ਬਾਰ ਬਾਰ ਨੀਲਿਮਾ ਦੇ ਪੁੱਛਣ ਤੇ ਅਖੀਰ ਇੱਕ ਦਿਨ ਉਹ ਫਿੱਸ ਹੀ ਗਿਆ। ਪੂਰੀ ਦੀ ਪੂਰੀ ਕਹਾਣੀ ਉਹਦੇ ਅੱਗੇ ਖੋਲ੍ਹ ਛੱਡੀ। ਉਸਦੇ ਦਿਲ ਦੇ ਅੰਦਰ ਦਾ ਜਿਵੇਂ ਕੜ੍ਹ ਪਾਟ ਗਿਆ ਹੋਏ। ਜਜਬਾਤੀ ਕਹਾਣੀਆਂ ਨੂੰ ਸੁਣਨ ਲਈ ਔਰਤ ਤੋਂ ਵਧੀਆ ਸਰੋਤਾ ਨਹੀਂ ਹੋ ਸਕਦੀ। ਕਿਉਂਕਿ ਔਰਤ ਜਜਬਾਤਾਂ ਨੂੰ ਸਮਝ ਸਕਦੀ ਹੈ ਉਹਨਾਂ ਨੂੰ ਮਹਿਸੂਸ ਕਰ ਸਕਦੀ ਹੈ। ਮਰਦ ਕਿਸੇ ਔਰਤ ਅੱਗੇ ਜਜ਼ਬਾਤੀ ਕਹਾਣੀ ਸੁਣਾਉਣ ਲੱਗਿਆ ਰੋ ਵੀ ਸਕਦਾ ਹੈ ਜੋ ਕਿ ਉਹ ਕਿਸੇ ਮਰਦ ਅੱਗੇ ਆਮ ਤੌਰ ਤੇ ਨਹੀਂ ਕਰ ਸਕਦਾ ਕਿਉਕਿ ਇੰਝ ਉਸਨੂੰ ਆਖ ਦਿੱਤਾ ਜਾਏਗਾ ਕਿ “ਲੈ ਸਾਲਾ ,ਕੁੜੀਆਂ ਵਾਂਗ ਰੋਂਦਾ “.ਭਾਵੇਂ ਕਹਿਣ ਵਾਲਾ ਖੁਦ ਅਜਿਹੇ ਹਾਲਤ ਚ ਰਹਿ ਚੁੱਕਾ ਹੋਏ। ਇਸ ਲਈ ਮਰਦ ਆਪਣੀਆਂ ਜਜ਼ਬਾਤ ਭਰੀਆਂ ਪ੍ਰੇਮ ਕਹਾਣੀਆਂ ਔਰਤ ਮਿੱਤਰ ਨਾਲ ਸਾਂਝਾ ਕਰਕੇ ਸਕੂਨ ਮਹਿਸੂਸ ਕਰਦੇ ਹਨ। ਨੀਲਿਮਾ ਨੂੰ ਇੰਝ ਹੀ ਸੁਣਾ ਕੇ ਲੱਖੇ ਦਾ ਮਨ ਹਲਕਾ ਹੋ ਗਿਆ। ਕਈ ਮਹੀਨੇ ਦਾ ਦੁੱਖ ਉਹਦੇ ਬੁੱਲਾਂ ਤੇ ਅੱਖਾਂ ਵਿਚੋਂ ਵਹਿ ਗਿਆ। ਮਨ ਜਿਵੇਂ ਹਲਕਾ ਹੋ ਗਿਆ ਸੀ। ਇੱਕੋ ਵੇਲੇ ਉਹਨੂੰ ਨੀਲਿਮਾ ਦੀਆਂ ਗੱਲਾਂ ਦਿਲਾਸਿਆਂ ਤੇ ਚੋਂ ਕਿੰਨਾ ਕੁਝ ਨਜ਼ਰ ਆਇਆ। ਇੱਕ ਮਾਂ ਵਰਗੀ ਮਮਤਾ ,ਇੱਕ ਪਤਨੀ ਵਰਗੀ ਸਮਝਦਾਰੀ ,ਇੱਕ ਪ੍ਰੇਮਿਕਾ ਵਰਗਾ ਸਾਥ ,ਇੱਕ ਭੈਣ ਵਰਗਾ ਲਗਾਅ ,ਇੱਕ ਦੋਸਤ ਵਰਗਾ ਭਰੋਸਾ। ਉਸ ਨੂੰ ਇੱਕੋ ਔਰਤ ਵਿਚੋਂ ਸਭ ਰੂਪ ਦਿਸਣ ਲੱਗ ਗਏ ਸੀ। ਕਿਸੇ ਅੱਗੇ ਕਮਜ਼ੋਰ ਹੋਕੇ ਇਨਸਾਨ ਹਮੇਸ਼ਾ ਲਈ ਉਸਦਾ ਹੋ ਜਾਂਦਾ ਹੈ ਤੇ ਉਸਨੂੰ ਕਿਸੇ ਵੀ ਰੂਪ ਚ ਸਵੀਕਾਰਨ ਲਈ ਰਾਜੀ ਹੁੰਦਾ ਹੈ। ਲੱਖੇ ਨੇ ਆਪਣੀ ਜਿੰਦਗੀ ਦੇ ਹਰ ਪੰਨੇ ਨੂੰ ਨੀਲਿਮਾ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ ਸੀ। ਜਨਮ ਤੋਂ ਲੈ ਕੇ ਉਸਦੇ ਇਸ ਕਹਾਣੀ ਨਾਲ ਜੁੜਨ ਤੱਕ। ਪਰ ਉਸਦੇ ਮਨ ਚ ਇੱਕ ਗੰਢ ਬੱਝੀ ਸੀ। ਜਿਸਨੂੰ ਉਹ ਖੁਦ ਦਾ ਸੁਖਮਨ ਨਾਲ ਕੀਤਾ ਧੋਖਾ ਸਮਝਦਾ ਸੀ। ਉਹ ਸੀ ਉਸ ਰਾਤ ਜੋ ਕੁਝ ਉਸ ਟ੍ਰੇਨ ਵਿੱਚ ਹੋਇਆ। ਕਿਉਂ ਉਹ ਖੁਦ ਨੂੰ ਬੇਕਾਬੂ ਕਰ ਕੇ ਉਸ ਕੁੜੀ ਵੱਲ ਇੱਕ ਦਮ ਚਲਾ ਗਿਆ ਸੀ ?ਉਸਨੂੰ ਜਾਪਦਾ ਸੀ ਕਿ ਉਸਦਾ ਪਿਆਰਾ ਓਨਾ ਗਹਿਰਾ ਨਹੀਂ ਸੀ ਜਿੰਨਾ ਉਹ ਸਮਝਦਾ ਸੀ। ਇਹ ਉਸਦੀ ਜਿੰਦਗੀ ਦੀ ਪਹਿਲੀ ਤੇ ਆਖ਼ਿਰੀ ਘਟਨਾ ਸੀ ਜਿੱਥੇ ਉਹ ਖੁਦ ਤੇ ਕਾਬੂ ਨਾ ਕਰ ਸਕਿਆ। ਪਰ ਉਹ ਉਸ ਘਟਨਾ ਨੂੰ ਹਲੇ ਤੱਕ ਸਮਝ ਨਹੀਂ ਸੀ ਸਕਿਆ। ਇਸ ਗੱਲੋਂ ਉਹ ਸ਼ਰਮਿੰਦਾ ਸੀ। “ਤੈਨੂੰ ਇਸ ਗੱਲ ਲਈ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ,ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਹੁੰਦਾ ਜਦੋਂ ਸਾਡੀਆਂ ਇੰਦਰੀਆਂ ਸਾਡੇ ਕੰਟਰੋਲ ਚੋਂ ਬਾਹਰ ਹੋਕੇ ਆਵੇਸ਼ ਵਿੱਚ ਆ ਕੇ ਮਨ ਆਈਆਂ ਕਰ ਜਾਂਦੀਆਂ ਹਨ ,ਕੋਸ਼ਿਸ਼ ਕਰੋ ਉਸ ਗੱਲ ਨੂੰ ਮੁੜ ਦੁਹਰਾਉਣ ਤੋਂ ਬਚੋ ਜੋ ਤੁਹਾਡੇ ਮਨ ਨੂੰ ਤੰਗ ਕਰੇ। ” ਨੀਲਿਮਾ ਨੇ ਆਪਣੇ ਚਿਰ ਪਰਿਚਿਤ ਅੰਦਾਜ਼ ਚ ਆਪਣੇ ਹੱਥ ਨੂੰ ਹਿਲਾਉਂਦੇ ਹੋਏ ਕਿਹਾ। “ਪਰ ਉਹ ਘਟਨਾ ਮੈਨੂੰ ਕਿਸੇ ਪਰੀ ਘਟਨਾ ਵਾਂਗ ਲਗਦੀ ਏ ,ਅਚਾਨਕ ਕਿਸੇ ਦਾ ਆਉਣਾ ਇੰਝ ਹਾਵੀ ਹੋ ਜਾਣਾ ਤੇ ਬਿਨਾਂ ਅੱਖ ਮਿਲਾਏ ਅਗਲੇ ਕੁਝ ਘੰਟੇ ਚ ਗਾਇਬ ਹੋ ਜਾਣਾ ,ਮੇਰੇ ਜਿੰਦਗੀ ਤੇ ਪਹਿਲੀ ਤੇ ਸ਼ਾਇਦ ਆਖ਼ਿਰੀ ਘਟਨਾ ਹੈ ਸ਼ਾਇਦ “.ਲੱਖੇ ਦੇ ਮਨ ਚ ਕਈ ਵਿਚਾਰ ਸੀ। “ਕੁਝ ਘਟਨਾਵਾਂ ਸਾਨੂੰ ਕੋਈ ਸਬਕ ਦੇਣ ਲਈ ਹੀ ਹੁੰਦੀਆਂ ਹਨ,ਗ੍ਰੰਥਾਂ ਵਿੱਚ ਇਸਨੂੰ ਅਕਸ਼ਬਾਣੀ ਤੇ ਕਿਤੇ ਕਿਤੇ ਝਲਕਾਰਾ ਪੈਣਾ ਵੀ ਆਖਦੇ ਹਨ, ਵੇਖ ਤੂੰ ਆਪਣੀ ਜਿੰਦਗੀ ਨੂੰ ਉਸ ਟ੍ਰੇਨ ਦੇ ਸਫ਼ਰ ਦੇ ਬਰਾਬਰ ਰੱਖਕੇ ਵੇਖ ,ਤੇਰੇ ਜ਼ਿੰਦਗੀ ਦੇ ਲੰਮੇ ਸਫ਼ਰ ਵਿੱਚ ਸੁਖਮਨ ਕੁਝ ਸਾਲ ਲਈ ਤੇਰੀ ਜ਼ਿੰਦਗੀ ਚ ਆਈ ਤੇ ਫਿਰ ਝਟਕੇ ਨਾਲ ਵਿਛੜ ਗਈ ,ਇੰਝ ਹੀ ਉਸ ਟਰੇਨ ਦੀ ਯਾਤਰਾ ਚ ਉਹ ਕੁੜੀ ਕੁਝ ਘੰਟਿਆਂ ਲਈ ਆਈ ਤੇ ਫਿਰ ਅਚਾਨਕ ਵਿਛੜ ਗਈ। ਇਹ ਜਿੰਦਗੀ ਵੀ ਟਰੇਨ ਦੇ ਉਸੇ ਸਫ਼ਰ ਵਾਂਗ ਹੈ ਜਿਥੇ ਤੁਹਾਡੇ ਸਫ਼ਰ ਦੇ ਸਾਥੀ ਤੁਹਾਨੂੰ ਮਿਲਦੇ ਰਹਿਣਗੇ ਤੇ ਆਪੋ ਆਪਣੇ ਲਿਖੇ ਮੁਤਾਬਿਕ ਕਿਸੇ ਹੋਰ ਸਟੇਸ਼ਨ ਤੇ ਉਤਰਦੇ ਰਹਿਣਗੇ। ਹੋ ਸਕਦਾ ਹੈ ਕੋਈ ਉਸ ਸਫ਼ਰ ਚ ਕੁਝ ਮਿੰਟ ਲਈ ਮਿਲੇ ਕੋਈ ਕੁਝ ਘੰਟੇ ਲਈ ਤੇ ਕੋਈ ਪੂਰੇ ਸਫ਼ਰ ਲਈ। ਪਰ ਤੁਸੀਂ ਕਿਸੇ ਲਈ ਸਫ਼ਰ ਨੂੰ ਛੱਡ ਨਹੀਂ ਸਕਦੇ ਤੁਹਾਡਾ ਚਲਦੇ ਰਹਿਣਾ ਜਰੂਰੀ ਹੈ। ਮੈਨੂੰ ਲਗਦਾ ਤੇਰੇ ਲਈ ਉਸ ਸਫ਼ਰ ਦੀ ਘਟਨਾ ਦਾ ਇਹੋ ਰਾਜ ਹੈ। ” ਨੀਲਿਮਾ ਨੇ ਪੂਰੇ ਗਹੁ ਨਾਲ ਵੇਖਦੇ ਹੋਏ ਦੇਖਿਆ। ਲੱਖੇ ਦਾ ਜਿਵੇਂ ਕੋਈ ਤੀਸਰਾ ਨੇਤਰ ਖੁੱਲ੍ਹ ਗਿਆ ਹੋਏ। ਇੰਝ ਵੀ ਜ਼ਿੰਦਗੀ ਨੂੰ ਵੇਖਿਆ ਜਾ ਸਕਦਾ !!! ਆਪਣੀ ਜਿੰਦਗੀ ਚ ਵਾਪਰੀ ਘਟਨਾ ਦਾ ਮੁਲਾਂਕਣ ਹੋ ਸਕਦਾ !! ਉਸਨੂੰ ਹੁਣ ਸਮਝ ਆਇਆ। ਉਸਨੇ ਇੱਕ ਇੱਕ ਕਰਕੇ ਸਭ ਕੜੀਆਂ ਜੋੜੀਆਂ। ਸਭ ਤੋਂ ਵੱਡੀ ਗੱਲ ਇਹੋ ਸੀ ਜੇ ਉਹ ਤੇ ਸੁਖਮਨ ਨਾ ਫੜ੍ਹੇ ਜਾਂਦੇ ਸ਼ਾਇਦ ਅੱਜ ਵੀ ਉਹ ਆਪਣੇ ਬਾਪੂ ਕੋਲੋਂ ਡੰਗਰਾਂ ਪਿੱਛੇ ਗਾਲਾਂ ਖਾਂਦਾ ਹੁੰਦਾ। ਬੇਹੀਆਂ ਰੋਟੀਆਂ ਤੇ ਲੁਕ ਛਿਪ ਦੁੱਧ ਪੀਂਦਾ ਹੁੰਦਾ। ਜ਼ਿੰਦਗੀ ਚ ਹਰ ਘਟਨਾ ਪਿਛਲੀ ਘਟਨਾ ਨਾਲ ਜੁੜੀ ਹੋਈ ਹੈ। ਅਸੀਂ ਪਿਛਾਂਹ ਨਹੀਂ ਮੁੜ ਸਕਦੇ ਸਿਰਫ ਸਿੱਖ ਸਕਦੇ ਹਾਂ !! ਉਸ ਲਈ ਜ਼ਿੰਦਗੀ ਦਾ ਰਹੱਸ ਜਿਵੇਂ ਅਚਾਨਕ ਖੁੱਲ੍ਹ ਗਿਆ ਹੋਵੇ। ਉਸਨੂੰ ਲੱਗਾ ਕਿ ਮੇਜਰ ਕਿੰਨਾ ਖੁਸ਼ਕਿਸਮਤ ਹੈ ਜਿਸਨੂੰ ਐਨੀ ਸਮਝਦਾਰ ਜੀਵਨ ਸਾਥੀ ਮਿਲੀ ਸੀ। ਉਸਦੇ ਮਨ ਚ ਨੀਲਿਮਾ ਲਈ ਸਤਿਕਾਰ ਤੇ ਆਤਮ ਭਾਵ ਹੋਰ ਵੀ ਵੱਧ ਗਿਆ ਸੀ। ਇੱਕ ਅਲੱਗ ਲਗਾਅ ਇੱਕ ਅਲੱਗ ਖਿੱਚ ਉਸਦੀ ਸਖਸ਼ੀਅਤ ਵੱਲ ਉਸਨੂੰ ਉਲਾਰ ਰਹੀ ਸੀ। ਆਪਣੇ ਰਾਜ ਸਾਂਝੇ ਕਰਨ ਮਗਰੋਂ ਉਹ ਉਸਨੂੰ ਆਪਣੀ ਜਿੰਦਗੀ ਦਾ ਇੱਕ ਅਲੱਗ ਹਿੱਸੇਦਾਰ ਮੰਨਣ ਲੱਗਾ ਸੀ। ਹੁਣ ਉਹ ਹੋਰ ਵੀ ਪਿਆਰ ਭਾਵ ਤੇ ਸੇਵਾ ਭਾਵ ਨਾਲ ਉਹਨਾਂ ਨਾਲ ਘੁਲ ਮਿਲ ਗਿਆ। ਇਹਨਾਂ ਹੀ ਦਿਨਾਂ ਵਿੱਚ ਸਾਗਰਿਕਾ ਦਾ ਜਨਮ-ਦਿਨ ਸੀ। ਉਸਨੂੰ ਆਪਣੇ ਹਰ ਜਨਮ ਦਿਨ ਤੇ ਟੈਟੂ ਬਣਵਾਉਣ ਦਾ ਚਾਅ ਸੀ। ਇਸ ਵਾਰ ਕਲਕੱਤੇ ਦੇ ਕਿਸੇ ਮਸ਼ਹੂਰ ਟੈਟੂ ਬਣਾਉਣ ਵਾਲੇ ਕੋਲ ਜਾਣਾ ਸੀ। ਲੱਖੇ ਦੀ ਹੀ ਡਿਊਟੀ ਲੱਗੀ ਸੀ ਲਿਜਾਣ ਲਈ। ਉਸਨੂੰ ਟੈਟੂ ਦੇ ਇਸ ਸ਼ੌਂਕ ਬਾਰੇ ਬਹੁਤਾ ਨਹੀਂ ਸੀ ਪਤਾ। ਪਰ ਜਾਂਦੇ ਜਾਂਦੇ ਉਸਨੂੰ ਸਾਗਰਿਕਾ ਨੇ ਕਾਫੀ ਕੁਝ ਦੱਸ ਦਿੱਤਾ ਸੀ। ਉਹ ਆਪਣੇ ਜਿਸ ਦੇ ਕਈ ਹਿੱਸਿਆਂ ਤੇ ਟੈਟੂ ਬਣਾ ਚੁੱਕੀ ਸੀ। ਪਿਛਲੇ ਚਾਰ ਕੁ ਸਾਲ ਚ ਹਰ ਸਾਲ ਬਾਹਵਾਂ ਉੱਤੇ ਤੇ ਲੱਤਾਂ ਉੱਪਰ ਟੈਟੂ ਬਣਵਾ ਚੁੱਕੀ ਸੀ। ਇਸ ਵਾਰ ਉਸਦਾ ਮਕਸਦ ਗਰਦਨ ਤੇ ਮੋਢਿਆਂ ਵਿਚਕਾਰ ਪਿੱਛੇ ਜਿਹੇ ਟੈਟੂ ਬਣਵਾਉਣ ਲਈ ਜਾ ਰਹੀ ਸੀ। ਟੈਟੂ ਬਣਵਾਉਣ ਵਾਲੇ ਦੀ ਦੁਕਾਨ ਨਹੀਂ ਇੱਕ ਨਿੱਕਾ ਜਿਹਾ ਖੋਖੇ ਵਰਗਾ ਸੀ ਜਿਸਨੇ ਭਾਂਤ ਭਾਂਤ ਦੇ ਟੈਟੂ ਬਣਾਈ ਤੇ ਦਿਖਾਉਂਦੇ ਲੋਕਾਂ ਦੀਆਂ ਫੋਟੋਆਂ ਲਗਾ ਰੱਖੀਆਂ ਸੀ। ਸਾਗਰਿਕਾ ਨੇ ਜੀਨ ਤੇ ਟੌਪ ਪਾਇਆ ਹੋਇਆ ਸੀ। ਉਸਨੇ ਆਪਣੇ ਟੌਪ ਨੂੰ ਹੇਠਾਂ ਮੋਢਿਆਂ ਪਾਸ ਹੱਥ ਲਗਾ ਕੇ ਦੱਸਿਆ ਕੇ ਉਹ ਇਥੇ ਬਣਾਉਣਾ ਚਾਹੁੰਦੀ ਹੈ। ਟੈਟੂ ਬਨਾਂਉਣ ਵਾਲਾ ਮੰਨ ਗਿਆ ਸੀ। ਉਸਨੇ ਟੈਟੂ ਪਸੰਦ ਆਉਂਦੇ ਹੀ ਇੱਕੋ ਝਟਕੇ ਬਿਨਾਂ ਕਿਸੇ ਸ਼ਰਮ ਦੇ ਆਪਣਾ ਟੌਪ ਉਤਾਰ ਦਿੱਤਾ ਸੀ। ਲੱਖੇ ਦੀਆਂ ਅੱਖਾਂ ਅੱਢੀਆਂ ਰਹਿ ਗਈਆਂ। ਉਸਦੇ ਸਰੀਰ ਦਾ ਅਗਲਾ ਵਸਤਰ ਉਸਦੇ ਸ਼ਿਆਮ ਰੰਗੇ ਅੰਗਾਂ ਨੂੰ ਢਕਣ ਲਈ ਕਾਫੀ ਨਹੀਂ ਸੀ। ਟੈਟੂ ਬਣਾਉਣ ਵਾਲਾ ਬੰਗਾਲੀ ਨਹੀਂ ਸੀ। ਉਸਦੀਆਂ ਅੱਖਾਂ ਵੀ ਵੀ ਤਣੀਆਂ ਗਈਆਂ ਸੀ। ਉਹ ਕਦੇ ਲੱਖੇ ਵੱਲ ਵੇਖ ਰਿਹਾ ਸੀ ਕਦੇ ਸਾਗਰਿਕਾ ਵੱਲ। ਉਸਦੇ ਨੇੜੇ ਤੇ ਕੁਰਸੀ ਤੇ ਬੈਠ ਕੇ ਸਾਗਰਿਕਾ ਉਸਦੀ ਸ਼ੁਰੂ ਕਰਨ ਨੂੰ ਉਡੀਕਣ ਲੱਗੀ। ਪਰ ਉਸਦੇ ਜਿਵੇਂ ਹੀ ਹੱਥ ਕੰਬ ਗਏ ਸੀ। ਉਸਨੇ ਸਾਗਰਿਕਾ ਨੂੰ ਕੋਈ ਅਲਗ ਤੋਂ ਕੋਈ ਸ਼ਰਟ ਬਾਹਰੋਂ ਖਰੀਦ ਕੇ ਲੈ ਆਉਣ ਲਈ ਕਿਹਾ ਤਾਂ ਜੋ ਉਹ ਓੰਨੀ ਕੁ ਕੱਟ ਦੇਵੇਗਾ ਜਿੰਨੀ ਜਰੂਰਤ ਹੋਏਗੀ। ਉਸਨੇ ਵੀ ਐਨੇ ਅੰਦਰ ਤੱਕ ਸ਼ਾਇਦ ਕੋਈ ਟੈਟੂ ਅਜੇ ਤੱਕ ਨਹੀਂ ਬਣਾਇਆ ਸੀ। ਪਰ ਸਾਗਰਿਕਾ ਉਸ ਦੀ ਗੱਲ ਨਾਲ ਸਹਿਮਤ ਨਹੀਂ ਸੀ। ਐਵੇਂ ਕਪੜੇ ਖਰਾਬ ਕਿਉਂ ਕਰਨੇ ਹਨ ?”ਪਰ ਮੈਡਮ ਆਪਕੋ ਨਹੀਂ ਪਤਾ ਜੋ ਸ਼ੇਪ ਆਪ ਬਤਾ ਰਹੇ ਹੋ ਵੋ ਔਰ ਵੀ ਨੀਚੇ ਤੱਕ ਜਾਏਗੀ ਔਰ ਆਪਕੋ ,ਬਾਕੀ ਕਾ ਵੀ ਉਤਾਰਨਾ ਪਡੇਗਾ। “”ਠੀਕ ਹੈ ਮੈਂ ਪੀਠ ਸੇ ਖੋਲ ਦੂੰਗੀ ਔਰ ਹਾਥੋਂ ਸੇ ਪਕੜ ਲੂੰਗੀ ਪਰ ਤੁਮ ਐਸੇ ਹੀ ਬਣਾ ਦੋ “ਉਸਨੇ ਆਪਣਾ ਫੈਸਲਾ ਸੁਣਾ ਕੇ ਸੱਚ ਚ ਆਪਣੀ ਹੁੱਕ ਖੋਲ੍ਹ ਦਿੱਤੀ।ਪੂਰਾ ਭਾਰ ਉਸਦੇ ਹੱਥਾਂ ਚ ਲਟਕ ਗਿਆ ਸੀ। “ਸਾਬ ਆਪ ਹੀ ਸਮਝਾਓ ਮੈਡਮ ਕੋ ਮੈਂ ਐਸੇ ਮੈਂ ਧਿਆਨ ਨਹੀਂ ਲਗਾ ਪਾਊਗਾਂ। “ਉਸਨੇ ਲੱਖੇ ਵੱਲ ਤਰਲੇ ਨਾਲ ਵੇਖਿਆ। ਲੱਖੇ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਝਗੜਾ ਉਸਨੂੰ ਹੀ ਸੁਲਝਾਉਣਾ ਪੈਣਾ। ਉਸਨੇ ਤੁਰੰਤ ਆਪਣੀ ਸ਼ਰਟ ਉਤਾਰੀ ਤੇ ਉਹ ਕੱਟ ਕੇ ਸਾਗਰਿਕਾ ਨੂੰ ਪਹਿਨਾਂਉਂਣ ਲਈ ਦੇ ਦਿੱਤੀ। “ਜਦੋਂ ਤੱਕ ਮੈਡਮ ਆਪ ਟੈਟੂ ਬਨਵਾਉਗੇ ਮੈਂ ਨਵੀਂ ਲੈ ਆਵਾਂਗਾ। ” ਸਾਗਰੀਕਾ ਨੂੰ ਨਾ ਨੁੱਕਰ ਕਰਦੇ ਹੋਏ ਵੀ ਸ਼ਰਟ ਪਾਉਣੀ ਪਈ। ਟੈਟੂ ਬਣਦੇ ਚ ਹੀ ਉਹ ਨਵੀਂ ਸ਼ਰਟ ਖਰੀਦ ਲਿਆਇਆ ਸੀ। ਸਾਗਰਿਕਾ ਵਾਪਸੀ ਤੇ ਚੁੱਪ ਸੀ ਸ਼ਾਇਦ ਲੱਖੇ ਨੂੰ ਲੱਗਾ ਕਿ ਉਹ ਸ਼ਰਟ ਦੇਣ ਦੇ ਉਸਦੇ ਫੈਸਲੇ ਤੋਂ ਨਾਰਾਜ਼ ਸੀ। ਇਸ ਲਈ ਉਸਨੇ ਪੁੱਛ ਹੀ ਲਿਆ। “ਮੈਡਮ ਕੀ ਸੋਚ ਰਹੇ ਹੋ ? ਕਿਤੇ ਨਾਰਾਜ਼ ਤਾਂ ਨਹੀਂ ? ਜੇ ਮੇਰਾ ਇੰਝ ਆਫਰ ਕਰਨਾ ਚੰਗਾ ਨਹੀਂ ਲੱਗਾ ਤਾਂ ਮੈਂ ਮਾਫੀ ਮੰਗਦਾ “.ਲੱਖੇ ਨੇ ਅੱਖਾਂ ਚੁਰਾਉਂਦੇ ਹੋਏ ਕਿਹਾ। “ਮੈਂ ਤਾਂ ਬੱਸ ਇਹ ਗੱਲ ਸੋਚ ਰਹੀ ਹਾਂ ਕਿ ਮਰਦ ਦੀ ਮਰਦਾਨਗੀ ਐਨੀ ਕਮਜ਼ੋਰ ਕਿਓਂ ਹੈ ਕਿ ਔਰਤ ਦੇ ਜਿਸਮ ਦਾ ਨਿੱਕਾ ਜਿਹਾ ਹਿੱਸਾ ਨਗਨ ਦੇਖਕੇ ਹੀ ਕੰਬਣ ਲੱਗ ਜਾਂਦੇ ਹਨ ਤੇ ਉਤੇਜਿਤ ਹੋ ਜਾਂਦੇ ਹਨ ?” ਉਸਦਾ ਸਵਾਲ ਸ਼ਾਇਦ ਲੱਖੇ ਕੋਲੋਂ ਜਾਨਣ ਦਾ ਸੀ। ਲੱਖੇ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਇਸ ਲਈ ਉਹ ਚੁੱਪ ਰਿਹਾ। “ਮੈਂ ਟੌਪ ਉਤਾਰੀ ਤੇ ਤੂੰ ਸ਼ਰਟ ਦੋਵਾਂ ਦੀ ਨਗਨਤਾ ਚ ਕੋਈ ਫਰਕ ਨਹੀਂ ਸੀ ,ਪਰ ਮੈਂ ਤਾਂ ਕਦੇ ਵੀ ਉਸ ਮਰਦ ਨੂੰ ਦੇਖ ਕੇ ਉਤੇਜਿਤ ਨਹੀਂ ਹੋ ਸਕਦੀ ਜਿਸ ਨਾਲ ਮੇਰਾ ਦਿਲ ਨਾ ਜੁੜਿਆ ਹੋਏ ਮੇਰੇ ਜਜ਼ਬਾਤ ਨਾ ਜੁੜੇ ਹੋਣ…. ਜਜਬਾਤਾਂ ਤਾਂ ਬੇਹੂਦਾਪਣ ਸਿਰਫ ਮਰਦ ਦੇ ਕੋਲ ਹੀ ਕਿਉਂ ਹੈ। ਲੱਖੇ ਕੋਲ ਹਲੇ ਵੀ ਕੁਝ ਨਹੀਂ ਸੀ ਭਲਾਂ ਉਹ ਇੱਕ ਚੜ੍ਹਦੀ ਉਮਰ ਵਾਲੀ ਲੜਕੀ ਨਾਲ ਕੀ ਗੱਲ ਕਰਦਾ ਉਸ ਕੋਲ ਉਂਝ ਵੀ ਬੋਲਣ ਲਈ ਸ਼ਬਦ ਨਹੀਂ ਸੀ। ਕਿਵੇਂ ਸੱਭਿਅਕ ਸ਼ਬਦਾਂ ਚ ਆਪਣੀ ਗੱਲ ਕਹਿ ਸਕੇ ਇਸ ਵਿਸ਼ੇ ਤੇ ਬੋਲ ਸਕੇ ਉਸਨੇ ਇਹ ਵੀ ਨਹੀਂ ਸੀ ਸਿੱਖਿਆ। ਇਸ ਲਈ ਚੁੱਪ ਰਿਹਾ। “ਤੈਨੂੰ ਪਤਾ ਮੈਂ ਆਪਣੇ ਆਰਟ ਸਕੂਲ ਵਿੱਚ ਤਸਵੀਰਾਂ ਬਣਾਉਣ ਵਾਲੇ ਨੂੰ ਨਿਊਡ ਪੋਜ਼ ਵੀ ਦਿੱਤੇ ਹਨ ਤੇ ਕਿੰਨੇ ਹੀ ਮਰਦਾਂ ਦੇ ਨਿਊਡ ਚਿੱਤਰ ਵੀ ਬਣਾਏ ਹਨ ,ਪਰ ਕਦੇ ਵੀ ਮੈਨੂੰ ਇਸ ਕਲਾ ਵਿਚੋਂ ਅਜਿਹਾ ਕੁਝ ਨਹੀਂ ਮਿਲਿਆ ਜੋ ਮੈਨੂੰ ਉਹ ਅਹਿਸਾਸ ਜਗਾ ਸਕੇ ਜੋ ਮੈਂ ਨਹੀਂ ਚਾਹੁੰਦੀ ” ਕੀ ਤੂੰ ਮੇਰੇ ਨਿਊਡ ਪੋਜ਼ ਵਾਲੇ ਪੋਰਟਰੇਟ ਦੇਖਣਾ ਪਸੰਦ ਕਰੇਗਾਂ ? ਉਸਨੇ ਲੱਖੇ ਨੂੰ ਪੁੱਛਿਆ। ਪਰ ਲੱਖੇ ਕੋਲ ਇਸਦਾ ਵੀ ਕੋਈ ਜਵਾਬ ਨਹੀਂ ਸੀ। ਇਸਤੋਂ ਪਹਿਲਾਂ ਉਹ ਕੋਈ ਉੱਤਰ ਦੇ ਪਾਉਂਦਾ ਉਹ ਘਰ ਪਹੁੰਚ ਗਏ ਸੀ। ਜਾਂਦੇ ਜਾਂਦੇ ਉਸਦੀ ਸ਼ਰਟ ਨੂੰ ਸਾਗਰਿਕਾ ਉਸਦੇ ਹਵਾਲੇ ਕਰ ਗਈ ਸੀ। ਸ਼ਰਟ ਵਿਚੋਂ ਉਸਨੂੰ ਇੱਕ ਅਜੀਬ ਜਿਹੀ ਮਹਿਕ ਆਈ। ਜਿਵੇਂ ਉਸਨੇ ਕਿਸੇ ਤਾਜੇ ਜਿਸਮ ਨੂੰ ਬੜੇ ਨਜਦੀਕ ਤੋਂ ਛੋਹਿਆ ਹੋਵੇ। ਉਸਦੇ ਜਿਸਮ ਚ ਹਲਚਲ ਜਿਹੀ ਹੀ ਉਸਦੀਆਂ ਨਾਸਨ ਸ਼ਿਖਰ ਤੱਕ ਖੁੱਲ੍ਹ ਗਈਆਂ ਸੀ ਉਸਨੇ ਆਪਣੀ ਸ਼ਰਟ ਨੂੰ ਉਂਝ ਹੀ ਘੁੱਟ ਕੇ ਆਪਣੇ ਸਿਰਹਾਣੇ ਨਾਲ ਲਗਾ ਦਿੱਤਾ ਸੀ।
ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।
(ਚਲਦਾ )
ਕਹਾਣੀ ਜਿਵੇ ਜਿਵੇ ਅੱਗੇ ਜਾ ਰਹੀ ਹੈ ੳੁਮੀਦ ਹੇ ਕਿ ਬਹੁਤ ਕੁੱਝ ਨਵਾ ਅਾਵੇਗਾ ਕਹਾਣੀ ਚ ,ਹਰ ਬੰਦੇ ਦੀ ਜਿੰਦਗੀ ਚ ਕੋੲੀ ਨਾ ਕੋੲੀ ਕਹਾਣੀ ਹੁੰਦੀ ਅਾ
LikeLike
thanks ji
LikeLike
Sahi kiha tusi ik mrd apne jazbaat ik aurt samne hi khul ke keh sakda nice story harjot
LikeLike
Bohat vadhiya. Saara masla ta hun eh aa ke mard hi kyon ni sanbh sakda apne aap nu. Jadke aurat fer vi apna aap sanbh laindi aa ,karn bhanve kujh vi hove. Samaaj, bachhe, ya kujh hor.
LikeLike
1. ਮਰਦ ਦੀ ਮਰਦਾਨਗੀ ਐਨੀ ਕਮਜ਼ੋਰ ਕਿਓਂ ਹੈ ਕਿ ਔਰਤ ਦੇ ਜਿਸਮ ਦਾ ਨਿੱਕਾ ਜਿਹਾ ਹਿੱਸਾ ਨਗਨ ਦੇਖਕੇ ਹੀ ਕੰਬਣ ਲੱਗ ਜਾਂਦੇ ਹਨ ਤੇ ਉਤੇਜਿਤ ਹੋ ਜਾਂਦੇ ਹਨ ?”
2 . “ਮੈਂ ਟੌਪ ਉਤਾਰੀ ਤੇ ਤੂੰ ਸ਼ਰਟ ਦੋਵਾਂ ਦੀ ਨਗਨਤਾ ਚ ਕੋਈ ਫਰਕ ਨਹੀਂ ਸੀ ,ਪਰ ਮੈਂ ਤਾਂ ਕਦੇ ਵੀ ਉਸ ਮਰਦ ਨੂੰ ਦੇਖ ਕੇ ਉਤੇਜਿਤ ਨਹੀਂ ਹੋ ਸਕਦੀ ਜਿਸ ਨਾਲ ਮੇਰਾ ਦਿਲ ਨਾ ਜੁੜਿਆ ਹੋਏ ਮੇਰੇ ਜਜ਼ਬਾਤ ਨਾ ਜੁੜੇ ਹੋਣ…. ਜਜਬਾਤਾਂ ਤਾਂ ਬੇਹੂਦਾਪਣ ਸਿਰਫ ਮਰਦ ਦੇ ਕੋਲ ਹੀ ਕਿਉਂ ਹੈ।
Eh jo marda te do comment likhe ne Eh real life d reality aw aurat d har harkat te bnde nu sharam aundi aw per Jd ose aurat da naam leke gali dinda ta oh mardangi vjdi aw.
LikeLike
thanks ji
LikeLike
Intrusted story
LikeLike