
ਤਪਦੀ ਦੁਪਿਹਰ ਚ ਕਾਂ ਦੀ ਅੱਖ ਨਿੱਕਲ ਰਹੀ ਸੀ । ਚਲਦੀ ਮੋਟਰ ਦਾ ਲਾਹਾ ਲੈਂਦਾ ਉਹ ਅਜੇ ਘਰ ਰੋਟੀ ਖਾਣ ਨਹੀਂ ਸੀ ਗਿਆ । ਕਹੀ ਚੁੱਕੀ ਅਜੇ ਵੀ ਵੱਟੋ ਵੱਟ ਘੁੰਮਦਾ ਸੋਚ ਰਿਹਾ ਸੀ ਕਿ ਕਿਤੇ ਕੋਈ ਕਿਆਰਾ ਖ਼ਾਲੀ ਨਾ ਰਹਿ ਜਾਏ ।
ਦੂਰੋਂ ਦੇਖਿਆ ਸੜਕ ਨਾਲ ਲਗਦੇ ਚਰੀ ਦੇ ਖੇਤ ਚ ਓਹਲੇ ਚ ਮੋਟਰ ਸਾਈਕਲ ਲਗਾ ਕੇ ਫਟਾਫਟ ਚਰੀ ਚ ਦੁਬਕ ਗਏ । ਉਸਤੋਂ ਦੋ ਕੁ ਕਿੱਲਿਆ ਦੀ ਵਾਟ ਸੀ । ਤਪਦੀ ਦੁਪਹਿਰ ਵਿੱਚ ਵੀ ਉਹਨਾਂ ਦਾ ਇਹ ਹੀਆ ਦੇਖ ਕੇ ਇੱਕ ਵਾਰ ਉਹਦੇ ਭਿੱਜੇ ਪੂਰੇ ਜਿਸਮ ਨੂੰ ਦੁਬਾਰਾ ਤ੍ਰੇਲੀ ਆ ਗਈ ਸੀ ।
ਉਹਦਾ ਇਹ ਖੇਤ ਹੀ ਕਈ ਪਿੰਡਾਂ ਨੂੰ ਲਗਦੇ ਰਾਹ ਤੇ ਸੀ । ਉੱਪਰੋਂ ਇਸੇ ਰੋਡ ਤੋਂ ਅੱਗੇ ਬਾਰਵੀਂ ਲਈ ਸਕੂਲ ਤੇ ਕਾਲਜ ਵੀ ਸੀ । ਉਹਦੇ ਖੇਤ ਕਿੰਨੇ ਹੀ ਆਸ਼ਿਕਾਂ ਦੀ ਚੁੱਪ ਚੁਪੀਤੇ ਹੋਈਆਂ ਮਿਲਣੀਆਂ ਦੇ ਗਵਾਹ ਸੀ । ਕਿੰਨੀਆਂ ਕਹਾਣੀਆਂ ਕਿੰਨੇ ਕਿੱਸੇ ਕਿੰਨੇ ਲੜਾਈਆਂ ਇੱਥੇ ਸ਼ੁਰੂ ਹੋਈਆਂ ਪ੍ਰਵਾਨ ਚੜੀਆਂ ਤੇ ਖ਼ਤਮ ਵੀ ਹੋਈਆਂ ।
ਕਿੰਨੇ ਹੀ ਆਸ ਪਾਸ ਦੇ ਗੁਆਂਢੀ ਆਖਦੇ ਇਹਨਾਂ ਖੇਤਾਂ ਚ ਇਹ ਲੰਮੀਆਂ ਫਸਲਾਂ ਨਾ ਬੀਜਿਆ ਕਰ ਕੁੜੀਆਂ ਮੁੰਡਿਆਂ ਦੀ ਚੋਹਲ ਮੋਹਲ ਜੋਗੇ ਰਹਿਗੇ ਤੇਰੇ ਖੇਤ ।
ਉਹ ਸੁਣ ਲੈਂਦਾ ਤੇ ਚੁੱਪ ਕਰ ਜਾਂਦਾ । ਉਹ ਸੋਚਦਾ ਜੁਆਨ ਹੋਏ ਜਜਬਾਤਾਂ ਨੂੰ ਵੀ ਕੋਈ ਰੋਕ ਸਕਦਾ ? ਇਹ ਦਰਿਆ ਪਾਰ ਕਰ ਜਾਂਦੇ ਮਾਰੂਥਲ ਲੰਘ ਜਾਂਦੇ ਤੇ ਬੇਲੇ ਸ਼ਿਖਰ ਦੁਪਹਿਰੇ ਵੀ ਮਿਲ ਲੈਂਦੇ । ਜਦੋਂ ਕੋਈ ਇੰਝ ਆਖਦਾ ਤਾਂ ਇੱਕੋ ਗੱਲ ਪੁੱਛਦਾ ਤੁਹਾਡੇ ਚੋਂ ਕੌਣ ਨਹੀਂ ਮਿਲਦਾ ਰਿਹਾ ਇਹ ਦੱਸੋ ? ਆਪਣੀਆਂ ਕੱਛ ਚ ਤੇ ਦੂਜੇ ਦੀਆਂ ਹੱਥ ਚ । ਚੜ੍ਹਦੀ ਜਵਾਨੀ ਚ ਜਿਸਮ ਦਾ ਸੇਕ ਜਦੋਂ ਤੰਗ ਕਰਦਾ ਤਾਂ ਅੱਲ੍ਹੜ ਨਾ ਸੱਪ ਤੋਂ ਡਰਨ ਨਾ ਸੀਂਹ ਤੋਂ ਨਾ ਜਿਸਮ ਤੇ ਚੁਭਦੇ ਕੰਡੇ ਤੰਗ ਕਰਦੇ ਹਨ ਨਾ ਕੋਈ ਲੜਦਾ ਕੀੜਾ ਮਕੌਡਾ । ਉਦੋਂ ਜੋ ਯਾਦ ਰਹਿੰਦਾ ਤੇ ਸਿਰਫ ਤੇ ਸਿਰਫ ਜਿਸਮ ਦੀ ਉਹ ਛੂ ਤੇ ਸਾਹਾਂ ਦੀ ਉਹ ਗਰਮੀ ਤੇ ਦਿਲ ਦੀ ਉਹ ਧੜਕਣ ਪਸੀਨੇ ਦਾ ਸੈਲਾਬ ਤੇ ਅੰਗਾਂ ਦੀ ਨਮੀਂ ।
ਉਹ ਮੰਨਣ ਨੂੰ ਤੇ ਸਭ ਦੀ ਮੰਨ ਲੈਂਦਾ । ਪਰ ਉਸਨੂੰ ਆਪਣੀ ਜ਼ਿੰਦਗੀ ਦਾ ਕੱਲਾ ਕੱਲਾ ਬਿਤਾਇਆ ਪਲ ਅੱਖਾਂ ਸਾਹਵੇਂ ਆ ਜਾਂਦਾ । ਉਹਦੇ ਅੱਲ੍ਹੜ ਸਮੇਂ ਦੀ ਪ੍ਰੇਮ ਕਹਾਣੀ ਉਹਦੇ ਅੱਖਾਂ ਸਾਹਵੇਂ ਆ ਖਲੋਂਦੀ ।
ਉਸਦਾ ਵੀ ਇਸ਼ਕ ਸੀ ਰੁਪਿੰਦਰ ਉਰਫ ਰੂਪੀ ਉਸਦਾ ਨਾਮ ਸੀ । ਜਿਵੇਂ ਦਾ ਨਾਮ ਉਵੇਂ ਦਾ ਉਸਦਾ ਰੂਪ ਨਿੱਖਰ ਰਿਹਾ ਸੀ । ਜਿਵੇਂ ਕੁਦਰਤ ਨਿੱਤ ਉਸਨੂੰ ਸਾਂਚੇ ਚ ਢਲ ਰਹੀ ਹੋਵੇ । ਤੇ ਉਹ ਉਸਦੇ ਜਿਸਮ ਚ ਆਉਂਦੇ ਇਹਨਾਂ ਨਿੱਤ ਦੇ ਹਰ ਬਦਲਾਅ ਤੋਂ ਵਾਕਿਫ ਸੀ । ਉਹ ਉਮਰ ਐਸੀ ਸੀ ਜਿੱਥੇ ਕਿਤਾਬਾਂ ਚ ਪੜ੍ਹਿਆ ਸਰੀਰਕ ਗਿਆਨ ਦੀਆਂ ਗੱਲਾਂ ਦੀ ਕੁਝ ਕੁਝ ਸਮਝ ਤਾਂ ਆਉਂਦੀ ਸੀ । ਤੇ ਬਾਕੀ ਸਮਝੋ ਬਾਹਰ ਹੋ ਜਾਂਦੀ
ਟੀਚਰ ਤੋਂ ਪੁੱਛਦੇ ਝਿਜਕ ਜਾਂਦੇ ਸੀ । ਉਸ ਉਮਰੇ ਮੋਬਾਈਲ ਪਹੁੰਚ ਤੋਂ ਦੂਰ ਸੀ ਤੇ ਇੰਟਰਨੈੱਟ ਦਾ ਮਹਿਜ਼ ਨਾਮ ਸੁਣਿਆ ਸੀ ।
ਪਰ ਉਸ ਉਮਰੇ ਉਸਨੇ ਤੇ ਰੂਪੀ ਨੇ ਜਿਸਮਾਂ ਦੇ ਉਸ ਭੇਦ ਨੂੰ ਖੋਲ੍ਹ ਲਿਆ ਸੀ । ਸਮਾਜ ਤੋਂ ਲੁਕ ਕੇ ਇਵੇਂ ਹੀ ਕਿਸੇ ਮਨੁੱਖੀ ਕੱਦ ਤੋਂ ਉੱਚੀ ਫ਼ਸਲ ਦੇ ਓਹਲੇ। ਕਿੰਨਾ ਕਿੰਨਾ ਸਮਾਂ ਉਹ ਇੰਝ ਹੀ ਇੱਕ ਦੂਸਰੇ ਦੀਆਂ ਬਾਹਾਂ ਚ ਸਮੋਈ ਛੁੱਟੀ ਮਗਰੋਂ ਇਹਨਾਂ ਖੇਤਾਂ ਚ ਗੁਜ਼ਰ ਦਿੰਦੇ ਸੀ । ਇੱਕ ਸਾਲ ਦਾ ਉਹ ਵਰ੍ਹਾ ਉਸਦਾ ਇੰਝ ਹੀ ਗੁਜਰਿਆ ਸੀ । ਸ਼ਾਇਦ ਹੀ ਕੋਈ ਐਸਾ ਦਿਨ ਹੋਵੇ ਜਿੱਦਣ ਉਹ ਛੁੱਟੀ ਮਗਰੋਂ ਇੰਝ ਨਾ ਮਿਲੇ ਹੋਣ । ਸ਼ਾਇਦ ਇਸੇ ਲਈ ਤਾਂ ਉਹ ਇੱਕ ਦੂਸਰੇ ਚ ਆਏ ਹਰ ਬਦਲਾਅ ਤੋਂ ਵੀ ਉਹ ਵਾਕਿਫ ਸੀ ।
ਪਹਿਲ਼ਾਂ ਪਹਿਲ ਤਾਂ ਮਿਲਦੇ ਤਾਂ ਕਈ ਘੰਟੇ ਗੱਲਾਂ ਤੋਂ ਸਿਵਾ ਉਹਨਾਂ ਕੋਲ ਕੁਝ ਨਾ ਹੁੰਦਾ । ਫਿਰ ਹੌਲੀ ਹੌਲੀ ਦੋਸਤਾਂ ਸਹੇਲੀਆਂ ਤੋਂ ਸੁਣਦੇ ਥੋੜ੍ਹੇ ਪੱਕੇ ਹੁੰਦੇ ਗਏ ਤੇ ਛੂਹਣਾ, ਚੁੰਮਣ ਵੀ ਹੋਣ ਲੱਗੇ । ਇੰਝ ਹੀ ਲੱਭਦੇ ਲੱਭਦੇ ਉਹਨਾਂ ਨੂੰ ਕਿਤਾਬਾਂ ਚ ਪੜੇ ਤੇ ਦੋਸਤਾਂ ਤੋਂ ਸੁਣੇ ਕਈ ਸਵਾਲਾਂ ਦੇ ਜਵਾਬ ਵੀ ਮਿਲੇ । ਉਹਨਾਂ ਨੂੰ ਇਹ ਵੀ ਪਤਾ ਲੱਗਾ ਜੋ ਕਿਤਾਬਾਂ ਨਹੀਂ ਦੱਸਦਿਆਂ ਕਿ ਇਹ ਛੋਹ ਇੱਕ ਮਹਿਕ ਛੇੜ ਦਿੰਦੀ ਹੈ ਜਿਸ ਨਾਲ ਆਲਾ ਦੁਆਲਾ ਮਹਿਕ ਜਾਂਦਾ ਹੈ । ਇੱਕ ਪਿਆਸ ਜਗਾ ਦਿੰਦੀ ਹੈ ਜੋ ਮਿਟਦੀ ਨਹੀਂ । ਜਿਵੇਂ ਭਾਦੋਂ ਦੇ ਮਹੀਨੇ ਹੋਈ ਬਾਰਿਸ਼ ਮਗਰੋਂ ਹੋਰ ਬਾਰਿਸ਼ ਮੰਗਦੀ ਹੈ ਉਵੇਂ ਹੀ ਉਹ ਇੱਕ ਦੂਸਰੇ ਦਾ ਹੋਰ ਸਾਥ ਤਾਂਘਦੇ ਸੀ ।
ਪਰ ਦੋਂਵੇਂ ਹੀ ਉਸ ਫ਼ਲ ਨੂੰ ਚੱਖਣ ਤੋਂ ਡਰਦੇ ਸੀ ਜਿਸਦੇ ਲਈ ਜਿਸਮਾਂ ਦੀ ਹੀ ਕਿਰਿਆ ਨਿੱਤ ਦੁਹਰਾਉਂਦੇ ਸੀ । ਇੱਕ ਡਰ ਇੱਕ ਝਿਜਕ ਇੱਕ ਨਾਲ ਦੀਆਂ ਤੋਂ ਸੁਣੀਆਂ ਕਿੰਨੀਆਂ ਹੀ ਡਰਾਉਣੀਆਂ ਕਹਾਣੀਆਂ ।
ਇਸ ਲਈ ਕੱਪੜਿਆਂ ਦੀ ਲੁਕੀ ਛਿਪੀ ਚ ਹੱਥ ਉਥੇ ਪਹੁੰਚਣ ਤੋਂ ਪਹਿਲ਼ਾਂ ਰੁਕ ਜਾਂਦੇ ਜਾਂ ਰੂਪੀ ਹੀ ਰੋਕ ਦਿੰਦੀ ।
ਸੁਪਨਿਆਂ ਦੀ ਰੁੱਤੇ ਉਹ ਐਸਾ ਤੋਹਫ਼ਾ ਹੁੰਦਾ ਹੈ ਜ਼ਿਸਨੂੰ ਹਰ ਔਰਤ ਸਿਰਫ ਤੇ ਸਿਰਫ ਪਹਿਲੀ ਰਾਤ ਲਈ ਰੱਖਣਾ ਚਾਹੁੰਦੀ ਹੈ । ਤੇ ਰੂਪੀ ਲਈ ਵੀ ਇਹੋ ਸੀ ।
ਪਰ ਕਦੇ ਬਿੱਲੀ ਸਿਰਹਾਣੇ ਦੁੱਧ ਵੀ ਜੰਮਿਆ ਏ ?

ਇੱਕ ਦਿਨ ਐਸਾ ਆਇਆ ਜਦੋਂ ਸਭ ਹੱਦਾਂ ਸਭ ਰੋਕਾਂ ਤੇ ਸਭ ਬੰਧਨ ਟੁੱਟ ਗਏ । ਬੰਨ੍ਹ ਮਾਰ ਰੱਖੇ ਪਾਣੀ ਨੂੰ ਜੇ ਮੌਕੇ ਅਨੁਸਾਰ ਨਾ ਕੱਢਿਆ ਜਾਵੇ ਤਾਂ ਕੀ ਹੋਏਗਾ । ਜਰੂਰ ਹੀ ਉਹ ਤੋੜ ਸੁੱਟੇਗਾ ਜੋ ਕੁਝ ਵੀ ਉਸਦੇ ਸਾਹਵੇਂ ਹੋਏਗਾ । ਤੇ ਉਸ ਪਹਿਲੇ ਅਹਿਸਾਸ ਨੂੰ ਕੋਈ ਭੁੱਲ ਵੀ ਨਹੀਂ ਸਕਦਾ । ਜਦੋਂ ਕੋਈ ਸਭ ਸਮਰਪਿਤ ਹੋਕੇ ਕਿੰਨੇ ਹੀ ਵਰ੍ਹਿਆਂ ਦਾ ਸਫ਼ਰ ਇੱਕ ਪਲ ਚ ਹੰਢਾਅ ਜਾਂਦਾ ਹੈ ਜਿੱਥੇ ਅੱਲ੍ਹੜਪੁਣਾ ਤੇ ਕੁਆਰਾਪਣ ਖਤਮ ਹੁੰਦਾ ਹੈ ਇਹ ਵੀ ਐਸੀ ਘੜੀ ਹੈ ਜੋ ਜ਼ਿੰਦਗੀ ਚ ਇੱਕੋ ਵਾਰ ਆਉਂਦੀ ਹੈ
ਸੁੱਖੇ ਨੂੰ ਵੀ ਯਾਦ ਸੀ ਉਸ ਦਿਨ ਦਾ ਹਾਲ ਜੇ ਉਹ ਚਾਹੇ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਦੱਸਣ ਤੋਂ ਪਹਿਲ਼ਾਂ ਹੀ ਸ਼ਬਦ ਖਤਮ ਹੋ ਜਾਣਗੇ ਤੇ ਅਹਿਸਾਸ ਜਾਗ ਜਾਣਗੇ ।
ਗੋਦ ਚ ਖੇਲ੍ਹਦੇ ਕਦੋਂ ਦੋਵਾਂ ਦੇ ਜਿਸਮ ਆਪਸ ਚ ਖੇਡਣ ਲੱਗੇ ਕਦੋਂ ਹੱਥ ਜਾਣ ਪਹਿਚਾਣ ਦੀਆਂ ਜਗਾ ਤੋਂ ਅਣਜਾਣ ਰਸਤਿਆਂ ਤੇ ਚਲੇ ਗਏ । ਕਦੋਂ ਬੁੱਲਾਂ ਨੂੰ ਪਤਾ ਲੱਗਾ ਕਿ ਇਹਨਾਂ ਦੀ ਛੋਹ ਲਈ ਪਿਆਸ ਕਿਤੇ ਹੋਰ ਵੀ ਹੈ । ਉਦੋਂ ਹੀ ਹੱਥਾਂ ਦੀਆਂ ਸ਼ਰਾਰਤਾਂ ਦਾ ਨਸ਼ਾ ਅੰਗ ਅੰਗ ਨੂੰ ਮਹਿਕਾਉਣ ਲੱਗਾ ।ਫਿਰ ਹੱਥਾਂ ਦੀ ਥਾਂ ਬੁੱਲ੍ਹਾ ਨੇ ਲੈ ਲਈ । ਸਾਰੇ ਪਰਦੇ ਹੀ ਖੁਲ੍ਹਣ ਲੱਗੇ ਤੇ ਜਜਬਾਤ ਰਿਸਦੇ ਪਾਣੀ ਵਾਂਗ ਰਿਸਣ ਲੱਗੇ । ਉਦੋਂ ਤੱਕ ਜਦੋਂ ਤੱਕ ਉਹਨਾਂ ਨੂੰ ਪਰਦੇ ਚ ਸਿਰਫ ਉਹਨਾਂ ਦੇ ਆਸ ਪਾਸ ਦੀ ਫਸਲ ਨੇ ਢੱਕਿਆ ਹੋਇਆ ਸੀ ਜਾਂ ਚਿੰਬੜ ਗਈ ਘਾਹ ਤੇ ਲੱਗ ਗਈ ਮਿੱਟੀ । ਉਸ ਤੋਂ ਬਿਨਾਂ ਜਿਸਮਾਂ ਨੂੰ ਕੱਜਣ ਲਈ ਕੁਝ ਵੀ ਨਹੀਂ ਸੀ। ਸ਼ਰਮ ਵੀ ਨਹੀਂ ਤੇ ਡਰ ਵੀ ਨਹੀਂ ।
ਜਿੱਥੇ ਉਹ ਪਹੁੰਚੇ ਓਥੋਂ ਵਾਪਿਸ ਪਰਤਣਾ ਮੁਸ਼ਕਿਲ ਸੀ ਫਿਰ ਜਦੋਂ ਉਹਨਾਂ ਜਜਬਾਤਾਂ ਨੇ ਆਪਣੀ ਦੌੜ ਦੌੜੀ ਤੇ ਪਲਾਂ ਲਈ ਤਾਂ ਅੱਖਾਂ ਚ ਜਿਵੇਂ ਹਨੇਰਾ ਸੀ ,ਦਰਦ ਸੀ ਤੇ ਹੰਝੂ ਸੀ ਤੇ ਤ੍ਰਿਪਤੀ ਦੇ ਅਹਿਸਾਸ ਵੀ । ਤੇ ਅਖੀਰ ਇੱਕ ਘੁੱਟ ਕੇ ਪਾਈ ਗਲਵੱਕੜੀ ਸ਼ਾਇਦ ਅੰਗਾਂ ਦਾ ਸਮਾ ਜਾਣਾ ਕਾਫੀ ਨਹੀਂ ਸੀ ਇੱਕ ਮਿਕ ਹੋਣ ਲਈ ਇੱਕ ਦੂਸਰੇ ਚ ਸਮਾ ਜਾਣਾ ਚਾਹੁੰਦੇ ਸੀ ।
ਫਿਰ ਇਹ ਸਿਲਸਿਲਾ ਚੱਲਿਆ ਤੇ ਬਾਕੀ ਸਭ ਤੋਂ ਪਹਿਲ਼ਾਂ ਇਹੋ ਹੁੰਦਾ ਫਿਰ ਮਿਲਣ ਦਾ ਮਕਸਦ ਵੀ ਇਹੋ ਹੁੰਦਾ ਤੇ ਤ੍ਰਿਪਤੀ ਵੀ ਇਥੋਂ ਹੁੰਦੀ ।
ਪਰ ਕੁਦਰਤ ਆਪਣੀ ਖੇਡ ਖੇਡਦੀ ਹੈ । ਉਹ ਸਮਾਂ ਐਸਾ ਸੀ ਜਦੋਂ ਸਮਝ ਕਿਸੇ ਕਿਸੇ ਨੂੰ ਸੀ । ਤੇ ਜਦੋਂ ਰੂਪੀ ਤੇ ਇਹ ਪਹਾੜ ਟੁੱਟਿਆ ਕਿ ਉਹ ਪ੍ਰੇਗਨੈਂਟ ਹੈ ਤਾਂ ਅੱਖਾਂ ਅੱਗੇ ਹਨੇਰਾ ਹੀ ਛਾ ਗਿਆ ।
ਗੱਲ ਮੁੱਕਦੀ ਏਥੇ ਕਿ ਜਾਂ ਦੌੜ ਜਾਈਏ ਜਾਂ ਮਰ ਜਾਈਏ । ਮਾਰਨਾ ਘਰਦਿਆਂ ਨੇ ਵੀ ਸੀ । ਫਿਰ ਕਿਉਂ ਨਾ ਦੌੜ ਹੀ ਜਾਵੇ । ਫ਼ਿਲਮਾਂ ਚ ਵੀ ਭੱਜ ਹੀ ਜਾਂਦੇ । ਕਿੰਨੇ ਖੁਸ਼ ਰਹਿੰਦੇ ਉਹ ਸੋਚਦੇ !!
ਫਿਰ ਘਰੋਂ ਭੱਜ ਗਏ । ਪਰ ਕਿੰਨੀ ਦੂਰ ਭੱਜਦੇ ਤੀਸਰੇ ਹੀ ਦਿਨੋਂ ਸੁੱਖੇ ਦੇ ਕਿਸੇ ਰਿਸ਼ਤੇਦਾਰ ਦੇ ਘਰੋਂ ਫੜੇ ਗਏ । ਰੂਪੀ ਦੇ ਡੈਡੀ ਦੀ ਪਹੁੰਚ ਸੀ । ਰਾਤੋਂ ਰਾਤ ਸੁੱਖੇ ਦੇ ਘਰਦੇ ਠਾਣੇ ਸੀ । ਕੌਣ ਮਾਂ ਬਾਪ ਨੂੰ ਦੁੱਖ ਚ ਦੇਖਦਾ ਇਸ ਲਈ ਰਿਸ਼ਤੇਦਾਰ ਦੇ ਘਰ ਆਣ ਟਿਕੇ ਜਿੱਥੇ ਸੂਹ ਮਿਲਦੇ ਕੁੜੀ ਬਰਾਮਦ ਕਰਲੀ । ਸੁੱਖੇ ਨੇ ਰਾਤਾਂ ਠਾਣੇ ਵੀ ਕੱਟੀਆਂ ।
ਉਹਨੂੰ ਅੱਜ ਵੀ ਉਹ ਦਿਨ ਨਹੀਂ ਸੀ ਭੁੱਲਦੇ । ਠੰਡ ਚ ਕਈ ਜ਼ਖਮ ਅੱਜ ਵੀ ਜਾਗ ਪੈਂਦੇ ਸੀ ।ਮਾਂ ਬਾਪ ਤੇ ਜੋ ਬੀਤੀ ਉਹ ਅਲੱਗ ਸੀ । ਤੇ ਰੂਪੀ ਤੇ ਉਸਨੇ ਸਭ ਤੋਂ ਵੱਧ ਸਹਿਆ । ਪਹਿਲ਼ਾਂ ਅਬਾਰਸ਼ਨ ਕਰਵਾਇਆ । ਪੜ੍ਹਾਈ ਵੀ ਗਈ । ਅਗਲੇ ਕਈ ਸਾਲ ਘਰ ਚ ਜੇਲ੍ਹ ਵਾਂਗ ਕੱਟੇ । ਤੇ ਮਗਰੋਂ ਪਤਾ ਨਹੀਂ ਚੁੱਪ ਚੁਪੀਤੇ ਕਿੱਥੇ ਵਿਆਹ ਦਿੱਤੀ । ਕੋਈ ਖਬਰ ਨਹੀਂ । ਧੁੱਪ ਵਰਗੀ ਇੱਕ ਜਵਾਨੀ ਦੁਪਹਿਰ ਤੋਂ ਪਹਿਲ਼ਾਂ ਉਸਨੇ ਢਲਦੀ ਦੇਖੀ । ਸੁੱਖੇ ਨੂੰ ਅੱਜ ਵੀ ਲਗਦਾ ਸੀ ਕਿ ਕਾਸ਼ ਉਹਨਾਂ ਨੂੰ ਵੀ ਕੋਈ ਦੱਸਣ ਵਾਲਾ ਹੁੰਦਾ । ਕਿ ਟੀਵੀ ਤੇ ਆਉਂਦਾ ਪਿਆਰ ਹੂਆ ਹੈ ਇਕਰਾਰ ਹੂਆ ਹੈ ਐਡ ਦਾ ਕੀ ਮਕਸਦ ਹੈ ।
ਤੇ ਅੱਜ ਦੇ ਬੱਚਿਆਂ ਨੂੰ ਵੀ ਕਿਉਂ ਅਜੇ ਵੀ ਲੋਕ ਝਿਜਕ ਰਹੇ ਹਨ । ਕਿਉਂ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠੇ ਹਨ । ਉਹ ਕਿਸੇ ਦੇ ਜਵਾਨ ਹੁੰਦੇ ਬੱਚਿਆ ਨੂੰ ਦੇਖਕੇ ਕਿਸੇ ਨੂੰ ਸਲਾਹ ਦਿੰਦਾ ਕਿ ਆਪਾਂ ਨੂੰ ਸਕੂਲ ਜਾਂ ਪਿੰਡ ਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਕੁਝ ਕਰਨਾ ਚਾਹੀਦੇ । ਲੋਕੀ ਉਸਨੂੰ ਹਲੇ ਵੀ ਪਾਗਲ ਕਹਿੰਦੇ ਕੋਈ ਕਹਿੰਦਾ ਖੁਦ ਸਿਖ ਜਾਣਗੇ ਵਿਆਹ ਮਗਰੋਂ ਜਾਂ ਮੋਬਾਈਲ ਤੋਂ । ਕੋਈ ਕਹਿੰਦਾ ਇੰਝ ਕਰਨ ਨਾਲ ਵਿਗੜ ਜਾਣਗੇ ਤੇ ਇਸ ਕੰਮ ਦੀ ਆਦਤ ਪੈ ਜਾਊ ।ਸੱਚਾਈ ਤੋਂ ਦੂਰ ਹੋਕੇ ਜਿਊਣ ਦੀ ਕਿੰਨੀਂ ਆਦਤ ਹੈ ਇਹਨਾਂ ਲੋਕਾਂ ਨੂੰ । ਉਹ ਅਖ਼ਬਾਰ ਚ ਪੜ੍ਹਦਾ ਤਾਂ ਆਉਂਦਾ ਕਿ ਵਰਜਨਿਟੀ ਖੋਣ ਦੀ ਉਮਰ 15 ਤੋਂ ਵੀ ਘੱਟ ਹੈ ਤੇ ਪਿੰਡ ਚ ਇਹ ਸ਼ਹਿਰਾਂ ਤੋਂ ਵੀ ਘੱਟ ਹੈ । ਤੇ ਏਡਜ ਖਾਜ ਤੇ ਹੋਰ ਪਤਾ ਨਹੀਂ ਕੀ ਕੀ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ । ਫਿਰ ਅਣਚਾਹੀ ਪ੍ਰੈਗਨਸੀ ਤੇ ਮਗਰੋਂ ਦੇਸੀ ਓਹੜ ਪੋਹੜ ਤੇ ਪਤਾ ਨਹੀਂ ਕੀ ਕੁਝ ਹੁੰਦਾ ਸੀ । ਪਿੰਡ ਚ ਸ਼ਹਿਰ ਚ ਜਿੱਥੇ ਦੇਖੋ ਇਹੋ ਗੱਲਾਂ ਹੁੰਦੀਆਂ । ਲੋਕੀ ਸਵਾਦ ਲੈ ਲੈ ਦੂਜੇ ਬਾਰੇ ਗੱਲਾਂ ਕਰਦੇ ਫਿਰ ਜਦੋਂ ਆਪਣੇ ਮੁੰਡੇ ਕੁੜੀ ਨਾਲ ਇੰਝ ਹੁੰਦਾ ਤਾਂ ਢਾਣੀ ਚ ਬੈਠਣਾ ਛੱਡ ਦਿੰਦੇ ।
ਪਰ ਜੋ ਇਲਾਜ਼ ਹੈ ਉਸ ਵੱਲ ਕੋਈ ਧਿਆਨ ਨਾ ਦਿੰਦਾ ।
ਇਹਨਾਂ ਦੀ ਸ਼ਰਮ ਝਿਜਕ ਤੇ ਡਰ ਅੱਲ੍ਹੜ ਹੋਏ ਇਹਨਾਂ ਬੱਚਿਆਂ ਤੇ ਕਿੰਨਾ ਬੋਝ ਪਾ ਰਿਹਾ । ਜੋ ਜਵਾਨੀ ਨੂੰ ਹੀ ਬੋਝ ਮੰਨ ਕੇ ਢੋ ਰਹੇ ਹਨ ।
ਉਦੋਂ ਤੱਕ ਚਲਦਾ ਚਲਦਾ ਉਹ ਖੇਤ ਦੇ ਉਸ ਕੰਡੇ ਪਹੁੰਚ ਗਿਆ ਸੀ । ਤਦ ਤੱਕ ਮੁੰਡਾ ਕੁੜੀ ਸਭ ਮੁਕਾ ਕੇ ਬਾਹਰ ਆ ਨਿੱਕਲੇ ਸੀ । ਉਹਨੂੰ ਦੇਖ ਤ੍ਰਬਕ ਗਏ ਕੁੜੀ ਨੇ ਮੂੰਹ ਘੁਮਾ ਕੇ ਚੁੰਨੀ ਬੰਨ੍ਹ ਲਈ ਸੀ । ਉਹਨੇ ਸੈਨਤ ਨਾਲ ਮੁੰਡੇ ਨੂੰ ਬੁਲਾਇਆ ।
ਉਸਦੇ ਕੰਨ ਚ ਇੱਕੋ ਗੱਲ ਕਹੀ ” ਕਾਕਾ, ਪ੍ਰੋਟੈਕਸ਼ਨ ਵਗੈਰਾ ਦਾ ਧਿਆਨ ਰੱਖਿਆ ਕਰੋ “।
ਮੁੰਡੇ ਨੂੰ ਹੈਰਾਨੀ ਵੀ ਹੋਈ ਪਰ ਉਸਦਾ ਡਰ ਵੀ ਚੁੱਕਿਆ ਗਿਆ ਸੀ ,”ਡਿਸਪੈਂਸਰੀ ਤੋਂ ਆਸ਼ਾ ਦੀਦੀ ਕੋਲ ਸਭ ਮਿਲ ਜਾਂਦਾ ।”।
ਉਸ ਨੂੰ ਖੁਸ਼ੀ ਹੋਈ ਕਿ ਸਰਕਾਰ ਦੀ ਕਿਸੇ ਸਹੂਲਤ ਦਾ ਤਾਂ ਲੋਕਾਂ ਨੂੰ ਪਤਾ ਲੱਗ ਰਿਹਾ । ਮੁੰਡੇ ਨੇ ਮੋਟਰ ਸਾਈਕਲ ਦੀ ਕਿੱਕ ਮਾਰੀ ਤੇ ਫਟਾਫਟ ਦੂਰ ਨਿੱਕਲ ਗਏ । ਉਹ ਕਹਿਣਾ ਤੇ ਚਾਹੁੰਦਾ ਸੀ ਕਿ ਜਗ੍ਹਾ ਦਾ ਧਿਆਨ ਵੀ ਰੱਖਿਆ ਕਰੋ ਅੱਜ ਕੱਲ ਆਪੋ ਬਣੇ ਸਮਾਜ ਰਖਿਅਕ ਵੀ ਹਲਕੇ ਹੋਏ ਫਿਰਦੇ ਹਨ । ਪਰ ਕੁਝ ਵੀ ਇੱਕ ਦਿਨ ਚ ਨਹੀਂ ਸਿਖਿਆ ਜਾ ਸਕਦਾ ।
ਉਸਨੂੰ ਅੰਤਾਂ ਦੀ ਭੁੱਖ ਸੀ ਤੇ ਚੁੱਪ ਕਰਕੇ ਕਹੀ ਮੋਢੇ ਤੇ ਧਰ ਉਹ ਘਰ ਵੱਲ ਚੱਲ ਪਿਆ।
{ਸਮਾਪਤ }
ਕੀ ਇਹ ਕਹਾਣੀ ਤੁਹਾਡੀ ਕਹਾਣੀ ਨਾਲ ਮਿਲਦੀ ਜੁਲਦੀ ਹੈ ? ਇੱਥੇ ਦੱਸੋ।
ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।
Follow on Facebook or Instagram
ਜਾਂ ਫਿਰ ਵਟਸਐਪ ਉੱਪਰ :ਫੋਟੋ ਉੱਪਰ ਕਲਿੱਕ ਕਰੋ।
ਕਾਮਦੇਵ ਦੇ ਪੰਜ ਬਾਣ
ਕਾਮਦੇਵ ਦੇ 5 ਕਾਮ ਬਾਣ ( Kaamdev de Panj Baan)ਭਾਰਤੀ ਪਰੰਪਰਾ ਵਿੱਚ ਕਾਮ ਵੀ ਇੱਕ ਦੇਵ ਹੈ , ਕਾਮਦੇਵ। ਕੋਕ ਸ਼ਾਸ਼ਤਰ ਦਾ ਲਿਖਾਰੀ ਕਾਮ ਦੇਵ ਦੇ ਕੁੱਲ ਪੰਜ ਬਾਣ ਦਸਦਾ ਹੈ। ਕਾਮ ਬਾਣ ਅਸਲ ਚ ਔਰਤ ਤੇ ਮਰਦ ਵਿਚਲੀ ਖਿੱਚ ਦਾ ਕਾਰਨ ਹਨ। ਇਹਨਾਂ ਦੀ ਸੁਯੋਗ ਵਰਤੋਂ ਨਾ ਕਰਕੇ ਬਹੁਤ ਵਾਰ ਲੋਕੀ ਅੰਨ੍ਹੇਵਾਹ ਵਰਤਦੇ ਹੋਏ…
ਬੰਦੇ ਖਾਣੀ 42 ਤੋਂ 46
ਨਵਕਿਰਨ ਲਾਲ ਜੋੜੇ ਵਿੱਚ ਬੈਠੀ ,ਆਪਣੇ ਹੁਸਨ ਨੂੰ ਸਹੇਜੀ, ਜੀਵਨ ਨੂੰ ਉਡੀਕ ਰਹੀ ਸੀ। ਕਿੰਨੀਆਂ ਰਾਤਾਂ ਦਾ ਸਫ਼ਰ ਅੱਜ ਇਸ ਪੜਾਅ ਉੱਤੇ ਆਣ ਕੇ ਮੁੱਕਣ ਵਾਲਾ ਸੀ। ਜੀਵਨ ਜਦੋਂ ਕਮਰੇ ਵਿੱਚ ਦਾਖਿਲ ਹੋਇਆ ਤਾਂ ਆਪਣੇ ਨਾਲ ਹੀ ਕਿੰਨੀਆਂ ਖੁਸਬੂਆਂ ਤੇ ਕਿੰਨੇ ਹੀ ਅਰਮਾਨਾਂ ਨੂੰ ਲੈਕੇ ਆਇਆ।ਉਹਦੇ ਖੁਦ ਦੇ ਚਾਅ ਪਰਬਤ ਵਾਂਗ ਅਸਮਾਨ ਤੇ ਚੜ੍ਹੇ ਹੋਏ…
ਰਿਸ਼ਤੇ ਕਿਉਂ ਨਹੀਂ ਨਿਭਦੇ ?
ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ ਦੀਆਂ ਤਲਾਕ ਲੈਣ ਦੀਆਂ ਖ਼ਬਰ ਸੁਣਕੇ ਤੇ ਨਾਲ ਇਹ ਸੁਣਕੇ ਕਿ ਇਹ ਰਿਸ਼ਤਾ ਸ਼ੋਇਬ ਦੀ ਬੇਵਫਾਈ ਕਰਕੇ ਟੁੱਟ ਰਿਹਾ ਹੈ ਤਾਂ ਸਵਾਲ ਇਹ ਸਾਹਮਣੇ ਆਉਂਦਾ ਹੈ ਕਿ ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਨੂੰ ਵਫਾਦਾਰ ਰੱਖ ਸਕਦੀ ਹੈ।ਕਿਸੇ ਆਮ ਖਾਸ ਮੌਡਲ ਨੂੰ ਵੀ ਮਾਤ ਪਾਉਂਦੀ ਸਾਨੀਆ ਦੀ ਖੂਬਸੂਰਤੀ ਤੇ ਇੱਕ ਸਫ਼ਲ…
Khani bahut vdia 👌👌👌
LikeLike