Dhak Dhak Seena Dhadke ( Seven Parts )

ਹਾੜ ਮਹੀਨੇ ਦੀਆਂ ਭਰਪੂਰ ਗਰਮੀਆਂ ਦੇ ਦਿਨ ਸਨ । ਲਾਗੇ ਦਾ ਸ਼ਹਿਰ ਛੋਟਾ ਹੋਣ ਕਰਕੇ ਉਹਨਾਂ ਦਾ ਕਿਸੇ ਹੋਟਲ ਚ ਮਿਲਣ ਦਾ ਸਵਾਲ ਹੀ ਨਹੀਂ ਸੀ ।ਰਾਤੀ  ਪਿੰਡ ਕਿਸੇ ਦੇ ਘਰ ਮਿਲਣ ਚ ਮੁਸ਼ਕਿਲ ਤਾਂ ਨਹੀਂ ਸੀ ਪਰ ਫੜੇ ਜਾਣ ਦਾ ਡਰ ਜਰੂਰ ਸੀ । ਕਿਉਕਿ ਅਜੇ ਵੀ ਬਹੁਤੇ ਲੋਕੀ ਪਿੰਡਾਂ ਚ ਕੋਠਿਆ ਤੇ ਵਿਹੜਿਆਂ ਚ ਸੌਂਦੇ ਸਨ । ਸਾਰਾ ਪਿੰਡ ਅਜੇ ਏ ਸੀ ਜੋਗਾ ਨਹੀਂ ਹੋਇਆ ਸੀ ।
ਅਖੀਰ ਪਰਮ ਨੇ ਆਪਣੇ ਦੋਸਤ ਦੇ ਡੰਗਰਾਂ ਵਾਲੇ ਘਰ ਰਾਤੀ ਮਿਲਣ  ਦਾ ਪਲੈਨ ਕੀਤਾ । ਡੰਗਰਾਂ ਤੇ ਤੂੜੀ ਤੇ ਦੇਖ ਰੇਖ ਲਈ ਨਿੱਕੀ ਬੈਠਕ  ਵੀ ਸੀ ਓਥੇ । ਇਹ ਅਮਨ ਦੇ ਘਰ ਤੋਂ ਵੀ ਜ਼ਿਆਦਾ ਦੂਰ ਵੀ ਨਹੀਂ ਸੀ ।
ਜਿਵੇਂ ਹੀ ਅਸਮਾਨ ਚ ਸਪਤਰਿਸ਼ੀ ਤਾਰੇ ਪੂਰਬ ਤੋਂ ਬਦਲ ਕੇ ਅੱਧ ਅਸਮਾਨੇ ਚ ਪੁੱਜੇ । ਅਮਨ ਚੁੱਪ ਚੁਪੀਤੇ ਘਰ ਤੋਂ ਨਿੱਕਲੀ ਧੱਕ ਧੱਕ ਕਰਦੇ ਦਿਲ ਨਾਲ ਘਰ ਤੋਂ ਨਿੱਕਲੀ । ਘਰ ਤੋਂ ਨਿਕਲਦੇ ਹੀ ਉਸਦੇ ਇੱਕ ਕੰਨ ਨੂੰ ਈਅਰ ਫੋਨ ਤੇ ਦੂਜੇ ਨਾਲ ਆਸ ਪਾਸ ਦੀ ਨਿੱਕੀ ਆਵਾਜ਼ ਨੂੰ ਸੁਣਨ ਲਈ ਉਹ ਤਿਆਰ ਸੀ । ਦੋ ਗਲੀਆਂ ਦੇ ਮੋੜ ਕੱਟਕੇ ਪਿੰਡ ਦੀ ਫਿਰਨੀ ਦੇ ਪਹਿਲੇ ਹੀ ਘਰ ਦਾ ਦਰਵਾਜ਼ਾ ਨੂੰ ਹਲਕਾ ਧੱਕਾ ਦਿੱਤਾ ।
ਅੱਗਿਓ ਪਰਮ ਉਸਦੀ ਪੈਡਚਾਲ ,ਤੇ ਫੋਨ ਤੇ ਉਸਦੇ ਸਾਹਾਂ ਦੀ ਆਵਾਜ ਨੂੰ ਸੁਣਦਾ ।ਉਸਦੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਉਸਨੂੰ ਆਪਣੀਆਂ ਬਾਹਾਂ ਚ ਘੁੱਟਣ ਲਈ ਤਿਆਰ ਸੀ ।
ਦਰਵਾਜੇ ਨੂੰ ਹਲਕਾ ਬੰਦ ਕਰਕੇ ਉਸਨੇ ਅਮਨ ਨੂੰ ਆਪਣੀਆਂ ਬਾਹਾਂ ਚ ਘੁੱਟਿਆ । ਪਿਆਰ ਦੇ ਦੋ ਪੰਛੀਆਂ ਦੀ ਇਹ ਪਹਿਲੀ ਮੁਲਾਕਾਤ ਸੀ । ਪਰ ਦੋਵਾਂ ਨੂੰ ਇੰਝ ਲੱਗ ਰਿਹਾ ਸੀ ਪਤਾ ਨਹੀਂ ਕਿੰਨੇ ਜਨਮਾਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਹੋਣ । ਦੋਵਾਂ ਦੇ ਦਿਲ ਇੰਝ ਧੜਕ ਰਹੇ ਸੀ ਜਿਵੇਂ ਸੀਨੇ ਦੇ ਅੰਦਰ ਨਹੀਂ ਸਗੋਂ ਬਾਹਰ ਹੀ ਹੋਣ ।ਦੋਵਾਂ ਦੇ ਜਿਸਮਾਂ ਦੀ ਗਰਮੀ ਹਾੜ ਦੀ ਦੁਪਹਿਰੇ ਤਪਦੇ ਟਿੱਬੇ ਦੀ ਗਰਮਾਹਟ ਨੂੰ ਮਾਤ ਪਾ ਰਹੀ ਸੀ ।
ਆਪਣੇ ਬਾਹਾਂ ਚ ਘੁੱਟਦਿਆ ਤੇ ਉਸਦੇ ਬੁੱਲਾਂ ਨੂੰ ਚੁੰਮਦਿਆ ਹੀ ਦੋਂਵੇਂ ਬੈਠਕ ਚ ਪਏ ਪਏ  ਇੱਕੋ ਇੱਕ ਪਏ ਢਿੱਲੇ ਵਾਣ ਦੇ ਮੰਜੇ ਤੇ ਡਿੱਗ ਪਏ । ਪਰ ਦੋਵਾਂ ਲਈ ਪਿਆਸ ਬੁਝਾਉਣ ਲਈ ਐਨੀ ਕੁ ਜਗਾਹ ਬਥੇਰੇ ਸੀ ।ਪਰਮ ਦੇ ਹੱਥਾਂ ਨੇ ਅਮਨ ਦੇ ਸਰੀਰ ਦੇ ਮਹਿਕ ਰਹੇ ਹਰ ਅੰਗ ਦਾ ਜਾਇਜ਼ਾ ਹੱਥਾਂ ਨਾਲ ਲਿਆ। ਉਸਦੀ ਪਿੱਠ ਤੇ ਘੁੰਮਦੇ ਹੱਥ ਗਰਦਨ ਤੋਂ ਥੱਲੇ ਤੱਕ ਬੇਰੋਕ ਜਾ ਰਹੇ ਸੀ।  ਬੁੱਲਾਂ ਤੋਂ ਫਿਸਲਦੇ ਬੁੱਲ੍ਹ ਗਰਦਨ ਦੀ ਗਰਮੀ ਨੂੰ ਚੂਸਣ ਲੱਗੇ ਸੀ। 
ਐਨੇ ਟਾਈਮ ਚ ਇੱਕ ਸ਼ਬਦ ਵੀ ਜ਼ੁਬਾਨੋ ਸਾਂਝਾ ਨਹੀਂ ਸੀ ਹੋਇਆ । ਜਦੋਂ ਭਾਵਨਾਵਾਂ ਦਾ ਵੇਗ ਇਨਸਾਨ ਤੇ ਸਵਾਰ ਹੁੰਦਾ ਤਾਂ ਜੀਭ ਨਾਲੋਂ ਬਾਕੀ ਸਰੀਰ ਵਧੇਰੇ ਵਧੀਆ ਨਾਲ ਇਜਹਾਰ ਪਿਆਰ ਦਾ ਇਜ਼ਹਾਰ ਕਰਦੇ ਹਨ ।
ਪਰਮ ਦੇ ਹੱਥ ਉਸਦੇ ਸੀਨੇ ਸੀਨੇ ਤੇ ਘੁੰਮਣ ਲੱਗੇ ਤੇ ਫਿਰ ਪੱਟਾਂ ਤੱਕ ਪਹੁੰਚ ਗਏ। ਇਸੇ ਵੇਗ ਵਿੱਚ ਕਦੋਂ ਦੋਂਵੇਂ ਕਪੜਿਆਂ ਤੋਂ ਬਿਨਾਂ ਹੋ ਗਏ ਪਤਾ ਵੀ ਨਹੀਂ ਲੱਗਾ ।ਦੋਂਵੇਂ ਹੀ ਸਮਝਦਾਰ ਖਿਲਾੜੀ ਸੀ ।ਅਮਨ  ਨੇ ਉਪਰਲੇ ਨਾਈਟ ਸੂਟ ਤੋਂ ਬਿਨਾਂ ਥੱਲੇ ਕੁਝ ਵੀ ਨਹੀਂ ਸੀ ਪਾਇਆ । ਪੂਰਾ ਮੈਦਾਨ ਪਰਮ ਲਈ ਖੁੱਲ੍ਹਾ ਸੀ। ਇਸ ਲਈ ਪਿਆਰ ਭਿੱਜੇ ਅੰਗਾਂ ਨੂੰ ਜਿਉਂ ਹੀ ਪਰਮ ਦੀਆਂ ਉਂਗਲਾਂ ਛੋਹੰਦੀਆਂ ਅਮਨ ਤੜਪ ਕੇ ਖੁਦ ਨੂੰ ਉਸ ਨਾਲ ਘੁੱਟ ਲੈਂਦੀ। ਪਿਆਰ ਕਹੋ ਜਾਂ ਹਵਸ ਜਾਂ ਕੋਈ ਹੋਰ ਨਾਮ ਦਵੋ ਉਹਨਾਂ ਨੂੰ ਇਸ ਗੱਲ ਤੱਕ ਕੋਈ ਵੀ ਮਤਲਬ ਨਹੀਂ ਸੀ । ਬੱਸ ਉਹ ਤੇ ਉਹੀ ਕਿਰਿਆ ਦੂਹਰਾ ਰਹੇ ਸਨ ਜੋ ਇਸ ਧਰਤੀ ਤੇ ਜੰਮਿਆ ਹਰ ਜੀਵ ਮੁੱਢ-ਕਦੀਮ ਤੋਂ ਕਰ ਰਿਹਾ ਹੈ। ਪਰਮ ਨੂੰ ਯਾਦ ਆਇਆ ਕਿ ਉਸਨੇ ਜਦੋ ਉਸ ਦਿਨ ਮੋੜ ਤੇ ਪਹਿਲੇ ਦਿਨ ਅਮਨ ਨੂੰ ਸਾਲਾਂ ਬਾਅਦ ਤੱਕਿਆ ਸੀ ਸਿਰਫ ਤੇ ਸਿਰਫ ਉਸਦੀ ਤੋਰ ਤੇ ਹਿਲਦੇ ਲੱਕ ਕਰਕੇ ਹੀ ਮਗਰ ਗਿਆ ਸੀ । ਤੇ ਜਿਸ ਨੂੰ ਵੇਖ ਕੇ ਸਿਰਫ ਉਹ ਜਾਂ ਹੀ ਭਰਦਾ ਸੀ ਉਹ ਮੁਟਿਆਰ ਅੱਜ ਉਸਦੀਆਂ ਬਾਹਾਂ ਵਿੱਚ ਸੀ ਉਹ ਵੀ ਬਿਨਾਂ ਪਰਦੇ ਤੋਂ । ਉਸਦੇ ਹੱਥਾਂ ਨੇ ਲੱਕ ਨੂੰ ਛੂਹ ਕੇ ਵੇਖਿਆ।  ਉਸਦੇ ਭਰੇ ਭਰੇ ਮਾਸ ਨੂੰ ਆਪਣੀਆਂ ਹਥੇਲੀਆਂ ਚ ਘੁੱਟ ਕੇ ਮਸਲਿਆਂ। ਫਿਰ ਉਸੇ ਮੰਜੇ ਤੇ ਉਸ ਹਿੱਲਦੇ ਲੱਕ ਨੂੰ ਤੇ ਬਾਕੀ ਅੰਗਾਂ ਨੂੰ ਆਪਣੇ ਜਿਸਮ ਤੇ ਹੱਥਾਂ ਨਾਲ ਮਹਿਸੂਸ ਕਰਦਾ ਰਿਹਾ।  ਤੇ ਪਲ ਪਲ ਉਸਦੇ ਤਨ ਚ ਹੀ ਨਹੀਂ ਸਗੋਂ ਮਨ ਚ ਵੀ ਸਮਾਉਂਦਾ ਗਿਆ।  ਅਮਨ ਦੇ ਦਿਮਾਗ ਚ ਜੋ ਸੀ ਉਹ ਇਹ ਕਿ ਉਸਦੀਆਂ ਬਾਹਾਂ ਚ ਜੋ ਸਕਸ਼ ਹੈ ਨਾ ਸਿਰਫ ਉਸਦੇ ਜਜ਼ਬਾਤ ਸਮਝਦਾ ਹੈ ਸਗੋਂ ਹਰ ਪੱਖੋਂ ਉਸਦੇ ਜੀਵਨ ਸਾਥੀ ਬਣਨ ਦੇ ਲਾਇਕ ਹੈ । ਦੋਹਾਂ ਦੇ ਇਸ ਮਿਲਣ ਗੜੀ ਦੇ ਸ਼ੁਰੂ ਦੇ ਪਲਾਂ ਦੇ ਪਿਆਰ ਨੇ ਉਸਦੇ ਮਨ ਚ ਇਹ ਖਿਆਲ ਵੀ ਮਚਾ ਦਿੱਤਾ ਸੀ ਕਿ ਸਿਰਫ ਉਸਦੇ ਜਜ਼ਬਾਤ ਹੀ ਨਹੀਂ ਸਗੋਂ ਉਸਦੇ ਸਰੀਰ ਦੀ ਲੋੜ ਨੂੰ ਵੀ ਓੰਨੇ ਹੀ ਸਮਝਦਾ ਹੈ ।
ਚਿਰਾਂ ਤੋਂ ਜਿਸਮ ਦੀ ਛੋਹ ਨੂੰ ਤਰਸੇ ਦੋ ਜਿਸਮਾਂ ਦੇ ਇਸ ਪਿਆਰ ਨੂੰ ਇੰਝ ਵੀ ਸਮਝਿਆ ਜਾ ਸਕਦਾ ਜਿਵੇਂ ਪਿਆਸ ਨਾਲ ਬੇਹਾਲ ਹੋਕੇ ਅਸੀਂ ਰੱਜ ਕੇ ਪਾਣੀ ਪੀਂਦੇ ਹਾਂ ਤੇ ਕਈ ਵਾਰ ਅਫਰੇਵਾ ਵੀ ਹੋ ਜਾਂਦਾ । ਕਈ ਘੰਟੇ ਇੱਕ ਦੂਜੇ ਨਾਲ ਗੁਜ਼ਰ ਕੇ ,ਇੱਕੋ ਕਿਰਿਆ ਵਾਰ ਵਾਰ ਦੂਹਰਾ ਕੇ ਵੀ ਦੋਵਾਂ ਨੂੰ ਰੱਜ ਨਾ ਆ ਰਿਹਾ ਸੀ । ਭਾਦੋਂ ਦੇ ਮੀਂਹ ਵਾਂਗ ਬੱਦਲ ਜਿੰਨੀ ਵਾਰ ਵੀ ਵਰਸਦਾ ਮੀਂਹ ਲਈ ਖਿੱਚ ਪਹਿਲਾਂ ਤੋਂ ਵੀ ਵੱਧ ਜਾਂਦੀ ਹੈ । ਪਿਆਰ ਦੀਆਂ ਪਹਿਲੀਆਂ ਮਿਲਣੀਆਂ ਕੁਝ ਇੰਝ ਦੀਆਂ ਹੀ ਹੁੰਦੀਆਂ ਹਨ । ਜਿੱਥੇ ਹੁੰਮਸ ਤੋਂ ਬਚਦਾ ਬੰਦਾ ਤੇ ਧਰਤੀ ਵੀ ਸੋਚਦਾ ਕਿ ਬੱਸ ਮੀਂਹ ਵਰਦਾ ਰਹੇ । ਪਰ ਬੱਦਲ ਆਪਣੀ ਤੋਰੇ ਚਲਦਾ ਹੈ ਥੋੜ੍ਹਾ ਥੋੜ੍ਹਾ ਤੇ ਘੜੀ ਮੁੜੀ ਤੇ ਹਰ ਵਾਰ ਧਰਤੀ ਦੀ ਪਿਆਸ ਨੂੰ ਹੋਰ ਵੀ ਵਧਾਉਂਦੇ ਹੋਏ । ਤੇ ਵਿਛੋੜੇ ਤੱਕ ਇੰਝ ਹੀ ਚਲਦਾ ਹੈ ।

ਪਰ ਵਸਲ ਦਾ ਹਰ ਪਲ ਵਿਛੋੜੇ ਦਾ ਸਮਾਂ ਆਪਣੇ ਨਾਲ ਲੈ ਕੇ ਜ਼ਰੂਰ ਆਉਂਦਾ । ਤੇ ਅੰਤ ਅਮਨ ਨੇ ਪਰਮ ਦੀਆਂ ਬਾਹਾਂ ਚੋ ਨਿਕਲਦਿਆਂ ਆਪਣੇ ਕਪੜੇ ਫਟਾਫਟ ਪਾਏ ਤੇ ਕਿੱਸ ਦੇਕੇ ਓਥੋਂ ਮਲਕੜੇ ਬਾਹਰ ਨਿੱਕਲ ਗਈ । ਪਹਿਲਾਂ ਵਾਂਗ ਹੀ ਇੱਕ ਈਅਰਫੋਨ ਕੰਨ ਨੂੰ ਲਾ ਕੇ ਪਰਮ ਨੂੰ ਕਾਲ ਲਾ ਕੇ । ਕਦਮ ਹੌਲੀ ਹੌਲੀ ਪੁੱਟਦੀ ਉਹ ਆਪਣੇ ਘਰ ਪਹੁੰਚੀ ।ਇਸ ਗੱਲੋਂ ਸ਼ਕੁਰ ਕਰਦੀ ਕਿ ਕਿਸੇ ਨੇ ਨਹੀਂ ਦੇਖਿਆ ।
ਦੋਂਵੇਂ ਉਸ ਰਾਤ ਇੰਝ ਸੁੱਤੇ ਜਿਵੇਂ ਮੁੜ ਕਦੇ ਉੱਠਣਾ ਨਾ ਹੋਵੇ ।ਪਿਆਰ ਦੀ ਥਕਾਵਟ ਤੇ ਨਾ ਪਹਿਲੀ ਮੁਲਾਕਾਤ ਦੇ ਜੋਸ਼ ਢਲਣ ਮਗਰੋਂ ਨੀਂਦ ਇੰਝ ਹੀ ਆਉਂਦੀ ਹੈ ।
ਪਰ ਗੁੜ ਤੇ ਇਸ਼ਕ ਦੀ ਮਹਿਕ ਕਦੋਂ ਛੁਪੀ ਹੈ ।ਦੋ ਅੱਖਾਂ ਨੇ ਅਮਨ ਦੇ ਘਰੋਂ ਬਾਹਰ ਨਿੱਕਲਣ ਤੋਂ ਵਾਪਿਸ ਆਉਣ ਤੱਕ ਦਾ ਸਾਰਾ ਸਮਾਂ ਆਪਣੇ ਅੱਖੀਂ ਤੱਕਿਆ ਸੀ । ਬੱਸ ਉਸਨੂੰ ਇਹ ਸਮਝ ਨਹੀਂ ਲੱਗੀ ਸੀ ਹਨੇਰੇ ਚ ਕਿ ਉਹ ਕੌਣ ਸੀ ਅਮਨ ਜਾਂ ਉਸਦੀ ਭਾਬੀ । ” ਯਾਰੀ ਲੱਗੀ ਦਾ ਢੋਲ ਬੱਸ ਹੁਣ ਵੱਜਣ ਵਾਲਾ ਹੀ ਸੀ ” .

ਵਾਰਿਸ਼ ਸ਼ਾਹ ਆਖਦਾ ਹੈ ਕਿ ” ਵਾਰਿਸ਼ ਸ਼ਾਹ ਛੁਪਾਈਏ ਜੱਗ ਕੋਲੋਂ ਭਾਂਵੇ ਆਪਣਾ ਹੀ ਗੁੜ ਖਾਈਏ ਜੀ। ਤਾਂ ਉਹ ਇਸ਼ਕ ਦੀ ਰਾਹ ਤੇ ਤੁਰੇ ਜਾਂਦੇ ਪਾਂਧੀਆਂ ਨੂੰ ਸਪਸ਼ਟ ਸੰਦੇਸ਼ ਦੇ ਦਿੰਦਾ ਹੈ। ਜਿੱਥੇ ਦਿਨ ਦੇ ਦੁਪਹਿਰੇ ਰਾਹ ਖੜੇ ਮਿਲਦੇ ਮੁੰਡੇ ਦੀ ਗੱਲ ਖੰਬਾਂ ਤੋਂ ਡਰ ਬਣ ਜਾਵੇ ਓਥੇ ਰਾਤ ਦੇ ਸਮੇਂ ਕਿਸੇ ਦਾ ਇੱਕ ਘਰੋਂ ਨਿੱਕਲ ਦੂਜੇ ਘਰ ਵੜਨ ਦੀ ਗੱਲ ਤਾਂ ਉੱਡਣੀ ਹੀ ਸੀ।

ਅਗਲੇ ਦਿਨ ਸ਼ਾਮ ਦੀ ਗੱਲ ਸੀ। ਸੱਤਾ ਖੇਤੋਂ ਕੱਲ ਦੀ ਪੂਰੀ ਰਾਤ ਤੇ ਅੱਜ ਦਾ ਪੂਰਾ ਦਿਨ ਵਾਹੀ ਕਰਕੇ ਖੇਤ ਦੀ ਨੁੱਕਰੇ ਟਰੈਕਟਰ ਖੜਾ ਕਰਕੇ ਆਪਣੇ ਸਾਂਝੀ ਨਾਲ ਗੱਲ ਕਰ ਰਿਹਾ ਸੀ। ਸ਼ਰੀਕਾਂ ਵਿੱਚੋਂ ਉਹਦੇ ਚਾਚੇ ਦਾ ਮੁੰਡਾ ਉੱਚੀ ਦੇਣੇ ਉਸਦੇ ਕੋਲੋਂ ਬੋਲਦਾ ਲੰਘਿਆ ” ਮੈਂ ਤਾਂ ਭਾਈ ਰਾਤ ਨੂੰ ਕਦੇ ਹਲ ਨੀ ਜੋੜਦਾ ,ਮਖੇ ਮੈਂ ਇਥੇ ਵਾਹੀ ਜਾਵਾਂ ਤੇ ਘਰ ਦੀ “ਜਮੀਨ ” ਕੋਈ ਹੋਰ ਵਾਹੀ ਜਾਵੇ। ਕਹਿਣ ਮਗਰੋਂ ਉਸਨੇ ਸੱਤੇ ਵੱਲ ਕਾਣੀ ਅੱਖ ਨਾਲ ਤੱਕਿਆ ਜਿਵੇਂ ਉਸਨੂੰ ਜਤਾ ਰਿਹਾ ਹੋਵੇ ਕਿ ਉਸਨੂੰ ਹੀ ਸੁਣਾ ਰਿਹਾ ਹੈ। ਸੱਤਾ ਤਾਂ ਅੱਗ ਬਬੂਲਾ ਹੋ ਗਿਆ. ਤੁਰੰਤ ਟਰੈਕਟਰ ਦੀ ਚਾਬੀ ਲੈ ਕੇ ਉਹ ਘਰ ਨੂੰ ਤੁਰ ਪਿਆ। ਰਹੇ ਜਾਂਦੇ ਉਸਨੂੰ ਲੱਗ ਰਿਹਾ ਸੀ ਜਿਵੇਂ ਸਾਰੇ ਪਿੰਡ ਦੇ ਲੋਕਾਂ ਦੀਆਂ ਨਜਰਾਂ ਉਸਨੂੰ ਹੀ ਦੇਖ ਰਹੀਆਂ ਹੋਣ। ਸਾਰੀਆਂ ਗੱਲਾਂ ਉਸ ਬਾਰੇ ਜਾਂ ਉਸਦੇ ਪਰਿਵਾਰ ਬਾਰੇ ਹੋਣ।

ਸ਼ਰੀਕ ਪੇਂਡੂ ਸਮਾਜ ਦਾ ਅਜਿਹਾ ਅੰਗ ਹੈ ਜਿਹੜਾ ਇੱਕੋ ਖੂਨ ਵਿਚੋਂ ਪੈਦਾ ਹੋਕੇ ਆਪਣੇ ਹੀ ਖੂਨ ਚੋਣ ਸੁਆਦ ਲੈਂਦਾ ਹੈ। ਸੱਤੇ ਦੇ ਚਾਚੇ ਦੇ ਮੁੰਡੇ ਬੀਰੇ ਨੇ ਵੀ ਇੰਝ ਹੀ ਕੀਤਾ ਸੀ। ਉਸਨੇ ਰਾਤ ਦੀ ਅੱਖੀਂ ਦੇਖੀ ਇੰਝ ਉਦੈ ਸੀ ਪਿੰਡ ਚ ਜਿਵੇਂ ਇਹ ਕਈ ਮਹੀਨਿਆਂ ਤੋਂ ਚੱਲ ਰਿਹਾ ਹੋਵੇ।

ਸੱਤਾ ਘਰ ਆਉਂਦਿਆਂ ਹੀ ਆਪਣੀ ਘਰਵਾਲੀ ਵਿੰਨੀ ਤੇ ਵਰ ਪਿਆ। ਘਰ ਉਸ ਵੇਲੇ ਉਹੀ ਸੀ। ਗੁੱਸੇ ਚ ਉੱਚੀ ਅਵਾਜ ਤੋਂ ਸ਼ੁਰੂ ਹੋਕੇ ਮਾਰ ਕੁੱਟ ਤੱਕ ਪੁੱਜ ਗਈ। ਤੇ ਅਖੀਰ ਉਸਨੂੰ ਛੱਡ ਦੇਣ ਤੇ ਤਲਾਕ ਦੇਣ ਦੀ ਗੱਲ।

ਤੇ ਇਥੇ ਵਿੰਨੀ ਫਿੱਸ ਗਈ। ਸਾਰਾ ਕੁਝ ਖੋਲ ਕੇ ਦੱਸ ਦਿੱਤਾ। ਅਮਨ ਦੀ ਆਪਣੇ ਘਰ ਚ ਹੀ ਅਖੀਰ ਸੱਚਾਈ ਖੁੱਲ ਗਈ। ਪੂਰੀ ਗੱਲ ਸੁਣਕੇ ਸੱਤਾ ਤਿਲਮਿਲਾ ਉੱਠਿਆ ” ਉਸ ਕੁੱਤੀ ਨੂੰ ਥੱਲੇ ਪੈਣ ਨੂੰ ਬੱਸ ਆਹੀ ਜਾਤ ਮਿਲੀ ਸੀ “. ਉਸਦਾ ਪਾਰਾ ਬੇਕਾਬੂ ਸੀ। ਉਸਨੂੰ ਲੱਗ ਰਿਹਾ ਸੀ ਜਿਵੇਂ ਸਾਰੇ ਸ਼ਰੀਕ ਉਸਤੇ ਹੱਸ ਹੱਸ ਰਹੇ ਹੋਣ। ਘਰ ਘਰ ਉਸਦੀਆਂ ਹੀ ਗੱਲਾਂ ਚੱਲ ਰਹੀਆਂ ਹੋਣ।

ਉਸਨੇ ਕੇਰਾਂ ਤਾਂ ਅਮਨ ਨੂੰ ਹੀ ਮਾਰਨ ਦਾ ਨਿਸ਼ਚਾ ਕਰ ਲਿਆ ਸੀ ਪਰ ਮਗਰੋਂ ਖੁਦ ਨੂੰ ਸੰਭਾਲ ਲਿਆ। ਪਰ ਇੱਕ ਗੱਲ ਉਸਨੇ ਮਨ ਚ ਧਾਰ ਲਈ ਸੀ ਉਹ ਸੀ ਪਰਮ ਨੂੰ ਸਬਕ ਸਿਖਾਣ ਦੀ।

ਦਿਵਾਲੀ ਨੂੰ ਲੰਘਿਆ ਅਜੇ ਕੁਝ ਹੀ ਦਿਨ ਹੋਏ ਸੀ । ਚੰਨ ਆਪਣੇ ਆਕਾਰ ਚ ਵਧਦਾ ਵਧਦਾ ਥਾਲੀ ਦੇ ਅੱਧ ਤੱਕ ਪਹੁੰਚ ਗਿਆ ਸੀ ।ਪੂਰਾ ਪਿੰਡ ਹੀ ਘੂਕ ਸੁੱਤਾ ਪਿਆ ਸੀ । ਅਮਨ ਵੀ ਆਪਣੇ ਕਮਰੇ ਚ ਸੋਚ ਰਹੀ ਸੀ ਕਿ ਸੱਚੀਂ ਸੁੱਤਾ ਪਿਆ ਏ । ਜਾਂ ਐਵੇਂ ਰਾਤ ਦਾ ਪਰਦਾ ਹੀ ਹੈ ।ਖੌਰੇ ਕਿੰਨੇ ਹੀ ਜਣੇ ਉਹਦੇ ਵਾਂਗ ਆਪਣੇ ਸੱਜਣ ਨੂੰ ਮਿਲਣ ਲਈ ਜਾਗ ਰਹੇ ਹੋਣਗੇ ? ਤੇ ਸੱਚ ਵਿਆਹਾਂ ਦਾ ਵੀ ਤਾਂ ਕਿੰਨਾ ਜੋਰ ਏ ਅੱਜਕੱਲ੍ਹ ! ਨਵੇਂ ਵਿਆਹਿਆ ਜੋੜੀਆ ਦੀਆਂ ਰਾਤਾਂ ਬਿਨਾਂ ਸੁੱਤਿਆ ਹੀ ਲੰਘ ਜਾਂਦੀਆਂ ਹੋਣੀਆਂ ਨੇ .ਇਹ ਸੋਚਦਿਆਂ ਉਹਦਾ ਮਨ ਹੋਰ ਵੀ ਰੁਮਾਂਚ ਨਾਲ ਭਰ ਗਿਆ । ਪਰਮ ਦੀ ਉਡੀਕ ਉਸਨੂੰ ਹੋਰ ਵੀ ਭਾਰੀ ਲੱਗਣ ਲੱਗ ਗਈ ।ਉਹ ਬੱਸ ਸੋਚ ਰਹੀ ਸੀ ਕਦੋਂ ਉਸਦਾ ਤੇ ਪਰਮ ਦਾ ਵਿਆਹ ਹੋਏਗਾ ਕਦੋਂ ਇਹ ਰਾਤਾਂ ਨੂੰ ਜਾਂ ਦਿਨ ਚ ਲੁਕ ਲੁਕ ਕੇ ਮਿਲਣ ਝੰਜਟ ਤੋਂ ਛੁਟਕਾਰਾ ਮਿਲੁ ।ਮਿਲਣ ਤੋਂ ਪਹਿਲਾਂ ਤੇ ਮੇਲ ਦੇ ਸਮੇਂ ਉਹਦਾ ਸੀਨਾ ਧੱਕ ਧੱਕ ਵੱਜਦਾ ਰਹਿੰਦਾ ਸੀ ।ਡਰ ਤੇ ਚਾਅ ਦੇ ਮਾਰੇ ਕਿਸੇ ਦਿਨ ਦਿਲ ਹੀ ਨਾ ਬਾਹਰ ਜਾ ਡਿੱਗੇ ।ਪਰ ਵਿਆਹ ਚ ਕਿਹੜਾ ਮਸਲੇ ਅਜੇ ਘੱਟ ਨੇ । ਪਿੰਡ ਭਾਵੇਂ ਵੱਖਰੇ ਸੀ ਪਰ ਜਾਤ ਵੀ ਅੱਡ ਸੀ ।ਜੇ ਦੋਨੋ ਆਪਣੇ ਮਿਥੇ ਟੀਚੇ ਪੁੱਜ ਜਾਣ ਫਿਰ ਤਾਂ ਹਰ ਹੀਲੇ ਘਰਦੇ ਮਨ ਹੀ ਜਾਣਗੇ ।ਉਸਦੇ ਮਨ ਨੂੰ ਇਸ ਗੱਲ ਦੀ ਤਸੱਲੀ ਸੀ ।ਉਸਨੂੰ ਦੂਰ ਕਿਤੇ ਮੋਟਰ ਸਾਈਕਲ ਦੀ ਆਵਾਜ਼ ਸੁਣੀ । ਜਾਪਿਆ ਪਰਮ ਹੀ ਹੋਊ ।ਨਾਲ ਹੀ ਫੋਨ ਚ ਮੈਸੇਜ ਦੀ ਵਾਈਬਰੇਸ਼ਨ ਹੋਈ ।ਪਰਮ ਦਾ ਹੀ ਸੀ ।ਫੋਨ ਦੀ ਕੰਬਣੀ ਨਾਲੋਂ ਉਹਦਾ ਸਰੀਰ ਵਧੇਰੇ ਕੰਬ ਰਿਹਾ ਸੀ ।ਠੰਡ ਦੇ ਬਾਵਜੂਦ ਤਰੇਲੀਆਂ ਆ ਗਈਆਂ ਸੀ ਉਸਨੂੰ । ਪੈੜਾਂ ਦੀ ਅਵਾਜ ਜਿਉਂ ਜਿਉਂ ਨਜ਼ਦੀਕ ਆਉਂਦਾ ਉਹਦੇ ਸਰੀਰ ਜਿਵੇਂ ਹੋਰ ਵੀ ਭਾਰਾ ਹੋ ਰਿਹਾ ਸੀ । । ਉਸਨੇ ਉੱਠਕੇ ਮਲਕੜੇ ਜਿਹੇ ਬਾਕੀ ਕਮਰਿਆਂ ਦੀ ਸ਼ਾਂਤੀ ਤੱਕੀ ਵਿਹੜੇ ਤੇ ਬਾਥਰੂਮ ਚ ਦੇਖਿਆ ਕਿ ਕੋਈ ਉਠਿਆ ਤਾਂ ਨੀ ਮਿਸ ਕਾਲ ਕਰਕੇ ਮਲਕੜੇ ਦਰਵਾਜ਼ੇ ਖੋਲ ਦਿੱਤਾ । ਪਰਮ ਪਹਿਲਾਂ ਹੀ ਤਿਆਰ ਸੀ ਉਹ ਫਟਾਫਟ ਅੰਦਰ ਵੜਿਆ ਤੇ ਅਮਨ ਨੇ ਉਸੇ ਤੇਜੀ ਨਾਲ ਘਰਲਾ ਲਾ ਦਿੱਤਾ ।ਦੱਬੇ ਪੈਰੀਂ ਦੋਨੋ ਕਮਰੇ ਚ ਘੁਸ ਗਏ ।ਅਮਨ ਉਸਦੇ ਅੱਗੇ ਅੱਗੇ ਸੀ ਤੇ ਪਰਮ ਪਿੱਛੇ ਪਿੱਛੇ ।ਘੁੱਪ ਹਨੇਰੇ ਚ ਅਮਨ ਪੈਰ ਰੱਖਦੀ ਜਿਉਂ ਹੀ ਬੈੱਡ ਕੋਲ ਪੁੱਜੀ ਪਰਮ ਨੇ ਉਸਨੂੰ ਪਿੱਛੇ ਤੋਂ ਆਪਣੇ ਕਲਾਵੇ ਚ ਭਰ ਲਿਆ ।ਇੱਕੋ ਸਮੇਂ ਦੋਂਵੇਂ ਬੈੱਡ ਤੇ ਡਿੱਗ ਗਏ ।ਪਰਮ ਦੇ ਸਰੀਰ ਦੀ ਠੰਡਕ ਨੂੰ ਅਮਨ ਦੇ ਸਰੀਰ ਦੀ ਗਰਮੀ ਨੇ ਰਾਹਤ ਜਿਵੇਂ ਰਾਹਤ ਦਿੱਤੀ ।ਪਰਮ ਦੇ ਠੰਡੇ ਹੱਥਾਂ ਨੂੰ ਆਪਣੇ ਅਧਨੰਗੇ ਮੋਢਿਆਂ ਤੋਂ ਹਟਾਉਣ ਦੀ ਅਮਨ ਨੇ ਹਟਾਉਣ ਦੀ ਅਸਫਲ ਤੇ ਬੇਮਨ ਢੰਗ ਨਾਲ ਕੋਸ਼ਿਸ਼ ਕੀਤੀ ।ਪਰ ਅਮਨ ਦੀ ਮਜਬੂਤ ਪਕੜ ਚੋਂ ਨਿੱਕਲ ਨਾ ਸਕੀ ।ਹਾਰ ਕੇ ਮਲਕੜੇ ਜਿਹੇ ਅਮਨ ਨੇ ਕਿਹਾ ,” ਪਹਿਲਾਂ ਰਜਾਈ ਦੁਆਲੇ ਲੈ ਲਾ ,ਠੰਡ ਚੋ ਆਈਐ ,ਕੁਝ ਸਰੀਰ ਭਖ ਜਾਊ ।”@ਤੇਰੇ ਹੁੰਦਿਆਂ ਗਰਮੀ ਲਈ ਰਜਾਈ ਦੀ ਕੀ ਲੋੜ ” ਆਖਦਿਆਂ ਪਰਮ ਨੇ ਹੋਰ ਵੀ ਜੋਰ ਨਾਲ ਉਸਨੂੰ ਆਪਣੇ ਨਾਲ ਘੁੱਟਿਆ ।ਅਮਨ ਨੂੰ ਪਰਮ ਦੇ ਸਰੀਰ ਢੇ ਹਰ ਅੰਗ ਦੀ ਸਖਤੀ ਆਪਣੇ ਸਰੀਰ ਤੇ ਮਹਿਸੂਸ ਹੋਈ ।ਥੋੜੀ ਮੇਹਨਤ ਨਾਲ ਤੇ ਹਿੰਮਤ ਨਾਲ ਉਸਨੇ ਬੈੱਡ ਤੇ ਸਿੱਧੀ ਹੋਕੇ ਅਮਨ ਨੂੰ ਆਪਣੇ ਉੱਪਰ ਖਿੱਚ ਲਿਆ ਤੇ ਉਪਰੋਂ ਰਜਾਈ ਪਾ ਲਈ ।ਪਰਮ ਦੀ ਗਰਦਨ ਨੂੰ ਹੱਥਾਂ ਚ ਲੈ ਕੇ ਇੱਕ ਉਸਦੇ ਮੱਥੇ ,ਗੱਲਾ ਤੇ ਕਿੱਸ ਕਰਦਿਆਂ ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਕੱਸ ਲਿਆ ।ਦੋਂਵੇਂ ਦੇ ਸਰੀਰ ਚ ਜਿਵੇ ਬਿਜਲੀ ਦਾ ਕਰੰਟ ਦੌੜ ਗਿਆ ਹੋਵੇ ।ਇੱਕ ਦੂਸਰੇ ਹੱਥਾਂ ਦੀ ਕੋਈ ਸੂਰਤ ਨਹੀਂ ਸੀ ਕਿ ਕਿਥੇ ਸਨ ।ਕਿੰਨਾ ਸਮਾਂ ਉਹ ਇਵੇਂ ਰਹੇ ਉਹਨਾਂ ਨੂੰ ਵੀ ਨਹੀਂ ਸੀ ਪਤਾ ।ਅਜੇ ਪਰਮ ਬੁੱਲ੍ਹਾ ਤੋਂ ਹੇਠਾਂ ਉਸਦੀ ਗਰਦਨ ਤੱਕ ਹੀ ਪਹੁੰਚਿਆ ਹੀ ਸੀ ਕਿ ਕਮਰੇ ਦਾ ਦਰਵਾਜ਼ਾ ਤੜਾਕ ਕਰਕੇ ਖੁੱਲਿਆ ।ਲਾਈਟ ਜਗੀ ।ਦੋਂਵੇਂ ਡੌਰ ਭੌਰ ਹੋ ਗਏ ।ਕਮਰੇ ਚ ਅਮਨ ਦਾ ਭਰਾ,ਪਿਤਾ ਤੇ ਚਾਚੇ ਦੇ ਦੋਂਵੇਂ ਮੁੰਡੇ ਦਾਖਿਲ ਹੋਏ ।ਮਗਰੇ ਹੀ ਉਸਦੀ ਭਾਬੀ ਤੇ ਮਾਂ ਵੀ ਇਸਤੋਂ ਪਹਿਲਾਂ ਕਿ ਦੋਂਵੇਂ ਕੁਝ ਸਮਝ ਪਾਉਂਦੇ ਅਮਨ ਦੇ ਭਰਾ ਤੇ ਚਾਚੇ ਦੇ ਮੁੰਡਿਆ ਨੇ ਰਜਾਈ ਚ ਖਿੱਚਕੇ ਪਰਮ ਨੂੰ ਬਾਹਰ ਕੱਢ ਲਿਆ ।ਅਮਨ ਨੇ ਬੋਲਣ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਉਹਦੇ ਭਰਾ ਨੇ ਆਪਣੇ ਮੂੰਹ ਤੇ ਉਂਗਲੀ ਰੱਖਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ,” ਜੇ ਬੋਲੀ ,ਚੀਕੀ ਜਾਂ ਰੋਈ ,ਦੋਵਾਂ ਨੂੰ ਏਥੇ ਹੀ ਮਾਰ ਕੇ ਗੱਡ ਦਿਆਂਗਾ ।” “ਤੈਨੂੰ ਥੱਲੇ ਪੈਣ ਨੂੰ ਇਹ ਸਾਲੀ ਕੁੱਤੀ ਜਾਤ ਮਿਲੀ ਸੀ “ਪਰਮ ਨੇ ਛੁੱਟਣ ਦੀ ਅਸਫ਼ਲ ਕੋਸ਼ਿਸ਼ਾਂ ਬਥੇਰੀਆਂ ਕੀਤੀਆਂ ਪਰ ਤਿੰਨ ਜਣਿਆਂ ਅੱਗੇ ਉਹਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ । ਤਿੰਨਾਂ ਨੇ ਥੱਪੜਾਂ ਨਾਲ ਹੀ ਉਸਨੂੰ ਮਾਰ ਮਾਰ ਬੌਂਦਲਾ ਦਿੱਤਾ ਸੀ ।ਇੱਕ ਜਣਾ ਭੱਜ ਕੇ ਪਤਾ ਨੀ ਕਦੋਂ ਲੋਹੇ ਦੀ ਰਾਡ ਬਾਹਰੋਂ ਚੱਕ ਲਿਆਇਆ ਸੀ ।ਉਦੋਂ ਹੀ ਪਤਾ ਲੱਗਾ ਜਦੋ ਰਾਡ ਉਸਦੀ ਪਿੱਠ ਤੇ ਤਾੜ ਦੇਣੇ ਵੱਜੀ ।ਉਸਦੀ ਚੀਕ ਨੂੰ ਉਸਦੇ ਮੂੰਹ ਚ ਕੱਪੜਾ ਥੁਨ ਕੇ ਘੁੱਟ ਦਿੱਤਾ ।ਚੀਕਣ ਦੀ ਕੋਸ਼ਿਸ ਅਮਨ ਨੇ ਵੀ ਕੀਤੀ ਪਰ ਉਸਦੀ ਮਾਂ ਤੇ ਭਾਬੀ ਨੇ ਉਸਨੂੰ ਪਕੜ ਕੇ ਉਸਦੇ ਮੂੰਹ ਤੇ ਵੀ ਪੱਟੀ ਬੰਨ ਦਿਤੀ ਤੇ ਬਾਹਾਂ ਤੋਂ ਪਕੜ ਕੇ ਬੰਦੀ ਹੀ ਬਣਾ ਲਿਆ ਸੀ ।ਅਮਨ ਨੂੰ ਇਹ ਵੀ ਨਹੀਂ ਸੁਰਤ ਸੀ ਕਿ ਉਹ ਅਜੇ ਵੀ ਉਹਨਾਂ ਸਾਹਮਣੇ ਅਲਫ਼ ਨੰਗੀ ਹੀ ਸੀ ਉਸਦੇ ਕੱਪੜੇ ਉਸਦੇ ਸਰੀਰ ਨੂੰ ਢਕਣ ਤੋਂ ਵੀ ਅਸਮਰਥ ਸੀ ।
ਐਸੀ ਕਾਵਾਂਰੌਲੀ ਚ ਕਿਸਨੂੰ ਇਸ ਸਭ ਦੀ ਪਈ ਸੀ ।ਜੋ ਸੀ ਉਹ ਸੀ ਪਰਮ ਨੂੰ ਕੁੱਟਣ ਦੀ ।ਪਿਛਲੇ ਪੰਦਰਾਂ ਵੀਹ ਮਿੰਟਾਂ ਚ ਇੱਕ ਪਲ ਵੀ ਐਸਾ ਨਹੀਂ ਸੀ ਜਦੋਂ ਪਰਮ ਦੇ ਪਏ ਰਹੀ ਕੁਟਾਈ ਬੰਦ ਹੋਈ ਹੋਵੇ ।ਉਸਦਾ ਬਾਪੂ ਬਾਹਰ ਕਿਸੇ ਦੇ ਆ ਜਾਣ ਦੀ ਖਬਰ ਵੀ ਰੱਖ ਰਿਹਾ ਸੀ ।ਨਾਲੇ ਸਮਝਾਈ ਜਾ ਰਿਹਾ ਸੀ ਕਿ ਕੀਤੇ ਕਸੂਤੀ ਥਾਂ ਨਾ ਮਾਰ ਦਿਓ ਐਵੇਂ ਗਲ ਪੈਜੁ । ਅਮਨ ਦੀ ਭਾਬੀ ਵੀ ਵਾਰ ਵਾਰ ਘਰਵਾਲੇ ਨੂੰ ਟੋਕਦੀ ਬੱਸ ਕਰੋ ਹੁਣ ਬਥੇਰੀ ਹੋਗੀ ,ਛੱਡ ਦਵੋ ।ਮਾਂ ਵੀ ਰੋਣ ਹੱਕੀ ਰੋਕ ਰਹੀ ਸੀ ਨਾ ਮਾਰ ਮਰਜ਼ੂ ਸਾਰੀ ਉਮਰ ਲਈ ਬੰਨੇ ਜਾਵਾਂਗੇ । ਪਰ ਸੱਤੇ ਦੇ ਦਿਲ ਦੀ ਨਫਰਤ ਉਸਨੂੰ ਕਿੱਥੇ ਰੁਕਣ ਦੇ ਰਹੀ ਸੀ ।ਐਨੇ ਜਣਿਆ ਦੇ ਸਮਝਾਉਣ ਦੇ ਬਾਵਜੂਦ ਤਿੰਨੋ ਕੁੱਟਣ ਤੋਂ ਹੱਟ ਨਹੀਂ ਰਹੇ ਸੀ । ਕਹਿੰਦੇ ਹੋਣੀ ਕਿੱਥੇ ਟਲਦੀ ਹੈ ,ਸ਼ਾਇਦ ਹੋਣੀ ਹੀ ਉਹਨਾਂ ਦੇ ਅੰਦਰ ਗੁੱਸੇ ਦੇ ਲਾਵੇ ਨੂੰ ਵਾਰ ਵਾਰ ਕੱਢ ਰਹੀ ਸੀ ।
ਅਮਨ ਦੇ ਚਾਚੇ ਦੇ ਮੁੰਡੇ ਨੇ ਉਸਦੇ ਵਾਲਾਂ ਤੋਂ ਪਕੜ ਕੇ ਪੁੱਛਿਆ ,”ਦੱਸ ,ਅੱਜ ਤੋਂ ਬਾਅਦ ਮਿਲੇਗਾ ਅਮਨ ਨੂੰ ? ਪਰਮ ਨੇ ਬੇਸੁਰਤੀ ਚ ਹੀ ਹਾਂ ਚ ਸਿਰ ਹਿਲਾ ਦਿੱਤਾ ।”
“ਸਾਲ ਕੁੱਤਾ ਅਜੇ ਵੀ ਜਾਤ ਨੀ ਛਡਦਾ”ਕਹਿੰਦਿਆਂ ਹੀ ਸੱਤੇ ਨੇ ਜੋਰ ਨਾਲ ਲੋਹੇ ਦੀ ਰਾਡ ਉਸਦੇ ਸਿਰ ਚ ਮਾਰ ਦਿੱਤੀ ।ਖੂਨ ਦਾ ਫੁਹਾਰਾ ਛੁਟਿਆ ਤੇ ਪਰਮ ਓਥੇ ਹੀ ਡਿੱਗ ਗਿਆ ।ਚੀਖ ਵੀ ਉਸਦੇ ਗਲੇ ਤੱਕ ਨਾ ਆਈ ।ਅਮਨ ਦੇਖਦਿਆਂ ਹੀ ਗਸ਼ ਪੈ ਗਈ ।
ਕੁਝ ਮਿੰਟਾਂ ਮਗਰੋਂ ਜਿਵੇਂ ਉਸਨੂੰ ਸੂਰਤ ਆਈ ਕਮਰੇ ਦੀ ਸ਼ਾਂਤੀ ਤਾਜੇ ਖੂਨ ਦੀ ਵਾਸ਼ਨਾ ਤੇ ਪਾਣੀ ਦੀ ਠੰਡਕ ਦੇਖਕੇ ਉਸਨੂੰ ਅਹਿਸਾਸ ਹੋਇਆ ਕਿ ਭਾਣਾ ਵਰਤ ਚੁੱਕਾ ਹੈ ।
ਸੱਤਾ ਤੇ ਉਸਦੇ ਚਾਚੇ ਦੇ ਮੁੰਡੇ ਪਰਮ ਨੂੰ ਬੋਰੀ ਚ ਬੰਨ੍ਹ ਰਹੇ ਸੀ ।ਅਮਨ ਦੀਆਂ ਅੱਖਾਂ ਜਿਵੇਂ ਉਸੇ ਦ੍ਰਿਸ਼ ਤੇ ਪਥਰਾ ਗਈਆਂ ।ਨਾ ਉਹ ਰੋ ਰਹੀ ਸੀ ਨਾ ਹੱਸ ਰਹੀ ਸੀ ਮੂੰਹ ਤੇ ਬੰਨੀ ਪੱਟੀ ਨੇ ਬੋਲਣ ਦੀ ਅਜਾਦੀ ਜਿਵੇ ਖੋ ਹੀ ਲਈ ਸੀ ।ਅਜੇ ਵੀ ਮਾਂ ਤੇ ਭਾਬੀ ਨੇ ਉਹਨੂੰ ਜਕੜਿਆ ਹੋਇਆ ਸੀ ।ਸਾਰਾ ਕੁਝ ਐਨਾ ਸ਼ਾਂਤ ਸੀ ਕਿ ਉਸਨੂੰ ਆਪਣੇ ਦਿਲ ਦੀ ਧੜਕਣ ਵੀ ਸੁਣ ਰਹੀ ਸੀ ।
ਘੰਟੇ ਕੁ ਦੇ ਵਿੱਚ ਇਹ ਭਾਣਾ ਵਰਤ ਗਿਆ ਉਸਨੂੰ ਪਤਾ ਵੀ ਨੀ ਲੱਗਾ ਇਹ ਸੋਚਕੇ ਕਿ ਹੁਣ ਉਸਦਾ ਪਰਮ ਉਸ ਕੋਲ ਕਦੇ ਵਾਪਿਸ ਨਹੀਂ ਆਏਗਾ ਉਸਦੀ ਇੱਕ ਵਾਰ ਫੇਰ ਗਸ਼ੀ ਪੈ ਗਈ ।ਉਵੇਂ ਹੀ ਦੁਬਾਰਾ ਉਹ ਡਿੱਗ ਗਈ ।
ਜਦੋ ਉਹ ਉੱਠੀ ਉਦੋਂ ਸਵੇਰਾ ਹੋ ਚੁੱਕਾ ਸੀ ।ਉਹਦੀ ਮਾਂ ਉਸਦੇ ਵੱਲ ਹੀ ਝਾਕ ਰਹੀ ਸੀ।ਪਰ ਅਮਨ ਲਈ ਤਾਂ ਜਿਵੇਂ ਸਭ ਜ਼ੀਰੋ ਹੋ ਚੁੱਕਾ ਸੀ ।ਦਿਨ ਚੜਦੇ ਹੀ ਖ਼ਬਰ ਫੈਲ ਗਈ ,ਪਿੰਡ ਰੌਣੇ ਦੇ ਸੂਏ ਦੇ ਪੁੱਲ ਕੋਲ ਕਿਸੇ ਮੁੰਡੇ ਦੀ ਲਾਸ਼ ਪਈ ਹੈ । ਇਹ ਪੁਲ ਤਿੰਨ ਪਿੰਡਾਂ ਰੌਣਾ , ਸਹੇੜੀ ਤੇ ਪੱਕੇ ਕਲਾਂ ਦੇ ਅੱਧ ਵਿਚਕਾਰ ਸੀ । ਇਹੋ ਰਾਹ ਅੱਗੇ ਖੇੜੀ ਸ਼ਹਿਰ ਨੂੰ ਲਗਦਾ ਸੀ ਪਿੰਡ ਦੇ ਇੱਕ ਪਾਸੇ ਸਨ ਤੇ ਸ਼ਹਿਰ ਦੂਜੇ ਪਾਸੇ ਤਿੰਨੇ ਪਿੰਡ ਵਾਲੇ ਸ਼ਹਿਰ ਨੂੰ ਜਾਣ ਲਈ ਇਸੇ ਸੂਏ ਦੇ ਪੁੱਲ ਤੋਂ ਲੰਗਦੇ ਸੀ ।
ਅੱਜ ਉਸੇ ਸੂਏ ਦੀ ਪੁੱਲ ਦੀ ਜੂਹ ਤੇ ਉਸ ਅਧਨੰਗੇ ਨੌਜਵਾਨ ਦੀ ਲਾਸ਼ ਪਈ ਸੀ ।ਪਲਾਂ ਛਿਣਾਂ ਚ ਪਹਿਚਾਣ ਹੋ ਗਈ । ਮੁੰਡੇ ਦਾ ਨਾਮ ਪਰਮਵੀਰ ਸਿੰਘ ਸੀ ਤੇ ਪਿੰਡੋਂ ਚੰਗੇ ਘਰ ਪਰ ਸਮਾਜਿਕ ਤੌਰ ਤੇ ਨੀਵੀਂ ਜਾਤ ਮੰਨੀ ਜਾਂਦੀ ਦੇ ਸਰਦਾਰ ਹਰਜਿੰਦਰ ਸਿੰਘ ਦਾ ਮੁੰਡਾ ਸੀ ।
ਯਾਰ ਦੋਸਤ ਕੋਲ ਅੱਗੇ ਵੀ ਉਹ ਘਰ ਦੱਸਕੇ ਰੁਕ ਜਾਂਦਾ ਸੀ । ਪਰ ਸਵਖਤੇ ਘਰ ਆ ਜਾਂਦਾ ਸੀ ।ਉਸਦੀ ਮਾਂ ਬਚਨ ਕੌਰ ਦੇ ਮਨ ਨੂੰ ਅੱਜ ਸਵੇਰ ਦਾ ਹੀ ਧੂੜਕੂ ਲੱਗਾ ਹੋਇਆ ਸੀ ਮਨ ਨੂੰ । ਇਸ ਲਈ ਕਿਸੇ ਮੁੰਡੇ ਦੀ ਲਾਸ਼ ਦੀ ਗੱਲ ਸੁਣਕੇ ਵੀ ਉਹ ਅੰਦਰ ਹੀ ਬੈਠੀ ਰਹੀ ਉਸਦੀ ਹੀਆ ਜਿਹਾ ਨਹੀਂ ਪਿਆ ਬਾਹਰ ਨਿੱਕਲ ਕੇ ਪੁੱਛਣ ਦਾ ।
ਪਤਾ ਉਦੋਂ ਲੱਗਾ ਜਦੋਂ ਗੁਆਂਢੀਆਂ ਦੀ ਬੇਬੇ ਨਾ ਆਕੇ ਪਿੱਟਣਾ ਸ਼ੁਰੂ ਕਰ ਦਿੱਤਾ । ਪਰਮ ਦਾ ਉਸ ਬੇਬੇ ਨਾਲ ਵਾਹਲਾ ਮੋਹ ਸੀ ।
ਬਚਨੀ ਨੂੰ ਯਕੀਨ ਹੀ ਨਹੀਂ ਸੀ । ਉਹ ਬਿਨਾਂ ਆਪਣੇ ਕਪੜੇ ਲੱਤੇ ਦੀ ਸੂਰਤ ਕੇ ਸੂਏ ਦੇ ਪੁੱਲ ਵੱਲ ਭੱਜ ਦੌੜੀ ।ਮਗਰੇ ਹੋਰ ਬੁੜੀਆਂ ਕੁੜੀਆਂ ਦੌੜ ਪਈਆਂ ।ਰਾਹ ਚ ਆਉਂਦੇ ਜਾਂਦੇ ਕਈਆਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਛੁਡਾ ਕੇ ਫਿਰ ਭੱਜ ਤੁਰਦੀ । ਉਹਨੂੰ ਲਗਦਾ ਕਿ ਇਹ ਸਭ ਲੋਕ ਝੂਠ ਬੋਲ ਰਹੇ ਹਨ। ਇਹ ਉਸਦਾ ਮੁੰਡਾ ਕਿਵੇ ਹੋ ਸਕਦਾ ਉਹ ਤਾਂ ਅਜੇ ਰਾਤੀ ਉਸ ਕੋਲੇ ਚੰਗੀ ਭਲੀ ਰੋਟੀ ਖਾ ਕਿ ਗਿਆ ।
ਸੂਏ ਤੇ ਜਦ ਤੱਕ ਉਹ ਪਹੁੰਚੀ । ਪੁਲਿਸ ਵੀ ਪਹੁੰਚ ਚੁੱਕੀ ਸੀ ।ਉਸਨੂੰ ਆਪਣਾ ਘਰਵਾਲਾ ਦੂਰ ਸਿਰ ਸੁੱਟੀ ਪੱਗ ਹੱਥ ਚ ਫੜੀ ਦਿਖ ਰਿਹਾ ਸੀ
। ਉਸਦੀਆਂ ਅੱਖਾਂ ਚ ਹੰਝੂ ਵੀ ।ਪੁਲਿਸ ਦੇ ਲਾਏ ਘੇਰੇ ਨੂੰ ਉਹ ਤੋੜ ਕੇ ਅੱਗੇ ਲੰਘ ਜਾਣਾ ਚਾਹੁੰਦੀ ਸੀ । ਪਰ ਪਰਮ ਦੇ ਪੱਕੇ ਦੋਸਤ ਨਿੰਮੇ ਨੇ ਉਹਨੂੰ ਪਹਿਲਾਂ ਹੀ ਰੋਕ ਲਿਆ ।
“ਨਿੰਮੇ ਇਹ ਕਿਵੇ ਹੋ ਗਿਆ ,ਹਾਏ ਮੈਂ ਪੱਟੀ ਗਈ !! ਉਹ ਤਾਂ ਰਾਤ ਤੇਰੇ ਕੋਲ ਰੁਕਿਆ ਸੀ ਮੋਟਰ ਤੇ । ਵੇ ਮੇਰੇ ਤਾਂ ਕਰਮ ਫੁੱਟ ਗਏ । ਮੈਂ ਤਾਂ ਔਤਰਿਆ ਚ ਹੋਗੀ ।”
ਉਸਦੇ ਵੈਣ ਸੁਣਕੇ ਹਰ ਇੱਕ ਦਾ ਦਿੱਲ ਡੁੱਲਣ ਲੱਗਾ ਅੱਖਾਂ ਚ ਹੰਝੂ ਪਰਲ ਪਰਲ ਡਿੱਗਣ ਲੱਗੇ । ਜਿੰਦਰ ਨੇ ਕੋਲ ਆਕੇ ਉਸਨੂੰ ਆਪਣੇ ਮੋਢੇ ਦਾ ਸਹਾਰਾ ਦਿੱਤਾ ।ਦੋਂਵੇਂ ਗਲ ਲੱਗ ਕੇ ਰੌਣ ਲੱਗੇ । ਤੇ ਬਚਨੀ ਓਥੇ ਹੀ ਬੇਹੋਸ਼ ਹੋਕੇ ਡਿੱਗ ਗਈ ।
ਔਰਤਾਂ ਨੇ ਆਕੇ ਉਸਨੂੰ ਮਸੀਂ ਮਸੀਂ ਸੰਭਾਲਿਆ । ਪਾਣੀ ਦੇ ਛੱਟੇ ਮਾਰੇ ।ਹੱਥ ਪੈਰ ਮਲੇ ।ਹੋਸ਼ ਚ ਆਈ ਤੇ ਜਿਵੇਂ ਉਸਦੇ ਹੰਝੂ ਮੁੱਕ ਗਏ ਹੋਣ ਬੱਸ ਇੱਕ ਟੱਕ ਝਾਕ ਰਹੀ ਸੀ ।
ਉਹ ਇੱਕ ਪਲ ਆਪਣੇ ਪੁੱਤ ਨੂੰ ਵੇਖਣਾ ਚਾਹੁੰਦੀ ਸੀ ।
ਪਰ ਦੇਖਣ ਵਾਲਿਆਂ ਨੂੰ ਪਤਾ ਸੀ ਉਹ ਬਿਲਕੁਲ ਵੇਖਣ ਯੋਗ ਨਹੀਂ ਸੀ ।ਮਾਰਨ ਵਾਲਿਆਂ ਨੇ ਨਾ ਸਿਰਫ ਮਾਰਿਆ ।ਸਗੋਂ ਸਾਰੇ ਨੈਣ ਨਕਸ਼ ਕੁਚਲ ਦਿੱਤੇ ਸੀ । ਉਸਦੇ ਗੁਪਤ ਅੰਗ ਨੂੰ ਵੀ ਕੱਟ ਕੇ ਅਲੱਗ ਸੁੱਟ ਦਿੱਤਾ ਸੀ ।ਥਾਣੇਦਾਰ ਨੇ ਐਨੀ ਬੇਰਹਿਮੀ ਪਹਿਲੀ ਵਾਰ ਵੇਖੀ ਸੀ ਆਪਣੀ ਜ਼ਿੰਦਗੀ ਚ।
ਉਸਨੇ ਜਿੰਦਰ ਨੂੰ ਨੇੜੇ ਹੋਕੇ ਪੁੱਛਿਆ” ਸਰਦਾਰ ਸੀ ,ਕਿਸੇ ਨਾਲ ਪਿੰਡ ਚ ਲਾਗ ਡਾਟ ਸੀ ?”
ਜਿੰਦਰ ਨੇ ਹੱਥ ਜੋੜਕੇ ਆਖਿਆ “ਥਾਣੇਦਾਰ ਸਾਬ, ਮੇਰਾ ਤੇ ਮੇਰੇ ਮੁੰਡੇ ਦਾ ਸੁਭਾ ਐਦਾਂ ਸੀ ਸਭ ਨੂੰ ਹੱਸ ਕੇ ਬੁਲਾਂਦੇ ਸੀ ।” ਸ਼ਹਿਰ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਕਿਸੇ ਸਰਕਾਰੀ ਦੀ ਤਿਆਰੀ । ਪਤਾ ਨਹੀਂ ਕਿਹੜੀਆਂ ਨਜਰਾਂ ਨੇ ਖਾ ਲਿਆ ।”
ਥਾਣੇਦਾਰ ਨੂੰ ਗੱਲ ਸਮਝ ਆਗੀ ।ਪਰ ਬਿਨਾਂ ਗੁਝੀ ਦੁਸ਼ਮਣੀ ਦੇ ਐਵੇਂ ਦਾ ਬੇਰਹਿਮ ਕਤਲ ਕੌਣ ਕਰੇਗਾ ।ਉਹਨੂੰ ਵੀ ਪਤਾ ਸੀ ।ਉਹ ਇਸਤੋਂ ਪਹਿਲਾ ਕਿ ਕੁਝ ਹੋਰ ਪੁੱਛਦਾ ।ਨਿੰਮੇ ਨੇ ਮਲੜਕੇ ਸੈਨਤ ਮਾਰਕੇ ਇੱਕ ਪਾਸੇ ਕਰ ਲਿਆ । ਥਾਣੇਦਾਰ ਦੇ ਕੰਨ ਵਿੱਚ ਕੁਝ ਕਿਹਾ ।ਸੁਣਦਿਆਂ ਹੀ ਉਸਦੀਆਂ ਅੱਖਾਂ ਚ ਚਮਕ ਆ ਗਈ ।
ਹੌਲੀ ਹੌਲੀ ਗੱਲ ਪਿੰਡ ਚ ਫੈਲ ਗਈ । ਜ਼ੁਬਾਨ ਦੇ ਸਭ ਦੇ ਸੀ । ਪਰ ਕੋਈ ਬੋਲਦਾ ਨਹੀਂ ਸੀ ।
ਅੰਦਰੋਂ ਅੰਦਰੀ ਸਭ ਕਹਿ ਰਹੇ ਸੀ ” ਕੱਲੇ ਮੁੰਡੇ ਨੂੰ ਕਿਉਂ ਮਾਰਿਆ ਆਪਣੀ ਕੁੜੀ ਨੂੰ ਵੀ ਨਾਲ ਮਾਰਦੇ ।”
ਦੁਪਹਿਰ ਤੋਂ ਫਿਲਣ ਹੀ ਪੋਸਟ ਮਾਰਟਮ ਰਿਪੋਰਟ ਕਰਕੇ ਲਾਸ਼ ਵਾਪਿਸ ਆਈ । ਘਰ ਲਿਆਉਣ ਜੋਗਾ ਉਹ ਹੈ ਵੀ ਨਹੀਂ ਸੀ ਕੋਈ ਅੰਤਿਮ ਇਸ਼ਨਾਨ ਕਰਵਾਉਣ ਦੀ ਹਾਲਤ ਹੀ ਨਹੀਂ ਸੀ । ਸਿੱਧਾ ਮੜੀਆਂ ਚ ਲਿਜਾਇਆ ਗਿਆ । ਓਥੇ ਹੀ ਉਸਦਾ ਟੁੱਟਿਆ ਭੱਜਿਆ ਮੂੰਹ ਮਾਂ ਨੂੰ ਤੇ ਬਾਕੀ ਰਿਸ਼ਤੇਦਾਰਾਂ ਨੂੰ ਦਿਖਾ ਦਿੱਤਾ ਗਿਆ।
ਤੇ ਅਖੀਰ ਅਗਨ ਭੇਂਟ ਹੋ ਗਿਆ ।ਉਸਦੇ ਮਾਂ ਬਾਪ ਤੇ ਆਂਢ ਗੁਆਂਢ ਲਈ ਅਜੇ ਹੀ ਸਭ ਸਪਨੇ ਜਿਹਾ ਹੀ ਸੀ । ਇੱਕ ਅਜੀਬ ਸ਼ਾਂਤੀ ਤੇ ਚੁੱਪ ਪਿੰਡ ਚ ਛਾਈ ਹੋਈ ਸੀ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s