ਮਮਤਾ ਨੇ ਆਪਣੇ ਭਰਾ ਭਾਬੀ ਦੇ ਕਮਰੇ ਚ ਆਕੇ ਟੀਵੀ ਦੀ ਸਵਿੱਚ ਆਨ ਕੀਤੀ ਪਰ ਆਨ ਕਰਦੇ ਹੀ ਸਕਰੀਨ ਤੇ ਆਏ ਦ੍ਰਿਸ਼ਾਂ ਨਾਲ ਉਹ ਇੱਕ ਦਮ ਠਠੰਬਰ ਗਈ ।ਸਕਰੀਨ ਉੱਤੇ ਉੱਭਰੇ ਅਸ਼ਲੀਲ ਦ੍ਰਿਸ਼ ਵੇਖ ਕੁਝ ਮਿੰਟਾਂ ਲਈ ਉਹ ਸਮਝ ਨਾ ਸਕੀ ਕਿ ਉਸਨੇ ਅੱਗੇ ਕੀ ਕਰਨਾ ਹਾਂ.ਦਿਮਾਗ ਕੁਝ ਟਿਕਾਣੇ ਆਇਆ ਤਾਂ ਉਸਨੇ ਫਟਾਫਟ ਟੀਵੀ ਦਾ ਯੂ ਐੱਸ ਬੀ ਮੋਡ ਆਫ ਕੀਤਾ ਤੇ ਆਮ ਟੀਵੀ ਚਾਲੂ ਕਰ ਲਿਆ ।ਉਸਨੂੰ ਆਪਣੇ ਭਰਾ ਭਾਬੀ ਤੇ ਗੁੱਸਾ ਆ ਰਿਹਾ ਸੀ ਜਿਹੜੇ ਇੰਝ ਇਹ ਸਭ ਲਾਪਰਵਾਹੀ ਚ ਛੱਡ ਦਿੰਦੇ ਹਨ.ਪਰ ਇਹ ਗੁੱਸਾ ਤੇ ਪ੍ਰੇਸ਼ਾਨੀ ਉਸਨੂੰ ਪਹਿਲੀ ਵਾਰ ਨਹੀਂ ਸੀ ਹੋਈ । ਉਸਦੇ ਭਰਾ ਦੇ ਵਿਆਹ ਨੂੰ ਕਰੀਬ ਤਿੰਨ ਕੁ ਮਹੀਨੇ ਹੋ ਗਏ ਸੀ । ਮਮਤਾ ਕਰੀਬ ਇੱਕ ਸਾਲ ਤੋਂ ਘਰ ਬੈਠਕੇ ਹੀ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਚ ਰੁੱਝੀ ਹੋਈ ਸੀ. ਉਸਦਾ ਭਰਾ ਉਸਤੋਂ ਉਮਰੋਂ ਤਿੰਨ ਕੁ ਸਾਲ ਵੱਡਾ ਸੀ । ਇਸ ਲਈ ਘਰ ਵਿੱਚ ਉਸਦਾ ਵਿਆਹ ਹੀ ਪਹਿਲਾਂ ਹੋਇਆ ਸੀ । ਉਸਨੂੰ ਹਰ ਭੈਣ ਵਾਂਗ ਆਪਣੇ ਭਰਾ ਦੇ ਵਿਆਹ ਦਾ ਚਾਅ ਸੀ.ਪਹਿਲਾਂ ਉਸਦੇ ਵਿਆਹ ਦੀ ਹੀ ਗੱਲ ਚਲਦੀ ਸੀ ,ਕਈ ਰਿਸ਼ਤੇਦਾਰਾਂ ਨੇ ਕਿਹਾ ਸੀ ਕਿ ਪਹਿਲਾਂ ਭਾਈ,ਕੁੜੀ ਦਾ ਕਾਜ਼ ਰਚਾਓ ,ਮੁੰਡੇ ਦਾ ਬਾਅਦ ਚ ਹੁੰਦਾ ਰਹੂ,ਜ਼ਮਾਨਾ ਖ਼ਰਾਬ ਹੈ ਅੱਜ ਕੱਲ੍ਹ।ਜ਼ਮਾਨਾ ਭਾਵੇਂ ਖਰਾਬੀ ਸੀ, ਪਰ ਮਮਤਾ ਸਹੀ ਸੀ. ਉਸਦੀ ਮਾਂ ਹੁੱਬ ਕੇ ਦੱਸਦੀ ਸੀ ਕਿ ਪੰਦਰਾਂ ਜਮਾਤਾਂ ਪੜ੍ਹਕੇ ਕਿਸੇ ਕਿਸਮ ਦਾ ਮਮਤਾ ਦਾ ਮਿਹਣਾ ਨਹੀਂ ਸੀ ਆਇਆ। ਅੱਜ ਕੱਲ੍ਹ ਦੀਆਂ ਕੁੜੀਆਂ ਵਾਂਗੂ ਮੁੰਡੇ ਦੋਸਤ ਨਹੀਂ ਬਣਾਏ ਕਦੇ। #HarjotDi
ਮਮਤਾ ਬਣਾਉਂਦੀ ਵੀ ਕਿਥੋਂ ,ਸਾਰੀ ਪੜ੍ਹਾਈ ਕੁੜੀਆਂ ਦੇ ਸਕੂਲਾਂ ਕਾਲਜਾਂ ਚ ਕੀਤੀ। ਵੈਨਾਂ ਚ ਆਉਣਾ ਜਾਣਾ। ਨਹੀਂ ਤਾਂ ਭਰਾ ਜਾਂ ਡੈਡੀ ਨੇ ਸਾਏ ਵਾਂਗ ਸਾਥ ਰਹਿਣਾ। ਘਰ ਪਹੁੰਚ ਕੇ ਉਸਦੀਆਂ ਕਿਤਾਬਾਂ ਕਾਪੀਆਂ ਦੀ ਨਿਗਰਾਨੀ ਹੁੰਦੀ। ਕਿਸੇ ਨਾਲ ਫੋਨ ਤੇ ਵੀ ਗੱਲ ਕਰਦੀ ਤਾਂ ਕੋਈ ਨਾ ਕੋਈ ਘਰ ਦਾ ਹਰ ਵੇਲੇ ਕੋਲ ਹੁੰਦਾ। ਕੁੜੀਆਂ ਦੀਆਂ ਮੁੰਡਿਆਂ ਵਾਲੀਆਂ ਜਾਂ ਹੋਰ ਟਾਈਪ ਦੀਆਂ ਗੱਲਾਂ ਤੋਂ ਦੂਰ ਰਹਿੰਦੀ ਸੀ। ਦੂਸਰੇ ਪਾਸੇ ਉਸਦੇ ਭਰਾ ਦੀ ਲਵ ਮੈਰਿਜ਼ ਹੋਈ ਸੀ। ਬਿਲਕੁਲ ਉਸਦੇ ਹਾਣ ਦੀ ਦੋਸਤਾਂ ਵਰਗੀ ਭਾਬੀ ਘਰ ਆ ਗਈ ਸੀ। ਉਸਨੂੰ ਹਮੇਸ਼ਾ ਇਹੋ ਲਗਦਾ ਸੀ ਕਿ ਜਿਵੇਂ ਹੀ ਭਰਾ ਦਾ ਵਿਆਹ ਹੋਊ ਉਸ ਕੋਲ ਵੀ ਘਰ ਗੱਲਾਂ ਕਰਨ ਲਈ ਹਾਣ ਪ੍ਰਵਾਨ ਦਾ ਕੋਈ ਹੋਵੇਗਾ । ਕਾਲਜ ਦੀਆਂ ਸਹੇਲੀਆਂ ਦਾ ਸਾਥ ਛੁੱਟੇ ਅਰਸਾ ਹੋ ਗਿਆ ਸੀ ਫੋਨ ਤੋਂ ਬਿਨਾਂ ਕੋਈ ਰਾਬਤਾ ਨਹੀਂ ਸੀ। ਕਦੇ ਕਦੇ ਕੋਈ ਅਚਾਨਕ ਮਿਲਣ ਆ ਜਾਂਦੀ ਜਿਆਦਾ ਤੋਂ ਜ਼ਿਆਦਾ ।ਪਰ ਵਿਆਹ ਦਾ ਚਾਅ ਤੇ ਹਾਣ ਮਿਲਣ ਦਾ ਚਾਅ ਬਹੁਤੀ ਦੇਰ ਨਾ ਰਿਹਾ। ਉਸਦੇ ਤਨ ਮਨ ਨੂੰ ਹੁਣ ਅਜਿਹਾ ਕੁਝ ਮਹਿਸੂਸ ਹੋਣ ਲੱਗਾ ਜੋ ਉਸਨੇ 21-22 ਸਾਲ ਦੀ ਉਮਰ ਤੱਕ ਮਹਿਸੂਸ ਨਹੀਂ ਕੀਤਾ। ਇੱਕ ਦਮ ਉਸਦੇ ਸਾਹਮਣੇ ਜਿਉਂ ਹੀ “ਓਪਰੀਆਂ ਗੱਲਾਂ ” ਸਾਹਮਣੇ ਆਉਣ ਲੱਗੀਆਂ ਉਹਦਾ ਮਨ ਪ੍ਰੇਸ਼ਾਨ ਰਹਿਣ ਲੱਗਾ। ਜਜਬਾਤਾਂ ਦੇ ਗੜਵੇ ਨੂੰ ਬੰਨ੍ਹ ਕੇ ਰੱਖਣ ਨਾਲ ਜਦੋਂ ਉਹ ਇੱਕ ਦਮ ਫੱਟਦਾ ਹੈ ਤਾਂ ਦੁਖਾਂਤ ਹੀ ਸਿਰਜਦਾ ਹੈ। ਆਪਣੇ ਭਰਾ ਸੰਨੀ ਤੇ ਭਾਬੀ ਮਨਦੀਪ ਦੇ ਲੁਕਵੇਂ ਇਸ਼ਾਰੇ ਉਸਦੇ ਮਨ ਚ ਇੱਕ ਭਟਕਣ ਜਿਹੀ ਪੈਦਾ ਕਰ ਦਿੰਦੇ ਸੀ । ਉਹ ਜਿੰਨਾ ਇਸਤੋਂ ਬੱਚਦੀ ਓਨਾ ਹੀ ਉਸਦੇ ਅੱਗੇ ਸਭ ਆਈ ਜਾਂਦਾ । ਉਹ ਕਦੇ ਭਾਬੀ ਕੋਲ ਦਿਨ ਚ ਵੀ ਕਮਰੇ ਚ ਜਾਂਦੀ ਉਸਨੂੰ ਦਰਵਾਜ਼ਾ ਬਹੁਤਾ ਬੰਦ ਮਿਲਦਾ । ਕਦੇ ਖ਼ੁੱਲ੍ਹਾ ਵੀ ਹੁੰਦਾ ਤਾਂ ਕਮਰੇ ਤੇ ਬੈੱਡ ਦੀ ਅਸਤ ਵਿਅਸਤ ਹਾਲਾਤ ਉਸਦੇ ਮਨ ਚ ਹੋਰ ਹੀ ਵਿਚਾਰਾਂ ਨਾਲ ਭਰ ਦਿੰਦੀ । ਕਦੇ ਕਦੇ ਆਤਮ ਗਿਲਾਨੀ ਦਾ ਭਾਵ ਉਸਦਾ ਮਨ ਭਰ ਦਿੰਦਾ ।ਭਾਬੀਆਂ ਤੇ ਨਨਾਣਾਂ ਚ ਬਹੁਤ ਰਾਜ਼ ਸਾਂਝੇ ਹੁੰਦੇ ਹਨ. ਨਨਾਣ ਭਾਬੀ ਕੋਲੋਂ ਬਹੁਤ ਕੁਝ ਸਿੱਖਦੀ ਤੇ ਜਾਣਦੀ ਏ । ਇਹੋ ਜਾਨਣ ਦੀ ਇੱਛਾ ਮਮਤਾ ਦੀ ਮਨਦੀਪ ਕੋਲੋ ਵੀ ਸੀ। ਇਸ ਲਈ ਉਹ ਬਹੁਤ ਸਵਾਲ ਬਹੁਤ ਲੁਕਵੀਆਂ ਗੱਲਾਂ ਮਨਦੀਪ ਕੋਲ਼ੋਂ ਪੁੱਛਦੀ ਵੀ ਰਹੀ । ਮਨਦੀਪ ਵੀ ਇੱਕ ਵਧੀਆ ਦੋਸਤ ਵਾਂਗ ਉਸਨੂੰ ਸਭ ਸੱਚ ਸੱਚ ਤੇ ਆਪਣੀ ਜਿਵੇਂ ਦੀ ਵੀ ਭਾਸ਼ਾ ਸੀ ਉਸ ਚ ਦੱਸਦੀ ਰਹੀ ।ਮਮਤਾ ਦਾ ਮਨ ਅੰਦਰੋਂ ਅੰਦਰੀ ਭਰ ਤਾਂ ਰਿਹਾ ਸੀ। ਪਰ ਇਸਦਾ ਬਾਹਰ ਨਿੱਕਲਣ ਦਾ ਕੋਈ ਰਾਹ ਨਹੀਂ ਸੀ। ਇਸ ਹੌਲੀ ਹੌਲੀ ਇਹ ਗੱਲਾਂ ਮਮਤਾ ਦੇ ਮਨ ਤੇ ਭਾਰੂ ਜਹੀਆਂ ਹੋਣ ਲੱਗ ਗਈਆਂ। ਫਿਰ ਉਹਨੇ ਖੁਦ ਦੀ ਪੜ੍ਹਾਈ ਨੂੰ ਸਹੀ ਤੇ ਮਨ ਨੂੰ ਸਲਾਮਤ ਰੱਖਣ ਲਈ ਮਨਦੀਪ ਨਾਲ ਐਵੇਂ ਦੀ ਕੋਈ ਵੀ ਗੱਲ ਘਟਾ ਦਿੱਤੀ । ਪਰ ਅਚਾਨਕ ਹੋਏ ਕਿਸੇ ਇਸ਼ਾਰੇ ਕਿਚਨ ਚ ਇੱਕ ਦੂਜੇ ਦੇ ਨਜ਼ਦੀਕ ਖੜੇ ਤੇ ਰੁਮਾਂਸ ਕਰਦੇ ਤੱਕ ਕੇ ਉਹਦਾ ਮਨ ਭੈੜਾ ਹੋ ਜਾਂਦਾ।ਭਾਵੇਂ ਭਰਾ ਭਾਬੀ ਦੀ ਕੋਸ਼ਿਸ ਹੁੰਦੀ ਸੀ ਕਿ ਉਸਦੇ ਸਾਹਮਣੇ ਕੁਝ ਨਾ ਹੋਵੇ ਪਰ ਨਿੱਕੇ ਘਰ ਵਿੱਚ ਜਿਥੇ ਉਹ ਹਰ ਵੇਲੇ ਮੌਜੂਦ ਸੀ ਕਿਸੇ ਵੇਲੇ ਵੀ ਜਾਗਦੀ ਸੀ ਇਹ ਮੁਮਕਿਨ ਨਹੀਂ ਸੀ। ਉਹ ਕੋਸ਼ਿਸ ਕਰਦੀ ਕਿ ਪਾਠ ਕਰ ਲਵੇ ਤਾਂ ਖੌਰੇ ਮਨ ਟਿਕ ਜਾਏ । ਪਰ ਉਹਦਾ ਮਨ ਫਿਰ ਵੀ ਭਟਕ ਜਾਂਦਾ । ਪਾਠ ਦੀ ਇੰਝ ਬੇਅਦਬੀ ਉਹ ਕਰ ਨਾ ਪਾਉਂਦੀ । ਇਸ ਲਈ ਉਹਨੇ ਫਿਰ ਉਹ ਵੀ ਛੱਡ ਦਿੱਤਾ । ਆਪਣੇ ਪੇਪਰ ਦੇ ਨਿਸ਼ਾਨੇ ਨੂੰ ਮਿੱਥਦੀ ਹੋਈ ਉਹ ਮੋਟੀਵੇਸ਼ਨ ਲਈ ਕਿਸੇ ਦੋਸਤ ਵੱਲੋਂ ਦੱਸੇ ਅਨੁਸਾਰ ਸੰਦੀਪ ਮਹੇਸ਼ਵਰੀ ਦੀਆਂ ਵੀਡੀਓਜ਼ ਦੇਖਣ ਤੇ ਸੁਣਨ ਲੱਗੀ । ਪਰ ਜਿੰਨਾਂ ਸਮਾਂ ਅਸਰ ਰਹਿੰਦਾ ਠੀਕ ਮਗਰੋਂ ਮਨ ਫਿਰ ਉਵੇਂ ਹੀ ਹੋ ਜਾਂਦਾ । ਉਹਦੇ ਮਨ ਦੀ ਹੀ ਭਟਕਣ ਭਰਾ ਵਿਆਹ ਦੇ ਤਿੰਨ ਮਹੀਨੇ ਮਗਰੋਂ ਹੋਰ ਵੀ ਵੱਧ ਗਈ ਸੀ । ਪੜ੍ਹਾਈ ਦਾ ਸਿਰਫ ਨਾਮ ਹੁੰਦਾ । ਦਿਮਾਗ ਚ ਸਿਰਫ ਇਹੋ ਖਿਆਲ ਹੁੰਦੇ ਉਸਨੂੰ ਲਗਦਾ ਜਿਵੇਂ ਉਸਦਾ ਦਿਮਾਗ ਗੰਦਾ ਹੋ ਗਿਆ ਹੋਵੇ । ਆਪਣੇ ਆਪ ਨੂੰ ਹੀ ਅਪਵਿੱਤਰ ਵਰਗਾ ਮਹਿਸੂਸ ਹੁੰਦਾ । ਜਦੋਂ ਕਦੇ ਇਹ ਸਭ ਉਸਦੇ ਮਨ ਚ ਆਉਂਦਾ ਸਰੀਰ ਚੋਂ ਉਸਨੂੰ ਇੰਝ ਲਗਦਾ ਜਿਵੇਂ ਬਦਬੂ ਰਿਸਦੀ ਹੋਵੇ । ਆਪਣੇ ਕੱਪਡ਼ੇ ਛੋਹਣ ਤੋਂ ਉਸਨੂੰ ਕਚਿਆਣ ਆਉਂਦੀ ।ਉਹ ਬਚਦੀ ਹਰ ਕੋਸ਼ਿਸ਼ ਕਰਦੀ ਪਰ ਕੋਈ ਨਾ ਕੋਈ ਗੱਲ ਫਿਰ ਇੰਝ ਹੋ ਜਾਂਦੀ ਕਿ ਉਸਦਾ ਸਾਰਾ ਧਿਆਨ ਮੁੜ ਓਥੇ ਹੀ ਹੋ ਚਲੇ ਜਾਂਦਾ
ਅੱਜ ਵੀ ਇਵੇਂ ਹੀ ਹੋਇਆ ਸੀ ਆਪਣੇ ਮਨ ਨੂੰ ਕੁਝ ਸਹੀ ਕਰਨ ਲਈ ਸੋਚਿਆ ਸੀ ਚਲੋ ਟੀਵੀ ਤੇ ਕੁਝ ਦੇਖ ਲਵੇ । ਪਰ ਟੀਵੀ ਤੇ ਚੱਲੇ ਉਹਨਾਂ ਦ੍ਰਿਸ਼ਾਂ ਨੇ ਉਸਦੇ ਮਨ ਚ ਜਿਵੇਂ ਇੱਕ ਖਿਝ ਬੇਚੈਨੀ ਨੂੰ ਮਨ ਨੂੰ ਰੋਣਹਾਕਾ ਜਿਹਾ ਕਰ ਦਿੱਤਾ ਹੋਵੇ ।ਜਦੋਂ ਮਨ ਚ ਆਏ ਖਿਆਲ ਕਿਸੇ ਸਿਰੇ ਨਾ ਲੱਗਣ ਤਾਂ ਮਨ ਦਾ ਰੋਣਹਾਕਾ ਹੋ ਜਾਣਾ ਲਾਜ਼ਮੀ ਹੁੰਦਾ ਹੈ । ਪਰ ਇਹ ਉਸਦੇ ਜੀਵਨ ਦੇ ਰਾਹ ਚ ਹੋਰ ਕਿੰਨੀਆਂ ਹੀ ਰੁਕਾਵਟਾਂ ਖੜੀਆਂ ਕਰ ਰਿਹਾ ਸੀ । ਉਸਦੇ ਪੇਪਰ ਦੀ ਤਿਆਰੀ ਲਗਪਗ ਜ਼ੀਰੋ ਹੋ ਗਈ ।ਭੋਜਨ ਦੀ ਭੁੱਖ ਘਟ ਗਈ ਤੇ ਜਿਸਮ ਨੂੰ ਵੀ ਕਮਜ਼ੋਰੀ ਮਹਿਸੂਸ ਹੁੰਦੀ । ਗ਼ੁੱਸਾ ਤੇ ਖਿਝ ਵੱਧ ਗਈ ਸੀ । ਰਾਤ ਨੂੰ ਪੂਰੀ ਤਰ੍ਹਾਂ ਨੀਂਦ ਨਾ ਆਉਂਦੀ ਤੇ ਜਦੋਂ ਆਉਂਦੀ ਮਨ ਅਜ਼ੀਬ ਅਜੀਬ ਤੇ ਅਸ਼ਲੀਲ ਸੁਪਨਿਆਂ ਨਾਲ ਭਰ ਜਾਂਦਾ ।ਇਸ ਤਰ੍ਹਾਂ ਉਸਦੇ ਬੁਣਦੇ ਬੁਣਦੇ ਖਵਾਬ ਤੇ ਸਿੱਧੇ ਸਿੱਧੇ ਰਾਹ ਅਚਾਨਕ ਪੁੱਠੇ ਹੋ ਗਏ । ਉਸਨੂੰ ਅਜੇ ਵੀ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਵਿਚੋਂ ਕਿਵੇਂ ਨਿੱਕਲੇ । ਅਚਾਨਕ ਇੱਕ ਦਿਨ ਉਸਦੇ ਫੋਨ ਤੇ ਇੱਕ ਮਿਸ ਕਾਲ ਆਈ । ਜਿਵੇਂ ਅਚਾਨਕ ਹੀ ਅੱਲਾਦੀਨ ਦਾ ਚਿਰਾਗ ਮਿਲਿਆ ਹੋਵੇ। ਉਸਨੇ ਵਾਪਿਸ ਕਾਲ ਕੀਤੀ ਤਾਂ ਅੱਗਿਓਂ ਕਿਸੇ ਮੁੰਡੇ ਦੀ ਆਵਾਜ਼ ਸੁਣਾਈ ਦਿੱਤੀ । ਮੁੰਡੇ ਤੋਂ ਗਲਤੀ ਨਾਲ ਨੰਬਰ ਲੱਗ ਗਿਆ ਸੀ । ਉਸਨੇ ਸੌਰੀ ਕਹਿ ਕੇ ਫੋਨ ਕੱਟ ਦਿੱਤਾ ।ਪਰ ਅਗਲੇ ਹੀ ਦਿਨ ਉਸਦਾ ਮੈਸਜ ਆ ਗਿਆ । ਉਸਨੇ ਰਿਪਲਾਈ ਨਾ ਕੀਤਾ । ਪਰ ਫਿਰ ਆਇਆ ਤਾਂ ਉਸਨੇ ਉਸਦਾ ਜਵਾਬ ਦਿੱਤਾ ਕਿ ਮੈਸੇਜ ਨਾ ਕਰੇ। ਪਰ ਮੁੰਡਾ ਇੱਕ ਇੱਕ ਕਰਕੇ ਮੈਸੇਜ ਕਰਦਾ ਰਿਹਾ। ਕਦੇ ਗੁੱਡ ਮਾਰਨਿੰਗ ਕਦੇ ਗੁੱਡ ਨਾਈਟ ਕਦੇ ਉਸਦਾ ਹਾਲ ਚਾਲ ਪੁੱਛਣ ਲੱਗਾ। ਉਸਦਾ ਪਹਿਲਾਂ ਪਹਿਲਾਂ ਕਦੇ ਵੀ ਜਵਾਬ ਦੇਣ ਦਾ ਮਨ ਨਾ ਕਰਦਾ ਪਰ ਫਿਰ ਉਸਦੀ ਕੇਅਰ ਹੌਲੀ ਹੌਲੀ ਚੰਗੀ ਲੱਗਣ ਲੱਗੀ। ਕੋਈ ਉਸਨੂੰ ਵੀ ਸੁਣਨ ਵਾਲਾ ਸੀ ਉਸਦਾ ਵੀ ਖਿਆਲ ਰੱਖਣ ਵਾਲਾ ਸੀ। ਇੰਝ ਹੌਲੀ ਹੌਲੀ ਇਹ ਗੱਲਾਂ ਦਾ ਸਿਲਸਿਲਾ ਕੁਝ ਕੁ ਹੀ ਦਿਨ ਚ ਫੋਨ ਤੇ ਗੱਲ ਕਰਨ ਤੱਕ ਪਹੁੰਚ ਗਿਆ ।ਮੁੰਡੇ ਦਾ ਨਾਮ ਗੁਰਵੀਰ ਸੀ। ਗੁਰਵੀਰ ਨੇ ਦੱਸਿਆ ਕਿ ਉਹ ਮਾਛੀਵਾੜੇ ਰਹਿੰਦਾ ਤੇ ਓਥੇ ਹੀ ਕਿਸੇ ਮੈਡੀਕਲ ਸਟੋਰ ਤੇ ਕੰਮ ਕਰਦਾ ਹੈ ।ਜਦੋਂ ਕੋਈ ਇਕੱਲਾ ਮਹਿਸੂਸ ਕਰਦਾ ਤਾਂ ਕਿਸੇ ਇੱਕ ਦੀ ਹੋਂਦ ਦਿਲ ਨੂੰ ਧਰਵਾਸ ਦਿੰਦੀ ਹੈ । ਤੇ ਜਦੋਂ ਉਹ ਤੁਹਾਡੇ ਵਿਰੋਧੀ ਲਿੰਗ ਦਾ ਹੋਵੇ ਤਾਂ ਇਹ ਖਿੱਚ ਇੱਕ ਚੁੰਬਕ ਵਾਂਗ ਖਿੱਚਦੀ ਹੈ। ਮਮਤਾ ਤਾਂ ਗੁਜ਼ਰ ਹੀ ਉਸ ਵੇਲੇ ਵਿੱਚੋ ਰਹੀ ਸੀ ਜਿੱਥੇ ਵਿਰੋਧੀ ਲਿੰਗ ਦੀ ਖਿੱਚ ਉਸ ਨਾਲ ਜੁੜੇ ਅਹਿਸਾਸਾਂ ਨੇ ਉਸਨੂੰ ਪ੍ਰੇਸ਼ਾਨ ਕਰ ਰਖਿਆ ਸੀ। ਉਸਦੇ ਅੰਦਰ ਦੀਆਂ ਕਿੰਨੀਆਂ ਹੀ ਗੱਲਾਂ ਕਿੰਨੇ ਹੀ ਅਹਿਸਾਸ ਕਿਸੇ ਨਾਲ ਸਾਂਝਾ ਕਰਨ ਦੀ ਭਾਵਨਾ ਸੀ। ਕਿੰਨਾ ਕੁਝ ਜਾਨਣ ਪੁੱਛਣ ਦੀ ਇੱਛਾ ਸੀ।
ਹੌਲੀ ਹੌਲੀ ਦੋਵਾਂ ਦੇ ਸਾਰੇ ਭੇਦ ਸਾਂਝੇ ਹੁੰਦੇ ਗਏ ।ਇੱਕ ਦੂਸਰੇ ਦੀਆਂ ਫੋਟੋਆਂ ਮਿਲੀਆਂ ਤਾਂ ਮਮਤਾ ਨੂੰ ਲੱਗਾ ਜਿਵੇਂ ਉਸਦੀ ਉਮਰ ਉਸਦੇ ਦੱਸਣ ਨਾਲੋਂ ਬਹੁਤੀ ਹੈ । ਮਮਤਾ ਅਜੇ ਮਸੀਂ 22 ਸਾਲ ਦੀ ਸੀ ਤੇ ਗੁਰਵੀਰ ਵੇਖਣ ਨੂੰ ਕਾਫੀ ਉੱਪਰ ਲਗਦਾ ਸੀ । ਉਸਨੇ ਸੋਚਿਆ ਮੁੰਡੇ ਕਈ ਵਾਰ ਉਮਰ ਤੋਂ ਵੱਡੇ ਲੱਗਣ ਲਗ ਜਾਂਦੇ ਹਨ। ਗੁਰਵੀਰ ਨਾਲ ਗੱਲ ਕਰਨ ਮਗਰੋਂ ਉਸਦੇ ਮਨ ਨੂੰ ਕੁਝ ਚੰਗਾ ਮਹਿਸੂਸ ਹੋਣ ਲੱਗਾ ਸੀ । ਉਸਦਾ ਮਨ ਪੜਾਈ ਚ ਪਹਿਲਾਂ ਤੋਂ ਵਧੇਰੇ ਲੱਗਣ ਲੱਗਾ।ਉਸਦਾ ਧਿਆਨ ਤੇ ਮਨ ਦੀ ਭਟਕਣ ਕਾਫੀ ਹੱਦ ਤੱਕ ਘੱਟ ਗਈ. ਉਸ ਨਾਲ ਗੱਲਾਂ ਕਰਨੀਆਂ ਚੰਗਾ ਲਗਦਾ ਸੀ ਉਹ ਉਸਦਾ ਪਹਿਲਾ ਮੁੰਡਾ ਦੋਸਤ ਸੀ। ਜਿਸਨੇ ਹੌਲੀ ਹੌਲੀ ਇਸਤਰੀ ਪੁਰਸ਼ ਦੇ ਸਬੰਧਾਂ ਦੇ ਕਿੰਨੇ ਹੀ ਰਾਜ਼ ਉਸ ਅੱਗੇ ਖੋਲ੍ਹੇ ਸੀ। ਹੌਲੀ ਹੌਲੀ ਉਸਨੇ ਗੁਰਵੀਰ ਨੂੰ ਆਪਣੇ ਮਨ ਤੇ ਆਪਣੇ ਜਿਸਮ ਦੇ ਸਾਰੇ ਭੇਦ ਦੱਸ ਦਿੱਤੇ ਜੋ ਸ਼ਾਇਦ ਕੋਈ ਕੁੜੀ ਬਹੁਤ ਭਰੋਸੇ ਮਗਰੋਂ ਹੀ ਖੋਲ੍ਹਦੀ ਹੈ । ਫੋਨ ਤੇ ਲੰਮੇ ਲੰਮੇ ਰੁਮਾਂਸ ਦਾ ਸਿਲਸਿਲਾ ਚੱਲ ਨਿਕਲਿਆ। ਮੱਥੇ ਦੇ ਚੁੰਮਣ ਤੋਂ ਲੈ ਕੇ ਰੋਮ ਰੋਮ ਨੂੰ ਚੁੰਮ ਤੇ ਹਾਸਿਲ ਕਰ ਲੈਣ ਤੱਕ ,ਸਭ ਕੁਝ ਦੋ ਕੁ ਮਹੀਨੇ ਵਿੱਚ ਹੀ ਹੋ ਗਿਆ।
ਪਿਆਰ ਸੀ ਜਾਂ ਆਦਤ ਜਾਂ ਖਾਲੀਪਣ ਨੂੰ ਭਰਨ ਦੀ ਕੋਸ਼ਿਸ਼ ਇਹ ਨਹੀਂ ਸੀ ਪਤਾ ਪਰ ਇਜ਼ਹਾਰ ਏ ਮੁਹੱਬਤ ਤੇ ਸੱਤ ਜਨਮਾਂ ਦੇ ਵਾਅਦੇ ਹੋ ਗਏ ਸੀ। ਬਸ ਉਸਨੂੰ ਗੁਰਵੀਰ ਦੀ ਇੱਕ ਹੀ ਗੱਲ ਬੁਰੀ ਲਗਦੀ ਸੀ ਕਿ ਘਰਦਿਆਂ ਤੋਂ ਡਰਦਾ ਰਾਤ ਵੇਲੇ ਗੱਲ ਨਹੀਂ ਕਰਦਾ ਸੀ । ਜਦੋਂ ਉਸਨੂੰ ਉਸਦੀ ਸਭ ਤੋਂ ਵੱਧ ਲੋੜ ਮਹਿਸੂਸ ਹੁੰਦੀ ਸੀ । ਕਿਵੇਂ ਨਾ ਕਿਵੇਂ ਉਹ ਦੁਪਿਹਰ ਜਾਂ ਸ਼ਾਮੀ ਹਰ ਹਾਲਤ ਚ ਕੋਸ਼ਿਸ ਕਰਦੀ ਕਿ ਗੱਲ ਹੋ ਜਾਏ. ਤੇ ਉਸਨੂੰ ਨਾਲ ਪਿਆਰ ਦੀਆਂ ਇਹ ਪੀਂਘਾਂ ਝੂਟ ਕੇ ਉਸਨੂੰ ਖੁਦ ਹੌਲਾ ਮਹਿਸੂਸ ਹੁੰਦਾ ਸੀ । ਹੁਣ ਉਸਨੂੰ ਭਰਾ ਤੇ ਭਰਜਾਈ ਦੀਆਂ ਹਰਕਤਾਂ ਮਨ ਭਟਕਾਉਣ ਵਾਲੀਆਂ ਨਹੀਂ ਸਗੋਂ ਰੁਮਾਂਚ ਭਰਨ ਵਾਲੀਆਂ ਲਗਦੀਆਂ ।.ਉਹ ਹਰ ਗੱਲ ਨਿੱਕੀ ਗੱਲ ਤੇ ਹਰਕਤ ਗੁਰਦੀਪ ਨੂੰ ਦੱਸਦੀ ਸੀ ।ਫਿਰ ਉਸਦੇ ਪੇਪਰ ਦੀ ਤਰੀਕ ਆਈ ਤੇ ਸੈਂਟਰ ਚੰਡੀਗੜ੍ਹ ਬਣਿਆ । ਗੁਰਦੀਪ ਨੇ ਉਸਨੂੰ ਮਨਾ ਲਿਆ ਸੀ ਕਿ ਉਹ ਉਸਦੇ ਨਾਲ ਜਾਏਗੀ ਤੇ ਉਸ ਨਾਲ ਰੁਕੇਗੀ । ਮਮਤਾ ਦੀ ਜੋ ਹਾਲਾਤ ਸੀ ਉਹ ਖੁਦ ਵੀ ਇਸਨੂੰ ਮਨਾ ਨਹੀਂ ਸੀ ਕਰ ਪਾ ਰਹੀ । ਦੋ ਕੁ ਮਹੀਨੇ ਚ ਗੁਰਦੀਪ ਉਸਦੇ ਤਨ ਮਨ ਤੇ ਭਾਰੂ ਹੋ ਗਿਆ ਸੀ। ਉਸਦਾ ਮਹਿਜ਼ ਇੱਕ ਬੋਲ ਇੱਕ ਕਿਸ ਉਸਦੇ ਜਿਸਮ ਚ ਅਜ਼ੀਬ ਜਿਹੀ ਕੰਬਣੀ ਛੇੜ ਦਿੰਦੀ ਸੀ। ਸਹੀ-ਗਲਤ ,ਨੈਤਿਕ-ਅਨੈਤਿਕ ਤਰਕ-ਵਿਤਰਕ ਸਭ ਕੁਝ ਖੂੰਜੇ ਲੱਗ ਗਿਆ ਸੀ। ਉਸਨੂੰ ਲੱਗਣ ਲੱਗਾ ਸੀ ਜਿਥੇ ਪਿਆਰ ਹੈ ਓਥੇ ਕੁਝ ਵੀ ਗ਼ਲਤ ਨਹੀਂ ਹੁੰਦਾ।ਚੰਡੀਗੜ੍ਹ ਸਹੇਲੀ ਨਾਲ ਰੁਕਣ ਦਾ ਬਹਾਨਾ ਲਗਾ ਕੇ ਉਹ ਗੁਰਵੀਰ ਨਾਲ ਹੀ ਜਾਣ ਲਈ ਤਿਆਰ ਹੋ ਗਈ ਸੀ। ਗੁਰਵੀਰ ਮਾਛੀਵਾੜੇ ਤੋਂ ਲੁਧਿਆਣੇ ਆ ਗਿਆ ਸੀ । ਦੋਵਾਂ ਨੇ ਬੱਸ ਫੜ੍ਹੀ ਤੇ ਚੰਡੀਗੜ੍ਹ ਲਈ ਇੱਕ ਪਿਛਲੀਆਂ ਸੀਟਾਂ ਵਿਚੋਂ ਕਿਸੇ ਸੀਟ ਤੇ ਬੈਠ ਗਏ.ਦੋ ਕੁ ਮਹੀਨੇ ਚ ਹੀ ਉਹ ਇੱਕ ਦੂਸਰੇ ਨੂੰ ਪਹਿਲੀ ਵਾਰ ਮਿਲ ਰਹੇ ਸੀ ,ਦੋਵਾਂ ਦਾ ਫੈਸਲਾ ਵੀ ਸਾਥ ਰੁਕਣ ਦਾ ਸੀ । ਮਮਤਾ ਉਸਦੇ ਵੱਲ ਦੇਖ ਇੱਕ ਵਾਰ ਉਸਦੇ ਚਿਹਰੇ ਨੂੰ ਵੇਖ ਥੋੜ੍ਹਾ ਝਿਜਕੀ ਵੀ , ਪਰ ਦੋ ਮਹੀਨਿਆਂ ਦੀਆਂ ਗੱਲਾਂ ਤੇ ਇੱਕ ਦੂਸਰੇ ਦੇ ਰਾਜ ਜਾਨਣ ਮਗਰੋਂ ਉਹਨਾਂ ਨੂੰ ਕੁਝ ਵੀ ਓਪਰਾ ਨਹੀਂ ਲੱਗਾ ਸੀ । ਪਿਆਰ ਚ ਜ਼ਹਿਰ ਪਿਆਲਾ ਵੀ ਪੀ ਲਿਆ ਜਾਂਦਾ ਹੈ ਇਹ ਤਾਂ ਫੇਰ ਸਿਰਫ ਉਮਰ ਦਾ ਫਾਸਲਾ ਸੀ। ਮਮਤਾ ਗੁਰਵੀਰ ਦੇ ਮੋਢੇ ਤੇ ਸਿਰ ਰੱਖਕੇ ਤੇ ਹੱਥ ਚ ਹੱਥ ਪਕੜ ਕੇ ਇੰਝ ਸੌ ਗਈ ਸੀ ਜਿਵੇਂ ਉਮਰਾਂ ਦਾ ਕੋਈ ਸਾਥੀ ਹੋਵੇ । ਨਿੱਕੀਆਂ ਨਿੱਕੀਆਂ ਗੱਲਾਂ ਤੇ ਹੱਸਦੇ ਲੋਕਾਂ ਨੂੰ ਆਪਣੇ ਵੱਲ ਤੱਕਦੇ ਹੋਏ ਦੇਖ ਕੇ ਦੋਂਵੇਂ ਸਹਿਮ ਵੀ ਜਾਂਦੇ ਪਰ ਫਿਰ ਆਪਣੀਆਂ ਉਹੀ ਗੱਲਾਂ ਚ ਗੁਆਚ ਜਾਂਦੇ ।ਦੋ ਢਾਈ ਘੰਟੇ ਦਾ ਇਹ ਸਫ਼ਰ ਮਮਤਾ ਦੇ ਹੁਣ ਤੱਕ ਦੇ ਸਭ ਤੋਂ ਹੁਸੀਨ ਸਫਰਾਂ ਵਿਚੋਂ ਸੀ ।ਹੋਜਿਉਂ ਜਿਉਂ ਚੰਡੀਗੜ੍ਹ ਉੱਤਰ ਕੇ ਉਹਨਾਂ ਦਾ ਸਫ਼ਰ ਹੋਟਲ ਦੇ ਕਮਰੇ ਵੱਲ ਜਾ ਰਿਹਾ ਸੀ । ਮਮਤਾ ਦੇ ਦਿਲ ਹਾਲਾਤ ਬੇਕਾਊ ਜਹੀ ਹੋ ਰਹੀ ਸੀ । ਗੁਰਵੀਰ ਦਾ ਵੀ ਸ਼ਾਇਦ ਇਹੋ ਹਾਲ ਸੀ ਉਸਦੇ ਬੋਲਣ ਚ ਕੰਬਣੀ ਤੇ ਅੱਖਾਂ ਚ ਇੱਕ ਅਲਗ ਹੀ ਸਰੂਰ ਜਿਹਾ ਸੀ ।ਜਿਵੇਂ ਹੀ ਦੋਂਵੇਂ ਕਮਰੇ ਵਿੱਚ ਪਹੁੰਚੇ ਤਾਂ ਜਿਵੇਂ ਸਬਰਾਂ ਦਾ ਬੰਨ੍ਹ ਟੁੱਟ ਗਿਆ ਹੋਵੇ । ਪਾਣੀ ਨਾਲੋਂ ਵੱਧ ਪਿਆਸ ਉਹਨਾਂ ਨੂੰ ਇੱਕ ਦੂਸਰੇ ਦੇ ਮਿਲਣ ਦੀ ਸੀ । ਉਹ ਗੱਲਾਂ ਉਹ ਚੁੰਮਣ ਜੋ ਅਜੇ ਤੱਕ ਮੈਸੇਜ ਬਾਕਸ ਜਾਂ ਫੋਨ ਤੱਕ ਹੀ ਸੀਮਿਤ ਸੀ ਉਹ ਅਸਲ ਚ ਸਾਕਾਰ ਹੋ ਗਏ ਸੀ । ਮਮਤਾ ਨੇ ਬਹੁਤ ਸੋਹਣਾ ਗੁਰਵੀਰ ਦੀ ਪਸੰਦ ਦਾ ਸੂਟ ਪਾਇਆ ਸੀ । ਪਰ ਅਜਿਹੇ ਸੈਲਾਬ ਚ ਸਭ ਵਹਿ ਜਾਂਦਾ ਹੈ । ਕਦੋਂ ਗੁਰਵੀਰ ਦੇ ਹੱਥਾਂ ਨੇ ਉਸਦੇ ਜਿਸਮ ਨੂੰ ਕੱਪੜਿਆਂ ਦੀ ਕੈਦ ਤੋਂ ਆਜ਼ਾਦ ਕਰ ਦਿੱਤਾ ਉਸਨੂੰ ਕੋਈ ਹੋਸ਼ ਨਹੀਂ ਸੀ । ਉਸਦੀਆਂ ਅੱਖਾਂ ਬੰਦ ਸੀ । ਤੇ ਜਦੋਂ ਵੀ ਖੁੱਲਦੀਆਂ ਤਾਂ ਉਸਨੂੰ ਗੁਰਵੀਰ ਆਪਣੇ ਵੱਲ ਝਾਕਦਾ ਦਿੱਸਦਾ ਤੇ ਉਹ ਫਿਰ ਅੱਖਾਂ ਬੰਦ ਕਰ ਲੈਂਦੀ । ਹੱਥਾਂ ਦੀਆਂ ਇਹ ਹਰਕਤਾਂ ਉਸਦੇ ਜਿਸਮ ਦੇ ਹਰ ਕੋਨੇ ਨੂੰ ਛੋਹ ਰਹੀਆਂ ਸਨ । ਮਮਤਾ ਲਈ ਰੁਮਾਂਚ ਦਾ ਇਹ ਸ਼ਿਖਰ ਸੀ । ਉਸਨੂੰ ਆਪਣੇ ਸਰੀਰ ਦੀ ਬਨਾਵਟ ਬਦਲਦੀ ਲੱਗੀ । ਦਿਲ ਦੀ ਧੜਕਣ ਤੇ ਨਸਾਂ ਚ ਖੂਨ ਦਾ ਵਹਾਅ ਆਪਣੇ ਚਰਮ ਤੇ ਸੀ । ਤੇ ਉਹ ਇੱਕ ਜਿਸਮ ਨਾਲ ਬਿਨਾਂ ਕਿਸੇ ਲੁਕਾ ਤੋਂ ਇੰਝ ਲਿਪਟੀ ਪਈ ਸੀ ਜਿਵੇਂ ਕਿਸੇ ਰੁੱਖ ਨਾ ਵੇਲ੍ਹ ਲਿਪਟੀ ਹੋਵੇ । ਗੁਰਵੀਰ ਦੇ ਡੀਲ ਡੌਲ ਵਾਲੇ ਜਿਸਮ ਅੱਗੇ ਉਹ ਵੇਲ੍ਹ ਵਾਂਗ ਹੀ ਲੱਗ ਰਹੀ ਸੀ । ਸਾਹਾਂ ਦੇ ਉੱਖੜਨ ਦਾ ਇਹ ਦੌਰ ਵਧਦਾ ਹੀ ਜਾ ਰਿਹਾ ਸੀ । ਪਰ ਮਮਤਾ ਦੇ ਜਿਵੇਂ ਸਾਹ ਮੁੱਕ ਰਹੇ ਹੋਣ । ਉਸਦੇ ਮਨ ਚ ਭਰਿਆ ਕਿੰਨ੍ਹੇ ਸਮੇਂ ਦਾ ਜ਼ਹਿਰ ਜਿਵੇਂ ਪਾਣੀ ਬਣਕੇ ਰਿਸ ਰਿਹਾ ਹੋਵੇ । ਤੇ ਇਹ ਸਿਲਸਲਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਦੋਵਾਂ ਦੇ ਮਿਲਣ ਦੀ ਆਖ਼ਿਰੀ ਘੜੀ ਨਾ ਆਈ ਜਿਸਤੋਂ ਅੱਗੇ ਸ਼ਾਇਦ ਅੱਖਾਂ ਨੂੰ ਕੁਝ ਪਲਾਂ ਲਈ ਸਿਰਫ ਚਾਨਣ ਹੀ ਦਿਸਦਾ ਹੈ ਤੇ ਫਿਰ ਜਿਸਮ ਤੇ ਮਨ ਚ ਇੱਕ ਅਜੀਬ ਸ਼ਾਂਤੀ ਛਾ ਜਾਂਦੀ ਹੈ ।ਪੂਰੀ ਰਾਤ ਚ ਇਹੋ ਸਿਲਸਿਲਾ ਦੋਵਾਂ ਨੇ ਕਈ ਵਾਰ ਦੁਹਰਾਇਆ । ਐਨਾ ਕੁ ਜਿਆਦਾ ਕਿ ਸਵੇਰੇ ਉੱਠ ਕੇ ਪੇਪਰ ਦੇਣ ਦੀ ਹਿੰਮਤ ਵੀ ਮਮਤਾ ਚ ਨਹੀਂ ਸੀ । ਉਸਦਾ ਮਨ ਤਾਂ ਸੀ ਕਿ ਸਿਰਫ ਇੰਝ ਹੀ ਉਹ ਗੁਰਵੀਰ ਦੀਆਂ ਬਾਹਾਂ ਜੇ ਕੁਝ ਸਮਾਂ ਹੋਰ ਬਿਤਾ ਲਵੇ ਤਾਂ ਕਿੰਨਾ ਚੰਗਾ । ਫਿਰ ਵੀ ਹਿੰਮਤ ਕਰਕੇ ਉਸਨੇ ਪੇਪਰ ਦਿੱਤਾ ਤੇ ਫਿਰ ਉਵੇਂ ਹੀ ਗੁਰਵੀਰ ਨਾਲ ਵਾਪਸੀ ਦਾ ਸਫ਼ਰ ਕੀਤਾ । ਗੁਰਵੀਰ ਨੂੰ ਆਪਣੇ ਲਈ ਇੰਝ ਸੈਂਟਰ ਤੋਂ ਬਾਹਰ ਇੰਤਜ਼ਾਰ ਕਰਦੇ ਹੋਏ ਉਸਨੂੰ ਚੰਗਾ ਲੱਗਾ । ਤੇ ਵਾਪਸੀ ਦਾ ਸਫ਼ਰ ਯਾਦਾਂ ਤੇ ਇੱਕ ਹੁਸੀਨ ਰਾਤ ਸੁਜੋ ਕੇ ਵਾਪਿਸ ਚਲੇ ਗਏ । ਜਜਬਾਤਾਂ ਦੇ ਵਹਾਅ ਮਗਰੋਂ ਬੰਦਾ ਜਦੋਂ ਕੱਲਾ ਹੁੰਦਾ ਤਾਂ ਬੜਾ ਕੁਝ ਮਨ ਚ ਆਉਂਦਾ ਕਿ ਮੈਂ ਗਲਤ ਕੀਤਾ ? ਮੈਨੂੰ ਉਹ ਗਲਤ ਕੁੜੀ ਤਾਂ ਨਹੀਂ ਸਮਝੇਗਾ । ਮਹਿਜ਼ ਇਹ ਜਿਸਮਾਨੀ ਪਿਆਰ ਤਾਂ ਨਹੀਂ ? ਕਿਤੇ ਉਹ ਸਿਰਫ ਇਸੇ ਲਈ ਮੇਰੇ ਨਾਲ ਨਹੀਂ ਏ ?ਇਹੋ ਸਵਾਲ ਮਮਤਾ ਨੂੰ ਵੀ ਪ੍ਰੇਸ਼ਾਨ ਕਰ ਰਹੇ ਸੀ ।ਉਸ ਰਾਤ ਚ ਚਾਹੇ ਦੋਵਾਂ ਦੀ ਭਾਗਦਾਰੀ ਇੱਕੋ ਸੀ ਪਰ ਫਿਰ ਵੀ ਸੋਚ ਸਿਰਫ ਮਮਤਾ ਰਹੀ ਸੀ ਜਿੱਥੇ ਉਹ ਇੱਕ ਅਹਿਸਾਸ ਭਰੀ ਰਾਤ ਸੀ ਓਥੇ ਹੀ ਉਸਦੇ ਮਨ ਚ ਕਿੰਨੇ ਹੀ ਭਾਰ ਵੀ ਛੱਡ ਗਈ ਸੀ ।ਘਰ ਆ ਕੇ ਬਹੁਤੇ ਦਿਨ ਉਸਦਾ ਸੁਭਾਅ ਬੇਹੱਦ ਹੌਲਾ ਰਿਹਾ ਮਨ ਹੰਸੂ ਹੰਸੂ ਕਰਦਾ ਤੇ ਉਹ ਸਭ ਨਾਲ ਮਜਾਕ ਕਰਦੀ ਤੁਰਦੀ ਫਿਰਦੀ। ਆਪਣੇ ਆਪ ਚ ਆਈ ਇਸ ਤਬਦੀਲੀ ਤੇ ਉਹ ਹੈਰਾਨ ਸੀ । ਬੇਸ਼ੱਕ ਕਦੇ ਕਦੇ ਉਸਦੇ ਮਨ ਚ ਇੱਕ ਪਰਿਵਾਰ ਵਿਰੋਧੀ ਕਦਮ ਲਗਦਾ ਸੀ ਪਰ ਫਿਰ ਗੁਰਵੀਰ ਦੇ ਕਹਿਣ ਵਾਂਗ ਉਸਨੂੰ ਲਗਦਾ ਕਿ ਪਿਆਰ ਚ ਸਭ ਜਾਇਜ ਹੈ ।ਇੱਕ ਦਿਨ ਨਵਾਂ ਹੀ ਰਾਜ ਮਮਤਾ ਅੱਗੇ ਆ ਖੁੱਲ੍ਹਾ , ਇੱਕ ਦਿਨ ਸਵੇਰੇ ਗੁਰਵੀਰ ਨੂੰ ਕਾਲ ਲਾਈ ਤਾਂ ਅੱਗਿਓ ਕਿਸੇ ਔਰਤ ਦੀ ਆਵਾਜ ਸੁਣ ਕੇ ਉਹ ਚੌਂਕ ਗਈ ।ਫੋਨ ਚੱਕਣ ਵਾਲੀ ਔਰਤ ਗੁਰਵੀਰ ਦੀ ਘਰਵਾਲੀ ਸੀ !!ਪਿਆਰ ਚ ਪੂਰੀ ਤਰ੍ਹਾਂ ਭਿੱਜੇ ਲੋਕਾਂ ਨੂੰ ਪਿਆਰ ਅੰਨ੍ਹਾ ਨਾ ਕਰ ਸਕੇ ਪਰ ਧੁੰਦਲਾ ਜਰੂਰ ਦਿਸਣ ਲਾ ਦਿੰਦਾ ਹੈ । ਇਸ ਲਈ ਜਦੋਂ ਉਸ ਔਰਤ ਨੇ ਦੱਸਿਆ ਕਿ ਉਹ ਗੁਰਵੀਰ ਦੀ ਘਰਵਾਲੀ ਹੈ ਤਾਂ ਸਨੂੰ ਬਿਲਕੁਲ ਯਕੀਨ ਨਹੀਂ ਸੀ ਹੋਇਆ ।ਪਿਛਲੇ ਤਿੰਨ ਮਹੀਨੇ ਤੋਂ ਗੁਰਵੀਰ ਨੇ ਹਰ ਪਲ ਉਸਨੂੰ ਇਹੋ ਕਿਹਾ ਸੀ ਕਿ ਉਹ ਉਸਦੀ ਕਿਸੇ ਵੀ ਜੌਬ ਤੇ ਸਿਲੈਕਸ਼ਨ ਹੋਣ ਤੇ ਉਸ ਨਾਲ ਵਿਆਹ ਕਰਵਾ ਲਵੇਗਾ ।ਉਸਨੂੰ ਗੁਰਵੀਰ ਉੱਤੇ ਓਨਾ ਹੀ ਵਿਸ਼ਵਾਸ ਸੀ ਤੇ ਉਸਦਾ ਮਨ ਵੀ ਪੜ੍ਹਾਈ ਚ, ਕਿਸੇ ਕੰਮ ਵਿੱਚ ਹੁਣ ਕਿਤੇ ਵਧੇਰੇ ਲਗਦਾ ਸੀ । ਬੇਸ਼ੱਕ ਉਸਦਾ ਚੰਡੀਗੜ੍ਹ ਵਾਲਾ ਇਹ ਪੇਪਰ ਵਧੀਆ ਨਹੀਂ ਸੀ ਹੋਇਆ ਪਰ ਉਸਨੂੰ ਉਮੀਦ ਸੀ ਕਿ ਗੁਰਵੀਰ ਦੇ ਸਾਥ ਨਾਲ ਉਸਦਾ ਅਗਲਾ ਕੋਈ ਹੋਰ ਪੇਪਰ ਵਧੇਰੇ ਵਧੀਆ ਹੋ ਜਾਏਗਾ ਤੇ ਉਸਦੀ ਨੌਕਰੀ ਵੀ ਲੱਗ ਜਾਏਗੀ ਤੇ ਉਸਦਾ ਗੁਰਵੀਰ ਨਾਲ ਵਿਆਹ ਵੀ ਹੋ ਜਾਏਗਾ ।ਇਹੋ ਤਾਂ ਸੁਪਨਾ ਸੀ ਜੋ ਉਸਨੇ ਦੇਖਿਆ ਸੀ । ਘਰ ਪਰਿਵਾਰ ਨਾਲ ਡੱਟਣ ਲਈ ਵੀ ਉਹ ਤਿਆਰ ਸੀ। ਹੁਣ ਉਹ ਸੁਪਨਾ ਤੜੱਕ ਕਰਕੇ ਟੁੱਟ ਰਿਹਾ ਸੀ । ਗੁਰੂਤਾ ਸ਼ਕਤੀ ਦੇ ਬੰਧਨ ਵਾਂਗ ਉਹ ਜਿਸ ਵਸਤ ਦੇ ਆਸ ਪਾਸ ਉਸਨੇ ਸੁਪਨਾ ਬੰਨ੍ਹ ਕੇ ਘੁੰਮਣਾ ਸ਼ੁਰੂ ਕੀਤਾ ਸੀ ਉਹ ਸੁਪਨਾ ਟੁੱਟ ਰਿਹਾ ਸੀ । ਗੁਰੂਤਾ ਖਿੱਚ ਚੋਂ ਕੋਈ ਵੀ ਚੀਜ਼ ਟੁੱਟ ਕੇ ਵਿਖਰਣ ਵੱਲ ਹੀ ਵਧਦੀ ਹੈ । ਉਸ ਔਰਤ ਨੇ ਸਭ ਦੱਸਿਆ ਕਿ ਉਹ ਤੇ ਗੁਰਵੀਰ 7 ਸਾਲ ਦੇ ਵਿਆਹੇ ਹਨ ਤੇ ਉਹਨਾਂ ਦੇ ਦੋ ਬੱਚੇ ਵੀ ਹਨ ਤਾਂ ਇੱਕ ਵਾਰ ਤਾਂ ਮਮਤਾ ਦੇ ਹੱਥੋਂ ਤੋਤੇ ਹੀ ਉੱਡ ਗਏ । ਉਹ ਉਸੇ ਵੇਲੇ ਬਿਨਾ ਕਿਸੇ ਨੂੰ ਦੱਸੇ ,ਜਿੰਦਗੀ ਵਿੱਚ ਪਹਿਲੀ ਵਾਰ ,ਬਿਨਾਂ ਕਹੇ ,ਘਰੋਂ ਨਿੱਕਲ ਤੁਰੀ ।ਬੱਸ ਫੜਕੇ ਸਿੱਧਾ ਮਾਛੀਵਾੜੇ ਜਾ ਪਹੁੰਚੀ । ਉਸਨੂੰ ਇਹ ਤਾਂ ਪਤਾ ਹੀ ਸੀ ਕਿ ਗੁਰਵੀਰ ਕਿੱਥੇ ਕੰਮ ਕਰਦਾ ਸੀ । ਸਿੱਧਾ ਉਸਦੇ ਸਟੋਰ ਤੇ ਪਹੁੰਚ ਗਈ ।ਇੱਕ ਵਾਰ ਤਾਂ ਗੁਰਵੀਰ ਦੇ ਉਸਨੂੰ ਵੇਖ ਹੋਸ਼ ਹੀ ਉੱਡ ਗਏ । ਉਹ ਉਸਨੂੰ ਇੱਕੋ ਗੱਲ ਲਗਾਤਾਰ ਪੁੱਛਦੀ ਰਹੀ ਕਿ ਤੂੰ ਮੈਨੂੰ ਝੂਠ ਕਿਉਂ ਬੋਲਿਆ ਝੂਠ ਬੋਲਕੇ ਮੇਰੀ ਇੱਜਤ ਕਿਉ ਰੋਲੀ । ਕਿਉਂ ਮੇਰੀ ਜਿੰਦਗੀ ਬਰਬਾਦ ਕਰ ਦਿੱਤੀ ।ਦੁਕਾਨ ਦੇ ਮਾਲਿਕ ਨੂੰ ਤੇ ਆਸ ਪਾਸ ਜੁਟ ਗਏ ਲੋਕਾਂ ਨੂੰ ਮਾਮਲਾ ਸਮਝਦੇ ਹੋਏ ਦੇਰ ਨਾ ਲੱਗੀ । ਕਿਵੇਂ ਵੀ ਉਹਨਾਂ ਨੂੰ ਗੁਰਵੀਰ ਤੋਂ ਇਹ ਉਮੀਦ ਨਹੀਂ ਸੀ ਉਹ ਇੱਕ ਵਧੀਆ ਬੋਲ ਬਾਣੀ ਤੇ ਸਭ ਨੂੰ ਹੱਸ ਕੇ ਬੁਲਾਉਣ ਵਾਲੇ ਬੰਦੇ ਵਜੋਂ ਪੂਰੀ ਮਾਰਕੀਟ ਚ ਜਾਣਿਆ ਜਾਂਦਾ ਸੀ । ਉਸਦੀ ਵਿਆਹੁਤਾ ਜ਼ਿੰਦਗੀ ਵੀ ਵਧੀਆ ਸੀ । ਲੋਕੀ ਕਹਿ ਰਹੇ ਸੀ ਕਿ ਉਸਦੀ ਘਰਵਾਲੀ ਤਾਂ ਮਮਤਾ ਤੋਂ ਵੀ ਕਿਤੇ ਸੋਹਣੀ ਸੀ । ਫਿਰ ਵੀ ਕਿਉ ਉਹ ਇੰਝ ਕਿਸੇ ਹੋਰ ਵੱਲ ਚਲਾ ਗਿਆ ?”ਮਰਦ ਜਾਤ! ਔਰਤ ਦੇ ਮਾਸ ਵੱਲ ਇੰਝ ਹੀ ਝਪਕਾ ਮਾਰਦੀ ਏ । ਨਾਲੇ ਕੋਈ ਔਰਤ ਆਪ ਕਹੇ ਆਜਾ ਮੇਰੇ ਨਾਲ ਪੈਜਾ । ਕੋਈ ਮਰਦ ਇਨਕਾਰ ਕਰੂ ? ਇਹ ਤਾਂ ਭਾਈ ਕੁੜੀ ਨੂੰ ਪਹਿਲ਼ਾਂ ਦੇਖਣਾ ਚਾਹੀਦਾ ਸੀ “ਇੱਕ ਬਜ਼ੁਰਗ ਨੇ ਸਾਰੀ ਗੱਲ ਦਾ ਤੱਥ ਕੱਢਦੇ ਸਭ ਕਾਸੇ ਦਾ ਤੋੜਾ ਮਮਤਾ ਤੇ ਝਾੜ ਦਿੱਤਾ । ਜੋ ਕਿ ਸਦੀਆਂ ਤੋਂ ਹੀ ਝੜਦਾ ਆ ਰਿਹਾ । ਮਰਦ ਦੀ ਲਪਕਦੀ ਲਾਲ ਲਈ ਵੀ ਔਰਤ ਦਾ ਕਸੂਰ ਕੱਢਿਆ ਜਾਂਦਾ ਹੈ। ਪਰ ਇਥੇ ਅਜੇ ਵੀ ਬਹੁਤ ਉਲਟਾ ਹੋ ਗਿਆ ਸੀ । ਚੰਗੀ ਭਲੀ ਬਣੀ ਹੋਈ ਇੱਜਤ ਗੁਰਵੀਰ ਦੀ ਪਲਾਂ ਚ ਮਿੱਟੀ ਹੋ ਗਈ । ਰੋਂਦੀ ਤੇ ਗੁੱਸੇ ਚ ਮਮਤਾ ਨੇ ਉਸਦੇ ਕਈ ਥੱਪੜ ਵੀ ਜੜ ਦਿੱਤੇ । ਉਹ ਇੱਕ ਗੱਲ ਦਾ ਜਵਾਬ ਨਾ ਦੇ ਸਕਿਆ ਸਿਵਾਏ ਇਸਦੇ ਕਿ ਉਹ ਫੋਨ ਤੇ ਸਨੂੰ ਸਮਝਾ ਦਵੇਗਾ।ਆਸ ਪਾਸ ਦੇ ਲੋਕਾਂ ਲਈ ਚੰਗਾ ਭਲਾ ਸ਼ੁਗਲ ਮੇਲਾ ਹੀ ਗਿਆ । ਕਿਸੇ ਨੇ ਵਧਦੇ ਹੰਗਾਮੇ ਨੂੰ ਦੇਖ ਕੇ ਪੁਲਿਸ ਨੂੰ ਵੀ ਬੁਲਾ ਦਿੱਤਾ । ਇੱਕ ਦੋ ਲੋਕਲ ਪੱਤਰਕਾਰ ਵੀ ਆ ਗਏ । ਖ਼ਬਰ ਮਸਾਲੇਦਾਰ ਜੋ ਸੀ । ਲੋਕੀ ਕਿਸੇ ਦੇ ਘਰ ਚ ਹੋਈ ਇਸ ਤਰਾਂ ਦੀ ਕੋਈ ਵੀ ਖ਼ਬਰ ਬੜੇ ਚਸਕੇ ਨਾਲ ਪੜ੍ਹਦੇ ਹਨ । ਲੀਡਰਾਂ ਦੇ ਲਾਰੇ ਤੇ ਕਈ ਦਹਾਕਿਆਂ ਤੋਂ ਇੱਕੋ ਜਿਹੇ ਬਿਆਨ ਜਿਵੇਂ ਭ੍ਰਿਸ਼ਟਾਚਾਰ ਬੰਦ ਕਰ ਦਿਆਂਗੇ ,ਰੁਜ਼ਗਾਰ ਦਵਾਗੇ । ਵਰਗੇ ਬਿਆਨ ਓਹਨਾ ਦੀ ਰੋਜ ਦੀ ਅਖਬਾਰ ਨੂੰ ਰਸਹੀਣ ਬਣਾ ਦਿੰਦੇ ਹਨ । ਇਸਤਰਾਂ ਦੀਆਂ ਖਬਰਾਂ ਹੀ ਸਾਰਾ ਦਿਨ ਕੁਝ ਨਾ ਕੁਝ ਗੱਲਾਂ ਕਰਨ ਲਈ ਮਸਲਾ ਦਿੰਦੀਆ ਹਨ । ਫਿਰ ਇਹ ਖਬਰ ਇੰਟਰਨੈੱਟ ਤੇ ਪਾ ਕੇ ਚਸਕੇ ਨਾਲ ਪੁੱਛਿਆ ਜਾ ਸਕਦਾ ਸੀ ਕਿ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ ।ਪਰ ਪੁਲਿਸ ਦੇ ਕਿਸੇ ਵੀ ਚੱਕਰ ਤੋਂ ਮਮਤਾ ਬਚਣਾ ਚਾਹੁੰਦੀ ਸੀ । ਇਸ ਲਈ ਬਿਨਾਂ ਕਿਸੇ ਨੂੰ ਦੱਸੇ ਤੇ ਬਿਨਾਂ ਕੁਝ ਕਹੈ ਓਥੋਂ ਨਿੱਕਲ ਗਈ । ਲੋਕ ਇਸ ਗੱਲੋਂ ਖੁੰਝ ਗਏ ਸੀ ਕਿ ਉਹ ਇਸ ਪੂਰੇ ਹੰਗਾਮੇ ਦੀ ਵੀਡੀਓ ਬਣਾ ਸਕਣ ।ਉਸਤੋਂ ਪਹਿਲਾਂ ਹੀ ਸਭ ਨਿਪਟ ਗਿਆ ।ਅਗਲੇ ਦਿਨ ਦੋ ਤਿੰਨ ਲੋਕਲ ਅਖਬਾਰਾਂ ਚ ਖਬਰ ਲੱਗੀ ਕਿ ਇੱਕ ਔਰਤ ਨੇ ਮਾਛੀਵਾੜੇ ਬਾਜ਼ਾਰ ਚ ਹੰਗਾਮਾ ਕੀਤਾ ਕਿਉਕਿ ਇੱਕ ਵਿਆਹੁਤਾ ਮਰਦ ਨੇ ਫੋਨ ਤੇ ਉਸ ਨਾਲ ਪਿਆਰ ਦੇ ਲਾਰੇ ਲਗਾ ਧੋਖਾ ਦੇ ਦਿੱਤਾ ।ਪਰ ਖਬਰ ਚ ਨਾ ਮਰਦ ਦਾ ਨਾਮ ਸੀ ਨਾ ਔਰਤ ਦਾ । ਨਹੀਂ ਤਾਂ ਜੋ ਮਮਤਾ ਨੇ ਹੁਣ ਤੱਕ ਖੋਇਆ ਸੀ ਉਸ ਨਾਲ ਉਸਦੀ ਬਦਨਾਮੀ ਖੁਦ ਤੇ ਟੱਬਰ ਤੱਕ ਵੀ ਪਹੁੰਚ ਹੀ ਜਾਣੀ ਸੀ ।ਤੂਫ਼ਾਨ ਤੋਂ ਬਚਣ ਲਈ ਕੋਈ ਸਹਾਰੇ ਲਈ ਕਿਸੇ ਰੁੱਖ ਨੂੰ ਜੱਫਾ ਮਾਰ ਲਵੇ ਤੇ ਉਹਨੂੰ ਲੱਗੇ ਉਹ ਰੁੱਖ ਬਚਾ ਲਵੇਗਾ ਪਰ ਉਹ ਰੁੱਖ ਹੀ ਟੁੱਟ ਕੇ ਡਿੱਗ ਜਾਏ ਤਾਂ ਸਹਾਰੇ ਦੇ ਟੁੱਟਣ ਨਾਲ ਜੋ ਚੋਟ ਲੱਗੇਗੀ ਉਸਦਾ ਕੋਈ ਕੀ ਕਰੇ ਇਹੋ ਗੱਲ ਮਮਤਾ ਨਾਲ ਹੋਈ ਸੀ ।ਜਿਹੜਾ ਥੋੜ੍ਹਾ ਬਹੁਤ ਉਹ ਗੁਰਵੀਰ ਦੇ ਮਿਲਣ ਮਗਰੋਂ ਸਹੀ ਹੋਈ ਸੀ । ਦੁਬਾਰਾ ਉਸ ਤੋਂ ਵੀ ਘਟੀਆ ਪੱਧਰ ਤੇ ਪਹੁੰਚ ਗਈ ਸੀ । ਹੁਣ ਉਸਦਾ ਖਾਣਾ ਪੀਣਾ ਸਭ ਖਤਮ ਹੋ ਗਿਆ । ਰਾਤ ਰਾਤ ਭਰ ਰੋਣ ਤੇ ਦਿਨ ਚ ਉਦਾਸ ਤੇ ਚੁੱਪ ਰਹਿਣ ਤੋਂ ਬਿਨਾਂ ਉਸ ਕੋਲ ਕੁਝ ਨਹੀਂ ਸੀ । ਨਾ ਚੱਜ ਨਾਲ ਕੁਝ ਖਾਂਦੀ ਨਾ ਕਿਸੇ ਨਾਲ ਬੋਲਦੀ । ਘਰੋਂ ਬਾਹਰ ਜੋ ਕਦੇ ਪਹਿਲ਼ਾਂ ਚਲੇ ਜਾਂਦੀ ਹੁਣ ਉਹ ਵੀ ਬੰਦ ਕਰ ਦਿੱਤਾ । ਗੁਰਵੀਰ ਬਾਰੇ ਉਸਨੇ ਕਿਸੇ ਨੂੰ ਕੁਝ ਵੀ ਨਹੀਂ ਸੀ ਦੱਸਿਆ ਤਾਂ ਹੁਣ ਟੁੱਟਣ ਤੇ ਦੁੱਖ ਕਿਸਨੂੰ ਦੱਸੇ ।ਉਸਨੂੰ ਗੁਰਵੀਰ ਨਾਲ ਦੇਖੇ ਸੁਪਨੇ ਤੰਗ ਕਰਦੇ । ਉਸਨਾਲ ਕੀਤੀਆਂ ਗੱਲਾਂ ਯਾਦ ਆਉਂਦੀਆਂ । ਉਸ ਨਾਲ ਬੀਤਿਆ ਸਫ਼ਰ ਤੇ ਬਿਤਾਈ ਰਾਤ ਯਾਦ ਆਉਂਦੀ । ਉਸਦੇ ਜਿਸਮ ਤੇ ਫਿਰਦੇ ਹੱਥ ਜਦੋਂ ਵੀ ਯਾਦ ਆਉਂਦੇ ਤਾਂ ਉਸਦਾ ਮਨ ਚ ਚੀਸ ਉੱਠਦੀ ਤੇ ਆਪਣੇ ਜਿਸਮ ਦੇ ਗੰਦੇ ਹੋ ਜਾਣ ਦਾ ਅਹਿਸਾਸ ਮਨ ਚ ਪੈਦਾ ਹੋ ਜਾਂਦਾ । ਫਿਰ ਖੁਦ ਨੂੰ ਮਲ ਮਲ ਕੇ ਨਹਾ ਕੇ ਕੋਸ਼ਿਸ਼ ਕਰਦੀ ਕਿ ਇਹ ਅਪਵਿੱਤਰਤਾ ਨਿੱਕਲ ਜਾਏ । ਪਰ ਕੁਝ ਵੀ ਸੀ ਉਹ ਉਸਦੇ ਸਰੀਰ ਤੇ ਨਹੀਂ ਸੀ ਟਿਕਿਆ ਹੋਇਆ । ਜੋ ਵੀ ਸੀ ਉਸਦੇ ਮਨ ਦੀ ਪਰਤ ਤੇ ਸੀ । ਤੇ ਸਰੀਰ ਨੂੰ ਧੋ ਕੇ ਕਦੇ ਮਨ ਵੀ ਸਾਫ ਹੋਇਆ ਕਦੇ ਉਸਦੀਆਂ ਯਾਦਾਂ ਧੁੰਦਲੀਆਂ ਹੋਈਆਂ ਹਨ ? ਜੇਕਰ ਅਜਿਹਾ ਹੋ ਸਕਦਾ ਤਾਂ ਸ਼ਾਇਦ ਸਾਡੇ ਮੁਲਕ ਵਿਚੋਂ ਹਰ 5 ਵਿਚੋਂ ਤਿੰਨ ਬੰਦੇ ਡਿਪ੍ਰੈਸ਼ਨ ਦਾ ਸ਼ਿਕਾਰ ਨਾ ਹੁੰਦੇ ।ਮਮਤਾ ਵੀ ਇਸੇ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ । ਉਸਦੇ ਅੱਖਾਂ ਹੇਠਾਂ ਕਾਲੇ ਘੇਰੇ , ਬੁਝੀ ਹੋਈ ਸ਼ਕਲ ਤੇ ਡਿੱਗੇ ਹੋਏ ਮੋਢੇ ਤੇ ਮਸਾਂ ਲੱਤਾਂ ਘਸੀਟ ਕੇ ਉਹ ਤੁਰਦੀ । ਇੱਕ ਗੱਲ ਨੂੰ ਉਹ ਦੂਸਰੀ ਤੀਸਰੀ ਵਾਰ ਵਿੱਚ ਸੁਣਦੀ ।ਘਰਦੇ ਵੇਖਦੇ ਤਾਂ ਹੈਰਾਨ ਹੋ ਜਾਂਦੇ ।ਕਦੇ ਕਦੇ ਬੈਠੀ ਅਚਾਨਕ ਰੋਣ ਲਗਦੀ ਤੇ ਕਦੇ ਕਿਸੇ ਗੱਲ ਤੇ ਗ਼ੁੱਸਾ ਵੀ ਹੋ ਜਾਂਦੀ ।ਘਰਦੇ ਵੇਖਦੇ ਤਾਂ ਕਿੰਨੀ ਵਾਰ ਪੁੱਛਦੇ ਉਹ ਕੁਝ ਵੀ ਦੱਸਣ ਨਾਲੋਂ ਰੋਣਾ ਸ਼ੁਰੂ ਕਰਦੀ । ਡਾਕਟਰ ਨੂੰ ਬੁਲਾਇਆ ਦਵਾਈ ਵੀ ਦਿੱਤੀ ਟੈਸਟ ਕਰਵਾਏ ਪਰ ਕੋਈ ਫਰਕ ਨਾ ਪਿਆ ।ਦਵਾਈਆਂ ਖਾ ਕੇ ਉਹ ਕਈ ਵਾਰ ਸੁੱਤੀ ਰਹਿੰਦੀ ਤੇ ਫਿਰ ਖਾਣਾ ਖਾ ਕੇ ਫਿਰ ਸੌਂ ਜਾਂਦੀ । ਉਸਦੀ ਪੜ੍ਹਾਈ ਲਿਖਾਈ ਸਭ ਅਸਤ ਵਿਅਸਤ ਹੋ ਗਈ । ਕਦੇ ਉਸਦਾ ਮਨ ਕਰਦਾ ਕਿ ਗੁਰਵੀਰ ਨੂੰ ਫੋਨ ਕਰਕੇ ਪੁੱਛੇ ਕਿ ਉਸਨੇ ਇੰਝ ਕਿਉ ਕੀਤਾ । ਫਿਰ ਉਸਦਾ ਮਨ ਕਰਦਾ ਕਿ ਸਭ ਕੁਝ ਉੱਚੀ ਉੱਚੀ ਬੋਲ ਕੇ ਸਭ ਨੂੰ ਦੱਸ ਦਵੇ ਮਤੇ ਉਸਦਾ ਮਨ ਕੁਝ ਹਲਕਾ ਹੀ ਜਾਏ । ਡਾਕਟਰ ਨੇ ਵੀ ਉਸਨੂੰ ਕਾਫੀ ਕੁਝ ਪੁਛਿਆ ਪਰ ਉਹ ਕੁਝ ਵੀ ਨਾ ਦੱਸ ਸਕੀ ਪਰ ਡਾਕਟਰ ਦੀ ਐਨੀ ਕੁ ਗੱਲ ਸਮਝ ਆ ਗਈ ਕਿ ਕੁੜੀ ਨੂੰ ਕਿਸੇ ਗੱਲ ਦਾ ਝੋਰਾ ਖਾ ਗਿਆ ।ਥੋੜੀ ਬਹੁਤ ਗੱਲ ਰਿਸ਼ਤੇਦਾਰੀ ਚ ਵੀ ਪਹੁੰਚੀ ਤਾਂ ਕਈਆਂ ਨੇ ਕੋਈ ਕਸਰ ਹੋ ਜਾਣ ਦਾ ਵੀ ਸ਼ੱਕ ਜਿਤਾਇਆ ।ਪਰ ਕਿਸੇ ਦੀ ਨਾ ਮੰਨਦੇ ਹੋਏ ਮਮਤਾ ਦੇ ਪਿਤਾ ਨੇ ਕਿਸੇ ਮਾਨਸਿਕ ਮਾਹਿਰ ਨੂੰ ਹੀ ਮਿਲਣ ਲਈ ਸੋਚਿਆ । ਪਰ ਮਮਤਾ ਦੀ ਮਾਂ ਤੇ ਹੋਰ ਕਈ ਰਿਸ਼ਤੇਦਾਰਾਂ ਨੇ ਮਾਨਸਿਕ ਮਾਹਿਰ ਦੀ ਗੱਲ ਸੁਣਦਿਆਂ ਹੀ ਮਿਲਣ ਜਾਣ ਤੋਂ ਇਨਕਾਰ ਕਰ ਦਿੱਤਾ । ਕਿਉਂਕਿ ਉਹਨਾਂ ਮਨ ਚ ਐਨਾ ਕੁ ਹੀ ਸਮਝ ਆਇਆ ਕਿ ਸ਼ਾਇਦ ਮਾਨਸਿਕ ਮਾਹਿਰ ਦਾ ਮਤਲਬ ਪਾਗਲ ਲੋਕਾਂ ਦਾ ਹੀ ਡਾਕਟਰ ਹੈ । ਜੇ ਕਿਸੇ ਨੂੰ ਇਹ ਪਤਾ ਲੱਗਾ ਕਿ ਕੁੜੀ ਨੂੰ ਪਾਗਲਪਣ ਦੇ ਦੌਰੇ ਪੈਂਦੇ ਹਨ ਤਾਂ ਕੌਣ ਇਸ ਨਾਲ ਵਿਆਹ ਕਰੂ.ਮਮਤਾ ਖੁਦ ਵੀ ਕਿਸੇ ਐਵੇਂ ਦੇ ਡਾਕਟਰ ਨੂੰ ਮਿਲਣਾ ਨਹੀਂ ਸੀ ਚਾਹੁੰਦੀ ਉਹ ਖੁਦ ਨਹੀਂ ਸੀ ਚਾਹੁੰਦੀ ਮਤੇ ਉਸ ਦੇ ਦਿਲ ਚ ਜੋ ਕੁਝ ਹੈ ਕੋਈ ਹੋਰ ਜਾਣ ਸਕੇ । ਤੇ ਕੀ ਦੱਸੇਗੀ ਕਿਸੇ ਨੂੰ ਕਿ ਆਪਣੇ ਭਰਾ ਤੇ ਭਾਬੀ ਨੂੰ ਵੇਖ ਮਨ ਚ ਕੀ ਖਿਆਲ ਆਉਂਦੇ ਸੀ ਤੇ ਉਹ ਕਿਉਂ ਐਨੀ ਜਲਦੀ ਕਿਸੇ ਮੁੰਡੇ ਵੱਲ ਝੁਕ ਕੇ ਬਸ ਲਿਫਦੀ ਚਲੀ ਗਈ ਤੇ ਅੱਜ ਇਸ ਉਦਾਸੀ ਦੇ ਦੌਰ ਚੋਂ ਗੁਜ਼ਰ ਰਹੀ ਏ । ਤੇ ਉਸਦੇ ਕਰੈਕਟਰ ਬਾਰੇ ਉਹ ਬੰਦਾ ਕੀ ਸੋਚੇਗਾ !!ਇਸ ਲਈ ਉਸਨੇ ਜਾਣ ਲਈ ਇਨਕਾਰ ਕਰ ਦਿੱਤਾ ਤੇ ਉਸਦੀ ਮਾਂ ਸਮੇਤ ਬਹੁਤੇ ਲੋਕ ਕਿਸੇ “ਸਿਆਣੇ”ਕੋਲੋਂ ਹੱਥ ਆਲੇ ਦੀ ਸਲਾਹ ਦੇ ਰਹੇ ਸੀ । ਪਰ ਇੱਥੇ ਉਸਦੇ ਬਾਪ ਨੇ ਡਾਕਟਰ ਦੀ ਸਲਾਹ ਮੰਨਦੇ ਹੋਏ ਮਾਨਸਿਕ ਮਾਹਿਰ ਕੋਲ ਜਾਣ ਦਾ ਹੀ ਨਿਸ਼ਚਾ ਕੀਤਾ ।ਮਮਤਾ ਭਾਵੇਂ ਜਾਣ ਤੋਂ ਬਚ ਰਹੀ ਸੀ ਪਰ ਫਿਰ ਵੀ ਉਸਦੇ ਪਾਪਾ ਨੇ ਹਰ ਹਾਲ ਚ ਉਸਨੂੰ ਇੱਕ ਮਾਨਸਿਕ ਮਾਹਿਰ ਕੋਲ ਦਿਖਾਉਣ ਦਾ ਫੈਸਲਾ ਕੀਤਾ ਸੀ ।ਮਿਥੇ ਦਿਨ ਜਦੋਂ ਉਹ ਉਸ ਮਾਨਸਿਕ ਮਾਹਿਰ ਦਾ ਕਲੀਨਿਕ ਪੁੱਜੇ ਤਾਂ ਦੇਖਿਆ ਕਿ ਆਮ ਨਾਲੋਂ ਭੀੜ ਕਿਤੇ ਘੱਟ ਹੈ । ਕਾਰਨ ਸਿਰਫ ਇਹੋ ਸੀ ਕਿ ਉਹ ਸਮਾਂ ਦਿੱਤੇ ਅਨੁਸਾਰ ਹੀ ਮਰੀਜਾਂ ਨੂੰ ਮਿਲਦੀ ਸੀ ।ਜਦੋਂ ਮਮਤਾ ਉੱਠ ਕੇ ਕਲੀਨਿਕ ਅੰਦਰ ਗਈ ਉਹ ਸਿਰਫ ਇਕੱਲੀ ਸੀ । ਆਪਣੀ ਸਾਹਮਣੇ ਵਾਲੀ ਕੁਰਸੀ ਤੇ ਅਧਖੜ ਉਮਰ ਦੀ ਔਰਤ ਨੂੰ ਦੇਖ ਕੇ ਪਹਿਲ਼ਾਂ ਤਾਂ ਉਹ ਕੁਝ ਅਸਹਿਜ ਜਹੀ ਹੋਈ । ਪਰ ਕਮਰੇ ਦੇ ਮਾਹੌਲ ਨੇ ਉਸਨੂੰ ਕਾਫੀ ਸਹਿਜ ਕਰ ਦਿੱਤਾ ।ਇੱਕ ਸ਼ਾਂਤ ਤੇ ਪੂਰੀ ਤਰ੍ਹਾਂ ਰੋਸ਼ਨੀ ਨਾਲ ਭਰੇ ਕਮਰੇ ਵਿੱਚ ਬੜਾ ਹੀ ਹਲਕੀ ਆਵਾਜ਼ ਦਾ ਸੰਗੀਤ ਚਲ ਰਿਹਾ ਸੀ । ਜਿਸਨੂੰ ਸੁਣਕੇ ਮਮਤਾ ਦੀ ਅਵਸਥਾ ਕੁਝ ਪਲਾਂ ਲਈ ਕਾਫੀ ਵਧੀਆ ਹੋ ਗਈ ।ਡਾਕਟਰ ਸੰਗੀਤਾ ਨੇ ਬੜੇ ਹੀ ਪਿਆਰ ਨਾਲ ਉਸਦਾ ਨਾਮ ਵਗੈਰਾ ਉਸਦੀ ਪੜ੍ਹਾਈ ਉਸਦੀ ਸਿਖਿਆ ਤੇ ਬਾਕੀ ਸਭ ਨਿੱਕੀਆਂ ਨਿੱਕੀਆਂ ਗੱਲਾਂ ਪੁੱਛੀਆਂ । ਫਿਰ ਉਸਦੇ ਪੜ੍ਹਨ ਲਿਖਣ ਉੱਠਣ ਜਾਗਣ ਤੇ ਅੱਜ ਕੱਲ ਦੇ ਰੁਟੀਨ ਬਾਰੇ ਪੁੱਛਿਆ।ਪਰ ਸਭ ਕੁਝ ਦੱਸਦੀ ਹੋਈ ਸੀ ਮਮਤਾ ਆਪਣੇ ਮਨ ਨੂੰ ਆਪਣੇ ਆਪ ਚ ਘੁੱਟ ਲੈਂਦੀ ਕਿਤੇ ਉਸਦੇ ਮਨ ਦਾ ਭੇਦ ਖੁੱਲ ਕੇ ਉਸ ਦੀ ਆਉਣ ਵਾਲੀ ਜਿੰਦਗੀ ਨੂੰ ਖਰਾਬ ਨਾ ਕਰ ਦੇਣ ।ਇਸ ਲਈ ਜਵਾਬ ਸੋਚ ਸਮਝ ਕੇ ਦੇ ਰਹੀ ਸੀ । ਡਾਕਟਰ ਸੰਗੀਤਾ ਉਸਦੀਆਂ ਸਭ ਗੱਲਾਂ ਸਮਝਦੀ ਸੀ. ਇੱਕ ਔਰਤ ਇੱਕ ਔਰਤ ਦੇ ਜਜਬਾਤਾਂ ਨੂੰ ਬੇਹਤਰ ਸਮਝ ਸਕਦੀ ਹੈ। ਉਸਦੇ ਕੋਲ ਨਿੱਤ ਹੀ ਇੰਝ ਦੇ ਕਿੰਨੇ ਹੀ ਕੇਸ ਆਉਂਦੇ ਸਨ। ਮਮਤਾ ਦੇ ਗੱਲ ਕਰਨ ਦੇ ਤਰੀਕੇ ਤੋਂ ਹੀ ਉਸਨੂੰ ਪਤਾ ਲਗਦਾ ਸੀ ਕਿ ਮਾਮਲਾ ਹੋਵੇ ਨਾ ਹੋਵੇ ਪਿਆਰ ਚ ਧੋਖੇ ਦਾ ਹੈ ਪਰ ਫਿਰ ਵੀ ਉਹ ਆਪਣੇ ਕਿਸੇ ਮਰੀਜ਼ ਨੂੰ ਸਿਧਾ ਨਹੀਂ ਸੀ ਪੁੱਛ ਸਕਦੀ ।ਇਸ ਲਈ ਸਿੱਧਾ ਨਾ ਪੁੱਛਣ ਦੀ ਬਜਾਏ ਉਸਨੇ ਇਹ ਪੁੱਛਿਆ ਕਿ ਉਹ ਵਿਆਹ ਕਦੋਂ ਕਰਵਾਏਗੀ ? ਤਾਂ ਮਮਤਾ ਦੀਆਂ ਅੱਖਾਂ ਚੋਂ ਇੱਕ ਦਮ ਹੰਝੂ ਵਗਣ ਲੱਗ ਗਏ ।ਤੇ ਫਿਰ ਉਸਨੇ ਆਪਣੀ ਸਾਰੀ ਆਪ ਬੀਤੀ ਖੁਦ ਹੀ ਡਾਕਟਰ ਨੂੰ ਸੁਣਾ ਦਿੱਤੀ । ਆਪਣੇ ਮਨ ਚ ਆਉਂਦੇ ਖਿਆਲਾਂ ਬਾਰੇ ਆਪਣੇ ਪਹਿਲੇ ਪਿਆਰ ਬਾਰੇ ਤੇ ਜੋ ਜੋ ਉਸ ਤੇ ਗੁਰਵੀਰ ਵਿੱਚ ਹੋਇਆ ਸਭ ਕੁਝ ਦੱਸ ਦਿੱਤਾ।ਸੰਗੀਤਾ ਕੇਸ ਹਿਸਟਰੀ ਵੇਖ ਸਮਝ ਗਈ ਸੀ ਬੰਧਨਾਂ ਚ ਬੰਨ੍ਹ ਕੇ ਰੱਖੀ ਜਵਾਨੀ ਨੂੰ ਘੁਟਵੇਂ ਮਾਹੌਲ ਵਿੱਚੋਂ ਨਿੱਕਲ ਕੇ ਨਵੇਂ ਅਨੁਭਵ ਜਾਨਣ ਦਾ ਅਚਾਨਕ ਮੌਕਾ ਮਿਲਿਆ ਤਾਂ ਇਸਦੀ ਤਾਕਤ ਅੱਗੇ ਸਭ ਪੜ੍ਹਿਆ ਲਿਖਿਆ ਸਿਖਾਇਆ ਮਿੱਟੀ ਹੋ ਗਿਆ ਸੀ। ਪਿਆਰ ਚ ਲਿਪਟੇ ਕਾਮ ਨੇ ਛੁਹਾਰੇ ਵਿੱਚ ਦਿੱਤੇ ਧੀਮੇ ਜ਼ਹਿਰ ਵਰਗਾ ਅਸਰ ਕੀਤਾ ਸੀ। ਇਸ ਵਿੱਚੋਂ ਨਿਕਲਣ ਲਈ ਵੀ ਬੇਹੱਦ ਧੀਮੇ ਇਲਾਜ਼ ਦੀ ਲੋੜ ਹੈ। “ਫਿਰ ਤੂੰ ਹੁਣ ਉਸ ਨਾਲ ਅੱਗੇ ਰਿਸ਼ਤੇ ਬਾਰੇ ਹੀ ਸੋਚ ਰਹੀ ਏ?”ਡਾਕਟਰ ਨੇ ਉਸਦੇ ਫੈਸਲੇ ਬਾਰੇ ਪੁੱਛਿਆ ।”ਕਾਸ਼! ਇੰਝ ਹੋ ਸਕਦਾ ਆਪਣਾ ਸਭ ਕੁਝ ਉਸ ਕੋਲ ਗੁਆਉਣ ਤੋਂ ਬਾਅਦ ਤੇ ਸੁਪਨੇ ਸਿਰਜਣ ਤੋਂ ਮਗਰੋਂ ਹੋਰ ਕਿਸੇ ਬਾਰੇ ਕਿਵੇਂ ਸੋਚਾਂ ? “ਮਮਤਾ ਨੇ ਉੱਤਰ ਦਿੱਤਾ ।”ਪਰ ਸੁਪਨੇ ਤਾਂ ਤੂੰ ਪਹਿਲ਼ਾਂ ਵੀ ਵੇਖੇ ਸੀ ਫਿਰ ਗੁਰਵੀਰ ਦੇ ਆਉਣ ਨਾਲ ਇੱਥੇ ਕੀ ਫਰਕ ਏ ?”ਡਾਕਟਰ ਨੇ ਜਦੋਂ ਪੁੱਛਿਆ ਤਾਂ ਮਮਤਾ ਲਈ ਇੱਕ ਦਮ ਸਕਪਕਾ ਗਈ ਤੇ ਬੋਲੀ।”ਸ਼ਾਇਦ, ਗੁਰਵੀਰ ਨਾਲ ਮੇਰਾ ਪਿਆਰ ਜਿਆਦਾ ਹੈ ਤੇ ਮੈਚਿਊਰ ਲੈਵਲ ਤੇ ਸੀ ।””ਨਹੀਂ, ਤੇਰੇ ਪਿਆਰ ਦਾ ਕਾਰਨ ਇੱਕੋ ਸੀ ਕਿ ਉਸਨੇ ਸਿਰਫ ਤੇਰੀ ਇੱਕਲਤਾ ਨੂੰ ਉਦੋਂ ਪੂਰਿਆ ਜਦੋਂ ਤੇਰੇ ਕੋਲ ਕੁਝ ਹੋਰ ਨਹੀਂ ਸੀ । ਉਦੋਂ ਤੇਰੇ ਖਾਲੀਪਣ ਨੂੰ ਭਰਿਆ ਜਦੋਂ ਕਿਸੇ ਵੀ ਮਿੱਠੇ ਅਨੁਭਵ ਤੋਂ ਇਹ ਕੋਰਾ ਸੀ। ਜਦੋਂ ਤੇਰੇ ਮਨ ਨੂੰ ਤੇਰੇ ਤਨ ਨੂੰ ਇੱਕ ਸਾਥੀ ਦੀ ਸਭ ਤੋਂ ਵਧੇਰੇ ਲੋੜ ਸੀ । ਇਸ ਲਈ ਉਹ ਤੇਰੇ ਲਈ ਖਾਸ ਹੁੰਦਾ ਗਿਆ । ਜੇ ਉਸਦੀ ਜਗ੍ਹਾ ਕੋਈ ਹੋਰ ਹੁੰਦਾ ਹੋਣਾ ਫਿਰ ਵੀ ਇਵੇਂ ਹੀ ਹੋਣਾ ਸੀ ਸਿਰਫ ਨਾਮ ਤੇ ਸਰੀਰ ਦੀ ਬਨਾਵਟ ਨੇ ਹੀ ਬਦਲਣਾ ਸੀ ।”ਸੰਗੀਤਾ ਨੇ ਬੜੇ ਪਿਆਰ ਨਾਲ ਸਮਝਾਇਆ ।”ਪਰ ਹੁਣ ਤੇ ਉਹ ਮੈਨੂੰ ਹਾਸਿਲ ਕਰ ਚੁੱਕਾ ਤੇ ਮੈਨੂੰ ਆਪਣੇ ਸਰੀਰ ਚੋਂ ਹੀ ਗੰਦਾ ਮਹਿਸੂਸ ਹੁੰਦਾ । ਕਿਸੇ ਹੋਰ ਨਾਲ ਜੁੜਨ ਦਾ ਖਿਆਲ ਹੀ ਮੈਨੂੰ ਤੜਪਾ ਦਿੰਦਾ । ਉਸ ਦੀਆਂ ਗੱਲਾਂ ਚੋਂ ਮੈਂ ਕਿਵੇਂ ਨਿੱਕਲਾ ?ਮਮਤਾ ਨੇ ਪੂਰੇ ਮਨ ਨਾਲ ਆਪਣੇ ਆਪ ਨੂੰ ਉਸ ਦੇ ਸਾਹਮਣੇ ਪੇਸ਼ ਕਰ ਦਿੱਤਾ ।”ਤੂੰ ਕਦੇ ਰੇਤ ਤੇ ਪਏ ਪੈਰਾਂ ਦੇ ਨਿਸ਼ਾਨ ਦੇਖੇ ਹਨ ? ਉਹ ਪੈਰਾਂ ਦੇ ਨਿਸ਼ਾਨ ਉਦੋਂ ਤੱਕ ਰਹਿਣਗੇ ਜਦੋ ਤੱਕ ਹੋਰ ਨਿਸ਼ਾਨ ਉਹਨਾਂ ਉੱਪਰ ਨਹੀਂ ਬਣ ਜਾਂਦੇ । ਬਿਲਕੁਲ ਉਵੇਂ ਹੀ ਸਾਡੇ ਦਿਮਾਗ ਚ ਹੈ ਇਹ ਜਦੋਂ ਤੱਕ ਨਵੀਆਂ ਯਾਦਾਂ ਨਹੀਂ ਸਿਰਜ ਲੈਂਦਾ ਉਦੋਂ ਤੱਕ ਪੁਰਾਣੇ ਵਿੱਚ ਕਾਇਮ ਰਹਿੰਦਾ ਹੈ ।”ਸੰਗੀਤਾ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ।”ਪਰ ਮੈਂ ਕਿਸੇ ਹੋਰ ਵੱਲ ਜਾ ਕੇ ਇਸ ਵੇਲੇ ਆਪਣੇ ਆਪ ਨੂੰ ਹੋਰ ਨਹੀਂ ਤੋੜਨਾ ਚਾਹੁੰਦੀ “। ਮਮਤਾ ਨੂੰ ਲੱਗਾ ਕਿ ਸ਼ਾਇਦ ਸੰਗੀਤਾ ਉਸਨੁੰ ਫਿਰ ਤੋਂ ਪਿਆਰ ਕਰਨ ਲਈ ਉਕਸਾ ਰਹੀ ਸੀ ।”ਬਚਪਨ ਚ ਜਦੋਂ ਮੇਰੇ ਕੋਲੋ ਕੋਈ ਖਿਡੌਣਾ ਟੁੱਟ ਜਾਂਦਾ ਸੀ ਤਾਂ ਮੈਂ ਬਹੁਤ ਰੋਂਦੀ ਸੀ ਤਾਂ ਮਾਂ ਨੇ ਕੋਈ ਹੋਰ ਖਿਡੌਣਾ ਦੇ ਦੇਣਾ । ਪਰ ਉਹ ਪਹਿਲੇ ਵਰਗਾ ਨਹੀਂ ਸੀ ਹੁੰਦਾ । ਫਿਰ ਵੀ ਮੇਰਾ ਮਨ ਉਸ ਨਾਲ ਪ੍ਰਚ ਜਾਂਦਾ ਸੀ । ਤੇ ਮੈਂ ਟੁੱਟੇ ਖਿਡੌਣੇ ਨੂੰ ਭੁੱਲ ਜਾਂਦੀ ਸੀ । ਸ਼ਾਇਦ ਅਸੀਂ ਸਾਰੇ ਹੀ ਇੰਝ ਕਰਦੇ ਹਾਂ । ਪਿਆਰ ਚ ਜੇ ਨਾਕਾਮੀ ਜਾਂ ਧੋਖਾ ਮਿਲਿਆ ਤਾਂ ਉਸ ਇਨਸਾਨ ਹੀ ਮਗਰ ਤੁਰਦੇ ਰਹਿਣਾ ਜਾਂ ਉਸਦੀ ਯਾਦ ਤੋਂ ਬਚਣ ਲਈ ਕਿਸੇ ਹੋਰ ਪਾਸੇ ਤੁਰ ਜਾਣਾ ਛੇਤੀ ਹੀ ਜਿਆਦਾ ਵਾਰ ਸਹੀ ਨਹੀਂ ਰਹਿੰਦਾ ।”ਸੰਗੀਤਾ ਨੇ ਕਿਹਾ ।”ਫਿਰ ਕੀ ਕਰਨਾ ਚਾਹੀਦਾ ਹੈ”? ਮਮਤਾ ਨੇ ਉਸਦੀ ਗੱਲ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਦਿਆਂ ਕਿਹਾ ।” ਇਹ ਸੱਚ ਹੈ ਕਿ ਇਹ ਉਮਰ ਐਸੀ ਹੈ ਜਦੋ ਹਰ ਇਨਸਾਨ ਆਪਣਾ ਹਾਣ ਲੱਭਦਾ ਹੈ। ਪਰ ਇਹ ਉਦੋਂ ਹੀ ਕੀਤਾ ਜਾਵੇ ਜਦੋਂ ਤੁਸੀਂ ਫੈਸਲਾ ਲੈਣ ਦੇ ਪੂਰਨ ਤੌਰ ਤੇ ਕਾਬਿਲ ਹੋਵੋ ।ਪਿਆਰ ਤੋਂ ਬਿਨਾਂ ਜ਼ਿੰਦਗੀ ਚ ਹੋਰ ਵੀ ਬਹੁਤ ਸੁਪਨੇ ਹਨ । ਸਭ ਤੋਂ ਪਹਿਲਾ ਸੁਪਨੇ ਸਿੱਖਿਆ ਹੈ ਜੋ ਤੂਹਾਨੂੰ ਫੈਸਲਾ ਲੈਣ ਦੇ ਯੋਗ ਕਰਦੀ ਹੈ । ਫਿਰ ਕਿਤਾਬਾਂ ਪੜ੍ਹਕੇ ਗਿਆਨ ਜੋ ਤੁਹਾਨੂੰ ਗਿਆਨਵਾਨ ਬਣਾਉਂਦੀਆਂ ਹਨ । ਫਿਰ ਤੁਹਾਡਾ ਕੈਰੀਅਰ ਹੈ ਜੋ ਤੁਹਾਡੇ ਫੈਸਲੇ ਲੈਣ ਦੀ ਸਮਰੱਥਾ ਤੇ ਆਤਮ ਵਿਸ਼ਵਾਸ ਨੂੰ ਵਧਾਉਂਦੇ ਹਨ । ਜੇ ਤੁਹਾਡੀ ਜੇਬ ਚ ਆਪਣੇ ਕਮਾਏ ਚਾਰ ਪੈਸੇ ਹੋਣ ਤਾਂ ਤੁਹਾਡੀ ਗੱਲ ਕਰਨ ਦਾ ਨਜ਼ਰੀਆ ਵੱਖ ਹੁੰਦਾ ਹੈ ।ਤੇਰੇ ਕੋਲ ਕਿਸੇ ਨੌਕਰੀ ਚ ਜਾਣ ਦਾ ਬਹੁਤ ਸੁਨਹਿਰੀ ਮੌਕਾ ਹੈ ।ਤੂੰ ਇਸਨੂੰ ਗੁਆ ਰਹੀਂ ਏ ।””ਪਰ ਮੈਂ ਇਸ ਚੋਂ ਨਿੱਕਲਾ ਕਿਵੇਂ”ਮਮਤਾ ਨੇ ਸੁਆਲ ਕੀਤਾ ਜਿਵੇਂ ਉਹ ਸੱਚਮੁੱਚ ਇਸ ਵਿਚੋਂ ਬਾਹਰ ਆਉਣਾ ਚਾਹੁੰਦੀ ਹੋਵੇ ।”ਆਪਣੇ ਸੁਪਨੇ ਵੱਲ ਵੱਧੋ ਤੇ ਉਸਨੂੰ ਕਿਸੇ ਇੱਕ ਵਿਅਕਤੀ ਜਾਂ ਇੱਕ ਹਾਰ ਤੇ ਨਾ ਜੋੜੋ । ਤੇ ਇਸ ਹਾਲਤ ਚ ਖੁਦ ਨੂੰ ਉਸ ਕਮਰੇ ਚੋਂ ਬਾਹਰ ਕੱਢੋ ਜਿਥੇ ਖੁਦ ਨੂੰ ਘੁੱਟ ਕੇ ਵਿਚਾਰ ਬੱਸ ਉਸੇ ਕਮਰੇ ਤੱਕ ਸੀਮਿਤ ਹੋ ਗਏ ਹਨ । ਘਰ ਬੈਠ ਕੇ ਪੜ੍ਹਨ ਦੀ ਜਗ੍ਹਾ ਲਾਇਬਰੇਰੀ ਚ ਪੜ੍ਹ। ਕੁਝ ਨਵੇਂ ਦੋਸਤ ਬਨਣਗੇ ਤਾਂ ਗੱਲਾਂ ਨਾਲ ਯਾਦਾਂ ਖੁਦ ਬ ਖੁਦ ਘਟਨਗੀਆਂ ।ਖਾਣ ਪੀਣ ਵੱਲ ਵੱਧ ਤੋਂ ਵੱਧ ਧਿਆਨ ਦੇ.ਇਹੋ ਇੱਕ ਐਸੀ ਚੀਜ਼ ਹੈ ਜੋ ਤੁਹਾਡੇ ਵਿੱਚ ਫੈਸਲੇ ਲੈਣ ਲਈ ਊਰਜਾ ਦਿੰਦੀ ਹੈ । ਭੁੱਖੇ ਪੇਟ ਕਦੇ ਸਹੀ ਫੈਸਲੇ ਨਹੀਂ ਹੋ ਸਕਦੇ ।” ਸੰਗੀਤਾ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ ।”ਤੇ ਆਖ਼ਿਰੀ ਗੱਲ ਸਰੀਰ ਦੇ ਜੂਠੇ ਹੋਣ ਦੀ ,ਇਹ ਇੱਕ ਬਾਹਰੀ ਕਵਚ ਤੋਂ ਵੱਧ ਕੇ ਕੁਝ ਨਹੀਂ । ਪਵਿੱਤਰਤਾ ਮਨ ਚ ਹੁੰਦੀ ਹੈ ਸਰੀਰ ਦੀ ਪਵਿੱਤਰਤਾ ਸਿਰਫ ਇੱਕ ਭਰਮ ਤੋਂ ਵੱਧ ਕੁਝ ਨਹੀਂ। ਸਰੀਰ ਦੀ ਜਰੂਰਤ ਤੇ ਅਹਿਸਾਸ ਨਾਲ ਜੋ ਕਦੇ ਹੋ ਗਿਆ ਉਹ ਉਸ ਵੇਲੇ ਅਨੁਸਾਰ ਗਲਤ ਨਹੀਂ ਸੀ। ਤੇ ਸਭ ਤੋਂ ਵੱਡੀ ਗੱਲ ਅੱਜ ਉਸ ਬਾਰੇ ਇਹ ਸੋਚਣਾ ਫਜ਼ੂਲ ਹੈ ਕਿ ਉਹ ਸਹੀ ਸੀ ਜਾਂ ਗਲਤ ਉਸਦਾ ਫੈਸਲਾ ਨਾ ਅਸੀ ਹੁਣ ਕਰ ਸਕਦੇ ਹਾਂ ਉਸਨੂੰ ਨਾ ਬਦਲ ਸਕਦੇ ਹਾਂ । ਸਿਰਫ ਆਉਣ ਵਾਲੇ ਸਮੇਂ ਨੂੰ ਦੇਖ ਸਕਦੇ ਹਾਂ । ਸਵਾਲ ਇਹ ਹੋਵੇ ਕਿ ਮਨ ਚ ਕੋਈ ਚੋਟ ਨਾ ਹੋਏ ਸਰੀਰ ਦੇ ਸਭ ਜ਼ਖ਼ਮ ਭਰ ਜਾਂਦੇ । ਪਰ ਅਸਲੀ ਜ਼ਿੰਦਗੀ ਮਨ ਨਾਲ ਹੀ ਜਿਉਈ ਜਾ ਸਕਦੀ ਹੈ”।ਸੰਗੀਤਾ ਨੇ ਸਭ ਸਮਝਾਉਂਦੇ ਹੋਏ ਕਿਹਾ।ਮਮਤਾ ਨੂੰ ਉਸਦੀਆਂ ਗੱਲਾਂ ਦੀ ਕਾਫੀ ਹੱਦ ਤੱਕ ਸਮਝ ਆਈ ਤੇ ਉਸਦੇ ਮਨ ਦਾ ਟਿਕਾਅ ਪੈਦਾ ਹੋ ਗਿਆ । ਅਗਲੀ ਮੁਲਾਕਾਤ ਦਾ ਵਕਤ ਲੈ ਕੇ ਉਹ ਰੁਖ਼ਸਤ ਹੋਈ ।ਉਸ ਦਿਨ ਬਹੁਤ ਦਿਨਾਂ ਮਗਰੋਂ ਉਹ ਰੱਜ ਕੇ ਸੁੱਤੀ।ਫਿਰ ਉਸਨੇ ਆਪਣੇ ਆਪ ਨੂੰ ਬਿਜ਼ੀ ਰੱਖਣਾ ਸ਼ੁਰੂ ਕੀਤਾ । ਵਿਹਲੇ ਸਮੇਂ ਚ ਕੋਈ ਫਿਲਮ ਦੇਖਣ ਚਲੇ ਜਾਣਾ ਕੁਝ ਸ਼ਾਪਿੰਗ ਕਰ ਲੈਣੀ ਜਾਂ ਘਰਦਿਆਂ ਨੂੰ ਕੁਝ ਬਣਾ ਕੇ ਖਵਾ ਦੇਣਾ ।ਤੇ ਫਿਰ ਡਾਕਟਰ ਨੂੰ ਉਹ ਕਈ ਵਾਰ ਮਿਲੀ ।ਹੌਲੀ ਹੌਲੀ ਉਸਨੂੰ ਆਪਣੇ ਤਨ ਮਨ ਦੀਆਂ ਜਰੂਰਤਾਂ ਦੀ ਸੱਚੀ ਸਮਝ ਹੋਣ ਲੱਗੀ। ਉਸਦੇ ਸਵਾਲ ਤੇ ਜਵਾਬ ਚਲਦੇ ਗਏ। ਉਹ ਖੁਦ ਪੜਦੀ ਰਹਿੰਦੀ ਤੇ ਉਸ ਨੂੰ ਲੱਗਾ ਜਿਵੇਂ ਜ਼ਿੰਦਗੀ ਇੱਕ ਹਨੇਰੇ ਚੋ ਨਿੱਕਲ ਕੇ ਇੱਕ ਚਾਨਣ ਚ ਆ ਗਈ ਹੋਵੇ ।ਹੁਣ ਉਸਦੇ ਦਿਮਾਗ ਤੇ ਸਭ ਭਾਰੂ ਹੋਣੋਂ ਘੱਟ ਗਿਆ ਸੀ। ਹਰ ਜਰੂਰਤ ਨੂੰ ਹਰ ਅਹਿਸਾਸ ਨੂੰ ਤਨ ਮਨ ਵਿੱਚੋਂ ਬਾਹਰ ਕੱਢਣ ਦਾ ਰਾਹ ਉਸਨੂੰ ਸਮਝ ਆ ਗਿਆ ਸੀ। ਇੰਝ ਉਸਨੇ ਇੱਕ ਨਵੀ ਜ਼ਿੰਦਗੀ ਦਾ ਆਗਾਜ਼ ਕੀਤਾ। ਉਸਦਾ ਮਕਸਦ ਹੁਣ ਇੱਕ ਵਧੀਆ ਨੌਕਰੀ ਤੇ ਲੱਗ ਕੇ ਖੁਦ ਨੂੰ ਆਪਣੇ ਆਪ ਦੀਆਂ ਨਜ਼ਰਾਂ ਚ ਉੱਚਾ ਚੁੱਕਣਾ ਬਣ ਗਿਆ।
【ਸਮਾਪਤ】
(ਆਪਣੇ ਵਿਚਾਰ ਤੁਸੀਂ ਮੈਸੇਜ ਜਾਂ ਈ ਮੇਲ ਰਾਹੀਂ ਭੇਜ ਸਕਦੇ ਹੋ। ਫੇਸਬੁੱਕ।/ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ। ਤੁਹਾਡੀ ਰਾਏ ਤੇ ਅੱਗੇ ਭੇਜਣ ਨਾਲ ਹੋਂਸਲਾ ਮਿਲਦਾ ਹੈ Harjot Di Kalam ਫੇਸਬੁੱਕ ਤੇ ਫੋਲੋ ਕਰੋ ਜਾਂ ਵਟਸਐਪ 70094-52602 ਉੱਤੇ ਨੂੰ ਅਗਲਾ ਹਿਸਾ ਜਲਦੀ ਹੀ )
Category Archives: Uncategorized
ਬੇਆਰਾਮੀ: ਪੂਰੀ ਕਹਾਣੀ

ਤੂੰ ਮੇਰੀ ਕਹਾਣੀ ਕਿਊਂ ਨਹੀਂ ਲਿਖਦਾ”? ਕਿੰਨੀਆਂ ਚੈਟਸ ਫੋਨ ਕਾਲਾਂ ਤੇ ਮੁਲਾਕਾਤਾਂ ਤੋਂ ਬਾਅਦ ਹਰ ਵਾਰ ਉਸਦਾ ਆਖ਼ਿਰੀ ਇਹੋ ਸਵਾਲ ਹੋਣ ਲੱਗਾ ਸੀ। ਦਿੱਲੀ ਦੀ ਖਾਨ ਮਾਰਕੀਟ ਵਿੱਚ ਉੱਚੀਆਂ ਬਿਲਡਿੰਗਾਂ ਦੇ ਓਹਲੇ ਸੂਰਜ ਵੇਲੇ ਤੋਂ ਪਹਿਲਾਂ ਢਲ ਗਿਆ ਸੀ। ਸਰਦੀ ਦੀ ਕੋਸੀ ਧੁੱਪ ਹੁਣ ਠੰਡਕ ਵਿੱਚ ਬਦਲ ਗਈ ਸੀ। ਸੀਸੀਡੀ ਵਿੱਚ ਹੁਣੇ ਪੀਤੀ ਕਾਫ਼ੀ ਦੀਆਂ ਚੁਸਕੀਆਂ ਤੇ ਕੀਤੀਆਂ ਗੱਲਾਂ ਹੀ ਦੋਵਾਂ ਨੂੰ ਨਿੱਘ ਦੇ ਰਹੀਆਂ ਸੀ। ਇਹ ਨਿੱਘ ਅੱਜ ਤਾਂਈ ਦੋਸਤੀ ਦਾ ਨਿੱਘ ਹੀ ਸੀ। ਕਲਪਨਾ ਆਪਣੀ ਕਾਰ ਵੱਲ ਜਾ ਰਹੀ ਸੀ ਤੇ ਮੈਂ ਮੈਟਰੋ ਫੜ੍ਹਨ ਲਈ ਮੈਟਰੋ ਸਟੇਸ਼ਨ ਵੱਲ ਤੁਰਨ ਲੱਗਾ ਸੀ। ਵਿਛੜਨ ਦੇ ਆਖ਼ਿਰੀ ਲੰਮ੍ਹੇ ਵਿੱਚ ਉਸਦਾ ਸਵਾਲ ਫਿਰ ਉੱਠਿਆ ਸੀ। ਮੈਂ ਉਹੀ ਜਵਾਬ ਦੁਹਰਾ ਦਿੱਤਾ ,” ਤੇਰੀ ਕਹਾਣੀ ਬਹੁਤ ਸਹੀ ਹੈ ,ਪਰ ਅਜੇ ਉਸ ਵਿੱਚ ਮੈਨੂੰ ਕਹਾਣੀ ਜੋਗਾ ਕੁਝ ਲੱਭ ਹੀ ਨਹੀਂ ਰਿਹਾ ,ਜੋ ਹੈ ਉਹ ਮੈਂ ਕਿੰਨੀਆਂ ਕਹਾਣੀਆਂ ਵਿੱਚ ਪਹਿਲਾਂ ਲਿਖ ਚੁੱਕਾ,ਅਸਫ਼ਲ ਵਿਆਹ,ਵਿਆਹੋਂ ਬਾਹਰੇ ਸਬੰਧ ,ਫਿਰ ਉਹਨਾਂ ਵਿਚਲੇ ਲੜਾਈ ਝਗੜੇ ,ਫਿਰ ਸਰੀਰਿਕ ਤੇ ਮਾਨਸਿਕ ਰਿਸ਼ਤੇ ਤੇ ਪ੍ਰਤਾੜਨਾ “. ਇਹੋ ਸਭ ਕੁਝ ਤਾਂ ਤੇਰੀ ਕਹਾਣੀ ਵਿੱਚ ਹੈ ,ਮੈਨੂੰ ਕੁਝ ਵੀ ਨਵਾਂ ਨਹੀਂ ਮਿਲ ਰਿਹਾ ਨਾ ਆਦਿ ਨਾ ਅੰਤ ,ਜਿਸ ਦਿਨ ਕੁਝ ਐਦਾਂ ਦਾ ਮਿਲਿਆ ਮੈਂ ਜਰੂਰ ਲਿਖਾਗਾਂ। “
ਆਖਦੇ ਹੋਏ ਮੈਂ ਉਸ ਕੋਲੋਂ ਮੂੰਹ ਪਲਟਾ ਕੇ ਮੈਟਰੋ ਵੱਲ ਤੁਰ ਪਿਆ। ਖਾਨ ਮਾਰਕੀਟ ਦੀ ਯੂ ਸ਼ੇਪ ਨੂੰ ਘੁੰਮ ਕੇ ਜਾਣਾ ਸੀ। ਉਸਨੇ ਕਾਰ ਵਿੱਚ ਛੱਡਣ ਦੀ ਸੁਲਾਹ ਮਾਰੀ ਇਹ ਜਾਣਦੇ ਹੋਏ ਕਿ ਮੈਂ ਮਨਾ ਹੀ ਕਰਾਗਾਂ। ਖਾਨ ਮਾਰਕੀਟ ਚ ਆਉਂਦੇ ਵੱਡੇ ਵੱਡੇ ਅਮੀਰਾਂ ਦੀਆਂ ਕਾਰਾਂ ਦੀ ਕੱਛੂ ਚਾਲ ਨਾਲੋਂ ਛੇਤੀ ਸਫ਼ਰ ਕਦਮਾਂ ਨਾਲ ਮਾਪਿਆ ਜਾ ਸਕਦਾ ਹੈ।
ਕਲਪਨਾ ਤੋਂ ਵਿਦਾ ਲੈ ਕੇ ਮੈਂ ਆਪਣੇ ਕਮਰੇ ਵੱਲ ਨੂੰ ਚੱਲ ਪਿਆ। ਦਿੱਲੀ ਦਾ ਸਫ਼ਰ ਲੰਮਾਂ ਤੇ ਅਕਾਊ ਜਰੂਰ ਹੈ ਪਰ ਹੁਸੀਨ ਚਿਹਰਿਆਂ ਨੂੰ ਤੱਕਦਿਆਂ ਬੜੇ ਆਰਾਮ ਨਾਲ ਬੀਤ ਜਾਂਦਾ ਹੈ। ਇਹੀ ਤਾਂ ਝਲਕਾਰੇ ਨੇ ਜਿਹੜੇ ਸਾਨੂੰ ਪਿੰਡਾਂ ਆਲਿਆਂ ਨੂੰ ਪਿੱਛੇ ਮੁੜਨ ਨਹੀਂ ਦਿੰਦੇ।
ਖ਼ੈਰ ਕਲਪਨਾ ਦੀ ਕਹਾਣੀ ਸੀ ਵੀ ਕੀ ਖੈਰ ਤੁਹਾਨੂੰ ਦੱਸ ਹੀ ਦਿੰਦਾ ਹਾਂ। ਮੇਰਾ ਵੀ ਰੂਮ ਤੱਕ ਪਹੁੰਚਣ ਦਾ ਸਫ਼ਰ ਕਹਾਣੀ ਵਿੱਚ ਨਿੱਕਲ ਜਾਏਗਾ।
ਕਲਪਨਾ ਦੋ ਬੱਚਿਆਂ ਵਿੱਚੋਂ ਵੱਡੀ ਸੀ ,ਛੋਟਾ ਉਸਦਾ ਭਰਾ ਸੀ ਰੋਹਨ। ਚੜ੍ਹਦੀ ਉਮਰੇ ਹੀ ਬੜਾ ਜ਼ੋਰਦਾਰ ਇਸ਼ਕ ਹੋਇਆ ਸੀ। ਮੁੰਡੇ ਦਾ ਨਾਮ ਸੀ ਦੀਪਕ। ਉਸਦੇ ਪਰਿਵਾਰ ਵਰਗਾ ਹੀ ਸਰਦਾ ਪੁੱਜਦਾ ਪਰਿਵਾਰ ਸੀ ਬਿਜ਼ਨਿਸ ਵਾਲਾ ਪਰਿਵਾਰ। ਇੱਕ ਮੁਹੱਲੇ ਦਾ ਘਰ ਤੋਂ ਫ਼ਾਸਲਾ। ਜਿਸਮਾਂ ਦੀ ਖਿੱਚ ਨੈਣਾਂ ਰਾਹੀਂ ਬਾਹਰ ਆਉਣ ਲੱਗੀ। ਉਹ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿੱਚ ਪੜ੍ਹਦੀ ਸੀ। ਅਜੇ ਸਾਰੇ ਸ਼ਹਿਰ ਵਿੱਚ ਮੈਟਰੋ ਨਹੀਂ ਸੀ ਆਈ ਡੀ ਟੀ ਸੀ ਦੀਆਂ ਬੱਸਾਂ ਦਾ ਸਫ਼ਰ ਸੀ ਜੋ ਦਿੱਲੀ ਨੂੰ ਜੋੜ ਰਿਹਾ ਸੀ।
ਉਹ ਰੋਜ ਦੋ ਬੱਸਾਂ ਬਦਲ ਕੇ ਕਾਲਜ਼ ਜਾਂਦੀ ਸੀ ,ਦੀਪਕ ਉਸਦੇ ਨਾਲ ਕਾਲਜ਼ ਤੱਕ ਉਸਨੂੰ ਛੱਡਣ ਜਾਂਦਾ ਤੇ ਲੈਣ ਆਉਂਦਾ ਜੋ ਗੱਲਾਂ ਹੁੰਦੀਆਂ ਅੱਖਾਂ ਅੱਖਾਂ ਵਿੱਚ ਹੀ ਹੁੰਦੀਆਂ। ਕਦੇ ਵੀ ਬੋਲ ਸਾਂਝਾ ਨਹੀਂ ਸੀ ਹੋਇਆ। ਉਹ ਸਿਰਫ ਉਸ ਵੱਲ ਤੱਕਦਾ ਉਸਨੂੰ ਦੇਖਦਾ। ਕਾਲਜ਼ ਦੇ ਅੰਦਰ ਜਾਂਦੀ ਨੂੰ ਵੇਖ ਵਾਪਿਸ ਮੁੜ ਜਾਂਦਾ ਤੇ ਸ਼ਾਮੀ ਉਸੇ ਗੇਟ ਤੇ ਫਿਰ ਮੁੜਦਾ।
ਵਪਾਰੀ ਆਦਮੀ ਸੀ ,ਨੈਣਾਂ ਦਾ ਵਪਾਰ ਕਰ ਰਿਹਾ ਸੌਦਾ ਨਫਾਂ ਬੈਠੇਗਾ ਜਾਂ ਘਾਟਾ ਇਹ ਵਕਤ ਹੀ ਦੱਸਦਾ। ਪਰ ਉਸਦੀਆਂ ਸਹੇਲੀਆਂ ਨੇ ਜਰੂਰ ਉਸਦਾ ਨਾਮ ਬਾਡੀਗਾਰਡ ਰੱਖ ਲਿਆ ਸੀ। ਇੱਕ ਦਿਨ ਅਖੀਰ ਸ਼ਾਇਦ ਵੈਲਨਟਾਈਨ ਡੇ ਸੀ ਉਸਨੇ ਉਹਦੇ ਹੱਥ ਗੁਲਾਬ ਦੇਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਹੀ ਦਿੱਤਾ ਸੀ।
ਕਲਪਨਾ ਨੇ ਮਨਾ ਨਹੀਂ ਕੀਤਾ ,ਪਹਿਲੇ ਦਿਨ ਤੋਂ ਹੀ ਉਹਦੇ ਵਿੱਚ ਖਿੱਚ ਸੀ ,ਤੇ ਉੱਪਰੋਂ ਸਬਰ ਦਿੱਲੀ ਦੇ ਮੁੰਡਿਆਂ ਚ ਉਹਨੀਂ ਦਿਨੀਂ ਵੀ ਐਨਾ ਸਬਰ ਨਹੀਂ ਸੀ ਕਿ ਐਨੇ ਮਹੀਨੇ ਕਿਸੇ ਕੁੜੀ ਪਿੱਛੇ ਇੰਝ ਕਮਲੇ ਰਾਂਝੇ ਵਾਂਗ ਫਿਰ ਸਕਣ। ਉਹ ਫਿਰਿਆ ਸੀ ,ਕਿਸੇ ਪਲ ਵੀ ਉਸਨੂੰ ਤੰਗ ਨਹੀਂ ਸੀ ਕੀਤਾ ,ਕੁਝ ਉਸ ਉੱਪਰ ਥੋਪਿਆ ਨਹੀਂ ਕਦੇ ਕੁਝ ਬੁਰਾ ਮਹਿਸੂਸ ਨਹੀਂ ਹੋਣ ਦਿੱਤਾ ਕੋਈ ਗਲਤ ਕਮੈਂਟ ਜਾਂ ਇਸ਼ਾਰਾ ਨਹੀਂ ਸੀ ਕੀਤਾ। ਬੱਸ ਚੁੱਪ ਚਾਪ ਹੌਲੀ ਅੱਖਾਂ ਦੇ ਰਸਤੇ ਉਸਦੇ ਦਿਲ ਚ ਉੱਤਰ ਗਿਆ ਸੀ।
ਇਸ ਲਈ ਗੁਲਾਬ ਹੱਥ ਆਉਂਦੇ ਹੀ ਉਸਦਾ ਹੱਥ ਹਾਂ ਚ ਹਿੱਲਿਆ ਸੀ ,ਉਸਦੇ ਪੂਰੇ ਗਰੁੱਪ ਵਿੱਚ ਸੀਟੀਆਂ ਤੇ ਤਾੜੀਆਂ ਗੂੰਜ ਉੱਠੀਆਂ। ਸਭ ਪਾਰਟੀ ਕਰਨ ਸੀਪੀ ਚਲੇ ਗਏ । ਇੰਝ ਹੁਣ ਦਿੱਲੀ ਦੀਆਂ ਬੱਸਾਂ ਦੇ ਸਫ਼ਰ ਜੋੜੇ ਦੇ ਰੂਪ ਚ ਨਿੱਕਲਣ ਲੱਗੇ। ਮੁਹੱਲੇ ਦੀ ਸ਼ੁਰੁਆਤ ਤੋਂ ਸ਼ੁਰੂ ਅੱਘੜ ਪਿੱਛੜ ਚਲਦੇ ਉਹ ਇਹ ਪੂਰਾ ਸਮਾਂ ਕੱਠੇ ਕੱਢਦੇ। ਡੈਡੀ ਨਾਲ ਜਿੱਦ ਕਰਕੇ ਕਲਪਨਾ ਨੇ ਲੈਂਡਲਾਈਨ ਦੀ ਇੱਕ ਲਾਈਨ ਆਪਣੇ ਕਮਰੇ ਚ ਪਵਾ ਲਈ ਸੀ। ਇੰਝ ਫੋਨ ਤੇ ਗੱਲਾਂ ਸ਼ੁਰੂ ਹੁੰਦੀਆਂ। ਅੱਧੀ ਰਾਤ ਤੱਕ ਚਲਦੀਆਂ। ਬੱਸ ਦਾ ਸਫ਼ਰ ਹੱਥਾਂ ਚ ਹੱਥ ਪਕੜ ਚਲਦਾ ਸੀ।
ਇੱਕ ਦਿਨ ਦੀਪਕ ਦੇ ਘਰ ਕੋਈ ਨਹੀਂ ਸੀ ਸਿਵਾਏ ਉਹਨਾਂ ਦੇ ਨੌਕਰਾਂ ਦੇ। ਕਿੰਨੀ ਵਾਰ ਹੀ ਕਲਪਨਾ ਉਸਦਾ ਘਰ ਵੇਖਣ ਦੀ ਜਿੱਦ ਕੀਤੀ ਸੀ। ਉਸ ਦਿਨ ਉਹ ਆਪਣੇ ਘਰ ਲੈ ਹੀ ਆਇਆ।ਸਿੱਧੇ ਦਰਵਾਜ਼ੇ ਤਾਂ ਨੌਕਰ ਸੀ। ਇਸ ਲਈ ਪਿਛਲੇ ਦਰਵਾਜ਼ੇ ਰਾਹੀਂ ਬੈੱਡਰੂਮ ਚ ਲੈ ਆਇਆ ਸੀ। ਬਾਕੀ ਘਰ ਨਹੀਂ ਦਿਖਾ ਸਕਦਾ ਸੀ ਪਰ ਘੱਟੋ ਘੱਟ ਉਹਨਾਂ ਦੇ ਹਮੇਸ਼ਾ ਦੇ ਮਿਲਣ ਦਾ ਗਵਾਹ ਬਣਨ ਵਾਲਾ ਕਮਰਾ ਜਰੂਰ ਦਿਖਾ ਸਕਦਾ ਸੀ। ਬੇਹੱਦ ਸ਼ਾਨਦਾਰ ਕਮਰਾ ਸੀ ,ਜੋ ਅੱਜ ਨਹੀਂ ਤਾਂ ਕੱਲ੍ਹ ਉਹਨਾਂ ਦੇ ਹਿੱਸੇ ਆਉਣ ਵਾਲਾ ਸੀ।ਦੀਪਕ ਉਸ ਲਈ ਪਾਣੀ ਲੈਣ ਗਿਆ ਸੀ , ਲੰਮੇ ਬੈੱਡ ਉੱਤੇ ਉਹ ਐਦਾਂ ਪਸਰ ਕੇ ਲੇਟ ਗਈ ਸੀ ਜਿਵੇਂ ਸਦਾ ਲਈ ਇਸ ਕਮਰੇ ਨਾਲ ਜੁੜ ਗਈ ਹੋਵੇ। ਅੱਖਾਂ ਬੰਦ ਕਰਕੇ ਦੋਵਾਂ ਦੇ ਰੰਗੀਨ ਸੁਪਨਿਆਂ ਵਿੱਚ ਗੁਆਚ ਗਈ ਸੀ।
ਅੱਖਾਂ ਉਦੋਂ ਖੁਲੀਆਂ ਜਦੋਂ ਆਪਣੇ ਚਿਹਰੇ ਉੱਤੇ ਕੋਸੇ ਸਾਹ ਮਹਿਸੂਸ ਹੋਏ ਸੀ ਉਸਦੇ ਚਿਹਰੇ ਤੇ ਉਲਟਾਏ ਮੂੰਹ ਤੇ ਦੀਪਕ ਦੀਆਂ ਅੱਖਾਂ ਆਪਸ ਚ ਟਕਰਾ ਗਈਆਂ ਸੀ। ਉਹ ਜਿਵੇਂ ਉੱਥੇ ਹੀ ਗੱਡੀ ਗਈ ਹੋਵੇ। ਇਹ ਉਹ ਸਮਾਂ ਸੀ ਜਦੋ ਮਹਿਜ ਉਸਦੇ ਆਵਾਜ਼ ਸੁਣਕੇ ਹੀ ਉਸਦੇ ਅੰਦਰੋਂ ਜਜ਼ਬਾਤ ਪਿਘਲ ਜਾਂਦੇ ਸੀ। ਐਨੇ ਨੇੜੇ ਚਿਹਰੇ ਨੂੰ ਤੱਕਕੇ ਤਾਂ ਪੂਰਾ ਸਰੀਰ ਸੁੰਨ ਹੋ ਗਿਆ ਸੀ। ਕੰਨਾਂ ਵਿੱਚੋ ਸੇਕ ਨਿੱਕਲਣ ਲੱਗ ਗਿਆ ਸੀ ਬੁੱਲ੍ਹ ਸੁੱਕਣ ਲੱਗੇ ਸੀ। ਇੰਝ ਜਾਪ ਰਿਹਾ ਸੀ ਕਿਸੇ ਭਾਰੀ ਭਰਕਮ ਵਸਤੂ ਨੇ ਉਸਨੂੰ ਦੱਬ ਲਿਆ ਹੋਏ ਉਹ ਚਾਹ ਕੇ ਵੀ ਹਿੱਲ ਨਹੀਂ ਸੀ ਪਾ ਰਹੀ। ਦੀਪਕ ਦੇ ਬੁੱਲ੍ਹ ਉਸਦੇ ਚਿਹਰੇ ਦੇ ਨਜਦੀਕ ਹੁੰਦੇ ਗਏ. ਮੱਥੇ ਨੂੰ ਚੁੰਮਕੇ ਨੱਕ ਦੀ ਸੇਧੇ ਥੱਲੇ ਖਿਸਕਣ ਲੱਗੇ ਅਖੀਰ ਉਸਦੇ ਕੰਬ ਰਹੇ ਬੁੱਲਾਂ ਨੂੰ ਛੋਹ ਲਿਆ ,ਪਾਣੀ ਦੀ ਪਿਆਸ ਉਸਨੂੰ ਭੁੱਲ ਗਈ ਸੀ। ਫੁੱਟਦੇ ਚਸ਼ਮਿਆਂ ਚੋਂ ਪਿਆਸ ਬੁਝ ਰਹੀ ਹੋਵੇ ਤਾਂ ਗਿਲਾਸਾਂ ਨੂੰ ਕੌਣ ਯਾਦ ਰੱਖਦਾ। ਦੀਪਕ ਆਪਣੀ ਮਰਜ਼ੀ ਨਾਲ ਉਸਨੂੰ ਚੁੰਮਦਾ ਰਿਹਾ ਆਪਣੀ ਜੀਭ ਨਾਲ ਛੇੜਖਾਨੀਆਂ ਕਰਦਾ ਰਿਹਾ। ਉਹ ਚੁੱਪ ਚੁੱਪ ਲੇਟੀ ਰਹੀ। ਪਰ ਕਦੋਂ ਤੱਕ ਜਦੋਂ ਦੀਪਕ ਦੇ ਹੱਥ ਉਸਦੇ ਕੰਨਾਂ ਨੂੰ ਮਸਲਦੇ ਹੋਏ ਮੋਢਿਆਂ ਤੱਕ ਖਿਸਕੇ ਤਾਂ ਉਹ ਉਸੇ ਜੋਸ਼ ਨਾਲ ਉਸਦੇ ਹਰ ਚੁੰਮਣ ਦਾ ਹਰ ਹਰਕਤ ਦਾ ਜਵਾਬ ਦੇਣ ਲੱਗੀ ਗਰਦਨ ਨਾਲ ਬਾਹਾਂ ਵਲਕੇ ਇੰਝ ਚਿਹਰੇ ਨਾਲ ਚਿਹਰਾ ਜੋੜਿਆ ਕਿ ਜਿਵੇਂ ਮੁੜ ਛੱਡਣਾ ਨਾ ਚਾਹੁੰਦੀ ਹੋਵੇ। ਦੀਪਕ ਦੇ ਹੱਥ ਖਿਸਕਦੇ ਥੱਲੇ ਪਹੁੰਚਦੇ ਗਏ। ਸੂਟ ਦੇ ਉੱਪਰੋਂ ਹੀ ਉਸਨੂੰ ਮਹਿਸੂਸ ਕਰਨ ਲੱਗਾ ਤੇ ਆਪਣੇ ਹੱਥਾਂ ਨਾਲ ਘੁੱਟਣ ਲੱਗਾ। ਉਸਦੇ ਹੱਥਾਂ ਦੀ ਪਕੜ ਸਾਹਿਲਾਉਂਣ ਦੀ ਹਰਕਤ ਨਾਲ ਕਲਪਨਾ ਦਾ ਰਿਸਪਾਂਸ ਦੂਣਾ ਹੋ ਜਾਂਦਾ ਸੀ। ਜਿਸਮ ਇੱਕ ਦਮ ਕੱਠਾ ਹੋ ਜਾਂਦਾ। ਤੇ ਵਾਲਾਂ ਦੀ ਪਕੜ ਹੋਰ ਵੀ ਪੀਢੀ ਹੋ ਜਾਂਦੀ।
ਹੱਥਾਂ ਨੂੰ ਉੱਪਰ ਖਿਸਕਾ ਕੇ ਦੀਪਕ ਨੇ ਗਲਮੇ ਰਾਹੀਂ ਆਪਣੀ ਪਕੜ ਚ ਲਿਆਉਣ ਦੀ ਕੋਸ਼ਿਸ਼ ਕੀਤੀ ਉਂਗਲੀਆਂ ਨੰਗੇ ਜਿਸਮ ਤੇ ਫਿਰਦੇ ਹੀ ਕਲਪਨਾ ਕੰਬ ਗਈ ਸੀ। ਮਰਦ ਦੀਆਂ ਉਂਗਲਾਂ ਦੀ ਉਹਨਾਂ ਹਿੱਸਿਆਂ ਤੇ ਪਹਿਲੀ ਛੂਹ ਸੀ ,ਇੱਕ ਦਮ ਉਸਦੀ ਦਿਲ ਚ ਬਿਜਲੀ ਦੌੜ ਗਈ। ਉਸਦੇ ਮੂੰਹ ਨੂੰ ਪਰ੍ਹਾਂ ਕਰ ਉੱਠ ਕੇ ਬੈਠ ਗਈ ਤੇ ਬੋਲੀ ,”ਪਾਣੀ ,” ਦੀਪਕ ਬੈੱਡ ਤੇ ਪਿੱਛੇ ਹਟਮਾਂ ਬੈਠ ਗਿਆ। ਉਸਨੇ ਪਾਣੀ ਦਾ ਗਿਲਾਸ ਚੁੱਕਿਆ ਤੇ ਪੀਂਦੀ ਹੋਈ ਸਾਹਮਣੇ ਸੋਫੇ ਤੇ ਜਾ ਬੈਠੀ। ਅੱਖਾਂ ਮਿਲਾਉਣ ਦਾ ਹੀਆ ਨਹੀਂ ਸੀ। ਪਾਣੀ ਪੀਕੇ ਸਾਹ ਠੀਕ ਕਰਕੇ ਉਹ ਉੱਠ ਗਈ। “ਹੁਣ ਚੱਲਣਾ ਚਾਹੀਦਾ ,” ਆਖ ਉਹ ਬਾਹਰ ਵੱਲ ਤੁਰ ਪਈ ਦੀਪਕ ਗੇਟ ਤੱਕ ਛੱਡਣ ਆਇਆ। ਦੋਹਾਂ ਦੀਆਂ ਅੱਖਾਂ ਚ ਸ਼ਰਾਰਤ ਸੀ ਨਵੇਂ ਨਵੇਂ ਅਨੁਭਵ ਦਾ ਰੰਗੀਨ ਨਜਾਰਾ ਸੀ। ਜੋ ਉਹਨਾਂ ਨੂੰ ਉਸ ਦਿਨ ਹੀ ਨਹੀਂ ਕਈ ਰਾਤਾਂ ਤੱਕ ਜਗਾਉਂਦਾ ਰਿਹਾ ਦੁਬਾਰਾ ਮਿਲਣ ਲਈ ਉਕਸਾਉਂਦਾ ਰਿਹਾ। ਉਹਨਾਂ ਦੇ ਅੰਗਾਂ ਵਿੱਚ ਬੇਆਰਾਮੀ ਛਿਡ਼ ਗਈ ਸੀ ,ਸ਼ਾਇਦ ਉਮਰ ਭਰ ਲਈ …
ਸਮਾਂ ਆਪਣੀ ਚਾਲ ਤੁਰਨ ਲੱਗਾ ,ਕਲਪਨਾ ਤੇ ਦੀਪਕ ਦਾ ਪਿਆਰ ਵੀ ਪ੍ਰਵਾਨ ਚੜ੍ਹਨ ਲੱਗਾ।ਗੱਲ ਨਿੱਕਲਦੀ ਨਿੱਕਲਦੀ ਖਿੰਡਣ ਲੱਗੀ ਸੀ ,ਦੋ ਗਲੀਆਂ ਤੇ ਫਾਸਲੇ ਤੇ ਘਰ ਸੀ। ਆਂਢ ਗੁਆਂਢ ਦੀਆਂ ਨਜ਼ਰਾਂ ਦੋਵਾਂ ਤੇ ਟਿਕਣ ਲੱਗੀਆਂ ਸੀ।ਪਰ ਸਭ ਚੁੱਪ ਸੀ,ਮੁੰਡੇ ਨੂੰ ਆਖਦਾ ਕੌਣ ਤੇ ਕਲਪਨਾ ਦੇ ਘਰ ਦੇ ਤਕੜੇ ਹੋਣ ਕਰਕੇ ਕੋਈ ਕਹਿਣ ਦਾ ਸਾਹਸ ਨਹੀਂ ਸੀ ਕਰਦਾ।ਲੋਕਾਂ ਦੀ ਜ਼ੁਬਾਨ ਝਗੜੇ ਵਿੱਚ ਜਾਂ ਆਪੋਂ ਨੀਵੇਂ ਲਈ ਖੁੱਲ੍ਹਦੀ ਹੈ।
ਉਹਨਾਂ ਨੂੰ ਮਿਲਦਿਆਂ ਸਾਲ ਹੋ ਗਿਆ ਸੀ।ਪਰ ਕਿਸਮਤ ਦਾ ਐਸਾ ਜਬਤਦਸ਼ਤ ਝਟਕਾ ਲੱਗਾ ਕਿ ਦੀਪਕ ਦੇ ਸਾਰੇ ਬਿਜ਼ਨਸ ਨੂੰ ਇੱਕਦਮ ਝਟਕਾ ਪਿਆ। ਉਸਦੇ ਪਿਤਾ ਨੂੰ ਸ਼ੇਅਰ ਮਾਰਕੀਟ ਚ ਪੈਸਾ ਲਾਉਣ ਦੀ ਆਦਤ ਸੀ । ਕੁਝ ਆਈ ਟੀ ਕੰਪਨੀਆਂ ਚ ਹੋਏ ਭ੍ਰਿਸ਼ਟਾਚਾਰ ਕਾਰਨ ਉਹਨਾਂ ਉੱਤੇ ਤਾਲਾ ਵੱਜ ਗਿਆ। ਉਸਦੇ ਪਿਤਾ ਦੀ ਸਦਮੇ ਚ ਇੱਕ ਦਮ ਪਹਿਲ਼ਾਂ ਸਰੀਰ ਰੁੱਕ ਗਿਆ ਤੇ ਮਗਰੋਂ ਸਦਾ ਦੀ ਨੀਂਦ ਸੌਂ ਗਿਆ।
ਕਰਜ਼ਾ ਮੰਗਣ ਵਾਲੇ ਬੈਂਕ ਵਾਲੇ ਉਹਨਾਂ ਦੇ ਦਰਾਂ ਤੇ ਆਉਣ ਲੱਗੇ।ਜਿੰਨੀ ਬੱਚਤ ਸੀ ਸਭ ਲੱਗ ਗਈ ਗਹਿਣੇ ਗੱਟੇ ਵਿਕ ਗਏ । ਘਰ ਦੇ ਨੌਕਰ ਹਟ ਗਏ ਇਥੋਂ ਤੱਕ ਕਿ ਘਰ ਨੂੰ ਗਿਰਵੀ ਰੱਖਕੇ ਪੈਸੇ ਉਧਾਰ ਚੱਕਣ ਦੀ ਨੌਬਤ ਆ ਗਈ।
ਹੁਣ ਦੀਪਕ ਕਲਪਨਾ ਦੇ ਮਗਰ ਮਗਰ ਨਹੀਂ ਸੀ ਜਾ ਸਕਦਾ,ਉਸਨੂੰ ਰੋਜ ਨਹੀਂ ਸੀ ਮਿਲ ਸਕਦਾ। ਉਸਦਾ ਚਿਹਰਾ ਹਸਮੁੱਖ ਨਹੀਂ ਸੀ ਰਿਹਾ।ਚਿਹਰੇ ਵਿੱਚੋ ਨੂਰ ਦੀ ਜਗ੍ਹਾ ਉਦਾਸੀ ਚਮਕਣ ਲੱਗੀ ਸੀ ,ਬੋਲਾਂ ਵਿੱਚੋਂ ਦੁੱਖ ਝਲਕਦਾ ਸੀ।ਇੰਝ ਲਗਦਾ ਸੀ ਜਿਵੇੰ ਕਿਸੇ ਨੇ ਸਵਰਗ ਵਿੱਚੋਂ ਨਰਕ ਵਿੱਚ ਸੁੱਟ ਦਿੱਤਾ ਹੋਏ ।
ਇਸ ਵੇਲੇ ਕਲਪਨਾ ਹਰ ਵੇਲੇ ਉਸ ਨਾਲ ਸੀ, ਉਸਦੀਆਂ ਸਹੇਲੀਆਂ ਉਸ ਨੂੰ ਮਜ਼ਾਕ ਕਰਦੀਆਂ ਭਲਾਂ ਉਸ ਕੰਗਾਲ ਕੋਲ ਹੁਣ ਕੀ ਏ ਤੇਰੇ ਸਿਰ ਤੇ ਛੱਤ ਵੀ ਨਹੀਂ ਦੇ ਸਕਦਾ! ਤੇਰੇ ਲਈ ਐਨੇ ਅਮੀਰ ਮੁੰਡੇ ਆਪਣੀਆਂ ਕਾਰਾਂ ਦੇ ਦਰਵਾਜ਼ੇ ਆਪ ਝੁਕ ਕੇ ਖੋਲ੍ਹਣ ਲਈ ਤਿਆਰ ਹਨ।
ਕਲਪਨਾ ਉਸ ਉਮਰ ਵਿੱਚ ਸੀ ਜਦੋਂ ਇਸ਼ਕ ਤਰਕ ਨਾਲੋਂ ਜਜ਼ਬਾਤੀ ਵੱਧ ਹੁੰਦਾ। ਜਦੋਂ ਸੱਚੇ ਤੇ ਇਮਾਨਦਾਰ ਹੋਣ ਦੀ ਤਮੰਨਾ ਡੁੱਲ੍ਹ ਡੁੱਲ੍ਹ ਪੈਂਦੀ ਹੈ ਜਦੋਂ ਪ੍ਰੇਮੀ ਨੂੰ ਲਗਦਾ ਹੈ ਕਿ ਇਸ਼ਕ ਰੂਹਾਨੀ ਹੀ ਉਸਦੀ ਮੰਜ਼ਿਲ ਸੀ ਤੇ ਉਸਦਾ ਆਸ਼ਿਕ ਹੀ ਰੱਬ ਹੈ ਉਸਤੋਂ ਅੱਗਿਓ ਪਿੱਛਿਓ ਸਭ ਸੂਨਯ ਹੈ।ਇਹ ਵਿਚਾਰ ਭਾਵੇਂ ਕੋਈ ਗਰੀਬ ਹੈ ਜਾਂ ਅਮੀਰ ਸਭ ਨੂੰ ਇੱਕੋ ਜਿਹਾ ਡੱਕਦੇ ਹਨ।
ਉਸ ਦੀ ਦਿਨ ਚ ਮੁਲਾਕਾਤ ਨਾ ਹੁੰਦੀ ,ਸਿਰਫ ਰਾਤ ਨੂੰ ਫੋਨ ਤੇ ਗੱਲ ਹੁੰਦੀ,ਜਿਸਦਾ ਦੀਪਕ ਦੇ ਲੈਂਡਲਾਇਨ ਦਾ ਬਿਲ ਵੀ ਕਈ ਵਾਰ ਉਹ ਭਰਦੀ ਸੀ।
ਪਰ ਇੱਕ ਰਾਤ ਉਸਦੀਆਂ ਸਭ ਗੱਲਾਂ ਸੁਣੀਆਂ ਗਈਆਂ।ਸੁਣਨ ਵਾਲਾ ਉਸਦਾ ਭਰਾ ਸੀ।ਗੱਲ ਵਧੀ,ਤਾਂ ਪੁੱਛਗਿੱਛ ਹੋਈ।ਕਲਪਨਾ ਲਾਡਾਂ ਨਾਲ ਪਾਲੀ ਸੀ ਵੈਸੇ ਵੀ ਦਿੱਲੀ ਵਰਗੇ ਸ਼ਹਿਰ ਚ ਪੜ੍ਹੀ ਲਿਖੀ ਕੁੜੀ ਦਾ ਪਿਆਰ ਤੇ ਪਿਆਰ ਵਿਆਹ ਕੋਈ ਵੱਡੀ ਗੱਲ ਨਹੀਂ ਸੀ। ਉਸਨੇ ਆਪਣੇ ਤੇ ਦੀਪਕ ਦੇ ਰਿਸ਼ਤੇ ਬਾਰੇ ਸਾਫ ਦੱਸ ਦਿੱਤਾ।
ਘਰ ਕੋਹਰਾਮ ਮੱਚ ਗਿਆ,ਕੋਈ ਵੀ ਉਸ ਕੰਗਾਲ ਨਾਲ ਕਿਸੇ ਵੀ ਤਰ੍ਹਾਂ ਦੇ ਰਿਸ਼ਤਾ ਰੱਖਣ ਲਈ ਤਿਆਰ ਨਹੀਂ ਸੀ। ਕਲਪਨਾ ਦੇ ਗੱਲ ਕਰਨ ਤੇ ਪਾਬੰਦੀ ਲੱਗ ਗਈ। ਉਸਦੇ ਮਿਲਣ ਗਿਲਣ ਤੇ ਪਹਿਰਾ ਬੈਠ ਗਿਆ।ਘਰ ਤੋਂ ਕਾਲਜ਼ ਤੇ ਕਾਲਜ਼ ਤੋਂ ਘਰ ਛੱਡਣ ਲਈ ਗੱਡੀ ਆਉਣ ਜਾਣ ਲੱਗੀ ।
ਦੋ ਆਸ਼ਿਕ ਪਿੰਜਰੇ ਟੰਗੇ ਗਏ ,ਮਿਲਣ ਲਈ ਤਰਸ ਗਏ ,ਸਿਰਫ ਦੋਸਤਾਂ ਰਾਹੀਂ ਸੁਨੇਹੇ ਪਹੁੰਚਦੇ । ਜਾਂ ਕਾਲਜ ਦੇ ਪੀਸੀਓ ਤੋਂ ਉਹ ਕਲਾਸ ਬੰਕ ਕਰਕੇ ਫੋਨ ਕਰਦੀ ।ਉਸਤੋਂ ਦੂਰ ਹੁੰਦੇ ਦੀਪਕ ਦੀ ਹਾਲਤ ਨਿੱਘਰਨ ਲੱਗੀ ਸੀ । ਜੋ ਹੌਂਸਲਾ ਸੀ ਪਿਆਰ ਦਾ ਉਹ ਵੀ ਢਹਿ ਗਿਆ ਸੀ।ਦੀਪਕ ਨੂੰ ਐਸੇ ਸਾਥ ਦੀ ਲੋੜ ਸੀ ਜੋ ਉਸ ਨਾਲ ਇਸ ਦੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ।
ਕਲਪਨਾ ਉਸ ਕੋਲ ਇੱਕੋ ਇੱਕੋ ਰਾਹ ਸੀ । ਮੁਸ਼ਕਿਲ ਇਹੋ ਸੀ ਕਿੰਝ ਕੱਠੇ ਹੋਇਆ ਜਾਏ। ਘਰਦੇ ਕਿਸੇ ਵੀ ਹਾਲਾਤ ਚ ਉਹਨਾਂ ਦੇ ਮਿਲਣ ਨੂੰ ਤਿਆਰ ਨਹੀਂ ਸੀ।
ਦੋਂਵੇਂ ਸਦਾ ਸਦਾ ਲਈ ਇੱਕ ਹੋ ਜਾਣਾ ਚਾਹੁੰਦੇ ਸੀ। ਕਲਪਨਾ ਨੂੰ ਅਮੀਰੀ ਗਰੀਬੀ ਤੋਂ ਕੁਝ ਵੀ ਨਹੀਂ ਸੀ ਲੈਣਾ ਦੇਣਾ। ਉਸਨੂੰ ਸਿਰਫ ਜਰੂਰਤ ਦੀਪਕ ਦੇ ਪਿਆਰ ਦੀ ਸੀ ,20 ਕੁ ਸਾਲ ਦੀ ਉਮਰ ਚ ਇੱਕ ਕੁੜੀ ਦੇ ਸੁਪਨੇ ਇੱਕ ਰਾਜਕੁਮਾਰ ਨਾਲ ਰੁਮਾਂਸ ਭਰੇ ਦਿਨ ਤੇ ਪਿਆਰ ਭਰੀਆਂ ਰਾਤਾਂ ਤੋਂ ਵੱਧਕੇ ਕੁਝ ਨਹੀਂ ਹੁੰਦੇ ।
ਇਸ ਸੁਪਨਮਈ ਦੁਨੀਆਂ ਵਿੱਚ ਤਰਦੇ ਹੀ ਉਹਨਾਂ ਇੱਕ ਦਿਨ ਭੱਜ ਕੇ ਵਿਆਹ ਕਰਵਾਉਣ ਦਾ ਨਿਸ਼ਚਾ ਕਰ ਲਿਆ ਤੇ ਇੱਕ ਧਾਰਮਿਕ ਸਥਾਨ ਤੇ ਜਾ ਕੇ ਵਿਆਹ ਹੀ ਕਰ ਲਿਆ।
ਕਾਲਜ਼ ਤੋਂ ਲੈਣ ਗਈ ਕਾਰ ਖ਼ਾਲੀ ਮੁੜੀ ਸੀ ਤੇ ਉਹ ਆਟੋ ਚ ਬੈਠ ਦੀਪਕ ਦੇ ਘਰ ਆ ਗਈ ਸੀ। ਘਰ ਸੁਨੇਹਾ ਭੇਜ ਦਿੱਤਾ ਸੀ। ਘਰਦੇ ਇਸ ਗੱਲੋਂ ਸਿਰ ਫ਼ੜਕੇ ਬੈਠ ਗਏ ਸੀ। ਅੱਲ੍ਹੜ ਉਮਰ ਦਾ ਇਹ ਰਿਸ਼ਤਾ ਇੰਝ ਉਹ ਝਟਕੇ ਚ ਇਸ ਹੱਦ ਤੱਕ ਲੈ ਜਾਵੇਗੀ। ਕਲਪਨਾ ਦੇ ਘਰਦਿਆਂ ਨੂੰ ਵੀ ਨਹੀਂ ਸੀ ਪਤਾ ।
ਹੁਣ ਸਵੀਕਾਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਪਰ ਭਰਾ ਉਸਦੇ ਮੱਥੇ ਨਾ ਲੱਗਾ । ਮਾਂ ਬਾਪ ਨੇ ਅਖੀਰ ਅਸ਼ੀਰਵਾਦ ਦੇ ਹੀ ਦਿੱਤਾ । ਦੁਨੀਆਂ ਦੇ ਡਰੋਂ ਜਾਂ ਜਿਵੇੰ ਵੀ। ਪਿਆਰ ਚ ਇੱਕ ਮੰਜ਼ਿਲ ਆਈ ਸੀ ਅੱਗੇ ਹਲੇ ਬੜਾ ਕੁਝ ਬਾਕੀ ਸੀ। ਜ਼ਿੰਦਗੀ ਕੋਈ ਫ਼ਿਲਮੀ ਕਥਾ ਤਾਂ ਨਹੀਂ ਕਿ ਜਿਸਦਾ ਅੰਤ ਸੁਖਾਂਤ ਹੀ ਹੋਵੇ । ਬੇਆਰਾਮੀ ਦੀ ਇਹ ਯਾਤਰਾ ਹਲੇ ਕਾਫੀ ਲੰਮੀ ਚੱਲਣ ਵਾਲੀ ਸੀ।
ਪਿਆਰ ਵਿੱਚ ਕਲਪਨਾ ਤੇ ਦੀਪਕ ਪਿਛਲੇ ਇੱਕ ਸਾਲ ਤੋਂ ਉਹ ਲੁਕ ਛਿਪ ਕੇ ਕਿੰਨੀਆਂ ਹੀ ਹੱਦਾਂ ਪਾਰ ਕਰ ਚੁੱਕੇ ਸੀ। ਵਿਆਹ ਮਗਰੋਂ ਹੁਣ ਲੁਕ ਛਿਪ ਕੇ ਮਿਲਣ ਦੀ ਲੋੜ ਨਹੀਂ ਸੀ ਰਹੀ।ਜੋ ਸਮਾਂ ਉਹਨਾਂ ਨੂੰ ਲਗਦਾ ਸੀ ਉਹਨਾਂ ਲਈ ਮਿਲਣ ਲਈ ਘੱਟ ਹੈ,ਹੁਣ ਉਹ ਵਾਧੂ ਸੀ।ਦਿਨ ਰਾਤ ਇੱਕ ਦੂਸਰੇ ਦੀਆਂ ਬਾਹਾਂ ਵਿੱਚੋਂ ਸਿਰਫ ਤੇ ਸਿਰਫ ਡੋਰ ਬੈੱਲ ਹੀ ਅਲੱਗ ਕਰਦੀ ਸੀ।
ਉਹ ਵੀ ਉਦੋਂ ਜਦੋਂ ਕੋਈ ਉਧਾਰ ਦਿੱਤੇ ਪੈਸੇ ਮੰਗਣ ਲਈ ਆ ਜਾਂਦਾ। ਅਜਿਹੇ ਵੇਲੇ ਜਦੋਂ ਦੀਪਕ ਦੀ ਮੰਮੀ ਘਰ ਨਾ ਹੁੰਦੀ ਉਦੋਂ ਉਹ ਆਪ ਲੁਕਕੇ ਕਲਪਨਾ ਨੂੰ ਝੂਠ ਬੋਲਣ ਲਈ ਆਖ ਦਿੰਦਾ ਕਿ ਆਖ ਦੇਵੇ ਕਿ ਉਹ ਘਰ ਨਹੀਂ ਹੈ ।
ਕਲਪਨਾ ਨੂੰ ਅਜਿਹਾ ਕਰਨਾ ਔਖਾ ਤਾਂ ਬਹੁਤ ਲਗਦਾ ਪਰ ਉਸਨੂੰ ਮਜਬੂਰੀਵੱਸ ਬੋਲਣਾ ਪੈਂਦਾ।
ਦੀਪਕ ਨੂੰ ਸਾਰਾ ਦਿਨ ਬੈੱਡਰੂਮ ਵੜੇ ਰਹਿਣ ਕਰਕੇ ਉਹਦੀ ਮਾਂ ਵੀ ਖਿਝਣ ਲੱਗੀ ।
,”ਸਾਰਾ ਦਿਨ ਹੁਣ ਇਹਦੀ ਕੁੱਛੜ ਚ ਵੜਿਆ ਰਹੀਂ,ਕੋਈ ਕਾਰੋਬਾਰ ਦਾ ਫਿਕਰ ਨਹੀਂ “.
ਫਿਰ ਹੌਲੀ ਹੌਲੀ ਮੇਹਣੇ ਵੱਧਣ ਲੱਗੇ। ਨੌਕਰ ਤਾਂ ਕਦੋੰ ਦੇ ਹਟ ਗਏ ਸੀ,ਘਰ ਦਾ ਸਾਰਾ ਕੰਮ ਹੁਣ ਕਲਪਨਾ ਨੂੰ ਹੀ ਕਰਨਾ ਪੈਂਦਾ। ਪਹਿਲ਼ਾਂ ਸ਼ਾਨਦਾਰ ਬੰਗਲਾ ਲਗਦਾ ਘਰ ਉਸਨੂੰ ਹੁਣ ਦੈਂਤ ਲਗਦਾ ਸੀ। ਸਾਰਾ ਦਿਨ ਵੀ ਲੱਗਕੇ ਘਰ ਦੀ ਸਫ਼ਾਈ ਨਹੀਂ ਸੀ ਹੋ ਸਕਦੀ।
ਫਿਰ ਰਸੋਈ ਦਾ ਕੰਮ ਤੇ ਮਗਰੋਂ ਕਿਸੇ ਆਏ ਗਏ ਲਈ ਚਾਹ ਰੋਟੀ।ਪਹਿਲ਼ਾਂ ਵਿਆਹ ਦੇ ਚਾਅ ਨੇ ਫਿਰ ਘਰ ਦੇ ਕੰਮਾਂ ਨੇ ਪੜ੍ਹਾਈ ਛੁਡਾ ਦਿੱਤੀ।
ਨਾਲੇ ਵਿਆਹੀ ਵਰ੍ਹੀ ਨੂੰ ਪੜ੍ਹਾਈ ਦੀ ਕੀ ਲੋੜ ਹੁਣ ਊਸਦੀ ਸੱਸ ਦਾ ਮੰਨਣਾ ਸੀ ਦੀਪਕ ਨੇ ਇਸ ਗੱਲ ਵਿੱਚ ਹਾਮੀ ਭਰੀ ਸੀ ।
ਸਫ਼ਾਈ ਵਗੈਰਾ ਦਾ ਉਸ ਤੇ ਪਹਿਲੇ ਦਿਨ ਤੋਂ ਹੀ ਭੂਤ ਸਵਾਰ ਸੀ। ਹਰ ਇੱਕ ਕਮਰੇ ਨੂੰ ਸੈਲਫ਼ ਨੂੰ ਵਰਤਣ ਨੂੰ ਚਮਕਾ ਕੇ ਰੱਖਦੀ ਸੀ। ਹੁਣ ਵਕਤ ਗੁਜਾਰਨ ਲਈ ਇਹ ਇੱਕ ਵਧੀਆ ਜਰੀਆਂ ਸੀ।ਦੀਪਕ ਦੇ ਘਰੋਂ ਜਾਣ ਮਗਰੋਂ ਉਸ ਕੋਲ ਕਰਨ ਲਈ ਕੁਝ ਜ਼ਿਆਦਾ ਨਾ ਹੁੰਦਾ। ਪੇਕੇ ਕਿਸੇ ਨਾਲ ਬਹੁਤੀ ਗੱਲ ਨਾ ਹੁੰਦੀ ਇੱਕ ਮਾਂ ਤੋਂ ਬਿਨਾਂ,ਡੈਡੀ ਵੀ ਕਦੇ ਹੂੰ ਹਾਂ ਤੋਂ ਵੱਧ ਗੱਲ ਨਹੀਂ ਸੀ ਕਰਦੇ ਭਰਾ ਨੇ ਤਾਂ ਬੋਲਣਾ ਹੀ ਛੱਡ ਰੱਖਿਆ ਸੀ।#HarjotDiKalam
ਦਿਨ ਭਰ ਵਿੱਚ ਸਭ ਤੋਂ ਮਿੱਠੇ ਪਲ ਉਸਦੇ ਤੇ ਦੀਪਕ ਦੇ ਉਹ ਪਲ ਹੁੰਦੇ ਸੀ ਜੋ ਰਾਤ ਨੂੰ ਇਕੱਠਿਆਂ ਇੱਕ ਦੂਸਰੇ ਦੀਆਂ ਬਾਹਵਾਂ ਚ ਗੁਜ਼ਰਦੇ ਸੀ।ਸ਼ੁਰੂ ਸ਼ੁਰ ਚ ਤਾਂ ਪੂਰੀ ਰਾਤ ਬਿਨਾਂ ਸੁੱਤੇ ਲੰਘ ਜਾਂਦੀ ਸੀ। ਨਹੀਂ ਤਾਂ ਜਦੋਂ ਵੀ ਜਾਗ ਖੁੱਲ੍ਹੀ ਤੇ ਪਿਆਰ ਕਰਨਾ ਸ਼ੁਰੂ ਹੋ ਜਾਂਦਾ। ਇਸ ਗੱਲੋਂ ਬੇਪਰਵਾਹ ਕਿ ਕੋਈ ਹੋਰ ਘਰ ਵਿੱਚ ਹੈ ਵੀ ਜਾਂ ਨਹੀਂ।ਪਰ ਹੌਲੀ ਹੌਲੀ ਇਸ ਸਭ ਵਿੱਚ ਠੰਡਕ ਆਉਣ ਲੱਗੀ।ਪਿਆਰ ਗੱਲਾਂ ਸਭ ਇੱਕ ਰੁਟੀਨ ਜਿਹਾ ਲੱਗਣ ਲੱਗਾ।
ਇਸਦਾ ਕਾਰਨ ਇਹ ਸੀ ਕਿ ਦੀਪਕ ਦਾ ਬਿਜ਼ਨਸ ਮੁੜ ਲੀਹ ਤੇ ਆਉਣ ਲੱਗੀ ਸੀ।ਵਪਾਰੀ ਬੰਦੇ ਨੂੰ ਜਦੋਂ ਪੈਸੇ ਦੀ ਮਹਿਕ ਆਉਣ ਲੱਗ ਜਾਏ ਹੋਰ ਮਹਿਕਾਂ ਭੁੱਲ ਜਾਂਦੀਆਂ ਹਨ।ਦੀਪਕ ਤਾਂ ਮਸੀਂ ਪੈਸਾ ਵੇਖ ਰਿਹਾ ਸੀ । ਕੰਗਾਲ ਹੋਕੇ ਹੀ ਪੈਸੇ ਦੀ ਕੀਮਤ ਪਤਾ ਲਗਦੀ ਹੈ। ਇਸ ਲਈ ਹੁਣ ਪੰਝੀ ਪੰਝੀ ਜੋੜੀ ਜਾ ਰਹੀ ਸੀ। ਪੈਸੇ ਪੈਸੇ ਦਾ ਹਿਸਾਬ ਰੱਖਿਆ ਜਾ ਰਿਹਾ ਸੀ।
ਵਿਆਹ ਦਾ ਸਾਲ ਹੀ ਹੋਇਆ ਸੀ ਕਿ ਦੀਪਕ ਦਾ ਕੰਮ ਰੁੜ੍ਹ ਪਿਆ ਸੀ। ਲੋਕਾਂ ਦੇ ਉਧਾਰ ਉੱਤਰੇ ਬੈਂਕਾਂ ਦੀਆਂ ਕਿਸ਼ਤਾਂ ਨਾਰਮਲ ਹੋਈਆਂ ਤਾਂ ਨਵੀਆਂ ਲਿਮਟਾਂ ਬਣਾਉਣ ਲਈ ਬੈਂਕ ਵਾਲੇ ਭੱਜਕੇ ਆਉਣ ਲੱਗੇ। ਜਿਹੜੇ ਵਪਾਰੀ ਖਰਵੇ ਬੋਲਦੇ ਸੀ ਹੁਣ ਜ਼ੁਬਾਨ ਦੇ ਵਸਾਹ ਉੱਤੇ ਹੀ ਮਾਲ ਚੁਕਵਾਉਣ ਲੱਗੇ ਸੀ। ਇਸੇ ਬਿਜ਼ਨਸ ਦੀ ਖਿੱਚ ਧੂਹ ਵਿੱਚ ਦੀਪਕ ਨੇ ਪਹਿਲੀ ਵਾਰ ਰਾਤ ਘਰੋਂ ਬਾਹਰ ਕੱਟੀ ਸੀ। ਉਹ ਕਲਪਨਾ ਦੀ ਪਹਿਲੀ ਰਾਤ ਸੀ ਜਦੋਂ ਉਸਨੇ ਵਿਆਹ ਮਗਰੋਂ ਕੱਲਿਆ ਕੱਟੀ ਸੀ।ਮਗਰੋਂ ਇਸ ਸਭ ਦੀ ਉਸਨੂੰ ਆਦਤ ਜਿਹੀ ਹੋਣ ਲੱਗੀ ਭਾਵੇਂ ਇਹ ਕਦੀ ਕਦੀ ਮਹੀਨੇ ਭਰ ਚ ਇੱਕ ਅੱਧ ਵਾਰ ਹੀ ਹੁੰਦਾ।ਇੱਕਲਤਾ ਦੇ ਦਿਨ ਮਗਰੋਂ ਰਾਤ ਵੀ ਇੰਝ ਹੀ ਗੁਜ਼ਰਦੀ।
ਪਰ ਉਹਨੀ ਦਿਨੀਂ ਹੀ ਉਸਦੇ ਢਿੱਡ ਵਿੱਚ ਜਿੰਦਗ਼ੀ ਦੀ ਹਲਚਲ ਹੋਈ। ਕੱਲੇਪਣ ਨੂੰ ਦੂਰ ਕਰਨ ਲਈ ਕੋਈ ਨਵਾਂ ਮਹਿਮਾਨ ਜਿੰਦਗ਼ੀ ਵਿੱਚ ਦਸਤਕ ਦੇਣ ਵਾਲਾ ਸੀ। ਬੱਚੇ ਦੀ ਆਮਦ ਦਾ ਸੁਣਦੇ ਹੀ ਸੱਸ ਦਾ ਵਿਹਾਰ ਉਸ ਵੱਲ ਬਦਲ ਗਿਆ ਸੀ।ਵੈਸੇ ਵੀ ਕਾਰੋਬਾਰ ਵਿੱਚ ਦਰੁਸਤੀ ਕਰਕੇ ਹੁਣ ਘਰ ਚ ਦੋ ਨੌਕਰ ਆ ਗਏ ਸੀ। ਜਿਸ ਕਰਕੇ ਉਸ ਉੱਪਰ ਕੰਮ ਦਾ ਬੋਝ ਨਾ ਰਿਹਾ।
ਊਸਦੀ ਮਾਂ ਵੀ ਦਾ ਫੋਨ ਵੀ ਵੱਧ ਗਿਆ ਸੀ। ਇੱਕ ਦਿਨ ਝਿਜਕਦੇ ਝਿਜਕਦੇ ਹੀ ਮਾਂ ਨੇ ਗੱਲ ਛੇੜੀ ਕਿ ਤੇਰਾ ਭਰਾ ਪ੍ਰਵੇਸ਼ ਵਿਆਹ ਕਰਵਾਉਣਾ ਚਾਹ ਰਿਹਾ। ਪਰ ਕੁੜੀ ਦੇ ਘਰ ਵਿੱਚੋਂ ਉਸਦੇ ਕਿਸੇ ਮਾਮੇ ਦੀ ਬਹੁਤ ਚਲਦੀ ਹੈ । ਉਹ ਅੜਿੱਕਾ ਡਾਹ ਰਿਹਾ ਹੈ। ਪ੍ਰਵੇਸ਼ ਦੱਸਦਾ ਸੀ ਕਿ ਊਹਦੇ ਮਾਮੇ ਦੀ ਦੀਪਕ ਨਾਲ ਸਰਕਲ ਸਾਂਝਾ ਹੈ ,ਜੇ ਤੂੰ ਦੀਪਕ ਨੂੰ ਆਖੇਂ ਤਾਂ ਵਿੱਚ ਪੈ ਕੇ ਗੱਲ ਸਿਰੇ ਚੜਾ ਦੇਵੇ। ਇਥੇ ਤਾਂ ਘਰ ਚ ਨਹੀਂ ਤਾਂ ਹਰ ਵੇਲੇ ਹੀ ਕਲੇਸ਼ ਰਹਿੰਦਾ।
ਇੱਕ ਵਾਰ ਤਾਂ ਕਲਪਨਾ ਦਾ ਮੂੰਹ ਹੀ ਅੱਡਿਆ ਰਹਿ ਗਿਆ। ਜਿਸ ਭਰਾ ਨੇ ਉਸਦੀ ਲਵ ਮੈਰਿਜ ਨੂੰ ਨਾ ਸਵੀਕਾਰ ਕੇ ਹੁਣ ਤੱਕ ਨਹੀਂ ਸੀ ਬੁਲਾਇਆ ਹੁਣ ਉਹੀ ਉਸ ਕੋਲੋ ਆਪਣੇ ਵਿਆਹ ਲਈ ਮਦਦ ਮੰਗ ਰਿਹਾ ਸੀ।
ਉਸਨੇ ਹਾਂ ਨਾ ਕਹਿਣ ਨਾਲੋਂ ਸਿੱਧਾ ਕਿਹਾ ਕਿ ਪ੍ਰਵੇਸ਼ ਦੀਪਕ ਨੂੰ ਆ ਕੇ ਮਿਲ ਲਵੇ ਮੈਂ ਕਹਿ ਦੇਵਾਂਗੀ ।
ਅਗਲੇ ਹੀ ਦਿਨ ਪ੍ਰਵੇਸ਼ ਬ੍ਰੇਕ ਫਾਸਟ ਤੇ ਆ ਗਿਆ ਸੀ। ਕਰੀਬ ਸਾਲ ਮਗਰੋਂ ਇੱਕ ਦੂਸਰੇ ਨੂੰ ਤੱਕਿਆ ਸੀ। ਦੀਪਕ ਨੂੰ ਪਹਿਲੀ ਵਾਰ ਮਿਲਿਆ। ਦੀਪਕ ਹਸਮੁੱਖ ਤਾਂ ਸੀ ਘੰਟੇ ਕੁ ਚ ਹੀ ਦੋਂਵੇਂ ਇੰਝ ਗੱਲਾਂ ਕਰਨ ਲੱਗੇ ਸੀ ਜਿਵੇੰ ਚਿਰਾਂ ਦੇ ਦੋਸਤ ਹੋਣ।
ਬਹਾਨੇ ਸਿਰ ਹੀ ਸਹੀ ਟੁੱਟੇ ਰਿਸ਼ਤੇ ਜੁੜਨ ਲੱਗੇ ਸੀ। ਜਦੋਂ ਦੀਪਕ ਨੇ ਖੁਦ ਕੁੜੀ ਦੇ ਮਾਮੇ ਤੇ ਪਰਿਵਾਰ ਨਾਲ ਗੱਲ ਕੀਤੀ ਤਾਂ ਸਭ ਅੜਚਨਾਂ ਖ਼ਤਮ ਹੋ ਗਈਆਂ ।
ਇਸ ਤਰ੍ਹਾਂ ਇੱਕ ਪੂਰਾ ਚੱਕਰ ਘੁੰਮਕੇ ਪਰਿਵਾਰ ਕੱਠੇ ਹੋਏ। ਊਸ ਵਿਆਹ ਚ ਪਹਿੱਲੀ ਵਾਰ ਰਿਸ਼ਤੇਦਾਰ ਦੀਪਕ ਤੇ ਕਲਪਨਾ ਨੂੰ ਵੀ ਮਿਲੇ ਸੀ। ਇੰਝ ਲਗਦਾ ਸੀ ਕਿ ਜ਼ਿੰਦਗੀ ਨੇ ਜਿਵੇੰ ਚਾਹਿਆ ਉਂਝ ਦੇ ਦਿੱਤਾ ਹੈ। ਇੱਕ ਡੈਡੀ ਸੀ ਜੋ ਘੱਟ ਬੁਲਾਉਂਦੇ ਸੀ ।ਉਹ ਵੀ ਲਗਦਾ ਸੀ ਕਿ ਸਭ ਸਹੀ ਹੋਏਗਾ।
ਸਮਾਂ ਬੀਤ ਰਿਹਾ ਸੀ ,ਤੇ ਨਵੇਂ ਮਹਿਮਾਨ ਚ ਕਲਪਨਾ ਬਿਜ਼ੀ ਸੀ ਕਿ ਅਚਾਨਕ ਇੱਕ ਦਿਨ ਫੋਨ ਦੀ ਐਸੀ ਬੈੱਲ ਵੱਜੀ ਕਿ ਸਭ ਕੁਝ ਬਿਖਰਣ ਲੱਗਾ ………
ਫੇਸਬੁੱਕ ਤੇ ਇੰਸਟਾਗ੍ਰਾਮ ਪੇਜ਼ Harjot Di Kalam
ਇੱਕ ਫੋਨ ਕਾਲ ਜਿਸਨੇ ਕਲਪਨਾ ਦੀ ਜ਼ਿੰਦਗੀ ਪਹਿਲਾਂ ਵੀ ਬਦਲੀ ਸੀ ਉਹ ਸੀ ਜਦੋਂ ਉਸਦੇ ਭਰਾ ਨੇ ਉਸਨੂੰ ਫੋਨ ਤੇ ਗੱਲ ਕਰਦਿਆਂ ਸੁਣ ਲਿਆ ਸੀ। ਇੱਕ ਇਹ ਜ਼ਿੰਦਗੀ ਜਦੋਂ ਅਚਾਨਕ ਇੱਕ ਦਿਨ ਉਹਨੇ ਘਰ ਦੇ ਲੈਂਡਲਾਈਨ ਫੋਨ ਤੋਂ ਕਾਲ ਚੁੱਕੀ ਤੇ ਉਹਦੇ ਅੱਗੇ ਨਵਾਂ ਹੀ ਭੇਤ ਖੁੱਲ੍ਹਿਆ। ਲੈਂਡਲਾਈਨ ਦਾ ਇੱਕ ਹੀ ਨੰਬਰ ਸੀ ਤੇ ਇੱਕੋ ਨੰਬਰ ਤੇ ਕਈ ਰਸੀਵਰ ਸੀ। ਉਹ ਬੜੀ ਮੁਸ਼ਕਿਲ ਨਾਲ ਬੈੱਡ ਤੋਂ ਉੱਠਕੇ ਫੋਨ ਤੱਕ ਪਹੁੰਚੀ ਸੀ। ਇਹ ਉਸਦੇ ਗਰਭ ਦਾ ਨੌਵਾਂ ਮਹੀਨਾ ਸੀ। ਫੋਨ ਚੁੱਕ ਕੇ ਉਹ ਇਸਤੋਂ ਪਹਿਲਾਂ ਕੁਝ ਬੋਲਦੀ। ਦੂਸਰੇ ਪਾਸੇ ਦੀਆਂ ਗੱਲਾਂ ਉਹਨੂੰ ਸੁਣਨ ਲੱਗੀਆਂ।
ਉਹ ਚੁੱਪਚਾਪ ਸੁਣਦੀ ਰਹੀ। ਦੀਪਕ ਕਿਸੇ ਕੁੜੀ ਨਾਲ ਗੱਲ ਕਰ ਰਿਹਾ ਸੀ। ਗੱਲਾਂ ਸੁਣਦਿਆਂ ਸੁਣਦਿਆਂ ਹੀ ਉਹਨੂੰ ਸਮਝ ਲੱਗ ਗਈ ਸੀ। ਕਿ ਕੁੜੀ ਉਸਦੇ ਆਫਿਸ ਚ ਕੁਝ ਮਹੀਨੇ ਪਹਿਲਾਂ ਆਈ ਕੁੜੀ ਦੀਪਿਕਾ ਸੀ।ਉਸਦੇ ਦਿਲ ਨੂੰ ਧੱਕਾ ਲੱਗਾ। ਜਿਵੇਂ ਕਿਸੇ ਨੇ ਮਣਾਂ ਮੂੰਹੀ ਠੰਡਾ ਪਾਣੀ ਸਿਰ ਚ ਪਾ ਕੇ ਸੱਚ ਤੇ ਝੂਠ ਵਿਚਲਾ ਫ਼ਰਕ ਮਿਟਾ ਦਿੱਤਾ ਹੋਵੇ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਜੋ ਸੁਣ ਰਹੀ ਹੈ ਉਹ ਸੁਪਨਾ ਹੈ ਜਾਂ ਹਕੀਕਤ ?
ਪਰ ਗੱਲਾਂ ਵਿਚੋਂ ਹੀ ਉਸਨੂੰ ਸਮਝ ਆ ਗਈ ਸੀ ਕਿ ਦੀਪਕ ਦਾ ਅਫੇਅਰ ਉਸ ਕੁੜੀ ਨਾਲ ਕਾਫੀ ਅੱਗੇ ਤੱਕ ਹੈ ,ਉਸ ਦਿਨ ਵੀ ਗੱਲ ਕਾਫੀ ਅੱਗੇ ਤੱਕ ਵਧੀ ਹੋਈ ਸੀ ਇਕੱਠੇ ਰਾਤ ਬਿਤਾਉਣ ਤੱਕ ਦੀ ਗੱਲ ਸੀ !
ਪ੍ਰੇਗਨੇਟ ਹੋਣ ਮਗਰੋਂ ਉਹਨਾਂ ਵਿੱਚ ਕੁਝ ਦੂਰੀਆਂ ਬਣੀਆਂ ਸੀ ਪਰ ਉਹ ਦੂਰੀ ਇਸ ਹੱਦ ਤੱਕ ਕਿਸੇ ਤੀਸਰੇ ਇਨਸਾਨ ਨੂੰ ਜ਼ਿੰਦਗੀ ਚ ਲਿਆ ਸਕਦੀਆਂ ਹਨ ਇਸ ਗੱਲ ਦਾ ਅਹਿਸਾਸ ਕਲਪਨਾ ਨੂੰ ਨਹੀਂ ਸੀ। ਜਿਸ ਇਨਸਾਨ ਦੇ ਪਿਆਰ ਨੂੰ ਉਹ ਆਪਣੇ ਢਿੱਡ ਚ ਸਹੇਜ ਕੇ ਉਹ ਜਿੰਦਗੀ ਦੇ ਸੁਹਾਵਣੇ ਸੁਪਨੇ ਦੇਖ ਰਹੀ ਸੀ ਉਹੀ ਉਸ ਨੂੰ ਧੋਖਾ ਦੇ ਰਿਹਾ ਸੀ।
ਜਿਹੜੇ ਦਿਨਾਂ ਚ ਉਸਨੂੰ ਦੀਪਕ ਦੀ ਸਭ ਤੋਂ ਵੱਧ ਜਰੂਰਤ ਸੀ ਉਦੋਂ ਹੀ ਉਹ ਧੋਖਾ ਦੇ ਰਿਹਾ ਸੀ। ਉਹ ਵੀ ਪਿਆਰ ਵਿਆਹ ਕਰਵਾਉਣ ਮਗਰੋਂ !!!
ਇਸ ਗੱਲ ਤੇ ਬਹੁਤ ਲੜਾਈ ਹੋਈ। ਜਿਸ ਇਨਸਾਨ ਦਾ ਉਸਨੇ ਉਸਦੇ ਬੁਰੇ ਵਕਤ ਚ ਸਾਥ ਦਿੱਤਾ ਸੀ ਉਹੋ ਹੁਣ ਸਮਾਂ ਬਦਲਣ ਤੇ ਉਸਨੂੰ ਹੀ ਭੁੱਲ ਗਿਆ ਸੀ। ਤਿੰਨ ਚਾਰ ਦਿਨ ਲਗਾਤਾਰ ਲੜਾਈ ਹੁੰਦੀ ਰਹੀ। ਗੱਲ ਸੱਸ ਤੱਕ ਵੀ ਗਈ ਪਰ ਫਿਰ ਵੀ ਉਸਦੇ ਮਨ ਨੂੰ ਕੋਈ ਤਸੱਲੀ ਨਹੀਂ ਸੀ ਹੋਈ।
ਉਸਦਾ ਮਨ ਇੱਕਦਮ ਦੀਪਕ ਵੱਲੋਂ ਖੱਟਾ ਹੋ ਗਿਆ ਸੀ। ਊਸ ਇੱਕੋ ਘਟਨਾ ਨੇ ਲਈ ਜਿਵੇੰ ਊਸ ਲਈ ਪਿਆਰ ਖਤਮ ਕਰ ਦਿੱਤਾ ਹੋਏ ,ਇੱਕ ਮਜ਼ਬੂਰੀ ਹੀ ਬਾਕੀ ਰਹਿ ਗਈ ਹੋਏ ਰਿਸ਼ਤੇ ਨਿਭਾਉਣ ਦੀ। ਇਸਤੋਂ ਪਿੱਛੇ ਤਾਂ ਉਹ ਸਭ ਰਿਸ਼ਤੇ ਤੋੜ ਕੇ ਆਈ ਹੀ ਸੀ। ਕਿਸੇ ਨੂੰ ਦੱਸਦੀ ਵੀ ਤਾਂ ਕੀ ਦੱਸਦੀ ?
ਫਿਰ ਵੀ ਊਸਦੀ ਮਾਂ ਪਹਿਲੇ ਬੱਚੇ ਦੇ ਜਨਮ ਲਈ ਆਪਣੇ ਘਰ ਲਈ ਗਈ ਸੀ। ਹੁਣ ਤਾਂ ਉਸਦੇ ਭਰਾ ਭਾਬੀ ਵੀ ਬੁਲਾ ਲੈਂਦੇ ਸੀ। ਭਾਬੀ ਨਾਲ ਊਸਦੀ ਬਣਦੀ ਵੀ ਸੀ।
ਪਰ ਸਦਾ ਹੀ ਮਨ ਚ ਇੱਕ ਉਦਾਸੀ ਜਿਹੀ ਰਹਿੰਦੀ । ਇੱਕੋ ਗੱਲ ਸੋਚਦੀ ਕਿ ਪਿਆਰ ਨੂੰ ਇਸ ਹੱਦ ਤੱਕ ਨਿਭਾਉਣ ਮਗਰੋਂ ਵੀ ਦੀਪਕ ਨੂੰ ਧੋਖਾ ਦੇਣ ਦੀ ਲੋੜ ਕਿਉਂ ਪਈ ? ਕਦੇ ਕਦੇ ਇਸੇ ਵੇਲੇ ਚ ਡਿਪ੍ਰੈਸ਼ਨ ਚ ਚਲੇ ਜਾਂਦੀ।
ਬੱਚੇ ਦੀ ਸਿਹਤ ਤੇ ਬੜਾ ਬੁਰਾ ਅਸਰ ਪਿਆ ਪੈ ਰਿਹਾ ਸੀ। ਤੇ ਜਨਮ ਵੇਲੇ ਵੀ ਬਹੁਤ ਮੁਸ਼ਕਿਲ ਹੋਈ । ਸ਼ਾਇਦ ਇਸ ਲਈ ਵੀ ਕਿ ਊਸ ਵੇਲੇ ਜਿਸ ਬੰਦੇ ਨੂੰ ਕੋਲ ਹੋਣਾ ਚਾਹੀਦਾ ਸੀ ਉਹ ਨਹੀਂ ਸੀ।
ਸੱਤ ਜਨਮਾਂ ਦੇ ਸਾਥ ਦੇ ਵਾਅਦੇ ਹਵਾ ਹੋ ਗਏ ਸੀ,ਉਸਦੇ ਘਰ ਕੁੜੀ ਨੇ ਜਨਮ ਲਿਆ ਨਾਮ ਰੱਖਿਆ ਗਿਆ ਰਿਆ।
ਪਰ ਦੋ ਤਿੰਨ ਮਹੀਨੇ ਮਗਰੋਂ ਵੀ ਉਸਦਾ ਦੀਪਕ ਕੋਲ ਜਾਣ ਦਾ ਮਨ ਨਹੀਂ ਸੀ । ਉਹ ਆਪਣੇ ਘਰ ਰਹਿਣਾ ਚਾਹੁੰਦੀ ਸੀ ।ਪਰ ਫਿਰ ਦੀਪਕ ਨੇ ਆਕੇ ਮਾਫ਼ੀ ਮੰਗੀ ।ਸੱਸ ਨੇ ਵੀ ਸਮਝਾਇਆ ਫਿਰ ਮਨ ਮਾਰ ਕੇ ਉਸਨੂੰ ਜਾਣਾ ਹੀ ਪਿਆ।
ਹੁਣ ਉਸਦੇ ਕੱਲੇਪਨ ਨੂੰ ਦੂਰ ਕਰਨ ਲਈ ਊਸਦੀ ਕੋਲ ਕੁਝ ਸੀ ਜਿਸ ਨਾਲ ਗੱਲ ਬਾਤ ਕਰਦੇ ਹੋਏ ,ਜਿਸ ਦੀ ਦੇਖਭਾਲ ਕਰਦੇ ਹੋਏ ਉਸਦਾ ਦਿਨ ਨਿੱਕਲ ਜਾਂਦਾ ਸੀ।
ਦੀਪਕ ਨਾਲ ਊਸਦੀ ਗੱਲ ਹੁਣ ਸਿਰਫ ਪੁਆਇੰਟ ਤੇ ਹੀ ਹੁੰਦੀ ਬਹੁਤੀ ਤਾਂ ਸਿਰਫ ਰਿਆ ਬਾਰੇ ਜਾਂ ਬਿਜ਼ਨਸ ਚ ਕਿਸੇ ਨਵੇਂ ਆਰੰਭ ਬਾਰੇ ਜਾਂ ਕੁਝ ਹੋਰ।
ਪਿਆਰ ਮੁਹੱਬਤ ਕੇਅਰ ਦੋਵਾਂ ਵੱਲੋਂ ਹੀ ਜਿਵੇੰ ਖ਼ਤਮ ਸੀ ।ਇੱਕ ਦੂਸਰੇ ਦਾ ਹਾਲ ਪੁੱਛਣਾ ਵੀ ਗੁਆਰਾ ਨਹੀਂ ਸੀ। ਲੈਂਡਲਾਇਨ ਨਯ ਛੱਡਕੇ ਹੁਣ ਦੀਪਕ ਮੁਬਾਇਲ ਤੇ ਵੱਧ ਬਿਜ਼ੀ ਰਹਿੰਦਾ ਸੀ। ਜਿਸਦਾ ਇੱਕੋ ਉੱਤਰ ਹੁੰਦਾ ਕੰਮ ਤੇ ਕੰਮ ।
ਉਸਦੀਆਂ ਗੱਲਾਂ ਤੋਂ ਉਸਦੇ ਬਿਜ਼ਨਸ ਟ੍ਰਿਪ ਤੋਂ ਉਹ ਸਭ ਸਮਝਦੀ ਸੀ। ਕਿੰਨੀ ਵਾਰ ਲੜਾਈਆਂ ਵੀ ਹੋਈਆਂ ਕਿੰਨੀ ਵਾਰ ਦੀਪਕ ਝੂਠ ਬੋਲਦਾ ਵੀ ਫੜਿਆ ਗਿਆ । ।
ਹਰ ਵਾਰ ਕਲਪਨਾ ਦੀ ਸ਼ੱਕ ਦੀ ਬਿਮਾਰੀ ਨੂੰ ਦੋਸ਼ ਦੇਕੇ ਉਹ ਪੱਲਾ ਝਾੜ ਸੁੱਟਦਾ। ਦਿਨੋਂ ਦਿਨ ਲੜਾਈ ਵਧਦੀ ਗਈ ਤੇ ਪਾੜਾ ਵੀ ,ਜਦੋਂ ਤੱਕ ਕਿਸੇ ਰਿਸ਼ਤੇ ਵਿੱਚ ਤੀਸਰੇ ਇਨਸਾਨ ਦੀ ਹੋਂਦ ਰਹਿੰਦੀ ਹੈ ਕਿਸੇ ਵੀ ਪਾੜੇ ਨੂੰ ਪੂਰਿਆ ਨਹੀਂ ਜਾ ਸਕਦਾ।
ਰਿਆ ਇੱਕ ਸਾਲ ਦੀ ਹੋ ਗਈ ਤਾਂ ਉਸਨੇ ਮੁੜ ਤੋਂ ਪੜ੍ਹਾਈ ਸਟਾਰਟ ਕਰ ਲਈ। ਉਸਨੂੰ ਲਗਦਾ ਸੀ ਕਿ ਘੱਟੋ ਘੱਟ ਉਸਦਾ ਮਨ ਉਦਾਸੀ ਲੜਾਈ-ਝਗੜੇ ਤੋਂ ਬਚੇਗਾ ।ਘਰ ਬੈਠੀ ਤਾਂ ਸੋਚਦੀ ਸੋਚਦੀ ਉਹ ਪਾਗਲ ਹੋ ਜਾਏਗੀ।
ਉਸਨੇ ਪਹਿਲੇ ਸਾਲ ਦੀ ਪੜ੍ਹਾਈ ਛੱਡਕੇ ਹੀ ਵਿਆਹ ਕਰਵਾ ਲਿਆ ਸੀ। ਊਸ ਉੱਪਰ ਦੋ ਸਾਲ ਗੁਜ਼ਰ ਗਏ ਸੀ। ਉਸਨੇ ਮੁੜ ਤੋਂ ਬੀ ਏ ਆਨਰਜ ਚ ਦਾਖ਼ਿਲਾ ਲਿਆ ਸੀ। ਉਹ ਸਭ ਕੁੜੀਆਂ ਤੋਂ ਵੱਖਰੀ ਹੀ ਨਜ਼ਰ ਆਉਂਦੀ ਸੀ। ਇੱਕ ਤਾਂ ਉਮਰ ਜ਼ਿਆਦਾ ਸੀ ਉੱਪਰੋਂ ਵਿਆਹ ਤੇ ਊਸ ਮਗਰੋਂ ਬੱਚਾ ਹੋ ਜਾਣ ਮਗਰੋਂ ਸਰੀਰ ਪੂਰੀ ਤਰ੍ਹਾਂ ਭਰ ਗਿਆ ਸੀ। ਸ਼ਾਇਦ ਹੀ ਕੋਈ ਹੋਏ ਜੋ ਉਸਨੂੰ ਨਜ਼ਰ ਭਰਕੇ ਤੱਕਣ ਦਾ ਲੋਭ ਤਿਆਗ ਸਕਦਾ ਹੋਏ।
ਇਹ ਬਾਹਰ ਮਰਦਾਂ ਦਾ ਹਾਲ ਸੀ ਤੇ ਘਰ ਉਸਨੂੰ ਤੇ ਦੀਪਕ ਨੂੰ ਸਾਥ ਬੈਠਿਆਂ ਵੀ ਹਫਤੇ ਗੁਜ਼ਰ ਜਾਂਦੇ ਸੀ। ਦੀਪਕ ਦਾ ਧਿਆਨ ਵੀ ਘਰ ਨਾਲੋਂ ਵੱਧ ਬਾਹਰ ਹੀ ਰਹਿੰਦਾ ਸੀ।
ਇਥੇ ਹੀ ਊਸਦੀ ਜ਼ਿੰਦਗੀ ਚ ਹੋਰ ਅਹਿਮ ਮੋੜ ਆਉਣ ਵਾਲਾ ਸੀ !!!
ਵਿਆਹ ਮਗਰੋਂ ਪੜ੍ਹਨਾ ਸੌਖਾ ਕੰਮ ਨਹੀਂ ਹੈ ਨਾ ਹੀ ਪਹਿਲ਼ਾਂ ਵਾਂਗ ਦੋਸਤ ਬਣਾਏ ਜਾ ਸਕਦੇ ਹਨ ਨਾ ਹੀ ਉਹਨਾਂ ਨਾਲ ਦੇਰ ਤੱਕ ਰੁਕਿਆ ਜਾ ਸਕਦਾ ਹੈ ਤੇ ਨਾ ਹੀ ਪਾਰਟੀਆਂ ਕੀਤੀਆਂ ਜਾ ਸਕਦੀਆਂ ਹਨ। ਕਲਪਨਾ ਦੇ ਵਿਆਹ ਨੂੰ ਦੋ ਸਾਲ ਹੋ ਹੀ ਗਏ ਸੀ। ਕਿੰਨਾ ਕੁਝ ਬਦਲ ਗਿਆ ਸੀ ,ਜਿੱਥੇ ਪਹਿਲ਼ਾਂ ਕਿਸੇ ਗੱਲ ਪਿੱਛੇ ਪੁੱਛਗਿੱਛ ਨਹੀਂ ਸੀ ਹੁਣ ਇੱਕ ਇੱਕ ਮਿੰਟ ਲੇਟ ਹੋਣ ਦਾ ਵੇਰਵਾ ਦੇਣਾ ਪੈਂਦਾ ਸੀ।ਹੋਰ ਨਹੀਂ ਤਾਂ ਘਰ ਆਪਣੀ ਬੱਚੀ ਦੀ ਫਿਕਰ ਚ ਹਮੇਸ਼ਾਂ ਜਲਦੀ ਵਾਪਿਸ ਮੁੜਨਾ ਪੈਂਦਾ ਸੀ।
ਉਸ ਦੀ ਕਲਾਸ ਚ ਹਰ ਕੋਈ ਉਸ ਤੋਂ ਉਮਰ ਚ ਨਿੱਕਾ ਸੀ ਇਸ ਲਈ ਕਿਸੇ ਕੁੜੀ ਨਾਲ ਦੋਸਤੀ ਹੋਣ ਦੇ ਚਾਂਸ ਬੜੇ ਘੱਟ ਸੀ। ਇਹੋ ਹਾਲ ਮੁੰਡਿਆਂ ਦਾ ਸੀ। ਭਾਵੇਂ ਵੱਡੀਆਂ ਜਮਾਤਾਂ ਦੇ ਮੁੰਡੇ ਉਹਦੇ ਅੱਗੇ ਪਿੱਛੇ ਬਥੇਰੇ ਗੇੜੇ ਮਾਰਦੇ ਸੀ ਪਰ ਉਹ ਇਸ ਪਿਆਰ ਵਿਆਰ ਸਭ ਤੋਂ ਅੱਕ ਚੁੱਕੀ ਸੀ ।ਝੂਠ ਫ਼ਰੇਬ ਤੇ ਝੂਠੇ ਕਸਮਾਂ ਵਾਅਦੇ ਤੇ ਅੰਤ ਨਤੀਜ਼ੇ ਆਪਣੀ ਕੰਨੀ ਸੁਣ ਚੁੱਕੀ ਸੀ।
ਫਿਰ ਵੀ ਕਲਾਸ ਵਿੱਚੋ ਇੱਕ ਆਮ ਮੁੰਡਿਆਂ ਨਾਲੋਂ ਸਿਹਤ ਪੱਖੋਂ ਅੱਧਾ ਸਤਵੀਰ ਨਾਮ ਦਾ ਮੁੰਡਾ ਉਸ ਨਾਲ ਹਰ ਗੱਲ ਚ ਨੇੜੇ ਆਉਣ ਦੀ ਕੋਸ਼ਿਸ ਕਰਦਾ । ਉਹ ਕਿਸੇ ਹੋਰ ਨੂੰ ਜਿਆਦਾ ਨਾ ਬੁਲਾਉਂਦੀ ਸੀ ਤੇ ਨਾ ਹੀ ਗੱਲ ਕਰਦੀ ਸੀ।ਇੱਕ ਰੋਹਨ ਹੀ ਸੀ ਜਿਸ ਨਾਲ ਇੱਕ ਜਮਾਤੀ ਹੋਣ ਕਰਕੇ ਥੋੜੀ ਬੋਲਚਾਲ ਹੋਣ ਲੱਗੀ ਸੀ। ਇਹ ਬੋਲਚਾਲ ਕਲਾਸ ਵਿੱਚੋ ਲਾਇਬ੍ਰੇਰੀ ਤੇ ਕੰਟੀਨ ਤੱਕ ਜਾਣ ਲੱਗੀ ਸੀ।
ਦੋਸਤੀ ਤੋਂ ਵੱਧਕੇ ਕੁਝ ਵੀ ਨਹੀਂ ਸੀ।ਸਤਵੀਰ ਦਿੱਲੀ ਦੇ ਕਿਸੇ ਚੰਗੇ ਅਮੀਰ ਖਾਨਦਾਨ ਵਿੱਚੋ ਸੀ।ਹੌਜ਼ ਖ਼ਾਸ ਇਲਾਕੇ ਵਿੱਚ ਕਈ ਦੁਕਾਨਾਂ ਦੇ ਮਾਲਿਕ ਜਿੱਥੇ ਖੁਦ ਦਾ ਕੰਮ ਸੀ ਬਾਕੀ ਦੁਕਾਨਾਂ ਦਾ ਕਿਰਾਇਆ ਰਜਿੰਦਰ ਨਗਰ ਇਲਾਕੇ ਚ ਇੱਕ ਦੋ ਪੀਜੀ ਵੀ ਸਨ ।ਹਰ ਪਾਸੇ ਤੋਂ ਖ਼ੂਬ ਕਮਾਈ ਸੀ।ਇੱਕ ਚੰਗੀ ਸੋਹਣੀ ਸੁਨੱਖੀ ਕੁੜੀ ਗਰਲਫਰੈਂਡ ਵੀ ਸੀ। ਫਿਰ ਵੀ ਉਸਨੂੰ ਆਪਣਾ ਸਮਾਂ ਕਲਪਨਾ ਨਾਲ ਬਿਤਾਉਣਾ ਵਧੀਆ ਲਗਦਾ।
ਕਲਪਨਾ ਕਦੇ ਕਦੇ ਉਸਦੀ ਜਿੱਦ ਤੇ ਖਿੱਝ ਜਾਂਦੀ। ਕਦੇ ਉਹ ਫਿਲਮ ਵੇਖਣ ਦੀ ਜਿੱਦ ਕਰਦਾ,ਕਦੇ ਕਿਤੇ ਲੰਚ ਤੇ ਜਾਣ ਲਈ ,ਕਦੇ ਉਸਨੂੰ ਘਰ ਛੱਡ ਕੇ ਆਉਣ ਦੀ। ਕਦੇ ਉਹ ਮੰਨ ਜਾਂਦੀ ਕਦੇ ਨਹੀਂ । ਇੱਕ ਦੋ ਵਾਰ ਨੋਟਸ ਲਈ ਕਿਤਾਬ ਲਈ ਛੱਡਣ ਲਈ ਘਰ ਆ ਚੁੱਕਾ ਸੀ। ਦੀਪਕ ਨੂੰ ਤੇ ਸੱਸ ਨੂੰ ਮਿਲ ਲਿਆ ਸੀ। ਪਰ ਉਸਦੀ ਸ਼ਕਲ ਸੂਰਤ ਤੇ ਡੀਲ ਡੌਲ ਐਸੀ ਸੀ ਕਿ ਉਸਨੂੰ ਵੱਧ ਤੋਂ ਵੱਧ ਦੇਖ ਕੇ ਦੋਸਤ ਕਿਹਾ ਜਾ ਸਕਦਾ ਸੀ ਇਸਤੋਂ ਵੱਧ ਕੁਝ ਸੋਚਣਾ ਜ਼ਿਆਦਤੀ ਹੀ ਲਗਦੀ। ਇਸ ਲਈ ਕਿਸੇ ਨੂੰ ਨਿਕਚੁ ਦੋਸਤ ਤੋਂ ਕੋਈ ਇਤਰਾਜ਼ ਵੀ ਨਹੀਂ ਸੀ ।
ਤਿੰਨ ਸਾਲ ਬੜੀ ਜਲਦੀ ਗੁਜ਼ਰ ਗਏ ਸੀ। ਤਿੰਨ ਸਾਲਾਂ ਚ ਕੁਝ ਨਹੀਂ ਸੀ ਬਦਲਿਆ। ਸਿਰਫ ਕਲਪਨਾ ਨੂੰ ਡਿਗਰੀ ਮਿਲੀ ਸੀ। ਉਹਦੀ ਸੱਸ ਬਿਮਾਰ ਰਹਿਣ ਲੱਗੀ ਸੀ। ਦੀਪਕ ਤੇ ਕਲਪਨਾ ਉੱਤੇ ਦਬਾਅ ਸੀ ਪੋਤੇ ਦਾ ਮੂੰਹ ਵਿਖਾਣ ਦਾ ।
ਪਰ ਦੀਪਕ ਤੇ ਕਲਪਨਾ ਦਾ ਰਿਸ਼ਤਾ ਜਿਹੋ ਜਿਹਾ ਬੈੱਡਰੂਮ ਦੇ ਬਾਹਰ ਸੀ ਉਹੋ ਜਿਹਾ ਬੈੱਡਰੂਮ ਦੇ ਅੰਦਰ । ਜਿਵੇੰ ਕੋਈ ਬਦਾਮ ਨਾ ਮਿਲਣ ਕਰਕੇ ਕੋਈ ਛੋਲੇ ਚੱਬ ਲਵੇ ਇੰਝ ਉਹ ਬੈੱਡ ਤੇ ਇੱਕ ਦੂਜੇ ਨਾਲ ਕਰਦੇ ਸੀ। ਕਲਪਨਾ ਨੂੰ ਜਦੋਂ ਦੀਪਕ ਬਾਹਾਂ ਵਿਚ ਭਰਦਾ ਉਸਨੂੰ ਕਿਸੇ ਹੋਰ ਕੁੜੀ ਦੇ ਪਿੰਡੇ ਦੀ ਹਮਕ ਊਸ ਵਿਚੋਂ ਆਉਣ ਲੱਗ ਜਾਂਦੀ ।ਕਦੇ ਵੀ ਮਨ ਨਾਲ ਉਸਨੇ ਕੁਝ ਨਾ ਕੀਤਾ ।ਘੱਟੋ ਘੱਟ ਉਹੋ ਜਿਹਾ ਕਦੇ ਕੁਝ ਨਾ ਹੋਇਆ ਜਿਹੋ ਜਿਹਾ ਸ਼ੁਰੂ ਸ਼ੁਰੂ ਵਿੱਚ ਸੀ।
ਕੱਪੜੇ ਉੱਤਰਦੇ ,ਜਿਸਮ ਮਸਲੇ ਜਾਂਦੇ ਤੇ ਉਸੇ ਤੇਜ਼ੀ ਨਾਲ ਦੀਪਕ ਠੰਡਾ ਹੋ ਕੇ ਇੱਕ ਪਾਸੇ ਲਿਟ ਜਾਂਦਾ। ਕਲਪਨਾ ਦੇ ਅੰਦਰੋਂ ਤਾਂ ਜਿਵੇੰ ਇੱਛਾਵਾਂ ਖਤਮ ਹੋ ਗਈਆਂ ਹੋਣ । ਉਹ ਸਿਰਫ ਉਹ ਕਰਦੀ ਜੋ ਉਸਨੂੰ ਕਿਹਾ ਜਾਂਦਾ । ਕਿਸੇ ਨਾਟਕ ਵਿਚਲੇ ਪਾਤਰ ਵਾਂਗ ਆਪਣਾ ਕਿਰਦਾਰ ਅਦਾ ਕਰਦੀ ਤੇ ਲੇਟ ਜਾਂਦੀ । ਉਹ ਗਰਮੀ ਜੋ ਕਦੇ ਉਸਦੇ ਕੱਪੜਿਆਂ ਨੂੰ ਬਲਣ ਲਾ ਦਿੰਦੀ ਸੀ, ਜ਼ਜਬਾਤਾਂ ਤੋਂ ਸੱਖਣੀ ਹੋਕੇ ਪਤਾ ਨਹੀਂ ਕਿਸ ਗਲੇਸ਼ੀਅਰ ਥੱਲੇ ਦੱਬੀ ਗਈ ਸੀ। ਪਤਾ ਨਹੀਂ ਕਦੋਂ ਕੋਈ ਸੂਰਜ ਉਸ ਗਲੇਸ਼ੀਅਰ ਨੂੰ ਪਿਘਲਾ ਕੇ ਊਸ ਲੁਕੀ ਹੋਈ ਤਪਸ਼ ਨੂੰ ਬਾਹਰ ਕੱਢੇਗਾ ।
ਸੱਸ ਦੀ ਜਿੱਦ ਉਹਨਾਂ ਉੱਤੇ ਜਦੋਂ ਭਾਰੀ ਹੋ ਗਈ ਤਾਂ ਦੀਪਕ ਤੇ ਕਲਪਨਾ ਨੂੰ ਨਾ ਚਾਹੁੰਦੇ ਹੋਏ ਵੀ ਇੱਕ ਦੂਸਰੇ ਲਈ ਵਕਤ ਕੱਢਣਾ ਹੀ ਪਿਆ ।
ਦਿਨਾਂ ਦਾ ਹਿਸਾਬ ਕਿਤਾਬ ਕਰਕੇ ਬੱਚੇ ਲਈ ਸਭ ਤੋਂ ਵਧੀਆ ਦਿਨ ਮਿੱਥਕੇ ਉਹਨਾਂ ਨੇ ਕੁਝ ਦਿਨ ਇੱਕ ਦੂਸਰੇ ਲਈ ਕੱਢੇ।
ਬੜੇ ਹੀ ਚਾਅ ਨਾਲ ਉਹ ਊਟੀ ਗਏ ਸੀ ।ਇਹ ਉਹਨਾਂ ਦਾ ਪਹਿਲਾ ਸਫ਼ਰ ਸੀ । ਨਹੀਂ ਤਾਂ ਵਿਆਹ ਮਗਰੋਂ ਉਹ ਕਿਧਰੇ ਨਹੀਂ ਸੀ ਜਾ ਸਕੇ ਹੋਰ ਨਹੀਂ ਤਾਂ ਇੱਕ ਬੱਚੇ ਦੀ ਕੋਸ਼ਿਸ ਲਈ ਉਹ ਇੰਝ ਕਰ ਰਹੇ ਸੀ।
ਕਰੀਬ ਹਫਤੇ ਭਰ ਦਾ ਇਹ ਸਫਰ ਬੇਹੱਦ ਰੁਮਾਂਚ ਭਰਿਆ ਸੀ।ਊਟੀ ਦੀ ਹਵਾ ਚ ਇੱਕ ਅਲੱਗ ਹੀ ਮਹਿਕ ਸੀ ਚਾਹ ਦੇ ਪੱਤਿਆਂ ਦੀ ਮਹਿਕ ਇਲਾਚੀ ਤੇ ਹਰ ਮਸਾਲਿਆਂ ਚ ਘੁਲੀ ਹੋਈ। ਤੇ ਸਲਾਬੀ ਹੋਈ ਹਵਾ ਜਦੋਂ ਪਿੰਡੇ ਨੂੰ ਚਿਪਕਦੀ ਹੈ ਤਾਂ ਇੰਝ ਲਗਦਾ ਹੈ ਕਿ ਕੁਦਰਤ ਤੁਹਾਡੇ ਨਾਲ ਇੱਕਮਿਕ ਹੋ ਗਿਆ ਹੋਏ।ਜਿਸ ਜਿਸਮ ਨੂੰ ਤੁਸੀਂ ਕਿੰਨੀਂ ਵਾਰ ਚੁੰਮਕੇ ਊਸਦੀ ਖੁਸ਼ਬੂ ਦੇ ਆਦੀ ਹੋ ਚੁੱਕੇ ਹੁੰਦੇ ਹੋ ਊਸ ਵਿੱਚੋ ਇਹ ਕੁਦਰਤੀ ਖ਼ੁਸ਼ਬੂ ਜਦੋਂ ਭਰ ਜਾਂਦੀ ਹੈ ਤਾਂ ਹੋਟਲ ਦੇ ਕਮਰੇ ਚ ਪਿਆਰ ਕਰਦੇ ਹੋਏ ਇੰਝ ਲਗਦਾ ਹੈ ਜਿਵੇੰ ਚਾਹ ਦੇ ਬਗ਼ਾਨ ਵਿੱਚ ਬੱਦਲਾਂ ਨਾਲ ਢੱਕੇ ਆਸਮਾਨ ਥੱਲੇ ਨਿੱਕੀ ਨਿੱਕੀ ਕਣੀ ਨਾਲ ਭਿੱਜਦੇ ਜਿਸਮ ਨੂੰ ਪਿਆਰ ਕਰ ਰਹੇ ਹੋਵੋ। ਇੱਕ ਬਿਲਕੁੱਲ ਤਾਜ਼ੀ ਖੁਸ਼ਬੂ ਨਾਲ ਭਰੇ ਜਿਸਮ ਨੂੰ ਪਿਆਰ ਕਰਨ ਦਾ ਅਹਿਸਾਸ ਜੋ ਮਜ਼ਾ ਦਿੰਦਾ ਹੈ ਸ਼ਾਇਦ ਕਿਸੇ ਵੀ ਹੋਰ ਆਨੰਦ ਤੋਂ ਅਲੱਗ ਹੈ।ਇੱਕ ਹਫ਼ਤੇ ਦੇ ਇਸ ਸਫ਼ਰ ਚ ਜਿਵੇੰ ਕਲਪਨਾ ਤੇ ਦੀਪਕ ਮੁੜ ਪੁਰਾਣੇ ਸਮੇਂ ਚ ਚਲੇ ਗਏ ਹੋਣ। ਕਲਪਨਾ ਦੇ ਜਿਸਮ ਵਿੱਚੋ ਉਹ ਲਪਟਾਂ ਮੁੜ ਮੁੜ ਉਠਦੀਆਂ ਤੇ ਦੀਪਕ ਦਾ ਜਿਸਮ ਉਸਨੂੰ ਮੁੜ ਮੁੜ ਠੰਡਾ ਕਰਦਾ। ਕਾਮ-ਸ਼ਾਸ਼ਤਰ ਵਿੱਚ ਜੋ ਕੁਝ ਦੱਸਿਆ ਜਾ ਸਕਦਾ ਸੀ ਉਹਨਾਂ ਨੇ ਉਹ ਸਭ ਦੁਹਰਾਇਆ ਸੀ।
ਇਹ ਸੱਚ ਹੈ ਕਿ ਪਤੀ ਪਤਨੀ ਨੂੰ ਐਨਾ ਕੁ ਵਕਤ ਕੱਲਿਆਂ ਨੂੰ ਬਿਤਾਉਣ ਤੇ ਪਿਆਰ ਕਰਨ ਲਈ ਮਿਲ ਜਾਏ ਤਾਂ ਜ਼ਿੰਦਗੀ ਚ ਨਵਾਂਪਣ ਆ ਸਕਦਾ ਹੈ।ਤਲਖੀਆਂ ਮਿਟ ਸਕਦੀਆਂ ਹਨ। ਪਿਆਰ ਦੇ ਉਸੇ ਪੱਧਰ ਤੇ ਮੁੜਿਆ ਜਾ ਸਕਦਾ ਹੈ ।ਸਭ ਗ਼ਲਤੀਆਂ ਮਾਫ ਹੋ ਸਕਦੀਆਂ ਹਨ । ਜ਼ਿੰਦਗੀ ਮੁੜ ਤੋਂ ਨਵੇਂ ਰਾਹ ਤੁਰ ਸਕਦੀ ਹੈ।
ਇੰਝ ਇਹ ਤੁਰੀ ਵੀ ਕਲਪਨਾ ਦੇ ਮਨ ਵਿੱਚੋ ਸਭ ਗਿਲੇ ਸ਼ਿਕਵੇ ਨਿੱਕਲ ਗਏ ਸੀ। ਸਭ ਤੋਂ ਖੁਸ਼ੀ ਦੀ ਗੱਲ ਤਾਂ ਇਹੋ ਸੀ ਕਿ ਜਿਸ ਮੁਰਾਦ ਲਈ ਉਹ ਗਏ ਸੀ ਉਹ ਪੂਰੀ ਹੋ ਗਈ ਸੀ। ਕਲਪਨਾ ਮੁੜ ਤੋਂ ਪ੍ਰੈਗਨੈੱਟ ਸੀ। ਘਰ ਚ ਇੱਕ ਵਾਰ ਫਿਰ ਤੋਂ ਖੁਸ਼ੀਆਂ ਸੀ।ਸੱਸ ਦੀ ਉਮਰ ਜਿਵੇੰ ਲੰਮੀ ਹੋ ਗਈ ਹੋਏ। ਪੇਕੇ ਘਰੋਂ ਵੀ ਕੋਈ ਨਾ ਕੋਈ ਆਇਆ ਰਹਿੰਦਾ ਨਹੀਂ ਤਾਂ ਉਹ ਹੀ ਚਲੀ ਜਾਂਦੀ
ਦੀਪਕ ਦਾ ਬਿਜ਼ਨਸ ਵੀ ਵਧੀਆ ਚੱਲ ਰਿਹਾ ।
ਸਤਵੀਰ ਦਾ ਹੁਣ ਫੋਨ ਆਉਂਦਾ ਉਹ ਘੱਟ ਹੀ ਗੱਲ ਕਰਦੀ ਬਹੁਤੀ ਗੱਲ ਮੈਸੇਜ ਚੈਟ ਚ ਹੁੰਦੀ। ਉਹ ਵੀ ਹਾਏ ਹੈਲੋ ਤੱਕ ਕਦੇ ਕਦੇ ਉਹ ਮਿਲਣ ਲਈ ਆਖਦਾ ਪਰ ਘਰ ਪਰਿਵਾਰ ਵਿੱਚੋਂ ਕਿਸ ਗੱਲ ਤੋਂ ਬਾਹਰ ਨਿਕਲੇ ਉਹ ਸੋਚਦੀ ਇਸ ਲਈ ਮਨਾ ਹੀ ਹੁੰਦਾ।
ਫਿਰ ਉਸਦੇ ਘਰ ਮੁੰਡੇ ਦਾ ਜਨਮ ਹੋਇਆ ,ਜਿਵੇੰ ਦੀ ਮੁਰਾਦ ਸੀ ਪੂਰੀ ਹੋਈ । ਦਾਦੀ ਆਪਣੇ ਪੋਤੇ ਦਾ ਮੂੰਹ ਵੇਖਕੇ ਹੀ ਪੂਰੀ ਹੋਈ।
ਸਾਲ ਇੰਝ ਹੀ ਨਿੱਕਲ ਗਿਆ। ਹੁਣ ਕਲਪਨਾ ਘਰ ਤੇ ਬੱਚਿਆਂ ਚ ਉਲਝ ਕੇ ਰਹਿ ਜਾਂਦੀ ਤੇ ਦੀਪਕ ਆਪਣੇ ਬਿਜ਼ਨਸ ਵਿੱਚ। ਬੱਚੇ ਦੇ ਜਨਮ ਮਗਰੋਂ ਮੁੜ ਤੋਂ ਸਭ ਉਹੀ ਹੋਣ ਲੱਗਾ ਸੀ । ਇੰਝ ਲਗਦਾ ਸੀ ਜਿਵੇੰ ਸਿਰਫ ਕੋਈ ਫ਼ਰਜ਼ ਪੂਰਾ ਕਰਨ ਲਈ ਕਲਪਨਾ ਨੂੰ ਟਾਈਮ ਦਿੱਤਾ ਜਾ ਰਿਹਾ ਹੋਵੇ। ਇਹ ਉਦੋਂ ਸੀ ਜਦੋਂ ਹੁਣ ਦੀਪਕ ਦੀ ਕੋਈ ਸੈਕਰੇਟਰੀ ਵੀ ਨਹੀਂ ਸੀ ।ਇੱਕ ਬੱਚਿਆਂ ਕਰਕੇ ਤੇ ਉਹਨਾਂ ਦੇ ਸਹਾਰੇ ਉਹਨਾਂ ਦੀ ਬੋਲਚਾਲ ਚੱਲਦੀ ਸੀ। ਉਸਤੋਂ ਪਿੱਛੋਂ ਸਭ ਚੁੱਪ ਸੀ । ਕਲਪਨਾ ਇਸਦਾ ਕਾਰਨ ਲੱਭਣ ਦੀ ਕੋਸ਼ਿਸ ਕਰਦੀ ।
ਉਸਦੇ ਸਭ ਦੋਸਤਾਂ ਵਿੱਚੋ ਇੱਕ ਸਤਵੀਰ ਹੀ ਸੀ ਜਿਸ ਨਾਲ ਊਸਦੀ ਗੱਲ ਹੁੰਦੀ ਸੀ ।ਉਹ ਵੀ ਕਰੀਬ ਦੋ ਸਾਲ ਤੋਂ ਬਿਨਾਂ ਮਿਲੇ ਦੇਖੇ । ਜਿਹੜੀ ਜਿਆਦਾ ਉਦੋਂ ਹੁੰਦੀ ਜਦੋਂ ਉਹ ਦੁਖੀ ਹੁੰਦੀ। ਜਾਂ ਘਰ ਚ ਕੈਦ ਰਹਿ ਕੇ ਅੱਕ ਜਾਂਦੀ ਜਾਂ ਦੀਪਕ ਦੇ ਅਜੀਬ ਵਿਵਹਾਰ ਤੋਂ । ਜੋ ਬਿਨਾਂ ਦੱਸੇ ਕਿਸੇ ਟ੍ਰਿਪ ਤੇ ਨਿੱਕਲ ਜਾਂਦਾ ਸੀ । ਤੇ ਜਦੋਂ ਦਿਲ ਕਰਦਾ ਮੁੜਦਾ ਸੀ। ਫਿਰ ਵੀ ਕਲਪਨਾ ਦੇ ਮਨ ਚ ਇੱਕ ਇੱਛਾ ਸੀ ਜਾਨਣ ਦੀ ਕੀ ਆਖਿਰ ਕਿਉਂ ਇੰਝ ਉਸਦਾ ਸੁਭਾਅ ਹੋ ਗਿਆ ਹੈ । ਇੱਕ ਦਿਨ ਇਸਦਾ ਭੇਤ ਖੁੱਲ੍ਹ ਹੀ ਗਿਆਮ ਜਦੋਂ ਘਰ ਦੇ ਕੰਮਪਿਊਟਰ ਵਿੱਚ ਦੀਪਕ ਦੇ ਈ-ਮੇਲ ਖੁੱਲ੍ਹੀ ਰਹਿ ਗਈ ਸੀ .
ਕਲਪਨਾ ਨੇ ਈਮੇਲ ਖੋਲ੍ਹੀ ਤਾਂ ਨਵਾਂ ਹੀ ਰਾਜ਼ ਖੁੱਲ੍ਹ ਗਿਆ। ਦੀਪਕ ਦੀਆਂ ਗੋਆ ਦੀਆਂ ਟਿਕਟਾਂ ਸਨ ਜਿਸ ਟੂਰ ਬਾਰੇ ਉਸਨੂੰ ਬਿਲਕੁਲ ਵੀ ਨਹੀਂ ਸੀ ਪਤਾ ,ਉੱਪਰੋਂ ਨਾਲ ਹੀ ਕਿਸੇ ਕੁੜੀ ਦੀਆਂ ਫੋਟੋਆਂ ਸੀ ਜੋ ਕਿਸੇ ਦੋਸਤ ਵੱਲੋਂ ਆਈਆਂ ਸੀ। ਨਾਲ ਸੰਦੇਸ਼ ਸੀ ਗੋਆ ਦਾ ਇੱਕ ਹੋਰ ਟ੍ਰਿਪ ਲਈ ਨਵੀਂ ਹੁਸੀਨਾ ਨਾਲ ਮਨਾਉਣ ਲਈ ਮੁਬਾਰਕਬਾਦ।
ਕੁੜੀ ਕੋਈ ਹਾਈ ਕਲਾਸ ਦੀ ਲਗਦੀ ਸੀ। ਸਾਰੀ ਦੀਆਂ ਸਾਰੀਆਂ ਫੋਟੋਆਂ ਬੇਹੱਦ ਉਤੇਜਕ ਪੋਜ਼ ਤੇ ਇਸ਼ਾਰਿਆਂ ਵਿੱਚ ਸਨ। ਸਰਚ ਹਿਸਟਰੀ ਨੂੰ ਫਰੋਲਦੇ ਫਰੋਲਦੇ ਹੁਣ ਤੱਕ ਦੀਆਂ ਕਿੰਨੀਆਂ ਹੀ ਈਮੇਲਾਂ ਕੱਢ ਲਈਆਂ। ਉਹਦੇ ਸਾਹਮਣੇ ਸਾਫ ਹੋ ਗਿਆ ਕਿ ਦੀਪਕ ਦਾ ਹਰ ਬਿਜਨਸ਼ ਟ੍ਰਿਪ ਜੇਕਰ ਝੂਠ ਨਹੀਂ ਵੀ ਸੀ ਤਾਂ ਹਰ ਵਾਰ ਉਸ ਨਾਲ ਜਾਣ ਵਾਲਾ ਕੋਈ ਅਣਜਾਣ ਸਾਥੀ ਸੀ।
ਇੱਕ ਪਲ ਲਈ ਉਸਨੂੰ ਲੱਗਾ ਕਿ ਕਿਤੇ ਉਹਦੇ ਚ ਖੂਬਸੂਰਤੀ ਪੱਖੋਂ ਕੁਝ ਕਮੀ ਤਾਂ ਨਹੀਂ ,ਪਰ ਹਰ ਪੱਖੋਂ ਉਹ ਉਹਨਾਂ ਨਾਲ ਕੁਝ ਵੱਧ ਹੀ ਸੀ ਤੇ ਉੱਪਰੋਂ ਦੀਪਕ ਲਈ ਬੇਇੰਤਹਾ ਮੁਹੱਬਤ ਵੀ ਸੀ। ਉਸਦੇ ਪਿਛਲੇ ਸੱਚ ਨੂੰ ਭੁੱਲਕੇ ਮਸੀਂ ਜ਼ਿੰਦਗੀ ਸੁਧਰੀ ਸੀ ਇੱਕ ਵਾਰ ਫਿਰ ਤੋਂ ਉਹੀ ਕੁਝ ਉਹਦੇ ਸਾਹਮਣੇ ਸੀ।
ਪਰ ਉਹ ਚੁੱਪ ਨਾ ਰਹੀ , ਸਬੂਤ ਸਾਹਮਣੇ ਸੀ ਮੁਜ਼ਰਿਮ ਵੀ ਇਹ ਲੜਾਈ ਮਹਿਜ਼ ਸ਼ੱਕ ਕਰਕੇ ਨਹੀਂ ਸੀ ਸਗੋਂ ਕੁੱਲ ਸਬੂਤਾਂ ਸਹਿਤ ਸੀ ਜਿੱਥੇ ਦੀਪਕ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ।
ਇਸ ਵਾਰ ਖੂਬ ਲੜਾਈ ਹੋਈ। ਦੋਵੇਂ ਬੱਚਿਆਂ ਨੂੰ ਲੈਕੇ ਪੇਕੇ ਚਲੀ ਗਈ। ਪਰ ਘਰ ਫਿਰ ਵੀ ਨਾ ਦੱਸ ਸਕੀ। ਅਜਿਹਾ ਕੁਝ ਤਾਂ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕੇ ਗਈਆਂ ਨਹੀਂ ਦੱਸ ਸਕਦੀਆਂ ਉਹਨੇ ਭਲਾਂ ਕੀ ਦੱਸਣਾ ਸੀ। ਕੁਝ ਦਿਨ ਹੀ ਹੋਏ ਸੀ ਕਿ ਦੀਪਕ ਘਰ ਲੈਣ ਆ ਗਿਆ। ਪਰ ਪੇਕੇ ਘਰ ਬੈਠੇ ਰਹਿਣ ਦੀ ਕੋਈ ਤੁਕ ਨਹੀਂ ਸੀ ਬਣਦੀ ਇੱਕ ਗਲੀ ਛੱਡਕੇ ਤਾਂ ਘਰ ਸੀ ਕਿਸ ਬਹਾਨੇ ਰਹਿੰਦੀ। ਉਹਨੂੰ ਜਾਣਾ ਪਿਆ। ਦੀਪਕ ਨੂੰ ਆਪਣੇ ਕੀਤੇ ਕੋਈ ਅਫਸੋਸ ਨਹੀਂ ਸੀ। ਉਹਦੀ ਮਾਫੀ ਮਹਿਜ਼ ਇੱਕ ਦਿਖਾਵਾ ਲੱਗ ਰਹੀ ਸੀ।
ਉਸਦਾ ਤਰਕ ਸੀ ਕਿ ” ਸਿਰਫ ਦੋਸਤ ਨਾਲ ਸੀ ਤਾਂ ਲੈ ਕੇ ਚੱਲੇ ਸੀ ਮੈਂ ਕੱਲਾ ਨਹੀਂ ਸੀ ,ਨਾਲੇ ਮੇਰਾ ਕਿਹੜਾ ਕੋਈ ਅਫੇਅਰ ਹੈ ,ਇਹ ਤਾਂ ਪੈਸੇ ਦੇ ਕੇ ਹੁੰਦਾ ਜਿੰਨਾ ਕੋਈ ਦਵੇਗਾ ਓਨ੍ਨਾ ਕੁਝ ਤੈਨੂੰ ਲਗਦਾ ਕਿ ਮੈਂ ਪੈਸੇ ਖਰਚ ਸਕਦਾ ਉਸ ਹੱਦ ਤੱਕ ,ਚਲੋ ਖਾਧੀ ਪੀਤੀ ਸੀ ਥੋੜ੍ਹਾ ਬਹੁਤ ਹੋ ਜਾਂਦਾ “.
“ਜੇ ਮੈਂ ਕੁਝ ਕਰਾਂ ਖਾਧੀ ਪੀਤੀ ਚ ਫਿਰ ” ਗੁੱਸੇ ਚ ਕਲਪਨਾ ਭੜਕ ਉੱਠੀ ਸੀ। ਦੀਪਕ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸਦੀਆਂ ਅੱਖਾਂ ਚ ਸ਼ਰਮ ਬਚੀ ਹੋਵੇ ਉਹ ਤਾਂ ਉੱਤਰ ਦੇ ਦੇਵੇ ,ਪਰ ਸਿਆਣੇ ਕਹਿੰਦੇ ਜਿਹਨੇ ਲਾਤੀ ਲੋਈ,ਉਹਦਾ ਕੀ ਕਰੂਗਾ ਕੋਈ।
ਇਸ ਮੁੱਦੇ ਤੇ ਬਹਿਸ ਹੁੰਦੀ ਲੜਾਈ ਹੁੰਦੀ ਤੇ ਕਲਪਨਾ ਦਾ ਘਰ ਚ ਦਮ ਘੁੱਟਣ ਲੱਗ ਜਾਂਦਾ। ਇਹੀ ਦਿਨ ਸੀ ਜਦੋਂ ਸਤਵੀਰ ਨਾਲ ਉਸਦੀ ਗੱਲ ਵੱਧ ਹੋਣ ਲੱਗੀ। ਹੁਣ ਲੱਗਪੱਗ ਰੋਜ਼ਾਨਾ ਗੱਲ ਹੋਣ ਲੱਗੀ। ਦੀਪਕ ਉਂਝ ਵੀ ਮਰਜ਼ੀ ਨਾਲ ਘਰ ਮੁੜਦਾ ਸੀ ਤੇ ਸਾਰਾ ਦਿਨ ਦੀ ਕੋਈ ਖ਼ਬਰਸਾਰ ਵੀ ਨਹੀਂ। ਇਸ ਲਈ ਹੁਣ ਉਸਦੇ ਘਰ ਦੀ ਇੱਕ ਇੱਕ ਗੱਲ ਸਤਵੀਰ ਨੂੰ ਪਤਾ ਸੀ। ਜਦੋਂ ਉਹ ਘਰ ਤੋਂ ਉਕਤਾ ਹੀ ਜਾਂਦੀ ਤਾਂ ਉਹਦਾ ਦਿਲ ਕਰਦਾ ਕਿਧਰੇ ਦੌੜ ਜਾਏ.
ਇਸੇ ਉਕਤਾਏ ਹੋਏ ਦਿਨਾਂ ਵਿਚੋਂ ਵਰ੍ਹਿਆਂ ਮਗਰੋਂ ਉਹ ਸਤਵੀਰ ਨੂੰ ਮਿਲੀ। ਕਨੌਟ ਪਲੇਸ ਦੇ ਜਿਸ ਮੈੱਕਡਾਨਲ ਵਿੱਚ ਉਸਨੇ ਦੀਪਕ ਦੇ ਪ੍ਰੋਪੋਜ ਮਗਰੋਂ ਪਾਰਟੀ ਕੀਤੀ ਸੀ ਓਥੇ ਹੀ ਉਹਨਾਂ ਨੇ ਵੈੱਜ ਬਰਗਰ ਖਾਂਦਿਆਂ ਉਸਨੂੰ ਸਾਲਾਂ ਮਗਰੋਂ ਤੱਕਿਆ ਸੀ। ਮਾੜਚੂ ਜਿਹਾ ਦਿਸਣ ਵਾਲਾ ਸਤਵੀਰ ਤਿੰਨ ਕੁ ਸਾਲਾਂ ਚ ਪੂਰਾ ਬਦਲ ਗਿਆ ਸੀ। ਇੱਕ ਦਮ ਉਲਟ ਜੇ ਤਿੱਗਣਾ ਨਾ ਸਹੀ ਤਨ ਢਾਈ ਗੁਣਾ ਸਰੀਰ ਬਣ ਗਿਆ ਸੀ। ਸਤਵੀਰ ਨੇ ਹੀ ਦੱਸਿਆ ਕਿ ਜਿੰਮ ਸੌਣ ਤੇ ਨਹਾਉਣ ਤੇ ਇੰਡੀਆ ਘੁੰਮਣ ਤੋਂ ਬਿਨਾਂ ਉਸਨੇ ਕੁਝ ਨਹੀਂ ਸੀ ਕੀਤਾ। ਉਸਦੇ ਜਿਸਮ ਚ ਹੁਣ ਕਿਸੇ ਫ਼ਿਲਮੀ ਸਟਾਰ ਵਰਗੀ ਡੀਲ ਡੌਲ ਸੀ। ਅੱਖਾਂ ਚ ਸ਼ਰਾਰਤ ਗੱਲਾਂ ਚ ਆਤਮ ਵਿਸ਼ਵਾਸ਼। ਜੋ ਫੋਨ ਤੇ ਉਹ ਨਹੀਂ ਸੀ ਸਮਝ ਸਕਦੀ ਦੇਖ ਸਕਦੀ।
ਉਸ ਨਾਲ ਗੱਲਾਂ ਕਰਕੇ ਪਤਾ ਲੱਗਾ ਕਿ ਦੁਨੀਆਂ ਕਿੰਨਾ ਅੱਗੇ ਨਿੱਕਲ ਗਈ ਹੈ ,ਸੋਸ਼ਲ ਮੀਡੀਆ ,ਫੇਸਬੁੱਕ ਵਟਸਐਪ ਤੇ ਪਤਾ ਨਹੀਂ ਕੀ ਕੁਝ ਆ ਚੁੱਕਿਆ ਹੈ। ਜਦਕਿ ਉਸਨੇ ਅਜੇ ਤੱਕ ਅਜਿਹਾ ਕੁਝ ਨਹੀਂ ਸੀ ਵੇਖਿਆ। ਉਸ ਕੋਲ ਅਜੇ ਵੀ ਨੋਕੀਆ 5230 ਹੀ ਸੀ। ਓਥੋਂ ਨਿਕਲਦੇ ਹੀ ਉਹ ਉਸਨੂੰ ਸਮਾਰਟ ਫੋਨ ਲੈ ਕੇ ਦੇਣ ਦੀ ਜ਼ਿੱਦ ਕਰਨ ਲੱਗਾ। ਕਲਪਨਾ ਨੂੰ ਉਸਦਾ ਜਿੱਦੀ ਹੋਣਾ ਪਸੰਦ ਨਹੀਂ ਸੀ ਪਰ ਉਹਨੂੰ ਝੁਕਣਾ ਪਿਆ ਪਰ ਇੱਕ ਸ਼ਰਤ ਤੇ ਕਿ ਉਹ ਆਪਣਾ ਬਿਲ ਖੁਦ ਪੇ ਕਰੇਗੀ। ਹੁਣ ਤੱਕ ਉਸ ਕੋਲ ਪੈਸੇ ਤਾਂ ਸੀ ਖਰਚਣ ਲਈ ਕੁਝ ਨਹੀਂ ਸੀ। ਉਸਨੇ ਸੈਮਸੰਗ ਦਾ ਸਭ ਤੋਂ ਉੱਪਰਲਾ ਮਾਡਲ ਲਿਆ ਨਵੀਂ ਨਵੀਂ ਸ਼ੁਰੂ ਹੋਈ ਗਲੈਕਸੀ ਸੀਰੀਜ਼ ਦਾ। ਖੁਦ ਬਿੱਲ ਭਰਿਆ।
ਸਤਵੀਰ ਨੇ ਉਸ ਨੂੰ ਕੋਲ ਗੱਡੀ ਚ ਬਿਠਾ ਕੇ ਉਸਦੀ ਗੂਗਲ ਪਲੇ ਸਟੋਰ ਤੋਂ ਲੈ ਕੇ ਫੇਸਬੁੱਕ ਵਟਸਐਪ ਤੇ ਪਤਾ ਨਹੀਂ ਕਿਹੜੀ ਕਿਹੜੀ ਆਈਡੀ ਬਣਾਈ। ਉਸਨੂੰ ਸਭ ਨੂੰ ਚਲਾਉਣ ਦਾ ਤਰੀਕਾ ਆਪਣੇ ਹੱਥੀ ਦੱਸਿਆ।
ਹਾਲਾਂਕਿ ਉਹ ਸਭ ਖੁਦ ਕਰ ਸਕਦੀ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਉਸ ਕੋਲੋਂ ਸਿੱਖਣਾ ਉਸਨੂੰ ਵਧੀਆ ਲੱਗ ਰਿਹਾ ਸੀ। ਕੋਈ ਤਾਂ ਸੀ ਜੋ ਆਪਣੇ ਵਕਤ ਦੀ ਪਰਵਾਹ ਕੀਤੇ ਬਿਨਾਂ ਉਸ ਨਾਲ ਸਮਾਂ ਬਿਤਾ ਰਿਹਾ ਸੀ। ਉਸਦੇ ਕੱਲੇਪਨ ਨੂੰ ਦੂਰ ਕਰਦਾ ਪਿਆ ਸੀ। ਜੋ ਉਸਨੂੰ ਉਦਾਸ ਹੋਣ ਤੋਂ ਬਚਣ ਲਈ ਇੱਕ ਨਹੀਂ ਕਈ ਰਾਹ ਦੱਸ ਰਿਹਾ ਸੀ।
ਗੱਡੀ ਚ ਮੁਬਾਇਲ ਫੜ੍ਹਦੇ ,ਸਮਝਦੇ ਕਿੰਨੀ ਵਾਰ ਦੋਹਾਂ ਦੀਆਂ ਉਂਗਲਾਂ ਛੋਹੀਆਂ ,ਕਿੰਨੀ ਵਾਰ ਕੂਹਣੀਆਂ ਕਿੰਨੀ ਵਾਰ ਸਿਰ ਟਕਰਾਏ ਕਿੰਨੀ ਵਾਰ ਮੋਢੇ ਕਿੰਨੀ ਵਾਰ ਅਣਜਾਣੇ ਚ ਪੱਟਾਂ ਤੇ ਹੱਥ ਘੁੰਮ ਗਿਆ। ਸਤਵੀਰ ਨੂੰ ਸ਼ਾਇਦ ਖਿਆਲ ਨਹੀਂ ਸੀ ਪਰ ਕਲਪਨਾ ਨੇ ਹਰ ਵਾਰ ਇਸਨੂੰ ਗਿਣਿਆ ਸੀ। ਹਰ ਵਾਰ ਦੀ ਛੋਹ ਉਸਦੇ ਅੰਦਰ ਝਰਨਾਟ ਛੇੜ ਦਿੰਦੀ ਸੀ। ਉਸਨੂੰ ਲਗਦਾ ਸੀ ਕਿ ਮਹਿਜ ਉਸਦੀ ਛੋਹ ਨਾਲ ਕਿਧਰੇ ਉਹ ਮਦਹੋਸ਼ ਨਾ ਹੋ ਜਾਏ। ਬਹੁਤ ਧਿਆਨ ਨਾਲ ਖੁਦ ਨੂੰ ਰੋਕਦੇ ਹੋਏ ਉਹ ਪਿਛਾਹ ਹੱਟ ਰਹੀ ਸੀ। ਇੱਕ ਵਿਆਹੀ ਹੋਈ ਔਰਤ ਉਸਦੀ ਆਪਣੀ ਜਿੰਮੇਵਾਰੀ ,ਬੱਚੇ ,ਫਰਜ਼ ਇੱਜਤ ਤੇ ਕਿੰਨਾ ਕੁਝ ਸੀ। ਜਦੋਂ ਉਸ ਕੋਲੋਂ ਰਿਹਾ ਨਾ ਗਿਆ ਤਾਂ ਅਖੀਰ ਉਸਨੇ ਕਿਹਾ ਕਿ ਉਹ ਸਮਝ ਗਈ ਹੈ ਇਸ ਲਈ ਹੁਣ ਉਹਨੂੰ ਘਰ ਛੱਡ ਆਵੇ। ਸਤਵੀਰ ਬਿਨਾਂ ਕੁਝ ਕਹੇ ਉਸਨੂੰ ਘਰ ਛੱਡ ਆਇਆ। ਪਤਾ ਨਹੀਂ ਉਸਦੇ ਮਨ ਚ ਸੀ ਕਿ ਉਹ ਮਨਾ ਕਰਦਾ ਕੁਝ ਸਮਾਂ ਹੋਰ ਕੱਠੇ ਕੱਢਦੇ ਪਰ ਨਹੀਂ ਉਹਦੇ ਕਹੇ ਅਨੁਸਾਰ ਚੱਲਿਆ ਤੇ ਘਰ ਛੱਡ ਆਇਆ। ਉਸਨੂੰ ਗੁੱਸਾ ਆਇਆ। ਖੁਦ ਤੇ ਕਿ ਸਤਵੀਰ ਤੇ ਪਤਾ ਨਹੀਂ ਉਸਨੂੰ ਸਮਝ ਨਹੀਂ ਸੀ ਕਿ ਉਹ ਕਿੱਧਰ ਜਾ ਰਹੀ ਹੈ ਸਹੀ ਰਾਹ ਕਿਹੜਾ ਹੈ ?
ਹੁਣ ਲਗਾਤਾਰ ਗੱਲਬਾਤ ਹੋਣ ਲੱਗੀ। ਪਹਿਲਾਂ ਫੋਨ ਤੇ ਸੀ ਹੁਣ ਫੇਸਬੁੱਕ ਤੇ ਵਟਸਐਪ ਤੱਕ ਪਹੁੰਚ ਸੀ ਕਿਸੇ ਵੇਲੇ ਵੀ ਗੱਲ ਹੋ ਸਕਦੀ ਸੀ ਰਾਤ ਨੂੰ ਇੱਕੋ ਬੈੱਡ ਤੇ ਸੁੱਤੇ ਉਹ ਤੇ ਦੀਪਕ ਕੋਹਾਂ ਦੂਰ ਹੁੰਦੇ ਤੇ ਉਹ ਤੇ ਸਤਵੀਰ ਨੇੜੇ। ਘਰ ਉਸਦਾ ਦਿਲ ਨਹੀਂ ਸੀ ਲਗਦਾ ਨਿੱਤ ਉਹ ਮਿਲਣ ਲਈ ਜਾ ਨਹੀਂ ਸੀ ਸਕਦੀ। ਭਾਵੇਂ ਨਾਮ ਇਸਨੂੰ ਦੋਸਤੀ ਦਾ ਸੀ ਪਰ ਅੰਦਰ ਬਹੁਤ ਕੁਝ ਰਿੱਝ ਰਿਹਾ ਸੀ। ਉਸਨੂੰ ਲਗਦਾ ਕਿ ਇਹ ਸਿਰਫ ਉਸਦੇ ਅੰਦਰ ਹੈ ਸਤਵੀਰ ਦੀਆਂ ਗੱਲਾਂ ਵਿੱਚੋ ਗੱਲ ਕਰਨ ਦੇ ਅੰਦਾਜ਼ ਚੋਂ ਕੁਝ ਵੀ ਨਹੀਂ ਸੀ ਝਲਕਦਾ।
ਜਦੋਂ ਘਰ ਬਹਿਕੇ ਉਹ ਅੱਕਣ ਲੱਗੀ ਉਸਨੂੰ ਲਿਟਰੇਚਰ ਪੜ੍ਹਨ ਦਾ ਸ਼ੌਕ ਪੈ ਗਿਆ. ਉਸਦੇ ਮਨ ਚ ਆਇਆ ਕਿਉਂ ਨਾ ਮਾਸਟਰ ਦੀ ਡਿਗਰੀ ਹੀ ਕਰ ਲਵੇ ਕੱਲਿਆਂ ਵਕਤ ਉਸਨੂੰ ਪ੍ਰੇਸ਼ਾਨ ਕਰ ਦਿੰਦਾ ਸੀ। ਉਸਨੇ ਗਰੈਜੂਏਸ਼ਨ ਚ ਪੰਜਾਬੀ ਪੜ੍ਹੀ ਹੀ ਸੀ ਇਸ ਡਿਗਰੀ ਐਡਮਿਸ਼ਨ ਵੀ ਸੌਖੀ ਮਿਲ ਸਕਦੀ ਸੀ। ਸਭ ਤੋਂ ਵੱਡੀ ਗੱਲ ਉਹ ਸਤਵੀਰ ਨੂੰ ਰੋਜ ਮਿਲ ਸਕਦੀ ਸੀ। ਉਸਨੇ ਸਤਵੀਰ ਨੂੰ ਆਈਡਿਆ ਦਿੱਤਾ। ਅੰਨ੍ਹਾ ਕਿ ਭਾਲੇ ਦੋ ਨੈਣ ਉਸਨੇ ਵੀ ਨਾਲ ਹੀ ਐਡਮਿਸ਼ਨ ਲੈ ਲਈ।
ਹੁਣ ਮਿਲਣ ਲਈ ਉਹਨਾਂ ਕੋਲ ਵਕਤ ਹੀ.ਵਕਤ ਸੀ ਗੱਲਾਂ ਕਰਨ ਲਈ ਘੁੰਮਣ ਲਈ ਤੇ ਕੰਟੀਨ ਚ ਬੈਠਣ ਲਈ ਹੁਣ ਉਹਦੇ ਨਾਲ ਤੁਰਦਾ ਸਤਵੀਰ ਉਸਦੇ ਬਰਾਬਰ ਦਾ ਲਗਦਾ ਸੀ। ਕਲਪਨਾ ਵੀ ਕਿਸੇ ਪਾਸਿਓਂ ਦੋ ਬੱਚਿਆਂ ਦੀ ਮਾਂ ਨਹੀਂ ਸੀ ਲਗਦੀ ਸਗੋਂ ਭਰੀ ਜਵਾਨੀ ਤੇ ਆਈ ਕੋਈ ਮੁਟਿਆਰ ਜਾਪਦੀ ਸੀ। ਵਕਤ ਰੋਜ ਬੀਤ ਰਿਹਾ ਸੀ। ਹਰ ਢਲਦੇ ਸੂਰਜ ਨਾਲ ਉਹ ਇੱਕ ਦੂਸਰੇ ਦੀ ਆਦਤ ਬਣਦੇ ਜਾ ਰਹੇ ਸੀ। ਅਜੇ ਤਾਂਈ ਇਸ ਰਿਸ਼ਤੇ ਚ ਦੋਸਤੀ ਦੀ ਰੇਖਾ ਸੀ। ਕੋਈ ਤੋੜਨਾ ਨਹੀਂ ਸੀ ਚਾਹੁੰਦਾ। ਕੋਈ ਉਲੰਘਣਾ ਨਹੀਂ ਸੀ ਚਾਹੁੰਦਾ। ਪਰ ਲਾਇਬ੍ਰੇਰੀ ਵਿੱਚ ,ਕਾਰ ਵਿੱਚ ,ਸਿਨੇਮੇ ਚ ,ਕਿਸੇ ਪਾਰਕ ਦੇ ਕੋਨੇ ਚ ਇੱਕਲਤਾ ਦੇ ਕਿੰਨੇ ਹੀ ਪਲ ਇਸ ਡੋਰੀ ਨੂੰ ਤੋੜਨ ਲਈ ਉਕਸਾ ਰਹੇ ਸੀ।
ਦੇਰ ਸਿਰਫ ਇਸ ਗੱਲ ਦੀ ਸੀ ਕਿ ਕਦੋਂ ਤੇ ਕੌਣ ਇਸ ਰੇਖਾ ਨੂੰ ਪਹਿਲਾਂ ਟੱਪਦਾ ਹੈ ਇਹ ਤਾਂ ਸਮਾਂ ਵੀ ਜਾਣਦਾ ਸੀ ਦੂਸਰੇ ਪਾਸਿਓਂ ਵੀ ਮੌਕਾ ਲਪਕਦਿਆਂ ਦੇਰ ਨਹੀਂ ਲੱਗਣੀ।
( Facebook Page : Harjot Di Kalam )
ਕਹਾਣੀ : ਬੇਆਰਾਮੀ
ਭਾਗ : ਸੱਤ ਤੋਂ ਨੌਂ
ਮਈ ਮਹੀਨੇ ਦਾ ਅੱਧ ਸੀ, ਯੂਨੀਵਰਸਿਟੀ ਚ ਪੇਪਰ ਚੱਲ ਰਹੇ ਸੀ।ਪੜ੍ਹਨ ਲਈ ਫਿਰ ਵੀ ਕਲਪਨਾ ਤੇ ਸਤਵੀਰ ਲਾਇਬਰੇਰੀ ਹੀ ਜਾਂਦੇ ਸੀ ਇਹੋ ਬਹਾਨਾ ਤਾਂ ਮਿਲਣ ਦਾ ਸੀ।ਉਸ ਦਿਨ ਕੋਈ ਕਿਤਾਬ ਲੱਭਣ ਲਈ ਉਹ ਹਾਲ ਚ ਫੈਲੀ ਸੈਂਟਰਲ ਲਾਇਬਰੇਰੀ ਚ ਜਾ ਵੜੇ ਸੀ। ਪੇਪਰਾਂ ਕਰਕੇ ਹਰ ਪਾਸੇ ਸ਼ਾਂਤੀ ਸੀ ।ਕਲਪਨਾ ਕਿਤਾਬ ਲੱਭ ਰਹੀ ਸੀ ਤੇ ਸਤਵੀਰ ਨੇ ਉਸਨੂੰ ਗੱਲੀਂ ਲਾ ਰੱਖਿਆ ਸੀ। ਕਿਤਾਬ ਸੀ ਕਿ ਨਹੀਂ ਮਿਲ ਹੀ ਨਹੀਂ ਸੀ ਰਹੀ। ਲੱਭਦੇ ਲੱਭਦੇ ਆਖ਼ਿਰੀ ਸ਼ੈਲਫ ਤੱਕ ਪਹੁੰਚ ਗਏ ਸੀ। ਆਪਣੇ ਤੋਂ ਉੱਚੇ ਸ਼ੈਲਫ ਤੋਂ ਕਿਤਾਬ ਉਤਾਰਦੇ ਹੋਏ। ਕਈ ਕਿਤਾਬਾਂ ਕਲਪਨਾ ਦੇ ਉੱਤੇ ਆ ਡਿੱਗੀਆਂ ਤੇ ਖਿੰਡ ਗਈਆਂ।
ਦੋਂਵੇਂ ਇਸ ਅਚਾਨਕ ਹੋਏ ਹਾਦਸੇ ਤੇ ਹੱਸਣ ਲੱਗੇ। ਇੱਕ ਇੱਕ ਕਰਕੇ ਕਿਤਾਬਾਂ ਕੱਠੀਆਂ ਕਰਨ ਲੱਗੇ। ਸਤਵੀਰ ਊਸਦੀ ਮਦਦ ਕਰਦਾ ਕਰਦਾ ਰੁੱਕ ਗਿਆ। ਆਪਣੇ ਕਿਤਾਬਾਂ ਸਮੇਟਣ ਤੇ ਉਸਦੇ ਸਮੇਟਣ ਦੇ ਢੰਗ ਨੂੰ ਵੇਖਣ ਲੱਗਾ। ਕਿੰਨਾ ਸੁਚਜਾਪਨ ਸੀ ਇਸ ਕੰਮ ਨੂੰ ਕਰਨ ਲਈ ਵੀ ਉਸ ਵਿੱਚ । ਇੰਨੀ ਸਫ਼ਾਈ ਤੇ ਢੰਗ ਇੱਕ ਇੱਕ ਵਰਕੇ ਨੂੰ ਰੱਖਣ ਕਿਤਾਬ ਨੂੰ ਖੋਲ੍ਹਣ ਬੰਦ ਕਰਨ ਸਭ ਕੁਝ । ਤੇ ਨਾਲ ਨਾਲ ਉਸਦੇ ਵੱਲ ਅੱਖਾਂ ਭਰਕੇ ਹੱਸਣਾ । ਉਸਦਾ ਦਿਲ ਜਿੱਦਾਂ ਬਾਹਰ ਡਿੱਗਣ ਲੱਗਾ।
ਉਸਨੇ ਉਸਦੇ ਕਿਤਾਬਾਂ ਤੇ ਘੁੰਮਦੇ ਹੱਥਾਂ ਨੂੰ ਛੋਹ ਲਿਆ। ਊਸਦੀ ਛੋਹ ਨੇ ਜਿਵੇੰ ਧਰਤੀ ਨੂੰ ਕੰਬਣ ਲਗਾ ਦਿੱਤਾ ਹੋਏ। ਹੱਥਾਂ ਵਿੱਚੋ ਕਿਤਾਬਾਂ ਮੁੜ ਖਿਸਕ ਕੇ ਜ਼ਮੀਨ ਦੇ ਨਾਲ ਜਾ ਲੱਗੀਆਂ ।ਦੁਬਾਰਾ ਤੋਂ ਸਾਂਝੇ ਹੱਥਾਂ ਵਿਚ ਉੱਠੀਆਂ ਤੇ ਦੋਂਵੇਂ ਇੱਕੋ ਵੇਲੇ ਖੜ੍ਹੇ ਹੋਏ।
ਕਲਪਨਾ ਨੂੰ ਜਾਪਿਆ ਜਿਵੇੰ ਉਸਦੇ ਕੰਬਦੇ ਜਿਸਮ ਨੂੰ ਸਹਾਰੇ ਦੀ ਜਰੂਰਤ ਹੈ। ਉਸਨੇ ਸ਼ੈਲਫ ਨੂੰ ਘੁੱਟ ਕੇ ਫੜ ਲਿਆ।ਦੋਵਾਂ ਚ ਮਹਿਜ਼ ਕੁਝ ਇੰਚ ਦਾ ਫ਼ਾਸਲਾ ਸੀ। #ਸਤਵੀਰ ਨੇ ਗੁੱਟ ਤੋਂ ਫ਼ੜਕੇ ਖਿੱਚਿਆ ਤੇ ਸੀਨੇ ਨਾਲ ਜੋੜ ਲਿਆ। ਊਸਦੀ ਜੱਫੀ ਚੋਂ ਛੁੱਟਣ ਦਾ ਕਲਪਨਾ ਨੇ ਕੋਈ ਉਚੇਚ ਨਾ ਕੀਤਾ ਕੋਈ ਵਿਰੋਧ ਨਹੀਂ ਕੀਤਾ। ਸਗੋਂ ਉਸਨੂੰ ਹੋਰ ਵੀ ਘੁੱਟ ਕੇ ਆਪਣੇ ਕਲਾਵੇ ਚ ਲੈ ਲਿਆ।
ਗਰਮੀ ਦੀ ਰੁੱਤ ਤੇ ਲਾਇਬਰੇਰੀ ਦਾ ਕੋਨਾ ਜਿੱਥੇ ਹਵਾ ਛੱਡੋ ਰੋਸ਼ਨੀ ਵੀ ਮੁਸ਼ਕਿਲ ਨਾਲ ਪਹੁੰਚ ਰਹੀ ਸੀ। ਉਹਨਾਂ ਦੀ ਜੱਫੀ ਨੇ ਜਿਸਮਾਂ ਨੂੰ ਪਸੀਨੇ ਨਾਲ ਤਰ੍ਹ ਕਰ ਦਿੱਤਾ ਸੀ। ਉਸ ਰਲੀ ਹਾਈਂ ਮਹਿਕ ਦੁਨੀਆਂ ਦੇ ਕਿਸੇ ਮਹਿੰਗੇ ਸੈਂਟ ਤੋਂ ਵੀ ਵੱਧ ਖਿੱਚਵੀ ਸੀ। ਦੂਰ ਕਿਧਰੇ ਚਲਦੇ ਪੁਰਾਣੇ ਪੱਖੇ ਦੀ ਖ਼ਰ ਖ਼ਰ ਨਾਲ ਦਿਲ ਨਬਜਾਂ ਇੱਕ ਸੁਰ ਹੋ ਗਈਆਂ ਸੀ।
ਕਿੰਨਾ ਹੀ ਸਮਾਂ ਇੰਝ ਮੂਰਤੀ ਬਣੇ ਉਹ ਖਲੋਤੇ ਰਹੇ । ਕੋਈ ਆਵਾਜ਼ ਨਹੀਂ ਕੋਈ ਹਰਕਤ ਨਹੀਂ ਜਿਵੇੰ ਓਥੇ ਪੱਥਰ ਹੋ ਗਏ ਹੋਣ ।ਇੱਕ ਉਂਗਲ ਵੀ ਨਹੀਂ ਸੀ ਹਿੱਲ ਰਹੀ । ਸਿਰਫ ਸਾਹ ਲਈ ਉੱਪਰ ਨੀਚੇ ਹੂੰਦੀਆਂ ਛਾਤੀਆਂ ਹੀ ਦੱਸ ਰਹੀਆਂ ਸੀ ਕਿ ਉਹ ਜਿਉਂਦੇ ਜਾਗਦੇ ਹਨ।
ਫਿਰ ਇੱਕ ਕਦਮਾਂ ਦੀ ਆਹਟ ਹੋਈ ਤੇ ਝਟਕੇ ਨਾਲ ਦੋਂਵੇਂ ਅਲੱਗ ਹੋ ਗਏ ।ਫਟਾਫਟ ਕੋਈ ਕਿਤਾਬ ਫੜੀ ਤੇ ਓਥੋਂ ਬਾਹਰ ਨਿਕਲੇ । ਇੱਕ ਦੂਸਰੇ ਨਾਲ ਅੱਖ ਮਿਲਾਉਣ ਦਾ ਵੀ ਸਾਹਸ ਨਹੀਂ ਸੀ। ਕੋਈ ਬੋਲ ਸਾਂਝਾ ਨਹੀਂ ਸੀ ,ਜਿਵੇ ਸਭ ਗੱਲਾਂ ਸਾਹਾਂ ਦੀਆਂ ਸਾਹਾਂ ਨਾਲ ਹੋ ਚੁੱਕੀਆਂ ਹੋਣ। #harjotdikalam
ਕਾਰ ਚ ਬੈਠੇ ਤੇ ਘਰ ਵੱਲ ਨੂੰ ਆ ਗਏ।ਰਸਤੇ ਚ ਸੋਚਦੇ ਜੋ ਹੋਇਆ ਸਹੀ ਸੀ ਜਾਂ ਗ਼ਲਤ। ਕਲਪਨਾ ਨੂੰ ਘਰ ਉਤਾਰਨ ਆਇਆ। ਹਮੇਸ਼ਾ ਵਾਂਗ ਉਸਨੇ ਕੁਝ ਪੀਣ ਲਈ ਆਫ਼ਰ ਕੀਤਾ। ਗੱਡੀ ਇੱਕ ਪਾਸੇ ਲਗਾਕੇ ਉਹ ਉੱਤਰ ਗਿਆ। ਅੱਗੇ ਵੀ ਕਈ ਵਾਰ ਘਰ ਆ ਚੁੱਕਾ ਸੀ। ਪਰ ਅੱਜ ਉਸਦੇ ਕਦਮਾਂ ਦੀ ਚਾਲ ਵਿੱਚ ਕੁਝ ਨਵਾਂਪਣ ਸੀ।
ਸੋਫ਼ੇ ਤੇ ਬੈਠ ਉਹ ਉਡੀਕਣ ਲੱਗਾ।#ਕਲਪਨਾ ਉਸ ਲਈ ਸ਼ਿਕੰਜਵੀ ਬਣਾ ਲਿਆਈ। ਗਿਲਾਸ ਫੜਦਿਆ ਇੱਕ ਵਾਰ ਉਂਗਲਾ ਛੋਹ ਗਈਆਂ । ਕੁਝ ਮਿੰਟ ਪਹਿਲ਼ਾਂ ਵਾਲੀ ਗਰਮੀ ਇੱਕ ਦਮ ਜਿਸਮ ਚ ਆ ਗਈ। ਪਰ ਇੱਕ ਮਨੋ ਮਨੀ ਅਫ਼ਸੋਸ ਵੀ ਸੀ ਕਿ ਕੌਣ ਉਸ ਜੱਫੀ ਲਈ ਮਾਫ਼ੀ ਮੰਗੇ ।
ਗੱਲਾਂ ਜੋ ਕਰ ਰਹੇ ਸੀ ਸਿਰਫ ਉਹਨਾਂ ਸਵਾਲਾਂ ਤੋਂ ਉਸ ਗੱਲ ਤੋਂ ਬਚਣ ਲਈ ਕਰ ਰਹੇ ਸੀ। ਸਤਵੀਰ ਬਹੁਤਾ ਚੁੱਪ ਸੀ ਕਲਪਨਾ ਹੀ ਬੋਲ ਰਹੀ ਸੀ। ਉਹ ਉਸ ਵੱਲ ਸਿਰਫ ਨਿਹਾਰ ਰਿਹਾ ਸੀ। ਸੋਫ਼ੇ ਤੇ ਆਹਮੋ ਸਾਹਮਣੇ ਬੈਠੇ ਸੀ। ਸਤਵੀਰ ਨੂੰ ਉਸਦਾ ਬੋਲਣ ਦਾ ਖਿਆਲ ਭਾਅ ਰਿਹਾ ਸੀ ।ਉਸਦੇ ਚਿਹਰੇ ਚ ਕੁਝ ਉਸਨੂੰ ਕਲਪਨਾ ਵੱਲ ਖਿੱਚ ਰਿਹਾ ਸੀ।
ਅਚਾਨਕ ਉਸ ਅੰਦਰ ਇੱਕ ਤੂਫਾਨ ਉੱਠਿਆ ਉਹ ਝਟਕੇ ਚ ਉਠਿਆ ਤੇ ਕਲਪਨਾ ਕੋਲ ਜਾ ਕੇ ਉਸ ਉੱਪਰ ਝੁਕ ਗਿਆ ।ਉਸਦੇ ਬੁੱਲਾਂ ਵਿੱਚੋਂ ਨਿਕਲਦਾ ਸ਼ੋਰ ਬੰਦ ਹੋ ਗਿਆ। ਬੜੇ ਹੀ ਮਜ਼ਬੂਤੀ ਨਾਲ ਉਹ ਸਤਵੀਰ ਦੇ ਬੁਲਾਂ ਦੀ ਪਕੜ ਵਿੱਚ ਸੀ।ਊਸਦੀ ਗਰਦਨ ਨੂੰ ਪਕੜਕੇ ਉਹ ਨਣੀ ਦੇਰ ਚੁੰਮਦਾ ਰਿਹਾ ਜਦੋਂ ਤੱਕ ਕਲਪਨਾ ਉਸਦੇ ਚੁੰਮਣ ਦਾ ਉੱਤਰ ਚੁੰਮਣ ਚ ਨਾ ਦੇਣ ਲੱਗੀ। ਸੋਫ਼ੇ ਤੇ ਦੋਨੋ ਸ਼ਾਇਡ ਗੋਡੇ ਲਗਾ ਕੇ ਉਹ ਆਪਣੀ ਕਿਰਿਆ ਨੂੰ ਦੁਹਰਾਉਂਦਾ ਰਿਹਾ। ਕਲਪਨਾ ਦੇ ਹੱਥ ਵਾਲਾਂ ਵਿੱਚ ਫਿਰਦੇ ਹੋਏ ਊਸਦੀ ਪਿੱਠ ਤੇ ਫਿਰਨ ਲੱਗੇ। ਕਮੀਜ਼ ਵਿੱਚੋ ਪਸੀਨਾ ਰਿਸ ਰਿਹਾ ਸੀ ।ਏਸੀ ਦੀ ਠੰਡਕ ਇਸ ਗਰਮੀ ਨੂੰ ਨਹੀਂ ਸੀ ਠਾਰ ਸਕਦੀ ।
ਉਸੇ ਸੋਫ਼ੇ ਤੇ ਉਸਨੂੰ ਟੇਢਾ ਕਰਦਾ ਹੋਇਆ ਸਤਵੀਰ ਉਸਦੇ ਉੱਪਰ ਲਿਟਦਾ ਚਲਾ ਗਿਆ। ਉਸਦੇ ਬੁੱਲ ਉੱਪਰ ਤੋਂ ਥੱਲੇ ਵੱਲ ਰਸਤਾ ਨੱਪਣ ਲੱਗੇ। ਉਸਦੀ ਗਰਦਨ ਉਸਦੇ ਖੁੱਲ੍ਹੇ ਗਲਮੇ ਤੱਕ ਬਿਨਾਂ ਕਿਸੇ ਰੋਕ ਤੇ ਬੁੱਲ੍ਹ ਖਿਸਕ ਗਏ ਸੀ। ਹੱਥਾਂ ਨੇ ਸਰੀਰ ਦੇ ਹਰ ਹਿੱਸੇ ਨੂੰ ਛੋਹ ਲੈਣ ਦੀ ਤਮੰਨਾ ਪੂਰੀ ਕਰ ਲਈ ਸੀ। ਚਿਰਾਂ ਤੋਂ ਦੋਂਵੇਂ ਜਿਸਮ ਇਸ ਛੋਹ ਨੂੰ ਉਡੀਕ ਰਹੇ ਸੀ ,ਹਰ ਵਾਰ ਇੰਝ ਲਗਦਾ ਸੀ ਜਿਵੇੰ ਪਾਣੀ ਦਾ ਗਿਲਾਸ ਬੁੱਲਾਂ ਨੂੰ ਛੋਹ ਕੇ ਪਿਆਸੇ ਨੂੰ ਤੜਪਦਾ ਛੱਡ ਗਿਆ ਹੋਵੇ ।ਪਰ ਇੰਝ ਨਹੀਂ ਸੀ ਅੱਜ ਇਹ ਫਰਕ ਵੀ ਮੁਸ਼ਕਿਲ ਸੀ ਕਿ ਪਾਣੀ ਕੌਣ ਹੈ ਤੇ ਪਿਆਸਾ ਕੌਣ ਹੈ । ਕੌਣ ਕਿਸਦੇ ਲਈ ਵੱਧ ਤੜਪ ਰਿਹਾ ਸੀ। ਇਹ ਨਾ ਤਾਂ ਕੱਪੜਿਆਂ ਦੇ ਉੱਪਰੋਂ ਪਤਾ ਲੱਗ ਰਿਹਾ ਸੀ ਨਾ ਕੱਪੜੇ ਖੋਲ੍ਹਣ ਮਗਰੋਂ ਪਤਾ ਲੱਗਾ।
ਪਤਾ ਸਿਰਫ ਇਹੋ ਸੀ ਕਿ ਇਹ ਗਰਮੀ ਦੋਹਾਂ ਜਿਸਮਾਂ ਚੋਂ ਰਿਸ ਰਹੀ ਸੀ। ਸਿਰਫ ਪਸੀਨਾ ਬਣਕੇ ਨਹੀਂ ਸਗੋਂ ਉਤੇਜਨਾ ਬਣਕੇ ਵੀ।ਜੋ ਹੱਥਾਂ ਨੂੰ ਮਹਿਸੂਸ ਹੋ ਰਹੀ ਬੁੱਲ੍ਹਾ ਨੂੰ ਉਸਨੂੰ ਠਾਰਨ ਦਾ ਇੱਕ ਮੌਕਾ ਮਿਲ ਰਿਹਾ ਸੀ। ਪਰ ਠਾਰਨ ਦੀ ਜਿੰਨੀ ਕੋਸ਼ਿਸ ਸੀ ਓਨੀ ਉਹ ਹੋਰ ਮੱਘ ਰਹੀ ਸੀ,ਉਂਝ ਹੀ ਜਿਵੇੰ ਫੂਕਾਂ ਮਾਰਨ ਨਾਲ ਕੋਲੇ ਬੁਝਦੇ ਨਹੀਂ ਹੋਰ ਵੀ ਮਘਣ ਲੱਗ ਜਾਂਦੇ ਹਨ ।ਸੱਚੀ ਉਹਨਾਂ ਦੇ ਜਿਸਮ ਦੇ ਕੁਝ ਹਿੱਸੇ ਕੋਲਿਆਂ ਵਾਂਗ ਮਘ ਰਹੇ ਸੀ। ਕਿੰਨੀ ਕੋਸ਼ਿਸ ਹੋਈ ਇੱਕ ਦੂਸਰੇ ਨਾਲ ਖੁਦ ਨੂੰ ਰਗੜ ਕੇ ਊਸ ਗਰਮਾਹਟ ਨੂੰ ਘੱਟ ਕਰਨ ਦੀ ।ਪਰ ਹੱਥਾਂ ,ਬੁੱਲਾਂ ਤੇ ਪੱਟਾਂ ਦੀ ਹਰ ਰਗੜ ਨਾਲ ਉਹ ਮਘਦੇ ਹੀ ਗਏ ਜਦੋਂ ਤੱਕ ਦੋਵਾਂ ਦੇ ਜਿਸਮ ਇੱਕ ਦੂਸਰੇ ਵਿੱਚ ਸਮਾਉਣ ਲਈ ਤਿਆਰ ਨਾ ਹੋ ਗਏ । ਫਿਰ ਇੱਕ ਬੰਦੇ ਦੇ ਮਸਾਂ ਲੇਟਣ ਦੀ ਦੀ ਜਗ੍ਹਾ ਵਾਲੇ ਸੋਫ਼ੇ ਤੇ ਉਹ ਸੁੰਗੜ ਕਿ ਇੱਕ ਦੂਸਰੇ ਵਿੱਚ ਸਮਾ ਨਾ ਗਏ ।ਤੇ ਹਰ ਬੀਤਦੇ ਪਲ ਨਾਲ ਜਿਵੇੰ ਉਹ ਦੋ ਤੋਂ ਇੱਕ ਹੋਣ ਲਈ ਵਧਦਾ ਗਏ ।ਤੇ ਅਖੀਰ ਉਹੀ ਸੋਫਾ ਉਹਨਾਂ ਦੇ ਪਹਿਲੇ ਮੇਲ ਦਾ ਇੱਕ ਗਵਾਹ ਹੋ ਗਿਆ।
ਐਨੀ ਥਕਾਵਟ ਸ਼ਾਇਦ ਹੀ ਕਲਪਨਾ ਨੂੰ ਹੋਈ ਹੋਵੇ ,ਐਸਾ ਅਹਿਸਾਸ ਸ਼ਾਇਦ ਹੀ ਕਦੇ ਸਤਵੀਰ ਨੂੰ ਹੋਇਆ ਹੋਵੇ।ਕਰੀਬ ਪੰਜ ਛੇ ਸਾਲ ਮਗਰੋਂ ਇੰਝ ਇੱਕ ਦਮ ਸਭ ਮਿਲ ਜਾਣਾ ਜਿਸਦੀ ਇੱਛਾ ਰਹਿ ਰਹਿ ਕੇ ਉਸਦੇ ਮਨ ਚ ਸੀ ਸਤਵੀਰ ਨੂੰਵਿਸ਼ਵਾਸ ਨਹੀ ਸੀ ।
ਇੱਕ ਰੇਖਾ ਸੀ ਜਿਸਨੂੰ ਉਹ ਕਦੇ ਹਿਮੰਤ ਕਰਕੇ ਟੱਪ ਨਾ ਸਕਿਆ ਤੇ ਕਲਪਨਾ ਨੇ ਕਦੇ ਟੱਪਣ ਵੀ ਨਾ ਦਿੱਤੀ। ਅੱਜ ਉਹ ਸਭ ਉੱਡ ਗਿਆ ਸੀ। ਦਿਲ ਪਹਿਲ਼ਾਂ ਹੀ ਸਾਂਝੇ ਸੀ ,ਜਿਸਮਾਂ ਚ ਸਾਂਝ ਬਣ ਗਈ ਸੀ। ਉਸ ਚ ਵੀ ਐਸਾ ਅਹਿਸਾਸ ਜੋ ਦੀਪਕ ਨਾਲ ਉਸਨੂੰ ਸ਼ਾਇਦ ਵਰ੍ਹਿਆਂ ਪਹਿਲ਼ਾਂ ਹੋਇਆ ਸੀ। ਜੋ ਸ਼ਾਇਦ ਉਸ ਲਈ ਮੱਕ ਗਿਆ ਸੀ ਤੇ ਜਿੱਥੇ ਹੁਣ ਰਿਸ਼ਤਾ ਮਹਿਜ਼ ਫ਼ਰਜ਼ ਤੋਂ ਵੱਧ ਕੁਝ ਨਹੀਂ ਸੀ।
ਫਿਰ ਇਹ ਹੱਦਾਂ ਮੁੜ ਮੁੜ ਟੁੱਟਦੀਆਂ ਰਹੀਆਂ । ਕਦੇ ਕਲਪਨਾ ਦੇ ਘਰ ਕਦੇ ਸਤਵੀਰ ਦੇ ਘਰ ਕਦੇ ਕਾਰ ਵਿੱਚ ਕਦੇ ਕਿਤੇ … ਅਫੀਮ ਨਾਲੋਂ ਵੀ ਭੈੜਾ ਨਸ਼ਾ ਲੱਗ ਗਿਆ ਸੀ ਇੱਕ ਦੂਸਰੇ ਦਾ ..ਹਮੇਸ਼ਾ ਇੱਕੋ ਤਾਕ ਵਿੱਚ ਰਹਿੰਦੇ ਸੀ ਕਿ ਮਿਲਿਆ ਕਿੱਦਾਂ ਜਾਏ।
ਸਤਵੀਰ ਉਸ ਉਮਰ ਚ ਸੀ ਜਿੱਥੇ ਜਵਾਨੀ ਦਾ ਜੋਸ਼ ਲਾਵੇ ਵਾਂਗ ਕਦੇ ਵੀ ਕਿਤੇ ਵੀ ਫੁੱਟ ਸਕਦਾ ਸੀ ਤੇ ਕਲਪਨਾ ਉਸ ਉਮਰ ਵਿੱਚ ਜਿੱਥੇ ਪਰਪੱਕ ਹੋਕੇ ਉਹ ਹਰ ਜੋਸ਼ ਨੂੰ ਠਾਰ ਸਕਦੀ ਸੀ। ਪਰ ਉਮਰਾਂ ਦੇ ਫ਼ਰਕ ਤੇ ਰਿਸ਼ਤਿਆਂ ਦੇ ਬੰਧਨ ਤੋਂ ਕਦੋੰ ਤੱਕ ਦੋਂਵੇਂ ਇਨਕਾਰੀ ਹੋ ਸਕਦੇ ਸੀ ? ਸਭ ਤੋਂ ਵੱਡੀ ਗੱਲ ਕਦੋੰ ਤੱਕ ਚੋਰੀ ਚੋਰੀ ਘੁੜ ਖਾਧਾ ਜਾ ਸਕਦਾ ਸੀ ? ਕਦੇ ਨਾ ਕਦੇ ਕਿਤੇ ਤਾਂ ਕਿਤੇ ਭੇਦ ਖੁੱਲਣੇ ਹੀ ਸੀ ….ਜਦੋਂ ਦਿਲ ਜੁੜਨ ਮਗਰੋਂ ਜਿਸਮ ਵੀ ਜੁੜ ਜਾਣ ਤਾਂ ਖਿੱਚ ਵਧਣ ਲਗਦੀ ਹੈ ।ਧੁਰ ਅੰਦਰੋਂ ਇੱਕ ਐਸੀ ਪਿਆਸ ਜਗਦੀ ਹੈ ਜੋ ਕਦੇ ਬੁਝਦੀ ਨਹੀਂ। ਜੋ ਹਰ ਮਿਲਣ ਮਗਰੋਂ ਹੋਰ ਭੜਕਦੀ ਹੈ। ਜੋ ਹਰ ਪਲ ਇੱਕੋ ਚੀਜ਼ ਲੱਭਦੀ ਹੈ ਸੱਜਣ ਦੀਆਂ ਬਾਹਾਂ ਚ ਸਮਾ ਜਾਣ ਦੀ ਘੜੀ ।
ਕਲਪਨਾ ਦਾ ਤੇ ਸਤਵੀਰ ਦਾ ਵੀ ਤਾਂ ਇਹੋ ਹਸ਼ਰ ਸੀ, ਹੁਣ ਜਦੋੰ ਮਿਲਦੇ ਮਿਲਣ ਦਾ ਮਕਸਦ ਪਤਾ ਹੁੰਦਾ । ਕਦੇ ਘਰੋਂ ਬਹਾਨਾ ਬਣਾ ਕੇ ਨਿਕਲਣਾ ਕਦੇ ਇੱਕ ਦੂਸਰੇ ਦੇ ਘਰ ਵਿਹਲਾ ਸਮਾਂ ਮਿਲਦੇ ਹੀ। ਨਹੀਂ ਤਾਂ ਦਿੱਲੀ ਦੀ ਕਿਸੇ ਵੀ ਸੁੰਨੀ ਕਾਲੋਨੀ ਵਿੱਚ ਗੱਡੀ ਲਗਾਕੇ ਕਾਲੇ ਸ਼ੀਸ਼ੇ ਕਰਕੇ।
ਸਤਵੀਰ ਦੇ ਖੂਨ ਚ ਚੜ੍ਹਦੀ ਉਮਰ ਦਾ ਉਬਾਲਾ ਸੀ ਕਲਪਨਾ ਦੇ ਜਿਸਮ ਚ ਇੱਕ ਸਮੁੰਦਰ ਦੇ ਪਾਣੀ ਵਰਗਾ ਸਬਰ। ਜਿੰਨਾ ਸਤਵੀਰ ਦੇ ਜਿਸਮ ਨੂੰ ਗਰਮੀ ਚੜ੍ਹਦੀ ਤੇ ਉਹ ਉਸ ਸਮੁੰਦਰ ਵਿੱਚ ਗਹਿਰਾ ਉੱਤਰਦਾ ਓਨਾ ਹੀ ਉਸਨੂੰ ਅੰਦਰ ਵਗਦੀਆਂ ਤੇਜ਼ ਧਾਰਾਵਾਂ ਮਿਲਦੀਆਂ ।ਉਸਦੇ ਅਣਕਹੇ ਖਿਆਲ,ਜਿਸਮ ਦੀਆਂ ਅਧੂਰੀਆਂ ਸੱਧਰਾਂ ,ਦਿਲ ਦੇ ਕੋਨੇ ਚ ਦੱਬੇ ਹੁਸੀਨ ਤੇ ਅਸ਼ਲੀਲ ਕਲਪਨਾਵਾਂ ਨਾਲ ਰੂਬਰੂ ਹੁੰਦਾ । ਜਿਸਨੂੰ ਦੋਂਵੇਂ ਰਲ ਕੇ ਭੋਗਦੇ।
ਜਿਉਂ ਹੀ ਪੜ੍ਹਾਈ ਖ਼ਤਮ ਹੋਈ ,ਬਾਹਰ ਮਿਲਣਾ ਬੰਦ ਹੋ ਗਿਆ। ਕੁੜੀ ਦੀ ਉਮਰ ਵੀ ਵੱਧਣ ਲੱਗੀ ਸੀ।ਹੁਣ ਮਿਲਣ ਲਈ ਸਿਰਫ ਇੱਕੋ ਚੀਜ਼ ਹੁੰਦੀ ਸੀ ਜਦੋਂ ਦੀਪਕ ਘਰੋਂ ਬਾਹਰ ਹੁੰਦਾ ਸੀ ।ਜਾਂ ਉਸਨੇ ਲੇਟ ਹੋ ਜਾਣਾ ਹੁੰਦਾ।
ਪਹਿਲ਼ਾਂ ਉਸਨੂੰ ਦੀਪਕ ਦਾ ਲੇਟ ਅਉਣਾ ਜਾਂ ਬਾਹਰ ਜਾਣਾ ਪਸੰਦ ਨਹੀਂ ਸੀ। ਹੁਣ ਉਸਨੂੰ ਇਹੋ ਹੁੰਦਾ ਸੀ ਕਿ ਕਦੋੰ ਉਹ ਘਰੋਂ ਬਾਹਰ ਜਾਏ। ਇਸ ਲਈ ਉਸਦੇ ਬਿਜ਼ਨਿਸ ਟ੍ਰਿਪ ਕਿਥੋਂ ਦੇ ਹਨ ਉਸ ਨਾਲ ਕੌਣ ਜਾ ਰਿਹਾ ਹੈ ਉਸਨੂੰ ਇਸ ਵੱਲੋਂ ਕੋਈ ਫ਼ਰਕ ਨਹੀਂ ਸੀ।
ਦੀਪਕ ਦਾ ਬਾਹਰ ਜਾਣ ਦਾ ਝੂਠ ਉਸ ਮਗਰੋਂ ਵੀ ਕਈ ਵਾਰ ਪਤਾ ਲੱਗ ਗਿਆ ਸੀ। ਪਰ ਹੁਣ ਉਸਨੂੰ ਕਹਿਣ ਦਾ ਉਸਨੂੰ ਨਾ ਕੋਈ ਫਾਇਦਾ ਸੀ ਨਾ ਉਸਨੂੰ ਇਸ ਨਾਲ ਕੋਈ ਫ਼ਰਕ ਸੀ ਦੋਂਵੇਂ ਇਸ ਵਿੱਚ ਇੱਕੋ ਜਿਹੇ ਹੋ ਗਏ ਸੀ।
ਆਪਸ ਚ ਜੁੜੇ ਹੋਣ ਦਾ ਕਾਰਨ ਸਿਰਫ ਬੱਚਾ ਸੀ। ਦੂਸਰਾ ਸਮਾਜ ਦੇ ਮੂੰਹ ਨੂੰ ਪਤੀ ਪਤਨੀ ਦਾ ਰਿਸ਼ਤਾ । ਜਿਸਦੇ ਪਿਛਲੇ ਪਾਸੇ ਕੁਝ ਹੋਰ ਹੀ ਰਿੱਝ ਰਿਹਾ ਸੀ । ਫਿਰ ਵੀ ਲੋਕਾਂ ਲਈ ਉਹ ਪਤੀ ਪਤਨੀ ਵਾਂਗ ਪਾਰਟੀਆਂ ਵਿਆਹ ਸ਼ਾਦੀਆਂ ਚ ਜਾਂਦੇ। ਵਿਆਹ ਦੀ ਵਰ੍ਹੇਗੰਢ ਮਨਾਉਂਦੇ । ਇਹ ਸਿਰਫ ਇੱਕ ਬਾਹਰੀ ਲਿਹਾਫ ਤੋਂ ਵੱਧ ਕੁਝ ਨਹੀਂ ਸੀ।
ਸੋਸ਼ਲ ਮੀਡੀਆ ਤੇ ਪਾਈਆਂ ਤਸਵੀਰਾਂ ਜਿਸਦੀ ਕੈਪਸ਼ਨ ਚ ਲਿਖਿਆ ਹੁੰਦਾ” ਤੇਰੇ ਬਿਨ੍ਹਾਂ ਮੈਂ ਅਧੂਰਾ ਜਾਂ ਅਧੂਰੀ ਹੋਣਾ ਸੀ “. ਦੁਨੀਆਂ ਦੇ ਕਰੋੜਾਂ ਹੋਰ ਰਿਸ਼ਤਿਆਂ ਵਾਂਗ ਭੁਲੇਖਾ ਸਿਰਜਣਾ ਸੀ। ਅਸਲੀ ਰਿਸ਼ਤਿਆਂ ਨੂੰ ਕਦੇ ਕੈਪਸ਼ਨ ਦੀ ਲੋੜ ਨਹੀਂ ਪੈਂਦੀ ।ਜਤਾਉਣ ਦੀ ਲੋੜ ਨਹੀਂ ਪੈਂਦੀ ।ਤੇ ਟੈਗ ਕਰਨ ਦੀ ਵੀ ਲੋੜ ਨਹੀਂ ਪੈਂਦੀ ।
ਜਿਵੇੰ ਕਲਪਨਾ ਤੇ ਸਤਵੀਰ ਦਾ ਰਿਸ਼ਤਾ ਸੀ । ਜਿਸ ਵਿੱਚ ਕਦੇ ਕੋਈ ਤਸਵੀਰ ਕੋਈ ਕੈਪਸ਼ਨ ਕੋਈ ਟੈਗ ਨਹੀਂ ਸੀ। ਉਮਰਾਂ ਦੇ ਫ਼ਰਕ ਦੇ ਬਾਵਜ਼ੂਦ ਇੱਕ ਸਮਝ ਸੀ ਇੱਕ ਦੂਸਰੇ ਦੀ ਜਰੂਰਤ ਸੀ ਇੱਕ ਦੂਸਰੇ ਲਈ ਕੁਝ ਵੀ ਅਰਪਣ ਕਰ ਦੇਣ ਦੀ ਭਾਵਨਾ ਸੀ।
ਜਿਸ ਭਾਵਨਾ ਚ ਹੀ ਸਤਵੀਰ ਨੇ ਕਲਪਨਾ ਨੂੰ ਵਿਆਹ ਲਈ ਕਿਹਾ ਸੀ। ਉਸਨੂੰ ਸਿਰਫ ਕਲਪਨਾ ਨੂੰ ਨਹੀਂ ਸਗੋਂ ਉਸਦੇ ਬੱਚੇ ਨੂੰ ਅਪਨਾਉਣ ਚ ਵੀ ਕੋਈ ਹਰਜ਼ ਨਹੀਂ ਸੀ । ਉਸ ਲਈ ਉਹ ਉਸਦਾ ਆਪਣਾ ਹੀ ਬੱਚਾ ਸੀ ਜੋ ਉਸਨੂੰ ਅੰਕਲ ਆਖਦੀ ਸੀ । ਜਿਸ ਨਾਲ ਲਾਡ ਕਰਨਾ ਉਸਨੂੰ ਹਮੇਸ਼ਾ ਹੀ ਅਪਣੇਪਨ ਵਰਗਾ ਲਗਦਾ ਸੀ। ਮੁੰਡਾ ਵੀ ਇੰਝ ਹੀ ਉਸਨੂੰ ਸਿਆਨਣ ਲੱਗਾ ਸੀ ।
ਕਲਪਨਾ ਲਈ ਫੈਸਲੇ ਦੀ ਘੜੀ ਸੀ,ਇੱਕ ਪਾਸੇ ਸਭ ਕੁਝ ਮਿਲ ਰਿਹਾ ਸੀ ਦੂਸਰੇ ਪਾਸੇ ਕੁਝ ਵੀ ਨਹੀਂ । ਪਰ ਉਸਦੇ ਮਨ ਚ ਬਹੁਤ ਡਰ ਸੀ । ਪਹਿਲਾ ਡਰ ਦੋਵਾਂ ਦੀਆਂ ਉਮਰਾਂ ਚ ਫ਼ਰਕ ,ਅੱਜ ਨਹੀਂ ਤੇ ਕੱਲ੍ਹ ਇਹ ਦਿਸਣ ਲੱਗ ਜਾਣਾ ਸੀ ।ਦੇ ਢਿਲਕੇ ਹੋਏ ਜਿਸਮ ਨੂੰ ਮਰਦ ਕਦੋੰ ਨਕਾਰਨਾ ਸ਼ੁਰੂ ਕਰ ਦੇਣ ਔਰਤ ਨੂੰ ਨਹੀਂ ਪਤਾ ਲਗਦਾ । ਦੂਸਰਾ ਰਿਆ ਦਾ ਆਪਣੇ ਪਾਪਾ ਨਾਲ ਬੇਜੋਡ਼ ਪਿਆਰ ਵੀ ਸੀ ਉਹ ਉਸਦੇ ਬੱਚਿਆਂ ਕੋਲੋਂ ਇੱਕ ਪਿਤਾ ਦਾ ਜਾਂ ਮਾਂ ਦਾ ਪਿਆਰ ਨਹੀਂ ਸੀ ਖੋਂਹਣਾ ਚਾਹੁੰਦੀ । ਬੱਚੇ ਮਾਪਿਆਂ ਦੀ ਜਜ਼ਬਾਤ ਭਾਵੇ ਨਾ ਸਮਝ ਸਕਣ ਪਰ ਮਾਪੇ ਬੱਚਿਆਂ ਦੀ ਹਰ ਦੱਬੀ ਖਵਾਹਿਸ਼ ਨੂੰ ਸਮਝਦੇ ਸੀ।
ਫਿਰ ਉਸਦੀ ਲਵ ਮੈਰਿਜ ਕਰਕੇ ਇੱਕ ਵਾਰ ਪਰਿਵਾਰ ਕਿੰਨਾ ਕੁਝ ਲੋਕਾਂ ਤੋਂ ਸੁਣ ਚੁੱਕਾ ਸੀ ।ਉਸਦੇ ਭਰਾ ਤੇ ਡੈਡੀ ਨਾਲ ਕਿੰਨਾ ਸਮਾਂ ਉਹ ਬੋਲ ਨਹੀਂ ਸੀ ਸਕੇ। ਡੈਡੀ ਤੇ ਹਲੇ ਤੱਕ ਵੀ ਸਿੱਧੀ ਗੱਲ ਨਹੀਂ ਸੀ ਕਰਦੇ। ਉਸਦੇ ਮਨ ਚ ਕਿੰਨੇ ਹੀ ਸੰਸੇ ਸੀ । ਇਸ ਲਈ ਉਡੀਕ ਉਡੀਕ ਚ ਹੀ ਜਿੰਦਗ਼ੀ ਨਿੱਕਲ ਰਹੀ ਸੀ।
ਇਸ ਬਹਿਸ ਚ ਹੁਣ ਲੜਾਈ ਵੀ ਹੁੰਦੀ। ਸਤਵੀਰ ਜਿੱਦ ਕਰਦਾ ਉਹ ਹਰ ਵਾਰ ਟਰਕਾ ਦਿੰਦੀ । ਬੱਚੇ ਵੱਡੇ ਹੋ ਰਹੇ ਸੀ । ਭਾਵੇਂ ਉਸਦਾ ਅਫੇਅਰ ਸੀ ਪਰ ਉਸਦੇ ਆਪਣੇ ਸਰਕਲ ਚ ਕਿਸੇ ਨੂੰ ਇਸ ਬਾਰੇ ਨਹੀਂ ਸੀ ਪਤਾ । ਉਸਦਾ ਇਹ ਭੇਦ ਸਿਰਫ ਉਸ ਕੋਲ ਸੀ ਕਿਸੇ ਸਹੇਲੀ ਨੂੰ ਨਹੀਂ ਸੀ ਦੱਸਿਆ ਕਿਸੇ ਹੋਰ ਦੋਸਤ ਨੂੰ ਵੀ ਨਹੀਂ । ਕੋਈ ਖਿਲਾਰਾ ਨਹੀਂ ਸੀ । ਸਿਰਫ ਉਹੀ ਜਾਣਦੀ ਸੀ ਮਿਲਣ ਲਈ ਸਮਾਂ ਸਥਾਨ ਇੰਝ ਦਾ ਹੁੰਦਾ ਕਿ ਕਦੇ ਚੋਰੀ ਫੜ੍ਹੀ ਨਹੀਂ ਸੀ ਗਈ ।
ਕਿਉਂਕਿ ਉਸਦੇ ਦੀਪਕ ਦੇ ਰਿਸ਼ਤੇ ਚ ਐਸਾ ਕੋਈ ਪਲ ਆਇਆ ਹੀ ਨਹੀਂ ਸੀ ਕਿ ਕਦੇ ਕੋਈ ਸ਼ੱਕ ਹੋਏ। ਬਾਹਰੀ ਸਬੰਧਾਂ ਦਾ ਸ਼ੱਕ ਉਦੋਂ ਹੀ ਵਧਦਾ ਹੈ ਜਦੋ ਪਤੀ ਪਤਨੀ ਵਿੱਚ ਬੈੱਡ ਦਾ ਰਿਸ਼ਤਾ ਘਟਣ ਲੱਗੇ,ਖਤਮ ਹੋ ਜਾਏ ਜਾਂ ਚਾਅ ਨਾ ਰਹੇ।
ਕਲਪਨਾ ਨੂੰ ਭਾਵੇਂ ਦੀਪਕ ਨਾਲ ਕੁਝ ਵੀ ਕਰਨ ਚ ਨਾ ਕੋਈ ਦਿਲਚਸਪੀ ਹੁੰਦੀ ਨਾ ਉਸਦੀ ਕੋਈ ਇੱਛਾ ਪੂਰੀ ਹੁੰਦਾ ਨਾ ਕਿਸੇ ਕਿਸਮ ਦਾ ਆਨੰਦ ਹੁੰਦਾ । ਫਿਰ ਵੀ ਉਸਨੇ ਕਦੇ ਵੀ ਉਸਨੂੰ ਨਾ ਮਨਾ ਕੀਤਾ ਨਾ ਲਾਰਾ ਹੀ ਲਾਇਆ ।ਆਪਣੇ ਵੱਲੋਂ ਉਹ ਪਤਨੀ ਦਾ ਇਹ ਫ਼ਰਜ਼ ਨਿਭਾ ਰਹੀ ਸੀ ਭਾਵੇ ਉਸਦੇ ਅੰਦਰੋਂ ਕਿਸੇ ਤਰ੍ਹਾਂ ਦੇ ਜਜ਼ਬਾਤ ਉਸ ਲਈ ਮੱਕ ਚੁੱਕੇ ਸੀ ।ਉਹ ਇੱਕ ਫੋਨ ਕਾਲ ਸੁਣਨ ਮਗਰੋਂ ਤੇ ਉਹ ਤਸਵੀਰਾਂ ਵੇਖਣ ਮਗਰੋਂ ਤੇ ਉਸ ਮਗਰੋਂ ਵੀ ਕਿੰਨੀ ਵਾਰ ਹੁਣ ਵੀ ਉਹ ਉਸਦੇ ਝੂਠ ਨੂੰ ਫੜ੍ਹ ਚੁੱਕੀ ਸੀ ਫ਼ਰਕ ਸਿਰਫ ਇਹ ਸੀ ਹੁਣ ਉਹਦੇ ਕਿਸੇ ਸੀ ਬਾਹਰੀ ਰਿਸ਼ਤੇ ਦਾ ਕੋਈ ਗਮ ਨਹੀਂ ਸੀ।
ਜਿਨ੍ਹਾਂ ਦਿਨਾਂ ਵਿੱਚ ਕਲਪਨਾ ਤੇ ਸਤਵੀਰ ਵਿਆਹ ਲਈ ਹਾਂ ਨਾ ਲਈ ਲੜ ਰਹੇ ਸੀ ਉਹਨਾਂ ਦਿਨਾਂ ਵਿੱਚ ਹੀ ਦੀਪਕ ਨੂੰ ਅਚਾਨਕ ਉਸਦੇ ਅਫੇਅਰ ਬਾਰੇ ਪਤਾ ਲੱਗ ਗਿਆ ……
ਦੀਪਕ ਨੂੰ ਕਦੇ ਸ਼ੱਕ ਨਹੀਂ ਸੀ ਹੋਇਆ ਉਹ ਆਪਣੇ ਅਫੇਰਜ ਚ ਐਨਾ ਕੁ ਗੁਆਚਿਆ ਹੋਇਆ ਸੀ ਕਿ ਉਸਦਾ ਇਸ ਪਾਸੇ ਧਿਆਨ ਹੀ ਨਹੀਂ ਸੀ। ਪਰ ਇੱਕ ਦਿਨ ਰਾਜ਼ ਖੁੱਲ੍ਹ ਹੀ ਗਿਆ ਜਦੋੰ ਉਹ ਬਿਮਾਰ ਹੋਣ ਕਰਕੇ ਘਰ ਛੇਤੀ ਆ ਗਿਆ ਸੀ। ਪਹਿਲੀ ਵਾਰ ਘਰ ਆਉਣ ਤੋਂ ਪਹਿਲ਼ਾਂ ਉਹ ਬਿਨਾਂ ਕਾਲ ਤੋਂ ਆਇਆ ਸੀ।
ਦਰਵਾਜ਼ਾ ਖੁੱਲ੍ਹਣ ਨੂੰ ਵਕਤ ਲੱਗਾ। ਜਦੋੰ ਖੁੱਲਿਆ ਤੇ ਕਲਪਨਾ ਦੇ ਚਿਹਰੇ ਤੇ ਹਾਵ ਭਾਵ ਉੱਡੇ ਹੋਏ ਸੀ। ਉਸਦੇ ਵਾਲ ਖਿੱਲਰੇ ਹੋਏ ਤੇ ਅੰਦਰ ਸਤਵੀਰ ਸੀ। ਜੋ ਉਸ ਵੇਲੇ ਡਰਾਇੰਗ ਰੂਮ ਚ ਸੀ ।ਸਤਵੀਰ ਨੂੰ ਉਹ ਉਸਦੇ ਕਲਾਸਮੇਟ ਤੇ ਦੋਸਤ ਵਜੋਂ ਜਾਣਦਾ ਸੀ ,ਪਰ ਇਸ ਹਾਲਤ ਵਿੱਚ ਸਭ ਕੁਝ ਵੇਖਦੇ ਹੀ ਉਹਦੇ ਚਿਹਰੇ ਤੇ ਇੱਕ ਭਾਵ ਗਿਆ ਤੇ ਇੱਕ ਮੁੜਿਆ ।ਬੈਡਰੂਮ ਦੀ ਹਾਲਾਤ ਬਹੁਤੀ ਚੰਗੀ ਨਹੀਂ ਸੀ। ਜਿਵੇੰ ਹੁਣੇ ਕਿਸੇ ਨੇ ਕਾਹਲੀ ਕਾਹਲੀ ਸਭ ਸੈੱਟ ਕੀਤਾ ਹੋਏ। ਉਸਨੂੰ ਸਭ ਸਮਝਦਿਆਂ ਦੇਰ ਨਾ ਲੱਗੀ ।
ਉਸਦੇ ਨਾਲ ਹਾਏ ਹੈਲੋ ਕਰਕੇ ਸਤਵੀਰ ਵੀ ਚਲਾ ਗਿਆ ਸੀ ।ਦੋਵਾਂ ਵਿੱਚ ਇੱਕ ਚੁੱਪ ਜਿਹੀ ਸੀ। ਸਥਿਤੀ ਅਨੁਸਾਰ ਤਾਂ ਉਸਨੂੰ ਸ਼ੱਕ ਹੋ ਹੀ ਗਿਆ ਸੀ। ਪਰ ਉਹ ਕਹੇ ਵੀ ਤਾਂ ਕੀ ਉਹ ਖੁਦ ਉਸ ਸਭ ਵਿੱਚ ਸੀ।
ਇਸ ਲਈ ਦੋਵਾਂ ਚ ਇਸ ਉੱਤੇ ਕੋਈ ਗੱਲ ਨਹੀਂ ਹੋਈ । ਚੁੱਪ ਚਾਪ ਵਕਤ ਕੱਢਣ ਲੱਗੇ।
ਆਪਣੇ ਸ਼ੱਕ ਨੂੰ ਪੱਕਿਆ ਕਰਨ ਦੀ ਵੀ ਕਦੇ ਕੋਈ ਕੋਸ਼ਿਸ਼ ਵੀ ਉਸਨੇ ਨਾ ਕੀਤੀ । ਕਲਪਨਾ ਦੇ ਅਫੇਅਰ ਹੋਣ ਜਾਂ ਹੋਣ ਨਾਲ ਉਸਨੂੰ ਕੋਈ ਫ਼ਰਕ ਹੀ ਨਹੀਂ ਸੀ ਰਿਹਾ। ਉਹ ਆਪਣੀ ਰੰਗੀਨ ਦੁਨੀਆਂ ਵਿੱਚ ਵਧੇਰੇ ਖ਼ੁਸ਼ ਸੀ ।ਸਗੋਂ ਇਸ ਗੱਲੋਂ ਵੀ ਕਿ ਘੱਟੋ ਘੱਟ ਉਸਦੇ ਕਿਸੇ ਪ੍ਰੋਗਰਾਮ ਨੂੰ ਲੈ ਕੇ ਉਹ ਕੋਈ ਜੱਭ ਤਾਂ ਨਹੀਂ ਪਾਏਗੀ ।ਉਸਦਾ ਆਪਣਾ ਰਿਸ਼ਤਾ ਸ਼ਾਇਦ ਸਿਰਫ ਬੱਚਿਆਂ ਰਾਂਹੀਂ ਹੀ ਜੁੜਿਆ ਸੀ।
ਕਦੇ ਕਦੇ ਉਸਨੂੰ ਇਹ ਵੀ ਲਗਦਾ ਸੀ ਕਿ ਨਿੱਕੀ ਉਮਰੇ ਵਿਆਹ ਕਰਵਾ ਕੇ ਉਹ ਆਪਣੇ ਜੋ ਸ਼ੌਂਕ ਪੁਗਾ ਸਕਦਾ ਸੀ ਉਹ ਰਹਿ ਗਏ ਨਹੀਂ ਤਾਂ ਇਸ ਵੇਲੇ ਉਸ ਕੋਲ ਪੈਸਾ ਸੀ ਜਿਸਨੇ ਨਾਲ ਉਹ ਜਿੰਦਗ਼ੀ ਹੋਰ ਵੀ ਵਧੇਰੇ ਮਾਣ ਸਕਦਾ ਸੀ ।
ਕਲਪਨਾ ਨੂੰ ਸਤਵੀਰ ਵੱਲੋਂ ਹੁਣ ਤੰਗੀ ਮਹਿਸੂਸ ਹੋਣ ਲੱਗੀ ਸੀ । ਉਹ ਵਿਆਹ ਲਈ ਬੱਚਿਆਂ ਵਾਂਗ ਜਿੱਦ ਕਰਦਾ ਸੀ। ਇਹੋ ਲੜਾਈ ਦਾ ਮੁੱਢ ਸੀ। ਬੱਚਿਆਂ ਦੇ ਵੱਡੇ ਹੋਣ ਨਾਲ ਕੁਝ ਵਕਤ ਹੁਣ ਬੱਚਿਆਂ ਚ ਲੰਘਦਾ । ਕਦੇ ਸਕੂਲ ਕਦੇ ਟਿਊਸ਼ਨ ਕਦੇ ਹੋਮਵਰਕ ਕਦੇ ਕੋਈ ਪਾਰਟੀ।
ਦੀਪਕ ਕਿਧਰੇ ਘੱਟ ਹੀ ਨਾਲ ਜਾਂਦਾ ਹਰ ਪਾਸੇ ਕਲਪਨਾ ਨੂੰ ਹੀ ਜਾਣਾ ਪੈਂਦਾ ਸੀ । ਇਥੇ ਸਤਵੀਰ ਨੂੰ ਲਗਦਾ ਕਿ ਉਹ ਉਸ ਨਾਲੋਂ ਵੱਧ ਤਵੱਜੋ ਆਪਣੇ ਪਰਿਵਾਰ ਨੂੰ ਦੇ ਰਹੀ ਹੈ ।
ਇਹਨਾਂ ਨਿੱਕੀਆ ਨਿੱਕੀਆ ਗੱਲਾਂ ਤੇ ਲੜਾਈ ਹੁੰਦੀ । ਦੋਂਵੇਂ ਇੱਕ ਦੂਸਰੇ ਤੋਂ ਖਿਝ ਜਾਂਦੇ ਸੀ। ਪਰ ਜਿਉਂ ਹੀ ਮਿਲਣ ਦੀ ਘੜੀ ਆਉਂਦੀ ਦੋਂਵੇਂ ਸਭ ਭੁੱਲ ਜਾਂਦੇ ਸੀ। ਜਿਵੇੰ ਕੋਈ ਲੜਾਈ ਹੋਈ ਹੀ ਨਾ ਹੋਵੇ। ਸਭ ਉਹੀ ਕੁਝ ਹੋ ਜਾਂਦਾ ।ਉਹੀ ਪਿਆਰ ਉਹੀ ਜੋਸ਼ ਤੇ ਉਹੀ ਖੇਡ । ਫਿਰ ਕੁਝ ਦਿਨ ਲੰਗਦੇ ਜਿਉਂ ਜਿਉਂ ਮਿਲਣ ਚ ਗੈਪ ਵਧਦਾ ਤਿਉਂ ਤਿਉਂ ਲੜਾਈ ਵਧਣ ਲਗਦੀ ।
ਵਿਆਹ ਲਈ ਤਾਂ ਪ੍ਰੈਸ਼ਰ ਸੀ ਹੀ। ਫਿਰ ਕਲਪਨਾ ਲਈ ਇਸ ਸਭ ਨੂੰ ਝੱਲਣਾ ਔਖਾ ਹੋ ਗਿਆ ਸੀ । ਉਹ 35 ਤੋਂ ਟੱਪ ਗਈ ਸੀ। ਤੇ ਸਤਵੀਰ 30 ਨੂੰ ਛੂਹ ਰਿਹਾ ਸੀ। ਉਹ ਉਸਨੂੰ ਟਰਕਾ ਨਹੀਂ ਸੀ ਸਕਦੀ ।ਫਿਰ ਉਸਨੇ ਹੀ ਖੁਦ ਦੇ ਪਿਆਰ ਦੇ ਵਾਸਤੇ ਦੇ ਕੇ ਉਸਨੂੰ ਵਿਆਹ ਲਈ ਮਨਾ ਲਿਆ ਸੀ।
ਸਤਵੀਰ ਉਸਦੀ ਜਰੂਰਤ ਬਣ ਚੁੱਕਾ ਸੀ । ਐਨਾ ਕੁ ਉਸਦੇ ਤਨ ਮਨ ਚ ਘਰ ਕਰ ਚੁੱਕਾ ਸੀ ਕਿ ਰੋਜ ਸਵੇਰੇ ਉੱਠਦੇ ਹੀ ਉਸਨੂੰ ਇੰਝ ਲਗਦਾ ਸੀ ਕਿ ਉਸਦੇ ਨਾਲ ਬਿਸਤਰ ਤੇ ਉਹੀ ਉੱਠਿਆ ਹੈ । ਇਹੋ ਬਿਸਤਰ ਦੀਪਕ ਦੇ ਟ੍ਰਿਪ ਸਮੇਂ ਉਹਨਾਂ ਦੇ ਪਿਆਰ ਦਾ ਗਵਾਹ ਬਣਦਾ ਸੀ ।
ਇਸ ਲਈ ਉਸਨੂੰ ਵਿਆਹ ਲਈ ਮਨਾ ਕੇ ਵੀ ਉਹ ਅੰਦਰੋਂ ਟੁੱਟ ਰਹੀ ਸੀ। ਤਨ ਤੇ ਮਨ ਦੀ ਜੋ ਜਰੂਰਤ ਲਈ ਉਹ ਜਰੂਰੀ ਉਸਨੂੰ ਖੁਦ ਤੋਂ ਦੂਰ ਕਰ ਰਹੀ ਸੀ। ਉਸਨੂੰ ਲਗਦਾ ਕਿ ਜੇ ਉਹ ਨਾ ਹੁੰਦਾ ਸ਼ਾਇਦ ਪਤਾ ਨਹੀਂ ਉਹ ਦੀਪਕ ਨਾਲ ਰਹਿ ਜਾਂ ਪਾਗਲ ਹੋ ਜਾਂਦੀ ਨਹੀਂ ਤਾਂ ਪਤਾ ਨਹੀਂ ਤਨ ਮਨ ਦੇ ਨਿੱਘ ਨੂੰ ਲੱਭਦੀ ਕਿੰਨੇ ਹੀ ਬੰਦਿਆ ਨੂੰ ਫਰੋਲਦੀ।
ਪਰ ਉਹ ਜੁੜਿਆ ਰਿਹਾ ਕਰੀਬ 10 ਸਾਲ ਉਸਨੇ ਇੱਕ ਅੱਲ੍ਹੜ ਮੁੰਡੇ ਤੋਂ ਨੌਜਵਾਨ ਤੱਕ ਉਸਨੂੰ ਬਦਲਦੇ ਤੱਕਿਆ । ਉਹ ਐਨੇ ਸਾਲ ਉਸਨੂੰ ਉਡੀਕਦਾ ਰਿਹਾ। ਪਰ ਉਹ ਹਾਂ ਨਾ ਕਰ ਸਕੀ। ਚਾਹ ਕੇ ਵੀ ਬੰਧਨ ਤੋੜ ਨਾ ਸਕੀ ।
ਤੇ ਹੁਣ ਵਿਆਹ ਲਈ ਉਸਨੇ ਸਤਵੀਰ ਨੂੰ ਰਾਜੀ ਕਰ ਹੀ ਲਿਆ ਸੀ। ਇਸ ਗੱਲ ਤੋਂ ਅਣਜਾਣ ਕਿ ਭਵਿੱਖ ਉਸ ਲਈ ਆਪਣੀ ਗੋਦ ਚ ਕੀ ਲੁਕੋਈ ਬੈਠਾ ਹੈ।
ਉਸਨੇ ਵਿਆਹ ਤੋਂ ਪਹਿਲ਼ਾਂ ਇੱਕ ਵਾਰ ਮਿਲਣ ਲਈ ਉਸਦੀ ਮਿੰਨਤ ਕੀਤੀ …….
ਕਹਾਣੀ :ਬੇਆਰਾਮੀ
ਭਾਗ 10 ਤੋਂ 12 (ਅੰਤਿਮ ਹਿੱਸਾ )
ਕਹਾਣੀ : ਬੇਆਰਾਮੀ
ਭਾਗ : ਦੱਸਵਾਂ
ਹਮੇਸ਼ਾ ਦੀ ਤਰ੍ਹਾਂ ਉਹ ਕਾਰ ਚ ਹੀ ਬੈਠੇ ਸੀ,ਚੁੱਪਚਾਪ ਬਿਨਾਂ ਕੁਝ ਬੋਲੇ ਬਿਨਾਂ ਕੁਝ ਜਜ਼ਬਾਤੀ ਹੋਕੇ । ਸਤਵੀਰ ਦੇ ਰਿਸ਼ਤੇ ਦੇ ਪੱਕੇ ਹੋ ਜਾਣ ਮਗਰੋਂ ਇਹ ਪਹਿਲੀ ਮੁਲਾਕਾਤ ਸੀ। ਅਗਲੇ ਮਹੀਨੇ ਹੀ ਵਿਆਹ ਸੀ ।ਸਾਰਾ ਕੁਝ ਬੜੀ ਜਲਦੀ ਜਲਦੀ ਹੋਇਆ ਸੀ।
ਸਾਲਾਂ ਦੇ ਸੁਪਨੇ ਬਹੁਤ ਵਾਰ ਇੰਝ ਹੀ ਟੁੱਟਦੇ ਹਨ ,ਪਰ ਇਹ ਤਾਂ ਇੱਕ ਹੱਦ ਤੱਕ ਦੋਵਾਂ ਨੂੰ ਸਾਫ਼ ਸੀ ਕਿ ਉਹ ਇੱਕ ਪੱਕੇ ਰਿਸ਼ਤੇ ਚ ਬੱਝ ਨਹੀਂ ਸਕਦੇ ।
ਇਹ ਅੱਜ ਟੁੱਟਣਾ ਹੀ ਸੀ। ਬੋਲਣ ਲਈ ਬਹੁਤ ਕੁਝ ਨਹੀਂ ਸੀ । ਉਸਦੀ ਘਰਵਾਲੀ ਦੀ ਤਸਵੀਰ ਉਹ ਦੇਖ ਚੁੱਕੀ ਸੀ। ਕਲਪਨਾ ਦੀ ਕਾਮਨਾ ਇਹੋ ਸੀ ਕਿ ਉਸਦਾ ਵਿਆਹੁਤਾ ਜੀਵਨ ਸੁਖੀ ਰਹੇ ।
ਵਿਆਹ ਮਗਰੋਂ ਵੀ ਉਹਨਾਂ ਦਾ ਰਿਸ਼ਤਾ ਰਹੇਗਾ ਜਾਂ ਨਹੀਂ ਇਸ ਤੇ ਵੀ ਸਵਾਲ ਸੀ। ਕੀ ਇਹ ਸਹੀ ਹੋਏਗਾ ਜਾਂ ਗਲਤ ? ਉਸਦਾ ਵੀ ਤਾਂ ਹੈ .. ਪਰ ਸਭ ਸਤਵੀਰ ਦੀ ਸੋਚ ਹੋਏਗੀ । ਉਹ ਉਸਨੂੰ ਕਹਿ ਨਹੀਂ ਸਕਦੀ ਕੋਈ ਹੱਕ ਨਹੀਂ ਜਤਾ ਸਕਦੀ ।ਕਲਪਨਾ ਸੋਚ ਰਹੀ ਸੀ।
ਸਤਵੀਰ ਨੂੰ ਲਗਦਾ ਸੀ ਕਿ ਪਤਾ ਨਹੀਂ ਉਹ ਜਿਸ ਕੁੜੀ ਨਾਲ ਵਿਆਹ ਲਈ ਰਾਜ਼ੀ ਹੋਇਆ ਹੈ ਉਸ ਨਾਲ ਕਦੇ ਜੁੜ ਪਾਏਗਾ ਕਿ ਨਹੀਂ । ਉਹਦੀ ਜੋ ਕੇਅਰ ਕਲਪਨਾ ਲਈ ਸੀ ਉਸ ਲਈ ਹੋ ਪਾਏਗੀ । ਕੀ ਉਹ ਉਂਝ ਹੀ ਖੁੱਲ੍ਹੇ ਮਨ ਨਾਲ ਆਪਣੇ ਮਨ ਦੀ ਹਰ ਗੱਲ ਆਪਣੇ ਜਿਸਮ ਦੀ ਹਰ ਲੋੜ ਨੂੰ ਪੂਰਾ ਕਰ ਸਕੇਗਾ ਜਿਵੇੰ ਕਲਪਨਾ ਨਾਲ ਕਰ ਸਕਦਾ ਸੀ। ਹਰ ਉੱਤਰ ਉਸਨੂੰ ਧੁੰਦਲਾ ਦਿਸਦਾ ਸੀ ।
ਕਲਪਨਾ ਤੋਂ ਅੱਗੇ ਸਭ ਧੁੰਦਲਾ ਸੀ ।
ਦੋਂਵੇਂ ਆਪਣੇ ਫੇਵਰਟ ਰੂਟ ਤੇ ਗੱਡੀ ਚਲਾਉਂਦੇ ਰਹੇ। ਕੁਝ ਖਾਂਦੇ ਪੀਂਦੇ ਰਹੇ । ਇਸ ਦਿਨ ਮਗਰੋਂ ਵਿਆਹ ਤੋਂ ਮਗਰੋਂ ਤੱਕ ਸ਼ਾਇਦ ਉਹਨਾਂ ਨੂੰ ਮਿਲਣ ਦਾ ਤੇ ਗੱਲ ਕਰਨ ਦਾ ਮੌਕਾ ਵੀ ਘੱਟ ਹੀ ਮਿਲੇ।ਇਸ ਲਈ ਜਿੰਨਾ ਚਾਹੁੰਦੇ ਸੀ ਵਕਤ ਇੱਕ ਦੂਸਰੇ ਨਾਲ ਕੱਢਣਾ ਚਾਹੁੰਦੇ ਸੀ ।
ਕਲਪਨਾ ਲਈ ਸਤਵੀਰ ਦਾ ਉਸ ਉੱਪਰ ਹੱਕ ਜਤਾਉਣਾ ਉਸ ਨਾਲ ਗੱਲ ਕਰਨ ਲਈ ਮਿਲਣ ਲਈ ਲੜ੍ਹਨ ਤੱਕ ਜਾਣਾ ਉਸ ਪਲ ਤਾਂ ਬੁਰਾ ਲਗਦਾ ਪਰ ਮਗਰੋਂ ਇੰਝ ਲਗਦਾ ਕਿ ਇਹੋ ਤਾਂ ਉਹ ਹਮੇਸ਼ਾ ਚਾਹੁੰਦੀ ਹੈ ਕਿ ਕੋਈ ਉਸ ਲਈ ਇਸ ਹੱਦ ਤੱਕ ਯਤਨ ਕਰੇ।
ਦੋਵਾਂ ਚ ਫ਼ਰਕ ਵੀ ਕਿੰਨਾ ਸੀ ਦੀਪਕ ਤੇ ਸਤਵੀਰ ਵਿੱਚ । ਦੀਪਕ ਭਾਵੇਂ ਉਸਦੇ ਨੰਗੇ ਜਿਸਮ ਨਾਲ ਰਾਤ ਭਰ ਛੇੜਖਾਨੀ ਕਰੇ ਛੂਹੇ ਜਾਂ ਚੁੰਮੇ ਜਾਂ ਕੁਝ ਹੋਰ ਵੀ ਉਸਨੂੰ ਜ਼ਰਾ ਜਿੰਨਾ ਵੀ ਅਹਿਸਾਸ ਨਾ ਹੁੰਦਾ ।
ਸਤਵੀਰ ਦੀ ਇੱਕ ਉਂਗਲ ਵੀ ਉਸਦੇ ਜਿਸਮ ਤੇ ਘੁੰਮ ਜਾਂਦੀ ਤਾਂ ਉਹ ਪਿਘਲ ਹੀ ਜਾਂਦੀ ਸੀ। ਉਸਦੀ ਆਵਾਜ਼ ਦਾ ਨਸ਼ਾ ਤਾਂ ਉਸਨੂੰ ਦਿਨ ਭਰ ਤੋਰੀ ਰੱਖਦਾ ਸੀ ।ਹਰ ਪਲ ਹਰ ਸਮੇਂ ਕੰਨਾਂ ਚ ਘੁਲਦੀ ਰਹਿੰਦੀ ਸੀ ਤੇ ਉਸਦੀ ਇਹ ਆਵਾਜ਼ ਹੀ ਬਹੁਤ ਉਸਦੇ ਜਿਸਮ ਨੂੰ ਸੰਤੁਸ਼ਟ ਕਰਨ ਲਈ ਕਾਫ਼ੀ ਹੁੰਦੀ ਸੀ ।
ਅੱਜ ਵੀ ਉਹ ਖਾਸ ਉਸ ਲਈ ਬਣ ਠਣ ਕੇ ਆਈ ਸੀ। ਹਰ ਚੀਜ਼ ਉਸਦੇ ਪਸੰਦ ਦੀ ਵਾਲ ਵਾਹੁਣ ਦਾ ਸਟਾਈਲ , ਨੇਲ ਪਾਲਿਸ਼ , ਉਸਦੇ ਪਸੰਦ ਦੀ ਸਾੜੀ,ਜੁੱਤੀ ਤੋਂ ਲੈ ਕੇ ਬਾਹਰ ਦਿਸਦੇ ਤੇ ਅੰਦਰ ਤੱਕ ਦੇ ਸਭ ਕੱਪੜੇ ਸਿਰਫ ਉਸ ਲਈ ਜਿਵੇੰ ਉਸਨੂੰ ਪਸੰਦ ਸੀ ।ਦਿਲ ਚ ਬੱਸ ਕਾਮਨਾ ਇਹੋ ਸੀ ਕਿ ਇਹ ਆਖ਼ਿਰੀ ਮਿਲਣ ਨਾ ਹੋਏ ।
ਆਪਣੇ ਫੇਵਰਟ ਪਾਰਕਿੰਗ ਪਲੇਸ ਤੇ ਗੱਡੀ ਰੋਕ ਦੋਂਵੇਂ ਗੱਲਾਂ ਕਰ ਰਹੇ ਸੀ । ਪਿਛਲੇ ਗੁਜਰੇ ਹਰ ਪਲ ਨੂੰ ਯਾਦ ਕਰ ਰਹੇ ਸੀ। ਅੱਖਾਂ ਵਿੱਚੋ ਇੱਕ ਦੁੱਖ ਸੀ । ਇੱਕ ਦੂਸਰੇ ਦੇ ਗਲ ਲੱਗ ਕੇ ਉਸ ਦੁੱਖ ਨੂੰ ਹਲਕਾ ਕਰ ਰਹੇ ਸੀ ।ਇੱਕ ਹੰਝੂ ਕਲਪਨਾ ਦੀਆਂ ਅੱਖਾਂ ਵਿੱਚੋ ਡਿੱਗਾ ਤੇ ਊਸਦੀ ਗਰਦਨ ਨਾਲ ਟਕਰਾਇਆ। ਉਸਦੇ ਚਿਹਰੇ ਨੂੰ ਹੱਥਾਂ ਚ ਫ਼ੜਕੇ ਸਤਵੀਰ ਨੇ ਅੱਖਾਂ ਚ ਤੱਕਿਆ ਹੱਥਾਂ ਨਾਲ ਉਸਦੇ ਹੰਝੂ ਸਾਫ ਕੀਤੇ । ਤੇ ਬੇਤਹਾਸ਼ਾ ਉਸਦੇ ਚਿਹਰੇ ਨੂੰ ਚੁੰਮਣ ਲੱਗਾ। ਉਸਦੇ ਮੱਥੇ ਤੇ ਉਸਦੀਆਂ ਗੱਲਾਂ ਤੇਤੇ ਉਸਦੀ ਗਰਦਨ ਤੇ ਊਸਦੀ ਧੌਣ ਤੇ ਜਿੱਥੇ ਵੀ ਉਸਨੂੰ ਮਾਸ ਮਹਿਸੂਸ ਹੁੰਦਾ ਹਰ ਉਸ ਥਾਂ ਤੇ ਇੰਝ ਹੀ ਕਰਦਾ ਰਿਹਾ ਉਸਦੇ ਵਾਲਾਂ ਚ ਹੱਥ ਫੇਰਦੇ ਹੋਏ ਪਿੱਠ ਉੱਪਰੋਂ ਖਿਸਕਾ ਕੇ ਆਪਣੇ ਵੱਲ ਖਿੱਚਣ ਲੱਗਾ। ਜਦੋੰ ਤੱਕ ਕਲਪਨਾ ਨੇ ਖੁਦ ਉਸਦੀ ਗਰਦਨ ਨੂੰ ਪਕੜ ਕੇ ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਜਕੜ ਨਾ ਲਿਆ। ਫਿਰ ਇੰਝ ਚੂਸਣ ਲੱਗੀ ਜਿਵੇੰ ਚਿਰਾਂ ਦੀ ਪਿਆਸ ਹੋਏ ਤੇ ਮੁੜ ਕਦੀ ਪਾਣੀ ਮਿਲਣਾ ਨਾ ਹੋਏ । ਸਤਵੀਰ ਦੇ ਸਿਰ ਚ ਹੱਥ ਫੇਰਦੀ ਹੋਈ ਉਸਦੇ ਹਰ ਪਲ ਨਾਲ ਸਾਹ ਉੱਖੜ ਰਹੇ ਸੀ। ਦੂਸਰੀ ਸੀਟ ਤੇ ਬੈਠ ਕੇ ਇੰਝ ਚੁੰਮਣ ਚ ਔਖੀਆਈ ਸੀ । ਇਸ ਲਈ ਉੱਠਕੇ ਉਹ ਉਸਦੇ ਗੋਦੀ ਚ ਬੈਠ ਗਈ ।ਜਿੱਥੇ ਹੁਣ ਦੋਵਾਂ ਚ ਕੋਈ ਫ਼ਾਸਲਾ ਨਹੀਂ ਸੀ । ਉਸਦੀ ਸਾੜੀ ਖਿਸਕ ਚੁੱਕੀ ਸੀ । ਵਾਹੇ ਵਾਲ ਖਿੱਲਰ ਚੁੱਕੀ ਸੀ।ਸਤਵੀਰ ਦਾ ਉਸਦਾ ਇੰਝ ਉੱਪਰ ਆਉਣਾ ਵੈਸੇ ਵੀ ਬਹੁਤ ਪਸੰਦ ਸੀ । ਕਲਪਨਾ ਉਸਦੀ ਹਰ ਪਸੰਦ ਨਾਪਸੰਦ ਨੂੰ ਜਾਣਦੀ ਸੀ।ਉਹ ਜਾਣਦੀ ਸੀ ਕਿ ਸਤਵੀਰ ਨੂੰ ਉਸਦਾ ਕੱਪੜੇ ਉਤਾਰਨਾ ਕਿੰਨਾ ਪਸੰਦ ਸੀ ਤੇ ਫਿਰ ਉਤਾਰਦੇ ਹੋਏ ਉਂਗਲਾ ਦੀਆਂ ਹਰਕਤਾਂ ਛੇੜ ਛਾੜ ਸਭ ਕੁਝ । ਹਰ ਹਿੱਸੇ ਨੂੰ ਛੂਹੰਦੇ ਹੋਏ ਆਪਣੇ ਨਿਸ਼ਾਨ ਛੱਡਦੇ ਹੋਏ ਜਾਣਾ । ਸਤਵੀਰ ਸਿਰਫ ਇਹਨਾਂ ਪਲਾਂ ਨੂੰ ਮਾਣਦਾ ਸੀ ਤੇ ਕਲਪਨਾ ਮਨਮਰਜੀਆਂ ਕਰਦੀ ਸੀ ।
ਦਿੱਲੀ ਦੀ ਇਸ ਖਾਲੀ ਰੋਡ ਤੇ ਜੋੜਿਆਂ ਦੀਆਂ ਕਾਰਾਂ ਤੋਂ ਬਿਨਾਂ ਕੁਝ ਨਹੀਂ ਸੀ । ਇਸ ਲਈ ਕੋਈ ਡਰ ਨਹੀਂ ਸੀ । ਕਦੋ ਕੱਪੜੇ ਖਿਸਕ ਗਏ ।ਸਾੜੀ ਮੋਢਿਆਂ ਤੋਂ ਉੱਤਰ ਲੱਕ ਤੇ ਲਿਪਟ ਗਈ ।ਸਤਵੀਰ ਦੀਆਂ ਉਂਗਲਾਂ ਹਰ ਮਾਸ ਦੇ ਪੋਰ ਨੂੰ ਸ਼ਹਿਲਾਉਣ ਲੱਗੀਆਂ। ਹੱਥਾਂ ਨੇ ਜਿਵੇੰ ਹੀ ਕਲਪਨਾ ਦੇ ਕੋਮਲ ਹਿੱਸਿਆਂ ਨੂੰ ਉਂਗਲਾ ਚ ਜਕੜਿਆ ਤਾਂ ਦੋਵਾਂ ਨੂੰ ਅੰਦਰੋਂ ਸਿੰਮਦੀ ਅੱਗ ਮਹਿਸੂਸ ਹੋ ਰਹੀ ਸੀ। ਕੱਪੜਿਆਂ ਦੇ ਬਾਹਰੋਂ ਵੀ ਕਲਪਨਾ ਇਹ ਮਹਿਸੂਸ ਕਰ ਪਾ ਰਹੀ ਸੀ ।ਉਦੋਂ ਹੀ ਜਦੋਂ ਸਤਵੀਰ ਨੇ ਆਪਣੇ ਬੁੱਲ੍ਹ ਛੁਡਾ ਕੇ ਊਸਦੀ ਗਰਦਨ ਨੂੰ ਕਿੱਸ ਕਰਨਾ ਸ਼ੁਰੂ ਕੀਤਾ ਤੇ ਉਸਦੇ ਬੁੱਲ੍ਹ ਉਸਦੇ ਸੀਨੇ ਤੇ ਫੈਲਦੇ ਚਲੇ ਗਏ ।ਜੋ ਬਿਲਕੁੱਲ ਪ੍ਰਤੱਖ ਉਸਦੇ ਸੀਨੇ ਨਾਲ ਖ਼ਿਹ ਰਿਹਾ ਸੀ । ਬੁੱਲ੍ਹਾ ਦੀ ਰਗੜ ਨਾਲ ਜਿਵੇੰ ਜਿਵੇ ਦੋਵਾਂ ਦੇ ਸਾਹ ਬੇਕਾਬੂ ਹੋ ਰਹੇ ਸੀ ਤਿਵੇਂ ਤਿਵੇਂ ਇੱਕ ਦੂਸਰੇ ਚ ਸਮਾ ਜਾਣ ਦੀ ਕਾਹਲੀ ਵੀ ਹੋ ਰਹੀ ਸੀ ।
ਸਤਵੀਰ ਨੇ ਕਲਪਨਾ ਦੇ ਜਿਸਮ ਤੋਂ ਰਹਿੰਦੇ ਕੱਪੜਿਆਂ ਨੂੰ ਵੀ ਅਲੱਗ ਕਰ ਦਿੱਤਾ । ਇਸ ਗਰਮਜੋਸ਼ੀ ਚ ਭਲਾਂ ਕੌਣ ਵੇਖਦਾ ਹੈ ਕਿ ਪਸੰਦ ਦਾ ਕੁਝ ਪਾਇਆ ਜਾਂ ਕੁਝ ਹੋਰ। ਸਿਰਫ ਇੱਕੋ ਚਾਹ ਸੀ ਇੱਕ ਦੂਸਰੇ ਚ ਸਮਾ ਜਾਣ ਦੀ। ਕਿੰਨੀ ਵਾਰ ਦੀ ਤਰ੍ਹਾਂ ਉਸੇ ਇੱਕ ਸੀਟ ਤੇ ਗੋਦ ਚ ਬੈਠ ਦੋ ਪਿਆਰ ਭਿੱਜੇ ਪੰਛੀ ਆਪਣੀ ਮੰਜਿਲ ਵੱਲ ਜਾ ਰਹੇ ਸੀ ।
ਪਰ ਅੱਜ ਤੋਂ ਵੱਧ ਸਰਗੋਸ਼ੀਆਂ ਸ਼ਾਇਦ ਕੰਨਾਂ ਚ ਪਹਿਲ਼ਾਂ ਨਹੀਂ ਸੀ ਘੁਲੀਆਂ । ਜਿਸਮਾਂ ਚ ਸਾਹਾਂ ਚ ਇਹ ਜੋਸ਼ ਅਲੱਗ ਸੀ । ਤੇ ਧੁਰ ਅੰਦਰ ਤੱਕ ਠੰਡਕ ਵੀ ਅਲੱਗ ਸੀ । ਤੇ ਅੰਤਿਮ ਛੋਹਾਂ ਤੇ ਪਹੁੰਚ ਕੇ ਬਾਹਾਂ ਚ ਬਿਖਰ ਜਾਣ ਦਾ ਆਨੰਦ ਵੀ ਅਲੱਗ ਹੀ ਸੀ ।
ਆਖਿਰ ਮੈਂ ਕਲਪਨਾ ਨੂੰ ਕਿੱਥੇ ਮਿਲਿਆ ਸਾਂ ਇਹ ਵੀ ਇੱਕ ਅਜੀਬ ਮਿਲਣੀ ਸੀ। ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਕੁਝ ਕਿਤਾਬਾਂ ਲੱਭ ਰਿਹਾ ਸੀ । ਕੰਪਿਊਟਰ ਨੂੰ ਨਾ ਵਰਤਕੇ ਮੈਨੂੰ ਆਦਤ ਹੁੰਦੀ ਸੀ ਕਿ ਇਕੱਲੀ ਇਕੱਲੀ ਕਿਤਾਬ ਫਰੋਲ ਕੇ ਲੱਭਾਂ।ਤੇ ਜੋ ਕੋਈ ਕਿਤਾਬ ਵਧੀਆ ਲੱਗੇ ਉਸੇ ਕਿਸੇ ਸ਼ੈਲਫ ਨਾਲ ਢੋ ਲਾ ਕੇ ਪੜ੍ਹਨ ਬੈਠ ਜਾਂਦਾ ਸੀ। ਇੰਝ ਕਿਤਾਬਾਂ ਦੀ ਖੁਸ਼ਬੋ ਚ ਬੈਠ ਕੇ ਪੜ੍ਹਨਾ ਮੈਨੂੰ ਪਸੰਦ ਸੀ। ਸਤਵੀਰ ਤੇ ਕਲਪਨਾ ਵੀ ਆਰਟਸ ਵਾਲੇ ਡਿਪਾਰਟਮੈਂਟ ਵੱਲ ਆਉਂਦੇ ਜਾਂਦੇ ਰਹਿੰਦੇ ਸੀ।ਹਰ ਵੇਲੇ ਖ਼ੁਸ਼ ਰਹਿਣ ਵਾਲਾ ਇੱਕ ਜੋੜਾ ਨਿੱਕੀਆਂ ਨਿੱਕੀਆ ਮਸਤੀਆਂ ਕਰਦਾ । ਸਭ ਨੂੰ ਇਹੋ ਲਗਦਾ ਸੀ ਕਿ ਉਹ ਸ਼ਾਇਦ ਵਿਆਹੇ ਹੋਏ ਹਨ । ਬਾਕੀ ਹੋਰ ਕਿਸੇ ਨਾਲ ਬਹੁਤੀ ਬੋਲਚਾਲ ਵੀ ਨਹੀਂ ਸੀ। ਇਸ ਲਈ ਦੂਰੋਂ ਵੇਖਣ ਤੋਂ ਬਿਨਾਂ ਕੋਈ ਸਾਂਝ ਨਹੀਂ ਸੀ।
ਹੋ ਸਕਦਾ ਹੈ ਜਿਸ ਦਿਨ ਲਾਇਬਰੇਰੀ ਦੇ ਉਸ ਪਲ ਦੋਂਵੇਂ ਇੱਕ ਦੂਸਰੇ ਦੇ ਐਨੇ ਨੇੜੇ ਸੀ ਤਾਂ ਮੈਂ ਕਿਸੇ ਕੋਨੇ ਬੈਠਾ ਪੜ੍ਹ ਰਹਾਂ ਹੋਵਾਂ !!
ਖ਼ੈਰ ਇਹ ਸਾਡੀ ਪਹਿਲੀ ਮੁਲਾਕਾਤ ਨਹੀਂ ਸੀ । ਪਹਿਲੀ ਮੁਲਾਕਾਤ ਉਸ ਲਾਇਬਰੇਰੀ ਚ ਹੋਈ ਜਦੋਂ ਕਲਪਨਾ ਅਚਾਨਕ ਇਕੱਲੀ ਕੋਈ ਕਿਤਾਬ ਲੱਭਦੀ ਮੇਰੇ ਕੋਲੋ ਗੁਜ਼ਰੀ । ਗੁਆਚੀ ਹੋਈ ਨੇ ਅਚਾਨਕ ਮੰਟੋ ਦੀਆਂ ਕਿਤਾਬਾਂ ਦੇ ਸੈਕਸ਼ਨ ਬਾਰੇ ਪੁੱਛਿਆ। ਮੈਂ ਖੁਦ ਉਠਕੇ ਹੀ ਉਸਨੂੰ ਉਹ ਹਿੱਸਾ ਦਿਖਾ ਦਿੱਤਾ । ਗੱਲਾਂ ਚ ਹੀ ਪਤਾ ਲੱਗਾ ਕਿ ਉਹ ਵੀ ਮੇਰੇ ਹੀ ਵਿਭਾਗ ਦੀ ਹੈ ਤੇ ਮੇਰੇ ਤੋਂ ਸੀਨੀਅਰ। ਇਹ ਵੀ ਪਤਾ ਲੱਗਾ ਕਿ ਸਿਰਫ ਮੈਂ ਹੀ ਉਹਨਾਂ ਨੂੰ ਨੋਟਿਸ ਨਹੀਂ ਸੀ ਕਰਦਾ ਸਗੋਂ ਉਹ ਵੀ ਮੈਨੂੰ ਕਰ ਰਹੀ ਸੀ।ਲਾਇਬਰੇਰੀ ਚ ਇੰਝ ਬੈਠ ਕੇ ਪੜ੍ਹਨ ਵਾਲਾ ਕੋਈ ਕੋਈ ਹੀ ਹੋ ਸਕਦਾ ਸੀ ।ਮੰਟੋ ਤੋਂ ਗੱਲ ਚਲਦੇ ਚਲਦੇ ਪੰਜਾਬੀ ਸਾਹਿਤ ਬਾਰੇ ਗੱਲਾਂ ਹੀ ਹੋਣ ਲੱਗੀਆਂ । ਉਸਨੂੰ ਸ਼ਿਵ ਸ਼ੁਦਾਈ ਦੀ ਹੱਦ ਤੋਂ ਵੱਧ ਪਸੰਦ ਸੀ। ਮੇਰਾ ਉਹਨੀਂ ਦਿਨੀਂ ਨਵਾਂ ਨਵਾਂ ਇੱਕਤਰਫ਼ਾ ਪਿਆਰ ਟੁੱਟਿਆ ਸੀ। ਇਸ ਲਈ ਸੰਪੂਰਨ ਸ਼ਿਵ ਕਾਵਿ ਨੂੰ ਮੈਂ ਸਿਰਹਾਣੇ ਰੱਖ ਕੇ ਸੌਂਦਾ ਸੀ।
ਜਦੋੰ ਦਿਲ ਚ ਕਸਕ ਜਿਹੀ ਉੱਠਦੀ ਸੀ ਤਾਂ ਕੁਝ ਨਾ ਕੁਝ ਪੜ੍ਹ ਲੈਂਦਾ ਸੀ। ਗੁਣਗੁਣਾ ਲੈਂਦਾ ਸੀ।” ਮੈਂ ਕੰਡਿਆਲੀ ਥੋਹਰ ਵੇ ਸੱਜਣਾ”
ਜਾਂ “ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮਾਂ ਨੇ ਮਾਰਿਆ ।
ਤੇ ਜੋਬਨ ਰੁੱਤੇ ਮਰਨ ਦੀਆਂ ਗੱਲਾਂ … ਸ਼ਿਵ ਨੂੰ ਪੜ੍ਹਕੇ ਹੀ ਮੈਂ ਕਾਗਜ਼ ਤੇ ਪੈੱਨ ਘਸੀਟ ਕੇ ਖੁਦ ਨੂੰ ਦੂਸਰਾ ਸ਼ਿਵ ਸਮਝਣ ਲੱਗਾ ਸ਼ਾਂ।
ਖ਼ੈਰ ਕਲਪਨਾ ਦੀ ਸਭ ਤੋਂ ਵੱਡੀ ਗੱਲ ਮੈਨੂੰ ਜੋ ਚੁਬੀ ਸੀ ਉਹ ਇਹੋ ਸੀ ਕਿ ਐਨਾ ਹਸਮੁੱਖ ਸਾਥੀ ( ਸਤਵੀਰ ) ਹੋਣ ਦੇ ਬਾਵਜੂਦ ਸ਼ਿਵ ਦੀ ਉਦਾਸੀ ਨੂੰ ਪੜ੍ਹਨ ਦਾ ਕੀ ਕਾਰਨ ਹੋ ਸਕਦਾ ਸੀ ।
“ਸਾਹਮਣੇ ਦਿਸਦੇ ਬੰਦੇ ਦੀ ਜਿੰਦਗ਼ੀ ਕਦੇ ਉਵੇਂ ਨਹੀਂ ਹੁੰਦੀ ਜੋ ਤੁਸੀਂ ਸੋਚਦੇ ਜਾਂ ਵੇਖਦੇ ਹੋ , ਪਰਦੇ ਦੇ ਪਿੱਛੇ ਸਟੇਜ਼ ਤੋਂ ਅਲੱਗ ਕਹਾਣੀ ਚੱਲ ਰਹੀ ਹੁੰਦੀ ਹੈ ” .ਕਲਪਨਾ ਨੇ ਕਿਹਾ ।
ਫਿਰ ਵੀ ਮੇਰੀ ਦੁਚਿੱਤੀ ਨਾ ਗਈ । ਗੱਲਾਂ ਗੱਲਾਂ ਚ ਉਸਨੇ ਸ਼ਿਵ ਦੀ ਕਵਿਤਾ ਗਾ ਕੇ ਸੁਣਾਉਣ ਲਈ ਕਿਹਾ। ਮੈਂ ਸੁਣਾ ਦਿੱਤੀ । ਮਗਰੋਂ ਉਹਨੂੰ ਇਹ ਵੀ ਦੱਸ ਦਿੱਤਾ ਕਿ ਮੈਂ ਖੁਦ ਵੀ ਲਿਖਦਾਂ ਹਾਂ ।
“ਠੀਕ ਚਲੋ ਲਾਇਬਰੇਰੀ ਤੋਂ ਬਾਹਰ ਚਾਹ ਪੀਂਦੇ ਹੋਏ ਸੁਣਦੀ ਹਾਂ । ” ਜਿਸ ਕਵੀ ਨੂੰ ਕੋਈ ਮੁਫ਼ਤ ਚ ਸੁਣਨ ਲਈ ਤਿਆਰ ਨਾ ਹੋਏ ਉਸਨੂੰ ਚਾਹ ਦੇ ਨਾਲ ਕੋਈ ਸੁਣਨ ਲਈ ਤਿਆਰ ਹੋਏ। ਵੱਡੀ ਗੱਲ ਸੀ ।ਮੈਂ ਕੁਝ ਕੱਚਾ ਪਿੱਲਾ ਜਿਹਾ ਸੁਣਾ ਦਿੱਤਾ ।ਫਿਰ ਊਸਦੀ ਫਰਮਾਇਸ਼ ਪਈ ਕਦੇ ਮੇਰੇ ਤੇ ਕੁਝ ਲਿਖ ਸਕਦਾਂ ?
ਅੱਧਾ ਘੰਟਾ ਪਹਿਲ਼ਾ ਮਿਲੀ ਕੁੜੀ ਇਸ ਯੋਗ ਸਮਝੇ ਕਿ ਮੈਂ ਉਸਤੇ ਕੁਝ ਲਿਖਾਂ ਮੇਰਾ ਸੀਨਾ ਫੁੱਲ ਕੇ ਦੁੱਗਣਾ ਹੋ ਗਿਆ ਸੀ । ਖ਼ੈਰ ਮੈਂ ਹਾਂ ਕਰ ਦਿੱਤੀ । ਵਕਤ ਮੰਗ ਲਿਆ। ਨੰਬਰ ਸਾਂਝੇ ਹੋਏ ਤੇ ਮੁੜ ਕਦੇ ਗੱਲ ਕਰਨ ਲਈ ਵੀ ਵਕਤ ਮਿਲ ਲਿਆ । ਊਸ ਉੱਤੇ ਕਵਿਤਾ ਨਹੀਂ ਲਿਖ ਹੋਈ । ਮਗਰੋਂ ਇੱਕ ਵਾਰ ਉਸਨੇ ਸਤਵੀਰ ਨਾਲ ਵੀ ਮਿਲਾਇਆ । ਕਿਹਾ ਸੀ ਮੇਰਾ ਇੱਕ ਕਵੀ ਦੋਸਤ !! ਮੈਨੂੰ ਅੱਜ ਵੀ ਯਾਦ ਹੈ ਕਿ ਦੋਸਤ ਸੁਣਕੇ ਹੀ ਸਤਵੀਰ ਦਾ ਹਸਮੁੱਖ ਚੇਹਰੇ ਤੇ ਝੁਰੜੀਆਂ ਆ ਗਈਆਂ ਸੀ। ਇਸ ਮਗਰੋਂ ਜਦੋਂ ਕਦੇ ਕਲਪਨਾ ਨੂੰ ਲਾਇਬਰੇਰੀ ਵਿੱਚੋ ਕਿਸੇ ਕਿਤਾਬ ਦੀ ਲੋੜ ਪੈਂਦੀ ਉਹ ਮੈਨੂੰ ਜਰੂਰ ਪੁੱਛਦੀ । ਤੇ ਇੱਕ ਮੁਲਾਕਾਤ ਵਿੱਚ ਮੈਨੂੰ ਉਸਦੀ ਇਹ ਸੱਚ ਉਸਦੇ ਮੂੰਹੋ ਪਤਾ ਲੱਗ ਹੀ ਗਿਆ।
ਮਗਰੋਂ ਬਹੁਤ ਵਕਤ ਉਸਦੇ ਹਟਣ ਮਗਰੋਂ ਕਦੇ ਕਦੇ ਦੀਵਾਲੀ ਨਵੇਂ ਸਾਲ ਦਾ ਕੋਈ ਮੈਸੇਜ ਭੇਜਿਆ ਜਾਂਦਾ ਜਾਂ ਮੈਂ ਕੁਝ ਲਿਖਦਾ ਤਾਂ ਭੇਜ ਦਿੰਦਾ। ਫਿਰ ਹਟਣ ਮਗਰੋਂ ਸਤਵੀਰ ਦੇ ਵਿਆਹ ਤੱਕ ਮੈਂ ਕਵੀ ਤੋਂ ਕਹਾਣੀਕਾਰ ਬਣ ਗਿਆ। ਇੰਝ ਹੀ ਇੱਕ ਕਹਾਣੀ ਨੂੰ ਪੜ੍ਹਕੇ ਉਸਦਾ ਮੈਨੂੰ ਫੋਨ ਆਇਆ ਕਈ ਸਾਲ ਮਗਰੋਂ ਜਦੋਂ ਮੈਂ ਭੁੱਲ ਚੁਕਾ ਸੀ ਕਿ ਉਹ ਕੌਣ ਹੈ । ਤੇ ਫਿਰ ਲੰਮੇ ਵਕਫੇ ਮਗਰੋਂ ਖ਼ਾਨ ਮਾਰਕੀਟ ਦੇ ਸੀਸੀਡੀ ਚ ਮਿਲੇ। ਉਸਦੀ ਇਹ ਕਥਾ ਮੈਂ ਸੁਣਦਾ ਰਿਹਾ। ਮਗਰੋਂ ਉਸਦੇ ਕਿੰਨੀ ਵਾਰ ਓਥੇ ਹੀ ਮਿਲੇ ਤੇ ਹਰ ਮੁਲਾਕਾਤ ਦਾ ਇਹੋ ਅੰਤ ਸੀ ਮੇਰੀ ਕਹਾਣੀ ਕਦੋੰ ਲਿਖੇਗਾ ।ਹਰ ਕਹਾਣੀ ਮਗਰੋਂ ਮੈਨੂੰ ਲਗਦਾ ਕਿ ਇਸ ਚ ਕੁਝ ਨਹੀਂ ਕੋਈ ਕਹਾਣੀ ਬਣਦੀ ਨਹੀਂ । ਫਿਰ ਵੀ ਮੈਂ ਸੁਣਦਾ ਕਿਉਂਕਿ ਸੁਣਨ ਨਾਲ ਵੀ ਕਿਸੇ ਦਾ ਦੁੱਖ ਘੱਟ ਜਾਂਦਾ ਹੈ ।
ਫਿਰ ਇਸੇ ਕਿਸੇ ਮੁਲਾਕਾਤ ਵਿੱਚ ਉਸਨੇ ਸਤਵੀਰ ਦੇ ਵਿਆਹ ਮਗਰੋਂ ਕੀ ਕਹਾਣੀ ਬਣੀ ਉਹ ਵੀ ਦੱਸੀ ………
ਸਤਵੀਰ ਦਾ ਵਿਆਹ ਹੋ ਗਿਆ। ਸੱਦਾ ਤਾਂ ਕਲਪਨਾ ਨੂੰ ਵੀ ਮਿਲਿਆ ਸੀ ਪਰ ਉਹ ਚਾਹ ਕੇ ਵੀ ਜਾ ਨਾ ਸਕੀ । ਜਿਸ ਇਨਸਾਨ ਨੂੰ ਆਪਣੇ ਤੋਂ ਬਿਨਾਂ ਕਿਸੇ ਹੋਰ ਦਾ ਹੋਣ ਬਾਰੇ ਸੋਚਿਆ ਵੀ ਨਹੀਂ ਸੀ ਉਸ ਦਾ ਇੰਝ ਹੁੰਦੇ ਹੋਏ ਵੇਖਣਾ ਉਹ ਕਿਵੇਂ ਝੱਲ ਸਕਦੀ ਸੀ ?
ਹਰ ਲੰਘਦਾ ਦਿਨ ਉਸਦੇ ਅੱਗੇ ਕੁਝ ਨਵਾਂ ਲਿਆ ਧਰਦਾ ਸੀ,ਕਦੇ ਫੇਸਬੁੱਕ/ਇੰਸਟਾਗ੍ਰਾਮ ਦੀਆਂ ਫੋਟੋਆਂ ਕਦੇ ਵਟਸਐਪ ਤੇ ਬਦਲਦੀਆਂ ਡੀਪੀਜ਼ ਪਲ ਪਲ ਲੰਘਣਾ ਔਖਾ ਸੀ।
ਉਹ ਆਪਣਾ ਧਿਆਨ ਹੋਰ ਪਾਸੇ ਲਗਾਉਣ ਦੀ ਕੋਸ਼ਸੀ ਕਰਦੀ ,ਬੱਚਿਆਂ ਚ ਬਿਜ਼ੀ ਹੋਣ ਦੀ ਕੋਸ਼ਿਸ ਕਰਦੀ । ਹਮਉਮਰ ਔਰਤਾਂ ਦੀਆਂ ਪਾਰਟੀਆਂ ਚ ਸ਼ਮੂਲੀਅਤ ਕਰਦੀ। ਪਰ ਫਿਰ ਵੀ ਉਸਦਾ ਧਿਆਨ ਨਾ ਲੱਗਦਾ।
ਉਸਨੂੰ ਯਾਦ ਆਉਂਦਾ ਕਿ ਕਿੰਝ ਉਸਦਾ ਇੱਕ ਇੱਕ ਪਲ ਦੇ ਸਾਥ ਲਈ ਸਤਵੀਰ ਤਰਸਦਾ ਸੀ। ਦੀਪਕ ਨਾਲ ,ਬੱਚਿਆਂ ਨਾਲ ਜਾਂ ਰਿਸ਼ਤੇਦਾਰੀ ਪਾਰਟੀ ਚ ਉਸਦਾ ਥੋੜ੍ਹਾ ਬੀਜੀ ਹੋਣਾ ਲੜਾਈ ਨੂੰ ਸੱਦਾ ਦੇਣਾ ਹੁੰਦਾ ਸੀ।
ਉਹ ਕਦੇ ਕਿਸੇ ਰਿਸ਼ਤੇਦਾਰੀ ਚ ਰਾਤ ਨਹੀਂ ਸੀ ਰੁਕਦੀ । ਉਸਦਾ ਕੋਈ ਦੋਸਤ ਨਹੀਂ ਸੀ ਕੋਈ ਸਹੇਲੀ ਨਹੀਂ ਸੀ ।ਸਿਰਫ ਇੱਕੋ ਇੱਕ ਸਤਵੀਰ ਸੀ। ਜਿਸਦੇ ਜਾਂਦਿਆਂ ਹੀ ਖਾਲੀਪਣ ਆ ਗਿਆ ਸੀ।
ਉਸ ਸਤਵੀਰ ਨੇ ਜਦੋਂ ਦੁਬਾਰਾ ਉਸ ਨਾਲ ਕਾਲ ਤੇ ਗੱਲ ਕੀਤੀ ਤਾਂ ਤਿੰਨ ਮਹੀਨੇ ਮਗਰੋਂ ….
ਆਮ ਗੱਲਾਂ ਹੋਈਆਂ ,ਉਸਦੇ ਵਿਆਹ ਦੀਆਂ ਵਿਆਹ ਮਗਰੋਂ । ਜਦੋਂ ਵੀ ਉਸਦੀ ਘਰਵਾਲੀ ਦੀ ਗੱਲ ਹੁੰਦੀ ਤਾਂ ਸਤਵੀਰ ਦਾ ਇੱਕੋ ਜਵਾਬ ਹੁੰਦਾ ।
“ਤੇਰੇ ਸਾਹਮਣੇ ਉਹ ਕੁਝ ਵੀ ਨਹੀਂ “. ਚਾਹੇ ਸੋਹਣੇ ਹੋਣ ਦੀ ਗੱਲ ਕੀਤੀ ਹੋਏ ,ਚਾਹੇ ਕੇਅਰ ਕਰਨ ਦੀ,ਚਾਹੇ ਸੂਝ ਬੂਝ ਦੀ,ਚਾਹੇ ਬੈੱਡ ਉੱਤੇ ਰਿਸਪਾਂਸ ਦੀ,ਜਾਂ ਉਸ ਆਨੰਦ ਦੀ।
ਹਰ ਗੱਲ ਇਥੇ ਹੀ ਖਤਮ ਹੁੰਦੀ ਸੀ। ਸਤਵੀਰ ਵਾਰ ਵਾਰ ਇਕੋ ਗੱਲ ਆਖ ਰਿਹਾ ਸੀ ਕਿ ਘਰਵਾਲੀ ਨਾਲ ਜੋ ਵੀ ਰਿਸ਼ਤਾ ਨਿਭਾ ਰਿਹਾ।ਸਿਰਫ਼ ਇੱਕ ਫਰਜ਼ ਹੈ ਉਹ ਅੱਜ ਵੀ ਉਸਦੇ ਦਿਲ ਚ ਹੈ ਤੇ ਰਹੇਗੀ। ਤੇ ਬੜੀ ਛੇਤੀ ਦੋਵਾਂ ਦਾ ਮੁੜ ਮਿਲਣ ਦਾ ਪਲੈਨ ਵੀ ਬਣ ਗਿਆ।
ਆਪਣੀ ਫੇਵਰੇਟ ਕਾਫ਼ੀ ਸ਼ਾਪ ਤੇ ਉਹ ਮਿਲੇ। ਤਿੰਨ ਕੁ ਮਹੀਨੇ ਮਗਰੋਂ ਜਿਵੇੰ ਗਰਮੀ ਦੀਆਂ ਫੁਹਾਰਾਂ ਮਗਰੋਂ ਸਾਉਣ ਚੜ੍ਹਿਆ ਹੋਏ ਇੰਝ ਦਾ ਚਾਅ ਸੀ ਮਿਲਣ ਦਾ। ਦੋਵਾਂ ਨੇ ਕਾਫ਼ੀ ਪੀਤੀ ਤੇ ਗੱਲਾਂ ਕੀਤੀਆਂ । ਪਰਦੇ ਪਿੱਛੇ ਸਭ ਕੁਝ ਬਦਲਿਆ ਹੋਇਆ ਸੀ। ਪਰ ਸਾਹਮਣੇ ਮੁੜ ਉਹੋ ਸੀ । ਇੰਝ ਲੱਗਾ ਜਿਵੇੰ ਝੱਖੜ ਦੇ ਗੁਜ਼ਰ ਜਾਣ ਮਗਰੋਂ ਸਭ ਸਹੀ ਹੋ ਗਿਆ ਹੋਏ। ਮੁੜ ਪਹਿਲ਼ਾਂ ਵਰਗਾ ।
ਪਰ ਕੁਝ ਵੀ ਪਹਿਲ਼ਾਂ ਵਰਗਾ ਨਹੀਂ ਸੀ। ਪਹਿਲ਼ਾਂ ਜਦੋੰ ਕਿ ਉਹ ਕਦੇ ਵੀ ਕਿਸੇ ਵੀ ਵਕਤ ਸਤਵੀਰ ਨੂੰ ਫੋਨ ਕਰ ਸਕਦੀ ਸੀ ਮੈਸੇਜ ਕਰ ਸਕਦੀ ਸੀ ਹੁਣ ਹਰ ਵਾਰ ਉਸਨੂੰ ਉਡੀਕ ਕਰਨੀ ਪੈਂਦੀ ਸੀ। ਇਸ ਗੱਲ ਦੇ ਡਰੋਂ ਕਿ ਕਿਤੇ ਉਸਦੀ ਘਰਵਾਲੀ ਕੋਲ ਨਾ ਹੋਵੇ ।
ਕਈ ਵਾਰ ਗੱਲ ਕਰਦੇ ਕਰਦੇ ਘਰਵਾਲੀ ਕੋਲ ਆ ਜਾਂਦੀ ਉਹ ਇੰਝ ਅਣਜਾਣ ਕਾਲ ਵਾਂਗ ਗੱਲ ਕਰਦਾ ਕਰਦਾ ਅਚਾਨਕ ਕਾਲ ਕੱਟ ਵੀ ਦਿੰਦਾ ਸੀ । ਕਦੇ ਘਰਵਾਲੀ ਨਾਲ ਸਹੁਰੇ ਗਿਆ ਉਹ ਕਾਲ ਛੱਡੋ ਮੇਸਜ ਵੀ ਨਾ ਕਰਦਾ ।
ਤੇ ਸਭ ਤੋਂ ਔਖਾ ਮਿਲਣ ਦਾ ਹੁੰਦਾ। ਜਿਸ ਲਈ ਟਾਈਮ ਕੱਢਣਾ ਹੁਣ ਔਖਾ ਹੋ ਜਾਂਦਾ। ਪਹਿਲਾਂ ਉਹ ਇੱਕ ਫੋਨ ਇੱਕ ਮੈਸੇਜ ਤੇ ਨੱਠਾ ਆਉਂਦਾ ਸੀ । ਹੁਣ ਆਉਣ ਤੋਂ ਪਹਿਲ਼ਾਂ ਕਿੰਨਾ ਕੁਝ ਵੇਖਦਾ ਸੀ ।ਦੋਂਵੇਂ ਵਿਆਹੇ ਹੋਣ ਕਰਕੇ ਹੁਣ ਸਾਂਝਾ ਸਮਾਂ ਕੱਢਣਾ ਮੁਸ਼ਕਿਲ ਹੋ ਜਾਂਦਾ ।
ਫਿਰ ਕਲਪਨਾ ਖਿਝਦੀ ਉਸਨੂੰ ਗੁੱਸਾ ਆਉਂਦਾ ਉਹ ਲੜ੍ਹਦੀ ।ਫਿਰ ਇਹ ਲੜਾਈ ਕਈ ਦਿਨ ਇੰਝ ਹੀ ਚਲਦੀ ,ਜਦੋੰ ਤੱਕ ਦੋਂਵੇਂ ਮਿਲ ਨਾ ਲੈਂਦੇ । ਜਦੋਂ ਮਿਲ ਲੈਂਦੇ ਫਿਰ ਸਭ ਇੱਕ ਦਮ ਸਹੀ ਹੋ ਜਾਂਦਾ। ਫਿਰ ਕੁਝ ਦਿਨ ਦਾ ਆਰਾਮੀ ਰਹਿੰਦਾ ਪਰ ਫਿਰ ਉਹੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਾਈ ।
ਸਤਵੀਰ ਉਸਨੂੰ ਸਮਝਾਉਂਦਾ ਕਿ ਉਹ ਹੁਣ ਵਿਆਹਿਆ ਗਿਆ ਹੈ ਇਸ ਲਈ ਪਹਿਲ਼ਾਂ ਵਰਗਾ ਦੋਵਾਂ ਚ ਇੱਕੋ ਜਿਹਾ ਨਹੀਂ ਹੋ ਸਕਦਾ । ਪਰ ਕਲਪਨਾ ਕਹਿੰਦੀ ਸੀ ਕਿ ਉਹ ਉਸਤੋਂ ਪਹਿਲ਼ਾਂ ਦੀ ਵਿਆਹੀ ਹੋਈ ਹੈ ਤੇ ਉੱਪਰੋਂ ਹੈ ਵੀ ਔਰਤ ਉਸ ਉੱਤੇ ਉਸ ਨਾਲੋਂ ਵੱਧ ਬੰਦਿਸ਼ਾਂ ਹਨ ਪਰਿਵਾਰ ਤੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਹੈ । ਉਹ ਫਿਰ ਵੀ ਉਸ ਲਈ ਉਸਤੋਂ ਵੱਧ ਸਮਾਂ ਕੱਢਦੀ ਹੈ । ਤੇ ਜਦੋਂ ਉਹ ਨਹੀਂ ਕੱਢਦੀ ਸੀ ਉਦੋਂ ਉਹ ਇਸਤੋਂ ਵੀ ਬੁਰੇ ਤਰੀਕੇ ਨਾਲ ਲੜ੍ਹਦਾ ਸੀ। ਹੁਣ ਵੀ ਜੇਕਰ ਕਦੇ ਉਹ ਦੀਪਕ ਲਈ ਕੋਈ ਪਿਆਰ ਜਾਂ ਕੇਅਰ ਵਾਲੀ ਗੱਲ ਆਖ ਦਿੰਦੀ ਸੀ ਤਾਂ ਉਸਦਾ ਲਹਿਜ਼ਾ ਇੱਕ ਦਮ ਬਦਲ ਜਾਂਦਾ ਸੀ ਪਰ ਆਪਣੀ ਘਰਵਾਲੀ ਲਈ ਉਹ ਕਿੰਨਾ ਕੁਝ ਆਖ ਦਿੰਦਾ ਸੀ ਪਰ ਕਲਪਨਾ ਚੁੱਪ ਚਾਪ ਸੁਣ ਲੈਂਦੀ ਸੀ।
ਇਸ ਲਈ ਵਿਆਹ ਮਗਰੋਂ ਇਹ ਹਾਲਾਤ ਇੰਝ ਬਦਲਗੇ ਸੀ ਕਿ ਹੁਣ ਸਾਰਾ ਕੁਝ ਸਤਵੀਰ ਕੇਂਦਰਿਤ ਹੁੰਦਾ । ਉਸਦਾ ਮਨ ਹੁੰਦਾ, ਉਸ ਕੋਲ ਸਮਾਂ ਹੁੰਦਾ ,ਉਸਨੂੰ ਕੁਝ ਯਾਦ ਆਉਂਦਾ ਉਹ ਗੱਲ ਕਰਦਾ ਮਿਲਦਾ ਜਾਂ ਮਿਲਣ ਆਉਂਦਾ। ਇਸਤੋਂ ਵੱਧ ਕੁਝ ਨਹੀਂ ।
ਮਰਜ਼ੀ ਨਾਲ ਫੋਨ ਕਰਨਾ ਤੇ ਮਰਜ਼ੀ ਨਾਲ ਫੋਨ ਚੱਕਣਾ ।ਤੇ ਜਦੋਂ ਵੀ ਮਿਲਣਾ ਸਿਰਫ ਰਾਤ ਬਰਾਤੇ ਚੁੱਪ ਚੁਪੀਤੇ ਮਿਲਣ ਲਈ ਉਸਦੇ ਘਰ ਆ ਜਾਣਾ ।
“ਹੁਣ ਇਹ ਰਿਸ਼ਤਾ ਇਹੋ ਬਚਿਆ ਹੈ ,ਜਦੋਂ ਉਹ ਇੰਝ ਕਰਦਾ ਹੈ ਤਾਂ ਮੈਂ ਕੀ ਕਰਾਂ ?”ਸੀਸੀਡੀ ਚ ਬੈਠੇ ਹੋਏ ਕਲਪਨਾ ਨੇ ਮੇਰੇ ਕੋਲੋ ਪੁੱਛਿਆ ।
“ਤੇਰੀਆਂ ਸਾਰੀਆਂ ਕਹਾਣੀਆਂ ਇਵੇਂ ਦੀਆਂ ਹੀ ਹਨ ,ਤੂੰ ਇਹ ਸਭ ਸਮਝਦਾ ਏ,ਤੈਨੂੰ ਕੀ ਲਗਦਾ ਉਹ ਇੰਝ ਕਿਉਂ ਬਦਲ ਗਿਆ ? ਉਹੀ ਸਭ ਉਹ ਹੁਣ ਖ਼ੁਦ ਕਰ ਰਿਹਾ ਹੈ ਜੋ ਮੇਰੇ ਕਰਨ ਤੇ ਉਸਨੂੰ ਬੁਰਾ ਲਗਦਾ ਸੀ “.ਉਹ ਕਾਫ਼ੀ ਦੀ ਸਿਪ ਭਰਦੀ ਹੋਈ ਬੋਲੀ।
“ਜੇ ਤੈਨੂੰ ਇੰਝ ਲਗਦਾ ਹੈ ਫਿਰ ਤੂੰ ਛੱਡ ਕਿਉਂ ਨਹੀਂ ਦਿੰਦੀ,ਇੱਕ ਵਾਰ ਛੱਡ ਕੇ ਵੇਖੋ,ਦੂਰੀ ਵਧਾਓ ਹੌਲੀ ਹੌਲੀ ਸ਼ਾਇਦ ਸਭ ਬਦਲ ਜਾਏ,” ਮੈਂ ਕਿਹਾ ।
“ਨਹੀਂ ਹੁੰਦਾ,ਜਿੰਨੀ ਮਰਜ਼ੀ ਲੜਾਈ ਹੋ ਜਾਏ ਉਹ ਇੱਕ ਵੀ ਵਾਰ ਆ ਕੇ ਮਿਲ ਜਾਏ ਮੈਨੂੰ ਤਾਂ ਸਭ ਮੁੜ ਪਹਿਲੇ ਵਰਗਾ ਹੋ ਜਾਂਦਾ,ਸੱਚੀ ਦੱਸਾਂ ਤਾਂ ਬੈੱਡ ਤੇ ਸਾਡੇ ਦੋਨਾਂ ਵਿਚਕਾਰ ਕੁਝ ਨਹੀਂ ਬਦਲਿਆ ਸਭ ਪਹਿਲ਼ਾਂ ਵਰਗਾ ਹੈ ਓਨਾ ਹੀ ਜੋਸ਼ ਤੇ ਪਿਆਰ, ਉਹ ਵੀ ਇਹੋ ਕਹਿੰਦਾ ਹੈ ਕਿ ਉਸਨੂੰ ਘਰਵਾਲੀ ਨਾਲ ਕੁਝ ਵੀ ਕਰਨਾ ਪਸੰਦ ਨਹੀਂ ਤੇ ਉਹ ਕਰਦੇ ਵੀ ਘੱਟ ਹਨ ,ਤੈਨੂੰ ਕੀ ਲਗਦਾ ਉਹ ਸੱਚ ਕਹਿ ਰਿਹਾ ? ” ਉਸਦਾ ਅਗਲਾ ਸਵਾਲ ਸੀ।
“ਹੋ ਵੀ ਸਕਦਾ ਇੰਝ ਹੋਏ,ਪਰ ਜਿੰਨਾ ਕੁ ਮੈਂ ਮਰਦ ਹੋਣ ਤੇ ਜਾਣਦਾ ਹਾਂ ਮਰਦ ਕਦੇ ਵੀ ਇਸ ਨੂੰ ਨਾਂਹ ਨਹੀਂ ਕ ਸਕਦਾ ਤੇ ਨਾ ਕਰਨ ਦਾ ਸਵਾਲ ਹੀ ਨਹੀਂ ,ਜਰੂਰ ਇਸ ਲਈ ਕਹਿ ਰਿਹਾ ਹੋਏਗਾ ਕਿ ਤੈਨੂੰ ਚੰਗਾ ਮਹਿਸੂਸ ਹੋਏ,ਦੁਨੀਆਂ ਦਾ ਹਰ ਵਿਆਹਿਆ ਮਰਦ ਦੂਸਰੀ ਔਰਤ ਨੂੰ ਇਹੋ ਆਖਦਾ ਹੈ ਸੱਚ ਝੂਠ ਉਹੀ ਦੱਸ ਸਕਦਾ ।”ਮੇਰਾ ਉੱਤਰ ਸੀ।
“ਮੈਨੂੰ ਲਗਦਾ ਸੱਚ ਹੀ ਕਹਿ ਰਿਹਾ ਮੇਰਾ ਵੀ ਤਾਂ ਦੀਪਕ ਨਾਲ ਇੰਝ ਹੀ ਹੈ ਮੈਨੂੰ ਉਹਦੇ ਨਾਲ ਕੁਝ ਵੀ ਕਰਨਾ ਵਧੀਆ ਨਹੀਂ ਲਗਦਾ ,ਨਾ ਹੀ ਕਦੇ ਮੈਂ ਉਸ ਨੂੰ ਕਦੇ ਇਨਜੂਆਏ ਕੀਤਾ। ਸਿਰਫ ਇੱਕ ਪਤਨੀ ਦੇ ਫ਼ਰਜ਼ ਦੇ ਤੌਰ ਤੇ ਕਰਦੇ ਹਾਂ ਫਿਰ ਵੀ ਹਫਤੇ ਚ ਤਿੰਨ ਚਾਰ ਵਾਰ ਕਰਨਾ ਪੈਂਦਾ ਹੈ” ਕਲਪਨਾ ਨੇ ਕਿਹਾ।
“ਪਰ ਇਥੇ ਇੱਕ ਫ਼ਰਕ ਹੈ ਇਥੇ ਸਭ ਦੀਪਕ ਦੀ ਪਹਿਲ ਨਾਲ ਹੋ ਰਿਹਾ ,ਬੈੱਡ ਦੀ ਸਮਾਜਿਕ ਮਰਿਆਦਾ ਤਾਂ ਇਹੋ ਹੈ ਕਿ ਮਰਦ ਪਹਿਲ ਕਰਦਾ ਹੀ ਕਰਦਾ ਹੈ ਤੇ ਊਸਦੀ ਖੁਸ਼ੀ ਲਈ ਇਹ ਸਭ ਹੁੰਦਾ ਤਾਂ ਜਰੂਰ ਹੀ ਇਹੋ ਗੱਲ ਸਤਵੀਰ ਤੇ ਵੀ ਲਾਗੂ ਹੁੰਦੀ ਹੈ ਇਸ ਲਈ ਜੇ ਉਹ ਪਹਿਲ ਕਰਦਾ ਤਾਂ ਦੀਪਕ ਵਾਂਗ ਉਹ ਵੀ ਸਭ ਇਨਜੂਆਏ ਕਰ ਹੀ ਰਿਹਾ ਹੋਏਗਾ।ਤੇ ਮਰਦ ਦੇ ਇਨਜੂਆਏ ਕਰਨ ਦੇ ਪਲ ਵੀ ਬੇਹੱਦ ਸੀਮਿਤ ਹੁੰਦੇ ਹਨ “।ਮੇਰੇ ਉੱਤਰ ਨਾਲ ਉਸਦਾ ਮੂੰਹ ਝੁਕ ਗਿਆ।
” ਕੀ ਵਿਆਹ ਮਗਰੋਂ ਸਭ ਇੰਝ ਹੀ ਕਰਦੇ ਹਨ ? ਘਰਵਾਲੀ ਨਾਲ ਹੋਰ ਵਿਹਾਰ ਤੇ ਬਾਹਰ ਵਾਲੀ ਨਾਲ ਹੋਰ ? ਉਸਨੇ ਮੁੜ ਪੁੱਛਿਆ ।
“ਪਤਾ ਨਹੀਂ ਪਰ ਰਿਸ਼ਤਾ ਬਦਲ ਜਰੂਰ ਜਾਂਦਾ ,ਪਤਨੀ ਨਾਲ ਉਸੇ ਬੈੱਡ ਤੇ ਸੌਂ ਕੇ ਵੀ ਕਿਸੇ ਵੀ ਹੋਰ ਔਰਤ ਬਾਰੇ ਸੋਚਿਆ ਜਾਂਦਾ ਹੈ ਕੋਈ ਐਸੀ ਔਰਤ ਜੋ ਪਤਨੀ ਦੇ ਮਰਿਆਦਾ ਭਰੇ ਸਰੂਪ ਤੋਂ ਵੱਖ ਹੋਵੇ । ਜਿਸ ਚ ਕੋਈ ਮਰਿਆਦਾ ਨਾ ਹੋਏ ਸਿਰਫ ਤੇ ਸਿਰਫ ਕਾਮੁਕਤਾ ਭਰੀ ਹੋਏ। ਆਪਣੀ ਪਤਨੀ ਦੇ ਐਨਾ ਖੁੱਲ੍ਹਾ ਹੋਣ ਬਾਰੇ ਕੋਈ ਸੋਚ ਨਹੀਂ ਸਕਦਾ ਤੇ ਕੋਈ ਬਣਨ ਵੀ ਨਹੀਂ ਦਿੰਦਾ ਇਸ ਲਈ ਊਸ ਵਿਚਲਾ ਖ਼ੁੱਲ੍ਹਾਪਨ ਉਹ ਬਾਹਰੋਂ ਲੱਭਦਾ ਹੈ। ਕੋਈ ਅਫੇਅਰ ਵਿੱਚ ਕੋਈ ਕੋਠੇ ਤੇ ਕੋਈ ਦੀਪਕ ਵਾਂਗ ਕਾਲ ਗਰਲਜ਼ ਵਿੱਚ। “ਦੋਵਾਂ ਦੇ ਕਾਫੀ ਕੱਪ ਖਾਲੀ ਹੋ ਚੁੱਕੇ ਸੀ। ਮੁਲਾਕਾਤ ਮੁੱਕ ਗਈ ਸੀ।
ਇਹੋ ਮੇਰੀ ਮੁਲਾਕਾਤ ਸੀ ਅੱਜ ਦੀ ਜੋ ਇਸ ਕਹਾਣੀ ਦੇ ਸ਼ੁਰੂ ਚ ਸ਼ੁਰੂ ਹੋਈ ਸੀ । ਇੰਝ ਦੀਆਂ ਕਿੰਨੀਆਂ ਹੀ ਮੁਲਾਕਾਤਾਂ ਹੋ ਚੁੱਕੀਆਂ ਸੀ। ਹਰ ਮੁਲਾਕਾਤ ਵਿੱਚ ਕਹਾਣੀ ਲਿਖਣ ਤੋਂ ਬਿਨਾਂ ਰਿਸ਼ਤੇ ਨੂੰ ਖਤਮ ਕਰਨ ਜਾਂ ਨਾ ਕਰਨ ਦੀ ਗੱਲ ਵੱਧ ਹੁੰਦੀ ।
ਮੇਰਾ ਉੱਤਰ ਹਮੇਸ਼ਾ ਹੀ ਇਹੋ ਰਹਿੰਦਾ ਕਿ ਕੁਝ ਵੀ ਛੱਡਣਾ ਐਨਾ ਸੌਖਾ ਨਹੀਂ ।ਬਹੁਤ ਸਾਰੀਆਂ ਜ਼ਰੂਰਤਾਂ ਲਈ ਤੇਰੀ ਉਸ ਉੱਪਰ ਨਿਰਭਰਤਾ ਹੈ ਚਾਹ ਕੇ ਵੀ ਉਸਨੂੰ ਨੂੰ ਖਤਮ ਕਰਨ ਔਖਾ ਹੈ ਇਸ ਲਈ ਉਸ ਨਾਲ ਹਰ ਮੁਲਾਕਾਤ ਮਗਰੋਂ ਤੇਰਾ ਰਿਸ਼ਤਾ ਓਥੇ ਜਾ ਖੜ੍ਹਦਾ ਹੈ ।
ਤੇ ਮੁੜ ਤੋਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਤੈਨੂੰ ਲਗਦਾ ਹੈ ਕਿ ਉਹ ਪਹਿਲ਼ਾਂ ਅਜਿਹਾ ਨਹੀਂ ਸੀ !!
ਇਸ ਲਈ ਇਸ ਕਹਾਣੀ ਵਿੱਚ ਮੈਨੂੰ ਕੁਝ ਵੀ ਐਸਾ ਨਹੀਂ ਲੱਗਾ ਕਿ ਕਹਾਣੀ ਲਿਖੀ ਜਾ ਸਕੇ ।
ਮੈਂ ਫਲੈਟ ਤੇ ਪਹੁੰਚਦਾ ਹਾਂ । ਮੁੜ ਫੋਨ ਖੜਕਦਾ ਹੈ । ਕਲਪਨਾ ਦਾ ਹੀ ਹੈ । ਮੈਂ ਫੋਨ ਚੱਕਦਾ ਹਾਂ ।
ਫੋਨ ਚੁੱਕਦੇ ਹੀ ਉਹ ਇੱਕ ਦਮ ਬੋਲੀ।
“ਸਤਵੀਰ ਦਾਫੋਨ ਆਇਆ ਸੀ, ਉਹ ਫਿਰ ਲੜ੍ਹ ਪਿਆ, ਮੈਂ ਤਾਂ ਸਿਰਫ਼ ਐਨਾ ਹੀ ਕਿਹਾ ਸੀ ਕਿ ਆਪਣੀ ਘਰਵਾਲੀ ਦੀ ਗੋਦੀ ਚ ਵੜ੍ਹ ਕੇ ਭਿੱਜੀ ਬਿੱਲੀ ਕਿਉਂ ਬਣ ਜਾਂਦਾ ਹੈਂ ? ਕਹਿੰਦਾ ਤੂੰ ਨਹੀਂ ਸਮਝ ਸਕਦੀ ,ਉਸ ਲਈ ਇੱਕ “ਚੰਗੀ”ਔਰਤ ਹੋਣਾ ਜਰੂਰੀ ਹੈ।ਉਸਦੀ ਤੇਰੇ ਵਾਂਗ ਬਾਹਰ ਅਫੇਅਰ ਨਹੀਂ ਹੈ,ਇਸ ਲਈ ਉਹ ਇੱਕ ਚੰਗੀ ਪਤਨੀ ਹੈ ਤੇ ਉਸਦੇ ਲਈ ਮੈਂ ਇੰਝ ਕਰਦਾ ਹਾਂ,ਤੂੰ ਹੀ ਦੱਸ ਜਿਹੜੀਆਂ ਔਰਤਾਂ ਦੇ ਇੰਝ ਅਫੇਅਰ ਹੁੰਦੇ ਹਨ ਉਹ ਚੰਗੀਆਂ ਨਹੀਂ ਹੂੰਦੀਆਂ ? ਤੇ ਇਹ ਉਹੀ ਆਦਮੀ ਕਹਿ ਰਿਹਾ ਹੈ ਜਿਸ ਨਾਲ ਮੈਂ ਸੌਂਦੀ ਹਾਂ ,ਮੈਂ ਉਹਦੇ ਨਾਲ ਸੌਂ ਕੇ ਭਿੱਟ ਗਈ ਤੇ ਉਹ ਬਿਨਾਂ ਭਿੱਟੇ ਕਿੱਦਾਂ ਰਹਿ ਗਿਆ ? “
ਮੈਂ ਚੁੱਪ ਸਾਂ ।
ਮੈਂ ਪੜ੍ਹਿਆ ਹੈ ਕਿ ਪੁਰਾਣੇ ਵੇਲੇ ਚ ਨੀਵੀਂ ਮੰਨੀਆਂ ਜਾਂਦੀਆਂ ਜਾਤ ਦੇ ਮਰਦਾਂ ਨੂੰ ਉੱਚੀ ਜਾਤ ਮੰਨੀਆਂ ਜਾਂਦੀਆਂ ਦੀਆਂ ਔਰਤਾਂ ਨਾਲ ਸਬੰਧ ਚ ਜੰਮੇ ਬੱਚਿਆਂ ਨੂੰ ਚੰਡਾਲ ਕਿਹਾ ਜਾਂਦਾ ਸੀ। ਉਹ ਨੀਵੇਂ ਤੋਂ ਵੀ ਨੀਵੇਂ ਹੋ ਜਾਂਦੇ ਸੀ । ਤੇ ਪੰਜਵੀ ਜਾਤ/ਅਛੂਤ ਜਾਂ ਭਿੱਟੇ ਹੋਏ ਮੰਨਿਆ ਜਾਂਦਾ ਸੀ।ਜਦਕਿ ਇਸਤੋਂ ਉਲਟ ਸਬੰਧਾਂ ਨੂੰ ਸਮਾਜ ਚੁੱਪ ਕਰਕੇ ਸਵੀਕਾਰ ਲੈਂਦਾ ਸੀ ।ਉਹ ਸਮਾਂ ਤਾਂ ਲੰਘ ਗਿਆ ਪਰ ਔਰਤ ਮਰਦ ਦੇ ਰਿਸ਼ਤੇ ਚ ਹਾਲੇ ਵੀ ਉਹੀ ਊਂਚ ਨੀਚ ਬਾਕੀ ਹੈ ।
ਔਰਤ ਦਾ ਬਾਹਰੀ ਸਬੰਧ ਅੱਜ ਵੀ ਅਛੂਤ ਹੈ ਤੇ ਮਰਦ ਨੂੰ ਛੂਟ ਹੈ ਉਹੀ ਮਰਦ ਜਿਸ ਬਾਹਰੀ ਔਰਤ ਨਾਲ ਸੌਂਦਾ ਹੈ ਉਸਨੂੰ ਭਿੱਟੀ ਹੋਈ ਸਮਝਦਾ ਹੈ। ਖੁਦ ਨੂੰ ਪਾਕ ਤੇ ਪਵਿੱਤਰ।
ਇਸ ਲਈ ਮੈਂ ਚੁੱਪ ਸੀ ਕਿਉਂਕਿ ਹੁਣ ਮੈਨੂੰ ਲਗਦਾ ਕਿ ਇਹੋ ਤਾਂ ਕਹਾਣੀ ਹੈ । ਸ਼ਾਇਦ ਹੁਣ ਇਸਨੂੰ ਲਿਖਿਆ ਜਾ ਸਕਦਾ ਹੈ ।
【ਸਮਾਪਤ 】
ਲੇਖਕ ਹਰਜੋਤ ਸਿੰਘ
Facebok Page Harjot Di Kalam
ਵਟਸਐਪ :70094 52602
ਹੋਰ ਪੋਸਟਾਂ ਕਹਾਣੀਆਂ ਲਈ ਸੰਪਰਕ ਕਰੋ ।
20 ਪੰਜਾਬੀ ਕਹਾਣੀਆਂ ਹਰਜੋਤ ਦੀ ਕਲਮ
ਆਦਮ ਬੋਅ ਆਖ਼ਿਰੀ

ਸ਼ੁਭ ਵਾਪਿਸ ਆਈ ਤਾਂ ਉਸਦੇ ਕੋਲ ਉਮੀਦ ਦੀਆਂ ਕੁਝ ਕਿਰਨਾਂ ਸੀ ,ਅਸ਼ਮਿਤਾ ਦੇ ਗੁਨਾਹਗਾਰਾਂ ਨੂੰ ਸਜ਼ਾ ਮਿਲਣ ਦੇ ਆਸਾਰ ਸੀ ਤੇ ਭਾਰਤ ਦੀ ਸਰਵ ਉੱਚ ਅਦਾਲਤ ਸ਼ਾਇਦ ਉਹਨਾਂ ਦੇ ਅਧਿਕਾਰਾਂ ਦੇ ਹੱਕ ਚ ਫ਼ੈਸਲਾ ਦੇਣ ਵਾਲੀ ਸੀ। ਉਸਨੇ ਸ਼ਿਵਾਲੀ ਨਾਲ ਦਿੱਲੀ ਜਾ ਕੇ ਕੇਸ ਦਾ ਫੈਸਲਾ ਸੁਣਨ ਦੀ ਸੋਚੀ ਸੀ। ( ਸਾਲ 2018 ਕੇਸ ਨਵਤੇਜ ਸਿੰਘ ਬਨਾਮ ਭਾਰਤ ਸਰਕਾਰ ) ਉਹ ਕਈ ਸਾਲ ਮਗਰੋਂ ਘਰ ਵੀ ਜਾ ਕੇ ਆਈ ਸੀ ,ਉਂਝ ਫੋਨ ਵਗੈਰਾ ਤੇ ਗੱਲ ਹੁੰਦੀ ਸੀ ਪਰ ਘਰਦਿਆਂ ਵੱਲੋਂ ਵਿਆਹ ਦੇ ਜ਼ੋਰ ਪਾਉਣ ਕਰਕੇ ਉਹਨੇ ਹੌਲੀ ਹੌਲੀ ਘਰ ਜਾਣਾ ਘਟਾ ਦਿੱਤਾ ਸੀ। ਵੈਸੇ ਵੀ ਮਨਿੰਦਰ ਨਾਲ ਬਿਤਾਏ ਦਿਨ ਉਸਦਾ ਪਿੱਛਾ ਨਹੀਂ ਸੀ ਛੱਡਦੇ। ਪਰ ਇਸ ਵਾਰ ਘਰਦਿਆਂ ਨੇ ਉਸਨੂੰ ਬਹੁਤਾ ਤੰਗ ਨਾ ਕੀਤਾ। ਨਾ ਹੀ ਵਿਆਹ ਤੇ ਜ਼ੋਰ ਪਾਇਆ। ਅਸ਼ਮਿਤਾ ਨਾਲ ਹੋਈ ਜ਼ਿਆਦਤੀ ਉਹਨਾਂ ਨੂੰ ਪਤਾ ਲੱਗ ਗਈ ਸੀ। ਆਪਣੇ ਬੇਫਜ਼ੂਲ ਅਸੂਲਾਂ ਲਈ ਕਿਸੇ ਦੀ ਜਾਨ ਲੈਣ ਦਾ ਹੱਕ ਕੌਣ ਕਿਸੇ ਨੂੰ ਦਿੰਦਾ ਹੈ ? ਇਸ ਲਈ ਉਹ ਚਾਹੁੰਦੇ ਸੀ ਅੱਜ ਨਹੀਂ ਤਾਂ ਕੱਲ ਸ਼ੁਭ ਖੁਦ ਸਮਝ ਹੀ ਜਾਏਗੀ। ਪਰ ਸ਼ੁਭ ਮਨ ਹੀ ਮਨ ਹੋਰ ਫੈਸਲਾ ਕਰ ਚੁੱਕੀ ਸੀ। ਮਗਰੋਂ ਭਾਬੀ ਨੇ ਉਸਨੂੰ ਕੁਝ ਸਮੇਂ ਲਈ ਕੱਢਿਆ ਪਰ ਉਸ ਅੰਦਰ ਭਾਂਬੜ ਬਾਲ ਕੇ ਉਹ ਉਹ ਖੁਦ ਉੱਡ ਗਈ ਸੀ। ਕਿੰਨਾ ਸਮਾਂ ਉਸਨੇ ਇਹ ਸਭ ਅੰਦਰ ਸਾਂਭ ਕੇ ਰੱਖਿਆ ਸੀ ਤੇ ਅਚਾਨਕ ਹੀ ਸ਼ਿਵਾਲੀ ਦੇ ਆਉਂਦੇ ਹੀ ਸਭ ਡੁੱਲ੍ਹ ਗਿਆ ਸੀ। ਸ਼ੁਭ ਨੂੰ ਲਗਦਾ ਸੀ ਕਿ ਉਹਨਾਂ ਦੇ ਰਿਸ਼ਤੇ ਦੀ ਖੂਬਸੂਰਤੀ ਇਹ ਹੈ ਕਿ ਇਹਦੇ ਵਿੱਚ “ਜੂਠੇ” ਹੋਣ ਵਰਗਾ ਕੁਝ ਨਹੀਂ। ਇਸ ਵਿੱਚ ਇਹ ਵੀ ਨਹੀਂ ਸੀ ਕਿ ਮਰਦ ਵਾਂਗ ਕੁੜੀ ਅਣਲੱਗ ਹੋਵੇ ਨਹੀਂ ਤਾਂ ਉਸਦਾ ਚਰਿੱਤਰ ਖਰਾਬ ਤੇ ਉਹ ਵਿਆਹ ਯੋਗ ਸਮਾਨ ਨਹੀਂ ਸਮਝੀ ਜਾਂਦੀ। ਉਹਨਾਂ ਦੇ ਰਿਸ਼ਤੇ ਚ ਐਸਾ ਕੁਝ ਨਹੀਂ ਸੀ। ਊਚ ਨੀਚ ਨਾ ਹੋਣ ਕਰਕੇ ਪਿਛਲੇ ਕਿੱਸੇ ਰੁਮਾਂਸ ਭਰੇ ਪਲ ਸੀ। ਪਰ ਇੱਕ ਚੀਜ਼ ਤਾਂ ਇਥੇ ਵੀ ਸੀ ਤੇ ਜੋ ਸ਼ਾਇਦ ਹਰ ਰਿਸ਼ਤੇ ਚ ਹੈ ਹੀ ਖੋਣ ਦਾ ਡਰ ਤੇ ਬੇਵਸਾਹੀ ਤੇ ਇਸ ਗੱਲ ਕਰਕੇ ਨਾਰਾਜ਼ਗੀ। ਸ਼ਾਇਦ ਹਰ ਕੋਈ ਚਾਹੁੰਦਾ ਪੁਰਾਣੇ ਨੂੰ ਭੁੱਲ ਕੇ ਵਰਤਮਾਨ ਰਿਸ਼ਤੇ ਨੂੰ 100% ਦਈਏ। ਸ਼ੁਭ ਨੂੰ ਹਲੇ ਵੀ ਕਦੇ ਕਦੇ ਮਹੀਨੇ ਬੱਧੀ ਭਾਬੀ ਦੀ ਕਾਲ ਆ ਜਾਂਦੀ ਸੀ। ਪਰ ਸ਼ਿਵਾਲੀ ਦੇ ਆਉਣ ਮਗਰੋਂ ਇਹ ਕਾਲ ਹੋਰ ਵੀ ਵੱਧ ਆਉਣ ਲੱਗੀ ਸੀ। ਉਸਦੀ ਜਿੰਦਗੀ ਚ ਕੋਈ ਟ੍ਰੈਜਡੀ ਚਲ ਰਹੀ ਸੀ। ਕੋਈ ਨਵਾਂ ਪਾਰਟਨਰ ਸ਼ਾਇਦ ਧੋਖਾ ਦੇ ਗਿਆ ਸੀ। ਇਸ ਲਈ ਆਪਣਾ ਦੁੱਖ ਸੁੱਖ ਸਾਂਝਾ ਕਰਨ ਲਈ ਸ਼ੁਭ ਉਸਨੂੰ ਸਭ ਤੋਂ ਸਹੀ ਇਨਸਾਨ ਲਗਦੀ ਸੀ। ਇਸ ਲਈ ਉਹਨਾਂ ਦੀਆਂ ਗੱਲਾਂ ਲੰਮੀਆਂ ਹੋ ਜਾਂਦੀਆਂ। ਸ਼ਿਵਾਲੀ ਕੁਝ ਆਖਦੀ ਤਾਂ ਨਾ ਪਰ ਉਸਦੇ ਚਿਹਰੇ ਤੋਂ ਸਮਝ ਆਉਣ ਲੱਗੀ ਸੀ ਕਿ ਉਹ ਇਸ ਗੱਲੋਂ ਖੁਸ਼ ਨਹੀਂ ਹੈ। ਅਚਾਨਕ ਇੰਝ ਕਿਸੇ ਦਾ ਮਿਲਣਾ ਤੇ ਉਸਦਾ ਅਧੂਰਾ ਹੋਣਾ ਕਿਸਨੂੰ ਪਸੰਦ ਹੈ ,ਖਾਸ ਇਹ ਉਹਨਾਂ ਦੇ ਰਿਲੇਸ਼ਨ ਦੇ ਚਾਕਲੇਟੀ ਦਿਨ ਸੀ। ਸ਼ੁਰੂਆਤ ਸੀ ਨਵੀਂ ਊਰਜਾ ਸੀ ਸਭ ਸੀ ,ਓਥੇ ਹੀ ਹੁਣ ਪੁਰਾਣੇ ਰਿਸ਼ਤੇ ਮੁੜ ਮੁੜ ਝਾਤੀ ਮਾਰ ਰਹੇ ਸੀ। ਸ਼ੁਭ ਸਮਝਦੀ ਸੀ ,ਪਰ ਇਹ ਵੀ ਸਮਝਦੀ ਸੀ ਕਿ ਭਾਬੀ ਨੂੰ ਵੀ ਉਸਦੀ ਜਰੂਰਤ ਹੈ ਇੱਕ ਸਾਥੀ ਵਜੋਂ ਨਾ ਸਹੀ ਇੱਕ ਦੋਸਤ ਵਜੋਂ ਹੀ ਸਹੀ। ਭਾਬੀ ਦੀਆਂ ਗੱਲਾਂ ਮੁੜ ਮੁੜ ਪੁਰਾਣੇ ਦਿਨਾਂ ਤੇ ਆ ਜਾਂਦੀਆਂ ਤੇ ਇੱਕ ਦਿਨ ਤਾਂ ਉਸਨੇ ਸ਼ੁਭ ਨੂੰ ਸਿੱਧਾ ਹੀ ਫੋਨ ਤੇ ਕੁਝ ਕਰਨ ਲਈ ਕਿਹਾ। ਇੱਕ ਵਾਰ ਤਾਂ ਸ਼ੁਭ ਦਾ ਮਨ ਜਿਵੇਂ ਵਹਿ ਹੀ ਗਿਆ ਹੋਏ। ……..ਪਰ ਅਗਲੇ ਹੀ ਪਲ ਸ਼ਿਵਾਲੀ ਦਾ ਖਿਆਲ ਆਇਆ ਜੋ ਸ਼ਾਇਦ ਉਸਦੀ ਵੇਟ ਕਰਦੀ ਨੈੱਟ ਤੇ ਕੋਈ ਫਿਲਮ ਕੱਠੇ ਵੇਖਣ ਲਈ ਪਈ ਸੀ। ਤੇ ਕੱਲ੍ਹ ਉਹਨਾਂ ਦਿਲੀ ਵੀ ਜਾਣਾ ਸੀ ਕੇਸ ਸੁਣਨ ਲਈ। ਉਸਨੂੰ ਲੱਗਾ ਉਹ ਅਜੇ ਵੀ ਪੁਰਾਣੇ ਦਿਨਾਂ ਵਿੱਚ ਜਿਉਂ ਰਹੀ ਹੈ ,ਇੱਕ ਨੂੰ ਛੱਡ ਦੂਜੇ ਨਾਲ ਅੱਗੇ ਵਧਣ ਲਈ ਸਪਸ਼ਟ ਹੋਣਾ ਜਰੂਰੀ ਹੈ। ਉਸ ਦਿਨ ਪਹਿਲੀ ਵਾਰ ਉਸਨੇ ਭਾਬੀ ਨੂੰ ਦੱਸ ਦਿੱਤਾ ਕਿ ਉਸਦੀ ਜਿੰਦਗੀ ਅੱਗੇ ਵੱਧ ਗਈ ਹੈ ਤੇ ਕੋਈ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਇੱਕ ਦਮ ਜਿਵੇਂ ਸ਼ਾਂਤੀ ਛਾ ਗਈ ਹੋਏ। ਉਸ ਮਗਰੋਂ ਕੁਝ ਮਿੰਟਾਂ ਲਈ ਕੋਈ ਕੁਝ ਨਾ ਬੋਲਿਆ। ਤੇ ਫਿਰ ਇੱਕ ਬਾਏ ਮਗਰੋਂ ਫੋਨ ਕੱਟ ਦਿੱਤਾ। ਤੇ ਰੋਣ ਲੱਗੀ। ਕਈ ਸਾਲ ਮਗਰੋਂ ਉਹ ਖੁੱਲ੍ਹ ਕੇ ਰੋਈ ਸੀ ,ਗਮੀ ਸੀ ਖੁਸ਼ੀ ਸੀ ਜਾਂ ਖੁਦ ਨੂੰ ਪਛਾਨਣ ਤੇ ਸਵੀਕਾਰਨ ਦੀ ਸ਼ਕਤੀ ਪਤਾ ਨਹੀਂ। ਦਿਲ ਹਲਕਾ ਹੋਇਆ ਤਾਂ ਦੱਬੇ ਪੈਰੀਂ ਕਮਰੇ ਚ ਗਈ। ਸ਼ਿਵਾਲੀ ਆਪਣੇ ਆਪ ਚ ਖੋਈ ਘੂਕ ਸੁੱਤੀ ਪਈ ਸੀ। ਖੂਬਸੂਰਤ ਨਾਈਟੀ ਵਿੱਚ ਆਪਣੇ ਜਿਸਮ ਦੀ ਖੂਬਸੂਰਤੀ ਨੂੰ ਹੋਰ ਵੀ ਉਭਾਰਦੇ ਹੋਏ। ਆਪਣੇ ਕੱਪੜਿਆਂ ਨੂੰ ਬੇਲੋੜਾ ਮੰਨ ਸ਼ੁਭ ਕੱਪੜੇ ਉਤਾਰਕੇ ਉਸ ਨਾਲ ਜਾ ਲੇਟੀ। ਉਸਨੂੰ ਆਪਣੀ ਜੱਫੀ ਵਿੱਚ ਘੁੱਟ ਲਿਆ। ਬਾਹਾਂ ਚ ਕਸਦੇ ਹੀ ਸ਼ਿਵਾਲੀ ਨੀਂਦ ਚ ਥੋੜ੍ਹਾ ਜਾਗੀ। ਉਸਦੀ ਨੰਗੀ ਪਿੱਠ ਤੇ ਹੱਥ ਫੇਰਦੇ ਹੋਏ ਆਪਣੇ ਨਾਲ ਘੁੱਟ ਲਿਆ ਤੇ ਸੀਨੇ ਵਿੱਚ ਆਪਣਾ ਚਿਹਰਾ ਘੁੱਟ ਕੇ ਇੱਕ ਲੱਤ ਉਸਦੀਆਂ ਲੱਤਾਂ ਵਿੱਚ ਘੁੱਟ ਕੇ ਮੁੜ ਅੱਖਾਂ ਬੰਦ ਕਰ ਲਈਆਂ।ਸ਼ੁਭ ਉਸਦੀ ਨਾਈਟੀ ਦੇ ਅੰਦਰੋਂ ਹੱਥ ਪਾ ਕੇ ਪਿੱਠ ਤੇ ਫੇਰਨ ਲੱਗੀ ਉਂਗਲੀਆਂ ਦੀਆਂ ਹਰਕਤਾਂ ਸ਼ਿਵਾਲੀ ਦੀ ਕੱਚੀ ਨੀਂਦ ਨੂੰ ਟੁਣਕਾ ਦਿੱਤਾ ਸੀ। ਸ਼ੁਭ ਦੀਆਂ ਉਂਗਲਾਂ ਦੀਆਂ ਹਰਕਤਾਂ ਦੇ ਵਧਦੇ ਹੀ ਉਸਦੇ ਸੀਨੇ ਤੇ ਸ਼ਿਵਾਲੀ ਦੇ ਸਾਹਾਂ ਦਾ ਸੇਕ ਵੱਧ ਰਿਹਾ ਸੀ। ਜਦੋਂ ਉਸਨੂੰ ਆਪਣੇ ਸੀਨੇ ਤੇ ਗਰਮ ਤੇ ਨਰਮ ਬੁੱਲ ਮਹਿਸੂਸ ਹੋਏ ਤਾਂ ਉਸਨੇ ਸ਼ਿਵਾਲੀ ਦੇ ਸਰ ਨੂੰ ਹੋਰ ਵੀ ਜ਼ੋਰ ਨਾਲ ਸੀਨੇ ਨਾਲ ਘੁੱਟ ਲਿਆ। ਉਸਦੇ ਪੱਟਾਂ ਵਿੱਚ ਸ਼ਿਵਾਲੀ ਦਾ ਪੱਟ ਖਹਿ ਰਿਹਾ ਸੀ। ਜੋ ਨਾਈਟੀ ਖਿਸਕ ਨੇ ਨੰਗਾ ਹੋ ਗਿਆ ਸੀ। ਇੱਕ ਹੱਥ ਨਾਲ ਉਸਦੇ ਵਾਲਾਂ ਨੂੰ ਸਹਿਲਾਉਂਦੇ ਹੋਏ ਦੂਰੇ ਨਾਲ ਉਹ ਉਸਦੀ ਪਿੱਠ ਨੂੰ ਛੋਹਂਦੀ ਹੋਈ ਥੱਲੇ ਤੱਕ ਉਂਗਲਾਂ ਘੁਮਾਉਣ ਲੱਗੀ। ਹੱਥਾਂ ਦੀਆਂ ਹਰਕਤਾਂ ਨਾਲ ਹੀ ਨਾਈਟੀ ਉੱਤਰ ਗਈ ਸੀ। ਦੋਵੇਂ ਇੱਕੋ ਜਿਹੇ ਬਿਨਾਂ ਕਿਸੇ ਪਰਦੇ ਤੋਂ ਇੱਕ ਦੂਸਰੇ ਚ ਗੁਆਚ ਰਹੀਆਂ ਸੀ। ਸ਼ਿਵਾਲੀ ਦੇ ਬੁੱਲਾਂ ਦੀ ਗਰਮਾਇਸ਼ ਨੇ ਉਸਦੇ ਨਰਮ ਜਿਹੇ ਅੰਗਾਂ ਨੂੰ ਸਖਤ ਕਰ ਦਿੱਤਾ ਸੀ। ਜੀਭ ਨਾਲ ਹਰ ਹਿੱਸੇ ਨੂੰ ਸਹਲਾਉਂਦੇ ਹੋਏ ਜਿਵੇਂ ਕੂਲੇ ਕੂਲੇ ਉਹਨਾਂ ਅੰਗਾਂ ਨੂੰ ਉਹ ਜਿਵੇਂ ਅੰਬ ਵਾਂਗ ਚੂਪ ਰਹੀ ਹੋਵੇ। ਜੀਭ ਖਿਸਕਦੇ ਹੋਏ ਪੇਟ ਤੇ ਹੁੰਦੀ ਹੋਈ ਧੁੰਨੀ ਤੇ ਫਿਰਦੇ ਹੋਏ ਹੇਠਾਂ ਵੱਲ ਜਾਣ ਲੱਗੀ। ਸ਼ੁਭ ਨੇ ਉਦੋਂ ਹੀ ਉਸਨੂੰ ਰੋਕ ਦਿੱਤਾ ! ਉਸਦੇ ਰੋਕਦੇ ਹੀ ਸ਼ਿਵਾਲੀ ਸਮਝ ਗਈ ਉਹ ਕਿ ਚਾਹੁੰਦੀ ਹੈ। ਉਸਨੇ ਘੁੰਮ ਕੇ ਆਪਣੀਆਂ ਲੱਤਾਂ ਘੁਮਾ ਕੇ ਉਸਦੇ ਚਿਹਰੇ ਵੱਲ ਕਰ ਲਈਆਂ ਤੇ ਆਪਣਾ ਚਿਹਰਾ ਉਸਦੀਆਂ ਲੱਤਾਂ ਵੱਲ। ਜਿਸਮਾਂ ਦੇ ਧੁਰ ਅੰਦਰ ਤੱਕ ਜਿਵੇਂ ਕੋਈ ਤੂਫ਼ਾਨ ਛਿੜਿਆ ਹੋਏ। ਹਰ ਲੰਘਦੇ ਪਲ ਨਾਲ ,ਬੁੱਲਾਂ ਦੇ ਹਰ ਨਵੇਂ ਸਪਰਸ਼ ਨਾਲ ਪੱਟ ਚਿਹਰੇ ਤੇ ਕਸ ਹੋ ਜਾਂਦੇ ਸੀ। ਇਹੋ ਕਸਾਵਟ ਦੂਸਰੇ ਨੂੰ ਹੋਰ ਵੀ ਵੱਧ ਤੇਜੀ ਨਾਲ ਆਪਣਾ ਕੰਮ ਜੋਸ਼ ਚ ਕਰਨ ਲਈ ਪ੍ਰੇਰਦੀ ਸੀ। ਜਿਥੇ ਬੁੱਲ੍ਹਾ ਜਾਂ ਜੀਭ ਆਪਣਾ ਕੰਮ ਨਹੀਂ ਸੀ ਕਰ ਰਹੀ ਸੀ ਓਥੇ ਉਂਗਲਾਂ ਆਪਣਾ ਜਾਦੂ ਵਿਖਾ ਰਹੀਆਂ ਸੀ। ਮੂੰਹੋ ਨਿੱਕਲਦੀਆਂ ਸਿਸਕਾਰੀਆਂ ਕਮਰੇ ਚ ਗੂੰਝ ਰਹੀਆਂ ਸੀ ਜਿਸ ਵਿੱਚ ਉਹਨਾਂ ਤੋਂ ਬਿਨਾਂ ਹੋਰ ਕੋਈ ਗਵਾਹ ਨਹੀਂ ਸੀ। ਜਦੋਂ ਜਿਸਮਾਂ ਚ ਆਖਰੀ ਮੁਕਾਮ ਆਇਆ ਤਾਂ ਜਿਵੇਂ ਦੋਵੇਂ ਹੀ ਨੁੱਚੜ ਗਈਆਂ ਹੋਣ। ਘੁੰਮ ਕੇ ਮੁੜ ਇੱਕ ਦੂਸਰੇ ਨੂੰ ਬਾਹਾਂ ਵਿੱਚ ਭਰਕੇ ਬੁੱਲਾਂ ਤੇ ਇੱਕ ਲੰਮੀ ਕਿਸ ਕੀਤੀ। ਸ਼ਿਵਾਲੀ ਨੇ ਉਸਦੀਆਂ ਅੱਖਾਂ ਚ ਤੱਕਦੇ ਹੋਏ ਪਹਿਲੀ ਵਾਰ ਕਿਹਾ ,” ਆਈ ਲਵ ਯੂ “ਸ਼ੁਭ ਨੇ ਉਸਦੇ ਮੱਥੇ ਨੂੰ ਚੁੰਮਿਆ ਤੇ ਜਵਾਬ ਦਿੱਤਾ “ਆਈ ਲਵ ਯੂ “. ਪਤਾ ਨਹੀਂ ਉਹ ਵੀ ਇਹੋ ਕਹਿਣਾ ਚਾਹੁੰਦੀ ਸੀ। “ਆਪਾਂ ਦਿਲੀ ਜਾ ਰਹੇਂ ਹਾਂ ,ਜੇ ਫੈਸਲਾ ਵਧੀਆ ਹੋਇਆ ਤਾਂ ਆਪਾਂ ਸੇਲੀਬ੍ਰੇਟ ਕਰਨ ਲਈ ਬੈਲਟ ਲੈ ਕੇ ਆਵਾਗੇਂ। ਇਹ ਸ਼ਿਵਾਲੀ ਦੀ ਉਸ ਕੋਲ ਪਹਿਲੀ ਮੰਗ ਸੀ ,” ਜਰੂਰ ,ਸ਼ਾਇਦ ਸਾਡੇ ਲਈ ਵੀ ਅਧਿਕਾਰਾਂ ਦਾ ਸੂਰਜ ਜਲਦੀ ਚੜੇਗਾ। ” ਸੋਚਦੇ ਉਹ ਉਂਝ ਹੀ ਬਾਹਾਂ ਚ ਘੁੱਟ ਕੇ ਪਏ ਰਹੇ। ਇੱਕ ਨਵੇਂ ਸੂਰਜ ਦੀ ਆਸ ਵਿੱਚ। ਜੋ ਉਹਨਾਂ ਦੇ ਹੱਕ ਵਿੱਚ ਹੀ ਚੜ੍ਹਨ ਵਾਲਾ ਸੀ। ……………………….(ਸਮਾਪਤ )
[ ਇਹ ਕਹਾਣੀ ਇਥੇ ਸਮਾਪਤ ਹੈ , ਜਿਵੇਂ ਮੋਹਿਨੀ( ਹਿਜੜੇ ਵਾਲੀ ) ਵਾਲੀ ਹੋਈ ਸੀ , ਇੰਝ ਹੀ ਬਾਕੀ ਇਸ ਵਿਸ਼ੇ ਤੇ ਤਿੰਨ ਕਹਾਣੀਆਂ ਗੇ ,ਬੈਸੇਕਸੂਅਲ ਤੇ ਕੁਈਰ ਗਰੁੱਪ ਦੀ ਕਹਾਣੀ ਪੜ੍ਹੋਗੇ ,ਉਸ ਮਗਰੋਂ ਪੰਜੇ ਕਹਾਣੀਆਂ ਦੇ ਪਾਤਰ ਇੱਕ ਥਾਂ ਮਿਲਣਗੇ ਤੇ ਨਾਲ ਹੀ ਉੱਪਰ ਵਾਲਾ ਕੇਸ ਹੈ ਉਸਦਾ ਫੈਸਲਾ ਤੇ ਉਸ ਬਾਰੇ ਬਾਕੀ ਡਿਟੇਲ ਲਿਖੀ ਜਾਊਗੀ , ਕਹਾਣੀ ਦਾ ਮਕਸਦ ਪਾਠਕਾਂ ਦੇ ਮਨ ਦੀਆਂ ਲੇਸਬੀਅਨ ਬਾਰੇ ਗੁੰਝਲਾਂ ,ਜਾਂ ਇਹਨਾਂ ਦੀਆਂ ਸਮੱਸਿਆਵਾਂ ਤੇ ਹੋਰ ਨਿੱਕੀ ਨਿੱਕੀ ਡਿਟੇਲ ਦੇਣ ਦੀ ਕੋਸ਼ਿਸ਼ ਸੀ ਜਿੰਨੇ ਕੁ ਸਵਾਲ ਕਹਾਣੀ ਲਿਖਦੇ ਵੇਲੇ ਆਏ ਉਹ ਵੀ ਜਿਥੋਂ ਤੱਕ ਹੋ ਸਕਿਆ ਸਾਫ ਸੁਥਰੇ ਤਰੀਕੇ ਦੱਸਣ ਦੀ ਕੋਸ਼ਿਸ਼ ਹੋਈ ,ਬਾਕੀ ਸਵਾਲ ਜਵਾਬ ਤੇ ਹੋਰ ਗੱਲਾਂ ਲਈ ਸਵਾਗਤ ਹੈ )
ਆਦਮ ਬੋਅ 15 ਤੇ 16
ਅਗਲੀ ਸਵੇਰ ਉੱਠਦੇ ਉੱਠਦੇ ਸ਼ੁਭ ਤੇ ਸ਼ਿਵਾਲੀ ਨੂੰ ਦੇਰ ਹੋ ਹੀ ਗਈ ਸੀ ,ਰਾਤ ਭਰ ਦੀਆਂ ਗੱਲਾਂ ਬਾਤਾਂ ਤੇ ਤਨ ਤੇ ਮਨ ਨੂੰ ਸੰਤੁਸ਼ਟ ਕਰ ਦਿੱਤਾ ਸੀ।
ਉਠ ਕੇ ਕੱਠੇ ਨਾਤੀਆਂ ,ਖਾਣਾ ਬਣਾਇਆ ਤੇ ਫਿਰ ਛੁੱਟੀ ਦਾ ਪੂਰਾ ਫਾਇਦਾ ਚੁੱਕਣ ਲਈ ਸ਼ਾਪਿੰਗ ਕੀਤੀ। ਸ਼ੁਭ ਨੇ ਇਸ ਮਗਰੋਂ ਇੱਕ ਹਫਤੇ ਲਈ ਕੋਰਟ ਦੀ ਸੁਣਵਾਈ ਲਈ ਜਾਣਾ ਸੀ। ਇਸ ਲਈ ਉਹ ਪੂਰਾ ਦਿਨ ਤੇ ਰਾਤ ਸਿਰਫ ਸ਼ਿਵਾਲੀ ਨਾਲ ਬਿਤਾਉਣਾ ਚਾਹੁੰਦੀ ਸੀ।
ਰਿਸ਼ਤਾ ਮਹਿਜ਼ ਜਿਸਮਾਨੀ ਸੀ,ਜ਼ਜਬਾਤੀ ਸੀ ਜਾਂ ਕਿਸੇ ਤੁਰ ਗਏ ਦੀ ਕਮੀ ਪੂਰਨ ਵਾਲਾ ਇਹ ਤਾਂ ਸਮਾਂ ਹੀ ਦੱਸੇਗਾ।ਪਰ ਉਹ ਇੱਕ ਇੱਕ ਪਲ ਨੂੰ ਜਿਊਣਾ ਚਾਹੁੰਦੀਆਂ ਸੀ। ਤੇ ਹਰ ਪਲ ਉਹਨਾਂ ਦਾ ਇੱਕ ਦੂਸਰੇ ਦੀ ਜਿਸਮਾਨੀ ਦਿਲ ਦੀ ਖੂਬਸੂਰਤੀ ਨੂੰ ਮਾਨਣ ਵਿੱਚ ਗੁਜ਼ਰ ਰਿਹਾ ਸੀ।
ਅਗਲੀ ਸਵੇਰ ਸਵੱਖਤੇ ਹੀ ਸ਼ੁਭ ਘਰੋਂ ਨਿੱਕਲੀ ਸੀ।ਪੂਰਾ ਦਿਨ ਕੋਰਟ ਚ ਬਹਿਸਾਂ ਸੁਣਦਿਆਂ ,ਵਕੀਲ ਨੂੰ ਮਿਲਦੇ ਨਿੱਕਲ ਗਈ ਸੀ। ਜਿਉਂ ਹੀ ਅਸ਼ਮਿਤਾ ਦੇ ਕੇਸ ਦੀ ਸੁਣਵਾਈ ਸ਼ੁਰੂ ਹੁੰਦੀ ਤਾਂ ਕੋਰਟ ਪਹਿਲ਼ਾਂ ਨਾਲੋਂ ਵੱਧ ਭਰ ਜਾਂਦਾ ਸੀ। ਕੇਸ ਨਾਲੋਂ ਵੇਖਣ ਵਾਲਿਆਂ ਵਿੱਚ ਉਸਨੂੰ ਵੇਖਣ ਦੀ ਉਤਸੁਕਤਾ ਵੱਧ ਹੁੰਦੀ ਸੀ।ਸਿਰਫ ਮਰਦਾ ਨੂੰ ਨਹੀਂ ਔਰਤਾਂ ਨੂੰ ਦੇਖਣ ਦੀ ਕਾਹਲ ਹੁੰਦੀ। ਇੱਕ ਐਸੀ ਔਰਤ ਨੂੰ ਜੋ ਸ਼ਰੇਆਮ ਕਹਿ ਰਹੀ ਹੋਵੇ ਕਿ ਉਹ ਕਿਸੇ ਹੋਰ ਔਰਤ ਨਾਲ ਰਿਲੇਸ਼ਨ ਵਿੱਚ ਸੀ ਤੇ ਦੋਵਾਂ ਨੂੰ ਮਰਦ ਚੰਗੇ ਨਹੀਂ ਲਗਦੇ!
ਕੋਰਟ ਦੀ ਸੁਣਵਾਈ ਮਗਰੋਂ ਕੇਸ ਦੀ ਅਗਲੀ ਤਰੀਕ ਫੈਸਲੇ ਲਈ ਪਾ ਦਿੱਤੀ ਸੀ। ਵਕੀਲ ਨੇ ਉਸਨੂੰ ਕੈਬਿਨ ਚ ਰੁਕਣ ਲਈ ਕਿਹਾ ।
ਉਹ ਬੈਠ ਕੇ ਉਡੀਕਣ ਲੱਗੀ।
ਕੈਬਿਨ ਚ ਵਕੀਲ ਦੀ ਸਕਰੇਟਰੀ ਔਰਤ ਸ਼ਾਇਦ ਤੀਹ ਕੁ ਸਾਲਾਂ ਦੀ ਉਸ ਵੱਲ ਹੀ ਤੱਕ ਰਹੀ ਸੀ।ਮੀਨਾ ਨਾਮ ਦੀ ਨੰਬਰ ਪਲੇਟ ਲੱਗੀ ਹੋਈ ਸੀ। ਸ਼ੁਭ ਨੂੰ ਇਸ ਤੱਕਣੀ ਦੀ ਆਦਤ ਸੀ ।ਉਹ ਕੁਰਸੀ ਤੇ ਬੈਠੀ ਆਪਣਾ ਮੁਬਾਇਲ ਫਰੋਲਣ ਲੱਗੀ।
ਮੀਨਾ ਕੋਲ ਸ਼ਾਇਦ ਰਿਹਾ ਨਹੀਂ ਗਿਆ। ਅੱਖਾਂ ਮਿਲਦੇ ਹੀ ਉਸਦੇ ਮੂੰਹੋ ਸਵਾਲ ਨਿੱਕਲ ਹੀ ਗਿਆ,” ਕੀ ਲੋਕ ਜੋ ਕਹਿੰਦੇ ਹਨ ਸੱਚ ਹੈ? ਤੁਸੀਂ ਅਸ਼ਮਿਤਾ ਨਾਲ ਰਿਲੇਸ਼ਨ ਚ ਸੀ”।
ਸ਼ੁਭ ਨੇ ਉਸ ਵੱਲ ਤੱਕਦੇ ਹੋਏ ਸਿਰ ਹਿਲਾ ਦਿੱਤਾ ,” ਹਾਂ ,ਇਸੇ ਲਈ ਕੱਠੇ ਰਹਿਣ ਦਾ ਫੈਸਲਾ ਕੀਤਾ ਸੀ,ਜੋ ਇਹਦੇ ਘਰਦਿਆਂ ਨੂੰ ਉਲਟ ਲੱਗਾ ਉਹਨਾਂ ਤੰਗ ਕੀਤਾ ਉਸਨੂੰ ਤੇ ਉਸਨੇ ਖ਼ੁਦਕੁਸ਼ੀ ਕਰ ਲਈ”।
“ਪਰ ਕੁੜੀ ਕੁੜੀ ਦਾ ਕੱਠੇ ਰਹਿਣਾ ਮੈਨੂੰ ਸਮਝ ਨਹੀਂ ਲੱਗੀ,ਭਲਾ ਬੰਦੇ ਬਿਨਾਂ ਔਰਤ ਕੀ ਹੈ ? ਕਿੰਝ ਉਹ ਸੈਟਿਸਫਾਈ ਹੋ ਸਕਦੀ ਹੈ? ਕੱਲ੍ਹ ਹੀ ਇੱਕ ਬਾਬਾ ਪ੍ਰਵਚਨ ਚ ਦੱਸ ਰਿਹਾ ਸੀ ਕਿ ਇਹ ਇੱਕ ਬਿਮਾਰੀ ਹੈ ,ਦੁਨੀਆਂ ਚ ਜੋ ਕੁਝ ਵੀ ਲਿਖਿਆ ਗਿਆ ਹੈ ਉਹ ਇਹੋ ਹੈ ਕਿ ਔਰਤ ਦੀ ਖੂਬਸੂਰਤੀ ਮਰਦ ਤੋਂ ਬਿਨ੍ਹਾਂ ਨਹੀਂ ਹੈ।”
“ਬਕਵਾਸ,ਹੁਣ ਤਕ ਲਿਖਣ ਵਾਲਿਆਂ ਚ ਕਿੰਨੀਆਂ ਔਰਤਾਂ ਹਨ ? ਬਹੁਤਾ ਕੁਝ ਮਰਦ ਨੇ ਲਿਖਿਆ ਹੋਇਆ ਹੈ ਤੇ ਸੈਕਸ ਬਾਰੇ ਤਾਂ ਸਾਰੇ ਹੀ ਮਰਦ ਦੇ ਖਿਆਲ ਹਨ । ਉਹ ਲਈ ਕਦੇ ਉਹ ਖੁਦ ਨੂੰ ਔਰਤ ਦੀ ਖੂਬਸੂਰਤੀ ਪੂਰੀ ਕਰਨ ਵਾਲਾ ਲਿਖਦਾ ਹੈ ਕਦੇ ਨਰਕ ਦਾ ਦੁਆਰ ਤੇ ਕਦੇ ਝਗੜੇ ਦੀ ਜੜ੍ਹ । ਜਦੋਂ ਔਰਤ ਨੇ ਨਹੀਂ ਲਿਖਿਆ ਉਹ ਕੀ ਚਾਹੁੰਦੀ ਹੈ ਫਿਰ ਇਹ ਬਾਬਾ ਔਰਤ ਬਾਰੇ ਕਿਵੇਂ ਦੱਸ ਸਕਦਾ ਹੈ”?ਸ਼ੁਭ ਨੇ ਗੁੱਸੇ ਹੁੰਦੇ ਕਿਹਾ।
“ਪਰ ਇਹ ਗੱਲ ਮੈਨੂੰ ਵੀ ਸਮਝ ਨਹੀਂ ਆਉਂਦੀ ਕਿ ਔਰਤ ਕਿਵੇਂ ਮਰਦ ਤੋਂ ਬਿਨਾ ਸੰਤੁਸ਼ਟ ਹੋ ਸਕਦੀ ? ਮਤਲਬ ਤੁਸੀਂ ਸਮਝਦੇ ਹੋ ਨਾ ਕਿ ਜੋ ਕੁਝ ਔਰਤ ਨੂੰ ਸੰਤੁਸ਼ਟ ਹੋਣ ਲਈ ਚਾਹੀਦਾ ਹੈ ਉਹ ਮਰਦ ਕੋਲ ਹੀ ਹੁੰਦਾ ਹੈ “? ਮੀਨਾ ਨੇ ਉਸਨੂੰ ਟੋਕਦੇ ਹੋਏ ਪੁੱਛਿਆ।
“ਤੂੰ ਕਦੇ ਕੋਈ ਲੇਸਬੀਅਨ ਕਪਲ ਵੇਖਿਆ ? ਜਾਂ ਕੋਈ ਇਵੇਂ ਦਾ ਕੁਝ ਹੋਰ “? ਸ਼ੁਭ ਨੇ ਪੁੱਛਿਆ ।
“ਨਹੀਂ ਮੇਰੇ ਆਸ ਪਾਸ ਕੋਈ ਐਸੀ ਕੁੜੀ ਨਹੀਂ ਸੀ ਹੋਵੇਗੀ ਤਾਂ ਕੋਈ ਦੱਸੇਗੀ ਕਿਉਂ ? ਹਾਂ ਮੇਰੇ ਘਰਵਾਲੇ ਨੇ ਕੁਝ ਵੀਡੀਓਜ਼ ਵਿਖਾਈਆ ਸੀ ਜਿਸ ਚ ਕੁੜੀ ਕੁੜੀ ਇੱਕ ਬੈਲਟ ਜਿਹੀ ਲਗਾ ਕੇ ਸਭ ਕਰਦੀਆਂ ਹਨ,ਮੈਨੂੰ ਤਾਂ ਵੇਖ ਕੇ ਕਚਿਆਈ ਆਉਂਦੀ ਸੀ ਪਰ ਉਹਨੂੰ ਬਹੁਤ ਪਸੰਦ ਹਨ ਇਵੇਂ ਦਾ ਸਭ ਕੁਝ “.
“ਇਹੋ ਪੰਗਾ ਹੈ ਮਰਦਾਂ ਨੂੰ ਬੈੱਡਰੂਮ ਦੇ ਅੰਦਰ ਸਭ ਪਸੰਦ ਹੈ ਬਾਹਰ ਨਿੱਕਲਦੇ ਹੀ ਖਿਆਲ ਬਦਲ ਜਾਂਦੇ ਹਨ । ਜੋ ਤੂੰ ਵੇਖਿਆ ਉਹ ਸਿਰਫ ਇਕ ਤਰੀਕਾ ਇੱਕ ਦੂਸਰੇ ਨੂੰ ਸੈਟਿਸਫ਼ਾਈ ਕਰਨ ਦਾ,ਉਹ ਵੀ ਇੱਕ ਹੱਦ ਤੱਕ ਮਰਦਾਂ ਦੇ ਮਜ਼ੇ ਲਈ ਬਣਾਇਆ ਗਿਆ ਹੈ । ਕਿਉਂਕਿ ਸਮਾਜ ਦਾ ਜਨਰਲ ਵਿਉ ਇਹੋ ਹੈ ਕਿ ਕੁੜੀ ਦੀ ਸੰਤੁਸ਼ਟ ਕਰਨ ਲਈ ਕੁਝ ਨਾ ਕੁਝ ਹੋਣਾ ਜਰੂਰੀ ਹੈ,ਇਸ ਲਈ ਸੈਕਸ ਦਾ ਮਤਲਬ ਸਭ ਲਈ ਓਥੋਂ ਹੀ ਸ਼ੁਰੂ ਹੋ ਕੇ ਓਥੇ ਹੀ ਖਤਮ ਹੋ ਜਾਂਦਾ ਹੈ । ਪਰ ਉਸਤੋਂ ਪਹਿਲ਼ਾਂ ਤੇ ਉਸਤੋਂ ਮਗਰੋਂ ਵੀ ਬਹੁਤ ਕੁਝ ਹੁੰਦਾ ਹੈ। ਜ਼ਿਆਦਾਤਰ ਔਰਤ ਲਈ ਕਦੇ ਵੀ ਸੰਤੁਸ਼ਟ ਹੋਣ ਲਈ ਉਸ ਚੀਜ਼ ਦੀ ਲੋੜ ਨਹੀਂ । ਉਹ ਲੋੜ ਸਿਰਫ ਬੱਚੇ ਹੀ ਪੈਦਾ ਕਰਨ ਲਈ ਹੈ। ਇਸ ਲਈ ਉਸ ਤੋਂ ਪਹਿਲ਼ਾਂ ਵੀ ਔਰਤ ਬੜੇ ਆਰਮ ਨਾਲ ਸੰਤੁਸ਼ਟੀ ਦੀ ਹੱਦ ਹਾਸਿਲ ਕਰ ਲੈਂਦੀ ਹੈ ।ਪਾਰਟਨਰ ਨੂੰ ਸਿਰਫ ਇਹ ਪਤਾ ਹੋਣਾ ਚਾਹੀਦਾ ਕਿ ਕਿੰਝ ਕਿੱਸ ਕਰਨੀ ਹੈ ਕਿੰਝ ਟੱਚ ਕਰਨਾ ਹੈ ਕਿਥੇ ਕਿਵੇਂ ਕਿਸ ਵੇਲੇ। ਇਸ ਲਈ ਲੇਸਬੀਅਨ ਨੂੰ ਇਹੋ ਸਮਝ ਹੁੰਦੀ ਹੈ ਕੁੜੀ ਤੋਂ ਬੇਹਤਰ ਕੁੜੀ ਦੇ ਜਿਸਮ ਦੀ ਲੋੜ ਨੂੰ ਕੌਣ ਸਮਝ ਸਕਦਾ ਹੈ। ਬੱਸ ਜੋ ਕੰਮ ਮਰਦ ਦੀ ਚੀਜ਼ ਨਹੀਂ ਕਰ ਸਕਦੀ ਉਹ ਸਿਰਫ ਔਰਤ ਦੇ ਪਿਆਰ ਭਰੇ ਬੋਲ ਤੇ ਕਿੱਸ ਕਰ ਸਕਦੇ ਹਨ। ਜਿਸ ਦਿਨ ਇਸ ਦੁਨੀਆਂ ਨੂੰ ਇਹ ਸਮਝ ਆ ਗਈ ਕਿ ‘ਇੰਟਰਕੋਰਸ’ ਹੀ ਸੈਕਸ ਨਹੀਂ ਹੁੰਦਾ,ਉਸ ਦਿਨ ਬਹੁਤੀਆਂ ਔਰਤਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਏਗੀ।ਜਦੋਂ ਉਸਦਾ ਪਾਰਟਨਰ ਉਸ ਆਖ਼ਿਰੀ ਪਲ ਤੋਂ ਪਹਿਲ਼ਾਂ ਉਸਦੇ ਜਿਸਮ ਨੂੰ ਉਸ ਮੰਜ਼ਿਲ ਦੇ ਕਰੀਬ ਤੱਕ ਲੈ ਕੇ ਜਾਏਗਾ। ਅਸਲ ਚ ਮਰਦ ਤੇ ਔਰਤ ਦੇ ਜਿਸ ਰਿਸ਼ਤੇ ਵਿੱਚ ਮਰਦ ਸੈਕਸ ਨੂੰ ਸਿਰਫ ਖੁਦ ਦਾ ਵਿਸ਼ੇਸ਼ਅਧਿਕਾਰ ਮੰਨਦਾ ਹੈ ਸਮੱਸਿਆ ਉਹੀ ਹੈ । ਜਦਕਿ ਲੇਸਬੀਅਨ ਚ ਇਹੋ ਰਿਸ਼ਤਾ ਬਰਾਬਰੀ ਦਾ ਹੁੰਦਾ ਹੈ।” ਸ਼ੁਭ ਨੇ ਬੋਲਦੇ ਹੋਏ ਕਿਹਾ। ਪਤਾ ਨਹੀਂ ਮੀਨਾ ਨੂੰ ਸਮਝ ਆਈ ਕਿ ਨਹੀਂ ।
“ਫਿਰ ਤੂੰ ਹੁਣ ਵਿਆਹ ਕੁੜੀ ਨਾਲ ਕਰਵਾਏਗੀ ਕਿ ਮੁੰਡੇ ਨਾਲ”? ਉਸਨੂੰ ਸ਼ਾਇਦ ਅਜੇ ਵੀ ਲੱਗ ਰਿਹਾ ਸੀ ਕਿ ਵਿਆਹ ਤਾਂ ਮੁੰਡੇ ਨਾਲ ਹੀ ਹੋ ਸਕਦਾ।
ਤਦੇ ਹੀ ਵਕੀਲ ਅੰਦਰ ਆ ਗਿਆ । ਉਸਨੇ ਵੀ ਵਿਆਹ ਵਾਲੀ ਗੱਲ ਸੁਣ ਲਈ ਸੀ। “ਹਲੇ ਤਾਂ ਵਿਆਹ ਛੱਡ ਇਸ ਰਿਸ਼ਤੇ ਚ ਰਹਿਣਾ ਹੀ 377 ਧਾਰਾ ਅਧੀਨ ਗੈਰ ਕਾਨੂੰਨੀ ਹੈ (2019 ਤੋਂ ਪਹਿਲ਼ਾਂ ) ।ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ । ਸੁਣਦੇ ਹਾਂ ਸੁਣਵਾਈ ਚ ਸ਼ਾਇਦ ਪਿਛਲੇ ਆਦੇਸ਼ ਨੂੰ ਬਦਲਣ ਦੇ ਅਸਾਰ ਹਨ ।ਕੁਝ ਮਹੀਨੇ ਵਿੱਚ ਫ਼ੈਸਲਾ ਵੀ ਆ ਸਕਦਾ ।” ਉਸਨੇ ਬੈਠਦੇ ਹੋਏ ਕਿਹਾ ।
“ਚਾਹੇ ਗੈਰ ਕਾਨੂੰਨੀ ਹੋਏ ਚਾਹੇ ਕਾਨੂੰਨੀ ਮੈਂ ਕਿਸੇ ਮੁੰਡੇ ਨਾਲ ਵਿਆਹ ਨਹੀਂ ਕਰਵਾਵਾਂਗੀ “.ਉਸਨੇ ਮੀਨਾ ਵੱਲ ਤੱਕਦੇ ਹੋਏ ਕਿਹਾ।
ਵਕੀਲ ਊਸਦੀ ਗੱਲ ਵਿੱਚ ਹਾਮੀ ਭਰਦਾ ਹੋਇਆ ਬੋਲਿਆ,” ਮੁੰਡਿਆਂ ਨਾਲ ਵਿਆਹ ਕਰਵਾ ਕੇ ਵੀ ਕੌਣ ਖੁਸ਼ ਹੈ ,ਮੇਰੇ ਕੋਲ ਜਿੰਨੇ ਵੀ ਤਲਾਕ ਦੇ ਕੇਸ ਹਨ ਉਹਨਾਂ ਵਿੱਚ ਵਿਚਲੀ ਗੱਲ ਮਾਰ ਕੁਟਾਈ ਤੇ ਦਹੇਜ਼ ਨੂੰ ਛੱਡ ਇਹੋ ਹੁੰਦੀ ਹੈ ਕਿ ਮੁੰਡਾ ਜਾਂ ਤਾਂ ਨਸ਼ਿਆਂ ਨੇ ਖਾ ਲਿਆ,ਜਾਂ ਉਹਨੂੰ ਆਪਣੀ ਸੰਤੁਸ਼ਟੀ ਤੱਕ ਮਤਲਬ ਹੈ ,ਬਿਸਤਰ ਉੱਤੇ ਜ਼ਬਰਦਸਤੀ ਹੱਕ ਸਮਝਿਆ ਜਾਂਦਾ,ਧੱਕੇ ਨਾਲ ਗੈਰ ਕੁਦਰਤੀ ਜਾਂ ਪੋਰਨ ਫ਼ਿਲਮਾਂ ਨੂੰ ਬੈੱਡ ਤੇ ਦੁਹਰਾਉਣ ਲਈ ਮਜਬੂਰ ਕੀਤਾ ਜਾਂਦਾ ,ਵਿਰੋਧ ਕਰਨ ਤੇ ਨਸ਼ਾ ਕਰਕੇ ਕੁੱਟ ਮਾਰ ਤੇ ਹੋਰ ਕੁਝ।ਹੁਣ ਕੁੜੀ ਜੇ ਇਸ ਸਭ ਦਾ ਕੇਸ ਕਰੇ ਤਾਂ ਦੁਨੀਆਂ ਨੇ ਨਹੀਂ ਜਿਊਣ ਦੇਣਾ ,ਇਸ ਲਈ ਦਾਜ਼ ਤੇ ਕੁੱਟਮਾਰ ਦੇ ਥੱਲੇ ਲੁਕ ਕੇ ਤਲਾਕ ਲਈ ਅਰਜੀਆਂ ਦਿੰਦੀਆਂ ਹਨ । ਮੇਰੇ ਹਰ ਕੇਸ ਦੀ ਅੰਦਰਲੀ ਕਹਾਣੀ ਇਹੋ ਹੈ । ਮੁੰਡੇ ਨੂੰ ਸਮਝਾਓ ਤਾਂ ਉਹ ਗਲ਼ ਨੂੰ ਪੈਂਦਾ ਹੈ “.
“ਇਹ ਸਭ ਲਵ ਮੈਰਿਜ ਕਰਕੇ ਹੁੰਦਾ ,ਸਰ। ਬਹੁਤੇ ਕੇਸ ਲਵ ਮੈਰਿਜ ਵਾਲੇ ਤਲਾਕ ਲਈ ਪਹੁੰਚਦੇ ਹਨ ।”ਮੀਨਾ ਨੂੰ ਲਗਦਾ ਸੀ ਅਰੇਂਜ ਮੈਰਿਜ ਚ ਤਲਾਕ ਘੱਟ ਹੁੰਦੇ ਹਨ।
“ਭਾਈ ,ਜਿਹੜਾ ਬੰਦਾ ਮਰਜ਼ੀ ਨਾਲ ਵਿਆਹ ਨਹੀਂ ਕਰਵਾ ਸਕਿਆ ਉਹ ਮਰਜ਼ੀ ਨਾਲ ਤਲਾਕ ਕਿਵੇਂ ਲੈ ਲਵੇਗਾ ? ਆਪਣੀ ਜਿੰਦਗ਼ੀ ਦੇ ਫੈਸਲੇ ਖੁਦ ਲੈਣ ਲਈ ਵੀ ਹਿੰਮਤ ਚਾਹੀਦੀ ਹੁੰਦੀ।ਪਹਿਲ਼ਾਂ ਤਾਂ ਅਰੇਂਜ ਮੈਰਿਜ ਚ ਮਾਪਿਆ ਦੀ ਜਿਸ ਇੱਜਤ ਦੇ ਢਕੌਂਸਲੇ ਹੇਠ ਨਾ ਚਾਹੁੰਦੇ ਵੀ ਵਿਆਹ ਕਰਵਾਇਆ ਜਾਂਦਾ ਫਿਰ ਉਸੇ ਥੱਲੇ ਲੱਗ ਨਿਭਾਇਆ ਜਾਂਦਾ ਭਾਵੇਂ ਕਿੰਨਾ ਹੀ ਦੁਖ ਹੋਵੇ,ਕੁੜੀਆਂ ਮਾਪਿਆ ਦੀ ਉਸੇ ਖੁਸ਼ੀ ਨੂੰ ਰੱਖਣ ਲਈ ਸਹੀ ਜਾਂਦੀਆਂ । ਜੇ ਕਿਤੇ ਗੱਲ ਬਾਤ ਵੱਧ ਜਾਏ ਫਿਰ ਚਾਰ ਬੰਦੇ ਬੈਠ ਸਮਝਾ ਦਿੰਦੇ ਕਿ ਭਾਈ ਔਰਤ ਦੀ ਤਾਂ ਇਹੋ ਜੂਨ ਹੈ,ਅੱਧੀ ਲੰਘ ਗਈ ਅੱਧੀ ਕੱਢ ਲੈ ।ਤੇ ਜਿਹੜਾ ਕੇਸ ਪਹੁੰਚਦਾ ਤਲਾਕ ਤੱਕ ਊਹਦੇ ਚ ਹਾਲਾਤ ਐਨੀ ਖਰਾਬ ਹੁੰਦੀ ਕਿ ਨਾ ਅੱਗੇ ਕੁਝ ਨਾ ਪਿੱਛੇ । ਲਵ ਮੈਰਿਜ਼ ਚ ਅਗਲੇ ਨੂੰ ਪਸੰਦ ਹੁੰਦਾ ਅਗਲਾ ਵਿਆਹ ਕਰਵਾਉਂਦਾ ਤੇ ਜਦੋਂ ਨਹੀਂ ਨਿਭਦੀ ਅਗਲਾ ਉਸੇ ਹਿੰਮਤ ਨਾਲ ਤਲਾਕ ਵੀ ਹੋ ਜਾਂਦਾ। ਬਹੁਤੇ ਬੰਦੇ ਚਾਹੇ ਲਵ ਮੈਰਿਜ ਕਰਵਾ ਲੈਣ ਜਾਂ ਅਰੇਂਜ ਬੈੱਡ ਤੇ ਉਹਦੀਆਂ ਆਦਤਾਂ ਨਹੀਂ ਬਦਲਦੀਆਂ। “
ਵਕੀਲ ਨੇ ਆਖ਼ਿਰੀ ਗੱਲ ਕੀਤੀ ।
“ਅੱਛਾ ਸਰ,ਮੈਨੂੰ ਹੁਕਮ ਕਰੋ ਮੈਂ ਲੇਟ ਹੋ ਰਹੀ ਆਂ” ਸ਼ੁਭ ਨੇ ਪੁੱਛਿਆ ।
“ਹੁਕਮ ਤਾਂ ਇਹੋ ਹੈ ਕਿ ਅਗਲੀ ਤਰੀਕ ਤੇ ਫੈਸਲਾ ਹੋ ਜਾਏਗਾ,ਪਰ ਇਹਨਾਂ ਦੀ ਕੋਸ਼ਿਸ ਹੈ ਕਿ ਹਾਈਕੋਰਟ ਤੋਂ ਉਸੇ ਦਿਨ ਜ਼ਮਾਨਤ ਲੈ ਲੈਣ,ਕੁਝ ਸੰਗਠਨ ਇਹਨਾਂ ਦੇ ਨਾਲ ਨੇ ਜੋ ਇਹ ਕਹਿ ਰਹੇ ਕਿ ਚੰਗਾ ਹੋਇਆ ਗੰਦੀ ਕੁੜੀ ਮਰ ਗਈ ਪੈਸੇ ਤੇ ਵਕੀਲ ਦੀ ਵੀ ਸੁਪੋਰਟ ਲੈ ਰਹੇ । ਪਰ ਕਿਸੇ ਨੂੰ ਇਹ ਨਹੀਂ ਦਿਹੰਦਾ ਕਿ ਫੋਕੀ ਇੱਜਤ ਲਈ ਆਪਣੀ ਕੁੜੀ ਨਾਲ ਕੀ ਕੀ ਧੱਕਾ ਕੀਤਾ ਇਹਨਾਂ ਨੇ,ਆਪਣੀ ਕੋਸ਼ਿਸ ਹੈ ਕਰੋ ਕਿ ਜਿਸ ਦਿਨ ਹੀ ਜ਼ਮਾਨਤ ਦੀ ਅਰਜ਼ੀ ਲਾਉਣ ਉਸੇ ਦਿਨ ਤੁਹਾਡਾ ਵਕੀਲ ਵੀ ਹੋਵੇ ।ਸਰਕਾਰੀ ਵਕੀਲ ਦੱਬ ਹੀ ਜਾਂਦੇ ਬਹੁਤੀ ਵਾਰ”.
ਸ਼ੁਭ ਸਾਰੀ ਗੱਲ ਸੁਣਦੀ ਰਹੀ ,”ਠੀਕ ਹੈ ਸਰ ਮੈਨੂੰ ਇਹਨਾਂ ਕੇਸਾਂ ਲਈ ਕਿਸੇ ਵਕੀਲ ਦਾ ਨਾਮ ਦੇ ਦਵੋ ਮੈਂ ਗੱਲ ਕਰ ਲਵਾਂਗੀ ਚੰਡੀਗੜ੍ਹ,ਚੰਗਾ ਫਿਰ ਮੈਂ ਚਲਦੀ ਹਾਂ ਸਰ ।”
“ਤੇ ਹਾਂ ,ਸ਼ੁਭ ਹੋ ਸਕਦਾ ਅਗਲੇ ਮਹੀਨੇ ਐੱਲ ਜੀ ਬੀ ਟੀ ਕੇਸ ਦਾ ਫੈਸਲਾ ਵੀ ਆ ਜਾਏ ਇਸ ਸ਼ੁਕਰਵਾਰ ਦੀ ਸੁਣਵਾਈ ਸ਼ਾਇਦ ਆਖ਼ਿਰੀ ਹੈ ,ਜੇ ਤੂੰ ਉਸ ਦਿਨ ਦਿੱਲੀ ਜਾਣਾ ਚਾਹੇ ਜਾ ਕੇ ਸੁਣ ਸਕਦੀ ਹੈਂ ।ਬਹੁਤ ਹਮਖਿਆਲੀ ਲੋਕ ਮਿਲਣਗੇ।”ਵਕੀਲ ਨੇ ਜਾਂਦੇ ਹੋਏ ਕਿਹਾ।
“ਓਕੇ ਸਰ,ਵੇਖਦੀ ਜੇ ਆਫਿਸ ਤੋਂ ਛੁੱਟੀ ਮਿਲੀ ।”ਸ਼ੁਭ ਵਕੀਲ ਦੇ ਕੈਬਿਨ ਚੋਂ ਨਿੱਕਲੀ ਤਾਂ ਉਸਨੂੰ ਲੱਗਾ ਕਿ ਹੌਲੀ ਹੀ ਸਹੀ ਦੁਨੀਆਂ ਦੇ ਕੁਝ ਕੁਝ ਹਿੱਸਿਆਂ ਚ ਸੋਚ ਬਦਲ ਰਹੀ ਹੈ ।ਸ਼ਾਇਦ ਸੁਪਰੀਮ ਕੋਰਟ ਦਾ ਫੈਸਲਾ ਇਸ ਪਾਸੇ ਦੀ ਦੁਨੀਆਂ ਬਦਲ ਹੀ ਦੇਵੇ ।
ਪਰ ਉਹ ਸੋਚਦੀ ਮਸਲਾ ਕੁੜੀ ਕੁੜੀ,ਮੁੰਡੇ ਮੁੰਡੇ ਜਾਂ ਮੁੰਡਾ ਕੁੜੀ ਦੇ ਰਿਸ਼ਤੇ ਦਾ ਨਹੀਂ ਹੈ ।ਮਸਲਾ ਇਹੋ ਹੈ ਕਿ ਸਮਾਜ ਉਹ ਦੋਂਵੇਂ ਇੱਕ ਦੂਸਰੇ ਨੂੰ ਸਮਝਦੇ ਹਨ ਕਿ ਨਹੀਂ ਇੱਕ ਦੂਸਰੇ ਦੀ ਜਰੂਰਤ ,ਪਸੰਦ ਨਾ ਪਸੰਦ ,ਇੱਕ ਦੂਸਰੇ ਦੀ ਖੁਸ਼ੀ ਗਮੀ ,ਸੰਤੁਸ਼ਟੀ ਨੂੰ ਧਿਆਨ ਚ ਰੱਖਦੇ ਹਨ ।ਕਿਸੇ ਵੀ ਰਿਸ਼ਤੇ ਚ ਘਰ ਬਾਹਰ ਜਾਂ ਬੈੱਡ ਤੇ ਬਰਾਬਰੀ ਦਿੰਦੇ ਹਨ ਕਿ ਨਹੀਂ ।ਜਿਸ ਦਿਨ ਇਹ ਹੋ ਗਿਆ ਕੋਈ ਵੀ ਜੋੜਾ ਦੁਖੀ ਨਹੀਂ ਹੋਏਗਾ ਕਿਸੇ ਨੂੰ ਕਿਸੇ ਹੋਰ ਦੇ ਪਿਆਰ ਤੇ ਜਿਊਣ ਦੇ ਢੰਗ ਤੋਂ ਪ੍ਰੇਸ਼ਾਨੀ ਨਹੀਂ ਹੋਏਗੀ।
ਦੂਜੀ ਪ੍ਰੇਸ਼ਾਨੀ ਇਹ ਸੀ ਕਿ ਉਸ ਦਾ ਤੇ ਸ਼ਿਵਾਲੀ ਦਾ ਰਿਸ਼ਤਾ ਕਿਧਰ ਜਾਏਗਾ।
【ਆਖ਼ਿਰੀ ਹਿੱਸਾ ਕੱਲ੍ਹ 】
ਨਿਆਈਆਂ ਵਾਲਾ ਖੂਹ

“ਨਿਆਈਆਂ ਵਾਲਾ ਖੂਹ “
ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ ਆਸ ਪਾਸ ਕਿੰਨੇ ਹੀ ਘਰ ਉੱਸਰ ਗਏ ਹਨ । ਮੈਨੂੰ ਢੱਕ ਦਿੱਤਾ ਗਿਆ । ਪਰ ਹਲੇ ਵੀ ਆਸ ਪਾਸ ਖੜੇ ਰੁੱਖਾਂ ਦੀ ਛਾਂ ਹੇਠ ਹਰ ਵੇਲੇ ਕੋਈ ਨਾ ਕੋਈ ਬੈਠਾ ਹੀ ਰਹਿੰਦਾ । ਕਿੰਨੇ ਹੀ ਮੁੰਡੇ ਖੂੰਡੇ ਖੜੇ ਰਹਿੰਦੇ ਹਨ ।ਭਾਵੇਂ ਮੇਰੀ ਜਵਾਨੀ ਦੇ ਦਿਨ ਨਿੱਕਲਾ ਗਏ । ਪਰ ਅੱਜ ਵੀ ਆਪਣੀ ਅੱਖੀਂ ਤੱਕੇ ਨੌਜਵਾਨਾਂ ਆਪਣੀ ਪਾਣੀ ਚ ਧੋਤੇ ਕਿੰਨੇ ਜਵਾਨ ਜਿਸਮਾਂ ਦੇ ਦ੍ਰਿਸ਼ ਕਾਇਮ ਹਨ । ਪਰ ਤੁਸੀਂ ਸੋਚ ਰਹੇ ਹੋਵੋਗੇ । ਕਿ ਅੱਜ ਮੈਂ ਤੁਹਾਨੂੰ ਇਹ ਕਿਉਂ ਦੱਸ ਰਿਹਾ ਹਾਂ ।
ਇੱਕ ਗੱਲ ਬੜੇ ਚਿਰਾਂ ਚੋਂ ਮੇਰੇ ਮਨ ਚ ਅਟਕੀ ਹੋਈ ਸੀ । ਅੱਜ ਵੀ ਕੋਈ ਬਜ਼ੁਰਗ ਐਥੇ ਬੈਠੇ ਨੌਜਵਾਨਾਂ ਨੂੰ ਪਿੰਡ ਛੱਡ ਪਿੰਡੋਂ ਬਾਹਰ ਵੱਸ ਗਏ ਟੱਬਰ ਦੀ ਗੱਲ ਸੁਣਾ ਰਿਹਾ । ਪਰ ਉਹ ਕਿਉ ਚਲੇ ਗਏ । ਇੱਕ ਕੁੜੀ ਦੀ ਕਰਕੇ । ਤੇ ਜਦੋਂ ਵੀ ਮੈਨੂੰ ਉਹ ਕੁੜੀ ਦੀ ਗੱਲ ਯਾਦ ਆਉਂਦੀ ਹੈ ਤਾਂ ਉਹ ਪੂਰੀ ਕਹਾਣੀ ਮੇਰੇ ਅੱਖਾਂ ਸਾਹਵੇਂ ਘੁੰਮ ਜਾਂਦੀ ਹੈ।
ਸਾਰੀ ਕਹਾਣੀ ਤੇ ਸਾਰਾ ਕੁਝ ਮੇਰੇ ਆਸ ਪਾਸ ਮੇਰੇ ਪਾਣੀ ਤੇ ਮੇਰੀਆਂ ਅੱਖਾਂ ਸਾਹਵੇਂ ਹੀ ਘਟਿਆ ਸੀ । ਉਦੋਂ ਮੈਂ ਵੀ ਅਜੇ ਜੁਆਨ ਸੀ । ਇਸ ਪਿੰਡ ਦੀਆਂ ਨਿਆਈਆਂ ਚ ਇਕੱਲਾ ਖੂਹ ਸੀ । ਅਜੇ ਪਿੰਡ ਨਵਾਂ ਨਵਾਂ ਬੰਨਿਆ ਸੀ ।25 -30 ਘਰ ਸੀ ਕੁੱਲ । ਉਹਨਾਂ ਵਿਚੋਂ ਜਿਹੜੇ ਖੇਤੀ ਕਰਦੇ ਸੀ ਵਾਰੀ ਵਾਰੀ ਪਾਣੀ ਵਰਤ ਲੈਂਦੇ ਸੀ । ਇਹ ਕਰੀਬ 50-60 ਸਾਲ ਪੁਰਾਣੀ ਗੱਲ ਹੈ । ਹਲੇ ਉਦੋਂ ਸਾਲ ਚ ਇੱਕ ਵਾਰ ਕੋਈ ਫ਼ਸਲ ਬੀਜਦਾ ਸੀ ।
ਮੈਨੂੰ ਉਹ ਕੁੜੀ ਯਾਦ ਆਉਂਦੀ ਹੈ ।ਮੈਂ ਸੁਣਿਆ ਜਿੱਦਣ ਉਹ ਜੰਮੀ ਸੀ ਪੂਰਨਮਾਸ਼ੀ ਸੀ । ਤੇ ਉਹਦਾ ਰੰਗ ਉਸ ਚਮਕਦੇ ਚੰਨ ਤੋਂ ਵੀ ਵੱਧ ਗੋਰਾ ਸੀ । ਦੇਖਦਿਆਂ ਹੀ ਦਾਈ ਨੇ ਉਸਦਾ ਨਾਮ ਸੋਹਣੀ ਰੱਖ ਦਿੱਤਾ ਸੀ । ਤੇ ਹਰ ਕੋਈ ਉਹਨੂੰ ਸੋਹਣੀ ਹੀ ਆਖਦਾ ਸੀ । ਨਾਮ ਤੇ ਕੰਮ ਦੋਂਵੇਂ ਸੋਹਣੇ ਕਰਦੀ ਸੀ । ਹੱਥਾਂ ਪੈਰਾਂ ਦੀ ਐਡੀ ਖੁੱਲ੍ਹੀ ਕਿ ਮੇਰੇ ਪਾਣੀ ਚ ਕਣਕ ਧੋ ਆਪੇ ਟੋਕਰੀ ਭਰ ਕੇ ਚੁੱਕ ਲੈਂਦੀ ਸੀ। ਜਿਉਂ ਜਿਉਂ ਉਹ ਵੱਡੀ ਹੁੰਦੀ ਗਈ ।ਉਸਦੇ ਹੱਡਾਂ ਚ ਤਾਕਤ ਵਧਦੀ ਗਈ । ਉਸਦਾ ਆਪਣਾ ਆਪ ਜਿਵੇਂ ਕੱਪੜਿਆਂ ਤੋਂ ਬਾਹਰ ਹੁੰਦਾ ਗਿਆ । ਜਿੰਨਾਂ ਉਹ ਕੱਜਣ ਦੀ ਕੋਸ਼ਿਸ਼ ਕਰਦੀ ਓਨਾ ਹੀ ਵੱਧ ਦਿਸਦਾ । ਉਸਦੀਆਂ ਹਾਣ ਦੀਆਂ ਹੀ ਨਹੀਂ ਸਗੋਂ ਚਾਚੀਆਂ ਤਾਈਆਂ ਵੀ ਮਖੌਲ ਕਰਦੀਆਂ ਜਿਸ ਗੱਭਰੂ ਦੇ ਲੜ ਲੱਗੇਗੀ ਉਸਦੇ ਭਾਵੇਂ ਚੰਨ ਤੇ ਸੂਰਜ ਇੱਕੋ ਵੇਲੇ ਬਾਹਾਂ ਚ ਸਮਾ ਗਿਆ । ਉਹ ਇਹਨਾਂ ਗੱਲਾਂ ਤੇ ਸ਼ਰਮਾ ਜਾਂਦੀ । ਉਸਨੂੰ ਆਪਣਾ ਹੁਸਨ ਸੱਚੀ ਚੰਨ ਵਰਗਾ ਤੇ ਪਿੰਡੇ ਦਾ ਸੇਕ ਸੂਰਜ ਵਰਗਾ ਹੀ ਲਗਦਾ ਸੀ । ਬਾਹਰੋਂ ਛਾਂਤ ਤੇ ਅੰਦਰ ਕਿੰਨੇ ਹੀ ਤੂਫ਼ਾਨ । ਆਪਣੇ ਵਗਦੇ ਪਾਣੀ ਵਿੱਚ ਮੈਂ ਉਹਨੂੰ ਕਿੰਨੀ ਵਾਰ ਨਹਾਉਂਦੇ ਹੋਏ ਤੱਕਿਆ ਸੀ । ਕੱਪੜਿਆਂ ਸਣੀ ਉਹ ਨਹਾਉਂਦੀ ਤੇ ਉਸ ਮਗਰੋਂ ਜੋ ਉਸਦੇ ਹੁਸਨ ਲਾਟ ਵਾਂਗ ਚਮਕਦਾ ਤਾਂ ਮੈਨੂੰ ਇੱਕ ਰਮਤੇ ਸਾਧੂ ਕੋਲੋ ਸਣੀ ਹੀਰ ਦੀ ਖੂਬਸੂਰਤੀ ਚੇਤੇ ਆ ਜਾਂਦੀ । ਇਹ ਜਰੂਰ ਹੀਰ ਹੀ ਏ ਸਿਰਫ ਨਾਮ ਬਦਲ ਕੇ ਸੋਹਣੀ ਰੱਖ ਏਥੇ ਜਨਮ ਲਿਆ ਹੈ । ਪਰ ਇਸਦਾ ਰਾਂਝਾ ?
ਇਸਦੇ ਰਾਂਝੇ ਨੂੰ ਪਹਿਲੇ ਦਿਨ ਜਦੋਂ ਮੈਂ ਤੱਕਿਆ ਸੀ ਤਾਂ ਅਸੀਂ ਕੱਠੇ ਹੀ ਵੇਖਿਆ ਸੀ । ਉਸ ਦਿਨ ਵੀ ਇਥੇ ਹੀ ਵਗਦੇ ਖਾਲ ਚ ਕੱਪੜੇ ਧੋਂਦੀ ਪਈ ਸੀ । ਉੱਚਾ ਲੰਮਾ ਗੱਭਰੂ ਸੀ ਕੁੜਤਾ ਚਾਦਰਾ ਪਾਈ ਤੇ ਗਲ ਚ ਕੈਂਠਾ ਸੀ । ਬੜੀ ਸੋਹਣੀ ਪੋਚਵੀਂ ਪੱਗ ਬੰਨੀ ਹੋਈ ਸੀ । ਐਸੀ ਪੱਗ ਏਧਰ ਦੇ ਮੁੰਡੇ ਅਜੇ ਘੱਟ ਹੀ ਬੰਨ੍ਹਦੇ ਸੀ । ਮੋਟੀਆਂ ਅੱਖਾਂ ਤੇ ਕੁੰਡਵੀ ਮੁਚ ਤੇ ਕਣਕਵਾਨਾ ਰੰਗ ਸੀ ਉਸਦਾ । ਪਤਾ ਨਹੀਂ ਨਿਆਈਆਂ ਚ ਇੱਕ ਪਰੀ ਵਰਗੀ ਕੁੜੀ ਨੂੰ ਕਪੜੇ ਧੋਂਦੇ ਵੇਖ ਐਧਰ ਆਇਆ ਸੀ ਜਾਂ ਸੱਚੀ ਲੰਮੇ ਸਫ਼ਰ ਚ ਸੱਚੀ ਪਾਣੀ ਦੀ ਪਿਆਸ ਸੀ ।
ਉਦੋਂ ਤੱਕ ਉਹ ਕੱਪੜੇ ਧੋ ਕੇ ਕੱਪੜੇ ਬੰਨ੍ਹ ਚੁੱਕੀ ਸੀ । ਉਸ ਗੱਬਰੂ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੱਤਾ । ਫਿਰ ਵੀ ਉਸਦੀ ਅੱਖ ਚੋਰੀ ਚੋਰੀ ਵਾਰ ਵਾਰ ਵੇਖਣ ਦਾ ਯਤਨ ਕਰ ਰਹੀ ਸੀ ।
ਗੱਭਰੂ ਨੇ ਉਸ ਵੱਲ ਸਿੱਧਾ ਤੱਕਦੇ ਪੁੱਛਿਆ ,”ਮੈਂ ਪਾਣੀ ਪੀ ਸਕਦਾ ਹਾਂ ?”
“ਬਿਲਕੁਲ ਜੀ ,ਸਾਂਝਾ ਖੂਹ ਹੈ ਕੋਈ ਵੀ ਪੀ ਸਕਦਾ “। ਉਹ ਰੁੱਖੇ ਸੁਭਾਅ ਚ ਆਪਣੇ ਮਨ ਦੀ ਚੋਰੀ ਨੂੰ ਛੁਪਾਉਂਦੇ ਹੋਏ ਬੋਲੀ ।
ਗੱਭਰੂ ਨੂੰ ਐਨੇ ਸੋਹਣੇ ਚਿਹਰੇ ਤੋਂ ਸ਼ਾਇਦ ਐਨੇ ਰੁੱਖੇ ਜਵਾਬ ਦੀ ਆਸ ਨਹੀਂ ਸੀ ।
“ਕੀ ਤੁਹਾਡੇ ਪਿੰਡ ਚ ਸਾਰੇ ਹੀ ਐਨੇ ਰੁੱਖੇ ਸੁਭਾਅ ਦੇ ਹਨ ਕਿ ਆਏ ਮਹਿਮਾਨ ਨੂੰ ਇੰਝ ਬੋਲਦੇ ਹਨ ? ਗੱਭਰੂ ਨੇ ਫਿਰ ਤੋਂ ਪੁਛਿਆ । ਇਸ ਵਾਰ ਉਹ ਚੁੱਪ ਕਰ ਗਈ । ਉਸਦੇ ਸਵਾਲ ਦਾ ਜਵਾਬ ਦੇ ਨਾ ਸਕੀ ਸ਼ਾਇਦ ਆਪਣੇ ਆਪ ਤੇ ਜ਼ਬਤ ਨਹੀਂ ਰੱਖ ਪਾ ਰਹੀ ਸੀ । ਗੱਭਰੂ ਨੇ ਪਾਣੀ ਪੀਤਾ ਤੇ ਓਥੋਂ ਉਸ ਵੱਲ ਬਿਨਾਂ ਦੇਖੇ ਜਾਣ ਲੱਗਾ ।
ਸੋਹਣੀ ਨੇ ਜਾਂਦੇ ਨੂੰ ਰੋਕਦੇ ਕਿਹਾ ,ਆਹ ਕੱਪੜਿਆਂ ਦੀ ਪੰਡ ਸਿਰ ਤੇ ਰਖਵਾ ਦੇ ।” ਇਸਤੋਂ ਕਈ ਗੁਣਾ ਭਾਰੀ ਪੰਡ ਖੁਦ ਚੱਕ ਲੈਂਦੀ ਸੀ ।ਪਰ ਸ਼ਾਇਦ ਉਸਦੇ ਮਨ ਚ ਉਸਨੂੰ ਨਿਹਾਰ ਕੇ ਵੇਖਣ ਦੀ ਇੱਛਾ ਨੇ ਉਸ ਕੋਲੋ ਇਹ ਬੁਲਵਾ ਦਿੱਤਾ ।
ਗੱਭਰੂ ਰੁੱਕ ਗਿਆ ਉਸਨੇ ਉਸਦੀ ਕੱਪੜਿਆਂ ਦੀ ਬੱਧੀ ਪੰਡ ਨੂੰ ਹੱਥ ਲਵਾ ਕੇ ਸਿਰ ਤੇ ਰਖਵਾਉਣ ਲੱਗਾ । ਸੋਹਣੀ ਦੀ ਚੁੰਨੀ ਖਿਸਕ ਗਲ ਚ ਪੈ ਗਈ ਸੀ । ਉਹ ਚੁੰਨੀ ਵੱਲੋਂ ਬੇਧਿਆਨ ਸੀ ਜਾਂ ਜਾਣ ਬੁੱਝ ਕੇ ਪਤਾ ਨਹੀਂ । ਪਰ ਉਸ ਗੱਭਰੂ ਦੀ ਨਿਗ੍ਹਾ ਉਸਦੇ ਹੁਸਨ ਨੂੰ ਐਨਾ ਕੁ ਬੇਪਰਦ ਤੱਕਿਆ ਸੀ ਸ਼ਾਇਦ ਸੋਹਣੀ ਤੋਂ ਬਿਨਾਂ ਕਿਸੇ ਹੋਰ ਨੇ ਨਾ ਦੇਖਿਆ ਹੋਵੇ । ਉਸਦੀ ਨਿਗ੍ਹਾ ਇੱਕ ਥਾਂ ਟਿਕੀ ਨਾ ਰਹਿ ਸਕੀ । ਕੁਝ 10 ਕੁ ਸਕਿੰਟ ਚ ਇਹ ਸਭ ਉਸਦੇ ਜ਼ਿੰਦਗ਼ੀ ਦੇ ਸਭ ਤੋਂ ਰੰਗੀਨ ਪਲ ਸੀ ।
ਸੋਹਣੀ ਨੇ ਪੁੱਛਿਆ ਕਿ ਕਿਸ ਘਰ ਆਇਆ ? ਮੁੰਡਾ ਆਪਣੇ ਭੂਆ ਫੁੱਫੜ ਕੋਲ ਆਇਆ ਸੀ । ਪਹਿਲੀ ਵਾਰ ਇਸ ਪਿੰਡ ਚ ਆਇਆ ਸੀ । ਉਸਦੀ ਮਾਂ ਨੇ ਆਉਂਦੇ ਹੋਏ ਰੋਕਿਆ ਸੀ ਕਿ ਦੁਪਹਿਰ ਵੇਲੇ ਸਫ਼ਰ ਨਾ ਕਰੀਂ ਚੁੜੇਲਾਂ ਟੱਕਰ ਜਾਂਦੀਆਂ ਹਨ ਪਰ ਉਸਨੂੰ ਤਾਂ ਪਰੀ ਲੱਭ ਗਈ ਸੀ । ਉਸਦਾ ਨਾਮ ਜੁਗਿੰਦਰ ਸੀ ਸਾਰੇ ਹੀ ਜੱਗਾ ਹੀ ਕਹਿੰਦੇ ਸੀ ।
ਉਹ ਪਿੰਡ ਚ ਵੜਦੇ ਤੱਕ ਉਸਦੇ ਨਾਲ ਨਾਲ ਤੁਰਿਆ ਤੇ ਫਿਰ ਪਿੰਡ ਵੜਨੋਂ ਪਹਿਲਾਂ ਨਿਖੜ ਗਏ । ਜਿੱਥੇ ਤੱਕ ਮੇਰੀ ਨਜਰ ਜਾਂਦੀ ਸੀ ਮੈਂ ਵੇਖ ਸਕਦਾ ਸੀ ਕਿ ਉਹਨਾਂ ਦੀ ਚਾਲ ਆਮ ਨਾਲੋਂ ਧੀਮੀ ਸੀ ਜਿਵੇਂ ਕਿੰਨਾ ਹੀ ਵਕਤ ਬਿਤਾਉਣਾ ਚਾਹੁੰਦੇ ਸੀ ।
ਫਿਰ ਨਿੱਤ ਹੀ ਜਦੋਂ ਵੀ ਸੋਹਣੀ ਏਥੇ ਨੇੜੇ ਆਉਂਦੀ ਜੱਗਾ ਇੰਝ ਹੀ ਉਸ ਦੇ ਆਸ ਪਾਸ ਮੰਡਰਾਉਂਦੇ ਹੋਏ ਨਿੱਕਲ ਆਉਂਦਾ । ਉਹ ਉਸਨੂੰ ਕਿੰਨੀਆਂ ਗੱਲਾਂ ਦੱਸਦਾ ।ਸ਼ਹਿਰ ਦੀਆਂ ਆਪਣੇ ਘਰ ਦੀਆਂ ਹੋਰ ਪਿੰਡਾਂ ਦੀਆਂ ਮੇਲਿਆਂ ਦੀਆਂ ਤੇ ਆਪਣੇ ਦਿਲ ਦੀਆਂ ਵੀ ।
ਸੋਹਣੀ ਨੂੰ ਉਸਦੀਆਂ ਗੱਲਾਂ ਸੱਚੀ ਚ ਅਲੋਕਾਰ ਲਗਦੀਆਂ । ਉਹ ਕਦੇ ਆਪਣੇ ਨਾਨਕੇ ਤੇ ਮਾਸੀ ਤੋਂ ਦੂਰ ਨਹੀਂ ਗਈ ਸੀ ।ਇੱਕ ਅੱਧ ਛੋਟੇ ਸ਼ਹਿਰ ਨੂੰ ਛੱਡ ਕਿਤੇ ਨਹੀਂ ਗਈ ਸੀ ।ਉਹ ਉਸ ਕੋਲੋ ਲੁਧਿਆਣੇ ਜਲੰਧਰ ਤੇ ਅਮ੍ਰਿਤਸਰ ਬਾਰੇ ਸੁਣਦੀ ਰਹਿੰਦੀ । ਉਸਨੂੰ ਸੁਣ ਸੁਣ ਕੇ ਅਸਚਰਜ ਹੁੰਦਾ । ਫਿਰ ਜਦੋਂ ਉਹ ਆਪਣੇ ਦਿਲ ਦੀ ਗੱਲ ਆਖਦਾ ਤਾਂ ਸੋਹਣੀ ਕੋਲ ਕੋਈ ਜਵਾਬੁ ਨਾ ਹੁੰਦਾ ਇੱਕ ਚੁੱਪ ਤੋਂ ਬਿਨਾਂ ਤੇ ਇੱਕ ਟਕ ਅੱਖੀਆਂ ਵੇਖਣ ਤੋਂ ਸਿਵਾ । ਤੇ ਇੰਝ ਜੱਗੇ ਦੀਆਂ ਮੋਟੀਆਂ ਮੋਟੀਆਂ ਅੱਖਾਂ ਚ ਉਹ ਗੁਆਚ ਜਾਂਦੀ ਤੇ ਕਈ ਵਾਰ ਡਰ ਵੀ ਜਾਂਦੀ । ਮਹੀਨੇ ਤੋਂ ਵੱਧ ਇੰਝ ਹੀ ਗੁਜਰਿਆ । ਸੋਹਣੀ ਨੂੰ ਲੱਗ ਰਿਹਾ ਸੀ ਉਸਦੀਆਂ ਤੀਆਂ ਚੱਲ ਰਹੀਆਂ ਹੋਣ ।
ਤੇ ਇਕ ਦਿਨ ਜਦੋਂ ਜੱਗੇ ਨੇ ਕਿਹਾ ਕਿ ਉਹ ਕੱਲ੍ਹ ਤੋਂ ਬਾਅਦ ਚਲੇ ਜਾਏਗਾ । ਸੋਹਣੀ ਦੇ ਦਿਲ ਚ ਜਿਵੇਂ ਪੱਥਰ ਵੱਜਾ ਹੋਵੇ । ਤੇ ਜੱਗੇ ਨੇ ਤਰਲਾ ਕੀਤਾ “ਅੱਜ ਰਾਤ ਫੁੱਫੜ ਦੀ ਵਾਰੀ ਹੈ ਪਾਣੀ ਦੀ ਉਹਨੂੰ ਆਖ ਮੈਂ ਹੀ ਏਥੇ ਬੈਠ ਜਾਵਾਂਗਾ । ਤੂੰ ਆਏਗੀ ਮਿਲਣ ? ਫਿਰ ਖਬਰੇ ਕਦੋਂ ਮਿਲੀਏ ,ਮੈਂ ਰੱਜ ਕੇ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ।”
ਨਾ ,ਮੈਂ ਨਹੀਂ ਆ ਸਕਦੀ ਬੇਬੇ ਆਖਦੀ ਹੈ ਰਾਤ ਵੇਲੇ ਘਰ ਦੀ ਦੇਹਲੀ ਟੱਪਦੀ ਜੁਆਨ ਕੁੜੀ ਤੇ ਜਿੰਨ ਸਵਾਰ ਹੋ ਜਾਂਦਾ ।” “ਉਸਨੇ ਆਪਣੀ ਮਾਂ ਦੀ ਦਿੱਤੀ ਸਿਖਿਆ ਸੁਣਾਈ ਸੀ ।
“ਤੈਨੂੰ ਲਗਦਾ ਮੇਰੇ ਹੁੰਦੇ ਕੋਈ ਮਾੜੀ ਸ਼ੈਅ ਤੇਰੇ ਨੇੜੇ ਵੀ ਫਟਕ ਸਕਦੀ ਏ ?” ਜੱਗੇ ਨੇ ਉਸ ਵੱਲ ਤੱਕਦੇ ਯਕੀਨ ਨਾਲ ਬੋਲਦੇ ਹੋਏ ਕਿਹਾ। ਉਸਦਾ ਯਕੀਨ ਦੇਖ ਜਿਵੇਂ ਉਸਦੇ ਮਨ ਦੇ ਫਿਕਰ ਦੂਰ ਹੋ ਗਏ ਹਨ।
ਫਿਰ ਰਾਤ ਦਾ ਦੂਸਰਾ ਪਹਿਰ ਨਿੱਕਲਦੇ ਹੀ ,ਸੋਹਣੀ ਘਰੋਂ ਨਿੱਕਲ ਤੁਰੀ । ਇਹੋ ਕਣਕਾਂ ਨੂੰ ਦੂਸਰਾ ਤੀਸਰਾ ਪਾਣੀ ਲੱਗ ਰਿਹਾ ਸੀ ਓਨੀ ਦਿਨੀਂ । ਠੰਡ ਉੱਤਰ ਆਈ ਸੀ । ਲੋਕੀਂ ਰਜਾਈਆਂ ਚ ਦੁਬਕ ਜਾਂਦੇ ਸੀ ।ਜਦੋੰ ਉਹ ਠਰਦੀ ਹੋਈ ।ਇਥੇ ਹੀ ਮੇਰੇ ਸਾਹਮਣੇ ਵਾਲੇ ਬਰੋਟੇ ਦੀ ਓਟ ਚ ਆ ਖੜੀ ।
ਜੱਗਾ ਅਜੇ ਕਿਆਰੇ ਨੂੰ ਬੰਨ੍ਹ ਲਾ ਕੇ ਹੀ ਆਇਆ ਸੀ ।ਦੋਂਵੇਂ ਹੀ ਉਸੇ ਬਰੋਟੇ ਦੀ ਓਟ ਵਿੱਚ ਬੈਠ ਗਏ । ਕਿੰਨੀਆਂ ਹੀ ਨਿੱਕੀਆਂ ਨਿੱਕੀਆ ਗੱਲਾਂ ਕਰਦੇ ਰਹੇ ਸੀ । ਠੰਡੇ ਪੈਰ ,ਠੰਡੇ ਪੈਰਾਂ ਨੂੰ ਛੋਹ ਰਹੇ ਸੀ ,ਹੱਥਾਂ ਦੀ ਠੰਡਕ ਹੱਥਾਂ ਤੋਂ ਹੁੰਦੀ ਹੋਈ ਬਾਹਵਾਂ ਤੇ ਸੀਨਿਆਂ ਵਿੱਚ ਘੁੱਟੀ ਗਈ ਸੀ। ਪਹਿਲੇ ਦਿਨ ਤੋਂ ਮਿਲਣ ਦੀਆਂ ਅੱਜ ਤੱਕ ਤੇ ਇੱਕ ਦੂਸਰੇ ਤੋਂ ਦੂਰ ਹੋ ਜਾਣ ਦੀ ਇੱਕ ਕਸਕ ਸੀ । ਜੋ ਦੋਂਵੇਂ ਹੀ ਮਹਿਸੂਸ ਸਕਦੇ ਸੀ ।ਸੀਨੇ ਤੇ ਠੰਡੀਆਂ ਉਂਗਲੀਆਂ ਦਾ ਸੇਕ ਕੱਪੜਿਆਂ ਦੇ ਅੰਦਰ ਤੱਕ ਮਹਿਸੂਸ ਹੋ ਰਿਹਾ ਸੀ। ਠੰਡ ਦੀ ਸ਼ਾਮ ਤੇ ਦੋ ਠੰਡੇ ਹੋਏ ਸਰੀਰ ਪਰ ਅੰਦਰੋਂ ਸਿੰਮਦੇ ਸੇਕ ਨੇ ਗੱਲਾਂ ਘਟਾ ਦਿੱਤੀਆਂ ਸੀ । ਗਰਮੀ ਨੂੰ ਗਰਮੀ ਦੀ ਖਿੱਚ ਸੀ । ਸੋਹਣੀ ਉਸਦੀ ਗੋਦ ਵਿੱਚ ਇੰਝ ਬੈਠ ਕੇ ਉਸ ਨਾਲ ਜੁੜ ਗਈ ਸੀ ਜਿਵੇਂ ਮੁੜ ਕਦੀ ਅਲੱਗ ਨਾ ਹੋਣਾ ਹੋਵੇ। ਜੱਗੇ ਦੇ ਪਾਣੀ ਨਾਲ ਭਿੱਜੇ ਕੱਪੜੇ ਸਰੀਰ ਨਾਲ ਲੱਗ ਕੇ ਕੋਸੇ ਹੋ ਗਏ ਸੀ । ਬਿਲਕੁੱਲ ਸੋਹਣੀ ਦੇ ਬੁੱਲਾਂ ਵਾਂਗ । ਜੋ ਉਸਦੇ ਬੁੱਲਾਂ ਨਾਲ ਜੁੜ ਜਾਣ ਲਈ ਤਰਸ ਗਏ ਸੀ । ਉਸਦੇ ਚੰਨ ਵਰਗੇ ਮੱਥੇ ਤੋਂ ਸ਼ੁਰੂ ਹੋਕੇ ਉਸਨੇ ਸੋਹਣੀ ਦੇ ਚਿਹਰੇ ਦੇ ਹਰ ਹਿੱਸੇ ਨੂੰ ਚੁੰਮਿਆ ਸੀ । ਸੋਹਣੀ ਦੀ ਗੁੱਤ ਖੁੱਲ ਕੇ ਵਾਲ ਜਿਵੇਂ ਖਿਲਰ ਗਏ ਸੀ ,ਵਾਲਾਂ ਚ ਫਿਰਦਾ ਹੱਥ ਪੂਰੀ ਲੰਬਾਈ ਮਿਣਦਾ ਪਿੱਠ ਦੇ ਆਖ਼ਿਰੀ ਸਿਰੇ ਤੱਕ ਘੁੰਮ ਗਿਆ ਸੀ। ਕਮੀਜ਼ ਨੂੰ ਉਤਾਂਹ ਕਰਕੇ ਅੰਦਰ ਖਿਸਕ ਗਿਆ ਸੀ। ਠੰਡੀਆਂ ਉਂਗਲਾਂ ਨੇ ਗਰਮ ਪਿੰਡੇ ਵਿੱਚ ਲਹੂ ਦੀ ਰਫ਼ਤਾਰ ਵਧਾ ਦਿੱਤੀ ਸੀ। ਸਾਰਾ ਦਿਲ ਜਿਵੇਂ ਪਿੱਠ ਨੂੰ ਛੋਹ ਰਹੀਆਂ ਉਂਗਲਾਂ ਗਿਣ ਹੋ ਰਹੇ ਮਣਕਿਆਂ ਤੱਕ ਪਹੁੰਚਣ ਲੱਗ ਗਿਆ ਸੀ। ਕੰਨਾਂ ਤੇ ਉਂਗਲਾ ਚ ਸੇਕ ਸੀ । ਜੱਗਾ ਵੀ ਖੁਦ ਆਪਣੇ ਆਪ ਚੋ ਬਾਹਰ ਹੋ ਗਿਆ ਸੀ । ਸ਼ਾਇਦ ਉਸ ਦਿਨ ਤੋਂ ਹੀ ਜਿਸ ਦਿਨ ਤੋਂ ਉਸਨੇ ਸੋਹਣੀ ਨੂੰ ਪੰਡ ਚੁਕਾਈ ਸੀ ਤੇ ਕਿੰਨੀ ਵਾਰ ਹੀ ਤੁਰਦੇ ਹੋਏ ਉਸਦੇ ਲੱਕ ਨੂੰ ਤੱਕਿਆ ਸੀ । ਤੇ ਅੱਜ ਉਹ ਸਭ ਆਪਣੇ ਸਾਹਮਣੇ ਬਿਨਾਂ ਕਿਸੇ ਪਰਦੇ ਤੋਂ ਵੇਖਣ ਦਾ ਦਿਨ ਸੀ ।ਜੋ ਹੁਸਨ ਉਸਦੇ ਕੋਲ ਆਉਂਦੇ ਹੀ ਠੰਡੇ ਤੋਂ ਇੱਕ ਦਮ ਤਪਦਾ ਰੇਗਿਸਤਾਨ ਬਣ ਗਿਆ ਸੀ। ਤੇ ਬੇਪਰਦ ਹੁੰਦੇ ਹੀ ਹੁਸਨ ਦੀ ਚਮਕ ਹੋਰ ਵੀ ਵੱਧ ਗਈ ਸੀ । ਇੰਝ ਲੱਗ ਰਿਹਾ ਸੀ ਜਿਵੇਂ ਅਚਾਨਕ ਚੰਨ ਦਾ ਆਕਾਰ ਵੱਧ ਗਿਆ ਹੋਵੇ ਜਿਸ ਕਰਕੇ ਅੱਖਾਂ ਤੇ ਉਂਗਲਾਂ ਚ ਉਹ ਅੜਕਨ ਲੱਗਾ ਸੀ , ਜਿਵੇਂ ਕੋਲਿਆਂ ਦੀ ਧੂਣੀ ਚ ਕਿਸੇ ਨੇ ਆਗ ਦਾ ਝੋਕਾ ਲਗਾ ਕੇ ਅੱਗ ਲਗਾ ਦਿੱਤੀ ਹੋਵੇ ,ਜਿਸਦਾ ਸੇਕ ਉਸਨੂੰ ਆਪਣੀ ਗੋਦੀ ਵਿੱਚ ਮਹਿਸੂਸ ਹੋ ਰਿਹਾ ਸੀ ਠਰੀਆਂ ਉਂਗਲਾਂ ਜਿਵੇਂ ਧੂਣੀ ਸੇਕ ਰਹੀਆਂ ਹੋਣ। । ਦੁਨੀਆਂ ਤੋਂ ਬੇਖਬਰ ਦੋ ਬਿਲਕੁੱਲ ਅਣਜਾਣ ਨੌਜਵਾਨ ਇੱਕ ਦੂਸਰੇ ਚ ਗਵਾਚਿਆ ਹੋਇਆ ਕੁਝ ਲੱਭ ਰਹੇ ਸੀ । ਜਿਉਂ ਜਿਉਂ ਉਹ ਅੱਗੇ ਵਧਦੇ ਗਏ । ਆਪਣੇ ਆਪ ਚ ਹੋਸ਼ ਗਵਾਉਂਦੇ ਗਏ । ਬਾਹਾਂ ਦੀ ਤੜਪ ਸਾਹਾਂ ਦੀ ਆਵਾਜ਼ ਤੇ ਮਿੱਠੀਆਂ ਅਵਾਜ਼ਾਂ ਤੋਂ ਬਿਨਾਂ ਸਿਰਫ ਦੂਰ ਬੋਲ ਰਹੇ ਕਿਸੇ ਉੱਲੂ ਦੀ ਆਵਾਜ ਸੁਣ ਰਹੀ ਸੀ । ਮੈਨੂੰ ਉਹਨਾਂ ਦੇ ਜਿਸਮਾਂ ਦੇ ਟੁੱਟਣ ਦੀ ਜੁੜਨ ਦੀ ਸਿਸਕੀਆਂ ਦੀ ਆਵਾਜ਼ ਸੁਣ ਰਹੀ ਸੀ। ਪਰ ਜੱਗੇ ਤੇ ਸੋਹਣੀ ਨੂੰ ਸਿਰਫ ਇੱਕ ਦੂਸਰੇ ਦੀ ਧੜਕਣ ਸੁਣ ਰਹੀ ਸੀ ।ਹੱਥਾਂ ਦੀ ਛੋਹ ਮਹਿਸੂਸ ਹੋ ਰਹੀ ਸੀ ਜਾਂ ਨਵੇਂ ਲੱਭੇ ਅਨੰਦ ਦੇ ਰਸਤਿਆਂ ਦੀ ਬੇਸਬਰੀ ।ਜਿਉਂ ਜਿਉਂ ਰਸਤੇ ਲਭਦੇ ਗਏ ਇੱਕ ਦੂਸਰੇ ਚ ਸਮਾ ਜਾਣ ਲਈ ਕੋਸ਼ਿਸ਼ ਵੀ ਵਧਦੀ ਗਈ. ਪੀੜ੍ਹ ਤੇ ਆਨੰਦ ਦੇ ਉਸ ਸੰਗਮ ਵਿੱਚ ਕਿੰਨੇ ਹੀ ਰਸ ਪੈਦਾ ਹੋਏ। ਜਿਥੇ ਸਿਰਫ ਇੱਕ ਚਾਹ ਸੀ ਹਮੇਸ਼ਾ ਲਈ ਇੱਕ ਦੂਸਰੇ ਵਿੱਚ ਸਮਾ ਜਾਣ ਦੀ। ਇੱਕ ਦੂਸਰੇ ਚ ਸਮਾ ਕੇ ਹੀ ਉਹਨਾਂ ਨੂੰ ਸੁਣੀਆਂ ਗੱਲਾਂ ਦੀ ਸਮਝ ਆਈ ਕਿ ਮਿਲਣ ਦੀ ਰਾਤ ਦਾ ਇਹ ਅਨੰਦ ਕੀ ਹੁੰਦਾ । ਜਦੋਂ ਅੰਦਰੋਂ ਫੁੱਟਦੇ ਇੱਕ ਲਾਵੇ ਨੇ ਉਹਨਾਂ ਦੇ ਜਿਸਮ ਚੋਂ ਜਾਨ ਹੀ ਕੱਢ ਦਿੱਤੀ ਸੀ ਤੇ ਇੱਕ ਦੂਸਰੇ ਨੂੰ ਸਦਾ ਲਈ ਧੁਰ ਤੀਕ ਸਮਾ ਲਿਆ ਸੀ। ਜਿਸਦਾ ਕਿ ਮੈਂ ਇੱਕ ਗਵਾਹ ਸੀ। ਹੁਣ ਉਹਨਾਂ ਨੂੰ ਯਾਦ ਸੀ ਬੱਸ ਇਹ ਮਿਲਣ ਉਹ ਵੀ ਖੁੱਲੇ ਵਿੱਚ ਕੁਦਰਤ ਦੀ ਗੋਦ ਅੰਦਰ ਠੰਡੀ ਰਾਤ ਜਿੱਥੇ ਜਿਸਮਾਂ ਦੀ ਗਰਮੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ।ਕਿੰਨਾ ਹੀ ਸਮਾਂ ਉਹ ਇੰਝ ਹੀ ਇੱਕ ਦੂਸਰੇ ਦੀਆਂ ਬਾਹਾਂ ਦੇ ਨਿੱਘ ਚ ਸਮਾਏ ਰਹੇ । ਤੇ ਆਖਰੀ ਵਾਰ ਮੂੰਹ ਚੁੰਮ ਮੁੜ ਛੇਤੀ ਮਿਲਣ ਦਾ ਵਾਅਦਾ ਕਰਕੇ ਦੋਂਵੇਂ ਵਿੱਛੜ ਗਏ।
ਅਗਲੀ ਸਵੇਰ ਸੋਹਣੀ ਨੇ ਵੇਖਿਆ ਕੁਝ ਬੱਚੇ ਉਸੇ ਬਰੋਟੇ ਹੇਠੋ ਕੁਝ ਵੰਗਾਂ ਦੇ ਟੋਟੇ ਚੁੱਕ ਕੇ ਖੇਡ ਰਹੇ ਸੀ । ਇਹ ਤਾਂ ਉਸਦੀਆਂ ਵੰਗਾਂ ਦੇ ਟੋਟੇ ਸੀ ਜਿਹੜੇ ਜੱਗੇ ਦੇ ਭਾਰੇ ਹੱਥਾਂ ਵਿੱਚੋਂ ਟੁੱਟ ਕੇ ਗਿਰ ਗਏ ਸੀ। ਉਸਦੇ ਖੁਰਦਰੇ ਹੱਥ ਹਲੇ ਤੱਕ ਉਸਨੂੰ ਆਪਣੇ ਪਿੰਡ ਤੇ ਮਹਿਸੂਸ ਹੋ ਰਹੇ ਸੀ ਉਸਨੂੰ ਹਲੇ ਵੀ ਮਹਿਸੂਸ ਹੋ ਰਿਹਾ ਜਿਵੇਂ ਉਸਦੇ ਅੰਦਰ ਕੁਝ ਸਮਾਇਆ ਹੋਵੇ। ਜਿਸਨੂੰ ਉਹ ਟੁਕੜੇ ਵੇਖ ਕੇ ਮਹਿਸੂਸ ਕਰ ਪਾ ਰਹੀ ਸੀ। ਉਸਨੇ ਫਟਾਫਟ ਫੜ ਕੇ ਉਹਨਾਂ ਟੁਕੜਿਆਂ ਨੂੰ ਦੂਰ ਪੈਲੀ ਚ ਸੁੱਟ ਦਿੱਤਾ । ਪਰ ਜੋ ਉਹਦੇ ਤਨ ਮਨ ਤੇ ਨਿਸ਼ਾਨ ਸੀ ਅਹਿਸਾਸ ਹੀ ਉਹ ਨਹੀਂ ਸੀ ਸੁੱਟੇ ਜਾ ਸਕਦੇ ਸੀ। ਸੋਹਣੀ ਰੋਜ ਹੀ ਐਥੇ ਆਉਂਦੀ ਕੱਪੜੇ ਧੋਕੇ ਜਾਂ ਹੋਰ ਕਿੰਨੇ ਕੰਮ ਕਰਦੀ ਮੁੜ ਜਾਂਦੀ ਕਿੰਨੀ ਵਾਰ ਐਥੇ ਹੀ ਬੈਠ ਕੇ ਜੱਗੇ ਨੂੰ ਯਾਦ ਕਰਦੀ । ਕਦੀ ਕਦੀ ਮੈਂ ਦੇਖਦਾ ਕਿ ਉਸਦੀਆਂ ਅੱਖਾਂ ਚ ਹੰਝੂ ਵੀ ਹੁੰਦੇ ।
ਮੈਂ ਤੀਵੀਂਆਂ ਨੂੰ ਖੂਹ ਉੱਤੇ ਉਸਦੀ ਪਿੱਠ ਪਿੱਛੇ ਗੱਲਾਂ ਕਰਦੇ ਸੁਣਦਾ ਆ ਰਿਹਾ ਸੀ ਕਿ ਉਸਦੇ ਜਿਸਮ ਅਚਾਨਕ ਹੀ ਵਿਆਹੀ ਹੋਈ ਕੁੜੀ ਵਾਂਗ ਭਰਨ ਲੱਗ ਗਿਆ ਸੀ। ਲੱਕ ਚ ਲਚਕ ਪਹਿਲਾਂ ਤੋਂ ਵਧਣ ਲੱਗ ਗਈ ਸੀ। ਕੱਪੜਿਆਂ ਦੇ ਵਿਚੋਂ ਗੋਲਾਈਆਂ ਝਾਕਣ ਲੱਗੀਆਂ ਸੀ। ਔਰਤ ਤੇ ਮਰਦ ਦੇ ਸੌਣ ਦਾ ਅਸਰ ਜਿਸਮ ਤੇ ਪੈਂਦਾ ਹੀ ਹੈ ਜਿਵੇਂ ਖਾਧ ਤੇ ਪਾਣੀ ਕਣਕ ਦੀ ਬੱਲੀ ਨੂੰ ਭਰ ਦਿੰਦੇ ਹਨ ਇੰਝ ਹੀ। ਪਹਿਲਾਂ ਪਹਿਲਾਂ ਇਹ ਚੁੰਝ ਚਰਚਾ ਸੀ ਤੀਵੀਆਂ ਗੱਲਾਂ ਕਰਨ ਮਗਰੋਂ ਕਹਿ ਕੇ ਚਲੇ ਜਾਂਦੀਆਂ ਸੀ ਆਪਾਂ ਕਿ ਲੈਣਾ।ਪਰ ਉਹਨਾਂ ਦੀ ਕਹੀ ਹਰ ਗੱਲ ਸੱਚ ਸੀ ਸੋਹਣੀ ਸੋਹਣੀ ਹੀ ਹੁੰਦੀ ਜਾ ਰਹੀ ਸੀ। ਕਿੰਨੇ ਹੀ ਮੁੰਡੇ ਉਸਦਾ ਰਾਹ ਉਡੀਕਣ ਲੱਗੇ ਸੀ। ਉਸਦੇ ਤੁਰੀ ਜਾਂਦੀ ਆਉਂਦੀ ਨੂੰ ਵੇਖ ਕੇ ਹੌਕੇ ਭਰਦੇ ਸੀ। ਪਰ ਉਹ ਤਾਂ ਕਿਸੇ ਦੀ ਉਡੀਕ ਵਿੱਚ ਸੀ। ਸੱਸੀ ਵਾਂਗ ਪੁੰਨੂੰ ਦੀ ਉਡੀਕ ਵਿੱਚ।
ਤੇ ਕਈ ਮਹੀਨਿਆਂ ਮਗਰੋਂ ਇੱਕ ਦਿਨ ਸ਼ਾਮ ਵੇਲੇ ਸੋਹਣੀ ਭੱਜੀ ਆਈ ਤੇ ਉਸਨੇ ਏਥੇ ਹੀ ਮੇਰੇ ਅੰਦਰ ਵਗਦੇ ਵੇਲੇ ਹੀ ਛਾਲ ਮਾਰ ਦਿੱਤੀ । ਕੁਝ ਭੱਜੇ ਆਏ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਤੋਂ ਪਹਿਲ਼ਾਂ ਹੀ ਉਹ ਖਤਮ ਹੋ ਗਈ ,ਇਹ ਸਿਰਫ ਉਸਦੀ ਮੌਤ ਨਹੀਂ ਸੀ ਮੇਰੀ ਵੀ ਸੀ. ਪਤਾ ਨਹੀਂ ਰੱਬ ਨੇ ਉਸਦੇ ਇਸ਼ਕ ਨੂੰ ਤੱਕਣ ਦੀ ਸਜ਼ਾ ਮੈਨੂੰ ਵੀ ਦਿੱਤੀ ਸੀ। ਮੈਂ ਤਾਂ ਬੇਜੁਬਾਨ ਸੀ ,ਜੇ ਮੇਰੇ ਕੋਲ ਬੋਲ ਸਕਣ ਦੀ ਤਾਕਤ ਹੁੰਦੀ ਮੈਂ ਜਰੂਰ ਉਹਨਾਂ ਲਈ ਰਾਹ ਕੱਢਦਾ ਪਰ ਰਾਹ ਨਿੱਕਲਣ ਤੋਂ ਪਹਿਲਾਂ ਹੀ ਕਮੀਜ਼ ਵਿਚੋਂ ਪੇਟ ਨਿੱਕਲ ਆਇਆ ਸੀ .
ਮੈਂ ਲੋਕਾਂ ਵੱਲੋਂ ਲਾਸ਼ ਕੱਢਦੇ ਵੇਲੇ ਮੂੰਹੋ ਸੁਣਿਆ ਸੀ ,ਵੱਧ ਗਏ ਪੇਟ ਨੂੰ ਵੇਖ ਉਸਦੀ ਦਾਦੀ ਨੂੰ ਸ਼ੱਕ ਹੋਇਆ ਸੀ । ਉਸਨੇ ਪੇਟ ਨੂੰ ਟੋਹ ਕੇ ਵੇਖਿਆ ਸ਼ੱਕ ਯਕੀਨ ਚ ਬਦਲ ਗਿਆ ।ਭਲਾਂ ਦਾਈਆਂ ਕੋਲੋਂ ਵੀ ਭੇਦ ਲੁਕਿਆ ਕਰਦੇ ਹਨ ? ਦਾਦੀ ਨੂੰ ਪਿੱਟਣਾ ਪੈ ਗਿਆ ਸੀ ,” ਕਿਉਂ ਸਾਡੇ ਸਿਰ ਚ ਸੁਆਹ ਪਾ ਦਿੱਤੀ ਜਾ ਕਿਸੇ ਖੂਹ ਟੋਭੇ ਨੂੰ ਗੰਦਾ ਕਰਦੇ”.। ਉਸਨੇਪਹਿਲਾਂ ਸੋਹਣੀ ਦੇ ਦੁਹੱਥੜ ਮਾਰਿਆ ਫੇਰ ਆਪਣੇ ਪੱਟਾਂ ਤੇ।
ਤੇਸੋਹਣੀ ਨੇ ਛਾਲ ਮਾਰਕੇ ਸਦਾ ਲਈ ਮੈਨੂੰ ਹੀ ਗੰਦਾ ਕਰ ਦਿੱਤਾ । ਮੈਂ ਹੀ ਤਾਂ ਉਸਦੇ ਇਸ਼ਕ ਦੇ ਸ਼ੁਰੂ ਤੇ ਪ੍ਰਵਾਨ ਚੜ੍ਹਨ ਦਾ ਸਾਕਸ਼ੀ ਸੀ. ਮੈਂ ਹੀ ਉਸਦੇ ਅੰਤ ਦਾ ਸਾਕਸ਼ੀ ਹਾਂ। ਮੈਂ ਉਸਦੇ ਅੰਤ ਦੇ ਮਗਰੋਂ ਵੀ ਸਾਕਸ਼ੀ ਸੀ। ਮੈਂ ਦੇਖਿਆ ਕਿ ਜਦੋਂ ਸੰਸਕਾਰ ਕਰਨ ਲਈ ਅਗਨ ਭੇਟ ਕੀਤਾ ਗਿਆ । ਕੁਝ ਹੀ ਮਿੰਟਾਂ ਚ ਅਚਾਨਕ ਇੱਕ ਧਮਾਕਾ ਹੋਇਆ ਤੇ ਉਸਦੇ ਪੇਟ ਚੋ ਬੱਚਾ ਨਿੱਕਲ ਬਾਹਰ ਆ ਡਿੱਗਿਆ । ਲੋਕਾਂ ਦੇ ਬੁੱਲ੍ਹ ਜੁੜ ਗਏ ਜੋ ਗੱਲਾਂ ਲੁਕਵੀਆਂ ਸੀ ਸੱਚ ਤੇ ਪ੍ਰਤੱਖ ਹੋ ਗਈਆਂ ।ਪਿੰਡ ਤੇ ਕਿੱਡੇ ਭਾਣੇ ਦੀ ਰਾਤ ਸੀ ਉਹ !! ਕਿਸੇ ਦੇ ਮੂੰਹ ਚ ਗਰਾਹੀ ਨਹੀਂ ਸੀ ਲੰਘੀ। ਮਾਵਾਂ ਨੇ ਆਪਣੀਆਂ ਧੀਆਂ ਨੂੰ ਬੁੱਕਲਾਂ ਚ ਘੁੱਟ ਕੇ ਸੁਲਾ ਲਿਆ ਮਤੇ ਮੁੜ ਅਜਿਹਾ ਕੁਝ ਨਾ ਹੋ ਜਾਵੇ।
ਨਮੋਸ਼ੀ ਨਾਲ ਕਿ ਕੱਲ੍ਹ ਨੂੰ ਕੋਈ ਪਿੰਡੋਂ ਉੱਠ ਮਿਹਣਾ ਨਾ ਮਾਰ ਦਵੇ ਪਿੰਡ ਦਾ ਘਰ ਵੇਚ ਸੋਹਣੀ ਦਾ ਪਰਿਵਾਰ ਪਿੰਡੋਂ ਬਾਹਰ ਜਾ ਵੱਸਿਆ ।ਇਸਦੀ ਸਜ਼ਾ ਮੈਨੂੰ ਵੀ ਮਿਲੀ ਮੈਂ ਗੰਦਲਾ ਤੇ ਅਪਵਿੱਤਰ ਜੋ ਹੋ ਗਿਆ ਸਾਂ ।ਅੱਧ ਕੁ ਪੂਰ ਕੇ ਮੈਂਨੂੰ ਸਦਾ ਲਈ ਢੱਕ ਦਿੱਤਾ ਗਿਆ ।ਲੋਕੀਂ ਪਰ ਉਸੇ ਹਵਾ ਚ ਸਾਹ ਲੈਂਦੇ ਰਹੇ ਜਿਸ ਚ ਸੋਹਣੀ ਦੇ ਸਾਹ ਰਲ ਗਏ ਸੀ ਉਸੇ ਮਿੱਟੀ ਚ ਸਭ ਕੁਝ ਉਗਾਉਂਦੇ ਰਹੇ ਜਿਸ ਚ ਉਸਦੀ ਸੁਆਹ ਸੀ। ਮੈਨੂੰ ਭਾਵੇਂ ਪੂਰ ਦਿੱਤਾ ਪਰ ਮੇਰਾ ਪਾਣੀ ਤਾਂ ਧਰਤੀ ਚ ਰਚ ਕੇ ਹੋਰਾਂ ਖੂਹਾਂ ਵਿੱਚ ਪਹੁੰਚ ਹੀ ਗਿਆ। ਜਦੋਂ ਹਵਾ ਪਾਣੀ ਤੇ ਮਿੱਟੀ ਵਿੱਚ ਉਹ ਇਸ਼ਕ ਤੇ ਕਾਮ ਘੁਲ ਹੀ ਗਿਆ। ਕੋਈ ਵੀ ਉਸਨੂੰ ਪੀਏਗਾ ਤਾਂ ਮੁੜ ਮੁੜ ਉਹ ਦੁਹਰਾਏਗਾ ਹੀ।
ਇਸ ਲਈ ਉਸ ਤੋਂ ਮਗਰੋਂ ਵੀ ਕਿੰਨੀਆਂ ਹੀ ਇਸ਼ਕ ਕਹਾਣੀਆਂ ਇਸ ਬਰੋਟੇ ਥੱਲੇ ਮੇਰੇ ਹੀ ਆਸ ਪਾਸ ਬੁਣੀਆਂ ਗਈਆਂ ਸੀ। ਜਿਹਨਾਂ ਨੂੰ ਮੈਂ ਸਿਰਫ ਸੁਣ ਸਕਿਆ ਸੀ ,ਪੂਰੇ ਜਾਣ ਕਰਕੇ ਦੇਖ ਨਾ ਸਕਿਆ । ਪਰ ਅਹਿਸਾਸਾਂ ਨੂੰ ਬਿਨਾਂ ਦੇਖੇ ਸਿਆਣਿਆਂ ਜਾ ਸਕਦਾ ਹੈ ।ਸੋਹਣੀ ਤੇ ਜੱਗੇ ਦੀ ਉਸ ਰਾਤ ਮਗਰੋਂ ਹੁਣ ਸਿਰਫ ਸਾਹਾਂ ਦੀ ਆਵਾਜ਼ ਚੂੜੀਆਂ ਦੀ ਖਣਕਾਰ ,ਮੂੰਹ ਦੇ ਬੋਲ ਹੀ ਕੌਣ ਕਿਸ ਹਾਲਤ ਚ ਕੀ ਕਰ ਰਿਹਾ ਇਸਦਾ ਪਤਾ ਲੱਗ ਜਾਂਦਾ ਹੈ। ਬੇਸ਼ਕ ਮੇਰੀਆਂ ਅੱਖਾਂ ਬੰਦ ਕਰ ਦਿੱਤੀਆਂ ਗਈਆਂ। ਪਰ ਇਸ਼ਕ ਇਸ ਪਿੰਡੋ ਤੇ ਕਿਸੇ ਪਿੰਡੋਂ ਕਦੇ ਖ਼ਤਮ ਨਹੀਂ ਹੋਇਆ। ਜਿਵੇਂ ਸੋਹਣੀ ਮੁੜ ਮੁੜ ਜੱਗੇ ਲਈ ਜੰਮ ਰਹੀ ਹੋਵੇ !!!!!!
ਹੁਣ ਵੀ ਅੱਧੀ ਰਾਤ ਹੋਣ ਵਾਲ਼ੀ ਹੈ । ਤੇ ਮੈਨੂੰ ਇੰਹ ਝਾਂਜਰਾਂ ਦੀ ਅਵਾਜ ਆਪਣੇ ਵੱਲ ਹੀ ਆਉਂਦੀ ਲਗਦੀ ਹੈ । ਕੁਝ ਦੇਰ ਵੰਗਾਂ ਤੇ ਕੜੇ ਦਾ ਆਪਸ ਚ ਟਕਰਾਉਣ ਦਾ ਸ਼ੋਰ ਤੇ ਦੋ ਨੌਜਵਾਨਾਂ ਦੀਆਂ ਸਰਗੋਸ਼ਈਆਂ ਗੁੰਜ ਜਾਣਗੀਆਂ । ਟੁੱਟੀਆਂ ਵੰਗਾ ਨੂੰ ਮੇਰੇ ਅੰਦਰ ਸੁੱਟ ਉਹ ਘਰ ਤੁਰ ਜਾਣਗੇ । ਮੈਨੂੰ ਮੁੜ ਉਹੀ ਹੀਰ ਸੁਣਾਉਣ ਵਾਲਾ ਰਮਤਾ ਸਾਧੂ ਚੇਤੇ ਆ ਜਾਂਦਾ ਹੈ । ਜੋ ਗਾਉਂਦਾ ਸੀ ।
” ਖੂਹਾਂ ਨੇ ਸਦਾ ਹੀ ਗਿੜਦੇ ਹੀ ਰਹਿਣੇ ,
ਅਟੱਲ ਨੇ ਸੱਚ ਜੋ ਚਲਦੇ ਹੀ ਰਹਿਣੇ “
ਇਸ ਕਹਾਣੀ ਬਾਰੇ ਆਪਣੇ ਵਿਚਾਰ ਬਿਨਾਂ ਪਛਾਣ ਤੋਂ ਤੁਸੀਂ ਇਥੇ ਦੇ ਸਕਦੇ ਹੋ ਕਿਸੇ ਉੱਤਰ ਦੀ ਉਡੀਕ ਹੋਵੇ ਤਾਂ ਈ-ਮੇਲ ਜਰੂਰ ਦਿਓ ਨਹੀਂ ਤਾਂ ਸਿਰਫ ਆਪਣੇ ਵਿਚਾਰ
ਇਹ ਹੈ ਲਿੰਕ Link
ਵਟਸਐਪ ਤੇ ਕਲਿੱਕ ਕਰੋ।

ਆਦਮ ਬੋਅ

(ਨੋਟ ਹੈਲੋ ਉੱਤੇ ਇਹ ਪਾਰਟ ਸੱਤਵਾਂ ਤੇ ਅੱਠਵਾਂ ਹੈ (ਹੈਲੋ ਉੱਤੇ ਪੋਸਟ ਕਰਨ ਦੀ ਲਿਮਿਟ ਹੈ ) ,ਜਦਕਿ ਫੇਸਬੁੱਕ ਉੱਤੇ ਚੌਥਾ )
ਜਦੋਂ ਕਾਲਜ਼ ਵਿੱਚ ਨਵੀ ਕਲਾਸ ਆਉਂਦੀ ਸੀ ਤਾਂ ਬਹੁਤ ਹੀ ਘਟੀਆ ਦਰਜ਼ੇ ਦੀ ਰੈਗਿੰਗ ਹੁੰਦੀ ਸੀ। ਸ਼ੁਭ ਨੇ ਖੁਦ ਇਸ ਰੈਗਿੰਗ ਤੋਂ ਬਚ ਗਈ ਸੀ ਕਿਉਂਕਿ ਪਰਿਵਾਰ ਵੱਲੋਂ ਕੋਈ ਜਾਣ ਪਛਾਣ ਸੀ। ਨਵੇਂ ਸਾਲ ਚ ਦਾਖਿਲ ਹੋਈਆਂ ਕੁੜੀਆਂ ਨੂੰ ਆਮ ਕਰਕੇ ਰਾਤੀਂ ਖਾਣੇ ਮਗਰੋਂ ਘੇਰ ਲਿਆ ਜਾਂਦਾ ਸੀ। ਪੁਰਾਣੀਆਂ ਕੁੜੀਆਂ ਖ਼ਾਸ ਕਰਕੇ ਜਿਹੜੀਆਂ ਖੁਦ ਰੈਗਿੰਗ ਦਾ ਸ਼ਿਕਾਰ ਹੋਈਆਂ ਹੁੰਦੀਆਂ ਇਸਨੂੰ ਬਦਲੇ ਤੇ ਟਰਡੀਸ਼ਨ ਵਾਂਗ ਅੱਗੇ ਵਧਾਉਂਦੀਆਂ। ਨਵੀਆਂ ਕੁੜੀਆਂ ਦੇ ਕੱਪੜੇ ਉਤਰਵਾ ਲੈ ਜਾਂਦੇ ,ਉਹਨਾਂ ਦੇ ਅੰਗਾਂ ਦਾ ਮੇਚਾ ਲਿਆ ਜਾਂਦਾ ਸਰੀਰ ਤੇ ਜ਼ਰਾ ਵੀ ਵਾਲ ਦਿਸਣ ਤੇ “ਪੇਂਡੂ ਤੇ ਗੰਦੀਆਂ ਗੰਦੀਆਂ ਗੱਲਾਂ ਫਿਕਰੇ ਬੋਲੇ ਜਾਂਦੇ ,ਅੰਗਾਂ ਨਾਲ ਛੇੜਛਾੜ ਹੁੰਦੀ ,ਨੰਗਿਆਂ ਤੁਰਨ ਲਈ ਕਿਹਾ ਜਾਂਦਾ ਇਥੋਂ ਤੱਕ ਕਿ ਨਾਲ ਦੀ ਕੁੜੀ ਨੂੰ ਕਿਸ ਕਰਨ ਤੱਕ ਗੱਲ ਪਹੁੰਚ ਜਾਂਦੀ “. ਕਈ ਕੁੜੀਆਂ ਹੱਥ ਪੈਰ ਜੋੜਦੀਆਂ ਮਨਾ ਕਰਦੀਆਂ ਤਾਂ ਉਹਨਾਂ ਨਾਲ ਧੱਕੇਸ਼ਾਹੀ ਵੀ ਹੁੰਦੀ। ਉਹਨਾਂ ਦੇ ਬੁਆਏਫ੍ਰੈਂਡ ਹੋਣ ਨਾ ਹੋਣ ਬਾਰੇ ਵਰਜਨੀਟੀ ਬਾਰੇ ਸੈਕਸ ਬਾਰੇ ਸਭ ਕੁਝ ਬੋਲਿਆ ਜਾਂਦਾ। ਸ਼ੁਭ ਨੂੰ ਇਹ ਕਦੇ ਵੀ ਚੰਗਾ ਨਹੀਂ ਸੀ ਲਗਦਾ ,ਭਲਾਂ ਕਿਸੇ ਦੀ ਨਿੱਜੀ ਪੱਧਰ ਤੱਕ ਜ਼ਲੀਲ ਕਰਨਾ ਕਿਥੋਂ ਤੱਕ ਜਾਇਜ਼ ਹੈ ?ਇਸ ਲਈ ਉਹ ਕਦੇ ਵੀ ਕਿਸੇ ਅਜਿਹੇ ਕੰਮ ਚ ਸ਼ਾਮਿਲ ਨਹੀਂ ਸੀ ਹੋਈ ਸਗੋਂ ਹੋਰਾਂ ਨੂੰ ਵੀ ਰੋਕਦੀ ਸੀ। ਜਿਉਂ ਜਿਉਂ ਉਹ ਜੂਨੀਅਰ ਤੋਂ ਸੀਨੀਅਰ ਹੋਈ। ਇੱਕ ਦਿਨ ਰਾਤੀਂ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਇਆ ਤਾਂ ਕਾਮਨ ਰੂਮ ਚ ਅਚਾਨਕ ਗਹਿਮਾ ਗਹਿਮੀ ਵੱਧ ਗਈ ਸੀ। ਉਸਨੇ ਅੱਗੇ ਹੋ ਕੇ ਵੇਖਿਆ। ਤਾਂ ਇੱਕ ਕੁੜੀ ਨੂੰ ਕੁਝ ਸੀਨੀਅਰ ਕੁੜੀਆਂ ਘੇਰੀ ਖੜੀਆਂ ਸੀ ,ਕੁੜੀ ਵੇਖਣ ਨੂੰ ਬੇਹੱਦ ਸ਼ਰਮਾਕਲ ਲੱਗ ਰਹੀ ਸੀ। ਗਰਮ ਮੌਸਮ ਚ ਤੇ ਕੁੜੀਆਂ ਦੇ ਹੋਸਟਲ ਚ ਰਹਿਣ ਦੇ ਬਾਵਜੂਦ ਉਸਨੇ ਆਪਣੇ ਸਰੀਰ ਲਈ ਪੂਰੇ ਢਕਵੇਂ ਕੱਪੜੇ ਪਾਏ ਹੋਏ ਸੀ। ਉਸਦਾ ਮਸੂਮਾਂ ਵਰਗਾ ਚਿਹਰਾ ਸੀ। ਗੋਰਾ ਚਿੱਟਾ ਰੰਗ ਜਿਸ ਵਿੱਚ ਥੋੜਾ ਗੁਲਾਲ ਮਿਲਾ ਦਿੱਤਾ ਹੋਏ ਇੰਝ ਦਾ ਰੂਪ ਸੀ। ਖੁੱਲ੍ਹੇ ਕਪੜੇ ਜੋ ਉਸਦੇ ਜਿਸਮ ਦੀ ਬਨਾਵਟ ਦਾ ਅੰਦਾਜ਼ਾ ਨਹੀਂ ਲਗਾਉਣ ਦਿੰਦੇ ਸੀ। ਪਤਾ ਨਹੀਂ ਕਿੰਨੇ ਘੁਟਵੇਂ ਮਾਹੌਲ ਵਿਚ ਪਲੀ ਸੀ ਕਿ ਕੁੜੀਆਂ ਸਾਹਮਣੇ ਵੀ ਜਿਸਮ ਦੇ ਕਿਸੇ ਹਿੱਸੇ ਤੋਂ ਮਾਸ ਦੇ ਦਿਸਣ ਤੋਂ ਵੀ ਡਰਦੀ ਸੀ। ਨਹੀਂ ਤਾਂ ਇਸ ਵੇਲੇ ਕੁੜੀਆਂ ਦੇ ਪਿੰਡਿਆਂ ਤੇ ਮਹਿਜ਼ ਐਨੇ ਕੁ ਕੱਪੜੇ ਹੁੰਦੇ ਕਿ ਉਹ ਜਿਸਮ ਨੂੰ ਢੱਕਦੇ ਨਹੀਂ ਸੀ ਸਗੋਂ ਹੋਰ ਵਿਖਾਉਂਦੇ ਸੀ ,ਉਂਝ ਵੀ ਕੁੜੀਆਂ ਦੇ ਹੋਸਟਲ ਵਿੱਚ ਕਿਸਨੇ ਆਉਣਾ ਹੈ ? ਇਸ ਲਈ ਮਰਦਾਂ ਦੀ ਦਿਮਾਗੀ ਅਸ਼ਲੀਲਤਾ ਤੋਂ ਹੋਰ ਦੂਰ ਸਨ। ਇਥੇ ਕਿਸੇ ਨੂੰ ਜਿਸਮ ਅਸ਼ਲੀਲ ਨਹੀਂ ਸੀ ਲਗਦਾ ਸਗੋਂ ਖੂਬਸੂਰਤ ਲਗਦਾ ਹੈ। ਕਾਮੁਕਤਾ ਤੇ ਹਵਸ਼ ਵਿੱਚ ਅਹਿਸਾਸ ਦਾ ਫ਼ਰਕ ਹੁੰਦਾ ਹੈ ਇਵੇਂ ਹੀ ਖੂਬਸੂਰਤੀ ਤੇ ਅਸ਼ਲੀਲਤਾ ਚ ਸਿਰਫ ਨਜ਼ਰੀਏ ਦਾ ਫ਼ਰਕ ਹੈ।ਅਸ਼ਮਿਤਾ ਨਾਮ ਸੀ ਉਸ ਕੁੜੀ ਦਾ ਜਿਸਨੂੰ ਉਹ ਘੇਰੀ ਖੜੀਆਂ ਸੀ ,ਉਸਨੂੰ ਕੱਪੜੇ ਉਤਾਰਨ ਲਈ ਕਿਹਾ ਜਾ ਰਿਹਾ ਸੀ। ਜਿਵੇਂ ਘੁੱਗੀ ਨੂੰ ਕਾਵਾਂ ਨੇ ਘੇਰਾ ਪਾ ਲਿਆ ਹੋਵੇ ਇੰਝ ਹੀ ਡਰੀ ਦੁੱਬਕੀ ਓਥੋਂ ਜਾਣ ਲਈ ਮਿੰਨਤਾਂ ਕਰ ਰਹੀ ਸੀ। ਇੰਝ ਦੀਆਂ ਮਿੰਨਤਾਂ ਕਿੰਨੀਆਂ ਹੀ ਕੁੜੀਆਂ ਕਰਦੀਆਂ ਸੀ। ਕਿਸੇ ਦੀ ਭੀੜ ਵਿੱਚ ਕੋਈ ਨਹੀਂ ਸੁਣਦਾ। ਜਦੋਂ ਉਹ ਨਾ ਮੰਨੀ ਤਾਂ ਤਾਂ ਇੱਕ ਕੁੜੀ ਨੇ ਖੁਦ ਕੋਲ ਆ ਕੇ ਉਸਦੇ ਕੱਪੜੇ ਜਬਰਦਸ਼ਤੀ ਉਤਾਰਨ ਲੱਗੀ। ਦੋ ਨੇ ਉਸਦੇ ਹੱਥਾਂ ਨੂੰ ਫੜ੍ਹ ਲਿਆ ਪਰ ਉਹ ਪੂਰੇ ਜ਼ੋਰ ਨਾਲ ਛੁੱਟਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਦੀਆਂ ਅੱਖਾਂ ਚ ਹੰਝੂ ਸੀ। ਸ਼ੁਭ ਕੋਲੋਂ ਇਹ ਵੇਖਿਆ ਨਹੀਂ ਸੀ ਗਿਆ। ਉਹ ਪੂਰੀ ਗਰਜ਼ ਨਾਲ ਬੋਲੀ ,” ਇਹਨੂੰ ਛੱਡੋ ,ਦਿਸਦਾ ਨਹੀਂ ਵਿਚਾਰੀ ਰੋ ਰਹੀ ਏ , ਕਿਉਂ ਤੰਗ ਕਰਦੇ ਹੋ ਇਹ ਕਿ ਤਰੀਕਾ ਹੋਇਆ ਰੈਗਿੰਗ ਦਾ ?”ਸ਼ੁਭ ਦੀ ਗੱਲ ਸੁਣਕੇ ਜਿਹਨਾਂ ਨੇ ਹੱਥ ਫੜ੍ਹੇ ਹੋਏ ਸੀ ਉਹ ਤਾਂ ਹਟ ਗਈਆਂ ,ਉਸਦੀਆਂ ਕਲਾਸਮੇਟ ਹੋਣ ਕਰਕੇ ਕਿੰਨੇ ਹੀ ਕੰਮ ਉਸ ਤੱਕ ਹੁੰਦੇ ਸੀ। ਪਰ ਜੋ ਕੁੜੀ ਉਹ ਛੇੜ ਰਹੀ ਸੀ ਉਹ ਨਾ ਹਟੀ। ਸ਼ੁਭ ਫਿਰ ਗਰਜ਼ੀ ,” ਤੂੰ ਛੱਡੇਗੀ ਕਿ ਮੈਂ ਵਾਰਡਨ ਮੈਡਮ ਨੂੰ ਸੱਦਾਂ ?”ਕੁੜੀ ਨੂੰ ਵੀ ਛੱਡਣਾ ਪਿਆ ,ਅਸ਼ਮਿਤਾ ਲੱਗਪੱਗ ਕੰਬ ਰਹੀ ਸੀ ਪਰ ਉਸਦੇ ਅੱਖਾਂ ਚ ਹੰਝੂ ਰੁਕ ਗਏ ਸੀ ਤੇ ਉਸਨੇ ਬਹੁਤ ਹੀ ਆਦਰ ਵਾਲੇ ਤਰੀਕੇ ਨਾਲ ਉਸ ਵੱਲ ਦੇਖਿਆ। ਜਾਂਦੇ ਜਾਂਦੇ ਮਹਿਜ਼ ਉਸਦੇ ਮੂੰਹੋ ਐਨਾ ਕੁ ਨਿੱਕਲਿਆ ,”ਥੈਂਕਸ ,ਦੀਦੀ ” . ਸ਼ੁਭ ਦੇ ਕੰਨਾਂ ਚ ਉਹ ਮਿੱਠੀ ਆਵਾਜ਼ ਸਾਰੀ ਰਾਤ ਘੁਲਦੀ ਰਹੀ। ਇਸ ਮਗਰੋਂ ਕੰਟੀਨ ਚ ਮਿਲਣ ਦਾ ਗੱਲ ਕਰਨ ਦਾ ਵੇਖ ਕੇ ਮੁਸਕਰਾਉਣ ਦਾ ਸਿਲਸਿਲਾ ਚੱਲ ਨਿੱਕਲਿਆ। ਫਿਰ ਕੱਠੇ ਖਾਣਾ ਗੱਲਾਂ ,ਪੜ੍ਹਾਈ ਦੀਆਂ ਗੱਲਾਂ ਸਾਂਝੀਆਂ ਹੋਣ ਲੱਗੀਆਂ। ਦੋਵੇਂ ਇੱਕ ਦੂਸਰੇ ਨਾਲ ਘਿਉ ਖਿਚੜੀ ਹੁੰਦੀਆਂ ਗਈਆਂ। ਭਾਬੀ ਦੇ ਜਾਣ ਮਗਰੋਂ ਤੇ ਅਚਾਨਕ ਗੱਲ ਬੰਦ ਹੋਣ ਮਗਰੋਂ ਉਹਨੂੰ ਕੱਲਾਪਣ ਮਹਿਸੂਸ ਹੁੰਦਾ ਸੀ। ਤੇ ਅਸਮਿਤਾ ਪਹਿਲੀ ਵਾਰ ਘਰੋਂ ਬਾਹਰ ਇੰਝ ਕੱਲੀ ਰਹਿ ਰਹੀ ਸੀ। ਘਰਦੇ ਘੁਟਵੇਂ ਪਰ ਪਿਆਰ ਭਰੇ ਮਾਹੌਲ ਨਾਲੋਂ ਇਥੇ ਦਾ ਮਾਹੌਲ ਉਸਨੂੰ ਉਲਟ ਲੱਗਦਾ ਸੀ। ਉਸਨੂੰ ਘਰ ਯਾਦ ਆਉਂਦਾ। ਮਾਂ ਬਾਪ ਦੀਆਂ ਨਸੀਹਤਾਂ ਉਸਦੇ ਦਿਲੋਂ ਦਿਮਾਗ ਤੇ ਹੁੰਦੀਆਂ। ਕੀ ਕਰਨਾ ਕਿ ਨਹੀਂ ਕਰਨਾ ਸਭ. ਸਕੂਲ ਮਗਰੋਂ ਵਿੱਛੜੇ ਦੋਸਤ ਯਾਦ ਆਉਂਦੀਆਂ। ਸ਼ੁਭ ਉਸਦੀ ਇੱਕ ਦੋਸਤ ,ਮਦਦਗਾਰ ਉਸਦੀ ਹੈਲਪ ਕਰਨ ਵਾਲੀ ਉਸਨੂੰ ਸਮਝਾਉਣ ਵਾਲੀ ਕੁੜੀ ਸੀ। ਪੜ੍ਹਾਈ ਵਿਚ ਸਹਾਇਤਾ ਤੋਂ ਲੈ ਕੇ ਕੱਲਿਆਂ ਰਹਿਕੇ ਆਤਮ ਨਿਰਭਰ ਹੋਣਾ ਉਸ ਕੋਲੋਂ ਹੀ ਉਹ ਸਿੱਖ ਰਹੀ ਸੀ। ਸ਼ੁਭ ਨਾਲ ਰਹਿ ਕੇ ਉਸਨੇ ਬਾਕੀ ਕੁੜੀਆਂ ਵਾਂਗ ਪਹਿਨਣਾ ,ਗੱਲਾਂ ਕਰਨੀਆਂ ਉੱਠਣਾ ਬੈਠਣਾ ਸਿਖਿਆ। ਆਪਣੇ ਮਨ ਵਿਚਲੇ ਡਰਾਂ ਖਦਸ਼ਿਆਂ ਨੂੰ ਦੂਰ ਕੀਤਾ ਸੀ। ਇੱਕ ਦੂਸਰੇ ਦੇ ਸਭ ਰਹੱਸਾਂ ਤੋਂ ਪਰਦੇ ਉੱਠੇ ਹੋਏ ਸੀ ਮਹਿਜ਼ ਸ਼ੁਭ ਦੇ ਆਪਣੇ ਰਿਲੇਸ਼ਨਸ਼ਿਪ ਬਾਰੇ। ਜਿਸ ਵਿੱਚ ਇੱਕ ਤਸਵੀਰ ਵਾਂਗ ਹੁਣ ਅਸ਼ਮਿਤਾ ਦਾਖਿਲ ਹੋ ਗਈ ਸੀ। ਅਸ਼ਮਿਤਾ ਚ ਹਰ ਪਾਸੇ ਤੋਂ ਇੱਕ ਭਰੀ ਭਰੀ ਕੁੜੀ ਸੀ ,ਮਾਸੂਮ ਸ਼ਕਲ ,ਲਾਲੀ ਭਰਿਆ ਰੰਗ ,ਪੂਰਾ ਕਸਵਾਂ ਤੇ ਭਰਿਆ ਹੋਇਆ ਸਰੀਰ ,ਜਿਸਨੂੰ ਸ਼ੁਭ ਕਪੜਿਆਂ ਤੋਂ ਅੰਦਰ ਬਾਹਰ,ਹਕੀਕਤ ਤੇ ਕਲਪਨਾ ਵਿੱਚ ਕਈ ਵਾਰ ਵੇਖ ਚੁੱਕੀ ਸੀ। ਸ਼ੁਭ ਕੋਲ ਆਪਣਾ ਵੱਖਰਾ ਕਮਰਾ ਸੀ ਇਸ ਲਈ ਕਈ ਵਾਰ ਦੋਵੇਂ ਉਸੇ ਚ ਸੌਂ ਜਾਂਦੀਆਂ ਸੀ। ਸ਼ੁਭ ਦੇ ਮਨ ਵਿੱਚ ਬਹੁਤ ਕੁਝ ਸੀ ਪਰ ਉਹ ਅਸ਼ਮਿਤਾ ਨੂੰ ਦੱਸਕੇ ਇੱਕ ਹੋਰ ਦੋਸਤੀ ਨਹੀਂ ਸੀ ਖੋਣਾ ਚਾਹੁੰਦੀ ਸੀ। ਭਲਾਂ ਜੋ ਕੁੜੀ ਘੁੱਟਵੇਂ ਜਿਹੇ ਮਾਹੌਲ ਚ ਰਹਿਕੇ ਕੁੜੀਆਂ ਤੋਂ ਸੰਗਦੀ ਹੋਵੇਗੀ ਉਹ ਇੰਝ ਦੀਆਂ ਗੱਲਾਂ ਸੁਣਕੇ ਤਾਂ ਉਸ ਕੋਲੋਂ ਸਦਾ ਲਈ ਨੱਠ ਹੀ ਜਾਏਗੀ। ਇੱਕ ਡਰ ਸੀ ਜੋ ਉਸਨੂੰ ਕਦੇ ਵੀ ਅੱਗੇ ਨਹੀਂ ਸੀ ਵੱਧਣ ਦਿੰਦਾ। ਇੱਕ ਰਾਤੀ ਜਦੋਂ ਅਸ਼ਮਿਤਾ ਲੇਟੀ ਹੋਈ ਪੜ੍ਹ ਰਹੀ ਸੀ ਤਾਂ ਸ਼ੁਭ ਸੌਣ ਲਈ ਕੱਪੜੇ ਬਦਲਣ ਲੱਗ ਗਈ। ਕਿਤਾਬ ਤੋਂ ਧਿਆਨ ਹਟਾ ਕੇ ਉਹ ਸ਼ੁਭ ਵੱਲ ਦੇਖਣ ਲੱਗੀ , ਆਪਣੇ ਵੱਲ ਇੰਝ ਤੱਕਦੇ ਵੇਖ ਉਸਨੇ ਪੁੱਛਿਆ ,” ਕੀ ਵੇਖ ਰਾਹੀਂ ਏ ?”ਸ਼ੁਭ ਪੂਰੇ ਕਪੜੇ ਉਤਾਰ ਚੁੱਕੀ ਸੀ। “ਦੇਖ ਰਹੀਂ ਹਾਂ ,ਤੁਸੀਂ ਕਿੰਨੇ ਸੋਹਣੇ ਹੋ “.”ਤੇਰੇ ਤੋਂ ਤਾਂ ਘੱਟ ਹੀ ਹਾਂ ,ਤੇਰਾ ਅੰਗ ਅੰਗ ਕਪਾਹ ਦੀਆਂ ਫੁੱਟਾਂ ਵਰਗਾ “” ਨਹੀਂ ,ਚਿੱਟੇ ਰੰਗ ਨਾਲੋਂ ,ਬਦਾਮੀ ਭਾਹ ਮਾਰਦਾ ਪਿੰਡਾ ਵੱਧ ਸੋਹਣਾ ਲਗਦਾ ,ਤੁਹਾਡੇ ਰੰਗ ਚ ਬਦਾਮੀ ਛੋਹ ਹੈ ,ਉਂਝ ਵੀ ਮੇਰੇ ਨਾਲੋਂ ਤੁਹਾਡਾ ਸਭ ਕੁਝ ਸਵਾਇਆ ਹੀ ਹੈ “ਨਹੀਂ ਤੇਰਾ ਹੈ ਤੈਨੂੰ ਐਵੇਂ ਲਗਦਾ ” “ਹੁਣੀ ਵੇਖ ਲੈਂਦੇ ਹਾਂ।”ਆਖਕੇ ਅਸ਼ਮਿਤਾ ਉੱਠੀ। ਇੱਕ ਝਟਕੇ ਚ ਉਸਨੇ ਆਪਣੀ ਟੀ ਸ਼ਰਟ ਉਤਾਰ ਦਿੱਤੀ। ਹੁਸਨ ਆਜ਼ਾਦ ਹੋਕੇ ਚਮਕਣ ਲੱਗਾ। ਉਹ ਸ਼ੁਭ ਕੋਲ ਜਾ ਕੇ ਖੜੀ ਹੋ ਗਈ। ਦੋਵਾਂ ਦੇ ਕੱਦ ਇੱਕੋ ਜਿੰਨੇ ਸੀ। ਸੀਨੇ ਨੂੰ ਸੀਨੇ ਨਾਲ ਟਕਰਾ ਕੇ ਦੋਵੇਂ ਇਸ ਨਿਰਣੇ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਸੀ ਕਿ ਕੌਣ ਵੱਧ ਖੂਬਸੂਰਤ ਹੈ। ਪਰ ਰਹਿ ਰਹਿ ਕੇ ਖਹਿੰਦੇ ਜਿਸਮਾਂ ਨੇ ਰੋਮਾਂ ਨੂੰ ਜਗਾ ਦਿੱਤਾ ਸੀ। ਹੱਥਾਂ ਚ ਪਕੜ ਕਦੋਂ ਪੰਛੀਆਂ ਦੀਆਂ ਚੁੰਝਾਂ ਟਕਰਾਉਣ ਵਰਗੀ ਅਜ਼ੀਬ ਜਿਹੀ ਖੇਡ ਚ ਰੁੱਝ ਕੇ ਸਵਾਦ ਲੈਣ ਲੱਗੀਆਂ ਉਹਨਾਂ ਨੂੰ ਵੀ ਸਮਝ ਨਹੀਂ ਸੀ ਆਈ। ਜਦੋਂ ਤੱਕ ਦੋਵਾਂ ਦੇ ਸੀਨੇ ਆਪਸ ਚ ਕੱਸਕੇ ਰਗੜਨ ਨਾ ਲੱਗੇ ਤੇ ਇੱਕ ਦੂਸਰੇ ਨੂੰ ਬੁੱਕਲ ਵਿੱਚ ਘੁੱਟ ਨਾ ਲਿਆ। ਸ਼ੁਭ ਲਈ ਤਾਂ ਜਿਵੇਂ ਕਲਪਨਾ ਦੇ ਸੱਚ ਹੋਣ ਦਾ ਵੇਲਾ ਸੀ ਜਿਸ ਚੀਜ਼ ਨੂੰ ਸਿਰਫ ਉਹ ਖੋਹ ਜਾਣ ਦੇ ਡਰੋਂ ਛੱਡ ਰਹੀ ਸੀ। ਉਸਦੀ ਬੁੱਕਲ ਚ ਆਕੇ ਮਹਿਕਣ ਲੱਗੀ ਸੀ। ਇੱਕ ਸਾਲ ਦੇ ਕਰੀਬ ਸਮੇਂ ਮਗਰੋਂ ਉਸਦੇ ਜਿਸਮ ਨੂੰ ਕੋਈ ਜਿਸਮ ਛੂਹ ਰਿਹਾ ਸੀ। ਹਰ ਪੋਰ ਵਿਚੋਂ ਗਰਮੀ ਨਿੱਕਲ ਰਹੀ ਸੀ ਤੇ ਨਾਜ਼ੁਕ ਹਿੱਸਿਆਂ ਚ ਜਿਵੇਂ ਗਰਮ ਚਸਮੇਂ ਫੁੱਟ ਰਹੇ ਹੋਣ। ਬਿਨਾਂ ਝਿਜਕ ਤੋਂ ਬੜੇ ਹੀ ਅਦਭੁਤ ਤਰੀਕੇ ਨਾਲ ਅਸ਼ਮਿਤਾ ਉਸਦੇ ਬੁੱਲਾਂ ਨੂੰ ਚੂਸ ਰਹੀ ਸੀ। ਉਸਦੇ ਹੱਥ ਗਰਦਨ ਤੋਂ ਲੈ ਕੇ ਪਿੱਠ ਤੋਂ ਹੇਠਾਂ ਤੱਕ ਜਿਥੇ ਵੀ ਜਾ ਸਕਦੇ ਸੀ ਘੁੰਮ ਰਹੇ ਸੀ। ਸ਼ੁਭ ਨੂੰ ਲੱਗ ਰਿਹਾ ਸੀ ਜਿਵੇਂ ਉਹ ਸਿਖਿਆਰਥੀ ਹੋਵੇ ਤੇ ਅਸ਼ਮਿਤਾ ਅਧਿਆਪਕ। ਉਸਦੀਆਂ ਉਂਗਲਾਂ ਦੀ ਛੋਹ ਨੇ ਸ਼ੁਭ ਦੀਆਂ ਲੱਤਾਂ ਨੂੰ ਕਿਸੇ ਸਹਾਰੇ ਦੀ ਲੋੜ ਪਵਾ ਦਿੱਤੀ ਸੀ। ਦੋਵੇਂ ਉਸੇ ਬੈੱਡ ਤੇ ਡਿੱਗ ਗਈਆਂ ਜਿੱਥੇ ਕਿਤਾਬਾਂ ਡਿੱਗੀਆਂ ਪਈਆਂ ਸੀ। ਸ਼ੁਭ ਦੇ ਹੱਥਾਂ ਨੇ ਅਸ਼ਮਿਤਾ ਦੇ ਜਿਸਮ ਤੋਂ ਆਖ਼ਰੀ ਪਰਦੇ ਨੂੰ ਹਟਾ ਦਿੱਤਾ ਸੀ। ਦੋਵੇਂ ਇੱਕ ਦੂਸਰੇ ਵਰਗੀਆਂ ਸੀ। ਜੋ ਕੁਝ ਇੱਕ ਕਰਦੀ ਉਹੀ ਹਰਕਤ ਦੂਸਰੀ ਦੁਹਰਾ ਰਹੀ ਸੀ। ਜਿਸਮਾਂ ਦੀ ਗਰਮੀ ਇੱਕੋ ਜਿੰਨੀ ਸੀ। ਉਂਗਲੀਆਂ ਦੀਆਂ ਹਰਕਤਾਂ ਨੇ ਉਸ ਗਰਮੀ ਨੂੰ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਸੀ। ਬੁੱਲਾਂ ਦੀ ਛੋਹ ਉਸ ਗਰਮੀ ਨੂੰ ਕੋਸਾ ਕਰਨ ਦਾ ਯਤਨ ਕਰ ਰਹੀ ਸੀ। ਰਗੜ ਨਾਲ ਜਿਸਮ ਵਿੱਚ ਚਿੰਗਿਆੜੇ ਨਿੱਕਲ ਰਹੇ। ਹੋਸਟਲ ਦੇ ਉਸ ਨਿੱਕੇ ਕਮਰੇ ਵਿੱਚ ਜਿਸ ਚ ਖਿੜਕੀਆਂ ਵੀ ਬੰਦ ਸੀ ਸਾਹ ਤੇ ਸਿਸਕਾਰੀਆਂ ਇੱਕੋ ਜਿੰਨਾਂ ਗੂੰਜ ਰਹੀਆਂ ਸੀ। ਸ਼ਿਖਰ ਦੇ ਪਲਾਂ ਚ ਜਿਸਮ ਕੈਂਚੀ ਵਾਂਗ ਆਪਸ ਚ ਜਕੜੇ ਗਏ। ਦੋਵਾਂ ਦਾ ਇੱਕੋ ਜਿੰਨਾ ਦਮ ਇੱਕੋ ਜਿੰਨਾ ਅੰਗਾਂ ਨੂੰ ਛੋਹਣ ਸਹਿਲਾਉਣਾ ਤੇ ਪਿਆਰਨ ਦਾ ਸਿਲਸਿਲਾ ਬੁੱਲਾਂ ਤੇ ਉਂਗਲਾਂ ਨਾਲ ਜ਼ਾਰੀ ਸੀ। ਜਦੋਂ ਤੱਕ ਦੋਵੇਂ ਉਸ ਪਲ ਨੂੰ ਅੱਖਾਂ ਵਿੱਚੋਂ ਉਭਲ ਕੇ ਬਾਹਰ ਮਹਿਸੂਸ ਹੁੰਦਾ ਨੇ ਦੇਖਿਆ ਤੇ ਬਿਸਤਰ ਦੇ ਸਲਾਭੇ ਹੋਣ ਦਾ ਅਹਿਸਾਸ ਨਾ ਹੋਇਆ। ਸਪ੍ਰਿੰਟ ਦੌੜ ਕੇ ਆਏ ਵਾਂਗ ਦੋਵੇਂ ਇੱਕ ਦੂਸਰੇ ਉੱਤੇ ਡਿੱਗ ਕੇ ਲੇਟ ਗਈਆਂ। ਸ਼ੁਭ ਦੇ ਮਨ ਚ ਸਵਾਲ ਕਈ ਸੀ ,”ਤੂੰ ਕਿਥੋਂ ਸਿੱਖਿਆ ਸਭ ? ਸ਼ੁਭ ਉਸਦੀ ਨਾਲੇਜ ਤੇ ਹੈਰਾਨ ਸੀ। “ਮੈਂ ਤੇ ਮੇਰੀ ਚਾਚੇ ਦੀ ਕੁੜੀ ਜੋ ਮੈਥੋਂ ਵੱਡੀ ਸੀ ,ਸਕੂਲ ਦਿਨਾਂ ਤੋਂ ਕੱਠੀਆਂ ਹੀ ਸੌਂਦੀਆਂ ਸੀ। ਪਰ ਇਹ ਸਵਾਲ ਕਿਉਂ ? ਤੁਹਾਨੂੰ ਵੀ ਮੁੰਡਿਆਂ ਵਾਂਗ ਅਣਲੱਗ ਤੇ ਵਰਜਨ ਕੁੜੀ ਚਾਹੀਦੀ ਸੀ” ?ਸ਼ੁਭ ਉਸਦੇ ਸਵਾਲ ਤੇ ਹੱਸੀ ਤੇ ਬੋਲੀ ,” ਕੁੜੀ ਕੁੜੀ ਦੇ ਰਿਸ਼ਤੇ ਚ ਇਹੀ ਤਾਂ ਖਾਸੀਅਤ ਹੈ ਇੱਥੇ ਜੂਠ ਤੇ ਵਰਜਨੀਟੀ ਵਰਗੇ ਸਵਾਲ ਨਹੀਂ ਚਰਿੱਤਰ ਤੇ ਪ੍ਰਸ਼ਨ ਚਿੰਨ ਨਹੀਂ ,ਇੱਕ ਤਾਰ ਦੇ ਜੁੜੇ ਜਾਂ ਟੁੱਟੇ ਹੋਣ ਤੋਂ ਪਿਆਰ ਜਾਂ ਕਿਰਦਾਰ ਨਹੀਂ ਮਾਪਿਆ ਜਾਂਦਾ ,ਪਿਆਰ ਜਾਂ ਕਿਰਦਾਰ ਇੱਕ ਦੂਸਰੇ ਦੀ ਚਾਹਤ ,ਲੋੜ ਤੇ ਜਜਬਾਤਾਂ ਤੋਂ ਮਾਪਿਆ ਜਾਂਦਾ। “ਸ਼ੁਭ ਤੇ ਅਸ਼ਮਿਤਾ ਦਾ ਇਹ ਰਿਸ਼ਤਾ ਚੱਲ ਨਿਕਲਿਆ ਸੀ ,ਦੋਵੇਂ ਇੱਕੋ ਕਾਲਜ਼ ਚ ਇੱਕੋ ਜਿਹਾ ਪੜ੍ਹ ਰਹੀਆਂ ਸੀ ਦੋਵਾਂ ਨੂੰ ਸਿਰਫ ਕੁੜੀਆਂ ਪਸੰਦ ਸੀ। ਦੋਵਾਂ ਦਾ ਕਮਰਾ ਇੱਕ ਹੋ ਗਿਆ। ਕਪੜੇ ਇੱਕੋ ਜਿਹੇ ਹੋਗੇ ,ਤੋਰ ਬੋਲਚਾਲ ਭਾਸ਼ਾ ਸਭ ਇੱਕੋ ਹੋ ਗਈ ਸੀ। ਕੱਠੇ ਨਹਾਉਣਾ ਸੌਣਾ ਪੜ੍ਹਨਾ ਉਹ ਵੀ ਬਿਨਾਂ ਕੱਪੜਿਆ ਤੋਂ ਇੱਕ ਦੂਸਰੇ ਚ ਮਸਤ ਰਹਿਣਾ ਉਹਨਾਂ ਦੀ ਜ਼ਿੰਦਗੀ ਬਣ ਗਈ। ਹੋਸਟਲ ਚ ਗੱਲਾਂ ਉੱਡ ਗਈਆਂ ਕਾਲਜ ਚ ਪਹੁੰਚ ਗਈਆਂ। ਲੋਕੀ ਅਜੀਬ ਅਜੀਬ ਤੱਕਦੇ। ਮੁੰਡੇ ਗੁੱਝਾ ਹੱਸਦੇ ਫਿਕਰੇ ਵੀ ਕੱਸਦੇ। ਕੁੜੀਆਂ ਵੀ ਕੋਈ ਕੋਈ ਖਿਝ ਕੇ ਲੜ ਕੇ ਮਿਹਣਾ ਮਾਰ ਦਿੰਦੀਆਂ। ਪਰ ਜਦ ਮੀਆਂ ਬੀਵੀ ਰਾਜ਼ੀ ਕੀ ਕਰੂਗਾ ਕਾਜ਼ੀ। ਆਪਣੇ ਰਿਸ਼ਤੇ ਦੀਆਂ ਗੱਲਾਂ ਉੱਡਣ ਮਗਰੋਂ ਵੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ। ਇੱਕ ਦੂਸਰੇ ਦਾ ਸਾਥ ਦੇਣ ਦਾ ਸਿਲਸਿਲਾ ਰਿਹਾ। ਕਾਲਜ ਪੂਰਾ ਕਰਕੇ ਸ਼ੁਭ ਓਥੇ ਹੀ ਪਹਿਲਾਂ ਗੇਟ (GATE ) ਦੀ ਤਿਆਰੀ ਕਰਦੀ ਰਹੀ ਫਿਰ ਨੌਕਰੀ ਵੀ ਕਰ ਲਈ। ਅਸ਼ਮਿਤਾ ਉਸੇ ਕੋਲ ਆ ਕੇ ਰਰਹਿ ਲੈਂਦੀ। ਲੋਕਾਂ ਨੂੰ ਉਹਨਾਂ ਦੇ ਰਿਸ਼ਤੇ ਦੀ ਆਦਤ ਪੈ ਗਈ। ਭਾਵੇਂ ਕਈ ਵਾਰ ਗੰਦੇ ਗੰਦੇ ਫੋਨ ਆਉਂਦੇ ,ਸੋਸ਼ਲ ਮੀਡੀਆ ਤੇ ਪ੍ਰੋਫ਼ਾਈਲ ਲੱਭ ਕੇ ਮੈਸੇਜ ਵੀ ਆਉਂਦੇ। ਪਰ ਉਹ ਇਸ ਸਭ ਨੂੰ ਇਗਨੋਰ ਕਰਦੀਆਂ। ਹਰ ਫੋਨ ਹਰ ਮੈਸੇਜ ਚ ਮੁੰਡਿਆਂ ਚ ਭਰੀ ਹੋਈ ਸੋਚ ਬਾਹਰ ਉਬਲਦੀ ਸੀ। “ਕਿਸੇ ਮੁੰਡੇ ਥੱਲੇ ਪੈ ਕੇ ਸੁਆਦ ਨਹੀਂ ਦੇਖਿਆ ,ਫਿਰ ਉਂਗਲਾਂ ਭੁੱਲ ਜਾਣਗੀਆਂ ” ਸਾਰ ਤੱਤ ਹਰ ਗੱਲ ਦਾ ਇਹੋ ਨਿਕਲਦਾ। ਉਦੋਂ ਤੱਕ ਉਹਨਾਂ ਨੂੰ ਸਮਝ ਆ ਗਈ ਸੀ ਕਿ ਬਹੁਤੇ ਮਰਦਾਂ ਲਈ ਸੈਕਸ ਦਾ ਮਤਲਬ ਮਹਿਜ਼ ਉਹ ਅੰਤਿਮ ਪੰਜ ਦਸ ਮਿੰਟਾਂ ਦੀ ਖੇਡ ਹੈ ਜਿਸਨੂੰ ਉਹ ਮਰਦਾਨਗੀ ਦਾ ਢੋਲ ਵਜਾ ਕੇ ਪਿੱਟਦੇ ਹਨ। ਸ਼ਾਇਦ ਇਸੇ ਕਰਕੇ ਇਸ ਮੁਲਕ ਹਰ ਚਾਰ ਵਿਚੋਂ ਇੱਕ ਔਰਤ ਵਿਆਹ ਮਗਰੋਂ ਵੀ ਅਸੰਤੁਸ਼ਟ ਹੈ। ਅਹਿਸਾਸ ਵਿਹੂਣੇ ਝਟਕਿਆਂ ਨੂੰ ਚਰਮ ਮੰਨ ਲੈਣ ਦੀ ਸੋਚ ਹੀ ਅਜਿਹੇ ਮੈਸੇਜ ਹਰ ਔਰਤ ਨੂੰ ਭੇਜਣ ਲਈ ਮਜਬੂਰ ਕਰ ਦਿੰਦੀ ਹੈ। ਇਹ ਜਰੂਰੀ ਨਹੀਂ ਕਿ ਉਹ ਲੇਸਬੀਅਨ ਹੋਵੇ ਬੱਸ ਔਰਤ ਹੋਣੀ ਚਾਹੀਦੀ ਉਸਦੇ ਸੋਸ਼ਲ ਮੀਡੀਆ ਦੇ ਮੈਸੇਜ ਬਾਕਸ ਚ ਇਹੋ ਮੇਸੇਜਾਂ ਦੀ ਭਰਮਾਰ ਹੈ। ਇਸ ਗੱਲ ਨੂੰ ਸਮਝ ਗਈਆਂ ਸੀ ਸਮਾਜ ਨਾਲ ਟੱਕਰ ਮਰਦਾਂ ਦੀ ਸੋਚ ਨੂੰ ਬਦਲਣ ਲਈ ਟੱਕਰ ਸੀ। ਅਸੀਂ ਭੂਚਾਲ ਤਾਂ ਉਦੋਂ ਆਇਆ ਜਦੋਂ ਦੋਵਾਂ ਨੇ ਵਿਆਹ ਕਰਵਾਉਣ ਦੀ ਸੋਚੀ ਤੇ ਆਪਣੇ ਆਪਣੇ ਘਰ ਗੱਲ ਕੀਤੀ।
{ਚਲਦਾ }
ਇਸ ਕਹਾਣੀ ਬਾਰੇ ਆਪਣੇ ਵਿਚਾਰ ਬਿਨਾਂ ਪਛਾਣ ਤੋਂ ਤੁਸੀਂ ਇਥੇ ਦੇ ਸਕਦੇ ਹੋ ਕਿਸੇ ਉੱਤਰ ਦੀ ਉਡੀਕ ਹੋਵੇ ਤਾਂ ਈ-ਮੇਲ ਜਰੂਰ ਦਿਓ ਨਹੀਂ ਤਾਂ ਸਿਰਫ ਆਪਣੇ ਵਿਚਾਰ
ਇਹ ਹੈ ਲਿੰਕ Link
ਮੇਰੀਆਂ ਕਹਾਣੀਆਂ ਦੇ ਲਿੰਕ

ਮੇਰੀਆਂ ਸਾਰੀਆਂ ਕਹਾਣੀਆਂ ਦੇ ਲਿੰਕ ਇੱਕੋ ਪੋਸਟ ਵਿੱਚ ਹਨ ਤੁਸੀਂ ਚਾਹੋ ਇਸਨੂੰ ਕਿਸੇ ਨਾਲ ਵੀ ਸ਼ੇਅਰ ਕਰ ਸਕਦੇ ਹੋ। ਜਿਸਦੀ ਜੋ ਮਰਜ਼ੀ ਹੋਏਗੀ ਪੜ੍ਹ ਲਵੇਗਾ। ਇਸ ਪੋਸਟ ਨੂੰ ਪਿੰਨ ਕਰਕੇ ਹਮੇਸ਼ਾਂ ਇਥੇ ਰੱਖਾਗਾਂ ਤੇ ਨਵੇਂ ਲਿੰਕ ਅਪਡੇਟ ਕਰਦਾ ਰਹਾਗਾਂ। ਤਾਂ ਜੋ ਜਦੋਂ ਤੁਸੀਂ ਚਾਹੋਂ ਇਥੋਂ ਲਿੰਕ ਹਾਸਿਲ ਕਰ ਸਕੋਂ।
6. ਕਹਾਣੀ ਛੜਾ
7. ਕਹਾਣੀ ਅਣਲੱਗ
14.ਕਹਾਣੀ ਵਸ਼ੀਕਰਨ
19. ਗੈਂਗਵਾਰ
ਹੋਰ ਕਿਹੜੀ ਕਿਹੜੀ ਕਹਾਣੀ ਦਾ ਲਿੰਕ ਚਾਹੀਦਾ ਹੈ।
ਕੁਝ ਵੀ ਸ਼ੇਅਰ ਕਰਨ ਲਈ ਦੱਸਣ ਲਈ ਕਹਿਣ ਲਈ ਡਿਮਾਂਡ ਲਈ ਇਸ ਲਿੰਕ ਤੇ ਕਲਿੱਕ ਕਰੋ ।
PDF ਫਾਈਲ ਗੈਂਗਵਾਰ ਕਹਾਣੀ
ਗੈਂਗਵਾਰ ਭਾਗ 11-12 (ਆਖ਼ਿਰੀ )

ਗੈਂਗਵਾਰ 9-10 te baki isse link vich
ਕਥਾ ਛੋਹੀ ਤੇ ਲੰਮੀ ਹੋਈ ਡਾਹਢੀ ,ਐਸਨੂੰ ਹੁਣ ਸਮੇਟੀਏ ਜੀ ।
ਜਿਉਂ ਹੋਏ ਲੰਮੀ ਤਿਉਂ ਤੰਦ ਵਿਖਰੇ ,ਡੋਰ ਹੁਣ ਲਪੇਟੀਏ ਜੀ ।
ਇਹ ਵਕਤ ਦਾ ਪਹੀਆ, ਨਾ ਚਾਲ ਛੱਡੇ ਨਾ ਤਾਲ ਛੱਡੇ ।
ਇੱਕ ਗੰਢ ਪਾਈਏ ਤੇ ,ਗੈਂਗਵਾਰ ਨੂੰ ਅੰਤ ਮਲੇਟੀਏ ਜੀ ।
ਜਿਉਂ ਜਿਉਂ ਪੈਸਾ ਵਧਿਆ ਪੰਮੇ ਦੇ ਦੁਸ਼ਮਣ ਵੀ ਵਧਦੇ ਗਏ । ਉਸਦੀਆਂ ਲੜਾਈਆਂ ਤੇ ਝਗੜੇ ਵੀ ਵਧੇ । ਪੁਲਿਸ ਅਫਸਰ ਦੀ ਘਰ ਜਾ ਕੇ ਕੁੱਟ ਮਾਰ ਕਰਕੇ ਪੁਲਿਸ ਨੂੰ ਉਸਨੇ ਆਪਣੇ ਖਿਲ਼ਾਫ ਕਰ ਲਿਆ ਸੀ । ਇਨ੍ਹੀ ਦਿਨੀਂ ਹੀ ਇੱਕ ਗੈਂਗ ਦੇ ਸਾਥੀ ਦਾ ਕਿਸੇ ਕੁੜੀ ਦੇ ਚੱਕਰ ਚ ਰੌਲਾ ਪਿਆ ।ਪੰਮਾ ਉਸ ਨੂੰ ਆਪਣਾ ਯਾਰ ਕਹਿੰਦਾ ਸੀ । ਇਸ ਲਈ ਕਿਸੇ ਹੋਰ ਨਾਲ਼ੋਂ ਖੁਦ ਅੱਗੇ ਹੋਕੇ ਉਸ ਕੁੜੀ ਨੂੰ ਘਰੋਂ ਹੀ ਚੱਕ ਲੈਣ ਦੀ ਕੋਸ਼ਿਸ ਕੀਤੀ । ਅੱਗਿਉਂ ਵੀ ਅਗਲੇ ਪੂਰੇ ਤਿਆਰ ਸੀ ।
ਇਸੇ ਰੌਲੇ ਰੱਪੇ ਚ ਗਰਮੀ ਚ ਕਿਸੇ ਵੱਡੀ ਉਮਰ ਦੇ ਬਜ਼ੁਰਗ ਨੂੰ ਪੰਮੇ ਦਾ ਧੱਕਾ ਵੱਜ ਗਿਆ ਤੇ ਭਗਦੜ ਚ ਕਿਸਨੇ ਕਿਸਨੂੰ ਕੁੱਟ ਧਰਿਆ ਕੁਝ ਵੀ ਪਤਾ ਨਾ ਲੱਗਾ । ਮਗਰੋਂ ਉਹ ਬਜ਼ੁਰਗ ਹਸਪਤਾਲ ਜਾ ਕੇ ਮਰ ਗਿਆ ।
ਜੋੜੀ ਬਣੀ ਕਿ ਨਹੀਂ ਪੰਮਾ ਸਭ ਕਾਸੇ ਦੇ ਨਿਸ਼ਾਨੇ ਤੇ ਆ ਗਿਆ ਸੀ । ਪੁਲਿਸ ,ਮੀਡੀਆ , ਤੇ ਹੋਰ ਨਿੱਕੇ ਮੋਟੇ ਸੰਗਠਨ ਵੀ ਸਰਕਾਰ ਤੇ ਦਬਾਅ ਬਣਾਉਣ ਲੱਗੇ । ਸਰਕਾਰ ਨੇ ਹੱਥ ਪਿਛੇ ਕੀਤੇ ਤਾਂ ਉਸ ਦੇ ਬਾਕੀ ਕਰਨਾਮੇ ਸਾਹਮਣੇ ਆਉਣ ਲੱਗੇ । ਕਈ ਗੈਂਗ ਜੋ ਪਹਿਲਾਂ ਤੱਕ ਦੱਬੇ ਹੋਏ ਸੀ ਊਸਦੀ ਟੌਹਰ ਅੱਗੇ ਹੁਣ ਖੁੱਲਕੇ ਪੰਗੇ ਲੈ ਰਹੇ ਸੀ । ਜੇਲ੍ਹ ਚ ਪਹੁੰਚਣ ਤੋਂ ਪਹਿਲਾਂ ਊਸਦੀ ਫੈਕਟਰੀ ਤੱਕ ਪਹੁੰਚਣ ਤੋਂ ਪਹਿਲਾਂ ਤੱਕ ਨਸ਼ਾ ਫੜਿਆ ਜਾਣ ਲੱਗਾ ।
ਪਰ ਉਹ ਅਜੇ ਤੱਕ ਪਹੁੰਚ ਤੋਂ ਬਾਹਰ ਸੀ । ਪੁਲਿਸ ਸਿੱਧਾ ਹੱਥ ਪਾਉਣ ਤੋਂ ਹਲੇ ਵੀ ਡਰਦੀ ਸੀ ਕਾਰਨ ਸੀ ਡਰ । ਉਸ ਲਈ ਮਰ ਮਿਟਣ ਤੇ ਖੂਨ ਖਰਾਬਾ ਕਰ ਦੇਣ ਵਾਲੇ ਹਲੇ ਵੀ ਬਹੁਤ ਸਾਥੀ ਉਸਦੇ ਨਾਲ ਸੀ । ਇੱਕ ਦੂਸਰੇ ਗੈਂਗ ਨੂੰ ਕੁੱਟਦੇ ਮਾਰਦੇ ਧਮਕੀਆਂ ਦਿੰਦੇ ਪੂਰੀ ਸੋਸ਼ਲ ਮੀਡੀਆ ਚ ਉਹ ਛਾਹੇ ਰਹਿੰਦੇ ਸੀ ।
ਨਵੀ ਉੱਠਦੀ ਜਵਾਨੀ ਨੂੰ ਬਦਮਾਸ਼ੀ ਦਾ ਸ਼ੌਂਕ ਹੁੰਦਾ ਤੇ ਪੰਮੇ ਤੇ ਊਹਦੇ ਸਾਥੀਆਂ ਨਾਲ ਹੋਏ ਧੱਕੇ ਦਿਖਾ ਦਿਖਾ ਕੇ ਇੱਕ ਹੀਰੋ ਵਜੋਂ ਉਭਾਰਨ ਦੀ ਕੋਸ਼ਿਸ ਨੂੰ ਇਹ ਪੀੜੀ ਸੱਚ ਮੰਨ ਫੇਸਬੁੱਕ ਤੇ ਯੂ ਟਿਊਬ ਤੇ ਚੱਕ ਦੋ ਚੱਕ ਦੋ ਕਰਨ ਲੱਗ ਜਾਂਦੀ ਹੈ।
ਪੰਮੇ ਨਾਲ ਵੀ ਇਹੋ ਸੀ ਉਸਦੇ ਤੇ ਉਸਦੇ ਗੈਂਗ ਨੂੰ ਫੋਲੋ ਕਰਨ ਵਾਲੇ ਲੱਖਾਂ ਚ ਸੀ । ਜਿਹੜੇ ਪੰਮੇ ਵੱਲੋਂ ਬਰਬਾਦ ਕੀਤੇ ਘਰਾਂ ਨੂੰ ਭੁੱਲ ਗਏ ਸੀ ਚਾਹੇ ਉਹ ਨਸ਼ੇ ਨਾਲ ਸੀ ਜਾਂ ਕਿਵੇਂ ਹੋਰ ।
ਤੇ ਇੰਝ ਆਪਣੀ ਸ਼ੋਹਰਤ ਨੂੰ ਤੇ ਪੁਲਿਸ ਦੇ ਹੌਂਸਲਾ ਨਾ ਕਰ ਸਕਣ ਨੂੰ ਉਹ ਆਪਣੀ ਜਿੱਤ ਮੰਨਦਾ ਹੋਇਆ ਪੂਰੇ ਜੋਰ ਨਾਲ ਤੇ ਧੱਕੇ ਨਾਲ ਬਾਕੀ ਗੈਂਗਾਂ ਨੂੰ ਦਬਾਅ ਰਿਹਾ ਸੀ ਤੇ ਆਪਣੇ ਕਾਰੋਬਾਰ ਨੂੰ ਬਾਦਸਤੂਰ ਜਾਰੀ ਰੱਖ ਰਿਹਾ ਸੀ ।
ਪਰ ਮੀਡੀਆ ਤੇ ਹੋਰ ਲੋਕਾਂ ਦੇ ਦਬਾਅ ਹੇਠ ਸਰਕਾਰ ਨੂੰ ਔਖੇ ਫੈਸਲੇ ਲੈਣੇ ਪਏ ਤੇ ਜਿਸ ਇੰਸਪੈਕਟਰ ਦੀ ਕੁੱਟ ਮਾਰ ਹੋਈ ਸੀ ਊਸਦੀ ਅਧੀਨਗੀ ਚ ਹੀ ਸਪੈਸ਼ਲ ਟੀਮ ਬਣਾਈ ਗਈ ਜਿਸ ਦਾ ਇੱਕੋ ਇੱਕ ਮਕਸਦ ਪੰਮੇ ਦੇ ਸਾਮਰਾਜ ਨੂੰ ਮਲੀਆਮੇਟ ਕਰਨਾ ਸੀ ।
……….
ਗੁਰਜੀਤ ਬੜੀਆਂ ਹੀ ਮੁਸ਼ਕਲਾਂ ਚ ਫਸਦਾ ਤੇ ਕਈ ਵਾਰ ਜਾਨ ਬਚਾ ਕੇ ਕਨੇਡਾ ਪਹੁੰਚਿਆ ਸੀ । ਓਥੇ ਤੱਕ ਪਹੁੰਚਦੇ ਜੋ ਜਿੰਦਗ਼ੀ ਦਾ ਸਫ਼ਰ ਉਸਨੇ ਵੇਖਿਆ ਸੀ ਊਸਦੀ ਸੋਚ ਚ ਇੱਕ ਅਲੱਗ ਬਦਲਾਅ ਆ ਗਿਆ ਸੀ । ਇਸ ਲਈ ਜਦੋਂ ਉਹ ਕਨੇਡਾ ਪਹੁੰਚਿਆ ਤੇ ਹਰਮੀਤ ਨੇ ਸਭ ਪੁਰਾਣੀਆਂ ਗੱਲਾਂ ਭੁਲਾਕੇ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵਾਰ ਵਾਰ ਆਪਣੇ ਕੀਤੇ ਉਤੇ ਪਛਤਾਵਾ ਹੁੰਦਾ ਸੀ ।
ਹਰਮੀਤ ਨਾਲ ਉਸ ਇੱਕੋ ਘਟਨਾ ਨੇ ਉਸਦੇ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਸੀ ਨਹੀਂ ਤਾਂ ਉਸਤੋਂ ਪਹਿਲ਼ਾਂ ਤੱਕ ਦੋਂਵੇਂ ਕਾਫੀ ਵਧੀਆ ਕਲਾਸਮੇਟ ਸੀ ਦੋਸਤਾਂ ਵਾਲੀ ਗੱਲ ਭਾਵੇਂ ਨਹੀਂ ਸੀ ਪਰ ਇੱਕ ਹੱਦ ਤੱਕ ਰਿਸ਼ਤਾ ਸਹੀ ਸੀ । ਪਰ ਜਵਾਨੀ ਦੀ ਬੜਕ ਚ ਬੰਦਾ ਨਫ਼ਾ ਨੁਕਸਾਨ ਘੱਟ ਹੀ ਵੇਖਦਾ ਇਹੋ ਉਸ ਨਾਲ ਹੋਇਆ ਸੀ ।
ਇਥੇ ਵੀ ਜੱਸ ਤੇ ਹਰਮੀਤ ਅਜੇ ਤੱਕ ਕੱਠੀਆਂ ਹੀ ਰਹਿੰਦੀਆਂ ਸੀ । ਹਰਮੀਤ ਜਿੱਥੇ ਰਮਨ ਦੇ ਕਨੇਡਾ ਆਉਣ ਦੇ ਦਿਨ ਗਿਣ ਰਹੀ ਸੀ । ਓਥੇ ਜੱਸ ਨੇ ਆਉਂਦੇ ਹੀ ਪਹਿਲ਼ਾਂ ਇੰਡੀਆ ਦੀਆਂ ਸਭ ਗੱਲਾਂ ਨੂੰ ਪਿੱਛੇ ਛੱਡਿਆ । ਆਪਣੇ ਵਿਆਹੇ ਬੂਏਫ੍ਰੈਂਡ ਨੂੰ ਉਹ ਭੁੱਲ ਗਈ ਸੀ ।ਤੇ ਇਥੇ ਕਿਸੇ ਦੇ ਸਾਥ ਨੂੰ ਲੱਭਦੀ ਲੱਭਦੀ ਪਤਾ ਨਹੀਂ ਕਿਸ ਹੱਦ ਤੱਕ ਚਲੇ ਗਈ ਸੀ । ਜਿੰਨੇ ਵੀ ਇਥੇ ਕਾਹਲੀ ਚ ਰਿਸ਼ਤੇ ਬਣਦੇ ਓਨੀ ਹੀ ਕਾਹਲੀ ਚ ਟੁੱਟ ਜਾਂਦੇ ਸੀ । ਤੇ ਜੱਸ ਫਿਰ ਉਸੇ ਦੌੜ ਚ ਚੱਲ ਪੈਂਦੀ ।
ਹਰਮੀਤ ਨੂੰ ਇਹ ਵੇਖ ਉਸ ਨਾਲ ਕਦੇ ਨਫ਼ਰਤ ਹੋ ਜਾਂਦੀ ਕਦੇ ਗੁੱਸਾ ਆ ਜਾਂਦਾ ਤੇ ਕਦੇ ਪਿਆਰ ਲਈ ਤਰਸਦੀ ਵੇਖ ਤਰਸ ਵੀ ਆਉਂਦਾ । ਉਹ ਉਸਨੂੰ ਬਹੁਤ ਸਮਝਾਉਂਦੀ ਵੀ ਪਰ ਉਹ ਸਮਝ ਕੇ ਵੀ ਇਗਨੋਰ ਕਰ ਦਿੰਦੀ । ਜਿੰਨੇ ਕੁ ਬੁਆਏਫ੍ਰੈਂਡ ਉਸਨੇ ਇਸ ਸਾਲ ਚ ਬਣਾ ਲੈ ਸੀ ਓਨੇ ਕੁ ਦੇਖ ਕੇ ਹਰਮੀਤ ਉਸਨੂੰ ਬਿਲਕੁੱਲ ਵੀ ਚੰਗੀ ਕੁੜੀ ਨਹੀਂ ਸੀ ਸਮਝਦੀ ।
ਇਸ ਲਈ ਜਿਸ ਦਿਨ ਗੁਰਜੀਤ ਓਥੇ ਆਇਆ ਸੀ ਉਸ ਦਿਨ ਹੀ ਹਰਮੀਤ ਨੇ ਉਸਨੂੰ ਜੱਸ ਬਾਰੇ ਤਾਕੀਦ ਕਰ ਦਿੱਤੀ ਸੀ । ਜੋ ਕੁਝ ਉਸਨੇ ਸੁਣਿਆ ਸੀ ਉਸ ਹਿਸਾਬ ਨਾਲ ਗੁਰਜੀਤ ਨੂੰ ਦੱਸ ਦਿੱਤਾ ਸੀ ਕਿ” ਚੰਗੀ ਕੁੜੀ ਨਹੀਂ ਏ ,ਤੈਨੂੰ ਵੇਚ ਵੱਟ ਕੇ ਖਾ ਜਾਏਗੀ ।”
ਗੁਰਜੀਤ ਤੋਂ ਪਹਿਲ਼ਾਂ ਤਾਂ ਦੋਂਵੇਂ ਹੀ ਕੁੜੀਆਂ ਹੀ ਉਸ ਘਰ ਚ ਸੀ । ਇਸ ਲਈ ਘਰ ਰਹਿੰਦੇ ਵਕਤ ਉਹ ਕਦੇ ਵੀ ਕੀ ਪਾਇਆ ਕਿੰਝ ਪਾਇਆ ਕਦੇ ਧਿਆਨ ਨਹੀਂ ਸੀ ਰੱਖਦੀਆਂ । ਪਰ ਜਦੋਂ ਤੋਂ ਗੁਰਜੀਤ ਆਇਆ ਸੀ ਹਰਮੀਤ ਇਸ ਗੱਲ ਦਾ ਖਾਸ ਖਿਆਲ ਰੱਖਣ ਲੱਗੀ ।
ਪਰ ਜੱਸ ਬਿਲਕੁਲ ਨਾ ਬਦਲੀ ,ਘਰ ਹੁੰਦੀ ਤਾਂ ਖੁੱਲੇ ਗਲਮੇ ਦੀ ਟੀ ਸ਼ਰਟ ਪਾਉਂਦੀ ਤੇ ਉਂਝ ਦੀ ਹੀ ਉਸਨੇ ਨਿੱਕਰ ਪਾਈ ਹੁੰਦੀ ਜੋ ਮਸਾਂ ਹੀ ਉਸਦੇ ਪੱਟਾਂ ਨੂੰ ਢਕਦੀ ਸੀ । ਇੱਥੇ ਆਕੇ ਉਹ ਇੰਡੀਆ ਤੋਂ ਵੀ ਵੱਧ ਖੁੱਲ੍ਹ ਗਈ ਸੀ ਮਸਾਂ ਹੀ ਉਸਨੂੰ ਕੱਪੜਿਆਂ ਤੋਂ ਅਜਾਦੀ ਮਿਲੀ ਸੀ ।
ਜਦੋਂ ਤਿੰਨੋ ਘਰ ਹੁੰਦੇ ਟਾਂ ਅਕਸਰ ਇਹੋ ਹੁੰਦਾ ਸੀ ਕਿ ਗੁਰਜੀਤ ਦੀਆਂ ਨਜ਼ਰਾਂ ਜੱਸ ਤੇ ਹੀ ਟਿਕੀਆਂ ਰਹਿੰਦੀਆਂ ਸੀ । ਵੈਸੇ ਵੀ ਉਸ ਕੋਲ ਅਜੇ ਕੰਮ ਘੱਟ ਸੀ ਇਸ ਲਈ ਬਾਹਰ ਘੱਟ ਨਿਕਲਦਾ ਸੀ । ਜਿਆਦਾ ਘਰ ਹੀ ਰਹਿੰਦਾ ਸੀ । ਜੱਸ ਤੇ ਹਰਮੀਤ ਕਾਲਜ ਜਾਂਦੀਆਂ ਫਿਰ ਕੰਮ ਤੇ ਦੋਵਾਂ ਦੀ ਸ਼ਿਫਟ ਵੀ ਅੱਡ ਅੱਡ ਸੀ ਕਦੇ ਕਦੇ ਕਲਾਸ ਵੀ ਅੱਡ ਹੁੰਦੀ ।
ਗੁਰਜੀਤ ਘਰ ਦੇ ਬਾਕੀ ਕੰਮ ਕਰ ਹੀ ਦਿੰਦਾ ਸੀ । ਜਿਸ ਨਾਲ ਉਹਨਾਂ ਨੂੰ ਮਦਦ ਵੀ ਹੋ ਜਾਂਦੀ । ਨਵਾਂ ਕੰਮ ਤੇ ਘਰ ਲੱਭ ਕੇ ਉਹ ਜਲਦੀ ਸ਼ਿਫਟ ਹੋਣਾ ਚਾਹੁੰਦਾ ਸੀ । ਇੰਝ ਕਿਸੇ ਤੇ ਭਾਰ ਬਣਨਾ ਉਸਨੂੰ ਚੰਗਾ ਨਹੀਂ ਸੀ ਲੱਗ ਰਿਹਾ।
ਉਸਦੇ ਦਿਲ ਦੇ ਕਿਸੇ ਕੋਨੇ ਚ ਹਲੇ ਵੀ ਹਰਮੀਤ ਲਈ ਪਿਆਰ ਸੀ ਜੋ ਉਸਦੀ ਮਾਫੀ ਮਗਰੋਂ ਹੋਰ ਵੀ ਮਘ ਉੱਠਿਆ ਸੀ । ਪਰ ਜੱਸ ਦੀਆਂ ਹਰਕਤਾਂ ਤੇ ਉਸਦੇ ਜਿਸਮ ਦੀ ਮਹਿਕ ਵੀ ਉਸਨੂੰ ਤੰਗ ਕਰਦੀ ਸੀ । ਕਿੰਨੀ ਵਾਰ ਖੁਦ ਨੂੰ ਉਸਨੇ ਰੋਕ ਲਿਆ ਸੀ ਕਿਉਂਕਿ ਉਹ ਮੁੜ ਕੁਝ ਵੀ ਐਸਾ ਵੈਸਾ ਕਰਕੇ ਹਰਮੀਤ ਦੀਆਂ ਨਜ਼ਰਾਂ ਚ ਡਿੱਗਣਾ ਨਹੀਂ ਸੀ ਚਾਹੁੰਦਾ ।
ਤੇ ਇੱਕ ਸਵੇਰ ਅਜੇ ਤੱਕ ਹਰਮੀਤ ਸ਼ਿਫਟ ਤੋਂ ਨਹੀਂ ਆਈ ਸੀ । ਉਹ ਅਜੇ ਸੁੱਤਾ ਹੀ ਪਿਆ ਸੀ । ਜੱਸ ਕਮਰੇ ਦੀ ਸਫਾਈ ਕਰ ਰਹੀ ਸੀ । ਜਦੋਂ ਉਸਨੂੰ ਉੱਠਣ ਦੀ ਆਵਾਜ਼ ਲਗਾਉਂਦੀ ਉਹ ਸਫਾਈ ਕਰ ਰਹੀ ਸੀ । ਘੇਸਲ ਮਾਰ ਕੇ ਸੁੱਤਾ ਊਸਦੀ ਬੁੜ ਬੁੜ ਕਰਦਾ ਉਹ ਉੱਠ ਗਿਆ ਸੀ । ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਜਿਵੇੰ ਜੱਸ ਉਸਨੂੰ ਜਾਣਬੁੱਝ ਕੇ ਉਕਸਾਉਣ ਦੀ ਕੋਸ਼ਿਸ਼ ਕਰਕੇ ਕਮਰੇ ਚ ਆਈ ਹੋਵੇ । ਉਹ ਉਸਨੂੰ ਉੱਠਦੀ ਬਹਿੰਦੀ ਝੁਕਦੀ ਨੂੰ ਵੇਖਣ ਲੱਗਾ । ਉਸਦੇ ਅੰਗ ਚ ਪੈਂਦੀ ਖਿੱਚ, ਹੁੰਦੀ ਹਿਲਜੁਲ ਤੇ ਝਲਕਾਂ ਵੇਖਦਾ ਰਿਹਾ । ਆਪਣੇ ਦਿਲ ਤੇ ਜਿਸਮ ਤੇ ਕਾਬੂ ਰੱਖ ਉਹ ਹਮੇਸ਼ਾਂ ਦੀ ਤਰ੍ਹਾਂ ਉਸ ਦੀ ਸੁੰਦਰਤਾ ਦੇ ਮੁਫ਼ਤ ਦੇ ਦਰਸ਼ਨ ਕਰਕੇ ਨਿੱਘੇ ਹੋ ਰਹੇ ਜਿਸਮ ਨੂੰ ਮਾਣਦਾ ਰਿਹਾ ।
ਉਦੋਂ ਤੱਕ ਜਦੋਂ ਤੱਕ ਜੱਸ ਨੇ ਉਸਦੇ ਕੰਬਲ ਨੂੰ ਖਿੱਚ ਕੇ ਉੱਠ ਕੇ ਕੰਮ ਨਾ ਕਰਨ ਲਈ ਕਿਹਾ । ਪਰ ਉਸਨੇ ਕੰਬਲ ਨਾ ਛੱਡਿਆ ਇੱਕ ਪਾਸੇ ਤੋਂ ਜੱਸ ਖਿੱਚਣ ਲੱਗੀ ਤੇ ਦੂਸਰੇ ਪਾਸੇ ਤੋਂ ਗੁਰਜੀਤ ਦੋਨਾਂ ਦੀ ਖਿੱਚ ਧੂਹ ਚ ਕੰਬਲ ਫੱਟਣ ਨੂੰ ਤਿਆਰ ਸੀ ਜਦੋਂ ਗੁਰਜੀਤ ਨੇ ਪੂਰੇ ਜੋਰ ਨਾਲ ਆਪਣੇ ਵੱਲ ਕੰਬਲ ਨੂੰ ਧੂਹ ਲਿਆ । ਕੰਬਲ ਸਮੇਤ ਜੱਸ ਉਸਦੇ ਉੱਪਰ ਆ ਡਿੱਗੀ । ਇੱਕ ਦਮ ਉਹ ਹੁਸਨ ਦੇ ਭਾਰ ਹੇਠ ਦੱਬਿਆ ਗਿਆ ਸੀ । ਉਸਦੇ ਹੱਥ ਕੰਬਲ ਨੂੰ ਛੱਡ ਆਪਣੇ ਬਚਾਅ ਕਰਦੇ ਪਤਾ ਨਹੀਂ ਜੱਸ ਨੂੰ ਕਿਸ ਕਿਸ ਹਿੱਸੇ ਨੂੰ ਛੋਹ ਕੇ ਉਸਦੇ ਮੋਢਿਆਂ ਤੇ ਟਿਕ ਗਏ ਸੀ । ਉਹ ਜੱਸ ਨੂੰ ਪਰਾਂ ਤਾਂ ਕਰਨਾ ਚਾਹੁੰਦਾ ਸੀ । ਪਰ ਜਿਸਮ ਦੀ ਖੁਸ਼ਬੋ ਨੇ ਉਸਦੇ ਦਿਲ ਨੂੰ ਕਮਜ਼ੋਰ ਕਰ ਦਿੱਤਾ ਸੀ । ਕਿੰਨੇ ਹੀ ਮਹੀਨਿਆਂ ਚ ਸਖਤ ਸਰੀਰ ਉੱਤੇ ਨਰਮ ਅੰਗਾਂ ਦੀ ਛੋਹ ਨੇ ਸਖਤੀ ਨੂੰ ਹੋਰ ਗੂੜੇ ਕਰ ਦਿੱਤਾ ਸੀ । ਇਸ ਲਈ ਪਕੜ ਢਿੱਲੀ ਨਹੀਂ ਹੋਈ ਨਾ ਹੀ ਜੱਸ ਨੇ ਕਰਨ ਦੀ ਕੋਸ਼ਿਸ਼ ਕੀਤੀ । ਉਸਦਾ ਖੁਦ ਦਾ ਸਾਹ ਧੋਂਕਣੀ ਵਾਂਗ ਚੱਲ ਰਿਹਾ ਸੀ । ਉਸਦੇ ਹੱਥ ਮੋਢਿਆਂ ਤੋਂ ਖਿਸਕਣ ਲੱਗੇ । ਪਤਲੀ ਟੀ ਸ਼ਰਟ ਦੇ ਉੱਪਰੋਂ ਪਿੱਠ ਤੇ ਫਿਰਦੇ ਹੋਏ ਉਸਦੇ ਲੱਕ ਨੂੰ ਪਕੜ ਕੇ ਪੂਰੇ ਤਰੀਕੇ ਆਪਣੇ ਉੱਪਰ ਲਿਟਾ ਲਿਆ । ਚਿਹਰੇ ਨੂੰ ਹੱਥਾਂ ਚ ਘੁੱਟ ਜੱਸ ਦਿਆਂ ਬੰਦ ਅੱਖਾਂ ਵੱਲ ਨੀਝ ਨਾਲ ਵੇਖਦੇ ਹੋਏ ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਭਰ ਲਿਆ । ਆਪਣੀਆਂ ਲੱਤਾ ਨੂੰ ਉਸਦੇ ਪੱਟਾਂ ਦੇ ਉੱਪਰੋਂ ਵਲ ਕੇ ਇੰਝ ਸ਼ਿਕੰਜੇ ਚ ਕੱਸ ਲਿਆ ਕਿ ਉਹ ਹਿੱਲ ਵੀ ਨਾ ਸਕੇ । ਜੱਸ ਦੇ ਜਿਸਮ ਦਾ ਹਰ ਹਿੱਸਾ ਗੁਰਜੀਤ ਦੀ ਵੱਸ ਚ ਸੀ ਕੁਝ ਵੀ ਊਸਦੀ ਪਕੜ ਤੋਂ ਸਖਤੀ ਤੋਂ ਬਾਹਰ ਨਹੀਂ ਸੀ । ਉਸਦੇ ਹੱਥ ਟੀ ਸ਼ਰਟ ਦੇ ਅੰਦਰ ਜਾ ਕੇ ਜਿਵੇੰ ਗਾਇਬ ਹੀ ਹੋ ਗਏ ਹੋਣ । ਤੇ ਉਸਦੇ ਹੱਥਾਂ ਤੇ ਉਂਗਲੀਆਂ ਦੀਆਂ ਹਰਕਤਾਂ ਨਾਲ ਉਸਦੇ ਜਿਸਮ ਚ ਤੜਪ ਪੈਦਾ ਕਰ ਰਿਹਾ ਸੀ । ਜੱਸ ਵੀ ਘੱਟ ਨਹੀਂ ਸੀ ਉਸਦੇ ਹੱਥਾਂ ਨੇ ਆਪਣਾ ਕਮਾਲ ਦਿਖਾਇਆ ਤੇ ਗੁਰਜੀਤ ਦੇ ਜਿਸਮ ਨੂੰ ਟਟੋਲਣ ਲੱਗੀ । ਉਸਦੇ ਜਿਸਮ ਦੀ ਸਖਤੀ ਉਸਦੇ ਹੱਥਾਂ ਚ ਜਿਵੇੰ ਪਿਘਲ ਰਹੀ ਹੋਵੇ । ਤੇ ਗਰਮੀ ਪਸੀਨਾ ਹੋਕੇ ਨਿਕਲ ਰਹੀ ਹੋਵੇ । ਗੁਰਜੀਤ ਦੇ ਬੁੱਲ੍ਹ ਊਸਦੀ ਗਰਦਨ ਤੋਂ ਥੱਲੇ ਵੱਲ ਖਿਸਕਦੇ ਹੋਏ ਟੀ ਸ਼ਰਟ ਚੋਂ ਉਸਦੇ ਜਿਸਮ ਦੇ ਸਭ ਤੋਂ ਆਕਰਸ਼ਕ ਹਿੱਸੇ ਨੂੰ ਆਜ਼ਾਦ ਕਰਕੇ ਆਪਣਾ ਹੁਨਰ ਦਿਖਾਉਣ ਲੱਗੇ । ਹੱਥਾਂ ਨੇ ਫਿਸਲ ਕੇ ਬਾਕੀ ਕੱਪੜਿਆਂ ਤੋਂ ਵੀ ਉਸਨੂੰ ਆਜ਼ਾਦ ਕਰ ਦਿੱਤਾ ਸੀ । ਤੇ ਕਦੋੰ ਉਸਦੇ ਆਪਣੇ ਕੱਪੜੇ ਉੱਤਰ ਕੇ ਕੰਬਲ ਵਾਂਗ ਪਾਸੇ ਹੋ ਗਏ ਉਸਨੂੰ ਵੀ ਪਤਾ ਨਾ ਲੱਗਾ ।
ਉਸਦੇ ਬੁੱਲਾਂ ਦੀਆਂ ਹਰਕਤਾਂ ਨੇ ਜੱਸ ਦੇ ਜਿਸਮ ਚ ਜਿਵੇੰ ਜਜਬਾਤਾਂ ਦਾ ਹੜ ਲਿਆ ਦਿੱਤਾ ਹੋਵੇ । ਉਸਦੇ ਪੱਟਾਂ ਤੇ ਮਹਿਸੂਸ ਹੁੰਦੀ ਰਗੜ ਨੇ ਤੂਫ਼ਾਨ ਦੀ ਰਫਤਾਰ ਦਾ ਅੰਦਾਜ਼ਾ ਲਗਾ ਦਿੱਤਾ ਸੀ । ਜੱਸ ਨੇ ਜਦੋਂ ਉਸਦੇ ਲੱਤਾਂ ਦੀ ਜਕੜ ਚੋਂ ਆਜ਼ਾਦ ਹੋਕੇ ਖੁਦ ਨੂੰ ਉਸ ਉੱਪਰ ਹਾਵੀ ਕਰ ਲਿਆ ਤਾਂ ਉਸ ਕੋਲ ਖੁਦ ਦੇ ਜਿਸਮ ਨੂੰ ਢਿੱਲਾ ਛੱਡ ਕੇ ਸਿਰਫ ਮਜ਼ਾ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ । ਸਭ ਕੁਝ ਜੱਸ ਦੇ ਹਵਾਲੇ ਸੀ ਤੇ ਕਮਰੇ ਚ ਊਸਦੀ ਆਵਾਜ਼ ਜੱਸ ਨਾਲੋਂ ਕਿਤੇ ਘੱਟ ਸੀ । ਦੋਵਾਂ ਦੇ ਹੱਥ ਹੱਥਾਂ ਚ ਜਕੜੇ ਹੋਏ ਸੀ । ਹਰ ਬੀਤ ਰਹੇ ਪਲ ਨਾਲ ਟਕਰਾਅ ਵੱਧ ਰਿਹਾ ਸੀ ।ਤੇ ਆਨੰਦ ਦੀ ਉਸ ਸੀਮਾ ਨੂੰ ਪਾਰ ਕਰ ਰਹੇ ਸੀ ਜੋ ਕਈ ਮਹੀਨਿਆਂ ਤੋਂ ਗੁਰਜੀਤ ਤਰਸ ਰਿਹਾ ਸੀ ਤੇ ਸ਼ਾਇਦ ਜੱਸ ਵੀ । ਜਦੋਂ ਤੱਕ ਜੱਸ ਥੱਕ ਟੁੱਟ ਕੇ ਉਸ ਉੱਪਰ ਡਿੱਗ ਨਾ ਗਈ ਤੇ ਉਸਦੇ ਬੁੱਲਾਂ ਨੂੰ ਮੁੜ ਕਿੱਸ ਕਰਕੇ ਮੰਜਿਲ ਦਾ ਇਸ਼ਾਰਾ ਨਾ ਮਿਲਿਆ ਗੁਰਜੀਤ ਫ਼ੁੱਲਾਂ ਵਾਂਗ ਖੁਦ ਨੂੰ ਹੌਲਾ ਮਹਿਸੂਸ ਕਰ ਰਿਹਾ ਸੀ ।
ਪਰ ਉਹਨਾਂ ਦੀ ਇਹ ਹਰਕਤ ਹਰਮੀਤ ਦੀਆਂ ਅੱਖਾਂ ਚ ਕੈਦ ਹੋ ਗਈ ਸੀ ………ਉਸਦੇ ਦਿਲ ਨੂੰ ਇੱਕ ਝਟਕਾ ਲੱਗਾ ਤੇ ਖੁਦ ਨੂੰ ਆਪਣੇ ਕਮਰੇ ਚ ਜਾ ਕੇ ਉਸਨੇ ਬੰਦ ਕਰ ਲਿਆ ਸੀ………….
ਉਂਝ ਹੀ ਆਪਣੇ ਕਮਰੇ ਚ ਹਰਮੀਤ ਲੇਟੀ ਰਹੀ। ਜੱਸ ਤੇ ਗੁਰਜੀਤ ਨੂੰ ਵੀ ਉਸਦੇ ਆਉਣ ਦਾ ਪਤਾ ਲੱਗ ਗਿਆ ਸੀ। ਮਗਰੋਂ ਸਭ ਨੇ ਖਾਣਾ ਬਣਾਇਆ ਤੇ ਖਾ ਕੇ ਸੌਂ ਗਏ। ਪਰ ਜੱਸ ਨੇ ਹਰਮੀਤ ਨਾਲ ਸੌਣ ਨਾਲੋਂ ਗੁਰਜੀਤ ਨਾਲ ਸੌਣਾ ਬਿਹਤਰ ਸਮਝਿਆ। ਹਰਮੀਤ ਦੀ ਦਿੱਤੀ ਸਮਝ ਪੂਰੀ ਬੇਕਾਰ ਗਈ।
ਭਾਵੇਂ ਗੁਰਜੀਤ ਨੇ ਉਸ ਨਾਲ ਚੰਗਾ ਨਹੀਂ ਸੀ ਕੀਤਾ। ਪਰ ਜਿਹੜੀਆਂ ਪ੍ਰੇਸ਼ਾਨੀਆਂ ਝੱਲ ਕੇ ਉਹ ਕਨੇਡਾ ਪਹੁੰਚਿਆ ਸੀ ਤੇ ਇੰਡੀਆ ਨਾਲੋਂ ਉਸਦੇ ਵਿਵਹਾਰ ਚ ਜੋ ਬਦਲਾਅ ਇਥੇ ਸੀ ਉਹ ਵੇਖ ਕੇ ਹਰਮੀਤ ਨੂੰ ਲਗਦਾ ਸੀ ਕਿ ਕਿਤੇ ਜੱਸ ਉਸ ਨਾਲ ਧੋਖਾ ਨਾ ਕਰ ਦਵੇ ਤੇ ਮਗਰੋਂ ਫਿਰ ਤੋਂ ਉਹ ਬੇਵਫ਼ਾਈ ਝੱਲ ਕੇ ਮੁੜ ਗਲਤ ਰਾਹੇ ਨਾ ਤੁਰ ਪਵੇ।
ਪਰ ਗੁਰਜੀਤ ਨੇ ਉਸਦੀ ਇੱਕ ਨਹੀਂ ਸੀ ਮੰਨੀ। ਹੌਲੀ ਹੌਲੀ ਉਸਦਾ ਇੱਕ ਇੱਕ ਪਲ ਵੀ ਜੱਸ ਨਾਲ ਬੀਤਣ ਲੱਗਾ ਉਹਨਾਂ ਦਾ ਬਾਹਰ ਗਰੌਸਰੀ ਲਈ , ਘੁੰਮਣ ,ਖਾਣ ਪੀਣ ਨਹਾਉਣ ਇਕੱਠਾ ਹੋਣ ਲੱਗਾ। ਹੁਣ ਨਾ ਹਰਮੀਤ ਕੁਝ ਕਹਿ ਸਕਦੀ ਸੀ ਤੇ ਨਾ ਹੀ ਉਹਦੇ ਵੱਸ ਚ ਹੀ ਕੁਝ ਸੀ। ਉਹ ਸਿਰਫ ਆਉਣ ਵਾਲੇ ਕਿਸੇ ਤੂਫ਼ਾਨ ਦੀ ਉਡੀਕ ਚ ਸੀ। ਤੇ ਉਸਨੂੰ ਸਿਰਫ ਉਡੀਕ ਰਮਨ ਦੀ ਸੀ ਜਿਸ ਦੇ ਆਉਣ ਦੇ ਲਈ ਉਸਨੇ ਵਿਜਟਰ ਵੀਜ਼ਾ ਭੇਜ਼ ਦਿੱਤਾ ਸੀ।
………………………..
ਤੂਫ਼ਾਨ ਤਾਂ ਪੰਜਾਬ ਚ ਰਮਨ ਦੇ ਪਰਿਵਾਰ ਦੀ ਜ਼ਿੰਦਗੀ ਚ ਆ ਚੁੱਕਾ ਸੀ। ਉਸਦੀ ਫਾਈਲ ਅਜੇ ਮਸੀਂ ਹੀ ਵੀਜ਼ੇ ਲਈ ਕਲੀਅਰ ਹੋਈ ਸੀ ਕਿ ਪੁਲਿਸ ਨੇ ਪੰਮੇ ਨੂੰ ਫੜਨ ਲਈ ਉੱਪਰ ਥੱਲੇ ਇੱਕ ਕਰ ਦਿੱਤਾ ਸੀ। ਜ਼ਰਾ ਜਿੰਨੀ ਮੁਖਬਰੀ ਤੇ ਛਾਪਾ ਪੈ ਜਾਂਦਾ ਸੀ। ਉਸਦਾ ਲੰਘਦਾ ਆਉਂਦਾ ਸਾਰਾ ਮਾਲ ਫੜਿਆ ਜਾ ਰਿਹਾ ਸੀ। ਨੇਤਾਵਾਂ ਨੇ ਹੱਥ ਪਿਛਾਂਹ ਕਰ ਲਏ ਸੀ। ਪੁਲਿਸ ਉਸਦੇ ਖਿਲਾਫ ਸੀ। ਮੀਡੀਆ ਵੀ ਖਿਲਾਫ ਸੀ। ਸਾਥ ਸੀ ਕੇਵਲ ਸੋਸ਼ਲ ਮੀਡੀਆ ਤੇ ਚਲਦੇ ਪੇਜਾਂ ਦਾ।
ਇਸ ਵੇਲੇ ਉਸਦੇ ਚਿਰਾਂ ਤੋਂ ਮਿੱਤਰ ਰਹੇ ਗੈਂਗ ਵੀ ਉਸਦੇ ਖਿਲਾਫ ਹੋ ਗਏ ਸੀ। ਝਗੜੇ , ਵਾਅਦਾ ਖ਼ਿਲਾਫ਼ੀ ਤੇ ਲਾਲਚ ਵੱਸ ਸਭ ਉਸਦੇ ਖਿਲਾਫ ਹੋ ਗਏ ਸੀ। ਪਰ ਉਸ ਕੋਲ ਤੇਜੀ ਨਾਲ ਮੁੱਕਦੇ ਪੈਸੇ ਤੇ ਆਰਡਰ ਪੂਰਾ ਨਾ ਕਰਨ ਤੇ ਗਾਹਕਾਂ ਵੱਲੋਂ ਵੀ ਪੂਰਾ ਜ਼ੋਰ ਸੀ ਧਮਕੀਆਂ ਭਰੇ ਫੋਨ ਆਉਂਦੇ। ਅੰਤ ਹਾਰਕੇ ਉਸਨੇ ਖੁਦ ਹੀ ਇੱਕ ਵਾਰ ਫੇਰ ਟਰੱਕ ਚ ਬੈਠ ਮਾਲ ਸੱਮਗਲ ਕਰਨ ਦੀ ਸੋਚੀ।
ਪੁਰਾਣੇ ਤਰੀਕੇ ਅਪਣਾਉਂਦੇ ਹੋਏ ਉਸਨੇ ਰਾਤੋਂ ਰਾਤੀ ਸਫ਼ਰ ਤੈਅ ਕੀਤਾ ਤੇ ਪਿੰਡੋ ਪਿੰਡੀ ਟਰੱਕ ਨੂੰ ਪਾ ਲਿਆ। ਪੂਰੇ ਸਫ਼ਰ ਨੂੰ ਪੂਰਾ ਕਰ ਲਿਆ। ਪਰ ਆਪਣੇ ਟਿਕਾਣੇ ਤੋਂ ਕੁਝ ਕੁ ਕਿਲੋਮੀਟਰ ਤੇ ਇੱਕ ਕੱਚੇ ਪਹੇ ਚ ਟਰੱਕ ਫੱਸ ਗਿਆ। ਕੱਢਣ ਲਈ ਡਰਾਈਵਰ ਆਪਣੇ ਕਿਸੇ ਜਾਣ ਪਹਿਚਾਣ ਦੇ ਬੰਦੇ ਕੋਲੋਂ ਟਰੈਕਟਰ ਲੈਣ ਚਲਾ ਗਿਆ।
ਉਸਦੇ ਨਾਲ ਦੇ ਸਾਥੀ ਵੀ ਓਥੇ ਪਹੁੰਚ ਗਏ ਸੀ। ਟਰੱਕ ਨੂੰ ਨਿਗਰਾਨੀ ਚ ਰੱਖ ਨਾਲ ਹੀ ਖੜੀ ਇੱਖ ਚ ਲੁਕ ਕੇ ਬੈਠ ਗਏ। ਰੱਬ ਜਾਣੇ ਕਿਸਨੇ ਮੁਖਬਰੀ ਕੀਤੀ। ਉਹਨਾਂ ਨੂੰ ਪਤਾ ਉਦੋਂ ਹੀ ਲੱਗਾ ਜਦੋਂ ਕਈ ਸਾਰੀਆਂ ਗੱਡੀਆਂ ਦਾ ਘੇਰਾ ਪਹੇ ਦੇ ਦੋਨੋਂ ਪਾਸੇ ਪੈ ਗਿਆ।
ਸਾਦੇ ਤੇ ਪੁਲਸੀਆ ਕੱਪੜਿਆਂ ਚ ਹਥਿਆਰਾਂ ਨਾਲ ਲੈੱਸ ਪੁਲਿਸ ਨੇ ਘੇਰਾ ਪਾ ਲਿਆ ਸੀ। ਲੁਕਦੇ ਛੁਪਦੇ ਉਹ ਇੱਖ ਦੇ ਅੰਦਰ ਤੱਕ ਪਹੁੰਚ ਗਏ। ਪਰ ਸਿਪਾਹੀ ਲੱਭਦੇ ਲੱਭਦੇ ਅੰਦਰ ਤੱਕ ਪਹੁੰਚ ਗਏ ਸੀ।
ਅਖੀਰ ਉਹਨਾਂ ਕੋਲ ਆਤਮ ਸਮਰਪਣ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਪੰਮੇ ਦੇ ਸਾਥੀ ਸਾਥ ਛੱਡ ਗਏ ਸੀ। ਸਾਰੇ ਹੱਥ ਖੜੇ ਕਰਕੇ ਖੇਤ ਚੋਂ ਬਾਹਰ ਆ ਗਏ। ਪਰ ਪੰਮੇ ਨੂੰ ਮਨਜੂਰ ਨਹੀਂ ਸੀ ਉਹ ਕਿਸੇ ਵੀ ਹੀਲੇ ਪੁਲਿਸ ਤੋਂ ਬਚਣਾ ਚਾਹੁੰਦਾ ਸੀ। ਜਿੰਨੇ ਕੁ ਅਪਰਾਧ ਉਹ ਕਰ ਚੁੱਕਾ ਸੀ ਉਸਨੂੰ ਪਤਾ ਸੀ ਕਿ ਉਹਦੀ ਜਮਾਨਤ ਕਦੇ ਨਹੀਂ ਹੋਣੀ ਤੇ ਉਮਰ ਭਰ ਜੇਲ੍ਹ ਚ ਹੀ ਸੜੇਗਾ।
ਆਪਣੀ ਪੂਰੀ ਸੂਝ ਬੂਝ ਤੋਂ ਕੰਮ ਲੈਂਦੇ ਹੋਏ ਇੱਕ ਖੇਤ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੱਕ ਉਹ ਬਾਹਰ ਨਿੱਕਲ ਜਾਣ ਲਈ ਜੁਗਾੜ ਲਾਉਂਦਾ ਰਿਹਾ। ਅਖੀਰ ਇੱਕ ਅਜਿਹੇ ਸਿਰੇ ਤੇ ਪਹੁੰਚਿਆ ਜਿਸ ਪਾਸੇ ਦੂਰ ਦੂਰ ਤੱਕ ਪੁਲਿਸ ਦਾ ਨਾਮ ਨਿਸ਼ਾਨ ਨਹੀਂ ਸੀ।
ਉਸ ਪਾਸਿਓਂ ਨਿੱਕਲ ਕੇ ਉਹ ਸਿਰਫ ਇੱਕ ਕੁ ਕਿੱਲੇ ਦੀ ਵਾਟ ਤੇ ਕੰਧ ਟੱਪ ਪਿੰਡ ਦੀਆਂ ਗਲੀਆਂ ਤੱਕ ਪਹੁੰਚ ਸਕਦਾ ਸੀ। ਉਸਨੂੰ ਆਪਣੀ ਆਜ਼ਾਦੀ ਸਥਾਈ ਹੁੰਦੀ ਲੱਗੀ।
ਤਦੇ ਉਸਦੀਆਂ ਅੱਖਾਂ ਪੁਲਿਸ ਦੀ ਵਰਦੀ ਤੇ ਪਈਆਂ ਤ੍ਰਬਕ ਕੇ ਉਹ ਮੁੜ ਖੇਤ ਚ ਵੜਨ ਹੀ ਲੱਗਾ ਸੀ ਕਿ ਚਿਹਰੇ ਤੇ ਨਜਰਾਂ ਟਿੱਕ ਗਈਆਂ ਤੇ ਅੱਖਾਂ ਅੱਖਾਂ ਚ ਜੰਮ ਗਈਆਂ। ਇੱਕ ਵਾਰੀ ਤਾਂ ਉਹ ਹੈਰਾਨ ਹੋ ਗਿਆ। ਉਸਦੇ ਮੂੰਹੋ ਸਿਰਫ ਇੱਕ ਸ਼ਬਦ ਹੀ ਨਿੱਕਲ ਸਕਿਆ ,” ਨਵਦੀਪ “!!!!
ਉਸਦੇ ਪੈਰ ਜਿਵੇਂ ਬਰਫ਼ ਹੋ ਗਏ ਹੋਣ। ਨਾ ਉਹ ਅੱਗੇ ਜਾ ਰਿਹਾ ਸੀ ਨਾ ਹੀ ਪਿੱਛੇ ਮੁੜ ਰਿਹਾ ਸੀ। ਲੱਤਾਂ ਵਿੱਚ ਖੂਨ ਜੰਮ ਗਿਆ। ਐਨੇ ਵਰਿਆਂ ਮਗਰੋਂ ਨਵਦੀਪ ਦੀ ਝਲਕ ਦਿਖੀ ਤੇ ਹੁਣ ਤੱਕ ਕਦੇ ਉਸਨੂੰ ਯਾਦ ਨਹੀਂ ਕੀਤਾ ਕਿਤੇ ਜਿਕਰ ਨਹੀਂ ਸੁਣਿਆ ਤੇ ਹੁਣ ਜਦੋਂ ਮਿਲੀ ਉਹ ਵੀ ਪੁਲਿਸ ਦੀ ਵਰਦੀ ਵਿੱਚ।
ਉਹ ਓਥੇ ਹੀ ਖਲੋ ਗਿਆ , ਉਸਦੇ ਕੋਲ ਆਉਂਦੇ ਆਉਂਦੇ ਹੀ ਨਵਦੀਪ ਨੇ ਉਸਨੂੰ ਇਸ਼ਾਰਾ ਕਰਦੇ ਹੋਏ ਭੱਜਣ ਲਈ ਕਿਹਾ। ਉਸਨੂੰ ਪਿੱਛੋਂ ਖੇਤ ਵਿਚੋਂ ਨੇੜੇ ਆ ਰਹੇ ਬਾਕੀ ਸਿਪਾਹੀਆਂ ਦੀ ਕਦਮਾਂ ਦੀਆਂ ਅਵਾਜਾਂ ਸੁਣ ਰਹੀਆਂ ਸੀ।
ਓਥੋਂ ਭੱਜਦੇ ਹੋਏ ਵੀ ਉਸਦੇ ਪੈਰ ਮਸੀਂ ਪੁੱਟੇ ਜਾ ਰਹੇ ਸੀ। ਉਸਦੇ ਖਿਆਲ ਨਵਦੀਪ ਨਾਲ ਬੀਤੀ ਉਸ ਆਖ਼ਿਰੀ ਰਾਤ ਤੱਕ ਪਹੁੰਚ ਗਏ ਸੀ। ਗੁੱਸੇ ਚ ਕੀਤੀ ਉਹ ਗਲਤੀ ਮੁੜ ਉਹਦੇ ਜ਼ਿਹਨ ਚ ਭਰਨ ਲੱਗੀ। ਤੇ ਨਵਦੀਪ ਦੇ ਉਸ ਨਾਲ ਇਸ ਔਖੀ ਘੜੀ ਚ ਵੀ ਸਾਥ ਦੇਣ ਕਰਕੇ ਪਹਿਲੀ ਵਾਰ ਉਸਦੇ ਦਿਲ ਨੂੰ ਆਪਣੀ ਕਰਨੀ ਤੇ ਪਛਤਾਵਾ ਹੋਇਆ ਸੀ। ਉਸਦੇ ਕਦਮ ਹੋਰ ਵੀ ਤੇਜ਼ੀ ਨਾਲ ਕੰਧ ਵੱਲ ਵਧਣ ਲੱਗੇ। ਉਸਦੀ ਕੋਸ਼ਿਸ਼ ਸੀ ਕਿ ਕਿਸੇ ਵੀ ਸਿਪਾਹੀ ਦੀ ਨਜਰ ਪੈਣ ਤੋਂ ਪਹਿਲਾਂ ਉਹ ਕੰਧ ਟੱਪ ਜਾਏ ਨਹੀਂ ਤਾਂ ਨਵਦੀਪ ਤੇ ਉਸਦੀ ਮਦਦ ਦਾ ਸ਼ੱਕ ਨਾ ਪੈ ਜਾਏ। ………….
ਕੰਧ ਟੱਪਣ ਲਈ ਪੰਮੇ ਨੇ ਛਲਾਂਗ ਮਾਰ ਕੇ ਕਿਨਾਰੇ ਨੂੰ ਹੱਥ ਪਾਇਆ ਤਾਂ ਉਸਨੂੰ ਆਪਣੀ ਜਿਸਮ ਦੀ ਤਾਕਤ ਤੇ ਇੱਕ ਮਾਣ ਮਹਿਸੂਸ ਹੋਇਆ । ਜ਼ੋਰ ਲਗਾ ਕੇ ਬਾਹਾਂ ਦੇ ਜ਼ੋਰ ਨਾਲ ਉਹ ਉੱਪਰ ਚੜ੍ਹਨ ਲੱਗਾ ।
ਅੱਧ ਚ ਸੀ ਕਿ ‘ਠਾਹ’ ‘ਠਾਹ’ ਦੀਆਂ ਦੋ ਅਵਾਜਾਂ ਆਈਆਂ ਤੇ ਉਸਦੇ ਬਾਹਾਂ ਦੀ ਤਾਕਤ ਜਵਾਬ ਦੇ ਗਈ । ਕੁਝ ਹੀ ਪਲਾਂ ਚ ਉਹ ਧੜੱਮ ਕਰਕੇ ਥੱਲੇ ਡਿੱਗਿਆ । ਅੱਧੇ ਕਿਲ੍ਹੇ ਦੀ ਵਾਟ ਤੋਂ ਤੁਰੀ ਆਉਂਦੀ ਨਵਦੀਪ ਤੇ ਗੋਲੀ ਦੀ ਆਵਾਜ਼ ਸੁਣ ਖੇਤ ਚੋਂ ਬਾਹਰ ਨਿੱਕਲੀ ਬਾਕੀ ਫੋਰਸ ਨੂੰ ਉਸਨੇ ਵੇਖਿਆ ।ਉਸਨੂੰ ਹਲੇ ਵੀ ਯਕੀਨ ਨਹੀਂ ਸੀ ਕਿ ਫਾਇਰ ਕਰਨ ਵਾਲੀ ਨਵਦੀਪ ਸੀ ।
ਪਰ ਸੱਚਮੁੱਚ ਨਵਦੀਪ ਹੀ ਸੀ ! ਉਸਨੇ ਭੱਜਣ ਦਾ ਮੌਕਾ ਸਿਰਫ ਇਸ ਲਈ ਦਿੱਤਾ ਸੀ ਤਾਂ ਜੋ ਐਨਕਾਊਂਟਰ ਤੇ ਕੋਈ ਸ਼ੱਕ ਨਾ ਹੋਵੇ ਕਿ ਸਰੈਂਡਰ ਕਰਦੇ ਹੋਏ ਮਾਰ ਦਿੱਤਾ ਗਿਆ ।
ਜਦੋਂ ਤੱਕ ਨਵਦੀਪ ਪੰਮੇ ਦੇ ਕੋਲ ਪੁੱਜੀ ਤਾਂ ਉਹ ਆਖ਼ਿਰੀ ਸਾਹਾਂ ਤੇ ਸੀ । ਨਵਦੀਪ ਦੇ ਚਿਹਰੇ ਤੇ ਇੱਕ ਖੁਸ਼ੀ ਤੇ ਅੱਖਾਂ ਚ ਸਿੱਲ ਸੀ । ਉਸਦੀਆਂ ਅੱਖਾਂ ਆਖ਼ਿਰੀ ਵਾਰ ਤੱਕ ਕੇ ਹੀ ਪੰਮੇ ਦਾ ਸਿਰ ਇੱਕ ਪਾਸੇ ਲੁੜਕ ਗਿਆ ।
ਇੰਝ ਆਮ ਤੋਂ ਖ਼ਾਸ ਕਮਜ਼ੋਰ ਤੇ ਤਾਕਤਵਰ ਬਣੇ ਇੱਕ ਸਖਸ਼ ਦੀ ਅੰਤਿਮ ਪਲਾਂ ਦੀ ਗਵਾਹ ਉਹ ਕੁੜੀ ਬਣੀ ਜਿਸਨੂੰ ਉਸਨੇ ਕਦੇ ਕਮਜ਼ੋਰ ਸਮਝ ਕੇ ਆਪਣੀ ਮਰਦਾਨਗੀ ਨੂੰ ਸਾਬਿਤ ਕੀਤਾ ਸੀ । ਪਰ ਸਮੇਂ ਦੇ ਗੇੜ ਨੇ ਅੱਜ ਦੱਸ ਦਿੱਤਾ ਕਿ ਕੋਈ ਕਮਜ਼ੋਰ ਜਾਂ ਤਕੜਾ, ਛੋਟਾ ਜਾਂ ਵੱਡਾ ਨਹੀਂ ਹੁੰਦਾ ਬੱਸ ਫ਼ਰਕ ਇਹ ਹੈ ਕਿ ਸਭ ਮੌਕੇ ਦਾ ਹੇਰ ਫੇਰ ਹੈ ।
………
ਨਵਦੀਪ ਉਸ ਰਾਤ ਨੂੰ ਕਦੇ ਨਹੀਂ ਸੀ ਭੁੱਲੀ । ਭੁੱਲ ਵੀ ਕਿੰਝ ਸਕਦੀ ਸੀ । ਉਸ ਰਾਤ ਦਾ ਇੱਕ ਇੱਕ ਪਲ ਉਸਨੇ ਮਾਣਿਆ ਸੀ । ਇਸਤੋਂ ਪਹਿਲ਼ਾਂ ਕਿ ਪੰਮੇ ਦੇ ਉਸ ਖੂੰਖਾਰ ਚਿਹਰੇ ਨੂੰ ਦੇਖ ਸਕਦੀ ।
ਜਦੋਂ ਪੰਮੇ ਦੇ ਸਾਹਮਣੇ ਉਹ ਉੱਠ ਕੇ ਤੁਰੀ ਸੀ , ਤਾਂ ਪੰਮੇ ਨੇ ਬੜੇ ਮਜ਼ਾਕ ਚ ਕਿਹਾ ਸੀ ,” ਤੂੰ ਵੀ ਆਪਣੇ ਮਾਂ ਵਾਂਗ ਬਹੁਤ ਖੂਬਸੂਰਤ ਨਾਲ ਖਿੜ ਰਹੀਂ ਏਂ ।” ਉਸਨੂੰ ਪੰਮੇ ਦੇ ਵਿਆਹੀਆਂ ਵੱਲ ਝੁਕਾ ਬਾਰੇ ਤਾਂ ਪਤਾ ਸੀ ਪਰ ਊਸਦੀ ਮਾਂ ਬਾਰੇ ਵੀ ਇੰਝ ਦੀ ਗੱਲ ਉਹ ਸਹਾਰ ਨਾ ਸਕੀ ।
ਉਸੇ ਗੱਲ ਦੇ ਜਵਾਬ ਚ ਉਸਨੇ ਕੁਝ ਗੁੱਸੇ ਚ ਚੱਬ ਕੇ ਕਿਹਾ ਸੀ,” ਤੇਰੀ ਮਾਂ ਨਾਲੋਂ ਤਾਂ ਘੱਟ ਹੀ ਹੈ ਮੇਰੀ ਮਾਂ ,”।
ਪੰਮੇ ਨੂੰ ਲੱਗਾ ਜਿਵੇੰ ਕਿਸੇ ਨੇ ਉਸਦੇ ਮੂੰਹ ਤੇ ਜ਼ੋਰਦਾਰ ਚਪੇੜ ਮਾਰ ਦਿੱਤੀ ਹੋਵੇ । ਮਾਂ ਤੇ ਆਈ ਗੱਲ ਉਸਨੂੰ ਮਿਹਣੇ ਵਰਗੀ ਲੱਗੀ ਸੀ । ਉਸਨੂੰ ਲੱਗਾ ਜਿਵੇੰ ਮੁੜ ਉਸਨੂੰ ਗਸ਼ਤੀ ਦਾ ਪੁੱਤਰ ਆਖ ਦਿੱਤਾ ਹੋਵੇ ।
ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ । ਦਿਮਾਗ ਇੱਕਦਮ ਸੁੰਨ । ਪਿਆਰ ਇੱਕ ਦਮ ਉੱਡ ਗਿਆ ਸੀ । ਅੱਖਾਂ ਚ ਗੁੱਸਾ ਲਾਲੀ ਬਣ ਉੱਤਰ ਗਿਆ । ਇੱਕੋ ਝਟਕੇ ਚ ਉਹ ਉੱਠਿਆ ਤੇ ਨਵਦੀਪ ਨੂੰ ਵਾਲਾਂ ਤੋਂ ਪਕੜ ਕੇ ਘਸੀਟ ਲਿਆ । ਤੇ ਥੱਪੜ ਮਾਰਦੇ ਹੋਏ ਉਸਨੂੰ ਮੰਜੇ ਤੇ ਸੁੱਟ ਦਿੱਤਾ । ਉਸਦੀਆਂ ਚੀਕਾਂ ਨੂੰ ਰੋਕਣ ਲਈ ਮੂੰਹ ਨੂੰ ਹੱਥ ਨਾਲ ਘੁੱਟ ਦਿੱਤਾ । ਢਿੱਡ ਚ ਗੋਡਾ ਦੇ ਕੇ ਥੱਪੜ ਹੀ ਥੱਪੜ ਤੇ ਮਾਰਨ ਲੱਗਾ । ਕੂਹਣੀਆਂ ਮਾਰ ਮਾਰ ਊਸਦੀ ਪਿੱਠ ਤੋੜਨ ਵਾਲੀ ਕਰ ਦਿੱਤੀ ਤੇ ਗੋਡਿਆ ਨੇ ਉਸਦੀਆਂ ਵੱਖੀਆਂ ਤੁੰਨ ਦਿੱਤੀਆਂ ਸੀ । ਨਵਦੀਪ ਨੂੰ ਸਾਹ ਦੀ ਡੋਰ ਟੁੱਟਦੀ ਮਹਿਸੂਸ ਹੋਈ । ਅੱਖਾਂ ਨੀਮ ਬੇਹੋਸ਼ੀ ਵਰਗੀਆਂ ਹੋ ਰਹੀਆਂ ਸੀ । ਉਹ ਉਸ ਕੋਲ਼ੋਂ ਛੁੱਟਣਾ ਚਾਹੁੰਦੀ ਸੀ ਪਰ ਉਸਦੀਆਂ ਲੱਤਾਂ ਬਾਹਾਂ ਤੇ ਬੋਲ ਜਵਾਬ ਦੇ ਗਏ ਸੀ । ਜਦੋਂ ਤੱਕ ਉਹ ਉਹ ਇੱਕ ਦਮ ਬੇਜਾਨ ਨਹੀਂ ਹੋ ਗਈ ਸੀ ਉਦੋਂ ਤੱਕ ਉਹ ਪੰਮਾ ਉਸਨੂੰ ਮਾਰਦਾ ਰਿਹਾ ।
ਕਈ ਘੰਟਿਆਂ ਮਗਰੋਂ ਊਸਦੀ ਜਾਗ ਖੁੱਲ੍ਹੀ ਤਾਂ ਕਮਰਾ ਉਵੇਂ ਹੀ ਖ਼ੁੱਲ੍ਹਾ ਸੀ ।ਠੰਡ ਚ ਸੁੰਨ ਹੋ ਰਿਹਾ ਉਸਦਾ ਸਰੀਰ ਹਲੇ ਵੀ ਕੱਪੜਿਆਂ ਤੋਂ ਬਿਨਾਂ ਸੀ । ਬਹੁਤ ਹੀ ਹਿੰਮਤ ਨਾਲ ਉੱਠ ਕੇ ਉਸਨੇ ਕੱਪੜੇ ਪਾਏ । ਤੇ ਮਰਿਆਂ ਵਾਂਗ ਖੁਦ ਨੂੰ ਘਸੀਟਦੀ ਓਥੋਂ ਨਿੱਕਲੀ ਸੀ । ਕਿੰਝ ਉਹ ਘਰ ਪਹੁੰਚੀ । ਤੇ ਕਿੰਝ ਆਪਣੇ ਦਿਲ ਤੇ ਜਿਸਮ ਦੇ ਜਖਮਾਂ ਨੂੰ ਭਰਿਆ ਉਹ ਹੀ ਜਾਣਦੀ ਸੀ ।
ਆਪਣੇ ਜਿੰਦਗ਼ੀ ਦਾ ਉਸਨੇ ਇੱਕੋ ਮਕਸਦ ਬਣਾਇਆ ਸੀ ਕਿ ਖੁਦ ਨੂੰ ਇਸ ਕਾਬਿਲ ਬਣਾਉਣਾ ਮੁੜ ਕੋਈ ਮਰਦ ਉਸਨੂੰ ਇੰਝ ਨਿਗੂਣਾ ਸਮਝ ਵਿਵਹਾਰ ਕਰਨ ਤੋਂ ਪਹਿਲ਼ਾਂ ਕਈ ਵਾਰ ਸੋਚੇ । ਆਪਣੀ ਖੇਡ ਨੂੰ ਉਸਨੇ ਜਾਰੀ ਰੱਖਿਆ ਤੇ ਸਪੋਰਟਸ ਕੋਟੇ ਚ ਬੜੀ ਜਲਦੀ ਹੀ ਉਹ ਸਿੱਧਾ ਹੀ ਏ ਐੱਸ ਆਈ ਭਰਤੀ ਹੋਈ ਸੀ । ਤੇ ਜਦੋਂ ਪੰਮੇ ਦੇ ਗੈਂਗ ਤੇ ਹੋਰ ਗੈਂਗਾਂ ਨੂੰ ਹ
ਖਤਮ ਕਰਨ ਲਈ ਸਪੈਸ਼ਲ ਟੀਮ ਬਣੀ ਤਾਂ ਉਸਨੇ ਪਰੈਫਰ ਕਰਕੇ ਇਸ ਪਾਸੇ ਆਈ ਸੀ । ਪੰਮੇ ਨਾਲ ਨਫਰਤ ਹੋਰ ਵੀ ਵੱਧ ਗਈ ਸੀ ਜਦੋਂ ਤੋਂ ਉਸਨੇ ਉਸਦੇ ਨਸ਼ੇ ਤੇ ਲੜਾਈਆਂ ਨਾਲ ਉਜਾੜੇ ਘਰਾਂ ਦੀ ਕਹਾਣੀਆਂ ਉਸਨੇ ਕੰਨੀ ਸੁਣੀਆਂ ਸੀ । ਤੇ ਅੱਜ ਉਹ ਨਫਰਤ ਦੋ ਫਾਇਰ ਨਾਲ ਉਸਦੇ ਸਾਹਮਣੇ ਢੇਰੀ ਹੋ ਗਈ ਸੀ ।
…………..
ਰਮਨ ਲਈ ਪੰਮੇ ਦੀ ਮੌਤ ਇੱਕ ਭਾਰ ਵਾਂਗ ਡਿੱਗੀ ਸੀ ।ਇੱਕ ਭਰਾ ਦੀ ਮੌਤ ਦਾ ਬੋਝ ਤੇ ਉੱਪਰੋਂ ਉਸਦੀਆਂ ਦੁਸ਼ਮਣੀਆਂ ਹਰ ਪੱਖੋਂ ਹੀ ਉਹ ਘਿਰ ਗਿਆ ਸੀ । ਪੰਮੇ ਦੀਆਂ ਅੰਤਿਮ ਰਸਮਾਂ ਮਗਰੋਂ ਉਸਦਾ ਤੇ ਉਸਦੇ ਮਾਂ ਬਾਪ ਦਾ ਇੱਕੋ ਹੀ ਨਿਸ਼ਾਨਾ ਸੀ ਕਿ ਕਿਸੇ ਤਰ੍ਹਾਂ ਉਹ ਇਥੋਂ ਤੇ ਇਸ ਬਲਦੀ ਅੱਗ ਵਿਚੋਂ ਨਿੱਕਲ ਸਕੇ ।
ਹਰਮੀਤ ਉਸਨੂੰ ਪਹਿਲ਼ਾਂ ਹੀ ਟੂਰਿਸਟ ਤੇ ਬੁਲਾ ਚੁੱਕੀ ਸੀ । ਗੱਲ ਸਿਰਫ ਪੁਲਿਸ ਕਲੀਅਰਸ ਤੇ ਅੜ ਗਈ ਸੀ । ਹੁਣੇ ਹੁਣੇ ਹੋਏ ਪੰਮੇ ਦੇ ਐਨਕਾਊਂਟਰ ਕਰਕੇ ਕੋਈ ਫਾਈਲ ਨਹੀਂ ਵਧਾ ਰਿਹਾ ਸੀ । ਨਵਦੀਪ ਨੇ ਅਜਿਹੇ ਵੇਲੇ ਊਸਦੀ ਕਲੀਅਰਐਂਸ ਦੀ ਮਦਦ ਕੀਤੀ ।
ਤੇ ਅਗਲੇ ਕੁਝ ਮਹੀਨਿਆਂ ਚ ਉਹ ਸਿੱਧਾ ਹੀ ਆਪਣੀ ਕਨੇਡਾ ਜਾ ਵੱਜਿਆ । ਤੇ ਸਿਰਫ ਹਰਮੀਤ ਦੀਆਂ ਬਾਹਾਂ ਚ ਖੋ ਕੇ ਆਖ਼ਿਰੀ ਵਾਰ ਪੰਮੇ ਨੂੰ ਰੋਇਆ ਸੀ ।
……………
ਗੁਰਜੀਤ ਤੇ ਜਿੰਦਗ਼ੀ ਚ ਆਉਣ ਤੇ ਜੱਸ ਚ ਇੱਕ ਦਮ ਹੀ ਬਦਲਾਅ ਆਇਆ ਸੀ । ਜਿੰਦਗ਼ੀ ਚ ਪਹਿਲੀ ਵਾਰ ਉਸਨੂੰ ਇੱਕ ਠਹਰਾਅ ਮਿਲਿਆ ਸੀ । ਇਹੋ ਚੀਜ਼ ਗੁਰਜੀਤ ਲਈ ਸੀ ਕਿੰਨੀਆਂ ਹੀ ਮੁਸੀਬਤਾਂ ਮਗਰੋਂ ਉਸਨੂੰ ਕੁਝ ਪਲ ਸਕੂਨ ਦੇ ਮਿਲੇ ਸੀ । ਤੇ ਰਮਨ ਦੇ ਆਉਣ ਮਗਰੋਂ ਹੀ ਗੁਰਜੀਤ ਤੇ ਜੱਸ ਵੀ ਆਪਣਾ ਅਲੱਗ ਘਰ ਲੈ ਕੇ ਰਹਿਣ ਲੱਗ ਗਏ । ਤੇ ਕੁਝ ਹੀ ਮਹੀਨਿਆਂ ਚ ਉਸਨੇ ਵੀ ਉਸਦੇ ਸਿਰ ਤੇ ਪੱਕੇ ਹੋ ਹੀ ਜਾਣਾ ਸੀ ।
…………..
ਇੰਝ ਚੜ੍ਹਦੀ ਉਮਰੇ ਪੰਜਾਬ ਦੇ ਨਿੱਕੇ ਪਿੰਡ ਦੇ ਨਿੱਕੇ ਜਿਹੇ ਸਕੂਲ ਤੋਂ ਚੱਲਦੀ ਹੀ ਕਹਾਣੀ ਸੱਤ ਸਮੁੰਦਰ ਪਾਰ ਪਹੁੰਚਕੇ ਕਿੰਨੇ ਹੀ ਰੰਗਾਂ ਚ ਲੰਘਦੀ ਸਮੇਂ ਦੇ ਚੱਕਰ ਚ ਅਗਾਂਹ ਝੂਲਣ ਲਗਦੀ ਹੈ ।
…………………………..
(ਸਮਾਪਤ )