
ਚੰਨੋ ਨੇ ਪਲਟ ਕੇ ਪਿੱਛੇ ਵੇਖਿਆ ਤਾਂ ਜੀਤ ਨੂੰ ਵੇਖਕੇ ਉਹ ਮੁਸਕਰਾ ਪਈ।
“ਐਸ ਵੇਲੇ ਆਹ ਸਾਰਾ ਕੁਝ ਸਹੀ ਨਹੀਂ , ਨਰਿੰਦਰ ਬੱਚਿਆਂ ਨੂੰ ਲੈ ਕੇ ਆ ਜਾਏਗਾ। ਬਾਹਰ ਦਾ ਦਰਵਾਜ਼ਾ ਖੁੱਲਾ ਹੈ. ਨਾਲੇ ਤੁਹਾਨੂੰ ਅਜੇ ਡਾਕਟਰ ਨੇ ਕੋਈ ਵੀ ਜ਼ੋਰ ਵਾਲਾ ਕੰਮ ਕਰਨ ਤੋਂ ਮਨਾ ਕੀਤਾ ਹੈ। ” ਚੰਨੋ ਨੇ ਬਾਲਟੀ ਚ ਪਾਣੀ ਛੱਡਦੇ ਹੋਏ ਕਿਹਾ। ਤੇ ਉਹਦੇ ਸਾਂਹਵੇਂ ਹੀ ਕੱਪੜੇ ਉਤਾਰਨ ਲੱਗੀ। ਜੀਤ ਨੇ ਉਸਨੂੰ ਬਾਹ ਤੋਂ ਖਿੱਚਕੇ ਆਪਣੀ ਹਿੱਕ ਨਾਲ ਘੁੱਟ ਲਿਆ। ਚੰਨੋ ਦੀ ਕਹੀ ਗੱਲ ਉਸਨੂੰ ਮਰਦਾਨਗੀ ਤੇ ਚੋਟ ਕਰਦੀ ਲੱਗੀ।
“ਆਦਮੀ ਤੇ ਘੋੜਾ ਬਿਮਾਰ ਹੋ ਸਕਦੇ ਹਨ। ਪਰ ਬੁੱਢੇ ਨਹੀਂ ਹੁੰਦੇ। ” ਜੀਤ ਨੇ ਕਹਾਵਤ ਵਿੱਚ ਆਪਣੇ ਸ਼ਬਦ ਜੋੜਦੇ ਹੋਏ ਕਿਹਾ। ਚੰਨੋ ਦੇ ਮੱਥੇ ਨੂੰ ਚੁੰਮਦੇ ਤੇ ਆਪਣੇ ਨਾਲ ਘੁੱਟਦੇ ਹੋਏ ਕਿਹਾ। ਹਾਲਾਂਕਿ ਉਸਨੂੰ ਪਤਾ ਸੀ ਕਿ ਉਹ ਖੁਦ ਅਜਿਹਾ ਕੁਝ ਨਹੀਂ ਕਰਨ ਆਇਆ। ਮਹਿਜ਼ ਇਹ ਦੇਖਣ ਆਇਆ ਸੀ ਕੀਤੇ ਉਸਦੇ ਆਉਣ ਤੋਂ ਪਹਿਲਾਂ ਨਰਿੰਦਰ . ………ਕੁਝ !
ਚੰਨੋ ਨੂੰ ਆਪਣੇ ਨਾਲ ਉਸਨੇ ਇੰਝ ਘੁੱਟਿਆ ਕਿ ਉਸਦੀ ਹਿੱਕ ਨੂੰ ਆਪਣੀ ਹਿੱਕ ਨਾਲ ਲਾ ਕਿ ਮਹਿਸੂਸ ਕਰ ਸਕੇ ਤੇ ਸ਼ਾਇਦ ਉਸਦਾ ਸ਼ੱਕ ਕੁਝ ਘਟ ਜਾਏ। ਉਸਨੂੰ ਮਹਿਸੂਸ ਹੋਇਆ ਕਿ ਚੰਨੋ ਦਾ ਸਰੀਰ ਇੱਕ ਦਮ ਨਾਰਮਲ ਸੀ। ਉਸਦੇ ਛੂਹਣ ਤੇ ਘੁੱਟਣ ਮਗਰੋਂ ਬੇਸ਼ਕ ਉਹ ਉਸਦੇ ਵਿੱਚ ਆ ਰਹੇ ਬਦਲਾਅ ਮਹਿਸੂਸ ਕਰ ਸਕਦਾ ਸੀ। ਉਸਦਾ ਸ਼ੱਕ ਘਟਿਆ ਜਰੂਰ ਪਰ ਖ਼ਤਮ ਨਹੀਂ ਸੀ ਹੋਇਆ। ਉਸਨੇ ਚੰਨੋ ਨੂੰ ਉਂਝ ਹੀ ਚੁੰਮਣਾ ਜਾਰੀ ਰਖਿਆ ਬੇਹੱਦ ਧੱਕੇ ਨਾਲ ਉਸਦਾ ਬਿਲਕੁਲ ਵੀ ਮਨ ਨਹੀਂ ਸੀ ਅਜਿਹਾ ਕੁਝ ਵੀ ਕਰਨ ਦਾ। ਉਸਦੇ ਮਨ ਚ ਸਿਰਫ ਸ਼ੱਕ ਸੀ। ਆਪਣੇ ਹੀ ਹੱਥਾਂ ਨਾਲ ਉਸਨੇ ਚੰਨੋ ਦੇ ਪਾਏ ਕਪੜੇ ਉਤਾਰ ਦਿੱਤੇ।
ਇੱਕ ਪਾਸੇ ਖੜਾ ਹੋ ਗਿਆ ਤੇ ਬੋਲਿਆ ” ਮਹੀਨੇ ਹੀ ਲੰਘ ਗਏ ਤੈਨੂੰ ਇੰਝ ਤੱਕੇ , ਅੱਜ ਮੁੜ ਤੈਨੂੰ ਇੰਝ ਆਪਣੇ ਸਾਂਹਵੇਂ ਦੇਖੇ ਦਿਲ ਭਰ ਕੇ ਦੇਖਣਾ ਚਾਹੁੰਦਾ ਹਾਂ। “
ਚੰਨੋ ਉਸਦੀਆਂ ਚੁਬਦੀਆਂ ਨਜਰਾਂ ਤੋਂ ਵੀ ਨਾ ਸ਼ਰਮਾਈ। ਐਨੇ ਵਰਿਆਂ ਚ ਕਿੰਨੇ ਹੀ ਪਲ ਉਹਨਾਂ ਨੇ ਇੱਕ ਦੂਸਰੇ ਨਾਲ ਕੱਢੇ ਸੀ। ਹੁਣ ਵੀ ਸ਼ਰਮ ਕਾਹਦੀ !
ਜੀਤ ਦੀਆਂ ਨਜਰਾਂ ਚੰਨੋ ਦੇ ਚਿਹਰੇ ਤੋਂ ਜਿਸਮ ਦੇ ਹਰ ਕੋਨੇ ਤੇ ਕੋਈ ਨਿਸ਼ਾਨ ਲੱਭ ਰਹੀਆਂ ਸੀ। ਉਸਨੂੰ ਕੋਈ ਨਿਸ਼ਾਨ ਨਾ ਦਿਸਿਆ। ਉਸਨੇ ਉਸਦੀ ਪਿੱਠ ਘੁਮਾ ਕੇ ਫਿਰ ਤੋਂ ਉੱਪਰ ਤੇ ਨੀਚੇ ਕਈ ਵਾਰ ਦੇਖਿਆ। ਪਰ ਕਿਤੇ ਇੱਕ ਉਂਗਲੀ ਦਾ ਵੀ ਨਿਸ਼ਾਨ ਨਹੀਂ ਸੀ। ਚੰਨੋ ਦਾ ਸਫੇਦ ਪਿੰਡਾ ਚੰਨ ਤੋਂ ਵੀ ਕਿਤੇ ਵੱਧ ਬੇਦਾਗ ਸੀ।
ਉਸਦੇ ਬੇਦਾਗ ਪਿੰਡੇ ਨੂੰ ਵੇਖ ਜੀਤ ਦੇ ਮਨ ਚੋਂ ਸ਼ੱਕ ਦੇ ਸਾਰੇ ਦਾਗ ਧੁਲ ਗਏ।
“ਚੱਲ ਹੁਣ ਤੂੰ ਨਹਾ ਲੈ , ਬਾਕੀ ਫੇਰ ਸਹੀ ” ਜੀਤ ਉਸਨੂੰ ਕਹਿ ਕੇ ਬਾਹਰ ਨਿਕਲਣ ਲੱਗਾ। ਪਰ ਕਈ ਮਹੀਨੇ ਤੋਂ ਦੱਬੀ ਲਾਟ ਨੂੰ ਕੋਈ ਤੀਲੀ ਲਾ ਕੇ ਜਾ ਸਕਦਾ ?ਚੰਨੋ ਉਸਦੀ ਛੋਹ ਚੁੰਮਣ ਤੇ ਹੱਥਾਂ ਦੀ ਬੇਦਰਦੀ ਨਾਲ ਲਟਲਟ ਬਲ ਰਹੀ ਸੀ।
ਚੰਨੋ ਨੇ ਉਸਦਾ ਹੱਥ ਪਕੜ ਲਿਆ। ਤੇ ਆਪਣੇ ਵੱਲ ਖਿੱਚ ਲਿਆ ਤੇ ਕਿਹਾ , “ਤੁਸੀਂ ਤਾਂ ਮੈਨੂੰ ਵੇਖ ਲਿਆ। ਹੁਣ ਵੇਖਣ ਦੀ ਵਾਰੀ ਮੇਰੀ ਏ “.
ਤੇ ਉਸਨੂੰ ਦੀਵਾਰ ਨਾਲ ਖਿਸਕਾ ਉਸਦੀ ਸ਼ਰਟ ਦੇ ਬਟਨ ਖੋਲ੍ਹਣ ਲੱਗੀ।
ਜੀਤ ਦਾ ਧਿਆਨ ਭਰ ਗਈ ਬਾਲਟੀ ਤੇ ਉਸਤੋਂ ਬਾਹਰ ਡੁੱਲ੍ਹਦੇ ਪਾਣੀ ਵੱਲ ਦੇਖਿਆ। ਤੇ ਕਿਹਾ “ਚੰਨੋ , ਪਾਣੀ ਡੁੱਲ ਰਿਹਾ ਬਾਹਰ ਟੂਟੀ ਬੰਦ ਕਰ ਦੇ। “
ਚੰਨੋ ਉਸ ਪਾਸਿਓਂ ਬੇਧਿਆਨ ਹੋ ਚੁੱਕੀ ਸੀ। ਉਸਦਾ ਧਿਆਨ ਸਿਰਫ ਜੀਤ ਦੇ ਸਰੀਰ ਤੇ ਸੀ। ਉਹ ਬੋਲੀ
” ਤੁਸੀਂ ਬਾਲਟੀ ਚੋਂ ਡੁੱਲਦੇ ਪਾਣੀ ਨੂੰ ਛੱਡੋ ਤੇ ਮੇਰੇ ਤੇ ਧਿਆਨ ਕਰੋ। “.
ਉਸਨੇ ਦੇਖਿਆ ਕਿਵੇਂ ਕੱਚ ਨੇ ਜੀਤ ਦੇ ਸ਼ਰੀਰ ਤੇ ਨਿਸ਼ਾਨ ਛੱਡ ਦਿੱਤੇ ਸੀ। ਤੇ ਉਸਦੇ ਦੁੱਗਣੇ ਜੁੱਸੇ ਦਾ ਸਰੀਰ ਉਸਤੋਂ ਅੱਧਾ ਰਹਿ ਗਿਆ ਸੀ। ਪਰ ਉਸਦਾ ਪਿਆਰ ਉਸ ਨਾਲ ਪਹਿਲਾਂ ਤੋਂ ਵਧਿਆ ਹੀ ਸੀ। ਤੇ ਛੇ ਮਹੀਨੇ ਤੋਂ ਵੱਧ ਜਿਸਮਾਂ ਦੀ ਦੂਰੀ ਉਸਨੂੰ ਕਦੇ ਬਹੁਤੀ ਮਹਿਸੂਸ ਨਹੀਂ ਸੀ ਹੋਈ। ਉਸਦੀਆਂ ਅੱਖਾਂ ਤੇ ਉਸਦੇ ਹੱਥਾਂ ਤੇ ਸਿਰ ਨੂੰ ਸਹਿਲਾ ਕੇ ਹੀ ਉਸਦੇ ਸਾਰੇ ਚਾਅ ਪੂਰੇ ਹੁੰਦੇ ਰਹੇ ਸੀ। ਤੇ ਅੱਜ ਜੀਤ ਦੀ ਉਸ ਛੋਹ ਨੇ ਤੇ ਚੁੰਮਣਾਂ ਨੇ ਮੁੜ ਉਸਨੂੰ ਇੰਝ ਭੜਕਾ ਦਿੱਤਾ ਜਿਵੇਂ ਇੱਕ ਅੰਦਰ ਭਾਂਬੜ ਮਚਦਾ ਹੋਵੇ।
ਅਗਲੇ ਪਲਾਂ ਚ ਜੀਤ ਉਸਦੇ ਸਾਂਹਵੇਂ ਬਿਲਕੁਲ ਉਸਦੇ ਵਾਂਗ ਹੀ ਖੜਾ ਹੋ ਗਿਆ। . ਪਰ ਉਸਤੋਂ ਬਿਲਕੁਲ ਉਲਟ ਪਾਸੇ ਜਿਵੇਂ ਇੱਕ ਪਾਸੇ ਪੂਰਨ ਅੱਗ ਤੇ ਦੂਸਰੇ ਪਾਸੇ ਬਰਫ ਤੋਂ ਵੱਧ ਠੰਡਕ। ਜਜੀਤ ਦੇ ਸ਼ਰੀਰ ਚ ਭੋਰਾ ਭਰ ਵੀ ਹਰਕਤ ਨਹੀਂ ਸੀ। ਚੰਨੋ ਨੇ ਉਸਦੇ ਵੱਲ ਨਜਰਾਂ ਭਰਕੇ ਦੇਖਿਆ ਤਾਂ ਜੀਤ ਨੇ ਨਜਰਾਂ ਘੁਮਾ ਲਈਆਂ। ਚੰਨੋ ਨੇ ਉਸਨੂੰ ਆਪਣੀਆਂ ਬਾਹਾਂ ਚ ਘੁਟਿਆ ਤੇ ਬੇਹਿਸਾਬ ਚੁੰਮਿਆ। ਪਰ ਜੀਤ ਉਂਝ ਹੀ ਸ਼ੀਤ। ਚੰਨੋ ਨੇ ਹਰ ਕੋਸ਼ਿਸ਼ ਕੀਤੀ ਜੋ ਉਹ ਕਰ ਸਕਦੀ ਸੀ ਪਰ ਸਭ ਬੇਕਾਰ। ਸਿਰਫ ਉਸਨੂੰ ਛੋਹਣ ਮਗਰੋਂ ਕੋਲੇ ਵਾਂਗ ਬਲ ਉੱਠਦਾ ਜੀਤ ਹਲੇ ਵੀ ਉਂਝ ਹੀ ਸੀ। ਕਿ ਆਦਮੀ ਤੇ ਘੋੜੇ ਵਾਲੀ ਕਹਾਵਤ ਝੂਠੀ ਪੈ ਗਈ ਸੀ ?
ਐਨੇ ਨੂੰ ਬਾਹਰੋਂ ਨਰਿੰਦਰ ਤੇ ਬੱਚਿਆਂ ਦੇ ਆਣ ਦੀ ਅਵਾਜ ਪਈ। ਜੀਤ ਕਪੜੇ ਪਾ ਬਾਹਰ ਆ ਗਿਆ। ਨਰਿੰਦਰ ਬੱਚਿਆਂ ਨਾਲ ਚੁੱਲ੍ਹੇ ਦੇ ਕੋਲ ਡਾਹੇ ਮੰਜੇ ਤੇ ਗੱਲੀਂ ਲੱਗਾ ਸੀ। ਉਸਨੂੰ ਵੇਖ ਉੱਠ ਖੜਿਆ ਤੇ ਬੱਚੇ ਉਸ ਨਾਲ ਚਿੰਬੜ ਗਏ। ਉਹਨਾਂ ਨੂੰ ਇੰਝ ਪਿਆਰ ਕਰਦੇ ਉਸਦੀਆਂ ਅੱਖਾਂ ਚ ਹੰਝੂ ਆ ਗਏ। ਉਹਨਾਂ ਦੇ ਕਰਕੇ ਹੰਝੂ ਆਏ ਜਾਂ ਚੰਨੋ ਦੇ ਸਾਹਮਣੇ ਕਮਜ਼ੋਰ ਪਏ ਜਾਣ ਕਰਕੇ ਉਸਨੂੰ ਨਹੀਂ ਸੀ ਪਤਾ। ਉਸਨੂੰ ਲੱਗਾ ਜਿਸ ਬੇਇੱਜਤੀ ਦੀ ਗੱਲ ਉਸਦੇ ਪਰਿਵਾਰ ਵਾਲੇ ਉਸਦੀ ਪਹਿਲੀ ਰਾਤ ਨੂੰ ਕਰ ਰਹੇ ਸੀ ਅੱਜ ਉਸਨੂੰ ਮਹਿਸੂਸ ਹੋਈ।
ਨਰਿੰਦਰ ਉੱਠ ਕੇ ਚਲਾ ਗਿਆ ਸੀ। ਚੰਨੋ ਨੇ ਰੋਟੀ ਪਕਾਈ ਤੇ ਉਹਦੇ ਨਾਲ ਤੇ ਬੱਚਿਆਂ ਨਾਲ ਬੈਠ ਕੇ ਖਾਣ ਲੱਗੀ। ਜੀਤ ਨਜਰਾਂ ਝੁਕਾ ਕੇ ਰੋਟੀ ਖਾਂਦਾ ਰਿਹਾ ਪਰ ਉਸਦੇ ਬੁਰਕੀ ਜਿਵੇਂ ਉਸਦੇ ਅੰਦਰ ਨਾ ਜਾ ਰਹੀ ਹੋਵੇ। ਵਿਹੜੇ ਚ ਮੰਜਾ ਡਾਹ ਕੇ ਉਹ ਓਥੇ ਹੀ ਸੌਂ ਗਏ। ਚੰਨੋ ਉਸਦੇ ਵਿਗੜੇ ਮਨ ਨੂੰ ਸਮਝ ਗਈ ਸੀ।
ਬੱਚਿਆਂ ਦੇ ਸੌਂਦੇ ਹੀ ਉਹ ਉਸਦੇ ਹੀ ਮੰਜੇ ਤੇ ਆ ਗਈ। ਉਸਨੂੰ ਬਾਂਹ ਤੇ ਛਾਤੀ ਚ ਜਗਾਹ ਬਣਾ ਕੇ ਆਪਣਾ ਸਿਰ ਟਿਕਾ ਦਿੱਤਾ।
ਬੜੇ ਹੀ ਹੌਲੀ ਸ਼ਬਦਾਂ ਚ ਉਹ ਬੁੜਬੁੜਾਈ ,” ਐਕਸੀਡੈਂਟ ਤੇ ਕਮਜ਼ੋਰੀ ਕਰਕੇ ਇੰਝ ਹੋ ਜਾਂਦਾ , ਕੁਝ ਵੇਲੇ ਚ ਬਾਕੀ ਸਭ ਠੀਕ ਹੋ ਹੀ ਜਾਉਗਾ। ਇੰਝ ਮੂੰਹ ਸਿੱਟ ਤੇ ਕਿਓਂ ਮਨ ਨੂੰ ਉਦਾਸ ਕਰ ਰਹੇਂ ਹੋ। ਬਾਕੀ ਅਗਲੀ ਵਾਰ ਡਾਕਟਰ ਕੋਲ ਦਵਾਈ ਲਈ ਗਏ ਤਾਂ ਇਹ ਵੀ ਦੱਸ ਦਿਓ। ਸ਼ਾਇਦ ਅਜੇ ਦਵਾਈ ਕਰਕੇ ਇੰਝ ਹੈ। ਤੇ ਮੈਨੂੰ ਇਸ ਸਭ ਦੀ ਜਰੂਰਤ ਵੀ ਨਹੀਂ ਬੱਸ ਮੈਂ ਤਾਂ ਇੰਝ ਹੀ ਹਮੇਸ਼ਾ ਤੁਹਾਡੇ ਨਾਲ ਰਹਿ ਸਕਦੀ ਹਾਂ। ਮਹਿਜ਼ ਤੁਹਾਡੇ ਬਾਹਾਂ ਦੇ ਇਸ ਨਿੱਘ ਚ।
ਜੀਤ ਦਾ ਮਨ ਸ਼ੱਕ ਕਰਕੇ ਹੋਏ ਪਛਤਾਵੇ ਤੇ ਆਪਣੇ ਆਪ ਦੇ ਇੰਝ ਮਰਦ ਨਾ ਰਹਿਣ ਦੇ ਖਦਸ਼ੇ ਨਾਲ ਦੁੱਖ ਨਾ ਭਰਿਆ ਹੋਇਆ ਸੀ ਪਰ ਚੰਨੋ ਦੇ ਸ਼ਬਦਾਂ ਨੇ ਉਸਦੇ ਮਨ ਨੂੰ ਧਰਵਾਸ ਦਿੱਤੀ। ਉਸਨੂੰ ਚੰਨੋ ਦੇ ਨਿਰਛਲ ਤੇ ਬੇ ਹਿਸਾਬ ਪਿਆਰ ਤੇ ਖੁਦ ਨੂੰ ਕੁਰਬਾਨ ਕਰ ਦੇਣ ਦਾ ਖਿਆਲ ਆਇਆ। ਪਤਾ ਨਹੀਂ ਉਸਨੇ ਕਿੰਨੇ ਕੁ ਪੁੰਨ ਕੀਤੇ ਹੋਣਗੇ ਜੋ ਉਸਨੂੰ ਚੰਨੋ ਦਾ ਸਾਥ ਮਿਲਿਆ।
ਉਸਨੇ ਚੰਨੋ ਦੇ ਮੱਥੇ ਨੂੰ ਚੁੰਮਕੇ ਆਪਣੇ ਨਾਲ ਘੁੱਟਿਆ। ਤੇ ਬੋਲਿਆ , “ਮੇਰੀ ਹੀ ਗਲਤੀ ਹੈ ਮੈਨੂੰ ਪੂਰੀ ਤਰ੍ਹਾਂ ਕਮਜ਼ੋਰੀ ਦੂਰ ਹੁੰਦੇ ਤੱਕ ਇਸ ਸਭ ਦੀ ਕੋਸ਼ਿਸ਼ ਕਰਕੇ ਆਪਣੇ ਮਨ ਤੇ ਭਾਰ ਨਹੀਂ ਸੀ ਵਧਾਉਣਾ ਚਾਹੀਦਾ। ਪਰ ਇੰਝ ਨਾ ਕਰਦਾ ਤਾਂ ਤੇਰੇ ਇਸ ਪਿਆਰ ਦੀ ਇੰਤਹਾ ਨੂੰ ਕਿੰਝ ਸਮਝਦਾ। ਜਰੂਰ ਹੀ ਅਗਲੀ ਵਾਰ ਡਾਕਟਰ ਨੂੰ ਦੱਸਾਗਾਂ ਤੇ ਇਸਦਾ ਹੱਲ ਨਿਕਲੇਗਾ ਤੇ ਅਸੀਂ ਉਵੇਂ ਹੀ ਘੁਲ ਮਿਲ ਕੇ ਪਿਆਰ ਕਰਾਗੇਂ।
ਉਸਨੂੰ ਉਂਝ ਹੀ ਬਾਹਾਂ ਚ ਘੁੱਟ ਕੇ ਜੀਤ ਤੇ ਚੰਨੋ ਤਾਰਿਆਂ ਦੀ ਛਾਂ ਥੱਲੇ ਚੰਨ ਤੇ ਚਕੋਰ ਦੀ ਜੋੜੀ ਵਾਂਗ ਸੌਂ ਗਏ। ਭਰਵੀਂ ਗਰਮੀ ਦੇ ਮਹੀਨੇ ਚ ਵੀ ਇੱਕ ਦੂਸਰੇ ਦੇ ਜਿਸਮ ਚੋਂ ਉਹਨਾਂ ਨੂੰ ਗਰਮੀ ਨਹੀਂ ਸੀ ਲੱਗ ਰਹੀ। ਪਿਆਰ ਦਾ ਅਹਿਸਾਸ ਠੰਡ ਚ ਗਰਮੀ ਤੇ ਗਰਮੀ ਚ ਠੰਡ ਜੋ ਵਰਤਾ ਦਿੰਦਾ ਹੈ।
ਚਲਦਾ . …….