Tag Archives: ਚੰਨ

ਕਹਾਣੀ ਇਸ਼ਕ ਦੀ ਤਿਕੋਣ ਭਾਗ ਦੂਸਰਾ

ਜੀਤ ਵਿਆਹ ਕਰਵਾ ਕੇ ਅਖੀਰ ਰਾਣੋ ਨੂੰ ਆਪਣੇ ਘਰ ਲੈ ਆਇਆ । ਜੀਤ ਲਈ ਇਹ ਚਾਅ ਨਹੀਂ ਸੀ ਮੁੱਕ ਰਹੇ । ਤੇ ਅਖੀਰ ਉਹ ਰਾਤ ਵੀ ਆਈ ਜਿਸ ਦਿਨ ਦਾ ਹਰ ਨੌਜਵਾਨ ਦਿਲ ਨੂੰ ਇੰਤਜ਼ਾਰ ਹੁੰਦਾ । 
ਜੀਤ ਦੇ ਚਾਚੇ ,ਤਾਏ ਦੇ ਮੁੰਡੇ ਉਸਨੂੰ ਗੱਲਾਂ ਸਮਝਾਉਂਦੇ ਰਹੇ । ਜੀਤ ਕਿੰਨੀ ਦੁਨੀਆਂ ਘੁੰਮ ਚੁੱਕਾ ਸੀ ਉਸਨੂੰ ਕੀ ਨਹੀਂ ਸੀ ਪਤਾ । ਉਸਦੇ ਚਾਚੇ ਦੇ ਮੁੰਡੇ ਨੇ ਉਸਨੂੰ ਅਫ਼ੀਮ ਦੀ ਸੁਲਾਹ ਮਾਰੀ । ਕਿਤੇ ਪਹਿਲੀ ਰਾਤ ਘਬਰਾ ਨਾ ਜਾਏ ਤੇ ਐਵੇਂ ਲੱਤਾਂ ਕੰਬ ਜਾਣ ਸਾਰੀ ਉਮਰ ਲਈ ਘਰ ਵਾਲੀ ਨਾਲ ਅੱਖ ਨਾ ਮਿਲਾ ਸਕੇ ।
ਜੀਤ ਨੇ ਮਨ੍ਹਾ ਕਰ ਦਿੱਤਾ । ਇਹ ਹੱਥ ਪੈਰ ਲੱਤਾਂ ਓਦੋਂ ਕੰਬਦੇ ਹੁੰਦੇ ਜਦੋਂ ਤੁਸੀਂ ਅਣਜਾਣ ਹੋਵੋ ਇੱਕ ਦੂਸਰੇ ਨੂੰ ਸਮਝਦੇ ਤੇ ਜਾਣਦੇ ਨਾ ਹੋਵੋ । ਸਾਡਾ ਤੇ ਇੰਝ ਲਗਦਾ ਕਈ ਜਨਮਾਂ ਦਾ ਰਿਸ਼ਤਾ ।ਦੂਰ ਤੋਂ ਇੱਕ ਦੂਸਰੇ ਨੂੰ ਸਮਝਣ ਵਾਲਾ ਤਾਂ ਹੁਣ ਕੀ ਅਸੀਂ ਨਹੀਂ ਸਮਝਾਂਗੇ । ਉਸਨੇ ਮਨ ਚ ਸੋਚਿਆ । 
ਭਾਬੀਆਂ ਮਜਾਕ ਕਰਦੀਆਂ ਉਸਨੂੰ ਕਮਰੇ ਚ ਛੱਡ ਆਈਆਂ । ਪੂਰੇ ਵਿਆਹ ਚ ਉਹਨੂੰ ਇੱਕ ਪਲ ਵੀ ਉਹਦਾ ਚਿਹਰਾ ਨਹੀਂ ਸੀ ਦਿਖਿਆ ।
ਤੇ ਜਦੋਂ ਹੁਣ ਉਸਨੇ ਘੁੰਡ ਹਟਾਇਆ ਤਾਂ ਜਿਵੇਂ ਸੱਚੀ ਚੰਨ ਉਸਦੇ ਵਿਹੜੇ ਆਣ ਉੱਤਰਿਆ ਹੋਵੇ । ਐਨੀ ਸੋਹਣੀ !! ਆਪਣੀ ਕਿਸਮਤ ਤੇ ਉਸਨੂੰ ਸੱਚੀ ਰਸ਼ਕ ਹੋ ਉੱਠਿਆ ।ਦੋਵਾਂ ਦੀਆਂ ਅੱਖਾਂ ਮਿਲੀਆਂ ਤਾਂ ਚੰਨੋ ਨੇ ਸ਼ਰਮਾ ਕੇ ਅੱਖਾਂ ਨੀਵੀਆਂ ਕਰ ਲਈਆਂ । ਉਹਦੀ ਇੱਕ ਟੱਕ ਤੱਕਣੀ ਨੂੰ ਉਹ ਝੱਲ ਨਾ ਸਕੀ ।
ਬਿਨਾਂ ਨਜਰਾਂ ਝਮਕਾਏ ਜੀਤ ਉਸ ਵੱਲ ਵੇਖਦਾ ਰਿਹਾ । ਜਦੋਂ ਤੱਕ ਉਸਦੀ ਨਜ਼ਰ ਥੱਕ ਨਾ ਗਈ । ਕਿੰਨੀ ਵਾਰ ਇੰਝ ਦੇਖਦੇ ਚੰਨੋ ਨੇ ਮੁੜ ਨਜਰਾਂ ਚੁੱਕ ਕੇ ਉਸ ਵੱਲ ਦੇਖਿਆ ਹਰ ਵਾਰ ਇੰਝ ਦੇਖਦੇ ਉਹ ਮੁੜ ਨਜਰਾਂ ਝੁਕਾ ਲੈਂਦੀ ।
“ਇੰਝ ਹੀ ਦੇਖਦੇ ਰਹੋਗੇ ?” ਚੰਨੋ ਨੇ ਕੰਬਦੀ ਆਵਾਜ਼ ਨਾਲ ਪੁੱਛਿਆ ।
ਜਿਵੇਂ ਜੀਤ ਦੀ ਜਾਗ ਖੁੱਲ੍ਹ ਗਈ ਹੋਵੇ ।ਤੇ ਉਹਨੂੰ ਕੁਝ ਯਾਦ ਆ ਗਿਆ ਹੋਵੇ । ਉਹ ਮਲੜਕੇ ਉੱਠਿਆ ਤੇ ਅਲਮਾਰੀ ਚ ਰੱਖਿਆ ਆਪਣਾ ਟਰੰਕ ਕੱਢ ਲਿਆਇਆ । ਇੱਕ ਇੱਕ ਕਰਕੇ ਸਾਰਾ ਸਮਾਨ ਕੱਢ ਕੱਢ ਬਾਹਰ ਰੱਖਣ ਲੱਗਾ । ਚੰਨੋ ਉਸ ਵੱਲ ਦੇਖਦੀ ਰਹੀ । ਹਰ ਸਮਾਨ ਦੇ ਨਾਲ ਨਾਲ ਉਹ ਦੱਸਦਾ ਜਾਂਦਾ ਕਿ ਕਿਹੜੀ ਚੀਜ਼ ਕਿਥੋਂ ਖਰੀਦ ਕੇ ਲਿਆਇਆ ਸੀ । ਸਾਰਾ ਕੁਝ ਉਸੇ ਬੈੱਡ ਤੇ ਖਿੱਲਰ ਗਿਆ । ਉਹ ਚਾਹੁੰਦਾ ਸੀ ਚੰਨੋ ਸਾਰਾ ਕੁਝ ਪਾਏ ਜੋ ਉਹ ਲੈ ਕੇ ਆਇਆ । ਉਸਨੇ ਚੰਨੋ ਦੇ ਲਾਲ ਸੂਹੀ ਫੁਲਕਾਰੀ ਨੂੰ ਉਤਾਰ ਕੇ ਉਸਨੇ ਆਪਣੀ ਲਿਆਂਦੀ ਸ਼ਾਲ ਦੁਆਲੇ ਦਿੱਤਾ । ਉਸਦੇ ਪਾਏ ਸੋਨੇ ਦੇ ਗਹਿਣੇ ਉਤਾਰ ਕੇ ਉਸਨੇ ਆਪਣੀਆਂ ਲਿਆਂਦੇ ਝੁਮਕੇ ਕੋਕੇ ਤੇ ਗਾਨੀ ਪਾ ਦਿੱਤੇ । 
ਦੋਵਾਂ ਦੇ ਰੰਗਾਂ ਚ ਫਰਕ ਸੀ ਪਰ ਦੋਵਾਂ ਚ ਚੰਨੋ ਦਾ ਹੁਸਨ ਪਹਿਲ਼ਾਂ ਨਾਲੋਂ ਜਿਆਦਾ ਚਮਕ ਰਿਹਾ ਸੀ । ਚੰਨੋ ਉਸਦੇ ਹਰ ਛੂਹ ਨਾ ਕੰਬ ਜਾਂਦੀ ਸੀ । ਤੇ ਜੀਤ ਇਸ ਕੰਬਣੀ ਨੂੰ ਮਹਿਸੂਸ ਕਰ ਸਕਦਾ ਸੀ । ਬਿਨਾਂ ਬੋਲੇ ਹੀ ਦੋਵਾਂ ਦੇ ਮਨ ਸਾਂਝੇ ਸੀ ।
ਆਪਣੇ ਪਾਏ ਗਹਿਣੇ ਤੇ ਫੁਲਕਾਰੀ ਜੀਤ ਨੇ ਖੁਦ ਹੀ ਉਤਾਰ ਦਿੱਤੀ । ਪਹਿਲੀ ਵਾਰ ਉਸਦੇ ਹੁਸਨ ਦੀ ਚਮਕ ਉਹਦੇ ਸਾਂਹਵੇ ਸੀ । ਕਮਰੇ ਚ ਜਗਦੀ ਰੋਸ਼ਨੀ ਦੀ ਵੱਡੀ ਟਿਊਬ ਬੰਦ ਕਰਕੇ ਮੱਧਮ ਰੋਸ਼ਨੀ ਦਾ ਬੱਲਬ ਜਗਾ ਲਿਆ । ਉਸ ਮੱਧਮ ਰੋਸ਼ਨੀ ਚ ਵੀ ਦੁਧੀਆ ਰੰਗ ਦਾ ਜਿਸਮ ਚਮਕ ਰਿਹਾ ਸੀ । ਜਿਉਂ ਜਿਉਂ ਉਸਦੇ ਹੱਥ ਚੰਨੋ ਦੇ ਬੱਝੇ ਕੱਪੜਿਆਂ ਨੂੰ ਖੋਲ੍ਹ ਰਹੇ ਸੀ ਤਿਉਂ ਤਿਉਂ ਦੋਵਾਂ ਦੇ ਸਾਹ ਉਲਝ ਰਹੇ ਸੀ । ਜਿੰਨੀਆਂ ਗੰਢਾਂ ਬੱਝੀਆਂ ਸੀ ਸਭ ਕੁਝ ਹੀ ਮਿੰਟਾਂ ਚ ਖੁੱਲ ਗਈਆਂ । ਬੱਦਲਾਂ ਦੇ ਪਿੱਛੇ ਲੁਕਿਆ ਚੰਨ ਜਿਵੇਂ ਅਚਾਨਕ ਬਾਹਰ ਆ ਗਿਆ ਹੋਵੇ ।ਕਮਰੇ ਚ ਰੋਸ਼ਨੀ ਪਹਿਲਾਂ ਨਾਲੋਂ ਜਿਵੇਂ ਵੱਧ ਗਈ ਹੋਵੇ । ਫਿਰ ਜਿਵੇਂ ਹੀ ਆਪਣੇ ਕੰਬਦੇ ਹੱਥਾਂ ਨਾਲ ਚੰਨੋ ਨੂੰ ਆਪਣੇ ਵੱਲ ਖਿੱਚ ਕੇ ਗਲ ਨਾਲ ਲਾਇਆ ਤਾਂ ਜਨਮਾਂ ਤੋਂ ਮਿਲਣ ਲਈ ਤਰਸਦੀਆਂ ਦੋ ਰੂਹਾਂ ਦਾ ਮੇਲ ਹੋ ਗਿਆ । ਦੋਵਾਂ ਦੇ ਜਿਸਮਾਂ ਦਾ ਇੱਕੋ ਰੰਗ ਸੀ ਦੋਵਾਂ ਦੇ ਜਿਸਮਾਂ ਦੀ ਇੱਕੋ ਧੜਕਣ ਸੀ ਦੋਵਾਂ ਦੇ ਸਾਹਾਂ ਦੀ ਇੱਕੋ ਰਫਤਾਰ ਸੀ ਦੋਵਾਂ ਦੇ ਜਿਸਮਾਂ ਦੀ ਇੱਕੋ ਜਰੂਰਤ ਸੀ ਦੋਂਵੇਂ ਹੀ ਜਿਸਮ ਇਸਨੂੰ ਸਮਝਦੇ ਸੀ ਜਾਣਦੇ ਸੀ । ਇੱਕ ਦੂਸਰੇ ਦੀ ਖੁਸ਼ਬੋ ਨੂੰ ਪਹਿਚਾਣਦੇ ਸੀ ਅੱਜ ਤੋਂ ਨਹੀਂ ਜਿਵੇਂ ਬਹੁਤ ਸਮੇਂ ਤੇ ਇਹੋ ਖੁਸ਼ਬੂ ਉਹਨਾਂ ਨੂੰ ਇੱਕ ਦੂਸਰੇ ਦੇ ਖਤਾ ਚੋ ਵੀ ਆਉਂਦੀ ਸੀ ਇਹੋ ਖ਼ੁਸ਼ਬੋ ਇੱਕ ਦੂਸਰੇ ਦੇ ਬੁੱਲਾਂ ਵਿਚੋਂ ਆਈ ਇਹੋ ਖੁਸ਼ਬੋ ਪਸੀਨੇ ਨਾਲ ਭਿੱਜੇ ਉਹਨਾਂ ਦੇ ਪਿੰਡੇ ਵਿਚੋਂ ਸੀ । ਇਹੋ ਖ਼ੁਸ਼ਬੂ ਜੀਤ ਦੀ ਜਿਸ ਹਿੱਸੇ ਤੇ ਵੀ ਚੰਨੋ ਨੂੰ ਚੁੰਮ ਰਿਹਾ ਸੀ ਓਥੋਂ ਆ ਰਹੀ ਸੀ । ਚੰਨੋ ਆਪਣੇ ਆਪ ਨੂੰ ਜੀਤ ਦੇ ਹਵਾਲੇ ਕਰ ਚੁੱਕੀ ਸੀ । ਨਾ ਉਸਨੂੰ ਪਤਾ ਸੀ ਕਿ ਕੀ ਕਰਨਾ ਨਾ ਉਹ ਕਰਨ ਦੇ ਕਾਬਿਲ ਹੀ ਰਹੀ ਸੀ । ਉਹ ਸਿਰਫ ਮਹਿਸੂਸ ਰਹੀ ਸੀ ਜੋ ਵੀ ਉਸ ਨਾਲ ਹੋ ਰਿਹਾ ਸੀ । ਇੱਕ ਇੱਕ ਪਲ ਆਪਣੇ ਦਿਮਾਗ ਚ ਟਿਕਾ ਰਹੀ ਸੀ ਇੱਕ ਇੱਕ ਸਾਹ ਨੂੰ ਪੜ੍ਹ ਰਹੀ ਸੀ ਇੱਕ ਇੱਕ ਚੁੰਮਣ ਅਨੰਦ ਲੈ ਰਹੀ ਸੀ । ਉਸਦੇ ਮਨ ਚ ਜਰਾ ਵੀ ਸੰਗ ਨਹੀਂ ਸੀ ਆਪਣੇ ਆਪ ਨੂੰ ਪੂਰਨ ਬੇਪਰਦ ਦੇਹ ਨੂੰ ਜੀਤ ਦੇ ਹਵਾਲੇ ਕਰ ਦੇਣ ਦਾ ਨਾ ਹੀ ਆਪਣੇ ਮੂੰਹੋ ਨਿਕਲਦੀ ਆਵਾਜ਼ ਦਾ ਨਾ ਤੇਜ ਸਾਹ ਉੱਖੜਨ ਦਾ । ਜਿਵੇਂ ਜੀਤ ਤੇ ਉਸਨੇ ਪਤਾ ਨਹੀਂ ਪਹਿਲ਼ਾਂ ਕਿੰਨੀਂ ਵਾਰ ਇਹ ਕਿਰਿਆ ਦੂਹਰਾ ਦਿਤੀ ਹੋਵੇ । ਤੇ ਅੱਜ ਮਹਿਜ਼ ਉਸੇ ਨੂੰ ਦੁਬਾਰਾ ਕਰ ਰਹੇ ਸੀ ।ਆਪਣੇ ਆਪ ਨੂੰ ਉਹ ਇਸ ਮੰਜਰ ਚ ਗੁਆਚਦੀ ਮਹਿਸੂਸ ਕਰਦੀ ਤਾਂ ਜੀਤ ਨੂੰ ਹੋਰ ਵੀ ਜੋਰ ਨਾਲ ਆਪਣੇ ਨਾਲ ਘੁੱਟ ਲੈਂਦੀ । ਉਸਨੂੰ ਬਿਨਾਂ ਛੂਹੇ ਆਪਣੇ ਸਰੀਰ ਦੇ ਹਰ ਹਿੱਸੇ ਦਾ ਹਾਲ ਪਤਾ ਸੀ ਕਿਥੋਂ ਉਬ ਕਿੱਕਰ ਦੇ ਕੰਡੇ ਵਾਂਗ ਸਖਤ ਸੀ ਤੇ ਕਿਥੋਂ ਮੱਖਣ ਵਾਂਗ ਨਰਮ । ਕਿਵੇਂ ਉਸਦੀਆਂ ਬਾਹਾਂ ਤੇ ਲੱਤਾਂ ਚ ਅਕੜਾ ਆ ਗਿਆ ਸੀ । ਉਵੇਂ ਹੀ ਜਿਵੇਂ ਪਹਿਲ਼ਾਂ ਵੀ ਬਹੁਤ ਵਾਰ ਜੀਤ ਦੇ ਖਿਆਲ ਨਾਲ ਹੋ ਜਾਂਦਾ ਸੀ ।ਬੱਸ ਅੱਜ ਪਹਿਲਾਂ ਨਾਲੋਂ ਜਿਆਦਾ ਸੀ । ਤੇ ਅੱਜ ਉਸਨੂੰ ਕੋਈ ਡਰ ਵੀ ਨਹੀਂ ਸੀ ਜਿਸਦੇ ਖਿਆਲਾਂ ਨਾਲ ਉਹ ਡਰ ਜਾਂਦੀ ਸੀ ਅੱਜ ਉਸੇ ਦੀਆਂ ਸੁਰੱਖਿਅਤ ਬਾਹਾਂ ਚ ਉਹ ਮਚਲ ਰਹੀ ਸੀ । ਉਸਨੇ ਜੀਤ ਨੂੰ ਬਾਹਾਂ ਚ ਜੋਰ ਨਾਲ ਘੁੱਟ ਲਿਆ । ਜੀਤ ਨੇ ਉਸਦੀ ਦੇਹ ਦੇ ਹਰ ਹਿੱਸੇ ਨੂੰ ਰੱਜ ਕੇ ਪਿਆਰਨ ਮਗਰੋਂ ਬਹੁਤ ਹੀ ਪਿਆਰ ਨਾਲ ਉਸਨੂੰ ਖੁਦ ਚ ਆਤਮਸਾਤ ਕਰਨ ਦੀ ਕੋਸ਼ਿਸ ਕੀਤੀ । ਪਹਿਲੇ ਮਿਲਣ ਤੇ ਦਰਦ ਦਾ ਇੱਕ ਸਦੀਆਂ ਪੁਰਾਣਾ ਨਾਤਾ ਹੈ । ਨਾ ਚਾਹੁੰਦੇ ਵੀ ਜੀਤ ਨੂੰ ਇਹ ਦਰਦ ਦੇਣਾ ਪੈਣਾ ਸੀ ਤੇ ਚੰਨੋ ਨੂੰ ਸਹਿਣਾ ।ਜੀਤ ਨੇ ਕਿਥੋਂ ਕੀ ਸਿਖਿਆ ਸੀ ਪਤਾ ਨਹੀਂ ਦੋਵਾਂ ਨੇ ਇੱਕ ਦੂਸਰੇ ਕਿੰਝ ਸਮਝ ਲਿਆ ਤੇ ਕਿੰਝ ਜਿਸ ਗੱਲ ਨੂੰ ਡਰਦੇ ਕਿੰਨੇ ਲੋਕਾਂ ਦੀਆਂ ਲੱਤਾਂ ਕੰਬ ਜਾਂਦੀਆਂ ਹਨ ਤੇ ਕਿੰਨੇ ਹੀ ਦਰਦ ਚ ਗੁਜ਼ਰਦੇ ਹਨ ।ਉਹ ਆਪਣੇ ਨਿਸ਼ਾਨ ਵੀ ਛੱਡ ਗਿਆ ਪਰ ਸ਼ਾਇਦ ਦਰਦ ਤੋਂ ਵੱਧ ਆਨੰਦ ਭਰੇ ਅਹਿਸਾਸ ਤੇ ਯਾਦਾਂ ਦੋਵਾਂ ਲਈ ਛੱਡ ਗਿਆ । ਕਿੰਨਾ ਸਹਿਜ ਮਿਲਣ ਸੀ ! ਸਭ ਦਰਦ ਕੁਝ ਹੀ ਮਿੰਟਾਂ ਚ ਕਿਤੇ ਭੁੱਲ ਗਿਆ ਸੀ । ਜੀਤ ਦੇ ਦਿਲ ਦਾ ਡਰ ਤੇ ਧੂੜਕੂ ਬੰਦ ਸੀ । ਗੂੰਜ ਸੀ ਤਾਂ ਦੋਵਾਂ ਦੇ ਸਾਹਾਂ ਦੀ ਜਿਸਮਾਂ ਦੀ ਤੇ ਅਵਾਜ਼ਾਂ ਦੀ । ਉਦੋਂ ਤੱਕ ਜਦੋਂ ਤੱਕ ਦੋਵੇਂ ਇੱਕ ਦੂਸਰੇ ਦੀਆਂ ਬਾਹਾਂ ਚ ਨਾ ਸਮਾ ਗਏ ਹੋਣ ਤੇ ਕਮਰੇ ਚ ਦਿਲ ਚ ਮਨ ਚ ਤੇ ਰੂਹ ਚ ਇੱਕ ਸਕੂਨ ਨਾ ਭਰ ਗਿਆ । 
ਤੇ ਇਹ ਸਕੂਨ ਕਿੰਨੀ ਵਾਰ ਉਸ ਰਾਤ ਟੁੱਟਿਆ ਤੇ ਕਿੰਨੀ ਵਾਰ ਆਉਣ ਵਾਲੇ ਕਿੰਨੇ ਹੀ ਕਈ ਸਾਲਾਂ ਚ । ਦੋਵਾਂ ਦਾ ਦਿਲ ,ਮਨ ਤੇ ਜਿਸਮ ਇੱਕ ਦੂਸਰੇ ਨੂੰ ਇੰਝ ਸਮਝਦਾ ਸੀ ਜਿਵੇਂ ਇੱਕ ਜਾਨ ਤੇ ਦੋ ਸਰੀਰ ਹੋਣ ।ਹਰ ਗੱਲ ਤੇ ਸਹਿਮਤੀ ਹਰ ਗੱਲ ਤੇ ਸਿਰਫ ਅੱਖ ਦੇ ਇਸ਼ਾਰੇ ਨਾਲ ਸਮਝ ਜਾਣਾ ।
ਚੰਨੋ ਦਾ ਸਮਾਂ ਉਦੋ ਔਖਾ ਲੰਘਦਾ ਜਦੋਂ ਉਹ ਗੱਡੀ ਲੈ ਕੇ ਮਹੀਨਾ ਮਹੀਨਾ ਨਾ ਮੁੜਦਾ । ਉਦੋਂ ਤੱਕ ਤਾਰਾਂ ਵਾਲੇ ਫੋਨ ਪਿੰਡਾਂ ਚ ਪਹੁੰਚ ਗਏ ਸੀ ਤੇ ਹਰ ਗਲੀ ਨੁੱਕਰ ਚ ਪੀ ਸੀ ਓ ਸੀ । ਜੀਤ ਨੇ ਘਰ ਫੋਨ ਲਗਵਾ ਦਿੱਤਾ ਤੇ ਖੁਦ ਦਿਨ ਚ ਕਈਵਾਰ ਜਿਥੇ ਵੀ ਹੁੰਦਾ ਗੱਲ ਕਰਦਾ । 
ਤੇ ਸਾਲ ਚ ਹੀ ਉਹਨਾਂ ਘਰ ਪਹਿਲ਼ਾਂ ਕੁੜੀ ਜਨਮੀ ਤੇ ਦੋ ਸਾਲ ਮਗਰੋਂ ਮੁੰਡਾ ਵੀ ਹੋਇਆ । ਦੋਵੇਂ ਬੱਚੇ ਜਿਵੇਂ ਦੋ ਨਿੱਕੇ ਐਨੇ ਸੋਹਣੇ ਕੇ ਲੋਕ ਅਸ਼ ਅਸ਼ ਕਰ ਉੱਠਦੇ । 5 ਸਾਲ ਚ ਵੀ ਉਹਨਾਂ ਦਾ ਪਿਆਰ ਅਜੇ ਵੀ ਪਹਿਲੇ ਨਾਲੋਂ ਜਿਆਦਾ ਸੀ ਇੱਕ ਦੂਸਰੇ ਦੀ ਜਰੂਰਤ ਉਸ ਤੋਂ ਵੀ ਜ਼ਿਆਦਾ ।

ਇਸ਼ਕ ਦੀ ਤਿਕੋਣ ਭਾਗ ਪੰਜਵਾਂ

ਚੰਨੋ ਨੇ ਪਲਟ ਕੇ ਪਿੱਛੇ ਵੇਖਿਆ ਤਾਂ ਜੀਤ ਨੂੰ ਵੇਖਕੇ ਉਹ ਮੁਸਕਰਾ ਪਈ। 
“ਐਸ ਵੇਲੇ ਆਹ ਸਾਰਾ ਕੁਝ ਸਹੀ ਨਹੀਂ , ਨਰਿੰਦਰ ਬੱਚਿਆਂ ਨੂੰ ਲੈ ਕੇ ਆ ਜਾਏਗਾ। ਬਾਹਰ ਦਾ ਦਰਵਾਜ਼ਾ ਖੁੱਲਾ ਹੈ. ਨਾਲੇ ਤੁਹਾਨੂੰ ਅਜੇ ਡਾਕਟਰ ਨੇ ਕੋਈ ਵੀ ਜ਼ੋਰ ਵਾਲਾ ਕੰਮ ਕਰਨ ਤੋਂ ਮਨਾ ਕੀਤਾ ਹੈ। ” ਚੰਨੋ ਨੇ ਬਾਲਟੀ ਚ ਪਾਣੀ ਛੱਡਦੇ ਹੋਏ ਕਿਹਾ। ਤੇ ਉਹਦੇ ਸਾਂਹਵੇਂ ਹੀ ਕੱਪੜੇ ਉਤਾਰਨ ਲੱਗੀ। ਜੀਤ ਨੇ ਉਸਨੂੰ ਬਾਹ ਤੋਂ ਖਿੱਚਕੇ ਆਪਣੀ ਹਿੱਕ ਨਾਲ ਘੁੱਟ ਲਿਆ। ਚੰਨੋ ਦੀ ਕਹੀ ਗੱਲ ਉਸਨੂੰ ਮਰਦਾਨਗੀ ਤੇ ਚੋਟ ਕਰਦੀ ਲੱਗੀ। 
“ਆਦਮੀ ਤੇ ਘੋੜਾ ਬਿਮਾਰ ਹੋ ਸਕਦੇ ਹਨ। ਪਰ ਬੁੱਢੇ ਨਹੀਂ ਹੁੰਦੇ। ” ਜੀਤ ਨੇ ਕਹਾਵਤ ਵਿੱਚ ਆਪਣੇ ਸ਼ਬਦ ਜੋੜਦੇ ਹੋਏ ਕਿਹਾ। ਚੰਨੋ ਦੇ ਮੱਥੇ ਨੂੰ ਚੁੰਮਦੇ ਤੇ ਆਪਣੇ ਨਾਲ ਘੁੱਟਦੇ ਹੋਏ ਕਿਹਾ। ਹਾਲਾਂਕਿ ਉਸਨੂੰ ਪਤਾ ਸੀ ਕਿ ਉਹ ਖੁਦ ਅਜਿਹਾ ਕੁਝ ਨਹੀਂ ਕਰਨ ਆਇਆ। ਮਹਿਜ਼ ਇਹ ਦੇਖਣ ਆਇਆ ਸੀ ਕੀਤੇ ਉਸਦੇ ਆਉਣ ਤੋਂ ਪਹਿਲਾਂ ਨਰਿੰਦਰ . ………ਕੁਝ ! 
ਚੰਨੋ ਨੂੰ ਆਪਣੇ ਨਾਲ ਉਸਨੇ ਇੰਝ ਘੁੱਟਿਆ ਕਿ ਉਸਦੀ ਹਿੱਕ ਨੂੰ ਆਪਣੀ ਹਿੱਕ ਨਾਲ ਲਾ ਕਿ ਮਹਿਸੂਸ ਕਰ ਸਕੇ ਤੇ ਸ਼ਾਇਦ ਉਸਦਾ ਸ਼ੱਕ ਕੁਝ ਘਟ ਜਾਏ। ਉਸਨੂੰ ਮਹਿਸੂਸ ਹੋਇਆ ਕਿ ਚੰਨੋ ਦਾ ਸਰੀਰ ਇੱਕ ਦਮ ਨਾਰਮਲ ਸੀ। ਉਸਦੇ ਛੂਹਣ ਤੇ ਘੁੱਟਣ ਮਗਰੋਂ ਬੇਸ਼ਕ ਉਹ ਉਸਦੇ ਵਿੱਚ ਆ ਰਹੇ ਬਦਲਾਅ ਮਹਿਸੂਸ ਕਰ ਸਕਦਾ ਸੀ। ਉਸਦਾ ਸ਼ੱਕ ਘਟਿਆ ਜਰੂਰ ਪਰ ਖ਼ਤਮ ਨਹੀਂ ਸੀ ਹੋਇਆ। ਉਸਨੇ ਚੰਨੋ ਨੂੰ ਉਂਝ ਹੀ ਚੁੰਮਣਾ ਜਾਰੀ ਰਖਿਆ ਬੇਹੱਦ ਧੱਕੇ ਨਾਲ ਉਸਦਾ ਬਿਲਕੁਲ ਵੀ ਮਨ ਨਹੀਂ ਸੀ ਅਜਿਹਾ ਕੁਝ ਵੀ ਕਰਨ ਦਾ। ਉਸਦੇ ਮਨ ਚ ਸਿਰਫ ਸ਼ੱਕ ਸੀ। ਆਪਣੇ ਹੀ ਹੱਥਾਂ ਨਾਲ ਉਸਨੇ ਚੰਨੋ ਦੇ ਪਾਏ ਕਪੜੇ ਉਤਾਰ ਦਿੱਤੇ। 
ਇੱਕ ਪਾਸੇ ਖੜਾ ਹੋ ਗਿਆ ਤੇ ਬੋਲਿਆ ” ਮਹੀਨੇ ਹੀ ਲੰਘ ਗਏ ਤੈਨੂੰ ਇੰਝ ਤੱਕੇ , ਅੱਜ ਮੁੜ ਤੈਨੂੰ ਇੰਝ ਆਪਣੇ ਸਾਂਹਵੇਂ ਦੇਖੇ ਦਿਲ ਭਰ ਕੇ ਦੇਖਣਾ ਚਾਹੁੰਦਾ ਹਾਂ। “
ਚੰਨੋ ਉਸਦੀਆਂ ਚੁਬਦੀਆਂ ਨਜਰਾਂ ਤੋਂ ਵੀ ਨਾ ਸ਼ਰਮਾਈ। ਐਨੇ ਵਰਿਆਂ ਚ ਕਿੰਨੇ ਹੀ ਪਲ ਉਹਨਾਂ ਨੇ ਇੱਕ ਦੂਸਰੇ ਨਾਲ ਕੱਢੇ ਸੀ। ਹੁਣ ਵੀ ਸ਼ਰਮ ਕਾਹਦੀ !
ਜੀਤ ਦੀਆਂ ਨਜਰਾਂ ਚੰਨੋ ਦੇ ਚਿਹਰੇ ਤੋਂ ਜਿਸਮ ਦੇ ਹਰ ਕੋਨੇ ਤੇ ਕੋਈ ਨਿਸ਼ਾਨ ਲੱਭ ਰਹੀਆਂ ਸੀ। ਉਸਨੂੰ ਕੋਈ ਨਿਸ਼ਾਨ ਨਾ ਦਿਸਿਆ। ਉਸਨੇ ਉਸਦੀ ਪਿੱਠ ਘੁਮਾ ਕੇ ਫਿਰ ਤੋਂ ਉੱਪਰ ਤੇ ਨੀਚੇ ਕਈ ਵਾਰ ਦੇਖਿਆ। ਪਰ ਕਿਤੇ ਇੱਕ ਉਂਗਲੀ ਦਾ ਵੀ ਨਿਸ਼ਾਨ ਨਹੀਂ ਸੀ। ਚੰਨੋ ਦਾ ਸਫੇਦ ਪਿੰਡਾ ਚੰਨ ਤੋਂ ਵੀ ਕਿਤੇ ਵੱਧ ਬੇਦਾਗ ਸੀ। 
ਉਸਦੇ ਬੇਦਾਗ ਪਿੰਡੇ ਨੂੰ ਵੇਖ ਜੀਤ ਦੇ ਮਨ ਚੋਂ ਸ਼ੱਕ ਦੇ ਸਾਰੇ ਦਾਗ ਧੁਲ ਗਏ। 
“ਚੱਲ ਹੁਣ ਤੂੰ ਨਹਾ ਲੈ , ਬਾਕੀ ਫੇਰ ਸਹੀ ” ਜੀਤ ਉਸਨੂੰ ਕਹਿ ਕੇ ਬਾਹਰ ਨਿਕਲਣ ਲੱਗਾ। ਪਰ ਕਈ ਮਹੀਨੇ ਤੋਂ ਦੱਬੀ ਲਾਟ ਨੂੰ ਕੋਈ ਤੀਲੀ ਲਾ ਕੇ ਜਾ ਸਕਦਾ ?ਚੰਨੋ ਉਸਦੀ ਛੋਹ ਚੁੰਮਣ ਤੇ ਹੱਥਾਂ ਦੀ ਬੇਦਰਦੀ ਨਾਲ ਲਟਲਟ ਬਲ ਰਹੀ ਸੀ। 
ਚੰਨੋ ਨੇ ਉਸਦਾ ਹੱਥ ਪਕੜ ਲਿਆ। ਤੇ ਆਪਣੇ ਵੱਲ ਖਿੱਚ ਲਿਆ ਤੇ ਕਿਹਾ , “ਤੁਸੀਂ ਤਾਂ ਮੈਨੂੰ ਵੇਖ ਲਿਆ। ਹੁਣ ਵੇਖਣ ਦੀ ਵਾਰੀ ਮੇਰੀ ਏ “.
ਤੇ ਉਸਨੂੰ ਦੀਵਾਰ ਨਾਲ ਖਿਸਕਾ ਉਸਦੀ ਸ਼ਰਟ ਦੇ ਬਟਨ ਖੋਲ੍ਹਣ ਲੱਗੀ। 
ਜੀਤ ਦਾ ਧਿਆਨ ਭਰ ਗਈ ਬਾਲਟੀ ਤੇ ਉਸਤੋਂ ਬਾਹਰ ਡੁੱਲ੍ਹਦੇ ਪਾਣੀ ਵੱਲ ਦੇਖਿਆ। ਤੇ ਕਿਹਾ “ਚੰਨੋ , ਪਾਣੀ ਡੁੱਲ ਰਿਹਾ ਬਾਹਰ ਟੂਟੀ ਬੰਦ ਕਰ ਦੇ। “
ਚੰਨੋ ਉਸ ਪਾਸਿਓਂ ਬੇਧਿਆਨ ਹੋ ਚੁੱਕੀ ਸੀ। ਉਸਦਾ ਧਿਆਨ ਸਿਰਫ ਜੀਤ ਦੇ ਸਰੀਰ ਤੇ ਸੀ। ਉਹ ਬੋਲੀ 
” ਤੁਸੀਂ ਬਾਲਟੀ ਚੋਂ ਡੁੱਲਦੇ ਪਾਣੀ ਨੂੰ ਛੱਡੋ ਤੇ ਮੇਰੇ ਤੇ ਧਿਆਨ ਕਰੋ। “.
ਉਸਨੇ ਦੇਖਿਆ ਕਿਵੇਂ ਕੱਚ ਨੇ ਜੀਤ ਦੇ ਸ਼ਰੀਰ ਤੇ ਨਿਸ਼ਾਨ ਛੱਡ ਦਿੱਤੇ ਸੀ। ਤੇ ਉਸਦੇ ਦੁੱਗਣੇ ਜੁੱਸੇ ਦਾ ਸਰੀਰ ਉਸਤੋਂ ਅੱਧਾ ਰਹਿ ਗਿਆ ਸੀ। ਪਰ ਉਸਦਾ ਪਿਆਰ ਉਸ ਨਾਲ ਪਹਿਲਾਂ ਤੋਂ ਵਧਿਆ ਹੀ ਸੀ। ਤੇ ਛੇ ਮਹੀਨੇ ਤੋਂ ਵੱਧ ਜਿਸਮਾਂ ਦੀ ਦੂਰੀ ਉਸਨੂੰ ਕਦੇ ਬਹੁਤੀ ਮਹਿਸੂਸ ਨਹੀਂ ਸੀ ਹੋਈ। ਉਸਦੀਆਂ ਅੱਖਾਂ ਤੇ ਉਸਦੇ ਹੱਥਾਂ ਤੇ ਸਿਰ ਨੂੰ ਸਹਿਲਾ ਕੇ ਹੀ ਉਸਦੇ ਸਾਰੇ ਚਾਅ ਪੂਰੇ ਹੁੰਦੇ ਰਹੇ ਸੀ। ਤੇ ਅੱਜ ਜੀਤ ਦੀ ਉਸ ਛੋਹ ਨੇ ਤੇ ਚੁੰਮਣਾਂ ਨੇ ਮੁੜ ਉਸਨੂੰ ਇੰਝ ਭੜਕਾ ਦਿੱਤਾ ਜਿਵੇਂ ਇੱਕ ਅੰਦਰ ਭਾਂਬੜ ਮਚਦਾ ਹੋਵੇ। 
ਅਗਲੇ ਪਲਾਂ ਚ ਜੀਤ ਉਸਦੇ ਸਾਂਹਵੇਂ ਬਿਲਕੁਲ ਉਸਦੇ ਵਾਂਗ ਹੀ ਖੜਾ ਹੋ ਗਿਆ। . ਪਰ ਉਸਤੋਂ ਬਿਲਕੁਲ ਉਲਟ ਪਾਸੇ ਜਿਵੇਂ ਇੱਕ ਪਾਸੇ ਪੂਰਨ ਅੱਗ ਤੇ ਦੂਸਰੇ ਪਾਸੇ ਬਰਫ ਤੋਂ ਵੱਧ ਠੰਡਕ। ਜਜੀਤ ਦੇ ਸ਼ਰੀਰ ਚ ਭੋਰਾ ਭਰ ਵੀ ਹਰਕਤ ਨਹੀਂ ਸੀ। ਚੰਨੋ ਨੇ ਉਸਦੇ ਵੱਲ ਨਜਰਾਂ ਭਰਕੇ ਦੇਖਿਆ ਤਾਂ ਜੀਤ ਨੇ ਨਜਰਾਂ ਘੁਮਾ ਲਈਆਂ। ਚੰਨੋ ਨੇ ਉਸਨੂੰ ਆਪਣੀਆਂ ਬਾਹਾਂ ਚ ਘੁਟਿਆ ਤੇ ਬੇਹਿਸਾਬ ਚੁੰਮਿਆ। ਪਰ ਜੀਤ ਉਂਝ ਹੀ ਸ਼ੀਤ। ਚੰਨੋ ਨੇ ਹਰ ਕੋਸ਼ਿਸ਼ ਕੀਤੀ ਜੋ ਉਹ ਕਰ ਸਕਦੀ ਸੀ ਪਰ ਸਭ ਬੇਕਾਰ। ਸਿਰਫ ਉਸਨੂੰ ਛੋਹਣ ਮਗਰੋਂ ਕੋਲੇ ਵਾਂਗ ਬਲ ਉੱਠਦਾ ਜੀਤ ਹਲੇ ਵੀ ਉਂਝ ਹੀ ਸੀ। ਕਿ ਆਦਮੀ ਤੇ ਘੋੜੇ ਵਾਲੀ ਕਹਾਵਤ ਝੂਠੀ ਪੈ ਗਈ ਸੀ ?
ਐਨੇ ਨੂੰ ਬਾਹਰੋਂ ਨਰਿੰਦਰ ਤੇ ਬੱਚਿਆਂ ਦੇ ਆਣ ਦੀ ਅਵਾਜ ਪਈ। ਜੀਤ ਕਪੜੇ ਪਾ ਬਾਹਰ ਆ ਗਿਆ। ਨਰਿੰਦਰ ਬੱਚਿਆਂ ਨਾਲ ਚੁੱਲ੍ਹੇ ਦੇ ਕੋਲ ਡਾਹੇ ਮੰਜੇ ਤੇ ਗੱਲੀਂ ਲੱਗਾ ਸੀ। ਉਸਨੂੰ ਵੇਖ ਉੱਠ ਖੜਿਆ ਤੇ ਬੱਚੇ ਉਸ ਨਾਲ ਚਿੰਬੜ ਗਏ। ਉਹਨਾਂ ਨੂੰ ਇੰਝ ਪਿਆਰ ਕਰਦੇ ਉਸਦੀਆਂ ਅੱਖਾਂ ਚ ਹੰਝੂ ਆ ਗਏ। ਉਹਨਾਂ ਦੇ ਕਰਕੇ ਹੰਝੂ ਆਏ ਜਾਂ ਚੰਨੋ ਦੇ ਸਾਹਮਣੇ ਕਮਜ਼ੋਰ ਪਏ ਜਾਣ ਕਰਕੇ ਉਸਨੂੰ ਨਹੀਂ ਸੀ ਪਤਾ। ਉਸਨੂੰ ਲੱਗਾ ਜਿਸ ਬੇਇੱਜਤੀ ਦੀ ਗੱਲ ਉਸਦੇ ਪਰਿਵਾਰ ਵਾਲੇ ਉਸਦੀ ਪਹਿਲੀ ਰਾਤ ਨੂੰ ਕਰ ਰਹੇ ਸੀ ਅੱਜ ਉਸਨੂੰ ਮਹਿਸੂਸ ਹੋਈ। 
ਨਰਿੰਦਰ ਉੱਠ ਕੇ ਚਲਾ ਗਿਆ ਸੀ। ਚੰਨੋ ਨੇ ਰੋਟੀ ਪਕਾਈ ਤੇ ਉਹਦੇ ਨਾਲ ਤੇ ਬੱਚਿਆਂ ਨਾਲ ਬੈਠ ਕੇ ਖਾਣ ਲੱਗੀ। ਜੀਤ ਨਜਰਾਂ ਝੁਕਾ ਕੇ ਰੋਟੀ ਖਾਂਦਾ ਰਿਹਾ ਪਰ ਉਸਦੇ ਬੁਰਕੀ ਜਿਵੇਂ ਉਸਦੇ ਅੰਦਰ ਨਾ ਜਾ ਰਹੀ ਹੋਵੇ। ਵਿਹੜੇ ਚ ਮੰਜਾ ਡਾਹ ਕੇ ਉਹ ਓਥੇ ਹੀ ਸੌਂ ਗਏ। ਚੰਨੋ ਉਸਦੇ ਵਿਗੜੇ ਮਨ ਨੂੰ ਸਮਝ ਗਈ ਸੀ। 
ਬੱਚਿਆਂ ਦੇ ਸੌਂਦੇ ਹੀ ਉਹ ਉਸਦੇ ਹੀ ਮੰਜੇ ਤੇ ਆ ਗਈ। ਉਸਨੂੰ ਬਾਂਹ ਤੇ ਛਾਤੀ ਚ ਜਗਾਹ ਬਣਾ ਕੇ ਆਪਣਾ ਸਿਰ ਟਿਕਾ ਦਿੱਤਾ। 
ਬੜੇ ਹੀ ਹੌਲੀ ਸ਼ਬਦਾਂ ਚ ਉਹ ਬੁੜਬੁੜਾਈ ,” ਐਕਸੀਡੈਂਟ ਤੇ ਕਮਜ਼ੋਰੀ ਕਰਕੇ ਇੰਝ ਹੋ ਜਾਂਦਾ , ਕੁਝ ਵੇਲੇ ਚ ਬਾਕੀ ਸਭ ਠੀਕ ਹੋ ਹੀ ਜਾਉਗਾ। ਇੰਝ ਮੂੰਹ ਸਿੱਟ ਤੇ ਕਿਓਂ ਮਨ ਨੂੰ ਉਦਾਸ ਕਰ ਰਹੇਂ ਹੋ। ਬਾਕੀ ਅਗਲੀ ਵਾਰ ਡਾਕਟਰ ਕੋਲ ਦਵਾਈ ਲਈ ਗਏ ਤਾਂ ਇਹ ਵੀ ਦੱਸ ਦਿਓ। ਸ਼ਾਇਦ ਅਜੇ ਦਵਾਈ ਕਰਕੇ ਇੰਝ ਹੈ। ਤੇ ਮੈਨੂੰ ਇਸ ਸਭ ਦੀ ਜਰੂਰਤ ਵੀ ਨਹੀਂ ਬੱਸ ਮੈਂ ਤਾਂ ਇੰਝ ਹੀ ਹਮੇਸ਼ਾ ਤੁਹਾਡੇ ਨਾਲ ਰਹਿ ਸਕਦੀ ਹਾਂ। ਮਹਿਜ਼ ਤੁਹਾਡੇ ਬਾਹਾਂ ਦੇ ਇਸ ਨਿੱਘ ਚ। 
ਜੀਤ ਦਾ ਮਨ ਸ਼ੱਕ ਕਰਕੇ ਹੋਏ ਪਛਤਾਵੇ ਤੇ ਆਪਣੇ ਆਪ ਦੇ ਇੰਝ ਮਰਦ ਨਾ ਰਹਿਣ ਦੇ ਖਦਸ਼ੇ ਨਾਲ ਦੁੱਖ ਨਾ ਭਰਿਆ ਹੋਇਆ ਸੀ ਪਰ ਚੰਨੋ ਦੇ ਸ਼ਬਦਾਂ ਨੇ ਉਸਦੇ ਮਨ ਨੂੰ ਧਰਵਾਸ ਦਿੱਤੀ। ਉਸਨੂੰ ਚੰਨੋ ਦੇ ਨਿਰਛਲ ਤੇ ਬੇ ਹਿਸਾਬ ਪਿਆਰ ਤੇ ਖੁਦ ਨੂੰ ਕੁਰਬਾਨ ਕਰ ਦੇਣ ਦਾ ਖਿਆਲ ਆਇਆ। ਪਤਾ ਨਹੀਂ ਉਸਨੇ ਕਿੰਨੇ ਕੁ ਪੁੰਨ ਕੀਤੇ ਹੋਣਗੇ ਜੋ ਉਸਨੂੰ ਚੰਨੋ ਦਾ ਸਾਥ ਮਿਲਿਆ। 
ਉਸਨੇ ਚੰਨੋ ਦੇ ਮੱਥੇ ਨੂੰ ਚੁੰਮਕੇ ਆਪਣੇ ਨਾਲ ਘੁੱਟਿਆ। ਤੇ ਬੋਲਿਆ , “ਮੇਰੀ ਹੀ ਗਲਤੀ ਹੈ ਮੈਨੂੰ ਪੂਰੀ ਤਰ੍ਹਾਂ ਕਮਜ਼ੋਰੀ ਦੂਰ ਹੁੰਦੇ ਤੱਕ ਇਸ ਸਭ ਦੀ ਕੋਸ਼ਿਸ਼ ਕਰਕੇ ਆਪਣੇ ਮਨ ਤੇ ਭਾਰ ਨਹੀਂ ਸੀ ਵਧਾਉਣਾ ਚਾਹੀਦਾ। ਪਰ ਇੰਝ ਨਾ ਕਰਦਾ ਤਾਂ ਤੇਰੇ ਇਸ ਪਿਆਰ ਦੀ ਇੰਤਹਾ ਨੂੰ ਕਿੰਝ ਸਮਝਦਾ। ਜਰੂਰ ਹੀ ਅਗਲੀ ਵਾਰ ਡਾਕਟਰ ਨੂੰ ਦੱਸਾਗਾਂ ਤੇ ਇਸਦਾ ਹੱਲ ਨਿਕਲੇਗਾ ਤੇ ਅਸੀਂ ਉਵੇਂ ਹੀ ਘੁਲ ਮਿਲ ਕੇ ਪਿਆਰ ਕਰਾਗੇਂ। 
ਉਸਨੂੰ ਉਂਝ ਹੀ ਬਾਹਾਂ ਚ ਘੁੱਟ ਕੇ ਜੀਤ ਤੇ ਚੰਨੋ ਤਾਰਿਆਂ ਦੀ ਛਾਂ ਥੱਲੇ ਚੰਨ ਤੇ ਚਕੋਰ ਦੀ ਜੋੜੀ ਵਾਂਗ ਸੌਂ ਗਏ। ਭਰਵੀਂ ਗਰਮੀ ਦੇ ਮਹੀਨੇ ਚ ਵੀ ਇੱਕ ਦੂਸਰੇ ਦੇ ਜਿਸਮ ਚੋਂ ਉਹਨਾਂ ਨੂੰ ਗਰਮੀ ਨਹੀਂ ਸੀ ਲੱਗ ਰਹੀ। ਪਿਆਰ ਦਾ ਅਹਿਸਾਸ ਠੰਡ ਚ ਗਰਮੀ ਤੇ ਗਰਮੀ ਚ ਠੰਡ ਜੋ ਵਰਤਾ ਦਿੰਦਾ ਹੈ।

ਚਲਦਾ . …….