Tag Archives: Harjot

ਜਜ਼ਬਾਤੀ ਸੂਝ ਜਾਂ ਸਿਆਣਪ Emotional Intelligence in Punjabi

ਪਰਫਾਰਮੈਂਸ ਦਾ ਬੋਝ

ਪਰਫਾਰਮੈਂਸ ਦਾ ਬੋਝ :-

“ਸਾਲਿਆ ਜੇ ਨਾ ਕੁਝ ਹੋਇਆ ਤਾਂ ਸਾਨੂੰ ਦੱਸ ਦਵੀਂ ਅਸੀਂ ਕਿਸ ਦਿਨ ਕੰਮ ਆਵਾਂਗੇ ,ਔਖੀ ਘੜੀ ਯਾਰ ਖੜਦੇ ਹੁੰਦੇ ” . ਉਸਦੇ ਇੱਕ ਆੜੀ ਨੇ ਕਿਹਾ ਤੇ ਪੂਰੀ ਢਾਣੀ ਚ ਹਾਸਾ ਮੱਚ ਗਿਆ । ਉਹ ਵੀ ਹੱਸ ਪਿਆ ਪਰ ਦਿਲ ਤੇ ਇੱਕ ਬੋਝ ਜਿਹਾ ਬੱਝ ਗਿਆ ਸੀ ।
“ਐਹਨੂੰ ਕਿੰਨੀ ਵਾਰ ਆਖਿਆ ਸੂ ਕਿ ਚੱਲ ਤੈਨੂੰ ਮੰਡੀ ਹੋਟਲ ਚ ਲੈ ਚਲਦੇ ਆ ਘੱਟੋ ਘੱਟ ਬੰਦਾ ਚੈੱਕ ਕਰਲੇ ਕਿ ਹਥਿਆਰਾਂ ਨੂੰ ਜਰ ਤਾਂ ਨਹੀਂ ਲੱਗ ਗਈ । ਪਤੰਦਰ ਮੰਨਿਆਂ ਨਹੀਂ ਕਦੇ”. ਦੂਜੇ ਨੇ ਕਿਸੇ ਨੇ ਗੱਲ ਛੱਡੀ ਪਰ ਉਹਨੂੰ ਕਦੇ ਇੰਝ ਮਜਬੂਰੀ ਚ ਕਿਸੇ ਦਾ ਫਾਇਦਾ ਚੁੱਕਣ ਚ ਹਮੇਸ਼ਾਂ ਸ਼ਰਮ ਮਹਿਸੂਸ ਹੀ ਹੁੰਦੀ ਸੀ। ਫਿਰ ਇਹ ਸਭ ਕਰਨ ਲਈ ਕਿਸੇ ਅਣਜਾਣ ਮੂਹਰੇ ਕੱਪੜੇ ਲਾਹੁਣੇ ਉਸਦੀਆਂ ਲੱਤਾਂ ਕੰਬ ਜਾਂਦੀਆਂ ਸੀ ਸੁਣਕੇ ਹੀ ।
ਉਹ ਚੁੱਪ ਰਿਹਾ ,ਢਾਣੀ ਚ ਗੱਲਾਂ ਚਲਦੀਆਂ ਰਹੀਆਂ ਉਹ ਸੁਣਦਾ ਰਿਹਾ ਬਹੁਤੀ ਗੱਲ ਦਾ ਜਵਾਬ ਨਾ ਦਿੰਦਾ । ਇੱਕ ਵਿਆਹ ਦੀ ਥਕਾਵਟ ਸੀ ਉੱਪਰੋਂ ਯਾਰਾਂ ਦੋਸਤਾਂ, ਚਾਚੇ ਤਾਏ ਦੇ ਮੁੰਡਿਆ ਤੇ ਭਾਬੀਆਂ ਦੀਆਂ ਗੁੱਝੀਆਂ ਗੱਲਾਂ ਤੇ ਇਸ਼ਾਰਿਆਂ ਨੇ ਮਨ ਤੇ ਇੱਕ ਹੌਲ ਜਿਹਾ ਸਿਰਜ ਦਿੱਤਾ ।
ਪਹਿਲ਼ਾਂ ਅਰਮਾਨ ਨੂੰ ਲਗਦਾ ਸੀ ਵਿਆਹ ਸਿਰੇ ਚੜਨਾ ਇੱਕ ਵੱਡਾ ਕੰਮ ਸੀ ਪਰ ਹੁਣ ਜਿਹੋ ਜਿਹਾ ਮਾਹੌਲ ਉਸਦੇ ਆਸ ਪਾਸ ਬਣਿਆ ਸੀ ਉਹਦੇ ਲਈ ਪਲ ਪਲ ਉੱਭਰਦੀ ਰਾਤ ਇੱਕ ਉਸਨੂੰ ਵੱਡਾ ਚੈਲੰਜ ਜਾਪ ਰਹੀ ਸੀ ।
ਅਜੇ ਉਹ ਬੈਠੇ ਸੀ ਕਿ ਉਸਦੇ ਤਾਏ ਦਾ ਮੁੰਡਾ ,ਮਨਦੀਪ ਆ ਗਿਆ । ਛੱਤ ਤੇ ਬੈਠਿਆ ਨੂੰ ਕਾਫੀ ਟਾਈਮ ਹੋ ਗਿਆ ਸੀ । ਉਹ ਦੱਸਣ ਤੇ ਸੱਦਣ ਆਇਆ ਸੀ । ਸੁਖਮਨ ਇਕੱਲੀ ਹੀ ਕਮਰੇ ਚ ਬੈਠੀ ਸੀ ਜਾਂ ਬਿਠਾ ਦਿੱਤੀ ਸੀ । ਕੱਲੀ ਡਰਦੀ ਹੋਊ ਉਸ ਕੋਲ ਜਾ ਕੇ ਹੀ ਬੈਠ ਜਾ । ਰੋਟੀ ਤੇਰੀ ਓਥੇ ਆਉਂਦੀ ਹੀ ਹੋਊ ।
ਯਾਰਾਂ ਦੀ ਢਾਣੀ ਬੈਠੀ ਰਹੀ । ਉਹ ਮਨਦੀਪ ਨਾਲ ਪੌੜੀਆਂ ਉੱਤਰ ਕੇ ਆਪਣੇ ਕਮਰੇ ਵੱਲ ਜਾਣ ਲੱਗਾ ।
ਉਹਨੇ ਪਿੱਛਿਓ ਹੌਲੀ ਜਹੀਵਾਜ ਮਾਰੀ ।
“ਗੱਲ ਸੁਣ “
ਉਹ ਰੁਕਕੇ ਕੋਲ ਹੋ ਗਿਆ ।
ਬਾਹੋ ਫ਼ੜਕੇ ਉਸਨੂੰ ਨਾਲ ਦੀ ਬੈਠਕ ਚ ਲੈ ਗਿਆ ।
“ਲਾਈ ਨਹੀਂ ਘੁੱਟ” ?
ਜ਼ਿੰਦਗੀ ਚ ਪਹਿਲੀ ਵਾਰ ਮਨਦੀਪ ਨੇ ਨਸ਼ੇ ਦੀ ਗੱਲ ਕੀਤੀ ਸੀ ਨਹੀਂ ਤਾਂ ਸ਼ਰਾਬੀ ਕੋਲ ਉਸਨੂੰ ਖੜੇ ਵੇਖ ਕੇ ਅੱਖਾਂ ਕੱਢਣ ਲੱਗ ਜਾਂਦਾ ਸੀ ।
“ਨਹੀਂ ” ਊਹਨੇ ਡੋਲ ਵਾਂਗ ਸਿਰ ਹਿਲਾਤਾ ।
“ਅੱਛਾ,ਜੇ ਨਹੀਂ ਲਾਈ ਤਾਂ ਮੇਰੇ ਕੋਲ ਫ਼ੌਜੀ ਰੰਮ ਹੈਗੀ । ਦੋ ਪੈੱਗ ਲਾ ਲੈ ਦਿਲ ਨਹੀਂ ਘਾਬਰੂ । ”
ਅਰਮਾਨ ਨੂੰ ਲੱਗਾ ਜਿਵੇੰ ਉਹ ਜੰਗ ਤੇ ਜਾ ਰਿਹਾ ਹੋਵੇ ।
“ਨਹੀਂ ਸੁਖਮਨ ਨੂੰ ਸਮੇੱਲ ਆਊ, ਉਹਨੂੰ ਜਰਾ ਵੀ ਪਸੰਦ ਨਹੀਂ “
ਉਸਨੇ ਕਿਹਾ ।
“ਕੁਝ ਨਹੀਂ ਹੁੰਦਾ ਦੋ ਪੈੱਗ ਲਾ ਕੇ ਪਿਛੋਂ ਲੈਚੀਆਂ ਚੱਬ ਲਵੀਂ ”
ਮਨਦੀਪ ਫਿਰ ਬੋਲਿਆ ।
ਪਰ ਅਰਮਾਨ ਨੇ ਫਿਰ ਸਿਰ ਹਿਲਾ ਦਿੱਤਾ । ਮਨਦੀਪ ਨੇ ਬਹੁਤਾ ਜ਼ੋਰ ਨਹੀਂ ਪਾਇਆ ।
“ਚੱਲ ਮੈਨੂੰ ਟਾਂ ਤੇਰੇ ਬਾਪੂ ਨੇ ਕਿਹਾ ਸੀ ਕਿ ਪੁੱਛ ਲਈ ਜੁਆਨ ਨੂੰ ਐਵੇਂ ਮਨ ਚ ਕੋਈ ਡਰ ਨਾ ਹੋਵੇ ਕਿਤੇ ਖਾਨਦਾਨ ਦਾ ਨੱਕ ਹੀ ਡੋਬ ਦਵੇ ।ਦਿਲ ਤਕੜਾ ਕਰ ਦਵੀਂ ਉਹਦਾ “।
ਉਹ ਮਨਦੀਪ ਵੱਲ ਅੱਖਾਂ ਪਾੜਕੇ ਝਾਕਣ ਲੱਗਾ । ਉਸਦੇ ਚਿਹਰੇ ਤੇ ਉੱਡੇ ਰੰਗ ਨੂੰ ਡਰ ਸਮਝਦੇ ਹੋਏ ਮਨਦੀਪ ਨੇ ਫਿਰ ਆਖਿਆ ,” ਭੋਰਾ ਅਫ਼ੀਮ ਖਾ ਲੈ ,ਜੇ ਰੰਮ ਨਹੀਂ ਪੀਣੀ । ”
“ਨਹੀਂ ਵੀਰੇ ,ਮੇਰਾ ਇਹ ਸਭ ਖਾਣ -ਪੀਣ ਦਾ ਕੋਈ ਮਨ ਨਹੀਂ “. ਕਹਿਕੇ ਉਹ ਚੁਪਕੇ ਜਿਹੇ ਅਪਣੇ ਕਮਰੇ ਵੱਲ ਖਿਸਕ ਗਿਆ ।
ਕਮਰੇ ਚ ਸੁਖਮਨ ਕੱਲੀ ਹੀ ਬੈਠੀ ਸੀ । ਉਹਦੇ ਸਾਹਮਣੇ ਥਾਲ ਚ ਰੋਟੀ ਪਾ ਕੇ ਰੱਖ ਗਿਆ ਸੀ । ਤੇ ਉਹ ਉਸਦੀ ਹੀ ਉਡੀਕ ਕਰ ਰਹੀ ਸੀ ।
ਹੱਥ ਧੋ ਕੇ ਤੌਲੀਏ ਨਾਲ ਪੂੰਝ ਕੇ ਉਸਨੇ ਕੁਰਸੀ ਤੇ ਸੁੱਟ ਦਿੱਤਾ । ਬੈਠਕੇ ਦੋਂਵੇਂ ਰੋਟੀ ਖਾਣ ਲੱਗੇ ।
ਫੋਨ ਤੇ ਤਾਂ ਹੁਣ ਤੱਕ ਕਿੰਨੀਆਂ ਹੀ ਗੱਲਾਂ ਕਰ ਲੈਂਦੇ ਸੀ ਪਰ ਇੱਥੇ ਅਜੇ ਵੀ ਬੋਲ ਸਕਣ ਦਾ ਹੀਆ ਨਹੀਂ ਸੀ ।
ਰੋਟੀ ਖਾਂਦੇ ਰਹੇ ,ਇੱਕ ਦੂਸਰੇ ਵੱਲ ਚੋਰੀ ਚੋਰੀ ਤੱਕਦੇ ਰਹੇ । ਕਿੰਨੀ ਵਾਰ ਦੋਵਾਂ ਦੇ ਹੱਥ ਛੂਹੇ ਗਏ । ਹੱਥਾਂ ਤੇ ਲੱਗੀ ਮਹਿੰਦੀ ,ਬਾਂਹੀ ਪਾਇਆ ਚੂੜਾ ਤੇ ਲਾਲ ਸੂਹੀ ਫੁਲਕਾਰੀ ਤੇ ਉਸ ਦੇ ਥੱਲੇ ਪਾਏ ਉਸੇ ਰੰਗ ਦੇ ਸੂਟ ਚ ਸੁਖਮਨ ਵਾਹਵਾ ਜੱਚ ਰਹੀ ਸੀ ।
ਇਸ਼ਕ ਤੇ ਪਿਆਰ ਦੇ ਰੰਗ ਚ ਬੱਝੀ ਹੋਈ ਸੀ ਰੰਗਾਂ ਦੇ ਉਸ ਖੇਲ੍ਹ ਚ ਬੰਦੇ ਦੇ ਜਜ਼ਬਾਤ ਆਪਣੇ ਆਪ ਜਗਣ ਲੱਗ ਜਾਂਦੇ ਹਨ । ਪੂਰੇ ਕਮਰੇ ਚ ਹੀ ਗੂੜੇ ਰੰਗ ਵਿਖਰੇ ਹੋਏ ਸੀ । ਕੰਧਾਂ ਤੇ ਰੰਗ ਬਰੰਗੇ ਸਜਾਵਟ ,ਫਰਸ਼ ਦੇ ਲਾਲ ਗੁਲਾਬ ,ਤੇ ਬੈੱਡ ਸੀਟ ਵੀ ਪੂਰੀ ਭਰੀ ਹੋਈ ।
ਜਿਵੇੰ ਦੋਵਾਂ ਦੇ ਸਾਹਾਂ ਚ ਗਰਮੀ ਲਈ ਇਹ ਕਾਫੀ ਸੀ । ਮਸਾਂ ਹੀ ਅਰਮਾਨ ਦੇ ਮੂੰਹੋ ਬੁਰਕੀ ਅੰਦਰ ਜਾ ਰਹੀ ਸੀ । ਉਸਨੂੰ ਹੁੱਥੂ ਆ ਗਿਆ । ਉਹ ਖੰਘਣ ਲੱਗਾ ਤਾਂ ਪਾਣੀ ਵੇਖਣ ਲੱਗਾ । ਉਸਦੀ ਨਿਗ੍ਹਾ ਪਾਣੀ ਤੱਕ ਪਹੁੰਚਦੀ ਉਸ ਤੋਂ ਪਹਿਲਾਂ ਗਿਲਾਸ ਉਸਦੇ ਬੁੱਲਾਂ ਨੂੰ ਲੱਗ ਗਿਆ ।
“ਅਰਮਾਨ ਪਾਣੀ ਪੀ ਲਵੋ ” ਹੁਣ ਤੱਕ ਦੀ ਗੱਲ ਚ ਸੁਖਮਨ ਪਹਿਲੀ ਵਾਰ ਬੋਲੀ ਸੀ । ਉਸਦੀਆਂ ਅੱਖਾਂ ਬੁੱਲ੍ਹਾ ਨਾਲ ਛੂਹੇ ਗਿਲਾਸ ਦੇ ਉੱਪਰੋਂ ਸੁਖਮਨ ਦੀਆਂ ਅੱਖਾਂ ਚ ਧੱਸ ਗਈਆਂ ਸੀ । ਸੰਗਦਿਆ ਸੁਖਮਨ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਸਦੇ ਚਿਹਰੇ ਤੇ ਲਾਲੀ ਫੈਲ ਗਈ ਸੀ ।
ਰੋਟੀ ਮੁਕਾਈ ਹੀ ਸੀ ਕਿ ਭਾਬੀ ਬਰਤਨ ਲੈਣ ਲਈ ਆ ਗਈ ਸੀ ਤੇ ਨਾਲ ਹੀ ਦੁੱਧ ਵੀ ਰੱਖ ਗਈ । ਤੇ ਦੋਵਾਂ ਨੂੰ ਯਾਦ ਨਾਲ ਪੀ ਲੈਣ ਤੇ ਦਰਵਾਜ਼ਾ ਬੰਦ ਕਰਨ ਲਈ ਆਖ ਗਈ ਸੀ ।

ਪਰ ਅਰਮਾਨ ਦੇ ਦਿਲ ਚ ਡਰ ਹਲੇ ਵੀ ਘਟਿਆ ਨਹੀਂ ਸੀ । ਅਜੇ ਮਸੀਂ ਕੱਤਕ ਦੇ ਸ਼ੁਰੂ ਹੋਣ ਦੇ ਦਿਨ ਸੀ ।ਰਾਤ ਨੂੰ ਥੋੜੀ ਗਰਮੀ ਦਾ ਅਹਿਸਾਸ ਅਜੇ ਤੱਕ ਬਾਕੀ ਸੀ । ਪੱਖੇ ਨੂੰ ਛੱਡ ਕੇ ਉੱਪਰ ਕੰਬਲ ਪਾ ਕੇ ਲੇਟਿਆ ਜਾ ਸਕਦਾ ਸੀ ।ਉਹ ਬੈੱਡ ਨੂੰ ਢੋਅ ਲਾ ਕੇ ਟੇਢਾ ਜਿਹਾ ਲੇਟ ਗਿਆ ਸੀ । ਸੁਖਮਨ ਅਜੇ ਵੀ ਉਸ ਕੋਲ਼ੋਂ ਥੋੜਾ ਦੂਰ ਸਿਮਟੀ ਜਹੀ ਬੈਠੀ ਸੀ ।
“ਪੈਰ ਠੰਡੇ ਹੋ ਰਹੇ ਹੌਣਗੇ ਕੰਬਲ ਵਿਚੋਂ ਕਰ ਲਓ । ”
ਅਰਮਾਨ ਨੇ ਕਿਹਾ ਤਾਂ ਸੁਖਮਨ ਉਂਝ ਹੀ ਢੋਅ ਲਾ ਕੇ ਬੈਠ ਗਈ ਤੇ ਪੈਰਾਂ ਤੇ ਕੰਬਲ ਵੀ ਦੇ ਲਿਆ ।
ਅਰਮਾਨ ਨੂੰ ਹੈਰਾਨੀ ਸੀ ਕਿ ਫੋਨ ਤੇ ਕਿੰਨਾ ਹੀ ਬੋਲਣ ਵਾਲੀ ਉਹ ਅੱਜ ਐਨੀ ਖਾਮੋਸ਼ ਬੈਠੀ ਸੀ ਜਿਵੇੰ ਬੋਲਣਾ ਹੀ ਭੁੱਲ ਗਈ ਹੋਵੇ । ਇਹ ਨਹੀਂ ਸੀ ਕਿ ਉਹਨਾਂ ਚ ਗੱਲ ਨਹੀਂ ਹੋਈ ਸੀ । ਕਿੰਨੀਆਂ ਰੁਮਾਂਟਿਕ ਤਰ੍ਹਾਂ ਦੇ ਸੁਪਨੇ ਦੋਂਵੇਂ ਦੇਖ ਕੇ ਗੱਲਾਂ ਉਹ ਕਰ ਚੁੱਕੇ ਸੀ ਪਰ ਅੱਜ ਤਾਂ ਜਿਵੇੰ ਸਭ ਕਾਸੇ ਤੇ ਸਿਕਰੀ ਜੰਮ ਗਈ ਹੋਵੇ ।
ਸ਼ਰਮ ਹਯਾ ਕਿੱਡੀ ਵੱਡੀ ਚੀਜ਼ ਏ ਡਰ ਤੋਂ ਵੱਡੀ !
ਅਰਮਾਨ ਨੂੰ ਖੁਦ ਦਾ ਯਾਦ ਆਇਆ ਕਲਾਸ ਚ ਆਮ ਹੀ ਗਾ ਲੈਣ ਚ ਉਹ ਮਸਹੂਰ ਸੀ ਪਰ ਜਦੋਂ ਪਹਿਲੀ ਵਾਰ ਸਟੇਜ ਤੇ ਗਾਉਣ ਚੜ੍ਹਿਆ ਸੀ ਤਾਂ ਲੱਤਾਂ ਕੰਬ ਗਈਆਂ ਜ਼ੁਬਾਨ ਥਥਲਾਉਂਣ ਲੱਗੀ ਤੇ ਉਹ ਬਿਨਾਂ ਗਾਏ ਹੀ ਥੱਲੇ ਉੱਤਰ ਆਇਆ ਸੀ । ਕਈ ਦਿਨ ਉਦਾਸ ਰਿਹਾ । ਕਿੱਡੇ ਵੱਡੇ ਵੱਡੇ ਭਾਰ ਬਣ ਜਾਂਦੇ ਹਨ ਜਦੋਂ ਤੁਹਾਡੇ ਮਨ ਤੇ ਕੁਝ ਕਰਨ ਦੀ ਮੰਗ ਥੋਪਕੇ ਮਾਮੂਲ਼ੀ ਗੱਲ ਨੂੰ ਹਊਆ ਬਣਾ ਦਿੱਤਾ ਜਾਂਦਾ ਹੈ ।
ਪਹਿਲੀ ਰਾਤ ਦਾ ਇਹੀ ਹਊਆ ਦੋਵਾਂ ਤੇ ਭਾਰੂ ਸੀ । ਅਰਮਾਨ ਤੇ ਕੁਝ ਜਿਆਦਾ ਹੀ ਸੀ । ਜਦੋਂ ਤੋਂ ਵਿਆਹ ਦੀ ਡੇਟ ਫਿਕਸ ਹੋਈ ਸੀ ਸਭ ਦੀਆਂ ਨਜਰਾਂ ,ਇਸ਼ਾਰੇ ਗੱਲਾਂ ਉਸ ਦੇ ਵੱਲ ਹੀ ਸੀ । ਤੇ ਅੱਜ ਦੀ ਰਾਤ ਉਸਦੇ ਮਨ ਤੇ ਦਿਮਾਗ ਚ ਇੱਕ ਭਾਰ ਬਣ ਗਿਆ ਸੀ ।
ਉਸ ਕੁੜੀ ਨਾਲ ਉਸਨੇ ਹੁਣ ਤੱਕ ਕੱਲੇ ਕੁਝ ਮਿੰਟ ਬਿਤਾਏ ਸੀ । ਥੋੜੀਆਂ ਬਹੁਤ ਬੱਸ ਫੋਨ ਦੀਆਂ ਗੱਲਾਂ ਸੀ । ਪਰ ਉਸਤੇ ਵੀ ਕੀ ਕੁਝ ਹੋ ਸਕਦਾ ਸੀ ਕੁਝ ਕੁ ਸੁਪਨਈ ਗੱਲਾਂ ਤੋਂ ਬਿਨਾ ਕੁਝ ਜਿਆਦਾ ਨਹੀਂ ਸੀ ।
ਉਸਨੇ ਜੋ ਪੜ੍ਹਿਆ ਸੀ ਸੁਣਿਆ ਸੀ ਉਹ ਇਹੋ ਸੀ ਕਿ ਪਹਿਲੀ ਰਾਤ ਬੱਸ ਝਪਟ ਪੈਣਾ ਹੈ ਕੁੜੀ ਤੇ ਸਿਰਫ ਉਸੇ ਕੰਮ ਲਈ ਹੁੰਦੀ ਹੈ ਰਾਤ । ਬਾਕੀ ਗੱਲਾਂ ਲਈ ਤਾਂ ਸਾਰੀ ਉਮਰ ਪਈ ਹੈ ।
ਪਰ ਉਸਦਾ ਮਨ ਨਹੀਂ ਸੀ ਮੰਨਦਾ , ਪਰ ਇਹ ਡਰ ਸੁ ਜਾਂ ਉਸਦੇ ਅੰਦਰ ਦੀ ਕੋਈ ਕਮੀ ਉਹ ਅਜੇ ਵੀ ਦੁਚਿੱਤੀ ਸੀ ਕੀ ਕਰੇ ਕੀ ਨਾ ਕਰੇ ।
ਨਾ ਚਾਹੁੰਦੇ ਹੋਏ ਵੀ ਉਸਨੇ ਢੋ ਲਗਾ ਕੇ ਬੈਠੀ ਸੁਖਮਨ ਕੋਲ ਖੁਦ ਨੂੰ ਖਿਸਕਾ ਲਿਆ ।
ਥੋੜ੍ਹਾ ਕੁ ਨੀਵਾਂ ਹੋ ਕੇ ਤੇ ਟੇਢਾ ਜਿਹਾ ਹੋਕੇ ਆਪਣੇ ਸਿਰ ਨੂੰ ਉਸਦੀ ਗੋਦ ਚ ਟਿਕਾ ਕੇ ਉੰਝ ਹੀ ਲੇਟ ਗਿਆ ।
ਪਰ ਗੱਲਾਂ ਤਾਂ ਜਿਵੇਂ ਖ਼ਤਮ ਹੀ ਹੋ ਗਈਆਂ ਹੋਣ । ਫਿਰ ਉਸਨੂੰ ਯਾਦ ਆਇਆ ਕਿ ਪਹਿਲੀ ਰਾਤ ਦਾ ਤੋਹਫ਼ਾ ਦੇਣਾ ਤਾਂ ਅਜੇ ਬਾਕੀ ਸੀ । ਉਸਨੇ ਆਪਣੀ ਜੇਬ ਚ ਹੱਥ ਮਾਰਿਆ ਤੇ ਇੱਕ ਗਿਫ਼੍ਟ ਬਾਕਸ ਚ ਪੈਕ ਮੁੰਦੀ ਬਾਹਰ ਕੱਢੀ ਜਿਸ ਦੇ ਉੱਪਰ ਬਹੁਤ ਹੀ ਨਿੱਕੇ ਚ ਦੋਵਾਂ ਦੇ ਨਾਮ ਦਾ ਪਹਿਲਾ ਅੱਖਰ ਖੁਣਿਆ ਹੋਇਆ ਸੀ ।
ਮੁੰਦੀ ਪਾਉਂਦੇ ਹੋਏ ਉਸਨੂੰ ਉਂਗਲੀਆਂ ਤੇ ਲੱਗੀ ਮਹਿੰਦੀ ਬੜੀ ਪਿਆਰੀ ਲੱਗੀ ਸੀ । ਉਸਨੇ ਉਂਝ ਹੀ ਬਹਾਨੇ ਨਾਲ ਪਹਿਲ਼ਾਂ ਮੁੰਦੀ ਨੂੰ ਫਿਰ ਸੁਖਮਨ ਦੇ ਹੱਥ ਨੂੰ ਚੁੰਮ ਲਿਆ । ਤੇ ਅੱਖਾਂ ਉੱਪਰ ਕਰਕੇ ਉਸਦੇ ਚਿਹਰੇ ਵੱਲ ਤੱਕਿਆ ਪਲਾਂ ਲਈ ਨਜ਼ਰ ਮਿਲੀ ਤੇ ਸੁਖਮਨ ਨੇ ਅੱਖਾਂ ਫਿਰ ਝੁਕਾ ਲਈਆਂ ।
ਸੁਖਮਨ ਦੇ ਚਿਹਰੇ ਨੂੰ ਕੰਬਦੇ ਹੱਥਾਂ ਨਾਲ ਹੇਠਾਂ ਨੂੰ ਝੁਕਾਉਣ ਲੱਗਾ । ਕੁਦਰਤੀ ਜੋ ਮਨ ਦਿਮਾਗ ਤੇ ਭਾਰੂ ਸੀ ਸੁਖਮਨ ਚਿਹਰੇ ਨੂੰ ਪਿਛਾਂਹ ਨੂੰ ਖਿੱਚ ਲਿਆ । ਪਿਆਸਾ ਜਿਵੇੰ ਖੂਹ ਤੋਂ ਪਿਛਾਂਹ ਤਿਲਕ ਗਿਆ ਹੋਵੇ ਉਸਦੇ ਹੱਥੋਂ ਸੁਖਮਨ ਦਾ ਚਿਹਰਾ ਪਰਾਂ ਖਿਸਕ ਗਿਆ ।
“ਲਾਈਟ ਆਫ ਕਰ ਲਵੋ ” ਸੁਖਮਨ ਬੋਲੀ,ਬੰਦ ਕਮਰੇ ਚ ਵੀ ਜਿਵੇੰ ਕਿਸੇ ਦੇ ਦੇਖਣ ਦਾ ਡਰ ਸਤਾ ਰਿਹਾ ਹੋਵੇ। ਹਨੇਰੇ ਚ ਡਰ ਸਭ ਨੂੰ ਲਗਦਾ ਹੈ ਪਰ ਇਹ ਅਜਿਹਾ ਪਲ ਸਨ ਜਿੱਥੇ ਦੋਵੇਂ ਹੀ ਚਾਨਣ ਤੋਂ ਡਰ ਰਹੇ ਸੀ ।
ਪਰ ਉਸ ਤੋਂ ਪਹਿਲ਼ਾਂ ਦੁੱਧ ਪੀਣਾ ਸੀ । ਤੇ ਗਹਿਣਿਆਂ ਨਾਲ ਲੱਦੀ ਸੁਖਮਨ ਦੇ ਪਾਏ ਸਭ ਗਹਿਣੇ ਵੀ ਉਤਾਰਨੇ ਸੀ । ਕਿਤੇ ਵੀ ਡਿੱਗ ਸਕਦੇ ਸੀ ਮਗਰੋਂ ਕੋਈ ਵਾਲ਼ੀ, ਕਾਂਟਾ ਕਿਥੋਂ ਥਿਉਣਾ ਸੀ ।
ਅਰਮਾਨ ਨੂੰ ਦੁੱਧ ਵਾਲਾ ਗਿਲਾਸ ਚੁੱਕ ਮੂੰਹ ਨੂੰ ਲਾਇਆ । ਇੱਕ ਘੁੱਟ ਭਰਕੇ ਸੁਖਮਨ ਦੇ ਬੁੱਲਾਂ ਨੂੰ ਛੁਹਾ ਦਿੱਤਾ । ਤੇ ਇੰਝ ਹੀ ਘੁੱਟ ਘੁੱਟ ਕਰਕੇ ਦੋਂਵੇਂ ਪੀਂਦੇ ਰਹੇ ਜਦੋਂ ਤੱਕ ਗਿਲਾਸ ਖਾਲੀ ਨਾ ਹੋ ਗਿਆ ।
“ਗਹਿਣੇ ਉਤਾਰ ਕੇ ਰੱਖ ਦਵੋ ਸੁੱਤੇ ਕੋਈ ਡਿੱਗ ਜਾਵੇਗਾ ” ਅਰਮਾਨ ਨੇ ਕਿਹਾ ।
ਉਸ ਦੀ ਆਗਿਆ ਦਾ ਇੰਨ ਬਿੰਨ ਪਾਲਣਾ ਕਰਦੇ ਸੁਖਮਨ ਨੇ ਇੱਕ ਇੱਕ ਕਰਕੇ ਸਭ ਗਹਿਣੇ ਉਤਾਰ ਕੇ ਦਰਾਜ ਚ ਰੱਖ ਦਿੱਤੇ ।
ਉਸਦੇ ਮੂੰਹੋ ਸਹਿਜ ਸੁਭਾਅ ਨਿਕਲਿਆ “ਤੇ ਕੱਪਡ਼ੇ? “.
ਅਰਮਾਨ ਦੇ ਮੂੰਹੋ ਤੁਰੰਤ ਨਿੱਕਲਿਆ ,” ਉਹ ਮੈਂ ਖੁਦ ਹੀ ਉਤਾਰ ਦਿਆਂਗਾ ।”
ਸੁਖਮਨ ਦਾ ਚਿਹਰਾ ਸ਼ਰਮ ਨਾਲ ਚਮਕ ਗਿਆ ।ਚਿਹਰਾ ਝੁਕ ਗਿਆ ਆਪਣੇ ਸਵਾਲ ਤੇ ਸ਼ਰਮ ਸੀ ਜਾਂ ਅਰਮਾਨ ਦੇ ਉੱਤਰ ਤੇ ਉਸਨੂੰ ਕੁਝ ਵੀ ਪਤਾ ਨਹੀਂ ਸੀ ।
ਅਰਮਾਨ ਨੇ ਵੀ ਉੱਤਰ ਪਤਾ ਨਹੀਂ ਕਿਵੇਂ ਦਿੱਤਾ ਸੀ । ਉੰਝ ਉਹ ਸ਼ਰਮੀਲਾ ਤੇ ਜ਼ਬਤ ਵਾਲਾ ਸੀ । ਆਪਣੇ ਯਾਰਾਂ ਦੇ ਲੱਖ ਜ਼ੋਰ ਦੇ ਬਾਵਜ਼ੂਦ ਵਿਆਹ ਤੋਂ ਪਹਿਲ਼ਾਂ ਊਹਨੇ ਕਿਤੇ ਕੁਝ ਨਹੀਂ ਕੀਤਾ । ਕੁਝ ਸਮੇਂ ਲਈ ਰਿਲੇਸ਼ਨ ਚ ਵੀ ਰਿਹਾ । ਪਰ ਉਹਦੇ ਦਿਲ ਚ ਇੱਕ ਧਾਰਨਾ ਜਹੀ ਬਣ ਗਈ ਸੀ ਕਿ ਜਿੰਦਗ਼ੀ ਭਰ ਸਿਰਫ ਇੱਕੋ ਪਾਰਟਨਰ ਨਾਲ ਸਭ ਕੁਝ ਕਰਨਾ । ਇਹ ਉਸਦੀ ਆਪਣੀ ਇੱਛਾ ਸੀ ਉਸਦੀ ਆਪਣੀ ਸੋਚ ਸੀ । ਪਰ ਯਾਰਾਂ ਚ ਮਜ਼ਾਕ ਬਣ ਗਈ ਸੀ ।
“ਇੰਝ ਤਾਂ 20 ਸਾਲ ਪਹਿਲ਼ਾਂ ਕੁਡ਼ੀਆਂ ਸੋਚਦੀਆਂ ਸੀ ,ਅੱਜ ਕੱਲ੍ਹ ਉਹ ਵੀ ਮੁੰਡਿਆਂ ਵਾਂਗ ਸੋਚਣ ਲੱਗ ਪਈਆਂ ਤੇ ਤੂੰ ਪੁਰਾਣੀਆਂ ਬੁਢੀਆਂ ਦੀ ਸੋਚ ਲਈ ਬੈਠਾ , ਫਿਰ ਤੇਰੇ ਅਰਗਾ ਸੁਹਾਗਰਾਤ ਨੂੰ ਸੋਚੀ ਜਾਂਦਾ ਕੀ ਕਰਾਂ ।”ਉਹਦੇ ਯਾਰ ਮਜਾਕ ਉਡਾਉਂਦੇ । ਸੰਤ ਉਸਦੀ ਅੱਲ ਹੀ ਪੈ ਗਈ ਸੀ । ਉਸਨੂੰ ਹੈਰਾਨੀ ਸੀ ਕਿ ਗੱਲ ਗੱਲ ਤੇ “ਪਿਆਰ ਜਿਸਮਾਂ ਦੀ ਖੇਡ ” ਤੇ “ਟਾਈਮਪਾਸ” ਬਣ ਜਾਣ ਦੀ ਗੱਲ ਕਰਦੇ ਉਸਦੇ ਦੋਸਤ ਉਸਦੇ ਫੈਸਲੇ ਤੇ ਇੰਝ ਦੋਗਲਾ ਜਿਹਾ ਕਿਉਂ ਸੋਚਦੇ ਸੀ।
” ਚੱਲ ਮਨ ਲੈ ਤੂੰ ਕੁਝ ਨਹੀਂ ਕੀਤਾ ਹੋਇਆ ਪਰ ਤੈਨੂੰ ਕੀ ਪਤਾ ਜੋ ਕੁੜੀ ਤੈਨੂੰ ਮਿਲੇ ਉਹ ਨਾ ਤੇਰੇ ਜਹੀ ਸੋਚ ਵਰਗੀ ਹੋਈ ਫਿਰ ? ਕਿਸੇ ਅਣਜਾਣ ਨੂੰ ਸਭ ਮੰਨ ਕੇ ਇੰਝ ਕਿਉਂ ਰਹਿਣਾ ” ਬਹਿਸ ਚ ਤਰਕ ਇਸ ਲੈਵਲ ਤੇ ਵੀ ਹੋ ਜਾਂਦੇ ।
” ਇਹ ਮੇਰਾ ਫੈਸਲਾ ,ਉਹ ਉਸਦਾ ਫੈਸਲਾ ਹੋਏਗਾ । ਮੈਨੂੰ ਦੋਵਾਂ ਚ ਕੋਈ ਪ੍ਰੇਸ਼ਾਨੀ ਨਹੀਂ ” .
ਫਿਰ ਆਪਣੇ ਆਪ ਬਹਿਸ ਘੱਟਦੀ ਗਈ । ਇਹ ਨਹੀਂ ਸੀ ਕਿ ਉਸਨੂੰ ਕੁਝ ਨਹੀਂ ਸੀ ਆਉਂਦਾ । ਉਸਨੇ ਸਿਰਫ ਕਿਸੇ ਜਿਸਮ ਨੂੰ ਪਿਆਰ ਨਹੀਂ ਸੀ ਕੀਤਾ । ਇਹ ਸਭ ਸਿੱਖਣ ਦੇ ਜੋ ਨਵੇਂ ਪੁਰਾਣੇ ਤਰੀਕੇ ਸੀ ਉਸਨੇ ਸਭ ਵਰਤੇ ਸੀ । ਖੁਦ ਨੂੰ ਸੰਤੁਸ਼ਟੀ ਦੇ ਪਲ ਵੀ ਦਿੱਤੇ ਸੀ ।
ਪਰ ਫੋਨ ਉੱਤੇ ਵੀ ਸੁਖਮਨ ਨਾਲ ਉਹਦੀਆਂ ਗੱਲਾਂ ਮਸੀਂ ਕਿੱਸ ਤੱਕ ਹੀ ਸੀ । ਉਹ ਵੀ ਜਦੋਂ ਦੇਰ ਰਾਤ ਗੱਲ ਕਰਦੇ ਕਰਦੇ ਉਦੋਂ ਤੱਕ ਕਾਲ ਨਹੀਂ ਸੀ ਕੱਟਦੇ ਜਦੋਂ ਤੱਕ ਸੁਖਮਨ ਉਸਨੂੰ ਕਿੱਸ ਕਰਕੇ ਫੋਨ ਕੱਟਣ ਲਈ ਮਨਾ ਨਹੀਂ ਸੀ ਲੈਂਦੀ । ਇਸ ਲਈ ਕਿੰਨੀ ਵਾਰ ਝਗੜੇ ਵੀ ।ਰਾਤ ਭਰ ਫੋਨ ਵੀ ਲਾਈ ਰਖਿਆ ਪਰ ਅਖੀਰ ਸੁਖਮਨ ਨੇ ਮਨਾ ਹੀ ਲਿਆ ਸੀ । ਇਸ ਮਸਲੇ ਚ ਉਸਨੂੰ ਸੁਖਮਨ ਖੁਦ ਤੋਂ ਤੇਜ਼ ਲੱਗੀ ਸੀ ।ਪਰ ਅੱਜ ਸਾਹਮਣੇ ਬੈਠ ਉਸ ਸੁਖਮਨ ਦੇ ਸਾਹ ਹੀ ਸੁੱਕ ਗਏ ।
ਗਹਿਣੇ ਉਤਾਰ ਕੇ ਲਾਈਟ ਆਫ ਕਰਕੇ ਕਿੰਨਾ ਹੀ ਗੈਪ ਰੱਖਕੇ ਉਹ ਲੇਟ ਗਈ ਸੀ । ਕਮਰੇ ਚ ਰੋਸ਼ਨਦਾਨ ਵਿਚੋਂ ਬਾਹਰੋਂ ਲਾਈਟ ਆ ਰਹੀ ਸੀ । ਹੌਲੀ ਹੌਲੀ ਉਸ ਵਿਚੋਂ ਆਉਂਦੀ ਨਿੰਮੀ ਨਿੰਮੀ ਲਾਈਟ ਚ ਉਸਦੀਆਂ ਅੱਖਾਂ ਦੇਖਣਯੋਗ ਤਾਕਤ ਲੈ ਸਕੀਆਂ ।
ਉਸਨੂੰ ਸੁਖਮਨ ਦੀਆਂ ਅੱਖਾਂ ਆਪਣੇ ਵੱਲ ਤਕਦੀਆਂ ਦਿਸੀਆਂ । ਉਸਦੇ ਸੂਟ ਚ ਲੱਗੇ ਚਮਕੀਲੇ ਖਣ ਚਮਕ ਰਹੇ ਸੀ । ਸੁਖਮਨ ਦੇ ਸੀਨੇ ਚ ਸਾਹ ਆਮ ਨਾਲੋਂ ਵੱਧ ਤੇਜੀ ਨਾਲ ਉਤਰਾਅ ਚੜਾਅ ਸੀ । ਸ਼ਾਇਦ ਉਸਦਾ ਵੀ ਸਾਹ ਅਰਮਾਨ ਵਾਂਗ ਹੀ ਤੇਜ਼ ਸੀ। ਅਰਮਾਨ ਲਈ ਤਾਂ ਪਲ ਹੈ ਹੀ ਅਨੋਖਾ ਸੀ । ਕਿਸੇ ਜੁਆਨ ਜਿਸਮ ਨਾਲ ਪਹਿਲੀ ਵਾਰ ਉਹ ਇੰਝ ਇੱਕੋ ਕਮਰੇ ਤੇ ਇੱਕੋ ਬੈੱਡ ਤੇ ਜਿਸ ਨਾਲ ਉਹ ਕੁਦਰਤ ਦੀ ਉਸ ਅੰਤਿਮ ਖੇਡ ਲਈ ਖੇਡ ਸਕਦਾ ਸੀ ਜਿਸ ਲਈ ਲੋਕ ਕਿੰਨੇ ਹੀ ਚਲਿੱਤਰ ਕਰਦੇ ਹਨ ।
ਉਹ ਖਿਸਕ ਕੇ ਸੁਖਮਨ ਦੇ ਨੇੜੇ ਜਾ ਲੇਟਿਆ । ਹੱਥ ਨਾਲ ਪਕੜ ਕੇ ਉਸਦੇ ਮੂੰਹ ਨੂੰ ਆਪਣੇ ਵੱਲ ਘੁਮਾ ਲਿਆ । ਕਿੰਨਾ ਹੀ ਸਮਾਂ ਉਸਦੇ ਚਿਹਰੇ ਨੂੰ ਤੱਕਦਾ ਰਿਹਾ । ਫਿਰ ਹੋਰ ਨੇੜੇ ਹੋ ਸੁਖਮਨ ਦੇ ਸਿਰ ਨੂੰ ਆਪਣੀ ਬਾਂਹ ਤੇ ਰੱਖ ਇੰਨਾ ਕੁ ਕਰੀਬ ਹੋ ਗਿਆ ਕਿ ਦੋਵਾਂ ਨੂੰ ਇੱਕ ਦੂਸਰੇ ਦੇ ਸਾਹ ਵੀ ਮਹਿਸੂਸ ਹੋ ਰਹੇ ਸੀ ।

“ਫੋਨ ਤੇ ਤਾਂ ਕਦੇ ਕਿੱਸ ਤੋਂ ਬਿਨਾਂ ਫੋਨ ਨਹੀਂ ਕੱਟਣ ਦਿੰਦੀ ਸੀ ਤੇ ਹੁਣ ਇੰਝ ਹੀ ਸੌਣਾ ? ਅਰਮਾਨ ਨੇ ਬੁੱਲਾਂ ਨੂੰ ਉਸਦੇ ਕੰਨਾਂ ਦੇ ਕੋਲ ਲਿਜਾ ਕੇ ਆਖਿਆ ।
“ਆਪਾਂ ਕਿਹੜਾ ਹੁਣੀ ਸੌਣ ਲੱਗੇ ਹਾਂ ” ਸੁਖਮਨ ਨੇ ਉਸੇ ਲਹਿਜ਼ੇ ਚ ਜਵਾਬੁ ਦਿੱਤਾ । ਉਸਦੇ ਜਵਾਬ ਨਾਲ ਇੱਕ ਕੰਬਣੀ ਜਿਹੀ ਛਿੜ ਗਈ ਅਰਮਾਨ ਦੇ ਸਰੀਰ ਵਿੱਚ । ਉਸਦੀ ਜੀਭ ਹਲਕੀ ਜਹੀ ਸੁਖਮਨ ਦੇ ਕੰਨ ਨਾਲ ਟਕਰਾਈ ਤੇ ਉਹਦੇ ਬੁੱਲ੍ਹਾ ਨੇ ਕੰਨ ਦੇ ਹੇਠਲੇ ਕੋਸੇ ਜਿਹੇ ਹਿੱਸੇ ਨੂੰ ਚੁੰਮ ਲਿਆ ।
ਆਪਣੇ ਬਦਨ ਤੇ ਅਰਮਾਨ ਦੇ ਬੁੱਲ੍ਹਾ ਦੀ ਪਹਿਲੀ ਛੋਹ ਨਾਲ ਸੁਖਮਨ ਉਸਦੀਆਂ ਬਾਹਾਂ ਚ ਕਸਕਸਾ ਉੱਠੀ । ਪਰ ਦੂਰ ਹੋਣ ਦੀ ਬਜਾਏ ਉਸਦੇ ਹੋਰ ਨੇੜੇ ਖਿਸਕ ਕੇ ਆਪਣੀਆਂ ਬਾਹਾਂ ਨੂੰ ਉਸਦੀ ਪਿੱਠ ਤੇ ਕੱਸ ਲਿਆ।
ਅਰਮਾਨ ਦੇ ਬੁੱਲ੍ਹ ਖਿਸਕਦੇ ਹੋਏ ਉਸਦੀ ਗੱਲ ਤੇ ਫਿਰ ਬੁੱਲ੍ਹਾ ਨੂੰ ਛੂਹਣ ਲੱਗੇ । ਦੋਵਾਂ ਦੇ ਜਿਸਮ ਚ ਲਹੂ ਦੀ ਰਫਤਾਰ ਇੱਕ ਦਮ ਵਧੀ । ਅਖ਼ੀਆਂ ਅਹਿਸਾਸ ਨਾਲ ਮਿਚਣ ਲੱਗੀਆਂ । ਹੱਥਾਂ ਦੀ ਪਿੱਠ ਤੇ ਕਸਾਵਟ ਇੱਕ ਦਮ ਵੱਧ ਗਈ ਸੀ ।
ਅਰਮਾਨ ਦੇ ਹੱਥ ਗਰਦਨ ਤੋਂ ਪਿੱਠ ਤੱਕ ਤੇ ਉਸਤੋਂ ਵੀ ਥੱਲੇ ਜਿਥੇ ਤੱਕ ਜਾ ਸਕਦੇ ਸੀ ਘੁੰਮ ਰਹੇ ਸੀ । ਵਾਲਾਂ ਤੇ ਮੱਥੇ ਨੂੰ ਸਹਿਲਾ ਰਹੇ ਸੀ । ਕੋਈ ਰੋਕ ਟੋਕ ਕੋਈ ਸ਼ਰਮ ਵਰਗਾ ਕੁਝ ਵੀ ਬਾਕੀ ਨਹੀਂ ਸੀ । ਅਚਾਨਕ ਹੀ ਇੱਕ ਚੁੰਮਣ ਨੇ ਸਭ ਤਰ੍ਹਾਂ ਦੀਆਂ ਸੰਗਾਂ ਸ਼ਰਮਾਂ ਨੂੰ ਉਤਾਰ ਦਿੱਤਾ ਸੀ ।
ਸੁਖਮਨ ਨੇ ਮਹਿਜ਼ ਉਸਨੂੰ ਬਾਹਾਂ ਚ ਕਸਿਆ ਹੋਇਆ ਸੀ । ਬੱਸ ਜਦੋਂ ਹੱਥ ਕਿਸੇ ਨਵੇਂ ਹਿੱਸੇ ਨੂੰ ਛੂਹੰਦੇ ਉਸਦੀ ਕਸਾਵਟ ਵੱਧ ਜਾਂਦੀ ਸੀ ।
ਜਿਉਂ ਜਿਉਂ ਅਰਮਾਨ ਉਸਨੂੰ ਚੁੰਮਦਾ ਰਿਹਾ ਉਸਦੇ ਜਿਸਮ ਨੂੰ ਸਹਿਲਾਉਂਦਾ ਰਿਹਾ ਉਹ ਹੋਰ ਬੇਚੈਨ ਹੋਕੇ ਹੋਰ ਵੀ ਗਹਿਰਾਈ ਚ ਉੱਤਰਨ ਦੀ ਕੋਸ਼ਿਸ਼ ਕਰਨ ਲੱਗਾ । ਸੁਖਮਨ ਦੀ ਕਮੀਜ਼ ਦੇ ਅੰਦਰੋਂ ਉਸਦੇ ਹੱਥ ਉਸਦੀ ਨੰਗੀ ਪਿੱਠ ਤੇ ਫਿਰਨ ਲੱਗੇ । ਸਪੇਸ ਬਣਾਉਂਦੇ ਹੋਏ ਉਂਝ ਹੀ ਅੰਦਰੋਂ ਉਸਦੀ ਗਰਦਨ ਤੱਕ ਪਹੁੰਚਣ ਲੱਗੇ ਫਿਰ ਉਵੇਂ ਹੀ ਕਿੰਨਾ ਸਮਾਂ ਘੁੰਮਦੇ ਰਹੇ । ਹਰ ਵਾਰ ਹੀ ਉੱਪਰ ਪਹੁੰਚਦੇ ਹੱਥ ਚ ਰਸਤੇ ਚ ਉਸਨੂੰ ਰੁਕਾਵਟ ਲਗਦੀ । ਥੋਡ਼ੀ ਬਹੁਤ ਹੀਲ ਹੁੱਜਤ ਕਰਕੇ ਉਸਨੇ ਆਉਂਦੀ ਉਸ ਰੁਕਾਵਟ ਨੂੰ ਵੀ ਦੂਰ ਕਰ ਹੀ ਲਿਆ । ਹੁਣ ਸੁਖਮਨ ਦੀ ਪਿੱਠ ਤੇ ਸਿਰਫ ਉਸਦਾ ਹੱਥ ਚ ਜੋ ਉਸਦੇ ਜਿੰਨਾ ਹੀ ਗਰਮ ਸੀ ।
ਪਰ ਐਨੇ ਨਾਲ ਵੀ ਉਹ ਅਜੇ ਸੰਤੁਸ਼ਟ ਨਹੀਂ ਸੀ । ਅਗਲੇ ਹੀ ਪਲ ਉਸਨੇ ਸੁਖਮਨ ਦੇ ਜਿਸਮ ਦੀ ਖੂਬਸੂਰਤੀ ਨੂੰ ਆਪਣੇ ਅੱਖਾਂ ਸਾਹਮਣੇ ਲੈ ਆਂਦਾ । ਜਿਸਦਾ ਉਸਨੇ ਤਸਵੱਰ ਕੀਤਾ ਸੀ ਉਸਤੋਂ ਵੀ ਵੱਧ ਉਸਦੀਆਂ ਅੱਖਾਂ ਦੇ ਸਾਹਮਣੇ ਸੀ , ਹੱਥਾਂ ਦੇ ਨੀਚੇ ਤੇ ਸਾਹਾਂ ਨੂੰ ਮਹਿਸੂਸ ਹੋਇਆ ਸੀ । ਇਸ ਖੂਬਸੂਰਤੀ ਚ ਕਿੰਨਾ ਹੀ ਸਮਾਂ ਉਹ ਡੁੱਬਿਆ ਰਿਹਾ ਸੀ । ਸ਼ਾਇਦ ਉਸਨੂੰ ਮਾਨਣ ਲਈ ਪੂਰੀ ਰਾਤ ਵੀ ਉਸ ਲਈ ਘੱਟ ਸੀ ।ਫਿਰ ਉਸਨੂੰ ਖਿਆਲ ਆਇਆ ਕਿ ਇਸ ਤਰ੍ਹਾਂ ਦੀ ਰਾਤ ਇਹ ਖੂਬਸੂਰਤੀ ਇਹ ਹੁਸਨ, ਗਰਮੀ ਤੇ ਸਖ਼ਤੀ ਹੁਣ ਇਸ ਜਨਮ ਚ ਕਿੰਨੀਆਂ ਹੀ ਰਾਤਾਂ ਇੰਝ ਉਸਦੀ ਹੀ ਰਹੇਗ਼ੀ ਉਸਦੀ ਹੈ ।
ਉਸਦੀ ਤੇਜ਼ੀ ਥੋਡ਼ੀ ਘਟੀ ਪਰ ਹਰਕਤਾਂ ਬੰਦ ਨਹੀਂ ਹੋਇਆਂ । ਉਹਨੂੰ ਆਪਣੀ ਹੀ ਕਈ ਵਾਰ ਕਹੀ ਗੱਲ ਯਾਦ ਆਈ । ਬੇਸਬਰਪਣ ਭੁੱਖ ਤੇ ਮਿਟਾ ਦਿੰਦਾ ਹੈ ਪਰ ਸੁਆਦ ਖ਼ਤਮ ਕਰ ਦਿੰਦਾ ਹੈ ।
ਆਪਣੀਆਂ ਬਾਹਾਂ ਚ ਸਿਮਟ ਗਈ ਸੁਖਮਨ ਨੂੰ ਮੁੜ ਉਸਦੇ ਕੰਨਾਂ ਕੋਲ ਜਾ ਕੇ ਉਹ ਬੋਲਿਆ ।
“ਹੁਣ ਦੱਸੋ ਬਹੁਤ ਕਿੱਸ ਹੋ ਗਈ ਨਾ ਸੌਂ ਜਾਣ ਲਈ ” ਸੁਖਮਨ ਕੁਝ ਨਾ ਬੋਲੀ । ਜਿਸ ਸਵਾਲ ਨੂੰ ਪੁੱਛਦੇ ਅਰਮਾਨ ਦੀ ਜੀਭ ਕੰਬ ਰਹੀ ਸੀ ਉਹ ਕੀ ਬੋਲ ਸਕਦੀ ਸੀ ? ਉਹ ਵੀ ਉਦੋਂ ਜਦੋਂ ਉਸਦੇ ਹੱਥ ਜਿਸਮ ਦੇ ਸਭ ਤੋਂ ਨਾਜ਼ੁਕ ਹਿੱਸਿਆਂ ਨੂੰ ਛੂਹ ਰਹੇ ਸੀ । ਅਰਮਾਨ ਕੋਲ ਮੁੜ ਕਿੱਸ ਕਰਨ ਤੋਂ ਬਿਨਾਂ ਕੋਈ ਹੱਲ ਨਹੀਂ ਸੀ ।ਤੇ ਇੰਝ ਹੀ ਉਸਦੇ ਜਿਸਮ ਨੂੰ ਚੁੰਮਦੇ ਚੁੰਮਦੇ ਹੋ ਜਿੱਥੋਂ ਤੱਕ ਜਗ੍ਹਾ ਮਿਲੀ ਚੁੰਮਦਾ ਰਿਹਾ । ਸੁਖਮਨ ਨੂੰ ਪਤਾ ਵੀ ਨਹੀਂ ਸੀ ਲੱਗਾ ਕਿ ਕਦੋਂ ਅਰਮਾਨ ਨੇ ਕੱਪੜੇ ਉਤਾਰ ਦਿੱਤੇ ਸੀ ।ਉਸਨੂੰ ਸਿਰਫ ਮਹਿਸੂਸ ਹੋਇਆ । ਜਦੋੰ ਦੋਵਾਂ ਦੇ ਗਰਮ ਜਿਸਮਾਂ ਨੇ ਇੱਕ ਦੂਸਰੇ ਨੂੰ ਛੋਹਿਆ ਸੀ । ਤੇ ਉਦੋਂ ਹੀ ਅਰਮਾਨ ਦੇ ਹੱਥਾਂ ਨੇ ਉਸਦੇ ਬਦਨ ਤੇ ਬਾਕੀ ਬਚਿਆ ਸਭ ਕੁਝ ਵੀ ਹਟਾ ਦਿੱਤਾ ਸੀ । ਇੰਝ ਦੋਵੇਂ ਇੱਕੋ ਜਿਹੇ ਹੋ ਗੁਏ ਸੀ । ਹੱਥ ਇੱਕ ਜਗ੍ਹਾ ਨਹੀਂ ਸੀ ਟਿਕ ਰਹੇ ਤੇ ਲੱਤਾਂ ਮੁੜ ਮੁੜ ਜੁੜ ਜਾਂਦੀਆਂ ਤੇ ਬਾਹਾਂ ਚ ਕਸੀਆਂ ਪਿੱਠ ਕਰਕੇ ਇੱਕ ਦੂਸਰੇ ਚ ਜਿਵੇੰ ਸਮਾ ਗਏ ਹੋਣ ।
ਫਿਰ ਉਸ ਪਲ ਦੇ ਨੇਡ਼ੇ ਜਿਉਂ ਜਿਉਂ ਉਹ ਪਹੁੰਚਦੇ ਗਏ । ਇੰਝ ਲਗਦਾ ਸੀ ਕਿ ਪਤਾ ਨਹੀਂ ਕੀ ਹੋਣ ਵਾਲਾ । ਅਣਜਾਣ ਜਿਹੇ ਡਰ ਨੇ ਦੋਵਾਂ ਨੂੰ ਘੇਰ ਲਿਆ ਸੀ । ਅਰਮਾਨ ਕਾਫੀ ਕੁਝ ਦੇਖ ਸੁਣ ਤੇ ਪੜ ਚੁੱਕਾ ਸੀ ਪਰ ਸੁਖਮਨ ਦੇ ਮਨ ਦੇ ਡਰ ਨੂੰ ਉਹ ਸਮਝ ਰਿਹਾ ਸੀ ।
ਜਦੋਂ ਉਸਨੇ ਕਿਹਾ ਕਿ “ਪਲੀਜ਼ ਹੌਲੀ ” । ਇੱਕ ਵਾਰੀ ਉਸਨੂੰ ਬਹੁਤ ਪਿਆਰ ਜਿਹਾ ਆਇਆ । ਆਪਣੀ ਖੁਸ਼ੀ ਲਈ ਕਿਸੇ ਨੂੰ ਦਰਦ ਉਹ ਸੋਚ ਕੇ ਕੰਬ ਜਿਹਾ ਗਿਆ । ਨਾ ਚਾਹੁੰਦੇ ਵੀ ਉਹ ਕੋਸ਼ਿਸ ਕਰਦਾ ਰਿਹਾ । ਜਿਊ ਹੀ ਕੋਸ਼ਿਸ ਕਰਦਾ ਹਰ ਵਾਰ ਹੀ ਸੁਖਮਨ ਖਿਸਕ ਜਾਂਦੀ ਤੇ ਪਰਾਂ ਨੂੰ ਹੱਟ ਜਾਂਦੀ । ਇੱਕ ਦੋ ਤਿੰਨ ਕਈ ਵਾਰ ।
ਇੱਕ ਦੋ ਵਾਰ ਮਨ ਚ ਆਇਆ ਕਿ ਕਿਉਂ ਨਾ ਇੱਕ ਵਾਰ ਜਕੜ ਕੇ ਧੱਕਾ ਜਿਹਾ ਕਰ ਲਵਾਂ । ਪਰ ਫਿਰ ਉਸਦਾ ਮਨ ਨਾ ਕਰਦਾ ।
ਫਿਰ ਉਸਨੂੰ ਚੁੰਮਦੇ ਛੇੜਦੇ ਹੋਏ ਕੁਝ ਸਮੇਂ ਬਾਅਦ ਫਿਰ ਟਰਾਈ ਕਰਦਾ । ਪਰ ਮੁੜ ਗੱਲ ਓਥੇ ਆ ਜਾਂਦੀ ।
ਤੇ ਅਖੀਰ ਵਾਰ ਕੁਝ ਹੋਇਆ ਤੇ ਉਹ ਥੋੜ੍ਹਾ ਬਹੁਤ ਸਫਲ ਹੋਇਆ । ਪਰ ਸੁਖਮਨ ਦਾ ਪੀੜ ਨਾਲ ਬੁਰਾ ਹਾਲ ਹੋ ਗਿਆ । ਡਰ ਨਾਲ ਜਾਂ ਕੁਝ ਹੋ ਜਾਣ ਨਾਲ ਪਤਾ ਨਹੀਂ ਪਰ ਇੱਕ ਦਮ ਉਸਦਾ ਸਾਹ ਜਿਹਾ ਘੁੱਟਿਆ ਗਿਆ ।
ਮੁੜ ਅਰਮਾਨ ਨੂੰ ਓਥੇ ਹੀ ਸਭ ਛੱਡਣਾ ਪਿਆ । ਇਸ ਵਾਰ ਉਹ ਕਿੱਸ ਵੀ ਨਾ ਕਰ ਸਕਿਆ । ਸੱਚੀ ਚ ਸੁਖਮਨ ਨੂੰ ਸਾਹ ਚੜ੍ਹਿਆ ਸੀ ਤੇ ਅੱਖਾਂ ਚ ਹੰਝੂ ਵੀ ਸੀ ।
ਉਸਦੀ ਹਾਲਾਤ ਨੂੰ ਸਮਝਦੇ ਅਰਮਾਨ ਨੇ ਸੁਖਮਨ ਨੂੰ ਬਾਹਵਾਂ ਚ ਘੁੱਟ ਲਿਆ ।
” ਮੇਰਾ ਦਿਲ ਘਬਰਾ ਰਿਹਾ ” ਸੁਖਮਨ ਨੇ ਕਿਹਾ ।
ਉਸਨੂੰ ਬਿਠਾ ਕੇ ਪਾਣੀ ਦੇ ਜੱਗ ਵਿਚੋਂ ਗਲਾਸ ਭਰਕੇ ਅਰਮਾਨ ਨੇ ਉਸਦੇ ਬੁਲਾਂ ਨੂੰ ਛੂਹ ਦਿੱਤਾ ਤੇ ਉਸਦੀ ਪਿੱਠ ਨੂੰ ਵੀ ਸਹਿਲਾਉਣ ਲੱਗਾ । ਜਿਸ ਚ ਕਾਮ ਨਾਲੋਂ ਕੇਅਰ ਵੱਧ ਸੀ ।
“ਵਿੰਡੋ ਖੋਲ ਦਵਾਂ ਕੁਝ ਤਾਜ਼ੀ ਹਵਾ ਆਏਗੀ ” . ਉਸਨੇ ਪੁੱਛਿਆ ਤੇ ਉਸਦੇ ਬਦਨ ਨੂੰ ਕੰਬਲ ਚ ਲੁਕੋ ਕੇ ਤੇ ਖੁਦ ਨੂੰ ਥੋੜ੍ਹਾ ਬਹੁਤ ਲੁਕੋ ਉਸਨੇ ਵਿੰਡੋ ਖੋਲ੍ਹ ਦਿੱਤੀ ਤੇ ਪਰਦਾ ਕਰ ਦਿੱਤਾ ।
“ਬਾਹਰਲੇ ਸੋਚਣਗੇ ਕਿ ਇਹ ਆਪਣੀ ਪਹਿਲੀ ਰਾਤ ਨੂੰ ਇੰਝ ਹੀ ਵਿੰਡੋ ਖੋਲ੍ਹ ਕੇ ਪਏ” ਇੱਕ ਪਲ ਲਈ ਅਰਮਾਨ ਦੇ ਦਿਮਾਗ ਚ ਆਇਆ ਪਰ ਉਸਨੇ ਖਿਆਲ ਨੂੰ ਝਟਕ ਦਿੱਤਾ ।
ਸੁਖਮਨ ਉਸਦੇ ਵੱਲ ਹੈਰਾਨੀ ਨਾਲ ਵੇਖਣ ਲੱਗੀ । “ਵਿੰਡੋ ਖੋਲ੍ਹਕੇ ਕਿਵੇਂ ” ਉਸਦਾ ਸਵਾਲ ਪੂਰਾ ਨਹੀਂ ਸੀ ਹੋਇਆ ।
ਅਰਮਾਨ ਨੇ ਉੱਤਰ ਦਿੱਤਾ । “ਜਰੂਰੀ ਨਹੀਂ ਅੱਜ ਹੀ ਆਪਾਂ ਸਾਰਾ ਕੁਝ ਕਰ ਲਈਏ ,ਜਦੋਂ ਆਪਣੇ ਜਿਸਮਾਂ ਨੂੰ ਇੱਕ ਦੂਸਰੇ ਦੀ ਸਮਝ ਹੋ ਗਈ ਆਪਣੇ ਆਪ ਅੱਜ ਨਹੀਂ ਤਾਂ ਕੱਲ੍ਹ ਹੋ ਜਾਏਗਾ । ਹੁਣ ਤਾਂ ਤੂੰ ਮੇਰੇ ਕੋਲ ਹਮੇਸ਼ਾਂ ਲਈ ਹੀ ਹੈਂ । ਤਾਂ ਕਾਹਲੀ ਕਿਸ ਗੱਲ ਦੀ ”
ਉਸਦੇ ਲਿਟਾ ਕੇ ਉਸਦੇ ਸਿਰ ਨੂੰ ਆਪਣੇ ਮੋਢੇ ਤੇ ਰੱਖਦੇ ਹੋਏ ,ਆਪਣੇ ਨਾਲ ਘੁੱਟਦੇ ਹੋਏ ਕਿਹਾ। ਇਹ ਕਹਿੰਦਿਆਂ ਅਰਮਾਨ ਦੀਆਂ ਲੱਤਾਂ ਨਹੀਂ ਕੰਬੀਆਂ । ਆਪਣੇ ਜਿਸਮ ਦੀ ਬੈਚਨੀ ਦੇ ਬਾਵਜ਼ੂਦ ਸੁਖਮਨ ਦੀ ਪੀੜ ਤੇ ਡਰ ਨੂੰ ਸਮਝਦੇ ਹੋਏ ਉਹ ਰੁਕ ਗਿਆ ਸੀ ।
ਸੁਖਮਨ ਨੇ ਉਸਦੇ ਮੱਥੇ ਨੂੰ ਚੁੰਮਿਆ ਤੇ ਜਿੰਨੇ ਵੀ ਜੋਰ ਨਾਲ ਆਪਣੇ ਨਾਲ ਉਸਦੇ ਜਿਸਮ ਨੂੰ ਕੱਸ ਕੇ ਮਹਿਸੂਸ ਕਰ ਸਕਦੀ ਸੀ ਕੀਤਾ ਤੇ ਉਸਦੇ ਬੁੱਲਾਂ ਨੂੰ ਕਿੱਸ ਕੀਤਾ ।
ਉਸਦੇ ਮਨ ਚ ਮਰਦਾਂ ਦੀ ਮਰਦਾਨਗੀ ਦੇ ਕਿੰਨੇ ਹੀ ਕਿੱਸੇ ਸਹੇਲੀਆਂ ਤੋਂ ਸੁਣੇ ਭਰੇ ਪਏ ਸੀ । ਉਸਨੂੰ ਆਪਣਾ ਆਪ ਖੁਸ਼ ਕਿਸਮਤ ਲੱਗਾ ਕਿ ਉਸਨੂੰ ਅਜਿਹਾ ਜੀਵਨ ਸਾਥੀ ਮਿਲਿਆ ਜਿਸਨੇ ਆਪਣੀ ਮਰਦਾਨਗੀ “ਸਾਬਿਤ” ਨਹੀਂ ਕੀਤੀ ਸਗੋਂ ਉਸਦਾ ਅਰਥ ਸਮਝਾ ਦਿੱਤਾ ।
ਇਸ ਪਹਿਲੀ ਰਾਤ ਨੇ ਹੀ ਅਰਮਾਨ ਤੇ ਸੁਖਮਨ ਲਈ ਉਮਰ ਭਰ ਦੇ ਸਮਝਦਾਰੀ ਭਰੇ ਰਿਸ਼ਤੇ ਦੀ ਨੀਂਹ ਰੱਖ ਦਿੱਤੀ ਸੀ ।
ਅਰਮਾਨ ਦੇ ਮਨ ਤੇ ਹੁਣ ਪਰਫਾਰਮੈਂਸ ਦਾ ਬੋਝ ਨਹੀਂ ਸੀ ਰਿਹਾ ਕਿਉਂਕਿ ਪਤੀ ਦੀ ਸਭ ਤੋਂ ਵੱਡੀ ਡਿਊਟੀ ਉਸਨੇ ਸਹਿਜੇ ਹੀ ਪ੍ਰਫਾਰਮ ਕਰ ਦਿੱਤੀ ਸੀ । ਬਾਕੀ ਸਭ ਹੁਣ ਉਸ ਲਈ ਮਹਿਜ਼ ਸਹੀ ਮੌਕੇ ਦੀ ਵੇਟ ਸੀ ।
ਤੇ ਹਨੀਮੂਨ ਤੇ ਉਹ ਮੌਕਾ ਮਿਲ ਹੀ ਗਿਆ ਸੀ ਜਿੱਥੇ ਉਹ ਸਭ ਬੰਧਨ ਤੋੜ ਅਪਣੇ ਨਿਸ਼ਾਨ ਛੱਡ ਹੀ ਆਏ ।

—–ਸਮਾਪਤ ——

( ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ )

It is a story of first night fear of performance or bojh on young minds . It describes how one should act react during their first night /suhagrat as this may comfort your partner . sex is the base of marriage of no doubt but it should be based on mutual understanding of each other . This story is differnt perspective what actually happens on first night than described by porn/ sex videos / sex books /stories partcular in punjabi and hindi . In english there are good books on sex related issues but in punjabi and hindi people did not write more than absurd like devar bhabi type stories only . What you need a real stories based on reality . This is not a sexy story but a romantic one in punjabi first of its kind . You may share it with more people to understand better .

ਕਹਾਣੀ : ਇਸ਼ਕ-ਤਿਕੋਣ ਭਾਗ ਪਹਿਲਾ

ਕਹਾਣੀ : ਇਸ਼ਕ-ਤਿਕੋਣ 
ਭਾਗ ਪਹਿਲਾ 
“ਤੂੰ ਪੈ ਨਰਿੰਦਰ ਨਾਲ ,ਮੈਂ ਆਪੇ ਦੇਖੂੰ ਤੈਨੂੰ ਕਿਹੜਾ ਕੁਝ ਕਹਿੰਦਾ “। ਜੀਤ ਦੀ ਆਵਾਜ਼ ਰਿਕਾਰਡਰ ਵਿਚੋਂ ਗੂੰਜ ਉੱਠੀ । ਮਗਰੋਂ ਚੰਨੋ ਦੀ ਆਵਾਜ਼ ਦੀ ਰੋਣਹਾਕੀ ਤੇ ਨਰਿੰਦਰ ਦੀਆਂ ਕੁਝ ਹੌਲੀ ਬੋਲਦੇ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ ।
ਪੂਰੇ ਪਿੰਡ ਦੇ ਕੱਠ ਚ ਇਹ ਰਿਕਾਰਡਰ ਚੱਲ ਰਿਹਾ ਸੀ । ਸਿਰ ਥੱਲੇ ਨੂੰ ਸੁੱਟੀ ਸਾਰੇ ਪਤਵੰਤੇ ਤੇ ਬਾਕੀ ਪਿੰਡ ਦੇ ਲੋਕੀ ਸੁਣ ਰਹੇ ਸੀ । ਕੁਝ ਮੁਸ਼ਕੜੀਏ ਹੱਸ ਰਹੇ ਸੀ । ਕੁਝ ਚੰਨੋ ਵੱਲ ਇਕਟੱਕ ਵੇਖ ਰਹੇ ਸੀ । ਕਈ ਨਰਿੰਦਰ ਦੀ ਕਿਸਮਤ ਤੇ ਰਸ਼ਕ ਕਰੇ ਸੀ । ਪਿੰਡ ਦੀ ਕਹਿੰਦੀ ਕਹਾਉਂਦੀ ਗਲਗਲ ਵਰਗੀ ਨਾਰ ਨਰਿੰਦਰ ਨੂੰ ਸੌਂਣ ਲਈ ਉਸਦੇ ਪਤੀ ਵੱਲੋਂ ਹੀ ਆਖਣਾ ਲੋਕਾਂ ਦੀ ਲਾਰ ਟਪਕਾਉਣ ਲਈ ਕਾਫ਼ੀ ਸੀ । 
ਚੰਨੋ ਜੀਤ ਨੂੰ ਛੱਡ ਕੇ ਨਰਿੰਦਰ ਦੇ ਘਰ ਵੱਸਣਾ ਚਾਹੁੰਦੀ ਸੀ । ਉਹ ਚਾਹੁੰਦੀ ਸੀ ਕਿ ਉਹ ਆਪਣੇ ਮੁੰਡੇ ਕੁੜੀ ਨਾਲ ਨਰਿੰਦਰ ਨਾਲ ਘਰ ਵਸਾ ਲਵੇ ਤੇ ਜੀਤ ਨਾਲ ਫੈਸਲਾ ਹੋ ਜਾਏ । ਇਸੇ ਲਈ ਉਹਨੇ ਇਹ ਸਾਬਿਤ ਕਰਨ ਲਈ ਕਿ ਉਸਦਾ ਸੰਬੰਧ ਨਰਿੰਦਰ ਨਾਲ ਜੋ ਵੀ ਸੀ ਉਹ ਜੀਤ ਦੀ ਸਹਿਮਤੀ ਤੇ ਜਿੱਦ ਨਾਲ ਸੀ । ਪਰ ਉਹ ਸੰਬੰਧ ਕਿਵੇਂ ਇੱਥੇ ਤੱਕ ਪਹੁੰਚਿਆ ਤੇ ਦਸਾਂ ਸਾਲਾਂ ਚ ਕੀ ਕੁਝ ਹੋਇਆ ਲੰਮੀ ਕਥਾ ਹੈ । 
ਜੀਤ ਦੋ ਭਰਾਵਾਂ ਵਿਚੋਂ ਨਿੱਕਾ ਸੀ । ਹਿੱਸੇ ਆਈ ਜ਼ਮੀਨ ਨੂੰ ਪਟੇ ਤੇ ਦੇਕੇ ਉਸਨੇ ਗੱਡੀ ਪਾ ਲਈ ਸੀ । ਮਾਂ -ਬਾਪ ਦੋਂਵੇਂ ਉਹਦੇ ਨਾਲ ਹੀ ਰਹਿੰਦੇ ਸੀ । ਹਸਮੁੱਖ ਪਰਿਵਾਰ ਸੀ । ਘਰ ਖੁਸ਼ੀ ਤੇ ਤੰਦਰੁਸਤੀ ਸੀ ।ਤਿੰਨੋ ਜੀਅ ਰੱਜ ਪੁੱਜ ਕੇ ਖਾਂਦੇ ਸੀ ਤੇ ਰੱਬ ਦਾ ਸ਼ੁਕਰ ਕਰਦੇ ਸੀ । 
ਜੀਤ ਸੋਹਣਾ ਸੁਨੱਖਾ ਤੇ ਸ਼ੁਕੀਨ ਗੱਬਰੂ ਸੀ । ਆਪਣੀ ਗੱਡੀ ਚ ਹਰ ਵੇਲੇ ਟੇਪ ਵਜਾ ਕੇ ਰੱਖਦਾ । ਛਿੰਦਾ ,ਮਾਣਕ ਤੇ ਸਦੀਕ ਤੇ ਗੀਤ ਰੱਜ ਕ ਸੁਣਦਾ ਤੇ ਗੱਜ ਕੇ ਵਜਾਉਂਦਾ । ਜਦੋਂ ਗੱਡੀ ਚਲਾ ਰਿਹਾ ਹੁੰਦਾ ਤਾਂ ਥਕਾਨ ਕਰਕੇ ਰੰਗ ਫਿੱਕਾ ਪੈ ਜਾਂਦਾ ਫਿਰ ਵੀ ਜੁੱਸੇ ,ਸ਼ੁਕੀਨੀ ਕਰਕੇ ਅੱਡ ਪਛਾਣਿਆ ਜਾਂਦਾ। 
ਫਿਰ ਜਦੋਂ ਜਿੱਦਣ ਗੱਡੀ ਤੋਂ ਵਾਪਿਸ ਮੁੜਦਾ ਤਾਂ ਟੋਹਰੀ ਪੱਗ ਬੰਨਕੇ ਪੂਰੀ ਸ਼ੁਕੀਨੀ ਨਾਲ ਪਿੰਡ ਚ ਨਿੱਕਲਦਾ ਤਾਂ ਬੁੜੀਆ ਕੁਡ਼ੀਆਂ ਅਸ਼ ਅਸ਼ ਕਰ ਉਠਦੀਆਂ । ਪਰ ਉਹਨੇ ਕਦੇ ਕਿਸੇ ਵੱਲ ਅੱਖ ਭਰਕੇ ਨਾ ਵੇਖਿਆ । ਭਾਵੇ ਉਹਨੂੰ ਵੇਖ ਕਿੰਨੀਆਂ ਹੀ ਨੌਜਵਾਨ ਕੁੜੀਆਂ ਜਾਂ ਵਿਆਹੀਆਂ ਵਰੀਆਂ ਦੇ ਦਿਲ ਪਿਘਲੇ ਹੋਣ ।ਕਈਆਂ ਸ਼ਰੀਕ ਚ ਲਗਦੀਆਂ ਭਾਬੀਆਂ ਇਸ਼ਾਰੇ ਚ ਚਾਹ ਲਈ ਸੁਲਾਹ ਵੀ ਮਾਰਦੀਆਂ । ਬਾਹਰੋਂ ਕੋਈ ਮੇਕਅੱਪ ਦੇ ਸਮਾਨ ਲਈ ਮੰਗ ਕਰ ਦਿੰਦੀਆਂ । ਉਹ ਮੰਗਾਂ ਪੂਰੀਆਂ ਕਰ ਦਿੰਦਾ ਪਰ ਕਦੀ ਕਿਸੇ ਦੀ ਮਾਰੀ ਸੁਲਾਹ ਤੇ ਹਾਸੇ ਠੱਠੇ ਚ ਕੀਤੇ ਮਜ਼ਾਕ ਨੂੰ ਚੁੱਪ ਕਰਕੇ ਦੜ ਵੱਟ ਲੈਂਦਾ । ਅਸਮਾਨਾਂ ਚ ਗੋਲੇ ਕਬੂਤਰ ਵਾਂਗ ਕੱਲਾ ਉਡਾਰੀਆਂ ਮਾਰਦਾ ਇਹ ਪੰਛੀ ਪਤਾ ਨਹੀਂ ਕਿਸ ਕਬੂਤਰੀ ਦੀ ਉਡੀਕ ਕਰ ਰਿਹਾ ਸੀ । 
ਤੇ ਜਦੋਂ ਦੇਖ ਦਿਖਾਈ ਚ ਊਹਨੇ ਚੰਨੋ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਦੇਖਦਿਆਂ ਹੀ ਊਹਨੇ ਹਾਂ ਕਰ ਦਿੱਤੀ ਸੀ । ਉਸਨੂੰ ਲੱਗਾ ਜਿਵੇਂ ਚੰਨੋ ਦਾ ਹੁਸਨ ਉਸਦੇ ਹਾਣ ਦਾ ਹੋਵੇ । ਦੇਸ਼ ਭਰ ਚ ਘੁੰਮਦੇ ਊਹਨੇ ਕਿੰਨੀਆਂ ਹੀ ਸੋਹਣੀਆਂ ਮੁਟਿਆਰਾਂ ਵੇਖੀਆਂ ਸੀ ਪਰ ਚੰਨੋ ਉਹਨਾਂ ਨਾਲੋਂ ਕਈ ਰੱਤੇ ਉੱਪਰ ਸੀ । ਸ਼ਗਨ ਮਗਰੋਂ ਮੁਕਲਾਵਾ ਹੋ ਗਿਆ ਤੇ ਵਿਆਹ ਚ ਸਾਲ ਪੈ ਗਿਆ । ਐਨਾ ਸਮਾਂ ਉਹਨੂੰ ਚੰਨੋ ਬਿਨਾਂ ਕੱਟਣਾ ਮੁਸ਼ਕਿਲ ਲਗਦਾ ਸੀ । ਵਿਚੋਲੇ ਤੋਂ ਇੱਕ ਫੋਟੋ ਮੰਗਵਾ ਕੇ ਉਸਨੇ ਗੱਡੀ ਚ ਵੱਡੀ ਕਰਕੇ ਲਗਵਾ ਲਈ । ਤਸਵੀਰ ਚ ਸਿਰਫ ਉਸਦਾ ਚਿਹਰਾ ਦਿਸਦਾ ਸੀ । ਫਿਰ ਵੀ ਉਸਦੇ ਚਿਹਰੇ ਦਾ ਨੂਰ ਉਸਦੇ ਹੁਸਨ ਦੀ ਝਲਕ ਲਈ ਕਾਫੀ ਸੀ । ਉਸਨੂੰ ਚੰਨੋ ਦਾ ਹੁਸਨ ਬੰਬੇ ਦੀਆਂ ਹੀਰੋਆਨਾਂ ਨਾਲੋਂ ਵੱਧ ਲਗਦਾ ।ਜਿਹਨਾਂ ਦੇ ਅੱਧ ਤੋਂ ਵੱਧ ਕਪੜੇ ਉਤਾਰਕੇ ਵੀ ਉਹਦੇ ਮੁਕਾਬਲਾ ਨਹੀਂ ਸੀ ਕਰ ਸਕਦੀਆਂ । “ਕਿੱਥੇ ਮੁੱਲ ਦਾ ਦੁੱਧ ਪੀ ਕੇ ਜੁਆਨ ਹੋਇਆਂ ਉਹ ਤੇ ਕਿੱਥੇ ਮੱਖਣ ਘਿਓ ਨਾਲ ਪਲੀ ਪੰਜਾਬਣ , ਕਿੱਥੇ ਮੁਕਾਬਲਾ ਇਸ ਹੁਸਨ ਦਾ !” ਜੀਤ ਸੋਚਦਾ । ਗੱਡੀ ਚ ਲਿਫਟ ਮੰਗ ਬੈਠਣ ਵਾਲਾ ਜਦੋਂ ਵੀ ਫੋਟੋ ਵੱਲ ਵੇਖਦਾ ਇੱਕੋ ਗੱਲ ਪੁੱਛਦਾ ਇਹ ਕਿਹੜੀ ਫਿਲਮ ਦੀ ਐਕਟਰਨੀ ਹੈ ?
ਉਹ ਮੁੱਛਾਂ ਨੂੰ ਵੱਟ ਦੇਕੇ ਇੱਕੋ ਗੱਲ ਆਖਦਾ ,”ਇਹ ਆਪਣੇ ਹੋਣ ਵਾਲੇ ਪਰਿਵਾਰ ਦੀ ਐਕਟਰਨੀ ਹੈ “। ਆਖ ਉਹ ਟੇਪ ਰਿਕਾਰਡਰ ਦੀ ਆਵਾਜ਼ ਚੱਕ ਦਿੰਦਾ ਤੇ ਗੱਡੀ ਦੇ ਐਕਸਲਰੇਟਰ ਤੇ ਪੈਰ ਮੱਲੋਮੱਲੀ ਦੱਬ ਹੋ ਜਾਂਦਾ ।
ਵਿਚੋਲੇ ਕੋਲੋ ਉਹ ਹਰ ਗੇੜੇ ਚੰਨੋ ਨੂੰ ਖ਼ਤ ਭੇਜ ਦਿੰਦਾ ਤੇ ਉਹਦਾ ਜਵਾਬ ਮੰਗਵਾ ਲੈਂਦਾ । ਉਹ ਦੱਸਦਾ ਕਿ ਉਹ ਕਿਸ ਸ਼ਹਿਰੋਂ ਆਇਆ ਤੇ ਕਿਸ ਸ਼ਹਿਰ ਜਾਏਗਾ ਕਿੱਥੇ ਕੀ ਵੇਖਿਆ ਤੇ ਕਿਥੋਂ ਕੀ ਉਸ ਲਈ ਲੈ ਕੇ ਆਇਆ । ਫਿਰ ਦੱਸਦਾ ਕਿ ਅਗਲੇ ਗੇੜੇ ਕਿੱਥੇ ਜਾਏਗਾ ਓਥੇ ਕੀ ਕੀ ਮਿਲਦਾ ਹੈ । ਹਰ ਖ਼ਤ ਚ ਉਹ ਪੁੱਛਦਾ ਕਿ ਉਸ ਲਈ ਕੀ ਕੀ ਲੈ ਕੇ ਆਵੇ । ਚੰਨੋ ਦੀ ਮੰਗ ਕੀਤੀ ਹਰ ਚੀਜ਼ ਨੂੰ ਖਰੀਦਦਾ ਤੇ ਆਪਣੀ ਇੱਕ ਟਰੰਕ ਚ ਜਿੰਦਰਾ ਮਾਰ ਕੇ ਰੱਖ ਲੈਂਦਾ । ਕਿਤੋਂ ਕੋਈ ਸ਼ਾਲ ਕਿਤੋਂ ਕੋਈ ਗਾਨੀ ਕਿਤੋਂ ਕੋਈ ਮੇਕਅੱਪ ਦਾ ਹੋਰ ਸਮਾਨ ,ਪੱਖੀਆਂ, ਝੁਮਕੇ ਤੇ ਪਤਾ ਨਹੀਂ ਕੀ ਕੀ । ਬਿੰਦੀਆਂ ਸੁਰਖੀਆਂ ਤੇ ਹੋਰ ਕਿੰਨਾ ਹੀ ਨਿੱਕ ਸੁੱਕ । ਖਰੀਦ ਖਰੀਦ ਸਾਰਾ ਟਰੰਕ ਭਰ ਲਿਆ ਸੀ । ਉਡੀਕ ਉਡੀਕ ਚ ਨਾ ਸਿਰਫ ਉਸਦਾ ਟਰੰਕ ਸਗੋਂ ਉਸਦਾ ਦਿਲ ਵੀ ਉਛਲਣ ਲੱਗਾ ਸੀ । ਇੱਕ ਸਾਲ ਉਸ ਲਈ ਜਿਵੇਂ ਬਣਬਾਸ ਲੱਗ ਰਿਹਾ ਸੀ । ਜਿੰਨੀ ਉਮਰ ਹੁਣ ਤੱਕ ਬੀਤ ਗਈ ਉਸਨੂੰ ਲਗਦਾ ਉਸਤੋਂ ਵੱਧ ਸਮਾਂ ਉਹਨੇ ਇਸ ਇੱਕ ਕੁ ਸਾਲ ਚ ਜੀਅ ਲਿਆ ਸੀ । ਪਰ ਸਮਾਂ ਸੀ ਲੰਘਣ ਦਾ ਨਾਮ ਨਹੀਂ ਸੀ ਲਈ ਰਿਹਾ । ਜੇ ਗੱਡੀ ਚਲਾ ਰਿਹਾ ਹੁੰਦਾ ਤਾਂ ਸਾਹਮਣੇ ਲੱਗੀ ਤਸਵੀਰ ਚ ਧਿਆਨ ਹੁੰਦਾ । ਨਹੀਂ ਤਾਂ ਬਟੂਏ ਚੋਂ ਕੱਢ ਉਸਦੀ ਤਸਵੀਰ ਨੂੰ ਚੁੰਮਦਾ ਰਹਿੰਦਾ ਤੇ ਸੀਨੇ ਨਾਲ ਲਾ ਕੇ ਰੱਖਦਾ । 
ਆਪਣੀ ਕਿਸਮਤ ਤੇ ਉਸਨੂੰ ਸੱਚਮੁੱਚ ਯਕੀਨ ਨਾ ਹੁੰਦਾ ਭਾਵੇਂ ਉਹ ਆਪ ਕਿੰਨਾ ਸੁਨੱਖਾ ਤੇ ਭਰਵਾਂ ਨੌਜਵਾਨ ਸੀ ਇੱਕਲਾ ਹੀ ਕੁਇੰਟਲ ਦੀ ਬੋਰੀ ਮੋਢੇ ਨਾਲ ਚੁੱਕ ਲੈਂਦਾ ਸੀ । ਕਿਤੋਂ ਸ਼ਾਇਰੀ ਪੜ੍ਹਦਾ ,ਗੀਤਾਂ ਦੇ ਬੋਲ ਸੁਣਦਾ ਤਾਂ ਉਹੀ ਖ਼ਤ ਚ ਉਤਾਰ ਕੇ ਚੰਨੋ ਨੂੰ ਭੇਜ ਦਿੰਦਾ । ਓਧਰੋਂ ਉਸੇ ਬਿਰਹਾ ਅਵਸਥਾ ਚ ਉਸਦੇ ਖ਼ਤ ਆਉਂਦੇ । ਮੀਲਾਂ ਦੀ ਦੂਰੀ ਸੀ ਫਿਰ ਵੀ ਦਿਲਾਂ ਚ ਜੋੜ ਹੋ ਗਿਆ ਸੀ । 
ਰੱਬ ਨੇ ਉਹਨਾਂ ਦੀ ਜੋੜੀ ਜਰੂਰ ਆਪ ਬਣਾਈ ਹੋਣੀ ਏ । ਨਹੀਂ ਤੇ ਇੱਥੇ ਵਿਆਹ ਮਗਰੋਂ ਵੀ ਕੋਈ ਇੰਝ ਖੁਲ੍ਹ ਕੇ ਉਹਨੇ ਕਿਸੇ ਦਾ ਪਿਆਰ ਇੱਕ ਦੂਸਰੇ ਦੀ ਕਦਰ ਤੇ ਚਿੰਤਾ ਨਹੀਂ ਵੇਖੀ ਸੀ ਜਿੰਨਾ ਉਹਨਾਂ ਨੂੰ ਹੁਣ ਸੀ । ਇੱਕ ਦੂਸਰੇ ਦੇ ਖ਼ਤ ਆਉਣ ਦਾ ਪਤਾ ਉਹਨਾਂ ਦੇ ਦਿਲ ਨੂੰ ਪਹਿਲ਼ਾਂ ਲੱਗ ਜਾਂਦਾ ਤੇ ਉਸੇ ਦਿਨ ਵਿਚੋਲਾ ਖ਼ਤ ਦੇ ਜਾਂਦਾ ।
ਉਹ ਕਈ ਵਾਰ ਪੜ੍ਹਕੇ ਚੁੰਮਕੇ ਉਸਨੂੰ ਟਰੰਕ ਚ ਸਾਂਭ ਲੈਂਦਾ । ਕਈ ਵਾਰ ਸਭ ਲਿਆਂਦੇ ਸਮਾਨ ਨੂੰ ਕੱਢ ਕੇ ਵੇਖਦਾ ਤੇ ਤਸਵੱਰ ਕਰਦਾ ਕਿ ਇਹ ਪਹਿਨ ਕੇ ਇਹ ਲਗਾ ਕੇ ਚੰਨੋ ਕਿਵੇਂ ਲੱਗੇਗੀ । ਇਹ ਅਤਰ ਫੁਲੇਲ ਲਗਾ ਕੇ ਉਸਦਾ ਫੁੱਲਾਂ ਵਰਗੀ ਦੇਹ ਹੋਰ ਵੀ ਮਹਿਕ ਜਾਏਗੀ । 
ਆਪਣੇ ਹੀ ਖਿਆਲਾਂ ਚ ਖੋਕੇ ਉਸਦਾ ਚਿੱਤ ਭਾਰਾ ਹੋ ਜਾਂਦਾ । ਫਿਰ ਉਹ ਉਸੇ ਹੀ ਅਵਸਥਾ ਚ ਉਸਨੂੰ ਖ਼ਤ ਲਿਖਦਾ । ਇੰਝ ਲਗਦਾ ਕਈ ਜਨਮਾਂ ਦੇ ਵਿਛੋੜੇ ਮਗਰੋਂ ਮਿਲਣ ਦਾ ਪਲ ਆਉਣ ਵਾਲਾ ਹੋਵੇ ।ਉਹ ਚੜਦੇ ਚੰਨ ਚੋਂ ਸਿਰਫ ਉਸੇ ਦਾ ਚਿਹਰਾ ਦੇਖਦਾ । ਉਹਨੂੰ ਚੰਨੋ ਪੂਰਨਮਾਸ਼ੀ ਦੇ ਚੰਨ ਤੋਂ ਵੀ ਵਧੇਰੇ ਸੋਹਣੀ ਲਗਦੀ ਸੀ । ਤੇ ਉਹ ਹੈ ਵੀ ਸੀ ਇਸ ਚ ਕੋਈ ਸ਼ੱਕ ਨਹੀਂ ਸੀ । ਪੰਜਾਂ ਭਾਈਆਂ ਦੀ ਇਕੱਲੀ ਭੈਣ ਸੀ । ਖੁੱਲ੍ਹੇ ਪਰਿਵਾਰ ਤੇ ਮਾਹੌਲ ਚ ਪਲੀ । ਪੰਜ ਜਮਾਤਾਂ ਵੀ ਪਾਸ ਕੀਤੀਆਂ । ਖੁੱਲ੍ਹ ਕੇ ਖਾਧਾ ਪੀਤਾ ਤੇ ਹੰਢਾਇਆ ਸੀ । ਸਭ ਦੀ ਲਾਡਲੀ ਸੀ । ਹਾਸੇ ਤੇ ਖੁੱਲ੍ਹੇ ਡੁੱਲੇ ਮਹੌਲ ਚ ਪਲੀ ਸੀ । ਹੱਡਾਂ ਪੈਰਾਂ ਦੀ ਵੀ ਖੁਲੀ ਸੀ । ਉਹਦੀ ਮਾਂ ਨੂੰ ਚਿੰਤਾ ਹੁੰਦੀ ਕਿ ਐਨੀ ਹੱਡਾਂ ਪੈਰਾਂ ਦੀ ਖੁੱਲੀ ਤੇ ਹੁਸਨ ਭਰੀ ਕੁੜੀ ਲਈ ਮੁੰਡਾ ਮਿਲ ਵੀ ਜਾਊ । ਤੇ ਇਸ ਸੁਕੀਨਣ ਦੀ ਸੀਟੀ ਰਲ ਵੀ ਜਾਊ ਉਸ ਨਾਲ । ਕਿਤੇ ਕੋਈ ਦਲਿੱਦਰ ਨਾ ਗਲ ਪੈਜੇ । ਫਿਰ ਜਦੋਂ ਵਿਚੋਲੇ ਨੇ ਜੀਤ ਦੀ ਦੱਸ ਪਾਈ ਤਾਂ ਪਹਿਲ਼ਾਂ ਤਾਂ ਝਿਜਕ ਸੀ ਕਿ ਡਰਾਈਵਰ ਤਾਂ ਕੋਈ ਨਸ਼ਾ ਪੱਤਾ ਨਹੀਂ ਛੱਡਦੇ ਤੇ ਮਗਰੋਂ ਕਈ ਕਈ ਮਹੀਨੇ ਗਏ ਨਹੀਂ ਮੁੜਦੇ ਕਿਥੋਂ ਇਹ ਵਿਚਾਰੀ ਕੱਲੀ ਰਾਤਾਂ ਕੱਢੇਗੀ । ਪਰ ਪਰਿਵਾਰ ਤੇ ਮੁੰਡੇ ਦੀ ਤਾਰੀਫ ਸੁਣਕੇ ਇੱਕ ਵਾਰ ਮਿਲਣ ਦਾ ਹੀਆ ਕਰ ਲਿਆ । ਤੇ ਜੀਤ ਨੂੰ ਵੇਖ ਝੱਟ ਹਾਂ ਕਰ ਦਿੱਤੀ ਜਿਵੇਂ ਉਸਦੇ ਮੂੰਹ ਤੇ ਭਰਵੇ ਸਰੀਰ ਤੇ ਹਸਮੁੱਖ ਚਿਹਰੇ ਤੇ ਲਿਖਿਆ ਹੋਵੇ ਕਿ ਕੋਈ ਨਸ਼ਾ ਨਹੀਂ ਕਰਦਾ ਤੇ ਇਸ ਤੋਂ ਵਧੀਆ ਕੋਈ ਵਰ ਨਹੀਂ ਹੋਏਗਾ । ਡਰਾਈਵਰਾਂ ਲਈ ਨਾ ਨੁੱਕਰ ਕਰਦੀ ਚੰਨੋ ਨੇ ਸਿਰਫ ਇੱਕ ਵਾਰ ਵੇਖ ਕੇ ਹੀ ਜੀਤ ਲਈ ਹਾਂ ਕਰ ਦਿੱਤੀ । ਸ਼ਾਇਦ 
“ਇੱਕੋ ਤੱਕਣੀ ਦੇ ਨਾਲ ਮੋਹ ਲਿਆ,ਸੱਜਣ ਦੀ ਕਰਾਰੀ ਅੱਖ ਨੇ ।”
ਜਿਵੇਂ ਜਿਵੇਂ ਦੋਹਾਂ ਦੇ ਵਿਆਹ ਦੀਆਂ ਘੜੀਆਂ ਨੇੜੇ ਆ ਰਹੀਆਂ ਸੀ ਬੇਚੈਨੀ ਵੱਧ ਰਹੀ ਸੀ । ਫਿਰ ਚਿੱਠੀ ਤੁਰੀ ਤੇ ਦਿਨ ਬੰਨ੍ਹਿਆ ਗਿਆ ।ਬੰਨ੍ਹੇ ਦਿਨ ਤਾਂ ਝੱਟ ਆ ਖੜਦੇ ਹਨ । ਵਿਆਹ ਦੀਆਂ ਤਿਆਰੀਆਂ ਹੋਈਆਂ । ਕੜਾਹੀ ਚੜੀ ਮੇਲ ਪੁੱਜਿਆ ਤੇ ਅਖੀਰ ਜੰਞ ਢੁੱਕੀ ।

ਇਸ਼ਕ ਦੀ ਤਿਕੋਣ ਭਾਗ ਚੌਥਾ


ਹੀ ਬੇਸਬਰੀ ਤੇ ਚਾਅ ਨਾਲ ਜੀਤ ਇਸ ਵਾਰ ਗੱਡੀ ਲੈ ਕੇ ਘਰੋਂ ਨਿੱਕਲਿਆ ਸੀ । ਉਸਦੀ ਸਕੂਲ ਦੀ ਵੈਨ ਦਾ ਕੰਮ ਪੱਕਾ ਹੋ ਗਿਆ ਸੀ । ਅਗਲੇ ਮਹੀਨੇ ਉਸਨੇ ਉਥੇ ਕੰਮ ਸਾਂਭ ਲੈਣਾ ਸੀ । ਇਸ ਗੇੜੇ ਦੇ ਪੰਦਰਾਂ ਦਿਨ ਹੀ ਸੀ ਜਿਹੜੇ ਘਰ ਤੋਂ ਉਸਦੀ ਦੂਰੀ ਦੇ ਸਨ । 
ਜਿਵੇਂ ਕਿਸੇ ਵਿਦਿਆਰਥੀ ਦਾ ਆਖ਼ਿਰੀ ਇਮਤਿਹਾਨ ਹੋਵੇ ਤੇ ਉਸ ਮਗਰੋਂ ਕਿਸੇ ਇਮਤਿਹਾਨ ਤੇ ਮੁੜ ਬੈਠਣ ਦੀ ਲੋੜ ਨਾ ਹੋਵੇ ।ਇੰਝ ਦੀ ਖੁਸ਼ੀ ਸੀ ਉਸ ਕੋਲ । ਡਰਾਇਵਰਾਂ ਕੋਲ ਵੈਸੇ ਵੀ ਖੁਸ਼ੀਆਂ ਦੇ ਪਲ ਘੱਟ ਹੁੰਦੇ ਹਨ । ਲੰਮੀ ਦੂਰੀ ਦੇ ਡਰਾਇਵਰ ਘਰ ਦੀ ਦੂਰੀ ,ਰਾਤਾਂ ਦੇ ਸਫ਼ਰ ਮੌਸਮ ਦੀ ਮਾਰ ਪੁਲਸੀਆਂ ਦੀ ਲੁੱਟ ਤੋਂ ਬੱਚਦੇ ਕਿੰਝ ਸਫ਼ਰ ਕਰਦੇ ਹਨ ਉਹੀ ਜਾਣਦੇ ਹਨ । ਬੜੀ
ਹੁਣ ਉਸਦਾ ਸਫ਼ਰ ਲੰਮੀ ਦੂਰੀ ਦਾ ਮੁੱਕਣ ਵਾਲਾ ਸੀ । ਵਿਆਹ ਦੇ ਦੱਸ ਸਾਲ ਊਹਨੇ ਕਿੰਨੇ ਹੀ ਤਿਓਹਾਰ ਘਰੋਂ ਬਾਹਰ ਕੱਢੇ ਸੀ ਕਦੇ ਦੀਵਾਲੀ ਕਦੇ ਲੋਹੜੀ ਤੇ ਕਦੇ ਕੋਈ ਹੋਰ । ਫਿਰ ਆਪਣੇ ਜੀਵਨ ਦੀ ਕਿੰਨੀਆਂ ਹਸੀਨ ਰਾਤਾਂ ਟਰੱਕ ਚ ਸੌਂਦੇ ਚੰਨੋ ਨੂੰ ਯਾਦ ਕਰਦਿਆਂ ਕੱਟੀਆਂ ਸੀ ।
ਤੇ ਹੁਣ ਚੰਨੋ ਹਰ ਮੌਸਮ ਤੇ ਹਰ ਰਾਤ ਉਸਦੀ ਹੋਣ ਵਾਲੀ ਸੀ । ਉਹ ਆਪਣੇ ਦੋਵੇਂ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਸੌਂ ਸਕਦਾ ਸੀ ।
ਅਜੇ ਘਰੋਂ ਨਿੱਕਲੇ ਉਸਨੂੰ ਦੋ ਦਿਨ ਹੀ ਹੋਏ ਸੀ ਹਰਿਆਣੇ ਦੇ ਸਿਰਸੇ ਤੋਂ ਇੱਕ ਫੈਕਟਰੀ ਦਾ ਮਾਲ ਗੁਜਰਾਤ ਬੰਦਰਗਾਹ ਤੇ ਲਾਹੁਣਾ ਸੀ । ਸਿਰਸੇ ਤੋਂ ਮਸਾਂ ਨਿੱਕਲੇ ਹੀ ਸੀ ਕਿ ਉਸਦੀ ਭਰੀ ਭਰਾਈ ਗੱਡੀ ਦੀ ਇੱਕ ਹੋਰ ਗੱਡੀ ਨਾਲ ਆਹਮੋ ਸਾਹਮਣੇ ਜ਼ੋਰਦਾਰ ਟੱਕਰ ਹੋ ਗਈ । ਰਾਤ ਦਾ ਵੇਲਾ ਸੀ ਤੇ ਸੜਕ ਬੇਹੱਦ ਖ਼ਰਾਬ ਟੋਇਆਂ ਤੋਂ ਬਚਦਾ ਉਹ ਸਾਹਮਣੇ ਆਉਂਦੀ ਗੱਡੀ ਦੀ ਸਪੀਡ ਦਾ ਅੰਦਾਜ਼ਾ ਨਾ ਲਗਾ ਸਕਿਆ ਤੇ ਸਾਹਮਣੇ ਆਉਂਦੀ ਗੱਡੀ ਉਹਦੇ ਨਾਲ ਆਹ ਖੂਬੀ । ਉਹ ਜੋਰਦਾਰ ਉਛੱਲ ਕੇ ਸੇਧ ਸ਼ੀਸ਼ੇ ਚ ਜਾ ਵੱਜਾ । ਸ਼ੀਸ਼ਾ ਟੱਕਰ ਨਾਲ ਪਹਿਲ਼ਾਂ ਹੀ ਟੁੱਟ ਗਿਆ ਸੀ ਟੁੱਟੇ ਸ਼ੀਸ਼ੇ ਨੂੰ ਜਿਥੇ ਜਿਥੇ ਵੀ ਉਸਦੇ ਸਰੀਰ ਚ ਜਗ੍ਹਾ ਮਿਲੀ ਖੁਭ ਗਿਆ ਤੇ ਉਹ ਬਾਹਰ ਜਾ ਕੇ ਕਈ ਗਲੋਟਣੀਆਂ ਖਾਂਦਾ ਟਰੱਕ ਤੋਂ ਹੇਠਾ ਜਾ ਡਿੱਗਾ । ਪੂਰਾ ਸਰੀਰ ਲਹੂ ਲੁਹਾਨ ਸੀ ਸਰੀਰ ਦਾ ਸ਼ਾਇਦ ਕੋਈ ਹੀ ਹਿੱਸਾ ਹੋਵੇ ਜਿਥੋ ਲਹੂ ਨਾ ਨਿਕਲਦਾ ਹੋਵੇ ।
ਉਸਦੇ ਕਲੀਨਰ ਦੇ ਸੱਟ ਥੋੜੀ ਘੱਟ ਸੀ । ਬੜੀ ਮੁਸ਼ਕਲ ਨਾਲ ਉਸਨੇ ਕਿਸੇ ਪਾਸਿਓਂ ਸਹਾਇਤਾ ਲਈ ਤੇ ਨੇੜੇ ਦੇ ਹਸਪਤਾਲ ਗਏ । ਪਰ ਉਹਨਾਂ ਨੇ ਅੱਗਿਓ ਦਿੱਲੀ ਰੈਫਰ ਕਰ ਦਿੱਤਾ ।ਦਿੱਲੀ ਦੇ ਜੀ ਟੀ ਬੀ ਹਸਪਤਾਲ ਪੁੱਜੇ । ਖੂਨ ਐਨਾ ਜਿਆਦਾ ਵਗਿਆ ਕਿ ਮਸੀਂ ਹੀ ਸਾਹ ਚੱਲ ਰਹੇ ਸੀ । ਪਰ ਫਿਰ ਵੀ ਬੁਲਾਏ ਤੇ ਅੱਖਾਂ ਖੋਲ੍ਹ ਵੇਖ ਲੈਂਦਾ ਸੀ ਮਨ ਤੇ ਸਰੀਰ ਦੋਂਵੇਂ ਤਕੜੇ ਸੀ ।
10 ਬੋਤਲਾਂ ਖੂਨ ਦੀਆਂ ਚੜੀਆਂ । ਪੂਰੇ ਸ਼ਰੀਰ ਚੋਂ ਕੱਚ ਚੁਗ ਕੇ ਕੱਢਣ ਲਈ ਤੇ ਹੋਰ ਕਤਰੇ ਕਿਤੇ ਜ਼ਹਿਰ ਨਾ ਬਣਨ ਇਸ ਲਈ ਕਿੰਨੇ ਨਿੱਕੇ ਵੱਡੇ ਅਪ੍ਰੇਸ਼ਨ ਹੋਏ । ਪਰ ਫਿਰ ਵੀ ਉਸਨੇ ਹਿੰਮਤ ਨਾ ਹਾਰੀ ।
ਐਕਸੀਡੈਂਟ ਦਾ ਪਤਾ ਲਗਦੇ ਚੰਨੋ ,ਜੀਤ ਦਾ ਭਰਾ ,ਚੰਨੋ ਦੇ ਰਿਸ਼ਤੇਦਾਰ ਅਗਲੇ ਦਿਨ ਹੀ ਆ ਗਏ ।ਐਸੇ ਹਾਲ ਨੂੰ ਵੇਖ ਰੂਹ ਵੀ ਕੁਰਲਾ ਉੱਠੀ । ਕਿਸੇ ਨੂੰ ਸਜਾ ਸੁਆਰ ਕੇ ਸਾਬਤ ਸਬੂਤ ਘਰ ਤੋਂ ਤੋਰਿਆ ਹੋਵੇ ਅੱਗੇ ਇਸ ਹਾਲਤ ਚ ਦਿਖੇ ਤਾਂ ਕੀ ਹਾਲ ਹੋਏਗਾ ?
ਚੰਨੋ ਦਾ ਤਾਂ ਜਿਵੇਂ ਦਿਲ ਹੀ ਚੀਰਿਆ ਗਿਆ ਹੋਵੇ ।ਉਹਦੇ ਸਾਂਹਵੇ ਉਹ ਰੋਂਦੀ ਨਾ ਭਾਵੇਂ ਪਰ ਕੱਲੀ ਦਾ ਰੋਣਾ ਬੰਦ ਨਾ ਹੁੰਦਾ । ਉਹਦੇ ਸਾਹਮਣੇ ਹੌਂਸਲਾ ਦਿੰਦੀ ਤੇ ਰੱਬ ਦਾ ਸ਼ੁਕਰ ਕਰਦੀ ਕਿ ਉਹ ਬਚ ਗਿਆ । ਜੀਤ ਨੂੰ ਆਪਣੇ ਪਿਆਰ ਦਾ ਹੌਂਸਲਾ ਸੀ ਤੇ ਬੱਚ ਜਾਣ ਦੀ ਖੁਸ਼ੀ ਨਹੀਂ ਤਾ ਟਰੱਕ ਦੀ ਟੱਕਰ ਉਸਦੇ ਸਾਈਡ ਹੋਈ ਸੀ । ਇੱਕ ਮਹੀਨੇ ਦੀ ਕਰੀਬ ਉਸਦਾ ਦਿੱਲੀ ਇਲਾਜ ਚਲਿਆ । ਮਗਰੋਂ ਛੁੱਟੀ ਹੋਈ ਤਾਂ ਪਿੰਡ ਆ ਗਏ । 
ਪਹਿਲ਼ਾਂ ਵਗੇ ਖੂਨ ਨੇ ,ਟੀਕਿਆਂ ਅਪ੍ਰੇਸ਼ਨਾਂ ਤੇ ਐਂਟੀ ਬਾਇਓਟਿਕ ਨੇ ਉਸਦੇ ਦਰਸ਼ਨੀ ਜੁੱਸੇ ਨੂੰ ਚੌਥਾ ਹਿੱਸਾ ਵੀ ਨਹੀਂ ਛੱਡਿਆ । ਬਾਹਾਂ ਤੇ ਲੱਤਾਂ ਪਤਲੀਆਂ ਹੋ ਗਈਆਂ । ਕਦੇ ਖੰਘ ਆ ਜਾਂਦੀ ਤਾਂ ਜਾਨ ਤੇ ਬਣ ਆਉਂਦੀ ।
ਪਰ ਇਸ ਵੇਲੇ ਵੀ ਜਿਸ ਚੀਜ਼ ਨੇ ਉਸਨੂੰ ਸਭ ਤੋਂ ਵੱਧ ਮੋਹਿਆ ਚੰਨੋ ਦੀ ਸੇਵਾ ਸੀ । ਜਰਾ ਜਿੰਨੀ ਖੰਗ ਤੇ ਝੱਟ ਉਹਦੇ ਸਿਰਹਾਣੇ ਆ ਬੈਠਦੀ । ਠੰਡ ਚ ਉਹਨੂੰ ਕਿੰਨੀ ਵਾਰ ਪੇਸ਼ਾਬ ਜਾਣਾ ਪੈਂਦਾ ਤਾਂ ਸਹਾਰੇ ਨਾਲ ਟੋਰ ਕੇ ਲੈ ਕੇ ਜਾਂਦੀ । ਕਈ ਵਾਰ ਸਾਰੀ ਰਾਤ ਵੀ ਉਸਦੇ ਲਈ ਜਾਗ ਕੇ ਕੱਢ ਦਿੰਦੀ । ਸਮੇਂ ਸਿਰ ਦਵਾਈ ਦਿੰਦੀ ਹਰ ਨਿੱਕੇ ਨਿੱਕੇ ਪਰਹੇਜ਼ ਤੇ ਧਿਆਨ ਦਿੰਦੀ ।
ਬੱਚੇ ਉਹਦੇ ਆਸ ਪਾਸ ਮੰਡਰਾਉਂਦੇ ਹੋਰ ਖੇਡਦੇ ਕੁੱਦਦੇ ਲੜਦੇ ਉਹਦੇ ਨਾਲ ਲਾਡ ਕਰਦੇ ਪੜ੍ਹਦੇ ਤੇ ਸੌਂਦੇ । ਉਹ ਰੱਬ ਦਾ ਸ਼ੁਕਰ ਕਰਦਾ ਕਿ ਉਸਦੀ ਜਾਨ ਬਚ ਗਈ ਐਨੇ ਪਿਆਰੇ ਬੱਚੇ ਕਿਸੇ ਬੇਗਾਨੇ ਵੱਸ ਪੈ ਜਾਂਦੇ ਤਾਂ ਬਿਨਾਂ ਸੰਭਾਲ ਤੋਂ ਪਤਾ ਨਹੀਂ ਕਿੰਝ ਪਲਦੇ ਇਹ ।
ਫਿਰ ਨਰਿੰਦਰ ਉਹਨੂੰ ਸਾਰਾ ਦਿਨ ਕੰਮ ਕਰਦਾ ਦਿਸਦਾ । ਉਸਦੀਆਂ ਦਵਾਈਆਂ ,ਸਹਿਰੋਂ ਸੌਦੇ, ਬੱਚਿਆਂ ਦੀ ਦੇਖਭਾਲ ਕਰਦਾ ਰਹਿੰਦਾ । ਚੰਨੋ ਨੂੰ ਭਾਬੀ ਤੇ ਉਸਨੂੰ ਵੀਰ ਵੀਰ ਕਰਦੇ ਦਾ ਉਸਦਾ ਮੂੰਹ ਨਾ ਥੱਕਦਾ ।
ਉਹਨੂੰ ਜਾਪਦਾ ਸੀ ਕਿ ਕਿੰਝ ਉਸਨੇ ਉਸ ਪਵਿੱਤਰ ਰੂਹ ਤੇ ਸ਼ੱਕ ਕੀਤਾ । ਪਿੰਡ ਦੇ ਲੋਕਾਂ ਲਈ ਉਸ ਦੇ ਮੂੰਹੋ ਗਾਲਾਂ ਹੀ ਨਿਕਲਦੀਆਂ । ਕਦੇ ਕਦੇ ਉਹ ਸੋਚਦਾ ਕਿ ਉਹ ਦੁਰਘਟਨਾ ਸ਼ਾਇਦ ਚੰਨੋ ਦੇ ਸੱਚੇ ਪਿਆਰ ਤੇ ਕੀਤੇ ਸ਼ੱਕ ਕਰਕੇ ਤਾਂ ਨਹੀਂ । ਪਰ ਉਹ ਇੰਝ ਦੀਆਂ ਗੱਲਾਂ ਨੂੰ ਨਹੀਂ ਸੀ ਮੰਨਦਾ । ਪਰ ਊਹਨੇ ਸੁਣ ਰਖਿਆ ਸੀ ਕਿਸੇ ਸੱਚੇ ਬੰਦੇ ਤੇ ਝੂਠੇ ਇਲਜ਼ਾਮ ਲਗਾਉਣ ਦੀ ਸਜ਼ਾ ਰੱਬ ਜਰੂਰ ਦਿੰਦਾ ਹੈ । ਸ਼ੁਕਰ ਹੈ ਕਿ ਇਸ ਸਜ਼ਾ ਚ ਉਸਦੀ ਜਾਨ ਬਚ ਗਈ ।
ਲੋਕੀਂ ਖ਼ਬਰਾਂ ਲੈਣ ਆਉਂਦੇ ਤਾਂ ਬਦਲੀ ਸ਼ਕਲ ਦੇਖ ਘਬਰਾ ਜਾਂਦੇ । ਰੱਬ ਨੂੰ ਲੋਹੜਾ ਮਾਰਦੇ ਕਿ ਇਸ ਬੰਦੇ ਦਾ ਕੀ ਹਾਲ ਕਰ ਦਿੱਤਾ । ਪਰ ਜ਼ਿੰਦਗੀ ਦੀ ਇਹੋ ਖੇਡ ਹੈ ਸਮੇਂ ਨੇ ਵੱਡੇ ਵੱਡੇ ਪਰਬਤ ਵੀ ਚੀਰ ਕੇ ਮੈਦਾਨ ਬਣਾ ਦਿਤੇ ਹਨ ਉਹ ਤਾਂ ਫਿਰ ਇਨਸਾਨ ਸੀ । ਲੋਕੀ ਫਿਰ ਅਗਲੇ ਹੀ ਪਲ ਸ਼ੁਕਰ ਵੀ ਕਰ ਦਿੰਦੇ ਘੱਟੋ ਘੱਟ ਜਾਨ ਬਚ ਗਈ ।ਆਪਣੇ ਬੱਚਿਆਂ ਚ ਬੈਠਾ ਸਾਹਮਣੇ ਦਿਸਦਾ ਸਾਲ ਛੇ ਮਹੀਨੇ ਤੱਕ ਸਹੀ ਹੋਜੂ ।
ਜੀਤ ਦਾ ਖੁਦ ਤੇ ਆਤਮ ਵਿਸ਼ਵਾਸ਼ ,ਚੰਨੋ ਦੀ ਸੇਵਾ ਦੇਖਭਾਲ ਤੇ ਪਿਆਰ ਨੇ ਉਹਦੇ ਜਖਮ ਉਮੀਦ ਤੋਂ ਛੇਤੀ ਭਰ ਦਿੱਤੇ ਸੀ । ਹੌਲੀ ਹੌਲੀ ਬਿਨਾਂ ਸਹਾਰੇ ਤੋਂ ਤੁਰਨ ਲੱਗਾ । 
ਘਰ ਤੋਂ ਬਾਹਰ ਦਰਵਾਜੇ ਤੱਕ ਤੇ ਫਿਰ ਬਰੋਟੇ ਥੱਲੇ ਤਾਂਸ਼ ਕੁੱਟਦੀ ਢਾਣੀ ਕੋਲ ਜਾ ਬੈਠਦਾ । ਕੁੱਲ 6 ਕੁ ਮਹੀਨੇ ਹੋਏ ਸੀ ਉਸਦੇ ਐਕਸੀਡੈਂਟ ਨੂੰ ਤੇ ਹੁਣ ਉਹਦੀ ਹਾਲਤ ਸੁਧਰ ਗਈ ਕਿ ਉਹ ਤੁਰਕੇ ਖੇਤ ਵੀ ਚਲਾ ਜਾਂਦਾ । ਤੇ ਮੁੜ ਉਸ ਚ ਜਾਨ ਵੀ ਆਉਣ ਲੱਗੀ ਸੀ । ਪਰ ਡਾਕਟਰ ਦੀ ਸਲਾਹ ਨਾਲ ਉਸਨੇ ਕੋਈ ਵੀ ਭਾਰਾ ਕੰਮ ਬੰਦ ਕੀਤਾ ਹੋਇਆ ਸੀ ।
ਤੇ ਇੱਕ ਦਿਨ ਜਦੋਂ ਉਹ ਤਾਂਸ਼ ਖੇਡ ਵਾਪਿਸ ਆਉਂਦਾ ਪਿਆ ਸੀ । ਦਰਵਾਜੇ ਤੋਂ ਅੰਦਰ ਵੜਦੇ ਹੀ ਨਰਿੰਦਰ ਬਾਹਰ ਨਿਕਲਿਆ । ਵੀਰ ਤੁਹਾਨੂੰ ਹੀ ਬੁਲਾਉਣ ਚੱਲਾ ਸੀ । ਭਾਬੀ ਬੁਲਾ ਰਹੇ ਸੀ । ਮੈਂ ਬੱਚਿਆਂ ਨੂੰ ਲੈ ਆਵਾਂ ਕਿਸੇ ਦੋਸਤ ਦੇ ਘਰ ਹਨ ।
ਚੱਲ ਠੀਕ ਆਖ ਉਹ ਅੰਦਰ ਵੜਿਆ ਤਾਂ ਚੰਨੋ ਉਸਨੂੰ ਦੇਖਦੇ ਹੀ ਬੋਲੀ ਤੁਸੀ ਬੈਠੋ 5 ਮਿੰਟ ਮੈਂ ਚਾਰ ਡੱਬੇ ਪਾਣੀ ਪਾ ਲਵਾਂ ।
ਜੀਤ ਦੇ ਦਿਮਾਗ ਚ ਕਈ ਖਿਆਲ ਆਏ ਤੇ ਗਏ । ਇਸਤੋਂ ਪਹਿਲ਼ਾਂ ਕਿ ਚੰਨੋ ਅੰਦਰ ਵੜ ਚਟਿਕਣੀ ਲਗਾਉਂਦੀ ਉਸਨੇ ਦਰਵਾਜੇ ਨੂੰ ਧੱਕਾ ਦੇ ਆਪ ਵੀ ਅੰਦਰ ਵੜ ਗਿਆ ।
ਚਲਦਾ ।