
ਪੀਕ ਆਰਜ਼ ” ਭਾਗ ਚੌਥਾ ਤੇ ਆਖ਼ਿਰੀ “
ਸੁਮਿਤ ਜਦੋਂ ਅਜੇ ਘਰ ਪਹੁੰਚਿਆ ਹੀ ਸੀ ਗੱਡੀ ਲਗਾ ਕੇ ਉਹ ਜਿਉਂ ਹੀ ਦਰਵਾਜ਼ੇ ਵੱਲ ਵਧਿਆ ਤਾਂ ਕੋਈ ਮੁੰਡਾ ਉਸਦੇ ਘਰੋਂ ਬਾਹਰ ਨਿੱਕਲਿਆ । ਉਸਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ।
ਉਹ ਅੰਦਰ ਜਾਵੇ ਕਿ ਬਾਹਰ ਉਸਨੂੰ ਸਮਝ ਨਹੀਂ ਸੀ ਲੱਗ ਰਹੀ ।
ਫਿਰ ਵੀ ਕੁਝ ਮਿੰਟ ਠਿਠਕ ਕੇ ਉਹ ਅੰਦਰ ਵੜਿਆ ।
ਬੈੱਡਰੂਮ ਚ ਗਿਆ । ਦਿਲਪ੍ਰੀਤ ਸ਼ਾਇਦ ਨਹਾਉਣ ਗਈ ਹੋਈ ਸੀ । ਕਮਰੇ ਦੀ ਹਾਲਾਤ ਦੇਖ ਕੇ ਉਸਨੂੰ ਸਹਿਜੇ ਹੀ ਅੰਦਾਜ਼ਾ ਹੋ ਗਿਆ ਸੀ ਉਸਦੇ ਆਉਣ ਤੋਂ ਪਹਿਲ਼ਾਂ ਕਮਰੇ ਵਿੱਚ ਕੀ ਹੋ ਕੇ ਹਟਿਆ ।
ਦਿਲਪ੍ਰੀਤ ਨਹਾਕੇ ਬਾਹਰ ਆਈ ਤਾਂ ਉਸਦੇ ਚਿਹਰੇ ਉੱਤੇ ਇੱਕ ਅਲੱਗ ਹੀ ਰੌਣਕ ਸੀ । ਸੁਮਿਤ ਦੇਖਦੇ ਹੀ ਭਾਂਪ ਗਿਆ ਸੀ । ਉਸਦਾ ਆਪਣੇ ਜਿਸਮ ਚ ਫੈਲਿਆ ਸੁਆਦ ਜਿਵੇੰ ਇੱਕਦਮ ਹੀ ਗਾਇਬ ਹੋ ਗਿਆ ਹੋਵੇ । ਦਿਲਪ੍ਰੀਤ ਵੀ ਉਸਦੇ ਵਿਗੜੇ ਰੰਗ ਨੂੰ ਵੇਖ ਕੇ ਸਮਝ ਗਈ ਸੀ । ਜਰੂਰ ਉਹਨੇ ਬਾਹਰ ਗੁਰਨਾਮ ਨੂੰ ਵੇਖ ਲਿਆ ਸੀ ਤੇ ਅੰਦਰ ਕਮਰੇ ਤੇ ਬਿਸਤਰ ਦੀ ਹਾਲਾਤ ਦੇਖ ਕੇ ਉਸਨੂੰ ਅੰਦਾਜ਼ਾ ਲੱਗ ਗਿਆ ਸੀ ।
ਪਰ ਉਹ ਕੁਝ ਨਾ ਬੋਲੀ , ਨਾ ਸੁਮਿਤ ਨੇ ਕੁਝ ਪੁੱਛਿਆ । ਜਿਵੇੰ ਮੂਕ ਜਹੀਆਂ ਅੱਖਾਂ ਚ ਸਭ ਸਮਝ ਲੱਗ ਗਈ ਹੋਵੇ ।
ਸੁਮਿਤ ਨੇ ਆਪਣੇ ਹਿੱਸੇ ਦਾ ਬਿਸਤਰ ਚੁੱਕਿਆ ਤੇ ਲੌਬੀ ਚ ਲਾ ਲਿਆ ।
…..
ਜੱਸੀ ਘਰ ਪਹੁੰਚੀ ,ਉਸ ਤੋਂ ਪਹਿਲ਼ਾਂ ਹੀ ਰਮਨ ਦੇ ਕਿੰਨੇ ਹੀ ਫੋਨ ਤੇ ਮੈਸੇਜ ਆ ਚੁੱਕੇ ਸੀ । ਜਿਉਂ ਹੀ ਉਸਨੇ ਫੋਨ ਚੁੱਕਿਆ ਰਮਨ ਦਾ ਪਹਿਲਾ ਸਵਾਲ ਸੀ “ਕਿੱਥੇ ਹੈਂ? “
ਜੱਸੀ ਨੇ ਬਹਾਨਾ ਲਗਾਇਆ” ਪੀਕ ਟਾਈਮ ਕਰਕੇ ਬੀਜੀ ਸੀ ਕੰਮ ਤੇ ।”
“ਸੱਚ ਦੱਸ”ਝੂਠ ਤਾਂ ਨਹੀਂ ਬੋਲ ਰਹੀ “, ਰਮਨ ਨੇ ਫਿਰ ਪੁੱਛਿਆ ।
“ਝੂਠ ਕਿਉਂ ਬੋਲਣਾ ,ਓਥੇ ਹੀ ਸੀ .” ਉਸਨੇ ਜੋਰ ਦੇਕੇ ਕਿਹਾ । ਥਕਾਵਟ ਤੇ ਤਾਜੇ ਤਾਜ਼ੇ ਸੁਆਦ ਨਾਲ ਭਰੀ ਉਹ ਛੇਤੀ ਗੱਲ ਬੰਦ ਕਰਕੇ ਸੌਣਾ ਚਾਹੁੰਦੀ ਸੀ ।
“ਮੈਂ ਤੇਰੀ ਰੂਮਮੇਟ ਤੇ ਰੈਸਟੂਰੈਂਟ ਦੋਵਾਂ ਜਗ੍ਹਾ ਪਤਾ ਕੀਤਾ । ਤੂੰ ਓਥੇ ਨਹੀਂ ਸੀ ਸਗੋਂ ਕਿਸੇ ਦੋਸਤ ਨਾਲ ਗਈ ਹੋਈ ਸੀ । ਤੇ ਉਸ ਲਈ ਹੁਣ ਝੂਠ ਬੋਲ ਰਹੀਂ ਹੈਂ ।”
ਜੱਸੀ ਦੇ ਪੈਰੋਂ ਮਿੱਟੀ ਨਿੱਕਲ ਗਈ ।
ਉਸਨੇ ਬਹੁਤ ਮਿੰਨਤਾਂ ਕੀਤੀਆ ਪਿਆਰ ਦੇ ਵਾਸਤੇ ਪਾਏ । ਤੇ ਅੱਗਿਓਂ ਕਦੇ ਵੀ ਉਸ ਦੋਸਤ ਨਾਲ ਨਾ ਜਾਣ ਦੀ ਸੋਂਹ ਵੀ ਖਾਧੀ । ਤਾਂ ਕਿਤੇ ਜਾ ਕੇ ਰਮਨ ਮੰਨਿਆ । ਪਰ ਇਸ ਚ ਜੱਸੀ ਨੂੰ ਸਕੂਨ ਮਿਲਿਆ ।ਕਿ ਘੱਟੋ ਘੱਟ ਉਸਦੇ ਬਾਰੇ ਸਿਰਫ ਡਿਨਰ ਦੀ ਗੱਲ ਪਤਾ ਲੱਗੀ । ਬਾਕੀ ਸਭ ਲੁਕ ਗਿਆ । ਉਸਨੂੰ ਆਪਣੀ ਰੂਮਮੇਟ ਤੇ ਗੁੱਸਾ ਵੀ ਆਇਆ । ਪਰ ਜੇ ਅੱਗਿਓਂ ਉਸਦੇ ਕੋਲ਼ੋਂ ਝੂਠ ਬੁਲਵਾਉਣਾ ਹੈ ਤਾਂ ਰਾਜਦਾਰ ਬਣਾ ਕੇ ਰੱਖਣਾ ਪਵੇਗਾ । ਉਸਨੇ ਇਹੋ ਕੀਤਾ ।
…..
ਸਭ ਨੂੰ ਪਲਾਂ ਛਿਣਾਂ ਦਾ ਪਛਤਾਵਾ ਹੋਇਆ । ਪਰ ਮਾਣੇ ਦੇਹ ਆਨੰਦ ਨੇ ਸਭ ਪਛਤਾਵੇ ਰਾਤ ਗੁਜ਼ਰਦੇ ਹੀ ਛੀਨ ਕਰ ਦਿੱਤੇ ।
ਮਿਲਦੇ ਰਹੇ ਜਦੋਂ ਵੀ ਵਕਤ ਮਿਲਦਾ ਇੰਝ ਹੀ ਮਿਲਣਾ ਜਾਰੀ ਰਿਹਾ ।
ਜਦੋੰ ਤੱਕ ਇੱਕ ਦਿਨ ਦਿਲਪ੍ਰੀਤ ਤੇ ਗੁਰਨਾਮ ਸੁਮਿਤ ਨੇ ਬਿਸਤਰ ਚ ਹੀ ਨਾ ਪਕੜ ਲਏ । ਉਸ ਦਿਨ ਉਹ ਜਲਦੀ ਵਿਹਲਾ ਹੋ ਗਿਆ ਸੀ । ਪਰ ਜੱਸੀ ਨੂੰ ਵਿਹਲ ਨਹੀਂ ਸੀ । ਉਸਨੇ ਘਰ ਆਉਣ ਦੀ ਸੋਚੀ ।
ਉਸਦੇ ਕੋਲ ਵੀ ਇੱਕ ਕੀ ਸੀ । ਦਰਵਾਜ਼ਾ ਖੋਲ੍ਹ ਕੇ ਅੰਦਰ ਪੈਰ ਰੱਖਿਆ ਹੀ ਸੀ ਕਿ ਅੰਦਰੋਂ ਆਉਂਦੀਆਂ ਅਵਾਜਾਂ ਸੁਣਕੇ ਉਹ ਸਹਿਮ ਗਿਆ । ਹੌਲੀ ਹੌਲੀ ਕਦਮ ਪੁੱਟਦਾ ਉਹ ਬੈੱਡਰੂਮ ਤੱਕ ਪਹੁੰਚਿਆ ਤਾਂ ਦੇਖਿਆ ਕਿ ਦਿਲਪ੍ਰੀਤ ਦੇ ਗੁਰਨਾਮ ਇੱਕ ਦੂਸਰੇ ਚ ਮਦਮਸਤ ਬਿਨਾਂ ਕਿਸੇ ਡਰ ਭੈ ਤੋਂ ਆਪਣੇ ਰਾਸ ਚ ਬਿਜ਼ੀ ਸੀ । ਕਦਮਾਂ ਦੀ ਪੈੜ ਚਾਲ ਵੀ ਉਹਨਾਂ ਨੂੰ ਨਹੀਂ ਸੀ ਸੁਣੀ । ਦੋਵਾਂ ਦੇ ਨਗਨ ਜਿਸਮ ਇੰਝ ਇੱਕ ਦੂਸਰੇ ਨਾਲ ਜੁਡ਼ੇ ਹੋਏ ਸੀ ਜਿਵੇਂ ਸਮਾ ਜਾਣਾ ਚਾਹੁੰਦੇ ਹੋਣ ।
ਸੁਮਿਤ ਗੁੱਸੇ ਨਾਲ ਚਿਕਿਆ” ਇਹ ਕੀ ਕੰਜਰਖਾਨਾ ਹੋ ਰਿਹਾ “।
ਉਹ ਦੋਂਵੇਂ ਸਹਿਮ ਕੇ ਅਲੱਗ ਹੋਏ । ਫਟਾਫਟ ਕੱਪੜੇ ਲੱਭਣ ਲੱਗੇ । ਅੱਧੇ ਕੁ ਕੱਪੜੇ ਪਾ ਕੇ ਗੁਰਨਾਮ ਉਥੋਂ ਦੌੜ ਗਿਆ ।
ਦਿਲਪ੍ਰੀਤ ਅੱਧੇ ਕੱਪੜੇ ਵਲ੍ਹੇਟ ਬੈਠੀ ਸੀ । ਸੁਮਿਤ ਉਸਤੇ ਚੀਕਣ ਲੱਗਾ । ਉਸਨੂੰ ਕੰਜਰੀ ਪਤਾ ਨਹੀਂ ਕੀ ਕੀ ਕਹਿਣ ਲੱਗਾ । ਪਰ ਬਦਲੇ ਚ ਜੱਸੀ ਦਾ ਮਿਹਣਾ ਮਾਰਕੇ ਦਿਲਪ੍ਰੀਤ ਨੇ ਚੁੱਪ ਕਰਵਾ ਦਿੱਤਾ ।
ਉਹ ਉਹਨਾਂ ਦੋਵਾਂ ਦੀ ਚੈਟ ਨੂੰ ਪੜ੍ਹ ਚੁੱਕੀ ਸੀ ਇਹ ਵੀ ਜਾਣਦੀ ਸੀ ਕਦੋਂ ਦੋਂਵੇਂ ਇੱਕ ਦੂਜੇ ਨੂੰ ਮਿਲੇ ਸੀ ਕਿੱਥੇ ਮਿਲੇ ਸੀ ।
” ਤੈਨੂੰ ਹੀ ਗਰਮੀ ਦੀ ਲੋੜ ਨਹੀਂ ਮੈਨੂੰ ਵੀ ਹੈ “.ਉਹ ਉਸਦੇ ਵੱਲ ਵੇਖ ਕੇ ਬੋਲੀ । ਇਹ ਕਹਿਣ ਦੀ ਹਿੰਮਤ ਪਤਾ ਨਹੀਂ ਕਿਵੇਂ ਕਰ ਲਈ ਸੀ ਉਸਨੇ ।
ਸੁਮਿਤ ਚਾਹ ਕੇ ਵੀ ਆਪਣੀਆਂ ਅੱਖਾਂ ਸਾਂਹਵੇ ਦਾ ਪੂਰਾ ਨਜ਼ਾਰਾ ਨਹੀਂ ਸੀ ਭੁੱਲ ਸਕਦਾ ।ਉਸਦੇ ਲਈ ਉਸ ਔਰਤ ਨੂੰ ਆਪਣੀ ਪਤਨੀ ਬਣਾ ਕੇ ਰੱਖਣਾ ਹੀ ਜੂਠ ਵਰਗਾ ਲੱਗ ਰਿਹਾ ਸੀ ਜਿਸਨੂੰ ਕਿਸੇ ਹੋਰ ਨਾਲ ਨੰਗੀ ਪਈ ਨੂੰ ਵੇਖਿਆ ਸੀ ।
ਉਸਨੇ ਤਲਾਕ ਦਾ ਫੈਸਲਾ ਕਰ ਲਿਆ । ਉਸਨੂੰ ਲੱਗਾ ਹੋ ਸਕਦਾ ਜੱਸੀ ਉਸ ਨਾਲ ਵਿਆਹ ਕਰਵਾ ਲਵੇ । ਜੱਸੀ ਨੂੰ ਇਹ ਗੱਲ ਬਿਲਕੁਲ ਵੀ ਨਹੀਂ ਜੱਚੀ । ਉਸਦੇ ਘਰਦੇ ਕਦੇ ਨਹੀਂ ਮੰਨਣਗੇ ਕਿ ਉਹ ਆਪ ਤੋਂ ਵੱਡੀ ਉਮਰ ਦੇ ਮੁੰਡੇ ਨਾਲ ਵਿਆਹ ਕਰਾਏ । ਉਸਨੂੰ ਲਗਦਾ ਸੀ ਰਮਨ ਦੇ ਆਉਣ ਤੱਕ ਇਹ ਸੇਫ ਵੇ ਸੀ ਇਨਜੂਆਏ ਕਰਨ ਦਾ ।
ਇਸ ਲੁਈ ਉਸਨੇ ਸਾਫ ਇਨਕਾਰ ਕਰ ਦਿੱਤਾ ।
….
ਦਿਲਪ੍ਰੀਤ ਨੂੰ ਵੀ ਇਹ ਲੱਗਾ ਸੀ ਕਿ ਸ਼ਾਇਦ ਗੁਰਨਾਮ ਉਸਨੂੰ ਪਿਆਰ ਕਰਦਾ ਸੀ । ਪਰ ਉਸ ਰਾਤ ਉਸਨੂੰ ਅਹਿਸਾਸ ਹੋਇਆ ਕਿ ਉਸਦਾ ਸਬੰਧ ਬੱਸ ਬਿਸਤਰ ਤੱਕ ਸੀ । ਘਰੋਂ ਜਾਣ ਮਗਰੋਂ ਉਸਨੇ ਇੱਕ ਵਾਰ ਵੀ ਨਾ ਪੁੱਛਿਆ ਕਿ ਉਸਦਾ ਕੀ ਹਾਲ ,ਕਿਤੇ ਘਰਵਾਲੇ ਨੇ ਕੁੱਟਿਆ ਜਾਂ ਕੁਝ ਹੋਰ ਤਾਂ ਨਹੀਂ ਕਿਹਾ ।
ਉਸਨੇ ਅਗਲੇ ਦੀਨ ਕਦੇ ਵੀ ਦਿਲਪ੍ਰੀਤ ਦੇ ਘਰ ਅਉਣੋ ਇਨਕਾਰ ਕਰ ਦਿੱਤਾ ਸੀ ਉਸਨੂੰ ਲੱਗਾ ਇਸ ਵਾਰ ਨਹੀਂ ਗੁੱਸਾ ਆਇਆ ਅਗਲੀ ਵਾਰ ਜੇ ਗੁੱਸੇ ਚ ਹਮਲਾ ਹੀ ਕਰ ਦਿੱਤਾ ਉਸਦਾ ਤਾਂ ਮਗ਼ਰੋਂ ਸਾਰਾ ਪਰਿਵਾਰ ਰੁਲ ਜਾਊ ।
“ਜਨਾਨੀਆਂ ਦਾ ਕੀ ਏ ਉਸ ਮਗਰ ਬਥੇਰੀਆਂ ਸੀ ਵਿਆਹੀਆਂ ਵੀ ਤੇ ਕੁਆਰੀਆਂ ਵੀ ,ਇਸ ਮੁਲਕ ਚ ਕਿਸੇ ਕੋਲ ਅਪਸ਼ਨਜ ਦੀ ਥੋੜ ਨਹੀਂ , ਉਸ ਵਰਗੇ ਸੁਨੱਖੇ ਗੱਬਰੂ ਲਈ ਤਾਂ ਬਿਲਕੁਲ ਵੀ ਨਹੀਂ “।
…….
ਫਿਰ ਵੀ ਸੁਮਿਤ ਨੇ ਤਲਾਕ ਲਈ ਅਪਲਾਈ ਕਰ ਹੀ ਦਿੱਤਾ । ਕਾਇਦੇ ਨਾਲ ਪਹਿਲ਼ਾਂ ਇੱਕ ਤਲਾਕ ਤੋਂ ਪਹਿਲ਼ਾਂ ਕਾਉਂਸੀਲਿੰਗ ਲਈ ਦੋਵਾਂ ਨੂੰ ਭੇਜਿਆ ।
ਦੋਵਾਂ ਨੇ ਆਪੋਂ ਆਪਣੀ ਪੱਖ ਦੀ ਗੱਲ ਪੂਰਨ ਤੌਰ ਤੇ ਦੱਸੀ । ਬੱਚੇ ਦੇ ਭਵਿੱਖ ਲਈ ਦੋਵੇਂ ਇੱਕੋ ਜਿੰਨੇ ਚਿੰਤਤ ਸੀ । ਪਰ ਇਸ ਰਿਸ਼ਤੇ ਚ ਕੁਝ ਵੀ ਨਹੀਂ ਸੀ ਇਹ ਆਖ ਸੁਮਿਤ ਲਾਂਭੇ ਹੋਣਾ ਹੀ ਚਾਹੁੰਦਾ ਸੀ ।
ਪੈਨਲ ਨੂੰ ਗੱਲ ਬੜੀ ਜਲਦੀ ਸਮਝ ਆ ਗਈ । ਦੋਵਾਂ ਨੂੰ ਇੱਕੋ ਵੇਲੇ ਸਮਝਾਉਂਦੇ ਹੋਏ ਦੱਸਿਆ ਕਿ ਇਸ ਮੁਲਕ ਚ ਆ ਕੇ ਇਹ ਸਿਰਫ ਤੁਹਾਡੀ ਸਮੱਸਿਆ ਨਹੀਂ ਸਗੋਂ ਹਰ ਦੂਸਰੇ ਜੋੜੇ ਦੀ ਕਹਾਣੀ ਹੈ । ਕਾਰਨ ਹੈ ਵਰਕ ਚ ਇਸ ਕਦਰ ਡੁੱਬ ਜਾਣਾ ਕਿ ਦੂਸਰੇ ਬਾਰੇ ਭੁੱਲ ਹੀ ਜਾਣਾ । ਤੇ ਉੱਪਰੋਂ ਕੰਮ ਦੇ ਘੰਟੇ ਇਹੋ ਜਹੇ ਕਿ ਹਫਤਾ ਹਫਤਾ ਸ਼ਕਲ ਵੀ ਨਾ ਵੇਖ ਸਕਣਾ ।
ਤੁਹਾਡੇ ਚ ਜਿਸ ਕਦਰ ਦਾ ਰਿਲੇਸ਼ਨ ਇੰਡੀਆ ਤੋਂ ਸੀ ਕਦੇ ਵੀ ਇਸ ਜਗ੍ਹਾ ਤੱਕ ਨਾ ਪਹੁੰਚਦਾ ਜੇ ਵਾਧੂ ਪੈਸੇ ਕਮਾਉਣ ਦੇ ਚੱਕਰ ਚ ਵਾਧੂ ਘੰਟੇ ਲਾਉਣ ਨਾ ਜਾਂਦੇ । ਫਿਰ ਕੋਈ ਇੱਕ ਜਣਾ ਕੰਮ ਇਸ ਤਰਾਂ ਚੂਜ ਕਰਦਾ ਕਿ ਘਟੋ ਘੱਟੋ ਦਿਨ ਚ 10-12 ਘੰਟੇ ਤੇ ਹਫਤੇ ਚ ਇੱਕ ਦਿਨ ਸਿਰਫ ਤੇ ਸਿਰਫ ਇੱਕ ਦੂਜੇ ਨਾਲ ਬਿਤਾਉਂਦੇ।
ਇਹ ਪੈਨਲ ਤੂਹਾਨੂੰ ਇੱਕ ਮਹੀਨੇ ਲਈ ਇਸੇ ਤਰੀਕੇ ਇੱਕ ਦੂਸਰੇ ਨਾਲ ਰਹਿਣ ਲਈ ਡਾਇਰੈਕਟ ਕਰਦਾ ਉਸ ਮਗਰੋਂ ਜਿਵੇੰ ਤੁਹਾਡਾ ਫੈਸਲਾ ਉਵੇਂ ਸਾਡਾ ।
ਸੁਮਿਤ ਤੇ ਦਿਲਪ੍ਰੀਤ ਨੂੰ ਸਮਝ ਤਾਂ ਲੱਗ ਗਈ ਪਰ ਝਿਜਕ ਵੀ ਸੀ ।
ਇੱਕ ਮਹੀਨੇ ਦੇ ਹਫਤੇ ਮਗਰੋਂ ਹੀ ਦੋਵਾਂ ਲਈ ਇੱਕ ਦੂਜੇ ਚ ਕੁਦਰਤੀ ਹੀ ਬਦਲਾਅ ਆ ਗਿਆ ਸੀ । ਫਿਰ ਇੱਕ ਵੀਕ ਦੀ ਲੰਮੀ ਛੁੱਟੀ ਲੈ ਉਹ ਕੁਝ ਖਾਸ ਖਾਸ ਜਗ੍ਹਾ ਘੁੰਮਣ ਵੀ ਗਏ । ਭਾਵੇਂ ਸਰੀਰਕ ਤੌਰ ਤੇ ਪਹਿਲ਼ਾਂ ਪਹਿਲ਼ਾਂ ਦੂਰ ਹੀ ਸੀ । ਪਰ ਇੱਕ ਦੂਸਰੇ ਲਈ ਮਾਨਸਿਕ ਤੌਰ ਤੇ ਤਿਆਰ ਹੋਣ ਮਗਰੋਂ ਇਹ ਵੀ ਕੋਈ ਵੱਡੀ ਗੱਲ ਨਹੀਂ ਸੀ ਰਹੀ ।
ਵਾਪਿਸ ਮੁੜਦੇ ਹੋਏ ਟੂਰਿਸਟ ਬੱਸ ਦੇ ਰਾਤ ਦੇ ਸਫ਼ਰ ਚ ਕਦੋਂ ਦਿਲਪ੍ਰੀਤ ਸੁਮਿਤ ਦੇ ਮੋਢੇ ਤੇ ਸਿਰ ਰੱਖ ਕੇ ਸੌਂ ਗਈ ਉਸਨੂੰ ਵੀ ਨਹੀਂ ਸੀ ਪਤਾ । ਜਦੋਂ ਉੱਠੀ ਤਾਂ ਸੁਮਿਤ ਜਾਗ ਰਿਹਾ ਸੀ । ਅਧਸੁੱਤਿਆ ਅੱਖਾਂ ਚ ਦੋਵਾਂ ਦੀਆਂ ਅੱਖਾਂ ਇੱਕ ਹੋਇਆਂ । ਤੇ ਕਦੋਂ ਦੋਂਵੇਂ ਕਿੱਸ ਕਰਨ ਲੱਗੈ ਉਹਨਾਂ ਨੂੰ ਵੀ ਨਹੀਂ ਸਮੱਜ5 ਲੱਗੀ
ਪਰ ਇਹ ਸਮਝ ਗਏ ਸੀ ਕਿ ਹੁਣ ਮੁੜ ਪੈਨਲ ਕੋਲ ਜਾਣ ਦੀ ਲੋੜ ਨਹੀਂ ਸੀ ।
ਅੰਤ