
ਲੱਖੇ ਦੇ ਮਨ ਚ ਦੋ ਡਰ ਸੀ ਇੱਕ ਦੋਸਤੀ ਦਾ ਦੂਜਾ ਉਹ ਅਥਲੀਟ ਜਰੂਰ ਸੀ ਉੱਪਰੋਂ ਉਹਦਾ ਰੰਗ ਤੇ ਮੂੰਹ ਮੁਹਾਂਦਰੇ ਵੱਲੋਂ ਹੈਪੀ ਤੇ ਸੁਖ ਦੋਵਾਂ ਨਾਲੋਂ ਕੁਝ ਊਣਾ ਸੀ ਹੈਪੀ ਨਾਲ ਉਹਦੀ ਜੋੜੀ ਜਚੇਗੀ ਮੇਰੇ ਨਾਲ ਤੇ ਲੋਕ ਲੋਕੀ ਮਜ਼ਾਕ ਉਡਾਉਣਗੇ। ਪਤਾਸੇ ਤੇ ਭੂੰਡ ਉਹ ਲੋਕਾਂ ਵੱਲੋਂ ਹਰ ਵਾਰ ਸੋਚ ਲੈਂਦਾ ਸੀ। ਜਦੋਂ ਖੁਦ ਦੀ ਸੋਚ ਅਰ ਨਜ਼ਰੀਏ ਕਮਜ਼ੋਰ ਹੋਣ ਅਸੀਂ ਹਰ ਗੱਲ ਦੁਨੀਆਂ ਦੇ ਨਜ਼ਰੀਏ ਤੋਂ ਵੇਖਣ ਲਗਦੇ ਹਾਂ। ਉਹਨੇ ਮੁੜ ਉਸ ਜਮਾਤ ਵਿੱਚ ਪੈਰ ਨਾ ਪਾਇਆ। ਹੈਪੀ ਕੋਲੋਂ ਉਹ ਉਸਦੀਆਂ ਗੱਲਾਂ ਸੁਣਦਾ ਰਹਿੰਦਾ। ਕਿਵੇਂ ਉਹ ਉਹਦੇ ਮਗਰ ਜਾਂਦਾ ਕਿੰਝ ਉਸਨੂੰ ਬੁਲਾਉਣ ਦਾ ਯਤਨ ਕੱਲ੍ਹੇ ਕੁਝ ਪਲਾਂ ਲਈ ਲਈ ਦਿਲ ਦੀ ਗੱਲ ਆਖ ਸਕਣ ਦਾ ਹੀਆ। ਹੈਪੀ ਨੇ ਕੇਰਾਂ ਕਿਸੇ ਕੁੜੀ ਹੱਥ ਉਸ ਵੱਲ ਦੋਸਤੀ ਦਾ ਸੱਦਾ ਵੀ ਭੇਜਿਆ। ਪਰ ਕੋਰਾ ਜਵਾਬ ਆ ਗਿਆ। ਇਸ ਲਈ ਹੁਣ ਉਹ ਖੁਦ ਸਾਹਮਣੇ ਹੋਕੇ ਗੱਲ ਕਹਿਣੀ ਚਾਹੁੰਦਾ ਸੀ। ਫਿਰ ਇੱਕ ਦੁਪਹਿਰ ਜਦੋਂ ਉਹ ਪਿੱਠ ਤੇ ਭਾਰ ਬੰਨ੍ਹੀ ਚੱਕਰ ਲਾ ਰਿਹਾ ਸੀ। ਇੱਕ ਸੰਦੇਸ਼ਵਾਹਕ ਕੁੜੀ ਉਸ ਕੋਲ ਸੰਦੇਸ਼ ਲੈ ਕੇ ਆਈ। ਉਸਦੀਆਂ ਗੱਲਾਂ ਤੇ ਲੱਖੇ ਨੂੰ ਯਕੀਨ ਨਹੀਂ ਸੀ। ਪਰ ਦੋਸਤੀ ਦਾ ਇਹ ਸੁਨੇਹਾ ਸਿਰਫ ਉਹ ਕੁੜੀ ਨਹੀਂ ਸੀ ਦੂਰ ਉਹਲੇ ਚ ਖੜੀ ਤੱਕਦੀ ਸੁਖਮਨ ਵੀ ਸੀ! ਕੁਝ ਪਲਾਂ ਲਈ ਜਿਵੇਂ ਉਸਨੂੰ ਯਕੀਨ ਨਹੀਂ ਸੀ ਹੋਇਆ। ਪਰ ਸੁਖਮਨ ਨੂੰ ਤੱਕਦੇ ਵੇਖ ਇੱਕ ਵਾਰ ਤਾਂ ਉਹਨੇ ਆਪਣੇ ਹੱਥ ਤੇ ਦੰਦੀ ਵੱਢੀ ਕਿਤੇ ਸੁਪਨਾ ਤਾਂ ਨਹੀਂ ! ਪਰ ਉਸਨੇ ਹਲੇ ਕੋਈ ਜਵਾਬ ਨਾ ਦਿੱਤਾ। ਭਲਾ ਹੈਪੀ ਨੂੰ ਦੱਸੇ ਬਿਨਾਂ ਕਿੰਝ ਉਹ ਹਾਂ ਜਾਂ ਨਾਂਹ ਕਰ ਸਕਦਾ ਸੀ। ਉਸੇ ਸ਼ਾਂਮ ਪਿੰਡ ਦੇ ਟੋਭੇ ਚ ਮੱਝੀਆਂ ਦੇ ਨਹਾਉਂਦੇ ਸਮੇਂ ਜਦੋਂ ਉਹ ਢਲਦੇ ਸੂਰਜ ਨੂੰ ਤੱਕ ਰਹੇ ਸੀ ਉਸਨੇ ਹੈਪੀ ਨੂੰ ਸਭ ਗੱਲ ਦੱਸ ਦਿੱਤੀ। ਸੂਰਜ ਦੀ ਲਾਲੀ ਚ ਹੈਪੀ ਦਾ ਲਾਲ ਸੂਹਾ ਚਿਹਰਾ ਪੀਲਾ ਪੈ ਗਿਆ ਸੀ। ਉਸਨੇ ਲੱਖੇ ਦੀਆਂ ਅੱਖਾਂ ਚ ਤੱਕਿਆ। ਉਸਨੂੰ ਉਸ ਦੀਆਂ ਨਜਰਾਂ ਚ ਸੁਖਮਨ ਦੇ ਲਈ ਬੇਇੰਤਹਾ ਪਿਆਰ ਨਜ਼ਰ ਆਇਆ ਸੀ। ਜੋ ਸ਼ਾਇਦ ਸਿਰਫ ਉਸਦੀ ਪਸੰਦ ਹੋਣ ਕਰਕੇ ਉਹ ਛੱਡ ਰਿਹਾ ਸੀ। “ਮੁਬਾਰਕ ਮੇਰੇ ਯਾਰ !” ਆਖਦਿਆਂ ਉਹਨੇ ਲੱਖੇ ਨੂੰ ਗਲ ਲਾ ਲਿਆ ਸੀ। ਇਸਤੋਂ ਵੱਧ ਕਹਿਣ ਦੀ ਕੋਈ ਲੋੜ ਨਾ ਜਾਪੀ। ਚੜ੍ਹਦੀ ਉਮਰ ਦਾ ਇਸ਼ਕ ਸੀ ਖਤਾਂ ਰਾਹੀਂ ਇੱਕ ਦੂਜੇ ਦੇ ਸੁਨੇਹੇ ਰਾਹੀਂ ਹੀ ਪਹੁੰਚਦਾ ਸੀ। ਮਿਲਣ ਦਾ ਸਮਾਂ ਕੁਝ ਇੱਕ ਮਿੰਟ ਤੋਂ ਵੱਧ ਸੀ। ਬੱਸ ਦੂਰੋਂ ਦੂਰੋਂ ਅੱਖੀਆਂ ਸੇਕ ਲੈਣੀਆਂ ਤੇ ਸ਼ਾਇਰੀ ਨਾਲ ਭਰੇ ਖ਼ਤ ਲਿਖਣੇ ਇਥੋਂ ਤੱਕ ਸੀਮਿਤ ਸੀ। ਕਦੇ ਕਦੇ ਸੁਖਮਨ ਆਪਣੇ ਘਰੋਂ ਕੁਝ ਖਾਸ ਬਣਵਾ ਕੇ ਲੱਖੇ ਲਈ ਘੱਲ ਦਿੰਦੀ ਕਦੇ ਲੱਖਾ ਕਿਸੇ ਮੇਲੇ ਜਾਣ ਖੇਡ ਮੁਕਾਬਲੇ ਵਿੱਚ ਗਿਆ ਉਸ ਲਈ ਕਦੇ ਚੂੜੀਆਂ ਕਦੇ ਕੋਈ ਛੱਲਾ ਕਦੇ ਕੁਝ ਲਿਆ ਦਿੰਦਾ। ਉਸਦੇ ਘੱਲੇ ਹਰ ਖ਼ਤ ਹਰ ਨਿਸ਼ਾਨੀ ਨੂੰ ਉਹ ਆਪਣੀ ਫਾਈਲ ਚ ਸਾਂਭ ਕੇ ਰੱਖਦਾ ਤੇ ਉਸਤੋਂ ਵੀ ਵੱਧ ਹਿਫਾਜ਼ਤ ਫਾਈਲ ਦੀ ਰੱਖਦਾ। ਤੇ ਉਸਦੀ ਇੱਕ ਤਸਵੀਰ ਉਸ ਦੇ ਲਈ ਸਭ ਤੋਂ ਕੀਮਤੀ ਵਸਤ ਬਣ ਗਈ ਸੀ। ਕਈ ਸਾਲ ਇਹ ਸਭ ਇੰਝ ਹੀ ਰਿਹਾ ਦੇਖ ਦਖਈਏ ਤੋਂ ਵੱਧ ਜਦੋਂ ਤੱਕ ਲੱਖੇ ਦਾ ਸਕੂਲ ਚ ਆਖ਼ਿਰੀ ਸਾਲ ਨਹੀਂ ਆ ਗਿਆ ਤੇ ਉਹ ਉਮਰ ਦੀ ਇੱਕ ਦਲਹੀਜ ਲੰਘ ਨਾ ਗਿਆ । ਜਦੋਂ ਬੋਰਡ ਦੇ ਪੇਪਰ ਹੋ ਜਾਂਦੇ ਸੀ ਤਾਂ ਡੀਪੀ ਮਾਸਟਰ ਕੋਲ ਪੇਪਰ ਚੈੱਕ ਕਰਨ ਵਾਸਤੇ ਆਉਂਦੇ। ਜਿਆਦਾ ਪੇਪਰ ਚੈੱਕ ਕਰਨ ਲਈ ਉਹ ਪੇਪਰਾਂ ਦੇ ਨੰਬਰ ਗਿਣਨ ,ਭਰਨ ਤੇ ਰਿਜਲਟ ਸੀਟਾਂ ਚ ਭਰਨ ਲਈ ਉਹ ਉਹਨਾਂ ਨੂੰ ਲਗਾ ਲੈਂਦਾ ਸੀ। ਸੁਖਮਨ ਦੀ ਲਿਖਾਈ ਮੋਤੀਆਂ ਵਰਗੀ ਸੀ। ਪਤਾ ਨਹੀਂ ਕੁੜੀਆਂ ਕਿਥੋਂ ਲਿਖਣਾ ਸਿਖਦੀਆਂ ਹਨ। ਰਿਜਲਟ ਸੀਟਾਂ ਭਰਨ ਦਾ ਕੰਮ ਉਸਦੇ ਹਵਾਲੇ ਹੁੰਦਾ। ਉਂਝ ਤਾਂ ਲੱਖੇ ਨੂੰ ਡੀਪੀ ਛੱਡਦਾ ਨਹੀਂ ਸੀ ਪਰ ਐਸੇ ਵੇਲੇ ਉਹ ਕਿਸੇ ਬਹਾਨੇ ਟਿਕ ਹੀ ਜਾਂਦਾ ਤੇ ਮਦਦ ਦੇਣ ਲਗਦਾ। ਮਦਦ ਦੇ ਬਹਾਨੇ ਨਾਲੋਂ ਸੁਖਮਨ ਨੂੰ ਦੇਖਣਾ ਉਹਨੂੰ ਛੇੜਨ ਤੋਂ ਵੱਧ ਕੁਝ ਨਹੀਂ ਸੀ। ਐਸੇ ਵੇਲਿਆਂ ਤੇ ਉਹਨਾਂ ਦੇ ਬੋਲ ਸਾਂਝੇ ਹੋਣ ਲੱਗੇ ਗੱਲਾਂ ਹੋਣ ਲੱਗੀਆਂ ਖਤਾਂ ਨਾਲੋਂ ਇੱਕ ਦੂਸਰੇ ਸਾਹਮਣੇ ਬਹਿ ਕੇ ਜਾਨਣਾ ਵਧੀਆ ਲੱਗਾ। ਜਦੋਂ ਦਾ ਇਕਰਾਰ ਹੋਇਆ ਸੀ ਉਦੋਂ ਤੋਂ ਉਸਦੀਆਂ ਨਜਰਾਂ ਮਹਿਜ਼ ਅੱਖਾਂ ਨਾਲ ਨਹੀਂ ਸੀ ਮਿਲਦੀਆਂ ਸਗੋਂ ਉਹਦੇ ਭਰੇ ਭਰੇ ਅੰਗਾਂ ਨੂੰ ਵੀ ਟਟੋਲਣ ਲੱਗੀਆਂ ਸੀ। ਹਰ ਖ਼ਤ ਚ ਉਸਨੇ ਨਿਸ਼ੰਗ ਹੋਕੇ ਹਰ ਸ਼ੇਅਰ ਉਸਦੇ ਹਰ ਅੰਗ ਲਈ ਲਿਖਿਆ ਸੀ। ਤੇ ਉਸੇ ਤਰੀਕੇ ਦੇ ਜਵਾਬ ਉਸਨੂੰ ਮਿਲੇ ਸੀ। ਉਹਦੇ ਖ਼ਤ ਜਿਉਂ ਜਿਉਂ ਉਹ ਪੜ੍ਹਦਾ ਉਹਨੂੰ ਬਾਹਾਂ ਚ ਭਰਨ ਲਈ ਉਹ ਉਤਾਵਲਾ ਸੀ। ਪਰ ਹੱਥ ਪਕੜਨ ਤੋਂ ਵੱਧ ਛੋਹ ਅਜੇ ਨਸੀਬ ਨਹੀਂ ਸੀ ਹੋਈ। ਇੱਕ ਦਿਨ ਦੁਪਹਿਰ ਵੇਲੇ ਡੀਪੀ ਖਾਣਾ ਲਿਆਉਣਾ ਭੁੱਲ ਆਇਆ ਸੀ। ਉਸਨੇ ਖੁਦ ਖੰਨਿਓਂ ਕੁਝ ਲੈ ਆਉਣ ਦਾ ਮਨ ਬਣਾਇਆ। ਉਹਨਾਂ ਨੂੰ ਅਗਾਊਂ ਕੰਮ ਸਮਝਾ ਕੇ ਉਹ ਲੈਣ ਚਲਾ ਗਿਆ। ਉਸਨੂੰ ਜਾਂਦੇ ਵੇਖ ਕੰਮ ਘਰਦੇ ਬਾਕੀਆਂ ਨੂੰ ਮਸੀਂ ਕੈਦ ਤੋਂ ਨਿੱਕਲਣ ਦਾ ਮੌਕਾ ਮਿਲਿਆ ਛੇ ਕੁ ਜਣਿਆ ਚੋਂ ਤਿੰਨ ਉਦੋਂ ਦੌੜ ਗਏ। ਪਿੱਛੇ ਬਚੇ ਉਹ ,ਹੈਪੀ ਤੇ ਸੁਖਮਨ। ਹੈਪੀ ਅੱਖਾਂ ਦਾ ਇਸ਼ਾਰਾ ਸਮਝ ਕੇ ਦਰੋਂ ਬਾਹਰ ਹੋ ਗਿਆ। ਇੰਝ ਸਭ ਨੂੰ ਬਾਹਰ ਜਾਂਦੇ ਵੇਖ ਸੁਖਮਨ ਵੀ ਬਾਹਰ ਜਾਣ ਹੀ ਲੱਗੀ ਸੀ ਕਿ ਬਾਹੋਂ ਫੜਕੇ ਲੱਖੇ ਨੇ ਆਪਣੇ ਕੋਲ ਖਿੱਚ ਲਈ। ਉਹ ਅਚਾਨਕ ਹਮਲੇ ਤੋਂ ਡਰ ਗਈ ਸੀ ਚਿੱਟੇ ਰੰਗ ਚ ਸੂਹਾ ਲਹੂ ਦਿਸਣ ਲੱਗਾ ਸੀ। “ਕੀ ਕਰਦੈਂ ,ਕੋਈ ਆ ਜਾਏਗਾ।” ਉਹਦੇ ਮੂੰਹੋ ਨਿੱਕਲਿਆ। ਜਿਸਮਾਂ ਦੀ ਭਰਵੀਂ ਪਹਿਲੀ ਛੋਹ ਸੀ ਇਹ। “ਨਹੀਂ ਕੋਈ ਆਇਆ ਤਾਂ ਹੈਪੀ ਦਰਵਾਜ਼ਾ ਖੜਕਾ ਦੇਵੇਗਾ ” ਲੱਖੇ ਨੇ ਕਿਹਾ। ਉਸਨੇ ਖਿੱਚ ਕੇ ਸੁਖਮਨ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ। ਕੁਰਸੀ ਤੇ ਬੈਠਕੇ ਉਸਨੂੰ ਆਪਣੀ ਗੋਦੀ ਚ ਬਿਠਾ ਲਿਆ। ਤੇ ਢਿੱਡ ਉੱਤੇ ਬਾਹਾਂ ਵਲ ਲਿਆਂ। ਸੁਖਮਨ ਕੋਸ਼ਿਸ਼ ਕਰ ਰਹੀ ਸੀ ਕਿ ਉਹ ਗੋਦੀ ਛੱਡ ਕੁਰਸੀ ਦੀ ਬਾਹੀ ਤੇ ਬਹਿ ਜਾਵੇ। ਓਰ ਲੱਖੇ ਦੇ ਬਾਹਵਾਂ ਦੇ ਜ਼ੋਰ ਅੱਗੇ ਇੱਕ ਨਾ ਚੱਲੀ। ਉਹ ਉਸਦੀਆਂ ਖੁੱਲੀਆਂ ਲੱਤਾਂ ਚ ਖੁਦ ਨੂੰ ਟਿਕਾ ਕੇ ਬੜੀ ਮੁਸ਼ਕਿਲ ਨਾਲ ਬੈਠੀ ਸੀ। ਇੱਕ ਦੂਜੇ ਨਾਲ ਜੁੜਦੇ ਹੀ ਜਿਸਮ ਭਖਣ ਲੱਗੇ ਸੀ। ਸਾਹਾਂ ਚ ਤੇਜ਼ੀ ਆ ਗਈ ਸੀ। ਅੰਗਾਂ ਚ ਅਜੀਬ ਜਿਹੀ ਮਸਤੀ ਤੇ ਸੰਨਸਨਾਹਟ ਸੀ। ਲੱਖੇ ਦੇ ਗਰਮ ਸਾਹ ਉਸਦੀ ਗਰਦਨ ਤੇ ਡਿੱਗਣ ਲੱਗੇ ਸੀ ਉਸਦੇ ਮੋਢਿਆਂ ਤੇ ਸਿਰ ਰੱਖ ਕੇ ਉਸਦੇ ਕੰਨਾਂ ਚ ਉਸਦਾ ਨਾਮ ਲੈ ਕੇ ਲੱਖੇ ਦੇ ਬੁੱਲ ਉਸਦੀ ਪਤਲੀ ਤੇ ਅਛੋਹ ਗਰਦਨ ਤੇ ਟਕਰਾਏ ਤਾਂ ਆਹ ਤੋਂ ਬਿਨਾਂ ਮੂਹੋ ਕੁਝ ਵੀ ਨਹੀਂ ਸੀ ਨਿੱਕਲਿਆ। ਉਸਨੇ ਗਰਦਨ ਨੂੰ ਇੱਕ ਪਾਸੇ ਟੇਢੀ ਕਰਕੇ ਰੋਕਿਆਂ ਤੇ ਉਸਨੇ ਇਹੋ ਕਿਰਿਆ ਦੂਜੇ ਪਾਸੇ ਦੁਹਰਾ ਦਿੱਤੀ। ਓਥੋਂ ਰੋਕਿਆ ਤਾਂ ਪਿੱਠ ਪਿੱਛੇ ਨੰਗੀ ਥਾਂ ਤੇ ਬੁੱਲ ਚਿਪਕ ਗਏ। ਸੁਖਮਨ ਨੇ ਗਰਦਨ ਪਿੱਛੇ ਨੂੰ ਸੁੱਟੀ ਤਾਂ ਉਸਦੀ ਗਰਦਨ ਨੂੰ ਪਕੜ ਕੇ ਆਪਣੇ ਵੱਲ ਘੁਮਾ ਕੇ ਉਸਦਾ ਸਭ ਤੋਂ ਕਰਾਰਾ ਹਮਲਾ ਸੁਖਮਨ ਦੇ ਸੂਹੇ ਪੱਤੀਆਂ ਵਰਗੇ ਪਤਲੇ ਬੁੱਲ੍ਹੀਆਂ ਤੇ ਹੋਇਆ। ਜਿਸ ਵਿਚੋਂ ਕੋਈ ਅਵਾਜ ਨਿੱਕਲਣ ਨਾਲੋਂ ਪਹਿਲਾਂ ਹੀ ਘੁੱਟੀ ਗਈ। ਉਸਦੀਆਂ ਅੱਖਾਂ ਮੀਚੀਆਂ ਗਈਆਂ। ਪੂਰੇ ਜਿਸਮ ਚ ਇੱਕ ਕਰੰਟ ਸੀ ਇੱਕ ਲਹਿਰ ਸੀ। ਜੋ ਆਪਣੇ ਨਾਲ ਪਸੀਨੇ ਤੋਂ ਸਿਵਾਏ ਕੁਝ ਨਹੀਂ ਸੀ ਲਿਆਈ ਉਸਦਾ ਜਿਸਮ ਕੱਪੜਿਆਂ ਵਿੱਚ ਹੀ ਮਚਣ ਲੱਗਾ ਸੀ। ਸਰੀਰ ਤੇ ਪਹਿਨਿਆ ਹਰ ਕੱਪੜਾ ਤੰਗ ਲੱਗਣ ਲੱਗਾ ਸੀ। ਉਸਨੂੰ ਖਿਆਲ ਆਇਆ ਕਿ ਕਪੜੇ ਉਤਾਰ ਸੁੱਟੇ ਕਿਤੇ ਇਹ ਗਰਮੀ ਉਸਨੂੰ ਹਾਰਟ ਅਟੈਕ ਨਾ ਕਰਵਾ ਦੇਵੇ। ਉਸਨੇ ਆਪਣੇ ਭਟਕਦੇ ਜਜ਼ਬਿਆਂ ਨੂੰ ਕੰਟਰੋਲ ਕਰਨ ਲਈ ਆਪਣੇ ਸਰੀਰ ਨੂੰ ਘੁੱਟ ਲਿਆ ਆਪਣੇ ਪੱਟਾਂ ਨੂੰ ਆਪਸ ਵਿੱਚ ਜਕੜ ਲਿਆ ਸੀ। ਤੇ ਪਹਿਲੇ ਚੁੰਮਣ ਦੇ ਸੁਆਦ ਚ ਉਹ ਜਦੋਂ ਗੁਆਚ ਗਏ ਸੀ। ਲੱਖੇ ਦੇ ਹੱਥ ਉਸਦੇ ਸਰੀਰ ਨੂੰ ਕੱਪੜਿਆਂ ਦੇ ਬਾਹਰੋਂ ਟਟੋਲਣ ਲੱਗੇ। ਪਰ ਤੰਗ ਕੱਪੜਿਆਂ ਵਿੱਚੋਂ ਅੰਦਰ ਵੀ ਨਹੀਂ ਸੀ ਜਾ ਸਕਦੇ। ਪਰ ਦੂਰੋਂ ਦੂਰੋਂ ਤੱਕਦੇ ਹਰ ਅੰਗ ਨੂੰ ਉਸਨੇ ਬਾਹਰੋਂ ਹੀ ਸਹਿਲਾ ਕੇ ਵੇਖਿਆ। ਉਸਦੀ ਉਮੀਦ ਨਾਲੋਂ ਉਸਨੂੰ ਹਰ ਹਿੱਸਾ ਵੱਧ ਰਸ ਭਰਿਆ ਲੱਗਾ ਸੀ। ਉਸਦੇ ਸਖ਼ਤ ਪੱਟਾਂ ਚ ਸੁਖਮਨ ਦੇ ਨਰਮ ਪੱਟ ਘੁੱਟੇ ਗਏ ਸੀ। ਉਸਦੇ ਜਿਸਮ ਦੀ ਉਤੇਜਨਾ ਨੂੰ ਸੁਖਮਨ ਪੱਟਾਂ ਤੇ ਮਹਿਸੂਸ ਕਰ ਪਾ ਰਹੀ ਸੀ।ਕੁਰਸੀ ਤੇ ਬੈਠੇ ਦੋਵੇਂ ਹਿੱਲ ਰਹੇ ਸੀ ,ਇਹੋ ਹਿਲਜੁਲ ਨਾਲ ਉਹਨਾਂ ਦਾ ਮਨ ਸੁਆਦ ਨਾਲ ਭਰਿਆ ਪਿਆ ਸੀ। ਉਸਦੀਆਂ ਲੱਤਾਂ ਤੇ ਜਦੋਂ ਲੱਖੇ ਦੇ ਹੱਥ ਘੁੰਮਦੇ ਉਤਾਂਹ ਵੱਲ ਆਏ ਤਾਂ ਜਿਵੇਂ ਉਂਗਲੀਆਂ ਦੇ ਕੁਝ ਪੋਟੇ ਹੀ ਘੁੱਟਵੇਂ ਪੱਟਾਂ ਚ ਸਮਾ ਸਕੇ ਸੀ। ਆਪਣੇ ਜ਼ੋਰ ਨਾਲ ਵੀ ਉਹ ਲੱਗੇ ਜੰਦਰੇ ਨੂੰ ਖ਼ੋਲ੍ਹ ਨਹੀਂ ਸੀ ਸਕਿਆ।ਉਂਗਲਾਂ ਪੱਟਾਂ ਵਿੱਚ ਹੀ ਘੁੱਟੀਆਂ ਰਹਿ ਗਈਆਂ ਸੀ। ਪੋਟਿਆਂ ਵਿਚੋਂ ਗਰਮੀ ਸਿੰਮ ਰਹੀ ਸੀ ਸਿਰਫ ਉਹ ਖੁਦ ਨੂੰ ਉਸ ਨਾਲ ਘੁੱਟ ਸਕਦਾ ਸੀ ਜਾਂ ਉਸਦੇ ਬੁੱਲਾਂ ਤੇ ਜੀਭ ਨਾਲ ਗਰਦਨ ਤੇ ਆਪਣੇ ਪਿਆਰ ਦੇ ਨਿਸ਼ਾਨ ਛੱਡ ਸਕਦਾ ਸੀ। ਉਤੇਜਨਾ ਨਾਲ ਭਰੇ ਦੋਵਾਂ ਦੇ ਸਾਹ ਸੁੱਕ ਰਹੇ ਸੀ।ਤੇ ਰੋਮ ਰੋਮ ਜਾਗ ਗਿਆ ਸੀ। .
ਇਸਤੋਂ ਪਹਿਲਾਂ ਕਿ ਉਹ ਇਸ ਉਤੇਜਨਾ ਵੱਸ ਕੁਝ ਕਰ ਗੁਜਰਦੇ। ਹੈਪੀ ਨੇ ਦਰਵਾਜ਼ਾ ਖੜਕਾ ਦਿੱਤਾ।ਡੀਪੀ ਮਾਸਟਰ ਨੂੰ ਦੂਰੋਂ ਦੇਖਕੇ ਹੀ। ਦੋਵੇਂ ਅਲਗ ਅਲਗ ਹੋਕੇ ਆਪੋਂ ਆਪਣੀਆਂ ਕੁਰਸੀਆਂ ਤੇ ਜਾ ਬੈਠੇ। ਸੁਖਮਨ ਓਥੋਂ ਉੱਠ ਕੇ ਬਾਹਰ ਚਲੀ ਗਈ। ਖੁਦ ਦੇ ਸਾਹ ਨੂੰ ਸਹੀ ਕਰਨ ਲਈ ਲੱਖੇ ਨੇ ਦੋ ਤਿੰਨ ਪਾਣੀ ਦੇ ਗਿਲਾਸ ਪੀਤੇ ਤੇ ਮੇਜ ਉੱਤੇ ਸਿਰ ਰੱਖ ਕੇ ਡਿੱਗ ਗਿਆ ਮਤੇ ਮੂੰਹ ਤੇ ਆਏ ਪਸੀਨੇ ਤੇ ਲਾਲੀ ਨੂੰ ਡੀਪੀ ਮਾਸਟਰ ਵੇਖ ਨਾ ਲਵੇ. ਮਾਸਟਰ ਉਹਨਾਂ ਸਭ ਲਈ ਕਿੰਨਾ ਹੀ ਕੁਝ ਲੈ ਆਇਆ ਸੀ ਤੇ ਨਾਲ ਉਸਦੀ ਪਸੰਦੀਦਾ ਬਾਲੂਸ਼ਾਹੀ ਮਿਠਾਈ,ਪਰ ਕਿਸੇ ਵੀ ਆਈਟਮ ਦਾ ਸੁਆਦ ਉਸਨੂੰ ਫਿੱਕਾ ਹੀ ਲੱਗਿਆ ਸੀ। ਭਲਾ ਪਹਿਲੀ ਛੂਹ ਤੇ ਚੁੰਮਣ ਤੋਂ ਵੱਧ ਕੁਝ ਸੁਆਦਲਾ ਹੋ ਸਕਦਾ ?ਮਗਰੋਂ ਖਤਾਂ ਵਿੱਚ ਕਿੰਨੇ ਹੀ ਵਾਰ ਇਸ ਮਿਲਣ ਦੇ ਖੁੱਲ੍ਹੇ ਜਿਕਰ ਹੋਏ ਜਿਸ ਚ ਉਹਨਾਂ ਦੇ ਕਹਿਣ ਚ ਕੋਈ ਪਰਦਾ ਨਹੀਂ ਸੀ। ਉਡੀਕ ਉਹਨਾਂ ਨੂੰ ਬੱਸ ਪਹਿਲੇ ਮਿਲਣ ਦੀ ਸੀ ਜਿਸਨੂੰ ਉਹ ਸਿਰਫ ਅੱਗੇ ਖਿਸਕਾ ਰਹੇ ਸੀ ਮਤੇ ਇਸ ਉਮਰ ਦੇ ਜੋਸ਼ ਚ ਕੋਈ ਗਲਤੀ ਨਾ ਕਰ ਬੈਠਣ !!!!(ਚਲਦਾ……….)
