ਕਹਾਣੀ : ਗੈਂਗਵਾਰ ਇੱਕ

Gang war between two groups lead to tension in Bahadurpura PS limits

ਅੱਧੀ ਛੁੱਟੀ ਹਲੇ ਹੋਈ ਹੀ ਸੀ ਕਿ ਹਲਾ ਹਲਾ ਹੋ ਗਈ । ਤਿੰਨ ਮੁੰਡੇ ਸਕੂਲ ਦੇ ਕੰਧ ਟੱਪ ਕੇ ਆਏ ਤੇ ਉਹਨਾਂ ਵਿੱਚੋਂ ਇੱਕ ਗੁਰਜੀਤ ਨੂੰ ਸਾਰੀ ਜਮਾਤ ਦੇ ਸਾਹਮਣੇ ਕੁੱਟਣ ਲੱਗਾ । ਜਦੋਂ ਤੱਕ ਨਾਲ ਵਾਲੇ ਹਟਾਉਂਦੇ ਉਦੋਂ ਤੱਕ ਗੁਰਜੀਤ ਥੱਲੇ ਡਿੱਗ ਕੇ ਕਾਫ਼ੀ ਕੁੱਟ ਖਾ ਚੁੱਕਿਆ ਸੀ । ਟੀਚਰਜ਼ ਦੇ ਪਹੁੰਚਣ ਤੱਕ ਸਾਰੇ ਮੁੜ ਕੰਧ ਟੱਪ ਕੇ ਮੁੜ ਗਏ ਸੀ ।
ਪ੍ਰਿੰਸੀਪਲ ਨੂੰ ਹੱਡਾਂ ਪੈਰਾਂ ਦੀ ਪੈ ਗਈ ,ਸਕੂਲ ਦੀ ਕੀ ਪੜਤ ਰਹਿ ਗਈ ਕਿ ਕੋਈ ਇੰਝ ਬਾਹਰੋਂ ਆ ਕੇ ਕੁੱਟ ਕੇ ਚਲਾ ਗਿਆ । ਤੁਰੰਤ ਪੁਲਿਸ ਨੂੰ ਫੋਨ ਖੜਕਾਇਆ ਗਿਆ । ਤੇ ਅੱਧੇ ਕੁ ਘੰਟੇ ਚ ਪੁਲੀਸ ਸਕੂਲ ਚ ਸੀ ।
ਪਤਾ ਲੱਗਿਆ ਕਿ ਕੁੱਟਣ ਵਾਲਿਆਂ ਚ ਇੱਕ ਗੁਰਜੀਤ ਦੀ ਹੀ ਕਲਾਸ ਦੇ ਰਮਨਦੀਪ ਦਾ ਭਾਈ ਪਰਮਿੰਦਰ ਉਰਫ ਪੰਮਾ ਸੀ । ਨਾਲ ਉਸਦੇ ਦੋ ਹੋਰ ਦੋਸਤ ਸੀ ।
ਖੈਰ ਅਗਲੇ ਦੋ ਘੰਟਿਆ ਚ ਹੀ ਪੁਲਿਸ ਨੇ ਘਰ ਤੋਂ ਤਿੰਨਾਂ ਨੂੰ ਚੁੱਕ ਲਿਆ ਸੀ । ਪ੍ਰਿੰਸੀਪਲ ਤੇ ਸਟਾਫ ਤਿੰਨਾਂ ਮੁੰਡਿਆ ਦੇ ਪਰਿਵਾਰ ਠਾਣੇ ਖੜ੍ਹੇ ਸੀ । ਪੁਲਿਸ ਵਾਲਿਆਂ ਨੇ ਲੜਾਈ ਦਾ ਕਾਰਨ ਪੁੱਛਿਆ ਤਾਂ ਇਹ ਨਿੱਕਲਿਆ ਕਿ ਗੁਰਜੀਤ ਨੇ ਪਰਸੋਂ ਸਕੂਲ ਚ ਕੁਝ ਨੁਕੀਲੀ ਚੀਜ਼ ਰਮਨ ਦੇ ਮਾਰ ਦਿੱਤੀ ਸੀ । ਕਲਾਸ ਚ ਹੋਈ ਇਸ ਲੜਾਈ ਦਾ ਰਮਨ ਨੇ ਨਾ ਟੀਚਰਜ਼ ਨੂੰ ਦੱਸਿਆ ਸੀ ਨਾ ਘਰ ।
ਪਰ ਜਦੋਂ ਲਹੂ ਨਾਲ ਲਿਬੜੀ ਸ਼ਰਟ ਉਸਦੀ ਮੰਮੀ ਧੋਣ ਲੱਗੀ ਫਿਰ ਘਰ ਦੱਸਣਾ ਹੀ ਪਿਆ । ਤੇ ਉਸਦੀ ਪਿੱਠ ਤੇ ਬਣਿਆ ਜ਼ਖ਼ਮ ਵੇਖ ਕੇ ਪੰਮੇ ਨੂੰ ਤੜ ਚੜ ਗਈ ਸੀ ।
ਪੰਮਾ ਜੋ ਸਕੂਲੋਂ ਹਟ ਕੇ ਜਵਾਨੀ ਦੇ ਰੋਹਦਾਰ ਕਾਲ ਚ ਪ੍ਰਵੇਸ਼ ਕਰ ਚੁੱਕਾ ਸੀ ਭਰਾ ਨਾਲ ਹੋਈ ਜਿਆਦਤੀ ਸਹਾਰ ਨਾ ਸਕਿਆ ਤੇ ਅਗਲੇ ਦਿਨ ਹੀ ਸਕੂਲ ਚ ਜਾ ਕੇ ਗੁਰਜੀਤ ਕੁੱਟ ਧਰਿਆ । ਸਕੂਲ ਪ੍ਰਬੰਧਕ ਤੇ ਮੋਹਰਤਬ ਬੰਦਿਆ ਨੇ ਵਿੱਚ ਪੈ ਪਵਾ ਕੇ ਸਮਝੌਤਾ ਕਰਵਾ ਦਿੱਤਾ । ਮੁੰਡੀਰ ਦੀਆਂ ਲੜਾਈਆਂ ਨੂੰ ਕਿੱਥੇ ਤੱਕ ਲੜਦੇ ? ਗੱਲ ਆਈ ਗਈ ਹੋ ਗਈ,ਮੁੜ ਅਜਿਹੀ ਹਰਕਤ ਨਾ ਕਰਨ ਦੀ ਤਾਕੀਦ ਕਰਕੇ ਪੁਲਿਸ ਨੇ ਜ਼ਮਾਨਤ ਤੇ ਪੰਮੇ ਤੇ ਉਸਦੇ ਦੋਸਤਾਂ ਨੂੰ ਛੱਡ ਦਿੱਤਾ । ਗੁਰਜੀਤ ਕੋਲੋ ਵੀ ਮੁੜ ਕਲਾਸ ਚ ਕਿਸੇ ਬੱਚੇ ਨੂੰ ਇੰਝ ਨਾ ਮਾਰਨ ਦੀ ਤਾਕੀਦ ਲਿਖਵਾ ਲਈ ।
ਪੰਮਾ ਭਾਵੇਂ ਉਸ ਦਿਨ ਪਹਿਲੀ ਵਾਰ ਠਾਣੇ ਗਿਆ ਸੀ ।ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸਦਾ ਮੋਹ ਠਾਣੇ ਨਾਲ ਬਣਨ ਵਾਲਾ ਹੈ । ਤੇ ਇਹ ਉਸਦੇ ਘਰ ਵਰਗਾ ਹੋ ਜਾਏਗਾ । ਉਸਦਾ ਅੰਨ੍ਹਾ ਝੋਟੇ ਵਰਗਾ ਜ਼ੋਰ ਸਨੂੰ ਹਰ ਪਲ ਉਸਨੂੰ ਬੁਰੇ ਲੱਗਣ ਵਾਲੇ ਬੰਦਿਆ ਨੂੰ ਕੁੱਟ ਧਰਨ ਲਈ ਉਕਸਾਉਂਦਾ ਸੀ । ਬੱਸ ਚੁੱਪ ਸੀ ।
ਖੈਰ ਸਭ ਘਰ ਆ ਗਏ । ਅਗਲੇ ਦਿਨ ਮੁੜ ਤੋਂ ਲੀਹ ਤੇ ਆ ਕੇ ਸਕੂਲ ਚ ਆ ਗਏ ਸੀ ।ਪਰ ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਕਿਹੜੀ ਗੱਲ ਸੀ ਜਿਸ ਕਰਕੇ ਗੁਰਜੀਤ ਤੇ ਰਮਨ ਦੀ ਲੜਾਈ ਹੋਈ ਸੀ ।
ਹਿਸਾਬ ਦੇ ਪੀਰੀਅਡ ਵਿਹਲਾ ਸੀ ਤੇ ਸਾਰੇ ਵਿਹਲੇ ਬੈਠੇ ਸੀ । ਅਜਿਹੇ ਵੇਲੇ ਬਾਰ੍ਹਵੀਂ ਕਲਾਸ ਵਾਲੇ ਦਰਵਾਜ਼ਾ ਭੇੜ ਲੈਂਦੇ ਤੇ ਜੋੜੀਆਂ ਬਣਾ ਕੇ ਆਪੋ ਆਪਣੀ ਜੋੜੀਦਾਰ ਕੋਲ ਬੈਠ ਜਾਂਦੇ ਸੀ ।
ਚੜ੍ਹਦੀ ਜਵਾਨੀ ਚ ਉਹ ਅਠਾਰਵੇਂ ਸਾਲ ਨੂੰ ਟੱਪ ਗਏ ਸੀ ।ਤੇ ਹਾਣ ਦੇ ਮੁੰਡੇ ਕੁੜੀ ਨਾਲ ਬੈਠਣ ਲਈ ਟਾਈਮ ਮਸਾਂ ਹੀ ਮਿਲਦਾ ਸੀ । ਰਮਨ ਵੀ ਉੱਠ ਕੇ ਹਰਮੀਤ ਕੋਲ ਜਾ ਬੈਠਿਆ ਉਸਦੀ ਸਹੇਲੀ ਪਹਿਲ਼ਾਂ ਹੀ ਉੱਠ ਕੇ ਆਪਣੇ ਦੋਸਤ ਦੇ ਬੇਂਚ ਤੇ ਸੀ । 35-40 ਦੀ ਕਲਾਸ ਚ 10-12 ਜੋੜੀਆਂ ਸੀ । ਸਟੈਗ ਬਹੁਤ ਘੱਟ ਸੀ ਜਾਂ ਤਾਂ ਉਹਨਾਂ ਦੀ ਗੱਲ ਬਾਹਰ ਸੀ ਜਾਂ ਬਹੁਤ ਹੀ ਪੜਾਕੂ ਸੀ । ਉਹ ਖਿੜਕੀ ਰਾਹੀਂ ਟੀਚਰ ਦੇ ਆਉਣ ਦੀ ਸੂਹ ਰੱਖਦੇ ਸੀ ਕਿ ਆਉਣ ਤੋਂ ਪਹਿਲ਼ਾਂ ਸਭ ਦੂਰ ਹੋ ਜਾਣ ।
ਰਮਨ ਹਰਮੀਤ ਕੋਲ ਬੈਠਾ ਤਾਂ ਉਸਨੂੰ ਅੱਜ ਉਹ ਸਵੇਰ ਤੋਂ ਹੀ ਇੰਝ ਚੁੱਪ ਚਾਪ ਵੇਖ ਰਿਹਾ ਸੀ । ਸਵੇਰੇ ਸਕੂਲ ਤੋਂ ਪਹਿਲ਼ਾਂ ਉਹਨਾਂ ਦਾ ਮਿਲਣ ਦਾ ਪਲੈਨ ਸੀ ਪਰ ਉਹ ਲੇਟ ਹੋ ਗਿਆ ਸੀ । ਉਸਨੂੰ ਲੱਗਾ ਕਿ ਸ਼ਾਇਦ ਇਸ ਕਰਕੇ ਨਾਰਾਜ਼ ਹੈ । ਉਸਦੇ ਸਿਰ ਸੁੱਟੀ ਕੋਲ ਜਾ ਕੇ ਉਹ ਵੀ ਉਸਨੂੰ ਕਲਾਵੇ ਚ ਭਰਕੇ ਉੰਝ ਹੀ ਸਿਰ ਰੱਖਕੇ ਬੇਂਚ ਤੇ ਨਾਲ ਹੀ ਬੈਠ ਗਿਆ ਸੀ । ਅੱਜ ਸਵੇਰੇ ਨਾ ਆ ਸਕਣ ਲਈ ਉਸਨੇ ਸੌਰੀ ਕਿਹਾ । ਹਰਮੀਤ ਨੇ ਉਹਦੇ ਵੱਲ ਸਿਰ ਚੁੱਕ ਕੇ ਵੇਖਿਆ ਤਾਂ ਉਸਦੀਆਂ ਅੱਖਾਂ ਚ ਹੰਝੂ ਸੀ । ਪਰ ਨਾ ਮਿਲ ਸਕਣ ਦੀ ਗੱਲ ਐਦਾਂ ਦੀ ਨਹੀਂ ਸੀ ਕਿ ਰੋਇਆ ਜਾਵੇ । ਰਮਨ ਨੇ ਉਸਦੇ ਕੰਨ ਚ ਹੌਲੀ ਦੇਣੇ ਕਿਹਾ । ਹਰਮੀਤ ਨੇ ਪਿੱਛੇ ਮੂੰਹ ਘੁਮਾ ਕੇ ਵੇਖਿਆ ,ਗੁਰਜੀਤ ਉਹਨਾਂ ਵੱਲ ਹੀ ਵੇਖ ਰਿਹਾ ਸੀ ਉਸਦੇ ਚਿਹਰੇ ਤੇ ਘਟੀਆ ਸਮਾਈਲ ਸੀ । ਉਸਨੇ ਮੁੜ ਰਮਨ ਦੇ ਮੋਢੇ ਤੇ ਸਿਰ ਰੱਖ ਲਿਆ ਤੇ ਪਤਾ ਨਹੀਂ ਕਿੰਝ ਉਸ ਕੋਲ਼ੋਂ ਸਭ ਦੱਸ ਹੋ ਗਿਆ ਤੇ ਉਹ ਰੋਣ ਲੱਗੀ ।
ਰਮਨ ਨੇ ਸੁਣਦੇ ਸੁਣਦੇ ਹੀ ਪਿੱਛੇ ਵੱਲ ਵੇਖਿਆ ਤਾਂ ਗੁਰਜੀਤ ਪੂਰੇ ਹਾਸੇ ਚ ਆਪਣੇ ਨਾਲ ਦਿਆਂ ਨੂੰ ਕੁਝ ਦੱਸ ਰਿਹਾ ਸੀ । ਉਹ ਮੁੱਠੀ ਨੂੰ ਬੰਦ ਕਰਕੇ ਤੇ ਗੱਲਾਂ ਨੂੰ ਫੁਲਾ ਕੇ ਹਰਮੀਤ ਵੱਲ ਇਸ਼ਾਰੇ ਕਰਦਾ ਹੋਇਆ ਬਲੋ ਜੌਬ ਦੇ ਇਸ਼ਾਰੇ ਕਰਕੇ ਹੱਸ ਰਿਹਾ ਸੀ ।
ਆਮ ਕਰਕੇ ਚੁੱਪ ਸ਼ਾਂਤ ਤੇ ਲੜਾਈ ਤੋਂ ਦੂਰ ਰਹਿਣ ਵਾਲਾ ਰਮਨ ਨਾ ਤਾਂ ਹਰਮੀਤ ਕੋਲੋ ਸੁਣਕੇ ਚੁੱਪ ਰਹਿ ਸਕਦਾ ਸੀ ਉੱਪਰੋਂ ਗੁਰਜੀਤ ਦੇ ਹੱਸ ਹੱਸ ਕੇ ਆਪਣੀ ਕਰਤੂਤ ਬਾਕੀ ਸਭ ਨੂੰ ਦੱਸਣ ਤੋਂ ਉਹਨੂੰ ਹੋਰ ਵੀ ਰੋਹ ਚੜ ਆਇਆ ਸੀ ।
ਉਹ ਇੱਕਦਮ ਸੀਟ ਤੋਂ ਉੱਠਿਆ ਤੇ ਬੇਂਚ ਤੇ ਬੈਠੇ ਹੀ ਗੁਰਜੀਤ ਨੂੰ ਗਲੇ ਨੂੰ ਫ਼ੜਕੇ ਕੁਝ ਪਲਾਂ ਚ ਕਿੰਨੇ ਹੀ ਘਸੁੰਨ ਜੜ ਦਿੱਤੇ । ਇਸਤੋਂ ਪਹਿਲ਼ਾਂ ਕਿ ਬਾਕੀ ਉਸਨੂੰ ਛਡਾਉਂਦੇ ਆਪਣੇ ਬਚਾ ਲਈ ਗੁਰਜੀਤ ਦੇ ਹੱਥ ਚ ਬੇਂਚ ਦਾ ਕੋਈ ਪੇਚ ਆ ਗਿਆ ਉਸਨੇ ਉਹੀਓ ਰਮਨ ਦੀ ਢੂਹੀ ਚ ਗੱਡ ਦਿੱਤਾ । ਪਰ ਰਮਨ ਫਿਰ ਵੀ ਉਸਦੇ ਮਾਰਦਾ ਰਿਹਾ । ਜਦੋਂ ਤੱਕ ਉਹਨਾਂ ਨੇ ਛੁਡਾਇਆ ਤਾਂ ਕਲਾਸ ਇੰਝ ਦੀ ਕੁੱਟ ਮਾਰ ਤੇ ਹੱਕੀ ਬੱਕੀ ਰਹਿ ਗਈ ਸੀ ।
ਮਸੀਂ ਛੁਡਾ ਕੇ ਦੋਵਾਂ ਨੂੰ ਅਲੱਗ ਕੀਤਾ । ਜੋ ਗੱਲ ਹੁਣ ਤੱਕ ਥੋੜ੍ਹੇ ਕੁ ਲੋਕਾਂ ਨੂੰ ਪਤਾ ਸੀ ਸਭ ਨੂੰ ਪਤਾ ਲੱਗ ਗਈ ਸੀ । ਪਰ ਕਲਾਸ ਦੀ ਪੜਤ ਰੱਖਣ ਲਈ ਲੜਾਈ ਟੀਚਰਜ਼ ਤੱਕ ਨਾ ਗਈ ਸਗੋਂ ਕਲਾਸ ਚ ਹੀ ਸੁਲਝਾ ਲੈਣ ਦਾ ਫੈਸਲਾ ਹੋਇਆ। ਰਮਨ ਨੇ ਆਪਣੀ ਕਮੀਜ਼ ਨੂੰ ਸਾਫ ਤਾਂ ਕੀਤਾ । ਪਰ ਫਿਰ ਵੀ ਕੁਝ ਦਾਗ ਰਹਿ ਗਏ ਸੀ । ਪੇਚ ਦੇ ਜ਼ਖ਼ਮ ਤਾਂ ਕਾਫ਼ੀ ਡੂੰਗਾ ਸੀ । ਘਰ ਮੰਮੀ ਨੂੰ ਪਤਾ ਲੱਗਾ ਤੇ ਫਿਰ ਪੰਮੇ ਨੂੰ ,ਤੇ ਇੰਝ ਇਹ ਲੜਾਈ ਠਾਣੇ ਤੱਕ ਪਹੁੰਚ ਗਈ ਸੀ ।
ਪਰ ਲੜਾਈ ਹਰਮੀਤ ਕਰਕੇ ਹੋਈ ਸੀ ਇਸਦਾ ਪਤਾ ਸਿਰਫ ਕਲਾਸ ਨੂੰ ਸੀ ਉਸਦਾ ਨਾਮ ਅਜੇ ਵੀ ਗੁਪਤ ਸੀ । ਠਾਣੇ ਤੋਂ ਵਾਪਿਸ ਆ ਕੇ ਕਲਾਸ ਚ ਭਾਵੇਂ ਗੁਰਜੀਤ ਨੇ ਆਪਣੀ ਗਲਤ ਹਰਕਤ ਲਈ ਮਾਫੀ ਮੰਗ ਲਈ ਸੀ । ਪਰ ਰਮਨ ਨੂੰ ਹੁਣ ਇਸ ਗੱਲ ਦਾ ਅਹਿਸਾਸ ਸੀ ਕਿ ਉਸਦਾ ਉਸ ਦਿਨ ਸਵੇਰੇ ਲੇਟ ਹੋ ਜਾਣਾ ਤੇ ਗੁਰਜੀਤ ਦਾ ਓਥੇ ਜਾਣਾ ਜਿੱਥੇ ਉਸਨੇ ਹਰਮੀਤ ਨੂੰ ਮਿਲਣਾ ਸੀ ਜਰੂਰ ਹੀ ਉਸਦੇ ਆਪਣੇ ਦੋਸਤ ਦਿਲਜੀਤ ਦੀ ਗੱਦਾਰੀ ਹੈ । ਉਹ ਹੁਣ ਇਸ ਦਾ ਅਸਲ ਸੱਚ ਜਾਨਣਾ ਚਾਹੁੰਦਾ ਸੀ ।
ਤੇ ਓਧਰ ਪੰਮੇ ਦੇ ਇੰਝ ਦੇ ਕਾਰਨਾਮੇ ਤੋਂ ਉਸਦੇ ਯਾਰਾਂ ਦੀ ਜੁੰਡਲੀ ਪ੍ਰਭਾਵਿਤ ਸੀ । ਕਿਸੇ ਸਕੂਲ ਚ ਜਾ ਕੇ ਇੰਝ ਕੁੱਟ ਦੇਣ ਨਾਲ ਉਸਦੇ ਬੇਡਰ ਤੇ ਬੇਕਿਰਕ ਸੁਭਾਅ ਦੀ ਸਭ ਪ੍ਰਸੰਸਾ ਕਰ ਰਹੇ ਸੀ । ਇਹੋ ਹੱਲਾਸ਼ੇਰੀ ਉਸਦੇ ਕਦਮਾਂ ਨੂੰ ਕੁੱਟਮਾਰ ਦੇ ਇਸ ਰਾਹ ਤੇ ਹੱਲਾਸ਼ੇਰੀ ਦੇ ਰਹੇ ਸੀ । ਮਾਂ ਬਾਪ ਨੂੰ ਵੀ ਇਹੋ ਲੱਗ ਰਿਹਾ ਸੀ ਕਿ ਮੁੰਡੇ ਨੇ ਬਿਨਾਂ ਕਸੂਰੋਂ ਕੁੱਟੇ ਭਰਾ ਦਾ ਬਦਲਾ ਲੈ ਕੇ ਚੰਗਾ ਹੀ ਕੀਤਾ ਹੈ । ਹੁਣ ਉਸਦੇ ਨੇਡ਼ੇ ਜਾਣ ਤੋਂ ਪਹਿਲ਼ਾਂ ਕੋਈ ਸੌ ਵਾਰ ਸੋਚੇਗਾ ।

ਚਲਦਾ

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s