ਪੂਰਨਤਾ ਦਾ ਅਹਿਸਾਸ (ਪੂਰੀ ਕਹਾਣੀ ਇੱਕੋ ਪੋਸਟ ਵਿੱਚ )

ertਨੂਰ ਅੱਜ ਦੇ ਸਾਰੇ ਮਰੀਜਾਂ ਨੂੰ ਨਿਪਟਾ ਕੇ ਅਜੇ ਅਗਲੇ ਗੇੜ ਤੋਂ ਪਹਿਲ਼ਾਂ ਕੁਝ ਪਲ ਲਈ ਰੈਸਟ ਰੂਮ ਜਾ ਕੇ ਬੈਠੀ ਹੀ ਸੀ ਕਿ ਇੰਟਰਕਾਮ ਤੇ ਰਿਸੈਪਸ਼ਨ ਕੁੜੀ ਦਾ ਫੋਨ ਗਿਆ ਕੋਈ ਜਾਣ ਪਛਾਣ ਵਿਚੋਂ ਉਹਨੂੰ ਮਿਲਣਾ ਚਾਹੁੰਦਾ ਸੀ ਰਿਸਪੈਨਿਸਟ ਨਾਮ ਨਾ ਦੱਸ ਸਕੀ, ਕੋਈ ਇਥੋਂ ਦਾ ਜਾਣਕਾਰ ਹੁੰਦਾ ਤਾਂ ਜ਼ਰੂਰ ਮੈਸੇਜ ਕਰਕੇ ਜਾਂ ਫੋਨ ਕਰਕੇ ਆਉਂਦਾ  
ਇੰਝ ਬਿਨਾਂ ਬੁਲਾਏ ਕੌਣ ਗਿਆ ਉਹ ਸੋਚਦੀ ਸੋਚਦੀ ਉੱਠ ਖੜੀ ਤੇ ਆਪਣੇ ਮਰੀਜ਼ ਦੇਖਣ ਵਾਲੇ ਕਮਰੇ ਆਈ
ਅੱਗਿਓ ਸਾਹਮਣੇ ਗਗਨ ਨੂੰ ਵੇਖ ਕੇ ਉਹ ਇੱਕ ਦਮ ਝੇਂਪ ਗਈ ਸਿਰਫ ਗਗਨ ਹੀ ਨਹੀਂ ਸੀ ਸਗੋਂ ਉਸਦੀ ਮਾਂ ਵੀ ਸੀ ਉਸਨੇ ਉਵੇਂ ਹੀ ਡੌਰ ਭੌਰ ਹੋਈ ਨੇ ਆਂਟੀ ਦੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ ਕੀਤੀ
-“ਜੁਗ ਜੁਗ ਜੀਅ ਧੀਏ ,ਵਾਹਿਗੁਰੂ ਤੈਨੂੰ ਪੁੱਤ ਦੀ ਦਾਤ ਬਖਸ਼ਣ ਆਂਟੀ ਨੇ ਉਸਨੂੰ ਪੈਰ ਤੋਂ ਪਹਿਲਾਂ ਹੋ ਬੋਚਦੇ ਹੋਏ ਕਿਹਾ ਉਸਨੂੰ ਆਂਟੀ ਦੀ ਅਸੀਸ ਨੇ ਇੱਕ ਕੰਡਾ ਜਿਹਾ ਚੋਬ ਦਿੱਤਾ ਪਰ ਮਨ ਦੀ ਚੀਸ ਨੂੰ ਜੀਭ ਥੱਲੇ ਦੱਬਕੇ ਉਸਨੇ ਗਗਨ ਨੂੰ ਆਪਣੀ ਜੱਫੀ ਘੁੱਟ ਲਿਆ ਕਈ ਸਾਲਾਂ ਮਗਰੋਂ ਅੱਜ ਉਹ ਮਸੀਂ ਮਿਲੀਆਂ ਸੀ ਦੋਂਵੇਂ ਸਕੂਲ 12ਵੀਂ ਤੱਕ ਕੱਠੀਆਂ ਪੜੀਆਂ ਸੀ ਉਸ ਤੋਂ ਮਗਰੋਂ ਸਿਰਫ ਕੁਝ ਇੱਕ ਸਮੇਂ ਤੇ ਉਹਨਾਂ ਦੀ ਗੱਲ ਹੋਈ ਸੀ ਤੇ ਆਖ਼ਿਰੀ ਵਾਰ ਕਰੀਬ ਤਿੰਨ ਸਾਲ ਪਹਿਲ਼ਾਂ
ਇੰਝ ਬਿਨਾਂ ਕਿਸੇ ਅਗਾਊਂ ਮੈਸੇਜ ਦੇ ਤੇ ਉਹ ਵੀ ਕਲੀਨਿਕ ਵਿੱਚ ਕਿਵੇਂ ਆਉਣਾ ਹੋਇਆ ? ਤੁਸੀਂ ਘਰ ਜਾਂਦੇ ਕੱਠੇ ਕੱਠੇ ਬਹਿਕੇ ਲੰਚ ਡਿਨਰ ਕਰਦੇ ” 
ਨੂਰ ਨੇ ਝਕਦੇ ਝਕਦੇ ਪੁੱਛਿਆ
ਬੱਸ ਧੀਏ , ਸੋਚਿਆ ਜਾਂਦੇ ਜਾਂਦੇ ਤੈਨੂੰ ਮਿਲ ਜਾਵਾਂ। ਨਾਲ਼ੇ ਐਵੇਂ ਦੇ ਕੰਮਾਂ ਆਪਣਾ ਧੀ ਪੁੱਤ ਕੰਮ ਆਉਂਦਾ ਗਗਨ ਦੀ ਮਾਂ ਨੇ ਮੂੰਹ ਲਟਕਾ ਕੇ ਉਤੱਰ ਦਿੱਤਾ  
ਗਗਨ ਅਜੇ ਤੱਕ ਚੁੱਪ ਹੀ ਬੈਠੀ ਸੀ ਉਸਦੇ ਚਿਹਰੇ ਤੇ ਉਸਦਾ ਚਿਰਪਰਿਚਿਤ ਮੁਸਕਰਾਹਟ ਗਾਇਬ ਸੀ ਪਰ ਇਸ ਮੁਲਕ ਕੇ ਤਾਂ ਖਿੜੇ ਖਿੜੇ ਫੁੱਲਾਂ ਵਰਗੇ ਚਿਹਰੇ ਵੀ ਠੰਡੇ ਜਜਬਾਤਾਂ ਮੁਰਝਾ ਜਾਂਦੇ ਹਨ ਗਗਨ ਨੂੰ ਵੀ ਇਸ ਭੱਜ ਦੌੜ ਨੇ ਮੁਰਝਾ ਦਿੱਤਾ ਹੋਏਗਾ
ਉਸਨੇ ਗਗਨ ਦੇ ਕੰਮ ਬਾਰੇ ਪੁੱਛਣਾ ਚਾਹਿਆ ਪਰ ਉੱਤਰ ਹਰ ਵਾਰ ਉਸਦੀ ਮਾਂ ਦਿੰਦੀ
ਅਖ਼ੀਰ ਉਸਦੀ ਮਾਂ ਨੇ ਹੀ ਢਿੱਡ ਨੰਗਾ ਕੀਤਾ ਉਹਨੇ ਦੱਸਿਆ ਕਿ ਜਿੱਦ ਕਰ ਕਰ ਕੇ ਇਹ ਕਨੇਡਾ ਆਈ ਸੀ ਤੇ ਇਥੇ ਕਿਸੇ ਮੁੰਡੇ ਨਾਲ ਰਹਿੰਦੀ ਰਹੀ ਉਹ ਮੁੰਡਾ ਵੀ ਪੀ ਆਰ ਹੋ ਗਿਆ ਤੇ ਇਹ ਵੀ ਹੋ ਗਈ ਹੁਣ ਉਹ ਮੁੰਡਾ ਤਾਂ ਚੁੱਪ ਚੁਪੀਤੇ ਵਿਆਹ ਕਰਵਾ ਆਇਆ ਇੰਡੀਆ ਜਾ ਕੇ ਤੇ ਇਸਦੇ ਪੇਟ ਕਲੰਕ ਛੱਡ ਗਿਆ ਇਹਦੇ ਲਈ ਅਸੀਂ ਇੰਡੀਆ ਮੁੰਡਾ ਦੇਖੀ ਬੈਠੇ ਸੀ ਅਗਲੇ ਵਿਆਹ ਦਾ ਸਾਰਾ ਖਰਚ ਕਰਨ ਨੂੰ ਤਿਆਰ ਬੈਠੇ ਹਨ ਨਾਲੇ ਇਹਦੇ ਭਰਾ ਲਈ ਰਿਸ਼ਤਾ ਕਰਵਾ ਕੇ ਉਹਨੂੰ ਵਿਆਹ ਕੇ ਇੱਧਰ ਭਿਜਵਾ ਦੇਣਗੇ  
ਪਰ ਇਹਨੇ ਆਹ ਨਵਾਂ ਹੀ ਜੱਭ ਛੇੜ ਲਿਆ ਇੰਡੀਆ ਹੁੰਦੇ ਇਹਦੇ ਪਿਓ ਭਰਾ ਵੱਢ ਦਿੰਦੇ ਇਹਨੂੰ  
ਦੱਸਦਿਆਂ ਆਂਟੀ ਦਾ ਗੜੁੱਚ ਭਰ ਆਇਆ ਉਸਨੂੰ ਸ਼ਾਇਦ ਆਪਣੀ ਧੀ ਦੇ ਦੁੱਖ ਨਾਲੋਂ ਪੁੱਤਰ ਦੇ ਬਾਹਰ ਨਾ ਪਹੁੰਚ ਸਕਣ ਦਾ ਦੁੱਖ ਵਧੇਰੇ ਸੀ ਬੱਸ ਧੀਏ ਇਹਦਾ ਉਪਰੇਸ਼ਨ ਕਰਵਾ ਦੇ ਇੰਡੀਆ ਜਾਣ ਤੋਂ ਪਹਿਲ਼ਾਂ ਓਧਰ ਤਾਂ ਰੌਲਾ ਪੈਜੁ ਨਾਲੇ ਸੌਖਾ ਨਹੀਂ ਹੁੰਦਾ
ਪਰ ਨੂਰ ਜਾਣਦੀ ਸੀ ਕਿ ਕਨੇਡਾ ਮਾਂ ਭਾਵੇਂ ਕੁਆਰੀ ਹੋਵੇ ਫਿਰ ਵੀ ਉਹਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੁੰਦਾ ਉਹ ਗਗਨ ਤੋਂ ਸਭ ਜਾਣਕੇ ਹੀ ਕੁਝ ਕਹਿ ਸਕਦੀ ਸੀ
ਗਗਨ ਦੇ ਚੈੱਕਅੱਪ ਦੇ ਬਹਾਨੇ ਉਸਨੂੰ ਅੰਦਰ ਦੇ ਕਮਰੇ ਲੈ ਗਈ ਤੇ ਆਂਟੀ ਨੂੰ ਓਥੇ ਹੀ ਛੱਡ ਦਿੱਤਾ
ਗਗਨ ਨੇ ਜੋ ਉਸਨੂੰ ਦੱਸਿਆ ਉਹ ਇੱਥੇ ਆਈਆਂ ਬਹੁਤੀਆਂ ਕੁੜੀਆਂ ਦੀ ਕਹਾਣੀ ਸੀ ਪਰ ਉਹਨਾਂ ਜ਼ਿਆਦਾ ਸਮਝਦਾਰ ਹੋਣ ਕਰਕੇ ਬੱਚੇ ਦੀ ਸਟੇਜ ਤਾਂ ਨਾ ਪਹੁੰਚਣ ਪਰ ਜ਼ਖਮ ਜਰੂਰ ਗਹਿਰੇ ਖਾ ਲੈਂਦੀਆਂ ਹਨ ਤੇ ਗਗਨ ਤੇ ਉਸਦੀ ਕਹਾਣੀ ਕਿੰਨੀਂ ਜੁੜੀ ਹੋਈ ਸੀ ਸਕੂਲ ਬਣੇ ਉਹਨਾਂ ਨਾਜ਼ੁਕ ਉਮਰ ਦੇ ਰਿਸ਼ਤਿਆਂ ਤੋਂ ਹੁਣ ਤੀਕ ਬਹੁਤ ਕੁਝ ਜੁੜਿਆ ਹੋਇਆ ਸੀ
ਗਗਨ ਉਸਦੀ ਕਲਾਸ ਦੀ ਸਭ ਤੋਂ ਚੁਲਬੁਲੀ ਕੁੜੀ ਸੀ ਉਹ ਨੇੜਲੇ ਪਿੰਡ ਤੋਂ ਇਸ ਕੁੜੀਆਂ ਦੇ ਕਾਲਜ਼ ਪੜ੍ਹਨ ਆਉਂਦੀ ਸੀ ਕਾਲਜ ਗਿਆਰਵੀਂ ਬਾਰਵੀਂ ਦੀ ਪੜ੍ਹਾਈ ਵੀ ਸੀ ਦੋਵਾਂ ਨੇ ਕੱਠੇ ਹੀ ਕਾਲਜ਼ ਗਿਆਰਵੀਂ ਦਾਖਲਾ ਸੀ ਕਾਲਜ ਦੀ ਬੱਸ ਰਾਹੀਂ ਆਉਂਦੀਆਂ ਜਾਂਦੀਆਂ ਸੀ ਦੋਵਾਂ ਦਾ ਸੁਭਾਅ ਇੱਕ ਦੂਸਰੇ ਤੋਂ ਉਲਟਾ ਹੋਣ ਕਰਕੇ ਵੀ ਕਾਫੀ ਵਧੀਆ ਆਪਸ ਬਣਦੀ ਸੀ ਗਗਨ ਕੋਲ ਕਲਾਸ ਦੀ ਹਰ ਕੁੜੀ ਦੀ ਖ਼ਬਰ ਹੁੰਦੀ ਸੀ ਕਿਸਦਾ ਬੁਆਫਰੈਂਡ ਹੈ ਕਿਸਦਾ ਨਹੀਂ ਹੈ ਕੌਣ ਅੱਜ ਟਿਊਸ਼ਨ ਦੀ ਜਗ੍ਹਾ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਹੀ ਹੈ ਕੌਣ ਕਲਾਸ ਮੁਬਾਈਲ ਲੈ ਕੇ ਆਉਂਦੀ ਹੈ ਕਿਸਨੇ ਚੋਰੀ ਮੁਬਾਈਲ ਰਖਿਆ ਹੋਇਆ ਹਰ ਇੱਕ ਖ਼ਬਰ ਉਸ ਕੋਲ ਹੁੰਦੀ ਸੀ ਕਿਸ ਕੁੜੀ ਦਾ ਆਪਣੇ ਬੁਆਫਰੈਂਡ ਨਾਲ ਰਿਲੇਸ਼ਨ ਕਿੱਥੇ ਤੱਕ ਹੈ ਸਭ ਬਾਰੇ ਉਹ ਤੁਰਦੀ ਫਿਰਦੀ ਵਿਕੀਪੀਡੀਆ ਸੀ
ਇਸਦੇ ਬਾਵਜੂਦ ਹੁਸ਼ਿਆਰ ਸੀ ਕਦੇ ਉਸਨੂੰ ਪੜ੍ਹਦੇ ਹੋਏ ਨਹੀਂ ਦੇਖਿਆ ਸੀ ਪਰ ਹਰ ਪੇਪਰ ਚੋ ਵਧੀਆ ਨੰਬਰ ਲੈਂਦੀ ਤੇ ਬੜੇ ਵਧੀਆ ਨੰਬਰਾਂ ਨਾਲ ਪਾਸ ਵੀ ਹੋ ਗਈ ਅੱਗਿਓਂ ਉਹ ਵੀ ਮੈਡੀਕਲ ਲਾਈਨ ਜਾਣ ਲਈ ਡਾਕਟਰੀ ਦਾ ਟੈਸਟ ਦੇਣਾ ਚਾਹੁੰਦੀ ਸੀ ਪਰ ਉਸਦੇ ਘਰਦੇ ਐਵੇਂ ਇਹਨਾਂ ਫ਼ਾਲਤੂ ਪੜ੍ਹਾਈ ਪਾ ਕੇ ਸਮਾਂ ਖਰਾਬ ਕਰਨ ਦੇ ਮੂਡ ਨਹੀਂ ਸੀ ਉਹਨਾਂ ਦਾ ਮਕਸਦ ਸਿਰਫ ਐਨਾ ਕੁ ਸੀ ਕਿ ਪੜ੍ਹੀ ਲਿਖੀ ਕਹਾਉਣ ਜੋਗੀ ਹੋ ਜਾਏ ਬੱਸ ਬਥੇਰਾ
ਮੈਡੀਕਲ ਦਾਖਲੇ ਦਾ ਮਕਸਦ ਵੀ ਇਸ ਪਾਸੇ ਕੈਰੀਅਰ ਦਾ ਘੱਟ ਤੇ ਕੁੜੀਆਂ ਦਾ ਕਾਲਜ਼ ਹੋਣਾ ਤੇ ਵੈਨ ਦਾ ਘਰ ਦੇ ਸਾਹਮਣਿਓ ਚੱਕ ਕੇ ਸਾਹਮਣੇ ਹੀ ਉਤਾਰ ਦੇਣ ਕਰਕੇ ਉਹਨਾਂ ਦੀ ਸਿਰਦਰਦੀ ਨਾ ਹੋਣ ਕਰਕੇ ਸੀ
ਜਦੋਂ ਬਾਰਵੀਂ ਕੁਝ ਸਮੇਂ ਲਈ ਬਾਹਰ ਪੜ੍ਹਨ ਲਈ ਟਿਊਸ਼ਨ ਵੀ ਰੱਖੀ ਤਾਂ ਉਸਦਾ ਭਰਾ ਹੀ ਛੱਡਕੇ ਜਾਂਦਾ ਤੇ ਖ਼ਤਮ ਹੋਣ ਤੱਕ ਓਥੇ ਰੁਕ ਕੇ ਹੀ ਵਾਪਿਸ ਹੋ ਜਾਂਦਾ
ਪਰ ਪਤਾ ਨਹੀਂ ਐਨੀ ਪਾਬੰਧੀ ਦੇ ਬਾਵਜੂਦ ਕਿਥੋਂ ਇਸ਼ਕ ਝਾਤੀ ਮਾਰ ਗਿਆ ਸਕੂਲ ਵੈਨ ਦੇ ਡਰਾਈਵਰ ਦੀ ਜਗ੍ਹਾ ਇੱਕ ਦਿਨ ਆਇਆ ਉਸਦਾ ਦੋਸਤ ਕਦੋਂ ਉਸ ਨਾਲ ਗੱਲ ਕਰ ਗਿਆ ,ਨੰਬਰ ਦੇ ਗਿਆ ਤੇ ਚੋਰੀ ਵਰਤਣ ਲਈ ਮੁਬਾਈਲ ਵੀ ਕੁਝ ਵੀ ਖ਼ਬਰ ਨਹੀਂ ਲੱਗੀ
ਨੂਰ ਨੂੰ ਜਦੋਂ ਜੁਗਰਾਜ ਨੂੰ ਪਹਿਲੀ ਵਾਰ ਵੀ ਦੇਖਿਆ ਸੀ ਤਾਂ ਉਸਦੀਆਂ ਅੱਖਾਂ ਦਿਸਦੀ ਇੱਕ ਅਜੀਬ ਜਹੀ ਲਾਲੀ ਤੇ ਇੱਕ ਅਜੀਬ ਜਿਹਾ ਤੱਕਣ ਦਾ ਅੰਦਾਜ਼ ਉਸਨੂੰ ਭੈੜਾ ਲੱਗਾ ਸੀ ਉੱਪਰੋਂ ਉਮਰ ਇੰਝ ਲਗਦਾ ਸੀ ਜਿਵੇਂ ਕਈ ਜੁਆਕਾਂ ਦਾ ਬਾਪ ਹੋਵੇ।
ਇਹ ਉਦੋਂ ਸੀ ਜਦੋਂ ਗਗਨ ਖੁਦ ਫੁੱਟ ਰਹੇ ਤੂਤ ਦੀ ਛਿਟੀ ਵਾਂਗ ਰੰਗ ਵੀ ਨਿਖਾਰ ਰਹੀ ਸੀ ਤੇ ਖੁਦ ਨੂੰ ਵੀ ਉਸਦੇ ਵੱਲ ਵੇਖਕੇ ਤਾਂ ਕੋਈ ਵੀ ਮੁੰਡਾ ਕਦੇ ਵੀ ਹਾਂ ਕਰ ਦਵੇ ਪਤਾ ਨਹੀਂ ਉਸਨੂੰ ਜੁਗਰਾਜ ਕੀ ਲੱਭਾ ਤੇ ਉਹਦੇ ਕੋਲ ਬੱਸ ਉਸਦੀਆਂ ਗੱਲਾਂ ,ਉਸਦਾ ਫੋਨ ,ਉਸਦੇ ਮੈਸੇਜ
ਸਾਰੀਆਂ ਬੰਦਸ਼ਾਂ ਤੇ ਸਭ ਰੋਕਾਂ ਨੂੰ ਤੋੜ ਕੇ ਕੋਈ ਜ਼ਿੰਦਗੀ ਅਚਨਚੇਤ ਜਾਏ ਤਾਂ ਸਹਿਜ ਗੱਲ ਹੈ ਕਿ ਉਹ ਹੀ ਰੱਬ ਵਰਗਾ ਦਿਸਦਾ ਹੈ ਫਿਰ ਅਹਿਸਾਸ ਜੁੜਦੇ ਹਨ ਫਿਰ ਸਹੀ ਗਲਤ ਤੇ ਕੀ ਚੰਗਾ ਕੀ ਮਾੜਾ ਭੁੱਲ ਜਾਂਦਾ ਹੈ ਬੰਧਨਾਂ ਦੀ ਆਜ਼ਾਦੀ ਨੂੰ ਤੋੜਕੇ ਜੋ ਸਕੂਨ ਮਨ ਨੂੰ ਆਉਂਦਾ ਹੈ ਉਸ ਵਿੱਚ ਆਤਮ ਗਿਲਾਨੀ ਦਾ ਭਾਵ ਮੁੱਕ ਜਾਂਦਾ ਹੈ।
ਗਗਨ ਨੇ ਕਈ ਵਰ੍ਹੇ ਇਹੋ ਪਿਆਰ ਨੂੰ ਚਲਾਇਆ ਬਾਰਵੀਂ ਮਗਰੋਂ ਉਸਦੇ ਘਰਦਿਆਂ ਨੇ ਨੇੜੇ ਦੇ ਹੀ ਕਿਸੇ ਕਾਲਜ ਅੱਗੇ ਪੜ੍ਹਨ ਲਾ ਦਿੱਤਾ ਉਸਦਾ ਭਰਾ ਉਸਨੂੰ ਛੱਡਣ ਜਾਂਦਾ ਉਸਨੂੰ ਲੈਣ ਜਾਂਦਾ ਫਿਰ ਵੀ ਪਤਾ ਨਹੀਂ ਕਿਵੇਂ ਉਹ ਜੁਗਰਾਜ ਨੂੰ ਮਿਲ ਲੈਂਦੀ ਫ਼ਿਲਮਾਂ ਵੇਖ ਆਉਂਦੀ ਉਸਦੇ ਘਰ ਕਿਸੇ ਦੋਸਤ ਦੇ ਘਰ ਮਿਲਣ ਚਲੇ ਜਾਂਦੀ
ਫਿਰ ਕਦੇ ਵੀ ਗੱਲ ਹੁੰਦੀ ਉਹ ਦੱਸਦੀ ਵੀ ਅੱਜ ਓਥੇ ਗਏ ਅੱਜ ਇਹ ਕੀਤਾ ਕਿੰਨੇ ਕਿੰਨੇ ਘੰਟੇ ਬੋਲਦੀ ਰਹਿੰਦੀ ਨੂਰ ਨੂੰ ਲਗਦਾ ਜਿਵੇਂ ਉਹ ਆਪਣੇ ਉੱਤੇ ਲੱਗਿਆਂ ਸਭ ਪਾਬੰਦੀਆਂ ਨੂੰ ਤੋੜਕੇ ਸਕੂਲ ਭਾਲਦੀ ਹੋਵੇ
ਫਿਰ ਇੱਕ ਵਾਰ ਜਦੋਂ ਗਰਮੀਆਂ ਕਾਲਜ਼ ਦੀਆਂ ਛੁੱਟੀਆਂ ਨੂਰ ਘਰ ਆਈ ਹੋਈ ਸੀ ਉਦੋਂ ਗਗਨ ਦਾ ਫੋਨ ਆਇਆ ਕਿ ਉਹ ਉਸਨੂੰ ਮਿਲਣ ਰਹੀ ਨੂਰ ਨੂੰ ਸਮਾਂ ਦਿੱਤਾ ਤੇ ਉਹ ਉਸਨੂੰ ਉਡੀਕਦੀ ਰਹੀ ਨੂਰ ਨੇ ਕਈ ਵਾਰ ਫੋਨ ਕੀਤਾ ਤਾਂ ਬਹੁਤੀ ਵਾਰ ਕੱਟ ਦਿੱਤਾ ਸਿਰਫ ਇੱਕ ਵਾਰ ਚੁੱਕਿਆ ਉਦੋਂ ਵੀ ਬੱਸ ਇਹੋ ਕਿਹਾ ਕਿ ਰਹੀ ਆਂ ਜਦੋਂ ਆਈ ਤਾਂ ਉਸਦੇ ਚਿਹਰੇ ਦੀ ਹਾਲਾਤ ਦੇਖ ਕੇ ਨੂਰ ਪਲਾਂ ਹੀ ਸਮਝ ਗਈ ਕਿ ਉਹ ਕਿਥੋਂ ਆਈ ਖਿੱਲਰੇ ਹੋਏ ਵਾਲ ਚਿਹਰੇ ਤੇ ਗਰਦਨ ਉੱਤੇ ਪਏ ਨਿਸ਼ਾਨ ਸਪਸ਼ਟ ਦੱਸ ਰਹੇ ਸੀ ਕਿ ਉਹ ਜਰੂਰ ਹੀ ਗੁਰਜੰਟ ਨੂੰ ਮਿਲਕੇ ਆਈ ਸੀ
ਫਿਰ ਉਸਨੇ ਆਪ ਹੀ ਦੱਸ ਦਿੱਤਾ ਕਿ ਉਂਝ ਤਾਂ ਘਰਦੇ ਘਰੋਂ ਕੱਲੀ ਜਾਣ ਨਹੀਂ ਦਿੰਦੇ ਤਾਂ ਇੰਝ ਹੀ ਕੋਈ ਬਹਾਨਾ ਲਾਉਣਾ ਪੈਂਦਾ ਹੈ। ਨੂਰ ਨੇ ਕੰਨਾਂ ਨੂੰ ਹੱਥ ਲਾ ਲੈ ਕਿ ਉਹ ਨਹੀਂ ਕਦੇ ਇਸਨੂੰ ਮੁੜਕੇ ਬੁਲਾਏਗੀ ਵੀ ਗਗਨ ਦਾ ਮੰਮੀ ਦੀ ਕਾਲ ਆਈ ਤਾਂ ਉਸਨੇ ਝੱਟ ਕਹਿ ਦਿੱਤਾ ਕਿ ਨੂਰ ਨਹੀਂ ਆਉਣ ਦੇ ਰਹੀ ਤੇ ਉਸ ਨਾਲ ਗੱਲ ਕਰਵਾ ਦਿੱਤੀ ਨਾ ਚਾਹੁੰਦੇ ਹੋਏ ਵੀ ਨੂਰ ਨੂੰ ਝੂਠ ਬੋਲਣਾ ਪਿਆ ਉਸਦੇ ਗਰਮੀ ਨਾਲ ਭਿੱਜੀ ਤੇ ਬੁਰੀ ਹਾਲਤ ਉਸਨੇ ਗਗਨ ਨੂੰ ਨਹਾਉਣ ਲਈ ਕਹਿ ਦਿੱਤਾ
ਬਿਨਾਂ ਸ਼ਰਮ ਹੀ ਗਗਨ ਨੇ ਉਸਦੇ ਸਾਹਮਣੇ ਹੀ ਕੱਪੜੇ ਉਤਾਰ ਕੇ ਉਸਨੇ ਕੁਝ ਦੇਰ ਸੁੱਕਣ ਲਈ ਪਾ ਦਿੱਤੇ
ਨੂਰ ਨੇ ਵੇਖਿਆ ਕਿ ਗਗਨ ਦੇ ਪੂਰੇ ਸ਼ਰੀਰ ਤੇ ਹੀ ਜਗ੍ਹਾ ਜਗ੍ਹਾ ਕੱਟਣ ਨਹੁੰਦਰਾਂ ਤੇ ਲਾਲ ਲਾਲ ਨਿਸ਼ਾਨ ਬਣੇ ਹੋਏ ਸੀ ਇਹ ਦੇਖਕੇ ਨੂਰ ਦੇ ਮਨ ਖਿਝ ਭਰ ਗਈ ਉਸਨੇ ਪੁੱਛਿਆ,”
ਉਹ ਇਨਸਾਨ ਕਿ ਜਾਨਵਰ ? ਇੰਝ ਤਾਂ ਕੋਈ ਜਾਨਵਰ ਹੀ ਕਰ ਸਕਦਾ। ਕਿਵੇਂ ਤੂੰ ਐਸੇ ਬੰਦੇ ਨਾਲ ਸੌਣ ਲਈ ਤਿਆਰ ਹੋ ਜਾਂਦੀ ? “
ਸਿਰਫ ਇਹੋ ਆਦਤ ਮਾੜੀ ਉਸਦੀ ,ਕਿ ਉਤੇਜਨਾ ਕਿ ਇਹ ਸਭ ਕਰ ਦਿੰਦਾ .ਨਹੀ ਤਾਂ ਮੇਰੇ ਲੱਗੀ ਨਿੱਕੀ ਸੱਟ ਵੀ ਬਰਦਾਸ਼ਤ ਨਹੀਂ ਕਰਦਾ ਤੇ ਉਸਤੋਂ ਬਿਨਾਂ ਮੈਨੂੰ ਪਿਆਰ ਕਰਦਾ ਵੀ ਕੌਣ ? ਮਾਂ ਬਾਪ ਬੋਝ ਮੰਨੀ ਬੈਠੇ ਹਨ ਜਿੱਦਣ ਪੜ੍ਹਾਈ ਮੁੱਕੀ ,ਜ਼ਮੀਨ ਵੇਖ ਕੇ ਰਿਸ਼ਤਾ ਕਰ ਤੋਰ ਦੇਣਗੇ ਭਰਾ ਤਾਂ ਹੁਣ ਵੀ ਕਦੇ ਮੇਰੇ ਕਹੇ ਨਹੀਂ ਲੱਗਾ ਨਿੱਕਾ ਫਿਰ ਵੀ ਪਿਉ ਤੋਂ ਵੱਧ ਝਿੜਕਦਾ ਹੈ ਹਰ ਨਿੱਕੀ ਗੱਲ ਤੇ ਅੱਜ ਤੋਂ ਨਹੀਂ ਜਦੋਂ ਤੋਂ ਉਹਦੀ ਸੂਰਤ ਸੰਭਲੀ ਗਗਨ ਇੱਕੋ ਸਾਹ ਕਿੰਨਾ ਕੁਝ ਦੱਸ ਗਈ ਇਹ ਉਹਨਾਂ ਦੀ ਆਖ਼ਿਰੀ ਮੁਲਾਕਾਤ ਸੀ ਹੁਣ ਤੱਕ ਦੀ ਤੇ ਜੋ ਗਗਨ ਨੇ ਦੱਸਿਆ ਉਹ ਬਿਲਕੁਲ ਸੱਚ
ਉਸਨੂੰ ਕਈ ਵਾਰ ਕਾਲਜ਼ ਛੱਡ ਆਣ ਲਈ ਵੀ ਭਰਾ ਮਨਿੰਦਰ ਦੀਆਂ ਮਿਨਤਾਂ ਵੀ ਕਰਨੀਆਂ ਪੈਂਦੀਆਂ ਕਈ ਵਾਰ ਲੇਟ ਛੱਡਦਾ ਤਾਂ ਟੀਚਰ ਤੋਂ ਗਾਲਾਂ ਵੀ ਪੈਂਦੀਆਂ ਪਰ ਉਹ ਮਰਜ਼ੀ ਦਾ ਮਾਲਿਕ ਸੀ ਨਾ ਉਹ ਪੜਿਆ ਤੇ ਨਾ ਹੀ ਕੋਈ ਹੋਰ ਕੰਮ ਸਿਵਾਏ ਘਰ ਦੀ ਖੇਤੀ ਤੋਂ ਉਸਨੂੰ ਅੱਗੇ ਕੁਝ ਵੀ ਨਹੀਂ ਸੀ ਦਿਸਦਾ ਕਿੰਨੇ ਕਾਲਜ ਬਦਲੇ ਕਿੰਨੀਆਂ ਫੀਸਾਂ ਭਰੀਆਂ ਪਰ ਫਿਰ ਵੀ ਨਾ ਪਾਸ ਹੋਇਆ ਫਿਰ ਉਸਨੂੰ ਬਾਹਰ ਜਾਣ ਦਾ ਚਾਅ ਚੜਿਆ ਆਇਲੈਟਸ ਦੇ ਟੈਸਟ ਲਈ ਫੀਸ ਭਰੀ ਕੋਚਿੰਗ ਵੀ ਲਈ ਪਰ ਕਦੇ 4 ਬੈਂਡ ਕਦੇ 4.5 ਕਈ ਲੱਖ ਰੁਪਈਆ ਸਿਰਫ ਇਸੇ ਬਰਬਾਦ ਕੀਤਾ ਫਿਰ ਵੀ ਉਸਦੀ ਚਾਹਤ ਨਾ ਮਰੀ ਬਾਹਰ ਜਾਣ ਦੀ
ਫਿਰ ਇੱਕ ਨਵੇਂ ਕਿਸਮ ਦੀ ਹਵਾ ਚੱਲੀ ਉਹਨਾਂ ਦੀਆਂ ਰਿਸ਼ਤੇਦਾਰੀਆਂ ਆਸ ਪਾਸ ਦੇ ਪਿੰਡਾਂ ਤੇ ਉਸਦੇ ਪਿੰਡ ਵਿੱਚੋ ਵੀ ਕੁੜੀਆਂ ਆਇਲੈਟਸ ਕਰਕੇ ਬਾਹਰ ਜਾਣ ਲੱਗੀਆਂ ਮਗਰੋਂ ਪੀ ਆਰ ਹੋਕੇ ਘਰਦਿਆਂ ਨੂੰ ਵੀ ਬੁਲਾ ਲੈਂਦੀਆ ਤੇ ਪੁੱਠੇ ਸਿੱਧੇ ਵਿਆਹ ਕਰਵਾ ਕੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਬੁਲਾਉਣ ਲੱਗੀਆਂ ਉਦੋਂ ਤੱਕ ਗਗਨ ਦੀ ਪੜ੍ਹਾਈ ਮੁੱਕ ਗਈ ਸੀ ਘਰ ਵਿਹਲੀ ਬੈਠੀ ਸੀ ਘਰਦਿਆਂ ਨੂੰ ਮੁੰਡੇ ਦੇ ਨਾ ਸੈਟਲ ਹੋਣ ਦਾ ਦੁੱਖ ਸੀ ਕੁੜੀ ਦਾ ਕੀ ਸੀ ਉਹਨੇ ਤਾਂ ਬੇਗਾਨੇ ਘਰ ਜਾਣਾ ਸੀ ਫਿਰ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਜੇ ਗਗਨ ਨੂੰ ਬਾਹਰ ਭੇਜ ਦਈਏ ਮਗਰੋਂ ਮਾਂ ਬਾਪ ਤੇ ਮੁੰਡੇ ਵੀ ਕਿਸੇ ਹੀਲੇ ਚਲੇ ਜਾਣਗੇ  #HarjotDiKalam
ਗਗਨ ਨੂੰ ਆਇਲੈਟਸ ਸੈਂਟਰ ਜੁਆਇਨ ਕਰਨ ਦੀ ਇਜਾਜ਼ਤ ਮਿਲ ਗਈ ਘਰ ਤੋਂ ਦੂਰ ਸ਼ਹਿਰ ਵਿੱਚ ਉਹ ਪੀਜੀ ਰਹਿਣ ਲੱਗੀ ਦੋ ਕੁ ਮਹੀਨੇ ਦੇ ਕੁਲ ਵਕਫ਼ੇ ਉਸਨੇ ਪੂਰੀ ਖੁੱਲ੍ਹ ਉਡਾਈ ਹੁਸ਼ਿਆਰ ਤਾਂ ਸੀ ਹੀ ਵਧੀਆ ਬੈਂਡ ਲੈਕੇ ਤੇ ਕਾਲਜ ਦਾਖਲਾ ਵੀ ਲੈ ਲਿਆ ਪਰ ਘਰਦੇ ਇਹ ਚਾਹੁੰਦੇ ਸੀ ਕਿ ਇੱਧਰੋਂ ਹੀ ਕਿਸੇ ਮੁੰਡੇ ਨਾਲ ਵਿਆਹ ਕਰਵਾ ਕੇ ਜਾਏ ਚਾਹੇ ਮਗਰੋਂ ਮੁੰਡਾ ਦੋ ਸਾਲ ਤੱਕ ਚਲੇ ਜਾਏ ਇੰਝ ਉਹ ਪੜ੍ਹਾਈ ਦੇ ਖਰਚੇ ਤੋਂ ਬੱਚ ਜਾਣਗੇ ਤੇ ਨਾਲੇ ਲੋਕਾਂ ਦੀਆਂ ਨਜ਼ਰਾਂ ਸਹੀ ਹੋਜੂ ਪਰ ਕੋਈ ਮੁੰਡਾ ਮਿਲੇ ਨਾ ਤੇ ਕੋਈ ਪੱਕਾ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ਸਿਰਫ ਕਾਗਜ਼ੀ ਕਰਵਾ ਕੇ ਪੀ ਆਰ ਮਗਰੋਂ ਤਲਾਕ ਦੀ ਗੱਲ ਕਰਦਾ
ਗਗਨ ਦੇ ਮਨ ਦੇ ਸੁਪਨੇ ਹੀ ਹੋਰ ਸੀ ਉਹ ਚਾਹੁੰਦੀ ਸੀ ਕਿ ਉਹ ਓਧਰ ਜਾ ਕੇ ਜੁਗਰਾਜ ਨੂੰ ਆਪਣੇ ਪੀ ਆਰ ਹੋਣ ਮਗਰੋਂ ਬੁਲਾਵੇ ਅਖੀਰ ਉਹੀ ਸੀ ਜਿਸਨੇ ਐਨੇ ਵਰ੍ਹੇ ਉਸਦਾ ਸਾਥ ਦਿੱਤਾ ਸੀ ਜਦੋਂ ਘਰਦਿਆਂ ਤੋਂ ਰਿਸ਼ਤਾ ਨਾ ਬਣਿਆ ਤਾਂ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋਲ ਭੇਜ ਕਨੇਡਾ ਰਹਿਣ ਲਈ ਕੋਸ਼ਿਸ਼ ਕੀਤੀ ਸੀ ਪਰ ਗਗਨ ਕਿਸੇ ਰਿਸ਼ਤੇਦਾਰ ਕੋਲ ਰਹਿਕੇ ਆਪਣੇ ਤੇ ਜੁਗਰਾਜ ਲਈ ਕੋਈ ਹੋਰ ਪਾਬੰਧੀ ਨਹੀਂ ਸੀ ਝੱਲਣਾ ਚਾਹੁੰਦੀ ਇਸ ਲਈ ਉਸਦੀ ਕੋਸ਼ਿਸ ਸੀ ਕਿ ਉਹ ਇਸਤੋਂ ਦੂਰ ਰਹੇ
ਉਦੋਂ ਤੱਕ ਨੂਰ ਕਨੇਡਾ ਚੁੱਕੀ ਸੀ ਉਹ ਤੇ ਉਸਦਾ ਪਤੀ ਸਿੱਧੇ ਪੀ ਆਰ ਤੇ ਆਏ ਸੀ ਗਗਨ ਨੇ ਨੂਰ ਨਾਲ ਗੱਲ ਕਰਕੇ ਆਪਣੀ ਸਾਰੀ ਗੱਲ ਦੱਸੀ ਉਹ ਚਾਹੁੰਦੀ ਸੀ ਕਿ ਉਹ ਘਰਦਿਆਂ ਨੂੰ ਇੰਡੀਆ ਤਾਂ ਕਹਿ ਦਵੇਗੀ ਕਿ ਮਾਸੀ ਹੁਣਾਂ ਕੋਲ ਆਈ ਪਰ ਉਸ ਕੋਲ ਆਕੇ ਕੁਝ ਦਿਨ ਰੁਕ ਕੇ ਆਪਣਾ ਅੱਡ ਇੰਤਜਾਮ ਕਰ ਲਵੇਗੀ
ਨੂਰ ਉਸਨੂੰ ਕੋਈ ਗਲਤ ਸਲਾਹ ਨਹੀਂ ਸੀ ਦੇਣਾ ਚਾਹੁੰਦੀ ਨਾ ਹੀ ਐਵੇਂ ਦੇ ਕਿਸੇ ਮਸਲੇ ਬੁਰਾ ਬਣਨਾ ਚਾਹੁੰਦੀ ਸੀ ਉਦੋਂ ਤੱਕ ਉਹ ਆਪਣੀ ਜ਼ਿੰਦਗੀ ਕਾਫੀ ਕੁਝ ਝੱਲ ਚੁੱਕੀ ਸੀ ਇਸ ਲਈ ਉਸਨੇ ਪਹਿਲ਼ਾਂ ਤਾਂ ਗਗਨ ਨੂੰ ਸਮਝਾਇਆ ਪਰ ਜਦੋਂ ਉਹ ਨਾ ਸਮਝੀ ਤਾਂ ਉਸਨੂੰ ਕਿਸੇ ਵੀ ਮਦਦ ਤੋਂ ਸਾਫ ਜਵਾਬ ਦੇ ਦਿੱਤਾ
ਉਸ ਦਿਨ ਦੀ ਗੱਲਬਾਤ ਮਗਰੋਂ ਅੱਜ ਉਸਨੇ ਗਗਨ ਨੂੰ ਵੇਖਿਆ ਸੀ ਪਰ ਅਜੇ ਉਹ ਕੁਝ ਵੀ ਮੂੰਹੋ ਨਹੀਂ ਸੀ ਬੋਲੀ
ਨੂਰ ਗਗਨ ਨੂੰ ਆਪਣੇ ਨਾਲ ਦੂਸਰੇ ਕਮਰੇ ਵਿੱਚ ਲੈ ਗਈ ਉਹ ਗਗਨ ਤੋਂ ਉਸਦੀ ਮਨ ਦੀ ਗੱਲ ਜਾਨਣਾ ਚਾਹੁੰਦੀ ਸੀ ਜਾਨਣਾ ਤੇ ਇਹ ਵੀ ਚਾਹੁੰਦੀ ਸੀ ਕਿ ਕਦੇ ਜੁਗਰਾਜ਼ ਨਾਲ ਉਮਰਾਂ ਤੋਂ ਲੰਮੇ ਵਾਅਦੇ ਕਰਨ ਵਾਲੀ ਉਸ ਕੁੜੀ ਦਾ ਜਹਾਜ ਉੱਤਰਦੇ ਹੀ ਮਨ ਕਿੰਝ ਬਦਲ ਗਿਆ ਗਗਨ ਉਸਨੂੰ ਆਪਣੀ ਹੱਡ ਬੀਤੀ ਸੁਣਾਉਣ ਲੱਗੀ ਉਹ ਕਿਸੇ ਵੀ ਹਾਲਤ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਸੀ ਜਾਣਾ ਚਾਹੁੰਦੀ ਇਸ ਲਈ ਉਸਨੇ ਕਾਲਜ਼ ਉਹ ਚੁਣਿਆ ਜੋ ਉਹਨਾਂ ਕੋਲ਼ੋਂ ਕਿਤੇ ਦੂਰ ਸੀ ਨਿੱਕੀ ਹੋਣ ਤੋਂ ਹੁਣ ਤੱਕ ਰਿਸ਼ਤੇਦਾਰਾਂ ਦੇ ਤਾਅਨੇ ਮੇਹਣੇ ਤੇ ਗੱਲਾਂ ਸੁਣ ਸੁਣ ਉਹਨਾਂ ਨਾਲ ਉਸਦਾ ਇੱਕ ਤਰ੍ਹਾਂ ਦੀ ਨਫ਼ਰਤ ਸੀ ਸਿਰਫ ਮੂੰਹ ਦੀ ਬੋਲਚਾਲ ਸੀ ਜਿਹੜੇ ਰਿਸ਼ਤੇਦਾਰਾਂ ਨੇ ਐਨੇ ਸਾਲ ਉਹਨਾਂ ਨਾਲ ਕਦੇ ਚੱਜ ਨਾਲ ਗੱਲ ਨਾ ਕੀਤੀ ਕਿ ਕਿਤੇ ਬਾਹਰੋਂ ਕੁਝ ਮੰਗਵਾਉਣ ਲਈ ਕੁਝ ਆਖ ਨਾ ਦੇਣ ਜਾਂ ਮੁੰਡੇ ਕੁੜੀ ਨੂੰ ਬੁਲਾਉਣ ਲਈ ਨਾ ਕਹਿ ਦੇਣ ਉਹ ਮੇਰੇ ਏਧਰ ਆਏ ਤੇ ਕਿੰਨਾ ਕੁ ਸੰਗੀਲਦੇ ਜੇ ਰੱਖ ਵੀ ਲੈਂਦੇ ਤਾਂ ਸਾਰੀ ਉਮਰ ਅਹਿਸਾਨ ਕਰਕੇ ਪਤਾ ਨਹੀਂ ਅੱਗਿਉਂ ਕੀ ਕੀ ਮੰਗਾਂ ਰੱਖਦੇ ਤੇ ਜੁਗਰਾਜ਼ ਨਾਲੁ ਉਸਦਾ ਵਿਆਹ ਕਦੇ ਨਹੀਂ ਹੋ ਸਕਦਾ ਸੀ ਜੇ ਉਹ ਉਹਨਾਂ ਕੋਲ ਰੁਕਦੀ
ਜਿਸ ਏਜੰਟ ਨੇ ਉਸਦਾ ਕਾਲਜ ਦਾਖਿਲਾ ਕਰਵਾਇਆ ਸੀ ਉਸਨੇ ਹੋ ਇੱਕ ਦੋ ਕੁੜੀਆਂ ਨੂੰ ਪਹਿਲ਼ਾਂ ਹੀ ਭੇਜਿਆ ਹੋਇਆ ਸੀ ਤੇ ਉਸੇ ਦੇ ਰਾਹੀਂ ਗਗਨ ਉਹਨਾਂ ਕੋਲ ਹੀ ਆਕੇ ਸਿੱਧਾ ਉੱਤਰੀ ਸੀ ਏਜੰਟ ਦੇ ਕਹਿਣ ਤੇ ਹੀ ਉਹਨਾਂ ਕੁੜੀਆਂ ਨੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਆਪਣੇ ਨਾਲ ਹੀ ਕਰ ਲਿਆ ਸੀ ਇਸਤਰ੍ਹਾਂ ਉਹ ਇੱਕ ਵੱਡੀ ਮੁਸ਼ਕਿਲ ਚੋਂ ਬਚ ਨਿੱਕਲੀ
ਫਿਰ ਉਸਦੀ ਪੜ੍ਹਾਈ ਤੇ ਕੰਮ ਦਾ ਦੌਰ ਚੱਲ ਨਿੱਕਲਿਆ ਪਿੰਡਾਂ ਸ਼ਰਮਾਂ ਦੀ ਮਾਰੀ ਕੁੜੀ ਹੌਲੀ ਹੌਲੀ ਕਨੇਡਾ ਦੇ ਰੰਗ ਵਿੱਚ ਰੰਗੀ ਜਾਣ ਲੱਗੀ ਇੱਕ ਦਮ ਤੇ ਅਚਾਨਕ ਮਿਲੀ ਇਹ ਆਜ਼ਾਦੀ ਸਨੂੰ ਬੇਹੱਦ ਰਾਸ ਆਉਣ ਲੱਗੀ ਸੀ ਇਹੋ ਤੇ ਉਸਦੀ ਤਮੰਨਾ ਸੀ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਖੁਦ ਕਰਨਾ ਤੇ ਮਨ ਆਇਆ ਖਾਣਾ ਪਹਿਨਣ ਤੇ ਘੁੰਮਣਾ ਪਰ ਪੜ੍ਹਾਈ ਕੰਮ ਵਿੱਚ ਸਮੇਂ ਦਾ ਹਿਸਾਬ ਕਰਦੇ ਹੋਏ ਆਪਣੇ ਲਈ ਸਮਾਂ ਕੱਢਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਬਹੁਤੀ ਵਾਰ ਨਾ ਹੀ ਖਾਣ ਦਾ ਸਮਾਂ ਮਿਲਦਾ ਤੇ ਨਾ ਕੁਝ ਪਹਿਨਣ ਦਾ  
ਫਿਰ ਉਸਨੂੰ ਜੁਗਰਾਜ਼ ਦੀ ਯਾਦ ਵੀ ਆਉਂਦੀ ਇਥੋਂ ਆਈਆ ਪਹਿਲੀਆਂ ਕੁੜੀਆਂ ਮੁੰਡਿਆਂ  ਨੂੰ ਵੇਖਦੀ ਤਾਂ ਇੱਕ ਅੱਧ ਨੂੰ ਛੱਡੋ ਤਾਂ ਸਭ ਲਗਪਗ ਰਿਲੇਸ਼ਨਸ਼ਿਪ ਸੀ ਕਿਸੇ ਤੋਂ ਪੁੱਛੋਂ ਤਾਂ ਹਰ ਕੋਈ ਇਹੋ ਕਹਿੰਦਾ ਇੰਡੀਆ ਸੀ , ਪਰ ਹੁਣ ਉਸ ਨਾਲ ਕੋਈ ਫਿਊਚਰ ਮੁਸ਼ਕਿਲ ਕਈਆਂ ਦੇ ਇੰਡਿਆ ਵਾਲੇ ਸਾਥੀਆਂ ਨੇ ਉਡੀਕ ਉਡੀਕ ਵਿਆਹ ਕਰਵਾ ਲਏ ਸੀ ਤੇ ਕਈ ਦੂਰੀਆਂ ਨਾਲ ਝੱਲਦੇ ਹੌਲੀ ਹੌਲੀ ਟੁੱਟਦੇ ਗਏ ਕੋਈ ਟਾਂਵਾਂ ਟਾਵਾਂ ਬਚਿਆ ਸੀ ਜਿਹੜਾ ਰਾਹ ਜਾਂਦੇ ਹੋ ਜਾਂਦੇ ਪਿਆਰ ਤੋਂ ਬਚਿਆ ਹੋਇਆ ਸੀ ਤੇ ਹਲੇ ਵੀ ਸੋਚ ਰਿਹਾ ਸੀ ਉਸ ਇਨਸਾਨ ਬਾਰੇ ਜੋ ਸ਼ਾਇਦ ਇੰਡੀਆ ਉਸੇ ਦੀ ਉਡੀਕ ਬੈਠਾ ਸੀ
ਉਸਦਾ ਰਿਸ਼ਤਾ ਵੀ ਜੁਗਰਾਜ਼ ਨਾਲ ਇਵੇਂ ਹੀ ਚੱਲਿਆ ਉਸਦੇ ਸਾਰੇ ਰੁਟੀਨ ਉਹ ਸ਼ਾਮਿਲ ਸੀ ਜਦੋ ਉਹ ਕੁਝ ਨਾ ਕਰਦੀ ਹੁੰਦੀ ਤਾਂ ਜੁਗਰਾਜ਼ ਨਾਲ ਗੱਲ ਕਰਦੀ ਹੁੰਦੀ ਘੰਟਿਆਂ ਬਧੀ  ਤੇ ਛੁੱਟੀ ਵਾਲੇ ਦਿਨ ਸਾਰਾ ਸਾਰਾ ਦਿਨ ਵੀ ਫਿਰ ਉਸਦੇ ਇੱਥੇ ਵੀ ਦੋਸਤ ਬਣਨ ਲੱਗੇ ਕਾਲਜ ਕੰਮ ਤੇ ਜਿਹਨਾਂ ਕੁੜੀਆਂ ਨਾਲ ਰਹਿੰਦੀ ਸੀ ਉਹਨਾਂ ਨਾਲ ਉਮਰ ਦਾ ਸਾਂਝ ਨਾ ਹੋਣ ਕਰਕੇ ਉਹ ਜ਼ਿਆਦਾ ਕੁਝ ਗੱਲਬਾਤ ਨਾ ਕਰਦੀ ਫਿਰ ਉਹਨਾਂ ਨਾਲ ਹਾਏ ਹੈਲੋ ਕਿਸੇ ਦਿਨ ਹੀ ਹੁੰਦੀ ਬੜੀ ਮੁਸ਼ਕਿਲ ਨਾਲ ਟਾਈਮ ਮੈਚ ਕਰਦਾ ਸੀ  
ਫਿਰ ਉਹ ਆਪਣੀਆਂ ਹੀ ਕਲਾਸਮੇਟਸ ਨਾਲ ਮੂਵ ਕਰ ਗਈ ਹੁਣ ਉਸ ਕੋਲ ਕੁਝ ਸਮਾਂ ਸੀ ਜਿੱਥੇ ਉਹ ਇੱਕੋ ਜਿਹੇ ਵਿਹਲੇ ਟਾਈਮ ਕਿਧਰੇ ਘੁੰਮਣ ਜਾ ਸਕਦੀ ਸੀ ਕੋਈ ਪਾਰਟੀ ਵੀ ਕਰ ਸਕਦੀ ਸੀ ਤੇ ਫਿਰ ਹਰ ਕੰਮ ਤੋਂ ਹਰ ਛੁੱਟੀ ਤੋਂ ਇੱਕ ਦਿਨ ਪਹਿਲ਼ਾਂ ਪਾਰਟੀ ਹੁੰਦੀ ਮੁੰਡੇ ਕੁੜੀਆਂ ਕੱਠੇ ਹੁੰਦੇ ਪੂਰੀ ਹੁੜਦੰਗ ਮਚਾਉਂਦੇ  
ਇੱਥੇ ਹੀ ਹੋਰ ਮੁੰਡਿਆਂ ਦੇ ਨਾਲ ਨਾਲ ਉਸਨੂੰ ਸਿਮਰਨਜੀਤ ਉਰਫ ਸਿਮਰਾ ਮਿਲਿਆ ਸੀ ਹੋਰਨਾਂ ਵਾਂਗ ਉਹ ਵੀ ਦੋਸਤ ਹੀ ਸੀ ਪਰ ਉਸਦੀਆਂ ਨਜ਼ਰ ਉਸਨੂੰ ਆਪਣੇ ਲਈ ਕੁਝ ਹੋਰ ਨਜ਼ਰ ਆਉਂਦਾ ਪਰ ਅਜੇ ਤਾਈਂ ਜੁਗਰਾਜ਼ ਉਸਦੀਆਂ ਯਾਦਾ ਕਾਇਮ ਸੀ ਭਾਵੇਂ ਉਸਨੂੰ ਆਈ ਨੂੰ ਸਾਲ ਹੋਣ ਵਾਲਾ ਹੋ ਗਿਆ ਸੀ ਸਿਮਰੇ ਇਸ ਵੇਲੇ ਵਰਕ ਪਰਮਿਟ ਤੇ ਹੋ ਚੁੱਕਾ ਸੀ ਕੰਮ ਤੇ ਉਸ ਨਾਲੋਂ ਸੀਨੀਅਰ ਸੀ ਉਸਦੀ ਪੀ ਆਰ ਦੀ ਫਾਇਲ ਲੱਗ ਚੁੱਕੀ ਸੀ ਕਿਸੇ ਵੀ ਵੇਲੇ ਉਸਦੀ ਪੀ ਆਰ ਸਕਦੀ ਸੀ
ਪਰ ਉਸਦੀ ਪੀ ਆਰ ਤੋਂ  ਪਹਿਲਾਂ ਦੋ ਗੱਲਾਂ ਨੇ ਜ਼ਿੰਦਗੀ ਦੇ ਰਸਤਿਆਂ ਨੂੰ ਬਦਲ ਦਿੱਤਾ ਸਿਮਰੇ ਦਾ ਜਨਮਦਿਨ ਸੀ ਤੇ ਸਾਰੇ ਹੀ ਦੋਸਤ ਪਾਰਟੀ ਕਰ ਰਹੇ ਸੀ ਜਿਆਦਾਤਰ ਉਹਨਾਂ ਵਿਚੋਂ ਕਪਲਜ ਸੀ ਤੇ ਉਸ ਵਰਗੇ ਤਿੰਨ ਚਾਰ ਇੱਕਲੇ ਵੀ ਸੀ ਬੀਅਰ ਪੀਣੀ ਤਾਂ ਉਹਨਾਂ ਨੇ ਇਸ ਜਗ੍ਹਾ ਇੱਕ ਕਲਚਰ ਹੀ ਬਣਾ ਲਿਆ ਸੀ ਬੀਅਰ ਪੀਣ ਨੂੰ ਕੋਈ ਨਸ਼ਾ ਨਹੀਂ ਸੀ ਮੰਨਦਾ ਤੇ ਨਾ ਪੀਣ ਵਾਲੇ ਮੁੰਡੇ ਕੁੜੀ ਨੂੰ ਕਨੇਡੀਅਨ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ ਮੱਲੋ ਮੱਲੀ ਤੇ  ਧੱਕੇ ਤੇ ਸ਼ਰਮ ਤੇ ਦਬਾਅ ਹਰ ਕੋਈ ਉਹਨਾਂ ਦੇ ਗਰੁੱਪ ਵਿਚੋਂ ਪੀਣ ਲੱਗ ਗਿਆ ਸੀ ਬੀਅਰ ਤੋਂ ਸ਼ੁਰੂ ਹੋਇਆ ਇਹ ਕੰਮ ਬੀਅਰ ਤੇ ਨਾ ਰੁਕਕੇ ਕਿਤੇ ਅੱਗੇ ਪਹੁੰਚ ਗਿਆ ਸੀ
ਖੈਰ ਸਿਮਰੇ ਦੇ ਜਨਮ ਦਿਨ ਤੇ ਸ਼ੁਰੂ ਹੋਇਆ ਪੀਣ ਦਾ ਕੰਮ ਵਿਸਕੀ ਤੇ ਟਰ ਟਕੀਲੇ ਤੱਕ ਜਾ ਪਹੁੰਚਿਆ ਪਾਰਟੀ ਸਿਮਰੇ ਤੇ ਉਸਦੇ ਦੋਸਤਾਂ ਦੀ ਕਿਰਾਏ ਵਾਲ਼ੀ ਬੇਸਮੈਂਟ ਤੇ ਸੀ।  ਜਿਹੜੇ ਕੱਲੇ ਸੀ ਉਹ ਤਾਂ ਜ਼ਿਆਦਾ ਨਸ਼ਾ ਹੋਣ ਤੋਂ ਪਹਿਲ਼ਾਂ ਖਿਸਕ ਗਏ ਸੀ ਤੇ ਕਪਲਜ ਜਿਆਦਾ ਨਸ਼ਾ ਹੋਣ ਮਗਰੋਂ ਜਿੱਥੇ ਜਗ੍ਹਾ ਮਿਲੀ ਓਥੇ ਹੀ ਲਿਟ ਗਏ ਕਈ ਕਮਰਿਆਂ ਤੇ  ਇੱਕ ਵੱਡੇ ਡਰਾਇੰਗ ਰੂਮ ਕਰਕੇ ਉਹਨਾਂ ਕੋਲ ਸਪੇਸ ਕਾਫੀ ਸੀ ਜਿੱਥੇ ਬੈਠੇ ਸੀ ਓਥੇ ਸ਼ਰਾਬ ਕੇਕ ਤੇ ਖਿੰਡੇ ਪੀਜ਼ੇ ਦੀ ਰਲਵੀ ਵਾਸ਼ਨਾ ਤੋਂ ਬਿਨਾਂ ਕੁਝ ਨਹੀਂ ਸੀ ਸਭ ਟਿਕ ਟਿਕਾਅ ਹੋਣ ਮਗਰੋਂ ਉਹ ਘਰ ਜਾਣ ਲਈ ਉੱਠਣ ਹੀ ਲੱਗੀ ਸੀ ਕਿ ਉਸਦਾ ਪੈਰ ਵੀ ਨਹੀਂ ਸੀ ਟਿਕ ਰਿਹਾ ਨਸ਼ੇ ਨੇ ਉਸਦੇ ਸਿਰ ਨੂੰ ਘੁਮਾ ਦਿੱਤਾ ਸੀ ਸਿਮਰੇ ਨੇ ਉਸਨੂੰ ਓਥੇ ਹੀ ਰੁਕ ਜਾਣ ਲਈ ਕਿਹਾ ਤੇ ਉਸਨੂੰ ਪਕੜ ਕੇ ਅੰਦਰ ਕਮਰੇ ਲਿਟਾਉਂਣ ਲਈ ਲੈ ਗਿਆ ਦੋਵਾਂ ਦੇ ਪੈਰ ਭਾਵੇਂ ਲੜਖੜਾ ਰਹੇ ਸੀ ਪਰ ਸਿਮਰਾ ਉਸ ਨਾਲੋਂ ਵਧੇਰੇ ਹੋਸ਼ ਵਿੱਚ ਸੀ ਗਗਨ ਨੂੰ ਮਹਿਸੂਸ ਹੋ ਰਿਹਾ ਸੀ ਕਿ ਸਿਮਰੇ ਦੇ ਹੱਥ ਉਸਨੂੰ ਸਹਾਰੇ ਨਾਲੋਂ ਵੱਧ ਛੂਹ ਰਹੇ ਸੀ ਲੱਕ ਤੇ ਮੋਢੇ ਤੇ ਰਖਿਆ ਹੱਥ ਕਮਰੇ ਤੱਕ ਪਹੁੰਚਦੇ ਪਹੁੰਚਦੇ ਉਸਦੀ ਸ਼ਾਰਟ ਡ੍ਰੇਸ ਕਿਸੇ ਨਾ ਕਿਸੇ ਕੋਨੇ ਆਪਣੀਆਂ ਉਂਗਲਾ ਨੂੰ ਉਲਝਾ ਚੁੱਕਾ ਸੀ ਪਰ ਚਾਹ ਕੇ ਵੀ ਉਹ ਰੋਕ ਨਹੀਂ ਸੀ ਪਾ ਰਹੀ ਨਸ਼ੇ ਦਾ ਸਰੂਰ ਆਪਣੇ ਆਪ ਹੀ ਉਸਦੇ ਮਨ ਸਹੀ ਗਲਤ ਸੋਚਣ ਦੀ ਕਾਬਲੀਅਤ ਖਤਮ ਕਰ ਚੁੱਕਾ ਸੀ ਸਿਮਰੇ ਦੀ ਅੱਖਾਂ ਨਜ਼ਰਾਂ ਤੇ ਹੱਥਾਂ ਦੀ ਹਰਕਤ ਨੇ ਉਸਦੇ ਮਨ ਹਲਚਲ ਪੈਦਾ ਕਰ ਦਿੱਤੀ ਸੀ ਕਰੀਬ ਇੱਕ ਸਾਲ ਤੋਂ ਬੰਨ੍ਹ ਮਾਰ ਕੇ ਰਖਿਆ ਉਹ ਭੂਚਾਲ ਆਪਣੀ ਤਾਕਤ ਦਿਖਾਉਣ ਲੱਗਾ
ਇਸ ਲਈ ਉਸਦਾ ਵਿਰੋਧ ਹਰ ਲੰਘਦੀ ਘੜੀ ਨਾਲ ਹਲਕਾ ਹੁੰਦਾ ਗਿਆ ਸਿਮਰੇ ਦੇ ਹੱਥਾਂ ਦੀ ਹਰਕਤ ਵਧਦੀ ਗਈ ਦੋਂਵੇਂ ਹੀ ਨਸ਼ੇ ਉਸਤੇ ਐਨੇ ਭਾਰੂ ਹੋਏ ਕਿ ਉਸਨੂੰ ਸਿਵਾਏ ਆਨੰਦ ਦੇ ਕੁਝ ਯਾਦ ਨਾ ਰਿਹਾ ਪੂਰੀ ਰਾਤ ਉਹਨਾਂ ਨੇ ਕੀ ਕੀਤਾ ਤੇ ਕੀ ਕੁਝ ਹੋਇਆ ਦੋਵਾਂ ਨੂੰ ਹੀ ਸਵੇਰ ਤੱਕ ਕੁਝ ਵੀ ਨਹੀਂ ਸੀ ਯਾਦ  
ਸਵੇਰੇ ਜਾਗ ਖੁਲ੍ਹਣ ਤੇ ਨਸ਼ਾ ਉਤਰਨ ਤੇ ਉਸਨੂੰ ਮਹਿਜ਼ ਐਨਾ ਯਾਦ ਸੀ ਕਿ ਦੋਵਾਂ ਦੇ ਕੱਪੜੇ ਦੂਰ ਤੱਕ ਖਿੱਲਰੇ ਪਏ ਸੀ ਤੇ ਦੋਂਵੇਂ ਇੱਕੋ ਬਲੈਕਟ ਇੱਕ ਦੂਸਰੇ ਘੁਸਕੇ ਪਏ ਸੀ ਬਿਨਾਂ ਕੁਝ ਪਾਏ ਹੋਏ  
ਜੋ ਕੁਝ ਰਾਤ ਹੋਇਆ ਸੋਚ ਕੇ ਉਸਦੇ ਮਨ ਇੱਕ ਪਛਤਾਵਾ ਭਰ ਆਇਆ ਆਪਣੇ ਪਿਆਰ ਨਾਲ ਉਸਨੂੰ ਇਹ ਇੱਕ ਧੋਖਾ ਲੱਗ ਰਿਹਾ ਸੀ ਦੂਸਰੇ ਹੀ ਪਲ ਖੁਦ ਨੂੰ ਇੱਕ ਧਰਵਾਸ ਵੀ ਦਿੰਦੀ ਕਿ ਗਲਤੀ ਨਸਲ ਨਸ਼ੇ ਹੋ ਗਿਆ ਅੱਗਿਓ ਕਦੇ ਵੀ ਅਜਿਹਾ ਕਰਨ ਤੋਂ ਤੌਬਾ ਕਰ ਲਈ
ਮਨ ਤਾਂ ਪਛਤਾਵਾ ਸੀ ਹੀ ਪਰ ਜਿਵੇਂ ਹੀ ਉਹ ਮੁੜ ਕਾਲਜ ਤੇ ਕੰਮ ਜਾਣ ਲੱਗੀ ਤਾਂ ਲੋਕਾਂ ਦੇ ਮੂੰਹ ਤੇ ਗੱਲਾਂ ਉਸ ਵੱਲ ਸੀ ਲੋਕਾਂ ਦੀ ਚਰਚਾ ਤੇ ਸਹੇਲੀਆਂ ਦੀਆਂ ਗੱਲਾ ਸੁਣਨ ਨੂੰ ਮਿਲਦਾ ਕਿ ਉਹ ਸਿਮਰੇ ਨਾਲ ਰਾਤ ਕੱਟ ਕੇ ਹਟੀ ਪੰਜਾਬੀਆਂ ਦਾ ਆਪਣੀਆਂ ਕੱਛ ਤੇ ਦੂਸਰੇ ਦੀਆਂ ਹੱਥ ਆਲਾ ਸਾਬ ਏਥੇ ਕੇ ਵੀ ਨਹੀਂ ਬਦਲਿਆਂ ਆਪ ਭਾਵੇਂ ਕੋਈ ਪੁੱਜ ਕੇ ਲੰਡਾ ਚਿੜਾ ਹੋਵੇ ਪਰ ਦੂਸਰੇ ਦੀ ਗੱਲ ਕਰਕੇ ਮੂੰਹ ਦਾ ਸਵਾਦ ਲੈਣੋਂ ਕੋਈ ਨਹੀਂ ਸੀ ਹਟਦਾ ਉਸਤੋਂ ਕੋਈ ਇਸ਼ਾਰੇ ਨਾਲ ਪੁੱਛਦਾ ਤੇ ਕੋਈ ਸਹੇਲੀ ਸਿੱਧਾ ਵੀ ਪੁੱਛ ਲੈਂਦੀ ਉਹ ਚੁੱਪ ਰਹਿੰਦੀ ਤੇ ਸਿਰ ਸੁੱਟ ਕੇ ਆਪਣਾ ਕੰਮ ਕਰਦੀ  
ਸਿਮਰੇ ਨੇ ਉਸਤੋਂ ਮਾਫੀ ਵੀ ਮੰਗੀ ਕਿ ਉਸ ਕੋਲੋਂ ਜੋ ਹੋਇਆ ਨਸ਼ੇ ਦੀ ਹਾਲਾਤ ਹੋਇਆ ਸਿਮਰੇ ਨੂੰ ਉਹ ਕਹਿ ਵੀ ਕੀ ਲੈਂਦੀ ਸ਼ਾਇਦ ਉਹ ਵੀ ਖੁਦ ਨੂੰ ਰੋਕ ਨਾ ਸਕੀ ਤੇ ਸਾਲ ਤੋਂ ਉੱਪਰ ਦਾ ਸੋਕੇ ਤੇ ਉਸਦੇ ਸਾਥ ਨੇ ਬਹਿਕਾ ਦਿੱਤਾ ਸੀ। ਪਰ ਇਹ ਗੱਲਾਂ ਕਿਸੇ ਨੂੰ ਕੌਣ ਸਮਝਾ ਸਕਦਾ ਕਿ ਜਜਬਾਤ ਕਦੇ ਬੰਦਿਸ਼ਾਂ ਨਹੀਂ ਰਹਿੰਦੇ ਤੇ ਜਦੋਂ ਵਹਿ ਜਾਂਦੇ ਹਨ ਤਾਂ ਕਿੰਨਾ ਕੁਝ ਤੋੜ ਦਿੰਦੇ ਹਨ ਤੇ ਕੌਣ ਕਿੰਨਾ ਸਮਾਂ ਵਹਿੰਦੇ ਪਾਣੀਆਂ ਨੂੰ ਬੰਨ੍ਹ ਸਕਦਾ ਹੈ
ਅਜੇ ਇਸ ਝਟਕੇ ਤੋਂ ਉਹ ਉੱਭਰੀ ਹੀ ਸੀ ਕਿ ਜੁਗਰਾਜ਼ ਦੇ ਵਿਆਹ ਦੀ ਖ਼ਬਰ ਨੇ ਉਸਨੂੰ ਜਮਾਂ ਹੀ ਤੋੜ ਸੁੱਟਿਆ ਪਿਛਲੇ ਕੁਝ ਮਹੀਨਿਆਂ ਤੋਂ ਘਟਦੀ ਘਟਦੀ ਗੱਲ ਉਸਦੀ ਕਾਫੀ ਘੱਟ ਗਈ ਸੀ ਤੇ ਫਿਰ ਇੱਕ ਦਿਨ ਅਚਾਨਕ ਉਸਦੀ ਡੀਪੀ ਤੇ ਲੱਗੀ ਫੋਟੋ ਨੇ ਉਸਨੂੰ ਝਟਕਾ ਦੇ ਦਿੱਤਾ ਉਸਨੂੰ ਬਿਨਾਂ ਦੱਸੇ ਤੇ ਕੁਝ ਕਹੇ ਜੁਗਰਾਜ਼ ਨੇ ਵਿਆਹ ਕਰਵਾ ਲਿਆ ਜਦੋਂ ਉਸਨੇ ਰੋ ਰੋ ਉਸ ਨਾਲ ਗੱਲ ਕੀਤੀ ਤਾਂ ਉਸਨੇ ਇਹ ਕਹਿਕੇ ਪੱਲਾ ਝਾੜ ਲਿਆ ਕਿ ਉਹ ਉਸ ਦੇ ਲਈ ਐਨਾ ਸਮਾਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਕੀ ਪਤਾ ਅਜੇ ਕਿੰਨੇ ਸਾਲ ਉਸਨੂੰ ਪੱਕਿਆ ਹੋਣ ਲਈ ਲੱਗ ਜਾਣ ਤੇ ਉਹ ਆਪਣੇ ਮਾਂ ਬਾਪ ਦੀ ਬੁੱਢੀ ਉਮਰ ਕੋਈ ਐਸੀ ਕੁੜੀ ਲੱਭ ਰਿਹਾ ਸੀ ਜੋ ਉਹਨਾਂ ਦੀ ਸੇਵਾ ਕਰ ਸਕੇ ਤੇ ਨਾਲ ਰਹਿ ਸਕੇ ਉਸਦਾ ਤਾਂ ਉਸਦੇ ਮਾਂ ਬਾਪ ਨਾਲ ਰਹਿਣ ਦਾ ਕੋਈ ਸਵਾਲ ਹੀ ਨਹੀਂ ਸੀ ਤੇ ਨਾ ਹੀ ਉਹ ਮੁੜ ਓਧਰ ਸਕਦੀ ਸੀ ਉੱਪਰੋਂ ਉਸਦੀ ਉਮਰ ਵੀ ਐਸੀ ਛਪ ਰਹੀ ਕਿ ਕੱਲ੍ਹ ਨੂੰ ਉਹਦੇ ਘਰਦੇ ਨਾ ਮੰਨੇ ਤਾਂ ਉਹ ਉਹਨੂੰ ਕਦੋ ਛੱਡ ਦੇਵੇ ਕੀ ਪਤਾ
ਗਗਨ ਉਸਨੂੰ ਸਮਝਾ ਸਕਦੀ ਸੀ ਜੇ ਉਹ ਉਸਨੂੰ ਪਹਿਲਾਂ ਦੱਸਦਾ ਪਰ ਉਸਨੇ ਤਾਂ ਇੱਕ ਬੰਬ ਦੀ ਤਰਾਂ ਉਸਦੇ ਸਿਰ ਤੇ ਇਹ ਗੱਲ ਸੁੱਟੀ ਸੀ ਤੇ ਉਸਨੂੰ ਉਦੋਂ ਸਭ ਕੁਝ ਹੀ ਨਸ਼ਟ ਹੁੰਦਾ ਲੱਗਿਆ ਪਹਿਲ਼ਾਂ ਤੋਂ ਹੀ ਦੁਖੀ ਉਹ ਇੱਕ ਤਰ੍ਹਾਂ ਡਿਪ੍ਰੈਸ਼ਨ ਗਈ ਸੀ ਰੋਂਦਿਆਂ ਹੀ ਰਾਤਾਂ ਲੰਘ ਜਾਂਦੀਆਂ ਤੇ ਕੰਮ ਉੱਤੇ ਦਿਨ ਵੀ ਇਵੇਂ ਹੀ ਚੁੱਪ ਚੁਪੀਤੇ
ਪਰ ਤੇਜ਼ ਤਰਾਰ ਇਸ ਮੁਲਕ ਵਿੱਚ ਕੌਣ ਹੈ ਜੋ ਤੁਹਾਡੇ ਹੰਝੂ ਪੂੰਝੇ ਕੌਣ ਤੁਹਾਡੇ ਦੁੱਖ ਦੀ ਗੱਲ ਸੁਣੇ ਹਰ ਕੋਈ ਹੋਰ ਪਤਾ ਨਹੀਂ ਕਿੰਨੇ ਦੁੱਖ ਤੇ ਬੋਝ ਮਨ ਤੇ ਢੋ ਰਿਹਾ ਹੈ ਜਿਸਦਾ ਹੱਲ ਉਹ ਨਸ਼ੇ ਜਾਂ ਕਿਸੇ ਪਾਰਟੀ ਜਾਂ ਨਵੇਂ ਰਿਸ਼ਤੇ ਲੱਭਦਾ ਹੈ ਜਿੱਥੇ ਸਿਰਫ ਸਰੀਰ ਨੂੰ ਸ਼ਾਂਤੀ ਤੋਂ ਬਿਨਾਂ ਕੁਝ ਨਹੀਂ ਮਿਲਦਾ ਮਨ ਅਸ਼ਾਂਤੀ ਉਂਝ ਹੀ ਬਣੀ ਰਹਿ ਜਾਂਦੀ  
ਹਰ ਕੋਈ ਹੀ ਰੋ ਰਿਹਾ ਹੈ ਕੋਈ ਕੰਮ ਨੂੰ ਕੋਈ ਪੜ੍ਹਾਈ ਨੂੰ ਕੋਈ ਪਿੱਛੇ ਰਹਿ ਗਏ ਪਿਆਰ ਨੂੰ ਕੋਈ ਮਾਂ ਬਾਪ ਨੂੰ ਕੋਈ ਪੰਜਾਬ ਨੂੰ  ਕਿਸੇ ਨੂੰ ਦੁੱਖ ਆਪਣੇ ਬਿਜ਼ੀ ਸ਼ੈਡਿਉਲ ਦਾ ਕਿਸੇ ਨੂੰ ਪਿਆਰ ਧੋਖੇ ਦਾ ਕਿਸੇ ਨੂੰ ਲੱਗ ਗਏ ਨਸ਼ੇ ਦਾਕਿਸੇ ਨੇ ਇੱਧਰ ਆਕੇ ਪਿਆਰ ਪਾਇਆ ਉਹ ਕੁਝ ਦਿਨ ਹੰਡਾ ਅਹੁ ਗਿਆ ਤਾਂ ਦੁੱਖ ਕਹਿਣ ਨੂੰ ਕੀ ਇੰਝ ਲਗਦਾ ਸੀ ਜਿਵੇਂ ਪੱਥਰਾਂ ਦੇ ਚਿਹਰੇ ਸੋਹਣੇ ਕੱਪੜੇ ਤੇ ਮੇਕਅੱਪ ਕਰੀ ਸਿਰਫ ਆਪਣੇ ਅੰਦਰ ਦੇ ਦੁੱਖਾਂ ਨੂੰ ਲੁਕਾਉਂਦੇ ਫਿਰਦੇ ਹੋਣ
ਉਸਦੀ ਨਜ਼ਰ ਵੀ ਸਿਮਰੇ ਤੋਂ ਬਿਨਾਂ ਕੋਈ ਐਸਾ ਨਹੀਂ ਸੀ ਜੋ ਉਸਦਾ ਇਸ ਘੜੀ ਸਾਥ ਦੇ ਸਕੇ।
ਸਿਮਰੇ ਦੇ ਇਸੇ ਸਾਥ ਤੋਂ ਉਸਦਾ ਜ਼ਿੰਦਗੀ ਵਿੱਚ ਨਵਾਂ ਚੈਪਟਰ ਸ਼ੁਰੂ ਹੋ ਗਿਆ ਜਿਸ ਸਕੂਨ ਦੇ ਪਲ ਘੱਟ ਸਨ ਤੇ ਦੁੱਖ ਦੇ ਜ਼ਿਆਦਾ ਇਸ ਬੁਰੇ ਹਾਲ ਸਿਮਰੇ ਨੇ ਉਸਨੂੰ ਸੰਭਾਲਿਆ ਵੀ ਦੁਨੀਆਂ ਸਾਰੀ ਲੈਣ ਦੇਣ ਤੇ ਟਿਕੀ ਹੋਈ ਹੈ ਕੋਈ ਕਿਸੇ ਨੂੰ ਅੱਜ ਮੋਢਾ ਵੀ ਦਿੰਦਾ ਹੈ ਤਾਂ ਬਦਲੇ ਕਿੰਨਾ ਕੁਝ ਮੰਗਦਾ ਹੈ  
ਸਿਮਰੇ ਤੇ ਗਗਨ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵੱਧਦਾ ਗਿਆ ਇੱਕ ਦੋਸਤ ਵੱਜੋ ਸਹਾਰਾ ਉਹ ਦੇ ਹੀ ਰਿਹਾ ਸੀ ਕਿਤੇ ਨਾ ਕਿਤੇ ਦੋਵਾਂ ਦੇ ਮਨ ਜਨਮਦਿਨ ਦੀ ਉਸ ਰਾਤ ਦੀ ਯਾਦ ਅਜੇ ਵੀ ਕਾਇਮ ਸੀ ਇਸ ਲਈ ਕਦੇ ਇਸ ਤੇ ਗੱਲ ਕਰਦੇ ਤਾਂ ਝੇਂਪ ਜਾਂਦੇ ਇੱਕਲੇ ਹੁੰਦੇ ਤਾਂ ਚੁੱਪ ਹੋ ਜਾਂਦੇ ਜਿਸ ਜਗ੍ਹਾ ਰੈਸਟੋਰੈਂਟ ਤੇ ਕੰਮ ਕਰਦੇ ਸੀ ਓਥੇ ਵੀ ਕਈ ਵਾਰ ਬੰਦ ਕਰਨ ਵੇਲੇ ਤੱਕ ਇਕੱਲੇ ਰਹਿ ਜਾਂਦੇ ਸੀ  ਵੀਕਐਂਡ ਤੇ ਜ਼ਿਆਦਾ ਲੇਟ ਹੁੰਦਾ ਤਾਂ ਸਿਮਰਾ ਉਸ ਨੂੰ ਘਰ ਛੱਡ ਵੀ ਜਾਂਦਾ ਜੁਗਰਾਜ਼ ਦੇ ਵਿਆਹ ਹੋਏ ਨੂੰ ਦੋ ਤੋਂ ਵੱਧ ਮਹੀਨੇ ਹੋਏ ਤਾਂ ਗਗਨ ਕੁਝ ਨਾਰਮਲ ਹੁੰਦੀ ਗਈ ਤੇ ਉਸਦੀ ਨੇੜਤਾ ਸਿਮਰੇ ਨਾਲ ਵੀ ਵਧਦੀ ਗਈ ਹੁਣ ਉਸਨੂੰ ਇਸ ਨਾਲ ਫ਼ਰਕ ਪੈਣ ਤੋਂ ਹਟ ਗਿਆ ਸੀ ਕਿ ਕੌਣ ਉਸ ਬਾਰੇ ਕਿ ਕਹਿੰਦਾ ਹੈ ਜੇਕਰ ਕੋਈ ਕਹਿੰਦਾ ਤਾਂ ਅੱਗਿਓ ਕਈ ਸੁਣਾਉਂਦੀ ਕੋਈ ਇਥੇ ਐਸਾ ਹੈ ਵੀ ਨਹੀਂ ਸੀ ਜੋ ਉਹ ਸਭ ਨਾ ਕਰ ਰਿਹਾ ਹੋਵੇ ਜੋ ਗਗਨ ਤੇ ਸਿਮਰਾ ਨਾ ਕਰ ਰਹੇ ਹੋਣ
ਪੰਜਾਬ ਤੋਂ ਬਾਹਰ ਨਿਕਲਦੇ ਹੀ ਨਵੇਂ ਮੁੰਡੇ ਕੁੜੀਆਂ ਦਿਨਾਂ ਵਿਦੇਸ਼ ਪਹੁੰਚ ਕੇ ਉਡਾਰ ਹੋ ਜਾਂਦੇ ਹਨ ਗੋਰੇਗੋਰੀਆਂ ਵੀ ਸ਼ਾਇਦ ਉਹ ਨਾ ਕਰਨ ਜੋ ਇੱਥੇ ਨਵੇ ਪੁਰਾਣੇ ਪਹੁੰਚ ਕੇ ਕਰਦੇ ਹਨ ਕੁਝ ਗੱਲਾਂ ਪਿੱਛੋਂ ਲੈ ਆਉਂਦੇ ਹਨ ਜਿਵੇਂ ਖਰੂਦ ਕਰਨਾ ਤੇ ਆਪਣਿਆਂ ਦੀਆਂ ਚੁਗਲੀਆਂ ਕਰਨਾ ਬਾਕੀ ਸਭ ਗੱਲਾਂ ਗੋਰਿਆਂ ਦੀਆਂ ਚੱਕ ਲੈਂਦੇ ਹਨ ਰਹਿਣ ਸਹਿਣ ਕੱਪੜੇ ਖਾਣਾ ਪੀਣਾ ਤੇ ਲੇਟ ਨਾਈਟ ਪਾਰਟੀ ਕੁਝ ਰੀਸੋ ਰੀਸ ਤੇ ਕੁਝ ਮਨ ਦੇ ਚਾਅ ਪੁਗਾਉਂਦੇ ਹੋਏ ਕਹਿਣ ਦਾ ਭਾਵ ਸਭ ਇੱਕੋ ਹੋ ਜਾਂਦੇ ਕੋਈ ਟਾਂਵਾਂ ਟਾਂਵਾਂ ਹੀ ਬਚਦਾ ਜਾਂ ਬਚਦੀ
ਇਸ ਲਈ ਗਗਨ ਨੂੰ ਹੁਣ ਕੋਈ ਪਰਵਾਹ ਨਹੀਂ ਕੋਈ ਉਹਨਾਂ ਬਾਰੇ ਕੀ ਸੋਚਦਾ ਹੈ ਵੈਸੇ ਵੀ ਉਸ ਇੱਕ ਰਾਤ ਮਗਰੋਂ ਉਹਨਾਂ ਕੁਝ ਨਹੀਂ ਸੀ ਇਸ ਲਈ ਲੋਕਾਂ ਦੀ ਗੱਲਾਂ ਦੀ ਉਹਨੂੰ ਪਰਵਾਹ ਨਹੀਂ ਸੀ ਪਰ ਜਦੋਂ ਵੀ ਕਦੇ ਕੰਮ ਕਰਦੇ ਜਾਂ ਜਾਂਦੇ ਆਉਂਦੇ ਸਿਮਰੇ ਦਾ ਹੱਥ ਜਾਂ ਉਹ ਖੁਦ ਉਸ ਨਾਲ ਛੂਹ ਜਾਂਦਾ ਤਾਂ ਗਗਨ ਦੇ ਜਿਸਮ ਜਿਵੇਂ ਝੁਣਝੁਣੀ ਛਿੜ ਜਾਂਦੀ ਬਾਰ ਬਾਰ ਉਸਨੂੰ ਉਹੀ ਰਾਤ ਚੇਤੇ ਆਉਂਦੀ ਜਿੱਥੇ ਉਹ ਕੁਝ ਪਲਾਂ ਮਗਰੋਂ ਸੁਰਤ ਗਵਾ ਬੈਠੀ ਸੀ ਕਿ ਕੁਝ ਵੀ ਚੰਗੀ ਤਰਾਂ ਯਾਦ ਨਹੀਂ ਸੀ ਪਰ ਸ਼ਾਇਦ ਉਸਦੇ ਸਰੀਰ ਨੂੰ ਉਹ ਹਰ ਪਲ ਯਾਦ ਸੀ ਤੇ ਉਸਨੂੰ ਯਾਦ ਕਰਕੇ ਉਸਦੇ ਪੋਰ ਪੋਰ ਵਿੱਚ ਬੇਚੈਨੀ ਛਾ ਜਾਂਦੀ ਆਪਣੇ ਅੰਦਰੋਂ ਕੁਝ ਪਿਘਲਦਾ ਮਹਿਸੂਸ ਹੰਦਾ ਜੁਗਰਾਜ਼ ਨਾਲ ਬੀਤੇ ਉਸਦੇ ਐਨੇ ਸਾਲਇੱਕ ਰਾਤ ਦੇ ਸਾਹਮਣੇ ਫਿੱਕੇ ਲੱਗਣ ਲੱਗੇ ਸੀ ਇੱਕ ਉਹ ਸੀ ਜਿਥੇ ਉਹ ਐਨਾ ਦਰਦ ਝੱਲਦੀ ਸੀ ਸਿਰਫ ਉਸਦੇ ਪਿਆਰ ਲਈ ਜਿਵੇਂ ਉਹ ਕਹਿੰਦਾ ਤੇ ਮੰਨਦੀ ਸੀ ਤੇ ਉਸਦੇ ਜਿਸਮ ਤੇ ਕਿੰਨੇ ਹੀ ਨਿਸ਼ਾਨ ਜਿਸਨੇ ਛੱਡ ਦਿੱਤੇ ਸੀ ਤੇ ਵਿਆਹ ਕਰਵਾਉਣ ਲੱਗੇ ਉਸਨੇ ਇੱਕ ਪਲ ਵੀ ਨਾ ਸੋਚਿਆ ਤੇ ਕਿੱਥੇ ਇਹ ਸਿਮਰਾ ਜਿੱਥੇ ਉਸਦੇ ਨਾਲ ਇੱਕ ਬੇਹੋਸ਼ੀ ਦੀ ਕੱਟੀ ਰਾਤ ਤੇ ਉਸਦੇ ਜਿਸਮ ਦਾ ਮਹਿਜ਼ ਯਾਦ ਨਾਲ ਹੀ ਉਸਦੇ ਅੰਦਰੋਂ ਸੇਕ ਨਿਕਲਣ ਲਾ ਦਿੰਦੀ ਪਰ ਉਹ ਸਿਮਰੇ ਨੂੰ ਦੱਸ ਨਾ ਸਕੀ ਸਿਮਰਾ ਜਿਵੇਂ ਉਸਦੀਆਂ ਅੱਖਾਂ ਨੂੰ ਪੜ੍ਹ ਰਿਹਾ ਹੋਵੇ ਅੱਖਾਂ 
ਚੋਂ ਉਸਦਾ ਹਾਲ ਸਮਝ ਸਕਦਾ ਹੋਵੇ ਤੇ ਕਿਸੇ ਸਹੀ ਮੌਕੇ ਦੀ ਉਡੀਕ ਕਰ ਰਿਹਾ ਹੋਵੇ
ਇਹ ਮੌਕਾ ਮਿਲਿਆ ਜਦੋਂ ਸਿਮਰਾ ਪੀ ਆਰ ਹੋ ਗਿਆ ਉਸਦੀ ਕਈ ਸਾਲਾਂ ਦੀ ਮਿਹਨਤ ਰੰਗ ਲੈ ਆਈ ਸੀ ਤੇ ਅਖੀਰ ਮਾਂ ਬਾਪ ਨੂੰ ਪੱਕੇ ਤੌਰ ਤੇ ਐਧਰ ਲੈ ਆਉਣ ਦਾ ਸਪਨਾ ਸਾਕਾਰ ਹੋ ਗਿਆ ਸੀ ਫਿਰ ਇੱਕ  ਰਾਤ ਇਸ ਖੁਸ਼ੀ ਦਾ ਜਸ਼ਨ ਮਨਾਉਣ ਲਈ ਉਹ ਦੋਂਵੇਂ ਇਕੱਲੇ ਹੀ ਸੀ ਬੀਅਰ ਦਾਰੂ ਜਾਂ ਕੋਈ ਹੋਰ ਨਸ਼ਾ ਵੀ ਉਹਨਾਂ ਨੇ ਨਹੀਂ ਕੀਤਾ ਐਸੇ ਵੇਲੇ ਵੀ ਜਦੋਂ ਤੁਸੀਂ ਨਸ਼ਈ ਰਾਤ ਬਿਤਾਉਣੀ ਹੋਵੇ ਭਲਾ ਨਸ਼ੇ ਦੀ ਕੀ ਲੋੜ ਸ਼ਾਇਦ ਮਨ ਤੋਂ ਕਮਜ਼ੋਰ ਲੋਕਾਂ ਨੂੰ ਲੋੜ ਪੈਂਦੀ ਹੋਵੇ ਪਰ ਸਿਮਰੇ ਤੇ ਗਗਨ ਨੂੰ ਨਹੀਂ ਸੀ ਉਹਨਾਂ ਕੋਲ ਪਿਛਲੇ ਕੁਝ ਮਹੀਨਿਆਂ ਇੱਕ ਦੂਸਰੇ ਨੂੰ ਸਮਝਣ ਦਾ ਮੌਕਾ ਸੀ ਤੇ ਉਸ ਰਾਤ ਦੀ ਯਾਦ  
ਇਸ ਲਈ ਜਦੋਂ ਉਹ ਉਸੇ ਕਮਰੇ ਮੁੜ ਬਾਹਾਂ ਬਾਹਾਂ ਪਾ ਕੇ ਦਾਖਿਲ ਹੋਏ ਤਾਂ ਕਾਹਲੀ ਦੀ ਬਜਾਏ ਇੱਕ ਠਰੰਮਾ ਸੀ ਦੋਂਵੇਂ ਜਿਸਮ ਜਿਵੇਂ ਇੱਕ ਦੂਸਰੇ ਨੂੰ ਸਮਝ ਚੁੱਕੇ ਹੋਣ ਝਿਜਕ ਜਿਹਾ ਕੁਝ ਨਹੀਂ ਸੀ ਹੱਥਾਂ ਦੀਆਂ ਸ਼ਰਾਰਤਾਂ ਸਨ ਸਾਹਾਂ ਦੀ ਗਰਮੀ ਸੀ ਕਨੇਡਾ ਦੀ ਠੰਡੀ ਰਾਤ ਵਿੱਚ ਕੋਲਿਆਂ ਵਾਂਗ ਭਖਦੇ ਸਰੀਰ ਸਨ ਜਿਉਂ ਜਿਉਂ ਹੱਥਾਂ ਦੀਆਂ ਹਰਕਤਾਂ ਵੱਧਦੀਆਂ ਗਈਆਂ ਪਿਆਸ ਨਾਲ ਮੂੰਹ ਸੁੱਕਣ ਲੱਗਾ ਰੇਸ਼ਮ ਵਰਗੇ ਮੁਲਾਇਮ ਹਿੱਸੇ ਵੀ ਪੱਥਰ ਵਰਗੇ ਸਖ਼ਤ ਹੋ ਗਏ ਸੁੱਕੇ ਬੁੱਲ ਕਦੋ ਤੱਕ ਪਿਆਸ ਬੁਝਾ ਸਕਦੇ ਸੀ ? ਤੇ ਕਦੇ ਅੰਬਾਂ ਦੀ ਭੁੱਖ ਵੀ ਅੰਬਾਕੜੀਆਂ ਨਾਲ ਮਿਟੀ ਦੋਂਵੇਂ ਮੁੜ ਮੁੜ ਉਸ ਰਾਤ ਦੇ ਅਹਿਸਾਸ ਨੂੰ ਜਿਉਣਾ ਚਾਹੁੰਦੇ ਸੀ ਜੋ ਨਸ਼ੇ ਗੁੰਮ ਗਿਆ ਸੀ ਗਗਨ ਨੂੰ ਤਾਂ ਯਾਦ ਵੀ ਨਹੀਂ ਸੀ ਪਰ ਜਿਉਂ ਜਿਉਂ ਸਿਮਰਾ ਉਹ ਦੁਹਰਾਉਂਦਾ ਗਿਆ ਦਿਮਾਗ ਉਹ ਵੀ ਚੇਤੇ ਆਉਂਦੀ ਗਈ ਉਸਨੂੰ ਪਹਿਲੀ ਵਾਰ ਅਹਿਸਾਸ ਹੋ ਰਿਹਾ ਸੀ ਬਿਨਾਂ ਕੱਟੇ ਬਿਨਾਂ ਦੰਦੀਆਂ ਨਾਲ ਖਾਧੇ ਵੀ ਉਸ ਆਨੰਦ ਨੂੰ ਹਾਸਿਲ ਕੀਤਾ ਜਾ ਸਕਦਾ ਹੈ ਸਿਮਰੇ ਦੇ ਹੱਥਾਂ ਦੀ ਛੂਹ ਤੇ ਬੁੱਲ੍ਹਾ ਨੇ ਉਸਦੇ ਅੰਦਰ ਇੱਕ ਅਜੀਬ ਬੇਚੈਨੀ ਸੇਕ ਪੈਦਾ ਕਰ ਦਿੱਤਾ ਸੀ ਅੱਖਾਂ ਬੰਦ ਕਰੀ ਬੱਸ ਉਹ ਉਸਦੀਆਂ ਬਾਹਾਂ ਮਚਲ ਰਹੀ ਸੀ ਜਿਵੇਂ ਉਹ ਕਹਿੰਦਾ ਉਹ ਮਨ ਰਹੀ ਸੀ ਉਸਦੇ ਜਿਸਮ ਨੂੰ ਆਪਣੇ ਜਿਸਮ ਨਾਲ ਲੱਗਣ ਤੇ ਉਹ ਉਸਦੀ ਸਖਤੀ ਨੂੰ ਮਹਿਸੂਸ ਕਰ ਰਹੀ ਸੀ ਤੇ ਉਦੋਂ ਤੱਕ ਦੋਵਾਂ ਦੇ ਅੰਦਰੋਂ ਇਹ ਸੇਕ ਤੇ ਤੇ ਪਿਆਸ ਨਾ ਬੁਝੀ ਜਦੋਂ ਤੱਕ ਹਵਾ ਉਹਨਾਂ ਦੀ ਆਵਾਜ਼ ਗੂੰਜ ਨਾ ਉੱਠੀ ਤੇ ਕਨੇਡਾ ਦੀ ਉਸ ਠੰਡੀ ਰਾਤ ਵੀ ਦੋਂਵੇਂ ਪਸੀਨੇ ਨਾਲ ਭਿੱਜ ਨਾ ਗਏ  
ਤੇ ਫਿਰ ਹੀ ਸਿਲਸਿਲਾ ਚਲਦਾ ਰਿਹਾ ਦੋਂਵੇਂ ਇੰਝ ਰਹਿਣ ਲੱਗੇ ਜਿਵੇਂ ਪਤੀ ਪਤਨੀ ਹੋਣ ਸ਼ੁਰੂਆਤੀ ਦਿਨਾਂ ਤਾਂ ਇੱਕ ਪਲ ਵੀ ਉਹਨਾਂ ਨੂੰ ਮਿਲ ਜਾਂਦਾ ਤਾਂ ਗ਼ਨੀਮਤ ਸਮਝਕੇ ਲਾਭ ਚੱਕਦੇ  
ਤੇ ਕਈ ਮਹੀਨੇ ਇਕੱਠੇ ਰਹਿਣ ਮਗਰੋਂ ਜਦੋਂ ਤੱਕ ਗਗਨ ਦੇ ਮਨ ਇਹ ਖਿਆਲ ਆਇਆ ਕਿ ਉਹ ਦੋਂਵੇਂ ਵਿਆਹ ਕਰਵਾ ਸਕਦੇ ਹਨ ਉਦੋਂ ਤੱਕ ਹੋਰ ਕਿੰਨਾ ਕੁਝ ਬਦਲ ਚੁੱਕਾ ਸੀ ਸਿਮਰਾ ਆਪਣੇ ਇੰਡੀਆ ਜਾਣ ਦੀ ਟਿਕਟ ਬੁੱਕ ਕਰ ਚੁੱਕਾ ਸੀ ਉਸਦਾ ਮਕਸਦ ਇਹੋ ਸੀ ਜੋ ਹਰ ਪੀ ਆਰ ਵਾਲੇ ਦਾ ਇੰਡੀਆ ਕੇ ਹੁੰਦਾ ਹੈ ਇੰਡੀਆ ਜਾਓ ਕਿਸੇ ਹੋਰ ਨਾਲ ਵਿਆਹ ਕਰਵਾ ਆਓ ਤੇ ਜੋ ਖਰਚਾ ਐਨੇ ਸਾਲ ਕਨੇਡਾ ਪੀ ਆਰ ਲਈ ਕੀਤਾ ਉਸਨੂੰ ਕਿਸੇ ਵੀ ਤਰੀਕੇ ਪੂਰਾ ਕਰੋ   ਸਿਮਰੇ ਨੇ ਇੰਡੀਆ ਜਾਣਾ ਸੀ ਤਾਂ ਗਗਨ ਨੇ ਓੰਨੇ ਦਿਨ ਲਈ ਆਪਣੇ ਮਾਂ ਨੂੰ ਬੁਲਾ ਲੈਣ ਦੀ ਸੋਚੀ ਉਹ ਵੀ ਵਰਕ ਪਰਮਿਟ ਤੇ ਹੋ ਚੁੱਕੀ ਸੀ ਤੇ ਕਿਸੇ ਬਹਾਨੇ ਮਿਲਣ ਲਈ ਉਸਨੇ ਮਾਂ ਨੂੰ ਆਪਣੇ ਕੋਲ ਸੱਦ ਲਿਆ ਸੀ  
ਪਰ ਜਾਣ ਤੋਂ ਕੁਝ ਦਿਨ ਪਹਿਲ਼ਾਂ ਹੀ ਸਿਮਰੇ ਨੇ ਗਗਨ ਨੂੰ ਸਭ ਸਪਸ਼ਟ ਦੱਸ ਦਿੱਤਾ ਕਿ ਘਰਦਿਆਂ ਦੁਆਰਾ ਉਸਨੂੰ ਸੱਦਣ ਦਾ ਮਕਸਦ ਇੰਡੀਆ ਵਿਆਹ ਕਰਵਾਉਣ ਲਈ ਹੈ ਕਿਸੇ ਵਧੀਆ ਘਰ ਤੇ ਚੰਗੇ ਦਹੇਜ ਵਾਲੀ ਕੁੜੀ ਉਹ ਲਭੀ ਬੈਠੇ ਸਨ ਉਹਨਾਂ ਨੂੰ ਵੀ ਲਗਦਾ ਸੀ ਕਿ ਐਨਾ ਪੈਸੇ ਖਰਚ ਕੀਤਾ ਕਿੰਨੇ ਸਾਲ ਪੜ੍ਹਾਈ ਉੱਤੇ ਕੁਝ ਉਸਦਾ ਹਰਜਾਨਾ ਵੀ ਭਰੀਏ ਤੇ ਉੱਪਰੋਂ ਕੁੜੀ ਇੰਡੀਆ ਤੋਂ ਸੀ ਤਾਂ ਸਾਊ ਵੀ ਹੋਏਗੀ  
ਬਾਹਰ ਰਹਿੰਦੇ ਮੁੰਡਿਆਂ ਨੂੰ ਆਪਣੇ ਨਾਲ ਰਹਿ ਚੁੱਕੀਆਂ ਕੁੜੀਆਂ ਹੌਲੀ ਹੌਲੀ ਸਾਊ ਲੱਗਣੋਂ ਹਟ ਜਾਂਦੀਆਂ ਉਹਨਾਂ ਨੂੰ ਲਗਦਾ ਕਿ ਜੋ ਕੁੜੀ ਵਿਆਹ ਤੋਂ ਪਹਿਲਾਂ ਉਸ ਨਾਲ ਰਹਿ ਸਕਦੀ ਹੈ ਤੇ ਸੌਂ ਸਕਦੀ ਹੈ ਤਾਂ ਉਹ ਵਫ਼ਾਦਾਰ ਤੇ ਵਧੀਆ ਪਤਨੀ ਨਹੀਂ ਬਣ ਸਕਦੀ ਇਸ ਲਈ ਉਹ ਇੰਡੀਆ ਤੋਂ ਹੀ ਕੁੜੀ ਲੱਭ ਵਿਆਹ ਕਰਵਾਉਣ ਨੂੰ ਪਹਿਲ ਕਰਦੇ ਹਨ ਇਸਦੇ ਉਹਨਾਂ ਨੂੰ ਕਈ ਫਾਇਦੇ ਲਗਦੇ ਹਨ ਜਿਵੇਂ ਸਾਊ ਕੁੜੀ ਮਿਲਣਾ ਤੇ ਖਰਚੇ ਪੂਰੇ ਹੋ ਜਾਣੇ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਬਾਹਰ ਜਾਣ ਦਾ ਰਾਹ ਖੁੱਲ ਜਾਣਾ। ਪਰ ਇਸ ਗੱਲ ਨੂੰ ਜਾਣੇ ਬਿਨਾਂ ਕਿ ਸਾਹਮਣੇ ਮਿਲਦੀ ਕੁੜੀ ਤੇ ਇੰਡੀਆ ਤੋਂ ਵਿਆਹੀ ਦੀ ਗਾਰੰਟੀ ਕਿਹੜਾ ਕੋਈ ਲੈ ਸਕਦਾ
ਪਰ ਇਹ ਸੌਦੇਬਾਜ਼ੀ ਮਹਿਜ਼ ਮੁੰਡਾ ਨਹੀਂ ਕਰਦਾ ਸਗੋਂ ਬਾਹਰ ਗਈ ਕੁੜੀ ਵੀ ਕਰਦੀ ਹੈ ਉਸਦੇ ਸਿਰ ਤੇ ਵੀ ਮੁੰਡੇ ਵਾਂਗ ਖਰਚਾ ਕੱਢਣ ਜਾਂ ਆਪਣੇ ਭਰਾ ਜਾਂ ਭੈਣ ਨੂੰ ਬਾਹਰ ਬੁਲਾਉਣ ਦਾ ਬੋਝ ਹੁੰਦਾ ਇਸ ਲਈ ਕਈ ਸਾਲ ਇੱਕ ਦੂਸਰੇ ਨਾਲ ਹੰਡਾ ਕੇ ਅਲੱਗ ਹੋਕੇ ਚੁੱਪਚਾਪ ਵਿਆਹ ਕਰਵਾ ਕੇ ਅਹੁ ਜਾਂਦੇ ਹਨ
ਇਸ ਲਈ ਗਗਨ ਨੇ ਸਿਮਰੇ ਨੂੰ ਸਮਝਾਉਣ ਦੀ ਕੋਸ਼ਿਸ ਤਾਂ ਕੀਤੀ ਪਰ ਉਹ ਸਮਝਿਆ ਨਾ ਤੇ ਚੁੱਪ ਚੁਪੀਤੇ ਇੰਡੀਆ ਚੜ ਗਿਆ ਆਪਣੀ ਮਾਂ ਦੇ ਰੋਜ ਆਉਂਦੇ ਫੋਨਾਂ ਨੇ ਉਸਦੇ ਦਿਮਾਗ ਆਪਣੇ ਭਰਾ ਦੀ ਫਿਕਰ ਪਾ ਦਿੱਤੀ ਸੀ ਪਿਆਰ ਵਿਆਰ ਲਈ ਉਸਦੇ ਮਨ ਸਭ ਭੁਲੇਖੇ ਨਿੱਕਲ ਚੁੱਕੇ ਸੀ ਉਹ ਗੱਲ ਮੰਨ ਚੁੱਕੀ ਸੀ ਕਿ ਮਹਿਜ਼ ਸਰੀਰ ਦੀ ਲੋੜ ਤੋਂ ਬਿਨਾਂ ਕੋਈ ਏਥੇ ਕਿਸੇ ਨੂੰ ਸਾਥ ਨਹੀਂ ਦਿੰਦਾ ਆਪਣੇ ਦੋਵੇਂ ਰਿਸ਼ਤਿਆਂ ਉਹ ਇਹ ਹੰਡਾ ਚੁੱਕੀ ਸੀ ਪਰ ਫਿਰ ਵੀ ਇੱਕ ਔਰਤ ਦਾ ਮਨ ਤੇ ਜਜ਼ਬਾਤੀ ਤੇ ਉਹ ਵੀ ਗਗਨ ਜੋ ਕਈ ਸਾਲ ਜੁਗਰਾਜ਼ ਨਾਲ ਸਿਰਫ ਪਿਆਰ ਨੂੰ ਕਾਇਮ ਰੱਖਣ ਲਈ ਸੌਂਦੀ ਰਹੀ ਤੇ ਜਖਮ ਝੱਲਦੀ ਰਹੀ ਉਸਦੀ ਮਾਂ ਦੇ ਕਨੇਡਾ ਜਾਣ ਮਗਰੋਂ ਵੀ ਉਹ ਮੁੜ ਡਿਪ੍ਰੈਸ਼ਨ ਗਈ ਸੀ   ਉਸਦੀ ਮਾਂ ਪੁੱਛਦੀ ਤਾਂ ਕੁਝ ਨਾ ਦੱਸਦੀ ਉਸਨੂੰ ਪੀਰੀਅਡ ਦੇ ਦਿਨ ਭੁੱਲ ਗਏ ਸੀ ਤੇ ਉਸਦੇ ਸਿਰ ਧਮਾਕੇ ਵਾਂਗ ਪ੍ਰੇਗਨੈਂਟ ਹੋਣ ਦਾ ਬੰਬ ਅਚਾਨਕ ਫਟਿਆ ਜਦੋਂ ਪੇਟ ਉਠੇ ਦਰਦ ਲਈ ਉਹ ਡਾਕਟਰ ਕੋਲ ਆਮ ਚੈੱਕ ਅੱਪ ਲਈ ਗਈ ਸੀ ਕਿਸ ਪਲ ਤੇ ਕਦੋਂ ਇਹ ਗਲਤੀ ਉਹਨਾਂ ਕੋਲੋ ਹੋਈ ਸੀ ਉਹਨੂੰ ਨਹੀਂ ਸੀ ਪਤਾ। ਉਹ ਸਿਮਰੇ ਨੂੰ ਦੱਸਣਾ ਚਾਹੁੰਦੀ ਸੀ ਪਰ ਉਹ ਆਪਣੇ ਵਿਆਹ ਬੀਜੀ ਹੀ ਐਨਾ ਹੋਇਆ ਕਿ ਗੱਲ ਵੀ ਨਾ ਕੀਤੀ ਤੇ ਇਸੇ ਘਬਰਾਹਟ ਉਸਨੇ ਮਾਂ ਨੂੰ ਸਭ ਦੱਸ ਦਿੱਤਾ  ਮਾਂ ਨੇ ਸ਼ੁਕਰ ਕੀਤਾ ਕਿ ਇਹ ਇੰਡੀਆ ਨਹੀਂ ਹੋਇਆ ਤੇ ਪਹਿਲ਼ਾਂ ਪਤਾ ਲੱਗ ਗਿਆ ਇਸੇ ਭੱਜ ਦੌੜ ਉਸਦੇ ਮਨ ਅਚਾਨਕ ਨੂਰ ਦਾ ਨਾਮ ਯਾਦ ਆਇਆ ਤੇ ਇੰਟਰਨੈਂਟ ਤੋਂ ਉਸਦਾ ਕਲੀਨਿਕ ਖੋਜ ਕੇ ਉਸਦੇ ਮੂਹਰੇ ਬੈਠੀਆਂ ਤੇ ਹੁਣ ਉਸਨੇ ਸਾਰਾ ਹਾਲ ਬਿਆਨ ਨੂਰ ਨੂੰ ਆਪਣੇ ਮੂੰਹੋ ਸੁਣਾ ਦਿੱਤਾ ਤੇ ਅੱਖਾਂ ਭਰ ਲਈਆਂ ਪਰ ਉਸਦੇ ਗੱਲ ਕਰਨ ਦਾ ਅੰਦਾਜ਼ ਅਜੇ ਵੀ ਉਵੇਂ ਦਾ ਸੀ ਜਿਵੇਂ ਬਾਰਵੀਂ ਸੀ ਬਿਨਾਂ ਝਿਜਕ ਤੇ ਆਤਮ ਵਿਸ਼ਵਾਸ਼ ਵਾਲਾ ਸ਼ਾਇਦ ਕੋਰੇ ਕੋਰੇ ਲੋਕਾਂ ਇੰਝ ਹੀ ਰਿਹਾ ਜਾ ਸਕਦਾ ਜਜ਼ਬਾਤੀ ਬੰਦੇ ਸ਼ਾਇਦ ਇਹਨਾਂ ਮੁਲਕਾਂ ਇੱਕ ਦਿਨ ਵੀ ਨਾ ਕੱਢ ਸਕਣ ਜਜ਼ਬਾਤ ਹੀਣ ਹੋਕੇ ਪੱਥਰ ਜਿਹੇ ਹੋਕੇ ਜਿਊਣਾ ਪੈਂਦਾ ਆਖਦੀ ਹੋਈ ਉਹ ਚੁੱਪ ਹੋ ਗਈ ਤੇ ਨੂਰ ਦੇ ਕੁਝ ਬੋਲਣ ਦਾ ਇੰਤਜ਼ਾਰ ਕਰਨ ਲੱਗੀ ਦੱਸਦਿਆਂ ਦੱਸਦਿਆਂ ਗਗਨ ਬਹੁਤ ਭਾਵੁਕ ਹੋ ਗਈ ਸੀ ਪਰ ਦੱਸਣ ਮਗਰੋਂ ਉਸਦਾ ਮਨ ਬਹੁਤ ਹਲਕਾ ਹੋ ਗਿਆ ਸੀ ਇਸੇ ਲਈ ਚਿਹਰੇ ਤੇ ਪਹਿਲ਼ਾਂ ਨਾਲੋਂ ਵਧੇਰੇ ਚਮਕ ਗਈ ਸੀ ਫਿਰ ਵੀ ਗਗਨ ਨੇ ਉਸਨੂੰ ਸਮਝਾ ਕੇ ਵਾਪਿਸ ਭੇਜ ਦਿੱਤਾ ਕਿ ਉਹ ਜੇਕਰ ਆਪਣੇ ਫੈਸਲੇ ਤੇ ਸੋਚਣਾ ਚਾਹੇ ਤਾਂ ਦੁਬਾਰਾ ਸੋਚ ਸਕਦੀ ਹਾਂ ਇੰਡੀਆ ਨਹੀਂ ਹੈ ਉਹ ਕਨੇਡਾ ਹੈ ਤੇ ਏਥੇ ਕਿੰਨੀਆਂ ਹੀ ਕੁੜੀਆਂ ਆਪਣੀ ਮਰਜ਼ੀ ਨਾਲ ਸਿੰਗਲ ਮਦਰ ਬਣਕੇ ਰਹਿ ਰਹੀਆਂ ਹਨ ਇਹ ਉਹ ਮੁਲਕ ਹਨ ਜਿੱਥੇ ਰੋਟੀ ਲਈ ਤੇ ਮਜ਼ੇ ਮਜ਼ੇ ਪੈਦਾ ਹੋਈ ਔਲਾਦ ਨੂੰ ਜਿੰਮੇਵਾਰੀ ਸਮਝ ਕੇ ਕੋਈ ਔਰਤ ਆਪਣੀ ਜ਼ਿੰਦਗੀ ਨੂੰ ਉਸੇ ਮਰਦ ਨਾਲ ਕੱਢਣ ਲਈ ਮਜਬੂਰ ਹੋ ਜਾਏ ਕਿਸ ਲਈ ਸਿਰਫ ਇਸ ਲਈ ਕਿ ਉਸਨੂੰ ਰੋਟੀ ਕੌਣ ਦਵੇਗਾ ਜਾਂ ਬੱਚੇ ਖਰਚੇ ਤੋਂ ਬਿਨਾਂ ਕਿਵੇਂ ਪਲਣਗੇ ਉਹਨਾਂ ਦੀ ਇਸ ਗਲਤੀ ਬੱਚੇ ਦਾ ਕੋਈ ਦੋਸ਼ ਨਹੀਂ ਉਹ ਚਾਹੇ ਤਾ ਸਿਮਰੇ ਨੂੰ ਬਾਲਗ ਹੋਣ ਤੱਕ ਇਸ ਬੱਚੇ ਦਾ ਖਰਚਾ ਹੱਥ ਜੋੜਕੇ ਦੇਣਾ ਪਵੇਗਾ ਤੇ ਉਹ ਕਮਾਊ ਹੈ ਸਿਰਫ ਬੱਚੇ ਖਾਤਿਰ ਆਪਣੀ ਸਾਰੀ ਜ਼ਿੰਦਗ਼ੀ ਕਿਸੇ ਹੋਰ ਲਈ ਗਾਲਣ ਦੀ ਲੋੜ ਨਹੀਂ ਹੈ।
ਗਗਨ ਕੁਝ ਸਮਝਦੀ ਹੋਈ ਘਰ ਚਲੇ ਗਈ ਨੂਰ ਨੇ ਉਸਦੀ ਅਗਲੇ ਦਿਨ ਦੀ ਅਪਇੰਟਮਿੰਟ ਫਿਕਸ ਕਰ ਦਿੱਤੀ ਨੂਰ ਜਦੋਂ ਘਰ ਲਈ ਨਿਕੱਲੀ ਤਾਂ ਗਗਨ ਦੀ ਕਹਾਣੀ ਯਾਦ ਕਰਦੀ ਕਰਦੀ ਉਹ ਮੁੜ ਉਸੇ ਵਕਤ ਵਿੱਚ ਪੁੱਜ ਗਈ ਉਹ ਸੋਚਦੀ ਰਹੀ ਇਥੇ ਆਈਆਂ ਗਗਨ ਵਰਗੀਆਂ ਅਨੇਕਾਂ ਕੁੜੀਆਂ ਤੇ ਸਿਮਰੇ ਵਰਗੇ ਅਨੇਕਾਂ ਮੁੰਡੇ ਜਿਹੜੇ ਇੰਡੀਆ ਤੋਂ ਤਾਂ ਗਏ ਪਰ ਕਿੰਨੀਆਂ ਸੋਚਾਂ ਜਕੜੇ ਹੋਏ ਫਿਰਦੇ ਸੀ ਇਹ ਕੁੜੀਆਂ ਘਰੋਂ ਨਿੱਕਲੁ ਕੇ ਇੱਕਦਮ ਅਜਾਦ ਹੋਈਆਂ ਤਾਂ ਇੱਧਰ ਆਕੇ ਨਾ ਕੋਈ ਸੇਧ ਸੀ ਨਾ ਜੀਵਨ ਅਨੁਭਵ ਕਦੋ ਕਿਸੇ ਨਾਲ ਰਿਸ਼ਤੇ ਪਈਆਂ ਤੇ ਕਦੋਂ ਕਿੱਥੇ ਸੌਣ ਲੱਗੀਆਂ ਕੋਈ ਨਹੀਂ ਪਤਾ ਉਹ ਦੇਖਦੀ ਕਈ ਕੁੜੀਆਂ ਦਾ ਰੋਣਾ ਜਿਹੜੀਆਂ ਦਿਨ ਭਰ ਕੰਮ ਵੀ ਕਰਦੀਆਂ , ਥੱਕੀਆਂ ਹਾਰੀਆਂ ਰਾਤ ਨੂੰ ਆਪਣੇ ਬੀਐੱਫ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੀਆਂ ਬਦਲੇ ਨਾ ਕੋਈ ਮਾਨਸਿਕ ਸਹਾਰਾ ਤੇ ਨਾ ਹੀ ਕੋਈ ਪੈਸੇ ਵੱਲੋਂ ਮੁੰਡੇ ਕੁੜੀਆਂ ਆਪਣਾ ਖਰਚਾ ਆਪ ਚੁੱਕਦੇ ਇੱਕ ਸ਼ਰੀਰਕ ਸੁੱਖ ਤੋਂ ਬਿਨਾਂ ਬਾਕੀ ਜਜ਼ਬਾਤ ਬੇ ਮਾਅਨੇ ਹੋ ਜਾਂਦੇ ਤੇ ਇਸ ਨੱਠ ਭੱਜ ਵਿੱਚ ਮਾਂ ਬਾਪ ਦੀਆਂ ਮਜਬੂਰੀਆਂ ਖਵਾਹਿਸਾਂ ਵੱਲ ਦੇਖਦੇ ਉਹ ਮਸ਼ੀਨੀ ਹੋ ਜਾਂਦੇ ਗਹਿਣੇ ਰੱਖੀ ਜਮੀਨ ਤੇ ਚੁੱਕਿਆ ਕਰਜ਼ਾ ਲਾਹੁਣ ਦਾ ਇੱਕੋ ਇੱਕੋ ਤਰੀਕਾ ਵਿਆਹ ਕਰਵਾ ਕੇ ਪੀ ਆਰ ਦਾ ਮੁੱਲ ਵੱਟਣ ਤੱਕ ਹੁੰਦਾ ਫਿਰ ਰਾਤਾਂ ਨੂੰ ਕੱਲੇ ਕਿਤੇ ਹਨੇਰੇ ਜਦੋਂ ਕਿਸੇ ਦੀ ਲੋੜ ਮਹਿਸੂਸ ਹੁੰਦੀ ਤਾਂ ਚੁੱਪ ਚੁਪੀਤੇ ਹੰਝੂ ਵਹਾ ਕੇ ਚੁਪ ਕਰ ਜਾਂਦੇ ਇੰਝ ਇੱਕ ਦੂਸਰੇ ਤੋਂ ਤੰਗ ਹੋਕੇ ਵੀ ਰਿਸ਼ਤੇ ਨਿਭਦੇ ਕਦੇ ਜਰੂਰਤ ਕਿਤੇ ਆਦਤ ਤੇ ਕਿਤੇ ਕਿਤੇ ਪਿਆਰ
ਪਰ ਇਹ ਤਾਂ ਇੰਡੀਆ ਵੀ ਹੋ ਹੀ ਰਿਹਾ ਸੀ ਨੂਰ ਨਾਲ ਤਾਂ ਬਹੁਤ ਪਹਿਲ਼ਾਂ ਹੋ ਗਿਆ ਸੀ ਜਦੋਂ ਉਹ ਇੰਡੀਆ ਆਪਣੇ ਮੈਡੀਕਲ ਦੇ ਮਸੀਂ ਦੂਸਰੇ ਵਰ੍ਹੇ ਵਿੱਚ ਸੀ ਤੇ ਉਸਦੇ ਨਾਲ ਉਸਦੇ ਪ੍ਰੈਕਟੀਕਲ ਗਰੁੱਪ ਦਾ ਸਾਥੀ ਕਰਨਵੀਰ ਉਸਨੂੰ ਪਸੰਦ ਗਿਆ ਸੀ ਮੈਡੀਕਲ ਦੀ ਪੜ੍ਹਾਈ ਕਹਿਣੀ ਸੌਖੀ ਸੀ ਪਰ ਕਰਨੀ ਬਹੁਤ ਔਖੀ ਸਾਰਾ ਸਾਰਾ ਦਿਨ ਕਲਾਸ ਫਿਰ ਪ੍ਰੈਕਟੀਕਲ ਫਿਰ ਹਸਪਤਾਲ ਫਿਰ ਆਸਾਇਨਮੈਂਟ ਕਦੇ ਕੋਈ ਕੈਂਪ ਪਹਿਲੇ ਸਾਲ ਤੋਂ ਹੀ ਬਾਕੀ ਦੁਨੀਆਂ ਨਾਲੋਂ ਪੂਰਾ ਰਾਬਤਾ ਟੁੱਟ ਜਾਂਦਾ ਬਚਦੇ ਸਿਰਫ ਉਹੀ ਕਾਲਜ ਦੇ ਸਾਥੀ ਪ੍ਰੋਫੈਸਰ ਤੇ ਸੀਨਿਅਰ ਤੇ ਜੂਨੀਅਰ ਇਹਨਾਂ ਹੀ ਕਪਲ ਬਣ ਜਾਂਦੇ ਇਸਤੋਂ ਬਾਹਰ ਉਹਨਾਂ ਨੂੰ ਮਿਲਦਾ ਹੀ ਕੌਣ ਸੀ ਕਿੰਨਿਆਂ ਦੇ ਵਿਆਹ ਵੀ ਹੋ ਜਾਂਦੇ ਪਰ ਬਹੁਤ ਮਗਰੋਂ ਛੱਡ ਕੇ ਕਿਤੇ ਹੋਰ ਵੀ ਨਿੱਕਲ ਜਾਂਦੇ ਦੂਰ ਦੂਰ ਸੂਬਿਆਂ ਦੇ ਲੋਕ ਇਕੱਠੇ ਪੜ੍ਹਦੇ ਸੀ ਸਭ ਦੀ ਆਪਣੀ ਭਾਸ਼ਾ ਆਪਣੇ ਰੀਤੀ ਰਿਵਾਜ ਤੇ ਪਤਾ ਨਹੀਂ ਹੋਰ ਕੀ ਕੁਝ ਇਸ ਲਈ ਸਭ ਇੱਕ ਦੂਸਰੇ ਨਾਲ ਸੌਣ ਦੀ ਜਰੂਰਤ ਲੱਭਦੇ ਤੇ ਮਗਰੋਂ ਵਿਆਹ ਲਈ ਘਰਦਿਆਂ ਦੀ ਮਰਜ਼ੀ ਚੱਲਦੀ ਸਮਾਜ ਐਸੇ ਨੌਜਵਾਨ ਪੈਦਾ ਕਰ ਰਿਹਾ ਜਿਹਨਾ ਤੇ ਦੇਸ਼ ਦੇਭਵਿੱਖ ਸੁਆਰਨ ਲਈ ਫੈਸਲੇ ਲੈਣ ਦੀ ਕਾਬਲੀਅਤ ਹੋਣ ਦੀ ਗੱਲ ਕੀਤੀ ਜਾਂਦੀ ਹੈ ਪਰ ਉਸਨੂੰ ਹੀ ਵਿਆਹ ਦਾ ਫੈਸਲਾ ਕਰਨ ਦੀ ਆਜ਼ਾਦੀ ਨਹੀਂ ਤੇ ਉਸਦੇ ਫੈਸਲੇ ਤੇ ਭਰੋਸਾ ਨਹੀਂ  
ਨੂਰ ਨੂੰ ਕਰਨ ਜਦੋਂ ਪਸੰਦ ਆਇਆ ਉਸਨੂੰ ਇਸ ਗੱਲ ਦਾ ਕੋਈ ਵੀ ਡਰ ਨਹੀਂ ਸੀ ਉਸਨੂੰ ਲਗਦਾ ਸੀ ਕਿ ਉਸਦੇ ਘਰ ਵਾਲੇ ਜ਼ਰੂਰ ਕਰਨ ਨਾਲ ਉਸਦੇ ਵਿਆਹ ਲਈ ਮੰਨ ਜਾਣਗੇ ਇਸ ਲਈ ਦੋਸਤੀ ਪਿਆਰ ਦੇ ਕੁਝ ਹੀ ਮਹੀਨਿਆਂ ਉਹ ਬਹੁਤ ਅੱਗੇ ਵੱਧ ਗਏ ਸੀ ਦੋਂਵੇਂ ਇਕੱਠੇ ਹੀ ਰਹਿਣ ਲੱਗੇ ਸੀ ਮੈਡੀਕਲ ਕਾਲਜ ਹਰ ਇੱਕ ਨੂੰ ਉਹਨਾਂ ਬਾਰੇ ਪਤਾ ਸੀ ਕਿਸੇ ਨੂੰ ਇਤਰਾਜ ਵੀ ਨਹੀਂ ਸੀ ਸਾਰੇ ਹੀ ਇਸ ਹਸਮੁੱਖ ਜੋੜੇ ਨੂੰ ਵੇਖ ਕੇ ਖ਼ੁਸ਼ ਹੁੰਦਾ ਤੇ ਸਫਲ ਜ਼ਿੰਦਗੀ ਦੀ ਦੁਆ ਦਿੰਦਾ ਇਹ ਨੂਰ ਦੀ ਜ਼ਿੰਦਗ਼ੀ ਦੇ ਸਭ ਤੋਂ ਖੁਸ਼ਗਵਾਰ ਦਿਨ ਸੀ ਪੂਰੇ ਦੇਸ਼ ਦੀਆਂ ਕਿੰਨੀਆਂ ਹੀ ਰੁਮਾਂਸ ਭਰੀਆਂ ਥਾਵਾਂ ਤੇ ਉਹਨਾਂ ਨੇ ਰੁਮਾਂਸ ਕੀਤਾ ,ਪਿਆਰ ਕੀਤਾ ਤੇ ਹੋਰ ਵੀ ਬਹੁਤ ਕੁਝ ਕਿੰਨਿਆਂ ਹੀ ਯਾਦਾਂ ਤੇ ਕਿੰਨੇ ਹੀ ਹੀ ਪਲ ਉਸਦੇ ਮਨ ਫੁੱਲਾਂ ਵਾਂਗ ਹੁਣ ਵੀ ਖਿੜ ਉੱਠਦੇ  
ਪਰ ਇੱਕ ਨਿੱਕੀ ਜਹੀ ਭੁੱਲ ਬਿਲਕੁੱਲ ਗਗਨ ਵਰਗੀ ਉਹਨਾਂ ਕੋਲੋ ਵੀ ਵਾਪਰੀ ਤੇ ਉਹ ਸਭ ਖਿਆਲ ਕਰਦਿਆਂ ਤੇ ਸਭ ਸੰਭਾਲ ਕਰਦਿਆਂ ਵੀ ਉਹ ਪ੍ਰੇਗਨੈਂਟ ਹੋ ਗਈ ਸੀ  
ਤੇ ਇਹ ਖ਼ਬਰ ਉਸਨੂੰ ਜਦੋਂ ਪਤਾ ਲੱਗੀ ਕਾਫੀ ਦੇਰ ਹੋ ਗਈ ਸੀ ਅਜੇ ਮੈਡੀਕਲ ਦੀ ਪੜਾਈ ਦਾ ਇੱਕ ਤੋਂ ਵੱਧ ਸਾਲ ਪਿਆ ਸੀ ਉਸਦੇ ਤੇ ਕਰਨ ਦੇ ਪਰਿਵਾਰ ਨੂੰ ਦੋਵਾਂ ਦੇ ਰਿਸ਼ਤੇ ਦਾ ਪਤਾ ਸੀ ਦੋਵਾਂ ਹੀ ਪਰਿਵਾਰਾਂ ਨੂੰ ਵਿਆਹ ਤੋਂ ਵੀ ਇਤਰਾਜ਼ ਨਹੀਂ ਸੀ ਪਰ ਬਿਨਾਂ ਵਿਆਹ ਤੋਂ ਬੱਚਾ ਕੌਣ ਸਵੀਕਾਰ ਕਰਦਾ ? ਕਰਨ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੀ ਪਰਿਵਾਰ ਦੀ ਬਹੂ ਨੂੰ ਕੋਈ ਗਲਤ ਨਜਰ ਨਾਲ ਦੇਖੇ ਭਾਵੇਂ ਉਹਨਾਂ ਓਹਲੇ ਕੁਝ ਵੀ ਕੀਤਾ ਸੀ ਤੇ ਫਿਰ ਅਜੇ ਕਿੰਨੀਂ ਪੜ੍ਹਾਈ ਬਾਕੀ ਸੀ ਫਿਰ ਇੰਟਰਨਸ਼ੀਪ ਅਜਿਹੇ ਕਿਸੇ ਵੀ ਮਾਹੌਲ ਬੱਚੇ ਨੂੰ ਨਾਲ ਰੱਖਕੇ ਪੜਿਆ ਨਹੀਂ ਸੀ ਜਾ ਸਕਦਾ ਨੂਰ ਨੂੰ ਨਾ ਚਾਹੁੰਦੇ ਹੋਏ ਵੀ ਕਰਨ ,ਉਸਦੇ ਪਰਿਵਾਰ ਤੇ ਆਪਣੇ ਪਰਿਵਾਰ ਦੀ ਮੰਨਣੀ ਪਈ ਉਸਨੇ ਅਬਾਰਸ਼ਨ ਲਈ ਹਾਂ ਕਰ ਦਿੱਤੀ ਪਰ ਅਬਾਰਸ਼ਨ ਦੌਰਾਨ ਨੂਰ ਦੀ ਜਾਨ ਤੇ ਬਣ ਆਈ ਇੱਕ ਪਲ ਐਸਾ ਆਇਆ ਕਿ ਡਾਕਟਰਾਂ ਨੂੰ ਬੱਚੇ ਦੇ ਨਾਲ ਨਾਲ ਨਾਲ ਕੁਝ ਹੋਰ ਵੀ ਅਪ੍ਰੇਸ਼ਨ ਕਰਨਾ ਪਿਆ  
ਨਤੀਜ਼ਾ ਇਹ ਨਿਕਲਿਆ ਕਿ ਨੂਰ ਲਈ ਮੁੜ ਮਾਂ ਬਣਨ ਦਾ ਰਸਤਾ ਖਤਮ ਹੋ ਗਿਆ
ਇਹ ਉਹਨਾਂ ਦਿਨਾਂ ਦੀ ਗੱਲ ਸੀ ਜਦੋਂ ਗਗਨ ਨੂਰ ਨੂੰ ਉਸਦੇ ਘਰ ਮਿਲਣ ਆਈ ਸੀ ਉਸਦਾ ਖੁਦ ਦਾ ਡਿਪਰੈਸ਼ਨ ਕਰਕੇ ਬੁਰਾ ਹਾਲ ਸੀ ਅਜਿਹੇ ਵੇਲੇ ਜੇ ਕਿਸੇ ਨੇ ਉਸਦਾ ਸਾਥ ਦਿੱਤਾ ਉਹ ਕਰਨ ਹੀ ਸੀ ਜਿਸਨੇ ਉਸ ਵੇਲੇ ਜਾਂ ਉਸ ਮਗਰੋਂ ਵੀ ਉਸਦਾ ਸਾਥ ਨਾ ਛੱਡਿਆ ਇਹ ਜਾਣਦੇ ਹੋਏ ਕਿ ਹੁਣ ਨੂਰ ਕਦੇ ਮਾਂ ਨਹੀਂ ਬਣ ਸਕਦੀ ਸੀ ਤਾਂ ਕਰਨ ਦੇ ਮਾਂ ਬਾਪ ਨੇ ਕੋਸ਼ਿਸ਼ ਕੀਤੀ ਕਿ ਦੋਵਾਂ ਦਾ ਵਿਆਹ ਨਾ ਹੋਵੇ ਪਰ ਕਰਨ ਖੁਦ ਨੂੰ ਇਸ ਸਭ ਬਰਾਬਰ ਦਾ ਹਿੱਸੇਦਾਰ ਮੰਨਦਾ ਹੋਇਆ ਉਸਨੇ ਹਰ ਪਲ ਉਸਦਾ ਸਾਥ ਦਿੱਤਾ ਲੋਕਾਂ ਤੇ ਪਰਿਵਾਰ ਦੀਆਂ ਗੱਲਾਂ ਤੋਂ ਬਚਣ ਲਈ ਦੋਂਵੇਂ ਪੜ੍ਹਾਈ ਖਤਮ ਹੋਣ ਮਗਰੌਂ ਵਿਆਹ ਕਰਵਾ ਕੇ ਕਨੇਡਾ ਗਏ ਤੇ ਏਥੇ ਆਪਣਾ ਕਲੀਨਿਕ ਸੈੱਟ ਅੱਪ ਕਰ ਲਿਆ ਮੈਡੀਕਲ ਤਕਨੀਕ ਤੇ ਉਹਨਾਂ ਨੂੰ ਭਰੋਸਾ ਸੀ ਤੇ ਉਹ ਸੋਚਦੇ ਸੀ ਕਿਸੇ ਨਾ ਕਿਸੇ ਤਰੀਕੇ ਉਹ ਜਰੂਰ ਆਪਣੀ ਔਲਾਦ ਹਾਸਿਲ ਕਰ ਲੈਣਗੇ ਬੇਸ਼ਕ ਇਹ ਨੂਰ ਦੇ ਸਰੀਰ ਨਾ ਪਲੇ
ਨੂਰ ਸੋਚਦੀ ਜਦੋਂ ਕੁਦਰਤ ਔਲਾਦ ਉਸ ਬੰਦੇ ਨੂੰ ਦਿੰਦੀ ਹੈ ਜਿਸਨੂੰ ਕਦਰ ਨਹੀਂ ਤੇ ਜਿਸਨੂੰ ਕਦਰ ਹੈ ਉਸਨੂੰ ਦਿੰਦੀ ਹੀ ਨਹੀਂ ਉਹ ਦੇਖਦੀ ਕਿੰਨੀਆਂ ਹੀ ਕੁੜੀਆਂ ਨਿੱਤ ਉਸਦੇ ਕਲੀਨਿਕ ਆਉਂਦੀਆਂ ਅਬਾਰਸ਼ਨ ਲਈ ਕਈ ਸਾਲ ਵਿੱਚ ਹੀ ਦੋ ਤਿੰਨ ਵਾਰ ਤੇ ਇੱਕ ਉਸਦੇ ਨਾਲ ਹੋਇਆ ਇੱਕੋ ਅਬਾਰਸ਼ਨ ਪੂਰੀ ਜ਼ਿੰਦਗ਼ੀ ਲਈ ਉਸਨੂੰ ਬਾਂਝ ਕਰ ਗਿਆ ਤੇ ਇੱਕ ਇਹ ਗਗਨ ਆਪਣੀ ਭਰੀ ਭਰਾਈ ਝੋਲੀ ਨੂੰ ਇੰਝ ਸੁੱਟ ਰਹੀ ਹੈ ਜਿਵੇਂ ਉਹ ਉਸਦਾ ਕੁਝ ਵੀ ਨਾ ਲਗਦਾ ਹੋਵੇ ,ਸਭ ਕੁਝ ਸਿਮਰੇ ਦਾ ਹੋਵੇ ਕੈਸਾ ਸਮਾਜ ਹੈ ਬੱਚਾ ਵਿਆਹ ਮਗਰੋਂ ਜਨਮੇ ਤਾਂ ਬਾਪ ਦੀ ਪ੍ਰਾਪਤੀ ਤੇ ਪਹਿਲ਼ਾਂ ਜੰਮੇ ਤਾਂ ਮਾਂ ਦੀ ਗਲਤੀ ਹਰ ਪ੍ਰਾਪਤੀ ਮਰਦ ਦੀ ਤੇ ਹਰ ਗਲਤੀ ਔਰਤ ਦੀ ਉਸਦੇ ਮਨ ਗ਼ੁੱਸਾ ਭਰ ਆਉਂਦਾ ਪਰ ਕਰਨ ਸੀ ਜੋ ਉਸਨੂੰ ਦੁਨੀਆਂ ਤੋਂ ਅਲੱਗ ਲਗਦਾ ਤੇ ਉਸਦੀ ਹਰ ਗੱਲ ਮੰਨਦਾ ਤੇ ਖਿਆਲ ਕਰਦਾ
ਇਥੋਂ ਤੱਕ ਕਿ ਅਬਾਰਸ਼ਨ ਹੋਣ ਮਗਰੋਂ ਨੂਰ ਨੂੰ ਆਪਣੀ ਸ਼ਰੀਰਕ ਜਰੂਰਤ ਬੇ ਮਾਅਨੀ ਲਗਦੀ ਇਸ ਤੋਂ ਉਸਦਾ ਮਨ ਖੱਟਾ ਹੋ ਗਿਆ ਫਿਰ ਵੀ ਉਸਨੂੰ ਇਹ ਸਭ ਕਰਨ ਦੀ ਜਰੂਰਤ ਲਈ ਕਰਨਾ ਪੈਂਦਾ ਕਈ ਵਾਰ ਕਰਦੇ ਕਰਦੇ ਵੀ ਉਹ ਰੋਣ ਲਗਦੀ ਤੇ ਕਈ ਵਾਰ ਬੋਲ ਪੈਂਦੀਜਿਸ ਜ਼ਮੀਨ ਦਾ ਪਤਾ ਹੋਵੇ ਕਿ ਓਥੇ ਕੁਝ ਉੱਗ ਹੀ ਨਹੀਂ ਸਕਦਾ ,ਉਸਦੀ ਵਾਹੀ ਦਾ ਵੀ ਕੀ ਫਾਇਦਾ ਕਰਨ ਉਸਦੀ ਇਸ ਗੱਲ ਤੇ ਖਿਝ ਵੀ ਜਾਂਦਾ ਉਦਾਸ ਵੀ ਹੁੰਦਾ ਤੇ ਰੁੱਕ ਵੀ ਜਾਂਦਾ ਉਸਨੂੰ ਲਗਦਾ ਸੀ ਕਿ ਸ਼ਾਇਦ ਜੇਕਰ ਉਹ ਬੱਚਾ ਲੈ ਆਉਣ ਜਰੂਰ ਹੀ ਨੂਰ ਦਾ ਮਨ ਸਹੀ ਹੋ ਜਾਏਗਾ ਪਰ ਅਜੇ ਤੱਕ ਕਿੰਨੇ ਹੀ ਅੱਲਗ ਤੇ ਨਵੀਆਂ ਤਕਨੀਕਾਂ ਦੇ ਬਾਵਜੂਦ ਦੋਵਾਂ ਦੀ ਕੋਸ਼ਿਸ਼ ਨਾਕਾਮ ਹੋ ਰਹੀ ਸੀ ਔਰਤ ਲਈ ਮਾਂ ਬਣਨ ਦਾ ਅਹਿਸਾਸ ਉਸ ਦੇ ਸਭ ਅਹਿਸਾਸਾਂ ਤੋਂ ਕਿਤੇ ਉੱਪਰ ਹੁੰਦਾ ਹੈ ਤੇ ਇਸਤੋਂ ਬਿਨਾਂ ਉਹ ਖੁਦ ਨੂੰ ਅਧੂਰਾ ਮਹਿਸੂਸ ਕਰਦੀ ਹੈ ਇਸ ਲਈ ਨੂਰ ਨੂੰ ਆਪਣਾ ਆਪ ਤੇ ਆਪਣੀ ਜ਼ਿੰਦਗੀ ਅਧੂਰੇਪਣ ਤੋਂ ਬਿਨਾਂ ਕੁਝ ਵੀ ਨਹੀਂ ਸੀ ਲਗਦੀ ਤੇ ਜਦੋਂ ਗਗਨ ਦੀ ਮੰਮੀ ਨੇ ਉਸਨੂੰ ਅਸ਼ੀਰਵਾਦ ਦਿੱਤਾ ਸੀ ਜਾਂ ਕੋਈ ਵੀ ਹੋਰ ਇੰਝ ਦੁਆ ਦਿੰਦਾ ਉਸਦਾ ਮਨ ਕਸੈਲਾ ਹੋ ਜਾਂਦਾ ਗਗਨ ਉਸਨੂੰ ਇਸੇ ਲਈ ਮੂਰਖ ਲੱਗ ਰਹੀ ਸੀ ਕਿ ਮਹਿਜ਼ ਇਸੇ ਲਈ ਕਿਸੇ ਬੱਚੇ ਨੂੰ ਕੱਢ ਕੇ ਸੁੱਟ ਦਿੱਤਾ ਜਾਵੇ ਕਿ ਉਸਦਾ ਬਾਪ ਵਫ਼ਾਦਾਰ ਨਹੀਂ ਰਿਹਾ ਜਾਂ ਨਹੀਂ ਅਪਣਾ ਸਕਦਾ ਸੀ ? ਸ਼ਾਇਦ ਗਗਨ ਮੁੜ ਸੋਚ ਲਵੇ ਆਪਣੇ ਫੈਸਲੇ ਤੇ ਸ਼ਾਇਦ ਨਾ ਵੀ ਸੋਚੇ ਉਸਨੇ ਆਪਣੀ ਅਗਾਂਹ ਦੀ ਜਿੰਦਗੀ ਦਾ ਵੀ ਸੋਚਣਾ ਮਾਂ ਬਾਪ ਉਸਦਾ ਵਿਆਹ ਕਰਕੇ ਆਪਣੇ ਮੁੰਡੇ ਨੂੰ ਸੈੱਟ ਕਰਨ ਦੀ ਸੋਚੀ ਬੈਠੇ ਸੀ ਜਿਸਦੇ ਲਈ ਉਹ ਬੱਚੇ ਨੂੰ ਜਰੂਰ ਕੁਰਬਾਨ ਕਰੇਗੀ  
ਉਸਦਾ ਮਨ ਦੁੱਖ ਨਾਲ ਭਰਿਆ ਸੀ ਪਰ ਜਦੋਂ ਉਸਨੂੰ ਕਰਨ ਦਾ ਮੈਸੇਜ ਮਿਲਿਆ ਕਿ ਅਮਰੀਕਾ ਕਿਸੇ ਇੰਸਟੀਚਿਊਟ ਵੱਲੋਂ ਉਹਨਾਂ ਦੀ ਭੇਜੀ ਰਿਪੋਰਟਾਂ ਦੇ ਅਧਾਰ ਤੇ ਕਿਹਾ ਕਿ ਉਹ ਉਹਨਾ ਲਈ ਬੱਚਾ ਪੈਦਾ ਕਰਨ ਲਈ ਮਦਦ ਕਰ ਸਕਦੇ ਹਨ ਤਾਂ ਉਸਦਾ ਮਨ ਕੁਝ ਪਲਾਂ ਲਈ ਗਗਨ ਦੀ ਕਹਾਣੀ ਨੂੰ ਭੁੱਲ ਗਿਆ ਤੇ ਉਦੋਂ ਤੱਕ ਉਹ ਘਰ ਪਹੁੰਚੀ ਤੇ ਕਰਨ ਉਸਦਾ ਇੰਤਜ਼ਾਰ ਹੀ ਕਰ ਰਿਹਾ ਸੀ  ਨੂਰ ਜਿਉਂ ਹੀ ਘਰ ਪਹੁੰਚੀ ਤਾਂ ਉਸਦੇ ਮਨ ਵਿੱਚੋਂ ਗਗਨ ਬਾਰੇ ਨਿੱਕਲ ਕੇ ਆਪਣੇ ਭਵਿੱਖ ਬਾਰੇ ਖੁਸ਼ੀ ਵਧੇਰੇ ਹੋਈ ਸੀ।  ਦੋਵਾਂ ਨੂੰ ਇੰਝ ਲੱਗ ਰਿਹਾ ਸੀ ਕਈ ਵਰ੍ਹੇ ਉਹਨਾਂ ਕੋਲੋਂ ਹੋਏ ਉਸ ਜੁਰਮ ਦੀ ਸਜ਼ਾ ਹੁਣ ਉਹਨਾਂ ਦੀ ਖਤਮ ਹੋਣ ਵਾਲੀ ਹੋਵੇ।
ਕਾਸ਼ ਕੋਈ ਆਪਣੇ ਬੱਚੇ ਨੂੰ ਸਮਾਜ ਦੇ ਡਰ ਤੋਂ ਡਰਦਾ ਖਤਮ ਨਾ ਕਰੇ “. ਕਰਨ ਨੇ ਕਿਹਾ।
ਨੂਰ ਦੇ ਮਨ ਮੁੜ ਗਗਨ ਦਾ ਚਿਹਰਾ ਗਿਆ ਜੋ ਉਸੇ ਰਾਹ ਤੇ ਸੀ ਜਿਥੇ ਕਦੇ ਉਹ ਸੀ।  ਉਸਨੇ ਕਰਨ ਨੂੰ ਸਾਰੀ ਗੱਲ ਸੁਣਾਈ।  ਕਰਨ ਸੁਣਦਾ ਗਿਆ।  ਸਾਲ ਕੀਤੇ ਕਿੰਨੇ ਹੀ ਅਬਾਰਸ਼ਨ ਦੇ ਬਾਵਜੂਦ ਇਸ ਬੱਚੇ ਬਾਰੇ ਸੁਣਕੇ ਉਹ ਭਾਵੁਕ ਹੋ ਗਏ ਸੀ।  ਕਿਉਕਿ ਸ਼ਾਇਦ ਉਹਨਾਂ ਦੀ ਆਪਣੀ ਕਹਾਣੀ ਤੇ ਮਜਬੂਰੀ ਇਸ ਨਾਲ ਜੁੜਦੀ ਸੀ।
ਕਿਉਂ ਨਾ ਆਪਾਂ ਇਸ ਬੱਚੇ ਨੂੰ ਵੀ ਬਚਾ ਲਈਏ ,ਸ਼ਾਇਦ ਸਾਡਾ ਉਹ ਬੱਚਾ ਸਾਡੇ ਕੋਲ ਕਿਸੇ ਹੋਰ ਸਰੀਰ ਵਿਚੋਂ ਹੋਕੇ ਵਾਪਿਸ ਰਿਹਾ।  ਨਹੀਂ ਤਾਂ ਐਨੇ ਸਮੇਂ ਦਾ ਸਾਨੂੰ ਕੋਈ ਉਮੀਦ ਨਹੀਂ ਸੀ ਮਿਲੀ ਤੇ ਅੱਜ ਇਸਦੇ ਆਉਂਦਿਆਂ ਹੀ ਇੱਕ ਨਵੀਂ ਉਮੀਦ ਜਗ ਗਈ।ਕਰਨ ਨੇ ਜਦੋਂ ਕਿਹਾ ਤਾਂ ਨੂਰ ਦੇ ਚਿਹਰੇ ਤੇ ਇੱਕ ਚਮਕ ਗਈ।
ਅਗਲੇ ਦਿਨ ਜਦੋਂ ਗਗਨ ਇਕੱਲੀ ਵੀ ਆਈ ਤਾਂ ਉਸਦੇ ਫੈਸਲੇ ਕੋਈ ਬਦਲਾਅ ਨਹੀਂ ਸੀ ਆਇਆ।  ਉਹ ਵਾਪਿਸ ਜਾ ਕੇ ਅਜੇ ਵਿਆਹ ਕਰਵਾ ਕੇ ਆਪਣੇ ਮਾਂ ਤੇ ਬਾਪ ਦੀ ਇੱਛਾ ਮੁਤਾਬਿਕ ਆਪਣੇ ਭਰਾ ਨੂੰ ਕਨੇਡਾ ਲੈ ਕੇ ਆਉਣ ਦਾ ਪ੍ਰਬੰਧ ਕਰਨਾ ਚਾਹੁੰਦੀ ਸੀ।  ਤੇ ਕੌਣ ਇਸ ਦੁਨੀਆਂ ਹੋ ਸਕਦਾ ਸੀ ਜੋ ਇੱਕ ਕੁਆਰੀ ਮਾਂ ਨੂੰ ਬੱਚੇ ਸਮੇਤ ਅਪਣਾ  ਸਕਦਾ ਸੀ।  ਜਿੱਥੇ ਵਿਆਹੀ ਤੇ ਤਲਾਕਸ਼ੁਦਾ ਜਾਂ ਬੇਵ ਔਰਤ ਲਈ ਸਮਾਜ ਦੀਆਂ ਨਜਰਾਂ ਇੰਝ ਹੋ ਜਾਣ ਜਿਵੇਂ ਜੂਠ ਨੂੰ ਵੇਖ ਰਹੇ ਹੋਣ ਭਾਵੇਂ ਉਮਰ 20 ਹੋਵੇ ਜਾਂ 30 ਓਥੇ ਕੁਆਰੀ  ਮਾਂ ਤਾਂ ਸ਼ਾਇਦ ਜੂਠ ਤੋਂ ਵੀ ਵਧੇਰੇ ਲੱਗੇ।
ਉਸਦਾ ਫੈਸਲਾ ਅਟੱਲ ਸੀ। 
ਜੇਕਰ ਮੈਂ ਤੇਰੇ ਬੱਚੇ ਨੂੰ ਗੋਦ ਲੈ ਲਵਾ ਲੀਗਲੀ ਫੇਰ !!!” ਨੂਰ ਨੇ ਕਿਹਾ ਤੇ ਨਾਲ ਹੀ ਆਪਣੀ ਪੂਰੀ ਕਹਾਣੀ ਉਸਨੂੰ ਸੁਣਾ ਦਿੱਤੀ।  ਉਸਦੀ ਕਹਾਣੀ ਨੂੰ ਇੰਝ ਸੁਣਦੇ ਹੈਰਾਨ ਹੁੰਦੇ ਤੇ ਫਿਰ ਵੀ ਇੰਝ ਜਿੰਦਗੀ ਨੂੰ ਜਿਉਣ ਦੀ ਇੱਛਾ ਸੁਣਕੇ ਗਗਨ ਦਾ ਚਿਹਰਾ ਇੱਕ ਵਾਰ ਚਮਕ ਉੱਠਿਆ।
ਉਸਦਾ ਵੀ ਮਨ ਨਹੀਂ ਸੀ ਕਿ ਉਹ ਆਪਣੇ ਬੱਚੇ ਨੂੰ ਇੰਝ ਸਮੇਂ ਤੋਂ ਪਹਿਲਾਂ ਖਤਮ ਕਰੇ।  ਹੁਣ ਉਸਨੂੰ ਕੁਝ ਤਾਂ ਉਮੀਦ ਸੀ ਕਦੇ ਤਾਂ ਵੇਖ ਸਕਦਾ।  ਸਿਮਰੇ ਨਾਲ ਕੱਟੀਆਂ ਪਿਆਰ ਦੀਆਂ ਕਿੰਨੀਆਂ ਰਾਤਾਂ ਦੀ ਉਹ ਨਿਸ਼ਾਨੀ ਸੀ।  ਭਾਵੇਂ  ਸਿਮਰੇ ਨੂੰ ਯਾਦ ਨਹੀਂ ਸੀ ਉਸਨੂੰ ਤਾਂ ਹੈ।
ਉਸਨੇ ਨੂਰ ਨੂੰ ਹਾਂ ਕਰ ਦਿੱਤੀ।  ਉਹ ਇਸ ਬੱਚੇ ਨੂੰ ਜਨਮ ਜਰੂਰ ਦਵੇਗੀ।  ਤੇ ਇਸ  ਦੁਨੀਆਂ ਵਿੱਚ ਜਰੂਰ ਲੈ ਕੇ ਆਏਗੀ।  ਉਸ ਕੋਲ ਭਾਵੇਂ ਨਹੀਂ ਰਹੇਗਾ ਪਰ ਉਸਦੀਆਂ ਅੱਖਾਂ ਕਦੇ ਵੇਖ ਕੇ ਤਾਂ ਸਕੂਨ ਨਾਲ ਖੁਲਣਗੀਆਂ।
ਤੇ ਅਖੀਰ 6 ਮਹੀਨੇ ਮਗਰੋਂ ਜਦੋਂ ਗਗਨ ਨੇ ਇੱਕ ਬੜੇ ਹੀ ਪਿਆਰੇ ਬੱਚੇ ਨੂੰ ਜਨਮ ਦਿੱਤਾ ਤਾਂ ਨੂਰ ਤੇ ਗਗਨ ਨੇ ਉਹਨਾਂ ਨੂੰ ਝੱਟ ਲੀਗਲੀ ਗੋਦ ਲੈ ਲਿਆ। ਤੇ ਦੂਸਰੇ ਬੱਚੇ ਦੀ ਖੁਸ਼ੀ ਮੈਡੀਕਲ ਤਕਨੀਕ ਦੀ ਮਦਦ ਨਾਲ ਉਹਨਾਂ ਦੇ ਘਰ ਆਉਣ ਵਾਲੀ ਸੀ। ਇੱਕ ਸਾਲ ਨੂਰ ਦੋ ਬੱਚਿਆਂ ਨੂੰ ਇੱਕ ਮਾਂ ਵਾਂਗ ਪਾਲੇਗੀ ਉਸਨੂੰ ਇਸ ਗੱਲ ਦਾ ਖੁਦ ਤੇ ਕਿਸਮਤ ਤੇ ਯਕੀਨ ਨਹੀਂ ਸੀ।
ਜਿੰਦਗੀ ਕਦੇ ਕਦੇ ਸਾਨੂੰ ਕਿੰਝ ਕਿਥੇ ਕੋਈ ਬਖਸ਼ ਕਰ ਦੇਵੇ ਸਾਨੂੰ ਵੀ ਨਹੀਂ ਪਤਾ।  ਕੀ ਸਾਨੂੰ ਕਿਸ ਰੂਪ ਵਿਚ ਅਚਾਨਕ ਤੇ ਉਮੀਦ ਤੋਂ ਵੱਧ ਮਿਲੇਗਾ ਕੌਣ ਜਾਣਦਾ ਹੈ।  ਬੁਰੇ ਵਕਤ ਵਿੱਚ ਇੱਕ ਦੂਸਰੇ ਦੇ ਦਾ ਦਿੱਤਾ ਸਾਥ ਕਰਨ ਤੇ ਨੂਰ ਦਾ ਪਿਆਰ ਸੱਚਮੁੱਚ ਆਪਣਾ ਮੁਕਾਮ ਪਾ ਗਿਆ।  ਬੱਚੇ ਦੀ ਅਣਹੋਂਦ ਤੇ ਨੂਰ ਤੋਂ ਨਾ ਮਿਲਦੇ ਸ਼ਰੀਰਕ ਸੁਖ ਕਰਕੇ ਕਰਨ ਚਾਹੁੰਦਾ ਤਾਂ ਛੱਡ ਕੇ ਚਲਾ ਜਾਂਦਾ।
ਤੇ ਇੱਕ ਦਿਨ ਜਦੋਂ ਨੂਰ ਉਸਦੀਆਂ ਬਾਹਾਂ ਉਲਝੀ ਪਈ ਸੀ ਤਾਂ ਸਨੇ ਇਹੋ ਸਵਾਲ ਪੁੱਛਿਆ ,”ਤੂੰ ਜੇ ਚਾਹੁੰਦਾ ਤਾਂ ਮੈਨੂੰ ਛੱਡ ਸਕਦਾ ਸੀ ਤੇ ਮੇਰੇ ਵਿਵਹਾਰ ਪਿਆਰ ਤਾਂ ਸੀ ਫਿਰ ਤੇਰੀ ਜਰੂਰਤ ਦਾ ਖਿਆਲ ਨਹੀਂ ਸੀ ਫਿਰ ਵੀ ਤੂੰ ਮੇਰੇ ਨਾਲ ਇੰਝ ਕਿਉਂ ਜੁੜਿਆ ਰਿਹਾ
ਛੱਡਣ ਦੀ ਗੱਲ ਸੁਣਕੇ ਕਰਨ ਦੀਆਂ ਬਾਹਾਂ ਦੀ ਕਸਾਵਟ ਨੂਰ ਦੇ ਜਿਸਮ ਤੇ ਹੋਰ ਵੀ ਵੱਧ ਗਈ,”ਮੈਨੂੰ ਆਪਣੇ ਪਿਆਰ ਤੇ ਭਰੋਸਾ ਸੀ ਤੇ ਉਮੀਦ ਸੀ ਕਿ ਇੱਕ ਦਿਨ ਮੈਡੀਕਲ ਸਾਇੰਸ ਦੀ ਮਦਦ ਨਾਲ  ਆਪਣੇ ਸਾਰੇ ਦੁੱਖ ਖਤਮ ਹੋ ਜਾਣਗੇ ਤੇ ਉਸ ਦਿਨ ਮਗਰੋਂ ਤੂੰ ਮੇਰੀਆਂ  ਬਾਹਾਂ ਵਿੱਚ ਇੰਝ ਹੀ ਪਿਘਲੇਗੀ ਜਿਵੇਂ ਅੱਜ ਪਿਘਲ ਰਹਿਣ ਵਕਤੀ ਰੁਕਾਵਟਾਂ ਤੇ ਅਸ਼ਾਂਤੀ ਦੇ ਬਦਲੇ ਵੀ ਕਦੇ ਪਿਆਰ ਵਿਸਾਰੇ ਜਾਂਦੇ ਹਨ ? ਤੇਰੇ ਉਸ ਵਿਵਹਾਰ ਦਾ ਕਾਰਨ ਤੇਰਾ ਖੁਦ ਨੂੰ ਅਧੂਰਾ ਸਮਝਣਾ ਸੀ , ਮੈਨੂੰ ਪਤਾ ਸੀ ਕਿ ਜਿਸ ਦਿਨ ਵੀ ਤੈਨੂੰ ਪੂਰਨਤਾ ਦਾ ਇਹ ਅਹਿਸਾਸ ਹੋਇਆ ਤਾਂ ਸਭ ਪਹਿਲ਼ਾਂ ਵਰਗਾ ਹੋ ਜਾਏਗਾ ਕਹਿੰਦੇ ਉਸਦੇ ਹੱਥ ਨੂਰ ਦੇ ਅੰਗਾਂ ਤੇ ਕਸਦੇ ਗਏ ਤੇ ਜਿਵੇਂ ਜਿਵੇਂ ਕਸਾਵਟ ਵੱਧ ਰਹੀ ਸੀ ਉਵੇਂ ਉਵੇਂ ਉਹਨਾਂ ਦਾ ਆਕਾਰ ਉਸਦੇ ਹੱਥਾਂ ਚੋਂ ਬਾਹਰ ਹੋ ਰਿਹਾ ਸੀ ਨੂਰ ਮੁੜ ਉਸ ਪੂਰਨਤਾ ਦੇ ਅਹਿਸਾਸ ਨੂੰ ਜੀਅ ਰਹੀ ਸੀ ਤੇ ਕਰਨ ਇਸ ਬਰਾਬਰ ਦਾ ਹਿੱਸੇਦਾਰ ਸੀ  
ਉਸਦੀਆਂ ਅੱਖਾਂ ਅੱਖਾਂ ਪਾ ਕੇ ਉਸ ਆਖ਼ਿਰੀ ਮੰਜਿਲ ਤੋਂ ਪਹਿਲਾਂ ਜਦੋ ਇੱਕ ਮਿੱਕ ਹੁੰਦੇ ਹੋਏ ਕਰਨ ਨੇ ਕਿਹਾ ਮੈਂ ਸਿਰਫ ਤੇਰੇ ਤਨ ਨੂੰ ਹੀ ਨਹੀਂ ਤੇਰੇ ਮਨ ਨੂੰ ਵੀ ਸਮਝਦਾ ਹਾਂ “.
ਉਸਦੇ ਜਜਬਾਤਾਂ ਨਾਲ ਲਬਰੇਜ ਲਫ਼ਜ਼ਾਂ ਤੇ ਜਿਸਮ ਨੂੰ ਨੂਰ ਨਾ ਸਹਾਰ ਸਕੀ ਤੇ ਦੋਂਵੇਂ ਇੱਕ ਦੂਸਰੇ ਦੀਆਂ ਬਾਹਾਂ ਵਿੱਚ ਸਮਾ ਗਏ
ਵਰ੍ਹਿਆਂ ਪਿੱਛੋਂ ਮਿਲੇ ਇਸ ਪੂਰਨ ਸਫ਼ਰ ਦਾ ਆਨੰਦ ਹੀ ਅਲਹਿਦਾ ਸੀ ਦੋਵਾਂ ਲਈ
ਕਿੱਡਾ ਵੱਡਾ ਸੱਚ ਹੈ ਜੇ ਹਰ ਕੋਈ ਇਸ ਅਧੂਰੇਪਣ ਨੂੰ ਪਛਾਣ ਕੇ ਪੂਰਨਤਾ ਦਾ ਰਾਹ ਲੱਭਣ ਤੁਰੇ ਤਾਂ ਜਿੰਦਗੀ ਵਿੱਚ ਸੁੱਖ ਜਰੂਰ ਆਏਗਾ ਗਗਨ ਜੋ ਜਿੰਦਗੀ ਦੇ ਅਧੂਰੇਪਣ ਨੂੰ ਬਾਹਰੋਂ ਪੂਰਨ ਦੀ ਕੋਸ਼ਿਸ ਕਰਦੀ ਰਹੀ ਸ਼ਾਇਦ ਹੁਣ ਮਾਂ ਬਣਕੇ ਖੁਦ ਨੂੰ ਪੂਰਨ ਸਮਝਕੇ ਜਿੰਦਗੀ ਨੂੰ ਨਵੇਂ ਸਿਰੋ ਲੱਭੇਗੀ। ਪਰ ਸ਼ਾਇਦ ਉਸਦਾ ਆਪਣਾ ਆਪ ਉਸਨੂੰ ਅਧੂਰਾ ਨਾ ਲੱਗੇ ਕਰਨ ਨੇ ਇੰਝ ਹੀ ਸੋਚਦਾ ਨੂਰ ਨੂੰ ਉਂਝ ਹੀ ਬਾਹਾਂ ਘੁੱਟਦਿਆਂ ਸੌਂ ਗਿਆ  
ਸ਼ਾਇਦ ਚਲਦੇ ਰਹਿਣਾ ਤੇ ਆਪਣੇ ਆਪ ਦੀ ਤਲਾਸ਼ ਹੀ ਜ਼ਿੰਦਗੀ ਹੈ ਜਿਸ ਦਿਨ ਅਧੂਰੇਪਣ ਦਾ ਅਹਿਸਾਸ ਖਤਮ ਹੋਏ ਜ਼ਿੰਦਗੀ ਗੁਲਜ਼ਾਰ ਹੋ ਜਾਏਗੀ। ਕਿਸੇ ਨਾਲ ਵੀ ਹੋ ਸਕਦੀ ਹੈ ਤੇ ਕੱਲਿਆਂ ਵੀ
 

ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਦੇਣ ਲਈ ਕਲਿੱਕ ਕਰੋ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s