
ਲੱਖਾ ਟ੍ਰੇਨ ਬੈਠਿਆ ਤੇ ਕਾਫੀ ਗੱਲਾਂ ਤੋਂ ਸੁਰਖਰੂ ਹੋ ਗਿਆ ਸੀ। ਹੈਪੀ ਦੀ ਅਮਾਨਤ ਉਸਦੀਆਂ ਨੱਤੀਆਂ ਵਾਪਿਸ ਕਰ ਦਿੱਤੀਆਂ ਸਨ। ਦੋਵੇਂ ਭੈਣਾਂ ਦੇ ਵਿਆਹ ਹੋ ਗਏ ਸੀ। ਤੇ ਸੁਖਮਨ ਉਸਦੀ ਦੁਨੀਆਂ ਵਿਚੋਂ ਸਦਾ ਲਈ ਗਾਇਬ ਹੋ ਗਈ ਸੀ। ਇੱਕ ਸਫ਼ਰ ਦੇ ਦੋ ਪਾਸੇ ਕਿੰਨਾ ਹੀ ਕੁਝ ਬਦਲ ਗਿਆ ਸੀ। ਪਿੰਡ ਨਾਲ ਹੁਣ ਉਸਦਾ ਮੋਹ ਤੇ ਜਿੰਮੇਵਾਰੀ ਦੋ ਹੀ ਗੱਲਾਂ ਕਰਕੇ ਸੀ ਇੱਕ ਮਾਂ ਤੇ ਹੈਪੀ ਦਾ ਪਰਿਵਾਰ। ਬਾਪੂ ਨਾਲ ਉਹਦੀ ਪਹਿਲਾਂ ਕਦੇ ਨਹੀਂ ਸੀ ਬਣੀ ਹੁਣ ਕਿਥੋਂ ਬਣਨੀ ਸੀ। ਮਾਂ ਦੇ ਸਿਰੋਂ ਧੀਆਂ ਦਾ ਬੋਝ ਉੱਤਰ ਗਿਆ। ਬਸ ਉਸਦੀਆਂ ਅੱਖਾਂ ਚ ਹੁਣ ਇੱਕੋ ਸੁਪਨਾ ਸੀ ਉਹ ਸੀ ਲੱਖੇ ਦਾ ਵਿਆਹ। ਇਹੋ ਸੁਪਨਾ ਲੱਖੇ ਨੂੰ ਡਰਾਉਣ ਲੱਗਾ ਸੀ। ਉਹਨੂੰ ਜਾਪਣ ਲੱਗਾ ਸੀ ਜਿਵੇਂ ਮਾਂ ਦੇ ਸੁਪਨਿਆਂ ਅੱਗੇ ਉਹ ਟੁੱਟ ਜਾਏਗਾ ਤੇ ਨਾ ਚਾਹ ਕੇ ਵੀ ਉਹ ਵਿਆਹ ਚ ਬੱਝ ਜਾਏਗਾ। ਇੰਝ ਕਰਕੇ ਉਹ ਆਪਣੇ ਆਪ ਨੂੰ ਜਾਂ ਹੋਣ ਵਾਲੇ ਹਿੱਸੇਦਾਰ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ ਸੀ। ਉਹ ਹਮੇਸ਼ਾਂ ਲਈ ਉਸ ਇੱਕੋ ਰੂਹ ਤੇ ਜਿਸਮ ਨੂੰ ਸਮਰਪਿਤ ਹੋਣਾ ਚਾਹੁੰਦਾ ਸੀ। ਚੜ੍ਹਦੀ ਉਮਰ ਦੇ ਪਿਆਰ ਤ੍ਰੇਲ ਦੇ ਤੁਪਕਿਆਂ ਵਰਗਾ ਹੁੰਦਾ ਹੈ ਤਾਜ਼ਾ ਤੇ ਮੋਹ ਭਰਿਆ ਜਿਹੜਾ ਭਰੇ ਭਰੇ ਜਿਸਮਾਂ ਨੂੰ ਸ਼ਿੰਗਾਰ ਦਿੰਦਾ ਹੈ ਤੇ ਦਿਲ ਕਰਦਾ ਹੈ ਹਮੇਸ਼ਾ ਤ੍ਰੇਲ ਦੇ ਤੁਪਕੇ ਉਸ ਉੱਤੇ ਰਹਿਣ। ਪਰ ਧੁੱਪ ਦੇ ਹਰ ਕਿਣਕੇ ਨਾਲ ਉੱਡਣ ਲਗਦਾ ਹੈ ਤੇ ਫੁੱਲਾਂ ਵਿੱਚ ਇੱਕ ਚਿਰ ਸਥਾਈ ਪਿਆਸ ਨੂੰ ਛੱਡ ਜਾਂਦਾ ਹੈ। ਇਸ ਪਿਆਸ ਨੂੰ ਸਿਰਫ ਅਥਾਹ ਬਾਰਿਸ਼ ਜਾਂ ਮੋਟੀ ਕਣੀ ਦਾ ਮੀਂਹ ਹੀ ਬੁਝਾ ਸਕਦਾ ਹੈ। ਲੱਖੇ ਦਾ ਜਿਸਮ ਤੋਂ ਅਜੇ ਪਿਆਰ ਉੱਡਿਆ ਸੀ ਉਸਦਾ ਜਿਸਮ ਤੇ ਮਨ ਵਿਛੋੜੇ ਦੀਆਂ ਧੁੱਪਾਂ ਸਹਿ ਰਿਹਾ ਸੀ। ਪਰ ਉਹ ਬਾਰਿਸ਼ ਨਾਲੋਂ ਇਸਨੂੰ ਮਾਨਣਾ ਚਾਹੁੰਦਾ ਸੀ। ਉਹ ਫਕੀਰ ਹੋਣਾ ਲੋਚਦਾ ਸੀ। ਦਿਲ ਕਰ ਰਿਹਾ ਸੀ ਰਾਂਝੇ ਵਾਂਗ ਕੰਨ ਪੜਵਾ ਕੇ ਜੋਗੀ ਹੋ ਜਾਏ। ਆਪਣੇ ਬੈਗ ਵਿੱਚੋ ਉਹਨੇ ਹੀਰ-ਵਾਰਿਸ਼ ਕੱਢੀ ਤੇ ਪੜ੍ਹਨ ਲੱਗਾ। ਉਸਨੂੰ ਪੜ੍ਹਦਿਆਂ ਜਾਪਣ ਲੱਗਾ ਕਿ ਜਿਵੇਂ ਸੱਚੀ ਫਕੀਰ ਹੋ ਗਿਆ ਹੋਵੇ। ਤੇ ਰਾਂਝੇ ਵਾਂਗ ਹੋਕਾ ਦੇ ਰਿਹਾ ਹੋਵੇ। ਹੀਰ ਵਾਰਿਸ਼ ਦੇ ਬੰਦ ਨੂੰ ਗੁਣਗੁਣਾਉਂਣ ਲੱਗਾ। ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ, ਸਾਰੇ ਆਉ ਕਿਸੇ ਫ਼ਕੀਰ ਜੇ ਹੋਵਣਾ ਜੇ ।
ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਕੋ ਚਾਰਨਾ ਤੇ ਨਾ ਹੀ ਚੋਵਣਾ ਜੇ ।
ਜ਼ਰਾ ਕੰਨ ਪੜਾਇਕੇ ਸਵਾਹ ਮਲਣੀ, ਗੁਰੂ ਸਾਰੇ ਹੀ ਜੱਗ ਦਾ ਹੋਵਣਾ ਜੇ ।
ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ, ਨਾਢੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ ।
ਨਹੀਂ ਦੇਣੀ ਵਧਾਈ ਫਿਰ ਜੰਮਦੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ ।
ਮੰਗ ਖਾਵਣਾ ਅਤੇ ਮਸੀਤ ਸੌਣਾ, ਨਾ ਕੁੱਝ ਬੋਵਣਾ ਤੇ ਨਾ ਕੁੱਝ ਲੋਵਣਾ ਜੇ ।
ਨਾਲੇ ਮੰਗਣਾ ਤੇ ਨਾਲੇ ਘੂਰਨਾ ਈ, ਦੇਣਦਾਰ ਨਾ ਕਿਸੇ ਦਾ ਹੋਵਣਾ ਜੇ ।
ਖ਼ਸ਼ੀ ਆਪਣੀ ਉੱਠਣਾ ਮੀਆਂ ਵਾਰਿਸ, ਅਤੇ ਆਪਣੀ ਨੀਂਦ ਹੀ ਸੋਵਣਾ ਜੇ ।
ਉਹ ਪੰਨਾ ਡਰ ਪੰਨਾ ਪੜ੍ਹਦਾ ਰਿਹਾ ਤੇ ਗਾਉਂਦਾ ਰਿਹਾ। ਟ੍ਰੇਨ ਦੇ ਪਾਸੇ ਵਾਲੀ ਸੀਟ ਤੇ ਲੇਟਿਆ ਉਹਨੂੰ ਜੱਗ ਜਹਾਨ ਭੁੱਲ ਗਿਆ। ਆਪਣਾ ਆਪ ਤੱਕਣਾ ਛੱਡ ਦਿੱਤਾ। ਨਾ ਕਿਸੇ ਚੜ੍ਹਦੇ ਦੀ ਪ੍ਰਵਾਹ ਸੀ ਨਾ ਉੱਤਰਦੇ। ਨਾ ਕਿਹੜਾ ਸਟੇਸ਼ਨ ਹੈ ਮੰਜਿਲ ਕਿੰਨੀ ਦੂਰ ਉਹਨੂੰ ਹੁਣ ਕੁਝ ਵੀ ਫਰਕ ਨਹੀਂ ਸੀ ਪੈ ਰਿਹਾ। ਉਹਨੂੰ ਰਾਂਝੇ ਵਿੱਚ ਖੁਦ ਨੂੰ ਇੱਕਮਿਕ ਪਾਇਆ ਤੇ ਉਹ ਪੜ੍ਹਦਾ ਰਿਹਾ ਗਾਉਂਦਾ ਰਿਹਾ। ਦਿੱਲੀਓਂ ਉਲੰਘ ਕੇ ਟਰੇਨ ਦੀ ਭਾਸ਼ਾ ਬਦਲਣ ਲੱਗੀ। ਕਦੇ ਹਿੰਦੀ ਕਦੇ ਹਿੰਦੀ ਤੋਂ ਵੀ ਅਣਜਾਣ ਕਦੇ ਬੰਗਾਲੀ ਜਿਹਨੂੰ ਥੋੜੀ ਥੋੜੀ ਉਹ ਸਮਝਣ ਲੱਗਾ ਸੀ। ਪਰ ਉਸਦੇ ਮਨ ਦਾ ਟਿਕਾਅ ਕਿਤਾਬ ਵਿਚ ਸੀ। ਪਰ ਸਾਹਮਣੇ ਸੀਟ ਉੱਪਰ ਉਹਨੂੰ ਦੋ ਅੱਖਾਂ ਆਪਣੇ ਤੇ ਗੱਡੀਆਂ ਮਹਿਸੂਸ ਹੋਈਆਂ। ਕੋਈ ਇੱਕ ਟੱਕ ਤੁਹਾਨੂੰ ਵੇਖ ਰਿਹਾ ਹੋਏ ਬੇਧਿਆਨੇ ਵੀ ਤੁਹਾਨੂੰ ਪਤਾ ਲੱਗ ਜਾਂਦਾ ਹੈ। ਮਲੂਕ ਜਿਹੀ ਉਮਰ ਦੀ ਕੋਈ ਕੁੜੀ ਸੀ। ਉਮਰ ਉਸਨੂੰ 20-21 ਸਾਲ ਦੇ ਆਸ ਪਾਸ ਲੱਗੀ ਵੱਧ ਵੀ ਹੋ ਸਕਦੀ ਸੀ ਗੈਰ ਪੰਜਾਬੀ ਤੇ ਗੈਰ ਬੰਗਾਲੀ ਕੁੜੀ ਸੀ। ਉਹ ਹੁਣ ਨਕਸ਼ਾਂ ਨੂੰ ਪਛਾਨਣ ਲੱਗਾ ਸੀ। ਇਹਨਾਂ ਦੋ ਸਟੇਟਾਂ ਨੂੰ ਛੱਡ ਕੇ ਬਾਕੀ ਚ ਵੱਡੀ ਉਮਰ ਦੀਆਂ ਕੁੜੀਆਂ ਦਾ ਪਤਾ ਨਹੀਂ ਲਗਦਾ। ਉਹ ਕੁੜੀ ਉੱਪਰਲੀ ਸੀਟ ਏ ਬੈਠੀ ਕੁਝ ਪੜ੍ਹ ਰਹੀ ਸੀ। ਦੂਜੇ ਦਰਜੇ ਦੇ ਏਸੀ ਡੱਬੇ ਚ ਉਹਦਾ ਧਿਆਨ ਕਿਤਾਬ ਦੇ ਉੱਪਰੋਂ ਲੱਖੇ ਵੱਲ ਸੀ। ਲੱਖੇ ਨੇ ਟੇਢੀ ਨਜਰ ਨਾਲ ਤੱਕਿਆ ਤਾਂ ਵੀ ਉਹਦੇ ਵੱਲ ਧਿਆਨ ਸੀ। ਪਾਸਾ ਪਲਟ ਕੇ ਕਿਤਾਬ ਉੱਪਰੋਂ ਵੇਖਿਆ ਤਾਂ ਉਹਦੇ ਵੱਲ ਹੀ ਵੇਖ ਰਹੀ ਸੀ। ਉਹਦਾ ਧਿਆਨ ਉਖੜਨ ਲੱਗਾ। ਉਹ ਦੋ ਸਤਰਾਂ ਪੜ੍ਹਦਾ ਓਧਰ ਵੇਖਦਾ ਕਦੇ ਉਸ ਵੱਲ ਵੇਖ ਰਹੀ ਹੁੰਦੀ ਕਦੇ ਪੜ੍ਹ ਰਹੀ ਹੁੰਦੀ ਤੇ ਅਚਾਨਕ ਨਜਰਾਂ ਮਿਲਣ ਲੱਗ ਗਈਆਂ। ਜਦੋਂ ਧਿਆਨ ਭਟਕਣੋਂ ਹਟਿਆ ਨਾ ਕਿਤਾਬ ਇੱਕ ਪਾਸੇ ਕਰਕੇ ਸਿੱਧਾ ਉਸ ਕੁੜੀ ਵੱਲ ਹੀ ਵੇਖਣ ਲੱਗਾ। ਉਸਨੂੰ ਇੰਝ ਤੱਕਦੇ ਹੀ ਕੁੜੀ ਨਜਰਾਂ ਚੁਰਾਉਣ ਲੱਗ ਗਈ। ਉਹ ਉਸ ਬੇ ਰੋਕ ਝਾਕ ਰਿਹਾ ਸੀ ਪਰ ਹੁਣ ਕੁੜੀ ਦੀਆਂ ਨਜਰਾਂ ਉਸ ਵੱਲ ਇੱਕ ਪਲ ਵੀ ਨਾ ਹੋਈਆਂ। ਉਹ ਨਜਰਾਂ ਨੂੰ ਛੱਡ ਉਸਦੇ ਜਿਸਮ ਨੂੰ ਅੱਖਾਂ ਨਾਲ ਹੀ ਟੋਹਣ ਲੱਗਾ। ਉਸਦੇ ਹਰ ਹਿੱਸੇ ਦੇ ਨੂੰ ਅੱਖਾਂ ਨਾਲ ਮੇਚ ਲਿਆ। ਜਿਸ ਤਰਾਂ ਉਹ ਅੱਧ ਲੇਟੀ ਜਿਹੀ ਪੜ੍ਹ ਰਹੀ ਸੀ। ਬਿਨਾਂ ਕੁਝ ਹੀਲ ਹੁੱਜਤ ਦੇ ਉਹ ਉਸਦੀ ਜਵਾਨੀ ਨੂੰ ਸਹਿਜੇ ਹੀ ਪਰਖ ਗਿਆ ਸੀ। ਕੁੜੀ ਉਸਦੀਆਂ ਅੱਖਾਂ ਪੜ੍ਹ ਗਈ ਸੀ ਉਸਦੀਆਂ ਅੱਖਾਂ ਚ ਛਿਪੀ ਲਾਲਸਾ ਨੂੰ ਪੜ੍ਹ ਗਈ. ਕੁੜੀਆਂ ਇਸ ਗੱਲੋਂ ਬੜੀਆਂ ਚੇਤੰਨ ਹੁੰਦੀਆਂ। ਸਮਾਜ ਦਾ ਹਰ ਮਰਦ ਉਸਦੇ ਜਿਸਮ ਨੂੰ ਹਰ ਨਜਰ ਇਸੇ ਨਜਰ ਨਾਲ ਤਾਂ ਤੱਕਦਾ ਹੈ। ਉਸਨੇ ਕੋਲ ਪਈ ਚਾਦਰ ਨੂੰ ਖੁਦ ਉੱਤੇ ਵਲ੍ਹੇਟ ਲਿਆ। ਉਸਨੂੰ ਦੇਖਣ ਨੂੰ ਹਟਾਉਣ ਲਈ ਜਾਂ ਤੜਪਾਉਂਣ ਲਈ ਇਹ ਉਹੀ ਜਾਣਦੀ ਸੀ। ਫਿਰ ਉਹ ਅਗਲੇ ਸਟੇਸ਼ਨ ਤੇ ਗੱਡੀ ਰੁਕਦੇ ਹੀ ਖਾਣਾ ਖਰੀਦਣ ਲੱਗੀ। ਉਸਦੇ ਡੱਬੇ ਚ ਤਿੰਨ ਜਣੇ ਹੋਰ ਸੀ ਸ਼ਾਇਦ ਉਸਦੇ ਮਾਂ ਬਾਪ ਤੇ ਉਸਦਾ ਕੋਈ ਹੋਰ ਰਿਸ਼ਤੇਦਾਰ ਸੀ। ਉਹ ਚੋਰੀ ਕੰਨੀ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ। ਸਾਰਾ ਟੱਬਰ ਹੇਠਲੀਆਂ ਸੀਟਾਂ ਤੇ ਉੱਤਰ ਕੇ ਖਾਣਾ ਖਾਣ ਬੈਠ ਗਿਆ ਸੀ। ਉਹ ਅੰਦਾਜ਼ਾ ਲਾ ਰਿਹਾ ਸੀ ਕਿ ਇਹ ਕਿੱਥੇ ਤੱਕ ਜਾਣਗੇ। ਪਰ ਉਹਨੂੰ ਕੁਝ ਵੀ ਪਤਾ ਨਾ ਲੱਗਾ। ਕੁੜੀ ਦੇ ਮੁੜ ਉਸ ਵੱਲ ਨਾ ਦੇਖਣ ਕਰਕੇ ਉਹਦਾ ਮਨ ਵੈਸੇ ਹੀ ਉੱਚਰ ਗਿਆ ਸੀ। ਉਹ ਆਪਣੇ ਆਪ ਨੂੰ ਖਾਊ ਨਜਰਾਂ ਨਾਲ ਦੇਖਣ ਲਈ ਕੋਸਣ ਲੱਗਾ ਸੀ। ਕੁਝ ਪਲਾਂ ਲਈ ਹੁੰਦੇ ਹੁਸੀਨ ਸਫਰ ਨੂੰ ਉਹਨੇ ਆਪਣੇ ਹੱਥੀ ਵਿਗਾੜ ਲਿਆ ਸੀ। ਉਹ ਉਠਕੇ ਵਾਸ਼ਰੂਮ ਵੱਲ ਚਲਾ ਗਿਆ ਟ੍ਰੇਨ ਸਟੇਸ਼ਨੋ ਤੁਰ ਪਈ ਸੀ ਤਾਂ ਕਿੰਨਾ ਹੀ ਚਿਰ ਖਿੜਕੀ ਚ ਖਲੋਤਾ ਰਿਹਾ। ਠੰਡੀ ਠੰਡੀ ਹਵਾ ਉਸਦੇ ਸੜਦੇ ਦਿਲ ਨੂੰ ਧਰਵਾਸ ਦੇ ਰਹੀ ਸੀ। ਰਾਤ ਦਾ ਵਕਤ ਸੀ ਉਸਨੂੰ ਹੁਣ ਅਹਿਸਾਸ ਹੋਇਆ। ਆਪਣੇ ਲਈ ਰੱਖੀ ਖਾਣੇ ਦੀ ਪਲੇਟ ਯਾਦ ਆਈ। ਜਦੋਂ ਉਹ ਆਇਆ ਤਾਂ ਉਹ ਪੂਰਾ ਟੱਬਰ ਰੋਟੀ ਖਾ ਕੇ ਆਪੋਂ ਆਪਣੀਆਂ ਸੀਟਾਂ ਤੇ ਸੌਂ ਗਿਆ ਸੀ। ਉਸਨੇ ਕੁੜੀ ਦੀ ਸੀਟ ਵੱਲ ਤੱਕਿਆ ਤਾਂ ਉਹ ਵੀ ਮੂੰਹ ਲਪੇਟੀ ਪਈ ਸੀ ਕਿਸੇ ਪਾਸਿਓਂ ਦੇਖਣ ਲਈ ਕੁਝ ਨਹੀਂ ਸੀ ਇਹ ਵੀ ਨਹੀਂ ਸੀ ਦੱਸ ਸਕਦਾ ਕਿ ਕਿਹੜੀ ਸੀਟ ਤੇ ਸੁੱਤੀ ਹੈ। ਉਹਨੇ ਆਪਣੀ ਸੀਟ ਤੇ ਖਾਣੇ ਦੀ ਪਈ ਪਲੇਟ ਨੂੰ ਚੁੱਕਿਆ ਜਿੰਨੀ ਕੁ ਭੁੱਖ ਸੀ ਉਸ ਮੁਤਾਬਿਕ ਖਾਧਾ ਬਾਕੀ। ਡਸਟਬਿਨ ਚ ਸੁੱਟਕੇ ਆ ਕੇ ਸੀਟ ਤੇ ਲੇਟ ਗਿਆ। ਲਾਈਟ ਬੁਝਾ ਕੇ ਵੀ ਅੱਖਾਂ ਚ ਨੀਂਦ ਕੋਹਾਂ ਦੂਰ ਸੀ। ਉਸਨੂੰ ਸੁਖਮਨ ਦੀਆਂ ਅੱਖਾਂ ਚੇਤੇ ਆਈਆਂ। ਫਿਰ ਉਹ ਅੱਖਾਂ ਉਸਨੂੰ ਉਸ ਕੁੜੀ ਦੀਆਂ ਅੱਖਾਂ ਨਾਲ ਵਟ ਗਈਆਂ ਜਾਪੀਆਂ। ਫਿਰ ਕਦੇ ਕੋਈ ਨਕਸ਼ ਸੁਖਮਨ ਵਰਗਾ ਲਗਦਾ ਕਦੇ ਕੋਈ। ਪਰ ਸਾਰੇ ਨਕਸ਼ ਇੱਕੋ ਵੇਲੇ ਸੁਖਮਨ ਵਰਗੇ ਨਾ ਲਗਦੇ। ਉਸਨੂੰ ਇੱਕੋ ਵੇਲੇ ਦੋਵਾਂ ਦੀਆਂ ਸ਼ਕਲਾਂ ਇੱਕ ਦੂਜੇ ਚ ਘੁਲ ਗਈਆਂ ਲਗਦੀਆਂ। ਉਹ ਦਿਮਾਗ ਤੇ ਜ਼ੋਰ ਪਾਉਂਦਾ ਇੱਕ ਝਲਕਾਰਾ ਸੁਖਮਨ ਦਾ ਪੈਂਦਾ ਦੂਸਰਾ ਇਸ ਟ੍ਰੇਨ ਵਾਲੀ ਕੁੜੀ ਦਾ। ਉਸਨੇ ਅੱਖਾਂ ਜ਼ੋਰ ਦੀਆਂ ਮੀਟ ਲਈਆਂ ਉਹ ਸਿਰਫ ਸੁਖਮਨ ਨੂੰ ਵੇਖਣਾ ਚਾਹੁੰਦਾ ਸੀ। ਸੁਪਨ ਲੋਕ ਹੀ ਉਸ ਲਈ ਉਹ ਥਾਂ ਸੀ। ਸੁਪਨੇ ਵਿੱਚ ਉਸਨੇ ਵੇਖਿਆ ਕਿ ਉਹ ਤੇ ਸੁਖਮਨ ਦੋਵੇਂ ਨੰਗ ਤੜੰਗ ਇੱਕ ਦੂਜੇ ਨਾਲ ਲੇਟੇ ਹੋਏ ਹਨ ਉਹ ਉਸਦੇ ਜਿਸਮ ਨੂੰ ਮਨ ਭਾਉਂਦੇ ਤਰੀਕੇ ਨਾਲ ਚੁੰਮ ਰਿਹਾ ਤੇ ਹਰ ਚੁੰਮਣ ਦਾ ਅਸਰ ਸੁਖਮਨ ਦੀਆਂ ਅੱਖਾਂ ਚ ਤੱਕ ਰਿਹਾ ਹੈ। ਸੁਖਮਨ ਉਸਦੀਆਂ ਨਜਰਾਂ ਨੂੰ ਝੱਲ ਨਹੀਂ ਪਾਉਂਦੀ ਤੇ ਉਸ ਨਾਲ ਉਲਟੀ ਹੋਕੇ ਲਿਟ ਜਾਂਦੀ ਹੈ ਉਹ ਉਸਦੇ ਪੈਰਾਂ ਨੂੰ ਚੁੰਮਣ ਲਗਦਾ ਹੈ ਤਾਂ ਸੁਖਮਨ ਉਸਦੀਆਂ ਪੈਰਾਂ ਦੀਆਂ ਉਂਗਲੀਆਂ ਮਸਲਨ ਤੇ ਘੁੱਟਣ ਲਗਦੀ ਹੈ। ਉਸਨੂੰ ਦਰਦ ਹੁੰਦਾ ਹੈ ਪਰ ਸੁਖਮਨ ਜ਼ੋਰ ਨਾਲ ਦਬਾਉਂਦੀ ਹੈ। ਉਸਦੀ ਤ੍ਰਬਕ ਕੇ ਅੱਖ ਖੁੱਲ੍ਹ ਜਾਂਦੀ ਹੈ। ਥੋੜੀ ਬਹੁਤੀ ਰੋਸ਼ਨੀ ਚ ਉਹਦੀਆਂ ਅੱਖਾਂ ਦੇਖਣ ਯੋਗ ਹੁੰਦੀਆਂ ਹਨ। ਸੀਟ ਤੋਂ ਉੱਤਰੀ ਉਹੀ ਕੁੜੀ ਉਹਨੂੰ ਸਾਹਮਣੇ ਦਿਸਦੀ ਹੈ ਉਹ ਸਿਰ ਉੱਚਾ ਚੱਕਦਾ ਤੇ ਪੈਰਾਂ ਦੀਆਂ ਉਂਗਲਾਂ ਵਿੱਚ ਦਰਦ ਮਹਿਸੂਸ ਕਰਦਾ ਹੈ। ਇਹ ਸੁਖਮਨ ਨੇ ਨਹੀਂ ਉਸ ਕੁੜੀ ਨੇ ਅੰਗੂਠੇ ਨੂੰ ਦਬਾਇਆ ਸੀ। ਉਹ ਕੁੜੀ ਵਸ਼ਰੂਮਾਂ ਵੱਲ ਤੁਰ ਪੈਂਦੀ ਹੈ। ਅੱਧੀ ਰਾਤ ਤੋਂ ਬਾਅਦ ਦਾ ਵਕਤ ਹੈ। ਟ੍ਰੇਨ ਵਿਸਲਾਂ ਮਾਰਦੀ ਆਪਣੀ ਦੌੜ ਰਹੀ ਸੀ। ਡੱਬੇ ਚ ਸ਼ਾਂ ਵਰਤੀ ਹੋਈ ਸੀ। ਉਹ ਕੁਝ ਪਲ ਸੋਚਦਾ ਹੈ। ਅੰਗੂਥੇ ਨੂੰ ਦਬਾ ਕੇ ਉਸ ਕੁੜੀ ਦਾ ਇੰਝ ਤੁਰ ਜਾਣ ਦੇ ਦੋਵੇਂ ਗੱਲਾਂ ਨੂੰ ਜੋੜ ਕੇ ਕਿਸੇ ਨਤੀਜੇ ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਅਚਾਨਕ ਜਿਵੇਂ ਗਿਆਨ ਹੁੰਦਾ ਹੈ ਉਹ ਮਲਕੜੇ ਜਿਹੇ ਬਿਨਾਂ ਖੜਕੇ ਤੋਂ ਥੱਲੇ ਉੱਤਰਦਾ ਹੈ ਤੇ ਉਸ ਵੱਲ ਨੂੰ ਤੁਰ ਪਿਆ। ਉਹ ਕੁੜੀ ਟ੍ਰੇਨ ਦੇ ਇੱਕ ਦਰਵਾਜੇ ਨੂੰ ਥੋੜਾ ਖੋਲਕੇ ਪਿਛੇ ਨੂੰ ਖਿਸਕ ਰਹੀਆਂ ਆਕ੍ਰਿਤੀਆਂ ਨੂੰ ਤੱਕ ਰਹੀ ਸੀ। ਉਸਨੇ ਜਿਉਂ ਹੀ ਦਰਵਾਜ਼ਾ ਖੋਲਿਆ ਤਾਂ ਦੋਵਾਂ ਦੀਆਂ ਨਜਰਾਂ ਆਪਸ ਵਿੱਚ ਟਕਰਾ ਗਈਆਂ। ਕੁੜੀ ਨੇ ਤੜਾਕ ਕਰਕੇ ਟ੍ਰੇਨ ਦਾ ਦਰਵਾਜਾ ਬੰਦ ਕਰ ਦਿੱਤਾ ਸੀ। ਤੇ ਉਸ ਵੱਲ ਤੱਕਣ ਲੱਗੀ। ਉਹੀ ਨਜਰਾਂ ਨਾਲ ਜਿਹੜੀ ਨਾਲ ਕੁਝ ਘੰਟੇ ਪਹਿਲਾਂ ਤੱਕ ਰਹੀ ਸੀ। ਲੱਖੇ ਦੇ ਅੰਦਰੋਂ ਇੱਕ ਉਬਾਲਾ ਉਠਿਆ। ਉਸਨੇ ਉਸਨੂੰ ਆਪਣੀਆਂ ਬਾਹਾਂ ਚ ਯਕਦਮ ਭਰ ਲਿਆ। ਇੱਕ ਪਲ ਲਈ ਵੀ ਜੁਬਾਨ ਸਾਂਝੀ ਨਹੀਂ ਹੋਈ ਸੀ ਪਰ ਅਗਲੇ ਪਲ ਹੀ ਸਾਹ ਆਪਸ ਵਿੱਚ ਜੁੜ ਗਏ ਸੀ। ਬਾਹਾਂ ਚ ਕੱਸਦੇ ਹੀ ਉਹਨੇ ਅੱਖਾਂ ਚ ਤੱਕਦੇ ਉਹਦੇ ਬੁੱਲਾਂ ਨੂੰ ਆਪਣੇ ਬੁੱਲਾਂ ਚ ਘੁੱਟ ਲਿਆ ਸੀ। ਉਸਦੀ ਜੱਫੀ ਐਨੀ ਜ਼ੋਰ ਦੀ ਮਾਰੀ ਸੀ ਕੁੜੀ ਦੇ ਨਰਮ ਸਰੀਰ ਵਿਚੋਂ ਸਾਹ ਬਾਹਰ ਕੱਢ ਦਿੱਤੇ ਸੀ। ਕੁੜੀ ਨੇ ਉਸਦੀਆਂ ਭਰਵੀਆਂ ਬਾਹਾਂ ਵਿਚੋਂ ਨਿੱਕਲਣ ਦੀ ਕੋਈ ਉਚੇਚ ਨਾ ਕੀਤੀ। ਪੂਰੇ ਤੌਰ ਤੇ ਖੁਦ ਨੂੰ ਉਸਦੇ ਹਵਾਲੇ ਕਰ ਦਿੱਤਾ। ਉਸਦੇ ਹੱਥਾਂ ਦੀਆਂ ਉਂਗਲਾਂ ਲੱਖੇ ਦੀ ਪਿੱਠ ਤੇ ਫਿਰਨ ਲੱਗੀਆਂ। ਉਸਦੇ ਨਹੁੰ ਜਿਵੇਂ ਪਿੱਠ ਵਿੱਚ ਗੱਡੇ ਗਏ ਹੋਣ। ਲੱਖੇ ਨੂੰ ਉਸਦੇ ਹੱਥ ਦੀ ਹਰ ਹਰਕਤ ਨੇ ਹੋਰ ਵੀ ਵਧੇਰੇ ਜ਼ੋਰ ਨਾਲ ਚੁੰਮਣ ਲਈ ਮਜਬੂਰ ਕਰ ਦਿੱਤਾ ਸੀ। ਪਰ ਇੱਕ ਵਧੀਆ ਖਿਡਾਰੀ ਵਾਂਗ ਕੁੜੀ ਉਸਦਾ ਪੂਰਾ ਸਾਥ ਦੇ ਰਹੀ ਸੀ। ਜੱਫੀ ਵਿੱਚ ਬੁੱਲਾਂ ਨਾਲ ਵੀ ਤੇ ਖੁਦ ਦੇ ਜਿਸਮ ਨੂੰ ਉਸਦੇ ਜਿਸਮ ਦੇ ਅਕੜਾਅ ਨਾਲ ਟਕਰਾ ਕੇ ਵੀ। ਲੱਖੇ ਦੇ ਹੱਥਾਂ ਨੇ ਉਸਦੇ ਟੀ ਸ਼ਰਟ ਦੇ ਅੰਦਰੋਂ ਉਸਦੇ ਪਿੰਡੇ ਨੂੰ ਟਟੋਲਣ ਲੱਗਾ। ਨਰਮ ਜਾਪਦਾ ਪਿੰਡਾ ਕਿਤੋਂ ਕਿਤੋਂ ਜਿਆਦਾ ਖੁਰਦਰਾ ਸੀ। ਉਸਦੇ ਅੰਗ ਉਸਦੇ ਅੰਦਾਜ਼ੇ ਤੋਂ ਵੱਧ ਭਾਰੇ ਸੀ ਜਾਂ ਛੋਹਣ ਮਗਰੋਂ ਹੋ ਗਏ ਸੀ ਉਸਦਾ ਇਸਨੂੰ ਖਿਆਲ ਨਹੀਂ ਸੀ। ਬੱਸ ਉਹ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਉਹਨਾਂ ਨੂੰ ਪਲੋਸਦਾ ਰਿਹਾ ਤੇ ਉਸਦਾ ਅਸਰ ਆਪਣੀ ਪਿੱਠ ਤੇ ਉਂਗਲੀਆਂ ਦੀ ਘੁੱਟੇ ਜਾਣ ਤੋਂ ਮਹਿਸੂਸਦਾ ਰਿਹਾ। ਹੱਥ ਢਿੱਡ ਤੋਂ ਖਿਸਕਦੇ ਹੋਏ ਅੰਤਿਮ ਲਕੀਰ ਨੂੰ ਵੀ ਟੱਪ ਗਏ ਐਨੀ ਕਾਹਲੀ ਤੇ ਜਲਦੀ ਚ ਸਭ ਹੋ ਰਿਹਾ ਸੀ ਮੰਨੋ ਜਿਵੇਂ ਕੋਈ ਸੁਪਨਾ ਹੋਵੇ।ਉਸਦੇ ਹੱਥ ਜਿਵੇਂ ਉਸਨੇ ਆਪਣੇ ਜਿਸਮ ਚ ਹੀ ਘੁੱਟ ਕੇ ਦਬਾ ਲੈ ਉਹ ਜ਼ੋਰ ਲਗਾ ਕੇ ਵੀ ਉਸ ਜਿੰਦਰੇ ਨੂੰ ਨਹੀਂ ਸੀ ਖੋਲ੍ਹ ਪਾ ਰਿਹਾ। ਪਰ ਉਹ ਖੁਦ ਹੁਣ ਤੜਪ ਰਿਹਾ ਸੀ। ਉਹ ਕਿਸੇ ਵੀ ਤਰ੍ਹਾਂ ਖੁਦ ਨੂੰ ਸੰਤੁਸ਼ਟੀ ਦੇਣਾ ਚਾਹੁੰਦਾ ਸੀ। ਉਸਨੇ ਉਸਦੇ ਪਜਾਮੇ ਨੂੰ ਖਿਸਕਾਉਂਣ ਦੀ ਕੋਸ਼ਿਸ਼ ਕੀਤੀ। ਪਰ ਤਦੇ ਹੀ ਕੁੜੀ ਨੇ ਉਸਨੂੰ ਆਪਣੇ ਨਾਲੋਂ ਹਟਾ ਲਿਆ। “ਏਕ ਮਿਨਟ, ਆਪਸੇ ਕੁਛ ਕਹਣਾ ਹੈ “ਕੁੜੀ ਨੇ ਪਹਿਲੀ ਵਾਰ ਉਸ ਲਈ ਕੁਝ ਬੋਲਿਆ। ਪਰ ਉਹ ਉਸ ਥਾਂ ਸੀ ਜਿਥੇ ਕੁਝ ਕਹਿਣ ਤੇ ਬੋਲਣ ਲਈ ਕੁਝ ਨਹੀਂ ਬਚਦਾ। ਫਿਰ ਵੀ ਸ਼ਿਸ਼ਟਾਚਾਰ ਦੇ ਨਾਤੇ ਉਸਨੇ ਕੰਬਦੀ ਆਵਾਜ਼ ਚ ਉਸਦੀਆਂ ਨਜਰਾਂ ਚ ਤੱਕਦੇ ਹੋਏ ਬੋਲਿਆ। ,”ਬੋਲੋ”.”ਆਪ ਨਾ ਐਸੇ ਕਿਸੀ ਕਿ ਤਰਫ ਇਨ ਨਜ਼ਰੋਂ ਸੇ ਮਤ ਦੇਖਾ ਕਰੋ ,ਇਸਮੇਂ ਇਤਨੀ ਪਿਆਸ ਨਜਰ ਆਤੀ ਹੈ ਕੋਈ ਵੀ ਲੜਕੀ ਉਸੇ ਦੇਖਕੇ ਡਰ ਜਾਏ,ਇਸ ਪਿਆਸ ਕੋ ਹਰ ਕੋਈ ਝੇਲ ਨਹੀਂ ਪਏਗਾ। “ਕੁੜੀ ਦੀਆਂ ਨਜਰਾਂ ਪੜ੍ਹ ਲੈਣ ਤੋਂ ਉਹ ਇੱਕਦਮ ਹੈਰਾਨ ਰਹਿ ਗਿਆ। ਉਹ ਇਸਤੋਂ ਪਹਿਲਾਂ ਕੁਝ ਬੋਲਦਾ। ਉਸਦੇ ਢਿੱਲੀ ਪਕੜ ਵਿੱਚੋ ਉਹ ਹਿਰਨੀ ਦੀ ਤਰ੍ਹਾਂ ਉੱਛਲੀ ਤੇ ਤੇ ਆਪਣੇ ਕੱਪੜਿਆਂ ਨੂੰ ਸਹੀ ਕਰਦੀ “ਬਾਏ. ਸ਼ੁਭ ਰਾਤਰੀ ” ਆਖਦੀ ਹੋਈ ਡੱਬੇ ਦੇ ਅੰਦਰ ਚਲੀ ਗਈ। ਉਸਨੂੰ ਕੁਝ ਵੀ ਸਮਝ ਨਾ ਆਈ ਕਿ ਹੋਇਆ। ਪਰ ਉਹ ਉਸ ਅੰਜਾਮ ਤੇ ਪਹੁੰਚਣ ਤੋਂ ਪਹਿਲਾਂ ਹੀ ਖਿਸਕ ਗਈ। ਦੋ ਬੋਲਾਂ ਦੇ ਮਗਰੋਂ। ਟ੍ਰੇਨ ਦਾ ਦਰਵਾਜ਼ਾ ਖੋਲ਼ਕੇ ਕਿੰਨਾ ਟਾਈਮ ਉਹ ਠੰਡੀ ਹਵਾ ਖਾਂਦਾ ਰਿਹਾ। ਕੁਝ ਮਿੰਟਾਂ ਦੀ ਇਸ ਮੁਲਾਕਤ ਬਾਰੇ ਸੋਚਦਾ ਰਿਹਾ ਜਿਸਮ ਨੂੰ ਜਿਵੇਂ ਠੰਡਾ ਕਰ ਰਿਹਾ ਹੋਵੇ। ਜਦੋਂ ਠੰਡ ਨਾਲ ਠੁਰਦੇ ਹੋਏ ਨੀਂਦ ਅੱਖਾਂ ਚ ਲਟਕਣ ਲੱਗੀ ਉਦੋਂ ਉਹ ਵਾਪਿਸ ਸੀਟ ਤੇ ਗਿਆ.ਸਾਰੀਆਂ ਸੀਟਾਂ ਸ਼ਾਂਤ ਸੀ ਉਹ ਚਾਹ ਕੇ ਵੀ ਨਹੀਂ ਦੱਸ ਸਕਦਾ ਸੀ ਉਹ ਕਿਥੇ ਸੁੱਤੀ ਸੀ। ਉਹ ਕੰਬਲ ਚ ਲਿਪਟ ਕੇ ਸੌਂ ਗਿਆ। ਸਵੇਰੇ ਜਾਗ ਖੁੱਲੀ ਸਭ ਤੋਂ ਪਹਿਲਾਂ ਸਾਹਮਣੀ ਸੀਟ ਤੇ ਨਜ਼ਰ ਗਈ। ਪਰ ਓਥੇ ਹੁਣ ਕੋਈ ਹੋਰ ਹੀ ਸਖਸ਼ ਬੈਠਾ ਸੀ। ਉਸਨੂੰ ਲੱਗਾ ਸ਼ਾਇਦ ਸੁਪਨਾ ਸੀ। ਪਰ ਉਸਦੀ ਪਿੱਠ ਤੇ ਨਹੁੰਆਂ ਦਾ ਦਰਦ ਦੱਸ ਰਿਹਾ ਸੀ ਉਹ ਸੱਚ ਸੀ ਸ਼ਾਇਦ ਰਸਤੇ ਚ ਬਿਹਾਰ ਦੇ ਕਿਸੇ ਸਟੇਸ਼ਨ ਤੇ ਉਹ ਉੱਤਰ ਗਏ ਸੀ ਉਸਦੇ ਸੁੱਤੇ ਹੋਏ। ਕੁਝ ਘੰਟਿਆਂ ਦੇ ਇਸ ਅਨੁਭਵ ਨੂੰ ਸਮਝਣ ਲਈ ਉਹਨੇ ਜ਼ੋਰ ਲਾਇਆ ਜੋ ਮਿੱਠਾ ਨਹੀਂ ਸੀ ਨ ਖੱਟਾ ਸਗੋਂ ਸਲੂਣਾ ਸੀ।
(ਚਲਦਾ )
ਕਹਾਣੀ ਬਾਰੇ ਜਾਂ ਆਪਣੇ ਬਾਰੇ ਇਸ ਲਿੰਕ ਤੇ ਦੱਸੋ।
ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।
ਫੇਸਬੁੱਕ ਉੱਤੇ ਸ਼ੇਅਰ ਕਰੋ।
div class=”fb-share-button” data-href=”https://harjotdikalam.com/2020/05/12/oone2713/” data-layout=”button_count” data-size=”large”>Share
Very nice
LikeLike
thanks ji
LikeLike
Bohat vadhiya laggya parh ke.par usde jindgi ch koi aya ke nahi. Eh ni dassya.
LikeLike
hle khaani agge chhlegi ji
LikeLike
Really very nice story
LikeLike
thank u ji
LikeLike
Aj da bhag bahut vdia c👌👌👌
LikeLike
thanks ji
LikeLike
Very nice aa ji, ਅਗਲੀ ਕਿਸ਼ਤ ਦਾ ਤੀਬਰਤਾ ਨਾਲ ਇੰਤਜ਼ਾਰ ਰਹੇਗਾ।
LikeLike
thanks ji
LikeLike