ਆਦਮ ਬੋਅ ਆਖ਼ਿਰੀ

ਸ਼ੁਭ ਵਾਪਿਸ ਆਈ ਤਾਂ ਉਸਦੇ ਕੋਲ ਉਮੀਦ ਦੀਆਂ ਕੁਝ ਕਿਰਨਾਂ ਸੀ ,ਅਸ਼ਮਿਤਾ ਦੇ ਗੁਨਾਹਗਾਰਾਂ ਨੂੰ ਸਜ਼ਾ ਮਿਲਣ ਦੇ ਆਸਾਰ ਸੀ ਤੇ ਭਾਰਤ ਦੀ ਸਰਵ ਉੱਚ ਅਦਾਲਤ ਸ਼ਾਇਦ ਉਹਨਾਂ ਦੇ ਅਧਿਕਾਰਾਂ ਦੇ ਹੱਕ ਚ ਫ਼ੈਸਲਾ ਦੇਣ ਵਾਲੀ ਸੀ। ਉਸਨੇ ਸ਼ਿਵਾਲੀ ਨਾਲ ਦਿੱਲੀ ਜਾ ਕੇ ਕੇਸ ਦਾ ਫੈਸਲਾ ਸੁਣਨ ਦੀ ਸੋਚੀ ਸੀ। ( ਸਾਲ 2018 ਕੇਸ ਨਵਤੇਜ ਸਿੰਘ ਬਨਾਮ ਭਾਰਤ ਸਰਕਾਰ ) ਉਹ ਕਈ ਸਾਲ ਮਗਰੋਂ ਘਰ ਵੀ  ਜਾ ਕੇ ਆਈ  ਸੀ ,ਉਂਝ ਫੋਨ ਵਗੈਰਾ ਤੇ ਗੱਲ ਹੁੰਦੀ ਸੀ ਪਰ ਘਰਦਿਆਂ ਵੱਲੋਂ ਵਿਆਹ ਦੇ ਜ਼ੋਰ ਪਾਉਣ ਕਰਕੇ ਉਹਨੇ ਹੌਲੀ ਹੌਲੀ ਘਰ ਜਾਣਾ ਘਟਾ ਦਿੱਤਾ ਸੀ। ਵੈਸੇ ਵੀ ਮਨਿੰਦਰ ਨਾਲ ਬਿਤਾਏ ਦਿਨ ਉਸਦਾ ਪਿੱਛਾ ਨਹੀਂ ਸੀ ਛੱਡਦੇ। ਪਰ ਇਸ ਵਾਰ ਘਰਦਿਆਂ ਨੇ ਉਸਨੂੰ ਬਹੁਤਾ ਤੰਗ ਨਾ ਕੀਤਾ। ਨਾ ਹੀ ਵਿਆਹ ਤੇ ਜ਼ੋਰ ਪਾਇਆ। ਅਸ਼ਮਿਤਾ ਨਾਲ ਹੋਈ ਜ਼ਿਆਦਤੀ ਉਹਨਾਂ ਨੂੰ ਪਤਾ ਲੱਗ ਗਈ ਸੀ। ਆਪਣੇ ਬੇਫਜ਼ੂਲ ਅਸੂਲਾਂ ਲਈ ਕਿਸੇ ਦੀ ਜਾਨ ਲੈਣ ਦਾ ਹੱਕ ਕੌਣ ਕਿਸੇ ਨੂੰ ਦਿੰਦਾ ਹੈ ? ਇਸ ਲਈ ਉਹ ਚਾਹੁੰਦੇ ਸੀ ਅੱਜ ਨਹੀਂ ਤਾਂ ਕੱਲ ਸ਼ੁਭ ਖੁਦ ਸਮਝ ਹੀ ਜਾਏਗੀ। ਪਰ ਸ਼ੁਭ ਮਨ ਹੀ ਮਨ ਹੋਰ ਫੈਸਲਾ ਕਰ ਚੁੱਕੀ ਸੀ।  ਮਗਰੋਂ ਭਾਬੀ ਨੇ ਉਸਨੂੰ ਕੁਝ ਸਮੇਂ ਲਈ ਕੱਢਿਆ ਪਰ ਉਸ ਅੰਦਰ ਭਾਂਬੜ ਬਾਲ ਕੇ ਉਹ ਉਹ ਖੁਦ ਉੱਡ ਗਈ ਸੀ। ਕਿੰਨਾ ਸਮਾਂ ਉਸਨੇ ਇਹ ਸਭ ਅੰਦਰ ਸਾਂਭ ਕੇ ਰੱਖਿਆ ਸੀ ਤੇ ਅਚਾਨਕ ਹੀ ਸ਼ਿਵਾਲੀ ਦੇ ਆਉਂਦੇ ਹੀ ਸਭ ਡੁੱਲ੍ਹ ਗਿਆ ਸੀ। ਸ਼ੁਭ ਨੂੰ ਲਗਦਾ ਸੀ ਕਿ ਉਹਨਾਂ ਦੇ ਰਿਸ਼ਤੇ ਦੀ ਖੂਬਸੂਰਤੀ ਇਹ ਹੈ ਕਿ ਇਹਦੇ ਵਿੱਚ “ਜੂਠੇ” ਹੋਣ ਵਰਗਾ ਕੁਝ ਨਹੀਂ। ਇਸ ਵਿੱਚ ਇਹ ਵੀ ਨਹੀਂ ਸੀ ਕਿ ਮਰਦ ਵਾਂਗ ਕੁੜੀ ਅਣਲੱਗ ਹੋਵੇ ਨਹੀਂ ਤਾਂ ਉਸਦਾ ਚਰਿੱਤਰ ਖਰਾਬ ਤੇ ਉਹ ਵਿਆਹ ਯੋਗ ਸਮਾਨ ਨਹੀਂ ਸਮਝੀ ਜਾਂਦੀ। ਉਹਨਾਂ ਦੇ ਰਿਸ਼ਤੇ ਚ ਐਸਾ ਕੁਝ ਨਹੀਂ ਸੀ। ਊਚ ਨੀਚ ਨਾ ਹੋਣ ਕਰਕੇ ਪਿਛਲੇ ਕਿੱਸੇ ਰੁਮਾਂਸ ਭਰੇ ਪਲ ਸੀ। ਪਰ ਇੱਕ ਚੀਜ਼ ਤਾਂ ਇਥੇ ਵੀ ਸੀ ਤੇ ਜੋ ਸ਼ਾਇਦ ਹਰ ਰਿਸ਼ਤੇ ਚ ਹੈ ਹੀ ਖੋਣ ਦਾ ਡਰ ਤੇ ਬੇਵਸਾਹੀ ਤੇ ਇਸ ਗੱਲ ਕਰਕੇ ਨਾਰਾਜ਼ਗੀ। ਸ਼ਾਇਦ ਹਰ ਕੋਈ ਚਾਹੁੰਦਾ ਪੁਰਾਣੇ ਨੂੰ ਭੁੱਲ ਕੇ ਵਰਤਮਾਨ ਰਿਸ਼ਤੇ ਨੂੰ 100% ਦਈਏ। ਸ਼ੁਭ ਨੂੰ ਹਲੇ ਵੀ ਕਦੇ ਕਦੇ ਮਹੀਨੇ ਬੱਧੀ ਭਾਬੀ ਦੀ ਕਾਲ ਆ ਜਾਂਦੀ ਸੀ। ਪਰ ਸ਼ਿਵਾਲੀ ਦੇ ਆਉਣ ਮਗਰੋਂ ਇਹ ਕਾਲ ਹੋਰ ਵੀ ਵੱਧ ਆਉਣ ਲੱਗੀ ਸੀ। ਉਸਦੀ ਜਿੰਦਗੀ ਚ ਕੋਈ ਟ੍ਰੈਜਡੀ ਚਲ ਰਹੀ ਸੀ। ਕੋਈ ਨਵਾਂ ਪਾਰਟਨਰ ਸ਼ਾਇਦ ਧੋਖਾ ਦੇ ਗਿਆ ਸੀ। ਇਸ ਲਈ ਆਪਣਾ ਦੁੱਖ ਸੁੱਖ ਸਾਂਝਾ ਕਰਨ ਲਈ ਸ਼ੁਭ ਉਸਨੂੰ ਸਭ ਤੋਂ ਸਹੀ ਇਨਸਾਨ ਲਗਦੀ ਸੀ। ਇਸ ਲਈ ਉਹਨਾਂ ਦੀਆਂ ਗੱਲਾਂ ਲੰਮੀਆਂ ਹੋ ਜਾਂਦੀਆਂ। ਸ਼ਿਵਾਲੀ ਕੁਝ ਆਖਦੀ ਤਾਂ ਨਾ ਪਰ ਉਸਦੇ ਚਿਹਰੇ ਤੋਂ ਸਮਝ ਆਉਣ ਲੱਗੀ ਸੀ ਕਿ ਉਹ ਇਸ ਗੱਲੋਂ ਖੁਸ਼ ਨਹੀਂ ਹੈ। ਅਚਾਨਕ ਇੰਝ ਕਿਸੇ ਦਾ ਮਿਲਣਾ ਤੇ ਉਸਦਾ ਅਧੂਰਾ ਹੋਣਾ ਕਿਸਨੂੰ ਪਸੰਦ ਹੈ ,ਖਾਸ ਇਹ ਉਹਨਾਂ ਦੇ ਰਿਲੇਸ਼ਨ ਦੇ ਚਾਕਲੇਟੀ ਦਿਨ ਸੀ। ਸ਼ੁਰੂਆਤ ਸੀ ਨਵੀਂ ਊਰਜਾ ਸੀ ਸਭ ਸੀ ,ਓਥੇ ਹੀ ਹੁਣ ਪੁਰਾਣੇ ਰਿਸ਼ਤੇ ਮੁੜ ਮੁੜ ਝਾਤੀ ਮਾਰ ਰਹੇ ਸੀ। ਸ਼ੁਭ ਸਮਝਦੀ ਸੀ ,ਪਰ ਇਹ ਵੀ ਸਮਝਦੀ ਸੀ ਕਿ ਭਾਬੀ ਨੂੰ ਵੀ ਉਸਦੀ ਜਰੂਰਤ ਹੈ ਇੱਕ ਸਾਥੀ ਵਜੋਂ ਨਾ ਸਹੀ ਇੱਕ ਦੋਸਤ ਵਜੋਂ ਹੀ ਸਹੀ। ਭਾਬੀ ਦੀਆਂ ਗੱਲਾਂ ਮੁੜ ਮੁੜ ਪੁਰਾਣੇ ਦਿਨਾਂ ਤੇ ਆ ਜਾਂਦੀਆਂ ਤੇ ਇੱਕ ਦਿਨ ਤਾਂ ਉਸਨੇ ਸ਼ੁਭ ਨੂੰ ਸਿੱਧਾ ਹੀ ਫੋਨ ਤੇ ਕੁਝ ਕਰਨ ਲਈ ਕਿਹਾ। ਇੱਕ ਵਾਰ ਤਾਂ ਸ਼ੁਭ ਦਾ ਮਨ ਜਿਵੇਂ ਵਹਿ ਹੀ ਗਿਆ ਹੋਏ। ……..ਪਰ ਅਗਲੇ ਹੀ ਪਲ ਸ਼ਿਵਾਲੀ ਦਾ ਖਿਆਲ ਆਇਆ ਜੋ ਸ਼ਾਇਦ ਉਸਦੀ ਵੇਟ ਕਰਦੀ ਨੈੱਟ ਤੇ ਕੋਈ ਫਿਲਮ ਕੱਠੇ ਵੇਖਣ ਲਈ ਪਈ ਸੀ। ਤੇ ਕੱਲ੍ਹ ਉਹਨਾਂ ਦਿਲੀ ਵੀ ਜਾਣਾ ਸੀ ਕੇਸ ਸੁਣਨ ਲਈ।  ਉਸਨੂੰ ਲੱਗਾ ਉਹ ਅਜੇ ਵੀ ਪੁਰਾਣੇ ਦਿਨਾਂ ਵਿੱਚ ਜਿਉਂ ਰਹੀ ਹੈ ,ਇੱਕ ਨੂੰ ਛੱਡ ਦੂਜੇ ਨਾਲ ਅੱਗੇ ਵਧਣ ਲਈ ਸਪਸ਼ਟ ਹੋਣਾ ਜਰੂਰੀ ਹੈ। ਉਸ ਦਿਨ ਪਹਿਲੀ ਵਾਰ ਉਸਨੇ ਭਾਬੀ ਨੂੰ ਦੱਸ ਦਿੱਤਾ ਕਿ ਉਸਦੀ ਜਿੰਦਗੀ ਅੱਗੇ ਵੱਧ ਗਈ ਹੈ ਤੇ ਕੋਈ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਇੱਕ ਦਮ ਜਿਵੇਂ ਸ਼ਾਂਤੀ ਛਾ ਗਈ ਹੋਏ। ਉਸ ਮਗਰੋਂ ਕੁਝ ਮਿੰਟਾਂ ਲਈ ਕੋਈ ਕੁਝ ਨਾ ਬੋਲਿਆ। ਤੇ ਫਿਰ ਇੱਕ ਬਾਏ ਮਗਰੋਂ ਫੋਨ ਕੱਟ ਦਿੱਤਾ। ਤੇ ਰੋਣ ਲੱਗੀ। ਕਈ ਸਾਲ ਮਗਰੋਂ ਉਹ ਖੁੱਲ੍ਹ ਕੇ ਰੋਈ ਸੀ ,ਗਮੀ ਸੀ ਖੁਸ਼ੀ ਸੀ ਜਾਂ ਖੁਦ ਨੂੰ ਪਛਾਨਣ ਤੇ ਸਵੀਕਾਰਨ ਦੀ ਸ਼ਕਤੀ ਪਤਾ ਨਹੀਂ। ਦਿਲ ਹਲਕਾ ਹੋਇਆ ਤਾਂ ਦੱਬੇ ਪੈਰੀਂ ਕਮਰੇ ਚ ਗਈ। ਸ਼ਿਵਾਲੀ ਆਪਣੇ ਆਪ ਚ ਖੋਈ ਘੂਕ ਸੁੱਤੀ ਪਈ ਸੀ। ਖੂਬਸੂਰਤ ਨਾਈਟੀ ਵਿੱਚ ਆਪਣੇ ਜਿਸਮ ਦੀ ਖੂਬਸੂਰਤੀ ਨੂੰ ਹੋਰ ਵੀ ਉਭਾਰਦੇ ਹੋਏ। ਆਪਣੇ ਕੱਪੜਿਆਂ ਨੂੰ ਬੇਲੋੜਾ ਮੰਨ ਸ਼ੁਭ ਕੱਪੜੇ ਉਤਾਰਕੇ ਉਸ ਨਾਲ ਜਾ ਲੇਟੀ। ਉਸਨੂੰ ਆਪਣੀ ਜੱਫੀ ਵਿੱਚ ਘੁੱਟ ਲਿਆ। ਬਾਹਾਂ ਚ ਕਸਦੇ ਹੀ ਸ਼ਿਵਾਲੀ ਨੀਂਦ ਚ ਥੋੜ੍ਹਾ ਜਾਗੀ। ਉਸਦੀ ਨੰਗੀ ਪਿੱਠ ਤੇ ਹੱਥ ਫੇਰਦੇ ਹੋਏ ਆਪਣੇ ਨਾਲ ਘੁੱਟ ਲਿਆ ਤੇ ਸੀਨੇ ਵਿੱਚ ਆਪਣਾ ਚਿਹਰਾ ਘੁੱਟ ਕੇ ਇੱਕ ਲੱਤ ਉਸਦੀਆਂ ਲੱਤਾਂ ਵਿੱਚ ਘੁੱਟ ਕੇ ਮੁੜ ਅੱਖਾਂ ਬੰਦ ਕਰ ਲਈਆਂ।ਸ਼ੁਭ ਉਸਦੀ ਨਾਈਟੀ ਦੇ ਅੰਦਰੋਂ ਹੱਥ ਪਾ ਕੇ ਪਿੱਠ ਤੇ ਫੇਰਨ ਲੱਗੀ ਉਂਗਲੀਆਂ ਦੀਆਂ ਹਰਕਤਾਂ ਸ਼ਿਵਾਲੀ ਦੀ ਕੱਚੀ ਨੀਂਦ ਨੂੰ ਟੁਣਕਾ ਦਿੱਤਾ ਸੀ। ਸ਼ੁਭ ਦੀਆਂ ਉਂਗਲਾਂ ਦੀਆਂ ਹਰਕਤਾਂ ਦੇ ਵਧਦੇ ਹੀ ਉਸਦੇ ਸੀਨੇ ਤੇ ਸ਼ਿਵਾਲੀ ਦੇ ਸਾਹਾਂ ਦਾ ਸੇਕ ਵੱਧ ਰਿਹਾ ਸੀ। ਜਦੋਂ ਉਸਨੂੰ ਆਪਣੇ ਸੀਨੇ ਤੇ ਗਰਮ ਤੇ ਨਰਮ ਬੁੱਲ ਮਹਿਸੂਸ ਹੋਏ ਤਾਂ ਉਸਨੇ ਸ਼ਿਵਾਲੀ ਦੇ ਸਰ ਨੂੰ ਹੋਰ ਵੀ ਜ਼ੋਰ ਨਾਲ ਸੀਨੇ ਨਾਲ ਘੁੱਟ ਲਿਆ। ਉਸਦੇ ਪੱਟਾਂ ਵਿੱਚ ਸ਼ਿਵਾਲੀ ਦਾ ਪੱਟ ਖਹਿ ਰਿਹਾ ਸੀ। ਜੋ ਨਾਈਟੀ ਖਿਸਕ ਨੇ ਨੰਗਾ ਹੋ ਗਿਆ ਸੀ। ਇੱਕ ਹੱਥ ਨਾਲ ਉਸਦੇ ਵਾਲਾਂ ਨੂੰ ਸਹਿਲਾਉਂਦੇ ਹੋਏ ਦੂਰੇ ਨਾਲ ਉਹ ਉਸਦੀ ਪਿੱਠ ਨੂੰ ਛੋਹਂਦੀ ਹੋਈ ਥੱਲੇ ਤੱਕ ਉਂਗਲਾਂ ਘੁਮਾਉਣ ਲੱਗੀ। ਹੱਥਾਂ ਦੀਆਂ ਹਰਕਤਾਂ ਨਾਲ ਹੀ ਨਾਈਟੀ ਉੱਤਰ ਗਈ ਸੀ। ਦੋਵੇਂ ਇੱਕੋ ਜਿਹੇ ਬਿਨਾਂ ਕਿਸੇ ਪਰਦੇ ਤੋਂ ਇੱਕ ਦੂਸਰੇ ਚ ਗੁਆਚ ਰਹੀਆਂ ਸੀ। ਸ਼ਿਵਾਲੀ ਦੇ ਬੁੱਲਾਂ ਦੀ ਗਰਮਾਇਸ਼ ਨੇ ਉਸਦੇ ਨਰਮ ਜਿਹੇ ਅੰਗਾਂ ਨੂੰ ਸਖਤ ਕਰ ਦਿੱਤਾ ਸੀ। ਜੀਭ ਨਾਲ ਹਰ ਹਿੱਸੇ ਨੂੰ ਸਹਲਾਉਂਦੇ ਹੋਏ ਜਿਵੇਂ ਕੂਲੇ ਕੂਲੇ ਉਹਨਾਂ ਅੰਗਾਂ ਨੂੰ ਉਹ ਜਿਵੇਂ ਅੰਬ ਵਾਂਗ ਚੂਪ ਰਹੀ ਹੋਵੇ। ਜੀਭ ਖਿਸਕਦੇ ਹੋਏ ਪੇਟ ਤੇ ਹੁੰਦੀ ਹੋਈ ਧੁੰਨੀ ਤੇ ਫਿਰਦੇ ਹੋਏ ਹੇਠਾਂ ਵੱਲ ਜਾਣ ਲੱਗੀ। ਸ਼ੁਭ ਨੇ ਉਦੋਂ ਹੀ ਉਸਨੂੰ ਰੋਕ ਦਿੱਤਾ ! ਉਸਦੇ ਰੋਕਦੇ ਹੀ ਸ਼ਿਵਾਲੀ ਸਮਝ ਗਈ ਉਹ ਕਿ ਚਾਹੁੰਦੀ ਹੈ। ਉਸਨੇ ਘੁੰਮ ਕੇ ਆਪਣੀਆਂ ਲੱਤਾਂ ਘੁਮਾ ਕੇ ਉਸਦੇ ਚਿਹਰੇ ਵੱਲ ਕਰ ਲਈਆਂ ਤੇ ਆਪਣਾ ਚਿਹਰਾ ਉਸਦੀਆਂ ਲੱਤਾਂ ਵੱਲ। ਜਿਸਮਾਂ ਦੇ ਧੁਰ ਅੰਦਰ ਤੱਕ ਜਿਵੇਂ ਕੋਈ ਤੂਫ਼ਾਨ ਛਿੜਿਆ ਹੋਏ। ਹਰ ਲੰਘਦੇ ਪਲ ਨਾਲ ,ਬੁੱਲਾਂ ਦੇ ਹਰ ਨਵੇਂ ਸਪਰਸ਼ ਨਾਲ ਪੱਟ ਚਿਹਰੇ ਤੇ ਕਸ ਹੋ ਜਾਂਦੇ ਸੀ। ਇਹੋ ਕਸਾਵਟ ਦੂਸਰੇ ਨੂੰ ਹੋਰ ਵੀ ਵੱਧ ਤੇਜੀ ਨਾਲ ਆਪਣਾ ਕੰਮ ਜੋਸ਼ ਚ ਕਰਨ ਲਈ ਪ੍ਰੇਰਦੀ ਸੀ। ਜਿਥੇ ਬੁੱਲ੍ਹਾ ਜਾਂ ਜੀਭ ਆਪਣਾ ਕੰਮ ਨਹੀਂ ਸੀ ਕਰ ਰਹੀ ਸੀ ਓਥੇ ਉਂਗਲਾਂ ਆਪਣਾ ਜਾਦੂ ਵਿਖਾ ਰਹੀਆਂ ਸੀ। ਮੂੰਹੋ ਨਿੱਕਲਦੀਆਂ ਸਿਸਕਾਰੀਆਂ ਕਮਰੇ ਚ ਗੂੰਝ ਰਹੀਆਂ ਸੀ ਜਿਸ ਵਿੱਚ ਉਹਨਾਂ ਤੋਂ ਬਿਨਾਂ ਹੋਰ ਕੋਈ ਗਵਾਹ ਨਹੀਂ ਸੀ। ਜਦੋਂ ਜਿਸਮਾਂ ਚ ਆਖਰੀ ਮੁਕਾਮ ਆਇਆ ਤਾਂ ਜਿਵੇਂ ਦੋਵੇਂ ਹੀ ਨੁੱਚੜ ਗਈਆਂ ਹੋਣ। ਘੁੰਮ ਕੇ ਮੁੜ ਇੱਕ ਦੂਸਰੇ ਨੂੰ ਬਾਹਾਂ ਵਿੱਚ ਭਰਕੇ ਬੁੱਲਾਂ ਤੇ ਇੱਕ ਲੰਮੀ ਕਿਸ ਕੀਤੀ। ਸ਼ਿਵਾਲੀ ਨੇ ਉਸਦੀਆਂ ਅੱਖਾਂ ਚ ਤੱਕਦੇ ਹੋਏ ਪਹਿਲੀ ਵਾਰ ਕਿਹਾ ,” ਆਈ ਲਵ ਯੂ “ਸ਼ੁਭ ਨੇ ਉਸਦੇ ਮੱਥੇ ਨੂੰ ਚੁੰਮਿਆ ਤੇ ਜਵਾਬ ਦਿੱਤਾ “ਆਈ ਲਵ ਯੂ “. ਪਤਾ ਨਹੀਂ ਉਹ ਵੀ ਇਹੋ ਕਹਿਣਾ ਚਾਹੁੰਦੀ ਸੀ। “ਆਪਾਂ ਦਿਲੀ ਜਾ ਰਹੇਂ ਹਾਂ ,ਜੇ ਫੈਸਲਾ ਵਧੀਆ ਹੋਇਆ ਤਾਂ ਆਪਾਂ ਸੇਲੀਬ੍ਰੇਟ ਕਰਨ ਲਈ ਬੈਲਟ ਲੈ ਕੇ ਆਵਾਗੇਂ। ਇਹ ਸ਼ਿਵਾਲੀ ਦੀ ਉਸ ਕੋਲ ਪਹਿਲੀ ਮੰਗ ਸੀ ,” ਜਰੂਰ ,ਸ਼ਾਇਦ ਸਾਡੇ ਲਈ ਵੀ ਅਧਿਕਾਰਾਂ ਦਾ ਸੂਰਜ ਜਲਦੀ ਚੜੇਗਾ। ” ਸੋਚਦੇ ਉਹ ਉਂਝ ਹੀ ਬਾਹਾਂ ਚ ਘੁੱਟ ਕੇ ਪਏ ਰਹੇ।  ਇੱਕ ਨਵੇਂ ਸੂਰਜ ਦੀ ਆਸ ਵਿੱਚ। ਜੋ ਉਹਨਾਂ ਦੇ ਹੱਕ ਵਿੱਚ ਹੀ ਚੜ੍ਹਨ ਵਾਲਾ ਸੀ।  ……………………….(ਸਮਾਪਤ )
[ ਇਹ ਕਹਾਣੀ ਇਥੇ ਸਮਾਪਤ ਹੈ , ਜਿਵੇਂ ਮੋਹਿਨੀ( ਹਿਜੜੇ ਵਾਲੀ ) ਵਾਲੀ ਹੋਈ ਸੀ , ਇੰਝ ਹੀ ਬਾਕੀ ਇਸ ਵਿਸ਼ੇ ਤੇ ਤਿੰਨ ਕਹਾਣੀਆਂ ਗੇ ,ਬੈਸੇਕਸੂਅਲ ਤੇ ਕੁਈਰ  ਗਰੁੱਪ ਦੀ ਕਹਾਣੀ ਪੜ੍ਹੋਗੇ ,ਉਸ ਮਗਰੋਂ ਪੰਜੇ ਕਹਾਣੀਆਂ ਦੇ ਪਾਤਰ ਇੱਕ ਥਾਂ ਮਿਲਣਗੇ ਤੇ ਨਾਲ ਹੀ ਉੱਪਰ ਵਾਲਾ ਕੇਸ ਹੈ ਉਸਦਾ ਫੈਸਲਾ ਤੇ ਉਸ ਬਾਰੇ ਬਾਕੀ ਡਿਟੇਲ ਲਿਖੀ ਜਾਊਗੀ , ਕਹਾਣੀ ਦਾ ਮਕਸਦ ਪਾਠਕਾਂ ਦੇ ਮਨ ਦੀਆਂ ਲੇਸਬੀਅਨ ਬਾਰੇ ਗੁੰਝਲਾਂ ,ਜਾਂ ਇਹਨਾਂ ਦੀਆਂ ਸਮੱਸਿਆਵਾਂ ਤੇ ਹੋਰ ਨਿੱਕੀ ਨਿੱਕੀ ਡਿਟੇਲ ਦੇਣ ਦੀ ਕੋਸ਼ਿਸ਼ ਸੀ ਜਿੰਨੇ ਕੁ ਸਵਾਲ ਕਹਾਣੀ ਲਿਖਦੇ ਵੇਲੇ ਆਏ ਉਹ ਵੀ ਜਿਥੋਂ ਤੱਕ ਹੋ ਸਕਿਆ ਸਾਫ ਸੁਥਰੇ ਤਰੀਕੇ ਦੱਸਣ ਦੀ ਕੋਸ਼ਿਸ਼ ਹੋਈ ,ਬਾਕੀ ਸਵਾਲ ਜਵਾਬ ਤੇ ਹੋਰ ਗੱਲਾਂ ਲਈ ਸਵਾਗਤ ਹੈ )

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।

4 thoughts on “ਆਦਮ ਬੋਅ ਆਖ਼ਿਰੀ

  1. Arvinder

    Hmesha di tra bahut vdiav khani tusi lesbian relationship nu bahut sohne trike nl bian kita menu bahut pasand aai 👌👌👌

    Like

    Reply
  2. Pawan sandhu

    Bhut soni story a bai lesbian de rishte nu jiada tar Lok no samjde but tusi bhut change trike nal explain kita

    Good luck for new stories

    Like

    Reply
  3. Pawan Sandhu

    Sir please mohini da 7th part mail te pa dio

    On Sat, 6 Jun 2020, 3:01 pm Harjot Di Kalam ਹਰਜੋਤ ਦੀ ਕਲਮ, wrote:

    > harjotdikalam posted: ” ਸ਼ੁਭ ਵਾਪਿਸ ਆਈ ਤਾਂ ਉਸਦੇ ਕੋਲ ਉਮੀਦ ਦੀਆਂ ਕੁਝ ਕਿਰਨਾਂ ਸੀ
    > ,ਅਸ਼ਮਿਤਾ ਦੇ ਗੁਨਾਹਗਾਰਾਂ ਨੂੰ ਸਜ਼ਾ ਮਿਲਣ ਦੇ ਆਸਾਰ ਸੀ ਤੇ ਭਾਰਤ ਦੀ ਸਰਵ ਉੱਚ ਅਦਾਲਤ
    > ਸ਼ਾਇਦ ਉਹਨਾਂ ਦੇ ਅਧਿਕਾਰਾਂ ਦੇ ਹੱਕ ਚ ਫ਼ੈਸਲਾ ਦੇਣ ਵਾਲੀ ਸੀ। ਉਸਨੇ ਸ਼ਿਵਾਲੀ ਨਾਲ ਦਿੱਲੀ
    > ਜਾ ਕੇ ਕੇਸ ਦਾ ਫੈਸਲਾ ਸੁਣਨ ਦੀ ਸੋਚੀ ਸੀ। ( ਸਾਲ 2018 ਕੇਸ”
    >

    Like

    Reply
  4. Pingback: ਆਦਮ ਬੋਅ ਆਖ਼ਿਰੀ — Harjot Di Kalam ਹਰਜੋਤ ਦੀ ਕਲਮ | Mon site officiel / My official website

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s