ਬੇਆਰਾਮੀ: ਪੂਰੀ ਕਹਾਣੀ

ਤੂੰ ਮੇਰੀ ਕਹਾਣੀ ਕਿਊਂ ਨਹੀਂ ਲਿਖਦਾ”? ਕਿੰਨੀਆਂ ਚੈਟਸ ਫੋਨ ਕਾਲਾਂ ਤੇ ਮੁਲਾਕਾਤਾਂ ਤੋਂ ਬਾਅਦ ਹਰ ਵਾਰ ਉਸਦਾ ਆਖ਼ਿਰੀ ਇਹੋ ਸਵਾਲ ਹੋਣ ਲੱਗਾ ਸੀ। ਦਿੱਲੀ ਦੀ ਖਾਨ ਮਾਰਕੀਟ ਵਿੱਚ ਉੱਚੀਆਂ ਬਿਲਡਿੰਗਾਂ ਦੇ ਓਹਲੇ ਸੂਰਜ ਵੇਲੇ ਤੋਂ ਪਹਿਲਾਂ ਢਲ ਗਿਆ ਸੀ। ਸਰਦੀ ਦੀ ਕੋਸੀ ਧੁੱਪ ਹੁਣ ਠੰਡਕ ਵਿੱਚ ਬਦਲ ਗਈ ਸੀ। ਸੀਸੀਡੀ ਵਿੱਚ ਹੁਣੇ ਪੀਤੀ ਕਾਫ਼ੀ ਦੀਆਂ ਚੁਸਕੀਆਂ ਤੇ ਕੀਤੀਆਂ ਗੱਲਾਂ ਹੀ ਦੋਵਾਂ ਨੂੰ ਨਿੱਘ ਦੇ ਰਹੀਆਂ ਸੀ। ਇਹ ਨਿੱਘ ਅੱਜ ਤਾਂਈ ਦੋਸਤੀ ਦਾ ਨਿੱਘ ਹੀ ਸੀ। ਕਲਪਨਾ ਆਪਣੀ ਕਾਰ ਵੱਲ ਜਾ ਰਹੀ ਸੀ ਤੇ ਮੈਂ ਮੈਟਰੋ ਫੜ੍ਹਨ ਲਈ ਮੈਟਰੋ ਸਟੇਸ਼ਨ ਵੱਲ ਤੁਰਨ ਲੱਗਾ ਸੀ। ਵਿਛੜਨ ਦੇ ਆਖ਼ਿਰੀ ਲੰਮ੍ਹੇ ਵਿੱਚ ਉਸਦਾ ਸਵਾਲ ਫਿਰ ਉੱਠਿਆ ਸੀ। ਮੈਂ ਉਹੀ ਜਵਾਬ ਦੁਹਰਾ ਦਿੱਤਾ ,” ਤੇਰੀ ਕਹਾਣੀ ਬਹੁਤ ਸਹੀ ਹੈ ,ਪਰ ਅਜੇ ਉਸ ਵਿੱਚ ਮੈਨੂੰ ਕਹਾਣੀ ਜੋਗਾ ਕੁਝ ਲੱਭ ਹੀ ਨਹੀਂ ਰਿਹਾ ,ਜੋ ਹੈ ਉਹ ਮੈਂ ਕਿੰਨੀਆਂ ਕਹਾਣੀਆਂ ਵਿੱਚ ਪਹਿਲਾਂ ਲਿਖ ਚੁੱਕਾ,ਅਸਫ਼ਲ ਵਿਆਹ,ਵਿਆਹੋਂ ਬਾਹਰੇ ਸਬੰਧ ,ਫਿਰ ਉਹਨਾਂ ਵਿਚਲੇ ਲੜਾਈ ਝਗੜੇ ,ਫਿਰ ਸਰੀਰਿਕ ਤੇ ਮਾਨਸਿਕ ਰਿਸ਼ਤੇ ਤੇ ਪ੍ਰਤਾੜਨਾ “. ਇਹੋ ਸਭ ਕੁਝ ਤਾਂ ਤੇਰੀ ਕਹਾਣੀ ਵਿੱਚ ਹੈ ,ਮੈਨੂੰ ਕੁਝ ਵੀ ਨਵਾਂ ਨਹੀਂ ਮਿਲ ਰਿਹਾ ਨਾ ਆਦਿ ਨਾ ਅੰਤ ,ਜਿਸ ਦਿਨ ਕੁਝ ਐਦਾਂ ਦਾ ਮਿਲਿਆ ਮੈਂ ਜਰੂਰ ਲਿਖਾਗਾਂ। “
ਆਖਦੇ ਹੋਏ ਮੈਂ ਉਸ ਕੋਲੋਂ ਮੂੰਹ ਪਲਟਾ ਕੇ ਮੈਟਰੋ ਵੱਲ ਤੁਰ ਪਿਆ। ਖਾਨ ਮਾਰਕੀਟ ਦੀ ਯੂ ਸ਼ੇਪ ਨੂੰ ਘੁੰਮ ਕੇ ਜਾਣਾ ਸੀ। ਉਸਨੇ ਕਾਰ ਵਿੱਚ ਛੱਡਣ ਦੀ ਸੁਲਾਹ ਮਾਰੀ ਇਹ ਜਾਣਦੇ ਹੋਏ ਕਿ ਮੈਂ ਮਨਾ ਹੀ ਕਰਾਗਾਂ। ਖਾਨ ਮਾਰਕੀਟ ਚ ਆਉਂਦੇ ਵੱਡੇ ਵੱਡੇ ਅਮੀਰਾਂ ਦੀਆਂ ਕਾਰਾਂ ਦੀ ਕੱਛੂ ਚਾਲ ਨਾਲੋਂ ਛੇਤੀ ਸਫ਼ਰ ਕਦਮਾਂ ਨਾਲ ਮਾਪਿਆ ਜਾ ਸਕਦਾ ਹੈ।
ਕਲਪਨਾ ਤੋਂ ਵਿਦਾ ਲੈ ਕੇ ਮੈਂ ਆਪਣੇ ਕਮਰੇ ਵੱਲ ਨੂੰ ਚੱਲ ਪਿਆ। ਦਿੱਲੀ ਦਾ ਸਫ਼ਰ ਲੰਮਾਂ ਤੇ ਅਕਾਊ ਜਰੂਰ ਹੈ ਪਰ ਹੁਸੀਨ ਚਿਹਰਿਆਂ ਨੂੰ ਤੱਕਦਿਆਂ ਬੜੇ ਆਰਾਮ ਨਾਲ ਬੀਤ ਜਾਂਦਾ ਹੈ।  ਇਹੀ ਤਾਂ ਝਲਕਾਰੇ ਨੇ ਜਿਹੜੇ ਸਾਨੂੰ ਪਿੰਡਾਂ ਆਲਿਆਂ ਨੂੰ ਪਿੱਛੇ ਮੁੜਨ ਨਹੀਂ ਦਿੰਦੇ।
ਖ਼ੈਰ ਕਲਪਨਾ ਦੀ ਕਹਾਣੀ ਸੀ ਵੀ ਕੀ ਖੈਰ ਤੁਹਾਨੂੰ ਦੱਸ ਹੀ ਦਿੰਦਾ ਹਾਂ। ਮੇਰਾ ਵੀ ਰੂਮ ਤੱਕ ਪਹੁੰਚਣ ਦਾ ਸਫ਼ਰ ਕਹਾਣੀ ਵਿੱਚ ਨਿੱਕਲ ਜਾਏਗਾ।
ਕਲਪਨਾ ਦੋ ਬੱਚਿਆਂ ਵਿੱਚੋਂ ਵੱਡੀ ਸੀ ,ਛੋਟਾ ਉਸਦਾ ਭਰਾ ਸੀ ਰੋਹਨ। ਚੜ੍ਹਦੀ ਉਮਰੇ ਹੀ ਬੜਾ ਜ਼ੋਰਦਾਰ ਇਸ਼ਕ ਹੋਇਆ ਸੀ। ਮੁੰਡੇ ਦਾ ਨਾਮ ਸੀ ਦੀਪਕ। ਉਸਦੇ ਪਰਿਵਾਰ ਵਰਗਾ ਹੀ ਸਰਦਾ ਪੁੱਜਦਾ ਪਰਿਵਾਰ ਸੀ ਬਿਜ਼ਨਿਸ ਵਾਲਾ ਪਰਿਵਾਰ। ਇੱਕ ਮੁਹੱਲੇ ਦਾ ਘਰ ਤੋਂ ਫ਼ਾਸਲਾ। ਜਿਸਮਾਂ ਦੀ ਖਿੱਚ ਨੈਣਾਂ ਰਾਹੀਂ ਬਾਹਰ ਆਉਣ ਲੱਗੀ। ਉਹ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿੱਚ ਪੜ੍ਹਦੀ ਸੀ। ਅਜੇ ਸਾਰੇ ਸ਼ਹਿਰ ਵਿੱਚ ਮੈਟਰੋ ਨਹੀਂ ਸੀ ਆਈ ਡੀ ਟੀ ਸੀ ਦੀਆਂ ਬੱਸਾਂ ਦਾ ਸਫ਼ਰ ਸੀ ਜੋ ਦਿੱਲੀ ਨੂੰ ਜੋੜ ਰਿਹਾ ਸੀ।
ਉਹ ਰੋਜ ਦੋ ਬੱਸਾਂ ਬਦਲ ਕੇ ਕਾਲਜ਼ ਜਾਂਦੀ ਸੀ ,ਦੀਪਕ ਉਸਦੇ ਨਾਲ ਕਾਲਜ਼ ਤੱਕ ਉਸਨੂੰ ਛੱਡਣ ਜਾਂਦਾ ਤੇ ਲੈਣ ਆਉਂਦਾ ਜੋ ਗੱਲਾਂ ਹੁੰਦੀਆਂ ਅੱਖਾਂ ਅੱਖਾਂ ਵਿੱਚ ਹੀ ਹੁੰਦੀਆਂ। ਕਦੇ ਵੀ ਬੋਲ ਸਾਂਝਾ ਨਹੀਂ ਸੀ ਹੋਇਆ। ਉਹ ਸਿਰਫ ਉਸ ਵੱਲ ਤੱਕਦਾ ਉਸਨੂੰ ਦੇਖਦਾ। ਕਾਲਜ਼ ਦੇ ਅੰਦਰ ਜਾਂਦੀ ਨੂੰ ਵੇਖ ਵਾਪਿਸ ਮੁੜ ਜਾਂਦਾ ਤੇ ਸ਼ਾਮੀ ਉਸੇ ਗੇਟ ਤੇ ਫਿਰ ਮੁੜਦਾ।
ਵਪਾਰੀ ਆਦਮੀ ਸੀ ,ਨੈਣਾਂ ਦਾ ਵਪਾਰ ਕਰ ਰਿਹਾ ਸੌਦਾ ਨਫਾਂ ਬੈਠੇਗਾ ਜਾਂ ਘਾਟਾ ਇਹ ਵਕਤ ਹੀ ਦੱਸਦਾ। ਪਰ ਉਸਦੀਆਂ ਸਹੇਲੀਆਂ ਨੇ ਜਰੂਰ ਉਸਦਾ ਨਾਮ ਬਾਡੀਗਾਰਡ ਰੱਖ ਲਿਆ ਸੀ। ਇੱਕ ਦਿਨ ਅਖੀਰ ਸ਼ਾਇਦ ਵੈਲਨਟਾਈਨ ਡੇ ਸੀ ਉਸਨੇ ਉਹਦੇ ਹੱਥ ਗੁਲਾਬ ਦੇਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਹੀ ਦਿੱਤਾ ਸੀ।
ਕਲਪਨਾ ਨੇ ਮਨਾ ਨਹੀਂ ਕੀਤਾ ,ਪਹਿਲੇ ਦਿਨ ਤੋਂ ਹੀ ਉਹਦੇ ਵਿੱਚ ਖਿੱਚ ਸੀ ,ਤੇ ਉੱਪਰੋਂ ਸਬਰ ਦਿੱਲੀ ਦੇ ਮੁੰਡਿਆਂ ਚ ਉਹਨੀਂ ਦਿਨੀਂ ਵੀ ਐਨਾ ਸਬਰ ਨਹੀਂ ਸੀ ਕਿ ਐਨੇ ਮਹੀਨੇ ਕਿਸੇ ਕੁੜੀ ਪਿੱਛੇ ਇੰਝ ਕਮਲੇ ਰਾਂਝੇ ਵਾਂਗ ਫਿਰ ਸਕਣ। ਉਹ ਫਿਰਿਆ ਸੀ ,ਕਿਸੇ ਪਲ ਵੀ ਉਸਨੂੰ ਤੰਗ ਨਹੀਂ ਸੀ ਕੀਤਾ ,ਕੁਝ ਉਸ ਉੱਪਰ ਥੋਪਿਆ ਨਹੀਂ ਕਦੇ ਕੁਝ ਬੁਰਾ ਮਹਿਸੂਸ ਨਹੀਂ ਹੋਣ ਦਿੱਤਾ ਕੋਈ ਗਲਤ ਕਮੈਂਟ ਜਾਂ ਇਸ਼ਾਰਾ ਨਹੀਂ ਸੀ ਕੀਤਾ। ਬੱਸ ਚੁੱਪ ਚਾਪ ਹੌਲੀ ਅੱਖਾਂ ਦੇ ਰਸਤੇ ਉਸਦੇ ਦਿਲ ਚ ਉੱਤਰ ਗਿਆ ਸੀ।
ਇਸ ਲਈ ਗੁਲਾਬ ਹੱਥ ਆਉਂਦੇ ਹੀ ਉਸਦਾ ਹੱਥ ਹਾਂ ਚ ਹਿੱਲਿਆ ਸੀ ,ਉਸਦੇ ਪੂਰੇ ਗਰੁੱਪ ਵਿੱਚ ਸੀਟੀਆਂ ਤੇ ਤਾੜੀਆਂ ਗੂੰਜ ਉੱਠੀਆਂ। ਸਭ ਪਾਰਟੀ ਕਰਨ ਸੀਪੀ ਚਲੇ ਗਏ । ਇੰਝ ਹੁਣ ਦਿੱਲੀ ਦੀਆਂ ਬੱਸਾਂ ਦੇ ਸਫ਼ਰ ਜੋੜੇ ਦੇ ਰੂਪ ਚ ਨਿੱਕਲਣ ਲੱਗੇ। ਮੁਹੱਲੇ ਦੀ ਸ਼ੁਰੁਆਤ ਤੋਂ ਸ਼ੁਰੂ ਅੱਘੜ ਪਿੱਛੜ ਚਲਦੇ ਉਹ ਇਹ ਪੂਰਾ ਸਮਾਂ ਕੱਠੇ ਕੱਢਦੇ। ਡੈਡੀ ਨਾਲ ਜਿੱਦ ਕਰਕੇ ਕਲਪਨਾ ਨੇ ਲੈਂਡਲਾਈਨ ਦੀ ਇੱਕ ਲਾਈਨ ਆਪਣੇ ਕਮਰੇ ਚ ਪਵਾ ਲਈ ਸੀ। ਇੰਝ ਫੋਨ ਤੇ ਗੱਲਾਂ ਸ਼ੁਰੂ ਹੁੰਦੀਆਂ। ਅੱਧੀ ਰਾਤ ਤੱਕ ਚਲਦੀਆਂ। ਬੱਸ ਦਾ ਸਫ਼ਰ ਹੱਥਾਂ ਚ ਹੱਥ ਪਕੜ ਚਲਦਾ ਸੀ।
ਇੱਕ ਦਿਨ ਦੀਪਕ ਦੇ ਘਰ ਕੋਈ ਨਹੀਂ ਸੀ ਸਿਵਾਏ ਉਹਨਾਂ ਦੇ ਨੌਕਰਾਂ ਦੇ। ਕਿੰਨੀ ਵਾਰ ਹੀ ਕਲਪਨਾ ਉਸਦਾ ਘਰ ਵੇਖਣ ਦੀ ਜਿੱਦ ਕੀਤੀ ਸੀ। ਉਸ ਦਿਨ ਉਹ ਆਪਣੇ ਘਰ ਲੈ ਹੀ ਆਇਆ।ਸਿੱਧੇ ਦਰਵਾਜ਼ੇ ਤਾਂ ਨੌਕਰ ਸੀ। ਇਸ ਲਈ ਪਿਛਲੇ ਦਰਵਾਜ਼ੇ ਰਾਹੀਂ ਬੈੱਡਰੂਮ ਚ ਲੈ ਆਇਆ ਸੀ। ਬਾਕੀ ਘਰ ਨਹੀਂ ਦਿਖਾ ਸਕਦਾ ਸੀ ਪਰ ਘੱਟੋ ਘੱਟ ਉਹਨਾਂ ਦੇ ਹਮੇਸ਼ਾ ਦੇ ਮਿਲਣ ਦਾ ਗਵਾਹ ਬਣਨ ਵਾਲਾ ਕਮਰਾ ਜਰੂਰ ਦਿਖਾ ਸਕਦਾ ਸੀ। ਬੇਹੱਦ ਸ਼ਾਨਦਾਰ ਕਮਰਾ ਸੀ ,ਜੋ ਅੱਜ ਨਹੀਂ ਤਾਂ ਕੱਲ੍ਹ ਉਹਨਾਂ ਦੇ ਹਿੱਸੇ ਆਉਣ ਵਾਲਾ ਸੀ।ਦੀਪਕ ਉਸ ਲਈ ਪਾਣੀ ਲੈਣ ਗਿਆ ਸੀ , ਲੰਮੇ ਬੈੱਡ ਉੱਤੇ ਉਹ ਐਦਾਂ ਪਸਰ ਕੇ ਲੇਟ ਗਈ ਸੀ ਜਿਵੇਂ ਸਦਾ ਲਈ ਇਸ ਕਮਰੇ ਨਾਲ ਜੁੜ ਗਈ ਹੋਵੇ। ਅੱਖਾਂ ਬੰਦ ਕਰਕੇ ਦੋਵਾਂ ਦੇ ਰੰਗੀਨ ਸੁਪਨਿਆਂ ਵਿੱਚ ਗੁਆਚ ਗਈ ਸੀ।
ਅੱਖਾਂ ਉਦੋਂ ਖੁਲੀਆਂ ਜਦੋਂ ਆਪਣੇ ਚਿਹਰੇ ਉੱਤੇ ਕੋਸੇ ਸਾਹ ਮਹਿਸੂਸ ਹੋਏ ਸੀ ਉਸਦੇ ਚਿਹਰੇ ਤੇ ਉਲਟਾਏ ਮੂੰਹ ਤੇ ਦੀਪਕ ਦੀਆਂ ਅੱਖਾਂ ਆਪਸ ਚ ਟਕਰਾ ਗਈਆਂ ਸੀ। ਉਹ ਜਿਵੇਂ ਉੱਥੇ ਹੀ ਗੱਡੀ ਗਈ ਹੋਵੇ। ਇਹ ਉਹ ਸਮਾਂ ਸੀ ਜਦੋ ਮਹਿਜ ਉਸਦੇ ਆਵਾਜ਼ ਸੁਣਕੇ ਹੀ ਉਸਦੇ ਅੰਦਰੋਂ ਜਜ਼ਬਾਤ ਪਿਘਲ ਜਾਂਦੇ ਸੀ। ਐਨੇ ਨੇੜੇ ਚਿਹਰੇ ਨੂੰ ਤੱਕਕੇ ਤਾਂ ਪੂਰਾ ਸਰੀਰ ਸੁੰਨ ਹੋ ਗਿਆ ਸੀ। ਕੰਨਾਂ ਵਿੱਚੋ ਸੇਕ ਨਿੱਕਲਣ ਲੱਗ ਗਿਆ ਸੀ ਬੁੱਲ੍ਹ ਸੁੱਕਣ ਲੱਗੇ ਸੀ। ਇੰਝ ਜਾਪ ਰਿਹਾ ਸੀ ਕਿਸੇ ਭਾਰੀ ਭਰਕਮ ਵਸਤੂ ਨੇ ਉਸਨੂੰ ਦੱਬ ਲਿਆ ਹੋਏ ਉਹ ਚਾਹ ਕੇ ਵੀ ਹਿੱਲ ਨਹੀਂ ਸੀ ਪਾ ਰਹੀ। ਦੀਪਕ ਦੇ ਬੁੱਲ੍ਹ ਉਸਦੇ ਚਿਹਰੇ ਦੇ ਨਜਦੀਕ ਹੁੰਦੇ ਗਏ. ਮੱਥੇ ਨੂੰ ਚੁੰਮਕੇ ਨੱਕ ਦੀ ਸੇਧੇ ਥੱਲੇ ਖਿਸਕਣ ਲੱਗੇ ਅਖੀਰ ਉਸਦੇ ਕੰਬ ਰਹੇ ਬੁੱਲਾਂ ਨੂੰ ਛੋਹ ਲਿਆ ,ਪਾਣੀ ਦੀ ਪਿਆਸ ਉਸਨੂੰ ਭੁੱਲ ਗਈ ਸੀ। ਫੁੱਟਦੇ ਚਸ਼ਮਿਆਂ ਚੋਂ ਪਿਆਸ ਬੁਝ ਰਹੀ ਹੋਵੇ ਤਾਂ ਗਿਲਾਸਾਂ ਨੂੰ ਕੌਣ ਯਾਦ ਰੱਖਦਾ। ਦੀਪਕ ਆਪਣੀ ਮਰਜ਼ੀ ਨਾਲ ਉਸਨੂੰ ਚੁੰਮਦਾ ਰਿਹਾ ਆਪਣੀ ਜੀਭ ਨਾਲ ਛੇੜਖਾਨੀਆਂ ਕਰਦਾ ਰਿਹਾ। ਉਹ ਚੁੱਪ ਚੁੱਪ ਲੇਟੀ ਰਹੀ। ਪਰ ਕਦੋਂ ਤੱਕ ਜਦੋਂ ਦੀਪਕ ਦੇ ਹੱਥ ਉਸਦੇ ਕੰਨਾਂ ਨੂੰ ਮਸਲਦੇ ਹੋਏ ਮੋਢਿਆਂ ਤੱਕ ਖਿਸਕੇ ਤਾਂ ਉਹ ਉਸੇ ਜੋਸ਼ ਨਾਲ ਉਸਦੇ ਹਰ ਚੁੰਮਣ ਦਾ ਹਰ ਹਰਕਤ ਦਾ ਜਵਾਬ ਦੇਣ ਲੱਗੀ ਗਰਦਨ ਨਾਲ ਬਾਹਾਂ ਵਲਕੇ ਇੰਝ ਚਿਹਰੇ ਨਾਲ ਚਿਹਰਾ ਜੋੜਿਆ ਕਿ ਜਿਵੇਂ ਮੁੜ ਛੱਡਣਾ ਨਾ ਚਾਹੁੰਦੀ ਹੋਵੇ। ਦੀਪਕ ਦੇ ਹੱਥ ਖਿਸਕਦੇ ਥੱਲੇ ਪਹੁੰਚਦੇ ਗਏ। ਸੂਟ ਦੇ ਉੱਪਰੋਂ ਹੀ ਉਸਨੂੰ ਮਹਿਸੂਸ ਕਰਨ ਲੱਗਾ ਤੇ ਆਪਣੇ ਹੱਥਾਂ ਨਾਲ ਘੁੱਟਣ ਲੱਗਾ। ਉਸਦੇ ਹੱਥਾਂ ਦੀ ਪਕੜ ਸਾਹਿਲਾਉਂਣ ਦੀ ਹਰਕਤ ਨਾਲ ਕਲਪਨਾ ਦਾ ਰਿਸਪਾਂਸ ਦੂਣਾ ਹੋ ਜਾਂਦਾ ਸੀ। ਜਿਸਮ ਇੱਕ ਦਮ ਕੱਠਾ ਹੋ ਜਾਂਦਾ। ਤੇ ਵਾਲਾਂ ਦੀ ਪਕੜ ਹੋਰ ਵੀ ਪੀਢੀ ਹੋ ਜਾਂਦੀ।
ਹੱਥਾਂ ਨੂੰ ਉੱਪਰ ਖਿਸਕਾ ਕੇ ਦੀਪਕ ਨੇ ਗਲਮੇ ਰਾਹੀਂ ਆਪਣੀ ਪਕੜ ਚ ਲਿਆਉਣ ਦੀ ਕੋਸ਼ਿਸ਼ ਕੀਤੀ ਉਂਗਲੀਆਂ ਨੰਗੇ ਜਿਸਮ ਤੇ ਫਿਰਦੇ ਹੀ ਕਲਪਨਾ ਕੰਬ ਗਈ ਸੀ। ਮਰਦ ਦੀਆਂ ਉਂਗਲਾਂ ਦੀ ਉਹਨਾਂ ਹਿੱਸਿਆਂ ਤੇ ਪਹਿਲੀ ਛੂਹ ਸੀ ,ਇੱਕ ਦਮ ਉਸਦੀ ਦਿਲ ਚ ਬਿਜਲੀ ਦੌੜ ਗਈ। ਉਸਦੇ ਮੂੰਹ ਨੂੰ ਪਰ੍ਹਾਂ ਕਰ ਉੱਠ ਕੇ ਬੈਠ ਗਈ ਤੇ ਬੋਲੀ ,”ਪਾਣੀ ,” ਦੀਪਕ ਬੈੱਡ ਤੇ ਪਿੱਛੇ ਹਟਮਾਂ ਬੈਠ ਗਿਆ। ਉਸਨੇ ਪਾਣੀ ਦਾ ਗਿਲਾਸ ਚੁੱਕਿਆ ਤੇ ਪੀਂਦੀ ਹੋਈ ਸਾਹਮਣੇ ਸੋਫੇ ਤੇ ਜਾ ਬੈਠੀ। ਅੱਖਾਂ ਮਿਲਾਉਣ ਦਾ ਹੀਆ ਨਹੀਂ ਸੀ। ਪਾਣੀ ਪੀਕੇ ਸਾਹ ਠੀਕ ਕਰਕੇ ਉਹ ਉੱਠ ਗਈ। “ਹੁਣ ਚੱਲਣਾ ਚਾਹੀਦਾ ,” ਆਖ ਉਹ ਬਾਹਰ ਵੱਲ ਤੁਰ ਪਈ ਦੀਪਕ ਗੇਟ ਤੱਕ ਛੱਡਣ ਆਇਆ। ਦੋਹਾਂ ਦੀਆਂ ਅੱਖਾਂ ਚ ਸ਼ਰਾਰਤ ਸੀ ਨਵੇਂ ਨਵੇਂ ਅਨੁਭਵ ਦਾ ਰੰਗੀਨ ਨਜਾਰਾ ਸੀ। ਜੋ ਉਹਨਾਂ ਨੂੰ ਉਸ ਦਿਨ ਹੀ ਨਹੀਂ ਕਈ ਰਾਤਾਂ ਤੱਕ ਜਗਾਉਂਦਾ ਰਿਹਾ ਦੁਬਾਰਾ ਮਿਲਣ ਲਈ ਉਕਸਾਉਂਦਾ ਰਿਹਾ। ਉਹਨਾਂ ਦੇ ਅੰਗਾਂ ਵਿੱਚ ਬੇਆਰਾਮੀ ਛਿਡ਼ ਗਈ ਸੀ ,ਸ਼ਾਇਦ ਉਮਰ ਭਰ ਲਈ …
ਸਮਾਂ ਆਪਣੀ ਚਾਲ ਤੁਰਨ ਲੱਗਾ ,ਕਲਪਨਾ ਤੇ ਦੀਪਕ ਦਾ ਪਿਆਰ ਵੀ ਪ੍ਰਵਾਨ ਚੜ੍ਹਨ ਲੱਗਾ।ਗੱਲ ਨਿੱਕਲਦੀ ਨਿੱਕਲਦੀ ਖਿੰਡਣ ਲੱਗੀ ਸੀ ,ਦੋ ਗਲੀਆਂ ਤੇ ਫਾਸਲੇ ਤੇ ਘਰ ਸੀ। ਆਂਢ ਗੁਆਂਢ ਦੀਆਂ ਨਜ਼ਰਾਂ ਦੋਵਾਂ ਤੇ ਟਿਕਣ ਲੱਗੀਆਂ ਸੀ।ਪਰ ਸਭ ਚੁੱਪ ਸੀ,ਮੁੰਡੇ ਨੂੰ ਆਖਦਾ ਕੌਣ ਤੇ ਕਲਪਨਾ ਦੇ ਘਰ ਦੇ ਤਕੜੇ ਹੋਣ ਕਰਕੇ ਕੋਈ ਕਹਿਣ ਦਾ ਸਾਹਸ ਨਹੀਂ ਸੀ ਕਰਦਾ।ਲੋਕਾਂ ਦੀ ਜ਼ੁਬਾਨ ਝਗੜੇ ਵਿੱਚ ਜਾਂ ਆਪੋਂ ਨੀਵੇਂ ਲਈ ਖੁੱਲ੍ਹਦੀ ਹੈ।
ਉਹਨਾਂ ਨੂੰ ਮਿਲਦਿਆਂ ਸਾਲ ਹੋ ਗਿਆ ਸੀ।ਪਰ ਕਿਸਮਤ ਦਾ ਐਸਾ ਜਬਤਦਸ਼ਤ ਝਟਕਾ ਲੱਗਾ ਕਿ ਦੀਪਕ ਦੇ ਸਾਰੇ ਬਿਜ਼ਨਸ ਨੂੰ ਇੱਕਦਮ ਝਟਕਾ ਪਿਆ। ਉਸਦੇ ਪਿਤਾ ਨੂੰ ਸ਼ੇਅਰ ਮਾਰਕੀਟ ਚ ਪੈਸਾ ਲਾਉਣ ਦੀ ਆਦਤ ਸੀ । ਕੁਝ ਆਈ ਟੀ ਕੰਪਨੀਆਂ ਚ ਹੋਏ ਭ੍ਰਿਸ਼ਟਾਚਾਰ ਕਾਰਨ ਉਹਨਾਂ ਉੱਤੇ ਤਾਲਾ ਵੱਜ ਗਿਆ। ਉਸਦੇ ਪਿਤਾ ਦੀ ਸਦਮੇ ਚ ਇੱਕ ਦਮ ਪਹਿਲ਼ਾਂ ਸਰੀਰ ਰੁੱਕ ਗਿਆ ਤੇ ਮਗਰੋਂ ਸਦਾ ਦੀ ਨੀਂਦ ਸੌਂ ਗਿਆ।
ਕਰਜ਼ਾ ਮੰਗਣ ਵਾਲੇ ਬੈਂਕ ਵਾਲੇ ਉਹਨਾਂ ਦੇ ਦਰਾਂ ਤੇ ਆਉਣ ਲੱਗੇ।ਜਿੰਨੀ ਬੱਚਤ ਸੀ ਸਭ ਲੱਗ ਗਈ ਗਹਿਣੇ ਗੱਟੇ ਵਿਕ ਗਏ । ਘਰ ਦੇ ਨੌਕਰ ਹਟ ਗਏ ਇਥੋਂ ਤੱਕ ਕਿ ਘਰ ਨੂੰ ਗਿਰਵੀ ਰੱਖਕੇ ਪੈਸੇ ਉਧਾਰ ਚੱਕਣ ਦੀ ਨੌਬਤ ਆ ਗਈ।
ਹੁਣ ਦੀਪਕ ਕਲਪਨਾ ਦੇ ਮਗਰ ਮਗਰ ਨਹੀਂ ਸੀ ਜਾ ਸਕਦਾ,ਉਸਨੂੰ ਰੋਜ ਨਹੀਂ ਸੀ ਮਿਲ ਸਕਦਾ। ਉਸਦਾ ਚਿਹਰਾ ਹਸਮੁੱਖ ਨਹੀਂ ਸੀ ਰਿਹਾ।ਚਿਹਰੇ ਵਿੱਚੋ ਨੂਰ ਦੀ ਜਗ੍ਹਾ ਉਦਾਸੀ ਚਮਕਣ ਲੱਗੀ ਸੀ ,ਬੋਲਾਂ ਵਿੱਚੋਂ ਦੁੱਖ ਝਲਕਦਾ ਸੀ।ਇੰਝ ਲਗਦਾ ਸੀ ਜਿਵੇੰ ਕਿਸੇ ਨੇ ਸਵਰਗ ਵਿੱਚੋਂ ਨਰਕ ਵਿੱਚ ਸੁੱਟ ਦਿੱਤਾ ਹੋਏ ।
ਇਸ ਵੇਲੇ ਕਲਪਨਾ ਹਰ ਵੇਲੇ ਉਸ ਨਾਲ ਸੀ, ਉਸਦੀਆਂ ਸਹੇਲੀਆਂ ਉਸ ਨੂੰ ਮਜ਼ਾਕ ਕਰਦੀਆਂ ਭਲਾਂ ਉਸ ਕੰਗਾਲ ਕੋਲ ਹੁਣ ਕੀ ਏ ਤੇਰੇ ਸਿਰ ਤੇ ਛੱਤ ਵੀ ਨਹੀਂ ਦੇ ਸਕਦਾ! ਤੇਰੇ ਲਈ ਐਨੇ ਅਮੀਰ ਮੁੰਡੇ ਆਪਣੀਆਂ ਕਾਰਾਂ ਦੇ ਦਰਵਾਜ਼ੇ ਆਪ ਝੁਕ ਕੇ ਖੋਲ੍ਹਣ ਲਈ ਤਿਆਰ ਹਨ।
ਕਲਪਨਾ ਉਸ ਉਮਰ ਵਿੱਚ ਸੀ ਜਦੋਂ ਇਸ਼ਕ ਤਰਕ ਨਾਲੋਂ ਜਜ਼ਬਾਤੀ ਵੱਧ ਹੁੰਦਾ। ਜਦੋਂ ਸੱਚੇ ਤੇ ਇਮਾਨਦਾਰ ਹੋਣ ਦੀ ਤਮੰਨਾ ਡੁੱਲ੍ਹ ਡੁੱਲ੍ਹ ਪੈਂਦੀ ਹੈ ਜਦੋਂ ਪ੍ਰੇਮੀ ਨੂੰ ਲਗਦਾ ਹੈ ਕਿ ਇਸ਼ਕ ਰੂਹਾਨੀ ਹੀ ਉਸਦੀ ਮੰਜ਼ਿਲ ਸੀ ਤੇ ਉਸਦਾ ਆਸ਼ਿਕ ਹੀ ਰੱਬ ਹੈ ਉਸਤੋਂ ਅੱਗਿਓ ਪਿੱਛਿਓ ਸਭ ਸੂਨਯ ਹੈ।ਇਹ ਵਿਚਾਰ ਭਾਵੇਂ ਕੋਈ ਗਰੀਬ ਹੈ ਜਾਂ ਅਮੀਰ ਸਭ ਨੂੰ ਇੱਕੋ ਜਿਹਾ ਡੱਕਦੇ ਹਨ।
ਉਸ ਦੀ ਦਿਨ ਚ ਮੁਲਾਕਾਤ ਨਾ ਹੁੰਦੀ ,ਸਿਰਫ ਰਾਤ ਨੂੰ ਫੋਨ ਤੇ ਗੱਲ ਹੁੰਦੀ,ਜਿਸਦਾ ਦੀਪਕ ਦੇ ਲੈਂਡਲਾਇਨ ਦਾ ਬਿਲ ਵੀ ਕਈ ਵਾਰ ਉਹ ਭਰਦੀ ਸੀ।
ਪਰ ਇੱਕ ਰਾਤ ਉਸਦੀਆਂ ਸਭ ਗੱਲਾਂ ਸੁਣੀਆਂ ਗਈਆਂ।ਸੁਣਨ ਵਾਲਾ ਉਸਦਾ ਭਰਾ ਸੀ।ਗੱਲ ਵਧੀ,ਤਾਂ ਪੁੱਛਗਿੱਛ ਹੋਈ।ਕਲਪਨਾ ਲਾਡਾਂ ਨਾਲ ਪਾਲੀ ਸੀ ਵੈਸੇ ਵੀ ਦਿੱਲੀ ਵਰਗੇ ਸ਼ਹਿਰ ਚ ਪੜ੍ਹੀ ਲਿਖੀ ਕੁੜੀ ਦਾ ਪਿਆਰ ਤੇ ਪਿਆਰ ਵਿਆਹ ਕੋਈ ਵੱਡੀ ਗੱਲ ਨਹੀਂ ਸੀ। ਉਸਨੇ ਆਪਣੇ ਤੇ ਦੀਪਕ ਦੇ ਰਿਸ਼ਤੇ ਬਾਰੇ ਸਾਫ ਦੱਸ ਦਿੱਤਾ।
ਘਰ ਕੋਹਰਾਮ ਮੱਚ ਗਿਆ,ਕੋਈ ਵੀ ਉਸ ਕੰਗਾਲ ਨਾਲ ਕਿਸੇ ਵੀ ਤਰ੍ਹਾਂ ਦੇ ਰਿਸ਼ਤਾ ਰੱਖਣ ਲਈ ਤਿਆਰ ਨਹੀਂ ਸੀ। ਕਲਪਨਾ ਦੇ ਗੱਲ ਕਰਨ ਤੇ ਪਾਬੰਦੀ ਲੱਗ ਗਈ। ਉਸਦੇ ਮਿਲਣ ਗਿਲਣ ਤੇ ਪਹਿਰਾ ਬੈਠ ਗਿਆ।ਘਰ ਤੋਂ ਕਾਲਜ਼ ਤੇ ਕਾਲਜ਼ ਤੋਂ ਘਰ ਛੱਡਣ ਲਈ ਗੱਡੀ ਆਉਣ ਜਾਣ ਲੱਗੀ ।
ਦੋ ਆਸ਼ਿਕ ਪਿੰਜਰੇ ਟੰਗੇ ਗਏ ,ਮਿਲਣ ਲਈ ਤਰਸ ਗਏ ,ਸਿਰਫ ਦੋਸਤਾਂ ਰਾਹੀਂ ਸੁਨੇਹੇ ਪਹੁੰਚਦੇ । ਜਾਂ ਕਾਲਜ ਦੇ ਪੀਸੀਓ ਤੋਂ ਉਹ ਕਲਾਸ ਬੰਕ ਕਰਕੇ ਫੋਨ ਕਰਦੀ ।ਉਸਤੋਂ ਦੂਰ ਹੁੰਦੇ ਦੀਪਕ ਦੀ ਹਾਲਤ ਨਿੱਘਰਨ ਲੱਗੀ ਸੀ । ਜੋ ਹੌਂਸਲਾ ਸੀ ਪਿਆਰ ਦਾ ਉਹ ਵੀ ਢਹਿ ਗਿਆ ਸੀ।ਦੀਪਕ ਨੂੰ ਐਸੇ ਸਾਥ ਦੀ ਲੋੜ ਸੀ ਜੋ ਉਸ ਨਾਲ ਇਸ ਦੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ।
ਕਲਪਨਾ ਉਸ ਕੋਲ ਇੱਕੋ ਇੱਕੋ ਰਾਹ ਸੀ । ਮੁਸ਼ਕਿਲ ਇਹੋ ਸੀ ਕਿੰਝ ਕੱਠੇ ਹੋਇਆ ਜਾਏ। ਘਰਦੇ ਕਿਸੇ ਵੀ ਹਾਲਾਤ ਚ ਉਹਨਾਂ ਦੇ ਮਿਲਣ ਨੂੰ ਤਿਆਰ ਨਹੀਂ ਸੀ।
ਦੋਂਵੇਂ ਸਦਾ ਸਦਾ ਲਈ ਇੱਕ ਹੋ ਜਾਣਾ ਚਾਹੁੰਦੇ ਸੀ। ਕਲਪਨਾ ਨੂੰ ਅਮੀਰੀ ਗਰੀਬੀ ਤੋਂ ਕੁਝ ਵੀ ਨਹੀਂ ਸੀ ਲੈਣਾ ਦੇਣਾ। ਉਸਨੂੰ ਸਿਰਫ ਜਰੂਰਤ ਦੀਪਕ ਦੇ ਪਿਆਰ ਦੀ ਸੀ ,20 ਕੁ ਸਾਲ ਦੀ ਉਮਰ ਚ ਇੱਕ ਕੁੜੀ ਦੇ ਸੁਪਨੇ ਇੱਕ ਰਾਜਕੁਮਾਰ ਨਾਲ ਰੁਮਾਂਸ ਭਰੇ ਦਿਨ ਤੇ ਪਿਆਰ ਭਰੀਆਂ ਰਾਤਾਂ ਤੋਂ ਵੱਧਕੇ ਕੁਝ ਨਹੀਂ ਹੁੰਦੇ ।
ਇਸ ਸੁਪਨਮਈ ਦੁਨੀਆਂ ਵਿੱਚ ਤਰਦੇ ਹੀ ਉਹਨਾਂ ਇੱਕ ਦਿਨ ਭੱਜ ਕੇ ਵਿਆਹ ਕਰਵਾਉਣ ਦਾ ਨਿਸ਼ਚਾ ਕਰ ਲਿਆ ਤੇ ਇੱਕ ਧਾਰਮਿਕ ਸਥਾਨ ਤੇ ਜਾ ਕੇ ਵਿਆਹ ਹੀ ਕਰ ਲਿਆ।
ਕਾਲਜ਼ ਤੋਂ ਲੈਣ ਗਈ ਕਾਰ ਖ਼ਾਲੀ ਮੁੜੀ ਸੀ ਤੇ ਉਹ ਆਟੋ ਚ ਬੈਠ ਦੀਪਕ ਦੇ ਘਰ ਆ ਗਈ ਸੀ। ਘਰ ਸੁਨੇਹਾ ਭੇਜ ਦਿੱਤਾ ਸੀ। ਘਰਦੇ ਇਸ ਗੱਲੋਂ ਸਿਰ ਫ਼ੜਕੇ ਬੈਠ ਗਏ ਸੀ। ਅੱਲ੍ਹੜ ਉਮਰ ਦਾ ਇਹ ਰਿਸ਼ਤਾ ਇੰਝ ਉਹ ਝਟਕੇ ਚ ਇਸ ਹੱਦ ਤੱਕ ਲੈ ਜਾਵੇਗੀ। ਕਲਪਨਾ ਦੇ ਘਰਦਿਆਂ ਨੂੰ ਵੀ ਨਹੀਂ ਸੀ ਪਤਾ ।
ਹੁਣ ਸਵੀਕਾਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਪਰ ਭਰਾ ਉਸਦੇ ਮੱਥੇ ਨਾ ਲੱਗਾ । ਮਾਂ ਬਾਪ ਨੇ ਅਖੀਰ ਅਸ਼ੀਰਵਾਦ ਦੇ ਹੀ ਦਿੱਤਾ । ਦੁਨੀਆਂ ਦੇ  ਡਰੋਂ ਜਾਂ ਜਿਵੇੰ ਵੀ। ਪਿਆਰ ਚ ਇੱਕ ਮੰਜ਼ਿਲ ਆਈ ਸੀ ਅੱਗੇ ਹਲੇ ਬੜਾ ਕੁਝ ਬਾਕੀ ਸੀ। ਜ਼ਿੰਦਗੀ ਕੋਈ ਫ਼ਿਲਮੀ ਕਥਾ ਤਾਂ ਨਹੀਂ ਕਿ ਜਿਸਦਾ ਅੰਤ ਸੁਖਾਂਤ ਹੀ ਹੋਵੇ । ਬੇਆਰਾਮੀ ਦੀ ਇਹ ਯਾਤਰਾ ਹਲੇ ਕਾਫੀ ਲੰਮੀ ਚੱਲਣ ਵਾਲੀ ਸੀ।

ਪਿਆਰ ਵਿੱਚ ਕਲਪਨਾ ਤੇ ਦੀਪਕ ਪਿਛਲੇ ਇੱਕ ਸਾਲ ਤੋਂ ਉਹ ਲੁਕ ਛਿਪ ਕੇ ਕਿੰਨੀਆਂ ਹੀ ਹੱਦਾਂ ਪਾਰ ਕਰ ਚੁੱਕੇ ਸੀ। ਵਿਆਹ ਮਗਰੋਂ ਹੁਣ ਲੁਕ ਛਿਪ ਕੇ ਮਿਲਣ ਦੀ ਲੋੜ ਨਹੀਂ ਸੀ ਰਹੀ।ਜੋ ਸਮਾਂ ਉਹਨਾਂ ਨੂੰ ਲਗਦਾ ਸੀ ਉਹਨਾਂ ਲਈ ਮਿਲਣ ਲਈ ਘੱਟ ਹੈ,ਹੁਣ ਉਹ ਵਾਧੂ ਸੀ।ਦਿਨ ਰਾਤ ਇੱਕ ਦੂਸਰੇ ਦੀਆਂ ਬਾਹਾਂ ਵਿੱਚੋਂ ਸਿਰਫ ਤੇ ਸਿਰਫ ਡੋਰ ਬੈੱਲ ਹੀ ਅਲੱਗ ਕਰਦੀ ਸੀ।
ਉਹ ਵੀ ਉਦੋਂ ਜਦੋਂ ਕੋਈ ਉਧਾਰ ਦਿੱਤੇ ਪੈਸੇ ਮੰਗਣ ਲਈ ਆ ਜਾਂਦਾ। ਅਜਿਹੇ ਵੇਲੇ ਜਦੋਂ ਦੀਪਕ ਦੀ ਮੰਮੀ ਘਰ ਨਾ ਹੁੰਦੀ ਉਦੋਂ ਉਹ ਆਪ ਲੁਕਕੇ ਕਲਪਨਾ ਨੂੰ ਝੂਠ ਬੋਲਣ ਲਈ ਆਖ ਦਿੰਦਾ ਕਿ ਆਖ ਦੇਵੇ ਕਿ ਉਹ ਘਰ ਨਹੀਂ ਹੈ ।
ਕਲਪਨਾ ਨੂੰ ਅਜਿਹਾ ਕਰਨਾ ਔਖਾ ਤਾਂ ਬਹੁਤ ਲਗਦਾ ਪਰ ਉਸਨੂੰ ਮਜਬੂਰੀਵੱਸ ਬੋਲਣਾ ਪੈਂਦਾ।
ਦੀਪਕ ਨੂੰ ਸਾਰਾ ਦਿਨ ਬੈੱਡਰੂਮ ਵੜੇ ਰਹਿਣ ਕਰਕੇ ਉਹਦੀ ਮਾਂ ਵੀ ਖਿਝਣ ਲੱਗੀ ।
,”ਸਾਰਾ ਦਿਨ ਹੁਣ ਇਹਦੀ ਕੁੱਛੜ ਚ ਵੜਿਆ ਰਹੀਂ,ਕੋਈ ਕਾਰੋਬਾਰ ਦਾ ਫਿਕਰ ਨਹੀਂ “.
ਫਿਰ ਹੌਲੀ ਹੌਲੀ ਮੇਹਣੇ ਵੱਧਣ ਲੱਗੇ। ਨੌਕਰ ਤਾਂ ਕਦੋੰ ਦੇ ਹਟ ਗਏ ਸੀ,ਘਰ ਦਾ ਸਾਰਾ ਕੰਮ ਹੁਣ ਕਲਪਨਾ ਨੂੰ ਹੀ ਕਰਨਾ ਪੈਂਦਾ। ਪਹਿਲ਼ਾਂ ਸ਼ਾਨਦਾਰ ਬੰਗਲਾ ਲਗਦਾ ਘਰ ਉਸਨੂੰ ਹੁਣ ਦੈਂਤ ਲਗਦਾ ਸੀ। ਸਾਰਾ ਦਿਨ ਵੀ ਲੱਗਕੇ ਘਰ ਦੀ ਸਫ਼ਾਈ ਨਹੀਂ ਸੀ ਹੋ ਸਕਦੀ।
ਫਿਰ ਰਸੋਈ ਦਾ ਕੰਮ ਤੇ ਮਗਰੋਂ ਕਿਸੇ ਆਏ ਗਏ ਲਈ ਚਾਹ ਰੋਟੀ।ਪਹਿਲ਼ਾਂ ਵਿਆਹ ਦੇ ਚਾਅ ਨੇ ਫਿਰ ਘਰ ਦੇ ਕੰਮਾਂ ਨੇ ਪੜ੍ਹਾਈ ਛੁਡਾ ਦਿੱਤੀ।
ਨਾਲੇ ਵਿਆਹੀ ਵਰ੍ਹੀ ਨੂੰ ਪੜ੍ਹਾਈ ਦੀ ਕੀ ਲੋੜ ਹੁਣ ਊਸਦੀ ਸੱਸ ਦਾ ਮੰਨਣਾ ਸੀ ਦੀਪਕ ਨੇ ਇਸ ਗੱਲ ਵਿੱਚ ਹਾਮੀ ਭਰੀ ਸੀ ।
ਸਫ਼ਾਈ ਵਗੈਰਾ ਦਾ ਉਸ ਤੇ ਪਹਿਲੇ ਦਿਨ ਤੋਂ ਹੀ ਭੂਤ ਸਵਾਰ ਸੀ। ਹਰ ਇੱਕ ਕਮਰੇ ਨੂੰ ਸੈਲਫ਼ ਨੂੰ ਵਰਤਣ ਨੂੰ ਚਮਕਾ ਕੇ ਰੱਖਦੀ ਸੀ। ਹੁਣ ਵਕਤ ਗੁਜਾਰਨ ਲਈ ਇਹ ਇੱਕ ਵਧੀਆ ਜਰੀਆਂ ਸੀ।ਦੀਪਕ ਦੇ ਘਰੋਂ ਜਾਣ ਮਗਰੋਂ ਉਸ ਕੋਲ ਕਰਨ ਲਈ ਕੁਝ ਜ਼ਿਆਦਾ ਨਾ ਹੁੰਦਾ। ਪੇਕੇ ਕਿਸੇ ਨਾਲ ਬਹੁਤੀ ਗੱਲ ਨਾ ਹੁੰਦੀ ਇੱਕ ਮਾਂ ਤੋਂ ਬਿਨਾਂ,ਡੈਡੀ ਵੀ ਕਦੇ ਹੂੰ ਹਾਂ ਤੋਂ ਵੱਧ ਗੱਲ ਨਹੀਂ ਸੀ ਕਰਦੇ ਭਰਾ ਨੇ ਤਾਂ ਬੋਲਣਾ ਹੀ ਛੱਡ ਰੱਖਿਆ ਸੀ।#HarjotDiKalam
ਦਿਨ ਭਰ ਵਿੱਚ ਸਭ ਤੋਂ ਮਿੱਠੇ ਪਲ ਉਸਦੇ ਤੇ ਦੀਪਕ ਦੇ ਉਹ ਪਲ ਹੁੰਦੇ ਸੀ ਜੋ ਰਾਤ ਨੂੰ ਇਕੱਠਿਆਂ ਇੱਕ ਦੂਸਰੇ ਦੀਆਂ ਬਾਹਵਾਂ ਚ ਗੁਜ਼ਰਦੇ ਸੀ।ਸ਼ੁਰੂ ਸ਼ੁਰ ਚ ਤਾਂ ਪੂਰੀ ਰਾਤ ਬਿਨਾਂ ਸੁੱਤੇ ਲੰਘ ਜਾਂਦੀ ਸੀ। ਨਹੀਂ ਤਾਂ ਜਦੋਂ ਵੀ ਜਾਗ ਖੁੱਲ੍ਹੀ ਤੇ ਪਿਆਰ ਕਰਨਾ ਸ਼ੁਰੂ ਹੋ ਜਾਂਦਾ। ਇਸ ਗੱਲੋਂ ਬੇਪਰਵਾਹ ਕਿ ਕੋਈ ਹੋਰ ਘਰ ਵਿੱਚ ਹੈ ਵੀ ਜਾਂ ਨਹੀਂ।ਪਰ ਹੌਲੀ ਹੌਲੀ ਇਸ ਸਭ ਵਿੱਚ ਠੰਡਕ ਆਉਣ ਲੱਗੀ।ਪਿਆਰ ਗੱਲਾਂ ਸਭ ਇੱਕ ਰੁਟੀਨ ਜਿਹਾ ਲੱਗਣ ਲੱਗਾ।
ਇਸਦਾ ਕਾਰਨ ਇਹ ਸੀ ਕਿ ਦੀਪਕ ਦਾ ਬਿਜ਼ਨਸ ਮੁੜ ਲੀਹ ਤੇ ਆਉਣ ਲੱਗੀ ਸੀ।ਵਪਾਰੀ ਬੰਦੇ ਨੂੰ ਜਦੋਂ ਪੈਸੇ ਦੀ ਮਹਿਕ ਆਉਣ ਲੱਗ ਜਾਏ ਹੋਰ ਮਹਿਕਾਂ ਭੁੱਲ ਜਾਂਦੀਆਂ ਹਨ।ਦੀਪਕ ਤਾਂ ਮਸੀਂ ਪੈਸਾ ਵੇਖ ਰਿਹਾ ਸੀ । ਕੰਗਾਲ ਹੋਕੇ ਹੀ ਪੈਸੇ ਦੀ ਕੀਮਤ ਪਤਾ ਲਗਦੀ ਹੈ। ਇਸ ਲਈ ਹੁਣ ਪੰਝੀ ਪੰਝੀ ਜੋੜੀ ਜਾ ਰਹੀ ਸੀ। ਪੈਸੇ ਪੈਸੇ ਦਾ ਹਿਸਾਬ ਰੱਖਿਆ ਜਾ ਰਿਹਾ ਸੀ।
ਵਿਆਹ ਦਾ ਸਾਲ ਹੀ ਹੋਇਆ ਸੀ ਕਿ ਦੀਪਕ ਦਾ ਕੰਮ ਰੁੜ੍ਹ ਪਿਆ ਸੀ। ਲੋਕਾਂ ਦੇ ਉਧਾਰ ਉੱਤਰੇ ਬੈਂਕਾਂ ਦੀਆਂ ਕਿਸ਼ਤਾਂ ਨਾਰਮਲ ਹੋਈਆਂ ਤਾਂ ਨਵੀਆਂ ਲਿਮਟਾਂ ਬਣਾਉਣ ਲਈ ਬੈਂਕ ਵਾਲੇ ਭੱਜਕੇ ਆਉਣ ਲੱਗੇ। ਜਿਹੜੇ ਵਪਾਰੀ ਖਰਵੇ ਬੋਲਦੇ ਸੀ ਹੁਣ ਜ਼ੁਬਾਨ ਦੇ ਵਸਾਹ ਉੱਤੇ ਹੀ ਮਾਲ ਚੁਕਵਾਉਣ ਲੱਗੇ ਸੀ। ਇਸੇ ਬਿਜ਼ਨਸ ਦੀ ਖਿੱਚ ਧੂਹ ਵਿੱਚ ਦੀਪਕ ਨੇ ਪਹਿਲੀ ਵਾਰ ਰਾਤ ਘਰੋਂ ਬਾਹਰ ਕੱਟੀ ਸੀ। ਉਹ ਕਲਪਨਾ ਦੀ ਪਹਿਲੀ ਰਾਤ ਸੀ ਜਦੋਂ ਉਸਨੇ ਵਿਆਹ ਮਗਰੋਂ ਕੱਲਿਆ ਕੱਟੀ ਸੀ।ਮਗਰੋਂ ਇਸ ਸਭ ਦੀ ਉਸਨੂੰ ਆਦਤ ਜਿਹੀ ਹੋਣ ਲੱਗੀ ਭਾਵੇਂ ਇਹ ਕਦੀ ਕਦੀ ਮਹੀਨੇ ਭਰ ਚ ਇੱਕ ਅੱਧ ਵਾਰ ਹੀ ਹੁੰਦਾ।ਇੱਕਲਤਾ ਦੇ ਦਿਨ ਮਗਰੋਂ ਰਾਤ ਵੀ ਇੰਝ ਹੀ ਗੁਜ਼ਰਦੀ।
ਪਰ ਉਹਨੀ ਦਿਨੀਂ ਹੀ ਉਸਦੇ ਢਿੱਡ ਵਿੱਚ ਜਿੰਦਗ਼ੀ ਦੀ ਹਲਚਲ ਹੋਈ। ਕੱਲੇਪਣ ਨੂੰ ਦੂਰ ਕਰਨ ਲਈ ਕੋਈ ਨਵਾਂ ਮਹਿਮਾਨ ਜਿੰਦਗ਼ੀ ਵਿੱਚ ਦਸਤਕ ਦੇਣ ਵਾਲਾ ਸੀ। ਬੱਚੇ ਦੀ ਆਮਦ ਦਾ ਸੁਣਦੇ ਹੀ ਸੱਸ ਦਾ ਵਿਹਾਰ ਉਸ ਵੱਲ ਬਦਲ ਗਿਆ ਸੀ।ਵੈਸੇ ਵੀ ਕਾਰੋਬਾਰ ਵਿੱਚ ਦਰੁਸਤੀ ਕਰਕੇ ਹੁਣ ਘਰ ਚ ਦੋ ਨੌਕਰ ਆ ਗਏ ਸੀ। ਜਿਸ ਕਰਕੇ ਉਸ ਉੱਪਰ ਕੰਮ ਦਾ ਬੋਝ ਨਾ ਰਿਹਾ।
ਊਸਦੀ ਮਾਂ ਵੀ ਦਾ ਫੋਨ ਵੀ ਵੱਧ ਗਿਆ ਸੀ। ਇੱਕ ਦਿਨ ਝਿਜਕਦੇ ਝਿਜਕਦੇ ਹੀ ਮਾਂ ਨੇ ਗੱਲ ਛੇੜੀ ਕਿ ਤੇਰਾ ਭਰਾ ਪ੍ਰਵੇਸ਼ ਵਿਆਹ ਕਰਵਾਉਣਾ ਚਾਹ ਰਿਹਾ। ਪਰ ਕੁੜੀ ਦੇ ਘਰ ਵਿੱਚੋਂ ਉਸਦੇ ਕਿਸੇ ਮਾਮੇ ਦੀ ਬਹੁਤ ਚਲਦੀ ਹੈ । ਉਹ ਅੜਿੱਕਾ ਡਾਹ ਰਿਹਾ ਹੈ। ਪ੍ਰਵੇਸ਼ ਦੱਸਦਾ ਸੀ ਕਿ ਊਹਦੇ ਮਾਮੇ ਦੀ ਦੀਪਕ ਨਾਲ ਸਰਕਲ ਸਾਂਝਾ ਹੈ ,ਜੇ ਤੂੰ ਦੀਪਕ ਨੂੰ ਆਖੇਂ ਤਾਂ ਵਿੱਚ ਪੈ ਕੇ ਗੱਲ ਸਿਰੇ ਚੜਾ ਦੇਵੇ। ਇਥੇ ਤਾਂ ਘਰ ਚ ਨਹੀਂ ਤਾਂ ਹਰ ਵੇਲੇ ਹੀ ਕਲੇਸ਼ ਰਹਿੰਦਾ।
ਇੱਕ ਵਾਰ ਤਾਂ ਕਲਪਨਾ ਦਾ ਮੂੰਹ ਹੀ ਅੱਡਿਆ ਰਹਿ ਗਿਆ। ਜਿਸ ਭਰਾ ਨੇ ਉਸਦੀ ਲਵ ਮੈਰਿਜ ਨੂੰ ਨਾ ਸਵੀਕਾਰ ਕੇ ਹੁਣ ਤੱਕ ਨਹੀਂ ਸੀ ਬੁਲਾਇਆ ਹੁਣ ਉਹੀ ਉਸ ਕੋਲੋ ਆਪਣੇ ਵਿਆਹ ਲਈ ਮਦਦ ਮੰਗ ਰਿਹਾ ਸੀ।
ਉਸਨੇ ਹਾਂ ਨਾ ਕਹਿਣ ਨਾਲੋਂ ਸਿੱਧਾ ਕਿਹਾ ਕਿ ਪ੍ਰਵੇਸ਼ ਦੀਪਕ ਨੂੰ ਆ ਕੇ ਮਿਲ ਲਵੇ ਮੈਂ ਕਹਿ ਦੇਵਾਂਗੀ ।
ਅਗਲੇ ਹੀ ਦਿਨ ਪ੍ਰਵੇਸ਼ ਬ੍ਰੇਕ ਫਾਸਟ ਤੇ ਆ ਗਿਆ ਸੀ। ਕਰੀਬ ਸਾਲ ਮਗਰੋਂ ਇੱਕ ਦੂਸਰੇ ਨੂੰ ਤੱਕਿਆ ਸੀ। ਦੀਪਕ ਨੂੰ ਪਹਿਲੀ ਵਾਰ ਮਿਲਿਆ। ਦੀਪਕ ਹਸਮੁੱਖ ਤਾਂ ਸੀ ਘੰਟੇ ਕੁ ਚ ਹੀ ਦੋਂਵੇਂ ਇੰਝ ਗੱਲਾਂ ਕਰਨ ਲੱਗੇ ਸੀ ਜਿਵੇੰ ਚਿਰਾਂ ਦੇ ਦੋਸਤ ਹੋਣ।
ਬਹਾਨੇ ਸਿਰ ਹੀ ਸਹੀ ਟੁੱਟੇ ਰਿਸ਼ਤੇ ਜੁੜਨ ਲੱਗੇ ਸੀ। ਜਦੋਂ ਦੀਪਕ ਨੇ ਖੁਦ ਕੁੜੀ ਦੇ ਮਾਮੇ ਤੇ ਪਰਿਵਾਰ ਨਾਲ ਗੱਲ ਕੀਤੀ ਤਾਂ ਸਭ ਅੜਚਨਾਂ ਖ਼ਤਮ ਹੋ ਗਈਆਂ ।
ਇਸ ਤਰ੍ਹਾਂ ਇੱਕ ਪੂਰਾ ਚੱਕਰ ਘੁੰਮਕੇ ਪਰਿਵਾਰ ਕੱਠੇ ਹੋਏ। ਊਸ ਵਿਆਹ ਚ ਪਹਿੱਲੀ ਵਾਰ ਰਿਸ਼ਤੇਦਾਰ ਦੀਪਕ ਤੇ ਕਲਪਨਾ ਨੂੰ ਵੀ ਮਿਲੇ ਸੀ। ਇੰਝ ਲਗਦਾ ਸੀ ਕਿ ਜ਼ਿੰਦਗੀ ਨੇ ਜਿਵੇੰ ਚਾਹਿਆ ਉਂਝ ਦੇ ਦਿੱਤਾ ਹੈ। ਇੱਕ ਡੈਡੀ ਸੀ ਜੋ ਘੱਟ ਬੁਲਾਉਂਦੇ ਸੀ ।ਉਹ ਵੀ ਲਗਦਾ ਸੀ ਕਿ ਸਭ ਸਹੀ ਹੋਏਗਾ।
ਸਮਾਂ ਬੀਤ ਰਿਹਾ ਸੀ ,ਤੇ ਨਵੇਂ ਮਹਿਮਾਨ ਚ ਕਲਪਨਾ ਬਿਜ਼ੀ ਸੀ ਕਿ ਅਚਾਨਕ ਇੱਕ ਦਿਨ ਫੋਨ ਦੀ ਐਸੀ ਬੈੱਲ ਵੱਜੀ ਕਿ ਸਭ ਕੁਝ ਬਿਖਰਣ ਲੱਗਾ ………
ਫੇਸਬੁੱਕ ਤੇ ਇੰਸਟਾਗ੍ਰਾਮ ਪੇਜ਼ Harjot Di Kalam
ਇੱਕ ਫੋਨ ਕਾਲ ਜਿਸਨੇ ਕਲਪਨਾ ਦੀ ਜ਼ਿੰਦਗੀ ਪਹਿਲਾਂ ਵੀ ਬਦਲੀ ਸੀ ਉਹ ਸੀ ਜਦੋਂ ਉਸਦੇ ਭਰਾ ਨੇ ਉਸਨੂੰ ਫੋਨ ਤੇ ਗੱਲ ਕਰਦਿਆਂ ਸੁਣ ਲਿਆ ਸੀ। ਇੱਕ ਇਹ ਜ਼ਿੰਦਗੀ ਜਦੋਂ ਅਚਾਨਕ ਇੱਕ ਦਿਨ ਉਹਨੇ ਘਰ ਦੇ ਲੈਂਡਲਾਈਨ ਫੋਨ ਤੋਂ ਕਾਲ ਚੁੱਕੀ ਤੇ ਉਹਦੇ ਅੱਗੇ ਨਵਾਂ ਹੀ ਭੇਤ ਖੁੱਲ੍ਹਿਆ। ਲੈਂਡਲਾਈਨ ਦਾ ਇੱਕ ਹੀ ਨੰਬਰ ਸੀ ਤੇ ਇੱਕੋ ਨੰਬਰ ਤੇ ਕਈ ਰਸੀਵਰ ਸੀ। ਉਹ ਬੜੀ ਮੁਸ਼ਕਿਲ ਨਾਲ ਬੈੱਡ ਤੋਂ ਉੱਠਕੇ ਫੋਨ ਤੱਕ ਪਹੁੰਚੀ ਸੀ। ਇਹ ਉਸਦੇ ਗਰਭ ਦਾ ਨੌਵਾਂ ਮਹੀਨਾ ਸੀ। ਫੋਨ ਚੁੱਕ ਕੇ ਉਹ ਇਸਤੋਂ ਪਹਿਲਾਂ ਕੁਝ ਬੋਲਦੀ। ਦੂਸਰੇ ਪਾਸੇ ਦੀਆਂ ਗੱਲਾਂ ਉਹਨੂੰ ਸੁਣਨ ਲੱਗੀਆਂ।
ਉਹ ਚੁੱਪਚਾਪ ਸੁਣਦੀ ਰਹੀ। ਦੀਪਕ ਕਿਸੇ ਕੁੜੀ ਨਾਲ ਗੱਲ ਕਰ ਰਿਹਾ ਸੀ। ਗੱਲਾਂ ਸੁਣਦਿਆਂ ਸੁਣਦਿਆਂ ਹੀ ਉਹਨੂੰ ਸਮਝ ਲੱਗ ਗਈ ਸੀ। ਕਿ ਕੁੜੀ ਉਸਦੇ ਆਫਿਸ ਚ ਕੁਝ ਮਹੀਨੇ ਪਹਿਲਾਂ ਆਈ ਕੁੜੀ ਦੀਪਿਕਾ ਸੀ।ਉਸਦੇ ਦਿਲ ਨੂੰ ਧੱਕਾ ਲੱਗਾ। ਜਿਵੇਂ ਕਿਸੇ ਨੇ ਮਣਾਂ ਮੂੰਹੀ ਠੰਡਾ ਪਾਣੀ ਸਿਰ ਚ ਪਾ ਕੇ ਸੱਚ ਤੇ ਝੂਠ ਵਿਚਲਾ ਫ਼ਰਕ ਮਿਟਾ ਦਿੱਤਾ ਹੋਵੇ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਜੋ ਸੁਣ ਰਹੀ ਹੈ ਉਹ ਸੁਪਨਾ ਹੈ ਜਾਂ ਹਕੀਕਤ ?
ਪਰ ਗੱਲਾਂ ਵਿਚੋਂ ਹੀ ਉਸਨੂੰ ਸਮਝ ਆ ਗਈ ਸੀ ਕਿ ਦੀਪਕ ਦਾ ਅਫੇਅਰ ਉਸ ਕੁੜੀ ਨਾਲ ਕਾਫੀ ਅੱਗੇ ਤੱਕ ਹੈ ,ਉਸ ਦਿਨ ਵੀ ਗੱਲ ਕਾਫੀ ਅੱਗੇ ਤੱਕ ਵਧੀ ਹੋਈ ਸੀ ਇਕੱਠੇ ਰਾਤ ਬਿਤਾਉਣ ਤੱਕ ਦੀ ਗੱਲ ਸੀ !
ਪ੍ਰੇਗਨੇਟ ਹੋਣ ਮਗਰੋਂ ਉਹਨਾਂ ਵਿੱਚ ਕੁਝ ਦੂਰੀਆਂ ਬਣੀਆਂ ਸੀ ਪਰ ਉਹ ਦੂਰੀ ਇਸ ਹੱਦ ਤੱਕ ਕਿਸੇ ਤੀਸਰੇ ਇਨਸਾਨ ਨੂੰ ਜ਼ਿੰਦਗੀ ਚ ਲਿਆ ਸਕਦੀਆਂ ਹਨ ਇਸ ਗੱਲ ਦਾ ਅਹਿਸਾਸ ਕਲਪਨਾ ਨੂੰ ਨਹੀਂ ਸੀ। ਜਿਸ ਇਨਸਾਨ ਦੇ ਪਿਆਰ ਨੂੰ ਉਹ ਆਪਣੇ ਢਿੱਡ ਚ ਸਹੇਜ ਕੇ ਉਹ ਜਿੰਦਗੀ ਦੇ ਸੁਹਾਵਣੇ ਸੁਪਨੇ ਦੇਖ ਰਹੀ ਸੀ ਉਹੀ ਉਸ ਨੂੰ ਧੋਖਾ ਦੇ ਰਿਹਾ ਸੀ।
ਜਿਹੜੇ ਦਿਨਾਂ ਚ ਉਸਨੂੰ ਦੀਪਕ ਦੀ ਸਭ ਤੋਂ ਵੱਧ ਜਰੂਰਤ ਸੀ ਉਦੋਂ ਹੀ ਉਹ ਧੋਖਾ ਦੇ ਰਿਹਾ ਸੀ। ਉਹ ਵੀ ਪਿਆਰ ਵਿਆਹ ਕਰਵਾਉਣ ਮਗਰੋਂ !!!
ਇਸ ਗੱਲ ਤੇ ਬਹੁਤ ਲੜਾਈ ਹੋਈ। ਜਿਸ ਇਨਸਾਨ ਦਾ ਉਸਨੇ ਉਸਦੇ ਬੁਰੇ ਵਕਤ ਚ ਸਾਥ ਦਿੱਤਾ ਸੀ ਉਹੋ ਹੁਣ ਸਮਾਂ ਬਦਲਣ ਤੇ ਉਸਨੂੰ ਹੀ ਭੁੱਲ ਗਿਆ ਸੀ। ਤਿੰਨ ਚਾਰ ਦਿਨ ਲਗਾਤਾਰ ਲੜਾਈ ਹੁੰਦੀ ਰਹੀ। ਗੱਲ ਸੱਸ ਤੱਕ ਵੀ ਗਈ ਪਰ ਫਿਰ ਵੀ ਉਸਦੇ ਮਨ ਨੂੰ ਕੋਈ ਤਸੱਲੀ ਨਹੀਂ ਸੀ ਹੋਈ।
ਉਸਦਾ ਮਨ ਇੱਕਦਮ ਦੀਪਕ ਵੱਲੋਂ ਖੱਟਾ ਹੋ ਗਿਆ ਸੀ। ਊਸ ਇੱਕੋ ਘਟਨਾ ਨੇ ਲਈ ਜਿਵੇੰ ਊਸ ਲਈ ਪਿਆਰ ਖਤਮ ਕਰ ਦਿੱਤਾ ਹੋਏ ,ਇੱਕ ਮਜ਼ਬੂਰੀ ਹੀ ਬਾਕੀ ਰਹਿ ਗਈ ਹੋਏ ਰਿਸ਼ਤੇ ਨਿਭਾਉਣ ਦੀ। ਇਸਤੋਂ ਪਿੱਛੇ ਤਾਂ ਉਹ ਸਭ ਰਿਸ਼ਤੇ ਤੋੜ ਕੇ ਆਈ ਹੀ ਸੀ। ਕਿਸੇ ਨੂੰ ਦੱਸਦੀ ਵੀ ਤਾਂ ਕੀ ਦੱਸਦੀ ?
ਫਿਰ ਵੀ ਊਸਦੀ ਮਾਂ ਪਹਿਲੇ ਬੱਚੇ ਦੇ ਜਨਮ ਲਈ ਆਪਣੇ ਘਰ ਲਈ ਗਈ ਸੀ। ਹੁਣ ਤਾਂ ਉਸਦੇ ਭਰਾ ਭਾਬੀ ਵੀ ਬੁਲਾ ਲੈਂਦੇ ਸੀ। ਭਾਬੀ ਨਾਲ ਊਸਦੀ ਬਣਦੀ ਵੀ ਸੀ।
ਪਰ ਸਦਾ ਹੀ ਮਨ ਚ ਇੱਕ ਉਦਾਸੀ ਜਿਹੀ ਰਹਿੰਦੀ । ਇੱਕੋ ਗੱਲ ਸੋਚਦੀ ਕਿ ਪਿਆਰ ਨੂੰ ਇਸ ਹੱਦ ਤੱਕ ਨਿਭਾਉਣ ਮਗਰੋਂ ਵੀ ਦੀਪਕ ਨੂੰ ਧੋਖਾ ਦੇਣ ਦੀ ਲੋੜ ਕਿਉਂ ਪਈ ? ਕਦੇ ਕਦੇ ਇਸੇ ਵੇਲੇ ਚ ਡਿਪ੍ਰੈਸ਼ਨ ਚ ਚਲੇ ਜਾਂਦੀ।
ਬੱਚੇ ਦੀ ਸਿਹਤ ਤੇ ਬੜਾ ਬੁਰਾ ਅਸਰ ਪਿਆ ਪੈ ਰਿਹਾ ਸੀ। ਤੇ ਜਨਮ ਵੇਲੇ ਵੀ ਬਹੁਤ ਮੁਸ਼ਕਿਲ ਹੋਈ । ਸ਼ਾਇਦ ਇਸ ਲਈ ਵੀ ਕਿ ਊਸ ਵੇਲੇ ਜਿਸ ਬੰਦੇ ਨੂੰ ਕੋਲ ਹੋਣਾ ਚਾਹੀਦਾ ਸੀ ਉਹ ਨਹੀਂ ਸੀ।
ਸੱਤ ਜਨਮਾਂ ਦੇ ਸਾਥ ਦੇ ਵਾਅਦੇ ਹਵਾ ਹੋ ਗਏ ਸੀ,ਉਸਦੇ ਘਰ ਕੁੜੀ ਨੇ ਜਨਮ ਲਿਆ ਨਾਮ ਰੱਖਿਆ ਗਿਆ ਰਿਆ।
ਪਰ ਦੋ ਤਿੰਨ ਮਹੀਨੇ ਮਗਰੋਂ ਵੀ ਉਸਦਾ ਦੀਪਕ ਕੋਲ ਜਾਣ ਦਾ ਮਨ ਨਹੀਂ ਸੀ । ਉਹ ਆਪਣੇ ਘਰ ਰਹਿਣਾ ਚਾਹੁੰਦੀ ਸੀ ।ਪਰ ਫਿਰ ਦੀਪਕ ਨੇ ਆਕੇ ਮਾਫ਼ੀ ਮੰਗੀ ।ਸੱਸ ਨੇ ਵੀ ਸਮਝਾਇਆ ਫਿਰ ਮਨ ਮਾਰ ਕੇ ਉਸਨੂੰ ਜਾਣਾ ਹੀ ਪਿਆ।
ਹੁਣ ਉਸਦੇ ਕੱਲੇਪਨ ਨੂੰ ਦੂਰ ਕਰਨ ਲਈ ਊਸਦੀ ਕੋਲ ਕੁਝ ਸੀ ਜਿਸ ਨਾਲ ਗੱਲ ਬਾਤ ਕਰਦੇ ਹੋਏ ,ਜਿਸ ਦੀ ਦੇਖਭਾਲ ਕਰਦੇ ਹੋਏ ਉਸਦਾ ਦਿਨ ਨਿੱਕਲ ਜਾਂਦਾ ਸੀ।
ਦੀਪਕ ਨਾਲ ਊਸਦੀ ਗੱਲ ਹੁਣ ਸਿਰਫ ਪੁਆਇੰਟ ਤੇ ਹੀ ਹੁੰਦੀ ਬਹੁਤੀ ਤਾਂ ਸਿਰਫ ਰਿਆ ਬਾਰੇ ਜਾਂ ਬਿਜ਼ਨਸ ਚ ਕਿਸੇ ਨਵੇਂ ਆਰੰਭ ਬਾਰੇ ਜਾਂ ਕੁਝ ਹੋਰ।
ਪਿਆਰ ਮੁਹੱਬਤ ਕੇਅਰ ਦੋਵਾਂ ਵੱਲੋਂ ਹੀ ਜਿਵੇੰ ਖ਼ਤਮ ਸੀ ।ਇੱਕ ਦੂਸਰੇ ਦਾ ਹਾਲ ਪੁੱਛਣਾ ਵੀ ਗੁਆਰਾ ਨਹੀਂ ਸੀ। ਲੈਂਡਲਾਇਨ ਨਯ ਛੱਡਕੇ ਹੁਣ ਦੀਪਕ ਮੁਬਾਇਲ ਤੇ ਵੱਧ ਬਿਜ਼ੀ ਰਹਿੰਦਾ ਸੀ। ਜਿਸਦਾ ਇੱਕੋ ਉੱਤਰ ਹੁੰਦਾ ਕੰਮ ਤੇ ਕੰਮ ।
ਉਸਦੀਆਂ ਗੱਲਾਂ ਤੋਂ ਉਸਦੇ ਬਿਜ਼ਨਸ ਟ੍ਰਿਪ ਤੋਂ ਉਹ ਸਭ ਸਮਝਦੀ ਸੀ। ਕਿੰਨੀ ਵਾਰ ਲੜਾਈਆਂ ਵੀ ਹੋਈਆਂ ਕਿੰਨੀ ਵਾਰ ਦੀਪਕ ਝੂਠ ਬੋਲਦਾ ਵੀ ਫੜਿਆ ਗਿਆ । ।
ਹਰ ਵਾਰ ਕਲਪਨਾ ਦੀ ਸ਼ੱਕ ਦੀ ਬਿਮਾਰੀ ਨੂੰ ਦੋਸ਼ ਦੇਕੇ ਉਹ ਪੱਲਾ ਝਾੜ ਸੁੱਟਦਾ। ਦਿਨੋਂ ਦਿਨ ਲੜਾਈ ਵਧਦੀ ਗਈ ਤੇ ਪਾੜਾ ਵੀ ,ਜਦੋਂ ਤੱਕ ਕਿਸੇ ਰਿਸ਼ਤੇ ਵਿੱਚ ਤੀਸਰੇ ਇਨਸਾਨ ਦੀ ਹੋਂਦ ਰਹਿੰਦੀ ਹੈ ਕਿਸੇ ਵੀ ਪਾੜੇ ਨੂੰ ਪੂਰਿਆ ਨਹੀਂ ਜਾ ਸਕਦਾ।
ਰਿਆ ਇੱਕ ਸਾਲ ਦੀ ਹੋ ਗਈ ਤਾਂ ਉਸਨੇ ਮੁੜ ਤੋਂ ਪੜ੍ਹਾਈ ਸਟਾਰਟ ਕਰ ਲਈ। ਉਸਨੂੰ ਲਗਦਾ ਸੀ ਕਿ ਘੱਟੋ ਘੱਟ ਉਸਦਾ ਮਨ ਉਦਾਸੀ ਲੜਾਈ-ਝਗੜੇ ਤੋਂ ਬਚੇਗਾ ।ਘਰ ਬੈਠੀ ਤਾਂ ਸੋਚਦੀ ਸੋਚਦੀ ਉਹ ਪਾਗਲ ਹੋ ਜਾਏਗੀ।
ਉਸਨੇ ਪਹਿਲੇ ਸਾਲ ਦੀ ਪੜ੍ਹਾਈ ਛੱਡਕੇ ਹੀ ਵਿਆਹ ਕਰਵਾ ਲਿਆ ਸੀ। ਊਸ ਉੱਪਰ ਦੋ ਸਾਲ ਗੁਜ਼ਰ ਗਏ ਸੀ। ਉਸਨੇ ਮੁੜ ਤੋਂ ਬੀ ਏ ਆਨਰਜ ਚ ਦਾਖ਼ਿਲਾ ਲਿਆ ਸੀ। ਉਹ ਸਭ ਕੁੜੀਆਂ ਤੋਂ ਵੱਖਰੀ ਹੀ ਨਜ਼ਰ ਆਉਂਦੀ ਸੀ। ਇੱਕ ਤਾਂ ਉਮਰ ਜ਼ਿਆਦਾ ਸੀ ਉੱਪਰੋਂ ਵਿਆਹ ਤੇ ਊਸ ਮਗਰੋਂ ਬੱਚਾ ਹੋ ਜਾਣ ਮਗਰੋਂ ਸਰੀਰ ਪੂਰੀ ਤਰ੍ਹਾਂ ਭਰ ਗਿਆ ਸੀ। ਸ਼ਾਇਦ ਹੀ ਕੋਈ ਹੋਏ ਜੋ ਉਸਨੂੰ ਨਜ਼ਰ ਭਰਕੇ ਤੱਕਣ ਦਾ ਲੋਭ ਤਿਆਗ ਸਕਦਾ ਹੋਏ।
ਇਹ ਬਾਹਰ ਮਰਦਾਂ ਦਾ ਹਾਲ ਸੀ ਤੇ ਘਰ ਉਸਨੂੰ ਤੇ ਦੀਪਕ ਨੂੰ ਸਾਥ ਬੈਠਿਆਂ ਵੀ ਹਫਤੇ ਗੁਜ਼ਰ ਜਾਂਦੇ ਸੀ। ਦੀਪਕ ਦਾ ਧਿਆਨ ਵੀ ਘਰ ਨਾਲੋਂ ਵੱਧ ਬਾਹਰ ਹੀ ਰਹਿੰਦਾ ਸੀ।
ਇਥੇ ਹੀ ਊਸਦੀ ਜ਼ਿੰਦਗੀ ਚ ਹੋਰ ਅਹਿਮ ਮੋੜ ਆਉਣ ਵਾਲਾ ਸੀ !!!
ਵਿਆਹ ਮਗਰੋਂ ਪੜ੍ਹਨਾ ਸੌਖਾ ਕੰਮ ਨਹੀਂ ਹੈ ਨਾ ਹੀ ਪਹਿਲ਼ਾਂ ਵਾਂਗ ਦੋਸਤ ਬਣਾਏ ਜਾ ਸਕਦੇ ਹਨ ਨਾ ਹੀ ਉਹਨਾਂ ਨਾਲ ਦੇਰ ਤੱਕ ਰੁਕਿਆ ਜਾ ਸਕਦਾ ਹੈ ਤੇ ਨਾ ਹੀ ਪਾਰਟੀਆਂ ਕੀਤੀਆਂ ਜਾ ਸਕਦੀਆਂ ਹਨ। ਕਲਪਨਾ ਦੇ ਵਿਆਹ ਨੂੰ ਦੋ ਸਾਲ ਹੋ ਹੀ ਗਏ ਸੀ। ਕਿੰਨਾ ਕੁਝ ਬਦਲ ਗਿਆ ਸੀ ,ਜਿੱਥੇ ਪਹਿਲ਼ਾਂ ਕਿਸੇ ਗੱਲ ਪਿੱਛੇ ਪੁੱਛਗਿੱਛ ਨਹੀਂ ਸੀ ਹੁਣ ਇੱਕ ਇੱਕ ਮਿੰਟ ਲੇਟ ਹੋਣ ਦਾ ਵੇਰਵਾ ਦੇਣਾ ਪੈਂਦਾ ਸੀ।ਹੋਰ ਨਹੀਂ ਤਾਂ ਘਰ ਆਪਣੀ ਬੱਚੀ ਦੀ ਫਿਕਰ ਚ ਹਮੇਸ਼ਾਂ ਜਲਦੀ ਵਾਪਿਸ ਮੁੜਨਾ ਪੈਂਦਾ ਸੀ।

ਉਸ ਦੀ ਕਲਾਸ ਚ ਹਰ ਕੋਈ ਉਸ ਤੋਂ ਉਮਰ ਚ ਨਿੱਕਾ ਸੀ ਇਸ ਲਈ ਕਿਸੇ ਕੁੜੀ ਨਾਲ ਦੋਸਤੀ ਹੋਣ ਦੇ ਚਾਂਸ ਬੜੇ ਘੱਟ ਸੀ। ਇਹੋ ਹਾਲ ਮੁੰਡਿਆਂ ਦਾ ਸੀ। ਭਾਵੇਂ ਵੱਡੀਆਂ ਜਮਾਤਾਂ ਦੇ ਮੁੰਡੇ ਉਹਦੇ ਅੱਗੇ ਪਿੱਛੇ ਬਥੇਰੇ ਗੇੜੇ ਮਾਰਦੇ ਸੀ ਪਰ ਉਹ ਇਸ ਪਿਆਰ ਵਿਆਰ ਸਭ ਤੋਂ ਅੱਕ ਚੁੱਕੀ ਸੀ ।ਝੂਠ ਫ਼ਰੇਬ ਤੇ ਝੂਠੇ ਕਸਮਾਂ ਵਾਅਦੇ ਤੇ ਅੰਤ ਨਤੀਜ਼ੇ ਆਪਣੀ ਕੰਨੀ ਸੁਣ ਚੁੱਕੀ ਸੀ।

ਫਿਰ ਵੀ ਕਲਾਸ ਵਿੱਚੋ ਇੱਕ ਆਮ ਮੁੰਡਿਆਂ ਨਾਲੋਂ ਸਿਹਤ ਪੱਖੋਂ ਅੱਧਾ ਸਤਵੀਰ ਨਾਮ ਦਾ ਮੁੰਡਾ ਉਸ ਨਾਲ ਹਰ ਗੱਲ ਚ ਨੇੜੇ ਆਉਣ ਦੀ ਕੋਸ਼ਿਸ ਕਰਦਾ । ਉਹ ਕਿਸੇ ਹੋਰ ਨੂੰ ਜਿਆਦਾ ਨਾ ਬੁਲਾਉਂਦੀ ਸੀ ਤੇ ਨਾ ਹੀ ਗੱਲ ਕਰਦੀ ਸੀ।ਇੱਕ ਰੋਹਨ ਹੀ ਸੀ ਜਿਸ ਨਾਲ ਇੱਕ ਜਮਾਤੀ ਹੋਣ ਕਰਕੇ ਥੋੜੀ ਬੋਲਚਾਲ ਹੋਣ ਲੱਗੀ ਸੀ। ਇਹ ਬੋਲਚਾਲ ਕਲਾਸ ਵਿੱਚੋ ਲਾਇਬ੍ਰੇਰੀ ਤੇ ਕੰਟੀਨ ਤੱਕ ਜਾਣ ਲੱਗੀ ਸੀ।

ਦੋਸਤੀ ਤੋਂ ਵੱਧਕੇ ਕੁਝ ਵੀ ਨਹੀਂ ਸੀ।ਸਤਵੀਰ ਦਿੱਲੀ ਦੇ ਕਿਸੇ ਚੰਗੇ ਅਮੀਰ ਖਾਨਦਾਨ ਵਿੱਚੋ ਸੀ।ਹੌਜ਼ ਖ਼ਾਸ ਇਲਾਕੇ ਵਿੱਚ ਕਈ ਦੁਕਾਨਾਂ ਦੇ ਮਾਲਿਕ ਜਿੱਥੇ ਖੁਦ ਦਾ ਕੰਮ ਸੀ ਬਾਕੀ ਦੁਕਾਨਾਂ ਦਾ ਕਿਰਾਇਆ ਰਜਿੰਦਰ ਨਗਰ ਇਲਾਕੇ ਚ ਇੱਕ ਦੋ ਪੀਜੀ ਵੀ ਸਨ ।ਹਰ ਪਾਸੇ ਤੋਂ ਖ਼ੂਬ ਕਮਾਈ ਸੀ।ਇੱਕ ਚੰਗੀ ਸੋਹਣੀ ਸੁਨੱਖੀ ਕੁੜੀ ਗਰਲਫਰੈਂਡ ਵੀ ਸੀ। ਫਿਰ ਵੀ ਉਸਨੂੰ ਆਪਣਾ ਸਮਾਂ ਕਲਪਨਾ ਨਾਲ ਬਿਤਾਉਣਾ ਵਧੀਆ ਲਗਦਾ।

ਕਲਪਨਾ ਕਦੇ ਕਦੇ ਉਸਦੀ ਜਿੱਦ ਤੇ ਖਿੱਝ ਜਾਂਦੀ। ਕਦੇ ਉਹ ਫਿਲਮ ਵੇਖਣ ਦੀ ਜਿੱਦ ਕਰਦਾ,ਕਦੇ ਕਿਤੇ ਲੰਚ ਤੇ ਜਾਣ ਲਈ ,ਕਦੇ ਉਸਨੂੰ ਘਰ ਛੱਡ ਕੇ ਆਉਣ ਦੀ। ਕਦੇ ਉਹ ਮੰਨ ਜਾਂਦੀ ਕਦੇ ਨਹੀਂ । ਇੱਕ ਦੋ ਵਾਰ ਨੋਟਸ ਲਈ ਕਿਤਾਬ ਲਈ ਛੱਡਣ ਲਈ ਘਰ ਆ ਚੁੱਕਾ ਸੀ। ਦੀਪਕ ਨੂੰ ਤੇ ਸੱਸ ਨੂੰ ਮਿਲ ਲਿਆ ਸੀ। ਪਰ ਉਸਦੀ ਸ਼ਕਲ ਸੂਰਤ ਤੇ ਡੀਲ ਡੌਲ ਐਸੀ ਸੀ ਕਿ ਉਸਨੂੰ ਵੱਧ ਤੋਂ ਵੱਧ ਦੇਖ ਕੇ ਦੋਸਤ ਕਿਹਾ ਜਾ ਸਕਦਾ ਸੀ ਇਸਤੋਂ ਵੱਧ ਕੁਝ ਸੋਚਣਾ ਜ਼ਿਆਦਤੀ ਹੀ ਲਗਦੀ। ਇਸ ਲਈ ਕਿਸੇ ਨੂੰ ਨਿਕਚੁ ਦੋਸਤ ਤੋਂ ਕੋਈ ਇਤਰਾਜ਼ ਵੀ ਨਹੀਂ ਸੀ ।

ਤਿੰਨ ਸਾਲ ਬੜੀ ਜਲਦੀ ਗੁਜ਼ਰ ਗਏ ਸੀ। ਤਿੰਨ ਸਾਲਾਂ ਚ ਕੁਝ ਨਹੀਂ ਸੀ ਬਦਲਿਆ। ਸਿਰਫ ਕਲਪਨਾ ਨੂੰ ਡਿਗਰੀ ਮਿਲੀ ਸੀ। ਉਹਦੀ ਸੱਸ ਬਿਮਾਰ ਰਹਿਣ ਲੱਗੀ ਸੀ। ਦੀਪਕ ਤੇ ਕਲਪਨਾ ਉੱਤੇ ਦਬਾਅ ਸੀ ਪੋਤੇ ਦਾ ਮੂੰਹ ਵਿਖਾਣ ਦਾ ।

ਪਰ ਦੀਪਕ ਤੇ ਕਲਪਨਾ ਦਾ ਰਿਸ਼ਤਾ ਜਿਹੋ ਜਿਹਾ ਬੈੱਡਰੂਮ ਦੇ ਬਾਹਰ ਸੀ ਉਹੋ ਜਿਹਾ ਬੈੱਡਰੂਮ ਦੇ ਅੰਦਰ । ਜਿਵੇੰ ਕੋਈ ਬਦਾਮ ਨਾ ਮਿਲਣ ਕਰਕੇ ਕੋਈ ਛੋਲੇ ਚੱਬ ਲਵੇ ਇੰਝ ਉਹ ਬੈੱਡ ਤੇ ਇੱਕ ਦੂਜੇ ਨਾਲ ਕਰਦੇ ਸੀ। ਕਲਪਨਾ ਨੂੰ ਜਦੋਂ ਦੀਪਕ ਬਾਹਾਂ ਵਿਚ ਭਰਦਾ ਉਸਨੂੰ ਕਿਸੇ ਹੋਰ ਕੁੜੀ ਦੇ ਪਿੰਡੇ ਦੀ ਹਮਕ ਊਸ ਵਿਚੋਂ ਆਉਣ ਲੱਗ ਜਾਂਦੀ ।ਕਦੇ ਵੀ ਮਨ ਨਾਲ ਉਸਨੇ ਕੁਝ ਨਾ ਕੀਤਾ ।ਘੱਟੋ ਘੱਟ ਉਹੋ ਜਿਹਾ ਕਦੇ ਕੁਝ ਨਾ ਹੋਇਆ ਜਿਹੋ ਜਿਹਾ ਸ਼ੁਰੂ ਸ਼ੁਰੂ ਵਿੱਚ ਸੀ।

ਕੱਪੜੇ ਉੱਤਰਦੇ ,ਜਿਸਮ ਮਸਲੇ ਜਾਂਦੇ ਤੇ ਉਸੇ ਤੇਜ਼ੀ ਨਾਲ ਦੀਪਕ ਠੰਡਾ ਹੋ ਕੇ ਇੱਕ ਪਾਸੇ ਲਿਟ ਜਾਂਦਾ। ਕਲਪਨਾ ਦੇ ਅੰਦਰੋਂ ਤਾਂ ਜਿਵੇੰ ਇੱਛਾਵਾਂ ਖਤਮ ਹੋ ਗਈਆਂ ਹੋਣ । ਉਹ ਸਿਰਫ ਉਹ ਕਰਦੀ ਜੋ ਉਸਨੂੰ ਕਿਹਾ ਜਾਂਦਾ । ਕਿਸੇ ਨਾਟਕ ਵਿਚਲੇ ਪਾਤਰ ਵਾਂਗ ਆਪਣਾ ਕਿਰਦਾਰ ਅਦਾ ਕਰਦੀ ਤੇ ਲੇਟ ਜਾਂਦੀ । ਉਹ ਗਰਮੀ ਜੋ ਕਦੇ ਉਸਦੇ ਕੱਪੜਿਆਂ ਨੂੰ ਬਲਣ ਲਾ ਦਿੰਦੀ ਸੀ, ਜ਼ਜਬਾਤਾਂ ਤੋਂ ਸੱਖਣੀ ਹੋਕੇ ਪਤਾ ਨਹੀਂ ਕਿਸ ਗਲੇਸ਼ੀਅਰ ਥੱਲੇ ਦੱਬੀ ਗਈ ਸੀ। ਪਤਾ ਨਹੀਂ ਕਦੋਂ ਕੋਈ ਸੂਰਜ ਉਸ ਗਲੇਸ਼ੀਅਰ ਨੂੰ ਪਿਘਲਾ ਕੇ ਊਸ ਲੁਕੀ ਹੋਈ ਤਪਸ਼ ਨੂੰ ਬਾਹਰ ਕੱਢੇਗਾ ।

ਸੱਸ ਦੀ ਜਿੱਦ ਉਹਨਾਂ ਉੱਤੇ ਜਦੋਂ ਭਾਰੀ ਹੋ ਗਈ ਤਾਂ ਦੀਪਕ ਤੇ ਕਲਪਨਾ ਨੂੰ ਨਾ ਚਾਹੁੰਦੇ ਹੋਏ ਵੀ ਇੱਕ ਦੂਸਰੇ ਲਈ ਵਕਤ ਕੱਢਣਾ ਹੀ ਪਿਆ ।

ਦਿਨਾਂ ਦਾ ਹਿਸਾਬ ਕਿਤਾਬ ਕਰਕੇ ਬੱਚੇ ਲਈ ਸਭ ਤੋਂ ਵਧੀਆ ਦਿਨ ਮਿੱਥਕੇ ਉਹਨਾਂ ਨੇ ਕੁਝ ਦਿਨ ਇੱਕ ਦੂਸਰੇ ਲਈ ਕੱਢੇ।

ਬੜੇ ਹੀ ਚਾਅ ਨਾਲ ਉਹ ਊਟੀ ਗਏ ਸੀ ।ਇਹ ਉਹਨਾਂ ਦਾ ਪਹਿਲਾ ਸਫ਼ਰ ਸੀ । ਨਹੀਂ ਤਾਂ ਵਿਆਹ ਮਗਰੋਂ ਉਹ ਕਿਧਰੇ ਨਹੀਂ ਸੀ ਜਾ ਸਕੇ ਹੋਰ ਨਹੀਂ ਤਾਂ ਇੱਕ ਬੱਚੇ ਦੀ ਕੋਸ਼ਿਸ ਲਈ ਉਹ ਇੰਝ ਕਰ ਰਹੇ ਸੀ।

ਕਰੀਬ ਹਫਤੇ ਭਰ ਦਾ ਇਹ ਸਫਰ ਬੇਹੱਦ ਰੁਮਾਂਚ ਭਰਿਆ ਸੀ।ਊਟੀ ਦੀ ਹਵਾ ਚ ਇੱਕ ਅਲੱਗ ਹੀ ਮਹਿਕ ਸੀ ਚਾਹ ਦੇ ਪੱਤਿਆਂ ਦੀ ਮਹਿਕ ਇਲਾਚੀ ਤੇ ਹਰ ਮਸਾਲਿਆਂ ਚ ਘੁਲੀ ਹੋਈ। ਤੇ ਸਲਾਬੀ ਹੋਈ ਹਵਾ ਜਦੋਂ ਪਿੰਡੇ ਨੂੰ ਚਿਪਕਦੀ ਹੈ ਤਾਂ ਇੰਝ ਲਗਦਾ ਹੈ ਕਿ ਕੁਦਰਤ ਤੁਹਾਡੇ ਨਾਲ ਇੱਕਮਿਕ ਹੋ ਗਿਆ ਹੋਏ।ਜਿਸ ਜਿਸਮ ਨੂੰ ਤੁਸੀਂ ਕਿੰਨੀਂ ਵਾਰ ਚੁੰਮਕੇ ਊਸਦੀ ਖੁਸ਼ਬੂ ਦੇ ਆਦੀ ਹੋ ਚੁੱਕੇ ਹੁੰਦੇ ਹੋ ਊਸ ਵਿੱਚੋ ਇਹ ਕੁਦਰਤੀ ਖ਼ੁਸ਼ਬੂ ਜਦੋਂ ਭਰ ਜਾਂਦੀ ਹੈ ਤਾਂ ਹੋਟਲ ਦੇ ਕਮਰੇ ਚ ਪਿਆਰ ਕਰਦੇ ਹੋਏ ਇੰਝ ਲਗਦਾ ਹੈ ਜਿਵੇੰ ਚਾਹ ਦੇ ਬਗ਼ਾਨ ਵਿੱਚ ਬੱਦਲਾਂ ਨਾਲ ਢੱਕੇ ਆਸਮਾਨ ਥੱਲੇ ਨਿੱਕੀ ਨਿੱਕੀ ਕਣੀ ਨਾਲ ਭਿੱਜਦੇ ਜਿਸਮ ਨੂੰ ਪਿਆਰ ਕਰ ਰਹੇ ਹੋਵੋ। ਇੱਕ ਬਿਲਕੁੱਲ ਤਾਜ਼ੀ ਖੁਸ਼ਬੂ ਨਾਲ ਭਰੇ ਜਿਸਮ ਨੂੰ ਪਿਆਰ ਕਰਨ ਦਾ ਅਹਿਸਾਸ ਜੋ ਮਜ਼ਾ ਦਿੰਦਾ ਹੈ ਸ਼ਾਇਦ ਕਿਸੇ ਵੀ ਹੋਰ ਆਨੰਦ ਤੋਂ ਅਲੱਗ ਹੈ।ਇੱਕ ਹਫ਼ਤੇ ਦੇ ਇਸ ਸਫ਼ਰ ਚ ਜਿਵੇੰ ਕਲਪਨਾ ਤੇ ਦੀਪਕ ਮੁੜ ਪੁਰਾਣੇ ਸਮੇਂ ਚ ਚਲੇ ਗਏ ਹੋਣ। ਕਲਪਨਾ ਦੇ ਜਿਸਮ ਵਿੱਚੋ ਉਹ ਲਪਟਾਂ ਮੁੜ ਮੁੜ ਉਠਦੀਆਂ ਤੇ ਦੀਪਕ ਦਾ ਜਿਸਮ ਉਸਨੂੰ ਮੁੜ ਮੁੜ ਠੰਡਾ ਕਰਦਾ। ਕਾਮ-ਸ਼ਾਸ਼ਤਰ ਵਿੱਚ ਜੋ ਕੁਝ ਦੱਸਿਆ ਜਾ ਸਕਦਾ ਸੀ ਉਹਨਾਂ ਨੇ ਉਹ ਸਭ ਦੁਹਰਾਇਆ ਸੀ।

ਇਹ ਸੱਚ ਹੈ ਕਿ ਪਤੀ ਪਤਨੀ ਨੂੰ ਐਨਾ ਕੁ ਵਕਤ ਕੱਲਿਆਂ ਨੂੰ ਬਿਤਾਉਣ ਤੇ ਪਿਆਰ ਕਰਨ ਲਈ ਮਿਲ ਜਾਏ ਤਾਂ ਜ਼ਿੰਦਗੀ ਚ ਨਵਾਂਪਣ ਆ ਸਕਦਾ ਹੈ।ਤਲਖੀਆਂ ਮਿਟ ਸਕਦੀਆਂ ਹਨ। ਪਿਆਰ ਦੇ ਉਸੇ ਪੱਧਰ ਤੇ ਮੁੜਿਆ ਜਾ ਸਕਦਾ ਹੈ ।ਸਭ ਗ਼ਲਤੀਆਂ ਮਾਫ ਹੋ ਸਕਦੀਆਂ ਹਨ । ਜ਼ਿੰਦਗੀ ਮੁੜ ਤੋਂ ਨਵੇਂ ਰਾਹ ਤੁਰ ਸਕਦੀ ਹੈ।

ਇੰਝ ਇਹ ਤੁਰੀ ਵੀ ਕਲਪਨਾ ਦੇ ਮਨ ਵਿੱਚੋ ਸਭ ਗਿਲੇ ਸ਼ਿਕਵੇ ਨਿੱਕਲ ਗਏ ਸੀ। ਸਭ ਤੋਂ ਖੁਸ਼ੀ ਦੀ ਗੱਲ ਤਾਂ ਇਹੋ ਸੀ ਕਿ ਜਿਸ ਮੁਰਾਦ ਲਈ ਉਹ ਗਏ ਸੀ ਉਹ ਪੂਰੀ ਹੋ ਗਈ ਸੀ। ਕਲਪਨਾ ਮੁੜ ਤੋਂ ਪ੍ਰੈਗਨੈੱਟ ਸੀ। ਘਰ ਚ ਇੱਕ ਵਾਰ ਫਿਰ ਤੋਂ ਖੁਸ਼ੀਆਂ ਸੀ।ਸੱਸ ਦੀ ਉਮਰ ਜਿਵੇੰ ਲੰਮੀ ਹੋ ਗਈ ਹੋਏ। ਪੇਕੇ ਘਰੋਂ ਵੀ ਕੋਈ ਨਾ ਕੋਈ ਆਇਆ ਰਹਿੰਦਾ ਨਹੀਂ ਤਾਂ ਉਹ ਹੀ ਚਲੀ ਜਾਂਦੀ

ਦੀਪਕ ਦਾ ਬਿਜ਼ਨਸ ਵੀ ਵਧੀਆ ਚੱਲ ਰਿਹਾ ।

ਸਤਵੀਰ ਦਾ ਹੁਣ ਫੋਨ ਆਉਂਦਾ ਉਹ ਘੱਟ ਹੀ ਗੱਲ ਕਰਦੀ ਬਹੁਤੀ ਗੱਲ ਮੈਸੇਜ ਚੈਟ ਚ ਹੁੰਦੀ। ਉਹ ਵੀ ਹਾਏ ਹੈਲੋ ਤੱਕ ਕਦੇ ਕਦੇ ਉਹ ਮਿਲਣ ਲਈ ਆਖਦਾ ਪਰ ਘਰ ਪਰਿਵਾਰ ਵਿੱਚੋਂ ਕਿਸ ਗੱਲ ਤੋਂ ਬਾਹਰ ਨਿਕਲੇ ਉਹ ਸੋਚਦੀ ਇਸ ਲਈ ਮਨਾ ਹੀ ਹੁੰਦਾ।

ਫਿਰ ਉਸਦੇ ਘਰ ਮੁੰਡੇ ਦਾ ਜਨਮ ਹੋਇਆ ,ਜਿਵੇੰ ਦੀ ਮੁਰਾਦ ਸੀ ਪੂਰੀ ਹੋਈ । ਦਾਦੀ ਆਪਣੇ ਪੋਤੇ ਦਾ ਮੂੰਹ ਵੇਖਕੇ ਹੀ ਪੂਰੀ ਹੋਈ।

ਸਾਲ ਇੰਝ ਹੀ ਨਿੱਕਲ ਗਿਆ। ਹੁਣ ਕਲਪਨਾ ਘਰ ਤੇ ਬੱਚਿਆਂ ਚ ਉਲਝ ਕੇ ਰਹਿ ਜਾਂਦੀ ਤੇ ਦੀਪਕ ਆਪਣੇ ਬਿਜ਼ਨਸ ਵਿੱਚ। ਬੱਚੇ ਦੇ ਜਨਮ ਮਗਰੋਂ ਮੁੜ ਤੋਂ ਸਭ ਉਹੀ ਹੋਣ ਲੱਗਾ ਸੀ । ਇੰਝ ਲਗਦਾ ਸੀ ਜਿਵੇੰ ਸਿਰਫ ਕੋਈ ਫ਼ਰਜ਼ ਪੂਰਾ ਕਰਨ ਲਈ ਕਲਪਨਾ ਨੂੰ ਟਾਈਮ ਦਿੱਤਾ ਜਾ ਰਿਹਾ ਹੋਵੇ। ਇਹ ਉਦੋਂ ਸੀ ਜਦੋਂ ਹੁਣ ਦੀਪਕ ਦੀ ਕੋਈ ਸੈਕਰੇਟਰੀ ਵੀ ਨਹੀਂ ਸੀ ।ਇੱਕ ਬੱਚਿਆਂ ਕਰਕੇ ਤੇ ਉਹਨਾਂ ਦੇ ਸਹਾਰੇ ਉਹਨਾਂ ਦੀ ਬੋਲਚਾਲ ਚੱਲਦੀ ਸੀ। ਉਸਤੋਂ ਪਿੱਛੋਂ ਸਭ ਚੁੱਪ ਸੀ । ਕਲਪਨਾ ਇਸਦਾ ਕਾਰਨ ਲੱਭਣ ਦੀ ਕੋਸ਼ਿਸ ਕਰਦੀ ।

ਉਸਦੇ ਸਭ ਦੋਸਤਾਂ ਵਿੱਚੋ ਇੱਕ ਸਤਵੀਰ ਹੀ ਸੀ ਜਿਸ ਨਾਲ ਊਸਦੀ ਗੱਲ ਹੁੰਦੀ ਸੀ ।ਉਹ ਵੀ ਕਰੀਬ ਦੋ ਸਾਲ ਤੋਂ ਬਿਨਾਂ ਮਿਲੇ ਦੇਖੇ । ਜਿਹੜੀ ਜਿਆਦਾ ਉਦੋਂ ਹੁੰਦੀ ਜਦੋਂ ਉਹ ਦੁਖੀ ਹੁੰਦੀ। ਜਾਂ ਘਰ ਚ ਕੈਦ ਰਹਿ ਕੇ ਅੱਕ ਜਾਂਦੀ ਜਾਂ ਦੀਪਕ ਦੇ ਅਜੀਬ ਵਿਵਹਾਰ ਤੋਂ । ਜੋ ਬਿਨਾਂ ਦੱਸੇ ਕਿਸੇ ਟ੍ਰਿਪ ਤੇ ਨਿੱਕਲ ਜਾਂਦਾ ਸੀ । ਤੇ ਜਦੋਂ ਦਿਲ ਕਰਦਾ ਮੁੜਦਾ ਸੀ। ਫਿਰ ਵੀ ਕਲਪਨਾ ਦੇ ਮਨ ਚ ਇੱਕ ਇੱਛਾ ਸੀ ਜਾਨਣ ਦੀ ਕੀ ਆਖਿਰ ਕਿਉਂ ਇੰਝ ਉਸਦਾ ਸੁਭਾਅ ਹੋ ਗਿਆ ਹੈ । ਇੱਕ ਦਿਨ ਇਸਦਾ ਭੇਤ ਖੁੱਲ੍ਹ ਹੀ ਗਿਆਮ ਜਦੋਂ ਘਰ ਦੇ ਕੰਮਪਿਊਟਰ ਵਿੱਚ ਦੀਪਕ ਦੇ ਈ-ਮੇਲ ਖੁੱਲ੍ਹੀ ਰਹਿ ਗਈ ਸੀ .
ਕਲਪਨਾ ਨੇ ਈਮੇਲ ਖੋਲ੍ਹੀ ਤਾਂ ਨਵਾਂ ਹੀ ਰਾਜ਼ ਖੁੱਲ੍ਹ ਗਿਆ। ਦੀਪਕ ਦੀਆਂ ਗੋਆ ਦੀਆਂ ਟਿਕਟਾਂ ਸਨ ਜਿਸ ਟੂਰ ਬਾਰੇ ਉਸਨੂੰ ਬਿਲਕੁਲ ਵੀ ਨਹੀਂ ਸੀ ਪਤਾ ,ਉੱਪਰੋਂ ਨਾਲ ਹੀ ਕਿਸੇ ਕੁੜੀ ਦੀਆਂ ਫੋਟੋਆਂ ਸੀ ਜੋ ਕਿਸੇ ਦੋਸਤ ਵੱਲੋਂ ਆਈਆਂ ਸੀ। ਨਾਲ ਸੰਦੇਸ਼ ਸੀ ਗੋਆ ਦਾ ਇੱਕ ਹੋਰ ਟ੍ਰਿਪ ਲਈ ਨਵੀਂ ਹੁਸੀਨਾ ਨਾਲ ਮਨਾਉਣ ਲਈ ਮੁਬਾਰਕਬਾਦ।
ਕੁੜੀ ਕੋਈ ਹਾਈ ਕਲਾਸ ਦੀ ਲਗਦੀ ਸੀ। ਸਾਰੀ ਦੀਆਂ ਸਾਰੀਆਂ ਫੋਟੋਆਂ ਬੇਹੱਦ ਉਤੇਜਕ ਪੋਜ਼ ਤੇ ਇਸ਼ਾਰਿਆਂ ਵਿੱਚ ਸਨ। ਸਰਚ ਹਿਸਟਰੀ ਨੂੰ ਫਰੋਲਦੇ ਫਰੋਲਦੇ ਹੁਣ ਤੱਕ ਦੀਆਂ ਕਿੰਨੀਆਂ ਹੀ ਈਮੇਲਾਂ ਕੱਢ ਲਈਆਂ। ਉਹਦੇ ਸਾਹਮਣੇ ਸਾਫ ਹੋ ਗਿਆ ਕਿ ਦੀਪਕ ਦਾ ਹਰ ਬਿਜਨਸ਼ ਟ੍ਰਿਪ ਜੇਕਰ ਝੂਠ ਨਹੀਂ ਵੀ ਸੀ ਤਾਂ ਹਰ ਵਾਰ ਉਸ ਨਾਲ ਜਾਣ ਵਾਲਾ ਕੋਈ ਅਣਜਾਣ ਸਾਥੀ ਸੀ।
ਇੱਕ ਪਲ ਲਈ ਉਸਨੂੰ ਲੱਗਾ ਕਿ ਕਿਤੇ ਉਹਦੇ ਚ ਖੂਬਸੂਰਤੀ ਪੱਖੋਂ ਕੁਝ ਕਮੀ ਤਾਂ ਨਹੀਂ ,ਪਰ ਹਰ ਪੱਖੋਂ ਉਹ ਉਹਨਾਂ ਨਾਲ ਕੁਝ ਵੱਧ ਹੀ ਸੀ ਤੇ ਉੱਪਰੋਂ ਦੀਪਕ ਲਈ ਬੇਇੰਤਹਾ ਮੁਹੱਬਤ ਵੀ ਸੀ। ਉਸਦੇ ਪਿਛਲੇ ਸੱਚ ਨੂੰ ਭੁੱਲਕੇ ਮਸੀਂ ਜ਼ਿੰਦਗੀ ਸੁਧਰੀ ਸੀ ਇੱਕ ਵਾਰ ਫਿਰ ਤੋਂ ਉਹੀ ਕੁਝ ਉਹਦੇ ਸਾਹਮਣੇ ਸੀ।
ਪਰ ਉਹ ਚੁੱਪ ਨਾ ਰਹੀ , ਸਬੂਤ ਸਾਹਮਣੇ ਸੀ ਮੁਜ਼ਰਿਮ ਵੀ ਇਹ ਲੜਾਈ ਮਹਿਜ਼ ਸ਼ੱਕ ਕਰਕੇ ਨਹੀਂ ਸੀ ਸਗੋਂ ਕੁੱਲ ਸਬੂਤਾਂ ਸਹਿਤ ਸੀ ਜਿੱਥੇ ਦੀਪਕ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ।
ਇਸ ਵਾਰ ਖੂਬ ਲੜਾਈ ਹੋਈ। ਦੋਵੇਂ ਬੱਚਿਆਂ ਨੂੰ ਲੈਕੇ ਪੇਕੇ ਚਲੀ ਗਈ। ਪਰ ਘਰ ਫਿਰ ਵੀ ਨਾ ਦੱਸ ਸਕੀ। ਅਜਿਹਾ ਕੁਝ ਤਾਂ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕੇ ਗਈਆਂ ਨਹੀਂ ਦੱਸ ਸਕਦੀਆਂ ਉਹਨੇ ਭਲਾਂ ਕੀ ਦੱਸਣਾ ਸੀ। ਕੁਝ ਦਿਨ ਹੀ ਹੋਏ ਸੀ ਕਿ ਦੀਪਕ ਘਰ ਲੈਣ ਆ ਗਿਆ। ਪਰ ਪੇਕੇ ਘਰ ਬੈਠੇ ਰਹਿਣ ਦੀ ਕੋਈ ਤੁਕ ਨਹੀਂ ਸੀ ਬਣਦੀ ਇੱਕ ਗਲੀ ਛੱਡਕੇ ਤਾਂ ਘਰ ਸੀ ਕਿਸ ਬਹਾਨੇ ਰਹਿੰਦੀ। ਉਹਨੂੰ ਜਾਣਾ ਪਿਆ। ਦੀਪਕ ਨੂੰ ਆਪਣੇ ਕੀਤੇ ਕੋਈ ਅਫਸੋਸ ਨਹੀਂ ਸੀ। ਉਹਦੀ ਮਾਫੀ ਮਹਿਜ਼ ਇੱਕ ਦਿਖਾਵਾ ਲੱਗ ਰਹੀ ਸੀ।
ਉਸਦਾ ਤਰਕ ਸੀ ਕਿ ” ਸਿਰਫ ਦੋਸਤ ਨਾਲ ਸੀ ਤਾਂ ਲੈ ਕੇ ਚੱਲੇ ਸੀ ਮੈਂ ਕੱਲਾ ਨਹੀਂ ਸੀ ,ਨਾਲੇ ਮੇਰਾ ਕਿਹੜਾ ਕੋਈ ਅਫੇਅਰ ਹੈ ,ਇਹ ਤਾਂ ਪੈਸੇ ਦੇ ਕੇ ਹੁੰਦਾ ਜਿੰਨਾ ਕੋਈ ਦਵੇਗਾ ਓਨ੍ਨਾ ਕੁਝ ਤੈਨੂੰ ਲਗਦਾ ਕਿ ਮੈਂ ਪੈਸੇ ਖਰਚ ਸਕਦਾ ਉਸ ਹੱਦ ਤੱਕ ,ਚਲੋ ਖਾਧੀ ਪੀਤੀ ਸੀ ਥੋੜ੍ਹਾ ਬਹੁਤ ਹੋ ਜਾਂਦਾ “.
“ਜੇ ਮੈਂ ਕੁਝ ਕਰਾਂ ਖਾਧੀ ਪੀਤੀ ਚ ਫਿਰ ” ਗੁੱਸੇ ਚ ਕਲਪਨਾ ਭੜਕ ਉੱਠੀ ਸੀ। ਦੀਪਕ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸਦੀਆਂ ਅੱਖਾਂ ਚ ਸ਼ਰਮ ਬਚੀ ਹੋਵੇ ਉਹ ਤਾਂ ਉੱਤਰ ਦੇ ਦੇਵੇ ,ਪਰ ਸਿਆਣੇ ਕਹਿੰਦੇ ਜਿਹਨੇ ਲਾਤੀ ਲੋਈ,ਉਹਦਾ ਕੀ ਕਰੂਗਾ ਕੋਈ।
ਇਸ ਮੁੱਦੇ ਤੇ ਬਹਿਸ ਹੁੰਦੀ ਲੜਾਈ ਹੁੰਦੀ ਤੇ ਕਲਪਨਾ ਦਾ ਘਰ ਚ ਦਮ ਘੁੱਟਣ ਲੱਗ ਜਾਂਦਾ। ਇਹੀ ਦਿਨ ਸੀ ਜਦੋਂ ਸਤਵੀਰ ਨਾਲ ਉਸਦੀ ਗੱਲ ਵੱਧ ਹੋਣ ਲੱਗੀ। ਹੁਣ ਲੱਗਪੱਗ ਰੋਜ਼ਾਨਾ ਗੱਲ ਹੋਣ ਲੱਗੀ। ਦੀਪਕ ਉਂਝ ਵੀ ਮਰਜ਼ੀ ਨਾਲ ਘਰ ਮੁੜਦਾ ਸੀ ਤੇ ਸਾਰਾ ਦਿਨ ਦੀ ਕੋਈ ਖ਼ਬਰਸਾਰ ਵੀ ਨਹੀਂ। ਇਸ ਲਈ ਹੁਣ ਉਸਦੇ ਘਰ ਦੀ ਇੱਕ ਇੱਕ ਗੱਲ ਸਤਵੀਰ ਨੂੰ ਪਤਾ ਸੀ। ਜਦੋਂ ਉਹ ਘਰ ਤੋਂ ਉਕਤਾ ਹੀ ਜਾਂਦੀ ਤਾਂ ਉਹਦਾ ਦਿਲ ਕਰਦਾ ਕਿਧਰੇ ਦੌੜ ਜਾਏ.
ਇਸੇ ਉਕਤਾਏ ਹੋਏ ਦਿਨਾਂ ਵਿਚੋਂ ਵਰ੍ਹਿਆਂ ਮਗਰੋਂ ਉਹ ਸਤਵੀਰ ਨੂੰ ਮਿਲੀ। ਕਨੌਟ ਪਲੇਸ ਦੇ ਜਿਸ ਮੈੱਕਡਾਨਲ ਵਿੱਚ ਉਸਨੇ ਦੀਪਕ ਦੇ ਪ੍ਰੋਪੋਜ ਮਗਰੋਂ ਪਾਰਟੀ ਕੀਤੀ ਸੀ ਓਥੇ ਹੀ ਉਹਨਾਂ ਨੇ ਵੈੱਜ ਬਰਗਰ ਖਾਂਦਿਆਂ ਉਸਨੂੰ ਸਾਲਾਂ ਮਗਰੋਂ ਤੱਕਿਆ ਸੀ। ਮਾੜਚੂ ਜਿਹਾ ਦਿਸਣ ਵਾਲਾ ਸਤਵੀਰ ਤਿੰਨ ਕੁ ਸਾਲਾਂ ਚ ਪੂਰਾ ਬਦਲ ਗਿਆ ਸੀ। ਇੱਕ ਦਮ ਉਲਟ ਜੇ ਤਿੱਗਣਾ ਨਾ ਸਹੀ ਤਨ ਢਾਈ ਗੁਣਾ ਸਰੀਰ ਬਣ ਗਿਆ ਸੀ। ਸਤਵੀਰ ਨੇ ਹੀ ਦੱਸਿਆ ਕਿ ਜਿੰਮ ਸੌਣ ਤੇ ਨਹਾਉਣ ਤੇ ਇੰਡੀਆ ਘੁੰਮਣ ਤੋਂ ਬਿਨਾਂ ਉਸਨੇ ਕੁਝ ਨਹੀਂ ਸੀ ਕੀਤਾ। ਉਸਦੇ ਜਿਸਮ ਚ ਹੁਣ ਕਿਸੇ ਫ਼ਿਲਮੀ ਸਟਾਰ ਵਰਗੀ ਡੀਲ ਡੌਲ ਸੀ। ਅੱਖਾਂ ਚ ਸ਼ਰਾਰਤ ਗੱਲਾਂ ਚ ਆਤਮ ਵਿਸ਼ਵਾਸ਼। ਜੋ ਫੋਨ ਤੇ ਉਹ ਨਹੀਂ ਸੀ ਸਮਝ ਸਕਦੀ ਦੇਖ ਸਕਦੀ।
ਉਸ ਨਾਲ ਗੱਲਾਂ ਕਰਕੇ ਪਤਾ ਲੱਗਾ ਕਿ ਦੁਨੀਆਂ ਕਿੰਨਾ ਅੱਗੇ ਨਿੱਕਲ ਗਈ ਹੈ ,ਸੋਸ਼ਲ ਮੀਡੀਆ ,ਫੇਸਬੁੱਕ ਵਟਸਐਪ ਤੇ ਪਤਾ ਨਹੀਂ ਕੀ ਕੁਝ ਆ ਚੁੱਕਿਆ ਹੈ। ਜਦਕਿ ਉਸਨੇ ਅਜੇ ਤੱਕ ਅਜਿਹਾ ਕੁਝ ਨਹੀਂ ਸੀ ਵੇਖਿਆ। ਉਸ ਕੋਲ ਅਜੇ ਵੀ ਨੋਕੀਆ 5230 ਹੀ ਸੀ। ਓਥੋਂ ਨਿਕਲਦੇ ਹੀ ਉਹ ਉਸਨੂੰ ਸਮਾਰਟ ਫੋਨ ਲੈ ਕੇ ਦੇਣ ਦੀ ਜ਼ਿੱਦ ਕਰਨ ਲੱਗਾ। ਕਲਪਨਾ ਨੂੰ ਉਸਦਾ ਜਿੱਦੀ ਹੋਣਾ ਪਸੰਦ ਨਹੀਂ ਸੀ ਪਰ ਉਹਨੂੰ ਝੁਕਣਾ ਪਿਆ ਪਰ ਇੱਕ ਸ਼ਰਤ ਤੇ ਕਿ ਉਹ ਆਪਣਾ ਬਿਲ ਖੁਦ ਪੇ ਕਰੇਗੀ। ਹੁਣ ਤੱਕ ਉਸ ਕੋਲ ਪੈਸੇ ਤਾਂ ਸੀ ਖਰਚਣ ਲਈ ਕੁਝ ਨਹੀਂ ਸੀ। ਉਸਨੇ ਸੈਮਸੰਗ ਦਾ ਸਭ ਤੋਂ ਉੱਪਰਲਾ ਮਾਡਲ ਲਿਆ ਨਵੀਂ ਨਵੀਂ ਸ਼ੁਰੂ ਹੋਈ ਗਲੈਕਸੀ ਸੀਰੀਜ਼ ਦਾ। ਖੁਦ ਬਿੱਲ ਭਰਿਆ।
ਸਤਵੀਰ ਨੇ ਉਸ ਨੂੰ ਕੋਲ ਗੱਡੀ ਚ ਬਿਠਾ ਕੇ ਉਸਦੀ ਗੂਗਲ ਪਲੇ ਸਟੋਰ ਤੋਂ ਲੈ ਕੇ ਫੇਸਬੁੱਕ ਵਟਸਐਪ ਤੇ ਪਤਾ ਨਹੀਂ ਕਿਹੜੀ ਕਿਹੜੀ ਆਈਡੀ ਬਣਾਈ। ਉਸਨੂੰ ਸਭ ਨੂੰ ਚਲਾਉਣ ਦਾ ਤਰੀਕਾ ਆਪਣੇ ਹੱਥੀ ਦੱਸਿਆ।
ਹਾਲਾਂਕਿ ਉਹ ਸਭ ਖੁਦ ਕਰ ਸਕਦੀ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਉਸ ਕੋਲੋਂ ਸਿੱਖਣਾ ਉਸਨੂੰ ਵਧੀਆ ਲੱਗ ਰਿਹਾ ਸੀ। ਕੋਈ ਤਾਂ ਸੀ ਜੋ ਆਪਣੇ ਵਕਤ ਦੀ ਪਰਵਾਹ ਕੀਤੇ ਬਿਨਾਂ ਉਸ ਨਾਲ ਸਮਾਂ ਬਿਤਾ ਰਿਹਾ ਸੀ। ਉਸਦੇ ਕੱਲੇਪਨ ਨੂੰ ਦੂਰ ਕਰਦਾ ਪਿਆ ਸੀ। ਜੋ ਉਸਨੂੰ ਉਦਾਸ ਹੋਣ ਤੋਂ ਬਚਣ ਲਈ ਇੱਕ ਨਹੀਂ ਕਈ ਰਾਹ ਦੱਸ ਰਿਹਾ ਸੀ।
ਗੱਡੀ ਚ ਮੁਬਾਇਲ ਫੜ੍ਹਦੇ ,ਸਮਝਦੇ ਕਿੰਨੀ ਵਾਰ ਦੋਹਾਂ ਦੀਆਂ ਉਂਗਲਾਂ ਛੋਹੀਆਂ ,ਕਿੰਨੀ ਵਾਰ ਕੂਹਣੀਆਂ ਕਿੰਨੀ ਵਾਰ ਸਿਰ ਟਕਰਾਏ ਕਿੰਨੀ ਵਾਰ ਮੋਢੇ ਕਿੰਨੀ ਵਾਰ ਅਣਜਾਣੇ ਚ ਪੱਟਾਂ ਤੇ ਹੱਥ ਘੁੰਮ ਗਿਆ। ਸਤਵੀਰ ਨੂੰ ਸ਼ਾਇਦ ਖਿਆਲ ਨਹੀਂ ਸੀ ਪਰ ਕਲਪਨਾ ਨੇ ਹਰ ਵਾਰ ਇਸਨੂੰ ਗਿਣਿਆ ਸੀ। ਹਰ ਵਾਰ ਦੀ ਛੋਹ ਉਸਦੇ ਅੰਦਰ ਝਰਨਾਟ ਛੇੜ ਦਿੰਦੀ ਸੀ। ਉਸਨੂੰ ਲਗਦਾ ਸੀ ਕਿ ਮਹਿਜ ਉਸਦੀ ਛੋਹ ਨਾਲ ਕਿਧਰੇ ਉਹ ਮਦਹੋਸ਼ ਨਾ ਹੋ ਜਾਏ। ਬਹੁਤ ਧਿਆਨ ਨਾਲ ਖੁਦ ਨੂੰ ਰੋਕਦੇ ਹੋਏ ਉਹ ਪਿਛਾਹ ਹੱਟ ਰਹੀ ਸੀ। ਇੱਕ ਵਿਆਹੀ ਹੋਈ ਔਰਤ ਉਸਦੀ ਆਪਣੀ ਜਿੰਮੇਵਾਰੀ ,ਬੱਚੇ ,ਫਰਜ਼ ਇੱਜਤ ਤੇ ਕਿੰਨਾ ਕੁਝ ਸੀ। ਜਦੋਂ ਉਸ ਕੋਲੋਂ ਰਿਹਾ ਨਾ ਗਿਆ ਤਾਂ ਅਖੀਰ ਉਸਨੇ ਕਿਹਾ ਕਿ ਉਹ ਸਮਝ ਗਈ ਹੈ ਇਸ ਲਈ ਹੁਣ ਉਹਨੂੰ ਘਰ ਛੱਡ ਆਵੇ। ਸਤਵੀਰ ਬਿਨਾਂ ਕੁਝ ਕਹੇ ਉਸਨੂੰ ਘਰ ਛੱਡ ਆਇਆ। ਪਤਾ ਨਹੀਂ ਉਸਦੇ ਮਨ ਚ ਸੀ ਕਿ ਉਹ ਮਨਾ ਕਰਦਾ ਕੁਝ ਸਮਾਂ ਹੋਰ ਕੱਠੇ ਕੱਢਦੇ ਪਰ ਨਹੀਂ ਉਹਦੇ ਕਹੇ ਅਨੁਸਾਰ ਚੱਲਿਆ ਤੇ ਘਰ ਛੱਡ ਆਇਆ। ਉਸਨੂੰ ਗੁੱਸਾ ਆਇਆ। ਖੁਦ ਤੇ ਕਿ ਸਤਵੀਰ ਤੇ ਪਤਾ ਨਹੀਂ ਉਸਨੂੰ ਸਮਝ ਨਹੀਂ ਸੀ ਕਿ ਉਹ ਕਿੱਧਰ ਜਾ ਰਹੀ ਹੈ ਸਹੀ ਰਾਹ ਕਿਹੜਾ ਹੈ ?
ਹੁਣ ਲਗਾਤਾਰ ਗੱਲਬਾਤ ਹੋਣ ਲੱਗੀ। ਪਹਿਲਾਂ ਫੋਨ ਤੇ ਸੀ ਹੁਣ ਫੇਸਬੁੱਕ ਤੇ ਵਟਸਐਪ ਤੱਕ ਪਹੁੰਚ ਸੀ ਕਿਸੇ ਵੇਲੇ ਵੀ ਗੱਲ ਹੋ ਸਕਦੀ ਸੀ ਰਾਤ ਨੂੰ ਇੱਕੋ ਬੈੱਡ ਤੇ ਸੁੱਤੇ ਉਹ ਤੇ ਦੀਪਕ ਕੋਹਾਂ ਦੂਰ ਹੁੰਦੇ ਤੇ ਉਹ ਤੇ ਸਤਵੀਰ ਨੇੜੇ। ਘਰ ਉਸਦਾ ਦਿਲ ਨਹੀਂ ਸੀ ਲਗਦਾ ਨਿੱਤ ਉਹ ਮਿਲਣ ਲਈ ਜਾ ਨਹੀਂ ਸੀ ਸਕਦੀ। ਭਾਵੇਂ ਨਾਮ ਇਸਨੂੰ ਦੋਸਤੀ ਦਾ ਸੀ ਪਰ ਅੰਦਰ ਬਹੁਤ ਕੁਝ ਰਿੱਝ ਰਿਹਾ ਸੀ। ਉਸਨੂੰ ਲਗਦਾ ਕਿ ਇਹ ਸਿਰਫ ਉਸਦੇ ਅੰਦਰ ਹੈ ਸਤਵੀਰ ਦੀਆਂ ਗੱਲਾਂ ਵਿੱਚੋ ਗੱਲ ਕਰਨ ਦੇ ਅੰਦਾਜ਼ ਚੋਂ ਕੁਝ ਵੀ ਨਹੀਂ ਸੀ ਝਲਕਦਾ।
ਜਦੋਂ ਘਰ ਬਹਿਕੇ ਉਹ ਅੱਕਣ ਲੱਗੀ ਉਸਨੂੰ ਲਿਟਰੇਚਰ ਪੜ੍ਹਨ ਦਾ ਸ਼ੌਕ ਪੈ ਗਿਆ. ਉਸਦੇ ਮਨ ਚ ਆਇਆ ਕਿਉਂ ਨਾ ਮਾਸਟਰ ਦੀ ਡਿਗਰੀ ਹੀ ਕਰ ਲਵੇ ਕੱਲਿਆਂ ਵਕਤ ਉਸਨੂੰ ਪ੍ਰੇਸ਼ਾਨ ਕਰ ਦਿੰਦਾ ਸੀ। ਉਸਨੇ ਗਰੈਜੂਏਸ਼ਨ ਚ ਪੰਜਾਬੀ ਪੜ੍ਹੀ ਹੀ ਸੀ ਇਸ ਡਿਗਰੀ ਐਡਮਿਸ਼ਨ ਵੀ ਸੌਖੀ ਮਿਲ ਸਕਦੀ ਸੀ। ਸਭ ਤੋਂ ਵੱਡੀ ਗੱਲ ਉਹ ਸਤਵੀਰ ਨੂੰ ਰੋਜ ਮਿਲ ਸਕਦੀ ਸੀ। ਉਸਨੇ ਸਤਵੀਰ ਨੂੰ ਆਈਡਿਆ ਦਿੱਤਾ। ਅੰਨ੍ਹਾ ਕਿ ਭਾਲੇ ਦੋ ਨੈਣ ਉਸਨੇ ਵੀ ਨਾਲ ਹੀ ਐਡਮਿਸ਼ਨ ਲੈ ਲਈ।
ਹੁਣ ਮਿਲਣ ਲਈ ਉਹਨਾਂ ਕੋਲ ਵਕਤ ਹੀ.ਵਕਤ ਸੀ ਗੱਲਾਂ ਕਰਨ ਲਈ ਘੁੰਮਣ ਲਈ ਤੇ ਕੰਟੀਨ ਚ ਬੈਠਣ ਲਈ ਹੁਣ ਉਹਦੇ ਨਾਲ ਤੁਰਦਾ ਸਤਵੀਰ ਉਸਦੇ ਬਰਾਬਰ ਦਾ ਲਗਦਾ ਸੀ। ਕਲਪਨਾ ਵੀ ਕਿਸੇ ਪਾਸਿਓਂ ਦੋ ਬੱਚਿਆਂ ਦੀ ਮਾਂ ਨਹੀਂ ਸੀ ਲਗਦੀ ਸਗੋਂ ਭਰੀ ਜਵਾਨੀ ਤੇ ਆਈ ਕੋਈ ਮੁਟਿਆਰ ਜਾਪਦੀ ਸੀ। ਵਕਤ ਰੋਜ ਬੀਤ ਰਿਹਾ ਸੀ। ਹਰ ਢਲਦੇ ਸੂਰਜ ਨਾਲ ਉਹ ਇੱਕ ਦੂਸਰੇ ਦੀ ਆਦਤ ਬਣਦੇ ਜਾ ਰਹੇ ਸੀ। ਅਜੇ ਤਾਂਈ ਇਸ ਰਿਸ਼ਤੇ ਚ ਦੋਸਤੀ ਦੀ ਰੇਖਾ ਸੀ। ਕੋਈ ਤੋੜਨਾ ਨਹੀਂ ਸੀ ਚਾਹੁੰਦਾ। ਕੋਈ ਉਲੰਘਣਾ ਨਹੀਂ ਸੀ ਚਾਹੁੰਦਾ। ਪਰ ਲਾਇਬ੍ਰੇਰੀ ਵਿੱਚ ,ਕਾਰ ਵਿੱਚ ,ਸਿਨੇਮੇ ਚ ,ਕਿਸੇ ਪਾਰਕ ਦੇ ਕੋਨੇ ਚ ਇੱਕਲਤਾ ਦੇ ਕਿੰਨੇ ਹੀ ਪਲ ਇਸ ਡੋਰੀ ਨੂੰ ਤੋੜਨ ਲਈ ਉਕਸਾ ਰਹੇ ਸੀ।
ਦੇਰ ਸਿਰਫ ਇਸ ਗੱਲ ਦੀ ਸੀ ਕਿ ਕਦੋਂ ਤੇ ਕੌਣ ਇਸ ਰੇਖਾ ਨੂੰ ਪਹਿਲਾਂ ਟੱਪਦਾ ਹੈ ਇਹ ਤਾਂ ਸਮਾਂ ਵੀ ਜਾਣਦਾ ਸੀ ਦੂਸਰੇ ਪਾਸਿਓਂ ਵੀ ਮੌਕਾ ਲਪਕਦਿਆਂ ਦੇਰ ਨਹੀਂ ਲੱਗਣੀ।
( Facebook Page : Harjot Di Kalam )

ਕਹਾਣੀ : ਬੇਆਰਾਮੀ
ਭਾਗ : ਸੱਤ ਤੋਂ ਨੌਂ

ਮਈ ਮਹੀਨੇ ਦਾ ਅੱਧ ਸੀ, ਯੂਨੀਵਰਸਿਟੀ ਚ ਪੇਪਰ ਚੱਲ ਰਹੇ ਸੀ।ਪੜ੍ਹਨ ਲਈ ਫਿਰ ਵੀ ਕਲਪਨਾ ਤੇ ਸਤਵੀਰ ਲਾਇਬਰੇਰੀ ਹੀ ਜਾਂਦੇ ਸੀ ਇਹੋ ਬਹਾਨਾ ਤਾਂ ਮਿਲਣ ਦਾ ਸੀ।ਉਸ ਦਿਨ ਕੋਈ ਕਿਤਾਬ ਲੱਭਣ ਲਈ ਉਹ ਹਾਲ ਚ ਫੈਲੀ ਸੈਂਟਰਲ ਲਾਇਬਰੇਰੀ ਚ ਜਾ ਵੜੇ ਸੀ। ਪੇਪਰਾਂ ਕਰਕੇ ਹਰ ਪਾਸੇ ਸ਼ਾਂਤੀ ਸੀ ।ਕਲਪਨਾ ਕਿਤਾਬ ਲੱਭ ਰਹੀ ਸੀ ਤੇ ਸਤਵੀਰ ਨੇ ਉਸਨੂੰ ਗੱਲੀਂ ਲਾ ਰੱਖਿਆ ਸੀ। ਕਿਤਾਬ ਸੀ ਕਿ ਨਹੀਂ ਮਿਲ ਹੀ ਨਹੀਂ ਸੀ ਰਹੀ। ਲੱਭਦੇ ਲੱਭਦੇ ਆਖ਼ਿਰੀ ਸ਼ੈਲਫ ਤੱਕ ਪਹੁੰਚ ਗਏ ਸੀ। ਆਪਣੇ ਤੋਂ ਉੱਚੇ ਸ਼ੈਲਫ ਤੋਂ ਕਿਤਾਬ ਉਤਾਰਦੇ ਹੋਏ। ਕਈ ਕਿਤਾਬਾਂ ਕਲਪਨਾ ਦੇ ਉੱਤੇ ਆ ਡਿੱਗੀਆਂ ਤੇ ਖਿੰਡ ਗਈਆਂ।
ਦੋਂਵੇਂ ਇਸ ਅਚਾਨਕ ਹੋਏ ਹਾਦਸੇ ਤੇ ਹੱਸਣ ਲੱਗੇ। ਇੱਕ ਇੱਕ ਕਰਕੇ ਕਿਤਾਬਾਂ ਕੱਠੀਆਂ ਕਰਨ ਲੱਗੇ। ਸਤਵੀਰ ਊਸਦੀ ਮਦਦ ਕਰਦਾ ਕਰਦਾ ਰੁੱਕ ਗਿਆ। ਆਪਣੇ ਕਿਤਾਬਾਂ ਸਮੇਟਣ ਤੇ ਉਸਦੇ ਸਮੇਟਣ ਦੇ ਢੰਗ ਨੂੰ ਵੇਖਣ ਲੱਗਾ। ਕਿੰਨਾ ਸੁਚਜਾਪਨ ਸੀ ਇਸ ਕੰਮ ਨੂੰ ਕਰਨ ਲਈ ਵੀ ਉਸ ਵਿੱਚ । ਇੰਨੀ ਸਫ਼ਾਈ ਤੇ ਢੰਗ ਇੱਕ ਇੱਕ ਵਰਕੇ ਨੂੰ ਰੱਖਣ ਕਿਤਾਬ ਨੂੰ ਖੋਲ੍ਹਣ ਬੰਦ ਕਰਨ ਸਭ ਕੁਝ । ਤੇ ਨਾਲ ਨਾਲ ਉਸਦੇ ਵੱਲ ਅੱਖਾਂ ਭਰਕੇ ਹੱਸਣਾ । ਉਸਦਾ ਦਿਲ ਜਿੱਦਾਂ ਬਾਹਰ ਡਿੱਗਣ ਲੱਗਾ।
ਉਸਨੇ ਉਸਦੇ ਕਿਤਾਬਾਂ ਤੇ ਘੁੰਮਦੇ ਹੱਥਾਂ ਨੂੰ ਛੋਹ ਲਿਆ। ਊਸਦੀ ਛੋਹ ਨੇ ਜਿਵੇੰ ਧਰਤੀ ਨੂੰ ਕੰਬਣ ਲਗਾ ਦਿੱਤਾ ਹੋਏ। ਹੱਥਾਂ ਵਿੱਚੋ ਕਿਤਾਬਾਂ ਮੁੜ ਖਿਸਕ ਕੇ ਜ਼ਮੀਨ ਦੇ ਨਾਲ ਜਾ ਲੱਗੀਆਂ ।ਦੁਬਾਰਾ ਤੋਂ ਸਾਂਝੇ ਹੱਥਾਂ ਵਿਚ ਉੱਠੀਆਂ ਤੇ ਦੋਂਵੇਂ ਇੱਕੋ ਵੇਲੇ ਖੜ੍ਹੇ ਹੋਏ।
ਕਲਪਨਾ ਨੂੰ ਜਾਪਿਆ ਜਿਵੇੰ ਉਸਦੇ ਕੰਬਦੇ ਜਿਸਮ ਨੂੰ ਸਹਾਰੇ ਦੀ ਜਰੂਰਤ ਹੈ। ਉਸਨੇ ਸ਼ੈਲਫ ਨੂੰ ਘੁੱਟ ਕੇ ਫੜ ਲਿਆ।ਦੋਵਾਂ ਚ ਮਹਿਜ਼ ਕੁਝ ਇੰਚ ਦਾ ਫ਼ਾਸਲਾ ਸੀ। #ਸਤਵੀਰ ਨੇ ਗੁੱਟ ਤੋਂ ਫ਼ੜਕੇ ਖਿੱਚਿਆ ਤੇ ਸੀਨੇ ਨਾਲ ਜੋੜ ਲਿਆ। ਊਸਦੀ ਜੱਫੀ ਚੋਂ ਛੁੱਟਣ ਦਾ ਕਲਪਨਾ ਨੇ ਕੋਈ ਉਚੇਚ ਨਾ ਕੀਤਾ ਕੋਈ ਵਿਰੋਧ ਨਹੀਂ ਕੀਤਾ। ਸਗੋਂ ਉਸਨੂੰ ਹੋਰ ਵੀ ਘੁੱਟ ਕੇ ਆਪਣੇ ਕਲਾਵੇ ਚ ਲੈ ਲਿਆ।
ਗਰਮੀ ਦੀ ਰੁੱਤ ਤੇ ਲਾਇਬਰੇਰੀ ਦਾ ਕੋਨਾ ਜਿੱਥੇ ਹਵਾ ਛੱਡੋ ਰੋਸ਼ਨੀ ਵੀ ਮੁਸ਼ਕਿਲ ਨਾਲ ਪਹੁੰਚ ਰਹੀ ਸੀ। ਉਹਨਾਂ ਦੀ ਜੱਫੀ ਨੇ ਜਿਸਮਾਂ ਨੂੰ ਪਸੀਨੇ ਨਾਲ ਤਰ੍ਹ ਕਰ ਦਿੱਤਾ ਸੀ। ਉਸ ਰਲੀ ਹਾਈਂ ਮਹਿਕ ਦੁਨੀਆਂ ਦੇ ਕਿਸੇ ਮਹਿੰਗੇ ਸੈਂਟ ਤੋਂ ਵੀ ਵੱਧ ਖਿੱਚਵੀ ਸੀ। ਦੂਰ ਕਿਧਰੇ ਚਲਦੇ ਪੁਰਾਣੇ ਪੱਖੇ ਦੀ ਖ਼ਰ ਖ਼ਰ ਨਾਲ ਦਿਲ ਨਬਜਾਂ ਇੱਕ ਸੁਰ ਹੋ ਗਈਆਂ ਸੀ।
ਕਿੰਨਾ ਹੀ ਸਮਾਂ ਇੰਝ ਮੂਰਤੀ ਬਣੇ ਉਹ ਖਲੋਤੇ ਰਹੇ । ਕੋਈ ਆਵਾਜ਼ ਨਹੀਂ ਕੋਈ ਹਰਕਤ ਨਹੀਂ ਜਿਵੇੰ ਓਥੇ ਪੱਥਰ ਹੋ ਗਏ ਹੋਣ ।ਇੱਕ ਉਂਗਲ ਵੀ ਨਹੀਂ ਸੀ ਹਿੱਲ ਰਹੀ । ਸਿਰਫ ਸਾਹ ਲਈ ਉੱਪਰ ਨੀਚੇ ਹੂੰਦੀਆਂ ਛਾਤੀਆਂ ਹੀ ਦੱਸ ਰਹੀਆਂ ਸੀ ਕਿ ਉਹ ਜਿਉਂਦੇ ਜਾਗਦੇ ਹਨ।
ਫਿਰ ਇੱਕ ਕਦਮਾਂ ਦੀ ਆਹਟ ਹੋਈ ਤੇ ਝਟਕੇ ਨਾਲ ਦੋਂਵੇਂ ਅਲੱਗ ਹੋ ਗਏ ।ਫਟਾਫਟ ਕੋਈ ਕਿਤਾਬ ਫੜੀ ਤੇ ਓਥੋਂ ਬਾਹਰ ਨਿਕਲੇ । ਇੱਕ ਦੂਸਰੇ ਨਾਲ ਅੱਖ ਮਿਲਾਉਣ ਦਾ ਵੀ ਸਾਹਸ ਨਹੀਂ ਸੀ। ਕੋਈ ਬੋਲ ਸਾਂਝਾ ਨਹੀਂ ਸੀ ,ਜਿਵੇ ਸਭ ਗੱਲਾਂ ਸਾਹਾਂ ਦੀਆਂ ਸਾਹਾਂ ਨਾਲ ਹੋ ਚੁੱਕੀਆਂ ਹੋਣ। #harjotdikalam
ਕਾਰ ਚ ਬੈਠੇ ਤੇ ਘਰ ਵੱਲ ਨੂੰ ਆ ਗਏ।ਰਸਤੇ ਚ ਸੋਚਦੇ ਜੋ ਹੋਇਆ ਸਹੀ ਸੀ ਜਾਂ ਗ਼ਲਤ। ਕਲਪਨਾ ਨੂੰ ਘਰ ਉਤਾਰਨ ਆਇਆ। ਹਮੇਸ਼ਾ ਵਾਂਗ ਉਸਨੇ ਕੁਝ ਪੀਣ ਲਈ ਆਫ਼ਰ ਕੀਤਾ। ਗੱਡੀ ਇੱਕ ਪਾਸੇ ਲਗਾਕੇ ਉਹ ਉੱਤਰ ਗਿਆ। ਅੱਗੇ ਵੀ ਕਈ ਵਾਰ ਘਰ ਆ ਚੁੱਕਾ ਸੀ। ਪਰ ਅੱਜ ਉਸਦੇ ਕਦਮਾਂ ਦੀ ਚਾਲ ਵਿੱਚ ਕੁਝ ਨਵਾਂਪਣ ਸੀ।
ਸੋਫ਼ੇ ਤੇ ਬੈਠ ਉਹ ਉਡੀਕਣ ਲੱਗਾ।#ਕਲਪਨਾ ਉਸ ਲਈ ਸ਼ਿਕੰਜਵੀ ਬਣਾ ਲਿਆਈ। ਗਿਲਾਸ ਫੜਦਿਆ ਇੱਕ ਵਾਰ ਉਂਗਲਾ ਛੋਹ ਗਈਆਂ । ਕੁਝ ਮਿੰਟ ਪਹਿਲ਼ਾਂ ਵਾਲੀ ਗਰਮੀ ਇੱਕ ਦਮ ਜਿਸਮ ਚ ਆ ਗਈ। ਪਰ ਇੱਕ ਮਨੋ ਮਨੀ ਅਫ਼ਸੋਸ ਵੀ ਸੀ ਕਿ ਕੌਣ ਉਸ ਜੱਫੀ ਲਈ ਮਾਫ਼ੀ ਮੰਗੇ ।
ਗੱਲਾਂ ਜੋ ਕਰ ਰਹੇ ਸੀ ਸਿਰਫ ਉਹਨਾਂ ਸਵਾਲਾਂ ਤੋਂ ਉਸ ਗੱਲ ਤੋਂ ਬਚਣ ਲਈ ਕਰ ਰਹੇ ਸੀ। ਸਤਵੀਰ ਬਹੁਤਾ ਚੁੱਪ ਸੀ ਕਲਪਨਾ ਹੀ ਬੋਲ ਰਹੀ ਸੀ। ਉਹ ਉਸ ਵੱਲ ਸਿਰਫ ਨਿਹਾਰ ਰਿਹਾ ਸੀ। ਸੋਫ਼ੇ ਤੇ ਆਹਮੋ ਸਾਹਮਣੇ ਬੈਠੇ ਸੀ। ਸਤਵੀਰ ਨੂੰ ਉਸਦਾ ਬੋਲਣ ਦਾ ਖਿਆਲ ਭਾਅ ਰਿਹਾ ਸੀ ।ਉਸਦੇ ਚਿਹਰੇ ਚ ਕੁਝ ਉਸਨੂੰ ਕਲਪਨਾ ਵੱਲ ਖਿੱਚ ਰਿਹਾ ਸੀ।
ਅਚਾਨਕ ਉਸ ਅੰਦਰ ਇੱਕ ਤੂਫਾਨ ਉੱਠਿਆ ਉਹ ਝਟਕੇ ਚ ਉਠਿਆ ਤੇ ਕਲਪਨਾ ਕੋਲ ਜਾ ਕੇ ਉਸ ਉੱਪਰ ਝੁਕ ਗਿਆ ।ਉਸਦੇ ਬੁੱਲਾਂ ਵਿੱਚੋਂ ਨਿਕਲਦਾ ਸ਼ੋਰ ਬੰਦ ਹੋ ਗਿਆ। ਬੜੇ ਹੀ ਮਜ਼ਬੂਤੀ ਨਾਲ ਉਹ ਸਤਵੀਰ ਦੇ ਬੁਲਾਂ ਦੀ ਪਕੜ ਵਿੱਚ ਸੀ।ਊਸਦੀ ਗਰਦਨ ਨੂੰ ਪਕੜਕੇ ਉਹ ਨਣੀ ਦੇਰ ਚੁੰਮਦਾ ਰਿਹਾ ਜਦੋਂ ਤੱਕ ਕਲਪਨਾ ਉਸਦੇ ਚੁੰਮਣ ਦਾ ਉੱਤਰ ਚੁੰਮਣ ਚ ਨਾ ਦੇਣ ਲੱਗੀ। ਸੋਫ਼ੇ ਤੇ ਦੋਨੋ ਸ਼ਾਇਡ ਗੋਡੇ ਲਗਾ ਕੇ ਉਹ ਆਪਣੀ ਕਿਰਿਆ ਨੂੰ ਦੁਹਰਾਉਂਦਾ ਰਿਹਾ। ਕਲਪਨਾ ਦੇ ਹੱਥ ਵਾਲਾਂ ਵਿੱਚ ਫਿਰਦੇ ਹੋਏ ਊਸਦੀ ਪਿੱਠ ਤੇ ਫਿਰਨ ਲੱਗੇ। ਕਮੀਜ਼ ਵਿੱਚੋ ਪਸੀਨਾ ਰਿਸ ਰਿਹਾ ਸੀ ।ਏਸੀ ਦੀ ਠੰਡਕ ਇਸ ਗਰਮੀ ਨੂੰ ਨਹੀਂ ਸੀ ਠਾਰ ਸਕਦੀ ।
ਉਸੇ ਸੋਫ਼ੇ ਤੇ ਉਸਨੂੰ ਟੇਢਾ ਕਰਦਾ ਹੋਇਆ ਸਤਵੀਰ ਉਸਦੇ ਉੱਪਰ ਲਿਟਦਾ ਚਲਾ ਗਿਆ। ਉਸਦੇ ਬੁੱਲ ਉੱਪਰ ਤੋਂ ਥੱਲੇ ਵੱਲ ਰਸਤਾ ਨੱਪਣ ਲੱਗੇ। ਉਸਦੀ ਗਰਦਨ ਉਸਦੇ ਖੁੱਲ੍ਹੇ ਗਲਮੇ ਤੱਕ ਬਿਨਾਂ ਕਿਸੇ ਰੋਕ ਤੇ ਬੁੱਲ੍ਹ ਖਿਸਕ ਗਏ ਸੀ। ਹੱਥਾਂ ਨੇ ਸਰੀਰ ਦੇ ਹਰ ਹਿੱਸੇ ਨੂੰ ਛੋਹ ਲੈਣ ਦੀ ਤਮੰਨਾ ਪੂਰੀ ਕਰ ਲਈ ਸੀ। ਚਿਰਾਂ ਤੋਂ ਦੋਂਵੇਂ ਜਿਸਮ ਇਸ ਛੋਹ ਨੂੰ ਉਡੀਕ ਰਹੇ ਸੀ ,ਹਰ ਵਾਰ ਇੰਝ ਲਗਦਾ ਸੀ ਜਿਵੇੰ ਪਾਣੀ ਦਾ ਗਿਲਾਸ ਬੁੱਲਾਂ ਨੂੰ ਛੋਹ ਕੇ ਪਿਆਸੇ ਨੂੰ ਤੜਪਦਾ ਛੱਡ ਗਿਆ ਹੋਵੇ ।ਪਰ ਇੰਝ ਨਹੀਂ ਸੀ ਅੱਜ ਇਹ ਫਰਕ ਵੀ ਮੁਸ਼ਕਿਲ ਸੀ ਕਿ ਪਾਣੀ ਕੌਣ ਹੈ ਤੇ ਪਿਆਸਾ ਕੌਣ ਹੈ । ਕੌਣ ਕਿਸਦੇ ਲਈ ਵੱਧ ਤੜਪ ਰਿਹਾ ਸੀ। ਇਹ ਨਾ ਤਾਂ ਕੱਪੜਿਆਂ ਦੇ ਉੱਪਰੋਂ ਪਤਾ ਲੱਗ ਰਿਹਾ ਸੀ ਨਾ ਕੱਪੜੇ ਖੋਲ੍ਹਣ ਮਗਰੋਂ ਪਤਾ ਲੱਗਾ।
ਪਤਾ ਸਿਰਫ ਇਹੋ ਸੀ ਕਿ ਇਹ ਗਰਮੀ ਦੋਹਾਂ ਜਿਸਮਾਂ ਚੋਂ ਰਿਸ ਰਹੀ ਸੀ। ਸਿਰਫ ਪਸੀਨਾ ਬਣਕੇ ਨਹੀਂ ਸਗੋਂ ਉਤੇਜਨਾ ਬਣਕੇ ਵੀ।ਜੋ ਹੱਥਾਂ ਨੂੰ ਮਹਿਸੂਸ ਹੋ ਰਹੀ ਬੁੱਲ੍ਹਾ ਨੂੰ ਉਸਨੂੰ ਠਾਰਨ ਦਾ ਇੱਕ ਮੌਕਾ ਮਿਲ ਰਿਹਾ ਸੀ। ਪਰ ਠਾਰਨ ਦੀ ਜਿੰਨੀ ਕੋਸ਼ਿਸ ਸੀ ਓਨੀ ਉਹ ਹੋਰ ਮੱਘ ਰਹੀ ਸੀ,ਉਂਝ ਹੀ ਜਿਵੇੰ ਫੂਕਾਂ ਮਾਰਨ ਨਾਲ ਕੋਲੇ ਬੁਝਦੇ ਨਹੀਂ ਹੋਰ ਵੀ ਮਘਣ ਲੱਗ ਜਾਂਦੇ ਹਨ ।ਸੱਚੀ ਉਹਨਾਂ ਦੇ ਜਿਸਮ ਦੇ ਕੁਝ ਹਿੱਸੇ ਕੋਲਿਆਂ ਵਾਂਗ ਮਘ ਰਹੇ ਸੀ। ਕਿੰਨੀ ਕੋਸ਼ਿਸ ਹੋਈ ਇੱਕ ਦੂਸਰੇ ਨਾਲ ਖੁਦ ਨੂੰ ਰਗੜ ਕੇ ਊਸ ਗਰਮਾਹਟ ਨੂੰ ਘੱਟ ਕਰਨ ਦੀ ।ਪਰ ਹੱਥਾਂ ,ਬੁੱਲਾਂ ਤੇ ਪੱਟਾਂ ਦੀ ਹਰ ਰਗੜ ਨਾਲ ਉਹ ਮਘਦੇ ਹੀ ਗਏ ਜਦੋਂ ਤੱਕ ਦੋਵਾਂ ਦੇ ਜਿਸਮ ਇੱਕ ਦੂਸਰੇ ਵਿੱਚ ਸਮਾਉਣ ਲਈ ਤਿਆਰ ਨਾ ਹੋ ਗਏ । ਫਿਰ ਇੱਕ ਬੰਦੇ ਦੇ ਮਸਾਂ ਲੇਟਣ ਦੀ ਦੀ ਜਗ੍ਹਾ ਵਾਲੇ ਸੋਫ਼ੇ ਤੇ ਉਹ ਸੁੰਗੜ ਕਿ ਇੱਕ ਦੂਸਰੇ ਵਿੱਚ ਸਮਾ ਨਾ ਗਏ ।ਤੇ ਹਰ ਬੀਤਦੇ ਪਲ ਨਾਲ ਜਿਵੇੰ ਉਹ ਦੋ ਤੋਂ ਇੱਕ ਹੋਣ ਲਈ ਵਧਦਾ ਗਏ ।ਤੇ ਅਖੀਰ ਉਹੀ ਸੋਫਾ ਉਹਨਾਂ ਦੇ ਪਹਿਲੇ ਮੇਲ ਦਾ ਇੱਕ ਗਵਾਹ ਹੋ ਗਿਆ।
ਐਨੀ ਥਕਾਵਟ ਸ਼ਾਇਦ ਹੀ ਕਲਪਨਾ ਨੂੰ ਹੋਈ ਹੋਵੇ ,ਐਸਾ ਅਹਿਸਾਸ ਸ਼ਾਇਦ ਹੀ ਕਦੇ ਸਤਵੀਰ ਨੂੰ ਹੋਇਆ ਹੋਵੇ।ਕਰੀਬ ਪੰਜ ਛੇ ਸਾਲ ਮਗਰੋਂ ਇੰਝ ਇੱਕ ਦਮ ਸਭ ਮਿਲ ਜਾਣਾ ਜਿਸਦੀ ਇੱਛਾ ਰਹਿ ਰਹਿ ਕੇ ਉਸਦੇ ਮਨ ਚ ਸੀ ਸਤਵੀਰ ਨੂੰਵਿਸ਼ਵਾਸ ਨਹੀ ਸੀ ।
ਇੱਕ ਰੇਖਾ ਸੀ ਜਿਸਨੂੰ ਉਹ ਕਦੇ ਹਿਮੰਤ ਕਰਕੇ ਟੱਪ ਨਾ ਸਕਿਆ ਤੇ ਕਲਪਨਾ ਨੇ ਕਦੇ ਟੱਪਣ ਵੀ ਨਾ ਦਿੱਤੀ। ਅੱਜ ਉਹ ਸਭ ਉੱਡ ਗਿਆ ਸੀ। ਦਿਲ ਪਹਿਲ਼ਾਂ ਹੀ ਸਾਂਝੇ ਸੀ ,ਜਿਸਮਾਂ ਚ ਸਾਂਝ ਬਣ ਗਈ ਸੀ। ਉਸ ਚ ਵੀ ਐਸਾ ਅਹਿਸਾਸ ਜੋ ਦੀਪਕ ਨਾਲ ਉਸਨੂੰ ਸ਼ਾਇਦ ਵਰ੍ਹਿਆਂ ਪਹਿਲ਼ਾਂ ਹੋਇਆ ਸੀ। ਜੋ ਸ਼ਾਇਦ ਉਸ ਲਈ ਮੱਕ ਗਿਆ ਸੀ ਤੇ ਜਿੱਥੇ ਹੁਣ ਰਿਸ਼ਤਾ ਮਹਿਜ਼ ਫ਼ਰਜ਼ ਤੋਂ ਵੱਧ ਕੁਝ ਨਹੀਂ ਸੀ।
ਫਿਰ ਇਹ ਹੱਦਾਂ ਮੁੜ ਮੁੜ ਟੁੱਟਦੀਆਂ ਰਹੀਆਂ । ਕਦੇ ਕਲਪਨਾ ਦੇ ਘਰ ਕਦੇ ਸਤਵੀਰ ਦੇ ਘਰ ਕਦੇ ਕਾਰ ਵਿੱਚ ਕਦੇ ਕਿਤੇ … ਅਫੀਮ ਨਾਲੋਂ ਵੀ ਭੈੜਾ ਨਸ਼ਾ ਲੱਗ ਗਿਆ ਸੀ ਇੱਕ ਦੂਸਰੇ ਦਾ ..ਹਮੇਸ਼ਾ ਇੱਕੋ ਤਾਕ ਵਿੱਚ ਰਹਿੰਦੇ ਸੀ ਕਿ ਮਿਲਿਆ ਕਿੱਦਾਂ ਜਾਏ।
ਸਤਵੀਰ ਉਸ ਉਮਰ ਚ ਸੀ ਜਿੱਥੇ ਜਵਾਨੀ ਦਾ ਜੋਸ਼ ਲਾਵੇ ਵਾਂਗ ਕਦੇ ਵੀ ਕਿਤੇ ਵੀ ਫੁੱਟ ਸਕਦਾ ਸੀ ਤੇ ਕਲਪਨਾ ਉਸ ਉਮਰ ਵਿੱਚ ਜਿੱਥੇ ਪਰਪੱਕ ਹੋਕੇ ਉਹ ਹਰ ਜੋਸ਼ ਨੂੰ ਠਾਰ ਸਕਦੀ ਸੀ। ਪਰ ਉਮਰਾਂ ਦੇ ਫ਼ਰਕ ਤੇ ਰਿਸ਼ਤਿਆਂ ਦੇ ਬੰਧਨ ਤੋਂ ਕਦੋੰ ਤੱਕ ਦੋਂਵੇਂ ਇਨਕਾਰੀ ਹੋ ਸਕਦੇ ਸੀ ? ਸਭ ਤੋਂ ਵੱਡੀ ਗੱਲ ਕਦੋੰ ਤੱਕ ਚੋਰੀ ਚੋਰੀ ਘੁੜ ਖਾਧਾ ਜਾ ਸਕਦਾ ਸੀ ? ਕਦੇ ਨਾ ਕਦੇ ਕਿਤੇ ਤਾਂ ਕਿਤੇ ਭੇਦ ਖੁੱਲਣੇ ਹੀ ਸੀ ….ਜਦੋਂ ਦਿਲ ਜੁੜਨ ਮਗਰੋਂ ਜਿਸਮ ਵੀ ਜੁੜ ਜਾਣ ਤਾਂ ਖਿੱਚ ਵਧਣ ਲਗਦੀ ਹੈ ।ਧੁਰ ਅੰਦਰੋਂ ਇੱਕ ਐਸੀ ਪਿਆਸ ਜਗਦੀ ਹੈ ਜੋ ਕਦੇ ਬੁਝਦੀ ਨਹੀਂ। ਜੋ ਹਰ ਮਿਲਣ ਮਗਰੋਂ ਹੋਰ ਭੜਕਦੀ ਹੈ। ਜੋ ਹਰ ਪਲ ਇੱਕੋ ਚੀਜ਼ ਲੱਭਦੀ ਹੈ ਸੱਜਣ ਦੀਆਂ ਬਾਹਾਂ ਚ ਸਮਾ ਜਾਣ ਦੀ ਘੜੀ ।
ਕਲਪਨਾ ਦਾ ਤੇ ਸਤਵੀਰ ਦਾ ਵੀ ਤਾਂ ਇਹੋ ਹਸ਼ਰ ਸੀ, ਹੁਣ ਜਦੋੰ ਮਿਲਦੇ ਮਿਲਣ ਦਾ ਮਕਸਦ ਪਤਾ ਹੁੰਦਾ । ਕਦੇ ਘਰੋਂ ਬਹਾਨਾ ਬਣਾ ਕੇ ਨਿਕਲਣਾ ਕਦੇ ਇੱਕ ਦੂਸਰੇ ਦੇ ਘਰ ਵਿਹਲਾ ਸਮਾਂ ਮਿਲਦੇ ਹੀ। ਨਹੀਂ ਤਾਂ ਦਿੱਲੀ ਦੀ ਕਿਸੇ ਵੀ ਸੁੰਨੀ ਕਾਲੋਨੀ ਵਿੱਚ ਗੱਡੀ ਲਗਾਕੇ ਕਾਲੇ ਸ਼ੀਸ਼ੇ ਕਰਕੇ।
ਸਤਵੀਰ ਦੇ ਖੂਨ ਚ ਚੜ੍ਹਦੀ ਉਮਰ ਦਾ ਉਬਾਲਾ ਸੀ ਕਲਪਨਾ ਦੇ ਜਿਸਮ ਚ ਇੱਕ ਸਮੁੰਦਰ ਦੇ ਪਾਣੀ ਵਰਗਾ ਸਬਰ। ਜਿੰਨਾ ਸਤਵੀਰ ਦੇ ਜਿਸਮ ਨੂੰ ਗਰਮੀ ਚੜ੍ਹਦੀ ਤੇ ਉਹ ਉਸ ਸਮੁੰਦਰ ਵਿੱਚ ਗਹਿਰਾ ਉੱਤਰਦਾ ਓਨਾ ਹੀ ਉਸਨੂੰ ਅੰਦਰ ਵਗਦੀਆਂ ਤੇਜ਼ ਧਾਰਾਵਾਂ ਮਿਲਦੀਆਂ ।ਉਸਦੇ ਅਣਕਹੇ ਖਿਆਲ,ਜਿਸਮ ਦੀਆਂ ਅਧੂਰੀਆਂ ਸੱਧਰਾਂ ,ਦਿਲ ਦੇ ਕੋਨੇ ਚ ਦੱਬੇ ਹੁਸੀਨ ਤੇ ਅਸ਼ਲੀਲ ਕਲਪਨਾਵਾਂ ਨਾਲ ਰੂਬਰੂ ਹੁੰਦਾ । ਜਿਸਨੂੰ ਦੋਂਵੇਂ ਰਲ ਕੇ ਭੋਗਦੇ।
ਜਿਉਂ ਹੀ ਪੜ੍ਹਾਈ ਖ਼ਤਮ ਹੋਈ ,ਬਾਹਰ ਮਿਲਣਾ ਬੰਦ ਹੋ ਗਿਆ। ਕੁੜੀ ਦੀ ਉਮਰ ਵੀ ਵੱਧਣ ਲੱਗੀ ਸੀ।ਹੁਣ ਮਿਲਣ ਲਈ ਸਿਰਫ ਇੱਕੋ ਚੀਜ਼ ਹੁੰਦੀ ਸੀ ਜਦੋਂ ਦੀਪਕ ਘਰੋਂ ਬਾਹਰ ਹੁੰਦਾ ਸੀ ।ਜਾਂ ਉਸਨੇ ਲੇਟ ਹੋ ਜਾਣਾ ਹੁੰਦਾ।
ਪਹਿਲ਼ਾਂ ਉਸਨੂੰ ਦੀਪਕ ਦਾ ਲੇਟ ਅਉਣਾ ਜਾਂ ਬਾਹਰ ਜਾਣਾ ਪਸੰਦ ਨਹੀਂ ਸੀ। ਹੁਣ ਉਸਨੂੰ ਇਹੋ ਹੁੰਦਾ ਸੀ ਕਿ ਕਦੋੰ ਉਹ ਘਰੋਂ ਬਾਹਰ ਜਾਏ। ਇਸ ਲਈ ਉਸਦੇ ਬਿਜ਼ਨਿਸ ਟ੍ਰਿਪ ਕਿਥੋਂ ਦੇ ਹਨ ਉਸ ਨਾਲ ਕੌਣ ਜਾ ਰਿਹਾ ਹੈ ਉਸਨੂੰ ਇਸ ਵੱਲੋਂ ਕੋਈ ਫ਼ਰਕ ਨਹੀਂ ਸੀ।
ਦੀਪਕ ਦਾ ਬਾਹਰ ਜਾਣ ਦਾ ਝੂਠ ਉਸ ਮਗਰੋਂ ਵੀ ਕਈ ਵਾਰ ਪਤਾ ਲੱਗ ਗਿਆ ਸੀ। ਪਰ ਹੁਣ ਉਸਨੂੰ ਕਹਿਣ ਦਾ ਉਸਨੂੰ ਨਾ ਕੋਈ ਫਾਇਦਾ ਸੀ ਨਾ ਉਸਨੂੰ ਇਸ ਨਾਲ ਕੋਈ ਫ਼ਰਕ ਸੀ ਦੋਂਵੇਂ ਇਸ ਵਿੱਚ ਇੱਕੋ ਜਿਹੇ ਹੋ ਗਏ ਸੀ।
ਆਪਸ ਚ ਜੁੜੇ ਹੋਣ ਦਾ ਕਾਰਨ ਸਿਰਫ ਬੱਚਾ ਸੀ। ਦੂਸਰਾ ਸਮਾਜ ਦੇ ਮੂੰਹ ਨੂੰ ਪਤੀ ਪਤਨੀ ਦਾ ਰਿਸ਼ਤਾ । ਜਿਸਦੇ ਪਿਛਲੇ ਪਾਸੇ ਕੁਝ ਹੋਰ ਹੀ ਰਿੱਝ ਰਿਹਾ ਸੀ । ਫਿਰ ਵੀ ਲੋਕਾਂ ਲਈ ਉਹ ਪਤੀ ਪਤਨੀ ਵਾਂਗ ਪਾਰਟੀਆਂ ਵਿਆਹ ਸ਼ਾਦੀਆਂ ਚ ਜਾਂਦੇ। ਵਿਆਹ ਦੀ ਵਰ੍ਹੇਗੰਢ ਮਨਾਉਂਦੇ । ਇਹ ਸਿਰਫ ਇੱਕ ਬਾਹਰੀ ਲਿਹਾਫ ਤੋਂ ਵੱਧ ਕੁਝ ਨਹੀਂ ਸੀ।
ਸੋਸ਼ਲ ਮੀਡੀਆ ਤੇ ਪਾਈਆਂ ਤਸਵੀਰਾਂ ਜਿਸਦੀ ਕੈਪਸ਼ਨ ਚ ਲਿਖਿਆ ਹੁੰਦਾ” ਤੇਰੇ ਬਿਨ੍ਹਾਂ ਮੈਂ ਅਧੂਰਾ ਜਾਂ ਅਧੂਰੀ ਹੋਣਾ ਸੀ “. ਦੁਨੀਆਂ ਦੇ ਕਰੋੜਾਂ ਹੋਰ ਰਿਸ਼ਤਿਆਂ ਵਾਂਗ ਭੁਲੇਖਾ ਸਿਰਜਣਾ ਸੀ। ਅਸਲੀ ਰਿਸ਼ਤਿਆਂ ਨੂੰ ਕਦੇ ਕੈਪਸ਼ਨ ਦੀ ਲੋੜ ਨਹੀਂ ਪੈਂਦੀ ।ਜਤਾਉਣ ਦੀ ਲੋੜ ਨਹੀਂ ਪੈਂਦੀ ।ਤੇ ਟੈਗ ਕਰਨ ਦੀ ਵੀ ਲੋੜ ਨਹੀਂ ਪੈਂਦੀ ।
ਜਿਵੇੰ ਕਲਪਨਾ ਤੇ ਸਤਵੀਰ ਦਾ ਰਿਸ਼ਤਾ ਸੀ । ਜਿਸ ਵਿੱਚ ਕਦੇ ਕੋਈ ਤਸਵੀਰ ਕੋਈ ਕੈਪਸ਼ਨ ਕੋਈ ਟੈਗ ਨਹੀਂ ਸੀ। ਉਮਰਾਂ ਦੇ ਫ਼ਰਕ ਦੇ ਬਾਵਜ਼ੂਦ ਇੱਕ ਸਮਝ ਸੀ ਇੱਕ ਦੂਸਰੇ ਦੀ ਜਰੂਰਤ ਸੀ ਇੱਕ ਦੂਸਰੇ ਲਈ ਕੁਝ ਵੀ ਅਰਪਣ ਕਰ ਦੇਣ ਦੀ ਭਾਵਨਾ ਸੀ।
ਜਿਸ ਭਾਵਨਾ ਚ ਹੀ ਸਤਵੀਰ ਨੇ ਕਲਪਨਾ ਨੂੰ ਵਿਆਹ ਲਈ ਕਿਹਾ ਸੀ। ਉਸਨੂੰ ਸਿਰਫ ਕਲਪਨਾ ਨੂੰ ਨਹੀਂ ਸਗੋਂ ਉਸਦੇ ਬੱਚੇ ਨੂੰ ਅਪਨਾਉਣ ਚ ਵੀ ਕੋਈ ਹਰਜ਼ ਨਹੀਂ ਸੀ । ਉਸ ਲਈ ਉਹ ਉਸਦਾ ਆਪਣਾ ਹੀ ਬੱਚਾ ਸੀ ਜੋ ਉਸਨੂੰ ਅੰਕਲ ਆਖਦੀ ਸੀ । ਜਿਸ ਨਾਲ ਲਾਡ ਕਰਨਾ ਉਸਨੂੰ ਹਮੇਸ਼ਾ ਹੀ ਅਪਣੇਪਨ ਵਰਗਾ ਲਗਦਾ ਸੀ। ਮੁੰਡਾ ਵੀ ਇੰਝ ਹੀ ਉਸਨੂੰ ਸਿਆਨਣ ਲੱਗਾ ਸੀ ।
ਕਲਪਨਾ ਲਈ ਫੈਸਲੇ ਦੀ ਘੜੀ ਸੀ,ਇੱਕ ਪਾਸੇ ਸਭ ਕੁਝ ਮਿਲ ਰਿਹਾ ਸੀ ਦੂਸਰੇ ਪਾਸੇ ਕੁਝ ਵੀ ਨਹੀਂ । ਪਰ ਉਸਦੇ ਮਨ ਚ ਬਹੁਤ ਡਰ ਸੀ । ਪਹਿਲਾ ਡਰ ਦੋਵਾਂ ਦੀਆਂ ਉਮਰਾਂ ਚ ਫ਼ਰਕ ,ਅੱਜ ਨਹੀਂ ਤੇ ਕੱਲ੍ਹ ਇਹ ਦਿਸਣ ਲੱਗ ਜਾਣਾ ਸੀ ।ਦੇ ਢਿਲਕੇ ਹੋਏ ਜਿਸਮ ਨੂੰ ਮਰਦ ਕਦੋੰ ਨਕਾਰਨਾ ਸ਼ੁਰੂ ਕਰ ਦੇਣ ਔਰਤ ਨੂੰ ਨਹੀਂ ਪਤਾ ਲਗਦਾ । ਦੂਸਰਾ ਰਿਆ ਦਾ ਆਪਣੇ ਪਾਪਾ ਨਾਲ ਬੇਜੋਡ਼ ਪਿਆਰ ਵੀ ਸੀ ਉਹ ਉਸਦੇ ਬੱਚਿਆਂ ਕੋਲੋਂ ਇੱਕ ਪਿਤਾ ਦਾ ਜਾਂ ਮਾਂ ਦਾ ਪਿਆਰ ਨਹੀਂ ਸੀ ਖੋਂਹਣਾ ਚਾਹੁੰਦੀ । ਬੱਚੇ ਮਾਪਿਆਂ ਦੀ ਜਜ਼ਬਾਤ ਭਾਵੇ ਨਾ ਸਮਝ ਸਕਣ ਪਰ ਮਾਪੇ ਬੱਚਿਆਂ ਦੀ ਹਰ ਦੱਬੀ ਖਵਾਹਿਸ਼ ਨੂੰ ਸਮਝਦੇ ਸੀ।
ਫਿਰ ਉਸਦੀ ਲਵ ਮੈਰਿਜ ਕਰਕੇ ਇੱਕ ਵਾਰ ਪਰਿਵਾਰ ਕਿੰਨਾ ਕੁਝ ਲੋਕਾਂ ਤੋਂ ਸੁਣ ਚੁੱਕਾ ਸੀ ।ਉਸਦੇ ਭਰਾ ਤੇ ਡੈਡੀ ਨਾਲ ਕਿੰਨਾ ਸਮਾਂ ਉਹ ਬੋਲ ਨਹੀਂ ਸੀ ਸਕੇ। ਡੈਡੀ ਤੇ ਹਲੇ ਤੱਕ ਵੀ ਸਿੱਧੀ ਗੱਲ ਨਹੀਂ ਸੀ ਕਰਦੇ। ਉਸਦੇ ਮਨ ਚ ਕਿੰਨੇ ਹੀ ਸੰਸੇ ਸੀ । ਇਸ ਲਈ ਉਡੀਕ ਉਡੀਕ ਚ ਹੀ ਜਿੰਦਗ਼ੀ ਨਿੱਕਲ ਰਹੀ ਸੀ।
ਇਸ ਬਹਿਸ ਚ ਹੁਣ ਲੜਾਈ ਵੀ ਹੁੰਦੀ। ਸਤਵੀਰ ਜਿੱਦ ਕਰਦਾ ਉਹ ਹਰ ਵਾਰ ਟਰਕਾ ਦਿੰਦੀ । ਬੱਚੇ ਵੱਡੇ ਹੋ ਰਹੇ ਸੀ । ਭਾਵੇਂ ਉਸਦਾ ਅਫੇਅਰ ਸੀ ਪਰ ਉਸਦੇ ਆਪਣੇ ਸਰਕਲ ਚ ਕਿਸੇ ਨੂੰ ਇਸ ਬਾਰੇ ਨਹੀਂ ਸੀ ਪਤਾ । ਉਸਦਾ ਇਹ ਭੇਦ ਸਿਰਫ ਉਸ ਕੋਲ ਸੀ ਕਿਸੇ ਸਹੇਲੀ ਨੂੰ ਨਹੀਂ ਸੀ ਦੱਸਿਆ ਕਿਸੇ ਹੋਰ ਦੋਸਤ ਨੂੰ ਵੀ ਨਹੀਂ । ਕੋਈ ਖਿਲਾਰਾ ਨਹੀਂ ਸੀ । ਸਿਰਫ ਉਹੀ ਜਾਣਦੀ ਸੀ ਮਿਲਣ ਲਈ ਸਮਾਂ ਸਥਾਨ ਇੰਝ ਦਾ ਹੁੰਦਾ ਕਿ ਕਦੇ ਚੋਰੀ ਫੜ੍ਹੀ ਨਹੀਂ ਸੀ ਗਈ ।
ਕਿਉਂਕਿ ਉਸਦੇ ਦੀਪਕ ਦੇ ਰਿਸ਼ਤੇ ਚ ਐਸਾ ਕੋਈ ਪਲ ਆਇਆ ਹੀ ਨਹੀਂ ਸੀ ਕਿ ਕਦੇ ਕੋਈ ਸ਼ੱਕ ਹੋਏ। ਬਾਹਰੀ ਸਬੰਧਾਂ ਦਾ ਸ਼ੱਕ ਉਦੋਂ ਹੀ ਵਧਦਾ ਹੈ ਜਦੋ ਪਤੀ ਪਤਨੀ ਵਿੱਚ ਬੈੱਡ ਦਾ ਰਿਸ਼ਤਾ ਘਟਣ ਲੱਗੇ,ਖਤਮ ਹੋ ਜਾਏ ਜਾਂ ਚਾਅ ਨਾ ਰਹੇ।
ਕਲਪਨਾ ਨੂੰ ਭਾਵੇਂ ਦੀਪਕ ਨਾਲ ਕੁਝ ਵੀ ਕਰਨ ਚ ਨਾ ਕੋਈ ਦਿਲਚਸਪੀ ਹੁੰਦੀ ਨਾ ਉਸਦੀ ਕੋਈ ਇੱਛਾ ਪੂਰੀ ਹੁੰਦਾ ਨਾ ਕਿਸੇ ਕਿਸਮ ਦਾ ਆਨੰਦ ਹੁੰਦਾ । ਫਿਰ ਵੀ ਉਸਨੇ ਕਦੇ ਵੀ ਉਸਨੂੰ ਨਾ ਮਨਾ ਕੀਤਾ ਨਾ ਲਾਰਾ ਹੀ ਲਾਇਆ ।ਆਪਣੇ ਵੱਲੋਂ ਉਹ ਪਤਨੀ ਦਾ ਇਹ ਫ਼ਰਜ਼ ਨਿਭਾ ਰਹੀ ਸੀ ਭਾਵੇ ਉਸਦੇ ਅੰਦਰੋਂ ਕਿਸੇ ਤਰ੍ਹਾਂ ਦੇ ਜਜ਼ਬਾਤ ਉਸ ਲਈ ਮੱਕ ਚੁੱਕੇ ਸੀ ।ਉਹ ਇੱਕ ਫੋਨ ਕਾਲ ਸੁਣਨ ਮਗਰੋਂ ਤੇ ਉਹ ਤਸਵੀਰਾਂ ਵੇਖਣ ਮਗਰੋਂ ਤੇ ਉਸ ਮਗਰੋਂ ਵੀ ਕਿੰਨੀ ਵਾਰ ਹੁਣ ਵੀ ਉਹ ਉਸਦੇ ਝੂਠ ਨੂੰ ਫੜ੍ਹ ਚੁੱਕੀ ਸੀ ਫ਼ਰਕ ਸਿਰਫ ਇਹ ਸੀ ਹੁਣ ਉਹਦੇ ਕਿਸੇ ਸੀ ਬਾਹਰੀ ਰਿਸ਼ਤੇ ਦਾ ਕੋਈ ਗਮ ਨਹੀਂ ਸੀ।
ਜਿਨ੍ਹਾਂ ਦਿਨਾਂ ਵਿੱਚ ਕਲਪਨਾ ਤੇ ਸਤਵੀਰ ਵਿਆਹ ਲਈ ਹਾਂ ਨਾ ਲਈ ਲੜ ਰਹੇ ਸੀ ਉਹਨਾਂ ਦਿਨਾਂ ਵਿੱਚ ਹੀ ਦੀਪਕ ਨੂੰ ਅਚਾਨਕ ਉਸਦੇ ਅਫੇਅਰ ਬਾਰੇ ਪਤਾ ਲੱਗ ਗਿਆ ……
ਦੀਪਕ ਨੂੰ ਕਦੇ ਸ਼ੱਕ ਨਹੀਂ ਸੀ ਹੋਇਆ ਉਹ ਆਪਣੇ ਅਫੇਰਜ ਚ ਐਨਾ ਕੁ ਗੁਆਚਿਆ ਹੋਇਆ ਸੀ ਕਿ ਉਸਦਾ ਇਸ ਪਾਸੇ ਧਿਆਨ ਹੀ ਨਹੀਂ ਸੀ। ਪਰ ਇੱਕ ਦਿਨ ਰਾਜ਼ ਖੁੱਲ੍ਹ ਹੀ ਗਿਆ ਜਦੋੰ ਉਹ ਬਿਮਾਰ ਹੋਣ ਕਰਕੇ ਘਰ ਛੇਤੀ ਆ ਗਿਆ ਸੀ। ਪਹਿਲੀ ਵਾਰ ਘਰ ਆਉਣ ਤੋਂ ਪਹਿਲ਼ਾਂ ਉਹ ਬਿਨਾਂ ਕਾਲ ਤੋਂ ਆਇਆ ਸੀ।
ਦਰਵਾਜ਼ਾ ਖੁੱਲ੍ਹਣ ਨੂੰ ਵਕਤ ਲੱਗਾ। ਜਦੋੰ ਖੁੱਲਿਆ ਤੇ ਕਲਪਨਾ ਦੇ ਚਿਹਰੇ ਤੇ ਹਾਵ ਭਾਵ ਉੱਡੇ ਹੋਏ ਸੀ। ਉਸਦੇ ਵਾਲ ਖਿੱਲਰੇ ਹੋਏ ਤੇ ਅੰਦਰ ਸਤਵੀਰ ਸੀ। ਜੋ ਉਸ ਵੇਲੇ ਡਰਾਇੰਗ ਰੂਮ ਚ ਸੀ ।ਸਤਵੀਰ ਨੂੰ ਉਹ ਉਸਦੇ ਕਲਾਸਮੇਟ ਤੇ ਦੋਸਤ ਵਜੋਂ ਜਾਣਦਾ ਸੀ ,ਪਰ ਇਸ ਹਾਲਤ ਵਿੱਚ ਸਭ ਕੁਝ ਵੇਖਦੇ ਹੀ ਉਹਦੇ ਚਿਹਰੇ ਤੇ ਇੱਕ ਭਾਵ ਗਿਆ ਤੇ ਇੱਕ ਮੁੜਿਆ ।ਬੈਡਰੂਮ ਦੀ ਹਾਲਾਤ ਬਹੁਤੀ ਚੰਗੀ ਨਹੀਂ ਸੀ। ਜਿਵੇੰ ਹੁਣੇ ਕਿਸੇ ਨੇ ਕਾਹਲੀ ਕਾਹਲੀ ਸਭ ਸੈੱਟ ਕੀਤਾ ਹੋਏ। ਉਸਨੂੰ ਸਭ ਸਮਝਦਿਆਂ ਦੇਰ ਨਾ ਲੱਗੀ ।
ਉਸਦੇ ਨਾਲ ਹਾਏ ਹੈਲੋ ਕਰਕੇ ਸਤਵੀਰ ਵੀ ਚਲਾ ਗਿਆ ਸੀ ।ਦੋਵਾਂ ਵਿੱਚ ਇੱਕ ਚੁੱਪ ਜਿਹੀ ਸੀ। ਸਥਿਤੀ ਅਨੁਸਾਰ ਤਾਂ ਉਸਨੂੰ ਸ਼ੱਕ ਹੋ ਹੀ ਗਿਆ ਸੀ। ਪਰ ਉਹ ਕਹੇ ਵੀ ਤਾਂ ਕੀ ਉਹ ਖੁਦ ਉਸ ਸਭ ਵਿੱਚ ਸੀ।
ਇਸ ਲਈ ਦੋਵਾਂ ਚ ਇਸ ਉੱਤੇ ਕੋਈ ਗੱਲ ਨਹੀਂ ਹੋਈ । ਚੁੱਪ ਚਾਪ ਵਕਤ ਕੱਢਣ ਲੱਗੇ।
ਆਪਣੇ ਸ਼ੱਕ ਨੂੰ ਪੱਕਿਆ ਕਰਨ ਦੀ ਵੀ ਕਦੇ ਕੋਈ ਕੋਸ਼ਿਸ਼ ਵੀ ਉਸਨੇ ਨਾ ਕੀਤੀ । ਕਲਪਨਾ ਦੇ ਅਫੇਅਰ ਹੋਣ ਜਾਂ ਹੋਣ ਨਾਲ ਉਸਨੂੰ ਕੋਈ ਫ਼ਰਕ ਹੀ ਨਹੀਂ ਸੀ ਰਿਹਾ। ਉਹ ਆਪਣੀ ਰੰਗੀਨ ਦੁਨੀਆਂ ਵਿੱਚ ਵਧੇਰੇ ਖ਼ੁਸ਼ ਸੀ ।ਸਗੋਂ ਇਸ ਗੱਲੋਂ ਵੀ ਕਿ ਘੱਟੋ ਘੱਟ ਉਸਦੇ ਕਿਸੇ ਪ੍ਰੋਗਰਾਮ ਨੂੰ ਲੈ ਕੇ ਉਹ ਕੋਈ ਜੱਭ ਤਾਂ ਨਹੀਂ ਪਾਏਗੀ ।ਉਸਦਾ ਆਪਣਾ ਰਿਸ਼ਤਾ ਸ਼ਾਇਦ ਸਿਰਫ ਬੱਚਿਆਂ ਰਾਂਹੀਂ ਹੀ ਜੁੜਿਆ ਸੀ।
ਕਦੇ ਕਦੇ ਉਸਨੂੰ ਇਹ ਵੀ ਲਗਦਾ ਸੀ ਕਿ ਨਿੱਕੀ ਉਮਰੇ ਵਿਆਹ ਕਰਵਾ ਕੇ ਉਹ ਆਪਣੇ ਜੋ ਸ਼ੌਂਕ ਪੁਗਾ ਸਕਦਾ ਸੀ ਉਹ ਰਹਿ ਗਏ ਨਹੀਂ ਤਾਂ ਇਸ ਵੇਲੇ ਉਸ ਕੋਲ ਪੈਸਾ ਸੀ ਜਿਸਨੇ ਨਾਲ ਉਹ ਜਿੰਦਗ਼ੀ ਹੋਰ ਵੀ ਵਧੇਰੇ ਮਾਣ ਸਕਦਾ ਸੀ ।
ਕਲਪਨਾ ਨੂੰ ਸਤਵੀਰ ਵੱਲੋਂ ਹੁਣ ਤੰਗੀ ਮਹਿਸੂਸ ਹੋਣ ਲੱਗੀ ਸੀ । ਉਹ ਵਿਆਹ ਲਈ ਬੱਚਿਆਂ ਵਾਂਗ ਜਿੱਦ ਕਰਦਾ ਸੀ। ਇਹੋ ਲੜਾਈ ਦਾ ਮੁੱਢ ਸੀ। ਬੱਚਿਆਂ ਦੇ ਵੱਡੇ ਹੋਣ ਨਾਲ ਕੁਝ ਵਕਤ ਹੁਣ ਬੱਚਿਆਂ ਚ ਲੰਘਦਾ । ਕਦੇ ਸਕੂਲ ਕਦੇ ਟਿਊਸ਼ਨ ਕਦੇ ਹੋਮਵਰਕ ਕਦੇ ਕੋਈ ਪਾਰਟੀ।
ਦੀਪਕ ਕਿਧਰੇ ਘੱਟ ਹੀ ਨਾਲ ਜਾਂਦਾ ਹਰ ਪਾਸੇ ਕਲਪਨਾ ਨੂੰ ਹੀ ਜਾਣਾ ਪੈਂਦਾ ਸੀ । ਇਥੇ ਸਤਵੀਰ ਨੂੰ ਲਗਦਾ ਕਿ ਉਹ ਉਸ ਨਾਲੋਂ ਵੱਧ ਤਵੱਜੋ ਆਪਣੇ ਪਰਿਵਾਰ ਨੂੰ ਦੇ ਰਹੀ ਹੈ ।
ਇਹਨਾਂ ਨਿੱਕੀਆ ਨਿੱਕੀਆ ਗੱਲਾਂ ਤੇ ਲੜਾਈ ਹੁੰਦੀ । ਦੋਂਵੇਂ ਇੱਕ ਦੂਸਰੇ ਤੋਂ ਖਿਝ ਜਾਂਦੇ ਸੀ। ਪਰ ਜਿਉਂ ਹੀ ਮਿਲਣ ਦੀ ਘੜੀ ਆਉਂਦੀ ਦੋਂਵੇਂ ਸਭ ਭੁੱਲ ਜਾਂਦੇ ਸੀ। ਜਿਵੇੰ ਕੋਈ ਲੜਾਈ ਹੋਈ ਹੀ ਨਾ ਹੋਵੇ। ਸਭ ਉਹੀ ਕੁਝ ਹੋ ਜਾਂਦਾ ।ਉਹੀ ਪਿਆਰ ਉਹੀ ਜੋਸ਼ ਤੇ ਉਹੀ ਖੇਡ । ਫਿਰ ਕੁਝ ਦਿਨ ਲੰਗਦੇ ਜਿਉਂ ਜਿਉਂ ਮਿਲਣ ਚ ਗੈਪ ਵਧਦਾ ਤਿਉਂ ਤਿਉਂ ਲੜਾਈ ਵਧਣ ਲਗਦੀ ।
ਵਿਆਹ ਲਈ ਤਾਂ ਪ੍ਰੈਸ਼ਰ ਸੀ ਹੀ। ਫਿਰ ਕਲਪਨਾ ਲਈ ਇਸ ਸਭ ਨੂੰ ਝੱਲਣਾ ਔਖਾ ਹੋ ਗਿਆ ਸੀ । ਉਹ 35 ਤੋਂ ਟੱਪ ਗਈ ਸੀ। ਤੇ ਸਤਵੀਰ 30 ਨੂੰ ਛੂਹ ਰਿਹਾ ਸੀ। ਉਹ ਉਸਨੂੰ ਟਰਕਾ ਨਹੀਂ ਸੀ ਸਕਦੀ ।ਫਿਰ ਉਸਨੇ ਹੀ ਖੁਦ ਦੇ ਪਿਆਰ ਦੇ ਵਾਸਤੇ ਦੇ ਕੇ ਉਸਨੂੰ ਵਿਆਹ ਲਈ ਮਨਾ ਲਿਆ ਸੀ।
ਸਤਵੀਰ ਉਸਦੀ ਜਰੂਰਤ ਬਣ ਚੁੱਕਾ ਸੀ । ਐਨਾ ਕੁ ਉਸਦੇ ਤਨ ਮਨ ਚ ਘਰ ਕਰ ਚੁੱਕਾ ਸੀ ਕਿ ਰੋਜ ਸਵੇਰੇ ਉੱਠਦੇ ਹੀ ਉਸਨੂੰ ਇੰਝ ਲਗਦਾ ਸੀ ਕਿ ਉਸਦੇ ਨਾਲ ਬਿਸਤਰ ਤੇ ਉਹੀ ਉੱਠਿਆ ਹੈ । ਇਹੋ ਬਿਸਤਰ ਦੀਪਕ ਦੇ ਟ੍ਰਿਪ ਸਮੇਂ ਉਹਨਾਂ ਦੇ ਪਿਆਰ ਦਾ ਗਵਾਹ ਬਣਦਾ ਸੀ ।
ਇਸ ਲਈ ਉਸਨੂੰ ਵਿਆਹ ਲਈ ਮਨਾ ਕੇ ਵੀ ਉਹ ਅੰਦਰੋਂ ਟੁੱਟ ਰਹੀ ਸੀ। ਤਨ ਤੇ ਮਨ ਦੀ ਜੋ ਜਰੂਰਤ ਲਈ ਉਹ ਜਰੂਰੀ ਉਸਨੂੰ ਖੁਦ ਤੋਂ ਦੂਰ ਕਰ ਰਹੀ ਸੀ। ਉਸਨੂੰ ਲਗਦਾ ਕਿ ਜੇ ਉਹ ਨਾ ਹੁੰਦਾ ਸ਼ਾਇਦ ਪਤਾ ਨਹੀਂ ਉਹ ਦੀਪਕ ਨਾਲ ਰਹਿ ਜਾਂ ਪਾਗਲ ਹੋ ਜਾਂਦੀ ਨਹੀਂ ਤਾਂ ਪਤਾ ਨਹੀਂ ਤਨ ਮਨ ਦੇ ਨਿੱਘ ਨੂੰ ਲੱਭਦੀ ਕਿੰਨੇ ਹੀ ਬੰਦਿਆ ਨੂੰ ਫਰੋਲਦੀ।
ਪਰ ਉਹ ਜੁੜਿਆ ਰਿਹਾ ਕਰੀਬ 10 ਸਾਲ ਉਸਨੇ ਇੱਕ ਅੱਲ੍ਹੜ ਮੁੰਡੇ ਤੋਂ ਨੌਜਵਾਨ ਤੱਕ ਉਸਨੂੰ ਬਦਲਦੇ ਤੱਕਿਆ । ਉਹ ਐਨੇ ਸਾਲ ਉਸਨੂੰ ਉਡੀਕਦਾ ਰਿਹਾ। ਪਰ ਉਹ ਹਾਂ ਨਾ ਕਰ ਸਕੀ। ਚਾਹ ਕੇ ਵੀ ਬੰਧਨ ਤੋੜ ਨਾ ਸਕੀ ।
ਤੇ ਹੁਣ ਵਿਆਹ ਲਈ ਉਸਨੇ ਸਤਵੀਰ ਨੂੰ ਰਾਜੀ ਕਰ ਹੀ ਲਿਆ ਸੀ। ਇਸ ਗੱਲ ਤੋਂ ਅਣਜਾਣ ਕਿ ਭਵਿੱਖ ਉਸ ਲਈ ਆਪਣੀ ਗੋਦ ਚ ਕੀ ਲੁਕੋਈ ਬੈਠਾ ਹੈ।
ਉਸਨੇ ਵਿਆਹ ਤੋਂ ਪਹਿਲ਼ਾਂ ਇੱਕ ਵਾਰ ਮਿਲਣ ਲਈ ਉਸਦੀ ਮਿੰਨਤ ਕੀਤੀ …….

ਕਹਾਣੀ :ਬੇਆਰਾਮੀ
ਭਾਗ 10 ਤੋਂ 12 (ਅੰਤਿਮ ਹਿੱਸਾ )
ਕਹਾਣੀ : ਬੇਆਰਾਮੀ
ਭਾਗ : ਦੱਸਵਾਂ

ਹਮੇਸ਼ਾ ਦੀ ਤਰ੍ਹਾਂ ਉਹ ਕਾਰ ਚ ਹੀ ਬੈਠੇ ਸੀ,ਚੁੱਪਚਾਪ ਬਿਨਾਂ ਕੁਝ ਬੋਲੇ ਬਿਨਾਂ ਕੁਝ ਜਜ਼ਬਾਤੀ ਹੋਕੇ । ਸਤਵੀਰ ਦੇ ਰਿਸ਼ਤੇ ਦੇ ਪੱਕੇ ਹੋ ਜਾਣ ਮਗਰੋਂ ਇਹ ਪਹਿਲੀ ਮੁਲਾਕਾਤ ਸੀ। ਅਗਲੇ ਮਹੀਨੇ ਹੀ ਵਿਆਹ ਸੀ ।ਸਾਰਾ ਕੁਝ ਬੜੀ ਜਲਦੀ ਜਲਦੀ ਹੋਇਆ ਸੀ।
ਸਾਲਾਂ ਦੇ ਸੁਪਨੇ ਬਹੁਤ ਵਾਰ ਇੰਝ ਹੀ ਟੁੱਟਦੇ ਹਨ ,ਪਰ ਇਹ ਤਾਂ ਇੱਕ ਹੱਦ ਤੱਕ ਦੋਵਾਂ ਨੂੰ ਸਾਫ਼ ਸੀ ਕਿ ਉਹ ਇੱਕ ਪੱਕੇ ਰਿਸ਼ਤੇ ਚ ਬੱਝ ਨਹੀਂ ਸਕਦੇ ।
ਇਹ ਅੱਜ ਟੁੱਟਣਾ ਹੀ ਸੀ। ਬੋਲਣ ਲਈ ਬਹੁਤ ਕੁਝ ਨਹੀਂ ਸੀ । ਉਸਦੀ ਘਰਵਾਲੀ ਦੀ ਤਸਵੀਰ ਉਹ ਦੇਖ ਚੁੱਕੀ ਸੀ। ਕਲਪਨਾ ਦੀ ਕਾਮਨਾ ਇਹੋ ਸੀ ਕਿ ਉਸਦਾ ਵਿਆਹੁਤਾ ਜੀਵਨ ਸੁਖੀ ਰਹੇ ।
ਵਿਆਹ ਮਗਰੋਂ ਵੀ ਉਹਨਾਂ ਦਾ ਰਿਸ਼ਤਾ ਰਹੇਗਾ ਜਾਂ ਨਹੀਂ ਇਸ ਤੇ ਵੀ ਸਵਾਲ ਸੀ। ਕੀ ਇਹ ਸਹੀ ਹੋਏਗਾ ਜਾਂ ਗਲਤ ? ਉਸਦਾ ਵੀ ਤਾਂ ਹੈ .. ਪਰ ਸਭ ਸਤਵੀਰ ਦੀ ਸੋਚ ਹੋਏਗੀ । ਉਹ ਉਸਨੂੰ ਕਹਿ ਨਹੀਂ ਸਕਦੀ ਕੋਈ ਹੱਕ ਨਹੀਂ ਜਤਾ ਸਕਦੀ ।ਕਲਪਨਾ ਸੋਚ ਰਹੀ ਸੀ।
ਸਤਵੀਰ ਨੂੰ ਲਗਦਾ ਸੀ ਕਿ ਪਤਾ ਨਹੀਂ ਉਹ ਜਿਸ ਕੁੜੀ ਨਾਲ ਵਿਆਹ ਲਈ ਰਾਜ਼ੀ ਹੋਇਆ ਹੈ ਉਸ ਨਾਲ ਕਦੇ ਜੁੜ ਪਾਏਗਾ ਕਿ ਨਹੀਂ । ਉਹਦੀ ਜੋ ਕੇਅਰ ਕਲਪਨਾ ਲਈ ਸੀ ਉਸ ਲਈ ਹੋ ਪਾਏਗੀ । ਕੀ ਉਹ ਉਂਝ ਹੀ ਖੁੱਲ੍ਹੇ ਮਨ ਨਾਲ ਆਪਣੇ ਮਨ ਦੀ ਹਰ ਗੱਲ ਆਪਣੇ ਜਿਸਮ ਦੀ ਹਰ ਲੋੜ ਨੂੰ ਪੂਰਾ ਕਰ ਸਕੇਗਾ ਜਿਵੇੰ ਕਲਪਨਾ ਨਾਲ ਕਰ ਸਕਦਾ ਸੀ। ਹਰ ਉੱਤਰ ਉਸਨੂੰ ਧੁੰਦਲਾ ਦਿਸਦਾ ਸੀ ।
ਕਲਪਨਾ ਤੋਂ ਅੱਗੇ ਸਭ ਧੁੰਦਲਾ ਸੀ ।
ਦੋਂਵੇਂ ਆਪਣੇ ਫੇਵਰਟ ਰੂਟ ਤੇ ਗੱਡੀ ਚਲਾਉਂਦੇ ਰਹੇ। ਕੁਝ ਖਾਂਦੇ ਪੀਂਦੇ ਰਹੇ । ਇਸ ਦਿਨ ਮਗਰੋਂ ਵਿਆਹ ਤੋਂ ਮਗਰੋਂ ਤੱਕ ਸ਼ਾਇਦ ਉਹਨਾਂ ਨੂੰ ਮਿਲਣ ਦਾ ਤੇ ਗੱਲ ਕਰਨ ਦਾ ਮੌਕਾ ਵੀ ਘੱਟ ਹੀ ਮਿਲੇ।ਇਸ ਲਈ ਜਿੰਨਾ ਚਾਹੁੰਦੇ ਸੀ ਵਕਤ ਇੱਕ ਦੂਸਰੇ ਨਾਲ ਕੱਢਣਾ ਚਾਹੁੰਦੇ ਸੀ ।
ਕਲਪਨਾ ਲਈ ਸਤਵੀਰ ਦਾ ਉਸ ਉੱਪਰ ਹੱਕ ਜਤਾਉਣਾ ਉਸ ਨਾਲ ਗੱਲ ਕਰਨ ਲਈ ਮਿਲਣ ਲਈ ਲੜ੍ਹਨ ਤੱਕ ਜਾਣਾ ਉਸ ਪਲ ਤਾਂ ਬੁਰਾ ਲਗਦਾ ਪਰ ਮਗਰੋਂ ਇੰਝ ਲਗਦਾ ਕਿ ਇਹੋ ਤਾਂ ਉਹ ਹਮੇਸ਼ਾ ਚਾਹੁੰਦੀ ਹੈ ਕਿ ਕੋਈ ਉਸ ਲਈ ਇਸ ਹੱਦ ਤੱਕ ਯਤਨ ਕਰੇ।
ਦੋਵਾਂ ਚ ਫ਼ਰਕ ਵੀ ਕਿੰਨਾ ਸੀ ਦੀਪਕ ਤੇ ਸਤਵੀਰ ਵਿੱਚ । ਦੀਪਕ ਭਾਵੇਂ ਉਸਦੇ ਨੰਗੇ ਜਿਸਮ ਨਾਲ ਰਾਤ ਭਰ ਛੇੜਖਾਨੀ ਕਰੇ ਛੂਹੇ ਜਾਂ ਚੁੰਮੇ ਜਾਂ ਕੁਝ ਹੋਰ ਵੀ ਉਸਨੂੰ ਜ਼ਰਾ ਜਿੰਨਾ ਵੀ ਅਹਿਸਾਸ ਨਾ ਹੁੰਦਾ ।
ਸਤਵੀਰ ਦੀ ਇੱਕ ਉਂਗਲ ਵੀ ਉਸਦੇ ਜਿਸਮ ਤੇ ਘੁੰਮ ਜਾਂਦੀ ਤਾਂ ਉਹ ਪਿਘਲ ਹੀ ਜਾਂਦੀ ਸੀ। ਉਸਦੀ ਆਵਾਜ਼ ਦਾ ਨਸ਼ਾ ਤਾਂ ਉਸਨੂੰ ਦਿਨ ਭਰ ਤੋਰੀ ਰੱਖਦਾ ਸੀ ।ਹਰ ਪਲ ਹਰ ਸਮੇਂ ਕੰਨਾਂ ਚ ਘੁਲਦੀ ਰਹਿੰਦੀ ਸੀ ਤੇ ਉਸਦੀ ਇਹ ਆਵਾਜ਼ ਹੀ ਬਹੁਤ ਉਸਦੇ ਜਿਸਮ ਨੂੰ ਸੰਤੁਸ਼ਟ ਕਰਨ ਲਈ ਕਾਫ਼ੀ ਹੁੰਦੀ ਸੀ ।
ਅੱਜ ਵੀ ਉਹ ਖਾਸ ਉਸ ਲਈ ਬਣ ਠਣ ਕੇ ਆਈ ਸੀ। ਹਰ ਚੀਜ਼ ਉਸਦੇ ਪਸੰਦ ਦੀ ਵਾਲ ਵਾਹੁਣ ਦਾ ਸਟਾਈਲ , ਨੇਲ ਪਾਲਿਸ਼ , ਉਸਦੇ ਪਸੰਦ ਦੀ ਸਾੜੀ,ਜੁੱਤੀ ਤੋਂ ਲੈ ਕੇ ਬਾਹਰ ਦਿਸਦੇ ਤੇ ਅੰਦਰ ਤੱਕ ਦੇ ਸਭ ਕੱਪੜੇ ਸਿਰਫ ਉਸ ਲਈ ਜਿਵੇੰ ਉਸਨੂੰ ਪਸੰਦ ਸੀ ।ਦਿਲ ਚ ਬੱਸ ਕਾਮਨਾ ਇਹੋ ਸੀ ਕਿ ਇਹ ਆਖ਼ਿਰੀ ਮਿਲਣ ਨਾ ਹੋਏ ।
ਆਪਣੇ ਫੇਵਰਟ ਪਾਰਕਿੰਗ ਪਲੇਸ ਤੇ ਗੱਡੀ ਰੋਕ ਦੋਂਵੇਂ ਗੱਲਾਂ ਕਰ ਰਹੇ ਸੀ । ਪਿਛਲੇ ਗੁਜਰੇ ਹਰ ਪਲ ਨੂੰ ਯਾਦ ਕਰ ਰਹੇ ਸੀ। ਅੱਖਾਂ ਵਿੱਚੋ ਇੱਕ ਦੁੱਖ ਸੀ । ਇੱਕ ਦੂਸਰੇ ਦੇ ਗਲ ਲੱਗ ਕੇ ਉਸ ਦੁੱਖ ਨੂੰ ਹਲਕਾ ਕਰ ਰਹੇ ਸੀ ।ਇੱਕ ਹੰਝੂ ਕਲਪਨਾ ਦੀਆਂ ਅੱਖਾਂ ਵਿੱਚੋ ਡਿੱਗਾ ਤੇ ਊਸਦੀ ਗਰਦਨ ਨਾਲ ਟਕਰਾਇਆ। ਉਸਦੇ ਚਿਹਰੇ ਨੂੰ ਹੱਥਾਂ ਚ ਫ਼ੜਕੇ ਸਤਵੀਰ ਨੇ ਅੱਖਾਂ ਚ ਤੱਕਿਆ ਹੱਥਾਂ ਨਾਲ ਉਸਦੇ ਹੰਝੂ ਸਾਫ ਕੀਤੇ । ਤੇ ਬੇਤਹਾਸ਼ਾ ਉਸਦੇ ਚਿਹਰੇ ਨੂੰ ਚੁੰਮਣ ਲੱਗਾ। ਉਸਦੇ ਮੱਥੇ ਤੇ ਉਸਦੀਆਂ ਗੱਲਾਂ ਤੇਤੇ ਉਸਦੀ ਗਰਦਨ ਤੇ ਊਸਦੀ ਧੌਣ ਤੇ ਜਿੱਥੇ ਵੀ ਉਸਨੂੰ ਮਾਸ ਮਹਿਸੂਸ ਹੁੰਦਾ ਹਰ ਉਸ ਥਾਂ ਤੇ ਇੰਝ ਹੀ ਕਰਦਾ ਰਿਹਾ ਉਸਦੇ ਵਾਲਾਂ ਚ ਹੱਥ ਫੇਰਦੇ ਹੋਏ ਪਿੱਠ ਉੱਪਰੋਂ ਖਿਸਕਾ ਕੇ ਆਪਣੇ ਵੱਲ ਖਿੱਚਣ ਲੱਗਾ। ਜਦੋੰ ਤੱਕ ਕਲਪਨਾ ਨੇ ਖੁਦ ਉਸਦੀ ਗਰਦਨ ਨੂੰ ਪਕੜ ਕੇ ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਜਕੜ ਨਾ ਲਿਆ। ਫਿਰ ਇੰਝ ਚੂਸਣ ਲੱਗੀ ਜਿਵੇੰ ਚਿਰਾਂ ਦੀ ਪਿਆਸ ਹੋਏ ਤੇ ਮੁੜ ਕਦੀ ਪਾਣੀ ਮਿਲਣਾ ਨਾ ਹੋਏ । ਸਤਵੀਰ ਦੇ ਸਿਰ ਚ ਹੱਥ ਫੇਰਦੀ ਹੋਈ ਉਸਦੇ ਹਰ ਪਲ ਨਾਲ ਸਾਹ ਉੱਖੜ ਰਹੇ ਸੀ। ਦੂਸਰੀ ਸੀਟ ਤੇ ਬੈਠ ਕੇ ਇੰਝ ਚੁੰਮਣ ਚ ਔਖੀਆਈ ਸੀ । ਇਸ ਲਈ ਉੱਠਕੇ ਉਹ ਉਸਦੇ ਗੋਦੀ ਚ ਬੈਠ ਗਈ ।ਜਿੱਥੇ ਹੁਣ ਦੋਵਾਂ ਚ ਕੋਈ ਫ਼ਾਸਲਾ ਨਹੀਂ ਸੀ । ਉਸਦੀ ਸਾੜੀ ਖਿਸਕ ਚੁੱਕੀ ਸੀ । ਵਾਹੇ ਵਾਲ ਖਿੱਲਰ ਚੁੱਕੀ ਸੀ।ਸਤਵੀਰ ਦਾ ਉਸਦਾ ਇੰਝ ਉੱਪਰ ਆਉਣਾ ਵੈਸੇ ਵੀ ਬਹੁਤ ਪਸੰਦ ਸੀ । ਕਲਪਨਾ ਉਸਦੀ ਹਰ ਪਸੰਦ ਨਾਪਸੰਦ ਨੂੰ ਜਾਣਦੀ ਸੀ।ਉਹ ਜਾਣਦੀ ਸੀ ਕਿ ਸਤਵੀਰ ਨੂੰ ਉਸਦਾ ਕੱਪੜੇ ਉਤਾਰਨਾ ਕਿੰਨਾ ਪਸੰਦ ਸੀ ਤੇ ਫਿਰ ਉਤਾਰਦੇ ਹੋਏ ਉਂਗਲਾ ਦੀਆਂ ਹਰਕਤਾਂ ਛੇੜ ਛਾੜ ਸਭ ਕੁਝ । ਹਰ ਹਿੱਸੇ ਨੂੰ ਛੂਹੰਦੇ ਹੋਏ ਆਪਣੇ ਨਿਸ਼ਾਨ ਛੱਡਦੇ ਹੋਏ ਜਾਣਾ । ਸਤਵੀਰ ਸਿਰਫ ਇਹਨਾਂ ਪਲਾਂ ਨੂੰ ਮਾਣਦਾ ਸੀ ਤੇ ਕਲਪਨਾ ਮਨਮਰਜੀਆਂ ਕਰਦੀ ਸੀ ।
ਦਿੱਲੀ ਦੀ ਇਸ ਖਾਲੀ ਰੋਡ ਤੇ ਜੋੜਿਆਂ ਦੀਆਂ ਕਾਰਾਂ ਤੋਂ ਬਿਨਾਂ ਕੁਝ ਨਹੀਂ ਸੀ । ਇਸ ਲਈ ਕੋਈ ਡਰ ਨਹੀਂ ਸੀ । ਕਦੋ ਕੱਪੜੇ ਖਿਸਕ ਗਏ ।ਸਾੜੀ ਮੋਢਿਆਂ ਤੋਂ ਉੱਤਰ ਲੱਕ ਤੇ ਲਿਪਟ ਗਈ ।ਸਤਵੀਰ ਦੀਆਂ ਉਂਗਲਾਂ ਹਰ ਮਾਸ ਦੇ ਪੋਰ ਨੂੰ ਸ਼ਹਿਲਾਉਣ ਲੱਗੀਆਂ। ਹੱਥਾਂ ਨੇ ਜਿਵੇੰ ਹੀ ਕਲਪਨਾ ਦੇ ਕੋਮਲ ਹਿੱਸਿਆਂ ਨੂੰ ਉਂਗਲਾ ਚ ਜਕੜਿਆ ਤਾਂ ਦੋਵਾਂ ਨੂੰ ਅੰਦਰੋਂ ਸਿੰਮਦੀ ਅੱਗ ਮਹਿਸੂਸ ਹੋ ਰਹੀ ਸੀ। ਕੱਪੜਿਆਂ ਦੇ ਬਾਹਰੋਂ ਵੀ ਕਲਪਨਾ ਇਹ ਮਹਿਸੂਸ ਕਰ ਪਾ ਰਹੀ ਸੀ ।ਉਦੋਂ ਹੀ ਜਦੋਂ ਸਤਵੀਰ ਨੇ ਆਪਣੇ ਬੁੱਲ੍ਹ ਛੁਡਾ ਕੇ ਊਸਦੀ ਗਰਦਨ ਨੂੰ ਕਿੱਸ ਕਰਨਾ ਸ਼ੁਰੂ ਕੀਤਾ ਤੇ ਉਸਦੇ ਬੁੱਲ੍ਹ ਉਸਦੇ ਸੀਨੇ ਤੇ ਫੈਲਦੇ ਚਲੇ ਗਏ ।ਜੋ ਬਿਲਕੁੱਲ ਪ੍ਰਤੱਖ ਉਸਦੇ ਸੀਨੇ ਨਾਲ ਖ਼ਿਹ ਰਿਹਾ ਸੀ । ਬੁੱਲ੍ਹਾ ਦੀ ਰਗੜ ਨਾਲ ਜਿਵੇੰ ਜਿਵੇ ਦੋਵਾਂ ਦੇ ਸਾਹ ਬੇਕਾਬੂ ਹੋ ਰਹੇ ਸੀ ਤਿਵੇਂ ਤਿਵੇਂ ਇੱਕ ਦੂਸਰੇ ਚ ਸਮਾ ਜਾਣ ਦੀ ਕਾਹਲੀ ਵੀ ਹੋ ਰਹੀ ਸੀ ।
ਸਤਵੀਰ ਨੇ ਕਲਪਨਾ ਦੇ ਜਿਸਮ ਤੋਂ ਰਹਿੰਦੇ ਕੱਪੜਿਆਂ ਨੂੰ ਵੀ ਅਲੱਗ ਕਰ ਦਿੱਤਾ । ਇਸ ਗਰਮਜੋਸ਼ੀ ਚ ਭਲਾਂ ਕੌਣ ਵੇਖਦਾ ਹੈ ਕਿ ਪਸੰਦ ਦਾ ਕੁਝ ਪਾਇਆ ਜਾਂ ਕੁਝ ਹੋਰ। ਸਿਰਫ ਇੱਕੋ ਚਾਹ ਸੀ ਇੱਕ ਦੂਸਰੇ ਚ ਸਮਾ ਜਾਣ ਦੀ। ਕਿੰਨੀ ਵਾਰ ਦੀ ਤਰ੍ਹਾਂ ਉਸੇ ਇੱਕ ਸੀਟ ਤੇ ਗੋਦ ਚ ਬੈਠ ਦੋ ਪਿਆਰ ਭਿੱਜੇ ਪੰਛੀ ਆਪਣੀ ਮੰਜਿਲ ਵੱਲ ਜਾ ਰਹੇ ਸੀ ।
ਪਰ ਅੱਜ ਤੋਂ ਵੱਧ ਸਰਗੋਸ਼ੀਆਂ ਸ਼ਾਇਦ ਕੰਨਾਂ ਚ ਪਹਿਲ਼ਾਂ ਨਹੀਂ ਸੀ ਘੁਲੀਆਂ । ਜਿਸਮਾਂ ਚ ਸਾਹਾਂ ਚ ਇਹ ਜੋਸ਼ ਅਲੱਗ ਸੀ । ਤੇ ਧੁਰ ਅੰਦਰ ਤੱਕ ਠੰਡਕ ਵੀ ਅਲੱਗ ਸੀ । ਤੇ ਅੰਤਿਮ ਛੋਹਾਂ ਤੇ ਪਹੁੰਚ ਕੇ ਬਾਹਾਂ ਚ ਬਿਖਰ ਜਾਣ ਦਾ ਆਨੰਦ ਵੀ ਅਲੱਗ ਹੀ ਸੀ ।

ਆਖਿਰ ਮੈਂ ਕਲਪਨਾ ਨੂੰ ਕਿੱਥੇ ਮਿਲਿਆ ਸਾਂ ਇਹ ਵੀ ਇੱਕ ਅਜੀਬ ਮਿਲਣੀ ਸੀ। ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਕੁਝ ਕਿਤਾਬਾਂ ਲੱਭ ਰਿਹਾ ਸੀ । ਕੰਪਿਊਟਰ ਨੂੰ ਨਾ ਵਰਤਕੇ ਮੈਨੂੰ ਆਦਤ ਹੁੰਦੀ ਸੀ ਕਿ ਇਕੱਲੀ ਇਕੱਲੀ ਕਿਤਾਬ ਫਰੋਲ ਕੇ ਲੱਭਾਂ।ਤੇ ਜੋ ਕੋਈ ਕਿਤਾਬ ਵਧੀਆ ਲੱਗੇ ਉਸੇ ਕਿਸੇ ਸ਼ੈਲਫ ਨਾਲ ਢੋ ਲਾ ਕੇ ਪੜ੍ਹਨ ਬੈਠ ਜਾਂਦਾ ਸੀ। ਇੰਝ ਕਿਤਾਬਾਂ ਦੀ ਖੁਸ਼ਬੋ ਚ ਬੈਠ ਕੇ ਪੜ੍ਹਨਾ ਮੈਨੂੰ ਪਸੰਦ ਸੀ। ਸਤਵੀਰ ਤੇ ਕਲਪਨਾ ਵੀ ਆਰਟਸ ਵਾਲੇ ਡਿਪਾਰਟਮੈਂਟ ਵੱਲ ਆਉਂਦੇ ਜਾਂਦੇ ਰਹਿੰਦੇ ਸੀ।ਹਰ ਵੇਲੇ ਖ਼ੁਸ਼ ਰਹਿਣ ਵਾਲਾ ਇੱਕ ਜੋੜਾ ਨਿੱਕੀਆਂ ਨਿੱਕੀਆ ਮਸਤੀਆਂ ਕਰਦਾ । ਸਭ ਨੂੰ ਇਹੋ ਲਗਦਾ ਸੀ ਕਿ ਉਹ ਸ਼ਾਇਦ ਵਿਆਹੇ ਹੋਏ ਹਨ । ਬਾਕੀ ਹੋਰ ਕਿਸੇ ਨਾਲ ਬਹੁਤੀ ਬੋਲਚਾਲ ਵੀ ਨਹੀਂ ਸੀ। ਇਸ ਲਈ ਦੂਰੋਂ ਵੇਖਣ ਤੋਂ ਬਿਨਾਂ ਕੋਈ ਸਾਂਝ ਨਹੀਂ ਸੀ।
ਹੋ ਸਕਦਾ ਹੈ ਜਿਸ ਦਿਨ ਲਾਇਬਰੇਰੀ ਦੇ ਉਸ ਪਲ ਦੋਂਵੇਂ ਇੱਕ ਦੂਸਰੇ ਦੇ ਐਨੇ ਨੇੜੇ ਸੀ ਤਾਂ ਮੈਂ ਕਿਸੇ ਕੋਨੇ ਬੈਠਾ ਪੜ੍ਹ ਰਹਾਂ ਹੋਵਾਂ !!
ਖ਼ੈਰ ਇਹ ਸਾਡੀ ਪਹਿਲੀ ਮੁਲਾਕਾਤ ਨਹੀਂ ਸੀ । ਪਹਿਲੀ ਮੁਲਾਕਾਤ ਉਸ ਲਾਇਬਰੇਰੀ ਚ ਹੋਈ ਜਦੋਂ ਕਲਪਨਾ ਅਚਾਨਕ ਇਕੱਲੀ ਕੋਈ ਕਿਤਾਬ ਲੱਭਦੀ ਮੇਰੇ ਕੋਲੋ ਗੁਜ਼ਰੀ । ਗੁਆਚੀ ਹੋਈ ਨੇ ਅਚਾਨਕ ਮੰਟੋ ਦੀਆਂ ਕਿਤਾਬਾਂ ਦੇ ਸੈਕਸ਼ਨ ਬਾਰੇ ਪੁੱਛਿਆ। ਮੈਂ ਖੁਦ ਉਠਕੇ ਹੀ ਉਸਨੂੰ ਉਹ ਹਿੱਸਾ ਦਿਖਾ ਦਿੱਤਾ । ਗੱਲਾਂ ਚ ਹੀ ਪਤਾ ਲੱਗਾ ਕਿ ਉਹ ਵੀ ਮੇਰੇ ਹੀ ਵਿਭਾਗ ਦੀ ਹੈ ਤੇ ਮੇਰੇ ਤੋਂ ਸੀਨੀਅਰ। ਇਹ ਵੀ ਪਤਾ ਲੱਗਾ ਕਿ ਸਿਰਫ ਮੈਂ ਹੀ ਉਹਨਾਂ ਨੂੰ ਨੋਟਿਸ ਨਹੀਂ ਸੀ ਕਰਦਾ ਸਗੋਂ ਉਹ ਵੀ ਮੈਨੂੰ ਕਰ ਰਹੀ ਸੀ।ਲਾਇਬਰੇਰੀ ਚ ਇੰਝ ਬੈਠ ਕੇ ਪੜ੍ਹਨ ਵਾਲਾ ਕੋਈ ਕੋਈ ਹੀ ਹੋ ਸਕਦਾ ਸੀ ।ਮੰਟੋ ਤੋਂ ਗੱਲ ਚਲਦੇ ਚਲਦੇ ਪੰਜਾਬੀ ਸਾਹਿਤ ਬਾਰੇ ਗੱਲਾਂ ਹੀ ਹੋਣ ਲੱਗੀਆਂ । ਉਸਨੂੰ ਸ਼ਿਵ ਸ਼ੁਦਾਈ ਦੀ ਹੱਦ ਤੋਂ ਵੱਧ ਪਸੰਦ ਸੀ। ਮੇਰਾ ਉਹਨੀਂ ਦਿਨੀਂ ਨਵਾਂ ਨਵਾਂ ਇੱਕਤਰਫ਼ਾ ਪਿਆਰ ਟੁੱਟਿਆ ਸੀ। ਇਸ ਲਈ ਸੰਪੂਰਨ ਸ਼ਿਵ ਕਾਵਿ ਨੂੰ ਮੈਂ ਸਿਰਹਾਣੇ ਰੱਖ ਕੇ ਸੌਂਦਾ ਸੀ।
ਜਦੋੰ ਦਿਲ ਚ ਕਸਕ ਜਿਹੀ ਉੱਠਦੀ ਸੀ ਤਾਂ ਕੁਝ ਨਾ ਕੁਝ ਪੜ੍ਹ ਲੈਂਦਾ ਸੀ। ਗੁਣਗੁਣਾ ਲੈਂਦਾ ਸੀ।” ਮੈਂ ਕੰਡਿਆਲੀ ਥੋਹਰ ਵੇ ਸੱਜਣਾ”
ਜਾਂ “ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮਾਂ ਨੇ ਮਾਰਿਆ ।
ਤੇ ਜੋਬਨ ਰੁੱਤੇ ਮਰਨ ਦੀਆਂ ਗੱਲਾਂ … ਸ਼ਿਵ ਨੂੰ ਪੜ੍ਹਕੇ ਹੀ ਮੈਂ ਕਾਗਜ਼ ਤੇ ਪੈੱਨ ਘਸੀਟ ਕੇ ਖੁਦ ਨੂੰ ਦੂਸਰਾ ਸ਼ਿਵ ਸਮਝਣ ਲੱਗਾ ਸ਼ਾਂ।
ਖ਼ੈਰ ਕਲਪਨਾ ਦੀ ਸਭ ਤੋਂ ਵੱਡੀ ਗੱਲ ਮੈਨੂੰ ਜੋ ਚੁਬੀ ਸੀ ਉਹ ਇਹੋ ਸੀ ਕਿ ਐਨਾ ਹਸਮੁੱਖ ਸਾਥੀ ( ਸਤਵੀਰ ) ਹੋਣ ਦੇ ਬਾਵਜੂਦ ਸ਼ਿਵ ਦੀ ਉਦਾਸੀ ਨੂੰ ਪੜ੍ਹਨ ਦਾ ਕੀ ਕਾਰਨ ਹੋ ਸਕਦਾ ਸੀ ।
“ਸਾਹਮਣੇ ਦਿਸਦੇ ਬੰਦੇ ਦੀ ਜਿੰਦਗ਼ੀ ਕਦੇ ਉਵੇਂ ਨਹੀਂ ਹੁੰਦੀ ਜੋ ਤੁਸੀਂ ਸੋਚਦੇ ਜਾਂ ਵੇਖਦੇ ਹੋ , ਪਰਦੇ ਦੇ ਪਿੱਛੇ ਸਟੇਜ਼ ਤੋਂ ਅਲੱਗ ਕਹਾਣੀ ਚੱਲ ਰਹੀ ਹੁੰਦੀ ਹੈ ” .ਕਲਪਨਾ ਨੇ ਕਿਹਾ ।
ਫਿਰ ਵੀ ਮੇਰੀ ਦੁਚਿੱਤੀ ਨਾ ਗਈ । ਗੱਲਾਂ ਗੱਲਾਂ ਚ ਉਸਨੇ ਸ਼ਿਵ ਦੀ ਕਵਿਤਾ ਗਾ ਕੇ ਸੁਣਾਉਣ ਲਈ ਕਿਹਾ। ਮੈਂ ਸੁਣਾ ਦਿੱਤੀ । ਮਗਰੋਂ ਉਹਨੂੰ ਇਹ ਵੀ ਦੱਸ ਦਿੱਤਾ ਕਿ ਮੈਂ ਖੁਦ ਵੀ ਲਿਖਦਾਂ ਹਾਂ ।
“ਠੀਕ ਚਲੋ ਲਾਇਬਰੇਰੀ ਤੋਂ ਬਾਹਰ ਚਾਹ ਪੀਂਦੇ ਹੋਏ ਸੁਣਦੀ ਹਾਂ । ” ਜਿਸ ਕਵੀ ਨੂੰ ਕੋਈ ਮੁਫ਼ਤ ਚ ਸੁਣਨ ਲਈ ਤਿਆਰ ਨਾ ਹੋਏ ਉਸਨੂੰ ਚਾਹ ਦੇ ਨਾਲ ਕੋਈ ਸੁਣਨ ਲਈ ਤਿਆਰ ਹੋਏ। ਵੱਡੀ ਗੱਲ ਸੀ ।ਮੈਂ ਕੁਝ ਕੱਚਾ ਪਿੱਲਾ ਜਿਹਾ ਸੁਣਾ ਦਿੱਤਾ ।ਫਿਰ ਊਸਦੀ ਫਰਮਾਇਸ਼ ਪਈ ਕਦੇ ਮੇਰੇ ਤੇ ਕੁਝ ਲਿਖ ਸਕਦਾਂ ?
ਅੱਧਾ ਘੰਟਾ ਪਹਿਲ਼ਾ ਮਿਲੀ ਕੁੜੀ ਇਸ ਯੋਗ ਸਮਝੇ ਕਿ ਮੈਂ ਉਸਤੇ ਕੁਝ ਲਿਖਾਂ ਮੇਰਾ ਸੀਨਾ ਫੁੱਲ ਕੇ ਦੁੱਗਣਾ ਹੋ ਗਿਆ ਸੀ । ਖ਼ੈਰ ਮੈਂ ਹਾਂ ਕਰ ਦਿੱਤੀ । ਵਕਤ ਮੰਗ ਲਿਆ। ਨੰਬਰ ਸਾਂਝੇ ਹੋਏ ਤੇ ਮੁੜ ਕਦੇ ਗੱਲ ਕਰਨ ਲਈ ਵੀ ਵਕਤ ਮਿਲ ਲਿਆ । ਊਸ ਉੱਤੇ ਕਵਿਤਾ ਨਹੀਂ ਲਿਖ ਹੋਈ । ਮਗਰੋਂ ਇੱਕ ਵਾਰ ਉਸਨੇ ਸਤਵੀਰ ਨਾਲ ਵੀ ਮਿਲਾਇਆ । ਕਿਹਾ ਸੀ ਮੇਰਾ ਇੱਕ ਕਵੀ ਦੋਸਤ !! ਮੈਨੂੰ ਅੱਜ ਵੀ ਯਾਦ ਹੈ ਕਿ ਦੋਸਤ ਸੁਣਕੇ ਹੀ ਸਤਵੀਰ ਦਾ ਹਸਮੁੱਖ ਚੇਹਰੇ ਤੇ ਝੁਰੜੀਆਂ ਆ ਗਈਆਂ ਸੀ। ਇਸ ਮਗਰੋਂ ਜਦੋਂ ਕਦੇ ਕਲਪਨਾ ਨੂੰ ਲਾਇਬਰੇਰੀ ਵਿੱਚੋ ਕਿਸੇ ਕਿਤਾਬ ਦੀ ਲੋੜ ਪੈਂਦੀ ਉਹ ਮੈਨੂੰ ਜਰੂਰ ਪੁੱਛਦੀ । ਤੇ ਇੱਕ ਮੁਲਾਕਾਤ ਵਿੱਚ ਮੈਨੂੰ ਉਸਦੀ ਇਹ ਸੱਚ ਉਸਦੇ ਮੂੰਹੋ ਪਤਾ ਲੱਗ ਹੀ ਗਿਆ।
ਮਗਰੋਂ ਬਹੁਤ ਵਕਤ ਉਸਦੇ ਹਟਣ ਮਗਰੋਂ ਕਦੇ ਕਦੇ ਦੀਵਾਲੀ ਨਵੇਂ ਸਾਲ ਦਾ ਕੋਈ ਮੈਸੇਜ ਭੇਜਿਆ ਜਾਂਦਾ ਜਾਂ ਮੈਂ ਕੁਝ ਲਿਖਦਾ ਤਾਂ ਭੇਜ ਦਿੰਦਾ। ਫਿਰ ਹਟਣ ਮਗਰੋਂ ਸਤਵੀਰ ਦੇ ਵਿਆਹ ਤੱਕ ਮੈਂ ਕਵੀ ਤੋਂ ਕਹਾਣੀਕਾਰ ਬਣ ਗਿਆ। ਇੰਝ ਹੀ ਇੱਕ ਕਹਾਣੀ ਨੂੰ ਪੜ੍ਹਕੇ ਉਸਦਾ ਮੈਨੂੰ ਫੋਨ ਆਇਆ ਕਈ ਸਾਲ ਮਗਰੋਂ ਜਦੋਂ ਮੈਂ ਭੁੱਲ ਚੁਕਾ ਸੀ ਕਿ ਉਹ ਕੌਣ ਹੈ । ਤੇ ਫਿਰ ਲੰਮੇ ਵਕਫੇ ਮਗਰੋਂ ਖ਼ਾਨ ਮਾਰਕੀਟ ਦੇ ਸੀਸੀਡੀ ਚ ਮਿਲੇ। ਉਸਦੀ ਇਹ ਕਥਾ ਮੈਂ ਸੁਣਦਾ ਰਿਹਾ। ਮਗਰੋਂ ਉਸਦੇ ਕਿੰਨੀ ਵਾਰ ਓਥੇ ਹੀ ਮਿਲੇ ਤੇ ਹਰ ਮੁਲਾਕਾਤ ਦਾ ਇਹੋ ਅੰਤ ਸੀ ਮੇਰੀ ਕਹਾਣੀ ਕਦੋੰ ਲਿਖੇਗਾ ।ਹਰ ਕਹਾਣੀ ਮਗਰੋਂ ਮੈਨੂੰ ਲਗਦਾ ਕਿ ਇਸ ਚ ਕੁਝ ਨਹੀਂ ਕੋਈ ਕਹਾਣੀ ਬਣਦੀ ਨਹੀਂ । ਫਿਰ ਵੀ ਮੈਂ ਸੁਣਦਾ ਕਿਉਂਕਿ ਸੁਣਨ ਨਾਲ ਵੀ ਕਿਸੇ ਦਾ ਦੁੱਖ ਘੱਟ ਜਾਂਦਾ ਹੈ ।
ਫਿਰ ਇਸੇ ਕਿਸੇ ਮੁਲਾਕਾਤ ਵਿੱਚ ਉਸਨੇ ਸਤਵੀਰ ਦੇ ਵਿਆਹ ਮਗਰੋਂ ਕੀ ਕਹਾਣੀ ਬਣੀ ਉਹ ਵੀ ਦੱਸੀ ………

ਸਤਵੀਰ ਦਾ ਵਿਆਹ ਹੋ ਗਿਆ। ਸੱਦਾ ਤਾਂ ਕਲਪਨਾ ਨੂੰ ਵੀ ਮਿਲਿਆ ਸੀ ਪਰ ਉਹ ਚਾਹ ਕੇ ਵੀ ਜਾ ਨਾ ਸਕੀ । ਜਿਸ ਇਨਸਾਨ ਨੂੰ ਆਪਣੇ ਤੋਂ ਬਿਨਾਂ ਕਿਸੇ ਹੋਰ ਦਾ ਹੋਣ ਬਾਰੇ ਸੋਚਿਆ ਵੀ ਨਹੀਂ ਸੀ ਉਸ ਦਾ ਇੰਝ ਹੁੰਦੇ ਹੋਏ ਵੇਖਣਾ ਉਹ ਕਿਵੇਂ ਝੱਲ ਸਕਦੀ ਸੀ ?
ਹਰ ਲੰਘਦਾ ਦਿਨ ਉਸਦੇ ਅੱਗੇ ਕੁਝ ਨਵਾਂ ਲਿਆ ਧਰਦਾ ਸੀ,ਕਦੇ ਫੇਸਬੁੱਕ/ਇੰਸਟਾਗ੍ਰਾਮ ਦੀਆਂ ਫੋਟੋਆਂ ਕਦੇ ਵਟਸਐਪ ਤੇ ਬਦਲਦੀਆਂ ਡੀਪੀਜ਼ ਪਲ ਪਲ ਲੰਘਣਾ ਔਖਾ ਸੀ।
ਉਹ ਆਪਣਾ ਧਿਆਨ ਹੋਰ ਪਾਸੇ ਲਗਾਉਣ ਦੀ ਕੋਸ਼ਸੀ ਕਰਦੀ ,ਬੱਚਿਆਂ ਚ ਬਿਜ਼ੀ ਹੋਣ ਦੀ ਕੋਸ਼ਿਸ ਕਰਦੀ । ਹਮਉਮਰ ਔਰਤਾਂ ਦੀਆਂ ਪਾਰਟੀਆਂ ਚ ਸ਼ਮੂਲੀਅਤ ਕਰਦੀ। ਪਰ ਫਿਰ ਵੀ ਉਸਦਾ ਧਿਆਨ ਨਾ ਲੱਗਦਾ।
ਉਸਨੂੰ ਯਾਦ ਆਉਂਦਾ ਕਿ ਕਿੰਝ ਉਸਦਾ ਇੱਕ ਇੱਕ ਪਲ ਦੇ ਸਾਥ ਲਈ ਸਤਵੀਰ ਤਰਸਦਾ ਸੀ। ਦੀਪਕ ਨਾਲ ,ਬੱਚਿਆਂ ਨਾਲ ਜਾਂ ਰਿਸ਼ਤੇਦਾਰੀ ਪਾਰਟੀ ਚ ਉਸਦਾ ਥੋੜ੍ਹਾ ਬੀਜੀ ਹੋਣਾ ਲੜਾਈ ਨੂੰ ਸੱਦਾ ਦੇਣਾ ਹੁੰਦਾ ਸੀ।
ਉਹ ਕਦੇ ਕਿਸੇ ਰਿਸ਼ਤੇਦਾਰੀ ਚ ਰਾਤ ਨਹੀਂ ਸੀ ਰੁਕਦੀ । ਉਸਦਾ ਕੋਈ ਦੋਸਤ ਨਹੀਂ ਸੀ ਕੋਈ ਸਹੇਲੀ ਨਹੀਂ ਸੀ ।ਸਿਰਫ ਇੱਕੋ ਇੱਕ ਸਤਵੀਰ ਸੀ। ਜਿਸਦੇ ਜਾਂਦਿਆਂ ਹੀ ਖਾਲੀਪਣ ਆ ਗਿਆ ਸੀ।
ਉਸ ਸਤਵੀਰ ਨੇ ਜਦੋਂ ਦੁਬਾਰਾ ਉਸ ਨਾਲ ਕਾਲ ਤੇ ਗੱਲ ਕੀਤੀ ਤਾਂ ਤਿੰਨ ਮਹੀਨੇ ਮਗਰੋਂ ….
ਆਮ ਗੱਲਾਂ ਹੋਈਆਂ ,ਉਸਦੇ ਵਿਆਹ ਦੀਆਂ ਵਿਆਹ ਮਗਰੋਂ । ਜਦੋਂ ਵੀ ਉਸਦੀ ਘਰਵਾਲੀ ਦੀ ਗੱਲ ਹੁੰਦੀ ਤਾਂ ਸਤਵੀਰ ਦਾ ਇੱਕੋ ਜਵਾਬ ਹੁੰਦਾ ।
“ਤੇਰੇ ਸਾਹਮਣੇ ਉਹ ਕੁਝ ਵੀ ਨਹੀਂ “. ਚਾਹੇ ਸੋਹਣੇ ਹੋਣ ਦੀ ਗੱਲ ਕੀਤੀ ਹੋਏ ,ਚਾਹੇ ਕੇਅਰ ਕਰਨ ਦੀ,ਚਾਹੇ ਸੂਝ ਬੂਝ ਦੀ,ਚਾਹੇ ਬੈੱਡ ਉੱਤੇ ਰਿਸਪਾਂਸ ਦੀ,ਜਾਂ ਉਸ ਆਨੰਦ ਦੀ।
ਹਰ ਗੱਲ ਇਥੇ ਹੀ ਖਤਮ ਹੁੰਦੀ ਸੀ। ਸਤਵੀਰ ਵਾਰ ਵਾਰ ਇਕੋ ਗੱਲ ਆਖ ਰਿਹਾ ਸੀ ਕਿ ਘਰਵਾਲੀ ਨਾਲ ਜੋ ਵੀ ਰਿਸ਼ਤਾ ਨਿਭਾ ਰਿਹਾ।ਸਿਰਫ਼ ਇੱਕ ਫਰਜ਼ ਹੈ ਉਹ ਅੱਜ ਵੀ ਉਸਦੇ ਦਿਲ ਚ ਹੈ ਤੇ ਰਹੇਗੀ। ਤੇ ਬੜੀ ਛੇਤੀ ਦੋਵਾਂ ਦਾ ਮੁੜ ਮਿਲਣ ਦਾ ਪਲੈਨ ਵੀ ਬਣ ਗਿਆ।
ਆਪਣੀ ਫੇਵਰੇਟ ਕਾਫ਼ੀ ਸ਼ਾਪ ਤੇ ਉਹ ਮਿਲੇ। ਤਿੰਨ ਕੁ ਮਹੀਨੇ ਮਗਰੋਂ ਜਿਵੇੰ ਗਰਮੀ ਦੀਆਂ ਫੁਹਾਰਾਂ ਮਗਰੋਂ ਸਾਉਣ ਚੜ੍ਹਿਆ ਹੋਏ ਇੰਝ ਦਾ ਚਾਅ ਸੀ ਮਿਲਣ ਦਾ। ਦੋਵਾਂ ਨੇ ਕਾਫ਼ੀ ਪੀਤੀ ਤੇ ਗੱਲਾਂ ਕੀਤੀਆਂ । ਪਰਦੇ ਪਿੱਛੇ ਸਭ ਕੁਝ ਬਦਲਿਆ ਹੋਇਆ ਸੀ। ਪਰ ਸਾਹਮਣੇ ਮੁੜ ਉਹੋ ਸੀ । ਇੰਝ ਲੱਗਾ ਜਿਵੇੰ ਝੱਖੜ ਦੇ ਗੁਜ਼ਰ ਜਾਣ ਮਗਰੋਂ ਸਭ ਸਹੀ ਹੋ ਗਿਆ ਹੋਏ। ਮੁੜ ਪਹਿਲ਼ਾਂ ਵਰਗਾ ।
ਪਰ ਕੁਝ ਵੀ ਪਹਿਲ਼ਾਂ ਵਰਗਾ ਨਹੀਂ ਸੀ। ਪਹਿਲ਼ਾਂ ਜਦੋੰ ਕਿ ਉਹ ਕਦੇ ਵੀ ਕਿਸੇ ਵੀ ਵਕਤ ਸਤਵੀਰ ਨੂੰ ਫੋਨ ਕਰ ਸਕਦੀ ਸੀ ਮੈਸੇਜ ਕਰ ਸਕਦੀ ਸੀ ਹੁਣ ਹਰ ਵਾਰ ਉਸਨੂੰ ਉਡੀਕ ਕਰਨੀ ਪੈਂਦੀ ਸੀ। ਇਸ ਗੱਲ ਦੇ ਡਰੋਂ ਕਿ ਕਿਤੇ ਉਸਦੀ ਘਰਵਾਲੀ ਕੋਲ ਨਾ ਹੋਵੇ ।
ਕਈ ਵਾਰ ਗੱਲ ਕਰਦੇ ਕਰਦੇ ਘਰਵਾਲੀ ਕੋਲ ਆ ਜਾਂਦੀ ਉਹ ਇੰਝ ਅਣਜਾਣ ਕਾਲ ਵਾਂਗ ਗੱਲ ਕਰਦਾ ਕਰਦਾ ਅਚਾਨਕ ਕਾਲ ਕੱਟ ਵੀ ਦਿੰਦਾ ਸੀ । ਕਦੇ ਘਰਵਾਲੀ ਨਾਲ ਸਹੁਰੇ ਗਿਆ ਉਹ ਕਾਲ ਛੱਡੋ ਮੇਸਜ ਵੀ ਨਾ ਕਰਦਾ ।
ਤੇ ਸਭ ਤੋਂ ਔਖਾ ਮਿਲਣ ਦਾ ਹੁੰਦਾ। ਜਿਸ ਲਈ ਟਾਈਮ ਕੱਢਣਾ ਹੁਣ ਔਖਾ ਹੋ ਜਾਂਦਾ। ਪਹਿਲਾਂ ਉਹ ਇੱਕ ਫੋਨ ਇੱਕ ਮੈਸੇਜ ਤੇ ਨੱਠਾ ਆਉਂਦਾ ਸੀ । ਹੁਣ ਆਉਣ ਤੋਂ ਪਹਿਲ਼ਾਂ ਕਿੰਨਾ ਕੁਝ ਵੇਖਦਾ ਸੀ ।ਦੋਂਵੇਂ ਵਿਆਹੇ ਹੋਣ ਕਰਕੇ ਹੁਣ ਸਾਂਝਾ ਸਮਾਂ ਕੱਢਣਾ ਮੁਸ਼ਕਿਲ ਹੋ ਜਾਂਦਾ ।
ਫਿਰ ਕਲਪਨਾ ਖਿਝਦੀ ਉਸਨੂੰ ਗੁੱਸਾ ਆਉਂਦਾ ਉਹ ਲੜ੍ਹਦੀ ।ਫਿਰ ਇਹ ਲੜਾਈ ਕਈ ਦਿਨ ਇੰਝ ਹੀ ਚਲਦੀ ,ਜਦੋੰ ਤੱਕ ਦੋਂਵੇਂ ਮਿਲ ਨਾ ਲੈਂਦੇ । ਜਦੋਂ ਮਿਲ ਲੈਂਦੇ ਫਿਰ ਸਭ ਇੱਕ ਦਮ ਸਹੀ ਹੋ ਜਾਂਦਾ। ਫਿਰ ਕੁਝ ਦਿਨ ਦਾ ਆਰਾਮੀ ਰਹਿੰਦਾ ਪਰ ਫਿਰ ਉਹੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਾਈ ।
ਸਤਵੀਰ ਉਸਨੂੰ ਸਮਝਾਉਂਦਾ ਕਿ ਉਹ ਹੁਣ ਵਿਆਹਿਆ ਗਿਆ ਹੈ ਇਸ ਲਈ ਪਹਿਲ਼ਾਂ ਵਰਗਾ ਦੋਵਾਂ ਚ ਇੱਕੋ ਜਿਹਾ ਨਹੀਂ ਹੋ ਸਕਦਾ । ਪਰ ਕਲਪਨਾ ਕਹਿੰਦੀ ਸੀ ਕਿ ਉਹ ਉਸਤੋਂ ਪਹਿਲ਼ਾਂ ਦੀ ਵਿਆਹੀ ਹੋਈ ਹੈ ਤੇ ਉੱਪਰੋਂ ਹੈ ਵੀ ਔਰਤ ਉਸ ਉੱਤੇ ਉਸ ਨਾਲੋਂ ਵੱਧ ਬੰਦਿਸ਼ਾਂ ਹਨ ਪਰਿਵਾਰ ਤੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਹੈ । ਉਹ ਫਿਰ ਵੀ ਉਸ ਲਈ ਉਸਤੋਂ ਵੱਧ ਸਮਾਂ ਕੱਢਦੀ ਹੈ । ਤੇ ਜਦੋਂ ਉਹ ਨਹੀਂ ਕੱਢਦੀ ਸੀ ਉਦੋਂ ਉਹ ਇਸਤੋਂ ਵੀ ਬੁਰੇ ਤਰੀਕੇ ਨਾਲ ਲੜ੍ਹਦਾ ਸੀ। ਹੁਣ ਵੀ ਜੇਕਰ ਕਦੇ ਉਹ ਦੀਪਕ ਲਈ ਕੋਈ ਪਿਆਰ ਜਾਂ ਕੇਅਰ ਵਾਲੀ ਗੱਲ ਆਖ ਦਿੰਦੀ ਸੀ ਤਾਂ ਉਸਦਾ ਲਹਿਜ਼ਾ ਇੱਕ ਦਮ ਬਦਲ ਜਾਂਦਾ ਸੀ ਪਰ ਆਪਣੀ ਘਰਵਾਲੀ ਲਈ ਉਹ ਕਿੰਨਾ ਕੁਝ ਆਖ ਦਿੰਦਾ ਸੀ ਪਰ ਕਲਪਨਾ ਚੁੱਪ ਚਾਪ ਸੁਣ ਲੈਂਦੀ ਸੀ।
ਇਸ ਲਈ ਵਿਆਹ ਮਗਰੋਂ ਇਹ ਹਾਲਾਤ ਇੰਝ ਬਦਲਗੇ ਸੀ ਕਿ ਹੁਣ ਸਾਰਾ ਕੁਝ ਸਤਵੀਰ ਕੇਂਦਰਿਤ ਹੁੰਦਾ । ਉਸਦਾ ਮਨ ਹੁੰਦਾ, ਉਸ ਕੋਲ ਸਮਾਂ ਹੁੰਦਾ ,ਉਸਨੂੰ ਕੁਝ ਯਾਦ ਆਉਂਦਾ ਉਹ ਗੱਲ ਕਰਦਾ ਮਿਲਦਾ ਜਾਂ ਮਿਲਣ ਆਉਂਦਾ। ਇਸਤੋਂ ਵੱਧ ਕੁਝ ਨਹੀਂ ।
ਮਰਜ਼ੀ ਨਾਲ ਫੋਨ ਕਰਨਾ ਤੇ ਮਰਜ਼ੀ ਨਾਲ ਫੋਨ ਚੱਕਣਾ ।ਤੇ ਜਦੋਂ ਵੀ ਮਿਲਣਾ ਸਿਰਫ ਰਾਤ ਬਰਾਤੇ ਚੁੱਪ ਚੁਪੀਤੇ ਮਿਲਣ ਲਈ ਉਸਦੇ ਘਰ ਆ ਜਾਣਾ ।
“ਹੁਣ ਇਹ ਰਿਸ਼ਤਾ ਇਹੋ ਬਚਿਆ ਹੈ ,ਜਦੋਂ ਉਹ ਇੰਝ ਕਰਦਾ ਹੈ ਤਾਂ ਮੈਂ ਕੀ ਕਰਾਂ ?”ਸੀਸੀਡੀ ਚ ਬੈਠੇ ਹੋਏ ਕਲਪਨਾ ਨੇ ਮੇਰੇ ਕੋਲੋ ਪੁੱਛਿਆ ।
“ਤੇਰੀਆਂ ਸਾਰੀਆਂ ਕਹਾਣੀਆਂ ਇਵੇਂ ਦੀਆਂ ਹੀ ਹਨ ,ਤੂੰ ਇਹ ਸਭ ਸਮਝਦਾ ਏ,ਤੈਨੂੰ ਕੀ ਲਗਦਾ ਉਹ ਇੰਝ ਕਿਉਂ ਬਦਲ ਗਿਆ ? ਉਹੀ ਸਭ ਉਹ ਹੁਣ ਖ਼ੁਦ ਕਰ ਰਿਹਾ ਹੈ ਜੋ ਮੇਰੇ ਕਰਨ ਤੇ ਉਸਨੂੰ ਬੁਰਾ ਲਗਦਾ ਸੀ “.ਉਹ ਕਾਫ਼ੀ ਦੀ ਸਿਪ ਭਰਦੀ ਹੋਈ ਬੋਲੀ।
“ਜੇ ਤੈਨੂੰ ਇੰਝ ਲਗਦਾ ਹੈ ਫਿਰ ਤੂੰ ਛੱਡ ਕਿਉਂ ਨਹੀਂ ਦਿੰਦੀ,ਇੱਕ ਵਾਰ ਛੱਡ ਕੇ ਵੇਖੋ,ਦੂਰੀ ਵਧਾਓ ਹੌਲੀ ਹੌਲੀ ਸ਼ਾਇਦ ਸਭ ਬਦਲ ਜਾਏ,” ਮੈਂ ਕਿਹਾ ।
“ਨਹੀਂ ਹੁੰਦਾ,ਜਿੰਨੀ ਮਰਜ਼ੀ ਲੜਾਈ ਹੋ ਜਾਏ ਉਹ ਇੱਕ ਵੀ ਵਾਰ ਆ ਕੇ ਮਿਲ ਜਾਏ ਮੈਨੂੰ ਤਾਂ ਸਭ ਮੁੜ ਪਹਿਲੇ ਵਰਗਾ ਹੋ ਜਾਂਦਾ,ਸੱਚੀ ਦੱਸਾਂ ਤਾਂ ਬੈੱਡ ਤੇ ਸਾਡੇ ਦੋਨਾਂ ਵਿਚਕਾਰ ਕੁਝ ਨਹੀਂ ਬਦਲਿਆ ਸਭ ਪਹਿਲ਼ਾਂ ਵਰਗਾ ਹੈ ਓਨਾ ਹੀ ਜੋਸ਼ ਤੇ ਪਿਆਰ, ਉਹ ਵੀ ਇਹੋ ਕਹਿੰਦਾ ਹੈ ਕਿ ਉਸਨੂੰ ਘਰਵਾਲੀ ਨਾਲ ਕੁਝ ਵੀ ਕਰਨਾ ਪਸੰਦ ਨਹੀਂ ਤੇ ਉਹ ਕਰਦੇ ਵੀ ਘੱਟ ਹਨ ,ਤੈਨੂੰ ਕੀ ਲਗਦਾ ਉਹ ਸੱਚ ਕਹਿ ਰਿਹਾ ? ” ਉਸਦਾ ਅਗਲਾ ਸਵਾਲ ਸੀ।
“ਹੋ ਵੀ ਸਕਦਾ ਇੰਝ ਹੋਏ,ਪਰ ਜਿੰਨਾ ਕੁ ਮੈਂ ਮਰਦ ਹੋਣ ਤੇ ਜਾਣਦਾ ਹਾਂ ਮਰਦ ਕਦੇ ਵੀ ਇਸ ਨੂੰ ਨਾਂਹ ਨਹੀਂ ਕ ਸਕਦਾ ਤੇ ਨਾ ਕਰਨ ਦਾ ਸਵਾਲ ਹੀ ਨਹੀਂ ,ਜਰੂਰ ਇਸ ਲਈ ਕਹਿ ਰਿਹਾ ਹੋਏਗਾ ਕਿ ਤੈਨੂੰ ਚੰਗਾ ਮਹਿਸੂਸ ਹੋਏ,ਦੁਨੀਆਂ ਦਾ ਹਰ ਵਿਆਹਿਆ ਮਰਦ ਦੂਸਰੀ ਔਰਤ ਨੂੰ ਇਹੋ ਆਖਦਾ ਹੈ ਸੱਚ ਝੂਠ ਉਹੀ ਦੱਸ ਸਕਦਾ ।”ਮੇਰਾ ਉੱਤਰ ਸੀ।
“ਮੈਨੂੰ ਲਗਦਾ ਸੱਚ ਹੀ ਕਹਿ ਰਿਹਾ ਮੇਰਾ ਵੀ ਤਾਂ ਦੀਪਕ ਨਾਲ ਇੰਝ ਹੀ ਹੈ ਮੈਨੂੰ ਉਹਦੇ ਨਾਲ ਕੁਝ ਵੀ ਕਰਨਾ ਵਧੀਆ ਨਹੀਂ ਲਗਦਾ ,ਨਾ ਹੀ ਕਦੇ ਮੈਂ ਉਸ ਨੂੰ ਕਦੇ ਇਨਜੂਆਏ ਕੀਤਾ। ਸਿਰਫ ਇੱਕ ਪਤਨੀ ਦੇ ਫ਼ਰਜ਼ ਦੇ ਤੌਰ ਤੇ ਕਰਦੇ ਹਾਂ ਫਿਰ ਵੀ ਹਫਤੇ ਚ ਤਿੰਨ ਚਾਰ ਵਾਰ ਕਰਨਾ ਪੈਂਦਾ ਹੈ” ਕਲਪਨਾ ਨੇ ਕਿਹਾ।
“ਪਰ ਇਥੇ ਇੱਕ ਫ਼ਰਕ ਹੈ ਇਥੇ ਸਭ ਦੀਪਕ ਦੀ ਪਹਿਲ ਨਾਲ ਹੋ ਰਿਹਾ ,ਬੈੱਡ ਦੀ ਸਮਾਜਿਕ ਮਰਿਆਦਾ ਤਾਂ ਇਹੋ ਹੈ ਕਿ ਮਰਦ ਪਹਿਲ ਕਰਦਾ ਹੀ ਕਰਦਾ ਹੈ ਤੇ ਊਸਦੀ ਖੁਸ਼ੀ ਲਈ ਇਹ ਸਭ ਹੁੰਦਾ ਤਾਂ ਜਰੂਰ ਹੀ ਇਹੋ ਗੱਲ ਸਤਵੀਰ ਤੇ ਵੀ ਲਾਗੂ ਹੁੰਦੀ ਹੈ ਇਸ ਲਈ ਜੇ ਉਹ ਪਹਿਲ ਕਰਦਾ ਤਾਂ ਦੀਪਕ ਵਾਂਗ ਉਹ ਵੀ ਸਭ ਇਨਜੂਆਏ ਕਰ ਹੀ ਰਿਹਾ ਹੋਏਗਾ।ਤੇ ਮਰਦ ਦੇ ਇਨਜੂਆਏ ਕਰਨ ਦੇ ਪਲ ਵੀ ਬੇਹੱਦ ਸੀਮਿਤ ਹੁੰਦੇ ਹਨ “।ਮੇਰੇ ਉੱਤਰ ਨਾਲ ਉਸਦਾ ਮੂੰਹ ਝੁਕ ਗਿਆ।
” ਕੀ ਵਿਆਹ ਮਗਰੋਂ ਸਭ ਇੰਝ ਹੀ ਕਰਦੇ ਹਨ ? ਘਰਵਾਲੀ ਨਾਲ ਹੋਰ ਵਿਹਾਰ ਤੇ ਬਾਹਰ ਵਾਲੀ ਨਾਲ ਹੋਰ ? ਉਸਨੇ ਮੁੜ ਪੁੱਛਿਆ ।
“ਪਤਾ ਨਹੀਂ ਪਰ ਰਿਸ਼ਤਾ ਬਦਲ ਜਰੂਰ ਜਾਂਦਾ ,ਪਤਨੀ ਨਾਲ ਉਸੇ ਬੈੱਡ ਤੇ ਸੌਂ ਕੇ ਵੀ ਕਿਸੇ ਵੀ ਹੋਰ ਔਰਤ ਬਾਰੇ ਸੋਚਿਆ ਜਾਂਦਾ ਹੈ ਕੋਈ ਐਸੀ ਔਰਤ ਜੋ ਪਤਨੀ ਦੇ ਮਰਿਆਦਾ ਭਰੇ ਸਰੂਪ ਤੋਂ ਵੱਖ ਹੋਵੇ । ਜਿਸ ਚ ਕੋਈ ਮਰਿਆਦਾ ਨਾ ਹੋਏ ਸਿਰਫ ਤੇ ਸਿਰਫ ਕਾਮੁਕਤਾ ਭਰੀ ਹੋਏ। ਆਪਣੀ ਪਤਨੀ ਦੇ ਐਨਾ ਖੁੱਲ੍ਹਾ ਹੋਣ ਬਾਰੇ ਕੋਈ ਸੋਚ ਨਹੀਂ ਸਕਦਾ ਤੇ ਕੋਈ ਬਣਨ ਵੀ ਨਹੀਂ ਦਿੰਦਾ ਇਸ ਲਈ ਊਸ ਵਿਚਲਾ ਖ਼ੁੱਲ੍ਹਾਪਨ ਉਹ ਬਾਹਰੋਂ ਲੱਭਦਾ ਹੈ। ਕੋਈ ਅਫੇਅਰ ਵਿੱਚ ਕੋਈ ਕੋਠੇ ਤੇ ਕੋਈ ਦੀਪਕ ਵਾਂਗ ਕਾਲ ਗਰਲਜ਼ ਵਿੱਚ। “ਦੋਵਾਂ ਦੇ ਕਾਫੀ ਕੱਪ ਖਾਲੀ ਹੋ ਚੁੱਕੇ ਸੀ। ਮੁਲਾਕਾਤ ਮੁੱਕ ਗਈ ਸੀ।
ਇਹੋ ਮੇਰੀ ਮੁਲਾਕਾਤ ਸੀ ਅੱਜ ਦੀ ਜੋ ਇਸ ਕਹਾਣੀ ਦੇ ਸ਼ੁਰੂ ਚ ਸ਼ੁਰੂ ਹੋਈ ਸੀ । ਇੰਝ ਦੀਆਂ ਕਿੰਨੀਆਂ ਹੀ ਮੁਲਾਕਾਤਾਂ ਹੋ ਚੁੱਕੀਆਂ ਸੀ। ਹਰ ਮੁਲਾਕਾਤ ਵਿੱਚ ਕਹਾਣੀ ਲਿਖਣ ਤੋਂ ਬਿਨਾਂ ਰਿਸ਼ਤੇ ਨੂੰ ਖਤਮ ਕਰਨ ਜਾਂ ਨਾ ਕਰਨ ਦੀ ਗੱਲ ਵੱਧ ਹੁੰਦੀ ।
ਮੇਰਾ ਉੱਤਰ ਹਮੇਸ਼ਾ ਹੀ ਇਹੋ ਰਹਿੰਦਾ ਕਿ ਕੁਝ ਵੀ ਛੱਡਣਾ ਐਨਾ ਸੌਖਾ ਨਹੀਂ ।ਬਹੁਤ ਸਾਰੀਆਂ ਜ਼ਰੂਰਤਾਂ ਲਈ ਤੇਰੀ ਉਸ ਉੱਪਰ ਨਿਰਭਰਤਾ ਹੈ ਚਾਹ ਕੇ ਵੀ ਉਸਨੂੰ ਨੂੰ ਖਤਮ ਕਰਨ ਔਖਾ ਹੈ ਇਸ ਲਈ ਉਸ ਨਾਲ ਹਰ ਮੁਲਾਕਾਤ ਮਗਰੋਂ ਤੇਰਾ ਰਿਸ਼ਤਾ ਓਥੇ ਜਾ ਖੜ੍ਹਦਾ ਹੈ ।
ਤੇ ਮੁੜ ਤੋਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਤੈਨੂੰ ਲਗਦਾ ਹੈ ਕਿ ਉਹ ਪਹਿਲ਼ਾਂ ਅਜਿਹਾ ਨਹੀਂ ਸੀ !!
ਇਸ ਲਈ ਇਸ ਕਹਾਣੀ ਵਿੱਚ ਮੈਨੂੰ ਕੁਝ ਵੀ ਐਸਾ ਨਹੀਂ ਲੱਗਾ ਕਿ ਕਹਾਣੀ ਲਿਖੀ ਜਾ ਸਕੇ ।
ਮੈਂ ਫਲੈਟ ਤੇ ਪਹੁੰਚਦਾ ਹਾਂ । ਮੁੜ ਫੋਨ ਖੜਕਦਾ ਹੈ । ਕਲਪਨਾ ਦਾ ਹੀ ਹੈ । ਮੈਂ ਫੋਨ ਚੱਕਦਾ ਹਾਂ ।
ਫੋਨ ਚੁੱਕਦੇ ਹੀ ਉਹ ਇੱਕ ਦਮ ਬੋਲੀ।
“ਸਤਵੀਰ ਦਾਫੋਨ ਆਇਆ ਸੀ, ਉਹ ਫਿਰ ਲੜ੍ਹ ਪਿਆ, ਮੈਂ ਤਾਂ ਸਿਰਫ਼ ਐਨਾ ਹੀ ਕਿਹਾ ਸੀ ਕਿ ਆਪਣੀ ਘਰਵਾਲੀ ਦੀ ਗੋਦੀ ਚ ਵੜ੍ਹ ਕੇ ਭਿੱਜੀ ਬਿੱਲੀ ਕਿਉਂ ਬਣ ਜਾਂਦਾ ਹੈਂ ? ਕਹਿੰਦਾ ਤੂੰ ਨਹੀਂ ਸਮਝ ਸਕਦੀ ,ਉਸ ਲਈ ਇੱਕ “ਚੰਗੀ”ਔਰਤ ਹੋਣਾ ਜਰੂਰੀ ਹੈ।ਉਸਦੀ ਤੇਰੇ ਵਾਂਗ ਬਾਹਰ ਅਫੇਅਰ ਨਹੀਂ ਹੈ,ਇਸ ਲਈ ਉਹ ਇੱਕ ਚੰਗੀ ਪਤਨੀ ਹੈ ਤੇ ਉਸਦੇ ਲਈ ਮੈਂ ਇੰਝ ਕਰਦਾ ਹਾਂ,ਤੂੰ ਹੀ ਦੱਸ ਜਿਹੜੀਆਂ ਔਰਤਾਂ ਦੇ ਇੰਝ ਅਫੇਅਰ ਹੁੰਦੇ ਹਨ ਉਹ ਚੰਗੀਆਂ ਨਹੀਂ ਹੂੰਦੀਆਂ ? ਤੇ ਇਹ ਉਹੀ ਆਦਮੀ ਕਹਿ ਰਿਹਾ ਹੈ ਜਿਸ ਨਾਲ ਮੈਂ ਸੌਂਦੀ ਹਾਂ ,ਮੈਂ ਉਹਦੇ ਨਾਲ ਸੌਂ ਕੇ ਭਿੱਟ ਗਈ ਤੇ ਉਹ ਬਿਨਾਂ ਭਿੱਟੇ ਕਿੱਦਾਂ ਰਹਿ ਗਿਆ ? “

ਮੈਂ ਚੁੱਪ ਸਾਂ ।
ਮੈਂ ਪੜ੍ਹਿਆ ਹੈ ਕਿ ਪੁਰਾਣੇ ਵੇਲੇ ਚ ਨੀਵੀਂ ਮੰਨੀਆਂ ਜਾਂਦੀਆਂ ਜਾਤ ਦੇ ਮਰਦਾਂ ਨੂੰ ਉੱਚੀ ਜਾਤ ਮੰਨੀਆਂ ਜਾਂਦੀਆਂ ਦੀਆਂ ਔਰਤਾਂ ਨਾਲ ਸਬੰਧ ਚ ਜੰਮੇ ਬੱਚਿਆਂ ਨੂੰ ਚੰਡਾਲ ਕਿਹਾ ਜਾਂਦਾ ਸੀ। ਉਹ ਨੀਵੇਂ ਤੋਂ ਵੀ ਨੀਵੇਂ ਹੋ ਜਾਂਦੇ ਸੀ । ਤੇ ਪੰਜਵੀ ਜਾਤ/ਅਛੂਤ ਜਾਂ ਭਿੱਟੇ ਹੋਏ ਮੰਨਿਆ ਜਾਂਦਾ ਸੀ।ਜਦਕਿ ਇਸਤੋਂ ਉਲਟ ਸਬੰਧਾਂ ਨੂੰ ਸਮਾਜ ਚੁੱਪ ਕਰਕੇ ਸਵੀਕਾਰ ਲੈਂਦਾ ਸੀ ।ਉਹ ਸਮਾਂ ਤਾਂ ਲੰਘ ਗਿਆ ਪਰ ਔਰਤ ਮਰਦ ਦੇ ਰਿਸ਼ਤੇ ਚ ਹਾਲੇ ਵੀ ਉਹੀ ਊਂਚ ਨੀਚ ਬਾਕੀ ਹੈ ।
ਔਰਤ ਦਾ ਬਾਹਰੀ ਸਬੰਧ ਅੱਜ ਵੀ ਅਛੂਤ ਹੈ ਤੇ ਮਰਦ ਨੂੰ ਛੂਟ ਹੈ ਉਹੀ ਮਰਦ ਜਿਸ ਬਾਹਰੀ ਔਰਤ ਨਾਲ ਸੌਂਦਾ ਹੈ ਉਸਨੂੰ ਭਿੱਟੀ ਹੋਈ ਸਮਝਦਾ ਹੈ। ਖੁਦ ਨੂੰ ਪਾਕ ਤੇ ਪਵਿੱਤਰ।
ਇਸ ਲਈ ਮੈਂ ਚੁੱਪ ਸੀ ਕਿਉਂਕਿ ਹੁਣ ਮੈਨੂੰ ਲਗਦਾ ਕਿ ਇਹੋ ਤਾਂ ਕਹਾਣੀ ਹੈ । ਸ਼ਾਇਦ ਹੁਣ ਇਸਨੂੰ ਲਿਖਿਆ ਜਾ ਸਕਦਾ ਹੈ ।

【ਸਮਾਪਤ 】
ਲੇਖਕ ਹਰਜੋਤ ਸਿੰਘ
Facebok Page Harjot Di Kalam
ਵਟਸਐਪ :70094 52602

ਹੋਰ ਪੋਸਟਾਂ ਕਹਾਣੀਆਂ ਲਈ ਸੰਪਰਕ ਕਰੋ ।

2 thoughts on “ਬੇਆਰਾਮੀ: ਪੂਰੀ ਕਹਾਣੀ

  1. Pawan Sandhu

    Thanks bai ji

    On Sun, 19 Jul 2020, 3:13 pm Harjot Di Kalam ਹਰਜੋਤ ਦੀ ਕਲਮ, wrote:

    > harjotdikalam posted: ” ਤੂੰ ਮੇਰੀ ਕਹਾਣੀ ਕਿਊਂ ਨਹੀਂ ਲਿਖਦਾ”? ਕਿੰਨੀਆਂ ਚੈਟਸ ਫੋਨ
    > ਕਾਲਾਂ ਤੇ ਮੁਲਾਕਾਤਾਂ ਤੋਂ ਬਾਅਦ ਹਰ ਵਾਰ ਉਸਦਾ ਆਖ਼ਿਰੀ ਇਹੋ ਸਵਾਲ ਹੋਣ ਲੱਗਾ ਸੀ। ਦਿੱਲੀ
    > ਦੀ ਖਾਨ ਮਾਰਕੀਟ ਵਿੱਚ ਉੱਚੀਆਂ ਬਿਲਡਿੰਗਾਂ ਦੇ ਓਹਲੇ ਸੂਰਜ ਵੇਲੇ ਤੋਂ ਪਹਿਲਾਂ ਢਲ ਗਿਆ ਸੀ।
    > ਸਰਦੀ ਦੀ ਕੋਸੀ ਧੁੱਪ ਹੁਣ ਠੰਡਕ ਵਿੱਚ ਬਦਲ ਗਈ ਸੀ। ਸੀਸੀਡੀ ”
    >

    Like

    Reply
  2. ManpreetBajwa987

    ਇਸ ਕਹਾਣੀ ਨੂੰ ਪੜ੍ਹ ਕੇ ਮਨ ਵਿੱਚ ਕਈ ਸਵਾਲ ਪੈਂਦਾ ਹੋ ਗਏ । ਕੀ ਸਮਾਜ ਸੱਚ ਮੁੱਚ ਹੀ ਪਵਿੱਤਰ ਰਿਸ਼ਤਿਆਂ ਨੂੰ ਭ੍ਰਿਸ਼ਟ ਕਰੀ ਜਾ ਰਿਹਾ ਆ ??????ਕਿਸ ਹੱਦ ਤਕ ਏ ਠੀਕ ਹੈ ….ਜਾਂ ਨਹੀਂ ???????

    Like

    Reply

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s