
ਕਹਾਣੀ “ਪੀਕ ਆਰਜ -1 “
( ਪੰਜ ਹਿੱਸਿਆਂ ਚ ਲਿਖੀ ਇਹ ਕਹਾਣੀ ਪਹਿਲੇ ਚਾਰ ਹਿੱਸੇ ਚ ਹਰ ਵਾਰ ਇੱਕ ਅਲੱਗ ਪਾਤਰ ਦੀ ਕਹਾਣੀ ਦੱਸੇਗੀ ,ਪਰ ਹਰ ਹਿੱਸਾ ਆਪਣੇ ਆਪ ਚ ਵੱਖਰੀ ਕਹਾਣੀ ਵੀ ਹੋਏਗਾ ਤੇ ਪੰਜਵੇਂ ਚ ਸਾਰੇ ਪਾਤਰ ਇੱਕ ਦੂਸਰੇ ਨਾਲ ਜੁੜ ਜਾਣਗੇ )
ਸੁੰਨੀ ਜਹੀ ਸਟ੍ਰੀਟ ਦੇ ਆਖ਼ਿਰੀ ਘਰ ਤੇ ਇੱਕ ਬੁੱਢੇ ਨੂੰ ਡਰਾਪ ਕਰਕੇ ਉਹ ਅਜੇ ਨਿੱਕਲਿਆ ਹੀ ਸੀ । ਤੁਰੰਤ ਹੀ ਨਵੀਂ ਬੁਕਿੰਗ ਮਿਲ ਗਈ ਸੀ । ਅੱਜ ਸ਼ੁੱਕਰਵਾਰ ਸੀ , ਤੇ ਇਸ ਦਿਨ ਉਂਝ ਵੀ ਪੀਕ ਆਰਜ ਰਹਿੰਦੇ ਹੋਏ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੋਂ ਬਾਅਦ ਤੱਕ ਉਹਨੂੰ ਇੱਕ ਵੀ ਪਲ ਦੀ ਵਿਹਲ ਨਹੀਂ ਸੀ ਮਿਲਦੀ ।
ਕਨੇਡਾ ਚ ਰਹਿੰਦੇ ਲੋਕਾਂ ਲਈ ਦਿਨ ਹੀ ਸ਼ੁੱਕਰਵਾਰ ਰਾਤੀ ਚੜਦਾ ਸੀ । ਫਿਰ ਐਤਵਾਰ ਦੀ ਸ਼ਾਮ ਤੱਕ ਇੰਝ ਲਗਦਾ ਸੀ ਕਿ ਖ਼ਾਮੋਸ਼ ਕੋਨਿਆਂ ਚ ਜਿੰਦਗ਼ੀ ਭੜਕ ਉੱਠੀ ਹੋਵੇ । ਬਾਕੀ ਦਿਨ ਤਾਂ ਦਿਨੇ ਤੇ ਰਾਤ ਸਿਰਫ ਕੰਮ ਤੇ ਆਉਂਦੇ ਜਾਂਦੇ ਲੋਕੀ ਦਿਸਦੇ ਸੀ । ਪਰ ਇਸ ਸ਼ਾਮ ਰੰਗੀਨ ਹੋ ਜਾਂਦੀਆਂ ਤੇ ਸੁਹੱਪਣ ,ਰੌਲਾ ਰੱਪਾ ,ਖੁਸ਼ਬੂ ,ਸ਼ਰਾਬ ਸ਼ਬਾਬ ,ਕਾਰਾਂ ਅੱਧੀ ਰਾਤ ਤੱਕ ਮਰਕੀਟਾਂ ਚ ਦਿਸਦੀਆਂ ਰਹਿੰਦੀਆਂ ।
ਅਗਲੇ ਹੀ ਮੋੜ ਤੋਂ ਉਹਨੇ ਸਵਾਰੀ ਚੱਕ ਲਈ । ਕੋਈ ਅੰਗਰੇਜ਼ ਨੌਜਵਾਨ ਜੋੜਾ ਸੀ । ਉਮਰ ਮਸਾ ਹੀ ਐਨੀ ਕੁ ਸੀ ਕਿ ਲਗਦਾ ਸੀ ਸਕੂਲੋਂ ਨਿੱਕਲ ਕੇ ਮਸਾਂ ਹੀ ਕਾਲਜ਼ ਜਾਣ ਜੋਗੀ ਹੋਈ ਹੋਣੀ ਏ । ਕੈਬ ਚ ਬੈਠਣ ਤੋਂ ਪਹਿਲ਼ਾਂ ਹੀ ਆਪਸ ਚ ਇੱਕ ਦੂਜੇ ਨਾਲ ਖੱਬੇ ਖੜੇ ਸੀ ।
ਅੰਦਰ ਆ ਕੇ ਬੈਠੇ ਤੇ ਦੋਵਾਂ ਨੇ ਸਮਾਈਲ ਕਰਕੇ ਹੈਲੋ ਕਿਹਾ ਤੇ ਇਹ ਵੀ ਦੱਸ ਦਿੱਤਾ ਕਿ ਕਲੱਬ ਜਾਣਾ ਹੈ। ਸੁਮਿਤ ਨੇ ਮੁਸਕਰਾ ਕੇ ਉਂਝ ਹੀ ਮੁੜ ਹੈਲੋ ਕਿਹਾ । ਦੋਂਵੇਂ ਉਸ ਨਾਲ ਜਾਣ ਪਛਾਣ ਬਣਾਉਣ ਲੱਗੇ ।ਨਾਮ ਪੁੱਛਿਆ ਤੇ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ । ਸੁਮਿਤ ਉਹਨਾਂ ਦੀਆਂ ਗੱਲਾਂ ਦਾ ਅੰਗਰੇਜ਼ੀ ਚ ਜਵਾਬ ਦਿੰਦਾ ਰਿਹਾ । ਕਿਸੇ ਗੱਲ ਦੇ ਜਵਾਬ ਚ ਉਹ ਬੋਲੀ ਜਾ ਰਿਹਾ ਸੀ ਪਰ ਮਗਰੋਂ ਜਵਾਬ ਖ਼ਤਮ ਹੋ ਗਏ ।
ਉਸਨੇ ਸ਼ੀਸ਼ੇ ਰਾਹੀਂ ਪਿਛਾਂਹ ਦੇਖਿਆ ਤਾਂ ਉਹ ਦੋਵੇਂ ਇੱਕ ਦੂਸਰੇ ਨਾਲ ਆਪਣਾ ਮਾਮਲਾ ਦੁਬਾਰਾ ਸ਼ੁਰੂ ਕਰ ਚੁੱਕੇ ਸੀ । ਬੇ-ਸਬਰਿਆ ਵਾਂਗ ਇੱਕ ਦੂਸਰੇ ਦੇ ਚਿਹਰੇ ਨੂੰ ਪਕੜ ਕੇ ਕਿੱਸ ਕਰ ਰਹੇ ਸੀ ਤੇ ਹੱਥ ਇਕੱਕ ਦੂਸਰੇ ਦੀ ਪੂਰੀ ਗਰਦਨ ਤੇ ਘੁੰਮ ਰਹੇ ਸੀ ।
ਉਸਨੇ ਆਪਣੀ ਗੱਲ ਬੰਦ ਕਰ ਲਈ ਤੇ ਸ਼ੀਸ਼ੇ ਤੋਂ ਨਿਗ੍ਹਾ ਘੁਮਾ ਲਈ ਉਸਦੇ ਲਈ ਇਹ ਹਰ ਰੋਜ ਦਾ ਕੰਮ ਸੀ ਪਤਾ ਨਹੀਂ ਇੰਝ ਦੇ ਕਿੰਨੇ ਹੀ ਜੋੜੇ ਕੈਬ ਚ ਬੈਠਦੇ ਸੀ ।
ਉਸਨੂੰ ਯਾਦ ਆਇਆ ਇਸਦੀ ਉਮਰ ਚ ਜਦੋਂ ਉਹ ਕਾਲਜ਼ ਪੜ੍ਹਨ ਲੱਗਾ ਸੀ ਤਾਂ ਕਿਸੇ ਕੁੜੀ ਨੂੰ ਕਾਲਜ਼ ਚ ਬੁਲਾਉਣ ਲਈ ਵੀ ਟੀਚਰ ਨੂੰ ਕਹਿਣਾ ਪੈਂਦਾ ਸੀ । ਜੇਕਰ ਕਿਸੇ ਕੁੜੀ ਤੋਂ ਨੋਟਸ ਵੀ ਮੰਗਦੇ ਸੀ ਤਾਂ ਸਾਰੇ ਕਾਲਜ਼ ਚ ਖਬਰ ਉੱਡ ਜਾਂਦੀ ਸੀ । ਜਦੋਂ ਆਪਣੀ ਪਹਿਲੀ ਮਹਿਬੂਬ ਕੁੜੀ ਨਾਲ ਚੰਡੀਗੜ ਗਿਆ ਸੀ ਤਾਂ ਸੀਟ ਚ ਐਨਾ ਗੈਪ ਦੇਕੇ ਬੈਠਿਆ ਸੀ ਕਿ ਕਿਤੇ ਕੰਡਕਟਰ ਜਾਂ ਬਾਕੀ ਲੋਕ ਗਲਤ ਨਾ ਸਮਝ ਲੈਣ ।
ਕਨੇਡਾ ਆ ਕਿ ਵੀ ਆਪਣੀ ਹੀ ਘਰਵਾਲੀ ਦਾ ਹੱਥ ਕਿਸੇ ਕੈਬ ਚ ਫ਼ੜਕੇ ਬੈਠਣ ਲੱਗੇ ਉਹ ਅੱਜ ਵੀ ਸੰਗ ਜਾਂਦਾ ਸੀ ਕਿ ਪਤਾ ਨਹੀਂ ਡਰਾਈਵਰ ਕੀ ਕਹਿ ਦਵੇਗਾ । ਉਸਨੂੰ ਲਗਦਾ ਕਿ ਜਨਰੇਸ਼ਨ ਗੈਪ ਹੈ ਸ਼ਾਇਦ ਅਗਲੀ ਜਨਰੇਸ਼ਨ ਸਾਡੇ ਤੋਂ ਅਗਾਂਹ ਹੋਏਗੀ ।
ਉਸਨੇ ਮੁੜ ਸ਼ੀਸ਼ੇ ਚ ਪਿਛਾਂਹ ਦੇਖਿਆ । ਕੰਮ ਕਾਫ਼ੀ ਅਗਾਂਹ ਵੱਧ ਗਿਆ ਸੀ । ਗੋਰੀ ਮੁੰਡੇ ਵੱਲ ਮੂੰਹ ਕਰਕੇ ਉਸਦੇ ਲੱਕ ਦੁਆਲੇ ਲੱਤਾਂ ਲਪੇਟ ਕੇ ਉਸਦੀ ਗੋਦੀ ਚ ਬੈਠੀ ਸੀ । ਉਸਨੇ ਲੰਮੀ ਸ਼ਰਟ ਪਾਈ ਹੋਈ ਸੀ ਤੇ ਨਾਲ ਇੱਕ ਕੁਝ ਇੰਚ ਦਾ ਸ਼ਾਰਟ ਜੋ ਖੋਲ੍ਹ ਕੇ ਉਸਦੇ ਪੱਟਾਂ ਤੱਕ ਸੀ ਤੇ ਸ਼ਰਟ ਦੇ ਬਟਨ ਖੁੱਲ੍ਹੇ ਸੀ । ਗੋਰੇ ਦਾ ਮੂੰਹ ਉਸਦੀਆਂ ਛਾਤੀਆਂ ਚ ਖੁੱਬਿਆ ਹੋਇਆ ਸੀ ਤੇ ਗੋਰੀ ਬਾਕੀ ਦਾ ਜ਼ੋਰ ਖੁਦ ਹੀ ਲਗਾ ਰਹੀ ਸੀ । ਨਾ ਚਾਹੁੰਦੇ ਹੋਏ ਵੀ ਸੁਮਿਤ ਦੇਖਦਾ ਰਿਹਾ ਉਸਦੇ ਮਨ ਦੇ ਖਿਆਲ ਅੱਜ ਉਸਨੂੰ ਅੱਖਾਂ ਝਪਕਣ ਨਹੀਂ ਸੀ ਦੇ ਰਹੇ । ਗੋਰੀ ਦੇ ਉੱਪਰ ਥੱਲੀ ਹੋਣ ਨਾਲ ਉਸਦੀ ਸ਼ਰਟ ਇੱਧਰ ਇੱਧਰ ਹੁੰਦੀ ਤਾਂ ਉਸਦੀ ਨਜ਼ਰ ਡੋਲਦੇ ਹੋਏ ਅੰਗਾਂ ਤੇ ਗੱਡੀ ਜਾਂਦੀ । ਬਰਫ਼ ਤੋਂ ਵੱਧ ਵੀ ਸਫੇਦ ਜਾਪਦਾ ਸੀ ਉਸਨੁੰ ਸਭ ,ਮੱਲੋਂ ਮੱਲੀ ਉਸਦਾ ਪੈਰ ਐਕਸਲਰੇਟਰ ਤੇ ਵੱਜ ਗਿਆ ਕਈ ਵਾਰ ।
ਇੱਕ ਦੋ ਗੱਡੀ ਵਾਲਿਆਂ ਨੇ ਅੱਗੇ ਆ ਕੇ ਹੱਥ ਦਾ ਇਸ਼ਾਰਾ ਕਰਕੇ ਉਸਦੀ ਅਚਾਨਕ ਬਦਲ ਹੋ ਰਹੀ ਲਾਈਨ ਬਾਰੇ ਪੁੱਛਿਆ । ਆਪਣੇ ਧਿਆਨ ਨੂੰ ਮੁੜ ਗੱਡੀ ਚ ਲਿਆਉਣ ਲਈ ਉਸਨੇ ਬੱਬੂ ਮਾਨ ਦੇ ਚਲਦੇ ਗੀਤ ਦੀ ਆਵਾਜ ਹੋਰ ਉੱਚੀ ਚੁੱਕ ਦਿੱਤੀ ।
ਫਿਰ ਉਹ ਯਾਦ ਚ ਖੋ ਗਿਆ । ਉਸਦੇ ਕਿੰਨੇ ਸਾਰੇ ਚਾਅ ਸੀ ਜੋ ਕੰਮਾਂ ਚ ਹੀ ਰੁਲ ਗਏ ਸੀ । ਆਖ਼ਿਰੀ ਵਾਰੀ ਕਦੋਂ ਉਸਨੇ ਦਿਲਪ੍ਰੀਤ ਨੇ ਬਿਸਤਰ ਸਾਂਝਾ ਕੀਤਾ ਸੀ ਕੁਝ ਵੀ ਨਹੀਂ ਯਾਦ ਉਸਨੂੰ ਹਾਂ ਐਨਾ ਕੁ ਯਾਦ ਹੈ ਕਿ ਉਸਨੇ ਵੀ ਦਿਲਪ੍ਰੀਤ ਨੂੰ ਚੱਲਦੀ ਸਕਰੀਨ ਤੇ ਬਣੇ ਗੋਰੇ ਗੋਰੀ ਆਲੇ ਪੋਜ਼ ਵੱਲ ਦੇਖ ਕੇ ਕਿਹਾ ਸੀ ਕਿ ਚੱਲ ਆਪਾਂ ਵੀ ਇੰਝ ਹੀ ਕਰੀਏ ।
ਅੱਗਿਓ ਉਹ ਸ਼ਾਇਦ ਥੱਕੀ ਹੋਈ ਸੀ । ਤੁਸੀਂ ਜੋ ਕਰਨਾ ਇੰਝ ਹੀ ਛੇਤੀ ਕਰੋ ਸਵੇਰੇ ਆਂਟੀ ਨੇ ਕਾਰ ਲੈ ਕੇ ਜਲਦੀ ਆ ਜਾਣਾ ਮਸੀਂ ਦਿਲਰਾਜ ਸੁੱਤਾ । ਆਖ ਕੇ ਉਸਨੇ ਨਾਈਟੀ ਨੂੰ ਆਪ ਹੀ ਖੋਲ੍ਹ ਕੇ ਲੱਤਾਂ ਵਿਛਾ ਕੇ ਪੈ ਗਈ ਸੀ । ਬੜੇ ਬੇਮਨ ਨਾਲ ਉਸਨੇ ਸਭ ਕੀਤਾ ਤੇ ਦੋਂਵੇਂ ਉਂਝ ਹੀ ਦੂਰ ਜਿਹੇ ਹੋਕੇ ਸੌ ਗਏ ਸੀ ।
ਮੁੜ ਉਸਦਾ ਧਿਆਨ ਸ਼ੀਸ਼ੇ ਚ ਗਿਆ ਤਾਂ ਅਜੇ ਤੱਕ ਗੋਰੀ ਬਿਨਾ ਥੱਕੇ ਉਂਝ ਹੀ ਗੋਰੇ ਦੀ ਗੋਦੀ ਚ ਬੈਠੀ ਸੀ । ਤੇ ਸ਼ਾਇਦ ਰਫ਼ਤਾਰ ਤੇਜ ਸੀ । ਉਹਨਾਂ ਦੇ ਸਾਹ ਪਹਿਲ਼ਾਂ ਤੋਂ ਹੀ ਤੇਜ਼ ਸੀ । ਗੂਗਲ ਮੈਪ ਵਾਲੀ ਨੇ ਪੰਜ ਮਿੰਟ ਚ ਮੰਜਿਲ ਤੇ ਪੁੱਜਣ ਦਾ ਅੰਦਾਜ਼ਾ ਦੱਸਿਆ । ਗੋਰੀ ਉਦੋਂ ਹੀ ਗੋਦੀ ਤੋਂ ਉੱਤਰ ਸਾਈਡ ਤੇ ਬੈਠ ਗਈ ਸੀ । ਬੇਧਿਆਨੀ ਚ ਉਸਨੇ ਸ਼ਰਟ ਦੇ ਬਟਨ ਵੀ ਨਹੀਂ ਲਾਏ ਸੀ ਸਿਰਫ ਆਪਣੇ ਨਿੱਕੇ ਸ਼ਾਰਟ ਨੂੰ ਜਰੂਰ ਉੱਪਰ ਚੱਕ ਲਿਆ ਸੀ । ਸੁਮਿਤ ਬਹੁਤ ਆਰਮ ਨਾਲ ਉਸਦੀ ਸਰੀਰ ਨੂੰ ਦੇਖ ਸਕਦਾ ਸੀ । ਉਸਨੇ ਧਿਆਨ ਨਾਲ ਵੇਖਦੇ ਹੋਏ ਉਸਦੀ ਉਮਰ ਤੇ ਉਸਦੇ ਤਜ਼ਰਬੇ ਨੂੰ ਅੱਖਾਂ ਨਾਲ ਮਿਣਨ ਲੱਗਾ । ਪਰ ਆਖ਼ਰੀ ਦੇ ਬਚੇ ਕੁਝ ਮਿੰਟਾਂ ਨੂੰ ਵੀ ਉਹ ਗੁਆਉਣਾ ਨਹੀਂ ਸੀ ਚਾਹੁੰਦੇ । ਇਸੇ ਲਈ ਗੋਰੀ ਦਾ ਸਿਰ ਤੁਰੰਤ ਹੀ ਗੋਰੇ ਦੇ ਪੱਟਾਂ ਤੇ ਝੁਕ ਗਿਆ ਸੀ । ਤੇ ਗੋਰਾ ਸਿਰਫ ਅੱਖਾਂ ਬੰਦ ਕਰਕੇ ਉਸਦੇ ਵਾਲਾਂ ਨੂੰ ਸਹਿਲਾਉਣ ਲੱਗਾ ਸੀ ।
ਜਦੋਂ ਸੁਮਿਤ ਨੇ ਕਲੱਬ ਮੂਹਰੇ ਜਾ ਕੇ ਗੱਡੀ ਰੋਕੀ ਉਦੋਂ ਤੱਕ ਉਹਨਾਂ ਕੰਮ ਸਮਾਪਤ ਕਰ ਲਿਆ ਸੀ ।
ਪਰ ਜਾਂਦੇ ਜਾਂਦੇ ਪਿਛਲੀ ਸੀਟ ਦਾ ਕਬਾੜਾ ਕਰ ਗਏ ਸੀ । ਬੇਸ਼ਕ ਨਾਲ ਟਿਸ਼ੂ ਨਾਲ ਸਾਫ ਕਰਨ ਦੀ ਬਹੁਤ ਕੋਸ਼ਿਸ ਕੀਤੀ ਪਰ ਹੋ ਨਹੀਂ ਸੀ ਸਕੀ । ਜਾਂਦੇ ਜਾਂਦੇ ਰਾਈਡ ਦਾ ਪੇ ਕਰਨ ਦੇ ਨਾਲ ਨਾਲ ਉਹਨਾਂ ਨੇ ਸੀਟ ਦੀ ਸਫਾਈ ਲਈ ਐਕਸਟਰਾ ਪੇ ਕਰਕੇ ਦੋਂਵੇਂ ਸੌਰੀ ਵੀ ਕਹਿ ਗਏ ।
ਸੁਮਿਤ ਦਾ ਕੁਝ ਨਹੀਂ ਗਿਆ ਇੱਕ ਰਾਈਡ ਖਰਾਬ ਹੋ ਜਾਣ ਦਾ ਡਰ ਸੀ ਓਨੀ ਕੁ ਵੱਧ ਪੇਮੈਂਟ ਉਹ ਕਰ ਹੀ ਗਏ ਸੀ ।
ਉਸਨੇ ਸੀਟ ਕਲੀਨ ਕਰਵਾਉਣ ਦਾ ਸੋਚਿਆ ਹੀ ਸੀ ਉਸਦੇ ਫੋਨ ਤੇ ਰਿੰਗ ਵੱਜੀ । ਜੱਸੀ ਦੀ ਕਾਲ ਸੀ । ਘੜੀ ਤੇ ਉਸਨੇ ਟਾਈਮ ਦੇਖਿਆ ਗਿਆਰਾਂ ਵੱਜਣ ਵਾਲੇ ਸੀ । ਉਸਦੀ ਸ਼ਿਫਟ ਖਤਮ ਹੀ ਹੋਈ ਹੋਵੇਗੀ । ਤੇ ਉਸਦਾ ਰੂਮ ਆਮ ਸ਼ਹਿਰੀ ਆਬਾਦੀ ਤੋਂ ਬਾਹਰ ਸੀ ਇਸ ਲਈ ਜ਼ਿਆਦਾ ਲੇਟ ਹੋਣ ਤੇ ਉਹ ਅਕਸਰ ਕਾਲ ਕਰਕੇ ਕੈਬ ਕਰ ਲੈਂਦੀ ਸੀ ।
ਤੇ ਜਦੋਂ ਪਹਿਲੀ ਵਾਰ ਉਸਨੇ ਕੈਬ ਬੁੱਕ ਕੀਤੀ ਸੀ ਤਾਂ ਉਸਦੇ ਕੋਲ ਬੁਕਿੰਗ ਆਈ ਸੀ । ਮਗਰੋਂ ਉਸਨੂੰ ਸਹੀ ਤੇ ਸਮਝਦਾਰ ਆਦਮੀ ਜਾਣਕੇ ਤੇ ਸਿੱਧੀ ਬੁਕਿੰਗ ਦੇ ਪੈਸੇ ਬੱਚ ਜਾਂਦੇ ਸੀ ਤਾਂ ਉਹ ਉਸਨੂੰ ਕਾਲ ਹੀ ਕਰ ਲੈਂਦੀ ਸੀ ।
ਉਸਨੇ ਬਿਨਾਂ ਸਫਾਈ ਕੀਤੇ ਹੀ ਉਂਝ ਹੀ ਕੈਬ ਕੁਝ ਮਿੰਟਾਂ ਚ ਉਸਦੇ ਰੈਸਟੋਰੈਂਟ ਅੱਗੇ ਜਾ ਲਗਾਈ । ਮਿਸ ਕਾਲ ਛੱਡ ਕੇ ਵੇਟ ਕਰਨ ਲੱਗਾ ।
ਪੰਜ ਕੁ ਮਿੰਟ ਮਗਰੋਂ ਹੀ ਜੱਸੀ ਆ ਗਈ ਸੀ ।
ਆਕੇ ਉਹ ਪਿਛਲੀ ਸੀਟ ਤੇ ਦਰਵਾਜ਼ਾ ਖੋਲ੍ਹ ਕੇ ਬੈਠਣ ਲੱਗੀ । ਤਾਂ ਸੁਮਿਤ ਨੇ ਕਿਹਾ ,” ਪਿਛਲੀ ਸੀਟ ਖਰਾਬ ਹੈ ,ਅੱਗੇ ਬੈਠ ਜਾਓ “।
“ਕੀ ਹੋਇਆ ਸੀਟ ਨੂੰ ” ਜੱਸੀ ਨੇ ਸਹਿਜ ਹੀ ਪੁੱਛਿਆ ।
“ਕੁਝ ਨਹੀਂ , ਇੱਕ ਕਨੇਡੀਅਨ ਕਪਲ ਸੀ , ਪਿਛਲੀ ਰਾਈਡ ਚ ,ਕਾਰ ਚ ਹੀ ਸ਼ੁਰੂ ਹੋ ਗਿਆ ਸੀ ਤੇ ਸੀਟ ਖਰਾਬ ਕਰ ਗਿਆ ।” ਸੁਮਿਤ ਨੇ ਕਿਹਾ ।
“ਇਹਨਾਂ ਗੋਰਿਆਂ ਦਾ ਕਮਾਲ ਹੈ ,ਜਿੱਥੇ ਵੀ ਸਮਾਂ ਤੇ ਜਗ੍ਹਾ ਮਿਲੀ ਓਥੇ ਹੀ ਸ਼ੁਰੂ ਹੋ ਜਾਂਦੇ ਨੇ ।” ਉਸਨੇ ਪਿਛਾਂਹ ਮੁੜਕੇ ਸੀਟ ਵੱਲ ਤੱਕਿਆ ਜਿਵੇਂ ਅੰਦਾਜ਼ਾ ਲਾ ਰਹੀ ਹੋਵੇ ਕਿ ਸੀਟ ਤੇ ਕਿੰਝ ਹੋ ਗਿਆ ।
“ਹੋਰ ਕੀ , ਸਾਡੇ ਵਰਗਿਆਂ ਦਾ ਵੀ ਮੂਡ ਖਰਾਬ ਹੋ ਜਾਂਦਾ “। ਸੁਮਿਤ ਨੇ ਮਜ਼ਾਕੀਆ ਲਹਿਜ਼ੇ ਚ ਕਿਹਾ ।
“ਤੁਸੀਂ ਤਾਂ ਵਿਆਹੇ ਹੋਏ ਹੋ ,ਘਰ ਜਾਕੇ ਮੂਡ “ਸੈੱਟ” ਕਰ ਲਿਓ । ਔਖਾ ਤਾਂ ਸਾਡੇ ਵਰਗੇ ਕੁਆਰਿਆਂ ਦਾ ਹੋ ਜਾਂਦਾ । ” ਉਸੇ ਲਹਿਜ਼ੇ ਚ ਜੱਸੀ ਨੇ ਬੋਲ ਤਾਂ ਦਿੱਤਾ ਪਰ ਫਿਰ ਉਹਨੂੰ ਲੱਗਾ ਕਿਤੇ ਕੁਝ ਜ਼ਿਆਦਾ ਬੋਲ ਦਿੱਤਾ । ਇੰਝ ਦੀ ਕਿਸੇ ਵੀ ਟੌਪਿਕ ਤੇ ਉਸਦੀ ਸੁਮਿਤ ਨਾਲ ਪਹਿਲੀ ਗੱਲ ਸੀ ।
” ਕਿੱਥੇ ਯਰ ,ਘਰ ਜਾਈਦਾ ਤਾਂ ਦਿਲਪ੍ਰੀਤ ਸਾਰੇ ਦਿਨ ਦੀ ਕੰਮ ਤੋਂ ਥੱਕੀ ਸੁੱਤੀ ਪਈ ਹੁੰਦੀ ,ਸਵੇਰੇ ਉਸਨੇ ਫਿਰ ਸਵਖਤੇ ਜਾਣਾ ਹੁੰਦਾ ਤਾਂ ਕਦੇ ਉਠਾਉਣ ਦਾ ਮਨ ਨਹੀਂ ਕਰਦਾ । ਸਿਰਫ ਸ਼ੇਨੀ ਤੇ ਐਤਵਾਰ ਛੁੱਟੀ ਹੁੰਦੀ ਓਧਰ ਮੇਰੀ ਇੱਕ ਰਾਤ ਪਹਿਲ਼ਾਂ ਪੀਕ ਆਰਜ ਲੰਮੇ ਹੋਣ ਕਰਕੇ ਘਰ ਜਾਂਦੇ ਇੱਕ ਦੋ ਵੱਜ ਜਾਂਦੇ ਹਨ । ਉਦੋਂ ਵੀ ਉਹ ਸੌ ਜਾਂਦੀ ਏ । “ਕੁਝ ਕੀਤੇ” ਵੀ ਮਹੀਨੇ ਲੰਘ ਜਾਂਦੇ ਹਨ ” ਸੁਮਿਤ ਨੇ ਅਫ਼ਸੋਸ ਕਰਦੇ ਹੋਏ ਕਿਹਾ ।
ਜੱਸੀ ਕੁਝ ਨਾ ਬੋਲੀ ਚੁੱਪ ਰਹੀ ।
” ਸਹੀ ਏ ਨਾ ਫਿਰ ਇਹਨਾਂ ਗੋਰਿਆਂ ਦਾ ਲਾਈਫ ਸੈੱਟ ਏ , ਨਾ ਪੈਸੇ ਦੀ ਦੌੜ ਨਾ ਪੀ ਆਰ ਦੀ, ਨਾ ਕਿਸੇ ਰਿਸ਼ਤੇ ਨਾਲੋਂ ਬਿਨਾ ਮਤਲਬ ਉਲਝਣ । ਨਾ ਕੋਈ ਸੰਗ ਨਾ ਸ਼ਰਮ ਕਿਸੇ ਗੱਲ ਤੋਂ । ਮੇਰੇ ਵਰਗੇ ਵੀ ਹਨ ਜਿਹੜੀਆਂ ਏਥੇ ਆਕੇ ਵੀ ਕਿਸੇ ਮੁੰਡੇ ਨਾਲ ਗੱਲ ਕਰਨ ਤੋਂ ਸੰਗ ਜਾਂਦੀਆਂ ਹਨ ਮੇਰੇ ਕੋਲੋ ਤਾਂ ਜੇ ਕੋਈ ਬੱਸ ਚ ਪੰਜਾਬੀ ਸਵਾਰੀ ਵੀ ਮਿਲ ਜਾਵੇ ਤਾਂ ਵੀ ਆਪਣੇ ਦੋਸਤ ਨਾਲ ਗੱਲ ਨਹੀਂ ਹੁੰਦੀ । ਪੰਜਾਬੀ ਲੋਕਾਂ ਚ ਜੀਨ ਪਾ ਕੇ ਵੀ ਸੰਗ ਜਾਂਦੀ ਹਾਂ ।ਸ਼ਾਰਟ ਪਾਉਣ ਦਾ ਮਨ ਹੈ ਖਰੀਦ ਰੱਖੇ ਹਨ ਪਰ ਜੋ ਵੀ ਫ਼ੰਕਸ਼ਨ ਹੁੰਦਾ ਸਭ ਚ ਪੰਜਾਬੀ ਹਾਣ ਦੇ ਜਾਣਦੇ ਮੁੰਡੇ ਕੁੜੀਆਂ ਹੁੰਦੇ ਹਨ । ਸੋਚ ਸੋਚ ਕੇ ਨਹੀਂ ਪਾਉਂਦੀ ਕਿ ਪਤਾ ਨਹੀਂ ਕੀ ਕਹਿਣਗੇ ਕਿ ਇਹਨੂੰ ਹਵਾ ਲੱਗ ਗਈ ।” ਜੱਸੀ ਨੇ ਸਭ ਗੱਲ ਦਾ ਨਿਚੋੜ ਕੱਢਦੇ ਹੋਏ ਕਿਹਾ ।
ਐਨੇ ਨੂੰ ਉਹ ਜੱਸੀ ਦੇ ਅਪਾਰਟਮੈਂਟ ਤੇ ਗੱਲਾਂ ਕਰਦੇ ਪਹੁੰਚ ਗਏ ਸੀ ।
ਜੱਸੀ ਜਾਂਦੇ ਜਾਂਦੇ ਫਿਰ ਵੀ ਉਸਨੂੰ ਛੇੜ ਗਈ ਸੀ । ” ਚਲੋ ਅੱਜ ਜਾ ਕੇ ਦਿਲਪ੍ਰੀਤ ਨੂੰ ਉਠਾ ਲਿਓ ਕੀ ਪਤਾ ਤੁਹਾਡੀ ਹਾਲਾਤ ਦੇਖ ਉੱਠ ਹੀ ਜਾਏ ” ਉਸਨੇ ਮੁਸਕਰਾ ਕੇ ਮਜ਼ੇ ਲੈਂਦੇ ਹੋਏ ਕਿਹਾ ਸੀ ।
ਸੁਮਿਤ ਨੂੰ ਖੁਦ ਤੇ ਕੁਝ ਕੁਝ ਸ਼ਰਮ ਜਹੀ ਆਈ ਕਿਤੇ ਉਸਦੇ ਆਵਾਜ ਦੀ ਕੰਬਣੀ ਤੋਂ ਉਹ ਸਮਝ ਤਾਂ ਨਹੀਂ ਗਈ ਸੀ ਜੋ ਕੁਝ ਸੀਟ ਤੇ ਹੋਇਆ ਉਸਦੇ ਸਾਹਮਣੇ ਹੋਇਆ ਸੀ ।
ਸੋਚਦਿਆਂ ਉਸਨੇ ਕੈਬ ਆਪਣੇ ਘਰ ਵੱਲ ਮੋੜ ਦਿੱਤੀ ਸੀ ਵੈਸੇ ਵੀ ਬਾਰਾਂ ਵੱਜਣ ਵਾਲੇ ਸੀ ਤੇ ਸੀਟ ਸਾਫਕਰਵਾਉਂਦੇ ਇੱਕ ਵੱਜ ਜਾਣਾ ਸੀ ।
ਘਰ ਪਹੁੰਚਿਆ ਤਾਂ ਦੇਖਿਆ ਕਿ ਦਿਲਪ੍ਰੀਤ ਤੇ ਦਿਲਰਾਜ ਦੋਂਵੇਂ ਹੀ ਸੁੱਤੇ ਪਏ ਸੀ ।
ਕਿਚਨ ਚ ਬਣਾ ਕੇ ਰੱਖੀਆਂ ਰੋਟੀਆਂ ਤੇ ਸਬਜ਼ੀ ਨੂੰ ਉਸਨੇ ਗਰਮ ਕੀਤਾ ਤੇ ਫਟਾਫਟ ਖਾਣ ਦੀ ਕੀਤੀ ।
ਬਿਸਤਰ ਤੇ ਡਿੱਗਦੇ ਉਸਨੂੰ ਨੀਂਦ ਤਾਂ ਆ ਰਹੀ ਸੀ । ਪਰ ਉਸਦਾ ਧਿਆਨ ਮੁੜ ਮੁੜ ਉਸੇ ਸੀਨ ਤੇ ਚਲਾ ਜਾਂਦਾ ਸੀ । ਗੋਰੀ ਦੇ ਅੰਗ ਜਿਵੇਂ ਉਸਦੇ ਦਿਮਾਗ ਚ ਛੱਪ ਗਏ ਹੋਣ । ਚਾਹ ਕੇ ਵੀ ਉੱਤਰ ਨਹੀਂ ਸੀ ਰਹੇ । ਪਰ ਬਿਲਕੁਲ ਨਜਦੀਕ ਦੇ ਬੈੱਡ ਤੇ ਸੁੱਤੀ ਉਸਦੀ ਪਤਨੀ ਨੂੰ ਇਸ ਬਾਰੇ ਕੁਝ ਵੀ ਨਹੀਂ ਸੀ ਪਤਾ ।
ਪਰ ਉਹ ਖੁਦ ਵੀ ਤਾਂ ਹੁਸਨ ਦੇ ਆਸ ਪਾਸ ਘੁੰਮ ਕੇ ਕਿੰਨਾ ਕੁਝ ਛੱਡਕੇ ਆਉਂਦਾ ਰਿਹਾ । ਤੇ ਹਾਂ ਜੱਸੀ ਉਸਦੀਆਂ ਅੱਖਾਂ ਤੇ ਉਸਦੀਆਂ ਗੱਲਾਂ ਚ ਅੱਜ ਕਿੰਨਾ ਕਾਮ ਝਲਕ ਰਿਹਾ ਸੀ । ਉਸਨੇ ਕਦੇ ਟਰਾਈ ਕਿਉਂ ਨਹੀਂ ਕੀਤਾ । ਪਰ ਉਸਦੇ ਅੱਗੇ ਉਸਨੂੰ ਆਪਣੀ ਉਮਰ ਵੱਧ ਲਗਦੀ ਸੀ । ਪਰ ਉਮਰ ਨਾਲੋਂ ਜੋ ਰਾਤ ਦੇ ਹਨੇਰੇ ਚ ਉਸਨੂੰ ਦਿਸ ਰਿਹਾ ਸੀ ਸਿਰਫ ਜੱਸੀ ਦੇ ਚਿਹਰੇ ਤੇ ਬਾਕੀ ਸਰੀਰ ਚ ਝਲਕ ਰਹੀ ਜਵਾਨੀ ।
ਉਸ ਦੇ ਸਰੀਰ ਚ ਇੱਕ ਦਮ ਮੁੜ ਆਕੜ ਜਿਵੇਂ ਵਧਣ ਲੱਗ ਗਈ ਹੋਵੇ ਜਿੱਦਾਂ ਸ਼ੀਸ਼ੇ ਚ ਵੇਖਦੇ ਹੋਏ ਸੀ । ਉਸਦੇ ਹੱਥ ਖੁਦ ਨੂੰ ਇੰਝ ਹੀ ਟੋਹਨ ਲੱਗੇ ਸੀ ਜਿਵੇਂ ਉਹ ਖੁਦ ਨੂੰ ਤੇ ਜੱਸੀ ਨੂੰ ਉਂਝ ਹੀ ਸੋਚ ਰਿਹਾ ਹੋਵੇ ਤੇ ਗੋਰੇ ਦੀ ਥਾਂ ਖੁਦ ਨੂੰ ਤੇ ਗੋਰੀ ਦੀ ਥਾਂ ਮਹਿਸੂਸ ਕਰ ਰਿਹਾ ਸੀ । ਉਸਦੇ ਹੱਥਾਂ ਦੀ ਹਰਕਤ ਸਾਹਾਂ ਤੋਂ ਵੀ ਵੱਧ ਤੇਜ ਹੋ ਰਹੀ ਸੀ ਜਦੋਂ ਤੱਕ ਇੱਕ ਦਮ ਉਸਦਾ ਸਰੀਰ ਡਿੱਗ ਨਾ ਗਿਆ । ਉਦੋਂ ਕੁਝ ਪਲ ਲਈ ਉਸਨੂੰ ਲੱਗਾ ਸੀ ਜਿਵੇਂ ਦਿਲਪ੍ਰੀਤ ਜਾਗ ਗਈ ਹੋਵੇ । ਪਰ ਉਹ ਅੱਖਾਂ ਮੀਟ ਸੌਣ ਦਾ ਬਹਾਨਾ ਕਰਕੇ ਲੇਟ ਗਿਆ ਸੀ ।
………ਪੀਕ ਆਰ ਭਾਗ ਦੂਸਰਾ ਕਰੈਕਟਰ ਦੋ ਦਿਲਪ੍ਰੀਤ ……
ਅਗਲੇ ਭਾਗ ਵਿੱਚ ।