
ਕਹਾਣੀ ਅਣਲੱਗ
ਭਾਗ ਤੀਸਰਾ
ਇਸ਼ਕ ਦੇ ਬੂਟੇ ਭਾਵੇਂ ਲੱਖ ਵਾਰ ਉੱਜੜਨ ਮੁੜ ਵੱਸਣ ਲਈ ਜੜ੍ਹਾਂ ਆਪਣੇ ਆਪ ਫੁੱਟਣ ਲੱਗਦੀਆਂ ਹਨ । ਔਰਤ ਮਰਦ ਦੀ ਇਹ ਬੁਨਿਆਦੀ ਖਿੱਚ ਬ੍ਰਹਮਚਾਰੀਆਂ ਦੀ ਰੂਹ ਤੱਕ ਤਰੰਗਾਂ ਛੇੜ ਦਿੰਦੀ ਹੈ । ਸੁਖਵੀਰ ਤੇ ਗੁਰੀ ਦੇ ਸਿਰਫ ਦਿਲ ਟੁੱਟੇ ਸੀ । ਹੁਣ ਹਰ ਬੀਤਦੇ ਦਿਨ ਨਾਲ,ਇੱਕ ਦੂਸਰੇ ਨਾਲ ਬਿਤਾਏ ਹਰ ਪਲ ਨਾਲ ,ਪੀਤੀ ਹਰ ਚਾਹ ਨਾਲ ,ਪਿਆਰ ਦੀ ਹਰ ਤੱਕਣੀ ਨਾਲ ਇਹ ਖਿੱਚ ਇੱਕ ਦੂਜੇ ਨੂੰ ਖਿੱਚ ਕੇ ਕੋਲ ਲੈ ਕੇ ਆ ਰਹੇ ਸੀ । ਖ਼ਾਮੋਸ਼ੀਆਂ ਵੱਧਣ ਲੱਗੀਆਂ ,ਅੱਖਾਂ ਗੱਲਾਂ ਕਰਨ ਲੱਗੀਆਂ ਹੱਥਾਂ ਦੀ ਛੂਹ ਜਿਸਮ ਚ ਤਰੰਗਾਂ ਛੇੜਨ ਲੱਗੀ ਤੇ ਇੱਕ ਇੱਕ ਪਲ ਇੱਕ ਦੂਸਰੇ ਨਾਲ ਬਿਤਾਉਣਾ ਚੰਗਾ ਜਾਪਣ ਲੱਗਾ । ਰਾਤ ਦੇ ਸੁਨਹਿਰੇ ਸੁਪਨਿਆਂ ਚ ਇੱਕ ਦੂਜੇ ਨੂੰ ਪਾ ਲੈਣ ਦੀ ਹਸਰਤ ਜਾਗ ਉੱਠੀ । ਇੱਕ ਦਿਨ ਦਿਲ ਦੇ ਉਹ ਜਜ਼ਬਾਤ ਬੁੱਲਾਂ ਤੇ ਉੱਕਰੇ ਗਏ ।
ਉਸ ਦਿਨ ਗੂਰੀ ਕੁਝ ਜ਼ਿਆਦਾ ਹੀ ਦੁਖੀ ਸੀ , ਨਾਲ ਵਾਲੇ ਸਭ ਕੋਈ ਫਿਲਮ ਵੇਖਣ ਗਏ ਹੋਏ ਸੀ । ਤੇ ਕੰਮ ਤੇ ਕਿਸੇ ਦੋਸਤ ਨਾਲ ਕੋਈ ਝਗੜਾ ਹੋ ਗਿਆ ਸੀ । “ਜਿਸ ਦਾ ਵੀ ਕਰਦੀਂ ਹਾਂ ਕੋਈ ਕਦੇ ਨਾਲ ਨਹੀਂ ਖੜਦਾ,ਉਸਦਾ ਮੈਂ ਹਰ ਵਾਰ ਸਾਥ ਦਿੱਤਾ ਤੇ ਮੇਰੀ ਵਾਰੀ ਫਿਰ ਮੈਨੂੰ ਕੱਲੇ ਛੱਡ ਦਿੱਤਾ .”।
ਰੋਂਦੀ ਉਹ ਕੰਮ ਤੋਂ ਛੇਤੀ ਛੁੱਟੀ ਲੈ ਕੇ ਆ ਗਈ ਸੀ । ਸੁਖਵੀਰ ਸ਼ਾਮ ਦੀ ਨੀਂਦ ਦੇ ਉਨੀਂਦਰੇ ਚ ਉੱਠਿਆ ਸੀ । ਕਿਸੇ ਸੁਨਹਿਰੇ ਖਵਾਬ ਨੂੰ ਗੁਰੀ ਦੇ ਰੋਣੇ ਨੇ ਤੋੜ ਦਿੱਤਾ ਸੀ । ਉਸਦੇ ਕੋਲ ਬੈੱਡ ਨਾਲ ਢੋ ਲਾਈ ਬੈਠਾ ਸੀ ।
“ਕੋਈ ਨਾ ਜੇ ਕੋਈ ਹੋਰ ਨਹੀਂ ਮੈਂ ਤਾਂ ਤੇਰੇ ਨਾਲ ਹਮੇਸ਼ਾਂ ਹਾਂ ਨਾ “। ਉਸਦੇ ਠੰਡੇ ਹੱਥਾਂ ਨੂੰ ਆਪਣੇ ਕੋਸੇ ਹੱਥਾਂ ਚ ਘੁੱਟਦੇ ਹੋਏ ਕਿਹਾ । ਗੁਰੀ ਉਸਦੇ ਮੋਢੇ ਤੇ ਸਿਰ ਰੱਖਕੇ ਡੁਸਕਣ ਲੱਗੀ । “ਤੂੰ ਵੀ ਬਾਕੀ ਸਭ ਵਾਂਗ ਹੀ ਕਰੇਗਾਂ ,ਮੇਰੇ ਨਾਲ ਸਾਰੇ ਹੀ ਐਵੇਂ ਕਰਦੇ ਹਨ .” ਗੁਰੀ ਉਸਦੇ ਮੂੰਹੋ ਵਾਰ ਵਾਰ ਨਾਲ ਰਹਿਣ ਦੀ ਗੱਲ ਸੁਣਨਾ ਚਾਹੁੰਦੀ ਸੀ । ਉਸਦੇ ਸਿਰ ਨੂੰ ਆਪਣੇ ਹੱਥਾਂ ਚ ਪਕੜ ਕੇ ਬੜੀ ਨੀਝ ਨਾਲ ਉਸਦੀਆਂ ਅੱਖਾਂ ਚ ਤੱਕਦੇ ਹੋਏ ਕਿਹਾ ,” ਮੈਂ ਹਮੇਸ਼ਾਂ ਤੇਰੇ ਨਾਲ ਰਹਾਗਾਂ “,ਵਰ੍ਹਿਆਂ ਮਗਰੋਂ ਉਹ ਸ਼ਬਦ ਅੱਜ ਕਿਸੇ ਹੋਰ ਇਨਸਾਨ ਲਈ ਉਸਨੇ ਬੋਲੇ ਸੀ . ਕੁਝ ਪਲਾਂ ਲਈ ਸਮਾਂ ਜਿਵੇੰ ਰੁਕ ਗਿਆ ਹੋਵੇ ਸਾਰੀ ਸ੍ਰਿਸ਼ਟੀ ਉਹਨਾਂ ਦੀਆਂ ਇੱਕ ਦੂਸਰੇ ਚ ਖੁੱਬਿਆਂ ਅੱਖਾਂ ਚ ਸਮਾਂ ਗਈ ਸੀ ।ਤੇਜ਼ ਧੜਕਦੇ ਦਿਲ ਇੱਕ ਪਲ ਲਈ ਰੁਕੇ ਸੀ । ਦਿਲ ਦਾ ਧੜਕਣ ਤੇ ਸਾਹ ਦਾ ਮੁੜ ਚੱਲਣਾ ਸਿਰਫ ਉਦੋਂ ਹੀ ਮਹਿਸੂਸ ਹੋਇਆ ਸੀ । ਜਦੋਂ ਗੁਰੀ ਨੂੰ ਕੋਸੇ ਹੰਝੂਆਂ ਤੇ ਉਸ ਤੋਂ ਵੀ ਵੱਧ ਗਰਮਾਹਟ ਭਰੇ ਸੁਖਵੀਰ ਦੇ ਬੁੱਲ੍ਹ ਮਹਿਸੂਸ ਹੋਏ । ਉਸਦੀਆਂ ਅੱਖਾਂ ਮਿਚ ਗਈਆਂ । ਵਰ੍ਹਿਆਂ ਤੋਂ ਸਪਰਸ਼ ਲਈ ਤਰਸਦੇ ਉਸ ਦੇ ਸਰੀਰ ਚ ਝੁਣਝੁਨੀ ਛਿੜ ਗਈ । ਸਰੀਰ ਇੱਕ ਦਮ ਝੂਠਾ ਪੈ ਗਿਆ । ਸੁਖਵੀਰ ਦੇ ਹੱਥ ਖਿਸਕਦੇ ਉਸਦੇ ਮੋਢਿਆਂ ਨੂੰ ਮਜ਼ਬੂਤੀ ਨਾਲ ਸਹਾਰਾ ਦੇ ਰਹੇ ਸੀ । ਉਸਦੇ ਨਰਮ ਬੁੱਲ੍ਹ ਸੁਖਵੀਰ ਦੀ ਪਕੜ ਚ ਸੀ ਤੇ ਪਲ ਪਲ ਉਸਦੇ ਚੁੰਮਣ ਦੀ ਰਫਤਾਰ ਵੱਧ ਰਹੀ ਸੀ ।ਸੁਖਵੀਰ ਦੇ ਹੱਥ ਖਿਸਕਦੇ ਉਸਦੇ ਸਰੀਰ ਵਿੱਚੋ ਜਿਵੇੰ ਕੁਝ ਗਵਾਚਿਆ ਲੱਭ ਰਹੇ ਹੋਣ । ਉਂਝ ਹੀ ਉਸਦੇ ਉੱਪਰ ਭਾਰ ਵਧਦਾ ਗਿਆ ਤੇ ਉਹ ਸੁਖਵੀਰ ਦੇ ਥੱਲੇ ਲਿਫਦੀ ਗਈ । ਆਪਣੀਆਂ ਬਾਹਾਂ ਨੂੰ ਸੁਖਵੀਰ ਦੇ ਆਸ ਪਾਸ ਕੱਸ ਲਿਆ ਸੀ । ਸੁਖਵੀਰ ਦੇ ਹੱਥਾਂ ਨੇ ਉਸਦੇ ਜਿਸਮ ਦੇ ਹਰ ਹਿੱਸੇ ਨੂੰ ਛੇੜ ਛੇੜ ਨਵਾਂ ਹੀ ਸੰਗੀਤ ਛੇੜ ਦਿੱਤਾ ਸੀ । ਹਰ ਪਲ ਜਿਸਮ ਚ ਵੱਧਦੇ ਜੋਸ਼ ਤੇ ਪਿਗਲੇਪਣ ਨੂੰ ਉਹ ਬਿਨਾਂ ਛੋਹੇ ਮਹਿਸੂਸ ਕਰ ਸਕਦੀ ਸੀ । ਮਹਿਸੂਸ ਤਾਂ ਉਸਦੇ ਉੱਪਰ ਛਾਹ ਗਏ ਸੁਖਵੀਰ ਨੂੰ ਵੀ ਕਰ ਸਕਦੀ ਸੀ । ਊਸਦੀ ਅੰਗ ਅੰਗ ਦੀ ਬੇਚੈਨੀ ਉਸਦਾ ਜਿਸਮ ਮਹਿਸੂਸ ਕਰ ਰਿਹਾ ਸੀ । ਸੁਖਵੀਰ ਦਾ ਵੀ ਇਹੋ ਹਾਲ ਸੀ । ਜਿੱਥੇ ਵੀ ਉਹ ਚੁੰਮਦਾ ਤੇ ਜਿਥੇ ਵੀ ਉਹ ਛੋਹਦਾ ਉਸਨੂੰ ਤੜਪ ,ਗਰਮੀ ਤੇ ਪਿਘਲੇ ਰਸ ਤੋਂ ਬਿਨਾਂ ਕੁਝ ਨਾ ਮਿਲਦਾ । ਕਦੋੰ ਦੋਂਵੇਂ ਕੱਪੜਿਆਂ ਤੋਂ ਬੇਪਰਵਾਹ ਹੋ ਗਏ । ਤੇ ਕਦੋੰ ਨਗਨਤਾ ਉਹਨਾਂ ਦੇ ਪਿਆਰ ਦੇ ਪਰਦੇ ਚ ਕੱਜੀ ਗਈ ਪਤਾ ਹੀ ਨਾ ਲੱਗਾ । ਜਿਸਮ ਇੱਕ ਦੂਸਰੇ ਦੇ ਹਾਣ ਦੇ ਹੋਕੇ ਇੱਕ ਦੂਸਰੇ ਚ ਇੰਝ ਸਮਾ ਗਏ ਜਿਵੇ ਕਿੰਨੇ ਹੀ ਜਨਮਾਂ ਦੀ ਪਿਆਸ ਬੁਝਾ ਰਹੇ ਹੋਣ । ਅਚਾਨਕ ਹੋਈ ਇਸ ਘਟਨਾ ਦਾ ਸੁਆਦ ਹਰ ਬੀਤਦੇ ਦੇ ਪਲ ਨਾਲ ਵਧਦਾ ਹੀ ਜਾ ਰਿਹਾ ਸੀ । ਸ਼ੁਰੁਆਤ ਤੋਂ ਪੀਕ ਵੱਲ ਜਾਂਦਿਆਂ ਰਫ਼ਤਾਰ ਵਧਦੀ ਹੀ ਚਲੀ ਗਈ । ਹੱਥਾਂ ਚ ਸਮੇਟ ਇੱਕ ਦੂਸਰੇ ਨੂੰ ਧੁਰ ਤੱਕ ਮਹਿਸੂਸ ਕਰਦੇ ਕਿੰਨੇ ਹੀ ਵਰ੍ਹਿਆਂ ਬਾਅਦ ਉਹ ਮਿਲਣ ਦੇ ਉਸ ਆਖ਼ਿਰੀ ਮੁਕਾਮ ਨੂੰ ਪਾ ਸਕੇ ਸੀ ।
…………..
ਚਰਮ ਸੁੱਖ ਦੀ ਇਹ ਅਵਸਥਾ ਸ਼ਾਇਦ ਇਸ਼ਕ ਦਾ ਵੀ ਚਰਮ ਹੁੰਦਾ ਹੈ ,ਪਰ ਕਹਾਣੀ ਦਾ ਨਹੀਂ । ਕਹਾਣੀ ਤਾਂ ਇਸਤੋਂ ਮਗਰੋਂ ਹੀ ਸ਼ੁਰੂ ਹੁੰਦੀ ਹੈ ।ਇਸੇ ਤੇ ਉੱਸਰਦੀ ਹੈ । ਇਸ ਮੁਕਾਮ ਤੇ ਪਹੁੰਚ ਇਕਰਾਰ ਪੱਕੇ ਹੋ ਗਏ ਸੀ ਤੇ ਜਿੰਦਗ਼ੀ ਨੂੰ ਨਵੇਂ ਸਿਰੋਂ ਸ਼ੁਰੂ ਕਰਨ ਦੀ ਤਮੰਨਾ । ਹੁਣ ਤਾਂ ਦਿਨ ਵੀ ਕੱਠਿਆ ਦੇ ਬੀਤਦੇ ਸੀ ਤੇ ਰਾਤਾਂ ਵੀ । ਪਰ ਯਾਦਾਂ ਕਦੇ ਕਦੇ ਮੁੜ ਸਾਹਮਣੇ ਆ ਖੜ੍ਹ ਜਾਂਦੀਆਂ ਹਨ । ਖਾਸ ਕਰਕੇ ਜਦੋਂ ਚਰਮ ਤੋਂ ਥੱਲੇ ਵੱਲ ਕੋਈ ਆਉਂਦਾ ਹੈ ਤਾਂ ਪੁਰਾਣਾ ਅੱਗੇ ਆ ਖੜਦਾ ਹੈ । ਤੇ ਉਹਨਾਂ ਨਾਲ ਵੀ ਇੰਝ ਹੀ ਹੋਇਆ । ਇੱਕ ਦੂਸਰੇ ਦੀਆਂ ਬਾਹਾਂ ਚ ਸਮਾਏ ਉਸ ਚਰਮ ਤੋਂ ਵਾਪਿਸ ਮੁੜੇ ਸੀ । ਅਚਾਨਕ ਹੀ ਕਿਸੇ ਗੱਲੋਂ ਰੀਤੂ ਦਾ ਖਿਆਲ ਆਇਆ ਤੇ ਜ਼ਿਕਰ ਸ਼ੁਰੂ ਹੋ ਗਿਆ ਸੀ । ਉਦਾਸੀ ਦੇ ਉਸ ਆਲਮ ਨੂੰ ਤੋੜਦੇ ਤੇ ਗੱਲਾਂ ਕਰਦੇ ਕਰਦੇ ਕਦੋੰ ਸੁਖਵੀਰ ਖੁਦ ਦੇ ਨਿੱਜੀ ਪਲਾਂ ਨੂੰ ਫਰੋਲਣ ਲੱਗਾ ਉਸਨੂੰ ਵੀ ਨਹੀਂ ਪਤਾ ਲੱਗਾ । ਰੀਤੂ ਨਾਲ ਬੀਤੇ ਇੱਕ ਇੱਕ ਪਲ ਪਹਿੱਲੀ ਕਿੱਸ ਤੋਂ ਅੰਤਿਮ ਮਿਲਣ ਤੱਕ ਉਸਦੇ ਮੂੰਹੋ ਮੱਲੋਮੱਲੀ ਨਿਕਲਦਾ ਚਲਾ ਗਿਆ। ਗੁਰੀ ਸੁਣਦੀ ਰਹੀ ਸਮਝਦੀ ਰਹੀ ਤੇ ਉਸਦੇ ਦੱਸਣ ਨੂੰ ਆਪਣੇ ਹਾਸੇ ਤੇ ਗੱਲਾਂ ਨਾਲ ਇਨਜੂਆਏ ਕਰਦੀ ਰਹੀ । ਜਦੋਂ ਤੱਕ ਸੁਖਵੀਰ ਨੇ ਉਸਨੂੰ ਆਪਣੀਆਂ ਬਾਹਾਂ ਚ ਘੁੱਟਕੇ ਉਸਦੇ ਬਾਰੇ ਨਹੀਂ ਪੁੱਛ ਲਿਆ ਉਦੋਂ ਤੱਕ ।
ਗੁਰੀ ਦੱਸਣਾ ਤਾਂ ਨਹੀਂ ਸੀ ਚਾਹੁੰਦੀ ਪਰ ਸੁਖਵੀਰ ਦੀ ਜਿੱਦ ਅੱਗੇ ਊਸਦੀ ਇੱਕ ਨਾ ਚੱਲੀ । ਉਸਦੇ ਵਾਰ ਵਾਰ ਤੰਗ ਕਰਨ ਤੇ ਅਖੀਰ ਉਸਨੇ ਸਭ ਦੱਸਣਾ ਸ਼ੁਰੂ ਕੀਤਾ । ਜਿਉਂ ਜਿਉਂ ਉਹ ਸੁਖਵੀਰ ਹੋਰ ਵੀ ਵਿਸਥਾਰ ਚ ਦੱਸਣ ਲਈ ਕਹਿੰਦਾ । ਨਾਲ ਨਾਲ ਉਸਦੇ ਹੱਥ ਮੁੜ ਗੁਰੀ ਦੇ ਜਿਸਮ ਨਾਲ ਖੇਡਣ ਲੱਗੇ ਸੀ । ਊਸਦੀ ਆਵਾਜ਼ ਬਦਲਦੀ ਗਈ ਖੁਦ ਦੇ ਜਿਸਮ ਚ ਵੀ ਅਲੱਗ ਹੀ ਤਰ੍ਹਾਂ ਦਾ ਜੋਸ਼ ਸੀ । ਹਰ ਨਵੀ ਗੱਲ ਤੇ ਦੱਸਣ ਨਾਲ ਉਸਦੇ ਹੱਥ ਤੇਜ਼ ਹੁੰਦੇ ਗਏ । ਸਿਰਫ ਉਸਦੇ ਹੱਥ ਹੀ ਨਹੀਂ ਸਗੋਂ ਗੁਰੀ ਦੇ ਜਿਸਮ ਚ ਵਧਦੀ ਉਤੇਜਨਾ ਉਹ ਮਹਿਸੂਸ ਕਰ ਸਕਦਾ ਸੀ । ਤੇ ਹਰ ਪਲ ਦੇ ਵਿਸਥਾਰ ਚ ਜਾਂਦੇ ਗੁਰੀ ਦੀ ਨਿਸ਼ੰਗਤਾ ਵੱਧਦੀ ਗਈ ਸ਼ਬਦ ਪਹਿਲ਼ਾਂ ਤੋਂ ਵੀ ਨਗਨ ਹੁੰਦੇ ਗਏ । ਜ਼ਿੰਦਗੀ ਚ ਪਹਿਲੀ ਵਾਰ ਆਪਣੇ ਨਿੱਜੀ ਪਲਾਂ ਨੂੰ ਕਿਸੇ ਕੋਲ ਫਰੋਲਿਆ ਸੀ । ਪਰ ਉਹ ਸੀ ਜਿਸ ਨਾਲ ਹੁਣ ਉਸਨੇ ਉਮਰ ਭਰ ਜਿਉਣ ਦਾ ਵਾਅਦਾ ਸੀ । ਇਸ ਲਈ ਹੁਣ ਸ਼ਰਮ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਸੀ । ਉਹ ਉਦੋਂ ਤੱਕ ਬੋਲਦੀ ਰਹੀ ਜਦੋਂ ਤੱਕ ਉਤੇਜਨਾ ਨੇ ਉਸਦੇ ਬੁੱਲਾਂ ਨੂੰ ਬੋਲਣ ਤੋਂ ਰੋਕ ਨਾ ਦਿੱਤਾ । ਤੇ ਆਵਾਜ਼ ਬੋਲਦੇ ਬੋਲਦੇ ਟੁੱਟ ਗਈ ਸਾਹ ਉੱਖੜ ਗਏ ਤੇ ਉਖੜਦੇ ਸਾਹਾਂ ਨੂੰ ਸੁਖਵੀਰ ਦੇ ਸਾਹਾਂ ਨੇ ਸਹਾਰਾ ਨਹੀਂ ਦਿੱਤਾ । ਉਤੇਜਨਾ ਦੇ ਉਸ ਸ਼ਿਖਰ ਤੋਂ ਮੰਜਿਲ ਤੇ ਜਾਣ ਚ ਜੋ ਸੁੱਖ ਦੋਵਾਂ ਨੇ ਮਹਿਸੂਸ ਕੀਤਾ ਸ਼ਾਇਦ ਹੀ ਪਹਿਲ਼ਾਂ ਕੀਤਾ ਹੋਵੇ । ਉਸ ਮਗਰੋਂ ਥਕਾਵਟ ਤੇ ਸ਼ਰਮ ਨੇ ਦੋਵਾਂ ਨੂੰ ਤੋੜ ਦਿੱਤਾ ਸੀ ।
ਪਰ ਸੁਖਵੀਰ ਦੇ ਮਨ ਗਲਤਾਨ ਨਾਲ ਭਰ ਗਿਆ । ਜਿੰਦਗ਼ੀ ਭਰ ਅਣਲੱਗ ਵਰਤਣ ਵਾਲੇ ਉਸਦੇ ਜਿਸਮ ਨੇ ਜਿਹਨਾਂ ਪਲਾਂ ਨੂੰ ਮਾਣਿਆ ਉਹੀ ਉਸਨੂੰ ਕੱਚਾ ਜਿਹਾ ਕਰਨ ਲੱਗੇ । ਸਮਾਜ ਦੀ ਸੋਚ ਇੱਕ ਪਲ ਚ ਉਸਦੇ ਦਿਮਾਗ ਤੇ ਛਾ ਗਈ । ਉਹ ਇੱਕ ਵਰਜਨਿਟੀ ਖੋ ਚੁੱਕੀ ਕੁੜੀ ਨਾਲ ਇਹ ਸਭ ਕਰ ਰਿਹਾ ਤੇ ਜਿੰਦਗ਼ੀ ਬਿਤਾਉਣ ਦੀ ਸੋਚ ਰਿਹਾ ਹੈ । ਕਾਸ਼ ਉਸਨੇ ਇਹ ਸਭ ਉਸ ਕੋਲੋਂ ਨਾ ਪੁੱਛਿਆ ਹੁੰਦਾ । ਉਸਦੇ ਦਿਮਾਗ ਚ ਗੰਦੇ ਤੇ ਸੈਕੰਡ ਹੈਂਡ ਵਰਗੇ ਵਿਚਾਰ ਭਰ ਗਏ । ਕਿਸੇ ਹੋਰ ਮਰਦ ਦੀ ਛੋਹ ਉਸਨੂੰ ਆਪਣੇ ਜਿਸਮ ਚੋਂ ਮਹਿਸੂਸ ਹੋਣ ਲੱਗੀ ।
ਹਮੇਸ਼ਾ ਦੀ ਤਰ੍ਹਾਂ ਪਿਆਰ ਵਿੱਚ ਮਰਦ ਆਲੀ ਈਗੋ ਅੱਗੇ ਆ ਗਈ ਸੀ । ਜੋ ਖੁਦ ਬਾਰੇ ਸਭ ਭੁੱਲ ਕੇ ਔਰਤ ਦੇ ਪਵਿੱਤਰ ਹੋਣ ਲਈ ਸ਼ਰਤ ਲਗਾ ਰਿਹਾ ਸੀ । ਪਲਾਂ ਦੀ ਉਸ ਉਤੇਜਨਾ ਦੀ ਖੇਡ ਨੇ ਰਿਸ਼ਤੇ ਨੂੰ ਨਵੇਂ ਦੋਰਾਹੇ ਤੇ ਲਿਆ ਖੜ੍ਹਾ ਕੀਤਾ ਸੀ ।
ਚਲਦਾ ………