ਕਹਾਣੀ :ਇਸ਼ਕ ਦੀ ਤਿਕੋਣ ਭਾਗ : 7

ਕਹਾਣੀ :ਇਸ਼ਕ ਦੀ ਤਿਕੋਣ 
ਭਾਗ : 7
ਮਰਦ ਲਈ ਕਿਸੇ ਰਿਸ਼ਤੇ ਚ ਭਾਵੇਂ ਜਾਇਜ਼ ਹੋਵੇ ਜਾਂ ਨਜਾਇਜ਼ ਪੈ ਜਾਣਾ ਜਿੰਨਾ ਸੌਖਾ ਹੈ ਓਨਾ ਹੀ ਉਸ ਵਿਚੋਂ ਨਿੱਕਲ ਜਾਣਾ ਵੀ ਸੌਖਾ ਹੁੰਦਾ ਹੈ । ਪਰ ਔਰਤ ਕਿਸੇ ਵੀ ਜਾਇਜ਼ ਜਾਂ ਨਜਾਇਜ਼ ਰਿਸ਼ਤੇ ਚ ਪੈ ਜਾਣ ਤੋਂ ਪਹਿਲ਼ਾਂ ਜਿੰਨਾ ਵਿਚਾਰ ਕਰਦੀ ਹੈ ਉਸਤੋਂ ਵੱਧ ਉਸ ਵਿਚੋਂ ਨਿਕਲਣ ਲਈ ਕਰਦੀ ਹੈ। ਸਾਰੀ ਖੇਡ ਜਜਬਾਤਾਂ ਦੀ ਹੈ । ਕੁਦਰਤ ਨੇ ਸਰੀਰਕ ਤੇ ਮਾਨਸਿਕ ਬਣਤਰ ਚ ਇਹ ਔਰਤ ਨੂੰ ਵੱਧ ਦਿੱਤੇ ਹਨ ।
ਚੰਨੋ ਨਾਲ ਵੀ ਇੰਝ ਹੀ ਹੋਇਆ ਸੀ । ਜੋ ਨਰਿੰਦਰ ਨਾਲ ਉਸਦੀ ਪਹਿਲੀ ਰਾਤ ਜੀਤ ਦੀ ਧੱਕੇ ਸ਼ਾਹੀ ਨਾਲ ਲੰਘੀ ,ਸ਼ਾਇਦ ਉਸਨੇ ਇੰਝ ਹੋ ਜਾਣ ਦਾ ਕਦੇ ਨਹੀਂ ਸੀ ਸੋਚਿਆ ।ਪਿਛਲੇ ਸਾਲ ਤੋਂ ਵੱਧ ਸਮੇਂ ਚ ਊਹਨੇ ਕਿੰਨਾ ਹੀ ਸਮਾਂ ਤੜਪ ਕੇ ਕੱਢ ਲਿਆ ਕਿੰਨੀ ਵਾਰ ਹੀ ਜੀਤ ਨੇ ਉਸਨੂੰ ਸ਼ੁਰੂ ਤਾਂ ਕੀਤਾ ਪਰ ਕਦੇ ਅੰਤ ਨਾ ਕਰ ਸਕਿਆ । ਉਸਤੋਂ ਮਗਰੋਂ ਉਸਦਾ ਮਨ ਚ ਬੇਹੱਦ ਗੁੱਸਾ ਆਉਂਦਾ ,ਕਦੇ ਰੋਣ ਦਾ ਵੀ ਮਨ ਕਰ ਆਉਂਦਾ ।ਪਰ ਆਪਣੇ ਸਾਹਮਣੇ ਪ੍ਰੇਸ਼ਾਨ ਜੀਤ ਨੂੰ ਵੇਖ ਉਹ ਗੁੱਸਾ ਤੜਪ ਤੇ ਰੋਣਾ ਲੁਕੋ ਲੈਂਦੀ । ਰੋਣਾ ਹੁੰਦਾ ਕੱਲੀ ਰੋਂਦੀ । ਜਿਉਂ ਜਿਉਂ ਇਹ ਸਮਾਂ ਲੰਘ ਰਿਹਾ ਸੀ ਉਸਦਾ ਸੁਭਾਅ ਵੀ ਚਿੜ ਚਿੜ ਤੇ ਗੁੱਸੇ ਵਾਲਾ ਹੋਣ ਲੱਗਾ ਸੀ ।ਕਦੇ ਕਦੇ ਉਹਨੂੰ ਜੀਤ ਨਾਲ ਬਿਤਾਏ ਸਾਰੇ ਪਲ ਵੀ ਚੇਤੇ ਆਉਂਦੇ । ਕਈ ਰਾਤਾਂ ਉਹਨਾਂ ਐਸੀਆਂ ਵੀ ਕੱਟੀਆਂ ਸੀ ਜਿੱਥੇ ਉਹ ਪੂਰੀ ਰਾਤ ਨਹੀਂ ਸੀ ਸੁੱਤੇ ਖਾਸ ਕਰਕੇ ਜਦੋਂ ਊਹਨੇ ਗੱਡੀ ਲੈ ਕੇ ਜਾਣਾ ਹੁੰਦਾ ਜਾਂ ਗੱਡੀ ਲੈ ਕੇ ਵਾਪਿਸ ਮੁੜਕੇ । ਤੇ ਉਹ ਸਾਰੇ ਵਿਛੋੜੇ ਦੀ ਕਸਰ ਉਸ ਇੱਕ ਰਾਤ ਚ ਹੀ ਮੁਕਾ ਛੱਡਦਾ ਸੀ । ਤੇ ਹੁਣ ਉਹ ਕਈ ਮਹੀਨਿਆਂ ਦੀਆਂ ਰਾਤਾਂ ਚ ਇੱਕ ਵਾਰ ਵੀ ਕਸਰ ਨਾ ਪੂਰੀ ਕਰ ਸਕਿਆ । ਉਸਦੀ ਮੁੜ ਠੀਕ ਹੋਣ ਦੀ ਉਮੀਦ ਧੁੰਦਲੀ ਹੋ ਰਹੀ ਸੀ ਤੇ ਦੇਸੀ ਇਲਾਜ ਕਰਕੇ ਖੁਦ ਦਾ ਹੋਰ ਵੀ ਬੁਰਾ ਹਾਲ ਕਰ ਲਿਆ ਸੀ । ਚੰਨੋ ਵੀ ਰੱਬ ਨੂੰ ਮਿਹਣਾ ਮਾਰਦੀ ਸੀ । ਕਿ “ਲੋਹੜਾ ਕੀਤਾ ਰੱਬਾ,ਲਟ ਲਟ ਬਲਦਾ ਹੁਸਨ ਦਿੱਤਾ ਤੇ ਉਸਨੂੰ ਮਾਨਣ ਵਾਲੇ ਕੋਲੋ ਸਭ ਪਹਿਲ਼ਾਂ ਹੀ ਖੋ ਲਿਆ ।” ਹੁਣ ਉਹਨੂੰ ਇਕੱਲੀ ਨੂੰ ਦਿਨ ਰਾਤ ਉਸ ਚ ਜਲਣਾ ਪੈਂਦਾ ਸੀ ।
ਵਿਆਹ ਮਗਰੋਂ ਐਨੇ ਸਾਲ ਚ ਜੋ ਮਰਦ ਜੀਤ ਨਾਲੋਂ ਉਸ ਦੇ ਕਰੀਬ ਰਿਹਾ ਉਹ ਨਰਿੰਦਰ ਸੀ । ਜੋ ਐਨੇ ਸਾਲ ਉਸਦੇ ਘਰ ਕਿੰਨੀ ਵਾਰ ਆਇਆ । ਉਸਨੇ ਉਹਦੇ ਬੱਚ ਖਿਡਾਏ ਉਸ ਦੇ ਨਾਲ ਕਿੰਨੇ ਕੰਮਾਂ ਚ ਸਾਥ ਦਿੱਤਾ । ਇੱਕ ਦਿਓਰ ਭਰਜਾਈ ਚ ਕਿੰਨਾ ਕੁ ਮਜਾਕ ਹੋ ਸਕਦਾ ਸੀ ਓਨਾ ਹੁੰਦਾ ਵੀ ਸੀ । ਲੁਕਵਾਂ ਵੀ ਤੇ ਇਸ਼ਾਰੇ ਚ ਵੀ । ਕਿੰਨੀ ਵਾਰ ਜਾਣੇ ਅਣਜਾਣੇ ਚ ਇੱਕ ਦੂਸਰੇ ਨੂੰ ਛੋਹਿਆ ਗਿਆ ਸੀ । ਕਦੇ ਕੋਈ ਚੀਜ਼ ਫੜਦੇ ਫੜਾਉਂਦੇ ਜਾਂ ਕੁਝ ਹੋਰ । ਕਿੰਨੀ ਵਾਰ ਹੀ ਇੱਕ ਦੂਸਰੇ ਦੇ ਸਾਹਮਣੇ ਤੋਂ ਪਰਦਾ ਵੀ ਹਟਿਆ ਸੀ ਪਰ ਇਹ ਸਭ ਅਣਜਾਣੇ ਚ ਸੀ । ਪਰ ਉਹਨੂੰ ਨਰਿੰਦਰ ਦੀਆਂ ਅੱਖਾਂ ਚ ਇਸ ਰਿਸ਼ਤੇ ਤੋਂ ਅਗਾਂਹ ਵੀ ਕਿੰਨਾ ਕੁਝ ਨਜ਼ਰ ਆਉਂਦਾ ਸੀ । ਉਸਦੇ ਗੇੜੇ ਜਦੋਂ ਜੀਤ ਘਰ ਨਾ ਹੁੰਦਾ ਵੱਧ ਜਾਂਦੇ ।ਜਿਆਦਾ ਦੇਰ ਤੱਕ ਵੀ ਬੈਠ ਕੇ ਜਾਂਦਾ । ਪਰ ਚੰਨੋ ਦੀਆਂ ਅੱਖਾਂ ਚ ਇੱਕ ਜ਼ਬਤ ਸੀ ਇੱਕ ਆਪਣੇ ਆਪ ਦੇ ਸੰਤੁਸ਼ਟ ਹੋਣ ਤੇ ਇੱਕ ਰੋਕ ਜਿਸਨੇ ਉਸਨੂੰ ਰੋਕ ਰਖਿਆ ਸੀ । #HarjotDiKalam
ਇਸ ਲਈ ਇਹ ਰਿਸ਼ਤਾ ਹਾਸੇ ਮਜਾਕ ਤੋਂ ਅੱਗੇ ਜਿਆਦਾ ਕਦੇ ਨਾ ਗਿਆ ਭਾਵੇਂ ਉਹ ਨਰਿੰਦਰ ਦਾ ਮਨ ਪੜ੍ਹ ਰਹੀ ਸੀ ।ਉਹ ਕਦੇ ਕਦੇ ਮਜਾਕ ਚ ਕਹਿੰਦੀ ਕਿ ਨਰਿੰਦਰ ਵਿਆਹ ਕਰਵਾ ਲੈ ਹੁਣ … ਤਾਂ ਨਰਿੰਦਰ ਦਾ ਜਵਾਬ ਦਿੰਦਾ ਕਿ “ਭਾਬੀ ਆਪਣੇ ਵਰਗੀ ਲੱਭਦੇ ਕੋਈ । ” ਤੈਨੂੰ ਮੈਂ ਐਨੀ ਸੋਹਣੀ ਲਗਦੀ ਹਾਂ ” 
“ਹੋਰ ਕੀ ਮੈਂ ਸੋਚਦਾ ਮੈਂ ਹੀ ਥੋੜਾ ਲੇਟ ਹੋ ਗਿਆ ਜੰਮਣ ਨੂੰ ।”
ਤੇ ਚੰਨੋ ਉਹਦੇ ਵੱਲ ਮੁਸਕਰਾ ਕੇ ਦੇਖਦੀ ਤਾਂ ਉਹਦੀਆਂ ਅੱਖਾਂ ਚ ਛੁਪਿਆ ਕਿੰਨਾ ਹੀ ਕੁਝ ਪੜ੍ਹ ਲੈਂਦੀ ਸੀ ।
ਇਹੋ ਸਿਲਸਿਲਾ ਬਹੁਤ ਸਾਲ ਚਲਿਆ ਸੀ । ਨਰਿੰਦਰ ਦੇ ਆਪਣੇ ਮਨ ਚ ਜੋ ਕੁਝ ਸੀ ਉਸਨੇ ਕਿੰਨੀ ਹੀ ਵਾਰ ਇਸ਼ਾਰੇ ਚ ਚੰਨੋ ਨੂੰ ਦੱਸਿਆ ਵੀ ਸੀ । ਚੰਨੋ ਸਭ ਕੁਝ ਜਾਣਦੀ ਤੇ ਸਮਝਦੀ ਸਭ ਵਿਸਾਰ ਦਿੰਦੀ । ਹਰੀ ਭਰੀ ਧਰਤੀ ਨੂੰ ਗੁਆਂਢੀ ਖੇਤੋਂ ਪਾਣੀ ਦੀ ਕੀ ਲੋੜ ਜੇ ਉਸਦਾ ਆਪਣੇ ਵਾਲਾ ਖੂਹ ਚ ਲੋੜ ਲਈ ਹਰ ਵੇਲੇ ਹਾਜ਼ਿਰ ਹੋਵੇ ।
ਪਰ ਜਦੋਂ ਇਹ ਖੂਹ ਹੀ ਸੁੱਕ ਗਿਆ ਫਿਰ । ਚੰਨੋ ਦੇ ਖਿਆਲ ਚ ਜੋ ਐਸੇ ਵੇਲੇ ਜੋ ਪਹਿਲੇ ਮਰਦ ਦਾ ਖਿਆਲ ਆਇਆ ਸੀ ਉਹ ਨਰਿੰਦਰ ਹੀ ਤਾਂ ਸੀ । ਪਰ ਜਬਤੇ ਪਿਆਰ ਤੇ ਨਜਾਇਜ਼ ਤੇ ਜਾਇਜ ਕਿੰਨੀਆ ਹੀ ਗੱਲਾਂ ਚ ਬੱਝੀ ਹੋਈ ਸੀ । ਏਨੀ ਕੁ ਜਕੜੀ ਹੋਈ ਕਿ ਕਦੇ ਤੋੜਨ ਦਾ ਹੀਆ ਨਹੀਂ ਸੀ ਕਰ ਸਕਦੀ । ਕੱਲ੍ਹ ਨੂੰ ਕਿਸੇ ਨੂੰ ਪਤਾ ਲੱਗਾ ,ਲੋਕ ਕਹਿਣਗੇ ਦੋ ਜੁਆਕ ਹੋ ਗਏ ਫਿਰ ਵੀ ਇਸਦੀ ਭੁੱਖ ਨਾ ਮਿਟੀ । ਉਹ ਰੋ ਪੈਂਦੀ ਤੇ ਚੁਪ ਕਰਦੀ ਜੀਤ ਦੀਆਂ ਕੋਸ਼ਿਸ਼ਾਂ ਚ ਸਾਥ ਦਿੰਦੀ । ਪਰ ਅਸਫਲ ਹੀ ਹੁੰਦੀ । ਫਿਰ ਉਹਨੂੰ ਨਰਿੰਦਰ ਦੀਆਂ ਗੱਲਾਂ ਵੀ ਚੰਗੀਆਂ ਲੱਗਣ ਲੱਗੀਆਂ । ਕਿੰਨਾ ਸਮਾਂ ਉਹਨੂੰ ਸੁਣਦੀ ਰਹਿੰਦੀ ਹਾਸਾ ਮਜਾਕ ਵੀ ਕਰਦੀ ਹੋਰ ਵੀ ਕਿੰਨਾ ਕੁਝ ਜੋ ਦੁਖ ਸੀ ਉਹ ਨਾ ਦੱਸਦੀ ।
ਇਸ ਸਭ ਮਗਰੋਂ ਜੀਤ ਤਾਂ ਜਿਵੇਂ ਕੋਈ ਗੱਲ ਕਰਨੀ ਭੁੱਲ ਗਿਆ ਹੋਵੇ । ਜਿੰਦਗੀ ਚ ਕਦੇ ਹੱਸਿਆ ਨਾ ਹੋਵੇ ਉਹਦੇ ਮੱਥੇ ਤੇ ਮਹਿਜ਼ ਤਿਉੜੀਆਂ ਡਰ ਸ਼ੱਕ ਤੇ ਗੁੱਸਾ ਦਿਸਦਾ । 
ਤੇ ਉਸ ਰਾਤ ਜਦੋਂ ਉਹ ਬੈੱਡ ਤੇ ਬਿਨਾਂ ਕੁਝ ਪਾਏ ਜੀਤ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਅਚਾਨਕ ਨਰਿੰਦਰ ਦੇ ਸਾਹਮਣੇ ਆਉਣ ਤੇ ਉਸਨੂੰ ਲੱਗਾ ਜਿਵੇਂ ਉਸਦੀ ਚੋਰੀ ਫੜੀ ਗਈ ਹੋਵੇ । ਜਿਵੇਂ ਨਰਿੰਦਰ ਤੇ ਜੀਤ ਦੋਂਵੇਂ ਉਸ ਦੇ ਮਨ ਚ ਮਾਰੇ ਬੰਨ੍ਹ ਨੂੰ ਸਮਝ ਗਏ ਹੋਣ । ਪਰ ਉਸਦੀ ਮਰਜ਼ੀ ਅਜੇ ਵੀ ਨਹੀਂ ਸੀ ਉਹਦੇ ਮਨ ਲਈ ਇਹ ਅਜੇ ਵੀ ਨਜਾਇਜ਼ ਸੀ ਮ ਇਸਤੋਂ ਉਹ ਕਿੰਨਾ ਸਮਾਂ ਤਾਂ ਬੱਚਦੀ ਰਹੀ ਸੀ । ਉਹ ਚਾਹੁੰਦੀ ਤਾਂ ਕਦੋਂ ਦਾ ਇਹ ਕਰ ਸਕਦੀ ਸੀ ਕਿੰਨੀ ਵਾਰ ਨਰਿੰਦਰ ਨੇ ਮੌਕੇ ਬਣਾਏ ਸੀ ਖੁਦ ਲਈ ਪਰ ਹਰ ਵਾਰ ਉਹ ਉਸ ਚੋਂ ਬਾਹਰ ਨਿੱਕਲੀ । ਆਪਣੇ ਆਪ ਲਈ, ਜੀਤ ਲਈ ,ਬੱਚਿਆਂ ਲਈ ਸਮਾਜ ਲਈ ਤੇ ਪਤਾ ਨਹੀਂ ਕਿਸ ਕਿਸ ਚੀਜ਼ ਲਈ ।
ਪਰ ਉਸ ਰਾਤ ਜੀਤ ਨੇ ਇੱਕੋ ਝਟਕੇ ਸਭ ਬਰਾਬਰ ਕਰ ਦਿੱਤਾ । ਸਾਲਾਂ ਦੇ ਬੰਨ੍ਹ ਸਾਲਾਂ ਦੀਆਂ ਰੋਕਾਂ ਇੱਕ ਪਲ ਚ ਟੁੱਟ ਗਈਆਂ । ਉਸਦਾ ਮਨ ਦਾ ਇਨਕਾਰ ਸੀ ਦਿਲ ਵੀ ਨਹੀਂ ਸੀ ਮੰਨਿਆ । ਪਰ ਜੀਤ ਦੀ ਮਰਨ ਦੀ ਧਮਕੀ!! ਤੇ ਉਸਦਾ ਆਪਨੇ ਹੀ ਸਰੀਰ ਚ ਉੱਠਿਆ ਇੱਕ ਤੂਫ਼ਾਨ ! 
ਜਿਸਨੇ ਕਈ ਬੰਨ੍ਹ ਤੋੜ ਸੁੱਟੇ । 
ਤੇ ਉਸਦੀ ਮਰਜ਼ੀ ਦੇ ਉਲਟ ਵੀ ਸਭ ਕੁਝ ਉਸ ਰਾਤ ਹੋ ਹੀ ਗਿਆ । ਤੇ ਉਹ ਨਰਿੰਦਰ ਦੀਆਂ ਬਾਹਾਂ ਚ ਰੋ ਵੀ ਪਈ । ਅੱਧੀ ਰਾਤ ਮਗਰੋਂ ਉੱਠ ਨਰਿੰਦਰ ਚਲਾ ਗਿਆ ਉਹ ਵੀ ਕਿੰਨਾ ਕੁਝ ਸੋਚਦੀ ਸੁੱਤੀ ਰਹੀ । ਅਗਲੀ ਸਵੇਰ ਉਹ ਜੀਤ ਨਾਲ ਅੱਖ ਮਿਲਾਉਣ ਤੋਂ ਵੀ ਸੰਗ ਰਹੀ ਸੀ । ਪਰ ਜੀਤ ਨੇ ਫਿਰ ਵੀ ਉਸਨੂੰ ਹਸਾਉਣ ਦੀ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਊਹਨੇ ਜੋ ਉਸਦੇ ਸਾਥ ਟੇ ਕਹਿਣ ਤੇ ਕੀਤਾ ਗ਼ਲਤ ਨਹੀਂ ਕੀਤਾ । ਪਰ ਫਿਰ ਵੀ ਉਸਦੇ ਮਨ ਚ ਇੱਕ ਗਲਤੀ ਦਾ ਭਾਵ ਸੀ । ਪਵਿੱਤਰ ਨਾ ਰਹਿਣ ਦਾ ਭਾਵ ਸੀ । ਮੁੜ ਕਦੇ ਨਾ ਅਜਿਹਾ ਕੁਝ ਕਰਨ ਬਾਰੇ ਪ੍ਰਣ ਵੀ ਲਿਆ ।
ਪਰ ਜੋ ਸਿਲਸਿਲਾ ਸ਼ੁਰੂ ਹੋਇਆ ਉਹ ਕਦੋਂ ਖਤਮ ਹੋ ਸਕਦਾ ਸੀ । ਇਸ ਗੱਲ ਨੂੰ ਬਹੁਤ ਦਿਨ ਗੁਜ਼ਰ ਗਏ । ਜੀਤ ਡਿਊਟੀ ਤੇ ਜਾਂਦਾ ਤਾਂ ਸ਼ਾਮੀ ਆਉਂਦਾ । ਨਰਿੰਦਰ ਦਾ ਆਉਣਾ ਜਾਣਾ ਉਵੇਂ ਸੀ । ਪਰ ਉਸਦੀਆਂ ਗੱਲਾਂ ਤੇ ਕੰਮਾਂ ਚ ਵਧੇਰੇ ਫਰਕ ਸੀ । ਹੁਣ ਉਸਦਾ ਗੱਲ ਦਾ ਅੰਦਾਜ਼ ਹੋਰ ਵੀ ਅਪਣੱਤ ਭਰਿਆ ਹੁੰਦਾ ਬੱਚਿਆਂ ਨਾਲ ਪਹਿਲ਼ਾਂ ਤੋਂ ਵੀ ਵੱਧ ਪਿਆਰ ਜਤਾਉਂਦਾ । ਉਹਨਾਂ ਦੀ ਕੇਅਰ ਪਹਿਲ਼ਾਂ ਤੋਂ ਵੀ ਵੱਧ ਕਰਦਾ । ਉਹ ਸਮਾਂ ਓਦੋਂ ਵੀ ਚੁਣਦਾ ਜਦੋਂ ਘਰ ਕੋਈ ਨਾ ਹੁੰਦਾ । ਪਰ ਦੂਰ ਬੈਠ ਤੇ ਗੱਲਾਂ ਕਰਕੇ ਹੀ ਮੁੜ ਜਾਂਦਾ ।
ਇੱਕ ਦਿਨ ਆਇਆ ਤੇ ਘਰ ਅਜੇ ਕੋਈ ਵੀ ਨਹੀਂ ਸੀ । ਚੰਨੋ ਸ਼ਾਇਦ ਦੁਪਹਿਰ ਦੇ ਕੰਮ ਮੁਕਾ ਕੇ ਕੁਝ ਦੇਰ ਲਈ ਸੌਂ ਕੇ ਉੱਠੀ ਸੀ । ਉਨੀਂਦਰੀ ਜਹੀ ਹੀ ਆਪਣੇ ਕਮਰੇ ਚ ਬੈਠੀ ਟੀਵੀ ਦੇਖ ਰਹੀ ਸੀ । ਉਦੋਂ ਹੀ ਨਰਿੰਦਰ ਕੁਰਸੀ ਤੇ ਆ ਕੇ ਬੈਠ ਗਿਆ । ਉਹੀ ਰਾਤ ਵਾਲਾ ਕਮਰਾ ਸੀ । ਗੱਲਾਂ ਕਰਦੇ ਕਰਦੇ ਗੱਲ ਉਸ ਰਾਤ ਤੇ ਆ ਗਈ ਸੀ । ਜਿਸਨੂੰ ਚਾਹ ਕੇ ਵੀ ਦੋਂਵੇਂ ਮੁੜ ਨਹੀਂ ਕਰ ਸਕੇ ਸੀ । ਪਰ ਅੱਜ ਗੱਲ ਖੁੱਲ੍ਹਦੇ ਖੁੱਲ੍ਹਦੇ ਕਿੰਨੀ ਦੂਰ ਤੱਕ ਪਹੁੰਚ ਗਈ । ਚੰਨੋ ਦੇ ਮਨ ਚ ਜੋ ਸੀ ਉਸਨੇ ਸਭ ਲੀਰਾਂ ਵਾਂਗ ਉਧੇੜ ਦਿੱਤਾ । ਦੱਸਦਿਆਂ ਦੱਸਦਿਆਂ ਉਸਦੀਆਂ ਅੱਖਾਂ ਵੀ ਭਰ ਆਇਆਂ ਤੇ ਆਪਣੇ ਆਪ ਨੂੰ ਗਲਤ ਵੀ ਮਹਿਸੂਸ ਹੋਇਆ । ਨਰਿੰਦਰ ਨੇ ਵੀ ਦੱਸਿਆ ਕਿ ਕਿੰਝ ਇਹ ਉਸਦੇ ਕਈ ਸੁਪਨਿਆਂ ਚੋਂ ਪੂਰਾ ਹੋਇਆ ਸੁਪਨਾ ਸੀ । ਤੇ ਉਸਨੂੰ ਚੰਨੋ ਦੇ ਬੱਚੇ ਆਪਣੇ ਲਗਦੇ ਸੀ । ਕਾਸ਼ ਚੰਨੋ ਤੇ ਉਸਦਾ ਵਿਆਹ ਹੋ ਸਕਦਾ !! 
ਉਸਨੇ ਕਿਹਾ ਤਾਂ ਚੰਨੋ ਕੁਝ ਨਾ ਆਖ ਸਕੀ । ਚੁੱਪ ਕਰ ਗਈ । ਪਰ ਜਦੋਂ ਨਰਿੰਦਰ ਨੇ ਚੰਨੋ ਤੋਂ ਪੁੱਛਿਆ ਕੀ ਕੀ ਉਸਨੇ ਉਸ ਰਾਤ ਉਸ ਕੋਲ ਸੰਤੁਸ਼ਟ ਮਹਿਸੂਸ ਕੀਤਾ ? 
ਚੰਨੋ ਦਾ ਮੂੰਹ ਇੱਕ ਦਮ ਲਾਲ ਤੇ ਸ਼ਰਮ ਨਾਲ ਭਰ ਗਿਆ ਚਿਹਰਾ ਝੁਕ ਗਿਆ ਤੇ ਉਹ ਸਿਰਫ “ਪਤਾ ਨਹੀਂ” ਤੋਂ ਬਿਨਾਂ ਕੁਝ ਵੀ ਨਾ ਆਖ ਸਕੀ । ਨਰਿੰਦਰ ਨੇ ਉਸਨੂੰ ਦੁਬਾਰਾ ਫੇਰ ਪੁੱਛਿਆ ਤੇ ਪੁੱਛਦਾ ਰਿਹਾ ਜਦੋਂ ਤੱਕ ਚੰਨੋ ਨੇ ਹਾਂ ਵਿੱਚ ਸਿਰ ਨਾ ਹਿਲਾ ਦਿੱਤਾ । ਉਸਦਾ ਸਿਰ ਹਿੱਲਣ ਤੱਕ ਨਰਿੰਦਰ ਉੱਠਕੇ ਉਸਦੇ ਕੋਲ ਬੈੱਡ ਤੇ ਆ ਗਿਆ ਸੀ । ਉਸਦੇ ਹੱਥਾਂ ਨੂੰ ਆਪਣੇ ਹੱਥਾਂ ਚ ਗੁੱਟ ਉਂਗਲੀਆਂ ਚ ਉਂਗਲੀਆਂ ਪਾ ਨਰਿੰਦਰ ਨੇ ਚੰਨੋ ਦੇ ਹੱਥ ਨੂੰ ਚੁੰਮਿਆ ਤਾਂ ਜਿਵੇਂ ਚੰਨੋ ਦੇ ਮੂੰਹੋਂ ਰੋਕਣ ਲਈ ਕੁਝ ਨਿਕਲਣ ਤੋਂ ਪਹਿਲ਼ਾਂ ਹੀ ਕੁਝ ਬੰਦ ਹੋ ਗਿਆ ਸੀ । ਬੈੱਡ ਤੇ ਉਸਨੂੰ ਉਂਝ ਹੀ ਗੇਰਕੇ ਨਰਿੰਦਰ ਨੂੰ ਉਸਨੂੰ ਪੂਰਾ ਢੱਕ ਲਿਆ । ਚੰਨੋ ਦੀਆਂ ਅੱਖਾਂ ਬੰਦ ਸੀ ਪਤਾ ਨਹੀਂ ਉਨੀਂਦਰੇ ਕਰਕੇ ਜਾਂ ਜੋ ਇਹ ਅਚਾਨਕ ਹੋ ਰਿਹਾ ਸੀ ਉਸ ਕਰਕੇ । ਉਸਨੂੰ ਟੀਵੀ ਦੀ ਆਵਾਜ਼ ਨਾਲੋਂ ਨਰਿੰਦਰ ਦੇ ਚੁੰਮਣ ਦੀ ਆਵਾਜ਼ ਸੁਣ ਰਹੀ ਸੀ । ਜਿਹਨਾਂ ਨੇ ਉਸਦੀ ਦੇਹ ਚ ਇੱਕ ਲਹਿਰ ਦੌੜਾ ਦਿੱਤੀ ਸੀ । ਉਸਦਾ ਕੋਈ ਵਿਰੋਧ ਬੇ ਮਾਅਨੀ ਸੀ । ਮਨ ਦੇ ਬੰਨ੍ਹ ਤਾਂ ਉਸ ਰਾਤ ਹੀ ਟੁੱਟ ਗਏ ਸੀ ।ਸਰੀਰ ਦੇ ਕਿਸੇ ਵੀ ਇਸ਼ਾਰੇ ਨੂੰ ਰੋਕਣ ਦੀ ਉਸਨੇ ਅੱਜ ਕੋਈ ਕੋਸ਼ਿਸ ਨਹੀਂ ਸੀ ਕੀਤੀ । ਨਰਿੰਦਰ ਜਿਵੇਂ ਉਸਦੇ ਸਭ ਇਸ਼ਾਰੇ ਸਮਝ ਰਿਹਾ ਸੀ । ਇਸ ਲਈ ਊਹਨੇ ਕੋਈ ਦੇਰ ਨਾ ਕੀਤੀ । ਉਸਨੂੰ ਇਸਦਾ ਪਤਾ ਸੀ ਕਿ ਉਹਨਾਂ ਕੋਲ ਕਿੰਨਾ ਕੁ ਸਮਾਂ ਹੈ ਤੇ ਇਸ ਸਮੇਂ ਦਾ ਪੂਰਾ ਲਾਹਾ ਖੱਟ ਰਿਹਾ ਸੀ ਇਸ ਲਈ ਉਸਨੂੰ ਕੋਈ ਕਾਹਲੀ ਨਹੀਂ ਸੀ । ਉਸਨੇ ਚੰਨੋ ਦੀ ਦੇਹ ਦੀ ਉਸ ਭਾਸ਼ਾ ਨੂੰ ਪੜਿਆ ਜੋ ਉਹ ਉਸ ਦਿਨ ਵੀ ਨਹੀਂ ਸੀ ਪੜ੍ਹ ਸਕਿਆ । ਜੋ ਅੱਜ ਖੁਦ ਉਸਦੀਆਂ ਬਾਹਾਂ ਚ ਕਸਕਸਾ ਰਹੀ ਸੀ । ਜ਼ਿਸਨੂੰ ਆਪਣੇ ਆਪ ਨੂੰ ਬੇਪਰਦਾ ਕਰਨ ਤੇ ਉਸਨੂੰ ਬੇਪਰਦਾ ਦੇਖਣ ਦੀ ਕਾਹਲੀ ਕਿਤੇ ਵੱਧ ਸੀ । ਨਰਿੰਦਰ ਲਈ ਇਹ ਮੌਕਾ ਪਤਾ ਨਹੀਂ ਕਿੰਨੀਆਂ ਦੁਆਵਾਂ ਮਗਰੋਂ ਸੀ । ਇਸ ਲਈ ਉਸਨੇ ਵੀ ਮਦਹੋਸ਼ ਹੋਕੇ ਵੀ ਹੋਸ਼ ਚ ਰਹਿਕੇ ਉਸਨੂੰ ਪਿਆਰ ਕੀਤਾ । ਉਸਦੇ ਹਰ ਉਸ ਹਿੱਸੇ ਨੂੰ ਛੋਹਿਆ ਜਿਸਨੂੰ ਲੁਕੇ ਵੇਖ ਉਹ ਤੜਪ ਜਾਂਦਾ ਸੀ ਤੇ ਕਿੰਨੀ ਵਾਰ ਸਿਰਫ ਖਿਆਲਾਂ ਚ ਹੀ ਛੋਹਿਆ ਸੀ । ਉਸਦੇ ਹੱਥਾਂ ਨੇ ਹਰ ਹਿੱਸੇ ਨੂੰ ਟਟੋਲ ਕੇ ਜੋ ਕੁਝ ਹਾਸਿਲ ਕਰ ਸਕਦੇ ਸੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ । ਹਰ ਨਵੇਂ ਹਿੱਸੇ ਨੂੰ ਛੋਹ ਕੇ ਚੁੰਮ ਕੇ ਉਹ ਚੰਨੋ ਦੇ ਸਰੀਰ ਚ ਕਰੰਟ ਛੇੜ ਦਿੰਦਾ ਤੇ ਖੁਦ ਵੀ ਤੜਪ ਉੱਠਦਾ । ਤੜਪ ਜਿਸਦਾ ਕਿ ਇਲਾਜ ਦੋਂਵੇਂ ਸਮਝਦੇ ਸੀ ਦੋਂਵੇਂ ਜਾਣਦੇ ਸੀ । ਭਾਵੇਂ ਪਹਿਲ਼ਾਂ ਵੀ ਉਹ ਇਸ ਅਹਿਸਾਸ ਨੂੰ ਜੀਅ ਚੁੱਕੇ ਸੀ ਪਰ ਉਹ ਡਰ ਤੇ ਮਾਹੌਲ ਤੇ ਮੂਡ ਹੀ ਵੱਖਰਾ ਸੀ ਤੇ ਅੱਜ ਦਾ ਅਲਗ । ਐਨਾ ਆਨੰਦ ਕਿ ਸਰੀਰ ਪਸੀਨੇ ਨਾਲ ਭਿੱਜ ਗਏ ਸਨ ਜਿਵੇਂ ਹੁਣੀ ਨਹਾ ਕੇ ਆਏ ਹੋਣ । ਤੇ ਉਸ ਤੜਪ ਦੇ ਖ਼ਤਮ ਹੋਣ ਤੋਂ ਪਹਿਲਾਂ ਕਮਰੇ ਚ ਆਏ ਉਸ ਤੂਫ਼ਾਨ ਨੂੰ ਸਿਰਫ ਉਹੀ ਜਾਣਦੇ ਸੀ । ਜਿਸਨੇ ਉਹਨਾਂ ਨੂੰ ਸਮਾਂ, ਚਲਦਾ ਟੀਵੀ , ਰਿਸ਼ਤੇ ਤੇ ਪਤਾ ਨਹੀਂ ਕੀ ਕੁਝ ਭੁਲਾ ਦਿੱਤਾ ਸੀ । ਯਾਦ ਸੀ ਤਾਂ ਮਹਿਜ਼ ਦੋ ਜਿਸਮਾਂ ਦਾ ਟਕਰਾਉਣਾ । ਸੁਣਦਾ ਸੀ ਸਿਰਫ ਇੱਕ ਦੂਸਰੇ ਦੀਆਂ ਸ਼ਿਤਕਾਰਾਂ ਤੇ ਅਹਿਸਾਸ ਸੀ ਤਾਂ ਸਿਰਫ ਤ੍ਰਿਪਤੀ ਦੇ ।
ਉਸ ਮਗਰੋਂ ਤਾਂ ਇਹ ਜਿਵੇਂ ਆਮ ਹੋ ਗਿਆ ਸੀ । ਹੁਣ ਉਹਨਾਂ ਨੂੰ ਜੀਤ ਦੀ ਵੀ ਪਰਵਾਹ ਨਹੀਂ ਸੀ ਹੁੰਦੀ । ਰਾਤ ਵੇਲੇ ਵੀ ਉਹ ਬੱਚਿਆਂ ਤੇ ਜੀਤ ਨਾਲ ਸੌਣ ਦੀ ਬਜਾਏ ਉੱਠਕੇ ਨਰਿੰਦਰ ਦੇ ਨਾਲ ਹੋਰ ਕਮਰੇ ਚ ਸੌਂ ਜਾਂਦੀ । ਜੀਤ ਤਾਂ ਚੁੱਪ ਸੀ ਉਸਦੇ ਮਨ ਚ ਚੀਸ ਤਾਂ ਪੈਂਦੀ ਪਰ ਫਿਰ ਵੀ ਇਸ ਗੱਲੋਂ ਖ਼ੁਸ਼ ਸੀ ਕਿ ਘੱਟੋ ਘੱਟ ਉਸਨੂੰ ਸਭ ਪਤਾ ਹੈ ਨਹੀਂ ਤਾਂ ਕਿੰਨੀਆਂ ਪਿੰਡ ਦੀਆਂ ਜਨਾਨੀਆਂ ਸੀ ਜਿਹਨਾਂ ਆਪਣੇ ਘਰਵਾਲੇ ਨੂੰ ਧੋਖੇ ਚ ਰੱਖ ਕੇ ਇੱਕ ਨਹੀਂ ਕਿੰਨੇ ਹੀ ਮਰਦਾਂ ਨੂੰ ਮਗਰ ਲਾ ਰੱਖਾ ਸੀ ਨਾ ਘਰ ਦੀ ਪਰਵਾਹ ਨਾ ਬੱਚਿਆਂ ਦੀ ।ਏਥੇ ਚੰਨੋ ਨੂੰ ਜਿੰਨੀ ਫਿਕਰ ਸੀ ਬੱਚਿਆਂ ਦੀ ਓਨੀ ਹੀ ਨਰਿੰਦਰ ਨੂੰ ਵੀ ਸੀ ।
ਬੱਚੇ ਵੀ ਸਭ ਦੇਖਦੇ ਸੀ ਇੰਝ ਚੰਨੋ ਤੇ ਨਰਿੰਦਰ ਦਾ ਅਚਾਨਕ ਅਲਗ ਕਮਰੇ ਚ ਬੰਦ ਹੋ ਜਾਣਾ । ਉਹਨਾਂ ਨੂੰ ਚੰਗਾ ਤਾਂ ਨਹੀਂ ਸੀ ਲਗਦਾ ਪਰ ਨਰਿੰਦਰ ਉਹਨਾਂ ਨੂੰ ਜਿੰਨਾ ਪਿਆਰ ਕਰਦਾ ਸੀ ਉਹ ਉਸ ਸਾਹਮਣੇ ਉਹ ਪਲ ਭੁੱਲ ਜਾਂਦੇ । ਚਾਚਾ ਜੀ ਚਾਚਾ ਜੀ ਕਰਦੇ ਉਹਨਾਂ ਦਾ ਮੂੰਹ ਸੁੱਕ ਜਾਂਦਾ ।ਕਈ ਵਾਰ ਉਸ ਨਾਲ ਹੀ ਉਹਦੇ ਘਰ ਸੌਂ ਜਾਂਦੇ ।
ਨਰਿੰਦਰ ਦੇ ਘਰਦਿਆਂ ਨੂੰ ਉਸਦਾ ਜੀਤ ਦੇ ਘਰ ਜਾਣਾ ਪਹਿਲ਼ਾਂ ਹੀ ਪਸੰਦ ਨਹੀਂ ਸੀ । ਪਰ ਹੁਣ ਅੱਧੀ ਰਾਤ ਉਸਦੇ ਘਰੋਂ ਆਉਣਾ । ਬੱਚਿਆਂ ਨਾਲ ਉਸਦੇ ਨਾਲ ਸੌਣਾ ਤੇ ਦਿਨ ਚ ਵੀ ਉਸਦੇ ਘਰ ਹੀ ਸੌਂ ਜਾਣਾ ਉਸਨੂੰ ਇੰਝ ਲਗਦਾ ਸੀ ਜਿਵੇਂ ਚੰਨੋ ਨੇ ਜਾਦੂ ਕਰ ਦਿੱਤਾ ਹੋਵੇ ।
ਜਾਦੂ ਤਾਂ ਦੋਵੇਂ ਨੇ ਹੀ ਇੱਕ ਦੂਜੇ ਤੇ ਕਰ ਦਿੱਤਾ ਸੀ । ਜਿਸਮ ਜੁੜੇ ਹੌਲੀ ਹੌਲੀ ਮਨ ਵੀ ਜੁੜਦੇ ਗਏ । ਜੋ ਸਮਝ ਨਰਿੰਦਰ ਨੇ ਚੰਨੋ ਦੇ ਜਿਸਮ ਚ ਵਿਖਾਈ ਉਹੀ ਉਹਦੇ ਮਨ ਚ ਵੀ ਦਿਖਾਈ। ਜੀਤ ਤੋਂ ਜਿਸਮਾਂ ਦੀ ਦੂਰੀ ਤੇ ਫਿਰ ਮਨ ਦੀ ਦੂਰੀ ਵਧਦੀ ਗਈ । ਹੁਣ ਜੀਤ ਘਰ ਚ ਰੱਖੇ ਕੁਝ ਫਾਲਤੂ ਸਮਾਨ ਤੋਂ ਵੱਧ ਕੁਝ ਨਹੀਂ ਸੀ ਲਗਦਾ । ਉਸਦੀ ਕਿਸੇ ਵੀ ਗੱਲ ਚ ਕੋਈ ਹਾਂ ਨਾ ਤਾਂ ਪਹਿਲ਼ਾਂ ਹੀ ਮਿਟ ਗਈ ਸੀ । ਸਾਲ ਕੁ ਚ ਹੀ ਹਰ ਹਾਂ ਨਾ ਨਰਿੰਦਰ ਦੀ ਹੋ ਗਈ । ਨਰਿੰਦਰ ਦੀ ਹਰ ਨਿੱਕੀ ਗੱਲ ਦਾ ਖਿਆਲ ਚੰਨੋ ਨੂੰ ਸੀ ਤੇ ਓਵੇਂ ਹੀ ਨਰਿੰਦਰ ਨੂੰ ਚੰਨੋ ਦਾ । 
ਨਰਿੰਦਰ ਦੇ ਘਰਦਿਆਂ ਨੂੰ ਇਸੇ ਗੱਲ ਤੋਂ ਡਰ ਸੀ ਖਦਸ਼ੇ ਸੀ । ਇਸ ਔਰਤ ਨੇ ਵੱਸ ਚ ਕਰ ਲਿਆ ਇਹਦੀਆਂ ਅੱਖਾਂ ਹੀ ਬਿੱਲੀਆਂ ਨੇ । ਤੇ ਉਹਦੀ ਮਾਂ ਨੂੰ ਲਗਦਾ ਸੀ ਬਿੱਲੀਆਂ ਅੱਖਾਂ ਵਾਲੀਆਂ ਕੁੜੀਆਂ ਮਰਦਾਂ ਨੂੰ ਬਿਨਾਂ ਕਿਸੇ ਜਾਦੂ ਤੋਂ ਵੱਸ ਚ ਕਰ ਲੈਂਦੀਆਂ ਹਨ । 
ਉਸਦੀ ਮਾਂ ਕਿੰਨੀਂ ਵਾਰ ਉਸਨੂੰ ਸਮਝਾ ਥੱਕੀ ਕਿੰਨੀਂ ਵਾਰ ਲੜ ਹਟੀ ਪਰ ਉਹ ਕਦੇ ਵੀ ਜੀਤ ਘਰ ਜਾਣੋ ਨਾ ਹਟਿਆ । ਕਿੰਨੀਆਂ ਸੁਖਣਾ ਸੁਖੀਆ । ਕਿੰਨੇ ਧਾਗੇ ਤਵੀਤ ਕਰਵਾਏ । ਕਿੰਨੀਆਂ ਸਾਧਾਂ ਦੀਆਂ ਦਿੱਤੀਆਂ ਪੁੜੀਆਂ ਦੁੱਧ ਚ ਘੋਲ ਕੇ ਨਰਿੰਦਰ ਨੂੰ ਪਿਲਾ ਦਿੱਤੀਆਂ ਪਰ ਕੋਈ ਅਸਰ ਨਹੀਂ ।
ਰਿਸ਼ਤੇਦਾਰਾਂ ਨਾਲ ਸਲਾਹ ਕੀਤੀ । ਅਖੀਰ ਫੈਸਲਾ ਇਹ ਹੋਇਆ ਕਿ ਇਹਦਾ ਵਿਆਹ ਕਰਦੋ । ਜਦੋਂ ਘਰਵਾਲੀ ਆ ਗਈ ਆਪੇ ਟਿਕ ਜਾਊ । ਵਿਆਹ ਤੋਂ ਪਹਿਲ਼ਾਂ ਕੁਆਰੇ ਮੁੰਡਿਆ ਨੂੰ ਇੰਝ ਆਦਤ ਹੁੰਦੀ । ਤੀਂਵੀ ਨੂੰ ਸੁੰਘ ਕੇ ਹੀ ਮਗਰ ਲੱਗ ਜਾਂਦੇ ਹਨ । ਜਦੋਂ ਇਹਦੇ ਕੋਲ ਇਹਦੀ ਆਪਣੀ ਹੋਊ ਆਪੇ ਹਟ ਜਾਊ ।
ਉਸ ਲਈ ਰਿਸ਼ਤੇ ਲੱਭੇ । ਕੁੜੀਆਂ ਦੇਖੀਆਂ ਨਰਿੰਦਰ ਨਾ ਕਰ ਦਿੰਦਾ । ਘਰ ਚ ਕਲੇਸ਼ ਹੋਣ ਲੱਗਾ । ਉਹਨੂੰ ਜੀਤ ਦੇ ਘਰ ਨਾ ਜਾਣ ਤੋਂ ਘਰਦੇ ਰੋਕਦੇ ਉਹ ਹਟਦਾ ਨਾ । ਫਿਰ ਮਾਂ ਕਦੇ ਕਦੇ ਗਲੀ ਚ ਖੜਕੇ ਜੀਤ ਤੇ ਚੰਨੋ ਨੂੰ ਗਾਲਾਂ ਕੱਢਦੀ ।
ਤੰਗ ਆਕੇ ਇੱਕ ਦਿਨ ਨਰਿੰਦਰ ਨੇ ਐਲਾਨ ਕਰ ਦਿੱਤਾ ਕਿ ਉਹ ਚੰਨੋ ਨੂੰ ਆਪਣੇ ਘਰ ਵਸਾਏਗਾ । ਪਰਿਵਾਰ ਸਾਹਮਣੇ ਸੱਚ ਪਹਿਲੀ ਵਾਰ ਨੰਗਾ ਹੋਕੇ ਸਾਹਮਣੇ ਆ ਗਿਆ ਸੀ ।
ਉਸਨੇ ਚੰਨੋ ਨੂੰ ਆਖਿਆ ਤਾਂ ਚੰਨੋ ਦੇ ਜਿਵੇਂ ਹੋਸ਼ ਉੱਡ ਗਏ ਸੀ । ਇੰਝ ਉਸਦੇ ਘਰ ਵੱਸਣ ਦਾ ਖਿਆਲ ਉਸ ਲਈ ਇੱਕ ਅਲਗ ਹੀ ਸੀ ਭਾਵੇਂ ਉਸਨੂੰ ਲਗਦਾ ਕਿ ਉਹਦੇ ਮਨ ਚ ਉਸ ਨਾਲ ਬਿਤਾਏ ਪਲਾਂ ਨੂੰ ਲੈ ਕੇ ਪੈਦਾ ਹੋਏ ਖਿਆਲਾਂ ਨੂੰ ਧਰਵਾਸ ਮਿਲ ਜਾਏਗੀ । ਪਰ ਫਿਰ ਜੀਤ ਦਾ ਕੀ ਲੋਕਾਂ ਦਾ ਕੀ ਤੇ ਬੱਚਿਆਂ ਦਾ ਕੀ ?
-ਤੇਰੇ ਬੱਚੇ ਮੇਰੇ ਬੱਚੇ ,ਮੈਂ ਤੈਨੂੰ ਆਪਣੇ ਘਰ ਲਿਜਾ ਕੇ ਆਪਣੀ ਬਣਾ ਕੇ ਰੱਖਣਾ ਚਾਹੁੰਦਾ । ਤੇਰੇ ਵੱਲ ਉਂਗਲ ਚੁੱਕਣ ਵਾਲੇ ਨੂੰ ਵੱਢ ਦਿਆਂਗਾ ।
-ਤੇ ਜੀਤ ਉਹ ਮੈਨੂੰ ਕਿੰਨਾ ਪਿਆਰ ਕਰਦਾ ।
-ਪਿਆਰ ਕਰਦਾ ? ਕਦੋਂ ਆਖਿਰ ਵਾਰ ਊਹਨੇ ਤੇਰਾ ਹਾਲ ਪੁੱਛਿਆ ? ਦੇਖ ਚੰਨੋ ਜੇ ਮੇਰਾ ਵਿਆਹ ਕਿਤੇ ਹੋਰ ਹੋ ਗਿਆ ਤਾਂ ਊਹਨੇ ਕਿਸੇ ਹੋਰ ਮਰਦ ਅੱਗੇ ਤੈਨੂੰ ਸੁੱਟ ਦੇਣਾ । ਤੇ ਫਿਰ ਹੋਰ ਕੀ ਉਮਰ ਭਰ ਤੂੰ ਮਰਦ ਬਦਲਦੀ ਰਹੇਗੀ ? 
-ਨਹੀਂ ਮੈਨੂੰ ਕੋਈ ਮਰਦ ਨਹੀਂ ਚਾਹੀਦਾ । ਮੈਨੂੰ ਸਿਰਫ ਇੱਕ ਚਾਹੀਦਾ ਤੇ ਜਿਸ ਨਾਲ ਮੈਂ ਰਹਿ ਸਕਾਂ ।
-ਫਿਰ ਤੂੰ ਫੈਸਲਾ ਕਰਨਾ ਕਿ ਕਿਸ ਨਾਲ ਰਹਿਣਾ ।
ਚੰਨੋ ਨੇ ਫੈਸਲਾ ਕੀਤਾ । ਉਸਨੇ ਨਰਿੰਦਰ ਨੂੰ ਚੁਣਿਆ । ਜੀਤ ਦੇ ਕਈ ਸਾਲਾਂ ਦੇ ਪਿਆਰ ਅੱਗੇ ਨਰਿੰਦਰ ਦਾ ਕੁਝ ਵਰ੍ਹੇ ਦਾ ਪਿਆਰ ਉਸਤੇ ਭਾਰੂ ਹੋ ਗਿਆ । ਨਾਲ਼ੇ ਜੀਤ ਦਾ ਕਿ ਭਰੋਸਾ ਕੱਲ੍ਹ ਨੂੰ ਕੋਈ ਹੋਰ ਮਰਦ ਲੈ ਆਏ । ਉਸਨੂੰ ਬੁਲਾਉਣਾ ਉਹ ਕਦੋਂ ਦਾ ਬੰਦ ਕਰ ਚੁਕਾ ਸੀ । ਬੜੀ ਆਮ ਗੱਲ ਹੁੰਦੀ ਸੀ ਦੋਵਾਂ ਚ । ਉਹ ਸਿਰਫ ਕੰਮ ਚ ਬਾਹਰ ਰਹਿੰਦਾ ਸੀ । ਬੱਚਿਆਂ ਦੀ ਦੇਖਭਾਲ ਨਰਿੰਦਰ ਹਵਾਲੇ ਚ ਸੱਚ ਇਹ ਸੀ ਕਿ ਜੀਤ ਸਿਰਫ ਨਾਮ ਦਾ ਘਰਵਾਲਾ ਸੀ ਉਸਦੀ ਪੂਰੀ ਥਾਂ ਨਰਿੰਦਰ ਨੇ ਲੈ ਲਈ ਸੀ ।
ਇਸਦਾ ਫੈਸਲਾ ਹੁੰਦੇ ਹੀ ਇੱਕ ਭੂਚਾਲ ਆ ਗਿਆ । ਨਰਿੰਦਰ ਤੇ ਜੀਤ ਚ ਲੜਾਈ ਹੋਈ । ਜੋ ਮਗਰੌਂ ਜੀਤ ਦੇ ਲਾਣੇ ਤੇ ਨਰਿੰਦਰ ਕੇ ਲਾਣੇ ਚ ਬਦਲ ਗਈ । ਪਰ ਜੀਤ ਤੇ ਚੰਨੋ ਆਪਣੇ ਫੈਸਲੇ ਤੇ ਅਡਿੱਗ ਸੀ । ਗੱਲ ਮੂੰਹ ਤੋਂ ਨਿਕਲਦੀ ਗਾਲ੍ਹਾਂ ਤੋਂ ਇੱਟਾ ਰੋਡ਼ ਚੱਲਣ ਤੱਕ ਪੁੱਜੀ । ਅਗਲੀਆਂ ਪਿਛਲੀਆਂ ਮਾਵਾਂ ਭੈਣਾਂ ਦੇ ਮੇਹਣੇ । ਤੇ ਅਖੀਰ ਪੰਚਾਇਤ ਬੈਠੀ । 
ਬੋਹੜ ਦੀ ਛਾਂ ਚ ਸਾਰਾ ਪਿੰਡ ਕੱਠਾ ਹੋਈ ਬੈਠਾ ਸੀ । ਤੇ ਨਰਿੰਦਰ ਨੇ ਐਲਾਨ ਕੀਤਾ ਕਿ ਉਹ ਪੰਚਾਇਤ ਤੋਂ ਫੈਸਲਾ ਚਾਹੁੰਦਾ ਕਿ ਚੰਨੋ ਜੋ ਕਿ ਉਸਦੇ ਘਰ ਰਾਜੀ ਹੈ ਉਸ ਨਾਲ ਵਸਾਈ ਜਾਏ । ਆਪਣੇ ਤੇ ਚੰਨੋ ਦੇ ਰਿਸ਼ਤੇ ਚ ਜੀਤ ਦੀ ਸਹਿਮਤੀ ਨੂੰ ਸਾਬਿਤ ਕਰਦੀ ਟੇਪ ਰਿਕਾਰਡਰ ਵਜਾ ਦਿੱਤੀ । ਉਸਨੇ ਕਿਹਾ ਕਿ ਉਹਦੇ ਘਰਦੇ ਉਹਨੂੰ ਨਾਲ ਰੱਖਦੇ ਨਹੀਂ ਤਾਂ ਅੱਲਗ ਕਰ ਦੇਣ ਭਾਵੇਂ ਕੋਈ ਵਰਤੇ ਨਾ ਵਰਤੇ । ਭਰੀ ਪੰਚਾਇਤ ਚ ਚੰਨੋ ਨੂੰ ਉਸਦੀ ਰਾਏ ਪੁੱਛਣ ਲਈ ਬੁਲਾਇਆ ਗਿਆ । ਲੋਕ ਸਿਰਫ ਇਹ ਦੇਖਣ ਤੇ ਸੁਣਨ ਲਈ ਕਾਹਲੇ ਸੀ ਕਿ ਆਖਿਰ ਚੰਨੋ ਕੀ ਜਵਾਬ ਦਿੰਦੀ ਹੈ ਕਿ ਜੋ ਉਹ ਸੁਣ ਰਹੇ ਸੱਚੀ ਸੱਚ ਹੈ ?
ਚਲਦਾ 
(ਤੁਹਾਡੀ ਰਾਏ ਦੇ ਇੰਤਜ਼ਾਰ ਵਿੱਚ )

ਮੈਂ ਕਾਮੁਕ ਕਿਉਂ ਲਿਖਦਾਂ ਹਾਂ ।

ਮੈਂ ਜਿੰਨਾ ਕੁ ਵੀ ਲਿਖਿਆ ਉਸ ਉੱਤੇ ਦੋਸਤਾਂ ਨੇ ਕਾਫ਼ੀ ਪਿਆਰ ਦਿੱਤਾ ਹੈ ਕਈ ਸਲਾਹਾਂ ਵੀ ਦਿੱਤੀਆਂ ਹਨ ਤੇ ਕੁਝ ਆਪਣੇ ਵਿਚਾਰ ਵੀ ਦਿੱਤੇ ਹਨ ।ਜਿਵੇਂ “ਮੈਂ ਕਾਮੁਕ ਸੀਨ ਕਾਫ਼ੀ ਲਿਖਦਾ ਹਾਂ” ,”ਮੈਂ ਇਸਤਰੀ ਦੇ ਜਜਬਾਤਾਂ ਨੂੰ ਵਧੀਆ ਲਿਖਦਾਂ ਹਾਂ “ਮੇਰੀਆਂ ਕਹਾਣੀਆਂ ਬੇਸ਼ੱਕ ਵਰਜਿਤ ਰਿਸ਼ਤੇ ਤੇ ਨਹੀਂ ਹਨ ਪਰ ਵਰਜਿਤ ਵਿਸ਼ੇ ਤੇ ਜ਼ਿਆਦਾ ਹੁੰਦੀਆਂ ਹਨ । ਕਈਆਂ ਨੂੰ ਸ਼ੱਕ ਵੀ ਹੋ ਜਾਂਦਾ ਕਿ ਮੈਂ ਮੁੰਡਾ ਹਾਂ ਜਾਂ ਕੁੜੀ !!
ਬੇਸ਼ੱਕ ਇਹ ਸ਼ੱਕ ਹੋਣਾ ਲਾਜ਼ਮੀ ਹੈ ਕਿਉਕਿ ਮੈਂ ਹਰ ਮਨ ਨੂੰ ਬੜਾ ਨਜਦੀਕ ਤੋਂ ਸਮਝ ਕੇ ਕਾਗਜ਼ ਤੇ ਉਤਾਰਨ ਦਾ ਹੁਨਰ ਰੱਖਦਾ ਹਾਂ ਕਿਸੇ ਦੇ ਦਿਲ ਚ ਜੋ ਲੁਕਿਆ ਹੋਇਆ ਉਹ । ਤੇ ਮੈਨੂੰ ਉਹਨਾਂ ਦੱਬੇ ਹੋਏ ਖਿਆਲਾਂ ਨੂੰ ਬਾਹਰ ਦੀ ਹਵਾ ਲਵਾਉਣੀ ਚੰਗੀ ਲਗਦੀ ਹੈ ਜੋ ਕਿਤੇ ਅੰਦਰ ਹੀ ਅੰਦਰ ਸ਼ੜ ਨਾ ਜਾਣ ।
ਸਾਡਾ ਸਮਾਜ ਅਜਿਹਾ ਹੈ ਜਿੱਥੇ ਜੇਕਰ ਕਿਸੇ ਦੇ ਮਨ ਚ ਸਭ ਤੋਂ ਵੱਧ ਖਿਆਲ ਤੇ ਜਜ਼ਬਾਤ ਦੱਬੇ ਹੋਏ ਹਨ ਉਹ ਔਰਤ ਦਾ ਮਨ ਹੈ । ਜ਼ਿਸਨੂੰ ਸਮਾਜ ਦੇ ਡਰ ਤੋਂ ਬਚਪਨ ਤੋਂ ਹੀ ਮਨ ਨੂੰ ਗੰਢ ਮਾਰ ਲੈਣਾ ਸਿਖਾਇਆ ਜਾਂਦਾ ਹੈ। ਮਰਦ ਜਿਹੜੀ ਗੱਲ ਸਹਿਜ ਮੂੰਹ ਤੇ ਆਖ ਸਕਦਾ ਔਰਤ ਉਹ ਕਈ ਪਰਦਿਆ ਚ ਨਹੀਂ ਕਹਿ ਸਕਦੀ । ਮਰਦ ਜੋ ਗੱਲ ਕਿਸੇ ਵੀ ਗੈਰ ਔਰਤ ਨਾਲ ਕਰ ਸਕਦੀ ਹੈ ਔਰਤ ਲਈ ਐਸੇ ਮਰਦਾਂ ਦੀ ਗਿਣਤੀ ਬੜੀ ਥੋੜੀ ਹੁੰਦੀ ਹੈ ਤੇ ਉਸ ਵਿੱਚ ਵੀ ਉਹ ਸੋਚਦੀ ਹੈ ਕਿ ਉਸਨੂੰ ਇਹ ਗੱਲ ਸਿਰਫ ਇੱਕ ਹੀ ਮਰਦ ਨਾਲ ਕਰਨੀ ਪਵੇ ।
ਤੇ ਔਰਤ ਦਾ ਕਾਮੁਕ ਹੋਣਾ ਤੇ ਉਸਦੇ ਕਾਮੁਕ ਜਜਬਾਤ ਤੇ ਬਹੁਤ ਵਾਰ ਸ਼ਾਇਦ ਉਸਦੇ ਪਤੀ ਨਾਲ ਵੀ ਨਹੀਂ ਖੁੱਲ੍ਹਦੇ । ਤੇ ਉਹਨਾਂ ਦਾ ਬੰਨ੍ਹ ਇੱਕ ਅੰਦਰ ਬਣਿਆ ਰਹਿੰਦਾ ਹੈ ਤੇ ਜੇ ਕੋਈ ਔਰਤ ਜੀਵਨ ਦੇ ਕਿਸੇ ਮੋੜ ਤੇ ਸਰੀਰਕ ਸੋਸ਼ਣ ਦਾ ਸ਼ਿਕਾਰ ਹੋ ਜਾਵੇ ਤਾਂ ਇਹ ਬੰਨ੍ਹ ਹੋਰ ਵੀ ਤਕੜਾ ਹੋ ਜਾਂਦਾ ਹੈ ਐਸੇ ਸਮੇਂ ਉਸ ਔਰਤ ਨੂੰ ਆਪਣੇ ਮਨ ਨੂੰ ਖੋਲਣ ਲਈ ਡਾਕਟਰੀ ਟਰੀਟਮੈਂਟ ਤੱਕ ਦੀ ਲੋੜ ਲਗਦੀ ਹੈ । ਬੇਸ਼ਕ ਇਹ ਕਈ ਵਾਰ ਮੁੰਡਿਆਂ ਨਾਲ ਵੀ ਹੁੰਦਾ ਹੈ ਪਰ ਘੱਟ ਤੇ ਮੁੰਡਿਆਂ ਲਈ ਕਾਮੁਕ ਹੋਣਾ ਮਰਦਾਨਗੀ ਹੈ ਤੇ ਕੁੜੀਆਂ ਲਈ ਇਹ ਇੱਕ ਸ਼ਰਮ ਜਾਂ ਸਲੱਟ ਕਹੇ ਜਾਣ ਦੀ ਸ਼ਰਮਿੰਦਗੀ ।
ਇਸ ਲਈ ਔਰਤ ਜੋ ਮਰਦ ਤੋਂ ਚਾਹੁੰਦੀ ਹੈ ਲੁਕਵੇਂ ਰੂਪ ਚ ਹੁੰਦਾ ਹੈ ਟਰ ਮਰਦ ਜੋ ਔਰਤ ਤੋਂ ਚਾਹੁੰਦਾ ਹੈ ਉਹ ਖੁਲ੍ਹੇ ਰੂਪ ਵਿੱਚ । ਪਰ ਮੇਰੀਆਂ ਕਹਾਣੀਆਂ ਵਿੱਚ ਜਦੋਂ ਵੀ ਔਰਤ ਕਿਸੇ ਨਾਲ ਜੁੜਦੀ ਹੈ ਤਾਂ ਉਸ ਵਿੱਚ ਉਸ ਮਨ ਦੇ ਖਿਆਲਾਂ ਦਾ ਸਿੱਧਾ ਪ੍ਰਗਟਾ ਹੁੰਦਾ ਹੈ । ਜੋ ਬਹੁਤ ਨੂੰ ਖੁਦ ਨਾਲ ਸ਼ਾਇਦ ਜੁੜਿਆ ਮਹਿਸੂਸ ਹੁੰਦਾ । ਕੁਝ ਪੜ ਕੇ ਅਸਹਿਜ ਵੀ ਹੋ ਜਾਂਦੇ ਹੌਣਗੇ । #HarjotDiKalam
ਇਸ ਲਈ ਐਨੇ ਨੇੜੇ ਦੇ ਜਜ਼ਬਾਤ ਜਾਣ ਕੇ ਸਭ ਨੂੰ ਲਗਦਾ ਹੈ ਕਿ ਮੈਂ ਕੁੜੀ ਹਾਂ ਪਰ ਇਹ ਸਿਰਫ ਉਹਨਾਂ ਦੇ ਜਜਬਾਤ ਹਨ ਕਹਾਣੀਆਂ ਚ ਮੁੰਡਿਆਂ ਦੇ ਜਜਬਾਤ ਵੀ ਹਨ ਪਰ ਉਹ ਐਨੇ ਕੁ ਆਮ ਹਨ ਪਹਿਲ਼ਾਂ ਹੀ ਕਿ ਉਸ ਵੱਲ ਧਿਆਨ ਨਹੀਂ ਜਾਂਦਾ ਕਿਸੇ ਦਾ ਵੀ । ਕਿਉਕਿ ਧਿਆਨ ਉਹੀ ਚੀਜ਼ ਖਿੱਚਦੀ ਹੈ ਜੋ ਪਰਦੇ ਦੇ ਪਿੱਛਿਓਂ  ਬਾਹਰ ਆਉਂਦੀ ਹੈ ।
ਜੇਕਰ ਕੋਈ ਇਸਨੂੰ ਪੜ੍ਹਕੇ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਸਕੇ ਜੋ ਉਸਦਾ ਪੀਅਰ/,ਪਤਨੀ ਚਾਹੁੰਦੀ ਹੈ ਤਾਂ ਨਿਸਚੇ ਹੀ ਜ਼ਿੰਦਗ਼ੀ ਚ ਇੱਕ ਅਹਿਮ ਤਬਦੀਲੀ ਆ ਸਕੇਗੀ ।
ਦੂਸਰੀ ਗੱਲ ਵਰਜਿਤ ਵਿਸ਼ੇ ਤੇ ਲਿਖਣ ਦੀ ਹੈ ।ਮੰਟੋ ਤੇ ਜਦੋਂ ਅਸ਼ਲੀਲ ਕਹਾਣੀਆਂ ਲਿਖਣ ਲਈ ਮੁਕੱਦਮਾ ਹੋਇਆ ਤਾਂ ਉਸਨੇ ਇੱਕ ਕਮਾਲ ਦੀ ਗੱਲ ਆਖੀ ਸੀ ,”
” ਜਮਾਨੇ ਦੇ ਜਿਸ ਦੌਰ ਵਿਚੋਂ ਅਸੀਂ ਗੁਜ਼ਰ ਰਹੇ ਹਾਂ ,ਜੇ ਤੁਸੀਂ ਉਸ ਤੋਂ ਵਾਕਿਫ ਨਹੀਂ ਹੋ ਤਾਂ ਮੇਰੀਆਂ ਕਹਾਣੀਆਂ ਪੜ੍ਹੋ ।ਤੇ ਜੇ ਤੁਸੀਂ ਇਹ ਕਹਾਣੀਆਂ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਹ ਜ਼ਮਾਨਾ ਸੱਚ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ।”
ਮੈਂ ਮੰਟੋ ਦੇ ਲਿਖਣ ਦੇ ਨੇੜੇ ਤੇੜੇ ਵੀ  ਨਹੀਂ । ਪਰ ਮੈਂ ਉਹ ਲਿਖ ਰਿਹੈ ਜੋ ਅਸਲ ਚ ਹੋ ਰਿਹਾ ਤੇ ਜੋ ਸਮਾਜ ਚ ਸਭ ਦੇ ਸਾਹਮਣੇ ਹੋ ਰਿਹਾ ਪਰ ਇੱਕ ਪਰਦਾ ਹੈ ਪਰ ਉਹ ਪਰਦਾ ਐਨਾ ਪਤਲਾ ਹੈ । ਕਿ ਉਸਦੇ ਪਰਲੇ ਪਾਸੇ ਦੀ ਨਗਨਤਾ ਸਭ ਨੂੰ ਦਿਸ ਰਹੀ ਹੈ । ਪਰ ਹਰ ਕੋਈ ਉਸਤੇ ਪਰਦਾ ਹੋਣ ਦਾ ਵਹਿਮ ਪਾਲ ਕੇ ਲੁਕਾਉਣ ਦੀ ਕੋਸ਼ਿਸ਼ ਵਿੱਚ ਹੈ।
ਇਸ ਲਈ ਸੱਚ ਨੂੰ ਉਸ ਹਾਣ ਦਾ ਹੋਣ ਲਈ ਮੈਨੂੰ ਐਸੇ ਰਿਸ਼ਤੇ ਲਿਖਣੇ ਪੈ ਰਹੇ ਹਨ । ਐਸੇ ਸੀਨ ਵੀ ਲਿਖਣੇ ਪੈ ਰਹੇ ਹਨ । ਤਾਂ ਜੋ ਸਭ ਦੇ ਸਾਹਮਣੇ ਹੋਵੇ ਕਿ ਉਹਨਾਂ ਨਾਜ਼ੁਕ ਪਲਾਂ ਤੋਂ ਪਹਿਲਾਂ ਦੌਰਾਨ ਤੇ ਮਗਰੋਂ ਕੀ ਵਾਪਰਦਾ ਹੈ ਤੇ ਔਰਤ ਮਰਦ ਉਸ ਤੋਂ ਪਹਿਲ਼ਾਂ ਦੌਰਾਨ ਤੇ ਮਗਰੋਂ ਇੱਕ ਦੂਜੇ ਕੋਲ਼ੋਂ ਕੀ ਚਾਹੁੰਦੇ ਹਨ ।
ਇਸ ਲਈ ਮੈਂ ਲਿਖ ਰਿਹਾਂ ਹਾਂ ਤੇ ਲਿਖਦਾ ਰਹਾਂਗਾ ।
ਅਖ਼ੀਰ ਗੱਲ ਕਾਮੁਕਤਾ ਤੇ ਅਸ਼ਲੀਲਤਾ ਚ ਇੱਕ ਫ਼ਰਕ ਹੁੰਦਾ ਹੈ । ਕਾਮੁਕ ਤੁਹਾਡੇ ਮਨ ਦੇ ਉਹ ਖਿਆਲ ਬਾਹਰ ਕੱਢਦਾ ਹੈ ਜੋ ਤੁਹਾਡੇ ਲਈ ਕਿਸੇ ਖਾਸ ਲਈ ਉਪਜਦੇ ਹਨ ਤੇ ਮਨ ਚ ਤੇ ਸਰੀਰ ਵਿੱਚ ਇੱਕ ਇਕਸਾਰਤਾ ਆਉਂਦੀ ਹੈ । ਅਸ਼ਲੀਲਤਾ ਕਿਸੇ ਨੂੰ ਗਾਲ ਕੱਢਣ ਅਤੇ ਨੀਵਾਂ ਦਿਖਾਉਣ ਲਈ ਕੀਤੀ ਹਰਕਤ ਹੁੰਦੀ ਹੈ। ਇੱਕ ਪਾਸੜ ਕਬਜੇ ਲਈ ਕੀਤੀ ਹਰਕਤ ਹੁੰਦੀ ਹੈ । ਕਾਮੁਕਤਾ ਚ ਦੋਹਾਂ ਪੱਖਾਂ ਦੀ ਸਹਿਮਤੀ ਤੇ ਮਨ ਤੇ ਸ਼ਰੀਰ ਦੀ ਇੱਕੋ ਜਿੰਨੀ ਸੰਤੁਸ਼ਟੀ ਹੁੰਦੀ ਹੈ । ਅਸ਼ਲੀਲਤਾ ਕੇਵਲ ਤਨ ਨੂੰ ਸੰਤੁਸ਼ਟ ਕਰਦੀ ਹੈ।
ਪਰ ਜਦੋ ਤੁਸੀਂ ਕਿਸੇ ਆਪਣੇ ਮਨ ਦੇ ਸਾਥੀ ਨਾਲ ਹੋ ਤਾਂ ਉਹਨਾਂ ਨਾਜ਼ੁਕ ਪਲਾਂ ਦੌਰਾਨ ਅਸ਼ਲੀਲਤਾ ਤੇ ਕਾਮੁਕਤਾ ਵਿੱਚ ਫ਼ਰਕ ਮਿਟ ਵੀ ਜਾਂਦਾ ਹੈ । ਪਰ ਸਿਰਫ ਉਹਨਾਂ ਪਲਾਂ ਦੌਰਾਨ ਹੀ ।
ਇਸ ਲਈ ਮੇਰੀ ਕੋਸ਼ਿਸ ਹੁੰਦੀ ਹੈ ਕਿ ਕਿਸੇ ਰਚਨਾ ਚ ਮੈਂ ਅਸ਼ਲੀਲ ਨਾ ਹੋਵਾ ਤੇ ਕਾਮੁਕਤਾ ਤੱਕ ਸੀਮਿਤ ਰਹਾਂ ਇਥੋਂ ਤੱਕ ਕਿ ਨਿੱਜੀ ਪਲ ਲਿਖਣ ਦੌਰਾਨ ਵੀ । ਹਾਲਾਂਕਿ ਕਈ ਐਵੇਂ ਦੇ ਵਿਸ਼ੇ ਮੇਰੇ ਕੋਲ ਲਿਖਣ ਲਈ ਹਨ । ਪਰ ਅਜੇ ਮੈਂ ਬਚ ਰਿਹਾਂ ਉਹਨਾਂ ਤੋਂ ਕਦੇ ਲਿਖਾਂਗਾ ਜ਼ਰੂਰ ।
ਉਸਤੋਂ ਪਹਿਲ਼ਾਂ ਅਜੇ ਹੋਰ ਵੀ ਕਈ ਕਹਾਣੀਆਂ ਹਨ । ਪੁਰਾਣੇ ਲਿਖਣ ਲਈ ਪੂਰੇ ਨਹੀਂ ਹੁੰਦੇ ਕੋਈ ਨਵੀ ਆ ਜਾਂਦੀ ਹੈ। ਪਰ ਵਿਸ਼ਾ ਭਾਵੇਂ ਸੀਮਿਤ ਹਨ ਪਰ ਕਹਾਣੀਆਂ ਬੇਅੰਤ ਹਨ ।
ਲਿਖਣ ਲਈ ਅਜੇ ਬਹੁਤ ਕੁਝ ਹੈ । ਤੇ ਮੈਂ ਇੰਝ ਹੀ ਲਿਖਦਾ ਰਹਾਂਗਾ ।
ਤੇ ਅਗਲੀ ਗੱਲ ਕੁੜੀ ਹੋਣ ਦੇ ਸ਼ੱਕ ਹੋਣ ਦੀ ।
ਇਹ ਗੱਲ ਸਭ ਨੂੰ ਪਤਾ ਹੈ ਕਿ ਕੁੜੀ ਕਦੇ ਵੀ ਇੰਝ ਦਾ ਲਿਖ ਨਹੀਂ ਸਕਦੀ ਭਾਵੇਂ ਇਹ ਉਸਦੇ ਹੀ ਜਜਬਾਤ ਹੋਣ । ਕਾਰਨ ਉਹੀ ਸ਼ਰਮ ਬੇਇੱਜਤੀ ਤੇ ਸਲੱਟ ਦਾ ਤਗਮਾ ਸਮਾਜ ਵਿਚੋਂ ਮਿਲਣ ਦਾ ਡਰ । ਵਿਰੋਧ ,ਗਾਲਾਂ ,ਫ੍ਰੈਂਡ ਰਿਕੈਸਟ ,ਮੈਸੇਜ ,ਗੰਦੀਆਂ ਵੀਡੀਓ ਤੇ ਚੁਟਕਲੇ ਭੇਜਣ ਦਾ ਡਰ ।
ਪਰ ਅਜਿਹਾ ਮੁੰਡੇ ਨਾਲ ਨਹੀਂ ਹੋਏਗਾ । ਕਿਉਂਕਿ ਮੈਂ ਮੁੰਡਾ ਹਾਂ ਮੈਂ ਜਾਣਦਾ ਹਾਂ ਕਿ ਮੁੰਡਿਆਂ ਦੀ ਭਾਸ਼ਾ ਕੀ ਹੁੰਦੀ ਹੈ ਉਹਨਾਂ ਨੂੰ ਜਵਾਬ ਕਿਵੇਂ ਦੇਣਾ ਹੈ । ਕਿਸ ਲਾਜਿਕ ਨਾਲ ਦੇਣਾ ਹੈ। ਤੇ ਮੈਂ ਜੋ ਲਿਖਦਾ ਉਹ ਬਿਲਕੁਲ ਸੱਚ ਹੈ ਰੱਤੀ ਝੂਠ ਨਹੀਂ । ਇਸ ਲਈ ਮੇਰੇ ਕਿਸੇ ਲਿਖੇ ਨੂੰ ਕੋਈ ਟਾਈਮ ਲਾਈਨ ਤੋਂ ਲੁਕੋ ਸਕਦਾ ਹੈ ਹਟਾ ਸਕਦਾ ਹੈ ਆਲਾਇਕ ਕਰ ਸਕਦਾ ਹੈ । ਪਰ ਉਹ ਕੁਝ ਕਹੇਗਾ ਨਹੀਂ ਕੁਝ ਕਹਿਣ ਤੋਂ ਪਹਿਲ਼ਾਂ ਸੋਚੇਗਾ।
ਬਹੁਤ ਸਾਰੇ ਮੁੰਡੇ ਵੀ ਦੋਸਤ ਹਨ ਜਿਹਨਾਂ ਨੇ ਖੁਦ ਕਬੂਲ ਕੀਤਾ ਹੈ ਕਿ ਮੇਰਾ ਲਿਖਿਆ ਪੜ ਕੇ ਉਹਨਾਂ ਦੀ ਸੋਚ ਚ ਔਰਤ ਲਈ ਕੁਝ ਬਦਲਿਆ ਹੈ । ਇਹਨਾਂ ਨਾਜ਼ੁਕ ਖਿਆਲਾਂ ਨੂੰ ਸਮਝਣ ਦੀ ਪ੍ਰਵਿਰਤੀ ਆਈ ਹੈ। ਹੋਰ ਬਹੁਤ ਦੀਆਂ ਗੱਲਾ ਵੀ ਹਨ ਆਪਣੇ ਜਿੰਦਗੀ  ਦੇ ਨਿੱਜੀ ਤਜਰਬੇ ਕਈਆਂ ਨੂੰ ਧੋਖੇ ਵੀ ਮਿਲੇ ਹਨ ਕਿਉਕਿ ਜਰੂਰੀ ਨਹੀਂ ਕਿ ਕੁੜੀ ਦੇ ਧੋਖਾ ਨਹੀਂ ਦੇ ਸਕਦੀ । ਦੇ ਸਕਦੀ ਹੈ ਐਸ਼ਾ ਹੋ ਸਕਦਾ ਕਈਆਂ ਦੀਆਂ ਕਹਾਣੀਆਂ ਉਹ ਵੀ ਹਨ ਉਹ ਵੀ ਲਿਖਾਂਗਾ ।
ਫਿਲਹਾਲ ਐਨਾ ਹੀ  ਕੀ ਮੈਂ ਮੁੰਡਾ ਹੀ ਹਾਂ ,ਦੂਸਰਾ ਇਹਨਾਂ ਰਿਸ਼ਤਿਆਂ ਤੇ ਲਿਖਦਾ ਰਹਾਂਗਾ ਤੇ ਮੇਰੀਆਂ ਕਹਾਣੀਆਂ ਚ ਕਾਮੁਕ ਪਲ ਤੇ ਕਾਮੁਕ ਦ੍ਰਿਸ਼ ਮਿਲਣਗੇ ਹੀ ਮਿਲਣਗੇ ਕਿਤੇ ਨਾ ਕਿਤੇ ।
ਤੁਹਾਡਾ ਆਪਣਾ
ਹਰਜੋਤ ।
#erotica #erotic #punjabierotic #kamukta #erotica_hindi #punjabilove #lovescenes #punjabi   HarjotDiKalam #punjabiquote #punjabiquotes #punjabishayar #punjabi
    #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ
#punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings
ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ ।
Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ ।

ਤਣਾਅ ਜਾਂ ਡਿਪਰੈਸ਼ਨ ਕਿਉਂ ਹੈ ਤੇ ਉਪਾਅ ਕੀ ਹਨ ?

ਤੁਸੀਂ ਕਿਸੇ ਸੜਕ ਤੇ ਪੈਦਲ ਤੁਰ ਰਹੇ ਹੋਵੋਂ ਜਾਂ ਬੱਸ ਟਰੇਨ ਜਾਂ ਜਹਾਜ ਤੇ ਚੜ ਜਾਓ । ਭਾਵੇਂ ਕਿਸੇ ਪਬਲਿਕ ਪਲੇਸ ਤੇ ਬੈਠ ਜਾਓ । ਤੁਹਾਡੇ ਆਸ ਪਾਸ ਦੇ ਬਹੁਤੇ ਲੋਕ ਕੰਨਾਂ ਚ ਹੈੱਡ ਫੋਨ ਦੀਆਂ ਤੁੱਕੀਆਂ ਲਾ ਕੇ ਗੂੰਗੇ ਤੇ ਬੋਲੇ ਬਣਕੇ ਬੈਠੇ ਹੁੰਦੇ ਹਨ । ਸ਼ਾਇਦ ਸਾਡੇ ਚੋਂ ਬਹੁਤੇ ਉਹੀ ਲੋਕ ਹੋਣ ।
ਮਨ ਚ ਸੋਚ ਕੇ ਵੇਖੋ ਕਿ ਐਨਾ ਕਿੰਨਾ ਕੁ ਰੋਜ ਕੋਈ ਵਧੀਆ ਸੰਗੀਤ ਆਉਂਦਾ ਹੈ ਕਿ ਇਹਨਾਂ ਲੋਕਾਂ ਨੂੰ ਇਸ ਤੋਂ ਵਿਹਲ ਨਹੀਂ ।
ਅਸਲ ਚ ਸਭ ਦਾ ਇਹ ਮੰਨਣਾ ਹੈ ਕਿ ਸੰਗੀਤ ਸਾਡੇ ਦਿਲ ਨੂੰ ਸਕੂਨ ਦਿੰਦਾ ਸੀ । ਪਰ ਐਨਾ ਕੀ ਜ਼ਿੰਦਗੀ ਚ ਵਾਪਰ ਗਿਆ ਕਿ ਉਸ ਸਕੂਨ ਨੂੰ ਹਾਸਿਲ ਕਰਨ ਲਈ ਅਸੀਂ ਕੰਨਾਂ ਦਾ ਸਕੂਨ ਹੀ ਖੋਹ ਲਿਆ ।
ਇਸਦਾ ਕਾਰਨ ਹੈ ਸਾਡੀਆਂ ਇੱਛਾਵਾਂ ਦੀ ਜਦੋਂ ਪੂਰਤੀ ਨਹੀਂ ਹੁੰਦੀ ਤਾਂ ਇਹ ਤਣਾਅ ਸਿਰਜਦੀ ਹੈ।
ਮਨੁੱਖ ਦੀਆਂ ਮੁਢਲੀਆਂ ਜਰੂਰਤਾਂ ਰੋਟੀ ਕੱਪੜਾ ਤੇ ਮਕਾਨ ਹੈ । ਜਿਸ ਕੋਲ ਅੱਜ ਮੁਬਾਈਲ ਹੈ ਉਸਦੀਆਂ ਇਹ ਜ਼ਰੂਰਤਾਂ ਤਾਂ ਪੂਰੀਆਂ ਹੋ ਹੀ ਰਹੀਆਂ ਹਨ । ਫਿਰ ਉਹਨਾਂ ਨੂੰ ਤਣਾਅ ਕਿਸ ਗੱਲ ਦਾ ਹੈ  ਉਹ ਤਣਾਅ ਹੈ ਰਿਸ਼ਤਿਆਂ ਦਾ ,ਤੇਜ਼ ਭੱਜਦੀ ਜ਼ਿੰਦਗੀ ਦਾ ,ਮਨ ਦੀਆਂ ਇੱਛਾਵਾਂ ਅਧੂਰੀਆਂ ਰਹਿ ਜਾਣ ਦਾ ਤੇ ਮਨ ਮਾਫਿਕ ਕਾਮਯਾਬੀ ਜਾਂ ਨੌਕਰੀ ਨਾ ਮਿਲਣ ਦਾ ।
ਸਮਾਜ ਦੇ ਅਲੱਗ ਅੱਲਗ ਵਰਗਾਂ ਚ ਇਹ ਕਾਰਨ ਵੱਖਰੇ ਵੱਖਰੇ ਹਨ ਇਸ ਲਈ ਉਹ ਵੱਖਰਾ ਵਿਵਹਾਰ ਵੀ ਕਰਦੇ ਹਨ । ਪਰ ਉਹਨਾਂ ਚ ਇੱਕ ਗੱਲ ਅੱਜਕਲ੍ਹ ਸਾਂਝੀ ਹੋ ਗਈ ਕਿ ਸਾਰੇ ਕੰਨਾਂ ਚ ਹੈੱਡ ਫੋਨ ਲਾ ਕੇ ਆਪਣੇ ਆਪ ਤੋਂ ਦੂਰ ਭੱਜਣ ਦੀ ਕੋਸ਼ਿਸ ਕਰਦੇ ਹਨ ।
ਇਹ ਨਸ਼ੇ ਵਰਗਾ ਹੀ ਇੱਕ ਭੈੜਾ ਯਤਨ ਹੈ । ਜਿਥੇ ਅਸੀਂ ਡਿਪ੍ਰੈਸ਼ਨ ਨੂੰ ਸੰਗੀਤ ਦੀ ਮਦਦ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਹਾਂ ।
ਬਿਨਾਂ ਤਣਾਅ ਦੀ ਵਜ੍ਹਾ ਜਾਣੇ ਤੇ ਬਿਨਾਂ ਉਸ ਦੀ ਜੜ ਤੱਕ ਪੁੱਜ ਕੇ ਅਸੀਂ ਉਸਤੋਂ ਛੁਟਕਾਰਾ ਨਹੀਂ ਪਾ ਸਕਦੇ । ਉਸ ਲਈ ਜਰੂਰੀ ਇਹੋ ਹੈ ਕਿ ਆਪਣੇ ਆਪਣੇ ਤਣਾਅ ਦੀ ਵਜ੍ਹਾ ਜਾਨਣ ਦੀ ਕੋਸ਼ਿਸ ਕਰੋ ।
  ਸਭ ਤੋਂ ਵੱਧ ਤਣਾਅ ਜ਼ਿੰਦਗ਼ੀ ਚ ਮਨ ਚਾਹੀ ਕਾਮਯਾਬੀ ਨਾ ਮਿਲਣ ਕਰਕੇ ਹੁੰਦਾ ਹੈ ।ਇਹ ਕਾਮਯਾਬੀ ਕਿਸੇ ਮਨਚਾਹੀ ਥਾਂ ਦਾਖਿਲਾ ਮਿਲਣ ,ਨੌਕਰੀ ਨਾ ਮਿਲਣ ,ਆਪਣਾ ਮਨਚਾਹਿਆ ਪਾਰਟਨਰ ਨਾ ਮਿਲਣ ਜਾਂ ਬਿਜਨਸ ਦੇ ਚਾਲੂ ਨਾ ਹੋਣਾ ਜਾਂ ਪਰਿਵਾਰ ਤੇ ਕੋਈ ਹੋਰ ਮੁਸੀਬਤ ਕਰਕੇ ਹੁੰਦਾ ਹੈ । ਜਾਂ ਇਹਨਾਂ ਦਾ ਅੱਧਾ ਕੁ ਹੋਣਾ ਜਿਵੇਂ ਪਾਰਟਨਰ ਦੇ ਮਿਲਣ ਮਗਰੋਂ ਧੋਖਾ ਜਾਂ ਨੌਕਰੀ ਚ ਦੂਰ ਪੋਸਟਿੰਗ ਜਾਂ ਘੱਟ ਤਨਖਾਹ ਜਾਂ ਕਈ ਵਾਰ ਇੱਕੋ ਸਮੇਂ ਇੱਕ ਤੋਂ ਵੱਧ ਵੀ ਇਹਨਾਂ ਵਿਚੋਂ  ਇੱਕੋ ਵੇਲੇ ਨੌਕਰੀ ਤੇ ਪਾਰਟਨਰ ਦਾ ਛੱਡ ਜਾਣਾ ਜਾਂ ਉਸਤੋਂ ਸਰੀਰਕ ਜਾਂ ਮਾਨਸਿਕ ਤੌਰ ਸੰਤੁਸਟ ਨਾ ਹੋਣਾ ਇਹ ਇੱਕ ਕਾਫੀ ਵੱਡੀ ਸਮੱਸਿਆ ਹੈ।
  ਇਸ ਤਰਾਂ ਇਹਨਾਂ ਕਾਰਨਾਂ ਕਰਕੇ ਅਸੀਂ ਬਹੁਤੇ ਦੁਖੀ ਹੁੰਦੇ ਹਾਂ ।  ਤੇ ਫਿਰ ਅਸੀ ਖੁਦ ਤੋਂ ਦੂਰ ਭੱਜਦੇ ਹਾਂ ਤੇ ਸੰਗੀਤ ਦੇ ਉਹਲੇ ਜਾਂਦੇ ਹਾਂ । ਸੰਗੀਤ ਬੇਸ਼ਕ ਮਨ ਨੂੰ ਸਹੀ ਕਰ ਸਕਦਾ ਪਰ ਸਮੱਸਿਆ ਨਹੀਂ ਸੁਲਝਾ ਸਕਦਾ ।
  ਇਸ ਲਈ ਜਰੂਰਤ ਇਹੋ ਹੈ ਕਿ ਆਪਣੀ ਸਮੱਸਿਆ ਨੂੰ ਸਮਝੋ ਤੇ ਉਸਦਾ ਕਾਰਨ ਲੱਭ ਕੇ ਹੱਲ ਕਰੋ ।
  ਅਸੀਂ ਨਿਰਣਾ ਲੈਣ ਤੋਂ ਬਚਣ ਲਈ ਸੱਮਸਿਆ ਨੂੰ ਟਰਕਾ ਕੇ ਰੱਖਦੇ ਹਾਂ ਇਸ ਤਰ੍ਹਾਂ ਤਣਾਅ ਕਾਇਮ ਰਹਿੰਦਾ ਹੈ। ਦੁਨੀਆਂ ਕੀ ਕਹੂ ਇਹ ਸੋਚਕੇ ਅਸੀਂ ਬਿਨਾ ਉਮੀਦ ਤੋਂ ਉਸੇ ਜਗ੍ਹਾ ਰੁਕੇ ਰਹਿੰਦੇ ਹਾਂ । ਅਜਿਹੇ ਵੇਲੇ ਫੈਸਲਾ ਲੈ ਕੇ ਇੱਕ ਪਾਸੇ ਕਰ ਦੇਣਾ ਹੀ ਉਚਿਤ ਹੁੰਦਾ ਹੈ ।ਇਸ ਨਾਲ ਕੁਝ ਪਲਾਂ ਦਾ ਦੁੱਖ ਲੰਮੇ ਸਮੇਂ ਦੇ ਤਣਾਅ ਤੋਂ ਬਚਾ ਲੈਂਦਾ ਹੈ।
  ਕੁਝ ਜਗ੍ਹਾ ਅਸੀਂ ਆਤਮ ਵਿਸਵਾਸ ਖੋ ਬੈਠਦੇ ਹਾਂ ਲਗਾਤਾਰ ਨਾ ਕਾਮਯਾਬੀ ਨਾਲ ਹਾਰ ਨਾਲ ਜਾਂ ਧੋਖਿਆਂ ਨਾਲ । ਬਜਾਏ ਆਪਣੀ ਕਾਬਲੀਅਤ ਤੇ ਸ਼ੱਕ ਕਰਨ ਜਾਂ ਕਿਸਮਤ ਨੂੰ ਕੋਸਣ ਦੇ ਕੋਸ਼ਿਸ਼ ਇਹ ਕਰੋ ਕਿ ਹਾਰ ਦਾ ਕਾਰਨ ਲੱਭੋ ਤੇ ਉਸਤੇ ਕੰਮ ਕਰੋ । ਜੇ ਤੁਸੀ ਹਾਰ ਦਾ ਕਾਰਨ ਲੱਭਣ ਚ ਸਫਲ ਰਹੇ ਤਾਂ ਕਾਮਯਾਬੀ ਜ਼ਰੂਰ ਮਿਲੁ ।
  ਬਾਕੀ ਜ਼ਿੰਦਗ਼ੀ ਦੇ ਕੁਝ ਨੁਕਤੇ ਹਨ ਜੇ ਤੁਸੀਂ ਉਹਨਾਂ ਨੂੰ ਸਾਹਮਣੇ ਰੱਖ ਕੇ ਚੱਲੋ ਤਾਂ ਆਤਮ ਵਿਸ਼ਵਾਸ ਵੀ ਆਏਗਾ ਤੇ ਤਣਾਅ ਚੋਂ ਨਿਕਲਣ ਦੀ ਮਦਦ ਵੀ ਮਿਲੇਗੀ ।
  1. ਤੁਸੀਂ ਜ਼ਿੰਦਗ਼ੀ ਜੀਣ ਆਏ ਹੋ ਜੋ ਸਭ ਨੂੰ ਇੱਕੋ ਜਿੰਨੀਂ ਤੇ ਇੱਕ ਵਾਰ ਮਿਲੀ ਹੈ ਤੁਸੀਂ ਹੱਸੋ ਰੋਵੋ ਜਾਂ ਦੁਖੀ ਹੋਵੋ ਤੁਸੀ ਹੀ ਝੱਲਣਾ ਹੈ ਕਿਸੇ ਹੋਰ ਦਾ ਸਾਥ ਤੁਹਾਡੇ ਨਾਲ ਥੋੜਚਿਰਾ ਹੈ । ਇਸ ਲਈ ਉਹ ਫੈਸਲੇ ਲਵੋ ਜੋ ਤੁਹਾਡੇ ਲਈ ਖੁਸ਼ੀ ਲਿਆਉਣ ਸਹਾਈ ਹੋਣ ਭਾਵੇਂ ਇਸ ਲਈ ਥੋੜਾ ਦੁੱਖ ਝੱਲਣਾ ਪਵੇ ।
  2.  ਜ਼ਿੰਦਗ਼ੀ ਚ ਕਦੇ ਸਭ ਨੂੰ ਸਾਰਾ ਕੁਝ ਨਹੀਂ ਮਿਲਦਾ । ਕਈ ਵਾਰ ਇੱਕੋ ਜਿੰਨਾ ਵੀ ਨਹੀਂ ਮਿਲਦਾ ਤੇ ਕਈ ਵਾਰ ਇੱਕ ਚੀਜ਼ ਹਾਸਿਲ ਕਰਨ ਲਈ ਦੂਸਰੀ ਖੋਣੀ ਪੈਂਦੀ ਹੈ । ਇਸ ਲਈ ਖੋਈ ਹੋਈ ਦਾ ਗਮ ਮਨ ਨੂੰ ਲਾ ਕੇ ਬੈਠਣ ਨਾਲੋਂ ਜੋ ਹਾਸਿਲ ਕੀਤਾ ਉਸਦੀ ਖੁਸ਼ੀ ਮਾਣੋ । ਤੇ ਉਸ ਚੀਜ਼ ਨੂੰ ਹਾਸਿਲ ਕਰੋ ਜੋ ਵਧੇਰੇ ਤਸੱਲੀ ਦੇਵੇ । ਪਰ ਕਿਸੇ ਦੂਸਰੀ ਦੇ ਖੋ ਜਾਣ ਦਾ ਦੁਖ ਨਾ ਕਰੋ।
  3. ਲੋਕਾਂ ਦੀ ਪਰਵਾਹ ਨਾ ਕਰੋ ਤੁਸੀਂ ਲੋਕਾਂ ਲਈ ਜਿਉਣ ਨਹੀਂ ਆਏ ਖੁਦ ਲਈ ਜਿਉਣ ਆਏ ਹੋ ਲੋਕ ਸਿਰਫ ਗੱਲਾਂ ਕਰਨਗੇ ਚੰਗੇ ਟੈਮ ਚ ਸਾਥ ਦੇਣਗੇ ਮਾੜੇ ਚ ਨਹੀਂ ਇਸ ਲਈ ਕਿਸੇ ਨੂੰ ਖੁਸ ਕਰਨ ਲਈ ਸਮਾਜ ਕੀ ਕਹੇਗਾ ਉਹ ਨਾ ਸੋਚੋ ।
  4. ਕਿਤਾਬਾਂ ਪੜ੍ਹੋ ਕਿਤਾਬਾਂ ਜਿੰਦਗੀ ਜਿਉਣ ਦਾ ਨਵਾਂ ਢੰਗ ਦਿੰਦੀਆ ਹਨ । ਕਿਤਾਬਾਂ ਤੋਂ ਭਾਵ ਸਿਰਫ ਕਪੂਰ ਜੀ ਦੀਆਂ ਲਿਖਤ ਨਹੀਂ ਸਗੋਂ ਨਾਵਲ ਕਹਾਣੀਆ ਤੇ ਹੋਰ ਵੰਨਗੀਆਂ ।
  5.  ਆਪਣੀ ਹਾਬੀ ਬਣਾਓ ਕੋਈ ਇੱਕ ਸ਼ੌਂਕ ਜੋ ਤੁਹਾਡੇ ਲਈ ਸਾਥ ਬਣੇ । ਮਿਊਜ਼ਿਕ ਸੁਣਨਾ ਕੋਈ ਹਾਬੀ ਨਹੀਂ। ਤੇ ਭੀੜ ਵਾਂਗ ਟਿਕ ਟੌਕ ਤੇ ਵੀਡੀਓ ਬਣਾਉਣਾ ਵੀ ਹਾਬੀ ਨਹੀਂ ।
  6. ਕੋਈ ਇੱਕ ਸ਼ਰੀਰਕ ਗੇਮ ਜੇ ਸਮਾਂ ਕੱਢਕੇ  ਤਾਂ ਜਰੂਰ ਖੇਡੋ ।
  ਇਹ ਕੁਝ ਆਮ ਗੱਲਾਂ ਹਨ ਜੋ ਤੂਹਾਨੂੰ ਕਿਸੇ ਵੀ ਤਣਾਅ ਚੋ ਬਾਹਰ ਕੱਢ ਸਕਦੀਆਂ ਹਨ । ਤਣਾਅ ਦਾ ਸਭ ਤੋਂ ਵੱਡਾ ਕਾਰਨ ਆਪਣੇ ਆਪ ਚ ਪੈਦਾ ਹੋਈ ਆਤਮ ਵਿਸ਼ਵਾਸ ਦੀ ਕਮੀ ਹੈ ।ਉਸਨੂੰ ਵਾਪਿਸ ਹਾਸਿਲ ਕਰਨ ਨਾਲ ਹੀ ਮੁਕਤੀ ਮਿਲਦੀ ਹੈ ਤੇ ਉਹ ਹਾਸਲ ਕੋਸ਼ਿਸ ਨਾਲ ਹੁੰਦਾ ਹੈ ਕੱਲੇ ਸੰਗਰਸ਼ ਕਰਕੇ ਹਾਸਿਲ ਕਰਨ ਨਾਲ ਹੁੰਦਾ ਹੈ।
   ਤੇ ਕਿਸੇ ਇੱਕ ਹੀ ਇਨਸਾਨ ਜਾਂ ਇੱਕ ਹੀ ਗੋਲ ਤੇ ਸਾਰਾ ਕੁਝ ਨਾ ਸੁੱਟ ਕੇ ਆਪਣੇ ਜ਼ਿੰਦਗੀ ਚ ਇੱਕ ਤੋਂ ਵੱਧ ਮੰਜਿਲਾਂ ਮਿੱਥ ਕੇ ਹੋ ਸਕਦਾ । ਅਕਸਰ ਪਿਆਰ ਚ ਧੋਖਾ ਖਾ ਕੇ ਬੰਦਾ ਪੜਾਈ ਜਾਂ ਨੌਕਰੀ ਤੋਂ ਭੱਜ ਜਾਂਦਾ ਹੈ ਜਾਂ ਇਸਤੋਂ ਉਲਟਾ। ਐਸੇ ਸਮੇਂ ਜੇ ਤੁਹਾਡਾ ਲਕਸ਼ ਸਿਰਫ ਪਿਆਰ ਨਾ ਹੋਕੇ ਪੜ੍ਹਾਈ ਜਾਂ ਨੌਕਰੀ ਚ ਪ੍ਰਾਪਤੀ ਹਾਸਿਲ ਕਰਨਾ ਹੁੰਦਾ ਤਾਂ ਕਦੇ ਵੀ ਨਾ ਭੱਜਦੇ ਤੇ ਉਸਤੋਂ ਵਧੀਆ ਪਿਆਰਾ ਇਨਸਾਨ ਮਿਲਦਾ। ਇਹ ਦੁਨੀਆਂ ਚ ਤੁਹਾਡੀ ਜ਼ਿੰਦਗੀ ਇੱਕ ਸਫ਼ਰ ਹੈ ਜਿਸਦੇ ਪੜਾਅ ਹਨ ਉਸ ਵਿੱਚ ਹਰ ਪੜਾਅ ਚ ਤੁਹਾਨੂੰ ਅੱਲਗ ਅਲੱਗ ਲੋਕ ਤੇ ਅਨੁਭਵ ਮਿਲਣਗੇ ਇਸ ਲਈ ਉਹਨਾਂ ਤੋਂ ਸਬਕ ਸਿੱਖਦੇ ਹੋਏ ਅੱਗੇ ਵੱਧੋ ।
   ਬੱਸ ਇਹ ਕੋਸ਼ਿਸ ਕਰਕੇ ਕਿ ਕਿਸੇ ਦੇ ਉੱਪਰ ਪੈਰ ਰੱਖਕੇ ਨਾ ਵਧੋ ਤੇ ਕਿਸੇ ਨੂੰ ਧੋਖਾ ਦੇ ਕੇ ਨਾ ਵਧੋ ਇਹ ਮਨ ਤੇ ਭਾਰ ਹੀ ਸਿਰਜਦਾ ਹੈ ।ਬਾਕੀ ਖੁਦ ਲਈ ਜੋ ਮਰਜ਼ੀ ਕਰੋ ।ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣੇ ਧੋਖਾ ਨਹੀਂ ਹੁੰਦਾ ਇਸ ਲਈ ਇਸ ਗੱਲ ਤੇ ਵੀ ਝੂਰਨਾ ਬੰਦ ਕਰੋ ।
     HarjotDiKalam #punjabiquote #punjabiquotes #punjabishayar #punjabi
    #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ
#punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings
ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ ।
Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ ।

ਰੁਕੋ ,ਖੁਦਕੁਸ਼ੀ ਨਹੀਂ !!!

ਖ਼ੁਦਕੁਸ਼ੀ ਕਦੇ ਇੱਕ ਦਿਨ ਜਾਂ ਇੱਕ ਪਲ ਚ ਨਹੀਂ ਹੁੰਦੀ , ਖ਼ੁਦਕੁਸ਼ੀ ਤੋਂ ਪਹਿਲਾਂ ਕਿੰਨਾ ਹੀ ਸਮਾਂ ਆਪਣੇ ਅੰਦਰ ਹੀ ਢੇਰ ਸਾਰੀਆਂ ਖਵਾਹਿਸ਼ਾਂ ਨੂੰ ਦੱਬ ਲਿਆ ਜਾਂਦਾ ਹੈ।  ਦੰਦਾਂ ਹੇਠ ਜੀਭ ਦੇਕੇ ਤੇ ਬੁੱਲਾਂ ਨੂੰ ਘੁੱਟ ਕੇ ਬੰਦ ਕਰ ਲਿਆ ਜਾਂਦਾ ਹਾਂ।  ਕਿਸੇ ਦੇ ਮਰਨ ਤੋਂ ਪਹਿਲਾਂ ਕਿੰਨੇ ਹੀ ਚਾਅ ਉਸਦੇ ਅੰਦਰ ਮਰਦੇ ਹਨ ਤੁਹਾਨੂੰ ਸ਼ਾਇਦ ਨਹੀਂ ਪਤਾ।  ਤੁਹਾਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਹੋ ਸਕਦਾ ਤੁਸੀਂ ਵੀ ਖ਼ੁਦਕੁਸ਼ੀ ਵੱਲ ਵੱਧ ਰਹੇ ਹੋਵੋ।  ਇਸ ਲਈ ਆਪਣੇ ਦੰਦਾਂ ਥੱਲੇ ਜੀਭਾਂ ਦੇਕੇ ਸਭ ਕੁਝ ਸਹਿਣਾ ਬੰਦ ਕਰ ਦਵੋ।  ਮਨ ਦਿਮਾਗ ਤੇ ਦਿਲ ਚ ਜੋ ਭਾਰ ਹਨ ਉਹ ਸਭ ਬੋਲ ਛੱਡੋ ਗਾ ਛੱਡੋ ਤੇ ਲਿਖ ਛੱਡੋ।  ਭਾਵੇਂ ਚਿੱਲਾ ਕੇ ਬੋਲੋ ਭਾਵੇਂ ਰੋ ਕੇ ਬੋਲੋ।  ਜੋ ਤੁਹਾਡੇ ਮਨ ਚ ਅਧੂਰੇ ਚਾਅ ਹਨ , ਸੁਪਨੇ ਹਨ , ਅਹਿਸਾਸ ਹਨ ਉਹਨਾਂ ਨੂੰ ਅੱਜ ਹੀ ਜੀਅ ਲਵੋ।  ਆਪਣੀਆਂ ਖਵਾਹਿਸ਼ਾਂ ਆਪਣੇ ਸ਼ੌਂਕ ਭੁੱਬਲ ਦੇ ਹੇਠ ਨਾ ਦੱਬੋ ਉਹਨਾਂ ਨੂੰ ਸੇਕ ਦੇਕੇ ਮਘਾਓ ਤੇ ਉਹਨਾਂ ਨੂੰ ਜੀਓ।  ਤੇ ਸੱਚ ਆਪਣੀ ਜ਼ਿੰਦਗੀ ਦੇ ਚਾਅ ਹੌਲੀ ਹੌਲੀ ਖੋਰ ਕੇ ਬੁਢਾਪੇ ਵੱਲੀ ਵੱਧਕੇ ਮੌਤ ਦੀ ਉਡੀਕ ਵੀ ਇੱਕ ਖ਼ੁਦਕੁਸ਼ੀ ਹੈ । ਹੌਲੀ ਹੌਲੀ ਕੀਤੀ ਕੁਦਰਤੀ ਤਰੀਕੇ ਨਾਲ ਖ਼ੁਦਕੁਸ਼ੀ । #HarjotDiKalam
ਕੋਈ ਇੱਕ ਖਵਾਬ ਕੋਈ ਇੱਕ ਇਨਸਾਨ ਟੁੱਟ ਜਾਣ ਨਾਲ ਜਿੰਦਗੀ ਟੁੱਟਦੀ ਨਹੀਂ ਜਿੰਦਗੀ ਰੁਕਦੀ ਨਹੀਂ।  ਕਿਸੇ ਹੋਰ ਦੀ ਨਹੀਂ ਰੁਕੀ ਤੁਹਾਡੀ ਕਿਉਂ ਰੁਕੇਗੀ ? ਇਸ ਸੋਚ ਨੂੰ ਮਨ ਵਿੱਚੋਂ ਕੱਢ ਦੀਓ ਕਿ ਰੱਬ ਨੇ ਤੁਹਾਡੇ ਜੋਗਾ ਕੋਈ ਇੱਕੋ ਇਨਸਾਨ ਬਣਾਇਆ ਸੀ ਜਾਂ ਕੋਈ ਇੱਕੋ ਕੰਮ ਸੋਚਿਆ ਸੀ।  ਜਿੰਨਾ ਚਿਰ ਤੁਸੀਂ ਇਸ ਭੁਲੇਖੇ ਚੋਂ ਬਾਹਰ ਨਹੀਂ ਨਿਕਲੋਗੇ ਤੁਹਾਡੇ ਮਨ ਚ ਇਹੋ ਬਾਰ ਬਾਰ ਉੱਗਦਾ ਰਹੇਗਾ।  ਇਸ ਸੋਚ ਨੂੰ ਕੱਢ ਦਿਓ।  ਇਸ ਦੁਨੀਆਂ ਚ ਜੋ ਵੀ ਤੁਸੀਂ ਆਪਣੇ ਜਿਉਣ ਲਈ ਕਰਦੇ ਹੋ ਉਹ ਗਲਤ ਨਹੀਂ ਹੈ।  ਬਸ਼ਰਤੇ ਕਿਸੇ ਹੋਰ ਨੂੰ ਨਾ ਤੋੜੋ।  ਜੇ ਗਲਤੀ ਨਾਲ ਟੁੱਟ ਗਿਆ ਤਾਂ ਉਸਨੂੰ ਜੋੜਨ ਦੀ ਕੋਸ਼ਿਸ਼ ਕਰੋ।  ਜੇ ਟੁੱਟਿਆ ਮਿਲਦਾ ਤਾਂ ਸਾਥ ਦੀਓ।  ਉਸਨੂੰ ਹੋਰ ਨਾ ਤੋੜੋ। ਸਭ ਤੋਂ ਵੱਡੀ ਗੱਲ ਕਿਸੇ ਦੀ ਕਮਜ਼ੋਰੀ ਦਾ ਕਿਸੇ ਦੇ ਦੁੱਖ ਦਾ ਕਿਸੇ ਦੀ ਅਸਫਲਤਾ ਦਾ ਕਿਸੇ ਨੂੰ ਮਿਲੇ ਧੋਖੇ ਦਾ ਮਜ਼ਾਕ ਨਾ ਉਡਾਓ । ਤੁਹਾਡੇ ਮਜ਼ਾਕ ਦਾ 1% ਹਿੱਸਾ ਸੀ ਉਸਦੇ ਖਤਮ ਹੋ ਚੁੱਕੇ ਸਬਰ ਨੂੰ ਆਖ਼ਰੀ ਝਟਕਾ ਦੇ ਸਕਦਾ ਤੇ ਨਿੱਕਾ ਹੌਂਸਲਾ ਜਿਉਣ ਦੀ ਨਵੀਂ ਕਿਰਨ । #HarjotDiKalam
ਹਮੇਸ਼ਾ ਇਹ ਮਨ ਚ ਯਾਦ ਰੱਖੋ ਕਿ ਤੁਸੀਂ ਜਿਵੇਂ ਦੇ ਹੋ ਉਵੇਂ ਦੇ ਬਣ ਜਾਓਗੇ ਸੋਚੋਗੇ ਕਮਜ਼ੋਰ ਹੋ ਤਾਂ ਕਮਜ਼ੋਰ ਸੋਚੋਗੇ ਮਜਬੂਤ ਹੋ ਤਾਂ ਮਜਬੂਤ।  ਜਿਉਣ ਲੱਗੇ ਦੁਨੀਆਂ ਦੀ ਪ੍ਰਵਾਹ ਨਾ ਕਰੋ ਜੇ ਮਰਨ ਦਾ ਸੋਚ ਸਕਦੇ ਹੋ ਦੁਨੀਆਂ ਨੂੰ ਭੁੱਲ ਕੇ ਆਪਣਿਆਂ ਨੂੰ ਭੁੱਲ ਕੇ ਫਿਰ ਜਿਉਣ ਲੱਗੇ ਕਿਉਂ ਸੋਚਦੇ ਹੋ।  ਆਪਣੇ ਖਿਆਲਾਂ ਦੇ ਵੇਗ ਨੂੰ ਵਧਾਓ ਉਹ ਜਿਥੇ ਤੱਕ ਪਹੁੰਚਦੇ ਹਨ ਜਾਣ ਦਿਉ. ਤਨ ਤੇ ਮਨ ਨੂੰ ਸੰਤੁਸ਼ਟ ਰੱਖੋ।  ਸਰੀਰ ਦੀ ਭੁੱਖ ਪਿਆਸ ਦਾ ਖਿਆਲ ਰੱਖੋ।  ਜਿੰਨੀ ਵਧੀਆ ਖੁਰਾਕ ਖਾ ਸਕਦੇ ਹੋ ਖਾਓ।  ਜੋ ਵਧੀਆ ਪਹਿਨ ਸਕਦੇ ਹੋ ਪਹਿਨੋ ਜੋ ਵਧੀਆ ਪੜ ਸਕਦੇ ਹੋ ਪੜ੍ਹੋ।  ਕਿਸੇ ਹੋਰ ਨੂੰ ਖੁਸ਼ ਕਰਨ ਲਈ ਨਹੀਂ ਖੁਦ ਨੂੰ ਖੁਸ਼ ਕਰਨ ਲਈ।  ਤੁਹਾਡੇ ਤੋਂ ਜੇ ਤੁਹਾਡਾ ਆਪਣਾ ਆਪ ਖੁਸ਼ ਨਹੀਂ ਹੋ ਸਕਦਾ ਤਾਂ ਕਿਸੇ ਨੂੰ ਕਿ ਖੁਸ਼ ਕਰੋਗੇ ? ਕਿਸੇ ਦੀ ਖੁਸ਼ੀ ਨਾਲ ਪਹਿਲਾਂ ਆਪਣੀ ਖੁਸ਼ੀ ਨੂੰ ਪਹਿਲ ਦਵੋ। ਮੰਜਿਲ ਮਿਲੇ ਨਾ ਮਿਲੇ ਪਰਵਾਹ ਨਾ ਕਰੋ ਸਫ਼ਰ ਦਾ ਆਨੰਦ ਲਵੋ , ਸਫ਼ਰ ਮੰਜ਼ਿਲ ਵੱਧ ਆਨੰਦਦਾਇਕ ਹੁੰਦਾ ਹੈ । ਜਿੰਦਗੀ ਤੋਂ ਖੂਬਸੂਰਤ ਸਫ਼ਰ ਤੁਹਾਨੂੰ ਹੋਰ ਕਿਹੜਾ ਮਿਲ ਸਕਦਾ ਹੈ? ਇਸਨੂੰ ਰੱਜ ਕੇ ਹੰਢਾ ਕੇ ਮਾਣੋ।  ਜੋ ਕੁਝ ਤੁਹਾਡੇ ਕੋਲ ਹੈ ਉਸ ਨੂੰ ਕੀ ਅੱਗਿਓ ਹੋਰ ਕੁਝ ਮਿਲੇਗਾ ਜਰੂਰ ਜੇ  ਇਹ ਸਮਝ ਆਈ ਕਿ ਜਿਉਣਾ ਕਿਵੇਂ।  ਮਰਨ ਤੋਂ ਪਹਿਲਾਂ ਜਿਉਣ ਦਾ ਸੋਚੋ।  ਜਿੰਦਗੀ ਬਹੁਤ ਖੂਬਸੂਰਤ ਹੈ ਮੇਰੇ ਦੋਸਤੋ।  ਸਿਰਫ ਦੇਖਣ ਵਾਲਾ ਚਸ਼ਮਾ ਚਾਹੀਦਾ ਹੈ।  ਜੇ ਪਾਣੀ ਦੇ ਬੁਲਬੁਲੇ ਤੁਹਾਨੂੰ ਸਤਰੰਗੀ ਪੀਂਘ ਨਾ ਦਿਖਾਉਣ ਤਾਂ ਸ਼ਾਇਦ ਤੁਸੀਂ ਇਹੋ ਮੰਨਦੇ ਕਿ ਰੋਸ਼ਨੀ ਸਿਰਫ ਸਫੇਦ ਹੁੰਦੀ ਹੈ।  ਪਰ ਜੇ ਬੁਲਬੁਲੇ ਸੱਤ ਰੰਗ ਦਿਖਾ ਰਹੇ ਹਨ ਤਾਂ ਕੁਝ ਹੋਰ ਇਸ ਰੋਸ਼ਨੀ ਵਿਚੋਂ 7 ਨਹੀਂ 7 ਲਖ ਰੰਗ ਪੈਦਾ ਕਰ ਸਕਦਾ ਹੈ।  ਇਵੇਂ ਤੁਹਾਡੀ ਜਿੰਦਗੀ ਦੀ ਖੂਬਸੂਰਤੀ ਹੈ ਜਿਸ ਚ ਤੁਸੀਂ ਲੱਖਾਂ ਨਵੇਂ ਰੰਗ ਪੈਦਾ ਕਰ ਸਕਦੇ ਹੋ।
(ਹੋਰ ਪੋਸਟਾਂ ਲਈ ਫੇਸਬੁੱਕ ਪੇਜ਼ ਨੂੰ Follow ਕਰੋ ਜਾਂ ਮੈਨੂੰ ਪ੍ਰੋਫਾਈਲ ਤੇ ਐਡ ਕਰੋ )

( ਇਸ ਪੋਸਟ ਨੂੰ  ਪ੍ਰੋਫਾਈਲ ਤੇ Groups ਵਿੱਚ ਸ਼ੇਅਰ ਕਰੋ ਤੇ ਆਪਣੇ ਦੋਸਤਾਂ ਨੂੰ Tag ਤਾਂ ਜੋ ਇਹ ਸੰਦੇਸ਼ ਹਰ ਮਨ ਤੱਕ ਪਹੁੰਚ ਸਕੇ ਇੱਕ ਜ਼ਿੰਦਾਦਿਲੀ ਜਗਾਉਣ ਲਈ ਤੇ ਅਸੀਂ ਬਚ ਸਕੀਏ ਤੇ ਬਚਾ ਸਕੀਏ  )

ਮੇਰੇ ਬਾਰੇ ਮੇਰਾ ਰੇਖਾ ਚਿੱਤਰ

ਮੇਰੇ ਬਾਰੇ :ਮੇਰਾ ਰੇਖਾ ਚਿੱਤਰ
ਮੈਂ ਹਰਜੋਤ ਸਿੰਘ ਜਿਲ੍ਹਾ ਲੁਧਿਆਣਾ ਦੇ ਇੱਕ ਨਿੱਕੇ ਪਿੰਡ ਚ ਉਸ ਦੌਰ ਚ ਜੰਮਿਆ ਜਦੋਂ ਬੱਚੇ ਜੰਗਲ ਚ ਉੱਗੀਆਂ ਝਾੜੀਆਂ ਵਾਂਗ ਮੌਸਮ ਦੇ ਅਸਰ ਹੇਠ ਬਿਨਾਂ ਵਿਉਂਤ ਤੋਂ ਆਪੇ ਉੱਗ ਆਉਂਦੇ ਸੀ । ਪਰ ਮੇਰਾ ਜਨਮ ਵਿਉਂਤ ਵਾਲਾ ਸੀ । ਮਾਂ ਬਾਪ ਕੁਦਰਤੀ ਸਮਝਦਾਰ ਸੀ । ਉਹਨਾਂ ਨੇ ਪਿੰਡ ਚ ਜੰਮੇ ਹੋਰ ਬੱਚਿਆਂ ਵਾਂਗ ਜੰਮਣ ਮਗਰੋਂ ਰੱਬ ਆਸਰੇ ਨਹੀਂ ਛੱਡਿਆ ਸਗੋਂ ਰੀਝ ਨਾਲ ਪਾਲਿਆ ਤੇ ਉਹ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜੋ ਉਹ ਦੇ ਸਕਦੇ ਸੀ । #HarjotDiKalam
ਕਿਹੜੀ ਉਮਰੇ ਪੜ੍ਹਨ ਦਾ ਚਸਕਾ ਪਿਆ ਮੈਨੂੰ ਵੀ ਨਹੀਂ ਪਤਾ । ਪਰ ਕਿਤਾਬਾਂ ਨੇ ਮੇਰੀ ਜ਼ਿੰਦਗੀ ਨੂੰ ਆਮ ਲੋਕਾਂ ਤੋਂ ਵਧੀਆ ਬਣਾ ਦਿੱਤਾ । ਕੁਦਰਤੀ ਦੇਣ ਕਿ ਦਿਮਾਗ਼ ਤਰਕ ਤੇ ਭਾਵਨਾ ਨੂੰ ਇੱਕੋ ਜਿੰਨਾ ਸਮਝ ਸਕਦਾ ਸੀ । ਇਸ ਲਈ ਵਿਗਿਆਨ ,ਹਿਸਾਬ ,ਇਤਿਹਾਸ ਭੂਗੋਲ ,ਫਿਰ ਇਕਨਾਮਿਕਸ ,ਹਿਸਾਬ ਮੈਡੀਕਲ ,ਮਨੋਵਿਗਿਆਨ ਹਰ ਵਿਸ਼ੇ ਨੂੰ ਸਮਝਣ ਤੇ ਸਮਝਾਉਣ ਦੀ ਕਾਬਲੀਅਤ ਸੀ ।
ਇਸ ਲਈ ਮੈਨੂੰ ਜ਼ਿੰਦਗ਼ੀ ਤੋਂ ਕਦੇ ਰੋਸਾ ਨਹੀਂ ਹੋਇਆ । ਮੈਂ ਕਦੇ ਕੂੜਿਆ ਨਹੀਂ ਕਿ ਮੈਨੂੰ ਆਹ ਨਹੀਂ ਮਿਲਿਆ ਕਦੇ ਅਫਸੋਸ ਨਹੀਂ ਹੋਇਆ ਕਿ ਕਿਸੇ ਹੋਰ ਨੂੰ ਮੇਰੇ ਨਾਲੋਂ ਜਨਮ ਸਮੇਂ ਜਾਂ ਉਸ ਤੋਂ ਮਗਰੋਂ ਵੱਧ ਕਿਉ ਮਿਲਿਆ । ਆਪਣੀ ਕਾਬਲੀਅਤ ਤੇ ਭਰੋਸਾ ਸੀ ਤੇ ਹੈ ਕਿ ਜੋ ਚਾਹਾਂਗਾ ਹਾਸਿਲ ਹੋ ਜਾਏਗਾ ।ਪਰ ਪਦਾਰਥਕ ਚੀਜ਼ਾਂ ਓਨੀਆਂ ਕੁ ਹਾਸਿਲ ਕਰਨੀਆਂ ਚਾਹੁੰਦਾ ਹਾਂ ਜਿੰਨੇ ਕੁ ਨੂੰ ਹੰਡਾ ਸਕਾਂ । ਭੰਡਾਰ ਕਰਕੇ ਰੱਖਣ ਦਾ ਸ਼ੌਂਕ ਨਹੀਂ ।
ਪੜਿਆਂ ਮੈਂ ਬਹੁਤ ਪੜਿਆ ਦੋ ਐੱਮ ਏ ਕੀਤੀਆਂ ਜੇ ਆਰ ਐੱਫ ਕਿਤੇ ਹੁਣ ਪੀ ਐਚ ਡੀ ਦੀ ਰਾਹ ਤੇ ਹਾਂ । ਉਮਰ ਅਜੇ 26-30 ਆਲੇ ਚ ਹੈ ।
ਹੋਰ ਪ੍ਰਾਪਤੀਆਂ ਹਨ ,ਜਿੱਥੇ ਤੱਕ ਪਹੁੰਚਣ ਲਈ ਕਈਆਂ ਨੂੰ ਬਹੁਤ ਵਰ੍ਹੇ ਲੱਗ ਜਾਂਦੇ ਹਨ । ਪਰ ਮੈਂ ਜਲਦੀ ਪਹੁੰਚ ਗਿਆ । ਸਿਰਫ ਕਾਬਲੀਅਤ ਤੇ ਮਿਹਨਤ ਕਰਕੇ । ਨਹੀਂ ਜਿਥੋਂ ਨਿਕਲਿਆ ਸੀ ਜਿਸ ਹਾਲਾਤਾਂ ਚੋਂ ਗੁਜਰਿਆ ਸੀ ਹੋ ਸਕਦਾ ਸੀ ਕੋਈ ਰਾਹ ਚ ਉਸ ਵਹਾਅ ਚ ਰੁੜ ਜਾਂਦਾ ਪਰ ਮੈਂ ਫਿਰ ਵੀ ਬਚਿਆ ਰਿਹਾ।
ਪਰ ਬਾਕੀ ਗੱਲਾਂ ਨਾਲੋਂ ਮੇਰਾ ਮਕਸਦ ਜ਼ਿੰਦਗ਼ੀ ਦੇ ਉਹ ਅਨੁਭਵ ਜੋ ਦੇਖੇ ਜੋ ਸੁਣੇ ਤੇ ਜੋ ਆਪਣੇ ਪਿੰਡੇ ਤੇ ਹੰਢਾਏ ਉਹ ਸਾਂਝੇ ਕਰ ਸਕਾਂ ।
ਜਿੰਦਗੀ ਦੀ ਅੰਤਿਮ ਪ੍ਰਾਪਤੀ ਸਿਰਫ ਤੇ ਸਿਰਫ ਉਹ ਅਨੁਭਵ ਹਨ ਜੋ ਅਸੀਂ ਹਾਸਿਲ ਕਰਦੇ ਹਾਂ । ਬਾਕੀ ਪ੍ਰਾਪਤੀਆਂ ਬੇ ਮਾਅਨੇ ਹਨ । ਉਹ ਤੁਹਾਡੇ ਜਿਉਣ ਦਾ ਸਹਾਰਾ ਹੋ ਸਕਦੀਆਂ ਲੋਕਾਂ ਨੂੰ ਦਿਖਉਣ ਲਈ ਹੋ ਸਕਦੀਆਂ ਪਰ ਅਸਲ ਪ੍ਰਾਪਤੀ ਅਨੁਭਵ ਹੈ।
ਇਸ਼ਕ :- ਬਚਪਨ ਨਿੱਕਲਾ ਜਿਵੇਂ ਵੀ ਸੀ ਤੰਗੀਆਂ ਤੁਰਸ਼ੀਆਂ ਤੇ ਦੁੱਖ ਤਕਲੀਫ਼ਾਂ ,ਅੱਲ੍ਹੜ ਉਮਰ ਵੀ ਗੁਜਰੀ । ਤੇ ਫਿਰ ਇਸ਼ਕ ਵੀ ਹੋਇਆ ਉਹ ਵੀ ਜਬਰਦਸਤ ਵਾਲਾ । ਫਿਰ ਕਵਿਤਾ ਵੀ ਲਿਖੀ ਕਿਉਕਿ ਪਹਿਲੇ ਇਸ਼ਕ ਚ ਤੁਹਾਨੂੰ ਆਪਣੀ ਮੁਹੱਬਤ ਕਵਿਤਾ ਵਰਗੀ ਲਗਦੀ ਹੈ। ਪਰ ਦਰਦ ਚ ਉਹ ਬਿਰਹਾ ਤੇ ਬੰਦਾ ਮੌਤ ਮੌਤ ਕੂਕਦਾ ਹੈ । ਮੈਂ ਵੀ ਲਿਖਿਆ ਕਿਊਕਿ ਮੈਂ ਵੀ ਅਜੇ ਉਦੋਂ ਸਮਝ ਰਿਹਾ ਸੀ ।ਪਰ ਫਿਰ ਸਮਝਿਆ ਇਸ਼ਕ ਮੁਹੱਬਤ ਤੇ ਇਸ ਸਭ ਦਾ ਫਿਰ ਉਸ ਤੋਂ ਅੱਗੇ ਹੋਰ ਤੇ ਹੋਰ ।
ਫਿਰ ਜ਼ਿੰਦਗੀ ਚ ਸਿੱਧਾ ਵੀ ਹੋਇਆ ।ਪਹਿਲੇ ਮਗਰੋਂ ਇੱਕ ਲੰਮਾ ਇਸ਼ਕ ਵੀ ਚੱਲਿਆ । ਪਰ ਰਿਸ਼ਤਿਆਂ ਦੀ ਵੀ ਇੱਕ ਉਮਰ ਹੁੰਦੀ ਤੇ ਸਮੇਂ ਨਾਲ ਉਹ ਵੀ ਖਤਮ ਹੋ ਗਿਆ । ਪਰ ਉਦੋਂ ਤੱਕ ਦਿਲ ਤੇ ਦਿਮਾਗ ਦੀ ਸਮਝ ਵਿਕਸਤ ਹੋ ਗਈ । ਇੱਕੋ ਜਿੰਨਾ ਦਿਮਾਗ ਹਰ ਵਿਸ਼ੇ ਨੂੰ ਸਮਝ ਚੁੱਕਾ ਸੀ । ਇਸ ਲਈ ਫਿਰ ਉਹ ਉਮਰ ਵੀ ਗੁਜਰੀ ।
ਹੁਣ ਤਾਂ ਬੱਸ ਇੱਕੋ ਹੀ ਇਸ ਜ਼ਿੰਦਗੀ ਦੇ ਅਨੁਭਵ ਲਿਖ ਰਿਹਾਂ ।  ਜੋ ਮੈਂ ਮਹਿਸੂਸ ਕੀਤੇ ਜੋ ਮੈਂ ਪੜ੍ਹੇ ਤੇ ਜੋ ਮੈਂ ਸੁਣੇ ।
ਉਹ ਸਭ ਜੋ ਮਨ ਚ ਦੱਬਿਆ ਗਿਆ ਤੇ ਨਿੱਕਲ ਨਾ ਸਕਿਆ । ਮੇਰੇ ਆਪਣੇ ਮਨ ਦੇ ਭਾਂਬੜ ਅਜੇ ਬਾਕੀ ਹਨ । ਉਹ ਵੀ ਬਾਹਰ ਆਉਣੇ ਹਨ । ਜੇ ਹੋਰਾਂ ਦੀ ਤੜਪ ਐਨੀ ਡੂੰਘੀ ਹੈ ।ਸੋਚੋ ਮੇਰੀਆਂ ਗੱਲਾਂ ਦੀ ਕਿੰਨੀ ਹੋਏਗੀ । ਪਰ ਲਿਖਾਂਗਾ ਜਰੂਰ ਅੱਜ ਨਹੀਂ ਤਾਂ ਕੱਲ੍ਹ ।
ਮੇਰੀ ਸ਼ਬਦਾਂ ਦੀ ਤਸਵੀਰ ਕੋਈ ਹੋਰ ਲਿਖਦਾ ਮੈਂ ਖੁਦ ਲਿਖ ਦਿੱਤੀ । ਕੋਈ ਸਾਹਵੇਂ ਆ ਕੇ ਦੇਖਦਾ ਜਾਂ ਚਿਹਰੇ ਨੂੰ ਪੜਦਾ ਮੈਂ ਮਨ ਦੀ ਤਸਵੀਰ ਖਿੱਚ ਦਿੱਤੀ । ਇਸਨੂੰ ਮਨ ਚ ਵਸਾ ਲੈਣਾ ।ਮੈਂ ਹਰਜੋਤ ਸਿੰਘ ਇਹੋ ਹਾਂ ।
ਇਹੋ ਰਹਾਂਗਾ ।
ਜ਼ਿੰਦਗੀ ਨੂੰ ਮੈਂ ਆਪਣੇ ਰੱਜ ਤੱਕ ਮਾਨਣਾ ਚਾਹੁੰਦਾ ਹਾਂ ਤੇ ਮਾਣ ਵੀ ਰਿਹਾ ਹਾਂ । ਜੋ ਅਨੁਭਵ ਹਨ ਉਹ ਲਿਖ ਰਿਹਾਂ ਹਾਂ । ਤੇ ਲਿਖਦਾ ਰਹਾਂਗਾ ।  ਮੇਰੀ ਕੋਈ ਰਚਨਾ ਤੁਹਾਡੇ ਆਸ ਪਾਸ ਤੁਹਾਡੇ ਨਾਲ ਘਟ ਰਹੀ ਜਾ ਘਟ ਗਈ ਹੋ ਸਕਦੀ ਹੈ । ਤੁਹਾਡੇ ਮਨ ਦਾ ਪ੍ਰਤੀਬਿੰਬ ਹੋ ਸਕਦੀ ਹੈ । ਤੁਹਾਡੇ ਉਹਨਾਂ ਅਹਿਸਾਸਾਂ ਜਾਂ ਕੰਮਾਂ ਦੀ ਹੋ ਸਕਦੀ ਹੋ ਜੋ ਤੁਸੀਂ ਕੀਤੇ ਹੋਣ ਮਹਿਸੂਸ ਕੀਤੇ ਹੋਣ ਪਰ ਦੱਸਣ ਤੋਂ ਡਰਦੇ ਹੋ ਸ਼ਰਮਾਉਂਦੇ ਹੋ ਲੁਕੋ ਕੇ ਰੱਖਦੇ ਹੋ।
ਇਸ ਲਈ ਮੈਂ ਵੀ ਤੁਹਾਡੇ ਮਨ ਚ ਹੀ ਹਾਂ ਕਿਤੇ ਤੁਹਾਡਾ ਹੀ ਇੱਕ ਹਿੱਸਾ ਹਾਂ ।
ਜੋ ਲਿਖਿਆ ਉਹੀ ਮੈਂ ਪ੍ਰਾਪਤੀ ਮੰਨਦਾ ਬਾਕੀ ਕੁਝ ਨਹੀਂ । ਕਿਸੇ ਨੂੰ ਪਸੰਦ ਨਾ ਪਸੰਦ ਮੇਰੀ ਸਮੱਸਿਆ ਨਹੀਂ ਹੈ ।

ਇਸ਼ਕ ਦੀ ਤਿਕੋਣ ਆਖ਼ਿਰੀ ਭਾਗ

ਚੰਨੋ ਦੇ ਜਿਸ ਫੈਸਲੇ ਨੂੰ ਸੁਣਨ ਲਈ ਸਾਰਾ ਪਿੰਡ ਉਤਸੁਕ ਸੀ। ਉਸਨੇ ਦੋ -ਟੁਕ ਫੈਸਲਾ ਸੁਣਾ ਦਿੱਤਾ। “ਬੇਸ਼ਕ ਜੀਤ ਦੀ ਗਲਤੀ ਹੈ , ਤੇ ਉਹਦੇ ਚ ਮੇਰਾ ਤੇ ਨਰਿੰਦਰ ਦਾ ਵੀ ਓਨਾ ਹੀ ਹਿੱਸਾ ਹੈ। ਪਰ ਮੈਂ ਜੀਤ ਦੇ ਘਰ ਹੀ ਵੱਸਣਾ ਚਾਹੁੰਦੀ ਹਾਂ। ਹੋ ਸਕੇ ਤਾਂ ਨਰਿੰਦਰ ਮੈਨੂੰ ਮਾਫ ਕਰ ਦੇਵੀ। 
ਉਸਦੀ ਗੱਲ ਸੁਣਦਿਆਂ ਹੀ ਨਰਿੰਦਰ ਦਾ ਚਿਹਰਾ ਉੱਤਰ ਗਿਆ। ਉਸਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ. ਲੋਕਾਂ ਦੇ ਮੂੰਹ ਅੱਡੇ ਰਹਿ ਗਏ। ਇੱਕ ਅਜੀਬ ਸ਼ਾਂਤੀ ਤੇ ਉਸ ਮਗਰੋਂ ਘੁਸਰ ਮੁਸਰ ਸ਼ੁਰੂ ਹੋ ਗਈ। ਉਸਦੇ ਸਬੰਧ ਨਰਿੰਦਰ ਨਾਲ ਹੋਣ ਦੇ ਬਾਵਜ਼ੂਦ ਵੀ ਇੰਝ ਬਦਲ ਜਾਣਾ। ਤੇ ਉਸਨੇ ਤਾਂ ਨਰਿੰਦਰ ਨੂੰ ਹਾਂ ਕਿੰਨੀ ਵਾਰ ਕੀਤੀ ਸੀ। ਤੇ ਹੁਣ ਅਚਾਨਕ ਕੀ ਹੋਇਆ ਕਿਸੇ ਨੂੰ ਕੁਝ ਨਹੀਂ ਸੀ ਪਤਾ। 
ਪਰ ਪਿਛਲੇ ਕੁਝ ਦਿਨਾਂ ਤੋਂ ਬਹੁਤ ਕੁਝ ਬਦਲਿਆ ਸੀ। ਜੀਤ ਨੇ ਉਸਦੀਆਂ ਮਿਨਤਾਂ ਕੀਤੀਆਂ ਕਿ ਉਸਨੇ ਉਸਦੀ ਜਰੂਰਤ ਤੇ ਉਹਨੂੰ ਆਪਣੇ ਕੋਲ ਰੱਖਣ ਲਈ ਹੀ ਇਹ ਸਭ ਕੀਤਾ ਸੀ। ਪਰ ਜਿਸ ਗੱਲ ਨੇ ਉਸਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ ਉਹ ਕੁਝ ਹੋਰ ਸੀ.
ਜਦੋਂ ਉਸਦੇ ਮੁੰਡੇ ਨੇ ਉਹਨੂੰ ਮਲਕੜੇ ਜਿਹੇ ਆ ਕੇ ਕਿਹਾ ਸੀ , ਮੰਮੀ , ਮੇਰਾ ਦੋਸਤ ਗਿੰਦਰ ਕਹਿੰਦਾ ਕਿ ਹੁਣ ਮੇਰਾ ਡੈਡੀ ਜਿੱਤ ਨਹੀਂ ਨਰਿੰਦਰ ਚਾਚਾ ਬਣ ਜਾਊ। ਮੰਮੀ ਮੈਂ ਨਰਿੰਦਰ ਚਾਚੇ ਨੂੰ ਡੈਡੀ ਨਹੀਂ ਕਹਿਣਾ ਮੇਰਾ ਡੈਡੀ ਤਾਂ ਜੀਤ ਹੈ ਨਾ। 
ਉਸ ਵੇਲੇ ਚੰਨੋ ਨੂੰ ਇੱਕ ਸਮ ਅਹਿਸਾਸ ਹੋਇਆ ਕਿ ਪਿਆਰ ਤੇ ਸਰੀਰਕ ਲੋੜ ਲਈ ਜਿਸ ਸਮਾਜ ਦੀ ਦੀਵਾਰ ਨੂੰ ਉਲੰਘਣਾ ਚਾਹੁੰਦੀ ਏ ਉਹ ਕਿੱਡੀ ਉੱਚੀ ਹੈ। ਪਤਾ ਨਹੀਂ ਉਸਨੂੰ ਕੀ ਕੁਝ ਗੁਆਉਣਾ ਪੈਣਾ। ਇਹਨਾਂ ਲੋਕਾਂ ਨੂੰ ਸਭ ਪਤਾ ਸੀ ਹੁਣ ਤੱਕ ਕਿ ਇੱਕ ਸਾਲ ਤੋਂ ਨਰਿੰਦਰ ਮੇਰੇ ਨਾਲ ਸੌਂ ਰਿਹਾ ਉਸਤੋਂ ਪਹਿਲਾਂ ਵੀ ਲੂਤੀਆਂ ਹੀ ਲਾ ਰਹੇ ਸੀ। ਜਦੋਂ ਮੈਂ ਉਹਦੀ ਹੋਣ ਲੱਗੀ ਤਾਂ ਕਿਹਾ ਜਾਲ ਬੰਨ ਦਿੱਤਾ। ਆਪਣੀ ਝੂਠੀ ਮਰਿਆਦਾ ਤੇ ਸ਼ਾਨ ਲਈ ਐਡੇ ਸੰਗਲ ਪਾ ਦਿੱਤੇ ਕਿ ਟੁੱਟਣੇ ਮੁਸ਼ਕਿਲ ਹਨ। ਕਾਸ਼ ਉਹ ਕਿਸੇ ਐਸੇ ਦੇਸ਼ ਜੰਮਦੀ ਜਿਹਨਾਂ ਨੂੰ ਪਤਾ ਹੁੰਦਾ ਕਿ ਰਿਸ਼ਤੇ ਅਹਿਸਾਸਾਂ ਦੀ ਉਮਰ ਜਿਉਂਦੇ ਹਨ। ਖਤਮ ਹੋ ਚੁੱਕੇ ਅਹਿਸਾਸ ਨਾ ਤਿਆਗੋ ਤਾਂ ਗੱਲ ਕੇ ਬਦਬੂ ਪੈਦਾ ਕਰਦੇ ਹਨ। ਕੇਡੇ ਵਧੀਆ ਦੇਸ਼ ਨ ਉਹ ਜਿਥੇ ਸੁਣਦੇ ਹਾਂ ਕਿ ਜੇ ਤੁਹਾਡੀ ਕਿਸੇ ਨਾਲ ਨਿਭ ਰਹੀ ਭਾਵੇਂ ਪਹਿਲਾਂ ਕਿਹੋ ਜਿਹਾ ਰਿਸ਼ਤਾ ਸੀ ਤੁਸੀਂ ਉਸਨੂੰ ਤਿਆਗ ਛੱਡਦੇ ਹੋ। ਪਰ ਇਥੇ ਉਹਨੂੰ ਸਮਾਜ ਦੀ ਝੂਠੀ ਸ਼ਾਨ ਤੇ ਇੱਜਤ ਦੇ ਨਾਮ ਤੇ ਘਸਿਟਣਾ ਪੈਂਦਾ। ਭਾਵੇਂ ਉਹਦੇ ਨਾਲ ਸਾਹ ਹੀ ਘੁੱਟਿਆ ਜਾਵੇ ਭਾਵੇਂ ਉਹ ਖਤਮ ਹੋ ਚੁੱਕਾ ਹੋਵੇ। ਕਿਉਂ ਔਰਤ ਦਾ ਇੱਕ ਮਰਦ ਦੇ ਨਾਲ ਹੀ ਜੁੜੇ ਰਹਿਣਾ ਐਨਾ ਜਰੂਰੀ ਹੈ ਜਿਥੇ ਜਰੂਰਤਾਂ ਤੇ ਅਹਿਸਾਸ ਖਤਮ ਹੋ ਗਏ ਹੋਣ। ਇਹ ਗੁਲਾਮੀ ਹੈ ਜੋ ਰਿਸ਼ਤੇ ਵਾਂਗ ਨਿਬਹੁਣੀ ਪੈਂਦੀ ਹੈ। 
ਪਰ ਉਹ ਉਸ ਸੰਗਲ ਨੂੰ ਤੋੜ ਨਾ ਸਕੀ ਤੇ ਉਸਨੂੰ ਬੱਚਿਆਂ ਖਾਤਿਰ ਆਪਣੇ ਫੈਸਲੇ ਨੂੰ ਜੀਤ ਦੇ ਹੱਕ ਚ ਕਰਨ ਦਾ ਫੈਸਲਾ ਕੀਤਾ। 
ਤੇ ਨਰਿੰਦਰ ਨਾਲ ਜੋ ਹੋਇਆ ਉਹ ਵੀ ਘੱਟ ਨਹੀਂ ਸੀ ਉਸਨੇ ਪਰਿਵਾਰ ਨਾਲ ਸਮਾਜ ਨਾਲ ਤੇ ਤੇ ਕਿੰਨੇ ਹੀ ਲੋਕਾਂ ਨਾਲ ਟੱਕਰ ਲਈ ਸੀ। ਲੋਕ ਜਦੋਂ ਉਸਨੂੰ ਆਖਦੇ ਸੀ ਕਿ ਕਿਉਂ ਬੁੱਢੀ ਘੋੜੀ ਦੀ ਸਵਾਰੀ ਲਈ ਲੱਤਾਂ ਤੁੜਾ ਰਿਹਾਂ ਕੋਈ ਆਪਣੇ ਹਾਣ ਦੀ ਲੱਭ ਲੈ ਤਾਂ ਉਹ ਚੁੱਪ ਚਾਪ ਸੁਣਦਾ ਰਿਹਾ। 
ਉਸਨੇ ਚੰਨੋ ਨੂੰ ਬੇਹਿਸਾਬ ਪਿਆਰ ਕੀਤਾ ਸੀ। ਦੂਰੋਂ ਦੂਰੋਂ ਤੱਕ ਕੇ 8 ਸਾਲ ਕੱਢੇ ਸੀ ਚੜ੍ਹਦੀ ਜਵਾਨੀ ਤੋਂ ਇਸ ਉਮਰ ਤੱਕ ਉਸਦਾ ਸਾਥ ਚਾਹਿਆ। ਉਸਦੀ ਮਰਜ਼ੀ ਤੋਂ ਬਿਨਾਂ ਨਹੀਂ ਛੋਹਿਆ ਤੇ ਜਦੋਂ ਛੋਹਿਆ ਇੰਝ ਛੋਹਿਆ ਕਿ ਉਹ ਉਸਦੇ ਰੰਗ ਚ ਰੰਗਿ ਗਈ। ਆਖਿਰ ਚੜ੍ਹਦੀ ਉਮਰ ਦੇ ਖੂਨ ਦਾ ਜੋਸ਼ ਅਲਹਿਦਾ ਹੀ ਹੁੰਦਾ। ਤੇ ਉਹ ਉਸਦੀ ਹੋਕੇ ਰਹਿ ਗਈ। ਬੱਚਿਆਂ ਨੂੰ ਵੀ ਅਪਨਾਉਣ ਦੀ ਗੱਲ ਕੀਤੀ ਤੇ ਉਸਦੇ ਨਾਲ ਖੜਾ ਹੋ ਗਿਆ ਸਭ ਨਾਲ ਪੰਗਾ ਲੈ ਆਪਣੇ ਘਰ ਵਸਾਉਣ ਲਈ ਤਿਆਰ ਹੋ ਗਿਆ। 
ਪਰ ਅਚਾਨਕ ਬਦਲੀ ਤਾਂ ਦਿਲ ਨੇ ਸਾਥ ਛੱਡ ਦਿੱਤਾ ਪਿੰਡ ਤੇ ਘਰ ਵਾਲਿਆਂ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਸੀ ਰਿਹਾ। ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲਿਆ। ਗਮ ਚੋਣ ਨਿਕਲਣ ਦਾ ਇੱਕੋ ਸਹਾਰਾ ਲੱਗਾ ਉਹ ਵੀ ਨਸ਼ਾ। ਬੇ ਹਾਸਬ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸਿਰਫ ਨਸ਼ੇ ਦਾ ਸਹਾਰਾ ਸੀ। ਘਰਦੇ ਰਿਸ਼ਟਰਦਾਰ ਸਮਝ ਰਹੇ ਸੀ ਵਿਆਹ ਲਈ ਰਾਜੀ ਕਰਦੇ ਸੀ ਪਰ ਉਹ ਨਾ ਮੰਨਿਆ। ਘਰੋਂ ਹੁਣ ਨਿੱਕਲਦਾ ਹਮੇਸ਼ਾ ਸ਼ਰਾਬ ਚ ਟੁੰਨ ਕਿਸੇ ਗਲੀ ਚ ਨਾਲਿ ਚ ਡਿੱਗ ਜਾਂਦਾ। ਕਿਸੇ ਨਾਲ ਸ਼ਰਾਬ ਪੀ ਕੇ ਲੜ ਪੈਂਦਾ। ਤੇ ਦਿਨ ਰਾਤ ਦੀ ਇਸ ਸ਼ਰਾਬ ਨੇ ਉਸਦੇ ਗੁਰਦੇ ਦਾ ਨੁਕਸਾਨ ਕੀਤਾ। ਪੇਟ ਤੇ ਸੋਝੀ ਆਈ। 
ਘਰਦਿਆਂ ਨੇ ਇਲਾਜ ਕਰਵਾਇਆ ਫਿਰ ਨਸ਼ੇ ਛੁਡਾਓ ਚ ਸੁੱਟ ਦਿੱਤਾ। ਓਥੇ ਤਸੀਹੇ ਸਹਿੰਦਾ ਰਿਹਾ ਫਿਰ ਨਸ਼ਾ ਛੱਡ ਵੀ ਦਿੱਤਾ। ਵਾਪਿਸ ਘਰ ਆਇਆ ਘਰਦਿਆਂ ਨੇ ਵਿਆਹ ਵੀ ਕਰ ਦਿੱਤਾ। 
ਪਰ ਇਹ ਬਹੁਤੀ ਦੇਰ ਨਾ ਨਿਭਿਆ। ਵਿਆਹ ਮਗਰੋਂ ਲੜਾਈ ਸ਼ੁਰੂ ਹੋ ਗਈ ਤੇ ਵਿਆਹ ਖਤਮ ਹੋਣ ਲੱਗਾ। ਅਖੀਰ ਮੁੜ ਸ਼ਰਾਬ ਤੇ ਲੜਾਈ। ਅਖੀਰ ਵਿਆਹ ਕੇ ਆਈ ਕੁੜੀ ਵੀ ਛੱਡ ਕੇ ਚਲੇ ਗਈ। 
ਪਰ ਨਰਿੰਦਰ ਉਵੇਂ ਹੀ ਲੱਗਾ ਰਿਹਾ ਤ੍ਵ ਇੱਕ ਦਿਨ ਆਪਣੇ ਕਮਰੇ ਚੋਣ ਹੀ ਮਰਿਆ ਮਿਲਿਆ ਸ਼ਰਾਬ ਨਾ ਜਾਂ ਕਿਸੇ ਹੋਰ ਗੱਲੋਂ ਕੋਈ ਨਹੀਂ ਜਾਣਦਾ . ਕੌਣ ਰੋਇਆ ਕੌਣ ਦੋਸ਼ੀ ਕਿਉਂ ਦੋਸ਼ੀ ਕੌਣ ਜਾਣਦਾ ਹੈ। ਪਰ ਨਰਿੰਦਰ ਦਾ ਇਹ ਦੁਖਾਂਤ ਆਪਣੇ ਆਪ ਚ ਇੱਕ ਕਹਾਣੀ ਏ। ਵਕਤੀ ਤੌਰ ਤੇ ਸਹੀ ਗਲਤ ਕੋਈ ਵੀ ਹੋ ਸਕਦਾ ਹੈ ਲੰਮੇ ਵਕਫ਼ੇ ਚ ਵਕਤੀ ਨੈਤਿਕਤਾ ਅਨੈਤਿਕਤਾ ਦੇ ਕੋਈ ਮਾਅਨੇ ਨਹੀਂ ਹਨ। ਨਾ ਉਸਨੂੰ ਕੋਈ ਯਾਦ ਰੱਖਦਾ ਹੈ। ਤੇ ਨੈਤਿਕਤਾ ਤੇ ਅਨੈਕਤਾ ਪੈਮਾਨੇ ਬਦਲਦੇ ਰਹਿੰਦੇ ਹਨ। ਸਮੇਂ ਦੇ ਲੰਮੇ ਵਕਫ਼ੇ ਚ ਸਾਡੀ ਉਮਰ ਬਹੁਤ ਛੋਟੀ ਹੈ ਸਾਡੇ ਸਿਰਜੇ ਮਾਪਦੰਡਾਂ ਦੀ ਉਸ ਤੋਂ ਵੀ ਛੋਟੀ ਤੇ ਸਾਡੇ ਵਿਚਾਰਾਂ ਦੀ ਉਸ ਤੋਂ ਵੀ ਛੋਟੀ। ਇਹ ਕਹਾਣੀ ਪੜਦੇ ਹੋਏ ਸ਼ੁਰੂ ਤੋਂ ਅੰਤ ਤੱਕ ਤੁਹਾਡੀ ਹਮਦਰਦੀ ਤਿੰਨਾਂ ਪਾਤਰਾਂ ਚੋ ਹਰ ਇੱਕ ਲਈ ਬਣੀ ਤੇ ਖਤਮ ਹੋਈ ਹੋਵੇਗੀ। 
ਅਸਲ ਚ ਸਮਾਜ ਦੀ ਘੁਟਣ ਚ ਕਿੰਨੇ ਹੀ ਜਜਬਾਤ ਅਧਮਾਹੇ ਬੱਚੇ ਵਾਂਗ ਘੁੱਟ ਕੇ ਮਰ ਜਾਂਦੇ ਹਨ। ਜਿਹੜੇ ਸਮਾਜ ਦੀਆਂ ਨਜਰਾਂ ਚ ਜਾਇਜ ਨਜਾਇਜ ਹੋ ਸਕਦੇ ਹਨ ਪਰ ਸਰੀਰ ਤੇ ਮਨ ਦੀ ਭੁੱਖ ਜਾਇਜ ਨਜਾਇਜ ਚ ਫਰਕ ਨਹੀਂ ਕਰ ਸਕਦੀ। ਕੁਦਰਤ ਦੇ ਨਿਯਮ ਸਾਡੇ ਨਿਯਮਾਂ ਨਾਲੋਂ ਵੱਧ ਮਜਬੂਤ ਹਨ। ਫਿਰ ਜਦੋਂ ਇਹ ਆਪਣੇ ਆਪ ਤੇ ਆਉਂਦੇ ਹਨ ਤਾਂ ਦੁਖਾਂਤ ਹੀ ਸਿਰਜਦੇ ਹਨ ਕਿਉਕਿ ਮਾਨਸਿਕ ਤੌਰ ਤੇ ਸਮਾਜਿਕ ਨਿਯਮਾਂ ਨੂੰ ਨਾ ਤੋੜ ਸਕਣ ਕਰਕੇ ਅਸੀਂ ਕਮਜ਼ੋਰ ਮਹਿਸੂਸ ਕਰਦੇ ਹਨ ਸਿੱਟੇ ਵਜੋਂ ਨਸ਼ਾ, ਉਦਾਸੀ ਖ਼ੁਦਕੁਸ਼ੀ ਤੇ ਹੋਰ ਵੀ ਬਹੁਤ ਕੁਝ ਘਟ ਜਾਂਦਾ। 

Story PDF vich Download karo Click Here

ਪੂਰਨਤਾ ਦਾ ਅਹਿਸਾਸ ਭਾਗ ਪਹਿਲਾ

ਨੂਰ ਅੱਜ ਦੇ ਸਾਰੇ ਮਰੀਜਾਂ ਨੂੰ ਨਿਪਟਾ ਕੇ ਅਜੇ ਅਗਲੇ ਗੇੜ ਤੋਂ ਪਹਿਲ਼ਾਂ ਕੁਝ ਪਲ ਲਈ ਰੈਸਟ ਰੂਮ ਚ ਜਾ ਕੇ ਬੈਠੀ ਹੀ ਸੀ ਕਿ ਇੰਟਰਕਾਮ ਤੇ ਰਿਸੈਪਸ਼ਨ ਕੁੜੀ ਦਾ ਫੋਨ ਆ ਗਿਆ । ਕੋਈ ਜਾਣ ਪਛਾਣ ਵਿਚੋਂ ਉਹਨੂੰ ਮਿਲਣਾ ਚਾਹੁੰਦਾ ਸੀ । ਰਿਸਪੈਨਿਸਟ ਨਾਮ ਨਾ ਦੱਸ ਸਕੀ, ਕੋਈ ਇਥੋਂ ਦਾ ਜਾਣਕਾਰ ਹੁੰਦਾ ਤਾਂ ਜ਼ਰੂਰ ਮੈਸੇਜ ਕਰਕੇ ਜਾਂ ਫੋਨ ਕਰਕੇ ਆਉਂਦਾ । 
ਇੰਝ ਬਿਨਾਂ ਬੁਲਾਏ ਕੌਣ ਆ ਗਿਆ ਉਹ ਸੋਚਦੀ ਸੋਚਦੀ ਉੱਠ ਖੜੀ ਤੇ ਆਪਣੇ ਮਰੀਜ਼ ਦੇਖਣ ਵਾਲੇ ਕਮਰੇ ਚ ਆਈ ।
ਅੱਗਿਓ ਸਾਹਮਣੇ ਗਗਨ ਨੂੰ ਵੇਖ ਕੇ ਉਹ ਇੱਕ ਦਮ ਝੇਂਪ ਗਈ । ਸਿਰਫ ਗਗਨ ਹੀ ਨਹੀਂ ਸੀ ਸਗੋਂ ਉਸਦੀ ਮਾਂ ਵੀ ਸੀ । ਉਸਨੇ ਉਵੇਂ ਹੀ ਡੌਰ ਭੌਰ ਹੋਈ ਨੇ ਆਂਟੀ ਦੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ ਕੀਤੀ ।
-“ਜੁਗ ਜੁਗ ਜੀਅ ਧੀਏ ,ਵਾਹਿਗੁਰੂ ਤੈਨੂੰ ਪੁੱਤ ਦੀ ਦਾਤ ਬਖਸ਼ਣ ।” ਆਂਟੀ ਨੇ ਉਸਨੂੰ ਪੈਰ ਤੋਂ ਪਹਿਲਾਂ ਹੋ ਬੋਚਦੇ ਹੋਏ ਕਿਹਾ । ਉਸਨੂੰ ਆਂਟੀ ਦੀ ਅਸੀਸ ਨੇ ਇੱਕ ਕੰਡਾ ਜਿਹਾ ਚੋਬ ਦਿੱਤਾ । ਪਰ ਮਨ ਦੀ ਚੀਸ ਨੂੰ ਜੀਭ ਥੱਲੇ ਦੱਬਕੇ ਉਸਨੇ ਗਗਨ ਨੂੰ ਆਪਣੀ ਜੱਫੀ ਚ ਘੁੱਟ ਲਿਆ । ਕਈ ਸਾਲਾਂ ਮਗਰੋਂ ਅੱਜ ਉਹ ਮਸੀਂ ਮਿਲੀਆਂ ਸੀ । ਦੋਂਵੇਂ ਸਕੂਲ ਚ 12ਵੀਂ ਤੱਕ ਕੱਠੀਆਂ ਪੜੀਆਂ ਸੀ ।ਉਸ ਤੋਂ ਮਗਰੋਂ ਸਿਰਫ ਕੁਝ ਇੱਕ ਸਮੇਂ ਤੇ ਉਹਨਾਂ ਦੀ ਗੱਲ ਹੋਈ ਸੀ । ਤੇ ਆਖ਼ਿਰੀ ਵਾਰ ਕਰੀਬ ਤਿੰਨ ਸਾਲ ਪਹਿਲ਼ਾਂ ।
“ਇੰਝ ਬਿਨਾਂ ਕਿਸੇ ਅਗਾਊਂ ਮੈਸੇਜ ਦੇ ਤੇ ਉਹ ਵੀ ਕਲੀਨਿਕ ਵਿੱਚ ਕਿਵੇਂ ਆਉਣਾ ਹੋਇਆ ? ਤੁਸੀਂ ਘਰ ਆ ਜਾਂਦੇ ਕੱਠੇ ਕੱਠੇ ਬਹਿਕੇ ਲੰਚ ਡਿਨਰ ਕਰਦੇ । ” 
ਨੂਰ ਨੇ ਝਕਦੇ ਝਕਦੇ ਪੁੱਛਿਆ ।
“ਬੱਸ ਧੀਏ , ਸੋਚਿਆ ਜਾਂਦੇ ਜਾਂਦੇ ਤੈਨੂੰ ਮਿਲ ਜਾਵਾਂ। ਨਾਲ਼ੇ ਐਵੇਂ ਦੇ ਕੰਮਾਂ ਚ ਆਪਣਾ ਧੀ ਪੁੱਤ ਕੰਮ ਆਉਂਦਾ । ” ਗਗਨ ਦੀ ਮਾਂ ਨੇ ਮੂੰਹ ਲਟਕਾ ਕੇ ਉਤੱਰ ਦਿੱਤਾ । 
ਗਗਨ ਅਜੇ ਤੱਕ ਚੁੱਪ ਹੀ ਬੈਠੀ ਸੀ । ਉਸਦੇ ਚਿਹਰੇ ਤੇ ਉਸਦਾ ਚਿਰਪਰਿਚਿਤ ਮੁਸਕਰਾਹਟ ਗਾਇਬ ਸੀ । ਪਰ ਇਸ ਮੁਲਕ ਚ ਆ ਕੇ ਤਾਂ ਖਿੜੇ ਖਿੜੇ ਫੁੱਲਾਂ ਵਰਗੇ ਚਿਹਰੇ ਵੀ ਠੰਡੇ ਜਜਬਾਤਾਂ ਚ ਮੁਰਝਾ ਜਾਂਦੇ ਹਨ । ਗਗਨ ਨੂੰ ਵੀ ਇਸ ਭੱਜ ਦੌੜ ਨੇ ਮੁਰਝਾ ਦਿੱਤਾ ਹੋਏਗਾ ।
ਉਸਨੇ ਗਗਨ ਦੇ ਕੰਮ ਬਾਰੇ ਪੁੱਛਣਾ ਚਾਹਿਆ । ਪਰ ਉੱਤਰ ਹਰ ਵਾਰ ਉਸਦੀ ਮਾਂ ਦਿੰਦੀ ।
ਅਖ਼ੀਰ ਉਸਦੀ ਮਾਂ ਨੇ ਹੀ ਢਿੱਡ ਨੰਗਾ ਕੀਤਾ । ਉਹਨੇ ਦੱਸਿਆ ਕਿ ਜਿੱਦ ਕਰ ਕਰ ਕੇ ਇਹ ਕਨੇਡਾ ਆਈ ਸੀ । ਤੇ ਇਥੇ ਕਿਸੇ ਮੁੰਡੇ ਨਾਲ ਰਹਿੰਦੀ ਰਹੀ । ਉਹ ਮੁੰਡਾ ਵੀ ਪੀ ਆਰ ਹੋ ਗਿਆ ਤੇ ਇਹ ਵੀ ਹੋ ਗਈ । ਹੁਣ ਉਹ ਮੁੰਡਾ ਤਾਂ ਚੁੱਪ ਚੁਪੀਤੇ ਵਿਆਹ ਕਰਵਾ ਆਇਆ ਇੰਡੀਆ ਜਾ ਕੇ ਤੇ ਇਸਦੇ ਪੇਟ ਚ ਕਲੰਕ ਛੱਡ ਗਿਆ । ਇਹਦੇ ਲਈ ਅਸੀਂ ਇੰਡੀਆ ਮੁੰਡਾ ਦੇਖੀ ਬੈਠੇ ਸੀ । ਅਗਲੇ ਵਿਆਹ ਦਾ ਸਾਰਾ ਖਰਚ ਕਰਨ ਨੂੰ ਤਿਆਰ ਬੈਠੇ ਹਨ । ਨਾਲੇ ਇਹਦੇ ਭਰਾ ਲਈ ਰਿਸ਼ਤਾ ਕਰਵਾ ਕੇ ਉਹਨੂੰ ਵਿਆਹ ਕੇ ਇੱਧਰ ਭਿਜਵਾ ਦੇਣਗੇ । 
ਪਰ ਇਹਨੇ ਆਹ ਨਵਾਂ ਹੀ ਜੱਭ ਛੇੜ ਲਿਆ । ਇੰਡੀਆ ਹੁੰਦੇ ਇਹਦੇ ਪਿਓ ਭਰਾ ਵੱਢ ਦਿੰਦੇ ਇਹਨੂੰ । 
ਦੱਸਦਿਆਂ ਆਂਟੀ ਦਾ ਗੜੁੱਚ ਭਰ ਆਇਆ । ਉਸਨੂੰ ਸ਼ਾਇਦ ਆਪਣੀ ਧੀ ਦੇ ਦੁੱਖ ਨਾਲੋਂ ਪੁੱਤਰ ਦੇ ਬਾਹਰ ਨਾ ਪਹੁੰਚ ਸਕਣ ਦਾ ਦੁੱਖ ਵਧੇਰੇ ਸੀ । “ਬੱਸ ਧੀਏ ਇਹਦਾ ਉਪਰੇਸ਼ਨ ਕਰਵਾ ਦੇ ਇੰਡੀਆ ਜਾਣ ਤੋਂ ਪਹਿਲ਼ਾਂ ਓਧਰ ਤਾਂ ਰੌਲਾ ਪੈਜੁ ਨਾਲੇ ਸੌਖਾ ਨਹੀਂ ਹੁੰਦਾ ।”
ਪਰ ਨੂਰ ਜਾਣਦੀ ਸੀ ਕਿ ਕਨੇਡਾ ਚ ਮਾਂ ਭਾਵੇਂ ਕੁਆਰੀ ਹੋਵੇ ਫਿਰ ਵੀ ਉਹਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੁੰਦਾ । ਉਹ ਗਗਨ ਤੋਂ ਸਭ ਜਾਣਕੇ ਹੀ ਕੁਝ ਕਹਿ ਸਕਦੀ ਸੀ ।
ਗਗਨ ਦੇ ਚੈੱਕਅੱਪ ਦੇ ਬਹਾਨੇ ਉਸਨੂੰ ਅੰਦਰ ਦੇ ਕਮਰੇ ਲੈ ਗਈ ।ਤੇ ਆਂਟੀ ਨੂੰ ਓਥੇ ਹੀ ਛੱਡ ਦਿੱਤਾ ।
ਗਗਨ ਨੇ ਜੋ ਉਸਨੂੰ ਦੱਸਿਆ ਉਹ ਇੱਥੇ ਆਈਆਂ ਬਹੁਤੀਆਂ ਕੁੜੀਆਂ ਦੀ ਕਹਾਣੀ ਸੀ । ਪਰ ਉਹਨਾਂ ਚ ਜ਼ਿਆਦਾ ਸਮਝਦਾਰ ਹੋਣ ਕਰਕੇ ਬੱਚੇ ਦੀ ਸਟੇਜ ਤਾਂ ਨਾ ਪਹੁੰਚਣ ਪਰ ਜ਼ਖਮ ਜਰੂਰ ਗਹਿਰੇ ਖਾ ਲੈਂਦੀਆਂ ਹਨ । ਤੇ ਗਗਨ ਤੇ ਉਸਦੀ ਕਹਾਣੀ ਕਿੰਨੀਂ ਜੁੜੀ ਹੋਈ ਸੀ । ਸਕੂਲ ਚ ਬਣੇ ਉਹਨਾਂ ਨਾਜ਼ੁਕ ਉਮਰ ਦੇ ਰਿਸ਼ਤਿਆਂ ਤੋਂ ਹੁਣ ਤੀਕ ਬਹੁਤ ਕੁਝ ਜੁੜਿਆ ਹੋਇਆ ਸੀ ।

https://harjotdikalam.com/2019/08/23/tuhade-baare/
ਲਿੰਕ ਤੇ ਕਲਿੱਕ ਕਰੋ

ਪੂਰਨਤਾ ਦਾ ਅਹਿਸਾਸ ਭਾਗ : ਦੂਸਰਾ

ਗਗਨ ਉਸਦੀ ਕਲਾਸ ਦੀ ਸਭ ਤੋਂ ਚੁਲਬੁਲੀ ਕੁੜੀ ਸੀ । ਉਹ ਨੇੜਲੇ ਪਿੰਡ ਤੋਂ ਇਸ ਕੁੜੀਆਂ ਦੇ ਕਾਲਜ਼ ਚ ਪੜ੍ਹਨ ਆਉਂਦੀ ਸੀ । ਕਾਲਜ ਚ ਗਿਆਰਵੀਂ ਬਾਰਵੀਂ ਦੀ ਪੜ੍ਹਾਈ ਵੀ ਸੀ । ਦੋਵਾਂ ਨੇ ਕੱਠੇ ਹੀ ਕਾਲਜ਼ ਗਿਆਰਵੀਂ ਚ ਦਾਖਲਾ ਸੀ । ਕਾਲਜ ਦੀ ਬੱਸ ਰਾਹੀਂ ਆਉਂਦੀਆਂ ਜਾਂਦੀਆਂ ਸੀ । ਦੋਵਾਂ ਦਾ ਸੁਭਾਅ ਇੱਕ ਦੂਸਰੇ ਤੋਂ ਉਲਟਾ ਹੋਣ ਕਰਕੇ ਵੀ ਕਾਫੀ ਵਧੀਆ ਆਪਸ ਚ ਬਣਦੀ ਸੀ । ਗਗਨ ਕੋਲ ਕਲਾਸ ਦੀ ਹਰ ਕੁੜੀ ਦੀ ਖ਼ਬਰ ਹੁੰਦੀ ਸੀ । ਕਿਸਦਾ ਬੁਆਫਰੈਂਡ ਹੈ ਕਿਸਦਾ ਨਹੀਂ ਹੈ । ਕੌਣ ਅੱਜ ਟਿਊਸ਼ਨ ਦੀ ਜਗ੍ਹਾ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਹੀ ਹੈ । ਕੌਣ ਕਲਾਸ ਚ ਮੁਬਾਈਲ ਲੈ ਕੇ ਆਉਂਦੀ ਹੈ ਕਿਸਨੇ ਚੋਰੀ ਮੁਬਾਈਲ ਰਖਿਆ ਹੋਇਆ ਹਰ ਇੱਕ ਖ਼ਬਰ ਉਸ ਕੋਲ ਹੁੰਦੀ ਸੀ । ਕਿਸ ਕੁੜੀ ਦਾ ਆਪਣੇ ਬੁਆਫਰੈਂਡ ਨਾਲ ਰਿਲੇਸ਼ਨ ਕਿੱਥੇ ਤੱਕ ਹੈ ਸਭ ਬਾਰੇ ਉਹ ਤੁਰਦੀ ਫਿਰਦੀ ਵਿਕੀਪੀਡੀਆ ਸੀ ।
ਇਸਦੇ ਬਾਵਜੂਦ ਹੁਸ਼ਿਆਰ ਸੀ । ਕਦੇ ਉਸਨੂੰ ਪੜ੍ਹਦੇ ਹੋਏ ਨਹੀਂ ਦੇਖਿਆ ਸੀ । ਪਰ ਹਰ ਪੇਪਰ ਚੋ ਵਧੀਆ ਨੰਬਰ ਲੈਂਦੀ ਤੇ ਬੜੇ ਵਧੀਆ ਨੰਬਰਾਂ ਨਾਲ ਪਾਸ ਵੀ ਹੋ ਗਈ । ਅੱਗਿਓਂ ਉਹ ਵੀ ਮੈਡੀਕਲ ਲਾਈਨ ਚ ਜਾਣ ਲਈ ਡਾਕਟਰੀ ਦਾ ਟੈਸਟ ਦੇਣਾ ਚਾਹੁੰਦੀ ਸੀ । ਪਰ ਉਸਦੇ ਘਰਦੇ ਐਵੇਂ ਇਹਨਾਂ ਫ਼ਾਲਤੂ ਪੜ੍ਹਾਈ ਚ ਪਾ ਕੇ ਸਮਾਂ ਖਰਾਬ ਕਰਨ ਦੇ ਮੂਡ ਨਹੀਂ ਸੀ । ਉਹਨਾਂ ਦਾ ਮਕਸਦ ਸਿਰਫ ਐਨਾ ਕੁ ਸੀ ਕਿ ਪੜ੍ਹੀ ਲਿਖੀ ਕਹਾਉਣ ਜੋਗੀ ਹੋ ਜਾਏ ਬੱਸ ਬਥੇਰਾ ।
ਮੈਡੀਕਲ ਚ ਦਾਖਲੇ ਦਾ ਮਕਸਦ ਵੀ ਇਸ ਪਾਸੇ ਕੈਰੀਅਰ ਦਾ ਘੱਟ ਤੇ ਕੁੜੀਆਂ ਦਾ ਕਾਲਜ਼ ਹੋਣਾ ਤੇ ਵੈਨ ਦਾ ਘਰ ਦੇ ਸਾਹਮਣਿਓ ਚੱਕ ਕੇ ਸਾਹਮਣੇ ਹੀ ਉਤਾਰ ਦੇਣ ਕਰਕੇ ਉਹਨਾਂ ਦੀ ਸਿਰਦਰਦੀ ਨਾ ਹੋਣ ਕਰਕੇ ਸੀ ।
ਜਦੋਂ ਬਾਰਵੀਂ ਚ ਕੁਝ ਸਮੇਂ ਲਈ ਬਾਹਰ ਪੜ੍ਹਨ ਲਈ ਟਿਊਸ਼ਨ ਵੀ ਰੱਖੀ ਤਾਂ ਉਸਦਾ ਭਰਾ ਹੀ ਛੱਡਕੇ ਜਾਂਦਾ ਤੇ ਖ਼ਤਮ ਹੋਣ ਤੱਕ ਓਥੇ ਰੁਕ ਕੇ ਹੀ ਵਾਪਿਸ ਹੋ ਜਾਂਦਾ ।
ਪਰ ਪਤਾ ਨਹੀਂ ਐਨੀ ਪਾਬੰਧੀ ਦੇ ਬਾਵਜੂਦ ਕਿਥੋਂ ਇਸ਼ਕ ਝਾਤੀ ਮਾਰ ਗਿਆ । ਸਕੂਲ ਵੈਨ ਦੇ ਡਰਾਈਵਰ ਦੀ ਜਗ੍ਹਾ ਇੱਕ ਦਿਨ ਆਇਆ ਉਸਦਾ ਦੋਸਤ ਕਦੋਂ ਉਸ ਨਾਲ ਗੱਲ ਕਰ ਗਿਆ ,ਨੰਬਰ ਦੇ ਗਿਆ ਤੇ ਚੋਰੀ ਵਰਤਣ ਲਈ ਮੁਬਾਈਲ ਵੀ ਕੁਝ ਵੀ ਖ਼ਬਰ ਨਹੀਂ ਲੱਗੀ ।
ਨੂਰ ਨੂੰ ਜਦੋਂ ਜੁਗਰਾਜ ਨੂੰ ਪਹਿਲੀ ਵਾਰ ਵੀ ਦੇਖਿਆ ਸੀ ਤਾਂ ਉਸਦੀਆਂ ਅੱਖਾਂ ਚ ਦਿਸਦੀ ਇੱਕ ਅਜੀਬ ਜਹੀ ਲਾਲੀ ਤੇ ਇੱਕ ਅਜੀਬ ਜਿਹਾ ਤੱਕਣ ਦਾ ਅੰਦਾਜ਼ ਉਸਨੂੰ ਭੈੜਾ ਲੱਗਾ ਸੀ । ਉੱਪਰੋਂ ਉਮਰ ਚ ਇੰਝ ਲਗਦਾ ਸੀ ਜਿਵੇਂ ਕਈ ਜੁਆਕਾਂ ਦਾ ਬਾਪ ਹੋਵੇ।
ਇਹ ਉਦੋਂ ਸੀ ਜਦੋਂ ਗਗਨ ਖੁਦ ਫੁੱਟ ਰਹੇ ਤੂਤ ਦੀ ਛਿਟੀ ਵਾਂਗ ਰੰਗ ਵੀ ਨਿਖਾਰ ਰਹੀ ਸੀ ਤੇ ਖੁਦ ਨੂੰ ਵੀ । ਉਸਦੇ ਵੱਲ ਵੇਖਕੇ ਤਾਂ ਕੋਈ ਵੀ ਮੁੰਡਾ ਕਦੇ ਵੀ ਹਾਂ ਕਰ ਦਵੇ ਪਤਾ ਨਹੀਂ ਉਸਨੂੰ ਜੁਗਰਾਜ ਚ ਕੀ ਲੱਭਾ ਤੇ ਉਹਦੇ ਕੋਲ ਬੱਸ ਉਸਦੀਆਂ ਗੱਲਾਂ ,ਉਸਦਾ ਫੋਨ ,ਉਸਦੇ ਮੈਸੇਜ ।
ਸਾਰੀਆਂ ਬੰਦਸ਼ਾਂ ਤੇ ਸਭ ਰੋਕਾਂ ਨੂੰ ਤੋੜ ਕੇ ਕੋਈ ਜ਼ਿੰਦਗੀ ਚ ਅਚਨਚੇਤ ਆ ਜਾਏ ਤਾਂ ਸਹਿਜ ਗੱਲ ਹੈ ਕਿ ਉਹ ਹੀ ਰੱਬ ਵਰਗਾ ਦਿਸਦਾ ਹੈ । ਫਿਰ ਅਹਿਸਾਸ ਜੁੜਦੇ ਹਨ ਫਿਰ ਸਹੀ ਗਲਤ ਤੇ ਕੀ ਚੰਗਾ ਕੀ ਮਾੜਾ ਭੁੱਲ ਜਾਂਦਾ ਹੈ । ਬੰਧਨਾਂ ਦੀ ਆਜ਼ਾਦੀ ਨੂੰ ਤੋੜਕੇ ਜੋ ਸਕੂਨ ਮਨ ਨੂੰ ਆਉਂਦਾ ਹੈ ਉਸ ਵਿੱਚ ਆਤਮ ਗਿਲਾਨੀ ਦਾ ਭਾਵ ਮੁੱਕ ਜਾਂਦਾ ਹੈ।
ਗਗਨ ਨੇ ਕਈ ਵਰ੍ਹੇ ਇਹੋ ਪਿਆਰ ਨੂੰ ਚਲਾਇਆ । ਬਾਰਵੀਂ ਮਗਰੋਂ ਉਸਦੇ ਘਰਦਿਆਂ ਨੇ ਨੇੜੇ ਦੇ ਹੀ ਕਿਸੇ ਕਾਲਜ ਚ ਅੱਗੇ ਪੜ੍ਹਨ ਲਾ ਦਿੱਤਾ । ਉਸਦਾ ਭਰਾ ਉਸਨੂੰ ਛੱਡਣ ਜਾਂਦਾ ਉਸਨੂੰ ਲੈਣ ਜਾਂਦਾ ।ਫਿਰ ਵੀ ਪਤਾ ਨਹੀਂ ਕਿਵੇਂ ਉਹ ਜੁਗਰਾਜ ਨੂੰ ਮਿਲ ਲੈਂਦੀ । ਫ਼ਿਲਮਾਂ ਵੇਖ ਆਉਂਦੀ । ਉਸਦੇ ਘਰ ਕਿਸੇ ਦੋਸਤ ਦੇ ਘਰ ਮਿਲਣ ਚਲੇ ਜਾਂਦੀ ।
ਫਿਰ ਕਦੇ ਵੀ ਗੱਲ ਹੁੰਦੀ ਉਹ ਦੱਸਦੀ ਵੀ ਅੱਜ ਓਥੇ ਗਏ ਅੱਜ ਇਹ ਕੀਤਾ ਕਿੰਨੇ ਕਿੰਨੇ ਘੰਟੇ ਬੋਲਦੀ ਰਹਿੰਦੀ । ਨੂਰ ਨੂੰ ਲਗਦਾ ਜਿਵੇਂ ਉਹ ਆਪਣੇ ਉੱਤੇ ਲੱਗਿਆਂ ਸਭ ਪਾਬੰਦੀਆਂ ਨੂੰ ਤੋੜਕੇ ਸਕੂਲ ਭਾਲਦੀ ਹੋਵੇ ।
ਫਿਰ ਇੱਕ ਵਾਰ ਜਦੋਂ ਗਰਮੀਆਂ ਚ ਕਾਲਜ਼ ਦੀਆਂ ਛੁੱਟੀਆਂ ਚ ਨੂਰ ਘਰ ਆਈ ਹੋਈ ਸੀ ਉਦੋਂ ਗਗਨ ਦਾ ਫੋਨ ਆਇਆ ਕਿ ਉਹ ਉਸਨੂੰ ਮਿਲਣ ਆ ਰਹੀ ਏ । ਨੂਰ ਨੂੰ ਸਮਾਂ ਦਿੱਤਾ ਤੇ ਉਹ ਉਸਨੂੰ ਉਡੀਕਦੀ ਰਹੀ । ਨੂਰ ਨੇ ਕਈ ਵਾਰ ਫੋਨ ਕੀਤਾ ਤਾਂ ਬਹੁਤੀ ਵਾਰ ਕੱਟ ਦਿੱਤਾ ਸਿਰਫ ਇੱਕ ਵਾਰ ਚੁੱਕਿਆ ਉਦੋਂ ਵੀ ਬੱਸ ਇਹੋ ਕਿਹਾ ਕਿ ਆ ਰਹੀ ਆਂ ।ਜਦੋਂ ਆਈ ਤਾਂ ਉਸਦੇ ਚਿਹਰੇ ਦੀ ਹਾਲਾਤ ਦੇਖ ਕੇ ਨੂਰ ਪਲਾਂ ਚ ਹੀ ਸਮਝ ਗਈ ਕਿ ਉਹ ਕਿਥੋਂ ਆਈ ਏ । ਖਿੱਲਰੇ ਹੋਏ ਵਾਲ । ਚਿਹਰੇ ਤੇ ਗਰਦਨ ਉੱਤੇ ਪਏ ਨਿਸ਼ਾਨ ਸਪਸ਼ਟ ਦੱਸ ਰਹੇ ਸੀ ਕਿ ਉਹ ਜਰੂਰ ਹੀ ਗੁਰਜੰਟ ਨੂੰ ਮਿਲਕੇ ਆਈ ਸੀ ।
ਫਿਰ ਉਸਨੇ ਆਪ ਹੀ ਦੱਸ ਦਿੱਤਾ ਕਿ ਉਂਝ ਤਾਂ ਘਰਦੇ ਘਰੋਂ ਕੱਲੀ ਜਾਣ ਨਹੀਂ ਦਿੰਦੇ ਤਾਂ ਇੰਝ ਹੀ ਕੋਈ ਬਹਾਨਾ ਲਾਉਣਾ ਪੈਂਦਾ ਹੈ। ਨੂਰ ਨੇ ਕੰਨਾਂ ਨੂੰ ਹੱਥ ਲਾ ਲੈ ਕਿ ਉਹ ਨਹੀਂ ਕਦੇ ਇਸਨੂੰ ਮੁੜਕੇ ਬੁਲਾਏਗੀ ਵੀ । ਗਗਨ ਦਾ ਮੰਮੀ ਦੀ ਕਾਲ ਆਈ ਤਾਂ ਉਸਨੇ ਝੱਟ ਕਹਿ ਦਿੱਤਾ ਕਿ ਨੂਰ ਨਹੀਂ ਆਉਣ ਦੇ ਰਹੀ । ਤੇ ਉਸ ਨਾਲ ਗੱਲ ਕਰਵਾ ਦਿੱਤੀ ਨਾ ਚਾਹੁੰਦੇ ਹੋਏ ਵੀ ਨੂਰ ਨੂੰ ਝੂਠ ਬੋਲਣਾ ਪਿਆ । ਉਸਦੇ ਗਰਮੀ ਨਾਲ ਭਿੱਜੀ ਤੇ ਬੁਰੀ ਹਾਲਤ ਚ ਉਸਨੇ ਗਗਨ ਨੂੰ ਨਹਾਉਣ ਲਈ ਕਹਿ ਦਿੱਤਾ ।
ਬਿਨਾਂ ਸ਼ਰਮ ਹੀ ਗਗਨ ਨੇ ਉਸਦੇ ਸਾਹਮਣੇ ਹੀ ਕੱਪੜੇ ਉਤਾਰ ਕੇ ਉਸਨੇ ਕੁਝ ਦੇਰ ਸੁੱਕਣ ਲਈ ਪਾ ਦਿੱਤੇ ।
ਨੂਰ ਨੇ ਵੇਖਿਆ ਕਿ ਗਗਨ ਦੇ ਪੂਰੇ ਸ਼ਰੀਰ ਤੇ ਹੀ ਜਗ੍ਹਾ ਜਗ੍ਹਾ ਕੱਟਣ ਨਹੁੰਦਰਾਂ ਤੇ ਲਾਲ ਲਾਲ ਨਿਸ਼ਾਨ ਬਣੇ ਹੋਏ ਸੀ । ਇਹ ਦੇਖਕੇ ਨੂਰ ਦੇ ਮਨ ਖਿਝ ਭਰ ਗਈ । ਉਸਨੇ ਪੁੱਛਿਆ,”
“ਉਹ ਇਨਸਾਨ ਏ ਕਿ ਜਾਨਵਰ ? ਇੰਝ ਤਾਂ ਕੋਈ ਜਾਨਵਰ ਹੀ ਕਰ ਸਕਦਾ। ਕਿਵੇਂ ਤੂੰ ਐਸੇ ਬੰਦੇ ਨਾਲ ਸੌਣ ਲਈ ਤਿਆਰ ਹੋ ਜਾਂਦੀ ਏ? ”
“ਸਿਰਫ ਇਹੋ ਆਦਤ ਮਾੜੀ ਉਸਦੀ ,ਕਿ ਉਤੇਜਨਾ ਚ ਆ ਕਿ ਇਹ ਸਭ ਕਰ ਦਿੰਦਾ ਏ .ਨਹੀ ਤਾਂ ਮੇਰੇ ਲੱਗੀ ਨਿੱਕੀ ਸੱਟ ਵੀ ਬਰਦਾਸ਼ਤ ਨਹੀਂ ਕਰਦਾ ।ਤੇ ਉਸਤੋਂ ਬਿਨਾਂ ਮੈਨੂੰ ਪਿਆਰ ਕਰਦਾ ਵੀ ਕੌਣ ਏ ? ਮਾਂ ਬਾਪ ਬੋਝ ਮੰਨੀ ਬੈਠੇ ਹਨ । ਜਿੱਦਣ ਪੜ੍ਹਾਈ ਮੁੱਕੀ ,ਜ਼ਮੀਨ ਵੇਖ ਕੇ ਰਿਸ਼ਤਾ ਕਰ ਤੋਰ ਦੇਣਗੇ । ਭਰਾ ਤਾਂ ਹੁਣ ਵੀ ਕਦੇ ਮੇਰੇ ਕਹੇ ਨਹੀਂ ਲੱਗਾ ਏ । ਨਿੱਕਾ ਏ ਫਿਰ ਵੀ ਪਿਉ ਤੋਂ ਵੱਧ ਝਿੜਕਦਾ ਹੈ । ਹਰ ਨਿੱਕੀ ਗੱਲ ਤੇ ਅੱਜ ਤੋਂ ਨਹੀਂ ਜਦੋਂ ਤੋਂ ਉਹਦੀ ਸੂਰਤ ਸੰਭਲੀ ਏ ।” ਗਗਨ ਇੱਕੋ ਸਾਹ ਕਿੰਨਾ ਕੁਝ ਦੱਸ ਗਈ । ਇਹ ਉਹਨਾਂ ਦੀ ਆਖ਼ਿਰੀ ਮੁਲਾਕਾਤ ਸੀ ਹੁਣ ਤੱਕ ਦੀ । ਤੇ ਜੋ ਗਗਨ ਨੇ ਦੱਸਿਆ ਉਹ ਬਿਲਕੁਲ ਸੱਚ ।
ਉਸਨੂੰ ਕਈ ਵਾਰ ਕਾਲਜ਼ ਛੱਡ ਆਣ ਲਈ ਵੀ ਭਰਾ ਮਨਿੰਦਰ ਦੀਆਂ ਮਿਨਤਾਂ ਵੀ ਕਰਨੀਆਂ ਪੈਂਦੀਆਂ । ਕਈ ਵਾਰ ਲੇਟ ਛੱਡਦਾ ਤਾਂ ਟੀਚਰ ਤੋਂ ਗਾਲਾਂ ਵੀ ਪੈਂਦੀਆਂ । ਪਰ ਉਹ ਮਰਜ਼ੀ ਦਾ ਮਾਲਿਕ ਸੀ । ਨਾ ਉਹ ਪੜਿਆ ਤੇ ਨਾ ਹੀ ਕੋਈ ਹੋਰ ਕੰਮ ਸਿਵਾਏ ਘਰ ਦੀ ਖੇਤੀ ਤੋਂ ਉਸਨੂੰ ਅੱਗੇ ਕੁਝ ਵੀ ਨਹੀਂ ਸੀ ਦਿਸਦਾ । ਕਿੰਨੇ ਕਾਲਜ ਬਦਲੇ ਕਿੰਨੀਆਂ ਫੀਸਾਂ ਭਰੀਆਂ ਪਰ ਫਿਰ ਵੀ ਨਾ ਪਾਸ ਹੋਇਆ । ਫਿਰ ਉਸਨੂੰ ਬਾਹਰ ਜਾਣ ਦਾ ਚਾਅ ਚੜਿਆ । ਆਇਲੈਟਸ ਦੇ ਟੈਸਟ ਲਈ ਫੀਸ ਭਰੀ ਕੋਚਿੰਗ ਵੀ ਲਈ ਪਰ ਕਦੇ 4 ਬੈਂਡ ਕਦੇ 4.5 । ਕਈ ਲੱਖ ਰੁਪਈਆ ਸਿਰਫ ਇਸੇ ਚ ਬਰਬਾਦ ਕੀਤਾ ਫਿਰ ਵੀ ਉਸਦੀ ਚਾਹਤ ਨਾ ਮਰੀ ਬਾਹਰ ਜਾਣ ਦੀ ।
ਫਿਰ ਇੱਕ ਨਵੇਂ ਕਿਸਮ ਦੀ ਹਵਾ ਚੱਲੀ । ਉਹਨਾਂ ਦੀਆਂ ਰਿਸ਼ਤੇਦਾਰੀਆਂ ਆਸ ਪਾਸ ਦੇ ਪਿੰਡਾਂ ਤੇ ਉਸਦੇ ਪਿੰਡ ਵਿੱਚੋ ਵੀ ਕੁੜੀਆਂ ਆਇਲੈਟਸ ਕਰਕੇ ਬਾਹਰ ਜਾਣ ਲੱਗੀਆਂ । ਮਗਰੋਂ ਪੀ ਆਰ ਹੋਕੇ ਘਰਦਿਆਂ ਨੂੰ ਵੀ ਬੁਲਾ ਲੈਂਦੀਆ । ਤੇ ਪੁੱਠੇ ਸਿੱਧੇ ਵਿਆਹ ਕਰਵਾ ਕੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਬੁਲਾਉਣ ਲੱਗੀਆਂ । ਉਦੋਂ ਤੱਕ ਗਗਨ ਦੀ ਪੜ੍ਹਾਈ ਮੁੱਕ ਗਈ ਸੀ । ਘਰ ਵਿਹਲੀ ਬੈਠੀ ਸੀ । ਘਰਦਿਆਂ ਨੂੰ ਮੁੰਡੇ ਦੇ ਨਾ ਸੈਟਲ ਹੋਣ ਦਾ ਦੁੱਖ ਸੀ ਕੁੜੀ ਦਾ ਕੀ ਸੀ ਉਹਨੇ ਤਾਂ ਬੇਗਾਨੇ ਘਰ ਜਾਣਾ ਸੀ । ਫਿਰ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਜੇ ਗਗਨ ਨੂੰ ਬਾਹਰ ਭੇਜ ਦਈਏ ਮਗਰੋਂ ਮਾਂ ਬਾਪ ਤੇ ਮੁੰਡੇ ਵੀ ਕਿਸੇ ਹੀਲੇ ਚਲੇ ਜਾਣਗੇ । #HarjotDiKalam
ਗਗਨ ਨੂੰ ਆਇਲੈਟਸ ਸੈਂਟਰ ਜੁਆਇਨ ਕਰਨ ਦੀ ਇਜਾਜ਼ਤ ਮਿਲ ਗਈ । ਘਰ ਤੋਂ ਦੂਰ ਸ਼ਹਿਰ ਵਿੱਚ ਉਹ ਪੀਜੀ ਚ ਰਹਿਣ ਲੱਗੀ । ਦੋ ਕੁ ਮਹੀਨੇ ਦੇ ਕੁਲ ਵਕਫ਼ੇ ਚ ਉਸਨੇ ਪੂਰੀ ਖੁੱਲ੍ਹ ਉਡਾਈ । ਹੁਸ਼ਿਆਰ ਤਾਂ ਸੀ ਹੀ ਵਧੀਆ ਬੈਂਡ ਲੈਕੇ ਤੇ ਕਾਲਜ ਚ ਦਾਖਲਾ ਵੀ ਲੈ ਲਿਆ । ਪਰ ਘਰਦੇ ਇਹ ਚਾਹੁੰਦੇ ਸੀ ਕਿ ਇੱਧਰੋਂ ਹੀ ਕਿਸੇ ਮੁੰਡੇ ਨਾਲ ਵਿਆਹ ਕਰਵਾ ਕੇ ਜਾਏ ਚਾਹੇ ਮਗਰੋਂ ਮੁੰਡਾ ਦੋ ਸਾਲ ਤੱਕ ਚਲੇ ਜਾਏ । ਇੰਝ ਉਹ ਪੜ੍ਹਾਈ ਦੇ ਖਰਚੇ ਤੋਂ ਬੱਚ ਜਾਣਗੇ ।ਤੇ ਨਾਲੇ ਲੋਕਾਂ ਦੀਆਂ ਨਜ਼ਰਾਂ ਚ ਸਹੀ ਹੋਜੂ । ਪਰ ਕੋਈ ਮੁੰਡਾ ਮਿਲੇ ਨਾ ਤੇ ਕੋਈ ਪੱਕਾ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਸਿਰਫ ਕਾਗਜ਼ੀ ਕਰਵਾ ਕੇ ਪੀ ਆਰ ਮਗਰੋਂ ਤਲਾਕ ਦੀ ਗੱਲ ਕਰਦਾ ।
ਗਗਨ ਦੇ ਮਨ ਦੇ ਸੁਪਨੇ ਹੀ ਹੋਰ ਸੀ ਉਹ ਚਾਹੁੰਦੀ ਸੀ ਕਿ ਉਹ ਓਧਰ ਜਾ ਕੇ ਜੁਗਰਾਜ ਨੂੰ ਆਪਣੇ ਪੀ ਆਰ ਹੋਣ ਮਗਰੋਂ ਬੁਲਾਵੇ । ਅਖੀਰ ਉਹੀ ਸੀ ਜਿਸਨੇ ਐਨੇ ਵਰ੍ਹੇ ਉਸਦਾ ਸਾਥ ਦਿੱਤਾ ਸੀ । ਜਦੋਂ ਘਰਦਿਆਂ ਤੋਂ ਰਿਸ਼ਤਾ ਨਾ ਬਣਿਆ ਤਾਂ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋਲ ਭੇਜ ਕਨੇਡਾ ਰਹਿਣ ਲਈ ਕੋਸ਼ਿਸ਼ ਕੀਤੀ ਸੀ । ਪਰ ਗਗਨ ਕਿਸੇ ਰਿਸ਼ਤੇਦਾਰ ਕੋਲ ਰਹਿਕੇ ਆਪਣੇ ਤੇ ਜੁਗਰਾਜ ਲਈ ਕੋਈ ਹੋਰ ਪਾਬੰਧੀ ਨਹੀਂ ਸੀ ਝੱਲਣਾ ਚਾਹੁੰਦੀ । ਇਸ ਲਈ ਉਸਦੀ ਕੋਸ਼ਿਸ ਸੀ ਕਿ ਉਹ ਇਸਤੋਂ ਦੂਰ ਰਹੇ ।
ਉਦੋਂ ਤੱਕ ਨੂਰ ਕਨੇਡਾ ਆ ਚੁੱਕੀ ਸੀ । ਉਹ ਤੇ ਉਸਦਾ ਪਤੀ ਸਿੱਧੇ ਪੀ ਆਰ ਤੇ ਆਏ ਸੀ । ਗਗਨ ਨੇ ਨੂਰ ਨਾਲ ਗੱਲ ਕਰਕੇ ਆਪਣੀ ਸਾਰੀ ਗੱਲ ਦੱਸੀ ਉਹ ਚਾਹੁੰਦੀ ਸੀ ਕਿ ਉਹ ਘਰਦਿਆਂ ਨੂੰ ਇੰਡੀਆ ਤਾਂ ਕਹਿ ਦਵੇਗੀ ਕਿ ਮਾਸੀ ਹੁਣਾਂ ਕੋਲ ਆਈ ਏ ਪਰ ਉਸ ਕੋਲ ਆਕੇ ਕੁਝ ਦਿਨ ਰੁਕ ਕੇ ਆਪਣਾ ਅੱਡ ਇੰਤਜਾਮ ਕਰ ਲਵੇਗੀ ।
ਨੂਰ ਉਸਨੂੰ ਕੋਈ ਗਲਤ ਸਲਾਹ ਨਹੀਂ ਸੀ ਦੇਣਾ ਚਾਹੁੰਦੀ । ਨਾ ਹੀ ਐਵੇਂ ਦੇ ਕਿਸੇ ਮਸਲੇ ਚ ਬੁਰਾ ਬਣਨਾ ਚਾਹੁੰਦੀ ਸੀ ।ਉਦੋਂ ਤੱਕ ਉਹ ਆਪਣੀ ਜ਼ਿੰਦਗੀ ਚ ਕਾਫੀ ਕੁਝ ਝੱਲ ਚੁੱਕੀ ਸੀ । ਇਸ ਲਈ ਉਸਨੇ ਪਹਿਲ਼ਾਂ ਤਾਂ ਗਗਨ ਨੂੰ ਸਮਝਾਇਆ । ਪਰ ਜਦੋਂ ਉਹ ਨਾ ਸਮਝੀ ਤਾਂ ਉਸਨੂੰ ਕਿਸੇ ਵੀ ਮਦਦ ਤੋਂ ਸਾਫ ਜਵਾਬ ਦੇ ਦਿੱਤਾ ।
ਉਸ ਦਿਨ ਦੀ ਗੱਲਬਾਤ ਮਗਰੋਂ ਅੱਜ ਉਸਨੇ ਗਗਨ ਨੂੰ ਵੇਖਿਆ ਸੀ ਪਰ ਅਜੇ ਉਹ ਕੁਝ ਵੀ ਮੂੰਹੋ ਨਹੀਂ ਸੀ ਬੋਲੀ ।

ਪੂਰਨਤਾ ਦਾ ਅਹਿਸਾਸ ਭਾਗ ਤੀਸਰਾ

ਨੂਰ ਗਗਨ ਨੂੰ ਆਪਣੇ ਨਾਲ ਦੂਸਰੇ ਕਮਰੇ ਵਿੱਚ ਲੈ ਗਈ । ਉਹ ਗਗਨ ਤੋਂ ਉਸਦੀ ਮਨ ਦੀ ਗੱਲ ਜਾਨਣਾ ਚਾਹੁੰਦੀ ਸੀ ਜਾਨਣਾ ਤੇ ਇਹ ਵੀ ਚਾਹੁੰਦੀ ਸੀ ਕਿ ਕਦੇ ਜੁਗਰਾਜ਼ ਨਾਲ ਉਮਰਾਂ ਤੋਂ ਲੰਮੇ ਵਾਅਦੇ ਕਰਨ ਵਾਲੀ ਉਸ ਕੁੜੀ ਦਾ ਜਹਾਜ ਉੱਤਰਦੇ ਹੀ ਮਨ ਕਿੰਝ ਬਦਲ ਗਿਆ । ਗਗਨ ਉਸਨੂੰ ਆਪਣੀ ਹੱਡ ਬੀਤੀ ਸੁਣਾਉਣ ਲੱਗੀ । ਉਹ ਕਿਸੇ ਵੀ ਹਾਲਤ ਚ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਸੀ ਜਾਣਾ ਚਾਹੁੰਦੀ । ਇਸ ਲਈ ਉਸਨੇ ਕਾਲਜ਼ ਉਹ ਚੁਣਿਆ ਜੋ ਉਹਨਾਂ ਕੋਲ਼ੋਂ ਕਿਤੇ ਦੂਰ ਸੀ । ਨਿੱਕੀ ਹੋਣ ਤੋਂ ਹੁਣ ਤੱਕ ਰਿਸ਼ਤੇਦਾਰਾਂ ਦੇ ਤਾਅਨੇ ਮੇਹਣੇ ਤੇ ਗੱਲਾਂ ਸੁਣ ਸੁਣ ਉਹਨਾਂ ਨਾਲ ਉਸਦਾ ਇੱਕ ਤਰ੍ਹਾਂ ਦੀ ਨਫ਼ਰਤ ਸੀ । ਸਿਰਫ ਮੂੰਹ ਦੀ ਬੋਲਚਾਲ ਸੀ । ਜਿਹੜੇ ਰਿਸ਼ਤੇਦਾਰਾਂ ਨੇ ਐਨੇ ਸਾਲ ਉਹਨਾਂ ਨਾਲ ਕਦੇ ਚੱਜ ਨਾਲ ਗੱਲ ਨਾ ਕੀਤੀ ਕਿ ਕਿਤੇ ਬਾਹਰੋਂ ਕੁਝ ਮੰਗਵਾਉਣ ਲਈ ਕੁਝ ਆਖ ਨਾ ਦੇਣ ਜਾਂ ਮੁੰਡੇ ਕੁੜੀ ਨੂੰ ਬੁਲਾਉਣ ਲਈ ਨਾ ਕਹਿ ਦੇਣ ਉਹ ਮੇਰੇ ਏਧਰ ਆਏ ਤੇ ਕਿੰਨਾ ਕੁ ਸੰਗੀਲਦੇ । ਜੇ ਰੱਖ ਵੀ ਲੈਂਦੇ ਤਾਂ ਸਾਰੀ ਉਮਰ ਅਹਿਸਾਨ ਕਰਕੇ ਪਤਾ ਨਹੀਂ ਅੱਗਿਉਂ ਕੀ ਕੀ ਮੰਗਾਂ ਰੱਖਦੇ । ਤੇ ਜੁਗਰਾਜ਼ ਨਾਲੁ ਉਸਦਾ ਵਿਆਹ ਕਦੇ ਨਹੀਂ ਹੋ ਸਕਦਾ ਸੀ ਜੇ ਉਹ ਉਹਨਾਂ ਕੋਲ ਰੁਕਦੀ ।
ਜਿਸ ਏਜੰਟ ਨੇ ਉਸਦਾ ਕਾਲਜ ਚ ਦਾਖਿਲਾ ਕਰਵਾਇਆ ਸੀ ਉਸਨੇ ਹੋ ਇੱਕ ਦੋ ਕੁੜੀਆਂ ਨੂੰ ਪਹਿਲ਼ਾਂ ਹੀ ਭੇਜਿਆ ਹੋਇਆ ਸੀ । ਤੇ ਉਸੇ ਦੇ ਰਾਹੀਂ ਗਗਨ ਉਹਨਾਂ ਕੋਲ ਹੀ ਆਕੇ ਸਿੱਧਾ ਉੱਤਰੀ ਸੀ । ਏਜੰਟ ਦੇ ਕਹਿਣ ਤੇ ਹੀ ਉਹਨਾਂ ਕੁੜੀਆਂ ਨੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਆਪਣੇ ਨਾਲ ਹੀ ਕਰ ਲਿਆ ਸੀ । ਇਸਤਰ੍ਹਾਂ ਉਹ ਇੱਕ ਵੱਡੀ ਮੁਸ਼ਕਿਲ ਚੋਂ ਬਚ ਨਿੱਕਲੀ ।
ਫਿਰ ਉਸਦੀ ਪੜ੍ਹਾਈ ਤੇ ਕੰਮ ਦਾ ਦੌਰ ਚੱਲ ਨਿੱਕਲਿਆ । ਪਿੰਡਾਂ ਚ ਸ਼ਰਮਾਂ ਦੀ ਮਾਰੀ ਕੁੜੀ ਹੌਲੀ ਹੌਲੀ ਕਨੇਡਾ ਦੇ ਰੰਗ ਵਿੱਚ ਰੰਗੀ ਜਾਣ ਲੱਗੀ । ਇੱਕ ਦਮ ਤੇ ਅਚਾਨਕ ਮਿਲੀ ਇਹ ਆਜ਼ਾਦੀ ਸਨੂੰ ਬੇਹੱਦ ਰਾਸ ਆਉਣ ਲੱਗੀ ਸੀ । ਇਹੋ ਤੇ ਉਸਦੀ ਤਮੰਨਾ ਸੀ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਖੁਦ ਕਰਨਾ ਤੇ ਮਨ ਆਇਆ ਖਾਣਾ ਪਹਿਨਣ ਤੇ ਘੁੰਮਣਾ । ਪਰ ਪੜ੍ਹਾਈ ਕੰਮ ਵਿੱਚ ਸਮੇਂ ਦਾ ਹਿਸਾਬ ਕਰਦੇ ਹੋਏ ਆਪਣੇ ਲਈ ਸਮਾਂ ਕੱਢਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ । ਬਹੁਤੀ ਵਾਰ ਨਾ ਹੀ ਖਾਣ ਦਾ ਸਮਾਂ ਮਿਲਦਾ ਤੇ ਨਾ ਕੁਝ ਪਹਿਨਣ ਦਾ ।
ਫਿਰ ਉਸਨੂੰ ਜੁਗਰਾਜ਼ ਦੀ ਯਾਦ ਵੀ ਆਉਂਦੀ । ਇਥੋਂ ਆਈਆ ਪਹਿਲੀਆਂ ਕੁੜੀਆਂ ਮੁੰਡਿਆਂ  ਨੂੰ ਵੇਖਦੀ ਤਾਂ ਇੱਕ ਅੱਧ ਨੂੰ ਛੱਡੋ ਤਾਂ ਸਭ ਲਗਪਗ ਰਿਲੇਸ਼ਨਸ਼ਿਪ ਚ ਸੀ । ਕਿਸੇ ਤੋਂ ਪੁੱਛੋਂ ਤਾਂ ਹਰ ਕੋਈ ਇਹੋ ਕਹਿੰਦਾ ਇੰਡੀਆ ਸੀ , ਪਰ ਹੁਣ ਉਸ ਨਾਲ ਕੋਈ ਫਿਊਚਰ ਮੁਸ਼ਕਿਲ ਏ । ਕਈਆਂ ਦੇ ਇੰਡਿਆ ਵਾਲੇ ਸਾਥੀਆਂ ਨੇ ਉਡੀਕ ਉਡੀਕ ਵਿਆਹ ਕਰਵਾ ਲਏ ਸੀ ਤੇ ਕਈ ਦੂਰੀਆਂ ਨਾਲ ਝੱਲਦੇ ਹੌਲੀ ਹੌਲੀ ਟੁੱਟਦੇ ਗਏ । ਕੋਈ ਟਾਂਵਾਂ ਟਾਵਾਂ ਬਚਿਆ ਸੀ ਜਿਹੜਾ ਰਾਹ ਜਾਂਦੇ ਹੋ ਜਾਂਦੇ ਪਿਆਰ ਤੋਂ ਬਚਿਆ ਹੋਇਆ ਸੀ ਤੇ ਹਲੇ ਵੀ ਸੋਚ ਰਿਹਾ ਸੀ ਉਸ ਇਨਸਾਨ ਬਾਰੇ ਜੋ ਸ਼ਾਇਦ ਇੰਡੀਆ ਉਸੇ ਦੀ ਉਡੀਕ ਚ ਬੈਠਾ ਸੀ ।
ਉਸਦਾ ਰਿਸ਼ਤਾ ਵੀ ਜੁਗਰਾਜ਼ ਨਾਲ ਇਵੇਂ ਹੀ ਚੱਲਿਆ । ਉਸਦੇ ਸਾਰੇ ਰੁਟੀਨ ਚ ਉਹ ਸ਼ਾਮਿਲ ਸੀ । ਜਦੋ ਉਹ ਕੁਝ ਨਾ ਕਰਦੀ ਹੁੰਦੀ ਤਾਂ ਜੁਗਰਾਜ਼ ਨਾਲ ਗੱਲ ਕਰਦੀ ਹੁੰਦੀ । ਘੰਟਿਆਂ ਬਧੀ  ਤੇ ਛੁੱਟੀ ਵਾਲੇ ਦਿਨ ਸਾਰਾ ਸਾਰਾ ਦਿਨ ਵੀ । ਫਿਰ ਉਸਦੇ ਇੱਥੇ ਵੀ ਦੋਸਤ ਬਣਨ ਲੱਗੇ । ਕਾਲਜ ਚ ਕੰਮ ਤੇ । ਜਿਹਨਾਂ ਕੁੜੀਆਂ ਨਾਲ ਰਹਿੰਦੀ ਸੀ ਉਹਨਾਂ ਨਾਲ ਉਮਰ ਦਾ ਸਾਂਝ ਨਾ ਹੋਣ ਕਰਕੇ ਉਹ ਜ਼ਿਆਦਾ ਕੁਝ ਗੱਲਬਾਤ ਨਾ ਕਰਦੀ । ਫਿਰ ਉਹਨਾਂ ਨਾਲ ਹਾਏ ਹੈਲੋ ਕਿਸੇ ਦਿਨ ਹੀ ਹੁੰਦੀ । ਬੜੀ ਮੁਸ਼ਕਿਲ ਨਾਲ ਟਾਈਮ ਮੈਚ ਕਰਦਾ ਸੀ ।
ਫਿਰ ਉਹ ਆਪਣੀਆਂ ਹੀ ਕਲਾਸਮੇਟਸ ਨਾਲ ਮੂਵ ਕਰ ਗਈ । ਹੁਣ ਉਸ ਕੋਲ ਕੁਝ ਸਮਾਂ ਸੀ ਜਿੱਥੇ ਉਹ ਇੱਕੋ ਜਿਹੇ ਵਿਹਲੇ ਟਾਈਮ ਚ ਕਿਧਰੇ ਘੁੰਮਣ ਜਾ ਸਕਦੀ ਸੀ । ਕੋਈ ਪਾਰਟੀ ਵੀ ਕਰ ਸਕਦੀ ਸੀ । ਤੇ ਫਿਰ ਹਰ ਕੰਮ ਤੋਂ ਹਰ ਛੁੱਟੀ ਤੋਂ ਇੱਕ ਦਿਨ ਪਹਿਲ਼ਾਂ ਪਾਰਟੀ ਹੁੰਦੀ । ਮੁੰਡੇ ਕੁੜੀਆਂ ਕੱਠੇ ਹੁੰਦੇ । ਪੂਰੀ ਹੁੜਦੰਗ ਮਚਾਉਂਦੇ ।
ਇੱਥੇ ਹੀ ਹੋਰ ਮੁੰਡਿਆਂ ਦੇ ਨਾਲ ਨਾਲ ਉਸਨੂੰ ਸਿਮਰਨਜੀਤ ਉਰਫ ਸਿਮਰਾ ਮਿਲਿਆ ਸੀ । ਹੋਰਨਾਂ ਵਾਂਗ ਉਹ ਵੀ ਦੋਸਤ ਹੀ ਸੀ । ਪਰ ਉਸਦੀਆਂ ਨਜ਼ਰ ਚ ਉਸਨੂੰ ਆਪਣੇ ਲਈ ਕੁਝ ਹੋਰ ਨਜ਼ਰ ਆਉਂਦਾ । ਪਰ ਅਜੇ ਤਾਈਂ ਜੁਗਰਾਜ਼ ਉਸਦੀਆਂ ਯਾਦਾ ਚ ਕਾਇਮ ਸੀ । ਭਾਵੇਂ ਉਸਨੂੰ ਆਈ ਨੂੰ ਸਾਲ ਹੋਣ ਵਾਲਾ ਹੋ ਗਿਆ ਸੀ । ਸਿਮਰੇ ਇਸ ਵੇਲੇ ਵਰਕ ਪਰਮਿਟ ਤੇ ਹੋ ਚੁੱਕਾ ਸੀ ਕੰਮ ਤੇ ਉਸ ਨਾਲੋਂ ਸੀਨੀਅਰ ਸੀ । ਉਸਦੀ ਪੀ ਆਰ ਦੀ ਫਾਇਲ ਲੱਗ ਚੁੱਕੀ ਸੀ ਕਿਸੇ ਵੀ ਵੇਲੇ ਉਸਦੀ ਪੀ ਆਰ ਆ ਸਕਦੀ ਸੀ ।
ਪਰ ਉਸਦੀ ਪੀ ਆਰ ਤੋਂ  ਪਹਿਲਾਂ ਦੋ ਗੱਲਾਂ ਨੇ ਜ਼ਿੰਦਗੀ ਦੇ ਰਸਤਿਆਂ ਨੂੰ ਬਦਲ ਦਿੱਤਾ । ਸਿਮਰੇ ਦਾ ਜਨਮਦਿਨ ਸੀ ਤੇ ਸਾਰੇ ਹੀ ਦੋਸਤ ਪਾਰਟੀ ਕਰ ਰਹੇ ਸੀ । ਜਿਆਦਾਤਰ ਉਹਨਾਂ ਵਿਚੋਂ ਕਪਲਜ ਸੀ । ਤੇ ਉਸ ਵਰਗੇ ਤਿੰਨ ਚਾਰ ਇੱਕਲੇ ਵੀ ਸੀ । ਬੀਅਰ ਪੀਣੀ ਤਾਂ ਉਹਨਾਂ ਨੇ ਇਸ ਜਗ੍ਹਾ ਇੱਕ ਕਲਚਰ ਹੀ ਬਣਾ ਲਿਆ ਸੀ ਬੀਅਰ ਪੀਣ ਨੂੰ ਕੋਈ ਨਸ਼ਾ ਨਹੀਂ ਸੀ ਮੰਨਦਾ ਤੇ ਨਾ ਪੀਣ ਵਾਲੇ ਮੁੰਡੇ ਕੁੜੀ ਨੂੰ ਕਨੇਡੀਅਨ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ । ਮੱਲੋ ਮੱਲੀ ਤੇ  ਧੱਕੇ ਤੇ ਸ਼ਰਮ ਤੇ ਦਬਾਅ ਚ ਹਰ ਕੋਈ ਉਹਨਾਂ ਦੇ ਗਰੁੱਪ ਵਿਚੋਂ ਪੀਣ ਲੱਗ ਗਿਆ ਸੀ । ਬੀਅਰ ਤੋਂ ਸ਼ੁਰੂ ਹੋਇਆ ਇਹ ਕੰਮ ਬੀਅਰ ਤੇ ਨਾ ਰੁਕਕੇ ਕਿਤੇ ਅੱਗੇ ਪਹੁੰਚ ਗਿਆ ਸੀ ।
ਖੈਰ ਸਿਮਰੇ ਦੇ ਜਨਮ ਦਿਨ ਤੇ ਸ਼ੁਰੂ ਹੋਇਆ ਪੀਣ ਦਾ ਕੰਮ ਵਿਸਕੀ ਤੇ ਟਰ ਟਕੀਲੇ ਤੱਕ ਜਾ ਪਹੁੰਚਿਆ । ਪਾਰਟੀ ਸਿਮਰੇ ਤੇ ਉਸਦੇ ਦੋਸਤਾਂ ਦੀ ਕਿਰਾਏ ਵਾਲ਼ੀ ਬੇਸਮੈਂਟ ਤੇ ਸੀ।  ਜਿਹੜੇ ਕੱਲੇ ਸੀ ਉਹ ਤਾਂ ਜ਼ਿਆਦਾ ਨਸ਼ਾ ਹੋਣ ਤੋਂ ਪਹਿਲ਼ਾਂ ਖਿਸਕ ਗਏ ਸੀ ਤੇ ਕਪਲਜ ਜਿਆਦਾ ਨਸ਼ਾ ਹੋਣ ਮਗਰੋਂ ਜਿੱਥੇ ਜਗ੍ਹਾ ਮਿਲੀ ਓਥੇ ਹੀ ਲਿਟ ਗਏ ਕਈ ਕਮਰਿਆਂ ਤੇ  ਇੱਕ ਵੱਡੇ ਡਰਾਇੰਗ ਰੂਮ ਕਰਕੇ ਉਹਨਾਂ ਕੋਲ ਸਪੇਸ ਕਾਫੀ ਸੀ । ਜਿੱਥੇ ਬੈਠੇ ਸੀ ਓਥੇ ਸ਼ਰਾਬ ਕੇਕ ਤੇ ਖਿੰਡੇ ਪੀਜ਼ੇ ਦੀ ਰਲਵੀ ਵਾਸ਼ਨਾ ਤੋਂ ਬਿਨਾਂ ਕੁਝ ਨਹੀਂ ਸੀ । ਸਭ ਟਿਕ ਟਿਕਾਅ ਹੋਣ ਮਗਰੋਂ ਉਹ ਘਰ ਜਾਣ ਲਈ ਉੱਠਣ ਹੀ ਲੱਗੀ ਸੀ ਕਿ ਉਸਦਾ ਪੈਰ ਵੀ ਨਹੀਂ ਸੀ ਟਿਕ ਰਿਹਾ । ਨਸ਼ੇ ਨੇ ਉਸਦੇ ਸਿਰ ਨੂੰ ਘੁਮਾ ਦਿੱਤਾ ਸੀ । ਸਿਮਰੇ ਨੇ ਉਸਨੂੰ ਓਥੇ ਹੀ ਰੁਕ ਜਾਣ ਲਈ ਕਿਹਾ । ਤੇ ਉਸਨੂੰ ਪਕੜ ਕੇ ਅੰਦਰ ਕਮਰੇ ਚ ਲਿਟਾਉਂਣ ਲਈ ਲੈ ਗਿਆ । ਦੋਵਾਂ ਦੇ ਪੈਰ ਭਾਵੇਂ ਲੜਖੜਾ ਰਹੇ ਸੀ । ਪਰ ਸਿਮਰਾ ਉਸ ਨਾਲੋਂ ਵਧੇਰੇ ਹੋਸ਼ ਵਿੱਚ ਸੀ । ਗਗਨ ਨੂੰ ਮਹਿਸੂਸ ਹੋ ਰਿਹਾ ਸੀ ਕਿ ਸਿਮਰੇ ਦੇ ਹੱਥ ਉਸਨੂੰ ਸਹਾਰੇ ਨਾਲੋਂ ਵੱਧ ਛੂਹ ਰਹੇ ਸੀ । ਲੱਕ ਤੇ ਮੋਢੇ ਤੇ ਰਖਿਆ ਹੱਥ ਕਮਰੇ ਤੱਕ ਪਹੁੰਚਦੇ ਪਹੁੰਚਦੇ ਉਸਦੀ ਸ਼ਾਰਟ ਡ੍ਰੇਸ ਚ ਕਿਸੇ ਨਾ ਕਿਸੇ ਕੋਨੇ ਚ ਆਪਣੀਆਂ ਉਂਗਲਾ ਨੂੰ ਉਲਝਾ ਚੁੱਕਾ ਸੀ । ਪਰ ਚਾਹ ਕੇ ਵੀ ਉਹ ਰੋਕ ਨਹੀਂ ਸੀ ਪਾ ਰਹੀ । ਨਸ਼ੇ ਦਾ ਸਰੂਰ ਆਪਣੇ ਆਪ ਹੀ ਉਸਦੇ ਮਨ ਚ ਸਹੀ ਗਲਤ ਸੋਚਣ ਦੀ ਕਾਬਲੀਅਤ ਖਤਮ ਕਰ ਚੁੱਕਾ ਸੀ । ਸਿਮਰੇ ਦੀ ਅੱਖਾਂ ਚ ਨਜ਼ਰਾਂ ਤੇ ਹੱਥਾਂ ਦੀ ਹਰਕਤ ਨੇ ਉਸਦੇ ਮਨ ਚ ਹਲਚਲ ਪੈਦਾ ਕਰ ਦਿੱਤੀ ਸੀ । ਕਰੀਬ ਇੱਕ ਸਾਲ ਤੋਂ ਬੰਨ੍ਹ ਮਾਰ ਕੇ ਰਖਿਆ ਉਹ ਭੂਚਾਲ ਆਪਣੀ ਤਾਕਤ ਦਿਖਾਉਣ ਲੱਗਾ ।
ਇਸ ਲਈ ਉਸਦਾ ਵਿਰੋਧ ਹਰ ਲੰਘਦੀ ਘੜੀ ਨਾਲ ਹਲਕਾ ਹੁੰਦਾ ਗਿਆ । ਸਿਮਰੇ ਦੇ ਹੱਥਾਂ ਦੀ ਹਰਕਤ ਵਧਦੀ ਗਈ । ਦੋਂਵੇਂ ਹੀ ਨਸ਼ੇ ਉਸਤੇ ਐਨੇ ਭਾਰੂ ਹੋਏ ਕਿ ਉਸਨੂੰ ਸਿਵਾਏ ਆਨੰਦ ਦੇ ਕੁਝ ਯਾਦ ਨਾ ਰਿਹਾ । ਪੂਰੀ ਰਾਤ ਉਹਨਾਂ ਨੇ ਕੀ ਕੀਤਾ ਤੇ ਕੀ ਕੁਝ ਹੋਇਆ ਦੋਵਾਂ ਨੂੰ ਹੀ ਸਵੇਰ ਤੱਕ ਕੁਝ ਵੀ ਨਹੀਂ ਸੀ ਯਾਦ ।
ਸਵੇਰੇ ਜਾਗ ਖੁਲ੍ਹਣ ਤੇ ਨਸ਼ਾ ਉਤਰਨ ਤੇ ਉਸਨੂੰ ਮਹਿਜ਼ ਐਨਾ ਯਾਦ ਸੀ ਕਿ ਦੋਵਾਂ ਦੇ ਕੱਪੜੇ ਦੂਰ ਤੱਕ ਖਿੱਲਰੇ ਪਏ ਸੀ ਤੇ ਦੋਂਵੇਂ ਇੱਕੋ ਬਲੈਕਟ ਚ ਇੱਕ ਦੂਸਰੇ ਚ ਘੁਸਕੇ ਪਏ ਸੀ ਬਿਨਾਂ ਕੁਝ ਪਾਏ ਹੋਏ ।
ਜੋ ਕੁਝ ਰਾਤ ਹੋਇਆ ਸੋਚ ਕੇ ਉਸਦੇ ਮਨ ਚ ਇੱਕ ਪਛਤਾਵਾ ਭਰ ਆਇਆ । ਆਪਣੇ ਪਿਆਰ ਨਾਲ ਉਸਨੂੰ ਇਹ ਇੱਕ ਧੋਖਾ ਲੱਗ ਰਿਹਾ ਸੀ । ਦੂਸਰੇ ਹੀ ਪਲ ਖੁਦ ਨੂੰ ਇੱਕ ਧਰਵਾਸ ਵੀ ਦਿੰਦੀ ਕਿ ਗਲਤੀ ਨਸਲ ਨਸ਼ੇ ਚ ਹੋ ਗਿਆ । ਅੱਗਿਓ ਕਦੇ ਵੀ ਅਜਿਹਾ ਕਰਨ ਤੋਂ ਤੌਬਾ ਕਰ ਲਈ ।
ਮਨ ਚ ਤਾਂ ਪਛਤਾਵਾ ਸੀ ਹੀ । ਪਰ ਜਿਵੇਂ ਹੀ ਉਹ ਮੁੜ ਕਾਲਜ ਤੇ ਕੰਮ ਜਾਣ ਲੱਗੀ ਤਾਂ ਲੋਕਾਂ ਦੇ ਮੂੰਹ ਤੇ ਗੱਲਾਂ ਉਸ ਵੱਲ ਸੀ । ਲੋਕਾਂ ਦੀ ਚਰਚਾ ਤੇ ਸਹੇਲੀਆਂ ਦੀਆਂ ਗੱਲਾ ਚ ਸੁਣਨ ਨੂੰ ਮਿਲਦਾ ਕਿ ਉਹ ਸਿਮਰੇ ਨਾਲ ਰਾਤ ਕੱਟ ਕੇ ਹਟੀ ਏ । ਪੰਜਾਬੀਆਂ ਦਾ ਆਪਣੀਆਂ ਕੱਛ ਚ ਤੇ ਦੂਸਰੇ ਦੀਆਂ ਹੱਥ ਚ ਆਲਾ ਸਾਬ ਏਥੇ ਆ ਕੇ ਵੀ ਨਹੀਂ ਬਦਲਿਆਂ ਆਪ ਭਾਵੇਂ ਕੋਈ ਪੁੱਜ ਕੇ ਲੰਡਾ ਚਿੜਾ ਹੋਵੇ ਪਰ ਦੂਸਰੇ ਦੀ ਗੱਲ ਕਰਕੇ ਮੂੰਹ ਦਾ ਸਵਾਦ ਲੈਣੋਂ ਕੋਈ ਨਹੀਂ ਸੀ ਹਟਦਾ । ਉਸਤੋਂ ਕੋਈ ਇਸ਼ਾਰੇ ਨਾਲ ਪੁੱਛਦਾ ਤੇ ਕੋਈ ਸਹੇਲੀ ਸਿੱਧਾ ਵੀ ਪੁੱਛ ਲੈਂਦੀ । ਉਹ ਚੁੱਪ ਰਹਿੰਦੀ ਤੇ ਸਿਰ ਸੁੱਟ ਕੇ ਆਪਣਾ ਕੰਮ ਕਰਦੀ ।
ਸਿਮਰੇ ਨੇ ਉਸਤੋਂ ਮਾਫੀ ਵੀ ਮੰਗੀ ਕਿ ਉਸ ਕੋਲੋਂ ਜੋ ਹੋਇਆ ਨਸ਼ੇ ਦੀ ਹਾਲਾਤ ਚ ਹੋਇਆ । ਸਿਮਰੇ ਨੂੰ ਉਹ ਕਹਿ ਵੀ ਕੀ ਲੈਂਦੀ । ਸ਼ਾਇਦ ਉਹ ਵੀ ਖੁਦ ਨੂੰ ਰੋਕ ਨਾ ਸਕੀ ਤੇ ਸਾਲ ਤੋਂ ਉੱਪਰ ਦਾ ਸੋਕੇ ਤੇ ਉਸਦੇ ਸਾਥ ਨੇ ਬਹਿਕਾ ਦਿੱਤਾ ਸੀ। ਪਰ ਇਹ ਗੱਲਾਂ ਕਿਸੇ ਨੂੰ ਕੌਣ ਸਮਝਾ ਸਕਦਾ ਕਿ ਜਜਬਾਤ ਕਦੇ ਬੰਦਿਸ਼ਾਂ ਨਹੀਂ ਰਹਿੰਦੇ ਤੇ ਜਦੋਂ ਵਹਿ ਜਾਂਦੇ ਹਨ ਤਾਂ ਕਿੰਨਾ ਕੁਝ ਤੋੜ ਦਿੰਦੇ ਹਨ । ਤੇ ਕੌਣ ਕਿੰਨਾ ਸਮਾਂ ਵਹਿੰਦੇ ਪਾਣੀਆਂ ਨੂੰ ਬੰਨ੍ਹ ਸਕਦਾ ਹੈ?
ਅਜੇ ਇਸ ਝਟਕੇ ਤੋਂ ਉਹ ਉੱਭਰੀ ਹੀ ਸੀ ਕਿ ਜੁਗਰਾਜ਼ ਦੇ ਵਿਆਹ ਦੀ ਖ਼ਬਰ ਨੇ ਉਸਨੂੰ ਜਮਾਂ ਹੀ ਤੋੜ ਸੁੱਟਿਆ । ਪਿਛਲੇ ਕੁਝ ਮਹੀਨਿਆਂ ਤੋਂ ਘਟਦੀ ਘਟਦੀ ਗੱਲ ਉਸਦੀ ਕਾਫੀ ਘੱਟ ਗਈ ਸੀ । ਤੇ ਫਿਰ ਇੱਕ ਦਿਨ ਅਚਾਨਕ ਉਸਦੀ ਡੀਪੀ ਤੇ ਲੱਗੀ ਫੋਟੋ ਨੇ ਉਸਨੂੰ ਝਟਕਾ ਦੇ ਦਿੱਤਾ । ਉਸਨੂੰ ਬਿਨਾਂ ਦੱਸੇ ਤੇ ਕੁਝ ਕਹੇ ਜੁਗਰਾਜ਼ ਨੇ ਵਿਆਹ ਕਰਵਾ ਲਿਆ । ਜਦੋਂ ਉਸਨੇ ਰੋ ਰੋ ਉਸ ਨਾਲ ਗੱਲ ਕੀਤੀ ਤਾਂ ਉਸਨੇ ਇਹ ਕਹਿਕੇ ਪੱਲਾ ਝਾੜ ਲਿਆ ਕਿ ਉਹ ਉਸ ਦੇ ਲਈ ਐਨਾ ਸਮਾਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ । ਕੀ ਪਤਾ ਅਜੇ ਕਿੰਨੇ ਸਾਲ ਉਸਨੂੰ ਪੱਕਿਆ ਹੋਣ ਲਈ ਲੱਗ ਜਾਣ ਤੇ ਉਹ ਆਪਣੇ ਮਾਂ ਬਾਪ ਦੀ ਬੁੱਢੀ ਉਮਰ ਚ ਕੋਈ ਐਸੀ ਕੁੜੀ ਲੱਭ ਰਿਹਾ ਸੀ ਜੋ ਉਹਨਾਂ ਦੀ ਸੇਵਾ ਕਰ ਸਕੇ ਤੇ ਨਾਲ ਰਹਿ ਸਕੇ । ਉਸਦਾ ਤਾਂ ਉਸਦੇ ਮਾਂ ਬਾਪ ਨਾਲ ਰਹਿਣ ਦਾ ਕੋਈ ਸਵਾਲ ਹੀ ਨਹੀਂ ਸੀ ਤੇ ਨਾ ਹੀ ਉਹ ਮੁੜ ਓਧਰ ਆ ਸਕਦੀ ਸੀ । ਉੱਪਰੋਂ ਉਸਦੀ ਉਮਰ ਵੀ ਐਸੀ ਛਪ ਰਹੀ ਕਿ ਕੱਲ੍ਹ ਨੂੰ ਉਹਦੇ ਘਰਦੇ ਨਾ ਮੰਨੇ ਤਾਂ ਉਹ ਉਹਨੂੰ ਕਦੋ ਛੱਡ ਦੇਵੇ ਕੀ ਪਤਾ ?
ਗਗਨ ਉਸਨੂੰ ਸਮਝਾ ਸਕਦੀ ਸੀ ਜੇ ਉਹ ਉਸਨੂੰ ਪਹਿਲਾਂ ਦੱਸਦਾ ਪਰ ਉਸਨੇ ਤਾਂ ਇੱਕ ਬੰਬ ਦੀ ਤਰਾਂ ਉਸਦੇ ਸਿਰ ਤੇ ਇਹ ਗੱਲ ਸੁੱਟੀ ਸੀ । ਤੇ ਉਸਨੂੰ ਉਦੋਂ ਸਭ ਕੁਝ ਹੀ ਨਸ਼ਟ ਹੁੰਦਾ ਲੱਗਿਆ । ਪਹਿਲ਼ਾਂ ਤੋਂ ਹੀ ਦੁਖੀ ਉਹ ਇੱਕ ਤਰ੍ਹਾਂ ਡਿਪ੍ਰੈਸ਼ਨ ਚ ਆ ਗਈ ਸੀ । ਰੋਂਦਿਆਂ ਹੀ ਰਾਤਾਂ ਲੰਘ ਜਾਂਦੀਆਂ ਤੇ ਕੰਮ ਉੱਤੇ ਦਿਨ ਵੀ ਇਵੇਂ ਹੀ ਚੁੱਪ ਚੁਪੀਤੇ ।
ਪਰ ਤੇਜ਼ ਤਰਾਰ ਇਸ ਮੁਲਕ ਵਿੱਚ ਕੌਣ ਹੈ ਜੋ ਤੁਹਾਡੇ ਹੰਝੂ ਪੂੰਝੇ ਕੌਣ ਤੁਹਾਡੇ ਦੁੱਖ ਦੀ ਗੱਲ ਸੁਣੇ । ਹਰ ਕੋਈ ਹੋਰ ਪਤਾ ਨਹੀਂ ਕਿੰਨੇ ਦੁੱਖ ਤੇ ਬੋਝ ਮਨ ਤੇ ਢੋ ਰਿਹਾ ਹੈ । ਜਿਸਦਾ ਹੱਲ ਉਹ ਨਸ਼ੇ ਜਾਂ ਕਿਸੇ ਪਾਰਟੀ ਜਾਂ ਨਵੇਂ ਰਿਸ਼ਤੇ ਚ ਲੱਭਦਾ ਹੈ । ਜਿੱਥੇ ਸਿਰਫ ਸਰੀਰ ਨੂੰ ਸ਼ਾਂਤੀ ਤੋਂ ਬਿਨਾਂ ਕੁਝ ਨਹੀਂ ਮਿਲਦਾ ਮਨ ਚ ਅਸ਼ਾਂਤੀ ਉਂਝ ਹੀ ਬਣੀ ਰਹਿ ਜਾਂਦੀ ਏ ।
ਹਰ ਕੋਈ ਹੀ ਰੋ ਰਿਹਾ ਹੈ ਕੋਈ ਕੰਮ ਨੂੰ ਕੋਈ ਪੜ੍ਹਾਈ ਨੂੰ ਕੋਈ ਪਿੱਛੇ ਰਹਿ ਗਏ ਪਿਆਰ ਨੂੰ ਕੋਈ ਮਾਂ ਬਾਪ ਨੂੰ ਕੋਈ ਪੰਜਾਬ ਨੂੰ  । ਕਿਸੇ ਨੂੰ ਦੁੱਖ ਆਪਣੇ ਬਿਜ਼ੀ ਸ਼ੈਡਿਉਲ ਦਾ ਕਿਸੇ ਨੂੰ ਪਿਆਰ ਚ ਧੋਖੇ ਦਾ ਕਿਸੇ ਨੂੰ ਲੱਗ ਗਏ ਨਸ਼ੇ ਦਾ,  ਕਿਸੇ ਨੇ ਇੱਧਰ ਆਕੇ ਪਿਆਰ ਪਾਇਆ ਉਹ ਕੁਝ ਦਿਨ ਹੰਡਾ ਅਹੁ ਗਿਆ ਤਾਂ ਦੁੱਖ । ਕਹਿਣ ਨੂੰ ਕੀ ਇੰਝ ਲਗਦਾ ਸੀ ਜਿਵੇਂ ਪੱਥਰਾਂ ਦੇ ਚਿਹਰੇ ਸੋਹਣੇ ਕੱਪੜੇ ਤੇ ਮੇਕਅੱਪ ਕਰੀ ਸਿਰਫ ਆਪਣੇ ਅੰਦਰ ਦੇ ਦੁੱਖਾਂ ਨੂੰ ਲੁਕਾਉਂਦੇ ਫਿਰਦੇ ਹੋਣ ।
ਉਸਦੀ ਨਜ਼ਰ ਚ ਵੀ ਸਿਮਰੇ ਤੋਂ ਬਿਨਾਂ ਕੋਈ ਐਸਾ ਨਹੀਂ ਸੀ ਜੋ ਉਸਦਾ ਇਸ ਘੜੀ ਸਾਥ ਦੇ ਸਕੇ।
ਚਲਦਾ ।

ਪੂਰਨਤਾ ਦਾ ਅਹਿਸਾਸ ਭਾਗ ਚੌਥਾ

Image may contain: textਕਹਾਣੀ :ਪੂਰਨਤਾ ਦਾ ਅਹਿਸਾਸ
ਭਾਗ     : ਚੌਥਾ
ਸਿਮਰੇ ਦੇ ਇਸੇ ਸਾਥ ਤੋਂ ਉਸਦਾ ਜ਼ਿੰਦਗੀ ਵਿੱਚ ਨਵਾਂ ਚੈਪਟਰ ਸ਼ੁਰੂ ਹੋ ਗਿਆ । ਜਿਸ ਚ ਸਕੂਨ ਦੇ ਪਲ ਘੱਟ ਸਨ ਤੇ ਦੁੱਖ ਦੇ ਜ਼ਿਆਦਾ । ਇਸ ਬੁਰੇ ਹਾਲ ਚ ਸਿਮਰੇ ਨੇ ਉਸਨੂੰ ਸੰਭਾਲਿਆ ਵੀ । ਦੁਨੀਆਂ ਸਾਰੀ ਲੈਣ ਦੇਣ ਤੇ ਟਿਕੀ ਹੋਈ ਹੈ ਕੋਈ ਕਿਸੇ ਨੂੰ ਅੱਜ ਮੋਢਾ ਵੀ ਦਿੰਦਾ ਹੈ ਤਾਂ ਬਦਲੇ ਚ ਕਿੰਨਾ ਕੁਝ ਮੰਗਦਾ ਹੈ ।
ਸਿਮਰੇ ਤੇ ਗਗਨ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵੱਧਦਾ ਗਿਆ । ਇੱਕ ਦੋਸਤ ਵੱਜੋ ਸਹਾਰਾ ਉਹ ਦੇ ਹੀ ਰਿਹਾ ਸੀ । ਕਿਤੇ ਨਾ ਕਿਤੇ ਦੋਵਾਂ ਦੇ ਮਨ ਚ ਜਨਮਦਿਨ ਦੀ ਉਸ ਰਾਤ ਦੀ ਯਾਦ ਅਜੇ ਵੀ ਕਾਇਮ ਸੀ । ਇਸ ਲਈ ਕਦੇ ਇਸ ਤੇ ਗੱਲ ਕਰਦੇ ਤਾਂ ਝੇਂਪ ਜਾਂਦੇ ।ਇੱਕਲੇ ਹੁੰਦੇ ਤਾਂ ਚੁੱਪ ਹੋ ਜਾਂਦੇ । ਜਿਸ ਜਗ੍ਹਾ ਰੈਸਟੋਰੈਂਟ ਤੇ ਕੰਮ ਕਰਦੇ ਸੀ ਓਥੇ ਵੀ ਕਈ ਵਾਰ ਬੰਦ ਕਰਨ ਵੇਲੇ ਤੱਕ ਇਕੱਲੇ ਰਹਿ ਜਾਂਦੇ ਸੀ  । ਵੀਕਐਂਡ ਤੇ ਜ਼ਿਆਦਾ ਲੇਟ ਹੁੰਦਾ ਤਾਂ ਸਿਮਰਾ ਉਸ ਨੂੰ ਘਰ ਛੱਡ ਵੀ ਜਾਂਦਾ । ਜੁਗਰਾਜ਼ ਦੇ ਵਿਆਹ ਹੋਏ ਨੂੰ ਦੋ ਤੋਂ ਵੱਧ ਮਹੀਨੇ ਹੋਏ ਤਾਂ ਗਗਨ ਕੁਝ ਨਾਰਮਲ ਹੁੰਦੀ ਗਈ । ਤੇ ਉਸਦੀ ਨੇੜਤਾ ਸਿਮਰੇ ਨਾਲ ਵੀ ਵਧਦੀ ਗਈ । ਹੁਣ ਉਸਨੂੰ ਇਸ ਨਾਲ ਫ਼ਰਕ ਪੈਣ ਤੋਂ ਹਟ ਗਿਆ ਸੀ ਕਿ ਕੌਣ ਉਸ ਬਾਰੇ ਕਿ ਕਹਿੰਦਾ ਹੈ । ਜੇਕਰ ਕੋਈ ਕਹਿੰਦਾ ਤਾਂ ਅੱਗਿਓ ਕਈ ਸੁਣਾਉਂਦੀ । ਕੋਈ ਇਥੇ ਐਸਾ ਹੈ ਵੀ ਨਹੀਂ ਸੀ ਜੋ ਉਹ ਸਭ ਨਾ ਕਰ ਰਿਹਾ ਹੋਵੇ ਜੋ ਗਗਨ ਤੇ ਸਿਮਰਾ ਨਾ ਕਰ ਰਹੇ ਹੋਣ ।
ਪੰਜਾਬ ਤੋਂ ਬਾਹਰ ਨਿਕਲਦੇ ਹੀ ਨਵੇਂ ਮੁੰਡੇ ਕੁੜੀਆਂ ਦਿਨਾਂ ਚ ਵਿਦੇਸ਼ ਪਹੁੰਚ ਕੇ ਉਡਾਰ ਹੋ ਜਾਂਦੇ ਹਨ । ਗੋਰੇ -ਗੋਰੀਆਂ ਵੀ ਸ਼ਾਇਦ ਉਹ ਨਾ ਕਰਨ ਜੋ ਇੱਥੇ ਨਵੇ ਪੁਰਾਣੇ ਪਹੁੰਚ ਕੇ ਕਰਦੇ ਹਨ । ਕੁਝ ਗੱਲਾਂ ਪਿੱਛੋਂ ਲੈ ਆਉਂਦੇ ਹਨ ਜਿਵੇਂ ਖਰੂਦ ਕਰਨਾ ਤੇ ਆਪਣਿਆਂ ਦੀਆਂ ਚੁਗਲੀਆਂ ਕਰਨਾ । ਬਾਕੀ ਸਭ ਗੱਲਾਂ ਗੋਰਿਆਂ ਦੀਆਂ ਚੱਕ ਲੈਂਦੇ ਹਨ । ਰਹਿਣ ਸਹਿਣ ਕੱਪੜੇ ਖਾਣਾ ਪੀਣਾ ਤੇ ਲੇਟ ਨਾਈਟ ਪਾਰਟੀ । ਕੁਝ ਰੀਸੋ ਰੀਸ ਤੇ ਕੁਝ ਮਨ ਦੇ ਚਾਅ ਪੁਗਾਉਂਦੇ ਹੋਏ । ਕਹਿਣ ਦਾ ਭਾਵ ਸਭ ਇੱਕੋ ਹੋ ਜਾਂਦੇ ਕੋਈ ਟਾਂਵਾਂ ਟਾਂਵਾਂ ਹੀ ਬਚਦਾ ਜਾਂ ਬਚਦੀ ।
ਇਸ ਲਈ ਗਗਨ ਨੂੰ ਹੁਣ ਕੋਈ ਪਰਵਾਹ ਨਹੀਂ ਕੋਈ ਉਹਨਾਂ ਬਾਰੇ ਕੀ ਸੋਚਦਾ ਹੈ । ਵੈਸੇ ਵੀ ਉਸ ਇੱਕ ਰਾਤ ਮਗਰੋਂ ਉਹਨਾਂ ਚ ਕੁਝ ਨਹੀਂ ਸੀ ਇਸ ਲਈ ਲੋਕਾਂ ਦੀ ਗੱਲਾਂ ਦੀ ਉਹਨੂੰ ਪਰਵਾਹ ਨਹੀਂ ਸੀ । ਪਰ ਜਦੋਂ ਵੀ ਕਦੇ ਕੰਮ ਕਰਦੇ ਜਾਂ ਜਾਂਦੇ ਆਉਂਦੇ ਸਿਮਰੇ ਦਾ ਹੱਥ ਜਾਂ ਉਹ ਖੁਦ ਉਸ ਨਾਲ ਛੂਹ ਜਾਂਦਾ ਤਾਂ ਗਗਨ ਦੇ ਜਿਸਮ ਚ ਜਿਵੇਂ ਝੁਣਝੁਣੀ ਛਿੜ ਜਾਂਦੀ । ਬਾਰ ਬਾਰ ਉਸਨੂੰ ਉਹੀ ਰਾਤ ਚੇਤੇ ਆਉਂਦੀ । ਜਿੱਥੇ ਉਹ ਕੁਝ ਪਲਾਂ ਮਗਰੋਂ ਸੁਰਤ ਗਵਾ ਬੈਠੀ ਸੀ ਕਿ ਕੁਝ ਵੀ ਚੰਗੀ ਤਰਾਂ ਯਾਦ ਨਹੀਂ ਸੀ । ਪਰ ਸ਼ਾਇਦ ਉਸਦੇ ਸਰੀਰ ਨੂੰ ਉਹ ਹਰ ਪਲ ਯਾਦ ਸੀ ਤੇ ਉਸਨੂੰ ਯਾਦ ਕਰਕੇ ਉਸਦੇ ਪੋਰ ਪੋਰ ਵਿੱਚ ਬੇਚੈਨੀ ਛਾ ਜਾਂਦੀ । ਆਪਣੇ ਅੰਦਰੋਂ ਕੁਝ ਪਿਘਲਦਾ ਮਹਿਸੂਸ ਹੰਦਾ । ਜੁਗਰਾਜ਼ ਨਾਲ ਬੀਤੇ ਉਸਦੇ ਐਨੇ ਸਾਲਇੱਕ ਰਾਤ ਦੇ ਸਾਹਮਣੇ ਫਿੱਕੇ ਲੱਗਣ ਲੱਗੇ ਸੀ । ਇੱਕ ਉਹ ਸੀ ਜਿਥੇ ਉਹ ਐਨਾ ਦਰਦ ਝੱਲਦੀ ਸੀ ਸਿਰਫ ਉਸਦੇ ਪਿਆਰ ਲਈ ਜਿਵੇਂ ਉਹ ਕਹਿੰਦਾ ਤੇ ਮੰਨਦੀ ਸੀ ਤੇ ਉਸਦੇ ਜਿਸਮ ਤੇ ਕਿੰਨੇ ਹੀ ਨਿਸ਼ਾਨ ਜਿਸਨੇ ਛੱਡ ਦਿੱਤੇ ਸੀ ਤੇ ਵਿਆਹ ਕਰਵਾਉਣ ਲੱਗੇ ਉਸਨੇ ਇੱਕ ਪਲ ਵੀ ਨਾ ਸੋਚਿਆ । ਤੇ ਕਿੱਥੇ ਇਹ ਸਿਮਰਾ ਜਿੱਥੇ ਉਸਦੇ ਨਾਲ ਇੱਕ ਬੇਹੋਸ਼ੀ ਦੀ ਕੱਟੀ ਰਾਤ ਤੇ ਉਸਦੇ ਜਿਸਮ ਦਾ ਮਹਿਜ਼ ਯਾਦ ਨਾਲ ਹੀ ਉਸਦੇ ਅੰਦਰੋਂ ਸੇਕ ਨਿਕਲਣ ਲਾ ਦਿੰਦੀ । ਪਰ ਉਹ ਸਿਮਰੇ ਨੂੰ ਦੱਸ ਨਾ ਸਕੀ । ਸਿਮਰਾ ਜਿਵੇਂ ਉਸਦੀਆਂ ਅੱਖਾਂ ਨੂੰ ਪੜ੍ਹ ਰਿਹਾ ਹੋਵੇ । ਅੱਖਾਂ
ਚੋਂ ਉਸਦਾ ਹਾਲ ਸਮਝ ਸਕਦਾ ਹੋਵੇ ਤੇ ਕਿਸੇ ਸਹੀ ਮੌਕੇ ਦੀ ਉਡੀਕ ਕਰ ਰਿਹਾ ਹੋਵੇ ।
ਇਹ ਮੌਕਾ ਮਿਲਿਆ ਜਦੋਂ ਸਿਮਰਾ ਪੀ ਆਰ ਹੋ ਗਿਆ । ਉਸਦੀ ਕਈ ਸਾਲਾਂ ਦੀ ਮਿਹਨਤ ਰੰਗ ਲੈ ਆਈ ਸੀ ਤੇ ਅਖੀਰ ਮਾਂ ਬਾਪ ਨੂੰ ਪੱਕੇ ਤੌਰ ਤੇ ਐਧਰ ਲੈ ਆਉਣ ਦਾ ਸਪਨਾ ਸਾਕਾਰ ਹੋ ਗਿਆ ਸੀ । ਫਿਰ ਇੱਕ  ਰਾਤ ਇਸ ਖੁਸ਼ੀ ਦਾ ਜਸ਼ਨ ਮਨਾਉਣ ਲਈ ਉਹ ਦੋਂਵੇਂ ਇਕੱਲੇ ਹੀ ਸੀ । ਬੀਅਰ ਦਾਰੂ ਜਾਂ ਕੋਈ ਹੋਰ ਨਸ਼ਾ ਵੀ ਉਹਨਾਂ ਨੇ ਨਹੀਂ ਕੀਤਾ । ਐਸੇ ਵੇਲੇ ਵੀ ਜਦੋਂ ਤੁਸੀਂ ਨਸ਼ਈ ਰਾਤ ਬਿਤਾਉਣੀ ਹੋਵੇ ਭਲਾ ਨਸ਼ੇ ਦੀ ਕੀ ਲੋੜ । ਸ਼ਾਇਦ ਮਨ ਤੋਂ ਕਮਜ਼ੋਰ ਲੋਕਾਂ ਨੂੰ ਲੋੜ ਪੈਂਦੀ ਹੋਵੇ । ਪਰ ਸਿਮਰੇ ਤੇ ਗਗਨ ਨੂੰ ਨਹੀਂ ਸੀ । ਉਹਨਾਂ ਕੋਲ ਪਿਛਲੇ ਕੁਝ ਮਹੀਨਿਆਂ ਚ ਇੱਕ ਦੂਸਰੇ ਨੂੰ ਸਮਝਣ ਦਾ ਮੌਕਾ ਸੀ ਤੇ ਉਸ ਰਾਤ ਦੀ ਯਾਦ ।
ਇਸ ਲਈ ਜਦੋਂ ਉਹ ਉਸੇ ਕਮਰੇ ਚ ਮੁੜ ਬਾਹਾਂ ਚ ਬਾਹਾਂ ਪਾ ਕੇ ਦਾਖਿਲ ਹੋਏ ਤਾਂ ਕਾਹਲੀ ਦੀ ਬਜਾਏ ਇੱਕ ਠਰੰਮਾ ਸੀ । ਦੋਂਵੇਂ ਜਿਸਮ ਜਿਵੇਂ ਇੱਕ ਦੂਸਰੇ ਨੂੰ ਸਮਝ ਚੁੱਕੇ ਹੋਣ । ਝਿਜਕ ਜਿਹਾ ਕੁਝ ਨਹੀਂ ਸੀ । ਹੱਥਾਂ ਦੀਆਂ ਸ਼ਰਾਰਤਾਂ ਸਨ ਸਾਹਾਂ ਦੀ ਗਰਮੀ ਸੀ ਕਨੇਡਾ ਦੀ ਠੰਡੀ ਰਾਤ ਵਿੱਚ ਕੋਲਿਆਂ ਵਾਂਗ ਭਖਦੇ ਸਰੀਰ ਸਨ । ਜਿਉਂ ਜਿਉਂ ਹੱਥਾਂ ਦੀਆਂ ਹਰਕਤਾਂ ਵੱਧਦੀਆਂ ਗਈਆਂ । ਪਿਆਸ ਨਾਲ ਮੂੰਹ ਸੁੱਕਣ ਲੱਗਾ । ਰੇਸ਼ਮ ਵਰਗੇ ਮੁਲਾਇਮ ਹਿੱਸੇ ਵੀ ਪੱਥਰ ਵਰਗੇ ਸਖ਼ਤ ਹੋ ਗਏ । ਸੁੱਕੇ ਬੁੱਲ ਕਦੋ ਤੱਕ ਪਿਆਸ ਬੁਝਾ ਸਕਦੇ ਸੀ ? ਤੇ ਕਦੇ ਅੰਬਾਂ ਦੀ ਭੁੱਖ ਵੀ ਅੰਬਾਕੜੀਆਂ ਨਾਲ ਮਿਟੀ ਏ ?  ਦੋਂਵੇਂ ਮੁੜ ਮੁੜ ਉਸ ਰਾਤ ਦੇ ਅਹਿਸਾਸ ਨੂੰ ਜਿਉਣਾ ਚਾਹੁੰਦੇ ਸੀ ਜੋ ਨਸ਼ੇ ਚ ਗੁੰਮ ਗਿਆ ਸੀ । ਗਗਨ ਨੂੰ ਤਾਂ ਯਾਦ ਵੀ ਨਹੀਂ ਸੀ । ਪਰ ਜਿਉਂ ਜਿਉਂ ਸਿਮਰਾ ਉਹ ਦੁਹਰਾਉਂਦਾ ਗਿਆ ਦਿਮਾਗ ਚ ਉਹ ਵੀ ਚੇਤੇ ਆਉਂਦੀ ਗਈ । ਉਸਨੂੰ ਪਹਿਲੀ ਵਾਰ ਅਹਿਸਾਸ ਹੋ ਰਿਹਾ ਸੀ ਬਿਨਾਂ ਕੱਟੇ ਬਿਨਾਂ ਦੰਦੀਆਂ ਨਾਲ ਖਾਧੇ ਵੀ ਉਸ ਆਨੰਦ ਨੂੰ ਹਾਸਿਲ ਕੀਤਾ ਜਾ ਸਕਦਾ ਹੈ । ਸਿਮਰੇ ਦੇ ਹੱਥਾਂ ਦੀ ਛੂਹ ਤੇ ਬੁੱਲ੍ਹਾ ਨੇ ਉਸਦੇ ਅੰਦਰ ਇੱਕ ਅਜੀਬ ਬੇਚੈਨੀ ਸੇਕ ਪੈਦਾ ਕਰ ਦਿੱਤਾ ਸੀ । ਅੱਖਾਂ ਬੰਦ ਕਰੀ ਬੱਸ ਉਹ ਉਸਦੀਆਂ ਬਾਹਾਂ ਚ ਮਚਲ ਰਹੀ ਸੀ । ਜਿਵੇਂ ਉਹ ਕਹਿੰਦਾ ਉਹ ਮਨ ਰਹੀ ਸੀ । ਉਸਦੇ ਜਿਸਮ ਨੂੰ ਆਪਣੇ ਜਿਸਮ ਨਾਲ ਲੱਗਣ ਤੇ ਉਹ ਉਸਦੀ ਸਖਤੀ ਨੂੰ ਮਹਿਸੂਸ ਕਰ ਰਹੀ ਸੀ । ਤੇ ਉਦੋਂ ਤੱਕ ਦੋਵਾਂ ਦੇ ਅੰਦਰੋਂ ਇਹ ਸੇਕ ਤੇ ਤੇ ਪਿਆਸ ਨਾ ਬੁਝੀ ਜਦੋਂ ਤੱਕ ਹਵਾ ਚ ਉਹਨਾਂ ਦੀ ਆਵਾਜ਼ ਗੂੰਜ ਨਾ ਉੱਠੀ ਤੇ ਕਨੇਡਾ ਦੀ ਉਸ ਠੰਡੀ ਰਾਤ ਚ ਵੀ ਦੋਂਵੇਂ ਪਸੀਨੇ ਨਾਲ ਭਿੱਜ ਨਾ ਗਏ ।
ਤੇ ਫਿਰ ਹੀ ਸਿਲਸਿਲਾ ਚਲਦਾ ਰਿਹਾ । ਦੋਂਵੇਂ ਇੰਝ ਰਹਿਣ ਲੱਗੇ ਜਿਵੇਂ ਪਤੀ ਪਤਨੀ ਹੋਣ । ਸ਼ੁਰੂਆਤੀ ਦਿਨਾਂ ਚ ਤਾਂ ਇੱਕ ਪਲ ਵੀ ਉਹਨਾਂ ਨੂੰ ਮਿਲ ਜਾਂਦਾ ਤਾਂ ਗ਼ਨੀਮਤ ਸਮਝਕੇ ਲਾਭ ਚੱਕਦੇ ।
ਤੇ ਕਈ ਮਹੀਨੇ ਇਕੱਠੇ ਰਹਿਣ ਮਗਰੋਂ ਜਦੋਂ ਤੱਕ ਗਗਨ ਦੇ ਮਨ ਚ ਇਹ ਖਿਆਲ ਆਇਆ ਕਿ ਉਹ ਦੋਂਵੇਂ ਵਿਆਹ ਕਰਵਾ ਸਕਦੇ ਹਨ । ਉਦੋਂ ਤੱਕ ਹੋਰ ਕਿੰਨਾ ਕੁਝ ਬਦਲ ਚੁੱਕਾ ਸੀ । ਸਿਮਰਾ ਆਪਣੇ ਇੰਡੀਆ ਜਾਣ ਦੀ ਟਿਕਟ ਬੁੱਕ ਕਰ ਚੁੱਕਾ ਸੀ । ਉਸਦਾ ਮਕਸਦ ਇਹੋ ਸੀ ਜੋ ਹਰ ਪੀ ਆਰ ਵਾਲੇ ਦਾ ਇੰਡੀਆ ਆ ਕੇ ਹੁੰਦਾ ਹੈ । ਇੰਡੀਆ ਜਾਓ ਕਿਸੇ ਹੋਰ ਨਾਲ ਵਿਆਹ ਕਰਵਾ ਆਓ । ਤੇ ਜੋ ਖਰਚਾ ਐਨੇ ਸਾਲ ਕਨੇਡਾ ਪੀ ਆਰ ਲਈ ਕੀਤਾ ਉਸਨੂੰ ਕਿਸੇ ਵੀ ਤਰੀਕੇ ਪੂਰਾ ਕਰੋ ।  ਸਿਮਰੇ ਨੇ ਇੰਡੀਆ ਜਾਣਾ ਸੀ ਤਾਂ ਗਗਨ ਨੇ ਓੰਨੇ ਦਿਨ ਲਈ ਆਪਣੇ ਮਾਂ ਨੂੰ ਬੁਲਾ ਲੈਣ ਦੀ ਸੋਚੀ ਉਹ ਵੀ ਵਰਕ ਪਰਮਿਟ ਤੇ ਹੋ ਚੁੱਕੀ ਸੀ । ਤੇ ਕਿਸੇ ਬਹਾਨੇ ਮਿਲਣ ਲਈ ਉਸਨੇ ਮਾਂ ਨੂੰ ਆਪਣੇ ਕੋਲ ਸੱਦ ਲਿਆ ਸੀ ।
ਪਰ ਜਾਣ ਤੋਂ ਕੁਝ ਦਿਨ ਪਹਿਲ਼ਾਂ ਹੀ ਸਿਮਰੇ ਨੇ ਗਗਨ ਨੂੰ ਸਭ ਸਪਸ਼ਟ ਦੱਸ ਦਿੱਤਾ ਕਿ ਘਰਦਿਆਂ ਦੁਆਰਾ ਉਸਨੂੰ ਸੱਦਣ ਦਾ ਮਕਸਦ ਇੰਡੀਆ ਵਿਆਹ ਕਰਵਾਉਣ ਲਈ ਹੈ । ਕਿਸੇ ਵਧੀਆ ਘਰ ਤੇ ਚੰਗੇ ਦਹੇਜ ਵਾਲੀ ਕੁੜੀ ਉਹ ਲਭੀ ਬੈਠੇ ਸਨ । ਉਹਨਾਂ ਨੂੰ ਵੀ ਲਗਦਾ ਸੀ ਕਿ ਐਨਾ ਪੈਸੇ ਖਰਚ ਕੀਤਾ ਕਿੰਨੇ ਸਾਲ ਪੜ੍ਹਾਈ ਉੱਤੇ ਕੁਝ ਉਸਦਾ ਹਰਜਾਨਾ ਵੀ ਭਰੀਏ । ਤੇ ਉੱਪਰੋਂ ਕੁੜੀ ਇੰਡੀਆ ਤੋਂ ਸੀ ਤਾਂ ਸਾਊ ਵੀ ਹੋਏਗੀ ।
ਬਾਹਰ ਰਹਿੰਦੇ ਮੁੰਡਿਆਂ ਨੂੰ ਆਪਣੇ ਨਾਲ ਰਹਿ ਚੁੱਕੀਆਂ ਕੁੜੀਆਂ ਹੌਲੀ ਹੌਲੀ ਸਾਊ ਲੱਗਣੋਂ ਹਟ ਜਾਂਦੀਆਂ । ਉਹਨਾਂ ਨੂੰ ਲਗਦਾ ਕਿ ਜੋ ਕੁੜੀ ਵਿਆਹ ਤੋਂ ਪਹਿਲਾਂ ਉਸ ਨਾਲ ਰਹਿ ਸਕਦੀ ਹੈ ਤੇ ਸੌਂ ਸਕਦੀ ਹੈ ਤਾਂ ਉਹ ਵਫ਼ਾਦਾਰ ਤੇ ਵਧੀਆ ਪਤਨੀ ਨਹੀਂ ਬਣ ਸਕਦੀ । ਇਸ ਲਈ ਉਹ ਇੰਡੀਆ ਤੋਂ ਹੀ ਕੁੜੀ ਲੱਭ ਵਿਆਹ ਕਰਵਾਉਣ ਨੂੰ ਪਹਿਲ ਕਰਦੇ ਹਨ ਇਸਦੇ ਉਹਨਾਂ ਨੂੰ ਕਈ ਫਾਇਦੇ ਲਗਦੇ ਹਨ ਜਿਵੇਂ ਸਾਊ ਕੁੜੀ ਮਿਲਣਾ ਤੇ ਖਰਚੇ ਪੂਰੇ ਹੋ ਜਾਣੇ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਬਾਹਰ ਜਾਣ ਦਾ ਰਾਹ ਖੁੱਲ ਜਾਣਾ। ਪਰ ਇਸ ਗੱਲ ਨੂੰ ਜਾਣੇ ਬਿਨਾਂ ਕਿ ਸਾਹਮਣੇ ਮਿਲਦੀ ਕੁੜੀ ਤੇ ਇੰਡੀਆ ਤੋਂ ਵਿਆਹੀ ਦੀ ਗਾਰੰਟੀ ਕਿਹੜਾ ਕੋਈ ਲੈ ਸਕਦਾ ?
ਪਰ ਇਹ ਸੌਦੇਬਾਜ਼ੀ ਮਹਿਜ਼ ਮੁੰਡਾ ਨਹੀਂ ਕਰਦਾ ਸਗੋਂ ਬਾਹਰ ਗਈ ਕੁੜੀ ਵੀ ਕਰਦੀ ਹੈ ਉਸਦੇ ਸਿਰ ਤੇ ਵੀ ਮੁੰਡੇ ਵਾਂਗ ਖਰਚਾ ਕੱਢਣ ਜਾਂ ਆਪਣੇ ਭਰਾ ਜਾਂ ਭੈਣ ਨੂੰ ਬਾਹਰ ਬੁਲਾਉਣ ਦਾ ਬੋਝ ਹੁੰਦਾ ਇਸ ਲਈ ਕਈ ਸਾਲ ਇੱਕ ਦੂਸਰੇ ਨਾਲ ਹੰਡਾ ਕੇ ਅਲੱਗ ਹੋਕੇ ਚੁੱਪਚਾਪ ਵਿਆਹ ਕਰਵਾ ਕੇ ਅਹੁ ਜਾਂਦੇ ਹਨ ।
ਇਸ ਲਈ ਗਗਨ ਨੇ ਸਿਮਰੇ ਨੂੰ ਸਮਝਾਉਣ ਦੀ ਕੋਸ਼ਿਸ ਤਾਂ ਕੀਤੀ ਪਰ ਉਹ ਸਮਝਿਆ ਨਾ । ਤੇ ਚੁੱਪ ਚੁਪੀਤੇ ਇੰਡੀਆ ਚੜ ਗਿਆ । ਆਪਣੀ ਮਾਂ ਦੇ ਰੋਜ ਆਉਂਦੇ ਫੋਨਾਂ ਨੇ ਉਸਦੇ ਦਿਮਾਗ ਚ ਆਪਣੇ ਭਰਾ ਦੀ ਫਿਕਰ ਪਾ ਦਿੱਤੀ ਸੀ । ਪਿਆਰ ਵਿਆਰ ਲਈ ਉਸਦੇ ਮਨ ਚ ਸਭ ਭੁਲੇਖੇ ਨਿੱਕਲ ਚੁੱਕੇ ਸੀ ਉਹ ਗੱਲ ਮੰਨ ਚੁੱਕੀ ਸੀ ਕਿ ਮਹਿਜ਼ ਸਰੀਰ ਦੀ ਲੋੜ ਤੋਂ ਬਿਨਾਂ ਕੋਈ ਏਥੇ ਕਿਸੇ ਨੂੰ ਸਾਥ ਨਹੀਂ ਦਿੰਦਾ । ਆਪਣੇ ਦੋਵੇਂ ਰਿਸ਼ਤਿਆਂ ਚ ਉਹ ਇਹ ਹੰਡਾ ਚੁੱਕੀ ਸੀ । ਪਰ ਫਿਰ ਵੀ ਇੱਕ ਔਰਤ ਦਾ ਮਨ ਤੇ ਜਜ਼ਬਾਤੀ ਤੇ ਉਹ ਵੀ ਗਗਨ ਜੋ ਕਈ ਸਾਲ ਜੁਗਰਾਜ਼ ਨਾਲ ਸਿਰਫ ਪਿਆਰ ਨੂੰ ਕਾਇਮ ਰੱਖਣ ਲਈ ਸੌਂਦੀ ਰਹੀ ਤੇ ਜਖਮ ਝੱਲਦੀ ਰਹੀ । ਉਸਦੀ ਮਾਂ ਦੇ ਕਨੇਡਾ ਆ ਜਾਣ ਮਗਰੋਂ ਵੀ ਉਹ ਮੁੜ ਡਿਪ੍ਰੈਸ਼ਨ ਚ ਆ ਗਈ ਸੀ ।  ਉਸਦੀ ਮਾਂ ਪੁੱਛਦੀ ਤਾਂ ਕੁਝ ਨਾ ਦੱਸਦੀ । ਉਸਨੂੰ ਪੀਰੀਅਡ ਦੇ ਦਿਨ ਭੁੱਲ ਗਏ ਸੀ ।ਤੇ ਉਸਦੇ ਸਿਰ ਚ ਧਮਾਕੇ ਵਾਂਗ ਪ੍ਰੇਗਨੈਂਟ ਹੋਣ ਦਾ ਬੰਬ ਅਚਾਨਕ ਫਟਿਆ । ਜਦੋਂ ਪੇਟ ਚ ਉਠੇ ਦਰਦ ਲਈ ਉਹ ਡਾਕਟਰ ਕੋਲ ਆਮ ਚੈੱਕ ਅੱਪ ਲਈ ਗਈ ਸੀ । ਕਿਸ ਪਲ ਤੇ ਕਦੋਂ ਇਹ ਗਲਤੀ ਉਹਨਾਂ ਕੋਲੋ ਹੋਈ ਸੀ ਉਹਨੂੰ ਨਹੀਂ ਸੀ ਪਤਾ। ਉਹ ਸਿਮਰੇ ਨੂੰ ਦੱਸਣਾ ਚਾਹੁੰਦੀ ਸੀ ਪਰ ਉਹ ਆਪਣੇ ਵਿਆਹ ਚ ਬੀਜੀ ਹੀ ਐਨਾ ਹੋਇਆ ਕਿ ਗੱਲ ਵੀ ਨਾ ਕੀਤੀ ਤੇ ਇਸੇ ਘਬਰਾਹਟ ਚ ਉਸਨੇ ਮਾਂ ਨੂੰ ਸਭ ਦੱਸ ਦਿੱਤਾ  । ਮਾਂ ਨੇ ਸ਼ੁਕਰ ਕੀਤਾ ਕਿ ਇਹ ਇੰਡੀਆ ਨਹੀਂ ਹੋਇਆ ਤੇ ਪਹਿਲ਼ਾਂ ਪਤਾ ਲੱਗ ਗਿਆ । ਇਸੇ ਭੱਜ ਦੌੜ ਚ ਉਸਦੇ ਮਨ ਚ ਅਚਾਨਕ ਨੂਰ ਦਾ ਨਾਮ ਯਾਦ ਆਇਆ ਤੇ ਇੰਟਰਨੈਂਟ ਤੋਂ ਉਸਦਾ ਕਲੀਨਿਕ ਖੋਜ ਕੇ ਉਸਦੇ ਮੂਹਰੇ ਆ ਬੈਠੀਆਂ ਤੇ ਹੁਣ ਉਸਨੇ ਸਾਰਾ ਹਾਲ ਬਿਆਨ ਨੂਰ ਨੂੰ ਆਪਣੇ ਮੂੰਹੋ ਸੁਣਾ ਦਿੱਤਾ ਤੇ ਅੱਖਾਂ ਭਰ ਲਈਆਂ । ਪਰ ਉਸਦੇ ਗੱਲ ਕਰਨ ਦਾ ਅੰਦਾਜ਼ ਅਜੇ ਵੀ ਉਵੇਂ ਦਾ ਸੀ ਜਿਵੇਂ ਬਾਰਵੀਂ ਚ ਸੀ । ਬਿਨਾਂ ਝਿਜਕ ਤੇ ਆਤਮ ਵਿਸ਼ਵਾਸ਼ ਵਾਲਾ । ਸ਼ਾਇਦ ਕੋਰੇ ਕੋਰੇ ਲੋਕਾਂ ਚ ਇੰਝ ਹੀ ਰਿਹਾ ਜਾ ਸਕਦਾ । ਜਜ਼ਬਾਤੀ ਬੰਦੇ ਸ਼ਾਇਦ ਇਹਨਾਂ ਮੁਲਕਾਂ ਚ ਇੱਕ ਦਿਨ ਵੀ ਨਾ ਕੱਢ ਸਕਣ । ਜਜ਼ਬਾਤ ਹੀਣ ਹੋਕੇ ਪੱਥਰ ਜਿਹੇ ਹੋਕੇ ਜਿਊਣਾ ਪੈਂਦਾ । ਆਖਦੀ ਹੋਈ ਉਹ ਚੁੱਪ ਹੋ ਗਈ ਤੇ ਨੂਰ ਦੇ ਕੁਝ ਬੋਲਣ ਦਾ ਇੰਤਜ਼ਾਰ ਕਰਨ ਲੱਗੀ ।
ਚਲਦਾ ।