ਕਹਾਣੀ :ਊਣੇ ਭਾਗ  :ਤੇਰਾਂ ਹੈਲੋ ਵਾਲਾ

ਕਹਾਣੀ :ਊਣੇ ਭਾਗ  :ਤੇਰਾਂ

ਲੱਖੇ ਤੇ ਸੁਖਮਨ ਨੂੰ ਜਿਸਮ ਦੀ ਇਹ ਪਹਿਲੀ ਛੋਹ ਮਗਰੋਂ ਧੁਰ ਤੀਕ ਇੱਕ ਪਿਆਸ ਜਾਗ ਗਈ ਸੀ। ਕਿੱਥੇ ਕਈ ਸਾਲ ਤੱਕ ਕੇ ਜਾਂ ਗੱਲਾਂ ਨਾਲ ਹੀ ਝੱਸ ਪੂਰਾ ਕਰਦੇ ਰਹੇ ,ਖਤਾਂ ਰਾਹੀਂ ਇੱਕ ਦੂਸਰੇ ਨੂੰ ,ਫੜ੍ਹਦੇ ਰਹੇ ,ਗਲਵੱਕੜੀ ਭਰਦੇ ਰਹੇ ,ਚੁੰਮਦੇ ਰਹੇ ਤੇ ਹੋਰ ਕਿੰਨਾ ਕੁਝ ਸੁਪਨਮਈ ਰਚਦੇ ਰਹੇ ਸੀ। ਕਿੱਥੇ ਹੁਣ ,ਹਰ ਪਲ ਉਹ ਬੀਤੇ ਪਲ ਅੱਖੀਆਂ ਮੂਹਰੇ ਭਰਕੇ ਆਉਂਦੇ ਰਹੇ.ਹੁਣ ਇਹ ਪਲ ਇੱਕ ਪਲ ਲਈ ਵੀ ਅੱਖੀਆਂ ਤੋਂ ਓਹਲੇ ਨਾ ਹੁੰਦਾ। ਜਦੋਂ ਵੀ ਜਰਾ ਜਿੰਨੀ ਇੱਕਲਤਾ ਹੁੰਦੀ ਮੁੜ ਮੁੜ ਉਹਨਾਂ ਪਲਾਂ ਨੂੰ ਮਾਣਦੇ। ਕਿਸੇ ਤਰੀਕੇ ਕਿਸੇ ਇਕੱਲ ਵਿੱਚ ਇਕ ਦੂਸਰੇ ਨੂੰ ਧੂਹ ਲੈਂਦੇ ਸੀ। ਪਿਆਸ ਸੀ ਕਿ ਵਧਦੀ ਹੀ ਜਾ ਰਹੀ ਸੀ। ਹੁਣ ਉਹ ਇੱਕ ਦੂਸਰੇ ਨਾਲ ਕੁਝ ਪਲ ਨਹੀਂ ਕਈ ਰਾਤਾਂ ਹੀ ਗੁਜਾਰਨਾ ਚਾਹੁੰਦੇ। ਤੇ ਰਾਤਾਂ ਤੋਂ ਗੁਜਰ ਕੇ ਇੱਕ ਪੂਰੀ ਉਮਰ ਇੱਕ ਦੂਸਰੇ ਦੀਆਂ ਬਾਹਾਂ ਵਿੱਚ। ਲੱਖਾ ਪੇਪਰਾਂ ਤੋਂ ਵਿਹਲਾ ਹੋ ਚੁੱਕਾ ਸੀ ਤੇ ਪਰ ਸੁਖਮਨ ਦੇ ਪੇਪਰ ਅਜੇ ਤਾਂਈ ਬਾਕੀ ਸੀ। ਇਨ੍ਹੀਂ ਦਿਨੀਂ ਉਹ ਉਹਨਾਂ ਦੀ ਰਿਸ਼ਤੇਦਾਰੀ ਚ ਕੋਈ ਵਿਆਹ ਆ ਗਿਆ ਸੀ। ਪਰ ਪੇਪਰਾਂ ਕਰਕੇ ਉਹ ਨਾ ਜਾ ਸਕੀ। ਘਰ ਇਕੱਲੀ ਰਹਿ ਜਾਣ ਕਰਕੇ ਉਹਦੇ ਕੋਲ ਉਸਦੀ ਤਾਈਂ ਸੌਂ ਜਾਂਦੀ ਸੀ। ਪੜ੍ਹਨ ਦੇ ਲਈ ਸੁਖਮਨ ਅਲੱਗ ਕਮਰੇ ਵਿੱਚ ਸੌਂਦੀ ਸੀ। ਇਹ ਉਹ ਚਾਰਰਾਤਾਂ ਉਹ  ਸੀ ਜਦੋਂ ਉਹਨਾਂ ਦੇ ਦਿਨ ਤੀਆਂ ਵਾਂਗ ਲੰਘੇ ਸੀ। ਤਾਈ ਦੇ ਸੌਂ ਜਾਣ ਮਗਰੋਂ ਉਹ ਕਮਰੇ ਨੂੰ ਛੱਡ ਗਲੀ ਵਾਲੀ ਸਬਾਤ ਚ ਆ ਜਾਂਦੀ ਸੀ ਜਿਸਦਾ ਬੂਹਾ ਦੋ ਪਾਸੇ ਨੂੰ ਖੁੱਲ੍ਹਦਾ ਸੀ। ਨੌਜਵਾਨ ਤੇ ਗਰਮ ਖੂਨ ਤੇ ਠੰਡ ਚ ਨਿੱਘੇ ਜਿਸਮ ਦੀ ਲਾਲਸਾ ਕਿਸੇ ਨੂੰ ਵੀ ਕੰਧਾਂ ਤੇ ਛੱਤਾਂ ਟੱਪਣ ਲਾ ਦਿੰਦੀ ਹੈ। ਇੰਝ ਹੀ ਲੱਖੇ ਨਾਲ ਹੋਇਆ ਸੀ। ਇਹਨਾਂ ਚਾਰ ਰਾਤਾਂ ਚ ਹਰ ਦਿਨ ਇੱਕੋ ਜਿਹਾ ਸੀ। ਸਬਾਤ ਦਾ ਦਰਵਾਜ਼ਾ ਸਿਰਫ ਭਿੜਿਆ ਹੁੰਦਾ ਸੀ। ਲੱਖਾ ਆਸੇ ਪਾਸੇ ਤੱਕਦਾ ਯਕਦਮ ਦਰਵਾਜ਼ੇ ਨੂੰ ਧੱਕਾ ਦਿੰਦਾ ਤੇ ਖੋਲ੍ਹ ਕੇ ਅੰਦਰ ਆ ਜਾਂਦਾ। ਸੁਖਮਨ ਨੂੰ ਉਹਦੇ ਪੈਰਾਂ ਦੀ ਬਿੜਕ ਸੀ।,ਜਿਸਮ ਦੀ ਮਹਿਕ ਤੇ ਸਾਹਾਂ ਦੀ ਆਵਾਜ਼ ਤੋਂ ਇੱਕ ਦੂਜੇ ਸਿਆਣ ਲੈਂਦੇ ਸੀ। ਅੰਦਰ ਵੜਦੇ ਹੀ ਚਿਰਾਂ ਤੋਂ ਤਰਸੇ ਜਿਸਮ ਇੱਕ ਦੂਜੇ ਨਾਲ ਘੁੱਟੇ ਜਾਂਦੇ। ਬੈਠਣ ਦੀ ਕਾਹਲ ਨਾਲ ਇੱਕ ਦੂਸਰੇ ਨੂੰ ਕਲਾਵੇ ਚ ਲੈਣ ਦੀ ਕਾਹਲ ਹੁੰਦੀ। ਉਸੇ ਜੱਫੀ ਚ ਘੁੱਟਦੇ ਹੋਏ ਦੋਹਾਂ ਨੇ ਸਾਹ ਇੱਕ ਜਿਹੇ ਹੋ ਜਾਂਦਾ। ਸਰੀਰਾਂ ਦਾ ਨਿੱਘ ਬਰਾਬਰ ਹੋ ਜਾਂਦਾ ਧੜਕਣ ਇੱਕੋ ਜਿੰਨੀ ਲੈਅ ਫੜ੍ਹ ਲੈਂਦੇ। ਹੱਥਾਂ ਪਿੱਠ ਉੱਤੇ ਫਿਰਦੇ ਤੇ ਉਂਗਲੀਆਂ ਨਿਸ਼ਾਨ ਬਣਾਉਂਦੀਆਂ ਹੋਈਆਂ ਖੁੱਭ ਜਾਂਦੀਆਂ। ਉਂਝ ਹੀ ਹੋਸ਼ ਭੁੱਲੇ ਉਹ ਬਿਸਤਰ ਉੱਤੇ ਡਿੱਗ ਜਾਂਦੇ। ਉਸਦੇ ਥੱਲੇ ਵਿਛਕੇ ਸੁਖਮਨ ਨੇ ਉਹਨੂੰ ਜਿਸਮ ਦੇ ਹਰ ਪੋਰ ਪੋਰ ਨਾਲ ਖੇਡਣ ਲਈ ਆਜ਼ਾਦ ਛੱਡ ਦਿੰਦੀ ਸੀ। ਕਿਸੇ ਮਾਹਿਰ ਦੀ ਤਰ੍ਹਾਂ ਲੱਖੇ ਦੇ ਹੱਥ ਤੇ ਬੁੱਲ੍ਹ ਉਸਦੇ ਅੱਧਨੰਗੇ ਜਿਸਮ ਨੂੰ ਚੁੰਮਣ ਲਗਦੇ। ਜਿੱਥੇ ਵੀ ਜਰਾ ਜਿੰਨਾ ਮਾਸ ਉਸਨੂੰ ਮਹਿਸੂਸ ਹੁੰਦੇ ਓਥੇ ਹੀ ਤਪਦੇ ਬੁੱਲਾਂ ਦੀ ਛਾਪ ਛੱਡ ਦਿੰਦਾ। ਉਸਦੇ ਹੱਥ ਕੱਪਡ਼ਿਆਂ ਉੱਪਰੋਂ ਹੁੰਦੇ ਹੋਏ ਅੰਦਰ ਪਹੁੰਚ ਜਾਂਦੇ।ਕੱਪੜੇ ਜਿਹੜੇ ਐਨੇ ਮਹੀਨ ਤੇ ਖੁੱਲ੍ਹੇ ਹੁੰਦੇ ਸੀ ਕਿ ਪਾਏ ਨਾ ਪਾਏ ਇੱਕ ਬਰਾਬਰ ਹੁੰਦਾ। ਸੁਖਮਨ ਦਾ ਪਿੰਡਾ ਉਹਨੂੰ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਲਗਦਾ ਸੀ। ਫਰਕ ਐਨਾ ਸੀ ਕਿ ਪਲ ਪਲ ਉਸ ਵਿਚੋਂ ਸੇਕ ਵਧਦਾ ਜਾਂਦਾ ,ਪਸੀਨੇ ਨਾਲ ਉਸਦੀਆਂ ਉਂਗਲਾਂ ਭਿੱਜ ਜਾਂਦੀਆਂ ਤੇ ਹਰ ਅੰਗ ਭਾਰਾ ਜਿਹਾ ਜਾਪਣ ਲਗਦਾ। ਇੱਕ ਦੂਸਰੇ ਨੂੰ ਇੰਝ ਹੀ ਕੋਥਲਦੇ ਹੋਏ ਕੱਪਡ਼ੇ ਉੱਤਰ ਜਾਂਦੇ। ਪਸੀਨੇ ਨਾਲ ਭਿੱਜੇ ਤੇ ਰੁਮਾਂਚ ਨਾਲ ਫੁੱਲੇ ਅੰਗਾਂ ਨੂੰ ਉਹ ਟੋਹ ਟੋਹ ਵੇਖਦੇ। ਲਖੇ ਦੇ ਹੱਥ ਉਸਦੇ ਹਰ ਹਿੱਸੇ ਨੂੰ ਸਹਿਲਾਉਂਦੇ ਉਸਦੇ ਮੱਥੇ ਤੋਂ ਪੈਰ ਤੱਕ ਉਸਦੀ ਜੀਭ ਬਿਨਾਂ ਰੁਕੇ ਚੁੰਮਦੀ ਚਲੇ ਜਾਂਦੀ। ਕਦੇ ਉਸਨੂੰ ਸਿੱਧਾ ਤੇ ਕਦੇ ਪੁੱਠਿਆਂ ਕਰਕੇ ਉਸਨੂੰ ਛੋਹਣਚੁੰਮਣ ਦਾ ਕੋਈ ਤਰੀਕਾ ਉਸਨੇ ਨਹੀਂ ਸੀ ਛੱਡਿਆ। ਉਸਦੇ ਹਰ ਅੰਗ ਦੇ ਸੁਆਦ ਨੂੰ ਉਹ ਉਸਨੇ ਚੱਖ ਕੇ ਵੇਖ ਲਿਆ ਸੀ। ਜਿਉਂ ਹੀ ਅੰਤਿਮ ਮੰਜਿਲ ਦੇ ਨੇੜੇ ਪੁੱਜਦੇ ਤਾਂ ਦੋਵੇਂ ਡਰ ਜਾਂਦੇ। ਇੱਕ ਡਰ ਸੀ ਇੱਕ ਭੈਅ ਸੀ ਉਸ ਵਰਜਿਤ ਫਲ ਨੂੰ ਖਾਣ ਵਿੱਚ। ਅੰਗ ਅੰਗ ਨੂੰ ਜਗਾ ਕੇ ਸ਼ਾਂਤ ਕਰਨ ਵੇਲੇ ਉਹ ਪਾਸਾ ਵੱਟ ਜਾਂਦੇ। ਸਿਰਫ ਇੱਕ ਦੂਸਰੇ ਉੱਤੇ ਲੇਟ ਕੇ ਆਪਣੀਆਂ ਦੇਹਾਂ ਨੂੰ ਰਗੜਦੇ ਰਹਿੰਦੇ। ਇੱਕ ਦੂਸਰੇ ਦੇ ਵਿੱਚ ਸਮਾ ਜਾਣ ਦੇ ਭਰਮ ਨੂੰ ਜਿਉਂਦੇ। ਇੱਕ ਦੂਸਰੇ ਦੇ ਅੰਗ ਅੰਗ ਜੁੜੇ ਹੋਣ ਦੇ ਬਾਵਜੂਦ ਉਸ ਲਕੀਰ ਨੂੰ ਟੱਪਣ ਦੀ ਹਿੰਮਤ ਨਾ ਕਰ ਪਾਉਂਦੇ। ਇੰਝ ਹੀ ਦੋਵਾਂ ਨੂੰ ਇੱਕ ਦੂਸਰੇ ਨੂੰ ਹੱਥ ਜਾਂ ਬੁੱਲਾਂ ਦੀ ਛੋਹ ਨਾਲ ਸ਼ਾਂਤ ਕਰਨਾ ਪੈਂਦਾ। ਤੀਸਰੇ ਦਿਨ ਵੀ ਇਹੋ ਸਭ ਦੁਹਰਾ ਕੇ ਇੱਕ ਦੂਸਰੇ ਦੇ ਜਿਸਮ ਉੱਪਰ ਦੋਹੇ ਬਿਨਾਂ ਸ਼ਰਮ ਤੇ ਬਿਨਾਂ ਡਰ ਤੋਂ ਬਿਲਕੁਲ ਨਗਨ ਚਿਪਕੇ ਹੋਏ ਸੀ। ਯਕੀਨ ਦੀ ਹੱਦ ਸੀ ਸੁਖਮਨ ਨੂੰ ਇਸ ਲਈ ਕੋਈ ਡਰ ਉਸਦੇ ਮਨ ਵਿੱਚ ਨਹੀਂ ਸੀ। ਆਪਣੀਆਂ ਦੋਵੇਂ ਲੱਤਾਂ ਨੂੰ ਲੱਖੇ ਦੇ ਲੱਕ ਤੇ ਵਲ੍ਹੇਟ ਕੇ ਉਹ ਉਸਨੂੰ ਹੋਰ ਵੀ ਵਧੇਰੇ ਮਹਿਸੂਸ ਕਰਨਾ ਚਾਹੁੰਦੀ ਸੀ। ਦੋਵਾਂ ਦੇ ਪੱਟ ਤੇ ਲੱਕ ਇੱਕੋ ਲਾਇਆ ਚ ਹਿੱਲ ਰਹੇ ਸੀ। ਹਰ ਰਗੜ ਨਾਲ ਮੂੰਹ ਵਿੱਚੋਂ ਸਿਰਫ ਆਹ ਦੀ ਆਵਾਜ਼ ਨਿੱਕਲਦੀ। ਇਸੇ ਮਸਤੀ ਨਾਲ ਭਰੇ ਪਲਾਂ ਵਿੱਚ ਕਦੋਂ ਲੱਖਾ ਸਭ ਬੰਧਨਾਂ ਨੂੰ ਤੋੜਦਾ ਹੋਇਆ ਅੰਦਰ ਸਮਾ ਗਿਆ ਕੁਝ ਪਤਾ ਹੀ ਨਾ ਲੱਗਾ। ਸੁਖਮਨ ਦੇ ਮੂੰਹੋ ਸਿਰਫ ਇੱਕ ਨਿੱਕੀ ਚੀਕ ਨਿੱਕਲੀ ਜੋ ਉਸਨੇ ਬਾਹਰ ਸੁਣਨ ਦੇ ਡਰੋਂ ਬੁੱਲਾਂ ਚ ਹੀ ਦਬਾ ਲਈ ਸੀ। ਨਾ ਚਾਹੁੰਦੇ ਵੀ ਉਹ ਲਕੀਰ ਟੱਪੀ ਗਈ ਸੀ। ਲੱਖਾ ਕਿੱਧਰ ਵੀ ਜਾਂਦਾ ਸੁਖਮਨ ਨੂੰ ਪੀੜ੍ਹ ਹੀ ਹੁੰਦੀ। ਬੈਟਰੀ ਜਗਾ ਕੇ ਵੇਖਿਆ ਤਾਂ ਚਾਦਰ ਉੱਤੇ ਖੂਨ ਦੇ ਧੱਬੇ ਸਪਸ਼ਟ ਸੀ।  ਸੁਖਮਨ ਦੀਆਂ ਅੱਖਾਂ ਵਿਚ ਸਹਿਮ ਡਰ ਤੇ ਹੰਝੂ। ਕਿੰਨਾ ਚਿਰ ਉਹ ਦੋਹਵੇਂ ਇਸੇ ਸਹਿਮ ਚ ਬੈਠੇ ਰਹੇ। ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ।  ਉਸਨੂੰ ਰੋਂਦੀ ਨੂੰ ਵਰਾਉਣ ਲਈ ਲੱਖਾ ਮੁੜ ਉਸਨੂੰ ਆਪਣੀਆਂ ਹਰਕਤਾਂ ਨਾਲ ਪਰਚਾਉਣ ਲੱਗਾ। ਹੌਲੀ ਹੌਲੀ ਸੁਖਮਨ ਦੇ ਹੰਝੂ ਆਹਾਂ ਵਿੱਚ ਬਦਲ ਗਏ। ਤੇ ਇਸ ਵਾਰ ਜਦੋਂ ਲੱਖੇ ਨੇ ਉਸਨੂੰ ਪੂਰੇ ਵਿਸ਼ਵਾਸ ਨਾਲ ਆਪਣੇ ਘੁੱਟ ਕੇ ਉਸਦੀਆਂ ਲੱਤਾਂ ਨੂੰ ਵਲੇਟਿਆ ਤਾਂ ਸੁਖਮਨ ਦੇ ਬਿਨਾਂ ਕਹੇ ਉਸਦੇ ਦਿਲ ਤੋਂ ਸਭ ਸਮਝ ਗਿਆ ਸੀ। ਦੋਵਾਂ ਦੇ ਜਿਸਮ ਜੁੜਦੇ ਹੀ ਜਿਵੇਂ ਮੁੜ ਤੋਂ ਸਮਾਉਣ ਲਈ ਤਿਆਰ ਸੀ। ਤੇ ਇਸ ਵਾਰ ਬਿਨਾਂ ਕਿਸੇ ਕਾਹਲ ਤੋਂ ਹਰ ਕਦਮ ਠਰੰਮੇ ਨਾਲ ਸੀ। ਸੁਖਮਨ ਦੇ ਦਰਦ ਤੇ ਅਡਜਸਟ ਕਰਨ ਦੇ ਨਾਲ ਸੀ। ਉਮਰਾਂ ਦਾ ਇਹ ਫਾਸਲਾ , ਸਾਲਾਂ ਦਾ ਲੁਕੋ ਤੇ ਪਰਦਾ ਕੁਝ ਮਿੰਟਾਂ ਚ ਖੁੱਲ੍ਹ ਗਿਆ ਸੀ। ਇੱਕ ਦੂਸਰੇ ਦੇ ਅਧੂਰੇ ਮਿਲਣ ਨੂੰ ਛੱਡ ਅੱਜ ਆਖ਼ਿਰੀ ਪੌੜੀ ਨੂੰ ਉਹਨਾਂ ਨੇ ਛੋਹ ਲਿਆ ਸੀ। ਦਰਦ ਦੀ ਇੱਕ ਲਹਿਰ ਮਗਰੋਂ ਜਿਸਮਾਂ ਚ ਇੱਕ ਅਲਗ ਹੀ ਨਸ਼ਾ ਤੇ ਤੇਜ਼ੀ ਸੀ। ਜਿਹੜੀ ਹਰ ਬੀਤਦੇ ਪਲ ਨਾਲ ਬੀਤਦੀ ਗਈ ਸੀ ਵਧਦੀ ਗਈ ਸੀ। ਜੋ ਉਹਨਾਂ ਦੇ ਸਾਹਾਂ ਚ ਘੁਲ ਕੇ ਕਮਰੇ ਚ ਗੂੰਜ ਉੱਠੀ ਸੀ। ਤੇ ਪਹਿਲੀ ਵਾਰ ਇਕੀਮਿਕ ਹੋਕੇ ਮੰਜਿਲ ਨੂੰ ਛੋਹਣ ਦਾ ਉਹ ਪੀੜ੍ਹ ਭਰਿਆ ਆਨੰਦ ਹੀ ਵੱਖਰਾ ਸੀ। ਉਸ ਰਾਤ ਉਹ ਸਭ ਤੋਂ ਵੱਧ ਸਮੇਂ ਲਈ ਇੱਕ ਦੂਸਰੇ ਕੋਲ ਰਹੇ। ਕਿੰਨੀ ਹੀ ਵਾਰ ਇਸਨੂੰ ਦੁਹਰਾਇਆ। ਇਹੋ ਕੁਝ ਅਖੀਰਲੇ ਦਿਨ ਵੀ ਉਹ ਦੁਹਰਾਉਣ ਹੀ ਵਾਲੇ ਸੀ।  ਪਰ ਕਿਸਮਤ ਨੂੰ ਮਨਜੂਰ ਨਹੀਂ ਸੀ। ਉਹਨਾਂ ਨੇ ਅਜੇ ਇੱਕ ਦੂਸਰੇ ਨੂੰ ਕੱਪੜਿਆਂ ਤੋਂ ਅਲੱਗ ਕੀਤਾ ਹੀ ਸੀ ਕਿ ਅਚਾਨਕ ਰਸੋਈ ਵਿਚੋਂ ਜ਼ੋਰ ਦਾ ਖੜਕਾ ਹੋਇਆ। ਫਟਾਫਟ ਕੱਪੜੇ ਪਾ ਸੁਖਮਨ ਰਸੋਈ ਵੱਲ ਭੱਜੀ। ਉਸਤੋਂ ਪਹਿਲਾਂ ਉਹ ਉਸਦੀ ਤਾਈਂ ਓਥੇ ਆ ਚੁੱਕੀ ਸੀ। ਦਰਵਾਜਾ ਖੁੱਲਾ ਰਹਿ ਜਾਂ ਕਰਕੇ ਬਿੱਲੀ ਨੇ ਸਾਰੇ ਭਾਂਡੇ ਖਿੰਡਾ ਦਿੱਤੇ ਸੀ। ਪਰ ਭਾਂਡਿਆਂ ਨਾਲੋਂ ਵੱਧ ਸ਼ੱਕ ਤਾਈਂ ਨੂੰ ਉਸਦੇ ਕੱਪੜੇ ਦੇਖ ਕੇ ਹੋਇਆ। ਉਸਦਾ ਮੱਥਾ ਠਣਕਿਆ ਤਾਂ ਉਸਤੋਂ ਪੁੱਛਦੀ ਉਹੀ ਦੱਬੇ ਪੈਰੀ ਸਬਾਤ ਵੱਲ ਜਾਣ ਲੱਗੀ। ਪੈਰਾਂ ਦੀ ਥਾਪ ਨੂੰ ਲੱਖਾ ਸਮਝ ਗਿਆ ਸੀ ਉਹ ਮਲਕੜੇ ਅੰਦਰ ਵੜ੍ਹਨ ਤੋਂ ਪਹਿਲਾਂ ਹੀ ਓਥੋਂ ਖਿਸਕ ਗਿਆ ਸੀ। ਤਾਈਂ ਨੂੰ ਅੰਦਰ ਵੜਦੇ ਹੀ ਕਿਸੇ ਮਰਦ ਦੀ ਬੋ ਦਾ ਖਿਆਲ ਆਇਆ ਪਰ ਉਹਨੂੰ ਸੁਖਮਨ ਉੱਤੇ ਭੋਰਾ ਵੀ ਸ਼ੱਕ ਨਹੀਂ ਸੀ। ਸਬਾਤ ਨੂੰ ਜਿੰਦਰਾ ਮਾਰ ਚਾਬੀ ਆਪਣੇ ਕੋਲ ਰੱਖਕੇ ਉਹਨੇ ਸੁਖਮਨ ਨੂੰ ਸੌਣ ਦੀ ਤਾਕੀਦ ਕਰ ਦਿੱਤੀ। ਪਰ ਫਿਰ ਵੀ ਉਸਨੇ ਆਪਣੇ ਵੱਡੇ ਮੁੰਡੇ ਨੂੰ ਸੁਖਮਨ ਦਾ ਖਾਸ ਧਿਆਨ ਰੱਖਣ ਲਈ ਆਖ ਦਿੱਤਾ ਸੀ। ਉਸ ਮਗਰੋਂ ਕਈ ਮਹੀਨੇ ਸਿਰਫ ਦੂਰੋਂ ਹੀ ਮਿਲਦੇ ਰਹੇ। ਤੇ ਫਿਰ ਉਸ ਸ਼ਾਮ ਦੋਹਵਾਂ ਦੀ ਲੱਗੀ ਦਾ ਭਾਂਡਾ ਭੱਜ ਗਿਆ ਸੀ। ਇੱਕ ਰਾਤ ਦੇ ਉਸ ਮਿਲਣ ਮਗਰੋਂ ਦੋਵੇਂ ਇੱਕ ਦੂਸਰੇ ਨੂੰ ਆਪੋ ਆਪਣਾ ਜੀਵਨ ਸਾਥੀ ਮੰਨ ਚੁੱਕੇ ਸੀ। ਮਹਿਜ ਸਮਾਜਿਕ ਰਸਮਾਂ ਦਾ ਫਰਕ ਸੀ। ਮਨੋਂ ਤਨੋਂ ਤਾਂ ਦੋਵੇਂ ਇੱਕ ਦੂਸਰੇ ਨੂੰ ਪੂਰਨ ਤੌਰ ਤੇ ਆਪਣਾ ਬਣਾ ਚੁੱਕੇ ਸੀ। ਇੱਕ ਪੂਰਾ ਸਮਾਜ ਹੁਣ ਉਹਨਾਂ ਦੋਹਾਂ ਦੇ ਖਿਲਾਫ ਸੀ ਜਿਸਤੋਂ ਡਰਕੇ ਉਹ ਦੌੜ ਆਇਆ ਸੀ ਤੇ ਕਿਸੇ ਅਣਦੇਖੀ ਮੰਜਿਲ ਵੱਲ ਜਾ ਰਿਹਾ ਸੀ। ਇਸ਼ਕ ਕਰਨ ਵਾਲਿਆਂ ਨੂੰ ਸਮਾਜ ਜਲਾਵਤਨੀ ਤੋਂ ਬਿਨਾਂ ਕੁਝ ਨਹੀਂ ਦਿੰਦਾ। ਪਰ ਉਹ ਇਸ ਦੇ ਖਿਲਾਫ ਵਿਦਰੋਹ ਦਾ ਮਨ ਬਣਾ ਚੁੱਕਾ ਸੀ ਖੁਦ ਦੇ ਪੈਰੀਂ ਖੜੇ ਹੋਕੇ ਉਸ ਅੰਦਰ ਨਵਾਂ ਆਤਮਵਿਸ਼ਵਾਸ਼ ਸੀ। ਸ਼ਕਤੀਮਾਨ ਟਰੱਕ ਉੱਤੇ ਕੰਬਲ ਨੂੰ ਲਪੇਟ ਸਭ ਯਾਦਾਂ ਨੂੰ ਸੋਚਦਾ ਉਹ ਉਂਝ ਹੀ ਸੌਂ ਗਿਆ। ਪਹਿਲਾਂ ਖੁੱਲੀਆਂ ਅੱਖਾਂ ਨਾਲ ਹੁਣ ਸੁੱਤਿਆਂ ਉਹ ਸੁਖਮਨ ਨੂੰ ਹੀ ਤੱਕ ਰਿਹਾ ਸੀ। {ਚਲਦਾ }

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s