Tag Archives: ਗੈਰ

LGBTQ :ਭਖਦਾ ਮਸਲਾ

#LGBTQ

Image may contain: text


ਪੋਰਨ ਤੇ ਲਿਖਣ ਤੋਂ ਮਗਰੋਂ ਬਹੁਤ ਦੋਸਤਾਂ ਨੇ ਮੰਗ ਕੀਤੀ ਸੀ ਕਿ ਮੈਂ LGBTQ ਤੇ ਜਰੂਰ ਲਿਖਾਂ ਤੇ ਆਪਣੇ ਵਿਚਾਰ ਦਵਾਂ। ਮੇਰੇ ਵਿਚਾਰ ਇਸ ਚ ਮਾਅਨੇ ਨਹੀਂ ਰੱਖਦੇ ਕਿਉਂਕਿ ਬਹੁਤ ਕੁਝ ਸਾਡੇ ਵਿਚਾਰਾਂ ਤੋਂ ਬਿਨਾਂ ਵੀ ਸਮਾਜ ਚ ਮੌਜੂਦ ਹੁੰਦਾ ਲੁਕਵੇਂ ਰੂਪ ਵਿੱਚ ਵੀ ਤੇ ਸਪਸ਼ੱਟ ਵੀ ।

ਇਸ ਵਿਸ਼ੇ ਤੇ ਪਹਿਲੀ ਜੋ ਚੀਜ਼ ਲਿਖਾਗਾਂ ਉਹ ਹੈ ਕਿ ਆਖਿਰ ਇਹ ਸ਼ਬਦ #LGBTQ ਹੈ ਕੀ ?
L ਦਾ ਮਤਲਬ ਲੇਸਬੀਅਨ ਭਾਵ ਅਜਿਹੀ ਔਰਤ ਜੋ ਕਿਸੇ ਔਰਤ ਨਾਲ ਹੀ ਭਾਵਨਾਤਮਕ ਤੇ ਸਰੀਰਕ ਤੌਰ ਤੇ ਜੁੜੀ ਹੋਵੇ । ਤੇ ਉਸਨੂੰ ਕਿਸੇ ਵੀ ਮਰਦ ਚ ਕੋਈ ਇੰਟਰਸਟ ਨਾ ਹੋਵੇ । ਸਰੀਰਕ ਤੌਰ ਤੇ ਭਾਵਨਾਤਮਕ ਲੋੜਾਂ ਦੀ ਪੂਰਤੀ ਲਈ ਸਿਰਫ ਔਰਤ ਦੀ ਜਰੂਰਤ ਹੋਵੇ ।
G ਦਾ ਭਾਵ ਗੇ ਇਹ ਸ਼ਬਦ ਭਾਵੇਂ ਅਜਿਹੇ ਮਰਦਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਆਪਣੀਆਂ ਸਰੀਰਕ ਤੌਰ ਤੇ ਭਾਵਨਾਮਕ ਤੌਰ ਮਰਦ ਨਾਲ ਜੁੜੇ ਹੋਣ । ਪਰ ਹੁਣ ਇਸ ਨੂੰ ਔਰਤਾਂ ਵੀ ਸੇਮ ਸੈਕਸ ਸ਼ਬਦ ਲਈ ਵਰਤਦੀਆਂ ਹਨ । ਭਾਵ ਲੇਸਬੀਅਨ ਔਰਤਾਂ ਵੀ ਗੇ ਕਹਾਉਣਾ ਪਸੰਦ ਕਰਦੀਆਂ ਹਨ ।
B ਬਾਈ ਸੈਕਸੂਲ ਉਹ ਮਰਦ ਜਾਂ ਔਰਤਾਂ ਜੋ ਮਰਦ ਤੇ ਔਰਤ ਦੋਵਾਂ ਨਾਲ ਲੱਗਪੱਗ ਇੱਕੋ ਜਿਹੇ ਤੌਰ ਨਾਲ ਆਪਣੇ ਆਪ ਨੂੰ ਸੰਤੁਸ਼ਟ ਕਰ ਸਕਣ । ਭਾਵ ਆਪਣੀ ਸੰਤੁਸ਼ਟੀ ਲਈ ਸਿਰਫ ਵਿਰੋਧੀ ਲਿੰਗ ਤੇ ਨਿਰਭਰ ਨਹੀਂ । ਭਾਵ ਮਰਦ ਜਾਂ ਔਰਤ ਕਿਸੇ ਨਾਲ ਵੀ ਸਰੀਰਕ ਸਬੰਧ ਬਣਾ ਸਕਦੇ ਹਨ ।
T ਟ੍ਰਾਂਸਜੈਨਡਰ ਦਾ ਭਾਵ ਹਿਜੜੇ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਜਿਹੜੇ ਨਾ ਪੂਰੇ ਮਰਦ ਹੁੰਦੇ ਹਨ ਨਾ ਪੂਰੇ ਤੌਰ ਤੇ ਔਰਤਾਂ । ਮਰਦ ਤੇ ਔਰਤ ਦੇ ਵਿਚਕਾਰ ਕੁਝ ਹੁੰਦੇ ਹਨ । ਜਿਸ ਕਰਕੇ ਉਹਨਾਂ ਵਿੱਚ ਮਰਦ ਔਰਤ ਦੇ ਅਨਵਿਕਸਤ ਦੋਂਵੇਂ ਤਰ੍ਹਾਂ ਦੇ ਅੰਗ ਹੋ ਸਕਦੇ ਹਨ । ਜੋ ਅਧੂਰੇ ਹੁੰਦੇ ਹਨ । ਜਾਂ ਕੋਈ ਇੱਕ ਮਰਦ ਦਾ ਇੱਕ ਔਰਤ ਦਾ ਇੰਝ ਹੋ ਸਕਦਾ ਹੈ । ਵਿਗਿਆਨ ਦੀ ਅਜੋਕੀ ਤਰੱਕੀ ਨੇ ਇਸ ਕਾਬਿਲ ਕਰ ਦਿੱਤਾ ਹੈ ਕਿ ਇੱਕ ਟ੍ਰਾਂਸਜੈਂਡਰ ਖੁਦ ਨੂੰ ਆਪਣੀ ਸੋਚ ਮੁਤਾਬਿਕ ਮਰਦ ਜਾਂ ਔਰਤ ਚ ਬਦਲ ਸਕਦਾ ਭਾਵੇਂ ਇਹ ਮਹਿੰਗਾ ਹੈ ਪਰ ਵਿਦੇਸ਼ ਚ ਆਮ ਹੈ ।
Q Queer /Questining ਭਾਵ ਸਵਾਲ ਕਰਨਾ ਹੈ ਉੱਪਰ ਵੀ ਵਾਲੇ ਸਭ ਲੋਕਾਂ ਨੂੰ ਆਪਣੀ ਕਾਮੁਕਤਾ ਬਾਰੇ ਬਹੁਤ ਵਾਰ ਸ਼ੱਕ ਹੁੰਦਾ ਕਿ ਉਹ ਆਮ ਭਾਵ ਸਟਰੇਟ ਹਨ ਕਿ ਨਹੀਂ ਜੇ ਨਹੀਂ ਤਾਂ ਕੀ ਹੈ ਇਸ ਲਈ ਪੂਰੇ ਗਰੁੱਪ ਨੂੰ ਕੁਈਰ ਕਿਹਾ ਜਾਂਦਾ ਹੈ । ਤੇ ਉਹ ਜਦੋਂ ਤੱਕ ਇਹ ਸਮਝ ਨਹੀਂ ਲੈਂਦੇ ਕਿ ਕੀ ਹਨ ਇਸ ਗਰੁੱਪ ਚ ਰਹਿੰਦੇ ਹਨ ਫਿਰ ਉੱਪਰਲੇ ਕਿਸੇ ਗਰੁੱਪ ਚ ਚਲੇ ਜਾਂਦੇ ਹਨ ।
ਭਾਰਤ ਦੇ ਪੁਰਾਤਨ ਸਮੇਂ ਤੋਂ ਹੀ ਇਹ ਰਿਸ਼ਤਿਆਂ ਦੀ ਹੋਂਦ ਸੀ । ਬਹੁਤ ਸਾਰੇ ਇਮਾਰਤਾਂ ਚਿੱਤਰਕਾਰੀ ਕਿਤਾਬਾਂ ਚ ਇਸਦਾ ਬਿਆਨ ਕਾਫੀ ਖੁੱਲ੍ਹਾ ਤੇ ਸਪਸ਼ੱਟ ਹੈ । ਪਰ ਜਿਉਂ ਜਿਉਂ ਬਾਹਰਲੇ ਲੋਕ ਆਏ ਤੇ ਸੈਕਸ ਵਰਜਿਤ ਹੁੰਦਾ ਗਿਆ ਇਸ ਬਾਰੇ ਗੱਲ ਘੱਟਦੀ ਗਈ ਭਾਵੇਂ ਉੱਪਰਲੀ ਕਲਾਸ ਚ ਇਹ ਫਿਰ ਵੀ ਰਿਹਾ । ਪਰ ਹੇਠਲੀ ਕਲਾਸ ਚ ਹੋਣ ਦੇ ਬਾਵਜੂਦ ਮੁਗਲਾਂ ਮਗਰੋਂ ਇਸਦਾ ਬਹੁਤ ਇਤਿਹਾਸ ਨਹੀਂ ਮਿਲਦਾ ।
ਖਿਲਜ਼ੀ ਤੇ ਉਸਦੇ ਗੁਲਾਮ ਦਾ ਆਪਸੀ ਰਿਸ਼ਤਾ ਬਹੁਤ ਖੁੱਲ ਕੇ ਹੈ ਇਸੇ ਤਰਾਂ ਬਹੁਤ ਸਾਰੀਆਂ ਰਾਣੀਆਂ ਤੇ ਰਾਜਕੁਮਾਰੀਆਂ ਰਾਜਿਆਂ ਦੇ ਕਿੱਸੇ ਵੀ ਹਨ ।
ਇਸ ਲਈ ਸਮਾਜ ਚ ਇਹ ਖੁਲਮਖ਼ੁੱਲ੍ਹਾ ਨਹੀਂ ਸੀ ਪਰ ਸੀ ਤੇ ਇੱਕ ਹੱਦ ਤੱਕ ਮਾਨਤਾ ਵੀ ਸੀ ।
ਪਰ ਅੰਗਰੇਜ਼ਾਂ ਦੇ ਆਉਂਦੀਆਂ ਹੀ ਸਭ ਬਦਲ ਗਿਆ । ਅਸਲ ਚ ਬਾਈਬਲ ਦੇ ਅਨੁਸਾਰ ਮਰਦ ਦੇ ਔਰਤ ਦੇ ਸਬੰਧ ਤੋਂ ਬਿਨਾਂ ਬਾਕੀ ਸਭ ਸਬੰਧ ਗੈਰ ਕੁਦਰਤੀ ਤੇ ਰੱਬ ਦੇ ਉਲਟ ਹਨ ।
ਉਸ ਵੇਲੇ ਅੰਗਰੇਜ਼ ਬਾਈਬਲ ਨੂੰ ਕਾਨੂੰਨ ਮੰਨ ਕੇ ਸਭ ਕਾਨੂੰਨ ਬਣਾਉਂਦੇ ਸੀ ।
ਇਸ ਲਈ ਉਹਨਾਂ ਨੇ ਇੰਗਲੈਂਡ ਤੇ ਆਪਣੀਆਂ ਕਾਲੋਨੀਆਂ ਭਾਰਤ ਸਮੇਤ ਇਹ ਕਾਨੂੰਨ ਬਣਾਏ ।
ਭਾਰਤ ਚ ਇਸਨੂੰ ਧਾਰਾ ਆਈ ਪੀ ਸੀ 377 ਕਿਹਾ ਗਿਆ । ਜਿਸ ਅਨੁਸਾਰ ਗੈਰ ਕੁਦਰਤੀ ਸੈਕਸ ਨੂੰ ਕ੍ਰਾਈਮ ਮੰਨਿਆ ਗਿਆ । ਇਸ ਚ ਔਰਤ ਮਰਦ ਦੇ ਸੰਤਾਨ ਪ੍ਰਾਪਤੀ ਵਾਲੇ ਸੈਕਸ ਤੋਂ ਬਿਨਾਂ ਬਾਕੀ ਸਭ ਗੈਰ ਕੁਦਰਤੀ ਸੀ । ਇਥੋਂ ਤੱਕ ਕਿ ਉਹਨਾਂ ਅੰਗਾਂ ਨੂੰ ਕਿੱਸ ਕਰਨ ਤੋਂ ਲੈ ਕੇ ਕੁਝ ਵੀ ਹੋਰ ਕਰਨਾ ਵੀ ਗੈਰ ਕੁਦਰਤੀ ਸੀ । ਮਰਦ ਮਰਦ ਤੇ ਔਰਤ ਔਰਤ ਦਾ ਵੀ । ਇਸ ਕਰਕੇ ਹੀ ਹਿਜੜੇ ਲੋਕਾਂ ਦੀ ਬੇਕਦਰੀ ਪਹਿਲ਼ਾਂ ਤੋਂ ਵੀ ਵੱਧ ਗਈ ਕਿਉਕਿ ਉਹ ਇਸ ਪਾਸੇ ਨਹੀਂ ਆਉਂਦੇ ਸੀ ।
ਅੰਗਰੇਜ਼ ਜਦੋਂ ਵਿਕਟੋਰੀਆ ਰਾਜ਼ ਤੋਂ ਬਾਹਰ ਆਏ ਤਾਂ ਇਹ ਕਾਨੂੰਨ ਉਹਨਾਂ ਨੇ ਖਤਮ ਕਰ ਦਿੱਤਾ ਬਾਕੀ ਕਾਲੋਨੀਆਂ ਚ ਵੀ ਖਤਮ ਹੋ ਗਿਆ । ਪਰ ਭਾਰਤ ਚ ਕਾਇਮ ਰਿਹਾ ਕਿਉਂਕਿ ਬਹੁਤ ਪੁਰਾਣੇ ਖਿਆਲੀ ਇਸਦੇ ਹੱਕ ਚ ਸੀ ।
ਪਰ ਦਿੱਲੀ ਹਾਈਕੋਰਟ ਨੇ ਇਸ 377 ਨੂੰ 2008 ਚ ਖਤਮ ਕਰ ਦਿੱਤਾ ।
ਦਲੀਲਾਂ ਕਈ ਸੀ ਜਿਸ ਚ ਮੁੱਖ ਇਹ ਸੀ ਕਿ ਸੈਕਸ ਦੋ ਐਡਲਟ ਲੋਕਾਂ ਦਾ ਨਿੱਜ ਦਾ ਤੇ ਸਹਿਮਤੀ ਦਾ ਮਸਲਾ ਜੋ ਉਹ ਇੱਕ ਕਮਰੇ ਚ ਆਪਣੇ ਤਰੀਕੇ ਕਰਦੇ ਹਨ । ਕਾਨੂੰਨ ਜਦੋਂ ਤੱਕ ਸਹਿਮਤੀ ਹੈ ਉਦੋ ਤੱਕ ਦਾਖਿਲ ਨਹੀਂ ਦੇ ਸਕਦਾ ।
ਇੱਕ ਪੇਚੀਦਾ ਮਸਲਾ ਹੋਰ ਸੀ ਕਿ ਉਸ ਤੋਂ ਪਹਿਲਾਂ ਸੈਕਸ ਸਿਰਫ ਉਸਨੂੰ ਮੰਨਿਆ ਜਾਂਦਾ ਸੀ ਜੋ ਫਰੰਟ ਹੋਲ ਪੇਂਟਰੇਸ਼ਨ ਹੋਵੇ ਭਾਵ ਬੈਕ ਹੋਲ ਪੇਂਟਰੇਸ਼ਨ ਨੂੰ ਕਾਨੂੰਨੀ ਤੌਰ ਤੇ ਸੈਕਸ ਨਹੀਂ ਮੰਨਦੇ ਸੀ । ਜਿਸ ਕਰਕੇ ਰੇਪ ਦੇ ਕੇਸਾਂ ਵਿੱਚ ਜੇਕਰ ਕਿਸੇ ਔਰਤ ਨਾਲ ਰੇਪ ਪਿੱਛੇ ਕੀਤਾ ਜਾਂਦਾ ਸੀ ਤਾਂ ਉਹ 377 ਦੇ ਅਧੀਨ ਜੁਰਮ ਸੀ ਨਾ ਕਿ ਰੇਪ ਦੇ ਕਾਨੂੰਨ ਦੇ ਅਧੀਨ । ਅਜਿਹੇ ਕੇਸ ਚ ਜੋ ਮੁੰਡੇ ਇਸ ਦੇ ਸ਼ਿਕਾਰ ਹੁੰਦੇ ਸੀ ਉਹਨਾਂ ਨਾਲ ਅਜਿਹਾ ਕਰਨ ਵਾਲੇ ਖਿਲ਼ਾਫ ਵੀ ਬਦਫੈਲੀ ਜਾਂ ਗੈਰ ਕੁਦਰਤੀ ਦਾ ਮੁਕੱਦਮਾ ਲਗਦਾ ਸੀ । ਸਜ਼ਾ ਵੀ ਘੱਟ ਸੀ ਤੇ ਜ਼ਮਾਨਤ ਵੀ ਸੀ ।
ਇਸ ਤਰਾਂ ਸੈਕਸ ਤੇ ਸੈਕਸ ਚ ਫਰਕ ਨੂੰ ਖਤਮ ਕੀਤਾ ਗਿਆ।
ਤੀਸਰਾ ਮਸਲਾ ਸੀ ਕਿ ਅਜਿਹੇ ਲੋਕਾਂ ਨੂੰ ਪੁਲਿਸ ਵੱਲੋਂ ਤੰਗ ਕੀਤਾ ਜਾਂਦਾ ਸੀ ਖਾਸ ਕਰਕੇ ਹਿਜੜਿਆ ਨੂੰ ਪੁਲਿਸ ਕਦੇ ਵੀ ਪਕੜ ਕੇ ਅੰਦਰ ਕਰ ਦਿੰਦੀ ਸੀ ਤੇ 377 ਬਣਾ ਦਿੰਦੀ ਸੀ । ਤੇ ਗਲਤੀ ਨਾਲ ਕਿਸੇ ਦੇ ਗੇ ਜਾਂ ਲੇਸਬੀਅਨ ਹੋਣ ਦਾ ਪਤਾ ਲਗਦਾਂ ਸੀ
ਤਾਂ “ਅਲੀਗੜ੍ਹ” ਫਿਲਮ ਵਾਂਗ ਹੁੰਦਾ ਸੀ .
ਇੱਕ ਹੋਰ ਮਸਲਾ ਏਡਜ਼ ਦਾ ਸੀ । ਔਰਤ ਮਰਦ ਦੇ ਸਬੰਧ ਤੋਂ ਜਿੰਨਾ ਏਡਜ਼ ਫੈਲਣ ਦਾ ਖਤਰਾ ਹੁੰਦਾ ਉਸ ਤੋਂ ਵੱਧ ਖ਼ਤਰਾ ਮਰਦ ਮਰਦ ਦੇ ਸਬੰਧ ਤੋਂ ਹੈ ਜਾਂ ਉਹੀ ਔਰਤ ਨਾਲ ਬਣਾਉਣ ਨਾਲ । ਤੇ ਇਸ ਲਈ ਗੇ ਲੋਕਾਂ ਦੀ ਪਛਾਣ ਜਰੂਰੀ ਸੀ ਨਹੀਂ ਅਣਜਾਣ ਚ ਹੀ ਇਹ ਬਿਮਾਰੀ ਇੱਕ ਗੇ ਤੋਂ ਦੂਜੇ ਤੇ ਉਸ ਮਗਰੋਂ ਉਸਦੀ ਪਤਨੀ ਤੋਂ ਅੱਗੇ ਕਿਉਂਕਿ ਗੇ ਮਰਦ ਵੀ ਸਮਾਜਿਕ ਦਬਾਅ ਥੱਲੇ ਵਿਆਹ ਕਰਵਾ ਲੈਂਦੇ ਹਨ ਤੇ ਕਾਨੂੰਨ ਰਾਹੀਂ ਕਰਕੇ ਦੱਸਦੇ ਵੀ ਨਹੀਂ ਸੀ ।
ਇਸ ਕਰਕੇ ਏਡਜ਼ ਦੇ ਲੁਕਵੇਂ ਰੂਪ ਚ ਫੈਲਣ ਦਾ ਖਤਰਾ ਸੀ ਕਿਉਕਿ ਜਦੋੰ ਤੱਕ ਕੋਈ ਖੁਦ ਨਹੀਂ ਦੱਸੇਗਾ ਉਦੋਂ ਤੱਕ ਕੋਈ ਨਹੀਂ ਜਾਣ ਸਕਦਾ ਕਿ ਸੈਕਸੁਆਲੀ ਤੁਸੀਂ ਕੀ ਹੋ । ਤੇ ਇੰਝ ਲੁਕਵੇਂ ਰੂਪ ਚ ਬਿਮਾਰੀ ਵਧਦੀ ਹੈ। ਖਾਸ ਕਰਕੇ ਜੇਲਾਂ ਵਿੱਚ ਜਿੱਥੇ ਇਹ ਸਬੰਧ ਬਹੁਤ ਆਮ ਹੋ ਜਾਂਦੇ ਹਨ । ਤੇ ਬਿਮਾਰੀ ਵੱਧ ਜਾਂਦੀ ਹੈ। ਕਿਉਕਿ ਕਿਸੇ ਇੱਕ ਨੂੰ ਵੀ ਹੋਣ ਤੇ ਇਸਦਾ ਅਸਰ ਦੂਰ ਤੱਕ ਹੁੰਦਾ ਇਸ ਕਰਕੇ ਜੋ ਜਥੇਬੰਦੀਆਂ ਇਸ ਪਾਸੇ ਕੰਮ ਕਰਕੇ ਰੋਕਥਾਮ ਲਈ ਕੰਮ ਕਰਦੀਆਂ ਸ਼ਨ ਉਹ ਕਦੇ ਵੀ ਕਮਾਯਾਬ ਨਹੀਂ ਹੋਣਗੀਆਂ ਕਿਉਂਕਿ ਕੋਈ ਨਹੀਂ ਦੱਸੇਗਾ ਕਿ ਉਹ ਗ਼ੈਰ ਕਾਨੂੰਨੀ ਕੰਮ ਕਰਦਾ ਹੈ।
ਇਸ ਤਰਾਂ ਦਿਲੀ ਹਾਈਕੋਰਟ ਨੇ 377 ਨੂੰ ਖਤਮ ਕਰ ਦਿੱਤਾ ।
ਇਸਦੇ ਖਿਲ਼ਾਫ ਅਪੀਲ ਹੋਈ ਤਾਂ 2 ਜੱਜਾਂ ਦੀ ਸੁਪਰੀਮ ਕੋਰਟ ਦੀ ਬੇਂਚ ਨੇ 2013 ਚ ਉਸ ਫੈਸਲੇ ਨੂੰ ਪਲਟ ਦਿੱਤਾ ।
ਫਿਰ ਨਾਗਰਿਕਾਂ ਦੇ ਮੂਲ ਅਧਿਕਾਰਾਂ ਦੇ ਤਹਿਤ ਫੈਸਲਾ ਕਰਦੇ ਹੋਏ 2018 ਵਿੱਚ 5 ਜਜਾਂ ਦੀ ਸੰਵਿਧਾਨਕ ਬੈਂਚ ਨੇ ਮੁੜ ਵਿਆਖਿਆ ਕਰਦੇ ਹੋਏ ਸੈਕਸ ਨੂੰ ਨਾਗਰਿਕ ਦੇ ਬੁਣਿਆਦੀ ਅਧਿਕਾਰ ਦਾ ਹਿੱਸਾ ਮੰਨਿਆ । ਤੇ ਕੋਈ ਕਾਨੂੰਨ ਜੋ ਬੁਨਿਆਦੀ ਅਧਿਕਾਰ ਦੇ ਉਲਟ ਹੋਵੇ ਉਸਨੂੰ ਖਤਮ ਕਰ ਦਿਤੱਤਾ ਜਾਂਦਾ ਇਸ ਤਰ੍ਹਾਂ 377 ਅੱਧਾ ਖਤਮ ਕਰ ਦਿੱਤਾ ਪਰ ਬੱਚੇ ਨਾਲ ਜਾਂ ਪਸ਼ੂ ਨਾਲ ਐਵੇ ਦਾ ਕੁਝ ਵੀ ਕਰਨ ਨੂੰ ਜੁਰਮ ਹੀ ਮੰਨਿਆ ਗਿਆ ਹੈ ।
…..
ਉਸ ਫੈਸਲੇ ਚ ਨਾ ਸਿਰਫ ਗੈਰ ਕੁਦਰਤੀ ਗੱਲ ਨੂੰ ਝੂਠ ਸਾਬਿਤ ਕੀਤਾ ਗਿਆ ਸਗੋਂ ਕੁਦਰਤ ਵਿਚੋਂ ਵੀ ਉਹਨਾਂ ਜਾਨਵਰਾਂ ਦੀਆਂ ਉਧਾਹਰਣ ਦਿਤੀਆਂ ਗਈਆਂ ਜਿਹੜੇ ਸੇਮ ਸੈਕਸ ਰਿਸ਼ਤੇ ਬਣਾਉਂਦੇ ਹਨ।
ਫਿਰ ਭਾਰਤ ਦੇ ਪੁਰਾਤਨ ਸਮੇਂ ਦੇ ਸਭ ਇਤਿਹਾਸ ਮਿਥਿਹਾਸ ਚ ਇਹਨਾਂ ਸਭੰਧ ਦੀ ਮਾਨਤਾ ।
ਵਿਗਿਆਨਕ ਖੋਜ ਦੇ ਹਵਾਲੇ ਜੋ ਸੇਮ ਸੈਕਸ ਨੂੰ ਦਿਮਾਗੀ ਵਿਕਾਰ ਨਾ ਮੰਨਕੇ ਇੱਕ ਕੁਦਰਤੀ ਉਪਜ ਜੋ ਜਨਮ ਨਾਲ ਪੈਦਾ ਹੁੰਦੀ ਤੇ ਗੈਰ ਕੁਦਰਤੀਂ ਨਹੀਂ ਹੈ ।
ਤੇ ਸਭ ਦੇਸ਼ਾਂ ਦੇ ਕਾਨੂੰਨ ਜਿੱਥੇ ਸੇਮ ਸੈਕਸ ਨੂੰ ਹੀ ਨਹੀਂ ਸਗੋਂ ਸੇਮ ਸੈਕਸ ਵਿਆਹ ਨੂੰ ਮਾਨਤਾ ਦੇ ਦਿਤੀ ਗਈ ।
ਇੰਝ ਹੀ ਬਹੁਤ ਕੁਝ ਤੇ ਇੰਝ ਭਾਰਤ ਚ ਇੱਕ ਤਰੀਕੇ ਇਸ ਸਭ ਨੂੰ ਮਾਨਤਾ ਮਿਲ ਗਈ ।
ਇਹਨਾ ਲੋਕਾਂ ਦਾ ਸੋਸ਼ਣ ਕਿਵੇ ਹੁੰਦਾ ਇਸ ਲਈ ਆਮਿਰ ਖਾਨ ਦਾ ਸਤਿਆਮੇਵ ਜਯਤੇ ਸ਼ੋ ਵੇਖ ਸਕਦੇ ਹੋ ।
……
ਪੌਪਲੂਰ ਸਾਹਿਤ ਵਿੱਚ ਖਾਸ ਕਰਕੇ ਪੰਜਾਬੀ ਸਾਹਿਤ ਚ ਰਚਨਾਵਾਂ ਬਹੁਤ ਘੱਟ ਹਨ । ਗੇ ਰਿਸ਼ਤਿਆਂ ਤੇ ਕਹਾਣੀਆਂ ਹਨ ਪਰ ਉਹ ਜ਼ਿਆਦਾਤਰ ਅਸਾਹਮਤੀ ਵਾਲਿਆਂ ਹਨ ਧੱਕੇ ਵਾਲੀਆਂ ਹਨ । ਉਰਦੂ ਚ ਕਈ ਕਹਾਣੀਆਂ ਹਨ ਖਾਸ ਕਰਕੇ ਉਰਦੂ ਦੀ ਮਸ਼ਹੂਰ ਇਸਤਰੀ ਕਹਾਣੀਕਾਰ ਇਸਮਤ ਚੁਗਤਾਈ ਦੀ ਕਹਾਣੀ ‘ਲਿਹਾਫ’ ਹੈ ਜਿਸ ਬਾਰੇ ਮੰਟੋ ਉਸ ਕਹਾਣੀ ਨੂੰ ਅਧੂਰੀ ਆਖਦਾ ਕਿਉਕਿ ਕਹਾਣੀ ਚ ਔਰਤਾਂ ਦਾ ਸੰਬੰਧ ਲੁਕਵੇਂ ਚ ਦਿਖਾਇਆ ਗਿਆ ।
ਬੌਲੀਵੁੱਡ ਚ ਬਹੁਤ ਫ਼ਿਲਮਾਂ ਬਣੀਆਂ ਹਨ ਇਸ ਵਿਸ਼ੇ ਉੱਤੇ ਗਰਲਫ੍ਰੈਂਡ , ਪੂਜਾ ਭੱਟ ਦੀ ਵੀ ਇੱਕ ਫਿਲਮ ਸੀ । ਵਿਦੇਸ਼ ਚ ਆਰਟ ਫ਼ਿਲਮਾਂ ਵੀ ਬਣੀਆਂ ਹਨ ।
ਪੋਰਨ ਚ ਲੇਸਬੀਅਨ ਪੋਰਨ ਦੀ ਡਿਮਾਂਡ ਬਹੁਤ ਹੈ । ਪਰ ਉਹਨਾਂ ਸਾਈਟ ਦੇ ਅਨੁਸਾਰ ਲੇਸਬੀਅਨ ਪੋਰਨ ਵੀ ਔਰਤਾਂ ਨਾਲੋਂ ਵੱਧ ਮਰਦਾ ਵੱਲੋਂ ਦੇਖਿਆ ਜਾਂਦਾ । ਬਾਕਮਾਲ ਗੱਲ ਹੈ ਕੀ ਮਰਦ ਜਿਸ ਗੱਲ ਨੂੰ ਗਲਤ ਸਮਝਦਾ ਸਭ ਤੋਂ ਵੱਧ ਦੇਖਦਾ ਵੀ ਹੈ ਜੋ ਉਸਦੇ ਦੇਖਣ ਵਾਲੀ ਗੱਲ ਵੀ ਨਹੀਂ ।
…..
ਸੇਮ ਸੈਕਸ ਚ ਔਰਤਾਂ ਦਾ ਸੰਬੰਧ ਲੁਕਵਾਂ ਰਹਿ ਜਾਂਦਾ ਕਿਉਂਕਿ ਔਰਤਾਂ ਸਿਕਰੇਟ ਰੱਖਣ ਚ ਮਾਹਿਰ ਹੁੰਦੀਆਂ ਹਨ ਇਸ ਲਈ ਦੋਂਵੇਂ ਆਪਣੀ ਗੱਲ ਨੂੰ ਦੋਂਵੇਂ ਤੱਕ ਸੀਮਿਤ ਰੱਖਦੀਆਂ ਹਨ । ਦੋਵੇਂ ਕਿਉਂਕਿ ਐਕਟ ਚ ਬਰਾਬਰ ਹੂੰਦੀਆਂ ਹਨ ਇਸ ਲਈ ਬਰਾਬਰ ਦੇ ਪਾਰਟਨਰ ਵਾਂਗ ਚਲਦੀਆਂ ਹਨ ।ਇਥੇ ਮਰਦ ਵਾਂਗ ਹਾਵੀ ਹੋਣਾ ਸ਼ਾਮਿਲ ਨਹੀਂ ਹੁੰਦਾ । ਤੇ ਇੱਕ ਦੂਸਰੇ ਦੀ ਸਮਝ ਵੀ ਵਧੇਰੇ ਹੁੰਦੀ ਕਿਉਂਕਿ ਔਰਤ ਨਾਲੋਂ ਬੇਹਤਰ ਔਰਤ ਦੇ ਜਿਸਮ ਨੂੰ ਕੌਣ ਸਮਝ ਸਕਦਾ ।ਇਸ ਲਈ ਇਹ ਸਿਲਸਿਲਾ ਲੁੱਕਕੇ ਚਲਦਾ ਤੇ ਚੁੱਪ ਚੁਪੀਤੇ ਵੀ । ਪਰ ਇਸ ਲਈ ਔਰਤਾਂ ਵਿਆਹ ਦਾ ਵਿਰੋਧ ਵੀ ਨਹੀਂ ਕਰ ਪਾਉਂਦੀਆਂ ਜੋ ਕਰਦੀਆਂ ਹਸ਼ਰ ਮਾੜਾ ਹੁੰਦਾ ।
…….
ਮਰਦਾਂ ਚ ਇਸ ਦਾ ਉਲਟ ਹੁੰਦਾ ਇਥੇ ਟੌਪ ਤੇ ਬੋਟਮ ਦੋ ਕਨਸੈਪਟ ਹੁੰਦੇ ਹਨ । ਜਿਥੇ ਔਰਤ ਦਾ ਰੋਲ ਕਰਨ ਵਾਲੇ ਨੂੰ ਬੋਟਮ ਤੇ ਮਰਦ ਦਾ ਰੋਲ ਕਰਨ ਵਾਲੇ ਨੂੰ ਬੋਟਮ ਆਖਦੇ ਹਨ । ਸਮੱਸਿਆ ਇਹੋ ਹੈ ਕਿ ਬੋਟਮ ਆਮ ਕਰਕੇ ਔਰਤ ਵਾਂਗ ਸੋਚਦਾ ਹੈ ਤੇ ਟੌਪ ਮਰਦ ਵਾਂਗ ਇਸ ਲਈ ਸਭ ਕੁਝ ਹੋਣ ਮਗਰੋਂ ਆਮ ਕਰਕੇ ਇਹ ਭੇਦ ਗੁਪਤ ਨਹੀਂ ਰਹਿੰਦੇ ਤੇ ਗੱਲ ਅੱਗੇ ਤੋਂ ਅੱਗੇ ਫੈਲ ਜਾਂਦੀ ਹੈ । ਲਗਪਗ ਇਹ ਗੱਲ ਜਨਤਕ ਹੋ ਜਾਂਦੀ ਹੈ ਕਿ ਕੋਈ ਮੁੰਡਾ ਇੰਝ ਦਾ ਹੈ । ਤੇ ਉਸਨੂੰ ਦੁਰਕਾਰ ਕੇ ਗਲਤ ਸ਼ਬਦ ਜਿਵੇੰ ਕਿ ਟੈਂਪੂ ਆਖ ਕੇ ਦੁਰਕਾਰ ਦਿੱਤਾ ਜਾਂਦਾ ।
ਬਹੁਤ ਮੁੰਡੇ ਫਿਰ ਇਸ ਗੱਲ ਤੋਂ ਉੱਪਰ ਉੱਠਕੇ ਵੀ ਆਪਣੇ ਆਪ ਨੂੰ ਸਪਸ਼ਟ ਕਰ ਦਿੰਦੇ ਹਨ । ਬਹੁਤ ਜਨਤਕ ਥਾਵਾਂ ਤੇ ਮਿਲ ਵੀ ਜਾਂਦੇ ਹਨ । ਪਰ ਕੋਈ ਪੱਕਾ ਪਾਰਟਨਰ ਮਿਲਣਾ ਔਖਾ ਹੋ ਜਾਂਦਾ ।
ਜਿਸ ਕਰਕੇ ਅਲੀਗੜ੍ਹ ਤੇ ਹੁਣੇ ਇਸਰੋ ਵਿਗਿਆਨੀ ਦੀ ਹੱਤਿਆ ਵਰਗਿਆ ਗੱਲਾਂ ਹੂੰਦੀਆਂ ਹਨ ਸੋਸ਼ਣ ਤਾਂ ਨੋਰਮਲ ਹੋ ਜਾਂਦਾ।
……
ਹਿਜੜਿਆ ਦਾ ਸੋਸ਼ਣ ਆਮ ਗੱਲ ਹੈ ਜਿਸ ਚ ਤੁਸੀਂ ਕਿਸੇ ਵੀ ਬੱਸ ਅੱਡੇ ਰੇਲਵੇ ਸਟੇਸ਼ਨ ਚਲੇ ਜਾਓ ਮਿਲ ਜਣਗੇ । ਇਥੋਂ ਤੱਕ ਕੋਈ ਹਿਜੜਾ ਸਭ ਛੱਡ ਕੇ ਨੌਕਰੀ ਦੀ ਕੋਸ਼ਿਸ ਕਰਦਾ ਉਸ ਨਾਲ ਵੀ ਲੋਕੀ ਇੰਝ ਹੀ ਕਰਦੇ ਹਨ ।
………
ਇਹ ਸਭ ਕਥਾ ਹੈ #LGBTQ ਦੀ ਇਹਨਾ ਪੰਜਾਂ ਤਰ੍ਹਾਂ ਨੂੰ ਸਮਝਾਉਣ ਤੇ ਇਹਨਾਂ ਦੇ ਸੋਸ਼ਣ ਨੂੰ ਸਮਝਾਉਣ ਲਈ ਪੰਜ ਨਿੱਕੀਆਂ ਕਹਾਣੀਆਂ ਲਿਖਾਗਾਂ ।
ਬਾਕੀ ਮੇਰੇ ਕੀ ਵਿਚਾਰ ਹਨ ਉਹੀ ਹਨ ਜੋ ਭਾਰਤੀ ਸੁਪਰੀਮ ਕੋਰਟ ਦੇ ਹਨ ਕਿ ਦੋ ਐਡਲਟ ਆਪਣੀ ਨਿੱਜੀ ਜਿੰਦਗ਼ੀ ਚ ਨਿੱਜੀ ਕਮਰੇ ਚ ਕੀ ਕਰ ਰਹੇ ਹਨ ਇਹ ਉਹਨਾਂ ਦੀ ਮਰਜ਼ੀ ਹੈ ਤੇ ਉਹਨਾ ਦੀ ਆਜ਼ਾਦੀ ।
ਪਰ ਜਿਸ ਸਮਾਜ ਚ ਕੁਦਰਤੀ ਮੰਨਿਆ ਜਾਂਦਾ ਸੈਕਸ ਵੀ ਇੱਕ ਵਰਜਿਤ ਹੋਵੇ ਤੇ ਉਸਦੀ ਗੱਲ ਕਰਨਾ ਲੱਚਰਤਾ ਤੇ ਅਸ਼ਲੀਲਤਾ ਹੋਵੇ । ਭਾਵੇਂ ਲੁਕ ਲੁਕ ਕੇ ਇਹ ਲੋਕ ਖੁਦ ਕਿੰਨਾ ਗੰਦ ਪਾਉਂਦੇ ਹੋਣ ਸੋਸ਼ਣ ਕਰਦੇ ਹੋਣ ।
ਓਥੇ ਇਸ ਗੱਲ ਨੂੰ ਸਮਝਣ ਲਈ ਇੱਕ ਪੀੜੀ ਹੋਰ ਲੱਗੇਗੀ ।
ਪਹਿਲ਼ਾਂ ਤਾਂ ਇਹ ਐਕਸਪਟ ਹੋਊ ਕਿ ਸੈਕਸ ਇੱਕ ਬੁਨਿਆਦੀ ਲੋੜ ਹੈ ਇਸਦੀ ਗੱਲ ਕਰਨੀ ਗੰਦ ਨਹੀਂ ਓਨੀ ਹੀ ਜਰੂਰੀ ਹੈ ਜਿੰਨੀ ਹੋਰ ਮਸਲਿਆਂ ਤੇ ਜਿਵੇੰ ਕਿਸੇ ਗਾਣੇ ਬਾਰੇ ਖਾਣੇ ਬਾਰੇ ਰਾਜਨੀਤੀ ਬਾਰੇ ਉਵੇਂ ਹੀ । ਇਸ ਲਈ ਹੌਲੀ ਹੌਲੀ ਹੀ ਇਹ ਬਾਹਰ ਆਏਗਾ ।
ਦੂਸਰਾ ਮਰਦ ਦਾ ਸੈਕਸ ਤੇ ਜੋ ਵਿਸ਼ੇਸ਼ਧੀਕਾਰ ਹੈ ਉਹ ਖਤਮ ਹੋਏਗਾ ਤੇ ਇਹ ਮੰਨਿਆ ਜਾਣ ਲੱਗੂ ਕਿ ਇਹ ਸਿਰਫ ਮਰਦ ਲਈ ਨਹ ਔਰਤ ਲਈ ਵੀ ਜ਼ਰੂਰੀ ਹੈ ਤੇ ਮਰਦ ਹੀ ਇਨਜੂਆਏ ਨਹੀਂ ਕਰਦਾ ਔਰਤ ਵੀ ਕਰਦੀਂ ਹੈ । ਤੇ ਅਜਿਹਾ ਕਰਕੇ ਉਹ ਗਸ਼ਤੀ ਜਾਂ ਕੁਝ ਹੋਰ ਨਹੀਂ ਬਣ ਜਾਂਦੀ । ਸਗੋਂ ਉਹੀ ਰਹਿੰਦੀ ਹੈ ਕੁਦਰਤੀ ਤੌਰ ਤੇ ।
ਬਾਕੀ ਜੋ ਜਿਸਨੂੰ ਕੁਦਰਤ ਨੇ ਜੋ ਬਣਾਇਆ ਤੇ ਜੋ ਉਹਨੂੰ ਉਹਦੀ ਸੋਚ ਮੁਤਾਬਿਕ ਵਧੀਆ ਲਗਦਾ ਤੇ ਜਿਸਦੀ ਇਜਾਜ਼ਤ ਕਾਨੂੰਨ ਦੀ ਦਿੰਦਾ ਕਰਨ ਦਵੋ ।
ਤੁਸੀਂ ਕੌਣ ਹੋ ਰੋਕਣ ਵਾਲੇ । ਸਮਾਜ ਦੀ ਠੇਕੇਦਾਰੀ ਕਰਨ ਨਾਲ਼ੋਂ ਆਪਣੀ ਖੁਦ ਦੀ ਨਿੱਜੀ ਜ਼ਿੰਦਗੀ ਨੂੰ ਸੰਭਾਲੋ ਬਾਕੀ ਆਪਣਾ ਰਸਤਾ ਖੁਦ ਬਣਾ ਲੈਣਗੇ ।
ਇਸ ਲਈ ਜਿਉਂ ਤੇ ਜਿਉਣ ਦਵੋ । ਸਭ ਨੂੰ ਆਜ਼ਾਦੀ ਹੈ ਮਾਣੋ ਤੇ ਮਾਨਣ ਦਵੋ ।