
ਔਰਤ ਨੂੰ ਛੋਹਣ ਵੀ ਇੱਕ ਕਲਾ ਹੈ, ਔਰਤ ਛੋਹ ਵਿੱਚ ਫ਼ਰਕ ਕਰਨਾ ਜਾਣਦੀ ਹੈ। ਉਹ ਜਾਣਦੀ ਹੈ ਕਿ ਉਸਨੂੰ ਪਿਆਰ ਨਾਲ ਛੋਹਿਆ ਗਿਆ ਅਹਿਸਾਸ ਨਾਲ ਛੋਹਿਆ ਗਿਆ ਹਵਸ਼ ਨਾਲ ਛੋਹਿਆ ਗਿਆ। ਕਿਸੇ ਵੀ ਛੋਹ ਨੂੰ ਔਰਤ ਭੁੱਲਦੀ ਨਹੀਂ। ਹਨੇਰੇ ਵਿੱਚ ਛੋਹੇ ਜਿਸਮ ਨੂੰ ਬੱਸ ਚ ਧੱਕੇ ਨਾਲ ਛੋਹੇ ਅੰਗਾਂ ਨੂੰ। ਜਿਸ ਤਰ੍ਹਾਂ ਦੀ ਛੋਹ ਹੋਏਗੀ। ਔਰਤ ਦੇ ਉਸ ਤਰ੍ਹਾਂ ਦੇ ਅਹਿਸਾਸ ਹੀ ਜਾਗਦੇ ਹਨ। ਜਿਸ ਵੀ ਮਰਦ ਨੂੰ ਇਸ ਤਰੀਕੇ ਛੋਹਿਆ ਕਿ ਉਹਦੇ ਸੁੱਤੇ ਅਹਿਸਾਸ ਜਾਗ ਜਾਣ ਕਿ ਜਿਸਮ ਵਿੱਚੋ ਵਿਰੋਧ ਕਰਨ ਦੀ ਤਾਕਤ ਖ਼ਤਮ ਹੋ ਜਾਏ ਸਗੋਂ ਉਹਨਾਂ ਅਹਿਸਾਸ ਨੂੰ ਹੋਰ ਬੇਹਤਰ ਢੰਗ ਨਾਲ ਜਗਾਉਣ ਲਈ ਖੁਦ ਸਾਥ ਮਿਲਣ ਲੱਗੇ। ਉਹ ਅਹਿਸਾਸ ਉਹ ਪਲ ਹਮੇਸ਼ਾ ਔਰਤ ਦੇ ਨਾਲ ਰਹਿੰਦੇ ਹਨ। ਉਹ ਭੁੱਲ ਹੀ ਨਹੀਂ ਸਕਦੇ। ਵਰ੍ਹਿਆਂ ਮਗਰੋਂ ਕੋਈ ਹੋਰ ਵੀ ਛੋਹੇਗਾ ਤਾਂ ਵੀ ਉਹ ਛੋਹ ਮੁੜ ਦਿਮਾਗ ਵਿੱਚ ਬਿਜਲੀ ਵਾਂਗ ਦੌਡ਼ ਜਾਏਗੀ।ਛੋਹ ਕੋਈ ਹੋਰ ਹੋਏਗੀ। ਚਿਹਰਾ ਕੋਈ ਹੋਰ ਦਿਮਾਗ ਵਿੱਚ ਦੌੜੇਗਾ।ਇਸ ਲਈ ਮੈ ਆਖਦਾ ਹਾਂ ਕਿ ਔਰਤ ਮਰਦ ਦਾ ਮੇਲ ਮਹਿਜ਼ ਜਿਸਮਾਂ ਦਾ ਮੇਲ ਨਹੀਂ ਹੈ, ਸਗੋਂ ਸਾਡੇ ਪੁਰਾਣੇ ਅਨੁਭਵਾਂ , ਸਾਡੇ ਪੁਰਾਣੇ ਰਿਸ਼ਤਿਆਂ ਦਾ ਉਹਨਾਂ ਵਿੱਚੋਂ ਨਿੱਕਲੇ ਕੱਚੇ ਅਹਿਸਾਸਾਂ ਦਾ ਮੁੜ ਮੁੜ ਜਗਣ ਵਾਲਾ ਮੇਲ ਹੈ। ਇਸ ਲਈ ਇਹ ਅਹਿਸਾਸ ਕੁਝ ਪਲਾਂ ਜਾਂ ਮਿੰਟਾਂ ਦੇ ਨਹੀਂ ਹਨ।ਸਗੋਂ ਲੰਮੇ ਸਮੇਂ ਲਈ ਜਿਉਣ ਵਾਲੇ ਹਨ। ਇੱਕ ਲੰਮੀ ਖੇਡ, ਇੱਕ ਰਾਤ , ਸਿਆਲਾਂ ਦੀ। #HarjotDiKalam
ਔਰਤ ਨਾਲ ਇਹ ਵੀ ਵਾਪਰਦਾ ਕਿ ਜਦੋਂ ਉਹ ਤੀਹਵੇਂ ਵਰ੍ਹੇ ਤੋਂ ਅਗਾਂਹ ਨਿਕਲਦੀ ਹੈ, ਬੱਚੇ ਹੋ ਜਾਂਦੇ ਹਨ, ਜਿੰਮੇਵਾਰੀ ਬਦਲ ਜਾਂਦੀ ਹੈ ਪਤੀ ਤੋਂ ਬੱਚਿਆਂ ਵੱਲ। ਅਜਿਹੇ ਸਮੇਂ ਜ਼ਿਆਦਾ ਲੋਕੀ ਇਹੋ ਸੋਚਦੇ ਹਨ ਕਿ ਹੁਣ ਬੱਚੇ ਹੋ ਗਏ ਹੁਣ ਉਹ ਜੋ ਵਿਆਹ ਦੇ ਪਹਿਲੇ ਸਾਲਾਂ ਵਾਲਾ ਪਿਆਰ, ਮਿਲਣ ਸੀ ਉਹਦੀ ਲੋੜ ਨਹੀਂ ਰਹੀ। ਉਹ ਸ਼ਰਾਰਤਾਂ, ਉਹ ਬਚਾ ਬਚਾ ਕੇ ਇੱਕ ਦੂਸਰੇ ਲਈ ਕੱਢਿਆ ਟਾਈਮ ਹੁਣ ਲੋੜ ਨਹੀਂ ਰਹੀ। ਇਹ ਵੀ ਲਗਦਾ ਹੈ ਕਿ ਘਰਵਾਲੀ ਤਾਂ ਬੱਚੇ ਚ ਹੀ ਬਿਜ਼ੀ ਰਹਿੰਦੀ। ਸ਼ਾਇਦ ਉਸ ਸਭ ਦੀ ਹੁਣ ਲੋੜ ਬਾਕੀ ਨਹੀਂ।ਜਿਸ ਕਰਕੇ ਪਤੀ ਪਤਨੀ ਚ ਮਿਲਣ ਖ਼ਾਨਾਪੂਰਤੀ ਹੀ ਰਹਿ ਜਾਂਦਾ ਹੈ। ਪਰ ਅਜਿਹਾ ਹੁੰਦਾ ਨਹੀਂ। ਅਸਲ ਚ ਤੀਹ ਤੋਂ ਪਾਰ ਜਾ ਕੇ ਜਿਉਂ ਜਿਉਂ ਔਰਤ ਨਵੀ ਉਮਰ ਵਿੱਚ ਜਾਂਦੀ ਹੈ ਤਾਂ ਉਹਦੇ ਅੰਦਰੋਂ ਉਹ ਸ਼ੁਰੂ ਵਾਲੀ ਕਾਹਲ, ਝਿਜਕ ਘਟਣ ਲਗਦੀ ਹੈ। ਉਹਦੇ ਅਹਿਸਾਸ ਜਗਾਉਣ ਲਈ ਹੁਣ ਜ਼ਿਆਦਾ ਸਮੇਂ ਦੀ ਜਰੂਰਤ ਹੈ। ਬੱਚਿਆਂ ਤੇ ਕੰਮ ਵਿੱਚ ਹੱਥ ਵਟਾ ਕੇ ਜਰੂਰੀ ਹੈ ਕਿ ਉਹਦੇ ਲਈ ਵੀ ਵਕਤ ਬਣਾਇਆ ਜਾਏ। ਲੰਮੇ ਪਲ ਕੱਢੇ ਜਾਣ ਜਿਥੇ ਦੋਵਾਂ ਲਈ ਵਕਤ ਹੋਵੇ। ਇਹੋ ਸਮਾਂ ਨਵੀਆਂ ਛੋਹ ਨੂੰ ਮਾਣਨ ਤੇ ਨਵੇਂ ਰਾਹ ਲੱਭਣ ਦਾ ਹੁੰਦਾ। ਇਸ ਲਈ ਬੱਚੇ ਹੋਣ ਮਗਰੋਂ ਜਾਂ ਜੁਆਨੀ ਨਹੀਂ ਰਹੀ ਇਹ ਸੋਚਕੇ ਕਦੇ ਵੀ ਆਪਣੇ ਸਾਥੀ ਨੂੰ ਦੂਰ ਕਰਨ ਦੀ ਭੁੱਲ ਨਾ ਕਰੋ। ਜਿੰਨੇ ਵੀ ਵਿਆਹੋ ਬਾਹਰ ਸਬੰਧ ਬਣਦੇ ਹਨ ਉਹਨਾਂ ਵਿੱਚ ਇਹ ਇੱਕ ਮੁੱਖ ਵਜ੍ਹਾ ਹੁੰਦੀ ਹੈ।
ਇਹ ਸਮਾਂ ਅਸਲ ਚ ਬੁਢਾਪੇ ਤੋਂ ਪਹਿਲਾਂ ਜਦੋਂ ਸਭ ਕੁਝ ਇੰਦ੍ਰੀਆਂ ਤੋਂ ਬਾਹਰ ਹੋ ਜਾਏਗਾ ਉਦੋਂ ਜਿਉਂ ਲੈਣ ਦਾ ਸਮਾਂ ਹੁੰਦਾ ਹੈ। ਇਸ ਲਈ ਇਹ ਅਹਿਸਾਸ ਕਦੇ ਖ਼ਤਮ ਨਹੀਂ ਹੋਣੇ ਚਾਹੀਦੇ। ਨਾ ਹੀ ਕਦੇ ਐਨੇ ਘੱਟ ਸਮੇਂ ਵਿੱਚ ਖਤਮ ਹੋਣ ਕੇ ਸਾਹਮਣੇ ਵਾਲੇ ਨੂੰ ਪਤਾ ਹੀ ਨਾ ਲੱਗੇ। ਜਾਂ ਇੰਝ ਲੱਗੇ ਕਿ ਬੱਸ ਸ਼ੁਰੂ ਹੋਇਆ ਤੇ ਖਤਮ ਹੋਇਆ। ਜੁਆਨੀ ਵੇਲੇ ਸੁਨਹਿਰੀ ਸੁਪਨੇ ਵਾਲੀ ਔਰਤ ਨੂੰ ਇਸ ਉਮਰ ਚ ਕਬੀਲਦਾਰੀ ਝੁੰਜਲਾ ਦਿੰਦੀ ਹੈ।ਜਿੰਦਗ਼ੀ ਨੀਰਸ ਲਗਦੀ ਹੈ। ਇਹੋ ਪਲ ਹਨ ਜਦੋਂ ਉਹ ਇਸ ਨੀਰਸਤਾ ਨੂੰ ਛੱਡ ਸਕਦੀ ਹੈ। ਜਿੰਨੇ ਲੰਮੇ ਇਹ ਪਲ ਗੁਜ਼ਰਣਗੇ ਓਨਾ ਹੀ ਉਹਦਾ ਮਨ ਸ਼ਾਂਤ ਰਹੇਗਾ। ਨਹੀਂ ਤਾਂ ਲੜਾਈਆਂ ਟੈਂਸ਼ਨਾਂ ਤੇ ਹੋਰ ਬਹੁਤ ਕੁਝ। ਇਸ ਨੂੰ ਮਹਿਜ਼ ਕੁਝ ਮਿੰਟਾਂ ਦੀ ਖੇਡ ਤੱਕ ਸਮੇਟ ਦੇਣਾ ਗਲਤ ਹੈ।
ਜਿਵੇਂ ਮੈਂ ਉਪਰ ਹੀ ਕਿਹਾ ਕਿ ਇਹ ਛੋਹ ਇਹ ਪਲ ਕਿਸ ਅਹਿਸਾਸ ਨਾਲ ਬੀਤ ਰਹੇ ਹਨ। ਔਰਤ ਇਸ ਗੱਲ ਨੂੰ ਜਾਣਦੀ ਹੈ । ਸਮਝਦੀ ਹੈ। ਇਸ ਲਈ ਇਹ ਸੱਚ ਮੁੱਚ ਪ੍ਰੇਮ ਨਾਲ ਭਰੇ ਹੋਣੇ ਚਾਹੀਦੇ। ਇਹ ਅਸਲ ਚ ਇੱਕ ਜੀਵਨਸਾਥੀ ਦੀ ਦੂਸਰੇ ਨਾਲ ਸਮਝ ਨੂੰ ਦੱਸਦਾ ਹੈ ਜੋ ਵਧਦੀ ਹੈ ਸਮੇਂ ਨਾਲ।ਨਾ ਕਿ ਸਿਰਫ਼ ਖਾਨਾਪੂਰਤੀ।
{((( ਇਹਨਾਂ ਵਿਸ਼ਿਆਂ ਤੇ ਕੁਝ ਕਵਿਤਾਵਾਂ ਜਿਵੇਂ ਹਵਸ਼ ਤੇ ਮੁਹੱਬਤ ਵਿਚਲਾ ਫ਼ਰਕ ਤੇ ਕੁਝ ਕਹਾਣੀਆਂ ਵੀ ਹਨ ))}
ਹਰਜੋਤ ਸਿੰਘ
70094 : 52602
( ਹੋਰ ਪੋਸਟਾਂ ਲਈ Harjot Di Kalam ਨੂੰ ਫੌਲੋ ਕਰ ਸਕਦੇ ਹੋ )
( ਪ੍ਰਤੀਲਿਪੀ , ਫੇਸਬੁੱਕ, ਇੰਸਟਾ, ਸਨੈਪਚੈਟ, ਟੈਲੀਗ੍ਰਾਮ )
Right ji
On Mon, 8 Nov 2021, 12:41 pm Harjot Di Kalam ਹਰਜੋਤ ਦੀ ਕਲਮ, wrote:
> harjotdikalam posted: ” the art of touch ਛੋਹ ਦੀ ਕਲਾ ਔਰਤ ਨੂੰ ਛੋਹਣ ਵੀ ਇੱਕ
> ਕਲਾ ਹੈ, ਔਰਤ ਛੋਹ ਵਿੱਚ ਫ਼ਰਕ ਕਰਨਾ ਜਾਣਦੀ ਹੈ। ਉਹ ਜਾਣਦੀ ਹੈ ਕਿ ਉਸਨੂੰ ਪਿਆਰ ਨਾਲ ਛੋਹਿਆ
> ਗਿਆ ਅਹਿਸਾਸ ਨਾਲ ਛੋਹਿਆ ਗਿਆ ਹਵਸ਼ ਨਾਲ ਛੋਹਿਆ ਗਿਆ। ਕਿਸੇ ਵੀ ਛੋਹ ਨੂੰ ਔਰਤ ਭੁੱਲਦੀ
> ਨਹੀਂ। ਹਨੇਰੇ ਵਿੱਚ ਛੋਹੇ ਜਿਸਮ ਨੂੰ ਬੱਸ ਚ ਧੱਕੇ ਨਾਲ ਛੋਹੇ ਅੰਗਾਂ”
>
LikeLike