ਊਣੇ ਭਾਗ 16ਮਈ

ਸਾਗਰਿਕਾ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਗਿਆ। ਸੈਂਕੜੇ ਹੀ ਮਹਿਮਾਨ ਉਸਦੇ ਦੋਸਤ ਸਹੇਲੀਆਂ ਸਭ ਹੀ ਸ਼ਾਮਿਲ ਹੋਏ ਸੀ। ਕੁੜੀ ਦੇ ਦੋਸਤ ਮੁੰਡਿਆਂ ਦਾ ਇੰਝ ਘਰ ਦਿਆਂ ਨੂੰ ਮਿਲਦੇ ਵੇਖਣ ਦਾ ਇਹ ਉਸਦਾ ਪਹਿਲਾ ਅਨੁਭਵ ਸੀ ਅਜਿਹਾ ਉਸਨੇ ਦੂਰਦਰਸ਼ਨ ਦੀਆਂ ਫ਼ਿਲਮਾਂ ਵਿੱਚ ਹੀ ਵੇਖਿਆ ਸੀ। ਫ਼ਿਲਮਾਂ ਦੀ ਉਸਨੂੰ ਕਾਫੀ ਚੇਟਕ ਲੱਗ ਗਈ ਸੀ ਜਿਸਦਾ ਝੱਸ ਦੂਰਦਰਸ਼ਨ ਹੀ ਪੂਰੀ ਕਰਦਾ ਸੀ। ਜਦੋਂ ਸਾਗਰਿਕਾ ਵਾਪਸ ਚਲੀ ਗਈ ਤਾਂ ਪਿੰਡੋਂ ਆਈਆਂ ਚਿੱਠੀਆਂ ਦਾ ਜਵਾਬ ਦੇਣ ਲਈ ਕਾਫੀ ਵਕਤ ਮਿਲ ਗਿਆ ਸੀ। ਇਸ ਵੇਲੇ ਤੱਕ ਵੱਡੇ ਸ਼ਹਿਰਾਂ ਦੇ ਵੱਡੇ ਲੋਕਾਂ ਕੋਲ ਮੁਬਾਇਲ ਆ ਗਏ ਸੀ। ਪਿੰਡਾਂ ਵਿੱਚ ਵੀ ਪੀਸੀਓ ਖੁੱਲ੍ਹ ਗਏ ਸੀ। ਪਰ ਅਜੇ ਤੱਕ ਉਸਦਾ ਪਿੰਡ ਫੋਨ ਨਾਲ ਨਹੀਂ ਸੀ ਜੁੜਿਆ। ਸੁਨੇਹਾ ਪਹੁੰਚਾਉਣ ਲਈ ਅਜੇ ਵੀ ਚਿੱਠੀਆਂ ਹੀ ਚਲਦੀਆਂ ਸੀ। ਇਹਨੀਂ ਦਿਨੀ ਉਸਨੇ ਹੈਪੀ ਦੀਆਂ ਘੱਲੀਆਂ ਬਹੁਤ ਚਿੱਠੀਆਂ ਦੇ ਜੁਆਬ ਦਿੱਤੇ। ਘਰ ਦਾ ਹਾਲ ਚਾਲ ਸਭ ਉਹਨਾਂ ਰਾਹੀਂ ਪੁੱਛਦਾ ਸੀ। ਸੁਖਮਨ ਦੀ ਉਹਨੇ ਕਦੇ ਮੁੜ ਗੱਲ ਨਾ ਕੀਤੀ। ਹੈਪੀ ਦੀ ਹਰ ਚਿੱਠੀ ਕੁਝ ਨਵਾਂ ਹੀ ਰਾਜ ਖੋਲ੍ਹਦੀ ਸੀ। ਜਿਸ ਦੇ ਜੁਆਬ ਵਿੱਚ ਲੱਖੇ ਨੂੰ ਵੀ ਕੁਝ ਨਾ ਕੁਝ ਘੱਲਣਾ ਪੈਂਦਾ। ਉਸਨੂੰ ਸਾਲ ਦੇ ਨੇੜੇ ਤੇੜੇ ਹੋਣ ਵਾਲਾ ਸੀ ਜਦੋਂ ਉਹਨੂੰ ਬੀਏ ਦੇ ਪੇਪਰਾਂ ਲਈ ਰੋਲ ਨੰਬਰ ਆ ਗਿਆ ਸੀ। ਪਰ ਉਸਦੇ ਨਾਲ ਹੀ ਹੈਪੀ ਦੀ ਇੱਕ ਖੁਸ਼ੀ ਭਰੀ ਚਿੱਠੀ ਤੇ ਇੱਕ ਖੂਬਸੂਰਤ ਕੁੜੀ ਦੋ ਫੋਟੋ ਸਹਿਤ ਉਸ ਕੋਲ ਆ ਗਈ ਸੀ। ਹੈਪੀ ਦਾ ਰੰਗਪੁਰ ਕਿਸੇ ਘਰ ਰੋਕਾ ਹੋ ਗਿਆ ਸੀ। ਉਸਨੇ ਆਪਣੀ ਹੋਣ ਵਾਲੀ ਘਰਵਾਲੀ ਦੀ ਫੋਟੋ ਘੱਲ ਦਿੱਤੀ ਸੀ। ਕੁੜੀ ਦੀ ਫੋਟੋ ਚ ਚਮਕ ਵੇਖਕੇ ਹੀ ਭੁੱਖ ਲਹਿੰਦੀ ਸੀ। ਵੈਸੇ ਇੱਕੋ ਜਿਹੇ ਦੋਵਾਂ ਦੇ ਸੁਭਾਅ ਚ ਇਹ ਗੱਲ ਸੀ ਕਿ ਇੱਕੋ ਕੁੜੀ ਇੱਕੋ ਵੇਲੇ ਪਸੰਦ ਆਉਂਦੀ ਸੀ। ਹੁਣ ਵੀ ਹੈਪੀ ਦੀ ਪਸੰਦ ਉਸਦੀ ਪਸੰਦ ਸੀ। ਪਰ ਜਿਉਂ ਜਿਉਂ ਚਿੱਠੀ ਪੜ੍ਹਦਾ ਗਿਆ ਉਸਦਾ ਚਿਹਰਾ ਖੁਸ਼ੀ ਨਾਲ ਭਰਦਾ ਗਿਆ। 
ਚਿਠੀ ਦਾ ਇੱਕ ਹਿੱਸਾ ” ਆਪਣੀ ਭਾਬੀ ਦੇ ਤਸਵੀਰ ਨੇ ਵੇਖ ਤੇਰਾ ਦਿਲ ਹਮੇਸ਼ਾ ਦੀ ਤਰ੍ਹਾਂ ਤੇਰੇ ਦਿਲ ਨੂੰ ਧੁੜਕੂ ਲੱਗਾ ਹੋਈ ਕਿ ਤੇਰਾ ਯਾਰ ਫੇਰ ਤੇਰੇ ਪਸੰਦ ਆਉਣ ਵਾਲੀ ਕੁੜੀ ਖੋਹ ਕੇ ਲੈ ਗਿਆ ,ਸ਼ਾਇਦ ਤੈਨੂੰ ਇਹ ਵੀ ਲਗਦਾ ਹੋਣਾ ਕਿ ਮੈਂ ਆਪਣਾ ਵਾਅਦਾ ਭੁੱਲ ਗਿਆਂ ਹਾਂ ਕਿ ਆਪਾਂ ਇੱਕੋ ਪਿੰਡ ਕੱਠੇ ਵਿਆਹ ਕਰਵਾ ਕੇ ਸਾਢੂ ਬਣਨੈ। ਮੈਂ ਭੁੱਲਿਆ ਨਹੀਂ ਤੇਰੀ ਭਾਬੀ ਦਾ ਨਾਮ ਪ੍ਰੀਤ ਹੈ ,ਇਸਦੀ ਛੋਟੀ ਭੈਣ ਦਾ ਨਾਮ ਕੁਲਵੀਰ ਹੈ ,ਉਮਰ ਚ ਛੋਟੀ ਏ ਭਰ ਹਰ ਪਾਸਿਓਂ ਤੇਰੀ ਭਾਬੀ ਨਾਲੋਂ ਸਵਾਇਆ ਹੈ। ਪਸੰਦ ਤਾਂ ਮੈਨੂੰ ਛੋਟੀ ਹੀ ਆਈ ਸੀ ਪਰ ਫਿਰ ਮੈਨੂੰ ਲੱਗਾ ਤੂੰ ਸਾਰੀ ਉਮਰ ਐਵੀਂ ਝੂਰੀ ਜਾਏਗਾਂ। ਮੈਂ ਰੋਕਾ ਇੱਕੋ ਸ਼ਰਤ ਤੇ ਕਰਾਇਆ ਕਿ ਛੋਟੀ ਦਾ ਵਿਆਹ ਤੇਰੇ ਨਾਲ ਹੋਏ। ਵਾਹ ਲਗਦੀ ਆਪਾਂ ਦੀਵਾਲੀ ਤੋਂ ਪਹਿਲਾਂ ਕੱਠੇ ਹੀ ਵਿਆਹ ਕੇ ਲਿਆਵਾਗੇਂ। ਬਾਬੇ ਸੁੱਖ ਰੱਖੇ ਕੱਠੇ ਦਰਬਾਰ ਸਾਬ ਸੇਵਾ ਕਰਕੇ ਆਵਾਗੇਂ। ਛੋਟੀ ਦੀ ਤਸਵੀਰ ਤੇਰੀ ਚਿੱਠੀ ਦੇ ਜਵਾਬ ਚ ਭੇਜਾਂਗਾ। ਉਦੋਂ ਤੱਕ ਤੂੰ ਅੰਦਾਜ਼ੇ ਲਾਉਂਦਾ ਰਹੀਂ ਉਹ ਕਿਵੇਂ ਦੀ ਦਿਸਦੀ ਏ। ਇੱਕ ਗੱਲ ਹੋਰ ਕਿਤੇ ਬੰਗਲਾਣਾਂ ਦੇ ਮੁਸ਼ਕੀ ਜਿਹੇ ਰੰਗ ਤੇ ਗਦਰਾਏ ਪਿੰਡੇ ਤੇ ਨਾਲ ਡੁੱਲ੍ਹ ਜਾਈਂ। ਆਪਣੇ ਅਰਗਿਆਂ ਕੋਲ ਪੇਂਡੂ ਪੰਜਾਬਣ ਕੁੜੀ ਹੀ ਸੂਤ ਬੈਠਦੀ ਹੈ। ਐਹਨਾਂ ਕੋਲੋਂ ਜੱਟਕੇ ਝਟਕੇ ਨਹੀਂ ਝੱਲੇ ਜਾਣੈ। ਨਾਲੇ ਉਂਝ ਵੀ ਜਿਹੜੀ ਜਨਾਨੀਂ ਮਰਦ ਨੂੰ ਪੰਜੇ ਹੇਠਾਂ ਕਰਲੇ ਉਹਨੇ ਤੇਰੇ ਬੁੜ੍ਹੇ ਬੁੜ੍ਹੀ ਨੂੰ ਰੋਟੀ ਨਹੀਂ ਜੇ ਦੇਣੀ। ਤੇ ਤੇਰੇ ਬਾਪੂ ਨਾਲ ਤਾਂ ਜਮਾਂ ਨਹੀਂ ਪੁੱਗਣੀ। ਸਾਰਾ ਦਿਨ ਘਰ ਸੂਲ ਖੜੀ ਰਿਹਾ ਕਰੂ। ਖਤ ਮਿਲਦੇ ਹੀ ਵਾਪਿਸ ਉੱਤਰ ਲਿਖੀ ਆਪਣੀ ਰਾਇ ਘੱਲ ਤੇ ਛੇਤੀ ਛੁਟੀ ਲੈ ਕੇ ਆਜਾ ਆਪਾਂ ਰਿਸ਼ਤਾ ਪੱਕ ਕਰ ਆਈਏ। ਕੁੜੀ ਆਲੇ ਤੇਰੇ ਲਈ ਤਿਆਰ ਹਨ ਪਰ ਤੇਰੀ ਇੱਕ ਵਾਰ ਨਿਗ੍ਹਾ ਨਿੱਕਲ ਜਾਈ ਕੁੜੀ ਚੋਂ ਤਾਂ ਬੱਲੇ ਬੱਲੇ ਹੋ ਜਾਊ। ਤੇਰਾ ਯਾਰ ਹੈਪੀ। 
ਚਿੱਠੀ ਪੂਰੀ ਪੜ੍ਹਕੇ ਤੇ ਤਸਵੀਰ ਵੇਖਕੇ ਉਹਨੂੰ ਸੱਚ ਚ ਲੱਗਿਆ ਜਿਵੇਂ ਚੰਨ ਵੇਖ ਲਿਆ ਹੋਏ। ਜੇ ਇਹ ਕੁੜੀ ਐਨੀ ਸੋਹਣੀ ਏ ਤਾਂ ਇਸਦੀ ਭੈਣ ਜੇ ਇਸਤੋਂ ਸਵਾਇਆ(25% ਵੱਧ ) ਹੈ ਤਾਂ ਜਰੂਰ ਹੀ ਬਹੁਤ ਸੋਹਣੀ ਹੋਏਗੀ। ਪਰ ਫੇਰ ਵੀ ਕਿ ਉਹ ਸੁਖਮਨ ਦੇ ਲਾਗੇ ਤਾਗੇ ਨਹੀਂ ਹੋਏਗੀ। ਪਰ ਹੁਣ ਤਾਂ ਹੈਪੀ ਦਾ ਯਾਰੀ ਵਰਗਾ ਹੁਕਮ ਉਹਦੇ ਕੋਲ ਆਇਆ ਸੀ। ਆਪਣੇ ਵੱਲੋਂ ਹੀ ਉਸਨੇ ਉਹਦੇ ਲਈ ਗੱਲ ਮਿੱਥ ਲਈ ਸੀ। ਜਰੂਰ ਬੇਬੇ ਬਾਪੂ ਨੂੰ ਵੀ ਮਨਾ ਲਿਆ ਹੋਣਾ ਉਹ ਕਰੇ ਤਾਂ ਕੀ ਕਰੇ। ਉਹ ਜਕੋ ਤਕੀ ਵਿੱਚ ਸੀ ਕਿ ਦਿਨ ਉਸਨੂੰ ਜਵਾਬ ਨਾ ਅਹੁੜਿਆ। ਪੇਪਰ ਦੇਣ ਜਾਣਾ ਸੀ। ਕਿਤੇ ਹੋਰ ਹੀ ਕੋਈ ਜੱਬ ਨਾ ਪਏ ਜਾਏ।  ਜਿਸ ਗੱਲੋਂ ਉਹ ਭੱਜਦਾ ਫਿਰਦਾ ਸੀ ਉਸੇ ਗੱਲ ਨੇ ਉਸਨੂੰ ਬੰਨ੍ਹ ਲਿਆ ਸੀ। ਸ਼ਾਇਦ ਹੈਪੀ ਸਮਝਦਾ ਸੀ ਕਿ ਸੁਖਮਨ ਦੇ ਗਮ ਨੂੰ ਭੁਲਾਉਣ ਲਈ ਕਿਸੇ ਹੋਰ ਸੂਖਮ ਜਿਹੀ ਕਲੀ ਦਾ ਉਸਦੀ ਬੁੱਕਲ ਚ ਖਿੜਨਾ ਲਾਜਮੀ ਹੈ ਜੋ ਉਸਦੇ ਦੁੱਖਾਂ ਨੂੰ ਵੰਡਾ ਸਕੇ। ਪਰ ਉਹ ਆਪਣੇ ਦੁੱਖ ਨੀਲਿਮਾ ਕੋਲ ਖੋਲ੍ਹ ਚੁੱਕਾ ਸੀ ਕਾਫੀ ਹਲਕਾ ਮਹਿਸੂਸ ਕਰਦਾ ਸੀ। ਸੁਖਮਨ ਨਾਲ ਬੀਤਿਆ ਸਮਾਂ ਹੁਣ ਉਸਨੂੰ ਸੱਚ ਘੱਟ ਤੇ ਸੁਪਨਾ ਵੱਧ ਲੱਗਣ ਲੱਗਾ ਸੀ। ਬੜੀ ਸੋਚ ਸਮਝ ਕੇ ਉਸਨੇ ਪੇਪਰਾਂ ਦੇ ਰੋਲ ਨੰਬਰ ਆਉਣ ਤੋਂ ਪਹਿਲਾਂ ਖ਼ਤ ਲਿਖਿਆ ਸੀ।  ਜਿਸ ਵਿੱਚ ਘਰ ਦਾ ਤੇ ਆਪਣਾ ਹਾਲ ਲਿਖਣ ਤੇ ਪੁੱਛਣ ਮਗਰੋਂ ਉਹ ਸਿਧਿ ਗੱਲ ਤੇ ਆਇਆ। ” ਯਾਰਾ ਮੇਰੇ ਲਈ ਤੂੰ ਹੋਰ ਕਿੰਨਾ ਕੁਝ ਕੁਰਬਾਨ ਕਰੇਗਾਂ ?ਤੇਰੀ ਯਾਰੀ ਮੈਨੂੰ ਬੰਨ੍ਹ ਲੈਂਦੀ ਹੈ ,ਜਿਸਦੇ ਅੱਗੇ ਮੇਰੀ ਹਾਂ ਜਾਂ ਨਾ ਭੋਰਾ ਮਾਅਨੇ ਨਹੀਂ ਰੱਖਦੀ।  ਜੋ ਕੁਝ ਤੂੰ ਸੋਚਿਆ ਸਹੀ ਹੋ ਸੋਚਿਆ ਹੋਏਗਾ। ਪਰ ਅਜੇ ਮੇਰਾ ਮਨ ਵਿਆਹ ਲਈ ਬਿਲਕੁਲ ਤਿਆਰ ਨਹੀਂ। ਪਰ ਤੇਰੀ ਜੁਬਾਨ ਮੈਂ ਕਦੇ ਟੁੱਟਣ ਨਹੀਂ ਦਵਾਗਾਂ ਇਸ ਲਈ ਭਾਵੇਂ ਆਪਾਂ ਕੱਠੇ ਵਿਆਹ ਨਾ ਕਰਵਾ ਸਕੀਏ ਪਰ ਤੂੰ ਜੋ ਕੁੜੀ ਮੇਰੇ ਲਈ ਤੇ ਘਰ ਪਰਿਵਾਰ ਦੇ ਯੋਗ ਸਮਝੇਗਾ ਤਾਂ ਮੇਰੇ ਮੂੰਹੋ ਕਦੇ ਇਨਕਾਰ ਨਹੀਂ ਹੋਏਗਾ। ਦੂਜੀ ਗੱਲ ਤੂੰ ਬੰਗਾਲਣਾ ਦੀ ਆਖੀ ਸੀ , ਮੈਂ ਇਹਨਾਂ ਕੋਲ ਰਹਿ ਕੇ ਇਹਨਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਲੋਕਾਂ ਨੇ ਇਹਨਾਂ ਬਾਰੇ ਕਿੰਨਾ ਕੁਝ ਝੂਠ ਤੂਫ਼ਾਨ ਬੋਲਿਆ ਹੈ ਪਰ ਅਸਲ ਵਿੱਚ ਹੀ ਇਹ ਲੋਕ ਬੇਹੱਦ ਹੁਸ਼ਿਆਰ ਹਨ ਹਰ ਵਿਸ਼ੇ ਚ ਗਿਆਨੀ ਭਾਵੇਂ ਇਸਦਾ ਥੋੜਾ ਮਾਣ ਵੀ ਇਹਨਾਂ ਨੂੰ ਹੈ। ਫਿਰ ਗੱਲ ਹੈ ਇਹਨਾਂ ਦੇ ਮੁਸ਼ਕੀ ਰੰਗ ਦੀ ਪਤਾ ਨਹੀਂ ਕਿਉਂ ਉਹ ਰੰਗ ਮੈਨੂੰ ਆਪਣੇ ਰੰਗ ਜਿਹਾ ਹੀ ਲਗਦਾ ਹੈ ਇਸੇ ਲਈ ਇਹਨਾਂ ਨਾਲ ਰਹਿਕੇ ਮੈਨੂੰ ਕਦੇ ਊਣਾ ਜਿਹਾ ਨਹੀਂ ਲੱਗਿਆ ਸਗੋਂ ਆਪਣੇ ਬਰੋਬਰ ਦੇ ਲੱਗੇ। ਤੂੰ ਕਹਿ ਸਕਦਾ ਹੈਂ ਕਿ ਮੇਰੇ ਚ ਆਤਮ ਵਿਸ਼ਵਾਸ਼ ਜਗਾਉਣ ਲਈ ਇਹਨਾਂ ਨੇ ਕਾਫੀ ਕੁਝ ਦਿੱਤਾ ਹੈ। ਇਹਨਾਂ ਤੋਂ ਮੈਂ ਸਿਖਿਆ ਕਿ ਤੁਹਾਡੇ ਰੰਗ ਜਾਂ ਸਰੀਰਕ ਦਿੱਖ ਨਾਲੋਂ ਤੁਹਾਡੇ ਖੜ੍ਹਨ ਉੱਠਣ ਬੋਲਣ ਦਾ ਢੰਗ ਤੇ ਤੁਹਾਡਾ ਗਿਆਨ ਹੀ ਸਭ ਕੁਝ ਹੈ। ਉਸਤੋਂ ਵੱਧ ਕੁਝ ਨਹੀਂ। ਬਾਕੀ ਰਹੀ ਉਹਨਾਂ ਦੇ ਗਦਰਾਏ ਜਿਸਮਾਂ ਦੀ ਗੱਲ ਪਤਾ ਨਹੀਂ ਕਿਉਂ ਉਹ ਮੈਨੂੰ ਟੁੰਬਣ ਲੱਗੇ ਹਨ ,ਇੱਕ ਰੰਗ ਤੇ ਨਕਸ਼ਾਂ ਨੂੰ ਛੱਡ ਦਈਏ ਬਾਕੀ ਸਭ ਪੰਜਾਬਣਾਂ ਵਰਗਾ ਹੀ ਹੈ। ਜਦੋਂ ਸਾਗਰਿਕਾ ਵਾਪਿਸ ਗਈ ਤਾਂ ਇੱਕ ਦਿਨ ਅਚਾਨਕ ਮੈਨੂੰ ਉਸਦੇ ਕਮਰੇ ਚ ਜਾ ਕੇ ਉਸਦੀ ਅਲਮਾਰੀ ਵਿੱਚੋਂ ਕੁਝ ਕੱਢ ਕੇ ਲਿਆਉਣ ਲਈ ਕਿਹਾ ਗਿਆ। ਉਸਨੂੰ ਖੋਲ੍ਹਕੇ ਅਚਾਨਕ ਮੇਰੇ ਹੱਥ ਉਸਦੀ ਨਗਨ ਪੇਟਿੰਗ ਲੱਗੀ। ਉਸ ਪੇਂਟਿੰਗ ਨੂੰ ਵੇਖ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਸਾਗਰਿਕਾ ਦੇ ਜਿਸਮ ਨੂੰ ਬਣਾਉਣ ਵਾਲੇ ਦੀ ਤਾਰੀਫ ਕਰਾਂ ਕਿ ਉਸਦੀ ਪੇਂਟਿੰਗ ਬਣਾਉਣ ਵਾਲੇ ਦੀ। ਦੋਵਾਂ ਨੇ ਜਿਸਮ ਚ ਇੱਕ ਇੰਚ ਮਾਸ ਕਿਸੇ ਪਾਸੇ ਵੱਧ ਘੱਟ ਨਹੀਂ ਸੀ ਲਾਇਆ। ਹਰ ਕਟਾਵ ਹਰ ਉਚਾਈ ਹਰ ਨਿਵਾਣ ਨੂੰ ਇੰਝ ਬਣਾਇਆ ਸੀ ਕਿ ਸਿਰਫ ਹੱਥ ਹੀ ਨਹੀਂ ਸਗੋਂ ਨਜਰਾਂ ਵੀ ਤਿਲਕ ਜਾਣ। ਮੈਂ ਜਿੰਨਾਂ ਕੁ ਟੇਢੀ ਨਿਗ੍ਹਾ ਨਾਲ ਉਸਨੂੰ ਤੱਕਿਆ ਹੈ ਜੋ ਕਿ ਉਸਦੇ ਕੱਪੜਿਆਂ ਉਸਦੇ ਉੱਠਣ ਬੈਠਣ ਲੇਟਣ ਦੇ ਤਰੀਕੇ ਕਰਕੇ ਹਰ ਵਾਰ ਮੈਨੂੰ ਆਮ ਨਾਲੋਂ ਕੁਝ ਵਧੇਰੇ ਹੀ ਦਿਖਾ ਦਿੰਦਾ ਹੈ. ਮੈਨੂੰ ਉਸ ਪੇਂਟਿੰਗ ਵਿੱਚੋਂ ਉਹੀ ਨਜ਼ਰ ਆ ਰਹੀ ਸੀ। ਜਿਵੇਂ ਮੇਰੇ ਵੱਲ ਨਜਰਾਂ ਸੁੱਟੀ ਮੇਰੀ ਪਹਿਲ ਨੂੰ ਉਡੀਕ ਰਹੀ ਹੋਏ। ਪਰ ਉਸਦੀਆਂ ਅੱਖਾਂ ਵਿਚਲਾ ਉਹ ਆਤਮ ਵਿਸ਼ਵਾਸ਼ ਮੈਨੂੰ ਉਸ ਦੀ ਪੇਂਟਿੰਗ ਦੇ ਉੱਪਰ ਹੀ ਪਿੰਡੇ ਤੇ ਹੱਥ ਫੇਰਨ ਤੋਂ ਰੋਕਦਾ ਹੈ। ਤੈਨੂੰ ਲਗਦੈ ਕਿ ਇਥੋਂ ਦੇ ਮਰਦ ਔਰਤ ਦੇ ਥੱਲੇ ਲੱਗਕੇ ਰਹਿੰਦੇ ਹਨ ਪਰ ਇਸਦਾ ਇੱਕ ਕਾਰਨ ਹੈ ਇਹ ਲੋਕ ਰੱਬ ਨਾਲੋਂ ਪਹਿਲਾਂ ਮਾਂ ਨੂੰ ਪੂਜਦੇ ਹਨ ,ਹਰ ਜੰਮਦੀ ਔਰਤ ਵਿੱਚੋਂ ਦੁਰਗਾ ਦਾ ਰੂਪ ਲਭਦੇ ਹਨ ,ਝੂਠੇ ਮੂਠੇ ਕੰਜਕਾਂ ਨਹੀਂ ਪੂਜਦੇ ਸਗੋਂ ਉਹਨਾਂ ਵਰਗਾ ਹੀ ਔਰਤ ਨੂੰ ਬਣਨਾ ਸਿਖਾਉਂਦੇ ਹਨ। ਇਸ ਲਈ ਇਥੋਂ ਦੀਆਂ ਔਰਤਾਂ ਚ ਗਜਬ ਦਾ ਆਤਮ ਵਿਸ਼ਵਾਸ਼ ਹੈ ਜੋ ਮਰਦ ਨੂੰ ਕਿਸੇ ਅਣ ਉਚਿਤ ਪਹਿਲ ਕਰਨ ਤੋਂ ਰੋਕਦਾ ਹੈ। ਉਹਨਾਂ ਦੀ ਇੱਕ ਤੱਕਣੀ ਹੀ ਕਿਸੇ ਨੂੰ ਝੰਬ ਕੇ ਰੋਕ ਦੇਣ ਲਈ ਕਾਫੀ ਹੈ। ਇਸ ਲਈ ਮੈਂ ਵੀ ਡਰਦਾ ਕਦੇ ਉਸਦੇ ਕੋਲ ਨਾ ਜਾ ਸਕਿਆ ਇਥੋਂ ਤੱਕ ਉਹਦੇ ਬੁਲਾਵੇ ਤੇ ਵੀ ਉਸਦੀ ਨਗਨ ਪੇਟਿੰਗ ਦੇਖਣ ਨਾ ਆ ਸਕਿਆ। ਸਿਰਫ ਉਸ ਦਿਨ ਲੁਕ ਕੇ ਵੇਖੀ। ਉਹ ਪੇਂਟਿੰਗ ਸੱਚਮੁੱਚ ਮੇਰੀਆਂ ਅੱਖਾਂ ਵਿੱਚ ਵੱਸ ਗਈ ਏ। ਉਸਦੇ ਉਹ ਹਿੱਸੇ ਜਿੰਨਾਂ ਨੂੰ ਮੈਂ ਨਹੀਂ ਤੱਕ ਸਕਿਆਂ ਸਾਂ ਹੁਣ ਮੇਰੀਆਂ ਅੱਖਾਂ ਵਿੱਚ ਜੰਮ ਗਏ ਹਨ। ਜੇਕਰ ਮੈਂ ਜਰਾ ਜਿੰਨਾ ਵੀ ਅੱਖਾਂ ਨੂੰ ਬੰਦ ਕਰਕੇ ਸਾਗਰਿਕਾ ਦਾ ਨਾਮ ਲੈਂਦਾ ਹਾਂ ਤਾਂ ਮੈਨੂੰ ਇੰਝ ਲਗਦਾ ਹੈ ਜਿਵੇਂ ਸਮੁੰਦਰ ਦਾ ਰੰਗ ਸਿਆਹ ਹੋ ਗਿਆ ਹੋਏ ਤੇ ਉਸ ਵਿੱਚੋਂ ਦੋ ਗੋਲ ਪਹਾੜੀ ਚੋਟੀਆਂ ਉਭੱਰ ਆਈਆਂ ਹੋਣ। ਚੀਕਣੀ ਮਿੱਟੀ ਨਾਲ ਬਣੇ ਇਸ ਬਣਤਰ ਤੇ ਕਿਸੇ ਕਾਰੀਗਰ ਨੇ ਆਪਣੀ ਨਿਸ਼ਾਨੀ ਵਜੋਂ ਵਧੇਰੇ ਕਾਲਿਖ ਭਰਿਆ ਟਿੱਕਾ ਲਗਾ ਦਿੱਤਾ ਹੋਵੇ। ਤੇ ਉਹ ਸਮੁੰਦਰ ਇੱਕ ਗੜਵੇ ਦੀ ਸ਼ਕਲ ਦਾ ਹੋਏ ਜਿਸ ਚ ਕਿਸੇ ਨਦੀ ਤੀਰ ਕਮਾਨ ਵਰਗੀ ਦੋਨੋ ਪਾਸਿਓਂ ਅੰਦਰ ਨੂੰ ਧੱਸਿਆ ਹੋਏ ਤੇ ਜਿਉਂ ਜਿਉਂ ਉਸਨੂੰ ਹੋਰ ਹੇਠਾਂ ਵੱਲ ਤੱਕਦੇ ਜਾਓ ਤਾਂ ਉਹ ਅਚਾਨਕ ਇੰਝ ਫੈਲ ਜਾਈ ਜਿਵੇਂ ਘੁਟਵੇਂ ਜਗਾਹ ਤੋਂ ਖੁਲੀ ਜਗ੍ਹਾ ਚ ਪਹੁੰਚਕੇ ਕੋਈ ਨਦੀ ਫੇਲ ਜਾਂਦੀ ਹੈ। ਤੇ ਜਿਹਨਾਂ ਲੱਤਾਂ ਤੇ ਉਸ ਜਿਸਮ ਦਾ ਭਰ ਟਿੱਕਿਆ ਹੋਇਆ ਉਹ ਮੈਨੂੰ ਟਾਹਲੀ ਦੇ ਘੜੇ ਹੋਏ ਸ਼ਤੀਰ ਵਰਗੇ ਲੱਗੇ ਸੀ। ਤੇ ਉਹਨਾਂ ਲੱਤਾਂ ਵਿਚਕਾਰ ਕਲਾਕਾਰ ਨੇ ਹੂ ਬ ਹੂ ਚਿਤਰਨ ਦੀ ਬਜਾਏ ਇੱਕ ਬਹੁਤ ਹੀ ਨਰਮ ਜਿਹੀਆਂ ਪੱਤੀਆਂ ਵਰਗਾ ਗੁਲਾਬ ਚਿਤਰਿਆ ਸੀ। ਭਾਵੇਂ ਸਿਆਹ ਰੰਗ ਦਾ ਗੁਲਾਬ ਨਹੀਂ ਹੁੰਦਾ ਪਰ ਉਸਦੀਆਂ ਪੱਤੀਆਂ ਚੋਂ ਜਿਵੇਂ ਤ੍ਰੇਲ ਦੇ ਤੁਪਕੇ ਚੋ ਰਹੇ ਸੀ। ਮੈਨੂੰ ਇਸਤਰੀ ਦੇ ਸਭ ਤੋਂ ਗੁਪਤ ਹਿੱਸੇ ਦਾ ਐਸਾ ਚਿਤਰਨ ਵੀ ਹੋ ਸਕਦਾ ਹੈ ਮੈਨੂੰ ਨਹੀਂ ਪਤਾ ਸੀ। ਤੂੰ ਵੀ ਹੈਰਾਨ ਹੋ ਜਾਏਗਾਂ ਕਿ ਐਨਾ ਬਰੀਕੀ ਨਾਲ ਕਲਾ ਨੂੰ ਸਮਝਣਾ ਕਿੰਨਾ ਔਖਾ ਹੈ। ਮੇਰੇ ਸਿਰਹਾਣੇ ਜੋ ਕੱਟੀ ਹੋਈ ਸ਼ਰਟ ਰੱਖੀ ਹੈ ਜਿਸਨੂੰ ਕਿ ਸਾਗਰਿਕਾ ਨੇ ਟੈਟੂ ਗੁੰਦਵਾਉਣ ਪਹਿਨਿਆ ਸੀ ਮੈਨੂੰ ਹੁਣ ਇਹੋ ਲਗਦਾ ਹੈ ਜਿਵੇਂ ਉਸ ਕਮੀਜ ਵਿਚੋਂ ਉਸ ਗੁਲਾਬ ਦੀ ਖੁਸ਼ਬੂ ਸਮਾ ਗਈ ਹੋਵੇ। ਸ਼ਾਇਦ ਇਸੇ ਨੂੰ ਉਹ ਜਾਦੂ ਆਖਦੇ ਹਨ ਜੋ ਆਪਣੇ ਆਪ ਨੂੰ ਸ਼ਿਕਾਰੀ ਮੰਨਦੇ ਮਰਦਾਂ ਨੂੰ ਇਹਨਾਂ ਔਰਤਾਂ ਦੇ ਥੱਲੇ ਲੈ ਦਿੰਦਾ ਹੈ। ਤੈਨੂੰ ਇਸ ਚਿੱਠੀ ਨਾਲ ਮੇਜਰ ਦੇ ਘਰ ਦਾ ਨੰਬਰ ਵੀ ਭੇਜ ਰਿਹਾ ,ਤੂੰ ਜਦੋਂ ਚਾਹੇ ਫੋਨ ਕਰ ਸਕਦੈਂ ਖੰਨਿਓ ਕਿਸੇ ਪੀਸੀਓ ਤੋਂ। ਤੇਰੀ ਵਾਜ ਸੁਣੇ ਨੂੰ ਚਿਰ ਹੋ ਗਿਆ। ਬਾਕੀ ਤੇਰੇ ਹਰ ਗੱਲ ਨਾਲ ਸਹਿਮਤ ਹਾਂ। ਅਗਲੇ ਮਹੀਨੇ ਮੈਂ ਛੁੱਟੀ ਆ ਹੀ ਰਿਹਾਂ। ਨਾਲੇ ਮੇਰੇ ਪੇਪਰ ਦਿੱਤੇ ਜਾਣਗੇ ਨਾਲੇ ਤੇਰੇ ਵਿਆਹ ਦੀਆਂ ਤਿਆਰੀਆਂ ਕਰ ਲਵਾਗੇਂ। ਤੇਰਾ ਯਾਰ ,ਲੱਖਾ ਫੌਜੀ। ਲੱਖੇ ਨੇ ਚਿੱਠੀ ਪਾਈ ਤੇ ਸੁਰਖਰੂ ਹੋ ਗਿਆ। ਅਗਲੇ ਮਹੀਨੇ ਜਾਣ ਦੀ ਤਿਆਰੀ ਖਿੱਚ ਲਈ ਸੀ।  ਇੱਕ ਇੱਕ ਕਰਕੇ ਕਲਕਤੇ ਤੋਂ ਸਭ ਤਰਾਂ ਦਾ ਸਮਾਨ ਖਰੀਦਣ ਲੱਗਾ। ਸਭ ਲਈ ਕੁਝ ਨਾ ਕੁਝ ਖਰੀਦਿਆ। ਬਾਪੂ ਲਈ, ਮਾਂ ਲਈ ਹੈਪੀ ਲਈ।  ਸਿਰਫ ਇੱਕ ਸੁਖਮਨ ਲਈ ਨਹੀਂ ਕਿਉਕਿ ਪਿਛਲੀ ਵਾਰ ਜੋ ਖਰੀਦ ਕੇ ਲੈ ਕੇ ਗਿਆ ਸੀ ਉਹ ਹਲੇ ਵੀ ਉਸ ਕੋਲ ਉਂਝ ਹੀ ਪਿਆ ਸੀ। ਅਜੇ ਉਸਦੇ ਜਾਣ ਚ ਪੰਦਰਾਂ ਦਿਨ ਬਾਕੀ ਸੀ ਕਿ ਅਚਾਨਕ ਹੀ ਖੰਨਿਓ ਫੋਨ ਆਇਆ। ਫੋਨ ਦਾ ਸੰਦੇਸ਼ ਸੁਣਕੇ ਉਸਦਾ ਸਰੀਰ ਪੱਥਰ ਹੋ ਗਿਆ ਸੀ। ਅਚਾਨਕ ਹੀ ਖਬਰ ਮਿਲੀ ਕਿ ਹੈਪੀ ਦਾ ਐਕਸੀਡੈਂਟ ਹੋ ਗਿਆ ਸੀ। ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਸੀ। ਜਿਸ ਲਈ ਉਸਨੂੰ ਤੁਰੰਤ ਆਉਣ ਲਈ ਕਿਹਾ ਗਿਆ ਸੀ। ਉਹ ਕਿੰਨੀ ਵੀ ਕਾਹਲੀ ਕਰਦਾ ਉਸਨੂੰ ਜਾਨ ਲਈ ਤਿੰਨ ਦਿਨ ਲੱਗ ਹੀ ਗਏ ਸੀ। 

(ਅੱਗੇ ਕੱਲ੍ਹ )

Uncategorized

3 Comments Leave a comment

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: