ਊਣੇ

ਜੀ.ਟੀ ਰੋਡ ਮਾਰੋਂ ਮਾਰੀ ਵਗ ਰਿਹਾ ਸੀ। ਰੁੱਖਾਂ ਦੀ ਅੱਧੀ ਧੁੱਪ ਤੇ ਅੱਧੀ ਛਾਂ ਚ ਹਰ ਗੱਡੀ ਸ਼ੂਕ ਦੇਣੀ ਲੰਘ ਜਾਂਦੀ ਸੀ। ਲੱਖਾ ਸਾਈਕਲ ਤੇ ਬੜੀ ਧਿਆਨ ਨਾਲ ਪੈਡਲ ਮਾਰਦਾ ਹੋਇਆ ਆ ਰਿਹਾ ਸੀ ਮਤੇ ਚੈਨ ਨਾ ਉੱਤ ਜਾਏ।  ਰਫ਼ਤਾਰ ਚ ਜ਼ਰਾ ਜਿੰਨੀ ਤੇਜ਼ੀ ਜਾਂ ਕਮੀ ਨਾਲ ਚੈਨ ਢਿੱਲੀ ਹੋਕੇ ਉੱਤਰ ਜਾਂਦੀ ਸੀ। ਬਾਪੂ ਨੂੰ ਕਿੰਨੀ ਵਾਰੀ ਚੈਨ ਠੀਕ ਕਰਵਾਉਣ ਨੂੰ ਆਖ ਦਿੱਤਾ ਸੀ।  ਉਹ ਹਰ ਵਾਰ ਹੂੰ ਹਾਂ ਕਰ ਛੱਡਦਾ।  ਅੱਜ ਡੇਢ ਕੇ ਮੀਲ ਚ 5 ਵਾਰ ਉਸਨੂੰ ਖੱਜਲ ਕਰ ਚੁੱਕੀ ਸੀ ਉਸਨੇ ਫੈਸਲਾ ਕੀਤਾ ਕਿ ਘਰ ਜਾ ਕੇ ਅੱਜ ਖੁਦ ਹੀ ਵਾਧੂ ਲੜੀ ਕੱਢ ਦਵੇਗਾ। ਡਰ ਸੀ ਕੇਵਲ ਬਾਪੂ ਦਾ ਜਿਹੜਾ ਕਦੋਂ ਚਾਰੇ ਪੈਰ ਚੱਕ ਕੇ ਪੈ ਜਾਏ.”ਆਪੇ ਕਾਰੀਗਰਾਂ ਘੋਟ ਘੋਟ ਕੇ ਤਾਂ ਹਰ ਚੀਜ਼ ਦਾ ਨਾਸ਼ ਮਾਰਿਆ “.ਕਿਸੇ ਵੀ ਵਸਤੂ ਨੂੰ ਠੀਕ ਨਾ ਕਰਵਾਉਣ ਤੇ ਜਦੋਂ ਉਹ ਖੁਦ ਹੀ ਉਹਨੂੰ ਖੋਲ੍ਹ ਬੈਠਦਾ।  ਇੰਝ ਉਹਨੇ ਕਿੰਨਾ ਕੁਝ ਖਰਾਬ ਵੀ ਕੀਤਾ ਤੇ ਕਿੰਨਾ ਕੁਝ ਸਹੀ ਕਰਨਾ ਵੀ ਆਪੇ ਸਿੱਖ ਲਿਆ ਸੀ। ਗਰੀਬੀ ਤੇ ਲਾਚਾਰੀ ਬੰਦੇ ਚ ਸਿੱਖਣ ਜੋਗੀ ਲਲਕ ਤਾਂ ਪੈਦਾ ਕਰ ਹੀ ਦਿੰਦੀ ਹੈ। ਉਂਝ ਵੀ ਉਹਦਾ ਬਾਪੂ ਲੋੜ ਤੋਂ ਵੱਧ ਸਖਤ ਸੀ ਉਸ ਕੱਲੇ ਉੱਪਰ ਨਹੀਂ ਸਾਰੇ ਹੀ ਟੱਬਰ ਉੱਪਰ।  ਮਜ਼ਾਲ ਸੀ ਕਿ ਉਹਦੇ ਵਿਹੜੇ ਪੈਰ ਪਾਉਂਦੇ ਹੀ ਕੋਈ ਔਖਾ ਸਾਹ ਵੀ ਕੱਢ ਦਵੇ।  ਰਿੰਮਦੇ ਡੰਗਰ ਵੀ ਖੁਰਲੀ ਨਾਲ ਸ਼ਾਂਤ ਹੋਕੇ ਖੜ੍ਹ ਜਾਂਦੇ ਸੀ। ਗਰੀਬ ਜਾਂ ਹੀਣਤਾ ਨੇ ਸ਼ਾਇਦ ਬਾਪੂ ਨੂੰ ਸਖ਼ਤ ਕਰ ਦਿੱਤਾ ਸੀ। ਸਾਰੇ ਭਾਈਆਂ ਵਿਚੋਂ ਉਹ ਸਭ ਤੋਂ ਗਰੀਬੜਾ ਸੀ। ਘਰ ਦਾ ਗੁਜਾਰਾ ਮਸੀਂ ਚਲਦਾ ਸੀ ਪੜ੍ਹਾਈਆਂ ਕਿਥੋਂ ਹੋਣੀਆਂ ਸੀ। ਲੱਖਾ ਹੱਥਾਂ ਪੈਰਾਂ ਦਾ ਖੁੱਲ੍ਹਾ ਤੇ ਸਿੱਖਣ ਚ ਤੇਜ ਸੀ. ਬਾਰਵੀਂ ਤੱਕ ਖੇਡ ਮਾਸਟਰਾਂ ਦੀ ਮਿਹਰਬਾਨੀ ਨਾਲ ਵਧੀਆ ਪੜ੍ਹ ਗਿਆ. ਪਰ ਉਸ ਮਗਰੋਂ ਬਾਪੂ ਨੇ ਹੱਥ ਖੜ੍ਹੇ ਕਰ ਦਿੱਤੇ।  ਉਸ ਤੋਂ ਵੱਡੀਆਂ ਤੇ ਇੱਕ ਛੋਟੀ ਭੈਣ ਸੀ ਤੇ ਇੱਕ ਛੋਟਾ ਭਰਾ। ਬਾਪੂ ਕਿਸ ਕਿਸ ਨੂੰ ਖਵਾਉਂਦਾ ਤੇ ਕਿਸ ਕਿਸ ਨੂੰ ਪੜ੍ਹਾਉਂਦਾ। ਇਸ ਲਈ ਮਨ ਮਾਰ ਕੇ ਉਸਨੂੰ ਹਟਣਾ ਪਿਆ।  ਘਰ ਦੀਆਂ ਜਿੰਮੇਵਾਰੀਆਂ ਸਭ ਵਿੱਚ ਵੰਡੀਆਂ ਹੋਈਆਂ ਸੀ।  ਉਸਦੇ ਹਿੱਸੇ ਮੱਝਾਂ ਨੂੰ ਸਾਂਭਣ ਦਾ ਕੰਮ ਆਇਆ ਸੀ। ਹੁਣੀ ਉਹ ਡੰਗਰਾਂ ਦਾ ਕੰਮ ਮੁਕਾ ਕੇ ਗਰਾਉਂਡ ਵੱਲ ਆਇਆ ਸੀ। ਉਸਨੇ ਸਕੂਲ ਛੱਡ ਦਿੱਤਾ ਸੀ ਪਰ ਦੋ ਮੋਹ ਉਹ ਕਦੇ ਨਾ ਤਿਆਗ ਸਕਿਆ।  ਇੱਕ ਖੇਡ ਦਾ ਦੂਸਰਾ ਸੁਖਮਨ ਦਾ।  ਇੱਕ ਖੇਡ ਹੀ ਸੀ ਜਿਸਨੇ ਉਹਨੂੰ ਆਪਣੇ ਸਾਥੀਆਂ ਚ ਇੱਜਤ ਦਵਾਈ ਸੀ ,ਦੂਸਰੀ ਸੁਖਮਨ ਜਿਸਨੇ ਕੁੜੀਆਂ ਹ ਉਹਦੀ ਵੁੱਕਤ ਬਣਾ ਦਿੱਤੀ ਸੀ। ਜ਼ਿੰਦਗੀ ਨੇ ਉਹਨੂੰ ਹਰ ਪਾਸਿਓਂ ਊਣਾ ਹੀ ਰੱਖਿਆ ਸੀ ਪੜ੍ਹਨ ਲਈ ਦਿਮਾਗ ਦਿੱਤਾ ਤਾਂ ਪੜ੍ਹਾਈ ਜੋਗੇ ਪੈਸੇ ਨਾ ਦਿੱਤੇ। ਖੇਡਣ ਵਾਲਾ ਸਰੀਰ ਦਿੱਤਾ ਪਰ ਰੰਗ ਵਿੱਚ ਥੋੜ੍ਹੀ ਕਾਲਿਖ ਭਰ ਕੇ ਉਹਨੂੰ ਤਾਂਬੇ ਵਰਗਾ ਕਰ ਦਿੱਤਾ। ਰੰਗ ਪੱਖੋਂ ਉਹ ਆਪਣੇ ਸਭ ਭਾਈਆਂ ਭੈਣਾਂ ਤੋਂ ਅਲਹਿਦਾ ਸੀ।  ਇਸੇ ਲਈ ਬਚਪਨ ਤੋਂ ਇਸੇ ਚੀਜ਼ ਦੇ ਮਜ਼ਾਕ ਨੇ ਉਹਦੇ ਦਿਲ ਚ ਖੁਦ ਲਈ ਹੀ ਹੀਣਤਾ ਭਰ ਦਿੱਤੀ ਸੀ। ਇੱਕ ਸੁਖਮਨ ਹੀ ਸੀ ਜਿਸ ਨੂੰ ਉਹਦੇ ਇਸ ਉਣੇਪਨ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ ਨਾ ਗਰੀਬੀ ਤੋਂ ਨਾ ਰੰਗ ਤੋਂ। ਸ਼ਾਇਦ ਉਹ ਖੁਦ ਉਹ ਇਹਨਾਂ ਦੋਹਾਂ ਪਾਸਿਓਂ ਭਰੀ ਹੋਈ ਸੀ ਤੇ ਡੁੱਲ੍ਹ ਡੁੱਲ੍ਹ ਪੈਂਦੀ ਸੀ। ਉਸਦਾ ਚਾਂਦੀ ਰੰਗਾ ਗੋਰਾ ਮੂੰਹ ਚਿੱਟੀ ਵਰਦੀ ਨੂੰ ਵੀ ਘਸਮੈਲਾ ਲੱਗਣ ਲੈ ਦਿੰਦੀ ਸੀ। ਮੁੰਡਿਆਂ ਦੀਆਂ ਡਾਰਾਂ ਉਸਦੀ ਕੂੰਜ ਵਰਗੀਆਂ ਪੁਲਾਂਘਾਂ ਦਾ ਪਿੱਛਾ ਕਰਦੀਆਂ।  ਪਰ ਉਹ ਕਿਸੇ ਰਸ ਭਰੇ ਵਾਂਗ ਉਸਦੀ ਗੋਦੀ ਆਣ ਡਿੱਗੀ ਸੀ। ਸਰਦੀ ਦੀ ਦੁਪਹਿਰ ਸੀ , ਸੂਰਜ ਦਾ ਰੰਗ ਬਦਲ ਰਿਹਾ ਸੀ। ਸਕੂਲੋਂ ਛੁੱਟੀ ਦਾ ਵਕਤ ਇਹੋ ਸੀ।  ਉਹ ਗਰਾਉਂਡ ਪਹੁੰਚਿਆ ਤਾਂ ਸੁਖਮਨ ਆਪਣੀਆਂ ਸਹੇਲੀਆਂ ਸੰਗ ਸਾਈਕਲ ਤੇ ਆਉਂਦੀ ਦੂਰੋਂ ਹੀ ਦਿਸ ਗਈ। ਸੜਕ ਦੇ ਨਾਲ ਹੀ ਉਹਨਾਂ ਦੇ ਸਾਈਕਲ ਰੁਕ ਗਏ। ਬਾਕੀ ਕੁੜੀਆਂ ਰੋਜ ਦੀ ਵਾਂਗ ਉਹਨਾਂ ਦੇ ਮੇਲ ਦੀਆਂ ਗਵਾਹ ਬਣੀਆਂ ਇੱਕ ਪਾਸੇ ਹੋਕੇ ਖੜੋ ਗਈਆਂ ਇੱਕ ਕੁੜੀ ਸਾਈਕਲ ਦੀ ਚੈਨ ਉੱਤਰਨ ਦਾ ਬਹਾਨਾ ਲਾ ਕੇ ਸਾਈਕਲ ਸਟੈਂਡ ਤੇ ਲਾ ਕੇ ਓਹਲੇ ਹੀ ਬੈਠ ਗਈ ਸੀ।  ਮਤੇ ਪਿੰਡੋਂ ਆਉਂਦਾ ਜਾਂਦਾ ਕੋਈ ਪੁੱਛੇ ਤਾਂ ਰੁਕਣ ਦਾ ਕਾਰਨ ਦੱਸਿਆ ਜਾ ਸਕੇ। ਸੁਖਮਨ ਤੇ ਲਖਵਿੰਦਰ ਦੋਵੇਂ ਗਰਾਉਂਡ ਦੇ ਨਾਲ ਹੀ ਬਣੀਆਂ ਪੌੜੀਆਂ ਤੇ ਗੇਟ ਦੇ ਵਿਚਕਾਰ ਹੀ ਸਟਕੇ ਖੜ੍ਹ ਗਏ। ਐਨੀਂ ਕੁ ਲੁਕਵੀਂ ਜਗ੍ਹਾ ਸੀ ਕਿ ਕਿਸੇ ਪਾਸਿਓਂ ਕੋਈ ਨਹੀਂ ਦੇਖ ਸਕਦਾ ਸੀ। ਆਸ਼ਿਕਾਂ ਨੂੰ ਮਿਲਣ ਲਈ ਐਦੂੰ ਵੱਧ ਜਗ੍ਹਾ ਚਾਹੁੰਦੀ ਵੀ ਨਹੀਂ। ਦੋਵੇਂ ਇੱਕ ਦੂਜੇ ਦੇ ਨਾਲ ਜੁੜੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ। ਸੁਖਮਨ ਉਸਨੂੰ ਚੜ੍ਹੇ ਬੁਖਾਰ ਤੇ ਉਸਦੀ ਖੇਡ ਬਾਰੇ ਪੁੱਛਦੀ ਰਹੀ।  ਲਖਵਿੰਦਰ ਉਹਦੀਆਂ ਅੱਖਾਂ ਚ ਤੱਕਦਾ ਉਹਨੂੰ ਆਪਣੇ ਨਾਲ ਘੁੱਟਦਾ ਇੱਕ ਦੂਸਰੇ ਨਾਲ ਮਾਣੇ ਹਰ ਪਲ ਨੂੰ ਯਾਦ ਕਰ ਰਿਹਾ ਸੀ। ਉਸਦੇ ਉਹ ਜਵਾਬ ਦਿੰਦਾ ਰਿਹਾ। ਸਕੂਲ ਬਾਰੇ ਪੁੱਛਦਾ ਰਿਹਾ। ਪਤਾ ਨਹੀਂ ਦੋਹਾਂ ਦੀ ਇਸ ਨੇੜਤਾ ਵਿੱਚ ਕੀ ਸੀ ਦੂਰੋਂ ਇੱਕ ਦੂਸਰੇ ਨੂੰ ਤੱਕਦੇ ਹੀ ਸਰੀਰ ਮਘਣ ਲੱਗ ਜਾਂਦੇ ਸੀ ਤੇ ਸਾਲ ਚੜ੍ਹਨ ਲੱਗ ਜਾਂਦਾ ਸੀ। ਪਹਿਲਾਂ ਮਿਲਣ ਦੀ ਕਾਹਲ ਹੁੰਦੀ ਫਿਰ ਉਸ ਵੇਲੇ ਬਾਹਾਂ ਚ ਭਰ ਲੈਣ ਮਗਰੋਂ ਛੇਤੀ ਪਰਾਂ ਹੋਣ ਦੀ ਮਤੇ ਸਰਦ ਮੌਸਮ ਚ ਵੀ ਇਹ ਅੰਦਰ ਦੀ ਗਰਮੀ ਬਾਹਰ ਨਿੱਕਲ ਨਾ ਆਏ। ਇਸ ਵੇਲੇ ਦੋਵੇਂ ਚੁੱਪ ਕਰ ਗਏ ਹਮੇਸ਼ਾਂ ਦੀ ਤਰ੍ਹਾਂ ਲੱਖੇ ਨੇ ਉਸਦੀਆਂ ਅੱਖਾਂ ਚ ਤੱਕਦੇ ਹੋਏ ਪਿਆਰ ਭਰੀਆਂ ਨਜਰਾਂ ਨਾਲ ਤੱਕਿਆ।ਉਸਦਾ ਚਾਂਦੀ ਵਰਗਾ ਚਿਹਰਾ ਲੱਖੇ ਦੇ ਮੋਢੇ ਉੱਪਰੋਂ ਆ ਰਹੀ ਸੂਰਜ ਦੀ ਰੋਸ਼ਨੀ ਚ ਲਾਲ ਭਾਹ ਮਾਰ ਰਿਹਾ ਸੀ। ਹੌਲੀ ਜਹੇ ਉਸਨੇ ਆਪਣੇ ਬੁੱਲ੍ਹ ਉਸਦੇ ਮੱਥੇ ਤੇ ਟਿਕਾ ਦਿੱਤੇ। ਉਸਦੇ ਚਿਹਰੇ ਨੂੰ ਦੋਨਾਂ ਹੱਥਾਂ ਚ ਭਰਕੇ ਨੱਕ ਦੀ ਸੇਧੇ ਆਪਣੇ ਬੁੱਲਾਂ ਤੇ ਘਸੀਟਦੇ ਹੋਏ ਸੁਖਮਨ ਦੇ ਸਪਾਟ ਖੁੱਲੇ ਬੁੱਲਾਂ ਤੇ ਟਿਕਾ ਦਿੱਤੇ।  ਸੁਖਮਨ ਦੀਆਂ ਬਾਹਾਂ ਉਸਦੀ ਪਿੱਠ ਤੇ ਕੱਸੀਆਂ ਗਈਆਂ ਸੀ। ਉਹ ਕਿਸੇ ਭੌਰੇ ਵਾਂਗ ਰਸ ਚੂਸਣ ਵਿੱਚ ਮਘਣ ਸੀ। ਉਸਦੇ ਹੱਥ ਉਸਦੀ ਧੌਣ ਤੋਂ ਤੇ ਖਿਸਕ ਕੇ ਗਰਦਨ ਨੂੰ ਮਸਲਣ ਲੱਗੇ। ਦੋਵੇਂ ਕਿਸੇ ਅਲੌਕਿਕ ਆਨੰਦ ਵਿੱਚ ਗੁਆਚ ਗਏ ਸੀ।  ਅੱਖਾਂ ਬੰਦ ਸੀ ਤੇ ਜਦੋਂ ਖੁੱਲਦੀਆਂ ਉਦੋਂ ਨਸ਼ਈ ਦੀਆਂ ਅੱਖਾਂ ਵਾਂਗ ਸ਼ਿਖਰ ਚੜ੍ਹੀਆਂ ਲਗਦੀਆਂ ਸੀ। ਜਿਉਂ ਹੀ ਲਖਵਿੰਦਰ ਦੇ ਹੱਥ ਖਿਸਕ ਕੇ ਉਸਦੀ ਛਾਤੀ ਤੱਕ ਪਹੁੰਚਣ ਲੱਗੇ। ਸੁਖਮਨ ਨੇ ਉਸਨੂੰ ਆਪਣੇ ਤੋਂ ਦੂਰ ਹਟਾ ਦਿੱਤਾ। “ਬਸ ਐਨਾ ਹੀ ਬਹੁਤ ਏ , ਜਦੋਂ ਹੋਰ ਕੁਝ ਕਰਦੇ ਹਾਂ, ਫਿਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ।  ‘ ਸੁਖਮਨ ਦੀ ਕਹਿਣ ਵਿੱਚ ਤਰਲਾ ਸੀ। ਨੀਂਦ ਲੱਖੇ ਨੂੰ ਵੀ ਕਿੱਥੇ ਆਉਂਦੀ ਸੀ। ਜਵਾਨੀ ਦੇ ਮੱਘਦੇ ਸੂਰਜ ਚ ਜਦੋਂ ਕਿਸੇ ਦਾ ਸਾਥ ਹੋਣ ਮਗਰੋਂ ਬਿਰਹਾ ਚ ਸੜਨਾਂ ਪੈਂਦਾ ਹੈ ਨੀਂਦ ਆਉਣੀ ਕਿਸਨੂੰ। ਉਹ ਇੱਕ ਦੂਸਰੇ ਦਾ ਹੱਥ ਪਕੜ ਕੇ ਬਾਹਰ ਨਿੱਕਲੇ।  ਹਲੇ ਤੀਕ ਇੱਕ ਦੂਜੇ ਚ ਗਵਾਚੇ ਹੋਏ ਸੀ ਆਪਣੀ ਦੁਨੀਆਂ ਚ ਇਹ ਭੁੱਲਕੇ ਕਿ ਕਿਥੇ ਸਨ ਤੇ ਬਾਹਰ ਕੀ ਏ।  ਬਾਹਰ ਨਿੱਕਲਦੇ ਹੀ ਦੋਵਾਂ ਤੇ ਇੱਕਦਮ ਬਿਜਲੀ ਕੜਕੀ। ਕੁੜੀਆਂ ਦੇ ਸਾਈਕਲ ਕੋਲ ਸੁਖਮਨ ਦੇ  ਚਾਚੇ ਦਾ ਮੁੰਡਾ ਮਿੰਦਰ ਖੜ੍ਹਾ ਸੀ।  ਕੁੜੀਆਂ ਦੇ ਰੁਕੇ ਹੋਣ ਕਰਕੇ ਰੁਕ ਗਿਆ ਸੀ।  ਜਿਉਂ ਹੀ ਉਹਨੇ ਸੁਖਮਨ ਤੇ ਲੱਖੇ ਨੂੰ ਬਾਹਰ ਆਉਂਦੇ ਤੱਕਿਆ ਤਾਂ ਕੁਝ ਪਲਾਂ ਲਈ ਜਿਵੇਂ ਜੀ ਟੀ ਰੋਡ ਦਾ ਸ਼ੋਰ ਖਤਮ ਹੋ ਗਿਆ ਹੋਵੇ।  ਤਿੰਨਾਂ ਨੂੰ ਆਪਣੇ ਦਿਲ ਦੀ ਧੜਕਣ ਤੇ ਨਾੜਾਂ ਚ ਵਗਦੇ ਖੂਨ ਤੋਂ ਬਿਨਾਂ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਲੱਖੇ ਨੂੰ ਕੁਝ ਪਲ ਸਮੇਂ ਚ ਪਰਤਣ ਨੂੰ ਲੱਗੇ।  ਇੰਝ ਸਭ ਦੇ ਸਾਹਮਣੇ ਭਿੜਨ ਨਾਲੋਂ ਉਹਨੂੰ ਖਿਸਕਣਾ ਸਹੀ ਲੱਗਾ।  ਸਾਈਕਲ ਛੱਡ ਉਹ ਗਰਾਉਂਡ ਵਿੱਚੋਂ ਹੀ ਵਗ ਤੁਰਿਆ।  ਜਦੋਂ ਤੱਕ ਮਿੰਦਰ ਉਸਨੂੰ ਫੜ੍ਹਨ ਲਈ ਉਸ ਮਗਰ ਦੌੜਿਆ ਉਹ ਅੱਧੇ ਗਰਾਉਂਡ ਤੱਕ ਜਾ ਚੁੱਕਾ ਸੀ।  ਐਨੀ ਦੇਰ ਚ ਕੁੜੀਆਂ ਆਪਣੇ ਸਾਈਕਲ ਖਿਸਕਾ ਕੇ ਘਰਾਂ ਨੂੰ ਤੁਰ ਪਈਆਂ ਸੀ। ਵੱਟੋ ਵੱਟੀ ਦੌੜਦੇ ਉਸਨੂੰ ਮਿੰਦਰ ਦੇ ਇਸ਼ਾਰੇ ਸਮਝ ਆ ਰਹੇ ਸੀ ਜਿਵੇਂ ਕਹਿ ਰਿਹਾ ਹੋਵੇ।  ਵਾਪਿਸ ਆਉਣਾ ਤਾਂ ਪਿੰਡ ਹੀ ਹੈ।  ਫਿਰ ਮਿੰਦਰ ਪਿੱਛੇ ਮੁੜ ਗਿਆ। ਅੱਗਿਓਂ ਚਲਦੇ ਖਾਲ ਵਿਚੋਂ ਉਸਨੇ ਪਾਣੀ ਪੀਤਾ। ਇੱਕ ਸਰੋਂ ਦੇ ਖੇਤ ਵਿੱਚ ਲੁਕਕੇ ਦਿਨ ਢਲਣ ਦੀ ਉਡੀਕ ਕਰਨ ਲੱਗਾ। ਸਰੋਂ ਵਿਚੋਂ ਉਸਨੂੰ ਹਲੇ ਵੀ ਸੁਖਮਨ ਦੀ ਮਹਿਕ ਆ ਰਹੀ ਸੀ। ਜਿਸਨੇ ਉਸਦੇ ਅੰਦਰ ਉਸ ਨਾਲ ਤੇ ਸੁਖਮਨ ਨਾਲ ਕੀ ਬੀਤਣ ਵਾਲੀ ਹੈ ਇਸ ਡਰ ਨੂੰ ਥੋੜ੍ਹਾ ਘਟਾ ਦਿੱਤਾ ਸੀ।

http://www.harjotdikalam.com

http://www.facebook.com/harjotdikalam

ਜਦੋਂ ਉਹ ਸਰੋਂ ਦੇ ਖੇਤ ਵਿੱਚੋਂ ਨਿੱਕਲਿਆ ਪੱਛਮ ਦਾ ਤਾਰਾ ਅੱਧ ਅਸਮਾਨੀ ਪਹੁੰਚ ਗਿਆ ਸੀ ਸ਼ਾਇਦ ਪਲਾਂ ਵਿੱਚ ਹੀ ਗੁਆਚ ਜਾਣ ਵਾਲਾ ਸੀ। ਉਹ ਗਰਾਉਂਡ ਵੱਲ ਪਹਿਲਾਂ ਗਿਆ।  ਓਥੇ ਵੇਖਿਆ ਸਾਈਕਲ ਓਥੇ ਨਹੀਂ ਸੀ। ਪਿੰਡ ਸਭ ਰੌਲਾ ਪੈ ਗਿਆ ਹੋਣਾ ! ਉਸਨੂੰ ਅੰਦਾਜ਼ਾ ਹੋ ਗਿਆ ਸੀ ਅੰਦਰ ਧੁੜਕੂ ਵੱਜਣ ਲੱਗਾ। ਵੱਟੋ ਵੱਟੀ ਹੋ ਕੇ ਉਹ ਪਿੰਡ ਦੇ ਉੱਪਰ ਦੀ ਵਲ੍ਹ ਗਿਆ। ਠੰਡੇ ਮੌਸਮ ਨੇ ਉਹਦੀਆਂ ਬਾਹਾਂ ਤੇ ਲੱਤਾਂ ਦੇ ਅੰਤਲੇ ਜੋੜ ਤੱਕ ਠੰਡ ਲੱਗਣ ਲਾ ਦਿੱਤੀ ਸੀ। ਭੁੱਖ ਚਮਕ ਉੱਠੀ ਸੀ। ਆਂਦਰਾਂ ਦਾ ਖਾਲੀਪਣ ਉਸਨੂੰ ਮਹਿਸੂਸ ਹੋ ਰਿਹਾ ਸੀ। ਗਲੀ ਦੇ ਅੰਦਰੋਂ ਹਨੇਰੇ ਕੋਨਿਆਂ ਵਿੱਚੋਂ ਦੁਬਕਤਾ ਹੋਇਆ ਉਹ ਟੋਭੇ ਕੰਨਿਓ ਕੰਧ ਟੱਪਕੇ ਖੁਰਲੀ ਵਿੱਚ ਜਾ ਉੱਤਰਿਆ। ਮੱਝਾਂ ਨੂੰ ਕੀਤੀ ਤਰਪਾਲ ਨੂੰ ਹਟਾ ਕੇ ਪਿੱਛਲੀ ਕੋਠੀ ਚ ਜਾ ਕੇ  ਹੌਲੀ ਜਹੇ ਆਵਾਜ਼ ਮਾਰੀ। “ਹੈਪੀ ,” ਹੈਪੀ ਤ੍ਰਬਕ ਕੇ ਬੈਠ ਗਿਆ।  “ਲੱਖੇ ਤੂੰ, ਕਿੱਥੇ ਸੀ ਯਰ ,ਤਪੈਹਰ ਤੋਂ ਹੀ ਤੈਨੂੰ ਲੱਭਣ ਡਿਹਾਂ ਸੀ ,ਕੀਤੇ ਬਾਪੂ ਜਾਂ ਸੁਖਮਨ ਦੇ ਪਿਉ ਦੇ ਹੱਥ ਤਾਂ ਨਹੀਂ ਲੱਗ ਗਿਆ “.ਉਸਨੇ ਪੈਂਦੇ ਸੱਟੀ ਕਿਹਾ। “ਨਹੀਂ, ਮੈਂ ਬੱਲੂ ਦੀ ਸਰ੍ਹੋਂ ਚ ਲੁਕਿਆ ਬੈਠਾ ਸੀ , ਕੀ ਹੋਇਆ ਰੌਲਾ ਪੈ ਗਿਆ ? ਉਹਨੇ ਉਸਦੇ ਸਵਾਲਾਂ ਨੂੰ ਸਮਝਦੇ ਪੁੱਛਿਆ।  “ਤੂੰ ਰੌਲੇ ਦੀ ਗੱਲ ਆਖਦਾਂ ,ਇਥੇ ਤਾਂ ਸਾਰੀ ਗੱਲ ਛੱਜ ਪਾ ਕੇ ਛੱਟੀ ਗਈ. ਖੰਭਾਂ ਦੀਆਂ ਡਾਰਾਂ ਬਣ ਗਈਆਂ। ਕੁੜੀ ਨੂੰ ਮੂੰਹ ਕੱਢਣ ਜੋਗਾ ਨਹੀਂ ਛੱਡਿਆ ਤੇ ਉਹਦੇ ਟੱਬਰ ਨੂੰ ਤੇਰੇ ਲਹੂ ਦੇ ਪਿਆਸੇ ਬਣਾ ਛੱਡਿਆ ਏ “. ਹੈਪੀ ਨੇ ਗੱਲ ਦੱਸਦੇ ਹੋਏ ਕਿਹਾ।”ਮੇਰੇ ਘਰ ਵੀ ਪਤਾ ਲੱਗਾ ਕੁਝ “ਉਹਨੇ ਪੁੱਛਿਆ। “ਆਹੋ, ਆਥਣ ਦੇ ਦਸ ਗੇੜੇ ਮਾਰ ਗਏ ਹੋਣੇ ਹੁਣ ਵੀ ਭਾਵੇਂ ਕੋਈ ਬਿੜਕ ਰੱਖੀ ਬੈਠਾ ਹੋਵੇ, ਤੇਰਾਬੁੜਾ ਡਰਪੋਕ ਸਾਲ, ਹਰ ਵਾਰ ਆਉਂਦੇ ਨੂੰ ਹੱਥ ਜੋੜ ਦਿੰਦਾ ਕਿ ਕੇਰਾਂ ਘਰ ਬਹੁੜੇ ਜਨਾਬ ,ਮੂੰਹ ਕਾਲਾ ਕਰਕੇ ਆਪ ਛਿੱਤਰ ਮਾਰਦਾ ਥੋਡੇ ਘਰ ਤੱਕ ਲੈ ਕੇ ਆਊਂਗਾ। ” ਹੈਪੀ ਨੇ ਦੰਦ ਪੀਹਂਦੇ ਹੋਏ ਆਖਿਆ। ਲੱਖੇ ਨੂੰ ਐਸੇ ਦਾ ਡਰ ਸੀ ਭਾਵੇਂ ਧਰਤੀ ਅਸਮਾਨ ਇੱਕ ਹੋ ਜਾਣ ਉਹਦੇ ਬਾਪੂ ਨੇ ਉਹਦੇ ਪਿੱਛੇ ਨਹੀਂ ਸੀ ਖੜ੍ਹਨਾ ਕਦੇ। ਉਹ ਕਦੇ ਵੀ ਬਾਪੂ ਕੋਲ ਜਾ ਕੇ ਪਿੰਡ ਸਾਹਮਣੇ ਖਾਸ ਕਰ ਸੁਖਮਨ ਸਾਹਮਣੇ ਜਲੀਲ ਨਹੀਂ ਸੀ ਹੋਣਾ ਚਾਹੁੰਦਾ।  ਕੌਣ ਆਪਣੇ ਇਸ਼ਕ ਦੇ ਅੱਗੇ ਬੌਣਾ ਤੇ ਮਜਬੂਰ ਦਿਸਣਾ ਚਾਹੁੰਦਾ ਭਲਾਂ ? “ਤੂੰ ਐਦਾਂ ਕਰ , ਮੈਨੂੰ ਰੋਟੀ ਖਵਾ ਤੇ ਆਪਣੇ ਘਰੋਂ ਛੱਤ ਉਪਰੋਂ ਚੜ੍ਹ ਕੇ ਮੇਰੇ ਕੱਪਡ਼ੇ ਝੋਲੇ ਚ ਪਾ ਕੇ ਲਿਆ ਦੇ ਤੇ ਅਲਮਾਰੀ ਚ ਲੁਕੋ ਕੇ ਰੱਖੀ ਮੇਰੀ ਫੈਲ ਚੱਕ ਕਿ ਲਿਆ ਉਹਦੇ ਚ ਮੇਰਾ ਸਭ ਕੁਝ ,ਮੇਰੀਆਂ ਯਾਦਾਂ ਮੇਰੀ ਸੁਖਮਨ ਨਾਲ ਬੀਤਿਆ ਹਰ ਪਲ, ਕਿਤੇ ਬਾਪੂ ਨੂੰ ਗੁੱਸਾ ਆਇਆ ਸਭ ਜਲਾ ਦਊ।  ਮੈਂ ਇੱਧਰ ਓਧਰ ਟਲ ਜਾਨਾ ਕੁਝ ਦਿਨ। ਗੁੱਸਾ ਢਲੇ ਵਾਪਸ ਆਜੂੰ। “” ਆਹੋ ਭੂਆ ਕੋਲ ਵਗਜਾ ਨਹੀਂ ਤਾਂ ਮਾਮੇ ਹੁਣਾਂ ਕੋਲ ,ਪਰ ਲੁਕਵਾਂ ਰਹੀਂ , ਜੇ ਬਹੁਤਾ ਹੀ ਆ ਆਪਣੇ ਜੈਲੀ ਕੋਲ ਚੰਡੀਗ੍ਹੜ ਵਗਜਾ ਆਪਣਾ ਤੇ ਪੱਕਾ ਬੇਲੀ ਏ ਉਹ। “”ਆਹੋ ਦੇਖਦਾ ਕਿੱਧਰ ਸੂਤ ਆਉਂਦਾ। ” ਉਸਨੇ ਸੋਚਦੇ ਹੋਏ ਆਖਿਆ ਪਿਆਰ ਨੇ ਉਹਦੇ ਬੂਟੇ ਨੂੰ ਫੈਲਣ ਤੋਂ ਪਹਿਲਾਂ ਹੀ ਇਸ ਮਿੱਟੀ ਤੋਂ ਪੁੱਟ ਦਿੱਤਾ ਸੀ ਖੌਰੇ ਕਿਥੋਂ ਦੀ ਮਿੱਟੀ ਰਾਸ ਆਉਣੀ ਏ। ਹੈਪੀ ਫਟਾਫਟ ਉੱਠ ਕੇ ਘਰ ਤੋਂ ਰੋਟੀਆਂ ਪਕਵਾ ਲਿਆਇਆ।  ਆਖਿਆ ਕੋਈ ਡੰਗਰਾਂ ਦਾ ਵਪਾਰੀ ਰਸਤਾ ਭੁੱਲਿਆ ਆ ਬਹੁੜਿਆ। ਉਦੋਂ ਤੱਕ ਲੱਖਾ ਰਜਾਈ ਚ ਲਿਪਟਿਆ ਹੱਡ ਪੈਰ ਭਖਾ ਰਿਹਾ ਸੀ। ਇਸ ਕੋਠੀ ਚ ਜਾਨਵਰਾਂ ਦੀ ਮਹਿਕ ਡੁੱਲੇ ਦੁੱਧ ਦੀ ਡੰਗਰਾਂ ਦੀ ਰਲਵੀਂ ਮਿਲਵੀ ਮਹਿਕ ਨੇ ਕਮਰੇ ਨੂੰ ਨਿੱਘਾ ਕਰ ਦਿੱਤਾ ਸੀ।  ਸਿਆਲ ਦੀਆਂ ਰਾਤਾਂ ਚ ਗਈ ਰਾਤ ਤੱਕ ਇਥੇ ਉਹ ਪੜ੍ਹਦੇ ਖੇਡਦੇ ਤੇ ਗੱਲਾਂ ਮਾਰਦੇ ਰਹੇ ਸੀ।  ਪੇਪਰੀਂ ਸਾਰੀ ਰਾਤ ਨਹੀਂ ਸੌਂਦੇ ਸੀ।  ਪਰ ਹੈਪੀ ਦਸਵੀਂ ਮਗਰੋਂ ਜਦੋਂ ਸਕੂਲੋਂ ਹਟ ਗਿਆ ਤਾਂ ਪੜ੍ਹਾਈ ਮੁੱਕ ਗਈ ਪਰ ਯਾਰੀ ਉਂਝ ਹੀ ਰਹੀ ਗੱਲਾਂ ਖੇਡਾਂ ਤੇ ਇਥੇ ਹੀ ਸੌਂ ਜਾਣ ਦੀਆਂ ਕਿੰਨੀਆਂ ਯਾਦਾਂ ਸੀ।  ਉਹਨਾਂ ਦੋਵਾਂ ਦਾ ਹਰ ਇੱਕ ਰਾਜ ਸਾਂਝਾ ਸੀ।  ਸੁਖਮਨ ਮਗਰੋਂ ਜੇਕਰ ਉਹਦੇ ਦਿਲ ਦੇ ਨੇੜੇ ਕੋਈ ਸੀ ਉਹ ਹੈਪੀ ਹੀ ਤਾਂ ਸੀ। ਉਹ ਰੋਟੀ ਚੱਬਣ ਲੱਗਾ , ਭੁੱਖ ਨਾਲ ਉਸਦਾ ਬੁਰਾ ਹਾਲ ਸੀ ਪਹਿਲੀ ਬੁਰਕੀ ਪਾਉਂਦੇ ਹੀ ਸੁਖਮਨ ਦਾ ਖਿਆਲ ਉਸਦੇ ਦਿਲ ਚ ਆ ਗਿਆ। ਪਤਾ ਨਹੀਂ ਉਸਨੇ ਰੋਟੀ ਖਾਧੀ ਵੀ ਹੋਣੀ ਕਿ ਨਹੀਂ ,ਪਤਾ ਨਹੀਂ ਮੇਰੇ ਕਰਕੇ ਕੀ ਕੁਝ ਝੱਲਿਆ ਹੋਊ।  ਹਰ ਆਸ਼ਿਕ ਵਾਂਗ ਉਹਨੂੰ ਵੀ ਇਹ ਆਪਣੀ ਗਲਤੀ ਲਗਦੀ ਸੀ ਦੋਹਾਂ ਦੀ ਨਹੀਂ। ਉਹਦੇ ਮੂੰਹ ਚ ਸਾਗ ਤੇ ਰੋਟੀ ਦਾ ਰਲਵੇਂ ਸੁਆਦ ਨਾਲ ਆਂਦਰਾਂ ਚ ਇੱਕਦਮ ਖਾਲੀਪਣ ਆ ਗਿਆ ਸੀ। ਭੁੱਖ ਵੀ ਆਦਮੀ ਨੂੰ ਕਿੰਨਾਂ ਬੇਚੈਨ ਕਰ ਦਿੰਦੀ ਹੈ।  ਪਲਾਂ ਛਿਣਾਂ ਚ ਛੇ ਰੋਟੀਆਂ ਖਾ ਗਿਆ। ਇੱਕ ਅੱਧ ਹੋਰ ਹੁੰਦੀ ਉਹ ਵੀ ਖਾ ਜਾਂਦਾ। ਉਸਦੇ ਬਿਨਾਂ ਕਹੇ ਹੈਪੀ ਦੁੱਧ ਵੀ ਲੈ ਆਇਆ ਸੀ।  ਘੜੀ ਪਲ ਮਗਰੋਂ ਉਹ ਵੀ ਪੀ ਲਿਆ। ਹੈਪੀ ਛੱਤੋਂ ਛੱਤ ਹੋਕੇ ਚੁਬਾਰੇ ਜਾ ਚੜਿਆ ਸੀ।  ਚੁਬਾਰੇ ਨੂੰ ਕਦੇ ਜਿੰਦਾ ਨਹੀਂ ਲਾਇਆ ਸੀ।  ਇੱਕ ਛੋਟੀ ਗਲੀ ਵਿਚਕਾਰ ਸੀ ਜਿਸਨੂੰ ਉਹ ਛਾਲਾਂ ਮਾਰ ਕੇ ਸੈਕੜੇ ਵਾਰੀ ਟੱਪਕੇ ਦੂਜੇ ਬੰਨੇ ਚਲੇ ਜਾਂਦੇ ਸੀ।  ਉਹਦੇ ਕੁਝ ਕੱਪੜੇ ਇੱਕ ਮੋਟੀ ਖੇਸੀ।  ਤੇ ਉਹਦੀ ਬਣੀ ਫਾਈਲ ਤੇ ਦੋ ਤਿੰਨ ਕਿਤਾਬਾਂ ਜਿਹਨਾਂ ਨੂੰ ਵੀ ਹੱਥ ਪਿਆ ਉਹ ਚੱਕ ਲਿਆਇਆ ਸੀ। ਫਾਈਲ ਹੀ ਹੈਪੀ ਦੀ ਕੁੱਲ ਕਮਾਈ ਸੀ ਹੁਣ ਤੱਕ ਦੀ ,ਉਸਦੇ ਪਿਆਰ ਦੇ ਸਾਰੇ ਅਹਿਸਾਸ ਇਸੇ ਫਾਈਲ ਚ ਡਾਇਰੀ ਤੇ ਖਤਾਂ ਵਿੱਚ ਸਾਂਭੇ ਪਏ ਸੀ।  ਉਸਦੀਆਂ ਖੇਡਾਂ ਦੇ ਸਰਟੀਫਿਕੇਟ ਸਕੂਲ ਦੀਆਂ ਫੋਟੋਆਂ ਸਕੂਲ ਦੇ ਸਰਟੀਫਿਕੇਟ ,ਸੁਖਮਨ ਦੀਆਂ ਫੋਟੋ ਇਸੇ ਚ ਲੁਕੋ ਰੱਖੀ ਸੀ। ਸਭ ਕੁਝ ਸਾਂਭ ਕੇ ਉਸਨੇ ਝੋਲੇ ਚ ਪਾ ਲਿਆ। ਚੰਗਾ ਸੀ ਦੋ ਤਿੰਨ ਕਿਤਾਬਾਂ ਸਨ ਖਾਲੀ ਵਿਹਲੇ ਪੜ੍ਹੀਆਂ ਜਾਣਗੀਆਂ। “ਤੂੰ ਭੋਰਾ ਆਰਾਮ ਕਰਲਾ, ਜਦੋਂ ਭੋਰੇ ਆਲਾ ਪਾਠੀ ਬੋਲ ਪਿਆ ਉਦੋਂ ਵਗਜੀ “.ਨਾਲੇ ਤੇਰੇ ਹੱਡ ਪੈਰਾਂ ਚ ਗਰਮੀ ਆਜੂ।  ਆਹ ਮੇਰੇ ਬੂਟ ਤੇ ਮੋਟੀਆਂ ਜੁਰਾਬਾਂ ਪਾਜੀ “.” ਉਹ ਤੇ ਤੇਰੀ ਗੱਲ ਠੀਕ ਏ ਪਰ ਮੇਰੇ ਕੋਲ ਪੈਸੇ ਕੋਈ ਨਹੀਂ ਹੁਣ ਡੈਰੀ ਆਲੇ ਤੋਂ ਪੇਮੈਂਟ ਵੀ ਨਹੀਂ ਫੜ੍ਹ ਸਕਦਾ। ” ਉਹਨੇ ਆਪਣੀ ਸਮੱਸਿਆ ਦੱਸੀ। “ਦੇਖ ਬਾਬਾ ਵੀ ਕੀ ਖੇਲ੍ਹ ਕਰਦਾ ਹੈ ,ਅੱਜ ਹੀ ਠੇਕੇਦਾਰ ਨਾਲ ਸਾਬ ਕੀਤਾ ਸੀ “. ਉਹਨੇ ਆਪਣੀ ਸਿਰਹਾਣੇ ਰੱਖੀ ਪੇਂਟ ਦੀ ਜੇਬ ਫਰੋਲਦੇ ਹੋਏ ਬਿਨਾਂ ਗਿਣੇ ਸਾਰੇ ਰੁਪਏ ਲੱਖੇ ਦੇ ਹੱਥ ਧਰ ਦਿੱਤੇ। ” ਪਰ ਤੂੰ ਘਰ ਕੀ ਕਹੇਂਗਾ , ਬਈ ਇਸ ਵਾਰ ਦੇ ਪੈਸੇ ਕਿੱਥੇ ਗਏ ” ,ਯਾਰੀ ਤੋਂ ਵੱਧਕੇ ਕੋਈ ਕਮਾਈ ਨਹੀਂ ਯਾਰਾ ਪੈਸਿਆਂ ਦਾ ਕੀ ਏ , ਯਾਰ ਸਲਾਮਤ ਰਹਿਣ ਉਹਨਾਂ ਉੱਪਰੋਂ ਸਭ ਕੁਝ ਵਾਰਿਆ ਜਾ ਸਕਦਾ।  ਹੈਪੀ ਨੇ ਕਿਹਾ। “ਪਰ ਪੈਸੇ ਥੋੜੇ ਨੇ ਕੀ ਪਤਾ ਕਿੰਨੇ ਦਿਨ ਤੈਨੂੰ ਰਹਿਣਾ ਪਵੇ ,ਕੰਮ ਨਾ ਮਿਲਿਆ ਔਖਾ ਹੋਜੂ ,ਇੰਝ ਕਰ ਆਹ ਨੱਤੀਆਂ ਵੀ ਲੈਜਾ ਜੇ ਲੋੜ ਪਈ ਤਾਂ ਕਿਤੇ ਧਰਕੇ ਚਾਰ ਪੈਸੇ ਖਰੇ ਕਰ ਲਵੀਂ ਨਹੀਂ ਤਾਂ ਆਪਣੀ ਯਾਰੀ ਦੀ ਨਿਸ਼ਾਨੀ ਹੀ ਰਹੂ। ” ਹੈਪੀ ਨੇ ਅਗਾਂਹ ਦੀ ਸੋਚਦੇ ਕਿਹਾ। ਘਰਦਿਆਂ ਨਾਲ ਬਹੁਤ ਲੜ੍ਹ ਝਗੜ ਕੇ ਹੈਪੀ ਨੇ ਨੱਤੀਆਂ ਬਣਵਾਈਆਂ ਸੀ ਕਈ ਦਿਨ ਰੋਟੀ ਨਹੀਂ ਸੀ ਖਾਧੀ। ਉਹ ਅੱਜ ਪਲਾਂ ਚ ਉਹਦੇ ਹਵਾਲੇ ਕਰ ਦਿੱਤੀਆਂ ਸੀ।  ਉਹ ਨਾ ਨੁੱਕਰ ਕਰਦਾ ਰਿਹਾ ਪਰ ਉਸਦੀ ਪਹਿਲਾਂ ਕਦੇ ਨਹੀਂ ਸੀ ਮੰਨੀ ਹੁਣ ਕਿੱਥੇ ਮੰਨੇਗਾ।ਨੀਂਦ ਦੋਹਾਂ ਦੀਆਂ ਅੱਖਾਂ ਵਿੱਚੋਂ ਗਾਇਬ ਸੀ ਲੰਘੇ ਵੇਲਿਆਂ ਨੂੰ ਯਾਦ ਕਰਦੇ ਦੋਵੇਂ ਗੱਲਾਂ ਕਰਦੇ ਤੇ ਹੁੰਘਾਰਾ ਭਰਦੇ ਰਹੇ। ਕਦੋਂ ਅੱਖਾਂ ਆਪੇ ਬੰਦ ਹੋਈਆਂ ਪਤਾ ਹੀ ਨਾ ਲੱਗਾ। ਭੋਰੇ ਆਲੇ ਪਾਠੀ ਦੇ ਬੋਲਦੇ ਹੋ ਦੋਵੇਂ ਇੱਕੋ ਵੇਲੇ ਉੱਠ ਬੈਠੇ ਸੀ। ਲਾਮ ਤੇ ਜਾਣ ਵਾਲਿਆਂ ਵਾਂਗ ਲੱਖੇ ਨੇ ਖੁਦ ਨੂੰ ਕੱਸ ਲਿਆ ਤੇ ਝੋਲੇ ਚ ਸਮਾਨ ਭਰਕੇ ਪਿੱਠ ਤੇ ਲੱਦ ਲਿਆ। ਹੈਪੀ  ਚਾਰ ਕੁ ਰੋਟੀਆਂ ਅਚਾਰ ਨਾਲ ਰਾਤ ਹੀ ਬੰਨ੍ਹ ਕੇ ਨਾਲ ਲੈ ਆਇਆ ਸੀ। ਦੋਵੇਂ ਇਸ ਵੇਲੇ ਚੁੱਪ ਸੀ . ਭੋਰੇ ਆਲੇ ਪਾਠੀ ਦੇ ਮੂੰਹੋ ਆਸਾ ਦੀ ਵਾਰ ਨੂੰ ਸੁਣਦੇ ਉਹ ਹਲੇ ਅਲੱਗ ਹੀ ਦੁਨੀਆਂ ਵਿੱਚ ਸੀ। ਹੈਪੀ ਉਸਨੂੰ ਜੀ ਟੀ ਰੋਡ ਤੱਕ ਛੱਡਣ ਆਇਆ।  ਆਖ਼ਿਰੀ ਵਾਰ ਜੱਫੀ ਚ ਭਰਕੇ ਵਿਦਾ ਲਈ।  “ਜਿੱਥੇ ਵੀ ਹੋਇਆ ਸੁਨੇਹਾ ਭੇਜਦਾ ਰਹੀਂ ਯਾਰਾ ,ਛੇਤੀ ਪਰਤੀ ਤੇਰੇ ਆਉਣ ਤੇ ਕੱਠੇ ਹੀ ਵਿਆਹ ਕਰਾਵਾਂਗੇ ਆਪਾਂ, ਇੱਕੋ ਘਰੋਂ ਦੋ ਭੈਣਾਂ ਲੈ ਆਵਗੇ, ਤੇ ਪਹਿਲੀ ਪਸੰਦ ਤੇਰੀ ਰਹੀ। ” ਉਹਦੇ ਨੈਣੀ ਅਥਰੂ ਸਨ ਪਰ ਉਹਨੇ ਡੱਕ ਰੱਖੇ ਸੀ ਇਸ ਵੇਲੇ ਮਨ ਨੂੰ ਕਾਬੂ ਕਰ ਰਖਿਆ ਸੀ।  ਦੋਵੇਂ ਇੱਕ ਦੂਜੇ ਤੋਂ ਵਿਦਾ ਹੋਏ। ਭੋਰੇ ਵਿਚਲੇ ਪਾਠੀ ਦੀ ਆਵਾਜ ਤਿੱਖੀ ਹੋਈ ਸ਼ਬਦ ਗੂੰਜਿਆ :”ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਿਮ ਨ ਹੋਈ ॥
ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ II “
ਉਸਦੇ ਬੁੱਲ੍ਹ ਫਰਕਣ ਲੱਗੇ ਮੁੜ ਮੁੜ ਇਹੋ ਦੁਹਰਾਉਂਦਾ ਉਹ ਇਸਦੇ ਪ੍ਰਸੰਗ ਅਰਥ ਤੇ ਲੈਅ ਚ ਗੁਆਚ ਕੇ ਮੁੜ ਮੁੜ ਗੁਣਗੁਣਾਉਂਦਾ ਰਿਹਾ। ਭਾਵੇਂ ਉਸਨੂੰ ਆਵਾਜ਼ ਸੁਣਨੀ ਬੰਦ ਹੋ ਗਈ ਸੀ ਪਰ ਆਪਣੀ ਆਵਾਜ਼ ਉਸਨੂੰ ਧਰਵਾਸ ਦਿੰਦੀ ਰਹੀ। 

ਲੱਖਾ ਤੁਰਦਾ ਤੁਰਦਾ ਪਿੰਡ ਦੇ ਆਖ਼ਿਰੀ ਖੂਹ ਤੋਂ ਵੀ ਅੱਗੇ ਲੰਘ ਗਿਆ ਸੀ। ਨਵੇਂ ਪਿੰਡ ਦੀ ਹੱਦ ਸ਼ੁਰੂ ਹੋ ਗਈ ਸੀ। ਸੜਕ ਉੱਤੇ ਕੋਈ ਟਾਂਵਾਂ ਟਾਂਵਾਂ ਟਰੱਕ ਸ਼ੂਕਦਾ ਹੋਇਆ ਲੰਘ ਰਿਹਾ ਸੀ। ਤੁਰ ਕੇ ਵੀ ਕਿੰਨੀ ਦੂਰ ਤੱਕ ਜਾਇਆ ਜਾ ਸਕਦਾ ਸੀ।  ਉਹਨੇ ਇੱਕ ਟਰੱਕ ਨੂੰ ਹੱਥ ਮਾਰਿਆ। ਘਸੜ ਘਸੜ ਕਰਦੇ ਟਾਇਰ ਅੱਗੇ ਜਾ ਕੇ ਖਲੋ ਗਏ। ਬਿਲਕੁਲ ਨਵੀਂ ਗੱਡੀ ਸੀ ਸ਼ਿੰਗਾਰੀ ਹੋਈ। ” ਕਿੱਥੇ ਜਾਣ ਡਿਹਾਂ ਉਸਤਾਦ ” ਅੱਧਖੜ ਟਰੱਕ ਡਰਾਈਵਰ ਤੇ ਸਿਰੋ ਮੋਨੇ ਨੇ ਪੁਆਧੀ ਰੰਗੀ ਭਾਸ਼ਾ ਚ ਪੁੱਛਿਆ। ” ਆਪਾਂ ਕਿੱਥੇ ਤੱਕ ਜਾਣਾ ਬਾਈ ਜੀ ” ਉਹਨੇ ਆਪਣੀ ਮਲਵਈ ਬੋਲੀ ਦੇ ਬਾਈ ਤੇ ਜ਼ੋਰ ਦਿੰਦੇ ਹੋਏ ਪੁੱਛਿਆ। ਮੈਂ ਲੁਧਿਆਣੇ ਤੱਕ ਬੀਅਰ ਫੈਕਟਰੀ ਤੱਕ ਜਾ ਰਿਹਾ “. ਡਰਾਈਵਰ ਨੇ ਦੱਸਿਆ। ਮੈਨੂੰ ਵੀ ਓਥੇ ਹੀ ਉਤਾਰ ਦਿਉ ਮੈਂ ਟੇਸ਼ਨ ਤੱਕ ਜਾਣਾ” ਲੱਖੇ ਨੂੰ ਟੇਸ਼ਨ ਦਾ ਖਿਆਲ ਪਤਾ ਨਹੀਂ ਕਿਥੋਂ ਆ ਗਿਆ ਸੀ। ਉਹ ਦੋਵੇਂ ਬੈਠ ਗਏ ਚੁੱਪ ਚਾਪ ਗੱਡੀ ਸੜਕ ਤੇ ਰਿੜ੍ਹਦੀ ਰਹੀ।  ਖਾਲੀ ਸੜਕ ਤੇ ਨਵੀਂ ਗੱਡੀ ਨੂੰ ਡਰਾਈਵਰ ਦੁਵੱਲੀ ਜਾਂਦਾ ਸੀ। ਉਹਦੇ ਹੱਥ ਝੋਲਾ ਟੰਗਿਆ ਡਰਾਈਵਰ ਨੂੰ ਲੱਗਾ ਕਿ ਸ਼ਾਇਦ ਕੋਈ ਪੜ੍ਹਾਕੂ ਹੈ ਜਿਹਨੇ ਆਪਣੇ ਕਾਲਜ਼ ਜਾਣ ਲਈ ਗੱਡੀ ਚੜ੍ਹਨਾ ਹੋਇਆ। “ਕਿਨਵੀਂ ਮੇਂ ਪੜ੍ਹਦਾ ਉਸਤਾਦ ” ਡਰਾਈਵਰ ਨੇ ਗੱਲ ਕਰਨ ਦੇ ਮੂਡ ਚ ਕਿਹਾ। ਲੱਖਾ ਕੀ ਦੱਸਦਾ ਉਹ ਘਰੋਂ ਭੱਜ ਕੇ ਜਾ ਰਿਹਾ ਫਿਰ ਵੀ ਉਹਨੇ ਝੂਠ ਬੋਲਦੇ ਕਿਹਾ। “ਤੇਰਵੀਂ ਜਮਾਤ ਵਿੱਚ!” ਹਲਾਂ , ਫਿਰ ਤੇ ਤੂੰ ਘਣਾ ਪੜ੍ਹ ਲਿਖ ਲਿਆ ਉਸਤਾਦ ,ਮੈਂਨੂੰ ਵੀ ਪੜ੍ਹਨ ਦਾ ਬੜੈ ਝੱਸ ਸੈਂ ,ਮਾਰੇ ਘਰ ਅੰਤਾਂ ਦੀ ਗਰੀਬੀ ,ਨਿੱਕੀ ਉਮਰੇ ਹੀ ਬਾਪੂ ਨੇ ਡਰਾਈਵਰੀ ਦੇ ਨਾਲ ਬੰਨ੍ਹ ਦਿੱਤਾ।  ਹੁਣ 20 ਸਾਲ ਇਸੇ ਕੰਮ ਨੂੰ ਹੋਗੇ।  ਤੇਰੇ ਨਾਲੋਂ ਛੋਹਰ ਸਾਂ ਹਾਲੇ ਜਦੋਂ ਸਟੇਰਿੰਗ ਤੇ ਪੈਰ ਰੱਖੇ ਮੁੜ ਚੱਕਿਆ ਨਹੀਂ ਗਿਆ। ਇਹ ਸੜਕ ਹੀ ਮੇਰੇ ਸ਼ੌਂਕ ਖਾ ਗਈ ਉਸਤਾਦ , ਤੂੰ ਚੰਗੇ ਪੜ੍ਹ ਰਿਹੈ ਕਿਸੇ ਹੀਲੇ ਲਗ ਜਾਏਗਾਂ। ਉਹਨੇ ਉਸੇ ਰੌਂ ਚ ਦਿਲ ਦੀ ਭੜਾਸ ਕੱਢੀ। ਲੱਖਾ ਖੁਦ ਉਸੇ ਗਰੀਬੀ ਦਾ ਮਾਰਿਆ ਸੀ ਆਖੇ ਤਾਂ ਆਖੇ ਕੀ।  ਉਹਨੇ ਗੱਲ ਬਦਲਦੇ ਹੋਏ ਆਖਿਆ ,” ਐਹ ਗੱਡੀ ਚ ਕੀ ਲੱਦਿਆ  “ਉਸਤਾਦ ਇਸਮੇੰ ਹੈਂ ਬੀਅਰ ਕੀ ਖਾਲੀ ਕੈਨ ,ਮੇਰਾ ਮਾਲਿਕ ਜੋ ਹੈ ਉਹ ਚੰਡੀਗੜ੍ਹ ਸ਼ਹਿਰ ਚ ਜਿੰਨੀ ਖਾਲੀ ਕੈਨ ਹੁੰਦੀ ਸਭ ਕੱਠੀ ਕਰਕੇ ਇਹ ਕੰਪਨੀ ਨੂੰ ਭੇਜਦਾ।  ਉਹ ਇਹਨੂੰ ਧੋ ਕੇ ਸੁਆਰ ਕੇ ਵਾਪਿਸ ਭਰਕੇ ਭੇਜ ਦਿੰਦੀਆਂ ਨੇ। ਕਿਸਮਤ ਦੀ ਖੇਲ੍ਹ ਐ ਕਦੇ ਇਸੇ ਦਾ ਬਾਪ ਕੂੜ੍ਹੇ ਦੇ ਢੇਰਾਂ ਚੋ ਬੋਰੀਆਂ ਲੱਭ ਲੱਭ ਵੇਚਿਆ ਕਰਦਾ ਸੈਂ।  ਅੱਜ ਵੀਹ ਤਰ੍ਹਾਂ ਦਾ ਕਬਾੜ ਦਾ ਲੱਖਾਂ ਚ ਸੌਦਾ ਕਰਦਾ ਪਿਐ। ਪੈਸੇ ਨੇ ਰੰਗ ਬੰਨ੍ਹ ਦਿੱਤੇ ਉਸਤਾਦ।  ਐਨਾ ਹਿਸਾਬੀ ਬੰਦਾ ਪੈਸੇ ਪੈਸੇ ਦਾ ਹਿਸਾਬ ਮੰਗਦੇ , ਕੱਲੀ ਕੱਲੀ ਚੁੰਗੀ ਕੱਲੀ ਕੱਲੀ ਤੇਲ ਹਵਾ ਪਾਣੀ ਦੀ ਪਰਚੀ। ਪੈਸਾ ਹੀ ਗੁਰੂ ਹੈ ਉਸਤਾਦ। “ਉਹਦੇ ਪੈਸੇ ਦੀ ਗੱਲ ਕਰਦਿਆਂ ਲੱਖੇ ਨੂੰ ਆਪਣੇ ਪੈਸਿਆਂ ਦਾ ਚੇਤਾ ਆ ਗਿਆ।  ਕਿਤੇ ਇਹਨੂੰ ਉਹਦੇ ਪੈਸੇ ਦਾ ਲਾਲਚ ਨਾ ਪੈ ਜਾਏ।  ਜੇ ਲੁੱਟ ਕੇ ਲੈ ਵੀ ਗਿਆ ਤਾਂ ਕੌਣ ਮੈਨੂੰ ਬਚਾ ਸਕਦਾ ਉਹਨੂੰ ਇੱਕਦਮ ਡਰ ਪੈ ਗਿਆ ਸੀ। ਉਹ ਚੁੱਪ ਰਿਹਾ ,” ਮੈਚ ਦੇਖਦਾਂ ਉਸਤਾਦ ?’ ਡਰਾਈਵਰ ਫਿਰ ਬੋਲਿਆ। ਆਹੋ ਦੇਖ ਲਈਦਾ ਨਹੀਂ ਤਾਂ ਰੇਡੀਓ ਤੇ ਕਮੈਂਟਰੀ ਸੁਣ ਲਿਦੀ। ਮੈਨੂੰ ਵੀ ਘਣਾ ਸ਼ੌਂਕ ਏ ਉਸਤਾਦ “… ਆਹ ਰੇਡੀਓ ਉਹਦੇ ਲਈ ਲਵਾ ਛੱਡਿਆ ਏ , ਨਹੀਂ ਮਾਲਿਕ ਦੀ ਕੋਠੀ ਟੀਵੀ ਤੇ ਦੇਖ ਲਈਦਾ।  ਸਚਿਨ ਦੀਆਂ ਵੀ ਕਿਆਂ ਬਾਤਾਂ ਉਸਤਾਦ , ਜੇ ਉਹਦੀ ਵਿਟਕ ਉੱਡ ਜਾਏ ਮੈਂ ਫਿਰ ਨਹੀਂ ਵੇਹਂਦਾ , ਬੱਸ ਉਹਨੂੰ ਖੇਡਦੇ ਵੇਖਣ ਦਾ ਸੁਆਦ ਏ।  ਸੁਣਿਆ ਉਹਦੇ ਕੋਲ ਬਹੁਤ ਪੈਸਾ ਹੈ ਮੁੰਬਈ ਵੱਡੇ ਘਰ ਚ ਰਹਿੰਦਾ। ਉਹਦੀ ਗੱਲ ਮੁੜ ਪੈਸੇ ਤੇ ਆ ਗਈ ਸੀ।  ਲੱਖੇ ਨੂੰ ਉਹਦਾ ਪੈਸੇ ਦਾ ਚੱਕਰ ਸਮਝ ਨਹੀਂ ਸੀ ਆ ਰਿਹਾ।  ਅੱਗਿਓ ਗੱਡੀ ਇੱਕ ਢਾਬੇ ਤੇ ਰੋਕ ਲਈ। “ਚਾ……. ਪੀਏਗਾ   ਉਸਤਾਦ।  ਉਸਦਾ ਮਨ ਨਹੀਂ ਸੀ।  ਉਸਤਾਦ ਐਹ ਢਾਬੇ ਦੀ ਕਹਿੰਦੇ ਸਰਕਾਰ ਨਾਲ ਸਿੱਧੀ ਘਾਟੀ ਹੈ। ਕਦੇ ਕੋਈ ਲੁੱਟ ਖੋਹ ਨਹੀਂ ਮੈਂ ਜਦੋਂ ਇਸ ਰੂਟ ਤੇ ਆਉਣੇ ਤਾਂ ਇਥੇ ਚਾ….. ਪੀਨੇ। ਅੱਜ ਤੀਕ ਇੱਕ ਪੈਸੇ ਦੀ ਮਾਲ ਨਹੀਂ ਇਧਰ ਉਧਰ ਹੋਇਆ ਭਾਵੇਂ ਗੱਡੀ ਖੁੱਲ੍ਹੀ ਛੱਡ ਦਈਏ। ” ਲੱਖਾ ਉਹਦੀ ਰਗ ਬੁਝ ਗਿਆ ਸੀ ਉਹਨੇ ਨਾਂਹ ਚ ਸਰ ਮਾਰਕੇ ਬਾਥਰੂਮ ਵੱਲ ਗਿਆ ਤੇ ਆਪਣੇ ਪੈਸੇ ਗਿਣਕੇ ਅਲੱਗ ਕਰਕੇ ਅੱਡੋ ਅੱਡੀ ਥਾਵੇਂ ਪਾ ਲਏ।  ਖੰਨਿਓਂ ਲੁਧਿਆਣੇ ਦਾ ਕਿਰਾਇਆ ਅੰਦਾਜ਼ਾ ਲਾ ਕੇ ਪੈਸੇ ਅੱਡ ਕਰ ਲਏ।  ਦੂਰ ਖੜ੍ਹਾ ਉਹ ਉਹਨੂੰ ਚਾਹ ਪੀਂਦੇ ਨੂੰ ਦੇਖਦਾ ਰਿਹਾ। ਗੱਡੀ ਚ ਪਏ ਝੋਲੇ ਦਾ ਉਹਨੂੰ ਫਿਕਰ ਨਹੀਂ ਸੀ। ਉਹ ਚਾਹ ਪੀ ਕੇ ਉਠੇ ਤੇ ਮੁੜ ਚੱਲ ਪਏ। ਲੱਖੇ ਦਾ ਗੱਲਾਂ ਕਰਨ ਦਾ ਬਹੁਤਾ ਮਨ ਨਹੀਂ ਸੀ  . ਡਰਾਈਵਰ ਉਸਤਾਦ ਉਸਤਾਦ ਕਰਦਾ ਗੱਲਾਂ ਕਰਿ ਜਾ ਰਿਹਾ ਸੀ ਉਹ ਨਿੱਕਾ ਮੋਟਾ ਹੁੰਗਾਰਾ ਭਰਦਾ ਰਿਹਾ। ਘੰਟਾ ਘਰ ਵਾਲੇ ਰਾਹ ਤੇ ਜਾ ਕੇ ਉਹਨੇ ਬਰੇਕ ਲਗਾ ਦਿੱਤੇ ਤੇ ਆਪ ਗੱਡੀ ਘੁਮਾ ਲਈ। ਲੱਖੇ ਨੇ ਆਪਣੀ ਜੇਬ੍ਹ ਵਿਚੋਂ ਕਿਰਾਏ ਜਿੰਨੇ ਪੈਸੇ ਕੱਢ ਕੇ ਉਹਨੂੰ ਫੜਾ ਦਿੱਤੇ।  “ਲੈ ਬਾਈ ਚਾਹ ਪਾਣੀ ਜੋਗੇ ਰੱਖ ਲੈ। ” ਡਰੈਵਰ ਨੇ ਬਿਨਾਂ ਇਨਕਾਰ ਕੀਤੇ ਹੀ ਪੈਸੇ ਬੋਚ ਲਏ।  ਧੰਨਵਾਦ ਉਸਤਾਦ। ਲੱਖੇ ਨੂੰ ਗੱਲ ਸਮਝ ਆ ਗਈ।  ਜੋ ਬੰਦਾ ਇੱਕੋ ਗੱਲ ਤੇ ਘੁੰਮੀ ਜਾ ਰਿਹਾ ਉਹ ਸਮਝਾਉਣਾ ਚਾਹ ਰਿਹਾ ਸੀ ਕਿ ਗੱਡੀ ਦੀ ਸਵਾਰੀ ਮੁਫ਼ਤ ਦੀ ਨਹੀਂ। ਇੱਕ ਵੱਡਾ ਸਬਕ ਉਹਨੂੰ ਸਵਖਤੇ ਹੀ ਮਿਲ ਗਿਆ ਸੀ।  ਜ਼ੁਬਾਨ ਨਿੱਕਲੇ ਬੋਲ ਨਹੀਂ ਉਹਨਾਂ ਦੇ ਪਿੱਛੇ ਕੀ ਉਹ ਉਹ ਪੜ੍ਹਨਾ ਜਰੂਰੀ ਹੈ ਖੌਰੇ ਇਹ ਚੀਜ਼ ਕਿੰਨੀ ਕੁ ਕੰਮ ਆਉਣੀ ਸੀ ਜਿੰਦਗੀ ਵਿੱਚ। ਲੁਧਿਆਣੇ ਚ ਵੜਦੇ ਹੀ ਧੂੰਆਂ ਉਹਦੀਆਂ ਨਾਸਾਂ ਨੂੰ ਚੜ੍ਹਨ ਲੱਗਾ ਸੀ।  ਤੁਰਦਾ ਤੁਰਦਾ ਉਹ ਟੇਸ਼ਨ ਤੱਕ ਪਹੁੰਚਿਆ। ਮੂੰਹ ਹਨੇਰਾ ਹੋ ਚੁਕਾ ਸੀ।  ਉਹਨੇ ਟਿਕਟ ਵਾਲੀ ਖਿੜਕੀ ਤੇ ਜਾ ਕੇ ਪੁੱਛਿਆ। “ਅਗਲੀ ਟਰੇਨ ਕਹਾਂ ਜਾਏਗੀ ” ਤੁਮਨੇ ਕਹਾਂ ਜਾਨਾ ਹੈ ਵੋ ਵਤਾਓ ਟ੍ਰੇਨ ਤੋਂ ਮਿੰਟ ਮਿਟ ਮੇਂ ਆਏਗੀ। “ਉਹਨੇ ਸਾਹਮਣੇ ਪੱਟੀ ਤੇ ਪੜ੍ਹਿਆ।  ਸਭ ਤੋਂ ਪਹਿਲੀ ਟ੍ਰੇਨ ਅਮ੍ਰਿਤਸਰ ਦੀ ਹੀ ਸੀ। “ਅੰਬਰਸਰ ਕੀ ਦੇਦੋ “”ਕਿਤਨੀ” “ਏਕ “ਉਹਨੇ ਟਿਕਟ ਲਈ ਪੈਸੇ ਫੜ੍ਹਾਏ ਤੇ ਟਿਕਟ ਫੜ੍ਹੀ ਯੇਹ ਲੋ ਪਾਂਚ ਨੰਬਰ ਪੈ ਚਲੇ ਜਾਓ। ਪੀਛੇ ਹਟਕੇ ਦੇਖਲੋ ਔਰ ਲੋਗ ਵੀ ਹੈਂ ਲਾਈਨ ਮੇਂ ” ਬਾਬੂ ਸਵੇਰੇ ਸਵੇਰੇ ਹੀ ਖਿਝਿਆ ਬੈਠਾ ਸੀ। ਉਹ ਸਾਈਡ ਤੇ ਹੋ ਗਿਆ। ਗੱਡੀ ਆਉਣ ਚ ਵਕਤ ਸੀ ਉਹਨੇ ਸਵੇਰ ਦੀ ਰੋਟੀ ਖਾਣ ਦੀ ਸੋਚੀ। ਝੋਲੇ ਤੋਂ ਰੋਟੀ ਕੱਢਕੇ ਖਾਣ ਲੱਗਾ। ਆਚਾਰ ਤੇ ਘਿਉ ਦੀ ਖੁਸਬੋ ਨੇ ਉਹਦੀਆਂ ਨਾਸਾਂ ਨੂੰ ਨਸ਼ਿਆ ਦਿੱਤਾ। ਧੂੰਏ ਦੀ ਵਾਸ਼ਨਾ ਨੂੰ ਛੱਡ ਅਲੱਗ ਹੀ ਨਸ਼ਾ ਚੜਿਆ ਉਸਨੂੰ। ਜੰਮੇ ਘਿਉ ਤੇ ਸੁੱਕੀਆਂ ਰੋਟੀਆਂ ਪਾਣੀ ਨਾਲ ਨਿਘਾਰ ਕੇ ਉਹਨੇ ਖੋਖੇ ਤੋਂ ਚਾਹ ਪੀਤੀ। ਹਾਵੜਾ ਅਮ੍ਰਿਤਸਰ ਐਕਸਪ੍ਰੈੱਸ ਦੇ ਆਉਣ ਦਾ ਐਲਾਨ ਹੋਇਆ। ਉਹ ਫੁਰਤੀ ਨਾਲ ਪਲੇਟਫਾਰਮ ਤੇ ਪਹੁੰਚਿਆ। ਪਰਦਿਆਂ ਤੇ ਸ਼ੀਸ਼ਿਆਂ ਵਿੱਚੋਂ ਬਿਟਰ ਬਿਟਰ  ਝਾਕਦੇ ਨੀਂਦਰੇ ਤੇ ਉਨੀਂਦਰੇ ਭਾਂਤ ਭਾਂਤ ਦੇ ਲੋਕਾਂ ਨੂੰ ਤੱਕਦਾ ਉਹ ਜਨਰਲ ਬੋਗੀ ਚ ਜਾ ਚੜ੍ਹਿਆ।  ਬੜੀ ਮੁਸ਼ਕਿਲ ਨਾਲ ਭੀੜ ਵਿਚੋਂ ਮਸੀਂ ਉਹਨੂੰ ਬੈਠਣ ਦੀ ਥਾਂ ਮਿਲੀ ਸੀ। “ਜੇਬਕਤਰੋਂ ਸੇ ਸਾਵਧਾਨ ਰਹੇਂ ” ਉਸਦੇ ਕੰਨੀ ਅਨਾਊਸਮੈਂਟ ਪਈ ਤਾਂ ਉਹਨੇ ਫੁਰਤੀ ਨਾਲ ਆਪਣਾ ਸਮਾਨ ਚੈੱਕ ਕੀਤਾ ਤੇ ਪੈਸਿਆਂ ਤੇ ਧਿਆਨ ਦਿੱਤਾ।  ਉਸ ਮਗਰੋਂ ਹੀ ਆਸ ਪਾਸ ਦੀ ਭੀੜ ਉਸਨੇ ਤੱਕੀ। ਗੱਡੀ ਹਿਚਕੋਲੇ ਖਾਂਦੀ ਤੇ ਵਿਸਲਾਂ ਮਾਰਦੀ ਟੇਸ਼ਣੋਂ ਬਾਹਰ ਹੋ ਗਈ।  ਉਦੋਂ ਉਹਦੇ ਕੰਨੀ ਬਾਹਰਲੇ ਰੌਲੇ ਨਾਲੋਂ ਟੁੱਟ ਕੇ ਅੰਦਰਲੀ ਗੱਲ ਗੱਡੀ ਦੇ ਅੰਦਰਲੀਆਂ ਗੱਲਾਂ ਵੱਲ ਗਿਆ। 

http://www.instagram.com/harjot.di.kalam

ਟ੍ਰੇਨ ਦੇ ਜਨਰਲ ਡੱਬੇ ਵਿੱਚ ਬੈਠਣ ਜੋਗੀ ਥਾਂ ਵੀ ਉਸਨੂੰ ਮਸਾਂ ਮਿਲੀ ਸੀ। ਟਿਕਟੇ ਬੇਟਿਕਟੇ ਸਭ ਬੈਠੇ ਸੀ। ਲੱਤਾਂ ਨੂੰ ਪੁੱਠੀਆਂ ਸਿੱਧੀਆਂ ਕਰਕੇ ਖੁਦ ਨੂੰ ਫਿੱਟ ਕੀਤਾ ਗਿਆ ਸੀ।  ਕੁਝ ਦੋਨੋ ਉੱਪਰ ਵਾਲੀਆਂ ਸੀਟਾਂ ਵਿੱਚ ਕੁਝ ਲਟਕਾ ਕੇ ਉਹਦੇ ਵਿੱਚ ਬੈਠੇ ਸੀ। ਸਰਦੀ ਦੇ ਮੌਸਮ ਚ ਖਿੜਕੀਆਂ ਬੰਦ ਸੀ। ਭਾਂਤ ਭਾਂਤ ਦੀ ਹਵਾੜ ਨਾਲ ਨਾਸਾਂ ਚ ਜਲੂਣ ਹੋ ਰਹੀ ਸੀ।  ਇੱਕ ਵਾਰ ਬੈਠੇ ਤਾਂ ਮੁੜ ਉੱਠਣ ਦਾ ਹੀਆ ਨਹੀਂ ਸੀ। ਨਹੀਂ ਉਹਦੀ ਜਗ੍ਹਾ ਕਿਸੇ ਹੋਰ ਨੇ ਆ ਬੈਠਣਾ ਸੀ ਪੈਖ਼ਾਨੇ ਜਾਣ ਦਾ ਇਰਾਦਾ ਵੀ ਉਸਨੇ ਤਿਆਗ ਦਿੱਤਾ ਸੀ। ਘਰੋਂ ਨਿੱਕਲ ਕੇ ਹੀ ਪਤਾ ਚਲਦਾ ਕਿ ਤੰਗ ਥਾਵਾਂ ਚ ਤੰਗੀਆਂ ਘੱਟ ਕੇ ਕਿੰਝ ਅੱਗੇ ਵਧਣਾ ਪੈਂਦਾ। ਘਰ ਤਾਂ ਐਵੇਂ ਫੋਕੀਆਂ ਗੱਲਾਂ ਦੀ ਸੋਹਰਤ ਹੀ ਬੰਦੇ ਨੂੰ ਸਾਰਾ ਦਿਨ ਭਜਾਈ ਫਿਰਦੀ ਹੈ। ਉਸਦੇ ਠੰਡੇ ਕੰਨ ਕੁਝ ਗਰਮ ਹੋਏ ਤਾਂ ਗੱਲਾਂ ਕੁਝ ਸਪਸ਼ਟ ਸੁਣਨ ਲੱਗੀਆਂ। ਮੁੰਡੇ ਕਿਸੇ ਭਰਤੀ ਦੀ ਗੱਲ ਕਰ ਰਹੇ ਸੀ। ਉਸਨੇ ਸਭ ਵੱਲ ਧਿਆਨ ਨਾਲ ਵੇਖਿਆ।  ਹਰ ਮੁੰਡਾ ਉਸ ਟ੍ਰੇਨ ਵਿੱਚ ਲੱਗਪਗ ਉਸਦਾ ਹਾਣੀ ਜਿਹਾ ਸੀ। ਬਹੁਤੇ ਉਹਦੇ ਵਰਗੇ ਸਰੀਰ ਦੇ ਸੀ। ਜਿਸਤੋਂ ਲਗਦਾ ਸੀ ਕਿ ਹਰ ਕੋਈ ਆਪੋ ਆਪਣੇ ਸਰੀਰ ਨੂੰ ਮਿਹਨਤ ਲਾਉਂਦਾ ਸੀ। ਉਹ ਧਿਆਨ ਨਾਲ ਗੱਲਾਂ ਸੁਣਦਾ ਰਿਹਾ।  ਖੇਸੀ ਦੀ ਬੁੱਕਲ ਮਾਰੀ ਉਹਨੇ ਯਾਦਾਂ ਨੂੰ ਤਿਲਾਂਜਲੀ ਦੇਕੇ ਸਭ ਗੱਲਾਂ ਦਿਮਾਗ ਚ ਫਿੱਟ ਕਰ ਲਈਆਂ।  ਜਲੰਧਰ ਛਾਵਣੀ ਨੇੜੇ ਅੱਜ ਤੋਂ ਤਿੰਨ ਦਿਨ ਤੱਕ ਫੌਜ਼ ਦੀ ਭਰਤੀ ਸੀ। ਟ੍ਰੇਨ ਦੇ ਬਹੁਤੇ ਮੁੰਡੇ ਓਧਰ ਹੀ ਜਾ ਰਹੇ ਸੀ। ਗੱਲਾਂ ਗੱਲਾਂ ਚ ਉਹਨੂੰ ਭਰਤੀ ਦੇ ਸਭ ਮਾਪਦੰਡ ਪਤਾ ਲੱਗ ਗਏ ਸੀ। ਉਸਦਾ ਕੱਦ ਬੜੇ ਆਰਾਮ ਨਾਲ 6 ਫੁੱਟ ਦੇ ਨੇੜੇ ਸੀ। ਛਾਤੀ ਉਸਨੇ ਆਪਣੇ ਗਿੱਠਾਂ ਨਾਲ ਮਿਣੀ ਸੀ। ਉਸਨੂੰ ਐਨਾ ਪਤਾ ਸੀ ਸੁਖਮਨ ਦੀਆਂ ਬਾਹਾਂ ਕੱਸ ਕੇ ਉਸ ਨਾਲ ਵਲੇਟੀਆਂ ਜਾਂਦੀਆਂ ਸੀ। ਭਰਤੀ ਲਈ ਦਸਵੀਂ ਪਾਸ ਦੀ ਸ਼ਰਤ ਸੀ ਉਹ ਤਾਂ ਬਾਰਵੀ ਪਾਸ ਸੀ। ਉਸਨੇ ਆਪਣੇ ਝੋਲੇ ਨੂੰ ਫਰੋਲ ਕੇ ਆਪਣੀ ਕੀਮਤੀ ਫਾਈਲ ਕੱਢੀ। ਸੁਖਮਨ ਦੀਆਂ ਯਾਦਾਂ ਨਾਲ ਹੀ ਉਹਦੇ ਸਾਰੇ ਸਰਟੀਫਿਕੇਟ ਸਾਂਭੇ ਪਏ ਸੀ ਸਕੂਲਾਂ ਕਾਲਜਾਂ ਵਿੱਚ ਜਿੰਨੇ ਵੀ ਮੁਕਾਬਲੇ ਚ ਭਾਗ ਲਿਆ ਸੀ ਸਭ ਉਸ ਕੋਲ ਸੀ। ਉਂਝ ਤਾਂ ਉਸਦਾ ਅਮ੍ਰਿਤਸਰ ਮੱਥਾ ਟੇਕ ਕੇ ਭੂਆ ਕੋਲ ਜਾਣ ਦਾ ਪਲੈਨ ਸੀ ਪਰ ਇੱਕ ਵਾਰ ਝਟਕਾ ਵੇਖਣ ਚ ਹਰਜ ਵੀ ਕੀ ਏ ! ਉਸਨੇ ਸੋਚਿਆ।  ਭੂਆ ਕੋਲ ਅੱਜ ਬਹੁੜਾ ਜਾਂ ਚਾਰ ਦਿਨ ਬਾਅਦ ਕੀ ਫਰਕ ਪੈਂਦਾ।  ਨਾਲੇ ਉਦੋਂ ਤੱਕ ਜੇ ਕਿਸੇ ਨੇ ਉਹਦੀ ਸੂਹ ਕੱਢਣੀ ਹੋਈ ਕੱਢ ਹਟੂ। ਉਸਦਾ ਮਨ ਜਕੋ ਤਕੀ ਚ ਸੀ। ਜਦੋਂ ਦਾ ਸਕੂਲੋਂ ਹਟਿਆ ਸੀ।  ਬਾਪੂ ਨੇ ਭਾਵੇਂ ਮਨਾ ਨਹੀਂ ਸੀ ਕੀਤਾ।  ਪਰ ਉਸਦੇ ਘਰੋਂ ਨਿੱਕਲਦੇ ਹੀ ਕੋਈ ਨਾ ਕੋਈ ਨੰਨਾ ਪਾ ਲੈਂਦਾ ਸੀ। ਕਦੇ ਕਿਸੇ ਕੰਮ ਤੋਰ ਦਿੰਦਾ ਸੀ ਕਦੇ ਕਿਸੇ। ਤੇ ਬਹੁਤੀ ਵਾਰ ਗੇਮ ਨੂੰ ਟਾਈਮ ਘੱਟ ਲਗਦਾ ਜਾਂ ਕੱਲਾ ਸੁਖਮਨ ਉਣ ਮਿਲ ਕੇ ਜਾਂ ਬੈਟ ਬਾਲ ਕੁੱਟਕੇ ਹੀ ਵਾਪਿਸ ਮੁੜ ਆਉਂਦਾ ਸੀ। ਉਹਨੂੰ ਇੱਕ ਵਾਰ ਇਹ ਲਗਦਾ ਕਿ ਇਹਨਾਂ ਮੁੰਡਿਆਂ ਦੇ ਰੋਜ ਤੇ ਮਿੱਥ ਕੇ ਕੀਤੀ ਟ੍ਰੇਨਿੰਗ ਅੱਗੇ ਉਹ ਠਹਿਰ ਨਹੀਂ ਸਕੇਗਾ। ਇਸ ਲਈ ਐਵੇਂ ਬੇਇੱਜਤੀ ਜਹੀ ਕਰਵਾ ਕੇ ਫਾਇਦਾ ਕੀ।  ਉਹ ਸਭ ਤੋਂ ਵੱਡੀ ਉਮਰ ਦਾ ਲਗਦਾ ਸੀ।  ਦੂਜੇ ਹੀ ਪਲ ਉਹ ਉਹਦਾ ਮਨ ਹੋਰ ਪਾਸੇ ਬਦਲ ਜਾਂਦਾ। ਜਲੰਧਰ ਛਾਉਣੀ ਟੇਸ਼ਨ ਤੇ ਗੱਡੀ ਚੋਂ ਦੜਾਦੜ ਮੁੰਡੇ ਉੱਤਰਨ ਲੱਗੇ।  ਗੱਡੀ ਖਾਲੀ ਹੋਣ ਲੱਗੀ ਤਾਂ ਉਹ ਰਾਹ ਜਿਹੇ ਚ ਖੜ੍ਹ ਗਿਆ। ਗੱਡੀ ਖਾਲੀ ਹੋਈ ਤਾਂ ਉਸਦੇ ਪਿੱਛਿਓਂ ਉਹਦੇ ਤੋਂ ਹਲਕੇ ਜਿਹੇ ਮੁੰਡੇ ਨੇ ਆਖਿਆ ,” ਬਾਈ ਜੇ ਉੱਤਰਨਾ ਉੱਤਰ ਨਹੀਂ ਉੱਤਰਨ ਦੇ ਬੁੱਤ ਬਣਕੇ ਰਾਹ ਕਿਉਂ ਰੋਕੀ ਖੜਾਂ ?”ਉਹਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋਇਆ।  ਪਰ ਉਸ ਮੁੰਡੇ ਦੀ ਡੀਲ ਡੌਲ ਤੇ ਉਹਦੇ ਹੋਂਸਲੇ ਵੱਲ ਦੇਖਦੇ ਉਹਦਾ ਮਨ ਇੱਕ ਵਾਰ ਫੇਰ ਬਦਲ ਗਿਆ।  ਉਹ ਉਹਦੇ ਨਾਲ ਹੀ ਚਲਦੀ ਗੱਡੀ ਚੋਂ ਛਾਲ ਮਾਰ ਗਿਆ। ਉੱਤਰਕੇ ਉਹ ਉਸ ਮੁੰਡੇ ਦੇ ਨਾਲ ਹੀ ਰਲ ਗਿਆ। ਉਹ ਉਹਦਾ ਪਤਾ ਟਿਕਾਣਾ ਪੁੱਛਣ ਲੱਗਾ।  ਮੁੰਡਾ ਪਟਿਆਲੇ ਤੋਂ ਅੱਗੇ ਕਿਸੇ ਪਿੰਡ ਦਾ ਸੀ। ਉਹਦਾ ਨਾਮ ਮਨਿੰਦਰ ਸੀ। ਦੋਹਵੇਂ ਗੱਲਾਂ ਬਾਤਾਂ ਕਰਦੇ ਕਰਦੇ ਗਰਾਉਂਡ ਕੋਲ ਪਹੁੰਚ ਹੀ ਗਏ।  ਮਨਿੰਦਰ ਕੋਲੋਂ ਉਹਨੂੰ ਪਤਾ ਲੱਗਾ ਕਿ ਉਹ ਸਤਵੀਂ ਅੱਠਵੀਂ ਵਾਰ ਭਰਤੀ ਦੇਖ ਰਿਹਾ ਹੈ। ਉਹਨੇ ਮੇਹਨਤ ਵਾਧੂ ਕੀਤੀ ਏ ਪਰ ਹਰ ਵਾਰ ਇੱਕ ਅੱਧੇ ਸਕਿੰਟ ਨਾਲ ਰੱਸੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੰਦਾ ਸੀ। ਲੱਖੇ ਦੇ ਮਨ ਦਾ ਡਰ ਗਹਿਰਾ ਹੋ ਗਿਆ। ਉਹਨੂੰ ਟਾਈਮ ਖਰਚ ਕਰਨਾ ਫਜੂਲ ਜਾਪਿਆ। ਪਰ ਮਨਿੰਦਰ ਨੂੰ ਉਹਨੇ ਸੱਚ ਨਾ ਦੱਸ ਕੇ ਕਿਹਾ ਕਿ ਉਹਦਾ ਵੀ ਦੂਸਰੀ ਭਰਤੀ ਹੈ ਪਹਿਲੀ ਭਰਤੀ ਦੱਸ ਕੇ ਉਹ ਉਸ ਅੱਗੇ ਸਿਖਾਂਦਰੂ ਨਹੀਂ ਸੀ ਬਣਨਾ ਚਾਹੁੰਦਾ। ਅੱਗਿਓਂ ਗਰਾਉਂਡ ਚ ਪਹੁੰਚ ਕੇ ਜਿਧਰ ਦੇਖੋ।  ਉਹਨਾਂ ਨੂੰ ਮੁੰਡੇ ਹੀ ਮੁੰਡੇ ਦਿਸ ਰਹੇ।  ਉੱਚੇ ਲੰਮੇ , ਪੱਗਾਂ ਵਾਲੇ ਮੋਨੇ ਦਾੜ੍ਹੀਆਂ ਵਾਲੇ।  ਜਿਸਨੂੰ ਜਿਥੇ ਥਾਂ ਮਿਲੀ ਸੀ ਓਥੇ ਖੜਾ ਸੀ ਤੇ ਬੈਠਾ ਸੀ ਗਰਾਉਂਡ ਦੇ ਚਾਰੋਂ ਪਾਸੇ ਫੌਜ ਤੇ ਪੁਲਿਸ ਦਾ ਪੈਹਰਾ ਸੀ। ਇੱਕ ਰਸਤੇ ਵਿਚੋਂ ਅੰਦਰ ਲੰਘਣ ਦੇ ਰਹੇ ਸੀ ਪਰ ਓਥੇ ਤੱਕ ਪਹੁੰਚਣ ਲਈ ਹਰ ਕੋਈ ਧੱਕਾ ਮੁੱਕੀ ਕਰ ਰਹੇ ਸੀ।  ਉਹ ਵੀ ਉਸੇ ਵੱਗ ਏ ਵਿੱਚ ਜਾ ਵੜੇ। ਧੱਕਾਮੁੱਕੀ ਚ ਸਾਹ ਘੁੱਟ ਹੋ ਰਿਹਾ ਸੀ।  ਪਰ ਆਪਣੇ ਝੋਲਿਆਂ ਨੂੰ ਫੜ੍ਹੀ ਉਹ ਕਿਸੇ ਤਰੀਕੇ ਅੱਡੀਆਂ ਚੁੱਕ ਚੁੱਕ ਕੇ ਮਸੀਂ ਸਾਹ ਲੈ ਰਹੇ। ਜਿੰਦਗੀ ਚ ਪਹਿਲੀ ਵਾਰ ਐਸੇ ਧੱਕੇ ਦੇਖੇ ਸੀ। ਬੇਰੁਜਗਾਰੀ ਦਾ ਦਰਦ ਸੀ ਜਾਂ ਵਰਦੀ ਦਾ ਚਾਅ ਜੋ ਵੀ ਐਨੀਂ ਭੀੜ ਉਹਨੇ ਸਿਰਫ ਛਪਾਰ ਦੇ ਮੇਲੇ ਤੇ ਗੌਣ ਆਲਿਆ ਦੇ ਕੱਠ ਚ ਦੇਖੀ ਸੀ। ਭੀੜ ਧੱਕਾਮੁੱਕੀ ਕਰਦੀ ਜਦੋਂ ਜਿਆਦਾ ਜ਼ੋਰ ਮਾਰਨ ਲਗਦੀ ਤਾਂ ਪੁਲਿਸ ਵਾਲੇ ਕੁੱਦ ਕੇ ਪੈਂਦੇ। ਰੱਸੇ ਵਾਲੇ ਪਾਸੇ ਖੜ੍ਹੇ ਮੁੰਡਿਆਂ ਦੇ ਤਾੜ ਤਾੜ ਕਰਕੇ ਡਾਂਗਾਂ ਫਿਰਦੀਆਂ ਤਾਂ ਉਹ ਦੂਜੇ ਪਾਸੇ ਝੁਕ ਜਾਂਦੇ ਇੰਝ ਇਹ ਸਿਲਸਿਲਾ ਚਲਦਾ ਰਿਹਾ ਜਦੋਂ ਤੱਕ ਉਹ ਗੇਟ ਤੱਕ ਨਾ ਪਹੁੰਚੇ। ਗੇਟ ਚ ਇੱਕ ਡੰਡਾ ਬੰਨ੍ਹਿਆ ਹੋਇਆ ਸੀ ਜਿਹੜਾ ਉਸ ਦੇ ਥੱਲੇ ਤੋਂ ਨਿੱਕਲ ਜਾਂਦਾ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਜਿਸਦਾ ਕੱਦ ਉਸਤੋਂ ਉੱਚਾ ਹੁੰਦਾ ਰੱਸਾ ਚੱਕ ਕੇ ਗਰਾਉਂਡ ਦੇ ਅੰਦਰ ਭੇਜ ਦਿੱਤਾ ਜਾਂਦਾ। ਉਹ ਤੇ ਮਨਿੰਦਰ ਦੋਵੇਂ ਹੀ ਗਰਾਉਂਡ ਦੇ ਅੰਦਰ ਪਹੁੰਚ ਗਏ ਸੀ। ਇੰਝ ਕਰਕੇ ਅੱਧੀ ਛਾਂਟੀ ਹੋ ਜਾਂਦੀ। ਉਸਨੇ ਵੇਖਿਆ ਕਈ ਮੁੰਡੇ ਕੱਦ ਛੋਟਾ ਹੋਣ ਕਰਕੇ ਬਾਹਰ ਨਿੱਕਲ ਜਾਂਦੇ ਪਿੱਛੇ ਤੋਂ ਭੀੜ ਚ ਫਿਰ ਘੁਸ ਜਾਂਦੇ।  ਕਿਸ ਉਮੀਦ ਚ ਪਤਾ ਨਹੀਂ ਇਹ ਜਾਣਦੇ ਹੋਏ ਵੀ ਕਿ ਕੁਝ ਮਿੰਟਾਂ ਚ ਕੱਦ ਵਧਣ ਤੋਂ ਤਾਂ ਰਿਹਾ। ਇੰਝ ਜਿਹੜਾ ਫੜਿਆ ਜਾਂਦਾ ਉਹਦੇ ਦੋ ਚਾਰ ਡਾਂਗਾਂ ਜਰੂਰ ਫਿਰਦੀਆਂ। ਅਗਲਾ ਪੜ੍ਹਾਅ ਜਨਮ ਤਰੀਕ ਚੈਕ ਕਰਨ ਦਾ ਹੁੰਦਾ।ਸਰਟੀਫਿਕੇਟ ਗਿਣੇ ਜਾਂਦੇ ਤੇ ਤਰੀਕ ਚੈੱਕ ਹੁੰਦੀ।  ਘੱਟ ਤੇ ਜਿਆਦਾ ਉਮਰ ਦੇ ਬਾਹਰ ਘੱਲ ਦਿੱਤੇ ਜਾਂਦੇ। ਉਹਦੀ ਉਮਰ ਅਜੇ ਅੱਧ ਚ ਸੀ ਤੇ ਮਨਿੰਦਰ ਲੱਗਪੱਗ ਦਹਿਲੀਜ ਤੇ।  ਦੋਵਾਂ ਨੇ ਮੁਸਕਰਾ ਕੇ ਵੇਖਿਆ। ਉਸ ਮਗਰੋਂ ਛਾਤੀ ਦਾ ਮਾਪ ਹੋਣ ਲੱਗਾ ਤਾਂ ਅੱਗਿਓ ਫੌਜੀ ਨੇ ਬਿਨਾਂ ਮੀਣੇ ਹੀ ਉਸਨੂੰ ਅੱਗੇ ਕੱਢ ਦਿੱਤਾ ਸੀ। ਮਨਿੰਦਰ ਦੀ ਛਾਤੀ ਜਰੂਰ ਮਿਣੀ।  ਫੌਜੀ ਨੇ ਉਹਦੇ ਵੱਲ ਇੰਝ ਤੱਕਿਆ ਜਿਵੇਂ ਉਸਦੀ ਉਸਦੇ ਪਿੰਡੇ ਨੂੰ ਵੇਖ ਕੇ ਰੂਹ ਖੁਸ਼ ਹੋ ਗਈ ਹੋਵੇ। “ਜਦੋਂ ਮੈਂ ਭਰਤੀ ਹੋਇਆ ਸੀ ਮੇਰਾ ਸਰੀਰ ਵੀ ਤੇਰੇ ਅਰਗਾ ਸੀ ” ਫੌਜੀ ਉਹਦੀ ਭਾਸ਼ਾ ਚ ਬੋਲਿਆ ਸੀ।  ਉਢਿੱਡ ਹੁਣ ਥੋੜਾ ਬਾਹਰ ਸੀ ਤੇ ਗੱਲਾਂ ਦਾ ਮਾਸ ਵੀ ਢਿਲਕ ਗਿਆ ਸੀ। ਜ਼ੋਰ ਲਾ ਦਿਓ ਮੁੰਡਿਓ ਕੇਰਾਂ ਲੋਟ ਆਇਆ ਕੰਮ ਸਾਰੀ ਉਮਰ ਦੀ ਰੋਟੀ ਐ। ਉਸਦੇ ਦਿਲ ਨੂੰ ਕੁਝ ਧਰਵਾਸ ਹੋਈ।  ਮਨਿੰਦਰ ਤੇ ਉਹ ਮੁੰਡਿਆਂ ਦੇ ਇੱਕ ਵੱਗ ਵਿੱਚ ਫਿਰ ਰਲ ਗਏ ਜਿਹੜਾ ਦੌੜਨ ਲਈ ਤਿਆਰ ਸੀ। ਮਨਿੰਦਰ ਨੇ ਉਹਨੂੰ ਦੱਸ ਦਿੱਤਾ ਸੀ ਕਿ ਇਥੇ ਜਿਆਦਾ ਤੇਜ਼ ਭੱਜ ਕੇ ਠਿੱਬੀ ਲੱਗਣ ਦਾ ਡਰ ਹੈ। ਇਸ ਲਈ ਪਹਿਲਾਂ ਠਰ੍ਹਮੇਂ ਨਾਲ ਭੱਜੋ ਜਦੋਂ ਬਾਕੀਆਂ ਦਾ ਦਮ ਟੁੱਟ ਜਾਏ ਉਦੋਂ ਦੌੜੋ। ਮਨਿੰਦਰ ਦੀ ਗੱਲ ਉਸਦੇ ਖਾਨੇ ਤਾਂ ਪੈ ਗਈ ਸੀ। ਪਰ ਭੱਜਦਿਆਂ ਉਹਦੇ ਕੋਲੋਂ ਸਭ ਭੁੱਲ ਗਿਆ। ਸਭ ਤੋਂ ਅੱਗੇ ਲੰਘਣ ਦੇ ਚੱਕਰ ਚ ਉਹ ਤੇਜ਼ ਦੌੜਨ ਲੱਗਾ। ਇੱਕ ਜ਼ੋਰਦਾਰ ਠਿੱਬੀ ਲੱਗੀ ਤੇ ਉਹ ਪੂਰਾ ਘਿਸੜ ਕੇ ਧਰਤੀ ਉੱਤੇ ਵਿਛ ਗਿਆ। 

ਫੌਜੀ ਪੰਜਾਬੀ ਸਰਦਾਰ

ਧਰਤੀ ਤੇ ਵਿਛਦੇ ਹੀ ਇੱਕ ਦੋ ਮੁੰਡੇ ਉਸ ਵਿੱਚ ਫਸ ਕੇ ਹੋਰ ਡਿੱਗ ਗਏ।  ਉਸਦੀ ਗਰਦਨ ਤੇ ਲੱਗੇ ਗੋਡਿਆਂ ਨਾਲ ਡੌਰ ਭੌਰ ਜਿਹਾ ਹੋ ਗਿਆ। ਅੱਖਾਂ ਅੱਗੇ ਹਨੇਰਾ ਸੀ ,ਸੋਚਣ ਸਮਝਣ ਦੀ ਸ਼ਕਤੀ ਬਚੀ ਨਹੀਂ ਸੀ। ਸਿਰਫ ਉਸਨੂੰ ਐਨਾ ਕੁ ਯਾਦ ਸੀ ਕਿ ਉਸਨੇ ਉੱਠ ਕੇ ਦੌੜਨਾ। ਉਹ ਯਕਦਮ ਜ਼ੋਰ ਮਾਰ ਕੇ ਉੱਠਿਆ। ਸ਼ੂਟ ਵੱਟਦਾ ਹੋਇਆ ਲੰਘਦਾ ਹੀ ਗਿਆ.ਜਿੱਤ ਤੇ ਹਾਰ ਚ ਕੁਝ ਪਲਾਂ  ਫੈਸਲੇ ਦਾ ਹੀ ਫਰਕ ਹੁੰਦਾ ਹੈ। ਡੀ ਪੀ ਮਾਸਟਰ ਆਖਦਾ ਹੁੰਦਾ ਸੀ। ਉਹ ਉਸ ਅੰਤਿਮ ਲਕੀਰ ਨੂੰ ਲੰਘਿਆ ਹੀ ਸੀ ਕਿ ਰੱਸਾ ਡਿੱਗ ਗਿਆ। ਕਿੰਨੇ ਹੀ ਦੌੜਨ ਵਾਲਿਆਂ ਦੀ ਭੀੜ ਉਸ ਪਾਸੇ ਹੀ ਰਹਿ ਗਈ। ਗਰਦਨ ਨੂੰ ਮਿਲਦਾ ਉਹ ਪੌੜੀਆਂ ਤੇ ਬੈਠਾ ਰਿਹਾ।  ਕੁਝ ਮਿੰਟ ਮਾਲਿਸ਼ ਕਰਦੇ ਨੂੰ ਉਹਨੂੰ ਸੂਰਤ ਆਈ ਜਦੋਂ ਮਨਿੰਦਰ ਦੇ ਬੋਲ ਉਹਦੇ ਕੰਨੀ ਪਏ। “ਕੀ ਹੋਇਆ ਬੌਂਦਲਿਆ ਪਿਐ?””ਠਿੱਬੀ ਲੱਗ ਗਈ ਸੀ,ਬਾਬੇ ਦੀ ਕਿਰਪਾ ਨਾਲ ਹੀ ਦੁਬਾਰਾ ਦੌੜ ਸਕਿਆ “”ਹਲਾ ,ਚੰਗਾ ਹੋਇਆ ਇਹੋ ਸਭ ਤੋਂ ਤਕੜਾ ਪੜਾਅ ਸੀ, ਇਥੋਂ ਉਲੰਘ ਕੇ ਹੁਣ ਰੇਸ ਦਾ ਟਾਈਮ ਦੇਖਣਗੇ ,ਤੇ ਉਹਦੇ ਅਨੁਸਾਰ ਜਿੰਨਿਆਂ ਦੀ ਲੋੜ ਹੋਈ ਰੱਖ ਲੈਣਗੇ “.200 ਮੀਟਰ ਦੀ ਸਪ੍ਰਿੰਟ ਲੱਗਣੀ ਸੀ। ਉਸਨੂੰ ਆਪਣੇ ਗਰਾਉਂਡ ਚ ਤੋੜੇ ਰੁਟੀਨ ਤੇ ਗੁੱਸਾ ਆ ਰਿਹਾ ਸੀ। ਪਤਾ ਨਹੀਂ ਸਾਹ ਸਾਥ ਦੇਵੇਗਾ ਜਾਂ ਨਹੀਂ। ਜੇ ਦੌੜ ਛੱਡ ਕੇ ਬੈਟ ਬੱਲੇ ਵੱਲ ਨਾ ਜਾਂਦਾ ਕੁਝ ਹੌਂਸਲਾ ਰਹਿੰਦਾ।  ਡੀਪੀ ਮਾਸਟਰ ਉਹਨੂੰ ਅਕਸਰ ਆਖਦਾ ਸੀ।  ਇਹ ਸਾਹ ਕਿਸੇ ਦੇ ਮਿੱਤ ਨਹੀਂ ਜਿਸ ਦਿਨ ਪ੍ਰੈਕਟਿਸ ਛੱਡ ਦਿੱਤੀ ਦੂਏ ਦਿਨ ਹੀ ਲੱਤਾਂ ਕੰਬਣ ਲੱਗ ਜਾਣਗੀਆਂ। ਡੀਪੀ ਮਾਸਟਰ ਨੇ ਉਹਦੀ ਹਮੇਸ਼ਾਂ ਬਾਂਹ ਫੜ੍ਹੀ ਸੀ। ਉਹਦਾ ਉੱਚਾ ਲੰਮਾ ਸਰੀਰ ਤੇ ਲੰਮੀਆਂ ਲੱਤਾਂ ਉਹਦੀ ਦੌੜਨ ਚ ਫੁਰਤੀ ਲਿਆ ਦਿੰਦੇ ਸੀ। ਛੇਵੀਂ ਚ ਜਾਂਦਿਆ ਹੀ ਉਹਨੂੰ ਡੀਪੀ ਨੇ ਰੋਜ਼ਾਨਾ ਪ੍ਰੈਕਟਿਸ ਲਈ ਸੱਦਣਾ ਸ਼ੁਰੂ ਕਰ ਦਿੱਤਾ ਸੀ। ਪਰ ਉਹ ਘੇਸਲ ਵੱਟ ਜਾਂਦਾ ਸਵੇਰੇ ਜਲਦੀ ਉੱਠ ਕੇ ਸਕੂਲ ਜਾਣਾ ਤੇ ਲੇਟ ਤੱਕ ਰੁਕਣਾ ਉਹਦੇ ਸੰਗੀ ਸਾਥੀਆਂ ਨਾਲੋਂ ਉਹਨੂੰ ਤੋੜਦਾ ਸੀ। ਡੀਪੀ ਨੇ ਪਹਿਲਾਂ ਤਾਂ ਉਸਨੂੰ ਪਿਆਰ ਨਾਲ ਸਮਝਾਇਆ।  ਪਰ ਉਹ ਜਦੋਂ ਸਵੇਰੇ ਲੇਟ ਆਉਣ ਤੇ ਸ਼ਾਮੀ ਲੁਕ ਕੇ ਦੌੜ ਜਾਣੋਂ ਨਾ ਟਲਿਆ ਤਾਂ ਉਸਦੀ ਚੰਗੀ ਛਿੱਤਰ ਪਰੇਡ ਪੂਰੇ ਸਕੂਲ ਸਾਹਮਣੇ ਪ੍ਰੇਅਰ ਚ ਕੀਤੀ।  ਉਹਨੂੰ ਆਪਣੇ ਬਾਪੂ ਦੀ ਘੂਰ ਤੇ ਡੀਪੀ ਦੀ ਕੁਟਾਈ ਤੋਂ ਡਰ ਲਗਦਾ ਸੀ ਮੁੜ ਉਹਨੇ ਕਦੇ ਉਸਦਾ ਕਹਿਣਾ ਨਾ ਮੋੜਿਆ।  ਉਸਦੀ ਬਦੌਲਤ ਹੀ ਸੀ ਕਿ ਅੱਜ ਉਹ ਇਸ ਚੂਹੇ ਦੌੜ ਚ ਵੀ ਜਿੱਤ ਗਿਆ। ਬਾਕੀ ਸਮਾਂ ਸਪ੍ਰਿੰਟ ਨੇ ਦੱਸਣਾ ਸੀ। ਉਹਨੇ ਦੋਵੇਂ ਕੰਨਾਂ ਨੂੰ ਹੱਥ ਲਾ ਕੇ ਸਿਟੀ ਵੱਜਦੇ ਹੀ ਗੋਲੀ ਵਾਂਗ ਨਿੱਕਲਿਆ। ਪਹਿਲੇ 100 ਕੁ ਮੀਟਰ ਵਧੀਆ ਕੱਢ ਗਿਆ।  ਪਰ ਓਥੋਂ ਅੱਗੇ ਲੱਤਾਂ ਫੁੱਲਣ ਲੱਗ ਗਈਆਂ ਸਾਹ ਚੜ੍ਹ ਗਿਆ ਤੇ ਅੱਖਾਂ ਬਾਹਰ ਨਿੱਕਲ ਆਈਆਂ।  ਉਹਨੂੰ ਹਰ ਸਕਿੰਟ ਇਹੋ ਲਗਦਾ ਸੀ ਕਿ ਹੁਣ ਡਿੱਗਿਆ ਕਿ ਹੁਣ ਡਿੱਗਿਆ। ਉਸਦੀਆਂ ਲੰਬੀਆਂ ਲੱਤਾਂ ਬੇਤਰਤੀਬੇ ਹੋਕੇ ਦੌੜਨ ਲੱਗੀਆਂ।  ਪਰ ਉਹ ਜਿਵੇਂ ਵੀ ਸੀ ਦੌੜਦਾ ਰਿਹਾ ਮੂੰਹ ਸੁੱਕ ਗਿਆ ਸੀ ਤੇ ਜੀਭ ਤਾਲੂਏ ਨਾਲ ਲੱਗ ਗਈ। ਠੰਡੀ ਦੁਪਹਿਰ ਚ ਵੀ ਪਿੰਡਾ ਜੇਠ ਹਾੜ ਵਾਂਗ ਪਸੀਨਾ ਛੱਡ ਰਿਹਾ। ਅੰਤਿਮ ਮੰਜਿਲ ਛੋਹੰਦੇ ਹੀ ਉਸਦਾਪੈਰ  ਚ ਮੋਚ ਗਈ।  ਉਹ ਲੜਖੜਾਉਂਦਾ ਹੋਇਆ ਡਿੱਗ ਗਿਆ। ਸ਼ੁਕਰ ਸੀ ਉਹ ਚਿੱਟੀ ਲਕੀਰ ਨੂੰ ਟੱਪ ਗਿਆ ਸੀ ਤੇ ਉਸਦਾ ਸਮਾਂ ਨੋਟ ਹੋ ਗਿਆ ਸੀ। ਮਨਿੰਦਰ ਦਾ ਸਮਾਂ ਵੀ ਨੋਟ ਹੋ ਚੁੱਕਾ ਸੀ। ਕਿੰਨਾ ਟੈਮ ਉਹ ਪੌੜੀਆਂ ਤੇ ਬੈਠਾ ਉਡੀਕਦਾ ਰਿਹਾ ਆਪਣੇ ਸਾਹ ਸੂਤ ਹੋਣ ਨੂੰ। ਹੌਲੀ ਹੌਲੀ ਸਭ ਮੁੰਡਿਆਂ ਦੇ ਟਰਾਇਲ ਪੂਰੇ ਹੋ ਗਏ। ਸਰਟੀਫਿਕੇਟ ਜਮ੍ਹਾਂ ਹੋ ਗਏ ਸੀ। ਹੁਣ ਉਹਨਾਂ ਨੂੰ ਅਗਲੇ ਦਿਨ ਆਉਂਦੇ ਨਤੀਜਿਆਂ ਦਾ ਇੰਤਜ਼ਾਰ ਸੀ। ਦੋਵੇਂ ਪੁੱਛ ਪੁਛਾ ਕੇ ਨੇਡ਼ਲੇ ਗੁਰਦਵਾਰੇ ਚਲੇ ਗਏ ਸੀ। ਰੁਕਣ ਲਈ ਪ੍ਰਬੰਧ ਕਰਕੇ ਉਹਨੇ ਲੰਗਰ ਵਿੱਚ ਰੱਜ ਕੇ ਢਿੱਡ ਭਰਕੇ ਪ੍ਰਸ਼ਾਦਾ ਛਕਿਆ।  ਕੱਲ੍ਹ ਰਾਤ ਤੋਂ ਉਹ ਜੋ ਕਰ ਰਿਹਾ ਸੀ ਭੁੱਖੇ ਢਿੱਡ ਹੀ ਕਰ ਰਿਹਾ ਸੀ। ਪਰ ਇਹ ਉਹਦੀ ਜਿੰਦਗੀ ਦੀ ਸੱਚਾਈ ਸੀ ਬਹੁਤੀਆਂ ਰੇਸਾਂ ਭੁੱਖੇ ਢਿੱਡ ਹੀ ਦੌੜਿਆ ਸੀ। ਜਦੋਂ ਸਵੇਰੇ ਘਰੋਂ ਨਿੱਕਲਦਾ ਸੀ ਤਾਂ ਬੇਬੇ ਨੂੰ ਬਾਪੂ ਹੋਰ ਕੰਮਾਂ ਵਿੱਚ ਉਲਝਾਈ ਰੱਖਦਾ ਸੀ। ਲੇਟ ਹੋਣ ਦੇ ਡਰੋਂ ਉਹ ਰਾਤ ਦੀਆਂ ਰੋਟੀਆਂ ਹੀ ਦੁੱਧ ਚ ਚੂਰ ਕੇ ਖਾਕੇ ਸਕੂਲ ਚਲਾ ਜਾਂਦਾ ਸੀ। ਦੁਪਹਿਰ ਦੋ ਰੋਟੀ ਕਿਸੇ ਹੋਰ ਦੇ ਹੱਥ ਆ ਜਾਂਦੀ। ਪਰ ਸ਼ਾਮ ਨੂੰ ਉਹਦੀ ਭੁੱਖ ਫੇਰ ਚਮਕ ਉੱਠਦੀ। ਪਰ ਹੌਲੀ ਹੌਲੀ ਡੀਪੀ ਨੂੰ ਉਹਦੀ ਸਮੱਸਿਆ ਸਮਝ ਆਉਣ ਲੱਗੀ। ਫਿਰ ਉਹ ਜਦੋਂ ਉਸਨੂੰ ਗੇਮਾਂ ਚ ਨਸਾਉਂਣ ਲਈ ਲਿਜਾਣ ਲੱਗਾ ਉਸਦੇ ਲਈ ਸਹੀ ਡਾਈਟ ਦੇਣ ਲੱਗਾ। ਦੁੱਧ ਉਸ ਘਰ ਮੁੱਕਦਾ ਨਹੀਂ ਸੀ ਤੇ ਡ੍ਰਾਈ ਫਰੂਟਸ ਛੋਲਿਆਂ ਤੇ ਕੇਲਿਆਂ ਦੀ ਉਹ ਤੋਟ ਨਾ ਆਉਣ ਦਿੰਦਾ।  ਉਹ ਸਿਰਫ ਡ੍ਰਾਈ ਫਰੂਟ ਚੱਬਦਾ ਦੌੜਦਾ ਭੱਜਦਾ। ਉਸਦੇ ਬਾਰਵੀਂ ਕਰਨ ਤੱਕ ਉਹਨੇ ਉਹਦੇ ਸਿਰ ਤੇ ਹੱਥ ਰੱਖਿਆ ਸੀ। ਅੱਜ ਉਸਦੇ ਉਸੇ ਮਿਹਨਤ ਦੇ ਦਮ ਤੇ ਉਹਨੂੰ ਲੱਗਾ ਕਿ ਉਹ ਕਿਸੇ ਥਾਵੇਂ ਪਹੁੰਚ ਜਾਏਗਾ। ਬਸ ਉਸਦੇ ਮਨ ਚ ਇੱਕੋ ਡਰ ਸੀ ਕਿ ਜੇ ਉਹਨੇ ਡੀਪੀ ਦੀ ਆਖ਼ਿਰੀ ਕਹੀ ਹੋਈ ਗੱਲ ਨਾ ਭੁੱਲੀ ਹੁੰਦੀ ਤਾਂ ਉਹਨੂੰ ਕੱਲ੍ਹ ਦੇ ਨਤੀਜੇ ਬਾਰੇ ਅੱਜ ਹੀ ਪਤਾ ਹੋਣਾ ਸੀ। ਰਾਤ ਭਰ ਜਾਗੋ ਮੀਟੀ ਚ ਨਿੱਕਲੀ। ਸੁਪਨਿਆਂ ਚ ਉਹਨੂੰ ਸੁਖਮਨ ਵਾਰ ਵਾਰ ਨਜ਼ਰ ਆਉਂਦੀ ਇੱਕ ਸੁਪਨੇ ਵਿੱਚ ਉਹ ਉਸਨੂੰ ਲਾਈਨ ਦੇ ਉਸ ਦੂਸਰੇ ਸਿਰੇ ਤੇ ਤੇਜ਼ ਦੌੜਨ ਲਈ ਆਖ ਰਹੀ ਸੀ ਉਹ ਆਪਣੇ ਜੋਰ ਨਾਲ ਤੇਜ ਦੌੜਦਾ ਪਰ ਲਾਈਨ ਦੇ ਨੇੜੇ ਪੁੱਜਣ ਤੋਂ ਪਹਿਲਾਂ ਹੀ ਉਸਦਾ ਸਾਹ ਟੁੱਟ ਗਿਆ ਤੇ ਮੂੰਹ ਪਾਰ ਡਿੱਗ ਗਿਆ। ਸੁਖਮਨ ਰੋਂਦੀ ਹੋਈ ਅਚਾਨਕ ਓਥੋਂ ਗਾਇਬ ਹੋ ਗਈ।  ਉਸਦੀ ਤ੍ਰਬਕ ਕੇ ਅੱਖ ਖੁਲ੍ਹੀ। ਅੰਮ੍ਰਿਤ ਵੇਲਾ ਸੀ ਉਸਨੇ ਉੱਠਕੇ ਵਾਹਿਗੁਰੂ ਆਖਿਆ ਤੇ ਪੰਜ ਇਸ਼ਨਾਨਾ ਕਰਕੇ ਗੁਰੂ ਸਾਹਿਬ ਦਾ ਤਾਬਿਆ ਚ ਆ ਬੈਠਿਆ। ਦੋਵੇਂ ਹੱਥ ਜੋਡੀ ਤੇ ਅੱਖਾਂ ਬੰਦ ਕਰੀ ਹਰ ਇੱਕ ਸ਼ਬਦ ਨੂੰ ਕੰਨੀ ਪਾਉਂਦਾ ਆਪਣੇ ਹਰ ਦੁੱਖ ਸੁਖ ਨੂੰ ਪਰਮ ਪਿਤਾ ਦੇ ਹਵਾਲੇ ਕਰਨ ਦੀ ਅਰਦਾਸ ਕਰਦਾ ਰਿਹਾ। ਭੋਗ ਵਰਤਣ ਤੱਕ ਉਹ ਉੱਠਿਆ।  ਫਿਰ ਪ੍ਰਸ਼ਾਦਾ ਛੱਕ ਕੇ ਉਹ ਮੁੜ ਗਰਾਉਂਡ ਵੱਲ ਚਲੇ ਗਏ। ਓਥੇ ਜਾ ਕੇ ਪਤਾ ਲੱਗਾ ਕਿ ਦੁਪਹਿਰ ਤੱਕ ਆਏਗਾ। ਦੋਵੇਂ ਪੌੜੀਆਂ ਤੇ ਬੈਠੇ ਅੱਜ ਦੂਸਰੇ ਸੂਬਿਆਂ ਤੋਂ ਆਏ ਮੁੰਡਿਆਂ ਦੇ ਟਰਾਇਲ ਵੇਖ ਰਹੇ।  ਉਹਨਾਂ ਵਰਗੇ ਸੈਕੜੇ ਹੋਰ ਵੀ ਸੀ। ਜਿਉਂ ਜਿਉਂ ਨਤੀਜੇ ਦਾ ਵੇਲਾ ਨੇੜੇ ਹੁੰਦਾ ਜਾ ਰਿਹਾ ਸੀ ਉਸਦਾ ਧੁੜਕੂ ਵਧਦਾ ਜਾ ਰਿਹਾ ਸੀ। ਉਹ ਖੁਦ ਨੂੰ ਧਰਵਾਸ ਦਿੰਦਾ ਕਿ ਉਹ ਪਰਸੋਂ ਸ਼ਾਮ ਤੱਕ ਕੁੱਟ ਦੇ ਡਰ ਤੋਂ ਚਰੀ ਚ ਲੁਕਿਆ ਬੈਠਾ ਸੀ ਤੇ ਅੱਜ ਉਸ ਕੋਲ ਕੁਝ ਚੰਗੇ ਦ ਇੰਜਤਾਰ ਕਰਨ ਲਈ ਕੁਝ ਸੀ ! ਕੱਲ੍ਹ ਤੱਕ ਉਸ ਕੋਲ ਕੋਈ ਮੰਜ਼ਿਲ ਨਹੀਂ ਸੀ ਅੱਜ ਉਸਨੂੰ ਇੱਕ ਪਾਸਿਓਂ ਕੋਈ ਸੁਨਹਿਰੀ ਕਿਰਨ ਦਿਸ ਰਹੀ ਸੀ। ਜੇ ਹੁਣ ਨਹੀਂ ਤਾਂ ਫੇਰ ਸਹੀ। ਮਨਿੰਦਰ ਨੂੰ ਵੇਖ ਕਿੰਨੇ ਸਾਲ ਤੋਂ ਦੌੜ ਰਿਹਾ ਸੀ ਤੇ ਇੱਕ ਲਗਨ ਨਾਲ ਉਹ ਅੱਜ ਪਹਿਲੀ ਵਾਰ ਉਸਦੇ ਬਰਾਬਰ ਸਕਰਾਤਮਕ ਨਤੀਜਾ ਉਡੀਕ ਰਿਹਾ ਸੀ। ਉਸਦੇ ਟਾਈਮ ਦਾ ਮਨਿੰਦਰ ਦੇ ਟਾਈਮ ਨਾਲੋਂ ਦੋ ਤਿੰਨ ਸਕਿੰਟ ਦਾ ਫਰਕ ਸੀ।  ਜੇ ਬਾਬੇ ਦੀ ਮਿਹਰ ਤੇ ਡੀਪੀ ਦੀ ਮਿਹਨਤ ਇਥੇ ਤੱਕ ਲੈ ਹੀ ਆਈ ਅੱਗੇ ਵੀ ਲੈ ਕੇ ਜਾਊ ਹੀ। ਪਰ ਇਸ ਮੌਕੇ ਤੋਂ ਖੁੰਝ ਉਹਨੂੰ ਮੁੜ ਉਹੀ ਡੰਗਰ ਉਹੀ ਕੁੱਟ ਤੇ ਉਹੀ ਜ਼ਹਿਰੀ ਬਾਪੂ ਤੇ ਮਖੌਲ ਉਡਾਉਂਦੇ ਲੋਕ ਦਿਸ ਰਹੇ ਸੀ। ਦੁਪਹਿਰ ਵੇਲੇ ਨਤੀਜਾ ਆਇਆ। ਸੈਕੜੇ ਦੀ ਭੀੜ ਵਿਚੋਂ ਨਾਮ ਬੋਲ ਬੋਲਕੇ ਇੱਕ ਇੱਕ ਕਰਕੇ ਸਭ ਨੂੰ ਬਾਹਰ ਕੱਢਦੇ ਰਹੇ। ਹਰ ਬੋਲਦੇ ਨਾਮ ਨਾਲ ਉਸਦਾ ਅੰਦਰ ਬੈਠਦਾ ਜਾਂਦਾ। 20-25 ਤੋਂ ਮਨਿੰਦਰ ਦਾ ਨਾਮ ਆਇਆ ਤਾਂ ਉਸਨੂੰ ਕੁਝ ਹੌਂਸਲਾ ਆਇਆ। ਪਰ ਉਸ ਮਗਰੋਂ ਵੀ ਇੱਕ ਇੱਕ ਸਕਿੰਟ ਤੇ ਕਈ ਕਈ ਮੁੰਡੇ ਨਿੱਕਲ ਰਹੇ ਸੀ। ਸਾਰੀ ਲਿਸਟ ਮੁੱਕ ਗਈ ਤੇ ਉਹ ਇੱਕੋ ਨਾਮ ਰਹਿ ਗਿਆ। ਉਸ ਨੰਬਰ ਚ ਉਸਦੇ ਨਾਲ ਤਿੰਨ ਮੁੰਡੇ ਹੋਰ ਸੀ ਤਿੰਨਾਂ ਦਾ ਇੱਕੋ ਜਿੰਨਾਂ ਸਮਾਂ ਸੀ। ਸਮੇਂ ਉੱਪਰ ਤਿੰਨਾਂ ਦੀ ਟਾਈ ਸੀ। ਟਾਈ ਬ੍ਰੇਕ ਕਰਨ ਲਈ ਅੰਤਰ ਸਕੂਲ ਖੇਡ ਮੁਕਾਬਲਿਆਂ ਚ ਜਿੱਤ ਦੇ ਸਰਟੀਫਿਕੇਟਾਂ ਦੇ ਅਧਾਰ ਤੇ ਚੋਣ ਹੋਈ। ਓਥੇ ਲੱਖੇ ਦੇ ਮੁਕਾਬਲੇ ਕੋਈ ਨਹੀਂ ਸੀ। ਸਕੂਲ ਤੋਂ ਸਟੇਟ ਲੈਵਲ ਤੱਕ ਉਹ ਸੀਨੀਅਰ ਤੇ ਜੂਨੀਅਰ ਦੋਵਾਂ ਚ ਜਾ ਚੁੱਕਾ ਸੀ।  ਜਦੋਂ ਉਸਦਾ ਨਾਮ ਅਨਾਊਂਸ ਹੋਇਆ ਤਾਂ ਅੱਖੀਆਂ ਛਲਕ ਉੱਠੀਆਂ।  ਉਹਦੇ ਦਿਮਾਗ ਚ ਡੀਪੀ ਦੀ ਆਖੀ ਗੱਲ ਘੁੰਮ ਗਈ।  ਪੁੱਤਰ,ਹਜੇ ਤੈਨੂੰ ਇਹਨਾਂ ਕਾਗਜਾਂ ਦੀ ਕੀਮਤ ਪਤਾ ਨਹੀਂ ਜਿੱਦਣ ਇਹਨਾਂ ਦਾ ਮੁੱਲ ਪਿਆ ਓਦਣ ਮੈਨੂੰ ਯਾਦ ਕਰੇਗਾਂ।  ਉਸਦਾ ਦਿਲ ਭਰ ਆਇਆ। ਜਦੋਂ ਕਿਸੇ ਲਈ ਨੀਅਤ ਨਾਲ ਸਮਰਪਣ ਕਰ ਦਵੋਂ ਤਾਂ ਨਤੀਜ਼ੇ ਹਮੇਸ਼ਾਂ ਹੈਰਾਨ ਕਰ ਦਿੰਦੇ ਹਨ।  ਉਹ ਮੁੜ ਮੁੜ ਉੱਪਰ ਵੱਲ ਤੱਕਦਾ ਰੱਬ ਕੋਲੋਂ ਆਪਣੇ ਮਾਸਟਰ ਲਈ ਦੁਆ ਮੰਗਦਾ ਰਿਹਾ। …………ਮਨਿੰਦਰ ਤੇ ਲੱਖੇ ਦੋਵਾਂ ਨੇ ਬੇਨਤੀ ਕਰਕੇ ਖੁਦ ਨੂੰ ਇੱਕੋ ਟ੍ਰੇਨਿੰਗ ਚ ਰਖਵਾ ਲਿਆ।  ਪਹਿਲੇ ਕੁਝ ਮਹੀਨੇ ਦੀ ਟ੍ਰੇਨਿੰਗ ਲਈ ਉਹਨਾਂ ਨੂੰ ਰਾਤੋਂ ਰਾਤ ਬੀਕਾਨੇਰ ਲਈ ਭੇਜ ਦਿੱਤਾ ਗਿਆ। ਜਾਂਦਿਆ ਹੀ ਉਹਨਾਂ ਦੇ ਹਿੱਸੇ ਦਾ ਸਮਾਨ ਉਹਨਾਂ ਨੂੰ ਦੇ ਦਿੱਤਾ ਗਿਆ।  ਹੁਣ ਉਹ ਕੁਝ ਚੀਜ਼ਾਂ ਦੇ ਮਾਲਿਕ ਸੀ। ਮੀਂਹ ਜਾਏ ਹਨੇਰੀ ਜਾਏ ਵਾਂਗ ਪੱਕੀ ਆਮਦਨ ਨੂੰ ਹੱਥ ਸੀ। ਮੁੰਡਿਆਂ ਖੂੰਡਿਆ ਚ ਨਿੱਕਲ ਕੇ ਕਮਾਊ ਦਾ ਤਗਮਾ ਛਾਤੀ ਤੇ ਲੱਗ ਗਿਆ ਸੀ। ਤੇ ਇੱਕ ਵਰਦੀ ਜਿਸਦੀ ਹਰ ਕੋਈ ਇੱਜਤ ਕਰਦਾ ਸੀ ਉਹਨਾਂ ਨੂੰ ਮਿਲ ਗਈ ਸੀ। ਇਹ ਸਭ ਕਿਸੇ ਸੁਪਨੇ ਵਰਗਾ ਸੀ। ਪਰ ਹਲੇ ਸੁਖਮਨ ਦੇ ਸੁਪਨਿਆਂ ਨਾਲੋਂ ਇਹ ਸੁਪਨਾ ਹਲੇ ਵੀ ਹੁਸੀਨ ਨਹੀਂ ਸੀ ਉਹਨੂੰ ਲਗਦਾ ਸੀ ਖੌਰੇ ਉਹਦੀ ਨੌਕਰੀ ਲਗਦੇ ਹੀ ਸੁਖਮਨ ਦੇ ਘਰਦੇ ਮੰਨ ਜਾਣ।  ਪਰ ਜ਼ਾਤ,ਇੱਕੋ ਪਿੰਡ ਤੇ ਹੋਰ ਕਿੰਨਾਂ ਕੁਝ ਹਲੇ ਉਹਨਾਂ ਦੇ ਰਾਹ ਚ ਰੁਕਾਵਟਾਂ ਚ। ਉਹ ਇੱਕ ਪਾਸਿਓਂ ਭਾਵੇਂ ਭਰ ਗਿਆ ਸੀ ਪਰ ਹੋਰ ਕਿੰਨੇ ਹੀ ਪਾਸੇ ਤੋਂ ਖੁਦ ਨੂੰ ਊਣਾ ਮਹਿਸੂਸਦਾ ਰਿਹਾ। ਪਰ ਠੰਡੀ ਰੁਮਕਦੀ ਹਵਾ ਚ ਕੰਬਲ ਵਲ੍ਹੇਟ ਕੇ ਸ਼ਕਤੀਮਾਨ ਟਰੱਕਦੀ ਛੱਤ ਤੇ ਲੇਟਿਆ ਉਹ ਤਾਰੇ ਨਿਹਾਰਦਾ ਭਵਿੱਖ ਦੇ ਸੁਪਨਾ ਬੁਣਦਾ ਆਪਣੇ ਲੰਘੇ ਸਮੇਂ ਵਿੱਚ ਗੁਆਚ ਗਿਆ ਸੀ। ਪਾਸ਼ ਦੀਆਂ ਸਤਰਾਂ ਉਸਨੂੰ ਯਾਦ ਆਇਆ “ਜਦੋਂ ਦਿਲ ਦੀਆਂ ਜੇਬਾਂ ‘ਚ ਕੁਝ ਨਹੀਂ ਹੁੰਦਾ ਯਾਦ ਕਰਨਾ ਬੜਾ ਹੀ ਸੁਖਾਵਾਂ ਲਗਦਾ ਹੈ”.

http://www.harjotdikalam.com

ਕਹਾਣੀ :ਊਣੇਭਾਗ : ਛੇਵਾਂ 
ਸੁਖਮਨ ਉਸ ਨਾਲੋਂ ਇੱਕ ਕਲਾਸ ਪਿੱਛੇ ਹੀ ਸੀ ,ਉਮਰੋਂ ਦੋਂਵੇਂ ਇਕੋ ਜਿਹੇ ਸੀ ।ਜਦੋਂ ਉਸਨੇ ਕਿਸੇ ਹੋਰ ਸਕੂਲੋ ਹਟਕੇ  ਉਸ ਦੇ ਸਕੂਲ ਚ ਦਾਖਿਲਾ ਲਿਆ ,ਉਦੋਂ ਤੱਕ ਸਕੂਲ ਦੇ ਅਥਲੀਟ ਦੇ ਤੌਰ ਤੇ ਉਹਦਾ ਨਾਮ ਬਣ ਚੁੱਕਾ ਸੀ। ਕਈ ਇਨਾਮ ਵਗੈਰਾ ਉਸ ਨੂੰ ਮਿਲ ਚੁੱਕੇ ਸੀ। ਕਲਾਸ ਨਾਲੋਂ ਬਹੁਤਾ ਸਮਾਂ ਗਰਾਉਂਡ ਵਿੱਚ ਰਹਿੰਦਾ ਸੀ। ਖੇਡਣ ਵਾਲੀਆਂ ਕੁੜੀਆਂ ਮੁੰਡਿਆਂ ਤੋਂ ਬਿਨਾਂ ਉਹ ਬਾਕੀ ਜਮਾਤਾਂ ਵਿੱਚੋਂ ਉਹ ਕਿਸੇ ਨੂੰ ਨਹੀਂ ਸੀ ਜਾਣਦਾ। ਆਪਣੀ ਜਮਾਤ ਵਿੱਚ ਵੀ ਉਸਨੂੰ ਸ਼ਕਲਾਂ ਹੀ ਯਾਦ ਸੀ। ਸਿਰਫ ਪੇਪਰਾਂ ਵੇਲੇ ਉਹਨੂੰ ਕਿਸੇ ਕੋਲ ਕੁਝ ਸਹਾਇਤਾ ਦੀ ਲੋੜ ਹੁੰਦੀ ਉਦੋਂ ਨਹੀਂ ਤਾਂ ਹੈਪੀ ਤੇ ਉਹ ਕੱਠੇ ਹੀ ਪੜ੍ਹਦੇ ਸੀ ਤਾਂ ਹੈਪੀ ਤੋਂ ਵੱਧਕੇ ਹੋਰ ਕੋਈ ਨਹੀਂ ਸੀ। ਫਿਰ ਹੈਪੀ ਨੇ ਹੀ ਉਸਨੂੰ ਦੱਸਿਆ ਸੀ। “ਆਪਣੇ ਪਿੰਡ ਆਲਿਆਂ ਦੇ ਕੈਲੇ ਦੀ ਕੁੜੀ ਸ਼ਹਿਰੀ ਸਕੂਲੋਂ ਹਟਕੇ ਇੱਥੇ ਪੜ੍ਹਨ ਲੱਗ ਗਈ ਏ “.ਹੈਪੀ ਨੇ ਲੁਕਵੇਂ ਜਿਹੇ ਕਿਹਾ ਸੀ। ਪਰ ਲੱਖੇ ਨੂੰ ਇਸ ਗੱਲ ਦਾ ਕੀ ਮਤਲਬ ,ਕੁੜੀਆਂ ਤੋਂ ਵੱਧ ਪਿਆਰ ਤੇ ਸ਼ੌਂਕ ਉਹਨੂੰ ਖੇਡ ਦਾ ਸੀ। ਉਹਦੇ ਚ ਮਸਤ ਸੀ। ਪਰ ਹੈਪੀ ਦੀ ਪਸੰਦ ਸੀ ਇੱਕ ਵਾਰ ਦੇਖਣਾ ਤਾਂ ਬਣਦਾ ਸੀ। ਫਿਰ ਜਿਸ ਪੀਰੀਅਡ ਚ ਡੀਪੀ ਦੀ ਕਲਾਸ ਸੀ ਉਹ ਓਥੇ ਗਿਆ। ਬਹਾਨਾ ਡੀਪੀ ਨੂੰ ਮਿਲਣ ਦਾ ਸੀ ਪਰ ਦੇਖਣਾ ਉਹਨੇ ਸੁਖਮਨ ਨੂੰ ਹੀ ਸੀ। ਉਹਨੂੰ ਜਮਾਂ ਵੀ ਕੋਸ਼ਿਸ਼ ਨਾ ਕਰਨੀ ਪਈ। ਉਹਦੀ ਨਿਗ੍ਹਾ ਸਿੱਧੀ ਫੁੱਲਾਂ ਵਿਚੋਂ ਫੁੱਲ ਗੁਲਾਬ ਕਰਦੀ ਸੁਖਮਨ ਉੱਤੇ ਹੀ ਟਿਕੀ ਸੀ। ਸੁਖਮਨ ਦੀਆਂ ਅੱਖਾਂ ਵੀ ਉਸ ਵੱਲ ਹੀ ਤੱਕ ਰਹੀਆਂ ਸੀ। ਇੱਕੋ ਵੇਲੇ ਪਹਿਲੀ ਵਾਰ ਚ ਨਜਰਾਂ ਮਿਲੀਆਂ ਤੇ ਸਿਧੇ ਦਿਲ ਚ ਉੱਤਰ ਗਈਆਂ। ਉਹਦੀ ਤੇ ਹੈਪੀ ਦੀ ਪਸੰਦ ਵਾਹਵਾ ਮਿਲਦੀ ਸੀ। ਪਰ ਉਹ ਕੁੜੀਆਂ ਚ ਵੀ ਇੱਕੋ ਹੋਊ ਇਹਦਾ ਨਹੀਂ ਸੀ ਪਤਾ। ਕੁਝ ਪਲ ਲਈ ਉਹ ਅੱਖਾਂ ਝਪਕਣਾ ਭੁੱਲ ਗਿਆ ਸੀ। ਡੀਪੀ ਨਾਲ ਕੀ ਗੱਲ ਕਰਨੀ ਸੀ ਉਹਨੂੰ ਭੁੱਲ ਗਿਆ ਸੀ। ਉਹ ਕੀ ਆਖ ਰਿਹਾ ਸੀ ਕਿਹੜੇ ਕੰਮ ਆਇਆ ਸੀ ਸਭ ਗਵਾਚ ਗਿਆ ਸੀ। ਸਮਾਂ ਕੁਝ ਪਲਾਂ ਲਈ ਉਸਦੀਆਂ ਪਲਕਾਂ ਚ ਠਹਿਰ ਗਿਆ ਸੀ। ਜਿਸਮ ਦੇ ਲੂੰ ਕੰਢੇ ਖੜੇ ਹੋ ਗਏ ਸੀ। ਡੀਪੀ ਨੇ ਉਹਨੂੰ ਪੁੱਛਿਆ ਤਾਂ ਥਥਲਾ ਗਿਆ ਸੀ। ਕੋਈ ਜਵਾਬ ਨਾ ਅਹੁੜਿਆ। ਓਥੋਂ ਨਿੱਕਲਿਆ ਗਲਾ ਖੁਸ਼ਕ ਸੀ। ਅੱਖਾਂ ਲਾਲ। ਮੂੰਹ ਧੋਤਾ ਠੰਡਾ ਪਾਣੀ ਪੀਤਾ। ਜਿਵੇਂ ਕਿਸੇ ਨੀਂਦ ਚ ਗੁਆਚ ਗਿਆ ਹੋਵੇ। ਫਿਰ ਖਿਆਲ ਆਇਆ ਕੁੜੀ ਤਾਂ ਹੈਪੀ ਨੂੰ ਪਸੰਦ ਏ ,ਉਹ ਕੀ ਕਰੇ।” ਉਹਦੀ ਪਸੰਦ ਏ ਤਾਂ ਉਹਨੂੰ ਨਿਭਾਉਣ ਦੇ, ਹੁਣ ਉਸ ਵੱਲ ਨਹੀਂ ਵੇਖਣਾ “! ਉਹਨੇ ਦਿਲ ਤੇ ਪੱਥਰ ਜਿਹਾ ਧਰ ਲਿਆ।  ਉਹਦੇ ਮਨ ਚ ਦੋ ਡਰ ਸੀ ਇੱਕ ਦੋਸਤੀ ਦਾ ਦੂਜਾ ਉਹ ਅਥਲੀਟ ਜਰੂਰ ਸੀ ਉੱਪਰੋਂ ਉਹਦਾ ਰੰਗ ਤੇ ਮੂੰਹ ਮੁਹਾਂਦਰੇ ਵੱਲੋਂ ਹੈਪੀ ਤੇ ਸੁਖ ਦੋਵਾਂ ਨਾਲੋਂ ਕੁਝ ਊਣਾ ਸੀ ਹੈਪੀ ਨਾਲ ਉਹਦੀ ਜੋੜੀ ਜਚੇਗੀ ਮੇਰੇ ਨਾਲ ਤੇ ਲੋਕ ਲੋਕੀ ਮਜ਼ਾਕ ਉਡਾਉਣਗੇ। ਪਤਾਸੇ ਤੇ ਭੂੰਡ ਉਹ ਲੋਕਾਂ ਵੱਲੋਂ ਹਰ ਵਾਰ ਸੋਚ ਲੈਂਦਾ ਸੀ। ਜਦੋਂ ਖੁਦ ਦੀ ਸੋਚ ਅਰ ਨਜ਼ਰੀਏ ਕਮਜ਼ੋਰ ਹੋਣ ਅਸੀਂ ਹਰ ਗੱਲ ਦੁਨੀਆਂ ਦੇ ਨਜ਼ਰੀਏ ਤੋਂ ਵੇਖਣ ਲਗਦੇ ਹਾਂ। ਉਹਨੇ ਮੁੜ ਉਸ ਜਮਾਤ ਵਿੱਚ ਪੈਰ ਨਾ ਪਾਇਆ। ਹੈਪੀ ਕੋਲੋਂ ਉਹ ਉਸਦੀਆਂ ਗੱਲਾਂ ਸੁਣਦਾ ਰਹਿੰਦਾ। ਕਿਵੇਂ ਉਹ ਉਹਦੇ ਮਗਰ ਜਾਂਦਾ ਕਿੰਝ ਉਸਨੂੰ ਬੁਲਾਉਣ ਦਾ ਯਤਨ ਕੱਲ੍ਹੇ ਕੁਝ ਪਲਾਂ ਲਈ ਲਈ ਦਿਲ ਦੀ ਗੱਲ ਆਖ ਸਕਣ ਦਾ ਹੀਆ। ਹੈਪੀ ਨੇ ਕੇਰਾਂ ਕਿਸੇ ਕੁੜੀ ਹੱਥ ਉਸ ਵੱਲ ਦੋਸਤੀ ਦਾ ਸੱਦਾ ਵੀ ਭੇਜਿਆ। ਪਰ ਕੋਰਾ ਜਵਾਬ ਆ ਗਿਆ। ਇਸ ਲਈ ਹੁਣ ਉਹ ਖੁਦ ਸਾਹਮਣੇ ਹੋਕੇ ਗੱਲ ਕਹਿਣੀ ਚਾਹੁੰਦਾ ਸੀ। ਫਿਰ ਇੱਕ ਦੁਪਹਿਰ ਜਦੋਂ ਉਹ ਪਿੱਠ ਤੇ ਭਾਰ ਬੰਨ੍ਹੀ ਚੱਕਰ ਲਾ ਰਿਹਾ ਸੀ। ਇੱਕ ਸੰਦੇਸ਼ਵਾਹਕ ਕੁੜੀ ਉਸ ਕੋਲ ਸੰਦੇਸ਼ ਲੈ ਕੇ ਆਈ। ਉਸਦੀਆਂ ਗੱਲਾਂ ਤੇ ਲੱਖੇ ਨੂੰ ਯਕੀਨ ਨਹੀਂ ਸੀ। ਪਰ ਦੋਸਤੀ ਦਾ ਇਹ ਸੁਨੇਹਾ ਸਿਰਫ ਉਹ ਕੁੜੀ ਨਹੀਂ ਸੀ ਦੂਰ ਉਹਲੇ ਚ ਖੜੀ ਤੱਕਦੀ ਸੁਖਮਨ ਵੀ ਸੀ! ਕੁਝ ਪਲਾਂ ਲਈ ਜਿਵੇਂ ਉਸਨੂੰ ਯਕੀਨ ਨਹੀਂ ਸੀ ਹੋਇਆ। ਪਰ ਸੁਖਮਨ ਨੂੰ ਤੱਕਦੇ ਵੇਖ ਇੱਕ ਵਾਰ ਤਾਂ ਉਹਨੇ ਆਪਣੇ ਹੱਥ ਤੇ ਦੰਦੀ ਵੱਢੀ ਕਿਤੇ ਸੁਪਨਾ ਤਾਂ ਨਹੀਂ ! ਪਰ ਉਸਨੇ ਹਲੇ ਕੋਈ ਜਵਾਬ ਨਾ ਦਿੱਤਾ। ਭਲਾ ਹੈਪੀ ਨੂੰ ਦੱਸੇ ਬਿਨਾਂ ਕਿੰਝ ਉਹ ਹਾਂ ਜਾਂ ਨਾਂਹ ਕਰ ਸਕਦਾ ਸੀ। ਉਸੇ ਸ਼ਾਂਮ ਪਿੰਡ ਦੇ ਟੋਭੇ ਚ ਮੱਝੀਆਂ ਦੇ ਨਹਾਉਂਦੇ ਸਮੇਂ  ਜਦੋਂ  ਉਹ ਢਲਦੇ ਸੂਰਜ ਨੂੰ ਤੱਕ ਰਹੇ ਸੀ ਉਸਨੇ ਹੈਪੀ ਨੂੰ ਸਭ ਗੱਲ ਦੱਸ ਦਿੱਤੀ। ਸੂਰਜ ਦੀ ਲਾਲੀ ਚ ਹੈਪੀ ਦਾ ਲਾਲ ਸੂਹਾ ਚਿਹਰਾ ਪੀਲਾ ਪੈ ਗਿਆ ਸੀ। ਉਸਨੇ ਲੱਖੇ ਦੀਆਂ ਅੱਖਾਂ ਚ ਤੱਕਿਆ। ਉਸਨੂੰ ਉਸ ਦੀਆਂ ਨਜਰਾਂ ਚ ਸੁਖਮਨ ਦੇ ਲਈ ਬੇਇੰਤਹਾ ਪਿਆਰ ਨਜ਼ਰ ਆਇਆ ਸੀ। ਜੋ ਸ਼ਾਇਦ ਸਿਰਫ ਉਸਦੀ ਪਸੰਦ ਹੋਣ ਕਰਕੇ ਉਹ ਛੱਡ ਰਿਹਾ ਸੀ। “ਮੁਬਾਰਕ ਮੇਰੇ ਯਾਰ !” ਆਖਦਿਆਂ ਉਹਨੇ ਲੱਖੇ ਨੂੰ ਗਲ ਲਾ ਲਿਆ ਸੀ। ਇਸਤੋਂ ਵੱਧ ਕਹਿਣ ਦੀ ਕੋਈ ਲੋੜ ਨਾ ਜਾਪੀ। ਚੜ੍ਹਦੀ ਉਮਰ ਦਾ ਇਸ਼ਕ ਸੀ ਖਤਾਂ ਰਾਹੀਂ ਇੱਕ ਦੂਜੇ ਦੇ ਸੁਨੇਹੇ ਰਾਹੀਂ ਹੀ ਪਹੁੰਚਦਾ ਸੀ। ਮਿਲਣ ਦਾ ਸਮਾਂ ਕੁਝ ਇੱਕ ਮਿੰਟ ਤੋਂ ਵੱਧ ਸੀ। ਬੱਸ ਦੂਰੋਂ ਦੂਰੋਂ ਅੱਖੀਆਂ ਸੇਕ ਲੈਣੀਆਂ ਤੇ ਸ਼ਾਇਰੀ ਨਾਲ ਭਰੇ ਖ਼ਤ ਲਿਖਣੇ ਇਥੋਂ ਤੱਕ ਸੀਮਿਤ ਸੀ। ਕਦੇ ਕਦੇ ਸੁਖਮਨ ਆਪਣੇ ਘਰੋਂ ਕੁਝ ਖਾਸ ਬਣਵਾ ਕੇ ਲੱਖੇ ਲਈ ਘੱਲ ਦਿੰਦੀ ਕਦੇ ਲੱਖਾ ਕਿਸੇ ਮੇਲੇ ਜਾਣ ਖੇਡ ਮੁਕਾਬਲੇ ਵਿੱਚ ਗਿਆ ਉਸ ਲਈ ਕਦੇ ਚੂੜੀਆਂ ਕਦੇ ਕੋਈ ਛੱਲਾ ਕਦੇ ਕੁਝ ਲਿਆ ਦਿੰਦਾ। ਉਸਦੇ ਘੱਲੇ ਹਰ ਖ਼ਤ ਹਰ ਨਿਸ਼ਾਨੀ ਨੂੰ ਉਹ ਆਪਣੀ ਫਾਈਲ ਚ ਸਾਂਭ ਕੇ ਰੱਖਦਾ ਤੇ ਉਸਤੋਂ ਵੀ ਵੱਧ ਹਿਫਾਜ਼ਤ ਫਾਈਲ ਦੀ ਰੱਖਦਾ। ਤੇ ਉਸਦੀ ਇੱਕ ਤਸਵੀਰ ਉਸ ਦੇ ਲਈ ਸਭ ਤੋਂ ਕੀਮਤੀ ਵਸਤ ਬਣ ਗਈ ਸੀ। ਕਈ ਸਾਲ ਇਹ ਸਭ ਇੰਝ ਹੀ ਰਿਹਾ ਦੇਖ ਦਖਈਏ ਤੋਂ ਵੱਧ ਜਦੋਂ ਤੱਕ ਲੱਖੇ ਦਾ ਸਕੂਲ ਚ ਆਖ਼ਿਰੀ ਸਾਲ ਨਹੀਂ ਆ ਗਿਆ ਤੇ ਉਹ ਉਮਰ ਦੀ ਇੱਕ ਦਲਹੀਜ ਲੰਘ ਨਾ ਗਿਆ । ਜਦੋਂ   ਬੋਰਡ ਦੇ ਪੇਪਰ ਹੋ ਜਾਂਦੇ ਸੀ ਤਾਂ ਡੀਪੀ ਮਾਸਟਰ ਕੋਲ ਪੇਪਰ ਚੈੱਕ ਕਰਨ ਵਾਸਤੇ ਆਉਂਦੇ। ਜਿਆਦਾ ਪੇਪਰ ਚੈੱਕ ਕਰਨ ਲਈ ਉਹ ਪੇਪਰਾਂ ਦੇ ਨੰਬਰ ਗਿਣਨ ,ਭਰਨ ਤੇ ਰਿਜਲਟ ਸੀਟਾਂ ਚ ਭਰਨ ਲਈ ਉਹ ਉਹਨਾਂ ਨੂੰ ਲਗਾ ਲੈਂਦਾ ਸੀ। ਸੁਖਮਨ ਦੀ ਲਿਖਾਈ ਮੋਤੀਆਂ ਵਰਗੀ ਸੀ।  ਪਤਾ ਨਹੀਂ ਕੁੜੀਆਂ ਕਿਥੋਂ ਲਿਖਣਾ ਸਿਖਦੀਆਂ ਹਨ। ਰਿਜਲਟ ਸੀਟਾਂ ਭਰਨ ਦਾ ਕੰਮ ਉਸਦੇ ਹਵਾਲੇ ਹੁੰਦਾ। ਉਂਝ ਤਾਂ ਲੱਖੇ ਨੂੰ ਡੀਪੀ ਛੱਡਦਾ ਨਹੀਂ ਸੀ ਪਰ ਐਸੇ ਵੇਲੇ ਉਹ ਕਿਸੇ ਬਹਾਨੇ ਟਿਕ ਹੀ ਜਾਂਦਾ ਤੇ ਮਦਦ ਦੇਣ ਲਗਦਾ। ਮਦਦ ਦੇ ਬਹਾਨੇ ਨਾਲੋਂ ਸੁਖਮਨ ਨੂੰ ਦੇਖਣਾ ਉਹਨੂੰ ਛੇੜਨ ਤੋਂ ਵੱਧ ਕੁਝ ਨਹੀਂ ਸੀ। ਐਸੇ ਵੇਲਿਆਂ ਤੇ ਉਹਨਾਂ ਦੇ ਬੋਲ ਸਾਂਝੇ ਹੋਣ ਲੱਗੇ ਗੱਲਾਂ ਹੋਣ ਲੱਗੀਆਂ ਖਤਾਂ ਨਾਲੋਂ ਇੱਕ ਦੂਸਰੇ ਸਾਹਮਣੇ ਬਹਿ ਕੇ ਜਾਨਣਾ ਵਧੀਆ ਲੱਗਾ। ਜਦੋਂ ਦਾ ਇਕਰਾਰ ਹੋਇਆ ਸੀ ਉਦੋਂ ਤੋਂ ਉਸਦੀਆਂ ਨਜਰਾਂ ਮਹਿਜ਼ ਅੱਖਾਂ ਨਾਲ ਨਹੀਂ ਸੀ ਮਿਲਦੀਆਂ ਸਗੋਂ ਉਹਦੇ ਭਰੇ ਭਰੇ ਅੰਗਾਂ ਨੂੰ ਵੀ ਟਟੋਲਣ ਲੱਗੀਆਂ ਸੀ। ਹਰ ਖ਼ਤ ਚ ਉਸਨੇ ਨਿਸ਼ੰਗ ਹੋਕੇ ਹਰ ਸ਼ੇਅਰ ਉਸਦੇ ਹਰ ਅੰਗ ਲਈ ਲਿਖਿਆ ਸੀ। ਤੇ ਉਸੇ ਤਰੀਕੇ ਦੇ ਜਵਾਬ ਉਸਨੂੰ ਮਿਲੇ ਸੀ। ਉਹਦੇ ਖ਼ਤ ਜਿਉਂ ਜਿਉਂ ਉਹ ਪੜ੍ਹਦਾ ਉਹਨੂੰ ਬਾਹਾਂ ਚ ਭਰਨ ਲਈ ਉਹ ਉਤਾਵਲਾ ਸੀ। ਪਰ ਹੱਥ ਪਕੜਨ ਤੋਂ ਵੱਧ ਛੋਹ ਅਜੇ ਨਸੀਬ ਨਹੀਂ ਸੀ ਹੋਈ। ਇੱਕ ਦਿਨ ਦੁਪਹਿਰ ਵੇਲੇ ਡੀਪੀ ਖਾਣਾ ਲਿਆਉਣਾ ਭੁੱਲ ਆਇਆ ਸੀ। ਉਸਨੇ ਖੁਦ ਖੰਨਿਓਂ ਕੁਝ ਲੈ ਆਉਣ ਦਾ ਮਨ ਬਣਾਇਆ। ਉਹਨਾਂ ਨੂੰ ਅਗਾਊਂ ਕੰਮ ਸਮਝਾ ਕੇ ਉਹ ਲੈਣ ਚਲਾ ਗਿਆ। ਉਸਨੂੰ ਜਾਂਦੇ ਵੇਖ ਕੰਮ ਘਰਦੇ ਬਾਕੀਆਂ ਨੂੰ ਮਸੀਂ ਕੈਦ ਤੋਂ ਨਿੱਕਲਣ ਦਾ ਮੌਕਾ ਮਿਲਿਆ ਛੇ ਕੁ ਜਣਿਆ ਚੋਂ ਤਿੰਨ ਉਦੋਂ ਦੌੜ ਗਏ।  ਪਿੱਛੇ ਬਚੇ ਉਹ ,ਹੈਪੀ ਤੇ ਸੁਖਮਨ। ਹੈਪੀ ਅੱਖਾਂ ਦਾ ਇਸ਼ਾਰਾ ਸਮਝ ਕੇ ਦਰੋਂ ਬਾਹਰ ਹੋ ਗਿਆ। ਇੰਝ ਸਭ ਨੂੰ ਬਾਹਰ ਜਾਂਦੇ ਵੇਖ ਸੁਖਮਨ ਵੀ ਬਾਹਰ ਜਾਣ ਹੀ ਲੱਗੀ ਸੀ ਕਿ ਬਾਹੋਂ ਫੜਕੇ ਲੱਖੇ ਨੇ ਆਪਣੇ ਕੋਲ ਖਿੱਚ ਲਈ। ਉਹ ਅਚਾਨਕ ਹਮਲੇ ਤੋਂ ਡਰ ਗਈ ਸੀ ਚਿੱਟੇ ਰੰਗ ਚ ਸੂਹਾ ਲਹੂ ਦਿਸਣ ਲੱਗਾ ਸੀ। “ਕੀ ਕਰਦੈਂ ,ਕੋਈ ਆ ਜਾਏਗਾ।” ਉਹਦੇ ਮੂੰਹੋ ਨਿੱਕਲਿਆ।  ਜਿਸਮਾਂ ਦੀ ਭਰਵੀਂ ਪਹਿਲੀ ਛੋਹ ਸੀ ਇਹ। “ਨਹੀਂ ਕੋਈ ਆਇਆ ਤਾਂ ਹੈਪੀ ਦਰਵਾਜ਼ਾ ਖੜਕਾ ਦੇਵੇਗਾ ” ਲੱਖੇ ਨੇ ਕਿਹਾ। ਉਸਨੇ ਖਿੱਚ ਕੇ ਸੁਖਮਨ ਨੂੰ  ਆਪਣੀਆਂ ਬਾਹਾਂ ਵਿੱਚ ਭਰ ਲਿਆ।  ਕੁਰਸੀ ਤੇ ਬੈਠਕੇ ਉਸਨੂੰ ਆਪਣੀ ਗੋਦੀ ਚ ਬਿਠਾ ਲਿਆ।  ਤੇ ਢਿੱਡ ਉੱਤੇ ਬਾਹਾਂ ਵਲ ਲਿਆਂ। ਸੁਖਮਨ ਕੋਸ਼ਿਸ਼ ਕਰ ਰਹੀ ਸੀ ਕਿ ਉਹ ਗੋਦੀ ਛੱਡ ਕੁਰਸੀ ਦੀ ਬਾਹੀ ਤੇ ਬਹਿ ਜਾਵੇ। ਓਰ ਲੱਖੇ ਦੇ ਬਾਹਵਾਂ ਦੇ ਜ਼ੋਰ ਅੱਗੇ ਇੱਕ ਨਾ ਚੱਲੀ। ਉਹ ਉਸਦੀਆਂ ਖੁੱਲੀਆਂ ਲੱਤਾਂ ਚ ਖੁਦ ਨੂੰ ਟਿਕਾ ਕੇ ਬੜੀ ਮੁਸ਼ਕਿਲ ਨਾਲ ਬੈਠੀ ਸੀ। ਇੱਕ ਦੂਜੇ ਨਾਲ ਜੁੜਦੇ ਹੀ ਜਿਸਮ ਭਖਣ ਲੱਗੇ ਸੀ। ਸਾਹਾਂ ਚ ਤੇਜ਼ੀ ਆ ਗਈ ਸੀ। ਅੰਗਾਂ ਚ ਅਜੀਬ ਜਿਹੀ ਮਸਤੀ ਤੇ ਸੰਨਸਨਾਹਟ ਸੀ। ਲੱਖੇ ਦੇ ਗਰਮ ਸਾਹ ਉਸਦੀ ਗਰਦਨ ਤੇ ਡਿੱਗਣ ਲੱਗੇ ਸੀ ਉਸਦੇ ਮੋਢਿਆਂ ਤੇ ਸਿਰ ਰੱਖ ਕੇ ਉਸਦੇ ਕੰਨਾਂ ਚ ਉਸਦਾ ਨਾਮ ਲੈ ਕੇ ਲੱਖੇ ਦੇ ਬੁੱਲ ਉਸਦੀ ਪਤਲੀ ਤੇ ਅਛੋਹ ਗਰਦਨ ਤੇ ਟਕਰਾਏ ਤਾਂ ਆਹ ਤੋਂ ਬਿਨਾਂ ਮੂਹੋ ਕੁਝ ਵੀ ਨਹੀਂ ਸੀ ਨਿੱਕਲਿਆ। ਉਸਨੇ ਗਰਦਨ ਨੂੰ ਇੱਕ ਪਾਸੇ ਟੇਢੀ ਕਰਕੇ ਰੋਕਿਆਂ ਤੇ ਉਸਨੇ ਇਹੋ ਕਿਰਿਆ ਦੂਜੇ ਪਾਸੇ ਦੁਹਰਾ ਦਿੱਤੀ। ਓਥੋਂ ਰੋਕਿਆ ਤਾਂ ਪਿੱਠ ਪਿੱਛੇ ਨੰਗੀ ਥਾਂ ਤੇ ਬੁੱਲ ਚਿਪਕ ਗਏ। ਸੁਖਮਨ ਨੇ ਗਰਦਨ ਪਿੱਛੇ ਨੂੰ ਸੁੱਟੀ ਤਾਂ ਉਸਦੀ ਗਰਦਨ ਨੂੰ ਪਕੜ ਕੇ ਆਪਣੇ ਵੱਲ ਘੁਮਾ ਕੇ ਉਸਦਾ ਸਭ ਤੋਂ ਕਰਾਰਾ ਹਮਲਾ ਸੁਖਮਨ ਦੇ ਸੂਹੇ ਪੱਤੀਆਂ ਵਰਗੇ ਪਤਲੇ ਬੁੱਲ੍ਹੀਆਂ ਤੇ ਹੋਇਆ। ਜਿਸ ਵਿਚੋਂ ਕੋਈ ਅਵਾਜ ਨਿੱਕਲਣ ਨਾਲੋਂ ਪਹਿਲਾਂ ਹੀ ਘੁੱਟੀ ਗਈ। ਉਸਦੀਆਂ ਅੱਖਾਂ ਮੀਚੀਆਂ ਗਈਆਂ। ਪੂਰੇ ਜਿਸਮ ਚ ਇੱਕ ਕਰੰਟ ਸੀ ਇੱਕ ਲਹਿਰ ਸੀ। ਜੋ ਆਪਣੇ ਨਾਲ ਪਸੀਨੇ ਤੋਂ ਸਿਵਾਏ ਕੁਝ ਨਹੀਂ ਸੀ ਲਿਆਈ ਉਸਦਾ ਜਿਸਮ ਕੱਪੜਿਆਂ ਵਿੱਚ ਹੀ ਮਚਣ ਲੱਗਾ ਸੀ। ਸਰੀਰ ਤੇ ਪਹਿਨਿਆ ਹਰ ਕੱਪੜਾ ਤੰਗ ਲੱਗਣ ਲੱਗਾ ਸੀ।  ਉਸਨੂੰ ਖਿਆਲ ਆਇਆ ਕਿ ਕਪੜੇ ਉਤਾਰ ਸੁੱਟੇ ਕਿਤੇ ਇਹ ਗਰਮੀ ਉਸਨੂੰ ਹਾਰਟ ਅਟੈਕ ਨਾ ਕਰਵਾ ਦੇਵੇ। ਉਸਨੇ ਆਪਣੇ ਭਟਕਦੇ ਜਜ਼ਬਿਆਂ ਨੂੰ ਕੰਟਰੋਲ ਕਰਨ ਲਈ ਆਪਣੇ ਸਰੀਰ ਨੂੰ ਘੁੱਟ ਲਿਆ ਆਪਣੇ ਪੱਟਾਂ ਨੂੰ ਆਪਸ ਵਿੱਚ ਜਕੜ ਲਿਆ ਸੀ। ਤੇ ਪਹਿਲੇ ਚੁੰਮਣ ਦੇ ਸੁਆਦ ਚ ਉਹ ਗੁਆਚ ਗਏ ਸੀ। ਲੱਖੇ ਦੇ ਹੱਥ ਉਸਦੇ ਸਰੀਰ ਨੂੰ ਟਟੋਲਣ ਲੱਗੇ। ਪਰ ਤੰਗ ਕੱਪੜਿਆਂ ਵਿੱਚੋਂ ਕਿਧਰੇ ਵੀ ਨਹੀਂ ਸੀ ਜਾ ਸਕਦੇ। ਪਰ ਦੂਰੋਂ ਦੂਰੋਂ ਤੱਕਦੇ ਹਰ ਅੰਗ ਨੂੰ ਉਸਨੇ ਬਾਹਰੋਂ ਹੀ ਸਹਿਲਾ ਕੇ ਵੇਖਿਆ। ਉਸਦੀ ਉਮੀਦ ਨਾਲੋਂ ਉਸਨੂੰ ਹਰ ਹਿੱਸਾ ਵੱਧ ਰਸ ਭਰਿਆ ਲੱਗਾ ਸੀ। ਉਸਦੇ ਸਖ਼ਤ ਪੱਟਾਂ ਚ ਸੁਖਮਨ ਦੇ ਨਰਮ ਪੱਟ ਘੁੱਟੇ ਗਏ ਸੀ। ਉਸਦੇ ਜਿਸਮ ਦੀ ਉਤੇਜਨਾ ਨੂੰ ਸੁਖਮਨ ਮਹਿਸੂਸ ਕਰ ਪਾ ਰਹੀ ਸੀ। ਉਸਦੀਆਂ ਲੱਤਾਂ ਤੇ ਜਦੋਂ ਲੱਖੇ ਦੇ ਹੱਥ ਘੁੰਮਦੇ ਉਤਾਂਹ ਵੱਲ ਆਏ ਤਾਂ ਜਿਵੇਂ ਉਂਗਲੀਆਂ ਦੇ ਕੁਝ ਪੋਟੇ ਹੀ ਘੁੱਟਵੇਂ ਪੱਟਾਂ ਚ ਸਮਾ ਸਕੇ ਸੀ। ਆਪਣੇ ਜ਼ੋਰ ਨਾਲ ਵੀ ਉਹ ਲੱਗੇ ਜੰਦਰੇ ਨੂੰ ਖ਼ੋਲ੍ਹ ਨਹੀਂ ਸੀ ਸਕਿਆ। ਸਿਰਫ ਉਹ ਖੁਦ ਨੂੰ ਉਸ ਨਾਲ ਘੁੱਟ ਸਕਦਾ ਸੀ ਜਾਂ ਉਸਦੇ ਬੁੱਲਾਂ ਤੇ ਗਰਦਨ ਤੇ ਆਪਣੇ ਪਿਆਰ ਦੇ ਨਿਸ਼ਾਨ ਛੱਡ ਸਕਦਾ ਸੀ। ਉਤੇਜਨਾ ਨਾਲ ਭਰੇ ਦੋਵਾਂ ਦੇ ਸਾਹ ਸੁੱਕ ਰਹੇ ਸੀ।  ਇਸਤੋਂ ਪਹਿਲਾਂ ਕਿ ਉਹ ਇਸ ਉਤੇਜਨਾ ਵੱਸ ਕੁਝ ਕਰ ਗੁਜਰਦੇ। ਹੈਪੀ ਨੇ ਦਰਵਾਜ਼ਾ ਖੜਕਾ ਦਿੱਤਾ।ਡੀਪੀ ਮਾਸਟਰ ਨੂੰ ਦੂਰੋਂ ਦੇਖਕੇ ਹੀ। ਦੋਵੇਂ ਅਲਗ ਅਲਗ ਹੋਕੇ ਆਪੋਂ ਆਪਣੀਆਂ ਕੁਰਸੀਆਂ ਤੇ ਜਾ ਬੈਠੇ। ਸੁਖਮਨ ਓਥੋਂ ਉੱਠ ਕੇ ਬਾਹਰ ਚਲੀ ਗਈ।  ਖੁਦ ਦੇ ਸਾਹ ਨੂੰ ਸਹੀ ਕਰਨ ਲਈ ਲੱਖੇ ਨੇ ਦੋ ਤਿੰਨ ਪਾਣੀ ਦੇ ਗਿਲਾਸ ਪੀਤੇ ਤੇ ਮੇਜ ਉੱਤੇ ਸਿਰ ਰੱਖ ਕੇ ਡਿੱਗ ਗਿਆ ਮਤੇ ਮੂੰਹ ਤੇ ਆਏ ਪਸੀਨੇ ਤੇ ਲਾਲੀ ਨੂੰ ਡੀਪੀ ਮਾਸਟਰ ਵੇਖ ਨਾ ਲਵੇ. ਮਾਸਟਰ ਉਹਨਾਂ ਸਭ ਲਈ ਕਿੰਨਾ ਹੀ ਕੁਝ ਲੈ ਆਇਆ ਸੀ ਤੇ ਨਾਲ ਉਸਦੀ ਪਸੰਦੀਦਾ ਬਾਲੂਸ਼ਾਹੀ ਮਿਠਾਈ,ਪਰ  ਕਿਸੇ ਵੀ ਆਈਟਮ ਦਾ ਸੁਆਦ ਉਸਨੂੰ ਫਿੱਕਾ ਹੀ ਲੱਗਿਆ ਸੀ। ਭਲਾ  ਪਹਿਲੀ ਛੂਹ ਤੇ ਚੁੰਮਣ ਤੋਂ ਵੱਧ ਕੁਝ ਸੁਆਦਲਾ ਹੋ ਸਕਦਾ ?ਮਗਰੋਂ ਖਤਾਂ ਵਿੱਚ ਕਿੰਨੇ ਹੀ ਵਾਰ ਇਸ ਮਿਲਣ ਦੇ ਖੁੱਲ੍ਹੇ ਜਿਕਰ ਹੋਏ ਜਿਸ ਚ ਉਹਨਾਂ ਦੇ ਕਹਿਣ ਚ ਕੋਈ ਪਰਦਾ ਨਹੀਂ ਸੀ। ਉਡੀਕ ਉਹਨਾਂ ਨੂੰ ਬੱਸ ਪਹਿਲੇ ਮਿਲਣ ਦੀ ਸੀ ਜਿਸਨੂੰ ਉਹ ਸਿਰਫ ਅੱਗੇ ਖਿਸਕਾ ਰਹੇ ਸੀ ਮਤੇ ਇਸ ਉਮਰ ਦੇ ਜੋਸ਼ ਚ ਕੋਈ ਗਲਤੀ ਨਾ ਕਰ ਬੈਠਣ !!!!

ਲੱਖੇ ਤੇ ਸੁਖਮਨ ਨੂੰ ਜਿਸਮ ਦੀ ਇਹ ਪਹਿਲੀ ਛੋਹ ਮਗਰੋਂ ਧੁਰ ਤੀਕ ਇੱਕ ਪਿਆਸ ਜਾਗ ਗਈ ਸੀ। ਕਿੱਥੇ ਕਈ ਸਾਲ ਤੱਕ ਕੇ ਜਾਂ ਗੱਲਾਂ ਨਾਲ ਹੀ ਝੱਸ ਪੂਰਾ ਕਰਦੇ ਰਹੇ ,ਖਤਾਂ ਰਾਹੀਂ ਇੱਕ ਦੂਸਰੇ ਨੂੰ ,ਫੜ੍ਹਦੇ ਰਹੇ ,ਗਲਵੱਕੜੀ ਭਰਦੇ ਰਹੇ ,ਚੁੰਮਦੇ ਰਹੇ ਤੇ ਹੋਰ ਕਿੰਨਾ ਕੁਝ ਸੁਪਨਮਈ ਰਚਦੇ ਰਹੇ ਸੀ। ਕਿੱਥੇ ਹੁਣ ,ਹਰ ਪਲ ਉਹ ਬੀਤੇ ਪਲ ਅੱਖੀਆਂ ਮੂਹਰੇ ਭਰਕੇ ਆਉਂਦੇ ਰਹੇ.ਹੁਣ ਇਹ ਪਲ ਇੱਕ ਪਲ ਲਈ ਵੀ ਅੱਖੀਆਂ ਤੋਂ ਓਹਲੇ ਨਾ ਹੁੰਦਾ। ਜਦੋਂ ਵੀ ਜਰਾ ਜਿੰਨੀ ਇੱਕਲਤਾ ਹੁੰਦੀ ਮੁੜ ਮੁੜ ਉਹਨਾਂ ਪਲਾਂ ਨੂੰ ਮਾਣਦੇ। ਕਿਸੇ ਤਰੀਕੇ ਕਿਸੇ ਇਕੱਲ ਵਿੱਚ ਇਕ ਦੂਸਰੇ ਨੂੰ ਧੂਹ ਲੈਂਦੇ ਸੀ। ਪਿਆਸ ਸੀ ਕਿ ਵਧਦੀ ਹੀ ਜਾ ਰਹੀ ਸੀ। ਹੁਣ ਉਹ ਇੱਕ ਦੂਸਰੇ ਨਾਲ ਕੁਝ ਪਲ ਨਹੀਂ ਕਈ ਰਾਤਾਂ ਹੀ ਗੁਜਾਰਨਾ ਚਾਹੁੰਦੇ। ਤੇ ਰਾਤਾਂ ਤੋਂ ਗੁਜਰ ਕੇ ਇੱਕ ਪੂਰੀ ਉਮਰ ਇੱਕ ਦੂਸਰੇ ਦੀਆਂ ਬਾਹਾਂ ਵਿੱਚ। ਲੱਖਾ ਪੇਪਰਾਂ ਤੋਂ ਵਿਹਲਾ ਹੋ ਚੁੱਕਾ ਸੀ ਤੇ ਪਰ ਸੁਖਮਨ ਦੇ ਪੇਪਰ ਅਜੇ ਤਾਂਈ ਬਾਕੀ ਸੀ। ਇਨ੍ਹੀਂ ਦਿਨੀਂ ਉਹ ਉਹਨਾਂ ਦੀ ਰਿਸ਼ਤੇਦਾਰੀ ਚ ਕੋਈ ਵਿਆਹ ਆ ਗਿਆ ਸੀ। ਪਰ ਪੇਪਰਾਂ ਕਰਕੇ ਉਹ ਨਾ ਜਾ ਸਕੀ। ਘਰ ਇਕੱਲੀ ਰਹਿ ਜਾਣ ਕਰਕੇ ਉਹਦੇ ਕੋਲ ਉਸਦੀ ਤਾਈਂ ਸੌਂ ਜਾਂਦੀ ਸੀ। ਪੜ੍ਹਨ ਦੇ ਲਈ ਸੁਖਮਨ ਅਲੱਗ ਕਮਰੇ ਵਿੱਚ ਸੌਂਦੀ ਸੀ। ਇਹ ਉਹ ਚਾਰਰਾਤਾਂ ਉਹ  ਸੀ ਜਦੋਂ ਉਹਨਾਂ ਦੇ ਦਿਨ ਤੀਆਂ ਵਾਂਗ ਲੰਘੇ ਸੀ। ਤਾਈ ਦੇ ਸੌਂ ਜਾਣ ਮਗਰੋਂ ਉਹ ਕਮਰੇ ਨੂੰ ਛੱਡ ਗਲੀ ਵਾਲੀ ਸਬਾਤ ਚ ਆ ਜਾਂਦੀ ਸੀ ਜਿਸਦਾ ਬੂਹਾ ਦੋ ਪਾਸੇ ਨੂੰ ਖੁੱਲ੍ਹਦਾ ਸੀ। ਨੌਜਵਾਨ ਤੇ ਗਰਮ ਖੂਨ ਤੇ ਠੰਡ ਚ ਨਿੱਘੇ ਜਿਸਮ ਦੀ ਲਾਲਸਾ ਕਿਸੇ ਨੂੰ ਵੀ ਕੰਧਾਂ ਤੇ ਛੱਤਾਂ ਟੱਪਣ ਲਾ ਦਿੰਦੀ ਹੈ। ਇੰਝ ਹੀ ਲੱਖੇ ਨਾਲ ਹੋਇਆ ਸੀ। ਇਹਨਾਂ ਚਾਰ ਰਾਤਾਂ ਚ ਹਰ ਦਿਨ ਇੱਕੋ ਜਿਹਾ ਸੀ। ਸਬਾਤ ਦਾ ਦਰਵਾਜ਼ਾ ਸਿਰਫ ਭਿੜਿਆ ਹੁੰਦਾ ਸੀ। ਲੱਖਾ ਆਸੇ ਪਾਸੇ ਤੱਕਦਾ ਯਕਦਮ ਦਰਵਾਜ਼ੇ ਨੂੰ ਧੱਕਾ ਦਿੰਦਾ ਤੇ ਖੋਲ੍ਹ ਕੇ ਅੰਦਰ ਆ ਜਾਂਦਾ। ਸੁਖਮਨ ਨੂੰ ਉਹਦੇ ਪੈਰਾਂ ਦੀ ਬਿੜਕ ਸੀ।,ਜਿਸਮ ਦੀ ਮਹਿਕ ਤੇ ਸਾਹਾਂ ਦੀ ਆਵਾਜ਼ ਤੋਂ ਇੱਕ ਦੂਜੇ ਸਿਆਣ ਲੈਂਦੇ ਸੀ। ਅੰਦਰ ਵੜਦੇ ਹੀ ਚਿਰਾਂ ਤੋਂ ਤਰਸੇ ਜਿਸਮ ਇੱਕ ਦੂਜੇ ਨਾਲ ਘੁੱਟੇ ਜਾਂਦੇ। ਬੈਠਣ ਦੀ ਕਾਹਲ ਨਾਲ ਇੱਕ ਦੂਸਰੇ ਨੂੰ ਕਲਾਵੇ ਚ ਲੈਣ ਦੀ ਕਾਹਲ ਹੁੰਦੀ। ਉਸੇ ਜੱਫੀ ਚ ਘੁੱਟਦੇ ਹੋਏ ਦੋਹਾਂ ਨੇ ਸਾਹ ਇੱਕ ਜਿਹੇ ਹੋ ਜਾਂਦਾ। ਸਰੀਰਾਂ ਦਾ ਨਿੱਘ ਬਰਾਬਰ ਹੋ ਜਾਂਦਾ ਧੜਕਣ ਇੱਕੋ ਜਿੰਨੀ ਲੈਅ ਫੜ੍ਹ ਲੈਂਦੇ। ਹੱਥਾਂ ਪਿੱਠ ਉੱਤੇ ਫਿਰਦੇ ਤੇ ਉਂਗਲੀਆਂ ਨਿਸ਼ਾਨ ਬਣਾਉਂਦੀਆਂ ਹੋਈਆਂ ਖੁੱਭ ਜਾਂਦੀਆਂ। ਉਂਝ ਹੀ ਹੋਸ਼ ਭੁੱਲੇ ਉਹ ਬਿਸਤਰ ਉੱਤੇ ਡਿੱਗ ਜਾਂਦੇ। ਉਸਦੇ ਥੱਲੇ ਵਿਛਕੇ ਸੁਖਮਨ ਨੇ ਉਹਨੂੰ ਜਿਸਮ ਦੇ ਹਰ ਪੋਰ ਪੋਰ ਨਾਲ ਖੇਡਣ ਲਈ ਆਜ਼ਾਦ ਛੱਡ ਦਿੰਦੀ ਸੀ। ਕਿਸੇ ਮਾਹਿਰ ਦੀ ਤਰ੍ਹਾਂ ਲੱਖੇ ਦੇ ਹੱਥ ਤੇ ਬੁੱਲ੍ਹ ਉਸਦੇ ਅੱਧਨੰਗੇ ਜਿਸਮ ਨੂੰ ਚੁੰਮਣ ਲਗਦੇ। ਜਿੱਥੇ ਵੀ ਜਰਾ ਜਿੰਨਾ ਮਾਸ ਉਸਨੂੰ ਮਹਿਸੂਸ ਹੁੰਦੇ ਓਥੇ ਹੀ ਤਪਦੇ ਬੁੱਲਾਂ ਦੀ ਛਾਪ ਛੱਡ ਦਿੰਦਾ। ਉਸਦੇ ਹੱਥ ਕੱਪਡ਼ਿਆਂ ਉੱਪਰੋਂ ਹੁੰਦੇ ਹੋਏ ਅੰਦਰ ਪਹੁੰਚ ਜਾਂਦੇ।ਕੱਪੜੇ ਜਿਹੜੇ ਐਨੇ ਮਹੀਨ ਤੇ ਖੁੱਲ੍ਹੇ ਹੁੰਦੇ ਸੀ ਕਿ ਪਾਏ ਨਾ ਪਾਏ ਇੱਕ ਬਰਾਬਰ ਹੁੰਦਾ। ਸੁਖਮਨ ਦਾ ਪਿੰਡਾ ਉਹਨੂੰ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਲਗਦਾ ਸੀ। ਫਰਕ ਐਨਾ ਸੀ ਕਿ ਪਲ ਪਲ ਉਸ ਵਿਚੋਂ ਸੇਕ ਵਧਦਾ ਜਾਂਦਾ ,ਪਸੀਨੇ ਨਾਲ ਉਸਦੀਆਂ ਉਂਗਲਾਂ ਭਿੱਜ ਜਾਂਦੀਆਂ ਤੇ ਹਰ ਅੰਗ ਭਾਰਾ ਜਿਹਾ ਜਾਪਣ ਲਗਦਾ। ਇੱਕ ਦੂਸਰੇ ਨੂੰ ਇੰਝ ਹੀ ਕੋਥਲਦੇ ਹੋਏ ਕੱਪਡ਼ੇ ਉੱਤਰ ਜਾਂਦੇ। ਪਸੀਨੇ ਨਾਲ ਭਿੱਜੇ ਤੇ ਰੁਮਾਂਚ ਨਾਲ ਫੁੱਲੇ ਅੰਗਾਂ ਨੂੰ ਉਹ ਟੋਹ ਟੋਹ ਵੇਖਦੇ। ਲਖੇ ਦੇ ਹੱਥ ਉਸਦੇ ਹਰ ਹਿੱਸੇ ਨੂੰ ਸਹਿਲਾਉਂਦੇ ਉਸਦੇ ਮੱਥੇ ਤੋਂ ਪੈਰ ਤੱਕ ਉਸਦੀ ਜੀਭ ਬਿਨਾਂ ਰੁਕੇ ਚੁੰਮਦੀ ਚਲੇ ਜਾਂਦੀ। ਕਦੇ ਉਸਨੂੰ ਸਿੱਧਾ ਤੇ ਕਦੇ ਪੁੱਠਿਆਂ ਕਰਕੇ ਉਸਨੂੰ ਛੋਹਣਚੁੰਮਣ ਦਾ ਕੋਈ ਤਰੀਕਾ ਉਸਨੇ ਨਹੀਂ ਸੀ ਛੱਡਿਆ। ਉਸਦੇ ਹਰ ਅੰਗ ਦੇ ਸੁਆਦ ਨੂੰ ਉਹ ਉਸਨੇ ਚੱਖ ਕੇ ਵੇਖ ਲਿਆ ਸੀ। ਜਿਉਂ ਹੀ ਅੰਤਿਮ ਮੰਜਿਲ ਦੇ ਨੇੜੇ ਪੁੱਜਦੇ ਤਾਂ ਦੋਵੇਂ ਡਰ ਜਾਂਦੇ। ਇੱਕ ਡਰ ਸੀ ਇੱਕ ਭੈਅ ਸੀ ਉਸ ਵਰਜਿਤ ਫਲ ਨੂੰ ਖਾਣ ਵਿੱਚ। ਅੰਗ ਅੰਗ ਨੂੰ ਜਗਾ ਕੇ ਸ਼ਾਂਤ ਕਰਨ ਵੇਲੇ ਉਹ ਪਾਸਾ ਵੱਟ ਜਾਂਦੇ। ਸਿਰਫ ਇੱਕ ਦੂਸਰੇ ਉੱਤੇ ਲੇਟ ਕੇ ਆਪਣੀਆਂ ਦੇਹਾਂ ਨੂੰ ਰਗੜਦੇ ਰਹਿੰਦੇ। ਇੱਕ ਦੂਸਰੇ ਦੇ ਵਿੱਚ ਸਮਾ ਜਾਣ ਦੇ ਭਰਮ ਨੂੰ ਜਿਉਂਦੇ। ਇੱਕ ਦੂਸਰੇ ਦੇ ਅੰਗ ਅੰਗ ਜੁੜੇ ਹੋਣ ਦੇ ਬਾਵਜੂਦ ਉਸ ਲਕੀਰ ਨੂੰ ਟੱਪਣ ਦੀ ਹਿੰਮਤ ਨਾ ਕਰ ਪਾਉਂਦੇ। ਇੰਝ ਹੀ ਦੋਵਾਂ ਨੂੰ ਇੱਕ ਦੂਸਰੇ ਨੂੰ ਹੱਥ ਜਾਂ ਬੁੱਲਾਂ ਦੀ ਛੋਹ ਨਾਲ ਸ਼ਾਂਤ ਕਰਨਾ ਪੈਂਦਾ। ਤੀਸਰੇ ਦਿਨ ਵੀ ਇਹੋ ਸਭ ਦੁਹਰਾ ਕੇ ਇੱਕ ਦੂਸਰੇ ਦੇ ਜਿਸਮ ਉੱਪਰ ਦੋਹੇ ਬਿਨਾਂ ਸ਼ਰਮ ਤੇ ਬਿਨਾਂ ਡਰ ਤੋਂ ਬਿਲਕੁਲ ਨਗਨ ਚਿਪਕੇ ਹੋਏ ਸੀ। ਯਕੀਨ ਦੀ ਹੱਦ ਸੀ ਸੁਖਮਨ ਨੂੰ ਇਸ ਲਈ ਕੋਈ ਡਰ ਉਸਦੇ ਮਨ ਵਿੱਚ ਨਹੀਂ ਸੀ। ਆਪਣੀਆਂ ਦੋਵੇਂ ਲੱਤਾਂ ਨੂੰ ਲੱਖੇ ਦੇ ਲੱਕ ਤੇ ਵਲ੍ਹੇਟ ਕੇ ਉਹ ਉਸਨੂੰ ਹੋਰ ਵੀ ਵਧੇਰੇ ਮਹਿਸੂਸ ਕਰਨਾ ਚਾਹੁੰਦੀ ਸੀ। ਦੋਵਾਂ ਦੇ ਪੱਟ ਤੇ ਲੱਕ ਇੱਕੋ ਲਾਇਆ ਚ ਹਿੱਲ ਰਹੇ ਸੀ। ਹਰ ਰਗੜ ਨਾਲ ਮੂੰਹ ਵਿੱਚੋਂ ਸਿਰਫ ਆਹ ਦੀ ਆਵਾਜ਼ ਨਿੱਕਲਦੀ। ਇਸੇ ਮਸਤੀ ਨਾਲ ਭਰੇ ਪਲਾਂ ਵਿੱਚ ਕਦੋਂ ਲੱਖਾ ਸਭ ਬੰਧਨਾਂ ਨੂੰ ਤੋੜਦਾ ਹੋਇਆ ਅੰਦਰ ਸਮਾ ਗਿਆ ਕੁਝ ਪਤਾ ਹੀ ਨਾ ਲੱਗਾ। ਸੁਖਮਨ ਦੇ ਮੂੰਹੋ ਸਿਰਫ ਇੱਕ ਨਿੱਕੀ ਚੀਕ ਨਿੱਕਲੀ ਜੋ ਉਸਨੇ ਬਾਹਰ ਸੁਣਨ ਦੇ ਡਰੋਂ ਬੁੱਲਾਂ ਚ ਹੀ ਦਬਾ ਲਈ ਸੀ। ਨਾ ਚਾਹੁੰਦੇ ਵੀ ਉਹ ਲਕੀਰ ਟੱਪੀ ਗਈ ਸੀ। ਲੱਖਾ ਕਿੱਧਰ ਵੀ ਜਾਂਦਾ ਸੁਖਮਨ ਨੂੰ ਪੀੜ੍ਹ ਹੀ ਹੁੰਦੀ। ਬੈਟਰੀ ਜਗਾ ਕੇ ਵੇਖਿਆ ਤਾਂ ਚਾਦਰ ਉੱਤੇ ਖੂਨ ਦੇ ਧੱਬੇ ਸਪਸ਼ਟ ਸੀ।  ਸੁਖਮਨ ਦੀਆਂ ਅੱਖਾਂ ਵਿਚ ਸਹਿਮ ਡਰ ਤੇ ਹੰਝੂ। ਕਿੰਨਾ ਚਿਰ ਉਹ ਦੋਹਵੇਂ ਇਸੇ ਸਹਿਮ ਚ ਬੈਠੇ ਰਹੇ। ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ।  ਉਸਨੂੰ ਰੋਂਦੀ ਨੂੰ ਵਰਾਉਣ ਲਈ ਲੱਖਾ ਮੁੜ ਉਸਨੂੰ ਆਪਣੀਆਂ ਹਰਕਤਾਂ ਨਾਲ ਪਰਚਾਉਣ ਲੱਗਾ। ਹੌਲੀ ਹੌਲੀ ਸੁਖਮਨ ਦੇ ਹੰਝੂ ਆਹਾਂ ਵਿੱਚ ਬਦਲ ਗਏ। ਤੇ ਇਸ ਵਾਰ ਜਦੋਂ ਲੱਖੇ ਨੇ ਉਸਨੂੰ ਪੂਰੇ ਵਿਸ਼ਵਾਸ ਨਾਲ ਆਪਣੇ ਘੁੱਟ ਕੇ ਉਸਦੀਆਂ ਲੱਤਾਂ ਨੂੰ ਵਲੇਟਿਆ ਤਾਂ ਸੁਖਮਨ ਦੇ ਬਿਨਾਂ ਕਹੇ ਉਸਦੇ ਦਿਲ ਤੋਂ ਸਭ ਸਮਝ ਗਿਆ ਸੀ। ਦੋਵਾਂ ਦੇ ਜਿਸਮ ਜੁੜਦੇ ਹੀ ਜਿਵੇਂ ਮੁੜ ਤੋਂ ਸਮਾਉਣ ਲਈ ਤਿਆਰ ਸੀ। ਤੇ ਇਸ ਵਾਰ ਬਿਨਾਂ ਕਿਸੇ ਕਾਹਲ ਤੋਂ ਹਰ ਕਦਮ ਠਰੰਮੇ ਨਾਲ ਸੀ। ਸੁਖਮਨ ਦੇ ਦਰਦ ਤੇ ਅਡਜਸਟ ਕਰਨ ਦੇ ਨਾਲ ਸੀ। ਉਮਰਾਂ ਦਾ ਇਹ ਫਾਸਲਾ , ਸਾਲਾਂ ਦਾ ਲੁਕੋ ਤੇ ਪਰਦਾ ਕੁਝ ਮਿੰਟਾਂ ਚ ਖੁੱਲ੍ਹ ਗਿਆ ਸੀ। ਇੱਕ ਦੂਸਰੇ ਦੇ ਅਧੂਰੇ ਮਿਲਣ ਨੂੰ ਛੱਡ ਅੱਜ ਆਖ਼ਿਰੀ ਪੌੜੀ ਨੂੰ ਉਹਨਾਂ ਨੇ ਛੋਹ ਲਿਆ ਸੀ। ਦਰਦ ਦੀ ਇੱਕ ਲਹਿਰ ਮਗਰੋਂ ਜਿਸਮਾਂ ਚ ਇੱਕ ਅਲਗ ਹੀ ਨਸ਼ਾ ਤੇ ਤੇਜ਼ੀ ਸੀ। ਜਿਹੜੀ ਹਰ ਬੀਤਦੇ ਪਲ ਨਾਲ ਬੀਤਦੀ ਗਈ ਸੀ ਵਧਦੀ ਗਈ ਸੀ। ਜੋ ਉਹਨਾਂ ਦੇ ਸਾਹਾਂ ਚ ਘੁਲ ਕੇ ਕਮਰੇ ਚ ਗੂੰਜ ਉੱਠੀ ਸੀ। ਤੇ ਪਹਿਲੀ ਵਾਰ ਇਕੀਮਿਕ ਹੋਕੇ ਮੰਜਿਲ ਨੂੰ ਛੋਹਣ ਦਾ ਉਹ ਪੀੜ੍ਹ ਭਰਿਆ ਆਨੰਦ ਹੀ ਵੱਖਰਾ ਸੀ। ਉਸ ਰਾਤ ਉਹ ਸਭ ਤੋਂ ਵੱਧ ਸਮੇਂ ਲਈ ਇੱਕ ਦੂਸਰੇ ਕੋਲ ਰਹੇ। ਕਿੰਨੀ ਹੀ ਵਾਰ ਇਸਨੂੰ ਦੁਹਰਾਇਆ। ਇਹੋ ਕੁਝ ਅਖੀਰਲੇ ਦਿਨ ਵੀ ਉਹ ਦੁਹਰਾਉਣ ਹੀ ਵਾਲੇ ਸੀ।  ਪਰ ਕਿਸਮਤ ਨੂੰ ਮਨਜੂਰ ਨਹੀਂ ਸੀ। ਉਹਨਾਂ ਨੇ ਅਜੇ ਇੱਕ ਦੂਸਰੇ ਨੂੰ ਕੱਪੜਿਆਂ ਤੋਂ ਅਲੱਗ ਕੀਤਾ ਹੀ ਸੀ ਕਿ ਅਚਾਨਕ ਰਸੋਈ ਵਿਚੋਂ ਜ਼ੋਰ ਦਾ ਖੜਕਾ ਹੋਇਆ। ਫਟਾਫਟ ਕੱਪੜੇ ਪਾ ਸੁਖਮਨ ਰਸੋਈ ਵੱਲ ਭੱਜੀ। ਉਸਤੋਂ ਪਹਿਲਾਂ ਉਹ ਉਸਦੀ ਤਾਈਂ ਓਥੇ ਆ ਚੁੱਕੀ ਸੀ। ਦਰਵਾਜਾ ਖੁੱਲਾ ਰਹਿ ਜਾਂ ਕਰਕੇ ਬਿੱਲੀ ਨੇ ਸਾਰੇ ਭਾਂਡੇ ਖਿੰਡਾ ਦਿੱਤੇ ਸੀ। ਪਰ ਭਾਂਡਿਆਂ ਨਾਲੋਂ ਵੱਧ ਸ਼ੱਕ ਤਾਈਂ ਨੂੰ ਉਸਦੇ ਕੱਪੜੇ ਦੇਖ ਕੇ ਹੋਇਆ। ਉਸਦਾ ਮੱਥਾ ਠਣਕਿਆ ਤਾਂ ਉਸਤੋਂ ਪੁੱਛਦੀ ਉਹੀ ਦੱਬੇ ਪੈਰੀ ਸਬਾਤ ਵੱਲ ਜਾਣ ਲੱਗੀ। ਪੈਰਾਂ ਦੀ ਥਾਪ ਨੂੰ ਲੱਖਾ ਸਮਝ ਗਿਆ ਸੀ ਉਹ ਮਲਕੜੇ ਅੰਦਰ ਵੜ੍ਹਨ ਤੋਂ ਪਹਿਲਾਂ ਹੀ ਓਥੋਂ ਖਿਸਕ ਗਿਆ ਸੀ। ਤਾਈਂ ਨੂੰ ਅੰਦਰ ਵੜਦੇ ਹੀ ਕਿਸੇ ਮਰਦ ਦੀ ਬੋ ਦਾ ਖਿਆਲ ਆਇਆ ਪਰ ਉਹਨੂੰ ਸੁਖਮਨ ਉੱਤੇ ਭੋਰਾ ਵੀ ਸ਼ੱਕ ਨਹੀਂ ਸੀ। ਸਬਾਤ ਨੂੰ ਜਿੰਦਰਾ ਮਾਰ ਚਾਬੀ ਆਪਣੇ ਕੋਲ ਰੱਖਕੇ ਉਹਨੇ ਸੁਖਮਨ ਨੂੰ ਸੌਣ ਦੀ ਤਾਕੀਦ ਕਰ ਦਿੱਤੀ। ਪਰ ਫਿਰ ਵੀ ਉਸਨੇ ਆਪਣੇ ਵੱਡੇ ਮੁੰਡੇ ਨੂੰ ਸੁਖਮਨ ਦਾ ਖਾਸ ਧਿਆਨ ਰੱਖਣ ਲਈ ਆਖ ਦਿੱਤਾ ਸੀ। ਉਸ ਮਗਰੋਂ ਕਈ ਮਹੀਨੇ ਸਿਰਫ ਦੂਰੋਂ ਹੀ ਮਿਲਦੇ ਰਹੇ। ਤੇ ਫਿਰ ਉਸ ਸ਼ਾਮ ਦੋਹਵਾਂ ਦੀ ਲੱਗੀ ਦਾ ਭਾਂਡਾ ਭੱਜ ਗਿਆ ਸੀ। ਇੱਕ ਰਾਤ ਦੇ ਉਸ ਮਿਲਣ ਮਗਰੋਂ ਦੋਵੇਂ ਇੱਕ ਦੂਸਰੇ ਨੂੰ ਆਪੋ ਆਪਣਾ ਜੀਵਨ ਸਾਥੀ ਮੰਨ ਚੁੱਕੇ ਸੀ। ਮਹਿਜ ਸਮਾਜਿਕ ਰਸਮਾਂ ਦਾ ਫਰਕ ਸੀ। ਮਨੋਂ ਤਨੋਂ ਤਾਂ ਦੋਵੇਂ ਇੱਕ ਦੂਸਰੇ ਨੂੰ ਪੂਰਨ ਤੌਰ ਤੇ ਆਪਣਾ ਬਣਾ ਚੁੱਕੇ ਸੀ। ਇੱਕ ਪੂਰਾ ਸਮਾਜ ਹੁਣ ਉਹਨਾਂ ਦੋਹਾਂ ਦੇ ਖਿਲਾਫ ਸੀ ਜਿਸਤੋਂ ਡਰਕੇ ਉਹ ਦੌੜ ਆਇਆ ਸੀ ਤੇ ਕਿਸੇ ਅਣਦੇਖੀ ਮੰਜਿਲ ਵੱਲ ਜਾ ਰਿਹਾ ਸੀ। ਇਸ਼ਕ ਕਰਨ ਵਾਲਿਆਂ ਨੂੰ ਸਮਾਜ ਜਲਾਵਤਨੀ ਤੋਂ ਬਿਨਾਂ ਕੁਝ ਨਹੀਂ ਦਿੰਦਾ। ਪਰ ਉਹ ਇਸ ਦੇ ਖਿਲਾਫ ਵਿਦਰੋਹ ਦਾ ਮਨ ਬਣਾ ਚੁੱਕਾ ਸੀ ਖੁਦ ਦੇ ਪੈਰੀਂ ਖੜੇ ਹੋਕੇ ਉਸ ਅੰਦਰ ਨਵਾਂ ਆਤਮਵਿਸ਼ਵਾਸ਼ ਸੀ। ਸ਼ਕਤੀਮਾਨ ਟਰੱਕ ਉੱਤੇ ਕੰਬਲ ਨੂੰ ਲਪੇਟ ਸਭ ਯਾਦਾਂ ਨੂੰ ਸੋਚਦਾ ਉਹ ਉਂਝ ਹੀ ਸੌਂ ਗਿਆ। ਪਹਿਲਾਂ ਖੁੱਲੀਆਂ ਅੱਖਾਂ ਨਾਲ ਹੁਣ ਸੁੱਤਿਆਂ ਉਹ ਸੁਖਮਨ ਨੂੰ ਹੀ ਤੱਕ ਰਿਹਾ ਸੀ। 

ਟ੍ਰੇਨਿੰਗ ਦੇ ਪਹਿਲੇ ਹਿੱਸੇ ਲਈ ਉਹ ਬੀਕਾਨੇਰ ਗਏ। ਕਰੀਬ ਛੇ ਮਹੀਨੇ ਦੀ ਯਕਮੁਸ਼ਤ ਸਿੱਖਿਆ ਮਿਲੀ। ਭੋਰਾ ਭਰ ਦੀ ਵਿਹਲ ਨਹੀਂ ਸੀ ਮਿਲਦੀ। ਸਵਖਤੇ ਉੱਠਣ ਤੋਂ ਲੈ ਕੇ ਰਾਤੀਂ ਸੌਣ ਤੱਕ ਇੱਕ ਇੱਕ ਪਲ ਦਾ ਟੈਮਟੇਬਲ ਬਣਿਆ ਹੋਇਆ ਸੀ.ਉਹਨੂੰ ਕਦੇ ਕਦੇ ਘਰ ਦੀ ਯਾਦ ਸਤਾਉਂਦੀ ,ਕਦੇ ਸੁਖਮਨ ਦੇ ਕਦੇ ਹੈਪੀ ਦੀ। ਉਹ ਚਾਹੁੰਦਾ ਤਾਂ ਖ਼ਤ ਲਿਖਕੇ ਹੈਪੀ ਨੂੰ ਸਭ ਦੱਸ ਸਕਦਾ ਸੀ ਪਰ ਉਹ ਘਰ ਸਿੱਧਾ ਜਾ ਕੇ ਸਭ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਟਰੇਨਿੰਗ ਦੀ ਸਖਤੀ ਨੇ ਵਧੀਆ ਖੁਰਾਕ ਨੇ ਉਹਦਾ ਸਰੀਰ ਸਾਧ ਦਿੱਤਾ ਸੀ। ਉਹਨੂੰ ਦੇਖਣ ਵਿੱਚ ਹੀ ਹੁਣ ਰੂਹ ਖੁਸ਼ ਹੋਣ ਜਿਹਾ ਝਾਉਲਾ ਪੈਂਦਾ ਸੀ। ਉਹ ਖੁਦ ਨੂੰ ਹਰ ਪਾਸਿਓਂ ਬਦਲਿਆ ਬਦਲਿਆ ਮਹਿਸੂਸ ਕਰਦਾ ਸੀ। ਇਹਨੀਂ ਦਿਨੀਂ ਉਸਦੇ ਤੇ ਮਨਿੰਦਰ ਵਿੱਚ ਗੱਲਾਂ ਸਾਂਝੀਆਂ ਹੋ ਗਈਆਂ ਰਾਜ਼ ਇੱਕ ਦੂਸਰੇ ਕੋਲ ਖੁੱਲ੍ਹ ਗਏ। ਇੱਕਲੇਪਣ ਚ ਕੰਧਾਂ ਵੀ ਬੰਦੇ ਦੀਆਂ ਦੋਸਤ ਹੋ ਜਾਂਦੀਆਂ ਹਨ ਇਹ ਤਾਂ ਫਿਰ ਮਨਿੰਦਰ ਸੀ। ਹੌਲੀ ਹੌਲੀ ਰੇਜਿਮੇੰਟ ਦੇ ਬਾਸ਼ਿੰਦੇ ਹੀ ਉਹਨੂੰ ਆਪਣਾ ਪਰਿਵਾਰ ਜਾਪਣ ਲੱਗਾ। ਰੇਤ ਦੀ ਇਸ ਧਰਤੀ ਨਾਲ ਉਸਦਾ ਮੋਹ ਬੱਝ ਗਿਆ। ਜਿਸ ਉੱਤੇ ਸਵੇਰ ਤੋਂ ਸ਼ਾਮ ਤੱਕ ਉਹਨਾਂ ਦਾ ਪਸੀਨਾ ਡੁੱਲ੍ਹਦਾ ਸੀ ਤੇ ਜਿਸ ਉੱਤੇ ਉਹ ਆਪਣਾ ਖੂਨ ਡੋਲ੍ਹਣ ਲਈ ਤਿਆਰ ਬਰ ਤਿਆਰ ਸੀ। ਇਸਤੋਂ ਮਗਰੋਂ ਛੇ ਮਹੀਨੇ ਦੀ ਟ੍ਰੇਨਿੰਗ ਮਗਰੋਂ ਉਹਨਾਂ ਦੀ ਪਹਿਲੀ ਪੋਸਟਿੰਗ ਕਲੱਕਤੇ ਹੋ ਗਈ। ਟੱਪਰੀਵਾਸ ਵਾਂਗ ਆਪਣਾ ਬਿਸਤਰਾ ਟਰੱਕਾਂ ਤੇ ਲੱਦ ਹੁਣ ਬੰਗਾਲ ਨੂੰ ਕੂਚ ਕਰ ਗਏ। ਪਰ ਲੰਮੇ ਸਫ਼ਰ ਨੇ ਉਹਨੂੰ ਥਕਾ ਦਿੱਤਾ ਸੀ।  ਉਹ ਛੇਤੀ ਤੋਂ ਛੇਤੀ ਘਰ ਜਾਣਾ ਚਾਹੁੰਦਾ ਸੀ। ਪਰ ਬਿਨਾਂ ਜੁਅਨਿੰਗ ਕੀਤੇ ਛੁੱਟੀ ਨਹੀਂ ਸੀ ਮਿਲ ਸਕਦੀ।  ਇਸ ਲਈ ਉਹਨੇ ਪਹਿਲੀ ਜੁਅਨਿੰਗ ਕਲਕੱਤੇ ਜਾ ਕੇ ਕਰ ਲਈ। ਓਥੇ ਵੀ ਮੁੱਢਲੀ ਟ੍ਰੇਨਿੰਗ ਲਈ   ਕੁਝ ਮਹੀਨੇ ਲੰਘ ਗਏ। ਮਗਰੋਂ ਕੁਆਰਟਰ ਮਿਲ ਗਿਆ ਤਾਂ ਉਸਦੇ ਲਈ ਸਮਾਨ ਖਰਦੀਦੇ ਸੈਟਿੰਗ ਕਰਦੇ ਤੇ ਛੁਟੀ ਮਨਜੂਰ ਕਰਵਾਉਂਦੇ ਹੋਰ ਸਮਾਂ ਲੰਘ ਗਿਆ। ਧਰਤੀ ਇੱਕ ਪੂਰਾ ਚੱਕਰ ਪੂਰਾ ਕਰਕੇ ਆ ਖਲੋਤੀ ਸੀ। ਅੱਡ ਅੱਡ ਹਿੱਸਿਆਂ ਚ ਅੱਡ ਮੌਸਮ ਤੇ ਧਰਤੀਆਂ ਲੋਕਾਂ ਨੂੰ ਗਾਹੁੰਦੇ ਹੋਏ ਉਸਦਾ ਇੱਕ ਸਾਲ ਅੱਖ ਦੇ ਫੋਰ ਚ ਨਿੱਕਲ ਗਿਆ ਸੀ। ਹੁਣ ਉਸਤੋਂ ਮੁੜ ਵਾਪਿਸ ਜਾਣ ਦੀ ਉਡੀਕ ਝੱਲੀ ਨਹੀਂ ਸੀ ਜਾ ਰਹੀ।  ਜਿਉਂ ਜਿਉਂ ਵਾਪਿਸ ਜਾਣ ਦੀ ਤਰੀਕ ਨੇੜੇ ਆ ਰਹੀ ਸੀ ਉਹ ਚਾਹੁੰਦਾ ਸੀ ਸਮਾਂ ਹੋਰ ਵੀ ਤੇਜ਼ੀ ਨਾਲ ਕਿਉਂ ਨਾ ਗੁਜਰ ਜਾਏ। ਉਸਨੂੰ ਪੰਜਾਬ ਦੀ ਅਲੱਗ ਖੁਸਬੋ ਨੇ ਪ੍ਰੇਸ਼ਾਨ ਰ ਦਿੱਤਾ ਸੀ। ਬੰਗਾਲ ਦੇ ਸਮੁੰਦਰੀ ਪਾਣੀ ਤੇ ਮਛਲੀਆਂ ਦੀ ਗੰਧ ਉਸਦੇ ਨਾਸਾਂ ਨੂੰ ਚੁਬਣ ਲੱਗੀ ਸੀ। ਆਪਣੇ ਇਲਾਕੇ ਦਾ ਮਿੱਠਾ ਪਾਣੀ ਤੇ ਮਹਿਕਦੀ ਹਵਾ ਉਸਦੇ ਦਿਲ ਚ ਰੁਦਨ ਪੈਦਾ ਕਰ ਦਿੰਦੀ ਸੀ। ਜ਼ਿੰਦਗੀ ਚ ਪਹਿਲੀ ਵਾਰ ਉਸਨੇ ਟ੍ਰੇਨ ਦੇ ਦੂਸਰੇ ਦਰਜੇ ਦੀ ਟ੍ਰੇਨ ਵਿੱਚ ਟਿਕਟ ਬੁੱਕ ਕਰਾਈ। ਹਾਵੜਾ ਐਕਸਪ੍ਰੈਸ ਉਹੀ ਟ੍ਰੇਨ ਜਿਹੜੀ ਆਉਂਦੇ ਹੋਏ ਉਹ ਜਨਰਲ ਕਲਾਸ ਵਿੱਚ ਡਿੱਗਦਾ ਰੁਲਦਾ ਤੇ ਥਾਂ ਲਭਦੇ ਮਸੀਂ ਆਇਆ ਸੀ। ਹੁਣ ਉਸੇ ਟਰੇਨ ਵਿੱਚ ਸਾਲ ਮਗਰੋਂ ਉਹ ਬਾਬੂ ਵਾਂਗ ਠਾਠ ਕਰਦਾ ਚੜਿਆ ਸੀ। ਫੌਜੀ ਵਰਦੀ ਪਾਈ ਤੇ ਹੱਥ ਚ ਅਖਬਾਰ ਫੜੀ। ਉਸਦੇ ਪੈਰ ਧਰਤੀ ਤੇ ਨਹੀਂ ਸੀ। ਪੈਸਾ ਤੇ ਰੁਜਗਾਰ ਬੰਦੇ ਅੰਦਰ ਜੋ ਆਤਮ ਵਿਸ਼ਵਾਸ਼ ਭਰਦਾ ਹੈ ਹੋਰ ਕੁਝ ਨਹੀਂ ਭਰ ਸਕਦਾ। ਬੰਗਾਲ ਤੋਂ ਖੰਨੇ ਤੱਕ ਉਹ ਰੰਗ ਬਦਲਦੀ ਮਿੱਟੀ,ਦਿਸ਼ਾ ਬਦਲਦੀ ਹਵਾ,ਬਦਲਦੀਆਂ ਭਾਸ਼ਾਵਾਂ ਦੇ ਤੌਰ ਤਰੀਕੇ ਵੇਖਦਾ ਰਿਹਾ। ਲੋਕਾਂ ਦੀਆਂ ਪਾਲੀਟਿਕਸ ਸਮਾਜ ਬਾਰੇ ਗੱਲਾਂ ਸੁਣਦਾ ਤੇ ਕਰਦਾ ਆਇਆ। ਉਸ ਗੱਡੀ ਚ ਕੋਈ ਵੀ ਸਵਾਰ ਹੋਇਆ ਉਸਨੂੰ ਇੰਝ ਲੱਗਾ ਜਿਵੇਂ ਜਦੋਂ ਉਹ ਬੋਲ ਰਿਹਾ ਸੀ ਤਾਂ ਉਸਦੀ ਗੱਲ ਨੂੰ ਸੁਣਨ ਲਈ ਹਰ ਕੋਈ ਧਿਆਨ ਲਗਾਉਂਦਾ ਸੀ। ਕੋਈ ਉਸਦੀ ਗੱਲ ਨੂੰ ਕੱਟਦਾ ਨਹੀਂ ਸੀ ਕੋਈ ਇਹ ਨਹੀਂ ਕਹਿੰਦਾ ਸੀ ਕਿ ਤੂੰ ਅਜੇ ਨਿਆਣਾ। ਨਹੀਂ ਪਿੱਛਲੇ ਸਾਲ ਤੱਕ ਕੋਈ ਵੱਡੀ ਉਮਰ ਦਾ ਤਾਂ ਕੀ ਉਸਦੇ ਹਾਣੀ ਵੀ ਉਸਦੀ ਗੱਲ ਨਹੀਂ ਸੀ ਗੌਲਦੇ। ਕਿਸਮਤ ਜਦੋਂ ਪਲਟਦੀ ਹੈ ਸਭ ਕੁਝ ਪਲਟ ਜਾਂਦਾ ਹੈ। ਤੁਹਾਡੇ ਪਹਿਨੇ ਕੱਪੜੇ ਤੁਹਾਡੀ ਪੁਜੀਸ਼ਨ ਵੇਖ ਲੋਕਾਂ ਦੇ ਵਿਚਾਰ ਗੱਲ ਕਰਨ ਦਾ ਢੰਗ ਉਲਟ ਜਾਂਦਾ ਹੈ। ਇਹ ਇਸ ਦੁਨੀਆਂ ਦੀ ਸੱਚਾਈ ਹੈ। ਲੱਖੇ ਨੇ ਇਸਨੂੰ ਮਹਿਸੂਸ ਕੀਤਾ ਸੀ। ਹਰ ਪਲ ਉਸ ਸਫ਼ਰ ਚ ,ਕੁਝ ਬਣਨ ਮਗਰੋਂ ਉਸਦਾ ਪਹਿਲਾ ਸਫ਼ਰ ਸੀ ਇਹ। ਰਾਤ ਨੂੰ ਸੁੱਤਿਆਂ ਉਸਨੂੰ ਸੁਫ਼ਨੇ ਆਉਂਦੇ ਜਿਵੇਂ ਬਾਰਡਰ ਫਿਲਮ ਦੀ ਨਾਇਕਾ ਵਾਂਗ ਸੁਖਮਨ ਸਰ੍ਹੋਂ ਦੇ ਖੇਤ ਓਹਲਿਓਂ ਉਹਨੂੰ ਤੱਕ ਰਹੀ ਹੋਵੇ। ਉਹਦੀ ਮਾਂ ਉਸਦੀ ਉਡੀਕ ਕਰ ਰਹੀ ਹੋਵੇ ਉਸਦੇ ਬਾਪ ਦਾ ਚਿਹਰਾ ਵੀ ਲਿਸ਼ਕ ਗਿਆ ਹੋਵੇ ਤੇ ਲੋਕ ਛੱਤਾਂ ਤੇ ਖੜਕੇ ਭਾਰਤ ਮਿਲਾਪ ਵਾਂਗ ਉਸਦਾ ਘਰ ਪਰਤਣਾ ਤੱਕ ਰਹੇ ਹੋਣ। ਤੇ ਹੈਪੀ ਉਸਨੂੰ ਗਲਵਕੜੀ ਮਾਰ ਕੇ ਕਹੀ ਰਿਹਾ ਹੋਵੇ। “ਮੈਨੂੰ, ਪਤਾ ਸੀ ਯਾਰਾ ਤੂੰ ਕੁਝ ਨਾ ਕੁਝ ਬਣਕੇ ਹੀ ਮੁੜੇਗਾਂ “.ਉਸਨੂੰ ਹੈਪੀ ਦੇ ਉਸ ਤਿਆਗ ਦੀ ਯਾਦ ਆਉਂਦੀ।  ਪਰ ਉਹਨੇ ਉਸਦੀਆਂ ਨੱਤੀਆਂ ਨੂੰ ਉਂਝ ਹੀ ਸਾਂਭਕੇ ਰੱਖੀਆਂ ਸੀ। ਆਪਣੀ ਜਾਨ ਤੋਂ ਵੀ ਵੱਧ ਅਮਾਨਤ ਸਮਝ ਕੇ। ਉਸਨੂੰ ਲਗਦਾ ਸੀ ਕਿ ਐਸੇ ਯਾਰ ਲਈ ਜੇ ਜਾਨ ਵੀ ਕੁਰਬਾਨ ਹੋ ਜਾਏ ਤਾਂ ਕੋਈ ਗੱਲ ਨਹੀਂ। ਦਿੱਲੀ ਟੱਪਦੇ ਹੀ ਲੋਕਾਂ ਦੇ ਮੂੰਹ ਮੁਹਾਂਦਰੇ ਬਦਲ ਗਏ। ਭਾਸ਼ਾ ਬਦਲ ਗਈ। ਹੁਣ ਪੰਜਾਬੀ ਹੀ ਪੰਜਾਬੀ ਨਜਰੀ ਆਉਂਦੇ। ਉਸਦੇ ਕੰਨਾਂ ਚ ਆਪਣੀ ਬੋਲੀ ਦੇ ਬੋਲ ਸੁਣਕੇ ਸ਼ਹਿਦ ਘੁਲਣ ਲੱਗਾ। ਕੱਚੀ ਪਿੱਲੀ ਜਿਹੀ ਪੰਜਾਬੀ ਬੋਲ ਉਹ ਤੰਗ ਆ ਗਿਆ।  ਭਾਵੇਂ ਦਿੱਲੀਓਂ ਟ੍ਰੇਨ ਰਾਤ ਨੂੰ ਨਿੱਕਲੀ ਪਰ ਫਿਰ ਵੀ ਚਾਹ ਪੀਂਦੇ ਗੱਲਾਂ ਕਰਦੇ ਉਹਨੂੰ ਪੰਜਾਬ ਦੇ ਸਭ ਹਾਲ ਪਤਾ ਲੱਗ ਗਏ ਸੀ।  ਓਧਰ ਉਹਦੇ ਕੋਲ ਅਖਬਾਰ ਘੱਟ ਹੀ ਪੰਜਾਬੀ ਖਬਰਾਂ ਦਿੰਦੇ ਸੀ। ਜਦੋਂ ਖੰਨੇ ਉੱਤਰਿਆ ਤਾਂ ਮੂੰਹ ਹਨੇਰਾ ਹੋ ਗਿਆ।  ਆਪਣੇ ਸ਼ਹਿਰ ਪੁੱਜਣ ਦਾ ਜੋ ਚਾਅ ਸੀ ਉਹਦੇ ਦਿਲ ਨੂੰ ਹੀ ਪਤਾ ਸੀ। ਬੜੀ ਬਣ ਸੁਆਰ ਕੇ ਉਸਨੇ ਫੌਜੀ ਪੱਗ ਬੰਨੀ ਫਿਰ ਵਰਦੀ ਪਾਈ। ਉਹ ਚਾਹੁੰਦਾ ਸੀ ਕਿ ਪਿੰਡ ਪੁੱਜੇ ਤਾਂ ਲੋਕ ਉਸਨੂੰ ਘਰ ਜਾਂਦੇ ਨੂੰ ਵੇਖਣ। ਇਸ ਲਈ ਓਥੇ ਹੀ ਇੱਕ ਚਾਹ ਦੇ ਸਟਾਲ ਤੇ ਉਸਨੇ ਚਾਹ ਪੀਤੀ। ਸੂਰਜ ਦੇ ਨਿੱਕਲਣ ਦੀ ਉਡੀਕ ਕਰਨ ਲੱਗਾ।ਵਿਚਕਾਰਲੇ ਅੱਡੇ ਤੱਕ ਤੁਰਕੇ ਹੀ ਆ ਗਿਆ।  ਓਥੋਂ ਪਿੰਡਾਂ ਵਾਲੀ ਬੱਸ ਫੜ੍ਹੀ।  ਬੱਸਾਂ ਚ ਟਾਂਵੀ ਟਾਂਵੀ ਸਵਾਰੀ ਸੀ। ਪਰ ਅੱਗਿਓ ਅੱਗੇ ਭਰਦੀ ਚਲੇ ਗਏ।  ਹਰ ਚੜ੍ਹਨ ਤੇ ਉੱਤਰਨ ਵਾਲਾ ਉਹਨੂੰ ਦੇਖ ਕੇ ਚੜ੍ਹਦਾ ਤੇ ਉੱਤਰਦਾ ਸੀ। ਉਹ ਉਹਨਾਂ ਵੱਲ ਵੇਖ ਕੇ ਮੁਸਕਰਾ ਉੱਠਦਾ। ਅਖੀਰ ਜਦੋਂ ਪਿੰਡ ਉੱਤਰਿਆ ਤਾਂ ਘੁੱਟ ਤੇ ਬੰਨੀ ਘੜੀ ਨੇ ਨੌ ਵਜਾ ਦਿੱਤੇ ਸੀ ।ਪਿੰਡ ਚ ਕਦਮ ਰੱਖਦੇ ਹੀ ਜਿਸਮ ਚ ਇੱਕ ਝੁੰਝਉਣੀ ਦੌੜ ਗਈ।ਸਾਲ ਮਗਰੋਂ ਉਹ ਆਪਣੇ ਪਿੰਡ ਦੇ ਅੱਡੇ ਖੇਤਾਂ ਨੂੰ ਨਿਹਾਰ ਰਿਹਾ ਸੀ ।ਉਸਨੇ ਝੁਕਕੇ ਉਸ ਧਰਤੀ ਨੂੰ ਇੱਕ ਵਾਰ ਛੋਹ ਕੇ ਮੱਥੇ ਨੂੰ ਹੱਥ ਲਾਇਆ । ਜਿਵੇੰ ਆਪਣੀ ਸਭ ਪ੍ਰਾਪਤੀ ਉਸਨੂੰ ਸਪਰਮਿਤ ਕਰ ਦਿੱਤੀ ਹੋਵੇ ।ਤਦੇ ਉਸਨੂੰ ਪਿੱਛਿਓ ਆਵਾਜ਼ ਪਈ.

“ਲਣੇਦਾਰਾਂ ,ਕਿਹੜੇ ਘਰ ਜਾਣਾ ? ਮੈਂ ਤੈਨੂੰ ਸਿਆਣਿਆ ਨਹੀਂ “! ਲੰਬੜਾਂ ਦੇ ਬੁੜ੍ਹੇ ਨੇ ਐਨਕ ਸਹੀ ਕਰਦਿਆਂ ਆਖਿਆ। ਉਹਦੀਆਂ ਅੱਖਾਂ ਦੀਆਂ ਪੁਤਲੀਆਂ ਪੂਰੀਆਂ ਖੁੱਲ੍ਹਕੇ ਵੀ ਉਸਨੂੰ ਪਛਾਣ ਨਹੀਂ ਸੀ ਪਾਈਆਂ। “ਬਚਨ ਬਾਬਾ ,ਮੈਂ ਬਾਹਰਲੀ ਪੱਤੀ ਆਲਿਆਂ ਦਾ ਲੱਖਾ,ਹਰਨਾਮੇ ਦਾ ਮੁੰਡਾ “. ਉਹਨੇ ਪੈਰੀਂ ਹੱਥ ਲਾਉਂਦੇ ਕਿਹਾ। ਹਲਾਂ ,ਕਿੱਡਾ ਜਵਾਨ ਹੋ ਗਿਐ ,ਫੌਜ਼ ਚ ਭਰਤੀ ਹੋ ਗਿਆ ,ਕੀ ?.”ਆਹੋ ਬਾਬਾ ਪਿਛਲੇ ਸਾਲ ਹੀ ਹੋ ਗਿਆ ਸੀ ਹੁਣ ਛੁੱਟੀ ਆਇਆ ,” ਉਹਨੇ ਅਗਾਂਹ ਕਦਮ ਪੁੱਟਦੇ ਹੋਏ ਆਖਿਆ। “ਹਲਾ ,ਮੇਹਰ ਨੀਲੀ ਛਤਰੀ ਵਾਲੇ ਦੀ ਭਾਈ , ਉਹ ਜਦੋਂ ਦਿੰਦਾ ਤਾਂ ਛੱਪੜ ਫਾੜਕੇ ਦਿੰਦਾ,ਘਰ ਦੀ ਸਾਰੀ ਗਰੀਬੀ ਚੱਕੀ ਜਾਊ। “ਬਾਬੇ ਨੂੰ ਉੱਤੇ ਵੱਲ ਹੱਥ ਕਰਦੇ ਹੋਏ ਕਿਹਾ। ਆਉਂਦਾ ਜਾਂਦਾ ਹਰ ਕੋਈ ਉਸਨੂੰ ਸਿਆਣਦਾ ਤੇ ਕੋਲੋਂ ਲੰਘਜਾਂਦਾ।  ਕਈਆਂ ਨੂੰ ਪਛਾਣ ਹੁੰਦੀ ਤਾਂ ਪਿਛਾਂਹ ਮੁੜਕੇ ਕੁਝ ਸੁਣਾਉਂਦੇ ਕੁਝ ਆਖਦੇ ਕੁਝ ਟੈਮ ਗੱਲਾਂ ਕਰਦੇ। ਉਹਦੇ ਅੱਧ ਚ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਘਰ ਤੱਕ ਗੱਲ ਪਹੁੰਚ ਗਈ ਸੀ।  ਗਲੀ ਗੁਆਂਢ ਦੇ ਜੁਆਕ ਦੂਰੋਂ ਭੱਜੇ ਆਉਂਦੇ ਸਾਹਮਣਿਓਂ ਦੇਖਕੇ ਖਬਰ ਦੇਣ ਲਈ ਫੇਰ ਪਿੱਛੇ ਭੱਜ ਜਾਂਦੇ। ਉਸਦੀ ਚਾਲ ਚ ਘਰ ਪੂਜਣ ਦੀ ਫੁਰਤੀ ਆ ਗਈ ਸੀ।  ਸਰ ਉੱਚਾ ਚੱਕਕੇ ਚਲ੍ਹਣ ਵਿੱਚ ਲੋਕਾਂ ਦੀਆਂ ਅੱਖਾਂ ਚ ਤੱਕਣ ਦਾ ਨਜਾਰਾ ਹੀ ਵੱਖਰਾ ਸੀ। ਘਰ ਪਹੁੰਚਿਆ ਤਾਂ ਲੋਕੀ ਕੰਧਾਂ ਉੱਪਰੋਂ ਦਰਾਂ ਓਹਲਿਓਂ ਛੱਤਾਂ ਉੱਤੇ ਖੜ੍ਹ ਕੇ ਵੇਖ ਰਹੇ ਸੀ। ਜਿਵੇਂ ਕੋਈ ਜਾਦੂ ਦਾ ਖੇਡ ਚਲ ਰਿਹਾ ਹੋਵੇ। ਉਹ ਕਸੇ ਨੂੰ ਚਾਚੀ ਕਿਸੇ ਨੂੰ ਤਾਈਂ ਕਿਸੇ ਨੂੰ ਭਾਬੀ ਆਖਕੇ ਫਤਿਹ ਬੁਲਾਉਂਦਾ ਅੱਗੇ ਲੰਘ ਰਿਹਾ ਸੀ। ਘਰ ਪਹੁੰਚਿਆ ਤਾਂ ਉਸਦੀ ਮਾਂ ਤੇ ਉਹਨਾਂ ਦੀ ਲਾਗਣ ਤੇਲ੍ਹ ਦੀ ਕੌਲੀ ਲੈ ਕੇ ਖੜ੍ਹੀਆਂ ਸੀ। ਉਹਨੂੰ ਵੇਖ ਲਾਗਣ ਨੇ ਤੇਲ ਚੋਇਆ,ਮਾਂ ਨੇ ਨੋਟ ਉਹਦੇ ਸਰ ਤੋਂ ਵਾਰ ਕੇ ਲਾਗਣ ਦੀ ਝੋਲੀ ਵਿੱਚ ਪਾ ਦਿੱਤਾ।  ਉਹਨੇ ਮਾਂ ਦੇ ਪੈਰੀ ਹੱਥ ਲਾਉਣ ਲਈ ਝੁਕਿਆ ਪਰ ਉਸਤੋਂ ਪਹਿਲਾਂ ਹੀ ਮਾਂ ਨੇ ਕਲਾਵੇ ਵਿੱਚ ਲੈ ਲਿਆ. ਮਾਂ ਆਪਣੇ ਬੱਚੇ ਦੀ ਖਬਰ ਤੋਂ ਬਿਨਾਂ ਪਲ ਚ ਵਿਆਕੁਲ ਹੋ ਜਾਂਦੀ ਏ ,ਇਥੇ ਤਾਂ ਸਾਲ ਹੋ ਗਿਆ ਸੀ ਤੇ ਉਹਦੀ ਜਿਉਂਦੇ ਜਾਂ ਮੋਏ ਦੀ ਖਬਰ ਨਹੀਂ ਸੀ। ਮਾਂ ਦੀਆਂ ਅੱਖਾਂ ਚ ਹੰਝੂ ਸੀ ਤੇ ਲੱਖੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਕਿਉਂ. ਉਸਨੇ ਕੋਈ ਖਤ ਪਿੰਡ ਵੱਲ ਨਹੀਂ ਸੀ ਪਾਇਆ। ਅੰਦਰ ਬੈਠ ਉਹ ਗੱਲਾਂ ਕਰਦੇ ਰਹੇ। ਸਭ ਨੂੰ ਆਪਣੇ ਭਰਤੀ ਹੋਣ ਦੀਆਂ ਗੱਲਾਂ ਦੱਸਦਾ ਰਿਹਾ ,ਆਂਢੀ ਗੁਆਂਢੀ ਜੁਆਕ ਤੇ ਹੋਰ ਉਸਦੀਆਂ ਗੱਲਾਂ ਚਾਅ ਨਾਲ ਸੁਣ ਰਹੇ ਸੀ। ਆਪਣੇ ਭਰਤੀ ਹੋਣ ਦੀਆਂ ਟਰੇਨਿੰਗ ਦੀਆਂ ਰੇਜਿਮੇੰਟ ਦੀਆਂ ਕਲਕੱਤੇ ਦੀਆਂ ਗੱਲਾਂ ਗੱਡੀ ਦਾ ਸਫ਼ਰ ਹੋਰ ਕਿੰਨਾਂ ਕੁਝ ਉਹ ਰੋਟੀ ਖਾਂਦਾ ਚਾਹ ਪੀਂਦਾ ਸੁਣਾਉਂਦਾ ਰਿਹਾ। ਪਰ ਜਿਉਂ ਜਿਉਂ ਉਸਦਾ ਅੰਦਰ ਖਾਲੀ ਹੁੰਦਾ ਗਿਆ ਉਹਦੇ ਅੰਦਰ ਸੁਖਮਨ ਦੀ ਗੱਲ ਉਸਦੇ ਮਗਰੋਂ ਕੀ ਹੋਇਆ ਤੜਪ ਵੱਧ ਰਹੀ ਸੀ। ਜਦੋਂ ਉਹਦਾ ਬਾਪੂ ਘਰ ਆਇਆ ਦੁਪਹਿਰ ਹੋ ਗਈ ਸੀ। ਬਾਪੂ ਦੇ ਪੈਰੀਂ ਹੱਥ  ਲਾ ਕੇ ਉਹ ਮੰਜੀ ਛੱਡ ਆਪ ਕੁਰਸੀ ਤੇ ਬੈਠ ਗਿਆ। ਉਹ ਭਰੀ ਹੋਕੇ ਕਮਾਊ ਪੁੱਤ ਹੋ ਗਿਆ ਸੀ ਫਿਰ ਵੀ ਬਾਪੂ ਦੀ ਨਿਗਾ ਚ ਨਿਗ੍ਹਾ ਨਹੀਂ ਸੀ ਮਿਲਾ ਸਕਿਆ। ਇੱਕ ਪਲ ਲਈ ਉਹਨੇ ਬਾਪੂ ਵੱਲ ਤੱਕਿਆ ਤਾਂ ਲੱਗਿਆ ਉਹ ਖੁਸ਼ ਸੀ। “ਚੰਗਾਂ ਹੋਇਆ ਘਰ ਛੱਡ ਕੁਝ ਬਣਕੇ ਆ ਗਿਆ ,ਇਥੇ ਵਿਹਲੜਾ ਦੀ ਕਤੀੜ ਚ ਜਵਾਨੀ ਨਹੀਂ ਰੋਲੀ ” ਉਹਦੇ ਬਾਪੂ ਨੇ ਬੱਸ ਐਨਾ ਹੀ ਕਿਹਾ ਉਹਦੇ ਖੁਸ਼ੀ ਵਾਲੇ ਰੌਂ ਚ ਉਹ ਸਮਝ ਗਿਆ ਸੀ।  ਜਿੰਦਗੀ ਚ ਪਹਿਲੀ ਵਾਰ ਉਸਦੇ ਕੀਤੇ ਤੇ ਬਾਪੂ ਨੂੰ ਮਾਣ ਹੋਇਆ ਸੀ। “ਬਾਪੂ ਤੇਰੇ ਲਈ ਫੌਜੀ ਰੰਮ ਲੈ ਕੇ ਆਇਆਂ ,ਹੁਣ ਤੂੰ ਆਈ ਠੇਕੇ ਆਲੀ ਦੇਸੀ ਨਾ ਪਿਆ ਕਰੀਂ ਇਹ ਗੁਰਦੇ ਸਾੜਦੀ ਏ ,” ਉਹਨੂੰ ਬਾਪੂ ਦੀ ਕਮਜ਼ੋਰੀ ਦਾ ਪਤਾ ਸੀ।  ਜਿਹੜਾ ਆਪਣੇ ਰਿਸ਼ਤੇਦਾਰ ਫੌਜੀ ਨੂੰ ਹਰ ਵਾਰ ਫੌਜੀ ਰੰਮ ਲਈ ਸੁਲਾ ਮਾਰ ਦਿੰਦਾ ਸੀ ਤੇ ਉਹ ਹਰ ਵਾਰ ਕਿਸੇ ਅਹਿਸਾਨ ਵਾਂਗਰ ਕਦੇ ਅੱਧੀ ਕਦੇ ਪੂਰੀ ਬੋਤਲ ਦੇ ਕੇ ਜਤਾ ਜਾਂਦਾ ਸੀ। ਪਹਿਲੀ ਚੀਜ਼ ਬੈਗ ਵਿਚੋਂ ਕੱਢਕੇ ਉਹਨੇ ਸਾਰੀਆਂ ਬੋਤਲਾਂ ਬਾਪੂ ਨੂੰ ਫੜਾ ਦਿੱਤੀਆਂ ਜਿਵੇਂ ਉਸਦਾ ਕਰਜ ਉਤਾਰ ਰਿਹਾ ਹੋਵੇ। ਇਕ ਦਿਨ ਵੀ ਉਹਨੇ ਇੱਕ ਸਾਲ ਚ ਦਾਰੂ ਨੂੰ ਮੂੰਹ ਨਹੀਂ ਸੀ ਲਾਇਆ। ਉਸ ਲਈ ਨਸ਼ੇ ਲਈ ਇਸ਼ਕ ਹੀ ਕਾਫੀ ਸੀ। ਅਚਾਨਕ ਹੀ ਉਹਦੇ ਅੰਦਰ ਤੋਂ ਮੁੜ ਸੁਖਮਨ ਦੀ ਯਾਦ ਭੜਕ ਉੱਠੀ। “ਚੰਗਾ ,ਮਾਂ ਮੈਂ ਹੈਪੀ ਕੋਲ ਜਾ ਆਵਾਂ ,ਆਖਕੇ ਉਹ ਘਰੋਂ ਨਿੱਕਲ ਗਿਆ। ਹੈਪੀ ਦੇ ਘਰ ਗਿਆ ਤਾਂ ਚਾਚੀ ਜਿਵੇਂ ਉਹਦੀ ਉਡੀਕ ਚ  ਸੀ।  “ਮੈਨੂੰ ਪਤਾ ਸੀ ਪੁੱਤ ਤੇਰੇ ਆਉਣ ਦੀ ਪਹਿਲੀ ਮੰਜਿਲ ਹੈਪੀ ਹੀ ਹੋਣਾ, ਉਹ ਤਾਂ ਖੰਨੇ  ਹੀ ਕਿਸੇ ਕੋਠੀ ਦੇ ਕੰਮ ਲੱਗਿਆ ਹੋਇਆ। ਉਹਨੇ ਰੁੜ ਜਾਣੇ ਨੇ ਮਗਰੋਮ ਮੈਨੂੰ ਦੱਸਿਆ ਕਿ ਉਸ ਰਾਤ ਰੋਟੀ ਤੇ ਦੁੱਧ ਤੇਰੇ ਲਈ ਲੈ ਕੇ ਗਿਆ ,ਮੈਂ ਕਿਹਾ ਮੈਨੂੰ ਦੱਸ ਦਿੰਦਾ ਮੈਂ ਉਹਦੇ ਲਈ ਥੋੜ੍ਹੀਆਂ ਪਿੰਨੀਆਂ ਹੀ ਡੱਬੇ ਚ ਪਾ ਦਿੰਦੀ ਖੌਰੇ ਸਫ਼ਰ ਚ ਕਿੱਥੇ ਭੁੱਖੇ ਰਹਿਣਾ ਪੈ ਜਾਂਦਾ। “ਚਾਚੀ ਉਹਦੀਆਂ ਤੇ ਹੈਪੀ ਦੀ ਦੋਸਤੀ ਦੀਆਂ ਸਿਫਤਾਂ ਕਰਦੀਂ ਨਾ ਥੱਕਦੀ ਸੀ। “ਮੇਰੇ ਲਈ ਤਾਂ ਪੁੱਟ ਤੁਸੀਂ ਦੋਵੇਂ ਇੱਕੋ ਹੋ ਜਿਹਾ ਹੈਪੀ ਤਿਹਾਂ ਤੂੰ,ਐਸੇ ਘਰ ਖੇਡਦੇ ਤੁਸੀਂ ਵੱਡੇ ਹੋਏ ਓ. ਆਹ ਤੀਂਵੀਆਂ ਦੇ ਮਸਲਿਆਂ ਚ ਰਾਜੇ ਮਹਾਰਾਜੇ ਬਨਵਾਸ ਚਲੇ ਗਏ ,ਪਰ ਰੱਬ ਦੀ ਰਜ਼ਾ ਤੈਨੂੰ ਰੰਕ ਤੋਂ ਰਾਜਾ ਬਣਾ ਦਿੱਤਾ।”ਚਾਚੀ ਬੋਲਦੀ ਗਈ ਉਹ ਸੁਣਦਾ ਰਿਹਾ। ਉਹ ਚਾਹ ਕੇ ਵੀ ਸੁਖਮਨ ਬਾਰੇ ਉਸ ਮਗਰੋਂ ਕੀ ਹੋਇਆ ਪੁੱਛ ਨਾ ਸਕਿਆ।  ਇੱਕ ਸ਼ਰਮ ਇੱਕ ਲਿਹਾਜ ਉਸਦੇ ਅੰਦਰ ਹਲੇ ਭਰੀ ਹੋਈ ਸੀ। ਉਹ ਨੈਤਿਕ ਤੌਰ ਤੇ ਕਿਸੇ ਅੱਗੇ ਡਿੱਗਣਾ ਨਹੀਂ ਸੀ ਚਾਹੁੰਦਾ। ਉਹਨੇ ਕਿਸੇ ਗੁਆਂਢੀ ਘਰੋਂ ਸਕੂਟਰ ਮੰਗਿਆ ਅਗਲੇ ਨੇ ਝੱਟ ਦੇ ਦਿੱਤਾ ਜਦੋਂ ਕਿ ਕਦੇ ਉਸ ਉੱਤੇ ਸਾਈਕਲ ਦਾ ਇਤਬਾਰ ਨਹੀਂ ਸੀ। ਸਿੱਧਾ ਸਕੂਟਰ ਖੰਨੇ ਵੱਲ ਨੂੰ ਲੈ ਗਿਆ। ਕਾਲੋਨੀ ਦਾ ਪਤਾ ਕਰਦੇ ਕਰਦੇ ਉਹ ਹੈਪੀ ਕੋਲ ਪੁੱਜ ਹੀ ਗਿਆ.ਦੂਰੋਂ ਤੀਜੀ ਚੌਥੀ ਮੰਜਿਲ ਤੇ ਕੰਮ ਕਰਦੇ ਹੈਪੀ ਨੂੰ ਉਹਦਾ ਝਾਉਲਾ ਸਕੂਟਰ ਦਾ ਮੋੜ ਕੱਟਦੇ ਹੀ ਪੈ ਗਿਆ ਸੀ। “ਲਗਦਾ ਤਾਂ ,ਲੱਖਾ ਹੀ ਆ ! ਪਰ ਇੰਝ ਦੇ ਝਾਉਲੇ ਭੁਲੇਖੇ ਆਵਾਜ਼ ਉਹਨੂੰ ਕਿੰਨੀ ਵਾਰੀ ਰਾਤੀਂ ਵੀ ਸੁਣਦੀ ਰਹੀ ਸੀ। ਜਦੋਂ ਉਹਨੂੰ ਲਗਦਾ ਸੀ ਕਿ ਲੱਖੇ ਨੇ ਹੁਣੇ ਆਵਾਜ ਮਾਰੀ ਹੋਵੇ। ਪਰ ਉਹ ਇੱਕਟਕ ਉਸ ਸਵਾਰ ਵੱਲ ਵੇਖਦਾ ਰਿਹਾ। ਪਲ ਪਲ ਜਿਉਂ ਬੀਤ ਰਿਹਾ ਸੀ ਤੇ ਉਹ ਉਹਦੇ ਕੋਲ ਆ ਰਿਹਾ ਸੀ ਤਾਂ ਉਸਦੇ ਕਲੇਜੇ ਚ ਧੱਕ ਧੱਕ ਸੁਣਾਈ ਦਿੰਦੀ ਰਹੀ। ਸੱਚੀ ਕੋਲ ਆਇਆ ਤਾਂ ਉਹਦਾ ਮੂੰਹ ਅੱਡਿਆ ਰਹਿ ਗਿਆ। ਇਹਤਾਂ ਉਸਦਾ ਯਾਰ ਲੱਖਾ ਹੀ ਸੀ।  ਉਹ ਵੀ ਪੂਰੀ ਫੌਜੀ ਟੌਹਰ ਚ।  ਉਹਨੂੰ ਲੱਗਾ ਸੀ ਕਿ ਉਹ ਸ਼ਾਇਦ ਘਰੋਂ ਜਾਕੇ ਭੁੱਲ ਗਿਆ ਹੋਣਾ ਪਰ ਉਹਦੀ ਵਰਦੀ ਤੇ ਆਉਣ ਦੀ ਕਾਹਲ ਵੇਖ ਉਹ ਸਮਝ ਗਿਆ ਸੀ ਕਿ ਯਾਰੀ ਅਜੇ ਕਾਇਮ ਸੀ। ਬਿੱਲੀ ਵਾਂਗ ਛਾਲਾਂ ਮਾਰਦਾ ਉਹ ਪੰਜ ਸੱਤ ਕਦਮਾਂ ਨਾਲ ਹੀ ਤੀਸਰੀ ਮੰਜਿਲ ਤੋਂ ਥੱਲੇ ਆ ਗਿਆ। ਸਕੂਟਰ ਰੁਕਦੇ ਹੀ ਉਸਨੇ ਲੱਖੇ ਨੂੰ ਜੱਫੀ ਚ ਘੁੱਟ ਲਿਆ। “ਬੱਲੇ,ਯਾਰਾ ਫੌਜੀ ਹੋ ਗਿਆ ਸੀ ਤਾਂ ਯਾਰ ਨੂੰ ਭੁੱਲ ਗਿਆ ਸੀ “ਉਸਦੇ ਮੂੰਹੋ ਇਹੋ ਸ਼ਬਦ ਨਿੱਕਲੇ।  ਲੱਖੇ ਕੋਲੋਂ ਕੁੱਝਵੀ ਬੋਲ ਨਾ ਹੋਇਆ ਸਿਰਫ ਅੱਖਾਂ ਹੀ ਸਿੱਲੀਆਂ ਹੋਈਆਂ ਸੀ। “ਦੇਖੋ ਮੇਰਾ ਯਾਰ ਲੱਖਾ ਫੌਜੀ ਹੋ ਗਿਆ ,ਉਹ ਜਿਵੇਂ ਹਰ ਇੱਕ ਨੂੰ ਦੱਸ ਦੇਣਾ ਚਾਹੁੰਦਾ ਸੀ। “ਕੋਲ ਬੈਠੇ ਮੰਜੇ ਤੇ ਉਹ ਗੱਲਾਂ ਕਰਨ ਲੱਗੇ। ਲੱਖਾ ਉਸਦੇ ਕੋਲ ਬੈਠਾ ਉਸਨੂੰ ਟਰੱਕ ਚ ਚੜ੍ਹਨ ਤੋਂ ਲੈ ਕੇ ਅੱਜ ਵਾਪਿਸ ਮੁੜ ਆਉਣ ਦੀ ਸਾਰੀ ਵਾਰਤਾ ਕੁਝ ਹੀ ਮਿੰਟਾ ਚ ਸੁਣਾ ਦਿੱਤੀ।  ਉਦੋਂ ਤੱਕ ਚਾਹ ਵੀ ਆ ਗਈ ਚਾਹ ਪੀਂਦੇ  ਪੀਂਦੇ ਉਹ ਗੱਲਾਂ ਕਰਦੇ ਰਹੇ। ਫਿਰ ਉਹ ਆਪਣੇ ਸੁਆਲ ਤੇ ਆਇਆ “ਮੇਰੇ ਮਗਰੋਂ ਕੀ ਹੋਇਆ ?” ਉਹਨੇ ਡੂੰਘਾ ਹੈਪੀ ਦੀਆਂ ਨਜਰਾਂ ਚ ਝਾਕ ਕੇ ਪੁੱਛਿਆ। “ਤੇਰੇ ਮਗਰੋਂ ! ਮਤਲਬ ਤੂੰ ਸਿੱਧਾ ਨਹੀਂ ਪੁੱਛ ਰਿਹਾ ਕਿ ਸੁਖਮਨ ਨਾਲ ਕੀ ਹੋਇਆ ਤੇ ਉਹ ਕਿੱਥੇ ਹੈ ?” ਦਾਈ ਕੋਲੋਂ ਵੀ ਢਿੱਡ ਲੁਕੁਵੇਂਗਾ ਹੁਣ। ?” ਉਹਨੇ ਮਜ਼ਾਕ ਚ ਪੁੱਛਿਆ। ਲੱਖੇ ਨੇ ਉਹਦੀਆਂ ਅੱਖਾਂ ਚ ਝਾਕਿਆ ਮਤੇ ਉਹ ਸਭ ਕੁਝ ਛੇਤੀ ਤੋਂ ਛੇਤੀ ਜਾਨਣ ਲਈ ਉਹਦੀਆਂ ਅੱਖਾਂ ਹੀ ਪੜ੍ਹ ਲਵੇ। ਚੱਲ ਓਧਰ ਟਰੈਕ ਵੱਲ ਚਲਦੇ ਆ ਐਥੇ ਕੰਨਾਂ ਨੂੰ ਵੀ ਕੰਨ ਨੇ। ਆਖਦੇ ਉਹ ਛੇਤੀ ਨਾਲ ਚਾਹ ਮੁਕਾ ਕੇ ਟਰੈਕ ਵੱਲ ਚੱਲ ਪਏ। 

ਲੈਨਾਂ ਤੇ ਚੜਦੇ ਹੀ ਹੈਪੀ ਨੇ ਕਥਾ ਛੋਹ ਲਈ। “ਤੇਰੇ ਜਾਣ ਮਗਰੋਂ ਕਈ ਦਿਨ ਤੱਕ ਸੂਹੀਆ ਕੁੱਤਿਆਂ ਵਾਂਗ ਤੇਰੀਆਂ ਬਿੜਕਾਂ ਕੱਢਦੇ ਰਹੇ। ਮੇਰੇ ਕੋਲੋਂ ਵੀ ਕਈ ਵਾਰ ਆਣਕੇ ਪੁਚਕਾਰ ਕੇ ਪੁੱਛਦੇ ਰਹੇ। ਮੈਂ ਉਹਨਾਂ ਨੂੰ ਕਿੱਥੇ ਕੁਝ ਦੱਸਣ ਵਾਲਾ ਸੀ। ਆਹਂਦੇ ਬੱਸ ਤੇਰੀ ਛਿਤਰੌਲ ਕਰਨੀ ਇੱਕ ਵਾਰ। ਫਿਰ ਇੱਕ ਦਿਨ ਮੇਰੀ ਬੁੜ੍ਹੀ (ਮਾਂ ) ਨੂੰ ਪਤਾ ਲੱਗ ਪਿਆ ਬਈ ਮੇਰੇ ਕੋਲੋਂ ਤੇਰੀ ਪੁੱਛਗਿੱਛ ਕਰਦੇ ਪਏ ਨੇ। ਇੱਕ ਦੁਪਹਿਰ ਸਾਡੇ ਡੰਗਰਾਂ ਆਲੇ ਦੇਖਦੇ ਫਿਰਦੇ ਸੀ ਤੇ ਅੰਦਰ ਝਾਤੀ ਜਿਹੀ  ਮਾਰਕੇ ,ਅੱਗਿਓਂ ਬੁੜ੍ਹੀ ਸੁੰਭਰਨ ਲੱਗੀ ਹੋਈ ਸੀ ,ਉਹਦੀ ਨਿਗ੍ਹਾ ਪੈਗੀ ,ਭਾਪੇ ਨਾਲ ਓਦਣ ਸਵੇਰੇ ਸਵੇਰੇ ਖੜ੍ਹਕੀ ਸੀ ਉਸਦੀ। ਬੱਸ ਫਿਰ ਕਿ ਦਰਵਾਜ਼ੇ ਆਕੇ ਪੁੱਛਿਆ ਕਿ ਭਾਈ ਕੀ ਝਾਤੀਆਂ ਮਾਰੀ ਜਾਨੇ ਓ ,ਬੁੜ੍ਹੀਆਂ ਆਲੇ ਘਰ ਨੇ ਇਹ ,ਅੱਗਿਓ ਉਹਨਾਂ ਦੁਂਹ ਨੂੰ ਕੋਈ ਜਵਾਬ ਨਾ ਗੌਲੇ।  ਫਿਰ ਐਵੀਂ ਮੂੰਹੋ ਨਿਕਲ ਗਿਆ ਕਿ ਲੱਖੇ ਨੂੰ ਦੇਖਦੇ ਸੀ ਕੀਤੇ ਇਥੇ ਤਾਂ ਲੁਕਿਆ ਨਹੀਂ ਬੈਠਾ। ਬੱਸ ਫਿਰ ਬੁੜੀ ਦਾ ਦਿਮਾਗ ਹਿੱਲ ਗਿਆ ਉਹਨੇ ਅਗਲੇ ਪਿਛਲੇ ਸਭ ਪੁਣ ਦਿੱਤੇ। ਨਾ ਦਾਦਕੇ ਛੱਡੇ ਨਾ ਨਾਨਕੇ ,ਨਾ ਜਿਉਂਦਿਆਂ ਦੇ ਨਾ ਮਰਿਆਂ ਦੇ ਸਭ ਦੇ ਪੋਤੜੇ ਫਰੋਲ ਸੁੱਟੇ , ਆਹਂਦੀ ਕਿਸੇ ਦੇ ਪੁੱਤ ਨੂੰ ਘਰੋਂ ਬੇਘਰ ਕਰਕੇ ਵੀ ਤੁਸੀਂ ਸੂੰਹਾਂ ਲੈਂਦੇ ਫਿਰਦੇ ਹੋ ਐਨਾ ਹੀ ਅਣਖਾਂ ਹੈ ਧੀ ਨੂੰ ਘਰ ਕਿਉਂ ਰੱਖਿਆ ,ਇੰਝ ਆਪਣੀ ਧੀ ਦੀਆਂ ਗੱਲਾਂ ਨੂੰ ਪਿੰਡ ਚ ਛੰਡਦੇ ਫਿਰਦੇ ਹੋ ਅਗਲੇ ਘਰ ਕੋਈ ਵੱਸਣ ਦੇਦੂ ,ਇਹ ਉਮਰ ਗਲਤੀਆਂ ਦੀ ਹੁੰਦੀ ਏ,ਜੇ ਗਲਤੀ ਹੋਈ ਤਾਂ ਮਿੱਟੀ ਪਾਓ ਅੱਗਿਓ ਆਪਣਾ ਵਿਚਾਰੋ। ਬਥੇਰੀਆਂ ਥੋਡੀਆਂ ਸੁਣਲਿਆਂ।  ਹੁਣ ਹਿੱਕ ਠੋਕ ਕੇ ਆਖਦੀ ਆਂ ਕਿ ਹਰਨਾਮ ਦਾ ਮੁੰਡਾ ਨਾ ਜਾਣਿਓ ਪਾਲ ਕੁਰ ਦਾ ਜਾਣਿਓ ਕੋਈ ਹੱਥ ਲਾ ਕੇ ਦੇਖੇ ਜੇ ਬਰੋਬਰ ਮੈਂ ਸੀਰਮੇ ਨਾ ਪੀ ਜਾਵਾਂ। ਉਹ ਦਿਨ ਤੇ ਅੱਜ ਦਾ ਦਿਨ ਮੁੜ ਕੋਈ ਸੂਹ ਲੈਣ ਤਾਂ ਕਿ ਗਲੀ ਵਿਚੋਂ ਵੀ ਨਹੀਂ ਲੰਘਿਆ।  ਮੁੜ ਸਭ ਗੱਲਾਂ ਆਈ ਗਈ ਹੋ ਗਈਆਂ। ਕੁੜੀ ਦਾ ਮਸਲਾ ਜਾਣ ਉਹ ਵੀ ਮਿੱਟੀ ਪਾਗੇ। ਬੁੜੀ ਦੀ ਗੱਲ ਖਾਨੇ ਪੈਗੀ ਕੇ ਜੇ ਛੱਜ ਪਾ ਛੰਡਣਗੇ ਆਪਣੀ ਧੀ ਦੀ ਬਦਨਾਮੀ ਹੋ ਕੱਲ ਨੂੰ ਰਿਸ਼ਤਾ ਨਹੀਂ ਹੋਣਾ ਮੁੰਡੇ ਨੂੰ ਕਿਸੇ ਕੀ ਕਹਿਣਾ। “ਹੈਪੀ ਨੇ ਗੱਲ ਖ਼ਤਮ ਕੀਤੀ ,ਪਰ ਲੱਖੇ ਦੇ ਮਨ ਚ ਸਵਾਲ ਹਲੇ ਬਾਕੀ ਸੀ ,”ਸੁਖਮਨ ?””ਸੁਖਮਨ ਨੂੰ ਉਹਨਾਂ ਪਿੰਡੋ ਭੇਜ ਦਿੱਤਾ ,ਸੁਣਿਆ ਪਟਿਆਲੇ ਆਪਣੀ ਮਾਸੀ ਕੋਲ ਰਹਿੰਦੀ ਹੈ ਤੇ ਓਥੇ ਹੀ ਕਿਸੇ ਕਾਲਜ਼ ਚ ਪੜ੍ਹਦੀ ਹੈ। “ਤੇਰੇ ਬਾਰੇ ਕਿੰਨੀ ਵਾਰ ਸੁਨੇਹੇ ਘੱਲਕੇ ਪੁੱਛਿਆ ਪਰ  ਮੈਨੂੰ ਹੀ ਨਹੀਂ ਪਤਾ ਸੀ ਤਾਂ ਤੂੰ ਕਿਥੇ ਹੈਂ ਉਹਨੂੰ ਕੀ ਦੱਸਦਾ। ਪਿਛਲੇ ਦਿਨੀਂ ਆਈ ਸੀ ,ਮੈਂ ਵੇਖਿਆ ਪਟਿਆਲੇ ਦਾ ਪਾਣੀ ਲੱਗ ਗਿਆ ਉਹਦੇ ਹੱਡਾਂ ਨੂੰ ਨਿਖਰੀ ਫਿਰਦੀ ਸੀ। ਮੈਂ ਸੁਨੇਹਾ ਘੱਲਿਆ ਸੀ ਕਿ ਯਾਰ ਦੇ ਵਿਛੋੜੇ ਚ ਤਾਂ ਅੰਗਾਂ ਚ ਸੋਕਾ ਪੈ ਜਾਂਦਾ ਤੂੰ ਤੇ ਦਿਨੋਂ ਦਿਨ ਖਿੱਲਰ ਰਹੀਂ ਏ ,ਆਹੰਦੀ ਇਸ ਖੇੜ੍ਹੇ ਦਾ ਵੀ ਕੀ ਕਰਨਾ ਉਹਦੇ ਬਿਨ ਸਭ ਅਧੂਰਾ ਏ ,ਅੰਦਰ ਜਮਾਂ ਖਾਲੀ ਏ। ਦਿਲ ਬੱਸ ਉਹਦੀ ਸੁੱਖ ਮੰਨਦਾ ਦੋਹੀਂ ਵੇਲੇ ਦੁੱਖ ਨਿਵਾਰਨ ਸਾਬ ਜਾਨੀ ਆਂ ਕਿ ਉਹ ਜਿਥੇ ਹੋਏ ਸਹੀ ਸਲਾਮਤ ਹੋਵੇ। “”ਆਪਾਂ ਪਟਿਆਲੇ ਚੱਲੀਏ ?” ਲੱਖੇ ਨੇ ਪੈਂਦੇ ਸੱਟੀ ਆਖਿਆ। “ਤੇਰੇ ਪਿਛਲੇ ਰੋਣੇ ਧੋਤੇ ਨਹੀਂ ਗਏ,ਨਵੇਂ ਯੱਬ ਛੇੜਨ ਲੱਗ ਗਿਐਂ।, ਦੇਖ ਲੱਖੇ ,ਮੈਨੂੰ ਪਤਾ ਥੋਡੇ ਦਿਲਾਂ ਚ ਇੱਕ ਦੂਜੇ ਲਈ ਵਾਧੂ ਪਿਆਰ ਏ ਪਰ ਇਹ ਸਕੂਲਾਂ ਤੇ ਚ੍ਹੜਦੀ ਜਵਾਨੀ ਦਾ ਪਿਆਰ ਖੇਤ ਦੇ ਬੰਨਿਆਂ ਤੇ ਰਾਤ ਦੀਆਂ ਮਿਲਣੀਆਂ ਤੱਕ ਹੀ ਨਿਭਦਾ ਚੰਗਾ ਲਗਦਾ,ਇੱਕੋ ਪਿੰਡ ਦੇ ਹੋ ਪੱਤੀਆਂ ਅੱਡ ਹੋਣ ਨਾਲ ਸਮਾਜ ਦਾ ਦੇਖਣ ਦਾ ਨਜਰੀਆ ਨਹੀਂ ਬਦਲ ਸਕਦਾ। ਇਸ ਲਈ ਇਸ ਰਿਸ਼ਤੇ ਨੂੰ ਉਸ ਆਖ਼ਿਰੀ ਮਿਲਣੀ ਤੇ ਹੂੰਝ ਸੁੱਟ। ਐਵੇਂ ਦੋ ਚਾਰ ਦੇ ਸਿਰ ਖੁਲ੍ਹਣਗੇ ਕੋਈ ਫੈਦਾ ਦੱਸ ਭਲਾ. ਥੋਨੂੰ ਇਥੇ ਕਿਸੇ ਨੇ ਵੱਸਣ ਨਹੀਂ ਦੇਣਾ “ਹੈਪੀ ਨੇ ਉਹਨੂੰ ਸਮਝਾਉਂਦੇ ਹੋਏ ਆਖਿਆ। ਪਰ ਲੱਖੇ ਦੇ ਮਨ ਚ ਇੱਕੋ ਰੱਟ ਸੀ ਕਿ ਕਿਵੇਂ ਵੀ ਕਰੀਏ ਪਟਿਆਲੇ ਜਾਣਾ ਹੀ ਜਾਣਾ। ਹੈਪੀ ਨੇ ਉਹਦੇ ਅੱਗੇ ਹਥਿਆਰ ਸੁੱਟਦੇ ਹੋਏ ਕਿਹਾ ,ਚੱਲ ਫਿਰ ਆਪਾਂ ਇੱਕ ਵਾਰ ਉਹਨੂੰ ਮਿਲ ਆਉਂਦੇ ਆਂ ,ਮੇਰੇ ਮਾਮੇ ਕਿਆਂ ਚੋਂ ਛੋਟਾ ਓਧਰ ਹੀ ਰਹਿੰਦਾ ਬਾਰਾਂਦਰੀ ਚ ਕਿਸੇ ਪਾਸੇ , ਉਹਦੇ ਕੋਲ ਰੁਕਾਂਗਾਂ ,ਸਵੇਰ ਸ਼ਾਮ ਦੁੱਖ ਨਿਵਾਰਨ ਬੈਠ ਆਵਾਗੇਂ ,ਓਥੇ ਤਾਂ ਜਰੂਰ ਆਏਗੀ ,ਜੇ ਸੱਚ ਬੋਲਦੀ ਹੋਈ ਨਹੀਂ ਪਤਾ ਲੱਗਜੂ ਬਈ ਕੁੜੀ ਹਵਾ ਚ ਗੱਪਾਂ ਤਾਂ ਨਹੀਂ ਰੋੜੀ ਜਾਂਦੀ ਸੀ। ਮੇਰੇ ਲਈ ਫੌਜੀ ਰੰਮ ਲਿਆਇਆ ਕਿ ਨਹੀਂ ?”ਇੱਕ ਪੇਟੀ ਲਿਆਂਦੀ ਏ ,ਅੱਧੀ ਤੇਰੀ ਤੇ ਅੱਧੀ ਬਾਪੂ ਦੀ ਭਾਵੇਂ ਪੀਕੇ ਲਿਟੀ ਜਾਂਵੀ।” ਲੱਖੇ ਨੇ ਕਿਹਾ। “ਮੈਂ ਤਾਂ ਛੱਡੀ ਬੈਠਾ ,ਅਹੁ ਤੇਰੀ ਗੁਆਂਢਣ ਏ ਨਾ ਜੋ ਉਹ ਸਹੁੰ ਪਵਾ ਗਈ ਕਿ ਪੀਣੀਂ ਨਹੀਂ ਇਸ ਲਈ ਛੱਡਤੀ ,ਇਹ ਤਾਂ ਭਾਪਾ ਪੀਊ ” ਹੈਪੀ ਨੇ ਕਿਹਾ। “ਮੈਂ ਜਾਣਦਾ ਤੈਨੂੰ ਵੱਡੇ ਗਿਆਨੀ ਨੂੰ ਅੱਗੇ ਵੀ ਵੀਹਾਂ ਕੁੜੀਆਂ ਦੀ ਸਹੁੰਆਂ ਖਾ ਕੇ ਤੋੜ ਹਟਿਆ ਏਹ ਵੀ ਤੋੜ ਦੇਵੇਗਾਂ। “ਲੱਖਾ ਉਹਦੀ ਰਗ ਰਗ ਤੋਂ ਵਾਕਿਫ ਸੀ। ਸ਼ਾਮ ਤੱਕ ਦੋਵੇਂ ਓਥੇ ਘੁੰਮਦੇ ਰਹੇ ਖੰਨੇ ਦੇ ਬਾਜ਼ਾਰ ਚ ਗੇੜੇ ਦਿੰਦੇ ਰਹੇ। ਇੱਕ ਗੇੜਾ ਏ ਐੱਸ ਕਾਲਜ਼ ਦਾ ਵੀ ਲਗਾ ਆਏ ਸੀ। ਜਿੱਥੇ ਕੱਠੇ ਪੜ੍ਹਨ ਦਾ ਸੁਪਨਾ ਲਿਆ ਸੀ ਕਦੇ ਪਰ ਪੂਰਾ ਨਾ ਹੋ ਸਕਿਆ। ਰਾਤ ਦੇ ਅੱਧੀ ਰਾਤ ਤੱਕ ਘੁੰਮਦੇ ਉਹ ਘਰ ਵਾਪਿਸ ਆਏ ਤੇ ਉਸੇ ਕਮਰੇ ਚ ਕੱਠੇ ਸੁੱਤੇ ਜਿਥੇ ਆਖ਼ਿਰੀ ਵਾਰ ਸੁੱਤੇ ਸੀ। ਚਲਦਾ।

ਕਈ ਦਿਨ ਤੱਕ ਵਿਉਂਤਾਂ ਗੁੰਦਦਾ ਰਿਹਾ ਲੱਖਾ ਘਰੋਂ ਜਾਏ ਤਾਂ ਕੀ ਕਹਿਕੇ ਜਾਏ। ਉਹਨੂੰ ਪਤਾ ਸੀ ਪਟਿਆਲੇ ਦੇ ਨਾਮ ਤੋਂ ਬਾਪੂ ਨੇ ਖਿਝ ਹੀ ਜਾਣਾ ,ਘਰੇ ਫਿਰ ਕਲੇਸ਼ ਪਊ। ਇਸ ਗੱਲੋਂ ਡਰਦਾ ਉਹ ਕੁਝ ਵੀ ਫੈਸਲਾ ਨਾ ਲੈ ਸਕਿਆ। ਹੈਪੀ ਨਾਲ ਕਈ ਸਲਾਹਾਂ ਬਣਾਕੇ ਢਾਹ ਲਈਆਂ। ਜਿਉਂ ਜਿਉਂ ਉਹਦੇ ਭਰਤੀ ਹੋਣ ਦੀ ਖਬਰ ਪਹੁੰਚ ਰਹੀ ਸੀ ਤਿਉਂ ਤਿਉਂ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਦੂਰੋਂ ਨੇੜਿਓਂ ਰਿਸ਼ਤੇਦਾਰ ਢੁੱਕਿਆ ਰਹਿੰਦਾ। ਕੋਈ ਇੱਕ ਦਿਨ ਰੁਕਦਾ ਕੋਈ ਦੋ ਦਿਨ। ਉਸਨੂੰ ਮਨ ਮਾਰ ਕੇ ਘਰ ਰਹਿਣਾ ਪੈਂਦਾ। ਉੱਪਰੋਂ ਹਰ ਆਉਂਦਾ ਜਾਂਦਾ ਕੋਈ ਨਾ ਕੋਈ ਕੁੜੀ ਦੀ ਦੱਸ ਪਾਈ ਜਾਂਦਾ। ਜਾਂ ਉਹਦੀਆਂ ਭੈਣਾਂ ਲਈ ਮੁੰਡੇ ਦੀ। ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਉਸਦੀ ਤਨਖਾਹ ਨੌਕਰੀ ਤੇ ਰਿਸ਼ਤੇ ਤੋਂ ਵੱਧਕੇ ਕੋਈ ਗੱਲ ਨਾ ਚਲਦੀ। ਆਪਣੇ ਵਿਆਹ ਦੀ ਗੱਲ ਸੁਣਕੇ ਉਹਨੂੰ ਗੁੱਸਾ ਚੜ੍ਹਦਾ ਚਲੋ ਭੈਣਾਂ ਲਈ ਗੱਲ ਹੁੰਦੀ ਦੇਖ ਉਹਨੂੰ ਲਗਦਾ ਕਿ ਚਲੋ ਉਹਦੇ ਸਿਰੋਂ ਭਾਰ ਲੱਥੇ। ਬੇਬੇ ਸੁਖਾਲੀ ਹੋ ਜਾਊ। ਜਦੋਂ ਰਿਸ਼ਤੇਦਾਰਾਂ ਦਾ ਆਉਣਾ ਘਟ ਗਿਆ ਫਿਰ ਇੱਕ ਦਿਨ ਉਹਦੇ ਮਨ ਚ ਸਕੀਮ ਘੜ ਹੀ ਲਈ। ਮਨਿੰਦਰ ਨੇ ਆਉਂਦੇ ਵੇਲੇ ਉਹਨੂੰ ਦੱਸਿਆ ਸੀ ਕਿ ਯੂਨੀਵਰਸਿਟੀ ਫੌਜੀਆਂ ਲਈ ਸਪੈਸ਼ਲ ਕੋਰਸ ਚਲਾਉਂਦੀ ਹੈ ਜਿਹੜੇ ਬਿਨਾਂ ਕਾਲਜ ਗਿਆ ਹੀ ਪੇਪਰ ਦੇਕੇ ਸਿੱਧੇ ਡਿਗਰੀ ਲਈ ਜਾ ਸਕਦੀ ਹੈ। ਫੌਜ ਚ ਤਰੱਕੀ ਲਈ ਪੜ੍ਹਾਈ ਦੀ ਬਹੁਤ ਵੈਲਿਊ ਸੀ। ਦਸਵੀਂ ਬਾਰਵੀਂ ਜਾਂ ਬੀਏ ਪਾਸ ਸਭ ਦੀ ਤਰੱਕੀ ਅਲੱਗ ਤਰੀਕੇ ਸੀ ਟੈਕਨੀਕਲ ਕੋਰਸ ਵਾਲੇ ਲਈ ਹੋਰ ਵੀ ਪਹਿਲ ਸੀ। ਇਸ ਲਈ ਫਿਰ ਇੱਕ ਦਿਨ ਉਹਨੇ ਸਭ ਗੱਲ ਘਰਦਿਆਂ ਨਾਲ ਖੋਲ੍ਹ ਲਈ ਕਿ ਅਗਾਂਹ ਦੀ ਪੜ੍ਹਾਈ ਦਾ ਪਤਾ ਕਰਨ ਫਾਰਮ ਭਰਨ ਤੇ ਹੋਰ ਜਰੂਰੀ ਕੰਮ ਨਿਪਟਾਉਣ ਉਹ ਯੂਨੀਵਰਿਸਟੀ ਜਾਣਗੇ ਤੇ ਜੇ ਕੁਝ ਟੈਮ ਲੱਗਾ ਤਾਂ ਹੈਪੀ ਦੇ ਮਾਮੇ ਕੋਲ ਰੁਕ ਆਉਣਗੇ। ਭਲਾ ਅਗਾਂਹ ਪੜ੍ਹਾਈ ਲਈ ਮਾਪਿਆਂ ਨੂੰ ਕੀ ਇਤਰਾਜ਼ ਹੋ ਸਕਦਾ ਸੀ। ਕਿਸੇ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਸੀ। ਮਿੱਥੇ ਦਿਨ ਦੋਵੇਂ ਖੰਨੇ ਤੱਕ ਸਕੂਟਰ ਤੇ ਗਏ। ਸਟੈਂਡ ਤੇ ਸਕੂਟਰ ਖਲ੍ਹਾਰ ਕੇ ਪਟਿਆਲੇ ਵਾਲੀ ਬੱਸ ਫੜ੍ਹ ਲਈ। ਦੋਵਾਂ ਨੇ ਸੱਜ ਸੰਵਰ ਕੇ ਇੱਕ ਦੂਜੇ ਤੋਂ ਵੱਧ ਲਿਸ਼ਕੇ ਹੋਏ ਸੀ। ਪਰ ਅੱਜ ਲੱਖੇ ਨੇ ਫੌਜੀ ਪੱਗ ਨਾ ਬੰਨ੍ਹਕੇ ਸਾਦੇ ਕੱਪਡ਼ੇ ਹੀ ਪਾਏ ਹੋਏ ਸੀ। ਵਰਦੀ ਉਹਨੇ ਨਾਲ ਬੰਨ੍ਹ ਲਈ ਸੀ ਉਹ ਇੱਕ ਵਾਰ ਸੁਖਮਨ ਨੂੰ ਵਰਦੀ ਪਾ ਕੇ ਆਪਣੀ ਟੌਹਰ ਦਿਖਾਣਾ ਚਾਹੁੰਦਾ ਸੀ। ਪਰ ਹਮੇਸ਼ਾ ਵਾਂਗ ਹੈਪੀ ਉਹਦੇ ਨਾਲੋਂ ਵੱਧ ਚਮਕ ਰਿਹਾ ਸੀ। ਐਸੇ ਵੇਲੇ ਲੱਖਾ ਖਿਝ ਜਾਂਦਾ ਸੀ।  ਕਿਉਕਿ ਕਿਸੇ ਵੀ ਚੜ੍ਹਨ ਉੱਤਰਨ ਵਾਲੀ ਕੁੜੀ ਦੀ ਅੱਖ ਲੱਖੇ ਨੂੰ ਇਗਨੋਰ ਕਰਕੇ ਹੈਪੀ ਤੇ ਜਾ ਟਿਕਦੀ ਸੀ। ਉਹ ਸ਼ਰਤ ਲਗਾ ਕੇ ਜੇ ਅੱਗੇ ਪਿੱਛੇ ਵੀ ਬੈਠਦੇ ਸੀ ਤਾਂ ਹਮੇਸ਼ਾ ਖਾਲੀ ਸੀਟ ਉਸ ਵਾਲੀ ਭਰਦੀ।  ਤੇ ਪਤਾ ਨਹੀਂ ਹੈਪੀ ਦੀ ਤੱਕਣੀ ਚ ਗੱਲਾਂ ਕਰਨ ਦੇ ਤਰੀਕੇ ਚ ਕੀ ਸੀ ਪਲਾਂ ਚ ਉਹ ਕਿਸੇ ਨੂੰ ਆਪਣੇ ਨਾਲ ਗੱਲੀਂ ਲਾ ਕੇ ਮਿਲਣ ਤੱਕ ਦੇ ਇਕਰਾਰ ਲੈ ਲੈਂਦਾ ਸੀ।  ਉਸਦੇ ਵਿੱਚ ਅਜੀਬ ਜਿਹੀ ਖਿੱਚ ਸੀ।  ਅੱਜ ਵੀ ਖੰਨਿਓ ਨਿਕਲਦੇ ਹੀ ਹੈਪੀ ਸ਼ਰਤ ਲਾ ਕੇ ਉਹਦੇ ਤੋਂ ਅੱਡ ਸੀਟ ਤੇ ਬੈਠਿਆ। ਅੱਗਿਓਂ ਕਾਲਜ ਚੜ੍ਹਨ ਵਾਲੀਆਂ ਕੁੜੀਆਂ ਆਈਆਂ ਤਾਂ ਉਹਨੇ ਆਪਣੇ ਨਾਲ ਬੈਠੀ ਕੁੜੀ ਨੂੰ ਐਸਾ ਗੱਲੀ ਲਾਇਆ ਕਿ ਉਹ ਉਹਨੂੰ ਮਿਲਣ ਤੱਕ ਦੇ ਇਕਰਾਰ ਕਰ ਗਈ।  ਉਹਦੀ ਸੀਟ ਹਮੇਸ਼ਾ ਦੀ ਤਰ੍ਹਾਂ ਖਾਲੀ ਰਹੀ ਕੋਈ ਬੁਲਾਉਣਾ ਵੀ ਨਹੀਂ ਸੀ ਚਾਹ ਰਹੀ। ਪਰ ਫਿਰ ਉਹਦੇ ਦਿਲ ਚ ਇੱਕ ਅਲੱਗ ਤਰ੍ਹਾਂ ਦੀ ਸੰਤੁਸ਼ਟੀ ਸੀ “ਜਿਸਨੂੰ ਸੁਖਮਨ ਵਰਗੀ ਇੱਕ ਹੀ ਮਿਲ ਗਈ ਉਹਨੂੰ ਹੋਰ ਕਿੰਨੀਆਂ ਦੀ ਲੋੜ ਏ “! ਉਹ ਸੋਚਦਾ ਇਹੋ ਗੱਲ ਉਹਨੂੰ ਹਮੇਸ਼ਾ ਤਸੱਲੀ ਦਿੰਦਾ ਸੀ। ਦੁਪਹਿਰ ਵੇਲੇ ਉਹ ਪਟਿਆਲੇ ਪਹੁੰਚੇ ,ਲੱਭਦੇ ਲਭਾਉਂਦੇ ਮਾਮੇ ਘਰ ਵੀ ਚਲੇ ਗਏ। ਜਾਂਦਿਆ ਦੀ ਚੰਗੀ ਆਓ ਭਗਤ ਹੋਈ। ਲੱਖੇ ਦੀ ਨੌਕਰੀ ਦਾ ਉਹਨਾਂ ਨੂੰ ਵਿਆਹ ਜਿੰਨਾਂ ਚਾਅ ਸੀ। ਖਾਤਰਦਾਰੀ ਕਰਦੇ ਕਰਦੇ ਦੁਪਹਿਰ ਢਲ ਗਈ। ਸਰਦੀਆਂ ਦੇ ਦਿਨ ਵੈਸੇ ਵੀ ਨਿੱਕੇ ਸੀ। ਉਹਨਾਂ ਯੂਨੀਵਰਸਿਟੀ ਅਗਲੇ ਦਿਨ ਜਾਣ ਦਾ ਪਲੈਨ ਕੀਤਾ। ਪਹਿਲਾ ਮਕਸਦ ਉਹਦਾ ਸੁਖਮਨ ਨੂੰ ਲੱਭਣਾ ਸੀ। ਇਸ ਲਈ ਸਵਖਤੇ ਹੀ ਤਿਆਰ ਹੋਕੇ ਉਹ ਗੁਰਦਵਾਰਾ ਸਾਹਿਬ ਆ ਗਏ। ਪਰ ਇੰਝ ਹਰ ਇੱਕ ਦੇ ਚਿਹਰੇ ਵੱਲ ਝਾਕਣਾ ਉਹਨਾਂ ਦੀ ਛਿਤਰੋਲ ਕਰਵਾ ਦਿੰਦਾ। ਅਖੀਰ ਉਹਨਾਂ ਸਕੀਮ ਘੜੀ ਕਿ ਇੱਕ ਜਣਾ ਜੁੱਤੀ ਘਰ ਚ ਜੋੜੇ ਸਾਫ ਕਰੇਗਾ ਦੂਜਾ ਆਉਣ ਵਾਲਿਆਂ ਦੇ ਜੋੜੇ ਲੁਹਾਵੇਗਾ।  ਇੰਝ ਆਉਣ ਵਾਲੇ ਦਾ ਪਤਾ ਲਗਦਾ ਰਹੇਗਾ। ਹੈਪੀ ਜੋੜੇ ਘਰ ਬੈਠ ਗਿਆ ਤੇ ਲੱਖਾ ਹਰ ਆਉਂਦੇ ਜਾਂਦੇ ਨੂੰ ਵੇਖਦਾ ਰਿਹਾ। ਤੇ ਵਾਹਿਗੁਰੂ ਅੱਗੇ ਇੱਕੋ ਅਰਦਾਸ ਕਿ ਜੇ ਉਹ ਮਿਲਾ ਦੇਵੇ ਤਾਂ ਹਰ ਸਾਲ ਜੋੜਿਆਂ ਦੇ ਸੇਵਾ ਇੰਝ ਹੀ ਕਰਨ ਆਇਆ ਕਰੇਗਾ। ਸ਼ਾਮ ਤੋਂ ਹਨੇਰਾ ਤੇ ਹਨੇਰੇ ਤੋਂ ਡੂੰਘੀ ਰਾਤ ਹੋ ਗਈ। ਪਰ ਸੁਖਮਨ ਨਾ ਨਜ਼ਰ ਆਈ। ਲੱਖੇ ਨੂੰ ਮਿਲਣ ਦੀ ਉਮੀਦ ਛੱਡ ਦਿੱਤੀ। ਚੰਗਾ ਹੁੰਦਾ ਪਹਿਲਾਂ ਹੀ ਉਹਦਾ ਪਤਾ ਹੁੰਦਾ ਕਾਲਜ ਦਾ ਪਤਾ ਹੁੰਦਾ ਤਾਂ ਓਥੇ ਚਲੇ ਜਾਂਦੇ ਇੰਝ ਐਡੇ ਸ਼ਹਿਰ ਚ ਸੁਖਮਨ ਨੂੰ ਲੱਭਣਾ ਘਾਹ ਚ ਸੂਈ ਲੱਭਣ ਵਰਗਾ ਸੀ। ਉਸਦਾ ਦਿਲ ਰੋਂਣ ਨੂੰ ਕਰਨ ਲੱਗਾ। ਘਰ ਆ ਕੇ ਰੋਟੀ ਵੀ ਨਾ ਖਾਧੀ ਗਈ। ਰਾਤੀਂ ਨੀਂਦ ਵੀ ਨਾ ਆਈ। ਹੈਪੀ ਉਹਨੂੰ ਉਦਾਸ ਦੇਖਕੇ ਵੀ ਮਜ਼ਾਕ ਕਰ ਰਿਹਾ ਸੀ ,” ਐਵੇਂ ਫਰੌਟੀਆਂ ਮਾਰਦੀ ਸੀ ਅਖੇ ਦੋਂਹੀ ਵੇਲੇ ਗੁਰਦਵਾਰੇ ਜਾਨੀ ਆਂ ,ਇਸ ਔਰਤ ਜਾਤ ਦਾ ਕੋਈ ਭਰੋਸਾ ਨਹੀਂ ” ਹੈਪੀ ਨੇ ਆਪਣੇ ਚਿਰ ਸਥਾਈ ਵਚਨ ਬੋਲੇ।  ਭਾਵੇਂ ਉਹਨੂੰ ਖੁਦ ਨੂੰ ਵੀ ਲਗਦਾ ਸੀ ਕਿ ਸੁਖਮਨ ਹੋਰਾਂ ਕੁੜੀਆਂ ਵਰਗੀ ਨਹੀਂ ਏ। ਉਮੀਦ ਇਹੋ ਸੀ ਕਿ ਖੌਰੇ ਅੰਮ੍ਰਿਤ ਵੇਲੇ ਮਿਲ ਜਾਏ। ਸਰਦੀ ਦੀ ਠੰਡੀ ਸਵੇਰ ਵਿੱਚ ਬੁੱਕਲਾਂ ਮਾਰੀ ਉਹ ਮੁੜ ਗੁਰਦਵਾਰੇ ਪਹੁੰਚ ਗਏ।  ਉਹਦੇ ਮਾਮੇ ਦੇ ਟੱਬਰ ਨੂੰ ਸਮਝ ਨਾ ਆਏ ਕਿ ਭਲਾਂ ਬਿਨਾ ਪੀਤੇ ਰਾਤ ਨਾ ਕੱਢਣ ਵਾਲਾ ਹੈਪੀ ਕਿੰਝ ਦੋ ਵੇਲੇ ਗੁਰਦਵਾਰੇ ਜਾਣ ਲੱਗ ਗਿਆ।  ਫਿਰ ਉਹ ਇਹ ਸੋਚਕੇ ਚੁੱਪ ਕੇ ਗਏ ਕਿ ਖੌਰੇ ਲੱਖੇ ਕਰਕੇ ਬਦਲ ਗਿਆ ਹੋਏ। ਕੱਲ੍ਹ ਵਾਲੀ ਡਿਊਟੀ ਫੇਰ ਸਾਂਭ ਲਈ। ਹਨੇਰਾ ਘਟਦਾ ਘਟਦਾ ਧੁੰਦ ਰਹਿ ਗਈ। ਫਿਰ ਸੂਰਜ ਚਮਕਣ ਲੱਗਾ। ਸੰਗਤ ਵਧਦੀ ਵਧਦੀ ਫਿਰ ਘਟਣ ਲੱਗੀ।  ਪਰ ਕੋਈ ਉਮੀਦ ਨਾ ਜਗੀ। ਫਿਰ ਅਚਾਨਕ ਹੀ ਇੱਕ ਚਿਹਰੇ ਨਾਲ ਉਹਦੀਆਂ ਅੱਖਾਂ ਜੁੜੀਆਂ ਕੁਝ ਪਲ ਲਈ ਜੁੜਕੇ ਪਿਛਾਂਹ ਹਟੀਆਂ ਤੇ ਫਿਰ ਓਥੇ ਹੀ ਜੰਮ ਗਈਆਂ।ਉਹਦੇ ਚਿਹਰੇ ਮੋਹਰੇ ਤੇ ਜਿਸਮ ਚ ਕਿੰਨਾਂ ਕੁਝ ਬਦਲ ਗਿਆ ਸੀ ਪਰ ਅੱਖਾਂ ਉਹੀ ਸੀ ਉਸ ਪਹਿਲੀ ਤੱਕਣੀ ਵਾਂਗ ਉਹਦੇ ਸਰੀਰ ਵਿੱਚ ਬਿਜਲੀ ਦੌੜ ਗਈ। ਸੁਖਮਨ ਹੀ ਸੀ ! ਕਿੰਨਾ ਟੈਮ ਦੋਵੇਂ ਇੱਕ ਤੱਕ ਇੱਕ ਦੂਜੇ ਨੂੰ ਤੱਕਦੇ ਰਹੇ।  ਜਿਵੇਂ ਇੱਕ ਸਾਲ ਦੇ ਦੀਦਾਰ ਨੂੰ ਪਲਾਂ ਚ ਪੂਰਾ ਕਰ ਲੈਣਾ ਚਾਹੁੰਦੇ ਹੋਣ।  ਉਹ ਵਿਸ਼ਦਨ ਵਾਲਾ ਹੀ ਮੌਸਮ ਸੀ ਪਰ ਹੁਣ ਦਿਨ ਉੱਗ ਰਿਹਾ ਸੀ ਉਹ ਦਿਨ ਢਲ ਰਿਹਾ ਸੀ। ਇਹੋ ਫਰਕ ਸੀ ਉਸ ਦਿਨ ਤੇ ਇਸ ਦਿਨ ਵਿੱਚ। ਜੀਭ ਜਿਵੇਂ ਖਾਮੋਸ਼ ਹੋ ਗਈ ਸੀ ਤੇ ਅੱਖਾਂ ਨੇ ਸਭ ਕੁਝ ਆਖ ਦਿੱਤਾ ਹੋਵੇ। ਲੱਖੇ ਦਾ ਦਿਲ ਕਰਦਾ ਸੀ ਉਹਨੂੰ ਘੁੱਟਕੇ ਜੱਫੀ ਚ ਪਰ ਲਵੇ ਪਰ ਜਗ੍ਹਾ ਤੇ ਲੋਕ ਇਸਦੀ ਇਜਾਜਤ ਨਹੀਂ ਸੀ ਦਿੰਦੇ। ਕਿੰਨਾਂ ਅਜੀਬ ਪਲ ਸੀ ਸਿਰਫ ਅੱਖਾਂ ਦੇ ਤੱਕਣੀ ਨੇ ਹੀ ਉਹਨਾਂ ਨੂੰ ਨਿਹਾਲ ਕਰ ਦਿੱਤਾ ਸੀ। ਉਹ ਅੱਖਾਂ ਵੀ ਰੱਬ ਦੇ ਸ਼ੁਕਰਾਨੇ ਲਈ ਬੰਦ ਹੋ ਰਹੀਆਂ ਸੀ ਹੱਥ ਮੱਲੋਂ ਮੱਲੀ ਜੁੜ ਰਹੇ ਸੀ। ਹੋਸ਼ ਚ ਆਏ ਤਾਂ ਆਸ ਪਾਸ ਦੇ ਲੋਕਾਂ ਦਾ ਧਿਆਨ ਆਇਆ।  ਦੋਵੇਂ ਰਸਤਿਓਂ ਇੱਕ ਪਾਸੇ ਹੋਕੇ ਖੜ੍ਹੇ ਹੋ ਗਏ। “ਮੈਂ ਤੇ ਹੈਪੀ ਦੋਵੇਂ ਆਏ ,ਉਹਨੇ ਹੀ ਦੱਸਿਆ ਸੀ ਕਿ ਦਿਨ ਚ ਦੋ ਵਾਰ ਗੁਰਦਵਾਰੇ ਆਉਂਦੀ ਏ ,ਤੇਰਾ ਕਾਲਜ ਜਾਂ ਸਿਰਨਾਵਾਂ ਨਹੀਂ ਸੀ ,ਇਸ ਲਈ ਇਥੇ ਹੀ ਲੱਭਣਾ ਸੌਖਾ ਸੀ ,ਕੱਲ ਸ਼ਾਮੀਂ ਵੀ ਆਏ ਸੀ ਪਰ ਤੂੰ ਨਹੀਂ ਸੀ ਆਈ। ” ਇੱਕੋ ਸਾਹੇ ਉਹਨੇ ਸਭ ਆਖ ਦਿੱਤਾ ਜਿਵੇਂ ਚੋਰ ਇਕਬਾਲੀਆ ਬਿਆਨ ਦੇ ਰਿਹਾ ਹੋਵੇ। “ਮੇਰਾ ਅੱਜ ਪੇਪਰ ਸੀ ਇਸ ਲਈ ਸ਼ਾਮੀ ਪੜ੍ਹ ਰਹੀ ਸੀ ਨਹੀਂ ਆਈ ,ਹੁਣ ਪੇਪਰ ਤੋਂ ਪਹਿਲਾਂ ਜਰੂਰ ਜਾ ਕੇ ਜਾਣਾ ਸੀ ,ਪਰ ਤੂੰ ਐਨੇ ਦਿਨ ਕਿੱਥੇ ਰਿਹਾ ,ਤੈਨੂੰ ਪਤਾ ਮੈਂ ਤੈਨੂੰ ਕਿੰਨਾ ਮਿਸ ਕੀਤਾ “. ਮਿਸ ਸ਼ਬਦ ਉਸਤੋਂ ਪੂਰਾ ਨਾ ਕਿਹਾ ਗਿਆ ਉਸਤੋਂ ਪਹਿਲਾਂ ਹੀ ਅਥਰੂ ਵਗਣ ਲੱਗ ਗਏ। “ਉਹ ਇੱਕ ਲੰਮੀ ਕਹਾਣੀ ਆਪਾਂ ਕਿਤੇ ਬੈਠਕੇ ਗੱਲ ਕਰਦੇ ਆ “.ਉਹਨੇ ਹੈਪੀ ਨੂੰ ਆਵਾਜ ਮਾਰੀ। ਪਰ ਉਸਤੋਂ ਪਹਿਲਾਂ ਹੀ ਸੁਖਮਨ ਬੋਲ ਪਈ.”ਮੇਰੀਆਂ ਸਹੇਲੀਆਂ ਮੈਨੂੰ ਉਡੀਕ ਰਹੀਆਂ ਨੇ, ਮੈਂ ਰਜਿੰਦਰਾ ਕਾਲਜ ਚ ਪੜ੍ਹਦੀ ਹਾਂ ਪੇਪਰ ਤੋਂ ਛੇਤੀ ਵਿਹਲੀ ਹੋ ਜਾਵਾਂਗੀ।  ਓਥੋਂ ਹੀ ਆਪਾਂ ਸਾਹਮਣੇ ਮਾਰਕੀਟ ਚ ਬੈਠ ਜਵਾਗੇਂ। “ਤੁਸੀਂ ਓਥੇ ਹੀ ਆ ਜਾਇਓ। ਐਨੇ ਨੂੰ ਹੈਪੀ ਵੀ ਆ ਗਿਆ ਸੀ।  ਉਹਦੀ ਗੱਲ ਸੁਣਕੇ ਆਖਣ ਲੱਗਾ ,” ਸਾਨੂੰ ਵੀ ਯੂਨੀਵਰਸਿਟੀ ਕੰਮ ਏ ਓਥੋਂ ਕਿੰਨੀ ਦੂਰ ਏ ਕਾਲਜ਼ “.”ਓਕੇ ,ਫਿਰ ਆਪਾਂ ਯੂਨੀਵਰਸਿਟੀ ਮਿਲਦੇ ਆਂ ਮੈਂ ਘਰ ਕਹਿ ਭੇਜਾਗੀ ਕਿ ਯੂਨਵਰਸਿਟੀ ਮਾਰਕੀਟ ਤੋਂ ਨੋਟਸ ਲੈਣੇ ਹਨ।, ਤੁਸੀਂ ਮੈਨੂੰ ਸਹੀ 12 ਵਜੇ ਗੋਲ ਮਾਰਕੀਟ ਦੀ ਜੂਸ ਵਾਲੀ ਦੁਕਾਨ ਕੋਲ ਮਿਲਣਾ ਮਿਲਣਾ ਯੂਨੀਵਰਸਿਟੀ ਵਿੱਚ। “ਵਿਛੜਨਾ ਭਲਾ ਕੌਣ ਚਾਹੁੰਦਾ ਹੈ ਪਰ ਸਮਾਂ ਸਥਾਨ ਤੇ ਆਸ ਪਾਸ ਦਾ ਮਾਹੌਲ ਵਿਛੜਨਾ ਜਰੂਰੀ ਬਣਾ ਦਿੰਦਾ ਤੇ ਇਹ ਵਿਛੋੜਾ ਤਾਂ ਮੁੜ ਮਿਲਣ ਦੀ ਉਮੀਦ ਜਗਾ ਕੇ ਪੈ ਰਿਹਾ ਸੀ। 

ਯੂਨੀਵਰਸਿਟੀ ਪਹੁੰਚ ਕੇ ਲੱਖੇ ਤੇ ਹੈਪੀ ਨੇ ਫਟਾਫਟ ਕੰਮ ਨਿਪਟਾ ਲਏ.ਸਭ ਫਾਰਮ ਭਰਕੇ ਫੀਸਾਂ ਜਮਾਂ ਕਰਵਾ ਦਿੱਤੀਆਂ। ਲੋੜੀਂਦੀਆਂ ਕਿਤਾਬਾਂ ਖਰੀਦ ਲਈਆਂ। ਪਰ ਸਮਾਂ ਫਿਰ ਵੀ ਐਨਾ ਹੌਲੀ ਬੀਤ ਰਿਹਾ ਸੀ ਕਿ ਬਾਰਾਂ ਵੱਜਣ ਦਾ ਨਾਮ ਨਹੀਂ ਸੀ ਲੈ ਰਹੇ। ਉਡੀਕ ਚ ਸਮਾਂ ਹੌਲੀ ਹੋ ਹੀ ਜਾਂਦਾ ਹੈ। ਜਦੋਂ ਤੱਕ ਸੁਖਮਨ ਉਸਦੇ ਨਜ਼ਰੀਂ ਨਾ ਪਈ ਉਦੋਂ ਤੱਕ ਉਸਦੀਆਂ ਨਜਰਾਂ ਘੜੀ ਮੁੜੀ ਓਧਰ ਹੀ ਤੱਕਦੀਆਂ ਰਹੀਆਂ ਸੀ। ਫਿਰ ਸਵੇਰ ਵਾਲੇ ਸੂਟ ਚ ਉਹਨੂੰ ਸੁਖਮਨ ਆਉਂਦੀ ਦਿਸੀ। ਉਸਨੇ ਹੁਣ ਦੂਰੋਂ ਹੀ ਪਛਾਣ ਲਿਆ ਸੀ। ਕੁਝ ਘੰਟੇ ਪਹਿਲਾਂ ਮਿਲੀ ਸੁਖਮਨ ਨਾਲੋਂ ਉਹ ਅਲੱਗ ਦਿਸ ਰਹੀ ਸੀ। ਉਹਦੀ ਚਾਲ ਵਿੱਚ ਉਹੀ ਸਕੂਲ ਵਾਲੀ ਮਸਤੀ ਸੀ ਚਿਹਰੇ ਤੇ  ਉਹੀ ਰੌਣਕ ,ਵਾਲਾਂ ਨੂੰ ਚੰਗੀ ਤਰ੍ਹਾਂ ਵਾਹਿਆ ਹੋਇਆ ਸੀ। ਸਾਲ ਚ ਸੱਚਮੁੱਚ ਉਹ ਪਹਿਲਾਂ ਨਾਲੋਂ ਭਰ ਗਈ। ਉਸਦਾ ਜਿਸਮ ਪਹਿਲਾਂ ਤੋਂ ਵੱਧ ਨਿਖਰਿਆ ,ਵੱਧ ਖੂਬਸੂਰਤ ਤੇ ਚੁਸਤ ਲੱਗ ਰਿਹਾ ਸੀ.ਜਿਵੇਂ ਕੋਮਲ ਹਿੱਸੇ ਖੁਦ ਹੀ ਲਿਬਾਸ ਵਿਚੋਂ ਬਾਹਰ ਹੋਣ ਲਈ ਉਤਾਵਲੇ ਹੋਣ ਜਿਵੇਂ ਲੱਖੇ ਦੀਆਂ ਬਾਹਾਂ ਚ ਸਮਾਉਣ ਦੇ ਚਾਹਵਾਨ ਹੋਣ !ਦੁਆ ਸਲਾਮ ਕਰਕੇ ਦੋਵੇਂ ਇੱਕ ਗੋਲ ਪੱਥਰ ਦੇ ਬੈਂਚ ਤੇ ਬੈਠ ਗਏ। ਇਥੇ ਉਹਨਾਂ ਤੇ ਕੋਈ ਨਜਰ ਰੱਖਣ ਵਾਲਾ ਨਹੀਂ ਸੀ ਕੋਈ ਦੇਖਣ ਵਾਲਾ ਨਹੀਂ ਸੀ। ਯੂਨੀਵਰਸਿਟੀ ਚ ਘੁੰਮਦੇ ਹਜਾਰਾਂ ਜੋੜਿਆਂ ਨੂੰ ਕੌਣ ਵੇਖਦਾ ਹੈ ?ਪਰ ਕੋਲ ਬੈਠੇ ਉਹ ਬੱਸ ਇੱਕ ਦੂਜੇ ਨੂੰ ਤੱਕਦੇ ਰਹੇ। ਜਿਵੇਂ ਅੱਖਾਂ ਚੋਂ ਹੀ ਪੜ੍ਹ ਲੈਣਾ ਚਾਹੁੰਦੇ ਹੋਣ। ਖੌਰੇ ਡਰਦੇ ਹੋਣ ਕਿਤੇ ਲਫ਼ਜ਼ਾਂ ਨਾਲ ਅਥਰੂ ਹੀ ਨਾ ਡਿੱਗ ਪੈਣ। ਇੰਝ ਦੋਵੇਂ ਰੋਂਦਿਆਂ ਨੂੰ ਚੁੱਪ ਵੀ ਕੌਣ ਕਰਾਏਗਾ। “ਥੋਡੀਆਂ ਟੈਲੀਪੈਥੀਆਂ ਬੰਦ ਹੋ ਗਈਆਂ ਹੋਣ ਤਾਂ ਮੂੰਹੋ ਕੁਝ ਫੁੱਟ ਵੀ ਲਵੋ “ਹੈਪੀ ਨੂੰ ਉਹਨਾਂ ਦੀ ਚੁੱਪ ਅੱਖਰ ਰਹੀ ਸੀ। ਉਹ ਚਾਹੁੰਦਾ ਸੀ ਗੱਲ ਮੁਕਾ ਕੇ ਜੇ ਅੱਜ ਵਾਪਿਸ ਪਿੰਡ ਮੁੜ ਸਕਣ ਤਾਂ ਚੰਗਾ ਰਹੂ। “ਤੁਸੀਂ ਕਰੋ ਗੱਲ ਮੈਂ ਕੁਝ ਖਾਣ ਪੀਣ ਨੂੰ ਲੈ ਕੇ ਆਉਂਦਾ ਹਾਂ “ਹੈਪੀ ਉੱਠ ਕੇ ਚਲਾ ਗਿਆ। ਉਸਦੇ ਜਾਂਦਿਆ ਹੀ ਲੱਖੇ ਨੇ ਉਸ ਦਿਨ ਦੀ ਸ਼ਾਮ ਤੋਂ ਲੈ ਕੇ ਅੱਜ ਦੁਪਹਿਰ ਤੱਕ ਦੀ ਸਾਰੀ ਕਥਾ ਇੱਕੋ ਸਾਹ ਸੁਣਾ ਦਿੱਤੀ ਸੀ। ਜਿਉਂ ਜਿਉਂ ਉਹ ਸੁਣਾਉਂਦਾ ਰਿਹਾ ਤਿਉਂ ਸੁਖਮਨ ਦੇ ਚਿਹਰੇ ਤੇ ਇੱਕ ਭਾਵ ਆਉਂਦਾ ਰਿਹਾ ਤੇ ਦੂਜਾ ਜਾਂਦਾ ਰਿਹਾ। ਉਸਨੂੰ ਚਾਅ ਚੜ੍ਹ ਗਿਆ ਕਿ ਉਹ ਕੁਝ ਬਣਕੇ ਸਹੀ ਸਲਾਮਤ ਵਾਪਿਸ ਆਇਆ ਉਸਦੀ ਨਿੱਤ ਦੀ ਅਰਦਾਸ ਪੂਰੀ ਹੋਈ ਸੀ। ਉਸਦਾ ਦਿਲ ਸ਼ੁਕਰਾਨੇ ਨਾਲ ਭਰ ਗਿਆ। “ਹੁਣ ਆਪਾਂ ਨੂੰ ਇੱਕ ਹੋਣ ਤੋਂ ਕੋਈ ਨਹੀਂ ਰੋਕ ਸਕਦਾ “. ਲੱਖੇ ਨੇ ਗੱਲ ਮੁਕਾਈ ਤਾਂ ਸੁਖਮਨ ਦੇ ਚਿਹਰੇ ਦੇ ਰੰਗ ਇੱਕ ਦਮ ਬਦਲ ਗਏ। “ਤੈਨੂੰ ਲਗਦਾ ਲੱਖੇ ਕਿ ਤੇਰੇ ਸੈੱਟਲ ਹੋਣ ਮਗਰੋਂ ਵੀ ਇਹ ਸਮਾਜ ਆਪਾਂ ਨੂੰ ਇੱਕ ਹੋਣ ਦੇਵੇਗਾ ? ਉਸਨੇ ਲੱਖੇ ਵੱਲ ਅੱਖਾਂ ਚ ਤੱਕਦੇ ਪੁੱਛਿਆ। “ਹੁਣ ਸਾਨੂੰ ਕੋਈ ਨਹੀਂ ਰੋਕ ਸਕਦਾ ਕੀ ਹੋਇਆ ਜੇ ਆਪਾਂ ਇੱਕ ਪਿੰਡ ਤੋਂ ਹਾਂ ?” ਉਸਦੇ ਮਨ ਚ ਦ੍ਰਿੜਤਾ ਸੀ ਪਰ ਉਸਦੇ ਆਪਣੇ ਘਰਦਿਆਂ ਦੇ ਮੰਨਣ ਤੇ ਵੀ ਉਸਨੂੰ ਸੰਸਾ ਸੀ। “ਤੈਨੂੰ ਪਤੈ ! ਜਦੋਂ ਤੋਂ ਚਲਾ ਗਿਆ ਸੀ ,ਤੇਰੇ ਮਗਰੋਂ ਮੇਰੇ ਨਾਲ ਤੇ ਮੇਰੀ ਮਾਂ ਨਾਲ ਕਿ ਬੀਤੀ ? ਕੋਈ ਘਰ ਵਿੱਚ ਛੱਡ ਆਂਢ ਗੁਆਂਢ ਵਿੱਚ ਮੇਰੀ ਸ਼ਕਲ ਵੇਖਣ ਨੂੰ ਤਿਆਰ ਨਹੀਂ ਸੀ। ਲੋਕਾਂ ਦੇ ਘਰਾਂ ਚ ਅੰਦਰ ਗੰਦ ਤੋਂ ਗੰਦ ਰਿਸ਼ਤੇ ਲੁਕੇ ਪਏ ਨੇ ਉਹਨਾਂ ਨੇ ਵੀ ਆਪਣੀਆਂ ਕੁੜੀਆਂ ਨੂੰ ਮੇਰੇ ਕੋਲ ਆਉਣੋਂ ਰੋਕ ਦਿੱਤੀਆਂ। ਜਿੰਨੀਆਂ ਗਾਲ੍ਹਾਂ ਤੇ ਮਾਰ ਮੈਨੂੰ ਪਈ ਓੰਨੀ ਹੀ ਮੇਰੀ ਮਾਂ ਨੂੰ ,ਲੋਕੀ ਤਾਂ ਇਥੋਂ ਤੱਕ ਕਹਿੰਦੇ ਸੀ ਕਿ ਤੈਨੂੰ ਮਰਵਾ ਕੇ ਮੈਂ ਖੁਰਦ ਬੁਰਦ ਕਰਵਾ ਕੇ ਹੁਣ ਵੀ ਹੱਸਦੀ ਵੱਸਦੀ ਆਂ। ਉੱਪਰੋਂ ਮੇਰੇ ਘਰਦੇ ਤੇਰੇ ਮਿਲਣ ਤੇ ਬੱਸ ਖੂਨ ਦੇ ਪਿਆਸੇ ਸੀ ,ਤੇਰਾ ਕੁਝ ਨਾ ਕੁਝ ਤੋੜ ਸਦਾ ਲਈ ਆਹਰੀ ਕਰਨੀ ਚਾਹੁੰਦੇ ਸੀ। ਫਿਰ ਮੈਨੂੰ ਸਕੂਲੋ ਹਟਾਉਣ ਲਈ ਵੀ ਜ਼ੋਰ ਲੱਗਿਆ। ਮੇਰੇ ਨਾਨਕੇ ਤਕੜੇ ਨਾ ਹੁੰਦੇ ਤਾਂ ਉਹਨਾਂ ਦੀ ਪੁੱਗਦੀ। ਭਾਈਆਂ ਦੀ ਸਿਰ ਤੇ ਮੇਰੀ ਮਾਂ ਨੇ ਪੜ੍ਹਾਈ ਰੁਕਣ ਨਾ ਦਿੱਤੀ। ਅੱਗਿਓਂ ਜਦੋਂ ਪੜ੍ਹਨ ਦੀ ਗੱਲ ਆਈ ਤਾਂ ਸਭ ਨੇ ਹੱਥ ਖੜ੍ਹੇ ਕਰ ਦਿੱਤੇ ,ਹੁਣ ਮੇਰੇ ਮਾਮੇ ਨੇ ਸਿਰਫ ਇਸ ਸ਼ਰਤ ਤੇ ਮੈਨੂੰ ਪੜ੍ਹਨ ਲਾਇਆ ਕਿ ਜੇ ਮੈਂ ਉਹਨਾਂ ਦੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਵਾਵਾਂਗੀ।  ਉਹ ਸ਼ਾਇਦ ਕਿਤੇ ਪਹਿਲਾਂ ਪੱਕ ਠੱਕ ਕਰੀਂ ਬੈਠੇ ਹਨ ,ਜਿੱਦਣ ਮੈਂ ਘਰੋਂ ਨਿੱਕਲੀ ਸੀ ਉਸ ਦਿਨ ਮੇਰੀ ਮਾਂ ਨੇ ਆਖਿਆ ਸੀ ਧੀਏ ਬਾਪ ਦੀ ਪੱਗ ਨੂੰ ਤਾਂ ਲਾਜ ਲੈ ਦਿੱਤੀ ਹੁਣ ਮਾਂ ਦੀ ਚੁੰਨੀ ਨਾ ਰੁਲਣ ਦੇਵੀਂ। ਤੈਨੂੰ ਪਤੈ ਲੱਖੇ ,ਆਪਾਂ ਪੜ੍ਹਦੇ ਸੀ ਕੁੜੀਆਂ ਚਿੜੀਆਂ ਹੁੰਦੀਆਂ ਹਨ ਉਹਨਾਂ ਦੇ ਖੰਭ ਹੁੰਦੇ ਹਨ ਪਰ ਇਹ ਜਹਾਨ ਉਹਨਾਂ ਖੰਭਾਂ ਨੂੰ ਉਡਾਰੀ ਤੋਂ ਪਹਿਲਾਂ ਹੀ ਸੰਸਕਾਰਾਂ ਤੇ ਝੂਠੀਆਂ ਇੱਜਤਾਂ ਨਾਲ ਬੰਨ੍ਹ ਦਿੰਦਾ ਹੈ। ਮੈਂ ਚਾਹ ਕੇ ਵੀ ਉੱਡ ਨਹੀਂ ਸਕਦੀ। ਨਾ ਮੈਂ ਤੇਰਾ ਕੋਈ ਨੁਕਸਾਨ ਵੇਖ ਸਕਦੀ ਹਾਂ ਨਾ ਤੇਰੇ ਪਰਿਵਾਰ ਦਾ ਤੇ ਨਾ ਆਪਣੀ ਮਾਂ ਦਾ। ਤੇਰੇ ਵੱਲ ਪੁੱਟਿਆ ਇੱਕ ਕਦਮ ਕਈ ਘਰਾਂ ਨੂੰ ਉਜਾੜ ਦੇਵੇਗਾ। ਮੇਰੇ ਉੱਪਰੋਂ ਇਹ ਭਾਰ ਲੱਥਾ ਕਿ ਤੂੰ ਸਹੀ ਸਲਾਮਤ ਮੁੜ ਆਇਆ। ਨਹੀਂ ਉਮਰ ਭਰ ਇਹ ਬੋਝ ਲੈ ਕੇ ਮੈਂ ਕਿਵੇਂ ਜਿਉਂ ਲੈਂਦੀ ?'”ਫਿਰ ਉਹ ਪਿਆਰ ਉਹ ਵਾਅਦੇ ਉਹ ਸਭ ਝੂਠ ਸੀ ਉਹ ਸਭ ਕਸਮਾਂ ਸੁਪਨੇ ਐਨੀ ਛੇਤੀ ਕਿਵੇਂ ਭੁੱਲ ਸਕਦੀ ਏ ਤੂੰ ਸੁਖਮਨ ,ਮੈਂ ਤੇਰੇ ਲਈ ਹੁਣ ਹਰ ਇੱਕ ਟਕਰਾਉਣ ਲਈ ਤਿਆਰ ਹਾਂ ” ਲੱਖੇ ਮਿੰਨਤ ਨਾਲ ਹੌਕਾ ਤੇ ਜੋਸ਼ ਨਾਲ ਇੱਕੋ ਵਾਰ ਕਿਹਾ। “ਚੜ੍ਹਦੀ ਉਮਰ ਦਾ ਪਿਆਰ ਸਿਰਫ ਵਹਿਣਾ ਜਾਣਦਾ ਹੈ ਲਖਵਿੰਦਰ ਉਹ ਸਮਾਜ ਧਰਮ ਜਾਤ ਕੋਈ ਬੰਧਨ ਨਹੀਂ ਦੇਖਦਾ ਉਹਦੇ ਚ ਚੰਨ ਦੀ ਰੋਸ਼ਨੀ ਵਰਗੀ ਨਿਰਛਲਤਾ ਹੁੰਦੀ ਏ ਤੇ ਚੰਦਨ ਵਰਗੀ ਪਵਿੱਤਰਤਾ। ਅਸੀਂ ਕਿੰਨੇ ਸਾਲ ਸਿਰਫ ਇੱਕ ਦੂਸਰੇ ਦੀ ਸੂਰਤ ਤੱਕਕੇ ਹੀ ਸੰਤੁਸ਼ਟੀ ਨਾਲ ਭਰਦੇ ਰਹੇ ਸਿਰਫ ਖਤਾਂ ਚ ਅੱਖਰਾਂ ਚ ਇੱਕ ਦੂਜੇ ਨੂੰ ਮਾਣਦੇ ਰਹੇ ,ਇੱਕ ਦੂਜੇ ਦੀ ਆਵਾਜ ਨੂੰ ਰਾਤ ਦੇ ਹਨੇਰੇ ਚ ਕੰਨਾਂ ਚ ਗੁਜਰਦੀ ਸੋਚ ਕੇ ਸਾਡੇ ਸਰੀਰ ਭਖਦੇ ਰਹੇ,ਫਿਰ ਵੀ ਤੈਨੂੰ ਕਿੰਝ ਲੱਗ ਸਕਦਾ ਹੈ ਕਿ ਮੇਰਾ ਪਿਆਰ ਮੇਰੀਆਂ ਕਸਮਾਂ ਮੇਰੇ ਸਪਨੇ ਝੂਠੇ ਸੀ ?ਇੱਕ ਔਰਤ ਜਦੋਂ ਕਿਸੇ ਮਰਦ ਕੋਲ ਆਪਣਾ ਆਪ ਵਿਸ਼ਵਾਸ਼ ਤੇ ਉਸਨੂੰ ਸਮਰਪਿਤ ਕਰਦੀ ਹੈ ਤਾਂ ਉਹ ਮਰਦ ਉਸ ਔਰਤ ਲਈ ਰੱਬ ਹੋ ਜਾਂਦਾ ਹੈ। ਉਸਦੀ ਨੰਗੀ ਛਾਤੀ ਆਪਣਾ ਸਿਰ ਰੱਖਕੇ ਜਦੋਂ ਉਹ ਨੰਗੇ ਬਦਨ ਸੌਂਦੀ ਏ ਤਾਂ ਐਨਾ ਵਿਸ਼ਵਾਸ ਕੋਈ ਰੱਬ ਤੇ ਵੀ ਨਹੀਂ ਕਰਦਾ। ਰੱਬ ਨੂੰ ਇਨਸਾਨ ਮੌਤ ਮਗਰੋਂ ਖੁਦ ਨੂੰ ਸਮਰਪਿਤ ਕਰਦਾ ਹੈ ਤੇ ਮੈਂ ਤੈਨੂੰ ਜਿਉਂਦੇ ਜੀ ਸਭ ਕੁਝ ਅਰਪਣ ਕਰ ਚੁੱਕੀ ਹਾਂ ਜੋ ਸ਼ਾਇਦ ਇਸ ਸਮਾਜ ਦੀ ਨਜ਼ਰ ਚ ਮੇਰੇ ਕੋਲ ਸਭ ਤੋਂ ਕੀਮਤੀ ਸੀ। ਫਿਰ ਵੀ ਤੈਨੂੰ ਸ਼ੱਕ ਕਿਉਂ ਹੈ ? ਭਲਾ ਤੂੰ ਹੀ ਦੱਸ ਕੀ ਤੇਰੇ ਘਰਦੇ ਮੈਨੂੰ ਸਵੀਕਾਰ ਕਰ ਲੈਣਗੇ ?ਸਗੋਂ ਮੇਰੇ ਕਰਕੇ ਜੋ ਵੀ ਉਹਨਾਂ ਝੱਲਿਆ ਉਹ ਨਫਰਤ ਕਿੰਨੀ ਵਾਰ ਮੇਰੇ ਕੰਨੀ ਚੁਗਲੀਆਂ ਬਣਕੇ ਪਹੁੰਚਦੀ ਰਹੀ ਏ। “ਲੱਖੇ ਕੋਲ ਕੋਈ ਉੱਤਰ ਨਹੀਂ ਸੀ ਉਹ ਨਿਰਉੱਤਰ ਸੀ। ਉਹ ਹਲੇ ਵੀ ਇਸ਼ਕ ਦੇ ਉਸ ਦੌਰ ਚ ਘੁੰਮਦੇ ਫਿਰ ਰਿਹਾ ਸੀ ਜਿਥੇ ਉਹ ਤੇ ਸੁਖਮਨ ਜਹਾਨ ਤੋਂ ਲੁਕਕੇ ਮਿਲਦੇ ਰਹੇ। ਹੁਣ ਅਚਾਨਕ ਸਮਾਜ ਦੇ ਸਾਹਮਣੇ ਆ ਕੇ ਉਸਨੂੰ ਸਵੀਕਾਰ ਕਰਨ ਦੀ ਉਸਨੇ ਅਜੇ ਸੋਚੀ ਨਹੀਂ ਸੀ। ਫ਼ਿਲਮੀ ਕਹਾਣੀਆਂ ਨਾਲੋਂ ਯਥਾਰਥ ਦੀ ਧਰਾਤਲ ਤੇ ਉਸਨੂੰ ਸੁਪਨੇ ਗਰਮ ਤਵੇ ਤੇ ਪਈਆਂ ਪਾਣੀ ਦੀਆਂ ਬੂੰਦਾਂ ਵਾਂਗ ਉੱਡਣ ਲੱਗੇ। ਉਹਦਾ ਮਨ ਘਰ ਤੱਕ ਮੁੜਿਆ , ਜੇ ਉਹ ਭੱਜ ਕੇ ਵਿਆਹ ਕਰਵਾ ਵੀ ਲੈਣ ਉਸਦੇ ਬਾਪੂ ਨੂੰ ਕਿੰਨੀ ਨਮੋਸ਼ੀ ਸਹਿਣੀ ਪਊ ,ਉਸਦੇ ਬਾਪ ਨੇ ਪਹਿਲਾਂ ਹੀ ਮਾਂ ਦਾ ਜਿਉਣਾ ਦੁੱਭਰ ਕਰ ਰਖਿਆ ਸੀ ਉਸਦੇ ਇੰਝ ਕਰਨ ਮਗਰੋਂ ਤਾਂ ਪਤਾ ਨਹੀਂ ਕੀ ਕਰੇਗਾ ,ਉਸਦੀਆਂ ਭੈਣਾਂ ਦੇ ਵਿਆਹ ਕਿੰਝ ਸਿਰੇ ਚੜ੍ਹਣਗੇ ? ਉਸਦੀ ਮਾਂ ਗੱਲਾਂ ਗੱਲਾਂ ਚ ਕਿੰਨੀ ਵਾਰ ਇਹ ਗੱਲ ਸੁਣਾ ਚੁੱਕੀ ਸੀ। ਹੈਪੀ ਉਸਦੇ ਕੋਲ ਹੀ ਬੈਠਾ ਸੀ ,” ਲੱਖੇ ਸੁਖਮਨ ਠੀਕ ਹੀ ਕਹਿੰਦੀ ਏ, ਪਿੰਡ ਦੀਆਂ ਇਹ ਯਾਰੀਆਂ ਬੱਸ ਵਿਆਹਾਂ ਤੱਕ ਹੀ ਨਿਭਦੀਆਂ ਹਨ ਸਦੀਆਂ ਤੋਂ ਪਿੰਡਾਂ ਚ ਲੁਕਵੇਂ ਰੂਪ ਚ ਲਗਦੀਆਂ ਇੱਖ ਤੇ ਹੋਰ ਫਸਲਾਂ ਨਾਲ ਜੁਆਨ ਹੁੰਦੀਆਂ ,ਵੱਟਾਂ ਤੇ ਚੜ੍ਹਦੇ ਹੀ ਦਮ ਤੋੜ ਦਿੰਦੀਆਂ ਹਨ। ਇਸ ਦੁਨੀਆਂ ਚ ਹਰ ਬੰਦਾ ਇਸ ਇਸ਼ਕ ਚੋਂ ਲੰਘਿਆ ਪਰ ਰਵਾਇਤਾਂ ਸਾਹਮਣੇ ਦਮ ਤੋੜ ਗਿਆ। “ਉਹਨੇ ਕਿਹਾ ਫਿਰ ਉਹਨੂੰ ਆਪਣੀ ਗੰਭੀਰਤਾ ਤੇ ਅਫਸੋਸ ਹੋਇਆ ,ਹਾਸੇ ਨਾਲ ਟਾਲਦੇ ਹੋਏ ਕਿਹਾ ,ਤੂੰ ਮੇਰੇ ਵੱਲ ਹੀ ਦੇਖ ਲਿਆ ਪਿਛਲੇ ਇੱਕ ਸਾਲ ਚ ਤਿੰਨ ਕੁੜੀਆਂ ਯਾਰੀ ਤੋੜਕੇ ਵਿਆਹ ਕਰਵਾ ਕੇ ਚਲੇ ਗਈਆਂ,ਨਾਲੇ ਆਪਣੀ ਕਸਮ ਖਿਲਾ ਕੇ ਗਈਆਂ ਕਿ ਦਾਰੂ ਨੂੰ ਹੱਥ ਨਹੀਂ ਲਾਉਣਾ। “ਆਪਣੀ ਗੱਲ ਕਹਿਕੇ ਉਹ ਆਪ ਹੀ ਹੱਸ ਪਿਆ। ਲੱਖਾ ਤੇ ਸੁਖਮਨ ਨਾ ਹੱਸ ਸਕੇ ,ਕਿਸੇ ਪਿਆਸੇ ਰਾਹੀਂ ਨੂੰ ਰੇਗਿਸਤਾਨ ਚ ਅਚਾਨਕ ਮਿਲਿਆ ਖੂਹ ਵੀ ਸੁੱਕਾ ਮਿਲ ਜਾਏ ਤਾਂ ਕਿਹੋ ਜਿਹੀ ਹਾਲਤ ਹੋ ਸਕਦੀ ਏ ਇਹੋ ਹਾਲਤ ਦੋਨਾਂ ਦੀ ਸੀ। ਕਿੱਥੇ ਤਾਂ ਉਹ ਸੁਪਨੇ ਸੀ ਮੁੜ ਮਿਲਣ ਦੇ ਆਪਣੇ ਚਾਅ ਪੂਰੇ ਕਰਨ ਦੇ ਤੇ ਕਿਥੇ ਹੀ ਸੱਚਾਈਆਂ। ਇਸਤੋਂ ਵਧੀਆ ਉਹ ਮੁੜ ਮਿਲਦੇ ਹੀ ਨਾ ਭਲਾ ਚੁਭਵੇਂ ਸੱਚ ਤੋਂ ਤਾਂ ਬਚੇ ਰਹਿੰਦੇ ,ਭਰਮ ਪਿੱਛੇ ਜਿਉਣ ਦਾ ਸੁਆਦ ਤਾਂ ਮਾਣ ਲੈਂਦੇ। ਇਸਟੋਮ ਮਗਰੋਂ ਬੋਲਦੇ ਤਾਂ ਕਿ ਬੋਲਦੇ ? ਬੱਸ ਪਿਛਲੀਆਂ ਗੱਲਾਂ ਨੂੰ ਚੇਤੇ ਕਰਦੇ ਰਹੇ ਪਰ ਕੋਈ ਗੱਲ ਮੁੱਕਦੀ ਤਾਂ ਇੱਕ ਚੁੱਪ ਛਾ ਜਾਂਦੀ ਕੋਈ ਬੋਲਣ ਦਾ ਹੀਆ ਨਾ ਕਰ ਪਾਉਂਦਾ। ਜਿਵੇਂ ਸਭ ਮੁੱਕ ਗਿਆ ਹੋਵੇ ਭਰੇ ਅੰਦਰ ਛਲਕ ਗਏ ਹੋਣ ਤੇ ਬਹੁਤ ਕੁਝ ਅਣਕਿਹਾ ਕਿਸੇ ਡੂੰਘੇ ਟੋਏ ਵਿੱਚ ਦੱਬਿਆ ਗਿਆ ਹੋਏ। ਹਮੇਸ਼ਾ ਲਈ। “ਜਾਂਦੇ ਹੋਏ ਸਿਰਫ ਇੱਕ ਵਾਰ ਮੇਰੀ ਇੱਕ ਆਖ਼ਿਰੀ ਇੱਛਾ ਮੰਨੇਗਾ ?ਮੈਂ ਤੈਨੂੰ ਫੌਜੀ ਵਰਦੀ ਚ ਵੇਖਣਾ ਚਾਹੁੰਦੀ ਆਂ ਤੇ ਇੱਕ ਫੋਟੋ ਹਮੇਸ਼ਾ ਲਈ ਆਪਣੇ ਕੋਲ ਰੱਖਣੀ ” ਸੁਖਮਨ ਦੀ ਆਖ਼ਿਰੀ ਖਵਾਹਿਸ਼ ਸੀ। ਲੱਖਾ ਉਸ ਵੇਲੇ ਚਾਹੁੰਦਾ ਤਾਂ ਆਪਣੀ ਜਾਨ ਵੀ ਉਸਦੀ ਖਵਾਹਿਸ਼ ਤੇ ਦੇ ਦਿੰਦਾ ਪਰ ਕੌਣ ਹੈ ਜੋ ਇਥੇ ਖੁਦ ਲਈ ਜਿਉਂਦਾ ਹੈ ਸਭ ਦੀਆਂ ਜਿੰਦਗੀਆਂ ਹੋਰਾਂ ਲਈ ਜਿਉਂਦੇ ਹੋਏ ਗੁਜਰ ਜਾਂਦੀਆਂ ਹਨ। ਲਹੂ ਦੇ ਰਿਸ਼ਤੇ ਜਜਬਾਤਾਂ ਤੇ ਭਾਰੂ ਹੋ ਜਾਂਦੇ ਹਨ ਸਮਾਜ ਵੱਲ ਤਰਾਜੂ ਸਦਾ ਹੀ ਊਣਾ ਤੂਲ੍ਹਦਾ ਹੈ ਇਸ਼ਕ ਕਰਨ ਵਾਲੇ ਸਦਾ ਹੀ ਭਰਨ ਤੋਂ ਪਹਿਲਾਂ ਡੁੱਲ੍ਹ ਜਾਂਦੇ ਹਨ। ਫਿਰ ਇਸੇ ਉਣੇਪਨ ਵਿਚੋਂ ਇਹਨਾਂ ਜਖਮਾਂ ਵਿਚੋਂ ਰਿਸਦੇ ਹੋਏ ਉਹ ਇਸ਼ਕ ਦੀ ਪੀੜ੍ਹ ਦਾ ਸੁਆਦ ਮਾਨਣ ਲੱਗ ਜਾਂਦੇ ਹਨ। ਟੁੱਟੇ ਦਿਲਾਂ ਲਈ ਪੀੜ੍ਹ ਹੀ ਮਲ੍ਹਮ ਹੋ ਜਾਂਦੀ ਹੈ। ਇਸੇ ਪੀੜ੍ਹ ਨੂੰ ਜਿੰਦਗੀ ਪਰ ਜਿਊਣ ਲਈ ਸੁਖਮਨ ਨੇ ਉਸ ਕੋਲੋਂ ਇੱਕ ਤਸਵੀਰ ਮੰਗੀ ਸੀ। ਭਲਾਂ ਕਿਸ ਲਈ ?ਪਰ ਉਸਦੇ ਮਨ ਦੀਆਂ ਉਹੀ ਜਾਣੈ। “ਅਸੀਂ ਕੱਲ੍ਹ ਸਵੇਰੇ ਜਲਦੀ ਨਿੱਕਲ ਜਾਵਗਾਂ ਪਿੰਡ ਲਈ ਜਾਂਦੇ ਜਾਂਦੇ ਆਖ਼ਿਰੀ ਵਾਰ ਗੁਰਦਆਰੇ ਮੱਥਾ ਟੇਕ ਕੇ ਇਸ ਸ਼ਹਿਰ ਨੂੰ ਅਲਵਿਦਾ ਕਹਿ ਕੇ ਚਲਾ ਜਾਵਾਂਗਾ। ਮੁੜ ਕਦੀ ਵਾਪਿਸ ਨਹੀਂ ਆਵਾਂਗਾ। ਜਿੱਥੇ ਮੈਂ ਤੈਨੂੰ ਆਖ਼ਿਰੀ ਵਾਰ ਤੱਕ ਰਿਹਾਂ ਮੇਰੇ ਲਈ ਉਹ ਸ਼ਹਿਰ ਹੀ ਉੱਜੜ ਗਿਆ। “ਲੱਖੇ ਨੇ ਕਿਹਾ। ਪੂਰਨ ਦੇ ਚਲੇ ਜਾਣ ਮਗਰੋਂ ਉਸਦਾ ਬਾਗ ਕਹਿੰਦੇ ਸੁੱਕ ਗਿਆ ਸੀ ,ਕਿੱਡੀ ਕਲਪਨਾ ਹੈ ਸ਼ਾਇਰ ਦੀ ! ਜਰੂਰ ਉਹਦੇ ਚਾਹੁਣ ਵਾਲਿਆਂ ਲਈ ਉਸ ਬਾਗ ਦੀ ਰੌਣਕ ਪੂਰਨ ਨਾਲ ਹੀ ਸੀ ,ਇੰਝ ਹੀ ਬਾਗਾਂ ਦੇ ਇਸ ਖੂਬਸੂਰਤ ਸ਼ਹਿਰ ਦੀ ਖੂਬਸੂਰਤੀ ਤੇ ਉੱਜੜਨਾ ਲੱਖੇ ਲਈ ਸੁਖਮਨ ਦੇ ਨਾਲ ਹੀ ਸੀ,ਜਿਸ ਸ਼ਹਿਰ ਚ ਯਾਰ ਹੀ ਵੱਖ ਹੋ ਗਿਆ ਓਥੇ ਮੁੜ ਆ ਉਹਨੇ ਕੀ ਕਰਨਾ।?ਪਲ ਪਲ ਤੁਰਦੇ ਦਿਨ ਢਲਦਾ ਰਿਹਾ ਉਹ ਬੈਠੇ ਰਹੇ ਤੁਰਦੇ ਰਹੇ ਜਦੋਂ ਤੱਕ ਸੂਰਜ ਚ ਲਾਲੀ ਉੱਤਰ ਨਾ ਆਈ ਤੇ ਉਹਨਾਂ ਦੇ ਵਿਛੜਨ ਦਾ ਵਕਤ ਨਹੀਂ ਹੋ ਗਿਆ।  ਹੁਣ ਉਹਨਾਂ ਨੂੰ ਉਡੀਕ ਸੀ ਤਾਂ ਸਿਰਫ ਕੱਲ੍ਹ ਦੇ ਆਖ਼ਿਰੀ ਮਿਲਣ ਦੀ ਜਿਸਦਾ ਉਹਨਾਂ ਨੂੰ ਪਤਾ ਸੀ ਅੱਖਾਂ ਦੇ ਫੋਰ ਨਾਲ ਗੁਜਰ ਜਾਣਾ ਸੀ। ਨਹੀਂ ਗੁਜਰਨੀ ਸੀ ਤਾਂ ਉੱਤਰ ਰਹੀ ਰਾਤ ਤੇ ਹੋਰ ਪਤਾ ਨਹੀਂ ਕਿੰਨੀਆਂ ਹੀ ਆਉਣ ਵਾਲੇ ਦਿਨਾਂ ਵਿੱਚ.

ਅਗਲੀ ਸਵੇਰ ਦਾ ਸੂਰਜ ਉੱਗਣ ਤੋਂ ਪਹਿਲਾਂ ਲੱਖੇ ਦੀ ਜਿੰਦਗੀ ਵਿੱਚ ਬਹੁਤ ਕੁਝ ਡੁੱਬ ਚੁੱਕਾ ਸੀ ,ਉਸ ਲਈ ਸਵੇਰ ਇੱਕ ਲੰਮੀ ਰਾਤ ਲੈ ਕੇ ਆਈ ਸੀ। ਰਾਤ ਭਰ ਉਸਦੇ ਦਿਲ ਚ ਰਹਿ ਰਹਿ ਕੇ ਸਭ ਯਾਦਾਂ ਗਾਹ ਪਾਉਂਦੀਆਂ ਰਹੀਆਂ। ਉਹ ਰਾਤ ਭਰ ਕਿਵੇਂ ਸੌਂ ਸਕਦਾ ਹੈ ਜਿਸਦੇ ਭਾਗ ਹੀ ਸੌਂ ਗਏ ਹੋਣ ?ਸਵੇਰੇ ਉਠਿਆ ਅੱਖਾਂ ਚ ਲਾਲੀ ਸੀ। ਪਰ ਆਖ਼ਿਰੀ ਮੁਲਾਕਾਤ ਤੋਂ ਪਹਿਲਾਂ ਉਸਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਵਾਰਿਆ। ਪੇਚ ਤੇ ਪੇਚ ਕੱਸਕੇ ਪੱਗ ਬੰਨ੍ਹੀ। ਦਾੜੀ ,ਮੁੱਛ ਨੂੰ ਚੰਗਾਂ ਸਮਾਂ ਲਾਇਆ। ਅੱਜ ਤੋਂ ਪਹਿਲਾਂ ਉਹਨੇ ਆਪਣੇ ਆਪ ਨੂੰ ਕਦੇ ਐਨਾ ਵਕਤ ਨਹੀਂ ਸੀ ਦਿੱਤਾ। ਚੰਗੀ ਤਰ੍ਹਾਂ ਪ੍ਰੈਸ  ਵਰਦੀ ਪਾਈ। ਪਾਲਿਸ਼ ਮਾਰ ਮਾਰ ਕੇ ਬੂਟ ਚਮਕਾਏ। ਹਰ ਅੱਡ ਨਜਰ ਆਉਂਦੇ ਵਾਲ ਨੂੰ ਉਸਤਰੇ ਨਾਲ ਕੱਢ ਦਿੱਤਾ। ਜਦੋਂ ਤਿਆਰ ਹੋਕੇ ਬਾਹਰ ਨਿੱਕਲਿਆ ਤਾਂ ਹੈਪੀ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਕਿਸੇ ਮੁਰੱਬਿਆਂ ਦੇ ਮਾਲਕ ਵਰਗਾ ਰੋਹਬ ਉਸਦੇ ਮੂੰਹੋ ਝਲਕਦਾ ਸੀ। ਉਹ ਸ਼ਹਿਰੋਂ ਆਉਂਦੇ ਆੜ੍ਹਤੀਏ ਦੇ ਮੁੰਡੇ ਦਾ ਭੁਲੇਖਾ ਪਾਉਂਦਾ ਸੀ ਜਿਸਨੂੰ ਕਈ ਕਈ ਕਿੱਲੀਆਂ ਦੇ ਮਾਲਿਕ ਸੀ ਹੱਥ ਜੋੜ ਕੇ ਖੜ੍ਹਦੇ ਸੀ। “ਵੇਖੀ ਕਿਤੇ ,ਸੁਖਮਨ ਨੂੰ ਛੱਡ ਰਾਜੇ ਦੇ ਸ਼ਹਿਰੋਂ ਕੋਈ ਰਾਜਕੁਮਾਰੀ ਨਾ ਪੱਟ ਕੇ ਲੈ ਜਾਵੀਂ “ਹੈਪੀ ਨੇ ਉਸਦੇ ਰੋਹਬ ਦੀ ਤਾਰੀਫ ਕਰਦੇ ਹੋਏ ਆਖਿਆ। ਕੱਲ੍ਹ ਵਾਲੀ ਜਗ੍ਹਾ ਉਹਨਾਂ ਨੇ ਸੁਖਮਨ ਦੀ ਉਡੀਕ ਕੀਤੀ ਅੱਜ ਉਹ ਸਵਖਤੇ ਆ ਗਈ ਸੀ। ਲੱਖੇ ਨੂੰ ਇੱਕ ਵਾਰ ਤੱਕ ਕੇ ਤਾਂ ਅਵਾਕ ਹੀ ਰਹਿ ਗਈ ਸੀ। ਉਹਨੂੰ ਆਪਣੇ ਹੀ ਲੋਕਾਂ ਦੇ ਤਸ਼ੱਦਦ ਨੂੰ ਲੱਖੇ ਦੇ ਇਸ ਬਦਲੇ ਭਰਵੇਂ ਜੁਆਨ ਤੇ ਮੋਹਿਤ ਕਰ ਦੇਣੇ ਵਾਲੇ ਰੂਪ ਨਾਲ ਤੋਲਿਆ। ਉਹਦੀਆਂ ਅੱਖਾਂ ਚ ਲਟਕੇ ਹੋਏ ਹੰਝੂ ਚਮਕ ਰਹੇ ਸੀ ਸਿਰਫ ਰੋ ਨਹੀਂ ਰਹੀ ਸੀ। ਉਹ ਇਕੱਠੇ ਸੰਗਤ ਚ ਬੈਠੇ ਪਾਠ ਤੇ ਕੀਰਤਨ ਸੁਣਦੇ ਰਹੇ। ਗੱਲਾਂ ਉਹਨਾਂ ਕੱਲ੍ਹ ਮੁੱਕ ਚੁਕੀਆਂ ਸੀ ਸਿਰਫ ਵਖਤ ਸੀ ਜੋ ਵਾਹਿਗੁਰੂ ਦੀ ਹਜੂਰੀ ਚ ਬਿਤਾ ਕੇ ਪਤਾ ਨਹੀਂ ਕਿਹੜੇ ਅਣਕੀਤੇ ਪਾਪਾਂ ਦੀ ਸਜਾ ਤੋਂ ਛੁਟਣਾ ਚਾਹੁੰਦੇ ਸੀ। ਫਿਰ ਚਾਂਦੀ ਦੀ ਟਿੱਕੀ ਵਰਗਾ ਸੂਰਜ ਚੜ੍ਹਿਆ ਜਿਹੜਾ ਸਦਾ ਲਈ ਦੋਹਾਂ ਨੂੰ ਅੱਲਗ ਕਰਨ ਲਈ ਕਾਫੀ ਸੀ। ਮਜਾਲ ਸੀ ਵਿਛੜਨ ਲੱਗੇ ਦੋਹਾਂ ਨੇ ਇੱਕ ਪਲ ਵੀ ਇੱਕ ਦੂਸਰੇ ਨੂੰ ਮੁੜ ਮਿਲਣ ਲਈ ਜਾਂ ਚਿੱਠੀ ਲਿਖਣ ਲਈ ਕਿਹਾ ਹੋਵੇ। ਮਤੇ ਸਮਝ ਗਏ ਹੁਣ ਜਖ਼ਮ ਭਰਦਿਆਂ ਨੂੰ ਮੁੜ ਮੁੜ ਕੁਰੇਦਣਾ ਉਹਨਾਂ ਚ ਪੀਕ ਭਰ ਦਿੰਦਾ ਹੈ। ਜਿਵੇਂ ਦੋਵੇਂ ਨੰਗੇ ਸੱਚ ਨੂੰ ਸਵੀਕਾਰ ਚੁੱਕੇ ਹੋਣ। ਦੋਵੇਂ ਸਮਾਜ ਅੱਗਿਓ ਹਾਰ ਚੁੱਕੇ ਹੋਣ। ਅੰਤਿਮ ਬਾਏ ਮਗਰੋਂ ਦੋਵਾਂ ਚ ਕਿਸੇ ਨੇ ਪਲਟ ਕੇ ਨਹੀਂ ਦੇਖਿਆ ਨਹੀਂ ਤਾਂ ਪਲਟਨ ਨਾਲ ਨਿਰਣੇ ਤੇ ਟਿਕਣਾ ਮੁਸ਼ਕਿਲ ਹੋ ਜਾਂਦਾ ਹੈ। ਲੱਖੇ ਨੇ ਤਾਂ ਪਟਿਆਲੇ ਤੋਂ ਨਿੱਕਲ ਕੇ ਵੀ ਪਿੱਛੇ ਸ਼ਹਿਰ ਵੱਲ ਨਹੀਂ ਸੀ ਤੱਕਿਆ। ਪਰ ਬੱਸ ਵਿੱਚ ਅਲੋਕਾਰ ਜਿਹੀ ਗੱਲ ਹੋਈ ਉਹ ਤੇ ਹੈਪੀ ਇਕੱਠੇ ਬੈਠੇ ਸੀ ਤਾਂ ਹਰ ਚੜ੍ਹਨ ਉੱਤਰਨ ਵਾਲੇ ਦੀ ਨਿਗ੍ਹਾ ਅੱਜ ਹੈਪੀ ਤੇ ਨਾ ਹੋ ਕੇ ਉਸਤੇ ਸੀ। ਕਈ ਤਾਂ ਵਾਰ ਵਾਰ ਉਸ ਵੱਲ ਦੇਖ ਰਹੇ ਸੀ ਖ਼ਾਸ ਕਰਕੇ ਕਈ ਕੁੜੀਆਂ ਨਾਲ ਅੱਖੀਆਂ ਦੇ ਸਿੱਧੇ ਮੇਲ ਹੋਏ ਸੀ। ਜੇ ਹੋਰ ਕੋਈ ਦਿਨ ਹੁੰਦਾ ਉਹ ਹੈਪੀ ਨੂੰ ਇਸ ਗੱਲੋਂ ਖਿਝਾ ਦਿੰਦਾ ਪਰ ਅੱਜ ਦੋਵੇਂ ਅਸਲੋਂ ਉਦਾਸ ਸੀ। ਵਾਪਿਸ ਪਿੰਡ ਆਇਆ ਤਾਂ ਖ਼ਾਲੀ ਹੱਥ ਸੀ ਜਾਂਦੇ ਹੋਏ ਤਾਂ ਕਿੰਨੀਆਂ ਉਮੰਗਾਂ ਕਿੰਨੇ ਚਾਅ ਸੀ ਸਭ ਰੁਲ ਗਏ ਸੀ ਸਭ ਦੋ ਰਾਤਾਂ ਚ ਮਿੱਟੀ ਹੋ ਗਏ ਸੀ। ਜ਼ਿੰਦਗੀ ਇਹੋ ਹੈ ਇੱਕ ਪਲ ਸਭ  ਵਿੱਚ  ਰੇਤ ਵਾਂਗ ਸਭ ਖਿੰਡ ਜਾਣਾ ਜੋ ਕੁਝ ਪਲ ਪਹਿਲਾਂ ਤੁਹਾਡੀ ਮੁੱਠੀ ਵਿੱਚ ਸੀ। ……………….ਉਹ ਛੁੱਟੀ ਲੰਮੀ ਲੈਕੇ ਆਇਆ ਸੀ ਪਤਾ ਨਹੀਂ ਕੀ ਸੋਚਕੇ ਪਰ ਸਭ ਰੁਲ ਜਾਣ ਮਗਰੋਂ ਉਹ ਵਾਪਿਸ ਪਰਤਣਾ ਚਾਹੁੰਦਾ ਸੀ। ਉਸਦੇ ਘਰੋਂ ਜਾਣ ਮਗਰੋਂ ਹੀ ਉਸਦੀਆਂ ਦੋਵੇਂ ਭੈਣਾਂ ਲਈ ਮੁੰਡੇ ਦੇਖ ਰੱਖੇ ਸਨ। ਉਸਦੇ ਆਉਂਦੇ ਹੀ ਕੁਝ ਪੈਸੇ ਵੀ ਆਏ ਤੇ ਕੁਝ ਰੋਹਬ ਵੀ। ਹੁਣ ਉਸਦੇ ਬਾਪੂ ਨੇ ਵਿਚੋਲੇ ਨੂੰ ਕਹਿ ਕਹਾ ਕੇ ਵਿਆਹ ਰਖਵਾ ਹੀ ਲਿਆ। ਹੁਣ ਛੁੱਟੀ ਮਿਲੀ ਨਹੀਂ ਸਾਲ ਤੇ ਕੰਮ ਜਾ ਪੈਣਾ ਸੀ। ਮਨ ਮਾਰ ਕੇ ਉਹ ਵਿਆਹ ਦੇ ਕੰਮਾਂ ਵਿੱਚ ਰੁੱਝ ਗਿਆ। ਇਸ਼ਕ ਦੇ ਰਾਹੋੰ ਲੰਘ ਕੇ ਉਹ ਅਸਲ ਸਿਆਣਾ ਹੋ ਹੀ ਗਿਆ ਸੀ ਉੱਪਰੋਂ ਹੁਣ ਕਬੀਲਦਾਰ ਜਾਣਕੇ ਸਭ ਕੰਮ ਉਸਦੇ ਪੱਲੇ ਹੀ ਸੀ। ਦਿਨ ਰਾਤ ਇੱਕ ਕਰਕੇ ਉਹਨੇ ਸਭ ਪ੍ਰਬੰਧ ਕੀਤੇ। ਆਪਣੀ ਇੱਕ ਸਾਲ ਦੀ ਕਮਾਈ ਬਾਪੂ ਹੱਥ ਧਰ ਦਿੱਤੀ। ਜਿੰਨੇ ਵੀ ਛਗਣਗੇ ਤਰੀਕੇ ਨਾਲ ਨਜਿਠਿਆ ਜਾ ਸਕਦਾ ਸੀ ਵਿਆਹ ਨਜਿਠਿਆ। ਬਰਾਤ ਦੀ ਖੂਬ ਸੇਵਾ ਕੀਤੀ ਤੇ ਇੱਕ ਇੱਕ ਕਰਕੇ ਦੋਵੇਂ ਭੈਣਾਂ ਨੂੰ ਘਰ ਤੋਰ ਦਿੱਤਾ। ਇਸ ਨਾਲ ਉਸਦਾ ਸਮਾਂ ਚੰਗਾ ਬੀਤ ਗਿਆ ਸੀ। ਸੁਖਮਨ ਵੱਲੋਂ ਧਿਆਨ ਕੁਝ ਘਟਿਆ। ਵਾਹ ਲਗਦੇ ਹੈਪੀ ਕਦੇ ਉਹਨੂੰ ਓਧਰ ਮੁੜਨ ਨਾ ਦਿੰਦਾ। ਦਿਨ ਤਾਂ ਇੰਝ ਲੰਘ ਜਾਂਦੇ ਪਰ ਰਾਤਾਂ ਨਾ ਲੰਘਦੀਆਂ। ਕਦੇ ਕਦੇ ਉਹ ਸੋਚਦਾ ਕਿ ਕੱਲ੍ਹ ਸਵੇਰੇ ਹੀ ਉਹ ਪਟਿਆਲੇ ਦੌੜ ਜਾਈ ਤੇ ਸੁਖਮਨ ਨੂੰ ਮਨਾ ਕੇ ਆਪਣੇ ਨਾਲ ਭਜਾ ਕੇ ਲੈ ਚੱਲੇ ਜੋ ਪਿੱਛੋਂ ਹੋ ਦੇਖੀ ਜਾਊ. ਰਾਤ ਭਰ ਉਹ ਵਿਉਂਤ ਬਣਾਉਂਦਾ ਸਵੇਰੇ ਤੋੜ ਦਿੰਦਾ। ਰਾਤ ਦੇ ਸੁਪਨਿਆਂ ਚ ਸੁਖਮਨ ਉਸਦੇ ਨਾਲ ਖੇਡਦੀ ਰਹਿੰਦੀ ,ਉਹੀ ਚੋਜ ਕਰਦੀ ਰਹਿੰਦੀ ਜੋ ਖਤਾਂ ਚ ਲਿਖਦੀ ਸੀ ਜਾਂ ਜੋ ਦੋਵਾਂ ਨੇ ਮਿਲਣ ਦੀਆਂ ਉਹਨਾਂ ਤਿੰਨ ਰਾਤਾਂ ਚ ਇੱਕ ਦੂਸਰੇ ਨਾਲ ਕੀਤੇ ਸੀ। ਸਰਦੀ ਚ ਵੀ ਉਹਦੇ ਜਿਸਮ ਵਿਚੋਂ ਸੇਕ ਨਿੱਕਲਣ ਲੱਗ ਜਾਂਦਾ। ਸਰੀਰ ਸਾਰੀ ਰਾਤ ਇੰਝ ਹੀ ਤਪਦਾ ਰਹਿੰਦਾ। ਉਹਨੂੰ ਲਗਦਾ ਜਿਵੇਂ ਬੁਖਾਰ ਹੋ ਗਿਆ ਹੋਏ। ਪਰ ਇਹ ਸੇਕ ਬੁਖਾਰ ਦਾ ਸੇਕ ਨਹੀਂ ਸੀ ਇਹ ਮਿਲਣ ਦੀ ਉਸ ਚਾਹ ਦਾ ਸੇਕ ਸੀ ਜਿਸਦੇ ਸਪਨੇ ਅਧੂਰੇ ਰਹਿ ਗਏ ਜੋ ਲਲਕ ਅੰਦਰ ਹੀ ਅੰਦਰ ਧੁਖ ਰਹੀ ਸੀ। ਰਾਤ ਭਰ ਪਾਸੇ ਬਦਲਦਾ ਕੱਟਦਾ ਸਵੇਰੇ ਅੱਖਾਂ ਲਾਲ ਰਹਿੰਦੀਆਂ। ਅੱਖਾਂ ਥੱਲੇ ਟੋਏ ਨਜਰ ਆਉਣ ਲੱਗੇ। ਚਿੰਤਾ ਤੇ ਵਿਛੋੜੇ ਦੇ ਗਮ ਨੇ ਅੰਦਰੋਂ ਸਾੜ ਦਿੱਤਾ ਸੀ। ਹੈਪੀ ਨੇ ਅੱਡ ਚਿੰਤਾ ਸੀ ਮਾਂ ਨੂੰ ਅੱਡ.ਹੈਪੀ ਉਹਨੂੰ ਪੈੱਗ ਖਿੱਚਣ ਨੂੰ ਆਖਦਾ ਤੇ ਮਾਂ ਹੋਰ ਛੱਤੀ ਓਹੜ ਪੋਹੜ ਕਰਦੀ ਕਦੇ ਮਿਰਚਾਂ ਵਾਰਦੀ ਕਦੇ ਕਿਸੇ ਦੇ ਪੈਰਾਂ ਦੀ ਮਿੱਟੀ ਚੁੱਕਦੀ। ਲੱਖਾ ਪਹਿਲਾ ਹੀ ਸਮਝ ਗਿਆ ਕਿ ਹੁਣ ਇਥੇ ਉਸਦਾ ਜੀਅ ਪ੍ਰਚਣਾ ਮੁਸ਼ਕਿਲ ਹੈ। ਇਸ ਲਈ ਕੁਝ ਦਿਨਾਂ ਦੀ ਛੁੱਟੀ ਰਹਿੰਦੇ ਹੀ ਇੱਕ ਦਿਨ ਸਮਾਨ ਬੰਨ੍ਹ ਉਹ ਖੰਨਿਓ ਕਲਕੱਤੇ ਦੀ ਰੇਲ ਚੜ੍ਹ ਗਿਆ। 

http://www.facebook.com/harjotdikalam

ਲੱਖਾ ਟ੍ਰੇਨ ਬੈਠਿਆ ਤੇ ਕਾਫੀ ਗੱਲਾਂ ਤੋਂ ਸੁਰਖਰੂ ਹੋ ਗਿਆ ਸੀ। ਹੈਪੀ ਦੀ ਅਮਾਨਤ ਉਸਦੀਆਂ ਨੱਤੀਆਂ ਵਾਪਿਸ ਕਰ ਦਿੱਤੀਆਂ ਸਨ। ਦੋਵੇਂ ਭੈਣਾਂ ਦੇ ਵਿਆਹ ਹੋ ਗਏ ਸੀ। ਤੇ ਸੁਖਮਨ ਉਸਦੀ ਦੁਨੀਆਂ ਵਿਚੋਂ ਸਦਾ ਲਈ ਗਾਇਬ ਹੋ ਗਈ ਸੀ। ਇੱਕ ਸਫ਼ਰ ਦੇ ਦੋ ਪਾਸੇ ਕਿੰਨਾ ਹੀ ਕੁਝ ਬਦਲ ਗਿਆ ਸੀ। ਪਿੰਡ ਨਾਲ ਹੁਣ ਉਸਦਾ ਮੋਹ ਤੇ ਜਿੰਮੇਵਾਰੀ ਦੋ ਹੀ ਗੱਲਾਂ ਕਰਕੇ ਸੀ ਇੱਕ ਮਾਂ ਤੇ ਹੈਪੀ ਦਾ ਪਰਿਵਾਰ।  ਬਾਪੂ ਨਾਲ ਉਹਦੀ ਪਹਿਲਾਂ ਕਦੇ ਨਹੀਂ ਸੀ ਬਣੀ ਹੁਣ ਕਿਥੋਂ ਬਣਨੀ ਸੀ। ਮਾਂ ਦੇ ਸਿਰੋਂ ਧੀਆਂ ਦਾ ਬੋਝ ਉੱਤਰ ਗਿਆ। ਬਸ ਉਸਦੀਆਂ ਅੱਖਾਂ ਚ ਹੁਣ ਇੱਕੋ ਸੁਪਨਾ ਸੀ ਉਹ ਸੀ ਲੱਖੇ ਦਾ ਵਿਆਹ। ਇਹੋ ਸੁਪਨਾ ਲੱਖੇ ਨੂੰ ਡਰਾਉਣ ਲੱਗਾ ਸੀ। ਉਹਨੂੰ ਜਾਪਣ ਲੱਗਾ ਸੀ ਜਿਵੇਂ ਮਾਂ ਦੇ ਸੁਪਨਿਆਂ ਅੱਗੇ ਉਹ ਟੁੱਟ ਜਾਏਗਾ ਤੇ ਨਾ ਚਾਹ ਕੇ ਵੀ ਉਹ ਵਿਆਹ ਚ ਬੱਝ ਜਾਏਗਾ। ਇੰਝ ਕਰਕੇ ਉਹ ਆਪਣੇ ਆਪ ਨੂੰ ਜਾਂ ਹੋਣ ਵਾਲੇ ਹਿੱਸੇਦਾਰ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ ਸੀ। ਉਹ ਹਮੇਸ਼ਾਂ ਲਈ ਉਸ ਇੱਕੋ ਰੂਹ ਤੇ ਜਿਸਮ ਨੂੰ ਸਮਰਪਿਤ ਹੋਣਾ ਚਾਹੁੰਦਾ ਸੀ। ਚੜ੍ਹਦੀ ਉਮਰ ਦੇ ਪਿਆਰ ਤ੍ਰੇਲ ਦੇ ਤੁਪਕਿਆਂ ਵਰਗਾ ਹੁੰਦਾ ਹੈ ਤਾਜ਼ਾ ਤੇ ਮੋਹ ਭਰਿਆ ਜਿਹੜਾ ਭਰੇ ਭਰੇ ਜਿਸਮਾਂ ਨੂੰ ਸ਼ਿੰਗਾਰ ਦਿੰਦਾ ਹੈ ਤੇ ਦਿਲ ਕਰਦਾ ਹੈ ਹਮੇਸ਼ਾ ਤ੍ਰੇਲ ਦੇ ਤੁਪਕੇ ਉਸ ਉੱਤੇ ਰਹਿਣ। ਪਰ ਧੁੱਪ ਦੇ ਹਰ ਕਿਣਕੇ ਨਾਲ ਉੱਡਣ ਲਗਦਾ ਹੈ ਤੇ ਫੁੱਲਾਂ ਵਿੱਚ ਇੱਕ ਚਿਰ ਸਥਾਈ ਪਿਆਸ ਨੂੰ ਛੱਡ ਜਾਂਦਾ ਹੈ। ਇਸ ਪਿਆਸ ਨੂੰ ਸਿਰਫ ਅਥਾਹ ਬਾਰਿਸ਼ ਜਾਂ ਮੋਟੀ ਕਣੀ ਦਾ ਮੀਂਹ ਹੀ ਬੁਝਾ ਸਕਦਾ ਹੈ। ਲੱਖੇ ਦਾ ਜਿਸਮ ਤੋਂ ਅਜੇ ਪਿਆਰ ਉੱਡਿਆ ਸੀ ਉਸਦਾ ਜਿਸਮ ਤੇ ਮਨ ਵਿਛੋੜੇ ਦੀਆਂ ਧੁੱਪਾਂ ਸਹਿ ਰਿਹਾ ਸੀ। ਪਰ ਉਹ ਬਾਰਿਸ਼ ਨਾਲੋਂ ਇਸਨੂੰ ਮਾਨਣਾ ਚਾਹੁੰਦਾ ਸੀ। ਉਹ ਫਕੀਰ ਹੋਣਾ ਲੋਚਦਾ ਸੀ। ਦਿਲ ਕਰ ਰਿਹਾ ਸੀ ਰਾਂਝੇ ਵਾਂਗ ਕੰਨ ਪੜਵਾ ਕੇ ਜੋਗੀ ਹੋ ਜਾਏ। ਆਪਣੇ ਬੈਗ ਵਿੱਚੋ ਉਹਨੇ ਹੀਰ-ਵਾਰਿਸ਼ ਕੱਢੀ ਤੇ ਪੜ੍ਹਨ ਲੱਗਾ। ਉਸਨੂੰ ਪੜ੍ਹਦਿਆਂ ਜਾਪਣ ਲੱਗਾ ਕਿ ਜਿਵੇਂ ਸੱਚੀ ਫਕੀਰ ਹੋ ਗਿਆ ਹੋਵੇ। ਤੇ ਰਾਂਝੇ ਵਾਂਗ ਹੋਕਾ ਦੇ ਰਿਹਾ ਹੋਵੇ। ਹੀਰ ਵਾਰਿਸ਼ ਦੇ ਬੰਦ ਨੂੰ ਗੁਣਗੁਣਾਉਂਣ ਲੱਗਾ। ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ, ਸਾਰੇ ਆਉ ਕਿਸੇ ਫ਼ਕੀਰ ਜੇ ਹੋਵਣਾ ਜੇ ।
ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਕੋ ਚਾਰਨਾ ਤੇ ਨਾ ਹੀ ਚੋਵਣਾ ਜੇ ।
ਜ਼ਰਾ ਕੰਨ ਪੜਾਇਕੇ ਸਵਾਹ ਮਲਣੀ, ਗੁਰੂ ਸਾਰੇ ਹੀ ਜੱਗ ਦਾ ਹੋਵਣਾ ਜੇ ।
ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ, ਨਾਢੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ ।
ਨਹੀਂ ਦੇਣੀ ਵਧਾਈ ਫਿਰ ਜੰਮਦੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ ।
ਮੰਗ ਖਾਵਣਾ ਅਤੇ ਮਸੀਤ ਸੌਣਾ, ਨਾ ਕੁੱਝ ਬੋਵਣਾ ਤੇ ਨਾ ਕੁੱਝ ਲੋਵਣਾ ਜੇ ।
ਨਾਲੇ ਮੰਗਣਾ ਤੇ ਨਾਲੇ ਘੂਰਨਾ ਈ, ਦੇਣਦਾਰ ਨਾ ਕਿਸੇ ਦਾ ਹੋਵਣਾ ਜੇ ।
ਖ਼ਸ਼ੀ ਆਪਣੀ ਉੱਠਣਾ ਮੀਆਂ ਵਾਰਿਸ, ਅਤੇ ਆਪਣੀ ਨੀਂਦ ਹੀ ਸੋਵਣਾ ਜੇ ।

ਉਹ ਪੰਨਾ ਡਰ ਪੰਨਾ ਪੜ੍ਹਦਾ ਰਿਹਾ ਤੇ ਗਾਉਂਦਾ ਰਿਹਾ। ਟ੍ਰੇਨ ਦੇ ਪਾਸੇ ਵਾਲੀ ਸੀਟ ਤੇ ਲੇਟਿਆ ਉਹਨੂੰ ਜੱਗ ਜਹਾਨ ਭੁੱਲ ਗਿਆ। ਆਪਣਾ ਆਪ ਤੱਕਣਾ ਛੱਡ ਦਿੱਤਾ।  ਨਾ ਕਿਸੇ ਚੜ੍ਹਦੇ ਦੀ ਪ੍ਰਵਾਹ ਸੀ ਨਾ ਉੱਤਰਦੇ। ਨਾ ਕਿਹੜਾ ਸਟੇਸ਼ਨ ਹੈ ਮੰਜਿਲ ਕਿੰਨੀ ਦੂਰ ਉਹਨੂੰ ਹੁਣ ਕੁਝ ਵੀ ਫਰਕ ਨਹੀਂ ਸੀ ਪੈ ਰਿਹਾ। ਉਹਨੂੰ ਰਾਂਝੇ ਵਿੱਚ ਖੁਦ ਨੂੰ ਇੱਕਮਿਕ ਪਾਇਆ ਤੇ ਉਹ ਪੜ੍ਹਦਾ ਰਿਹਾ ਗਾਉਂਦਾ ਰਿਹਾ। ਦਿੱਲੀਓਂ ਉਲੰਘ ਕੇ ਟਰੇਨ ਦੀ ਭਾਸ਼ਾ ਬਦਲਣ ਲੱਗੀ। ਕਦੇ ਹਿੰਦੀ ਕਦੇ ਹਿੰਦੀ ਤੋਂ ਵੀ ਅਣਜਾਣ ਕਦੇ ਬੰਗਾਲੀ ਜਿਹਨੂੰ ਥੋੜੀ ਥੋੜੀ ਉਹ ਸਮਝਣ ਲੱਗਾ ਸੀ। ਪਰ ਉਸਦੇ ਮਨ ਦਾ ਟਿਕਾਅ ਕਿਤਾਬ ਵਿਚ ਸੀ। ਪਰ ਸਾਹਮਣੇ ਸੀਟ ਉੱਪਰ ਉਹਨੂੰ ਦੋ ਅੱਖਾਂ ਆਪਣੇ ਤੇ ਗੱਡੀਆਂ ਮਹਿਸੂਸ ਹੋਈਆਂ।  ਕੋਈ ਇੱਕ ਟੱਕ ਤੁਹਾਨੂੰ ਵੇਖ ਰਿਹਾ ਹੋਏ ਬੇਧਿਆਨੇ ਵੀ ਤੁਹਾਨੂੰ ਪਤਾ ਲੱਗ ਜਾਂਦਾ ਹੈ। ਮਲੂਕ ਜਿਹੀ ਉਮਰ ਦੀ ਕੋਈ ਕੁੜੀ ਸੀ। ਉਮਰ ਉਸਨੂੰ 20-21 ਸਾਲ ਦੇ ਆਸ ਪਾਸ ਲੱਗੀ ਵੱਧ ਵੀ ਹੋ ਸਕਦੀ ਸੀ ਗੈਰ ਪੰਜਾਬੀ ਤੇ ਗੈਰ ਬੰਗਾਲੀ ਕੁੜੀ ਸੀ। ਉਹ ਹੁਣ ਨਕਸ਼ਾਂ ਨੂੰ ਪਛਾਨਣ ਲੱਗਾ ਸੀ। ਇਹਨਾਂ ਦੋ ਸਟੇਟਾਂ ਨੂੰ ਛੱਡ ਕੇ ਬਾਕੀ ਚ ਵੱਡੀ ਉਮਰ ਦੀਆਂ ਕੁੜੀਆਂ ਦਾ ਪਤਾ ਨਹੀਂ ਲਗਦਾ।  ਉਹ ਕੁੜੀ ਉੱਪਰਲੀ ਸੀਟ ਏ ਬੈਠੀ ਕੁਝ ਪੜ੍ਹ ਰਹੀ ਸੀ। ਦੂਜੇ ਦਰਜੇ ਦੇ ਏਸੀ ਡੱਬੇ ਚ ਉਹਦਾ ਧਿਆਨ ਕਿਤਾਬ ਦੇ ਉੱਪਰੋਂ ਲੱਖੇ ਵੱਲ ਸੀ।  ਲੱਖੇ ਨੇ ਟੇਢੀ ਨਜਰ ਨਾਲ ਤੱਕਿਆ ਤਾਂ ਵੀ ਉਹਦੇ ਵੱਲ ਧਿਆਨ ਸੀ। ਪਾਸਾ ਪਲਟ ਕੇ ਕਿਤਾਬ ਉੱਪਰੋਂ ਵੇਖਿਆ ਤਾਂ ਉਹਦੇ ਵੱਲ ਹੀ ਵੇਖ ਰਹੀ ਸੀ। ਉਹਦਾ ਧਿਆਨ ਉਖੜਨ ਲੱਗਾ। ਉਹ ਦੋ ਸਤਰਾਂ ਪੜ੍ਹਦਾ ਓਧਰ ਵੇਖਦਾ ਕਦੇ ਉਸ ਵੱਲ ਵੇਖ ਰਹੀ ਹੁੰਦੀ ਕਦੇ ਪੜ੍ਹ ਰਹੀ ਹੁੰਦੀ ਤੇ ਅਚਾਨਕ ਨਜਰਾਂ ਮਿਲਣ ਲੱਗ ਗਈਆਂ। ਜਦੋਂ ਧਿਆਨ ਭਟਕਣੋਂ ਹਟਿਆ ਨਾ ਕਿਤਾਬ ਇੱਕ ਪਾਸੇ ਕਰਕੇ ਸਿੱਧਾ ਉਸ ਕੁੜੀ ਵੱਲ ਹੀ ਵੇਖਣ ਲੱਗਾ।  ਉਸਨੂੰ ਇੰਝ ਤੱਕਦੇ ਹੀ ਕੁੜੀ ਨਜਰਾਂ ਚੁਰਾਉਣ ਲੱਗ ਗਈ। ਉਹ ਉਸ ਬੇ ਰੋਕ ਝਾਕ ਰਿਹਾ ਸੀ ਪਰ ਹੁਣ ਕੁੜੀ ਦੀਆਂ ਨਜਰਾਂ ਉਸ ਵੱਲ ਇੱਕ ਪਲ ਵੀ ਨਾ ਹੋਈਆਂ। ਉਹ ਨਜਰਾਂ ਨੂੰ ਛੱਡ ਉਸਦੇ ਜਿਸਮ ਨੂੰ ਅੱਖਾਂ ਨਾਲ ਹੀ ਟੋਹਣ ਲੱਗਾ। ਉਸਦੇ ਹਰ ਹਿੱਸੇ ਦੇ ਨੂੰ ਅੱਖਾਂ ਨਾਲ ਮੇਚ ਲਿਆ। ਜਿਸ ਤਰਾਂ ਉਹ ਅੱਧ ਲੇਟੀ ਜਿਹੀ ਪੜ੍ਹ ਰਹੀ ਸੀ। ਬਿਨਾਂ ਕੁਝ ਹੀਲ ਹੁੱਜਤ ਦੇ ਉਹ ਉਸਦੀ ਜਵਾਨੀ ਨੂੰ ਸਹਿਜੇ ਹੀ ਪਰਖ ਗਿਆ ਸੀ। ਕੁੜੀ ਉਸਦੀਆਂ ਅੱਖਾਂ ਪੜ੍ਹ ਗਈ ਸੀ ਉਸਦੀਆਂ ਅੱਖਾਂ ਚ ਛਿਪੀ ਲਾਲਸਾ ਨੂੰ ਪੜ੍ਹ ਗਈ. ਕੁੜੀਆਂ ਇਸ ਗੱਲੋਂ ਬੜੀਆਂ ਚੇਤੰਨ ਹੁੰਦੀਆਂ। ਸਮਾਜ ਦਾ ਹਰ ਮਰਦ ਉਸਦੇ ਜਿਸਮ ਨੂੰ ਹਰ ਨਜਰ ਇਸੇ ਨਜਰ ਨਾਲ ਤਾਂ ਤੱਕਦਾ ਹੈ। ਉਸਨੇ ਕੋਲ ਪਈ ਚਾਦਰ ਨੂੰ ਖੁਦ ਉੱਤੇ ਵਲ੍ਹੇਟ ਲਿਆ। ਉਸਨੂੰ ਦੇਖਣ ਨੂੰ ਹਟਾਉਣ ਲਈ ਜਾਂ ਤੜਪਾਉਂਣ ਲਈ ਇਹ ਉਹੀ ਜਾਣਦੀ ਸੀ। ਫਿਰ ਉਹ ਅਗਲੇ ਸਟੇਸ਼ਨ ਤੇ ਗੱਡੀ ਰੁਕਦੇ ਹੀ ਖਾਣਾ ਖਰੀਦਣ ਲੱਗੀ।  ਉਸਦੇ ਡੱਬੇ ਚ ਤਿੰਨ ਜਣੇ ਹੋਰ ਸੀ ਸ਼ਾਇਦ ਉਸਦੇ ਮਾਂ ਬਾਪ ਤੇ ਉਸਦਾ ਕੋਈ ਹੋਰ ਰਿਸ਼ਤੇਦਾਰ ਸੀ। ਉਹ ਚੋਰੀ ਕੰਨੀ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ। ਸਾਰਾ ਟੱਬਰ ਹੇਠਲੀਆਂ ਸੀਟਾਂ ਤੇ  ਉੱਤਰ ਕੇ ਖਾਣਾ ਖਾਣ ਬੈਠ ਗਿਆ ਸੀ।  ਉਹ ਅੰਦਾਜ਼ਾ ਲਾ ਰਿਹਾ ਸੀ ਕਿ ਇਹ ਕਿੱਥੇ ਤੱਕ ਜਾਣਗੇ। ਪਰ ਉਹਨੂੰ ਕੁਝ ਵੀ ਪਤਾ ਨਾ ਲੱਗਾ। ਕੁੜੀ ਦੇ ਮੁੜ ਉਸ ਵੱਲ ਨਾ ਦੇਖਣ ਕਰਕੇ ਉਹਦਾ ਮਨ ਵੈਸੇ ਹੀ ਉੱਚਰ ਗਿਆ ਸੀ। ਉਹ ਆਪਣੇ ਆਪ ਨੂੰ ਖਾਊ ਨਜਰਾਂ ਨਾਲ ਦੇਖਣ ਲਈ ਕੋਸਣ ਲੱਗਾ ਸੀ। ਕੁਝ ਪਲਾਂ ਲਈ ਹੁੰਦੇ ਹੁਸੀਨ ਸਫਰ ਨੂੰ ਉਹਨੇ ਆਪਣੇ ਹੱਥੀ ਵਿਗਾੜ ਲਿਆ ਸੀ।  ਉਹ ਉਠਕੇ ਵਾਸ਼ਰੂਮ ਵੱਲ ਚਲਾ ਗਿਆ ਟ੍ਰੇਨ ਸਟੇਸ਼ਨੋ ਤੁਰ ਪਈ ਸੀ ਤਾਂ ਕਿੰਨਾ ਹੀ ਚਿਰ ਖਿੜਕੀ ਚ ਖਲੋਤਾ ਰਿਹਾ। ਠੰਡੀ ਠੰਡੀ ਹਵਾ ਉਸਦੇ ਸੜਦੇ ਦਿਲ ਨੂੰ ਧਰਵਾਸ ਦੇ ਰਹੀ ਸੀ।  ਰਾਤ ਦਾ ਵਕਤ ਸੀ ਉਸਨੂੰ ਹੁਣ ਅਹਿਸਾਸ ਹੋਇਆ। ਆਪਣੇ ਲਈ ਰੱਖੀ ਖਾਣੇ ਦੀ ਪਲੇਟ ਯਾਦ ਆਈ। ਜਦੋਂ ਉਹ ਆਇਆ ਤਾਂ ਉਹ ਪੂਰਾ ਟੱਬਰ ਰੋਟੀ ਖਾ ਕੇ ਆਪੋਂ ਆਪਣੀਆਂ ਸੀਟਾਂ ਤੇ ਸੌਂ ਗਿਆ ਸੀ। ਉਸਨੇ ਕੁੜੀ ਦੀ ਸੀਟ ਵੱਲ ਤੱਕਿਆ ਤਾਂ ਉਹ ਵੀ ਮੂੰਹ ਲਪੇਟੀ ਪਈ ਸੀ ਕਿਸੇ ਪਾਸਿਓਂ ਦੇਖਣ ਲਈ ਕੁਝ ਨਹੀਂ ਸੀ ਇਹ ਵੀ ਨਹੀਂ ਸੀ ਦੱਸ ਸਕਦਾ ਕਿ ਕਿਹੜੀ ਸੀਟ ਤੇ ਸੁੱਤੀ ਹੈ। ਉਹਨੇ ਆਪਣੀ ਸੀਟ ਤੇ ਖਾਣੇ ਦੀ ਪਈ ਪਲੇਟ ਨੂੰ ਚੁੱਕਿਆ ਜਿੰਨੀ ਕੁ ਭੁੱਖ ਸੀ ਉਸ ਮੁਤਾਬਿਕ ਖਾਧਾ ਬਾਕੀ। ਡਸਟਬਿਨ ਚ ਸੁੱਟਕੇ ਆ ਕੇ ਸੀਟ ਤੇ ਲੇਟ ਗਿਆ। ਲਾਈਟ ਬੁਝਾ ਕੇ ਵੀ ਅੱਖਾਂ ਚ ਨੀਂਦ ਕੋਹਾਂ ਦੂਰ ਸੀ। ਉਸਨੂੰ ਸੁਖਮਨ ਦੀਆਂ ਅੱਖਾਂ ਚੇਤੇ ਆਈਆਂ। ਫਿਰ ਉਹ ਅੱਖਾਂ ਉਸਨੂੰ ਉਸ ਕੁੜੀ ਦੀਆਂ ਅੱਖਾਂ ਨਾਲ ਵਟ ਗਈਆਂ ਜਾਪੀਆਂ। ਫਿਰ ਕਦੇ ਕੋਈ ਨਕਸ਼ ਸੁਖਮਨ ਵਰਗਾ ਲਗਦਾ ਕਦੇ ਕੋਈ। ਪਰ ਸਾਰੇ ਨਕਸ਼ ਇੱਕੋ ਵੇਲੇ ਸੁਖਮਨ ਵਰਗੇ ਨਾ ਲਗਦੇ। ਉਸਨੂੰ ਇੱਕੋ ਵੇਲੇ ਦੋਵਾਂ ਦੀਆਂ ਸ਼ਕਲਾਂ ਇੱਕ ਦੂਜੇ ਚ ਘੁਲ ਗਈਆਂ ਲਗਦੀਆਂ। ਉਹ ਦਿਮਾਗ ਤੇ ਜ਼ੋਰ ਪਾਉਂਦਾ ਇੱਕ ਝਲਕਾਰਾ ਸੁਖਮਨ ਦਾ ਪੈਂਦਾ ਦੂਸਰਾ ਇਸ ਟ੍ਰੇਨ ਵਾਲੀ ਕੁੜੀ ਦਾ। ਉਸਨੇ ਅੱਖਾਂ ਜ਼ੋਰ ਦੀਆਂ ਮੀਟ ਲਈਆਂ ਉਹ ਸਿਰਫ ਸੁਖਮਨ ਨੂੰ ਵੇਖਣਾ ਚਾਹੁੰਦਾ ਸੀ। ਸੁਪਨ ਲੋਕ ਹੀ ਉਸ ਲਈ ਉਹ ਥਾਂ ਸੀ। ਸੁਪਨੇ ਵਿੱਚ ਉਸਨੇ ਵੇਖਿਆ ਕਿ ਉਹ ਤੇ ਸੁਖਮਨ ਦੋਵੇਂ ਨੰਗ ਤੜੰਗ ਇੱਕ ਦੂਜੇ ਨਾਲ ਲੇਟੇ ਹੋਏ ਹਨ ਉਹ ਉਸਦੇ ਜਿਸਮ ਨੂੰ ਮਨ ਭਾਉਂਦੇ ਤਰੀਕੇ ਨਾਲ ਚੁੰਮ ਰਿਹਾ ਤੇ ਹਰ ਚੁੰਮਣ ਦਾ ਅਸਰ ਸੁਖਮਨ ਦੀਆਂ ਅੱਖਾਂ ਚ ਤੱਕ ਰਿਹਾ ਹੈ। ਸੁਖਮਨ ਉਸਦੀਆਂ ਨਜਰਾਂ ਨੂੰ ਝੱਲ ਨਹੀਂ ਪਾਉਂਦੀ ਤੇ ਉਸ ਨਾਲ ਉਲਟੀ ਹੋਕੇ ਲਿਟ ਜਾਂਦੀ ਹੈ ਉਹ ਉਸਦੇ ਪੈਰਾਂ ਨੂੰ ਚੁੰਮਣ ਲਗਦਾ ਹੈ ਤਾਂ ਸੁਖਮਨ ਉਸਦੀਆਂ ਪੈਰਾਂ ਦੀਆਂ ਉਂਗਲੀਆਂ ਮਸਲਨ ਤੇ ਘੁੱਟਣ ਲਗਦੀ ਹੈ। ਉਸਨੂੰ ਦਰਦ ਹੁੰਦਾ ਹੈ ਪਰ ਸੁਖਮਨ ਜ਼ੋਰ ਨਾਲ ਦਬਾਉਂਦੀ ਹੈ। ਉਸਦੀ ਤ੍ਰਬਕ ਕੇ ਅੱਖ ਖੁੱਲ੍ਹ ਜਾਂਦੀ ਹੈ। ਥੋੜੀ ਬਹੁਤੀ ਰੋਸ਼ਨੀ ਚ ਉਹਦੀਆਂ ਅੱਖਾਂ ਦੇਖਣ ਯੋਗ ਹੁੰਦੀਆਂ ਹਨ। ਸੀਟ ਤੋਂ ਉੱਤਰੀ ਉਹੀ ਕੁੜੀ ਉਹਨੂੰ ਸਾਹਮਣੇ ਦਿਸਦੀ ਹੈ ਉਹ ਸਿਰ ਉੱਚਾ ਚੱਕਦਾ ਤੇ ਪੈਰਾਂ ਦੀਆਂ ਉਂਗਲਾਂ ਵਿੱਚ ਦਰਦ ਮਹਿਸੂਸ ਕਰਦਾ ਹੈ। ਇਹ ਸੁਖਮਨ ਨੇ ਨਹੀਂ ਉਸ ਕੁੜੀ ਨੇ ਅੰਗੂਠੇ ਨੂੰ ਦਬਾਇਆ ਸੀ। ਉਹ ਕੁੜੀ ਵਸ਼ਰੂਮਾਂ ਵੱਲ ਤੁਰ ਪੈਂਦੀ ਹੈ। ਅੱਧੀ ਰਾਤ ਤੋਂ ਬਾਅਦ ਦਾ ਵਕਤ ਹੈ। ਟ੍ਰੇਨ ਵਿਸਲਾਂ ਮਾਰਦੀ ਆਪਣੀ ਦੌੜ ਰਹੀ ਸੀ। ਡੱਬੇ ਚ ਸ਼ਾਂ ਵਰਤੀ ਹੋਈ ਸੀ। ਉਹ ਕੁਝ ਪਲ ਸੋਚਦਾ ਹੈ। ਅੰਗੂਥੇ ਨੂੰ ਦਬਾ ਕੇ ਉਸ ਕੁੜੀ ਦਾ ਇੰਝ ਤੁਰ ਜਾਣ ਦੇ ਦੋਵੇਂ ਗੱਲਾਂ ਨੂੰ ਜੋੜ ਕੇ ਕਿਸੇ ਨਤੀਜੇ ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਅਚਾਨਕ ਜਿਵੇਂ ਗਿਆਨ ਹੁੰਦਾ ਹੈ ਉਹ ਮਲਕੜੇ ਜਿਹੇ ਬਿਨਾਂ ਖੜਕੇ ਤੋਂ ਥੱਲੇ ਉੱਤਰਦਾ ਹੈ ਤੇ ਉਸ ਵੱਲ ਨੂੰ ਤੁਰ ਪਿਆ। ਉਹ ਕੁੜੀ ਟ੍ਰੇਨ ਦੇ ਇੱਕ ਦਰਵਾਜੇ ਨੂੰ ਥੋੜਾ ਖੋਲਕੇ ਪਿਛੇ ਨੂੰ ਖਿਸਕ ਰਹੀਆਂ ਆਕ੍ਰਿਤੀਆਂ ਨੂੰ ਤੱਕ ਰਹੀ ਸੀ। ਉਸਨੇ ਜਿਉਂ ਹੀ ਦਰਵਾਜ਼ਾ ਖੋਲਿਆ ਤਾਂ ਦੋਵਾਂ ਦੀਆਂ ਨਜਰਾਂ ਆਪਸ ਵਿੱਚ ਟਕਰਾ ਗਈਆਂ। ਕੁੜੀ ਨੇ ਤੜਾਕ ਕਰਕੇ ਟ੍ਰੇਨ ਦਾ ਦਰਵਾਜਾ ਬੰਦ ਕਰ ਦਿੱਤਾ ਸੀ। ਤੇ ਉਸ ਵੱਲ ਤੱਕਣ ਲੱਗੀ। ਉਹੀ ਨਜਰਾਂ ਨਾਲ ਜਿਹੜੀ ਨਾਲ ਕੁਝ ਘੰਟੇ ਪਹਿਲਾਂ ਤੱਕ ਰਹੀ ਸੀ। ਲੱਖੇ ਦੇ ਅੰਦਰੋਂ ਇੱਕ ਉਬਾਲਾ ਉਠਿਆ। ਉਸਨੇ ਉਸਨੂੰ ਆਪਣੀਆਂ ਬਾਹਾਂ ਚ ਯਕਦਮ ਭਰ ਲਿਆ।  ਇੱਕ ਪਲ ਲਈ ਵੀ ਜੁਬਾਨ ਸਾਂਝੀ ਨਹੀਂ ਹੋਈ ਸੀ ਪਰ ਅਗਲੇ ਪਲ ਹੀ ਸਾਹ ਆਪਸ ਵਿੱਚ ਜੁੜ ਗਏ ਸੀ। ਬਾਹਾਂ ਚ ਕੱਸਦੇ ਹੀ ਉਹਨੇ ਅੱਖਾਂ ਚ ਤੱਕਦੇ ਉਹਦੇ ਬੁੱਲਾਂ ਨੂੰ ਆਪਣੇ ਬੁੱਲਾਂ ਚ ਘੁੱਟ ਲਿਆ ਸੀ। ਉਸਦੀ ਜੱਫੀ ਐਨੀ ਜ਼ੋਰ ਦੀ ਮਾਰੀ ਸੀ ਕੁੜੀ ਦੇ ਨਰਮ ਸਰੀਰ ਵਿਚੋਂ ਸਾਹ ਬਾਹਰ ਕੱਢ ਦਿੱਤੇ ਸੀ। ਕੁੜੀ ਨੇ ਉਸਦੀਆਂ ਭਰਵੀਆਂ ਬਾਹਾਂ ਵਿਚੋਂ ਨਿੱਕਲਣ ਦੀ ਕੋਈ ਉਚੇਚ ਨਾ ਕੀਤੀ। ਪੂਰੇ ਤੌਰ ਤੇ ਖੁਦ ਨੂੰ ਉਸਦੇ ਹਵਾਲੇ ਕਰ ਦਿੱਤਾ। ਉਸਦੇ ਹੱਥਾਂ ਦੀਆਂ ਉਂਗਲਾਂ ਲੱਖੇ ਦੀ ਪਿੱਠ ਤੇ ਫਿਰਨ ਲੱਗੀਆਂ। ਉਸਦੇ ਨਹੁੰ ਜਿਵੇਂ ਪਿੱਠ ਵਿੱਚ ਗੱਡੇ ਗਏ ਹੋਣ। ਲੱਖੇ ਨੂੰ ਉਸਦੇ ਹੱਥ ਦੀ ਹਰ ਹਰਕਤ ਨੇ ਹੋਰ ਵੀ ਵਧੇਰੇ ਜ਼ੋਰ ਨਾਲ ਚੁੰਮਣ ਲਈ ਮਜਬੂਰ ਕਰ ਦਿੱਤਾ ਸੀ। ਪਰ ਇੱਕ ਵਧੀਆ ਖਿਡਾਰੀ ਵਾਂਗ ਕੁੜੀ ਉਸਦਾ ਪੂਰਾ ਸਾਥ ਦੇ ਰਹੀ ਸੀ। ਜੱਫੀ ਵਿੱਚ ਬੁੱਲਾਂ ਨਾਲ ਵੀ ਤੇ ਖੁਦ ਦੇ ਜਿਸਮ ਨੂੰ ਉਸਦੇ ਜਿਸਮ ਦੇ ਅਕੜਾਅ ਨਾਲ ਟਕਰਾ ਕੇ ਵੀ। ਲੱਖੇ ਦੇ ਹੱਥਾਂ ਨੇ ਉਸਦੇ ਟੀ ਸ਼ਰਟ ਦੇ ਅੰਦਰੋਂ ਉਸਦੇ ਪਿੰਡੇ ਨੂੰ ਟਟੋਲਣ ਲੱਗਾ। ਨਰਮ ਜਾਪਦਾ ਪਿੰਡਾ ਕਿਤੋਂ ਕਿਤੋਂ ਜਿਆਦਾ ਖੁਰਦਰਾ ਸੀ। ਉਸਦੇ ਅੰਗ ਉਸਦੇ ਅੰਦਾਜ਼ੇ ਤੋਂ ਵੱਧ ਭਾਰੇ ਸੀ ਜਾਂ ਛੋਹਣ ਮਗਰੋਂ ਹੋ ਗਏ ਸੀ ਉਸਦਾ ਇਸਨੂੰ ਖਿਆਲ ਨਹੀਂ ਸੀ। ਬੱਸ ਉਹ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਉਹਨਾਂ ਨੂੰ ਪਲੋਸਦਾ ਰਿਹਾ ਤੇ ਉਸਦਾ ਅਸਰ ਆਪਣੀ ਪਿੱਠ ਤੇ ਉਂਗਲੀਆਂ ਦੀ ਘੁੱਟੇ ਜਾਣ ਤੋਂ ਮਹਿਸੂਸਦਾ ਰਿਹਾ। ਹੱਥ ਢਿੱਡ ਤੋਂ ਖਿਸਕਦੇ ਹੋਏ ਅੰਤਿਮ ਲਕੀਰ ਨੂੰ ਵੀ ਟੱਪ ਗਏ ਐਨੀ ਕਾਹਲੀ ਤੇ ਜਲਦੀ ਚ ਸਭ ਹੋ ਰਿਹਾ ਸੀ ਮੰਨੋ ਜਿਵੇਂ ਕੋਈ ਸੁਪਨਾ ਹੋਵੇ।ਉਸਦੇ ਹੱਥ ਜਿਵੇਂ ਉਸਨੇ ਆਪਣੇ ਜਿਸਮ ਚ ਹੀ ਘੁੱਟ ਕੇ ਦਬਾ ਲੈ ਉਹ ਜ਼ੋਰ ਲਗਾ ਕੇ ਵੀ ਉਸ ਜਿੰਦਰੇ ਨੂੰ ਨਹੀਂ ਸੀ ਖੋਲ੍ਹ ਪਾ ਰਿਹਾ। ਪਰ ਉਹ ਖੁਦ ਹੁਣ ਤੜਪ ਰਿਹਾ ਸੀ। ਉਹ ਕਿਸੇ ਵੀ ਤਰ੍ਹਾਂ ਖੁਦ ਨੂੰ ਸੰਤੁਸ਼ਟੀ ਦੇਣਾ ਚਾਹੁੰਦਾ ਸੀ। ਉਸਨੇ ਉਸਦੇ ਪਜਾਮੇ ਨੂੰ ਖਿਸਕਾਉਂਣ ਦੀ ਕੋਸ਼ਿਸ਼ ਕੀਤੀ।  ਪਰ ਤਦੇ ਹੀ ਕੁੜੀ ਨੇ ਉਸਨੂੰ ਆਪਣੇ ਨਾਲੋਂ ਹਟਾ ਲਿਆ। “ਏਕ ਮਿਨਟ, ਆਪਸੇ ਕੁਛ ਕਹਣਾ ਹੈ “ਕੁੜੀ ਨੇ ਪਹਿਲੀ ਵਾਰ ਉਸ ਲਈ ਕੁਝ ਬੋਲਿਆ। ਪਰ ਉਹ ਉਸ ਥਾਂ ਸੀ ਜਿਥੇ ਕੁਝ ਕਹਿਣ ਤੇ ਬੋਲਣ ਲਈ ਕੁਝ ਨਹੀਂ ਬਚਦਾ। ਫਿਰ ਵੀ ਸ਼ਿਸ਼ਟਾਚਾਰ ਦੇ ਨਾਤੇ ਉਸਨੇ ਕੰਬਦੀ ਆਵਾਜ਼ ਚ ਉਸਦੀਆਂ ਨਜਰਾਂ ਚ ਤੱਕਦੇ ਹੋਏ ਬੋਲਿਆ। ,”ਬੋਲੋ”.”ਆਪ ਨਾ ਐਸੇ ਕਿਸੀ ਕਿ ਤਰਫ ਇਨ ਨਜ਼ਰੋਂ ਸੇ ਮਤ ਦੇਖਾ ਕਰੋ ,ਇਸਮੇਂ ਇਤਨੀ ਪਿਆਸ ਨਜਰ ਆਤੀ ਹੈ ਕੋਈ ਵੀ ਲੜਕੀ ਉਸੇ ਦੇਖਕੇ ਡਰ ਜਾਏ,ਇਸ ਪਿਆਸ ਕੋ ਹਰ ਕੋਈ ਝੇਲ ਨਹੀਂ ਪਏਗਾ। “ਕੁੜੀ ਦੀਆਂ ਨਜਰਾਂ ਪੜ੍ਹ ਲੈਣ ਤੋਂ ਉਹ ਇੱਕਦਮ ਹੈਰਾਨ ਰਹਿ ਗਿਆ। ਉਹ ਇਸਤੋਂ ਪਹਿਲਾਂ ਕੁਝ ਬੋਲਦਾ।  ਉਸਦੇ ਢਿੱਲੀ ਪਕੜ ਵਿੱਚੋ ਉਹ ਹਿਰਨੀ ਦੀ ਤਰ੍ਹਾਂ ਉੱਛਲੀ ਤੇ ਤੇ ਆਪਣੇ ਕੱਪੜਿਆਂ ਨੂੰ ਸਹੀ ਕਰਦੀ “ਬਾਏ. ਸ਼ੁਭ ਰਾਤਰੀ ” ਆਖਦੀ ਹੋਈ ਡੱਬੇ ਦੇ ਅੰਦਰ ਚਲੀ ਗਈ। ਉਸਨੂੰ ਕੁਝ ਵੀ ਸਮਝ ਨਾ ਆਈ ਕਿ ਹੋਇਆ। ਪਰ ਉਹ ਉਸ ਅੰਜਾਮ ਤੇ ਪਹੁੰਚਣ ਤੋਂ ਪਹਿਲਾਂ ਹੀ ਖਿਸਕ ਗਈ। ਦੋ ਬੋਲਾਂ ਦੇ ਮਗਰੋਂ। ਟ੍ਰੇਨ ਦਾ ਦਰਵਾਜ਼ਾ ਖੋਲ਼ਕੇ ਕਿੰਨਾ ਟਾਈਮ ਉਹ ਠੰਡੀ ਹਵਾ ਖਾਂਦਾ ਰਿਹਾ। ਕੁਝ ਮਿੰਟਾਂ ਦੀ ਇਸ ਮੁਲਾਕਤ ਬਾਰੇ ਸੋਚਦਾ ਰਿਹਾ ਜਿਸਮ ਨੂੰ ਜਿਵੇਂ ਠੰਡਾ ਕਰ ਰਿਹਾ ਹੋਵੇ। ਜਦੋਂ ਠੰਡ ਨਾਲ ਠੁਰਦੇ ਹੋਏ ਨੀਂਦ ਅੱਖਾਂ ਚ ਲਟਕਣ ਲੱਗੀ ਉਦੋਂ ਉਹ ਵਾਪਿਸ ਸੀਟ ਤੇ ਗਿਆ.ਸਾਰੀਆਂ ਸੀਟਾਂ ਸ਼ਾਂਤ ਸੀ ਉਹ ਚਾਹ ਕੇ ਵੀ ਨਹੀਂ ਦੱਸ ਸਕਦਾ ਸੀ ਉਹ ਕਿਥੇ ਸੁੱਤੀ ਸੀ। ਉਹ ਕੰਬਲ ਚ ਲਿਪਟ ਕੇ ਸੌਂ ਗਿਆ। ਸਵੇਰੇ ਜਾਗ ਖੁੱਲੀ ਸਭ ਤੋਂ ਪਹਿਲਾਂ ਸਾਹਮਣੀ ਸੀਟ ਤੇ ਨਜ਼ਰ ਗਈ। ਪਰ ਓਥੇ ਹੁਣ ਕੋਈ ਹੋਰ ਹੀ ਸਖਸ਼ ਬੈਠਾ ਸੀ।  ਉਸਨੂੰ ਲੱਗਾ ਸ਼ਾਇਦ ਸੁਪਨਾ ਸੀ। ਪਰ ਉਸਦੀ ਪਿੱਠ ਤੇ ਨਹੁੰਆਂ ਦਾ ਦਰਦ ਦੱਸ ਰਿਹਾ ਸੀ ਉਹ ਸੱਚ ਸੀ ਸ਼ਾਇਦ ਰਸਤੇ ਚ ਬਿਹਾਰ ਦੇ ਕਿਸੇ ਸਟੇਸ਼ਨ ਤੇ ਉਹ ਉੱਤਰ ਗਏ ਸੀ ਉਸਦੇ ਸੁੱਤੇ ਹੋਏ। ਕੁਝ ਘੰਟਿਆਂ ਦੇ ਇਸ ਅਨੁਭਵ ਨੂੰ ਸਮਝਣ ਲਈ ਉਹਨੇ ਜ਼ੋਰ ਲਾਇਆ ਜੋ ਮਿੱਠਾ ਨਹੀਂ ਸੀ ਨ ਖੱਟਾ ਸਗੋਂ ਸਲੂਣਾ ਸੀ। 

ਜਦੋਂ ਉਹ ਕਲਕਤੇ ਉੱਤਰਿਆ ਤਾਂ ਬੀਤੀ ਰਾਤ ਉਸਦੇ ਦਿਲੋ ਦਿਮਾਗ ਤੇ ਘੁੰਮਣ ਲੱਗੀ। ਸੁੱਤਿਆਂ ਸੁੱਤਿਆਂ ਉਸਨੂੰ ਉਸ ਕੁੜੀ ਦਾ ਚਿਹਰਾ ਭੁੱਲ ਗਿਆ ਸੀ। ਮੀਂਹ ਦੇ ਹੱਟ ਜਾਣ ਮਗਰੋਂ ਬੱਦਲਾਂ ਨੂੰ ਕੌਣ ਯਾਦ ਰੱਖਦਾ ਹੈ ਉਹ ਵੀ ਉਦੋਂ ਜਦੋਂ ਇੱਕ ਛਰਾਟੇ ਵਾਂਗ ਵਰਸਿਆ ਹੋਏ। ਉਸਨੂੰ ਸਿਰਫ ਉਹੀ ਪਲ ਯਾਦ ਸੀ ਜੋ ਉਸ ਨਾਲ ਬੀਤੇ ਜਾਂ ਉਸਦੇ ਕਹੇ ਸ਼ਬਦ “ਤੇਰੀ ਅੱਖਾਂ ਦੀ ਪਿਆਸ. …….”.ਹੈਪੀ ਵੀ ਇਹੋ ਗੱਲ ਅਕਸਰ ਕਹਿੰਦਾ ਹੁੰਦਾ ਕਿ ਕੁੜੀ ਵੱਲ ਝਾਕਣ ਦਾ ਇੱਕ ਤਰੀਕਾ ਹੁੰਦਾ। ਕਿ ਉਹਨੂੰ ਦੇਖ ਕੇ ਬੁਰਾ ਨਾ ਲੱਗੇ ਡਰ ਨਾ ਲੱਗੇ ਜਾਂ ਅੱਖਾਂ ਚ ਹਵਸ਼ ਨਾ ਨਜ਼ਰ ਆਏ। ਸੁਰਮਾ ਹਰ ਕੋਈ ਪਾ ਲੈਂਦਾ ਮਟਕਾਉਣਾ ਕਿਸੇ ਨੂੰ ਆਉਂਦਾ ਅੱਖੀਆਂ ਵੀ ਹਰ ਕੋਈ ਮਿਲਾ ਲੈਂਦਾ ਪਰ ਨਜ਼ਰ ਟਿਕਵਾ ਲੈਣਾ ਵੀ ਕਿਸੇ ਕਿਸੇ ਨੂੰ ਆਉਂਦਾ। ਪਰ ਉਸਦੇ ਮਨ ਚ ਸਵਾਲ ਸੀ ਕਿ ਕਦੇ ਵਾਪਿਸ ਉਹ ਕੁੜੀ ਮਿਲੇਗੀ। ਉਹਦੀ ਜ਼ਿੰਦਗੀ ਚ ਐਸਾ ਪਹਿਲਾ ਵਾਕਿਆ ਹੋਇਆ ਸੀ। ਨਹੀਂ ਯਾਰਾਂ ਦੋਸਤਾਂ ਕੋਲੋਂ ਤਾਂ ਕਿੰਨੇ ਹੀ ਕਿੱਸੇ ਸੁਣੇ ਸੀ। ਬਹੁਤਿਆਂ ਤੇ ਉਹਨੂੰ ਯਕੀਨ ਨਹੀਂ ਸੀ ਹੁੰਦਾ ਕਈ ਤਾਂ ਸੱਚਾਈ ਕੋਲੋਂ ਕੋਹਾਂ ਦੂਰ ਹੁੰਦੇ ਖੂਬ ਮਿਰਚ ਮਸਾਲੇ ਲਗਾ ਕੇ ਦੱਸੇ ਜਾਂਦੇ ਸੀ। ਔਰਤ ਦੇ ਮਾਮਲੇ ਚ ਮਰਦਾਂ ਨੂੰ ਸਦਾ ਹੀ ਦਮਗਜ਼ੇ ਭਰਨ ਦੀ ਆਦਤ ਹੈ ਹੱਥ ਫੜਨ ਨੂੰ ਚੁੰਮਣ ਬਣਾ ਕੇ ਦੱਸਣਗੇ। ਉਹਨਾਂ ਦੀ ਮਰਦਾਨਗੀ ਸਦਾ ਹੀ ਦੂਜੇ ਨਾਲੋਂ ਦੋ ਕਦਮ ਅੱਗੇ ਦਿਸਣ ਚ ਸਾਬਿਤ ਹੁੰਦੀ ਹੈ। ਪਰ ਇਹ ਘਟਨਾ ਜੋ ਉਹੀ ਉਹਦੇ ਨਾਲ ਸੱਚੀ ਸੀ। ਅਗਲੇ ਕਈ ਦਿਨਾਂ ਤੱਕ ਉਹ ਇਸੇ ਉਧੇੜ ਬੁਣ ਚ ਰਿਹਾ। ਇਸ ਥੋੜ੍ਹ ਚਿਰੇ ਅਸ਼ਚਰਜ ਨੇ ਉਹਨੂੰ ਵੱਡੇ ਦੁੱਖਾਂ ਤੋਂ ਓਝਲ ਕਰ ਦਿੱਤਾ ਸੀ। ਪਰ ਜਿਉਂ ਜਿਉਂ ਇਸ ਘਟਨਾ ਦੀ ਯਾਦ ਧੁੰਦਲੀ ਹੁੰਦੀ ਗਈ ਉਹ ਮੁੜ ਮੁੜ ਪੁਰਾਣੇ ਢਰੇ ਤੇ ਪਹੁੰਚਦਾ ਗਿਆ। ਉਹਦੇ ਹਿੱਸੇ ਫਿਰ ਉਹੀ ਰਾਤਾਂ ਦੀ ਇਕੱਲਤਾ ਚ ਸੁਖਮਨ ਦੇ ਖ਼ਤ ਉਸਦੀ ਤਸਵੀਰ ਤੇ ਉਸਦੇ ਨਾਲ ਬਿਤਾਏ ਪਲ ਹੀ ਰਹਿ ਗਏ। ਰੁਟੀਨ ਚ ਬੱਝਿਆ ਸਮਾਂ ਉੱਡਣ ਲੱਗਾ ਸੀ। ਉਹ ਆਪਣੇ ਆਪ ਨੂੰ ਧਿਆਨ ਚ ਲਗਾਉਣ ਲਈ ਬੀਏ ਦੀ ਪੜ੍ਹਾਈ ਚ ਖੁੱਭ ਜਾਂਦਾ। ਰੁਟੀਨ ਦੀ ਪਰੇਡ ਤੋਂ ਥੱਕ ਕੇ ਉਹਨੂੰ ਪੜ੍ਹਨ ਲਈ ਸਮਾਂ ਘੱਟ ਹੀ ਮਿਲਦਾ। ਐਸੇ ਵੇਲੇ ਉਹ ਪਰੇਡ ਤੋਂ ਛੁੱਟੀ ਲਈ ਕੋਈ ਹੋਰ ਕੰਮ ਫੜ ਲੈਂਦਾ ਜਿਵੇ ਕਿਸੇ ਬਿਜਲੀ ਵਾਲੇ ਦੀ ਮਦਦ ਕਦੇ ਕਿਸੇ ਪਲੰਬਰ ਨਾਲ ਡਿਊਟੀ। ਉਹ ਇਹ ਸਭ ਕੰਮ ਜਾਣਦਾ ਸੀ ਤੇ ਨਾਲ ਵਾਲੇ ਦੀ ਸਹਾਇਤਾ ਹੋ ਜਾਂਦੀ ਤੇ ਉਹਨੂੰ ਪਰੇਡ ਜਾਂ ਕਿਸੇ ਹੋਰ ਸਜ਼ਾ ਵਾਲੀ ਟ੍ਰੇਨਿਗ ਤੋਂ ਛੁੱਟੀ ਮਿਲ ਜਾਂਦੀ। ਬਚਦੇ ਵਖ਼ਤ ਚ ਉਹ ਪੜ੍ਹਦਾ ਰਹਿੰਦਾ। ਪਰ ਉਹ ਚਾਹੁੰਦਾ ਸੀ ਕਿ ਉਸਨੂੰ ਵਕਤੀ ਛੁੱਟੀ ਨਾਲ ਕੁਝ ਮਹੀਨੇ ਲਈ ਪੱਕਿਆਂ ਹੀ ਐਸੀ ਡਿਊਟੀ ਮਿਲ ਜਾਈ ਜਿਥੇ ਇਸ ਝੰਜਟ ਤੋਂ ਬਚੇ ਤਾਂ ਇਕਾਗਰਤਾ ਨਾਲ ਪੜ੍ਹਾਈ ਕਰ ਸਕੇਗਾ। ਕੁਝ ਮਹੀਨੇ ਚ ਹੀ ਉਹਨੂੰ ਇਹ ਮੌਕਾ ਮਿਲ ਗਿਆ। ਉਹਨਾਂ ਦੇ ਮੇਜ਼ਰ ਦੇ ਘਰ ਡਿਊਟੀ ਕਰਦਾ ਇੱਕ ਫੌਜੀ ਛੁੱਟੀ ਚਲਾ ਗਿਆ ਸੀ। ਉਸਦਾ ਅਸਲ ਕੰਮ ਬੱਸ ਮੇਜ਼ਰ ਦੇ ਪਰਿਵਾਰ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਨਾ ਸੀ। ਖੁਦ ਹੁਕਮ ਦੇ ਕੇ ਹੋਰਾਂ ਪਾਸੋਂ ਕੋਈ ਕੰਮ ਕਰਵਾਉਣਾ ਜਾਂ ਕਿਤੇ ਆਉਣ ਜਾਣ ਲਈ ਨਾਲ ਰਹਿਣਾ। ਉਹ ਇੱਕ ਕਾਬਿਲ ਫੌਜੀਆਂ ਵਿਚੋਂ ਇੱਕ ਸੀ ਤੇ ਹੋਰ ਵੀ ਕਿੰਨੇ ਹੀ ਕੰਮ ਜਾਣਦਾ ਸੀ ਤੇ ਸੁੱਰਖਿਆ ਵਜੋਂ ਇੱਕ ਬਾਊਂਸਰ ਦੇ ਤੌਰ ਤੇ ਕੰਮ ਕਰ ਸਕਦਾ ਸੀ। ਫੌਜ ਚ ਸਿਰਫ ਆਰਡਰ ਹੁੰਦੇ ਹਨ। ਉਸਦੇ ਵੀ ਹੋ ਗਏ। ਪਹਿਲਾਂ ਉਸਨੂੰ ਲੱਗਾ ਕਿ ਕਿਤੇ ਆਸਮਾਨ ਤੋਂ ਡਿੱਗੇ ਖਜੂਰ ਤੇ ਅਟਕੇ ਵਾਲੀ ਗੱਲ ਨਾ ਹੋ ਜਾਏ। ਪਰ ਉਸਨੇ ਵੇਖਿਆ ਕਿ ਮੇਜਰ ਦੇ ਘਰ ਉਸਦੀ ਘਰਵਾਲੀ ਤੇ ਉਸਦਾ ਇੱਕ ਬੇਟਾ ਸੀ। ਉਹਨਾਂ ਦੇ ਬੇਟੀ ਸ਼ਾਇਦ ਕਿਧਰੇ ਬਾਹਰ ਪੜ੍ਹਦੀ ਸੀ। ਮਹੀਨੇ ਚ ਇੱਕ ਅੱਧ ਵਾਰ ਆਉਂਦੀ ਸੀ। ਘਰ ਚ ਨੌਕਰਾਂ ਦਾ ਪੂਰਾ ਜਮਾਵੜਾ ਸੀ। ਪਰ ਉਹਨਾਂ ਨੂੰ ਕੰਟਰੋਲ ਚ ਰੱਖਣ ਲਈ ਰੋਹਬਦਾਰ ਬੰਦੇ ਦੀ ਲੋੜ ਸੀ। ਇੱਕ ਉਸਦੀ ਡੀਲ ਡੌਲ ਉੱਪਰੋਂ ਪੰਜਾਬੀ ਤੇ ਰੋਹਬਦਾਰ ਦਿਸਣ ਕਰਕੇ ਉਸਨੂੰ ਹੀ ਰੱਖਿਆ ਗਿਆ ਸੀ। ਪਰ ਇਥੇ ਕਦੋਂ ਕੋਈ ਅਫਸਰ ਨੂੰ ਕਿਸ ਗੱਲੋਂ ਗੁੱਸਾ ਆ ਜਾਈ ਕੋਈ ਕਹਿ ਨਹੀਂ ਸਕਦਾ। ਪਰ ਲੱਖਾ ਲਾਪਰਵਾਹ ਨਹੀਂ ਸੀ। ਇਸ ਲਈ ਇਸ ਗੱਲੋਂ ਉਹ ਨਿਸ਼ਚਿੰਤ ਸੀ। ਮੇਜਰ ਤੇ ਉਸਦਾ ਪਰਿਵਾਰ ਬੰਗਾਲੀ ਸੀ। ਸ਼ਾਇਦ ਪੰਜਵੇਂ ਦਹਾਕੇ ਦੇ ਅੱਧ ਵਿੱਚ ਸੀ। ਘਰਵਾਲੀ ਦੀ ਉਮਰ ਉਸ ਨਾਲੋਂ ਕਾਫੀ ਘੱਟ ਸੀ। ਬੰਗਾਲੀਆਂ ਚ ਅਕਸਰ ਇਹੋ ਹੁੰਦਾ ਹੈ। ਘਰਵਾਲੇ ਤੇ ਘਰਵਾਲੀ ਦੀ ਉਮਰ ਵਿੱਚ 10 ਕੁ ਸਾਲ ਦਾ ਅੰਤਰ ਆਮ ਜਿਹਾ ਸੀ। ਅੱਗਿਓ ਉਸਦੇ ਦੋ ਬੱਚੇ ਸਨ ਕੁੜੀ 17-18 ਸਾਲ ਦੀ ਤੇ ਮੁੰਡਾ 5-6 ਸਾਲ ਦਾ। ਉਮਰਾਂ ਚ ਐਨਾ ਅੰਤਰ ਵੇਖ ਉਹਨੂੰ ਕੁਝ ਜਿਆਦਾ ਸਮਝ ਨਹੀਂ ਆਈ। ਪਰ ਹੌਲੀ ਹੌਲੀ ਉਸਦਾ ਵਾਹ ਜਦੋਂ ਹੋਰ ਬੰਗਾਲੀ ਟੱਬਰਾਂ ਨਾਲ ਪੈਂਦਾ ਰਿਹਾ ਤਾਂ ਉਸਨੂੰ ਬੰਗਾਲੀਆਂ ਦੇ ਰੀਤੀ ਰਿਵਾਜ ਉਹਨਾਂ ਦੇ ਸਮਾਜ ਦਾ ਖੁੱਲ੍ਹਾਪਣ ਸਮਝ ਆਉਂਦਾ ਗਿਆ। ਬੰਗਾਲੀ ਮੁੰਡੇ ਪੜ੍ਹਦੇ ਬਹੁਤ ਜਿਆਦਾ ਹਨ ਜਿਸ ਕਰਕੇ ਉਮਰ ਦਾ ਇੱਕ ਵੱਡਾ ਹਿੱਸਾ ਪੜ੍ਹਾਈ ਚ ਕੱਢ ਦਿੰਦੇ ਹਨ ਕੁੜੀਆਂ ਪੜ੍ਹਾਈ ਚ ਘਟ ਨਾਚ ਗਾਣਾ ਪੈਂਟਿੰਗ ਤੇ.ਹੋਰ ਸੂਖਮ ਕਲਾਵਾਂ ਵੱਲ ਵੱਧ ਰੁਚਿਤ ਹੁੰਦੀਆਂ ਹਨ। ਘਰਾਂ ਵਿੱਚ ਹੀ ਮਰਦ ਨਾਲ ਔਰਤ ਦੀ ਵੱਧ ਚਲਦੀ ਹੈ। ਮਰਦ ਕਮਾਈ ਕਰਦੇ ਹਨ ਤੇ ਵਿਆਹ ਭਾਵੇਂ ਲੇਟ ਕਰਵਾਉਂਦੇ ਹਨ ਤੇ ਘੱਟ ਉਮਰ ਦੀਆਂ ਕਾਲਜ ਪੜ੍ਹਦੀਆਂ ਜਾਂ ਕੋਈ ਕਲਾ ਸਿੱਖਦੀ ਕੁੜੀ ਨਾਲ ਵਿਆਹ ਹੋ ਜਾਂਦੇ ਹਨ।  ਇਸ ਲਈ ਉਸਨੇ ਜਿੰਨੇ ਪਰਿਵਾਰ ਦੇਖੇ ਸਭ ਵਿੱਚ ਇਹੋ ਸੀ। ਜਿੰਨਾ ਮਿਣ ਮਿਣ ਕਰਕੇ ਆਪਣੇ ਆਦਮੀ ਦੇ ਸਾਹਮਣੇ ਪੰਜਾਬ ਚ ਔਰਤਾਂ ਬੋਲਦੀਆਂ ਹਨ ਉਸਤੋਂ ਤੇਜ ਤਰਾਰ ਬੰਗਾਲੀ ਔਰਤਾਂ ਸਨ। ਮਨਿੰਦਰ ਨੇ ਨਾਲ ਵਾਲੇ ਹੋਰ ਪੁਰਾਣੇ ਸਾਥੀਆਂ ਤੋਂ ਸੁਣਿਆ ਸੀ ਕਿ ਇਹਨਾਂ ਔਰਤਾਂ ਨੂੰ ਮਰਦਾਂ ਚ ਵੱਸ ਚ ਰੱਖਣ ਲਈ ਜਾਦੂ ਟੂਣੇ ਆਉਂਦੇ ਹਨ। ਲੱਖੇ ਨੇ ਜੋ ਵੇਖਿਆ ਕਿ ਉਹ ਲੋਕ ਔਰਤਾਂ ਨੂੰ ਬੇਹੱਦ ਇੱਜਤ ਦੀ ਨਿਗ੍ਹਾ ਨਾਲ ਦੇਖਦੇ ਹਨ। ਗੱਲ ਕਹਿਣ ਤੇ ਆਖਣ ਦਾ ਬਰਾਬਰ ਮੌਕਾ ਦਿੰਦੇ ਹਨ। ਹਰ ਮਸਲੇ ਤੇ ਰਾਇ ਲੈਂਦੇ ਹਨ। ਇਥੇ ਉਸਦੇ ਘਰ ਬਾਪੂ ਸੀ ਜਿਸਨੇ ਜੋ ਇੱਕ ਵਾਰ ਮੂੰਹੋ ਕੱਢ ਦਿੱਤਾ ਸਮਝੋ ਪੱਥਰ ਤੇ ਲਕੀਰ ਹੋ ਗਈ। ਫਿਰ ਭਾਵੇਂ ਕੋਈ ਕਿੰਨਾ ਸਹੀ ਹੋਵੇ ਉਸਨੂੰ ਫਰਕ ਨਹੀਂ ਸੀ ਪੈਂਦਾ। ਹੌਲੀ ਹੌਲੀ ਉਹ ਪਰਿਵਾਰ ਚ ਘੁਲ ਮਿਲ ਗਿਆ ਸੀ। ਕਾਰ ਚਲਾਉਣੀ ਵੀ ਸਿੱਖ ਲਈ ਸੀ। ਇਸ ਲਈ ਪਰਿਵਾਰ ਦੇ ਬਾਹਰ ਅੰਦਰ ਉਹੀ ਲੈ ਕੇ ਜਾਂਦਾ। ਪੂਰੇ ਪਰਿਵਾਰ ਉਸਦੀ ਵਫ਼ਾਦਾਰੀ ਤੇ ਕਾਬਲੀਅਤ ਤੇ ਭਰੋਸਾ ਹੋ ਗਿਆ ਸੀ। ਘਰ ਤੇ ਸਭ ਨੌਕਰਾਂ ਨੂੰ ਉਹ ਸਹੀ ਤਰੀਕੇ ਬਿਨਾਂ ਕਿਸੇ ਗੁਸਤਾਖੀ ਤੋਂ ਕੰਮ ਲੈ ਲੈਂਦਾ ਸੀ। ਉਸਨੂੰ ਵੀ ਪੜ੍ਹਨ ਲੱਗਿਆ ਤੰਗ ਨਹੀਂ ਸੀ ਕੀਤਾ ਜਾਂਦਾ। ਉਹਦੇ ਪਰਿਵਾਰ ਪੰਜਾਬ ਬਾਰੇ ਓਥੋਂ ਦੇ ਲੋਕਾਂ ਬਾਰੇ ਵਿਹਲੇ ਵੇਲੇ ਸੁਣਨਾ ਪਰਿਵਾਰ ਦਾ ਸ਼ੁਗਲ ਸੀ। ਸਭ ਤੋਂ ਵੱਧ ਕਿਸੇ ਚੀਜ਼ ਨੇ ਉਸਨੂੰ ਟੁੰਬਿਆ ਸੀ ਉਹ ਸੀ ਬੱਚਿਆਂ ਦਾ ਮਾਂ ਬਾਪ ਨਾਲ ਖੁੱਲ੍ਹਾ ਜਿਹਾ ਰਿਸ਼ਤਾ। ਜਿਹੜੇ ਆਪਸ ਚ ਕਿਸੇ ਵੀ ਤਰ੍ਹਾਂ ਦੀ ਗੱਲ ਖੁੱਲਕੇ ਕਰ ਲੈਂਦੇ ਸੀ। ਜਿਹੜੀ ਸ਼ਾਇਦ ਉਹਦੇ ਆਪਣੇ ਘਰ ਵਿੱਚ ਨਾ ਮੁਮਕਿਨ ਹੀ ਸੀ। ਇਸਦੀ ਕੋਈ ਹੱਦ ਨਹੀਂ ਸੀ। ਇੱਕ ਦਿਨ ਘਰ ਦੇ ਖੁੱਲ੍ਹੇ ਲਾਅਨ ਵਿੱਚ ਮੇਜਰ ਉਸਦੀ ਲੜਕੀ ਸਾਗਰਿਕਾ ਤੇ ਘਰਵਾਲੀ ਨੀਲਿਮਾ ਬ੍ਰੇਕਫਾਸਟ ਕਰ ਰਹੇ ਸੀ। ਐਤਵਾਰ ਦਾ ਦਿਨ ਸੀ। ਸਾਗਰਿਕਾ ਦਾ 18ਵਾਂ ਜਨਮਦਿਨ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਇਸੇ ਦੇ ਮੱਦੇਨਜ਼ਰ ਉਸਦੇ ਤੋਹਫੇ ਨੂੰ ਲੈ ਕੇ ਚਰਚਾ ਹੋ ਰਹੀ ਸੀ। ਮਾਂ ਬਾਪ ਉਸਨੂੰ ਸੋਨੇ ਦੀ ਗਾਨੀ ਬਣਾ ਕੇ ਦੇਣ ਲਈ ਚਰਚਾ ਕਰ ਰਹੇ ਸੀ। ਚਰਚਾ ਇਹ ਹੋ ਰਹੀ ਸੀ ਕਿ ਉਸਦੀ ਲੰਬਾਈ ਕਿੰਨੀ ਰੱਖੀ ਜਾਏ। ਸਾਗਰਿਕਾ ਨੇ ਖੁੱਲ੍ਹੇ ਗਲਮੇ ਦਾ ਬੰਗਾਲੀ ਕੁੜਤਾ ਪਾ ਰੱਖਿਆ ਸੀ। ਜਿਸ ਚ ਉਸਦੀ ਛਾਤੀਆਂ ਵਿਚਲਾ ਪਾੜਾ ਕਾਫੀ ਹੱਦ ਤੱਕ ਸਪਸ਼ਟ ਨਜਰ ਆ ਰਿਹਾ ਸੀ। ਉਂਝ ਵੀ ਉਸਦੇ ਘਰ ਚ ਕੱਪੜੇ ਇਹੋ ਜਿਹੇ ਹੀ ਸਨ। ਉਸਦੀ ਮਾਂ ਨੇ ਘੰਡ ਦੀ ਹੱਦ ਤੱਕ ਹੱਥ  ਲਾ ਕੇ ਓਥੇ ਤੱਕ ਲੰਬਾਈ ਠੀਕ ਰਹੇਗੀ। ਪ੍ਰੰਤੂ ਮੇਜਰ ਦਾ ਮੰਨਣਾ ਸੀ ਕਿ ਇਹ ਛਾਤੀਆਂ ਤੋਂ ਥੋੜ੍ਹਾ ਉੱਪਰ ਤੱਕ ਹੋਣੀ ਚਾਹੀਦੀ ਹੈ ਤਾਂ ਜੋ ਵੇਖਣ ਵਾਲੇ ਨੂੰ ਗਾਨੀ ਨਜ਼ਰ ਤਾਂ ਆਏ। ਪਰ ਸਾਗਰੀਕਾ ਇਸ ਨਾਲ ਸਹਿਮਤ ਨਹੀਂ ਸੀ। “ਮੈਂ ਨਹੀਂ ਚਾਹੁੰਦੀ ਕਿ ਮੈਂ ਜਦੋਂ ਝੁਕਾ ਤਾਂ ਗਾਨੀ ਮੇਰੇ ਫੇਸ ਦੇ ਅੱਗੇ ਆ ਜਾਏ “ਇਸ ਲਈ ਲੰਬਾਈ ਐਨੀ ਹੋਵੇ ਕੇ ਜਦੋਂ ਮੈਂ ਝੁਕਾ ਤਾਂ ਉਹ ਮੇਰੇ ਗਲਮੇ ਨਾਲ ਹੀ ਫੱਸ ਜਾਏ ਐਥੇ ਤੱਕ.” ਉਸਨੇ ਝੁਕਦੇ ਹੋਏ ਆਪਣੀਆਂ ਛਾਤੀਆਂ ਦੇ ਅੱਧ ਤੱਕ ਹੱਥ ਲਾਇਆ। ” ਦੋਵੇਂ ਪਤੀ ਪਤਨੀ ਉਸਦੀ ਗੱਲ ਨਾਲ ਤੁਰੰਤ ਸਹਿਮਤ ਹੋ ਗਏ। ਪਰ ਲੱਖਾ ਟੇਢੀ ਅੱਖ ਨਾਲ ਉਸਦੇ ਗਲਮੇ ਰਾਹੀਂ ਛਾਤੀਆਂ ਦੇ ਆਖ਼ਿਰੀ ਸਿਰੇ ਨੂੰ ਵੀ ਵੇਖ ਸਕਦਾ ਸੀ। ਉਸਦਾ ਦਿਮਾਗ ਇਹਨਾਂ ਦੇ ਖੁੱਲੇਪਣ ਤੇ ਗੱਲਾਂ ਤੋਂ ਹੈਰਾਨ ਸੀ। ਪਰ ਉਸਦੀ ਹੈਰਾਨਗੀ ਹਲੇ ਵਧਣ ਵਾਲੀ ਸੀ। ਜਦੋਂ ਇੱਕ ਦਿਨ ਅਚਾਨਕ ਸਫ਼ਰ ਚ ਜਾਂਦੇ ਹੋਏ ਮੇਜਰ ਦੀ ਘਰਵਾਲੀ ਨੀਲਿਮਾ ਨੇ ਉਸਨੂੰ ਪੁੱਛਿਆ ,”ਕੀ ਤੈਨੂੰ ਕਦੇ ਕਿਸੇ ਨਾਲ ਪਿਆਰ ਹੋਇਆ ?”ਉਹ ਦੁਚਿੱਤੀ ਚ ਸੀ ਆਪਣੇ ਬੌਸ ਦੀ ਘਰਵਾਲੀ ਨਾਲ ਨਿੱਜੀ ਗੱਲਾਂ ਕਿਥੇ ਤੱਕ ਕੀਤੀਆਂ ਜਾਣ ਇਸ ਲਈ ਹਮੇਸ਼ਾ ਉਹ ਓਨਾ ਹੀ ਬੋਲਦਾ ਸੀ ਜਿੰਨਾਂ ਪੁੱਛਿਆ ਜਾਏ। ਪਰ ਇਸ ਸਵਾਲ ਦਾ ਜਵਾਬ ਦੇਵੇ ਜਾਂ ਨਾ ਉਸਨੇ ਕਈ ਵਾਰ ਸੋਚਿਆ। 
ਬਾਰ ਬਾਰ ਨੀਲਿਮਾ ਦੇ ਪੁੱਛਣ ਤੇ ਅਖੀਰ ਇੱਕ ਦਿਨ ਉਹ ਫਿੱਸ ਹੀ ਗਿਆ। ਪੂਰੀ ਦੀ ਪੂਰੀ ਕਹਾਣੀ ਉਹਦੇ ਅੱਗੇ ਖੋਲ੍ਹ ਛੱਡੀ। ਉਸਦੇ ਦਿਲ ਦੇ ਅੰਦਰ ਦਾ ਜਿਵੇਂ ਕੜ੍ਹ ਪਾਟ ਗਿਆ ਹੋਏ। ਜਜਬਾਤੀ ਕਹਾਣੀਆਂ ਨੂੰ ਸੁਣਨ ਲਈ ਔਰਤ ਤੋਂ ਵਧੀਆ ਸਰੋਤਾ ਨਹੀਂ ਹੋ ਸਕਦੀ। ਕਿਉਂਕਿ ਔਰਤ ਜਜਬਾਤਾਂ ਨੂੰ ਸਮਝ ਸਕਦੀ ਹੈ ਉਹਨਾਂ ਨੂੰ ਮਹਿਸੂਸ ਕਰ ਸਕਦੀ ਹੈ। ਮਰਦ ਕਿਸੇ ਔਰਤ ਅੱਗੇ ਜਜ਼ਬਾਤੀ ਕਹਾਣੀ ਸੁਣਾਉਣ ਲੱਗਿਆ ਰੋ ਵੀ ਸਕਦਾ ਹੈ ਜੋ ਕਿ ਉਹ ਕਿਸੇ ਮਰਦ ਅੱਗੇ ਆਮ ਤੌਰ ਤੇ ਨਹੀਂ ਕਰ ਸਕਦਾ ਕਿਉਕਿ ਇੰਝ ਉਸਨੂੰ ਆਖ ਦਿੱਤਾ ਜਾਏਗਾ ਕਿ “ਲੈ ਸਾਲਾ ,ਕੁੜੀਆਂ ਵਾਂਗ ਰੋਂਦਾ “.ਭਾਵੇਂ ਕਹਿਣ ਵਾਲਾ ਖੁਦ ਅਜਿਹੇ ਹਾਲਤ ਚ ਰਹਿ ਚੁੱਕਾ ਹੋਏ। ਇਸ ਲਈ ਮਰਦ ਆਪਣੀਆਂ ਜਜ਼ਬਾਤ ਭਰੀਆਂ ਪ੍ਰੇਮ ਕਹਾਣੀਆਂ ਔਰਤ ਮਿੱਤਰ ਨਾਲ ਸਾਂਝਾ ਕਰਕੇ ਸਕੂਨ ਮਹਿਸੂਸ ਕਰਦੇ ਹਨ। ਨੀਲਿਮਾ ਨੂੰ ਇੰਝ ਹੀ ਸੁਣਾ ਕੇ ਲੱਖੇ ਦਾ ਮਨ ਹਲਕਾ ਹੋ ਗਿਆ। ਕਈ ਮਹੀਨੇ ਦਾ ਦੁੱਖ ਉਹਦੇ ਬੁੱਲਾਂ ਤੇ ਅੱਖਾਂ ਵਿਚੋਂ ਵਹਿ ਗਿਆ।  ਮਨ ਜਿਵੇਂ ਹਲਕਾ ਹੋ ਗਿਆ ਸੀ। ਇੱਕੋ ਵੇਲੇ ਉਹਨੂੰ ਨੀਲਿਮਾ ਦੀਆਂ ਗੱਲਾਂ ਦਿਲਾਸਿਆਂ ਤੇ ਚੋਂ ਕਿੰਨਾ ਕੁਝ ਨਜ਼ਰ ਆਇਆ। ਇੱਕ ਮਾਂ ਵਰਗੀ ਮਮਤਾ ,ਇੱਕ ਪਤਨੀ ਵਰਗੀ ਸਮਝਦਾਰੀ ,ਇੱਕ ਪ੍ਰੇਮਿਕਾ ਵਰਗਾ ਸਾਥ ,ਇੱਕ ਭੈਣ ਵਰਗਾ ਲਗਾਅ ,ਇੱਕ ਦੋਸਤ ਵਰਗਾ ਭਰੋਸਾ। ਉਸ ਨੂੰ ਇੱਕੋ ਔਰਤ ਵਿਚੋਂ ਸਭ ਰੂਪ ਦਿਸਣ ਲੱਗ ਗਏ ਸੀ। ਕਿਸੇ ਅੱਗੇ ਕਮਜ਼ੋਰ ਹੋਕੇ ਇਨਸਾਨ ਹਮੇਸ਼ਾ ਲਈ ਉਸਦਾ ਹੋ ਜਾਂਦਾ ਹੈ ਤੇ ਉਸਨੂੰ ਕਿਸੇ ਵੀ ਰੂਪ ਚ ਸਵੀਕਾਰਨ ਲਈ ਰਾਜੀ ਹੁੰਦਾ ਹੈ। ਲੱਖੇ ਨੇ ਆਪਣੀ ਜਿੰਦਗੀ ਦੇ ਹਰ ਪੰਨੇ ਨੂੰ ਨੀਲਿਮਾ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ ਸੀ। ਜਨਮ ਤੋਂ ਲੈ ਕੇ ਉਸਦੇ ਇਸ ਕਹਾਣੀ ਨਾਲ ਜੁੜਨ ਤੱਕ। ਪਰ ਉਸਦੇ ਮਨ ਚ ਇੱਕ ਗੰਢ ਬੱਝੀ ਸੀ। ਜਿਸਨੂੰ ਉਹ ਖੁਦ ਦਾ ਸੁਖਮਨ ਨਾਲ ਕੀਤਾ ਧੋਖਾ ਸਮਝਦਾ ਸੀ। ਉਹ ਸੀ ਉਸ ਰਾਤ ਜੋ ਕੁਝ ਉਸ ਟ੍ਰੇਨ ਵਿੱਚ ਹੋਇਆ। ਕਿਉਂ ਉਹ ਖੁਦ ਨੂੰ ਬੇਕਾਬੂ ਕਰ ਕੇ ਉਸ ਕੁੜੀ ਵੱਲ ਇੱਕ ਦਮ ਚਲਾ ਗਿਆ ਸੀ ?ਉਸਨੂੰ ਜਾਪਦਾ ਸੀ ਕਿ ਉਸਦਾ ਪਿਆਰਾ ਓਨਾ ਗਹਿਰਾ ਨਹੀਂ ਸੀ ਜਿੰਨਾ ਉਹ ਸਮਝਦਾ ਸੀ। ਇਹ ਉਸਦੀ ਜਿੰਦਗੀ ਦੀ ਪਹਿਲੀ ਤੇ ਆਖ਼ਿਰੀ ਘਟਨਾ ਸੀ ਜਿੱਥੇ ਉਹ ਖੁਦ ਤੇ ਕਾਬੂ ਨਾ ਕਰ ਸਕਿਆ। ਪਰ ਉਹ ਉਸ ਘਟਨਾ ਨੂੰ ਹਲੇ ਤੱਕ ਸਮਝ ਨਹੀਂ ਸੀ ਸਕਿਆ। ਇਸ ਗੱਲੋਂ ਉਹ ਸ਼ਰਮਿੰਦਾ ਸੀ। “ਤੈਨੂੰ ਇਸ ਗੱਲ ਲਈ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ,ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਹੁੰਦਾ ਜਦੋਂ ਸਾਡੀਆਂ ਇੰਦਰੀਆਂ ਸਾਡੇ ਕੰਟਰੋਲ ਚੋਂ ਬਾਹਰ ਹੋਕੇ ਆਵੇਸ਼ ਵਿੱਚ ਆ ਕੇ ਮਨ ਆਈਆਂ ਕਰ ਜਾਂਦੀਆਂ ਹਨ ,ਕੋਸ਼ਿਸ਼ ਕਰੋ ਉਸ ਗੱਲ ਨੂੰ ਮੁੜ ਦੁਹਰਾਉਣ ਤੋਂ ਬਚੋ ਜੋ ਤੁਹਾਡੇ ਮਨ ਨੂੰ ਤੰਗ ਕਰੇ। ” ਨੀਲਿਮਾ ਨੇ ਆਪਣੇ ਚਿਰ ਪਰਿਚਿਤ ਅੰਦਾਜ਼ ਚ ਆਪਣੇ ਹੱਥ ਨੂੰ ਹਿਲਾਉਂਦੇ ਹੋਏ ਕਿਹਾ। “ਪਰ ਉਹ ਘਟਨਾ ਮੈਨੂੰ ਕਿਸੇ ਪਰੀ ਘਟਨਾ ਵਾਂਗ ਲਗਦੀ ਏ ,ਅਚਾਨਕ ਕਿਸੇ ਦਾ ਆਉਣਾ ਇੰਝ ਹਾਵੀ ਹੋ ਜਾਣਾ ਤੇ ਬਿਨਾਂ ਅੱਖ ਮਿਲਾਏ ਅਗਲੇ ਕੁਝ ਘੰਟੇ ਚ ਗਾਇਬ ਹੋ ਜਾਣਾ ,ਮੇਰੇ ਜਿੰਦਗੀ ਤੇ ਪਹਿਲੀ ਤੇ ਸ਼ਾਇਦ ਆਖ਼ਿਰੀ ਘਟਨਾ ਹੈ ਸ਼ਾਇਦ “.ਲੱਖੇ ਦੇ ਮਨ ਚ ਕਈ ਵਿਚਾਰ ਸੀ। “ਕੁਝ ਘਟਨਾਵਾਂ ਸਾਨੂੰ ਕੋਈ ਸਬਕ ਦੇਣ ਲਈ ਹੀ ਹੁੰਦੀਆਂ ਹਨ,ਗ੍ਰੰਥਾਂ ਵਿੱਚ ਇਸਨੂੰ ਅਕਸ਼ਬਾਣੀ ਤੇ ਕਿਤੇ ਕਿਤੇ ਝਲਕਾਰਾ ਪੈਣਾ ਵੀ ਆਖਦੇ ਹਨ, ਵੇਖ ਤੂੰ ਆਪਣੀ ਜਿੰਦਗੀ ਨੂੰ ਉਸ ਟ੍ਰੇਨ ਦੇ ਸਫ਼ਰ ਦੇ ਬਰਾਬਰ ਰੱਖਕੇ ਵੇਖ ,ਤੇਰੇ ਜ਼ਿੰਦਗੀ ਦੇ ਲੰਮੇ ਸਫ਼ਰ ਵਿੱਚ ਸੁਖਮਨ ਕੁਝ ਸਾਲ ਲਈ ਤੇਰੀ ਜ਼ਿੰਦਗੀ ਚ ਆਈ ਤੇ ਫਿਰ ਝਟਕੇ ਨਾਲ ਵਿਛੜ ਗਈ ,ਇੰਝ ਹੀ ਉਸ ਟਰੇਨ ਦੀ ਯਾਤਰਾ ਚ ਉਹ ਕੁੜੀ ਕੁਝ ਘੰਟਿਆਂ ਲਈ ਆਈ ਤੇ ਫਿਰ ਅਚਾਨਕ ਵਿਛੜ ਗਈ। ਇਹ ਜਿੰਦਗੀ ਵੀ ਟਰੇਨ ਦੇ ਉਸੇ ਸਫ਼ਰ ਵਾਂਗ ਹੈ ਜਿਥੇ ਤੁਹਾਡੇ ਸਫ਼ਰ ਦੇ ਸਾਥੀ ਤੁਹਾਨੂੰ ਮਿਲਦੇ ਰਹਿਣਗੇ ਤੇ ਆਪੋ ਆਪਣੇ ਲਿਖੇ ਮੁਤਾਬਿਕ ਕਿਸੇ ਹੋਰ ਸਟੇਸ਼ਨ ਤੇ ਉਤਰਦੇ ਰਹਿਣਗੇ। ਹੋ ਸਕਦਾ ਹੈ ਕੋਈ ਉਸ ਸਫ਼ਰ ਚ ਕੁਝ ਮਿੰਟ ਲਈ ਮਿਲੇ ਕੋਈ ਕੁਝ ਘੰਟੇ ਲਈ ਤੇ ਕੋਈ ਪੂਰੇ ਸਫ਼ਰ ਲਈ। ਪਰ ਤੁਸੀਂ ਕਿਸੇ ਲਈ ਸਫ਼ਰ ਨੂੰ ਛੱਡ ਨਹੀਂ ਸਕਦੇ ਤੁਹਾਡਾ ਚਲਦੇ ਰਹਿਣਾ ਜਰੂਰੀ ਹੈ। ਮੈਨੂੰ ਲਗਦਾ ਤੇਰੇ ਲਈ ਉਸ ਸਫ਼ਰ ਦੀ ਘਟਨਾ ਦਾ ਇਹੋ ਰਾਜ ਹੈ। ” ਨੀਲਿਮਾ ਨੇ ਪੂਰੇ ਗਹੁ ਨਾਲ ਵੇਖਦੇ ਹੋਏ ਦੇਖਿਆ। ਲੱਖੇ ਦਾ ਜਿਵੇਂ ਕੋਈ ਤੀਸਰਾ ਨੇਤਰ ਖੁੱਲ੍ਹ ਗਿਆ ਹੋਏ। ਇੰਝ ਵੀ ਜ਼ਿੰਦਗੀ ਨੂੰ ਵੇਖਿਆ ਜਾ ਸਕਦਾ !!! ਆਪਣੀ ਜਿੰਦਗੀ ਚ ਵਾਪਰੀ ਘਟਨਾ ਦਾ ਮੁਲਾਂਕਣ ਹੋ ਸਕਦਾ !! ਉਸਨੂੰ ਹੁਣ ਸਮਝ ਆਇਆ। ਉਸਨੇ ਇੱਕ ਇੱਕ ਕਰਕੇ ਸਭ ਕੜੀਆਂ ਜੋੜੀਆਂ। ਸਭ ਤੋਂ ਵੱਡੀ ਗੱਲ ਇਹੋ ਸੀ ਜੇ ਉਹ ਤੇ ਸੁਖਮਨ ਨਾ ਫੜ੍ਹੇ ਜਾਂਦੇ ਸ਼ਾਇਦ ਅੱਜ ਵੀ ਉਹ ਆਪਣੇ ਬਾਪੂ ਕੋਲੋਂ ਡੰਗਰਾਂ ਪਿੱਛੇ ਗਾਲਾਂ ਖਾਂਦਾ ਹੁੰਦਾ। ਬੇਹੀਆਂ ਰੋਟੀਆਂ ਤੇ ਲੁਕ ਛਿਪ ਦੁੱਧ ਪੀਂਦਾ ਹੁੰਦਾ। ਜ਼ਿੰਦਗੀ ਚ ਹਰ ਘਟਨਾ ਪਿਛਲੀ ਘਟਨਾ ਨਾਲ ਜੁੜੀ ਹੋਈ ਹੈ। ਅਸੀਂ ਪਿਛਾਂਹ ਨਹੀਂ ਮੁੜ ਸਕਦੇ ਸਿਰਫ ਸਿੱਖ ਸਕਦੇ ਹਾਂ !! ਉਸ ਲਈ ਜ਼ਿੰਦਗੀ ਦਾ ਰਹੱਸ ਜਿਵੇਂ ਅਚਾਨਕ ਖੁੱਲ੍ਹ ਗਿਆ ਹੋਵੇ। ਉਸਨੂੰ ਲੱਗਾ ਕਿ ਮੇਜਰ ਕਿੰਨਾ ਖੁਸ਼ਕਿਸਮਤ ਹੈ ਜਿਸਨੂੰ ਐਨੀ ਸਮਝਦਾਰ ਜੀਵਨ ਸਾਥੀ ਮਿਲੀ ਸੀ। ਉਸਦੇ ਮਨ ਚ ਨੀਲਿਮਾ ਲਈ ਸਤਿਕਾਰ ਤੇ ਆਤਮ ਭਾਵ ਹੋਰ ਵੀ ਵੱਧ ਗਿਆ ਸੀ। ਇੱਕ ਅਲੱਗ ਲਗਾਅ ਇੱਕ ਅਲੱਗ ਖਿੱਚ ਉਸਦੀ ਸਖਸ਼ੀਅਤ ਵੱਲ ਉਸਨੂੰ ਉਲਾਰ ਰਹੀ ਸੀ। ਆਪਣੇ ਰਾਜ ਸਾਂਝੇ ਕਰਨ ਮਗਰੋਂ ਉਹ ਉਸਨੂੰ ਆਪਣੀ ਜਿੰਦਗੀ ਦਾ ਇੱਕ ਅਲੱਗ ਹਿੱਸੇਦਾਰ ਮੰਨਣ ਲੱਗਾ ਸੀ। ਹੁਣ ਉਹ ਹੋਰ ਵੀ ਪਿਆਰ ਭਾਵ ਤੇ ਸੇਵਾ ਭਾਵ ਨਾਲ ਉਹਨਾਂ ਨਾਲ ਘੁਲ ਮਿਲ ਗਿਆ। ਇਹਨਾਂ ਹੀ ਦਿਨਾਂ ਵਿੱਚ ਸਾਗਰਿਕਾ ਦਾ ਜਨਮ-ਦਿਨ ਸੀ।  ਉਸਨੂੰ ਆਪਣੇ ਹਰ ਜਨਮ ਦਿਨ ਤੇ ਟੈਟੂ ਬਣਵਾਉਣ ਦਾ ਚਾਅ ਸੀ। ਇਸ ਵਾਰ ਕਲਕੱਤੇ ਦੇ ਕਿਸੇ ਮਸ਼ਹੂਰ ਟੈਟੂ ਬਣਾਉਣ ਵਾਲੇ ਕੋਲ ਜਾਣਾ ਸੀ। ਲੱਖੇ ਦੀ ਹੀ ਡਿਊਟੀ ਲੱਗੀ ਸੀ ਲਿਜਾਣ ਲਈ। ਉਸਨੂੰ ਟੈਟੂ ਦੇ ਇਸ ਸ਼ੌਂਕ ਬਾਰੇ ਬਹੁਤਾ ਨਹੀਂ ਸੀ ਪਤਾ। ਪਰ ਜਾਂਦੇ ਜਾਂਦੇ ਉਸਨੂੰ ਸਾਗਰਿਕਾ ਨੇ ਕਾਫੀ ਕੁਝ ਦੱਸ ਦਿੱਤਾ ਸੀ। ਉਹ ਆਪਣੇ ਜਿਸ ਦੇ ਕਈ ਹਿੱਸਿਆਂ ਤੇ ਟੈਟੂ ਬਣਾ ਚੁੱਕੀ ਸੀ। ਪਿਛਲੇ ਚਾਰ ਕੁ ਸਾਲ ਚ ਹਰ ਸਾਲ ਬਾਹਵਾਂ ਉੱਤੇ ਤੇ ਲੱਤਾਂ ਉੱਪਰ ਟੈਟੂ ਬਣਵਾ ਚੁੱਕੀ ਸੀ। ਇਸ ਵਾਰ ਉਸਦਾ ਮਕਸਦ ਗਰਦਨ ਤੇ ਮੋਢਿਆਂ ਵਿਚਕਾਰ ਪਿੱਛੇ ਜਿਹੇ ਟੈਟੂ ਬਣਵਾਉਣ ਲਈ ਜਾ ਰਹੀ ਸੀ। ਟੈਟੂ ਬਣਵਾਉਣ ਵਾਲੇ ਦੀ ਦੁਕਾਨ ਨਹੀਂ ਇੱਕ ਨਿੱਕਾ ਜਿਹਾ ਖੋਖੇ ਵਰਗਾ ਸੀ ਜਿਸਨੇ ਭਾਂਤ ਭਾਂਤ ਦੇ ਟੈਟੂ ਬਣਾਈ ਤੇ ਦਿਖਾਉਂਦੇ ਲੋਕਾਂ ਦੀਆਂ ਫੋਟੋਆਂ ਲਗਾ ਰੱਖੀਆਂ ਸੀ। ਸਾਗਰਿਕਾ ਨੇ ਜੀਨ ਤੇ ਟੌਪ ਪਾਇਆ ਹੋਇਆ ਸੀ। ਉਸਨੇ ਆਪਣੇ ਟੌਪ ਨੂੰ ਹੇਠਾਂ ਮੋਢਿਆਂ ਪਾਸ ਹੱਥ ਲਗਾ ਕੇ ਦੱਸਿਆ ਕੇ ਉਹ ਇਥੇ ਬਣਾਉਣਾ ਚਾਹੁੰਦੀ ਹੈ। ਟੈਟੂ ਬਨਾਂਉਣ ਵਾਲਾ ਮੰਨ ਗਿਆ ਸੀ। ਉਸਨੇ ਟੈਟੂ ਪਸੰਦ ਆਉਂਦੇ ਹੀ ਇੱਕੋ ਝਟਕੇ ਬਿਨਾਂ ਕਿਸੇ ਸ਼ਰਮ ਦੇ ਆਪਣਾ ਟੌਪ ਉਤਾਰ ਦਿੱਤਾ ਸੀ। ਲੱਖੇ ਦੀਆਂ ਅੱਖਾਂ ਅੱਢੀਆਂ ਰਹਿ ਗਈਆਂ। ਉਸਦੇ ਸਰੀਰ ਦਾ ਅਗਲਾ ਵਸਤਰ ਉਸਦੇ ਸ਼ਿਆਮ ਰੰਗੇ ਅੰਗਾਂ ਨੂੰ ਢਕਣ ਲਈ ਕਾਫੀ ਨਹੀਂ ਸੀ। ਟੈਟੂ ਬਣਾਉਣ ਵਾਲਾ ਬੰਗਾਲੀ ਨਹੀਂ ਸੀ। ਉਸਦੀਆਂ ਅੱਖਾਂ ਵੀ ਵੀ ਤਣੀਆਂ ਗਈਆਂ ਸੀ। ਉਹ ਕਦੇ ਲੱਖੇ ਵੱਲ ਵੇਖ ਰਿਹਾ ਸੀ ਕਦੇ ਸਾਗਰਿਕਾ ਵੱਲ। ਉਸਦੇ ਨੇੜੇ ਤੇ ਕੁਰਸੀ ਤੇ ਬੈਠ ਕੇ ਸਾਗਰਿਕਾ ਉਸਦੀ ਸ਼ੁਰੂ ਕਰਨ ਨੂੰ ਉਡੀਕਣ ਲੱਗੀ। ਪਰ ਉਸਦੇ ਜਿਵੇਂ ਹੀ ਹੱਥ ਕੰਬ ਗਏ ਸੀ। ਉਸਨੇ ਸਾਗਰਿਕਾ ਨੂੰ ਕੋਈ ਅਲਗ ਤੋਂ ਕੋਈ ਸ਼ਰਟ ਬਾਹਰੋਂ ਖਰੀਦ ਕੇ ਲੈ ਆਉਣ ਲਈ ਕਿਹਾ ਤਾਂ ਜੋ ਉਹ ਓੰਨੀ ਕੁ ਕੱਟ ਦੇਵੇਗਾ ਜਿੰਨੀ ਜਰੂਰਤ ਹੋਏਗੀ। ਉਸਨੇ ਵੀ ਐਨੇ ਅੰਦਰ ਤੱਕ ਸ਼ਾਇਦ ਕੋਈ ਟੈਟੂ ਅਜੇ ਤੱਕ ਨਹੀਂ ਬਣਾਇਆ ਸੀ। ਪਰ ਸਾਗਰਿਕਾ ਉਸ ਦੀ ਗੱਲ ਨਾਲ ਸਹਿਮਤ ਨਹੀਂ ਸੀ। ਐਵੇਂ ਕਪੜੇ ਖਰਾਬ ਕਿਉਂ ਕਰਨੇ ਹਨ ?”ਪਰ ਮੈਡਮ ਆਪਕੋ ਨਹੀਂ ਪਤਾ ਜੋ ਸ਼ੇਪ ਆਪ ਬਤਾ ਰਹੇ ਹੋ ਵੋ ਔਰ ਵੀ ਨੀਚੇ ਤੱਕ ਜਾਏਗੀ ਔਰ ਆਪਕੋ ,ਬਾਕੀ ਕਾ ਵੀ ਉਤਾਰਨਾ ਪਡੇਗਾ। “”ਠੀਕ ਹੈ ਮੈਂ ਪੀਠ ਸੇ ਖੋਲ ਦੂੰਗੀ ਔਰ ਹਾਥੋਂ ਸੇ ਪਕੜ ਲੂੰਗੀ ਪਰ ਤੁਮ ਐਸੇ ਹੀ ਬਣਾ ਦੋ “ਉਸਨੇ ਆਪਣਾ ਫੈਸਲਾ ਸੁਣਾ ਕੇ ਸੱਚ ਚ ਆਪਣੀ ਹੁੱਕ ਖੋਲ੍ਹ ਦਿੱਤੀ।ਪੂਰਾ ਭਾਰ ਉਸਦੇ ਹੱਥਾਂ ਚ ਲਟਕ ਗਿਆ ਸੀ। “ਸਾਬ ਆਪ ਹੀ ਸਮਝਾਓ ਮੈਡਮ ਕੋ ਮੈਂ ਐਸੇ ਮੈਂ ਧਿਆਨ ਨਹੀਂ ਲਗਾ ਪਾਊਗਾਂ। “ਉਸਨੇ ਲੱਖੇ ਵੱਲ ਤਰਲੇ ਨਾਲ ਵੇਖਿਆ। ਲੱਖੇ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਝਗੜਾ ਉਸਨੂੰ ਹੀ ਸੁਲਝਾਉਣਾ ਪੈਣਾ।  ਉਸਨੇ ਤੁਰੰਤ ਆਪਣੀ ਸ਼ਰਟ ਉਤਾਰੀ ਤੇ ਉਹ ਕੱਟ ਕੇ ਸਾਗਰਿਕਾ ਨੂੰ ਪਹਿਨਾਂਉਂਣ ਲਈ ਦੇ ਦਿੱਤੀ। “ਜਦੋਂ ਤੱਕ ਮੈਡਮ ਆਪ ਟੈਟੂ ਬਨਵਾਉਗੇ ਮੈਂ ਨਵੀਂ ਲੈ ਆਵਾਂਗਾ। ” ਸਾਗਰੀਕਾ ਨੂੰ ਨਾ ਨੁੱਕਰ ਕਰਦੇ ਹੋਏ ਵੀ ਸ਼ਰਟ ਪਾਉਣੀ ਪਈ। ਟੈਟੂ ਬਣਦੇ ਚ ਹੀ ਉਹ ਨਵੀਂ ਸ਼ਰਟ ਖਰੀਦ ਲਿਆਇਆ ਸੀ। ਸਾਗਰਿਕਾ ਵਾਪਸੀ ਤੇ ਚੁੱਪ ਸੀ ਸ਼ਾਇਦ ਲੱਖੇ ਨੂੰ ਲੱਗਾ ਕਿ ਉਹ ਸ਼ਰਟ ਦੇਣ ਦੇ ਉਸਦੇ ਫੈਸਲੇ ਤੋਂ ਨਾਰਾਜ਼ ਸੀ।  ਇਸ ਲਈ ਉਸਨੇ ਪੁੱਛ ਹੀ ਲਿਆ। “ਮੈਡਮ ਕੀ ਸੋਚ ਰਹੇ ਹੋ ? ਕਿਤੇ ਨਾਰਾਜ਼ ਤਾਂ ਨਹੀਂ ? ਜੇ ਮੇਰਾ ਇੰਝ ਆਫਰ ਕਰਨਾ ਚੰਗਾ ਨਹੀਂ ਲੱਗਾ ਤਾਂ ਮੈਂ ਮਾਫੀ ਮੰਗਦਾ “.ਲੱਖੇ ਨੇ ਅੱਖਾਂ ਚੁਰਾਉਂਦੇ ਹੋਏ ਕਿਹਾ। “ਮੈਂ ਤਾਂ ਬੱਸ ਇਹ ਗੱਲ ਸੋਚ ਰਹੀ ਹਾਂ ਕਿ ਮਰਦ ਦੀ ਮਰਦਾਨਗੀ ਐਨੀ ਕਮਜ਼ੋਰ ਕਿਓਂ ਹੈ ਕਿ ਔਰਤ ਦੇ ਜਿਸਮ ਦਾ ਨਿੱਕਾ ਜਿਹਾ ਹਿੱਸਾ ਨਗਨ ਦੇਖਕੇ ਹੀ ਕੰਬਣ ਲੱਗ ਜਾਂਦੇ ਹਨ ਤੇ ਉਤੇਜਿਤ ਹੋ ਜਾਂਦੇ ਹਨ ?” ਉਸਦਾ ਸਵਾਲ ਸ਼ਾਇਦ ਲੱਖੇ ਕੋਲੋਂ ਜਾਨਣ ਦਾ ਸੀ। ਲੱਖੇ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਇਸ ਲਈ ਉਹ ਚੁੱਪ ਰਿਹਾ। “ਮੈਂ ਟੌਪ ਉਤਾਰੀ ਤੇ ਤੂੰ ਸ਼ਰਟ ਦੋਵਾਂ ਦੀ ਨਗਨਤਾ ਚ ਕੋਈ ਫਰਕ ਨਹੀਂ ਸੀ ,ਪਰ ਮੈਂ ਤਾਂ ਕਦੇ ਵੀ ਉਸ ਮਰਦ ਨੂੰ ਦੇਖ ਕੇ ਉਤੇਜਿਤ ਨਹੀਂ ਹੋ ਸਕਦੀ ਜਿਸ ਨਾਲ ਮੇਰਾ ਦਿਲ ਨਾ ਜੁੜਿਆ ਹੋਏ ਮੇਰੇ ਜਜ਼ਬਾਤ ਨਾ ਜੁੜੇ ਹੋਣ…. ਜਜਬਾਤਾਂ ਤਾਂ ਬੇਹੂਦਾਪਣ ਸਿਰਫ ਮਰਦ ਦੇ ਕੋਲ ਹੀ ਕਿਉਂ ਹੈ। ਲੱਖੇ ਕੋਲ ਹਲੇ ਵੀ ਕੁਝ ਨਹੀਂ ਸੀ ਭਲਾਂ ਉਹ ਇੱਕ ਚੜ੍ਹਦੀ ਉਮਰ ਵਾਲੀ ਲੜਕੀ ਨਾਲ ਕੀ ਗੱਲ ਕਰਦਾ ਉਸ ਕੋਲ ਉਂਝ ਵੀ ਬੋਲਣ ਲਈ ਸ਼ਬਦ ਨਹੀਂ ਸੀ। ਕਿਵੇਂ ਸੱਭਿਅਕ ਸ਼ਬਦਾਂ ਚ ਆਪਣੀ ਗੱਲ ਕਹਿ ਸਕੇ ਇਸ ਵਿਸ਼ੇ ਤੇ ਬੋਲ ਸਕੇ ਉਸਨੇ ਇਹ ਵੀ ਨਹੀਂ ਸੀ ਸਿੱਖਿਆ। ਇਸ ਲਈ ਚੁੱਪ ਰਿਹਾ। “ਤੈਨੂੰ ਪਤਾ ਮੈਂ ਆਪਣੇ ਆਰਟ ਸਕੂਲ ਵਿੱਚ ਤਸਵੀਰਾਂ ਬਣਾਉਣ ਵਾਲੇ ਨੂੰ ਨਿਊਡ ਪੋਜ਼ ਵੀ ਦਿੱਤੇ ਹਨ ਤੇ ਕਿੰਨੇ ਹੀ ਮਰਦਾਂ ਦੇ ਨਿਊਡ ਚਿੱਤਰ ਵੀ ਬਣਾਏ ਹਨ ,ਪਰ ਕਦੇ ਵੀ ਮੈਨੂੰ ਇਸ ਕਲਾ ਵਿਚੋਂ ਅਜਿਹਾ ਕੁਝ ਨਹੀਂ ਮਿਲਿਆ ਜੋ ਮੈਨੂੰ ਉਹ ਅਹਿਸਾਸ ਜਗਾ ਸਕੇ ਜੋ ਮੈਂ ਨਹੀਂ ਚਾਹੁੰਦੀ ” ਕੀ ਤੂੰ ਮੇਰੇ ਨਿਊਡ ਪੋਜ਼ ਵਾਲੇ ਪੋਰਟਰੇਟ ਦੇਖਣਾ ਪਸੰਦ ਕਰੇਗਾਂ ? ਉਸਨੇ ਲੱਖੇ ਨੂੰ ਪੁੱਛਿਆ। ਪਰ ਲੱਖੇ ਕੋਲ ਇਸਦਾ ਵੀ ਕੋਈ ਜਵਾਬ ਨਹੀਂ ਸੀ।  ਇਸਤੋਂ ਪਹਿਲਾਂ ਉਹ ਕੋਈ ਉੱਤਰ ਦੇ ਪਾਉਂਦਾ ਉਹ ਘਰ ਪਹੁੰਚ ਗਏ ਸੀ।  ਜਾਂਦੇ ਜਾਂਦੇ ਉਸਦੀ ਸ਼ਰਟ ਨੂੰ ਸਾਗਰਿਕਾ ਉਸਦੇ ਹਵਾਲੇ ਕਰ ਗਈ ਸੀ। ਸ਼ਰਟ ਵਿਚੋਂ ਉਸਨੂੰ ਇੱਕ ਅਜੀਬ ਜਿਹੀ ਮਹਿਕ ਆਈ। ਜਿਵੇਂ ਉਸਨੇ ਕਿਸੇ ਤਾਜੇ ਜਿਸਮ ਨੂੰ ਬੜੇ ਨਜਦੀਕ ਤੋਂ ਛੋਹਿਆ ਹੋਵੇ। ਉਸਦੇ ਜਿਸਮ ਚ ਹਲਚਲ ਜਿਹੀ ਹੀ ਉਸਦੀਆਂ ਨਾਸਨ ਸ਼ਿਖਰ ਤੱਕ ਖੁੱਲ੍ਹ ਗਈਆਂ ਸੀ ਉਸਨੇ ਆਪਣੀ ਸ਼ਰਟ ਨੂੰ ਉਂਝ ਹੀ ਘੁੱਟ ਕੇ ਆਪਣੇ ਸਿਰਹਾਣੇ ਨਾਲ ਲਗਾ ਦਿੱਤਾ ਸੀ। 

ਸਾਗਰਿਕਾ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਗਿਆ। ਸੈਂਕੜੇ ਹੀ ਮਹਿਮਾਨ ਉਸਦੇ ਦੋਸਤ ਸਹੇਲੀਆਂ ਸਭ ਹੀ ਸ਼ਾਮਿਲ ਹੋਏ ਸੀ। ਕੁੜੀ ਦੇ ਦੋਸਤ ਮੁੰਡਿਆਂ ਦਾ ਇੰਝ ਘਰ ਦਿਆਂ ਨੂੰ ਮਿਲਦੇ ਵੇਖਣ ਦਾ ਇਹ ਉਸਦਾ ਪਹਿਲਾ ਅਨੁਭਵ ਸੀ ਅਜਿਹਾ ਉਸਨੇ ਦੂਰਦਰਸ਼ਨ ਦੀਆਂ ਫ਼ਿਲਮਾਂ ਵਿੱਚ ਹੀ ਵੇਖਿਆ ਸੀ। ਫ਼ਿਲਮਾਂ ਦੀ ਉਸਨੂੰ ਕਾਫੀ ਚੇਟਕ ਲੱਗ ਗਈ ਸੀ ਜਿਸਦਾ ਝੱਸ ਦੂਰਦਰਸ਼ਨ ਹੀ ਪੂਰੀ ਕਰਦਾ ਸੀ। ਜਦੋਂ ਸਾਗਰਿਕਾ ਵਾਪਸ ਚਲੀ ਗਈ ਤਾਂ ਪਿੰਡੋਂ ਆਈਆਂ ਚਿੱਠੀਆਂ ਦਾ ਜਵਾਬ ਦੇਣ ਲਈ ਕਾਫੀ ਵਕਤ ਮਿਲ ਗਿਆ ਸੀ। ਇਸ ਵੇਲੇ ਤੱਕ ਵੱਡੇ ਸ਼ਹਿਰਾਂ ਦੇ ਵੱਡੇ ਲੋਕਾਂ ਕੋਲ ਮੁਬਾਇਲ ਆ ਗਏ ਸੀ। ਪਿੰਡਾਂ ਵਿੱਚ ਵੀ ਪੀਸੀਓ ਖੁੱਲ੍ਹ ਗਏ ਸੀ। ਪਰ ਅਜੇ ਤੱਕ ਉਸਦਾ ਪਿੰਡ ਫੋਨ ਨਾਲ ਨਹੀਂ ਸੀ ਜੁੜਿਆ। ਸੁਨੇਹਾ ਪਹੁੰਚਾਉਣ ਲਈ ਅਜੇ ਵੀ ਚਿੱਠੀਆਂ ਹੀ ਚਲਦੀਆਂ ਸੀ। ਇਹਨੀਂ ਦਿਨੀ ਉਸਨੇ ਹੈਪੀ ਦੀਆਂ ਘੱਲੀਆਂ ਬਹੁਤ ਚਿੱਠੀਆਂ ਦੇ ਜੁਆਬ ਦਿੱਤੇ। ਘਰ ਦਾ ਹਾਲ ਚਾਲ ਸਭ ਉਹਨਾਂ ਰਾਹੀਂ ਪੁੱਛਦਾ ਸੀ। ਸੁਖਮਨ ਦੀ ਉਹਨੇ ਕਦੇ ਮੁੜ ਗੱਲ ਨਾ ਕੀਤੀ। ਹੈਪੀ ਦੀ ਹਰ ਚਿੱਠੀ ਕੁਝ ਨਵਾਂ ਹੀ ਰਾਜ ਖੋਲ੍ਹਦੀ ਸੀ। ਜਿਸ ਦੇ ਜੁਆਬ ਵਿੱਚ ਲੱਖੇ ਨੂੰ ਵੀ ਕੁਝ ਨਾ ਕੁਝ ਘੱਲਣਾ ਪੈਂਦਾ। ਉਸਨੂੰ ਸਾਲ ਦੇ ਨੇੜੇ ਤੇੜੇ ਹੋਣ ਵਾਲਾ ਸੀ ਜਦੋਂ ਉਹਨੂੰ ਬੀਏ ਦੇ ਪੇਪਰਾਂ ਲਈ ਰੋਲ ਨੰਬਰ ਆ ਗਿਆ ਸੀ। ਪਰ ਉਸਦੇ ਨਾਲ ਹੀ ਹੈਪੀ ਦੀ ਇੱਕ ਖੁਸ਼ੀ ਭਰੀ ਚਿੱਠੀ ਤੇ ਇੱਕ ਖੂਬਸੂਰਤ ਕੁੜੀ ਦੋ ਫੋਟੋ ਸਹਿਤ ਉਸ ਕੋਲ ਆ ਗਈ ਸੀ। ਹੈਪੀ ਦਾ ਰੰਗਪੁਰ ਕਿਸੇ ਘਰ ਰੋਕਾ ਹੋ ਗਿਆ ਸੀ। ਉਸਨੇ ਆਪਣੀ ਹੋਣ ਵਾਲੀ ਘਰਵਾਲੀ ਦੀ ਫੋਟੋ ਘੱਲ ਦਿੱਤੀ ਸੀ। ਕੁੜੀ ਦੀ ਫੋਟੋ ਚ ਚਮਕ ਵੇਖਕੇ ਹੀ ਭੁੱਖ ਲਹਿੰਦੀ ਸੀ। ਵੈਸੇ ਇੱਕੋ ਜਿਹੇ ਦੋਵਾਂ ਦੇ ਸੁਭਾਅ ਚ ਇਹ ਗੱਲ ਸੀ ਕਿ ਇੱਕੋ ਕੁੜੀ ਇੱਕੋ ਵੇਲੇ ਪਸੰਦ ਆਉਂਦੀ ਸੀ। ਹੁਣ ਵੀ ਹੈਪੀ ਦੀ ਪਸੰਦ ਉਸਦੀ ਪਸੰਦ ਸੀ। ਪਰ ਜਿਉਂ ਜਿਉਂ ਚਿੱਠੀ ਪੜ੍ਹਦਾ ਗਿਆ ਉਸਦਾ ਚਿਹਰਾ ਖੁਸ਼ੀ ਨਾਲ ਭਰਦਾ ਗਿਆ। 
ਚਿਠੀ ਦਾ ਇੱਕ ਹਿੱਸਾ ” ਆਪਣੀ ਭਾਬੀ ਦੇ ਤਸਵੀਰ ਨੇ ਵੇਖ ਤੇਰਾ ਦਿਲ ਹਮੇਸ਼ਾ ਦੀ ਤਰ੍ਹਾਂ ਤੇਰੇ ਦਿਲ ਨੂੰ ਧੁੜਕੂ ਲੱਗਾ ਹੋਈ ਕਿ ਤੇਰਾ ਯਾਰ ਫੇਰ ਤੇਰੇ ਪਸੰਦ ਆਉਣ ਵਾਲੀ ਕੁੜੀ ਖੋਹ ਕੇ ਲੈ ਗਿਆ ,ਸ਼ਾਇਦ ਤੈਨੂੰ ਇਹ ਵੀ ਲਗਦਾ ਹੋਣਾ ਕਿ ਮੈਂ ਆਪਣਾ ਵਾਅਦਾ ਭੁੱਲ ਗਿਆਂ ਹਾਂ ਕਿ ਆਪਾਂ ਇੱਕੋ ਪਿੰਡ ਕੱਠੇ ਵਿਆਹ ਕਰਵਾ ਕੇ ਸਾਢੂ ਬਣਨੈ। ਮੈਂ ਭੁੱਲਿਆ ਨਹੀਂ ਤੇਰੀ ਭਾਬੀ ਦਾ ਨਾਮ ਪ੍ਰੀਤ ਹੈ ,ਇਸਦੀ ਛੋਟੀ ਭੈਣ ਦਾ ਨਾਮ ਕੁਲਵੀਰ ਹੈ ,ਉਮਰ ਚ ਛੋਟੀ ਏ ਭਰ ਹਰ ਪਾਸਿਓਂ ਤੇਰੀ ਭਾਬੀ ਨਾਲੋਂ ਸਵਾਇਆ ਹੈ। ਪਸੰਦ ਤਾਂ ਮੈਨੂੰ ਛੋਟੀ ਹੀ ਆਈ ਸੀ ਪਰ ਫਿਰ ਮੈਨੂੰ ਲੱਗਾ ਤੂੰ ਸਾਰੀ ਉਮਰ ਐਵੀਂ ਝੂਰੀ ਜਾਏਗਾਂ। ਮੈਂ ਰੋਕਾ ਇੱਕੋ ਸ਼ਰਤ ਤੇ ਕਰਾਇਆ ਕਿ ਛੋਟੀ ਦਾ ਵਿਆਹ ਤੇਰੇ ਨਾਲ ਹੋਏ। ਵਾਹ ਲਗਦੀ ਆਪਾਂ ਦੀਵਾਲੀ ਤੋਂ ਪਹਿਲਾਂ ਕੱਠੇ ਹੀ ਵਿਆਹ ਕੇ ਲਿਆਵਾਗੇਂ। ਬਾਬੇ ਸੁੱਖ ਰੱਖੇ ਕੱਠੇ ਦਰਬਾਰ ਸਾਬ ਸੇਵਾ ਕਰਕੇ ਆਵਾਗੇਂ। ਛੋਟੀ ਦੀ ਤਸਵੀਰ ਤੇਰੀ ਚਿੱਠੀ ਦੇ ਜਵਾਬ ਚ ਭੇਜਾਂਗਾ। ਉਦੋਂ ਤੱਕ ਤੂੰ ਅੰਦਾਜ਼ੇ ਲਾਉਂਦਾ ਰਹੀਂ ਉਹ ਕਿਵੇਂ ਦੀ ਦਿਸਦੀ ਏ। ਇੱਕ ਗੱਲ ਹੋਰ ਕਿਤੇ ਬੰਗਲਾਣਾਂ ਦੇ ਮੁਸ਼ਕੀ ਜਿਹੇ ਰੰਗ ਤੇ ਗਦਰਾਏ ਪਿੰਡੇ ਤੇ ਨਾਲ ਡੁੱਲ੍ਹ ਜਾਈਂ। ਆਪਣੇ ਅਰਗਿਆਂ ਕੋਲ ਪੇਂਡੂ ਪੰਜਾਬਣ ਕੁੜੀ ਹੀ ਸੂਤ ਬੈਠਦੀ ਹੈ। ਐਹਨਾਂ ਕੋਲੋਂ ਜੱਟਕੇ ਝਟਕੇ ਨਹੀਂ ਝੱਲੇ ਜਾਣੈ। ਨਾਲੇ ਉਂਝ ਵੀ ਜਿਹੜੀ ਜਨਾਨੀਂ ਮਰਦ ਨੂੰ ਪੰਜੇ ਹੇਠਾਂ ਕਰਲੇ ਉਹਨੇ ਤੇਰੇ ਬੁੜ੍ਹੇ ਬੁੜ੍ਹੀ ਨੂੰ ਰੋਟੀ ਨਹੀਂ ਜੇ ਦੇਣੀ। ਤੇ ਤੇਰੇ ਬਾਪੂ ਨਾਲ ਤਾਂ ਜਮਾਂ ਨਹੀਂ ਪੁੱਗਣੀ। ਸਾਰਾ ਦਿਨ ਘਰ ਸੂਲ ਖੜੀ ਰਿਹਾ ਕਰੂ। ਖਤ ਮਿਲਦੇ ਹੀ ਵਾਪਿਸ ਉੱਤਰ ਲਿਖੀ ਆਪਣੀ ਰਾਇ ਘੱਲ ਤੇ ਛੇਤੀ ਛੁਟੀ ਲੈ ਕੇ ਆਜਾ ਆਪਾਂ ਰਿਸ਼ਤਾ ਪੱਕ ਕਰ ਆਈਏ। ਕੁੜੀ ਆਲੇ ਤੇਰੇ ਲਈ ਤਿਆਰ ਹਨ ਪਰ ਤੇਰੀ ਇੱਕ ਵਾਰ ਨਿਗ੍ਹਾ ਨਿੱਕਲ ਜਾਈ ਕੁੜੀ ਚੋਂ ਤਾਂ ਬੱਲੇ ਬੱਲੇ ਹੋ ਜਾਊ। ਤੇਰਾ ਯਾਰ ਹੈਪੀ। 
ਚਿੱਠੀ ਪੂਰੀ ਪੜ੍ਹਕੇ ਤੇ ਤਸਵੀਰ ਵੇਖਕੇ ਉਹਨੂੰ ਸੱਚ ਚ ਲੱਗਿਆ ਜਿਵੇਂ ਚੰਨ ਵੇਖ ਲਿਆ ਹੋਏ। ਜੇ ਇਹ ਕੁੜੀ ਐਨੀ ਸੋਹਣੀ ਏ ਤਾਂ ਇਸਦੀ ਭੈਣ ਜੇ ਇਸਤੋਂ ਸਵਾਇਆ(25% ਵੱਧ ) ਹੈ ਤਾਂ ਜਰੂਰ ਹੀ ਬਹੁਤ ਸੋਹਣੀ ਹੋਏਗੀ। ਪਰ ਫੇਰ ਵੀ ਕਿ ਉਹ ਸੁਖਮਨ ਦੇ ਲਾਗੇ ਤਾਗੇ ਨਹੀਂ ਹੋਏਗੀ। ਪਰ ਹੁਣ ਤਾਂ ਹੈਪੀ ਦਾ ਯਾਰੀ ਵਰਗਾ ਹੁਕਮ ਉਹਦੇ ਕੋਲ ਆਇਆ ਸੀ। ਆਪਣੇ ਵੱਲੋਂ ਹੀ ਉਸਨੇ ਉਹਦੇ ਲਈ ਗੱਲ ਮਿੱਥ ਲਈ ਸੀ। ਜਰੂਰ ਬੇਬੇ ਬਾਪੂ ਨੂੰ ਵੀ ਮਨਾ ਲਿਆ ਹੋਣਾ ਉਹ ਕਰੇ ਤਾਂ ਕੀ ਕਰੇ। ਉਹ ਜਕੋ ਤਕੀ ਵਿੱਚ ਸੀ ਕਿ ਦਿਨ ਉਸਨੂੰ ਜਵਾਬ ਨਾ ਅਹੁੜਿਆ। ਪੇਪਰ ਦੇਣ ਜਾਣਾ ਸੀ। ਕਿਤੇ ਹੋਰ ਹੀ ਕੋਈ ਜੱਬ ਨਾ ਪਏ ਜਾਏ।  ਜਿਸ ਗੱਲੋਂ ਉਹ ਭੱਜਦਾ ਫਿਰਦਾ ਸੀ ਉਸੇ ਗੱਲ ਨੇ ਉਸਨੂੰ ਬੰਨ੍ਹ ਲਿਆ ਸੀ। ਸ਼ਾਇਦ ਹੈਪੀ ਸਮਝਦਾ ਸੀ ਕਿ ਸੁਖਮਨ ਦੇ ਗਮ ਨੂੰ ਭੁਲਾਉਣ ਲਈ ਕਿਸੇ ਹੋਰ ਸੂਖਮ ਜਿਹੀ ਕਲੀ ਦਾ ਉਸਦੀ ਬੁੱਕਲ ਚ ਖਿੜਨਾ ਲਾਜਮੀ ਹੈ ਜੋ ਉਸਦੇ ਦੁੱਖਾਂ ਨੂੰ ਵੰਡਾ ਸਕੇ। ਪਰ ਉਹ ਆਪਣੇ ਦੁੱਖ ਨੀਲਿਮਾ ਕੋਲ ਖੋਲ੍ਹ ਚੁੱਕਾ ਸੀ ਕਾਫੀ ਹਲਕਾ ਮਹਿਸੂਸ ਕਰਦਾ ਸੀ। ਸੁਖਮਨ ਨਾਲ ਬੀਤਿਆ ਸਮਾਂ ਹੁਣ ਉਸਨੂੰ ਸੱਚ ਘੱਟ ਤੇ ਸੁਪਨਾ ਵੱਧ ਲੱਗਣ ਲੱਗਾ ਸੀ। ਬੜੀ ਸੋਚ ਸਮਝ ਕੇ ਉਸਨੇ ਪੇਪਰਾਂ ਦੇ ਰੋਲ ਨੰਬਰ ਆਉਣ ਤੋਂ ਪਹਿਲਾਂ ਖ਼ਤ ਲਿਖਿਆ ਸੀ।  ਜਿਸ ਵਿੱਚ ਘਰ ਦਾ ਤੇ ਆਪਣਾ ਹਾਲ ਲਿਖਣ ਤੇ ਪੁੱਛਣ ਮਗਰੋਂ ਉਹ ਸਿਧਿ ਗੱਲ ਤੇ ਆਇਆ। ” ਯਾਰਾ ਮੇਰੇ ਲਈ ਤੂੰ ਹੋਰ ਕਿੰਨਾ ਕੁਝ ਕੁਰਬਾਨ ਕਰੇਗਾਂ ?ਤੇਰੀ ਯਾਰੀ ਮੈਨੂੰ ਬੰਨ੍ਹ ਲੈਂਦੀ ਹੈ ,ਜਿਸਦੇ ਅੱਗੇ ਮੇਰੀ ਹਾਂ ਜਾਂ ਨਾ ਭੋਰਾ ਮਾਅਨੇ ਨਹੀਂ ਰੱਖਦੀ।  ਜੋ ਕੁਝ ਤੂੰ ਸੋਚਿਆ ਸਹੀ ਹੋ ਸੋਚਿਆ ਹੋਏਗਾ। ਪਰ ਅਜੇ ਮੇਰਾ ਮਨ ਵਿਆਹ ਲਈ ਬਿਲਕੁਲ ਤਿਆਰ ਨਹੀਂ। ਪਰ ਤੇਰੀ ਜੁਬਾਨ ਮੈਂ ਕਦੇ ਟੁੱਟਣ ਨਹੀਂ ਦਵਾਗਾਂ ਇਸ ਲਈ ਭਾਵੇਂ ਆਪਾਂ ਕੱਠੇ ਵਿਆਹ ਨਾ ਕਰਵਾ ਸਕੀਏ ਪਰ ਤੂੰ ਜੋ ਕੁੜੀ ਮੇਰੇ ਲਈ ਤੇ ਘਰ ਪਰਿਵਾਰ ਦੇ ਯੋਗ ਸਮਝੇਗਾ ਤਾਂ ਮੇਰੇ ਮੂੰਹੋ ਕਦੇ ਇਨਕਾਰ ਨਹੀਂ ਹੋਏਗਾ। ਦੂਜੀ ਗੱਲ ਤੂੰ ਬੰਗਾਲਣਾ ਦੀ ਆਖੀ ਸੀ , ਮੈਂ ਇਹਨਾਂ ਕੋਲ ਰਹਿ ਕੇ ਇਹਨਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਲੋਕਾਂ ਨੇ ਇਹਨਾਂ ਬਾਰੇ ਕਿੰਨਾ ਕੁਝ ਝੂਠ ਤੂਫ਼ਾਨ ਬੋਲਿਆ ਹੈ ਪਰ ਅਸਲ ਵਿੱਚ ਹੀ ਇਹ ਲੋਕ ਬੇਹੱਦ ਹੁਸ਼ਿਆਰ ਹਨ ਹਰ ਵਿਸ਼ੇ ਚ ਗਿਆਨੀ ਭਾਵੇਂ ਇਸਦਾ ਥੋੜਾ ਮਾਣ ਵੀ ਇਹਨਾਂ ਨੂੰ ਹੈ। ਫਿਰ ਗੱਲ ਹੈ ਇਹਨਾਂ ਦੇ ਮੁਸ਼ਕੀ ਰੰਗ ਦੀ ਪਤਾ ਨਹੀਂ ਕਿਉਂ ਉਹ ਰੰਗ ਮੈਨੂੰ ਆਪਣੇ ਰੰਗ ਜਿਹਾ ਹੀ ਲਗਦਾ ਹੈ ਇਸੇ ਲਈ ਇਹਨਾਂ ਨਾਲ ਰਹਿਕੇ ਮੈਨੂੰ ਕਦੇ ਊਣਾ ਜਿਹਾ ਨਹੀਂ ਲੱਗਿਆ ਸਗੋਂ ਆਪਣੇ ਬਰੋਬਰ ਦੇ ਲੱਗੇ। ਤੂੰ ਕਹਿ ਸਕਦਾ ਹੈਂ ਕਿ ਮੇਰੇ ਚ ਆਤਮ ਵਿਸ਼ਵਾਸ਼ ਜਗਾਉਣ ਲਈ ਇਹਨਾਂ ਨੇ ਕਾਫੀ ਕੁਝ ਦਿੱਤਾ ਹੈ। ਇਹਨਾਂ ਤੋਂ ਮੈਂ ਸਿਖਿਆ ਕਿ ਤੁਹਾਡੇ ਰੰਗ ਜਾਂ ਸਰੀਰਕ ਦਿੱਖ ਨਾਲੋਂ ਤੁਹਾਡੇ ਖੜ੍ਹਨ ਉੱਠਣ ਬੋਲਣ ਦਾ ਢੰਗ ਤੇ ਤੁਹਾਡਾ ਗਿਆਨ ਹੀ ਸਭ ਕੁਝ ਹੈ। ਉਸਤੋਂ ਵੱਧ ਕੁਝ ਨਹੀਂ। ਬਾਕੀ ਰਹੀ ਉਹਨਾਂ ਦੇ ਗਦਰਾਏ ਜਿਸਮਾਂ ਦੀ ਗੱਲ ਪਤਾ ਨਹੀਂ ਕਿਉਂ ਉਹ ਮੈਨੂੰ ਟੁੰਬਣ ਲੱਗੇ ਹਨ ,ਇੱਕ ਰੰਗ ਤੇ ਨਕਸ਼ਾਂ ਨੂੰ ਛੱਡ ਦਈਏ ਬਾਕੀ ਸਭ ਪੰਜਾਬਣਾਂ ਵਰਗਾ ਹੀ ਹੈ। ਜਦੋਂ ਸਾਗਰਿਕਾ ਵਾਪਿਸ ਗਈ ਤਾਂ ਇੱਕ ਦਿਨ ਅਚਾਨਕ ਮੈਨੂੰ ਉਸਦੇ ਕਮਰੇ ਚ ਜਾ ਕੇ ਉਸਦੀ ਅਲਮਾਰੀ ਵਿੱਚੋਂ ਕੁਝ ਕੱਢ ਕੇ ਲਿਆਉਣ ਲਈ ਕਿਹਾ ਗਿਆ। ਉਸਨੂੰ ਖੋਲ੍ਹਕੇ ਅਚਾਨਕ ਮੇਰੇ ਹੱਥ ਉਸਦੀ ਨਗਨ ਪੇਟਿੰਗ ਲੱਗੀ। ਉਸ ਪੇਂਟਿੰਗ ਨੂੰ ਵੇਖ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਸਾਗਰਿਕਾ ਦੇ ਜਿਸਮ ਨੂੰ ਬਣਾਉਣ ਵਾਲੇ ਦੀ ਤਾਰੀਫ ਕਰਾਂ ਕਿ ਉਸਦੀ ਪੇਂਟਿੰਗ ਬਣਾਉਣ ਵਾਲੇ ਦੀ। ਦੋਵਾਂ ਨੇ ਜਿਸਮ ਚ ਇੱਕ ਇੰਚ ਮਾਸ ਕਿਸੇ ਪਾਸੇ ਵੱਧ ਘੱਟ ਨਹੀਂ ਸੀ ਲਾਇਆ। ਹਰ ਕਟਾਵ ਹਰ ਉਚਾਈ ਹਰ ਨਿਵਾਣ ਨੂੰ ਇੰਝ ਬਣਾਇਆ ਸੀ ਕਿ ਸਿਰਫ ਹੱਥ ਹੀ ਨਹੀਂ ਸਗੋਂ ਨਜਰਾਂ ਵੀ ਤਿਲਕ ਜਾਣ। ਮੈਂ ਜਿੰਨਾਂ ਕੁ ਟੇਢੀ ਨਿਗ੍ਹਾ ਨਾਲ ਉਸਨੂੰ ਤੱਕਿਆ ਹੈ ਜੋ ਕਿ ਉਸਦੇ ਕੱਪੜਿਆਂ ਉਸਦੇ ਉੱਠਣ ਬੈਠਣ ਲੇਟਣ ਦੇ ਤਰੀਕੇ ਕਰਕੇ ਹਰ ਵਾਰ ਮੈਨੂੰ ਆਮ ਨਾਲੋਂ ਕੁਝ ਵਧੇਰੇ ਹੀ ਦਿਖਾ ਦਿੰਦਾ ਹੈ. ਮੈਨੂੰ ਉਸ ਪੇਂਟਿੰਗ ਵਿੱਚੋਂ ਉਹੀ ਨਜ਼ਰ ਆ ਰਹੀ ਸੀ। ਜਿਵੇਂ ਮੇਰੇ ਵੱਲ ਨਜਰਾਂ ਸੁੱਟੀ ਮੇਰੀ ਪਹਿਲ ਨੂੰ ਉਡੀਕ ਰਹੀ ਹੋਏ। ਪਰ ਉਸਦੀਆਂ ਅੱਖਾਂ ਵਿਚਲਾ ਉਹ ਆਤਮ ਵਿਸ਼ਵਾਸ਼ ਮੈਨੂੰ ਉਸ ਦੀ ਪੇਂਟਿੰਗ ਦੇ ਉੱਪਰ ਹੀ ਪਿੰਡੇ ਤੇ ਹੱਥ ਫੇਰਨ ਤੋਂ ਰੋਕਦਾ ਹੈ। ਤੈਨੂੰ ਲਗਦੈ ਕਿ ਇਥੋਂ ਦੇ ਮਰਦ ਔਰਤ ਦੇ ਥੱਲੇ ਲੱਗਕੇ ਰਹਿੰਦੇ ਹਨ ਪਰ ਇਸਦਾ ਇੱਕ ਕਾਰਨ ਹੈ ਇਹ ਲੋਕ ਰੱਬ ਨਾਲੋਂ ਪਹਿਲਾਂ ਮਾਂ ਨੂੰ ਪੂਜਦੇ ਹਨ ,ਹਰ ਜੰਮਦੀ ਔਰਤ ਵਿੱਚੋਂ ਦੁਰਗਾ ਦਾ ਰੂਪ ਲਭਦੇ ਹਨ ,ਝੂਠੇ ਮੂਠੇ ਕੰਜਕਾਂ ਨਹੀਂ ਪੂਜਦੇ ਸਗੋਂ ਉਹਨਾਂ ਵਰਗਾ ਹੀ ਔਰਤ ਨੂੰ ਬਣਨਾ ਸਿਖਾਉਂਦੇ ਹਨ। ਇਸ ਲਈ ਇਥੋਂ ਦੀਆਂ ਔਰਤਾਂ ਚ ਗਜਬ ਦਾ ਆਤਮ ਵਿਸ਼ਵਾਸ਼ ਹੈ ਜੋ ਮਰਦ ਨੂੰ ਕਿਸੇ ਅਣ ਉਚਿਤ ਪਹਿਲ ਕਰਨ ਤੋਂ ਰੋਕਦਾ ਹੈ। ਉਹਨਾਂ ਦੀ ਇੱਕ ਤੱਕਣੀ ਹੀ ਕਿਸੇ ਨੂੰ ਝੰਬ ਕੇ ਰੋਕ ਦੇਣ ਲਈ ਕਾਫੀ ਹੈ। ਇਸ ਲਈ ਮੈਂ ਵੀ ਡਰਦਾ ਕਦੇ ਉਸਦੇ ਕੋਲ ਨਾ ਜਾ ਸਕਿਆ ਇਥੋਂ ਤੱਕ ਉਹਦੇ ਬੁਲਾਵੇ ਤੇ ਵੀ ਉਸਦੀ ਨਗਨ ਪੇਟਿੰਗ ਦੇਖਣ ਨਾ ਆ ਸਕਿਆ। ਸਿਰਫ ਉਸ ਦਿਨ ਲੁਕ ਕੇ ਵੇਖੀ। ਉਹ ਪੇਂਟਿੰਗ ਸੱਚਮੁੱਚ ਮੇਰੀਆਂ ਅੱਖਾਂ ਵਿੱਚ ਵੱਸ ਗਈ ਏ। ਉਸਦੇ ਉਹ ਹਿੱਸੇ ਜਿੰਨਾਂ ਨੂੰ ਮੈਂ ਨਹੀਂ ਤੱਕ ਸਕਿਆਂ ਸਾਂ ਹੁਣ ਮੇਰੀਆਂ ਅੱਖਾਂ ਵਿੱਚ ਜੰਮ ਗਏ ਹਨ। ਜੇਕਰ ਮੈਂ ਜਰਾ ਜਿੰਨਾ ਵੀ ਅੱਖਾਂ ਨੂੰ ਬੰਦ ਕਰਕੇ ਸਾਗਰਿਕਾ ਦਾ ਨਾਮ ਲੈਂਦਾ ਹਾਂ ਤਾਂ ਮੈਨੂੰ ਇੰਝ ਲਗਦਾ ਹੈ ਜਿਵੇਂ ਸਮੁੰਦਰ ਦਾ ਰੰਗ ਸਿਆਹ ਹੋ ਗਿਆ ਹੋਏ ਤੇ ਉਸ ਵਿੱਚੋਂ ਦੋ ਗੋਲ ਪਹਾੜੀ ਚੋਟੀਆਂ ਉਭੱਰ ਆਈਆਂ ਹੋਣ। ਚੀਕਣੀ ਮਿੱਟੀ ਨਾਲ ਬਣੇ ਇਸ ਬਣਤਰ ਤੇ ਕਿਸੇ ਕਾਰੀਗਰ ਨੇ ਆਪਣੀ ਨਿਸ਼ਾਨੀ ਵਜੋਂ ਵਧੇਰੇ ਕਾਲਿਖ ਭਰਿਆ ਟਿੱਕਾ ਲਗਾ ਦਿੱਤਾ ਹੋਵੇ। ਤੇ ਉਹ ਸਮੁੰਦਰ ਇੱਕ ਗੜਵੇ ਦੀ ਸ਼ਕਲ ਦਾ ਹੋਏ ਜਿਸ ਚ ਕਿਸੇ ਨਦੀ ਤੀਰ ਕਮਾਨ ਵਰਗੀ ਦੋਨੋ ਪਾਸਿਓਂ ਅੰਦਰ ਨੂੰ ਧੱਸਿਆ ਹੋਏ ਤੇ ਜਿਉਂ ਜਿਉਂ ਉਸਨੂੰ ਹੋਰ ਹੇਠਾਂ ਵੱਲ ਤੱਕਦੇ ਜਾਓ ਤਾਂ ਉਹ ਅਚਾਨਕ ਇੰਝ ਫੈਲ ਜਾਈ ਜਿਵੇਂ ਘੁਟਵੇਂ ਜਗਾਹ ਤੋਂ ਖੁਲੀ ਜਗ੍ਹਾ ਚ ਪਹੁੰਚਕੇ ਕੋਈ ਨਦੀ ਫੇਲ ਜਾਂਦੀ ਹੈ। ਤੇ ਜਿਹਨਾਂ ਲੱਤਾਂ ਤੇ ਉਸ ਜਿਸਮ ਦਾ ਭਰ ਟਿੱਕਿਆ ਹੋਇਆ ਉਹ ਮੈਨੂੰ ਟਾਹਲੀ ਦੇ ਘੜੇ ਹੋਏ ਸ਼ਤੀਰ ਵਰਗੇ ਲੱਗੇ ਸੀ। ਤੇ ਉਹਨਾਂ ਲੱਤਾਂ ਵਿਚਕਾਰ ਕਲਾਕਾਰ ਨੇ ਹੂ ਬ ਹੂ ਚਿਤਰਨ ਦੀ ਬਜਾਏ ਇੱਕ ਬਹੁਤ ਹੀ ਨਰਮ ਜਿਹੀਆਂ ਪੱਤੀਆਂ ਵਰਗਾ ਗੁਲਾਬ ਚਿਤਰਿਆ ਸੀ। ਭਾਵੇਂ ਸਿਆਹ ਰੰਗ ਦਾ ਗੁਲਾਬ ਨਹੀਂ ਹੁੰਦਾ ਪਰ ਉਸਦੀਆਂ ਪੱਤੀਆਂ ਚੋਂ ਜਿਵੇਂ ਤ੍ਰੇਲ ਦੇ ਤੁਪਕੇ ਚੋ ਰਹੇ ਸੀ। ਮੈਨੂੰ ਇਸਤਰੀ ਦੇ ਸਭ ਤੋਂ ਗੁਪਤ ਹਿੱਸੇ ਦਾ ਐਸਾ ਚਿਤਰਨ ਵੀ ਹੋ ਸਕਦਾ ਹੈ ਮੈਨੂੰ ਨਹੀਂ ਪਤਾ ਸੀ। ਤੂੰ ਵੀ ਹੈਰਾਨ ਹੋ ਜਾਏਗਾਂ ਕਿ ਐਨਾ ਬਰੀਕੀ ਨਾਲ ਕਲਾ ਨੂੰ ਸਮਝਣਾ ਕਿੰਨਾ ਔਖਾ ਹੈ। ਮੇਰੇ ਸਿਰਹਾਣੇ ਜੋ ਕੱਟੀ ਹੋਈ ਸ਼ਰਟ ਰੱਖੀ ਹੈ ਜਿਸਨੂੰ ਕਿ ਸਾਗਰਿਕਾ ਨੇ ਟੈਟੂ ਗੁੰਦਵਾਉਣ ਪਹਿਨਿਆ ਸੀ ਮੈਨੂੰ ਹੁਣ ਇਹੋ ਲਗਦਾ ਹੈ ਜਿਵੇਂ ਉਸ ਕਮੀਜ ਵਿਚੋਂ ਉਸ ਗੁਲਾਬ ਦੀ ਖੁਸ਼ਬੂ ਸਮਾ ਗਈ ਹੋਵੇ। ਸ਼ਾਇਦ ਇਸੇ ਨੂੰ ਉਹ ਜਾਦੂ ਆਖਦੇ ਹਨ ਜੋ ਆਪਣੇ ਆਪ ਨੂੰ ਸ਼ਿਕਾਰੀ ਮੰਨਦੇ ਮਰਦਾਂ ਨੂੰ ਇਹਨਾਂ ਔਰਤਾਂ ਦੇ ਥੱਲੇ ਲੈ ਦਿੰਦਾ ਹੈ। ਤੈਨੂੰ ਇਸ ਚਿੱਠੀ ਨਾਲ ਮੇਜਰ ਦੇ ਘਰ ਦਾ ਨੰਬਰ ਵੀ ਭੇਜ ਰਿਹਾ ,ਤੂੰ ਜਦੋਂ ਚਾਹੇ ਫੋਨ ਕਰ ਸਕਦੈਂ ਖੰਨਿਓ ਕਿਸੇ ਪੀਸੀਓ ਤੋਂ। ਤੇਰੀ ਵਾਜ ਸੁਣੇ ਨੂੰ ਚਿਰ ਹੋ ਗਿਆ। ਬਾਕੀ ਤੇਰੇ ਹਰ ਗੱਲ ਨਾਲ ਸਹਿਮਤ ਹਾਂ। ਅਗਲੇ ਮਹੀਨੇ ਮੈਂ ਛੁੱਟੀ ਆ ਹੀ ਰਿਹਾਂ। ਨਾਲੇ ਮੇਰੇ ਪੇਪਰ ਦਿੱਤੇ ਜਾਣਗੇ ਨਾਲੇ ਤੇਰੇ ਵਿਆਹ ਦੀਆਂ ਤਿਆਰੀਆਂ ਕਰ ਲਵਾਗੇਂ। ਤੇਰਾ ਯਾਰ ,ਲੱਖਾ ਫੌਜੀ। ਲੱਖੇ ਨੇ ਚਿੱਠੀ ਪਾਈ ਤੇ ਸੁਰਖਰੂ ਹੋ ਗਿਆ। ਅਗਲੇ ਮਹੀਨੇ ਜਾਣ ਦੀ ਤਿਆਰੀ ਖਿੱਚ ਲਈ ਸੀ।  ਇੱਕ ਇੱਕ ਕਰਕੇ ਕਲਕਤੇ ਤੋਂ ਸਭ ਤਰਾਂ ਦਾ ਸਮਾਨ ਖਰੀਦਣ ਲੱਗਾ। ਸਭ ਲਈ ਕੁਝ ਨਾ ਕੁਝ ਖਰੀਦਿਆ। ਬਾਪੂ ਲਈ, ਮਾਂ ਲਈ ਹੈਪੀ ਲਈ।  ਸਿਰਫ ਇੱਕ ਸੁਖਮਨ ਲਈ ਨਹੀਂ ਕਿਉਕਿ ਪਿਛਲੀ ਵਾਰ ਜੋ ਖਰੀਦ ਕੇ ਲੈ ਕੇ ਗਿਆ ਸੀ ਉਹ ਹਲੇ ਵੀ ਉਸ ਕੋਲ ਉਂਝ ਹੀ ਪਿਆ ਸੀ। ਅਜੇ ਉਸਦੇ ਜਾਣ ਚ ਪੰਦਰਾਂ ਦਿਨ ਬਾਕੀ ਸੀ ਕਿ ਅਚਾਨਕ ਹੀ ਖੰਨਿਓ ਫੋਨ ਆਇਆ। ਫੋਨ ਦਾ ਸੰਦੇਸ਼ ਸੁਣਕੇ ਉਸਦਾ ਸਰੀਰ ਪੱਥਰ ਹੋ ਗਿਆ ਸੀ। ਅਚਾਨਕ ਹੀ ਖਬਰ ਮਿਲੀ ਕਿ ਹੈਪੀ ਦਾ ਐਕਸੀਡੈਂਟ ਹੋ ਗਿਆ ਸੀ। ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਸੀ। ਜਿਸ ਲਈ ਉਸਨੂੰ ਤੁਰੰਤ ਆਉਣ ਲਈ ਕਿਹਾ ਗਿਆ ਸੀ। ਉਹ ਕਿੰਨੀ ਵੀ ਕਾਹਲੀ ਕਰਦਾ ਉਸਨੂੰ ਜਾਨ ਲਈ ਤਿੰਨ ਦਿਨ ਲੱਗ ਹੀ ਗਏ ਸੀ। 

ਕੱਲਕੱਤੇ ਤੋਂ ਫਲਾਈਟ ਫੜ੍ਹੀ ਦੋ ਦਿਨ ਬਾਅਦ ਦੀ ਹੀ ਟਿਕਟ ਮਿਲੀ ਸੀ। ਫੋਨ ਦੀ ਉਡੀਕ ਕਰਦਾ ਰਿਹਾ ਖੌਰੇ ਦੁਬਾਰਾ ਆ ਜਾਏ ਪਰ ਕੋਈ ਫੋਨ ਨਾ ਆਇਆ। ਜ਼ਿੰਦਗੀ ਚ ਪਹਿਲੀ ਵਾਰ ਉਸ ਲਈ ਫੋਨ ਖੜਕਿਆ ਕਿਹੋ ਜਿਹੀ ਖ਼ਬਰ ਲੈ ਕੇ ਆਇਆ ਸੀ। ਪਹਿਲੀ ਵਾਰ ਉਹ ਜਹਾਜ਼ ਬੈਠ ਰਿਹਾ ਸੀ ਉਹ ਵੀ ਦਿਲ ਨੂੰ ਧਰਵਾਸ ਦਿੰਦਾ ਮਾੜੇ ਤੋਂ ਮਾੜੇ ਸੋਚਦਾ। ਉਮਰ ਭਰ ਲਈ ਇਹ ਸਫ਼ਰ ਤੇ ਇਹ ਕਾਲ ਉਸਦੇ ਸੀਨੇ ਵਿੱਚ ਖੁਣ ਜਾਣੀ ਸੀ। ਇਸ ਸਫ਼ਰ ਤੋਂ ਇਸ ਫੋਨ ਤੋਂ ਹੁਣ ਉਸਨੇ ਡਰਨ ਲੱਗ ਜਾਣਾ ਸੀ। ਖੈਰ ਮੰਗਦਾ ਅਰਦਾਸਾਂ ਕਰਦਾ ਉਹ ਫਲਾਈਟ ਚ ਬੈਠਿਆ। ਮਨ ਹੀ ਮਨ ਹੈਪੀ ਨੂੰ ਨਹੋਰੇ ਮਾਰ ਰਿਹਾ ਵਾਹ ਯਾਰਾ! “ਪਹਿਲਾ ਸਫ਼ਰ ਉਹ ਵੀ ਭੈੜੀਆਂ ਸੋਚਾਂ ਨਾਲ ਕਰਵਾ ਰਿਹੈਂ।”ਹੈਪੀ ਦਾ ਦਿਲ ਬੇਹੱਦ ਮਜਬੂਤ ਤੇ ਨਿਡਰ ਸੀ। ਨਿੱਕੀ ਨਿੱਕੀ ਗੱਲ ਨੂੰ ਨਾ ਗੌਲਣਵਾਲਾ ,ਹਿੰਮਤ ਐਸੀ ਕਿ ਦੇਖਣ ਵਾਲੇ ਦਾ ਸਿਰ ਚਕਰਾ ਜਾਏ। ਉਸਨੂੰ ਯਾਦ ਆਇਆ ਜਦੋਂ ਉਸਦੇ ਸਾਹਮਣੇ ਘਰ ਗੁਆਂਢੀਆਂ ਦੇ ਡੰਗਰਾਂ ਦੇ ਕੋਠੇ ਨੂੰ ਅੱਗ ਲੱਗ ਗਈ ਸੀ। ਜਿਹਨਾਂ ਦਾ ਘਰ ਸੀ ਉਸਦੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਸੀ ਉਹ। ਅੰਦਰ ਡੰਗਰ ਤ੍ਰਾਹ ਰਹੇ ਸੀ। ਕਿਸੇ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਭੜਕ ਰਹੀ ਅੱਗ ਚ ਅੰਦਰ ਜਾ ਸਕੇ। ਹਨੇਰੀ ਵਾਂਗ ਸ਼ੂਕਦਾ ਹੈਪੀ  ਸਿੱਧਾ ਅੰਦਰ ਆਇਆ..ਸੰਗਲ ਤੁੜਾ ਰਹੀਆਂ ਮੱਝਾਂ ਨੂੰ ਇੱਕ ਇੱਕ ਕਰਕੇ ਖੋਲਣ ਲੱਗਾ। ਚਾਰੋਂ ਪਾਸੇ ਸੇਕ ਅੱਗ ਹਾਹਾਕਾਰ ਸੀ। ਇੱਕ ਇੱਕ ਕਰਕੇ ਸਭ ਮੱਝਾਂ ਖੋਲ੍ਹ ਦਿੱਤੀਆਂ। ਅਖੀਰਲੀ ਮੱਝ ਖੋਲ੍ਹਣ ਲੱਗਾ ਤਾਂ ਖੁਲਣ ਮਗਰੋਂ ਉਹਦੇ ਪੈਰ ਥੱਲੇ ਛਾਤੀ ਆ ਗਈ। ਕਈ ਦਿਨ ਅੱਗ ਦੇ ਉਸ ਸੇਕ ਨਾਲ ਤੇ ਛਾਤੀ ਦੇ ਦਰਦ ਨਾਲ ਕਰਾਉਹਂਦਾ ਰਿਹਾ। ਦਰਦ ਉਸਨੂੰ ਬੇਚੈਨ ਕਰ ਦਿੰਦਾ। ਪਰ ਚੜ੍ਹਦੀ ਉਮਰ ਸੀ ਤੇ ਖੁਰਾਕ ਦਾ ਜ਼ੋਰ ਸੀ ਕੁਝ ਮਹੀਨੇ ਦੇ ਮਾਲਿਸ਼ ਆਰਾਮ ਤੇ ਖੁਰਾਕ ਨਾਲ ਮੁੜ ਉਂਵੇਂ ਹੀ ਹੋ ਗਿਆ। ਉਮਰ ਭਰ ਲਈ ਆਪਣੀ ਪਹਿਲੀ ਮਹਿਬੂਬ ਦੇ ਦਿਲੋਂ ਜਾਨ ਤੇ ਛੱਪ ਗਿਆ ਸੀ। ਪਰ ਨਾ ਕਦੇ ਜਤਾਇਆ ਨਾ ਕਦੇ ਉਹਨਾਂ ਤੋਂ ਕੁਝ ਮੰਗਿਆ। ਇਵੇਂ ਦੀਆਂ ਕਿੰਨੀਆਂ ਹੀ ਯਾਦਾਂ ਸੋਚਦੇ ਹੋਏ ਉਹ ਦਿੱਲੀ ਉੱਤਰਿਆ ਸੀ ਫਿਰ ਕਸ਼ਮੀਰੀ ਗੇਟ ਤੋਂ ਲੁਧਿਆਣੇ ਦੀ ਬੱਸ ਫੜ੍ਹੀ। ਖੰਨੇ ਉੱਤਰ ਕੇ ਸਪੈਸ਼ਲ ਰਿਕਸ਼ਾ ਕੀਤਾ ਤੇ ਸਿੱਧਾ ਪਿੰਡ ਉੱਤਰਿਆ। ਆਪਣੇ ਘਰ ਨਹੀਂ ਗਿਆ ਹੈਪੀ ਦੇ ਘਰ ਗਿਆ। ‘ਮੜ੍ਹੀਆਂ ਜਿਹੀ ਸ਼ਾਂਤੀ ,ਵਿਛੇ ਸੱਥਰ ਤੋਂ ਉਹ ਸਮਝ ਗਿਆ ‘ਭਾਣਾ ‘ਵਰਤ ਗਿਆ ਹੈ।  ਉਸਦੇ ਹੱਥੋਂ ਸਭ ਸੂਟਕੇਸ ਡਿੱਗ ਗਏ। ਸ਼ਾਮ ਦਾ ਵੇਲਾ ਸੀ। ਪਿੰਡ ਦੇ ਕਿੰਨੇ ਹੀ ਲੋਕ ਆਏ ਬੈਠੇ ਸੀ। ਹੈਪੀ ਦਾ ਮਾਂ ਦਾ ਲੱਖੇ ਨੂੰ ਵੇਖਦੇ ਹੀ ਤ੍ਰਾਹ ਨਿੱਕਲ ਗਿਆ। ਇੱਕ ਦਮ ਘਰ ਚ ਰੋਣਾ ਵਰਤ ਗਿਆ। ਜਿਵੇਂ ਹੁਣੇ ਹੁਣ ਕੋਈ ਮੋਇਆ ਹੋਏ। ਪਰ ਲੱਖਾ ਜਿਵੇਂ ਠੰਡਾ ਹੋ ਗਿਆ ਹੋਏ। ਉਸਦੇ ਜਜਬਾਤ ਬਰਫ ਵਾਂਗ ਜੰਮਕੇ ਸ਼ੀਤ ਹੋ ਗਏ ਸੀ। ਚਾਚੀ ਨੂੰ ਮੋਢੇ ਨਾਲ ਲਾ ਕੇ ਉਹ ਸਿਰਫ ਦਿਲਾਸਾ ਹੀ ਦੇ ਸਕਦਾ ਸੀ।  ਐਦੋਂ ਵੱਧ ਉਸਦੇ ਹੱਥ ਵੱਸ ਕੁਝ ਵੀ ਨਹੀਂ ਸੀ। ਸਮਾਂ ਉਸਦੇ ਹੱਥਾਂ ਵਿਚੋਂ ਰੇਤ ਵਾਂਗ ਫਿਸਲ ਗਿਆ। ਇੱਕ ਸਾਲ ਦੇ ਅੰਦਰ ਹੀ ਉਸਦਾ ਕਿੰਨਾ ਕੁਝ ਲੁੱਟ ਕੇ ਲੈ ਗਿਆ ਸੀ। ਮੁੜ ਮੁੜ ਉਸਦੇ ਮਨ ਚ ਇੱਕੋ ਵਾਕ ਗੂੰਜਣ ਲੱਗਾ। ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂII 
ਮੌਤ ਤੋਂ ਵੱਡੀ ਸੱਚਾਈ ਇਸ ਦੁਨੀਆ ਵਿੱਚ ਕੋਈ ਨਹੀਂ ਹੈ। ਪਰ ਕਿਸੇ ਦਾ ਕੱਚੀ ਉਮਰੇ ਤੁਰ ਜਾਣਾ ਬਿਨਾਂ ਕੋਈ ਚਾਅ ਪੂਰੇ ਕੀਤੇ ਇਹ ਦੁਖਦਾ ਰਹਿੰਦਾ ਹੈ। ਉਸਦੇ ਸਾਰੇ ਚਾਅ ਮਲ੍ਹਾਰ ਅਧੂਰੇ ਰਹਿ ਗਏ , ਇਕੱਠਿਆਂ ਦੇ ਕਿੰਨੇ ਸੁਪਨੇ ਸਭ ਰੁਲ ਗਏ ਸੀ। ਲੱਖੇ ਦੇ ਮਨ ਚ ਰਹਿ ਰਹਿ ਕੇ ਪੀੜ੍ਹ ਉੱਠਦੀ। ਚਾਚੀ ਦੇ ਹੌਕੇ ਤੇ ਚਾਚੇ ਦੀਆਂ ਸਿੱਲੀਆਂ ਅੱਖਾਂ ਵੇਖ ਸਕਣ ਦਾ ਹੋਂਸਲਾ ਨਹੀਂ ਸੀ। ਪਰ ਆਪਣੀਆਂ ਅੱਖਾਂ ਚ ਹੰਝੂ ਨਹੀਂ ਸੀ ਜਿਵੇਂ ਸਭ ਕੁਝ ਨਾਲ ਹੀ ਲੈ ਗਿਆ ਹੋਵੇ। ਇਹ ਰਾਤ ਸਭ ਤੋਂ ਸਦਮੇ ਭਰੀ ਰਾਤ ਸੀ। ਰਾਤ ਭਰ ਉਹ ਨਾ ਸੌਂ ਸਕਿਆ। ਅੱਖ ਲਗਦੀ ਤਾਂ ਉਹਨੂੰ ਇੰਝ ਲਗਦਾ ਜਿਵੇਂ ਹੈਪੀ ਬੁਲਾ ਰਿਹਾ ਹੋਏ ਉਹ ਮੁੜ ਉਠ ਜਾਂਦਾ। ਜਾਗੋ ਮੀਟੀ ਚ ਬਿਨ ਸੁੱਤਿਆ ਹੀ ਉਸਨੇ ਰਾਤ ਕੱਢੀ। ਰਾਤ ਨਾਲੋਂ ਭਾਰਾ ਦਿਨ ਲਗਦਾ ਸੀ। ਜਿੱਥੇ ਰੋਣਾ ਕੀਰਨੇ ਸੁਣਕੇ ਉਹਦੇ ਦਿਲ ਚ ਡੋਬੂ ਪੈਣ ਲਗਦੇ। ਰਾਤ ਜੇ ਕੰਢਿਆਂ ਦੇ ਸੇਜ ਸੀ ਤਾਂ ਦਿਨ ਤਪਦਾ ਮਾਰੂਥਲ। ਇਸ ਜਿੰਦਗੀ ਚ ਉਸਦਾ ਕੋਈ ਇਸ ਵੇਲੇ ਸਭ ਜਾਨਣ ਵਾਲਾ ਕੋਈ ਸੀ ਉਹ ਸੀ ਹੈਪੀ। ਉਸਦੇ ਜਾਣ ਨਾਲ ਕੁੱਲ੍ਹ ਜਹਾਨ ਚ ਕੱਲਾ ਰਹਿ ਗਿਆ ਸੀ। ਘੱਟੋ ਘੱਟ ਆਖ਼ਿਰੀ ਵਕਤ ਦਾ ਮੂੰਹ ਹੀ ਦਿਖਾ ਦਿੰਦਾ। ਪਰ ਉਹ ਮਰਿਆ ਹੀ ਇੰਝ ਕਿ ਬਹੁਤੀ ਦੇਰ ਰਖਿਆ ਨਹੀਂ ਸੀ ਜਾ ਸਕਦਾ। ਲੈਂਟਰ ਪਾਉਂਦੇ ਹੋਏ ਅਚਾਨਕ ਤੀਜੀ ਮੰਜਿਲ ਤੋਂ ਇੱਟਾਂ ਦੇ ਢੇਰ ਤੇ ਡਿੱਗਿਆ ਤੇ ਥਾਉਂ ਹੀ ਖਿੰਡ ਕੇ ਮੁੱਕ ਗਿਆ ਸੀ। ਇਸ ਲਈ ਉਸੇ ਦਿਨ ਕਾਹਲੀ ਚ ਦਾਹ ਸੰਸਕਾਰ ਰ ਦਿੱਤਾ ਗਿਆ ਸੀ। ਕਿਸੇ ਦੇ ਬਹੁਤੀ ਉਡੀਕ ਨਹੀਂ ਕੀਤੀ ਸੀ। ਭੋਗ ਤੱਕ ਉਸਦਾ ਸਾਰਾ ਵਕਤ ਹੈਪੀ ਦੇ ਘਰ ਗੁਜਰਦਾ। ਚਾਚੀ ਦੀਆਂ ਅੱਖਾਂ ਉਹਦੇ ਵਿਚੋਂ ਹੀ ਹੈਪੀ ਨੂੰ ਦੇਖਦੀਆਂ ਸੀ। ਦੇਖਦੇ ਹੀ ਸਿੱਲੀਆਂ ਹੋ ਜਾਂਦੀਆਂ। ਉਹ ਦੁਚਿਤੀ ਚ ਪੈ ਜਾਂਦਾ ਜਾਏ ਕਿ ਨਾ ਜਾਏ। ਦੋਂਹੀ ਪਾਸੇ ਫਸਿਆ ਰਹਿੰਦਾ। ਉਹਨਾਂ ਦੇ ਖਾਨਦਾਨ ਦੀ ਆਪਸ ਚ ਘੱਟ ਹੀ ਬਣਦੀ ਸੀ ਮੁੱਢ ਤੋਂ ਹੀ ਕੁਝ ਰੌਲਾ ਸੀ। ਤੇ ਚਾਚੀ ਦਾ ਸੁਭਾਅ ਬੋਲ ਭੜੱਕ ਸੀ।  ਹੋਰ ਕੋਈ ਉਹਨਾਂ ਦੇ ਘਰ ਨਹੀਂ ਸੀ ਆਉਂਦਾ ਜਾਂਦਾ। ਪਰ ਹੈਪੀ ਦਾ ਆਪਣੀ ਬੇਬੇ ਨੂੰ ਇੱਕੋ ਸੰਦੇਸ਼ ਸੀ ਕਿ ,”ਬੁੜ੍ਹੀਏ ਹੋਰ ਜਿਸ ਨਾਲ ਮਰਜੀ ਲੜ੍ਹ ,ਪਰ ਲੱਖੇ ਨੂੰ ਘਰ ਆਉਣ ਜਾਣ ਤੋਂ ਕਦੇ ਨਾ ਟੋਕਣਾ। “ਇਸ ਲਈ ਚਾਚੀ ਦਾ ਮੋਹ ਉਸ ਨਾਲ ਹਮੇਸ਼ਾ ਹੀ ਦੋਵਾਂ ਨੂੰ ਭਾਈਆਂ ਵਾਂਗ ਵਰਤਦੇ ਵੇਖ ਉਹਦਾ ਦਿੱਲ ਫੁੱਲਿਆਂ ਨਹੀਂ ਸੀ ਸਮਾਉਂਦਾ। ਐਨਾ ਮੋਹ ਉਹਨੂੰ ਆਪਣੇ ਨਿੱਕੇ ਭਾਈਆਂ ਦਾ ਨਹੀਂ ਸੀ। ਜਿਹਨਾਂ ਨਾਲ ਉਮਰ ਦਾ ਫਰਕ ਵੀ ਖਾਸਾ ਸੀ। ਹੈਪੀ ਮਗਰੋਂ ਦੋ ਤਿੰਨ ਉਸਦੇ ਜੁਆਕ ਨਹੀਂ ਸੀ ਬਚੇ ਇਸ ਲਈ ਦੋਵੇਂ ਭਰਾਵਾਂ ਤੇ ਭੈਣਾਂ ਦਾ ਉਮਰ ਚ ਫਰਕ ਸੀ। ਇਸ ਲਈ ਬਹੁਤੀ ਜਿੰਮੇਵਾਰੀ ਭੋਗ ਤੱਕ ਲੱਖੇ ਦੇ ਸਿਰ ਤੇ ਆ ਪਈ ਸੀ। ਉਹ ਬੱਸ ਇਸੇ ਸਭ ਦੇ ਪ੍ਰਬੰਧ ਚ ਲੱਗਿਆ ਰਿਹਾ ਸੀ। ਭੋਗ ਤੋਂ ਨਿਪਟ ਕੇ ਹੁਣ ਉਸ ਕੋਲੋਂ ਥੋੜ੍ਹੀ ਵਿਹਲ ਸੀ ਇਹੋ ਵਿਹਲ ਉਸਨੂੰ ਤੋੜ ਤੋੜ ਖਾਣ ਲੱਗੀ।  ਹੌਲੀ ਹੌਲੀ ਉਸਨੇ ਹੈਪੀ ਦੇ ਘਰ ਜਾਣਾ ਘੱਟ ਕਰ ਦਿੱਤਾ। ਫਿਰ ਵੀ ਇੱਕ ਦੋ ਚੱਕਰ ਲੈ ਹੀ ਆਉਂਦਾ। ਪਰ ਚਾਚੀ ਦਾ ਚਿਹਰਾ ਤੇ ਹੈਪੀ ਤੋਂ ਬਿਨਾਂ ਸੁੰਨਾ ਘਰ ਉਸਨੂੰ ਖਾਣ ਨੂੰ ਪੈਂਦਾ ਸੀ। ਫਿਰ ਉਸਦੇ ਜਾਂਦੇ ਹੀ ਸਭ ਦੇ ਮੂੰਹ ਫੇਰ ਲਟਕ ਜਾਂਦੇ ਲੱਖੇ ਦਾ ਘਰ ਹੋਣਾ ਉਸ ਤੇ ਹੈਪੀ ਦਾ ਕੱਠੇ ਹੋਣਾ ਸੀ। ਇਸ ਗੱਲ ਨੂੰ ਸਮਝਦੇ ਹੀ ਉਸਨੇ ਅੱਗੇ ਅੱਗੇ ਹੋਰ ਘਟਾ ਦਿੱਤਾ ਸੀ। ਜ਼ਿੰਦਗੀ ਨੇ ਨਾ ਪੂਰਾ ਹੋ ਸਕਣ ਵਾਲਾ ਘਾਟਾ ਉਮਰ ਭਰ ਲਈ ਦੇ ਦਿੱਤਾ ਸੀ। ਪਰ ਜ਼ਿੰਦਗੀ ਜਦੋਂ ਨਿਰਦਈ ਹੁੰਦੀ ਏ ਸਭ ਕੁਝ ਗੁੱਛਿਆਂ ਚ ਦਿੰਦੀ ਹੈ। ਹੈਪੀ ਦੀ ਮਰਨ ਨਾਲ ਉਸ ਅੱਗੇ ਇੱਕ ਹੋਰ ਵੱਡੀ ਸਮੱਸਿਆ ਖੜੀ ਹੋਣ ਵਾਲੀ ਸੀ। ਦੁਪਹਿਰ ਦਾ ਵੇਲਾ ਸੀ ,ਜਦੋਂ ਉਹਨੂੰ ਚਾਚੀ ਕੋਲੋਂ “ਬਹੁਤ ਜਰੂਰੀ “ਸੁਨੇਹਾ ਆਇਆ ਸੀ। ਉਹ ਹਥਲੀ ਰੋਟੀ ਛੱਡਦਾ ਉਂਝ ਹੀ ਜੁੱਤੀ ਪਾ ਕੇ ਤੁਰ ਪਿਆ ਸੀ। ਉਸਦੇ ਜਾਂਦਿਆ ਹੀ ਦਲਾਨ ਚ ਬੈਠੀ ਚਾਚੀ ਪਿੱਛੇ ਪਿੱਛੇ ਤੋਰ ਕੇ ਬੈਠਕ ਚ ਲੈ ਗਈ ਸੀ। ਜਿਵੇਂ ਕੋਈ ਖਾਸ ਗੱਲ ਹੋਵੇ। “ਤੇਰੇ ਨਾਲ ਤੇ ਹੈਪੀ ਦੀ ਰੰਗਪੁਰ ਵਾਲਿਆਂ ਦੀ ਗੱਲ ਹੋਈ ਸੀ ,ਹੈਪੀ ਦੱਸਦਾ ਸੀ ਤੂੰ ਰਾਜ਼ੀ ਵੀ ਏਂ ?” ਚਾਚੀ ਨੇ ਉਹਦੇ ਚਿਹਰੇ ਵੱਲ ਗਹੁ ਨਾਲ ਵੇਖਿਆ। “ਹਾਂ ਪਰ ਮੈਂ ਕਿਹਾ ਸੀ ਉਹਨੂੰ ਕਿ ਤੇਰਾ ਵਿਆਹ ਕਰ ਦਿਆਂਗੇ ਮੈਂ ਅਟਕ ਕੇ ਕਰਵਾ ਲਵਾਂਗਾਂ। “ਲੱਖੇ ਨੇ ਕਿਹਾ। ਉਸਦੀਆਂ ਕਹਿੰਦੇ ਦੀਆਂ ਅੱਖਾਂ ਭਰ ਆਈਆਂ ਸੀ। “ਰੋਕੇ ਮਗਰੋਂ ਉਹ ਬਹੁਤਾ ਅਟਕ ਨਹੀਂ ਸੀ ਰਹੇ ,ਪਰ ਹੈਪੀ ਤੇਰੇ ਜਵਾਬ ਨੂੰ ਉਡੀਕਦਾ ਰਿਹਾ ਤੇ ਵਿਆਹ ਲੇਟ ਕਰਦਾ ਰਿਹਾ ਨਹੀਂ ਤਾਂ ਸ਼ਾਇਦ ਅੱਜਕਲ੍ਹ ਚ ਵਿਆਹ ਕਰ ਹੀ ਦਿੰਦੇ “,ਕੁੜੀ ਤਾਂ ਸੁਹਾਗਣ ਹੋਣ ਤੋਂ ਪਹਿਲਾਂ ਹੀ ਸਦਾ ਲਈ ਟੁੱਟ ਗਈ। ਹੈਪੀ ਦੇ ਮੌਤ ਤੋਂ ਵੱਡਾ ਦੁੱਖ ਸਹੇੜੀ ਬੈਠੀ ਹੈ ਉਹ ” ਚਾਚੀ ਨਾ ਹਉਂਕਾ ਭਰਦਿਆਂ ਕਿਹਾ। ” ਮੌਤ ਤੋਂ ਵੱਡਾ ਕੀ ਦੁੱਖ ਹੋ ਸਕਦੈ ?”ਲੱਖੇ ਨੂੰ ਕੁਝ ਸਮਝ ਨਾ ਆਈ। “ਕੱਲ੍ਹ ਰੰਗਪੁਰੇ ਗਈ ਸੀ ,ਵਿਚੋਲੇ ਹੱਥੀ ਕੁੜੀ ਦੀ ਮਾਂ ਦਾ ਸੁਨੇਹਾ ਸੀ। ਪਿਛਲੇ ਮਹੀਨੇ ਕਿਸੇ ਸਾਂਝੇ ਵਿਆਹ ਤੇ ਹੈਪੀ ਤੇ ਪ੍ਰੀਤ ਮਿਲੇ ਸੀ ,ਬੱਸ ਦੱਸਦੀ ਸੀ ਕਿ ਉਸ ਵਿਆਹ ਚ ਇਹਦੇ  ਭੂਆ ਦੇ ਮੁੰਡੇ ਨੇ ਕੱਠਿਆਂ ਦੀ ਰਾਤ ਕਟਾ ਦਿੱਤੀ। ਤੇ ਕੁੜੀ ਦਾ ਪੈਰ ਭਾਰੀ ਹੋ ਗਿਆ। ਪਤਾ ਵੀ ਉਸਦੇ ਮਰਨ ਤੋਂ ਬਾਅਦ ਲੱਗਾ। ਹੁਣ ਉਹਦੇ ਘਰਦੇ ਕਹਿੰਦੇ ਤੂੰ ਸਫਾਈ ਕਰਵਾ ਦੇ ਪਰ ਕੁੜੀ ਮੰਨਦੀ ਨਹੀਂ ਕਹਿੰਦੀ ਹੈਪੀ ਦੀ ਆਖਰੀ ਨਿਸ਼ਾਨੀ ਏ ਮੈਂ ਇਸਨੂੰ ਨਹੀਂ ਖੋਣ ਦੇਣਾ,ਪਰ ਕੁਆਰੀ ਕੁੜੀ ਦੁਨੀਆਂ ਨੂੰ ਕੀ ਮੂੰਹ ਦਿਖਾਏਗੀ ? ਇਸ ਲਈ ਰੰਗਪੁਰ ਵਾਲੇ ਕਹਿੰਦੇ ਕਿ ਛੋਟੇ ਨੂੰ ਵਿਆਹ ਦਿੰਨੇ ਆ ਪਰ ਛੋਟੇ ਦੀ ਉਮਰ ਐਨੀ ਘੱਟ ਕਿ ਉਹਨੂੰ ਕੁਝ ਵੀ ਪਤਾ ਨਹੀਂ ,ਅੱਗਿਓ ਕੁੜੀ ਮੰਨਦੀ ਨਹੀਂ ਕਹਿੰਦੀ ਮੈਂ ਉਮਰ ਭਰ ਉਹਦੇ ਘਰ ਕੱਲੀ ਕੱਟ ਲਵਾਂਗੀ। ਪਰ ਲੋਕਾਂ ਦੇ ਮੂੰਹ ਨੂੰ ਕੌਣ ਬੰਨ੍ਹ ਲਵੇਗਾ। ਸੱਚੀ ਦੱਸਾਂ ਤਾਂ ਹੈਪੀ ਨਾ ਸਹੀ ਉਹਦੀ ਨਿਸ਼ਾਨੀ ਮੇਰੇ ਕੋਲ ਰਹਿ ਜਾਏ ਤਾਂ ਮੇਰਾ ਬੁਢਾਪਾ ਸੌਖਾ ਨਿਕਲਜੂ। ” ਆਖ ਕੇ ਚਾਚੀ ਡੁਸਕਣ ਲੱਗੀ। ਲੱਖਾ ਡੌਰ ਭੌਰ ਜਿਹਾ ਹੋਕੇ ਸਭ ਸੁਣ ਰਿਹਾ ਸੀ। ਉਹ ਆਖੇ ਤਾਂ ਕਿ ਆਖੇ। ਬੜੀ ਹੀ ਵਚਿੱਤਰ ਜਿਹੀ ਸਥਿਤੀ ਸੀ। ਇੱਕ ਪਾਸੇ ਸਮਾਜ ਇੱਕ ਪਾਸੇ ਹੈਪੀ ਦਾ ਅੰਸ਼ ਇੱਕ ਪਾਸੇ ਕੁੜੀ ਇੱਕ ਪਾਸੇ ਉਸਦੇ ਮਾਪੇ ਤੇ ਇੱਕ ਪਾਸੇ ਚਾਚੀ। ਪਤਾ ਨਹੀਂ ਜਿੰਦਗੀ ਨੇ ਇਹ ਦਿਨ ਵੀ ਕਿਉਂ ਦਿਖਾਉਣਾ ਸੀ। “ਤੈਥੋਂ ਇੱਕ ਮੰਗ ਮੰਗਾਂ ਲੱਖੇ ? ਮੇਰੇ ਲਈ ਤੇਰੇ ਤੇ ਹੈਪੀ ਚ ਕੋਈ ਫ਼ਰਕ ਨਹੀਂ ਹੈ। ਜੇ ਪ੍ਰੀਤ ਦਾ ਵਿਆਹ ਤੇਰੇ ਨਾਲ ਕਰ ਦਈਏ ਫਿਰ ?ਤੇਰੇ ਤੋਂ ਬਿਨਾ ਕੋਈ ਨਹੀਂ ਜੋ ਇਸ ਰਾਜ ਨੂੰ ਸੀਨੇ ਚ ਦਬਾ ਕੇ ਮੈਨੂੰ ਹੈਪੀ ਵਾਪਿਸ ਦੇ ਸਕਦੈ। ” ਲੱਖੇ ਦੇ ਸਰ ਤੋਂ ਜਿਵੇਂ ਸੌ ਘੜੇ ਪਾਣੀ ਦੇ ਪੈ ਗਏ ਹੋਣ। ਉਸਦੀਆਂ ਅੱਖਾਂ ਦੇ ਡੇਲੇ ਖੁੱਲ੍ਹ ਕੇ ਬਾਹਰ ਆ ਗਏ ਸੀ। ਉਹ ਕਹੇ ਤਾਂ ਕਹੇ ਕਿ ?ਵਿਆਹ ਹੈਪੀ ਦੇ ਮੰਗ ਨਾਲ ?ਉਸ ਕੁੜੀ ਨਾਲ ਜੋ ਵਿਆਹ ਤੋਂ ਪਹਿਲਾਂ ਬੱਚੇ ਦੀ ਮਾਂ ਬਣਨ ਵਾਲੀ ਹੈ ਜਿਸਨੂੰ ਉਸਦਾ ਅਫਸੋਸ ਨਹੀਂ ? ਕੀ ਉਹ ਉਸਨੂੰ ਅਪਣਾ ਸਕੇਗੀ ? ਉਹ ਐਸੀ ਕੁੜੀ ਨਾਲ ਜਿੰਦਗੀ ਉਮਰ ਭਰ ਕੱਢ  ਸਕੇਗਾ। ਇਹ ਕਿਹੜਾ ਕੁਝ ਦਿਨ ਦਾ ਮੇਲਾ ਕਿ ਫਿਰ ਵਿਛੜ ਜਾਣਾ। ਇੱਕ ਉਮਰ ਆਪਣੀ ਉਹ ਕੱਢ ਸਕੇਗਾ ਉਸ ਕੁੜੀ ਨਾਲ ਜਿਸਨੂੰ ਆਪਣੇ ਦੋਸਤ ਦੀ ਅਮਾਨਤ ਸਮਝ ਸ਼ਾਇਦ ਉਹ ਛੋਹ ਵੀ ਨਾ ਸਕੇ। ਕਿੰਨੇ ਹੀ ਸਵਾਲ ਉਸਦੇ ਮਨ ਚ ਇੱਕੋ ਵਾਰ ਵ ਵਰੋਲੇ ਵਾਂਗ ਉਠਕੇ ਘੁੰਮਣ ਲੱਗੇ। ਮੱਥੇ ਚੋ ਪਸੀਨਾ ਚੋਣ ਲੱਗਾ। ਜੇ ਉਹ ਖੜਾ ਹੁੰਦਾ ਜਰੂਰ ਆਪਣੇ ਹੀ ਭਾਰ ਹੇਠ ਦੱਬ ਕੇ ਡਿੱਗ ਜਾਂਦਾ। ਉਸਨੂੰ ਚੁੱਪ ਵੇਖਕੇ ਚਾਚੀ ਨੇ ਫਿਰ ਪੁੱਛਿਆ ,”ਤੂੰ ਚਾਹੇ ਰਾਤ ਤੱਕ ਸੋਚ ਕੇ ਦੱਸ ਦੇਵੀਂ ,ਜੇ ਤੇਰਾ ਮਨ ਨਾ ਮੰਨਿਆ ਤਾਂ ਜਬਰਦਸ਼ਤੀ ਹੀ ਸਹੀ ਕੁੜੀ ਦੀ ਸਫਾਈ ਕਰਵਾਉਣੀ ਪਊ ,ਹੋਰ ਨਹੀਂ ਤਾਂ ਮਰਜਾਣੀ ਕੁਝ ਮਹੀਨੇ ਬਾਅਦ ਭੁੱਲ ਹੀ ਜਾਏਗੀ। ….ਆਖ ਕੇ ਚਾਚੀ ਨੇ ਉਸਦੇ ਵੱਲ ਗਹੁ ਨਾਲ ਤੱਕਿਆ। ਐਸੇ ਮੋੜ ਤੇ ਕੁਝ ਵੀ ਕਹਿਣ ਲਈ ਉਸਦੇ ਬੁੱਲ੍ਹ ਮਸੀਂ ਫਰਕ ਰਹੇ ਸੀ। ਪਰ ਕਈਆਂ ਜਿੰਦਗੀਆਂ ਨਾਲ ਜੁੜਿਆ ਫੈਸਲਾ ਉਸਨੂੰ ਤੁਰੰਤ ਹੀ ਕਰਨਾ ਪੈਣਾ ਸੀ ਇਸਤੋਂ ਪਹਿਲਾਂ ਕਿ ਕੋਈ ਹੋਰ ਅਣਹੋਣੀ ਉਮਰ ਭਰ ਲਈ ਉਸਦੀ ਜਿੰਦਗੀ ਵਿੱਚ ਰੜਕਣ ਲੱਗੇ। ਫੈਸਲੇ ਚ ਭਾਵੁਕਤਾ ਤੇ ਤਰਕ ਦੋਨਾਂ ਨੂੰ ਹੀ ਬਰਾਬਰੀ ਰੱਖ ਕੇ ਸਹੀ ਤੋਲ ਕੀਤਾ ਜਾ ਸਕਦਾ ਸੀ। 

ਲੱਖੇ ਲਈ ਇੱਕ ਪਾਸੇ ਜੇ ਖੂਹ ਸੀ ਤਾਂ ਦੂਜੇ ਪਾਸੇ ਖਾਈ ਸੀ ,ਇੱਕ ਪਾਸੇ ਦੋਸਤੀ ਦਾ ਕਰਜ਼ ਤੇ ਦੂਜੇ ਪਾਸੇ ਆਪਣੀ ਜ਼ਿੰਦਗੀ ਦਾ ਜੂਆ ਸੀ। ਉਹਦੀਆਂ ਅੱਖਾਂ ਚ ਹੈਪੀ ਦਾ ਉਹ ਚਿਹਰਾ ਆ ਗਿਆ ਜਦੋਂ ਉਹਨੇ ਨੱਤੀਆਂ ਖੋਲ੍ਹ ਕੇ ਉਹਦੇ ਹੱਥ ਤੇ ਧਰ ਦਿੱਤੀਆਂ ਸੀ। ਤੇ ਆਖਿਆ ਸੀ ਯਾਰੀ ਤੋਂ ਵੱਧ ਨੱਤੀਆਂ ਦਾ ਕੀ ਮੁੱਲ ! ਕੀ ਉਹ ਹੈਪੀ ਦੀ ਉਸ ਆਖ਼ਿਰੀ ਨਿਸ਼ਾਨੀ ਨੂੰ ਜਨਮ ਤੋਂ ਪਹਿਲਾਂ ਹੀ ਮਰਨ ਦੇ ਦੇਵੇਗਾ ?ਨਹੀਂ ਉਹ ਇੰਝ ਨਹੀਂ ਕਰ ਸਕਦਾ ਭਾਵੇਂ ਕੁਝ ਹੀ ਜਾਏ। ਯਾਰੀ ਬਦਲੇ ਜਾਨ ਵੀ ਦੇ ਦਿੰਦਾ ਤਾਂ ਵੀ ਕੀ ਏ ?ਉਹਦੇ ਪਿੰਡ ਚ ਇੱਕ ਦੋ ਘਰ ਐਸੇ ਸੀ ਜਿਹਨਾਂ ਵਿੱਚ ਵੱਡੇ ਭਾਈ ਦੀ ਮੌਤ ਮਗਰੋਂ ਛੋਟੇ ਭਾਈ ਨਾਲ ਭਾਬੀ ਦੀ  ਚਾਦਰ ਪਾ ਦਿੱਤੀ ਗਈ ਸੀ। ਉਸਦੇ ਦਿਲ ਨੂੰ ਕੁਝ ਹੋਂਸਲਾ ਹੋਇਆ। ਹੈਪੀ ਦੀ ਆਖਰੀ ਨਿਸ਼ਾਨੀ ਨੂੰ ਦੁਨੀਆਂ ਚ ਲਿਆਉਣ ਲਈ ਉਹ ਇੰਝ ਜਰੂਰ ਕਰੇਗਾ।ਉਸਨੇ ਚਾਚੀ ਦੇ ਹੱਥ ਨੂੰ ਹੱਥਾਂ ਚ ਘੁੱਟਕੇ ਆਪਣੀ ਹਾਂ ਦੇ ਦਿੱਤੀ। ਜੋ ਦਿਲ ਵਿਆਹ ਦਾ ਨਾਮ ਸੁਣਕੇ ਹੀ ਕੰਬ ਰਿਹਾ ਸੀ ਉਹਨੂੰ ਮਨ ਮਾਰ ਕੇ ਵਿਆਹ ਕਰਵਾਉਣਾ ਹੀ ਪੈਣਾ ਸੀ। ਪਰ ਵੱਡੀ ਗੱਲ ਘਰ ਬੇਬੇ ਬਾਪੂ ਨੂੰ ਮਨਾਉਣਾ ਸੀ। ਦੋਵਾਂ ਟੱਬਰਾਂ ਦੀ ਆਪਸ ਚ ਪਹਿਲਾਂ ਤੋਂ ਹੀ ਘੱਟ ਬਣਦੀ ਸੀ। ਦੂਸਰੀ ਸਮੱਸਿਆ ਇਹ ਸੀ ਕਿ ਵਿਆਹ ਜਿੰਨੀ ਛੇਤੀ ਹੋਵੇ ਓਨ੍ਨਾ ਸਹੀ ਸੀ। ਲੱਖੇ ਨੇ ਘਰ ਗੱਲ ਬੇਬੇ ਨਾਲ ਕੀਤੀ। ਬੇਬੇ ਦੇ ਦਿਮਾਗ ਚ ਹੈਪੀ ਦਾ ਦੁੱਖ ਤਾਂ ਸੀ। ਉੱਪਰੋਂ ਇਹ ਵੀ ਵਹਿਮ ਸੀ ਕਿ ਕੁੜੀ ਦੇ ਨਾਲ ਰੋਕਾ ਹੁੰਦਿਆਂ ਹੀ ਹੈਪੀ ਨਾਲ ਭਾਣਾ ਵਰਤ ਗਿਆ ਹੋਵੇ ਨਾ ਹੋਵੇ ਕੁੜੀ ਦੀ ਕਿਸਮਤ ਚ ਦੋਸ਼ ਹੈ। ਲੋਕਾਂ ਨੇ ਇਹੋ ਸਿੱਟਾ ਕੱਢਿਆ ਸੀ।ਦੁਰਘਟਨਾ ਦਾ ਪੂਰੇ ਦਾ ਪੂਰਾ ਦੋਸ਼ ਉਸ ਬੇਕਸੂਰ ਕੁੜੀ ਤੇ ਸੁੱਟਕੇ ਕਈਆਂ ਦੇ ਦਿਲ ਨੂੰ ਸਕੂਨ ਆਇਆ ਸੀ। “ਜੁਆਨ ਮੁੰਡੇ ਨੂੰ ਖਾ ਗਈ ” ਬੁੜ੍ਹੀਆਂ ਮੂੰਹ ਚ ਉਂਗਲਾਂ ਪਾ ਕੇ ਆਖ ਰਹੇ ਸੀ। “ਭਲਾ ਜੇ ਕੁੜੀ ਦੁਰਘਟਨਾ ਵਿੱਚ ਮਰ ਜਾਂਦੀ ਤਾਂ ਮੁੰਡੇ ਨੂੰ ਵੀ ਇੰਝ ਹੀ ਕਿਹਾ ਜਾਂਦਾ ਕਿ ਜੁਆਨ ਕੁੜੀ ਨੂੰ ਖਾ ਗਿਆ ?” ਲੱਖਾ ਸੋਚਦਾ ,ਔਰਤ ਤੇ ਪਸ਼ੂ ਨੂੰ ਹਰ ਗੱਲ ਤੇ ਦੋਸ਼ੀ ਠਹਿਰਾ ਦੇਣਾ ਕਿੰਨਾ ਸੌਖਾ ਹੈ ,ਦੋਵੇਂ ਬੇਜੁਬਾਨ ਜੋ ਹੋਏ ਕਿਹੜਾ ਕਿਸੇ ਨੇ ਮੁੜ ਬੋਲਣਾ ਹੈ। ਜੇ ਕੋਈ ਬੋਲੇ ਤਾਂ ਝੱਟ ਬਦਕਾਰ ਮੂੰਹ ਫੱਟ ਦੀ ਉਪਾਧੀ ਤਿਆਰ ਹੈ। ਪਹਿਲਾਂ ਤਾਂ ਬੇਬੇ ਹੀ ਤਿਆਰ ਨਹੀਂ ਸੀ ,ਪਰ ਹੈਪੀ ਨੇ ਮੰਨ ਪੱਕਿਆਂ ਕਰ ਲਿਆ ਸੀ। ਉਸਨੇ ਸਾਫ ਆਖ ਦਿੱਤਾ ਕੇ ਜੇ ਉਹ ਤਿਆਰ ਨਾ ਹੋਏ ਤਾਂ ਉਹ ਵਿਆਹ ਕੇ ਆਪਣੇ ਨਾਲ ਹੀ ਲੈ ਜਾਵੇਗਾ। ਪਰ ਉਹ ਵਿਆਹ ਪ੍ਰੀਤ ਨਾਲ ਹੀ ਕਰਵਾਊ। ਜੁਆਨ ਮੁੰਡਾ ਐਵੇਂ ਹੱਥੋਂ ਖਿਸਕ ਗਿਆ ਤਾਂ ਕੀ ਹੋਊ  ਬੇਬੇ ਨੂੰ ਹਾਂ  ਹੀ ਕਰਨੀ ਹੀ ਪਈ। ਪਰ ਬਾਪੂ ਚਾਰੇ ਖੁਰ ਚੱਕਕੇ ਪਿਆ। ,”ਮੇਰੇ ਘਰ ਨਾ ਵੜ੍ਹੀ ,ਜੋ ਮਨ ਆਈ ਉਹ ਕਰ ” ਉਹਦੀ ਦੋ ਟੁਕ ਗੱਲ ਮੁੱਕ ਗਈ.ਪਰ ਲੱਖਾ ਇੱਕ ਵਾਰ ਨਿਸ਼ਚਾ ਕਰ ਹੀ ਬੈਠਾ। ਉਸਨੇ ਇਸ ਘਰ ਤੋਂ ਲੈਣਾ ਕੀ  ਸੀ ? ਗਰੀਬੀ ਤੇ ਜਲਾਲਤ ਤੋਂ ਬਿਨਾਂ ਉਸਨੇ ਕੀ ਖੱਟਿਆ ਸੀ ਇਥੋਂ। ਉਹਨੇ ਜਿਵੇਂ ਅਟੱਲ ਫੈਸਲਾ ਕਰ ਲਿਆ ਹੋਵੇ। ਬਥੇਰੇ ਰਿਸ਼ਤੇਦਾਰਾਂ ਨੇ ਸਮਝਾਇਆ ,ਲੋਕਾਂ ਨੇ ਕੰਨ ਭਰੇ। ਪਰ ਅੰਗਦ ਦੇ ਪੈਰ ਵਾਂਗ ਲੱਖਾ ਅੜ੍ਹ ਹੀ ਗਿਆ। ਅਖੀਰ ਥੱਕ ਹਾਰ ਕੇ ਸਭ ਨੇ ਤੋੜਾ ਝਾੜ ਦਿੱਤਾ ,” ਭਾਈ ਜਿਵੇਂ ਮਰਜ਼ੀ ਕਰ ਤੂੰ ਜਿੰਦਗੀ ਕੱਢਣੀ ਹੈ ,ਆਪਣੀ ਪੜ੍ਹੀ ਲਿਖੀ ਵਿਚਾਰ। “ਇੰਝ ਰੌਲੇ ਘਚੋਲੇ ਚ ਲੱਖੇ ਤੇ ਪ੍ਰੀਤ ਦਾ ਵਿਆਹ ਹੋ ਗਿਆ। ਲੱਖੇ ਦੀ ਪੜ੍ਹਾਈ ਕਿਧਰੇ ਰੁਲ ਗਈ ਸੀ।  ਪਹਿਲਾਂ ਭੋਗ ਫਿਰ ਵਿਆਹ ਦੇ ਝਗੜੇ ਫਿਰ ਵਿਆਹ ਨੇ ਸਭ ਸਮਾਂ ਖਾ ਲਿਆ ਉਹ ਤਾਂ ਭੁੱਲ ਹੀ ਗਿਆ ਸੀ ਕਿ ਪੇਪਰ ਵੀ ਹਨ। 10-15 ਬੰਦੇ ਤਿੰਨ ਚਾਰ ਗੱਡੀਆਂ ਚ ਗਏ।ਸਿਧੇ ਫਤਿਹਗੜ੍ਹ ਸਾਬ ਗੁਰਦਵਾਰੇ ਚ ਨੰਦ ਕਾਰਜ ਕਰਵਾਏ ਤੇ ਘਰ ਵਾਪਿਸ ਆ ਗਏ ।ਗਾ ਵਜਾ ਕੇ ਬਰਾਤ ਚੜ੍ਹਨ ਦੇ ਸਭ ਚਾਅ ਮੁੱਕ ਗਏ ਸੀ। ਸਮੇਂ ਦੀਆਂ ਮੋੜਾਂ ਨੇ ਚਾਵਾਂ ਤੇ ਧੂਲ ਚੜ੍ਹਾ ਦਿੱਤੀ ਸੀ। ਮਿੱਟੀ ਮਿੱਟੀ ਹੋਏ ਸਭ ਕਿਸੇ ਤਰੀਕੇ ਜ਼ਿੰਦਗੀ ਨੂੰ ਢੋਅ ਰਹੇ ਸੀ। ਵਿਆਹ ਚ ਇੱਕ ਨਜ਼ਰ ਉਸਦੀ ਕੁਲਜੀਤ ਤੇ ਵੀ ਗਈ। ਜੋ ਅਸਲ ਚ ਹੈਪੀ ਨੇ ਉਸ ਲਈ ਪਸੰਦ ਕੀਤੀ ਸੀ। ਉਹ ਸਿਰਫ ਤੱਕ ਹੀ ਸਕਿਆ ,ਐਨੀ ਸੋਹਣੀ ਸੂਰਤ ਤੇ ਫੱਬਤ ਵੇਖ ਕੇ ਉਹਦੇ ਦਿਲ ਚ ਕੋਈ ਭਾਵ ਨਾ ਉਮੜ ਸਕਿਆ। ਜੇ ਇਹੋ ਉਹਨੂੰ ਹੈਪੀ ਦੇ ਹੁੰਦਿਆਂ ਮਿਲੀ ਹੁੰਦੀ ਤਾਂ ਉਸਦੇ ਮਗਰ ਗੇੜੇ ਕੱਢ ਕੱਢ ਧਰਤੀ ਨੀਵੀਂ ਕਰ ਦਿੰਦਾ। ਪਰ ਅਫਸੋਸ ਸਾਰੇ ਚਾਅ ਜਿਵੇਂ ਮੁੱਕ ਹੀ ਗਏ ਹੋਣ !!ਚਾਅ ਤਾਂ ਉਸਨੂੰ ਸੁਹਾਗਰਾਤ ਦਾ ਵੀ ਨਹੀਂ ਸੀ ,ਪਰ ਦੁਨੀਆਂ ਸਾਹਵੇਂ ਸਭ ਡਰਾਮੇ ਕਰਨੇ ਹੀ ਪੈਣੇ ਸੀ ਉਸਦੇ ਨਾ ਕਹਿੰਦਿਆਂ ਵੀ ਉਸਦੇ ਕਮਰੇ ਨੂੰ ਸਜਾ ਦਿੱਤਾ ਗਿਆ ਸੀ। ਕਮਰੇ ਚ ਕੂਲਰ ਛੱਡ ਉਸਨੂੰ ਠੰਡੇ ਪਾਣੀ ਨਾਲ ਭਰ ਦਿੱਤਾ ਸੀ। ਸ਼ਾਇਦ ਕਿਸੇ ਨੇ ਕੂਲਰ ਦੇ ਪਾਣੀ ਚ ਬਰਫ ਵੀ ਪਾ ਦਿੱਤੀ ਸੀ। ਨਾਲਦੇ ਮੁੰਡਿਆਂ ਤੇ ਆਂਢ ਗੁਆਂਢ ਦੀਆਂ ਭਾਬੀਆਂ ਨੇ ਮਖੌਲ ਕਰ ਕਰ ਉਸਦੇ ਦਿਲ ਚ ਨਾ ਚਾਹੁੰਦੇ ਹੋਏ ਵੀ ਕੁਝ ਖਿਆਲ ਜਿਹੇ ਚਮਕਣ ਲੈ ਦਿੱਤੇ ਸੀ। ਪਰ ਉਹ ਅਸਲੀਅਤ ਤੋਂ ਖੁਦ ਵਾਕਿਫ ਸੀ ਫਿਰ ਵੀ !ਅਖੀਰ ਉਹ ਕਮਰੇ ਚ ਪ੍ਰਵੇਸ਼ ਕੀਤਾ। ਉਸਨੇ ਦਰਵਾਜੇ ਦੀ ਕੁੰਡੀ ਲਗਾਈ ਤਾਂ ਲੇਟੀ ਹੋਈ ਪ੍ਰੀਤ ਉਠਕੇ ਬੈਠ ਗਈ। ਤਸਵੀਰ ਤੋਂ ਬਾਹਰ ਇਹ ਪ੍ਰੀਤ ਦੀ ਉਸਨੂੰ ਪਹਿਲੀ ਝਲਕ ਸੀ। ਇੱਕ ਦੂਸਰੇ ਨੂੰ ਵੇਖੇ ਬਿਨਾਂ ਹੀ ਇਹ ਸਭ ਕਾਰ ਵਿਹਾਰ ਨਿਭੜ ਗਏ ਸੀ। ਜੋ ਉਹ ਵੇਖ ਰਿਹਾ ਸੀ ਉਹ ਪ੍ਰੀਤ ਤਾਂ ਤਸਵੀਰ ਤੋਂ ਅੱਧੀ ਵੀ ਨਹੀਂ ਸੀ। ਉਸਦਾ ਸਰੀਰ ਜਿਵੇਂ ਅੱਧਾ ਰਹਿ ਗਿਆ ਹੋਏ ਲਹਿੰਗਾ ਉਸਨੇ ਜਿਵੇਂ ਪਾਇਆ ਨਾ ਹੋਏ ਜਾਣੀ ਲਟਕਾਇਆ ਹੋਵੇ। ਅੱਖਾਂ ਦੇ ਹੇਠ ਕਾਲੇ ਘੇਰੇ ਜਿਵੇਂ ਕਈ ਸਾਲਾਂ ਤੋਂ ਉਹ ਸੁੱਤੀ ਨਾ ਹੋਵੇ। ਲੱਖਾ ਇੱਕ ਟੱਕ ਉਸਨੂੰ ਵੇਖਦਾ ਉਸ ਵੱਲ ਵਧਿਆ। ਤੇ ਬੈੱਡ ਤੇ ਢੂਹ ਲਾ ਕੇ ਬੈਠ ਗਿਆ। ਕਰਨ ਲਈ ਜਿਵੇਂ ਕੋਈ ਗੱਲ ਹੀ ਨਹੀਂ ਸੀ। ਆਪੋ ਆਪਣੀਆਂ ਮੰਜਿਲਾਂ ਵੱਲ ਉਡਦੇ ਦੋ ਪੰਛੀਆਂ ਨੂੰ ਇੱਕ ਪਿੰਜਰੇ ਵਿਚ ਤਾੜ ਦਿੱਤਾ ਗਿਆ ਸੀ। ਗੱਲ ਵੀ ਕੀ ਕਰਦੇ। ਕੂਲਰ ਦੀ ਆਵਾਜ ਉਹਨਾਂ ਤੋਂ ਵੱਧ ਸਪਸ਼ਟ ਸੀ। ਉਸਦੇ ਚਿਹਰੇ ਵੱਲ ਤੱਕ ਕੇ ਉਸਨੇ ਇੱਕੋ ਗੱਲ ਕਹੀ ,” ਹੈਪੀ ਮੇਰਾ ਜਿਗਰੀ ਯਾਰ ਸੀ। ” ਆਖਦੇ ਉਹਦੇ ਅੰਦਰੋਂ ਜਿਵੇਂ ਇੱਕ ਬੰਨ੍ਹ ਟੁੱਟ ਗਿਆ ਹੋਵੇ। ਅੱਖਾਂ ਵਿਚੋਂ ਪਰਲ ਪਰਲ ਹੰਝੂ ਵਗਣ ਲੱਗੇ। ਪਹਿਲੀ ਵਾਰ ਉਹ ਹੈਪੀ ਦੇ ਮਰਨ ਪਿੱਛੋਂ ਰੋਇਆ ਸੀ। ਉਸਨੂੰ ਰੋਂਦਿਆਂ ਵੇਖ ਪ੍ਰੀਤ ਦੇ ਅਥਰੂ ਵੀ ਉਂਝ ਹੀ ਵਗਣ ਲੱਗੇ। ਅਗਲੇ ਹੀ ਪਲ ਇੱਕ ਦੂਸਰੇ ਦੀ ਮੋਢੇ ਤੇ  ਸਿਰ ਰੱਖ ਦੋਵੇਂ ਹੀ ਰੋ ਰਹੇ ਸੀ। ਦੋਵਾਂ ਦੇ ਰਿਸ਼ਤੇ ਹੀ ਐਸੇ ਸੀ ਕਿ ਇੱਕ ਦੂਸਰੇ ਦੀ ਪੀੜ੍ਹ ਨੂੰ ਸਮਝ ਸਕਦੇ ਸੀ। ਪ੍ਰੀਤ ਨੇ ਹੈਪੀ ਤੋਂ ਲੱਖੇ ਨਾਲ ਦੋਸਤੀ ਬਾਰੇ ਆਪਣੀਆਂ ਛਿਟਪੁਟ ਮੁਲਾਕਾਤਾਂ ਵਿੱਚ ਕਾਫੀ ਕੁਝ ਸੁਣ ਲਿਆ ਸੀ। ਤੇ ਉਸਦੀ ਦੋਸਤੀ ਵੇਖ ਵੀ ਲਈ ਸੀ। ਲੱਖੇ ਲਈ ਇਹ ਪਲ ਅੰਦਰਲਾ ਗੁਬਾਰ ਕੱਢਣ ਲਈ ਸਭ ਤੋਂ ਢੁੱਕਵੇਂ ਸੀ ਉਸਦੇ ਅੰਦਰਲਾ ਦੁੱਖ ਜਿਵੇਂ ਸਭ ਬਾਹਰ ਨਿੱਕਲ ਗਿਆ ਹੋਏ। ਕੁਝ ਮਿੰਟਾਂ ਦੇ ਇਸ ਵਹਿਣ ਤੋਂ ਬਾਅਦ ਦੋਵੇਂ ਸੰਭਲੇ। ਪ੍ਰੀਤ ਨੇ ਲੱਖੇ ਨੂੰ ਪਾਣੀ ਦਾ ਗਿਲਾਸ ਦਿੱਤਾ। ਫਿਰ ਉਂਝ ਹੀ ਫਾਸਲਾ ਰੱਖ ਬੈੱਡ ਦੀ ਢੂਹ ਲਾ ਕੇ ਬੈਠ ਗਈ। ਇੱਕ ਖਾਮੋਸ਼ੀ ਛਾ ਗਈ। ਕੌਣ ਪਹਿਲ ਕਰੇ ਤੇ ਕੀ ਬੋਲੇ ਸਮਝ ਨਹੀਂ ਸੀ ਆ ਰਹੀ। ਅਖੀਰ ਗਿਣਤੀਆਂ ਮਿਣਤੀਆਂ ਕਰਦੀ ਹੋਈ ਪ੍ਰੀਤ ਹੀ ਬੋਲੀ ,” ਤੁਹਾਨੂੰ ਸਭ ਪਤਾ ਹੀ ਹੈ ,ਮੇਰਾ ਵੱਸ ਚਲਦਾ ਤਾਂ ਬਿਨ ਵਿਆਹ ਤੋਂ ਹੈਪੀ ਦੀ ਹੋਕੇ ਉਮਰ ਭਰ ਰਹਿ ਸਕਦੀ ਸੀ ,ਪਰ ਇਹ ਸਮਾਜ ਇਸਨੂੰ ਪਾਪ ਮੰਨਦਾ ,ਪਰ ਮੇਰੇ ਲਈ ਇਹ ਮੇਰੇ ਤੇ ਹੈਪੀ ਦੇ ਉਸ ਮਿਲਣ ਦੀ ਸਭ ਤੋਂ ਪਵਿੱਤਰ ਨਿਸ਼ਾਨੀ ਹੈ ,ਜਿਸ ਉੱਪਰ ਮੈਂ ਕੋਈ ਹੋਰ ਪਾਪ ਨਹੀਂ ਕਰਨਾ ਚਾਹੁੰਦੀ ,ਉਮੀਦ ਹੈ ਤੁਸੀਂ ਇਹ ਸਮਝ ਸਕਦੇ ਹੋ ਜੇ ਆਪਾਂ ਇੱਕ ਕਮਰੇ ਚ ਰਹਿੰਦੇ ਹੋਏ ਵੀ ਅਲੱਗ ਬਿਸਤਰਿਆਂ ਤੇ ਸੋਈਏ ਤਾਂ ਤੁਹਨੂੰ ਕੋਈ ਇਤਰਾਜ ਨਹੀਂ ਹੋਊ। ਨਹੀਂ ਤਨ ਤੁਹਾਡੀ ਮਰਜ਼ੀ ,ਮੇਰਾ ਜਿਸਮ ਨਹੀਂ ਤਾਂ ਕਿਸੇ ਵੀ ਤਰ੍ਹਾਂ ਦੀ ਵਰਤੋਂ ਲਈ ਤੁਹਾਡੇ ਲਈ ਹਾਜਿਰ ਹੈ। “ਲੱਖੇ ਦੇ ਭਰੇ ਦਿਲ ਚ ਮੁੜ ਤੋਂ ਖਿਆਲ ਉਭਰ ਆਏ।  ਉਸਨੂੰ ਸਮਝ ਆ ਗਈ ਯਾਰੀ ਦੀ ਇਹ ਪ੍ਰੀਖਿਆ ਸਿਰਫ ਇੱਕ ਵਿਆਹ ਨਾਲ ਖਤਮ ਨਹੀਂ ਸੀ ਹੋਈ ਸਗੋਂ ਇਹ ਤਾਂ ਉਸਨੂੰ ਹੁਣ ਹਰ ਰਾਤ ਇੱਕੋ ਕਮਰੇ ਚ ਇੱਕ ਜੁਆਨ ਜਿਸਮ ਦੇ ਲਾਗੇ ਸੌਂ ਕੇ ਦੇਣੀ ਪੈਣੀ ਸੀ। ਜਿਸਨੂੰ ਉਹ ਹਵਸ਼ ਦੇ ਅੰਤਿਮ ਮੁਕਾਮ ਤੇ ਜਾ ਕੇ ਵੀ ਸ਼ਾਇਦ ਛੂਹ ਨਹੀਂ ਸੀ ਸਕਦਾ। ਉਸਨੇ ਖੁਦ ਨੂੰ ਸਮੇਟ ਕੇ ਬੈੱਡ ਦੇ ਲਾਗੇ ਮੰਜਾ ਡਾਹ ਕੇ ਉਸ ਉੱਤੇ ਸੁੱਟ ਲਿਆ। ਬਿਨਾਂ ਕੁਝ ਬੋਲੇ ਹੀ ਕਿੰਨਾ ਕੁਝ ਇੱਕ ਦੂਸਰੇ ਨੂੰ ਸਮਝ ਆ ਗਿਆ ਸੀ। ਅੱਜ ਰੋਣ ਮਗਰੋਂ ਉਸਦਾ ਦਿਲ ਖਾਲੀ ਖਾਲੀ ਹੋ ਗਿਆ ਸੀ। ਕਿੰਨੇ ਹੀ ਦਿਨਾਂ ਮਗਰੋਂ ਉਸਨੂੰ ਚੱਜ ਨਾਲ ਨੀਂਦ ਆਈ ਸੀ। ਦਿਨ ਚੜੇ ਤੱਕ ਉਹ ਸੁੱਤਾ ਰਿਹਾ। ਜਦੋਂ ਤੱਕ ਬਾਹਰੋਂ ਕਈ ਵਾਰ ਬੇਬੇ ਨੇ ਬੂਹਾ ਨਾ ਖੜਕਾ ਦਿੱਤਾ। ਪ੍ਰੀਤ ਬੂਹਾ ਖੋਲਣ ਹੀ ਲੱਗੀ ਸੀ ਕਿ ਉਸਨੇ ਰੋਕ ਦਿੱਤਾ। ਪਹਿਲਾ ਮੰਜਾ ਖੜਾ ਕਰਕੇ ਉਹ ਬੈੱਡ ਤੇ ਲੇਟਿਆ। ਬਿਨਾਂ ਕੁਝ ਬੋਲੇ ਹੀ ਅੱਖਾਂ ਚ ਹੀ ਉਸਨੇ ਪ੍ਰੀਤ ਨੂੰ ਸਮਝਾ ਦਿੱਤਾ ਸੀ ਕਿ ਘਰ ਚ ਇਸ ਤਰ੍ਹਾਂ ਵਿਹਾਰ ਕਰਨਾ ਕਿ ਸਭ ਨੂੰ ਉਹ ਅਸਲ ਵਿਆਹ ਵਾਲਾ ਹੀ ਜੋੜਾ ਲੱਗਣ। ਇਥੇ ਉਹ ਕੁਝ ਜ਼ਿਆਦਾ ਦੇਰ ਨਹੀਂ ਸੀ ਰਹਿਣਾ ਚਾਹੁੰਦੇ। ਚਿੱਠੀ ਤੇ ਫੋਨ ਕਰਕੇ ਉਸਨੇ ਆਪਣੇ ਲਈ ਇੱਕ ਫੈਮਲੀ ਕੁਆਟਰ ਦਾ ਪ੍ਰਬੰਧ ਕਰ ਹੀ ਲਿਆ ਸੀ। ਫਿਰ ਮਹੀਨੇ ਕੁ ਦੇ ਵਿੱਚ ਹੀ ਉਹ ਬਿਨਾਂ ਪੇਪਰ ਦਿੱਤੇ ਹੀ ਵਾਪਿਸ ਕਲੱਕਤੇ ਦੀ ਰੇਲ ਚੜ੍ਹ ਗਿਆ ਸੀ। ਦੋ ਸਫ਼ਰਾਂ ਦੇ ਵਿਚਕਾਰ ਉਸਦੀ ਜਿੰਦਗੀ ਕਿੱਡੇ ਵੱਡੇ ਮੋੜ ਖਾ ਗਈ ਸੀ !!!!ਪ੍ਰੀਤ ਤੇ ਉਹ ਕੋਲ ਕੋਲ ਰਹਿੰਦੇ ਵੀ ਦੂਰ ਦੂਰ ਸੀ।ਕੋਈ ਨਵੇਂ ਵਿਆਹ ਵਾਲੇ ਜੋੜੇ ਵਰਗਾ ਚਾਅ ਨਹੀਂ ਸੀ। ਇੱਕ ਦੂਸਰੇ ਨੂੰ ਜਾਨਣ ਦੀ ਇੱਛਾ ਨਹੀਂ। ਮਾਲ ਗੱਡੀ ਵਾਂਗ ਬੱਸ ਜਿਵੇਂ ਦੋ ਵਸਤਾਂ ਦੀ ਢੁਆਈ ਹੋ ਰਹੀ ਹੋਵੇ। ਲੱਖੇ ਦੀ ਜਿੰਦਗੀ ਦਾ ਸਭ ਤੋਂ ਫਿੱਕਾ ਸਫ਼ਰ ਸੀ। ਇੱਕ ਸਾਥੀ ਦੇ ਹੁੰਦਿਆਂ ਵੀ ਉਹ ਕੱਲਾ ਮਹਿਸੂਸ ਕਰ ਰਿਹਾ ਸੀ। ਪ੍ਰੀਤ ਨੇ ਸਾਰਾ ਸਫ਼ਰ ਉੱਪਰਲੀ ਬਰਥ ਤੇ ਸੌਂ ਕੇ ਹੀ ਕੱਢਿਆ ਸੀ। ਉਸਨੂੰ ਨਾ ਟਰੇਨ ਦੇ ਸਫ਼ਰ ਦਾ ਸ਼ੌਂਕ ਸੀ ਨਾ ਬਾਹਰ ਦੀ ਦੁਨੀਆਂ ਦਾ ਉਸਦੇ ਸਾਰੇ ਸ਼ੌਂਕ ਖਤਮ ਹੀ ਸੀ ਸਿਰਫ ਇੱਕ ਉਦੇਸ਼ ਲਈ ਜੀਅ ਰਹੀ ਸੀ। ਆਪਣੇ ਜਿਸਮਾਂ ਢੋਂਹਦੇ ਹੋਏ ਉਹ ਕਲਕੱਤਾ ਉੱਤਰਨ ਲੱਗੇ ਸੀ। ਜ਼ਿੰਦਗੀ ਇੱਕ ਭਾਰ ਤੋਂ ਵਧਕੇ ਕੁਝ ਨਹੀਂ ਸੀ ਜਾਪਦੀ। ਲੱਖੇ ਨੇ ਸਾਰਾ ਸਮਾਨ ਮੋਢਿਆਂ ਤੇ ਟੰਗ ਕੇ ਥੱਲੇ ਉੱਤ ਗਿਆ। ਪਲੇਟਫਾਰਮ ਕੁਝ ਜਿਆਦਾ ਨੀਵਾ ਸੀ ਥੱਲੇ ਉੱਤਰ ਕੇ ਉਹ ਪ੍ਰੀਤ ਦੇ ਉਤਰਨ ਦੀ ਉਡੀਕ ਕਰਨ ਲੱਗਾ। ਪਤਾ ਨਹੀਂ ਅਚਾਨਕ ਉਸਦਾ ਪੈਰ ਤਿਲਕਿਆ ਤੇ ਉਹ ਡਿੱਗਣ ਲੱਗੀ। ਪਰ ਉਸਤੋਂ ਪਹਿਲਾਂ ਹੀ ਲੱਖੇ ਦੇ ਖਾਲੀ ਹੱਥ ਨੇ ਉਸਨੂੰ ਸਹਾਰਾ ਦਿੱਤਾ। ਡਿੱਗਦੇ ਹੋਏ ਉਹ ਸੰਭਲ ਗਈ ਸੀ। ਪਹਿਲੀ ਵਾਰ ਲੱਖੇ ਦੇ ਹੱਥਾਂ ਦੀ ਸਖਤੀ ਤੇ ਮਜਬੂਤੀ ਦਾ ਪ੍ਰੀਤ ਨੂੰ ਅਹਿਸਾਸ ਹੋਇਆ ਸੀ। ਵਿਰਾਨੇ ਸਫ਼ਰ ਮਗਰੋਂ ਕੱਲਕੱਤੇ ਦੀ ਧਰਤੀ ਤੇ ਉੱਤਰਦੇ ਹੀ ਇਹ ਕਾਫੀ ਚੰਗੀ ਸ਼ੁਰੂਆਤ ਸੀ। 

“ਜੋ ਵੀ ਹੋਇਆ ਉਸ ਤੇ ਝੂਰਨ ਦੀ ਲੋੜ ਵੀ ਕੀ ਹੈ ,ਜ਼ਿੰਦਗੀ ਚ ਕਈ ਕੁਝ ਖਿੜੇ ਮੱਥੇ ਸਵੀਕਾਰਨਾ ਪੈਂਦਾ ਹੈ ਨਾ ਚਾਹੁੰਦੇ ਹੋਏ ਵੀ ,ਜੋ ਵੀ ਪ੍ਰੀਤ ਨਾਲ ਹੋਇਆ ਇਸ ਚ ਉਸਦਾ ਕੀ ਦੋਸ਼? ਉਸਨੇ ਤਾਂ ਆਪਣੇ ਸਪਨੇ ਆਪਣੇ ਹੋਣ ਵਾਲੇ ਭਵਿੱਖ ਨਾਲ ਹੀ ਵੇਖੇ ਸੀ। ਕਰਨੀ ਨੂੰ ਜੋ ਮਨਜੂਰ ਸੀ ਉਸਨੂੰ ਉਹ ਕਿਵੇਂ ਡੱਕ ਸਕਦੀ ਸੀ ,ਤੈਨੂੰ ਵੀ ਨਹੀਂ ਸੀ ਪਤਾ ਕਿ ਤੈਨੂੰ ਹੈਪੀ ਦਾ ਕਰਜ਼ ਲਾਹੁਣ ਲਈ ਉਮਰ ਵੀ ਛੋਟੀ ਪੈ ਜਾਏਗੀ। “ਲੱਖਾ ਨੀਲਿਮਾ ਨਾਲ ਆਪਣੇ ਦੁੱਖ ਸਾਂਝੇ ਕਰ ਰਿਹਾ ਸੀ। ਅਚਾਨਕ ਹੋਏ ਵਿਆਹ ਦੀ ਵਿਥਿਆ ਉਸਨੇ ਖੋਲ੍ਹ ਕੇ ਸੁਣਾ ਦਿੱਤੀ ਸੀ। ਪਰ ਬਹੁਤ ਕੁਝ ਅਜਿਹਾ ਵੀ ਸੀ ਜੋ ਉਹ ਦੱਸ ਨਾ ਸਕਿਆ। ਜਦੋਂ ਤੁਸੀਂ ਅੰਦਰੋਂ ਪੂਰੀ ਤਰ੍ਹਾਂ ਖੁੱਲ੍ਹ ਕੇ ਨਹੀਂ ਬੋਲ ਸਕਦੇ ਤਾਂ ਸਹੀ ਉੱਤਰ ਵੀ ਨਹੀਂ ਮਿਲ ਸਕਦੇ। ਦਾਈ ਕੋਲੋਂ ਢਿੱਡ ਨਹੀਂ ਲੁਕਾਇਆ ਜਾ ਸਕਦਾ। ਪਰ ਇਥੇ ਉਹਦੀ ਆਪਣੀ ਜ਼ਿੰਦਗੀ ਦੇ ਰਹੱਸ ਸੇ ਆਪਣੇ ਬੈੱਡਰੂਮ ਦੇ ਅੰਦਰ ਤੱਕ ਕਿਸਨੂੰ ਝਾਤੀ ਮਾਰਨ ਦਿੰਦਾ। “ਪਤਾ ਨਹੀਂ ਕਿਸਮਤ ਕਿਹੜੇ ਪਾਪਾਂ ਦਾ ਬਦਲਾ ਲੈ ਰਹੀ ਹੈ “ਉਹਦਾ ਦਿਲ ਭਰਿਆ ਪਿਆ ਸੀ। “ਰੇਲ ਦੀ ਪਟੜੀ ਦੇਖਣ ਨੂੰ ਸਿੱਧੀ ਲਗਦੀ ਹੈ ,ਪਰ ਕਿੱਥੇ ਮੁੜ ਜਾਂਦੀ ਹੈ ਕਿਥੇ ਨਵੀਂ ਪਟੜੀ ਚ ਗੁਆਚ ਜਾਂਦੀ ਹੈ ਸਫ਼ਰ ਕਰਨ ਵਾਲੇ ਨੂੰ ਕਦੇ ਪਤਾ ਨਹੀਂ ਲਗਦਾ ,ਅਸੀਂ ਸਿਰਫ ਸਟੇਸ਼ਨ ਵੇਖਦੇ ਹਾਂ ਹਾਂ ਮੁਕਾਮ।ਜੋ ਫਰਜ ਸਮਝ ਕੇ ਕਰਨ ਹੀ ਲੱਗੇ ਹੋ ਇੰਝ ਗੁਆਚ ਕੇ ਕਰੋ ਕਿ ਰਾਹਾਂ ਬੇਪਛਾਣ ਹੋ ਜਾਣ ਸਿਰਫ ਮੰਜਿਲ ਹੀ ਦਿਸੇ। ” ਨੀਲਿਮਾ ਨੇ ਕਿਹਾ। ” ਮੁਕਾਮ ਹੀ ਤਾਂ ਨਜ਼ਰੋਂ ਗੁਆਚੇ ਫਿਰਦੇ ਹਨ ,ਇੰਝ ਲਗਦੈ ਬੱਸ ਬੇਲੋਡ਼ੀ ਇੱਕ ਦੌੜ ਭੱਜ ਰਿਹਾਂ “. ਲੱਖੇ ਦੇ ਮੂੰਹੋ ਨਿੱਕਲਿਆ। “ਕੋਈ ਦੌੜ ਕੋਈ ਪਲ ਬੇਲੋੜਾ ਨਹੀਂ ਹੁੰਦਾ ,ਕੁਦਰਤ ਕੁਝ ਵੀ ਬੇਲੋੜਾ ਨਹੀਂ ਸਿਰਜਦੀ ਤਾਂ ਜਿੰਦਗੀ ਤੇ ਸਮਾਂ ਕਿੰਝ ਬੇਲੋੜਾ ਸਿਰਜ ਸਕਦੀ ਹੈ ? ਕੋਲੇ ਨੂੰ ਹਜਾਰਾਂ ਸਾਲ ਚੱਟਾਨਾਂ ਚ ਦੱਬਣ ਮਗਰੋਂ ਉਹ ਹੀਰੇ ਚ ਬਦਲਦੀ ਹੈ ਇੱਕੋ ਜਿਹਾ ਦਿਨ ਇੱਕੋ ਜਿਹੀ ਰਾਤ ਇੱਕੋ ਜਿਹੀ ਗਰਮੀ ਇੱਕੋ ਜਿਹਾ ਹਨੇਰਾ ਇੱਕੋ ਜਿਹਾ ਦਬਾਅ  ਉਸ ਕੋਲੇ ਉੱਪਰੋਂ ਗੁਜਰਦਾ ਹੈ। ਸ਼ਾਇਦ ਕੋਈ ਕੁਝ ਸੈਕੜੇ ਸਾਲ ਵੇਖੇ ਉਸਨੂੰ ਸਭ ਬੇਲੋੜਾ ਲੱਗੇ ਪਰ ਉਸ ਸਮੇਂ ਦਾ ਆਪਣਾ ਮਹੱਤਵੀ ਹੈ। ਉਸ ਚਮਤਕਾਰੀ ਬਦਲਾਅ ਲਈ ਇਹ ਸਮਾਂ ਚਾਹੀਦਾ ਹੈ। ਜੋ ਵੀ ਜਿੰਦਗੀ ਚ ਹੋ ਰਿਹਾ ਜੋ ਹੋਏਗਾ ਤੇ ਜੋ ਤੂੰ ਕਰੇਗਾਂ ਸਭ ਦਾ ਕੋਈ ਨਾ ਕੋਈ ਉੱਤਰ ਸਮੇਂ ਦੀ ਝੋਲੀ ਵਿੱਚ ਜਰੂਰ ਹੈ। “ਉਹ ਨੀਲਿਮਾ ਨੂੰ ਸੁਣਦਾ ਰਿਹਾ। ਹੁਣ ਵੀ ਉਸਦਾ ਬਹੁਤਾ ਸਮਾਂ ਕੰਮ ਤੇ ਹੀ ਗੁਜ਼ਰਦਾ ਸੀ ਤੇ ਪ੍ਰੀਤ ਦਾ ਘਰ। ਦੋਵਾਂ ਵਿੱਚ ਆਮ ਗੱਲ ਤੋਂ ਵੱਧਕੇ ਕਦੇ ਗੱਲ ਨਹੀਂ ਸੀ ਹੁੰਦੀ। ਬੱਸ ਹੈਪੀ ਦੀ ਗੱਲ ਹੁੰਦੀ। ਉਹਦੀਆਂ ਗੱਲਾਂ ਕਰਦੇ ਕਈਂ ਵਾਰ ਭਾਵੁਕ ਹੋ ਜਾਂਦੇ। ਕਈ ਵਾਰ ਬਹੁਤ ਹੱਸਦੇ। ਲੱਖੇ ਕੋਲ ਹੈਪੀ ਦੀਆਂ ਗੱਲਾਂ ਦਾ ਖਜ਼ਾਨਾ ਸੀ ਕਿੰਨੀਆਂ ਹੀ ਗੱਲਾਂ ਸੀ ਹਾਸੇ ਦੀਆਂ ਲੜਾਈ ਦੀਆਂ ਯਾਰੀ ਦੀਆਂ। ਵਾਵਰੋਲੇ ਵਾਂਗ ਉੱਡਦਾ ਸਮਾਂ ਰਾਤ ਨੂੰ ਜਿਵੇਂ ਠਹਿਰ ਜਾਂਦਾ ਸੀ। ਕੁਆਟਰ ਵਿੱਚ ਦੋਵੇਂ ਅਲੱਗ ਅਲੱਗ ਸੌਂਦੇ ਸੀ ਆਪੋ ਆਪਣੇ ਕਮਰੇ ਵਿੱਚ। ਸਵੇਰੇ ਉੱਠ ਕੇ ਪ੍ਰੀਤ ਉਸ ਦੇ ਲਈ ਸਭ ਕੰਮ ਨਬੇੜ ਦਿੰਦੀ ,ਬ੍ਰੇਕਫਾਸਟ ਬਣਾ ਦਿੰਦੀ ਪਾਣੀ ਭਰਕੇ ਉਸਨੂੰ ਉੱਠਣ ਲਈ ਕਹਿ ਦਿੰਦੀ। ਫਿਰ ਉਹ ਮੇਜਰ ਦੇ ਘਰ ਚਲੇ ਜਾਂਦਾ। ਵਾਹ ਲਗਦੀ ਤਾਂ ਲੱਖਾ ਵੀ ਰੋਟੀ ਘਰ ਖਾਣ ਲਈ ਆਉਂਦਾ ਜੇ ਕੀਤੇ ਬਾਹਰ ਨਾ ਗਿਆ ਹੁੰਦਾ ਨਹੀਂ ਤਾਂ ਘਰ ਸੁਨੇਹਾ ਦੇ ਦਿੰਦਾ। ਉਹਦੇ ਕੋਲ ਹੁਣ ਸਮਾਂ ਬਚਣ ਲੱਗਾ ਸੀ। ਪ੍ਰੀਤ ਦੇ ਜਿੰਦਗੀ ਚ ਆਉਂਦੇ ਹੀ ਉੱਠਣਾ ਸੌਣਾ ਖਾਣਾ ਪੀਣਾ ਸਭ ਵਿਵਸਥਿਤ ਹੋ ਗਿਆ ਸੀ। ਡਿਊਟੀ ਮਗਰੋਂ ਸਮਾਂ ਬਚਦਾ ਤਾਂ ਪੜ੍ਹਨ ਬੈਠ ਜਾਂਦਾ। ਪਟਿਆਲੇ ਤੋਂ ਪੜ੍ਹਨ ਦਾ ਖਿਆਲ ਛੱਡ ਉਸਨੇ ਇਗਨੂੰ ਤੋਂ ਬੀਏ ਭਰ ਦਿੱਤੀ। ਉਸ ਕੋਲ ਹੁਣ ਤਿਆਰੀ ਲਈ ਵੀ ਵਾਹਵਾ ਸਮਾਂ ਸੀ। ਕਈ ਤਰ੍ਹਾਂ ਦੀਆਂ ਗੱਲਾਂ ਇੱਕ ਦੂਜੇ ਨਾਲ ਖੋਲਣ ਲਈ ਇੱਕ ਵਧੀਆ ਦੋਸਤ ਸੀ। ਇੱਕ ਦੂਸਰੇ ਵਿਚੋਂ ਦੋਵੇਂ ਆਪੋ ਆਪਣੀ ਮਾਨਸਿਕ ਤੇ ਜਜਬਾਤੀ ਘਾਟਾਂ ਪੂਰੀਆਂ ਕਰ ਰਹੇ ਸੀ। ਪਤਾ ਨਹੀਂ ਕਿਥੋਂ ਇਸ ਉਮਰੋਂ ਇੱਕ ਦੂਸਰੇ ਲਈ ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਉਹ ਰੱਖਣ ਲੱਗੇ ਸੀ। ਦੋਵਾਂ ਦਾ ਦੁੱਖ ਸਾਂਝਾ ਸੀ ਤੇ ਦੋਵਾਂ ਦੇ ਅਹਿਸਾਸ ਵੀ ਸਾਂਝੇ ਸਨ। ਆਪਣੇ ਇਸ਼ਕ ,ਯਾਰੀ ਦੇ ਭੇਦ ਇੱਕ ਕਰਕੇ ਉਸਨੇ ਪ੍ਰੀਤ ਕੋਲ ਖੋਲ੍ਹ ਦਿੱਤੇ ਸੀ। ਲੱਖੇ ਦਾ ਹੈਪੀ ਲਈ ਯਾਰੀ ਦਾ ਜਜ਼ਬਾ ਤਾਂ ਉਹ ਦੇਖ ਹੀ ਚੁੱਕੀ ਸੀ ਪਰ ਇਸਦੇ ਪਿੱਛੇ ਦੀਆਂ ਕਹਾਣੀਆਂ ਸਿਰਫ ਲੱਖੇ ਨੇ ਹੀ ਦੱਸੀਆਂ ਸੀ। ਇੰਝ ਦੋਵਾਂ ਦੇ ਭੇਟ ਹੌਲੀ ਹੌਲੀ ਖੁੱਲ੍ਹਣ ਲੱਗੇ ਸੀ। ਕੱਲਿਆਂ ਚ ਕੱਠੇ ਰਹਿਣ ਤੋਂ ਭਾਵੇਂ ਕਤਰਾਉਂਦੇ ਸੀ ਪਰ ਇਹ ਵੀ ਸਮਝ ਲੱਗ ਗਈ ਸੀ ਕਿ ਇਸ ਵਕਤ ਦੋਵਾਂ ਨੂੰ ਇੱਕ ਦੂਸਰੇ ਦੀ ਜਰੂਰਤ ਕਿੰਨੀ ਹੈ। ਵਕਤ ਨੇ ਜੋ ਜਖ਼ਮ ਦਿੱਤੇ ਸਨ ਉਹਨਾਂ ਨੂੰ ਭਰਨ ਲਈ ਹਮਦਰਦੀ ਦੁ ਮਰ੍ਹੱਮ ਹੀ ਕੰਮ ਕਰਦੀ ਹੈ ਨਹੀਂ ਤਾਂ ਜਿਉਣਾ ਕਿੰਨਾ ਔਖਾ ਹੋ ਜਾਏ। ਪ੍ਰੀਤ ਨੂੰ ਪਹਿਲੇ ਮਹੀਨੇ ਹੀ ਸਮੱਸਿਆ ਆਉਣ ਲੱਗ ਗਈ ਸੀ। ਕਲਕੱਤੇ ਦਾ ਬਦਲਿਆ ਪਾਣੀ ਉਸ ਵਿੱਚ ਘੁਲੀ ਮੱਛੀ ਦੀ ਮਹਿਕ ਤੇ ਨਮਕੀਨ ਸੁਆਦ ਨੇ ਉਸਦੇ ਢਿੱਡ ਚ ਗੜਬੜ ਹੀ ਪੈਦਾ ਕਰ ਦਿੱਤੀ। ਖਾਣਾ ਪੀਣਾ ਹਜ਼ਮ ਨਾ ਹੁੰਦਾ। ਤੇ ਪੇਟ ਦਰਦ ਰਹਿਣ ਲੱਗਾ। ਮੱਠੇ ਮੱਠੇ ਦਰਦ ਨੂੰ ਪਹਿਲਾਂ ਗੌਲਿਆ ਨਾ ਪਰ ਇੱਕ ਰਾਤ ਉਸਦੀ ਪੂਰੀ ਬੇ ਆਰਮੀ ਵਿੱਚ ਲੰਘੀ। ਅੱਧੀ ਰਾਤੀਂ ਉਸਨੇ ਲੱਖੇ ਨੂੰ ਜਗਾਇਆ ਸੀ। ਉਸਨੇ ਪਹਿਲਾਂ ਤਾਂ ਘਰ ਪਈ ਦਵਾਈ ਹੀ ਦਿੱਤੀ। ਫਿਰ ਜਦੋਂ ਨਾ ਠੀਕ ਹੋਇਆ ਤਾਂ ਡਾਕਟਰ ਨੂੰ ਬੁਲਾ ਕੇ ਲਿਆਇਆ। ਦਰਦ ਨਾਲ ਉਸਦਾ ਬੁਰਾ ਹਾਲ ਸੀ। ਉਸਨੂੰ ਇੰਝ ਵੇਖ ਵੇਖ ਲੱਖੇ ਦਾ ਆਪਣਾ ਦਿਲ ਕੱਚਾ ਹੋਈ ਜਾਂਦਾ ਸੀ। ਰਾਤ ਭਰ ਲਈ ਉਸਦੇ ਸਿਰਹਾਣੇ ਬੈਠਾ ਸੀ। ਡਾਕਟਰ ਦੇ ਦੱਸੇ ਅਨੁਸਾਰ ਘੜੀ ਘੜੀ ਉਸਨੂੰ ਓ ਆਰ ਐੱਸ ਦਾ ਘੋਲ ਪਿਆਉਂਦਾ ਰਿਹਾ। ਪੇਟ ਤੇ ਗਰਮ ਪਾਣੀ ਦੀਆਂ ਬੋਤਲਾਂ ਧਰਦਾ ਰਿਹਾ। ਇਸ ਹੀ ਜਾਗੋ ਮੀਟੀ ਚ ਉਸਦੀ ਰਾਤ ਨਿੱਕਲੀ ਸੀ। ਆਪਣੇ ਕਮਰੇ ਚ ਨਾ ਜਾ ਕੇ ਓਥੇ ਹੀ ਬੈੱਡ ਨਾਲ ਢੂਹ ਲਾ ਕੇ ਬੈਠ ਗਿਆ। ਪ੍ਰੀਤ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਹ ਊਂਘਣ ਲੱਗਾ। ਜੋ ਦਵਾਈ ਤੇ ਨੀਂਦ ਦੇ ਅਸਰ ਚ ਸੁੱਤੀ ਪਈ ਸੀ। ਐਨੇ ਨਜ਼ਦੀਕ ਤੋਂ ਇੱਕ ਦੂਸਰੇ ਨੂੰ ਛੋਹਣ ਦਾ ਇਹ ਪਹਿਲਾ ਮੌਕਾ ਸੀ। ਪਰ ਇਸ ਚ ਕੋਈ ਇਸ਼ਕੀਆ ਜਜ਼ਬਾਤ ਨਹੀਂ ਸਨ ਇੱਕ ਇਨਸਾਨੀਅਤ ਜਿਹੀ ਘੁਲੀ ਹੋਈ ਸੀ। ਅਜਿਹੀ ਅੱਧ ਸੁੱਤੀ  ਵਿੱਚ  ਤੋਂ ਸੁਆਦਲੇ ਸੁਪਨਿਆਂ ਵਿੱਚ ਗੁਆਚ ਜਾਂਦਾ ਹੈ। ਲੱਖੇ ਦੇ ਮਨ ਚ ਸੁਖਮਨ ਨਾਲ ਉਸ ਢਲਦੀ ਸ਼ਾਮ ਦੀ ਆਖ਼ਿਰੀ ਮੁਲਾਕਤ ਵਾਵਰੋਲੇ ਵਾਂਗ ਘੁੰਮ ਗਈ ਸੀ। ਇੰਝ ਲਗਦਾ ਸੀ ਜਿਵੇਂ ਉਹ ਉਸ ਕਾਲਜ ਦੀ ਕੰਧ ਕੋਲੋਂ ਖਿਸਕ ਕੇ ਚਰੀ ਦੇ ਉਸ ਖੇਤ ਵਿੱਚ ਬੈਠ ਗਏ ਹੋਣ ਤੇ ਸੁਖਮਨ ਦਾ ਸਿਰ ਉਸਦੇ ਪੱਟਾਂ ਤੇ ਹੋਵੇ ਦੋਵੇਂ ਇੱਕ ਦੂਸਰੇ ਦੇ ਹੱਥਾਂ ਨੂੰ ਹੱਥਾਂ ਚ ਸਾਂਭੀ ਨਜਰਾਂ ਹੀ ਨਜਰਾਂ ਚ ਇਸ਼ਕ ਕਰ ਰਹੇ ਹੋਣ। ਲੱਖੇ ਨੇ ਉਸਦੇ ਹੱਥਾਂ ਨੂੰ ਫੜ੍ਹ ਕੇ ਚੁੰਮਿਆ।  ਆਪਣੇ ਹੱਥਾਂ ਤੇ ਨਰਮ ਤੇ ਬੁੱਲ੍ਹਾ ਦੀ ਛੋਹ ਮਹਿਸੂਸ ਕਰਦੇ ਹੀ ਪ੍ਰੀਤ ਦੀ ਅੱਖ ਖੁੱਲ੍ਹ ਗਈ. ਉਸਦੀ ਨਜ਼ਰ ਅੱਧ ਸੁੱਤੇ ਲੱਖੇ ਦੁਆਰਾ ਉਸਦੇ ਹੱਥਾਂ ਨੂੰ ਚੁੰਮਦੇ ਤੇ ਪਈ।  ਉਹ ਚਾਹ ਕੇ ਹੱਥਾਂ ਨੂੰ ਪਿੱਛੇ ਨਾ ਕਰ ਸਕੀ। ਉਸਨੇ ਹੱਥ ਹੱਥਾਂ ਚ ਢਿੱਲੇ ਛੱਡ ਦਿੱਤਾ ਸੀ। ਉਸਨੂੰ ਖਿਆਲ ਸੀ ਕਿ ਜਰੂਰ ਉਹ ਖੁਆਬ ਵਿੱਚ ਕਿਸੇ ਹੁਸੀਨ ਸਪਨੇ ਵਿੱਚ ਸੁਖਮਨ ਨੂੰ ਟਟੋਲ ਰਿਹਾ ਹੈ। ਇਨਸਾਨ ਬੀਤੇ ਅੱਗੇ ਖੁਦ ਨੂੰ ਐਨਾ ਬੇਵੱਸ ਕਰ ਲੈਂਦਾ ਹੈ ਕਿ ਵਰਤਮਾਨ ਨੂੰ ਜਿਊਣਾ ਭੁੱਲ ਜਾਂਦਾ ਹੈ। ਸੁਪਨਿਆਂ ਚ ਬੀਤੇ ਨੂੰ ਜਿਊਣ ਦੀ ਆਦਤ ਨਸ਼ੇ ਤੋਂ ਘੱਟ ਨਹੀਂ ਹੈ ਪਰ ਨਸ਼ਈ ਨੂੰ ਕਦੇ ਨਹੀਂ ਲਗਦਾ ਕਿ ਉਹ ਨਸ਼ਾ ਕਰ ਰਿਹਾ ਜਾਂ ਨਸ਼ਾ ਕਰਕੇ ਗਲਤ ਕਰ ਰਿਹਾ ਹੈ। ਅੰਦਰ ਦਾ ਦਰਦ ਇੱਕ ਦਮ ਰੁੱਗ ਭਰਕੇ ਬਾਹਰ ਨਿੱਕਲਿਆ ਤੇ ਪ੍ਰੀਤ ਦਾ ਹੌਂਕਾ ਨਿੱਕਲ ਗਿਆ। ਇੱਕਦਮ ਲੱਖੇ ਦੀ ਜਾਗ ਖੁੱਲੀ ਸੁਪਨੇ ਵਿੱਚੋਂ ਯਥਾਰਥ ਵਿੱਚ ਆਇਆ। ਆਪਣੀ ਗਲਤੀ ਦਾ ਅਹਿਸਾਸ ਹੋਇਆ। ਪ੍ਰੀਤ ਕੋਲੋਂ ਮਾਫੀ ਮੰਗਦਾ ਹੋਇਆ ਉਹ ਉਠਕੇ ਆਪਣੇ ਕਮਰੇ ਚ ਚਲਾ ਗਿਆ। ਉਸ ਮਗਰੋਂ ਮੁੜ ਕਦੇ ਇੰਝ ਨਾ ਹੋਣ ਦਿੱਤਾ ਕਿ ਉਹ ਇੱਕੱਠੇ ਰਹਿਣ। ਵਾਪਿਸ ਆਏ ਨੂੰ ਹੁਣ ਤਿੰਨ ਕੁ ਮਹੀਨੇ ਹੋ ਗਏ ਸੀ। ਬੱਚੇ ਨੂੰ ਪੰਜਵਾਂ ਮਹੀਨਾ ਹੋਣ ਵਾਲਾ ਸੀ। ਵਾਪਿਸ ਪਿੰਡ ਜਾਂਦੇ ਤਾਂ ਸਭ ਮਹੀਨੇ ਗਿਣਕੇ ਸਵਾਲ ਕਰਦੇ। ਇਥੇ ਗਿਣਤੀ ਚ ਇੱਕ ਅੱਧ ਮਹੀਨਾ ਇੰਝ ਹੀ ਖੱਪ ਜਾਣਾ ਸੀ। ਘਰ ਜਾਣ ਦੀ ਬਜਾਏ ਉਸਨੇ ਚਾਚੀ ਨੂੰ ਬੁਲਾ ਲੈਣ ਦਾ ਨਿਸ਼ਚਾ ਕੀਤਾ। ਅਗਲੇ ਮਹੀਨੇ ਆਉਣ ਲਈ ਚਿੱਠੀ ਪਾਈ ਤਾਂ। ਚਿੱਠੀ ਦੇ ਜੁਆਬ ਤੋਂ ਪਹਿਲਾਂ ਹੀ ਚਾਚੀ ਆ ਗਈ। ਹੁਣ ਕੁਝ ਘਰ ਵੱਲੋਂ ਉਹ ਸੁਰਖਰੂ ਹੋ ਗਿਆ ਸੀ। ਨਹੀਂ ਤਾਂ ਪਿੱਛੇ ਪ੍ਰੀਤ ਵੱਲ ਹੀ ਧਿਆਨ ਰਹਿੰਦਾ ਸੀ। ਹੁਣ ਦੁਪਹਿਰੇ ਨਾ ਆਉਣਾ ਰਾਤੀ ਲੇਟ ਹੋ ਜਾਣਾ ਇਸ ਸਭ ਚ ਉਸਨੂੰ ਸੌਖ ਹੋ ਗਈ ਸੀ। ਪਰ ਐਨੇ ਮਹੀਨਿਆਂ ਦੇ ਸਾਥ ਨੇ ਉਹਨਾਂ ਦੇ ਵਿੱਚੋ ਕਾਫੀ ਕੁਝ ਪਿਘਲਾ ਦਿੱਤਾ ਸੀ।  ਪਤੀ ਪਤਨੀ ਤੋਂ ਉਹ ਹਲੇ ਦੂਰ ਸੀ ਪਰ ਵਧੀਆ ਦੋਸਤ ਜਰੂਰ ਬਣ ਗਏ ਸੀ। ਪ੍ਰੀਤ ਦੀ ਚਾਚੀ ਦੀ ਹਰ ਇੱਛਾ ਦਾ ਹਰ ਖਾਣ ਪੀਣ ਦਾ ਡਾਕਟਰ ਨਾਲ ਅਪੋਇੰਟਮਿੰਟ ਨਾਲ ਉਹ ਧਿਆਨ ਰੱਖਦਾ। ਪ੍ਰੀਤ ਦੇ ਘਰੋਂ ਚਿੱਠੀ ਆਉਂਦੀ ਜਾਂ ਹਾਲ ਜਾਨਣ ਲਈ ਫੋਨ ਕਰਦਾ ਤਾਂ ਉਹਦੇ ਚ ਉਸਦੇ ਨਾਮ ਦੀ ਜਗ੍ਹਾ ਹੁਣ ਫ਼ੌਜਣ ਆਉਂਦਾ। ਜਿਵੇਂ ਉਸਦੀ ਸਾਰੀ ਪਛਾਣ ਹੁਣ ਲੱਖੇ ਨਾਲ ਹੋ ਗਈ ਸੀ। ਪਹਿਲਾਂ ਪਹਿਲਾਂ ਉਸਨੂੰ ਇਹ ਸ਼ਬਦ ਬੁਰਾ ਲਗਦਾ ਪਰ ਜਿਉਂ ਜਿਉਂ ਦਿਨ ਲੰਘਦੇ ਗਏ ਉਸਨੂੰ ਇਸ ਸ਼ਬਦ ਨਾਲ ਜਿਵੇਂ ਜਜ਼ਬਾਤ ਜੁੜ ਗਏ ਹੁਣ। ਸਭ ਤੋਂ ਵੱਧ ਰਸ਼ਕ ਉਸਨੂੰ ਆਪਣੀ ਭੈਣ ਦੇ ਮਿਹਣਿਆਂ ਤੇ ਹੁੰਦਾ ਜਿਸਨੇ ਅਸਲ ਚ ਫ਼ੌਜਣ ਬਣਨਾ ਸੀ। ਹੁਣ ਉਹ ਮਜ਼ਾਕ ਚ ਲਿਖਦੀ ਸੀ ਕਿ ਉਹ ਪੂਰੀ ਫ਼ੌਜਣ ਨਾ ਬਣ ਸਕੀ ਅੱਧੀ ਹੀ ਬਣ ਸਕੀ। ਨਿੱਕੀਆਂ ਗੱਲਾਂ ਨੇ ਮਜਾਕਾਂ ਨੇ ਵੱਡੇ ਵੱਡੇ ਬੰਧਨਾਂ ਸੰਗਲਾਂ ਤੇ ਜਜਬਾਤਾਂ ਨੂੰ ਚੂਹੇ ਵਾਂਗ ਜਾਂ ਜਰ ਵਾਂਗ ਤੋੜਨਾ ਸ਼ੁਰੂ ਕਰ ਦਿੱਤਾ ਸੀ। ਇਨਸਾਨ ਦਾ ਸਾਥ ਵਿਹਾਰ ਤੇ ਸਮਝਦਾਰੀ ਕਿੰਨਾ ਕੁਝ ਬਦਲ ਦਿੰਦੀ ਹੈ। ਸਮੇਂ ਦੀ ਤਾਕਤ ਹਰ ਜਖਮ ਨੂੰ ਭਰਨ ਦਾ ਮਾਦਾ ਰੱਖਦੀ ਹੈ ਬਸ਼ਰਤੇ ਜਿਊਣ ਦੀ ਹਿੰਮਤ ਨ ਮੁੱਕੇ। ਹਰ ਇੱਕ ਨੂੰ ਕੁਝ ਨਾ ਕੁਝ ਜਿਉਂਦੇ ਰਹਿਣ ਲਈ ਲੱਭ ਹੀ ਪੈਂਦਾ ਹੈ। ਪ੍ਰੀਤ ਨੂੰ ਬੱਚੇ ਲਈ ,ਲੱਖੇ ਨੂੰ ਆਪਣੀ ਦੋਸਤੀ ਦੇ ਕਰਜ਼ ਲਈ ਜਿਉਣਾ ਪੈ ਰਿਹਾ ਸੀ। ਸਮਝਦਾਰੀ ਭਰੇ ਇਸ ਸਾਥ ਨੇ ਕਿੰਨੇ ਹੀ ਬਦਲਾਅ ਦੋਵਾਂ ਲਈ ਲਿਆ ਦਿੱਤੇ ਸੀ। ਇੱਕ ਦੂਸਰੇ ਲਈ ਹੁਣ ਉਡੀਕ ਸੀ ਮਜ਼ਾਕ ਸੀ ਅਹਿਸਾਸ ਸੀ। ਜ਼ਰਾ ਜਿੰਨੀ ਤਕਲੀਫ ਤੇ ਇੱਕ ਦੂਸਰੇ ਲਈ ਅਹਿਸਾਸ ਸੀ ,ਜਰਾ ਲੇਟ ਹੋਣ ਤੇ ਇੱਕ ਦੂਸਰੇ ਲਈ ਚਿੰਤਾ ਸੀ। ਸਮੇਂ ਨਾਲ ਹੀ ਸਹੀ ਠਰੰਮੇ ਨਾਲ ਹੀ ਉਹਨਾਂ ਵਿੱਚ ਵਿਆਹ ਦੀ ਕਸਮ ਤੋਂ ਪਰਾਂ ਦਾ ਰਿਸ਼ਤਾ ਬਣਨ ਲੱਗ ਗਿਆ ਸੀ। ਜੋ ਸਮਾਜਿਕ ਨਹੀਂ ਸੀ ਅਹਿਸਾਸਾਂ ਨਾਲ ਭਰਿਆ ਹੋਇਆ ਸੀ। ਪ੍ਰੀਤ ਦੀ ਝੋਲੀ ਚ ਜਦੋਂ ਕੁੜੀ ਆਣ ਪਈ ਤਾਂ ਜਿਵੇਂ ਲੱਖਾ ਫੁੱਲੇ ਨਾ ਸਮਾਇਆ। ਨਾਮ ਉਸਦਾ ਹਰਪ੍ਰੀਤ ਹੀ ਰੱਖਿਆ। ਤਾਂ ਜੋ ਹੈਪੀ ਦੀ ਯਾਦ ਬਣੀ ਰਹੇ। ਪ੍ਰੀਤ ਦੇ ਮੂੰਹੋ ਬੱਸ ਇਹੋ ਬੋਲ ਨਿੱਕਲੇ ਸੀ ,”ਇਸਨੂੰ ਵੀ ਫੌਜ ਚ ਭੇਜਾਂਗਾ,ਫੌਜੀ ਰਿਸ਼ਤਿਆਂ ਨੂੰ ਤੋੜ ਤੱਕ ਨਿਭਾਉਂਦੇ ਹਨ ,ਜਿਵੇਂ ਉਹ ਇਹਨਾਂ ਸ਼ਬਦਾਂ ਨਾਲ ਲੱਖੇ ਦਾ ਮਣਾਂ ਮੂੰਹ ਕਰਜ਼ ਉਤਾਰ ਰਹੀ ਹੋਵੇ ,”. ਇਸ ਕੱਚੀ ਉਮਰੇ ਜਿਸਮਾਂ ਦੀ ਭੁੱਖ ਨੂੰ ਲਾਂਭੇ ਕਰਕੇ ਮਰ ਚੁੱਕਿਆਂ ਨਾਲ ਵੀ ਵਾਅਦੇ ਪੂਰੇ ਕਰਨੇ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੇ ਹਨ।  ਲੱਖੇ ਤੇ ਪ੍ਰੀਤ ਦੇ ਹਿੱਸੇ ਉਹੀ ਆਇਆ ਸੀ। ਕੁੜੀ ਦੇ ਜੰਮਦਿਆਂ ਹੀ ਦੋਵੇਂ ਭਰੇ ਭਰੇ ਜਾਪਦੇ ਸੀ। 

ਵਰਤਮਾਨ ਸਾਡੇ ਭੂਤਕਾਲ ਚ ਕੀਤੇ ਕ੍ਰਿਤਾਂ ਤੇ ਖੜ੍ਹਾ ਹੁੰਦਾ ਹੈ ਤੇ ਭਵਿੱਖ ਵਰਤਨਮਾਨ ਚ ਜੋ ਅਸੀਂ ਕਰ ਰਹੇਂ ਹਾਂ ਉਸ ਉੱਪਰ ਟਿਕਿਆ ਹੋਇਆ ਹੈ ।( Harjot )ਜੀਵਨ ਦੀਆਂ ਘਟਨਾ ਕਿਸੇ ਦੂਸਰੀ ਘਟਨਾ ਕਰਕੇ ਵਾਪਰਦੀ ਹੈ ਤੇ ਫਿਰ ਕਿਸੇ ਹੋਰ ਦੇ ਵਾਪਰਨ ਦਾ ਕਾਰਨ ਬਣਦੀ ਹੈ । ਇਸੇ ਲਈ ਮਨੁੱਖ ਦੀ ਕਦੇ ‘ਜੇ’ ਖ਼ਤਮ ਨਹੀਂ ਹੁੰਦੀ ਉਹ ਸੋਚਦਾ ਹੈ ਜੇ ਇਹ ਹੋ ਜਾਂਦਾ ਤਾਂ ਉਹ ਹੋ ਜਾਣਾ ਸੀ ।ਪਰ ਜੋ ਹੋਇਆ ਉਹ ਕਿਸੇ ਹਰ ਘਟਨਾ ਦੇ ਫਲਸਵਰੂਪ ਸੀ । ਇਸ ਲਈ ਜੇ ਨੂੰ ਛੱਡਕੇ ਅਗਾਂਹ ਵੱਧਣਾ ਹੀ ਸਾਡੇ ਹੱਥ ਵਿੱਚ ਹੈ । ਲੱਖੇ ਨੂੰ ਇਹ ਗੱਲ ਸਮਝ ਆਉਣ ਲੱਗੀ ਸੀ, ਕਿਉਂਕਿ ਪਿਛਲੇ ਸਾਲ ਤੇ ਇਸ ਸਾਲ ਦੀ ਜਿੰਦਗ਼ੀ ਚ ਕਿੰਨਾ ਬਦਲਾਅ ਆ ਗਿਆ ਸੀ । ਉਸ ਕੋਲ ਪਹਿਲ਼ਾਂ ਪੜ੍ਹਨ ਦਾ ਸਮਾਂ ਨਹੀਂ ਸੀ ਹੁੰਦਾ ।ਜਿੰਦਗੀ ਅਸਤ ਵਿਅਸਤ ਹੋ ਗਈ ਸੀ ।ਮਗਰੋਂ ਮਨਿੰਦਰ ਦੀ ਤੈਨਾਤੀ ਵੀ ਮੁਡ਼ ਰਾਜਸਥਾਨ ਹੋ ਗਈ ਸੀ ।ਉਸ ਕੋਲ ਫਰੋਲਣ ਲਈ ਨੀਲੀਮਾ ਸੀ। ਜਿਸ ਕੋਲ ਜਿਉਂ ਜਿਉਂ ਉਹ ਢਿੱਡ ਫਰੋਲਦਾ ਗਿਆ ਸੀ ਤਿਉਂ ਤਿਉਂ ਉਸਨੂੰ ਉਸਦਾ ਲਗਾਅ ਹੁੰਦਾ ਗਿਆ ਸੀ। ਇਹ ਲਗਾਅ ਕਿਸੇ ਵੇਲੇ ਵੀ ਭਾਂਬੜ ਵਗ ਮੱਚ ਕੇ ਸੇਕ ਪੈਦਾ ਕਰ ਸਕਦਾ ਸੀ । ਕਿੰਨੇ ਹੀ ਪਲਾਂ ਚ ਕਮਰੇ ਦੀ ਸ਼ਾਂ ਸ਼ਾਂ ਤੋਂ ਬਿਨਾ ਉਹ ਦੋਂਵੇਂ ਇੱਕਲੇ ਸੀ । ਔਰਤ ਮਰਦ ਦਾ ਰਿਸ਼ਤਾ ਕਿਹੋ ਜਿਹਾ ਵੀ ਹੋਵੇ ਖੂਨ ਦਾ ,ਖੂਨ ਤੋਂ ਬਿਨਾਂ, ਜਾਂ ਕੋਈ ਹੋਰ ,ਇੱਕ ਹੱਦ ਤੋਂ ਵੱਧ ਇੱਕਲਤਾ ,ਇੱਕ ਹੱਦ ਤੋਂ ਵੱਧ ਜ਼ਜਬਾਤਾਂ ਦੀ ਸਾਂਝ ,ਇੱਕ ਹੱਦ ਤੋਂ ਵੱਧ ਗਲਤਫਹਿਮੀ ਕਈ ਵਾਰ ਅਲੋਕਾਰ ਗੱਲ ਕਰਵਾ ਦਿੰਦੀ ਹੈ।ਇਸ ਲਈ ਕਿਸੇ ਵੀ ਰਿਸ਼ਤੇ ਚ ਸਾਫ਼ਗੋਈ ਜਰੂਰੀ ਹੈ ।#harjotdikalam

ਹੱਦਾਂ ਨੂੰ ਬੰਨ੍ਹ ਕੇ ਸਪਸ਼ਟ ਕਰ ਦੇਣਾ ਜਰੂਰੀ ਹੈ ।ਜ਼ਰਾ ਕੁ ਅਸਪਸ਼ਟਤਾ ਕਿਸੇ ਦੇ ਮਨ ਚ ਉਹ ਹੱਦ ਉਲੰਘ ਦੇਣ ਦੀ ਭਾਵਨਾ ਸਿਰਜ ਸਕਦੀ ਹੈ।ਇਹ ਹੱਦ ਲੱਖਾ ਕਿਸੇ ਵਕਤ ਤੋੜ ਵੀ ਸਕਦਾ ਸੀ ,ਪਰ ਉਹ ਪਹਿਲ਼ਾਂ ਨੀਲੀਮਾ ਤੇ ਸਾਗਰਿਕਾ ਦੋਹਾਂ ਨੂੰ ਲੈ ਕੇ ਉਲਝਣ ਚ ਸੀ। ਫਿਰ ਉਹਨਾਂ ਦੀ ਖੁੱਲ੍ਹਦਿਲੀ ਨੂੰ ਉਹ ਇੱਕ ਮਰਦ ਦੇ ਵਜੋਂ ਤੱਕੇ ਜਾਂ ਇੱਕ ਇਨਸਾਨ ਦੇ ਵਜੋਂ । ਦੋਹਾਂ ਸਿਰਫ ਇੱਕ ਨਿੱਕੀ ਲਕੀਰ ਕਾਮ ਦੇ ਪੱਖ ਨੂੰ ਛੱਡਕੇ ਸੀ । ਜਦੋਂ ਉਹ ਕਾਮ ਨੂੰ ਮਨ ਸ਼ਰੀਰ ਤੇ ਭਾਰੂ ਕਰਕੇ ਸੋਚਦਾ ਉਹ ਮਰਦਾਂ ਦੇ ਪੱਖੋਂ ਸੋਚਦਾ ਸੀ ਕਿ ਕਦੇ ਵੀ ਹਨੇਰੇ ਸਵੇਰੇ ਹੱਥ ਮਾਰ ਸਕਦਾ ।ਜਦੋਂ ਕਾਮ ਨੂੰ ਤਿਆਗਣ ਮਗਰੋਂ ਸੋਚਦਾ ਸੀ ਉਦੋਂ ਖਾਲੀ ਮਨ ਨੂੰ ਭਰਨ ਲਈ ਉਹਨਾਂ ਵਿਚੋਂ ਉਸਨੂੰ ਇਸਤਰੀ ਦੇ ਹੋਰ ਰਿਸ਼ਤੇ ਦਿਸਣ ਲੱਗ ਜਾਂਦੇ । ਉਹ ਫਸਿਆ ਇਹਨਾਂ ਚ ਹੋਇਆ ਸੀ ,ਪਰ ਹੈਪੀ ਦੇ ਧੱਕੇ ਨੇ ਅਚਾਨਕ ਕਿੰਨਾ ਕੁਝ ਬਦਲ ਦਿੱਤਾ ਸੀ । ਉਸਦੇ ਤਨ ਮਨ ਚ ਕੁਝ ਸਮੇਂ ਲਈ ਲੋੜ ਖਤਮ ਹੋ ਗਈ ਜਾਪਦੀ ।ਪ੍ਰੀਤ ਨਾਲ ਕੁਝ ਪਲਾਂ ਚ ਊਹਦੇ ਮਨ ਚ ਇੱਛਾ ਜਾਗੀ ਜਰੂਰ ,ਪਰ ਪਹਿਲੀ ਰਾਤ ਹੀ ਸਪਸ਼ਟ ਕੀਤੀ ਗੱਲ ਨੇ ਮੁੜ ਉਹ ਸਭ ਜਾਗਣ ਨਾ ਦਿੱਤਾ ।ਪ੍ਰੀਤ ਦੇ ਜਿੰਦਗ਼ੀ ਚ ਆਉਣ ਨਾਲ ਲੱਖੇ ਦੀ ਜਿੰਦਗ਼ੀ ਉਸਦਾ ਮਨ ਉਸਦਾ ਦਿਲ ਅਸਤ ਵਿਅਸਤ ਹੋਣ ਨਾਲੋਂ ਤਰਤੀਬ ਵਿੱਚ ਆ ਗਿਆ ਸੀ । ਘਰ ਦੀ ਤਾਜ਼ੀ ਰੋਟੀ, ਸਾਂਝੀਆਂ ਗੱਲਾਂ ,ਮਨ ਦੇ ਦੁਖੜੇ ਫਰੋਲਣ ਜਿੰਦਗ਼ੀ ਦੇ ਪਿਛਲੇ ਹਿੱਸੇ ਚ ਖੋਹਕੇ ਇੱਕ ਦੂਸਰੇ ਦੇ ਮਿਣਨ ਨੂੰ ਉਹ ਬੜੀ ਚੰਗੀ ਤਰ੍ਹਾਂ ਸਮਝ ਗਏ ਸੀ । ਇਹ ਰਿਸ਼ਤਾ ਵੀ ਅਲੱਗ ਸੀ ਇੱਕ ਦੂਸਰੇ ਤੋਂ ਕੋਈ ਮੰਗ ਨਹੀਂ ਸੀ ਫਿਰ ਵੀ ਇੱਕ ਦੂਸਰੇ ਦੀ ਜ਼ਰੂਰਤ ਦੀ ਸਮਝ ਸੀ ।ਇੱਕ ਦੂਸਰੇ ਦਾ ਖਿਆਲ ਸੀ ।ਹੁਣ ਉਸੇ ਰਿਸ਼ਤੇ ਨੂੰ ਹਰਪ੍ਰੀਤ ਉਰਫ ਹੈਪੀ ਨੇ ਆ ਕੇ ਉਸ ਸਾਂਝ ਨੂੰ ਗੂੜ੍ਹਾ ਕਰ ਦਿੱਤਾ ਸੀ। ਇੰਝ ਲਗਦਾ ਸੀ ਜਿਵੇੰ ਹੈਪੀ ਮੁੜ ਆ ਗਿਆ ਹੋਏ । ਦੋਹਵਾਂ ਲਈ ਜਿੰਦਗ਼ੀ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਸੀ ।ਸਮਾਂ ਹੌਲੀ ਹੌਲੀ ਖਿਸਕ ਰਿਹਾ ਸੀ । ਦਿਨ ਤੋਂ ਹਫਤੇ, ਹਫਤੇ ਤੋਂ ਮਹੀਨੇ ਉੱਡਦੇ ਉੱਡਦੇ ਸਾਲ ਲੰਘ ਗਿਆ। ਹੈਪੀ ਵੀ ਸਾਲ ਦੀ ਹੋ ਗਈ ਸੀ ।ਤੇ ਚਾਚੀ ਘਰ ਜਾ ਚੁੱਕੀ ਸੀ ।ਹੁਣ ਤੱਕ ਲੱਖੇ ਤੇ ਪ੍ਰੀਤ ਚ ਨੋਕ ਝੋਕ ਗੱਲ ਬਾਤ ਸਭ ਘਰਵਾਲਾ ਘਰਵਾਲੀ ਜਿਹੀ ਹੋ ਗਈ ਸੀ ।ਸਿਰਫ ਦੋਹਵਾਂ ਦੀ ਸੇਜ ਨਹੀਂ ਸੀ ਸਾਂਝੀ ਹੋਈ।ਕਿੰਨੇ ਹੀ ਮੌਕਿਆਂ ਤੇ ਦੋਵਾਂ ਦੇ ਹੱਥਾਂ ਨੇ ਜਿਸਮਾਂ ਨੇ ਇੱਕ ਦੂਸਰੇ ਦੀ ਛੋਹ ਨੂੰ ਮਹਿਸੂਸ ਕੀਤਾ ਸੀ ਤਾਂ ਇੱਕ ਕੰਪਨ ਜਿਹੀ ਮਹਿਸੂਸ ਕੀਤੀ ਸੀ।ਪ੍ਰੀਤ ਦਾ ਰੂਪ ਦਿਨ ਬ ਦਿਨ ਨਿੱਖਰਦਾ ਹੀ ਗਿਆ ਸੀ। ਜਿਉਂ ਜਿਉਂ ਉਸਦੇ ਮਨੋ ਉਦਾਸੀ ਦਾ ਸੂਰਜ ਉੱਤਰਿਆ ਤਿਉਂ ਤਿਉਂ ਖੂਬਸੂਰਤੀ ਦਾ ਚੰਨ ਚੜ੍ਹਦਾ ਗਿਆ । ਅੱਖਾਂ ਚ ਸ਼ਰਾਰਤ ਅੰਗਾਂ ਚ ਲਚਕ ਤੇ ਜਵਾਨੀ ਦੇ ਰਸ ਨਾਲ ਸਰਾਬੋਰ ਤਨ ਲੱਖੇ ਦੀਆਂ ਅੱਖਾਂ ਅੱਗੇ ਭੰਬੂਤਾਰੇ ਬਣ ਨੱਚਣ ਲੱਗ ਗਿਆ ਸੀ ।ਮਨ ਦੀ ਖਿੱਚ ਤੇ ਤਨ ਦੀ ਖਿੱਚ ਚ ਹੁਣ ਫ਼ਰਕ ਕਰਨਾ ਮੁਸ਼ਕਿਲ ਲੱਗ ਰਿਹਾ ਸੀ । ਦੋਨੋ ਖਿੱਚਾਂ ਇੱਕ ਮਿਕ ਹੋ ਗਈਆਂ ਸੀ ਜਾਂ ਬੇਮਤਲਬ ਹੋ ਗਈਆਂ ਸੀ।ਲੱਖੇ ਦੇ ਦੂਸਰੇ ਸਾਲ ਦੇ ਪੇਪਰ ਚੱਲ ਰਹੇ ਸੀ।ਪਹਿਲੇ ਸਾਲ ਦੇ ਪੇਪਰਾਂ ਚ ਵਧੀਆ ਨੰਬਰਾਂ ਨਾਲ ਪਾਸ ਹੋਇਆ ਸੀ। ਪੇਪਰ ਸ਼ਾਮ ਦੇ ਸੈਸ਼ਨ ਚ ਹੁੰਦੇ ਸੀ। ਗਰਮੀ ਦੇ ਦਿਨਾਂ ਕਰਕੇ ਘਰ ਪਹੁੰਚਦੇ ਪਹੁੰਚਦੇ ਥਕਾਨ ਨਾਲ ਬੁਰਾ ਹਾਲ ਹੋ ਜਾਂਦਾ ਸੀ । ਉਸ ਦਿਨ ਪੇਪਰ ਚ ਅਚਾਨਕ ਸਿਰ ਦਰਦ ਹੋਣ ਲੱਗਾ ਤਾਂ ਕੁਝ ਜਲਦੀ ਹੀ ਪੇਪਰ ਚੋਂ ਆ ਗਿਆ ਸੀ।ਘਰ ਪਹੁੰਚਿਆ ਤਾਂ ਦਰਵਾਜ਼ਾ ਬੰਦ ਸੀ,ਅਕਸਰ ਉਸਦੇ ਆਉਣ ਤੋਂ ਪਹਿਲ਼ਾਂ ਦਰਵਾਜ਼ਾ ਖੁੱਲ੍ਹਾ ਹੁੰਦਾ ਸੀ। ਦਰਵਾਜ਼ੇ ਦੇ ਨਾਲ ਖਿੜਕੀਆਂ ਤੇ ਵੀ ਪਰਦੇ ਵਗੈਰਾ ਸੀ । ਪਤਾ ਨਹੀਂ ਅਚਾਨਕ ਕਿਥੋਂ ਉਸਦੇ ਮਨ ਚ ਇੱਕ ਸ਼ੱਕ ਜਿਹਾ ਪੈਦਾ ਹੋ ਗਿਆ। ਕਦੇ ਪਹਿਲ਼ਾਂ ਇੰਝ ਦਾ ਕੋਈ ਵਿਚਾਰ ਨਹੀਂ ਸੀ ਆਇਆ। ਪਰ ਅੱਜ ਉਸਦੇ ਮਨ ਨੂੰ ਧੂੜਕੂ ਜਿਹਾ ਲੱਗਾ। ਬੈੱਲ ਵਜਾਉਣ ਦੀ ਵਜਾਏ ਉਹ ਪਿਛਲੇ ਪਾਸੇ ਤੋਂ ਕੰਧ ਟੱਪਕੇ ਅੰਦਰ ਵੜਿਆ। ਬੜੇ ਧਿਆਨ ਨਾਲ ਪੈਰ ਧਰਦਾ ਹੋਇਆ। ਉਹ ਅੰਦਰ ਵਧਿਆ। ਪੂਰਾ ਘਰ ਸ਼ਾਂ ਸ਼ਾਂ ਕਰ ਰਿਹਾ ਸੀ। ਕਿਚਨ ਚ ਨਿਗ੍ਹਾ ਮਾਰੀ ।ਹਾਲ ਚ ਤੱਕਿਆ ।ਫਿਰ ਦੱਬੇ ਕਦਮੀ ਬੈੱਡਰੂਮ ਵੱਲ ਵੱਧਣ ਲੱਗਾ। ਹਰ ਕਦਮ ਨਾਲ ਉਸਦੇ ਦਿਲ ਦੀ ਧੜਕਣ ਵੱਧ ਰਹੀ ਸੀ। ਸਿਰ ਦੀ ਪੀੜ੍ਹ ਭੁੱਲ ਗਈ ਸੀ । ਸਾਹ ਔਖੇ ਹੋ ਗਏ ਸੀ ਤੇ ਮੱਥੇ ਤੇ ਤਰੇਲੀਆਂ ਆ ਗਈਆਂ ਸੀ ।ਦਰਵਾਜ਼ੇ ਤੇ ਪਹੁੰਚ ਕੇ ਉਸਨੇ ਹਲਕਾ ਜਿਹਾ ਧੱਕਾ ਦਿੱਤਾ। ਦਰਵਾਜ਼ਾ ਸਪਾਟ ਖੁੱਲ ਗਿਆ । ਉਸਨੇ ਅੰਦਰ ਵੇਖਿਆ। ਸਾਰੀ ਦੁਨੀਆਂ ਤੋਂ ਬੇਪਰਵਾਹ ਪ੍ਰੀਤ ਤੇ ਹੈਪੀ ਸੁੱਤੀਆਂ ਪਈਆਂ ਸੀ।ਏਸੀ ਦੀ ਠੰਡੀ ਹਵਾ ਨੇ ਉਸਦਾ ਸਾਹ ਸਹੀ ਕੀਤਾ । ਉਸਦੇ ਕਦਮ ਖੜਕਾ ਕਰਨ ਲੱਗੇ ਸੀ । ਜਿਸ ਨਾਲ ਪ੍ਰੀਤ ਦੀ ਜਾਗ ਖੁੱਲ੍ਹ ਗਈ ਸੀ ।”ਤੁਸੀਂ ਆ ਵੀ ਗਏ ? ਦਰਵਾਜ਼ਾ ਕਿਵੇਂ ਖੋਲ੍ਹਿਆ ?ਪੇਪਰ ਕਿਵੇ ਹੋਇਆ ?”ਅੱਧ ਖੁਲੀ ਨੀਂਦ ਚ ਇੱਕੋ ਵਾਰ ਚ ਪ੍ਰੀਤ ਨੇ ਤਿੰਨ ਸਵਾਲ ਦਾਗ ਦਿੱਤੇ ।”ਪੇਪਰ ਵਧੀਆ ਹੋ ਗਿਆ,ਸਿਰ ਦਰਦ ਕਰਨ ਲੱਗ ਗਿਆ ਸੀ,ਇਸ ਲਈ ਜਲਦੀ ਆ ਗਿਆ ।ਮੈਂ ਸੋਚਿਆ ਹੈਪੀ ਦੀ ਨੀਂਦ ਟੁੱਟ ਜਾਊ ਇਸ ਲਈ ਪਿਛਲੀ ਕੰਧ ਟੱਪ ਕੇ ਆ ਗਿਆ।”ਆਖਰੀ ਗੱਲ ਦੇ ਝੂਠ ਨੂੰ ਦਬਾਉਣ ਲਈ ਉਸਨੇ ਕਿਹਾ।”ਤੁਸੀਂ ਢੂਹੀ ਸਿੱਧੀ ਕਰੋ ਮੈਂ ਵਧੀਆ ਚਾਹ ਬਣਾ ਕੇ ਲਿਆਉਂਦੀ ਹਾਂ” ਆਖਕੇ ਪ੍ਰੀਤ ਉੱਠਕੇ ਕਿਚਨ ਚ ਚਲੇ ਗਈ । ਆਪਣੇ ਆਪ ਨੂੰ ਤੰਗ ਜਿਹੇ ਕੱਪੜਿਆਂ ਤੋਂ ਛੁਟਕਾਰਾ ਦਵਾ ਕੇ ਉਹ ਉਂਝ ਹੀ ਲੇਟ ਗਿਆ।ਪ੍ਰੀਤ ਚਾਹ ਲੈ ਕੇ ਆਈ ਤਾਂ ਦੇਖਿਆ ਕੱਪੜੇ ਐਵੇਂ ਹੀ ਸੋਫ਼ੇ ਤੇ ਸੁੱਟੇ ਪਏ ਸੀ,ਕੋਈ ਹੋਰ ਦਿਨ ਹੁੰਦਾ ਤਾਂ ਹਮੇਸ਼ਾ ਦੀ ਤਰ੍ਹਾਂ ਗੁੱਸੇ ਜਿਹੇ ਸਵਰ ਚ ਆਖ ਵੀ ਦਿੰਦੀ ।ਪਰ ਉਸਦੇ ਸਿਰਦਰਦ ਕਰਕੇ ਉਸਨੇ ਕੁਝ ਨਾ ਆਖਿਆ ।ਚਾਹ ਨੂੰ ਮੇਜ਼ ਤੇ ਰੱਖ ਉਹ ਉਸਦੇ ਸਿਰਹਾਣੇ ਹੀ ਬੈਠ ਗਈ। ਉਸਦੇ ਕੋਲ ਬੈਠੇ ਹੋਣ ਦੇ ਬਾਵਜੂਦ ਲੱਖੇ ਨੇ ਅੱਖਾਂ ਨਹੀਂ ਸੀ ਖੋਲੀਆਂ।ਪ੍ਰੀਤ ਨੇ ਉਸਦੇ ਵਾਲਾਂ ਚ ਹੱਥ ਫੇਰਿਆ ਤੇ ਉਸਦੇ ਮੱਥੇ ਨੂੰ ਘੁੱਟਣ ਲੱਗੀ । ਘੁੱਟਦੇ ਘੁੱਟਦੇ ਕਮਰੇ ਦੇ ਉਸ ਅੱਧ ਹਨੇਰੇ ਜਿਹੇ ਵਿੱਚ ਆਪਣੇ ਹੱਥ ਦੇ ਰੰਗ ਨੂੰ ਲੱਖੇ ਦੇ ਮੱਥੇ ਦੇ ਰੰਗ ਨਾਲ ਮਿਲਾਉਣ ਲੱਗੀ ।ਰੰਗ ,ਜਿੰਦਗ਼ੀ, ਜਜ਼ਬਾਤ ਕਦੋੰ ਵੱਖ ਹੁੰਦੇ ਹੋਏ ਅਚਾਨਕ ਮਿਲ ਜਾਂਦੇ ਹਨ ਤੇ ਵਿਛੜ ਜਾਂਦੇ ਹਨ ਕਿਸੇ ਨੂੰ ਨਹੀਂ ਪਤਾ। ਪ੍ਰੀਤ ਨੂੰ ਉਸਦੇ ਭਰਵੇਂ ਮੱਥੇ ਤੇ ਮੋਟੀਆਂ ਬੰਦ ਅੱਖਾਂ ਨੇ ਮੋਹ ਲਿਆ ਸੀ ।ਪਤਾ ਨਹੀਂ ਉਸਦੇ ਦਿਲ ਤੇ ਕੀ ਫਤੂਰ ਆਇਆ ਉਸਨੇ ਲੱਖੇ ਦੇ ਮੱਥੇ ਤੇ ਆਪਣੇ ਬੁੱਲ੍ਹਾ ਨਾਲ ਛੂਹ ਲਿਆ ।ਉਸਦੇ ਭਰਵੇਂ ਮੱਥੇ ਚ ਕੁਝ ਚੁੰਬਕ ਵਰਗਾ ਸੀ। ਜਿਸਦੀ ਖਿੱਚ ਨੇ ਬੁੱਲਾਂ ਦੇ ਸਪਰਸ਼ ਨੂੰ ਅਲੱਗ ਨਾ ਹੋਣ ਦਿੱਤਾ ।ਗਰਮ ਮੱਥੇ ਤੇ ਕੋਸੀਆਂ ਬੂੰਦਾਂ ਦੀ ਫੁਹਾਰ ਨੇ ਲੱਖੇ ਦੀਆਂ ਅੱਖਾਂ ਨੂੰ ਸਪਸ਼ਟ ਖੋਲ ਦਿੱਤਾ। ਮਸੀਂ ਸ਼ਾਂਤ ਹੋਇਆ ਦਿਲ ਇੱਕ ਦਮ ਧੜਕ ਉੱਠਿਆ।ਉਸਦੇ ਰੋਮ ਰੋਮ ਵਿੱਚ ਲਹੂ ਦਾ ਵਹਾਅ ਮਹਿਸੂਸ ਹੋਇਆ ,ਵਾਲ ਵਾਲ ਉਸਨੂੰ ਕੜਕ ਹੁੰਦਾ ਜਾਪਿਆ।ਇੱਕ ਦਮ ਅਚਾਨਕ ਹੋਏ ਇਸ ਪ੍ਰੇਮ ਭਰੇ ਸਪਰਸ਼ ਨੇ ਊਸਦੀ ਸੋਚਣ ਦੀ ਸਭ ਸ਼ਕਤੀ ਖੋ ਲਈ ਸੀ।ਦੋਵਾਂ ਦੀਆਂ ਅੱਖਾਂ ਮਿਲੀਆਂ ।ਜਿਸ ਚ ਖਿੱਚ ਸਪਸ਼ਟ ਸੀ,ਇਕ ਬਹਿਕ ਜਾਣ ਵਾਲਾ ਨਿਮੰਤਰਣ।ਢਿੱਲੇ ਹੱਥਾਂ ਨੇ ਪ੍ਰੀਤ ਦੇ ਚਿਹਰੇ ਨੂੰ ਆਪਣੇ ਹੱਥਾਂ ਚ ਘੁੱਟ ਲਿਆ ਤੇ ਗਰਦਨ ਦੇ ਪਿਛਲੇ ਹਿੱਸੇ ਨੂੰ ਘੁੱਟਦੇ ਹੋਏ। ਚਿਹਰੇ ਨੂੰ ਕੋਲ ਖਿਸਕਾਉਣ ਲੱਗਾ। ਗਰਮ ਸਾਹਾਂ ਨੂੰ ਸਾਹਾਂ ਚ ਮਿਲਣਾ ਮਹਿਸੂਸ ਹੋ ਰਿਹਾ ਸੀ। ਜਜ਼ਬਾਤ ਖਿੜਨ ਲੱਗੇ ਸੀ ਚਾਹਤ ਇੱਕ ਦੂਸਰੇ ਦੀ ਪਕੜ ਵਿੱਚੋ ਨਿਕਲਣ ਲੱਗੀ ਸੀ ।ਬੁੱਲ੍ਹਾ ਦੇ ਬੁੱਲਾਂ ਤੇ ਟਿਕਦੇ ਹੀ ਇੱਕ ਚਿਰਾਂ ਦੀ ਪਿਆਸ ਨੂੰ ਮਾਨੋ ਮਿਠਾਸ ਭਰਿਆ ਖੂਹ ਮਿਲ ਗਿਆ ਹੋਵੇ। ਜਿਸਨੂੰ ਜੀਅ ਭਰਕੇ ਪੀਣ ਲਈ ਦੋਂਵੇਂ ਬੇਵੱਸ ਸੀ। ਉਸ ਮਿਠਾਸ ਚ ਗੁਆਚ ਸਭ ਕੁਝ ਭੁੱਲਕੇ ਸਿਰਫ ਉਹਨਾਂ ਨੂੰ ਇੱਕ ਦੂਸਰੇ ਦੀ ਯਾਦ ਸੀ।ਪ੍ਰੀਤ ਦੇ ਹੱਥ ਲੱਖੇ ਦੀ ਭਰਵੀਂ ਛਾਤੀ ਤੇ ਫਿਰਨ ਲੱਗੇ। ਪਤਾ ਨਹੀਂ ਕਦੋੰ ਤੋਂ ਉਹ ਇਸ ਪੱਥਰ ਜਿਹੀ ਧਰਤੀ ਨੂੰ ਛੋਹ ਕੇ ਵੇਖਣਾ ਚਾਹੁੰਦੀ ਸੀ,ਜਿਸ ਵਿੱਚ ਇੱਕ ਨਰਮ ਮਾਸ ਦਾ ਟੁਕੜਾ ਉਸਦੇ ਹੱਥਾਂ ਨੂੰ ਮਹਿਸੂਸ ਹੋ ਰਿਹਾ ਸੀ ।ਜਿਸਦੀ ਧੜਕਣ ਉਸਦੇ ਆਪਣੇ ਧੜਕਦੇ ਦਿਲ ਨਾਲ ਮਿਲ ਰਹੀ ਸੀ। ਉਸ ਵਿਚੋਂ ਉਭਰਦੀ ਟੱਸ ਉਸਦੇ ਜਿਸਮ ਦੇ ਹਰ ਨਰਮ ਹਿੱਸੇ ਵਿੱਚੋ ਮਹਿਸੂਸ ਹੋ ਰਹੀ ਸੀ। ਜਿਹੜੀ ਉਸਦੇ ਪੱਟਾਂ ਵਿਚਕਾਰ ਜਾ ਕੇ ਦਮ ਤੋੜ ਰਹੀ ਸੀ ਜਿੱਥੇ ਸਿਰ ਟਿਕਾਈ ਲੱਖਾ ਉਸਨੂੰ ਕਿਸੇ ਭੌਰੇ ਵਾਂਗ ਚੁੰਮ ਰਿਹਾ ਸੀ। ਲੱਖੇ ਨੇ ਉਂਝ ਹੀ ਲੇਟੇ ਹੀ ਊਸਦੇ ਤੇ ਆਪਣੇ ਵਿਚਕਾਰ ਦੇ ਮਹੀਨ ਵਸਤਰ ਨੂੰ ਉਤਾਰ ਦਿੱਤਾ।ਹੁਣ ਦੋਂਵੇਂ ਇੱਕੋ ਜਿਹੇ ਸੀ।ਉਸਦੀ ਖੂਬਸੂਰਤੀ ਨੂੰ ਅੱਖਾਂ ਚ ਉੱਤਰਦੇ ਲੱਖੇ ਦੀ ਚਾਹਤ ਬੇਕਾਬੂ ਹੋ ਗਈ ਸੀ।ਉਹ ਉੱਠ ਕੇ ਬੈਠ ਗਿਆ। ਉਸਦੀਆਂ ਲੱਤਾਂ ਨੂੰ ਪਕੜ ਕੇ ਆਪਣੇ ਉੱਪਰ ਖਿਚਕੇ ਪੱਟਾਂ ਉੱਪਰ ਹੀ ਬਿਠਾ ਲਿਆ ।ਪ੍ਰੀਤ ਉਸਦੀਆਂ ਬਾਹਾਂ ਚ ਹੀ ਸਿਮਟ ਗਈ। ਪੂਰੀ ਤਰ੍ਹਾਂ ਖੁਦ ਨੂੰ ਉਸ ਨਾਲ ਘੁੱਟ ਕੇ ਜੱਫੀ ਚ ਭਰ ਲਿਆ ।ਲੱਖੇ ਦੇ ਬੁੱਲ੍ਹਾ ਨੂੰ ਗਰਦਨ ਤੇ ਛੂਹੰਦੇ ਹੀ। ਇਹ ਪਕੜ ਹੋਰ ਵੀ ਮਜਬੂਤ ਹੋ ਗਈ ਸੀ।ਲੱਖੇ ਦੀਆਂ ਸਖ਼ਤ ਉਂਗਲਾਂ ਪ੍ਰੀਤ ਦੀ ਨੰਗੀ ਪਿੱਠ ਵਿੱਚ ਖੁੱਭਣ ਲੱਗੀਆਂ ਸਨ। ਉਸਦੇ ਬੁੱਲ੍ਹ ਖਿਸਕਦੇ ਹੋਏ ।ਉਸਦੇ ਖਜ਼ਾਨੇ ਨੂੰ ਛੋਹਣ ਲੱਗੇ ਸੀ। ਜੀਭ ਦੀ ਨੁੱਕਰ ਦੇ ਟਕਰਾਉਂਦੇ ਹੀ ਉਸਦੇ ਅੰਦਰੋਂ ਸਿਰਫ ਆਹ ਤੋਂ ਬਿਨ੍ਹਾਂ ਕੁਝ ਵੀ ਨਾ ਆਇਆ।ਊਸਦੀ ਹਰ ਆਹ ਨਾਲ ਲੱਖੇ ਨਰਮ ਹਥਿਆਰਾਂ ਨਾਲ ਵਾਰ ਹੋਰ ਵੀ ਤੇਜ਼ ਹੋ ਜਾਂਦਾ ਸੀ।ਉਸਦੀਆਂ ਲੱਤਾਂ ਲੱਖੇ ਦੇ ਲੱਕ ਨਾਲ ਜੋਰ ਨਾਲ ਕਸੀਆਂ ਜਾਂਦੀਆਂ।ਪੱਟਾਂ ਨੂੰ ਪੱਟਾਂ ਨਾਲ ਟਕਰਾਉਣ ਦੀ ਰਫ਼ਤਾਰ ਵੱਧ ਜਾਂਦੀ ਸੀ।ਊਸਦੀ ਖੂਬਸੂਰਤੀ ਨੂੰ ਜਿਉਂ ਜਿਉਂ ਉਹ ਆਪਣੇ ਅੰਗਾਂ ਚ ਉਤਾਰ ਰਿਹਾ ਸੀ ਲੱਖਾ ਬੇਕਾਬੂ ਹੋ ਰਿਹਾ ਸੀ। ਉਸਦੇ ਹਰ ਅੱਗ ਵਾਂਗ ਬਲਦੇ ਜਜ਼ਬੇ ਨਿਕਲਦੇ ਸੇਕ ਨੂੰ ਪ੍ਰੀਤ ਆਪਣੇ ਆਸਣ ਤੇ ਮਹਿਸੂਸ ਕਰ ਰਹੀ ਸੀ।ਉਸਨੂੰ ਪਤਾ ਹੀ ਨਾ ਲੱਗਾ ਜਦੋਂ ਲੱਖੇ ਦੇ ਹੱਥਾਂ ਨੇ ਦੋਵਾਂ ਨੂੰ ਆਦਮ ਤੇ ਹਵਾ ਵਾਂਗ ਬੇਪਰਦ ਕਰ ਲਿਆ ਸੀ ।ਕੁੜੀ ਦੀ ਨੀਂਦ ਟੁੱਟ ਜਾਣ ਦਾ ਖਿਆਲ ਸੀ ਇਸ ਲਈ ਲੱਖੇ ਨੇ ਬਾਹਾਂ ਚ ਭਰਕੇ ਉਸਨੂੰ ਸੋਫ਼ੇ ਤੇ ਲਿਟਾ ਲਿਆ । ਜਿਥੇ ਦੋਵਾਂ ਦੇ ਕੱਪੜੇ ਇੱਕ ਦੂਸਰੇ ਨਾਲ ਪਹਿਲ਼ਾਂ ਹੀ ਇੱਕ ਮਿੱਕ ਹੋ ਚੁੱਕੇ ਸੀ । ਹੁਣ ਦੋਵਾਂ ਦੀ ਵਾਰੀ ਸੀ।ਪ੍ਰੀਤ ਨੂੰ ਬਾਹਾਂ ਚ ਘੁੱਟਦੇ ਹੋਏ ਉਸਦੀਆਂ ਅੱਖਾਂ ਚ ਪਿਆਸ ਭਰੀ ਨਜ਼ਰ ਨਾਲ ਤੱਕਦੇ ਹੋਏ,ਉਸਦੇ ਬੁੱਲਾਂ ਨੂੰ ਘੁੱਟਕੇ ਲੱਖਾ ਚਿਰਾਂ ਤੋਂ ਲੱਭਦੇ ਉਸ ਬੇਹੱਦ ਸੁਖਾਂ ਪਰੇ ਰਾਹ ਉੱਤੇ ਸਫ਼ਰ ਲਈ ਨਿੱਕਲ ਤੁਰਿਆ । ਜਿਸ ਉੱਤੇ ਹਰ ਗੁਜ਼ਰਦੇ ਪਲ ਚ ਬੁੱਲਾਂ ਨੂੰ ਘੁੱਟਣ ਦੇ ਬਾਵਜੂਦ ਸ਼ੀਤਕਾਰਾ ਤੋਂ ਬਿਨਾ ਹੋਰ ਕੁਝ ਨਹੀਂ ਸੀ। ਹਰ ਗੁਜ਼ਰਦੇ ਪਲ ਨਾਲ ਰਫਤਾਰ ਵਧਦੀ ਗਈ। ਇੱਕ ਦੂਸਰੇ ਨੂੰ ਸਦਾ ਲਈ ਆਪਣੇ ਆਪ ਚ ਸਮਾ ਲੈਣ ਦੀ ਇੱਛਾ ਵੀ ਉਸੇ ਤੇਜੀ ਨਾਲ ਜਿਸਮ ਤੇ ਫੇਲ ਗਈ ਸੀ। ਪ੍ਰੀਤ ਦੀਆਂ ਫਲੀਆਂ ਜਿਹੀਆਂ ਪਤਲੀਆਂ ਉਂਗਲਾਂ ਲੱਖੇ ਦੀ ਪਿੱਠ ਵਿੱਚ ਡੂੰਗਿਆ ਧੱਸ ਗਈਆਂ ਸੀ।ਤੇ ਲੱਤਾਂ ਲੱਕ ਦੁਆਲੇ ਭਲਵਾਨ ਜੋੜ ਵਾਂਗ ਕੱਸੀਆਂ ਗਈਆਂ। ਜਦੋਂ ਤੱਕ ਲੱਖੇ ਦਾ ਸਫ਼ਰ ਰੁਕ ਨਾ ਗਿਆ ਉਦੋਂ ਤੱਕ ਇਹ ਕਸਾਵਟ ਢਿੱਲੀ ਨਾ ਹੋਈ।ਕਿੰਨਾ ਸਮਾਂ ਇੰਝ ਹੀ ਬਾਹਾਂ ਚ ਸਮਾ ਕੇ ਉਹ ਲੇਟੇ ਰਹੇ ।ਫਿਰ ਚਾਹ ਦੇ ਠੰਡੇ ਹੋਣ ਦਾ ਖਿਆਲ ਪ੍ਰੀਤ ਦੇ ਮਨ ਚ ਆਇਆ ।”ਚਾਹ ਠੰਡੀ ਹੋ ਗਈ ” ,ਭਾਵੇਂ ਉਹ ਬਾਹਾਂ ਚੋਂ ਉਸਨੂੰ ਛੱਡਣਾ ਨਹੀਂ ਸੀ ਚਾਹੁੰਦੀ।”ਸਿਰ ਦਰਦ ਦਾ ਜਿਹਾ ਇਲਾਜ਼ ਤੂੰ ਕੀਤਾ ਚਾਹ ਨਹੀਂ ਕਰ ਸਕਦੀ”ਲੱਖੇ ਨੇ ਮਜ਼ਾਕ ਚ ਕਿਹਾ ਤੇ ਹੱਸਦੇ ਹੋਈ ਉਸਨੂੰ ਬਾਹਾਂ ਚ ਫੇਰ ਕੱਸ ਲਿਆ ।ਵਰ੍ਹਿਆਂ ਮਗਰੋਂ ਦੋਵਾਂ ਨੂੰ ਇਹ ਘਰ ,ਆਪਣਾ ਆਪ ਸਭ ਭਰਿਆ ਭਰਿਆ ਜਾਪਦਾ ਸੀ । ਜਿਥੇ ਉਹਨਾਂ ਕੋਲ ਇੱਕ ਪਿਆਰ ਤੇ ਸਾਂਭ ਸੰਭਾਲ ਕਰਨ ਵਾਲਾ ਸਾਥੀ ਸੀ ,ਘਰ ਸੀ ,ਬੱਚਾ ਸੀ ਤੇ ਵਧੀਆ ਆਮਦਨ ਸੀ।ਕੀ ਊਣੇ ਤੋਂ ਪੂਰੇ ਹੋਣ ਲਈ ਕੁਝ ਹੋਰ ਵੀ ਚਾਹੀਦਾ ਹੈ ? 
【ਊਣੇ ਦੀ ਪਹਿਲੀ ਸੀਰੀਜ਼ ਇੱਥੇ ਸਮਾਪਤ ਹੁੰਦੀ ਹੈ ਬਾਕੀ ਕਹਾਣੀ ਤੇ ਬਾਕੀ ਪਾਤਰਾਂ ਦਾ ਕੀ ਬਣਿਆ ਇਹ ਨਵੀ ਸੀਰੀਜ਼ ਚ ਸਾਹਮਣੇ ਆਏਗਾ,ਜਿਸਦੀ ਵਾਰੀ ਮੇਰੀਆਂ ਕੁਝ ਹੋਰ ਕਹਾਣੀਆਂ ਮਗਰੋਂ ਆਏਗੀ 】
【 ਦੂਸਰੀ ਸੀਰੀਜ਼ ਬਾਬਾ ਕੁਝ ਹੋਰ ਕਹਾਣੀਆਂ ਤੇ ਨਾਵਲ ਜਤਿਨ ਦਾਸ ਲਿਖਣ ਮਗਰੋਂ ,ਮੇਰੀਆਂ ਕਹਾਣੀਆਂ ਦੇ ਪਾਤਰ ਜਾਂ ਉਹਨਾਂ ਦੇ ਬੱਚੇ ਖਾਸ ਕਰਕੇ ਊਣੇ,ਧੱਕ ਧੱਕ ਸੀਨਾ ਧੜਕੇ ,ਜਤਿਨ ਦਾਸ,ਗੈਂਗਵਾਰ ਆਦਿ ਦੇ ਇੱਕ ਦੂਸਰੇ ਦੀਆਂ ਕਹਾਣੀਆਂ ਨੂੰ ਕੱਟਦੇ ਹਨ ਤੇ ਕਈ ਜਗ੍ਹਾ ਜੁੜਦੇ ਹਨ। ਅੱਗੇ ਆਉਣ ਵਾਲੇ ਸਮੇਂ ਚ ਤੁਹਾਨੂੰ ਹੋ ਸਕਦਾ ਇਹਨਾਂ ਦੀ ਇੱਕ ਵਿਕਰਾਲ ਕਹਾਣੀ ਪੜ੍ਹਨ ਨੂੰ ਮਿਲ ਜਾਏ ਪਰ ਊਣੇ ਤੇ ਜਤਿਨ ਦਾਸ ਦੀ ਸੀਰੀਜ਼ ਜਰੂਰ ਆਏਗੀ 】


http://www.facebook.com/harjotdikalam ਤੇ ਪੜ੍ਹੋ

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।

ਵਟਸਐਪ ਤੇ ਗੱਲ ਕਰਨ ਲਈ ਇਸ ਫੋਟੋ ਤੇ ਕਲਿੱਕ ਕਰੋ 🙂

1 thought on “ਊਣੇ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s