ਵਸ਼ੀਕਰਨ

“ਕੁਝ ਲੋਕਾਂ ਕੋਲ ਵਸ਼ ਚ ਕਰਨ ਦਾ ਵਲ ਹੁੰਦਾ, ਨਹੀਂ ਤਾਂ ਕਿਵੇਂ ਚੰਗੇ ਭਲੇ ਸਿਆਣੇ ਲੋਕ ਉਹ ਕਰ ਬਹਿੰਦੇ ਹਨ ਕਿ ਕਦੇ ਸੋਚ ਵੀ ਨਹੀਂ ਸਕਦਾ , ਇਹ ਬੰਗਾਲੀ ਤਾਂਤਰਿਕ ਐਵੇਂ ਹੀ ਨਹੀਂ ਸ਼ਹਿਰਾਂ ਚ ਬੈਠੇ ” .
ਆਟੋ ਚ ਬੈਠੀ ਆਫਿਸ ਵੱਲ ਜਾ ਰਹੀ ਸ਼ੀਤਲ ਨੂੰ ਬਾਬਾ ਬੰਗਾਲੀ ਦਾ ਬੋਰਡ ਦੇਖਕੇ ਲਲਿਤਾ ਦੀ ਗੱਲ ਯਾਦ ਆ ਗਈ । ਆਰਤੀ ਤੇ ਬੌਸ ਦੇ ਰਿਸ਼ਤੇ ਅੱਜ ਕੱਲ੍ਹ ਆਫ਼ਿਸ ਚ ਹਰ ਇੱਕ ਡਾਊ ਜ਼ੁਬਾਨ ਤੇ ਸੀ । ਕਿੰਝ ਕਿਵੇਂ ਬੌਸ ਉਸਦੇ ਚੁੰਗਲ ਚ ਆਇਆ ਸਭ ਦੇ ਆਪਣੇ ਆਪਣੇ ਵਿਊ ਸੀ।
ਜੂਨ ਦਾ ਅੱਧ ਸੀ, ਗੌਰਵ ਉਸਨੂੰ ਆਟੋ ਸਟੈਂਡ ਤੋਂ ਆਟੋ ਬਿਠਾ ਆਪਣੇ ਆਫਿਸ ਚਲਾ ਗਿਆ ਸੀ ।ਆਟੋ ਚ ਇੱਕ ਸਵਾਰੀ ਉੱਤਰਦੀ ਤੇ ਦੂਸਰੀ ਚੜ੍ਹਦੀ । ਇੱਕ ਜਗ੍ਹਾ ਤੋਂ ਇੱਕ ਨੌਜਵਾਨ ਮੁੰਡਾ ਚੜ੍ਹਿਆ ਤੇ ਉਸ ਨਾਲ ਚਿਪਕ ਕੇ ਬੈਠ ਗਿਆ । ਉਸਨੇ ਇੱਕ ਦੋ ਵਾਰ ਦੂਰ ਹੋਣ ਦੀ ਕੋਸ਼ਿਸ਼ ਵੀ ਕੀਤੀ ਪਰ ਜਰਾ ਕੁ ਸਕਿੰਟ ਬਾਅਦ ਉਹ ਫਿਰ ਨਾਲ ਨੂੰ ਚਿਪਕ ਜਾਂਦਾ । ਰੋਜ ਦਾ ਕੰਮ ਸੀ ਇਹਨਾਂ ਲੋਕਾਂ ਦਾ ।ਪਰ ਜਦੋਂ ਆਪਣੀ ਜੇਬ ਚੋਂ ਮੁਬਾਇਲ ਕੱਢਣ ਦੇ ਬਹਾਨੇ ਜੇਬ ਅੰਦਰੋਂ ਹੀ ਉਸਦੇ ਪੱਟਾਂ ਕੋਲੋ ਹੱਥ ਨੂੰ ਘਿਸਾ ਕੇ ਫਿਰ ਵੱਖੀ ਕੋਲੋ ਫੇਰਨ ਦੀ ਕੋਸ਼ਿਸ਼ ਕੀਤੀ । ਤਾਂ ਉਹ ਟੁੱਟ ਕੇ ਉਸ ਨੂੰ ਪੈ ਨਿੱਕਲੀ । ਅੱਖਾਂ ਕੱਢਦੀ ਨੇ ਉਸਨੂੰ ਕਿਹਾ ।
– ‘ਪਰਾਂ ਹੋਕੇ ਬੈਠ’ , ਯਕਦਮ ਮੁੰਡਾ ਠਿਠਕ ਗਿਆ । ਉਸਨੂੰ ਆਪਣੀ ਚੜੀ ਜਵਾਨੀ ਤੇ ਮਖਮਲੀ ਖੂਬਸੂਰਤੀ ਤੇ ਸ਼ਾਇਦ ਮਾਣ ਸੀ ਇਸ ਲਈ ਐਨਾ ਬੁਰਾ ਜਿਹਾ ਵਿਹਾਰ ਹੋਇਆ ਦੇਖ ਠਠੰਬਰ ਗਿਆ ਤੇ ਚੰਗੀ ਵਿੱਥ ਬਣਾ ਕੇ ਬੈਠ ਗਿਆ ਸੀ ।
ਉਸਦਾ ਇਹੋ ਸੀ ਕਦੇ ਵੀ ਕਿਸੇ ਨੂੰ ਭੀੜ ਚ ਖੁਦ ਨਾਲ ਲਾਹਾ ਲੈਣ ਵਰਗੀ ਸ਼ਰਾਰਤ ਨਹੀਂ ਸੀ ਕਰਨ ਦਿੱਤੀ । ਬਹੁਤੇ ਉਸਦੀਆਂ ਅੱਖਾਂ ਤੇ ਮੱਥੇ ਦੀਆਂ ਤਿਉੜੀਆਂ ਵੇਖ ਕੇ ਹੀ ਦੂਰ ਹੋ ਜਾਂਦੇ ਸੀ । ਫਿਰ ਵੀ ਜੇ ਕੋਈ ਰਾਂਝਾ ਬਣਦਾ ਕੋਲ ਆਉਂਦਾ ਤਾਂ ਇੰਝ ਡਾਂਟ ਖਾ ਕੇ ਖਿਸਕਦਾ ।
ਉਸਦੇ ਦੂਰ ਹੁੰਦਿਆਂ ਹੀ ਉਸਨੂੰ ਮੁੜ ਆਰਤੀ ਪਿੱਛੇ ਫਿਰਦੇ ਆਪਣਾ ਬੌਸ ਦਿਸਣ ਲੱਗਾ ।ਉਸਦੇ ਦਿਮਾਗ ਚ ਮੁੜ ਤਾਂਤਰਿਕ ਤੇ ਡੇਰੇ ਘੁੰਮਣ ਲੱਗੇ । ਵਸ਼ੀਕਰਨ ਤੇ ਮੁੱਠੀਕਰਨ ਦੇ ਟੀਵੀ ਅਖਬਾਰਾਂ ਚ ਛਪਦੇ ਵਿਗਿਆਪਨ ਕੀ ਸੱਚੀ ਸੱਚ ਹੋ ਸਕਦੇ ਹਨ ? ਕੀ ਉਹ ਵੀ ਅਜ਼ਮਾ ਕੇ ਵੇਖੇ ਜੇ ਹਾਂ ਤੇ ਕਿਸਤੇ ? ਗੌਰਵ ਨਾਲ ਉਸਦਾ ਰਿਸ਼ਤਾ ਵਧੀਆ ਨਿਭ ਰਿਹਾ ਸੀ । 10 ਸਾਲ ਦੇ ਵਿਆਹ ਚ ਦੋ ਬੱਚੇ ਵੀ ਹਨ ਤੇ ਕਦੇ ਵੀ ਉਹਨਾਂ ਦੀ ਕਿਸੇ ਗੱਲ ਤੇ ਬਹੁਤੀ ਅਣਬਣ ਨਹੀਂ ਸੀ ਹੋਈ । ਘਰ ਗ੍ਰਹਿਸਥੀ ਚੰਗੀ ਚੱਲ ਰਹੀ ਸੀ । ਕਿਤੇ ਇਹਨਾਂ ਨੂੰ ਘਰ ਵਾੜ ਘਰ ਦਾ ਹੀ ਨੁਕਸਾਨ ਨਾ ਹੋ ਜਾਏ ।
ਉਸਨੇ ਸੁਣਿਆ ਸੀ ਕਿ ਸ਼ੈਤਾਨੀ ਸ਼ਕਤੀਆਂ ਨੂੰ ਵਰਤਣ ਵਾਲੇ ਇੱਕ ਦਿਨ ਉਹਨਾਂ ਹੀ ਸ਼ਕਤੀਆਂ ਦੇ ਖੁਦ ਸ਼ਿਕਾਰ ਹੋ ਜਾਂਦੇ ਹਨ । ਪਰ ਖੌਰੇ ਇੰਝ ਕਰਨ ਨਾਲ ਗੌਰਵ ਦੇ ਮਾਂ ਬਾਪ ਉਸਦੇ ਵੱਡੇ ਭਰਾ ਨਾਲੋਂ ਉਸਦਾ ਵੱਧ ਕਰਨ ਲੱਗ ਜਾਣ । ਪੂਰੇ ਆਫ਼ਿਸ ਵਕਤ ਚ ਉਹ ਇਹੋ ਸੋਚਦੀ ਰਹੀ । ਪਰ ਕਿਸੇ ਨੂੰ ਕੁਝ ਦੱਸਿਆ ਨਹੀਂ ।
ਸ਼ਾਮੀ ਵਾਪਿਸ ਆਉਂਦੇ ਹੋਏ ਵੀ ਮੁੜ ਉਹੀ ਵਿਚਾਰ ਚੱਲ ਰਹੇ ਸੀ ਉਸਨੂੰ ਜਾਪ ਰਿਹਾ ਸੀ । ਕਿ ਇਹ ਸਭ ਸੋਚ ਸੋਚ ਪਾਗਲ ਹੋ ਜਾਏਗੀ । ਪਹਿਲ਼ਾਂ ਵਾਂਗ ਆਟੋ ਚ ਬੈਠੀ ਓਥੇ ਉੱਤਰੀ ਜਿੱਥੇ ਗੌਰਵ ਛੱਡ ਕੇ ਗਿਆ ਸੀ । ਇਥੋ ਇਸ ਵੇਲੇ ਉਸਨੂੰ ਘਰ ਤੱਕ ਆਟੋ ਲੈ ਕੇ ਜਾਣਾ ਪੈਂਦਾ ਸੀ । ਗੌਰਵ ਦੇ ਕੰਮ ਦਾ ਸਮਾਂ ਉਸ ਤੋਂ ਤਿੰਨ ਘੰਟੇ ਬਾਅਦ ਤੱਕ ਸੀ । ਸਾਹਮਣੇ ਲੱਗੇ ਤਾਂਤਰਿਕਾਂ ਆਲੇ ਬੋਰਡਾਂ ਵੱਲ ਦੇਖਦੀ ਸੋਚਦੀ ਆਟੋ ਚ ਬੈਠ ਹੀ ਗਈ ।ਆਟੋ ਪੂਰੇ ਭਰੇ ਹੋਏ ਤੇ ਚਲਦਾ ਸੀ । ਇੱਕ ਇੱਕ ਕਰਕੇ ਸਭ ਸਵਾਰੀਆਂ ਬੈਠਦੀਆਂ ਰਹੀਆਂ । ਤੇ ਜਦੋਂ ਆਖ਼ਿਰੀ ਸੀਟ ਖਾਲੀ ਬਚੀ ਅਚਾਨਕ ਇੱਕ ਅੱਧਖੜ ਜਿਹਾ ਜਿਸਦੀ ਬਿਨਾਂ ਸ਼ੇਵ ਤੋਂ ਕਿਤੇ ਕਿਤੇ ਦਾੜੀ ਚ ਕੋਈ ਕੋਈ ਧੌਲਾ ਦਿਖ ਰਿਹਾ ਸੀ , ਆਟੋ ਚ ਬੈਠਿਆ । ਸਿਰਫ ਉਸਦੇ ਨੇੜੇ ਦੀ ਜਗ੍ਹਾ ਹੀ ਖ਼ਾਲੀ ਸੀ । ਓਥੇ ਹੀ ਉਹ ਫੱਸ ਕੇ ਬੈਠ ਗਿਆ ਸੀ । ਉਸਨੂੰ ਐਡਜਸਟ ਕਰਨ ਲਈ ਸ਼ੀਤਲ ਨੂੰ ਆਪਣਾ ਸਾਹ ਘੁੱਟਣਾ ਤੇ ਖੁਦ ਨੂੰ ਸੁੰਗੇੜਨਾ ਪਿਆ । ਪੈਰੀਂ ਚੱਪਲ , ਲਿਬੜੀ ਜਹੀ ਸਲੇਟੀ ਲੋਅਰ ਤੇ ਕਾਲਾ ਕੁੜਤਾ ਉਸਨੇ ਪਾਇਆ ਹੋਇਆ ਸੀ । 
ਸ਼ੀਤਲ ਨੂੰ ਅਜ਼ੀਬ ਜਿਹਾ ਮਹਿਸੂਸ ਹੋਇਆ । ਗਰਦਨ ਘੁਮਾ ਕੇ ਉਹ ਉਸਦੇ ਚਿਹਰੇ ਵੱਲ ਵੇਖਣਾ ਚਾਹੁੰਦੀ ਸੀ । ਪਰ ਕੁਝ ਪਲਾਂ ਲਈ ਹੀ ਦੇਖ ਸਕੀ ਸੀ । ਮੁੜ ਸਿਰ ਨੀਵਾਂ ਕਰਕੇ ਬੈਠੀ ਰਹੀ । ਆਟੋ ਦੇ ਵੱਜਦੇ ਝਟਕਿਆਂ ਚ ਦੋਵੇਂ ਆਪਸ ਚ ਕਈ ਵਾਰ ਟਕਰਾਏ ਸੀ । ਖਹਿੰਦੇ ਮੋਢਿਆਂ ਨਾਲ ਜੂਨ ਦੀ ਤਪਸ਼ ਹੋਰ ਵੀ ਵਧਣ ਲੱਗੀ ਸੀ । ਉਸ ਸਖਸ਼ ਨੇ ਕਈ ਵਾਰ ਆਪਣੇ ਜੇਬ ਵਿੱਚੋ ਕੁਝ ਨਾਲ ਕੁਝ ਕੱਢਿਆ । ਹਰ ਵਾਰ ਉਸਦਾ ਹੱਥ ਸ਼ੀਤਲ ਨੂੰ ਪੱਟਾਂ ਤੇ ਵੱਖੀ ਕੋਲੋਂ ਛੂਹ ਕੇ ਲੰਘਦਾ ਸੀ । ਲੱਤਾਂ ਵਿਚਕਾਰ ਰੱਖੇ ਬੈਗ ਨੂੰ ਖੋਲ੍ਹਣ ਲੱਗੇ ਊਸਦੀ ਕੂਹਣੀ ਦੀ ਨੋਕ ਕਈ ਵਾਰ ਸੀਨੇ ਨਾਲ ਟਕਰਾਈ ਸੀ । ਜਾਣਬੁੱਝ ਕੇ ਇਹ ਕਰ ਰਿਹਾ ਸੀ ਜਾਂ ਅੰਜਨਪੁਣੇ ਚ ਇਸਦਾ ਤਾਂ ਪਤਾ ਨਹੀਂ । ਪਰ ਹਮੇਸ਼ਾ ਦੀ ਤਰ੍ਹਾਂ ਝਿੜਕਣ ਵਾਲੀ ਸ਼ੀਤਲ ਇੱਕ ਦਮ ਸ਼ਾਂਤ ਸੀ । ਕਿਸਨੇ ਅਚਾਨਕ ਹੀ ਕੁਝ ਘੰਟਿਆਂ ਚ ਇੰਝ ਉਸਨੂੰ ਬਦਲ ਦਿੱਤਾ ਸੀ ਕਿ ਕੁਝ ਵੀ ਕਹਿ ਸਕਣ ਇਥੋਂ ਤੱਕ ਕਿ ਹਿੱਲਣ ਤੋਂ ਅਸਮਰਥ ਸੀ । ਉਸਦੀ ਕਾਲੋਨੀ ਕੋਲ ਪੁੱਜਣ ਤੱਕ ਉਹ ਜਿੰਨੀ ਵੀ ਛੇੜਛਾੜ ਕਰ ਸਕਦਾ ਸੀ ਉਸਨੇ ਕੀਤੀ । ਪਤਾ ਨਹੀਂ ਬੈਠਦੇ ਹੀ ਉਸਨੂੰ ਬਿਨਾਂ ਉਸ ਵੱਲ ਦੇਖੇ ਕਿਵੇਂ ਪਤਾ ਲੱਗ ਗਿਆ ਸੀ ਕਿ ਕਿਥੋਂ ਕਿਥੋਂ ਉਸਦੇ ਜਿਸਮ ਨੂੰ ਕੱਪੜਿਆਂ ਨੇ ਨਹੀਂ ਸੀ ਢੱਕਿਆ ਹੋਇਆ । ਤੇ ਕਿੰਝ ਉਸ ਉਸ ਜਗ੍ਹਾ ਨੂੰ ਸਿਰਫ ਤੂੰਬੀ ਦੀ ਤਾਰ ਵਾਂਗ ਟੁਣਕਾ ਕੇ ਛੱਡ ਦੇਣਾ ਜਿਸ ਨਾਲ ਉਸਦੇ ਪੂਰੇ ਜਿਸਮ ਚ ਝੁਣਝੁਨੀ ਜਿਹੀ ਛਿੜ ਜਾਂਦੀ ਸੀ। ਹਰ ਹਰਕਤ ਨਾਲ ਉਹ ਖੁਦ ਨੂੰ ਹੋਰ ਵੀ ਆਪਣੇ ਆਪ ਚ ਸੁੰਗੇੜ ਲੈਂਦੀ ਤੇ ਪੱਟਾਂ ਨੂੰ ਵੀ ਘੁੱਟ ਲੈਂਦੀ । ਪਰ ਇੱਕ ਵਾਰ ਵੀ ਉਸਦਾ ਉਸ ਵੱਲ ਤੱਕਣ ਦਾ ਜਾਂ ਆਖਣ ਦਾ ਹੀਆ ਨਾ ਪੈ ਸਕਿਆ । ਮਾਨੋ ਉਸਦੀ ਚਮੜੀ ਤੋਂ ਬਿਨਾਂ ਬਾਕੀ ਸਭ ਸੈਂਸ ਜ਼ੀਰੋ ਹੋ ਗਈਆਂ ਹੋਣ । ਤੇ ਉਹ ਪੱਥਰ ਹੋ ਗਈਆਂ ਹੋਣ । ਬੱਸ ਜੋ ਜਿਸਮ ਚ ਸੀ ਉਹ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਦੌੜ ਰਿਹਾ ਸੀ । ਅੱਖਾਂ ਉਸਦੀਆਂ ਘੁੱਟਦੀਆਂ ਘੁੱਟਦੀਆਂ ਬੰਦ ਹੋ ਰਹੀਆਂ ਸੀ । ਸਮਾਂ ਮਾਨੋ ਉਸਦੇ ਦਿਲ ਦੀ ਰਫਤਾਰ ਨਾਲ ਦੌੜ ਰਿਹਾ ਸੀ । ਜਦੋਂ ਤੱਕ ਅਚਾਨਕ ਆਟੋ ਦੀ ਬ੍ਰੇਕ ਨਹੀਂ ਵੱਜੀ ਤੇ ਉਸਦੇ ਹੱਥਾਂ ਨੇ ਆਖ਼ਿਰੀ ਛੂਹ ਦਿੱਤੀ ਤੇ ਥੱਲੇ ਉਤਰਨ ਲੱਗਾ । ਆਟੋ ਵਾਲੇ ਦੇ ਦੋ ਤਿੰਨ ਵਾਰ ਆਖਣ ਤੇ ਉਸਨੂੰ ਉੱਤਰਨਾ ਯਾਦ ਆਇਆ ।ਬਰਫ਼ ਵਾਂਗ ਜੰਮਿਆ ਬਾਕੀ ਸੈਂਸਜ ਇੱਕ ਦਮ ਸਰੀਰ ਦੇ ਬਰਾਬਰ ਹੋ ਗਈਆਂ ਉਹ ਉੱਤਰ ਕੇ ਕਿਰਾਇਆ ਦੇ ਰਿਹਾ ਸੀ ।ਉਸਦੇ ਮਗਰੋਂ ਹੀ ਆਟੋ ਵਾਲੇ ਨੂੰ ਕਿਰਾਇਆ ਫੜਾਇਆ ਸੀ । ਉਹ ਤੁਰਨ ਹੀ ਲੱਗੀ ਸੀ ਕਿ ਉਸਨੇ ਮਗਰੋਂ ਆਵਾਜ਼ ਦਿੱਤੀ ।
-“ਮੈਡਮ ,ਇਹ ਐਡਰੈੱਸ ਦੱਸ ਸਕਦੇ ਹੋ ਇਸ ਕਾਲੋਨੀ ਚ ਕਿੱਥੇ ਹੈ ?”
ਕੁਝ ਪਲ ਉਸ ਵੱਲ ਇੱਕਟੱਕ ਵੇਖਕੇ ਉਹ ਜਿਵੇੰ ਜਾਗੀ ,” ਉਸ ਕੋਲੋ ਕਾਗਜ਼ ਤੇ ਲਿਖਿਆ ਐਡਰੈੱਸ ਵੇਖ ਇੱਕ ਦਮ ਚੌਂਕ ਗਈ ਜਿਵੇੰ ਕੋਈ ਅਣਹੋਣੀ ਦਾ ਸੱਦਾ ਹੋਵੇ ।
-“ਇਹ ਤਾਂ ਮੇਰੇ ਘਰ ਦਾ ਹੀ ਐਡਰੈੱਸ ਹੈ ,ਤੂਹਾਨੂੰ ਕੀ ਕੰਮ ਹੈ “. ਕਹਿਕੇ ਉਹ ਹੈਰਾਨੀ ਨਾਲ ਉਸ ਵੱਲ ਦੇਖਣ ਲੱਗੀ ।

“ਜੀ ਮੈਨੂੰ ਮਿਸਟਰ ਗੌਰਵ ਨੇ ਆਰ.ਓ ਦੀ ਸਰਵਿਸ ਲਈ ਭੇਜਿਆ ਹੈ. ਮੇਰਾ ਨਾਮ ਨਿਤਿਨ ਹੈ ਤੇ ਮੈਂ ਅਹੂਜਾ ਇਲੈਕਟ੍ਰਿਲ ਵਰਕਸ ਚ ਇੰਜੀਨੀਅਰ ਹਾਂ । ਨਿਤਿਨ ਨੇ ਉਸਦੀਆਂ ਅੱਖਾਂ ਚ ਸਿੱਧੇ ਤੱਕਦੇ ਹੋਏ ਜਵਾਬ ਦਿੱਤਾ ।
ਸ਼ੀਤਲ ਨੂੰ ਅਚਾਨਕ ਚੇਤਾ ਆਇਆ ਕਿ ਸਵੇਰੇ ਹੀ ਤਾਂ ਆਟੋ ਚ ਬੈਠੀ ਨੂੰ ਗੌਰਵ ਨੇ ਕਿਹਾ ਸੀ ਕਿ ਉਹ ਆਰ ਓ ਦੀ ਸਰਵਿਸ ਲਈ ਕਿਸੇ ਨੂੰ ਭੇਜੇਗਾ ।ਅਚਾਨਕ ਉਸਦੀ ਸੁਰਤੀ ਕਾਇਮ ਹੋਈ ।ਆਟੋ ਚ ਜੋ ਕੁਝ ਹੋਇਆ ਉਸਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹੋਏ ਨਿਤਿਨ ਨੂੰ ਲੈ ਕੇ ਉਸਨੇ ਆਪਣੇ ਘਰ ਚ ਐਂਟਰੀ ਕੀਤੀ । ਉਸਦੇ ਮਨ ਚ ਹਲੇ ਤੱਕ ਇੱਕ ਆਬੋ ਹਵਾ ਉਂਝ ਹੀ ਬਣੀ ਹੋਈ ਸੀ ।
ਕਿਚਨ ਵਿਖਾ ਕੇ ਉਹ ਆਪਣੇ ਕਮਰੇ ਚ ਪਰਸ ਰੱਖ ਆਈ ,ਵਾਪਿਸ ਆ ਕੇ ਉਸਨੂੰ ਪਾਣੀ ਪੁੱਛਿਆ ਤੇ ਖੁਦ ਵੀ ਪਾਣੀ ਪੀਤਾ । ਪਾਣੀ ਪੀਂਦਾ ਉਹ ਉਸ ਵੱਲ ਕਣਖੀ ਨਜ਼ਰ ਨਾਲ ਤੱਕਦਾ ਹੋਇਆ ਆਰ ਓ ਦਾ ਮੁਆਇਨਾ ਕਰਨ ਲੱਗਾ । ਪਰ ਉਸਦੀਆਂ ਘੁੰਮਦੀਆਂ ਨਜ਼ਰਾਂ ਨੂੰ ਉਹ ਬਹੁਤੀ ਦੇਰ ਤੱਕ ਸਹਾਰ ਨਾ ਸਕੀ । ਉਸਨੂੰ ਆਪਣਾ ਕੰਮ ਮੁਕਾਉਣ ਤੇ ਕੋਈ ਜਰੂਰਤ ਹੋਣ ਤੇ ਬੁਲਾ ਲੈਣ ਲਈ ਕਹਿਕੇ ਉਹ ਆਪਣੇ ਕਮਰੇ ਚ ਆ ਗਈ। ਓਨੀ ਦੇਰ ਤੱਕ ਕੱਪੜੇ ਬਦਲ ਲੈਣ ਦੀ ਸੋਚੀ । ਕਿਚਨ ਤੇ ਲੌਬੀ ਚ ਸਿਰਫ ਹਾਲ ਦਾ ਫਾਸਲਾ ਸੀ ।
ਪਰਦੇ ਨੂੰ ਚੰਗੀ ਤਰ੍ਹਾਂ ਲਗਾ ਕੇ ਉਹ ਕੱਪੜੇ ਬਦਲਣ ਲੱਗੀ । ਅਚਾਨਕ ਉਸਨੂੰ ਲੱਗਾ ਕਿਚਨ ਵਿੱਚੋਂ ਆਉਂਦੀ ਆਵਾਜ਼ ਬੰਦ ਹੋ ਗਈ ਹੋਵੇ ਤੇ ਪੂਰੇ ਘਰ ਦੀ ਸੁੰਨ ਆਵਾਜ਼ ਉਸਨੂੰ ਸੁਣਨ ਲੱਗੀ ਹੋਵੇ । ਉਸਦੇ ਮਨ ਚ ਸਵੇਰ ਦੇ ਖਤਮ ਹੋਏ ਖਿਆਲ ਮੁੜ ਇੱਕ ਦਮ ਉਭਰ ਆਏ । ਉਸਦਾ ਚਿਹਰਾ ਬੋਲਣ ਚੱਲਣ ਦਾ ਤਰੀਕਾ ਉਸਨੂੰ ਫਿਰ ਤੋਂ ਅਜ਼ੀਬ ਜਿਹਾ ਲੱਗਾ ਉਸਦੇ ਕੱਪੜਿਆਂ ਤੇ ਹਰਕਤਾਂ ਵਾਂਗ । ਉਸਨੂੰ ਇੰਝ ਲੱਗਾ ਜਿਵੇਂ ਕਮਰੇ ਦੇ ਪਰਦੇ ਹੁਣੇ ਜਿਹੇ ਕੰਬੇ ਹੋਣ । ਹਵਾ ਦਾ ਇੱਕ ਬੁੱਲ੍ਹਾ ਕਮਰੇ ਦੇ ਕਿਸੇ ਕੋਨੇ ਚੋਂ ਅੰਦਰ ਆਇਆ ਹੋਵੇ । ਪਤਾ ਨਹੀਂ ਪਰਦੇ ਚਲਦੇ ਪੱਖੇ ਕਾਰਨ ਹਿੱਲ ਰਹੇ ਸੀ ਜਾਂ ਉਸ ਪਿੱਛੇ ਕੋਈ ਸੀ ।
ਅਚਾਨਕ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ । ਕੱਲੀ ਘਰ ਹੋਣ ਦੇ ਬਾਵਜੂਦ ਇੱਕ ਅਜਨਬੀ ਦੀ ਮੌਜੂਦਗੀ ਚ ਬਿਨਾਂ ਦਰਵਾਜ਼ਾ ਬੰਦ ਕੀਤੇ ਕਿੰਝ ਉਹ ਕੱਪੜੇ ਬਦਲਣ ਦੀ ਗਲਤੀ ਕਰ ਰਹੀ ਸੀ । ਉਦੋਂ ਤੱਕ ਉਹ ਸਲਵਾਰ-ਕਮੀਜ਼ ਉਤਾਰ ਕੇ ਸਾਈਡ ਕਰ ਚੁੱਕੀ ਸੀ । ਖਿਆਲ ਦੇ ਮਨ ਚ ਆਉਂਦੇ ਹੀ ਉਹ ਦੱਬੇ ਪੈਰੀਂ ਦਰਵਾਜ਼ੇ ਨੂੰ ਬੰਦ ਕਰਨ ਲਈ ਓਥੇ ਤੱਕ ਗਈ ।
ਮਨ ਦੀ ਤਸੱਲੀ ਲਈ ਉਸਨੇ ਜਰਾ ਕੁ ਪਰਦਾ ਹਟਾ ਕੇ ਵੇਖਿਆ । ਪਰਦੇ ਦੇ ਪਿੱਛੇ ਤੋਂ ਦੋ ਅੱਖਾਂ ਉਸ ਵੱਲ ਅਚਾਨਕ ਚਮਕ ਉਠੀਆਂ ਜਿਵੇੰ ਹਨੇਰੇ ਚ ਬਿੱਲੀ ਦੀਆਂ ਅੱਖਾਂ ਚਮਕਦੀਆਂ ਹੋਣ । ਉਹ ਇੱਕਦਮ ਠਿਠਕ ਕੇ ਪਿੱਛੇ ਹਟ ਗਈ । ਜਿਸਮ ਇੱਕ ਦਮ ਕੰਬ ਗਿਆ । ਅੱਖਾਂ ਉਸਦੇ ਜਿਸਮ ਨੂੰ ਜਿਵੇੰ ਹੀ ਉੱਪਰ ਤੋਂ ਥੱਲੇ ਤੱਕ ਨਿਹਾਰਨ ਲੱਗੀਆਂ ਉਸਨੂੰ ਆਪਣੀ ਹਾਲਾਤ ਦਾ ਅੰਦਾਜ਼ਾ ਹੋਇਆ । ਉਹ ਹੌਲੀ ਹੌਲੀ ਪਿੱਛੇ ਵੱਲ ਤੁਰਨ ਲੱਗੀ । ਪਰ ਉਸਦੇ ਵੇਖਣ ਦੇ ਤਰੀਕੇ ਤੇ ਮੌਜੂਦਗੀ ਨੇ ਜਿਵੇੰ ਉਸਦੇ ਸਭ ਗਤੀਵਿਧੀਆਂ ਨੂੰ ਕੀਲ ਲਿਆ ਹੋਵੇ । ਜਿੰਨ੍ਹਾਂ ਉਹ ਪਿਛਾਹ ਹੋ ਰਹੀ ਸੀ ਓਨਾ ਹੀ ਉਹ ਅੱਗੇ ਵੱਧ ਰਿਹਾ ਸੀ । ਸੋਫ਼ੇ ਤੱਕ ਪਹੁੰਚ ਉਹ ਪਿਛਾਂਹ ਜਾਣ ਜੋਗੀ ਨਹੀਂ ਸੀ ਰਹੀ । ਤੇ ਉਦੋਂ ਤੱਕ ਉਹ ਉਸਦੇ ਇੰਨੇ ਕਰੀਬ ਆ ਗਿਆ ਸੀ ਕਿ ਉਸਦੇ ਜਿਸਮ ਦੀ ਮਹਿਕ ਵੀ ਉਹ ਮਹਿਸੂਸ ਕਰ ਪਾ ਰਹੀ ਸੀ । ਇੱਕ ਵੀ ਸ਼ਬਦ ਦੋਵਾਂ ਦੇ ਮੂੰਹੋ ਬਾਹਰ ਨਹੀਂ ਸੀ ਆਇਆ । ਨਿਤਿਨ ਦੇ ਹੱਥ ਉਸਦੇ ਮੋਢਿਆਂ ਤੇ ਟਿਕੇ ,ਡੌਲੀਆਂ ਦੇ ਮਾਸ ਨੂੰ ਘੁੱਟਦੇ ਹੋਏ ,ਵੱਖੀ ਕੋਲੋਂ ਦੋਂਵੇਂ ਪਾਸੇ ਆਪਣੇ ਹੱਥਾਂ ਨਾਲ ਉਸਨੂੰ ਜਕੜ ਲਿਆ । ਆਪਣੇ ਕੋਲ ਖਿੱਚਕੇ ਦੋਵਾਂ ਚ ਮੌਜੂਦ ਉਸ ਆਖ਼ਿਰੀ ਦੂਰੀ ਨੂੰ ਮਿਟਾ ਦਿੱਤਾ । ਚਿਹਰੇ ਕੋਲ ਖਿਸਕਦੇ ਗੁਏ ਤੇ ਗਰਮੀ ਦੀ ਉਸ ਸ਼ਾਮ ਨੂੰ ਬੁੱਲ੍ਹਾ ਦਾ ਤਾਪ ਅਲੱਗ ਹੀ ਮਹਿਸੂਸ ਹੋ ਰਿਹਾ ਸੀ । ਇੱਕਦਮ ਇੱਕ ਦੂਸਰੇ ਚ ਲੱਗਪੱਗ ਖੋਕੇ ਉਹ ਮਦਹੋਸ਼ੀ ਦੇ ਆਲਮ ਚ ਡੁੱਬ ਰਹੇ ਸੀ । ਆਟੋ ਦੀ ਮਦਹੋਸ਼ੀ ਨਾਲੋਂ ਵੀ ਵੱਧ ਆਪਣੇ ਆਪ ਨੂੰ ਭੁੱਲ ਕੇ ਉਸਦੇ ਜਾਦੂਮਈ ਮੌਜੂਦਗੀ ਚ ਸ਼ੀਤਲ ਉਲਝ ਗਈ ਸੀ । ਆਪਣੇ ਆਪ ਨੂੰ ਆਪਣੇ ਹਾਲਾਤ ਨੂੰ ਭੁੱਲ ਗਈ ਜਿਵੇੰ ਅਚਾਨਕ ਹੀ ਕਿਸੇ ਅਦ੍ਰਿਸ਼ ਸ਼ਕਤੀ ਦੇ ਵੱਸ ਚ ਹੋਵੇ । ਉਸਦੇ ਮੋਢਿਆਂ ਗਰਦਨ ਤੇ ਪਿੱਠ ਨੂੰ ਸਹਿਲਾਉਂਦੇ ਨਿਤਿਨ ਦੇ ਹੱਥਾਂ ਨੇ ਉਸਦੀ ਪਿੱਠ ਤੇ ਅੰਤਿਮ ਭਾਰ ਨੂੰ ਵੀ ਉਤਾਰ ਕੇ ਸਰੀਰ ਨੂੰ ਹਲਕਾ ਕਰ ਦਿੱਤਾ । ਤੇ ਉਹ ਕੰਮ ਉਸਦੇ ਹੱਥਾਂ ਨੇ ਸੰਭਾਲ ਲਿਆ । ਹੱਥਾਂ ਦੀਆਂ ਇਹਨਾ ਹਰਕਤਾਂ ਨਾਲ ਸ਼ੀਤਲ ਬੇਚੈਨ ਹੁੰਦੀ ਹੋਰ ਵੀ ਉਸਦੇ ਕਲਾਵੇ ਚ ਘੁੱਟਦੀ ਚਲੀ ਗਈ । ਜਦੋਂ ਤੱਕ ਦੋਂਵੇਂ ਬੈੱਡ ਤੇ ਡਿੱਗੇ ਬੇਤਰਤੀਬ ਕੱਪੜਿਆਂ ਵਾਂਗ ਖੁਦ ਵੀ ਵਿਖਰ ਨਾ ਗਏ । ਸ਼ੀਤਲ ਦੀਆਂ ਅੱਖਾਂ ਇਸ ਪੂਰੇ ਪ੍ਰਕਰਣ ਚ ਬੰਦ ਸੀ । ਜਦੋਂ ਵੀ ਉਹ ਝਟਕੇ ਨਾਲ ਅੱਖਾਂ ਖੋਲ੍ਹਦੀ ਤਾਂ ਮੋਟੀਆਂ ਮੋਟੀਆਂ ਅੱਖਾਂ ਨੂੰ ਉਸ ਵੱਲ ਹੀ ਤੱਕਦੇ ਦੇਖ ਮੁੜ ਬੰਦ ਕਰ ਲੈਂਦੀ ।ਹਰ ਵਾਰ ਹੀ ਇਹ ਅੱਖਾਂ ਉਸ ਵੱਲ ਹੀ ਕਿਵੇਂ ਤੱਕ ਰਹੀਆਂ ਸੀ ਉਹ ਵੀ ਉਦੋਂ ਜਦੋਂ ਉਸਦੀਆਂ ਹਰਕਤਾਂ ਨੇ ਪੂਰੇ ਜਿਸਮ ਨੂੰ ਹੀ ਜੁਆਲਾਮੁਖੀ ਵਾਂਗ ਜਗ੍ਹਾ ਦਿੱਤਾ ਸੀ । ਉਸਦੇ ਬੁੱਲ੍ਹ ਚੁੰਮਦੇ ਹੋਏ ਉਸਦੇ ਜਿਸਮ ਤੇ ਫ਼ੈਲਣ ਲੱਗੇ । ਉਸਦਾ ਚਿਹਰਾ ਉਸਨੂੰ ਪਿਆਰਦਾ ਚੁੰਮਦਾ ਤੇ ਛੇੜਦਾ ਊਸਦੀ ਗਰਦਨ ਛਾਤੀ ਤੇ ਢਿੱਡ ਤੋਂ ਲੈ ਕੇ ਹਰ ਹਿੱਸੇ ਚ ਤਰੰਗ ਛੇੜਦਾ ਗਿਆ । ਹੱਥਾਂ ਨੇ ਤਾਂ ਪਹਿਲਾਂ ਹੀ ਉਸਦੇ ਅਗਲੇ ਆਉਣ ਵਾਲੀ ਹਰ ਹਰਕਤ ਦੀ ਐਂਡਵਾਸ ਤਿਆਰੀ ਕਰ ਲਈ ਸੀ । ਕਦੋੰ ਦੋਵਾਂ ਵਿਚਕਾਰ ਮਾਸ ਤੋਂ ਬਿਨਾ ਕਾਸੇ ਦਾ ਵੀ ਫ਼ਰਕ ਨਾ ਰਿਹਾ ਸ਼ੀਤਲ ਨੂੰ ਪਤਾ ਵੀ ਨਾ ਲੱਗਾ । ਇੰਝ ਲੱਗ ਰਿਹਾ ਸੀ ਇਸ ਸ਼ਾਮ ਦਾ ਇਸ ਮਿਲਣ ਦਾ ਸਮਾਂ ਤਰੀਕਾ ਤੇ ਪਹਿਲਾਂ ਹੀ ਮਿਥਿਆ ਜਾ ਚੁੱਕਾ ਸੀ । ਤੇ ਪਤਾ ਨਹੀਂ ਕਦੋੰ ਤੋਂ ਉਹ ਇਸ ਘਟਨਾ ਨੂੰ ਜੀਅ ਰਹੀ ਸੀ ਤੇ ਅਚਾਨਕ ਉਹ ਸਭ ਵਾਪਰ ਰਿਹਾ ਸੀ । ਜਿਸਨੇ ਉਸਦੇ ਮਨ ਤੇ ਜਿਸਮ ਤੱਕ ਇੱਕ ਚਿਰੰਜੀਵੀ ਪਿਆਸ ਨੂੰ ਜਗ੍ਹਾ ਦਿੱਤਾ ਹੋਵੇ ਤੇ ਜਿਸਨੂੰ ਬੁਝਾਉਣ ਲਈ ਉਹ ਖੁਦ ਨੂੰ ਨਿਤਿਨ ਨਾਲ ਘੁੱਟਦੀ ਤੇ ਕੱਸਦੀ ਜਾ ਰਹੀ ਸੀ । ਤੇ ਜੋ ਉਸਦੇ ਮਨ ਤਨ ਤੇ ਪੂਰੀ ਤਰ੍ਹਾਂ ਫੈਲ ਗਿਆ ਸੀ । ਤੇ ਇੰਝ ਉਸਦੀ ਹਰ ਹਰਕਤ ਹਰ ਆਵਾਜ਼ ਤੇ ਸਿਸਕੀ ਨੂੰ ਮਹਿਸੂਸ ਕਰਕੇ ਖੁਦ ਦੀ ਹਰ ਮੂਵਮੈਂਟ ਨੂੰ ਬਦਲ ਰਿਹਾ ਸੀ ਕਿ ਸਿਵਾਏ ਆਪਣੇ ਆਪ ਨੂੰ ਉਸ ਹਵਾਲੇ ਕਰ ਦੇਣ ਤੋਂ ਉਸ ਕੋਲ ਹੋਰ ਕੂ ਬਦਲ ਨਹੀਂ ਸੀ । ਉਸਦੀਆਂ ਅੱਖਾਂ ਚ ਤੱਕਦੇ ਹੋਏ ਪਲਾਂ ਚ ਸ਼ਿਖਰ ਤੇ ਪਹੁੰਚਣ ਦਾ ਅਹਿਸਾਸ ਨੇ ਉਸਦੇ ਤਨ ਮਨ ਨੂੰ ਨਿਚੋੜ ਕੇ ਸੁੱਟ ਦਿੱਤਾ । ਥੱਕ ਕੇ ਦੋਂਵੇਂ ਇੱਕ ਪਾਸੇ ਲੁੜਕ ਗੁਏ । ਗਰਮੀ ਧੁੱਪ ਤੇ ਉੱਪਰੋਂ ਪੱਖੇ ਦੀ ਹਵਾ ਚ ਇਹ ਸਭ ਕਰਕੇ ਸ਼ੀਤਲ ਇੱਕ ਦਮ ਦ
ਥੱਕ ਗਈ ਸੀ । ਕੁਝ ਦੇਰ ਲਈ ਉਸਨੇ ਅੱਖਾਂ ਬੰਦ ਕਰ ਲਈਆਂ । ਜਦੋਂ ਉਸਦੇ ਕੋਲੋ ਨਿਤਿਨ ਦੇ ਉੱਠਣ ਦਾ ਅਹਿਸਾਸ ਉਸਨੂੰ ਹੋਇਆ । ਸਿਰਫ ਇਹ ਕਹਿਕੇ ਕੇ ਜਦੋਂ ਕੰਮ ਮੁੱਕ ਜਾਏ ਤਾਂ ਉਸਨੂੰ ਦੱਸ ਦਵੇ ਉਹ ਉਂਝ ਹੀ ਲੇਟੀ ਰਹੀ ।
ਉਸਦੇ ਸਿਰ ਨੂੰ ਘੂੜੀ ਨੀਂਦ ਨੇ ਘੇਰ ਲਿਆ ਸੀ । ਜਦੋਂ ਵੱਜਦੀ ਡੋਰ ਬੈੱਲ ਨਾਲ ਉਹ ਤ੍ਰਬਕ ਕੇ ਉੱਠੀ । ਫਟਾਫਟ ਕੱਪੜੇ ਪਾ ਉਹ ਬਾਹਰ ਨਿੱਕਲੀ। ਜਾਂਦੇ ਜਾਂਦੇ ਕਿਚਨ ਚ ਨਿਗ੍ਹਾ ਮਾਰੀ ਉਥੇ ਕੋਈ ਵੀ ਨਹੀਂ ਸੀ । ਬਿਨਾਂ ਦੱਸੇ ਬਿਨਾਂ ਕੁਝ ਕਹੇ ਕਿੱਧਰ ਚਲਾ ਗਿਆ । ਉਸਦਾ ਮਨ ਚ ਖਿਆਲ ਆਇਆ ।
ਦਰਵਾਜ਼ਾ ਖੋਲ੍ਹਕੇ ਪੁੱਛਿਆ ਤਾਂ ਅੱਗਿਓ ਸੇਲਜ਼ਮੈਨ ਲਗਦੇ ਨੌਜਵਾਨ ਨੇ ਕਿਹਾ ,” ਮੈਡਮ ਮੈਂਨੂੰ ਮਿਸਟਰ ਗੌਰਵ ਨੇ ਆਰ ਓ ਦੀ ਸਰਵਿਸ ਲਈ ਭੇਜਿਆ ਹੈ “।
ਸ਼ੀਤਲ ਉਸਦੇ ਵੱਲ ਇੰਝ ਤੱਕਣ ਲੱਗੀ ਜਿਵੇੰ ਕੁਝ ਸੁਣਿਆ ਹੀ ਨਾ ਹੋਵੇ । ਜੇ ਇਹ ਮਕੈਨਿਕ ਹੈ ਤੇ ਉਹ ਕੌਣ ਸੀ ਜੋ ਅਚਾਨਕ ਆਇਆ ਤੇ ਗਾਇਬ ਹੋ ਗਿਆ । ਉਸਦਾ ਮਨ ਸੋਚਾਂ ਚ ਗੁਆਚ ਗਿਆ ਸੀ । ਦੂਸਰੀ ਵਾਰ ਕਹਿਣ ਤੇ ਉਸਨੂੰ ਅੰਦਰ ਲੈ ਕੇ ਆਉਣ ਦੀ ਸੋਝੀ ਆਈ ।
ਕਿਚਨ ਚ ਆਰ ਓ ਵਿਖਾ ਕੇ ਤੇ ਉਹ ਵਾਪਿਸ ਕਮਰੇ ਵੱਲ ਆਉਂਦੀ ਸੋਚ ਰਹੀ ਸੀ ਕਿ ਕਿਤੇ ਜੋ ਸਭ ਉਸਨਾਲ ਹੋਇਆ ਮਹਿਜ਼ ਸੁਪਨਾ ਤਾਂ ਨਹੀਂ ਸੀ ।
ਕਮਰੇ ਚ ਪਹੁੰਚ ਉਸਦੇ ਖਿੱਲਰੇ ਕੱਪੜੇ ਤੇ ਬਿਸਤਰ ਦੇ ਹੋਏ ਬੁਰੇ ਹਾਲ ਤੋਂ ਉਸਨੂੰ ਸਮਝ ਸੀ ਕਿ ਜੋ ਹੋਇਆ ਅਸਲ ਸੀ । ਪਰ ਜੇ ਅਸਲ ਚ ਅਚਾਨਕ ਕੁਝ ਘੰਟੇ ਚ ਹੀ ਕੋਈ ਸ਼ਖਸ ਇੰਝ ਆਟੋ ਤੋਂ ਬੈੱਡ ਤੱਕ ਕਿਵੇਂ ਪਹੁੰਚ ਗਿਆ ਤੇ ਉਸਨੂੰ ਗੌਰਵ ਦੀ ਗੱਲ ਦਾ ਕਿਵੇਂ ਪਤਾ ।
ਤੇ ਊਸਦੀ ਸ਼ਕਲ ਸੂਰਤ ਤੇ ਕੱਪੜੇ ਤੇ ਇੰਝ ਉਸਨੂੰ ਕੀਲ ਲੈਣਾ । ਕਿਤੇ ਉਹ ਵਸ਼ੀਕਰਨ ਦਾ ਸ਼ਿਕਾਰ ਤਾਂ ਨਹੀਂ ਹੋ ਗਈ । ਕਿਤੇ ਉਹ ਕੋਈ ਅਜਿਹਾ ਹੀ ਤਾਂਤਰਿਕ ਵਗੈਰਾ ਤਾਂ ਨਹੀਂ ਸੀ । ਪਰ ਉਹ ਚੋਰ ਵੀ ਹੋ ਸਕਦਾ !!
ਉਸਦੇ ਸੋਚ ਦਾ ਘੋੜਾ ਪਲ ਪਲ ਦੌੜ ਬਦਲ ਰਿਹਾ ਸੀ ਉਸਨੇ ਕਮਰੇ ਚ ਆਸ ਪਸ ਤੱਕਿਆ ਕੀਮਤੀ ਦਿਸਦਾ ਹਰ ਸਮਾਨ ਆਪਣੀ ਥਾਂ ਸੀ । ਸੋਚਦੀ ਸੋਚਦੀ ਉਹ ਲੇਟ ਗਈ । ਕਦੇ ਕੁਝ ਮਿੰਟਾਂ ਪਹਿਲਾਂ ਹੋਈ ਕਿਰਿਆ ਉਸਦੇ ਮਨ ਚ ਦੌੜਨ ਲਗਦੀ ਕਦੇ ਉਸਦੀਆਂ ਅੱਖਾਂ ਕਦੇ ਉਸਦਾ ਗਾਇਬ ਹੋਣਾ ।ਉਸਦੇ ਮਨ ਨੂੰ ਬੁਰੀ ਤਰ੍ਹਾਂ ਥਕਾ ਦਿੱਤਾ ਸੀ । ਉਦੋਂ ਤੱਕ ਜਦੋਂ ਤੱਕ ਇੰਜੀਨੀਅਰ ਨੇ ਆਰ ਓ ਦੀ ਸਰਵਿਸ ਮੁਕਾ ਕੇ ਮੈਡਮ ਕਹਿ ਕੇ ਬੁਲਾਇਆ ਨਹੀਂ ਤੇ ਸਰਵਿਸ ਦਾ ਬਿਲ ਉਸਨੂੰ ਫੜਾ ਨਹੀਂ ਦਿੱਤਾ । ਉਸ ਵੱਲ ਬਿਨਾਂ ਦੇਖੇ ਤੱਕੇ ਉਸਨੇ ਆਪਣਾ ਪਰਸ ਚੁੱਕਿਆ ਤੇ ਪੈਸੇ ਦੇਣ ਲਈ ਕੱਢਣ ਲੱਗੀ । ਇੱਕ ਬੜੇ ਹੀ ਰੇਸ਼ਮੀ ਤਰ੍ਹਾਂ ਦਾ ਕਾਗਜ਼ ਪੈਸਿਆਂ ਨਾਲ ਬਾਹਰ ਡਿੱਗਿਆ । ਉਸਨੇ ਪੈਸੇ ਦੇ ਕੇ ਇੰਜੀਨੀਅਰ ਨੂੰ ਤੋਰਨ ਮਗਰੋਂ ਕਾਗਜ਼ ਨੂੰ ਖੋਲ੍ਹਿਆ ਤੇ ਪੜ੍ਹਿਆ ।
“ਮੈਨੂੰ ਪਤਾ ਮੇਰੇ ਅਚਾਨਕ ਇੰਝ ਗਾਇਬ ਹੋਣ ਕਰਕੇ ਬਹੁਤ ਸਵਾਲ ਮਨ ਚ ਆਉਣਗੇ ਜੇ ਕੋਈ ਇੰਜੀਨੀਅਰ ਮੇਰੇ ਮਗਰੋਂ ਆ ਵੀ ਗਿਆ ਤਾਂ ਹੋਰ ਵੀ ਜ਼ਿਆਦਾ ਸੋਚਣ ਲਈ ਮਜਬੂਰ ਹੋਵੇਗੀ । ਪਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਇੰਜੀਨੀਅਰ ਨਹੀਂ ਹਾਂ ਨਾ ਹੀ ਤੇਰੇ ਹਸਬੈਂਡ ਨੇ ਭੇਜਿਆ । ਅਸਲ ਚ ਮੈਂ ਵੀ ਉਸੇ ਚੌਂਕ ਤੋਂ ਰੋਜ ਆਟੋ ਫੜਨ ਵਾਲਾ ਇੱਕ ਸਖਸ਼ ਹਾਂ । ਪਿਛਲੇ ਕਈ ਮਹੀਨੇ ਤੋਂ ਰੋਜ ਤੇਰੇ ਹਸਬੈਂਡ ਨਾਲ ਆਉਣ ਜਾਣ ਨੂੰ ਨੋਟ ਕਰ ਰਿਹਾ ਸੀ ਤੈਨੂੰ ਪਹਿਲੀ ਵਾਰ ਤੱਕਦੇ ਹੀ ਤੇਰੇ ਵੱਲ ਅਚਾਨਕ ਖਿੱਚਿਆ ਗਿਆ ਸੀ । ਤੇ ਤੇਰੇ ਤੱਕ ਪਹੁੰਚਣ ਲਈ ਕਈ ਕੁਝ ਪਲੈਨ ਕੀਤਾ । ਪਰ ਅੱਜ ਤੇਰੇ ਹਸਬੈਂਡ ਦੀ ਗੱਲ ਸੁਣਨ ਮਗਰੋਂ ਇਹ ਇੰਜੀਨੀਅਰ ਬਣ ਤੇਰੇ ਨਾਲ ਆਟੋ ਚ ਆਉਣ ਦਾ ਪਲੈਨ ਬਣਾਇਆ ।ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਹੱਦ ਤੱਕ ਪਹਿਲੀ ਵਾਰ ਚ ਕਾਮਯਾਬ ਹੋ ਜਾਵਾਂਗਾ । ਪਰ ਜੋ ਵੀ ਸਮਾ ਤੇਰੇ ਨਾਲ ਬੀਤਿਆ ਇਹ ਅਲਹਿਦਾ ਸੀ ਤੇ ਆਖ਼ਿਰੀ ਵੀ । “
ਤੇਰੇ ਕੁਝ ਵੀ ਨਹੀਂ “ਗੁੰਮਨਾਮ “
ਅੱਖਰ ਪੜਦੀ ਪੜਦੀ ਸ਼ੀਤਲ ਜਿਵੇੰ ਗੁਆਚ ਗਈ ਹੋਵੇ । ਪਲ ਭਰ ਲਈ ਉਸਨੂੰ ਯਕੀਨ ਨਾ ਹੋਇਆ ।ਪਰ ਸੱਚ ਉਸਦੇ ਸਾਹਮਣੇ ਸੀ ਉਸਦੇ ਆਪਣੇ ਮਨ ਦੇ ਡਰ ਵਹਿਮ ਤੇ ਵਸ਼ੀਕਰਨ ਵਰਗੇ ਫਜ਼ੂਲ ਦੇ ਵਿਚਾਰਾਂ ਨੇ ਉਸਨੂੰ ਕਿਸੇ ਅੱਗੇ ਐਨਾ ਕਮਜ਼ੋਰ ਕਰ ਦਿੱਤਾ ਸੀ ਕਿ ਨਿੱਕੀ ਜਹੀ ਕੋਸ਼ਿਸ਼ ਕਰਕੇ ਹੀ ਉਸਦੇ ਤਨ ਤੇ ਮਨ ਤੇ ਕਬਜ਼ਾ ਕਰ ਗਿਆ ਸੀ। ਉਸਨੂੰ ਵਸ਼ੀਕਰਨ ਦੀ ਅਸਲ ਸ਼ਕਤੀ ਦੀ ਸਮਝ ਆ ਗਈ ਸੀ ।

(ਸਮਾਪਤ )

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s