
ਜੀਤ ਵਿਆਹ ਕਰਵਾ ਕੇ ਅਖੀਰ ਰਾਣੋ ਨੂੰ ਆਪਣੇ ਘਰ ਲੈ ਆਇਆ । ਜੀਤ ਲਈ ਇਹ ਚਾਅ ਨਹੀਂ ਸੀ ਮੁੱਕ ਰਹੇ । ਤੇ ਅਖੀਰ ਉਹ ਰਾਤ ਵੀ ਆਈ ਜਿਸ ਦਿਨ ਦਾ ਹਰ ਨੌਜਵਾਨ ਦਿਲ ਨੂੰ ਇੰਤਜ਼ਾਰ ਹੁੰਦਾ ।
ਜੀਤ ਦੇ ਚਾਚੇ ,ਤਾਏ ਦੇ ਮੁੰਡੇ ਉਸਨੂੰ ਗੱਲਾਂ ਸਮਝਾਉਂਦੇ ਰਹੇ । ਜੀਤ ਕਿੰਨੀ ਦੁਨੀਆਂ ਘੁੰਮ ਚੁੱਕਾ ਸੀ ਉਸਨੂੰ ਕੀ ਨਹੀਂ ਸੀ ਪਤਾ । ਉਸਦੇ ਚਾਚੇ ਦੇ ਮੁੰਡੇ ਨੇ ਉਸਨੂੰ ਅਫ਼ੀਮ ਦੀ ਸੁਲਾਹ ਮਾਰੀ । ਕਿਤੇ ਪਹਿਲੀ ਰਾਤ ਘਬਰਾ ਨਾ ਜਾਏ ਤੇ ਐਵੇਂ ਲੱਤਾਂ ਕੰਬ ਜਾਣ ਸਾਰੀ ਉਮਰ ਲਈ ਘਰ ਵਾਲੀ ਨਾਲ ਅੱਖ ਨਾ ਮਿਲਾ ਸਕੇ ।
ਜੀਤ ਨੇ ਮਨ੍ਹਾ ਕਰ ਦਿੱਤਾ । ਇਹ ਹੱਥ ਪੈਰ ਲੱਤਾਂ ਓਦੋਂ ਕੰਬਦੇ ਹੁੰਦੇ ਜਦੋਂ ਤੁਸੀਂ ਅਣਜਾਣ ਹੋਵੋ ਇੱਕ ਦੂਸਰੇ ਨੂੰ ਸਮਝਦੇ ਤੇ ਜਾਣਦੇ ਨਾ ਹੋਵੋ । ਸਾਡਾ ਤੇ ਇੰਝ ਲਗਦਾ ਕਈ ਜਨਮਾਂ ਦਾ ਰਿਸ਼ਤਾ ।ਦੂਰ ਤੋਂ ਇੱਕ ਦੂਸਰੇ ਨੂੰ ਸਮਝਣ ਵਾਲਾ ਤਾਂ ਹੁਣ ਕੀ ਅਸੀਂ ਨਹੀਂ ਸਮਝਾਂਗੇ । ਉਸਨੇ ਮਨ ਚ ਸੋਚਿਆ ।
ਭਾਬੀਆਂ ਮਜਾਕ ਕਰਦੀਆਂ ਉਸਨੂੰ ਕਮਰੇ ਚ ਛੱਡ ਆਈਆਂ । ਪੂਰੇ ਵਿਆਹ ਚ ਉਹਨੂੰ ਇੱਕ ਪਲ ਵੀ ਉਹਦਾ ਚਿਹਰਾ ਨਹੀਂ ਸੀ ਦਿਖਿਆ ।
ਤੇ ਜਦੋਂ ਹੁਣ ਉਸਨੇ ਘੁੰਡ ਹਟਾਇਆ ਤਾਂ ਜਿਵੇਂ ਸੱਚੀ ਚੰਨ ਉਸਦੇ ਵਿਹੜੇ ਆਣ ਉੱਤਰਿਆ ਹੋਵੇ । ਐਨੀ ਸੋਹਣੀ !! ਆਪਣੀ ਕਿਸਮਤ ਤੇ ਉਸਨੂੰ ਸੱਚੀ ਰਸ਼ਕ ਹੋ ਉੱਠਿਆ ।ਦੋਵਾਂ ਦੀਆਂ ਅੱਖਾਂ ਮਿਲੀਆਂ ਤਾਂ ਚੰਨੋ ਨੇ ਸ਼ਰਮਾ ਕੇ ਅੱਖਾਂ ਨੀਵੀਆਂ ਕਰ ਲਈਆਂ । ਉਹਦੀ ਇੱਕ ਟੱਕ ਤੱਕਣੀ ਨੂੰ ਉਹ ਝੱਲ ਨਾ ਸਕੀ ।
ਬਿਨਾਂ ਨਜਰਾਂ ਝਮਕਾਏ ਜੀਤ ਉਸ ਵੱਲ ਵੇਖਦਾ ਰਿਹਾ । ਜਦੋਂ ਤੱਕ ਉਸਦੀ ਨਜ਼ਰ ਥੱਕ ਨਾ ਗਈ । ਕਿੰਨੀ ਵਾਰ ਇੰਝ ਦੇਖਦੇ ਚੰਨੋ ਨੇ ਮੁੜ ਨਜਰਾਂ ਚੁੱਕ ਕੇ ਉਸ ਵੱਲ ਦੇਖਿਆ ਹਰ ਵਾਰ ਇੰਝ ਦੇਖਦੇ ਉਹ ਮੁੜ ਨਜਰਾਂ ਝੁਕਾ ਲੈਂਦੀ ।
“ਇੰਝ ਹੀ ਦੇਖਦੇ ਰਹੋਗੇ ?” ਚੰਨੋ ਨੇ ਕੰਬਦੀ ਆਵਾਜ਼ ਨਾਲ ਪੁੱਛਿਆ ।
ਜਿਵੇਂ ਜੀਤ ਦੀ ਜਾਗ ਖੁੱਲ੍ਹ ਗਈ ਹੋਵੇ ।ਤੇ ਉਹਨੂੰ ਕੁਝ ਯਾਦ ਆ ਗਿਆ ਹੋਵੇ । ਉਹ ਮਲੜਕੇ ਉੱਠਿਆ ਤੇ ਅਲਮਾਰੀ ਚ ਰੱਖਿਆ ਆਪਣਾ ਟਰੰਕ ਕੱਢ ਲਿਆਇਆ । ਇੱਕ ਇੱਕ ਕਰਕੇ ਸਾਰਾ ਸਮਾਨ ਕੱਢ ਕੱਢ ਬਾਹਰ ਰੱਖਣ ਲੱਗਾ । ਚੰਨੋ ਉਸ ਵੱਲ ਦੇਖਦੀ ਰਹੀ । ਹਰ ਸਮਾਨ ਦੇ ਨਾਲ ਨਾਲ ਉਹ ਦੱਸਦਾ ਜਾਂਦਾ ਕਿ ਕਿਹੜੀ ਚੀਜ਼ ਕਿਥੋਂ ਖਰੀਦ ਕੇ ਲਿਆਇਆ ਸੀ । ਸਾਰਾ ਕੁਝ ਉਸੇ ਬੈੱਡ ਤੇ ਖਿੱਲਰ ਗਿਆ । ਉਹ ਚਾਹੁੰਦਾ ਸੀ ਚੰਨੋ ਸਾਰਾ ਕੁਝ ਪਾਏ ਜੋ ਉਹ ਲੈ ਕੇ ਆਇਆ । ਉਸਨੇ ਚੰਨੋ ਦੇ ਲਾਲ ਸੂਹੀ ਫੁਲਕਾਰੀ ਨੂੰ ਉਤਾਰ ਕੇ ਉਸਨੇ ਆਪਣੀ ਲਿਆਂਦੀ ਸ਼ਾਲ ਦੁਆਲੇ ਦਿੱਤਾ । ਉਸਦੇ ਪਾਏ ਸੋਨੇ ਦੇ ਗਹਿਣੇ ਉਤਾਰ ਕੇ ਉਸਨੇ ਆਪਣੀਆਂ ਲਿਆਂਦੇ ਝੁਮਕੇ ਕੋਕੇ ਤੇ ਗਾਨੀ ਪਾ ਦਿੱਤੇ ।
ਦੋਵਾਂ ਦੇ ਰੰਗਾਂ ਚ ਫਰਕ ਸੀ ਪਰ ਦੋਵਾਂ ਚ ਚੰਨੋ ਦਾ ਹੁਸਨ ਪਹਿਲ਼ਾਂ ਨਾਲੋਂ ਜਿਆਦਾ ਚਮਕ ਰਿਹਾ ਸੀ । ਚੰਨੋ ਉਸਦੇ ਹਰ ਛੂਹ ਨਾ ਕੰਬ ਜਾਂਦੀ ਸੀ । ਤੇ ਜੀਤ ਇਸ ਕੰਬਣੀ ਨੂੰ ਮਹਿਸੂਸ ਕਰ ਸਕਦਾ ਸੀ । ਬਿਨਾਂ ਬੋਲੇ ਹੀ ਦੋਵਾਂ ਦੇ ਮਨ ਸਾਂਝੇ ਸੀ ।
ਆਪਣੇ ਪਾਏ ਗਹਿਣੇ ਤੇ ਫੁਲਕਾਰੀ ਜੀਤ ਨੇ ਖੁਦ ਹੀ ਉਤਾਰ ਦਿੱਤੀ । ਪਹਿਲੀ ਵਾਰ ਉਸਦੇ ਹੁਸਨ ਦੀ ਚਮਕ ਉਹਦੇ ਸਾਂਹਵੇ ਸੀ । ਕਮਰੇ ਚ ਜਗਦੀ ਰੋਸ਼ਨੀ ਦੀ ਵੱਡੀ ਟਿਊਬ ਬੰਦ ਕਰਕੇ ਮੱਧਮ ਰੋਸ਼ਨੀ ਦਾ ਬੱਲਬ ਜਗਾ ਲਿਆ । ਉਸ ਮੱਧਮ ਰੋਸ਼ਨੀ ਚ ਵੀ ਦੁਧੀਆ ਰੰਗ ਦਾ ਜਿਸਮ ਚਮਕ ਰਿਹਾ ਸੀ । ਜਿਉਂ ਜਿਉਂ ਉਸਦੇ ਹੱਥ ਚੰਨੋ ਦੇ ਬੱਝੇ ਕੱਪੜਿਆਂ ਨੂੰ ਖੋਲ੍ਹ ਰਹੇ ਸੀ ਤਿਉਂ ਤਿਉਂ ਦੋਵਾਂ ਦੇ ਸਾਹ ਉਲਝ ਰਹੇ ਸੀ । ਜਿੰਨੀਆਂ ਗੰਢਾਂ ਬੱਝੀਆਂ ਸੀ ਸਭ ਕੁਝ ਹੀ ਮਿੰਟਾਂ ਚ ਖੁੱਲ ਗਈਆਂ । ਬੱਦਲਾਂ ਦੇ ਪਿੱਛੇ ਲੁਕਿਆ ਚੰਨ ਜਿਵੇਂ ਅਚਾਨਕ ਬਾਹਰ ਆ ਗਿਆ ਹੋਵੇ ।ਕਮਰੇ ਚ ਰੋਸ਼ਨੀ ਪਹਿਲਾਂ ਨਾਲੋਂ ਜਿਵੇਂ ਵੱਧ ਗਈ ਹੋਵੇ । ਫਿਰ ਜਿਵੇਂ ਹੀ ਆਪਣੇ ਕੰਬਦੇ ਹੱਥਾਂ ਨਾਲ ਚੰਨੋ ਨੂੰ ਆਪਣੇ ਵੱਲ ਖਿੱਚ ਕੇ ਗਲ ਨਾਲ ਲਾਇਆ ਤਾਂ ਜਨਮਾਂ ਤੋਂ ਮਿਲਣ ਲਈ ਤਰਸਦੀਆਂ ਦੋ ਰੂਹਾਂ ਦਾ ਮੇਲ ਹੋ ਗਿਆ । ਦੋਵਾਂ ਦੇ ਜਿਸਮਾਂ ਦਾ ਇੱਕੋ ਰੰਗ ਸੀ ਦੋਵਾਂ ਦੇ ਜਿਸਮਾਂ ਦੀ ਇੱਕੋ ਧੜਕਣ ਸੀ ਦੋਵਾਂ ਦੇ ਸਾਹਾਂ ਦੀ ਇੱਕੋ ਰਫਤਾਰ ਸੀ ਦੋਵਾਂ ਦੇ ਜਿਸਮਾਂ ਦੀ ਇੱਕੋ ਜਰੂਰਤ ਸੀ ਦੋਂਵੇਂ ਹੀ ਜਿਸਮ ਇਸਨੂੰ ਸਮਝਦੇ ਸੀ ਜਾਣਦੇ ਸੀ । ਇੱਕ ਦੂਸਰੇ ਦੀ ਖੁਸ਼ਬੋ ਨੂੰ ਪਹਿਚਾਣਦੇ ਸੀ ਅੱਜ ਤੋਂ ਨਹੀਂ ਜਿਵੇਂ ਬਹੁਤ ਸਮੇਂ ਤੇ ਇਹੋ ਖੁਸ਼ਬੂ ਉਹਨਾਂ ਨੂੰ ਇੱਕ ਦੂਸਰੇ ਦੇ ਖਤਾ ਚੋ ਵੀ ਆਉਂਦੀ ਸੀ ਇਹੋ ਖ਼ੁਸ਼ਬੋ ਇੱਕ ਦੂਸਰੇ ਦੇ ਬੁੱਲਾਂ ਵਿਚੋਂ ਆਈ ਇਹੋ ਖੁਸ਼ਬੋ ਪਸੀਨੇ ਨਾਲ ਭਿੱਜੇ ਉਹਨਾਂ ਦੇ ਪਿੰਡੇ ਵਿਚੋਂ ਸੀ । ਇਹੋ ਖ਼ੁਸ਼ਬੂ ਜੀਤ ਦੀ ਜਿਸ ਹਿੱਸੇ ਤੇ ਵੀ ਚੰਨੋ ਨੂੰ ਚੁੰਮ ਰਿਹਾ ਸੀ ਓਥੋਂ ਆ ਰਹੀ ਸੀ । ਚੰਨੋ ਆਪਣੇ ਆਪ ਨੂੰ ਜੀਤ ਦੇ ਹਵਾਲੇ ਕਰ ਚੁੱਕੀ ਸੀ । ਨਾ ਉਸਨੂੰ ਪਤਾ ਸੀ ਕਿ ਕੀ ਕਰਨਾ ਨਾ ਉਹ ਕਰਨ ਦੇ ਕਾਬਿਲ ਹੀ ਰਹੀ ਸੀ । ਉਹ ਸਿਰਫ ਮਹਿਸੂਸ ਰਹੀ ਸੀ ਜੋ ਵੀ ਉਸ ਨਾਲ ਹੋ ਰਿਹਾ ਸੀ । ਇੱਕ ਇੱਕ ਪਲ ਆਪਣੇ ਦਿਮਾਗ ਚ ਟਿਕਾ ਰਹੀ ਸੀ ਇੱਕ ਇੱਕ ਸਾਹ ਨੂੰ ਪੜ੍ਹ ਰਹੀ ਸੀ ਇੱਕ ਇੱਕ ਚੁੰਮਣ ਅਨੰਦ ਲੈ ਰਹੀ ਸੀ । ਉਸਦੇ ਮਨ ਚ ਜਰਾ ਵੀ ਸੰਗ ਨਹੀਂ ਸੀ ਆਪਣੇ ਆਪ ਨੂੰ ਪੂਰਨ ਬੇਪਰਦ ਦੇਹ ਨੂੰ ਜੀਤ ਦੇ ਹਵਾਲੇ ਕਰ ਦੇਣ ਦਾ ਨਾ ਹੀ ਆਪਣੇ ਮੂੰਹੋ ਨਿਕਲਦੀ ਆਵਾਜ਼ ਦਾ ਨਾ ਤੇਜ ਸਾਹ ਉੱਖੜਨ ਦਾ । ਜਿਵੇਂ ਜੀਤ ਤੇ ਉਸਨੇ ਪਤਾ ਨਹੀਂ ਪਹਿਲ਼ਾਂ ਕਿੰਨੀਂ ਵਾਰ ਇਹ ਕਿਰਿਆ ਦੂਹਰਾ ਦਿਤੀ ਹੋਵੇ । ਤੇ ਅੱਜ ਮਹਿਜ਼ ਉਸੇ ਨੂੰ ਦੁਬਾਰਾ ਕਰ ਰਹੇ ਸੀ ।ਆਪਣੇ ਆਪ ਨੂੰ ਉਹ ਇਸ ਮੰਜਰ ਚ ਗੁਆਚਦੀ ਮਹਿਸੂਸ ਕਰਦੀ ਤਾਂ ਜੀਤ ਨੂੰ ਹੋਰ ਵੀ ਜੋਰ ਨਾਲ ਆਪਣੇ ਨਾਲ ਘੁੱਟ ਲੈਂਦੀ । ਉਸਨੂੰ ਬਿਨਾਂ ਛੂਹੇ ਆਪਣੇ ਸਰੀਰ ਦੇ ਹਰ ਹਿੱਸੇ ਦਾ ਹਾਲ ਪਤਾ ਸੀ ਕਿਥੋਂ ਉਬ ਕਿੱਕਰ ਦੇ ਕੰਡੇ ਵਾਂਗ ਸਖਤ ਸੀ ਤੇ ਕਿਥੋਂ ਮੱਖਣ ਵਾਂਗ ਨਰਮ । ਕਿਵੇਂ ਉਸਦੀਆਂ ਬਾਹਾਂ ਤੇ ਲੱਤਾਂ ਚ ਅਕੜਾ ਆ ਗਿਆ ਸੀ । ਉਵੇਂ ਹੀ ਜਿਵੇਂ ਪਹਿਲ਼ਾਂ ਵੀ ਬਹੁਤ ਵਾਰ ਜੀਤ ਦੇ ਖਿਆਲ ਨਾਲ ਹੋ ਜਾਂਦਾ ਸੀ ।ਬੱਸ ਅੱਜ ਪਹਿਲਾਂ ਨਾਲੋਂ ਜਿਆਦਾ ਸੀ । ਤੇ ਅੱਜ ਉਸਨੂੰ ਕੋਈ ਡਰ ਵੀ ਨਹੀਂ ਸੀ ਜਿਸਦੇ ਖਿਆਲਾਂ ਨਾਲ ਉਹ ਡਰ ਜਾਂਦੀ ਸੀ ਅੱਜ ਉਸੇ ਦੀਆਂ ਸੁਰੱਖਿਅਤ ਬਾਹਾਂ ਚ ਉਹ ਮਚਲ ਰਹੀ ਸੀ । ਉਸਨੇ ਜੀਤ ਨੂੰ ਬਾਹਾਂ ਚ ਜੋਰ ਨਾਲ ਘੁੱਟ ਲਿਆ । ਜੀਤ ਨੇ ਉਸਦੀ ਦੇਹ ਦੇ ਹਰ ਹਿੱਸੇ ਨੂੰ ਰੱਜ ਕੇ ਪਿਆਰਨ ਮਗਰੋਂ ਬਹੁਤ ਹੀ ਪਿਆਰ ਨਾਲ ਉਸਨੂੰ ਖੁਦ ਚ ਆਤਮਸਾਤ ਕਰਨ ਦੀ ਕੋਸ਼ਿਸ ਕੀਤੀ । ਪਹਿਲੇ ਮਿਲਣ ਤੇ ਦਰਦ ਦਾ ਇੱਕ ਸਦੀਆਂ ਪੁਰਾਣਾ ਨਾਤਾ ਹੈ । ਨਾ ਚਾਹੁੰਦੇ ਵੀ ਜੀਤ ਨੂੰ ਇਹ ਦਰਦ ਦੇਣਾ ਪੈਣਾ ਸੀ ਤੇ ਚੰਨੋ ਨੂੰ ਸਹਿਣਾ ।ਜੀਤ ਨੇ ਕਿਥੋਂ ਕੀ ਸਿਖਿਆ ਸੀ ਪਤਾ ਨਹੀਂ ਦੋਵਾਂ ਨੇ ਇੱਕ ਦੂਸਰੇ ਕਿੰਝ ਸਮਝ ਲਿਆ ਤੇ ਕਿੰਝ ਜਿਸ ਗੱਲ ਨੂੰ ਡਰਦੇ ਕਿੰਨੇ ਲੋਕਾਂ ਦੀਆਂ ਲੱਤਾਂ ਕੰਬ ਜਾਂਦੀਆਂ ਹਨ ਤੇ ਕਿੰਨੇ ਹੀ ਦਰਦ ਚ ਗੁਜ਼ਰਦੇ ਹਨ ।ਉਹ ਆਪਣੇ ਨਿਸ਼ਾਨ ਵੀ ਛੱਡ ਗਿਆ ਪਰ ਸ਼ਾਇਦ ਦਰਦ ਤੋਂ ਵੱਧ ਆਨੰਦ ਭਰੇ ਅਹਿਸਾਸ ਤੇ ਯਾਦਾਂ ਦੋਵਾਂ ਲਈ ਛੱਡ ਗਿਆ । ਕਿੰਨਾ ਸਹਿਜ ਮਿਲਣ ਸੀ ! ਸਭ ਦਰਦ ਕੁਝ ਹੀ ਮਿੰਟਾਂ ਚ ਕਿਤੇ ਭੁੱਲ ਗਿਆ ਸੀ । ਜੀਤ ਦੇ ਦਿਲ ਦਾ ਡਰ ਤੇ ਧੂੜਕੂ ਬੰਦ ਸੀ । ਗੂੰਜ ਸੀ ਤਾਂ ਦੋਵਾਂ ਦੇ ਸਾਹਾਂ ਦੀ ਜਿਸਮਾਂ ਦੀ ਤੇ ਅਵਾਜ਼ਾਂ ਦੀ । ਉਦੋਂ ਤੱਕ ਜਦੋਂ ਤੱਕ ਦੋਵੇਂ ਇੱਕ ਦੂਸਰੇ ਦੀਆਂ ਬਾਹਾਂ ਚ ਨਾ ਸਮਾ ਗਏ ਹੋਣ ਤੇ ਕਮਰੇ ਚ ਦਿਲ ਚ ਮਨ ਚ ਤੇ ਰੂਹ ਚ ਇੱਕ ਸਕੂਨ ਨਾ ਭਰ ਗਿਆ ।
ਤੇ ਇਹ ਸਕੂਨ ਕਿੰਨੀ ਵਾਰ ਉਸ ਰਾਤ ਟੁੱਟਿਆ ਤੇ ਕਿੰਨੀ ਵਾਰ ਆਉਣ ਵਾਲੇ ਕਿੰਨੇ ਹੀ ਕਈ ਸਾਲਾਂ ਚ । ਦੋਵਾਂ ਦਾ ਦਿਲ ,ਮਨ ਤੇ ਜਿਸਮ ਇੱਕ ਦੂਸਰੇ ਨੂੰ ਇੰਝ ਸਮਝਦਾ ਸੀ ਜਿਵੇਂ ਇੱਕ ਜਾਨ ਤੇ ਦੋ ਸਰੀਰ ਹੋਣ ।ਹਰ ਗੱਲ ਤੇ ਸਹਿਮਤੀ ਹਰ ਗੱਲ ਤੇ ਸਿਰਫ ਅੱਖ ਦੇ ਇਸ਼ਾਰੇ ਨਾਲ ਸਮਝ ਜਾਣਾ ।
ਚੰਨੋ ਦਾ ਸਮਾਂ ਉਦੋ ਔਖਾ ਲੰਘਦਾ ਜਦੋਂ ਉਹ ਗੱਡੀ ਲੈ ਕੇ ਮਹੀਨਾ ਮਹੀਨਾ ਨਾ ਮੁੜਦਾ । ਉਦੋਂ ਤੱਕ ਤਾਰਾਂ ਵਾਲੇ ਫੋਨ ਪਿੰਡਾਂ ਚ ਪਹੁੰਚ ਗਏ ਸੀ ਤੇ ਹਰ ਗਲੀ ਨੁੱਕਰ ਚ ਪੀ ਸੀ ਓ ਸੀ । ਜੀਤ ਨੇ ਘਰ ਫੋਨ ਲਗਵਾ ਦਿੱਤਾ ਤੇ ਖੁਦ ਦਿਨ ਚ ਕਈਵਾਰ ਜਿਥੇ ਵੀ ਹੁੰਦਾ ਗੱਲ ਕਰਦਾ ।
ਤੇ ਸਾਲ ਚ ਹੀ ਉਹਨਾਂ ਘਰ ਪਹਿਲ਼ਾਂ ਕੁੜੀ ਜਨਮੀ ਤੇ ਦੋ ਸਾਲ ਮਗਰੋਂ ਮੁੰਡਾ ਵੀ ਹੋਇਆ । ਦੋਵੇਂ ਬੱਚੇ ਜਿਵੇਂ ਦੋ ਨਿੱਕੇ ਐਨੇ ਸੋਹਣੇ ਕੇ ਲੋਕ ਅਸ਼ ਅਸ਼ ਕਰ ਉੱਠਦੇ । 5 ਸਾਲ ਚ ਵੀ ਉਹਨਾਂ ਦਾ ਪਿਆਰ ਅਜੇ ਵੀ ਪਹਿਲੇ ਨਾਲੋਂ ਜਿਆਦਾ ਸੀ ਇੱਕ ਦੂਸਰੇ ਦੀ ਜਰੂਰਤ ਉਸ ਤੋਂ ਵੀ ਜ਼ਿਆਦਾ ।