ਨਾਵਲਿਟ ਧੱਕ ਧੱਕ ਸੀਨਾ ਧੜਕੇ

ਹਾੜ ਮਹੀਨੇ ਦੀਆਂ ਭਰਪੂਰ ਗਰਮੀਆਂ ਦੇ ਦਿਨ ਸਨ । ਲਾਗੇ ਦਾ ਸ਼ਹਿਰ ਛੋਟਾ ਹੋਣ ਕਰਕੇ ਉਹਨਾਂ ਦਾ ਕਿਸੇ ਹੋਟਲ ਚ ਮਿਲਣ ਦਾ ਸਵਾਲ ਹੀ ਨਹੀਂ ਸੀ ।ਰਾਤੀ  ਪਿੰਡ ਕਿਸੇ ਦੇ ਘਰ ਮਿਲਣ ਚ ਮੁਸ਼ਕਿਲ ਤਾਂ ਨਹੀਂ ਸੀ ਪਰ ਫੜੇ ਜਾਣ ਦਾ ਡਰ ਜਰੂਰ ਸੀ । ਕਿਉਕਿ ਅਜੇ ਵੀ ਬਹੁਤੇ ਲੋਕੀ ਪਿੰਡਾਂ ਚ ਕੋਠਿਆ ਤੇ ਵਿਹੜਿਆਂ ਚ ਸੌਂਦੇ ਸਨ । ਸਾਰਾ ਪਿੰਡ ਅਜੇ ਏ ਸੀ ਜੋਗਾ ਨਹੀਂ ਹੋਇਆ ਸੀ ।
ਅਖੀਰ ਪਰਮ ਨੇ ਆਪਣੇ ਦੋਸਤ ਦੇ ਡੰਗਰਾਂ ਵਾਲੇ ਘਰ ਰਾਤੀ ਮਿਲਣ  ਦਾ ਪਲੈਨ ਕੀਤਾ । ਡੰਗਰਾਂ ਤੇ ਤੂੜੀ ਤੇ ਦੇਖ ਰੇਖ ਲਈ ਨਿੱਕੀ ਬੈਠਕ  ਵੀ ਸੀ ਓਥੇ । ਇਹ ਅਮਨ ਦੇ ਘਰ ਤੋਂ ਵੀ ਜ਼ਿਆਦਾ ਦੂਰ ਵੀ ਨਹੀਂ ਸੀ ।
ਜਿਵੇਂ ਹੀ ਅਸਮਾਨ ਚ ਸਪਤਰਿਸ਼ੀ ਤਾਰੇ ਪੂਰਬ ਤੋਂ ਬਦਲ ਕੇ ਅੱਧ ਅਸਮਾਨੇ ਚ ਪੁੱਜੇ । ਅਮਨ ਚੁੱਪ ਚੁਪੀਤੇ ਘਰ ਤੋਂ ਨਿੱਕਲੀ ਧੱਕ ਧੱਕ ਕਰਦੇ ਦਿਲ ਨਾਲ ਘਰ ਤੋਂ ਨਿੱਕਲੀ । ਘਰ ਤੋਂ ਨਿਕਲਦੇ ਹੀ ਉਸਦੇ ਇੱਕ ਕੰਨ ਨੂੰ ਈਅਰ ਫੋਨ ਤੇ ਦੂਜੇ ਨਾਲ ਆਸ ਪਾਸ ਦੀ ਨਿੱਕੀ ਆਵਾਜ਼ ਨੂੰ ਸੁਣਨ ਲਈ ਉਹ ਤਿਆਰ ਸੀ । ਦੋ ਗਲੀਆਂ ਦੇ ਮੋੜ ਕੱਟਕੇ ਪਿੰਡ ਦੀ ਫਿਰਨੀ ਦੇ ਪਹਿਲੇ ਹੀ ਘਰ ਦਾ ਦਰਵਾਜ਼ਾ ਨੂੰ ਹਲਕਾ ਧੱਕਾ ਦਿੱਤਾ ।
ਅੱਗਿਓ ਪਰਮ ਉਸਦੀ ਪੈਡਚਾਲ ,ਤੇ ਫੋਨ ਤੇ ਉਸਦੇ ਸਾਹਾਂ ਦੀ ਆਵਾਜ ਨੂੰ ਸੁਣਦਾ ।ਉਸਦੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਉਸਨੂੰ ਆਪਣੀਆਂ ਬਾਹਾਂ ਚ ਘੁੱਟਣ ਲਈ ਤਿਆਰ ਸੀ ।
ਦਰਵਾਜੇ ਨੂੰ ਹਲਕਾ ਬੰਦ ਕਰਕੇ ਉਸਨੇ ਅਮਨ ਨੂੰ ਆਪਣੀਆਂ ਬਾਹਾਂ ਚ ਘੁੱਟਿਆ । ਪਿਆਰ ਦੇ ਦੋ ਪੰਛੀਆਂ ਦੀ ਇਹ ਪਹਿਲੀ ਮੁਲਾਕਾਤ ਸੀ । ਪਰ ਦੋਵਾਂ ਨੂੰ ਇੰਝ ਲੱਗ ਰਿਹਾ ਸੀ ਪਤਾ ਨਹੀਂ ਕਿੰਨੇ ਜਨਮਾਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਹੋਣ । ਦੋਵਾਂ ਦੇ ਦਿਲ ਇੰਝ ਧੜਕ ਰਹੇ ਸੀ ਜਿਵੇਂ ਸੀਨੇ ਦੇ ਅੰਦਰ ਨਹੀਂ ਸਗੋਂ ਬਾਹਰ ਹੀ ਹੋਣ ।ਦੋਵਾਂ ਦੇ ਜਿਸਮਾਂ ਦੀ ਗਰਮੀ ਹਾੜ ਦੀ ਦੁਪਹਿਰੇ ਤਪਦੇ ਟਿੱਬੇ ਦੀ ਗਰਮਾਹਟ ਨੂੰ ਮਾਤ ਪਾ ਰਹੀ ਸੀ ।
ਆਪਣੇ ਬਾਹਾਂ ਚ ਘੁੱਟਦਿਆ ਤੇ ਉਸਦੇ ਬੁੱਲਾਂ ਨੂੰ ਚੁੰਮਦਿਆ ਹੀ ਦੋਂਵੇਂ ਬੈਠਕ ਚ ਪਏ ਪਏ  ਇੱਕੋ ਇੱਕ ਪਏ ਢਿੱਲੇ ਵਾਣ ਦੇ ਮੰਜੇ ਤੇ ਡਿੱਗ ਪਏ । ਪਰ ਦੋਵਾਂ ਲਈ ਪਿਆਸ ਬੁਝਾਉਣ ਲਈ ਐਨੀ ਕੁ ਜਗਾਹ ਬਥੇਰੇ ਸੀ ।ਪਰਮ ਦੇ ਹੱਥਾਂ ਨੇ ਅਮਨ ਦੇ ਸਰੀਰ ਦੇ ਮਹਿਕ ਰਹੇ ਹਰ ਅੰਗ ਦਾ ਜਾਇਜ਼ਾ ਹੱਥਾਂ ਨਾਲ ਲਿਆ। ਉਸਦੀ ਪਿੱਠ ਤੇ ਘੁੰਮਦੇ ਹੱਥ ਗਰਦਨ ਤੋਂ ਥੱਲੇ ਤੱਕ ਬੇਰੋਕ ਜਾ ਰਹੇ ਸੀ।  ਬੁੱਲਾਂ ਤੋਂ ਫਿਸਲਦੇ ਬੁੱਲ੍ਹ ਗਰਦਨ ਦੀ ਗਰਮੀ ਨੂੰ ਚੂਸਣ ਲੱਗੇ ਸੀ। 
ਐਨੇ ਟਾਈਮ ਚ ਇੱਕ ਸ਼ਬਦ ਵੀ ਜ਼ੁਬਾਨੋ ਸਾਂਝਾ ਨਹੀਂ ਸੀ ਹੋਇਆ । ਜਦੋਂ ਭਾਵਨਾਵਾਂ ਦਾ ਵੇਗ ਇਨਸਾਨ ਤੇ ਸਵਾਰ ਹੁੰਦਾ ਤਾਂ ਜੀਭ ਨਾਲੋਂ ਬਾਕੀ ਸਰੀਰ ਵਧੇਰੇ ਵਧੀਆ ਨਾਲ ਇਜਹਾਰ ਪਿਆਰ ਦਾ ਇਜ਼ਹਾਰ ਕਰਦੇ ਹਨ ।
ਪਰਮ ਦੇ ਹੱਥ ਉਸਦੇ ਸੀਨੇ ਸੀਨੇ ਤੇ ਘੁੰਮਣ ਲੱਗੇ ਤੇ ਫਿਰ ਪੱਟਾਂ ਤੱਕ ਪਹੁੰਚ ਗਏ। ਇਸੇ ਵੇਗ ਵਿੱਚ ਕਦੋਂ ਦੋਂਵੇਂ ਕਪੜਿਆਂ ਤੋਂ ਬਿਨਾਂ ਹੋ ਗਏ ਪਤਾ ਵੀ ਨਹੀਂ ਲੱਗਾ ।ਦੋਂਵੇਂ ਹੀ ਸਮਝਦਾਰ ਖਿਲਾੜੀ ਸੀ ।ਅਮਨ  ਨੇ ਉਪਰਲੇ ਨਾਈਟ ਸੂਟ ਤੋਂ ਬਿਨਾਂ ਥੱਲੇ ਕੁਝ ਵੀ ਨਹੀਂ ਸੀ ਪਾਇਆ । ਪੂਰਾ ਮੈਦਾਨ ਪਰਮ ਲਈ ਖੁੱਲ੍ਹਾ ਸੀ। ਇਸ ਲਈ ਪਿਆਰ ਭਿੱਜੇ ਅੰਗਾਂ ਨੂੰ ਜਿਉਂ ਹੀ ਪਰਮ ਦੀਆਂ ਉਂਗਲਾਂ ਛੋਹੰਦੀਆਂ ਅਮਨ ਤੜਪ ਕੇ ਖੁਦ ਨੂੰ ਉਸ ਨਾਲ ਘੁੱਟ ਲੈਂਦੀ। ਪਿਆਰ ਕਹੋ ਜਾਂ ਹਵਸ ਜਾਂ ਕੋਈ ਹੋਰ ਨਾਮ ਦਵੋ ਉਹਨਾਂ ਨੂੰ ਇਸ ਗੱਲ ਤੱਕ ਕੋਈ ਵੀ ਮਤਲਬ ਨਹੀਂ ਸੀ । ਬੱਸ ਉਹ ਤੇ ਉਹੀ ਕਿਰਿਆ ਦੂਹਰਾ ਰਹੇ ਸਨ ਜੋ ਇਸ ਧਰਤੀ ਤੇ ਜੰਮਿਆ ਹਰ ਜੀਵ ਮੁੱਢ-ਕਦੀਮ ਤੋਂ ਕਰ ਰਿਹਾ ਹੈ। ਪਰਮ ਨੂੰ ਯਾਦ ਆਇਆ ਕਿ ਉਸਨੇ ਜਦੋ ਉਸ ਦਿਨ ਮੋੜ ਤੇ ਪਹਿਲੇ ਦਿਨ ਅਮਨ ਨੂੰ ਸਾਲਾਂ ਬਾਅਦ ਤੱਕਿਆ ਸੀ ਸਿਰਫ ਤੇ ਸਿਰਫ ਉਸਦੀ ਤੋਰ ਤੇ ਹਿਲਦੇ ਲੱਕ ਕਰਕੇ ਹੀ ਮਗਰ ਗਿਆ ਸੀ । ਤੇ ਜਿਸ ਨੂੰ ਵੇਖ ਕੇ ਸਿਰਫ ਉਹ ਜਾਂ ਹੀ ਭਰਦਾ ਸੀ ਉਹ ਮੁਟਿਆਰ ਅੱਜ ਉਸਦੀਆਂ ਬਾਹਾਂ ਵਿੱਚ ਸੀ ਉਹ ਵੀ ਬਿਨਾਂ ਪਰਦੇ ਤੋਂ । ਉਸਦੇ ਹੱਥਾਂ ਨੇ ਲੱਕ ਨੂੰ ਛੂਹ ਕੇ ਵੇਖਿਆ।  ਉਸਦੇ ਭਰੇ ਭਰੇ ਮਾਸ ਨੂੰ ਆਪਣੀਆਂ ਹਥੇਲੀਆਂ ਚ ਘੁੱਟ ਕੇ ਮਸਲਿਆਂ। ਫਿਰ ਉਸੇ ਮੰਜੇ ਤੇ ਉਸ ਹਿੱਲਦੇ ਲੱਕ ਨੂੰ ਤੇ ਬਾਕੀ ਅੰਗਾਂ ਨੂੰ ਆਪਣੇ ਜਿਸਮ ਤੇ ਹੱਥਾਂ ਨਾਲ ਮਹਿਸੂਸ ਕਰਦਾ ਰਿਹਾ।  ਤੇ ਪਲ ਪਲ ਉਸਦੇ ਤਨ ਚ ਹੀ ਨਹੀਂ ਸਗੋਂ ਮਨ ਚ ਵੀ ਸਮਾਉਂਦਾ ਗਿਆ।  ਅਮਨ ਦੇ ਦਿਮਾਗ ਚ ਜੋ ਸੀ ਉਹ ਇਹ ਕਿ ਉਸਦੀਆਂ ਬਾਹਾਂ ਚ ਜੋ ਸਕਸ਼ ਹੈ ਨਾ ਸਿਰਫ ਉਸਦੇ ਜਜ਼ਬਾਤ ਸਮਝਦਾ ਹੈ ਸਗੋਂ ਹਰ ਪੱਖੋਂ ਉਸਦੇ ਜੀਵਨ ਸਾਥੀ ਬਣਨ ਦੇ ਲਾਇਕ ਹੈ । ਦੋਹਾਂ ਦੇ ਇਸ ਮਿਲਣ ਗੜੀ ਦੇ ਸ਼ੁਰੂ ਦੇ ਪਲਾਂ ਦੇ ਪਿਆਰ ਨੇ ਉਸਦੇ ਮਨ ਚ ਇਹ ਖਿਆਲ ਵੀ ਮਚਾ ਦਿੱਤਾ ਸੀ ਕਿ ਸਿਰਫ ਉਸਦੇ ਜਜ਼ਬਾਤ ਹੀ ਨਹੀਂ ਸਗੋਂ ਉਸਦੇ ਸਰੀਰ ਦੀ ਲੋੜ ਨੂੰ ਵੀ ਓੰਨੇ ਹੀ ਸਮਝਦਾ ਹੈ ।
ਚਿਰਾਂ ਤੋਂ ਜਿਸਮ ਦੀ ਛੋਹ ਨੂੰ ਤਰਸੇ ਦੋ ਜਿਸਮਾਂ ਦੇ ਇਸ ਪਿਆਰ ਨੂੰ ਇੰਝ ਵੀ ਸਮਝਿਆ ਜਾ ਸਕਦਾ ਜਿਵੇਂ ਪਿਆਸ ਨਾਲ ਬੇਹਾਲ ਹੋਕੇ ਅਸੀਂ ਰੱਜ ਕੇ ਪਾਣੀ ਪੀਂਦੇ ਹਾਂ ਤੇ ਕਈ ਵਾਰ ਅਫਰੇਵਾ ਵੀ ਹੋ ਜਾਂਦਾ । ਕਈ ਘੰਟੇ ਇੱਕ ਦੂਜੇ ਨਾਲ ਗੁਜ਼ਰ ਕੇ ,ਇੱਕੋ ਕਿਰਿਆ ਵਾਰ ਵਾਰ ਦੂਹਰਾ ਕੇ ਵੀ ਦੋਵਾਂ ਨੂੰ ਰੱਜ ਨਾ ਆ ਰਿਹਾ ਸੀ । ਭਾਦੋਂ ਦੇ ਮੀਂਹ ਵਾਂਗ ਬੱਦਲ ਜਿੰਨੀ ਵਾਰ ਵੀ ਵਰਸਦਾ ਮੀਂਹ ਲਈ ਖਿੱਚ ਪਹਿਲਾਂ ਤੋਂ ਵੀ ਵੱਧ ਜਾਂਦੀ ਹੈ । ਪਿਆਰ ਦੀਆਂ ਪਹਿਲੀਆਂ ਮਿਲਣੀਆਂ ਕੁਝ ਇੰਝ ਦੀਆਂ ਹੀ ਹੁੰਦੀਆਂ ਹਨ । ਜਿੱਥੇ ਹੁੰਮਸ ਤੋਂ ਬਚਦਾ ਬੰਦਾ ਤੇ ਧਰਤੀ ਵੀ ਸੋਚਦਾ ਕਿ ਬੱਸ ਮੀਂਹ ਵਰਦਾ ਰਹੇ । ਪਰ ਬੱਦਲ ਆਪਣੀ ਤੋਰੇ ਚਲਦਾ ਹੈ ਥੋੜ੍ਹਾ ਥੋੜ੍ਹਾ ਤੇ ਘੜੀ ਮੁੜੀ ਤੇ ਹਰ ਵਾਰ ਧਰਤੀ ਦੀ ਪਿਆਸ ਨੂੰ ਹੋਰ ਵੀ ਵਧਾਉਂਦੇ ਹੋਏ । ਤੇ ਵਿਛੋੜੇ ਤੱਕ ਇੰਝ ਹੀ ਚਲਦਾ ਹੈ ।

ਪਰ ਵਸਲ ਦਾ ਹਰ ਪਲ ਵਿਛੋੜੇ ਦਾ ਸਮਾਂ ਆਪਣੇ ਨਾਲ ਲੈ ਕੇ ਜ਼ਰੂਰ ਆਉਂਦਾ । ਤੇ ਅੰਤ ਅਮਨ ਨੇ ਪਰਮ ਦੀਆਂ ਬਾਹਾਂ ਚੋ ਨਿਕਲਦਿਆਂ ਆਪਣੇ ਕਪੜੇ ਫਟਾਫਟ ਪਾਏ ਤੇ ਕਿੱਸ ਦੇਕੇ ਓਥੋਂ ਮਲਕੜੇ ਬਾਹਰ ਨਿੱਕਲ ਗਈ । ਪਹਿਲਾਂ ਵਾਂਗ ਹੀ ਇੱਕ ਈਅਰਫੋਨ ਕੰਨ ਨੂੰ ਲਾ ਕੇ ਪਰਮ ਨੂੰ ਕਾਲ ਲਾ ਕੇ । ਕਦਮ ਹੌਲੀ ਹੌਲੀ ਪੁੱਟਦੀ ਉਹ ਆਪਣੇ ਘਰ ਪਹੁੰਚੀ ।ਇਸ ਗੱਲੋਂ ਸ਼ਕੁਰ ਕਰਦੀ ਕਿ ਕਿਸੇ ਨੇ ਨਹੀਂ ਦੇਖਿਆ ।
ਦੋਂਵੇਂ ਉਸ ਰਾਤ ਇੰਝ ਸੁੱਤੇ ਜਿਵੇਂ ਮੁੜ ਕਦੇ ਉੱਠਣਾ ਨਾ ਹੋਵੇ ।ਪਿਆਰ ਦੀ ਥਕਾਵਟ ਤੇ ਨਾ ਪਹਿਲੀ ਮੁਲਾਕਾਤ ਦੇ ਜੋਸ਼ ਢਲਣ ਮਗਰੋਂ ਨੀਂਦ ਇੰਝ ਹੀ ਆਉਂਦੀ ਹੈ ।
ਪਰ ਗੁੜ ਤੇ ਇਸ਼ਕ ਦੀ ਮਹਿਕ ਕਦੋਂ ਛੁਪੀ ਹੈ ।ਦੋ ਅੱਖਾਂ ਨੇ ਅਮਨ ਦੇ ਘਰੋਂ ਬਾਹਰ ਨਿੱਕਲਣ ਤੋਂ ਵਾਪਿਸ ਆਉਣ ਤੱਕ ਦਾ ਸਾਰਾ ਸਮਾਂ ਆਪਣੇ ਅੱਖੀਂ ਤੱਕਿਆ ਸੀ । ਬੱਸ ਉਸਨੂੰ ਇਹ ਸਮਝ ਨਹੀਂ ਲੱਗੀ ਸੀ ਹਨੇਰੇ ਚ ਕਿ ਉਹ ਕੌਣ ਸੀ ਅਮਨ ਜਾਂ ਉਸਦੀ ਭਾਬੀ । ” ਯਾਰੀ ਲੱਗੀ ਦਾ ਢੋਲ ਬੱਸ ਹੁਣ ਵੱਜਣ ਵਾਲਾ ਹੀ ਸੀ ” .

ਵਾਰਿਸ਼ ਸ਼ਾਹ ਆਖਦਾ ਹੈ ਕਿ ” ਵਾਰਿਸ਼ ਸ਼ਾਹ ਛੁਪਾਈਏ ਜੱਗ ਕੋਲੋਂ ਭਾਂਵੇ ਆਪਣਾ ਹੀ ਗੁੜ ਖਾਈਏ ਜੀ। ਤਾਂ ਉਹ ਇਸ਼ਕ ਦੀ ਰਾਹ ਤੇ ਤੁਰੇ ਜਾਂਦੇ ਪਾਂਧੀਆਂ ਨੂੰ ਸਪਸ਼ਟ ਸੰਦੇਸ਼ ਦੇ ਦਿੰਦਾ ਹੈ। ਜਿੱਥੇ ਦਿਨ ਦੇ ਦੁਪਹਿਰੇ ਰਾਹ ਖੜੇ ਮਿਲਦੇ ਮੁੰਡੇ ਦੀ ਗੱਲ ਖੰਬਾਂ ਤੋਂ ਡਰ ਬਣ ਜਾਵੇ ਓਥੇ ਰਾਤ ਦੇ ਸਮੇਂ ਕਿਸੇ ਦਾ ਇੱਕ ਘਰੋਂ ਨਿੱਕਲ ਦੂਜੇ ਘਰ ਵੜਨ ਦੀ ਗੱਲ ਤਾਂ ਉੱਡਣੀ ਹੀ ਸੀ।

ਅਗਲੇ ਦਿਨ ਸ਼ਾਮ ਦੀ ਗੱਲ ਸੀ। ਸੱਤਾ ਖੇਤੋਂ ਕੱਲ ਦੀ ਪੂਰੀ ਰਾਤ ਤੇ ਅੱਜ ਦਾ ਪੂਰਾ ਦਿਨ ਵਾਹੀ ਕਰਕੇ ਖੇਤ ਦੀ ਨੁੱਕਰੇ ਟਰੈਕਟਰ ਖੜਾ ਕਰਕੇ ਆਪਣੇ ਸਾਂਝੀ ਨਾਲ ਗੱਲ ਕਰ ਰਿਹਾ ਸੀ। ਸ਼ਰੀਕਾਂ ਵਿੱਚੋਂ ਉਹਦੇ ਚਾਚੇ ਦਾ ਮੁੰਡਾ ਉੱਚੀ ਦੇਣੇ ਉਸਦੇ ਕੋਲੋਂ ਬੋਲਦਾ ਲੰਘਿਆ ” ਮੈਂ ਤਾਂ ਭਾਈ ਰਾਤ ਨੂੰ ਕਦੇ ਹਲ ਨੀ ਜੋੜਦਾ ,ਮਖੇ ਮੈਂ ਇਥੇ ਵਾਹੀ ਜਾਵਾਂ ਤੇ ਘਰ ਦੀ “ਜਮੀਨ ” ਕੋਈ ਹੋਰ ਵਾਹੀ ਜਾਵੇ। ਕਹਿਣ ਮਗਰੋਂ ਉਸਨੇ ਸੱਤੇ ਵੱਲ ਕਾਣੀ ਅੱਖ ਨਾਲ ਤੱਕਿਆ ਜਿਵੇਂ ਉਸਨੂੰ ਜਤਾ ਰਿਹਾ ਹੋਵੇ ਕਿ ਉਸਨੂੰ ਹੀ ਸੁਣਾ ਰਿਹਾ ਹੈ। ਸੱਤਾ ਤਾਂ ਅੱਗ ਬਬੂਲਾ ਹੋ ਗਿਆ. ਤੁਰੰਤ ਟਰੈਕਟਰ ਦੀ ਚਾਬੀ ਲੈ ਕੇ ਉਹ ਘਰ ਨੂੰ ਤੁਰ ਪਿਆ। ਰਹੇ ਜਾਂਦੇ ਉਸਨੂੰ ਲੱਗ ਰਿਹਾ ਸੀ ਜਿਵੇਂ ਸਾਰੇ ਪਿੰਡ ਦੇ ਲੋਕਾਂ ਦੀਆਂ ਨਜਰਾਂ ਉਸਨੂੰ ਹੀ ਦੇਖ ਰਹੀਆਂ ਹੋਣ। ਸਾਰੀਆਂ ਗੱਲਾਂ ਉਸ ਬਾਰੇ ਜਾਂ ਉਸਦੇ ਪਰਿਵਾਰ ਬਾਰੇ ਹੋਣ।

ਸ਼ਰੀਕ ਪੇਂਡੂ ਸਮਾਜ ਦਾ ਅਜਿਹਾ ਅੰਗ ਹੈ ਜਿਹੜਾ ਇੱਕੋ ਖੂਨ ਵਿਚੋਂ ਪੈਦਾ ਹੋਕੇ ਆਪਣੇ ਹੀ ਖੂਨ ਚੋਣ ਸੁਆਦ ਲੈਂਦਾ ਹੈ। ਸੱਤੇ ਦੇ ਚਾਚੇ ਦੇ ਮੁੰਡੇ ਬੀਰੇ ਨੇ ਵੀ ਇੰਝ ਹੀ ਕੀਤਾ ਸੀ। ਉਸਨੇ ਰਾਤ ਦੀ ਅੱਖੀਂ ਦੇਖੀ ਇੰਝ ਉਦੈ ਸੀ ਪਿੰਡ ਚ ਜਿਵੇਂ ਇਹ ਕਈ ਮਹੀਨਿਆਂ ਤੋਂ ਚੱਲ ਰਿਹਾ ਹੋਵੇ।

ਸੱਤਾ ਘਰ ਆਉਂਦਿਆਂ ਹੀ ਆਪਣੀ ਘਰਵਾਲੀ ਵਿੰਨੀ ਤੇ ਵਰ ਪਿਆ। ਘਰ ਉਸ ਵੇਲੇ ਉਹੀ ਸੀ। ਗੁੱਸੇ ਚ ਉੱਚੀ ਅਵਾਜ ਤੋਂ ਸ਼ੁਰੂ ਹੋਕੇ ਮਾਰ ਕੁੱਟ ਤੱਕ ਪੁੱਜ ਗਈ। ਤੇ ਅਖੀਰ ਉਸਨੂੰ ਛੱਡ ਦੇਣ ਤੇ ਤਲਾਕ ਦੇਣ ਦੀ ਗੱਲ।

ਤੇ ਇਥੇ ਵਿੰਨੀ ਫਿੱਸ ਗਈ। ਸਾਰਾ ਕੁਝ ਖੋਲ ਕੇ ਦੱਸ ਦਿੱਤਾ। ਅਮਨ ਦੀ ਆਪਣੇ ਘਰ ਚ ਹੀ ਅਖੀਰ ਸੱਚਾਈ ਖੁੱਲ ਗਈ। ਪੂਰੀ ਗੱਲ ਸੁਣਕੇ ਸੱਤਾ ਤਿਲਮਿਲਾ ਉੱਠਿਆ ” ਉਸ ਕੁੱਤੀ ਨੂੰ ਥੱਲੇ ਪੈਣ ਨੂੰ ਬੱਸ ਆਹੀ ਜਾਤ ਮਿਲੀ ਸੀ “. ਉਸਦਾ ਪਾਰਾ ਬੇਕਾਬੂ ਸੀ। ਉਸਨੂੰ ਲੱਗ ਰਿਹਾ ਸੀ ਜਿਵੇਂ ਸਾਰੇ ਸ਼ਰੀਕ ਉਸਤੇ ਹੱਸ ਹੱਸ ਰਹੇ ਹੋਣ। ਘਰ ਘਰ ਉਸਦੀਆਂ ਹੀ ਗੱਲਾਂ ਚੱਲ ਰਹੀਆਂ ਹੋਣ।

ਉਸਨੇ ਕੇਰਾਂ ਤਾਂ ਅਮਨ ਨੂੰ ਹੀ ਮਾਰਨ ਦਾ ਨਿਸ਼ਚਾ ਕਰ ਲਿਆ ਸੀ ਪਰ ਮਗਰੋਂ ਖੁਦ ਨੂੰ ਸੰਭਾਲ ਲਿਆ। ਪਰ ਇੱਕ ਗੱਲ ਉਸਨੇ ਮਨ ਚ ਧਾਰ ਲਈ ਸੀ ਉਹ ਸੀ ਪਰਮ ਨੂੰ ਸਬਕ ਸਿਖਾਣ ਦੀ।


ਅਮਨ ਨੂੰ ਅਹਿਸਾਸ ਸੀ  ਕਿ ਉਸਨੇ ਆਪਣੇ ਲਈ ਸਹੀ ਸਾਥੀ ਚੁਣਿਆ ਹੈ ।ਔਕੜ ਸਮੇਂ ਚਾਹੇ ਕੋਈ ਝੂਠਾ ਦਿਲਾਸਾ ਦੇ ਦਵੇ ਐਨਾ ਹੀ ਸਾਡੇ ਲਈ ਬਥੇਰਾ ਹੁੰਦਾ ਹੈ  ।ਪਰ ਅਮਨ ਜਾਣਦੀ ਸੀ ਕਿ ਪਰਮ ਸੱਚਾ ਹੈ । ਪਰਮ ਨੇ ਹੁਣ ਤੱਕ ਜੋ ਵੀ ਕਿਹਾ ਸੀ ਅਮਨ ਨੇ ਉਸ ਲਈ ਉਸਦਾ ਪਿਆਰ ਹੋਰ ਵੀ ਵਧਾ ਦਿੱਤਾ ਸੀ । ਉਸਨੇ ਕਿਹਾ ਜੇਕਰ ਐਵੇਂ ਦਾ ਕੁਝ ਵੀ ਹੁੰਦਾ ਹੈ ਉਹ ਉਦੋਂ ਹੀ ਵਿਆਹ ਕਰਵਾ ਲੈਣਗੇ ਜਾਂ ਜਿਵੇਂ ਦਾ ਵੀ ਕੋਈ ਉਹ ਫੈਸਲਾ ਲਵੇਗੀ ਉਹ ਉਸਦਾ ਸਾਥ ਦਵੇਗਾ ।
ਪਰ ਅਜਿਹਾ ਕੋਈ ਫੈਸਲਾ ਲੈਣ ਦੀ ਨੌਬਤ ਨਾ ਆਈ ।ਉਸੇ ਦਿਨ ਅਮਨ ਦੇ ਪੀਰੀਅਡ ਆ ਹੀ ਗਏ ।
ਇਸੇ ਖੁਸ਼ੀ ਚ ਹੀ ਦੋਵਾਂ ਨੇ ਅਗਲੀ ਰਾਤ ਮਿਲਣ ਦਾ ਪਲੈਨ ਕੀਤਾ.

ਦਿਵਾਲੀ ਨੂੰ ਲੰਘਿਆ ਅਜੇ ਕੁਝ ਹੀ ਦਿਨ ਹੋਏ ਸੀ । ਚੰਨ ਆਪਣੇ ਆਕਾਰ ਚ ਵਧਦਾ ਵਧਦਾ ਥਾਲੀ ਦੇ ਅੱਧ ਤੱਕ ਪਹੁੰਚ ਗਿਆ ਸੀ ।ਪੂਰਾ ਪਿੰਡ ਹੀ ਘੂਕ ਸੁੱਤਾ ਪਿਆ ਸੀ । ਅਮਨ ਵੀ ਆਪਣੇ ਕਮਰੇ ਚ ਸੋਚ ਰਹੀ ਸੀ ਕਿ ਸੱਚੀਂ ਸੁੱਤਾ ਪਿਆ ਏ । ਜਾਂ ਐਵੇਂ ਰਾਤ ਦਾ ਪਰਦਾ ਹੀ ਹੈ ।ਖੌਰੇ ਕਿੰਨੇ ਹੀ ਜਣੇ ਉਹਦੇ ਵਾਂਗ ਆਪਣੇ ਸੱਜਣ ਨੂੰ ਮਿਲਣ ਲਈ ਜਾਗ ਰਹੇ ਹੋਣਗੇ ? ਤੇ ਸੱਚ ਵਿਆਹਾਂ ਦਾ ਵੀ ਤਾਂ ਕਿੰਨਾ ਜੋਰ ਏ ਅੱਜਕੱਲ੍ਹ ! ਨਵੇਂ ਵਿਆਹਿਆ ਜੋੜੀਆ ਦੀਆਂ ਰਾਤਾਂ ਬਿਨਾਂ ਸੁੱਤਿਆ ਹੀ ਲੰਘ ਜਾਂਦੀਆਂ ਹੋਣੀਆਂ ਨੇ .ਇਹ ਸੋਚਦਿਆਂ ਉਹਦਾ ਮਨ ਹੋਰ ਵੀ ਰੁਮਾਂਚ ਨਾਲ ਭਰ ਗਿਆ । ਪਰਮ ਦੀ ਉਡੀਕ ਉਸਨੂੰ ਹੋਰ ਵੀ ਭਾਰੀ ਲੱਗਣ ਲੱਗ ਗਈ ।ਉਹ ਬੱਸ ਸੋਚ ਰਹੀ ਸੀ ਕਦੋਂ ਉਸਦਾ ਤੇ ਪਰਮ ਦਾ ਵਿਆਹ ਹੋਏਗਾ ਕਦੋਂ ਇਹ ਰਾਤਾਂ ਨੂੰ ਜਾਂ ਦਿਨ ਚ ਲੁਕ ਲੁਕ ਕੇ ਮਿਲਣ ਝੰਜਟ ਤੋਂ ਛੁਟਕਾਰਾ ਮਿਲੁ ।ਮਿਲਣ ਤੋਂ ਪਹਿਲਾਂ ਤੇ ਮੇਲ ਦੇ ਸਮੇਂ ਉਹਦਾ ਸੀਨਾ ਧੱਕ ਧੱਕ ਵੱਜਦਾ ਰਹਿੰਦਾ ਸੀ ।ਡਰ ਤੇ ਚਾਅ ਦੇ ਮਾਰੇ ਕਿਸੇ ਦਿਨ ਦਿਲ ਹੀ ਨਾ ਬਾਹਰ ਜਾ ਡਿੱਗੇ ।ਪਰ ਵਿਆਹ ਚ ਕਿਹੜਾ ਮਸਲੇ ਅਜੇ ਘੱਟ ਨੇ । ਪਿੰਡ ਭਾਵੇਂ ਵੱਖਰੇ ਸੀ ਪਰ ਜਾਤ ਵੀ ਅੱਡ ਸੀ ।ਜੇ ਦੋਨੋ ਆਪਣੇ ਮਿਥੇ ਟੀਚੇ ਪੁੱਜ ਜਾਣ ਫਿਰ ਤਾਂ ਹਰ ਹੀਲੇ ਘਰਦੇ ਮਨ ਹੀ ਜਾਣਗੇ ।ਉਸਦੇ ਮਨ ਨੂੰ ਇਸ ਗੱਲ ਦੀ ਤਸੱਲੀ ਸੀ ।ਉਸਨੂੰ ਦੂਰ ਕਿਤੇ ਮੋਟਰ ਸਾਈਕਲ ਦੀ ਆਵਾਜ਼ ਸੁਣੀ । ਜਾਪਿਆ ਪਰਮ ਹੀ ਹੋਊ ।ਨਾਲ ਹੀ ਫੋਨ ਚ ਮੈਸੇਜ ਦੀ ਵਾਈਬਰੇਸ਼ਨ ਹੋਈ ।ਪਰਮ ਦਾ ਹੀ ਸੀ ।ਫੋਨ ਦੀ ਕੰਬਣੀ ਨਾਲੋਂ ਉਹਦਾ ਸਰੀਰ ਵਧੇਰੇ ਕੰਬ ਰਿਹਾ ਸੀ ।ਠੰਡ ਦੇ ਬਾਵਜੂਦ ਤਰੇਲੀਆਂ ਆ ਗਈਆਂ ਸੀ ਉਸਨੂੰ । ਪੈੜਾਂ ਦੀ ਅਵਾਜ ਜਿਉਂ ਜਿਉਂ ਨਜ਼ਦੀਕ ਆਉਂਦਾ ਉਹਦੇ ਸਰੀਰ ਜਿਵੇਂ ਹੋਰ ਵੀ ਭਾਰਾ ਹੋ ਰਿਹਾ ਸੀ । । ਉਸਨੇ ਉੱਠਕੇ ਮਲਕੜੇ ਜਿਹੇ ਬਾਕੀ ਕਮਰਿਆਂ ਦੀ ਸ਼ਾਂਤੀ ਤੱਕੀ ਵਿਹੜੇ ਤੇ ਬਾਥਰੂਮ ਚ ਦੇਖਿਆ ਕਿ ਕੋਈ ਉਠਿਆ ਤਾਂ ਨੀ ਮਿਸ ਕਾਲ ਕਰਕੇ ਮਲਕੜੇ ਦਰਵਾਜ਼ੇ ਖੋਲ ਦਿੱਤਾ । ਪਰਮ ਪਹਿਲਾਂ ਹੀ ਤਿਆਰ ਸੀ ਉਹ ਫਟਾਫਟ ਅੰਦਰ ਵੜਿਆ ਤੇ ਅਮਨ ਨੇ ਉਸੇ ਤੇਜੀ ਨਾਲ ਘਰਲਾ ਲਾ ਦਿੱਤਾ ।ਦੱਬੇ ਪੈਰੀਂ ਦੋਨੋ ਕਮਰੇ ਚ ਘੁਸ ਗਏ ।ਅਮਨ ਉਸਦੇ ਅੱਗੇ ਅੱਗੇ ਸੀ ਤੇ ਪਰਮ ਪਿੱਛੇ ਪਿੱਛੇ ।ਘੁੱਪ ਹਨੇਰੇ ਚ ਅਮਨ ਪੈਰ ਰੱਖਦੀ ਜਿਉਂ ਹੀ ਬੈੱਡ ਕੋਲ ਪੁੱਜੀ ਪਰਮ ਨੇ ਉਸਨੂੰ ਪਿੱਛੇ ਤੋਂ ਆਪਣੇ ਕਲਾਵੇ ਚ ਭਰ ਲਿਆ ।ਇੱਕੋ ਸਮੇਂ ਦੋਂਵੇਂ ਬੈੱਡ ਤੇ ਡਿੱਗ ਗਏ ।ਪਰਮ ਦੇ ਸਰੀਰ ਦੀ ਠੰਡਕ ਨੂੰ ਅਮਨ ਦੇ ਸਰੀਰ ਦੀ ਗਰਮੀ ਨੇ ਰਾਹਤ ਜਿਵੇਂ ਰਾਹਤ ਦਿੱਤੀ ।ਪਰਮ ਦੇ ਠੰਡੇ ਹੱਥਾਂ ਨੂੰ ਆਪਣੇ ਅਧਨੰਗੇ ਮੋਢਿਆਂ ਤੋਂ ਹਟਾਉਣ ਦੀ ਅਮਨ ਨੇ ਹਟਾਉਣ ਦੀ ਅਸਫਲ ਤੇ ਬੇਮਨ ਢੰਗ ਨਾਲ ਕੋਸ਼ਿਸ਼ ਕੀਤੀ ।ਪਰ ਅਮਨ ਦੀ ਮਜਬੂਤ ਪਕੜ ਚੋਂ ਨਿੱਕਲ ਨਾ ਸਕੀ ।ਹਾਰ ਕੇ ਮਲਕੜੇ ਜਿਹੇ ਅਮਨ ਨੇ ਕਿਹਾ ,” ਪਹਿਲਾਂ ਰਜਾਈ ਦੁਆਲੇ ਲੈ ਲਾ ,ਠੰਡ ਚੋ ਆਈਐ ,ਕੁਝ ਸਰੀਰ ਭਖ ਜਾਊ ।”@ਤੇਰੇ ਹੁੰਦਿਆਂ ਗਰਮੀ ਲਈ ਰਜਾਈ ਦੀ ਕੀ ਲੋੜ ” ਆਖਦਿਆਂ ਪਰਮ ਨੇ ਹੋਰ ਵੀ ਜੋਰ ਨਾਲ ਉਸਨੂੰ ਆਪਣੇ ਨਾਲ ਘੁੱਟਿਆ ।ਅਮਨ ਨੂੰ ਪਰਮ ਦੇ ਸਰੀਰ ਢੇ ਹਰ ਅੰਗ ਦੀ ਸਖਤੀ ਆਪਣੇ ਸਰੀਰ ਤੇ ਮਹਿਸੂਸ ਹੋਈ ।ਥੋੜੀ ਮੇਹਨਤ ਨਾਲ ਤੇ ਹਿੰਮਤ ਨਾਲ ਉਸਨੇ ਬੈੱਡ ਤੇ ਸਿੱਧੀ ਹੋਕੇ ਅਮਨ ਨੂੰ ਆਪਣੇ ਉੱਪਰ ਖਿੱਚ ਲਿਆ ਤੇ ਉਪਰੋਂ ਰਜਾਈ ਪਾ ਲਈ ।ਪਰਮ ਦੀ ਗਰਦਨ ਨੂੰ ਹੱਥਾਂ ਚ ਲੈ ਕੇ ਇੱਕ ਉਸਦੇ ਮੱਥੇ ,ਗੱਲਾ ਤੇ ਕਿੱਸ ਕਰਦਿਆਂ ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਕੱਸ ਲਿਆ ।ਦੋਂਵੇਂ ਦੇ ਸਰੀਰ ਚ ਜਿਵੇ ਬਿਜਲੀ ਦਾ ਕਰੰਟ ਦੌੜ ਗਿਆ ਹੋਵੇ ।ਇੱਕ ਦੂਸਰੇ ਹੱਥਾਂ ਦੀ ਕੋਈ ਸੂਰਤ ਨਹੀਂ ਸੀ ਕਿ ਕਿਥੇ ਸਨ ।ਕਿੰਨਾ ਸਮਾਂ ਉਹ ਇਵੇਂ ਰਹੇ ਉਹਨਾਂ ਨੂੰ ਵੀ ਨਹੀਂ ਸੀ ਪਤਾ ।ਅਜੇ ਪਰਮ ਬੁੱਲ੍ਹਾ ਤੋਂ ਹੇਠਾਂ ਉਸਦੀ ਗਰਦਨ ਤੱਕ ਹੀ ਪਹੁੰਚਿਆ ਹੀ ਸੀ ਕਿ ਕਮਰੇ ਦਾ ਦਰਵਾਜ਼ਾ ਤੜਾਕ ਕਰਕੇ ਖੁੱਲਿਆ ।ਲਾਈਟ ਜਗੀ ।ਦੋਂਵੇਂ ਡੌਰ ਭੌਰ ਹੋ ਗਏ ।ਕਮਰੇ ਚ ਅਮਨ ਦਾ ਭਰਾ,ਪਿਤਾ ਤੇ ਚਾਚੇ ਦੇ ਦੋਂਵੇਂ ਮੁੰਡੇ ਦਾਖਿਲ ਹੋਏ ।ਮਗਰੇ ਹੀ ਉਸਦੀ ਭਾਬੀ ਤੇ ਮਾਂ ਵੀ ਇਸਤੋਂ ਪਹਿਲਾਂ ਕਿ ਦੋਂਵੇਂ ਕੁਝ ਸਮਝ ਪਾਉਂਦੇ ਅਮਨ ਦੇ ਭਰਾ ਤੇ ਚਾਚੇ ਦੇ ਮੁੰਡਿਆ ਨੇ ਰਜਾਈ ਚ ਖਿੱਚਕੇ ਪਰਮ ਨੂੰ ਬਾਹਰ ਕੱਢ ਲਿਆ ।ਅਮਨ ਨੇ ਬੋਲਣ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਉਹਦੇ ਭਰਾ ਨੇ ਆਪਣੇ ਮੂੰਹ ਤੇ ਉਂਗਲੀ ਰੱਖਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ,” ਜੇ ਬੋਲੀ ,ਚੀਕੀ ਜਾਂ ਰੋਈ ,ਦੋਵਾਂ ਨੂੰ ਏਥੇ ਹੀ ਮਾਰ ਕੇ ਗੱਡ ਦਿਆਂਗਾ ।” “ਤੈਨੂੰ ਥੱਲੇ ਪੈਣ ਨੂੰ ਇਹ ਸਾਲੀ ਕੁੱਤੀ ਜਾਤ ਮਿਲੀ ਸੀ “ਪਰਮ ਨੇ ਛੁੱਟਣ ਦੀ ਅਸਫ਼ਲ ਕੋਸ਼ਿਸ਼ਾਂ ਬਥੇਰੀਆਂ ਕੀਤੀਆਂ ਪਰ ਤਿੰਨ ਜਣਿਆਂ ਅੱਗੇ ਉਹਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ । ਤਿੰਨਾਂ ਨੇ ਥੱਪੜਾਂ ਨਾਲ ਹੀ ਉਸਨੂੰ ਮਾਰ ਮਾਰ ਬੌਂਦਲਾ ਦਿੱਤਾ ਸੀ ।ਇੱਕ ਜਣਾ ਭੱਜ ਕੇ ਪਤਾ ਨੀ ਕਦੋਂ ਲੋਹੇ ਦੀ ਰਾਡ ਬਾਹਰੋਂ ਚੱਕ ਲਿਆਇਆ ਸੀ ।ਉਦੋਂ ਹੀ ਪਤਾ ਲੱਗਾ ਜਦੋ ਰਾਡ ਉਸਦੀ ਪਿੱਠ ਤੇ ਤਾੜ ਦੇਣੇ ਵੱਜੀ ।ਉਸਦੀ ਚੀਕ ਨੂੰ ਉਸਦੇ ਮੂੰਹ ਚ ਕੱਪੜਾ ਥੁਨ ਕੇ ਘੁੱਟ ਦਿੱਤਾ ।ਚੀਕਣ ਦੀ ਕੋਸ਼ਿਸ ਅਮਨ ਨੇ ਵੀ ਕੀਤੀ ਪਰ ਉਸਦੀ ਮਾਂ ਤੇ ਭਾਬੀ ਨੇ ਉਸਨੂੰ ਪਕੜ ਕੇ ਉਸਦੇ ਮੂੰਹ ਤੇ ਵੀ ਪੱਟੀ ਬੰਨ ਦਿਤੀ ਤੇ ਬਾਹਾਂ ਤੋਂ ਪਕੜ ਕੇ ਬੰਦੀ ਹੀ ਬਣਾ ਲਿਆ ਸੀ ।ਅਮਨ ਨੂੰ ਇਹ ਵੀ ਨਹੀਂ ਸੁਰਤ ਸੀ ਕਿ ਉਹ ਅਜੇ ਵੀ ਉਹਨਾਂ ਸਾਹਮਣੇ ਅਲਫ਼ ਨੰਗੀ ਹੀ ਸੀ ਉਸਦੇ ਕੱਪੜੇ ਉਸਦੇ ਸਰੀਰ ਨੂੰ ਢਕਣ ਤੋਂ ਵੀ ਅਸਮਰਥ ਸੀ ।

ਐਸੀ ਕਾਵਾਂਰੌਲੀ ਚ ਕਿਸਨੂੰ ਇਸ ਸਭ ਦੀ ਪਈ ਸੀ ।ਜੋ ਸੀ ਉਹ ਸੀ ਪਰਮ ਨੂੰ ਕੁੱਟਣ ਦੀ ।ਪਿਛਲੇ ਪੰਦਰਾਂ ਵੀਹ ਮਿੰਟਾਂ ਚ ਇੱਕ ਪਲ ਵੀ ਐਸਾ ਨਹੀਂ ਸੀ ਜਦੋਂ ਪਰਮ ਦੇ ਪਏ ਰਹੀ ਕੁਟਾਈ ਬੰਦ ਹੋਈ ਹੋਵੇ ।ਉਸਦਾ ਬਾਪੂ ਬਾਹਰ ਕਿਸੇ ਦੇ ਆ ਜਾਣ ਦੀ ਖਬਰ ਵੀ ਰੱਖ ਰਿਹਾ ਸੀ ।ਨਾਲੇ ਸਮਝਾਈ ਜਾ ਰਿਹਾ ਸੀ ਕਿ ਕੀਤੇ ਕਸੂਤੀ ਥਾਂ ਨਾ ਮਾਰ ਦਿਓ ਐਵੇਂ ਗਲ ਪੈਜੁ । ਅਮਨ ਦੀ ਭਾਬੀ ਵੀ ਵਾਰ ਵਾਰ ਘਰਵਾਲੇ ਨੂੰ ਟੋਕਦੀ ਬੱਸ ਕਰੋ ਹੁਣ ਬਥੇਰੀ ਹੋਗੀ ,ਛੱਡ ਦਵੋ ।ਮਾਂ ਵੀ ਰੋਣ ਹੱਕੀ ਰੋਕ ਰਹੀ ਸੀ ਨਾ ਮਾਰ ਮਰਜ਼ੂ ਸਾਰੀ ਉਮਰ ਲਈ ਬੰਨੇ ਜਾਵਾਂਗੇ । ਪਰ ਸੱਤੇ ਦੇ ਦਿਲ ਦੀ ਨਫਰਤ ਉਸਨੂੰ ਕਿੱਥੇ ਰੁਕਣ ਦੇ ਰਹੀ ਸੀ ।ਐਨੇ ਜਣਿਆ ਦੇ ਸਮਝਾਉਣ ਦੇ ਬਾਵਜੂਦ ਤਿੰਨੋ ਕੁੱਟਣ ਤੋਂ ਹੱਟ ਨਹੀਂ ਰਹੇ ਸੀ । ਕਹਿੰਦੇ ਹੋਣੀ ਕਿੱਥੇ ਟਲਦੀ ਹੈ ,ਸ਼ਾਇਦ ਹੋਣੀ ਹੀ ਉਹਨਾਂ ਦੇ ਅੰਦਰ ਗੁੱਸੇ ਦੇ ਲਾਵੇ ਨੂੰ ਵਾਰ ਵਾਰ ਕੱਢ ਰਹੀ ਸੀ ।
ਅਮਨ ਦੇ ਚਾਚੇ ਦੇ ਮੁੰਡੇ ਨੇ ਉਸਦੇ ਵਾਲਾਂ ਤੋਂ ਪਕੜ ਕੇ ਪੁੱਛਿਆ ,”ਦੱਸ ,ਅੱਜ ਤੋਂ ਬਾਅਦ ਮਿਲੇਗਾ ਅਮਨ ਨੂੰ ? ਪਰਮ ਨੇ ਬੇਸੁਰਤੀ ਚ ਹੀ ਹਾਂ ਚ ਸਿਰ ਹਿਲਾ ਦਿੱਤਾ ।”
“ਸਾਲ ਕੁੱਤਾ ਅਜੇ ਵੀ ਜਾਤ ਨੀ ਛਡਦਾ”ਕਹਿੰਦਿਆਂ ਹੀ ਸੱਤੇ ਨੇ ਜੋਰ ਨਾਲ ਲੋਹੇ ਦੀ ਰਾਡ ਉਸਦੇ ਸਿਰ ਚ ਮਾਰ ਦਿੱਤੀ ।ਖੂਨ ਦਾ ਫੁਹਾਰਾ ਛੁਟਿਆ ਤੇ ਪਰਮ ਓਥੇ ਹੀ ਡਿੱਗ ਗਿਆ ।ਚੀਖ ਵੀ ਉਸਦੇ ਗਲੇ ਤੱਕ ਨਾ ਆਈ ।ਅਮਨ ਦੇਖਦਿਆਂ ਹੀ ਗਸ਼ ਪੈ ਗਈ ।
ਕੁਝ ਮਿੰਟਾਂ ਮਗਰੋਂ ਜਿਵੇਂ ਉਸਨੂੰ ਸੂਰਤ ਆਈ ਕਮਰੇ ਦੀ ਸ਼ਾਂਤੀ ਤਾਜੇ ਖੂਨ ਦੀ ਵਾਸ਼ਨਾ ਤੇ ਪਾਣੀ ਦੀ ਠੰਡਕ ਦੇਖਕੇ ਉਸਨੂੰ ਅਹਿਸਾਸ ਹੋਇਆ ਕਿ ਭਾਣਾ ਵਰਤ ਚੁੱਕਾ ਹੈ ।
ਸੱਤਾ ਤੇ ਉਸਦੇ ਚਾਚੇ ਦੇ ਮੁੰਡੇ ਪਰਮ ਨੂੰ ਬੋਰੀ ਚ ਬੰਨ੍ਹ ਰਹੇ ਸੀ ।ਅਮਨ ਦੀਆਂ ਅੱਖਾਂ ਜਿਵੇਂ ਉਸੇ ਦ੍ਰਿਸ਼ ਤੇ ਪਥਰਾ ਗਈਆਂ ।ਨਾ ਉਹ ਰੋ ਰਹੀ ਸੀ ਨਾ ਹੱਸ ਰਹੀ ਸੀ ਮੂੰਹ ਤੇ ਬੰਨੀ ਪੱਟੀ ਨੇ ਬੋਲਣ ਦੀ ਅਜਾਦੀ ਜਿਵੇ ਖੋ ਹੀ ਲਈ ਸੀ ।ਅਜੇ ਵੀ ਮਾਂ ਤੇ ਭਾਬੀ ਨੇ ਉਹਨੂੰ ਜਕੜਿਆ ਹੋਇਆ ਸੀ ।ਸਾਰਾ ਕੁਝ ਐਨਾ ਸ਼ਾਂਤ ਸੀ ਕਿ ਉਸਨੂੰ ਆਪਣੇ ਦਿਲ ਦੀ ਧੜਕਣ ਵੀ ਸੁਣ ਰਹੀ ਸੀ ।
ਘੰਟੇ ਕੁ ਦੇ ਵਿੱਚ ਇਹ ਭਾਣਾ ਵਰਤ ਗਿਆ ਉਸਨੂੰ ਪਤਾ ਵੀ ਨੀ ਲੱਗਾ ਇਹ ਸੋਚਕੇ ਕਿ ਹੁਣ ਉਸਦਾ ਪਰਮ ਉਸ ਕੋਲ ਕਦੇ ਵਾਪਿਸ ਨਹੀਂ ਆਏਗਾ ਉਸਦੀ ਇੱਕ ਵਾਰ ਫੇਰ ਗਸ਼ੀ ਪੈ ਗਈ ।ਉਵੇਂ ਹੀ ਦੁਬਾਰਾ ਉਹ ਡਿੱਗ ਗਈ ।
ਜਦੋ ਉਹ ਉੱਠੀ ਉਦੋਂ ਸਵੇਰਾ ਹੋ ਚੁੱਕਾ ਸੀ ।ਉਹਦੀ ਮਾਂ ਉਸਦੇ ਵੱਲ ਹੀ ਝਾਕ ਰਹੀ ਸੀ।ਪਰ ਅਮਨ ਲਈ ਤਾਂ ਜਿਵੇਂ ਸਭ ਜ਼ੀਰੋ ਹੋ ਚੁੱਕਾ ਸੀ ।ਦਿਨ ਚੜਦੇ ਹੀ ਖ਼ਬਰ ਫੈਲ ਗਈ ,ਪਿੰਡ ਰੌਣੇ ਦੇ ਸੂਏ ਦੇ ਪੁੱਲ ਕੋਲ ਕਿਸੇ ਮੁੰਡੇ ਦੀ ਲਾਸ਼ ਪਈ ਹੈ । ਇਹ ਪੁਲ ਤਿੰਨ ਪਿੰਡਾਂ ਰੌਣਾ , ਸਹੇੜੀ ਤੇ ਪੱਕੇ ਕਲਾਂ ਦੇ ਅੱਧ ਵਿਚਕਾਰ ਸੀ । ਇਹੋ ਰਾਹ ਅੱਗੇ ਖੇੜੀ ਸ਼ਹਿਰ ਨੂੰ ਲਗਦਾ ਸੀ ਪਿੰਡ ਦੇ ਇੱਕ ਪਾਸੇ ਸਨ ਤੇ ਸ਼ਹਿਰ ਦੂਜੇ ਪਾਸੇ ਤਿੰਨੇ ਪਿੰਡ ਵਾਲੇ ਸ਼ਹਿਰ ਨੂੰ ਜਾਣ ਲਈ ਇਸੇ ਸੂਏ ਦੇ ਪੁੱਲ ਤੋਂ ਲੰਗਦੇ ਸੀ ।
ਅੱਜ ਉਸੇ ਸੂਏ ਦੀ ਪੁੱਲ ਦੀ ਜੂਹ ਤੇ ਉਸ ਅਧਨੰਗੇ ਨੌਜਵਾਨ ਦੀ ਲਾਸ਼ ਪਈ ਸੀ ।ਪਲਾਂ ਛਿਣਾਂ ਚ ਪਹਿਚਾਣ ਹੋ ਗਈ । ਮੁੰਡੇ ਦਾ ਨਾਮ ਪਰਮਵੀਰ ਸਿੰਘ ਸੀ ਤੇ ਪਿੰਡੋਂ ਚੰਗੇ ਘਰ ਪਰ ਸਮਾਜਿਕ ਤੌਰ ਤੇ ਨੀਵੀਂ ਜਾਤ ਮੰਨੀ ਜਾਂਦੀ ਦੇ ਸਰਦਾਰ ਹਰਜਿੰਦਰ ਸਿੰਘ ਦਾ ਮੁੰਡਾ ਸੀ ।
ਯਾਰ ਦੋਸਤ ਕੋਲ ਅੱਗੇ ਵੀ ਉਹ ਘਰ ਦੱਸਕੇ ਰੁਕ ਜਾਂਦਾ ਸੀ । ਪਰ ਸਵਖਤੇ ਘਰ ਆ ਜਾਂਦਾ ਸੀ ।ਉਸਦੀ ਮਾਂ ਬਚਨ ਕੌਰ ਦੇ ਮਨ ਨੂੰ ਅੱਜ ਸਵੇਰ ਦਾ ਹੀ ਧੂੜਕੂ ਲੱਗਾ ਹੋਇਆ ਸੀ ਮਨ ਨੂੰ । ਇਸ ਲਈ ਕਿਸੇ ਮੁੰਡੇ ਦੀ ਲਾਸ਼ ਦੀ ਗੱਲ ਸੁਣਕੇ ਵੀ ਉਹ ਅੰਦਰ ਹੀ ਬੈਠੀ ਰਹੀ ਉਸਦੀ ਹੀਆ ਜਿਹਾ ਨਹੀਂ ਪਿਆ ਬਾਹਰ ਨਿੱਕਲ ਕੇ ਪੁੱਛਣ ਦਾ ।
ਪਤਾ ਉਦੋਂ ਲੱਗਾ ਜਦੋਂ ਗੁਆਂਢੀਆਂ ਦੀ ਬੇਬੇ ਨਾ ਆਕੇ ਪਿੱਟਣਾ ਸ਼ੁਰੂ ਕਰ ਦਿੱਤਾ । ਪਰਮ ਦਾ ਉਸ ਬੇਬੇ ਨਾਲ ਵਾਹਲਾ ਮੋਹ ਸੀ ।
ਬਚਨੀ ਨੂੰ ਯਕੀਨ ਹੀ ਨਹੀਂ ਸੀ । ਉਹ ਬਿਨਾਂ ਆਪਣੇ ਕਪੜੇ ਲੱਤੇ ਦੀ ਸੂਰਤ ਕੇ ਸੂਏ ਦੇ ਪੁੱਲ ਵੱਲ ਭੱਜ ਦੌੜੀ ।ਮਗਰੇ ਹੋਰ ਬੁੜੀਆਂ ਕੁੜੀਆਂ ਦੌੜ ਪਈਆਂ ।ਰਾਹ ਚ ਆਉਂਦੇ ਜਾਂਦੇ ਕਈਆਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਛੁਡਾ ਕੇ ਫਿਰ ਭੱਜ ਤੁਰਦੀ । ਉਹਨੂੰ ਲਗਦਾ ਕਿ ਇਹ ਸਭ ਲੋਕ ਝੂਠ ਬੋਲ ਰਹੇ ਹਨ। ਇਹ ਉਸਦਾ ਮੁੰਡਾ ਕਿਵੇ ਹੋ ਸਕਦਾ ਉਹ ਤਾਂ ਅਜੇ ਰਾਤੀ ਉਸ ਕੋਲੇ ਚੰਗੀ ਭਲੀ ਰੋਟੀ ਖਾ ਕਿ ਗਿਆ ।
ਸੂਏ ਤੇ ਜਦ ਤੱਕ ਉਹ ਪਹੁੰਚੀ । ਪੁਲਿਸ ਵੀ ਪਹੁੰਚ ਚੁੱਕੀ ਸੀ ।ਉਸਨੂੰ ਆਪਣਾ ਘਰਵਾਲਾ ਦੂਰ ਸਿਰ ਸੁੱਟੀ ਪੱਗ ਹੱਥ ਚ ਫੜੀ ਦਿਖ ਰਿਹਾ ਸੀ
। ਉਸਦੀਆਂ ਅੱਖਾਂ ਚ ਹੰਝੂ ਵੀ ।ਪੁਲਿਸ ਦੇ ਲਾਏ ਘੇਰੇ ਨੂੰ ਉਹ ਤੋੜ ਕੇ ਅੱਗੇ ਲੰਘ ਜਾਣਾ ਚਾਹੁੰਦੀ ਸੀ । ਪਰ ਪਰਮ ਦੇ ਪੱਕੇ ਦੋਸਤ ਨਿੰਮੇ ਨੇ ਉਹਨੂੰ ਪਹਿਲਾਂ ਹੀ ਰੋਕ ਲਿਆ ।
“ਨਿੰਮੇ ਇਹ ਕਿਵੇ ਹੋ ਗਿਆ ,ਹਾਏ ਮੈਂ ਪੱਟੀ ਗਈ !! ਉਹ ਤਾਂ ਰਾਤ ਤੇਰੇ ਕੋਲ ਰੁਕਿਆ ਸੀ ਮੋਟਰ ਤੇ । ਵੇ ਮੇਰੇ ਤਾਂ ਕਰਮ ਫੁੱਟ ਗਏ । ਮੈਂ ਤਾਂ ਔਤਰਿਆ ਚ ਹੋਗੀ ।”
ਉਸਦੇ ਵੈਣ ਸੁਣਕੇ ਹਰ ਇੱਕ ਦਾ ਦਿੱਲ ਡੁੱਲਣ ਲੱਗਾ ਅੱਖਾਂ ਚ ਹੰਝੂ ਪਰਲ ਪਰਲ ਡਿੱਗਣ ਲੱਗੇ । ਜਿੰਦਰ ਨੇ ਕੋਲ ਆਕੇ ਉਸਨੂੰ ਆਪਣੇ ਮੋਢੇ ਦਾ ਸਹਾਰਾ ਦਿੱਤਾ ।ਦੋਂਵੇਂ ਗਲ ਲੱਗ ਕੇ ਰੌਣ ਲੱਗੇ । ਤੇ ਬਚਨੀ ਓਥੇ ਹੀ ਬੇਹੋਸ਼ ਹੋਕੇ ਡਿੱਗ ਗਈ ।
ਔਰਤਾਂ ਨੇ ਆਕੇ ਉਸਨੂੰ ਮਸੀਂ ਮਸੀਂ ਸੰਭਾਲਿਆ । ਪਾਣੀ ਦੇ ਛੱਟੇ ਮਾਰੇ ।ਹੱਥ ਪੈਰ ਮਲੇ ।ਹੋਸ਼ ਚ ਆਈ ਤੇ ਜਿਵੇਂ ਉਸਦੇ ਹੰਝੂ ਮੁੱਕ ਗਏ ਹੋਣ ਬੱਸ ਇੱਕ ਟੱਕ ਝਾਕ ਰਹੀ ਸੀ ।
ਉਹ ਇੱਕ ਪਲ ਆਪਣੇ ਪੁੱਤ ਨੂੰ ਵੇਖਣਾ ਚਾਹੁੰਦੀ ਸੀ ।
ਪਰ ਦੇਖਣ ਵਾਲਿਆਂ ਨੂੰ ਪਤਾ ਸੀ ਉਹ ਬਿਲਕੁਲ ਵੇਖਣ ਯੋਗ ਨਹੀਂ ਸੀ ।ਮਾਰਨ ਵਾਲਿਆਂ ਨੇ ਨਾ ਸਿਰਫ ਮਾਰਿਆ ।ਸਗੋਂ ਸਾਰੇ ਨੈਣ ਨਕਸ਼ ਕੁਚਲ ਦਿੱਤੇ ਸੀ । ਉਸਦੇ ਗੁਪਤ ਅੰਗ ਨੂੰ ਵੀ ਕੱਟ ਕੇ ਅਲੱਗ ਸੁੱਟ ਦਿੱਤਾ ਸੀ ।ਥਾਣੇਦਾਰ ਨੇ ਐਨੀ ਬੇਰਹਿਮੀ ਪਹਿਲੀ ਵਾਰ ਵੇਖੀ ਸੀ ਆਪਣੀ ਜ਼ਿੰਦਗੀ ਚ।
ਉਸਨੇ ਜਿੰਦਰ ਨੂੰ ਨੇੜੇ ਹੋਕੇ ਪੁੱਛਿਆ” ਸਰਦਾਰ ਸੀ ,ਕਿਸੇ ਨਾਲ ਪਿੰਡ ਚ ਲਾਗ ਡਾਟ ਸੀ ?”
ਜਿੰਦਰ ਨੇ ਹੱਥ ਜੋੜਕੇ ਆਖਿਆ “ਥਾਣੇਦਾਰ ਸਾਬ, ਮੇਰਾ ਤੇ ਮੇਰੇ ਮੁੰਡੇ ਦਾ ਸੁਭਾ ਐਦਾਂ ਸੀ ਸਭ ਨੂੰ ਹੱਸ ਕੇ ਬੁਲਾਂਦੇ ਸੀ ।” ਸ਼ਹਿਰ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਕਿਸੇ ਸਰਕਾਰੀ ਦੀ ਤਿਆਰੀ । ਪਤਾ ਨਹੀਂ ਕਿਹੜੀਆਂ ਨਜਰਾਂ ਨੇ ਖਾ ਲਿਆ ।”
ਥਾਣੇਦਾਰ ਨੂੰ ਗੱਲ ਸਮਝ ਆਗੀ ।ਪਰ ਬਿਨਾਂ ਗੁਝੀ ਦੁਸ਼ਮਣੀ ਦੇ ਐਵੇਂ ਦਾ ਬੇਰਹਿਮ ਕਤਲ ਕੌਣ ਕਰੇਗਾ ।ਉਹਨੂੰ ਵੀ ਪਤਾ ਸੀ ।ਉਹ ਇਸਤੋਂ ਪਹਿਲਾ ਕਿ ਕੁਝ ਹੋਰ ਪੁੱਛਦਾ ।ਨਿੰਮੇ ਨੇ ਮਲੜਕੇ ਸੈਨਤ ਮਾਰਕੇ ਇੱਕ ਪਾਸੇ ਕਰ ਲਿਆ । ਥਾਣੇਦਾਰ ਦੇ ਕੰਨ ਵਿੱਚ ਕੁਝ ਕਿਹਾ ।ਸੁਣਦਿਆਂ ਹੀ ਉਸਦੀਆਂ ਅੱਖਾਂ ਚ ਚਮਕ ਆ ਗਈ ।
ਹੌਲੀ ਹੌਲੀ ਗੱਲ ਪਿੰਡ ਚ ਫੈਲ ਗਈ । ਜ਼ੁਬਾਨ ਦੇ ਸਭ ਦੇ ਸੀ । ਪਰ ਕੋਈ ਬੋਲਦਾ ਨਹੀਂ ਸੀ ।
ਅੰਦਰੋਂ ਅੰਦਰੀ ਸਭ ਕਹਿ ਰਹੇ ਸੀ ” ਕੱਲੇ ਮੁੰਡੇ ਨੂੰ ਕਿਉਂ ਮਾਰਿਆ ਆਪਣੀ ਕੁੜੀ ਨੂੰ ਵੀ ਨਾਲ ਮਾਰਦੇ ।”
ਦੁਪਹਿਰ ਤੋਂ ਫਿਲਣ ਹੀ ਪੋਸਟ ਮਾਰਟਮ ਰਿਪੋਰਟ ਕਰਕੇ ਲਾਸ਼ ਵਾਪਿਸ ਆਈ । ਘਰ ਲਿਆਉਣ ਜੋਗਾ ਉਹ ਹੈ ਵੀ ਨਹੀਂ ਸੀ ਕੋਈ ਅੰਤਿਮ ਇਸ਼ਨਾਨ ਕਰਵਾਉਣ ਦੀ ਹਾਲਤ ਹੀ ਨਹੀਂ ਸੀ । ਸਿੱਧਾ ਮੜੀਆਂ ਚ ਲਿਜਾਇਆ ਗਿਆ । ਓਥੇ ਹੀ ਉਸਦਾ ਟੁੱਟਿਆ ਭੱਜਿਆ ਮੂੰਹ ਮਾਂ ਨੂੰ ਤੇ ਬਾਕੀ ਰਿਸ਼ਤੇਦਾਰਾਂ ਨੂੰ ਦਿਖਾ ਦਿੱਤਾ ਗਿਆ।
ਤੇ ਅਖੀਰ ਅਗਨ ਭੇਂਟ ਹੋ ਗਿਆ ।ਉਸਦੇ ਮਾਂ ਬਾਪ ਤੇ ਆਂਢ ਗੁਆਂਢ ਲਈ ਅਜੇ ਹੀ ਸਭ ਸਪਨੇ ਜਿਹਾ ਹੀ ਸੀ । ਇੱਕ ਅਜੀਬ ਸ਼ਾਂਤੀ ਤੇ ਚੁੱਪ ਪਿੰਡ ਚ ਛਾਈ ਹੋਈ ਸੀ।

ਦਾਗ ਲੱਗਦੇ ਹੀ ਪਿੰਡ ਚ ਖਬਰ ਫੈਲ ਗਈ ਕਿ ਸਹੇੜੀ ਕੁੜੀ ਦੇ ਘਰ ਛਾਪਾ ਪਿਆ ।ਪੁਲਿਸ ਨੇ ਤਲਾਸ਼ੀ ਲਈ ਹੈ ਤੇ ਆਪਣੇ ਨਾਲ ਵਧੀਆ ਐਕਪਰਟ ਬੁਲਾ ਕੇ ਕੁੜੀ ਦੇ ਕਮਰੇ ਚੋ ਪਾਣੀ ਨਾਲ ਧੋਤੇ ਖੂਨ ਦੇ ਨਮੂਨੇ ਤੇ ਹੋਰ ਨਿੱਕ ਸੁੱਕ ਇਕੱਠਾ ਕਰਨ ਮਗਰੋਂ ਘਰ ਚ ਮੌਜੂਦ ਟੱਬਰ ਦੇ ਜੀਆਂ ਠਾਣੇ ਲਿਜਾ ਕੇ ਬਿਆਨ ਕੱਠੇ ਕੀਤੇ । ਸੱਤੇ ਤੇ ਉਸਦੇ ਚਾਚੇ ਦਾ ਮੁੰਡਾ ਤੇ ਘਰ ਨਹੀਂ ਸੀ । 
ਸਭ ਤੋਂ ਜ਼ਰੂਰੀ ਬਿਆਨ ਤਾਂ ਅਮਨ ਦੇ ਹੀ ਸੀ ।ਕਮਰੇ ਚ ਬੈਠੀ ਉਹਨੂੰ ਘੁਸਰ ਮੁਸਰ ਤੋਂ ਪਤਾ ਲੱਗ ਹੀ ਗਿਆ ਸੀ ਕਿ ਕੀ ਕੀ ਵਾਪਰ ਰਿਹਾ ।ਕੱਲੀ ਕੱਲੀ ਖਬਰ ਕੰਧਾਂ ਵਿਚੋਂ ਉਸਦੇ ਕੰਨਾਂ ਚ ਪੈ ਰਹੀ ਸੀ ਦਾਗ ਲੱਗਣ ਤੱਕ , ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਕਿਉਂ ਨਹੀਂ ਮਰ ਜਾਂਦੀ ਨਾਲ ਹੀ । ਪਰ ਦੂਜੇ ਹੀ ਪਲ ਉਸਦਾ ਦਿਲ ਕਰਦਾ ਕਿ ਨਹੀਂ ਉਸਨੇ ਅਜੇ ਬਹੁਤ ਕੁਝ ਕਰਨਾ ਹੈ ,ਉਹ ਕੀਤੇ ਬਗੈਰ ਕਿਵੇਂ ਉਹ ਪਰਮ ਨੂੰ ਉੱਪਰ ਜਾ ਕੇ ਸ਼ਕਲ ਦਿਖਾਏਗੀ ।
ਉਸਨੇ ਜਦੋਂ ਬਚਨੀ ਦੇ ਵੈਣਾਂ ਦੀ ਗੱਲ ਸੁਣੀ ਤਾਂ ਮਹਿਸੂਸ ਕੀਤਾ ਜਿਵੇਂ ਉਹ ਵੀ ਸੂਏ ਦੇ ਉਸੇ ਪੁੱਲ ਤੇ ਖੜੀ ਹੋਵੇ ।ਬਾਂਹਾਂ ਚ ਚੂੜਾ ਪਾਈ ਤੇ ਚੀਕ ਰਹੀ ਹੋਵੇ ਕਿ ਉਹ ਵੀ ਅੱਜ ਸੁਹਾਗਣ ਹੋਣ ਤੋਂ ਪਹਿਲਾਂ ਰੰਡੀ ਹੋ ਗਈ ਹੋਵੇ ।
ਠਾਣੇ ਬਿਆਨ ਹੋਣ ਮਗਰੋਂ , ਪੰਚਾਇਤ ਦੇ ਬੰਦਿਆਂ ਨੇ ਉੱਪਰੋਂ ਥੱਲੇ ਜੋਰ ਪਵਾ ਕੇ ਬੁੜੀਆਂ ਨੂੰ ਤਾਂ ਲੈ ਆਂਦਾ ਪਰ ਥਾਣੇਦਾਰ ਨੇ ਬਾਪ ਨੂੰ ਨਾ ਛੱਡਿਆ ਤੇ ਸੱਤੇ ਤੇ ਉਸਦੇ ਚਾਚੇ ਦੇ ਮੁੰਡੇ ਦੀ ਭਾਲ ਉਹਨਾਂ ਨੂੰ ਸੀ ਹੀ ।
ਐਡੇ ਅੰਨ੍ਹੇ ਕਤਲ ਕਾਰਨ ਮੀਡੀਆ ਚ ਵੀ ਮਸਲਾ ਉੱਛਲ ਜਾਣਾ ਸੀ ਤੇ ਉਪਰੋਂ ਤਾਂ ਉਸਤੇ ਪ੍ਰੈਸ਼ਰ ਸੀ ਹੀ ।ਟੀਵੀ ਚੈਨਲਾਂ ਚ ਦੁਪਹਿਰ ਤੋਂ ਹੀ “ਆਨਰ ਕਿਲਿੰਗ” ਹੀ ਛਾਈ ਹੋਈ ਸੀ ।ਮੀਡੀਆ ਨੇ ਅਫਸਰਾਂ ਤੇ ਉਸਦਾ ਜਿਉਣਾ ਦੁੱਭਰ ਕੀਤਾ ਸੀ ।
ਪਰ ਥਾਣੇਦਾਰ ਨੂੰ ਜੋ ਉਮੀਦ ਨਹੀਂ ਸੀ ਉਹ ਸੀ ਅਮਨ ਦੇ ਬਿਆਨ । ਉਸਨੇ ਜੋ ਵੀ ਬਿਆਨ ਦਿੱਤੇ ਸੀ ਉਹੀ ਇਸ ਕੇਸ ਦਾ ਫੈਸਲਾ ਐਧਰ ਜਾਂ ਓਧਰ ਕਰਨ ਚ ਸਮਰੱਥ ਸਨ ।
ਐਦਾਂ ਹੀ 8 ਕੁ ਕਿਲੋਮੀਟਰ ਦੇ ਘੇਰੇ ਚ ਵੱਸੇ ਇਹ ਪਿੰਡ ਮਾੜੇ ਹੋ ਗਏ ਜ਼ਮਾਨੇ ਦੀਆਂ ਗੱਲਾਂ ਕਰਦੇ ਘੂਕ ਸੋ ਗਏ । ਨੀਂਦ ਉੱਡੀ ਸੀ ਕੁਝ ਕੁ ਟੱਬਰਾਂ ਦੀ ਕਈਆਂ ਦਾ ਭਵਿੱਖ ਹਨੇਰ ਹੋ ਗਿਆ ਸੀ ਕਈਆਂ ਨੂੰ ਹੁੰਦਾ ਜਾਪ ਰਿਹਾ ਸੀ ।ਪਰਮ ਓਧਣ ਇਸੇ ਸੂਏ ਤੋਂ ਆਪਣੇ ਪਿੰਡ ਆਲੇ ਰਾਹ ਨੂੰ ਮੋਟਰਸਾਈਕਲ ਪਾ ਕੇ ਮੁੜਨ ਹੀ ਲੱਗਾ ਸੀ । ਐਨੇ ਨੂੰ ਪਿੰਡਾਂ ਆਲੀ ਅਖਰੀਲੀ ਬੱਸ ਚੋਂ ਕੋਈ ਕੁੜੀ ਉੱਤਰੀ ਤੇ ਪੱਕੇ ਕਲਾਂ ਨੂੰ ਤੁਰਪੀ ਸੀ । ਐਨਾ ਨਿੱਕੇ ਨਿੱਕੇ ਪਿੰਡਾਂ ਚ ਜਿੰਨੀਆਂ ਕੁ ਕੁੜੀਆਂ ਸ਼ਹਿਰ ਆਉਂਦੀਆਂ ਜਾਂਦੀਆਂ ਸੀ । ਪਰਮ ਸਭ ਦੀ ਤੋਰ ਪਛਾਣਦਾ ਸੀ । ਪਰ ਇਸ ਕੁੜੀ ਦੀ ਨਾ ਸਿਰਫ ਟਰ ਵੱਖਰੀ ਸੀ ਸਗੋਂ ਸਲਵਾਰ ਸੂਟ ਛੱਡ ਜੀਨ ਟਾਪ ਪਾਇਆ ਹੋਇਆ ਸੀ । ਕਈ ਮਿੰਟ ਉਸਦੇ ਡੋਲਦੇ ਲੱਕ ਨੂੰ ਵੇਖ ਕੇ ਜਦੋ ਉਹ ਕੋਈ ਫੈਸਲਾ ਨਾ ਕਰ ਸਕਿਆ ਤਾਂ ਮੋਟਰਸਾਈਕਲ ਘੁਮਾ ਕੇ ਉਹਨੇ ਪੱਕੇ ਕਲਾਂ ਨੂੰ ਮੋੜ ਲਈ 200 ਮੀਟਰ ਅਗਾਂਹ ਰੋਕਕੇ ਉਹਨੇ ਮੋਬਾਈਲ ਕੱਢ ਕੇ ਫੋਨ ਸੁਣਨ ਦੇ ਬਹਾਨੇ ਉਹਨੇ ਕੁੜੀ ਵੱਲ ਦੇਖਿਆ । ਦੋ ਚਾਰ ਪਲਾਂ ਚ ਹੀ ਉਹ ਪਛਾਣ ਗਿਆ । ਕਿ ਇਹ ਤਾਂ ਅਮਨ ਹੈ!!
ਕਰੀਬ 5-6 ਮਗਰੋਂ ਓਹਦੇ ਸਾਹਮਣੇ ਆਈ ਸੀ ।ਬਾਰਵੀਂ ਤੱਕ ਉਹਦੇ ਨਾਲ ਹੀ ਪੜੀ ਸੀ ।ਪਰ ਮਗਰੋਂ ਅੱਗੇ ਪੜ੍ਹਾਈ ਲਈ ਚੰਡੀਗੜ੍ਹ ਚਲੀ ਗਈ ਸੀ । ਉਹ ਇਸ ਜੱਕੋ ਤੱਕ ਚ ਸੀ ਅਮਨ ਨੂੰ ਬੁਲਾਵੇ ਜਾਂ ਮੋਟਰਸਾਈਕਲ ਚਲਾਵੇ ਤੇ ਚਲਾ ਜਾਏ ਜਾਂ ਉਹਦੀ ਲੰਘ ਜਾਣ ਦੀ ਉਡੀਕ ਕਰੇ ।
ਅਮਨ ਨੇ ਵੀ ਆਪਣੇ ਅੱਗੇ ਆ ਕੇ ਰੁਕੇ ਮੋਟਰਸਾਈਕਲ ਸਵਾਰ ਮੁੰਡੇ ਦਾ ਕਾਰਨ ਸਮਝ ਲਿਆ ਸੀ ।ਉਹਨੇ ਐਨੇ ਸਾਲਾਂ ਚ ਅਜਿਹੇ ਸੈਂਕੜੇ ਮੁੰਡਿਆ ਨੂੰ ਇੰਝ ਬਹਾਨਿਆਂ ਨਾਲ ਤੱਕਦੇ ਵੇਖਿਆ ਸੀ । ਪਰ ਮੁੰਡੇ ਦਾ ਮੂੰਹ ਵੇਖਦੇ ਹੀ ਉਹਨੂੰ ਉਸਦੀ ਪਛਾਣ ਹੋਗੀ ।ਉਹ ਮੁਸਕਰਾਈ ਤਾਂ ਪਰਮ ਨੇ ਵੀ ਮੁਸਕਰਾ ਦਿੱਤਾ ।
ਬੜੇ ਬਤਕਲੂੱਫ ਨਾਲ ਉਸਨੇ ਪਰਮ ਨੂੰ ਬੁਲਾਉਂਦੇ ਹੋਏ ਉਸਦਾ ਹਾਲ ਇੰਝ ਪੁੱਛਿਆ ਜਿਵੇਂ ਨਿੱਤ ਹੀ ਮਿਲਦੇ ਰਹੇ ਹੋਣ । ਤੇ ਜਿਸ ਮਾਹੌਲ ਚ ਉਹ ਰਹਿ ਕੇ ਆਈ ਸੀ ਓਥੇ ਇੰਝ ਕਿਸੇ ਜਾਣ ਪਛਾਣ ਦੇ ਮੁੰਡੇ ਕੁੜੀ ਨੂੰ ਬੁਲਾ ਲੈਣਾ ਆਮ ਸੀ ।
ਮਿੰਟਾਂ ਚ ਹੀ ਦੋਵਾਂ ਨੇ ਇੱਕ ਦੂਜੇ ਦੇ ਪਿਛਲੇ 5-6 ਸਾਲ ਦਾ ਹਾਲ ਜਾਣ ਲਿਆ ।ਪਰਮ ਨੇ ਦੱਸਿਆ ਕਿ ਉਹ ਉਹ ਸ਼ਹਿਰ ਹੀ ਕਿਸੇ ਪ੍ਰਾਈਵੇਟ ਬੈਂਕ ਚ ਲੱਗਾ ਹੈ ਤੇ ਨਾਲ ਕਿਸੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਹੈ । ਅਮਨ ਨੇ ਦੱਸਿਆ ਕਿ ਉਹ ਐੱਲ ਐੱਲ ਬੀ ਦੀ ਪੜ੍ਹਾਈ ਕਰਕੇ ਅੱਗੇ ਜੱਜ ਦੇ ਇਮਤਿਹਾਨ ਤਿਆਰੀ ਕਰ ਰਹੀ ਹੈ ।
ਦੋਵਾਂ ਦੇ ਨੰਬਰ ਵੀ ਸ਼ੇਅਰ ਹੋਏ ਤੇ ਅੱਗੇ ਇੱਕ ਦੂਜੇ ਦੀ ਬਣਦੀ ਮਦਦ ਕਰਨ ਦੇ ਵਾਅਦੇ ਨਾਲ ਦੋਨੋਂ ਤੁਰ ਪਏ ।
ਪਰ ਇਸ ਵਾਰ ਉਹ ਚਾਹ ਕੇ ਵੀ ਅਮਨ ਦੀ ਪਿੱਠ ਵੱਲ ਨਾ ਤੱਕ ਸਕਿਆ । ਸ਼ਾਮ ਦੀ ਠੰਡਕ ਨੇ ਉਹਦੇ ਸੀਨੇ ਵਿੱਚ ਕੋਸੇ ਕੋਸੇ ਜਿਹੇ ਅਹਿਸਾਸ ਜਗਾ ਦਿੱਤੇ ਸੀ । ਉਸਤੋਂ ਕਿਤੇ ਸੋਹਣੀ ,ਉੱਚ ਜਾਤ ,ਜਿਸ ਉੱਤੇ ਸਕੂਲ ਸਮੇਂ ਪਤਾ ਨਹੀਂ ਕਿੰਨੇ ਕੁ ਮੁੰਡਿਆ ਦੀਆਂ ਸ਼ਰਤਾਂ ਸੀ ਤੇ ਜਿਸ ਨੂੰ ਚੱਜ ਨਾਲ ਬੁਲਾ ਸਕਣ ਦਾ ਹੀਆ ਵੀ ਉਹਦੇ ਕੋਲ ਉਦੋਂ ਨਹੀਂ ਸੀ ।
ਅੱਜ ਉਸਦੇ ਨਾਲ ਐਨੀਆਂ ਕੁ ਗੱਲਾਂ ਕਰ ਗਈ ਕਿ ਵਰ੍ਹਿਆਂ ਪੁਰਾਣੇ ਅਹਿਸਾਸ ਤਾਜ਼ਾ ਹੋਕੇ ਉਹਦੇ ਦਿਲ ਦੀ ਧੜਕਣ ਬਣ ਕੇ ਧੜਕ ਉਠੇ । ਘਰ ਤੱਕ ਉਹ ਬੱਸ ਗੀਤ ਗੁਣਗੁਣਾਉਂਦਾ ਹੀ ਗਿਆ ।
………..
ਅਮਨ ਦੇ ਮਨ ਚ ਉਦੋਂ ਤੱਕ ਤੇ ਉਸਤੋਂ ਮਗਰੋਂ ਹੋਈਆਂ ਫੋਨ ਜਾਂ ਮੈਸੇਜ ਰਾਹੀਂ ਗੱਲਾਂ ਚ ਅਜਿਹਾ ਕੁਝ ਨਹੀਂ ਸੀ ਪਿਆਰ ਵਾਲਾ । ਉਸਨੂੰ ਪਹਿਲਾਂ ਤੋਂ ਹੀ ਪਰਮ ਇੱਕ ਪੜਾਕੂ ਤੇ ਪੜ੍ਹਾਈ ਤੱਕ ਮਤਲਬ ਰੱਖਣ ਵਾਲਾ ਮੁੰਡਾ ਲਗਦਾ ਸੀ ।
ਉਸਦੇ ਮੁੰਡੇ ਕੁੜੀਆਂ ਵਾਧੂ ਦੋਸਤ ਸੀ ।ਇਸ ਲਈ ਪਰਮ ਵੀ ਉਹਨਾਂ ਵਿਚੋਂ ਕੋਈ ਇੱਕ ਹੀ ਸੀ ।
ਪਰ ਪਰਮ ਦੀ ਜੋ ਗੱਲ ਅਮਨ ਨੂੰ ਸਭ ਤੋਂ ਵੱਧ ਪਸੰਦ ਸੀ ਉਹ ਸੀ ਉਸਦੀ ਸਾਦਗੀ ਸਾਫ ਸਿੱਧੀ ਤੇ ਸਪਸ਼ਟ ਗੱਲ ਕਹਿ ਦੇਣ ਦਾ ਹੌਂਸਲਾ । ਤੇ ਉਸਦੀ ਕੇਅਰ ਵੀ !! ਜਿਸ ਉੱਤੇ ਉਹ ਪਿਛਲੇ ਛੇ ਕੁ ਮਹੀਨਿਆਂ ਚ ਡੀਪੈਂਡ ਜਹੀ ਹੋ ਗਈ ਸੀ ।ਉਸਦਾ ਜਦੋ ਵੀ ਚਿੱਤ ਉਦਾਸ ਹੁੰਦਾ ਉਹ ਪਰਮ ਨਾਲ ਗੱਲ ਕਰਦੀ ਤਾਂ ਉਹਦਾ ਚਿੱਤ ਹੌਲਾ ਹੋ ਜਾਂਦਾ । ਉਹਨੇ ਕਦੇ ਪਰਮ ਨੂੰ ਇਸ ਸਭ ਦਾ ਕਾਰਨ ਪੁੱਛਣ ਤੋਂ ਮਨਾ ਕੀਤਾ ਸੀ ।ਪਰਮ ਵੀ ਉਸਦੀ ਗੱਲ ਮੰਨ ਉਸਦਾ ਮੂਡ ਸਹੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਤੇ ਉਸਦੀ ਉਦਾਸੀ ਨੂੰ ਆਪਣੇ ਹਾਸੇ ਠੱਠੇ ਚ ਉੜਾ ਦਿੰਦਾ ।
ਸਭ ਕੁਝ ਇੰਝ ਹੀ ਸੀ ਤੇ ਫਿਰ ਇੱਕ ਦਿਨ ਅਚਾਨਕ ਉਹਨਾਂ ਉਸੇ ਹਾਸੇ ਦੇ ਪਲਾਂ ਚ ਜਦੋਂ ਪਰਮ ਨੇ ਉਹਨੂੰ ਕਿਹਾ ਕਿ ਉਹ ਅਮਨ ਨੂੰ ਪਿਆਰ ਕਰਦਾ ਹੈ ਤਾਂ ਉਸਦਾ ਸਾਹ ਇੱਕ ਦਮ ਰੁੱਕ ਗਿਆ । ਉਸਨੂੰ ਸਮਝ ਨਾ ਆਵੇ ਕਿ ਉਹ ਕੀ ਉੱਤਰ ਦਵੇ । ਪਰਮ ਮੈਂ ਫੇਰ ਗੱਲ ਕਰੂ । ਕਹਿਕੇ ਉਹਨੇ ਫੋਨ ਕੱਟ ਦਿੱਤਾ । ਮਗਰੋਂ ਪਰਮ ਦਾ ਸੌਰੀ ਦਾ ਮੈਸੇਜ ਵੀ ਆਇਆ ਕਿ ਜੇ ਉਹਨੂੰ ਇਹ ਸਵੀਕਾਰ ਨਹੀਂ ਤਾਂ ਉਹ ਫਿਰ ਵੀ ਉਸਦੀ ਖੁਸ਼ੀ ਚ ਖੁਸ਼ ਹੈ ।
ਪਰ ਅਮਨ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿ ਕਹੇ ਕੀ ਨਾ ਕਹੇ । ਉਹ ਫੋਨ ਬੰਦ ਕਰ ਚੁੱਪਚਾਪ ਸੌਂ ਗਈ ।
ਅਗਲੀ ਸਵੇਰ ਉੱਠੀ ਤੇ ਰਾਤ ਦੇ ਸਵਾਲ ਤੋਂ ਬੱਚਦੀ ਉਹ ਕੰਮਾਂ ਚ ਰੁੱਝੀ ਰਹੀ । ਫਿਰ ਦੁਪਹਿਰ ਵੇਲੇ ਫਿਰ ਪਰਮ ਦੀ ਕਾਲ ਆਈ ਤਾਂ ਉਹ ਇਗਨੋਰ ਨਾ ਕਰ ਸਕੀ । #HarjotDiKalam
ਉਹ ਪਰਮ ਦੇ ਜਜਬਾਤਾਂ ਨੂੰ ਵੀ ਸਮਝਦੀ ਸੀ ਤੇ ਇੱਕ ਰਾਤ ਚ ਉਹਨੂੰ ਵੀ ਲੱਗਿਆ ਕਿ ਉਹਦੇ ਦਿਲ ਚ ਕੁਝ ਨਾ ਕੁਝ ਹੈ ਜੋ ਪਰਮ ਲਈ ਹੈ । ਪਰ ਉਹ ਪਰਮ ਨੂੰ ਕਿਸੇ ਭੁਲੇਖੇ ਚ ਨਹੀਂ ਸੀ ਰੱਖਣਾ ਚਾਹੁੰਦੀ ਸੀ ।
ਇਸ ਲਈ ਉਸਨੇ ਫੋਨ ਚੱਕਕੇ ਪਰਮ ਨੂੰ ਆਪਣੇ ਬੀਤੇ ਬਾਰੇ ਸਭ ਸੱਚ ਸੱਚ ਦੱਸ ਦਿੱਤਾ । ਉਸਨੇ ਦੱਸਿਆ ਕਿ ਉਸਦਾ ਪਾਸਟ ਰਹਿ ਚੁੱਕਿਆ ਸੀ । ਉਸਦਾ ਰਿਲੇਸ਼ਨ ਤਿੰਨ ਸਾਲ ਤੱਕ ਚੱਲਿਆ ਸੀ । ਤੇ ਉਸਦੇ ਅਚਾਨਕ ਟੁੱਟ ਜਾਣ ਕਰਕੇ ਉਹਦਾ ਵਿਸ਼ਵਾਸ਼ ਆਹ ਪਿਆਰ ਵਗੈਰਾ ਚੋ ਉੱਡ ਚੁੱਕਿਆ ਸੀ । ਪਰ ਪਰਮ ਦੇ ਇਕਰਾਰ ਨੇ ਉਹਨੂੰ ਸ਼ੰਕਟ ਚ ਪਾਂ ਦਿੱਤਾ ਸੀ । ਉਹ ਚਾਹ ਕੇ ਵੀ ਇਨਕਾਰ ਨਹੀਂ ਕਰ ਪਾ ਰਹੀ ।
ਪਰਮ ਨੇ ਕੇਵਲ ਐਨਾ ਕਿਹਾ ਕਿ ਉਹਨੂੰ ਉਸਦੇ ਪਾਸਟ ਨਾਲ ਕੋਈ ਮਤਲਬ ਨਹੀਂ ਉਸਨੂੰ ਉਸਦੇ ਸਿਰਫ ਅੱਜ ਨਾਲ ਮਤਲਬ ਹੈ ।
ਪਰ ਜਿਉਂ ਹੀ ਅਮਨ ਨੇ ਪੁੱਛਿਆ ਕਿ “ਕੀ , ਇੱਕ ਅਜਿਹੀ ਕੁੜੀ ਨੂੰ ਆਪਣੀ ਪਤਨੀ ਦੇ ਤੌਰ ਤੇ ਸਵੀਕਾਰ ਕਰ ਸਕਦਾ ਜੋ ‘ਵਰਜਨ’ ਨਾ ਹੋਵੇ?
ਇਸ ਸਵਾਲ ਤੇ ਇੱਕ ਪਰਮ ਦੇ ਜਿਵੇਂ ਬੁੱਲ ਹੀ ਸੀਤੇ ਗਏ ਹੋਣ ।ਪਰ ਪਰਮ ਨੇ ਜੋ ਜਵਾਬ ਦਿੱਤਾ ਉਸਨੇ ਅਮਨ ਦਾ ਦਿਲ ਹੀ ਜਿੱਤ ਲਿਆ ।
“ਜਦੋਂ ਲੋਕ ਮੁਹੱਬਤ ਦੀ ਗੱਲ ਕਰਦੇ ਹਨ ,ਕਹਿੰਦੇ ਹਨ ਮੈਨੂੰ ਤੇਰੀ ਰੂਹ ਨਾਲ ਪਿਆਰ ਏ । ਤੇ ਮੈਂ ਸਮਝਦਾ ਕਿ ਰੂਹ ਹਮੇਸ਼ਾ ਕੁਆਰੀ ਹੀ ਰਹਿੰਦੀ ਹੈ । ਜਿਸਮ ਦਾ ਕੀ ਏ ਅੱਜ ਨਹੀਂ ਤੇ ਕੱਲ ਮਿੱਟੀ ਹੀ ਹੋ ਜਾਣਾ ।” ਤੇ ਨਾਲੇ ਜੇ ਮੇਰੇ ਕੁਆਰੇ ਹੋਣ ਜਾਂ ਨਾ ਹੋਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ । ਤਾਂ ਮੈਨੂੰ ਵੀ ਕਿਉਂ ਪੈਣਾ ਚਾਹੀਦਾ ?”
ਅਮਨ ਨੂੰ ਸ਼ਾਇਦ ਪਰਮ ਦੇ ਐਸੇ ਦਲੇਰ ਉੱਤਰ ਦੀ ਉਮੀਦ ਨਹੀਂ ਸੀ । ਉਹ ਵੀ ਉਸੇ ਮਾਹੌਲ ਚ ਪੈਦਾ ਹੋਇਆ ਸੀ ਜਿਥੇ ਕੁੜੀ ਨੂੰ ਕਿਸੇ ਮੁੰਡੇ ਦੇ ਸੂਹ ਲੈਣ ਦੀ ਅਫਵਾਹ ਤੇ ਰਿਸ਼ਤੇ ਖਤਮ ਹੋ ਜਾਂਦੇ ਸੀ ।
ਉਸਦੇ ਮਗਰੋਂ ਉਹਨਾਂ ਚ ਜੋ ਕੁਝ ਸੀ ਸਭ ਕੁਝ ਸ਼ੇਅਰ ਹੋ ਗਿਆ । ਹਰ ਗੱਲ ਹਰ ਰਿਸ਼ਤਾ ਜੋ ਪਿਛਲੇ ਸਮੇਂ ਚ ਉਹਨਾਂ ਨੇ ਕਿਸੇ ਹੋਰ ਨਾਲ ਕੱਢਿਆ ਸੀ । ਜਿਵੇਂ ਅਸਮਾਨੀਂ ਚੜੀ ਕੱਤਕ ਦੀ ਗਰਦ ਨੂੰ ਕੋਈ ਪੱਛੋਂ ਦਾ ਮੀਂਹ ਲਾਹ ਸੁੱਟਦਾ ਹੈ ਉਂਵੇ ਹੀ ਪਿਆਰ ਦੇ ਇਸ ਇਕਰਾਰ ਨੇ ਦੋਵਾਂ ਦੇ ਦਿਲ ਦੇ ਸਭ ਪੁਰਾਣੇ ਦੁੱਖ-ਤਕਲੀਫ ,ਰੋਣੇ ਧੋਣੇ ,ਧੋ ਛੱਡੇ ।
ਦੋਵਾਂ ਨੇ ਫੈਸਲਾ ਕੀਤਾ ਕਿ ਜਿਵੇਂ ਹੀ ਉਹਨਾਂ ਵਿਚੋਂ ਕੋਈ ਇੱਕ ਜਣਾ ਕਿਸੇ ਨੌਕਰੀ ਜਾਂ ਕੰਮ ਚ ਸੈਟਲ ਹੋਏਗਾ । ਦੋਂਵੇਂ ਵਿਆਹ ਦੀ ਗੱਲ ਘਰ ਕਰ ਲੈਣਗੇ । ਅਮਨ ਨੂੰ ਲਗਦਾ ਸੀ ਭਾਵੇਂ ਜਾਤ ਅਲਗ ਹੈ ਪਰ ਨੌਕਰੀ ਲੱਗ ਜਾਣ ਮਗਰੋਂ ਘਰਦੇ ਕੁਝ ਨਾ ਆਖਣਗੇ । ਐਨਾ ਚੰਗਾ ਸਮਝਦਾਰ ਮੁੰਡਾ ਜ਼ਿਸਨੂੰ ਉਸਦੇ ਪਿੰਡ ਹੀ ਨਹੀਂ ਆਸ ਪਾਸ ਦੇ ਪਿੰਡਾਂ ਦੇ ਲੋਕੀ ਵੀ ਸਮਝਦਾਰ ਮੰਨਦੇ ਹਨ । ਜਰੂਰ ਮੰਨਣਗੇ ।
ਉਸਦੇ ਜਮਾਤੀ ਮੁੰਡੇ ਦੋਸਤ ਅਜੇ ਵੀ ਉਸਦੇ ਘਰ ਕਦੇ ਮਿਲਣ ਜਾਂ ਕੋਈ ਕਿਤਾਬ / ਨੋਟਸ ਲੈਣ ਦੇਣ ਆ ਜਾਂਦੇ ਸੀ । ਕਿਸੇ ਨੂੰ ਘਰ ਚ ਕਦੇ ਵੀ ਇਸ ਗੱਲ ਤੋਂ ਇਤਰਾਜ ਨਹੀਂ ਸੀ ।
ਪਰ ਇੱਕ ਦਿਨ ਜਦੋਂ ਪਰਮ ਉਸਦੇ ਘਰ ਕੋਈ ਕਿਤਾਬ ਦੇਣ ਆਇਆ ਤਾਂ ਉਸਦੇ ਘਰਦਿਆਂ ਦੀਆਂ ਨਜਰਾਂ ਚ ਕੁਝ ਹੋਰ ਹੀ ਸੀ । ਉਸਦੇ ਸਾਹਮਣੇ ਕਿਸੇ ਨੇ ਕੁਝ ਨਾ ਆਖਿਆ ਪਰ ਮਗਰੋਂ ਉਸਦੀ ਮਾਂ ਨੇ ਇੱਕੋ ਗੱਲ ਸਮਝਾਈ । “ਪੁੱਤ, ਤੇਰੇ ਬਾਕੀ ਦੋਸਤਾਂ ਦਾ ਪਤਾ ਨੀ ਕਿਸੇ ਨੂੰ ਪਿੰਡ ਵਿੱਚ ਕਿ ਕਿਸ ਜ਼ਾਤ ਦੇ ਨੇ । ਤੇ ਨਾ ਕੋਈ ਏਥੇ ਜਾਣਦਾ । ਪਰ ਇਸ ਮੁੰਡੇ ਬਾਰੇ ਸਭ ਨੂੰ ਪਤਾ ਲੋਕੀ ਗੱਲਾਂ ਕਰਨਗੇ । ਬਈ ਪਤਾ ਨੀ ਕਿਉ ਆਉਂਦਾ ਜਾਂਦਾ । “
ਉਸ ਦਿਨ ਪਹਿਲੇ ਦਿਨ ਉਸਨੂੰ ਅਹਿਸਾਸ ਹੋਇਆ ਸੀ ਕਿ ਉਸਦੀ ਰਾਹ ਉਸਤੋਂ ਕਿਤੇ ਮੁਸ਼ਕਿਲ ਹੈ ਜਿੰਨਾ ਉਸਨੇ ਸੋਚਿਆ ਸੀ ।ਇਸ ਚ ਜੇਕਰ ਕਿਸੇ ਦਾ ਸਾਥ ਸੀ ਤਾਂ ਉਸਦੀ ਭਾਬੀ ਦਾ ,ਜੋ ਸਡੁ ਰਾਜਦਾਰ ਵੀ ਸੀ ਤੇ ਸਹੇਲੀ ਵੀ,ਜਿਸਨੇ ਉਸਨੂੰ ਸਮਝਾਇਆ ਕਿ ਐਨਾ ਤੇਜ਼ ਨਾ ਚੱਲੋ ਹਲੇ ਜਿੰਨ੍ਹਾਂ ਚਿਰ ਦੱਬ ਕੇ ਰਹੋਗੇ ਵਧੀਆ । ਜਦੋਂ ਸਮਾਂ ਆਇਆ ਸਭ ਸਹੀ ਹੋਜੂ ।#HarjotDiKalam
ਪਰ ਤੇਜੀ ਤਾਂ ਉਹਨਾਂ ਦੇ ਇਜਹਾਰ ਮਗਰੋਂ ਆ ਹੀ ਚੁੱਕੀ ਸੀ । ਇੱਕ ਦੂਜੇ ਨਾਲ ਰਾਜ ਸਾਂਝੇ ਕਰਦੇ ਕਰਦੇ ਕਦੋਂ ਗੱਲਾਂ ਕਿਸੇ ਹੋਰ ਹੀ ਲੈਵਲ ਤੇ ਪਹੁੰਚ ਗਈਆਂ ਸਨ । ਜੱਫੀ ,ਕਿੱਸ ਤੋਂ ਸ਼ੁਰੂ ਹੋਕੇ ਇੱਕ ਦੂਜੇ ਨੂੰ ਬਿਨ-ਕਪੜੇ ਤਸਵੀਰਾਂ ਭੇਜਣ ਤੱਕ ਦਾ ਕੰਮ ਬੱਸ ਦਿਨਾਂ ਚ ਹੋ ਗਿਆ । ਸਿਰਫ ਇੱਕ ਵਿਸ਼ਵਾਸ ਤੇ ਅਧਾਰ ਤੇ ਨੌਜਵਾਨ ਲਹੂ ਕੀ ਕੁਝ ਨਹੀਂ ਕਰਦਾ । ਉਹੀ ਉਹਨਾਂ ਨੇ ਕੀਤਾ । ਇੱਕ ਸਮਾਂ ਤੇ ਐਸਾ ਵੀ ਆਇਆ ਜਦੋਂ ਸਿਰਫ ਤੇ ਸਿਰਫ ਸਰੀਰ ਦੀ ਗੱਲ ਤੋਂ ਬਿਨਾਂ ਉਹ ਕੋਈ ਹੋਰ ਗੱਲ ਵੀ ਨਹੀਂ ਸੀ ਕਰਦੇ ਚਾਹੇ ਸਵੇਰ ਹੋਵੇ ਚਾਹੇ ਦੁਪਹਿਰ ਚਾਹੇ ਰਾਤ । ਇਸਤਰੀ ਪੁਰਸ਼ ਦੇ ਇਸ ਰਿਸ਼ਤੇ ਦੇ ਭੇਦ ਭਾਵੇਂ ਕੋਈ ਕਿੰਨਾ ਹੀ ਜਾਣਦਾ ਹੋਵੇ ਪਰ ਕਿਸੇ ਵੀ ਨਵੇਂ ਸਾਥੀ ਸੰਗ ਉਹਦੀ ਉਹ ਜਗਿਆਸਾ ਓਨੀ ਹੀ ਰਹਿੰਦੀ ਹੈ ਜਿੰਨੀ ਪਹਿਲੇ ਨਾਲ ਸੀ । ਇਹੀ ਉਹਨਾਂ ਦੋਵਾਂ ਨਾਲ ਸੀ ਭਾਵੇਂ ਦੋਂਵੇਂ ਪਹਿਲਾ ਕਿਸੇ ਰਿਸ਼ਤੇ ਚ ਰਹਿ ਚੁੱਕੇ ਸੀ ਪਰ ਫਿਰ ਵੀ ਹੁਣ ਇੱਕ ਦੂਜੇ ਨੂੰ ਫਰੋਲਣ ਦੋਵਾਂ ਨੂੰ ਬੜਾ ਹੀ ਮਜ਼ੇਦਾਰ ਲੱਗ ਰਿਹਾ ਸੀ ।
ਤੇ ਫਿਰ ਇੱਕ ਦਿਨ ਪਰਮ ਨੇ ਆਖਿਰ ਪਹਿਲ ਕਰਕੇ ਪੁੱਛ ਹੀ ਲਿਆ ।
” ਆਪਾਂ ਕਿਤੇ ਕੱਲੇ ਮਿਲੀਏ ? ਦਿਨੇ ਜਾਂ ਰਾਤੀ “।
ਉਸਦੇ ਇਸ ਸਵਾਲ ਤੇ ਅਮਨ ਇੱਕ ਵਾਰ ਤਾਂ ਚੁੱਪ ਕਰ ਗਈ ਪਰ ਅਗਲੇ ਹੀ ਪਲ ਜਵਾਬ ਵੀ ਦੇ ਦਿੱਤਾ । 

ਪਰਮ ਦੇ ਪ੍ਰਸ਼ਨ ਦੇ ਉੱਤਰ ਚ ਹਾਂ ਕਰਦਿਆਂ ਅਮਨ ਸੰਗੀ ਜਰੂਰ ਪਰ ਹਿਚਕੀ ਨਹੀਂ । ਦੋਵਾਂ ਵਿਚਕਾਰ ਜਿੱਥੇ ਤੱਕ ਸਾਰਾ ਕੁਝ ਸਾਂਝਾ ਹੋ ਚੁੱਕਾ ਸੀ ।ਇਹ ਦਿਨ ਵੀ ਅਉਣਾ ਹੀ ਸੀ । ਅਮਨ ਨੂੰ ਕਦੇ ਵੀ ਅਜਿਹਾ ਨਹੀਂ ਸੀ ਲੱਗਾ ਕਿ ਉਸਨੂੰ ਹੁਣ ਜਿੰਦਗੀ ਚ ਪਰਮ ਤੋਂ ਬਿਨਾਂ ਹੋਰ ਕੋਈ ਚਾਹੀਦਾ ਹੈ । ਬੱਸ ਅੱਜ ਦੇ ਇਸ ਸਵਾਲ ਮਗਰੋਂ ਉਸਦਾ ਵਸਲ ਦੀ ਰਾਤ ਦਾ ਇਕਰਾਰ ਵੀ ਬਣ ਹੀ ਗਿਆ ।

ਜਿਸਦਾ ਬਿਰਤਾਂਤ ਪਿਛਲੇ  ਭਾਗ ਵਿੱਚ ਪੜਿਆ।

ਪਿਛਲੇ ਛੇ ਕੁ ਮਹੀਨੇ ਚ ਦੋਵੇਂ ਜਦੋ ਵੀ ਮਿਲੇ ਪਿੰਡੋਂ ਬਾਹਰ ਮਿਲੇ ਸੀ । ਉਸ ਰਾਤ ਬੀਰੇ ਦੇ ਦੇਖਣ ਮਗਰੋਂ ਘਰ ਵਾਧੂ ਕਲੇਸ਼ ਹੋਇਆ ਸੀ । ਸੱਤੇ ਦਾ ਦਿਲ ਗੁੱਸੇ ਨਾਲ ਭਰਿਆ ਹੋਇਆ ਸੀ ।ਅਮਨ ਦੇ ਨਾਲ ਉਸਦੀ ਗਰਮਾ ਗਰਮ ਬਹਿਸ ਹੋਈ ਸੀ ।ਅਮਨ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ ਸੀ ਕਿ ਉਹ ਵਿਆਹ ਕਰਾਏਗੀ ਤਾਂ ਸਿਰਫ ਪਰਮ ਨਾਲ । ਜੇ ਉਹਨਾਂ ਨੇ ਜਿਆਦਾ ਦੁਖੀ ਕੀਤਾ ਉਹ ਪਿੰਡ ਛੱਡ ਆਪਣਾ ਸ਼ਹਿਰ ਚਲੀ ਜਾਊ ਤੇ ਓਥੇ ਰਹਿਕੇ ਆਪਣਾ ਪੜ੍ਹ ਲਿਖਕੇ ਜਾ ਵਕੀਲ ਦੀ ਪ੍ਰੈਕਟਿਸ ਕਰਕੇ ਕਮਾ ਲਵੇਗੀ ।ਉਸਨੂੰ ਕਿਸੇ ਵੀ ਜਮੀਨ ਜਾਇਦਾਦ ਦਾ ਕੋਈ ਲਾਲਚ ਨਹੀਂ ਸੀ ।
ਉੱਪਰੋਂ ਸੱਤੇ ਨੇ ਵੀ ਕਹਿ ਦਿੱਤਾ ਕਿ ਜੇ ਉਹਨੇ ਅਜਿਹਾ ਕੁਝ ਵੀ ਕੀਤਾ ਤਾਂ ਦੋਵਾਂ ਨੂੰ ਮਾਰਕੇ ਫਾਹੇ ਲੱਗ ਜਾਊ ।ਮਾਂ ਬਾਪ ਤੇ ਤੇ ਵਿੰਨੀ ਚੱਕੀ ਦੇ ਦੋ ਪਿੜਾਂ ਚ ਪਿਸ ਰਹੇ ਸੀ । ਕਿਸ ਦਾ ਸਾਥ ਦੇਣ ਕਿਸ ਦਾ ਨਹੀਂ ।
ਉਸ ਰਾਤ ਪਲੈਨ ਸੀ ਕਿ ਸੱਤੇ ਨੇ ਕਿਤੇ ਬਾਹਰ ਜਾਣਾ ਸੀ । ਤੇ ਸਰਦੀ ਦੇ ਦਿਨ ਸਨ । ਉਪਰੋਂ ਦੋਵਾਂ ਨੂੰ ਮਿਲਿਆ ਨੂੰ ਵੀ ਕਾਫੀ ਦਿਨ ਹੋ ਗਏ ਸੀ ।ਸਰਦੀ ਚ ਵੈਸੇ ਵੀ ਨੌਜਵਾਨ ਬੁੱਕਲ ਦੀ ਨਿੱਘ ਲਈ ਤਰਸਦੇ ਹਨ । ਇਹੋ ਸੋਚ ਸਮਝ ਕੇ ਪਰਮ ਤੇ ਅਮਨ ਨੇ ਮਿਲਣ ਦੀ ਪਲੈਨ ਕੀਤੀ ਸੀ । ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ।ਜਿਸ ਬੰਦੇ ਨੂੰ ਮਿਲਣ ਸੱਤੇ ਨੇ ਜਾਣਾ ਸੀ ਉਸਦਾ ਕੀਤੇ ਹੋਰ ਕੰਮ ਨਿੱਕਲ ਆਇਆ ਤੇ ਉਹ ਗੱਡੀ ਬੈਠਣ ਤੋਂ ਮੁੜ ਆਇਆ ।ਘਰ ਦੇ ਮੋੜ ਤੋਂ ਪਰਾਂ ਉਹਨੇ ਕਿਸੇ ਨੂੰ ਆਪਣੇ ਘਰ ਦੇ ਬੂਹੇ ਦੇ ਅੰਦਰ ਵੜਦੇ ਤੱਕਿਆ ਸੀ । ਉਸਨੂੰ ਸਮਝਣ ਚ ਜਰਾ ਵੀ ਚਿਰ ਨਾ ਲੱਗੀ ਕਿ ਓਪਰਾ ਬੰਦਾ ਕੌਨ ਹੋ ਸਕਦਾ ।ਚੁੱਪ ਚੁਪੀਤੇ ਜਾ ਕੇ ਉਸਨੇ ਆਪਣੇ ਨਾਲ ਵਰਤਣ ਵਾਲੇ ਸਕੇ ਚਾਚੇ ਦੇ ਮੁੰਡੇ ਨੂੰ ਉਠਾਇਆ । ਫਿਰ ਉਸਦੇ ਘਰੋਂ ਹੀ ਕੋਠੇ ਉੱਪਰੋਂ ਜਾ ਕੇ ਦੋਂਵੇਂ ਆਪਣੇ ਵੇਹੜੇ ਚ ਆ ਕੇ ਪਿਛਲੀ ਬੈਠਕ ਚੋਂ ਬਾਪੂ ਨੂੰ ਉਠਾਇਆ ਤੇ ਫਿਰ ਆਪਣੇ ਕਮਰੇ ਚ ਆਕੇ ਰਾਡ ਤੇ ਬਾਕੀ ਸਮਾਨ ਚੁੱਕਿਆ । ਓੰਨੇ ਚਿਰ ਸੀਰੇ ਨੇ ਕਮਰੇ ਤੇ ਬਾਹਰੋਂ ਨਜ਼ਰ ਰੱਖੀ ਤੇ ਮੇਨ ਗੇਟ ਤੇ ਜਿੰਦਾ ਜੜ ਦਿੱਤਾ ਤੇ ਜਦੋਂ ਉਸਨੂੰ ਕਮਰੇ ਚ ਆਉਂਦੀਆਂ ਅਵਾਜ ਤੋਂ ਤਸੱਲੀ ਹੋ ਗਈ ਕਿ ਅੰਦਰ ਕੋਈ ਹੋਰ ਹੈ ਫਿਰ ਕਿਤੇ ਜਾ ਕੇ ਉਹਨਾਂ ਦਰਵਾਜੇ ਨੂੰ ਧੱਕਾ ਦੇ ਕੇ ਅੰਦਰ ਪ੍ਰਵੇਸ਼ ਕੀਤਾ । ਤੇ ਅੰਦਰ ਦਾ ਨਜ਼ਾਰਾ ਉਸਦੇ ਗੁੱਸੇ ਨੂੰ ਲਾਵੇ ਚ ਬਦਲਣ ਲਈ ਕਾਫੀ ਸੀ ।ਉਸਦੀ ਭੈਣ ਦੇ ਬਿਸਤਰ ਤੇ ਕੋਈ ਗੈਰ ਮਰਦ ਤੇ ਉਹ ਵੀ ਕਿਸੇ ਨੀਵੀਂ ਜਾਤ ਦਾ ਇਹ ਸੋਚਕੇ ਹੀ ਉਸਦਾ ਆਪਣੇ ਮਨ ਤੇ ਕੋਈ ਕਾਬੂ ਨਾ ਰਿਹਾ । ਤੇ ਉਸਨੇ ਉਹ ਗੁਨਾਹ ਕੇ ਦਿੱਤਾ ਜੋ ਸ਼ਾਇਦ ਸਮਝ ਨਾਲ ਸੋਚਕੇ ਕੋਈ ਨਾ ਕਰਦਾ । ਪਰ ਜਜਬਾਤਾਂ ਦੇ ਵਹਿਣ ਚ ਵਹਿ ਕੇ ਇਨਸਾਨ ਐਸਾ ਕੁਝ ਕਰ ਦਿੰਦਾ ਹੈ ਜਿਸ ਲਈ ਭਾਵੇਂ ਉਹ ਮਗਰੋਂ ਪਛਤਾਵੇ ।
ਤੇ ਪਰਮ ਦੀ ਮੌਤ ਦੇ ਮਗਰੋਂ ਠਾਣੇ ਤੋਂ ਵਾਪਿਸ ਆਕੇ ਅਮਨ ਇਹੋ ਸੋਚ ਰਹੀ ਸੀ । ਕਿ ਕਿੰਝ ਕੋਈ ਕਿਸੇ ਤੋਂ ਆਪਣੇ ਪਸੰਦ ਦੇ ਮੁੰਡੇ ਨਾਲ ਵਿਆਬ ਦਾ ਹੱਕ ਖੋ ਸਕਦਾ । ਤੇ ਉਸਦੇ ਲਈ ਮੌਤ ਵੀ ਦੇ ਸਕਦਾ । ਪਰਮ ਨੂੰ ਮਾਰਨ ਦੇ ਮਗਰੋਂ ਵੀ ਸੱਤੇ ਦੇ ਮਨ ਚ ਜਰ ਜਿੰਨਾ ਅਫਸੋਸ ਨਹੀਂ ਸੀ । ਪਰ ਅਮਨ ਨੂੰ ਮਾਰਨ ਦੀ ਗੱਲ ਸੋਚਕੇ ਪਤਾ ਨਹੀਂ ਕਿਉਂ ਉਸਨੂੰ ਲੱਗਾ ਆਪਣਾ ਖੂਨ ਹੈ ।
ਪਰ ਅਮਨ ਨੇ ਨਿਸ਼ਚਾ ਕਰ ਲਿਆ ਸੀ ਕਿ ਉਹ ਇਸ ਅਪਰਾਧ ਲਈ ਆਪਣੇ ਪਰਿਵਾਰ ਨੂੰ ਸਜ਼ਾ ਜਰੂਰ ਦਿਵਾਏਗੀ ਭਾਵੇਂ ਸਮਾਜ ਪਿੰਡ ਲੋਕ ਉਸਨੂੰ ਕੁਝ ਵੀ ਆਖਣ । ਇਸ ਲਈ ਉਸਨੇ ਆਪਣੇ ਸਾਰੇ ਬਿਆਨ ਚ ਇੱਕ ਇੱਕ ਗੱਲ ਉਸ ਘਟਨਾ ਦੀ ਸਹੀ ਸਹੀ ਲਿਖਵਾ ਦਿੱਤੀ ਤੇ ਸਾਫ ਸਾਫ ਕਤਲ ਆਪਣੇ ਭਰਾ ਸੱਤੇ ਤੇ ਚਾਚੇ ਦੇ ਮੁੰਡੇ ਸੀਰੇ ਦੇ ਨਾਮ ਲਿਖਵਾ ਦਿੱਤਾ ।
ਪਰ ਅਜੇ ਤੱਕ ਉਹ ਸਾਰੇ ਫਰਾਰ ਹੀ ਸਨ । ਅਮਨ ਨੂੰ ਪਤਾ ਸੀ ਕਿ ਉਸਨੂੰ ਅਗਲੀ ਮੁਸ਼ਕਿਲ ਸਾਰੀ ਅਦਾਲਤ ਚ ਕੇਸ ਵੇਲੇ ਹੀ ਹੀ ਹੋਵੇਗੀ । ਇਸ ਲਈ ਉਸਨੇ ਅਗਲੇ ਦਿਨ ਹੀ ਘਰ ਛੱਡਕੇ ਸ਼ਹਿਰ ਚ ਰਹਿਣ ਦਾ ਫੈਸਲਾ ਕਰ ਲਿਆ ।ਅਗਲੀ ਸਵੇਰ ਜਦੋਂ ਉਹਦੇ ਘਰ ਸਿਰਫ ਉਸਦੀ ਮਾਂ ਤੇ ਭਾਬੀ ਹੀ ਸਨ ਉਸਨੇ ਆਪਣੇ ਇੱਕ ਨਿੱਕੇ ਬੈਗ ਚ ਕੱਪੜੇ ਪਾ ਕੇ ਘਰੋਂ ਬਾਹਰ ਨਿੱਕਲ ਕੇ ਸ਼ਹਿਰ ਚਲੇ ਗਈ । ਰਿਸ਼ਤੇਦਾਰਾਂ ਤੇ ਮਾਂ ਤੇ ਭਾਬੀ ਦੇ ਰੋਕਦੇ ਹੋਏ ਵੀ ਉਸਨੇ ਸ਼ਹਿਰ ਕੱਲੇ ਰਹਿਕੇ ਹੀ ਕੇਸ ਲੜਨ ਦਾ ਫੈਸਲਾ ਕੀਤਾ ਤੇ ਨਾਲ ਹੀ ਆਪਣੀ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ ।
ਸੱਤੇ ਤੇ ਸੀਰੇ ਤੇ ਅਮਨ ਦੇ ਬਾਪੂ ਨੂੰ ਪਕੜ ਕੇ ਪੁਲਿਸ ਨੇ ਟਰਾਇਲ ਸ਼ੁਰੂ ਕਰ ਦਿੱਤੇ । ਹਾਲਾੰਕਿ ਬਿਆਨ ਮੁਤਾਬਿਕ ਪੁਲਿਸ ਨੇ ਕੇਸ ਸਿਰਫ ਸੱਤੇ ਤੇ ਸੀਰੇ ਖਿਲਾਫ ਹੀ ਸੀ ਕਤਲ ਦਾ ਤੇ ਉਸਦੇ ਬਾਪੂ ਨੂੰ ਪੁਲਿਸ ਨੇ ਜਮਾਨਤ ਤੇ ਛੱਡ ਦਿੱਤਾ ਸੀ ।
ਪਰ ਇਸ ਇੱਕ ਘਟਨਾ ਨੇ ਕਈ ਪਰਿਵਾਰਾਂ ਨੂੰ ਅਜਾਂਈ ਰੋਲ ਦਿੱਤਾ ਸੀ ਪਰਮ ਦੇ ਪਰਿਵਾਰ ਲਈ ਦੁਨੀਆਂ ਹੀ ਹਨੇਰਾ ਹੋ ਗਈ ਸੀ ।ਅਮਨ ਦਾ ਜਿਵੇਂ ਸਾਰਾ ਕੁਝ ਹੀ ਲੁੱਟਿਆ ਗਿਆ ਹੋਵੇ ।ਵਿੰਨੀ ਲਈ ਆਪਣੇ ਆਉਣ ਵਾਲਾ ਸਾਰਾ ਜੀਵਨ ਹਨੇਰੇ ਵਰਗਾ ਸੀ ।ਇਹੋ ਹਾਲ ਸੀਰੇ ਦੇ ਪਰਿਵਾਰ ਦਾ ਸੀ । ਅਮਨ ਦੇ ਮਾਂ -ਬਾਪ ਲਈ ਵੀ ਘਰ ਜਮੀਨ ਤੇ ਕਾਰੋਬਾਰ ਦਾ ਰੁੱਲ ਜਾਣਾ ਦਰਦਾਂ ਦਾ ਨਾ ਮੁੱਕਣ ਵਾਲਾ ਦਰਿਆ ਸੀ । ਤੇ ਇਹ ਸਭ ਇਸ ਲਈ ਹੋ ਰਿਹਾ ਸੀ ਕਿ ਦੋ ਪਿਆਰ ਨਾ ਭਰੇ ਪੰਛੀਆਂ ਨੇ ਆਪਣਾ ਆਲ੍ਹਣਾ ਕਿਸੇ ਵਖਰੇਵੇਂ ਤੋਂ ਉੱਪਰ ਉਠਕੇ ਬੁਣਨ ਦਾ ਫੈਸਲਾ ਕੀਤਾ ਸੀ । ਤੇ ਉਹ ਆਲਣਾ ਬਣਨ ਤੋਂ ਪਹਿਲਾਂ ਹੀ ਤੀਲਾ ਤੀਲਾ ਹੋ ਗਿਆ ਤੇ ਪਹਿਲਾਂ ਤੋਂ ਬਣੇ ਕਿੰਨੇ ਹੀ ਆਲ੍ਹਣੇ ਤੋੜ ਗਿਆ ।
ਅਮਨ ਹਰ ਗਵਾਹੀ ਤੇ ਹਰ ਟਰਾਇਲ ਵੇਲੇ ਘਰੋਂ ਇਹੋ ਸੋਚਕੇ ਜਾਂਦੀ ਸੀ ਕਿ ਕੀ ਕਦੀ ਇਹ ਸਮਾਜ ਸੱਚੀ ਵਰ ਚੋਣ ਨੂੰ ਲੈ ਕੇ ਇਹ ਜੰਗੀਰੂ ਸੋਚ ਤੋਂ ਉੱਪਰ ਉਠਕੇ ਸੋਚ ਸਕੇਗਾ ।
ਪਰ ਜੋ ਉਸਨੇ ਮਹਿਸੂਸ ਕੀਤਾ ਹਰ ਤਰੀਕ ਮਗਰੋਂ ਉਹ ਸੀ ਸੱਤੇ ਤੇ ਸੀਰੇ ਦੇ ਚਿਹਰੇ ਤੇ ਬਦਲੇ ਤੇਵਰ ਸ਼ਾਇਦ ਸਜ਼ਾ ਦੇ ਡਰ ਵਜੋਂ ਜਾਂ ਜੇਲ੍ਹ ਚ ਕੈਦ ਕੱਟਕੇ ਉਹਨਾਂ ਨੂੰ ਲੱਗਾ ਕਿ ਜਜਬਾਤਾਂ ਦੇ ਵਹਿਣ ਚ ਉਹਨਾਂ ਨੇ ਕਤਲ ਵਰਗਾ ਗੁਨਾਹ ਕੀਤਾ ਹੈ । ਕਿਸੇ ਜਿਉਂਦੇ ਜਾਗਦੇ ਸਖਸ਼ ਨੂੰ ਆਪਣੇ ਹੀ ਹੱਥੀਂ ਕਤਲ ਕਰਕੇ ਉਸਦੇ ਮਰੇ ਹੋਏ ਜਿਸਮ ਨਾਲ ਕੀਤੇ ਗੁਨਾਹ ਸ਼ਾਇਦ ਉਹਨਾਂ ਦੀ ਰਾਤਾਂ ਦੀ ਨੀਂਦ ਨੂੰ ਹਰਾਮ ਕਰ ਦਿੱਤੇ ਸੀ ।
ਉਹ ਸੋਚਦੇ ਸੀ ਕਿ ਕਿਸੇ ਤਰੀਕੇ ਉਹ ਲੰਮੀ ਕੈਦ ਤੋਂ ਬਚ ਜਾਣ ਇਸਦੇ ਲਈ ਉਹਨਾਂ ਨੇ ਅਮਨ ਨੂੰ ਵੀ ਹਰ ਤਰੀਕੇ ਦਬਾਅ ਪਵਾਏ । ਪੁਲਿਸ ਸਰਕਾਰੀ ਵਕੀਲ ਸਭ ਨੂੰ ਪੈਸੇ ਖਵਾ ਕੇ ਹਰ ਸੰਭਵ ਕੋਸ਼ਿਸ ਕੀਤੀ ਕਿ ਕੇਸ ਕਮਜ਼ੋਰ ਜੋ ਜਾਵੇ ।
ਪਰ ਇੱਕ ਤਾਂ ਅਮਨ ਨੇ ਕੋਈ ਬਿਆਨ ਨੀ ਬਦਲਿਆ ਉਸਨੇ ਹਰ ਵਾਰ ਆਪਣਾ ਉਹੀ ਬਿਆਨ ਹਰ ਜਗ੍ਹਾ ਦੁਹਰਾਇਆ । ਤੇ ਦੂਜਾ ਬਚਾਅ ਪੱਖ ਦੇ ਵਕੀਲ ਦੇ ਹਰ ਪੁੱਠੇ ਸਿੱਧੇ ਸਵਾਲ ਦਾ ਜਵਾਬ ਵੀ ਦਿੱਤਾ ।ਉਹ ਖੁਦ ਇੱਕ ਵਕੀਲ ਸੀ ਉਸਨੂੰ ਇਹ ਸਮਝ ਸੀ ਕਿ ਉਸਦੇ ਬਿਆਨ ਦਾ ਇੱਕੋ ਰਹਿਣਾ ਹੀ ਕੇਸ ਨੂੰ ਸਹੀ ਰੱਖੇਗਾ । ਬਚਾਅ ਦੇ ਵਕੀਲ ਨੇ ਉਸਨੂੰ ਪ੍ਰੇਸ਼ਾਨ ਕਰਨ ਲਈ ਕੀ ਕੁਝ ਨੀ ਪੁੱਛਿਆ ।
ਜਿਵੇਂ ਜਦੋ ਦਰਵਾਜ਼ਾ ਖੁੱਲਿਆ ਤੇ ਪਰਮ ਉੱਪਰ ਸੀ ਜਾਂ ਉਹ ?
ਕਿੰਨੇ ਕਪੜੇ ਪਾਏ ਹੋਏ ਸੀ ਕਿੰਨਾ ਦੋਂਵੇਂ ਨੰਗੇ ਸੀ ?
ਕਿਸ ਰੰਗ ਦੇ ਕਪੜੇ ਸੀ ?
ਤੇ ਉਸਨੇ ਪਰਮ ਨੂੰ ਘਰ ਕਿਉਂ ਬੁਲਾਇਆ ਸੀ ?
ਉਸਦੀ ਮਰਜੀ ਨਾਲ ਆਇਆ ਸੀ ਜਾਂ ਧੱਕੇ ਨਾਲ ?
ਉਹਨਾਂ ਦਾ ਰਿਲੇਸ਼ਨ ਕਿਥੋਂ ਤੱਕ ਸੀ ।
ਅਜਿਹੇ ਕਿੰਨੇ ਹੀ ਬੇਲੋੜੇ ਤੇ ਫਾਲਤੂ ਦੇ ਪ੍ਰਸ਼ਨ ਸਿਰਫ ਉਸਨੂੰ ਅਟਕਾਉਣ ਤੇ ਭਾਵੁਕ ਕਰਨ ਲਈ ਪੁੱਛੇ ਗਏ ਸੀ ।
ਪਰ ਉਸਦੇ ਜਜ਼ਬਾਤ ਤੇ ਪਰਮ ਦੇ ਨਾਲ ਹੀ ਖਤਮ ਹੋ ਗਏ ਸੀ ।ਤੇ ਉਸਨੇ ਸਾਰੇ ਜਵਾਬ ਬਿਨਾਂ ਕਿਸੇ ਦੀ ਪਰਵਾਹ ਕੀਤੇ ਉਵੇਂ ਦਿੱਤੇ ਜਿਵੇਂ ਜਰੂਰੀ ਸੀ ਮ ਜਿਥੇ ਵੀ ਲਗਦਾ ਕੋਈ ਸਵਾਲ ਵਧੇਰੇ ਹੀ ਅਸ਼ਲੀਲ ਪੁੱਛਿਆ ਗਿਆ ਉਹਨੇ ਉੱਤਰ ਲਿਖਕੇ ਦੇ ਦਿੱਤੇ ।
ਪਰ ਕੋਰਟ ਤੋਂ ਬਾਹਰ ਸ਼ਹਿਰ ਚ ਵੀ ਉਸ ਲਈ ਸਮੱਸਿਆਵਾਂ ਹੀ ਸਨ ।
ਜਿਵੇਂ ਹੀ ਉਸਦੇ ਮਕਾਨ ਮਾਲਿਕ ਨੂੰ ਪਤਾ ਲਗਦਾ ਕਿ ਉਸਦੇ ਕਰਕੇ ਕਿਸੇ ਮੁੰਡੇ ਦਾ ਕਤਲ ਹੋਇਆ ਤੇ ਇਸੇ ਕਰਕੇ ਉਹਦੇ ਭਰਾ ਤੇ ਚਾਚੇ ਦੇ ਮੁੰਡੇ ਤੇ ਕੇਸ ਚਲ ਰਿਹਾ ਤੇ ਉਹ ਸਜਾ ਲਈ ਗਵਾਹੀ ਦੇ ਰਹੀ ਹੈ ।ਉਹ ਮਕਾਨ ਮਾਲਿਕ ਉਸਨੂੰ ਚਾਲੂ ਹੀ ਸਮਝਦੇ ।ਕੁਝ ਉਸਨੂੰ ਘਰੋਂ ਬਾਹਰ ਹੋ ਜਾਣ ਦਾ ਨੋਟਿਸ ਦੇ ਦਿੰਦੇ ਤੇ ਭਰਾ ਖਿਲਾਫ ਜਾਣ ਕਰਕੇ ਬੁਰਾ ਭਲਾ ਵੀ ਕਹਿੰਦੇ । ਕਈ ਉਸਨੂੰ” ਚਾਲੂ” ਮੰਨਕੇ ਉਸਤੇ ਡੋਰੇ ਪਾਉਂਦੇ ਆਪਣੇ ਘਰ ਆਉਣ ਰਾਤੀ ਮਿਲਣ ਦੇ ਸੱਦੇ ਦਿੰਦੇ ।ਅਜਿਹੇ ਘਰ ਉਹ ਖੁਦ ਛੱਡ ਦਿੰਦੀ । ਪਿਛਲੇ ਡੇਢ ਕੁ ਸਾਲ ਚ ਉਹ ਦਰਜਨ ਦੇ ਕਰੀਬ ਘਰ ਬਦਲ ਚੁੱਕੀ ਸੀ ।
ਉਸਨੂੰ ਹੈਰਾਨੀ ਦੀ ਗੱਲ ਇਹ ਲਗਦੀ ਕਿ ਆਨਰ ਕਿਲਿੰਗ ਦੇ ਨਾਮ ਤੇ ਮੋਮਬੱਤੀ ਜਲੂਸ ਕੱਢਦੀ ਸੋਸ਼ਲ ਮੀਡੀਆ ਤੇ ਟੀਵੀ ਚ ਇਹਨੂੰ ਭੰਡਦਾ ਇਹ ਸਮਾਜ ਉਸ ਔਰਤ ਨੂੰ ਕਿਉ ਸਵੀਕਾਰ ਨਹੀਂ ਸੀ ਕਰ ਰਿਹਾ ਜਿਸਨੇ ਇਹ ਆਪਣੇ ਪਿੰਡੇ ਤੇ ਹੰਡਾਇਆ ਸੀ ।ਤੇ ਹੰਢਾ ਰਹੀ ਸੀ । ਉਹ ਬੱਸ ਉਸ ਵਕਤ ਨੂੰ ਉਡੀਕ ਰਹੀ ਸੀ ਕਿ ਕਦੋਂ ਜੱਜ ਫੈਸਲਾ ਦਵੇ ਤੇ ਉਹ ਇਸ ਸਭ ਤੋਂ ਕਿਤੇ ਦੂਰ ਚਲੇ ਜਾਵੇ ਜਿੱਥੇ ਇਹ ਮਖੌਟਿਆ ਵਾਲਾ ਸਮਾਜ ਨਾ ਹੋਵੇ । ਪਰ ਸਜ਼ਾ ਤੋਂ ਕੁਝ ਕੁ ਦਿਨ ਪਹਿਲਾ ਐਸੀ ਘਟਨਾ ਵਾਪਰੀ ਕਿ ਉਸਨੇ ਉਸਦੇ ਭਵਿੱਖ ਦੇ ਸਾਰੇ ਫੈਸਲੇ ਇੱਕ ਵਾਰ ਫਿਰ ਬਦਲ ਦਿੱਤੇ ।

ਉਸ ਦਿਨ ਜਦੋਂ ਅਮਨ ਕਚਹਿਰੀ ਚੋਂ ਪੇਸ਼ੀ ਮਗਰੋਂ ਬਾਹਰ ਨਿੱਕਲ ਹੀ ਰਹੀ ਸੀ ਅਜੇ ਕਿ ਅਚਾਨਕ ਗੋਲੀ ਦੀ ਦੇ ਤਿੰਨ-ਚਾਰ ਫਾਇਰਾਂ ਦੀ ਆਵਾਜ਼ ਆਈ ਤੇ ਚਾਰੇ ਹੀ ਪਾਸੇ ਹਫੜਾ-ਦਫੜੀ ਮੱਚ ਗਈ । ਜਦੋਂ ਕੁਝ ਛਾਂਤ ਹੋਇਆ ਤਾਂ ਸਭ ਉਸ ਪਾਸੇ ਗਏ ਜਿਧਰੋਂ ਆਵਾਜ਼ ਆਈ ਸੀ । ਅਮਨ ਨੇ ਅੱਗੇ ਜਾ ਕੇ ਵੇਖਿਆ ਕਿ ਇੱਕ ਨਵਾਂ -ਵਿਆਹਿਆ ਜੋੜਾ ਖੂਨ ਨਾਲ ਲਥਪਥ ਬਿਲਕੁਲ ਛਾਂਤ ਪਿਆ ਸੀ । ਪੁਲਿਸ ਦੀ ਚਾਰੋਂ ਪਾਸੇ ਭੀੜ ਨੂੰ ਘੇਰਕੇ ਹਸਪਤਾਲ ਲਿਜਾਣ ਦੀ ਕੋਸ਼ਿਸ ਜ਼ਾਰੀ ਸੀ । ਪਰ ਨੇੜਿਓਂ ਦੇਖਣ ਵਾਲਿਆਂ ਚ ਕਾਨਾਫੂਸੀ ਸੀ ਕਿ ਦੋਂਵੇਂ ਮਰ ਚੁੱਕੇ ਸੀ ।
ਗੱਲਾਂ ਗੱਲਾਂ ਚ ਹੀ ਪਤਾ ਲੱਗਾ ਕਿ ਦੋਂਵੇਂ ਇਕੱਠੇ ਕਿਤੇ ਨੌਕਰੀ ਕਰਦੇ ਸਨ । ਇੱਕ ਦੂਜੇ ਨੀ ਪਸੰਦ ਕਰਦੇ ਸੀ । ਪਰ ਦੋਵਾਂ ਦੇ ਪਰਿਵਾਰਾਂ ਨੂੰ ਪਸੰਦ ਨਹੀਂ ਸੀ । ਮੁੰਡੇ ਦੇ ਘਰਦਿਆਂ ਨੇ ਮੁੰਡਾ ਬੇਦਖਲ ਕਰ ਰਖਿਆ ਸੀ । ਪਰ ਕੁੜੀ ਵਾਲਿਆਂ ਨੂੰ ਉਹਨਾਂ ਦਾ ਚੋਰੀ ਛੁਪੇ ਵਿਆਹ ਕਰਵਾ ਕੇ ਇੰਝ ਸਰਕਾਰੀ ਕੋਰਟ ਚ ਰਜਿਸਟਰ ਕਰਾਉਣਾ ਬਿਲਕੁਲ ਵੀ ਨਾ ਪਸੰਦ ਆਇਆ । ਉਹਨਾਂ ਨੇ ਦੋਵਾਂ ਨੂੰ ਦਿੱਤੀ ਧਮਕੀ ਤੇ ਅਮਲ ਕਰਦਿਆਂ ਭਰੀ ਅਦਾਲਤ ਚ ਗੋਲੀ ਮਾਰਕੇ ਕਤਲ ਕਰਵਾ ਦਿੱਤਾ ।
ਅਮਨ ਲਈ ਇਹ ਪੀੜ ਅਸਹਿ ਸੀ । ਉਹ ਪਹਿਲਾਂ ਹੀ ਇੱਕ ਕਤਲ ਦੇਖ ਚੁੱਕੀ ਸੀ । ਹੁਣ ਇਹ ਦੋ ਹੋਰ !!! ਉਸਦੇ ਬਾਰੇ ਤਾਂ ਲੋਕਾਂ ਦਾ ਵਕੀਲ ਦਾ ਇਹ ਕਹਿਣਾ ਸੀ ਕੌਣ ਪਰਿਵਾਰ ਆਪਣੀ ਅਨਵਿਆਹੀ ਧੀ/ ਭੈਣ ਦਾ ਕਿਸੇ ਮਰਦ ਨਾਲ ਰੰਗ ਰਲੀਆਂ ਸਹਿਣ ਕਰ ਲਵੇਗਾ । ਪਰ ਏਥੇ ਤਾਂ ਇਸ ਜੋੜੇ ਨੇ ਸਮਾਜ ਦੇ ਸਾਹਮਣੇ ਆਪਣੇ ਮਿਲਣ ਤੇ ਇੱਕ ਹੋਣ ਦੇ ਸਬੂਤ ਨੂੰ ਧਾਰਮਿਕ ਸਮਾਜਿਕ ਤੇ ਕਾਨੂੰਨੀ ਵੀ ਪ੍ਰਵਾਨਗੀ ਦਵਾਈ ਸੀ । ਉਹ ਫਿਰ ਵੀ ਕਤਲ ਹੋ ਗਏ ! ਇੱਜਤ ਲਈ !!
ਪਰਮ ਦੀ ਮੌਤ ਮਗਰੋਂ ਉਸਨੂੰ ਆਪਣੀ ਜੰਦਗੀ ਜੀਣ ਦਾ ਕੋਈ ਮਕਸਦ ਨਹੀਂ ਸੀ ਦਿਖ ਰਿਹਾ ਸੀ ।ਪਰ ਹੁਣ ਉਸਨੂੰ ਲੱਗਾ ਕਿ ਉਸਦੀ ਇਹ ਜਿੰਦਗੀ ਕੁਝ ਸਮਾਜ ਤੋਂ ਜਾਨ ਬਚਾਉਂਦੇ ਫਿਰਦੇ ਕੁਝ ਨੌਜਵਾਨਾਂ ਲਈ ਉਹ ਕੁਝ ਨਾ ਕੁਝ ਕਰ ਸਕਦੀ ਹੈ ।ਸ਼ਾਇਦ ਉਸਦੀ ਕੋਸ਼ਿਸ਼ ਨਾਲ ਕੋਈ ਪਰਮ ਬੱਚ ਜਾਏ ਜਾਂ ਕੋਈ ਹੋਰ ਜੋੜਾ ਇੰਝ ਭਰੇ ਦਿਨ ਚ ਸਮਾਜ ਦੀ ਮਰਦਾਨਗੀ ਦਾ ਸ਼ਿਕਾਰ ਨਾ ਬਣੇ ।
ਉਸਨੇ ਇੰਝ ਹੀ ਕੀਤਾ,ਆਪਣੇ ਨਾਲ ਹਮਦਰਦੀ ਰੱਖਣ ਵਾਲੇ ਤੇ ਕੁਝ ਹੋਰ ਅਗਾਂਹਪੱਖੀ ਲੋਕਾਂ ਤੇ ਉਸ ਕਤਲ ਹੋਏ ਜੋੜੇ ਦੇ ਦੋਸਤਾਂ ਨਾਲ ਮਿਲਕੇ ਇੱਕ ਸੰਸਥਾ ਬਣਾਈ ।
ਉਹਨਾਂ ਸਭ ਤੋਂ ਪਹਿਲਾਂ ਹਾਈਕੋਰਟ ਚ ਰਿੱਟ ਦਾਖਿਲ ਕਰਕੇ ਇੰਝ ਸਮਾਜ/ ਪਰਿਵਾਰ ਵਿਰੁੱਧ ਜਾ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਦੀ ਪੁਲਿਸ ਸੁਰੱਖਿਆ ਦਾ ਪ੍ਰਬੰਧ ਲਈ ਕੋਰਟ ਤੋਂ ਇਜਾਜਤ ਲਈ । ਫਿਰ ਲੋਕਲ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਅਜਿਹੇ ਹੀ ਜੋੜਿਆਂ ਨੂੰ ਸੁਰੱਖਿਆ ਤੇ ਆਸਰਾ ਦੇਣ ਲਈ ਸ਼ੈਲਟਰ ਹੋਮ ਵੀ ਬਣਾ ਲਿਆ । ਪੈਸੇ ਤੇ ਜਮੀਨ ਦਾ ਪ੍ਰਬੰਧ ਮਰੇ ਜੋੜੇ ਵਿਚੋਂ ਮੁੰਡੇ ਦੇ ਪਰਿਵਾਰ ਕਾਫੀ ਮਦਦ ਕਰ ਦਿੱਤੀ ਸੀ ।ਜਿਹਨਾਂ ਨੂੰ ਸ਼ਾਇਦ ਆਪਣਾ ਨੌਜਵਾਨ ਮੁੰਡਾ ਗਵਾ ਕੇ ਸਮਝ ਲੱਗੀ ਕਿ ਜੇ ਉਹ ਧਰਮ / ਜਾਤ ਦੇ ਅਖੌਤੀ ਢਾਂਚੇ ਚ ਜਾ ਕੇ ਆਪਣੇ ਮੁੰਡੇ ਨਾਲ ਖੜਦੇ ਤਾਂ ਸ਼ਾਇਦ ਉਸਦਾ ਇੰਝ ਹਸ਼ਰ ਨਾ ਹੁੰਦਾ ।
ਅਮਨ ਨੇ ਖੁਦ ਨੂੰ ਇਸ ਦੌਰਾਨ ਖੂਬ ਸੰਭਾਲਿਆ । ਉਸਨੇ ਕਿਸੇ ਇਮਤਿਹਾਨ ਦੀ ਤਿਆਰੀ ਛੱਡਕੇ ਅਜਿਹੇ ਹੀ ਜੋੜਿਆਂ ਦੇ ਕੇਸ ਲੜਨੇ ਸ਼ੁਰੂ ਕਰ ਦਿੱਤੇ । ਤੇ ਨਾਲ ਨਾਲ ਸ਼ੈਲਟਰ ਹੋਮ ਦੀ ਕੇਅਰ ਟੇਕਰ ਦੇ ਤੌਰ ਤੇ ਕੰਮ ਕਰਦੀ ਰਹੀ ।
ਉਸਦੇ ਆਪਣੇ ਕੇਸ ਵਿੱਚ ਮਨ ਮੁਤਾਬਿਕ ਬਹੁਤੀਆਂ ਚੀਜ਼ਾਂ ਨਾ ਹੋਈਆਂ ।ਵਕੀਲ ਇਸ ਆਧਾਰ ਤੇ ਕਿ ਕਤਲ ਕੋਈ ਪਹਿਲਾਂ ਤੋਂ ਨਿਰਧਾਰਿਤ ਨਹੀਂ ਸੀ ਸਗੋਂ ਅਚਾਨਕ ਗੁੱਸੇ ਚ ਸੁੱਧ ਬੁੱਧ ਖੋ ਜਾਣ ਕਰਕੇ ਸੀ । ਇਸਤੋਂ ਬਿਨਾਂ ਹੋਰ ਵੀ ਕਈ ਤਕਨੀਕੀ ਕਾਨੂਨੀ ਪਹਿਲੂਆਂ ਦੇ ਅਧਾਰ ਤੇ ਸੱਤੇ ਨੂੰ ਜੱਜ ਨੇ ਸੱਤ ਸਾਲ ਤੇ ਉਸਦੇ ਚਾਚੇ ਦੇ ਮੁੰਡੇ ਨੂੰ ਕੁੱਲ 5 ਸਾਲ ਦੀ ਸਜਾ ਸੁਣਾਈ ।
ਪਰਮ ਦੇ ਪਰਿਵਾਰ ਨੇ ਜਰੂਰ ਐਨੀ ਘੱਟ ਸਜਾ ਦਾ ਵਿਰੋਧ ਕੀਤਾ । ਅਮਨ ਵੀ ਹੁਣ ਦੋ ਹਿੱਸਿਆਂ ਚ ਵੰਡੀ ਹੋਈ ਸੀ ਉਸਨੂੰ ਪਤਾ ਸੀ ਕਿ ਪਰਮ ਸਜ਼ਾ ਨਾਲ ਵਾਪਿਸ ਨਹੀਂ ਆਉਣਾ । ਪਰ ਉਸਨੂੰ ਆਪਣੇ ਮਾਂ -ਬਾਪ ਦਾ ਕਚਹਿਰੀ ਚ ਰੁਲਦਾ ਬੁਢਾਪਾ ਤੇ ਉਸਦੀ ਭਾਬੀ ਦੀ ਰੁਲਦੀ ਜਵਾਨੀ ਵੀ ਦਿਖ ਰਹੀ ਸੀ । ਜਿਹਨਾਂ ਲੋਕਾਂ ਦੀ ਚੁੱਕ ਜਾਂ ਮਿਹਣੇ ਕਰਕੇ ਇਹ ਸਭ ਹੋਇਆ ਸੀ ਉਹ ਜ਼ਮੀਨ ਤੇ ਕਬਜੇ ਦੀਆਂ ਵਿਉਂਤ ਗੁੰਦ ਰਹੇ ਸੀ ।
ਕਦੇ ਕਦੇ ਉਹ ਖੁਦ ਨੂੰ ਦੋਸ਼ ਦਿੰਦੀ ਕਦੇ ਸਮਾਜ ਨੂੰ ਤੇ ਕਦੇ ਆਪਣੇ ਪਰਿਵਾਰ ਨੂੰ । ਨਾ ਉਹ ਪਰਮ ਦੇ ਕਤਲ ਚੋ ਖੁਦ ਨੂੰ ਮਾਫ ਕਰ ਪਾਈ ਤੇ ਆਪਣੇ ਪਰਿਵਾਰ ਨੂੰ ਕਰ ਸਕੀ । ਉਪਰੋਂ ਲੋਕਾਂ ਦੇ ਤਾਅਨੇ ਮੇਹਣੇ ਤੇ ਅਸ਼ਲੀਲ ਫਿਕਰੇ ਉਸਨੂੰ ਚੈਨ ਨਾ ਲੈਣ ਦਿੰਦੇ ।
ਜੇਲ੍ਹ ਤੋਂ ਬਾਹਰ ਰਹਿ ਕੇ ਬੰਦਾ ਭਾਵੇਂ ਜਿੰਨਾਂ ਮਰਜ਼ੀ ਖੁਦ ਨੂੰ ਬੱਬਰ ਸ਼ੇਰ ਆਖੇ । ਪਰ ਓਥੇ ਕੱਟੇ ਕੁਝ ਦਿਨ ਹਰ ਤਰਾਂ ਦੀ ਹੋਸ਼ ਨੂੰ ਟਿਕਾਣੇ ਕਰ ਦਿੰਦੇ ਹਨ । ਤੇ ਜਦੋਂ ਜਜਬਾਤਾਂ ਚ ਵਹਿ ਕੇ ਕੀਤੇ ਜ਼ੁਰਮਾਂ ਦਾ ਹਿਸਾਬ ਬੰਦਾ ਕਰਨ ਬੈਠਦਾ ਹੈ ਤਾਂ ਉਸਨੂੰ ਖੁਦ ਦੀ ਬੇਵਕੂਫੀ ਸਮਝ ਆਉਂਦੀ ਹੈ । ਉਹ ਘੜੀ ਪਲ ਉਸ ਪਲ ਨੂੰ ਕੋਸਦਾ ਹੈ ਜਿਸ ਪਲ ਉਸ ਹੱਥੋਂ ਜੁਰਮ ਹੋਇਆ ਹੋਵੇ ਤੇ ਜੇਲ੍ਹ ਦਾ ਸਮਾਜ ਵੀ ਕੋਈ ਅਲਗ ਨੀ ਮਿਹਣੇ ਤੇ ਟਿੱਚਰ ਕਰਨ ਵਾਲੇ ਓਥੇ ਵੀ ਮਿਲ ਜਾਂਦੇ ਹਨ ਤੇ ਉਕਸਾਉਣ ਵਾਲੇ ਵੀ । ਪਰ ਇਕੱਲਤਾ ਬੰਦੇ ਨੂੰ ਜਦੋਂ ਭੋਰ ਭੋਰ ਖਾਂਦੀ ਹੈ ਤਾਂ ਉਸਦਾ ਦਿਮਾਗ ਆਪਣੀ ਗਲਤੀ ਤੇ ਪਛਤਾਉਂਦਾ ਹੈ ਤੇ ਉਸ ਤੋਂ ਬਿਨਾ ਕੁਝ ਨਹੀਂ ਬਚਦਾ ।
ਸੱਤੇ ਤੇ ਬੀਰੇ ਨਾਲ ਵੀ ਇੰਝ ਹੀ ਹੋਇਆ ਸੀ ਕਰੀਬ ਕਰੀਬ ਸਾਲ ਤੋਂ ਉੱਪਰ ਚੱਲੇ ਇਸ ਮੁਕੱਦਮੇ ਚ ਉਹਨਾਂ ਨੇ ਜੇਲ੍ਹ ਚ ਇਹੋ ਸਹਿਣ ਕੀਤਾ ਸੀ । ਉਸਨੂੰ ਅਫਸੋਸ ਭਾਵੇਂ ਨਹੀਂ ਸੀ ਪਰ ਅਹਿਸਾਸ ਤਾਂ ਸੀ ਹੀ । ਤੇ ਪਰਮ ਤੇ ਬੁੱਢੇ ਮਾਂ ਬਾਪ ਦੀਆਂ ਰੋਂਦੀਆਂ ਅੱਖਾਂ ਹਰ ਵਾਰ ਵੇਖਕੇ ਉਸਦਾ ਦਿਲ ਹੋਰ ਵੀ ਪਸੀਜ ਜਾਂਦਾ । ਭਾਵੇਂ ਕੋਈ ਕਿੱਡਾ ਵੀ ਕਠੋਰ ਪੱਥਰ ਨਾ ਹੋਵੇ ਪਾਣੀ ਦੀਆਂ ਬੂੰਦਾਂ ਉਸਨੂੰ ਵੀ ਖੋਰ ਦਿੰਦਿਆਂ ਹਨ ਇਹ ਤਾਂ ਫਿਰ ਵੀ ਸੱਤੇ ਤੇ ਬੀਰੇ ਦਾ ਦਿਲ ਸੀ । ਉਪਰੋਂ ਇੱਕਲਤਾ ਚ ਆਉਂਦੇ ਸੁਪਨੇ ਤੇ ਡਰ ਨੇ ਹੋਰ ਵੀ ਵਧੇਰੇ ਉਹਨਾਂ ਦੇ ਅਹਿਸਾਸ ਜਗਾ ਦਿੱਤੇ ਸੀ ।
ਅਮਨ ਨੂੰ ਇਹ ਸਭ ਨਜ਼ਰੀਂ ਆਉਂਦਾ ਸੀ । ਇਸ ਲਈ ਉਸਨੇ ਖੁਦ ਵੱਲੋਂ ਅਗਾਂਹ ਕੋਈ ਵੀ ਅਪੀਲ ਨਾ ਕਰਨ ਦੀ ਸੋਚੀ । ਪਰ ਪਰਮ ਦੇ ਬੁੱਢੇ ਮਾਂ ਬਾਪ ਕੋਲ ਤਾਂ ਹੁਣ ਕਰਨ ਲਈ ਸੀ ਵੀ ਕੀ ਉਹਨਾਂ ਨੇ ਅੱਗੇ ਮੁੜ ਕੇਸ ਕਰਕੇ ਸਿਰਫ ਤੇ ਸਿਰਫ ਆਪਣੇ ਪੁੱਤ ਦੇ ਕਾਤਲਾਂ ਨੂੰ ਜਿੰਨੀ ਹੋ ਸਕੀ ਸਜਾ ਦਿਵਾਉਣੀ ਸੀ ।
ਅਮਨ ਦੇ ਜੀਣ ਦਾ ਮਕਸਦ ਤਾਂ ਪਹਿਲਾਂ ਹੀ ਬਦਲ ਚੁੱਕਾ ਸੀ ਪਰ ਹੁਣ ਉਸਨੇ ਇੱਕ ਹੋਰ ਫੈਸਲਾ ਲਿਆ । ਉਹ ਫੈਸਲਾ ਸੀ ਪਰਮ ਦੇ ਮਾਂ ਬਾਪ ਨੂੰ ਵੀ ਆਪਣੇ ਨਾਲ ਹੀ ਲਿਆ ਕਿ ਉਹਨਾਂ ਦੇ ਨਾਲ ਰਹਿਣ ਦਾ ਫੈਸਲਾ । ਉਸਨੇ ਖੁਦ ਨੂੰ ਪਰਮ ਦੀ ਸਾਥਣ ਹੀ ਮੰਨਿਆ ਸੀ । ਇਸ ਲਈ ਉਹ ਦੋਵਾਂ ਨੂੰ ਆਪਣੇ ਨਾਲ ਹੀ ਲੈ ਆਈ ਤੇ ਉਸੇ ਸ਼ੈਲਟਰ ਹੋਮ ਦੇ ਨਾਲ ਇੱਕ ਘਰ ਚ ਰਹਿਣ ਲੱਗੀ ।
ਜੁਆਨ ਪੁੱਤ ਦੀ ਮੌਤ ਚੰਗੇ ਚੰਗੇ ਹੰਡਵੇ ਸਰੀਰ ਤੋੜ ਦਿੰਦੀ ਹੈ ।ਇਹੋ ਹਾਲ ਪਰਮ ਦੇ ਮਾਂ ਬਾਪ ਦਾ ਸੀ । ਇਸ ਲਈ ਉਹਨਾਂ ਨੇ ਕੁਝ ਵੀ ਨਾ -ਨੁੱਕਰ ਨਾ ਕਰਕੇ ਅਮਨ ਨਾਲ ਹੀ ਆਉਣ ਦਾ ਫੈਸਲਾ ਕਰ ਲਿਆ । ਵੈਸੇ ਵੀ ਉਸ ਤੋਂ ਬਿਨਾਂ ਉਹਨਾਂ ਨੂੰ ਸਾਂਭਦਾ ਵੀ ਕੌਣ ? ਅਮਨ ਦੇ ਸਮਝਾਉਣ ਤੇ ਹੀ ਉਹਨਾਂ ਨੇ ਅੱਗੇ ਅਪੀਲ ਨਾ ਕਰਨ ਦਾ ਫੈਸਲਾ ਕੀਤਾ ਤੇ ਜਿੰਨੀ ਸਜਾ ਮਿਲ ਗਈ ਓਨੀ ਨਾਲ ਹੀ ਸੰਤੋਸ਼ ਕਰ ਲਿਆ । ਅਦਾਲਤਾਂ ਤੇ ਪੁਲਿਸ ਦੇ ਚੱਕਰਾਂ ਨੇ ਉਹਨਾਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਜਿੰਨਾਂ ਤੋੜਿਆ ਸੀ ਸ਼ਾਇਦ ਪਰਮ ਦੀ ਮੌਤ ਜਿੰਨਾ ਹੀ ,ਓਥੇ ਹਰ ਸੁਣਵਾਈ ਚ ਹੀ ਪਰਮ ਦੀ ਮੌਤ ਮੁੜ ਮੁੜ ਉਹਨਾਂ ਦੇ ਸਾਹਮਣੇ ਆਉਂਦੀ ਤੇ ਦੁੱਖ ਘਟਣ ਦੀ ਜਗ੍ਹਾ ਹੋਰ ਵਧਦਾ ਹੀ ।
ਤੇ ਇਸ ਸਭ ਨੂੰ ਹੋਏ ਦੋ ਸਾਲ ਹੀ ਹੋਣ ਵਾਲੇ ਸੀ ਪਹਿਲੇ ਸਾਲ ਪਰਮ ਦੀ ਮੌਤ ਦੀ ਬਰਸੀ ਤੇ ਉਹਨਾਂ ਨੇ ਭੋਗ ਉਸੇ ਜਗ੍ਹਾ ਤੇ ਪਾਇਆ ਸੀ ਜਿੱਥੇ ਉਸ ਨੀ ਮਾਰਿਆ ਗਿਆ ਸੀ । ਪਰ ਜਦੋਂ ਦੂਸਰੀ ਬਰਸੀ ਲਈ ਉਹ ਦੁਬਾਰਾ ਭੋਗ ਪਾਉਣ ਲਈ ਗਏ ਤਾਂ ਲੋਕਾਂ ਕੋਲੋਂ ਉਸ ਜਗ੍ਹਾ ਬਾਰੇ ਅਜ਼ੀਬ ਜਹੀਆਂ ਗੱਲਾਂ ਸੁਣਕੇ ਸਭ ਦੇ ਹੋਸ਼ ਹੀ ਉੱਡ ਗਏ ।

ਇਸ ਸਾਲ ਦੀ ਬਰਸੀ ਮਨਾਉਂਦੇ ਹੋਏ ਉਹਨਾਂ ਨੇ ਲੋਕਾਂ ਕੋਲੋ ਸੁਣਿਆ ਕਿ ਸੂਏ ਦੇ ਇਸ ਪੁੱਲ ਤੇ ਅਚਾਨਕ ਹੀ ਐਕਸੀਡੈਂਟ ਹੋਣ ਲੱਗੇ ਹਨ । ਕਈਆਂ ਨੂੰ ਰਾਤ ਦੇ ਹਨੇਰੇ ਚ ਇਸ ਜਗ੍ਹਾ ਦੇ ਆਸ ਪਾਸ ਅਜ਼ੀਬ ਅਵਾਜ਼ਾਂ ਵੀ ਸੁਣਦੀਆਂ ਸਨ । ਕਈਆਂ ਦੇ ਵਾਹਨ ਇਸ ਪੁੱਲ ਤੇ ਆਕੇ ਅਚਾਨਕ ਪੈਂਚਰ ਹੋ ਜਾਂਦੇ । ਕੁਝ ਲੋਕਾਂ ਹਨੇਰੇ ਚ ਕਿਸੇ ਸਾਏ ਨੂੰ ਦੇਖੇ ਜਾਣ ਦੇ ਦਾਅਵੇ ਵੀ ਕਰਦੇ । ਡਰਦੇ ਲੋਕੀ ਰਾਤ ਵੇਲੇ ਉਸ ਰਸਤੇ ਨੂੰ ਜਾਣ ਤੋਂ ਕਤਰਾਉਂਦੇ । ਜਿਹਨਾਂ ਦੀ ਸੂਏ ਤੇ ਪਾਣੀ ਦੀ ਬਾਰੀ ਵੀ ਹੁੰਦੀ ਉਹ ਵੀ ਉੱਪਰੋਂ ਵਾਟ ਪਾ ਕੇ ਜਾਣਾ ਬੇਹਤਰ ਸਮਝਦੇ । ਲੋਕਾਂ ਦੇ ਮਨ ਚ ਉਸ ਕਤਲ ਦੀ ਦਹਿਸ਼ਤ ਪ੍ਰੇਤ ਚ ਬਦਲ ਗਈ ਸੀ ।
ਅਮਨ ਸਮਝਦੀ ਸੀ ਕਿ ਇਹ ਸਭ ਵਹਿਮ ਹੈ । ਲੋਕਾਂ ਦੇ ਡਰ ਤੇ ਸੁਣੀਆਂ ਸੁਣਾਈਆਂ ਗੱਲਾਂ ਨੇ ਅੱਗੇ ਤੋਂ ਅੱਗੇ ਇਸ ਡਰ ਨੂੰ ਇੱਕ ਸਾਏ ਚ ਬਦਲ ਦਿੱਤਾ ਹੈ । ਗੱਲ ਗੱਲ ਤੇ ਆਪਣੀ ਬਹਾਦਰੀ ਦੀਆਂ ਫੜਾਂ ਛੱਡਣ ਵਾਲੇ ਲੋਕ ਅੰਦਰੋਂ ਕਿੰਨੇ ਡਰਪੋਕ ਹਨ । ਉਸਨੂੰ ਪਹਿਲੀ ਵਾਰ ਇਸਦਾ ਅਹਿਸਾਸ ਹੋਇਆ ।
ਇਸ ਵਾਰ ਬਰਸੀ ਦੇ ਭੋਗ ਮਗਰੋਂ ਆਸ ਪਾਸ ਦੇ ਪਿੰਡਾਂ ਦੇ ਮੋਹਤਤਬ ਬੰਦਿਆ ਨੇ ਕੱਠੇ ਹੋਕੇ ਸਲਾਹ ਕੀਤੀ ਕਿ ਇਸ ਜਗ੍ਹਾ ਤੇ ਕਤਲ ਮਗਰੋਂ ਵੀ ਪਰਮ ਦੀ ਆਤਮਾ ਭਟਕ ਰਹੀ ਹੈ ਉਸਨੂੰ ਸ਼ਾਂਤੀ ਲਈ ਕਿਸੇ ” ਸਿਆਣੇ” ਤੋਂ ਇਸ ਜਗ੍ਹਾ ਨੂੰ ਪਵਿੱਤਰ ਕਰਵਾਉਣਾ ਹੀ ਪਵੇਗਾ । ਨਹੀਂ ਤਾਂ ਕਦੋ ਤੱਕ ਇਹ ਭਟਕੁ ਤੇ ਇਹਨਾਂ ਪਿੰਡਾਂ ਤੇ ਇਸ ਰਸਤਿਓਂ ਲੰਗਣ ਵਾਲੇ ਲੋਕਾਂ ਦਾ ਕਿੰਨਾ ਨੁਕਸਾਨ ਕਰੂ ਕੋਈ ਕੁਝ ਨੀ ਕਹਿ ਸਕਦਾ ।
ਇਸ ਮਗਰੋਂ ਫੈਸਲਾ ਹੋਇਆ ਕਿ ਇੱਕ ਡੇਰੇ ਦੇ ਬਾਬੇ ਨੂੰ ਲਿਆ ਕਿ ਇਸ ਜਗ੍ਹਾ ਨੂੰ ਪਵਿੱਤਰ ਕਰਵਾਇਆ ਜਾਵੇ । ਉਸ ਮਗਰੋਂ ਹੀ ਸ਼ਾਇਦ ਕੁਝ ਹੋ ਸਕੇ ।
ਪਰਮ ਦੇ ਡੈਡੀ ਤੇ ਪਿੰਡਾਂ ਦੇ ਮੋਹਰਤਬ ਬੰਦੇ ਉਸੇ ਦਿਨ ਜਾ ਕਿ ਵੱਡੇ ਪਿੰਡ ਦੇ ਡੇਰੇ ਦੇ ਮੁਖੀ ਕੋਲ ਜਾ ਕੇ ਸਾਰੀ ਗੱਲ ਕਹਿ ਦਿੱਤੀ । ਅੱਗਿਓ ਬਾਬੇ ਪਹਿਲਾਂ ਹੀ ਜਾਣੀ ਜਾਣ ਸੀ । ਉਹਨਾਂ ਨੇ ਜਾਂਦਿਆਂ ਹੀ ਦੱਸ ਦਿੱਤਾ ਕਿ ਉਸੇ ਮੁੰਡੇ ਦੀ ਆਤਮਾ ਦੀ ਭਟਕਣ ਹੈ । ਉਸਦੀ ਮੌਤ ਉਮਰ ਦੇ ਉਸ ਪੜਾਅ ਤੇ ਕਤਲ ਉਸ ਕਿਰਿਆ ਦੇ ਦੌਰਾਨ ਹੋਇਆ ਹੈ ਜਿਥੋਂ ਬੰਦੇ ਦੀਆਂ ਇੱਛਾਵਾਂ ਭਟਕਣ ਚ ਬਦਲ ਜਾਂਦੀਆਂ ਹਨ । ਇਸ ਲਈ ਉਸਨੂੰ ਕੋਈ ਵੀ ਨਵ-ਵਿਆਹੀ ਜੋੜੀ ਉਸ ਰਸਤਿਓਂ ਲੰਗਦੀ ਪਸੰਦ ਨਹੀਂ ਤੇ ਨਾ ਹੀ ਕੋਈ ਨੌਜਵਾਨ ਕੁੜੀ ਦਾ ਸੱਜ ਕੇ ਲੰਗਣਾ ਪਸੰਦ ਆਉਂਦਾ । ਜਿਸ ਕਰਕੇ ਉਹ ਅਜਿਹੇ ਹੀ ਲੋਕਾਂ ਦੇ ਰਾਹਾਂ ਚ ਵਿਘਨ ਪਾ ਰਿਹਾ । ਇਸ ਲਈ ਜਰੂਰੀ ਹੈ ਕਿ ਉਸ ਸਥਾਨ ਤੇ ਸਮਾਧ ਬਣਾ ਕੇ ਉਸਦੀਆਂ ਇੱਛਾਵਾਂ ਨੂੰ ਬੰਨ੍ਹਿਆ ਜਾਵੇ ਤਾਂ ਜੋ ਉਸਦੀ ਭਟਕਣ ਖਤਮ ਹੋ ਸਕੇ ।
ਅਗਲੇ ਦਿਨ ਬਾਬੇ ਨੇ ਆਪਣੇ ਵੱਡੇ ਜਹੇ ਕਾਫਲੇ ਨਾਲ ਉਸ ਜਗ੍ਹਾ ਤੇ ਆਕੇ ਮੁਆਇਨਾ ਕੀਤਾ । ਤਿੰਨ ਪਿੰਡਾਂ ਤੇ ਇੱਕ ਵੱਡੇ ਸ਼ਹਿਰ ਨੂੰ ਲਗਦੀ ਇਹ ਜਗ੍ਹਾ ਉਸਨੂੰ ਆਪਣੇ ਡੇਰੇ ਦੀ ਨਵੀਂ ਸ਼ਾਖਾ ਖੋਲਣ ਨੂੰ ਬਹੁਤ ਵਧੀਆ ਲੱਗੀ ।
ਕਹੇ ਮੁਤਾਬਿਕ ਉਸਨੇ ਉਹ ਜਗ੍ਹਾ ਪੁੱਛ ਕੇ ਜਿਥੇ ਪਰਮ ਦੀ ਲਾਸ਼ ਮਿਲੀ ਸੀ ਮਿੱਟੀ ਕੱਠੀ ਕਰਕੇ ਸੰਗਮਰਮਰ ਦਾ ਇੱਕ ਚਬੂਤਰਾ ਬਣਾ ਦਿੱਤਾ । ਬਣਾਉਣ ਤੋਂ ਪਹਿਲਾਂ ਉਸ ਜਗ੍ਹਾ ਨੂੰ ਕੱਚੀ ਲੱਸੀ ਨਾਲ ਧੋਇਆ ਗਿਆ । ਨਾਲ ਹੀ ਬਾਬੇ ਨੇ ਹੁਕਮ ਕਰ ਦਿੱਤਾ ਕਿ ਹਰ ਬਰਸੀ ਤੇ ਇਸ ਜਗ੍ਹਾ ਨੂੰ ਕੱਚੀ ਲੱਸੀ ਨਾਲ ਧੋਇਆ ਜਾਏਗਾ ।ਤੇ ਹਰ ਨਵੀਂ ਵਿਆਹੀ ਜੋੜੀ ਦਾ ਇਸ ਜਗ੍ਹਾ ਤੇ ਕੱਚੀ ਲੱਸੀ ਨਾਲ ਮੱਥਾ ਟੇਕਣਾ ਜਰੂਰੀ ਸਮਝੇ ।
ਆਪਣੇ ਕੁਝ ਚੇਲਿਆਂ ਨੂੰ ਓਥੇ ਪੂਜਾ ਪਾਠ ਲਈ ਛੱਡ ਕੇ ਬਾਬਾ ਮੁੜ ਆਪਣੇ ਡੇਰੇ ਚਲਾ ਗਿਆ । ਲੋਕਾਂ ਨੂੰ ਸੁੱਖ ਦਾ ਸਾਹ ਆਇਆ ਕਿ ਉਹਨਾਂ ਦੇ ਬੱਚੇ ਕਿਸੇ ਬੁਰੀ ਘਟਨਾ ਤੋਂ ਦੂਰ ਰਹਿਣਗੇ ।
ਹੌਲੀ ਹੌਲੀ ਉਸ ਸਮਾਧ ਦਾ ਘੇਰਾ ਵੱਧਦਾ ਵੱਧਦਾ ਸਾਰੀ ਸ਼ਾਮਲਾਟ ਨੂੰ ਆਪਣੇ ਲਪੇਟੇ ਚ ਲੈ ਗਿਆ । ਆਸ ਪਾਸ ਦੀ ਜ਼ਮੀਨ ਚੋਂ ਵੀ ਕੁਝ ਜਗ੍ਹਾ ਉਸੇ ਚ ਸ਼ਾਮਿਲ ਹੋ ਗਈ । ਲੋਕੀ ਕਿਸੇ ਕਰੋਪੀ ਤੋਂ ਡਰਦੇ ਚੁੱਪ ਰਹੇ । ਵੈਸੇ ਵੀ ਧਰਮ ਕਰਮ ਦੇ ਮਾਮਲੇ ਚ ਲੋਕੀ ਸ਼ਰਮ ਦੇ ਮਾਮਲੇ ਚ ਚੁੱਪ ਹੀ ਰਹਿੰਦੇ ਹਨ ।
ਕੁਝ ਵਿਸਵਿਆ ਤੋਂ ਸ਼ੁਰੂ ਹੋਇਆ ਇਹ ਡੇਰਾ ਕੁਝ ਕੁ ਚ ਹੀ ਕਨਾਲਾਂ ਚ ਫੈਲ ਗਿਆ । ਨਾਮਕਰਨ ਵੀ ਪਰਮ-ਦਸੇਰਾ ਕਰ ਲਿਆ । ਤੇ ਇੰਝ ਲੋਕਾਂ ਦੇ ਮਨ ਦੇ ਡਰ ਨੇ ਇੱਕ ਕਤਲ ਦੇ ਆਸ ਪਾਸ ਧਰਮ ਦਾ ਧੰਦਾ ਉਸਾਰ ਦਿੱਤਾ । ਜਿਸ ਬੰਦੇ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ ਸੀ ਕਿ ਉਹ ਸਮਾਜ ਤੇ ਲੋਕ ਵਿਰੋਧੀ ਸੀ ਅੱਜ ਉਸੇ ਨੂੰ ਲੋਕ ਪੂਜ ਰਹੇ ਸਨ ਆਪਣੇ ਬੱਚਿਆਂ ਦੇ ਭਵਿੱਖ ਲਈ ਦੁਆ ਮੰਗ ਰਹੇ ਸੀ । ਕੁਝ ਲੋਕਾਂ ਨੂੰ ਭਾਵੇਂ ਪਸੰਦ ਸੀ ਚਾਹੇ ਨਾ ਪਸੰਦ ਪਰ ਕਰ ਸਾਰੇ ਹੀ ਰਹੇ ਸੀ । ਮਗਰੋਂ ਡੇਰੇ ਦੀਆਂ ਹੋਰ ਘਟਨਾਵਾਂ ਮਗਰੋਂ ਇਸਦੀ ਪਹੁੰਚ ਪੰਜਾਬ ਤੋਂ ਬਾਹਰ ਤੱਕ ਹੋ ਗਈ ਉਹ ਕਹਾਣੀ ਕਿਸੇ ਹੋਰ ਨਾਵਲ ਵਿੱਚ ।
ਪਰ ਇਸ ਸਭ ਚ ਸਭ ਤੋਂ ਵੱਧ ਖੁਸ਼ੀ ਜੇ ਕਿਸੇ ਨੂੰ ਸੀ ਉਹ ਅਮਨ ਨੂੰ ਕਿ ਪਰਮ ਦਾ ਨਾਮ ਰਹਿੰਦੇ ਸਮੇਂ ਤੱਕ ਉਸ ਜਗ੍ਹਾ ਦੇ ਨਾਲ ਅਮਰ ਹੋ ਗਿਆ । ਨਾ ਇਹ ਲੋਕ ਕਦੇ ਡਰ ਚੋ ਨਿਕਲਣਗੇ ਤੇ ਨਾ ਉਹਦੇ ਨਾਮ ਤੇ ਡੇਰਾ ਚਲਦਾ ਰਹੇਗਾ । ਲੋਕਾਂ ਨੇ ਪਰਮ ਦੀ ਮੌਤ ਦੀ ਕਹਾਣੀ ਨੂੰ ਵਧੇਰੇ ਸੱਭਿਅਕ ਤੇ ਸਮਾਜ ਅਨੁਸਾਰ ਬਣਾਉਣ ਲਈ ਕਵਿਤਾਵਾਂ ਲਿਖਵਾ ਕੇ ਪੱਥਰਾਂ ਤੇ ਉਕਰਾ ਦਿੱਤੀਆਂ ਜਿਸ ਵਿੱਚ ਉਹਨਾਂ ਦੇ ਪਿਆਰ ਨੂੰ ਰੂਹਾਨੀ ਪਿਆਰ ਤੇ ਮੌਤ ਨੂੰ ਸਿਰਫ ਜਿਸਮ ਦੀ ਮੌਤ ਦੱਸ ਕੇ ਪੂਰੀ ਸੱਚਾਈ ਹੀ ਬਦਲ ਦਿੱਤੀ । ਤੇ ਨਸੀਹਤਾਂ ਲਿਖ ਦਿੱਤੀਆਂ ਕਿ ਕਿੰਝ ਰੂਹਾਨੀਅਤ ਵਾਲਾ ਪਿਆਰ ਨਿਭਾਉਣਾ ਚਾਹੀਦਾ । ( ਕਿਵੇਂ ਤੇ ਕਿੰਝ ਕਿਸੇ ਹੋਰ ਨਾਵਲ ਚ )
ਇਥੇ ਸਿਰਫ ਉਸਦਾ ਸਾਲ ਚ ਇੱਕ ਵਾਰ ਹੀ ਆਉਣਾ ਹੁੰਦਾ ਸੀ ।
ਇਸ ਪਾਸਿਉਂ ਥੋੜਾ ਸੁਰਖਰੂ ਹੋਕੇ ਅਮਨ ਨੇ ਹੁਣ ਸਿਰਫ ਤੇ ਸਿਰਫ ਜੋ ਕੰਮ ਦੇਖਣਾ ਸੀ ਉਹ ਸੀ ਆਪਣੇ ਸ਼ੈਲਟਰ ਹੋਮ ਦਾ ਜਿਥੇ ਨਿੱਤ ਹੀ ਕੋਈ ਨਾ ਕੋਈ ਪੰਗਾ ਰਹਿੰਦਾ ਹੀ ਸੀ । 

ਆਪਣੇ ਵਿਚਾਰ ਦੇਣ ਲਈ ਇਸ ਪੇਜ਼ ਤੇ ਜਾਓ

STORY Uncategorized

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: