
ਇੱਕ ਪੁਰਾਣੀ ਪੋਸਟ
ਜੇ ਤੁਹਾਡੇ ਮਨ ਚ ਸੈਕਸ ਨੂੰ ਲੈ ਕੇ ਗ਼ਲਤ ਧਾਰਨਾਵਾਂ ਹਨ, ਗੰਦਾ, ਘਟੀਆ ਹੋਣ ਦਾ ਅਹਿਸਾਸ ਹੈ ਇਹ ਤੁਹਾਡੀ ਗਲਤੀ ਹੈ।ਤੁਹਾਡੀ ਸੋਚ ਹੈ। ਬਾਹਰ ਦੀ ਨਹੀਂ ਹੈ।ਓਥੇ ਫਿਫਟੀ ਸ਼ੇਡਜ ਆਫ਼ ਗ੍ਰੇ ਵਰਗੀਆਂ ਕਿਤਾਬਾਂ ਤੇ ਫ਼ਿਲਮਾਂ ਤੋਂ ਦੁਨੀਆਂ ਅੱਗੇ ਨਿੱਕਲ ਗਈ ਹੈ। ਉਹਨਾਂ ਲਈ ਕਾਮੁਕਤਾ ਇੱਕ ਆਮ ਗੱਲ ਹੈ ।ਰੁਮਾਂਸ ਭਰਪੂਰ ਫ਼ਿਲਮਾਂ ਉਹ ਆਰਾਮ ਨਾਲ ਦੇਖਦੇ ਹਨ। ਉਹਨਾਂ ਨੂੰ ਸਹਿਮਤੀ ਤੇ ਰੇਪ ਦਾ ਫਰਕ ਪਤਾ।ਤੁਹਾਡੀ ਗਲਤੀ ਇਹ ਹੈ ਕਿ ਤੁਸੀਂ ਸੈਕਸ ਨੂੰ ਨਾਰਮਲ ਨਹੀਂ ਮੰਨਦੇ। ਔਰਤ ਮਰਦ ਦੇ ਮਿਲਣ ਦੀ ਗੱਲ ਹੀ ਤੁਹਾਨੂੰ ਅਸਹਿਜ ਕਰ ਦਿੰਦੀ ਹੈ। ਤੁਸੀਂ ਇਹ ਵੀ ਚਾਹੁੰਦੇ ਹੋ ਕਿ ਜੋ ਕੁਝ ਹੋ ਰਿਹਾ ਉਹ ਲੁਕੋ ਕੇ ਰੱਖੋ ਸਾਫ਼ ਸਾਫ਼ ਲਿਖੋ। ਪਰ ਮੈਂ ਕਿਥੋਂ ਪੁਣ ਪੁਣ ਲਿਖਾਂ ? ਸੱਚ ਨੂੰ ਨਿਤਾਰ ਨਹੀਂ ਸਕਦੇ। ਜੋ ਹੈ ਸੋ ਹੈ। ਜਿਵੇਂ ਹੈ ਉਵੇਂ ਹੈ। ਜਿਹੜੇ ਅਹਿਸਾਸ ਮੁੰਡੇ ਕੁੜੀਆਂ ਹੰਢਾਉਂਦੇ ਹਨ ਉਹੀ ਹਨ।ਹੁਣ ਜੋ ਬਾਹਰ ਜਾ ਕੇ ਹੋ ਰਿਹਾ ਜਾਂ ਮੁੰਡੇ ਕੁੜੀਆਂ ਕਰਦੇ ਹਨ ਮੈਂ ਉਹ ਨਾ ਲਿਖਾਂ ਫਿਰ ਕੀ ਉਹ ਹਟ ਜਾਣਗੇ ? ਜਾਂ ਮੇਰੇ ਲਿਖਣ ਤੋਂ ਪਹਿਲਾਂ ਉਹ ਨਹੀਂ ਸੀ ਕਰਦੇ ?ਨਾ ਲਿਖ ਕੇ ਲੁਕੋ ਕੇ ਇਹ ਸਾਬਿਤ ਕਿਉ ਕਰਨਾ ਚਾਹੁੰਦੇ ਹੋ ਕਿ ਅਜਿਹਾ ਕੁਝ ਹੁੰਦਾ ਹੀ ਨਹੀਂ ? ਕੀ ਕੀ ਤੇ ਕਿਥੋ ਕਿਥੋ ਲੁਕੋ ਕੇ ਰੱਖੋਗੇ ? ਜਾਂ ਤਾਂ ਇਹ ਕਹੋ ਜੋ ਮੈਂ ਕਿਸੇ ਵੀ ਕਹਾਣੀ ਵਿੱਚ ਲਿਖਦਾਂ ਉਹ ਸੱਚ ਨਹੀਂ ਹਰੇਕ ਪੜ੍ਹਨ ਲਿਖਣ ਵਾਲਾ ਕਹਿੰਦਾ ਇਹ ਮੈਂ ਕਹਾਣੀ ਆਪਣੀ ਅੱਖੀਂ ਵੇਖੀ ਏ।ਇਸ ਲਈ ਭਰਾਵੋ ਤੇ ਭੈਣੋ ਮੈਨੂੰ ਪਤਾ ਤੁਹਾਡੇ ਵਿਚੋਂ ਕਈ ਮੇਰੀਆਂ ਡਿਪ੍ਰੈਸ਼ਨ ਵਾਲੀਆਂ ਕਈ ਮੇਰੀਆਂ ਵਿਗਿਆਨਕ ਕਈ ਤਕਨੀਕੀ ਪੋਸਟਾਂ ਪੜ੍ਹਕੇ ਜੁੜੇ ਹਨ। ਪਰ ਮੈਂ ਹਰ ਪੋਸਟ ਏਵੇਂ ਹੀ ਲਿਖਦਾਂ। ਕੋਈ ਝੂਠ ਮੈਂ ਨਹੀਂ ਲਿਖਦਾ। ਝੂਠ ਲਿਖ ਲਿਖ ਕੇ ਇਨਾਮ ਲੈਣ ਵਾਲੇ ਬਥੇਰੇ ਲੇਖਕ ਹਨ ਫਿਰ ਉਹ ਅੰਦਰੋਂ ਅੰਦਰੀ ਕੀ ਕਰਦੇ ਹਨ ਤੁਸੀਂ ਜਸਬੀਰ ਭੁੱਲਰ ਦਾ ਨਾਵਲ ਖਿਦੋ ਪੜ੍ਹ ਲਵੋ। ਜਿੰਨਾ ਸੁੱਚਾ ਵੱਡੇ ਲੇਖਕ ਤੇ ਪੀਐਚਡੀ ਵਾਲ਼ੇ ਲਿਖਦੇ ਹਨ ਉਹ ਦੇਖ ਲਵੋ। phd ਕਰਨ ਵਾਲਿਆਂ ਕੁੜੀਆਂ ਨਾਲ ਵਿਦਵਾਨ ਕੀ ਖੇਡ ਖੇਡਦੇ ਹਨ ਉਹ ਦੇਖੇ। ਮੇਰੇ ਲਈ ਕਾਮ ਕੋਈ ਸਮੱਸਿਆ ਨਹੀਂ ਆ ਤੁਹਾਡੇ ਲਈ ਹੋ ਸਕਦੀ ਹੈ। ਮੈਂ ਕੋਈ ਹੱਥ ਦੀ ਉਂਗਲ ਫੜ੍ਹਾ ਕੇ ਜਿੰਦਗ਼ੀ ਨੂੰ ਸਹੀ ਗਲਤ ਸਾਬਤ ਨਹੀਂ ਕਰ ਸਕਦਾ। ਮੈਂ ਸ਼ੀਸ਼ਾ ਦਿਖਾ ਸਕਦਾਂ ਕਿ ਇਹ ਤੁਸੀਂ ਕਰਦੇ ਹੋ। ਇਹਨੂੰ ਬੇਹਤਰ ਕਰਨ ਦੀ ਲੋੜ ਹੈ ਤੇ ਇੰਝ ਕਰਨ ਨਾਲ ਖੁਸ਼ ਰਹਿ ਸਕਦੇ।ਬਾਕੀ ਤੁਹਾਡੀ ਮਰਜ਼ੀ ਐ। ਬਹਿਸ ਮੈਂ ਕਰਦਾ ਨਹੀਂ ਹਾਂ । ਅਗਰ ਤੁਸੀਂ ਸਹਿਮਤ ਨਹੀਂ ਪੋਸਟ ਇਗਨੋਰ ਕਰੋ। ਨਹੀਂ ਪੜ੍ਹਨੀ ਪੇਜ਼ ਨੂੰ ਅਨਲਾਇਕ ਕਰ ਲਵੋ। ਮੈਂ ਸ਼ੁਕਰ ਮੰਨਦਾ ਕਿ ਕਿਸੇ ਨੇ ਇਹ ਨਹੀਂ ਕਿਹਾ ਕਿ ਸ਼ਿਲਪਾ ਦਾ ਘਰਵਾਲਾ ਰਾਜ ਕੁੰਦਰਾ ਵੀ ਮੇਰੀਆਂ ਪੋਸਟਾਂ ਪੜ੍ਹਕੇ ਫ਼ਿਲਮਾਂ ਬਣਵਾਉਣ ਲੱਗਾ ਸੀ।ਤੁਹਾਡਾ ਆਪਣਾਹਰਜੋਤ ਸਿੰਘ 70094-52602
Means kehre app te
LikeLike