ਨੋਟਬੰਦੀ ਵਿੱਚ ਹੋਈ ਇੱਕ ਵੱਡੀ ਗ਼ਲਤੀ …

ਨੋਟਬੰਦੀ ਇੱਕ ਵਿਵਾਦਿਤ ਫ਼ੈਸਲਾ ਰਿਹਾ ਹੈ। ਇਸ ਫ਼ੈਸਲੇ ਵਿੱਚ ਕਈ ਖ਼ਾਮੀਆਂ ਸਨ। ਪਰ ਸਭ ਤੋਂ ਵੱਡੀ ਖ਼ਾਮੀ ਜੋ ਪਲੈਨਿੰਗ ਵਿੱਚ ਕਿਸੇ ਨੇ ਨਾ ਸੋਚੀ ਉਹ ਸੀ। ਨਵੇਂ ਨੋਟ ਲੋਕਾਂ ਤੱਕ ਕਿਵੇਂ ਪਹੁੰਚਣਗੇ।
ਬੈਂਕਾਂ ਤੋਂ ਇਲਾਵਾ ਭਾਰਤ ਵਿੱਚ ਲੱਖਾਂ ਏਟੀਐਮ ਰਾਂਹੀ 500 ਤੇ 2000 ਦੇ ਨਵੇਂ ਨੋਟਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਸੀ। ਪਰ ਪਲੈਨਿੰਗ ਕਰਨ ਵਾਲੇ ਇਹ ਸੋਚਣਾ ਭੁੱਲ ਗਏ ਕਿ ਏਟੀਐਮ ਵਿੱਚ ਜੋ “ਨੋਟਾਂ ਦੀ ਕੈਸਿਟ” ਹੁੰਦੀ ਹੈ ਉਹ ਸਾਈਜ਼ ਮੁਤਾਬਿਕ ਹੁੰਦੀ ਹੈ। ਏਟੀਐੱਮ ਸਿਰਫ ਇਹ ਜਾਣਦਾ ਹੈ ਕਿ ਉਸਨੂੰ ਕਿਸ ਕੈਸਿਟ ਵਿਚੋਂ ਕਿੰਨੇ ਨੋਟ ਕੱਢਣੇ ਹਨ ਉਹਨੂੰ ਇਸਤੋਂ ਵੱਧ ਕੋਈ ਪਛਾਣ ਨਹੀਂ ਹੈ। ਹਰ ਕੈਸਿਟ ਦਾ ਸਾਈਜ਼ ਨੋਟ ਦੇ ਸਾਈਜ਼ ਮੁਤਾਬਿਕ ਹੁੰਦਾ ਹੈ।
ਦੋਨੋਂ ਨਵੇਂ ਜ਼ਾਰੀ ਕੀਤੇ ਨੋਟ ਪੁਰਾਣੇ ਨੋਟਾਂ ਨਾਲੋਂ ਵੱਖਰੇ ਸਾਈਜ਼ ਦੇ ਸਨ। 2000 ਛੱਡੋ ਏਟੀਐਮ 500 ਦੇ ਨੋਟ ਵੀ ਨਹੀਂ ਕੱਢ ਸਕਦੇ ਸੀ। ਇਹਨਾਂ ਕੈਸਟਾਂ ਨੂੰ ਬਦਲਣ ਤੇ ਏਟੀਐੱਮ ਨੂੰ ਉਸ ਅਨੁਸਾਰ ਕੈਲੀਬ੍ਰੇਟ ਕਰਨ ਵਿੱਚ ਹੀ ਸਰਕਾਰ ਨੂੰ ਬਹੁਤ ਮਹੀਨੇ ਲੱਗ ਗਏ। ਜਿਸਦਾ ਨਤੀਜ਼ਾ ਬੈਂਕਾਂ ਅੱਗੇ ਲੰਮੀਆਂ ਕਤਾਰਾਂ ਦੇ ਰੂਪ ਵਿੱਚ ਨਿੱਕਲਿਆ। ਕਿਉਕਿ ਪੂਰੇ ਭਾਰਤ ਦੇ ਏਟੀਐਮ ਵਿੱਚ 500 ਤੇ 2000 ਦੇ ਹਿਸਾਬ ਨਾਲ ਬਦਲਣ ਲਈ ਕਈ ਮਹੀਨੇ ਲੱਗ ਗਏ। #HarjotDiKalam
ਇੱਕੋ ਝਟਕੇ ਵਿੱਚ ਕਰੀਬ 2 ਲੱਖ ਏਟੀਐੱਮ ਕਰੀਬ ਕਰੀਬ ਕਬਾੜ ਵਿੱਚ ਬਦਲ ਗਏ।
ਇਸਦੇ ਦੋ ਹੀ ਹੱਲ ਹੋ ਸਕਦੇ ਸੀ ਜਾਂ ਤਾਂ ਨਵੇਂ ਨੋਟ ਪੁਰਾਣੇ ਨੋਟਾਂ ਦੇ ਸਾਈਜ਼ ਦੇ ਹੁੰਦੇ ਜਾਂ ਜਦੋਂ ਤੋਂ ਇਹ ਪਲੈਨ ਕੀਤਾ ਸੀ ਉਸ ਸਾਈਜ਼ ਦੀਆਂ ਕੈਸਿਟਾਂ ਨੂੰ ਪਹਿਲਾਂ ਹੀ ਰਿਇੰਜੀਨੀਅਰ ਕੀਤਾ ਜਾ ਸਕਦਾ ਸੀ। ਕਾਫੀ ਵੱਡਾ ਕੰਮ ਸੀ ਕਿਉਂਕਿ ਏਟੀਐੱਮ ਬਣਾਉਣ ਵਾਲੀ ਕੰਪਨੀ ਦਾ ਇੰਜੀਨੀਅਰ ਤੇ ਚਲਾਉਣ ਵਾਲੀ ਕੰਪਨੀ ਤੇ ਸਪਾਂਸਰ ਬੈਂਕ ਤਿੰਨਾਂ ਦਾ ਘੱਟੋ ਘੱਟ ਇੱਕ ਇੱਕ ਆਦਮੀ ਮੌਜੂਦ ਹੋਣਾ ਜਰੂਰੀ ਸੀ।
ਇਹ ਇੱਕ ਐਸੀ ਗੱਲ ਸੀ ਜੋ ਨਿੱਤ ਨੋਟ ਬਦਲਦੇ ਹਜਾਰਾਂ ਹੀ ਕਰਮਚਾਰੀਆਂ ਨੂੰ ਪਤਾ ਹੁੰਦਾ ਹੈ , ਪਰ ਪਲੈਨਿੰਗ ਉਹਨਾਂ ਕੋਲੋਂ ਪੁੱਛਕੇ ਨਹੀਂ ਹੁੰਦੀ , ਇਹ ਤਾਂ ਦਿਮਾਗੀ ਖਿਆਲਾਂ ਨਾਲ ਫੈਸਲੇ ਲੈਣ ਵਾਲੇ ਲੋਕ ਕਰਦੇ ਹਨ ਜਿਹਨਾਂ ਕੋਲ ਜ਼ਮੀਨੀਂ ਅਨੁਭਵ ਨਹੀਂ ਹੁੰਦਾ।
ਇਸੇ ਕਰਕੇ ਭਾਰਤ ਵਿੱਚ ਬਹੁਤੀਆਂ ਸਕੀਮਾਂ ਹਵਾ ਵਿੱਚ ਹੀ ਫੇਲ੍ਹ ਹੋ ਜਾਂਦੀਆਂ ਹਨ।
ਵਪਾਰ ਵਿੱਚ ਵੀ ਬਹੁਤ ਵਾਰ ਇਹ ਨਿੱਕੀਆਂ ਗੱਲਾਂ ਫੇਲ੍ਹ ਹੋਣ ਦਾ ਕਾਰਨ ਬਣਦੀਆਂ ਹਨ।
ਹਰਜੋਤ ਸਿੰਘ
70094 52602
(ਹੋਰ ਪੋਸਟਾਂ ਲਈ Harjot Di Kalam ਨੂੰ ਫੌਲੋ ਕਰ ਸਕਦੇ ਹੋ )