
ਜਦੋਂ ਉਹ ਕਲਕਤੇ ਉੱਤਰਿਆ ਤਾਂ ਬੀਤੀ ਰਾਤ ਉਸਦੇ ਦਿਲੋ ਦਿਮਾਗ ਤੇ ਘੁੰਮਣ ਲੱਗੀ। ਸੁੱਤਿਆਂ ਸੁੱਤਿਆਂ ਉਸਨੂੰ ਉਸ ਕੁੜੀ ਦਾ ਚਿਹਰਾ ਭੁੱਲ ਗਿਆ ਸੀ। ਮੀਂਹ ਦੇ ਹੱਟ ਜਾਣ ਮਗਰੋਂ ਬੱਦਲਾਂ ਨੂੰ ਕੌਣ ਯਾਦ ਰੱਖਦਾ ਹੈ ਉਹ ਵੀ ਉਦੋਂ ਜਦੋਂ ਇੱਕ ਛਰਾਟੇ ਵਾਂਗ ਵਰਸਿਆ ਹੋਏ। ਉਸਨੂੰ ਸਿਰਫ ਉਹੀ ਪਲ ਯਾਦ ਸੀ ਜੋ ਉਸ ਨਾਲ ਬੀਤੇ ਜਾਂ ਉਸਦੇ ਕਹੇ ਸ਼ਬਦ “ਤੇਰੀ ਅੱਖਾਂ ਦੀ ਪਿਆਸ. …….”.ਹੈਪੀ ਵੀ ਇਹੋ ਗੱਲ ਅਕਸਰ ਕਹਿੰਦਾ ਹੁੰਦਾ ਕਿ ਕੁੜੀ ਵੱਲ ਝਾਕਣ ਦਾ ਇੱਕ ਤਰੀਕਾ ਹੁੰਦਾ। ਕਿ ਉਹਨੂੰ ਦੇਖ ਕੇ ਬੁਰਾ ਨਾ ਲੱਗੇ ਡਰ ਨਾ ਲੱਗੇ ਜਾਂ ਅੱਖਾਂ ਚ ਹਵਸ਼ ਨਾ ਨਜ਼ਰ ਆਏ। ਸੁਰਮਾ ਹਰ ਕੋਈ ਪਾ ਲੈਂਦਾ ਮਟਕਾਉਣਾ ਕਿਸੇ ਨੂੰ ਆਉਂਦਾ ਅੱਖੀਆਂ ਵੀ ਹਰ ਕੋਈ ਮਿਲਾ ਲੈਂਦਾ ਪਰ ਨਜ਼ਰ ਟਿਕਵਾ ਲੈਣਾ ਵੀ ਕਿਸੇ ਕਿਸੇ ਨੂੰ ਆਉਂਦਾ। ਪਰ ਉਸਦੇ ਮਨ ਚ ਸਵਾਲ ਸੀ ਕਿ ਕਦੇ ਵਾਪਿਸ ਉਹ ਕੁੜੀ ਮਿਲੇਗੀ। ਉਹਦੀ ਜ਼ਿੰਦਗੀ ਚ ਐਸਾ ਪਹਿਲਾ ਵਾਕਿਆ ਹੋਇਆ ਸੀ। ਨਹੀਂ ਯਾਰਾਂ ਦੋਸਤਾਂ ਕੋਲੋਂ ਤਾਂ ਕਿੰਨੇ ਹੀ ਕਿੱਸੇ ਸੁਣੇ ਸੀ। ਬਹੁਤਿਆਂ ਤੇ ਉਹਨੂੰ ਯਕੀਨ ਨਹੀਂ ਸੀ ਹੁੰਦਾ ਕਈ ਤਾਂ ਸੱਚਾਈ ਕੋਲੋਂ ਕੋਹਾਂ ਦੂਰ ਹੁੰਦੇ ਖੂਬ ਮਿਰਚ ਮਸਾਲੇ ਲਗਾ ਕੇ ਦੱਸੇ ਜਾਂਦੇ ਸੀ। ਔਰਤ ਦੇ ਮਾਮਲੇ ਚ ਮਰਦਾਂ ਨੂੰ ਸਦਾ ਹੀ ਦਮਗਜ਼ੇ ਭਰਨ ਦੀ ਆਦਤ ਹੈ ਹੱਥ ਫੜਨ ਨੂੰ ਚੁੰਮਣ ਬਣਾ ਕੇ ਦੱਸਣਗੇ। ਉਹਨਾਂ ਦੀ ਮਰਦਾਨਗੀ ਸਦਾ ਹੀ ਦੂਜੇ ਨਾਲੋਂ ਦੋ ਕਦਮ ਅੱਗੇ ਦਿਸਣ ਚ ਸਾਬਿਤ ਹੁੰਦੀ ਹੈ। ਪਰ ਇਹ ਘਟਨਾ ਜੋ ਉਹੀ ਉਹਦੇ ਨਾਲ ਸੱਚੀ ਸੀ। ਅਗਲੇ ਕਈ ਦਿਨਾਂ ਤੱਕ ਉਹ ਇਸੇ ਉਧੇੜ ਬੁਣ ਚ ਰਿਹਾ। ਇਸ ਥੋੜ੍ਹ ਚਿਰੇ ਅਸ਼ਚਰਜ ਨੇ ਉਹਨੂੰ ਵੱਡੇ ਦੁੱਖਾਂ ਤੋਂ ਓਝਲ ਕਰ ਦਿੱਤਾ ਸੀ। ਪਰ ਜਿਉਂ ਜਿਉਂ ਇਸ ਘਟਨਾ ਦੀ ਯਾਦ ਧੁੰਦਲੀ ਹੁੰਦੀ ਗਈ ਉਹ ਮੁੜ ਮੁੜ ਪੁਰਾਣੇ ਢਰੇ ਤੇ ਪਹੁੰਚਦਾ ਗਿਆ। ਉਹਦੇ ਹਿੱਸੇ ਫਿਰ ਉਹੀ ਰਾਤਾਂ ਦੀ ਇਕੱਲਤਾ ਚ ਸੁਖਮਨ ਦੇ ਖ਼ਤ ਉਸਦੀ ਤਸਵੀਰ ਤੇ ਉਸਦੇ ਨਾਲ ਬਿਤਾਏ ਪਲ ਹੀ ਰਹਿ ਗਏ। ਰੁਟੀਨ ਚ ਬੱਝਿਆ ਸਮਾਂ ਉੱਡਣ ਲੱਗਾ ਸੀ। ਉਹ ਆਪਣੇ ਆਪ ਨੂੰ ਧਿਆਨ ਚ ਲਗਾਉਣ ਲਈ ਬੀਏ ਦੀ ਪੜ੍ਹਾਈ ਚ ਖੁੱਭ ਜਾਂਦਾ। ਰੁਟੀਨ ਦੀ ਪਰੇਡ ਤੋਂ ਥੱਕ ਕੇ ਉਹਨੂੰ ਪੜ੍ਹਨ ਲਈ ਸਮਾਂ ਘੱਟ ਹੀ ਮਿਲਦਾ। ਐਸੇ ਵੇਲੇ ਉਹ ਪਰੇਡ ਤੋਂ ਛੁੱਟੀ ਲਈ ਕੋਈ ਹੋਰ ਕੰਮ ਫੜ ਲੈਂਦਾ ਜਿਵੇ ਕਿਸੇ ਬਿਜਲੀ ਵਾਲੇ ਦੀ ਮਦਦ ਕਦੇ ਕਿਸੇ ਪਲੰਬਰ ਨਾਲ ਡਿਊਟੀ। ਉਹ ਇਹ ਸਭ ਕੰਮ ਜਾਣਦਾ ਸੀ ਤੇ ਨਾਲ ਵਾਲੇ ਦੀ ਸਹਾਇਤਾ ਹੋ ਜਾਂਦੀ ਤੇ ਉਹਨੂੰ ਪਰੇਡ ਜਾਂ ਕਿਸੇ ਹੋਰ ਸਜ਼ਾ ਵਾਲੀ ਟ੍ਰੇਨਿਗ ਤੋਂ ਛੁੱਟੀ ਮਿਲ ਜਾਂਦੀ। ਬਚਦੇ ਵਖ਼ਤ ਚ ਉਹ ਪੜ੍ਹਦਾ ਰਹਿੰਦਾ। ਪਰ ਉਹ ਚਾਹੁੰਦਾ ਸੀ ਕਿ ਉਸਨੂੰ ਵਕਤੀ ਛੁੱਟੀ ਨਾਲ ਕੁਝ ਮਹੀਨੇ ਲਈ ਪੱਕਿਆਂ ਹੀ ਐਸੀ ਡਿਊਟੀ ਮਿਲ ਜਾਈ ਜਿਥੇ ਇਸ ਝੰਜਟ ਤੋਂ ਬਚੇ ਤਾਂ ਇਕਾਗਰਤਾ ਨਾਲ ਪੜ੍ਹਾਈ ਕਰ ਸਕੇਗਾ। ਕੁਝ ਮਹੀਨੇ ਚ ਹੀ ਉਹਨੂੰ ਇਹ ਮੌਕਾ ਮਿਲ ਗਿਆ। ਉਹਨਾਂ ਦੇ ਮੇਜ਼ਰ ਦੇ ਘਰ ਡਿਊਟੀ ਕਰਦਾ ਇੱਕ ਫੌਜੀ ਛੁੱਟੀ ਚਲਾ ਗਿਆ ਸੀ। ਉਸਦਾ ਅਸਲ ਕੰਮ ਬੱਸ ਮੇਜ਼ਰ ਦੇ ਪਰਿਵਾਰ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਨਾ ਸੀ। ਖੁਦ ਹੁਕਮ ਦੇ ਕੇ ਹੋਰਾਂ ਪਾਸੋਂ ਕੋਈ ਕੰਮ ਕਰਵਾਉਣਾ ਜਾਂ ਕਿਤੇ ਆਉਣ ਜਾਣ ਲਈ ਨਾਲ ਰਹਿਣਾ। ਉਹ ਇੱਕ ਕਾਬਿਲ ਫੌਜੀਆਂ ਵਿਚੋਂ ਇੱਕ ਸੀ ਤੇ ਹੋਰ ਵੀ ਕਿੰਨੇ ਹੀ ਕੰਮ ਜਾਣਦਾ ਸੀ ਤੇ ਸੁੱਰਖਿਆ ਵਜੋਂ ਇੱਕ ਬਾਊਂਸਰ ਦੇ ਤੌਰ ਤੇ ਕੰਮ ਕਰ ਸਕਦਾ ਸੀ। ਫੌਜ ਚ ਸਿਰਫ ਆਰਡਰ ਹੁੰਦੇ ਹਨ। ਉਸਦੇ ਵੀ ਹੋ ਗਏ। ਪਹਿਲਾਂ ਉਸਨੂੰ ਲੱਗਾ ਕਿ ਕਿਤੇ ਆਸਮਾਨ ਤੋਂ ਡਿੱਗੇ ਖਜੂਰ ਤੇ ਅਟਕੇ ਵਾਲੀ ਗੱਲ ਨਾ ਹੋ ਜਾਏ। ਪਰ ਉਸਨੇ ਵੇਖਿਆ ਕਿ ਮੇਜਰ ਦੇ ਘਰ ਉਸਦੀ ਘਰਵਾਲੀ ਤੇ ਉਸਦਾ ਇੱਕ ਬੇਟਾ ਸੀ। ਉਹਨਾਂ ਦੇ ਬੇਟੀ ਸ਼ਾਇਦ ਕਿਧਰੇ ਬਾਹਰ ਪੜ੍ਹਦੀ ਸੀ। ਮਹੀਨੇ ਚ ਇੱਕ ਅੱਧ ਵਾਰ ਆਉਂਦੀ ਸੀ। ਘਰ ਚ ਨੌਕਰਾਂ ਦਾ ਪੂਰਾ ਜਮਾਵੜਾ ਸੀ। ਪਰ ਉਹਨਾਂ ਨੂੰ ਕੰਟਰੋਲ ਚ ਰੱਖਣ ਲਈ ਰੋਹਬਦਾਰ ਬੰਦੇ ਦੀ ਲੋੜ ਸੀ। ਇੱਕ ਉਸਦੀ ਡੀਲ ਡੌਲ ਉੱਪਰੋਂ ਪੰਜਾਬੀ ਤੇ ਰੋਹਬਦਾਰ ਦਿਸਣ ਕਰਕੇ ਉਸਨੂੰ ਹੀ ਰੱਖਿਆ ਗਿਆ ਸੀ। ਪਰ ਇਥੇ ਕਦੋਂ ਕੋਈ ਅਫਸਰ ਨੂੰ ਕਿਸ ਗੱਲੋਂ ਗੁੱਸਾ ਆ ਜਾਈ ਕੋਈ ਕਹਿ ਨਹੀਂ ਸਕਦਾ। ਪਰ ਲੱਖਾ ਲਾਪਰਵਾਹ ਨਹੀਂ ਸੀ। ਇਸ ਲਈ ਇਸ ਗੱਲੋਂ ਉਹ ਨਿਸ਼ਚਿੰਤ ਸੀ। ਮੇਜਰ ਤੇ ਉਸਦਾ ਪਰਿਵਾਰ ਬੰਗਾਲੀ ਸੀ। ਸ਼ਾਇਦ ਪੰਜਵੇਂ ਦਹਾਕੇ ਦੇ ਅੱਧ ਵਿੱਚ ਸੀ। ਘਰਵਾਲੀ ਦੀ ਉਮਰ ਉਸ ਨਾਲੋਂ ਕਾਫੀ ਘੱਟ ਸੀ। ਬੰਗਾਲੀਆਂ ਚ ਅਕਸਰ ਇਹੋ ਹੁੰਦਾ ਹੈ। ਘਰਵਾਲੇ ਤੇ ਘਰਵਾਲੀ ਦੀ ਉਮਰ ਵਿੱਚ 10 ਕੁ ਸਾਲ ਦਾ ਅੰਤਰ ਆਮ ਜਿਹਾ ਸੀ। ਅੱਗਿਓ ਉਸਦੇ ਦੋ ਬੱਚੇ ਸਨ ਕੁੜੀ 17-18 ਸਾਲ ਦੀ ਤੇ ਮੁੰਡਾ 5-6 ਸਾਲ ਦਾ। ਉਮਰਾਂ ਚ ਐਨਾ ਅੰਤਰ ਵੇਖ ਉਹਨੂੰ ਕੁਝ ਜਿਆਦਾ ਸਮਝ ਨਹੀਂ ਆਈ। ਪਰ ਹੌਲੀ ਹੌਲੀ ਉਸਦਾ ਵਾਹ ਜਦੋਂ ਹੋਰ ਬੰਗਾਲੀ ਟੱਬਰਾਂ ਨਾਲ ਪੈਂਦਾ ਰਿਹਾ ਤਾਂ ਉਸਨੂੰ ਬੰਗਾਲੀਆਂ ਦੇ ਰੀਤੀ ਰਿਵਾਜ ਉਹਨਾਂ ਦੇ ਸਮਾਜ ਦਾ ਖੁੱਲ੍ਹਾਪਣ ਸਮਝ ਆਉਂਦਾ ਗਿਆ। ਬੰਗਾਲੀ ਮੁੰਡੇ ਪੜ੍ਹਦੇ ਬਹੁਤ ਜਿਆਦਾ ਹਨ ਜਿਸ ਕਰਕੇ ਉਮਰ ਦਾ ਇੱਕ ਵੱਡਾ ਹਿੱਸਾ ਪੜ੍ਹਾਈ ਚ ਕੱਢ ਦਿੰਦੇ ਹਨ ਕੁੜੀਆਂ ਪੜ੍ਹਾਈ ਚ ਘਟ ਨਾਚ ਗਾਣਾ ਪੈਂਟਿੰਗ ਤੇ.ਹੋਰ ਸੂਖਮ ਕਲਾਵਾਂ ਵੱਲ ਵੱਧ ਰੁਚਿਤ ਹੁੰਦੀਆਂ ਹਨ। ਘਰਾਂ ਵਿੱਚ ਹੀ ਮਰਦ ਨਾਲ ਔਰਤ ਦੀ ਵੱਧ ਚਲਦੀ ਹੈ। ਮਰਦ ਕਮਾਈ ਕਰਦੇ ਹਨ ਤੇ ਵਿਆਹ ਭਾਵੇਂ ਲੇਟ ਕਰਵਾਉਂਦੇ ਹਨ ਤੇ ਘੱਟ ਉਮਰ ਦੀਆਂ ਕਾਲਜ ਪੜ੍ਹਦੀਆਂ ਜਾਂ ਕੋਈ ਕਲਾ ਸਿੱਖਦੀ ਕੁੜੀ ਨਾਲ ਵਿਆਹ ਹੋ ਜਾਂਦੇ ਹਨ। ਇਸ ਲਈ ਉਸਨੇ ਜਿੰਨੇ ਪਰਿਵਾਰ ਦੇਖੇ ਸਭ ਵਿੱਚ ਇਹੋ ਸੀ। ਜਿੰਨਾ ਮਿਣ ਮਿਣ ਕਰਕੇ ਆਪਣੇ ਆਦਮੀ ਦੇ ਸਾਹਮਣੇ ਪੰਜਾਬ ਚ ਔਰਤਾਂ ਬੋਲਦੀਆਂ ਹਨ ਉਸਤੋਂ ਤੇਜ ਤਰਾਰ ਬੰਗਾਲੀ ਔਰਤਾਂ ਸਨ। ਮਨਿੰਦਰ ਨੇ ਨਾਲ ਵਾਲੇ ਹੋਰ ਪੁਰਾਣੇ ਸਾਥੀਆਂ ਤੋਂ ਸੁਣਿਆ ਸੀ ਕਿ ਇਹਨਾਂ ਔਰਤਾਂ ਨੂੰ ਮਰਦਾਂ ਚ ਵੱਸ ਚ ਰੱਖਣ ਲਈ ਜਾਦੂ ਟੂਣੇ ਆਉਂਦੇ ਹਨ। ਲੱਖੇ ਨੇ ਜੋ ਵੇਖਿਆ ਕਿ ਉਹ ਲੋਕ ਔਰਤਾਂ ਨੂੰ ਬੇਹੱਦ ਇੱਜਤ ਦੀ ਨਿਗ੍ਹਾ ਨਾਲ ਦੇਖਦੇ ਹਨ। ਗੱਲ ਕਹਿਣ ਤੇ ਆਖਣ ਦਾ ਬਰਾਬਰ ਮੌਕਾ ਦਿੰਦੇ ਹਨ। ਹਰ ਮਸਲੇ ਤੇ ਰਾਇ ਲੈਂਦੇ ਹਨ। ਇਥੇ ਉਸਦੇ ਘਰ ਬਾਪੂ ਸੀ ਜਿਸਨੇ ਜੋ ਇੱਕ ਵਾਰ ਮੂੰਹੋ ਕੱਢ ਦਿੱਤਾ ਸਮਝੋ ਪੱਥਰ ਤੇ ਲਕੀਰ ਹੋ ਗਈ। ਫਿਰ ਭਾਵੇਂ ਕੋਈ ਕਿੰਨਾ ਸਹੀ ਹੋਵੇ ਉਸਨੂੰ ਫਰਕ ਨਹੀਂ ਸੀ ਪੈਂਦਾ। ਹੌਲੀ ਹੌਲੀ ਉਹ ਪਰਿਵਾਰ ਚ ਘੁਲ ਮਿਲ ਗਿਆ ਸੀ। ਕਾਰ ਚਲਾਉਣੀ ਵੀ ਸਿੱਖ ਲਈ ਸੀ। ਇਸ ਲਈ ਪਰਿਵਾਰ ਦੇ ਬਾਹਰ ਅੰਦਰ ਉਹੀ ਲੈ ਕੇ ਜਾਂਦਾ। ਪੂਰੇ ਪਰਿਵਾਰ ਉਸਦੀ ਵਫ਼ਾਦਾਰੀ ਤੇ ਕਾਬਲੀਅਤ ਤੇ ਭਰੋਸਾ ਹੋ ਗਿਆ ਸੀ। ਘਰ ਤੇ ਸਭ ਨੌਕਰਾਂ ਨੂੰ ਉਹ ਸਹੀ ਤਰੀਕੇ ਬਿਨਾਂ ਕਿਸੇ ਗੁਸਤਾਖੀ ਤੋਂ ਕੰਮ ਲੈ ਲੈਂਦਾ ਸੀ। ਉਸਨੂੰ ਵੀ ਪੜ੍ਹਨ ਲੱਗਿਆ ਤੰਗ ਨਹੀਂ ਸੀ ਕੀਤਾ ਜਾਂਦਾ। ਉਹਦੇ ਪਰਿਵਾਰ ਪੰਜਾਬ ਬਾਰੇ ਓਥੋਂ ਦੇ ਲੋਕਾਂ ਬਾਰੇ ਵਿਹਲੇ ਵੇਲੇ ਸੁਣਨਾ ਪਰਿਵਾਰ ਦਾ ਸ਼ੁਗਲ ਸੀ। ਸਭ ਤੋਂ ਵੱਧ ਕਿਸੇ ਚੀਜ਼ ਨੇ ਉਸਨੂੰ ਟੁੰਬਿਆ ਸੀ ਉਹ ਸੀ ਬੱਚਿਆਂ ਦਾ ਮਾਂ ਬਾਪ ਨਾਲ ਖੁੱਲ੍ਹਾ ਜਿਹਾ ਰਿਸ਼ਤਾ। ਜਿਹੜੇ ਆਪਸ ਚ ਕਿਸੇ ਵੀ ਤਰ੍ਹਾਂ ਦੀ ਗੱਲ ਖੁੱਲਕੇ ਕਰ ਲੈਂਦੇ ਸੀ। ਜਿਹੜੀ ਸ਼ਾਇਦ ਉਹਦੇ ਆਪਣੇ ਘਰ ਵਿੱਚ ਨਾ ਮੁਮਕਿਨ ਹੀ ਸੀ। ਇਸਦੀ ਕੋਈ ਹੱਦ ਨਹੀਂ ਸੀ। ਇੱਕ ਦਿਨ ਘਰ ਦੇ ਖੁੱਲ੍ਹੇ ਲਾਅਨ ਵਿੱਚ ਮੇਜਰ ਉਸਦੀ ਲੜਕੀ ਸਾਗਰਿਕਾ ਤੇ ਘਰਵਾਲੀ ਨੀਲਿਮਾ ਬ੍ਰੇਕਫਾਸਟ ਕਰ ਰਹੇ ਸੀ। ਐਤਵਾਰ ਦਾ ਦਿਨ ਸੀ। ਸਾਗਰਿਕਾ ਦਾ 18ਵਾਂ ਜਨਮਦਿਨ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਇਸੇ ਦੇ ਮੱਦੇਨਜ਼ਰ ਉਸਦੇ ਤੋਹਫੇ ਨੂੰ ਲੈ ਕੇ ਚਰਚਾ ਹੋ ਰਹੀ ਸੀ। ਮਾਂ ਬਾਪ ਉਸਨੂੰ ਸੋਨੇ ਦੀ ਗਾਨੀ ਬਣਾ ਕੇ ਦੇਣ ਲਈ ਚਰਚਾ ਕਰ ਰਹੇ ਸੀ। ਚਰਚਾ ਇਹ ਹੋ ਰਹੀ ਸੀ ਕਿ ਉਸਦੀ ਲੰਬਾਈ ਕਿੰਨੀ ਰੱਖੀ ਜਾਏ। ਸਾਗਰਿਕਾ ਨੇ ਖੁੱਲ੍ਹੇ ਗਲਮੇ ਦਾ ਬੰਗਾਲੀ ਕੁੜਤਾ ਪਾ ਰੱਖਿਆ ਸੀ। ਜਿਸ ਚ ਉਸਦੀ ਛਾਤੀਆਂ ਵਿਚਲਾ ਪਾੜਾ ਕਾਫੀ ਹੱਦ ਤੱਕ ਸਪਸ਼ਟ ਨਜਰ ਆ ਰਿਹਾ ਸੀ। ਉਂਝ ਵੀ ਉਸਦੇ ਘਰ ਚ ਕੱਪੜੇ ਇਹੋ ਜਿਹੇ ਹੀ ਸਨ। ਉਸਦੀ ਮਾਂ ਨੇ ਘੰਡ ਦੀ ਹੱਦ ਤੱਕ ਹੱਥ ਲਾ ਕੇ ਓਥੇ ਤੱਕ ਲੰਬਾਈ ਠੀਕ ਰਹੇਗੀ। ਪ੍ਰੰਤੂ ਮੇਜਰ ਦਾ ਮੰਨਣਾ ਸੀ ਕਿ ਇਹ ਛਾਤੀਆਂ ਤੋਂ ਥੋੜ੍ਹਾ ਉੱਪਰ ਤੱਕ ਹੋਣੀ ਚਾਹੀਦੀ ਹੈ ਤਾਂ ਜੋ ਵੇਖਣ ਵਾਲੇ ਨੂੰ ਗਾਨੀ ਨਜ਼ਰ ਤਾਂ ਆਏ। ਪਰ ਸਾਗਰੀਕਾ ਇਸ ਨਾਲ ਸਹਿਮਤ ਨਹੀਂ ਸੀ। “ਮੈਂ ਨਹੀਂ ਚਾਹੁੰਦੀ ਕਿ ਮੈਂ ਜਦੋਂ ਝੁਕਾ ਤਾਂ ਗਾਨੀ ਮੇਰੇ ਫੇਸ ਦੇ ਅੱਗੇ ਆ ਜਾਏ “ਇਸ ਲਈ ਲੰਬਾਈ ਐਨੀ ਹੋਵੇ ਕੇ ਜਦੋਂ ਮੈਂ ਝੁਕਾ ਤਾਂ ਉਹ ਮੇਰੇ ਗਲਮੇ ਨਾਲ ਹੀ ਫੱਸ ਜਾਏ ਐਥੇ ਤੱਕ.” ਉਸਨੇ ਝੁਕਦੇ ਹੋਏ ਆਪਣੀਆਂ ਛਾਤੀਆਂ ਦੇ ਅੱਧ ਤੱਕ ਹੱਥ ਲਾਇਆ। ” ਦੋਵੇਂ ਪਤੀ ਪਤਨੀ ਉਸਦੀ ਗੱਲ ਨਾਲ ਤੁਰੰਤ ਸਹਿਮਤ ਹੋ ਗਏ। ਪਰ ਲੱਖਾ ਟੇਢੀ ਅੱਖ ਨਾਲ ਉਸਦੇ ਗਲਮੇ ਰਾਹੀਂ ਛਾਤੀਆਂ ਦੇ ਆਖ਼ਿਰੀ ਸਿਰੇ ਨੂੰ ਵੀ ਵੇਖ ਸਕਦਾ ਸੀ। ਉਸਦਾ ਦਿਮਾਗ ਇਹਨਾਂ ਦੇ ਖੁੱਲੇਪਣ ਤੇ ਗੱਲਾਂ ਤੋਂ ਹੈਰਾਨ ਸੀ। ਪਰ ਉਸਦੀ ਹੈਰਾਨਗੀ ਹਲੇ ਵਧਣ ਵਾਲੀ ਸੀ। ਜਦੋਂ ਇੱਕ ਦਿਨ ਅਚਾਨਕ ਸਫ਼ਰ ਚ ਜਾਂਦੇ ਹੋਏ ਮੇਜਰ ਦੀ ਘਰਵਾਲੀ ਨੀਲਿਮਾ ਨੇ ਉਸਨੂੰ ਪੁੱਛਿਆ ,”ਕੀ ਤੈਨੂੰ ਕਦੇ ਕਿਸੇ ਨਾਲ ਪਿਆਰ ਹੋਇਆ ?”ਉਹ ਦੁਚਿੱਤੀ ਚ ਸੀ ਆਪਣੇ ਬੌਸ ਦੀ ਘਰਵਾਲੀ ਨਾਲ ਨਿੱਜੀ ਗੱਲਾਂ ਕਿਥੇ ਤੱਕ ਕੀਤੀਆਂ ਜਾਣ ਇਸ ਲਈ ਹਮੇਸ਼ਾ ਉਹ ਓਨਾ ਹੀ ਬੋਲਦਾ ਸੀ ਜਿੰਨਾਂ ਪੁੱਛਿਆ ਜਾਏ। ਪਰ ਇਸ ਸਵਾਲ ਦਾ ਜਵਾਬ ਦੇਵੇ ਜਾਂ ਨਾ ਉਸਨੇ ਕਈ ਵਾਰ ਸੋਚਿਆ।
( ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਊਣੇ ਮੈਂ ਨਾਲ ਨਾਲ ਲਿਖ ਰਿਹਾਂ ਜੇਕਰ ਤੁਸੀਂ ਵਧੀਆ ਕਹਾਣੀ ,ਤੇ ਵਧੀਆ ਸੀਨ ਚੰਗੀ ਤਰ੍ਹਾਂ ਸੋਚ ਪਰਖ ਕੇ ਲਿਖੇ ਸ਼ਬਦ ਪੜ੍ਹਨਾ ਚਾਹੁੰਦੇ ਹੋ ਤਾਂ ਉਡੀਕ ਕਰਨੀ ਹੀ ਪਵੇਗੀ , ਬਿਨਾਂ ਜਜਬਾਤਾਂ ਤੋਂ ਹਲਕੀਆਂ ਫੁਲਕੀਆਂ ਗੱਲਾਂ ਲਿਖ ਕੇ ਕਹਾਣੀ ਪੂਰੀ ਕਰਨ ਦਾ ਮੈਨੂੰ ਚਾਅ ਨਹੀਂ ਹੈ ,ਮੈਂ ਹਰ ਸੀਨ ਹਰ ਪਾਤਰ ਹਰ ਜਜਬਾਤ ਨੂੰ ਘੜਨਾ ਚਾਹੁੰਦਾ ਹਾਂ ਜਿਸ ਨੂੰ ਸੋਚਦੇ ਰਹਿਣ ਗੱਲਾਂ ਤੇ ਸ਼ਬਦ ਜੋੜਨ ਲਈ ਵਕਤ ਲਗਦਾ ਹੈ ਤੇ ਕਈ ਵਾਰ ਇੰਝ ਵੀ ਹੋ ਜਾਂਦਾ ਹੈ ਕਿ ਤੁਸੀਂ ਚਾਹ ਕੇ ਵੀ ਪਾਤਰਾਂ ਵਾਂਗ ਸੋਚ ਨਹੀਂ ਸਕਦੇ ਮਹਿਸੂਸ ਨਹੀਂ ਸਕਦੇ ਤਾਂ ਅਜਿਹੇ ਵੇਲੇ ਮੈਂ ਲਿਖਦਾਂ ਨਹੀਂ ਹਾਂ। ਇਸ ਲਈ ਅਪਡੇਟ ਲਈ ਲਗਾਤਾਰ ਪ੍ਰੈਸ਼ਰ ਨਾ ਬਣਾਓ ਸਗੋਂ ਅੱਗੇ ਪਾਤਰਾਂ ਦੀ ਵਾਰਤਾਲਾਪ ਸੀਨ ਜਾਂ ਕਹਾਣੀ ਚ ਜੋੜੇ ਜਾ ਸਕਣ ਵਾਲੇ ਅੰਸ਼ ਦੱਸਦੇ ਰਹੋ ਮੇਨ ਸਟੋਰੀ ਲਾਈਨ ਮੇਰੇ ਸਾਹਮਣੇ ਹੈ ਪਹਿਲਾਂ ਤੋਂ ਹੀ ਪਰ ਲਿਖਦੇ ਹੋਏ ਬਹੁਤ ਕੁਝ ਬਦਲਦਾ ਹੈ। ਪਾਤਰ ਮਨ ਆਈਆਂ ਕਰ ਜਾਂਦੇ ਹਨ ਤੇ ਕੁਝ ਨਵਾਂ ਸੱਪ ਨਿਕਲਦਾ ਰਹਿੰਦਾ ਹੈ ਇਸ ਲਈ ਸਭ ਕੁਝ ਦੇਖਕੇ ਸੋਚਕੇ ਗੰਢਾਂ ਜੋੜਨੀਆਂ ਪੈਂਦੀਆਂ ਹਨ। ਉਮੀਦ ਹੈ ਲੇਖਕ ਦੇ ਇਸ ਪੱਖ ਨੂੰ ਸਮਝੋਗੇ ਤੇ ਸਾਥ ਦਵੋਗੇਂ। ਤੇ ਚੋਰੀ ਕਰਨ ਵਾਲਿਆਂ ਵਿਰੁੱਧ ਖੜੋਗੇ ,ਚਾਹੇ ਮਰਿ ਲਿਖਤ ਹੋਏ ਜਾਂ ਰਘਵੀਰ ਦੀ ਜਾਂ ਗੁਰਪ੍ਰੀਤ ਦੀ ਜਾਂ ਫਿਰ ਪ੍ਰਵੀਨ ਕਿਸੇ ਦੀ ਵੀ ਧੰਨਵਾਦ )
(ਚਲਦਾ ,ਅਗਲਾ ਹਿੱਸਾ ਕੱਲ੍ਹ )
ਜਾਪਦੈ ਕਹਾਣੀ ਹੁਣ ਇਕ ਨਵਾਂ ਰੋਮਾਂਟਿਕ ਮੋੜ ਕੱਟ ਰਹੀ ਆ।
LikeLike
ji kosish tan hai
LikeLike
Bt next part 18 show nai ho rhya happy de death to ki hoeya
LikeLike
ਅੱਗੇ ਹੋਰ ਰੋਮਾਚਿਕ ਹੋਵੇਗੀ, ਅਸੀ ਵੀ ੳੁਮੀਦ ਕਰਦੇ ਹਾ ਵਧੀਅਾ ਹੋਵੇਗੀ
LikeLike
Main ta hairan aa ikdm nl khani da rukh bdl dinde oo tusi ❤❤nice
LikeLike