ਕਵਿਤਾ :ਮੁਹੱਬਤ ਤੇ ਹਵਸ਼ ਵਿਚਲਾ ਫ਼ਰਕ
ਮੈਂ ਅਕਸਰ ਪੜਿਆ ਹੈ ਕਿ
ਰਾਤਾਂ ਨੂੰ ਨੰਗੇ ਹੋਕੇ ਸੌਣਾ ,
ਤੇ ਵਿਆਹ ਤੋਂ ਪਹਿਲ਼ਾਂ ,
ਹੋਟਲਾਂ ਮੋਟਰਾਂ ਖੇਤਾਂ ਤੇ
ਚੁਬਾਰਿਆਂ ਚ ਮਿਲਣਾ,
ਮੁਹੱਬਤ ਨਹੀਂ ਹੁੰਦਾ ।
ਪਰ ਸੋਚ ਕੇ ਤਾਂ ਵੇਖੋ ,
ਮਿਲਣ ਤੋਂ ਪਹਿਲ਼ਾਂ ,
ਮੁੰਡਾ ਕੁੜੀ ਨੂੰ , #HarjotDiKalam
ਕਿੰਝ ਹੈ ਮਨਾਉਂਦਾ ,
ਪਿਆਰ ਜਤਾਉਂਦਾ ,
ਅਹਿਸਾਸ ਜਗਾਉਂਦਾ ।
ਉਸਦੀ ਸਹਿਮਤੀ ਬਣਾਉਂਦਾ ।
ਮੁਹੱਬਤ ਦੇ ਵਾਸਤੇ ,
ਆਸ਼ਿਕ ਤੁਰਦੇ ਉਸ ਰਸਤੇ ।
ਫਿਰ ਠੰਡੀਆਂ ਰਾਤਾਂ ਗਰਮਾਉਣ ,
ਨਾ ਸੌਂਦੇ ਨਾ ਦਿੰਦੇ ਸੌਣ ,
ਇੱਕ ਦੂਸਰੇ ਨੂੰ ਸਮਝਦੇ ,
ਜਿਸਮ ਵਿਚੋਂ ਅਹਿਸਾਸ ਲੱਭਦੇ,
ਇੱਕ ਦੂਸਰੇ ਦੀ ਖੁਸ਼ੀ ਨੂੰ
#HarjotDiKalam
ਰਾਤ ਭਰ ਅੱਖਾਂ ਚ ਤੱਕਦੇ ।
ਇੱਕ ਦੂਸਰੇ ਦੀ ਮੰਜਿਲ ਦਾ ,
ਧਿਆਨ ਖਾਸ ਨੇ ਰੱਖਦੇ।
ਫਿਰ ਵੀ ਤੁਹਾਨੂੰ ਪਿਆਰ
ਨਹੀਂ ਇਹ ਲਗਦਾ ।
ਐਸੇ ਵੀ ਵਿਆਹੇ ,
ਤੱਕੇ ਤੇ ਸੁਣੇ ਮੈਂ ,
ਇੱਕ ਹਾਕ ਮਾਰਕੇ ।
ਕੋਲ ਅਚਾਨਕ ਬੁਲਾਕੇ।
ਅੱਖੀਆਂ ਨਾਲ ਹੁਕਮ ਵਜਾਕੇ ।
ਅੱਧੇ ਕੁ ਹੀ ਕੱਪੜੇ ਉਤਾਰਕੇ ,
ਪੰਜਾਂ ਹੀ ਮਿੰਟਾਂ ਵਿੱਚ ,
ਖੇਡ ਨੂੰ ਖਿਲਾਰ ਕੇ ।
ਸੌਂ ਜਾਂਦੇ ਬਿਨਾਂ ਬੋਲੇ ,
ਬੋਲ ਦੋ ਪਿਆਰ ਦੇ ।
ਨਾ ਮਰਜ਼ੀ ਸੀ ਉਸਦੀ ,
ਨਾ ਸੰਤੁਸਟੀ ਉਸਦੀ,
ਨਾ ਗੱਲ ਬਾਤ ਕੋਈ।
ਸੋਚਦਾ ਹਾਂ ਕਿਹੜੀ ਖੇਡ
ਅਸਲ ਚ ਮੁਹੱਬਤ ਤੇ
ਜਾਂ ਹਵਸ਼ ਹੁੰਦੀ ।
ਸਹਿਮਤੀ ਤੇ ਸੰਤੁਸ਼ਟੀ
ਜਿੱਥੇ ਉਹ ਮੁਹੱਬਤ ਹੈ
ਨਹੀਂ ਤਾਂ ਹਵਸ਼ ਹੁੰਦੀ ।
HarjotDiKalam #punjabiquote #punjabiquotes #punjabishayar #punjabi
#story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ
#punjabipoet #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings #punjab#punjabivirsa #punjabiweddings
ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ ।
Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ ।
ਕਵਿਤਾ :ਮੁਹੱਬਤ ਤੇ ਹਵਸ਼ ਵਿਚਲਾ ਫਰਕ
Leave a reply