
ਪੰਮਾ ਨਵਦੀਪ ਦੇ ਜਾਣ ਮਗਰੋਂ ਦੁਖੀ ਤੇ ਡਾਢਾ ਰਿਹਾ ਪਰ ਪਿੱਛੇ ਮੁੜ ਕੇ ਵੇਖਣਾ ਉਹਦੀ ਆਦਤ ਸੀ ਸ਼ੁਮਾਰ ਹੀ ਨਹੀਂ ਸੀ । ਬੇਕਿਰਕੀ ਊਹਦੇ ਸੁਭਾਅ ਦਾ ਹਿੱਸਾ ਬਣ ਚੁੱਕੀ ਸੀ । ਕੁੜੀਆਂ ਦੇ ਆਫ਼ਰ ਹੁਣ ਵੀ ਉਹਨੂੰ ਬਥੇਰੇ ਆਉਂਦੇ ਸੀ । ਪਰ ਕੋਈ ਊਹਦੇ ਨੇਡ਼ੇ ਇੱਕ ਵਾਰ ਹੋਣ ਮਗਰੋਂ ਮੁੜ ਲਵੇ ਨਾ ਲਗਦੀ । ਜਜ਼ਬਾਤੀ ਪਿਆਰ ਦਾ ਸਿਲਸਿਲਾ ਉਸ ਵਿਚੋਂ ਖਤਮ ਹੋ ਗਿਆ ਸੀ ਰਹੀ ਤਾਂ ਬੱਸ ਇੱਕ ਪਿਆਸ ਜਹੀ ਸੀ ਜਿਹੜੀ ਬੁਝਣ ਦਾ ਨਾਮ ਨਹੀਂ ਸੀ ਲੈਂਦੀ । ਜਿਸਨੇ ਸਮੁੰਦਰ ਚ ਤਾਰੀ ਲਾ ਲਈ ਹੋਵੇ ਭਲਾਂ ਉਹਦਾ ਤਲਾਬਾਂ ਚ ਤਰ ਕੇ ਕੀ ਬਣਨਾ ।
ਹੁਣ ਤੱਕ ਉਹ ਐੱਮ ਐੱਲ ਏ ਦੇ ਕਹਿਣ ਤੇ ਸੈਂਕੜੇ ਝਗੜੇ ਤੇ ਲੜਾਈਆਂ ਕਰ ਚੁੱਕਾ ਸੀ । ਸਭ ਤੋਂ ਤਾਜ਼ਾ ਤਰੀਨ ਤਾਂ ਸਰਪੰਚੀ ਦੀਆਂ ਵੋਟਾਂ ਚ ਆਪਣੀ ਪਾਰਟੀ ਦੇ ਬੰਦਿਆ ਨੂੰ ਜਿਤਾਉਣ ਲਈ ਲਾਇਆ ਜ਼ੋਰ ਸੀ । ਇਸ ਵੇਲੇ ਕੋਈ ਵੀ ਵਿਰੋਧੀ ਪਾਰਟੀ ਦਾ ਬੰਦਾ ਬੋਲਦਾ ਤਾਂ ਉਦੋਂ ਹੀ ਮਾਰ ਕੁਟਾਈ ਸ਼ੁਰੂ ਹੋ ਜਾਂਦੀ । ਜਿਹੜੇ ਵੀ ਬੰਦੇ ਕਾਰ ਲੈ ਕੇ ਖੜ੍ਹੇ ਹੁੰਦੇ ਓਥੇ ਹੀ ਕਾਰ ਵਿੱਚੋ ਹਥਿਆਰ ਕੱਢਦੇ ਤੇ ਹਵਾ ਚ ਲਹਿਰਾ ਦਿੰਦੇ।ਇੱਧਰ ਡਾਂਗਾਂ ਵਰ੍ਹਦੀਆਂ ਓਧਰ ਪੋਲਿੰਗ ਚ ਜਾਅਲੀ ਵੋਟਾਂ ਭੁਗਤ ਜਾਂਦੀਆਂ ।
ਹਰ ਪੋਲਿੰਗ ਬੂਥ ਜਿੱਥੇ ਹਾਰਨ ਦਾ ਡਰ ਸੀ ਇੰਝ ਹੀ ਪਲੈਨ ਕਰਕੇ ਆਪਣੇ ਬੰਦੇ ਜਿਤਾਏ ।
ਫਿਰ ਇਹਨਾਂ ਜਿੱਤੇ ਬੰਦਿਆ ਨਾਲ ਅੱਗੇ ਬਲਾਕ ਤੇ ਜਿਲ੍ਹਾ ਸੰਮਤੀ ਚ ਬੰਦੇ ਜਿਤਾ ਕੇ ਬਿਠਾ ਲੈ ਜਾਂਦੇ ।
ਐੱਮ ਐੱਲ ਏ ਜਾਂ ਊਸਦੀ ਪਾਰਟੀ ਖਿਲ਼ਾਫ ਬੋਲਦਾ ਕੋਈ ਬੰਦਾ ਜਾਂ ਊਹਦੇ ਕਿਸੇ ਪਾਰਟੀ ਵਰਕਰ ਨਾਲ ਝਗੜਾ ਜਾਂ ਪਾਂ ਸ਼ਾਮਲਾਟ ਤੇ ਕਬਜ਼ੇ ਕੁਝ ਵੀ ਝਗੜਾ ਹੁੰਦਾ ਵਿਰੋਧ ਪ੍ਰਦਰਸ਼ਨ ਹੁੰਦਾ ਤਾਂ ਪੰਮਾ ਤੇ ਉਹਦਾ ਗੈਂਗ ਓਥੇ ਜਰੂਰ ਹੁੰਦੇ ਤੇ ਸਾਹਮਣੇ ਤੋਂ ਕਈ ਵਾਰ ਅਗਲਾ ਵੀ ਟਕਰਦਾ ਤਾਂ ਕਈ ਘੰਟੇ ਇੱਟਾਂ ਪੱਥਰ ਡਾਂਗਾਂ ਨਾਲ ਮੁਕਾਬਲਾ ਹੋ ਜਾਂਦਾ ਕਦੇ ਕਦੇ ਗੋਲੀ ਵੀ ਚੱਲ ਜਾਂਦੀ ।
ਪਰ ਪੁਲਿਸ ਉਦੋਂ ਤੱਕ ਨਾ ਪਹੁੰਚਦੀ ਜਿੰਨਾਂ ਚਿਰ ਇੱਕ ਪਾਸੇ ਨਿਭੜ ਨਾ ਜਾਂਦਾ । ਬਹੁਤੀ ਵਾਰ ਪੰਮੇ ਦੇ ਗੈਂਗ ਹੀ ਜਿੱਤਦਾ ਕਿਉਕਿ ਜੋ ਬੇਡਰੀ ਆਲਾ ਸੁਭਾਅ ਉਸਦਾ ਸੀ ਸਾਹਮਣੇ ਆਲੇ ਕਿਸੇ ਗੈਂਗ ਚ ਘੱਟ ਸੀ । ਊਹਦੇ ਸਾਰੇ ਸਾਥੀ ਹੰਢੇ ਹੋਏ ਤੇ ਊਹਦੇ ਲਈ ਜਾਨ ਵਾਰਨ ਵਾਲੇ ਸੀ ਉੱਪਰੋਂ ਸਰਕਾਰ ਦਾ ਹੱਥ ਤੇ ਪੁਲਿਸ ਦਾ ਸਾਥ ਸੀ । ਇੰਝ ਕਰਕੇ ਪੈਸਾ ਖੂਬ ਮਿਲਦਾ ਸੀ ਕਬਜ਼ੇ ਕਰਾਉਣੇ ਛੁਡਾਉਣੇ ,ਕਿਸੇ ਤੋਂ ਪੈਸੇ ਕਢਵਾਉਣੇ ਵਰਗੇ ਕੰਮ ਕਰਕੇ ਖੂਬ ਕਮਿਸ਼ਨ ਮਿਲਦਾ ਸੀ ।
ਅਗਲੇ ਸਾਲ ਸ਼ਰਾਬ ਦੇ ਠੇਕੇ ਮੁੜ ਐੱਮ ਐੱਲ ਏ ਦੇ ਠੇਕੇਦਾਰ ਕੋਲ ਆ ਗਏ ਇਸ ਲਈ ਨਕਲੀ ਸ਼ਰਾਬ ਆਲਾ ਕੰਮ ਬੰਦ ਹੋ ਗਿਆ ।
………
ਪਰ ਇਸੇ ਸਾਲ ਊਸਦੀ ਜਿੰਦਗ਼ੀ ਦਾ ਸਭ ਤੋਂ ਵੱਡਾ ਝਗੜਾ ਉਸਦੇ ਸਾਹਮਣੇ ਸੀ । ਸ਼ੁਰੂ ਓਥੋਂ ਹੀ ਹੋਇਆ ਜਿੱਥੇ ਬਾਕੀ ਸ਼ੁਰੂ ਹੋਏ ਸੀ । ਪੁਰਾਣਾ ਘਰ ਢਾਹ ਕੇ ਊਹਨੇ ਨਵਾਂ ਮਕਾਨ ਛੱਤ ਲਿਆ ਸੀ ।ਇਸੇ ਮਕਾਨ ਤੇ ਉਸਦੇ ਤੇ ਯਾਰਾਂ ਦੀ ਮਹਿਫ਼ਲ ਜੰਮਦੀ ਸੀ ਵਿਹਲੇ ਹੋਕੇ । ਯਾਰਾਂ ਨੇ ਹੀ ਦੱਸਿਆ ਕਿ ਸਾਹਮਣੇ ਚੁਬਾਰੇ ਆਲੀ ਭਾਬੀ ਊਹਦੇ ਵੱਲ ਵੇਖ ਕੇ ਹੀ ਉੱਪਰ ਆਉਂਦੀ ਏ ਤੇ ਥੱਲੇ ਉੱਤਰਦੀ ਹੈ ।
ਨਾਲ ਦਾ ਮਕਾਨ ਡਿੱਗਿਆ ਹੋਇਆ ਸੀ ਤੇ ਉਸ ਤੋਂ ਅਗਲਾ ਘਰ ਹੀ ਉਸ ਭਾਬੀ ਦਾ ਸੀ । ਜਿਸਦੀ ਉਮਰ ਕੋਈ 35 -40 ਹੋਏਗੀ ਉਸਦਾ ਵਿਆਹ ਊਹਨੇ ਅੱਖੀਂ ਵੇਖਿਆ ਸੀ । ਖੌਰੇ ਉਸਦੇ ਵਿਆਹ ਚ ਪੈਸੇ ਵੀ ਚੁਗੇ ਹੋਣ !
ਪਰ ਉਸ ਵੱਲ ਵੇਖਣਾ ਉਸਨੇ ਕਦੇ ਨੋਟ ਨਹੀਂ ਸੀ ਕੀਤਾ । ਇੱਕ ਤਾਂ ਗੁਆਂਢੀ ਉੱਪਰੋਂ ਨੇੜੇ ਘਰ ਹੋਣ ਕਰਕੇ ਜਾਣ ਪਛਾਣ ਤੇ ਹੈਲੋ ਹਾਈ ਸਭ ਨਾਲ ਸੀ ।
ਪਰ ਊਹਦੇ ਦਿਲ ਚ ਹੁਣ ਜੋ ਇੱਕ ਤਾਂਘ ਜਹੀ ਉੱਠਦੀ ਸੀ ਉਹ ਵਿਆਹੀਆਂ ਵਰੀਆਂ ਔਰਤਾਂ ਵੱਲ ਉਹ ਖਿੱਚਿਆ ਜਾਂਦਾ ਸੀ । ਜਿਸ ਵੱਲ ਵੀ ਉਹ ਤੱਕਦਾ ਸੀ ਇੱਕ ਵਾਰ ਉਹ ਸਾਹਮਣੇ ਤੋਂ ਅੱਖਾਂ ਚ ਭਰਕੇ ਚੋਰੀ ਹੀ ਸਹੀ ਵੇਖਦੀ ਜ਼ਰੂਰ ਸੀ । ਪਰ ਇੱਥੇ ਇਸ ਦੇ ਤਾਂ ਦੋ ਬੱਚੇ ਵੀ ਸੀ ਕਰੀਬ 10-12 ਸਾਲ ਵਿਆਹ ਨੂੰ ਵੀ ਹੋ ਗਏ ਸੀ । ਹੁਣ ਮੇਰੇ ਚੋਂ ਕੀ ਲੱਭਦੀ ਪਈ ਏ ! ਉਹ ਹੈਰਾਨ ਹੀ ਸੀ ।
ਪਰ ਹੁਣ ਜਦੋਂ ਉਹ ਕੱਲਾ ਵੀ ਹੁੰਦਾ ਤਾਂ ਚੁਬਾਰੇ ਵੱਲ ਤੱਕਦਾ ਉਹ ਚੜ੍ਹਦੀ ਉੱਤਰਦੀ ਉਸ ਵੱਲ ਤੱਕਦੀ । ਫਿਰ ਚੁਬਾਰੇ ਦੀ ਬਾਰੀ ਵੀ ਕਿੰਨਾ ਸਮਾਂ ਖੁੱਲੀ ਰਹਿੰਦੀ ਸੀ । ਪੰਮਾ ਉਸਦੇ ਸਰੀਰ ਦੀ ਹਰ ਹਰਕਤ ਨੂੰ ਤੱਕਦਾ । ਉਸਦੀਆਂ ਅੱਖਾਂ ਦਾ ਉਤਰਾਅ ਚੜਾਅ ਚੜਦੇ ਤੇ ਉੱਤਰਦੇ ਉਸਦੇ ਹਿਲਦੇ ਸਰੀਰ ਨੂੰ ਊਹਨੇ ਅੱਖਾਂ ਨਾਲ ਹੀ ਨਾਪ ਸੁੱਟਿਆ ਸੀ ।
ਅੱਖ ਮਟੱਕਾ ਵਾਹਵਾ ਚੱਲਿਆ ਜਦੋਂ ਤੱਕ ਇੱਕ ਦਿਨ ਭਾਬੀ ਨੇ ਫੋਨ ਦਾ ਇਸ਼ਾਰਾ ਨਹੀਂ ਕੀਤਾ ਤੇ ਕੁਝ ਹੀ ਮਿੰਟਾਂ ਚ ਉਸਦੇ ਘਰ ਦੇ ਲੈਂਡਲਾਈਨ ਦੀ ਬੈੱਲ ਵੱਜ ਗਈ ।
ਤੇ ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਗੱਲਾਂ ਨਾਲ ਢਿੱਡ ਕਿਸਦਾ ਭਰਦਾ । ਨਾ ਵਿਹਲੀਆਂ ਮਾਰਨ ਦਾ ਟੈਮ ਪੰਮੇ ਕੋਲ ਸੀ ਨਾ ਭਾਬੀ ਰੰਮੀ ਕੋਲ।
ਪਰ ਮਿਲਣ ਲਈ ਵੀ ਪੰਗਾ ਸੀ ਘਰੋਂ ਬਾਹਰ ਰੰਮੀ ਜਾ ਨਹੀਂ ਸੀ ਸਕਦੀ ਤੇ ਘਰ ਹਰ ਵੇਲੇ ਜਾਂ ਸੱਸ ਸਹੁਰਾ ਰਹਿੰਦੇ ਤੇ ਬੱਚੇ ਵੀ ਨਾਲ ਚਿੰਬੜੇ ਰਹਿੰਦੇ । ਘਰਵਾਲਾ ਦਿਨੇ ਖੇਤ ਹੁੰਦਾ ਸੀ ਪਰ ਰਾਤੀ ਉਹ ਘਰ ਹੀ ਹੁੰਦਾ।
ਰੰਮੀ ਦੀ ਆਪਣੇ ਸੱਸ ਤੇ ਸਹੁਰੇ ਨਾਲ ਤਾਂ ਬਣਦੀ ਹੀ ਘੱਟ ਸੀ ਸੱਸ ਦੀ ਕਿਚਕਿਚ ਹਰ ਕੰਮ ਚ ਉਸਨੂੰ ਖਿਝਾ ਦਿੰਦੀ । ਘਰਵਾਲਾ ਦਿਨੇ ਬਾਹਰ ਰਹਿੰਦਾ ਤੇ ਰਾਤੀਂ ਜਦੋਂ ਵੀ ਆਉਂਦਾ ਤਾਂ ਬੱਸ ਰੱਜਿਆ ਹੋਇਆ । ਤੇ ਕਿਸੇ ਵੀ ਝਗੜੇ ਚ ਕਸੂਰ ਉਸਦਾ ਕੱਢਦਾ । ਤੇ ਲੜਾਈ ਹੁੰਦੀ ਉੱਪਰੋਂ ਸ਼ਰਾਬ ਕਰਕੇ ਉਹ ਇਸ ਸਭ ਤੋਂ ਤੰਗ ਹੋ ਚੁੱਕੀ ਸੀ । ਜਾਂ ਤਾਂ ਉਹ ਬੱਚਿਆਂ ਨਾਲ ਖ਼ੁਸ਼ ਰਹਿੰਦੀ ਜਾਂ ਫਿਰ ਸਾਹਮਣੀ ਛੱਤ ਤੇ ਪੰਮੇ ਨੂੰ ਵੇਖ । ਉਹਦੀਆਂ ਲੜਾਈਆਂ ਬੇਡਰੀ ਜ਼ੋਰ ਬਾਰੇ ਉਹ ਕਿੰਨੀਆ ਹੀ ਗੱਲਾਂ ਸੁਣ ਚੁੱਕੀ ਸੀ । ਪਿੰਡਾਂ ਚ ਹਰ ਬੰਦੇ ਨੂੰ ਹਰ ਦੂਸਰੇ ਬੰਦੇ ਦਾ ਪੂਰਾ ਬਾਇਓਡਾਟਾ ਪਤਾ ਹੁੰਦਾ । ਇੰਝ ਸਭ ਉਸ ਕੋਲ ਪਹੁੰਚਦਾ ਗਿਆ । ਤੇ ਉਸਦੇ ਇਹ ਚਰਚੇ ਤੇ ਉਸਦੀ ਤਨ ਮਨ ਦੀ ਮਜ਼ਬੂਤੀ ਖਿੱਚ ਪਾਉਂਦੀ ਸੀ । ਤੇ ਇਸ ਗੈਂਗਾਂ ਦੇ ਝਗੜਿਆਂ ਚ ਪੈ ਕੇ ਵੀ ਉਹਨੇ ਕਦੇ ਕੋਈ ਨਸ਼ਾ ਨਹੀਂ ਸੀ ਕੀਤਾ ਇਸ ਗੱਲ ਦੀ ਉਸਨੂੰ ਪਹਿਲ਼ਾਂ ਸੱਚੀ ਨਹੀਂ ਸੀ ਲੱਗੀ । ਪਰ ਜਦੋਂ ਫੋਨ ਤੇ ਗੱਲਾਂ ਸ਼ੁਰੂ ਹੋਇਆਂ ਤਾਂ ਸਭ ਖੁੱਲਦਾ ਗਿਆ ਇੱਕ ਦੂਸਰੇ ਬਾਰੇ ਹਰ ਨਿੱਕੀ ਨਿੱਕੀ ਡਿਟੇਲ ਪਤਾ ਲੱਗ ਗਈ । ਪੰਮੇ ਨਾਲ ਹਰ ਕੁੜੀ ਨਾਲ ਚੁੱਕਿਆ ਟਾਈਮ ਤੇ ਕੀਤੇ ਕਾਰੇ ਸੁਣਾ ਦਿੱਤੇ ਦੱਸਿਆ ਨਹੀਂ ਤਾਂ ਸਿਰਫ ਨਵਦੀਪ ਬਾਰੇ ਪਤਾ ਨਹੀਂ ਕਿਉ ਉਹ ਉਸਦੇ ਦਿਲ ਦੇ ਕਿਸ ਕੋਨੇ ਗੱਠ ਬਣਕੇ ਬੈਠ ਗਈ ਸੀ ।
ਰੰਮੀ ਘਰ ਦਾ ਕੰਮ ਮੁਕਾ ਕੇ ਦੁਪਹਿਰ ਦੇ ਆਸ ਪਾਸ ਬੱਚਿਆਂ ਦੇ ਸਕੂਲ ਆਉਣ ਤੋਂ ਦੋ ਕੁ ਘੰਟੇ ਜਦੋਂ ਵੀ ਮੌਕਾ ਮਿਲਦਾ ਗੱਲ ਕਰਨ ਦੀ ਕੋਸ਼ਿਸ ਕਰਦੀਂ ਇਸ ਤੋਂ ਬਿਨਾਂ ਹੋਰ ਕੋਈ ਮੌਕਾ ਨਹੀਂ ਸੀ ਹੁੰਦਾ । ਓਧਰੋਂ ਪੰਮਾ ਵੀ ਉਸ ਵੇਲੇ ਕੋਸ਼ਿਸ਼ ਕਰਦਾ ਸੀ ਕਿਸੇ ਤਰੀਕੇ ਉਹ ਦੁਪਹਿਰ ਦਾ ਸਮਾਂ ਕੱਢਕੇ ਗੱਲ ਕਰ ਸਕੇ ਕਦੇ ਹੁੰਦੀ ਵੀ ਨਹੀਂ ਪਰ ਬਹੁਤਾ ਉਹ ਕੱਢ ਹੀ ਲੈਂਦਾ ਸੀ । ਕਿਉਂਕਿ ਲੜਾਈਆਂ ਝਗੜੇ ਰੋਜ ਤਾਂ ਹੁੰਦੇ ਨਹੀਂ ਸੀ । ਪਰ ਸੁੱਕੀਆਂ ਗੱਲਾਂ ਕਰ ਕਰ ਕੇ ਉਹਦਾ ਜੀਅ ਵੀ ਅੱਕ ਗਿਆ ਸੀ ।
ਸਿਰਫ ਇਸੇ ਦੁਪਹਿਰ ਦੀ ਉਡੀਕ ਚ ਉਹ ਸਨ ਜਿੱਥੇ ਦੋਵੇਂ ਇਸ ਫਾਸਲੇ ਨੂੰ ਮਿਟਾ ਸਕਣ !!!!
ਮੌਕਾ ਤਾਂ ਮਿਲਣਾ ਹੀ ਸੀ , ਇੱਕ ਦੁਪਹਿਰ ਜਦੋਂ ਰੰਮੀ ਦਾ ਸੱਸ ਸਹੁਰਾ ਕਿਸੇ ਭੋਗ ਤੇ ਗਏ ਬੱਚੇ ਅਜੇ ਸਕੂਲ ਸਨ ਤੇ ਘਰਵਾਲਾ ਖੇਤ । ਪੰਮੇ ਨੇ ਡਿੱਗੇ ਮਕਾਨ ਚ ਛਾਲ ਮਾਰਕੇ ਤੇ ਫਿਰ ਉਹਨਾਂ ਦੀ ਕੰਧ ਟੱਪ ਰੰਮੀ ਦੇ ਵਿਹੜੇ ਚ ਛਾਲ ਮਾਰ ਦਿੱਤੀ ।
ਦੋ ਘੰਟੇ ਬਿਤਾ ਕੇ ਜਦੋਂ ਦੁਬਾਰਾ ਉਹ ਵਾਪਿਸ ਕੰਧ ਟੱਪ ਕੇ ਵਾਪਿਸ ਮੁੜਿਆ ਤਾਂ ਪੰਮੇ ਦੇ ਮਨ ਨੂੰ ਤਸੱਲੀ ਸੀ । ਉਸਨੂੰ ਸੱਚਮੁੱਚ ਲੱਗਾ ਸੀ ਜਿਵੇੰ ਉਸਨੂੰ ਉਸਦੇ ਬਰਾਬਰ ਦੀ ਸਾਥੀ ਟੱਕਰੀ ਹੋਵੇ । ਰੰਮੀ ਚ ਉਸਨੂੰ ਸਭ ਨਜ਼ਰ ਆਇਆ ਸੀ ਜੋ ਕਿਸੇ ਔਰਤ ਵਿਚੋਂ ਉਹ ਬਿਸਤਰ ਤੇ ਚਾਹੁੰਦਾ ਸੀ ।
ਇਹੋ ਹਾਲ ਰੰਮੀ ਦਾ ਸੀ ਕਈ ਸਾਲਾਂ ਮਗਰੋਂ ਉਸਦੇ ਜਿਸਮ ਚ ਉੱਠਦੇ ਵਲਵਲੇ ਜਿਵੇੰ ਸ਼ਾਂਤ ਹੋਏ ਹੋਣ । ਨਹੀਂ ਤਾਂ ਬੱਚਿਆਂ ਚ ਧਿਆਨ ਲਗਾ ਕੇ ਬੱਸ ਉਹ ਵਕਤ ਨੂੰ ਕੱਢ ਰਹੀ ਸੀ । ਘਰਵਾਲੇ ਨੂੰ ਨਾ ਵਕਤ ਸੀ ਨਾ ਸੰਭਾਲ ।ਬਿਸਤਰ ਤੇ ਗੱਲ ਕੀਤੇ ਹੀ ਕਈ ਮਹੀਨੇ ਲੰਘ ਜਾਂਦੇ ਸੀ ਤੇ ਉਸਦੀਆਂ ਇੱਛਾਵਾਂ ਜਿਵੇੰ ਧੁਖ ਰਹੀਆਂ ਸੀ ਜਿਹਨਾਂ ਨੂੰ ਪੰਮੇ ਵਰਗੀ ਤੀਲੀ ਲੱਗੀ ਸੀ ਤੇ ਉਸਦੇ ਲਈ ਨਵੇਂ ਰਾਹ ਖੁੱਲ੍ਹੇ ਜਾਪੇ ਸੀ । #HarjotDiKalam
ਪਰ ਚੋਰੀ ਦਾ ਗੁੜ ਕਦੋਂ ਤੱਕ ਚੱਲ ਸਕਦਾ ਸੀ ਤੇ ਇਹ ਤਾਂ ਬਿਲਕੁੱਲ ਵੀ ਨਹੀਂ ਸੀ ਚੱਲਣਾ । ਕੰਧ ਟੱਪਦਾ ਪੰਮਾ ਦੋਂਵੇਂ ਵਾਰੀ ਕਿਸੇ ਨੇ ਵੇਖ ਲਿਆ ਸੀ ।
ਤੇ ਚੁਗਲੀ ਪਹੁੰਚੀ ਤੇ ਸ਼ਿਖਰ ਦੁਪਹਿਰੇ ਹੋਏ ਵਾਕੇ ਦਾ ਰੌਲਾ ਪੈ ਗਿਆ । ਰੰਮੀ ਦੇ ਘਰਵਾਲੇ ਹਰਦੇਵ ਨੂੰ ਪਤਾ ਲੱਗਾ । ਉਸਦੀਆਂ ਅੱਖਾਂ ਚ ਖੂਨ ਉੱਤਰ ਆਇਆ ਸੀ । ਬੱਚਿਆ ਸਾਹਮਣੇ ਹੀ ਰੰਮੀ ਨੂੰ ਉਸਨੇ ਕੁੱਟ ਧਰਿਆ । ਰੰਮੀ ਦੇ ਪੇਕਿਆਂ ਨੂੰ ਬੁਲਾਇਆ ।
ਰੰਮੀ ਨੇ ਜ਼ਿੰਦਗੀ ਚ ਪਹਿੱਲੀ ਵਾਰ ਐਸਾ ਕੁਝ ਕੀਤਾ ਸੀ । ਦੋ ਚਾਰ ਥੱਪੜ ਵੱਜਿਆਂ ਤੇ ਹੀ ਫਿੱਸ ਗਈ ।ਸਾਰਾ ਸੱਚ ਸੱਚ ਦੱਸ ਦਿੱਤਾ । ਗੱਲ ਕਰਨ ਤੋਂ ਲੈ ਕੇ ਮਿਲਣ ਤੱਕ ।
ਮਰਦ ਦੀ ਫਿਤਰਤ ਚ ਹੁੰਦਾ ਕਿ ਜ਼ਮੀਨ ਤੇ ਔਰਤ ਨੂੰ ਇੱਕੋ ਜਿਹਾ ਸਮਝਦਾ ,ਆਪ ਜਮੀਨ ਦਾ ਨਿੱਕਾ ਟੋਟਾ ਭਾਵੇਂ ਘਾਹ ਉੱਗਣ ਲਈ ਛੱਡਿਆ ਹੋਵੇ ਪਰ ਜੇ ਕਿਸੇ ਹੋਰ ਨੇ ਉਹ ਵਰਤ ਲਈ ਤਾਂ ਕਤਲ ਵੀ ਹੋ ਜਾਂਦੇ ਹਨ । ਕੁਝ ਇਹੋ ਸੋਚ ਔਰਤ ਬਾਰੇ ਰੱਖਦਾ ਹੈ । ਕੁਝ ਕਰੇ ਨਾ ਕਰੇ ਦੂਜੇ ਦਾ ਪਰਛਾਵਾਂ ਪਿਆ ਵੀ ਬਰਦਾਸ਼ਤ ਨਹੀਂ ਕਰਦਾ ।
ਅਗਲੇ ਦਿਨ ਰੰਮੀ ਦਾ ਭਰਾ ਆਇਆ ,ਉਸਨੂੰ ਪਿੰਡ ਆਉਂਦੇ ਨੂੰ ਹੀ ਸ਼ਰਮ ਆ ਰਹੀ ਸੀ ।
ਤੇ ਘਰ ਆਉਂਦੇ ਉਹ ਦੇਵ ਕੋਲੋਂ ਇੱਕੋ ਗੱਲ ਵਾਰ ਵਾਰ ਸੁਣ ਰਿਹਾ ਸੀ ।
“ਗਸ਼ਤੀ ਦਾ ਪੁੱਤਰ”!!!!!
ਜਿਵੇੰ ਵੀ ਸੀ ਹੁਣ ਦੋਵਾਂ ਪਰਿਵਾਰਾਂ ਲਈ ਇਸ ਮਸਲੇ ਨੂੰ ਸੁਲਝਾਉਣਾ ਸੀ । ਰੰਮੀ ਨੇ ਆਪਣੀ ਗਲਤੀ ਮੰਨੀ ਸੀ ਤੇ ਮੁੜ ਦੁਹਰਾਉਣ ਤੋਂ ਤੌਬਾ ਕੀਤੀ ਸੀ ।
ਦੁਪਹਿਰ ਦਾ ਵੇਲਾ ਸੀ ਜੀਜਾ ਸਾਲਾ ਚੁਬਾਰੇ ਜਾ ਚੜੇ । ਸਾਹਮਣੇ ਪੰਮੇ ਨੂੰ ਵੇਖ ਦੇਵ ਨੇ ਪੂਰਾ ਉੱਚਾ ਬੋਲ ਮਾਰਕੇ ਗਸ਼ਤੀ ਦਾ ਪੁੱਤਰ ਆਖ ਕੇ ਗਾਲ ਕੱਢੀ ।ਬਦਲੇ ਚ ਉਧਰੋਂ ਗਾਲਾਂ ਸ਼ੁਰੂ ਹੋਈਆਂ ।
ਨਾਲ ਹੀ ਇੱਟਾਂ ਰੋੜੇ ਇੱਕ ਦੂਜੇ ਵੱਲ ਵਰਸਣ ਲੱਗੇ । ਤੇਰੀ ਮਾਂ ਤੇਰੀ ਭੈਣ ਸੁਣ ਕੇ ਪਿੰਡ ਦੇ ਲੋਕ ਕੋਠਿਆਂ ਤੇ ਜਾ ਚੜੇ ।
ਦੋਂਵੇਂ ਪਾਸਿਓਂ ਹਰ ਜਾਨਣ ਵਾਲੇ ਨੇ ਆਪਣੇ ਜਾਣ ਪਛਾਣ ਵਾਲਿਆਂ ਨੂੰ ਫੋਨ ਖੜਕਾ ਦਿਤੇ ।
ਮਿੰਟਾਂ ਚ ਗੱਡੀਆਂ ਹੀ ਗੱਡੀਆਂ ਨੇ ਦੋਂਵੇਂ ਘਰਾਂ ਨੂੰ ਆਉਂਦੇ ਰਸਤਿਆਂ ਨੂੰ ਮੱਲ ਲਿਆ । ਡਾਂਗਾਂ ਸੋਟੇ ਕਿਰਪਾਨਾਂ ਹਵਾ ਚ ਲਹਿਰਾਈਆਂ । ਇੱਟਾ ਰੋੜੇ ਕੰਧਾਂ ਉੱਪਰੋਂ ਚੱਲਣ ਲੱਗੇ । ਕੋਈ ਕੋਠੇ ਖੜ੍ਹਾ ਸੀ ਕੋਈ ਵਿਹੜੇ ਚ ਕੁਝ ਗਲੀਆਂ ਚ ।
ਇੱਕ ਦੂਸਰੇ ਦਿਆਂ ਲਿਆਂਦੀਆਂ ਗੱਡੀਆਂ ਭੰਨ ਦਿੱਤੀਆਂ । ਘਰਾਂ ਦੇ ਦਰਵਾਜੇ ਖਿੜਕੀਆਂ ਨੂੰ ਸੋਟੇ ਡਾਂਗਾਂ ਨਾਲ ਭੰਨ ਦਿੱਤਾ।
ਪੁਲਿਸ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ। ਦੋਵੇਂ ਧਿਰਾਂ ਬਰਾਬਰ ਦੀਆਂ ਸਨ। ਤੇ ਦੋਵਾਂ ਦੀ ਪਹੁੰਚ ਵੀ ਸੀ। ਫਸਗੇ ਸਿੰਗਾਂ ਚ ਲੋਕੀ ਤਮਾਸ਼ਾ ਦੇਖ ਰਹੇ ਸੀ। ਆਂਢੀਆਂ ਗੁਆਂਢੀਆਂ ਤੱਕ ਵੀ ਸੇਕ ਲੱਗ ਰਿਹਾ ਸੀ। ਇੱਟਾਂ ਰੋੜੇ ਕਿਹੜਾ ਨਾਮ ਦੇਖਕੇ ਡਿੱਗਦੇ ਹਨ।
ਆਹਮੋ ਸਾਹਮਣੇ ਗਾਲਾਂ ਦਾ ਸਿਲਸਿਲਾ ਜਾਰੀ ਸੀ। ….. ਉਦੋਂ ਹੀ ਪੰਮੇ ਨੇ ਮੁੱਠੀ ਬੰਦ ਕਰਕੇ ਉੱਪਰੋਂ ਦੂਜੇ ਹੱਥ ਦੀ ਹਥੇਲੀ ਨਾਲ ਇਸ਼ਾਰਾ ਬਣਾ ਕੇ ਦੇਵ ਹੁਣਾਂ ਵੱਲ ਕੀਤਾ । ” ਇੰਝ . ……… *ਦੀ। ….. ਸੀ। .. ਰੰਮੀ ਦਾ ਨਾਮ ਲੈ ਕੇ ਉਹ ਬੋਲਿਆ ਸੀ। ਇਧਰੋਂ ਦੇਵ ਨੇ ਵੀ ਹੱਥ ਚ ਫੜੇ ਸੋਟੇ ਨੂੰ ਵਿਖਾ ਕੇ ਕਿਹਾ ,” ਇਹ ਡੰਡਾ ਨਾ ਚਾੜਿਆ ਤੇਰੀ ਗਸ਼ਤੀ ਮਾਂ ਦੇ ਤਾਂ ਮੇਰਾ ਨਾਮ ਵੀ ਦੇਵ ਨੀ। …
ਪੰਮੇ ਦਾ ਰੋਹ ਅਸਮਾਨ ਤੇ ਸੀ ਇੱਟ ਨੂੰ ਨਿਸ਼ਾਨਾ ਬੰਨ ਸਿੱਧਾ ਓਧਰ ਮਾਰਿਆ ਜੋ ਦੇਵ ਦੇ ਮੋਢੇ ਤੇ ਜਾ ਵੱਜੀ ਸੀ। ਓਧਰੋਂ ਵੀ ਵਾਪਿਸ ਇੱਟਾਂ ਵਰੀਆਂ।
ਤੇ ਅਸਮਾਨੀ ਫਾਇਰਿੰਗ ਹੋਈ। ਸਭ ਲੁਕ ਕੇ ਆਪਣੀ ਆਪ ਨੂੰ ਬਚਾਉਣ ਚ ਲੱਗ ਗਏ ਸੀ। ਜਦੋਂ ਤੱਕ ਪੁਲਿਸ ਨਾ ਆਈ ਉਦੋਂ ਤੱਕ।
ਗੱਲ ਕੁਝ ਮੀਡੀਆ ਤੱਕ ਪਹੁੰਚ ਗਈ ਸੀ। ਕਿਸੇ ਪਿੰਡ ਦੇ ਹੀ ਸੂਝਵਾਨ ਬੰਦੇ ਨੇ ਸ਼ਿਕਾਇਤ ਕੀਤੀ ਸੀ। ਕਿਉਂਕਿ ਦੇਵ ਨੂੰ ਸੱਟ ਲੱਗੀ ਉਹ ਤਾਂ ਬਹਿ ਗਿਆ ਹਸਪਤਾਲ ਡਾਕਟਰ ਨੇ ਪਰਚਾ ਕੱਟਿਆ ਤੇ ਪੈਸੇ ਲੈ ਦੇ 26 ਦਾ ਕੇਸ ਪੰਮੇ ਸਿਰ ਪੈ ਗਿਆ।
ਪਰ ਭੰਨਤੋੜ ਇਧਰੋਂ ਵੀ ਹੋਈ ਸੀ ਤੇ ਪੁਲਿਸ ਨੇ ਦੋਵੇਂ ਪਾਸਿਓਂ ਖਾਣੇ ਸੀ ਪੰਮੇ ਹੁਣੀਂ ਹੰਢੇ ਹੋਏ ਸੀ ਉਹਨਾਂ ਕੋਲੋਂ ਕਿ ਮਿਲਣਾ ਸੀ ਇੱਧਰ ਦੇਵ ਲਈ ਬੱਸ ਪੈਸੇ ਤੇ ਪੈਸੇ ਹੀ ਖੁੱਲ੍ਹਦੇ ਗਏ। ਠਾਣੇ ਕਚਹਿਰੀਆਂ ਚ ਪੰਮਾ ਤਾਂ ਸਿਰ ਹਿਲਾ ਦਿੰਦਾ। ਪਰ ਖੁਦ ਨੂੰ ਜੇਲ ਤੋਂ ਬਚਾਉਣ ਲਈ ਪੁਲਿਸ ਤੇ ਵਕੀਲਾਂ ਦੇ ਢਿੱਡ ਭਰੇ। ਫਿਰ ਸਮਝੌਤੇ ਕੀਤੇ ਜਿਹਨਾਂ ਦੀਆਂ ਗੱਡੀਆਂ ਦਾ ਨੁਕਸਾਨ ਕੀਤਾ ਸੀ ਉਹਨਾਂ ਦੇ ਪੈਸੇ ਭਰੇ। ਪਿੰਡ ਚ ਕਿਸੇ . ਨਾਲ ਲੜਾਈ ਹੋਉ ਕੋਈ ਮਿਹਣਾ ਮਾਰ ਦੇਊਗਾ ਇਹ ਸੋਚ ਦੇਵ ਨੇ ਪਿੰਡੋਂ ਬਾਹਰ ਕੋਠੀ ਛੱਤ ਲਈ। ਸਹੁਰੇ ਪਰਿਵਾਰ ਨੇ ਪੂਰੀ ਮਦਦ ਕੀਤੀ। ਉਹਨਾਂ ਨੂੰ ਲਗਦਾ ਸੀ ਕਿ ਸਾਡੀ ਕੁੜੀ ਦੀ ਗਲਤੀ ਏ। ਪਿੰਡ ਆਲਾ ਮਕਾਨ ਵੇਚ ਛੇ ਕੁ ਮਹੀਨੇ ਪਿੰਡੋ ਬਾਹਰ ਖੇਤਾਂ ਚ ਕੋਠੀ ਛੱਤ ਲਈ ਸੀ। ਰੰਮੀ ਦੇ ਚਾਅ ਜਿਵੇਂ ਖਤਮ ਹੋ ਗਏ ਹੋਣ ਆਪਣੇ ਆਪ ਤੋਂ ਨਫਰਤ ਜਹੀ ਹੋ ਗਈ ਸੀ ਬੱਸ ਇੱਕੋ ਸਹਾਰੇ ਜਿਉਂ ਰਹੀ ਸੀ ਬੱਚਿਆਂ ਸਹਾਰੇ। ਘਰਵਾਲਾ ਤਾਂ ਕਦੋਂ ਦਾ ਤਿਆਗ ਚੁੱਕਾ ਸੀ ਤੇ ਹੁਣ ਉਸਦੇ ਇੱਕੋ ਅੱਖ ਮਟੱਕੇ ਨੇ ਜਮੀਨ ਨੂੰ ਵਾਢਾ ਲਾ ਧਰਿਆ ਸੀ ਤੇ ਬਚਿਆ ਸਾਹਮਣੇ ਤੇ ਆਪਣੇ ਸਾਹਮਣੇ ਵੀ ਖੁਦ ਨੂੰ ਸੁੱਟ ਲਿਆ ਸੀ।
ਪੰਮਾ ਤੇ ਉਸਦੇ ਨੇੜਲੇ ਸਾਥੀ ਪਹਿਲਾਂ ਹਵਾਲਾਤ ਰਹੇ ਫਿਰ ਕੇਸ ਚਲਦੇ ਜੇਲ੍ਹ ਚ ਚਲੇ ਗਏ. ਇਹ ਪੰਮੇ ਦੀ ਪਹਿਲੀ ਲੰਮੀ ਜੇਲ੍ਹ ਸੀ। ਬੱਸ ਉਸਨੂੰ ਇੱਕੋ ਇੱਕੋ ਸ਼ਿਕਵਾ ਸੀ ਕਿ ਉਸਦੀ ਇੱਕ ਮੁਲਾਕਾਤ ਨੇ ਹੀ ਇਥੇ ਉਸਨੂੰ ਲਿਆ ਸੁੱਟਿਆ ਸੀ ,” ਸਾਲੀ ਘੱਟੋ ਘੱਟ ਚਾਰ ਪੰਜ ਵਾਰ ਲਿੱਤੀ ਹੁੰਦੀ ਤਾਂ ਐਨਾ ਗਮ ਨਾ ਹੁੰਦਾ। ” ਉਹ ਸੋਚਦਾ। ਪਰ ਜਦੋਂ ਵੀ ਉਹ ਆਪਣੀ ਕੋਠੜੀ ਚ ਕੱਲਾ ਹੁੰਦਾ ਰੰਮੀ ਨਾਲ ਹੋਈ ਮੁਲਾਕਾਤ ਉਸਦੀਆਂ ਅੱਖਾਂ ਸਾਹਮਣੇ ਘੁੰਮਣ ਲਗਦੀ।
………………..
ਜਦੋਂ ਉਹ ਕੰਧ ਟੱਪ ਕੇ ਅੰਦਰ ਵੜਿਆ ਸੀ ਜਿਵੇਂ ਰੰਮੀ ਤਿਆਰ ਹੀ ਬੈਠੀ ਸੀ। ਹੁਣੀ ਹੁਣੀ ਜਿਵੇੰ ਨਹਾ ਕੇ ਨਿੱਕਲੀ ਹੋਵੇ । ਗਿੱਲੇ ਵਾਲਾਂ ਨੂੰ ਤੌਲੀਏ ਨਾਲ ਬੰਨ੍ਹਿਆ ਹੋਇਆ ਸੀ । ਡਰਾਇੰਗ ਰੂਮ ਚ ਬਿਠਾ ਕੇ ਊਹਦੇ ਸਾਹਮਣੇ ਹੀ ਬੈਠ ਗਈ ਸੀ । “ਚਾਹ ਲਵੋਗੇ ਜਾਂ ਕੁਝ ਹੋਰ ” ਇਸਤੋਂ ਵੱਧ ਕੁਝ ਵੀ ਗੱਲ ਕਰਨ ਲਈ ਨਹੀਂ ਸੀ । ਇੱਕ ਸੰਗ ਜਹੀ ਚ ਦੋਵੇਂ ਗ੍ਰਸੇ ਹੋਏ ਸੀ ।
ਉਹ ਉੱਠ ਕੇ ਰਸੋਈ ਵੱਲ ਜਾਣ ਹੀ ਲੱਗੀ ਸੀ ਕਿ ਚਾਹ ਬਣਾ ਕੇ ਲਿਆਉਂਦੀ ਹਾਂ । ਪਰ ਪੰਮੇ ਕੋਲ ਐਨਾ ਨਾ ਟਾਈਮ ਸੀ ਨਾ ਹੀ ਸਬਰ । ਜਿਉਂ ਹੀ ਉੱਠ ਕੇ ਜਾਣ ਲੱਗੀ ਪੰਮੇ ਨੇ ਬਾਂਹ ਫ਼ੜਕੇ ਓਥੇ ਹੀ ਰੋਕ ਲਿਆ । ਤੇ ਸੋਫ਼ੇ ਤੇ ਬੈਠਦੇ ਹੋਏ ਆਪਣੇ ਉੱਪਰ ਸੁੱਟ ਲਿਆ । ਰੰਮੀ ਖੁਦ ਨੂੰ ਬੇਮਨ ਨਾਲ ਛੁਡਾਉਣ ਦੀ ਕੋਸ਼ਿਸ਼ ਕਰਦੀਂ ਉਸ ਉੱਪਰ ਜਾ ਡਿੱਗੀ ਸੀ । ਕੋਈ ਪੰਮੇ ਦੀ ਉਮਰ ਦਾ ਹੋਰ ਮੁੰਡਾ ਹੁੰਦਾ ਉਸਦੇ ਵਜ਼ਨ ਥੱਲੇ ਦੱਬ ਜਾਂਦਾ ਪਰ ਪੰਮੇ ਦਾ ਸਰੀਰ ਉਮਰੋਂ ਵੱਧ ਮਜਬੂਤ ਸੀ ਬਾਹਾਂ ਦੀ ਪਕੜ ਨੇ ਊਹਦੇ ਸਰੀਰ ਨੂੰ ਸੁੰਨ ਕਰ ਦਿੱਤਾ ਸੀ । ਡਿੱਗਦੇ ਹੀ ਪੰਮੇ ਨੇ ਊਹਦੇ ਮੂੰਹ ਨੂੰ ਹੱਥਾਂ ਚ ਦਬੋਚ ਲਿਆ ਤੇ ਤੌਲੀਆ ਪਿੱਠ ਤੋਂ ਖਿਸਕਦਾ ਥੱਲੇ ਜਾ ਡਿੱਗਿਆ । ਵਾਲ ਖੁੱਲ੍ਹ ਕੇ ਪਿੱਠ ਤੇ ਫੈਲ ਗਏ । ਤੇ ਪੰਮੇ ਦੇ ਹੱਥ ਉਸਦੇ ਵਾਲਾਂ ਚ ਗੁਆਚ ਗਏ ਸਿਰ ਤੋਂ ਲੈ ਕੇ ਊਸਦੀ ਪਿੱਠ ਤੇ ਫਿਰਨ ਲੱਗੇ । ਕਿਸੇ ਭੁੱਖੇ ਵਾਂਗ ਉਸਦੇ ਬੁੱਲਾਂ ਨੂੰ ਝਪਟ ਕੇ ਕਿੱਸ ਇੰਝ ਕਰਨ ਲੱਗਾ ਜਿਵੇੰ ਵਰ੍ਹਿਆਂ ਤੋਂ ਕੁਝ ਨਾ ਖਾਧਾ ਹੋਵੇ । ਹਰ ਲੰਘਦੇ ਪਲ ਨਾਲ ਊਸਦੀ ਕਿੱਸ ਪਹਿਲ਼ਾਂ ਤੋਂ ਵੀ ਤਿੱਖੀ ਤੇ ਦਰਦ ਭਰੀ ਹੁੰਦੀ ਗਈ ।ਉਸਦੇ ਹੱਥ ਰੰਮੀ ਦੇ ਸਰੀਰ ਦਾ ਨਾਪ ਲੈਂਦੇ ਰਹੇ ।ਪਿੱਠ ਤੋਂ ਥਲੇ ਖਿਸਕ ਕੇ ਉਸਦੇ ਪੱਟਾਂ ਨੂੰ ਮਜ਼ਬੂਤੀ ਨਾਲ ਜਕੜ ਕੇ ਆਪਣੀ ਹੀ ਗੋਦੀ ਚ ਧਰ ਲਿਆ ।ਉਸਦੇ ਬੁੱਲ੍ਹ ਤੇ ਦੰਦ ਗਰਦਨ ਤੇ ਨਿਸ਼ਾਨ ਛੱਡਦੇ ਹੋਏ ਥੱਲੇ ਵੱਲ ਵਧਣ ਲੱਗੇ ।
ਹੱਥ ਪਹਿਲ਼ਾਂ ਕੱਪੜਿਆਂ ਉੱਪਰੋਂ ਹੀ ਕੀਮਤੀ ਮੋਤੀਆਂ ਦੇ ਚੁਗਣ ਵਾਂਗ ਫਿਰਨ ਲੱਗੇ ਫਿਰ ਜਦੋਂ ਹੱਥਾਂ ਚ ਸਮਾ ਸਕਣ ਦੀ ਕੋਸ਼ਿਸ਼ ਕਾਮਯਾਬ ਨਾ ਹੋਈ ਤਾਂ ਇੱਕ ਇੱਕ ਕਰਕੇ ਰੰਮੀ ਦੇ ਕੱਪਡ਼ੇ ਉਸਨੇ ਉਤਾਰ ਕੇ ਤੌਲੀਏ ਦੇ ਉੱਪਰ ਹੀ ਸੁੱਟ ਦਿਤੇ । ਰੰਮੀ ਦੇ ਜਿਸਮ ਚ ਆ ਰਹੀ ਗਰਮੀ ਉਸਨੇ ਅੱਜ ਤੱਕ ਕਿਤੇ ਮਹਿਸੂਸ ਨਹੀਂ ਸੀ ਕੀਤੀ ਨਾ ਹੀ ਜਿਸ ਤਰਾ ਉਹ ਉਸਨੂੰ ਮਸਲ ਰਿਹਾ ਸੀ ਚਮਕੀਲੇ ਦੇ ਕਹਿਣ ਵਾਂਗ ਉਸਨੂੰ ਲੱਗਾ ਕਿ ਆਟੇ ਵਾਂਗ ਗੁੰਨ ਰਿਹਾ ਸੀ ਉਹ ਸਹਿ ਕੇ ਹੀ ਕੋਈ ਕੁੜੀ ਇੱਕ ਤੋਂ ਵੱਧ ਵਾਰ ਉਸ ਕੋਲ ਨਹੀਂ ਸੀ ਆਉਂਦੀ । ਪਰ ਇਥੇ ਜਿਉਂ ਜਿਉਂ ਉਸਦਾ ਉਹ ਜੰਗਲੀਪੁਣਾ ਵੱਧ ਰਿਹਾ ਸੀ ਤਿਉਂ ਤਿਉਂ ਰੰਮੀ ਦੇ ਮੂੰਹੋ ਨਿਕਲਦੀਆਂ ਸਿਸਕਾਰੀਆਂ ਹੋਰ ਵੀ ਤਿੱਖਾ ਹੋਣ ਲਈ ਪ੍ਰੇਰ ਰਹੀਆਂ ਸੀ । ਬਿਲਕੁੱਲ ਸੱਚ ਹੀ ਕਹਿਂਦੀ ਸੀ ਰੰਮੀ ਉਸਨੂੰ ਫੋਨ ਤੇ ਮੇਰੇ ਨਾਲ ਇੱਕ ਵਾਰ ਕਰਕੇ ਸਭ ਪਿਛਲੇ ਭੁੱਲ ਜਾਏਗਾ । ਤੇ ਉਹ ਗੁਆਚ ਰਿਹਾ ਸੀ । ਉਸਦੇ ਸਰੀਰ ਦੀ ਆਮ ਤੋਂ ਵੱਧ ਉਚਾਈ ਤੇ ਗਹਿਰਾਈਆਂ ਨੇ ਉਸਦੇ ਦਿਲ ਚ ਤਸੱਲੀ ਭਰ ਦਿੱਤੀ ਸੀ । ਜਿਸਨੂੰ ਚ ਡੁੱਬ ਕੇ ਖੁਦ ਵੀ ਮਜ਼ਾ ਲੈ ਰਿਹਾ ਸੀ ਤੇ ਰੰਮੀ ਲਈ ਤਾਂ ਜਿਵੇੰ ਇਹ ਕਾਰੂ ਦੇ ਖਜ਼ਾਨੇ ਵਰਗਾ ਸੀ । ਉਸਦੇ ਢਲ ਰਹੇ ਸਰੀਰ ਚ ਪੰਮੇ ਦੇ ਜੁਆਨ ਖੂਨ ਨੇ ਜੋ ਤੇਜ਼ੀ ਲਿਆ ਦਿੱਤੀ ਸੀ ਉਸਦੀ ਨਸ ਨਸ ਚ ਸੁਆਦ ਭਰ ਦਿੱਤਾ ਸੀ । ਉਸਦੀਆਂ ਬਾਹਾਂ ਚ ਉਹ ਗੁਆਚ ਗਈ ਸੀ । ਉਸਦੇ ਬੁੱਲਾਂ ਦੀ ਗਰਮੀ ਉਸਦੇ ਜਿਸਮ ਦੇ ਰੋਮ ਰੋਮ ਚ ਤਰੰਗ ਭਰ ਰਹੀ ਸੀ । ਉਸਦੇ ਹੱਥਾਂ ਨੇ ਸਰੀਰ ਚ ਕੋਈ ਹਿੱਸਾ ਨਹੀਂ ਸੀ ਛੱਡਿਆ ਜਿਸਨੂੰ ਛੋਹਕੇ ਉਤੇਜਨਾ ਨਾ ਭਰੀ ਹੋਵੇ । ਉਸਦੇ ਨੰਗੇ ਜਿਸਮ ਤੇ ਆਪਣੇ ਕੱਪੜੇ ਉਤਾਰ ਕੇ ਪੰਮਾ ਜਦੋਂ ਉਸ ਨਾਲ ਇੱਕ ਮਿੱਕ ਹੋਇਆ ਤਾਂ ਲੱਤਾਂ ਜਿਵੇੰ ਜਵਾਬ ਦੇ ਗਈਆਂ ਹੋਣ ਤੇ ਦਿਮਾਗ ਨੇ ਜਿਸਮ ਨੂੰ ਊਸਦੀ ਹਾਲਾਤ ਤੇ ਛੱਡ ਦਿੱਤਾ ਸੀ । ਤੇ ਜਦੋਂ ਤੱਕ ਪੰਮਾ ਉਸਤੇ ਥੱਕ ਕੇ ਡਿੱਗੀਆ ਉਦੋਂ ਤੱਕ ਰੰਮੀ ਖੁਦ ਚ ਕਿੰਨੀ ਵਾਰ ਨਿਢਾਲ ਹੋਈ ਉਸਨੂੰ ਵੀ ਨਹੀਂ ਪਤਾ ਸੀ ।
ਪਰ ਪੰਮੇ ਦਾ ਇੱਕੋ ਵਾਰ ਚ ਦਿਲ ਨਹੀਂ ਸੀ ਭਰਿਆ ਤੇ ਨਾ ਉਹ ਹਲੇ ਜਾਣਾ ਚਾਹੁੰਦਾ ਸੀ । ਉਸਦੇ ਪੂਰੇ ਭਰੇ ਭਰੇ ਜਿਸਮ ਤੇ ਅੰਗਾਂ ਦਾ ਉਹ ਦੀਵਾਨਾ ਹੋ ਗਿਆ ਸੀ । ਪਰ ਬੱਚਿਆਂ ਦਾ ਆਉਣ ਦਾ ਟਾਈਮ ਸੀ ਖੁਦ ਨੂੰ ਉਸਦੇ ਨਾਲੋਂ ਅੱਡ ਕਰਕੇ ਕੱਪੜੇ ਪਾਉਂਦੇ ਹੋਏ । ਰੰਮੀ ਨੇ ਇੱਕੋ ਗੱਲ ਕਹੀ ਸੀ । ਇਸ ਸਮੁੰਦਰ ਚ ਗੋਤੇ ਭਰਨ ਦੇ ਬੜੇ ਮੌਕੇ ਮਿਲਣਗੇ । ਮੈਨੂੰ ਵੀ ਮਸੀਂ ਕੋਈ ਮਿਲਿਆ ਜੋ ਐਨੀ ਸ਼ਾਨ ਨਾਲ ਤਰ ਸਕੇ ।
ਪਰ ਉਸ ਸਮੁੰਦਰ ਦੀ ਇੱਕੋ ਤਾਰੀ ਨੇ ਪੰਮੇ ਨੂੰ ਜੇਲ੍ਹ ਵਿਖਾ ਦਿੱਤੀ ਤੇ ਰੰਮੀ ਨੇ ਖੇਤਾਂ ਚ ਭਜਾ ਦਿੱਤਾ ।
ਹੁਣ ਸਿਰਫ ਯਾਦਾਂ ਤੋਂ ਵੱਧ ਇੱਕ ਦੂਸਰੇ ਕੋਲ ਕੁਝ ਵੀ ਨਹੀਂ ਸੀ । ਪਰ ਸੁਪਨਿਆਂ ਚ ਹਲੇ ਵੀ ਬਿਤਾਈ ਉਹ ਦੁਪਹਿਰ ਤੰਗ ਕਰਦੀ ਸੀ ।
ਸਾਲ ਕੁ ਮਗਰੋਂ ਜਦੋਂ ਪੰਮਾ ਪਹਿਲੀ ਜ਼ਮਾਨਤ ਤੇ ਬਾਹਰ ਆਇਆ ਤਾਂ ਉਸ ਚ ਅਪ੍ਰਾਧੀਪੁਣਾ ਪਹਿਲ਼ਾਂ ਤੋਂ ਵੀ ਭਾਰੂ ਹੋ ਗਿਆ ।