਤੇ ਤੋਂ ਬਿਨਾਂ ਕੁਝ ਵੀ ਹੋਰ ਰਾਹ ਨਹੀਂ ਮਿਲ ਰਿਹਾ ਸੀ ।
ਉਸਨੇ ਵੇਖਿਆ ਕਿ ਜਦੋਂ ਦੁਨੀਆਂ ਸੌਣ ਲਗਦੀ ਤਾਂ ਇਹ ਲੋਕ ਜਾਗਦੇ । ਸ਼ਹਿਰ ਦੇ ਸੈਂਕੜੇ ਪਾਰਕਾਂ ਨੂੰ ਜਾਂਦੇ ਸੁੰਨਸਾਨ ਰਸਤੇ ਸੱਜੀਆਂ ਮੁਟਿਆਰਾਂ ਤੇ ਹਿਜੜਿਆ ਨਾਲ ਭਰ ਜਾਂਦੇ ਸੀ । ਉਹ ਤੇ ਅੰਜਲੀ ਵੀ ਇੰਝ ਹੀ ਕਿਸੇ ਪਾਰਕ ਦੇ ਇੱਕ ਹਨੇਰੇ ਰਸਤੇ ਦੇ ਕੋਨੇ ਤੇ ਖੜ ਗਈਆਂ ਸੀ । ਆਉਂਦੇ ਜਾਂਦੇ ਮਰਦਾਂ ਦੀਆਂ ਨਜ਼ਰਾਂ ਖਹਿ ਖਹਿ ਕੇ ਲੰਗਦੀਆਂ ਸੀ । ਉਸ ਨਾਲ ਸਭ ਤੋਂ ਤੋਂ ਵੱਡੀ ਖਾਸੀਅਤ ਇਹੋ ਸੀ ਕਿ ਉਸਦਾ ਜਿਸਮ ਸ਼ਾਇਦ ਓਥੇ ਖੜੀਆਂ ਸਭ ਔਰਤਾਂ ਤੋਂ ਵੀ ਵੱਧ ਸੋਹਣਾ ਜਵਾਨ ਤੇ ਕੱਸਿਆ ਹੋਇਆ ਸੀ । ਸ਼ਾਇਦ ਹੀ ਕੋਈ ਨਜ਼ਰ ਉਸ ਵੱਲ ਤੱਕੇ ਤੇ ਰੇਟ ਪੁੱਛੇ ਬਿਨਾਂ ਲੰਘੀ ਹੋਵੇ। ਪਰ ਜਿਉਂ ਹੀ ਉਸਦੇ ਰੇਟ ਤੇ ਹਿਜੜੇ ਹੋਣ ਬਾਰੇ ਪਤਾ ਲਗਦਾ ਤਾਂ ਸਾਹਮਣਿਓਂ ਅਗਲਾ ਨੱਕ ਬੁੱਲ੍ਹ ਵੱਟਣ ਲੱਗ ਜਾਂਦਾ । ਇਸੇ ਅਧੂਰੇਪਣ ਕਰਕੇ ਉਸਨੂੰ ਆਪਣਾ ਰੇਟ ਘੱਟ ਕਰਨਾ ਪੈਂਦਾ । ਫਿਰ ਵੀ ਆਪਣੇ ਵਰਗੇ ਬਾਕੀਆਂ ਤੋਂ ਉਹ ਕਈ ਗੁਣਾ ਵੱਧ ਹੀ ਵਸੂਲਦੀ ਸੀ । ਜਿਸ ਨਾਲ ਵੀ ਭਾਅ ਸਹੀ ਬੈਠਦਾ । ਉਹ ਹੱਥ ਨੂੰ ਪਕੜ ਪਾਰਕ ਦੇ ਕਿਸੇ ਸੁੰਨੇ ਹਿੱਸੇ ਚ ਕੋਈ ਬੇੰਚ ਲੱਭਦਾ ਜਾਂ ਕੋਈ ਟੇਢਾ ਰੁੱਖ । ਕੋਈ ਗੱਲਬਾਤ ਨਹੀਂ । ਸਿਰਫ ਸਾਹਮਣੇ ਆਲੇ ਦੀ ਮਰਜ਼ੀ ਮੁਤਾਬਿਕ ਜਿੰਨੇ ਕੁ ਕੋਈ ਬੋਲਦਾ ਉਹ ਕੱਪੜੇ ਉਤਾਰ ਕੇ ਉਸਦੇ ਸਾਹਮਣੇ ਝੁਕ ਜਾਂਦੀ ਤੇ ਗ੍ਰਾਹਕ ਆਪਣੀ ਲਪਟਦੀ ਹਵਸ਼ ਨੂੰ ਉਸਦੇ ਅੰਦਰ ਪੰਜਾਂ ਦਸਾਂ ਮਿੰਟਾਂ ਚ ਉਤਾਰਕੇ ਤੁਰਦਾ ਬਣਦਾ। ਸਵੇਰ ਹੋਣ ਤੋਂ ਕੁਝ ਘੰਟੇ ਪਹਿਲ਼ਾਂ ਤੱਕ ਇਹ ਸਿਲਸਿਲਾ ਚਲਦਾ ਰਹਿੰਦਾ ।
ਬਹੁਤ ਵਾਰ ਬਹਿਸ ਹੁੰਦੀ ਇੱਕ ਦੂਜੇ ਨਾਲ ਲੜਾਈਆਂ ,ਗ੍ਰਾਹਕ ਨੂੰ ਡਿਸਕਾਊਂਟ ਦੇਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵੀ । ਭੁੱਖ ਤੇ ਪੈਸੇ ਦੀ ਮਾਰਾਮਾਰੀ ਇਥੇ ਵੀ ਪਹੁੰਚ ਗਈ ਸੀ । ਕਸਟਮਰ ਨਾਲ ਵੀ ਬਹੁਤ ਲੜਾਈਆਂ ਹੁੰਦੀਆਂ ।ਸਭ ਤੋਂ ਵੱਧ ਲੜਾਈ ਤਾਂ ਪ੍ਰੋਟੈਕਸ਼ਨ ਨਾ ਵਰਤਣ ਨੂੰ ਲੈ ਕੇ ਹੁੰਦੀ । ਸੇਕਸੂਅਲ ਬਿਮਾਰੀਆਂ ਦੇ ਇਸ ਦੌਰ ਚ ਵੀ ਬਹੁਤ ਲੋਕ ਪ੍ਰੋਟੈਕਸ਼ਨ ਨਾ ਵਰਤਣ ਦੇ ਵੱਧ ਪੈਸੇ ਦਿੰਦੇ ਸੀ । ਜਿਸ ਕਰਕੇ ਲੜਾਈ ਵੀ ਹੁੰਦੀ ਕਈ ਵਾਰ ਬਹਿਸ ਵੀ । ਕੁਝ ਇੱਕ ਉਹਨਾਂ ਸਭ ਵਿਚੋਂ ਪੈਸੇ ਦੇ ਲਾਲਚ ਚ ਹਾਂ ਵੀ ਕਰ ਦਿੰਦੇ ਸੀ । ਪਰ ਹਰ ਕੋਈ ਕਿਸਮਤ ਨਾਲ ਬੱਚ ਨਿੱਕਲੇ ਜਰੂਰੀ ਨਹੀਂ ਇਸ ਲਈ ਉਹਨਾਂ ਚ ਕਿਸੇ ਇੱਕ ਨੂੰ ਏਡਜ਼ ਵੀ ਹੋ ਗਿਆ ਸੀ । ਮਾਰ ਕੁਟਾਈ ਕਰਕੇ ਪ੍ਰੋਟੈਕਸ਼ਨ ਨਾ ਵਰਤਣ ਲਈ ਮਨਾਉਣਾ ਓਥੇ ਆਮ ਸੀ । ਜਿਥੇ ਓਥੇ ਖੜੀਆਂ ਔਰਤਾਂ ਵੀ ਤੇ ਹਿਜੜੇ ਵੀ ਸਹਿਣ ਕਰ ਲੈਂਦੇ ਸੀ ।
ਪਰ ਉਸ ਨਾਲ ਖੁਦ ਜੋ ਹੋਇਆ ਉਸਨੇ ਉਸਦੀ ਰਾਹ ਹੀ ਬਦਲ ਦਿੱਤੀ ਸੀ ।ਸੁੰਨੀ ਤੇ ਠੰਡੀ ਰਾਤ ਸੀ ,ਧੁੰਦ ਡਿੱਗਣ ਲੱਗੀ ਸੀ ਤੇ ਹੱਥਾਂ ਨੂੰ ਕਾਂਬਾ ਚੜ ਰਿਹਾ ਸੀ । ਇਸ ਠੰਡ ਚ ਵੀ ਲੋਕੀ ਜਿਸਮਾਂ ਦੀ ਗਰਮਾਹਟ ਨੂੰ ਲੱਭਦੇ ਸੁੰਨੇ ਕੋਨਿਆਂ ਤੇ ਜਿਸਮ ਖਰੀਦਦੇ ਤੇ ਵੇਚਦੇ ਫਿਰ ਰਹੇ ਸੀ । ਜਿੱਥੇ ਕੁਝ ਪਲਾਂ ਲਈ ਗਰਮੀ ਨੂੰ ਧੂਆਂ ਕੇ ਉਹ ਠਰਦੇ ਮੁੜ ਘਰ ਮੁੜ ਜਾਂਦੇ ਸੀ । ਕੋਈ ਕੋਈ ਐਸਾ ਵੀ ਹੁੰਦਾ ਰਾਤ ਭਰ ਲਈ ਹੀ ਸੌਦਾ ਕਰਕੇ ਲੈ ਜਾਂਦਾ । ਸ਼ਾਇਦ ਉਹ ਸਮਝਦਾ ਸੀ ਕਿ ਜੱਫੀ ਦਾ ਨਿੱਘ ਕਿਸੇ ਹੋਰ ਨਿੱਘ ਤੋਂ ਵਧੇਰੇ ਨਿੱਘਾ ਹੁੰਦਾ ਹੈ । ਜਾਂ ਉਸਦਾ ਇੱਕ ਵਾਰ ਚ ਮਨ ਨਹੀਂ ਸੀ ਭਰਦਾ । ਐਸੇ ਵੇਲੇ ਮੋਹਿਨੀ ਦੀ ਕਿਸਮਤ ਹਮੇਸ਼ਾ ਚਮਕਦੀ ਸੀ । ਉਸਦੇ ਭਾਰੇ ਲਚਕ ਨਾਲ ਭਰੇ ਸਰੀਰ ਦੇ ਨਿੱਘੇਪਣ ਦਾ ਅਹਿਸਾਸ ਸਭ ਨੂੰ ਦੇਖਦਿਆਂ ਹੀ ਹੋ ਜਾਂਦਾ ਸੀ । ਪਰ ਉਹ ਇੰਝ ਜਾਣਾ ਪਸੰਦ ਨਹੀਂ ਸੀ ਕਰਦੀ । ਇੱਕ ਦੀ ਗੱਲ ਕਰਕੇ ਕਈ ਵਾਰ ਇੱਕ ਤੋਂ ਵੱਧ ਆ ਜਾਂਦੇ ਸੀ । ਫਿਰ ਸ਼ਰਾਬ ਕਬਾਬ ਤੇ ਪਤਾ ਨਹੀਂ ਕੀ ਕੀ ਬਹੁਤਾ ਉਸਨੇ ਸੁਣਿਆ ਸੀ ਤੇ ਇੱਕ ਦੋ ਵਾਰ ਸਹਿਣ ਵੀ ਕੀਤਾ । ਇਸ ਲਈ ਉਹ ਬੜੀ ਸਿਆਣਪ ਮਗਰੋਂ ਹੀ ਜਾਣ ਲਈ ਤਿਆਰ ਹੁੰਦੀ ਸੀ ।
ਉਸ ਦਿਨ ਉਹ ਇੱਕ ਬੰਦਾ ਉਹਨਾਂ ਨੂੰ ਓਥੇ ਖੜ੍ਹਾ ਕਿੰਨਾ ਹੀ ਸਮਾਂ ਤੱਕਦਾ ਰਿਹਾ ਸੀ। ਜਿਵੇੰ ਹਰ ਇੱਕ ਹਨੇਰੇ ਚ ਖੜੇ ਹੱਡ ਮਾਸ ਦੇ ਪੁਤਲੇ ਦਾ ਮੇਚ ਲੈ ਰਿਹਾ ਹੋਵੇ ।ਇੱਕ ਵਾਰੀ ਤਾਂ ਉਸਨੂੰ ਸ਼ੱਕ ਹੋਇਆ ਕਿ ਕਿਤੇ ਪੁਲਿਸ ਦਾ ਆਦਮੀ ਨਾ ਹੋਵੇ । ਲੋਕਲ ਪੁਲਿਸ ਨਾਲ ਹਫਤਾ ਬੰਨ੍ਹਿਆ ਹੋਇਆ ਸੀ ਇਸ ਲਈ ਓਥੋਂ ਕੋਈ ਪ੍ਰੇਸ਼ਾਨੀ ਨਹੀਂ ਸੀ ਪਰ ਹੋ ਸਕਦਾ ਕਿਸੇ ਨੇ ਸੀ ਆਈ ਡੀ ਕਰ ਦਿੱਤੀ ਹੋਵੇ । ਪਰ ਫਿਰ ਉਸਨੂੰ ਲੱਗਾ ਕਿ ਉਸਦਾ ਧਿਆਨ ਉਸ ਵੱਲ ਵੱਧ ਸੀ ਤੇ ਬਾਕੀ ਸਮਾਂ ਮੁਬਾਇਲ ਉੱਤੇ ਕੁਝ ਮਿੰਟਾਂ ਦੇ ਦੇਖ ਦਖੀਏ ਮਗਰੋਂ ਅਖੀਰ ਉਹ ਉਸ ਕੋਲ ਆ ਹੀ ਗਿਆ ।

ਆਉਂਦੇ ਹੀ ਉਸਨੇ ਸਭ ਤੋਂ ਪਹਿਲ਼ਾਂ ਰੇਟ ਪੁੱਛਿਆ , ਉਸਦੇ ਕਹੇ ਰੇਟ ਉੱਤੇ ਬਿਨਾਂ ਕਹੇ ਸਹਿਮਤ ਵੀ ਹੋ ਗਿਆ । ਮੋਹਿਨੀ ਨੂੰ ਦਾਲ ਚ ਕੁਝ ਕਾਲਾ ਲੱਗਿਆ ।ਇਸ਼ਾਰੇ ਚ ਹੀ ਉਸਨੇ ਆਪਣੇ ਆਸ ਪਾਸ ਖੜ੍ਹੇ ਬਾਕੀਆਂ ਤੋਂ ਸਲਾਹ ਮੰਗੀ । ਤੇ ਇਸ਼ਾਰਾ ਕਰਕੇ ਉਹ ਅੱਗੇ ਅੱਗੇ ਪਾਰਕ ਵੱਲ ਨੂੰ ਤੁਰ ਪਈ । ਮਗਰ ਹੀ ਤੁਰਦੇ ਹੋਏ ਉਹ ਵੀ ਨੇੜੇ ਹੀ ਪਹੁੰਚ ਰਿਹਾ ਸੀ ।
ਪਾਰਕ ਦੇ ਇੱਕ ਕੋਨੇ ਤੱਕ ਅੰਜਲੀ ਉਹਨਾਂ ਨੂੰ ਜਾਂਦਿਆਂ ਵੇਖਦੀ ਰਹੀ । ਫਿਰ ਸਭ ਕੁਝ ਸਹੀ ਭਾਂਪ ਕੇ ਵਾਪਿਸ ਆ ਗਈ ।
ਤੁਰਦੇ ਤੁਰਦੇ ਹੀ ਉਹ ਉਸਦੇ ਨੇੜੇ ਆ ਗਿਆ ਸੀ । ਆਪਣੀਆਂ ਬਾਹਾਂ ਨੂੰ ਉਸਦੇ ਦੁਆਲੇ ਵਲ ਲਿਆ । ਪਹਿਲੀ ਵਾਰ ਕਈ ਸਾਲਾਂ ਚ ਕਿਸੇ ਨੇ ਇੰਝ ਹਵਸ਼ ਦੀ ਬਜਾਏ ਪਿਆਰ ਨਾਲ ਬਾਹਾਂ ਚ ਘੁੱਟਿਆ ਸੀ । ਉਸਨੂੰ ਅੰਦਰ ਪੰਘਰਦਾ ਮਹਿਸੂਸ ਹੋਇਆ । ਉਸਦੀ ਘੁੱਟਣ ਨਾਲ ਚਾਲ ਧੀਮੀ ਹੋਣ ਲੱਗੀ । ਲੱਤਾਂ ਕੰਬਣ ਲੱਗੀਆਂ । ਹੋਰ ਤੁਰ ਪਾਉਣਾ ਮੁਸ਼ਕਲ ਹੋ ਰਿਹਾ ਸੀ । ਜਿਥੇ ਉਹ ਤੁਰ ਰਹੀ ਸੀ ਓਥੇ ਹੀ ਬੈਠ ਜਾਣਾ ਚਾਹੁੰਦੀ ਸੀ । ਉਸਦਾ ਖੁਦ ਦਾ ਭਾਰ ਪੂਰਾ ਹੀ ਉਸ ਬੰਦੇ ਦੇ ਮੋਢਿਆਂ ਤੇ ਪੈ ਗਿਆ ਸੀ । ਪਲ ਭਰ ਲਈ ਦਮਨ ਦੀ ਯਾਦ ਤੇ ਝੀਲ ਤੇ ਵੱਜੀ ਊਸਦੀ ਸੱਟ ਵਾਲੇ ਦਿਨ ਦਾ ਪੂਰਾ ਵਾਕਿਆ ਉਸਦੇ ਦਿਮਾਗ ਦੀ ਸਕ੍ਰੀਨ ਤੇ ਫਲੈਸ਼ ਹੋ ਗਿਆ । ਕੋਸਾ ਜਿਹਾ ਹੰਝੂ ਅੱਖ ਤੇ ਬੋਝ ਬਣ ਗਿਆ ਤਾਂ ਗੱਲਾਂ ਨੇ ਸਹਾਰਾ ਦੇ ਕੇ ਹਵਾ ਚ ਰਲਾ ਦਿੱਤਾ । ਅੱਖਾਂ ਮੁੜ ਮੁੜ ਬੰਦ ਹੋ ਰਹੀਆਂ ਸੀ । ਪਲਾਂ ਚ ਹੀ ਜਾਦੂ ਦੀ ਕਹਾਣੀ ਵਰਗੀ ਕੋਈ ਕਹਾਣੀ ਵਾਪਰ ਗਈ ਸੀ । ਜਿਵੇੰ ਪਰੀ ਕਥਾ ਚ ਅਚਾਨਕ ਕੋਈ ਰਾਜਕੁਮਾਰ ਆ ਕੇ ਸਦੀਆਂ ਤੋਂ ਦੈਂਤ ਦੇ ਕਬਜੇ ਤੋਂ ਪਰੀ ਛੁਡਵਾ ਕੇ ਲੈ ਗਿਆ ਹੋਵੇ ।
ਆਮ ਨਾਲੋਂ ਜਿਆਦਾ ਦੂਰ ਜਾ ਕੇ ਘੁੱਪ ਹਨੇਰੇ ਚ ਪਹਿਲਾਂ ਉਹ ਖੁਦ ਬੈਠਿਆ ਫਿਰ ਉਸਨੂੰ ਆਪਣੇ ਮੋਢਿਆਂ ਨਾਲ ਲਗਾ ਕੇ ਓਥੇ ਹੀ ਬਿਠਾ ਲਿਆ ਹਾਲੇ ਤੱਕ ਪੈਸੇ ਦੀ ਕੋਈ ਗੱਲ ਨਹੀਂ ਸੀ ਹੋਈ ਨਾ ਹੀ ਮੋਹਿਨੀ ਨੂੰ ਕੋਈ ਚੇਤਾ ਸੀ । ਉਸਦੇ ਦਿਮਾਗ ਤੇ ਜੋ ਭਾਰੂ ਸੀ ਉਹ ਉਸਦੇ ਹੱਥਾਂ ਦੀ ਹਰਕਤ ਸਾਹਾਂ ਦੀ ਤਪਸ਼ ਸੀ । ਚੜ੍ਹਦੀ ਰਾਤ ਤੇ ਬਿਨਾਂ ਚੰਦ ਤੋਂ ਹਨੇਰਾ ਪਲ ਪਲ ਹੋਰ ਵੀ ਡੂੰਗਾ ਹੋ ਰਿਹਾ ਸੀ । ਰੁਮਕਦੀ ਹਵਾ ਨੇ ਹੌਲੀ ਹੌਲੀ ਕੱਪੜਿਆਂ ਤੋਂ ਬਾਹਰ ਆ ਰਹੇ ਜਿਸਮ ਦੇ ਹਿੱਸਿਆਂ ਤੇ ਪਸੀਨੇ ਨੂੰ ਉਡਾ ਕੇ ਠੰਡਕ ਦੇਣੀ ਸ਼ੁਰੂ ਕਰ ਦਿੱਤੀ ਸੀ । ਮੋਹਿਨੀ ਨੂੰ ਕੋਈ ਹੋਸ਼ ਪਹਿਲ਼ਾਂ ਹੀ ਨਹੀਂ ਸੀ ਕੱਪੜੇ ਤੋਂ ਬਿਨਾਂ ਹਨੇਰੇ ਚ ਤਾਰਿਆਂ ਦੀ ਛਾਵੇਂ ਪੂਰਨ ਨਗਨ ਹੋ ਜਾਣਾ ਉਸਦਾ ਪਹਿਲਾ ਅਨੁਭਵ ਸੀ ਨਹੀਂ ਤਾਂ ਕਦੇ ਕਿਸੇ ਨੂੰ ਇਸ ਲੈਵਲ ਤੇ ਆਉਣ ਤੋਂ ਪਹਿਲ਼ਾਂ ਹੀ ਸਭ ਆਪਣਾ ਕੰਮ ਨਿਪਟਾ ਉੱਡ ਜਾਂਦੇ ਸੀ । ਉਹ ਆਪਣੇ ਆਪ ਨੂੰ ਕਿਸੇ ਸ਼ਹਿਜ਼ਾਦੇ ਦੀ ਪਰੀ ਮਹਿਸੂਸ ਕਰ ਰਹੀ ਸੀ ।
ਜਿਉਂ ਹੀ ਇਹ ਸਫ਼ਰ ਹੁਸੀਨਤਾ ਦੇ ਦੌਰ ਚ ਪੁੱਜਿਆ । ਅਚਾਨਕ ਦੈਂਤਾਂ ਦੀ ਦਸਕਤ ਹੋਈ । ਤਿੰਨ ਚਾਰ ਬੰਦੇ ਪਾਰਕ ਦੀ ਇੱਕ ਸਾਈਡ ਵਾਲੀ ਕੰਧ ਟੱਪਕੇ ਉਹਨਾਂ ਨੂੰ ਘੇਰ ਕੇ ਖੜ ਗਏ । ਇੱਕ ਪਲ ਡਰ ਨੇ ਗ੍ਰਸ ਲਿਆ । ਇੱਧਰ ਓਧਰ ਹੱਥ ਮਾਰ ਉਹ ਆਪਣੇ ਕੱਪੜੇ ਲੱਭਣ ਲੱਗੀ । ਪਰ ਉਹ ਪਤਾ ਨਹੀਂ ਉਸਤੋਂ ਕਿੰਨੀ ਦੂਰ ਸੀ । ਉਸਨੇ ਘਬਰਾਕੇ ਚੀਕਣ ਦੀ ਕੋਸ਼ਿਸ਼ ਕੀਤੀ । ਪਰ ਇਸਤੋਂ ਪਹਿਲਾਂ ਹੀ ਉਸਦੇ ਮੁੱਖ ਗ੍ਰਾਹਕ ਨੇ ਉਸਦੇ ਮੂੰਹ ਨੂੰ ਹੱਥ ਨਾਲ ਘੁੱਟ ਦਿੱਤਾ ਉਸਨੇ ਚੀਕਣ ਲਈ ਦੰਦੀ ਵੱਢੀ । ਪਰ ਫਿਰ ਦੂਸਰੇ ਹੱਥ ਨੇ ਉਸਦਾ ਮੂੰਹ ਦਬੋਚਿਆ ਤੇ ਮੂੰਹ ਵਿਚ ਰੁਮਾਲ ਤੁੰਨ ਕੇ ਉਸਦੀਆਂ ਬਾਹਾਂ ਨੂੰ ਜਕੜ ਲਿਆ । ਡਰ ਚ ਨਿੱਕਲ ਕੇ ਰੁਮਾਂਸ ਤੇ ਰੁਮਾਂਸ ਮਗਰੋਂ ਮੁੜ ਡਰ ਤੇ ਪੀੜ ਦੇ ਅਹਿਸਾਸ ਨੇ ਉਸਦੀ ਸੋਚ ਨੂੰ ਰੋਕ ਦਿੱਤਾ ।
ਇੱਕ ਘੰਟੇ ਤੱਕ ਜਿਵੇੰ ਉਸਦਾ ਸਰੀਰ ਸੁੰਨ ਹੋ ਗਿਆ ਹੋਵੇ । ਉਸਦੇ ਨਾਲ ਜੋ ਵੀ ਹੋਇਆ ਸਾਰੇ ਅਹਿਸਾਸ ਮਰ ਜਿਹੇ ਗਏ ਸੀ । ਦੰਦਾਂ ਸਿਗਰਟਾਂ ਦੇ ਨਿਸ਼ਾਨ ਉਸਦੇ ਜਿਸਮ ਦੇ ਹਰ ਹਿੱਸੇ ਤੇ ਬਣ ਗਏ ਸੀ । ਬਾਕੀਆਂ ਨਾਲ ਹੋਏ ਜਿਸ ਤਰ੍ਹਾਂ ਦੇ ਸਲੂਕ ਨੂੰ ਸੁਣਕੇ ਉਹ ਕੰਬ ਜਾਂਦੀ ਸੀ ਅੱਜ ਜਦੋਂ ਖੁਦ ਨਾਲ ਹੋਇਆ ਤਾਂ ਸੁੰਨ ਹੋ ਗਈ ਸੀ । ਲਾਸ਼ ਵਾਂਗ ਉਹ ਓਥੇ ਹੀ ਉਸਨੂੰ ਉਹ ਪੁੱਠੀ ਸਿੱਧੀ ਕਰਕੇ ਆਪਣਾ ਮਨ ਪਰਚਾਉਂਦੇ ਰਹੇ ।
ਜਦੋਂ ਦਿਲ ਭਰ ਗਿਆ ਕੱਪਡ਼ੇ ਉਸਦੇ ਉੱਪਰ ਸੁੱਟਕੇ ਉਹ ਚਲਦੇ ਬਣੇ ।
ਓਥੋਂ ਉਹਨਾਂ ਦੇ ਜਾਂਦੇ ਹੀ ਉਹ ਪੂਰੇ ਜੋਰ ਨਾਲ ਰੋਣ ਲੱਗੀ । ਕਿੰਨਾ ਚਿਰ ਰੋਂਦੀ ਹੀ ਰਹੀ ਜਦੋਂ ਤੱਕ ਅੰਜਲੀ ਦੀਆਂ ਅਵਾਜਾਂ ਉਸਨੂੰ ਸੁਣਨ ਨਾ ਲੱਗੀਆਂ । ਉਹ ਵੀ ਰੋਣ ਦੀ ਅਵਾਜ ਸੁਣ ਉਸ ਵੱਲ ਆਈ । ਉਸਦੇ ਰੋਣੇ ਤੇ ਹਾਲਤ ਦੇਖ ਉਸਨੂੰ ਕੁਝ ਪੁੱਛਣਾ ਨਾ ਪਿਆ ਸਗੋਂ ਮੋਢੇ ਲੱਗਕੇ ਉਹ ਵੀ ਰੋਣ ਲੱਗੀ ਸੀ ।
ਐਨੇ ਸਾਲ ਦੇ ਇਸ ਧੰਦੇ ਚ ਇਹ ਉਸ ਨਾਲ ਕਿੰਨੀ ਵਾਰ ਹੋਇਆ ਸੀ। ਰੋਕੇ ਤੇ ਕਿਸਮਤ ਨੂੰ ਕੋਸ ਉਹ ਤੇ ਬਾਕੀ ਸਭ ਚੁੱਪ ਕਰ ਜਾਂਦੇ ਸੀ ।
ਪਰ ਮੋਹਿਨੀ ਨੂੰ ਇਹ ਬਿਲਕੁੱਲ ਵੀ ਜਾਇਜ਼ ਨਹੀਂ ਸੀ ਲੱਗਾ । ਕਿਸੇ ਹੱਦ ਤੇ ਤਾਂ ਕੋਈ ਉਹਨਾਂ ਨਾਲ ਇਨਸਾਨਾਂ ਵਾਲਾ ਸਲੂਕ ਕਰੇ । ਆਪਣੇ ਉਸ ਪੂਰੇ ਗਰੁੱਪ ਵਿਚੋਂ ਉਸਨੇ ਪਹਿਲੀ ਵਾਰ ਉਹਨਾਂ ਅਣਜਾਣ ਲੋਕਾਂ ਖਿਲ਼ਾਫ ਪੁਲਿਸ ਚ ਕੇਸ ਦਰਜ਼ ਕਰਨ ਦਾ ਫੈਸਲਾ ਕੀਤਾ । ਸਭ ਦੇ ਸਮਝਾਉਣ ਦੇ ਬਾਵਜੂਦ ਉਹ ਪਹਿਲੀ ਵਾਰ ਠਾਣੇ ਚ ਰਿਪੋਰਟ ਕਰਨ ਗਈ ।
ਉਸਨੂੰ ਕਾਨੂੰਨ ਦੀ ਸਮਝ ਨਹੀਂ ਸੀ ਪਰ ਐਨੀ ਕੁ ਸਮਝ ਸੀ ਕਿ ਜੋ ਕੁਝ ਵੀ ਉਸ ਨਾਲ ਹੋਇਆ । ਉਹ ਗੈਂਗਰੇਪ ਚ ਜਰੂਰ ਆਉਂਦਾ ਹੈ । ਪਹਿਲ਼ਾਂ ਤਾਂ ਪੁਲਿਸ ਨੇ ਕੋਈ ਵੀ ਕੇਸ ਦਰਜ਼ ਕਰਨ ਤੋਂ ਮਨਾ ਕਰ ਦਿੱਤਾ । ਸੈਕਸ ਵਰਕਰਾਂ ਦੇ ਇਸ ਤਰ੍ਹਾਂ ਦੇ ਝਗੜਿਆਂ ਦਾ ਕੇਸ ਜੇ ਪੁਲਿਸ ਦਰਜ਼ ਕਰਨ ਲੱਗ ਗਈ ਤਾਂ ਹੋਰ ਲੋਕੀਂ ਕਿੱਥੇ ਜਾਣਗੇ । ਗੈਰ ਕਾਨੂੰਨੀ ਤੌਰ ਤੇ ਧੰਦਾ ਕਰਨ ਤੇ ਉਸਨੂੰ ਹੀ ਜੇਲ੍ਹ ਭੇਜਣ ਦੀ ਧਮਕੀ ਮਿਲੀ । ਪਰ ਉਹ ਧਮਕੀ ਤੋਂ ਡਰੀ ਨਹੀਂ । ਦੂਸਰਾ ਉਹ ਇਕੱਲੀ ਨਹੀਂ ਸੀ । ਇਸ ਲਈ ਉਸਦੇ ਸਭ ਸੰਗੀ ਸਾਥੀ ਓਥੇ ਹੀ ਮਜਮਾ ਲਾ ਕੇ ਬੈਠ ਗਏ ।ਰਾਤ ਤੋਂ ਸਵੇਰ ਹੋਈ । ਲੋਕੀਂ ਆਉਣ ਲੱਗੇ ।ਅਫ਼ਸਰ ਤੇ ਹੋਰ ਲੋਕਾਂ ਦਾ ਆਉਣਾ ਜਾਣਾ ਵੀ ਸ਼ੁਰੂ ਹੋ ਗਿਆ। ਉਹਨਾਂ ਦੀ ਆਪਣੀ ਜਮਾਤ ਦੇ ਲੋਕਾਂ ਨੂੰ ਵੀ ਜਿਉਂ ਜਿਉਂ ਪਤਾ ਲਗਦਾ ਗਿਆ ਉਹ ਵੀ ਆਉਂਦੇ ਗਏ । ਮਾੜੇ ਲੀਡਰ ਜਿੱਡੀ ਰੈਲੀ ਜਿੰਨ੍ਹਾਂ ਕੱਠ ਹੋ ਗਿਆ ।
ਥੱਕ ਹਾਰ ਕੇ ਨਵੇਂ ਡਿਊਟੀ ਤੇ ਆਏ ਇੰਸਪੈਕਟਰ ਨੇ ਊਸਦੀ ਰਿਪੋਟ ਦਰਜ ਕਰਨ ਲਈ ਅੰਦਰ ਬੁਲਾ ਲਿਆ । ਪਰ ਉਸਨੂੰ ਇਹ ਜਾਣਕੇ ਹੈਰਾਨੀ ਹੋਈ ਕਿ ਉਸਦੇ ਨਾਲ ਜੋ ਵੀ ਹੋਇਆ ਉਹ ਰੇਪ ਦਾ ਨਹੀਂ ਸਗੋਂ ਸਿਰਫ ਗੈਰ ਕੁਦਰਤੀ ਸੈਕਸ ਦਾ ਮਾਮਲਾ ਬਣਦਾ ਹੈ ( ਇਹ ਕਹਾਣੀ 2009 ਤੋਂ ਪਹਿਲਾਂ ਦੀ ਹੈ ). ਕਿਉਕਿ ਕਾਨੂੰਨ ਅਨੁਸਾਰ ਸਿਰਫ ਮਰਦ ਦੇ ਔਰਤ ਨਾਲ ਕੁਦਰਤੀ ਸੈਕਸ ਨੂੰ ਹੀ ਸੈਕਸ ਮੰਨਦਾ ਹੈ । ਬਾਕੀ ਸਭ ਨੂੰ ਗੈਰ ਕੁਦਰਤੀ ਮੰਨਿਆ ਜਾਂਦਾ ਹੈ ਇਸ ਲਈ ਜੋ ਸੈਕਸ ਹੀ ਗੈਰ ਕੁਦਰਤੀ ਹੈ ਉਸ ਚ ਰੇਪ ਦਾ ਨਹੀਂ ਵੱਧ ਤੋਂ ਵੱਧ 377 ਦੇ ਅਧੀਨ ਗੈਰ ਕੁਦਰਤੀ ਸੈਕਸ ਦਾ ਕੇਸ ਦਰਜ਼ ਹੋ ਸਕਦਾ ਹੈ ।
ਆਪਣੇ ਨਾਲ ਹੋਏ ਧੱਕੇ ਮਗਰੋਂ ਕਾਨੂੰਨ ਦੀਆਂ ਇਹਨਾਂ ਚੋਰ ਮੋਰੀਆਂ ਦਾ ਉਸਨੂੰ ਅਹਿਸਾਸ ਹੋਇਆ । ਕੀ ਇਸਦਾ ਕੋਈ ਤਰੀਕਾ ਨਹੀਂ ਕਿ ਧੱਕੇ ਦਾ ਸ਼ਿਕਾਰ ਹੁੰਦੇ ਉਸ ਵਰਗੇ ਇਸ ਕਮਿਊਨਿਟੀ ਦੇ ਲੋਕਾਂ ਲਈ ਕੋਈ ਇਨਸਾਫ ਹੋ ਸਕੇ ?
ਪਰ ਇੰਸਪੈਕਟਰ ਵਿਚਾਰਾ ਜੋ ਕਾਨੂੰਨ ਮੁਤਾਬਿਕ ਸੀ ਉਹ ਕਰ ਸਕਦਾ ਸੀ । ਕਾਨੂੰਨ ਬਣਾਉਣਾ ਜਾਂ ਬਦਲਣਾ ਸਰਕਾਰ ਦਾ ਕੰਮ ਸੀ ਤੇ ਗੈਰ ਬਰਾਬਰੀ ਦਾ ਕਾਨੂੰਨ ਬਦਲਣਾ ਅਦਾਲਤ ਦਾ ਪੁਲਿਸ ਇਸ ਚ ਚਾਹ ਕੇ ਵੀ ਐਨਾ ਕੁ ਹੀ ਕਰ ਸਕਦੀ ਸੀ।
ਮੋਹਿਨੀ ਲਈ ਲੜਾਈ ਐਨੀ ਸੌਖੀ ਨਹੀਂ ਸੀ ਜਿੰਨੀ ਉਸਨੂੰ ਲੱਗੀ ਸੀ । ਹਰ ਤਰ੍ਹਾਂ ਦਾ ਸੋਸ਼ਣ ,ਧੱਕਾ , ਬੋਲ ਕੁਬੋਲ ਝੱਲ ਕੇ ਹੁਣ ਉਸਦੇ ਮਨ ਚ ਇੱਕੋ ਹੀ ਲਾਟ ਸੀ ਕਿ ਜੇ ਉਹ ਕੁਝ ਹੱਦ ਤੱਕ ਪੜੀ ਇਹਨਾਂ ਲੋਕਾਂ ਨੂੰ ਤਾਂ ਘੱਟੋ ਘੱਟ ਅਗਾਂਹ ਕਿਸੇ ਧੱਕੇ ਤੋਂ ਬਚਾ ਸਕੇ। ਉਸਦੇ ਇਸ ਜਜ਼ਬੇ ਚ ਉਸ ਨਵੇਂ ਭਰਤੀ ਹੋਏ ਇੰਸਪੈਕਟਰ ਨੂੰ ਕੁਝ ਚਮਕ ਦਿਸੀ ।ਤੇ ਉਸਨੇ ਇੱਕ ਐਸੀ ਸੰਸਥਾ ਦਾ ਪਤਾ ਉਸਨੂੰ ਦੱਸਿਆ ਜੋ ਇਸ ਤਰ੍ਹਾਂ ਦੀ ਕਿਸੇ ਵੀ ਮਦਦ ਤੇ ਰਾਏ ਚ ਊਸਦੀ ਸਹਾਇਤਾ ਕਰ ਸਕਦੀ ਸੀ ।
ਉਸਨੂੰ ਉਸ ਸੰਸਥਾ ਦਾ ਪਤਾ ਕਿਸੇ ਕੌਰੂ ਦੇ ਖਜ਼ਾਨੇ ਵਰਗਾ ਲੱਗਾ ਸੀ ।
ਤੇ ਉਸ ਨਾਲ ਜੁੜਨਾ ਤੇ ਕੰਮ ਕਰਨਾ ਹੀ ਊਸਦੀ ਜਿੰਦਗ਼ੀ ਦਾ ਲਕਸ਼ ਸੀ।
(ਸਮਾਪਤ )
( ਇੱਕਲੀ ਮੋਹਿਨੀ ਦੀ ਕਹਾਣੀ ਇੱਥੇ ਖਤਮ ਹੁੰਦੀ ਹੈ ,ਜਦੋਂ ਮੈਂ LGBTQ ਉੱਤੇ ਪੋਸਟ ਲਿਖੀ ਸੀ ਉਦੋਂ ਕਿਹਾ ਸੀ ਕਿ ਇਸ ਚ ਹਰ ਇੱਕ ਵਰਗ ਤੇ ਇੱਕ ਕਹਾਣੀ ਲਿਖੂਗਾ , ਤਾਂ ਟ੍ਰਾਂਸਜੈਂਡਰ ਦੀ ਕਹਾਣੀ ਖ਼ਤਮ ਹੈ ਇਸ ਮਗਰੋਂ ਬਾਕੀ ਚਾਰ ਕਹਾਣੀਆਂ ਵੀ ਇੰਝ ਹੀ ਲਿਖਾਂਗਾ ਜੋ ਆਖਰ ਚ ਇੱਕ ਸੰਸਥਾ ਚ ਇਹਨਾਂ ਸਭ ਦੇ ਕੱਠੇ ਹੋਣ ਤੇ ਖਤਮ ਹੋਣਗੀਆਂ ਤੇ ਅਖੀਰ ਸੰਸਥਾ ਦੇ ਰਾਹੀਂ ਇਸ ਵਰਗ ਦੀ ਸੁਪਰੀਮ ਕੋਰਟ ਚ ਮੁਕੱਦਮੇ ਤੱਕ ਦੀ ਇੱਕ ਲੜਾਈ ਦੀ ਆਖਰੀ ਕਹਾਣੀ ਹੋਏਗੀ ਇੰਝ ਪੰਜ ਅੱਲਗ ਵਰਗਾਂ ਦੀ ਕੱਠੀ ਲੜਾਈ ਦੀ ਜਿੱਤ ਦੀ ਕਹਾਣੀ ਹੋਏਗੀ , ਅਗਲੀਆਂ ਕਹਾਣੀਆਂ ਲੇਜਬਿਅਨ , ਗੇ ,ਬਾਈਸੇਕਸੁਲ,ਤੇ ਕੁਈਰ ਵਰਗਾਂ ਤੇ ਹੋਣਗੀਆਂ ਕਿਹੜੀ ਪਹਿਲ਼ਾਂ ਆਏਗੀ ਤੇ ਕਦੋੰ ਮੈਨੂੰ ਵੀ ਨਹੀਂ ਪਤਾ ,ਪਰ ਜੇਕਰ ਇਹਨਾਂ ਸਭ ਦੇ ਬਾਰੇ ਕੋਈ ਆਪਣੇ ਖਿਆਲ ,ਅਨੁਭਵ, ਸਮੱਸਿਆ ਜਾਣਕਰੀ ਸਾਂਝੀ ਕਰਨਾ ਚਾਹੇ ਸਵਾਗਤ ਹੈ ਜਿਸ ਨਾਲ ਕਹਾਣੀ ਹੋਰ ਵੀ ਰੀਅਲ ਹੋ ਸਕੇ । ਪਛਾਣ ਹਮੇਸ਼ਾਂ ਦੀ ਤਰ੍ਹਾਂ ਗੁਪਤ ਹੀ ਰਹੇਗੀ :ਧੰਨਵਾਦ )
ਤੁਹਾਡਾ ਆਪਣਾ
ਹਰਜੋਤ( Facebook Page Harjot Di Kalam )

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s