
ਰੇਪ ਜਾਂ ਸੋਸ਼ਣ ਦੀ ਕੋਈ ਵੀ ਖਬਰ ਮਗਰੋਂ ਲੋਕਾਂ ਦੇ ਆਮ ਕਰਕੇ ਜੋ ਵਿਚਾਰ ਸਾਹਮਣੇ ਆਉਂਦੇ ਹਨ ।
1. ਮੁਸਲਿਮ ਦੇਸ਼ਾਂ ਵਰਗੀਆਂ ਸਜਾਵਾਂ ਦਿਤੀਆਂ ਜਾਣ ।
ਇੱਥੇ ਤੁਹਾਡੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੁਸਲਿਮ ਦੇਸ਼ਾਂ ਵਿੱਚ ਰੇਪ ਦੀ ਸਜ਼ਾ ਬੇਹੱਦ ਸਖਤ ਹੈ ਪਰ ਓਥੇ ਔਰਤ ਜੇਕਰ ਰੇਪ ਦਾ ਇਲਜ਼ਾਮ ਲਗਾਉਂਦੀ ਹੈ ਤਾਂ ਉਸਦੇ ਸਬੂਤ ਵਜੋਂ ਇਹ ਕਿਸੇ ਗਵਾਹ ਨੂੰ ਪੇਸ਼ ਕਰਨਾ ਪੈਂਦਾ ਹੈ ਜਿਸਨੇ ਰੇਪ ਹੁੰਦਾ ਵੇਖਿਆ ਹੋਵੇ ਤੇ ਇਹ ਗਵਾਹ ਮਰਦ ਹੀ ਹੋਣਾ ਚਾਹੀਦਾ ਹੈ ਕੋਈ ਔਰਤ ਨਹੀਂ । ਜੇਕਰ ਰੇਪ ਦਾ ਇਲਜ਼ਾਮ ਲਗਾਉਂਦੀ ਹੋਈ ਕੋਈ ਔਰਤ ਆਪਣੇ ਪੱਖ ਚ ਕਿਸੇ ਮਰਦ ਗਵਾਹ ਨਾ ਲਿਆ ਸਕੇ ਤਾਂ ਸਜ਼ਾ ਉਸਨੂੰ ਮਿਲਦੀ ਹੈ ਨਾ ਕਿ ਰੇਪਿਸਟ ਨੂੰ ।
2.ਦੂਸਰੇ ਕਿਸਮ ਦੇ ਵਿਚਾਰ ਆਉਂਦੇ ਹਨ ਕਿ ਜੇ ਅੱਜ (ਫਲਾਣਾ) ਜਿੰਦਾ ਹੁੰਦਾ / ਫਲਾਣਾ ਰਾਜ ਹੁੰਦਾ/ ਪੁਰਾਣਾ ਜ਼ਮਾਨਾ ਹੁੰਦਾ ਤਾਂ ਇੰਝ ਨਹੀਂ ਹੋਣਾ ਸੀ ।
ਰੇਪ ਤੇ ਸੋਸ਼ਣ ਦਾ ਕਲੱਚਰ ਅੱਜ ਤੋਂ ਨਹੀਂ ਸਦੀਆਂ ਤੋਂ ਹੈ ਜਿੱਤਣ ਵਾਲੇ ਮਰਦਾ ਨੇ ਸਦਾ ਔਰਤ ਦਾ ਸੋਸ਼ਣ ਕੀਤਾ ਹੈ । ਰਾਜਿਆਂ ਮਹਾਰਾਜਿਆਂ ਨੇ ਆਪਣੇ ਹਰਮ ਖੋਲ੍ਹੇ ਸਨ । ਜਗੀਰਦਾਰ ਆਪਣੇ ਅਧੀਨ ਕੰਮ ਕਰਦੀਆਂ ਔਰਤਾਂ ਨੂੰ ਗੁਲਾਮ ਮੰਨਦੇ ਸਨ ਅੱਜ ਵੀ ਮੰਨਦੇ ਹਨ ।
10 ਸਾਲਾਂ ਦੀਆਂ ਕੁੜੀਆਂ ਦੇ ਮੁਕਲਾਵੇ ਹੋ ਜਾਂਦੇ ਸਨ । ਉਸ ਉਮਰ ਚ ਜਦੋ ਉਹਨਾਂ ਨੂੰ ਇਸ ਵਾਰੇ ਕੱਖ ਵੀ ਨਹੀਂ ਸੀ ਪਤਾ ਹੁੰਦਾ । ਜੇਕਰ ਉਹ ਲੋਕੀਂ ਅਨਪੜ ਸੀ ਜੇ ਉਹ ਆਪਣੇ ਦੁੱਖਾਂ ਨੂੰ ਕਿਸੇ ਕਹਾਣੀ ਕਿਸੇ ਕਵਿਤਾ ਕਿਸੇ ਇਤਿਹਾਸ ਚ ਲਿਖ ਨਹੀਂ ਸਕੇ ਤਾਂ ਇਸਦਾ ਮਤਲਬ ਇਹ ਨਹੀਂ ਕਿ ਇਹ ਸੋਸ਼ਣ ਨਹੀਂ ਸੀ । ਔਰਤ ਦਾ ਸੋਸ਼ਣ ਮਨੁੱਖ ਦੇ ਯੁੱਧ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ । ਜਿਥੇ ਜਮੀਨ ਜਾਇਦਾਦ ਦੇ ਨਾਲ ਨਾਲ ਔਰਤ ਵੀ ਵੰਡੀ ਲੁੱਟੀ ਤੇ ਵੇਚੀ ਜਾਂਦੀ ਰਹੀ ਹੈ ।
47,84 ,02 ਤੇ ਅੱਜ ਵੀ ਅਫ਼ਰੀਕਾ ,ਅਰਬ ਦੇਸ਼ਾਂ ਚ ਆਤੰਕਵਾਦ ਪ੍ਰਭਾਵਿਤ ਦੇਸ਼ਾਂ ਚ ਹਾਲ ਇਹੋ ਹੈ ।ਪਹਿਲਾਂ ਵੀ ਸੀ ।
ਫਰਕ ਐਨਾ ਕੁ ਆਇਆ ਕਿ ਅੱਜ ਕੋਈ ਲੁਕੋ ਨਹੀਂ ਏ । ਇਸ ਲਈ ਇਹ ਕਹਿਣਾ ਫਲਾਣਾ ਹੁੰਦਾ ਜਾਂ ਕੋਈ ਹੋਰ ਫਰਕ ਨਹੀਂ ਏ । ਫਰਕ ਇਹੋ ਹੈ ਕਿ ਸੋਚ ਬਦਲਣ ਦੀ ਲੋੜ ਹੈ ਆਪਣੀ ਵੀ ਲੋਕਾਂ ਦੀ ਜੋ ਅਜੇ ਵੀ ਜੰਗੀਰੂ ਹੈ।
3. ਲੋਕਾਂ ਨੂੰ ਭਰਮ ਹੈ ਕਿ ਸੋਸ਼ਣ ਕਰਨ ਵਾਲੇ ਅਣਜਾਣ ਲੋਕ ਹੁੰਦੇ ਹਨ
ਸੋਸ਼ਣ ਦੇ ਵਿੱਚ ਖਾਸ ਕਰ ਬੱਚਿਆਂ ਦੇ ਸੋਸ਼ਣ ਵਿੱਚ ਅਜਿਹਾ ਕਰਨ ਵਾਲੇ ਤੁਹਾਡੇ ਘਰਾਂ ਦੇ ਮੈਂਬਰ ਹਨ । ਇਹ ਘਰ ਚ ਮੌਜੂਦ ਕੋਈ ਵੀ ਮਰਦ ਹੋ ਸਕਦਾ ਹੈ ਦਾਦਾ ਚਾਚਾ ਤਾਇਆ ਭਰਾ ਪਿਤਾ ਤੇ ਬਾਕੀ ਕਜਨ ਵੀ । ਤੇ ਸੱਚ ਮੰਨਿਓ ਜਿਆਦਾਤਰ ਸੋਸ਼ਣ ਕਰਨ ਵਾਲੇ ਖੂਨ ਦੇ ਰਿਸ਼ਤੇ ਚੋਂ ਹੁੰਦੇ ਹਨ। ਬੱਚੇ ਨੂੰ ਪਿਆਰ ਤੇ ਸੋਸ਼ਣ ਚ ਫਰਕ ਨਹੀਂ ਪਤਾ ਜਦੋਂ ਤੱਕ ਉਸਨੂੰ ਤਕਲੀਫ ਨਾ ਹੋਵੇ । ਇਸਤੋਂ ਬਿਨਾਂ ਉਸਨੂੰ ਡਰਾਇਆ ਵੀ ਜਾਂਦਾ ਹੈ ਤੇ ਧਮਕਾਇਆ ਵੀ ਜਾਂਦਾ ਹੈ । ਬਹੁਤੀ ਵਾਰ ਬੱਚਾ ਦੱਸਣ ਦੀ ਕੋਸਿਸ ਕਰਦਾ ਹੈ ਤਾਂ ਉਸਨੂੰ ਦੱਸਣਾ ਨਹੀਂ ਆਉਂਦਾ ਤੇ ਅਣਸੁਨਿਆ ਵੀ ਕਰ ਦਿੱਤਾ ਜਾਂਦਾ ਹੈ ।
ਤੇ ਇਹ ਇੱਕ ਸੱਚਾਈ ਹੈ ਕਿ ਜਿਆਦਾ ਕੇਸਾਂ ਵਿੱਚ ਪਤਾ ਲੱਗਣ ਮਗਰੋਂ ਪਰਿਵਾਰ ਖੁਦ ਹੀ ਗੱਲ ਬਾਹਰ ਨਹੀਂ ਕਢਦਾ ਬਦਨਾਮੀ ਦੇ ਡਰੋਂ । ਕਿਉਕਿ ਘਰ ਦਾ ਮਰਦ ਹੀ ਹੁੰਦਾ ਹੈ, ਬਾਹਰ ਵਾਲੇ ਖਿਲਾਫ ਫਿਰ ਵੀ ਕੇਸ ਹੁੰਦਾ ਹੈ ।
ਐਵੇਂ ਦੇ ਕੇਸ ਹੋਏ ਹਨ ਜਿੱਥੇ ਜਦੋ ਪੁਲਿਸ ਤੱਕ ਗੱਲ ਪਹੁੰਚੀ ਤਾਂ ਮਾਂ ਜਾਂ ਬਾਕੀ ਪਰਿਵਾਰ ਸ਼ੋਸ਼ਿਤ ਹੋਏ ਬੱਚੇ ਤੇ ਦਬਾਅ ਪਾ ਕੇ ਕੇਸ ਵਾਪਿਸ ਵੀ ਕਰਵਾਏ ਹਨ ।
ਇਹ ਕੇਸ ਭਾਰਤ ਚ ਹੀ ਨਹੀਂ ਵਿਦੇਸ਼ਾਂ ਚ ਵੀ ਹੋਏ ਹਨ । ਤੁਸੀਂ ਡਾਕਟਰ ਹਰੀਸ਼ ਕੁਮਾਰ ਮਲਹੋਤਰਾ ਦੁਆਰਾ ਲਿਖੇ ਬਿਰਤਾਂਤ ਪੜ ਸਕਦੇ ਹੋ ਜੋ ਅਨੁਭਵ ਉਸਨੇ ਇੰਗਲੈਂਡ ਚ ਭਾਰਤੀ ਲੋਕਾਂ ਦੇ ਬੱਚੀਆਂ ਦੇ ਸੋਸ਼ਣ ਤੇ ਲਿਖੇ ਹਨ ਤੇ ਉਹ ਕੇਸ ਉਸਨੇ ਖੁਦ ਹੈਂਡਲ ਕੀਤੇ ਸੀ ਕਿਉਂਕਿ ਉਹ ਇਸ ਵਿਭਾਗ ਚ ਸੀ ।
ਬਾਕੀ ਕਿਸੇ ਹੋਰ ਦੇ ਮਨ ਚ ਅਜੇ ਵੀ ਕੋਈ ਅਜਿਹਾ ਖਿਆਲ ਹੈ ਕਿ ਆਹ ਚੀਜ਼ ਫਲਾਣੇ ਕਾਰਨ ਕਰਕੇ ਸੀ ਉਹ ਪੁੱਛ ਸਕਦਾ ਹੈ।
#ਧੂਰੀ #Dhuri #Rape #punjab #ਪੰਜਾਬ #ਲੇਖ #ਕਾਰਨ
#punjabiquote #punjabiquotes #punjabishayar #punjabi
#story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ
#HarjotDiKalam
(ਕੋਈ ਪੋਸਟ ਸ਼ੇਅਰ ਕਰਦੇ ਤਾਂ ਕੋਸ਼ਿਸ਼ ਕਰੋ ਮੇਰੀ ਪ੍ਰੋਫਾਈਲ ਤੋਂ ਕਰੋ ਇਸ ਨਾਲ ਉਹ ਵਧੇਰੇ ਲੋਕਾਂ ਤੱਕ ਪਹੁੰਚਦੀ ਹੈ )
(ਮੇਰੀਆਂ ਬਾਕੀ ਪੋਸਟਾਂ ਤੁਸੀਂ ਉੱਪਰ ਦਿੱਤੇ hashTag ਤੇ ਕਲਿੱਕ ਕਰ ਕੇ ਵੀ ਪੜ ਸਕਦੇ ਹੋ ਤੇ ਮੈਨੂੰ follow /add ਵੀ ਕਰ ਸਕਦੇ ਹੋ।