Category Archives: ਲੇਖ

ਰਿਸ਼ਤੇ ਕਿਉਂ ਨਹੀਂ ਨਿਭਦੇ ?

ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ ਦੀਆਂ ਤਲਾਕ ਲੈਣ ਦੀਆਂ ਖ਼ਬਰ ਸੁਣਕੇ ਤੇ ਨਾਲ ਇਹ ਸੁਣਕੇ ਕਿ ਇਹ ਰਿਸ਼ਤਾ ਸ਼ੋਇਬ ਦੀ ਬੇਵਫਾਈ ਕਰਕੇ ਟੁੱਟ ਰਿਹਾ ਹੈ ਤਾਂ ਸਵਾਲ ਇਹ ਸਾਹਮਣੇ ਆਉਂਦਾ ਹੈ ਕਿ ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਨੂੰ ਵਫਾਦਾਰ ਰੱਖ ਸਕਦੀ ਹੈ।
ਕਿਸੇ ਆਮ ਖਾਸ ਮੌਡਲ ਨੂੰ ਵੀ ਮਾਤ ਪਾਉਂਦੀ ਸਾਨੀਆ ਦੀ ਖੂਬਸੂਰਤੀ ਤੇ ਇੱਕ ਸਫ਼ਲ ਖਿਡਾਰੀ, ਆਤਮ ਨਿਰਭਰ ਕੁੜੀ, ਤੇ ਆਪਣੀ ਕਾਬਲੀਅਤ ਦੇ ਦਮ ਤੇ ਘਰ ਘਰ ਚ ਜਾਣੀ ਜਾਣ ਵਾਲੀ ਕੁੜੀ ਸੀ।
ਇਹੀ ਚੀਜ਼ ਸ਼ੋਇਬ ਮਲਿਕ ਲਈ ਕਹੀ ਜਾ ਸਕਦੀ ਹੈ, ਜਿਸਨੇ ਪਾਕਿਸਤਾਨ ਦੇ ਕਪਤਾਨ ਤੱਕ ਦਾ ਸਫ਼ਰ ਤਹਿ ਕੀਤਾ ਹੈ।
ਪਰ ਸ਼ਾਇਦ ਰਿਸ਼ਤੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਤੇ ਵਫ਼ਾਦਾਰੀ ਤੇ ਰਿਸ਼ਤੇ ਦਾ ਨਿੱਭਣਾ ਇਸ ਗੱਲ ਤੇ ਭੋਰਾ ਨਿਰਭਰ ਨਹੀਂ ਕਰਦੀ ਕਿ ਸਾਹਮਣੇ ਵਾਲਾ ਕਿੰਨਾ ਖੂਬਸੂਰਤ ਹੈ , ਅਮੀਰ ਹੈ ਮਸਹੂਰ ਹੈ।
ਇੱਕ ਵਾਰੀ ਕੱਪੜੇ ਉੱਤਰ ਜਾਣ ਮਗਰੋਂ ਜਿਸਮਾਨੀ ਖੂਬਸੂਰਤੀ ਦਾ ਭਰਮ ਟੁੱਟ ਹੀ ਜਾਂਦਾ ਹੈ। ਨਗਨ ਹੋਏ ਸਰੀਰਾਂ ਨੂੰ ਭੋਗ ਲੈਣ ਮਗਰੋ ਇੱਕ ਸਰੀਰ ਤੋਂ ਦੂਸਰੇ ਸਰੀਰ ਵਿਚਲਾ ਫ਼ਰਕ ਮਾਮੂਲੀ ਜਿਹਾ ਜਾਪਣ ਲਗਦਾ ਹੈ। ਇਸ ਲਈ ਸਰੀਰਕ ਤੌਰ ਤੇ ਖ਼ੂਬਸੂਰਤ ਹੋਕੇ ਵੀ ਇਹ ਸੋਚਣਾ ਕਿ ਰਿਸ਼ਤਾ ਨਿਭ ਜਾਣ ਚ ਸੌਖ ਹੋਏਗੀ ਜਰੂਰੀ ਨਹੀਂ ਹੁੰਦਾ।
ਸਫ਼ਲਤਾ, ਅਮੀਰੀ, ਮਸ਼ਹੂਰ ਹਸਤੀ ਵਾਲਾ ਲਗਾਓ ਵੀ ਉਦੋਂ ਤਕ ਹੁੰਦਾ ਜਦੋਂ ਤੱਕ ਤੁਸੀ ਕਿਸੇ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ ਉਹਦੇ ਨਾਲ ਵਕਤ ਨਹੀਂ ਬਿਤਾਉਂਦੇ।
ਇੱਕ ਵਾਰ ਵਕਤ ਬਿਤਾ ਲੈਣ ਮਗਰੋਂ, ਕੋਲ ਰਹਿਣ ਮਗਰੋਂ ਉਹਨੂੰ ਪਾ ਲੈਣ ਮਗਰੋਂ ਉਹ ਵੀ ਆਮ ਹੀ ਹੋ ਜਾਂਦਾ, ਜਿਵੇਂ ਆਪਾਂ ਕਿਸੇ ਨੂੰ ਆਮ ਮਿਲੀਏ ਨਿੱਜੀ ਜ਼ਿੰਦਗੀ ਚ। ਇਸ ਲਈ ਇਹ ਵੀ ਕਿਸੇ ਨੂੰ ਬਹੁਤੀ ਦੇਰ ਬਨ੍ਹ ਕੇ ਨਹੀਂ ਰੱਖ ਸਕਦੀ। ਇਹ ਵੀ ਇੱਕ ਭਰਮ ਹੀ ਹੈਂ। #HarjotDiKalam
ਤੀਸਰਾ ਸਮਾਂ ਐਸਾ ਕੀ ਆਪਸ਼ਨ ਹਰ ਕਿਸੇ ਕੋਲ ਵੱਧ ਗਏ ਹਨ, ਕੌਣ। ਕਿਧਰ ਕਦੋਂ ਤੁਰ ਪਵੇ ਕੋਈ ਪਤਾ ਨੀ। ਇਸ ਲਈ ਰਿਸ਼ਤੇ ਬਿਨ੍ਹਾਂ ਵਫਾਦਾਰੀ ਤੋਂ ਨਿਭਣੇ ਔਖਾ ਹਨ ।
ਤੇ ਵਫਾਦਾਰੀ ਜਾਂ ਰਿਸ਼ਤੇ ਨਿਭਾਉਣ ਦਾ ਵਲ ਨਾ ਤਾਂ ਜਿਸਮਾਨੀ ਖੂਬਸੂਰਤੀ ਨਾਲ ਹੈ, ਨਾ ਮਸਹੂਰੀ ਨਾਲ ਨਾ ਹੀ ਕਿਸੇ ਨੂੰ ਕੰਟਰੋਲ ਕਰਕੇ ਰੱਖਣ ਨਾਲ ਹੀ ਹੈ।
ਇਹ ਸਿਰਫ ਤੇ ਸਿਰਫ਼ ਤੁਹਾਡਾ ਕਿਸੇ ਨਾਲ ਜੁੜੇ ਹੋਣ ਨਾਲ ਹੈ, ਜਿਨ੍ਹਾਂ ਚਿਰ ਰਿਸ਼ਤੇ ਵਿਚ ਸਮਝ ਨਹੀਂ, ਵਿਸ਼ਵਾਸ਼ ਨਹੀਂ , ਇੱਕ ਦੂਸਰੇ ਨਾਲ ਮਾਨਸਿਕ ਸਾਂਝ ਨਹੀਂ ਓਨਾ ਚਿਰ ਕੋਈ ਰਿਸ਼ਤਾ ਨਹੀਂ ਨਿਭ ਸਕਦਾ ਹੈ। ਇੱਕ ਕਾਮਯਾਬ ਰਿਸ਼ਤਾ ਤਦ ਹੀ ਉਹ ਸਕਦਾ ਜੇਕਰ ਉਸ ਵਿਚ ਮਾਨਸਿਕ , ਸਰੀਰਕ, ਸਮਾਜਿਕ ਸੰਤੁਸ਼ਟੀ ਦਾ ਭਾਵ ਹੋਵੇ। ਇਹ ਆਪਸ ਵਿਚ ਜੁੜੇ ਹੋਏ ਹਨ।
ਬਿਨ੍ਹਾਂ ਮਨ ਜੁੜੇ ਮਾਨਸਿਕ ਸੰਤੁਸ਼ਟੀ ਨਹੀਂ ਹੋ ਸਕਦੀ ਤੇ ਬਿਨ੍ਹਾਂ ਸਰੀਰਕ ਸੰਤੁਸ਼ਟੀ ਤੋਂ ਮਨ ਦੂਰ ਹੋ ਜਾਂਦੇ ਹਨ। ਰਿਸ਼ਤੇ ਬਹੁਤ ਗੁੰਝਲਾਂ ਭਰੇ ਹਨ ਤੇ ਸਮੇਂ ਨਾਲ ਇਹ ਗੁੰਝਲਾਂ ਵਧ ਹੀ ਰਹੀਆਂ ਹਨ। ਕਿਉਕਿ ਅੱਜ ਦੇ ਸਮੇਂ ਚ ਉਡੀਕ ਕਰਕੇ ਸੁਆਰਨ ਦਾ ਸਮਾਂ ਕੋਈ ਨਹੀਂ ਦਿੰਦਾ। ਹਰ ਕੋਈ ਨਵੇਂ ਰਾਹ ਵੱਲ ਭਜਦਾ ਹੈ। ਇੱਕ ਵੱਲ ਭੱਜੋ ਤਾਂ 10 ਮਿਲਦੇ ਹਨ, ਪਰ ਚਿਰ ਸਥਾਈ ਬਹੁਤ ਘੱਟ ਹਨ।
ਭਾਵੇਂ ਇਹ ਬਹੁਤ ਚੰਗੀ ਗੱਲ ਹੈ ਕਿ ਬੁਰੇ ਰਿਸ਼ਤੇ ਵਿੱਚੋ ਬਾਹਰ ਨਿਕਲਣਾ ਤੇ ਦਿੱਲੀ ਦੇ ਸ਼ਰਧਾ ਤੇ ਆਫ਼ਤਾਬ ਵਾਲੇ ਕੇਸ ਵਾਂਗ ਕਿਸੇ ਦੇ ਖਤਮ ਹੋਣ ਤੋਂ ਪਹਿਲਾਂ ਬਚ ਨਿਕਲਣਾ ਪਰ ਉਹ ਇੱਕ ਆਤਮਘਾਤੀ ਕਦਮ ਹੈ ਕਿ ਤੁਸੀ ਕਿਸੇ ਐਬੁਜਿਵ ਬੰਦੇ/ ਔਰਤ ਨਾਲ ਰਹੋ। ਮੌਤ ਤੋਂ ਵਧੀਆ ਜ਼ਿੰਦਗੀ ਤੇ ਮੌਤ ਵਰਗੀ ਜ਼ਿੰਦਗੀ ਨਾਲੋ ਅਲੱਗ ਹੋਕੇ ਜਿਉਣਾ ਬੇਹਤਰ ਹੈ।
ਪਰ ਗੱਲ ਇਹੋ ਮੁੱਕਦੀ ਹੈ ਕਿ ਬਿਨ੍ਹਾਂ ਕਿਸੇ ਨਾਲ ਮਾਨਸਿਕ ਸਮਝ ਸਮਝ ਤੇ ਵਿਸ਼ਵਾਸ ਤੋਂ ਕੋਈ ਰਿਸ਼ਤਾ ਨਹੀਂ ਨਿਭ ਸਕਦਾ। ਨਹੀਂ ਨਿਭਦਾ ਤਾਂ ਬਾਹਰ ਨਿੱਕਲ ਆਉਣਾ ਜਰੂਰੀ ਵੀ ਹੈ।

ਹਰਜੋਤ ਸਿੰਘ
7009452602

ਮਨ ਦੀ ਕੈਦ

ਇੱਕ ਪੁਰਾਣੀ ਪੋਸਟ

ਜੇ ਤੁਹਾਡੇ ਮਨ ਚ ਸੈਕਸ ਨੂੰ ਲੈ ਕੇ ਗ਼ਲਤ ਧਾਰਨਾਵਾਂ ਹਨ, ਗੰਦਾ, ਘਟੀਆ ਹੋਣ ਦਾ ਅਹਿਸਾਸ ਹੈ ਇਹ ਤੁਹਾਡੀ ਗਲਤੀ ਹੈ।ਤੁਹਾਡੀ ਸੋਚ ਹੈ। ਬਾਹਰ ਦੀ ਨਹੀਂ ਹੈ।ਓਥੇ ਫਿਫਟੀ ਸ਼ੇਡਜ ਆਫ਼ ਗ੍ਰੇ ਵਰਗੀਆਂ ਕਿਤਾਬਾਂ ਤੇ ਫ਼ਿਲਮਾਂ ਤੋਂ ਦੁਨੀਆਂ ਅੱਗੇ ਨਿੱਕਲ ਗਈ ਹੈ। ਉਹਨਾਂ ਲਈ ਕਾਮੁਕਤਾ ਇੱਕ ਆਮ ਗੱਲ ਹੈ ।ਰੁਮਾਂਸ ਭਰਪੂਰ ਫ਼ਿਲਮਾਂ ਉਹ ਆਰਾਮ ਨਾਲ ਦੇਖਦੇ ਹਨ। ਉਹਨਾਂ ਨੂੰ ਸਹਿਮਤੀ ਤੇ ਰੇਪ ਦਾ ਫਰਕ ਪਤਾ।ਤੁਹਾਡੀ ਗਲਤੀ ਇਹ ਹੈ ਕਿ ਤੁਸੀਂ ਸੈਕਸ ਨੂੰ ਨਾਰਮਲ ਨਹੀਂ ਮੰਨਦੇ। ਔਰਤ ਮਰਦ ਦੇ ਮਿਲਣ ਦੀ ਗੱਲ ਹੀ ਤੁਹਾਨੂੰ ਅਸਹਿਜ ਕਰ ਦਿੰਦੀ ਹੈ। ਤੁਸੀਂ ਇਹ ਵੀ ਚਾਹੁੰਦੇ ਹੋ ਕਿ ਜੋ ਕੁਝ ਹੋ ਰਿਹਾ ਉਹ ਲੁਕੋ ਕੇ ਰੱਖੋ ਸਾਫ਼ ਸਾਫ਼ ਲਿਖੋ। ਪਰ ਮੈਂ ਕਿਥੋਂ ਪੁਣ ਪੁਣ ਲਿਖਾਂ ? ਸੱਚ ਨੂੰ ਨਿਤਾਰ ਨਹੀਂ ਸਕਦੇ। ਜੋ ਹੈ ਸੋ ਹੈ। ਜਿਵੇਂ ਹੈ ਉਵੇਂ ਹੈ। ਜਿਹੜੇ ਅਹਿਸਾਸ ਮੁੰਡੇ ਕੁੜੀਆਂ ਹੰਢਾਉਂਦੇ ਹਨ ਉਹੀ ਹਨ।ਹੁਣ ਜੋ ਬਾਹਰ ਜਾ ਕੇ ਹੋ ਰਿਹਾ ਜਾਂ ਮੁੰਡੇ ਕੁੜੀਆਂ ਕਰਦੇ ਹਨ ਮੈਂ ਉਹ ਨਾ ਲਿਖਾਂ ਫਿਰ ਕੀ ਉਹ ਹਟ ਜਾਣਗੇ ? ਜਾਂ ਮੇਰੇ ਲਿਖਣ ਤੋਂ ਪਹਿਲਾਂ ਉਹ ਨਹੀਂ ਸੀ ਕਰਦੇ ?ਨਾ ਲਿਖ ਕੇ ਲੁਕੋ ਕੇ ਇਹ ਸਾਬਿਤ ਕਿਉ ਕਰਨਾ ਚਾਹੁੰਦੇ ਹੋ ਕਿ ਅਜਿਹਾ ਕੁਝ ਹੁੰਦਾ ਹੀ ਨਹੀਂ ? ਕੀ ਕੀ ਤੇ ਕਿਥੋ ਕਿਥੋ ਲੁਕੋ ਕੇ ਰੱਖੋਗੇ ? ਜਾਂ ਤਾਂ ਇਹ ਕਹੋ ਜੋ ਮੈਂ ਕਿਸੇ ਵੀ ਕਹਾਣੀ ਵਿੱਚ ਲਿਖਦਾਂ ਉਹ ਸੱਚ ਨਹੀਂ ਹਰੇਕ ਪੜ੍ਹਨ ਲਿਖਣ ਵਾਲਾ ਕਹਿੰਦਾ ਇਹ ਮੈਂ ਕਹਾਣੀ ਆਪਣੀ ਅੱਖੀਂ ਵੇਖੀ ਏ।ਇਸ ਲਈ ਭਰਾਵੋ ਤੇ ਭੈਣੋ ਮੈਨੂੰ ਪਤਾ ਤੁਹਾਡੇ ਵਿਚੋਂ ਕਈ ਮੇਰੀਆਂ ਡਿਪ੍ਰੈਸ਼ਨ ਵਾਲੀਆਂ ਕਈ ਮੇਰੀਆਂ ਵਿਗਿਆਨਕ ਕਈ ਤਕਨੀਕੀ ਪੋਸਟਾਂ ਪੜ੍ਹਕੇ ਜੁੜੇ ਹਨ। ਪਰ ਮੈਂ ਹਰ ਪੋਸਟ ਏਵੇਂ ਹੀ ਲਿਖਦਾਂ। ਕੋਈ ਝੂਠ ਮੈਂ ਨਹੀਂ ਲਿਖਦਾ। ਝੂਠ ਲਿਖ ਲਿਖ ਕੇ ਇਨਾਮ ਲੈਣ ਵਾਲੇ ਬਥੇਰੇ ਲੇਖਕ ਹਨ ਫਿਰ ਉਹ ਅੰਦਰੋਂ ਅੰਦਰੀ ਕੀ ਕਰਦੇ ਹਨ ਤੁਸੀਂ ਜਸਬੀਰ ਭੁੱਲਰ ਦਾ ਨਾਵਲ ਖਿਦੋ ਪੜ੍ਹ ਲਵੋ। ਜਿੰਨਾ ਸੁੱਚਾ ਵੱਡੇ ਲੇਖਕ ਤੇ ਪੀਐਚਡੀ ਵਾਲ਼ੇ ਲਿਖਦੇ ਹਨ ਉਹ ਦੇਖ ਲਵੋ। phd ਕਰਨ ਵਾਲਿਆਂ ਕੁੜੀਆਂ ਨਾਲ ਵਿਦਵਾਨ ਕੀ ਖੇਡ ਖੇਡਦੇ ਹਨ ਉਹ ਦੇਖੇ। ਮੇਰੇ ਲਈ ਕਾਮ ਕੋਈ ਸਮੱਸਿਆ ਨਹੀਂ ਆ ਤੁਹਾਡੇ ਲਈ ਹੋ ਸਕਦੀ ਹੈ। ਮੈਂ ਕੋਈ ਹੱਥ ਦੀ ਉਂਗਲ ਫੜ੍ਹਾ ਕੇ ਜਿੰਦਗ਼ੀ ਨੂੰ ਸਹੀ ਗਲਤ ਸਾਬਤ ਨਹੀਂ ਕਰ ਸਕਦਾ। ਮੈਂ ਸ਼ੀਸ਼ਾ ਦਿਖਾ ਸਕਦਾਂ ਕਿ ਇਹ ਤੁਸੀਂ ਕਰਦੇ ਹੋ। ਇਹਨੂੰ ਬੇਹਤਰ ਕਰਨ ਦੀ ਲੋੜ ਹੈ ਤੇ ਇੰਝ ਕਰਨ ਨਾਲ ਖੁਸ਼ ਰਹਿ ਸਕਦੇ।ਬਾਕੀ ਤੁਹਾਡੀ ਮਰਜ਼ੀ ਐ। ਬਹਿਸ ਮੈਂ ਕਰਦਾ ਨਹੀਂ ਹਾਂ । ਅਗਰ ਤੁਸੀਂ ਸਹਿਮਤ ਨਹੀਂ ਪੋਸਟ ਇਗਨੋਰ ਕਰੋ। ਨਹੀਂ ਪੜ੍ਹਨੀ ਪੇਜ਼ ਨੂੰ ਅਨਲਾਇਕ ਕਰ ਲਵੋ। ਮੈਂ ਸ਼ੁਕਰ ਮੰਨਦਾ ਕਿ ਕਿਸੇ ਨੇ ਇਹ ਨਹੀਂ ਕਿਹਾ ਕਿ ਸ਼ਿਲਪਾ ਦਾ ਘਰਵਾਲਾ ਰਾਜ ਕੁੰਦਰਾ ਵੀ ਮੇਰੀਆਂ ਪੋਸਟਾਂ ਪੜ੍ਹਕੇ ਫ਼ਿਲਮਾਂ ਬਣਵਾਉਣ ਲੱਗਾ ਸੀ।ਤੁਹਾਡਾ ਆਪਣਾਹਰਜੋਤ ਸਿੰਘ 70094-52602

ਤੁਹਾਡੇ ਵਿਚਾਰ ਭੇਜੋ ਇਥੇ ਕਲਿੱਕ ਕਰਕੇ

ਪੋਰਨ ਦੀ ਆਦਤ ?

ਪੋਰਨ ਦਾ ਸੱਚ ਝੂਠ ਤੇ ਜੀਵਨ ਤੇ ਅਸਰ

ਪੋਰਨ ਵਿੱਚ ਜੋ ਕੁਝ ਦਿਖਾਇਆ ਜਾਂਦਾ ਹੈ ਉਹ ਓਨਾ ਕੁ ਸੱਚ ਹੈ ਜਿੰਨਾ ਕੁ WWE ਰੈਸਲਿੰਗ । ਭਾਵ ਪੋਰਨ ਚ ਜੋ ਵੀ ਸੈਕਸ ਕੀਤਾ ਜਾਂਦਾ ਹੈ ਉਹ ਮਹਿਜ਼ ਇੱਕ ਐਟਕਿੰਗ ਤੋਂ ਵੱਧਕੇ ਕੁਝ ਵੀ ਨਹੀਂ ਹੁੰਦਾ ।
ਇੰਟਰਨੈੱਟ ਦੀ ਪਹੁੰਚ ਤੇ ਮਗਰੋਂ ਜੀਉ ਡਾਟਾ ਦੀ ਹਰ ਕੋਲ ਪਹੁੰਚ ਨੇ ਇਸਦੀ ਅਕਸੇਸ ਸੌਖੀ ਕਰ ਦਿੱਤੀ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਪਾਕਿਸਤਾਨ ਦੇ ਨਾਲ ਦੁਨੀਆਂ ਚ ਸਭ ਤੋਂ ਵੱਧ ਪੋਰਨ ਦੇਖਣ ਵਾਲੇ ਮੁਲਕਾਂ ਚ ਕਈ ਸਾਲ ਤੋਂ ਪਹਿਲੇ ਨੰਬਰ ਤੇ ਚੱਲ ਰਿਹਾ ਹੈ । ਇਹ ਉਦੋਂ ਵੀ ਸੀ ਜਦੋਂ ਅਜੇ ਡਾਟਾ ਐਨਾ ਸਸਤਾ ਸੀ । ਇਹ ਅੰਕੜੇ ਸਿਰਫ ਨੈੱਟ ਤੇ ਸਰਫ਼ ਹੁੰਦੇ ਪੋਰਨ ਦੇ ਹਨ ਸੋਸ਼ਲ ਮੀਡੀਆ ਤੇ ਇਸਤੋਂ ਵੱਧ ਡਾਉਨਲੋਡ ਹੋਕੇ ਸ਼ੇਅਰ ਹੁੰਦਾ ਹੈ । #HarjotDiKalam
,ਪਰ ਇਹ ਝੂਠਾ ਪੋਰਨ ਕਈ ਤਰ੍ਹਾਂ ਦੇ ਖਤਰੇ ਪੈਦਾ ਕਰਦਾ ਹੈ । ਜਿਹਨਾਂ ਕੋਲ ਸੈਕਸ ਦਾ ਸਿਧਾ ਅਨੁਭਵ ਨਹੀਂ ਹੁੰਦਾ ਜਾਂ ਸਹੀ ਤਰੀਕੇ ਕਿਤੋਂ ਜਾਣਕਾਰੀ ਨਹੀਂ ਲੈਂਦਾ । ਉਹਨਾਂ ਦੇ ਮਨ ਚ ਭਰਮ ਪੈਦਾ ਹੋ ਜਾਂਦੇ ਹਨ । ਜਿਵੇਂ ਪੋਰਨ ਚ ਦਿਖਾਏ ਅਨੁਸਾਰ ਸਭ ਸੌਖੇ ਤਰੀਕੇ ਨਾਲ ਹੁੰਦੀ ਚੀਜ਼ ,ਕੋਈ ਤਕਲੀਫ ਨਹੀਂ ,ਜ਼ਿਆਦਾ ਸਮਾਂ ,ਅੱਡ ਅੱਡ ਪੋਜਿਸ਼ੀਨ ਵਗੈਰਾ । ਅਕਸਰ ਲੋਕੀਂ ਇਸੇ ਚੀਜ਼ ਨੂੰ ਅਧਾਰ ਬਣਾ ਕੇ ਆਪਣੇ ਪਾਰਟਨਰ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹਨ । ਪਰ ਉਦੋਂ ਜਦੋਂ ਪੋਰਨ ਤੋਂ ਕਾਫੀ ਕੁਝ ਅਲੱਗ ਹੁੰਦਾ ਹੈ ਇਹ ਨਿਰਾਸ਼ ਹੋ ਜਾਂਦੇ ਹਨ । ਜਿਸ ਕਾਰਨ ਇਹ ਦੋਵਾਂ ਦੇ ਰਿਸ਼ਤੇ ਚ ਸ਼ੱਕ ਦਰਾਰ ਵਗੈਰਾ ਵੀ ਪੈਦਾ ਕਰ ਦਿੰਦਾ ਹੈ । ਕਈ ਵਾਰ ਪਾਰਟਨਰ ਉਹੀ ਸਭ ਕੁਝ ਦੁਹਰਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਉਸ ਚ ਹੁੰਦਾ ਹੈ । ਪਰ ਅਨੁਭਵ ਦੀ ਘਾਟ ਕਾਰਨ ਜਿੱਥੇ ਸੱਟ ਦੀ ਗੁਨਜਾਇਸ ਵੱਧ ਜਾਂਦੀ ਹੈ ਉਂਝ ਹੀ ਸਫਾਈ ਵਗੈਰਾ ਦਾ ਧਿਆਨ ਨਾ ਰੱਖਣ ਕਰਕੇ ਕਈ ਤਰ੍ਹਾਂ ਦੀ ਬਿਮਾਰੀ ਹੋ ਜਾਣ ਤੇ ਫੈਲਣ ਦੇ ਆਸਾਰ ਵੱਧ ਜਾਂਦੇ ਹਨ ਖਾਸ ਕਰਕੇ ਓਰਲ ਸੈਕਸ (oral sex anal sex )ਵੇਲੇ ।
ਪਰ ਫਿਰ ਵੀ ਪੋਰਨ ਲੋਕ ਦੇਖਦੇ ਹਨ ਤੇ ਇਹ ਆਦਤ ਛੁੱਟਦੀ ਨਹੀਂ ਸਗੋਂ ਨਸ਼ੇ ਵਾਂਗ ਵਧਦੀ ਹੈ ।
ਕਿਉਂਕਿ ਇੱਕ ਵਕਫ਼ੇ ਮਗਰੋਂ ਇਸ ਨੂੰ ਦੇਖੇ ਬਿਨਾਂ ਕਿਸੇ ਨੂੰ ਉਤੇਜਨਾ ਦੀ ਕਮੀ ਮਹਿਸੂਸ ਹੋਣ ਲੱਗ ਜਾਂਦੀ ਹੈ । ਜਿਸ ਕਰਕੇ ਉਹ ਜਾਂ ਤਾਂ ਪੋਰਨ ਵੱਧ ਦੇਖਣ ਦੀ ਕੋਸ਼ਿਸ਼ ਕਰਦਾ ਹੈ ਜਾਂ ਆਪਣਾ ਇੰਟ੍ਰਸਟ ਵੀ ਬਦਲਣ ਦੀ ਕੋਸ਼ਿਸ਼ ਕਰਦਾ ਹੈ । ਅਸਲ ਚ ਪੋਰਨ ਦੇਖਦੇ ਵਕਤ ਸੋਚਣ ਸ਼ਕਤੀ ਬਲੌਕ ਹੋ ਜਾਂਦੀ ਹੈ ।ਮਹਿਜ਼ ਸਕਰੀਨ ਤੇ ਉੱਭਰੇ ਦ੍ਰਿਸ਼ ਤੇ ਆਵਾਜ਼ਾਂ ਹੀ ਵਿਅਕਤੀ ਨੂੰ ਅਹਿਸਾਸ ਦਿੰਦਿਆਂ ਹਨ । ਇਸ ਲਈ ਮੁੜ ਬਿਨਾਂ ਉਹ ਸਭ ਦੇਖੇ ਤੇ ਪਹਿਲ਼ਾਂ ਤੋਂ ਵੱਧ ਦੇਖੇ ਸ਼ਾਂਤੀ ਨਹੀਂ ਮਿਲਦੀ ।
ਪਰ ਫਿਰ ਵੀ ਪੋਰਨ ਕਈ ਤਰਾਂ ਚ ਫਾਇਦੇਮੰਦ ਹੈ । ਜਿਵੇਂ ਸੈਕਸ ਸਬੰਧੀ ਮਾਨਸਿਕ ਰੋਗਾਂ ਤੋਂ ਮੁਕਤੀ ਲਈ ,ਸੈਕਸ ਸਿੱਖਿਆ ਲਈ, ਵਿਆਹੁਤਾ ਜੀਵਨ ਚ ਲੰਮੇ ਸਮੇਂ ਲਈ ਪਹਿਲ਼ਾਂ ਵਰਗਾ ਸਬੰਧ ਬਰਕਰਾਰ ਰੱਖਣ ਲਈ ਤੇ ਸਿੰਗਲ ਲੋਕਾਂ ਲਈ ਆਪਣੇ ਆਪ ਨੂੰ ਸੁਰਖੁਰੂ ਕਰਨ ਲਈ । #HarjotDiKalam
ਪਰ ਇਸਦੀ ਲਗਾਤਾਰ ਆਦਤ ਅਫਰੇਵਾਂ ਕਰ ਦਿੰਦੀ ਹੈ । ਫਿਰ ਧਿਆਨ ਮਹਿਜ਼ ਇਸ ਪਾਸੇ ਰਹਿੰਦਾ ਹੈ । ਬਹੁਤ ਜ਼ਿਆਦਾ ਦੇਖਣ ਤੇ ਬਿਲਕੁਲ ਸੱਚ ਮੰਨ ਕੇ ਆਪਣੀ ਸੈਕਸ ਲਾਈਫ ਨੂੰ ਉਵੇਂ ਬਣਾਉਣ ਦੀ ਕੋਸ਼ਿਸ਼ ਲੋਕਾਂ ਦੇ ਰਿਸ਼ਤੇ ਚ ਕੁੜੱਤਣ ਤੇ ਤੋੜਨ ਤੱਕ ਪਹੁੰਚਾ ਦਿੰਦੀ ਹੈ ।
ਇਸ ਲਈ ਇਸਦੀ ਵਰਤੋਂ ਦਾਲ ਚ ਲੂਣ ਜਿੰਨੀ ਕਰੋ । ਚਾਹੇ ਤੁਸੀਂ ਵਿਆਹੇ ਹੋਏ ਹੋ ਜਾਂ ਕੁਆਰੇ । ਤੇ ਸਭ ਕੁਝ ਦੁਹਰਾਉਣ ਤੇ ਸਭ ਸੱਚ ਮੰਨ ਕੇ ਆਪਣੇ ਪਾਰਟਨਰ ਦੀ ਪਸੰਦ ਨਾ ਪਸੰਦ ਤੇ ਉਸਦੇ ਸਰੀਰ ਦੀ ਸਮਝ ਵਿਕਸਤ ਕਰੋ ਬਾਕੀ ਜਿਉਂ ਹੀ ਤੁਹਾਡੇ ਦੋਵਾਂ ਦੇ ਜਿਸਮ ਚ ਇੱਕ ਸਮਝ ਵਿਕਸਤ ਹੋਈ ਤਾਂ ਜੋ ਕਮਿਸਟਰੀ ਬਣੇਗੀ ਉਹ ਜਬਰਦਸਤ ਹੋਏਗੀ ।
ਪੋਰਨ ਇੰਡਸਟ੍ਰੀ ਵੀ ਇਸ ਗੱਲ ਨੂੰ ਸਮਝਦੀ ਹੈ ਇਸ ਲਈ ਉਹਨਾਂ ਨੇ ਵੇਚਣ ਲਈ ਨਵੇਂ ਢੰਗ ਲੱਭੇ ਹਨ । ਪਰ ਪੋਰਨ ਸਾਈਟਸ ਨੂੰ ਵਿਜ਼ਿਟ ਕਰਨਾ ਘੱਟ ਖਤਰਨਾਕ ਨਹੀਂ ਖਾਸ ਕਰਕੇ ਮੁਬਾਈਲ ਉੱਤੇ ਜਿੱਥੇ ਇਹ ਤੁਹਾਡੀਆਂ ਨਿੱਜੀ ਜਾਣਕਾਰੀ ਨੂੰ ਪਲਾਂ ਚ ਉਡਾ ਸਕਦੀਆਂ ਹਨ । ਤੁਹਾਡੇ ਕਰੈਡਿਟ ਡੈਬਿਟ ਕਾਰਡ ਤੋਂ ਇਲਾਵਾ ਵਾਇਰਸ ਇੰਸਟਾਲ ਕਰਕੇ ਹੋਰ ਵੀ ਨਿੱਜੀ ਡਾਟਾ ਚੋਰੀ ਹੋ ਸਕਦਾ ਹੈ । #HarjotDiKalam
ਇਸਤੋਂ ਬਿਨਾਂ ਸਾਈਟ ਉੱਤੇ ਵੀ ਕਿਸੇ ਹੋਰ ਲਿੰਕ ਤੇ ਕਲਿੱਕ ਕਰਕੇ ਜਾਂ ਯੌਨ ਅੰਗਾਂ ਚ ਵਾਧੇ ਆਦਿ ਦੇ ਵਿਗਿਆਪਨਾਂ ਤੇ ਕਲਿੱਕ ਕਰਕੇ ਤੁਹਾਨੂੰ ਚੰਗਾ ਨੁਕਸਾਨ ਹੋ ਸਕਦਾ ਹੈ। ਇਹ ਯਾਦ ਰੱਖੋ ਇਸ ਦੁਨੀਆਂ ਚ ਮੁਫ਼ਤ ਕੁਝ ਨਹੀਂ ਮਿਲਦਾ । ਜਦੋਂ ਵੀ ਅਜਿਹੀ ਸਾਈਟ ਦੇਖੋ ਤਾਂ ਪੀਸੀ ਜਾਂ ਲੈਪਟੋਪ ਜਿਸਤੇ ਵਧੀਆ ਅੱਪ too ਡੇਟ ਐਂਟੀ ਵਾਇਰਸ ਹੋਵੇ।
ਇਸਤੋਂ ਬਿਨਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਦਾ ਜਰੀਆ ਰੱਖੋ । ਬੱਚੇ ਇਸਨੂੰ ਵੇਖਕੇ ਅਨਭੋਲ ਚ ਕੁਝ ਗਲਤ ਕਰ ਸਕਦੇ ਹਨ । ਇਸਤੋਂ ਬਿਨਾਂ ਉਹਨਾਂ ਦੀ ਇਸ ਹਰਕਤ ਦਾ ਕਿਸੇ ਗਲਤ ਬੰਦੇ ਨੂੰ ਪਤਾ ਲੱਗਣ ਤੇ ਸੋਸ਼ਣ ਦਾ ਸ਼ਿਕਾਰ ਹੋਣ ਦੇ ਚਾਂਸ ਵੱਧ ਜਾਂਦੇ ਹਨ ।
ਮੁਬਾਈਲ ਚ ਬਹੁਤ ਦੁਨੀਆਂ ਨੂੰ ਕੁਝ ਸਾਲਾਂ ਤੋਂ ਆਦਤ ਸੀ ਕਿ ਆਪਣੇ ਨਿੱਜੀ ਵੀਡੀਓ ਸ਼ੂਟ ਕਰ ਲੈਣੇ ਤੇ ਸਾਂਭ ਲੈਣੇ ਇਥੋਂ ਤੱਕ ਕਿ ਦੁਨੀਆਂ ਨੇ ਹਨੀਮੂਨ ਤੱਕ ਦੇ ਵੀਡੀਓ ਬਣਾ ਕੇ ਰਖਣੇ ਸ਼ੁਰੂ ਕੀਤੇ ।
ਪਰ ਕਿਉਕਿ ਇੱਕੋ ਜਿਹਾ ਪੋਰਨ ਦੇਖ ਦੁਨੀਆਂ ਭਰ ਦੇ ਲੋਕ ਬੋਰ ਹੋਣ ਲੱਗ ਜਾਂਦੇ ਹਨ ਤਾਂ ਅਜਿਹੇ ਨਿਜੀ ਪਲਾਂ (amature porn video) ਦੇ ਵੀਡੀਓ ਦੀ ਡਿਮਾਂਡ ਵੱਧ ਜਾਂਦੀ ਹੈ ।ਇੰਟਰਨੈੱਟ ਦੀ ਇੱਕ ਦਿਸਦੇ ਇੰਟਰਨੈਟ ਤੋਂ ਵੀ ਵੱਡੀ “ਹਨੇਰੀ ਦੁਨੀਆਂ ” ਵੀ ਹੈ ਜ਼ਿਸਨੂੰ ਡਾਰਕ ਨੈੱਟ ਕਿਹਾ ਜਾਂਦਾ ਹੈ । ਓਥੇ ਇਹ ਸਭ ਕੁਝ ਪੈਸੇ ਲਈ ਵੇਚ ਦਿੱਤਾ ਜਾਂਦਾ ਹੈ ਤੇ ਅੱਗੇ ਪੋਰਨ ਸਾਈਟਾਂ ਤੇ ਪਾ ਕੇ ਪੈਸੇ ਕਮਾਏ ਜਾਂਦੇ ਹਨ ।
ਕੁਝ ਸਮਾਂ ਪਹਿਲਾਂ ਬੀ ਜੇ ਪੀ ਦੇ ਲੀਡਰਾਂ ਦੀ ਵੀਡੀਓ ਸਾਂਝੀ ਹੋਈ ਸੀ । ਉਸ ਵੀਡੀਓ ਤੋਂ ਕਮਾਉਣ ਵਾਲੇ ਜਿਥੇ ਕਰੋੜਾਂ ਰੁਪਏ ਕਮਾ ਗਏ ਹੌਣਗੇ ਓਥੇ ਕਿਸੇ ਦੀ ਨਿੱਜੀ ਜ਼ਿੰਦਗ਼ੀ ਨੂੰ ਵੀ ਤਬਾਹ ਕਰ ਦਿੱਤਾ । ਨਿੱਜੀ ਪਲਾਂ ਦੇ ਇਹ ਵੀਡੀਓ ਕਿਉਕਿ ਅਸਲ ਸੈਕਸ ਦੇ ਬਹੁਤ ਨੇੜੇ ਹੁੰਦੇ ਹਨ ਇਸ ਲਈ ਡਿਮਾਂਡ ਵਧਦੀ ਹੈ ।
ਉਸਤੋਂ ਵੀ ਵੱਧ ਵਾਰ ਕਿਸੇ ਕੁੜੀ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਲਈ ਹਸਬੈਂਡ ਜਾਂ ਬੁਆਫਰੈਂਡ ਵੱਲੋਂ ਇਹ ਵੀਡੀਓ (mms )ਅਪਲੋਡ ਜਾਂ ਵਾਇਰਲ ਕਰ ਦਿੱਤੇ ਜਾਂਦੇ ਹਨ । ਇਸਦੇ ਬਾਰੇ ਇੱਕ ਕਹਾਣੀ ਬਲੈਕਮੇਲ (blackmail )ਲਿਖੀ ਸੀ । ਇੱਕ ਅੱਧੀ ਆਉਣ ਵਾਲੇ ਸਮੇਂ ਚ ਲਿਖਾਗਾਂ ।

ਪੋਰਨ ਦੀ ਵੱਧ ਆਦਤ ਨੂੰ ਵੀ ਛੱਡਿਆ ਜਾ ਸਕਦਾ ਹੈ ਤੇ ਘਟਾਇਆ ਵੀ ਜਾ ਸਕਦਾ ਹੈ ,ਬਿਲਕੁਲ ਉਵੇਂ ਜਿਵੇਂ ਬਾਕੀ ਆਦਤਾਂ ਨੂੰ । ਉਸਦੀ ਜਗ੍ਹਾ ਹੌਲੀ ਹੌਲੀ ਨਵੀ ਆਦਤ ਲਿਆਓ । ਜ਼ਿਆਦਾ ਸਮੇਂ ਕੱਲੇ ਨਾ ਰਹੋ । ਅਜਿਹੇ ਗਰੁੱਪ ਛੱਡ ਦਵੋ ਜਿਥੇ ਅਜਿਹਾ ਕੁਝ ਭੇਜਿਆ ਜਾਂਦਾ ਹੈ । ਖੁਦ ਦੀ ਸੰਤੁਸ਼ਟੀ ਜਾਂ ਸੈਕਸ ਵੇਲੇ ਵੀ ਆਪਣੀ ਇਮੇਜਨੇਸ਼ਨ ਨੂੰ ਵੱਧ ਤੋਂ ਵੱਧ ਵਰਤੋ । ਹੋ ਸਕਦਾ ਸ਼ੁਰੂ ਚ ਇਹ ਔਖਾ ਵੀ ਲੱਗੇ ਪਰ ਲੰਮੇ ਸਮੇਂ ਚ ਇਹ ਆਦਤ ਘਟ ਜਾਏਗੀ । #HarjotDiKalam
ਇੱਕ ਦਮ ਛੱਡਣ ਨਾਲੋਂ ਹੌਲੀ ਹੌਲੀ ਛੱਡੋ ।
ਕਹਿਣ ਦਾ ਭਾਵ ਪੋਰਨ ਦੀ ਇਹ ਦੁਨੀਆਂ ਤੇ ਇਸਦੇ ਸੱਚ ਤੁਹਾਡੀ ਤੇ ਕਿਸੇ ਹੋਰ ਦੀ ਜ਼ਿੰਦਗੀ ਚ ਕਈ ਗੰਭੀਰ ਸੱਮਸਿਆ ਖੜੀ ਕਰ ਸਕਦਾ ਹੈ ।ਇਸ ਲਈ ਇਸਨੂੰ ਓਨਾ ਕੁ ਹਿਸਾਬ ਨਾਲ ਵਰਤੋਂ ਜਿੰਨਾ ਕੁ ਤੁਹਾਡੇ ਜੀਵਨ ਤੇ ਕੋਈ ਨਕਰਤਮਕ ਅਸਰ ਨਾ ਛੱਡੇ ਜਿਹੜੇ ਨਹੀਂ ਕਰਦੇ ਉਹ ਵਧੀਆ ਹਨ । ਪਰ ਅਜਿਹੇ ਲੋਕ ਬਹੁਤ ਘੱਟ ਹਨ ਤੇ ਹੌਣਗੇ । ਇਸ ਲਈ ਇਸ ਪੋਸਟ ਨੂੰ ਵੱਧ ਤੋਂ ਵੱਧ ਪਹੁੰਚਾਉਣ ਦੀ ਕੋਸ਼ਿਸ ਕਰੋ ।
ਬਾਕੀ ਵਧੀਆ ਅੰਗ੍ਰਜ਼ੀ ਜਾਣਦੇ ਗੂਗਲ ਤੇ ਇਸ ਵਿਸ਼ੇ ਤੇ ਆਪਣੀ ਜਾਣਕਾਰੀ ਵਧਾ ਸਕਦੇ ਹਨ ।

ਆਪਣੀ ਰਾਏ ਦੱਸੋ ਕਲਿੱਕ ਕਰੋ ।

ਸੈਕਸ sex ਰਿਸ਼ਤੇ ਜੁੜਨ,ਜੁੜੇ ਰਹਿਣ ਤੇ ਟੁੱਟਣ ਦਾ ਸਭ ਤੋਂ ਵੱਡਾ ਕਾਰਕ ਹੈ।

ਇੱਕ ਵਿਅਕਤੀ ਦਾ ਸਰੀਰ 12-13 ਸਾਲ ਦੀ ਉਮਰ ਤੋਂ ਬਾਅਦ ਸਰੀਰਕ ਤੇ ਮਾਨਸਿਕ ਤੌਰ ਤੇ ਸੈਕਸ (Sex )ਲਈ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ । ਹਰ ਵਿਅਕਤੀ ਲਈ ਪੂਰਨ ਵਿਕਸਿਤ ਹੋਣ ਦਾ ਸਮਾਂ ਅਲੱਗ ਹੁੰਦਾ ਹੈ । ਤੇ ਉਸਤੋਂ ਵੀ ਵੱਧ ਬੱਚੇ ਦੀ ਸੰਭਾਲ ਲਈ ਉਮਰ ਥੋੜੀ ਦੇਰ ਬਾਅਦ ਚ ਸਮਝ ਆਉਂਦੀ ਹੈ । ( ਹੋਰ ਲੇਖਾਂ ਲਈ ਕਲਿੱਕ ਕਰੋ #HarjotDiKalam )
ਪਹਿਲ਼ਾਂ ਪਹਿਲ ਵਿਆਹ ਮਗਰੋਂ ਮੁਕਲਾਵੇ ਦੀ ਉਮਰ ਆਮ ਕਰਕੇ 15 ਕੁ ਸਾਲ ਹੁੰਦੀ ਸੀ । ਨਾ ਪੜ੍ਹਾਈ ਨਾ ਕੁਝ ਹੋਰ ਸਿਰਫ ਵਿਆਹ ਹੀ ਹੋਣਾ ਹੁੰਦਾ ਸੀ । ਇਸ ਲਈ ਆਮ ਕਰਕੇ ਸੈਕਸ ਪੂਰਤੀ ਦੀ ਸਮੱਸਿਆ ਦਾ ਉਮਰ ਨਾਲ ਘੱਟ ਹੀ ਸਬੰਧ ਸੀ ।
ਪਰ ਬੇਜੋੜ ਵਿਆਹ ਦੀ ਸਮੱਸਿਆ ਉਦੋਂ ਵੀ ਸੀ । ਹੁਣ ਪੜ੍ਹਾਈ ਕੈਰੀਅਰ ਤੇ ਕਾਨੂੰਨ ਕਰਕੇ ਵਿਆਹ ਦੀ ਉਮਰ ਖਿਸਕ ਕੇ 18 ਤੇ 21 ਸਾਲ ਹੋ ਗਈ ਹੈ । ਇਹ ਕਾਨੂੰਨੀ ਵਿਆਹ ਦੀ ਉਮਰ ਹੈ ।
ਵੱਖ ਵੱਖ ਸਰਵੇ ਚ ਇਹ ਗੱਲ ਆਮ ਹੈ ਤੇ ਹਰ ਕੋਈ ਜਾਣਦਾ ਹੈ ਕਿ 90% ਨੌਂਜਵਾਨਾ ਦੀ ਪਹਿਲੇ ਸੈਕਸ ਦੀ ਉਮਰ 16 ਦੇ ਆਸ ਪਾਸ ਹੈ । ਤੇ ਕਿਤੇ ਕਿਤੇ ਇਸਤੋਂ ਵੀ ਘੱਟ ਹੈ ।
ਇੰਝ ਸੈਕਸ ਦੇ ਅਧਾਰ ਤੇ ਵਿਆਹ ਤੇ ਪਿਆਰ ਦੀਆਂ ਪੀਂਘਾਂ ਪਾਈਆਂ ਜਾਂਦੀਆਂ ਹਨ ।ਭਾਵੇਂ ਕੋਈ ਕਿੰਨਾ ਵੀ ਇਨਕਾਰ ਕਰੇ ਇਹ ਸੱਚ ਹੈ ।
ਇਸਦੇ ਚ ਇਨਕਾਰ ਦਾ ਕਾਰਨ ਇੱਕੋ ਹੈ ਕਿ ਚੜਦੀ ਜਵਾਨੀ ਚ ਹੀ ਵਿਅਕਤੀ ਦੇ ਮਨ ਚ ਭਰ ਦੇਣਾ ਕਿ ਸੈਕਸ ਗੰਦਾ( dirty ) ਬੁਰਾ ਤੇ ਹੋਰ ਕੀ ਕੀ ਹੈ । ਪਰ ਜਿਉਂ ਹੀ ਉਹ ਇਸ ਦੇ ਆਨੰਦ ਚ ਆਉਂਦਾ ਹੈ ਤਾਂ ਜਾਂ ਤਾਂ ਸਭ ਕੁਝ ਲੂਕਾ ਕੇ ਮਾਨਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕਰਨ ਮਗਰੋਂ ਆਪਣੇ ਮਨ ਨੂੰ ਕੋਸਦਾ ਰਹਿੰਦਾ ਹੈ ।
ਇਥੋਂ ਤੱਕ ਕੇ ਬਹੁਤ ਲੋਕ ਆਪਣੇ ਪਾਰਟਨਰ ਕੋਲੋ ਹੀ ਡਰਨ ਲੱਗ ਜਾਂਦੇ ਹਨ ।ਜਿਸ ਕਰਕੇ ਬਣੇ ਬਣਾਏ ਰਿਸ਼ਤੇ ਟੁੱਟਣ ਲਗਦੇ ਹਨ । ਕਈ ਵਾਰ ਪਾਰਟਨਰ ਬੱਚਾ ਹੋਣ ਮਗਰੋਂ ਇਸ ਤੋਂ ਭੱਜਦਾ ਹੈ ਕੋਈ ਉਸ ਤੋਂ ਪਹਿਲ਼ਾਂ ਭੱਜਦਾ ਹੈ । ਤੇ ਇੰਝ ਇੱਕ ਦੂਸਰੇ ਤੋਂ ਹੁੰਦੇ ਇੱਕ ਦੂਜੇ ਨੂੰ ਦੀ ਲੋੜ ਨੂੰ ਛੱਡ ਕੇ ਕਿਸੇ ਹੋਰ ਵੱਲ ਭਜਦੇ ਹਨ । ਜਿੱਥੇ ਵੀ ਪਹਿਲੀ ਮੰਗ ਸਹਿਜੇ ਹੀ ਸੈਕਸ ਹੁੰਦੀ ਹੈ । ਭਾਵੇਂ ਇਸਨੂੰ ਕੋਈ ਨਾਮ ਵੀ ਕਿਉਂ ਨਾ ਦਿੱਤਾ ਜਾਏ। ( ਹੋਰ ਲੇਖਾਂ ਲਈ ਕਲਿੱਕ ਕਰੋ #HarjotDiKalam )
ਇੰਝ ਹੀ ਪਿਆਰ ਦੇ ਰਿਸ਼ਤੇ ਚ ਵੀ ਸੈਕਸ ਇੱਕ ਮੁੱਖ ਲੋੜ ਹੈ ਇਸ ਲਈ ਜਿਸ ਵਿਅਕਤੀ ਨਾਲ ਪਿਆਰ ਹੋਵੇ ਤਾਂ ਉਸ ਨਾਲ ਨਾਰਮਲ ਗੱਲ ਕਰਦੇ ਵੀ ਸਰੀਰ ਚ ਇੱਕ ਉਤੇਜਨਾ ਮਹਿਸੂਸ ਹੁੰਦੀ ਹੈ ।
ਪਰ ਸਮਾਜ ਦੇ ਡਰ ਵਜੋਂ ਗਲਤ ਸਮਝੇ ਜਾਣ ਕਰਕੇ ਫਾਇਦਾ ਚੁੱਕੇ ਜਾਣ ਕਰਕੇ ਕੋਈ ਦੱਸਦਾ ਨਹੀਂ ਜਾਂ ਇਸ਼ਾਰੇ ਚ ਦੱਸਦਾ ਹੈ । ਤੇ ਜਦੋਂ ਇਹ ਗੱਲਾਂ ਸ਼ਿਖਰ ਤੇ ਪਹੁੰਚ ਜਾਂਦੀਆਂ ਹਨ । ਤਾਂ ਸਰੀਰਕ ਜੁੜਾਅ ਕਰਕੇ ਕਿਸੇ ਨੂੰ ਛੱਡਣਾ ਮੁਸ਼ਕਿਲ ਹੋ ਜਾਂਦਾ ।
ਇੰਝ ਹੀ ਵਿਆਹ ਮਗਰੋਂ ਵੀ ਜੇਕਰ ਪਤੀ ਪਤਨੀ ਦੋਂਵੇਂ ਹੀ ਇਸਦੀ ਜਰੂਰਤ ਨੂੰ ਸਮਝਣ ਤੇ ਇਸਦੇ ਚ ਇੱਕ ਦੂਸਰੇ ਦੀ ਸੰਤੁਸ਼ਟੀ ਵੱਲ ਤੇ ਖੁਸ਼ ਕਰਨ ਵੱਲ ਧਿਆਨ ਦੇਣ ਤਾਂ ਹੋਰ ਬਹੁਤ ਤਰਾਂ ਦੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ । ਇਸ ਲਈ ਇਸ ਕਿਰਿਆ ਚ ਕੁਝ ਨਵਾਂਪਣ ਕੁਝ ਇੱਕ ਦੂਜੇ ਨੂੰ ਖ਼ੁਸ਼ ਕਰਨ ਲਈ ਅੱਲਗ ਕਰਨ ਦੀ ਲੋੜ ਹੈ । ਇੱਕ ਦੂਸਰੇ ਦੀ ਖੁਸ਼ੀ ਵੇਖਣ ਦੀ ਲੋੜ ਹੈ । ( ਹੋਰ ਲੇਖਾਂ ਲਈ ਕਲਿੱਕ ਕਰੋ #HarjotDiKalam )
ਨਾ ਕਿ ਗੰਦਾ ,ਗਲਤ ਬੱਚਿਆਂ ਚ ਗੁੰਮਕੇ ਜਾਂ ਕੁਝ ਮਿੰਟਾਂ ਚ ਸਭ ਖਤਮ ਕਰਕੇ ਭੁੱਲ ਜਾਣ ਦਾ ।
ਕਿਉਂਕਿ ਜਿਥੇ ਸੈਕਸ ਅੱਤ ਤੋਂ ਵੱਧ ਵੀ ਬੁਰਾ ਹੈ ਓਥੇ ਘਾਟ ਵੀ ਬੁਰੀ ਹੈ ਇਸੇ ਲਈ ਪੰਜ ਵਿਕਾਰਾਂ ਵਿੱਚੋ ਪਹਿਲ਼ਾ ਤੇ ਵੱਡਾ ਵਿਕਾਰ ਇਹ ਮੰਨਿਆ ਗਿਆ । ਖਾਸ ਕਰਕੇ ਭਾਰਤ ਚ ਜਿੱਥੇ ਸਮਾਜ ਇਸਨੂੰ ਗਲਤ ਮੰਨਦਾ ਹੈ
ਪਰ ਓਥੇ ਹੀ ਚਾਰ ਹਮਉਮਰ ਜਦੋਂ ਜੁੜਦੇ ਹਨ ਤਾਂ ਗੱਲ sexy ਹੀ ਹੁੰਦੀਆਂ ਹਨ ਸੈਕਸੀ ਕਹਾਣੀਆਂ( sex stories ) ਜਾਂ ਕਿੱਸੇ ਹੋਣ ਚੁਟਕਲੇ ਜਾਂ ਜੋਕਸ( jokes ) porn videos ਹੋਣ ਗੱਲ ਇਸਦੀ ਹੀ ਹੁੰਦੀ ਹੈ ਜੇ ਨਹੀਂ ਹੁੰਦੀ ਤਾਂ ਦਸੋ ?
ਪਰ ਹਰ ਕੋਈ ਸੱਚਾ ਹੋਣ ਲਈ ਦੂਸਰੇ ਤੇ ਦੂਸ਼ਣ ਲਾ ਕੇ ਬਚਣਾ ਚਾਹੁੰਦਾ ।
ਗੱਲਾਂ ਬਹੁਤ ਹਨ ਬਾਕੀ ਫੇਰ 🙂

ਅੱਗੇ ਪੜੋ