Tag Archives: ਵਿਚਾਰ

ਇਸ਼ਕ ਦੀ ਤਿਕੋਣ ਆਖ਼ਿਰੀ ਭਾਗ

ਚੰਨੋ ਦੇ ਜਿਸ ਫੈਸਲੇ ਨੂੰ ਸੁਣਨ ਲਈ ਸਾਰਾ ਪਿੰਡ ਉਤਸੁਕ ਸੀ। ਉਸਨੇ ਦੋ -ਟੁਕ ਫੈਸਲਾ ਸੁਣਾ ਦਿੱਤਾ। “ਬੇਸ਼ਕ ਜੀਤ ਦੀ ਗਲਤੀ ਹੈ , ਤੇ ਉਹਦੇ ਚ ਮੇਰਾ ਤੇ ਨਰਿੰਦਰ ਦਾ ਵੀ ਓਨਾ ਹੀ ਹਿੱਸਾ ਹੈ। ਪਰ ਮੈਂ ਜੀਤ ਦੇ ਘਰ ਹੀ ਵੱਸਣਾ ਚਾਹੁੰਦੀ ਹਾਂ। ਹੋ ਸਕੇ ਤਾਂ ਨਰਿੰਦਰ ਮੈਨੂੰ ਮਾਫ ਕਰ ਦੇਵੀ। 
ਉਸਦੀ ਗੱਲ ਸੁਣਦਿਆਂ ਹੀ ਨਰਿੰਦਰ ਦਾ ਚਿਹਰਾ ਉੱਤਰ ਗਿਆ। ਉਸਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ. ਲੋਕਾਂ ਦੇ ਮੂੰਹ ਅੱਡੇ ਰਹਿ ਗਏ। ਇੱਕ ਅਜੀਬ ਸ਼ਾਂਤੀ ਤੇ ਉਸ ਮਗਰੋਂ ਘੁਸਰ ਮੁਸਰ ਸ਼ੁਰੂ ਹੋ ਗਈ। ਉਸਦੇ ਸਬੰਧ ਨਰਿੰਦਰ ਨਾਲ ਹੋਣ ਦੇ ਬਾਵਜ਼ੂਦ ਵੀ ਇੰਝ ਬਦਲ ਜਾਣਾ। ਤੇ ਉਸਨੇ ਤਾਂ ਨਰਿੰਦਰ ਨੂੰ ਹਾਂ ਕਿੰਨੀ ਵਾਰ ਕੀਤੀ ਸੀ। ਤੇ ਹੁਣ ਅਚਾਨਕ ਕੀ ਹੋਇਆ ਕਿਸੇ ਨੂੰ ਕੁਝ ਨਹੀਂ ਸੀ ਪਤਾ। 
ਪਰ ਪਿਛਲੇ ਕੁਝ ਦਿਨਾਂ ਤੋਂ ਬਹੁਤ ਕੁਝ ਬਦਲਿਆ ਸੀ। ਜੀਤ ਨੇ ਉਸਦੀਆਂ ਮਿਨਤਾਂ ਕੀਤੀਆਂ ਕਿ ਉਸਨੇ ਉਸਦੀ ਜਰੂਰਤ ਤੇ ਉਹਨੂੰ ਆਪਣੇ ਕੋਲ ਰੱਖਣ ਲਈ ਹੀ ਇਹ ਸਭ ਕੀਤਾ ਸੀ। ਪਰ ਜਿਸ ਗੱਲ ਨੇ ਉਸਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ ਉਹ ਕੁਝ ਹੋਰ ਸੀ.
ਜਦੋਂ ਉਸਦੇ ਮੁੰਡੇ ਨੇ ਉਹਨੂੰ ਮਲਕੜੇ ਜਿਹੇ ਆ ਕੇ ਕਿਹਾ ਸੀ , ਮੰਮੀ , ਮੇਰਾ ਦੋਸਤ ਗਿੰਦਰ ਕਹਿੰਦਾ ਕਿ ਹੁਣ ਮੇਰਾ ਡੈਡੀ ਜਿੱਤ ਨਹੀਂ ਨਰਿੰਦਰ ਚਾਚਾ ਬਣ ਜਾਊ। ਮੰਮੀ ਮੈਂ ਨਰਿੰਦਰ ਚਾਚੇ ਨੂੰ ਡੈਡੀ ਨਹੀਂ ਕਹਿਣਾ ਮੇਰਾ ਡੈਡੀ ਤਾਂ ਜੀਤ ਹੈ ਨਾ। 
ਉਸ ਵੇਲੇ ਚੰਨੋ ਨੂੰ ਇੱਕ ਸਮ ਅਹਿਸਾਸ ਹੋਇਆ ਕਿ ਪਿਆਰ ਤੇ ਸਰੀਰਕ ਲੋੜ ਲਈ ਜਿਸ ਸਮਾਜ ਦੀ ਦੀਵਾਰ ਨੂੰ ਉਲੰਘਣਾ ਚਾਹੁੰਦੀ ਏ ਉਹ ਕਿੱਡੀ ਉੱਚੀ ਹੈ। ਪਤਾ ਨਹੀਂ ਉਸਨੂੰ ਕੀ ਕੁਝ ਗੁਆਉਣਾ ਪੈਣਾ। ਇਹਨਾਂ ਲੋਕਾਂ ਨੂੰ ਸਭ ਪਤਾ ਸੀ ਹੁਣ ਤੱਕ ਕਿ ਇੱਕ ਸਾਲ ਤੋਂ ਨਰਿੰਦਰ ਮੇਰੇ ਨਾਲ ਸੌਂ ਰਿਹਾ ਉਸਤੋਂ ਪਹਿਲਾਂ ਵੀ ਲੂਤੀਆਂ ਹੀ ਲਾ ਰਹੇ ਸੀ। ਜਦੋਂ ਮੈਂ ਉਹਦੀ ਹੋਣ ਲੱਗੀ ਤਾਂ ਕਿਹਾ ਜਾਲ ਬੰਨ ਦਿੱਤਾ। ਆਪਣੀ ਝੂਠੀ ਮਰਿਆਦਾ ਤੇ ਸ਼ਾਨ ਲਈ ਐਡੇ ਸੰਗਲ ਪਾ ਦਿੱਤੇ ਕਿ ਟੁੱਟਣੇ ਮੁਸ਼ਕਿਲ ਹਨ। ਕਾਸ਼ ਉਹ ਕਿਸੇ ਐਸੇ ਦੇਸ਼ ਜੰਮਦੀ ਜਿਹਨਾਂ ਨੂੰ ਪਤਾ ਹੁੰਦਾ ਕਿ ਰਿਸ਼ਤੇ ਅਹਿਸਾਸਾਂ ਦੀ ਉਮਰ ਜਿਉਂਦੇ ਹਨ। ਖਤਮ ਹੋ ਚੁੱਕੇ ਅਹਿਸਾਸ ਨਾ ਤਿਆਗੋ ਤਾਂ ਗੱਲ ਕੇ ਬਦਬੂ ਪੈਦਾ ਕਰਦੇ ਹਨ। ਕੇਡੇ ਵਧੀਆ ਦੇਸ਼ ਨ ਉਹ ਜਿਥੇ ਸੁਣਦੇ ਹਾਂ ਕਿ ਜੇ ਤੁਹਾਡੀ ਕਿਸੇ ਨਾਲ ਨਿਭ ਰਹੀ ਭਾਵੇਂ ਪਹਿਲਾਂ ਕਿਹੋ ਜਿਹਾ ਰਿਸ਼ਤਾ ਸੀ ਤੁਸੀਂ ਉਸਨੂੰ ਤਿਆਗ ਛੱਡਦੇ ਹੋ। ਪਰ ਇਥੇ ਉਹਨੂੰ ਸਮਾਜ ਦੀ ਝੂਠੀ ਸ਼ਾਨ ਤੇ ਇੱਜਤ ਦੇ ਨਾਮ ਤੇ ਘਸਿਟਣਾ ਪੈਂਦਾ। ਭਾਵੇਂ ਉਹਦੇ ਨਾਲ ਸਾਹ ਹੀ ਘੁੱਟਿਆ ਜਾਵੇ ਭਾਵੇਂ ਉਹ ਖਤਮ ਹੋ ਚੁੱਕਾ ਹੋਵੇ। ਕਿਉਂ ਔਰਤ ਦਾ ਇੱਕ ਮਰਦ ਦੇ ਨਾਲ ਹੀ ਜੁੜੇ ਰਹਿਣਾ ਐਨਾ ਜਰੂਰੀ ਹੈ ਜਿਥੇ ਜਰੂਰਤਾਂ ਤੇ ਅਹਿਸਾਸ ਖਤਮ ਹੋ ਗਏ ਹੋਣ। ਇਹ ਗੁਲਾਮੀ ਹੈ ਜੋ ਰਿਸ਼ਤੇ ਵਾਂਗ ਨਿਬਹੁਣੀ ਪੈਂਦੀ ਹੈ। 
ਪਰ ਉਹ ਉਸ ਸੰਗਲ ਨੂੰ ਤੋੜ ਨਾ ਸਕੀ ਤੇ ਉਸਨੂੰ ਬੱਚਿਆਂ ਖਾਤਿਰ ਆਪਣੇ ਫੈਸਲੇ ਨੂੰ ਜੀਤ ਦੇ ਹੱਕ ਚ ਕਰਨ ਦਾ ਫੈਸਲਾ ਕੀਤਾ। 
ਤੇ ਨਰਿੰਦਰ ਨਾਲ ਜੋ ਹੋਇਆ ਉਹ ਵੀ ਘੱਟ ਨਹੀਂ ਸੀ ਉਸਨੇ ਪਰਿਵਾਰ ਨਾਲ ਸਮਾਜ ਨਾਲ ਤੇ ਤੇ ਕਿੰਨੇ ਹੀ ਲੋਕਾਂ ਨਾਲ ਟੱਕਰ ਲਈ ਸੀ। ਲੋਕ ਜਦੋਂ ਉਸਨੂੰ ਆਖਦੇ ਸੀ ਕਿ ਕਿਉਂ ਬੁੱਢੀ ਘੋੜੀ ਦੀ ਸਵਾਰੀ ਲਈ ਲੱਤਾਂ ਤੁੜਾ ਰਿਹਾਂ ਕੋਈ ਆਪਣੇ ਹਾਣ ਦੀ ਲੱਭ ਲੈ ਤਾਂ ਉਹ ਚੁੱਪ ਚਾਪ ਸੁਣਦਾ ਰਿਹਾ। 
ਉਸਨੇ ਚੰਨੋ ਨੂੰ ਬੇਹਿਸਾਬ ਪਿਆਰ ਕੀਤਾ ਸੀ। ਦੂਰੋਂ ਦੂਰੋਂ ਤੱਕ ਕੇ 8 ਸਾਲ ਕੱਢੇ ਸੀ ਚੜ੍ਹਦੀ ਜਵਾਨੀ ਤੋਂ ਇਸ ਉਮਰ ਤੱਕ ਉਸਦਾ ਸਾਥ ਚਾਹਿਆ। ਉਸਦੀ ਮਰਜ਼ੀ ਤੋਂ ਬਿਨਾਂ ਨਹੀਂ ਛੋਹਿਆ ਤੇ ਜਦੋਂ ਛੋਹਿਆ ਇੰਝ ਛੋਹਿਆ ਕਿ ਉਹ ਉਸਦੇ ਰੰਗ ਚ ਰੰਗਿ ਗਈ। ਆਖਿਰ ਚੜ੍ਹਦੀ ਉਮਰ ਦੇ ਖੂਨ ਦਾ ਜੋਸ਼ ਅਲਹਿਦਾ ਹੀ ਹੁੰਦਾ। ਤੇ ਉਹ ਉਸਦੀ ਹੋਕੇ ਰਹਿ ਗਈ। ਬੱਚਿਆਂ ਨੂੰ ਵੀ ਅਪਨਾਉਣ ਦੀ ਗੱਲ ਕੀਤੀ ਤੇ ਉਸਦੇ ਨਾਲ ਖੜਾ ਹੋ ਗਿਆ ਸਭ ਨਾਲ ਪੰਗਾ ਲੈ ਆਪਣੇ ਘਰ ਵਸਾਉਣ ਲਈ ਤਿਆਰ ਹੋ ਗਿਆ। 
ਪਰ ਅਚਾਨਕ ਬਦਲੀ ਤਾਂ ਦਿਲ ਨੇ ਸਾਥ ਛੱਡ ਦਿੱਤਾ ਪਿੰਡ ਤੇ ਘਰ ਵਾਲਿਆਂ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਸੀ ਰਿਹਾ। ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲਿਆ। ਗਮ ਚੋਣ ਨਿਕਲਣ ਦਾ ਇੱਕੋ ਸਹਾਰਾ ਲੱਗਾ ਉਹ ਵੀ ਨਸ਼ਾ। ਬੇ ਹਾਸਬ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸਿਰਫ ਨਸ਼ੇ ਦਾ ਸਹਾਰਾ ਸੀ। ਘਰਦੇ ਰਿਸ਼ਟਰਦਾਰ ਸਮਝ ਰਹੇ ਸੀ ਵਿਆਹ ਲਈ ਰਾਜੀ ਕਰਦੇ ਸੀ ਪਰ ਉਹ ਨਾ ਮੰਨਿਆ। ਘਰੋਂ ਹੁਣ ਨਿੱਕਲਦਾ ਹਮੇਸ਼ਾ ਸ਼ਰਾਬ ਚ ਟੁੰਨ ਕਿਸੇ ਗਲੀ ਚ ਨਾਲਿ ਚ ਡਿੱਗ ਜਾਂਦਾ। ਕਿਸੇ ਨਾਲ ਸ਼ਰਾਬ ਪੀ ਕੇ ਲੜ ਪੈਂਦਾ। ਤੇ ਦਿਨ ਰਾਤ ਦੀ ਇਸ ਸ਼ਰਾਬ ਨੇ ਉਸਦੇ ਗੁਰਦੇ ਦਾ ਨੁਕਸਾਨ ਕੀਤਾ। ਪੇਟ ਤੇ ਸੋਝੀ ਆਈ। 
ਘਰਦਿਆਂ ਨੇ ਇਲਾਜ ਕਰਵਾਇਆ ਫਿਰ ਨਸ਼ੇ ਛੁਡਾਓ ਚ ਸੁੱਟ ਦਿੱਤਾ। ਓਥੇ ਤਸੀਹੇ ਸਹਿੰਦਾ ਰਿਹਾ ਫਿਰ ਨਸ਼ਾ ਛੱਡ ਵੀ ਦਿੱਤਾ। ਵਾਪਿਸ ਘਰ ਆਇਆ ਘਰਦਿਆਂ ਨੇ ਵਿਆਹ ਵੀ ਕਰ ਦਿੱਤਾ। 
ਪਰ ਇਹ ਬਹੁਤੀ ਦੇਰ ਨਾ ਨਿਭਿਆ। ਵਿਆਹ ਮਗਰੋਂ ਲੜਾਈ ਸ਼ੁਰੂ ਹੋ ਗਈ ਤੇ ਵਿਆਹ ਖਤਮ ਹੋਣ ਲੱਗਾ। ਅਖੀਰ ਮੁੜ ਸ਼ਰਾਬ ਤੇ ਲੜਾਈ। ਅਖੀਰ ਵਿਆਹ ਕੇ ਆਈ ਕੁੜੀ ਵੀ ਛੱਡ ਕੇ ਚਲੇ ਗਈ। 
ਪਰ ਨਰਿੰਦਰ ਉਵੇਂ ਹੀ ਲੱਗਾ ਰਿਹਾ ਤ੍ਵ ਇੱਕ ਦਿਨ ਆਪਣੇ ਕਮਰੇ ਚੋਣ ਹੀ ਮਰਿਆ ਮਿਲਿਆ ਸ਼ਰਾਬ ਨਾ ਜਾਂ ਕਿਸੇ ਹੋਰ ਗੱਲੋਂ ਕੋਈ ਨਹੀਂ ਜਾਣਦਾ . ਕੌਣ ਰੋਇਆ ਕੌਣ ਦੋਸ਼ੀ ਕਿਉਂ ਦੋਸ਼ੀ ਕੌਣ ਜਾਣਦਾ ਹੈ। ਪਰ ਨਰਿੰਦਰ ਦਾ ਇਹ ਦੁਖਾਂਤ ਆਪਣੇ ਆਪ ਚ ਇੱਕ ਕਹਾਣੀ ਏ। ਵਕਤੀ ਤੌਰ ਤੇ ਸਹੀ ਗਲਤ ਕੋਈ ਵੀ ਹੋ ਸਕਦਾ ਹੈ ਲੰਮੇ ਵਕਫ਼ੇ ਚ ਵਕਤੀ ਨੈਤਿਕਤਾ ਅਨੈਤਿਕਤਾ ਦੇ ਕੋਈ ਮਾਅਨੇ ਨਹੀਂ ਹਨ। ਨਾ ਉਸਨੂੰ ਕੋਈ ਯਾਦ ਰੱਖਦਾ ਹੈ। ਤੇ ਨੈਤਿਕਤਾ ਤੇ ਅਨੈਕਤਾ ਪੈਮਾਨੇ ਬਦਲਦੇ ਰਹਿੰਦੇ ਹਨ। ਸਮੇਂ ਦੇ ਲੰਮੇ ਵਕਫ਼ੇ ਚ ਸਾਡੀ ਉਮਰ ਬਹੁਤ ਛੋਟੀ ਹੈ ਸਾਡੇ ਸਿਰਜੇ ਮਾਪਦੰਡਾਂ ਦੀ ਉਸ ਤੋਂ ਵੀ ਛੋਟੀ ਤੇ ਸਾਡੇ ਵਿਚਾਰਾਂ ਦੀ ਉਸ ਤੋਂ ਵੀ ਛੋਟੀ। ਇਹ ਕਹਾਣੀ ਪੜਦੇ ਹੋਏ ਸ਼ੁਰੂ ਤੋਂ ਅੰਤ ਤੱਕ ਤੁਹਾਡੀ ਹਮਦਰਦੀ ਤਿੰਨਾਂ ਪਾਤਰਾਂ ਚੋ ਹਰ ਇੱਕ ਲਈ ਬਣੀ ਤੇ ਖਤਮ ਹੋਈ ਹੋਵੇਗੀ। 
ਅਸਲ ਚ ਸਮਾਜ ਦੀ ਘੁਟਣ ਚ ਕਿੰਨੇ ਹੀ ਜਜਬਾਤ ਅਧਮਾਹੇ ਬੱਚੇ ਵਾਂਗ ਘੁੱਟ ਕੇ ਮਰ ਜਾਂਦੇ ਹਨ। ਜਿਹੜੇ ਸਮਾਜ ਦੀਆਂ ਨਜਰਾਂ ਚ ਜਾਇਜ ਨਜਾਇਜ ਹੋ ਸਕਦੇ ਹਨ ਪਰ ਸਰੀਰ ਤੇ ਮਨ ਦੀ ਭੁੱਖ ਜਾਇਜ ਨਜਾਇਜ ਚ ਫਰਕ ਨਹੀਂ ਕਰ ਸਕਦੀ। ਕੁਦਰਤ ਦੇ ਨਿਯਮ ਸਾਡੇ ਨਿਯਮਾਂ ਨਾਲੋਂ ਵੱਧ ਮਜਬੂਤ ਹਨ। ਫਿਰ ਜਦੋਂ ਇਹ ਆਪਣੇ ਆਪ ਤੇ ਆਉਂਦੇ ਹਨ ਤਾਂ ਦੁਖਾਂਤ ਹੀ ਸਿਰਜਦੇ ਹਨ ਕਿਉਕਿ ਮਾਨਸਿਕ ਤੌਰ ਤੇ ਸਮਾਜਿਕ ਨਿਯਮਾਂ ਨੂੰ ਨਾ ਤੋੜ ਸਕਣ ਕਰਕੇ ਅਸੀਂ ਕਮਜ਼ੋਰ ਮਹਿਸੂਸ ਕਰਦੇ ਹਨ ਸਿੱਟੇ ਵਜੋਂ ਨਸ਼ਾ, ਉਦਾਸੀ ਖ਼ੁਦਕੁਸ਼ੀ ਤੇ ਹੋਰ ਵੀ ਬਹੁਤ ਕੁਝ ਘਟ ਜਾਂਦਾ। 

Story PDF vich Download karo Click Here