Tag Archives: ਝਾਕ

ਇਸ਼ਕ ਦੀ ਤਿਕੋਣ ਭਾਗ ਛੇਵਾਂ

ਕਹਾਣੀ :ਇਸ਼ਕ ਦੀ ਤਿਕੋਣ
ਭਾਗ :ਛੇਵਾਂ 

ਜੀਤ ਦੇ ਮਨ ਦਾ ਧੂੜਕੂ ਥੋੜ੍ਹਾ ਸਮਾਂ ਹਟਿਆ ਪਰ ਮਗਰੋਂ ਮੁੜ ਚੱਲ ਪਿਆ । ਸਵੇਰੇ ਉੱਠਦੇ ਹੀ ਉਹੀ ਗੱਲਾਂ ਉਹਦੇ ਮਨ ਚ ਘੁੰਮਣ ਲਗਦੀਆਂ ।ਬਾਹਰ ਖੇਡਦਾ ਤੇ ਘਰਦਾ ਕੋਈ ਕੰਮ ਕਰਦਾ ਉਹ ਇਹੋ ਸੋਚਦਾ ਰਹਿੰਦਾ । ਪਰ ਜਿਵੇਂ ਬੰਦਾ ਹਾਰ ਜਿਹਾ ਜਾਂਦਾ ਉਹ ਖੁਦ ਨੂੰ ਉਂਝ ਹੀ ਮਹਿਸੂਸ ਕਰ ਰਿਹਾ ਸੀ ।
ਅਗਲੀ ਵਾਰ ਡਾਕਟਰ ਕੋਲ ਗਿਆ ਤਾਂ ਬੜੇ ਸ਼ਰਮਾ ਕੇ ਉਸਨੇ ਡਾਕਟਰ ਨੂੰ ਸਾਰੀ ਗੱਲ ਦੱਸੀ । ਜਿਵੇਂ ਕੋਈ ਬਹੁਤ ਬੇਇਜਤੀ ਮਹਿਸੂਸ ਕਰਦਾ ਹੋਵੇ । ਮਰਦਾਨਗੀ ਦਾ ਰੌਲਾ ਅਸਲ ਚ ਮਰਦ ਲਈ ਸਭ ਤੋਂ ਵੱਡਾ ਰੌਲਾ ਹੈ । ਉਹ ਸ਼ਾਇਦ ਦੁਨੀਆਂ ਚ ਵੱਡੇ ਤੋਂ ਵੱਡਾ ਮਿਹਣਾ ਝੱਲ ਸਕਦਾ ਹੈ ਪਰ ਨਾਮਰਦ ਕਹਿਣ ਤੇ ਉਸਦਾ ਗੁੱਸਾ ਸਭ ਤੋਂ ਜ਼ਿਆਦਾ ਹੁੰਦਾ ਹੈ । ਇਸ ਲਈ ਦੱਸਣੋ ਸੰਗਣਾ ਇੱਕ ਆਮ ਗੱਲ ਹੈ । ਕਹਿੰਦੇ ਕਹਾਉਂਦੇ ਲੋਕ ਵੀ ਲੁਕ ਛਿਪ ਕੇ ਬੰਗਾਲੀ ਡਾਕਟਰਾਂ ਜਾਂ ਬੱਸ ਅੱਡੇ ਦੇ ਪਿੱਛੇ ਮਿਲਦੇ ਹਕੀਮਾਂ ਨੂੰ ਲੁਕ ਕੇ ਮਿਲਦੇ ਹਨ ਤੇ ਬਿਨਾਂ ਡਾਕਟਰੀ ਸਲਾਹ ਤੋਂ ਪਤਾ ਨਹੀਂ ਕੀ ਕੁਝ ਨਿੱਕ ਸੁੱਕ ਛਕਦੇ ਹਨ ।
ਕਿੰਨੀਆ ਹੀ ਗੁੰਝਲਾਂ ਵਹਿਮ ਤੇ ਭਰਮ ਇਹਨਾਂ ਵੈਦ ਹਕੀਮਾਂ ਵੱਲੋਂ ਪਾ ਦਿੱਤੇ ਜਾਂਦੇ ਹਨ । ਪਰ ਡਾਕਟਰ ਨੇ ਜੀਤ ਨੂੰ ਕੋਈ ਵਹਿਮ ਨਾ ਪਾਇਆ ।ਉਸਨੇ ਉਸਨੂੰ ਦੱਸਿਆ ਕਿ ਉਸਦੇ ਜਿਸਮ ਚ ਇਨਫੈਕਸ਼ਨ ਜਿਆਦਾ ਹੋ ਜਾਣ ਕਰਕੇ ਤੇ ਉਸਦੇ ਇਲਾਜ ਲਈ ਚਲਦੀ ਦਵਾਈ ਕਾਰਨ ਇੰਝ ਬੋ ਜਾਣਾ ਨਾਰਮਲ ਹੈ । ਜਰੂਰ ਐਕਸੀਡੈਂਟ ਕਰਕੇ ਨਸਾਂ ਚ ਕਮਜ਼ੋਰੀ ਹੈ । ਸਰੀਰ ਦਾ ਪੂਰਾ ਧਿਆਨ ਇਸ ਵੇਲੇ ਇਨਫੈਕਸ਼ਨ ਨੂੰ ਖਤਮ ਕਰਨ ਵੱਲ ਹੈ ।ਇਸ ਲਈ ਨਾਰਮਲ ਹੋਣ ਚ ਸਮਾਂ ਲੱਗੇਗਾ । ਪਰ ਜੇਕਰ ਤੇਰੇ ਦਿਮਾਗ ਨੂੰ ਕੰਟਰੋਲ ਕਰਨਾ ਸਿੱਖ ਲਿਆ ਤਾਂ ਤੂੰ ਬਹੁਤ ਜਲਦੀ ਨਾਰਮਲ ਹੋ ਜਾਏਗਾ । ਕਿਉਕਿ ਮੌਤ ਤੋਂ ਬਚਣ ਮਗਰੋਂ ਅਗਲਾ ਜੋ ਸਰੀਰ ਦਾ ਪ੍ਰਮੁੱਖ ਕਾਰਜ ਹੈ ਉਹ ਸੰਤਾਨ ਉਤਪਤੀ ਹੀ ਹੈ । ਇਸ ਲਈ ਜਿਉਂ ਜਿਉਂ ਤੇਰਾ ਸਰੀਰ ਸਹੀ ਹੋਏਗਾ ਤੇ ਤੇਰੇ ਦਿਮਾਗ ਚ ਬਣੇ ਖਦਸ਼ੇ ਘਟਣਗੇ ਤਾਂ ਤੂੰ ਪਹਿਲ਼ਾਂ ਵਰਗਾ ਨਾਰਮਲ ਹੋ ਜਾਵੇਗਾਂ ।
ਉਸਦੀ ਦਵਾਈ ਚਲਦੀ ਰਹੀ । ਪਰ ਉਸਦੇ ਮਨ ਚ ਜੋ ਡਰ ਭੈ ਤੇ ਇੱਕ ਕਿਸਮ ਦੀ ਖੁਦ ਦੇ ਕਮਜ਼ੋਰ ਹੋਣ ਦੀ ਗੱਲ ਬੈਠ ਗਈ ਆਪਣੇ ਆਪ ਨੂੰ ਸਮਝਾਉਣ ਤੇ ਡਾਕਟਰ ਦੀ ਸਲਾਹ ਮਗਰੋਂ ਵੀ ਨਾ ਨਿੱਕਲੀ ।
ਉਹਨੂੰ ਲੋਕਾਂ ਦੀ ਨਜਰਾਂ ਭੈ ਭੀਤ ਕਰਦੀਆਂ । ਉਹ ਨਰਿੰਦਰ ਨੂੰ ਆਪਣੇ ਵੱਲ ਮੁਸਕਰਾ ਕੇ ਦੇਖਦੇ ਹੋਏ ਲਗਦਾ ਜਿਵੇਂ ਉਸਨੂੰ ਚੰਨੋ ਨੇ ਸਭ ਦੱਸ ਦਿੱਤਾ ਹੋਵੇ ਤੇ ਉਹ ਉਹਦਾ ਮਜਾਕ ਉਡਾ ਰਿਹਾ ਹੋਵੇ । ਹਾਲਾਂਕਿ ਨਰਿੰਦਰ ਹਮੇਸ਼ਾ ਤੋਂ ਹੀ ਇੰਝ ਹੀ ਹਸਦਾ ਸੀ । ਪਿੰਡ ਚ ਕੋਈ ਉਹਦੀ ਕਮਜ਼ੋਰੀ ਬਾਰੇ ਪੁੱਛਦਾ ਤਾਂ ਉਹਨੂੰ ਜਾਪਦਾ ਕਿ ਉਸਦੀ ਮਰਦਾਨਗੀ ਤੇ ਪ੍ਰਸ਼ਨ ਕਰ ਰਿਹਾ ਹੈ ਤੇ ਉਸਦੀ ਗੱਲ ਪਿੰਡ ਚ ਕਿਸੇ ਨੇ ਚੁੱਪ ਚੁਪੀਤੇ ਫੈਲਾ ਦਿੱਤੀ ਹੋਵੇ ।
ਹੁਣ ਕਰੀਬ 9 ਕੁ ਮਹੀਨੇ ਮਗਰੋਂ ਸਰੀਰ ਉਸਦਾ ਪਹਿਲਾਂ ਤੋਂ ਵਧੀਆ ਹੋ ਗਿਆ ਸੀ । ਦਵਾਈ ਦੀ ਮਾਤਰਾ ਵੀ ਘਟ ਗਈ ਸੀ । ਪਰ ਮਨ ਦੇ ਵਹਿਮ ਵੀ ਵੱਧ ਗੁਏ ਸੀ । ਚਾਹ ਕੇ ਵੀ ਉਸਨੂੰ ਖੁਦ ਨੂੰ ਲੈ ਕੇ ਕੋਈ ਫੀਲ ਨਹੀਂ ਸੀ ਆਉਂਦੀ । ਇਸ ਨਾਲ ਉਸਦਾ ਦਿਮਾਗ ਹੋਰ ਵੀ ਘੁੰਮ ਗਿਆ ।ਕਦੇ ਕਦੇ ਉਹ ਬੱਚਿਆਂ ਨੂੰ ਖਿਝ ਪੈਂਦਾ ਕਦੇ ਚੰਨੋ ਨੂੰ ਜ਼ਿਸਨੂੰ ਉਸਨੇ ਕਦੇ ਇੱਕ ਮਾੜਾ ਬੋਲ ਵੀ ਨਹੀਂ ਸੀ ਬੋਲਿਆ ਉਸ ਨੂੰ ਬੋਲ ਪੈਂਦਾ । 
ਫਿਰ ਉਸਨੂੰ ਲੱਗਾ ਕਿ ਸ਼ਾਇਦ ਘਰ ਰਹਿਣ ਕਰਕੇ ਵੀ ਇੰਝ ਹੋ ਸਕਦਾ ।ਉਸਨੇ ਆਪਣੇ ਆਸ ਪਾਸ ਗੱਲ ਕਰਕੇ ਮੁੜ ਉਸੇ ਸਕੂਲ ਚ ਵੈਨ ਚਲਾਉਣ ਦਾ ਕੰਮ ਆਰੰਭ ਲਿਆ ।
ਉਸਦਾ ਚਿੱਤ ਪਹਿਲ਼ਾਂ ਤੋਂ ਵਧੇਰੇ ਸ਼ਾਂਤ ਹੋ ਗਿਆ । ਪਰ ਉਸਦਾ ਘਰ ਜਾਣ ਦਾ ਮਨ ਨਾ ਕਰਦਾ ਵੱਧ ਤੋਂ ਵੱਧ ਸਮਾਂ ਵੈਨ ਤੇ ਬਾਕੀ ਡਰਾਈਵਰਾਂ ਨਾਲ ਕੱਢ ਲੈਂਦਾ ।
ਆਪਣੇ ਦੁਖ ਤੋਂ ਬਚਣ ਲਈ ਜ਼ਿੰਦਗ਼ੀ ਚ ਉਸਨੇ ਪਹਿਲੀ ਵਾਰ ਨਸ਼ੇ ਦਾ ਸਹਾਰਾ ਲਿਆ । ਇਸ ਗੱਲ ਨੂੰ ਦਿਮਾਗ ਚੋ ਕੱਡਣ ਲਈ ਸ਼ਰਾਬ ਸ਼ੁਰੂ ਕਰ ਦਿੱਤੀ । ਪਰ ਸ਼ਰਾਬ ਪੀਕੇ ਉਹ ਹੌਰ ਵੀ ਵੱਧ ਪ੍ਰੇਸ਼ਾਨ ਹੋ ਜਾਂਦਾ । ਬਿਨਾਂ ਹੋਸ਼ ਤੋਂ ਪਤਾ ਨਹੀਂ ਕੀ ਕੀ ਬੋਲਦਾ ।
ਫਿਰ ਉਸਨੇ ਵੀ ਉਹ ਸਾਰਾ ਕੁਝ ਕੀਤਾ ਜੋ ਬਾਕੀ ਦੁਨੀਆਂ ਕਰਦੀ ਹੈ । ਕਈ ਹਕੀਮਾਂ ਦੇ ਵੱਸ ਪਿਆ ।ਉਹਨਾਂ ਤੋਂ ਦਵਾਈਆਂ ਖਾਧੀਆਂ । ਤੇ ਆਪਣੀ ਕੋਸ਼ਿਸ਼ ਕਰਨੀ ਵੀ ਸ਼ੁਰੂ ਕੀਤੀ । 
ਦਵਾਈਆਂ ਦਾ ਐਨਾ ਕੁ ਫਰਕ ਪਿਆ ਕਿ ਹੁਣ ਉਸਦੇ ਮਨ ਚ ਇੱਛਾ ਜਾਗਣ ਲੱਗੀ ਸੀ । ਤੇ ਉਹ ਕੋਸ਼ਿਸ ਕਰਦਾ ਤਾਂ ਕਾਫੀ ਦੂਰ ਪਹੁੰਚਣ ਮਗਰੋਂ ਅਚਾਨਕ ਹੀ ਸਾਰਾ ਕੁਝ ਸੌਂ ਜਾਂਦਾ । ਚੰਨੋ ਉਸਦੇ ਹਾਲ ਵੱਲ ਦੇਖਦੀ ਚੁੱਪ ਕਰ ਜਾਂਦੀ ਉਸਨੂੰ ਧਰਵਾਸ ਦਿੰਦੀ ਆਖਦੀ ਕਿ ਸਭ ਠੀਕ ਹੀ ਹੋ ਜਾਏਗਾ ।
ਉਸਨੂੰ ਗੱਲਾਂ ਫੋਕੀਆਂ ਲਗਦੀਆਂ । ਉਹਦਾ ਚੰਨੋ ਤੇ ਸ਼ੱਕ ਵੱਧ ਜਾਂਦਾ । ਉਹਨੂੰ ਡਰਾਈਵਰਾਂ ਤੋਂ ਸੁਣੀਆਂ ਗੱਲਾਂ ਯਾਦ ਆਉਂਦੀਆਂ ਕਿ ਇੱਕ ਵਾਰ ਜਿਸ ਤੀਂਵੀ ਨੂੰ ਆਦਤ ਪੈ ਗਈ ਉਹ ਭਾਈ ਫਿਰ ਨਹੀਂ ਹਟ ਸਕਦੀ । ਤੁਸੀਂ ਨਹੀਂ ਹੋਵੋਗੇ ਤਾਂ ਕੋਈ ਹੋਰ ਹੋਵੇਗਾ । ਉਹਦਾ ਮੱਥਾ ਠਨਕਦਾ । ਉਹ ਬੜੀ ਵਾਰ ਕੋਸ਼ਿਸ਼ ਕਰਦਾ ਬੇ ਟਾਈਮ ਘਰ ਆਵੇ ਤੇ ਸ਼ਾਇਦ ਉਹ ਦੋਵਾਂ ਨੂੰ ਰੰਗੇ ਹੱਥ ਫੜ ਸਕੇ । ਪਰ ਅਜਿਹਾ ਕਦੇ ਨਾ ਹੋਇਆ ।
ਖੁਦ ਨੂੰ ਸਹੀ ਕਰਦੇ ਚੱਕਰ ਚ ਇਕ ਵਾਰੀ ਤਾਂ ਹਕੀਮ ਦੀ ਦਵਾਈ ਨਾਲ ਓਵਰ ਹੋ ਗਿਆ । ਅਚਾਨਕ ਹੀ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ ।ਚੁੱਕ ਕੇ ਹਸਪਤਾਲ ਲੈ ਗਏ । ਬਲੱਡ ਪ੍ਰੈਸ਼ਰ ਹੱਥੋਂ ਬਾਹਰ ਸੀ । 
ਡਾਕਟਰ ਨੂੰ ਸਾਰੀ ਗੱਲ ਸਮਝਦਿਆਂ ਦੇਰ ਨਾ ਲੱਗੀ । ਉਸਨੇ ਅਗਾਂਹ ਤੋਂ ਅਜਿਹੀ ਕਿਸੇ ਵੀ ਦਵਾਈ ਲੈਣ ਤੋਂ ਮਨਾ ਕਰ ਦਿੱਤਾ ਨਹੀਂ ਕਦੇ ਵੀ ਹਾਰਟ ਅਟੈਕ ਹੋ ਸਕਦਾ ਸੀ ।
ਕੁਝ ਦਿਨ ਫਿਰ ਹਸਪਤਾਲ ਰਹਿਕੇ ਮੁੜਕੇ ਘਰ ਆ ਗਿਆ ।ਹੁਣ ਉਸਦੇ ਮਨ ਚ ਦੋ ਹੀ ਗੱਲਾਂ ਚ ਪਹਿਲੀ ਸੀ ਆਪਣੇ ਆਪ ਨੂੰ ਨਾ ਮਰਦ ਸਮਝ ਲੈਣ ਦੀ ਗੱਲ, ਦੂਜੀ ਚੰਨੋ ਤੇ ਨਰਿੰਦਰ ਤੇ ਸ਼ੱਕ ਤੇ ਤੀਸਰਾ ਸੀ ਉਸਦੇ ਬਿਨਾਂ ਚੰਨੋ ਦਾ ਅਧੂਰੇਪਣ ਦੀ ਕਲਪਨਾ । ਜੋ ਉਸਨੇ ਇੰਨੇ ਕੁ ਸਮੇਂ ਚ ਹਰ ਵਾਰ ਕੋਸ਼ਿਸ ਕਰਨ ਵੇਲੇ ਉਸਦੀਆਂ ਅੱਖਾਂ ਚ ਤੱਕੀ ਸੀ । 
ਉਸਨੂੰ ਲਗਦਾ ਸੀ ਜਿਵੇਂ ਚੰਨੋ ਹਰ ਵਾਰ ਉਸਨੂੰ ਝੂਠ ਬੋਲਦੀ ਹੋਵੇ ਕਿ ਉਸਨੂੰ ਇਹ ਸਭ ਨਹੀਂ ਚਾਹੀਦਾ । ਕਿਉਂਕਿ ਉਸਦੀਆਂ ਅੱਖਾਂ ਚ ਕਿੰਨਾ ਕੁਝ ਮਹਿਸੂਸ ਕਰਦਾ ਸੀ । ਇਹ ਭੁੱਖ ਤਾਂ ਉਹਦੇ ਮਨ ਚੋਂ ਸ਼ਾਂਤ ਨਹੀਂ ਸੀ ਹੋਈ ਜਦਕਿ ਉਸਦਾ ਸਰੀਰ ਸਾਥ ਨਹੀਂ ਦੇ ਰਿਹਾ ਸੀ ।
ਉਹ ਆਪਣੇ ਮਨ ਹੀ ਮਨ ਰੱਬ ਨੂੰ ਗਾਲਾਂ ਕੱਢਦਾ ਜਿਸਨੇ ਐਨਾ ਸੋਹਣਾ ਸਾਥੀ ਦੇ ਕੇ ਉਸ ਕੋਲੋ ਪਿਆਰ ਕਰਨ ਦਾ ਅਧਿਕਾਰ ਹੀ ਖੋ ਲਿਆ । ਉਸਨੂੰ ਖਿਆਲ ਆਉਂਦੇ ਚੰਨੋ ਕਿਤੇ ਉਸਨੂੰ ਤੇ ਉਸਦੇ ਬੱਚਿਆਂ ਨੂੰ ਛੱਡ ਉੱਧਲ ਹੀ ਨਾ ਜਾਏ । ਉਸਨੇ ਕਿੰਨੇ ਹੀ ਕੇਸ ਸੁਣੇ ਸੀ । ਲੋਕੀ ਤਾਂ ਕੁੱਟ ਮਾਰ ਵਾਲੇ ਕੇਸ ਚ ਵੀ ਵਿਆਹੀ ਦੇ ਭੱਜ ਜਾਣ ਜਾਂ ਕੁੜੀ ਵੱਲੋਂ ਤਲਾਕ ਲੈਣ ਦਾ ਕਾਰਨ ਮੁੰਡੇ ਦੀ ਨਾਮਰਦਗੀ ਦੱਸ ਦਿੰਦੇ ਹਨ । ਕਿਤੇ ਉਸ ਨਾਲ ਵੀ ਇੰਝ ਤਾਂ ਨਹੀਂ ਹੋਏਗਾ ।
ਤੇ ਉਸਨੂੰ ਸਾਰੀਆਂ ਗੱਲਾਂ ਮਨ ਚ ਕੱਢਣ ਲਈ ਇੱਕ ਜ਼ਹਿਰ ਦਾ ਘੁੱਟ ਭਰ ਲੈਣ ਦੀ ਸੋਚੀ । ਜੇ ਕਿਤੇ ਉਹ ਚੰਨੋ ਤੇ ਨਰਿੰਦਰ ਦਾ ਮੇਲ ਕਰਾ ਦੇਵੇ ਤਾਂ ਸ਼ੱਕ ਵੀ ਖਤਮ ਹੋ ਜਾਏਗਾ ਚੰਨੋ ਦਾ ਕਿਤੇ ਦੌੜ ਜਾਣ ਤੋਂ ਵੀ ਬਚੂ । ਘੱਟ ਤੋਂ ਘਟ ਉਸਨੂੰ ਪਤਾ ਹੋਊ ਕਿ ਚੰਨੋ ਕਿਸ ਨਾਲ ਹੈ ਤੇ ਚੰਨੋ ਦੀ ਬਾਕੀ ਰਹਿੰਦੀ ਜਵਾਨੀ ਨੂੰ ਵੀ ਉਹ ਨਹੀਂ ਸੀ ਚਾਹੁੰਦਾ ਕਿ ਰੋਲ ਦੇਵੇ । 
ਉਸਨੇ ਸੁਣਿਆ ਸੀ ਕਿ ਬਾਹਰਲੇ ਮੁਲਕਾਂ ਚ ਕਈ ਸਾਲਾਂ ਦੀਆਂ ਵਿਆਹੇ ਮਰਦ ਤੇ ਔਰਤ ਆਪਣੇ ਪਾਰਟਨਰ ਤੋਂ ਸੰਤੁਸ਼ਟ ਨਾ ਹੋਕੇ ਤਲਾਕ ਲੈ ਰਹੇ ਹਨ । ਵੱਡੇ ਸ਼ਹਿਰਾਂ ਚ ਵੀ ਇਹ ਚਲਣ ਪੁੱਜ ਗਿਆ ਸੀ । ਕੀ ਪਤਾ ਕਦੋ ਪਿੰਡਾਂ ਚ ਆ ਜਾਏ ।
ਉਸ ਦਿਨ ਬੱਚਿਆਂ ਨੂੰ ਜਲਦੀ ਨਾਲ ਸੁਲਾਕੇ ਉਸਨੇ ਆਪਣੇ ਕਮਰੇ ਚ ਆ ਕੇ ਚੰਨੋ ਨੂੰ ਆਪਣੇ ਨਾਲ ਕੱਸ ਲਿਆ । ਚੰਨੋ ਪਹਿਲ਼ਾਂ ਤਾਂ ਉਸਦੇ ਨਾਲ ਪਿਛਲੇ ਐਨੇ ਅਨੁਭਵ ਤੋਂ ਤੰਗ ਸੀ ਤਾਂ ਕੋਈ ਸਾਥ ਨਾ ਦਿੱਤਾ ਪਰ । ਛੇਤੀ ਹੀ ਉਸਦੀਆਂ ਹਰਕਤਾਂ ਤੋਂ ਤੰਗ ਆ ਗਈ ਤੇ ਆਪਣੇ ਆਪ ਨੂੰ ਉਸਦੀਆਂ ਹੀ ਬਾਹਾਂ ਦੇ ਹਵਾਲੇ ਕਰ ਦਿੱਤਾ । ਉਸਨੂੰ ਨਗਨ ਕਰ ਆਪਣੀਆਂ ਬਾਹਾਂ ਤੋਂ ਅਲਗ ਕਰਕੇ ਉਸਨੇ ਕਿਹਾ ,ਕੱਪੜੇ ਨਾ ਪਾਂਈ ।ਮੈਂ ਹੁਣੇ ਆਇਆ । ਬਿਜਲੀ ਦੇ ਉਸ ਅਧੂਰੇ ਜਿਹੇ ਚਾਨਣ ਚ ਸਿਰਹਾਣੇ ਤੇ ਸਿਰ ਰੱਖਕੇ ਉਹ ਉਵੇਂ ਹੀ ਪਈ ਸੀ । ਇੰਝ ਆਪਣੇ ਖਿਆਲਾਂ ਚ ਕਿ ਉਸਨੂੰ ਕਮਰੇ ਚ ਆਈਆਂ ਪੈੜਾਂ ਵੀ ਉਦੋਂ ਸੁਣੀਆਂ ਜਦੋਂ ਕਮਰੇ ਦਾ ਦਰਵਾਜਾ ਭੇੜ ਦਿੱਤਾ । 
ਜਿਉਂ ਹੀ ਊਹਨੇ ਪਾਸਾ ਪਲਟ ਕੇ ਦੇਖਿਆ ਤਾਂ ਉਹ ਇੱਕ ਦਮ ਘਬਰਾ ਗਈ । ਜੀਤ ਦੇ ਨਾਲ ਹੀ ਨਰਿੰਦਰ ਖੜਾ ਸੀ ਤੇ ਦੋਂਵੇਂ ਉਸ ਵੱਲ ਇਕਟੱਕ ਝਾਕ ਰਹੇ ਸੀ । ਉਹਨੂੰ ਕੁਝ ਵੀ ਸਮਝ ਨਾ ਲੱਗਾ ।
ਉਸਨੇ ਆਪਣੇ ਆਪ ਨੂੰ ਬੈੱਡ ਦੀ ਚਾਦਰ ਨਾ ਢੱਕਣ ਦੀ ਕੋਸ਼ਿਸ਼ ਕਰਦੇ ਹੋਏ ਪੁੱਛਿਆ “ਇਹ ਕੀ ?”
ਜੀਤ ਨੇ ਸਿਰ ਝਕਾਉਂਦੇ ਹੋਏ ਕਿਹਾ ,”ਅੱਜ ਤੋਂ ਬਾਅਦ ਤੂੰ ਮੇਰੇ ਨਾਲ ਨਹੀਂ ਨਰਿੰਦਰ ਨਾਲ ਸੌਵੇਂਗੀ ।” ਮੈਂ ਹੁਣ ਕਿਸੇ ਔਰਤ ਦੇ ਕਾਬਿਲ ਨਹੀਂ ਰਿਹਾ ।”
ਚੰਨੋ ਨਾ ਰੋ ਪਾ ਰਹੀ ਸੀ ਨਾ ਗ਼ੁੱਸਾ ਸਿਰਫ ਡੁਸਕ ਰਹੀ ਸੀ । ਉਹ ਨਰਿੰਦਰ ਵੱਲ ਦੇਖਕੇ ਬੋਲੀ “ਇਹ ਤਾਂ ਪਾਗਲ ਹੈ ਤੂੰ ਕਿਉ ਇਹਦੇ ਮਗਰ ਲੱਗ ਇੱਥੇ ਆ ਗਿਆ । ਮੈਂ ਮਰ ਜਾਵਾਂਗੀ ਪਰ ਕਿਸੇ ਗੈਰ ਮਰਦ ਨਾਲ ਬਿਸਤਰ ਸਾਂਝਾ ਨਹੀਂ ਕਰਾਗੀ । ਤੂੰ ਚਲਾ ਜਾ “
ਨਰਿੰਦਰ ਦੇ ਬੋਲਣ ਤੋਂ ਪਹਿਲ਼ਾਂ ਹੀ ਜੀਤ ਬੋਲਿਆ ,” ਮੈਂ ਬੜੀ ਮੁਸ਼ਕਿਲ ਨਾਲ ਇਸਨੂੰ ਮਨਾਇਆ ਹੈ , ਆਪਣੇ ਘਰ ਦੀ ਗੱਲ ਏ ਘਰ ਚ ਰਹੂਗੀ ,” ਮੈਂ ਨਹੀਂ ਚਾਹੁੰਦਾ ਕਿ ਮੇਰੀ ਨਾਮਰਦੀ ਕਰਕੇ ਇਹ ਘਰ ਬਰਬਾਦ ਹੋਵੇ ਤੇ ਏਥੇ ਹੋਰ ਲੋਕੀ ਕੰਧਾਂ ਟੱਪਣ ,ਜਾਂ ਤੂੰ ਇਸ ਨਾਲ ਸੌਂਵੇਗੀ ਜਾਂ ਮੇਰਾ ਮਰੇ ਦਾ ਮੂੰਹ ਦੇਖੇਗੀ ।” ਉਹ ਗੁੱਸੇ ਨਾਲ ਕੰਬਦਾ ਇੱਕ ਪਾਸੇ ਪਈ ਕੁਰਸੀ ਤੇ ਬੈਠ ਗਿਆ। 
ਚੰਨੋ ਨੂੰ ਉਸਦੀਆਂ ਅੱਖਾਂ ਚ ਸੱਚਮੁਚ ਇੱਕ ਸੱਚ ਵਰਗੀ ਧਮਕੀ ਨਜਰ ਆਈ । ਉਹ ਨਾ ਇਸ ਵੇਲੇ ਕਿਸੇ ਵੀ ਪਾਸੇ ਜੋਗੀ ਨਹੀਂ ਸੀ । ਕੀ ਕਰੇ ਕਿੰਝ ਇਸ ਸਭ ਨੂੰ ਹੋਣ ਤੋਂ ਰੋਕੇ ।
ਨਰਿੰਦਰ ਬੋਲਿਆ” ਜੇ ਕੱਲ ਨੂੰ ਲੋਕਾਂ ਨੂੰ ਪਤਾ ਲੱਗਾ ਫਿਰ ? “
ਜੀਤ ਗਰਜਿਆ ,” ਮੈਂ ਆਪੇ ਦੇਖੁ ਲੋਕਾਂ ਨੂੰ ਖਿਹੜਾ ਭੈ …. ਕਹਿੰਦਾ ।”ਤੂੰ ਪੈ ਇਹਦੇ ਨਾਲ । “ਚੰਨੋ ਸਿਰਫ ਡੁਸਕ ਰਹੀ ਸੀ ।
ਉਹਨਾਂ ਦੀ ਨਾ ਨੁੱਕਰ ਤੇ ਰੋਕਦੇ ਵੀ ਜੀਤ ਨੇ ਦੋਵਾਂ ਨੂੰ ਉਸੇ ਬੈੱਡ ਤੇ ਧੱਕ ਦਿੱਤਾ ਤੇ ਜਿਵੇਂ ਵੀ ਉਹਨਾਂ ਤੇ ਖੁਦ ਦੀ ਮਰਜ਼ੀ ਨਾਲ ਸਭ ਕਰਨ ਲਈ ਥੋਪਦਾ ਰਿਹਾ ।
ਨਰਿੰਦਰ ਸ਼ਾਇਦ ਘਰ ਤੋਂ ਹੀ ਤਿਆਰ ਹੋਕੇ ਆਇਆ ਸੀ । ਜੀਤ ਉਸਨੂੰ ਕਈ ਦਿਨ ਤੋਂ ਸਮਝਾ ਸਮਝਾ ਮਨਾ ਰਿਹਾ ਸੀ । ਪਹਿਲਾਂ ਤਾਂ ਉਹਨੂੰ ਲੱਗਾ ਕਿ ਸ਼ਾਇਦ ਉਸ ਤੇ ਚੰਨੋ ਤੇ ਸ਼ੱਕ ਕਰਕੇ ਇੰਝ ਹੈ । ਫਿਰ ਉਹ ਰੋ ਕੇ ਉਸਦੀਆਂ ਮਿੰਨਤਾਂ ਕਰਨ ਲੱਗਾ । ਜਦੋਂ ਉਸਨੂੰ ਪਤਾ ਲੱਗਾ ਕਿ ਉਹ ਸੱਚ ਕਹਿ ਰਿਹਾ ਤਾਂ ਜਿਵੇਂ ਖੁਦ ਤੇ ਯਕੀਨ ਨਹੀਂ ਸੀ । ਚੰਨੋ ਵਰਗੀ ਸੋਹਣੀ ਔਰਤ ਉਸ ਕੋਲ ਇਹ ਸੋਚਕੇ ਸੱਚ ਨਹੀਂ ਸੀ ਆ ਰਿਹਾ । ਉਸਨੇ ਕਿੰਨੀ ਵਾਰ ਮੌਕੇ ਬਣਾਉਣ ਦੀ ਕੋਸ਼ਿਸ ਕੀਤੀ ਸੀ । ਪਰ ਚੰਨੋ ਦਾ ਕੋਈ ਰਿਸਪਾਂਸ ਨਾ ਹੋਣ ਕਰਕੇ ਤੇ ਉਸਦੇ ਆਪਣੇ ਡਰ ਕਰਕੇ ਉਹ ਕਿਸੇ ਵੀ ਪਾਰ ਨਾ ਪਹੁੰਚ ਸਕਿਆ ।
ਉਹ ਚੰਨ ਨੂੰ ਦੇਖ ਤਾਂ ਸਕਦਾ ਸੀ ਪਰ ਛੂਹ ਨਹੀਂ ਸੀ ਸਕਦਾ । ਤੇ ਅੱਜ ਸਿੱਧਾ ਹੀ ਕਿਸੇ ਨੇ ਰਾਕੇਟ ਚ ਬਿਠਾ ਦਿੱਤਾ ਹੋਵੇ ਚੰਨ ਤੇ ਪਹੁੰਚਣ ਲਈ । ਪਰ ਆਪਣੀ ਸੇਫਟੀ ਰੱਖਣਾ ਉਸਨੂੰ ਆ ਗਿਆ ਸੀ ਕਿਤੇ ਕੱਲ੍ਹ ਕਿਸੇ ਕੋਲ ਰੌਲਾ ਪੈ ਕੇ ਉਹਨੂੰ ਬਦਨਾਮ ਕਰਨ ਦੀ ਸਾਜਿਸ਼ ਨਾ ਹੋਵੇ ।
ਇਸ ਲਈ ਉਹ ਇੱਕ ਨਿੱਕਾ ਆਵਾਜ ਰਿਕਾਰਡਰ ਆਪਣੀ ਜੇਬ੍ਹ ਚ ਪਾ ਕੇ ਲਿਆਇਆ ਸੀ । 
ਤੇ ਇਹੋ ਟੇਪ ਰਿਕਾਰਡਰ ਚ ਰਿਕਾਰਡ ਹੋਈ ਆਵਾਜ ਪੰਚਾਇਤ ਚ ਗੂੰਜ ਉੱਠੀ ਸੀ ।ਜਦੋਂ ਚੰਨੋ ਤੇ ਨਰਿੰਦਰ ਨੇ ਫੈਸਲਾ ਕੀਤਾ ਸੀ ਕਿ ਉਹ ਆਪਣਾ ਅਲੱਗ ਘਰ ਵਸਾਉਣਗੇ ਇਹਨਾਂ ਬੱਚਿਆਂ ਸਮੇਤ । 
ਪੂਰੇ ਪਿੰਡ ਚ ਇੱਕ ਅਜੀਬ ਜਹੀ ਸ਼ਾਂਤੀ ਸੀ । ਮੁਸਕੜਿਆ ਹਾਸੀ ਸੀ ਤੇ ਨਰਿੰਦਰ ਦੀ ਕਿਸਮਤ ਨਾਲ ਰਸ਼ਕ ਵੀ ਕਿ ਉਹਨੂੰ ਮੁਫ਼ਤ ਚ ਐਨੀ ਜਾਨਦਾਰ ਔਰਤ ਮਿਲੀ ਸੀ ਤੇ ਉਸ ਨਾਲ ਹਮਦਰਦੀ ਕਿ ਸਾਰਾ ਕੁਝ ਇੱਕ ਸਾਲ ਕਰਨ ਮਗਰੋਂ ਕਿਉਂ ਉਸ ਬੁਢੀ ਹੋ ਰਹੀ ਜਨਾਨੀ ਮਗਰ ਲੱਗਾ ਨਵਾਂ ਵਿਆਹ ਹੀ ਕਰਵਾ ਲਵੇ ।
ਇਹੋ ਨਰਿੰਦਰ ਦੇ ਮਾਂ ਬਾਪ ਕਹਿ ਰਹੇ ਸੀ । ਪਰ ਹਲੇ ਵੀ ਦੋਂਵੇਂ ਇਸ ਗੱਲ ਤੇ ਅਡਿਗ ਸੀ । 
ਸਾਲ ਦੇ ਵਿੱਚ ਹੀ ਇੰਝ ਦੋ ਐਸੇ ਜਿਸਮ ਤੇ ਇਨਸਾਨ ਜੋ ਹੁਣ ਤੱਕ ਦੂਰ ਸੀ ਤੇ ਚੰਨੋ ਜੋ ਉਸ ਪਹਿਲੀ ਰਾਤ ਤੱਕ ਜੀਤ ਲਈ ਵਫ਼ਾਦਾਰ ਸੀ ਉਸਦਾ ਇੰਝ ਬਦਲ ਜਾਣਾ ਹੈਰਾਨ ਤਾਂ ਕਰਦਾ ਹੈ । ਪਰ ਹੋਇਆ ਕਿਉ ਇਹ ਸ਼ਾਇਦ ਉਸਤੋਂ ਵੀ ਦਿਲਚਸਪ ਹੈ ।
ਚਲਦਾ 

( ਦੱਸੋ ਕਹਾਣੀ ਸਿਰਫ ਅਗਲੀ ਇੱਕ ਅਪਡੇਟ ਚ ਖਤਮ ਕਰ ਦਈਏ ਜਾਂ ਦੋ ਵਿੱਚ ਕੁਝ ਦੋਸਤ ਕਹਿ ਰਹੇ ਹਨ ਕਿ ਲੰਮੀ ਹੋ ਰਹੀ ਹੈ ਇਹ ਇੱਕ ਸੱਚੀ ਕਹਾਣੀ ਹੈ ਤੇ ਮੇਂ ਖੁਦ ਉਹਨਾਂ ਰਿਕਾਰਡ ਹੋਈਆਂ ਅਵਾਜ਼ਾਂ ਤੇ ਪੰਚਾਇਤ ਦੇ ਫੈਸਲੇ ਨੂੰ ਸੁਣਿਆ ਸੀ )