ਗੈਂਗਵਾਰ ਭਾਗ 11-12 (ਆਖ਼ਿਰੀ )

ਗੈਂਗਵਾਰ 9-10 te baki isse link vich

ਕਥਾ ਛੋਹੀ ਤੇ ਲੰਮੀ ਹੋਈ ਡਾਹਢੀ ,ਐਸਨੂੰ ਹੁਣ ਸਮੇਟੀਏ ਜੀ ।
ਜਿਉਂ ਹੋਏ ਲੰਮੀ ਤਿਉਂ ਤੰਦ ਵਿਖਰੇ ,ਡੋਰ ਹੁਣ ਲਪੇਟੀਏ ਜੀ ।
ਇਹ ਵਕਤ ਦਾ ਪਹੀਆ, ਨਾ ਚਾਲ ਛੱਡੇ ਨਾ ਤਾਲ ਛੱਡੇ ।
ਇੱਕ ਗੰਢ ਪਾਈਏ ਤੇ ,ਗੈਂਗਵਾਰ ਨੂੰ ਅੰਤ ਮਲੇਟੀਏ ਜੀ ।

ਜਿਉਂ ਜਿਉਂ ਪੈਸਾ ਵਧਿਆ ਪੰਮੇ ਦੇ ਦੁਸ਼ਮਣ ਵੀ ਵਧਦੇ ਗਏ । ਉਸਦੀਆਂ ਲੜਾਈਆਂ ਤੇ ਝਗੜੇ ਵੀ ਵਧੇ । ਪੁਲਿਸ ਅਫਸਰ ਦੀ ਘਰ ਜਾ ਕੇ ਕੁੱਟ ਮਾਰ ਕਰਕੇ ਪੁਲਿਸ ਨੂੰ ਉਸਨੇ ਆਪਣੇ ਖਿਲ਼ਾਫ ਕਰ ਲਿਆ ਸੀ । ਇਨ੍ਹੀ ਦਿਨੀਂ ਹੀ ਇੱਕ ਗੈਂਗ ਦੇ ਸਾਥੀ ਦਾ ਕਿਸੇ ਕੁੜੀ ਦੇ ਚੱਕਰ ਚ ਰੌਲਾ ਪਿਆ ।ਪੰਮਾ ਉਸ ਨੂੰ ਆਪਣਾ ਯਾਰ ਕਹਿੰਦਾ ਸੀ । ਇਸ ਲਈ ਕਿਸੇ ਹੋਰ ਨਾਲ਼ੋਂ ਖੁਦ ਅੱਗੇ ਹੋਕੇ ਉਸ ਕੁੜੀ ਨੂੰ ਘਰੋਂ ਹੀ ਚੱਕ ਲੈਣ ਦੀ ਕੋਸ਼ਿਸ ਕੀਤੀ । ਅੱਗਿਉਂ ਵੀ ਅਗਲੇ ਪੂਰੇ ਤਿਆਰ ਸੀ ।
ਇਸੇ ਰੌਲੇ ਰੱਪੇ ਚ ਗਰਮੀ ਚ ਕਿਸੇ ਵੱਡੀ ਉਮਰ ਦੇ ਬਜ਼ੁਰਗ ਨੂੰ ਪੰਮੇ ਦਾ ਧੱਕਾ ਵੱਜ ਗਿਆ ਤੇ ਭਗਦੜ ਚ ਕਿਸਨੇ ਕਿਸਨੂੰ ਕੁੱਟ ਧਰਿਆ ਕੁਝ ਵੀ ਪਤਾ ਨਾ ਲੱਗਾ । ਮਗਰੋਂ ਉਹ ਬਜ਼ੁਰਗ ਹਸਪਤਾਲ ਜਾ ਕੇ ਮਰ ਗਿਆ ।
ਜੋੜੀ ਬਣੀ ਕਿ ਨਹੀਂ ਪੰਮਾ ਸਭ ਕਾਸੇ ਦੇ ਨਿਸ਼ਾਨੇ ਤੇ ਆ ਗਿਆ ਸੀ । ਪੁਲਿਸ ,ਮੀਡੀਆ , ਤੇ ਹੋਰ ਨਿੱਕੇ ਮੋਟੇ ਸੰਗਠਨ ਵੀ ਸਰਕਾਰ ਤੇ ਦਬਾਅ ਬਣਾਉਣ ਲੱਗੇ । ਸਰਕਾਰ ਨੇ ਹੱਥ ਪਿਛੇ ਕੀਤੇ ਤਾਂ ਉਸ ਦੇ ਬਾਕੀ ਕਰਨਾਮੇ ਸਾਹਮਣੇ ਆਉਣ ਲੱਗੇ । ਕਈ ਗੈਂਗ ਜੋ ਪਹਿਲਾਂ ਤੱਕ ਦੱਬੇ ਹੋਏ ਸੀ ਊਸਦੀ ਟੌਹਰ ਅੱਗੇ ਹੁਣ ਖੁੱਲਕੇ ਪੰਗੇ ਲੈ ਰਹੇ ਸੀ । ਜੇਲ੍ਹ ਚ ਪਹੁੰਚਣ ਤੋਂ ਪਹਿਲਾਂ ਊਸਦੀ ਫੈਕਟਰੀ ਤੱਕ ਪਹੁੰਚਣ ਤੋਂ ਪਹਿਲਾਂ ਤੱਕ ਨਸ਼ਾ ਫੜਿਆ ਜਾਣ ਲੱਗਾ ।
ਪਰ ਉਹ ਅਜੇ ਤੱਕ ਪਹੁੰਚ ਤੋਂ ਬਾਹਰ ਸੀ । ਪੁਲਿਸ ਸਿੱਧਾ ਹੱਥ ਪਾਉਣ ਤੋਂ ਹਲੇ ਵੀ ਡਰਦੀ ਸੀ ਕਾਰਨ ਸੀ ਡਰ । ਉਸ ਲਈ ਮਰ ਮਿਟਣ ਤੇ ਖੂਨ ਖਰਾਬਾ ਕਰ ਦੇਣ ਵਾਲੇ ਹਲੇ ਵੀ ਬਹੁਤ ਸਾਥੀ ਉਸਦੇ ਨਾਲ ਸੀ । ਇੱਕ ਦੂਸਰੇ ਗੈਂਗ ਨੂੰ ਕੁੱਟਦੇ ਮਾਰਦੇ ਧਮਕੀਆਂ ਦਿੰਦੇ ਪੂਰੀ ਸੋਸ਼ਲ ਮੀਡੀਆ ਚ ਉਹ ਛਾਹੇ ਰਹਿੰਦੇ ਸੀ ।
ਨਵੀ ਉੱਠਦੀ ਜਵਾਨੀ ਨੂੰ ਬਦਮਾਸ਼ੀ ਦਾ ਸ਼ੌਂਕ ਹੁੰਦਾ ਤੇ ਪੰਮੇ ਤੇ ਊਹਦੇ ਸਾਥੀਆਂ ਨਾਲ ਹੋਏ ਧੱਕੇ ਦਿਖਾ ਦਿਖਾ ਕੇ ਇੱਕ ਹੀਰੋ ਵਜੋਂ ਉਭਾਰਨ ਦੀ ਕੋਸ਼ਿਸ ਨੂੰ ਇਹ ਪੀੜੀ ਸੱਚ ਮੰਨ ਫੇਸਬੁੱਕ ਤੇ ਯੂ ਟਿਊਬ ਤੇ ਚੱਕ ਦੋ ਚੱਕ ਦੋ ਕਰਨ ਲੱਗ ਜਾਂਦੀ ਹੈ।
ਪੰਮੇ ਨਾਲ ਵੀ ਇਹੋ ਸੀ ਉਸਦੇ ਤੇ ਉਸਦੇ ਗੈਂਗ ਨੂੰ ਫੋਲੋ ਕਰਨ ਵਾਲੇ ਲੱਖਾਂ ਚ ਸੀ । ਜਿਹੜੇ ਪੰਮੇ ਵੱਲੋਂ ਬਰਬਾਦ ਕੀਤੇ ਘਰਾਂ ਨੂੰ ਭੁੱਲ ਗਏ ਸੀ ਚਾਹੇ ਉਹ ਨਸ਼ੇ ਨਾਲ ਸੀ ਜਾਂ ਕਿਵੇਂ ਹੋਰ ।
ਤੇ ਇੰਝ ਆਪਣੀ ਸ਼ੋਹਰਤ ਨੂੰ ਤੇ ਪੁਲਿਸ ਦੇ ਹੌਂਸਲਾ ਨਾ ਕਰ ਸਕਣ ਨੂੰ ਉਹ ਆਪਣੀ ਜਿੱਤ ਮੰਨਦਾ ਹੋਇਆ ਪੂਰੇ ਜੋਰ ਨਾਲ ਤੇ ਧੱਕੇ ਨਾਲ ਬਾਕੀ ਗੈਂਗਾਂ ਨੂੰ ਦਬਾਅ ਰਿਹਾ ਸੀ ਤੇ ਆਪਣੇ ਕਾਰੋਬਾਰ ਨੂੰ ਬਾਦਸਤੂਰ ਜਾਰੀ ਰੱਖ ਰਿਹਾ ਸੀ ।
ਪਰ ਮੀਡੀਆ ਤੇ ਹੋਰ ਲੋਕਾਂ ਦੇ ਦਬਾਅ ਹੇਠ ਸਰਕਾਰ ਨੂੰ ਔਖੇ ਫੈਸਲੇ ਲੈਣੇ ਪਏ ਤੇ ਜਿਸ ਇੰਸਪੈਕਟਰ ਦੀ ਕੁੱਟ ਮਾਰ ਹੋਈ ਸੀ ਊਸਦੀ ਅਧੀਨਗੀ ਚ ਹੀ ਸਪੈਸ਼ਲ ਟੀਮ ਬਣਾਈ ਗਈ ਜਿਸ ਦਾ ਇੱਕੋ ਇੱਕ ਮਕਸਦ ਪੰਮੇ ਦੇ ਸਾਮਰਾਜ ਨੂੰ ਮਲੀਆਮੇਟ ਕਰਨਾ ਸੀ ।

……….
ਗੁਰਜੀਤ ਬੜੀਆਂ ਹੀ ਮੁਸ਼ਕਲਾਂ ਚ ਫਸਦਾ ਤੇ ਕਈ ਵਾਰ ਜਾਨ ਬਚਾ ਕੇ ਕਨੇਡਾ ਪਹੁੰਚਿਆ ਸੀ । ਓਥੇ ਤੱਕ ਪਹੁੰਚਦੇ ਜੋ ਜਿੰਦਗ਼ੀ ਦਾ ਸਫ਼ਰ ਉਸਨੇ ਵੇਖਿਆ ਸੀ ਊਸਦੀ ਸੋਚ ਚ ਇੱਕ ਅਲੱਗ ਬਦਲਾਅ ਆ ਗਿਆ ਸੀ । ਇਸ ਲਈ ਜਦੋਂ ਉਹ ਕਨੇਡਾ ਪਹੁੰਚਿਆ ਤੇ ਹਰਮੀਤ ਨੇ ਸਭ ਪੁਰਾਣੀਆਂ ਗੱਲਾਂ ਭੁਲਾਕੇ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵਾਰ ਵਾਰ ਆਪਣੇ ਕੀਤੇ ਉਤੇ ਪਛਤਾਵਾ ਹੁੰਦਾ ਸੀ ।
ਹਰਮੀਤ ਨਾਲ ਉਸ ਇੱਕੋ ਘਟਨਾ ਨੇ ਉਸਦੇ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਸੀ ਨਹੀਂ ਤਾਂ ਉਸਤੋਂ ਪਹਿਲ਼ਾਂ ਤੱਕ ਦੋਂਵੇਂ ਕਾਫੀ ਵਧੀਆ ਕਲਾਸਮੇਟ ਸੀ ਦੋਸਤਾਂ ਵਾਲੀ ਗੱਲ ਭਾਵੇਂ ਨਹੀਂ ਸੀ ਪਰ ਇੱਕ ਹੱਦ ਤੱਕ ਰਿਸ਼ਤਾ ਸਹੀ ਸੀ । ਪਰ ਜਵਾਨੀ ਦੀ ਬੜਕ ਚ ਬੰਦਾ ਨਫ਼ਾ ਨੁਕਸਾਨ ਘੱਟ ਹੀ ਵੇਖਦਾ ਇਹੋ ਉਸ ਨਾਲ ਹੋਇਆ ਸੀ ।
ਇਥੇ ਵੀ ਜੱਸ ਤੇ ਹਰਮੀਤ ਅਜੇ ਤੱਕ ਕੱਠੀਆਂ ਹੀ ਰਹਿੰਦੀਆਂ ਸੀ । ਹਰਮੀਤ ਜਿੱਥੇ ਰਮਨ ਦੇ ਕਨੇਡਾ ਆਉਣ ਦੇ ਦਿਨ ਗਿਣ ਰਹੀ ਸੀ । ਓਥੇ ਜੱਸ ਨੇ ਆਉਂਦੇ ਹੀ ਪਹਿਲ਼ਾਂ ਇੰਡੀਆ ਦੀਆਂ ਸਭ ਗੱਲਾਂ ਨੂੰ ਪਿੱਛੇ ਛੱਡਿਆ । ਆਪਣੇ ਵਿਆਹੇ ਬੂਏਫ੍ਰੈਂਡ ਨੂੰ ਉਹ ਭੁੱਲ ਗਈ ਸੀ ।ਤੇ ਇਥੇ ਕਿਸੇ ਦੇ ਸਾਥ ਨੂੰ ਲੱਭਦੀ ਲੱਭਦੀ ਪਤਾ ਨਹੀਂ ਕਿਸ ਹੱਦ ਤੱਕ ਚਲੇ ਗਈ ਸੀ । ਜਿੰਨੇ ਵੀ ਇਥੇ ਕਾਹਲੀ ਚ ਰਿਸ਼ਤੇ ਬਣਦੇ ਓਨੀ ਹੀ ਕਾਹਲੀ ਚ ਟੁੱਟ ਜਾਂਦੇ ਸੀ । ਤੇ ਜੱਸ ਫਿਰ ਉਸੇ ਦੌੜ ਚ ਚੱਲ ਪੈਂਦੀ ।
ਹਰਮੀਤ ਨੂੰ ਇਹ ਵੇਖ ਉਸ ਨਾਲ ਕਦੇ ਨਫ਼ਰਤ ਹੋ ਜਾਂਦੀ ਕਦੇ ਗੁੱਸਾ ਆ ਜਾਂਦਾ ਤੇ ਕਦੇ ਪਿਆਰ ਲਈ ਤਰਸਦੀ ਵੇਖ ਤਰਸ ਵੀ ਆਉਂਦਾ । ਉਹ ਉਸਨੂੰ ਬਹੁਤ ਸਮਝਾਉਂਦੀ ਵੀ ਪਰ ਉਹ ਸਮਝ ਕੇ ਵੀ ਇਗਨੋਰ ਕਰ ਦਿੰਦੀ । ਜਿੰਨੇ ਕੁ ਬੁਆਏਫ੍ਰੈਂਡ ਉਸਨੇ ਇਸ ਸਾਲ ਚ ਬਣਾ ਲੈ ਸੀ ਓਨੇ ਕੁ ਦੇਖ ਕੇ ਹਰਮੀਤ ਉਸਨੂੰ ਬਿਲਕੁੱਲ ਵੀ ਚੰਗੀ ਕੁੜੀ ਨਹੀਂ ਸੀ ਸਮਝਦੀ ।
ਇਸ ਲਈ ਜਿਸ ਦਿਨ ਗੁਰਜੀਤ ਓਥੇ ਆਇਆ ਸੀ ਉਸ ਦਿਨ ਹੀ ਹਰਮੀਤ ਨੇ ਉਸਨੂੰ ਜੱਸ ਬਾਰੇ ਤਾਕੀਦ ਕਰ ਦਿੱਤੀ ਸੀ । ਜੋ ਕੁਝ ਉਸਨੇ ਸੁਣਿਆ ਸੀ ਉਸ ਹਿਸਾਬ ਨਾਲ ਗੁਰਜੀਤ ਨੂੰ ਦੱਸ ਦਿੱਤਾ ਸੀ ਕਿ” ਚੰਗੀ ਕੁੜੀ ਨਹੀਂ ਏ ,ਤੈਨੂੰ ਵੇਚ ਵੱਟ ਕੇ ਖਾ ਜਾਏਗੀ ।”
ਗੁਰਜੀਤ ਤੋਂ ਪਹਿਲ਼ਾਂ ਤਾਂ ਦੋਂਵੇਂ ਹੀ ਕੁੜੀਆਂ ਹੀ ਉਸ ਘਰ ਚ ਸੀ । ਇਸ ਲਈ ਘਰ ਰਹਿੰਦੇ ਵਕਤ ਉਹ ਕਦੇ ਵੀ ਕੀ ਪਾਇਆ ਕਿੰਝ ਪਾਇਆ ਕਦੇ ਧਿਆਨ ਨਹੀਂ ਸੀ ਰੱਖਦੀਆਂ । ਪਰ ਜਦੋਂ ਤੋਂ ਗੁਰਜੀਤ ਆਇਆ ਸੀ ਹਰਮੀਤ ਇਸ ਗੱਲ ਦਾ ਖਾਸ ਖਿਆਲ ਰੱਖਣ ਲੱਗੀ ।
ਪਰ ਜੱਸ ਬਿਲਕੁਲ ਨਾ ਬਦਲੀ ,ਘਰ ਹੁੰਦੀ ਤਾਂ ਖੁੱਲੇ ਗਲਮੇ ਦੀ ਟੀ ਸ਼ਰਟ ਪਾਉਂਦੀ ਤੇ ਉਂਝ ਦੀ ਹੀ ਉਸਨੇ ਨਿੱਕਰ ਪਾਈ ਹੁੰਦੀ ਜੋ ਮਸਾਂ ਹੀ ਉਸਦੇ ਪੱਟਾਂ ਨੂੰ ਢਕਦੀ ਸੀ । ਇੱਥੇ ਆਕੇ ਉਹ ਇੰਡੀਆ ਤੋਂ ਵੀ ਵੱਧ ਖੁੱਲ੍ਹ ਗਈ ਸੀ ਮਸਾਂ ਹੀ ਉਸਨੂੰ ਕੱਪੜਿਆਂ ਤੋਂ ਅਜਾਦੀ ਮਿਲੀ ਸੀ ।
ਜਦੋਂ ਤਿੰਨੋ ਘਰ ਹੁੰਦੇ ਟਾਂ ਅਕਸਰ ਇਹੋ ਹੁੰਦਾ ਸੀ ਕਿ ਗੁਰਜੀਤ ਦੀਆਂ ਨਜ਼ਰਾਂ ਜੱਸ ਤੇ ਹੀ ਟਿਕੀਆਂ ਰਹਿੰਦੀਆਂ ਸੀ । ਵੈਸੇ ਵੀ ਉਸ ਕੋਲ ਅਜੇ ਕੰਮ ਘੱਟ ਸੀ ਇਸ ਲਈ ਬਾਹਰ ਘੱਟ ਨਿਕਲਦਾ ਸੀ । ਜਿਆਦਾ ਘਰ ਹੀ ਰਹਿੰਦਾ ਸੀ । ਜੱਸ ਤੇ ਹਰਮੀਤ ਕਾਲਜ ਜਾਂਦੀਆਂ ਫਿਰ ਕੰਮ ਤੇ ਦੋਵਾਂ ਦੀ ਸ਼ਿਫਟ ਵੀ ਅੱਡ ਅੱਡ ਸੀ ਕਦੇ ਕਦੇ ਕਲਾਸ ਵੀ ਅੱਡ ਹੁੰਦੀ ।
ਗੁਰਜੀਤ ਘਰ ਦੇ ਬਾਕੀ ਕੰਮ ਕਰ ਹੀ ਦਿੰਦਾ ਸੀ । ਜਿਸ ਨਾਲ ਉਹਨਾਂ ਨੂੰ ਮਦਦ ਵੀ ਹੋ ਜਾਂਦੀ । ਨਵਾਂ ਕੰਮ ਤੇ ਘਰ ਲੱਭ ਕੇ ਉਹ ਜਲਦੀ ਸ਼ਿਫਟ ਹੋਣਾ ਚਾਹੁੰਦਾ ਸੀ । ਇੰਝ ਕਿਸੇ ਤੇ ਭਾਰ ਬਣਨਾ ਉਸਨੂੰ ਚੰਗਾ ਨਹੀਂ ਸੀ ਲੱਗ ਰਿਹਾ।
ਉਸਦੇ ਦਿਲ ਦੇ ਕਿਸੇ ਕੋਨੇ ਚ ਹਲੇ ਵੀ ਹਰਮੀਤ ਲਈ ਪਿਆਰ ਸੀ ਜੋ ਉਸਦੀ ਮਾਫੀ ਮਗਰੋਂ ਹੋਰ ਵੀ ਮਘ ਉੱਠਿਆ ਸੀ । ਪਰ ਜੱਸ ਦੀਆਂ ਹਰਕਤਾਂ ਤੇ ਉਸਦੇ ਜਿਸਮ ਦੀ ਮਹਿਕ ਵੀ ਉਸਨੂੰ ਤੰਗ ਕਰਦੀ ਸੀ । ਕਿੰਨੀ ਵਾਰ ਖੁਦ ਨੂੰ ਉਸਨੇ ਰੋਕ ਲਿਆ ਸੀ ਕਿਉਂਕਿ ਉਹ ਮੁੜ ਕੁਝ ਵੀ ਐਸਾ ਵੈਸਾ ਕਰਕੇ ਹਰਮੀਤ ਦੀਆਂ ਨਜ਼ਰਾਂ ਚ ਡਿੱਗਣਾ ਨਹੀਂ ਸੀ ਚਾਹੁੰਦਾ ।
ਤੇ ਇੱਕ ਸਵੇਰ ਅਜੇ ਤੱਕ ਹਰਮੀਤ ਸ਼ਿਫਟ ਤੋਂ ਨਹੀਂ ਆਈ ਸੀ । ਉਹ ਅਜੇ ਸੁੱਤਾ ਹੀ ਪਿਆ ਸੀ । ਜੱਸ ਕਮਰੇ ਦੀ ਸਫਾਈ ਕਰ ਰਹੀ ਸੀ । ਜਦੋਂ ਉਸਨੂੰ ਉੱਠਣ ਦੀ ਆਵਾਜ਼ ਲਗਾਉਂਦੀ ਉਹ ਸਫਾਈ ਕਰ ਰਹੀ ਸੀ । ਘੇਸਲ ਮਾਰ ਕੇ ਸੁੱਤਾ ਊਸਦੀ ਬੁੜ ਬੁੜ ਕਰਦਾ ਉਹ ਉੱਠ ਗਿਆ ਸੀ । ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਜਿਵੇੰ ਜੱਸ ਉਸਨੂੰ ਜਾਣਬੁੱਝ ਕੇ ਉਕਸਾਉਣ ਦੀ ਕੋਸ਼ਿਸ਼ ਕਰਕੇ ਕਮਰੇ ਚ ਆਈ ਹੋਵੇ । ਉਹ ਉਸਨੂੰ ਉੱਠਦੀ ਬਹਿੰਦੀ ਝੁਕਦੀ ਨੂੰ ਵੇਖਣ ਲੱਗਾ । ਉਸਦੇ ਅੰਗ ਚ ਪੈਂਦੀ ਖਿੱਚ, ਹੁੰਦੀ ਹਿਲਜੁਲ ਤੇ ਝਲਕਾਂ ਵੇਖਦਾ ਰਿਹਾ । ਆਪਣੇ ਦਿਲ ਤੇ ਜਿਸਮ ਤੇ ਕਾਬੂ ਰੱਖ ਉਹ ਹਮੇਸ਼ਾਂ ਦੀ ਤਰ੍ਹਾਂ ਉਸ ਦੀ ਸੁੰਦਰਤਾ ਦੇ ਮੁਫ਼ਤ ਦੇ ਦਰਸ਼ਨ ਕਰਕੇ ਨਿੱਘੇ ਹੋ ਰਹੇ ਜਿਸਮ ਨੂੰ ਮਾਣਦਾ ਰਿਹਾ ।
ਉਦੋਂ ਤੱਕ ਜਦੋਂ ਤੱਕ ਜੱਸ ਨੇ ਉਸਦੇ ਕੰਬਲ ਨੂੰ ਖਿੱਚ ਕੇ ਉੱਠ ਕੇ ਕੰਮ ਨਾ ਕਰਨ ਲਈ ਕਿਹਾ । ਪਰ ਉਸਨੇ ਕੰਬਲ ਨਾ ਛੱਡਿਆ ਇੱਕ ਪਾਸੇ ਤੋਂ ਜੱਸ ਖਿੱਚਣ ਲੱਗੀ ਤੇ ਦੂਸਰੇ ਪਾਸੇ ਤੋਂ ਗੁਰਜੀਤ ਦੋਨਾਂ ਦੀ ਖਿੱਚ ਧੂਹ ਚ ਕੰਬਲ ਫੱਟਣ ਨੂੰ ਤਿਆਰ ਸੀ ਜਦੋਂ ਗੁਰਜੀਤ ਨੇ ਪੂਰੇ ਜੋਰ ਨਾਲ ਆਪਣੇ ਵੱਲ ਕੰਬਲ ਨੂੰ ਧੂਹ ਲਿਆ । ਕੰਬਲ ਸਮੇਤ ਜੱਸ ਉਸਦੇ ਉੱਪਰ ਆ ਡਿੱਗੀ । ਇੱਕ ਦਮ ਉਹ ਹੁਸਨ ਦੇ ਭਾਰ ਹੇਠ ਦੱਬਿਆ ਗਿਆ ਸੀ । ਉਸਦੇ ਹੱਥ ਕੰਬਲ ਨੂੰ ਛੱਡ ਆਪਣੇ ਬਚਾਅ ਕਰਦੇ ਪਤਾ ਨਹੀਂ ਜੱਸ ਨੂੰ ਕਿਸ ਕਿਸ ਹਿੱਸੇ ਨੂੰ ਛੋਹ ਕੇ ਉਸਦੇ ਮੋਢਿਆਂ ਤੇ ਟਿਕ ਗਏ ਸੀ । ਉਹ ਜੱਸ ਨੂੰ ਪਰਾਂ ਤਾਂ ਕਰਨਾ ਚਾਹੁੰਦਾ ਸੀ । ਪਰ ਜਿਸਮ ਦੀ ਖੁਸ਼ਬੋ ਨੇ ਉਸਦੇ ਦਿਲ ਨੂੰ ਕਮਜ਼ੋਰ ਕਰ ਦਿੱਤਾ ਸੀ । ਕਿੰਨੇ ਹੀ ਮਹੀਨਿਆਂ ਚ ਸਖਤ ਸਰੀਰ ਉੱਤੇ ਨਰਮ ਅੰਗਾਂ ਦੀ ਛੋਹ ਨੇ ਸਖਤੀ ਨੂੰ ਹੋਰ ਗੂੜੇ ਕਰ ਦਿੱਤਾ ਸੀ । ਇਸ ਲਈ ਪਕੜ ਢਿੱਲੀ ਨਹੀਂ ਹੋਈ ਨਾ ਹੀ ਜੱਸ ਨੇ ਕਰਨ ਦੀ ਕੋਸ਼ਿਸ਼ ਕੀਤੀ । ਉਸਦਾ ਖੁਦ ਦਾ ਸਾਹ ਧੋਂਕਣੀ ਵਾਂਗ ਚੱਲ ਰਿਹਾ ਸੀ । ਉਸਦੇ ਹੱਥ ਮੋਢਿਆਂ ਤੋਂ ਖਿਸਕਣ ਲੱਗੇ । ਪਤਲੀ ਟੀ ਸ਼ਰਟ ਦੇ ਉੱਪਰੋਂ ਪਿੱਠ ਤੇ ਫਿਰਦੇ ਹੋਏ ਉਸਦੇ ਲੱਕ ਨੂੰ ਪਕੜ ਕੇ ਪੂਰੇ ਤਰੀਕੇ ਆਪਣੇ ਉੱਪਰ ਲਿਟਾ ਲਿਆ । ਚਿਹਰੇ ਨੂੰ ਹੱਥਾਂ ਚ ਘੁੱਟ ਜੱਸ ਦਿਆਂ ਬੰਦ ਅੱਖਾਂ ਵੱਲ ਨੀਝ ਨਾਲ ਵੇਖਦੇ ਹੋਏ ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਭਰ ਲਿਆ । ਆਪਣੀਆਂ ਲੱਤਾ ਨੂੰ ਉਸਦੇ ਪੱਟਾਂ ਦੇ ਉੱਪਰੋਂ ਵਲ ਕੇ ਇੰਝ ਸ਼ਿਕੰਜੇ ਚ ਕੱਸ ਲਿਆ ਕਿ ਉਹ ਹਿੱਲ ਵੀ ਨਾ ਸਕੇ । ਜੱਸ ਦੇ ਜਿਸਮ ਦਾ ਹਰ ਹਿੱਸਾ ਗੁਰਜੀਤ ਦੀ ਵੱਸ ਚ ਸੀ ਕੁਝ ਵੀ ਊਸਦੀ ਪਕੜ ਤੋਂ ਸਖਤੀ ਤੋਂ ਬਾਹਰ ਨਹੀਂ ਸੀ । ਉਸਦੇ ਹੱਥ ਟੀ ਸ਼ਰਟ ਦੇ ਅੰਦਰ ਜਾ ਕੇ ਜਿਵੇੰ ਗਾਇਬ ਹੀ ਹੋ ਗਏ ਹੋਣ । ਤੇ ਉਸਦੇ ਹੱਥਾਂ ਤੇ ਉਂਗਲੀਆਂ ਦੀਆਂ ਹਰਕਤਾਂ ਨਾਲ ਉਸਦੇ ਜਿਸਮ ਚ ਤੜਪ ਪੈਦਾ ਕਰ ਰਿਹਾ ਸੀ । ਜੱਸ ਵੀ ਘੱਟ ਨਹੀਂ ਸੀ ਉਸਦੇ ਹੱਥਾਂ ਨੇ ਆਪਣਾ ਕਮਾਲ ਦਿਖਾਇਆ ਤੇ ਗੁਰਜੀਤ ਦੇ ਜਿਸਮ ਨੂੰ ਟਟੋਲਣ ਲੱਗੀ । ਉਸਦੇ ਜਿਸਮ ਦੀ ਸਖਤੀ ਉਸਦੇ ਹੱਥਾਂ ਚ ਜਿਵੇੰ ਪਿਘਲ ਰਹੀ ਹੋਵੇ । ਤੇ ਗਰਮੀ ਪਸੀਨਾ ਹੋਕੇ ਨਿਕਲ ਰਹੀ ਹੋਵੇ । ਗੁਰਜੀਤ ਦੇ ਬੁੱਲ੍ਹ ਊਸਦੀ ਗਰਦਨ ਤੋਂ ਥੱਲੇ ਵੱਲ ਖਿਸਕਦੇ ਹੋਏ ਟੀ ਸ਼ਰਟ ਚੋਂ ਉਸਦੇ ਜਿਸਮ ਦੇ ਸਭ ਤੋਂ ਆਕਰਸ਼ਕ ਹਿੱਸੇ ਨੂੰ ਆਜ਼ਾਦ ਕਰਕੇ ਆਪਣਾ ਹੁਨਰ ਦਿਖਾਉਣ ਲੱਗੇ । ਹੱਥਾਂ ਨੇ ਫਿਸਲ ਕੇ ਬਾਕੀ ਕੱਪੜਿਆਂ ਤੋਂ ਵੀ ਉਸਨੂੰ ਆਜ਼ਾਦ ਕਰ ਦਿੱਤਾ ਸੀ । ਤੇ ਕਦੋੰ ਉਸਦੇ ਆਪਣੇ ਕੱਪੜੇ ਉੱਤਰ ਕੇ ਕੰਬਲ ਵਾਂਗ ਪਾਸੇ ਹੋ ਗਏ ਉਸਨੂੰ ਵੀ ਪਤਾ ਨਾ ਲੱਗਾ ।
ਉਸਦੇ ਬੁੱਲਾਂ ਦੀਆਂ ਹਰਕਤਾਂ ਨੇ ਜੱਸ ਦੇ ਜਿਸਮ ਚ ਜਿਵੇੰ ਜਜਬਾਤਾਂ ਦਾ ਹੜ ਲਿਆ ਦਿੱਤਾ ਹੋਵੇ । ਉਸਦੇ ਪੱਟਾਂ ਤੇ ਮਹਿਸੂਸ ਹੁੰਦੀ ਰਗੜ ਨੇ ਤੂਫ਼ਾਨ ਦੀ ਰਫਤਾਰ ਦਾ ਅੰਦਾਜ਼ਾ ਲਗਾ ਦਿੱਤਾ ਸੀ । ਜੱਸ ਨੇ ਜਦੋਂ ਉਸਦੇ ਲੱਤਾਂ ਦੀ ਜਕੜ ਚੋਂ ਆਜ਼ਾਦ ਹੋਕੇ ਖੁਦ ਨੂੰ ਉਸ ਉੱਪਰ ਹਾਵੀ ਕਰ ਲਿਆ ਤਾਂ ਉਸ ਕੋਲ ਖੁਦ ਦੇ ਜਿਸਮ ਨੂੰ ਢਿੱਲਾ ਛੱਡ ਕੇ ਸਿਰਫ ਮਜ਼ਾ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ । ਸਭ ਕੁਝ ਜੱਸ ਦੇ ਹਵਾਲੇ ਸੀ ਤੇ ਕਮਰੇ ਚ ਊਸਦੀ ਆਵਾਜ਼ ਜੱਸ ਨਾਲੋਂ ਕਿਤੇ ਘੱਟ ਸੀ । ਦੋਵਾਂ ਦੇ ਹੱਥ ਹੱਥਾਂ ਚ ਜਕੜੇ ਹੋਏ ਸੀ । ਹਰ ਬੀਤ ਰਹੇ ਪਲ ਨਾਲ ਟਕਰਾਅ ਵੱਧ ਰਿਹਾ ਸੀ ।ਤੇ ਆਨੰਦ ਦੀ ਉਸ ਸੀਮਾ ਨੂੰ ਪਾਰ ਕਰ ਰਹੇ ਸੀ ਜੋ ਕਈ ਮਹੀਨਿਆਂ ਤੋਂ ਗੁਰਜੀਤ ਤਰਸ ਰਿਹਾ ਸੀ ਤੇ ਸ਼ਾਇਦ ਜੱਸ ਵੀ । ਜਦੋਂ ਤੱਕ ਜੱਸ ਥੱਕ ਟੁੱਟ ਕੇ ਉਸ ਉੱਪਰ ਡਿੱਗ ਨਾ ਗਈ ਤੇ ਉਸਦੇ ਬੁੱਲਾਂ ਨੂੰ ਮੁੜ ਕਿੱਸ ਕਰਕੇ ਮੰਜਿਲ ਦਾ ਇਸ਼ਾਰਾ ਨਾ ਮਿਲਿਆ ਗੁਰਜੀਤ ਫ਼ੁੱਲਾਂ ਵਾਂਗ ਖੁਦ ਨੂੰ ਹੌਲਾ ਮਹਿਸੂਸ ਕਰ ਰਿਹਾ ਸੀ ।
ਪਰ ਉਹਨਾਂ ਦੀ ਇਹ ਹਰਕਤ ਹਰਮੀਤ ਦੀਆਂ ਅੱਖਾਂ ਚ ਕੈਦ ਹੋ ਗਈ ਸੀ ………ਉਸਦੇ ਦਿਲ ਨੂੰ ਇੱਕ ਝਟਕਾ ਲੱਗਾ ਤੇ ਖੁਦ ਨੂੰ ਆਪਣੇ ਕਮਰੇ ਚ ਜਾ ਕੇ ਉਸਨੇ ਬੰਦ ਕਰ ਲਿਆ ਸੀ………….

ਉਂਝ ਹੀ ਆਪਣੇ ਕਮਰੇ ਚ ਹਰਮੀਤ ਲੇਟੀ ਰਹੀ। ਜੱਸ ਤੇ ਗੁਰਜੀਤ ਨੂੰ ਵੀ ਉਸਦੇ ਆਉਣ ਦਾ ਪਤਾ ਲੱਗ ਗਿਆ ਸੀ। ਮਗਰੋਂ ਸਭ ਨੇ ਖਾਣਾ ਬਣਾਇਆ ਤੇ ਖਾ ਕੇ ਸੌਂ ਗਏ। ਪਰ ਜੱਸ ਨੇ ਹਰਮੀਤ ਨਾਲ ਸੌਣ ਨਾਲੋਂ ਗੁਰਜੀਤ ਨਾਲ ਸੌਣਾ ਬਿਹਤਰ ਸਮਝਿਆ। ਹਰਮੀਤ ਦੀ ਦਿੱਤੀ ਸਮਝ ਪੂਰੀ ਬੇਕਾਰ ਗਈ।
ਭਾਵੇਂ ਗੁਰਜੀਤ ਨੇ ਉਸ ਨਾਲ ਚੰਗਾ ਨਹੀਂ ਸੀ ਕੀਤਾ। ਪਰ ਜਿਹੜੀਆਂ ਪ੍ਰੇਸ਼ਾਨੀਆਂ ਝੱਲ ਕੇ ਉਹ ਕਨੇਡਾ ਪਹੁੰਚਿਆ ਸੀ ਤੇ ਇੰਡੀਆ ਨਾਲੋਂ ਉਸਦੇ ਵਿਵਹਾਰ ਚ ਜੋ ਬਦਲਾਅ ਇਥੇ ਸੀ ਉਹ ਵੇਖ ਕੇ ਹਰਮੀਤ ਨੂੰ ਲਗਦਾ ਸੀ ਕਿ ਕਿਤੇ ਜੱਸ ਉਸ ਨਾਲ ਧੋਖਾ ਨਾ ਕਰ ਦਵੇ ਤੇ ਮਗਰੋਂ ਫਿਰ ਤੋਂ ਉਹ ਬੇਵਫ਼ਾਈ ਝੱਲ ਕੇ ਮੁੜ ਗਲਤ ਰਾਹੇ ਨਾ ਤੁਰ ਪਵੇ।
ਪਰ ਗੁਰਜੀਤ ਨੇ ਉਸਦੀ ਇੱਕ ਨਹੀਂ ਸੀ ਮੰਨੀ। ਹੌਲੀ ਹੌਲੀ ਉਸਦਾ ਇੱਕ ਇੱਕ ਪਲ ਵੀ ਜੱਸ ਨਾਲ ਬੀਤਣ ਲੱਗਾ ਉਹਨਾਂ ਦਾ ਬਾਹਰ ਗਰੌਸਰੀ ਲਈ , ਘੁੰਮਣ ,ਖਾਣ ਪੀਣ ਨਹਾਉਣ ਇਕੱਠਾ ਹੋਣ ਲੱਗਾ। ਹੁਣ ਨਾ ਹਰਮੀਤ ਕੁਝ ਕਹਿ ਸਕਦੀ ਸੀ ਤੇ ਨਾ ਹੀ ਉਹਦੇ ਵੱਸ ਚ ਹੀ ਕੁਝ ਸੀ। ਉਹ ਸਿਰਫ ਆਉਣ ਵਾਲੇ ਕਿਸੇ ਤੂਫ਼ਾਨ ਦੀ ਉਡੀਕ ਚ ਸੀ। ਤੇ ਉਸਨੂੰ ਸਿਰਫ ਉਡੀਕ ਰਮਨ ਦੀ ਸੀ ਜਿਸ ਦੇ ਆਉਣ ਦੇ ਲਈ ਉਸਨੇ ਵਿਜਟਰ ਵੀਜ਼ਾ ਭੇਜ਼ ਦਿੱਤਾ ਸੀ।
………………………..
ਤੂਫ਼ਾਨ ਤਾਂ ਪੰਜਾਬ ਚ ਰਮਨ ਦੇ ਪਰਿਵਾਰ ਦੀ ਜ਼ਿੰਦਗੀ ਚ ਆ ਚੁੱਕਾ ਸੀ। ਉਸਦੀ ਫਾਈਲ ਅਜੇ ਮਸੀਂ ਹੀ ਵੀਜ਼ੇ ਲਈ ਕਲੀਅਰ ਹੋਈ ਸੀ ਕਿ ਪੁਲਿਸ ਨੇ ਪੰਮੇ ਨੂੰ ਫੜਨ ਲਈ ਉੱਪਰ ਥੱਲੇ ਇੱਕ ਕਰ ਦਿੱਤਾ ਸੀ। ਜ਼ਰਾ ਜਿੰਨੀ ਮੁਖਬਰੀ ਤੇ ਛਾਪਾ ਪੈ ਜਾਂਦਾ ਸੀ। ਉਸਦਾ ਲੰਘਦਾ ਆਉਂਦਾ ਸਾਰਾ ਮਾਲ ਫੜਿਆ ਜਾ ਰਿਹਾ ਸੀ। ਨੇਤਾਵਾਂ ਨੇ ਹੱਥ ਪਿਛਾਂਹ ਕਰ ਲਏ ਸੀ। ਪੁਲਿਸ ਉਸਦੇ ਖਿਲਾਫ ਸੀ। ਮੀਡੀਆ ਵੀ ਖਿਲਾਫ ਸੀ। ਸਾਥ ਸੀ ਕੇਵਲ ਸੋਸ਼ਲ ਮੀਡੀਆ ਤੇ ਚਲਦੇ ਪੇਜਾਂ ਦਾ।
ਇਸ ਵੇਲੇ ਉਸਦੇ ਚਿਰਾਂ ਤੋਂ ਮਿੱਤਰ ਰਹੇ ਗੈਂਗ ਵੀ ਉਸਦੇ ਖਿਲਾਫ ਹੋ ਗਏ ਸੀ। ਝਗੜੇ , ਵਾਅਦਾ ਖ਼ਿਲਾਫ਼ੀ ਤੇ ਲਾਲਚ ਵੱਸ ਸਭ ਉਸਦੇ ਖਿਲਾਫ ਹੋ ਗਏ ਸੀ। ਪਰ ਉਸ ਕੋਲ ਤੇਜੀ ਨਾਲ ਮੁੱਕਦੇ ਪੈਸੇ ਤੇ ਆਰਡਰ ਪੂਰਾ ਨਾ ਕਰਨ ਤੇ ਗਾਹਕਾਂ ਵੱਲੋਂ ਵੀ ਪੂਰਾ ਜ਼ੋਰ ਸੀ ਧਮਕੀਆਂ ਭਰੇ ਫੋਨ ਆਉਂਦੇ। ਅੰਤ ਹਾਰਕੇ ਉਸਨੇ ਖੁਦ ਹੀ ਇੱਕ ਵਾਰ ਫੇਰ ਟਰੱਕ ਚ ਬੈਠ ਮਾਲ ਸੱਮਗਲ ਕਰਨ ਦੀ ਸੋਚੀ।
ਪੁਰਾਣੇ ਤਰੀਕੇ ਅਪਣਾਉਂਦੇ ਹੋਏ ਉਸਨੇ ਰਾਤੋਂ ਰਾਤੀ ਸਫ਼ਰ ਤੈਅ ਕੀਤਾ ਤੇ ਪਿੰਡੋ ਪਿੰਡੀ ਟਰੱਕ ਨੂੰ ਪਾ ਲਿਆ। ਪੂਰੇ ਸਫ਼ਰ ਨੂੰ ਪੂਰਾ ਕਰ ਲਿਆ। ਪਰ ਆਪਣੇ ਟਿਕਾਣੇ ਤੋਂ ਕੁਝ ਕੁ ਕਿਲੋਮੀਟਰ ਤੇ ਇੱਕ ਕੱਚੇ ਪਹੇ ਚ ਟਰੱਕ ਫੱਸ ਗਿਆ। ਕੱਢਣ ਲਈ ਡਰਾਈਵਰ ਆਪਣੇ ਕਿਸੇ ਜਾਣ ਪਹਿਚਾਣ ਦੇ ਬੰਦੇ ਕੋਲੋਂ ਟਰੈਕਟਰ ਲੈਣ ਚਲਾ ਗਿਆ।
ਉਸਦੇ ਨਾਲ ਦੇ ਸਾਥੀ ਵੀ ਓਥੇ ਪਹੁੰਚ ਗਏ ਸੀ। ਟਰੱਕ ਨੂੰ ਨਿਗਰਾਨੀ ਚ ਰੱਖ ਨਾਲ ਹੀ ਖੜੀ ਇੱਖ ਚ ਲੁਕ ਕੇ ਬੈਠ ਗਏ। ਰੱਬ ਜਾਣੇ ਕਿਸਨੇ ਮੁਖਬਰੀ ਕੀਤੀ। ਉਹਨਾਂ ਨੂੰ ਪਤਾ ਉਦੋਂ ਹੀ ਲੱਗਾ ਜਦੋਂ ਕਈ ਸਾਰੀਆਂ ਗੱਡੀਆਂ ਦਾ ਘੇਰਾ ਪਹੇ ਦੇ ਦੋਨੋਂ ਪਾਸੇ ਪੈ ਗਿਆ।
ਸਾਦੇ ਤੇ ਪੁਲਸੀਆ ਕੱਪੜਿਆਂ ਚ ਹਥਿਆਰਾਂ ਨਾਲ ਲੈੱਸ ਪੁਲਿਸ ਨੇ ਘੇਰਾ ਪਾ ਲਿਆ ਸੀ। ਲੁਕਦੇ ਛੁਪਦੇ ਉਹ ਇੱਖ ਦੇ ਅੰਦਰ ਤੱਕ ਪਹੁੰਚ ਗਏ। ਪਰ ਸਿਪਾਹੀ ਲੱਭਦੇ ਲੱਭਦੇ ਅੰਦਰ ਤੱਕ ਪਹੁੰਚ ਗਏ ਸੀ।
ਅਖੀਰ ਉਹਨਾਂ ਕੋਲ ਆਤਮ ਸਮਰਪਣ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਪੰਮੇ ਦੇ ਸਾਥੀ ਸਾਥ ਛੱਡ ਗਏ ਸੀ। ਸਾਰੇ ਹੱਥ ਖੜੇ ਕਰਕੇ ਖੇਤ ਚੋਂ ਬਾਹਰ ਆ ਗਏ। ਪਰ ਪੰਮੇ ਨੂੰ ਮਨਜੂਰ ਨਹੀਂ ਸੀ ਉਹ ਕਿਸੇ ਵੀ ਹੀਲੇ ਪੁਲਿਸ ਤੋਂ ਬਚਣਾ ਚਾਹੁੰਦਾ ਸੀ। ਜਿੰਨੇ ਕੁ ਅਪਰਾਧ ਉਹ ਕਰ ਚੁੱਕਾ ਸੀ ਉਸਨੂੰ ਪਤਾ ਸੀ ਕਿ ਉਹਦੀ ਜਮਾਨਤ ਕਦੇ ਨਹੀਂ ਹੋਣੀ ਤੇ ਉਮਰ ਭਰ ਜੇਲ੍ਹ ਚ ਹੀ ਸੜੇਗਾ।
ਆਪਣੀ ਪੂਰੀ ਸੂਝ ਬੂਝ ਤੋਂ ਕੰਮ ਲੈਂਦੇ ਹੋਏ ਇੱਕ ਖੇਤ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੱਕ ਉਹ ਬਾਹਰ ਨਿੱਕਲ ਜਾਣ ਲਈ ਜੁਗਾੜ ਲਾਉਂਦਾ ਰਿਹਾ। ਅਖੀਰ ਇੱਕ ਅਜਿਹੇ ਸਿਰੇ ਤੇ ਪਹੁੰਚਿਆ ਜਿਸ ਪਾਸੇ ਦੂਰ ਦੂਰ ਤੱਕ ਪੁਲਿਸ ਦਾ ਨਾਮ ਨਿਸ਼ਾਨ ਨਹੀਂ ਸੀ।
ਉਸ ਪਾਸਿਓਂ ਨਿੱਕਲ ਕੇ ਉਹ ਸਿਰਫ ਇੱਕ ਕੁ ਕਿੱਲੇ ਦੀ ਵਾਟ ਤੇ ਕੰਧ ਟੱਪ ਪਿੰਡ ਦੀਆਂ ਗਲੀਆਂ ਤੱਕ ਪਹੁੰਚ ਸਕਦਾ ਸੀ। ਉਸਨੂੰ ਆਪਣੀ ਆਜ਼ਾਦੀ ਸਥਾਈ ਹੁੰਦੀ ਲੱਗੀ।
ਤਦੇ ਉਸਦੀਆਂ ਅੱਖਾਂ ਪੁਲਿਸ ਦੀ ਵਰਦੀ ਤੇ ਪਈਆਂ ਤ੍ਰਬਕ ਕੇ ਉਹ ਮੁੜ ਖੇਤ ਚ ਵੜਨ ਹੀ ਲੱਗਾ ਸੀ ਕਿ ਚਿਹਰੇ ਤੇ ਨਜਰਾਂ ਟਿੱਕ ਗਈਆਂ ਤੇ ਅੱਖਾਂ ਅੱਖਾਂ ਚ ਜੰਮ ਗਈਆਂ। ਇੱਕ ਵਾਰੀ ਤਾਂ ਉਹ ਹੈਰਾਨ ਹੋ ਗਿਆ। ਉਸਦੇ ਮੂੰਹੋ ਸਿਰਫ ਇੱਕ ਸ਼ਬਦ ਹੀ ਨਿੱਕਲ ਸਕਿਆ ,” ਨਵਦੀਪ “!!!!
ਉਸਦੇ ਪੈਰ ਜਿਵੇਂ ਬਰਫ਼ ਹੋ ਗਏ ਹੋਣ। ਨਾ ਉਹ ਅੱਗੇ ਜਾ ਰਿਹਾ ਸੀ ਨਾ ਹੀ ਪਿੱਛੇ ਮੁੜ ਰਿਹਾ ਸੀ। ਲੱਤਾਂ ਵਿੱਚ ਖੂਨ ਜੰਮ ਗਿਆ। ਐਨੇ ਵਰਿਆਂ ਮਗਰੋਂ ਨਵਦੀਪ ਦੀ ਝਲਕ ਦਿਖੀ ਤੇ ਹੁਣ ਤੱਕ ਕਦੇ ਉਸਨੂੰ ਯਾਦ ਨਹੀਂ ਕੀਤਾ ਕਿਤੇ ਜਿਕਰ ਨਹੀਂ ਸੁਣਿਆ ਤੇ ਹੁਣ ਜਦੋਂ ਮਿਲੀ ਉਹ ਵੀ ਪੁਲਿਸ ਦੀ ਵਰਦੀ ਵਿੱਚ।
ਉਹ ਓਥੇ ਹੀ ਖਲੋ ਗਿਆ , ਉਸਦੇ ਕੋਲ ਆਉਂਦੇ ਆਉਂਦੇ ਹੀ ਨਵਦੀਪ ਨੇ ਉਸਨੂੰ ਇਸ਼ਾਰਾ ਕਰਦੇ ਹੋਏ ਭੱਜਣ ਲਈ ਕਿਹਾ। ਉਸਨੂੰ ਪਿੱਛੋਂ ਖੇਤ ਵਿਚੋਂ ਨੇੜੇ ਆ ਰਹੇ ਬਾਕੀ ਸਿਪਾਹੀਆਂ ਦੀ ਕਦਮਾਂ ਦੀਆਂ ਅਵਾਜਾਂ ਸੁਣ ਰਹੀਆਂ ਸੀ।
ਓਥੋਂ ਭੱਜਦੇ ਹੋਏ ਵੀ ਉਸਦੇ ਪੈਰ ਮਸੀਂ ਪੁੱਟੇ ਜਾ ਰਹੇ ਸੀ। ਉਸਦੇ ਖਿਆਲ ਨਵਦੀਪ ਨਾਲ ਬੀਤੀ ਉਸ ਆਖ਼ਿਰੀ ਰਾਤ ਤੱਕ ਪਹੁੰਚ ਗਏ ਸੀ। ਗੁੱਸੇ ਚ ਕੀਤੀ ਉਹ ਗਲਤੀ ਮੁੜ ਉਹਦੇ ਜ਼ਿਹਨ ਚ ਭਰਨ ਲੱਗੀ। ਤੇ ਨਵਦੀਪ ਦੇ ਉਸ ਨਾਲ ਇਸ ਔਖੀ ਘੜੀ ਚ ਵੀ ਸਾਥ ਦੇਣ ਕਰਕੇ ਪਹਿਲੀ ਵਾਰ ਉਸਦੇ ਦਿਲ ਨੂੰ ਆਪਣੀ ਕਰਨੀ ਤੇ ਪਛਤਾਵਾ ਹੋਇਆ ਸੀ। ਉਸਦੇ ਕਦਮ ਹੋਰ ਵੀ ਤੇਜ਼ੀ ਨਾਲ ਕੰਧ ਵੱਲ ਵਧਣ ਲੱਗੇ। ਉਸਦੀ ਕੋਸ਼ਿਸ਼ ਸੀ ਕਿ ਕਿਸੇ ਵੀ ਸਿਪਾਹੀ ਦੀ ਨਜਰ ਪੈਣ ਤੋਂ ਪਹਿਲਾਂ ਉਹ ਕੰਧ ਟੱਪ ਜਾਏ ਨਹੀਂ ਤਾਂ ਨਵਦੀਪ ਤੇ ਉਸਦੀ ਮਦਦ ਦਾ ਸ਼ੱਕ ਨਾ ਪੈ ਜਾਏ। ………….

ਕੰਧ ਟੱਪਣ ਲਈ ਪੰਮੇ ਨੇ ਛਲਾਂਗ ਮਾਰ ਕੇ ਕਿਨਾਰੇ ਨੂੰ ਹੱਥ ਪਾਇਆ ਤਾਂ ਉਸਨੂੰ ਆਪਣੀ ਜਿਸਮ ਦੀ ਤਾਕਤ ਤੇ ਇੱਕ ਮਾਣ ਮਹਿਸੂਸ ਹੋਇਆ । ਜ਼ੋਰ ਲਗਾ ਕੇ ਬਾਹਾਂ ਦੇ ਜ਼ੋਰ ਨਾਲ ਉਹ ਉੱਪਰ ਚੜ੍ਹਨ ਲੱਗਾ ।
ਅੱਧ ਚ ਸੀ ਕਿ ‘ਠਾਹ’ ‘ਠਾਹ’ ਦੀਆਂ ਦੋ ਅਵਾਜਾਂ ਆਈਆਂ ਤੇ ਉਸਦੇ ਬਾਹਾਂ ਦੀ ਤਾਕਤ ਜਵਾਬ ਦੇ ਗਈ । ਕੁਝ ਹੀ ਪਲਾਂ ਚ ਉਹ ਧੜੱਮ ਕਰਕੇ ਥੱਲੇ ਡਿੱਗਿਆ । ਅੱਧੇ ਕਿਲ੍ਹੇ ਦੀ ਵਾਟ ਤੋਂ ਤੁਰੀ ਆਉਂਦੀ ਨਵਦੀਪ ਤੇ ਗੋਲੀ ਦੀ ਆਵਾਜ਼ ਸੁਣ ਖੇਤ ਚੋਂ ਬਾਹਰ ਨਿੱਕਲੀ ਬਾਕੀ ਫੋਰਸ ਨੂੰ ਉਸਨੇ ਵੇਖਿਆ ।ਉਸਨੂੰ ਹਲੇ ਵੀ ਯਕੀਨ ਨਹੀਂ ਸੀ ਕਿ ਫਾਇਰ ਕਰਨ ਵਾਲੀ ਨਵਦੀਪ ਸੀ ।
ਪਰ ਸੱਚਮੁੱਚ ਨਵਦੀਪ ਹੀ ਸੀ ! ਉਸਨੇ ਭੱਜਣ ਦਾ ਮੌਕਾ ਸਿਰਫ ਇਸ ਲਈ ਦਿੱਤਾ ਸੀ ਤਾਂ ਜੋ ਐਨਕਾਊਂਟਰ ਤੇ ਕੋਈ ਸ਼ੱਕ ਨਾ ਹੋਵੇ ਕਿ ਸਰੈਂਡਰ ਕਰਦੇ ਹੋਏ ਮਾਰ ਦਿੱਤਾ ਗਿਆ ।
ਜਦੋਂ ਤੱਕ ਨਵਦੀਪ ਪੰਮੇ ਦੇ ਕੋਲ ਪੁੱਜੀ ਤਾਂ ਉਹ ਆਖ਼ਿਰੀ ਸਾਹਾਂ ਤੇ ਸੀ । ਨਵਦੀਪ ਦੇ ਚਿਹਰੇ ਤੇ ਇੱਕ ਖੁਸ਼ੀ ਤੇ ਅੱਖਾਂ ਚ ਸਿੱਲ ਸੀ । ਉਸਦੀਆਂ ਅੱਖਾਂ ਆਖ਼ਿਰੀ ਵਾਰ ਤੱਕ ਕੇ ਹੀ ਪੰਮੇ ਦਾ ਸਿਰ ਇੱਕ ਪਾਸੇ ਲੁੜਕ ਗਿਆ ।
ਇੰਝ ਆਮ ਤੋਂ ਖ਼ਾਸ ਕਮਜ਼ੋਰ ਤੇ ਤਾਕਤਵਰ ਬਣੇ ਇੱਕ ਸਖਸ਼ ਦੀ ਅੰਤਿਮ ਪਲਾਂ ਦੀ ਗਵਾਹ ਉਹ ਕੁੜੀ ਬਣੀ ਜਿਸਨੂੰ ਉਸਨੇ ਕਦੇ ਕਮਜ਼ੋਰ ਸਮਝ ਕੇ ਆਪਣੀ ਮਰਦਾਨਗੀ ਨੂੰ ਸਾਬਿਤ ਕੀਤਾ ਸੀ । ਪਰ ਸਮੇਂ ਦੇ ਗੇੜ ਨੇ ਅੱਜ ਦੱਸ ਦਿੱਤਾ ਕਿ ਕੋਈ ਕਮਜ਼ੋਰ ਜਾਂ ਤਕੜਾ, ਛੋਟਾ ਜਾਂ ਵੱਡਾ ਨਹੀਂ ਹੁੰਦਾ ਬੱਸ ਫ਼ਰਕ ਇਹ ਹੈ ਕਿ ਸਭ ਮੌਕੇ ਦਾ ਹੇਰ ਫੇਰ ਹੈ ।
………
ਨਵਦੀਪ ਉਸ ਰਾਤ ਨੂੰ ਕਦੇ ਨਹੀਂ ਸੀ ਭੁੱਲੀ । ਭੁੱਲ ਵੀ ਕਿੰਝ ਸਕਦੀ ਸੀ । ਉਸ ਰਾਤ ਦਾ ਇੱਕ ਇੱਕ ਪਲ ਉਸਨੇ ਮਾਣਿਆ ਸੀ । ਇਸਤੋਂ ਪਹਿਲ਼ਾਂ ਕਿ ਪੰਮੇ ਦੇ ਉਸ ਖੂੰਖਾਰ ਚਿਹਰੇ ਨੂੰ ਦੇਖ ਸਕਦੀ ।
ਜਦੋਂ ਪੰਮੇ ਦੇ ਸਾਹਮਣੇ ਉਹ ਉੱਠ ਕੇ ਤੁਰੀ ਸੀ , ਤਾਂ ਪੰਮੇ ਨੇ ਬੜੇ ਮਜ਼ਾਕ ਚ ਕਿਹਾ ਸੀ ,” ਤੂੰ ਵੀ ਆਪਣੇ ਮਾਂ ਵਾਂਗ ਬਹੁਤ ਖੂਬਸੂਰਤ ਨਾਲ ਖਿੜ ਰਹੀਂ ਏਂ ।” ਉਸਨੂੰ ਪੰਮੇ ਦੇ ਵਿਆਹੀਆਂ ਵੱਲ ਝੁਕਾ ਬਾਰੇ ਤਾਂ ਪਤਾ ਸੀ ਪਰ ਊਸਦੀ ਮਾਂ ਬਾਰੇ ਵੀ ਇੰਝ ਦੀ ਗੱਲ ਉਹ ਸਹਾਰ ਨਾ ਸਕੀ ।
ਉਸੇ ਗੱਲ ਦੇ ਜਵਾਬ ਚ ਉਸਨੇ ਕੁਝ ਗੁੱਸੇ ਚ ਚੱਬ ਕੇ ਕਿਹਾ ਸੀ,” ਤੇਰੀ ਮਾਂ ਨਾਲੋਂ ਤਾਂ ਘੱਟ ਹੀ ਹੈ ਮੇਰੀ ਮਾਂ ,”।
ਪੰਮੇ ਨੂੰ ਲੱਗਾ ਜਿਵੇੰ ਕਿਸੇ ਨੇ ਉਸਦੇ ਮੂੰਹ ਤੇ ਜ਼ੋਰਦਾਰ ਚਪੇੜ ਮਾਰ ਦਿੱਤੀ ਹੋਵੇ । ਮਾਂ ਤੇ ਆਈ ਗੱਲ ਉਸਨੂੰ ਮਿਹਣੇ ਵਰਗੀ ਲੱਗੀ ਸੀ । ਉਸਨੂੰ ਲੱਗਾ ਜਿਵੇੰ ਮੁੜ ਉਸਨੂੰ ਗਸ਼ਤੀ ਦਾ ਪੁੱਤਰ ਆਖ ਦਿੱਤਾ ਹੋਵੇ ।
ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ । ਦਿਮਾਗ ਇੱਕਦਮ ਸੁੰਨ । ਪਿਆਰ ਇੱਕ ਦਮ ਉੱਡ ਗਿਆ ਸੀ । ਅੱਖਾਂ ਚ ਗੁੱਸਾ ਲਾਲੀ ਬਣ ਉੱਤਰ ਗਿਆ । ਇੱਕੋ ਝਟਕੇ ਚ ਉਹ ਉੱਠਿਆ ਤੇ ਨਵਦੀਪ ਨੂੰ ਵਾਲਾਂ ਤੋਂ ਪਕੜ ਕੇ ਘਸੀਟ ਲਿਆ । ਤੇ ਥੱਪੜ ਮਾਰਦੇ ਹੋਏ ਉਸਨੂੰ ਮੰਜੇ ਤੇ ਸੁੱਟ ਦਿੱਤਾ । ਉਸਦੀਆਂ ਚੀਕਾਂ ਨੂੰ ਰੋਕਣ ਲਈ ਮੂੰਹ ਨੂੰ ਹੱਥ ਨਾਲ ਘੁੱਟ ਦਿੱਤਾ । ਢਿੱਡ ਚ ਗੋਡਾ ਦੇ ਕੇ ਥੱਪੜ ਹੀ ਥੱਪੜ ਤੇ ਮਾਰਨ ਲੱਗਾ । ਕੂਹਣੀਆਂ ਮਾਰ ਮਾਰ ਊਸਦੀ ਪਿੱਠ ਤੋੜਨ ਵਾਲੀ ਕਰ ਦਿੱਤੀ ਤੇ ਗੋਡਿਆ ਨੇ ਉਸਦੀਆਂ ਵੱਖੀਆਂ ਤੁੰਨ ਦਿੱਤੀਆਂ ਸੀ । ਨਵਦੀਪ ਨੂੰ ਸਾਹ ਦੀ ਡੋਰ ਟੁੱਟਦੀ ਮਹਿਸੂਸ ਹੋਈ । ਅੱਖਾਂ ਨੀਮ ਬੇਹੋਸ਼ੀ ਵਰਗੀਆਂ ਹੋ ਰਹੀਆਂ ਸੀ । ਉਹ ਉਸ ਕੋਲ਼ੋਂ ਛੁੱਟਣਾ ਚਾਹੁੰਦੀ ਸੀ ਪਰ ਉਸਦੀਆਂ ਲੱਤਾਂ ਬਾਹਾਂ ਤੇ ਬੋਲ ਜਵਾਬ ਦੇ ਗਏ ਸੀ । ਜਦੋਂ ਤੱਕ ਉਹ ਉਹ ਇੱਕ ਦਮ ਬੇਜਾਨ ਨਹੀਂ ਹੋ ਗਈ ਸੀ ਉਦੋਂ ਤੱਕ ਉਹ ਪੰਮਾ ਉਸਨੂੰ ਮਾਰਦਾ ਰਿਹਾ ।
ਕਈ ਘੰਟਿਆਂ ਮਗਰੋਂ ਊਸਦੀ ਜਾਗ ਖੁੱਲ੍ਹੀ ਤਾਂ ਕਮਰਾ ਉਵੇਂ ਹੀ ਖ਼ੁੱਲ੍ਹਾ ਸੀ ।ਠੰਡ ਚ ਸੁੰਨ ਹੋ ਰਿਹਾ ਉਸਦਾ ਸਰੀਰ ਹਲੇ ਵੀ ਕੱਪੜਿਆਂ ਤੋਂ ਬਿਨਾਂ ਸੀ । ਬਹੁਤ ਹੀ ਹਿੰਮਤ ਨਾਲ ਉੱਠ ਕੇ ਉਸਨੇ ਕੱਪੜੇ ਪਾਏ । ਤੇ ਮਰਿਆਂ ਵਾਂਗ ਖੁਦ ਨੂੰ ਘਸੀਟਦੀ ਓਥੋਂ ਨਿੱਕਲੀ ਸੀ । ਕਿੰਝ ਉਹ ਘਰ ਪਹੁੰਚੀ । ਤੇ ਕਿੰਝ ਆਪਣੇ ਦਿਲ ਤੇ ਜਿਸਮ ਦੇ ਜਖਮਾਂ ਨੂੰ ਭਰਿਆ ਉਹ ਹੀ ਜਾਣਦੀ ਸੀ ।
ਆਪਣੇ ਜਿੰਦਗ਼ੀ ਦਾ ਉਸਨੇ ਇੱਕੋ ਮਕਸਦ ਬਣਾਇਆ ਸੀ ਕਿ ਖੁਦ ਨੂੰ ਇਸ ਕਾਬਿਲ ਬਣਾਉਣਾ ਮੁੜ ਕੋਈ ਮਰਦ ਉਸਨੂੰ ਇੰਝ ਨਿਗੂਣਾ ਸਮਝ ਵਿਵਹਾਰ ਕਰਨ ਤੋਂ ਪਹਿਲ਼ਾਂ ਕਈ ਵਾਰ ਸੋਚੇ । ਆਪਣੀ ਖੇਡ ਨੂੰ ਉਸਨੇ ਜਾਰੀ ਰੱਖਿਆ ਤੇ ਸਪੋਰਟਸ ਕੋਟੇ ਚ ਬੜੀ ਜਲਦੀ ਹੀ ਉਹ ਸਿੱਧਾ ਹੀ ਏ ਐੱਸ ਆਈ ਭਰਤੀ ਹੋਈ ਸੀ । ਤੇ ਜਦੋਂ ਪੰਮੇ ਦੇ ਗੈਂਗ ਤੇ ਹੋਰ ਗੈਂਗਾਂ ਨੂੰ ਹ
ਖਤਮ ਕਰਨ ਲਈ ਸਪੈਸ਼ਲ ਟੀਮ ਬਣੀ ਤਾਂ ਉਸਨੇ ਪਰੈਫਰ ਕਰਕੇ ਇਸ ਪਾਸੇ ਆਈ ਸੀ । ਪੰਮੇ ਨਾਲ ਨਫਰਤ ਹੋਰ ਵੀ ਵੱਧ ਗਈ ਸੀ ਜਦੋਂ ਤੋਂ ਉਸਨੇ ਉਸਦੇ ਨਸ਼ੇ ਤੇ ਲੜਾਈਆਂ ਨਾਲ ਉਜਾੜੇ ਘਰਾਂ ਦੀ ਕਹਾਣੀਆਂ ਉਸਨੇ ਕੰਨੀ ਸੁਣੀਆਂ ਸੀ । ਤੇ ਅੱਜ ਉਹ ਨਫਰਤ ਦੋ ਫਾਇਰ ਨਾਲ ਉਸਦੇ ਸਾਹਮਣੇ ਢੇਰੀ ਹੋ ਗਈ ਸੀ ।
…………..
ਰਮਨ ਲਈ ਪੰਮੇ ਦੀ ਮੌਤ ਇੱਕ ਭਾਰ ਵਾਂਗ ਡਿੱਗੀ ਸੀ ।ਇੱਕ ਭਰਾ ਦੀ ਮੌਤ ਦਾ ਬੋਝ ਤੇ ਉੱਪਰੋਂ ਉਸਦੀਆਂ ਦੁਸ਼ਮਣੀਆਂ ਹਰ ਪੱਖੋਂ ਹੀ ਉਹ ਘਿਰ ਗਿਆ ਸੀ । ਪੰਮੇ ਦੀਆਂ ਅੰਤਿਮ ਰਸਮਾਂ ਮਗਰੋਂ ਉਸਦਾ ਤੇ ਉਸਦੇ ਮਾਂ ਬਾਪ ਦਾ ਇੱਕੋ ਹੀ ਨਿਸ਼ਾਨਾ ਸੀ ਕਿ ਕਿਸੇ ਤਰ੍ਹਾਂ ਉਹ ਇਥੋਂ ਤੇ ਇਸ ਬਲਦੀ ਅੱਗ ਵਿਚੋਂ ਨਿੱਕਲ ਸਕੇ ।
ਹਰਮੀਤ ਉਸਨੂੰ ਪਹਿਲ਼ਾਂ ਹੀ ਟੂਰਿਸਟ ਤੇ ਬੁਲਾ ਚੁੱਕੀ ਸੀ । ਗੱਲ ਸਿਰਫ ਪੁਲਿਸ ਕਲੀਅਰਸ ਤੇ ਅੜ ਗਈ ਸੀ । ਹੁਣੇ ਹੁਣੇ ਹੋਏ ਪੰਮੇ ਦੇ ਐਨਕਾਊਂਟਰ ਕਰਕੇ ਕੋਈ ਫਾਈਲ ਨਹੀਂ ਵਧਾ ਰਿਹਾ ਸੀ । ਨਵਦੀਪ ਨੇ ਅਜਿਹੇ ਵੇਲੇ ਊਸਦੀ ਕਲੀਅਰਐਂਸ ਦੀ ਮਦਦ ਕੀਤੀ ।
ਤੇ ਅਗਲੇ ਕੁਝ ਮਹੀਨਿਆਂ ਚ ਉਹ ਸਿੱਧਾ ਹੀ ਆਪਣੀ ਕਨੇਡਾ ਜਾ ਵੱਜਿਆ । ਤੇ ਸਿਰਫ ਹਰਮੀਤ ਦੀਆਂ ਬਾਹਾਂ ਚ ਖੋ ਕੇ ਆਖ਼ਿਰੀ ਵਾਰ ਪੰਮੇ ਨੂੰ ਰੋਇਆ ਸੀ ।
……………
ਗੁਰਜੀਤ ਤੇ ਜਿੰਦਗ਼ੀ ਚ ਆਉਣ ਤੇ ਜੱਸ ਚ ਇੱਕ ਦਮ ਹੀ ਬਦਲਾਅ ਆਇਆ ਸੀ । ਜਿੰਦਗ਼ੀ ਚ ਪਹਿਲੀ ਵਾਰ ਉਸਨੂੰ ਇੱਕ ਠਹਰਾਅ ਮਿਲਿਆ ਸੀ । ਇਹੋ ਚੀਜ਼ ਗੁਰਜੀਤ ਲਈ ਸੀ ਕਿੰਨੀਆਂ ਹੀ ਮੁਸੀਬਤਾਂ ਮਗਰੋਂ ਉਸਨੂੰ ਕੁਝ ਪਲ ਸਕੂਨ ਦੇ ਮਿਲੇ ਸੀ । ਤੇ ਰਮਨ ਦੇ ਆਉਣ ਮਗਰੋਂ ਹੀ ਗੁਰਜੀਤ ਤੇ ਜੱਸ ਵੀ ਆਪਣਾ ਅਲੱਗ ਘਰ ਲੈ ਕੇ ਰਹਿਣ ਲੱਗ ਗਏ । ਤੇ ਕੁਝ ਹੀ ਮਹੀਨਿਆਂ ਚ ਉਸਨੇ ਵੀ ਉਸਦੇ ਸਿਰ ਤੇ ਪੱਕੇ ਹੋ ਹੀ ਜਾਣਾ ਸੀ ।
…………..
ਇੰਝ ਚੜ੍ਹਦੀ ਉਮਰੇ ਪੰਜਾਬ ਦੇ ਨਿੱਕੇ ਪਿੰਡ ਦੇ ਨਿੱਕੇ ਜਿਹੇ ਸਕੂਲ ਤੋਂ ਚੱਲਦੀ ਹੀ ਕਹਾਣੀ ਸੱਤ ਸਮੁੰਦਰ ਪਾਰ ਪਹੁੰਚਕੇ ਕਿੰਨੇ ਹੀ ਰੰਗਾਂ ਚ ਲੰਘਦੀ ਸਮੇਂ ਦੇ ਚੱਕਰ ਚ ਅਗਾਂਹ ਝੂਲਣ ਲਗਦੀ ਹੈ ।
…………………………..
(ਸਮਾਪਤ )

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s