ਗੈਂਗਵਾਰ 9-10

ਪਿੱਛਲੇ ਹਿੱਸਿਆਂ ਦੇ ਲਿੰਕ :- Link

ਹਰਮੀਤ ਤੇ ਰਮਨ ਦੀ ਇਸ਼ਕ ਕਹਾਣੀ ਨੇ ਪਲਟਾ ਖਾਧਾ ਸੀ ਉਹਨਾਂ ਦਾ ਇਸ਼ਕ ਤੇ ਜਿੰਦਗ਼ੀ ਪੰਮੇ ਦੇ ਇਸ਼ਕ ਤੇ ਜਿੰਦਗ਼ੀ ਤੋਂ ਉਲਟੀ ਚੱਲ ਰਹੀ ਸੀ ।ਸੋਚਣ ਵਾਲੀ ਗੱਲ ਹੀ ਸੀ ਕਿ ਇੱਕੋ ਮਾਹੌਲ ਚ ਵੱਡੇ ਹੋਏ ਦੋ ਸਖਸ਼ ਨਾਲ ਰਹਿੰਦੇ ਵੀ ਉਲਟੇ ਵਗਣ ਲੱਗੇ ਸੀ ।
ਰਮਨ ਕਾਲਜ਼ ਜਾਂਦਾ ਤੇ ਜਾਂ ਚੰਡੀਗੜ੍ਹ ਹਰਮੀਤ ਨੂੰ ਮਿਲਣ । ਘਰ ਹੁੰਦਾ ਪੰਮੇ ਦੇ ਆਸ ਪਾਸ ਰਹਿੰਦਾ ਘਰਦੇ ਬਾਕੀ ਕੰਮ ਵੀ ਵੇਖਦਾ । ਫਿਰ ਜਦੋਂ ਪੰਮੇ ਨੂੰ ਕੈਦ ਹੋਈ ਜ਼ਮਾਨਤਾਂ ਕਰਵਾਉਣ ਲਈ ਹਰ ਕੋਨੇ ਹੱਥ ਪੈਰ ਵੀ ਮਾਰੇ ਤੇ ਬੜੀ ਮੁਸ਼ਕਿਲ ਨਾਲ ਹੀ ਜ਼ਮਾਨਤ ਕਰਵਾ ਸਕਿਆ ਸੀ ।
ਪਰ ਓਧਰ ਹਰਮੀਤ ਤੇ ਜੱਸ ਦੋਵਾਂ ਦਾ ਹੀ ਕਨੇਡਾ ਦਾ ਵੀਜ਼ਾ ਆ ਗਿਆ । ਦੋਵਾਂ ਨੇ ਇੱਕ ਅੱਧ ਹਫਤੇ ਚ ਹੁਣ ਕਨੇਡਾ ਦੀ ਉਡਾਰੀ ਮਾਰ ਜਾਣੀ ਸੀ। ਤੇ ਉਸਤੋਂ ਪਹਿਲ਼ਾਂ ਕੁਝ ਦਿਨਾਂ ਲਈ ਹੀ ਦੋਂਵੇਂ ਚੰਡੀਗੜ੍ਹ ਰਹਿ ਰਹੀਆਂ ਸੀ । ਮਗਰੋਂ ਆਪੋ ਆਪਣੇ ਘਰ ਤੇ ਰਿਸ਼ਤੇਦਾਰਾਂ ਚ ਤੁਰੇ ਫਿਰਨਾ ਸੀ ।ਇਸ ਲਈ ਜਦੋਂ ਤੋਂ ਵੀਜ਼ਾ ਆਇਆ ਸੀ । ਰਮਨ ਮਿਲਣ ਦਾ ਕੋਈ ਮੌਕਾ ਨਹੀਂ ਸੀ ਛੱਡਦਾ । ਲੱਗਪੱਗ ਹਰ ਰੋਜ ਮਿਲਣ ਲਈ ਜਾਂਦਾ ਸੀ । ਕਾਲਜ ਛੱਡ ਸਿੱਧੀ ਬੱਸ ਮੋਹਾਲੀ ਦੀ ਫੜਦਾ ਤੇ ਛੇ ਫੇਜ਼ ਉੱਤਰ ਅੱਗੇ 3B2 ਦਾ ਆਟੋ । ਕਾਰ ਚੱਕ ਕੇ ਘਰਦੇ ਸਵਾਲਾਂ ਤੋਂ ਬੱਚ ਜੋ ਜਾਂਦਾ ਸੀ ।
ਤੇ ਉਹ ਦਿਨ ਹਰਮੀਤ ਦਾ ਪੀਜੀ ਚ ਰੁਕਣ ਦਾ ਆਖ਼ਿਰੀ ਤੋਂ ਪਹਿਲ਼ਾਂ ਦਿਨ ਸੀ । ਹਰਮੀਤ ਨੇ ਬੜੀ ਮੁਸ਼ਕਿਲ ਨਾਲ ਬਾਕੀ ਸਭ ਦੇ ਚਲੇ ਜਾਣ ਮਗਰੋਂ ਉਹਨਾਂ ਦੇ ਕੱਲਿਆਂ ਲਈ ਸਕੂਨ ਦੇ ਪਲ ਪਲੈਨ ਕੀਤੇ ਸੀ ।
ਰਮਨ ਨੇ ਦਰਵਾਜੇ ਤੇ ਦਸਤਕ ਦਿੱਤੇ ਬਿਨਾਂ ਪੀਜੀ ਚ ਦਾਖਲ ਹੋਇਆ । ਪੂਰਾ ਘਰ ਸੁਨਸਾਨ ਵੇਖਕੇ ਉਹਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ । ਊਹਨੇ ਹਰਮੀਤ ਨੂੰ ਕਈ ਅਵਾਜਾਂ ਦਿੱਤੀਆਂ । ਕੋਈ ਆਵਾਜ ਦਾ ਉੱਤਰ ਨਾ ਆਇਆ । ਹਰਮੀਤ ਦੀ ਇਹ ਪੁਰਾਣੀ ਆਦਤ ਇਸ ਇੰਝ ਲੁਕਣ ਮਿੱਟੀ ਖੇਡ ਉਸ ਨੂੰ ਲੱਭਣ ਲਈ ਮਜਬੂਰ ਕਰਨਾ ਤੇ ਮਗਰੋਂ ਹੱਥਾਂ ਨਾਲ ਅੱਖਾਂ ਬੰਦ ਕਰ ਲੈਣੀਆਂ ।
ਉਹ ਲਭਦਾ ਤਿੰਨਾਂ ਕਮਰਿਆਂ ਚ ਗਿਆ ਪਰ ਕਿਤੇ ਵੀ ਨਾਮ ਨਿਸ਼ਾਨ ਨਹੀਂ ਸੀ । ਮੇਨ ਬਾਥਰੂਮ ਵਿੱਚੋ ਪਾਣੀ ਦੇ ਡਿੱਗਣ ਦੀ ਆਵਾਜ਼ ਆ ਰਹੀ ਸੀ । ਉਹ ਸਮਝ ਗਿਆ ਕਿ ਉਸਦੇ ਆਉਣ ਤੋਂ ਪਹਿਲ਼ਾਂ ਨਹਾ ਰਹੀ ਏ ਹਰਮੀਤ ।
ਉਸਨੇ ਉਂਝ ਹੀ ਖੜੇ ਖੜੇ ਆਪਣੇ ਕੱਪੜੇ ਉਤਾਰੇ । ਤੇ ਸਿਰਫ ਅੰਡਰਵੀਅਰ ਰੱਖਕੇ ਬਾਥਰੂਮ ਦੇ ਦਰਵਾਜ਼ੇ ਤੇ ਹਲਕਾ ਜਿਹਾ ਧੱਕਾ ਦਿੱਤਾ । ਹੱਥ ਲਗਦੇ ਹੀ ਦਰਵਾਜਾ ਪੂਰਾ ਖੁੱਲ੍ਹ ਗਿਆ ਤੇ ਉਸਦਾ ਮੂੰਹ ਅੱਡਿਆ ਰਹਿ ਗਿਆ । ਫੁਆਰੇ ਦੇ ਥੱਲੇ ਪੂਰੀ ਨਗਨ ਸੰਗਮਰਮਰ ਜਿਹੇ ਚਿੱਟੇ ਜਿਸਮ ਦੀ ਮਾਲਿਕ ਜੱਸ ਉਸ ਵੱਲ ਵੇਖ ਕੇ ਮੁਸਕਰਾ ਰਹੀ ਸੀ । ਉਸਦੇ ਅਰਧ ਨਗਨ ਸਰੀਰ ਨੂੰ ਨਿਹਾਰ ਰਹੀ ਸੀ । ਇੱਕ ਪਲ ਲਈ ਵੀ ਉਹ ਘਬਰਾਈ ਨਹੀਂ ਉਸਦੇ ਚਿਹਰੇ ਤੇ ਕੋਈ ਸ਼ਿਕਨ ਨਹੀਂ ਸੀ ਆਇਆ । ਰਮਨ ਨੇ ਉਸਦੇ ਸਰੀਰ ਨੂੰ ਉੱਪਰੋਂ ਤੋਂ ਥੱਲੇ ਤੱਕ ਤੱਕਿਆ । ਉਸਦੇ ਅੰਗ ਅੰਗ ਤੇ ਪੈ ਰਹੀਆਂ ਪਾਣੀ ਦੀਆਂ ਬੂੰਦਾਂ ਊਸਦੀ ਜਵਾਨੀ ਦੀ ਚਮਕ ਨੂੰ ਬਿਖੇਰ ਰਹੀਆਂ ਸੀ । ਤੇ ਇਸ ਚਮਕ ਚ ਰਮਨ ਦੀਆਂ ਅੱਖਾਂ ਤੇ ਦਿਮਾਗ ਦੋਂਵੇਂ ਚੁੰਧਿਆ ਗਏ ਸੀ । ਹਰਮੀਤ ਦੀ ਖ਼ੂਬਸੂਰਤੀ ਜੇ ਕੱਚੇ ਦੁੱਧ ਵਰਗੀ ਸੀ ਓਥੇ ਜੱਸ ਦਾ ਜਿਸਮ ਉਸ ਨੂੰ ਕੜ੍ਹੇ ਹੋਏ ਦੁੱਧ ਵਰਗਾ ਲੱਗ ਰਿਹਾ ਸੀ । ਜਿਸਦਾ ਰੰਗ ਤੇ ਆਕਾਰ ਦੋਂਵੇਂ ਪੱਕ ਚੁੱਕੇ ਸੀ । ਜਿਸਨੂੰ ਸਾਂਚੇ ਨੇ ਇੰਝ ਤਰਾਸ਼ਿਆ ਹੋਇਆ ਸੀ ਕਿ ਕੋਈ ਕੱਪੜਿਆਂ ਚ ਵੇਖ ਕੇ ਵੀ ਦੁਬਾਰਾ ਦੇਖੇ ਬਿਨਾਂ ਨਹੀਂ ਸੀ ਰਹਿ ਸਕਦਾ ਤੇ ਹੁਣ ਉਹੀ ਜਿਸਮ ਉਸਦੇ ਸਾਹਮਣੇ ਪੂਰੇ ਦਾ ਪੂਰਾ ਮਹਿਕ ਛੱਡਦਾ ਬਿਨਾਂ ਕਿਸੇ ਕੋਸ਼ਿਸ਼ ਤੋਂ ਕੁਝ ਫੁੱਟ ਦੀ ਦੂਰੀ ਤੇ ਸੀ ਜਿਸਦੀਆਂ ਅੱਖਾਂ ਚ ਇੱਕ ਬੁਲਾਵਾ ਸੀ ਇੱਕ ਪਿਆਸ ਸੀ । ਜੋ ਉਸਨੇ ਪਹਿਲ਼ਾਂ ਤੱਕੀ ਤਾਂ ਸੀ ਪਰ ਭੁਲੇਖਾ ਸਮਝ ਅਣਗੌਲਿਆ ਕਰ ਦਿੱਤੀ ਸੀ ।
ਹੁਣ ਠੰਡੇ ਪਾਣੀ ਚ ਭਿੱਜਦੀ ਜੱਸ ਨੇ ਉਸਦੇ ਸਰੀਰ ਚ ਭਾਫਾਂ ਛੇੜ ਦਿੱਤੀਆਂ ਸੀ ਤੇ ਊਸਦੀ ਬੇਚੈਨੀ ਤੇ ਤੜਪ ਉਸਦਾ ਬਦਲਿਆ ਰੰਗ ਤੇ ਅੰਗਾਂ ਦੀ ਹਰਕਤ ਜੱਸ ਕੋਲੋ ਗੁੱਝੀ ਨਹੀਂ ਸੀ । ਆਪਣੇ ਤੋਰ ਨੂੰ ਮਟਕਾ ਕੇ ਸਰੀਰ ਨੂੰ ਲੋੜੋਂ ਵੱਧ ਹਿਲਾ ਕੇ ਉਹ ਰਮਨ ਵੱਲ ਵਧੀ ਤੇ ਰਮਨ ਨੂੰ ਆਪਣੇ ਬਾਹਾਂ ਚ ਭਰ ਲੈਣ ਦਾ ਯਤਨ ਕੀਤਾ । ਉਸਦੇ ਬੁੱਲ੍ਹ ਬੁੱਲ੍ਹਾ ਦੇ ਕਰੀਬ ਆਉਂਦੇ ਗਏ ।ਇਸਤੋਂ ਪਹਿਲ਼ਾਂ ਕਿ ਉਹ ਜੁੜ ਸਕਦੇ ਰਮਨ ਦੇ ਮਨ ਚ ਇੱਕ ਚੀਸ ਜਹੀ ਉਠੀ ਹਰਮੀਤ ਨੂੰ ਧੋਖਾ ਦੇਣ ਦੀ ਗੱਲ ਉਹ ਕਿਵੇਂ ਸੋਚ ਸਕਦਾ ਸੀ । ਉਸਨੇ ਆਪਣੇ ਵੱਲ ਵਧੀ ਜੱਸ ਨੂੰ ਦੂਰ ਧੱਕ ਦਿੱਤਾ । ਫਟਾਫਟ ਕਮਰੇ ਚੋਂ ਕੱਪੜੇ ਸਮੇਟੇ ਤੇ ਡਰਾਇੰਗ ਰੂਮ ਚ ਜਾ ਕੇ ਪਾ ਕੇ ਸੋਫ਼ੇ ਤੇ ਬੈਠ ਗਿਆ ।
ਅਜੇ ਬੈਠੇ ਨੂੰ ਕੁਝ ਸਕਿੰਟ ਹੋਏ ਸੀ ਕਿ ਹਰਮੀਤ ਪੀਜੀ ਚ ਐਂਟਰ ਕਰ ਗਈ । ਊਸਦੀ ਇਸ਼ਕ਼ ਕਹਾਣੀ ਚ ਜਿਵੇੰ ਭੂਚਾਲ ਆਉਣ ਤੋਂ ਬਚ ਗਿਆ ਹੋਵੇ ਜੇ ਉਹ ਦੋ ਮਿੰਟ ਵੀ ਹੋਰ ਜੱਸ ਕੋਲ ਰੁਕਿਆ ਹੁੰਦਾ ਤਾਂ ਕੀ ਤੋਂ ਕੀ ਬਣ ਜਾਂਦੇ । ਦਿਲ ਚ ਉਸਨੇ ਰੱਬ ਦਾ ਸ਼ੁਕਰਾਨਾ ਕੀਤਾ ।
ਹਰਮੀਤ ਮਾਰਕੀਟ ਤੋਂ ਕੁਝ ਸਮਾਨ ਲੈਣ ਗਈ ਸੀ ਤੇ ਜੱਸ ਤਿਆਰ ਹੋਕੇ ਜਾਣ ਵਾਲੀ ਸੀ। ਦੋਵਾਂ ਨੂੰ ਇਸੇ ਦੀ ਉਡੀਕ ਸੀ । ਪਰ ਇੱਕ ਦਰਾਰ ਦੋਹਾਂ ਚ ਬਣਨ ਤੋਂ ਬਚ ਗਈ ਸੀ ।
ਜੱਸ ਬਾਹਰ ਆਈ ਤਾਂ ਉਸਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਸੀ । ਹਰਮੀਤ ਚਾਹ ਬਣਾਉਣ ਗਈ ਤਾਂ ਜੱਸ ਨੇ ਜੋ ਕੁਝ ਅੰਦਰ ਹੋਇਆ ਉਸ ਲਈ ਯਕਦਮ ਮਾਫੀ ਮੰਗ ਲਈ । ਮਾਫੀ ਤਾਂ ਰਮਨ ਦੀ ਵੀ ਬਣਦੀ ਸੀ ਜੋ ਬਿਨਾਂ ਨੌਕ ਕੀਤੇ ਬਾਥਰੂਮ ਚ ਜਾ ਵੜਿਆ ਸੀ ਤੇ ਉਹ ਵੀ ਬਿਨਾਂ ਕੱਪੜਿਆਂ ਤੋਂ ਪਰ ਉਹ ਇਹ ਵੀ ਸਮਝ ਗਿਆ ਸੀ ਕਿ ਜੱਸ ਨੇ ਊਸਦੀ ਆਵਾਜ਼ ਸੁਣਕੇ ਜਾਨਬੁੱਝ ਕੇ ਦਰਵਾਜਾ ਖੋਲ੍ਹਿਆ ਸੀ ਤੇ ਹੁੰਗਾਰਾ ਨਹੀਂ ਦਿੱਤਾ ਸੀ ਕੋਈ ।
ਜੱਸ ਦਾ ਮੂੰਹ ਰੂਆਂਸੀ ਸੀ । ਉਸ ਨੂੰ ਹਰਮੀਤ ਦੀ ਕਿਸਮਤ ਤੇ ਰਸ਼ਕ ਸੀ ਜਿਸਨੂੰ ਐਨਾ ਪਿਆਰ ਤੇ ਕੇਅਰ ਕਰਨ ਵਾਲਾ ਮੁੰਡਾ ਮਿਲਿਆ ਸੀ ਜਿਸਦੀ ਚਾਹ ਸ਼ਾਇਦ ਉਸਨੂੰ ਵੀ ਸੀ ਉਸਦਾ ਬੁਆਏਫ੍ਰੈਂਡ ਜੋ ਕਿ ਖੁਦ ਵਿਆਹਿਆ ਸੀ ਉਸਨੂੰ ਇੱਕ ਲੋੜ ਪੂਰੀ ਕਰਨ ਤੋਂ ਵੱਧ ਕੁਝ ਨਹੀਂ ਸੀ ਸਮਝਦਾ । ਜਦੋਂ ਲੋੜ ਹੁੰਦੀ ਉਸ ਕੋਲ ਹੁੰਦਾ ਤੇ ਜਦੋਂ ਉਸਨੂੰ ਪੈਸੇ ਦੀ ਲੋੜ ਹੁੰਦੀ ਉਹ ਉਸ ਕੋਲ । ਪਿਆਰ ਕੇਅਰ ਬਾਹਰ ਘੁੰਮਣਾ ਫਿਰਨਾ ਕੱਠੇ ਫਿਲਮ ਵੇਖਣੀ ਖਾਣਾ ਪੀਣਾ ਕੁਝ ਵੀ ਅਜਿਹਾ ਉਸਦੇ ਹਿੱਸੇ ਨਹੀਂ ਸੀ ਆਇਆ ।
ਇਸ ਲਈ ਜਦੋਂ ਵੀ ਰਮਨ ਆਉਂਦਾ ਸੀ ਉਹ ਉਸਦੇ ਕੋਲ ਕੋਲ ਰਹਿੰਦੀ ਆਨੇ ਬਹਾਨੇ ਉਸ ਨੂੰ ਛੇੜਦੀ ਤੇ ਉਸਨੂੰ ਛੂਹੰਦੀ । ਪਰ ਰਮਨ ਸਿਰਫ ਸਾਲੀ ਦੀਆਂ ਛੇੜਖਾਨੀਆਂ ਸਮਝ ਇਗਨੋਰ ਕਰੀਂ ਜਾਂਦਾ ।ਪਰ ਅੱਜ ਮਿਲੇ ਇਸ ਮੌਕੇ ਚ ਉਹ ਸਦਾ ਲਈ ਉਸਨੂੰ ਆਪਣੇ ਹੁਸਨ ਚ ਉਲਝਾ ਲੈਣਾ ਚਾਹੁੰਦੀ ਸੀ । ਇਥੋਂ ਜਾਂਦੇ ਉਸਨੇ ਬੁਆਏਫ੍ਰੈਂਡ ਕੋਲੋਂ ਆਜ਼ਾਦ ਹੋ ਜਾਣਾ ਸੀ ਤੇ ਹਰਮੀਤ ਤੇ ਉਹ ਇੱਕ ਬਰਾਬਰ ਸੀ ਰਮਨ ਨੂੰ ਬਾਹਰ ਸੱਦਣ ਲਈ ਤੇ ਉਸਨੂੰ ਪਾ ਕੇ ਉਹ ਚਾਹੁੰਦੀ ਸੀ ਇੱਕ ਚਾਹੁਣ ਵਾਲੇ ਨੂੰ ਆਪਣੇ ਗੱਲ ਨਾਲ ਲਾ ਕੇ ਰੱਖਣਾ ।
ਰਮਨ ਉਸਦੇ ਤਲਿਸਮ ਨੂੰ ਤੋੜ ਕੇ ਬਾਹਰ ਨਿੱਕਲ ਆਇਆ ਸੀ ।ਜੇਕਰ ਹੁਸਨ ਹੀ ਕਿਸੇ ਨੂੰ ਬੰਨ੍ਹ ਕੇ ਰੱਖ ਸਕਦਾ ਹੋਏ ਤਾਂ ਦੁਨੀਆਂ ਤੇ ਸਭ ਤੋਂ ਸੋਹਣੀਆਂ ਇਸਤਰੀਆਂ ਹਰਮਾਂ ਚ ਨਹੀਂ ਘਰਾਂ ਚ ਹੂੰਦੀਆਂ ਤੇ ਸਭ ਤੋਂ ਸੋਹਣੇ ਮਰਦ ਵੀ ਹਰ ਥਾ ਹੱਥ ਪੱਲੇ ਨਾ ਮਾਰਦੇ ਫਿਰਦੇ ।
ਇਹ ਤਾਂ ਸਭ ਦੇ ਦਿਲ ਦੀ ਗੱਲ ਏ ਦੋ ਜੁੜੇ ਹੋਏ ਦਿਲਾਂ ਦੀ ਗੱਲ ਏ ਮਨ ਦੀ ਸੰਤੁਸ਼ਟੀ ਏ ਜਿਹੜੀ ਜਿਸਨੂੰ ਜਿਥੋਂ ਮਿਲੀ ਓਥੇ ਹੀ ਟਿਕ ਜਾਏਗਾ ਨਹੀਂ ਤਾਂ ਭਟਕਣ ਕਿਸੇ ਨੂੰ ਟਿਕਣ ਥੋੜੋਂ ਦਿੰਦੀ ਏ ?
ਰਮਨ ਤੇ ਪੰਮੇ ਦੀ ਜਿੰਦਗ਼ੀ ਚ ਇਹੋ ਤੇ ਫਰਕ ਸੀ ਇੱਕ ਭਟਕਣ ਚ ਸੀ ਦੂਸਰਾ ਟਿਕਾਅ ਚ ।
ਉਸੇ ਟਿਕਾਅ ਨੇ ਰਮਨ ਦੀ ਜਿੰਦਗ਼ੀ ਨੂੰ ਡੂੰਘੇ ਇਮਤਿਹਾਨ ਵਿਚੋਂ ਬਾਹਰ ਕੱਢ ਲਿਆ ਸੀ ਸਹੀ ਸਲਾਮਤ ।
ਤੇ ਇਸ਼ਕ ਦੀਆਂ ਯਾਦਾਂ ਤੇ ਸੁਪਨੇ ਇੱਕ ਦੂਸਰੇ ਨਾਲ ਬਿਤਾਏ ਪਲ ਯਾਦਾਂ ਚ ਰੱਖ ਦੋਂਵੇਂ ਇੱਕ ਦੂਸਰੇ ਤੋਂ ਵਿਛੜ ਗਏ ਇਸ ਵਾਅਦੇ ਨਾਲ ਕੇ ਸਮੁੰਦਰਾਂ ਤੋਂ ਪਾਰ ਫਿਰ ਮਿਲਾਗੇਂ ।
ਜੱਸ ਤੇ ਹਰਮੀਤ ਕੱਠੀਆਂ ਹੀ ਕਨੇਡਾ ਦਾ ਜਹਾਜ਼ ਚੜ ਗਈਆਂ ਤੇ ਸਿੱਲੀਆਂ ਅੱਖਾਂ ਦੇ ਹੰਝੂ ਪਲਕਾਂ ਚ ਲੁਕੋ ਦੋਵਾਂ ਨੇ ਦੂਰੋਂ ਦੂਰੋਂ ਹੱਥ ਹਿਲਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਤਿੰਨ ਤੋਂ ਬਾਏ ਬਾਏ ਕਿਹਾ ਸੀ ।

ਪੰਮੇ ਦੇ ਗੈਂਗ ਦੀ ਧੱਕ ਦੂਰ ਦੂਰ ਹੋ ਗਈ ਸੀ ,ਜੇਲ੍ਹ ਵਿੱਚੋ ਬਾਹਰ ਆਕੇ ਤਾਂ ਉਸਦੇ ਨਾਮ ਦੇ ਚਰਚੇ ਹੋਰ ਵੀ ਵੱਧ ਗਏ ਸੀ । ਦਿਲ ਚ ਜੋ ਬੇ ਡਰੀ ਸੀ ਉਹ ਪਹਿਲ਼ਾਂ ਤੋਂ ਵੱਧ ਹੀ ਗਈ ਸੀ ।
ਪਿੰਡ ਪਹੁੰਚਿਆ ਤਾਂ ਕੋਠੇ ਦੀ ਛੱਤ ਚੜਕੇ ਰੰਮੀ ਦੇ ਖਾਲੀ ਹੋਏ ਘਰ ਨੂੰ ਵੇਖ ਚਿੱਤ ਉਦਾਸ ਜਿਹਾ ਹੋ ਗਿਆ ਸੀ । ਜੇਲ੍ਹ ਜਾਣ ਮਗਰੋਂ ਪੈਸੇ ਵੀ ਸਭ ਖ਼ਤਮ ਹੋ ਗਏ ਸੀ । ਮੁੜ ਤੋਂ ਕੰਮ ਸ਼ੁਰੂ ਕਰਨ ਦੀ ਲੋੜ ਸੀ । ਪੈਸੇ ਤੋਂ ਬਿਨਾਂ ਜੇਲ੍ਹ ਚੋਂ ਨਿਕਲਣਾ ਵੀ ਔਖਾ ਹੋਇਆ ਸੀ । ਹੁਣ ਉਹਨੂੰ ਇਕ ਗੱਲ ਸਮਝ ਆ ਗਈ ਸੀ ਕਿ ਬੁਰੇ ਵਕਤ ਪੈਸੇ ਤੋਂ ਬਿਨਾਂ ਕੋਈ ਨਾਲ ਨਹੀ ਖੜਦਾ ।
ਸਰਕਾਰ ਨਵੀਂ ਨਵੀਂ ਬਦਲੀ ਸੀ ਤੇ ਐੱਮ ਐੱਲ ਏ ਵੀ ਨਵਾਂ ਸੀ ।ਪਿੰਡਾਂ ਚ ਜਿਸ ਡਰੱਗ ਦੇ ਚਰਚੇ ਸੀ ਉਹ ਸੀ “ਚਿੱਟਾ”। ਆਪਣੇ ਪੁਰਾਣੇ ਵੇਲੀਆਂ ਤੋਂ ਲਿੰਕ ਕਢਦੇ ਕੱਢਦੇ ਉਸਨੇ ਦਿਨਾਂ ਚ ਹੀ ਪੂਰੀ ਚੇਨ ਨੂੰ ਸਮਝ ਲਿਆ ਸੀ ।
ਪਾਕਿਸਤਾਨੋ ਆਉਂਦਾ “ਚਿੱਟਾ” ਰਾਖੀ ਕਰਦੇ ਬੀ ਐੱਸ ਐੱਫ ਤੇ ਪੁਲਿਸ ਨੂੰ ਬਣਦਾ ਕਿਰਾਇਆ ਦੇ ਕੇ ਸਰਹੱਦ ਦੇ ਪਿੰਡਾਂ ਚ ਪਹੁੰਚਦਾ । ਓਥੇ ਤੋਂ ਲੋਕਲ ਪਾਰਟੀਆਂ ਤੇ ਗੈਂਗਾਂ ਰਾਂਹੀ ਅਗਾਂਹ ਸਪਲਾਈ ਹੁੰਦਾ । ਦੋਂਵੇਂ ਪਾਰਟੀਆਂ ਦੇ ਬੰਦੇ ਇਸ ਚ ਰਲੇ ਹੋਏ ਸੀ । ਸਭ ਰਲ ਮਿਲਕੇ ਖਾਂਦੇ ਸੀ ।
ਪਹਿਲਾ ਪਹਿਲ਼ਾਂ ਚਿੱਟੇ ਦੀ ਖਪਤ ਚੰਡੀਗੜ ਦਿੱਲੀ ਤੇ ਇਹਨਾਂ ਦੇ ਨਾਲ ਲਗਦੇ ਫਾਰਮ ਹਾਊਸ ਚ ਹੁੰਦੀ ਸੀ ।ਜਿੱਥੇ ਅਮੀਰ ਘਰਾਂ ਦੇ ਮੁੰਡੇ ਕੁੜੀਆਂ ਸਾਰੀ ਸਾਰੀ ਰਾਤ “ਰੇਵ” ਮਤਲਬ ਜੰਗਲੀ ਪਾਰਟੀਆਂ ਕਰਦੇ ਸੀ ।ਜਿਉਂ ਜਿਉਂ ਪੰਜਾਬ ਤੇ ਹਰਿਆਣੇ ਚ ਜ਼ਮੀਨਾਂ ਦੇ ਰੇਟ ਇੱਕੋ ਦਮ ਵਧੇ ਤਾਂ ਆਮ ਘਰਾਂ ਚ ਪੈਸਾ ਇੱਕੋ ਦਮ ਡਿੱਗਿਆ । ਨਵੀਂ ਉੱਠਦੀ ਪੀੜੀ ਚੰਡੀਗੜ੍ਹ ਮੋਹਾਲੀ ਪੜਦੀ ਹੋਈ ਹਨੀ ਸਿੰਘ ਬਾਦਸ਼ਾਹ ਨੂੰ ਸੁਣਦੀ ਹੋਈ ਇਸ ਨਸ਼ੇ ਵੱਲ ਖਿੱਚੀ ਗਈ । ਖਰਚਣ ਲਈ ਪੈਸੇ ਵੀ ਸੀ ਤੇ ਸ਼ਬਾਬ ਤਾਂ ਹੈ ਹੀ ਸੀ ।
ਪੁਰਾਣੇ ਨਸ਼ੇ ਤੇ ਉਹਨਾਂ ਨੂੰ ਗਾਉਂਦੇ ਗਾਇਕ ਖੁੱਡੇ ਲਾਈਨ ਲੱਗ ਗਏ ਸੀ । ਭੁੱਕੀ ਅਫੀਮ ਤੇ ਸ਼ਰਾਬ ਪੁਰਾਣੀ ਪੀੜੀ ਤੱਕ ਰਹਿ ਗਏ ਸੀ ਜੋ ਚਮਕੀਲਾ ਜਾਂ ਮਾਣਕ ਨੂੰ ਸੁਣਦੀ ਸੀ ।
ਜਿਉਂ ਜਿਉਂ ਪੈਸਾ ਵਧਿਆ ਡਿਮਾਂਡ ਵਧੀ ਤੇ ਪੈਦਾਇਸ਼ ਵੀ ਵਧੀ ਤੇ ਨਸ਼ਾ ਸਸਤਾ ਵੀ ਹੋ ਗਿਆ ਤੇ ਕਈ ਅੱਡ ਅੱਡ ਤਰ੍ਹਾਂ ਨਾਲ ਮਿਲਣ ਲੱਗਾ ।
ਇੰਝ ਅਮੀਰਾਂ ਦਾ ਨਸ਼ਾ ਮੱਧ ਵਰਗ ਦੇ ਲੋਕਾਂ ਕੋਲ ਪਹੁੰਚ ਗਿਆ ।
ਪੰਮੇ ਦਾ ਆਪਣਾ ਪਿੰਡ ਜੀ ਟੀ ਰੋਡ ਤੇ ਦੀ ਦੋ ਕੁ ਸਾਲ ਚ ਹੀ ਸੜਕ ਦੇ ਕਿਨਾਰੇ ਆਲੀ ਜਮੀਨ ਲੱਖਾਂ ਤੋਂ ਕਰੋੜਾ ਚ ਪੁੱਜੀ ਤੇ ਸਭ ਦੇ ਵਾਰੇ ਨਿਆਰੇ ਹੋ ਗਏ ।
ਚੰਗੇ ਸਰਦੇ ਪੁੱਜਦੇ ਲੋਕ ਵੀ ਭੋਰ ਭੋਰ ਜ਼ਮੀਨ ਖਾਣ ਲੱਗੇ । ਜਿਹਨਾਂ ਸਮਝਦਾਰਾਂ ਨੂੰ ਆਉਣ ਵਾਲਾ ਭਵਿੱਖ ਦਿੱਸਿਆ ਉਹਨਾਂ ਵੇਚ ਵੱਟ ਆਪਣੀ ਪੀੜੀ ਨੂੰ ਬਚਾਉਣ ਲਈ ਬਾਹਰ ਕੱਢ ਦਿੱਤਾ ।
ਪੰਮੇ ਨੇ ਪੂਰੀ ਦੀ ਪੂਰੀ ਨਸ਼ੇ ਦੀ ਚੇਨ ਨੂੰ ਸਮਝਿਆ । ਕਿਸੇ ਕੋਲੋ ਖਰੀਦ ਕੇ ਵੇਚਣ ਨਾਲੋਂ ਵੱਧ ਤੋਂ ਵੱਧ ਉਸਨੂੰ ਅੱਧ ਕੁ ਬੱਚਦਾ ਸੀ ਜਿਸ ਵਿਚੋਂ ਹਿੱਸਾ ਕਢਦੇ ਕੱਢਦੇ ਬਹੁਤ ਥੋੜ੍ਹਾ ਕੁ ਪੈਸੇ ਉਸ ਕੋਲ ਪਹੁੰਚਦੇ ।
ਇਸ ਲਈ ਉਸਨੇ ਵਿਚਲੇ ਬੰਦਿਆ ਨੂੰ ਕੱਢ ਖੁਦ ਆਖਿਰੀ ਹਿੱਸੇ ਕੋਲੋ ਖ਼ਰੀਦਣ ਦਾ ਪਲੈਨ ਕੀਤਾ ।
ਇਸ ਚ ਰਿਸ੍ਕ ਬਹੁਤ ਸੀ । ਨਾਰਕੋ ,ਪੰਜਾਬ ਪੁਲਿਸ ਦੇ ਨਾਕੇ ਤੇ ਬਾਕੀ ਵੇਚਣ ਆਲਿਆ ਨਾਲ ਲੜਾਈ ਦਾ ਪੰਗਾ ।ਪਰ ਪੰਮੇ ਨੂੰ ਇੱਕੋ ਲਾਲਸਾ ਸੀ ਉਹ ਸੀ ਪੈਸੇ ਦੀ । ਇਸ ਲਈ ਪਹਿਲੀ ਵਾਰ ਉਸਨੇ ਇੱਕ ਟਰੱਕ ਡਰਾਇਵਰ ਨਾਲ ਮਿਲਕੇ ਐਂਡ ਤੋਂ ਐਂਡ ਤੱਕ ਪੂਰੀ ਖੇਪ ਨੂੰ ਪਹੁੰਚਾਇਆ । ਪੁਲਿਸ ਤੇ ਨਾਰਕੋ ਦੀ ਨਜ਼ਰ ਚ ਉਹ ਅਜੇ ਨਹੀਂ ਸੀ । ਫਿਰ ਵੀ ਬਚਣ ਲਈ ਉਹ ਰਾਤ ਨੂੰ ਸਫ਼ਰ ਕਰਦੇ । ਸਿੱਧੇ ਰੋਡ ਨਾਲੋਂ ਪਿੰਡਾਂ ਦੇ ਰਾਹ ਲੰਘਦੇ ।
ਰੂਟ ਅਜਿਹਾ ਚੁਣਿਆਂ ਜੋ ਭਰੇ ਮਾਲ ਦੇ ਕਾਗਜ਼ ਵੀ ਬਣਾ ਸਕਣ ।ਤੇ ਇੰਝ ਕਈ ਕੁਇੰਟਲ਼ ਮਾਲ ਉਸਨੇ ਆਪਣੇ ਗੁਪਤ ਟਿਕਾਣੇ ਪਹਿੱਲੀ ਹੱਲੇ ਲਿਆ ਸੁੱਟਿਆ ।
ਇਥੋਂ ਵੇਚਣਾ ਤਾਂ ਸੌਖਾ ਸੀ ਦਲਾਲ ਹਰਲ ਹਰਲ ਕਰਦੇ ਫਿਰਦੇ ਸੀ । ਆਪਣੇ ਹੀ ਪਿੰਡ ਦੇ ਜਿਹੜੇ ਮੁੰਡੇ ਤਾਂ ਚੰਗੇ ਘਰਾਂ ਚੋਂ ਸੀ । ਉਹ ਤਾਂ ਖਰੀਦ ਲੈਂਦੇ ਸੀ । ਪਰ ਦੂਸਰਿਆਂ ਨੂੰ ਖਰੀਦਣ ਲਈ ਵੇਚਣਾ ਪੈਂਦਾ ਸੀ ।ਇੰਝ ਇੱਕ ਪੂਰੀ ਮਾਰਕੀਟ ਖੜੀ ਹੋ ਗਈ ਸੀ।
ਹੌਲੀ ਹੌਲੀ ਉਸਨੇ ਖੁਦ ਜਾਣ ਨਾਲੋਂ ਅੱਗੇ ਹੋਰ ਗੱਡੀਆਂ ਵਾਲਿਆਂ ਨੂੰ ਕਿਰਾਏ ਤੇ ਢੋਣ ਲਈ ਰੱਖ ਲਿਆ। ਤੇ ਆਪਣੇ ਹੀ ਟਿਕਾਣੇ ਤੇ ਉਸ ਬਣੇ ਬਣਾਏ ਮਾਲ ਨੂੰ ਅੱਗੇ ਹੋਰ ਅੱਡ ਅੱਡ ਤਰ੍ਹਾਂ ਨਾਲ ਬਣਾਉਣਾ ਸ਼ੁਰੂ ਕਰ ਦਿੱਤਾ।
ਹੁਣ ਉਸਨੂੰ ਕਿਤੇ ਲੜਨ ਲਈ ਖੁਦ ਜਾਣ ਦੀ ਲੋੜ ਨਹੀਂ ਸੀ । ਦੱਸ ਪੰਦਰਾਂ ਨੂੰ ਮਾਲ ਛਕਾਓ ਤੇ ਕੋਈ ਵੀ ਕੰਮ ਕਰਵਾਓ । ਇਸ ਪੈਸੇ ਚੋਂ ਹੀ ਸਰਕਾਰ ਤੇ ਪੁਲਿਸ ਨੂੰ ਵੀ ਗੰਢ ਲਿਆ। ਜਿਹੜੇ ਪੁਲਿਸ ਅਫਸਰ ਨੇ ਉਸਨੂੰ ਗ੍ਰਿਫਤਾਰ ਕੀਤਾ ਸੀ ਉਸਨੂੰ ਕਿਸੇ ਐਸੇ ਇਲਾਕੇ ਚ ਭੇਜਿਆ ਕਿ ਮੁੜ ਊਸਦੀ ਸ਼ਕਲ ਨਾ ਦਿੱਸੀ ।
ਜੇਲ੍ਹ ਚ ਆਪਣੇ ਬਣੇ ਕੰਟੈਕਟਸ ਨਾਲ ਓਥੋਂ ਤੱਕ ਨਸ਼ਾ ਸਪਲਾਈ ਕਰਨ ਲੱਗਾ । ਇਸਦਾ ਫਾਇਦਾ ਇਹ ਹੁੰਦਾ ਕਿ ਓਥੋਂ ਨਿਕਲ ਕੇ ਆਉਂਦਾ ਹਰ ਬੰਦਾ ਉਸ ਦਾ ਪਾਣੀ ਭਰਦਾ ।
ਜਦੋਂ ਆਸ ਪਾਸ ਦੇ ਰਾਜਾਂ ਦੀਆਂ ਸਰਕਾਰਾਂ ਨੇ ਸਖਤੀ ਕਰ ਦਿੱਤੀ ਤਾਂ ਆਪਣੇ ਨਸ਼ੇ ਨੂੰ ਉਸਨੇ ਕੁੜੀਆਂ ਰਾਹੀਂ ਭੇਜਣਾ ਸ਼ੁਰੂ ਕੀਤਾ । ਕੁੜੀਆਂ ਦੀ ਆਮ ਤਲਾਸ਼ੀ ਪੁਲਿਸ ਨਹੀਂ ਕਰਦੀ ।ਇਸਦਾ ਲਾਹਾ ਲੈ ਕੇ ਉਹ ਅਮੀਰ ਦਿਸਦੀ ਕੁੜੀਆਂ ਰਾਹੀਂ ਨਸ਼ੇ ਨੂੰ ਵੇਚਣ ਲੱਗਾ । ਜਿਹੜੀਆਂ ਕੁੜੀਆਂ ਨੂੰ ਇਸ ਨਸ਼ੇ ਦਾ ਚਸਕਾ ਲਗਦਾ ਉਹ ਨਸ਼ੇ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੀਆਂ ਸੀ ।
ਪਰ ਸਭ ਤੋਂ ਵੱਧ ਬੁਰੀ ਜੋ ਪੰਮੇ ਨੇ ਕੀਤੀ ਉਹ ਉਸ ਪੁਲਿਸ ਵਾਲੇ ਨਾਲ ਹੀ ਸੀ । ਊਸਦੀ ਤਸੱਲੀ ਨਹੀਂ ਸੀ ਹੋਈ ਕਿ ਸਿਰਫ ਤਬਾਦਲੇ ਨਾਲ ਉਹ ਸੁਣੀਆਂ ਹੋਈਆਂ ਗਾਲਾਂ ਭੁੱਲ ਸਕੇ ।
ਇੱਕ ਰਾਤ ਉਹ ਆਪਣੇ ਚੰਗੇ ਮਾਲ ਖਾਂਦੇ ਮਿੱਤਰਾਂ ਨਾਲ ਉਸਦੇ ਘਰ ਪਹੁੰਚਿਆ । ਤੇ ਆਪਣੇ ਪਿੱਠ ਦੀ ਇੱਕ ਇੱਕ ਸੱਟ ਤੇ ਉਸਦੇ ਮੂੰਹੋ ਸਣੀ ਇੱਕ ਇੱਕ ਗਾਲ ਦਾ ਬਦਲਾ ਉਸਨੇ ਲਿਆ ਸੀ ।
ਉਸਦੇ ਪੂਰੇ ਪਰਿਵਾਰ ਸਾਹਮਣੇ ਕੁੱਟ ਕੇ ਉਸਦੇ ਸਿਰ ਮੂੰਹ ਨੂੰ ਉਸਨੇ ਮੁੰਨ ਦਿੱਤਾ ਤੇ ਉਸਨੂੰ ਕਿਸੇ ਨੂੰ ਸ਼ਕਲ ਦਿਖਾਉਣ ਜੋਗਾ ਨਹੀਂ ਸੀ ਛੱਡਿਆ ।
ਉਸਦੇ ਦਿਲ ਚ ਭਰੇ ਬਦਲੇ ਦੀ ਅੱਗ ਮਸਾਂ ਠੰਡੀ ਹੋਈ ਸੀ ।
……
ਓਧਰ ਗੁਰਜੀਤ ਇੱਕ ਐਸੇ ਮਸਲੇ ਚ ਫਸਿਆ ਕਿ ਸਭ ਦੀ ਜਾਨ ਕਸੂਤੀ ਫੱਸ ਗਈ ਸੀ । ਉਸਦਾ ਕੁੜੀਆਂ ਨਾਲ ਵਿਹਾਰ ਕਦੇ ਵੀ ਨਹੀਂ ਸੀ ਬਦਲਿਆ । ਇੰਝ ਹੀ ਇੱਕ ਕੁੜੀ ਪਿੱਛੇ ਹੋਈ ਲੜਾਈ ਚ ਉਸਦੇ ਹਥੋਂ ਕਿਸੇ ਬਜ਼ੁਰਗ ਦੇ ਲੋੜੋਂ ਵੱਧ ਕੁੱਟ ਪੈ ਗਈ । ਕੁੱਟਣ ਵਾਲਿਆ ਚ ਹੋਰ ਵੀ ਕਈ ਸੀ । ਪਰ ਉਸਦਾ ਨਾਮ ਪਹਿਲਾ ਸੀ । ਕਤਲ ਕੇਸ ਚ ਜੇਲ੍ਹ ਕੱਟਣ ਨਾਲੋਂ ਘਰਦਿਆਂ ਕੋਲ ਇੱਕੋ ਇੱਕ ਚਾਰਾ ਸੀ ਬਾਹਰ ਭੇਜ ਦੇਣ ਦਾ । ਐਨਾ ਪੜ੍ਹਿਆ ਹੋਇਆ ਤਾਂ ਨਹੀਂ ਸੀ ਕਿ ਆਪਣੇ ਸਿਰ ਤੇ ਜਾ ਸਕੇ । ਬੱਸ ਕਿਸੇ ਤਰੀਕੇ ਮੈਕਸੀਕੋ ਦੇ ਰਾਹ ਕਈ ਲਖ ਖਰਚ ਤੇ ਜਾਨ ਬਚਾ ਬਚਾ ਕੇ ਉਹ ਕਨੇਡਾ ਪਹੁੰਚ ਗਿਆ ਸੀ ।ਕਨੇਡਾ ਪਹੁੰਚ ਜੋ ਪਹਿਲੀ ਮਦਦ ਉਸਨੂੰ ਸੁੱਝੀ ਉਹ ਆਪਣੀ ਕਲਾਸਮੇਟ ਹਰਮੀਤ ਹੀ ਸੀ। ਜਿਸਨੂੰ ਓਥੇ ਗਏ ਸਾਲ ਤੋਂ ਵੱਧ ਹੋ ਗਿਆ ਸੀ ਸੈੱਟਲ ਵੀ ਸੀ । ਆਪਣੇ ਸਭ ਗ਼ਲਤੀਆਂ ਨੂੰ ਮੰਨਦੇ ਹੋਏ ਉਸਨੇ ਜਾਣ ਤੋਂ ਪਹਿਲਾਂ ਹੀ ਰਮਨ ਨੂੰ ਭਰਾ ਹੋਣਦੇ ਵਾਸਤੇ ਪਾ ਕੇ ਹੈਲਪ ਮੰਗੀ ਸੀ ।
ਹਰਮੀਤ ਊਸਦੀ ਮਦਦ ਕਰਨਾ ਤਾਂ ਨਹੀਂ ਸੀ ਚਾਹੁੰਦੀ ਪਰ ਰਮਨ ਦੇ ਆਖੇ ਲੱਗ ਉਸਨੂੰ ਕਰਨੀ ਪਈ ਸੀ ।

ਕਹਾਣੀ ਬਾਰੇ ਵਿਚਾਰ ਦੇਵੋ ਬਿਨਾਂ ਕਿਸੇ ਪਹਿਚਾਣ ਤੋਂ ਇਥੇ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s