Tag Archives: ਮਾਫੀ

ਸਮੇਂ ਦੀ ਤੱਕੜੀ

Image may contain: text

ਸਮੇਂ ਦੀ ਤੱਕੜੀ 
(ਥੋੜੀ ਥੋੜੀ ਭਾਸ਼ਾ ਕਿਤੇ ਕਿਤੇ ਮੁੰਡਿਆ ਵਾਲੀ ਹੈ ਕਿਸੇ ਨੂੰ ਪਸੰਦ ਨ ਆਈ ਤਾਂ ਮੈਂ ਪਹਿਲਾਂ ਹੀ ਮਾਫ਼ੀ ਮੰਗਣ ਤੋਂ ਇਨਕਾਰ ਕਰਦਾਂ ਹਾਂ )ਆਫ਼ਿਸ ਚ ਅੱਜ ਚਪੜਾਸੀ ਨਹੀਂ ਸੀ ਤਾਂ ਵਰਿੰਦਰ ਖੁਦ ਹੀ ਆਪਣੇ ਖਾਤੇ ਚੋਂ ਪੈਸੇ ਕਢਵਾਉਣ ਲਈ ਆਉਣਾ ਪਿਆ । ਅਜੇ ਵਾਪਿਸ ਮੁੜਿਆ ਹੀ ਸੀ ਕਿ ਅਚਾਨਕ ਸਾਹਮਣੇ ਆ ਕੇ ਜੱਗੀ ਨੇ ਜੱਫੀ ਪਾ ਲਈ । ਇੱਕ ਦਮ ਆਪਣੇ ਸਕੂਲ ਦੇ ਬੇਲੀ ਨੂੰ ਇੰਝ ਮਿਲਕੇ ਡਾਢਾ ਖੁਸ਼ ਹੋਇਆ ।
ਜੱਗੀ ਤੇ ਵਰਿੰਦਰ ਇੱਕੋ ਸਕੂਲ ਚ ਬਾਰਵੀਂ ਕਲਾਸ ਕੱਠੇ ਪੜ੍ਹੇ ਸੀ । ਪਰ ਜੱਗੀ ਦੀਆਂ ਗੱਲਾਂ ਤੇ ਉਹਦੇ ਕਾਰਨਾਮੇ ਐਨੇ ਕੁ ਜਬਰਦਸਤ ਸੀ ਕਿ ਸਾਲ ਕੁ ਚ ਉਹਦੀਆਂ ਗੱਲਾਂ ਸੁਣਨ ਦਾ ਇੱਕ ਅੱਡ ਹੀ ਚਸਕਾ ਲੱਗ ਗਿਆ ਸੀ । 
ਅੱਜ ਅਚਾਨਕ ਬਹੁਤ ਸਾਲਾਂ ਮਗਰੋਂ ਮਿਲਿਆ ਸੀ । ਪਰ ਉਹਦੇ ਚਿਹਰੇ ਤੇ ਉਹ ਰੌਣਕ ਉਹ ਹਾਸਾ ਤੇ ਉਹ ਟੇਢੀ ਝਾਕਣੀ ਖਤਮ ਹੋ ਗਈ ਸੀ । ਮੁੰਡਾ ਵਾਹਵਾ ਸੋਹਣਾ ਸੁਨੱਖਾ ਸੀ । ਇੱਕੋ ਵੱਡਾ ਭਰਾ ਸੀ ਡੈਡੀ ਵੱਲੋਂ ਵੀ ਖਾਸ ਕਮੀ ਨਹੀਂ ਸੀ । ਪਰ ਅੱਜ ਉਹਦਾ ਚਿਹਰਾ ਲੱਗਪੱਗ ਉੱਡਿਆ ਹੋਇਆ ਸੀ । ਦੋਂਵੇਂ ਗੱਲਾਂ ਕਰਦੇ ਰਹੇ । 
ਜੱਗੀ ਨੇ ਦੱਸਿਆ ਕਿ ਉਹ ਸ਼ਹਿਰ ਦੀ ਇੱਕ ਫੈਕਟਰੀ ਚ 8000 ਕੁ ਹਜ਼ਾਰ ਮਹੀਨੇ ਤੇ ਵਰਕਰ ਹੈ । ਵਰਿੰਦਰ ਨੂੰ ਐਨਾ ਕੁ ਪਤਾ ਸੀ ਬਾਰਵੀਂ ਕਰਨ ਮਗਰੋਂ ਊਹਨੇ ਪੜ੍ਹਨ ਦੀ ਗੱਲ ਦਿਲੋਂ ਕੱਢ ਦਿੱਤੀ ਸੀ ਫਿਰ ਵੀ ਉਹਦੇ ਘਰਦਿਆਂ ਨੇ ਇੱਕ ਆਈ ਟੀ ਆਈ ਚ ਕੋਰਸ ਕਰਵਾ ਕੇ ਦੋਹਾ ਕਤਰ ਭੇਜ ਦਿੱਤਾ ਸੀ । 
ਇੱਧਰ ਕਈ ਸਾਲ ਮਿਹਨਤ ਕਰਕੇ ਵਰਿੰਦਰ ਨੇ ਪਹਿਲ਼ਾਂ ਸਿਵਿਲ ਇੰਜੀਨੀਅਰਗ ਕੀਤੀ ਫਿਰ ਟੈਸਟ ਪਾਸ ਕਰਕੇ ਨਹਿਰੀ ਵਿਭਾਗ ਚ ਇੰਜੀਨੀਅਰ ਲੱਗ ਗਿਆ । ਜੱਗੀ ਨੂੰ ਇਹ ਪਤਾ ਸੀ ਕਿ ਉਹ ਇੰਜੀਨੀਅਰ ਪਰ ਮੇਲ ਅੱਜ ਹੀ ਹੋ ਸਕਿਆ । ਜੱਗੀ ਤੇ ਵਰਿੰਦਰ ਦੋਂਵੇਂ ਵਿਹਲੇ ਹੋਏ ਤਾਂ ਚਾਹ ਦੀ ਸੁਲਾਹ ਮਾਰਕੇ ਵਰਿੰਦਰ ਜੱਗੀ ਨੂੰ ਆਪਣੇ ਨਾਲ ਹੀ ਦਫਤਰ ਲੈ ਆਇਆ । ਅਸਲ ਚ ਉਹ ਜੱਗੀ ਦੇ ਹਸਮੁੱਖ ਚਿਹਰੇ ਤੇ ਉੱਡੇ ਨੂਰ ਬਾਰੇ ਜਾਨਣਾ ਚਾਹੁੰਦਾ ਸੀ । ਮਹਿਫਲ ਚ ਜਾਨ ਪਾ ਦੇਣ ਵਾਲੇ ਉਸ ਇਨਸਾਨ ਦਾ ਰੰਗ ਇੰਝ ਕਿਵੇਂ ਉੱਡ ਗਿਆ ? 
ਜੱਗੀ ਜਦੋਂ ਉਸਦੇ ਸਕੂਲ ਆਇਆ ਸੀ ਤਾਂ ਪੂਰੀ ਆਈਟਮ ਸੀ । ਪਿਛਲੇ ਸਕੂਲੋਂ ਉਹਨੂੰ ਕੱਢ ਦਿੱਤਾ ਸੀ । ਕਾਰਨ ਸੀ ਕੁਡ਼ੀਆਂ । ਉਹ ਸਮਾਰਟ ਐਨਾ ਕੁ ਸੀ ਕਿ ਕਿਸੇ ਵੀ ਕੁੜੀ ਨੂੰ ਆਪਣੇ ਨਾਲ ਗੱਲ ਕਰਨ ਲਈ ਆਖਦਾ ਮਜਾਲ ਸੀ ਕੋਈ ਕੁੜੀ ਮਨਾ ਕਰ ਜਾਏ । ਇੱਕ ਤਾਂ ਉਹ ਉਮਰ ਹੀ ਉੱਡ ਉੱਡ ਕਰਦੀ ਹੁੰਦੀ ਉੱਪਰੋਂ ਐਨੇ ਸੋਹਣੇ ਮੁੰਡੇ ਦਾ ਪਰੋਪੋਜ਼ ਕੋਈ ਵੀ ਚੰਗੀ ਭਲੀ ਕੁੜੀ ਵੀ ਰਿਜੈਕਟ ਨਾ ਕਰੇ ਪਰ ਉਹਦਾ ਟਾਰਗੇਟ ਉਹ ਕੁੜੀਆਂ ਹੀ ਹੁੰਦੀਆਂ ਜਿਹਨਾਂ ਨੂੰ ਉਹ ਵਿਗੜੀਆਂ ਹੋਈਆਂ ਸਮਝਦਾ ਸੀ । ਊਹਨੇ ਆਖਣਾ ,”ਦੇਖ ਯਰ, ਜਿਹੜੀ ਸਾਊ ਜਹੀ ਕੁੜੀ ਉਹਦੇ ਸੌ ਨਖਰੇ ,ਮੈਂ ਆਹ ਨਹੀਂ ਕਰਨਾ ਮੈਂ ਐਵੇਂ ਨਹੀਂ ਮਿਲਣਾ ਉਵੇਂ ਨਹੀਂ ਮਿਲਣਾ ਫਿਰ ਵਿਆਹ ਦੇ ਲਾਰੇ ਤੇ ਨਖਰੇ ਆਪਾਂ ਇਸ ਸਭ ਲੁਈ ਨਹੀਂ ਬਣੇ । ਓਧਰੋਂ ਕੁੜੀ ਜਿਹੜੀ ਆਪ ਆਖਦੀ ਏ ਮੈਂ ਉਹਨੂੰ ਮਨਾ ਨਹੀਂ ਕਰਦਾ ।ਅੱਖਾਂ ਹੀ ਪੜ੍ਹ ਲੈਂਦੇ ਹਾਂ ਆਪਾਂ “।
ਸੱਚੀ ਉਹ ਮਾਹਿਰ ਸੀ ਤਾਂਹੀ ਤਾਂ ਉਹ ਸਕੂਲੋਂ ਕੱਢਿਆ ਗਿਆ ਤੇ ਉਸਦੇ ਸਕੂਲ ਆ ਗਿਆ ਸੀ । 
ਊਹਨੇ ਆਪ ਹੀ ਦੱਸਿਆ ਸੀ ,” ਪਤਾ ਨਹੀਂ ਕਿਸਨੇ ਯਾਰ ਮਾਰ ਕੀਤੀ । ਸਵੇਰ ਦੇ ਵੇਲੇ ਸਕੂਲ ਬੁਲਾਈ ਸੀ ਕੁੜੀ । ਠੰਡ ਸੀ ਤੇ ਧੁੰਦ ਵੀ ਵਾਹਵਾ ਸੀ । ਅਜੇ ਸਕੂਲ ਲੱਗਣ ਚ ਘੰਟੇ ਤੋਂ ਵੱਧ ਸੀ । ਮੈਂ ਤੇ ਉਹ ਦੋਹਵੇਂ ਕੁੜੀਆਂ ਵਾਲੇ ਵਾਸ਼ਰੂਮ ਦੇ ਪਿਛਲੇ ਪਾਸੇ ਖੇਤ ਦੇ ਉਹਲੇ ਲੱਗੇ ਹੋਏ ਸੀ । ਪਿੰਡ ਦਾ ਸਕੂਲ ਸੀ ਕਿਸੇ ਨੂੰ ਕੀ ਪਤਾ ਖੇਤਾਂ ਦੀਆਂ ਵੱਟਾਂ ਤੇ ਬਣੇ ਇਹਨਾਂ ਕਮਰਿਆਂ ਉਹਲੇ ਕੀ ਹੁੰਦਾ ,ਅੱਗੇ ਵੀ ਕਿੰਨੀ ਵਾਰ ਅਸੀਂ ਓਥੇ ਹੀ ਇਹ ਸਭ ਕੀਤਾ ਸੀ । ਬੱਸ ਮੈਂ ਲੱਗਿਆ ਹੋਇਆ ਸੀ ।ਮੈਂ ਤਾਂ ਚਾਮਲ ਕੇ ਪੂਰੇ ਕੱਪੜੇ ਖੋਲ ਰੱਖੇ ਸੀ । ਕੁੜੀ ਫਿਰ ਵੀ ਡਰਦੀ ਸੀ ਊਹਨੇ ਓੰਨੇ ਕੁ ਉਤਾਰੇ ਜਿੰਨੀ ਕੁ ਲੋੜ ਸੀ । ਪਰ ਫਿਰ ਵੀ ਮੈਂ ਕੱਪੜਿਆਂ ਦੇ ਉਪਰੋਂ ਹੀ ਨਾਸ਼ ਮਾਰ ਦਿੱਤਾ ਸੀ ਉਸਦਾ । ਅਜੇ ਜੁਗਾੜ ਲਾਉਣਾ ਮਸੀਂ ਸ਼ੁਰੂ ਹੀ ਕੀਤਾ ਸੀ ਕਿ ਪ੍ਰਿੰਸੀਪਲ ਨੇ ਆਣਕੇ ਛਾਪਾ ਮਾਰ ਦਿੱਤਾ । ਕਿਸੇ ਨੇ ਯਾਰ ਮਾਰ ਕਰਕੇ ਭੇਤ ਖੋਲ੍ਹਿਆ ਸੀ । ਪਤਾ ਉਦੋਂ ਹੀ ਲੱਗਾ ਜਦੋਂ ਊਹਨੇ ਸਿਰ ਤੇ ਆਕੇ ਖੰਗੂਰਾ ਮਾਰਿਆ ।ਮੈਂਨੂੰ ਕੱਛੇ ਚ ਹੀ ਖੇਤੋਂ ਖੇਤੀ ਭਜਣਾ ਪੈ ਗਿਆ । ਪ੍ਰਿੰਸੀਪਲ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹੱਥ ਛੁਡਾ ਲਿਆ । 
ਮੁੰਡੇ ਨੂੰ ਕੱਛੇ ਚ ਫਿਰਦਾ ਦੇਖ ਕੇ ਪਿੰਡ ਚ ਇੱਕ ਅੱਧ ਨੇ ਪੁਛਿਆ ਤਾਂ ਆਖ ਦਿੱਤਾ ਕਿ ਦੌੜ ਲਾਉਣ ਗਿਆ ਸੀ ਸਵੇਰੇ ਸਵੇਰੇ । ਮੁੰਡਿਆ ਨੂੰ ਐਨੀ ਕੁ ਛੋਟ ਤਾਂ ਹੈ ਹੀ ਕਿ ਕੱਪੜਿਆਂ ਨੂੰ ਵੇਖ ਕਿਸੇ ਨੂੰ ਅਸ਼ਲੀਲ ਨਹੀਂ ਲਗਦਾ ਭਾਵੇਂ ਕੱਲਾ ਕੱਛਾ ਹੀ ਹੋਵੇ ।ਘਰ ਆਕੇ ਦੂਜੀ ਵਰਦੀ ਪਾ ਲਈ । 
ਪਰ ਨਾਲ ਹੀ ਸਕੂਲੋਂ ਪ੍ਰਿੰਸੀਪਲ ਦਾ ਬੁਲਾਵਾ ਆ ਗਿਆ । ਵੱਡੇ ਭਰਾ ਨਾਲ ਉਹਦੀ ਬਣਦੀ ਸੀ ਇਸ ਲਈ ਡੈਡੀ ਦੇ ਬਜਾਏ ਉਹਨੂੰ ਲੈ ਗਿਆ । ਉਮਰੋਂ ਭਾਵੇਂ ਉਹ ਵੱਡਾ ਸੀ ਪਰ ਅਜੇ ਉਹਦੀ ਗੱਲ ਸੁਣ ਲੈਂਦਾ ਸੀ । ਰਾਹ ਜਾਂਦੇ ਊਹਨੇ ਸਾਰੀ ਗੱਲ ਦੱਸ ਦਿਤੀ ਸੀ । 
ਅੱਗਿਓ ਪ੍ਰਿੰਸੀਪਲ ਨੇ ਨਾਮ ਕੱਟ ਕੇ ਸਰਟੀਫਿਕੇਟ ਹੱਥ ਚ ਦੇਤਾ ਕਹਿੰਦਾ ਜੇ ਮੈਂ ਇੱਕ ਕਰੈਕਟਰ ਸਰਟੀਫਿਕੇਟ ਤੇ ਲਾਲ ਲਾਈਨ ਮਾਰ ਦਿੱਤੀ ਸਾਰੀ ਉਮਰ ਪੜ੍ਹਾਈ ਜੋਗਾ ਨਹੀਂ ਰਹਿਣਾ ਇਹਨੇ । ਪਰ ਫੇਰ ਵੀ ਕਿਊ ਕੈਰੀਅਰ ਖਰਾਬ ਕਰਨਾ ਇਸਨੂੰ ਕਿਸੇ ਹੋਰ ਸਕੂਲ ਲਾ ਦਵੋ ਮੇਰੇ ਸਕੂਲ ਦਾ ਮਾਹੌਲ ਨਾ ਖਰਾਬ ਕਰੋ ।
ਪ੍ਰਿੰਸੀਪਲ ਉਂਝ ਖੁਦ ਡਰਦਾ ਸੀ ਕਿਸੇ ਮੁੰਡੇ ਨੂੰ ਇੱਕ ਅਧਿਅਪਕ ਨੇ ਘੂਰ ਦਿੱਤਾ ਤਾਂ ਅੱਗਿਓ 15-20 ਮੁੰਡਿਆ ਨੇ ਰਾਹ ਜਾਂਦੇ ਨੂੰ ਕੁੱਟ ਧਰਿਆ ਇਹ ਤਾਂ ਅੱਜ ਦੇ ਹਲਾਤ ਹੋ ਗਏ ਸੀ । 
ਖੈਰ ਉਹ ਵਰਿੰਦਰ ਦੇ ਸਕੂਲ ਆ ਲੱਗਾ । ਪਰ ਹਰਕਤਾਂ ਨਾ ਛੱਡੀਆਂ ਤੇ ਗੱਲਾਂ ਉਹਦੀਆਂ ਬੇਹੱਦ ਸੁਆਦਲੀਆਂ ਸੀ । ਵਰਿੰਦਰ ਨੂੰ ਇਹਨਾਂ ਕੰਮਾਂ ਦਾ ਅੱਧ ਤੋਂ ਵੱਧ ਗਿਆਨ ਉਹਦੇ ਤੋਂ ਹੋਇਆ ਸੀ ।
ਊਹਨੇ ਅੱਧੀ ਛੁੱਟੀ ਰੋਟੀ ਖਾਂਦੇ ਜਾਂ ਵਿਹਲੇ ਪੀਰੀਅਡ ਚ ਕੋਲ ਆ ਬੈਠਣਾ ਤੇ ਬੱਸ ਗੱਲਾਂ ਸ਼ੁਰੂ । 
” ਦੇਖ, ਮੇਰੇ ਕਿੱਸੇ ਏਥੇ ਵੀ ਸਭ ਨੂੰ ਪਤਾ ਨੇ ਅਹੁ ਜਿਹੜੀ ਹਿਸਾਬ ਆਲੀ ਮੈਡਮ ਹੈ ਪਹਿਲਾਂ ਉਸੇ ਸਕੂਲ ਚ ਸੀ ਉਸਨੇ ਸਭ ਨੂੰ ਦੱਸਤਾ ਕਿ ਮੈਂ ਕਿਹੋ ਜਿਹਾਂ । ਕੁੜੀਆਂ ਦੇ ਮਾਮਲੇ ਚ ਹੀ ਛਿੱਤਰ ਪੈ ਨੇ ਮੇਰੇ । ਇਹ ਮੈਡਮ ਕੋਲ ਇੱਕੋ ਗੱਲ ਕਿ ਜੱਗੀ ਤੂੰ ਵਧੀਆ ਇੰਟੈਲੀਜੈਂਟ ਏ ਪੜ੍ਹ ਲੈ ਕਿਸੇ ਚੰਗੇ ਪਾਸੇ ਪਹੁੰਚ ਜਾ ਲੱਗੇਗਾਂ ।ਇੱਕ ਦਿਨ ਮੈਂ ਮਲਕੜੇ ਕਹਿ ਦਿੱਤਾ ਕਿ ਫਿਰ ਕਿਹੜਾ ਆਪਣੀ ਕੁੜੀ ਦਾ ਰਿਸ਼ਤਾ ਕਰ ਦਵੋਗੇ ਮੇਰੇ ਨਾਲ ।ਮੁੜਕੇ ਕਦੀ ਨਹੀਂ ਬੋਲੀ। “
ਸਾਰੀ ਢਾਣੀ ਚ ਹਾਸੀ ਮੱਚ ਜਾਂਦੀ । 
ਇੱਕ ਦਿਨ ਅੱਧੀ ਛੁੱਟੀ ਵੇਲੇ ਕਲਾਸ ਚੋਂ ਬਾਹਰ ਆਇਆ ਤਾਂ ਕੱਲਾ ਹੀ ਹੱਸੀ ਜਾਏ । ਵਰਿੰਦਰ ਨੇ ਪੁੱਛਿਆ ਕੀ ਹੋਇਆ ਕਹਿੰਦਾ ਉਹ ‘ਚਾਹ ਪੱਤੀ’ ਨਹੀਂ . ਉਹਨਾਂ ਤੋਂ ਕਈ ਕਲਾਸ ਹੇਠਾਂ ਥੋੜੀ ਕੁ ਪੱਕੇ ਰੰਗ ਦੀ ਕੁੜੀ ਪੜ੍ਹਦੀ ਸੀ ਉਹਦਾ ਨਾਮ ਚਾਹ ਪੱਤੀ ਰੱਖਿਆ ਹੋਇਆ ਸੀ । ਉਹ ਪਰੋਪੋਜਲ ਲੈ ਕੇ ਆਈ ਕਹਿੰਦੀ ਮੈਂ ਤੇਰੇ ਨਾਲ ਫਰੈਂਡਸ਼ਿਪ ਕਰਨੀ ਏ ?”
ਵਰਿੰਦਰ ਹੈਰਾਨ ਸੀ ਕਿ ਅੱਜ ਛੋਟੀ ਉਮਰੇ ਹੀ ਇਹਨਾਂ ਮੁੰਡੇ ਕੁੜੀਆਂ ਨੂੰ ਕੀ ਹੋ ਗਿਆ । ਊਹਨੇ ਪੁੱਛਿਆ ਫਿਰ ਤੂੰ ਕੀ ਕਿਹਾ .ਉਹ ਅੱਗਿਓ ਹੱਸ ਕੇ ਬੋਲਿਆ ਕਹਿੰਦਾ ਮੈਂ ਕਿਹਾ ਕੂੜੀਏ ਤੇਰੀ ਉਮਰ ਹਲੇ ਛੋਟੀ ਏ ਤੇ ਮੇਰਾ ਸਮਾਨ ਭਾਰਾ ਤੈਥੋਂ ਸਹਿ ਨਹੀਂ ਹੋਣਾ . ਪਤਾ ਕੀ ਕਹਿੰਦੀ ? ਊਹਨੇ ਵਰਿੰਦਰ ਵੱਲ ਦੇਖਦੇ ਹੋਏ ਕਿਹਾ . ਤੇ ਬਿਨਾਂ ਹੁੰਗਾਰਾ ਉਡੀਕੇ ਦੱਸ ਦਿੱਤਾ ਕਹਿੰਦੀ ਕੋਈ ਨਾ ਮੈਂ ਸਹਿ ਲਾਊਗੀ ਤੂੰ ਬੱਸ ਹਾਂ ਕਰਦੇ । ਮੈਂ ਹੱਥ ਬੰਨ੍ਹ ਕੇ ਬਾਹਰ ਆ ਗਿਆ । ਫਿਰ ਤੇਰੇ ਵਰਗੇ ਵੀ ਮੈਨੂੰ ਆਖ ਦਿੰਦੇ ਕਿ ਮੈਂ ਕੁੜੀਆਂ ਵਿਗਾੜ ਦਿਨਾ । 
ਹੋ ਸਕਦਾ ਉਹਨੂੰ ਤੇਰੇ ਨਾਲ ਪਿਆਰ ਹੋਵੇ ? ਵਰਿੰਦਰ ਨੇ ਪੁਛਿਆ ।”ਆਹੋ ਪਿਆਰ ਏ ਮੇਰਾ ਢੈਣਾ ,ਇਹ ਤਾਂ ਕੋਈ ਹੋਰ ਅੱਗ ਏ ਤੁਸੀਂ ਨਹੀਂ ਸਮਝ ਸਕਦੇ ਸੰਤ ਜੀ ।” ਉਹ ਵਰਿੰਦਰ ਨੂੰ ਇਹਨਾਂ ਕੰਮਾਂ ਤੋਂ ਦੂਰ ਦੇਖ ਸੰਤ ਹੀ ਆਖਦਾ ਸੀ । 
“ਤੈਨੂੰ ਕਦੇ ਨਹੀਂ ਹੋਇਆ ਪਿਆਰ ?” ਵਰਿੰਦਰ ਨੇ ਇੱਕ ਦਿਨ ਸਹਿਜ ਸੁਭਾਅ ਪੁੱਛਿਆ ।
“ਹੋਇਆ ਸੀ ਮੈਥੋਂ ਉਮਰੋਂ ਵੱਡੀ ਸੀ ਕੁੜੀ , ਉਹਦਾ ਪਹਿਲ਼ਾਂ ਹੀ ਚੱਕਰ ਸੀ । ਮੈਨੂੰ ਉਹਨਾਂ ਦੇ ਮਿਲਣ ਦੇ ਟਿਕਾਣੇ ਤੇ ਸਮਾਂ ਸਭ ਪਤਾ ਸੀ । ਮੈਂ ਹੀ ਕਦੇ ਕਦੇ ਸੁਨੇਹੇ ਦੇ ਕੇ ਆਉਂਦਾ ਸੀ । ਮੁੰਡਾ ਉਮਰੋਂ ਵੱਡਾ ਸੀ ਪਰ ਸਿਹਤ ਮੇਰੇ ਜਿੰਨੀ ਹੀ ਸੀ । ਕੁੜੀ ਨੂੰ ਇੱਕ ਦਿਨ ਮੈਂ ਦੱਸ ਦਿੱਤਾ ਸੀ । ਉਹ ਕੁਝ ਨਾ ਬੋਲੀ । ਕੋਈ ਉੱਤਰ ਨਾ ਦਿੱਤਾ । ਮੇਰੇ ਵੱਲ ਇੰਝ ਵੇਖਿਆ ਜਿਵੇਂ ਕਹਿ ਰਹੀ ਹੋਵੇ ਤੂੰ ਮੇਰੇ ਹਾਣ ਦਾ ਹੁੰਦਾ ਤਾਂ ਪੱਕਾ ਆਪਣਾ ਮੇਲ ਹੁੰਦਾ । ਤੇ ਇੱਕ ਰਾਤ ਜਦੋਂ ਉਸ ਮੁੰਡੇ ਨੂੰ ਮਿਲਕੇ ਵਾਪਿਸ ਜਾ ਰਹੀ ਸੀ ਤਾਂ ਮੈਂ ਓਥੇ ਬਾਹਰ ਬੈਠਾ ਉਹਨਾਂ ਦੇ ਫਰੀ ਹੋਣ ਦੀ ਵੇਟ ਕਰ ਰਿਹਾ ਸੀ । ਉਹ ਜਾਣ ਲੱਗੀ ਮੈਨੂੰ ਨਾਲ ਹੀ ਤੋਰ ਲਿਆ ਕਹਿੰਦੀ ਅੱਗੇ ਅੱਗੇ ਦੇਖ ਤਾਂ ਕਿਤੇ ਕੋਈ ਆਉਂਦਾ ਜਾਂਦਾ ਤਾਂ ਨਹੀਂ । ਮੈਂ ਉਹਦੇ ਘਰ ਤੱਕ ਉਹਨੂੰ ਰਾਹ ਦਸਦਾ ਚਲਾ ਗਿਆ । ਘਰ ਤੋਂ ਪਹਿਲਾ ਇੱਕ ਹਨੇਰੇ ਜਿਹੇ ਮੋੜ ਤੇ ਊਹਨੇ ਮੇਰੀ ਬਾਂਹ ਫੜ ਲਈ ਤੇ ਆਪਣੇ ਨਾਲ ਘੁੱਟ ਕੇ ਕਿੱਸ ਕੀਤੀ । ਉਹ ਕਿੱਸ ਤੇ ਉਹ ਜੋਸ਼ ਮੈਨੂੰ ਕਦੇ ਮੁੜ ਕਿਸੇ ਕੁੜੀ ਚ ਨਹੀਂ ਮਿਲਿਆ । ਪਤਾ ਨਹੀਂ ਸ਼ਾਇਦ ਉਹ ਪਹਿਲੀ ਕੁੜੀ ਸੀ ਜਿਸਦੇ ਸਰੀਰ ਦੇ ਉਹਨਾਂ ਹਿੱਸਿਆਂ ਨੂੰ ਮੈਂ ਛੋਹ ਸਕਿਆ ਜਿਹਨਾਂ ਲਈ ਚੜਦੀ ਜਵਾਨੀ ਹਰ ਕੋਈ ਸੁਪਨੇ ਦੇਖਦਾ ਹੈ । ਤੇ ਮੈਨੂੰ ਵੀ ਛੋਹਣ ਵਾਲੀ ਉਹ ਪਹਿਲੀ ਕੁੜੀ ਸੀ । ਤੂੰ ਸਮਝ ਰਿਹਾਂ ਨਾ ਕਿਥੋਂ ਛੋਹਣ ਦੀ ਗੱਲ ਕਰ ਰਿਹਾਂ ? 
ਵਰਿੰਦਰ ਨੇ ਹਾਂ ਚ ਸਿਰ ਹਿਲਾ ਦਿੱਤਾ । ਬੱਸ ਉਹ 5-7 ਮਿੰਟ ਦਾ ਸਾਹੋ ਸਾਹੀ ਹੋਇਆ ਕੰਮ ਅੱਜ ਤੱਕ ਨਹੀਂ ਭੁੱਲਿਆ । ਭਲਾ ਕਿੱਸ ਤੇ ਸਿਰਫ ਛੋਹ ਲੈਣ ਨਾਲ ਵੀ ਇੰਝ ਕੋਈ ਨਿਸ਼ਾਨ ਬਣ ਜਾਂਦੇ । ਮੁੜ ਉਹਦਾ ਉਸ ਮੁੰਡੇ ਨਾਲ ਰੌਲਾ ਪਿਆ ਤਾਂ ਘਰਦਿਆਂ ਨੇ ਡਰਦੇ ਵਿਆਹ ਕਰ ਦਿੱਤਾ । ਮੈਨੂੰ ਤਾਂ ਉਸ ਮਗਰੋਂ ਬੇਅੰਤ ਕੁੜੀਆਂ ਮਿਲੀਆਂ “।
ਤੇ ਇਹ ਸੱਚ ਵੀ ਸੀ ਜੱਗੀ ਨੂੰ ਕੁੜੀਆਂ ਸੱਚੀਂ ਬੇਅੰਤ ਮਿਲੀਆਂ । ਕਈ ਵਾਰ ਤੇ ਐਵੇਂ ਵੀ ਹੁੰਦਾ ਕਿ ਕੁੜੀ ਬਾਰੇ ਪਤਾ ਵੀ ਨਾ ਲਗਦਾ ਜੋ ਉਸਦੇ ਵੱਲ ਖਿਸਕ ਜਾਂਦੀ ।
ਉਹੀ ਇੱਕ ਕੁੜੀ ਅਰਸ਼ਪ੍ਰੀਤ ਸੀ । ਉਹ ਕੁੜੀ ਵਰਿੰਦਰ ਨਾਲ ਛੇਵੀਂ ਤੋਂ ਇਸ ਕਲਾਸ ਤੱਕ ਪੜੀ ਸੀ ਸਭ ਤੋਂ ਸਾਊ ਕੁੜੀ ਸੀ ਕਦੇ ਵੀ ਕਿਸੇ ਵੱਲ ਅੱਖ ਵੀ ਚੱਕ ਕੇ ਨਹੀਂ ਸੀ ਦੇਖਦੀ । ਵਰਿੰਦਰ ਨੂੰ ਉਦੋਂ ਪਤਾ ਲੱਗਾ ਜਦੋਂ ਬਾਰਵੀਂ ਦੇ ਰਿਜ਼ਲਟ ਲੈਣ ਸਕੂਲ ਗਿਆ ਤਾਂ ਪਤਾ ਲੱਗਾ ਕਿ ਉਹ ਤਾਂ ਰਿ ਅਪੀਅਰ ਲਈ ਬੈਠੀ ਆ । ਐਨੀ ਪੜ੍ਹਨ ਵਾਲੀ ਹੁਸ਼ਿਆਰ ਕੁੜੀ ਇੰਝ ਕਿਵੇਂ ਹੋਗੀ ਉਹਨੂੰ ਹੈਰਾਨੀ ਹੀ ਸੀ ।
ਗੱਲ ਫਿਰ ਸਾਰੀ ਜੱਗੀ ਨੇ ਦੱਸੀ । ਕਹਿੰਦਾ ,” ਤੈਨੂੰ ਦੱਸਿਆ ਨਹੀਂ ਸੀ ਮੈਨੂੰ ਲਗਦਾ ਸੀ ਤੇਰਾ ਕ੍ਰਸ਼ ਹੈ । ਪਰ ਏਥੇ ਆਇਆ ਤਾਂ ਦੋ ਕੁ ਮਹੀਨਿਆਂ ਚ ਉਹਦੇ ਵੱਲੋਂ ਪਰੋਪੋਜ਼ ਆ ਗਿਆ ਸੀ । ਪਤਾ ਨਹੀਂ ਖੁਦ ਕੀਤਾ ਕਿ ਸਹੇਲੀਆਂ ਦੇ ਕਹਿਣ ਤੇ । ਮੈਂ ਕਿਹਾ ਵੀ ਕਿ ਵਰਿੰਦਰ ਤੈਨੂੰ ਪਿਆਰ ਕਰਦਾ । ਕਹਿੰਦੀ ਪਰ ਮੈਂ ਤਾਂ ਤੈਨੂੰ ਕਰਦੀਂ ਆਂ । ਫਿਰ ਮੈਂ ਕਿਹਾ ਬਈ ਚਲੋ ਮਛਲੀ ਆਪ ਕਹਿੰਦੀ ਏ ਕਿ ਮੈਨੂੰ ਖਾਓ ਆਪਾਂ ਕਿਉ ਐਵੇਂ ਕੰਡਾ ਫਸਾਈਏ । ਫਿਰ ਆਪਾਂ ਨੇ ਖਾਲੀ । ਬਾਕੀ ਤੂੰ ਹੈਂ ਸੰਤ ਬੰਦਾ ਤੈਨੂੰ ਮੈਂ ਪਹਿਲ਼ਾਂ ਵੀ ਦੱਸਿਆ ਕਿ ਇਹ ਸਾਊਪੁਣਾ ਸਭ ਉੱਪਰੋਂ ਹੁੰਦਾ । ਕੁੜੀ ਜਿੰਨੀ ਮਰਜ਼ੀ ਸਾਊ ਹੋਵੇ ਕੇਰਾਂ ਪੱਟਾਂ ਤੇ ਹੱਥ ਫਿਰ ਗਿਆ ਆਪੇ ਚਾਮਲ ਜਾਂਦੀਆਂ ਨੇ । ਨਾਲੇ ਇਸ ਅਰਸ਼ ਨਾਲੋਂ ਤਾਂ ਇਹਦੀ ਭਾਬੀ ਜਿਆਦਾ ਵਿਗੜੀ ਹੋਈ ਏ । ਮੇਰੇ ਨਾਲ ਫੋਨ ਤੇ ਗੱਲ ਕਰਦੀ ਹੁੰਦੀ ਸੀ । ਮੈਨੂੰ ਕਹਿੰਦੀ ਦੇਖ ਸਾਡੀ ਕੁੜੀ ਤੇਰੇ ਨਾਲੋਂ ਸਿਹਤ ਅੱਧੀ ਏ । ਧੱਕਾ ਨਾ ਕਰੀਂ ਇਹਦੇ ਨਾਲ ਕੋਈ । ਫਿਰ ਤੇਰੇ ਯਾਰ ਨਾਲ ਵੀ ਅੱਗਿਓਂ ਠੋਕ ਕੇ ਜਵਾਬ ਦੇਤਾ ਕਿ ਨਨਾਣ ਦਾ ਐਨਾ ਖਿਆਲ ਏ ਫਿਰ ਭਾਬੀ ਨੂੰ ਬਣਦੀ ਮਦਦ ਕਰਨੀ ਚਾਹੀਦੀ । ਕਹਿੰਦੀ ਉਹ ਟੈਮ ਆਇਆ ਤਾਂ ਕੋਈ ਜਵਾਬ ਨਹੀਂ । ਹੁਣ ਦੇਖ ਯਰ ਅਰਸ਼ ਦਾ ਭਰਾ ਕਰਦਾ ਡਿਊਟੀ । ਰਾਤੀਂ ਆਉਂਦਾ ਸਾਜਰੇ ਨਿੱਕਲ ਜਾਂਦਾ ਤਾਂ ਫਿਰ ਊਹਨੇ ਆਪਣੇ ਆਪ ਨੂੰ ਇਵੇਂ ਹੀ ਠਾਰਨਾ ਹੋਇਆ ” ।
ਵਰਿੰਦਰ ਉਹਦੀ ਗੱਲ ਸੁਣਦਾ ਰਿਹਾ । ਅਰਸ਼ ਬਾਰੇ ਸੁਣਕੇ ਉਹਦਾ ਮਨ ਵੈਸੇ ਹੀ ਉਦਾਸ ਸੀ ਉਹ ਹੋਰ ਗੱਲ ਦਾ ਹੁੰਗਾਰਾ ਭਰਕੇ ਕੀ ਕਰਦਾ । ਉਹ ਇਹਨਾਂ ਦੋਵਾਂ ਦੀ ਆਖ਼ਿਰੀ ਮੁਲਾਕਾਤ ਸੀ ।
ਫਿਰ ਵਰਿੰਦਰ ਬੱਸ ਸੁਣਦਾ ਰਿਹਾ ਕਿ ਕਿਹੜੇ ਦੋਸਤ ਨੇ ਕੀ ਕੀਤਾ । ਜੱਗੀ ਬਾਰੇ ਵੀ ਉਹਦੇ ਬਾਹਰ ਜਾਣ ਤੇ ਵਿਆਹ ਹੋਣ ਬਾਰੇ ਉਹਨੂੰ ਪਤਾ ਸੀ । 
ਤੇ ਅੱਜ ਉਹ ਅਚਾਨਕ ਮਿਲਿਆ ਉਹ ਵੀ ਬੈਂਕ ਵਿੱਚ । ਐਨੇ ਨੂੰ ਸੋਚਦਾ ਸੋਚਦਾ ਉਹ ਦਫਤਰ ਪਹੁੰਚ ਗਿਆ ਸੀ । ਗੱਡੀ ਚੋਂ ਉੱਤਰ ਉਹਨੂੰ ਆਪਣੇ ਰੂਮ ਚ ਲੈ ਆਇਆ । 
ਬੈਠੇ ਪਾਣੀ ਪੀਤਾ ਤੇ ਚਾਹ ਮੰਗਵਾ ਲਈ । ਵਰਿੰਦਰ ਨੇ ਸਰਸਰੀ ਪੁੱਛਿਆ ਫਿਰ ਵਿਆਹ ਬੜੀ ਛੇਤੀ ਕਰਵਾ ਲਿਆ ? ਵਰਿੰਦਰ ਅਜੇ ਵੀ ਕੁਆਰਾ ਸੀ । ਜੱਗੀ ਨੇ ਆਪਣੀ ਕਥਾ ਛੋਹ ਲਈ । 
“ਬਾਰਵੀਂ ਕੀਤੀ ਤਾਂ ਬੀ ਏ ਕਰਨ ਲੱਗਾ । ਪਰ ਸਕੂਲ ਵਾਲੇ ਲੱਛਣ ਓਥੇ ਵੀ ਹੋ ਗਏ । ਘਰਦਿਆਂ ਨੂੰ ਲੱਗਾ ਇਹਨੇ ਪੜ੍ਹਨਾ ਹੈ ਨਹੀਂ । ਇੱਕ ਪ੍ਰਾਈਵੇਟ ਆਈ ਟੀ ਆਈ ਕਰਵਾ ਕੇ ਦੋਹਾ ਕਤਰ ਭੇਜ ਦਿੱਤਾ । ਹੁਣ ਜਿਹੜੇ ਬੰਦੇ ਨੇ ਫੁੱਟਦੀ ਮੁੱਛ ਤੋਂ ਕੁੜੀਆਂ ਨਾਲ ਰਾਤਾਂ ਦੁਪਹਿਰੇ ਕੱਟੇ ਹੋਣ ਉਹਨੂੰ ਉਹ ਕਿੱਥੇ ਰਾਸ ਆਉ ਓਥੇ ਕੁੜੀਆਂ ਬੁਰਕਿਆ ਚ ਤੇ ਕਿਸੇ ਵੱਲ ਦੇਖਿਆ ਨਹੀਂ ਤੇ ਥੋਡੀਆਂ ਅੱਖਾਂ ਬਾਹਰ । ਬੱਸ ਮਨ ਮਾਰ ਕੇ ਰਹਿ ਰਿਹਾ ਸੀ । ਹਾਰਕੇ ਘਰਦਿਆਂ ਨੂੰ ਕਿਹਾ ਕਿ ਵਿਆਹ ਹੀ ਕਰ ਦਵੋ ਹੋਰ ਨਹੀਂ ਤਾਂ ਸਾਲ ਚ ਦੋ ਗੇੜੇ ਇੰਡੀਆ ਲੱਗ ਜਾਣਗੇ ਕੁਝ ਤੇ ਠੰਡ ਪਊ ।ਫਿਰ ਘਰਦਿਆਂ ਨੇ ਕਈ ਰਿਸ਼ਤੇ ਦੇਖੇ ਮੈਂ ਵੀ ਇੱਧਰ ਹੀ ਸੀ । ਸੋਹਣਾ ਮੈਂ ਹੈਗਾ ਹੀ ਸੀ ਉੱਪਰੋਂ ਬਾਹਰ ਦਾ ਤਗਮਾ ਲੱਗ ਗਿਆ ਸੀ । ਭਾਵੇਂ ਦੋਹਾ ਕਤਰ ਸੀ ਪਰ ਕਿਸੇ ਨੂੰ ਕੀ ਪਤਾ ।ਮੈਂ ਖੁਦ ਹਰ ਰਿਸ਼ਤੇ ਨੂੰ ਪਰਖਦਾ । ਕੁੜੀ ਦੀ ਦੂਰ ਦੂਰ ਜਿੱਥੇ ਤੱਕ ਹੋ ਸਕਦਾ ਖੋਜ ਕਰਦਾ । ਮੈਂ ਖੁਦ ਕੁੜੀਆਂ ਨਾਲ ਹੀ ਰਿਹਾ ਸੀ । ਮੈਂਨੂੰ ਪਤਾ ਸੀ ਕਿ ਕਰੈਕਟਰਲੈੱਸ ਕੁੜੀਆਂ ਕਿਵੇਂ ਦੀਆਂ ਹੁੰਦੀਆਂ ਹਨ । ਤੈਨੂੰ ਪਤਾ ਜ਼ਮਾਨਾ ਖਰਾਬ ਏ ਮੈਂ ਤਾਂ ਸਾਲ ਚ ਦੋ ਮਹੀਨੇ ਹੀ ਇੰਡੀਆ ਆਉਣਾ ਸੀ । ਇਸ ਲਈ ਕਿਤੇ ਕੋਈ ਅਰਸ਼ ਦੀ ਭਾਬੀ ਵਰਗੀ ਮਿਲ ਜਾਂਦੀ ਤਾਂ ਟੱਬਰ ਨੂੰ ਤਾਰ ਦਿੰਦੀ ਨਾਲ ਆਪਣੇ ਵੀ ਘਰ ਕੁੜੀਆਂ ਨੇ ਐਵੇਂ ਕਿਸੇ ਨੂੰ ਖਰਾਬ ਕਰਦੀ । ਫਿਰ ਇਹ ਨੀਲਮ ਮੈਨੂੰ ਮਿਲੀ । ਜਿਵੇਂ ਆਪਣੇ ਪੰਜਾਬ ਚ ਹੁੰਦਾ ਕੁਝ ਕੁੜੀਆਂ ਪਰਿਵਾਰ ਵਾਲੇ ਬਾਹਰ ਆਲੇ ਮੁੰਡਿਆ ਲਈ ਸਾਂਭ ਕੇ ਰੱਖਦੇ ਹਨ । ਕੋਈ ਉਹਦਾ ਪਾਸਟ ਪੜ੍ਹਾਈ ਕੁਝ ਵੀ ਮੈਂਟਰ ਨਹੀਂ ਕਰਦਾ ਕਿਤੇ ਕਿਤੇ ਤਾਂ ਉਮਰ ਵੀ ਨਹੀਂ । ਬਸ ਬਾਹਰੋਂ ਹੋਵੇ ਤਾਂ ਲੁਕੋ ਕੇ ਰੱਖੀ ਕੁੜੀ ਮੁੰਡੇ ਅੱਗੇ ਧਰ ਦਿੰਦੇ ਹਨ । ਨੀਲਮ ਉਹਨਾਂ ਕੁੜੀਆਂ ਚੋਂ ਹੀ ਸੀ ਘਰਦਿਆਂ ਦੇ ਡਰ ਹੇਠ ਊਹਨੇ ਆਪਣੀ ਜਵਾਨੀ ਤੇ ਆਪਣੇ ਸਾਰੇ ਅਹਿਸਾਸ ਸਾਂਭ ਰੱਖੇ ਸੀ । ਮੈਨੂੰ ਭਾਵੇਂ ਡਰ ਸੀ ਪਰ ਪਹਿਲੀ ਰਾਤ ਹੀ ਮੈਂ ਆਪਣੇ ਆਪ ਨੂੰ ਯਕੀਨ ਦਵਾ ਲਿਆ ਸੀ ਕਿ ਮੈਨੂੰ ਜਿਵੇਂ ਦੀ ਸਾਊ ਕੁੜੀ ਚਾਹੀਦੀ ਸੀ ਉਵੇਂ ਦੀ ਮਿਲ ਗਈ ।”
” ਸਾਰੇ ਪਾਪ ਕਰਕੇ ਫਿਰ ਕੁੜੀ ਸਾਊ ਲੱਭਦਾ ਫਿਰਦਾ ਸੀ ?” ਵਰਿੰਦਰ ਨੇ ਸਹਿਜ ਸੁਭਾਅ ਕਿਹਾ । ਜੱਗੀ ਉਵੇਂ ਹੀ ਦਸਦਾ ਰਿਹਾ ।
“ਦੇਖ,ਮੈਂ ਇਹਨਾਂ ਕੰਮਾ ਚ ਰਿਹਾ ਮੈਨੂੰ ਪਤਾ ਲੱਗ ਗਿਆ ਕਿ ਸਾਊ ਕੁੜੀ ਤੇ ਖਰਾਬ ਚ ਕੀ ਫਰਕ ਹੁੰਦਾ । ਹੁਣ ਖਰਾਬ ਕੁੜੀ ਲਿਆ ਕੇ ਘਰ ਥੋੜੀ ਪੱਟਣਾ ।” 
“ਫਿਰ ਵਾਪਿਸ ਕਿਉ ਆ ਗਿਆ,ਦੋਹਾ ਕਤਰ ਤੋਂ ਤੇ ਏਥੇ ਇਹ ਨੌਕਰੀ ਕਰਦਾਂ ਪੀਆਂ ? ਉਹਦੇ ਨਾਲੋਂ ਤਾਂ ਚੌਥਾ ਹਿੱਸਾ ਵੀ ਕਮਾਈ ਨਹੀਂ ਹੋਣੀ ।” ਜੱਗੀ ਨੇ ਦੁਬਾਰਾ ਬੋਲਣਾ ਸ਼ੁਰੂ ਕਰ ਦਿੱਤਾ .
“ਜਦੋਂ ਓਧਰ ਜਾਂਦਾ ਤਾਂ ਮੁੜ ਮੁੜ ਇੰਡੀਆ ਯਾਦ ਆਉਂਦਾ । ਨੀਲਮ ਯਾਦ ਆਉਂਦੀ । ਮੇਰੇ ਲਈ ਤਾਂ ਇਹਦੇ ਬਿਨਾਂ ਇੱਕ ਦਿਨ ਕੱਟਣਾ ਮੁਸ਼ਕਿਲ ਲਗਦਾ । ਉੱਪਰੋਂ ਇਹ ਫੋਨ ਤੇ ਰੋਂਦੀ ਤਾਂ ਰੋਂਦੀ ਰਹਿੰਦੀ । ਇਹ ਵੀ ਦੱਸਦੀ ਕਿ ਰਾਤਾਂ ਇਹਦੀਆਂ ਵੀ ਉਝ ਹੀ ਕਾਲੀਆਂ ਲੰਘਦੀਆਂ ਜਿਵੇਂ ਓਧਰ ਮੇਰੀਆਂ । ਮੈਨੂੰ ਲਗਦਾ ਜਿਵੇਂ ਮੇਂ ਕਿਸੇ ਸੁੱਕੇ ਬਾਲਣ ਨੂੰ ਤੀਲੀ ਲਾ ਕੇ ਦੂਰ ਜਾ ਬੈਠਾ ਹੋਵਾਂ ਜਿਹੜਾ ਆਪਣੇ ਆਪ ਬਲ ਰਿਹਾ ਹੋਵੇ ਹੁਣ । ਫਿਰ ਮੈਨੂੰ ਅਰਸ਼ ਦੀ ਭਾਬੀ ਯਾਦ ਆ ਜਾਂਦੀ । ਕਿਤੇ ਮੇਰੇ ਨਾਲ ਵੀ ਉਹਦੇ ਵਰਗੀ ਨਾ ਹੋ ਜਾਏ । ਮੈਂ ਮਾਂ ਤੇ ਭਾਬੀ ਨੂੰ ਆਖਦਾ ਤੁਸੀਂ ਨੀਲਮ ਦੇ ਕੋਲ ਹੀ ਸੋਇਆ ਕਰੋ । ਕਦੇ ਕੱਲੀ ਨੂੰ ਪੇਕੇ ਨਾ ਭੇਜੋ । ਪਰ ਮਨ ਕਿਥੇ ਟਿਕਦਾ ਰਾਤ ਰਾਤ ਭਰ ਜਾਗਦੇ ਵੀ ਨਿੱਕਲ ਜਾਂਦੀ ।ਗੱਲ ਕੀ ਸਰੀਰ ਮਨ ਦੋਂਵੇਂ ਪ੍ਰੇਸ਼ਾਨ । ਫਿਰ ਸੋਚਿਆ ਮਨਾ ਅੱਧੀ ਰੋਟੀ ਖਾ ਲਵਾਂਗੇ ਪਰ ਆਪਾਂ ਤੋਂ ਆਹ ਸਭ ਨਹੀਂ ਝੱਲਿਆ ਜਾਣਾ । ਫਿਰ ਏਥੇ ਆ ਗਏ ਬੱਸ ।”
“ਤੇ ਹੁਣ ?” ਵਰਿੰਦਰ ਨੇ ਪੁੱਛਿਆ ।
“ਹੁਣ ਮੁੰਡਾ ਹੋ ਗਿਆ ਸਾਲ ਦਾ ਘਰ ਆਪਣੇ ਘਰ ਵਰਗੀ ਮੌਜ ਨਹੀਂ ਏ ।ਰੋਜ ਰਾਤੀ ਘਰ ਚਲੇ ਜਾਈਦਾ । ਪਰ ਹੁਣ ਥੋੜਾ ਖਰਚੇ ਵੱਲੋਂ ਔਖੇ ਹਾਂ । ਘਰਦਿਆਂ ਨੇ ਅੱਡ ਕਰ ਦਿੱਤਾ । ਹੁਣ ਸੋਚਦੇ ਆਂ ਹਿਸਾਬ ਆਲੀ ਮੈਡਮ ਦੀ ਗੱਲ ਮੰਨਦੇ ਤਾਂ ਕਿਤੇ ਲੱਗਣ ਜੋਗੇ ਹੋ ਜਾਂਦੇ । “
“ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਮਗਰੋਂ ਹੀ ਯਾਦ ਆਉਂਦਾ ਹੁੰਦਾ”
ਵਰਿੰਦਰ ਨੇ ਸਹਿਜ ਸੁਭਾਅ ਕਿਹਾ ।
“ਚੱਲ ਦੇਖੀ ਜੇ ਕਦੇ ਕੋਈ ਠੇਕੇ ਤੇ ਕੋਈ ਬੰਦਾ ਰੱਖਿਆ ਤਾਂ ਮੈਨੂੰ ਦੱਸ ਦਵੀਂ । ਫੈਕਟਰੀ ਵਾਲੇ ਤਾਂ ਜਾਨ ਕੱਢਕੇ ਵੀ 8000 ਦਿੰਦੇ ਨੇ ਜੇ ਕਦੇ ਓਵਰ ਟਾਈਮ ਕਰੀਏ ਤਾਂ 12 ਹੋ ਜਾਂਦਾ ਐਨੇ ਚ ਕੁਝ ਨਹੀਂ ਬਣਦਾ ।” 
“ਸਾਡੇ ਇਥੇ ਸਟਾਫ ਸਾਰਾ ਟੈਕਨੀਕਲ ਹੈ ਫਿਰ ਵੀ ਜੇ ਕਦੇ ਮੌਕਾ ਬਣਿਆ ਤਾਂ ਦੱਸੂ “ਵਰਿੰਦਰ ਨੇ ਮਾਯੂਸ ਨਾ ਕਰਨ ਲਈ ਉਸਨੂੰ ਜਵਾਬ ਦਿੱਤਾ । 
ਬੱਸ ਯਰ ਹੁਣ ਤਾਂ ਮੁੰਡੇ ਨੂੰ ਇਹੋ ਸਮਝਾਉਣਾ ਵਾ ਆਪਣੇ ਨੂੰ ਕਿ ਪੁੱਤ ਪੜ੍ਹ ਲੈ ਅਸ਼ੀ ਤਾਂ ਲਫੰਡਰ ਗਿਰੀ ਕਰਕੇ ਕਾਸੇ ਫੈਕਟਰੀਆਂ ਜੋਗੇ ਰਹਿ ਗਏ ਉਹ ਕਿਤੇ ਤੇਰੇ ਵਰਗਾ ਸਾਬ ਲੱਗ ਜਾਏ । ਤਾਂ ਜਿੰਦਗੀ ਬਣ ਜਾਊ ।
ਐਨੀ ਉਮਰ ਤੱਕ ਕੁੜੀਆਂ ਦੀ ਗਿਣਤੀ ਕਰਦਿਆਂ ਜੱਗੀ ਨੂੰ ਲਗਦਾ ਸੀ ਕਿ ਉਹ ਵਰਿੰਦਰ ਨਾਲੋਂ ਕਿਤੇ ਵਧੀਆ ਸੀ । ਪਰ ਪਿਛਲੇ ਕੁਝ ਸਾਲਾਂ ਚ ਐਸੀ ਸੂਰਤ ਉਸਦੀ ਕਬੀਲਦਾਰੀ ਚ ਘੁੰਮੀ ਸੀ ਕਿ ਉਹਨੂੰ ਨੀਲਮ ਨਾਲ ਸੌਣ ਦਾ ਚੇਤਾ ਵੀ ਭੁੱਲ ਜਾਂਦਾ ਸੀ । ਪਤਾ ਨਹੀਂ ਸਮੇਂ ਦੀ ਤੱਕੜੀ ਕਿੰਝ ਤੇ ਕਦੋਂ ਸਭ ਸਮਤੋਲ ਕਰ ਦਿੰਦੀ ਹੈ । 
ਅਚਾਨਕ ਨੀਲਮ ਦਾ ਖਿਆਲ ਆਉਂਦੇ ਹੀ ਉਸਨੇ ਘਰ ਫੋਨ ਲਾਇਆ । ਹਾਲ ਪੁੱਛਣ ਲਈ ਜਾਂ ਨੀਲਮ ਘਰ ਹੀ ਹੈ ਇਹ ਦੇਖਣ ਲਈ ਇਹ ਨਹੀਂ ਪਤਾ ।