
ਤੀਸਰਾ ਤੇ ਚੌਥਾ ਹੇਠਾਂ ਲਿਖੇ ਹੋਏ ਹਨ।
ਓਧਰ ਰਮਨ ਮਨਿੰਦਰ ਨੂੰ ਉਡੀਕ ਰਿਹਾ ਸੀ ਪਰ ਉਹ ਆਇਆ ਨਹੀਂ ਫਟਾਫਟ ਉਹ ਉਸਦੇ ਘਰ ਗਿਆ ਤਾਂ ਮਨਿੰਦਰ ਨੇ ਕਿਹਾ ਕਿ ਉਸਦਾ ਸਾਈਕਲ ਖਰਾਬ ਹੋ ਗਿਆ ਦੋਵਾਂ ਨੂੰ ਕੱਠੇ ਜਾਣਾ ਪਊਗਾ ਉਹ ਇੱਕ ਹੱਥ ਨਾਲ ਖਰਾਬ ਸਾਈਕਲ ਰੋੜ ਕੇ ਦੁਕਾਨ ਤੇ ਛੱਡਣਗੇ । ਪਰ ਮਨਿੰਦਰ ਨੇ ਤਿਆਰ ਹੋਣ ਲਈ ਬਹੁਤ ਟਾਈਮ ਲਗਾ ਦਿੱਤਾ । ਤੇ ਰਾਹ ਚ ਇੱਕ ਜਗ੍ਹਾ ਮਨਿੰਦਰ ਦਾ ਬੈਗ ਡਿੱਗਿਆ ਤੇ ਊਸਦੀ ਤਣੀ ਚੱਕੇ ਚ ਫੱਸ ਗਈ । ਕਢਦੇ ਕਢਦੇ ਉਹ ਹੋਰ ਵੀ ਲੇਟ ਹੋ ਗਏ । ਖਿਲਰੇ ਸਮਾਨ ਨੂੰ ਇਕੱਠਾ ਕੀਤਾ ਤਾਂ ਦੁਬਾਰਾ ਤੁਰੇ । ਆਮ ਨਾਲੋਂ ਅੱਧਾ ਪੌਣਾ ਘੰਟਾ ਉਹ ਇੰਝ ਹੀ ਲੇਟ ਹੋ ਗਏ ਸੀ । ਦੁਕਾਨ ਤੇ ਪਹੁੰਚ ਕੇ ਪਹਿਲ਼ਾਂ ਮਿਸਤਰੀ ਨੇ ਵੇਖਿਆ ਕਿ ਨੁਕਸ ਕੀ ਏ ਫਿਰ ਕਿਤੇ ਜਾ ਕੇ ਉਹ ਦੁਬਾਰਾ ਸਕੂਲ ਵੱਲ ਤੁਰੇ । ਤੇ ਪਹੁੰਚਦੇ ਪਹੁੰਚਦੇ ਸਕੂਲ ਦਾ ਟਾਈਮ ਹੋ ਗਿਆ ਸੀ ।ਊਹਨੇ ਕਲਾਸ ਚ ਵੇਖਿਆ ਹਰਮੀਤ ਨਹੀਂ ਸੀ । ਪ੍ਰੇਅਰ ਚ ਗਿਆ ਓਥੇ ਵੀ ਨਹੀਂ ਆਈ ।
ਪਹਿਲੇ ਪੀਰੀਅਡ ਮਗਰੋਂ ਉਹ ਮਸਾਂ ਹੀ ਦਿਖੀ ਸੀ ਪਰ ਇੱਕ ਵੀ ਵਾਰ ਮੁੜਕੇ ਉਸ ਵੱਲ ਨਹੀਂ ਸੀ ਦੇਖਿਆ । ਅਗਲਾ ਪੀਰੀਅਡ ਖਾਲੀ ਸੀ ਹਿਸਾਬ ਦਾ ਜਿਸ ਚ ਸਾਰੀ ਲੜਾਈ ਹੋਈ ਸੀ ।
ਗੁਰਜੀਤ ਨੂੰ ਲੱਗਾ ਸੀ ਕਿ ਹਰਮੀਤ ਕਦੇ ਵੀ ਰਮਨ ਨੂੰ ਇਹ ਨਹੀਂ ਦੱਸੇਗੀ ਤੇ ਉਹ ਕਲਾਸ ਦੇ ਬਾਕੀ ਰਹਿੰਦੇ ਦਿਨਾਂ ਚ ਵੀ ਉਸਨੂੰ ਛੇੜਦਾ ਰਹੇਗਾ । ਜੇ ਦੱਸਿਆ ਵੀ ਤਾਂ ਰਮਨ ਕਦੇ ਵੀ ਉਸ ਨਾਲ ਪੰਗਾ ਨਹੀਂ ਲਵੇਗਾ । ਇਸ ਲਈ ਉਸਨੇ ਉਹ ਇਸ਼ਾਰਾ ਵੀ ਹਰਮੀਤ ਨੂੰਖਿਝਾਉਣ ਲਈ ਕੀਤਾ ਸੀ । ਪਰ ਉਦੋਂ ਹੀ ਹਰਮੀਤ ਨੇ ਸਾਰਾ ਕੁਝ ਦੱਸ ਦਿੱਤਾ ਤੇ ਉਹ ਰਮਨ ਦੇ ਗੁੱਸੇ ਦੀ ਜਦ ਚ ਆ ਗਿਆ ਭਾਵੇਂ ਉਸਨੇ ਬਦਲੇ ਚ ਕਿੱਲ ਮਾਰਿਆ ਸੀ ਪਰ ਪੂਰੀ ਕਲਾਸ ਮੂਹਰੇ ਆਪੋਂ ਕਮਜ਼ੋਰ ਬੰਦੇ ਤੋਂ ਥੱਪੜ ਖਾ ਲੈਣ ਕਰਕੇ ਉਹ ਪਹਿਲ਼ਾਂ ਖਿਝਿਆ ਹੋਇਆ ਸੀ । ਪਰ ਹੁਣ ਉਸਦੇ ਭਰਾ ਦੀ ਕੁੱਟ ਨੇ ਹੋਰ ਵੀ ਊਸਦੀ ਬੇਇੱਜਤੀ ਕਰ ਦਿੱਤੀ ਸੀ ।
ਦੋ ਪਲ ਦੀ ਖੁਸ਼ੀ ਲਈ ਉਸਨੂੰ ਕਿੰਨੀ ਜਿਆਲਤ ਝੱਲਣੀ ਪਈ ਸੀ । ਉਸਦੇ ਲਈ ਇੱਕ ਸਬਕ ਹੋ ਗਿਆ ਸੀ । ਉਹ ਵੀ ਠਾਣੇ ਤੱਕ ਨਹੀਂ ਸੀ ਜਾਣਾ ਚਾਹੁੰਦਾ । ਇਸ ਲਈ ਉਸਨੇ ਕਲਾਸ ਚ ਸਭ ਤੋਂ ਮਾਫੀ ਮੰਗ ਲਈ ਹਰਮੀਤ ਤੋਂ ਵੀ । ਰਮਨ ਨੂੰ ਜਦੋਂ ਮਨਿੰਦਰ ਦੀ ਕੀਤੀ ਯਾਰ ਮਾਰ ਦਾ ਪਤਾ ਲੱਗਾ ਦੋਵਾਂ ਚ ਇੱਕ ਖਾਈ ਪੈ ਗਈ । ਕਲਾਸ ਚ ਕਿਉਕਿ ਸਾਰੇ ਹੀ ਇੱਕ ਦੂਸਰੇ ਨਾਲ ਕਈ ਸਾਲਾਂ ਤੋਂ ਪੜ੍ਹ ਰਹੇ ਸੀ ਇਸ ਲਈ ਗੁਰਜੀਤ ਤੋਂ ਸਭ ਨੇ ਉਸਦੇ ਕੀਤੇ ਤੇ ਮਾਫੀ ਮੰਗਵਾਈ ਨਹੀਂ ਤਾਂ ਹਮੇਸ਼ਾਂ ਲਈ ਅਲੱਗ ਕਰਨ ਦੀ ਧਮਕੀ ਦਿੱਤੀ । ਹਰਮੀਤ ਲਈ ਮਾਫੀ ਕੋਈ ਮਾਅਨੇ ਨਹੀਂ ਰੱਖਦੀ ਸੀ ਕਿਉਕਿ ਉਸਦੇ ਨਾਲ ਜੋ ਜਾਨਵਰਾਂ ਵਰਗਾ ਸਲੂਕ ਗੁਰਜੀਤ ਨੇ ਕੀਤਾ ਸੀ ਉਹ ਸ਼ਾਇਦ ਜਿੰਦਗ਼ੀ ਭਰ ਲਈ ਉਸਦੇ ਮਨ ਤੇ ਨਾ ਮਿਟਣ ਵਾਲੇ ਦਾਗ ਛੱਡ ਗਿਆ ਸੀ । ਪਰ ਉਸਨੂੰ ਇੱਕੋ ਗੱਲ ਦਾ ਸਕੂਨ ਸੀ ਕਿ ਰਮਨ ਨੇ ਉਸਦਾ ਸਾਥ ਨਹੀਂ ਸੀ ਛੱਡਿਆ ।
ਪਰ ਇਹ ਸਿਰਫ ਸਮਾਂ ਹੀ ਜਾਣਦਾ ਸੀ ਕਿ ਇਹ ਨਿੱਕੇ ਨਿੱਕੇ ਜ਼ਖਮ ਕਦੋਂ ਨਾਸੂਰ ਬਣਕੇ ਰਿਸਣੇ ਸੀ । ਇਹ ਸਿਰਫ ਸਮੇਂ ਦੇ ਢਿੱਡ ਚ ਸੀ ।
……..
ਦੂਸਰੇ ਪਾਸੇ ਪੰਮਾ ਆਪਣੇ ਕਾਲਜ਼ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਖੜ੍ਹਾ ਹੋ ਗਿਆ ਸੀ ਕਾਲਜਾਂ ਚ ਸਟੂਡੈਂਟ ਯੂਨੀਅਨ ਬੈਨ ਸੀ ਪਰ ਰਾਜਨੀਤਕ ਸੁਪੋਰਟ ਨਾਲ ਚਲਦੇ ਗੁਰੁੱਪਾਂ ਚ ਚੋਰੀ ਚੋਰੀ ਇਹ ਕੰਮ ਚਲਦੇ ਰਹਿੰਦੇ ਸੀ । ਪੰਮੇ ਦੀ ਇੱਕ ਲੜਾਈ ਮਗਰੋਂ ਉਹ ਫੇਮਸ ਹੋ ਗਿਆ ਸੀ ।
ਪੰਮੇ ਤੇ ਰਮਨ ਦੇ ਟੱਬਰ ਨੂੰ ਪਿੰਡ ਦੇ ਲੋਕ ਝੁੱਡੂਆਂ ਦਾ ਲਾਣਾ ਆਖਦੇ ਸੀ । ਦੋਵਾਂ ਨੂੰ ਨਿੱਕੇ ਹੁੰਦੇ ਹੀ ਲੋਕ ਅਜ਼ੀਬ ਅਜੀਬ ਜਿਹੇ ਇਸ਼ਾਰੇ ਕਰਦੇ। ਕੋਈ ਗਲੀ ਚ ਤੁਰੇ ਆਉਂਦੇ ਨੂੰ ਖਿਲਾਰ ਕੇ ਪੁੱਛਦਾ ,”ਤੇਰੇ ਡੈਡੀ ਦਾ ਕੀ ਨਾਮ ਏ ? “. ਉਹਨਾਂ ਨੂੰ ਸਮਝ ਨਾ ਪੈਂਦੀ । ਸਿਰਫ ਉਹਨਾਂ ਕੋਲੋ ਹੀ ਇੰਝ ਕਿਉਂ ਪੁੱਛਿਆ ਜਾਂਦਾ ਤੇ ਫਿਰ ਡੈਡੀ ਦਾ ਨਾਮ ਅਰਜਨ ਦੱਸਣ ਤੋਂ ਬਾਅਦ ਵੀ ਲੋਕ ਕਿਉਂ ਹੱਸਦੇ ਹਨ । ਉਹ ਘਰ ਆਉਂਦੇ ਤਾਂ ਮਾਂ ਤੋਂ ਪੁੱਛਦੇ ਕਿ ਲੋਕ ਇੰਝ ਕਿਉਂ ਕਹਿੰਦੇ । ਮਾਂ ਸਤਵੰਤ ਬੱਸ ਇਹ ਕਹਿ ਦਿੰਦੀ ਕਿ ਐਵੇਂ ਦੇ ਲੋਕਾਂ ਨਾਲ ਗੱਲ ਨਹੀਂ ਕਰੀਦੀ । ਉਹਦਾ ਬਾਪੂ ਸ਼ਹਿਰ ਹੀ ਨੌਕਰੀ ਕਰਦਾ ਸੀ । 7-8 ਭਰਾਵਾਂ ਵਿੱਚੋ ਜ਼ਮੀਨ ਬਹੁਤ ਘੱਟ ਆਉਂਦੀ ਸੀ ਮਸਾਂ ਕਿੱਲਾ ਕੁ ਇਸ ਲਈ ਥੱਕ ਹਾਰ ਕੇ ਅਰਜਨ ਦੂਰ ਸ਼ਹਿਰ ਨੌਕਰੀ ਕਰਦਾ ਸੀ । ਸਾਲ ਦੇ ਬਹੁਤੇ ਦਿਨ ਉਹ ਘਰੋਂ ਬਾਹਰ ਹੀ ਕੱਢਦਾ । ਬਾਕੀ ਸਭ ਦਿਨ ਤਾਂ ਸਤਵੰਤ ਕੌਰ ਝੱਲ ਲੈਂਦੀ ਸੀ । ਪਰ ਜਦੋਂ ਉਹ ਤਿੱਥ ਤਿਉਹਾਰ ਨੂੰ ਵੀ ਘਰ ਨਾ ਵੜਦਾ ਤਾਂ ਉਹ ਚੰਗੀਆਂ ਗਾਲ੍ਹਾਂ ਕੱਢਦੀ । ਘਰ ਆਉਂਦੇ ਹੀ ਉਸਦੇ ਮਗਰ ਸੂਈ ਕੁੱਤੀ ਵਾਂਗ ਪੈ ਜਾਂਦੀ । ਪਰ ਉਹ ਗਾਲਾਂ ਖਾ ਮੁੜ ਕੰਮ ਤੇ ਚਲੇ ਜਾਂਦਾ ਸੀ । ਫਿਰ ਕਿੰਨੇ ਹੀ ਮਹੀਨੇ ਨਾ ਮੁੜਦਾ ।
ਓਧਰੋਂ ਸਤਵੰਤ ਹੀ ਪਿੰਡ ਦੀ ਕਿਸੇ ਹੋਰ ਜਨਾਨੀ ਨਾਲ ਰੋਜ਼ ਸਵੇਰੇ ਘਰੋਂ ਜਾਂਦੀ ਤੇ ਸ਼ਾਮੀ ਘਰ ਵਾਪਿਸ ਆਉਂਦੀ । ਸਕੂਲੋਂ ਆ ਕੇ ਪੰਮੇ ਨੂੰ ਖੁਦ ਹੀ ਚਾਹ ਬਣਾਉਂਦੀ ਪੈਂਦੀ ਤੇ ਰਮਨ ਨੂੰ ਰੋਟੀ ਗਰਮ ਕਰਕੇ ਦੇਣੀ ਉਸਦੇ ਕੱਪੜੇ ਧੋਣੇ ਉਹ ਨਿੱਕੀ ਉਮਰੇ ਹੀ ਸਿੱਖ ਗਿਆ ਸੀ ।ਪਿੰਡ ਦੇ ਲੋਕ ਰੋਜ ਹੀ ਹਰ ਜਗਾ ਉਹਨਾਂ ਨੂੰ ਖਿਲਾਰ ਕੇ ਪੁੱਛਦੇ “ਥੋਡੀ ਮਾਂ ਰੋਜ ਸ਼ਹਿਰ ਕੀ ਕਰਨ ਜਾਂਦੀ ਏ ਓਏ “.ਉਹਨਾਂ ਨੂੰ ਪਤਾ ਹੁੰਦਾ ਤਾਂ ਦੱਸਦੇ ਲੋਕੀ ਭੈੜੇ ਭੈੜੇ ਇਸ਼ਾਰੇ ਕਰਦੇ ਹੋਰ ਤਰਾਂ ਦਾ ਮੂੰਹ ਬਣਾਉਂਦੇ । ਉਹ ਨਿੱਕੇ ਸੀ ਕਚੀਚੀ ਵੱਟ ਕੇ ਰਹਿ ਜਾਂਦੇ ।
ਵੱਡਿਆਂ ਦੀਆਂ ਇੰਝ ਦੀਆਂ ਗੱਲਾਂ ਦਾ ਬਦਲਾ ਉਹ ਉਹਨਾਂ ਦੇ ਬੱਚਿਆਂ ਨੂੰ ਕੁੱਟ ਕੇ ਲੈਂਦੇ । ਉਹਨਾਂ ਦੇ ਘਰ ਦਾ ਜਾਣ ਬੁਝ ਕੇ ਨੁਕਸਾਨ ਕਰਦੇ ਕਦੇ ਖੇਤ ਚ ਲੰਗਦੇ ਨੱਕਾ ਤੋੜ ਦਿੰਦੇ ਕਦੇ ਚਰਦੀ ਮੱਝ ਗਾਂ ਖੇਤ ਚ ਵਾੜ ਦਿੰਦੇ ਹੋਰ ਨਹੀਂ ਤਾਂ ਗੁਆਰੇ ਚ ਲੱਗੀਆਂ ਪਾਥੀਆਂ ਹੀ ਭੰਨ ਆਉਂਦੇ । ਲੋਕ ਕੁੱਟ ਮਾਰ ਕਰਦੇ ਤੇ ਉਹ ਬੇਡਰ ਹੋ ਜਾਂਦੇ । ਖਾਸ ਕਰਕੇ ਪੰਮਾ ਤਾਂ ਦਿਨੋਂ ਦਿਨ ਇੰਝ ਹੀ ਹੁੰਦਾ ਗਿਆ । ਬੜੀ ਛੇਤੀ ਉਹ ਜਵਾਨ ਹੋ ਨਿੱਕਲਿਆ ਸੀ । ਆਪਣੇ ਹਾਣ ਚ ਸਭ ਤੋਂ ਭਾਰਾ ਸੀ । ਹੱਥ ਪੈਰ ਖੁੱਲੇ ਸੀ ਆਪਣੀ ਉਮਰ ਤੋਂ ਵੱਧ ਲਗਦਾ ਸੀ ।ਕੋਈ ਜਰਾ ਜਹੀ ਚੌੜ ਕਰਦਾ ਉਸਨੂੰ ਕੁੱਟ ਧਰਦਾ ਸੀ । ਰਮਨ ਦਾ ਖਿਆਲ ਰੱਖਦਾ ।ਮਾਂ ਬਾਰੇ ਲੋਕਾਂ ਦੇ ਜਵਾਬ ਹੁਣ ਉਹ ਜਵਾਨ ਹੋਕੇ ਸਮਝਣ ਲੱਗ ਗਿਆ ਸੀ । ਪਰ ਉਹ ਕਹਿ ਨਾ ਪਾਉਂਦਾ । ਬਾਹਰ ਆਪਣੇ ਤੋਂ ਹਰ ਪੱਖੋਂ ਜਵਾਨ ਬੰਦੇ ਨੂੰ ਕੁੱਟਕੇ ਵੀ ਉਹ ਕਦੇ ਮਾਂ ਨੂੰ ਕੁਝ ਨਾ ਬੋਲ ਪਾਉਂਦਾ ।
ਚੜਦੀ ਜਵਾਨੀ ਤੋਂ ਇੱਕ ਚੁੱਪ ਦਾ ਰਿਸ਼ਤਾ ਬਣ ਗਿਆ ।
ਲੋਹੜੀ ਦੀ ਰਾਤ ਧੂਣੇ ਤੇ ਬੈਠੇ ਸੀ ਸ਼ਰਾਬ ਚ ਰੱਜਿਆ ਜੰਟੀ ਓਥੇ ਆਇਆ । ਘਰਦਿਆਂ ਨੂੰ ਗਾਲਾਂ ਕੱਢਦਾ ਆ ਰਿਹਾ । ਪੰਮੇ ਨੂੰ ਬੈਠਾ ਦੇਖ ਉਸਨੇ ਕਿਹਾ ਆ ਕਿਹਨਾਂ ਦਾ ਮੁੰਡਾ ਬੈਠਾ “ਝੁੱਡੂਆਂ ਦਾ “. ਪੰਮੇ ਨੂੰ ਉਹਦੀ ਗੱਲ ਸੁਣਕੇ ਅੱਗ ਲੱਗ ਗਈ ।ਉਹ ਉਸ ਨਾਲ ਹੱਥੋਪਾਈ ਹੋ ਗਿਆ । ਨਾਲ ਦਿਆਂ ਨੇ ਮਸੀਂ ਛੁਡਾਇਆ ।ਘਰਦੇ ਜੰਟੀ ਨੂੰ ਮਸੀਂ ਲੈ ਕੇ ਗਏ । ਘਰ ਜਾ ਕੇ ਫਿਰ ਉਹ ਪੰਮੇ ਕੇ ਟੱਬਰ ਨੂੰ ਗਾਲਾਂ ਦੇਣ ਲੱਗਾ ।
ਕਿਸੇ ਨੇ ਆ ਕੇ ਪੰਮੇ ਨੂੰ ਦੱਸ ਦਿੱਤਾ । ਕੋਲ ਇੱਕ ਅਣਘੜੀ ਤੂਤ ਦੇ ਟਾਹਣੀ ਨੂੰ ਚੁੱਕ ਕੇ ਉਹ ਉਹਦੇ ਘਰ ਸਾਹਮਣੇ ਜਾ ਖੜ੍ਹਾ ਹੋਇਆ । ਅੰਦਰੋਂ ਜੰਟੀ ਲਲਕਾਰੇ ਮਾਰ ਮਾਰ ਗਾਲਾਂ ਕੱਢ ਰਿਹਾ ਸੀ ।ਤੇ ਬਾਹਰ ਪੰਮਾ ਉਸਨੂੰ ਬਾਹਰ ਆਉਣ ਲਈ ਕਹਿ ਰਿਹਾ ਸੀ । ਜੰਟੀ ਉਮਰ ਚ 10-15 ਵਰ੍ਹੇ ਵੱਡਾ ਸੀ ਪਰ ਉਸਦਾ ਸ਼ਰੀਰ ਪੰਮੇ ਦੇ ਨੇਡ਼ੇ ਵੀ ਨਹੀਂ ਸੀ ਢੁਕਦਾ ਇਸ ਲਈ ਉਹ ਸਿਰਫ ਅੰਦਰ ਹੀ ਗਾਲਾਂ ਦੇ ਰਿਹਾ ਸੀ । ਘਰਦੇ ਚੁੱਪ ਕਰਨ ਲਈ ਕਹਿੰਦੇ ਉਹਨਾਂ ਨੂੰ ਵੀ ਗਾਲਾਂ ਕੱਢਦੇ ।
ਫਿਰ ਜੰਟੀ ਉਹਦੀ ਮਾਂ ਬਾਰੇ ਗੰਦ ਬੋਲਣ ਲੱਗ ਗਿਆ ।
“ਸਾਲੇ ਪਿੰਡ ਚ ਸ਼ੇਰ ਬਣੇ ਫਿਰਦੇ ਨੇ ,ਸਾਲਿਆ ਤੇਰੀ ਮਾਂ ਦੀ ਤਿੰਨ ਵਾਰ ਲਿੱਤੀ ਆ ,ਬੀੜ ਆਲੇ ਹੋਟਲ ਚ ਜਾਕੇ ਪੁੱਛ ਪਹਿਲ਼ਾਂ ਕਰੇ ਫਿਰ ਆਪਣੇ ਬਾਪੂ ਨਾਲ ਗੱਲ ਕਰੀਂ ।” .
ਬਦਲੇ ਚ ਪੰਮਾ ਕਹਿਣ ਲੱਗਾ, ” ਸ਼ੇਰ ਤੈਨੂੰ ਦੱਸ ਦਿਆਗਾ ਬਾਹਰ ਆਕੇ ਗੱਲ ਕਰ “।
ਪਰ ਜੰਟੀ ਬੁੜਕਦਾ ,” ਮੈਂ ਨਹੀਂ ਆਉਂਦਾ ਬਾਹਰ ਜਾ ਆਪਣੀ ਮਾਂ ਨੂੰ ਲੈ ਕੇ ਆ ਪਹਿਲਾਂ ਉਹ ਬੁਲਾਊ ਓਹਨੂੰ …… ਬਾਹਰ ਆ ਜਾਊਂ ।”
ਉਹ ਵਾਰ ਵਾਰ ਇੱਕੋ ਗੱਲ ਦੂਹਰਾ ਰਿਹਾ ਸੀ ।
ਫਿਰ ਪੰਮੇ ਤੋਂ ਵੀ ਰਿਹਾ ਨਾ ਗਿਆ ,”ਸਾਲਿਆ ,ਤੂੰ ਕੀ ਬੋਲਣ ਨੂੰ ਮਰਦਾਂ, ਤੇਰੀ ਭੈਣ ਤਾਂ ਖੁਦ ਪਟਵਾਰੀਆਂ ਦੇ ਮੁੰਡੇ ਨੂੰ ਕਦੇ ਕਾਰਾਂ ਚ ਕਦੇ ਮੋਟਰ ਤੇ ਮਰਵਾਉਂਦੀ ਰਹੀ ਏ ” . ਪਤਾ ਨਹੀਂ ਇੱਕ ਨਾਲ ਸੀ ਪਤਾ ਨਹੀਂ ਕਿੰਨੀਆ ਨਾਲ ਪਿੰਡ ਚ ਸਲਿਓ ਤੁਸੀਂ ਸੁੱਚੇ ਬਣੇ ਫਿਰਦੇ ਹੋ । ਘਰ ਦੀਆਂ ਚਗਲਾਂ ਕਿੱਥੇ ਖੇਹ ਨਹੀਂ ਖਾ ਰਹੀਆਂ ।”
ਉਸਦੇ ਐਨਾ ਕਹਿਣ ਦੀ ਦੇਰ ਸੀ । ਸ਼ਰੀਕਾਂ ਦੇ ਬੰਦੇ ਉਹਨੂੰ ਬੋਲਣ ਲੱਗੇ ਹੁਣ ਤੱਕ ਜੰਟੀ ਨੂੰ ਰੋਕਦਾ ਟੱਬਰ ਉਹਦੇ ਤੇ ਬੁੜਕਣ ਲੱਗਾ । ਗਰਮਾ ਗਰਮੀ ਚ ਗਲ ਵੱਧ ਗਈ ।
ਹਨੇਰੀ ਵਾਂਗ ਜੰਟੀ ਅੰਧਰੋ ਆਇਆ ਤੇ ਉਹਦੇ ਤੇ ਰਾਡ ਉਛਾਲੀ । ਟੱਬਰ ਵੀ ਸਾਥ ਦਿੰਦਾ ਕਿਸੇ ਨੇ ਰੋਕਿਆ ਨਹੀਂ । ਪੰਮੇ ਕੋਲ ਕੱਲਾ ਇੱਕੋ ਤੂਤ ਦਾ ਵਾਹੀ ਵਰਗਾ ਅਨਘੜਿਆ ਡੰਡਾ ਸੀ । ਆਪਣੇ ਹੋਏ ਪਹਿਲੇ ਹੱਲੇ ਨੂੰ ਰੋਕਦਾ ਇੱਕ ਵਾਰ ਉਹ ਡਿੱਗ ਗਿਆ । ਜੰਟੀ ਵੀ ਨਸ਼ੇ ਕਰਕੇ ਲੜਖੜਾ ਗਏ । ਪੂਰਾ ਟੱਬਰ ਕੁੜੀ ਦੀ ਉਛੱਲੀ ਗੱਲ ਸੁਣ ਕੇ ਉਹਨੂੰ ਆ ਪਿਆ ਸੀ । ਪਰ ਤੂਤ ਦੇ ਡੰਡੇ ਨੂੰ ਉਹਦਾ ਹੱਥ ਨਹੀਂ ਛੁਟਿਆ ਸੀ । ਇੱਕ ਵਾਰ ਉਹ ਉੱਠ ਖੜਾ ਹੋਇਆ ਤਾਂ ਪਹਿਲਾ ਡੰਡਾ ਟਿਕਾਅ ਕੇ ਜੰਟੀ ਦੇ ਛੱਡਿਆ ਉਹ ਸਿਧਾ ਕੰਧ ਨਾਲ ਵੱਜਦਾ ਨਾਲ਼ੀ ਚ ਜਾ ਡਿੱਗਿਆ । ਮੁੜ ਉੱਠਣ ਦਾ ਹੌਂਸਲਾ ਨਾ ਪਿਆ ਬਾਕੀ ਟੱਬਰ ਵਿਚੋਂ ਜੰਟੀ ਦਾ ਭਰਾ ਦੋਂਵੇਂ ਭੈਣਾਂ ਬਾਪ ਮਾਂ ਤੇ ਇੱਕ ਚਾਚਾ ਉਸਨੂੰ ਫੜਨ ਤੇ ਕੁਝ ਮਾਰਨ ਲਈ ਵੱਧ ਰਹੇ । ਸੀ ਦੂਜਾ ਡੰਡਾ ਘੁਮਾ ਕੇ ਉਸਨੇ ਜਦੋਂ ਫੇਰਿਆ ਤਾਂ ਹਰ ਕੋਈ ਕਈ ਫੁੱਟ ਦੂਰ ਹੀ ਰੁਕ ਗਿਆ । ਗਾਲਾਂ ਕੱਢਦਿਆ ਦੇ ਊਹਨੇ ਇੱਕ ਇੱਕ ਛੱਡ ਦਿੱਤਾ । ਆਪ ਵੀ ਉਹ ਗਾਲਾਂ ਕੱਢ ਹੀ ਰਿਹਾ ਸੀ ।
ਲੋਕੀਂ ਹੁਣ ਤੱਕ ਤਮਾਸ਼ਾ ਦੇਖ ਰਹੇ ਸੀ ।ਪੂਰੀ ਗਲੀ ਚ ਲੋਕ ਹੀ ਲੋਕ ਸੀ ਕੋਠਿਆ ਤੇ ਖੜੇ ਸੀ ।
ਰੌਲਾ ਸੁਣਕੇ ਪੰਚ ਆਇਆ ਤਮਾਸ਼ਾ ਦੇਖਦੇ ਲੋਕਾਂ ਨੂੰ ਗਾਲਾਂ ਦਿੱਤੀਆਂ । ਫਿਰ ਮਸੀਂ ਦੂਰ ਦੂਰ ਕਰਕੇ ਹਟਾਏ । ਉਹ ਆਖ਼ਿਰੀ ਦਿਨ ਸੀ ਜਿਸ ਦਿਨ ਪਿੰਡ ਚ ਕਿਸੇ ਨੇ ਉਸਨੂੰ ਇੰਝ ਮਿਹਣਾ ਮਾਰਿਆ ਸੀ । ਕੱਲੇ ਦੀ ਬੇਡਰੀ ਨੇ ਲੋਕਾਂ ਚ ਇੱਕ ਸਹਿਮ ਜਿਹਾ ਬਣਾ ਦਿੱਤਾ ।
ਆਪਣੀ ਮਾਂ ਨਾਲ ਵੀ ਉਸਨੂੰ ਉਸ ਦਿਨ ਮਗਰੋਂ ਇੱਕ ਨਫਰਤ ਜਹੀ ਹੋ ਗਈ ਸੀ । ਮੁੜ ਕਦੀ ਉਹ ਰਾਤੀ ਘਰ ਨਾ ਸੁੱਤਾ । ਕੱਲਾ ਹੀ ਮੋਟਰ ਤੇ ਮੰਜਾ ਡਾਹ ਕੇ ਸੌਣ ਲੱਗਾ । ਇਹ ਉਸਦੇ ਕਾਲਜ਼ ਪਹੁੰਚਣ ਤੋਂ ਪਹਿਲ਼ਾਂ ਦੇ ਦਿਨ ਸੀ । ਉਸਨੂੰ ਮਾਂ ਤੋਂ ਨਫ਼ਰਤ ਜਹੀ ਹੋ ਗਈ ਉਹ ਸੋਚਦਾ ਇਸਤੋਂ ਚੰਗਾ ਸੀ ਉਹ ਜੰਮਦੇ ਹੀ ਨਾ ਜੇ ਜੰਮਦੇ ਤਾਂ ਯਤੀਮ ਹੋ ਜਾਂਦੇ ਘੱਟੋ ਘੱਟ ਲੋਕਾਂ ਦੇ ਮਿਹਣੇ ਨਾ ਸੁਣਨੇ ਪੈਂਦੇ । ਪਰ ਯਤੀਮਾਂ ਦੇ ਦੁੱਖ ਉਸਨੇ ਦੇਖੇ ਕਿਥੇ ਸਨ???
ਤੇ ਮਗਰੋਂ ਸਕੂਲ ਚ ਜਾ ਕੇ ਗੁਰਜੀਤ ਦੀ ਕੁੱਟਮਾਰ ਤੇ ਠਾਣੇ ਤੱਕ ਦੀ ਗੱਲ ਨਾਲ ਉਸਦਾ ਨਾਮ ਹੁਣ ਕਈ ਪਿੰਡਾਂ ਚ ਸੁਣਿਆ ਜਾਣ ਲੱਗਾ ਸੀ । ਤੇ ਇੱਕ ਨਵੀਂ ਅੱਲ ਊਸਦੀ ਬਣਗੀ ਸੀ । ਪੰਮਾ ਨਾਮ ਹੀ ਆਪਣੇ ਆਪ ਮਸਹੂਰ ਹੋ ਗਿਆ ਸੀ ।
ਕਾਲਜ਼ ਚ ਪ੍ਰਧਾਨਗੀ ਲਈ ਕਈ ਜਣੇ ਤਿਆਰ ਸੀ । ਸ਼ਹਿਰੀ ਮੁੰਡੇ ਪਾਰਟੀਆਂ ਦੇ ਚੁੱਕੇ ਹੋਏ ਖੁਦ ਨੂੰ ਐਲਾਨ ਕਰਨਾ ਚਾਹੁੰਦੇ ਸੀ । ਬੀਰ ਬਹਾਦਰ ਕਾਲਜ਼ ਚ ਵੀ ਬੈਨ ਹੀ ਸੀ ਇਲੈਕਸ਼ਨ । ਪੰਮਾ ਹਲੇ ਦੂਸਰੇ ਸਾਲ ਚ ਸੀ ਪਰ ਉਹਦੇ ਸੀਨੀਅਰ ਵੀ ਉਹਨੂੰ ਇੱਜਤ ਨਾਲ ਬੁਲਾਉਂਦੇ ਸੀ । ਇਹਦੇ ਦੋ ਕਾਰਨ ਸੀ ਇੱਕ ਉਹਦੇ ਨਾਮ ਦੀ ਚਰਚਾ ਤੇ ਦੂਸਰਾ ਉਸਦਾ ਅੰਨ੍ਹਾ ਜ਼ੋਰ । ਕੋਈ ਨਸ਼ਾ ਨਹੀਂ ਸੀ ਕਰਦਾ ਫ਼ਿਰ ਵੀ ਉਹਦੀ ਨਿਗ੍ਹਾ ਕੋਈ ਝੱਲ ਨਹੀਂ ਸੀ ਸਕਦਾ ।
ਅਖੀਰ ਪੰਮੇ ਦੇ ਧੜੇ ਨੇ ਸਹਿਮਤੀ ਨਾ ਬਣਦੇ ਦੇਖ ਉਸਨੂੰ ਹੀ ਪ੍ਰਧਾਨ ਐਲਾਨਣ ਦਾ ਐਲਾਨ ਕਰ ਦਿੱਤਾ। ਕੰਟੀਨ ਚ ਬੈਠੇ ਹੀ ਸਭ ਕਲਾਸਾਂ ਚ ਸੁਨੇਹੇ ਪਹੁੰਚ ਗਏ ਸੀ । ਕਲਾਸਾਂ ਖਾਲੀ ਹੋ ਕੇ ਕੰਟੀਨ ਚ ਭੀੜ ਜੁੜ ਗਈ । ਇਸਤੋਂ ਪਹਿਲ਼ਾਂ ਸਕਿਓਰਿਟੀ ਆਉਂਦੀ ਪ੍ਰਿੰਸੀਪਲ ਆਉਂਦਾ ਜਾਂ ਕੋਈ ਵਿਰੋਧੀ ਇਤਰਾਜ ਕਰਦਾ । ਪੰਮੇ ਦੇ ਗਲ ਹਾਰ ਪਾ ਕੇ ਨਾਅਰੇ ਵੱਜ ਗਏ ।
ਸਕਿਉਰਿਟੀ ਵਾਲਾ ਕੋਈ ਨੇੜੇ ਨਾ ਢੁੱਕਿਆਂ ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਬਾਹਰੋਂ ਆਏ ਸੁਪੋਰਟਰ ਕੰਧਾਂ ਟੱਪ ਖਿਸਕ ਗਏ ।ਉਸ ਦਿਨ ਮਗਰੋਂ ਪੰਮਾ ਐਲਾਨੀਆ ਕਾਲਜ਼ ਦਾ ਲੀਡਰ ਹੋ ਗਿਆ ਜਿਹੜਾ ਪ੍ਰਿੰਸੀਪਲ ਨੂੰ ਵੀ ਤੇ ਕਮੇਟੀ ਪ੍ਰਧਾਨ ਨੂੰ ਤੂੰ ਕਹਿਕੇ ਬੁਲਾਉਂਦਾ ਸੀ ।
……
ਉਸਦੇ ਚਰਚੇ ਕਾਲਜ ਚ ਸਿਰਫ ਇਸ ਪਾਸੇ ਹੀ ਨਹੀਂ ਸਗੋਂ ਕੁੜੀਆਂ ਚ ਵੀ ਸੀ । ਕੁੜੀਆਂ ਨਾਲੋਂ ਵੱਧ ਵਿਆਹੀਆਂ ਵਰੀਆਂ ਉਸਤੇ ਵੱਧ ਨਿਗ੍ਹਾ ਰੱਖਦੀਆਂ ਸੀ । ਜਿਸਦਾ ਉਸਨੂੰ ਪਤਾ ਨਹੀਂ ਸੀ ਨਾ ਸਮਝ । ਉਹ ਸਭ ਨੂੰ ਇੱਕੋ ਅੱਖ ਖਾ ਜਾਣ ਵਾਲੀ ਨਿਗ੍ਹਾ ਨਾਲ ਵੇਖਦਾ ਸੀ ।ਉਸਦਾ ਕਿਸੇ ਕੁੜੀ ਵੱਲ ਕੋਈ ਬਹੁਤਾ ਧਿਆਨ ਨਹੀਂ ਵੀ ਸੀ । ਇੱਕ ਨਵਦੀਪ ਨੂੰ ਛੱਡ ਕੇ ਜਿਸਨੂੰ ਵੇਖ ਕੇ ਉਸਦਾ ਦਿਲ ਧੜਕ ਉੱਠਦਾ ਸੀ । ਉਹਦੇ ਤੋਂ ਭਾਵੇਂ ਦੋ ਕੁ ਸਾਲ ਛੋਟੀ ਸੀ ਪਰ ਉਸਦਾ ਉੱਭਰਦਾ ਸਰੀਰ ਉਸਨੂੰ ਖਿੱਚ ਪਾਉਂਦਾ ਸੀ । ਜਿਵੇੰ ਉਸਨੂੰ ਕਿਸੇ ਹਾਣ ਦੀ ਕੁੜੀ ਨੇ ਵੀ ਖਿੱਚ ਨਹੀਂ ਸੀ ਪਾਈ । ਸ਼ਾਇਦ ਉਹ ਸਪੋਰਟਸ ਲਾਉਂਦੀ ਸੀ ਇਸ ਕਰਕੇ । ਊਸਦੀ ਨਿਗ੍ਹਾ ਬੱਸ ਉਸੇ ਤੇ ਸ਼ਾਮ ਨੂੰ ਦੁਪਹਿਰੇ ਜਾਂ ਰਾਤੀ ਉਹ ਉਸਦੇ ਘਰ ਵੱਲ ਚੱਕਰ ਕੱਟਦਾ ਰਹਿੰਦਾ ਸੀ । ਤੇ ਨਵਦੀਪ ਨੂੰ ਇਹ ਗੱਲ ਭੁੱਲੀ ਨਹੀਂ ਸੀ । ਗਰਾਉਂਡ ਚ ਪ੍ਰੈਕਟਿਸ ਕਰਦੇ ਉਹਦੀ ਨਿਗ੍ਹਾ ਆਪਣੇ ਪਿੰਡੇ ਤੇ ਮਹਿਸੂਸ ਕਰਕੇ ਉਸਨੂੰ ਵੀ ਗਰੂਰ ਹੁੰਦਾ ਇਸ ਲਈ ਉਹ ਇਸ ਗਰੂਰ ਦਾ ਮਜ਼ਾ ਲੈਣਾ ਚਾਹੁੰਦੀ ਸੀ ਉਸ ਨੂੰ ਤੜਪਾ ਤੜਪਾ ਕੇ ।
ਪਰ ਉਹ ਕਦੋਂ ਤੱਕ ਤੜਫਾ ਸਕਦੀ ਸੀ । ਊਸਦੀ ਸਿਕਸਥ ਸੈਂਸ ਵੈਸੇ ਹੀ ਬਹੁਤ ਤੇਜ਼ ਸੀ । ਪੰਮੇ ਦੇ ਚਰਚੇ ਬਹੁਤੀਆਂ ਕੁੜੀਆਂ ਸਨ ਹੋਰ ਤਾਂ ਹੋਰ ਲੰਗਦੇ ਵੜਦੇ ਉਹਦੇ ਵੱਲ ਵਿਆਹੀਆਂ ਵਰੀਆਂ ਵੀ ਤੱਕੇ ਬਿਨਾਂ ਨਹੀਂ ਸੀ ਰਹਿ ਸਕਦੀਆਂ ।
ਤੇ ਜਿਸ ਦਿਨ ਪੰਮੇ ਦਾ ਸੁਨੇਹਾ ਉਹਦੇ ਨਾਲ ਖੇਡਦੀ ਕੁੜੀ ਰਾਹੀਂ ਉਹਨੂੰ ਮਿਲਿਆ ਤਾਂ ਉਹਨੇ ਤੁਰੰਤ ਹਾਂ ਕਰ ਦਿੱਤੀ ਸੀ । ਬਥੇਰਾ ਮਗਰ ਮਗਰ ਫੇਰ ਲਿਆ ਸੀ ਹੁਣ ਉਸ ਦੇ ਸਾਥ ਮਾਨਣ ਨੂੰ ਦਿਲ ਕਰਦਾ ਸੀ । ਫਿਰ ਉਹ ਪ੍ਰੈਕਟਿਸ ਕਰਦੀ ਅਕਸਰ ਲੇਟ ਹੋ ਜਾਂਦੀ ਸੀ । ਗਰਾਉਂਡ ਚ ਹਨੇਰਾ ਹੋ ਜਾਂਦਾ ਤਾਂ ਉਹ ਪੌੜੀਆਂ ਦੇ ਇੱਕ ਪਾਸੇ ਬੈਠ ਜਾਂਦੇ । ਮੂੰਹ ਹਨੇਰੇ ਕਿਸਨੂੰ ਪਤਾ ਲਾਗੇ ਹੀ ਬੈਠ ਜਾਂਦੇ ਸੀ । ਨਾਲ ਦੀ ਕੁੜੀ ਰਾਖੀ ਕਰਦੀਂ ਤੇ ਉਹਨਾਂ ਤੋਂ ਦੂਰ ਬੈਠੀ ਰਹਿੰਦੀ ।
ਪੌੜੀਆਂ ਤੇ ਮਿਲਣ ਦਾ ਇਹ ਸਿਲਸਿਲਾ ਹੁਣ ਉਹਨਾਂ ਨੂੰ ਤੰਗ ਕਰਦਾ ਸੀ । ਜਿਸ ਉਮਰ ਦੇ ਮੋੜ ਤੇ ਉਹ ਸਨ ਓਥੇ ਮਨ ਬਾਹਾਂ ਚ ਭਰਕੇ ਖੁਦ ਚ ਸਮਾ ਲੈਣ ਦਾ ਸੀ । ਪਰ ਇੰਝ ਪਿੰਡ ਦੇ ਸਟੇਡੀਅਮ ਚ ਖੁੱਲੇ ਆਮ ਬੈਠ ਜਾਣਾ ਹੀ ਵੱਡੀ ਗੱਲ ਸੀ ।
ਪਰ ਫਿਰ ਮਿਲਣ ਬਿਨਾਂ ਹੁਣ ਸਰਨਾ ਮੁਸ਼ਕਿਲ ਹੀ ਰਿਹਾ ਸੀ । ਤੇ ਜਦੋਂ ਪੰਮਾ ਰਾਤੀ ਮੋਟਰ ਤੇ ਸੌਣ ਲੱਗਾ ਤਾਂ ਅੱਧੀ ਰਾਤ ਮਗਰੋਂ ਕੰਧ ਟੱਪ ਨਵਦੀਪ ਦੇ ਘਰ ਹੀ ਚਲੇ ਜਾਂਦਾ ਸੀ । ਇੰਝ ਉਹਨਾਂ ਦੀਆਂ ਮੁਲਾਕਾਤਾਂ ਸ਼ੁਰੂ ਹੋਈਆਂ ਤੇ ਰਿਸ਼ਤੇ ਚ ਹੋਰ ਮੰਜਿਲਾਂ ਚੜ੍ਹਦੇ ਗਏ ।
ਘਰ ਮਿਲਣ ਚ ਔਕੜ ਬਣੀ ਜਦੋਂ ਕੋਈ ਉਹਨਾਂ ਘਰ ਰਹਿਣ ਆ ਜਾਂਦਾ ਤੇ ਜਦੋਂ ਨਵਦੀਪ ਦੀ ਮਾਸੀ ਦੀ ਕੁੜੀ ਉਹਦੇ ਕੋਲ ਰਹਿਣ ਆਈ ਟਾਂ ਔਖਾ ਹੋ ਗਿਆ । ਉਸਨੂੰ ਭਾਵੇਂ ਸਭ ਪਤਾ ਹੀ ਸੀ ਪਰ ਇੱਕੋ ਕਮਰੇ ਚ ਸੌਂ ਕੇ ਕਿਸੇ ਨਾਲ ਕੀ ਕੀਤਾ ਜਾ ਸਕਦਾ ਸੀ । ਫਿਰ ਉਹ ਨਵੇਂ ਥਾ ਲੱਭਣੇ ਪੈ ਰਹੇ ਸੀ ।ਸੱਚ ਤਾਂ ਇਹ ਸੀ ਕਿ ਜਿਉਂ ਜਿਉਂ ਉਹਨਾਂ ਦਾ ਇਸ਼ਕ ਪ੍ਰਵਾਨ ਚੜ ਰਿਹਾ ਸੀ ਤਿਉਂ ਤਿਉਂ ਇੱਕ ਦੂਜੇ ਬਿਨਾ ਰਹਿਣਾ ਮੁਸ਼ਕਿਲ ਲੱਗ ਰਿਹਾ ਸੀ ।ਛੇਤੀ ਤੋਂ ਛੇਤੀ ਕਿਧਰੇ ਨੱਸ ਜਾਣ ਦੀ ਸੋਚ ਉਹਨਾਂ ਦੇ ਮਨ ਚ ਘਰ ਕਰ ਗਈ ਸੀ ।
ਫਿਰ ਜੰਟੀ ਨਾਲ ਲੜਾਈ ਮਗਰੋਂ ਪੰਮਾ ਮੋਟਰ ਤੇ ਸੌਣ ਲੱਗਾ ਉਦੋ ਇੱਕ ਰਾਤ ਦੋਵਾਂ ਦਾ ਪਲੈਨ ਮੋਟਰ ਤੇ ਹੀ ਮਿਲਣ ਦਾ ਸੀ ਐਸੇ ਵੇਲੇ ਵੀ ਤਰੀਕਾ ਉਹੀ ਵਰਤਿਆ ਕਿ ਪੰਮਾ ਆਪਣੇ ਮੋਟਰਸਾਈਕਲ ਤੇ ਗੇੜਾ ਕੱਢਕੇ ਥੋੜੀ ਦੂਰ ਘਰ ਤੋਂ ਕਸੁੱਸਰੇ ਜਿਹੇ ਚ ਮੋਟਰ ਸਾਈਕਲ ਖੜ੍ਹਾ ਕਰ ਲਿਆ । ਨਵਦੀਪ ਡੰਗਰਾਂ ਆਲੇ ਪਾਸਿਓਂ ਖੁਰਲੀ ਉੱਪਰੋਂ ਛਾਲ ਮਾਰਕੇ ਥੱਲੇ ਉਤਰ ਗਈ ਉਸ ਪਾਸੇ ਕੋਈ ਘਰ ਵੀ ਨਹੀਂ ਸੀ । ਸਰਦੀਆਂ ਚ ਉਸਨੇ ਮੂੰਹ ਬੰਨ੍ਹਿਆ ਸੀ ਮੁੰਡਿਆ ਵਰਗੇ ਕੱਪਡ਼ੇ ਪਾ ਕੇ ,ਭੂਰੀ ਲਪੇਟੀ ਹੁੰਦੀ । ਉਸਦਾ ਸਰੀਰ ਵੈਸੇ ਵੀ ਤਕੜਾ ਹੋਣ ਕਰਕੇ ਕੋਈ ਤੋਰ ਨੂੰ ਧਿਆਨ ਨਾਲ ਵੇਖੇ ਬਿਨਾਂ ਅੰਦਾਜ਼ਾ ਵੀ ਨਹੀਂ ਸੀ ਲਾ ਸਕਦਾ ਕ ਕੁੜੀ ਏ ਜਾਂ ਮੁੰਡਾ ।
ਉਹ 100ਮੀਟਰ ਤੁਰ ਮਿਥੀ ਤਾਂ ਤੇ ਪਹੁੰਚੀ ।ਪੰਮੇ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ ਦੋਂਵੇਂ ਹੀ ਚੱਲ ਪਏ । ਠੰਡ ਨਾਲ ਹੱਥ ਪੈਰ ਸੁੰਨ ਹੋ ਰਹੇ ਸੀ । ਫਿਰ ਵੀ ਪੰਮੇ ਨੇ ਸਿਰਫ ਦੋ ਕੁ ਕੱਪਡ਼ੇ ਪਾਏ ਹੋਏ ਸੀ । ਤੇ ਸਿਰਫ ਭੂਰੀ ਦੀ ਬੁੱਕਲ ਸੀ । ਪਿੱਛੇ ਬੈਠਦੇ ਹੀ ਨਵਦੀਪ ਨੇ ਆਪਣੇ ਦੋਂਵੇਂ ਹੱਥ ਉੱਪਰੋਂ ਘੁਮਾ ਕੇ ਅੰਦਰੋਂ ਪੰਮਾ ਦੇ ਢਿੱਡ ਨਾਲ ਕੱਸ ਲਏ ।ਸੁੰਨ ਹੱਥਾਂ ਨੂੰ ਨਿੱਘਾਪਣ ਮਹਿਸੂਸ ਹੋਇਆ । ਤੇ ਉਹਨੇ ਖੁਦ ਨੂੰ ਪੰਮੇ ਦੀ ਪਿੱਠ ਨਾਲ ਘੁੱਟ ਲਿਆ ਤੇ ਗਰਦਨ ਤੇ ਸਿਰ ਰੱਖਕੇ ਬੈਠ ਗਈ । ਪੰਜ ਮਿੰਟਾਂ ਚ ਹੀ ਦੋਂਵੇਂ ਪਹੁੰਚ ਗਏ ।
ਮੋਟਰ ਚੱਲ ਰਹੀ ਸੀ ਦਾਣੇ ਪੈ ਕੇ ਨਿੱਗਰ ਹੋ ਗਈ ਕਣਕਾਂ ਨੂੰ ਪਾਣੀ ਲੱਗ ਰਿਹਾ ਸੀ , ਉਸ ਵਿਚੋਂ ਨਿਕਲਦੀ ਭਾਫ਼ ਮੋਟਰ ਸਾਈਕਲ ਦੀ ਰੋਸ਼ਨੀ ਚ ਚਮਕ ਰਹੀ ਸੀ । ਨਵਦੀਪ ਤੇ ਪੰਮੇ ਦੀ ਵੀ ਇਸ ਸਰਦੀ ਚ ਪਹਿਲੀ ।ਮੁਲਾਕਾਤ ਸੀ । ਮੋਟਰ ਦੇ ਕਮਰੇ ਚ ਚ ਅੰਦਰ ਇੱਕੋ ਮੰਜਾ ਸੀ ਜਿਸ ਤੇ ਦਰੀ ਤੇ ਰਜਾਈ ਇੱਕ ਪਾਸੇ ਕੱਠੀ ਹੋਈ ਪਈ ਤੇ ਨਿੱਕਾ ਬਲਬ ਜਗ ਰਿਹਾ ਸੀ ।
ਪੰਮੇ ਨੇ ਅੰਦਰ ਵੜਦੇ ਹੀ ਭੂਰੀ ਉਤਾਰ ਕੇ ਪਾਸੇ ਰੱਖੀ ਦਿੱਤੀ ਮੰਜੇ ਤੇ ਬਿਸਤਰਾ ਵਿਛਾਉਣ ਲੱਗਾ । ਉਦੋਂ ਹੀ ਨਵਦੀਪ ਨੇ ਉਸਨੂੰ ਆਪਣੀ ਜੱਫੀ ਚ ਭਰ ਲਿਆ ਸੀ । ਪੰਮਾ ਉਵੇਂ ਹੀ ਘੁੰਮ ਗਿਆ ਤੇ ਨਵਦੀਪ ਨੂੰ ਆਪਣੀਆਂ ਬਾਹਾਂ ਚ ਘੁੱਟ ਕੇ ਉਸਦੀਆਂ ਅੱਖਾਂ ਚ ਤੱਕਿਆ ਬੇਹਿਸਾਬ ਪਿਆਰ ਤੇ ਤੜਪ ਨਾਲ ਭਰੀਆਂ ਹੋਈਆਂ ਸੀ ਅੱਖਾਂ । ਤੇ ਉਸਦੇ ਬਾਹਾਂ ਚ ਤਸੱਲੀ ਮਹਿਸੂਸ ਕਰਦੇ ਹੀ ਕੁਝ ਪਲਾਂ ਲਈ ਬੰਦ ਹੋਈਆਂ ਤਾਂ ਪੰਮੇ ਨੇ ਅੱਖਾਂ ਨੂੰ ਚੁੰਮ ਲਿਆ । ਤੇ ਨੱਕ ਤੇ ਲਕੀਰ ਕਢਦੇ ਹੋਏ ਸਰਦੀ ਨਾਲ ਖੁਸ਼ਕ ਹੋਏ ਬੁੱਲਾਂ ਨੂੰ ਆਪਣੇ ਬੁੱਲ੍ਹਾ ਚ ਕੱਸ ਲਿਆ । ਪਹਿਲ਼ਾਂ ਹੀ ਗਰਮ ਸਰੀਰਾਂ ਚ ਜਿਵੇੰ ਭਾਫ਼ ਨਿੱਕਲਣ ਲੱਗ ਗਈ ਹੋਵੇ ।ਉਵੇ ਹੀ ਪੰਮਾ ਮੰਜੇ ਤੇ ਬੈਠਦਾ ਲੇਟ ਗਿਆ ਤੇ ਨਵਦੀਪ ਉਸ ਉੱਤੇ ਵਿੱਛਦੀ ਚਲੀ ਗਈ । ਪਿੱਠ ਤੇ ਕੱਸੇ ਹੱਥ ਢਿੱਲੇ ਹੋਏ ਤੇ ਉਸਦੀ ਗਰਦਨ ਤੋਂ ਪੱਟਾਂ ਤੱਕ ਫਿਰਨ ਲੱਗੇ । ਪਹਿਲ਼ਾਂ ਬਾਹਰੋਂ ਤੇ ਫਿਰ ਅੰਦਰੋਂ ਫਿਰਦੇ ਹੱਥਾਂ ਨੇ ਕਿੱਸ ਨੂੰ ਹੋਰ ਵੀ ਤੇਜ਼ ਕਰ ਦਿੱਤਾ ਸੀ । ਚਿਹਰੇ ਨੂੰ ਹੱਥਾਂ ਚ ਘੁੱਟਕੇ ਤੇ ਇੱਕ ਹੱਥ ਵਾਲਾਂ ਚ ਫੇਰਦੇ ਹੋਏ ਨਵਦੀਪ ਉਸਨੂੰ ਚੁੰਮਣ ਚ ਮਸ਼ਰੂਫ ਸੀ ਤੇ ਤੇ ਪੰਮੇ ਦੇ ਹੱਥ ਉਸਦੇ ਤਰਾਸ਼ੇ ਹੋਏ ਤੇ ਨਰਮ ਪਿੰਡੇ ਨੂੰ ਪਲੋਸਣ ਲੱਗੇ ਹੋਏ ਸੀ । ਪੰਮੇ ਦੇ ਹੱਥ ਸੱਚੀ ਰੇਤੀ ਵਾਂਗ ਖੁਰਦਰੇ ਸੀ ਤੇ ਨਵਦੀਪ ਦਾ ਸਰੀਰ ਚੰਢੇ ਹੋਏ ਲੋਹੇ ਵਾਂਗ ਗਰਮ ਤੇ ਨਰਮ ਤੇ ਮੁਲਾਈਮ । ਪੰਮੇ ਦੇ ਹੱਥ ਇੰਝ ਲਗਦਾ ਸੀ ਜਿਵੇੰ ਸਰੀਰ ਤੇ ਹੱਡ ਮਾਸ ਦਾ ਝਾਵਾਂ ਫਿਰ ਰਿਹਾ ਹੋਵੇ ਤੇ ਉਹ ਸੁਆਦ ਨਾਲ ਭਰ ਜਾਂਦੀ ਸੀ । ਉਂਝ ਹੀ ਲੇਟੇ ਉਹਨਾਂ ਨੇ ਪੈਰ ਝਟਕ ਕੇ ਬੂਟ ਉਤਾਰ ਦਿਤੇ । ਪੰਮੇ ਨੇ ਊਸਦੀ ਲੋਅਰ ਗੋਡਿਆਂ ਤੱਕ ਖਿਸਕਾ ਦਿੱਤੀ ਤੇ ਟੀ ਸ਼ਰਟ ਉਤਾਰ ਕੇ ਪਾਸੇ ਕਰ ਦਿੱਤੀ । ਹੱਥਾਂ ਦਾ ਖੁਰਦਰਪਨ ਹੁਣ ਨਵਦੀਪ ਨੂੰ ਹੋਰ ਵੀ ਕੋਮਲ ਹਿੱਸਿਆਂ ਤੇ ਮਹਿਸੂਸ ਹੋਣ ਲੱਗਾ । ਉਸਨੇ ਆਪਣੇ ਸਰੀਰ ਪੰਮੇ ਦੇ ਹੱਥਾਂ ਚ ਢਿੱਲਾ ਛੱਡ ਦਿੱਤਾ ਸੀ । ਪਰ ਉਸਦੇ ਹੱਥ ਜਦੋਂ ਪੰਮੇ ਦੇ ਭਾਰੇ ਮੋਢਿਆਂ ਤੋਂ ਭਰੀ ਭਰੀ ਛਾਤੀ ਤੇ ਖਿਸਕੇ ਤਾਂ ਪੰਮਾ ਢਿੱਲਾ ਹੋਣ ਲੱਗਾ । ਉਸਦੇ ਹੱਥਾਂ ਚ ਵੀ ਜਾਦੂ ਸੀ ਜੋ ਪੰਮੇ ਵਰਗੇ ਗੱਬਰੂ ਨੂੰ ਸਿਰਫ ਉਂਗਲੀਆਂ ਨਾਲ ਕਾਬੂ ਕਰ ਲੈਂਦੀ ਸੀ ।ਸਖ਼ਤ ਸਰੀਰ ਤੇ ਨਰਮ ਉਂਗਲਾ ਫਿਰਦੇ ਹੀ ਪੰਮਾ ਉਸਦੇ ਸਾਹਮਣੇ ਬੇਵੱਸ ਜਿਹਾ ਹੋ ਜਾਂਦਾ ਸੀ । ਉਸਦੀਆਂ ਆਪਣੀਆਂ ਹਰਕਤਾਂ ਰੁਕ ਜਾਂਦੀਆਂ ਸੀ । ਤੇ ਨਵਦੀਪ ਦੇ ਹੱਥ ਖਿਸਕਦੇ ਖਿਸਕਦੇ ਉਸਦੇ ਕੱਪੜਿਆਂ ਨੂੰ ਸਰੀਰ ਤੋਂ ਵੱਖ ਕਰਦੇ ਹੋਏ ਆਪਣੀ ਮੰਜਿਲ ਨੂੰ ਲੱਭਦੇ ਟਿਕਾਣੇ ਤੇ ਪਹੁੰਚ ਗਏ ਸੀ । ਉਦੋਂ ਤੱਕ ਉਹਨਾਂ ਦੇ ਸਰੀਰ ਤੇ ਸਿਰਫ ਪਸੀਨਾ ਸੀ ਜੋ ਭਾਫ਼ ਵਾਂਗ ਉੱਡ ਰਿਹਾ ਸੀ ਜਿਵੇੰ ਹੁਣੀ ਹੁਣੀ ਗਰਮ ਪਾਣੀ ਚੋਂ ਨਹਾ ਕੇ ਨਿੱਕਲੇ ਹੋਣ ।ਪਰ ਇਹ ਪਸੀਨਾ ਗਰਮੀ ਦੇ ਜੋਸ਼ ਤੇ ਸਰੀਰ ਦੇ ਉਸ ਮਿਲਣ ਦਾ ਸੀ ਜਿਸਨੂੰ ਉਹ ਕਿੰਨੇ ਹੀ ਸਮੇਂ ਤੋਂ ਤਰਸ ਰਹੇ ਸੀ । ਪੰਮੇ ਨੂੰ ਉਸਨੂੰ ਆਪਣੀਆਂ ਬਾਹਾਂ ਚ ਭਰਕੇ ਉੱਪਰ ਤੋਂ ਥੱਲੇ ਸੁੱਟ ਲਿਆ । ਮੰਜੇ ਦੀ ਦੌਣ ਢਿੱਲੀ ਸੀ ਇਸ ਲਈ ਉਸ ਚੋਂ ਹਿੱਲ ਕੇ ਇੱਧਰ ਓਧਰ ਹੋਣ ਦੀ ਜਗ੍ਹਾ ਥੋਡ਼ੀ ਵੀ ਨਹੀਂ ਸੀ । ਉਸਦੇ ਬੁੱਲ੍ਹਾ ਨੂੰ ਇੱਕ ਵਾਰ ਫਿਰ ਆਪਣੇ ਬੁੱਲਾਂ ਚ ਕੱਸਕੇ ਅੰਤਿਮ ਸਫ਼ਰ ਤੋਂ ਪਹਿਲਾ ਇੱਕ ਹਰੀ ਝੰਡੀ ਦਿੱਤੀ । ਸਰੀਰ ਦਾ ਲਹੂ ਸਾਰਾ ਜਿਵੇੰ ਪੱਟਾਂ ਖਿੱਚੀਆਂ ਗਿਆ ਹੋਵੇ । ਮੰਜੇ ਦੀ ਬਾਂਹੀ ਇੰਝ ਲਗਦਾ ਸੀ ਜਿਵੇੰ ਹੁਣੇ ਟੁੱਟ ਜਾਏਗੀ । ਪਰ ਉਸਦੇ ਟੁੱਟਣ ਤੋਂ ਵੱਧ ਜੋਸ਼ ਉਸ ਮਿਲਣ ਚ ਸੀ । ਜੋ ਸਾਰੀ ਦੁਨੀਆਂ ਨੂੰ ਭੁੱਲ ਪਿੰਡੋਂ ਦੂਰ ਸ਼ਾਂਤੀ ਚ ਭਰੇ ਉਸ ਨਿੱਕੇ ਕਮਰੇ ਚ ਸੀ ਤੇ ਪਤਾ ਨਹੀਂ ਕਿੰਨੇ ਕੁ ਉਸਨੂੰ ਭਰੇ ਕਮਰਿਆਂ ਕਮੀ ਚ ਮਹਿਸੂਸ ਰਹੇ ਹੌਣਗੇ ਜਿਹਨਾਂ ਦਾ ਕ੍ਰਸ਼ ਜਾਂ ਤਾਂ ਪੰਮਾ ਸੀ ਜਾਂ ਨਵਦੀਪ । ਤੇ ਪੰਮੇ ਨੇ ਸਖਤ ਹੋ ਚੁੱਕੇ ਨਗਨ ਸਰੀਰ ਨੂੰ ਆਪਣੇ ਦੋਂਵੇਂ ਹੱਥਾਂ ਚ ਘੁੱਟ ਲਿਆ ਸੀ ਤੇ ਆਪਣੇ ਬੁੱਲਾਂ ਦੇ ਨਿਸ਼ਾਨ ਛੱਡ ਦਿੱਤੇ ਸੀ । ਜੀਭ ਨਾਲ ਉਸ ਸਖ਼ਤੀ ਨੂੰ ਮਹਿਸੂਸ ਕੀਤਾ ਸੀ । ਉਦੋਂ ਤੱਕ ਜਦੋਂ ਤੱਕ ਉਹ ਦੋਂਵੇਂ ਪੂਰੀ ਤਰ੍ਹਾਂ ਸ਼ਾਂਤ ਹੋਕੇ ਇੱਕ ਦੂਸਰੇ ਦੀਆਂ ਬਾਹਾਂ ਚ ਲਿਟ ਨਾ ਗਏ ।
ਇੱਕ ਸ਼ਾਂਤੀ ਛਾ ਗਈ ਸੀ ਦੋਵਾਂ ਨੂੰ ਹੀ ਇਹ ਮਹਿਸੂਸ ਹੋਇਆ ਸੀ ਕਿ ਇੰਝ ਦੀ ਮਨ ਤੇ ਤਨ ਦੀ ਸ਼ਾਂਤੀ ਕਿਸੇ ਹੋਰ ਪਾਸੇ ਮਿਲਣੀ ਮੁਸ਼ਕਿਲ ਸੀ । ਇੰਝ ਹੀ ਸਦਾ ਲਈ ਇੱਕ ਹੋਣ ਦੀ ਤਮੰਨਾ ਸੀ ।
…..
ਨਵਦੀਪ ਉੱਠ ਕੇ ਕੱਪੜੇ ਪਾਉਣ ਲੱਗੀ ਤਾਂ ਉਸਦੇ ਪੂਰੇ ਸਰੀਰ ਨੂੰ ਇੱਕ ਵਾਰ ਧਿਆਨ ਨਾਲ ਤੱਕਿਆ । ਪੰਮੇ ਨੇ ਉਸ ਦੇ ਸਰੀਰ ਚ ਦਿਸਦੇ ਬਦਲਾਵ ਨਾਲ ਹੋਰ ਵੀ ਮੜਕ ਦਿਸੀ । “ਥੋੜ੍ਹਾ ਤੁਰਕੇ ਵਿਖਾਈ ” ਦੋ ਤਿੰਨ ਘੰਟਿਆ ਦੇ ਮਿਲਣ ਚ ਸ਼ਾਇਦ ਪਹਿਲੇ ਕੁਝ ਸ਼ਬਦ ਸੀ । ਉਹ ਤੁਰੀ ਕਿਸੇ ਮਾਡਲ ਵਾਂਗ ਤੇ ਉਵੇਂ ਹੀ ਵਾਪਿਸ ਆ ਗਈ । ਪੰਮਾ ਉਸਦੇ ਡੋਲਦੇ ਲੱਕ ਤੇ ਹਿਲਦੇ ਅੰਗਾਂ ਨੂੰ ਵੇਖ ਚੁੱਪ ਨਾ ਰਹਿ ਸਕਿਆ ਤੇ ਉਸਦੇ ਮੂੰਹੋ ਨਿੱਕਲ ਗਿਆ ………