
ਹੀ ਬੇਸਬਰੀ ਤੇ ਚਾਅ ਨਾਲ ਜੀਤ ਇਸ ਵਾਰ ਗੱਡੀ ਲੈ ਕੇ ਘਰੋਂ ਨਿੱਕਲਿਆ ਸੀ । ਉਸਦੀ ਸਕੂਲ ਦੀ ਵੈਨ ਦਾ ਕੰਮ ਪੱਕਾ ਹੋ ਗਿਆ ਸੀ । ਅਗਲੇ ਮਹੀਨੇ ਉਸਨੇ ਉਥੇ ਕੰਮ ਸਾਂਭ ਲੈਣਾ ਸੀ । ਇਸ ਗੇੜੇ ਦੇ ਪੰਦਰਾਂ ਦਿਨ ਹੀ ਸੀ ਜਿਹੜੇ ਘਰ ਤੋਂ ਉਸਦੀ ਦੂਰੀ ਦੇ ਸਨ ।
ਜਿਵੇਂ ਕਿਸੇ ਵਿਦਿਆਰਥੀ ਦਾ ਆਖ਼ਿਰੀ ਇਮਤਿਹਾਨ ਹੋਵੇ ਤੇ ਉਸ ਮਗਰੋਂ ਕਿਸੇ ਇਮਤਿਹਾਨ ਤੇ ਮੁੜ ਬੈਠਣ ਦੀ ਲੋੜ ਨਾ ਹੋਵੇ ।ਇੰਝ ਦੀ ਖੁਸ਼ੀ ਸੀ ਉਸ ਕੋਲ । ਡਰਾਇਵਰਾਂ ਕੋਲ ਵੈਸੇ ਵੀ ਖੁਸ਼ੀਆਂ ਦੇ ਪਲ ਘੱਟ ਹੁੰਦੇ ਹਨ । ਲੰਮੀ ਦੂਰੀ ਦੇ ਡਰਾਇਵਰ ਘਰ ਦੀ ਦੂਰੀ ,ਰਾਤਾਂ ਦੇ ਸਫ਼ਰ ਮੌਸਮ ਦੀ ਮਾਰ ਪੁਲਸੀਆਂ ਦੀ ਲੁੱਟ ਤੋਂ ਬੱਚਦੇ ਕਿੰਝ ਸਫ਼ਰ ਕਰਦੇ ਹਨ ਉਹੀ ਜਾਣਦੇ ਹਨ । ਬੜੀ
ਹੁਣ ਉਸਦਾ ਸਫ਼ਰ ਲੰਮੀ ਦੂਰੀ ਦਾ ਮੁੱਕਣ ਵਾਲਾ ਸੀ । ਵਿਆਹ ਦੇ ਦੱਸ ਸਾਲ ਊਹਨੇ ਕਿੰਨੇ ਹੀ ਤਿਓਹਾਰ ਘਰੋਂ ਬਾਹਰ ਕੱਢੇ ਸੀ ਕਦੇ ਦੀਵਾਲੀ ਕਦੇ ਲੋਹੜੀ ਤੇ ਕਦੇ ਕੋਈ ਹੋਰ । ਫਿਰ ਆਪਣੇ ਜੀਵਨ ਦੀ ਕਿੰਨੀਆਂ ਹਸੀਨ ਰਾਤਾਂ ਟਰੱਕ ਚ ਸੌਂਦੇ ਚੰਨੋ ਨੂੰ ਯਾਦ ਕਰਦਿਆਂ ਕੱਟੀਆਂ ਸੀ ।
ਤੇ ਹੁਣ ਚੰਨੋ ਹਰ ਮੌਸਮ ਤੇ ਹਰ ਰਾਤ ਉਸਦੀ ਹੋਣ ਵਾਲੀ ਸੀ । ਉਹ ਆਪਣੇ ਦੋਵੇਂ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਸੌਂ ਸਕਦਾ ਸੀ ।
ਅਜੇ ਘਰੋਂ ਨਿੱਕਲੇ ਉਸਨੂੰ ਦੋ ਦਿਨ ਹੀ ਹੋਏ ਸੀ ਹਰਿਆਣੇ ਦੇ ਸਿਰਸੇ ਤੋਂ ਇੱਕ ਫੈਕਟਰੀ ਦਾ ਮਾਲ ਗੁਜਰਾਤ ਬੰਦਰਗਾਹ ਤੇ ਲਾਹੁਣਾ ਸੀ । ਸਿਰਸੇ ਤੋਂ ਮਸਾਂ ਨਿੱਕਲੇ ਹੀ ਸੀ ਕਿ ਉਸਦੀ ਭਰੀ ਭਰਾਈ ਗੱਡੀ ਦੀ ਇੱਕ ਹੋਰ ਗੱਡੀ ਨਾਲ ਆਹਮੋ ਸਾਹਮਣੇ ਜ਼ੋਰਦਾਰ ਟੱਕਰ ਹੋ ਗਈ । ਰਾਤ ਦਾ ਵੇਲਾ ਸੀ ਤੇ ਸੜਕ ਬੇਹੱਦ ਖ਼ਰਾਬ ਟੋਇਆਂ ਤੋਂ ਬਚਦਾ ਉਹ ਸਾਹਮਣੇ ਆਉਂਦੀ ਗੱਡੀ ਦੀ ਸਪੀਡ ਦਾ ਅੰਦਾਜ਼ਾ ਨਾ ਲਗਾ ਸਕਿਆ ਤੇ ਸਾਹਮਣੇ ਆਉਂਦੀ ਗੱਡੀ ਉਹਦੇ ਨਾਲ ਆਹ ਖੂਬੀ । ਉਹ ਜੋਰਦਾਰ ਉਛੱਲ ਕੇ ਸੇਧ ਸ਼ੀਸ਼ੇ ਚ ਜਾ ਵੱਜਾ । ਸ਼ੀਸ਼ਾ ਟੱਕਰ ਨਾਲ ਪਹਿਲ਼ਾਂ ਹੀ ਟੁੱਟ ਗਿਆ ਸੀ ਟੁੱਟੇ ਸ਼ੀਸ਼ੇ ਨੂੰ ਜਿਥੇ ਜਿਥੇ ਵੀ ਉਸਦੇ ਸਰੀਰ ਚ ਜਗ੍ਹਾ ਮਿਲੀ ਖੁਭ ਗਿਆ ਤੇ ਉਹ ਬਾਹਰ ਜਾ ਕੇ ਕਈ ਗਲੋਟਣੀਆਂ ਖਾਂਦਾ ਟਰੱਕ ਤੋਂ ਹੇਠਾ ਜਾ ਡਿੱਗਾ । ਪੂਰਾ ਸਰੀਰ ਲਹੂ ਲੁਹਾਨ ਸੀ ਸਰੀਰ ਦਾ ਸ਼ਾਇਦ ਕੋਈ ਹੀ ਹਿੱਸਾ ਹੋਵੇ ਜਿਥੋ ਲਹੂ ਨਾ ਨਿਕਲਦਾ ਹੋਵੇ ।
ਉਸਦੇ ਕਲੀਨਰ ਦੇ ਸੱਟ ਥੋੜੀ ਘੱਟ ਸੀ । ਬੜੀ ਮੁਸ਼ਕਲ ਨਾਲ ਉਸਨੇ ਕਿਸੇ ਪਾਸਿਓਂ ਸਹਾਇਤਾ ਲਈ ਤੇ ਨੇੜੇ ਦੇ ਹਸਪਤਾਲ ਗਏ । ਪਰ ਉਹਨਾਂ ਨੇ ਅੱਗਿਓ ਦਿੱਲੀ ਰੈਫਰ ਕਰ ਦਿੱਤਾ ।ਦਿੱਲੀ ਦੇ ਜੀ ਟੀ ਬੀ ਹਸਪਤਾਲ ਪੁੱਜੇ । ਖੂਨ ਐਨਾ ਜਿਆਦਾ ਵਗਿਆ ਕਿ ਮਸੀਂ ਹੀ ਸਾਹ ਚੱਲ ਰਹੇ ਸੀ । ਪਰ ਫਿਰ ਵੀ ਬੁਲਾਏ ਤੇ ਅੱਖਾਂ ਖੋਲ੍ਹ ਵੇਖ ਲੈਂਦਾ ਸੀ ਮਨ ਤੇ ਸਰੀਰ ਦੋਂਵੇਂ ਤਕੜੇ ਸੀ ।
10 ਬੋਤਲਾਂ ਖੂਨ ਦੀਆਂ ਚੜੀਆਂ । ਪੂਰੇ ਸ਼ਰੀਰ ਚੋਂ ਕੱਚ ਚੁਗ ਕੇ ਕੱਢਣ ਲਈ ਤੇ ਹੋਰ ਕਤਰੇ ਕਿਤੇ ਜ਼ਹਿਰ ਨਾ ਬਣਨ ਇਸ ਲਈ ਕਿੰਨੇ ਨਿੱਕੇ ਵੱਡੇ ਅਪ੍ਰੇਸ਼ਨ ਹੋਏ । ਪਰ ਫਿਰ ਵੀ ਉਸਨੇ ਹਿੰਮਤ ਨਾ ਹਾਰੀ ।
ਐਕਸੀਡੈਂਟ ਦਾ ਪਤਾ ਲਗਦੇ ਚੰਨੋ ,ਜੀਤ ਦਾ ਭਰਾ ,ਚੰਨੋ ਦੇ ਰਿਸ਼ਤੇਦਾਰ ਅਗਲੇ ਦਿਨ ਹੀ ਆ ਗਏ ।ਐਸੇ ਹਾਲ ਨੂੰ ਵੇਖ ਰੂਹ ਵੀ ਕੁਰਲਾ ਉੱਠੀ । ਕਿਸੇ ਨੂੰ ਸਜਾ ਸੁਆਰ ਕੇ ਸਾਬਤ ਸਬੂਤ ਘਰ ਤੋਂ ਤੋਰਿਆ ਹੋਵੇ ਅੱਗੇ ਇਸ ਹਾਲਤ ਚ ਦਿਖੇ ਤਾਂ ਕੀ ਹਾਲ ਹੋਏਗਾ ?
ਚੰਨੋ ਦਾ ਤਾਂ ਜਿਵੇਂ ਦਿਲ ਹੀ ਚੀਰਿਆ ਗਿਆ ਹੋਵੇ ।ਉਹਦੇ ਸਾਂਹਵੇ ਉਹ ਰੋਂਦੀ ਨਾ ਭਾਵੇਂ ਪਰ ਕੱਲੀ ਦਾ ਰੋਣਾ ਬੰਦ ਨਾ ਹੁੰਦਾ । ਉਹਦੇ ਸਾਹਮਣੇ ਹੌਂਸਲਾ ਦਿੰਦੀ ਤੇ ਰੱਬ ਦਾ ਸ਼ੁਕਰ ਕਰਦੀ ਕਿ ਉਹ ਬਚ ਗਿਆ । ਜੀਤ ਨੂੰ ਆਪਣੇ ਪਿਆਰ ਦਾ ਹੌਂਸਲਾ ਸੀ ਤੇ ਬੱਚ ਜਾਣ ਦੀ ਖੁਸ਼ੀ ਨਹੀਂ ਤਾ ਟਰੱਕ ਦੀ ਟੱਕਰ ਉਸਦੇ ਸਾਈਡ ਹੋਈ ਸੀ । ਇੱਕ ਮਹੀਨੇ ਦੀ ਕਰੀਬ ਉਸਦਾ ਦਿੱਲੀ ਇਲਾਜ ਚਲਿਆ । ਮਗਰੋਂ ਛੁੱਟੀ ਹੋਈ ਤਾਂ ਪਿੰਡ ਆ ਗਏ ।
ਪਹਿਲ਼ਾਂ ਵਗੇ ਖੂਨ ਨੇ ,ਟੀਕਿਆਂ ਅਪ੍ਰੇਸ਼ਨਾਂ ਤੇ ਐਂਟੀ ਬਾਇਓਟਿਕ ਨੇ ਉਸਦੇ ਦਰਸ਼ਨੀ ਜੁੱਸੇ ਨੂੰ ਚੌਥਾ ਹਿੱਸਾ ਵੀ ਨਹੀਂ ਛੱਡਿਆ । ਬਾਹਾਂ ਤੇ ਲੱਤਾਂ ਪਤਲੀਆਂ ਹੋ ਗਈਆਂ । ਕਦੇ ਖੰਘ ਆ ਜਾਂਦੀ ਤਾਂ ਜਾਨ ਤੇ ਬਣ ਆਉਂਦੀ ।
ਪਰ ਇਸ ਵੇਲੇ ਵੀ ਜਿਸ ਚੀਜ਼ ਨੇ ਉਸਨੂੰ ਸਭ ਤੋਂ ਵੱਧ ਮੋਹਿਆ ਚੰਨੋ ਦੀ ਸੇਵਾ ਸੀ । ਜਰਾ ਜਿੰਨੀ ਖੰਗ ਤੇ ਝੱਟ ਉਹਦੇ ਸਿਰਹਾਣੇ ਆ ਬੈਠਦੀ । ਠੰਡ ਚ ਉਹਨੂੰ ਕਿੰਨੀ ਵਾਰ ਪੇਸ਼ਾਬ ਜਾਣਾ ਪੈਂਦਾ ਤਾਂ ਸਹਾਰੇ ਨਾਲ ਟੋਰ ਕੇ ਲੈ ਕੇ ਜਾਂਦੀ । ਕਈ ਵਾਰ ਸਾਰੀ ਰਾਤ ਵੀ ਉਸਦੇ ਲਈ ਜਾਗ ਕੇ ਕੱਢ ਦਿੰਦੀ । ਸਮੇਂ ਸਿਰ ਦਵਾਈ ਦਿੰਦੀ ਹਰ ਨਿੱਕੇ ਨਿੱਕੇ ਪਰਹੇਜ਼ ਤੇ ਧਿਆਨ ਦਿੰਦੀ ।
ਬੱਚੇ ਉਹਦੇ ਆਸ ਪਾਸ ਮੰਡਰਾਉਂਦੇ ਹੋਰ ਖੇਡਦੇ ਕੁੱਦਦੇ ਲੜਦੇ ਉਹਦੇ ਨਾਲ ਲਾਡ ਕਰਦੇ ਪੜ੍ਹਦੇ ਤੇ ਸੌਂਦੇ । ਉਹ ਰੱਬ ਦਾ ਸ਼ੁਕਰ ਕਰਦਾ ਕਿ ਉਸਦੀ ਜਾਨ ਬਚ ਗਈ ਐਨੇ ਪਿਆਰੇ ਬੱਚੇ ਕਿਸੇ ਬੇਗਾਨੇ ਵੱਸ ਪੈ ਜਾਂਦੇ ਤਾਂ ਬਿਨਾਂ ਸੰਭਾਲ ਤੋਂ ਪਤਾ ਨਹੀਂ ਕਿੰਝ ਪਲਦੇ ਇਹ ।
ਫਿਰ ਨਰਿੰਦਰ ਉਹਨੂੰ ਸਾਰਾ ਦਿਨ ਕੰਮ ਕਰਦਾ ਦਿਸਦਾ । ਉਸਦੀਆਂ ਦਵਾਈਆਂ ,ਸਹਿਰੋਂ ਸੌਦੇ, ਬੱਚਿਆਂ ਦੀ ਦੇਖਭਾਲ ਕਰਦਾ ਰਹਿੰਦਾ । ਚੰਨੋ ਨੂੰ ਭਾਬੀ ਤੇ ਉਸਨੂੰ ਵੀਰ ਵੀਰ ਕਰਦੇ ਦਾ ਉਸਦਾ ਮੂੰਹ ਨਾ ਥੱਕਦਾ ।
ਉਹਨੂੰ ਜਾਪਦਾ ਸੀ ਕਿ ਕਿੰਝ ਉਸਨੇ ਉਸ ਪਵਿੱਤਰ ਰੂਹ ਤੇ ਸ਼ੱਕ ਕੀਤਾ । ਪਿੰਡ ਦੇ ਲੋਕਾਂ ਲਈ ਉਸ ਦੇ ਮੂੰਹੋ ਗਾਲਾਂ ਹੀ ਨਿਕਲਦੀਆਂ । ਕਦੇ ਕਦੇ ਉਹ ਸੋਚਦਾ ਕਿ ਉਹ ਦੁਰਘਟਨਾ ਸ਼ਾਇਦ ਚੰਨੋ ਦੇ ਸੱਚੇ ਪਿਆਰ ਤੇ ਕੀਤੇ ਸ਼ੱਕ ਕਰਕੇ ਤਾਂ ਨਹੀਂ । ਪਰ ਉਹ ਇੰਝ ਦੀਆਂ ਗੱਲਾਂ ਨੂੰ ਨਹੀਂ ਸੀ ਮੰਨਦਾ । ਪਰ ਊਹਨੇ ਸੁਣ ਰਖਿਆ ਸੀ ਕਿਸੇ ਸੱਚੇ ਬੰਦੇ ਤੇ ਝੂਠੇ ਇਲਜ਼ਾਮ ਲਗਾਉਣ ਦੀ ਸਜ਼ਾ ਰੱਬ ਜਰੂਰ ਦਿੰਦਾ ਹੈ । ਸ਼ੁਕਰ ਹੈ ਕਿ ਇਸ ਸਜ਼ਾ ਚ ਉਸਦੀ ਜਾਨ ਬਚ ਗਈ ।
ਲੋਕੀਂ ਖ਼ਬਰਾਂ ਲੈਣ ਆਉਂਦੇ ਤਾਂ ਬਦਲੀ ਸ਼ਕਲ ਦੇਖ ਘਬਰਾ ਜਾਂਦੇ । ਰੱਬ ਨੂੰ ਲੋਹੜਾ ਮਾਰਦੇ ਕਿ ਇਸ ਬੰਦੇ ਦਾ ਕੀ ਹਾਲ ਕਰ ਦਿੱਤਾ । ਪਰ ਜ਼ਿੰਦਗੀ ਦੀ ਇਹੋ ਖੇਡ ਹੈ ਸਮੇਂ ਨੇ ਵੱਡੇ ਵੱਡੇ ਪਰਬਤ ਵੀ ਚੀਰ ਕੇ ਮੈਦਾਨ ਬਣਾ ਦਿਤੇ ਹਨ ਉਹ ਤਾਂ ਫਿਰ ਇਨਸਾਨ ਸੀ । ਲੋਕੀ ਫਿਰ ਅਗਲੇ ਹੀ ਪਲ ਸ਼ੁਕਰ ਵੀ ਕਰ ਦਿੰਦੇ ਘੱਟੋ ਘੱਟ ਜਾਨ ਬਚ ਗਈ ।ਆਪਣੇ ਬੱਚਿਆਂ ਚ ਬੈਠਾ ਸਾਹਮਣੇ ਦਿਸਦਾ ਸਾਲ ਛੇ ਮਹੀਨੇ ਤੱਕ ਸਹੀ ਹੋਜੂ ।
ਜੀਤ ਦਾ ਖੁਦ ਤੇ ਆਤਮ ਵਿਸ਼ਵਾਸ਼ ,ਚੰਨੋ ਦੀ ਸੇਵਾ ਦੇਖਭਾਲ ਤੇ ਪਿਆਰ ਨੇ ਉਹਦੇ ਜਖਮ ਉਮੀਦ ਤੋਂ ਛੇਤੀ ਭਰ ਦਿੱਤੇ ਸੀ । ਹੌਲੀ ਹੌਲੀ ਬਿਨਾਂ ਸਹਾਰੇ ਤੋਂ ਤੁਰਨ ਲੱਗਾ ।
ਘਰ ਤੋਂ ਬਾਹਰ ਦਰਵਾਜੇ ਤੱਕ ਤੇ ਫਿਰ ਬਰੋਟੇ ਥੱਲੇ ਤਾਂਸ਼ ਕੁੱਟਦੀ ਢਾਣੀ ਕੋਲ ਜਾ ਬੈਠਦਾ । ਕੁੱਲ 6 ਕੁ ਮਹੀਨੇ ਹੋਏ ਸੀ ਉਸਦੇ ਐਕਸੀਡੈਂਟ ਨੂੰ ਤੇ ਹੁਣ ਉਹਦੀ ਹਾਲਤ ਸੁਧਰ ਗਈ ਕਿ ਉਹ ਤੁਰਕੇ ਖੇਤ ਵੀ ਚਲਾ ਜਾਂਦਾ । ਤੇ ਮੁੜ ਉਸ ਚ ਜਾਨ ਵੀ ਆਉਣ ਲੱਗੀ ਸੀ । ਪਰ ਡਾਕਟਰ ਦੀ ਸਲਾਹ ਨਾਲ ਉਸਨੇ ਕੋਈ ਵੀ ਭਾਰਾ ਕੰਮ ਬੰਦ ਕੀਤਾ ਹੋਇਆ ਸੀ ।
ਤੇ ਇੱਕ ਦਿਨ ਜਦੋਂ ਉਹ ਤਾਂਸ਼ ਖੇਡ ਵਾਪਿਸ ਆਉਂਦਾ ਪਿਆ ਸੀ । ਦਰਵਾਜੇ ਤੋਂ ਅੰਦਰ ਵੜਦੇ ਹੀ ਨਰਿੰਦਰ ਬਾਹਰ ਨਿਕਲਿਆ । ਵੀਰ ਤੁਹਾਨੂੰ ਹੀ ਬੁਲਾਉਣ ਚੱਲਾ ਸੀ । ਭਾਬੀ ਬੁਲਾ ਰਹੇ ਸੀ । ਮੈਂ ਬੱਚਿਆਂ ਨੂੰ ਲੈ ਆਵਾਂ ਕਿਸੇ ਦੋਸਤ ਦੇ ਘਰ ਹਨ ।
ਚੱਲ ਠੀਕ ਆਖ ਉਹ ਅੰਦਰ ਵੜਿਆ ਤਾਂ ਚੰਨੋ ਉਸਨੂੰ ਦੇਖਦੇ ਹੀ ਬੋਲੀ ਤੁਸੀ ਬੈਠੋ 5 ਮਿੰਟ ਮੈਂ ਚਾਰ ਡੱਬੇ ਪਾਣੀ ਪਾ ਲਵਾਂ ।
ਜੀਤ ਦੇ ਦਿਮਾਗ ਚ ਕਈ ਖਿਆਲ ਆਏ ਤੇ ਗਏ । ਇਸਤੋਂ ਪਹਿਲ਼ਾਂ ਕਿ ਚੰਨੋ ਅੰਦਰ ਵੜ ਚਟਿਕਣੀ ਲਗਾਉਂਦੀ ਉਸਨੇ ਦਰਵਾਜੇ ਨੂੰ ਧੱਕਾ ਦੇ ਆਪ ਵੀ ਅੰਦਰ ਵੜ ਗਿਆ ।
ਚਲਦਾ ।